ਕੇਂਦਰ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ  55 ਫੀਸਦੀ ਪੰਜਾਬ ਸਰਕਾਰ ਆਪਣੇ ਮੁਲਾਜਮਾ ਨੂੰ 42 ਫੀਸਦੀ ਡੀ. ਏ. ਦੇ ਰਹੀ ਹੈ : ਹਰੀ ਸਿੰਘ ਟੌਹੜਾ 

ਪਟਿਆਲਾ, 31 ਮਾਰਚ  : ਪੰਜਾਬ ਸਰਕਾਰ ਸਟੇਟ ਕਰਮਚਾਰੀ ਦਲ ਦੇ ਪ੍ਰਧਾਨ  ਹਰੀ ਸਿੰਘ ਟੌਹੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ੌਰ ਦੇ ਕੇ ਆਖਿਆ ਕਿ ਕੇਂਦਰ ਸਰਕਾਰ ਨੇ ਆਪਣੇ ਮੁਲਾਜਮਾਂ 2 ਫੀਸਦੀ ਮਹਿੰਗਾਈ ਦੇ ਵਾਧੇ ਵਿੱਚ ਵਾਧਾ ਕਰਕੇ 53 ਫੀਸਦੀ ਤੋਂ 55 ਫੀਸਦੀ ਕਰ ਦਿੱਤਾ ਹੈ ਜਦਕਿ ਪੰਜਾਬ ਸਰਕਾਰ ਆਪਣੇ ਮੁਲਾਜਮਾ ਨੂੰ 42 ਫੀਸਦੀ ਡੀ. ਏ. ਦੇ ਰਹੀ ਹੈ । ਸ. ਟੌਹੜਾ ਨੇ ਦੱਸਿਆ ਕਿ ਜਦੋਂ ਸ. ਲਛਮਣ ਸਿੰਘ ਗਿੱਲ ਦੀ ਪੰਜਾਬ ਵਿੱਚ ਸਰਕਾਰ ਸੀ । ਉਸ ਵੇਲੇ ਜਥੇਬੰਦੀਆਂ ਨਾਲ ਮੀਟਿੰਗ ਹੋਈ ਸੀ ਕਿ ਜਦ ਵੀ ਕੇਂਦਰ ਆਪਣੇ ਮੁਲਾਜਮਾਂ ਨੂੰ ਡੀ. ਏ. ਵਿੱਚ ਵਾਧਾ ਕਰੇਗੀ ਤਦ ਹੀ ਪੰਜਾਬ ਸਰਕਾਰ ਵੀ ਆਪਣੇ ਮੁਲਾਜਮਾ ਨੂੰ ਕੇਂਦਰ ਸਰਕਾਰ ਵਾਂਗ ਡੀ. ਏ. ਦੇਵੇਗੀ ਪ੍ਰੰਤੂ ਹੋਇਆ ਉਸਦੇ ਉਲਟ ।

ਸਰਕਾਰ ਮੁਲਾਜਮਾ ਦੇ ਡੀ. ਏ. ਦੀਆਂ ਕਿਸ਼ਤਾ ਵਿੱਚ ਵਾਧਾ ਕਰੇ ਅਤੇ ਬਣਦੇ ਪਿਛਲੇ ਬਕਾਏ ਦੀ ਅਦਾਇਗੀ ਕਰੇ 

ਪੰਜਾਬ ਸਰਕਾਰ ਹੁਣ ਚੁੱਪ ਸਾਧੀ ਬੈਠੀ ਹੈ । ਸਰਕਾਰ ਮੁਲਾਜਮਾ ਦੇ ਡੀ. ਏ. ਦੀਆਂ ਕਿਸ਼ਤਾ ਵਿੱਚ ਵਾਧਾ ਕਰੇ ਅਤੇ ਬਣਦੇ ਪਿਛਲੇ ਬਕਾਏ ਦੀ ਅਦਾਇਗੀ ਕਰੇ । ਜੋ ਮੁਲਾਜਮਾ ਦੀਆਂ ਮੰਗਾ ਲਮਕ ਅਵਸਥਾ ਵਿੱਚ ਪਈਆਂ ਹਨ । ਉਨ੍ਹਾਂ ਮੰਗਾਂ ਦੀ ਪੂਰਤੀ ਸਰਕਾਰ ਆਪਣੇ ਵਾਅਦੇ ਅਨੁਸਾਰ ਪੂਰਾ ਕਰੇ । ਕਿਉਂਕਿ ਸਰਕਾਰ ਦੇ ਮੁਲਾਜਮ ਹੀ ਸਾਰੀਆਂ ਨੀਤੀਆਂ ਨੂੰ ਪਿੰਡਾਂ ਅਤੇ ਸਹਿਰਾਂ ਵਿੱਚ ਲੈ ਕੇ ਜਾਂਦੇ ਹਨ ਅਤੇ ਸਰਕਾਰ ਦੀਆਂ ਸਾਰੀਆਂ ਪਾਲਿਸੀਆਂ ਨੂੰ ਲਾਗੂ ਕਰਵਾਉਂਦੇ ਹਨ । ਸੋ ਇਸ ਵਰਗ ਦੀਆਂ ਬਣਦੀਆਂ ਮੰਗਾ ਦੀ ਪੂਰਤੀਵੀ ਸਰਕਾਰ ਕਰੇ। ਮਹਿੰਗਾਈ ਦੇ ਅੰਕੜਿਆ ਅਨੁਸਾਰ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਨਵੇਂ ਪੇ-ਕਮਿਸ਼ਨ ਦੀ ਨਿਯੁਕਤੀ ਦਾ ਐਲਾਨ ਕਰੇ । ਹੋਰਨਾ ਤੋਂ ਇਲਾਵਾ ਕੁਲਬੀਰ ਸਿੰਘ ਸੈਦਖੇੜੀ, ਰਾਕੇਸ਼ ਬਾਤਿਸ਼, ਨਰੇਸ਼ ਲੱਖੋਮਾਜਰਾ, ਸਤਪਾਲ ਸਿੰਘ, ਆਦਿ ਆਗੂ ਨੇ ਆਪਣੇ ਵਿਚਾਰ ਸਾਂਝੇ ਕੀਤੇ ।

Leave a Comment

Your email address will not be published. Required fields are marked *

Scroll to Top