ਚੌਥਾ ਦਰਜਾ ਮੁਲਾਜਮਾਂ ਦੀ ਵਣ ਮੰਤਰੀ ਨਾਲ ਸੁਖਾਵੇ ਮਾਹੌਲ ਵਿੱਚ ਹੋਈ ਮੀਟਿੰਗ, ਕਈ ਮੰਗਾਂ ਤੇ ਸਹਿਮਤੀ ਬਣੀ : ਦਰਸ਼ਨ ਲੁਬਾਣਾ : ਜਗਮੋਹਨ ਨੋਲੱਖਾ
ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੀ ਮੀਟਿੰਗ ਵਣ ਭਵਨ ਮੁਹਾਲੀ ਵਿਖੇ ਵਣ ਮੰਤਰੀ ਲਾਲ ਚੰਦ ਕਟਾਰੁਚੱਕ ਨਾਲ ਹੋਈ । ਮੀਟਿੰਗ ਵਿੱਚ ਜੋ ਅਧਿਕਾਰੀ ਸ਼ਾਮਲ ਹੋਏ, ਉਹਨਾਂ ਵਿੱਚ ਪ੍ਰਮੁੱਖ ਸਕੱਤਰ ਜੰਗਲਾਤ, ਜੰਗਲੀ ਜੀਵ ਵਿਸਥਾਰ, ਪ੍ਰਿਅੰਕਾ ਭਾਰਤੀ ਆਈ. ਏ. ਐਸ., ਪ੍ਰਧਾਨ ਮੁੱਖ ਵਣਪਾਲ, ਸ੍ਰੀ ਧਰਮਿੰਦਰ ਸ਼ਰਮਾ, ਮੈਨੇਜਿੰਗ ਡਾਇਰੈਕਟਰ, ਨਿਗਮ ਪੰਜਾਬ, ਸ੍ਰੀ ਪ੍ਰਵੀਨ ਕੁਮਾਰ, ਸਮੇਤ ਹੋਰ ਵਿਭਾਗੀ ਅਧਿਕਾਰੀ ਤੇ ਅਮਲਾ ਸ਼ਾਮਲ ਸੀ । ਯੂਨੀਅਨ ਵਲੋਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੀਨੀਅਰ ਮੀਤ ਪ੍ਰਧਾਨ ਮੇਲਾ ਸਿੰਘ ਪੁੰਨਾਵਾਲ, ਪ੍ਰਧਾਨ ਜੰਗਲਾਤ ਜਗਮੋਹਨ ਨੋਲੱਖਾ, ਚੰਡੀਗੜ੍ਹ ਪ੍ਰਧਾਨ ਕ੍ਰਿਸ਼ਨ ਪ੍ਰਸਾਦ, ਤਰਲੋਚਨ ਮਾੜੂ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਮਲੇਵਾਲ, ਤਰਲੋਚਨ ਮੰਡੋਲੀ, ਨਿਸ਼ਾਨ ਸਿੰਘ, ਚੰਦਰ ਭਾਨ, ਕੇਵਲ ਸਿੰਘ ।
ਯੂਨੀਅਨ ਵਲੋਂ ਉਠਾਈਆਂ ਮੰਗਾਂ ਜਿਸ ਵਿੱਚ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਕਰਨਾ, ਸੀਨੀਆਰਤਾ ਸੂਚੀ ਵਿੱਚ ਰਹਿ ਗਏ ਕਰਮੀ ਸ਼ਾਮਲ ਕਰਨਾ, ਜੰਗਲਾਤ ਤੇ ਜੰਗਲਾਤ ਨਿਗਮ ਵਿੱਚ ਫਾਰਗ ਕੀਤੇ ਡੇਲੀਵੇਜਿਜ਼ ਕਰਮੀਆਂ ਨੂੰ ਮੁੜ ਹਾਜਰ ਕਰਨਾ, ਸਰਕਾਰ ਦੇ ਨੋਟੀਫਿਕੇਸ਼ਨ 16 ਮਈ 2023 ਦੀ ਰੋਸ਼ਨੀ ਵਿੱਚ ਘੱਟੋ—ਘੱਟ ਤਨਖਾਹ 15000 ਦੀ ਥਾਂ ਮੁੱਢਲਾ ਤਨਖਾਹ ਸਕੇਲ 18000/ ਰੁਪਏ ਤੇ ਰੁਪਏ ਜਾਰੀ ਕਰਨਾ ਤੇ ਇਸ ਵਿੱਚ ਹਰ ਸਾਲ 10 ਫੀਸਦੀ ਵਾਧਾ ਕਰਨ, ਰਹਿੰਦੀਆਂ ਤਨਖਾਹਾਂ ਜਾਰੀ ਕਰਨ, ਕਾਮਿਆਂ ਨੂੰ ਰੈਗੂਲਰ ਕਰਨ ਸਮੇਂ ਉਮਰ ਦੀ ਸਮਾਸੀਮਾ ਤੇ ਵਿਦਿਅਕ ਯੋਗਤਾ ਤੋਂ ਛੋਟ ਦੇਣ, ਇਸ ਮੌਕੇ ਮੰਤਰੀ ਨੇ ਕਿਹਾ ਕਿ 50 ਕਰੋੜ ਰੁਪਏ ਕੇਂਦਰ ਤੋਂ ਮੰਗੇ ਗਏ ਹਨ ਅਤੇ 70 ਕਰੋੜ ਪਨ ਕੈਂਪਾਂ ਦੇ ਅਲੱਗ ਸ਼ਾਮਲ ਹਨ। ਵਣ ਮੰਤਰੀ ਦੇ ਵਣ ਰੈਂਜ ਅਫਸਰ ਭਾਦਸੋਂ ਵਲੋਂ ਕੀਤੀ ਵਰਕਰ ਦੀ ਮਾਰਕੁੱਟ ਦਾ ਮਾਮਲਾ ਵੀ ਧਿਆਨ ਵਿੱਚ ਲਿਆਦਾ ਗਿਆ ਤੇ ਹੋਰ ਮੰਗਾਂ ਤੇ ਵਿਚਾਰਾਂ ਕੀਤੀਆਂ ਗਈਆਂ ਤੇ ਇਹਨਾਂ ਤੇ ਵਣ ਮੰਤਰੀ ਨੇ ਆਪਣੀ ਸਹਿਮਤੀ ਦਿੱਤੀ । ਕਾਮਿਆਂ ਨੂੰ ਫਾਰਗ ਕਰਨ ਦੇ ਇਸ਼ੂ ਤੇ ਕਿਹਾ ਕਿ ਅਪ੍ਰੈਲ ਵਿੱਚ ਨਵੇਂ ਫੰਡਜ਼ ਆਉਣ ਤੇ ਸਾਰੇ ਫਾਰਗ ਕੀਤੇ ਕਾਮੇ ਕੰਮ ਤੇ ਮੁੜ ਹਾਜਰ ਕਰ ਲਏ ਜਾਣਗੇ ਭਾਵੇਂ ਕਿ ਉਹ ਉਮਰ ਦੀ ਸਮਾਂ ਸੀਮਾਂ ਪੁਗਾ ਚੁੱਕੇ ਹਨ । ਇਹ ਵੀ ਫੈਸਲਾ ਕੀਤਾ ਕਿ ਪਹਿਲੇ ਪੜਾਅ ਵਿੱਚ 578 ਡੇਲੀਵੇਜਿਜ਼ ਕਰਮੀਆਂ ਨੂੰ ਨੇੜ ਭਵਿੱਖ ਵਿੱਚ ਰੈਗੂਲਰ ਕੀਤਾ ਜਾ ਰਿਹਾ ਹੈ ਅਤੇ ਬਾਕੀ ਕਾਮਿਆਂ ਨੂੰ ਰੈਗੂਲਰ ਕਰਨ ਲਈ ਵਿਭਾਗੀ ਸਕਰੀਨਿੰਗ ਕਮੇਟੀ ਵਿਚਾਰ ਕਰ ਰਹੀ ਹੈ। ਆਗੂਆਂ ਨੇ ਆਪਣੀ ਵੱਖਰੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਜੇਕਰ 20 ਅਪ੍ਰੈਲ ਤੱਕ ਮੰਗਾਂ ਤੇ ਅਮਲ ਨਾ ਹੋਇਆ ਤਾਂ ਵਣ ਭਵਨ ਮੁਹਾਲੀ ਵਿਖੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ । ਹੋਰ ਜ਼ੋ ਮੈਂਬਰ ਸ਼ਾਮਲ ਸਨ ਉਹਨਾਂ ਵਿੱਚ ਹਰਜਿੰਦਰ ਸਿੰਘ, ਕਰਮਾ, ਹਰਜਿੰਦਰ ਮਰਦਾਹੇੜੀ, ਜ਼ਸਵੀਰ ਸਿੰਘ, ਸਿੰਦਰ ਪਾਲ, ਸੁਰਜੀਤ ਸਿੰਘ, ਜ਼ਸਪਾਲ ਸਿੰਘ ਮੋਗਾ, ਨਾਜਰ ਸਿੰਘ, ਰਜਿੰਦਰ ਸਿੰਘ, ਕਰਨੈਲ ਸਿੰਘ, ਆਦਿ ਆਦਿ ਸ਼ਾਮਲ ਸਨ ।