ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸੰਭਾਲਿਆ ਚਾਰਜ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸੰਭਾਲਿਆ ਚਾਰਜ
2029 ਤੱਕ ਰਹੇਗਾ ਕਾਰਜਕਾਲ
ਨਵੀਂ ਦਿੱਲੀ : ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵਜੋਂ ਗਿਆਨੇਸ਼ ਕੁਮਾਰ ਨੇ ਅੱਜ ਅਹੁਦਾ ਸੰਭਾਲ ਲਿਆ ਹੈ । ਦੱਸਣਯੋਗ ਹੈ ਕਿ ਗਿਆਨੇ਼ਸ਼ ਕੁਮਾਰ 26ਵੇਂ ਮੁੱਖ ਚੋਣ ਕਮਿਸ਼ਨਰ ਹਨ ਤੇ ਇਹ 2029 ਤੱਕ ਉਕਤ ਅਹੁਦੇ ਤੇ ਵਿਰਾਜਮਾਨ ਰਹਿਣਗੇ । ਗਿਆਨੇਸ਼ ਕੁਮਾਰ ਜੋ ਮਾਰਚ 2024 ਤੋਂ ਚੋਣ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਸਨ ਅਤੇ ਹੁਣ ਉਹ ਮੁੱਖ ਚੋਣ ਕਮਿਸ਼ਨਰ ਵਜੋਂ ਤਰੱਕੀ ਮਿਲਣ ਤੇ ਉਕਤ ਜਿੰਮੇਵਾਰੀ ਨੂੰ ਨਿਭਾਉਣਗੇ । ਰਾਜੀਵ ਕੁਮਾਰ ਦੇ ਮੰਗਲਵਾਰ ਨੂੰ ਸੇਵਾਮੁਕਤ ਹੋਣ ਦੇ ਇਕ ਦਿਨ ਬਾਅਦ ਗਿਆਨੇਸ਼ ਕੁਮਾਰ ਨੂੰ ਚੋਣ ਕਮਿਸ਼ਨ ਦੀ ਅਗਵਾਈ ਦੀ ਜਿੰਮੇਵਾਰੀ ਦਿੱਤੀ ਗਈ ਹੈ । ਸੁਖਬੀਰ ਸਿੰਘ ਸੰਧੂ ਚੋਣ ਕਮਿਸ਼ਨਰ ਹਨ, ਜਦਕਿ ਵਿਵੇਕ ਜੋਸ਼ੀ ਨੂੰ ਸੋਮਵਾਰ ਨੂੰ ਚੋਣ ਕਮਿਸ਼ਨਰ ਦੇ ਅਹੁਦੇ `ਤੇ ਨਿਯੁਕਤ ਕੀਤਾ ਗਿਆ ਸੀ । ਅਹੁਦਾ ਸੰਭਾਲਣ ਤੋਂ ਬਾਅਦ ਨਵੇਂ ਨਿਯੁਕਤ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਵੋਟਿੰਗ ਰਾਸ਼ਟਰ ਨਿਰਮਾਣ ਲਈ ਪਹਿਲਾ ਕਦਮ ਹੈ, ਇਸ ਲਈ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਭਾਰਤ ਦੇ ਹਰ ਨਾਗਰਿਕ ਨੂੰ ਵੋਟਰ ਬਣਨਾ ਚਾਹੀਦਾ ਹੈ ਅਤੇ ਹਮੇਸ਼ਾ ਵੋਟ ਪਾਉਣੀ ਚਾਹੀਦੀ ਹੈ । ਭਾਰਤ ਦੇ ਸੰਵਿਧਾਨ, ਚੋਣ ਕਾਨੂੰਨਾਂ, ਨਿਯਮਾਂ ਅਤੇ ਇਸ ਵਿੱਚ ਜਾਰੀ ਹਦਾਇਤਾਂ ਅਨੁਸਾਰ ਭਾਰਤ ਦਾ ਚੋਣ ਕਮਿਸ਼ਨ ਵੋਟਰਾਂ ਦੇ ਨਾਲ ਸੀ, ਹੈ ਅਤੇ ਹਮੇਸ਼ਾ ਰਹੇਗਾ ।

Leave a Comment

Your email address will not be published. Required fields are marked *

Scroll to Top