ਰਾਜਪੁਰਾ, 6 ਜੂਨ 2025 : City Rajpura police station registers theft case against two persons : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 303 (2) ਬੀ. ਐਨ. ਐਸ. ਤਹਿਤ ਚੋਰੀ ਦਾ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਘੁਮਿਆਰਾ ਵਾਲਾ ਮੁਹੱਲਾ ਪੁਰਾਣਾ ਰਾਜਪੁਰਾ, ਕਰਨ ਮਹਿੰਦਰਾ ਪੁੱਤਰ ਰਾਜ ਕੁਮਾਰ ਵਾਸੀ ਜੱਟਾ ਵਾਲਾ ਮੁਹੱਲਾ ਪੁਰਾਣਾ ਰਾਜਪੁਰਾ ਸ਼ਾਮਲ ਹਨ ।
ਚੋਰੀ ਦਾ ਬਿਨ੍ਹਾ ਨੰਬਰੀ ਮੋਟਰਸਾਇਕਲ ਹੋਇਆ ਬ੍ਰਾਮਦ
ਪੁਲਸ ਮੁਤਾਬਕ ਐਸ. ਆਈ ਗੁਰਮੀਤ ਸਿੰਘ ਜੋ ਕਿ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਪੁਲਸ ਪਾਰਟੀ ਸਮੇਤ ਪੁਰਾਣਾ ਕਿਲਾ ਰਾਜਪੁਰਾ ਕੋਲ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕਤ ਦੋਵੇਂ ਜਣੇ ਮੋਟਰਸਾਇਕਲ ਚੋਰੀ ਕਰਨ ਦੇ ਆਦੀ ਹਨ ਤੇ ਹੁਣ ਵੀ ਚੋਰੀ ਦੇ ਮੋਟਰਸਾਇਕਲ ਤੇ ਮਹਿੰਦਰ ਗੰਜ ਰਾਜਪੁਰਾ ਘੁੰਮ ਰਹੇ ਹਨ, ਜਿਸ ਤੇ ਨਾਕਾਬੰਦੀ ਦੌਰਾਨ ਜਦੋਂ ਦੋਹਾਂ ਨੂੰ ਕਾਬੂ ਕੀਤਾ ਗਿਆ ਤਾਂ ਕੋਲੋਂ 1 ਚੋਰੀ ਦਾ ਬਿਨ੍ਹਾ ਨੰਬਰੀ ਮੋਟਰਸਾਇਕਲ (1 stolen unregistered motorcycle) ਬ੍ਰਾਮਦ ਹੋਇਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸਿਟੀ ਰਾਜਪੁਰਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਕੇਸ ਦਰਜ