ਡੇਅਰੀ ਵਿਕਾਸ ਵਿਭਾਗ ਦੇ 4 ਹਫ਼ਤਿਆਂ ਦੇ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕਾਊਂਸਲਿੰਗ 19 ਫਰਵਰੀ ਨੂੰ

ਡੇਅਰੀ ਵਿਕਾਸ ਵਿਭਾਗ ਦੇ 4 ਹਫ਼ਤਿਆਂ ਦੇ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕਾਊਂਸਲਿੰਗ 19 ਫਰਵਰੀ ਨੂੰ
ਪਟਿਆਲਾ, 14 ਫਰਵਰੀ : ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦਲਬੀਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸਕੀਮਾਂ ਵਿੱਚ ਡੇਅਰੀ ਧੰਦੇ ਲਈ 4 ਹਫ਼ਤਿਆਂ ਦਾ ਵੱਖਰਾ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਕਿਸਾਨਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਸਿਖਲਾਈ ਕੋਰਸ ਦੌਰਾਨ ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸ਼ੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀ ਆਮ ਬਿਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ. ਐਨ. ਐੱਫ਼ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰ ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੁਲਿਤ ਪਸੂ ਖ਼ੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ਼ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਸਕੀਮ ਤਹਿਤ ਮਿਤੀ 24/02/2025 ਤੋਂ ਚਾਰ ਹਫ਼ਤੇ ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਲੁਧਿਆਣਾ) ਅਤੇ ਸੰਗਰੂਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਜਨਰਲ ਜਾਤੀ ਲਈ ਫ਼ੀਸ ਪੰਜ ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਲਈ 4 ਹਜ਼ਾਰ ਰੁਪਏ ਹੈ । ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ ਮਿਤੀ 19/02/2025 ਨੂੰ ਸਵੇਰੇ 10 ਵਜੇ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਜ਼ਿਲ੍ਹਾ ਲੁਧਿਆਣਾ) ਅਤੇ ਸੰਗਰੂਰ ਵਿਖੇ ਕੀਤੀ ਜਾਣੀ ਹੈ । ਸਿਖਲਾਈ ਲਈ ਘੱਟੋ ਘੱਟ ਯੋਗਤਾ ਦਸਵੀਂ ਪਾਸ ਹੈ ਅਤੇ ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ। ਸਿੱਖਿਆਰਥੀਆਂ ਲਈ ਟ੍ਰੇਨਿੰਗ ਦੀ ਉਮਰ 18 ਤੋਂ 55 ਸਾਲ ਹੈ ਅਤੇ ਲਾਭਪਾਤਰੀ ਕੋਲ 5 ਜਾਂ 5 ਤੋਂ ਵੱਧ ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ । ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਟਿਆਲਾ , ਕੁਆਟਰ ਨੰ. 313-321, ਬਲਾਕ-1, ਘਲੋੜੀ ਗੇਟ, ਪਟਿਆਲਾ ਪਾਸੋਂ 100 ਪ੍ਰਾਸਪੈਕਟਸ ਪ੍ਰਾਪਤ ਕਰਕੇ ਕਾਊਂਸਲਿੰਗ/ਚੋਣ ਦੀ ਮਿਤੀ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਚਾਹਵਾਨ ਫ਼ੋਨ ਨੰ. 81461-00543 ਸੰਪਰਕ ਕੀਤਾ ਜਾ ਸਕਦਾ ਹੈ ।

Leave a Comment

Your email address will not be published. Required fields are marked *

Scroll to Top