ਅਵਾਰਾ ਕੁੱਤਿਆਂ ਆਂਤਕ ਨੂੰ ਨਥ ਪਾਉਣ ਲਈ ਨਿਗਮ ਤਿਆਰ

ਪਟਿਆਲਾ, 24 ਮਈ 2025 : Corporation ready to curb stray dog ​​menace : ਪਿਛਲੇ ਕੁੱਝ ਸਮੇਂ ਤੋਂ ਪਟਿਆਲਾ ਵਿਚ ਅਵਾਰਾ ਕੁੱਤਿਆਂ ਦੇ ਆਂਤਕ ਕਾਰਨ ਮਚੇ ਹਫਰਾ ਤਫਰੀ ਦੇ ਮਾਹੌਲ ਨੂੰ ਨਗਰ ਨਿਗਮ ਪਟਿਆਲਾ ਨਥ ਪਾਉਣ ਲਈ ਤਿਆਰ ਹੈ । ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨੇ ਇਸ ਅਹਿਮ ਪੋਜ੍ਰੈਕਟ ਨੂੰ ਲੈ ਕੇ ਅੱਜ ਕਈ ਡਿਪਾਰਟਮੈਂਟਾਂ ਦੀ ਸਾਂਝੀ ਮੀਟਿੰਗ ਕਰਕੇ ਆਦੇਸ਼ ਦਿੱਤੇ ਹਨ ਕਿ ਕੁੱਤਿਆਂ ਦੀ ਨਸਬੰਦੀ (ਸ਼ਟਰਲਾਈਜੇਸ਼ਨ) ਬਹੁਤ ਜਲਦ ਹੀ ਸ਼ੁਰੂ ਕੀਤੀ ਜਾਵੇਗੀ ।

ਕਮਿਸ਼ਨਰ ਕੀਤਾ ਏ. ਬੀ. ਸੀ. ਸੈਂਟਰ ਦਾ ਦੌਰਾ

ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਕੁਤਿਆਂ ਦੇ ਬਣਾਏ ਗਏ (ਐਨੀਮਲ ਬਰਥ ਕੰਟਰੋਲ ਸੈਂਟਰ) ਏ. ਬੀ. ਸੀ. ਸੈਂਟਰ ਦਾ ਦੌਰਾ ਵੀ ਕੀਤਾ ਹੈ । ਇਸ ਤੋ ਪਹਿਲਾਂ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਦਰਸ਼ਨ ਸਿੰਘ ਕਈ ਐਨ. ਜੀ. ਓਜ, ਕੁੱਤਿਆਂ ਦੀ ਨਸਬੰਦੀ ਕਰਨ ਵਾਲੇ ਵਿਸ਼ੇਸ਼ ਡਾਕਟਰਾਂ ਦੀ ਟੀਮ ਅਤੇ ਅਧਿਕਾਰੀਆਂ ਨਾਲ ਇਸ ਪੂਰੇ ਪ੍ਰੋਜੈਕਟ ਨੂੰ ਲੈ ਕੇ ਡਿਟੇਲ ਮੀਟਿੰਗ ਕੀਤੀ ਹੈ ।

ਜਨ ਸੰਖਿਆ ਵਧਣ ਕਾਰਨ ਕੁੱਤਿਆਂ ਨੇ ਲੋਕਾਂ ਨੂੰ ਕਟਣਾ ਸ਼ੁਰੂ ਕੀਤਾ

ਨਗਰ ਨਿਗਮ ਨੇ ਪਹਿਲਾਂ ਕੁੱਤਿਆਂ ਦੀ ਅਵਾਰਾ ਵਧਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਬਕਾਇਦਾ ਇਕ ਐਨੀਮਲ ਬਰਥ ਕੰਟਰੋਲ ਸੈਂਟਰ, ਜਿਸਨੂੰ ਏ. ਬੀ. ਸੀ. ਸੈਂਟਰ ਕਹਿੰਦੇ ਹਨ, ਬਣਾਇਆ ਹੋਇਆ ਸੀ, ਜਿਸ ਵਿਚ ਕੁਤਿਆਂ ਦੀ ਨਸਬੰਦੀ ਲਈ ਇੱਕ ਕੰਪਨੀ ਨੂੰ ਠੇਕਾ ਦਿੰਤਾ ਗਿਆ ਸੀ । ਉਸ ਕੰਪਨੀ ਦਾ ਠੇਕਾ ਖਤਮ ਹੋ ਗਿਆ, ਉਸ ਤੋ ਬਾਅਦ ਫਿਰ ਕੁਤਿਆਂ ਦੀ ਜਨਸੰਖਿਆ ਵਧਣ ਲਗੀ । ਜਨ ਸੰਖਿਆ ਵਧਣ ਕਾਰਨ ਕੁੱਤਿਆਂ ਨੇ ਲੋਕਾਂ ਨੂੰ ਕਟਣਾ ਸ਼ੁਰੂ ਕੀਤਾ ਤੇ ਇੱਕ ਅੰਦਾਜੇ ਅਨੁਸਾਰ ਤਿੰਨ ਦਰਜਨ ਦੇ ਕਰੀਬ ਲੋਕ ਹਰ ਰੋਜ ਕੁਤਿਆਂ ਦੇ ਕਟਣ ਦਾ ਸ਼ਿਕਾਰ ਹੋ ਰਹੇ ਹਨ, ਇਸਨੂੰ ਬੰਦ ਕਰਨ ਲਈ ਹੁਣ ਨਗਰ ਨਿਗਮ ਨੇ ਕਮਰ ਕਸੇ ਕਸ ਲਏ ਹਨ ।

ਨਿਗਮ ਆਪਣੇ ਪੱਧਰ ‘ਤੇ ਕੁੱਤਿਆਂ ਲਈ ਇੱਕ ਵਿਸ਼ੇਸ਼ ਟੀਮ ਭਰਤੀ ਕਰੇਗਾ

ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨੇ ਇਸ ਸਬੰਧੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਹੈ ਕਿ ਏ. ਬੀ. ਸੀ. ਸੈਂਟਰ ਨੂੰ ਹੁਣ ਨਗਰ ਨਿਗਮ ਆਪਣੇ ਪੱਧਰ ‘ਤੇ ਚਲਾਵੇਗਾ । ਇਸ ਲਈ ਬਕਾਇਦਾ ਤੌਰ ‘ਤੇ ਡਾਕਟਰਜ ਅਤੇ ਹੋਰ ਸਟਾਫ ਰਖਿਆ ਜਾਵੇਗਾ ਅਤੇ ਹਰ ਰੋਜ 30 ਤੋਂ ਵਧ ਕੁਤਿਆਂ ਦੀ ਨਸਬੰਦੀ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇ ਅੰਦਰ ਕੁਤਿਆਂ ਦੀ ਜਨਸੰਖਿਆ ਨਾ ਵਧ ਸਕੇ । ਮੀਟਿੱਗ ਵਿਚ ਇਹ ਗੱਲ ਸਾਹਮਣੇ ਆਈ ਕਿ ਕੁੱਝ ਸਮੇ ਅੰਦਰ ਕੁੱਤੇ ਵਧ ਰਹੇ ਹਨ, ਇਸ ਲਈ ਜੇਕਰ ਮੇਲ ਅਤੇ ਫੀਮੇਲ ਦੋਵੇ ਤਰ੍ਹਾਂ ਦੇ ਕੁਤਿਆਂ ਦੀ ਨਸਬੰਦੀ ਹੋਵੇਗੀ, ਇਸ ਤੋ ਬਚਾਅ ਹੋ ਸਕਦਾ ਹੈ । ਮੀਟਿੰਗ ਵਿਚ ਇਹ ਵੀ ਫੈਸਲਾ ਹੋਇਆ ਕਿ ਜੇਕਰ ਪਹਿਲਾਂ ਫੀਮੇਲ ਦੀ ਨਸਬੰਦੀ ਕੀਤੀ ਜਾਵੇ ਤਾਂ ਇਸਨੂੰ ਥੋੜਾ ਜਲਦੀ ਨਥ ਪਾਈ ਜਾ ਸਕਦੀ ਹੈ ।

ਕਮਿਸ਼ਨਰ ਨੇ ਕੀਤੀ ਹੰਗਾਮੀ ਮੀਟਿੰਗ ; ਏ. ਬੀ. ਸੀ. ਸੈਂਟਰ ਦਾ ਕੀਤਾ ਟੀਮ ਨਾਲ ਦੌਰਾ

ਨਿਗਮ ਕਮਿਸ਼ਨਰ ਨੇ ਇਸਤੋ ਬਾਅਦ ਪੂਰੀ ਟੀਮ ਨਾਲ ਏ. ਬੀ. ਸੀ. ਸੈਂਟਰ ਦਾ ਦੌਰਾ ਕੀਤਾ। ਉਨਾ ਆਦੇਸ਼ ਦਿੱਤੇ ਕਿ ਕੁੱਤਿਆਂ ਦੀ ਨਸਬੰਦੀ ਕਰਨ ਵਾਲੇ ਕੈਨਲਜ ਦੀ ਗਿਣਤੀ ਹੋਰ ਵਧਾਈ ਜਾਵੇਗੀ ਤਾਂ ਜੋ ਇਨਾ ਵਿਚ ਨਸਬੰਦੀ ਕਰਕੇ ਕੁਤਿਆਂ ਨੂੰ ਰਖਿਆ ਜਾ ਸਕੇ । ਇਕ ਕੁੱਤੇ ਦੀ ਨਸਬੰਦੀ ਤੋਂਬਾਅਦ ਉਸਨੂੰ ਲਗਭਗ ਚਾਰ ਦਿਨ ਰਖਣਾ ਪੈਂਦਾ ਹੈ ਅਤੇ ਬਕਾਇਦਾ ਤੌਰ ‘ਤੇ ਉਸਦਾ ਖਾਣਾ ਆਦਿ ਵੀ ਦਿੰਦੇ ਹਨ ।

ਵਿਸ਼ੇਸ਼ ਸਾਫਟਵੇਅਰ ਹੋਵੇਗਾ ਤਿਆਰ, ਸਭ ਕੁੱਝ ਕਰਾਂਗੇ ਫੀਡ

ਅੱਜ ਤੋਂ ਪਹਿਲਾਂ ਭਾਵੇ ਕੁੱਤਿਆਂ ਦੀ ਨਸਬੰਦੀ ਹੁੰਦੀ ਰਹੀ ਹੈ ਪਰ ਕੋਈ ਬਰੀਕੀ ਵਿਚ ਰਿਕਾਰਡ ਨਹੀ ਹੈ, ਜਿਸ ‘ਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਆਦੇਸ਼ ਦਿੱਤੇ ਹਨ ਕਿ ਇਸ ਲਈ ਇਕ ਸਾਫਟਵੇਅਰ ਤਿਆਰ ਕੀਤਾ ਜਾਵੇ ਅਤੇ ਉਸ ਵਿਚ ਸਮੁਚਾ ਡਾਟਾ ਫੀਡ ਕੀਤਾ ਜਾਵੇ ਕਿ ਕਿੰਨੇ ਕੁੱਤੇ ਕਿਹੜੇ ਏਰੀਆ ਦੇ ਹਨ, ਕਿੰਨੇ ਕੁਤਿਆਂ ਦੀ ਨਸਬੰਦੀ ਹੋ ਚੁਕੀ ਹੈ । ਉਨਾ ਨੂੰ ਨਸਬੰਦੀ ਕਰਕੇ ਉਨਾ ਦੇ ਏਰੀਆ ਵਿਚ ਛੱਡ ਦਿੱਤਾ ਗਿਆ ਹੈ । ਹਰ ਰੋਜ ਕੁਤਿਆਂ ਦੀ ਗਿਣਤੀ ਨਸਬੰਦੀ ਕਰਨ ਤੋਂ ਬਾਅਦ ਬਕਾਇਦਾ ਤੌਰ ‘ਤੇ ਇਕ ਸਾਫਟਵੇਅਰ ਵਿਚ ਫੀਡ ਹੋਵੇਗੀ । ਬਕਾਇਦਾ ਤੌਰ ‘ਤੇ ਇਸ ਲਈ ਵਰਲਡ ਬੈਂਕ ਦੀ ਕਾਵਾ ਏਜੰਸੀ ਵੀ ਮਦਦ ਕਰੇਗੀ ।

ਕੁੱਤੇ ਬਣ ਗਏ ਹਨ ਵੱਡੀ ਸਮਸਿਆ : ਹਰ ਘਰ ਪੀੜਤ : ਹੈਲਪ ਲਾਈਨ ਨੰਬਰ ਜਾਰੀ

ਇਸ ਸਮੇ ਪਟਿਆਲਾ ਸ਼ਹਿਰ ਵਿਚ ਕੁੱਤੇ ਬਹੁਤ ਵੱਡੀ ਸਮਸਿਆ ਬਣੇ ਹਨ ਤੇ ਇਨਾ ਦੀ ਡਾਗ ਬਾਈਟ ਤੋਂ ਹਰ ਘਰ ਪੀੜਤ ਹੈ, ਇਸ ਲਈ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਇਸ ਪ੍ਰੋਜੈਕਟ ਲਈ ਵਿਸ਼ੇਸ਼ ਧਿਆਨ ਦੇ ਰਹੇ ਹਨ । ਕੁਤਿਆਂ ਨੂੰ ਨਥ ਪਾਉਣੀ ਬੇਹਦ ਜਰੂਰੀ ਹੋ ਗਈ ਹੈ, ਜੇਕਰ ਨਿਗਮ ਵਲੋ ਚਲਾਇਆ ਇਹ ਪ੍ਰੋਜੈਕਟ ਲਗਾਤਾਰ ਚਲ ਪਵੇ ਤਾਂ ਆਉਣ ਵਾਲੇ ਕੁੱਝ ਸਮੇ ਵਿਚ ਕੁਤਿਆਂ ਦੀ ਨਸਬੰਦੀ ਹੋ ਜਾਵੇਗੀ ਅਤੇ ਆਉਣ ਵਾਲੇ ਸਮੇਂ ਅੰਦਰ ਕੁਤਿਆਂ ਦੀ ਗਿਣਤੀ ਵੀ ਘਟਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਨਿਗਮ ਕਮਿਸ਼ਨਰ ਨੇ ਬਕਾਇਦਾ ਤੌਰ ‘ਤੇ ਇਕ ਹੈਲਪਲਾਈਨ ਨੰਬਰ 1800-180-2808 ਜਾਰੀ ਕੀਤਾ ਹੈ, ਜਿਸ ਉਪਰ ਕੁਤਿਆਂ ਸਬੰਧੀ ਜਾਣਕਾਰੀ ਦਿੱਤੀ ਜਾ ਸਕੇਗੀ ਅਤੇ ਨਿਗਮ ਇਸ ਉਪਰ ਕਾਰਵਾਈ ਕਰੇਗਾ ।

Read More : ਨਗਰ ਨਿਗਮ ਵੱਲੋਂ ਗਲੀਆਂ ‘ਚ ਫਿਰਦੇ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਟੈਂਡਰ ਜਾਰੀ, ਸੰਸਥਾ ਵੱਲੋਂ ਕੰਮ ਸ਼ੁਰੂ

Leave a Comment

Your email address will not be published. Required fields are marked *

Scroll to Top