ਪਾਕਿਸਤਾਨੀ ਨੂੰ ਖੂਫੀਆ ਜਾਣਕਾਰੀ ਸਾਂਝੀ ਕਰਨ ਤੇ ਸੀ. ਆਰ. ਪੀ. ਐਫ. ਜਵਾਨ ਗ੍ਰਿਫ਼ਤਾਰ

ਨਵੀ ਦਿੱਲੀ, 26 ਮਈ 2025 : CRPF jawan arrested for sharing intelligence with Pakistani : ਭਾਰਤ ਦੇਸ਼ ਦੀ ਕੌਮੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਆਫ ਏਜੰਸੀ ਜਿਸਨੂੰ ਐਨ. ਆਈ. ਏ. ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਵਲੋਂ ਅੱਜ ਸੈਂਟਰਲ ਰਿਜਰ਼ਵ ਆਫ ਪੁਲਸ ਫੋਰਸ (ਸੀ. ਆਰ. ਪੀ. ਐਫ.) ਦੇ ਜਵਾਨ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਸ ਵਲੋਂ ਪਾਕਿਸਤਾਨੀ ਖੂਫੀਆ ਅਧਿਕਾਰੀਆਂ ਨਾਲ ਸੰਵੇਦਨਸ਼ੀਲ ਜਾਣਕਾਰੀ ਕੀਤੇ ਜਾਣ ਦਾ ਦੋ਼ ਹੈ ।

ਕਦੋਂ ਤੋਂ ਕਰ ਰਿਹਾ ਸੀ ਜਾਣਕਾਰੀ ਸਾਂਝੀ :

ਸੀ. ਆਰ. ਪੀ. ਐਫ. ਦੇ ਜਿਸ ਜਵਾਨ ਮੋਤੀ ਰਾਮ ਜਾਟ ਨੂੰ ਭਾਰਤੀ ਸੂਚਨਾਵਾਂ ਪਾਕਿਸਤਾਨ ਨੂੰ ਦੇਣ ਦਾ ਦੋਸ਼ੀ ਪਾਇਆ ਗਿਆ ਹੈ ਕੀਤੀ ਗਈ ਘੋਖ ਪਾਇਆ ਗਿਆ ਕਿ ਉਸ ਵਲੋਂ ਅਜਿਹਾ 2023 ਤੋਂ ਕੀਤਾ ਜਾ ਰਿਹਾ ਸੀ । ਇਥੇ ਹੀ ਬਸ ਨਹੀਂ ਉਪਰੋਕਤ ਸੀ. ਆਰ. ਪੀ. ਐਫ. ਜਵਾਨ ਵਲੋਂ ਪਾਕਿਸਤਾਨੀ ਖੂਫੀਆ ਅਧਿਕਾਰੀਆਂ ਨਾਲ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਜਾਣਕਾਰਆਂ ਸਾਂਝੀ ਕਰਨ ਬਦਲੇ ਵੱਖ ਵੱਖ ਤਰੀਕਿਆਂ ਰਾਹੀਂ ਪੀ. ਆਈ. ਓ. ਤੋਂ ਪੈਸੇ ਵੀ ਲੈ ਲਏ ਗਏ ਸਨ ।

ਕਿਥੋਂ ਕੀਤਾ ਹੈ ਭਾਰਤੀ ਸੀ. ਆਰ. ਪੀ. ਐਫ. ਜਵਾਨ ਨੂੰ ਗ੍ਰਿਫ਼ਤਾਰ :

ਭਾਰਤੀ ਕੌਮੀ ਜਾਂਚ ਏਜੰਸੀ ਐਨ. ਆਈ. ਏ. ਵਲੋਂ ਅੱਜ 26 ਮਈ 2025 ਸੋਮਵਾਰ ਵਾਲੇ ਦਿਨ ਸੀ. ਆਰ. ਪੀ. ਐਫ. ਜਵਾਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਮੁਲਾਜਮ ਤੋ਼ ਮੁਲਜਮ ਬਣੇ ਸੀ. ਆਰ. ਪੀ. ਐਫ. ਜਵਾਨ ਤੋਂ ਹੁਣ ਤੱਕ ਕੀ ਕੀ ਜਾਣਕਾਰੀ ਪਾਕਿਸਤਾਨੀ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਤੇ ਕਿੰਨੇ ਪੈਸੇ ਅਤੇ ਹੋਰ ਕੀ ਕੀ ਕਿਸ ਸਮੇਂ ਲਿਆ ਗਿਆ ਹੈ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ । ਉਕਤ ਮੋਤੀ ਰਾਮ ਜਾਟ ਨਾਮੀ ਜਾਸੂਸ ਨੂੰ ਐਨ. ਆਈ. ਏ. ਨੇ ਆਪਣੀ ਗ੍ਰਿਫਤ ਵਿਚ ਲੈਣ ਤੋਂ ਬਾਅਦ ਉਸਦਾ ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ੀ ਦੌਰਾਨ 6 ਜੂਨ ਤੱਕ ਦਾ ਐਨ. ਆਈ. ਏ. ਦੀ ਹਿਰਾਸਤ ਵਿਚ ਰੱਖੇ ਜਾਣ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ।

Read More : ਐਨ. ਆਈ. ਏ. ਨੇ ਪੰਜ ਸੂਬਿਆਂ ਵਿਚ 22 ਥਾਵਾਂ ਤੇ ਕੀਤੀ ਅੱਤਵਾਦੀ ਫੰਡਿੰਗ ਮਾਮਲੇ ਵਿਚ ਛਾਪੇਮਾਰੀ

Leave a Comment

Your email address will not be published. Required fields are marked *

Scroll to Top