ਸੀ. ਬੀ. ਐਸ. ਈ. ਬੋਰਡ ਨੇ ਕੀਤਾ ਬਾਰਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

ਚੰਡੀਗੜ੍ਹ, 13 ਮਈ 2025 : CBSE Board announces Class XII results : ਭਾਰਤ ਦੇਸ਼ ਅੰਦਰ ਸਿੱਖਿਆ ਮੁਹੱਈਆ ਕਰਵਾਉਣ ਵਾਲੇ ਵੱਖ ਵੱਖ ਸਿੱਖਿਆ ਬੋਰਡਾਂ ਦੇ ਚਲਦਿਆਂ ਅੱਜ ਕੇਂਦਰੀ ਸੈਕੰਡਰੀ ਪ੍ਰੀਖਿਆ ਬੋਰਡ ਜਿਸਨੂੰ (ਸੀ. ਬੀ. ਐਸ. ਈ.) ਦੇ ਨਾਮ ਨਾਲ ਵੀ ਜਾਣਿਆਂ ਜਾਦਾ ਹੈ ਵਲੋਂ ਅੱਜ 12ਵੀਂ ਜਮਾਤ ਦੇ ਨਤੀਅਿਾਂ ਦਾ ਐਲਾਨ ਕੀਤਾ ਗਿਆ ਹੈ । ਸੀ. ਬੀ. ਐਸ. ਈ. ਬੋਰਡ ਵਲੋਂ ਹਰੇਕ ਵਿਦਿਆਰਥੀ ਨੂੰ ਆਪਣਾ ਨਤੀਜਾ ਦੇਖਣ ਲਈ ਰਿਜਲਟ ਵੈਬਸਾਈਟ cbseresults.nic.in ਵੀ ਬਣਾ ਕੇ ਪ੍ਰਦਾਨ ਕੀਤੀ ਹੈ ਤਾਂ ਜੋ ਹਰੇਕ ਵਿਦਿਆਰਥੀ ਵੈਬਸਾਈਟ ਖੋਲ੍ਹ ਕੇ ਸਾਹਮਣੇ ਆਉਣ ਵਾਲੀ ਆਈ. ਡੀ. ਵਿਚ ਆਪਣੇ ਸਕੂਲ ਦੇ ਨਾਮ, ਰੋਲ ਨੰਬਰ ਆਦਿ ਨੂੰ ਪਾ ਕੇ ਸਰਚ ਕਰ ਸਕਦਾ ਹੈ ਕਿ ਉਸਦਾ 12ਵੀਂ ਜਮਾਤ ਵਿਚ ਨਤੀਜਾ ਕੀ ਰਿਹਾ ਹੈ ।

ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਰਹੀ ਮੁੰਡਿਆਂ ਨਾਲੋਂ ਪੰਜ ਪ੍ਰਤੀਸ਼ਤ ਵੱਧ

ਦੱਸਣਯੋਗ ਹੈ ਕਿ ਸੀ. ਬੀ. ਐਸ. ਈ. ਬੋਰਡ ਦੇ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਮੁੰਡਿਆਂ ਨਾਲੋਂ ਪੰਜ ਪ੍ਰਤੀਸ਼ਤ ਵੱਧ ਰਹੀ ਹੈ । ਬੋਰਡ ਵਲੋਂ ਦਰਸਾਏ ਗਏ ਨਤਜਿਆਂ ਵਿਚ ਇਸ ਸਾਲ 88.39 ਪ੍ਰਤੀਸ਼ਤ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਪਿਛਲੇ ਸਾਲ ਦੇ 87.98 ਪ੍ਰਤੀਸ਼ਤ ਨਾਲੋਂ ਥੋੜ੍ਹਾ ਵੱਧ ਹੈ।ਇਥੇ ਹੀ ਬਸ ਨਹੀਂ 91.64 ਪ੍ਰਤੀਸ਼ਤ ਕੁੜੀਆਂ ਅਤੇ 85.70 ਪ੍ਰਤੀਸ਼ਤ ਮੁੰਡੇ ਪ੍ਰੀਖਿਆ ਪਾਸ ਕਰ ਸਕੇ । `ਟ੍ਰਾਂਸਜੈਂਡਰ` ਉਮੀਦਵਾਰਾਂ ਦੀ ਪਾਸ ਪ੍ਰਤੀਸ਼ਤਤਾ 100 ਪ੍ਰਤੀਸ਼ਤ ਸੀ, ਜੋ ਪਿਛਲੇ ਸਾਲ 50 ਪ੍ਰਤੀਸ਼ਤ ਸੀ । ਇਸੇ ਤਰ੍ਹਾਂ ਕੁੱਲ 1 ਲੱਖ 11 ਹਜ਼ਾਰ 544 ਉਮੀਦਵਾਰਾਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ 24 ਹਜ਼ਾਰ 867 ਉਮੀਦਵਾਰਾਂ ਨੇ 95 ਪ੍ਰਤੀਸ਼ਤ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ । 1.29 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਪੂਰਕ ਪ੍ਰੀਖਿਆ ਦੇਣੀ ਪਵੇਗੀ । 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਕੁੱਲ 16,92,794 ਉਮੀਦਵਾਰਾਂ ਨੇ ਹਿੱਸਾ ਲਿਆ ਸੀ ।

Read More : ਸੀ. ਬੀ. ਐਸ. ਈ. ਕੀਤੀ 21 ਸਕੂਲਾਂ ਦੀ ਮਾਨਤਾ ਰੱਦ

Leave a Comment

Your email address will not be published. Required fields are marked *

Scroll to Top