ਮਰਨ ਵਰਤ ਖਤਮ ਹੋਣ ਤੋਂ ਬਾਅਦ ਡਲੇਵਾਲ ਨੂੰ ਕਰਵਾਇਆ ਹਸਪਤਾਲ ਦਾਖਲ

ਪਟਿਆਲਾ : ਬੀਤੇ ਦਿਨੀ ਆਪਣਾ ਮਰਨ ਵਰਤ ਖਤਮ ਕਰਨ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਤੇਜ ਬੁਖਾਰ ਹੋ ਗਿਆ ਸੀ, ਜਿਸਦੇ ਚਲਦੇ ਉਨਾ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਨਾਂ ਦੇ ਸਾਰੇ ਟੈਸਟ ਕੀਤੇ ਗਏ । ਅੱਜ ਸਵੇਰੇ 11 ਵਜੇ ਉਹ ਆਪਣੇ ਕਾਫਲੇ ਨਾਲ ਨਿੱਜੀ ਹਸਪਤਾਲ ਤੋਂ ਰਵਾਨਾ ਹੋ ਕੇ ਬਰਨਾਲਾ ਦੇ ਧਨੌਲਾ ਵਿਖੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਪੁੱਜੇ ।

ਸਵੇਰੇ ਚੜਿਆ ਤੇਜ ਬੁਖਾਰ : ਡਾਕਟਰਾਂ ਨੇ ਕੀਤੇ ਸਾਰੇ ਟੈਸਟ

ਜਗਜੀਤ ਸਿੰਘ ਡੱਲੇਵਾਲ ਨੇ ਧਨੌਲਾ ਵਿੱਚ ਹੋਈ ਕਿਸਾਨ ਮਹਾਪੰਚਾਇਤ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਸਾਰੇ ਸਾਥੀਆਂ ਨਾਲ ਪੂਰੇ ਦੇਸ਼ ਦੇ ਦੌਰੇ ‘ਤੇ ਜਾਵਾਂਗਾ ਅਤੇ ਅਸੀਂ ਦੇਸ਼ ਦੇ ਕਿਸਾਨਾਂ ਨੂੰ ਸੰਗਠਿਤ ਕਰਨ ਅਤੇ ਅੰਦੋਲਨ ਨੂੰ ਤਿੱਖਾ ਕਰਨ ਦਾ ਕੰਮ ਕਰਾਂਗੇ ।

ਦੇਰ ਸ਼ਾਮ ਫਿਰ ਉਲਟੀਆਂ ਲੱਗੀਆਂ

ਅੱਜ ਮਹਾਪੰਚਾਇਤ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਅਚਾਨਕ ਪੇਟ ਵਿਚ ਤੇਜ਼ ਦਰਦ ਹੋਣ ਲੱਗਾ, ਜਿਸ ਤੋਂ ਬਾਅਦ ਉਹਨਾਂ ਨੂੰ ਐਮਰਜੈਂਸੀ ਵਿਚ ਬਰਨਾਲਾ ਦੇ ਨਿਜੀ ਹਸਪਤਾਲ (ਹੰਡਿਆਇਆ) ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨਾਂ ਨੂੰ ਉਲਟੀਆਂ ਆ ਰਹੀਆਂ ਹਨ, ਸੀਨੀਅਰ ਡਾਕਟਰਾਂ ਦੀ ਟੀਮ ਉਨਾਂ ਦੀ ਸਿਹਤ ਦੀ ਜਾਚ ਕੀਤੀ ਜਾ ਰਹੀ ਹੈ । ਡਾਕਟਰਾਂ ਦਾ ਕਹਿਣਾ ਹੈ ਕਿ 132 ਦਿਨਾਂ ਤੋਂ ਭੁੱਖ ਹੜਤਾਲ ੋਤੇ ਰਹਿਣ ਕਾਰਨ ਉਸ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ ।

Leave a Comment

Your email address will not be published. Required fields are marked *

Scroll to Top