ਪਟਿਆਲਾ, 10 ਜੂਨ 2025 : Civil Line Police Station registered a case against one under the N. D. P. S. Act : ਥਾਣਾ ਸਿਵਲ ਲਾਈਨ (Civil Line Police Station) ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ (N D P S Act) ਤਹਿਤ 35 ਗ੍ਰਾਮ ਚਿੱਟਾ, ਹੈਰੋਇਨ ਬਰਾਮਦ ਹੋਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਦੀਪ ਕੁਮਾਰ ਪੁੱਤਰ ਸਿ਼ਵ ਕੁਮਾਰ ਵਾਸੀ ਮਕਾਨ ਨੰ. 288 ਨੇੜੇ ਬਾਬਾ ਜੱਸਾ ਸਿੰਘ ਦਾਰੂ ਕੁਟੀਆ ਪਟਿਆਲਾ ਸ਼ਾਮਲ ਹਨ ।
ਰੇਡ ਕੀਤੀ ਗਈ ਤਾਂ 35 ਗ੍ਰਾਮ ਚਿੱਟਾ, ਹੈਰੋਇਨ ਬਰਾਮਦ ਹੋਈ
ਪੁਲਸ ਮੁਤਾਬਕ ਲ ਐਸ. ਆਈ. ਜਨਕ ਰਾਜ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਮਾਰਕੀਟ ਮਾਡਲ ਟਾਊਨ ਪਟਿਆਲਾ ਵਿਖੇ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਸਿਵਲ ਹਸਪਤਾਲ ਮਾਡਲ ਟਾਊਨ ਪਟਿਆਲਾ ਕੋਲ ਉਪਰੋਕਤ ਵਿਅਕਤੀ ਨਸ਼ਾ ਵੇਚ ਰਿਹਾ ਹੈ, ਜਿਸ ਤੇ ਰੇਡ ਕੀਤੀ ਗਈ ਤਾਂ 35 ਗ੍ਰਾਮ ਚਿੱਟਾ, ਹੈਰੋਇਨ ((35 grams of white, heroin)) ਬਰਾਮਦ ਹੋਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸਿਵਲ ਲਾਈਨ ਪੁਲਸ ਪਟਿਆਲਾ ਨੇ ਕੀਤਾ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ