ਅਦਾਲਤ ਨੇ ਰਮਨ ਅਰੋੜਾ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ

ਜਲੰਧਰ, 2 ਜੂਨ 2025 : Court sends Raman Arora to 14-day judicial remand : ਪੰਜਾਬ ਦੇ ਜਲੰਧਰ ਸੈਂਟਰਲ ਤੋ਼ ਆਪ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰਿਮਾਂਡ ਖਤਮ ਹੋਣ ਤੇ ਪੇਸ਼ ਕੀਤੇ ਜਾਣ ਦੌਰਾਨ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ (14-day judicial remand) ਤੇ ਭੇਜ ਦਿੱਤਾ ਹੈ । ਦੱਸਣਯੋਗ ਹੈ ਕਿ ਵਿਧਾਇਕ ਅਰੋੜਾ ਨੂੰ ਜੇ. ਐਮ. ਸੁਸ਼ੀਲ ਬੋਧ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਹੁਣ ਪ੍ਰਾਪਤ ਹੋਏ ਰਿਮਾਂਡ ਤੋਂ ਬਾਅਦ 16 ਜੂਨ ਹੀ ਮਾਮਲੇ ਦੀ ਸੁਣਾਈ (The case will be heard on June 16th.) ਹੋ ਸਕੇਗੀ ।

ਕੀ ਹੈ ਮਾਮਲਾ :

ਵਿਧਾਇਕ ਰਮਨ ਅਰੋੜਾ (Raman Arora) ਤੇ ਇਹ ਦੋਸ਼ ਲੱਗੇ ਸਨ ਕਿ ਉਨ੍ਹਾਂ ਵਲੋਂ ਨਗਰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਲੋਕਾਂ ਨੂੰ ਜਾਣ ਬੁੱਝ ਕੇ ਅਤੇ ਨਕਲੀ ਨੋਟਿਸ ਕੱਢੇ ਜਾਂਦੇ ਹਨ ਤੇ ਬਾਅਦ ਵਿਚ ਲੈ ਦੇ ਕੇ ਉਨ੍ਹਾਂ ਨੋਟਿਸਾਂ ਨੂੰ ਰੱਦ ਕਰਨ ਦਾ ਆਖ ਦਿੱਤਾ ਜਾਂਦਾ ਸੀ । ਜਲੰਧਰ ਨਗਰ ਨਿਗਮ ਦੇ ਏ. ਟੀ. ਪੀ. ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਵਿਧਾਇਕ ਦਾ ਨਾਮ ਸਾਹਮਣੇ ਆਉਣ ਤੇ ਰਮਨ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਭ੍ਰਿਸ਼ਟਾਚਾਰ ਮਾਮਲੇ ਵਿਚ ਨਗਰ ਨਿਗਮ ਜਲੰਧਰ ਦੀ ਇਕ ਇੰਸਪੈਕਟਰ ਹਰਪ੍ਰੀਤ ਕੌਰ ਵੀ ਸ਼ਾਮਲ ਸੀ, ਜਿਸਦਾ ਵੀ ਵਿਜੀਲੈਂਸ (Vigilance) ਵਲੋਂ ਰਿਮਾਂਡ ਪ੍ਰਾਪਤ ਕਰਕੇ ਪੁੱਛਗਿੱਛ ਜਾਰੀ ਹੈ ।

Read More : ਵਿਜੀਲੈਂਸ ਵਿਭਾਗ ਨੇ ਕੀਤੀ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਰੇਡ

Leave a Comment

Your email address will not be published. Required fields are marked *

Scroll to Top