ਲੇਟੈਸਟ ਨਿਊਜ਼

cheema

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ

ਪਟਿਆਲਾ 24 ਜੂਨ: ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਟਿਆਲਾ ਵਿਖੇ ਆਬਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ। ਮੰਗਲਵਾਰ ਦੁਪਹਿਰ ਦੇ ਖਾਣੇ ਦੇ ਤੁਰੰਤ ਬਾਅਦ ਪਟਿਆਲਾ ਪੁੱਜੇ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਕਮਿਸ਼ਨਰ ਦੇ ਨਾਲ ਆਬਕਾਰੀ ਅਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ […]

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ Read More »

Dc

ਪੁਰਾਲੇਖ ਵਿਭਾਗ ਦੀ ਹੋਵੇਗੀ ਕਾਇਆਂਕਲਪ-ਤਰੁਨਪ੍ਰੀਤ ਸਿੰਘ ਸੌਂਦ

ਪਟਿਆਲਾ, 24 ਜੂਨ: ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪੁਰਾਲੇਖ ਵਿਭਾਗ ਪੰਜਾਬ ਦਾ ਜਾਇਜ਼ਾ ਲੈਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਵਿਰਾਸਤੀ ਧਰੋਹਰ ਨੂੰ ਸੰਭਾਲ ਰਹੇ ਪਟਿਆਲਾ ਸਥਿਤ ਪੁਰਾਲੇਖ ਵਿਭਾਗ ਦੀ ਕਾਇਆਂ ਕਲਪ ਕਰੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਸੌਂਦ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਪਣੀ ਵਿਰਾਸਤੀ ਧਰੋਹਰ ਨੂੰ ਸੰਭਾਲਣ ਵੱਲ ਕਦੇ ਸੰਜੀਦਾ ਢੰਗ ਨਾਲ ਧਿਆਨ ਹੀ ਨਹੀਂ ਦਿੱਤਾ ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਦੇ ਇਸ ਪੁਰਾਤਤਵ ਵਿਭਾਗ ਵਿੱਚ ਇਸੇ ਹਫ਼ਤੇ ਹੀ ਸਾਕਾਰਤਮਕ ਸੁਧਾਰ ਲਿਆਂਦੇ ਜਾਣਗੇ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਟੇਟ ਆਰਕਾਈਵਜ ਵਿਭਾਗ ਪਟਿਆਲਾ ਵੱਲੋਂ ਲਗਪਗ 10 ਲੱਖ ਪੁਰਾਤਨ ਰਿਕਾਰਡ, ਜਿਨ੍ਹਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਸਾਲ ਪੁਰਾਤਨ ਸਰੂਪ, ਫਾਇਲਾਂ, ਹੱਥ ਲਿਖਤਾਂ, ਦਸਤਾਵੇਜ (ਸ਼ਾਹੀ ਫੁਰਮਾਨ) ਪੰਜਾਬ ਤੇ ਕੇਂਦਰ ਸਰਕਾਰ ਦੇ ਗਜ਼ਟ, ਦੁਰਲੱਭ ਪੁਸਤਕਾਂ, ਨਕਸ਼ੇ ਤੇ ਪੇਟਿੰਗਜ਼ ਆਦਿ ਤੋਂ ਇਲਾਵਾ 8 ਸ਼ਾਹੀ ਰਿਆਸਤਾਂ ਦਾ ਰਿਕਾਰਡ ਸ਼ਾਮਲ ਹੈ, ਪੂਰੀ ਤਰ੍ਹਾਂ ਸੁਰੱਖਿਅਤ ਕਰਕੇ ਸੰਭਾਲਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵੀ ਖੁਸ਼ੀ ਵਾਲੀ ਗੱਲ ਹੈ ਕਿ ਵਿਭਾਗ ਨੇ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਪ੍ਰਾਜੈਕਟ ਤਹਿਤ ਇਸ ਵਿੱਚੋਂ ਕਰੀਬ 6 ਕਰੋੜ ਪੇਜਾਂ ਨੂੰ ਡਿਜੀਟਲਾਈਜ਼ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਉੱਘੇ ਪੱਤਰਕਾਰ ਜਤਿੰਦਰ ਪੰਨੂ, ਜਿਨ੍ਹਾਂ ਨੇ ਇਸ ਵਿਭਾਗ ਵਿੱਚ ਸੁਧਾਰ ਲਿਆਉਣ ਲਈ ਹਾਂਪੱਖੀ ਸੁਝਾਓ ਦਿੱਤੇ ਹਨ, ਸਮੇਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ ਤੇ ਪਟਿਆਲਾ ਦੇ ਅਮਲੇ ਨਾਲ ਮੀਟਿੰਗ ਕਰਕੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ।ਉਨ੍ਹਾਂ ਨੇ ਇਮਾਰਤ ਦੀ ਢੁਕਵੀਂ ਸਾਫ਼ ਸਫਾਈ ਕਰਵਾਉਣ ਸਮੇਤ ਏ.ਸੀ. ਅਤੇ ਲੋੜੀਂਦਾ ਫਰਨੀਚਰ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸਮੇਤ ਵਿਭਾਗ ਦੇ ਡਾਇਰੈਕਟਰ ਨੂੰ ਤੁਰੰਤ ਲੋੜੀਂਦੇ ਕਦਮ ਉਠਾਉਣ ਦੇ ਆਦੇਸ਼ ਵੀ ਦਿੱਤੇ। ਰਿਕਾਰਡ ਦੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵੱਲੋਂ ਕੀਤੇ ਜਾ ਰਹੇ ਰਿਕਾਰਡ ਡਿਜੀਟਲਾਈਜੇਸ਼ਨ ਦੇ ਕੰਮ ਦਾ ਵੀ ਜਾਇਜ਼ਾ ਲਿਆ। ਤਰੁਨਪ੍ਰੀਤ ਸਿੰਘ ਸੌਂਦ, ਜਿਨ੍ਹਾਂ ਕੋਲ ਨਿਵੇਸ਼ ਉਤਸਾਹਨ, ਪ੍ਰਾਹੁਣਚਾਰੀਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਉਦਯੋਗ ਤੇ ਵਣਜ ਵਿਭਾਗ ਵੀ ਹਨ, ਨੇ ਪੁਰਾਤਤਵ ਵਿਭਾਗ ਦੇ ਪਟਿਆਲਾ ਵਿਖੇ ਰਿਕਾਰਡ ਦੀ ਸੰਭਾਲ ਕਰ ਰਹੇ ਅਮਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇੱਥੇ ਖੋਜ ਕਾਰਜਾਂ ਲਈ ਦੇਸ਼-ਵਿਦੇਸ਼ ‘ਚੋਂ ਆਉਂਦੇ ਸਕਾਲਰਾਂ, ਇਤਿਹਾਸਕਾਰਾਂ ਸਮੇਤ ਹੋਰ ਖੋਜਾਰਥੀਆਂ ਨੂੰ ਖੋਜ ਲਈ ਕੌਮਾਂਤਰੀ ਪੱਧਰ ਦਾ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਲਈ ਲੋਂੜੀਦਾ ਬੁਨਿਆਦੀ ਢਾਂਚਾ ਬਹੁਤ ਜਲਦ ਪ੍ਰਦਾਨ ਕਰਵਾਇਆ ਜਾਵੇਗਾ। ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ਜਹਾਜੀ ਹਵੇਲੀ ਦੀ ਸੰਭਾਲ ਲਈ ਸੂਬਾ ਸਰਕਾਰ ਵੱਲੋਂ ਕੀਤੇ ਯਤਨਾਂ ਦਾ ਜਿਕਰ ਕਰਦਿਆਂ ਮੰਤਰੀ ਸ. ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਰਾਜ ਦੀਆਂ ਵਿਰਾਸਤੀ ਧਰੋਹਰਾਂ ਨੂੰ ਸੰਭਾਲਣ ਲਈ ਖਾਕਾ ਤਿਆਰ ਕੀਤਾ ਗਿਆ

ਪੁਰਾਲੇਖ ਵਿਭਾਗ ਦੀ ਹੋਵੇਗੀ ਕਾਇਆਂਕਲਪ-ਤਰੁਨਪ੍ਰੀਤ ਸਿੰਘ ਸੌਂਦ Read More »

pu

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵੱਖ-ਵੱਖ ਥਾਵਾਂ ਦਾ ਕੀਤਾ ਦੌਰਾ

ਪਟਿਆਲਾ, 23 ਜੂਨ-ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਅੱਜ ਯੂਨੀਵਰਸਿਟੀ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਦਿਆਂ ਸਬੰਧਤ ਥਾਵਾਂ ਦਾ ਜਾਇਜ਼ਾ ਲਿਆ। ਉਹ ਯੂਨੀਵਰਸਿਟੀ ਦੇ ਸੂਖਮ ਯੰਤਰ ਕੇਂਦਰ, ਭਾਈ ਘਨੱਈਆ ਸਿਹਤ ਕੇਂਦਰ ਅਤੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਵਿਸ਼ੇਸ਼ ਖੋਜ ਕੇਂਦਰ ‘ਐਨੀਮਲ ਹਾਊਸ’ ਵਿਖੇ ਗਏ ਅਤੇ ਇਨ੍ਹਾਂ ਥਾਵਾਂ ਦੀਆਂ ਸਹੂਲਤਾਂ, ਸਮਰੱਥਾਵਾਂ, ਪ੍ਰਾਪਤੀਆਂ

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵੱਖ-ਵੱਖ ਥਾਵਾਂ ਦਾ ਕੀਤਾ ਦੌਰਾ Read More »

barsat

ਹਰਚੰਦ ਸਿੰਘ ਬਰਸਟ ਨੇ ਜੇਤੂ ਰਹੇ ਸੰਜੀਵ ਅਰੋੜਾ ਅਤੇ ਗੋਪਾਲ ਇਟਾਲੀਆ ਨੂੰ ਦਿੱਤੀ ਵਧਾਈ

ਚੰਡੀਗੜ੍ਹ, 23 ਜੂਨ  – ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਸੰਜੀਵ ਅਰੋੜਾ ਅਤੇ ਗੁਜਰਾਤ ਦੇ ਵਿਧਾਨ ਸਭਾ ਹਲਕਾ ਵਿਸਾਵਦਰ ਤੋਂ ਗੋਪਾਲ ਇਟਾਲੀਆ ਦੀ ਸ਼ਾਨਦਾਰ ਜਿੱਤ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਸ. ਬਰਸਟ

ਹਰਚੰਦ ਸਿੰਘ ਬਰਸਟ ਨੇ ਜੇਤੂ ਰਹੇ ਸੰਜੀਵ ਅਰੋੜਾ ਅਤੇ ਗੋਪਾਲ ਇਟਾਲੀਆ ਨੂੰ ਦਿੱਤੀ ਵਧਾਈ Read More »

kirpal

ਕੁਰਬਾਨੀਆਂ ਤੋਂ ਨੌਜਵਾਨ ਪੀੜੀ ਨੂੰ ਜਾਣੂੰ ਕਰਵਾਉਣ ਦੀ ਲੋੜ : ਪ੍ਰੋ. ਬਡੂੰਗਰ

ਪਟਿਆਲਾ , 23 ਜੂਨ – ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 25 ਜੂਨ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੋਈ ਸ਼ਹੀਦੀ ਤੇ ਸ਼ਰਧਾ ਤੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਇਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਸਿਹਤ ਦੇਣ ਦੀ ਲੋੜ

ਕੁਰਬਾਨੀਆਂ ਤੋਂ ਨੌਜਵਾਨ ਪੀੜੀ ਨੂੰ ਜਾਣੂੰ ਕਰਵਾਉਣ ਦੀ ਲੋੜ : ਪ੍ਰੋ. ਬਡੂੰਗਰ Read More »

yoga

ਮਲਟੀਪਰਪਜ਼ ਸਕੂਲ ‘ਚ ਯੋਗ ਦਿਵਸ ਮਨਾਇਆ

ਪਟਿਆਲਾ, 22 ਜੂਨ- ਪੀਐਮ ਸ਼੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪ੍ਰਿੰਸੀਪਲ ਵਿਜੇ ਕਪੂਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੌਰਾਨ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਵਿਜੇ ਕਪੂਰ ਨੇ ਕਿਹਾ

ਮਲਟੀਪਰਪਜ਼ ਸਕੂਲ ‘ਚ ਯੋਗ ਦਿਵਸ ਮਨਾਇਆ Read More »

sanmaan

ਭਾਰਤੀ ਫ਼ੌਜ ਨੇ ਡੀ.ਜੀ.ਪੀ.  ਸੰਜੀਵ ਕਾਲੜਾ ਦਾ ਕੀਤਾ ਸਨਮਾਨ

ਪਟਿਆਲਾ, 23 ਜੂਨ:  ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਵੱਲੋਂ ਓਪ੍ਰੇਸ਼ਨ ਸਿੰਧੂਰ ਵਿਚ ਸਿਵਲ ਡਿਫੈਂਸ ਪਟਿਆਲਾ ਦੀ ਟੀਮ ਵੱਲੋ ਜ਼ਿਲ੍ਹੇ ਅੰਦਰ ਸਿਵਲ ਡਿਫੈਂਸ ਮੌਕ ਡਰਿੱਲ ਦੇ ਪ੍ਰਦਰਸ਼ਨ ਰਾਹੀ ਆਰਮੀ ਕੰਨਟੋਨਮੈਂਟ ਵਿਚ ਰਹਿ ਰਹੇ ਸੈਨਿਕਾ ਦੇ ਪਰਿਵਾਰਾਂ ਨੂੰ ਹਵਾਈ ਹਮਲੇ ਦੌਰਾਨ ਆਪਣਾ ਅਤੇ ਦੂਸਰਿਆਂ ਦਾ ਬਚਾਓ ਕਰਨ ਬਾਰੇ ਜਾਣਕਾਰੀ ਦੇਣ ਅਤੇ ਸੈਨਾ ਦੇ ਸਹਿਯੋਗ ਲਈ ਹੋਮ ਗਾਰਡਜ

ਭਾਰਤੀ ਫ਼ੌਜ ਨੇ ਡੀ.ਜੀ.ਪੀ.  ਸੰਜੀਵ ਕਾਲੜਾ ਦਾ ਕੀਤਾ ਸਨਮਾਨ Read More »

Visit to Aam Aadmi Clinic

ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤ ਨਿਰੀਖਣ

ਪਟਿਆਲਾ, 21 ਜੂਨ2025 : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਅਚਨਚੇਤ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਗੱਲਬਾਤ ਕਰਕੇ ਕਲੀਨਿਕ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ । ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਨੇੜੇ ਬਣੇ ਆਮ ਆਦਮੀ ਕਲੀਨਿਕ ਦਾ ਦੌਰਾ ਕਰਨ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੀ ਮੌਜੂਦ ਸਨ ।

ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤ ਨਿਰੀਖਣ Read More »

S S P

ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਰੇਨੂੰ ਕਾਂਤ ਗਿਰੋਹ ਦਾ ਪਰਦਾਫਾਸ

ਪਟਿਆਲਾ, 21 ਜੂਨ 2025 : ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਅਲੀ ਜ਼ਮਾਨਤਾਂ (Fake bails of over 150 drug smugglers) ਕਰਾਉਣ ਵਾਲੇ 9 ਕਾਬੂ ਕੀਤੇ ਗਏ ਹਨ, ਜਿਨ੍ਹਾਂ ਕੋਲੋਂ 4 ਜਾਅਲੀ ਮੋਹਰਾਂ, 22 ਫ਼ਰਦਾਂ, ਅਧਾਰ ਕਾਰਡ ਅਤੇ ਹੋਰ ਦਸਤਾਵੇਜ ਵੀ ਬਰਾਮਦ

ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਰੇਨੂੰ ਕਾਂਤ ਗਿਰੋਹ ਦਾ ਪਰਦਾਫਾਸ Read More »

International Yoga Day

ਕੌਮਾਂਤਰੀ ਯੋਗ ਦਿਵਸ ‘ਚ ਪਟਿਆਲਵੀਆਂ ਨੇ ਕੀਤੀ ਲਾਮਿਸਾਲ ਸ਼ਮੂਲੀਅਤ

ਪਟਿਆਲਾ, 21 ਜੂਨ 2025 : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਚਲਾਈ ਜਾ ਰਹੀ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਅੱਜ ਇਥੇ ਗਿਆਰ੍ਹਵਾਂ ਅੰਤਰ-ਰਾਸ਼ਟਰੀ ਯੋਗ ਦਿਵਸ (International Yoga Day) ਮਨਾਇਆ ਗਿਆ, ਜਿਸ ਨੂੰ ਪਟਿਆਲਵੀਆਂ ਦੀ ਲਾਮਿਸਾਲ ਸ਼ਮੂਲੀਅਤ ਨੇ ਸਫਲ ਬਣਾਇਆ ।   ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਥਾਪਰ ਯੂਨੀਵਰਸਿਟੀ ਵਿਖੇ

ਕੌਮਾਂਤਰੀ ਯੋਗ ਦਿਵਸ ‘ਚ ਪਟਿਆਲਵੀਆਂ ਨੇ ਕੀਤੀ ਲਾਮਿਸਾਲ ਸ਼ਮੂਲੀਅਤ Read More »

Scroll to Top