ਅਮਰੀਕਾ, 6 ਜੂਨ 2025 : Court temporarily blocks Trump’s orders : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਅਮਰੀਕਾ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਉਸ ਹੁਕਮ ਤੇ ਅਮਰੀਕੀ ਅਦਾਲਤ ਨੇ ਆਰਜੀ ਤੌਰ ਤੇ ਰੋਕ ਲਗਾ ਦਿੱਤੀ ਹੈ, ਜਿਸ ਵਿਚ ਟਰੰਪ ਵਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਹਾਰਵਰਡ ਯੂਨੀਵਰਸਿਟੀ ਵਿਚ ਜਾਣ ਲਈ ਅਮਰੀਕਾ ਵਿਚ ਦਾਖਲ ਹੋਣ ਤੇ ਰੋਕ ਲਗਾਈ ਗਈ ਸੀ।
ਹਾਰਵਰਡ ਯੂਨੀਵਰਸਿਟੀ ਨੇ ਕੀਤੀ ਸੀ ਅਦਾਲਤ ਤੱਕ ਪਹੁੰਚ
ਅਮਰੀਕਾ ਵਿਚ ਬਣੀ ਹਾਰਵਰਡ ਯੂਨੀਵਰਸਿਟੀ (Harvard University) ਜੋ ਕਿ ਅਮਰੀਕਾ ਦੇ ਅੱਠ ਪ੍ਰਸਿੱਧ ਪ੍ਰਾਈਵੇਟ ਵਿੱਦਿਅਕ ਸੰਸਥਾਨਾਂ ਦਾ ਇਕ ਵੱਡਾ ਸਮੂਹ ਹੈ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ, ਜਿਸ ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਟਰੰਪ ਦੇ ਉਪਰੋਕਤ ਫ਼ੈਸਲੇ ਤੇ ਆਰਜੀ ਰੋਕ ਲਗਾ ਦਿੱਤੀ ।
ਦੱਸਣਯੋਗ ਹੈ ਕਿ ਟਰੰਪ ਵਲੋਂ ਬੁੱਧਵਾਰ ਨੂੰ ਇਕ ਐਗਜੀਕਿਊਟਿਵ ਆਰਡਰ ਜਾਰੀ ਕਰਕੇ ਐਲਾਨ ਕੀਤਾ ਗਿਆ ਸੀ ਕਿ ਹਾਰਵਰਡ ਨੂੰ ਮੈਸੇਚੂਸੇਟਸ ਦੇ ਕੈਮਬ੍ਰਿਜ਼ ਸਥਿਤ ਆਪਣੇ ਕੈਂਪਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਦੇਣਾ ਕੌਮੀ ਸੁਰੱਖਿਆ ਲਈ ਖ਼ਤਰਾ ਹੋਵੇਗਾ, ਜਿਸ ਉਪਰੰਤ ਹਾਰਵਰਡ ਨੇ ਇੱਕ ਕਾਨੂੰਨੀ ਚੁਣੌਤੀ ਦਾਇਰ ਕਰਦਿਆਂ ਟਰੰਪ ਦੇ ਹੁਕਮ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ, ਜਿਸਨੂੰ ਅਦਾਲਤ ਵਲੋਂ ਦਿੱਤੇ ਗਏ ਹੁਕਮਾਂ ਦੇ ਚਲਦਿਆਂ ਅਮਲੀ ਜਾਮਾ ਪਿਆ ਹੈ ।
Read More : ਡੋਨਾਲਡ ਟਰੰਪ ਦਾ ਜਹਾਜ਼ ਹੋਇਆ ਖਰਾਬ