ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਡਾ. ਕਮਲਦੀਪ ਸ਼ਰਮਾ ਨੇ ਸਿਵਲ ਹਸਪਤਾਲ, ਜ਼ਿਲ੍ਹਾ ਜੇਲ੍ਹ, ਕੁਸ਼ਟ ਆਸ਼ਰਮ ਅਤੇ ਬਿਰਧ ਆਸ਼ਰਮ ਦਾ ਦੌਰਾ ਕੀਤਾ

ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਡਾ. ਕਮਲਦੀਪ ਸ਼ਰਮਾ ਨੇ ਸਿਵਲ ਹਸਪਤਾਲ, ਜ਼ਿਲ੍ਹਾ ਜੇਲ੍ਹ, ਕੁਸ਼ਟ ਆਸ਼ਰਮ ਅਤੇ ਬਿਰਧ ਆਸ਼ਰਮ ਦਾ ਦੌਰਾ ਕੀਤਾ
ਸੰਗਰੂਰ, 28 ਜਨਵਰੀ : ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਹਸਪਤਾਲ ਭਲਾਈ ਸਾਖਾ ਦੇ ਚੇਅਰਪਰਸਨ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਧਰਮਪਤਨੀ ਡਾ. ਕਮਲਦੀਪ ਸ਼ਰਮਾ ਨੇ ਸਿਵਲ ਹਸਪਤਾਲ, ਜ਼ਿਲ੍ਹਾ ਜੇਲ੍ਹ, ਕੁਸਟ ਆਸ਼ਰਮ ਅਤੇ ਬਿਰਧ ਆਸ਼ਰਮ ਦਾ ਦੌਰਾ ਕਰਕੇ ਫਲ ਅਤੇ ਮਿਠਾਈਆ ਵੰਡੀਆਂ । ਇਸ ਮੌਕੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਦੇ ਧਰਮ ਪਤਨੀ ਸ਼੍ਰੀਮਤੀ ਕੁਦਰਤ ਚਾਹਲ, ਸਹਾਇਕ ਕਮਿਸ਼ਨਰ ਤੇ ਰੈਡ ਕਰਾਸ ਦੇ ਅਵੇਤਨੀ ਸਕੱਤਰ ਉਪਿੰਦਰਜੀਤ ਕੌਰ ਬਰਾੜ ਤੇ ਸਕੱਤਰ ਨਵਨੀਤ ਕੌਰ ਵੀ ਉਨਾਂ ਦੇ ਨਾਲ ਸਨ । ਦੇਸ਼ ਦੇ ਗਣਤੰਤਰ ਦਿਹਾੜੇ ਦੇ ਮੌਕੇ ਉੱਤੇ ਇਹਨਾਂ ਸ਼ਖਸ਼ੀਅਤਾਂ ਵੱਲੋਂ ਸਿਵਲ ਹਸਪਤਾਲ ਵਿਖੇ ਦਾਖਲ ਮਰੀਜ਼ਾਂ, ਕੁਸ਼ਟ ਆਸ਼ਰਮ ਬਰਨਾਲਾ ਰੋਡ, ਜ਼ਿਲ੍ਹਾ ਜੇਲ੍ਹ ਵਿਖੇ ਪਹੁੰਚ ਕੇ ਮਹਿਲਾ ਕੈਦੀਆਂ ਅਤੇ ਹਵਾਲਾਤੀਆਂ ਨੂੰ ਫ਼ਲ ਤੇ ਮਿਠਾਈਆ ਵੰਡ ਕੇ ਗਣਤੰਤਰ ਦਿਵਸ ਦੀ ਖੁਸ਼ੀ ਸਾਂਝੀ ਕੀਤੀ । ਡਾ. ਕਮਲਦੀਪ ਸ਼ਰਮਾ ਅਤੇ ਸ਼੍ਰੀਮਤੀ ਕੁਦਰਤ ਚਾਹਲ ਨੇ ਸਿਵਲ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ । ਕੁਸ਼ਟ ਆਸ਼ਰਮ ਅਤੇ ਬਿਰਧ ਆਸ਼ਰਮ ਵਿਖੇ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ ।

Leave a Comment

Your email address will not be published. Required fields are marked *

Scroll to Top