ਧਰਨੇ / ਮੁਜਹਰੇ
Result You Searched: HARYANA-HIMACHAL

ਘਨੌਰ, 7 ਅਪ੍ਰੈਲ : ਹਲਕਾ ਘਨੌਰ 'ਚ ਪੈਂਦੇ ਪਿੰਡ ਖਡੌਲੀ ਵਿਖੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਜੁਮੇਂ ਦੀ ਨਮਾਜ਼ ਤੋਂ ਬਾਅਦ ਮਸਜਿਦ 'ਚ ਭਰਪੂਰ ਇਕੱਠ ਕਰਕੇ ਵਕਫ ਐਕਟ ਸੋਧ ਖਿਲਾਫ ਰੋਸ਼ ਪ੍ਰਦਰਸਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਇਕ ਮੰਗ-ਪੱਤਰ ਰਾਹੀਂ ਆਪਣਾ ਰੋਸ ਦਰਜ ਕਰਵਾਇਆ ਅਤੇ ਨਾਲ ਹੀ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਮੁਸਲਿਮ ਆਗੂਆਂ ਨੇ ਕਿਹਾ ਕਿ ਵਕਫ਼ ਸੋਧ ਬਿੱਲ ਪਾਸ ਕਰਨ ਨਾਲ ਸਮੂਹ ਮੁਸਲਮਾਨ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ । ਉਨ੍ਹਾਂ ਕਿਹਾ ਹੈ ਕਿ ਕੇਂਦਰ ਵੱਲੋਂ ਵਕਫ਼ ਬੋਰਡ ਦੀਆਂ ਜ਼ਮੀਨਾਂ ਦੱਬਣ ਨੂੰ ਲੈ ਕੇ ਇਸ ਬਿੱਲ ਨੂੰ ਪਾਸ ਕੀਤਾ ਗਿਆ । ਬਿੱਲ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਕੀਤਾ ਜਾਵੇਗਾ । ਵਕਫ ਬੋਰਡ ਭਾਰਤ ਦੇ ਮੁਸਲਮਾਨ ਦੀ ਧਾਰਮਿਕ ਸੰਸਥਾ ਹੈ ਉਨ੍ਹਾਂ ਕਿਹਾ ਕਿ ਵਕਫ ਬੋਰਡ ਭਾਰਤ ਦੇ ਮੁਸਲਮਾਨ ਦੀ ਧਾਰਮਿਕ ਸੰਸਥਾ ਹੈ । ਇਹ ਧਰਮ ਦੀਆਂ ਜਾਇਦਾਦਾਂ ਦੀ ਸੁਰੱਖਿਆ ਕਰਦਾ ਹੈ । ਇਸ ਨੂੰ ਚਲਾਉਣ ਵਾਲੇ ਇਸ ਧਰਮ ਦੇ ਹੋਣੇ ਚਾਹੀਦੇ ਹਨ । ਉਨ੍ਹਾਂ ਮੰਗ ਕੀਤੀ ਹੈ ਕਿ ਉਹ ਵਕਫ ਦੇ ਇਸ ਐਕਟ 'ਚ ਕੀਤੀ ਸੋਧ ਵਿਚ ਜਿਨ੍ਹਾਂ ਗੱਲਾਂ 'ਤੇ ਮੁਸਲਮਾਨ ਨੂੰ ਇਤਰਾਜ਼ ਹੈ, ਉਨ੍ਹਾਂ ਨੂੰ ਖਾਰਿਜ ਕਰ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ-ਆਪਣੇ ਧਰਮ 'ਤੇ ਚੱਲਣ ਦੀ ਆਜ਼ਾਦੀ ਭਾਰਤ ਦਾ ਸੰਵਿਧਾਨ ਦਿੰਦਾ ਹੈ । ਜੇਕਰ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਡਾ ਮੁਹੰਮਦ ਸਲੀਮ ਪ੍ਰਧਾਨ, ਪੰਜਾਬ ਸਟੇਟ ਹੱਜ ਕਮੇਟੀ ਮੈਂਬਰ ਕਾਰੀ ਮੁਹੰਮਦ ਰਾਫੇ, ਆਪ ਆਗੂ ਸੰਜੀਵ ਸੋਨੂੰ ਖਾਨ, ਸ਼ਮਸ਼ੇਰ ਖਾਨ, ਰਹਿਮਤੁੱਲਾ, ਮੁਹੰਮਦ ਸ਼ਰੀਫ਼, ਮੋਲਾਨਾ ਤਾਰਿਕ, ਅਬਦੁੱਲਾ ਖਾਨ, ਸਰੀਫ ਖਾਨ, ਸ਼ਕੀਲ ਖਾਨ, ਵਕੀਲ ਖਾਨ, ਸਮੳਉੱਲਾ ਖਾਨ, ਅਬਦੁੱਲ, ਵਿੱਕੀ ਖਾਨ ਆਦਿ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ ।

ਘਨੌਰ 5 ਅਪ੍ਰੈਲ : ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਪ੍ਰਧਾਨ ਅਮਰਜੀਤ ਕੌਰ ਅਤੇ ਜਨਰਲ ਸਕੱਤਰ ਪਰਵਿੰਦਰ ਕੌਰ ਦੀ ਸਾਂਝੀ ਅਗਵਾਈ ਹੇਠ ਬਲਾਕ ਘਨੌਰ ਦੇ ਵੱਖ-ਵੱਖ ਸੈਂਟਰਾਂ ਵਿਚੋਂ ਆਈਆਂ ਦਰਜਨਾਂ ਆਂਗਣਵਾੜੀ ਵਰਕਰਾਂ ਨੇ ਇਕੱਠੇ ਹੋ ਕੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਅਲਾਮਦੀਪੁਰ ਦੇ ਗੇਟ ਮੂਹਰੇ ਧਰਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਆਪਣਾ ਰੋਸ਼ ਜ਼ਾਹਿਰ ਕੀਤਾ । ਵਿਭਾਗੀ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਕੰਮ ਨੂੰ ਘਟਾ ਕੇ ਵੇਖਣਾ ਅਤੀ ਨਿੰਦਣਯੋਗ : ਅਮਰਜੀਤ ਕੌਰ ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਨਾਮ ਨਾਲ ਆਈ ਸੀ ਪਰ ਪੇਸ਼ ਕੀਤਾ ਗਿਆ ਬਜਟ ਆਮ ਆਦਮੀ ਵਾਲਾ ਨਹੀਂ ਹੈ । ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੁਝ ਗਰੰਟੀਆਂ ਕੀਤੀਆਂ ਸਨ, ਜਿਸ ਵਿੱਚ ਆਂਗਣਵਾੜੀ ਵਰਕਰ ਹੈਲਪਰ ਦੇ ਮਾਣ ਭੱਤੇ ਨੂੰ ਦੁਗਣਾ ਕਰਨਾ ਵੀ ਸ਼ਾਮਿਲ ਸੀ । ਪਰ ਵਿਭਾਗੀ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਭਰੇ ਸਦਨ ਵਿੱਚ ਆਂਗਣਵਾੜੀ ਵਰਕਰਾਂ ਦੇ ਕੰਮ ਦੇ ਘੰਟੇ ਘਟਾ ਕੇ ਪੇਸ਼ ਕਰਨੇ ਬਹੁਤ ਹੀ ਨਿੰਦਣਯੋਗ ਗੱਲ ਹੈ । ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸੌਣ ਤੱਕ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਦਿਨ ਭਰ ਮੰਗੀਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸੌਣ ਤੱਕ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਦਿਨ ਭਰ ਮੰਗੀਆਂ ਜਾਂਦੀਆਂ ਹਨ। ਕਦੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਕਦੇ ਬਾਲ ਵਿਕਾਸ ਅਤੇ ਇਸਤਰੀ ਸੁਰੱਖਿਆ ਨਾਲ ਸੰਬੰਧਿਤ ਅਸੀਂ ਮਾਨਯੋਗ ਮੰਤਰੀ ਸਾਹਿਬਾਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਤੋਂ ਚਾਰ ਘੰਟੇ ਹੀ ਕੰਮ ਕਰਾਂਗੇ ਅਤੇ ਚਾਰ ਘੰਟੇ ਬਾਅਦ ਵਿਭਾਗ ਦਾ ਕੋਈ ਵੀ ਅਧਿਕਾਰੀ ਰਿਪੋਰਟ ਨਹੀਂ ਮੰਗੇਗਾ ਕਿਉਂਕਿ ਸਾਨੂੰ ਮਾਣਭੱਤਾ ਚਾਰ ਘੰਟੇ ਦੇ ਕੰਮ ਦਾ ਦਿੱਤਾ ਜਾ ਰਿਹਾ ਹੈ । ਮੰਤਰੀ ਸਾਹਿਬਾਨ ਵੱਲੋਂ ਇੱਕ ਗੱਲ ਨੂੰ ਅੱਖੋਂ ਭਰੋਖੇ ਰੱਖਿਆ ਗਿਆ ਮੰਤਰੀ ਸਾਹਿਬਾਨ ਵੱਲੋਂ ਇੱਕ ਗੱਲ ਨੂੰ ਅੱਖੋਂ ਭਰੋਖੇ ਰੱਖਿਆ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਹੈ ਕਿ ਘੱਟੋ ਘੱਟ ਉਜਰਤ ਆਂਗਨਵਾੜੀ ਵਰਕਰ-ਹੈਲਪਰ ਨੂੰ ਦਿੱਤੀ ਜਾਵੇ। ਪੰਜਾਹ ਵਰੇ ਸਕੀਮ ਪੂਰੇ ਕਰਨ ਜਾ ਰਹੀ ਹੈ। ਫਿਰ ਵੀ 50 ਵਰ੍ਹੇ ਕੰਮ ਕਰਕੇ ਵਰਕਰ ਹੈਲਪਰ ਮਾਣਭੱਤੇ ਤੇ ਹਨ । ਇਸ ਤੋਂ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ। ਇੱਕ ਪਾਸੇ ਨਾਰੀ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦੀ ਹੈ । ਪਰ ਜਿਹੜੀਆਂ ਨਾਰੀਆਂ ਕੁੱਖ ਤੋਂ ਬਾਲ ਸੰਭਾਲਣ ਦੀ, ਸਿਹਤ ਸੰਭਾਲ, ਅਧਿਆਪਕ ਦੀ ਕੋਆਰਡੀਨੇਟਰ ਦੀ ਗ੍ਰਾਮ ਸੇਵਿਕਾ ਦੇ ਰੂਪ ਵਿੱਚ ਮਲਟੀਪਲ ਸੇਵਾਵਾਂ ਨਿਭਾ ਰਹੀਆਂ ਹਨ । 24 ਘੰਟੇ ਡਿਊਟੀ ਵਿੱਚ ਹਾਜ਼ਰ ਰਹਿਣ ਵਾਲਿਆਂ ਨੂੰ ਚਾਰ ਘੰਟੇ ਕਹਿ ਕੇ ਉਹਨਾਂ ਦੇ ਕੰਮ ਨੂੰ ਛੋਟਾ ਆਖਣਾ ਵਿਭਾਗੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਉਹਨਾਂ ਨਾਰੀਆਂ ਨੂੰ ਅੱਜ ਵੀ ਮਾਣਭੱਤੇ ਤੇ ਕੰਮ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ 24 ਘੰਟੇ ਡਿਊਟੀ ਵਿੱਚ ਹਾਜ਼ਰ ਰਹਿਣ ਵਾਲਿਆਂ ਨੂੰ ਚਾਰ ਘੰਟੇ ਕਹਿ ਕੇ ਉਹਨਾਂ ਦੇ ਕੰਮ ਨੂੰ ਛੋਟਾ ਆਖਣਾ ਵਿਭਾਗੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਜਿਨ੍ਹਾਂ ਨੇ ਅੱਜ ਬਲਾਕ ਦੇ ਸੀਡੀਪੀਓ ਰਾਹੀਂ ਮੰਗ ਪੱਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਿਆ ਗਿਆ । ਜਿਸ ਵਿੱਚ ਫੋਟੋ ਕੈਪਚਰ ਕਰਕੇ ਬੱਚਿਆਂ ਦੀ ਹਾਜ਼ਰੀ ਲਵਾਉਣਾ ਅਤੇ ਫੇਸ ਆਈਡੀ ਦੇ ਤਹਿਤ ਆਂਗਣਵਾੜੀ ਵਿੱਚ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੀਸ਼ਨ ਦੇਣ ਦਾ ਪੂਰਾ ਵਿਰੋਧ ਜਤਾਇਆ ਗਿਆ। ਉਹਨਾਂ ਪ੍ਰੈਸ ਨੂੰ ਦੱਸਿਆ ਕਿ ਫੇਸ ਆਈਡੀ ਓ. ਟੀ. ਪੀ. ਜਿਸ ਦੇ ਨਾਲ ਸਰਬਜਨਿਕ ਡਾਟਾ ਹੋ ਰਿਹਾ ਹੈ ਅਤੇ ਬਹੁਤ ਥਾਵਾਂ ਤੇ ਇਸ ਦਾ ਨੁਕਸਾਨ ਵੀ ਹੋਇਆ ਹੈ ਅਤੇ ਲੋਕ ਓਟੀਪੀ ਦੇਣ ਨੂੰ ਤਿਆਰ ਨਹੀਂ ਹਨ ਮਹਿਕਮੇ ਅਤੇ ਲੋਕਾਂ ਦੇ ਵਿਚਾਲੇ ਆਂਗਣਵਾੜੀ ਵਰਕਰਾਂ ਪਿਸ ਰਹੀਆਂ ਹਨ ਅਤੇ ਇਸ ਨਾਲ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਪਹਿਲਾਂ ਸਰਕਾਰ ਵੱਲੋਂ ਆਧਾਰ ਲਿੰਕ ਕਰਵਾਏ ਗਏ ਜਦੋਂ ਕਿ ਸੁਪਰੀਮ ਕੋਰਟ ਦੇ ਹੁਕਮ ਹਨ ਆਧਾਰ ਲਿੰਕ ਜਾਂ ਪਰੂਫਾਂ ਦੇ ਆਧਾਰ ਤੇ ਕਿਸੇ ਦੇ ਵੀ ਅਧਿਕਾਰ ਨੂੰ ਰੋਕਿਆ ਨਹੀਂ ਜਾ ਸਕਦਾ । ਸਪਲੀਮੈਂਟਰੀ ਨਿਊਟਰੇਸ਼ਨ ਬੱਚਿਆਂ ਦਾ ਸੰਵਿਧਾਨਿਕ ਅਧਿਕਾਰ ਹੈ ਅਤੇ ਆਈ.ਸੀ.ਡੀ.ਐਸ ਸਕੀਮ ਦੁਆਰਾ ਜ਼ੀਰੋ ਤੋਂ ਲੈ ਕੇ ਛੇ ਸਾਲ ਤੱਕ ਦੇ ਬੱਚਿਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਮੌਕੇ ਅਮਰਜੀਤ ਕੌਰ ਤੋਂ ਇਲਾਵਾ ਪ੍ਰੋਗਰਾਮ ਨੂੰ ਪਰਵਿੰਦਰ ਕੌਰ ਅਤੇ ਹੋਰ ਸਮੂਹ ਵਰਕਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਸਰਕਲ ਪ੍ਰਧਾਨਾਂ ਸਮੇਤ ਜਗਜੀਤ ਕੌਰ, ਹਰਜੀਤ ਕੌਰ, ਬਲਜੀਤ ਕੌਰ, ਗੁਰਸ਼ਰਨ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਕੁਲਵੀਰ ਕੌਰ, ਪ੍ਰਭਜੋਤ ਕੌਰ ਆਦਿ ਮੌਜੂਦ ਸਨ ।

ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਬੀਤੇ ਦਿਨ ਵਣ ਭਵਨ ਮੁਹਾਲੀ ਦੇ ਮੁੱਖ ਗੇਟ ਤੇ ਪ੍ਰਮੁੱਖ ਆਗੂਆਂ ਨੇ ਗੇਟ ਰੈਲੀ ਕਰਕੇ, ਪ੍ਰਧਾਨ ਮੁੱਖ ਵਣ ਪਾਲ ਧਰਮਿੰਦਰ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਪ੍ਰਵੀਨ ਕੁਮਾਰ ਨੂੰ ਯਾਦ ਪੱਤਰ ਦੇ ਕੇ ਲਿਖਿਆ ਹੈ ਕਿ ਜੇਕਰ 20 ਅਪ੍ਰੈਲ ਤੱਕ ਵਣ ਮੰਤਰੀ ਨਾਲ ਮਿਤੀ 13 ਫਰਵਰੀ 2024 ਅਤੇ 18 ਫਰਵਰੀ 2025 ਨੂੰ ਹੋਈਆਂ ਮੀਟਿੰਗਾਂ ਵਿੱਚ ਕੀਤੇ ਗਏ ਫੈਸਲਿਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਵਣ ਭਵਨ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ । ਚੌਥਾ ਦਰਜਾ ਮੁਲਾਜਮਾਂ ਮੰਗਾਂ ਵਿੱਚ ਸ਼ਾਮਲ ਹਨ ਚੌਥਾ ਦਰਜਾ ਮੁਲਾਜਮਾਂ ਦੇ ਆਗੂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਤੇ ਜੰਗਲਾਤ, ਜੰਗਲਾਤ ਨਿਗਮ, ਜੰਗਲੀ ਜੀਵ ਦੇ ਪ੍ਰਧਾਨ ਜਗਮੋਹਨ ਨੋਲੱਖਾ ਨੇ ਕਿਹਾ ਕਿ ਮੰਗਾਂ ਵਿੱਚ ਮੁੱਖ ਤੌਰ ਤੇ ਕਿ ਸਮੁੱਚੇ ਦਿਹਾੜੀਦਾਰ ਕਰਮੀਆਂ ਦੀਆਂ ਸੇਵਾਵਾਂ ਦੀ ਨਿਯਮਤ ਨਿਯੁਕਤੀਆਂ ਸਾਲ 2011, 2015 ਅਤੇ 2016 ਦੀ ਪਾਲਿਸੀ ਅਨੁਸਾਰ ਕੀਤੀਆਂ ਜਾਣ, ਵਡੇਰੀ ਉਮਰ ਦਾ ਇਤਰਾਜ ਲਾਕੇ ਫਾਰਗ ਕੀਤੇ ਲੰਮੀਆਂ ਸੇਵਾਵਾਂ ਵਾਲੇ ਦਿਹਾੜੀਦਾਰ ਕਰਮੀਆਂ ਦੀ ਹਾਜਰੀਆਂ ਲਗਾ ਕੇ, ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਸੀਨੀਆਰਤਾ ਨੂੰ ਮੁੜ ਨਵਾਇਆ ਜਾਣ, ਸੇਵਾ ਨਿਵਰਤ ਕੀਤੇ ਗਏ ਦਿਹਾੜੀਦਾਰ ਕਰਮੀਆਂ ਨੂੰ ਮਾਨਯੋਗ ਉੱਚ ਅਦਾਲਤਾਂ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ ਗਰੈਜੂਟੀ ਐਕਟ 1972 ਅਨੁਸਾਰ ਗਰੈਚੂਟੀ, ਘੱਟੋ—ਘੱਟ ਪੈਨਸਨਾਂ ਤੇ ਹੋਰ ਲਾਭ ਜਾਰੀ ਕੀਤੇ ਜਾਣ, ਜੰਗਲਾਤ ਵਿਚਲੇ ਰਕਬੇ ਵਿੱਚ ਵਾਧਾ ਕੀਤਾ ਜਾਵੇ । ਜੰਗਲਾਤ ਨਿਗਮ ਪਟਿਆਲਾ ਵਿਚਲੇ 2001 ਵਿੱਚ ਸਰਕਾਰੀ ਕੰਮ ਦੌਰਾਨ ਦੁਰਘਟਨਾ ਵਿੱਚ ਮ੍ਰਿਤਕ ਡੇਲੀਵੇਜਿਜ਼ ਕਰਮੀਆਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ਰੈਗੂਲਰ ਕੀਤਾ ਜਾਵੇ ਅਤੇ ਬਣਦੀ ਐਕਸਗ੍ਰੇਸ਼ੀਆ ਗ੍ਰਾਂਟ ਵੀ ਜਾਰੀ ਕੀਤੀ ਜਾਵੇ । ਕਾਮਿਆਂ ਨੂੰ ਮੌਸਮੀ ਵਰਦੀਆਂ ਤੇ ਕੰਮ ਕਰਨ ਵਾਲਾ ਸਮਾਨ ਜਾਰੀ ਕੀਤਾ ਜਾਵੇ। ਬਦਲਾ ਲਊ ਭਾਵਨਾ ਨਾਲ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਬਗਾਰ ਪ੍ਰਥਾ ਦਾ ਖਾਤਮਾ ਕੀਤਾ ਜਾਵੇ ਆਦਿ ਡੇਢ ਦਰਜਨ ਮੰਗਾਂ ਸ਼ਾਮਲ ਹਨ । ਗੇਟ ਰੈਲੀ ਵਿੱਚ ਹੋਰ ਹਾਜਰ ਸਨ ਆਗੂ ਵਣ ਭਵਨ ਅੱਗੇ ਗੇਟ ਰੈਲੀ ਵਿੱਚ ਹੋਰ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਰਾਮ ਲਾਲ ਰਾਮਾ, ਤਰਲੋਚਨ ਮਾੜੂ, ਬਲਵਿੰਦਰ ਸਿੰਘ ਨਾਭਾ, ਦਰਸ਼ਨ ਸਿੰਘ ਮਲੇਵਾਲ, ਤਰਲੋਚਨ ਮੰਡੋਲੀ, ਸੁਨੀਲ ਦੱਤ, ਚੰਦਨ ਭਾਨ ਜੰਗਲਾਤ ਕਾਰਪੋਰੇਸ਼ਨ, ਦਵਿੰਦਰ ਸਿੰਘ ਮਹੰਤ, ਭੀਮ ਸਿੰਘ, ਸ਼ਬਦਿਲ ਕੁਕੀ, ਪਾਲਾ, ਨਛੱਤਰ ਲਾਰੂਛ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਆਦਿ ਹਾਜਰ ਸਨ।

ਪਟਿਆਲਾ, 3 ਅਪ੍ਰੈਲ : ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਅਤੇ ਦਿਹਾਤੀ ਦੀ ਪ੍ਰਧਾਨ ਅਮਰਜੀਤ ਕੌਰ ਭੱਠਲ ਨੇ ਭਾਪਜਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਮਹਿਲਾਵਾਂ ਵਲੋਂ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਵਾਉਣ ਲਈ ਜਾਣਬੁੱਝਕੇ ਕੀਤੀ ਜਾ ਰਹੀ ਦੇਰੀ ਦਾ ਸਖਤ ਵਿਰੋਧ ਕੀਤਾ ਗਿਆ । ਰੰਧਾਵਾ, ਰੇਖਾ ਅਤੇ ਭੱਠਲ ਨੇ ਟੀਮ ਸਮੇਤ ਧਰਨਾ ਲਾਕੇ ਡੀ. ਸੀ ਨੂੰ ਦਿੱਤਾ ਮੰਗ ਪੱਤਰ ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਦੀਆਂ ਵੋਟਾਂ ਬਟੋਰਨ ਲਈ ਮਹਿਲਾ ਰਾਖਵਾਂਕਰਨ ਬਿਲ ਨੂੰ ਲੋਕ ਸਭਾ ਵਿੱਚ ਪਾਸ ਤਾਂ ਕਰਵਾ ਲਿਆ ਜਿਸ ਕਰਕੇ ਉਹ ਮਹਿਲਾਵਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਬਟੋਰਨ ਵਿੱਚ ਕਾਮਯਾਬ ਰਹੇ ਪਰ ਹੁਣ ਸਰਕਾਰ ਇਸ ਬਿੱਲ ਨੂੰ 2026 ਵਿੱਚ ਹੋਣ ਵਾਲੀ ਜਨਗਣਨਾ ਦਾ ਬਹਾਨਾ ਬਣਾਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ । ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਮਹਿਲਾਵਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦੇਣ ਲਈ ਪਾਸ ਕੀਤੇ ਹੋਏ ਬਿੱਲ ਨੂੰ ਤੁਰੰਤ ਲਾਗੂ ਕਰਵਾਉਣ ਲਈ ਅੱਜ ਅਸੀਂ ਡੀ. ਸੀ. ਪਟਿਆਲਾ ਰਾਹੀਂ ਰਾਸ਼ਟਰਪਤੀ ਨੂੰ ਅਪਣਾ ਮੰਗ ਪੱਤਰ ਭੇਜ ਰਹੇ ਹਾਂ । ਰੰਧਾਵਾ ਨੇ ਕਿਹਾ ਜਦੋਂ ਤੱਕ ਇਹ ਬਿੱਲ ਲਾਗੂ ਨਹੀਂ ਹੁੰਦਾ ਸਾਡਾ ਸੰਘਰਸ਼ ਜਾਰੀ ਰਹੇਗਾ । ਅੱਜ ਅਸੀਂ ਇਹ ਐਲਾਨ ਕਰਨ ਲਈ ਹੀ ਕ੍ਰਾਂਤੀ ਦੇ ਪ੍ਰਤੀਕ ਲਾਲ ਰੰਗ ਦੇ ਕੱਪੜੇ ਪਾ ਕੇ ਆਏ ਹਾਂ । ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਰੰਧਾਵਾ ਨੇ ਕਿਹਾ ਕਿ ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਸੀ ਜਦੋਂ ਮਨਮੋਹਨ ਸਿੰਘ ਸਰਕਾਰ ਨੇ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਦਿੱਤਾ ਸੀ ਪਰ ਲੋਕ ਸਭਾ ਵਿੱਚ ਭਾਜਪਾ ਨੇ ਅੜਿੱਕਾ ਡਾਹਕੇ ਬਿੱਲ ਪਾਸ ਨਹੀਂ ਹੋਣ ਦਿੱਤਾ ਤੇ ਹੁਣ ਭਾਜਪਾ ਕੋਲ ਪੂਰਨ ਬਹੁਮਤ ਹੋਣ ਦੇ ਬਾਵਜੂਦ ਬਿੱਲ ਲਾਗੂ ਨਹੀਂ ਕੀਤਾ ਜਾ ਰਿਹਾ । ਇਸੇ ਦੌਰਾਨ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਕਾਰਪੋਰੇਸ਼ਨ ਚੋਣਾਂ ਵਿੱਚ ਕਾਗਜ਼ ਰੱਦ ਕਰਵਾਉਣ ਲਈ ਮਹਿਲਾਵਾਂ ਨਾਲ ਵੱਡੀ ਬਤਮੀਜੀ ਕੀਤੀ ਜਿਸਦਾ ਖਾਮਿਆਜ਼ਾ ਇਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਓਨ੍ਹਾਂ ਕਿਹਾ ਭਾਜਪਾ ਤੇ ਆਪ ਦੋਨੋਂ ਹੀ ਔਰਤ ਵਿਰੋਧੀ ਹਨ । ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ ਬੀਬੀ ਭੱਠਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ । ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਯਾਮਿਨੀ ਵਰਮਾ,ਜਨਰਲ ਸੈਕਟਰੀ ਨਰਿੰਦਰ ਕੌਰ ਕੰਗ, ਪ੍ਰਿੰਸੀਪਲ ਅਮਰਜੀਤ ਕੌਰ, ਮਨਦੀਪ ਚੌਹਾਨ, ਜਸਬੀਰ ਕੌਰ ਜੱਸੀ, ਪੁਸ਼ਪਿੰਦਰ ਗਿੱਲ, ਲਤਾ ਵਰਮਾ, ਰੁਪਿੰਦਰ ਕੌਰ, ਪੁਸ਼ਪਾ ਗਿੱਲ, ਚਰਨਜੀਤ ਕੌਰ ਸਨੌਰ, ਕਮਲੇਸ਼ ਰਾਣੀ ਨਾਭਾ, ਗੁਰਮੀਤ ਕੌਰ, ਰੇਨੂੰ ਯਾਦਵ, ਪੱਲਵੀ ਜੈਨ, ਡਿੰਪਲ ਗਿੱਲ, ਗੁਰਮੀਤ ਕੌਰ,ਮੁਸਕਾਨ, ਰਜਨੀ, ਗੁਰਤੇਜ ਕੌਰ ਵੀ ਹਾਜ਼ਰ ਸਨ।

ਪਟਿਆਲਾ : ਸੈਫੀ ਜਥੇਬੰਦੀ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਆਗੂਆਂ ਨੇ ਦਸਿਆ ਕਿ ਕਿਸਾਨੀ ਮੰਗਾਂ ਅਤੇ ਐੱਮਐੱਸਪੀ ਨੂੰ ਲੈ ਕੇ 13 ਫਰਵਰੀ ਤੋਂ ਦਿੱਲੀ ਕੂਚ ਲਈ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਬੈਠੇ ਸਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਸਨ ਪਰ ਪਿਛਲੇ ਦਿਨੀ ਸਰਕਾਰ ਵੱਲੋਂ ਉਹਨਾਂ ਨੂੰ ਜਬਰੀ ਉੱਠਾ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ । ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਰਵੱਇਆ ਸ਼ੰਭੂ ਬਾਰਡਰ ਤੇ ਦੇਖਿਆ ਜਾ ਸਕਦਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਸੈਫੀ ਦੀ ਕਾਲਜ ਇਕਾਈ ਦੇ ਪ੍ਰਧਾਨ ਜੱਸ ਮਾਣ ਨੇ ਕਿਹਾ ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਰਵੱਇਆ ਸ਼ੰਭੂ ਬਾਰਡਰ ਤੇ ਦੇਖਿਆ ਜਾ ਸਕਦਾ ਹੈ, ਕਿਸਾਨਾਂ ਨੂੰ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਨਹੀਂ ਜਾਣ ਦਿੱਤਾ ਗਿਆ । ਉਹਨਾਂ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਕਰਦਿਆਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਗੋਲੀਆਂ ਮਾਰੀਆਂ ਗਈਆਂ। ਹੁਣ ਪੰਜਾਬ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਬਰੀ ਚੁੱਕ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ । ਜੋਬਨ ਚਾਹਲ ਨੇ ਕਿਹਾ ਕਿ ਸੈਫੀ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੈ । ਪੰਜਾਬ ਤੇ ਕੇਂਦਰ ਦਾ ਰਿਸ਼ਤਾ ਸੁਖਾਵਾਂ ਬਣਾਏ ਰੱਖਣ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ ਉਨਾਂ ਕਿਹਾ ਕਿ ਸੈਫੀ ਜਥੇਬੰਦੀ ਦੇ ਸਰਪ੍ਰਸਤ ਪੁਸ਼ਪਿੰਦਰ ਸਿੰਘ ਤਾਊ ਦੀ ਖੌਨਰੀ ਬਾਰਡਰ ਓਤੇ ਕਿਸਾਨੀ ਸੰਘਰਸ਼ ਵਿੱਚ ਅੱਖ ਵੀ ਨੁਕਸਾਨੀ ਗਈ ਅਤੇ ਹਰਿਆਣਾ ਪੁਲਿਸ ਵਲੋਂ ਹੋਏ ਫਾਇਰ ਦਾ ਸ਼ਰਲਾ ਅੱਜ ਵੀ ਅੱਖ ਵਿਚ ਮੌਜੂਦ ਹੈ । ਯਾਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਦਾ ਰਿਸ਼ਤਾ ਸੁਖਾਵਾਂ ਬਣਾਏ ਰੱਖਣ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ। ਜਸਨ ਖੁੱਡੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਚਿੰਤਾਜਨਕ ਹੈ ਜੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਤਣਾਪੂਰਵਕ ਸਥਿਤੀ ਵਿੱਚ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ । ਇਸ ਮੌਕੇ ਜਗਦੀਪ ਪਜੋਲਾ, ਅਨਮੋਲ ਨਿਰਮਾਨ ਸ਼ੇਰੂ ਰੰਧਾਵਾ, ਕੁਲਵਿੰਦਰ ਮੋਫ਼ਰ, ਬਿੰਦੂ ਚਾਹਲ, ਮਨਪ੍ਰੀਤ ਸੰਧੂ, ਵਿੱਕੀ ਪੁਨਿਆ ਗੱਗੂ ਰਤੀਆ, ਜੋਗਰਾਜ ਸ਼ੇਰਗਿੱਲ, ਗ਼ੁਰਜੋਤ ਕੁੰਦਰ, ਰਿੰਕੂ ਸਿੱਧੂ, ਸੁੱਖਾ ਨਿਰਮਾਣ, ਅਕਾਸ਼ ਨਿਰਮਾਣ ਤੋਂ ਇਲਾਵਾ ਸੈਫੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

ਪਟਿਆਲਾ : ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਪ. ਸ. ਸ. ਫ. (1680) ਦੇ ਚੇਅਰਮੈਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ. ਸ. ਸ. ਫ. ਦੇ ਪ੍ਰਧਾਨ ਅਤੇ ਕਲਾਸ ਫੋਰਥ ਜਥੇਬੰਦੀ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਮੁਲਾਜਮਾਂ, ਮਜਦੂਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਮੁਲਾਜਮ—ਮਜਦੂਰ, ਠੇਕਾ ਮੁਲਾਜਮ, ਸਕੀਮ ਵਰਕਰਾਂ, ਸੇਵਾ ਮੁਕਤ ਕਰਮਚਾਰੀਆਂ, ਬੇਰੁਜਗਾਰਾਂ, ਸਨਅਤੀ ਵਰਕਰਾਂ, ਆਮ ਗਰੀਬ ਕਿਸਾਨ, ਖੇਤ ਮਜਦੂਰ ਅਤੇ ਦੱਬੇ—ਕੁਚਲੇ ਲੋਕਾਂ ਵਿਰੋਧੀ ਬਜ਼ਟ ਦਾ ਜਬਰਦਸਤ ਵਿਰੋਧ ਕਰਦੇ ਹੋਏ “ਬਜਟ ਦੀਆਂ ਕਾਪੀਆਂ ਅਗਨ ਭੇਂਟ ਕਰਕੇ ਸਾੜੀਆਂ” ਅਤੇ ਜ਼ੋਰਦਾਰ ਮੁਜਾਹਰਾ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਜਮਕੇ ਨਾਅਰੇਬਾਜੀ ਕਰਕੇ ਪਿੱਟ ਸਿਆਪਾ ਕੀਤਾ। ਮੁਜਾਹਰਾਕਾਰੀਆਂ ਨੂੰ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਵਾ ਤੋਂ ਇਲਾਵਾ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਉਤਮ ਸਿੰਘ ਬਾਗੜੀ, ਰਾਮ ਲਾਲ ਰਾਮਾ ਨੇ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੰਬੋਧਨ ਕੀਤਾ । ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮਾਂ, ਮਜਦੂਰਾਂ ਨਾਲ ਧੋਖਾ ਕੀਤਾ ਗਿਆ ਹੈ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮਾਂ, ਮਜਦੂਰਾਂ ਨਾਲ ਧੋਖਾ ਕੀਤਾ ਗਿਆ ਹੈ । ਇੱਕ ਪਾਸੇ ਵਿੱਤ ਮੰਤਰੀ ਵਲੋਂ ਬਜਟ ਸਪੀਚ ਵਿੱਚ ਕਰਮਚਾਰੀਆਂ ਨੂੰ ਪ੍ਰਸ਼ਾਸ਼ਨ ਦੀ ਰੀੜ ਦੀ ਹੱਡੀ ਦੱਸਿਆ ਗਿਆ ਹੈ। ਦੂਸਰੇ ਪਾਸੇ ਇਸ ਵਰਗ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰਦਿਆਂ ਉਨ੍ਹਾਂ ਦੇ ਪੱਲੇ ਕੱਖ ਨਹੀਂ ਪਾਇਆ। ਪੇ ਕਮਿਸ਼ਨ ਦੇ 14000 ਹਜਾਰ ਕਰੋੜ ਰੁਪਏ ਬਕਾਇਆ ਦਾ ਚਲਾਕੀ ਭਰਿਆ ਜਿਕਰ ਤਾਂ ਬਜਟ ਵਿੱਚ ਹੈ ਪਰ ਪੈਸਾ ਕੋਈ ਰਾਖਵਾ ਨਹੀਂ ਰੱਖਿਆ ਗਿਆ । ਕਿਹਾ ਗਿਆ ਕਿ ਬਕਾਏ ਦੇਣ ਲਈ ਇੱਕ ਢਾਂਚਾਗਤ ਯੋਜਨਾ ਬਣਾਈ ਗਈ ਹੈ । ਉਸ ਯੋਜਨਾ ਦੀ ਮਕਾਰੀ ਦਾ ਮੁਲਾਜਮ ਵਰਗ ਨੂੰ ਪਤਾ ਹੈ ਕਿ ਇਹ ਭੁਗਤਾਨ ਸਾਲ 2029 ਤੱਕ ਕੀਤਾ ਜਾਵੇਗਾ ਜਦੋਂ ਕਿ ਸਰਕਾਰ ਦੀ ਮਿਆਦ 2027 ਚੜ੍ਹਦੇ ਹੀ ਖਤਮ ਹੋ ਜਾਣੀ ਹੈ । ਭਾਵ ਕਿ 2016 ਦੇ ਪੇ ਕਮਿਸ਼ਨ ਦਾ ਬਕਾਇਆ 13 ਸਾਲ ਵਿੱਚ ਦਿੱਤਾ ਜਾਵੇਗਾ । ਡੀ. ਏ. ਦਾ ਬਕਾਇਆ ਵੱਖ ਖੜਾ ਹੈ । ਡੀ. ਏ. 12 ਫੀਸਦੀ ਘੱਟ ਦਿੱਤਾ ਜਾ ਰਿਹਾ ਹੈ । ਉਲਟਾ ਵਿਕਾਸ ਟੈਕਸ ਦੇ ਨਾਂ ਤੇ ਜਜੀਆ ਉਗਰਾਈਆ ਜਾ ਰਿਹਾ ਹੈ, ਸੱਤਵੇਂ ਪੇ ਕਮਿਸ਼ਨ ਦੇ ਗਠਨ ਦਾ ਕੋਈ ਜਿਕਰ ਨਹੀਂ , ਠੇਕਾ ਕਰਮਚਾਰੀਆਂ ਦੇ ਬੇਕਿਰਕੀ ਨਾਲ ਕੀਤੇ ਜਾ ਰਹੇ ਆਰਥਕ ਸ਼ੋਸ਼ਣ ਬਾਰੇ ਕੋਈ ਜਿਕਰ ਨਹੀਂ, ਜਿਨ੍ਹਾਂ ਨੂੰ 10—12 ਹਜਾਰ ਤਨਖਾਹ ਦੇ ਕੇ ਲੁਟਿਆ ਜਾ ਰਿਹਾ ਹੈ ਨਾ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਬਾਰੇ ਕੋਈ ਭਰੋਸਾ ਹੈ। ਪੁਰਾਣੀ ਪੈਨਸ਼ਨ ਸਕੀਮ ਵਾਅਦਾ ਕਰਨ ਦੇ ਬਾਵਜੂਦ ਬਹਾਲ ਨਹੀਂ ਕੀਤੀ ਗਈ । 50 ਲੱਖ ਦੇ ਲਗਭਗ ਘੱਟੋ-ਘੱਟ ਉਜਰਤਾਂ ਦੇ ਹੱਕਦਾਰ ਮਜਦੂਰਾਂ ਦੀਆਂ ਉਜਰਤਾਂ ਵਿੱਚ ਪਿਛਲੇ 12 ਸਾਲਾ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਬਜਟ ਵਿੱਚ ਇਸ ਬਾਰੇ ਵੱਡੇ ਸਨਅਤਕਾਰਾਂ ਦੇ ਦਬਾਅ ਥੱਲੇ ਅਤੇ ਆਪਣੇ ਦਿੱਲੀ ਵਾਲੇ ਮਾਲਕਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉੱਕਾ ਹੀ ਕੋਈ ਜਿਕਰ ਨਹੀਂ ਕੀਤਾ ਗਿਆ । ਆਮ ਆਦਮੀ ਦੇ ਨਾਂ ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ ਕੇ ਰੱਖਿਆ ਹੋਇਆ ਹੈ ਇਹਨਾਂ ਆਮ ਆਦਮੀ ਦੇ ਨਾਂ ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ ਕੇ ਰੱਖਿਆ ਹੋਇਆ ਹੈ, ਜਦ ਕਿ ਅੱਧੇ ਸਨਅਤਕਾਰ ਇਹ ਉਜਰਤਾਂ ਵੀ ਪੂਰੀਆਂ ਨਹੀਂ ਦਿੰਦੇ। ਜਦ ਕਿ ਮਾਨਯੋਗ ਸੁਪਰੀਮ ਕੋਰਟ ਦੇ ਰੈਪਟਾਕੋਸ ਬਰੈਟ ਬਨਾਮ ਵਰਕਮੈਨ ਕੇਸ ਵਿੱਚ ਦਿੱਤੇ ਮਹੱਤਵਪੂਰਨ ਫੈਸਲੇ ਦੀ ਰੋਸ਼ਨੀ ਵਿੱਚ ਘੱਟੋ-ਘੱਟ ਉਜਰਤ 35000 ਰੁਪਏ ਬਣਦੀ ਹੈ। ਦੂਸਰੇ ਪਾਸੇ ਡਿਫਾਲਟਰ ਸਨਅਤਕਾਰਾਂ ਨੂੰ ਲਗਭਗ 900 ਕਰੋੜ ਰੁਪਏ ਦੀ ਛੋਟ ਦੇ ਕੇ ਖੁਸ਼ ਕੀਤਾ ਗਿਆ ਹੈ। ਕਿਉਂਕਿ ਲੁਧਿਆਣੇ ਦੀ ਜਿਮਨੀ ਚੋਣ ਤੇ ਅੱਖ ਰਖੀ ਹੋਈ ਹੈ । ਬੇਰੁਜਗਾਰੀ ਦੇ ਹੱਲ ਦਾ ਕੋਈ ਰੋਡਮੈਪ ਨਹੀ। ਗਰੀਬ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਕੋਈ ਕਰਜਾ ਮਾਫੀ ਜਾਂ ਛੋਟ ਨਹੀਂ। ਬਜਟ ਭਾਵੇ 236000 ਕਰੋੜ ਰੁਪਏ ਦਾ ਅੰਕੜਾ ਦਰਸਾਉਂਦਾ ਹੈ ਪਰ ਆਮਦਨ ਦੇ ਸਾਧਨਾਂ ਤੋਂ ਇਹ ਬਜਟ ਰਕਮ ਕਿਤੇ ਵੱਧ ਹੈ, ਜਿਸ ਤੋਂ ਸਪਸ਼ਟ ਹੈ ਕਿ ਸਾਲ ਦੇ ਦੌਰਾਨ ਹਰ ਵਰਗ ਤੇ ਸਿੱਧੇ ਅਤੇ ਅਸਿੱਧੇ ਢੰੰਗ ਨਾਲ ਵਿੱਤੀ ਬੋਝ ਲੱਦਿਆ ਜਾਵੇਗਾ । ਸੀਨੀਅਰ ਸਿਟੀਜਨ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਵਿਚੋਂ ਵੀ 200 ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਸ਼ੁਰੂ ਕਰ ਦਿੱਤੀ ਹੈ । ਸਰਕਾਰੀ ਟਰਾਂਸਪੋਰਟ ਮਹਿਕਮੇ ਵਿੱਚ ਤਿੰਨ ਸਾਲਾਂ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ। ਜਿਸ ਤੋਂ ਪ੍ਰਾਈਵੇਟ ਬਸ ਮਾਫੀਏ ਨਾਲ ਸਿੱਧੀ ਮਿਲੀਭੁਗਤ ਨਜਰ ਆ ਰਹੀ ਹੈ । ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ। ਜਿਸਦਾ ਸਿੱਧਾ ਖਮਿਆਜਾ ਪੀ. ਆਰ. ਟੀ. ਸੀ. ਦੇ ਵਰਕਰਾਂ ਦੀਆਂ ਤਨਖਾਹਾਂ, ਪੈਨਸ਼ਨ ਲੇਟ ਮਿਲਣ ਦੇ ਰੂਪ ਵਿੱਚ ਭੁਗਤਣਗੇ ਅਤੇ ਸੇਵਾ ਮੁਕਤੀ ਬਕਾਏ ਜ਼ੋ ਪਹਿਲਾਂ ਹੀ ਡੇਢ ਸਾਲ ਤੋਂ ਨਹੀਂ ਦਿੱਤੇ ਗਏ ਉਹ ਹੋਰ ਵੀ ਲਟਕਣਗੇ। ਸਕੀਮ ਵਰਕਰਾਂ ਜਿਵੇਂ ਕਿ ਆਗਣਵਾੜੀ, ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਕੋਈ ਜਿਕਰ ਤੱਕ ਨਹੀਂ। ਸਫਾਈ ਸੇਵਕਾ ਅਤੇ ਸੀਵਰਮੈਨਾਂ ਦੀਆਂ ਮੁਸ਼ਕਲਾਂ ਅਤੇ ਜ਼ੋਖਮ ਭਰੀਆਂ ਸੇਵਾਵਾਂ ਵਾਲੇ ਵਰਗ ਦੀ ਭਲਾਈ ਲਈ ਕੋਈ ਯੋਜਨਾ ਨਹੀਂ । ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ ਆਗੂਆਂ ਨੇ ਮੁਜਾਹਰੇ ਵਿੱਚ ਇਕੱਤਰ ਹੋਏ ਮੁਲਾਜਮਾਂ, ਮਜਦੂਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ ਜਿਸ ਕਰਕੇ ਸਾਨੂੰ ਤਿਆਰ—ਬਰ ਤਿਆਰ ਰਹਿਣਾ ਚਾਹੀਦਾ ਹੈ । ਆਗੁਆਂ ਨੇ ਇਹ ਵੀ ਅਪੀਲ ਕੀਤੀ ਕਿ 3 ਅਪ੍ਰੈਲ ਨੂੰ ਮੁਹਾਲੀ ਵਿਖੇ ਲੇਬਰ ਭਵਨ ਦੇ ਸਾਹਮਣੇ ਘੱਟੋ—ਘੱਟ ਉਜਰਤਾਂ 35000 ਰੁਪਏ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਏਟਕ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਹੁੰਮ ਹੁੰਮਾਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਾਵੇ । ਅੱਜ ਦੀ ਰੋਸ ਰੈਲੀ ਵਿੱਚ ਜਿਹੜੇ ਹੋਰ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਉਤਮ ਸਿੰਘ ਬਾਗੜੀ, ਭਿੰਦਰ ਸਿੰਘ ਚਹਿਲ, ਸ਼ਿਵ ਚਰਨ, ਰਾਜੇਸ਼ ਗੋਲੂ, ਤਰਲੋਚਨ ਮਾੜੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਹਰਬੰਸ ਵਰਮਾ, ਪ੍ਰਕਾਸ਼ ਲੁਬਾਣਾ, ਬਲਬੀਰ ਸਿੰਘ, ਮੱਖਣ ਸਿੰਘ, ਵੇਦ ਪ੍ਰਕਾਸ਼, ਹਰਬੰਸ ਵਰਮਾ, ਤਰਲੋਚਨ ਮੰਡੋਲੀ, ਮੇਘ ਰਾਜ, ਮੋਦ ਨਾਥ, ਨਿਸ਼ਾ ਰਾਣੀ, ਚੰਦਰ ਭਾਨ, ਸੁਨੀਲ ਦੱਤ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਰਾਜ ਕੁਮਾਰ, ਸਤਿਨਰਾਇਣ ਗੋਨੀ, ਸੁਭਾਸ਼ ਆਦਿ ਹਾਜਰ ਸਨ ।

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਵੱਲੋਂ ਵੱਖ ਵੱਖ ਮੁਲਾਜ਼ਮ ਸੰਗਠਨਾਂ ਦੇ ਸਹਿਯੋਗ ਨਾਲ ਲਗਾਇਆ ਧਰਨਾ ਲਗਾਤਾਰ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਰਜਿਸਟਰਾਰ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਜੂਦਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ ਵੱਖ ਕਰਮਚਾਰੀ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਅਮਰਜੀਤ ਕੌਰ ਨੇ ਕਰਮਚਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਮੌਜੂਦਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਦੀ ਕੀਤੀ । ਪ੍ਰਸ਼ਾਸਨ ਦੇ ਕੰਨਾਂ ਤੇ ਨਹੀਂ ਸਰਕ ਰਹੀ ਜੂੰ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਯੂਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਪਿਛਲੇ ਚਾਰ ਦਿਨਾਂ ਤੋਂ ਰਜਿਸਟਰਾਰ ਦਫ਼ਤਰ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ । ਆਗੂਆਂ ਨੇ ਵਾਇਸ ਚਾਂਸਲਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਅਹਿਮ ਗੈਰ ਅਧਿਆਪਨ ਅਹੁਦਿਆਂ ਤੇ ਮੋਜੂਦਾ ਰਜਿਸਟਰਾਰ ਅਤੇ ਡੀਨ ਅਕਾਦਮਿਕ , ਵਿੱਤ ਅਫ਼ਸਰ ਨੂੰ ਹਟਾ ਕੇ ਬਾਹਰੋਂ ਇਸ਼ਤਿਹਾਰ ਦੇ ਕੇ ਸੁਲਝੇ ਹੋਏ ਵਿਅਕਤੀਆਂ ਨੂੰ ਇਨ੍ਹਾਂ ਅਹੁਦਿਆਂ ਤੇ ਨਿਯੁਕਤ ਕੀਤਾ ਜਾਵੇ। ਅੱਜ ਸਾਰਾ ਦਿਨ ਕਰਮਚਾਰੀਆਂ ਨੇ ਹੱਕੀ ਮੰਗਾਂ ਵਰਕਚਾਰਜ ਤੋਂ ਰੈਗੂਲਰ ਕਰਨ, ਸਕੱਤਰੇਤ ਪੇਅ, ਫਿਕਸ ਤੋ ਐਡਹਾਕ ਕਰਨਾ ਆਦਿ ਤੇ ਇਕੱਠੇ ਹੋ ਕੇ ਪਹਿਰਾ ਦਿੱਤਾ । ਦੋ ਵਾਰ ਪ੍ਰਸ਼ਾਸਨ ਵੱਲੋਂ ਮੁਲਜ਼ਮ ਆਗੂਆਂ ਨਾਲ ਗੱਲਬਾਤ ਰਹੀ ਬੇਸਿੱਟਾ ਅੱਜ ਦੋ ਵਾਰ ਪ੍ਰਸ਼ਾਸਨ ਵੱਲੋਂ ਮੁਲਜ਼ਮ ਆਗੂਆਂ ਨਾਲ ਗੱਲਬਾਤ ਬੇਸਿੱਟਾ ਰਹੀ, ਜਿਸਦਾ ਮੁੱਖ ਕਾਰਨ ਯੂਨੀਵਰਸਿਟੀ ਦੇ ਮੌਜੂਦਾ ਪ੍ਰਸ਼ਾਸਨ ਕੋਲ ਵਾਇਸ ਚਾਂਸਲਰ ਦੀ ਗੈਰ-ਮੌਜੂਦਗੀ ਵਿੱਚ ਸਪੱਸ਼ਟ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਅੱਜ ਦੇ ਧਰਨੇ ਨੂੰ ਪ੍ਰਕਾਸ਼ ਧਾਲੀਵਾਲ, ਗੁਰਪ੍ਰੀਤ ਸਿੰਘ ਜੋਨੀ, ਨਵਦੀਪ ਸਿੰਘ, ਤੇਜਿੰਦਰ ਸਿੰਘ, ਉਂਕਾਰ ਸਿੰਘ ਬਾਦਲ, ਅਮਨਦੀਪ ਸਿੰਘ,ਸੁਖਵਿੰਦਰ ਸਿੰਘ ਸੁੱਖੀ, ਜਗਤਾਰ ਸਿੰਘ, ਪ੍ਰਭਜੋਤ ਸਿੰਘ, ਪਰਮਜੀਤ ਸਿੰਘ ਢਿੱਲੋਂ,ਕਰਨੈਲ ਸਿੰਘ,ਧਰਮਿੰਦਰ ਸਿੰਘ ਪੰਨੂ, ਕੰਵਲਜੀਤ ਸਿੰਘ, ਰੇਖਾਂ, ਗੁਰਜੀਤ ਕੌਰ,ਨਾਨਕੀ, ਪ੍ਰਿਅੰਕਾ, ਸ਼ਰਨਜੀਤ ਕੌਰ, ਨੀਲਮ,ਦੀਪਾ, ਬਲਜਿੰਦਰ ਕੌਰ, ਸੁਰੇਸ਼ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਧਰਨੇ ਨੂੰ ਸੰਬੋਧਨ ਕੀਤਾ ।

ਪਟਿਆਲਾ : ਪਿਛਲੇ 10 ਦਿਨਾਂ ਤੋਂ ਸਥਾਨਕ ਨਿੱਜੀ ਹਸਪਤਾਲ 'ਚ ਦਾਖਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹਦ ਨਾਜੁਕ ਹੈ ਤੇ ਕਿਸੇ ਵੀ ਸਮੇ ਕੋਈ ਵੀ ਭਿਆਨਕ ਹਾਦਸਾ ਹੋ ਸਕਦਾ ਹੈ । ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਆਗੂਆਂ ਨੇ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਵੀਰਵਾਰ ਨੂੰ ਡੱਲੇਵਾਲ ਨੂੰ ਮਿਲਣ ਲਈ ਬੀਕੇਯੂ (ਸਿੱਧੂਪੁਰ) ਦਾ ਵਫਦ ਹਸਪਤਾਲ ਪਹੁੰਚਿਆ ਸੀ ਪਰ ਪੁਲਿਸ ਨੇ ਸਿਰਫ ਦੋ ਸੂਬਾ ਆਗੂਆਂ ਮੇਹਰ ਸਿੰਘ ਖੇੜੀ ਤੇ ਮਾਨ ਸਿੰਘ ਰਾਜਪੁਰਾ ਨੂੰ ਹੀ ਡੱਲੇਵਾਲ ਨੂੰ ਮਿਲਣ ਦੀ ਇਜਾਜਤ ਦਿੱਤੀ । ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੂਕ ਹੈ ਮੁਲਾਕਾਤ ਉਪਰੰਤ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਖੇੜੀ ਅਤੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੂਕ ਹੈ ਅਤੇ ਉਹ ਬੋਲਣ ਤੇ ਸੁਨਣ ਤੋਂ ਵੀ ਅਸਮਰਥ ਹੋ ਚੁੱਕੇ ਹਨ ਤੇ ਸਿਰਫ ਹੱਥ ਹਿਲਾ ਕੇ ਹੀ ਦੱਸ ਰਹੇ ਹਨ। ਆਗੂਆਂ ਨੇ ਕਿਹਾ ਕਿ ਡੱਲੇਵਾਲ ਨੇ ਪਾਣੀ ਵੀ ਨਹੀਂ ਪੀਤਾ ਅਤੇ ਨਾ ਹੀ ਕੋਈ ਮੈਡੀਕਲ ਸਹਾਇਤਾ ਲੈ ਰਹੇ ਹਨ ਪਰ ਪੁਲਿਸ ਨੇ ਜਬਰਦਸਤੀ ਉਨ੍ਹਾਂ ਨੂੰ ਹਸਪਤਾਲ ਦਾ ਬਹਾਨਾ ਲਗਾ ਕੇ ਆਪਣੀ ਹਿਰਾਸਤ 'ਚ ਰੱਖਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾ ਨੂੰ ਮਿਲਣ ਤੋਂ ਰੋਕ ਰਹੀ ਹਨ ਜਦੋਂ ਕਿ ਕੋਰਟ 'ਚ ਕਹਿ ਰਹੇ ਹਨ ਕਿ ਕਿਸੇ ਨੂੰ ਮਿਲਣ ਤੋਂ ਰੋਕਿਆ ਨਹੀਂ ਜਾ ਰਿਹਾ । ਕਾਫੀ ਮੁਸ਼ੱਕਤ ਤੋਂ ਬਾਅਦ ਹੀ ਸਿਰਫ ਦੋ ਆਗੂਆਂ ਨੂੰ ਕੁਝ ਮਿੰਟਾਂ ਲਈ ਮਿਲਣ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਹੀ ਸਿਰਫ ਦੋ ਆਗੂਆਂ ਨੂੰ ਕੁਝ ਮਿੰਟਾਂ ਲਈ ਮਿਲਣ ਦਿੱਤਾ ਗਿਆ ਹੈ । ਆਗੂਆਂ ਨੇ ਆਖਿਆ ਕਿ ਉਹ ਹੋਰਨਾ ਭਰਾਤਰੀ ਜਥੇਬੰਦੀਆਂ ਨਾਲ ਮੁਲਾਕਾਤ ਕਰਕੇ ਅਗਲੇ ਦਿਨਾਂ 'ਚ ਵੱਡਾ ਐਕਸਨ ਕਰਨਗੇ ਕਿਉਂਕਿ ਜੇਕਰ ਪੁਲਿਸ ਨੇ ਡੱਲੇਵਾਲ ਨੂੰ ਆਪਣੀ ਹਿਰਾਸਤ 'ਚ ਨਾ ਛੱਡਿਆ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ਤੋਂ ਕੋਈ ਖਤਰਾ ਹੀ ਨਹੀਂ ਹੈ ਤਾਂ ਜੇਲ੍ਹਾਂ 'ਚ ਬੰਦ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ । ਮੰਡੀਕਲਾਂ ਜਿਲਾ ਬਠਿੰਡਾ ਵਲੋ ਕਿਸਾਨਾਂ ਦੀ ਰਿਹਾਈ ਲਈ ਪੱਕਾ ਮੋਰਚਾ ਸ਼ੁਰੂ ਲੰਘੇ ਦਿਨਾ ਤੋ ਪੰਜਾਬ ਸਕਰਾਰ ਵਲੋ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਮੰਡੀ ਕਲਾਂ ਜਿਲਾ ਬਠਿੰਡਾ ਵਿਖੇ ਪਕਾ ਮੋਰਚਾ ਸ਼ੁਰੂ ਕਰ ਦਿਤਾ ਹੈ । ਅੱਜ ਕਿਸਾਨ ਨੇਤਾਵਾਂ ਨੇ ਜਾਣਕਾਰੀ ਦਿਦਿਆਂ ਦਸਿਆ ਕਿ ਸਰਕਾਰ ਉਨ੍ਹਾ ਉਪਰ ਤਸਦਦ ਕਰ ਰਹੀ ਹੈ । ਉਨਾ ਆਖਿਆ ਕਿ ਸਰਕਾਰ ਨੂੰ ਤੁਰੰਤ ਸਾਰੇ ਕਿਸਾਨ ਰਿਹਾ ਕਰਨੇ ਚਾਹੀਦੇ ਹਨ ।

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਦਾ ਪ੍ਰਸ਼ਾਸਨ ਨਾਲ ਮੰਗਾਂ ਉਤੇ ਸਹਿਮਤੀ ਨਾ ਬਣਨ ਕਾਰਨ ਟਕਰਾਅ ਵੱਧਦਾ ਨਜ਼ਰ ਆ ਰਿਹਾ ਹੈ। ਵਰਕਚਾਰਜ ਤੋਂ ਰੈਗੂਲਰ ਕਰਨ, ਮਾਨਯੋਗ ਹਾਈਕੋਰਟ ਤੋਂ ਸਕੱਤਰੇਤ ਪੇਅ ਸਬੰਧੀ ਫੈਸਲਾ ਲਾਗੂ ਕਰਨ ਨੂੰ ਲੈ ਕੇ ਯੂਨੀਵਰਸਿਟੀ ਦੇ ਵੱਖ ਵੱਖ ਕਰਮਚਾਰੀ ਸੰਗਠਨਾਂ ਵੱਲੋਂ ਮੁਲਾਜ਼ਮਾਂ ਦੀ ਅਗਵਾਈ ਹੇਠ ਲਗਾਇਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕਰਮਚਾਰੀਆਂ ਵਲੋਂ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਪਹੁੰਚ ਕੇ ਕਈ ਵਿਭਾਗਾਂ ਦਾ ਕੰਮਕਾਜ ਮੁਕੰਮਲ ਠੱਪ ਕੀਤਾ ਗਿਆ । ਵਰਕਚਾਰਜ ਤੋਂ ਰੈਗੂਲਰ, ਸਕੱਤਰੇਤ ਪੇਅ ਸਿੰਡੀਕੇਟ ਦੀ ਆਸ ਵਿੱਚ ਤੁਰੰਤ ਲਾਗੂ ਕਰੇ ਪ੍ਰਸ਼ਾਸਨ : ਆਗੂ ਜਾਣਕਾਰੀ ਦਿੰਦਿਆਂ ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਤੇਜਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਵਲੋਂ ਸਕੱਤਰੇਤ ਪੇਅ ਲਾਗੂ ਕਰਨ ਸਬੰਧੀ ਫੈਸਲਾ ਗੈਰ ਅਧਿਆਪਨ ਕਰਮਚਾਰੀਆਂ ਦੇ ਹੱਕ ਵਿੱਚ ਕੀਤਾ ਗਿਆ ਹੈ, ਪ੍ਰੰਤੂ ਯੂਨੀਵਰਸਿਟੀ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਲਗਭਗ 1800 ਮੁਲਾਜ਼ਮ ਸਕੱਤਰੇਤ ਪੇਅ ਸਬੰਧੀ ਰੁਕੇ ਫੈਸਲੈ ਕਾਰਨ ਖੱਜਲ ਖੁਆਰ ਹੋ ਰਹੇ ਹਨ । ਰਜਿਸਟਰਾਰ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਗੈਰ ਅਧਿਆਪਨ ਕਰਮਚਾਰੀਆਂ ਨੇ ਯੂਨੀਵਰਸਿਟੀ ਦੇ ਮੋਜੂਦਾ ਵਿੱਤ ਅਫ਼ਸਰ ਨੂੰ ਅਹੁਦੇ ਤੋਂ ਹਟਾਉਣ ਦੀ ਜ਼ੋਰਦਾਰ ਆਵਾਜ਼ ਉਠਾਈ ਗਈ। ਧਰਨੇ ਨੂੰ ਵੱਖ ਵੱਖ ਕਰਮਚਾਰੀ ਸੰਗਠਨਾਂ ਤੋਂ ਇਲਾਵਾ ਗੈਰ ਅਧਿਆਪਨ ਕਰਮਚਾਰੀਆਂ ਨੇ ਵੀ ਸੰਬੋਧਨ ਕੀਤਾ । ਵਿੱਤ ਅਫ਼ਸਰ ਭਜਾਉ ਯੂਨੀਵਰਸਿਟੀ ਬਚਾਓ ਦੇ ਲੱਗੇ ਨਾਅਰੇ ਅੱਜ ਦੇ ਧਰਨੇ ਵਿੱਚ ਪ੍ਰੀਖਿਆ ਸ਼ਾਖਾ, ਡਿਸਟੇਸ ਐਜੂਕੇਸ਼ਨ ਵਿਭਾਗ, ਅਮਲਾ ਸ਼ਾਖਾ ਅਤੇ ਕਈ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ । ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦੁਪਹਿਰ ਬਾਅਦ ਧਰਨੇ ਦੀ ਅਗਵਾਈ ਕਰ ਰਹੇ ਕਰਮਚਾਰੀ ਆਗੂਆਂ ਨੂੰ ਮੰਗਾਂ ਤੇ ਗੱਲਬਾਤ ਕਰਨ ਦਾ ਸੱਦਾ ਦਿੱਤਾ, ਪ੍ਰੰਤੂ ਵਾਇਸ ਚਾਂਸਲਰ ਦੇ ਯੂਨੀਵਰਸਿਟੀ ਵਿਖੇ ਅੱਜ ਨਾਂ ਹੋਣ ਕਾਰਨ ਰਜਿਸਟਰਾਰ ਅਤੇ ਡੀਨ ਅਕਾਦਮਿਕ ਕੋਈ ਠੋਸ ਫ਼ੈਸਲਾ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਨਾ ਲੈ ਸਕੇ । ਮੰਗਾਂ ਲਾਗੂ ਕਰਨ ਸਬੰਧੀ ਪੱਤਰ ਜਾਰੀ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਆਗੂਆਂ ਨੇ ਤਿੱਖੇ ਸ਼ਬਦਾਂ ਵਿਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਮੰਗਾਂ ਲਾਗੂ ਕਰਨ ਸਬੰਧੀ ਪੱਤਰ ਜਾਰੀ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕਰਦੀਆਂ ਬਾਹਰਲੇ ਸੈਂਟਰਾਂ, ਕਾਲਜਾਂ ਵਿੱਚ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਜਾਵੇਗਾ, ਜਿਸ ਦੀ ਜ਼ਿਮੇਵਾਰੀ ਮੋਜੂਦਾ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ । ਧਰਨੇ ਦੌਰਾਨ ਪ੍ਰਕਾਸ਼ ਧਾਲੀਵਾਲ, ਅਮਰਜੀਤ ਕੌਰ,ਗੁਰਪ੍ਰੀਤ ਸਿੰਘ ਜੋਨੀ, ਨਵਦੀਪ ਸਿੰਘ ਪ੍ਰਭਜੋਤ ਸਿੰਘ, ਮੁਹੰਮਦ ਜ਼ਹੀਰ, ਸੁਖਵਿੰਦਰ ਸਿੰਘ ਸੁੱਖੀ, ਗੁਰਪਿਆਰ ਸਿੰਘ, ਧਰਮਿੰਦਰ ਸਿੰਘ ਪੰਨੂ , ਰੇਖਾ, ਜਗਤਾਰ ਸਿੰਘ,ਲੱਖੀ ਰਾਮ, ਕੰਵਲਜੀਤ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ, ਉਂਕਾਰ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਕੁਮਾਰ ਮਹਿਤਾ, ਸੁਰਿੰਦਰ ਕੌਰ, ਨੀਲਮ ਰਾਣੀ, ਸ਼ਰਨਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ ।

ਪਟਿਆਲਾ, 26 ਮਾਰਚ : ਪੰਜਾਬ ਰਾਜ ਵਣ ਵਿਕਾਸ ਨਿਗਮ ਵਿਚਲੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਚੌਥਾ ਦਰਜਾ ਮੁਲਾਜਮ ਯੂਨੀਅਨ ਵਲੋਂ ਰੈਲੀ ਕੀਤੀ ਅਤੇ ਵਣ ਨਿਗਮ ਅਧਿਕਾਰੀਆਂ ਦੀ ਅਰਥੀ ਪਟਿਆਲਾ—ਨਾਭਾ ਮੇਨ ਸੜਕ ਤੇ ਲਿਆ ਕੇ ਅਗਨ ਭੇਂਟ ਕੀਤੀ । ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਜੈਕਟ ਅਫਸਰ ਵੱਲੋਂ ਮੌਤ ਕੇਸਾਂ ਵਿੱਚ ਨਿਯੁਕਤ ਹੋਏ ਮੇਲ ਅਤੇ ਫੀਮੇਲ ਦਿਹਾੜੀਦਾਰ ਕਰਮੀਆਂ ਨੂੰ ਬਗੈਰ ਨੋਟਿਸ ਦਿੱਤੀਆ ਕੰਮ ਤੋਂ ਫਾਰਗ ਕਰ ਦਿੱਤਾ ਹੈ ਤੇ ਤਿੰਨ—ਤਿੰਨ ਮਹੀਨਿਆਂ ਦੀਆਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ, ਕੁਰਪਸ਼ਨ ਵਿੱਚ ਲਿਬੜੀ ਜੰਗਲਾਤ ਨਿਗਮ ਵਿਚਲੀ ਅਫਸਰਸ਼ਾਹੀ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ, ਯੂਨੀਅਨ ਦੇ ਆਗੂਆ ਕਾ. ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਕਿਹਾ ਕਿ ਉਹਨਾਂ ਇਹ ਮਾਮਲਾ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਨ ਕੁਮਾਰ (ਆਈ. ਐਫ. ਐਸ.) ਦੇ ਧਿਆਨ ਵਿੱਚ ਲਿਆਦਾ ਗਿਆ, ਪਰੰਤੂ ਫਿਰ ਵੀ ਕੋਈ ਨੋਟਿਸ ਨਹੀਂ ਲਿਆ ਗਿਆ । ਮਾਮਲਾ ਤਿੰਨ ਮਹੀਨੇ ਤੋਂ ਰੋਕੀਆਂ ਤਨਖਾਹਾਂ, ਤੇ ਕੰਮਾਂ ਤੋਂ ਫਾਰਗ ਕਰਨ ਦਾ : ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ ਆਗੂਆਂ ਨੇ ਕਿਹਾ ਕਿ ਯੂਨੀਅਨ ਅਪ੍ਰੈਲ ਅੱਧ ਵਿੱਚ ਵਣ ਭਵਨ ਮੋਹਾਲੀ ਵਿਖੇ “ਅਣ ਮਿੱਥੇ ਦਾ ਧਰਨਾ” ਲਾਉਣ ਜਾ ਰਹੀ ਹੈ, ਜਿਸ ਵਿੱਚ ਜੰਗਲਾਤ, ਜੰਗਲੀਜੀਵ ਤੇ ਜੰਗਲਾਤ ਨਿਗਮ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਕੰਮਾਂ ਤੋਂ ਫਾਰਮ ਕੀਤੇ ਕਾਮਿਆਂ ਦੇ ਮਾਮਲੇ ਅਤੇ ਵਣ ਰੇਂਜ ਅਫਸਰ ਭਾਦਸੋਂ ਵਲੋਂ ਕੀਤੀ ਜਾ ਰਹੀ ਬੁਰਛਾਗਰਦੀ ਜਿਸ ਨੂੰ ਕੁਰਪੱਟ ਅਧਿਕਾਰੀ ਬਲ ਦੇ ਰਹੇ ਹਨ ਵੀ ਉਠਾਏ ਜਾਣਗੇ । ਆਗੂਆਂ ਨੇ ਮੰਗ ਕੀਤੀ ਕਿ ਵਣ ਵਿਕਾਸ ਨਿਗਮ ਵਿਚਲੀ ਕੁਰਪਸ਼ਨ ਦੀ ਚੌਕਸੀ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਐਲਾਨ ਕੀਤਾ ਕਿ ਜੰਗਲਾਤ ਕਰਮੀ ਮਿਤੀ 03 ਅਪ੍ਰੈਲ ਨੂੰ ਕਿਰਤ ਕਮਿਸ਼ਨਰ ਦਫਤਰ ਕਿਰਤ ਭਵਨ ਮੁਹਾਲੀ ਵਿਖੇ (ਏਟਕ) ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ । ਇਸ ਮੌਕੇ ਤੇ ਜ਼ੋ ਹੋਰ ਆਗੂ ਹੋਏ ਸ਼ਾਮਲ ਇਸ ਮੌਕੇ ਤੇ ਜ਼ੋ ਹੋਰ ਆਗੂ ਸ਼ਾਮਲ ਹੋਏ ਉਨ੍ਹਾਂ ਵਿੱਚ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਇੰਦਰਪਾਲ ਵਾਲਿਆ, ਚੰਦਰ ਭਾਨ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਰਾਮ ਜ਼ੋਧਾ, ਸੁਖਦੇਵ ਸਿੰਘ ਝੰਡੀ, ਲਖਵੀਰ ਸਿੰਘ, ਬਲਵਿੰਦਰ ਸਿੰਘ ਨਾਭਾ, ਜੁਗਨੂੰ, ਸਵਰਨ ਸਿੰਘ ਬੰਗਾ, ਰਾਜੇਸ਼ ਗੋਲੂ, ਪ੍ਰਕਾਸ਼ ਸਿੰਘ ਲੁਬਾਣਾ, ਹਰਜਿੰਦਰ ਅਮਲੋਹ, ਸ਼ਾਮ ਸਿੰਘ, ਨਛੱਤਰ ਲਾਛੜੂ, ਹੈਪੀ, ਬਲਵਿੰਦਰ ਸਿੰਘ ਨਾਭਾ,ਬਲਕਾਰ ਬਠੋਈ, ਆਦਿ ਸ਼ਾਮਲ ਸਨ ।

ਪਿੰਡ ਖਡੌਲੀ ਦੀ ਮਸਜਿਦ 'ਚ ਮੁਸਲਿਮ ਭਾਈਚਾਰੇ ਨੇ ਵਕਫ ਸੋਧ ਬਿੱਲ ਖਿਲਾਫ ਕੀਤਾ ਰੋਸ਼ ਪ੍ਰਦਰਸਨ
ਘਨੌਰ, 7 ਅਪ੍ਰੈਲ : ਹਲਕਾ ਘਨੌਰ 'ਚ ਪੈਂਦੇ ਪਿੰਡ ਖਡੌਲੀ ਵਿਖੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਜੁਮੇਂ ਦੀ ਨਮਾਜ਼ ਤੋਂ ਬਾਅਦ ਮਸਜਿਦ 'ਚ ਭਰਪੂਰ ਇਕੱਠ ਕਰਕੇ ਵਕਫ ਐਕਟ ਸੋਧ ਖਿਲਾਫ ਰੋਸ਼ ਪ੍ਰਦਰਸਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਇਕ ਮੰਗ-ਪੱਤਰ ਰਾਹੀਂ ਆਪਣਾ ਰੋਸ ਦਰਜ ਕਰਵਾਇਆ ਅਤੇ ਨਾਲ ਹੀ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਮੁਸਲਿਮ ਆਗੂਆਂ ਨੇ ਕਿਹਾ ਕਿ ਵਕਫ਼ ਸੋਧ ਬਿੱਲ ਪਾਸ ਕਰਨ ਨਾਲ ਸਮੂਹ ਮੁਸਲਮਾਨ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ । ਉਨ੍ਹਾਂ ਕਿਹਾ ਹੈ ਕਿ ਕੇਂਦਰ ਵੱਲੋਂ ਵਕਫ਼ ਬੋਰਡ ਦੀਆਂ ਜ਼ਮੀਨਾਂ ਦੱਬਣ ਨੂੰ ਲੈ ਕੇ ਇਸ ਬਿੱਲ ਨੂੰ ਪਾਸ ਕੀਤਾ ਗਿਆ । ਬਿੱਲ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਕੀਤਾ ਜਾਵੇਗਾ । ਵਕਫ ਬੋਰਡ ਭਾਰਤ ਦੇ ਮੁਸਲਮਾਨ ਦੀ ਧਾਰਮਿਕ ਸੰਸਥਾ ਹੈ ਉਨ੍ਹਾਂ ਕਿਹਾ ਕਿ ਵਕਫ ਬੋਰਡ ਭਾਰਤ ਦੇ ਮੁਸਲਮਾਨ ਦੀ ਧਾਰਮਿਕ ਸੰਸਥਾ ਹੈ । ਇਹ ਧਰਮ ਦੀਆਂ ਜਾਇਦਾਦਾਂ ਦੀ ਸੁਰੱਖਿਆ ਕਰਦਾ ਹੈ । ਇਸ ਨੂੰ ਚਲਾਉਣ ਵਾਲੇ ਇਸ ਧਰਮ ਦੇ ਹੋਣੇ ਚਾਹੀਦੇ ਹਨ । ਉਨ੍ਹਾਂ ਮੰਗ ਕੀਤੀ ਹੈ ਕਿ ਉਹ ਵਕਫ ਦੇ ਇਸ ਐਕਟ 'ਚ ਕੀਤੀ ਸੋਧ ਵਿਚ ਜਿਨ੍ਹਾਂ ਗੱਲਾਂ 'ਤੇ ਮੁਸਲਮਾਨ ਨੂੰ ਇਤਰਾਜ਼ ਹੈ, ਉਨ੍ਹਾਂ ਨੂੰ ਖਾਰਿਜ ਕਰ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ-ਆਪਣੇ ਧਰਮ 'ਤੇ ਚੱਲਣ ਦੀ ਆਜ਼ਾਦੀ ਭਾਰਤ ਦਾ ਸੰਵਿਧਾਨ ਦਿੰਦਾ ਹੈ । ਜੇਕਰ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਡਾ ਮੁਹੰਮਦ ਸਲੀਮ ਪ੍ਰਧਾਨ, ਪੰਜਾਬ ਸਟੇਟ ਹੱਜ ਕਮੇਟੀ ਮੈਂਬਰ ਕਾਰੀ ਮੁਹੰਮਦ ਰਾਫੇ, ਆਪ ਆਗੂ ਸੰਜੀਵ ਸੋਨੂੰ ਖਾਨ, ਸ਼ਮਸ਼ੇਰ ਖਾਨ, ਰਹਿਮਤੁੱਲਾ, ਮੁਹੰਮਦ ਸ਼ਰੀਫ਼, ਮੋਲਾਨਾ ਤਾਰਿਕ, ਅਬਦੁੱਲਾ ਖਾਨ, ਸਰੀਫ ਖਾਨ, ਸ਼ਕੀਲ ਖਾਨ, ਵਕੀਲ ਖਾਨ, ਸਮੳਉੱਲਾ ਖਾਨ, ਅਬਦੁੱਲ, ਵਿੱਕੀ ਖਾਨ ਆਦਿ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ ।
Punjab Bani 07 April,2025
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਰਕਾਰ ਦੇ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ -
ਘਨੌਰ 5 ਅਪ੍ਰੈਲ : ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਪ੍ਰਧਾਨ ਅਮਰਜੀਤ ਕੌਰ ਅਤੇ ਜਨਰਲ ਸਕੱਤਰ ਪਰਵਿੰਦਰ ਕੌਰ ਦੀ ਸਾਂਝੀ ਅਗਵਾਈ ਹੇਠ ਬਲਾਕ ਘਨੌਰ ਦੇ ਵੱਖ-ਵੱਖ ਸੈਂਟਰਾਂ ਵਿਚੋਂ ਆਈਆਂ ਦਰਜਨਾਂ ਆਂਗਣਵਾੜੀ ਵਰਕਰਾਂ ਨੇ ਇਕੱਠੇ ਹੋ ਕੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਅਲਾਮਦੀਪੁਰ ਦੇ ਗੇਟ ਮੂਹਰੇ ਧਰਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਆਪਣਾ ਰੋਸ਼ ਜ਼ਾਹਿਰ ਕੀਤਾ । ਵਿਭਾਗੀ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਕੰਮ ਨੂੰ ਘਟਾ ਕੇ ਵੇਖਣਾ ਅਤੀ ਨਿੰਦਣਯੋਗ : ਅਮਰਜੀਤ ਕੌਰ ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਨਾਮ ਨਾਲ ਆਈ ਸੀ ਪਰ ਪੇਸ਼ ਕੀਤਾ ਗਿਆ ਬਜਟ ਆਮ ਆਦਮੀ ਵਾਲਾ ਨਹੀਂ ਹੈ । ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੁਝ ਗਰੰਟੀਆਂ ਕੀਤੀਆਂ ਸਨ, ਜਿਸ ਵਿੱਚ ਆਂਗਣਵਾੜੀ ਵਰਕਰ ਹੈਲਪਰ ਦੇ ਮਾਣ ਭੱਤੇ ਨੂੰ ਦੁਗਣਾ ਕਰਨਾ ਵੀ ਸ਼ਾਮਿਲ ਸੀ । ਪਰ ਵਿਭਾਗੀ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਭਰੇ ਸਦਨ ਵਿੱਚ ਆਂਗਣਵਾੜੀ ਵਰਕਰਾਂ ਦੇ ਕੰਮ ਦੇ ਘੰਟੇ ਘਟਾ ਕੇ ਪੇਸ਼ ਕਰਨੇ ਬਹੁਤ ਹੀ ਨਿੰਦਣਯੋਗ ਗੱਲ ਹੈ । ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸੌਣ ਤੱਕ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਦਿਨ ਭਰ ਮੰਗੀਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸੌਣ ਤੱਕ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਦਿਨ ਭਰ ਮੰਗੀਆਂ ਜਾਂਦੀਆਂ ਹਨ। ਕਦੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਕਦੇ ਬਾਲ ਵਿਕਾਸ ਅਤੇ ਇਸਤਰੀ ਸੁਰੱਖਿਆ ਨਾਲ ਸੰਬੰਧਿਤ ਅਸੀਂ ਮਾਨਯੋਗ ਮੰਤਰੀ ਸਾਹਿਬਾਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਤੋਂ ਚਾਰ ਘੰਟੇ ਹੀ ਕੰਮ ਕਰਾਂਗੇ ਅਤੇ ਚਾਰ ਘੰਟੇ ਬਾਅਦ ਵਿਭਾਗ ਦਾ ਕੋਈ ਵੀ ਅਧਿਕਾਰੀ ਰਿਪੋਰਟ ਨਹੀਂ ਮੰਗੇਗਾ ਕਿਉਂਕਿ ਸਾਨੂੰ ਮਾਣਭੱਤਾ ਚਾਰ ਘੰਟੇ ਦੇ ਕੰਮ ਦਾ ਦਿੱਤਾ ਜਾ ਰਿਹਾ ਹੈ । ਮੰਤਰੀ ਸਾਹਿਬਾਨ ਵੱਲੋਂ ਇੱਕ ਗੱਲ ਨੂੰ ਅੱਖੋਂ ਭਰੋਖੇ ਰੱਖਿਆ ਗਿਆ ਮੰਤਰੀ ਸਾਹਿਬਾਨ ਵੱਲੋਂ ਇੱਕ ਗੱਲ ਨੂੰ ਅੱਖੋਂ ਭਰੋਖੇ ਰੱਖਿਆ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਹੈ ਕਿ ਘੱਟੋ ਘੱਟ ਉਜਰਤ ਆਂਗਨਵਾੜੀ ਵਰਕਰ-ਹੈਲਪਰ ਨੂੰ ਦਿੱਤੀ ਜਾਵੇ। ਪੰਜਾਹ ਵਰੇ ਸਕੀਮ ਪੂਰੇ ਕਰਨ ਜਾ ਰਹੀ ਹੈ। ਫਿਰ ਵੀ 50 ਵਰ੍ਹੇ ਕੰਮ ਕਰਕੇ ਵਰਕਰ ਹੈਲਪਰ ਮਾਣਭੱਤੇ ਤੇ ਹਨ । ਇਸ ਤੋਂ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ। ਇੱਕ ਪਾਸੇ ਨਾਰੀ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦੀ ਹੈ । ਪਰ ਜਿਹੜੀਆਂ ਨਾਰੀਆਂ ਕੁੱਖ ਤੋਂ ਬਾਲ ਸੰਭਾਲਣ ਦੀ, ਸਿਹਤ ਸੰਭਾਲ, ਅਧਿਆਪਕ ਦੀ ਕੋਆਰਡੀਨੇਟਰ ਦੀ ਗ੍ਰਾਮ ਸੇਵਿਕਾ ਦੇ ਰੂਪ ਵਿੱਚ ਮਲਟੀਪਲ ਸੇਵਾਵਾਂ ਨਿਭਾ ਰਹੀਆਂ ਹਨ । 24 ਘੰਟੇ ਡਿਊਟੀ ਵਿੱਚ ਹਾਜ਼ਰ ਰਹਿਣ ਵਾਲਿਆਂ ਨੂੰ ਚਾਰ ਘੰਟੇ ਕਹਿ ਕੇ ਉਹਨਾਂ ਦੇ ਕੰਮ ਨੂੰ ਛੋਟਾ ਆਖਣਾ ਵਿਭਾਗੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਉਹਨਾਂ ਨਾਰੀਆਂ ਨੂੰ ਅੱਜ ਵੀ ਮਾਣਭੱਤੇ ਤੇ ਕੰਮ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ 24 ਘੰਟੇ ਡਿਊਟੀ ਵਿੱਚ ਹਾਜ਼ਰ ਰਹਿਣ ਵਾਲਿਆਂ ਨੂੰ ਚਾਰ ਘੰਟੇ ਕਹਿ ਕੇ ਉਹਨਾਂ ਦੇ ਕੰਮ ਨੂੰ ਛੋਟਾ ਆਖਣਾ ਵਿਭਾਗੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਜਿਨ੍ਹਾਂ ਨੇ ਅੱਜ ਬਲਾਕ ਦੇ ਸੀਡੀਪੀਓ ਰਾਹੀਂ ਮੰਗ ਪੱਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਿਆ ਗਿਆ । ਜਿਸ ਵਿੱਚ ਫੋਟੋ ਕੈਪਚਰ ਕਰਕੇ ਬੱਚਿਆਂ ਦੀ ਹਾਜ਼ਰੀ ਲਵਾਉਣਾ ਅਤੇ ਫੇਸ ਆਈਡੀ ਦੇ ਤਹਿਤ ਆਂਗਣਵਾੜੀ ਵਿੱਚ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੀਸ਼ਨ ਦੇਣ ਦਾ ਪੂਰਾ ਵਿਰੋਧ ਜਤਾਇਆ ਗਿਆ। ਉਹਨਾਂ ਪ੍ਰੈਸ ਨੂੰ ਦੱਸਿਆ ਕਿ ਫੇਸ ਆਈਡੀ ਓ. ਟੀ. ਪੀ. ਜਿਸ ਦੇ ਨਾਲ ਸਰਬਜਨਿਕ ਡਾਟਾ ਹੋ ਰਿਹਾ ਹੈ ਅਤੇ ਬਹੁਤ ਥਾਵਾਂ ਤੇ ਇਸ ਦਾ ਨੁਕਸਾਨ ਵੀ ਹੋਇਆ ਹੈ ਅਤੇ ਲੋਕ ਓਟੀਪੀ ਦੇਣ ਨੂੰ ਤਿਆਰ ਨਹੀਂ ਹਨ ਮਹਿਕਮੇ ਅਤੇ ਲੋਕਾਂ ਦੇ ਵਿਚਾਲੇ ਆਂਗਣਵਾੜੀ ਵਰਕਰਾਂ ਪਿਸ ਰਹੀਆਂ ਹਨ ਅਤੇ ਇਸ ਨਾਲ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਪਹਿਲਾਂ ਸਰਕਾਰ ਵੱਲੋਂ ਆਧਾਰ ਲਿੰਕ ਕਰਵਾਏ ਗਏ ਜਦੋਂ ਕਿ ਸੁਪਰੀਮ ਕੋਰਟ ਦੇ ਹੁਕਮ ਹਨ ਆਧਾਰ ਲਿੰਕ ਜਾਂ ਪਰੂਫਾਂ ਦੇ ਆਧਾਰ ਤੇ ਕਿਸੇ ਦੇ ਵੀ ਅਧਿਕਾਰ ਨੂੰ ਰੋਕਿਆ ਨਹੀਂ ਜਾ ਸਕਦਾ । ਸਪਲੀਮੈਂਟਰੀ ਨਿਊਟਰੇਸ਼ਨ ਬੱਚਿਆਂ ਦਾ ਸੰਵਿਧਾਨਿਕ ਅਧਿਕਾਰ ਹੈ ਅਤੇ ਆਈ.ਸੀ.ਡੀ.ਐਸ ਸਕੀਮ ਦੁਆਰਾ ਜ਼ੀਰੋ ਤੋਂ ਲੈ ਕੇ ਛੇ ਸਾਲ ਤੱਕ ਦੇ ਬੱਚਿਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਮੌਕੇ ਅਮਰਜੀਤ ਕੌਰ ਤੋਂ ਇਲਾਵਾ ਪ੍ਰੋਗਰਾਮ ਨੂੰ ਪਰਵਿੰਦਰ ਕੌਰ ਅਤੇ ਹੋਰ ਸਮੂਹ ਵਰਕਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਸਰਕਲ ਪ੍ਰਧਾਨਾਂ ਸਮੇਤ ਜਗਜੀਤ ਕੌਰ, ਹਰਜੀਤ ਕੌਰ, ਬਲਜੀਤ ਕੌਰ, ਗੁਰਸ਼ਰਨ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਕੁਲਵੀਰ ਕੌਰ, ਪ੍ਰਭਜੋਤ ਕੌਰ ਆਦਿ ਮੌਜੂਦ ਸਨ ।
Punjab Bani 05 April,2025
ਜੰਗਲਾਤ ਕਰਮੀਆਂ ਵਲੋਂ ਵਣ ਭਵਨ ਅੱਗੇ ਗੇਟ ਰੈਲੀ ਕਰਕੇ ਅਗਲੇ ਸੰਘਰਸ਼ ਦੀ ਦਿੱਤੀ ਲਿਖਤੀ ਚਿਤਾਵਨੀ
ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਬੀਤੇ ਦਿਨ ਵਣ ਭਵਨ ਮੁਹਾਲੀ ਦੇ ਮੁੱਖ ਗੇਟ ਤੇ ਪ੍ਰਮੁੱਖ ਆਗੂਆਂ ਨੇ ਗੇਟ ਰੈਲੀ ਕਰਕੇ, ਪ੍ਰਧਾਨ ਮੁੱਖ ਵਣ ਪਾਲ ਧਰਮਿੰਦਰ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਪ੍ਰਵੀਨ ਕੁਮਾਰ ਨੂੰ ਯਾਦ ਪੱਤਰ ਦੇ ਕੇ ਲਿਖਿਆ ਹੈ ਕਿ ਜੇਕਰ 20 ਅਪ੍ਰੈਲ ਤੱਕ ਵਣ ਮੰਤਰੀ ਨਾਲ ਮਿਤੀ 13 ਫਰਵਰੀ 2024 ਅਤੇ 18 ਫਰਵਰੀ 2025 ਨੂੰ ਹੋਈਆਂ ਮੀਟਿੰਗਾਂ ਵਿੱਚ ਕੀਤੇ ਗਏ ਫੈਸਲਿਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਵਣ ਭਵਨ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ । ਚੌਥਾ ਦਰਜਾ ਮੁਲਾਜਮਾਂ ਮੰਗਾਂ ਵਿੱਚ ਸ਼ਾਮਲ ਹਨ ਚੌਥਾ ਦਰਜਾ ਮੁਲਾਜਮਾਂ ਦੇ ਆਗੂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਤੇ ਜੰਗਲਾਤ, ਜੰਗਲਾਤ ਨਿਗਮ, ਜੰਗਲੀ ਜੀਵ ਦੇ ਪ੍ਰਧਾਨ ਜਗਮੋਹਨ ਨੋਲੱਖਾ ਨੇ ਕਿਹਾ ਕਿ ਮੰਗਾਂ ਵਿੱਚ ਮੁੱਖ ਤੌਰ ਤੇ ਕਿ ਸਮੁੱਚੇ ਦਿਹਾੜੀਦਾਰ ਕਰਮੀਆਂ ਦੀਆਂ ਸੇਵਾਵਾਂ ਦੀ ਨਿਯਮਤ ਨਿਯੁਕਤੀਆਂ ਸਾਲ 2011, 2015 ਅਤੇ 2016 ਦੀ ਪਾਲਿਸੀ ਅਨੁਸਾਰ ਕੀਤੀਆਂ ਜਾਣ, ਵਡੇਰੀ ਉਮਰ ਦਾ ਇਤਰਾਜ ਲਾਕੇ ਫਾਰਗ ਕੀਤੇ ਲੰਮੀਆਂ ਸੇਵਾਵਾਂ ਵਾਲੇ ਦਿਹਾੜੀਦਾਰ ਕਰਮੀਆਂ ਦੀ ਹਾਜਰੀਆਂ ਲਗਾ ਕੇ, ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਸੀਨੀਆਰਤਾ ਨੂੰ ਮੁੜ ਨਵਾਇਆ ਜਾਣ, ਸੇਵਾ ਨਿਵਰਤ ਕੀਤੇ ਗਏ ਦਿਹਾੜੀਦਾਰ ਕਰਮੀਆਂ ਨੂੰ ਮਾਨਯੋਗ ਉੱਚ ਅਦਾਲਤਾਂ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ ਗਰੈਜੂਟੀ ਐਕਟ 1972 ਅਨੁਸਾਰ ਗਰੈਚੂਟੀ, ਘੱਟੋ—ਘੱਟ ਪੈਨਸਨਾਂ ਤੇ ਹੋਰ ਲਾਭ ਜਾਰੀ ਕੀਤੇ ਜਾਣ, ਜੰਗਲਾਤ ਵਿਚਲੇ ਰਕਬੇ ਵਿੱਚ ਵਾਧਾ ਕੀਤਾ ਜਾਵੇ । ਜੰਗਲਾਤ ਨਿਗਮ ਪਟਿਆਲਾ ਵਿਚਲੇ 2001 ਵਿੱਚ ਸਰਕਾਰੀ ਕੰਮ ਦੌਰਾਨ ਦੁਰਘਟਨਾ ਵਿੱਚ ਮ੍ਰਿਤਕ ਡੇਲੀਵੇਜਿਜ਼ ਕਰਮੀਆਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ਰੈਗੂਲਰ ਕੀਤਾ ਜਾਵੇ ਅਤੇ ਬਣਦੀ ਐਕਸਗ੍ਰੇਸ਼ੀਆ ਗ੍ਰਾਂਟ ਵੀ ਜਾਰੀ ਕੀਤੀ ਜਾਵੇ । ਕਾਮਿਆਂ ਨੂੰ ਮੌਸਮੀ ਵਰਦੀਆਂ ਤੇ ਕੰਮ ਕਰਨ ਵਾਲਾ ਸਮਾਨ ਜਾਰੀ ਕੀਤਾ ਜਾਵੇ। ਬਦਲਾ ਲਊ ਭਾਵਨਾ ਨਾਲ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਬਗਾਰ ਪ੍ਰਥਾ ਦਾ ਖਾਤਮਾ ਕੀਤਾ ਜਾਵੇ ਆਦਿ ਡੇਢ ਦਰਜਨ ਮੰਗਾਂ ਸ਼ਾਮਲ ਹਨ । ਗੇਟ ਰੈਲੀ ਵਿੱਚ ਹੋਰ ਹਾਜਰ ਸਨ ਆਗੂ ਵਣ ਭਵਨ ਅੱਗੇ ਗੇਟ ਰੈਲੀ ਵਿੱਚ ਹੋਰ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਰਾਮ ਲਾਲ ਰਾਮਾ, ਤਰਲੋਚਨ ਮਾੜੂ, ਬਲਵਿੰਦਰ ਸਿੰਘ ਨਾਭਾ, ਦਰਸ਼ਨ ਸਿੰਘ ਮਲੇਵਾਲ, ਤਰਲੋਚਨ ਮੰਡੋਲੀ, ਸੁਨੀਲ ਦੱਤ, ਚੰਦਨ ਭਾਨ ਜੰਗਲਾਤ ਕਾਰਪੋਰੇਸ਼ਨ, ਦਵਿੰਦਰ ਸਿੰਘ ਮਹੰਤ, ਭੀਮ ਸਿੰਘ, ਸ਼ਬਦਿਲ ਕੁਕੀ, ਪਾਲਾ, ਨਛੱਤਰ ਲਾਰੂਛ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਆਦਿ ਹਾਜਰ ਸਨ।
Punjab Bani 04 April,2025
ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਾਉਣ ਲਈ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨ
ਪਟਿਆਲਾ, 3 ਅਪ੍ਰੈਲ : ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਅਤੇ ਦਿਹਾਤੀ ਦੀ ਪ੍ਰਧਾਨ ਅਮਰਜੀਤ ਕੌਰ ਭੱਠਲ ਨੇ ਭਾਪਜਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਮਹਿਲਾਵਾਂ ਵਲੋਂ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਵਾਉਣ ਲਈ ਜਾਣਬੁੱਝਕੇ ਕੀਤੀ ਜਾ ਰਹੀ ਦੇਰੀ ਦਾ ਸਖਤ ਵਿਰੋਧ ਕੀਤਾ ਗਿਆ । ਰੰਧਾਵਾ, ਰੇਖਾ ਅਤੇ ਭੱਠਲ ਨੇ ਟੀਮ ਸਮੇਤ ਧਰਨਾ ਲਾਕੇ ਡੀ. ਸੀ ਨੂੰ ਦਿੱਤਾ ਮੰਗ ਪੱਤਰ ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਦੀਆਂ ਵੋਟਾਂ ਬਟੋਰਨ ਲਈ ਮਹਿਲਾ ਰਾਖਵਾਂਕਰਨ ਬਿਲ ਨੂੰ ਲੋਕ ਸਭਾ ਵਿੱਚ ਪਾਸ ਤਾਂ ਕਰਵਾ ਲਿਆ ਜਿਸ ਕਰਕੇ ਉਹ ਮਹਿਲਾਵਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਬਟੋਰਨ ਵਿੱਚ ਕਾਮਯਾਬ ਰਹੇ ਪਰ ਹੁਣ ਸਰਕਾਰ ਇਸ ਬਿੱਲ ਨੂੰ 2026 ਵਿੱਚ ਹੋਣ ਵਾਲੀ ਜਨਗਣਨਾ ਦਾ ਬਹਾਨਾ ਬਣਾਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ । ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਮਹਿਲਾਵਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦੇਣ ਲਈ ਪਾਸ ਕੀਤੇ ਹੋਏ ਬਿੱਲ ਨੂੰ ਤੁਰੰਤ ਲਾਗੂ ਕਰਵਾਉਣ ਲਈ ਅੱਜ ਅਸੀਂ ਡੀ. ਸੀ. ਪਟਿਆਲਾ ਰਾਹੀਂ ਰਾਸ਼ਟਰਪਤੀ ਨੂੰ ਅਪਣਾ ਮੰਗ ਪੱਤਰ ਭੇਜ ਰਹੇ ਹਾਂ । ਰੰਧਾਵਾ ਨੇ ਕਿਹਾ ਜਦੋਂ ਤੱਕ ਇਹ ਬਿੱਲ ਲਾਗੂ ਨਹੀਂ ਹੁੰਦਾ ਸਾਡਾ ਸੰਘਰਸ਼ ਜਾਰੀ ਰਹੇਗਾ । ਅੱਜ ਅਸੀਂ ਇਹ ਐਲਾਨ ਕਰਨ ਲਈ ਹੀ ਕ੍ਰਾਂਤੀ ਦੇ ਪ੍ਰਤੀਕ ਲਾਲ ਰੰਗ ਦੇ ਕੱਪੜੇ ਪਾ ਕੇ ਆਏ ਹਾਂ । ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਰੰਧਾਵਾ ਨੇ ਕਿਹਾ ਕਿ ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਸੀ ਜਦੋਂ ਮਨਮੋਹਨ ਸਿੰਘ ਸਰਕਾਰ ਨੇ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਦਿੱਤਾ ਸੀ ਪਰ ਲੋਕ ਸਭਾ ਵਿੱਚ ਭਾਜਪਾ ਨੇ ਅੜਿੱਕਾ ਡਾਹਕੇ ਬਿੱਲ ਪਾਸ ਨਹੀਂ ਹੋਣ ਦਿੱਤਾ ਤੇ ਹੁਣ ਭਾਜਪਾ ਕੋਲ ਪੂਰਨ ਬਹੁਮਤ ਹੋਣ ਦੇ ਬਾਵਜੂਦ ਬਿੱਲ ਲਾਗੂ ਨਹੀਂ ਕੀਤਾ ਜਾ ਰਿਹਾ । ਇਸੇ ਦੌਰਾਨ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਕਾਰਪੋਰੇਸ਼ਨ ਚੋਣਾਂ ਵਿੱਚ ਕਾਗਜ਼ ਰੱਦ ਕਰਵਾਉਣ ਲਈ ਮਹਿਲਾਵਾਂ ਨਾਲ ਵੱਡੀ ਬਤਮੀਜੀ ਕੀਤੀ ਜਿਸਦਾ ਖਾਮਿਆਜ਼ਾ ਇਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਓਨ੍ਹਾਂ ਕਿਹਾ ਭਾਜਪਾ ਤੇ ਆਪ ਦੋਨੋਂ ਹੀ ਔਰਤ ਵਿਰੋਧੀ ਹਨ । ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ ਬੀਬੀ ਭੱਠਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ । ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਯਾਮਿਨੀ ਵਰਮਾ,ਜਨਰਲ ਸੈਕਟਰੀ ਨਰਿੰਦਰ ਕੌਰ ਕੰਗ, ਪ੍ਰਿੰਸੀਪਲ ਅਮਰਜੀਤ ਕੌਰ, ਮਨਦੀਪ ਚੌਹਾਨ, ਜਸਬੀਰ ਕੌਰ ਜੱਸੀ, ਪੁਸ਼ਪਿੰਦਰ ਗਿੱਲ, ਲਤਾ ਵਰਮਾ, ਰੁਪਿੰਦਰ ਕੌਰ, ਪੁਸ਼ਪਾ ਗਿੱਲ, ਚਰਨਜੀਤ ਕੌਰ ਸਨੌਰ, ਕਮਲੇਸ਼ ਰਾਣੀ ਨਾਭਾ, ਗੁਰਮੀਤ ਕੌਰ, ਰੇਨੂੰ ਯਾਦਵ, ਪੱਲਵੀ ਜੈਨ, ਡਿੰਪਲ ਗਿੱਲ, ਗੁਰਮੀਤ ਕੌਰ,ਮੁਸਕਾਨ, ਰਜਨੀ, ਗੁਰਤੇਜ ਕੌਰ ਵੀ ਹਾਜ਼ਰ ਸਨ।
Punjab Bani 03 April,2025
ਸੈਫੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ
ਪਟਿਆਲਾ : ਸੈਫੀ ਜਥੇਬੰਦੀ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਆਗੂਆਂ ਨੇ ਦਸਿਆ ਕਿ ਕਿਸਾਨੀ ਮੰਗਾਂ ਅਤੇ ਐੱਮਐੱਸਪੀ ਨੂੰ ਲੈ ਕੇ 13 ਫਰਵਰੀ ਤੋਂ ਦਿੱਲੀ ਕੂਚ ਲਈ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਬੈਠੇ ਸਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਸਨ ਪਰ ਪਿਛਲੇ ਦਿਨੀ ਸਰਕਾਰ ਵੱਲੋਂ ਉਹਨਾਂ ਨੂੰ ਜਬਰੀ ਉੱਠਾ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ । ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਰਵੱਇਆ ਸ਼ੰਭੂ ਬਾਰਡਰ ਤੇ ਦੇਖਿਆ ਜਾ ਸਕਦਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਸੈਫੀ ਦੀ ਕਾਲਜ ਇਕਾਈ ਦੇ ਪ੍ਰਧਾਨ ਜੱਸ ਮਾਣ ਨੇ ਕਿਹਾ ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਰਵੱਇਆ ਸ਼ੰਭੂ ਬਾਰਡਰ ਤੇ ਦੇਖਿਆ ਜਾ ਸਕਦਾ ਹੈ, ਕਿਸਾਨਾਂ ਨੂੰ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਨਹੀਂ ਜਾਣ ਦਿੱਤਾ ਗਿਆ । ਉਹਨਾਂ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਕਰਦਿਆਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਗੋਲੀਆਂ ਮਾਰੀਆਂ ਗਈਆਂ। ਹੁਣ ਪੰਜਾਬ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਬਰੀ ਚੁੱਕ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ । ਜੋਬਨ ਚਾਹਲ ਨੇ ਕਿਹਾ ਕਿ ਸੈਫੀ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੈ । ਪੰਜਾਬ ਤੇ ਕੇਂਦਰ ਦਾ ਰਿਸ਼ਤਾ ਸੁਖਾਵਾਂ ਬਣਾਏ ਰੱਖਣ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ ਉਨਾਂ ਕਿਹਾ ਕਿ ਸੈਫੀ ਜਥੇਬੰਦੀ ਦੇ ਸਰਪ੍ਰਸਤ ਪੁਸ਼ਪਿੰਦਰ ਸਿੰਘ ਤਾਊ ਦੀ ਖੌਨਰੀ ਬਾਰਡਰ ਓਤੇ ਕਿਸਾਨੀ ਸੰਘਰਸ਼ ਵਿੱਚ ਅੱਖ ਵੀ ਨੁਕਸਾਨੀ ਗਈ ਅਤੇ ਹਰਿਆਣਾ ਪੁਲਿਸ ਵਲੋਂ ਹੋਏ ਫਾਇਰ ਦਾ ਸ਼ਰਲਾ ਅੱਜ ਵੀ ਅੱਖ ਵਿਚ ਮੌਜੂਦ ਹੈ । ਯਾਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਦਾ ਰਿਸ਼ਤਾ ਸੁਖਾਵਾਂ ਬਣਾਏ ਰੱਖਣ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ। ਜਸਨ ਖੁੱਡੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਚਿੰਤਾਜਨਕ ਹੈ ਜੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਤਣਾਪੂਰਵਕ ਸਥਿਤੀ ਵਿੱਚ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ । ਇਸ ਮੌਕੇ ਜਗਦੀਪ ਪਜੋਲਾ, ਅਨਮੋਲ ਨਿਰਮਾਨ ਸ਼ੇਰੂ ਰੰਧਾਵਾ, ਕੁਲਵਿੰਦਰ ਮੋਫ਼ਰ, ਬਿੰਦੂ ਚਾਹਲ, ਮਨਪ੍ਰੀਤ ਸੰਧੂ, ਵਿੱਕੀ ਪੁਨਿਆ ਗੱਗੂ ਰਤੀਆ, ਜੋਗਰਾਜ ਸ਼ੇਰਗਿੱਲ, ਗ਼ੁਰਜੋਤ ਕੁੰਦਰ, ਰਿੰਕੂ ਸਿੱਧੂ, ਸੁੱਖਾ ਨਿਰਮਾਣ, ਅਕਾਸ਼ ਨਿਰਮਾਣ ਤੋਂ ਇਲਾਵਾ ਸੈਫੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
Punjab Bani 29 March,2025
ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਦਾ ਦਿਸ਼ਾ ਹੀਣ ਤੇ ਚਲਾਕੀਆਂ ਭਰਿਆ ਬਜਟ ਅਗਨ ਭੇਂਟ ਰੈਲੀ ਕਰਕੇ ਕੀਤਾ : ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ
ਪਟਿਆਲਾ : ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਪ. ਸ. ਸ. ਫ. (1680) ਦੇ ਚੇਅਰਮੈਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ. ਸ. ਸ. ਫ. ਦੇ ਪ੍ਰਧਾਨ ਅਤੇ ਕਲਾਸ ਫੋਰਥ ਜਥੇਬੰਦੀ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਮੁਲਾਜਮਾਂ, ਮਜਦੂਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਮੁਲਾਜਮ—ਮਜਦੂਰ, ਠੇਕਾ ਮੁਲਾਜਮ, ਸਕੀਮ ਵਰਕਰਾਂ, ਸੇਵਾ ਮੁਕਤ ਕਰਮਚਾਰੀਆਂ, ਬੇਰੁਜਗਾਰਾਂ, ਸਨਅਤੀ ਵਰਕਰਾਂ, ਆਮ ਗਰੀਬ ਕਿਸਾਨ, ਖੇਤ ਮਜਦੂਰ ਅਤੇ ਦੱਬੇ—ਕੁਚਲੇ ਲੋਕਾਂ ਵਿਰੋਧੀ ਬਜ਼ਟ ਦਾ ਜਬਰਦਸਤ ਵਿਰੋਧ ਕਰਦੇ ਹੋਏ “ਬਜਟ ਦੀਆਂ ਕਾਪੀਆਂ ਅਗਨ ਭੇਂਟ ਕਰਕੇ ਸਾੜੀਆਂ” ਅਤੇ ਜ਼ੋਰਦਾਰ ਮੁਜਾਹਰਾ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਜਮਕੇ ਨਾਅਰੇਬਾਜੀ ਕਰਕੇ ਪਿੱਟ ਸਿਆਪਾ ਕੀਤਾ। ਮੁਜਾਹਰਾਕਾਰੀਆਂ ਨੂੰ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਵਾ ਤੋਂ ਇਲਾਵਾ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਉਤਮ ਸਿੰਘ ਬਾਗੜੀ, ਰਾਮ ਲਾਲ ਰਾਮਾ ਨੇ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੰਬੋਧਨ ਕੀਤਾ । ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮਾਂ, ਮਜਦੂਰਾਂ ਨਾਲ ਧੋਖਾ ਕੀਤਾ ਗਿਆ ਹੈ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮਾਂ, ਮਜਦੂਰਾਂ ਨਾਲ ਧੋਖਾ ਕੀਤਾ ਗਿਆ ਹੈ । ਇੱਕ ਪਾਸੇ ਵਿੱਤ ਮੰਤਰੀ ਵਲੋਂ ਬਜਟ ਸਪੀਚ ਵਿੱਚ ਕਰਮਚਾਰੀਆਂ ਨੂੰ ਪ੍ਰਸ਼ਾਸ਼ਨ ਦੀ ਰੀੜ ਦੀ ਹੱਡੀ ਦੱਸਿਆ ਗਿਆ ਹੈ। ਦੂਸਰੇ ਪਾਸੇ ਇਸ ਵਰਗ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰਦਿਆਂ ਉਨ੍ਹਾਂ ਦੇ ਪੱਲੇ ਕੱਖ ਨਹੀਂ ਪਾਇਆ। ਪੇ ਕਮਿਸ਼ਨ ਦੇ 14000 ਹਜਾਰ ਕਰੋੜ ਰੁਪਏ ਬਕਾਇਆ ਦਾ ਚਲਾਕੀ ਭਰਿਆ ਜਿਕਰ ਤਾਂ ਬਜਟ ਵਿੱਚ ਹੈ ਪਰ ਪੈਸਾ ਕੋਈ ਰਾਖਵਾ ਨਹੀਂ ਰੱਖਿਆ ਗਿਆ । ਕਿਹਾ ਗਿਆ ਕਿ ਬਕਾਏ ਦੇਣ ਲਈ ਇੱਕ ਢਾਂਚਾਗਤ ਯੋਜਨਾ ਬਣਾਈ ਗਈ ਹੈ । ਉਸ ਯੋਜਨਾ ਦੀ ਮਕਾਰੀ ਦਾ ਮੁਲਾਜਮ ਵਰਗ ਨੂੰ ਪਤਾ ਹੈ ਕਿ ਇਹ ਭੁਗਤਾਨ ਸਾਲ 2029 ਤੱਕ ਕੀਤਾ ਜਾਵੇਗਾ ਜਦੋਂ ਕਿ ਸਰਕਾਰ ਦੀ ਮਿਆਦ 2027 ਚੜ੍ਹਦੇ ਹੀ ਖਤਮ ਹੋ ਜਾਣੀ ਹੈ । ਭਾਵ ਕਿ 2016 ਦੇ ਪੇ ਕਮਿਸ਼ਨ ਦਾ ਬਕਾਇਆ 13 ਸਾਲ ਵਿੱਚ ਦਿੱਤਾ ਜਾਵੇਗਾ । ਡੀ. ਏ. ਦਾ ਬਕਾਇਆ ਵੱਖ ਖੜਾ ਹੈ । ਡੀ. ਏ. 12 ਫੀਸਦੀ ਘੱਟ ਦਿੱਤਾ ਜਾ ਰਿਹਾ ਹੈ । ਉਲਟਾ ਵਿਕਾਸ ਟੈਕਸ ਦੇ ਨਾਂ ਤੇ ਜਜੀਆ ਉਗਰਾਈਆ ਜਾ ਰਿਹਾ ਹੈ, ਸੱਤਵੇਂ ਪੇ ਕਮਿਸ਼ਨ ਦੇ ਗਠਨ ਦਾ ਕੋਈ ਜਿਕਰ ਨਹੀਂ , ਠੇਕਾ ਕਰਮਚਾਰੀਆਂ ਦੇ ਬੇਕਿਰਕੀ ਨਾਲ ਕੀਤੇ ਜਾ ਰਹੇ ਆਰਥਕ ਸ਼ੋਸ਼ਣ ਬਾਰੇ ਕੋਈ ਜਿਕਰ ਨਹੀਂ, ਜਿਨ੍ਹਾਂ ਨੂੰ 10—12 ਹਜਾਰ ਤਨਖਾਹ ਦੇ ਕੇ ਲੁਟਿਆ ਜਾ ਰਿਹਾ ਹੈ ਨਾ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਬਾਰੇ ਕੋਈ ਭਰੋਸਾ ਹੈ। ਪੁਰਾਣੀ ਪੈਨਸ਼ਨ ਸਕੀਮ ਵਾਅਦਾ ਕਰਨ ਦੇ ਬਾਵਜੂਦ ਬਹਾਲ ਨਹੀਂ ਕੀਤੀ ਗਈ । 50 ਲੱਖ ਦੇ ਲਗਭਗ ਘੱਟੋ-ਘੱਟ ਉਜਰਤਾਂ ਦੇ ਹੱਕਦਾਰ ਮਜਦੂਰਾਂ ਦੀਆਂ ਉਜਰਤਾਂ ਵਿੱਚ ਪਿਛਲੇ 12 ਸਾਲਾ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਬਜਟ ਵਿੱਚ ਇਸ ਬਾਰੇ ਵੱਡੇ ਸਨਅਤਕਾਰਾਂ ਦੇ ਦਬਾਅ ਥੱਲੇ ਅਤੇ ਆਪਣੇ ਦਿੱਲੀ ਵਾਲੇ ਮਾਲਕਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉੱਕਾ ਹੀ ਕੋਈ ਜਿਕਰ ਨਹੀਂ ਕੀਤਾ ਗਿਆ । ਆਮ ਆਦਮੀ ਦੇ ਨਾਂ ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ ਕੇ ਰੱਖਿਆ ਹੋਇਆ ਹੈ ਇਹਨਾਂ ਆਮ ਆਦਮੀ ਦੇ ਨਾਂ ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ ਕੇ ਰੱਖਿਆ ਹੋਇਆ ਹੈ, ਜਦ ਕਿ ਅੱਧੇ ਸਨਅਤਕਾਰ ਇਹ ਉਜਰਤਾਂ ਵੀ ਪੂਰੀਆਂ ਨਹੀਂ ਦਿੰਦੇ। ਜਦ ਕਿ ਮਾਨਯੋਗ ਸੁਪਰੀਮ ਕੋਰਟ ਦੇ ਰੈਪਟਾਕੋਸ ਬਰੈਟ ਬਨਾਮ ਵਰਕਮੈਨ ਕੇਸ ਵਿੱਚ ਦਿੱਤੇ ਮਹੱਤਵਪੂਰਨ ਫੈਸਲੇ ਦੀ ਰੋਸ਼ਨੀ ਵਿੱਚ ਘੱਟੋ-ਘੱਟ ਉਜਰਤ 35000 ਰੁਪਏ ਬਣਦੀ ਹੈ। ਦੂਸਰੇ ਪਾਸੇ ਡਿਫਾਲਟਰ ਸਨਅਤਕਾਰਾਂ ਨੂੰ ਲਗਭਗ 900 ਕਰੋੜ ਰੁਪਏ ਦੀ ਛੋਟ ਦੇ ਕੇ ਖੁਸ਼ ਕੀਤਾ ਗਿਆ ਹੈ। ਕਿਉਂਕਿ ਲੁਧਿਆਣੇ ਦੀ ਜਿਮਨੀ ਚੋਣ ਤੇ ਅੱਖ ਰਖੀ ਹੋਈ ਹੈ । ਬੇਰੁਜਗਾਰੀ ਦੇ ਹੱਲ ਦਾ ਕੋਈ ਰੋਡਮੈਪ ਨਹੀ। ਗਰੀਬ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਕੋਈ ਕਰਜਾ ਮਾਫੀ ਜਾਂ ਛੋਟ ਨਹੀਂ। ਬਜਟ ਭਾਵੇ 236000 ਕਰੋੜ ਰੁਪਏ ਦਾ ਅੰਕੜਾ ਦਰਸਾਉਂਦਾ ਹੈ ਪਰ ਆਮਦਨ ਦੇ ਸਾਧਨਾਂ ਤੋਂ ਇਹ ਬਜਟ ਰਕਮ ਕਿਤੇ ਵੱਧ ਹੈ, ਜਿਸ ਤੋਂ ਸਪਸ਼ਟ ਹੈ ਕਿ ਸਾਲ ਦੇ ਦੌਰਾਨ ਹਰ ਵਰਗ ਤੇ ਸਿੱਧੇ ਅਤੇ ਅਸਿੱਧੇ ਢੰੰਗ ਨਾਲ ਵਿੱਤੀ ਬੋਝ ਲੱਦਿਆ ਜਾਵੇਗਾ । ਸੀਨੀਅਰ ਸਿਟੀਜਨ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਵਿਚੋਂ ਵੀ 200 ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਸ਼ੁਰੂ ਕਰ ਦਿੱਤੀ ਹੈ । ਸਰਕਾਰੀ ਟਰਾਂਸਪੋਰਟ ਮਹਿਕਮੇ ਵਿੱਚ ਤਿੰਨ ਸਾਲਾਂ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ। ਜਿਸ ਤੋਂ ਪ੍ਰਾਈਵੇਟ ਬਸ ਮਾਫੀਏ ਨਾਲ ਸਿੱਧੀ ਮਿਲੀਭੁਗਤ ਨਜਰ ਆ ਰਹੀ ਹੈ । ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ। ਜਿਸਦਾ ਸਿੱਧਾ ਖਮਿਆਜਾ ਪੀ. ਆਰ. ਟੀ. ਸੀ. ਦੇ ਵਰਕਰਾਂ ਦੀਆਂ ਤਨਖਾਹਾਂ, ਪੈਨਸ਼ਨ ਲੇਟ ਮਿਲਣ ਦੇ ਰੂਪ ਵਿੱਚ ਭੁਗਤਣਗੇ ਅਤੇ ਸੇਵਾ ਮੁਕਤੀ ਬਕਾਏ ਜ਼ੋ ਪਹਿਲਾਂ ਹੀ ਡੇਢ ਸਾਲ ਤੋਂ ਨਹੀਂ ਦਿੱਤੇ ਗਏ ਉਹ ਹੋਰ ਵੀ ਲਟਕਣਗੇ। ਸਕੀਮ ਵਰਕਰਾਂ ਜਿਵੇਂ ਕਿ ਆਗਣਵਾੜੀ, ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਕੋਈ ਜਿਕਰ ਤੱਕ ਨਹੀਂ। ਸਫਾਈ ਸੇਵਕਾ ਅਤੇ ਸੀਵਰਮੈਨਾਂ ਦੀਆਂ ਮੁਸ਼ਕਲਾਂ ਅਤੇ ਜ਼ੋਖਮ ਭਰੀਆਂ ਸੇਵਾਵਾਂ ਵਾਲੇ ਵਰਗ ਦੀ ਭਲਾਈ ਲਈ ਕੋਈ ਯੋਜਨਾ ਨਹੀਂ । ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ ਆਗੂਆਂ ਨੇ ਮੁਜਾਹਰੇ ਵਿੱਚ ਇਕੱਤਰ ਹੋਏ ਮੁਲਾਜਮਾਂ, ਮਜਦੂਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ ਜਿਸ ਕਰਕੇ ਸਾਨੂੰ ਤਿਆਰ—ਬਰ ਤਿਆਰ ਰਹਿਣਾ ਚਾਹੀਦਾ ਹੈ । ਆਗੁਆਂ ਨੇ ਇਹ ਵੀ ਅਪੀਲ ਕੀਤੀ ਕਿ 3 ਅਪ੍ਰੈਲ ਨੂੰ ਮੁਹਾਲੀ ਵਿਖੇ ਲੇਬਰ ਭਵਨ ਦੇ ਸਾਹਮਣੇ ਘੱਟੋ—ਘੱਟ ਉਜਰਤਾਂ 35000 ਰੁਪਏ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਏਟਕ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਹੁੰਮ ਹੁੰਮਾਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਾਵੇ । ਅੱਜ ਦੀ ਰੋਸ ਰੈਲੀ ਵਿੱਚ ਜਿਹੜੇ ਹੋਰ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਉਤਮ ਸਿੰਘ ਬਾਗੜੀ, ਭਿੰਦਰ ਸਿੰਘ ਚਹਿਲ, ਸ਼ਿਵ ਚਰਨ, ਰਾਜੇਸ਼ ਗੋਲੂ, ਤਰਲੋਚਨ ਮਾੜੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਹਰਬੰਸ ਵਰਮਾ, ਪ੍ਰਕਾਸ਼ ਲੁਬਾਣਾ, ਬਲਬੀਰ ਸਿੰਘ, ਮੱਖਣ ਸਿੰਘ, ਵੇਦ ਪ੍ਰਕਾਸ਼, ਹਰਬੰਸ ਵਰਮਾ, ਤਰਲੋਚਨ ਮੰਡੋਲੀ, ਮੇਘ ਰਾਜ, ਮੋਦ ਨਾਥ, ਨਿਸ਼ਾ ਰਾਣੀ, ਚੰਦਰ ਭਾਨ, ਸੁਨੀਲ ਦੱਤ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਰਾਜ ਕੁਮਾਰ, ਸਤਿਨਰਾਇਣ ਗੋਨੀ, ਸੁਭਾਸ਼ ਆਦਿ ਹਾਜਰ ਸਨ ।
Punjab Bani 28 March,2025
ਪੰਜਾਬੀ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀਆਂ ਦਾ ਧਰਨਾ ਜਾਰੀ ; ਰਜਿਸਟਰਾਰ ਦਫ਼ਤਰ ਬਾਹਰ ਕੀਤੀ ਨਾਅਰੇਬਾਜ਼ੀ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਵੱਲੋਂ ਵੱਖ ਵੱਖ ਮੁਲਾਜ਼ਮ ਸੰਗਠਨਾਂ ਦੇ ਸਹਿਯੋਗ ਨਾਲ ਲਗਾਇਆ ਧਰਨਾ ਲਗਾਤਾਰ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਰਜਿਸਟਰਾਰ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਜੂਦਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ ਵੱਖ ਕਰਮਚਾਰੀ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਅਮਰਜੀਤ ਕੌਰ ਨੇ ਕਰਮਚਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਮੌਜੂਦਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਦੀ ਕੀਤੀ । ਪ੍ਰਸ਼ਾਸਨ ਦੇ ਕੰਨਾਂ ਤੇ ਨਹੀਂ ਸਰਕ ਰਹੀ ਜੂੰ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਯੂਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਪਿਛਲੇ ਚਾਰ ਦਿਨਾਂ ਤੋਂ ਰਜਿਸਟਰਾਰ ਦਫ਼ਤਰ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ । ਆਗੂਆਂ ਨੇ ਵਾਇਸ ਚਾਂਸਲਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਅਹਿਮ ਗੈਰ ਅਧਿਆਪਨ ਅਹੁਦਿਆਂ ਤੇ ਮੋਜੂਦਾ ਰਜਿਸਟਰਾਰ ਅਤੇ ਡੀਨ ਅਕਾਦਮਿਕ , ਵਿੱਤ ਅਫ਼ਸਰ ਨੂੰ ਹਟਾ ਕੇ ਬਾਹਰੋਂ ਇਸ਼ਤਿਹਾਰ ਦੇ ਕੇ ਸੁਲਝੇ ਹੋਏ ਵਿਅਕਤੀਆਂ ਨੂੰ ਇਨ੍ਹਾਂ ਅਹੁਦਿਆਂ ਤੇ ਨਿਯੁਕਤ ਕੀਤਾ ਜਾਵੇ। ਅੱਜ ਸਾਰਾ ਦਿਨ ਕਰਮਚਾਰੀਆਂ ਨੇ ਹੱਕੀ ਮੰਗਾਂ ਵਰਕਚਾਰਜ ਤੋਂ ਰੈਗੂਲਰ ਕਰਨ, ਸਕੱਤਰੇਤ ਪੇਅ, ਫਿਕਸ ਤੋ ਐਡਹਾਕ ਕਰਨਾ ਆਦਿ ਤੇ ਇਕੱਠੇ ਹੋ ਕੇ ਪਹਿਰਾ ਦਿੱਤਾ । ਦੋ ਵਾਰ ਪ੍ਰਸ਼ਾਸਨ ਵੱਲੋਂ ਮੁਲਜ਼ਮ ਆਗੂਆਂ ਨਾਲ ਗੱਲਬਾਤ ਰਹੀ ਬੇਸਿੱਟਾ ਅੱਜ ਦੋ ਵਾਰ ਪ੍ਰਸ਼ਾਸਨ ਵੱਲੋਂ ਮੁਲਜ਼ਮ ਆਗੂਆਂ ਨਾਲ ਗੱਲਬਾਤ ਬੇਸਿੱਟਾ ਰਹੀ, ਜਿਸਦਾ ਮੁੱਖ ਕਾਰਨ ਯੂਨੀਵਰਸਿਟੀ ਦੇ ਮੌਜੂਦਾ ਪ੍ਰਸ਼ਾਸਨ ਕੋਲ ਵਾਇਸ ਚਾਂਸਲਰ ਦੀ ਗੈਰ-ਮੌਜੂਦਗੀ ਵਿੱਚ ਸਪੱਸ਼ਟ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਅੱਜ ਦੇ ਧਰਨੇ ਨੂੰ ਪ੍ਰਕਾਸ਼ ਧਾਲੀਵਾਲ, ਗੁਰਪ੍ਰੀਤ ਸਿੰਘ ਜੋਨੀ, ਨਵਦੀਪ ਸਿੰਘ, ਤੇਜਿੰਦਰ ਸਿੰਘ, ਉਂਕਾਰ ਸਿੰਘ ਬਾਦਲ, ਅਮਨਦੀਪ ਸਿੰਘ,ਸੁਖਵਿੰਦਰ ਸਿੰਘ ਸੁੱਖੀ, ਜਗਤਾਰ ਸਿੰਘ, ਪ੍ਰਭਜੋਤ ਸਿੰਘ, ਪਰਮਜੀਤ ਸਿੰਘ ਢਿੱਲੋਂ,ਕਰਨੈਲ ਸਿੰਘ,ਧਰਮਿੰਦਰ ਸਿੰਘ ਪੰਨੂ, ਕੰਵਲਜੀਤ ਸਿੰਘ, ਰੇਖਾਂ, ਗੁਰਜੀਤ ਕੌਰ,ਨਾਨਕੀ, ਪ੍ਰਿਅੰਕਾ, ਸ਼ਰਨਜੀਤ ਕੌਰ, ਨੀਲਮ,ਦੀਪਾ, ਬਲਜਿੰਦਰ ਕੌਰ, ਸੁਰੇਸ਼ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਧਰਨੇ ਨੂੰ ਸੰਬੋਧਨ ਕੀਤਾ ।
Punjab Bani 28 March,2025
ਡੱਲੇਵਾਲ ਨੂੰ ਮਿਲੇ ਕਿਸਾਨ ਆਗੂ : ਹਾਲਤ ਬੇਹਦ ਨਾਜੁਕ : ਕਿਸਾਨ ਆਗੂ
ਪਟਿਆਲਾ : ਪਿਛਲੇ 10 ਦਿਨਾਂ ਤੋਂ ਸਥਾਨਕ ਨਿੱਜੀ ਹਸਪਤਾਲ 'ਚ ਦਾਖਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹਦ ਨਾਜੁਕ ਹੈ ਤੇ ਕਿਸੇ ਵੀ ਸਮੇ ਕੋਈ ਵੀ ਭਿਆਨਕ ਹਾਦਸਾ ਹੋ ਸਕਦਾ ਹੈ । ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਆਗੂਆਂ ਨੇ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਵੀਰਵਾਰ ਨੂੰ ਡੱਲੇਵਾਲ ਨੂੰ ਮਿਲਣ ਲਈ ਬੀਕੇਯੂ (ਸਿੱਧੂਪੁਰ) ਦਾ ਵਫਦ ਹਸਪਤਾਲ ਪਹੁੰਚਿਆ ਸੀ ਪਰ ਪੁਲਿਸ ਨੇ ਸਿਰਫ ਦੋ ਸੂਬਾ ਆਗੂਆਂ ਮੇਹਰ ਸਿੰਘ ਖੇੜੀ ਤੇ ਮਾਨ ਸਿੰਘ ਰਾਜਪੁਰਾ ਨੂੰ ਹੀ ਡੱਲੇਵਾਲ ਨੂੰ ਮਿਲਣ ਦੀ ਇਜਾਜਤ ਦਿੱਤੀ । ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੂਕ ਹੈ ਮੁਲਾਕਾਤ ਉਪਰੰਤ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਖੇੜੀ ਅਤੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੂਕ ਹੈ ਅਤੇ ਉਹ ਬੋਲਣ ਤੇ ਸੁਨਣ ਤੋਂ ਵੀ ਅਸਮਰਥ ਹੋ ਚੁੱਕੇ ਹਨ ਤੇ ਸਿਰਫ ਹੱਥ ਹਿਲਾ ਕੇ ਹੀ ਦੱਸ ਰਹੇ ਹਨ। ਆਗੂਆਂ ਨੇ ਕਿਹਾ ਕਿ ਡੱਲੇਵਾਲ ਨੇ ਪਾਣੀ ਵੀ ਨਹੀਂ ਪੀਤਾ ਅਤੇ ਨਾ ਹੀ ਕੋਈ ਮੈਡੀਕਲ ਸਹਾਇਤਾ ਲੈ ਰਹੇ ਹਨ ਪਰ ਪੁਲਿਸ ਨੇ ਜਬਰਦਸਤੀ ਉਨ੍ਹਾਂ ਨੂੰ ਹਸਪਤਾਲ ਦਾ ਬਹਾਨਾ ਲਗਾ ਕੇ ਆਪਣੀ ਹਿਰਾਸਤ 'ਚ ਰੱਖਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾ ਨੂੰ ਮਿਲਣ ਤੋਂ ਰੋਕ ਰਹੀ ਹਨ ਜਦੋਂ ਕਿ ਕੋਰਟ 'ਚ ਕਹਿ ਰਹੇ ਹਨ ਕਿ ਕਿਸੇ ਨੂੰ ਮਿਲਣ ਤੋਂ ਰੋਕਿਆ ਨਹੀਂ ਜਾ ਰਿਹਾ । ਕਾਫੀ ਮੁਸ਼ੱਕਤ ਤੋਂ ਬਾਅਦ ਹੀ ਸਿਰਫ ਦੋ ਆਗੂਆਂ ਨੂੰ ਕੁਝ ਮਿੰਟਾਂ ਲਈ ਮਿਲਣ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਹੀ ਸਿਰਫ ਦੋ ਆਗੂਆਂ ਨੂੰ ਕੁਝ ਮਿੰਟਾਂ ਲਈ ਮਿਲਣ ਦਿੱਤਾ ਗਿਆ ਹੈ । ਆਗੂਆਂ ਨੇ ਆਖਿਆ ਕਿ ਉਹ ਹੋਰਨਾ ਭਰਾਤਰੀ ਜਥੇਬੰਦੀਆਂ ਨਾਲ ਮੁਲਾਕਾਤ ਕਰਕੇ ਅਗਲੇ ਦਿਨਾਂ 'ਚ ਵੱਡਾ ਐਕਸਨ ਕਰਨਗੇ ਕਿਉਂਕਿ ਜੇਕਰ ਪੁਲਿਸ ਨੇ ਡੱਲੇਵਾਲ ਨੂੰ ਆਪਣੀ ਹਿਰਾਸਤ 'ਚ ਨਾ ਛੱਡਿਆ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ਤੋਂ ਕੋਈ ਖਤਰਾ ਹੀ ਨਹੀਂ ਹੈ ਤਾਂ ਜੇਲ੍ਹਾਂ 'ਚ ਬੰਦ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ । ਮੰਡੀਕਲਾਂ ਜਿਲਾ ਬਠਿੰਡਾ ਵਲੋ ਕਿਸਾਨਾਂ ਦੀ ਰਿਹਾਈ ਲਈ ਪੱਕਾ ਮੋਰਚਾ ਸ਼ੁਰੂ ਲੰਘੇ ਦਿਨਾ ਤੋ ਪੰਜਾਬ ਸਕਰਾਰ ਵਲੋ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਮੰਡੀ ਕਲਾਂ ਜਿਲਾ ਬਠਿੰਡਾ ਵਿਖੇ ਪਕਾ ਮੋਰਚਾ ਸ਼ੁਰੂ ਕਰ ਦਿਤਾ ਹੈ । ਅੱਜ ਕਿਸਾਨ ਨੇਤਾਵਾਂ ਨੇ ਜਾਣਕਾਰੀ ਦਿਦਿਆਂ ਦਸਿਆ ਕਿ ਸਰਕਾਰ ਉਨ੍ਹਾ ਉਪਰ ਤਸਦਦ ਕਰ ਰਹੀ ਹੈ । ਉਨਾ ਆਖਿਆ ਕਿ ਸਰਕਾਰ ਨੂੰ ਤੁਰੰਤ ਸਾਰੇ ਕਿਸਾਨ ਰਿਹਾ ਕਰਨੇ ਚਾਹੀਦੇ ਹਨ ।
Punjab Bani 28 March,2025
ਪੰਜਾਬੀ ਯੂਨੀਵਰਸਿਟੀ ਗੈਰ -ਅਧਿਆਪਨ ਕਰਮਚਾਰੀਆਂ ਨੇ ਲਾਇਆ ਪੱਕਾ ਮੋਰਚਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਦਾ ਪ੍ਰਸ਼ਾਸਨ ਨਾਲ ਮੰਗਾਂ ਉਤੇ ਸਹਿਮਤੀ ਨਾ ਬਣਨ ਕਾਰਨ ਟਕਰਾਅ ਵੱਧਦਾ ਨਜ਼ਰ ਆ ਰਿਹਾ ਹੈ। ਵਰਕਚਾਰਜ ਤੋਂ ਰੈਗੂਲਰ ਕਰਨ, ਮਾਨਯੋਗ ਹਾਈਕੋਰਟ ਤੋਂ ਸਕੱਤਰੇਤ ਪੇਅ ਸਬੰਧੀ ਫੈਸਲਾ ਲਾਗੂ ਕਰਨ ਨੂੰ ਲੈ ਕੇ ਯੂਨੀਵਰਸਿਟੀ ਦੇ ਵੱਖ ਵੱਖ ਕਰਮਚਾਰੀ ਸੰਗਠਨਾਂ ਵੱਲੋਂ ਮੁਲਾਜ਼ਮਾਂ ਦੀ ਅਗਵਾਈ ਹੇਠ ਲਗਾਇਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕਰਮਚਾਰੀਆਂ ਵਲੋਂ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਪਹੁੰਚ ਕੇ ਕਈ ਵਿਭਾਗਾਂ ਦਾ ਕੰਮਕਾਜ ਮੁਕੰਮਲ ਠੱਪ ਕੀਤਾ ਗਿਆ । ਵਰਕਚਾਰਜ ਤੋਂ ਰੈਗੂਲਰ, ਸਕੱਤਰੇਤ ਪੇਅ ਸਿੰਡੀਕੇਟ ਦੀ ਆਸ ਵਿੱਚ ਤੁਰੰਤ ਲਾਗੂ ਕਰੇ ਪ੍ਰਸ਼ਾਸਨ : ਆਗੂ ਜਾਣਕਾਰੀ ਦਿੰਦਿਆਂ ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਤੇਜਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਵਲੋਂ ਸਕੱਤਰੇਤ ਪੇਅ ਲਾਗੂ ਕਰਨ ਸਬੰਧੀ ਫੈਸਲਾ ਗੈਰ ਅਧਿਆਪਨ ਕਰਮਚਾਰੀਆਂ ਦੇ ਹੱਕ ਵਿੱਚ ਕੀਤਾ ਗਿਆ ਹੈ, ਪ੍ਰੰਤੂ ਯੂਨੀਵਰਸਿਟੀ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਲਗਭਗ 1800 ਮੁਲਾਜ਼ਮ ਸਕੱਤਰੇਤ ਪੇਅ ਸਬੰਧੀ ਰੁਕੇ ਫੈਸਲੈ ਕਾਰਨ ਖੱਜਲ ਖੁਆਰ ਹੋ ਰਹੇ ਹਨ । ਰਜਿਸਟਰਾਰ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਗੈਰ ਅਧਿਆਪਨ ਕਰਮਚਾਰੀਆਂ ਨੇ ਯੂਨੀਵਰਸਿਟੀ ਦੇ ਮੋਜੂਦਾ ਵਿੱਤ ਅਫ਼ਸਰ ਨੂੰ ਅਹੁਦੇ ਤੋਂ ਹਟਾਉਣ ਦੀ ਜ਼ੋਰਦਾਰ ਆਵਾਜ਼ ਉਠਾਈ ਗਈ। ਧਰਨੇ ਨੂੰ ਵੱਖ ਵੱਖ ਕਰਮਚਾਰੀ ਸੰਗਠਨਾਂ ਤੋਂ ਇਲਾਵਾ ਗੈਰ ਅਧਿਆਪਨ ਕਰਮਚਾਰੀਆਂ ਨੇ ਵੀ ਸੰਬੋਧਨ ਕੀਤਾ । ਵਿੱਤ ਅਫ਼ਸਰ ਭਜਾਉ ਯੂਨੀਵਰਸਿਟੀ ਬਚਾਓ ਦੇ ਲੱਗੇ ਨਾਅਰੇ ਅੱਜ ਦੇ ਧਰਨੇ ਵਿੱਚ ਪ੍ਰੀਖਿਆ ਸ਼ਾਖਾ, ਡਿਸਟੇਸ ਐਜੂਕੇਸ਼ਨ ਵਿਭਾਗ, ਅਮਲਾ ਸ਼ਾਖਾ ਅਤੇ ਕਈ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ । ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦੁਪਹਿਰ ਬਾਅਦ ਧਰਨੇ ਦੀ ਅਗਵਾਈ ਕਰ ਰਹੇ ਕਰਮਚਾਰੀ ਆਗੂਆਂ ਨੂੰ ਮੰਗਾਂ ਤੇ ਗੱਲਬਾਤ ਕਰਨ ਦਾ ਸੱਦਾ ਦਿੱਤਾ, ਪ੍ਰੰਤੂ ਵਾਇਸ ਚਾਂਸਲਰ ਦੇ ਯੂਨੀਵਰਸਿਟੀ ਵਿਖੇ ਅੱਜ ਨਾਂ ਹੋਣ ਕਾਰਨ ਰਜਿਸਟਰਾਰ ਅਤੇ ਡੀਨ ਅਕਾਦਮਿਕ ਕੋਈ ਠੋਸ ਫ਼ੈਸਲਾ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਨਾ ਲੈ ਸਕੇ । ਮੰਗਾਂ ਲਾਗੂ ਕਰਨ ਸਬੰਧੀ ਪੱਤਰ ਜਾਰੀ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਆਗੂਆਂ ਨੇ ਤਿੱਖੇ ਸ਼ਬਦਾਂ ਵਿਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਮੰਗਾਂ ਲਾਗੂ ਕਰਨ ਸਬੰਧੀ ਪੱਤਰ ਜਾਰੀ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕਰਦੀਆਂ ਬਾਹਰਲੇ ਸੈਂਟਰਾਂ, ਕਾਲਜਾਂ ਵਿੱਚ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਜਾਵੇਗਾ, ਜਿਸ ਦੀ ਜ਼ਿਮੇਵਾਰੀ ਮੋਜੂਦਾ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ । ਧਰਨੇ ਦੌਰਾਨ ਪ੍ਰਕਾਸ਼ ਧਾਲੀਵਾਲ, ਅਮਰਜੀਤ ਕੌਰ,ਗੁਰਪ੍ਰੀਤ ਸਿੰਘ ਜੋਨੀ, ਨਵਦੀਪ ਸਿੰਘ ਪ੍ਰਭਜੋਤ ਸਿੰਘ, ਮੁਹੰਮਦ ਜ਼ਹੀਰ, ਸੁਖਵਿੰਦਰ ਸਿੰਘ ਸੁੱਖੀ, ਗੁਰਪਿਆਰ ਸਿੰਘ, ਧਰਮਿੰਦਰ ਸਿੰਘ ਪੰਨੂ , ਰੇਖਾ, ਜਗਤਾਰ ਸਿੰਘ,ਲੱਖੀ ਰਾਮ, ਕੰਵਲਜੀਤ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ, ਉਂਕਾਰ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਕੁਮਾਰ ਮਹਿਤਾ, ਸੁਰਿੰਦਰ ਕੌਰ, ਨੀਲਮ ਰਾਣੀ, ਸ਼ਰਨਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ ।
Punjab Bani 27 March,2025
ਚੌਥਾ ਦਰਜਾ ਮੁਲਾਜਮਾਂ ਨੇ ਵਣ ਨਿਗਮ ਅਧਿਕਾਰੀਆਂ ਵਿਰੁੱਧ ਅਰਥੀ ਫੁੱਕ ਰੈਲੀ ਕੀਤੀ
ਪਟਿਆਲਾ, 26 ਮਾਰਚ : ਪੰਜਾਬ ਰਾਜ ਵਣ ਵਿਕਾਸ ਨਿਗਮ ਵਿਚਲੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਚੌਥਾ ਦਰਜਾ ਮੁਲਾਜਮ ਯੂਨੀਅਨ ਵਲੋਂ ਰੈਲੀ ਕੀਤੀ ਅਤੇ ਵਣ ਨਿਗਮ ਅਧਿਕਾਰੀਆਂ ਦੀ ਅਰਥੀ ਪਟਿਆਲਾ—ਨਾਭਾ ਮੇਨ ਸੜਕ ਤੇ ਲਿਆ ਕੇ ਅਗਨ ਭੇਂਟ ਕੀਤੀ । ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਜੈਕਟ ਅਫਸਰ ਵੱਲੋਂ ਮੌਤ ਕੇਸਾਂ ਵਿੱਚ ਨਿਯੁਕਤ ਹੋਏ ਮੇਲ ਅਤੇ ਫੀਮੇਲ ਦਿਹਾੜੀਦਾਰ ਕਰਮੀਆਂ ਨੂੰ ਬਗੈਰ ਨੋਟਿਸ ਦਿੱਤੀਆ ਕੰਮ ਤੋਂ ਫਾਰਗ ਕਰ ਦਿੱਤਾ ਹੈ ਤੇ ਤਿੰਨ—ਤਿੰਨ ਮਹੀਨਿਆਂ ਦੀਆਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ, ਕੁਰਪਸ਼ਨ ਵਿੱਚ ਲਿਬੜੀ ਜੰਗਲਾਤ ਨਿਗਮ ਵਿਚਲੀ ਅਫਸਰਸ਼ਾਹੀ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ, ਯੂਨੀਅਨ ਦੇ ਆਗੂਆ ਕਾ. ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਕਿਹਾ ਕਿ ਉਹਨਾਂ ਇਹ ਮਾਮਲਾ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਨ ਕੁਮਾਰ (ਆਈ. ਐਫ. ਐਸ.) ਦੇ ਧਿਆਨ ਵਿੱਚ ਲਿਆਦਾ ਗਿਆ, ਪਰੰਤੂ ਫਿਰ ਵੀ ਕੋਈ ਨੋਟਿਸ ਨਹੀਂ ਲਿਆ ਗਿਆ । ਮਾਮਲਾ ਤਿੰਨ ਮਹੀਨੇ ਤੋਂ ਰੋਕੀਆਂ ਤਨਖਾਹਾਂ, ਤੇ ਕੰਮਾਂ ਤੋਂ ਫਾਰਗ ਕਰਨ ਦਾ : ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ ਆਗੂਆਂ ਨੇ ਕਿਹਾ ਕਿ ਯੂਨੀਅਨ ਅਪ੍ਰੈਲ ਅੱਧ ਵਿੱਚ ਵਣ ਭਵਨ ਮੋਹਾਲੀ ਵਿਖੇ “ਅਣ ਮਿੱਥੇ ਦਾ ਧਰਨਾ” ਲਾਉਣ ਜਾ ਰਹੀ ਹੈ, ਜਿਸ ਵਿੱਚ ਜੰਗਲਾਤ, ਜੰਗਲੀਜੀਵ ਤੇ ਜੰਗਲਾਤ ਨਿਗਮ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਕੰਮਾਂ ਤੋਂ ਫਾਰਮ ਕੀਤੇ ਕਾਮਿਆਂ ਦੇ ਮਾਮਲੇ ਅਤੇ ਵਣ ਰੇਂਜ ਅਫਸਰ ਭਾਦਸੋਂ ਵਲੋਂ ਕੀਤੀ ਜਾ ਰਹੀ ਬੁਰਛਾਗਰਦੀ ਜਿਸ ਨੂੰ ਕੁਰਪੱਟ ਅਧਿਕਾਰੀ ਬਲ ਦੇ ਰਹੇ ਹਨ ਵੀ ਉਠਾਏ ਜਾਣਗੇ । ਆਗੂਆਂ ਨੇ ਮੰਗ ਕੀਤੀ ਕਿ ਵਣ ਵਿਕਾਸ ਨਿਗਮ ਵਿਚਲੀ ਕੁਰਪਸ਼ਨ ਦੀ ਚੌਕਸੀ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਐਲਾਨ ਕੀਤਾ ਕਿ ਜੰਗਲਾਤ ਕਰਮੀ ਮਿਤੀ 03 ਅਪ੍ਰੈਲ ਨੂੰ ਕਿਰਤ ਕਮਿਸ਼ਨਰ ਦਫਤਰ ਕਿਰਤ ਭਵਨ ਮੁਹਾਲੀ ਵਿਖੇ (ਏਟਕ) ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ । ਇਸ ਮੌਕੇ ਤੇ ਜ਼ੋ ਹੋਰ ਆਗੂ ਹੋਏ ਸ਼ਾਮਲ ਇਸ ਮੌਕੇ ਤੇ ਜ਼ੋ ਹੋਰ ਆਗੂ ਸ਼ਾਮਲ ਹੋਏ ਉਨ੍ਹਾਂ ਵਿੱਚ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਇੰਦਰਪਾਲ ਵਾਲਿਆ, ਚੰਦਰ ਭਾਨ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਰਾਮ ਜ਼ੋਧਾ, ਸੁਖਦੇਵ ਸਿੰਘ ਝੰਡੀ, ਲਖਵੀਰ ਸਿੰਘ, ਬਲਵਿੰਦਰ ਸਿੰਘ ਨਾਭਾ, ਜੁਗਨੂੰ, ਸਵਰਨ ਸਿੰਘ ਬੰਗਾ, ਰਾਜੇਸ਼ ਗੋਲੂ, ਪ੍ਰਕਾਸ਼ ਸਿੰਘ ਲੁਬਾਣਾ, ਹਰਜਿੰਦਰ ਅਮਲੋਹ, ਸ਼ਾਮ ਸਿੰਘ, ਨਛੱਤਰ ਲਾਛੜੂ, ਹੈਪੀ, ਬਲਵਿੰਦਰ ਸਿੰਘ ਨਾਭਾ,ਬਲਕਾਰ ਬਠੋਈ, ਆਦਿ ਸ਼ਾਮਲ ਸਨ ।
Punjab Bani 26 March,2025
ਪੀ. ਯੂ. ਵਿਖੇ ਕਰਮਚਾਰੀਆਂ ਦੂਜੇ ਦਿਨ ਪ੍ਰੀਖਿਆ ਸ਼ਾਖਾ ਦਾ ਕੰਮਕਾਜ ਠੱਪ ਕਰਕੇ ਕੀਤੀ ਨਾਅਰੇਬਾਜੀ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਗੈਰ- ਅਧਿਆਪਨ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਅੱਜ ਦੂਜੇ ਦਿਨ ਕਰਮਚਾਰੀਆਂ ਵਲੋਂ ਪ੍ਰੀਖਿਆ ਸ਼ਾਖਾ ਦਾ ਕੰਮ-ਕਾਜ ਠੱਪ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਗਈ । ਧਰਨੇ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸਰਮਾ, ਗੁਰਿੰਦਰਪਾਲ ਸਿੰਘ ਬੱਬੀ, ਅਮਰਜੀਤ ਕੌਰ, ਤੇਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਗੈਰ-ਅਧਿਆਪਨ ਕਰਮਚਾਰੀਆਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਿਹਾ ਹੈ, ਸਿੰਡੀਕੇਟ ਵਿੱਚ ਅਧਿਆਪਨ ਵਰਗ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਗਿਆ ਹੈ, ਜਦੋਂ ਕਿ ਗੈਰ ਅਧਿਆਪਨ ਕਰਮਚਾਰੀਆਂ ਦੇ ਮਸਲਿਆਂ ਨੂੰ ਲਟਕਾਇਆ ਗਿਆ ਹੈ । ਦੇਰ ਸਾਮ ਪ੍ਰਸਾਸਨ ਨਾਲ ਹੋਈ ਗੱਲਬਾਤ ਦੌਰਾਨ ਮੰਗਾਂ ਤੇ ਨਹੀਂ ਬਣ ਸਕੀ ਸਹਿਮਤੀ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀ ਦੇ ਵੱਖ ਵੱਖ ਸੰਗਠਨਾਂ ਨੇ ਇੱਕ ਝੱਡੇ ਹੇਠ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ ਪ੍ਰਸਾਸਨ ਸਾਹਮਣੇ ਰੱਖਿਆ। ਧਰਨੇ ਦੌਰਾਨ ਦੇਰ ਸਾਮ ਪ੍ਰਸਾਸਨ ਵੱਲੋਂ ਮੀਟਿੰਗ ਲਈ ਸੱਦਾ ਭੇਜਿਆ ਗਿਆ ਪਰ ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਚੱਲੀ ਗੱਲਬਾਤ ਦੌਰਾਨ ਕੋਈ ਠੋਸ ਸਹਿਮਤੀ ਨਾ ਬਣ ਸਕੀ । ਪ੍ਰਸ਼ਾਸਨ ਨਹੀਂ ਲੈ ਰਿਹਾ ਕਰਮਚਾਰੀਆਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਆਗੂਆਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਪ੍ਰਸ਼ਾਸਨ ਕਰਮਚਾਰੀਆਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ, ਜਿਸ ਕਰਕੇ ਗੈਰ ਅਧਿਆਪਨ ਕਰਮਚਾਰੀਆਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਧਰਨੇ ਦੌਰਾਨ ਪ੍ਰਕਾਸ ਧਾਲੀਵਾਲ, ਗੁਰਪ੍ਰੀਤ ਸਿੰਘ ਜੋਨੀ, ਸੁਖਵਿੰਦਰ ਸਿੰਘ ਸੁੱਖੀ, ਦੇਵਕੀ, ਨਵਦੀਪ ਸਿੰਘ, ਗੁਰਪਿਆਰ ਸਿੰਘ, ਲੱਖੀ ਰਾਮ, ਕੰਵਲਜੀਤ ਸਿੰਘ,ਰੇਖਾਂ, ਪ੍ਰਭਜੋਤ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਕੌਰ, ਨੀਲਮ ਰਾਣੀ, ਨਿਗਰਾਨ ਡਿੰਪਲ ਗੁਰਮੀਤ ਕੌਰ, ਉਂਕਾਰ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ , ਪ੍ਰਦੀਪ ਕੁਮਾਰ ਮਹਿਤਾ, ਜਗਤਾਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਰਹੇ ।
Punjab Bani 26 March,2025
ਸਿੰਡੀਕੇਟ ਵਿੱਚ ਪੀ. ਯੂ. ਦੇ ਗੈਰ ਅਧਿਆਪਨ ਕਰਮਚਾਰੀਆਂ ਲਈ ਵਰਤੀ ਮਾੜੀ ਸ਼ਬਦਾਵਲੀ ਵਿਰੁੱਧ ਮੁਲਾਜ਼ਮਾਂ ਘੇਰਿਆ ਰਜਿਸਟਰਾਰ ਦਫ਼ਤਰ
ਪਟਿਆਲਾ : ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸਿੰਡੀਕੇਟ ਮੀਟਿੰਗ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ, ਜਿਸ ਸਬੰਧੀ ਅੱਜ ਗੈਰ ਅਧਿਆਪਨ ਕਰਮਚਾਰੀ ਸੰਗਠਨਾਂ ਵੱਲੋਂ ਮੁਲਾਜ਼ਮਾਂ ਦੀ ਅਗਵਾਈ ਹੇਠ ਰਜਿਸਟਰਾਰ ਦਫ਼ਤਰ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਜਾਣਕਾਰੀ ਦਿੰਦਿਆਂ ਵੱਖ ਵੱਖ ਕਰਮਚਾਰੀ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ,ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਪੁਸ਼ਪਿੰਦਰ ਸਿੰਘ ਬਰਾੜ, ਜਰਨੈਲ ਸਿੰਘ , ਅਮਰਜੀਤ ਕੌਰ, ਰੇਖਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਹੋਈ ਸਿੰਡੀਕੇਟ ਮੀਟਿੰਗ ਵਿੱਚ ਗੈਰ ਅਧਿਆਪਨ ਕਰਮਚਾਰੀਆਂ ਦੇ ਕੰਮਾਂ ਸਬੰਧੀ ਭੇਜੇ ਗਏ ਏਜੰਡੇ ਨੂੰ ਜਾਣ ਬੁੱਝ ਕੇ ਸਿੰਡੀਕੇਟ ਮੈਂਬਰਾਂ ਵਲੋਂ ਅਣਗੋਲਿਆਂ ਕੀਤਾ ਗਿਆ ਹੈ । ਆਗੂਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਧੁਰਾ ਪ੍ਰੀਖਿਆ ਸ਼ਾਖਾ ਦੇ ਕਰਮਚਾਰੀਆਂ ਵਿਰੁੱਧ ਬੋਲੀ ਮਾੜੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਰਮਚਾਰੀਆਂ ਨੇ ਮੰਗ ਕੀਤੀ ਕਿ ਪ੍ਰੀਖਿਆ ਸ਼ਾਖਾ ਪ੍ਰਤੀ ਬੋਲੇ ਸ਼ਬਦਾਂ ਬਾਰੇ ਪ੍ਰਸ਼ਾਸਨ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ । ਸਿੰਡੀਕੇਟ ਮੈਂਬਰਾਂ ਕੀਤਾ ਪ੍ਰੀਖਿਆ ਸ਼ਾਖਾ ਸਬੰਧੀ ਸਿੰਡੀਕੇਟ ਵਿੱਚ ਕੀਤੇ ਫੈਸਲੇ ਦਾ ਵਿਰੋਧ ਸਿੰਡੀਕੇਟ ਮੈਂਬਰਾਂ ਵਲੋਂ ਪ੍ਰੀਖਿਆ ਸ਼ਾਖਾ ਸਬੰਧੀ ਸਿੰਡੀਕੇਟ ਵਿੱਚ ਕੀਤੇ ਫੈਸਲੇ ਦਾ ਵਿਰੋਧ ਕੀਤਾ ਗਿਆ, ਜਿਸ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਮੇਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕੇ ਪ੍ਰੀਖਿਆ ਸ਼ਾਖਾ ਦੇ ਕੰਮਾਂ ਸਬੰਧੀ ਫੈਸਲਾ ਕਰੇਗੀ । ਰੋਸ ਜ਼ਾਹਿਰ ਕਰਦਿਆਂ ਰਾਜਿੰਦਰ ਸਿੰਘ ਬਾਗੜੀਆਂ ਨੇ ਕਿਹਾ ਕਿ ਗੈਰ ਅਧਿਆਪਨ ਕਰਮਚਾਰੀਆਂ ਦੇ ਕੰਮਾਂ ਵਰਕਚਾਰਜ ਤੋਂ ਰੈਗੂਲਰ, ਸਕੱਤਰੇਤ ਪੇਅ ਸਬੰਧੀ ਫੈਸਲਾ ਕਰਮਚਾਰੀਆਂ ਦੇ ਹੱਕ ਵਿੱਚ ਤੁਰੰਤ ਲਾਗੂ ਕੀਤਾ ਜਾਵੇ । ਨੇਤਾਵਾਂ ਨੇ ਯੂਨੀਵਰਸਿਟੀ ਦੇ ਵੱਖ ਵੱਖ ਕਰਮਚਾਰੀ ਸੰਗਠਨਾਂ ਨੇ ਮੰਗਾਂ ਲਾਗੂ ਹੋਣ ਤੱਕ ਕੱਲ੍ਹ ਸਵੇਰੇ ਪ੍ਰੀਖਿਆ ਸ਼ਾਖਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ । ਇਸ ਮੌਕੇ ਨਿਗਰਾਨ ਰਾਜ ਕੁਮਾਰ, ਨਵਦੀਪ ਸਿੰਘ, ਪ੍ਰਭਜੋਤ ਸਿੰਘ, ਪ੍ਰਦੀਪ ਕੁਮਾਰ ਮਹਿਤਾ, ਭੁਪਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੁੱਖੀ,ਦੇਵਕੀ ਸਹਾਇਕ ਰਜਿਸਟਰਾਰ, ਤੇਜਿੰਦਰ ਸਿੰਘ, ਸੁਖਬੀਰ ਸਿੰਘ ਨਿਗਰਾਨ, ਜਸਬੀਰ ਸਿੰਘ ਨਿਗਰਾਨ, ਕੰਵਲਜੀਤ ਸਿੰਘ,ਲੱਖੀ ਰਾਮ, ਗੁਰਪਿਆਰ ਸਿੰਘ, ਕਰਨੈਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਪ੍ਰੀਖਿਆ ਸ਼ਾਖਾ ਅਤੇ ਵਰਕਚਾਰਜ ਕਰਮਚਾਰੀਆਂ ਸਾਮਲ ਹੋਏ ।
ਸਿੰਡੀਕੇਟ ਨੇ ਪ੍ਰੀਖਿਆ ਸ਼ਾਖਾ ਵਿਚ ਹੋ ਰਹੀਆਂ ਗੜਬੜੀਆਂ ਲਈ ਬਣਾਈ ਹੈ ਜਾਂਚ ਕਮੇਟੀ
ਲੰਘੇ ਦਿਨ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵਿਚ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਕਿ ਪ੍ਰੀਖਿਆ ਸ਼ਾਖਾ ਵਿਚ ਵਿਦਿਆਰਥੀਆਂ ਨੂੰ ਬੇਹਦ ਖੱਜਲ ਖੁਆਰ ਹੋਣਾ ਪੈਂਦਾ ਹੈ। ਕਈ ਵਿਦਿਆਰਥੀਆਂ ਨਾਲ ਬਤਮੀਜੀ ਦੀਆਂ ਰਿਪੋਰਟਾ ਵੀ ਸਨ । ਮੀਟਿੰਗ ਵਿਚ ਇਹ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਕਿ ਇਕ ਕੰਟਰੋਲਰ ਤੇ ਪੰਜ ਐਡੀਸ਼ਨਲ ਕੰਟਰੋਲਰ ਹਨ। ਫਿਰ ਵੀ ਪ੍ਰੀਖਿਆ ਸ਼ਾਖਾ ਵਿਦਿਆਰਥੀਆਂ ਨੂੰ ਸੰਤੁਸ਼ਟ ਕਰਨ ਵਿਚ ਨਾਕਾਮ ਹੈ, ਜਿਸ ਕਾਰਨ ਸਿੰਡੀਕੇਟ ਦੀ ਰਾਏ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਲੇ ਪ੍ਰੀਖਿਆ ਸ਼ਾਖਾ ਲਈ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਜਫਰ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਬਣਾਈ ਸੀ, ਜਿਹੜੀ ਕਿ ਪ੍ਰੀਖਿਆਸ਼ਾਖਾ ਸਬੰਧੀ ਚੈਕਿੰਗ ਰਿਪੋਰਟ ਤਿਆਰ ਕਰੇਗੀ। ਇਸ ਕਮੇਟੀ ਨੇ ਅਜੇ ਕੰਮ ਸ਼ੁਰੂ ਹੀ ਕੀਤਾ ਹੈ ਕਿ ਅੱਜ ਮੁਲਾਜ਼ਮਾਂ ਨੇ ਧਰਨਾ ਲਗਾ ਲਿਆ ਹੈ । ਕਮੇਟੀ ਦੇ ਮੈਂਬਰਾਂ ਨੇ ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੇਕਰ ਸਾਫ ਸੁਥਰਾ ਕੰਮ ਕਰਦੇ ਹਨ ਤਾਂ ਉਹ ਕਮੇਟੀ ਨੂੰ ਸਹਿਯੋਗ ਦੇਣ । Punjab Bani 25 March,2025
ਪੁਲਸ ਹਿਰਾਸਤ 'ਚ ਕਿਸਾਨ ਨੇਤਾ ਜਗਜੀਤ ਡਲੇਵਾਲ ਦਾ ਮਰਨ ਵਰਤ 119ਵੇ ਦਿਨ 'ਚ : ਡਲੇਵਾਲ ਨੂੰ ਨਿੱਜੀ ਹਸਪਤਾਲ 'ਚ ਕਰਵਾਇਆ ਦਾਖਲ
ਪਟਿਆਲਾ : ਪੁਲਸ ਦੀ ਗ੍ਰਿਫਤ ਵਿੱਚ ਕਿਸਾਨਾਂ, ਮਜ਼ਦੂਰਾਂ ਦੀਆ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 119ਵੇਂ ਦਿਨ ਵੀ ਜਾਰੀ ਰਿਹਾ । ਇਸ ਤੋ ਇਲਾਵਾ ਉਨਾ 19 ਮਾਰਚ ਦੀ ਸ਼ਾਮ ਤੋਂ ਸਰਕਾਰੀ ਜਬਰ ਵਿਰੁੱਧ ਪਾਣੀ ਪੀਣਾ ਵੀ ਬੰਦ ਕੀਤਾ ਹੋਇਆ ਹੈ । ਜਿਕਰਯੋਗ ਹੈ ਕਿ ਜਗਜੀਤ ਡਲੇਵਾਲ ਨੂੰ ਪਾਣੀ ਨਾ ਪੀਣ ਕਾਰਨ ਪਟਿਆਲਾ ਦੇ ਇਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾਂ ਮਾਰਨ ਦਾ ਕੰਮ ਕੀਤਾ ਗਿਆ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਦੋਨਾਂ ਫੋਰਮਾਂ ਵੱਲੋਂ ਮੋਰਚਿਆਂ ਉੱਪਰ ਸ਼ਹੀਦੀ ਦਿਹਾੜਾ ਮਨਾਉਣ ਦੇ ਪ੍ਰੋਗਰਾਮ ਉਲੀਕੇ ਗਏ ਸਨ, ਜਿੱਥੇ ਕਿਸਾਨਾਂ ਵੱਲੋਂ ਸ਼ਹੀਦਾਂ ਨੂੰ ਅੱਜ ਦੇ ਦਿਨ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣੇ ਸਨ ਪ੍ਰੰਤੁ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿਖੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਨ ਦਾ ਵਾਅਦਾ ਕਰਕੇ ਅਤੇ ਕਸਮ ਖਾ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਉੱਪਰ ਆਏ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾਂ ਮਾਰਨ ਦਾ ਕੰਮ ਕੀਤਾ ਗਿਆ ਅਤੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਵੀ ਚਕਣਾਚੂਰ ਕੀਤਾ ਗਿਆ । ਬਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਬਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਅਤੇ ਟਰੈਕਟਰ ਆਪ ਦੇ ਵਿਧਾਇਕ ਦੀ ਸ਼ੈਹ ਉੱਪਰ ਉਸ ਦੇ ਹਮਾਇਤੀਆਂ ਦੇ ਘਰਾਂ ਵਿੱਚੋਂ ਮਿਲ ਰਹੇ ਹਨ। ਬਾਰਡਰਾਂ ਉੱਪਰ ਭਾਰੀ ਪੁਲਸ ਫੋਰਸ ਤੈਨਾਤ ਕਰਕੇ ਜਦੋ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋ ਬਾਅਦ ਉਹ ਸਾਰਾ ਸਮਾਨ ਪੁਲਸ ਦੀ ਨਿਗਰਾਨੀ ਵਿੱਚ ਸੀ ਅਤੇ ਜਿਸ ਤੋਂ ਬਾਅਦ ਉਹ ਸਾਰਾ ਸਮਾਨ ਪੁਲਸ ਦੀ ਨਿਗਰਾਨੀ ਵਿੱਚ ਹੀ ਚੋਰੀ ਹੋਇਆ ਹੈ ਅਤੇ ਪੁਲਸ ਵੱਲੋਂ ਹੀ ਆਮ ਲੋਕਾਂ ਨੂੰ ਕੁੱਝ ਪੈਸਿਆਂ ਵਿੱਚ ਵੇਚਿਆ ਗਿਆ ਅਤੇ ਆਪ ਦੇ ਹਮਾਇਤੀਆਂ ਦੇ ਘਰਾਂ ਦੇ ਵਿੱਚ ਹੀ ਟਰੈਕਟਰ ਟਰਾਲੀਆਂ ਦੇ ਨਾਲ ਨਾਲ ਬਾਕੀ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਗਾਇਬ ਹੋਇਆ ਕੀਮਤੀ ਸਮਾਨ ਫਰਿਜ, ਕੂਲਰ, ਏ. ਸੀ., ਇਨਵਾਈਟਰ, ਮੰਜੇ ਬਿਸਤਰੇ, ਗੈਸ ਸਿਲੰਡਰ, ਐਲ. ਈ. ਡੀ. ਆਦਿ ਲੱਖਾਂ ਰੁਪਏ ਦਾ ਸਾਮਾਨ ਵੀ ਹੋਵੇਗਾ ਅਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਜਿੰਮੇਵਾਰ ਹੁਣ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹੋਵੇਗੀ ਅਤੇ ਪੰਜਾਬ ਸਰਕਾਰ ਇਹ ਨਾਂ ਸੋਚੇ ਕਿ ਮੋਰਚਾ ਖਤਮ ਹੋ ਗਿਆ ਹੈ ਆਪਣੇ ਲੋਕਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਾਈ ਜਾਰੀ ਰਹੇਗੀ ।
Punjab Bani 24 March,2025
ਸ਼ੰਭੂ ਤੋਂ ਬਾਅਦ ਖਨੌਰੀ ਬਾਰਡਰ ਵੀ ਆਮ ਜਨਤਾ ਲਈ ਪੂਰੀ ਤਰ੍ਹਾਂ ਖੁੱਲ੍ਹਿਆ
ਪਟਿਆਲਾ, ਸਨੌਰ, 22 ਮਾਰਚ : ਕਿਸਾਨਾਂ ਦੇ ਧਰਨੇ ਚੁੱਕਵਾਉਣ ਤੋਂ ਬਾਅਦ ਲੰਘੇ ਕੱਲ ਸ਼ੰਭੂ ਬਾਰਡਰ 'ਤੇ ਆਵਾਜਾਈ ਬਹਾਲ ਹੋ ਗਈ ਸੀ ਤੇ ਅੱਜ ਖਨੌਰੀ ਬਾਰਡਰ 'ਤੇ ਵੀ ਆਮ ਜਨਤਾ ਲਈ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ । ਅੱਜ ਪਾਤੜਾਂ ਦੇ ਐਸ. ਡੀ. ਐਮ. ਅਸ਼ੋਕ ਕੁਮਾਰ ਅਤੇ ਡੀ. ਐਸ. ਪੀ. ਇੰਦਰਜੀਤ ਸਿੰਘ ਚੌਹਾਨ ਨੇ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਅੱਜ ਬਾਰਡਰ ਦੇ ਦੋਵੇਂ ਪਾਸੇ ਰਸਤੇ ਖੁਲ੍ਹਵਾ ਦਿੱਤੇ ਹਨ ਅਤੇ ਆਵਾਜਾਈ ਆਮ ਵਾਂਗ ਚਾਲੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੇ ਬੀਤੇ ਦਿਨਾਂ ਤੋਂ ਲਗਾਤਾਰ ਖਨੌਰੀ ਬਾਰਡਰ ਦਾ ਦੌਰਾ ਕਰਕੇ ਇਸ ਰਸਤੇ ਨੂੰ ਖੁਲ੍ਹਵਾਉਣ ਲਈ ਚਾਰਾਜੋਈ ਕੀਤੀ ਅਤੇ ਕਿਸਾਨਾਂ ਦਾ ਜੋ ਸਮਾਨ ਇੱਥੇ ਪਿਆ ਹੈ, ਉਸ ਨੂੰ ਸੁਰੱਖਿਅਤ ਸਬੰਧਤਾਂ ਨੂੰ ਸੌਂਪਿਆ ਜਾ ਰਿਹਾ ਹੈ । ਐਸ. ਡੀ. ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਹਗੀਰਾਂ ਦੀ ਸਹੂਲਤ ਲਈ ਆਵਾਜਾਈ ਆਮ ਵਾਂਗ ਬਹਾਲ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਲੇ ਪਾਸੇ ਤੋਂ ਹਰਿਆਣਾ ਨਾਲ ਲੱਗਦੇ ਬਾਰਡਰਾਂ 'ਤੇ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹਰਿਆਣਾ ਵਾਲੇ ਪਾਸਿਓਂ ਵੀ ਰੁਕਾਵਟਾਂ ਦੂਰ ਕਰਨ ਨਾਲ ਦੋਵੇਂ ਪਾਸੇ ਆਵਾਜਾਈ ਬਹਾਲ ਹੋ ਗਈ ਹੈ । ਨਗਰ ਕੌਂਸਲ ਵੱਲੋਂ ਢਾਬੀ ਗੁੱਜਰਾਂ ਵਿਖੇ ਸੜਕ ਦੀ ਸਾਫ਼-ਸਫਾਈ ਕਰਵਾਈ ਗਈ ਹੈ ਐਸ. ਡੀ. ਐਮ. ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਢਾਬੀ ਗੁੱਜਰਾਂ ਵਿਖੇ ਸੜਕ ਦੀ ਸਾਫ਼-ਸਫਾਈ ਕਰਵਾਈ ਗਈ ਹੈ । ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਦੀ ਸੁਰੱਖਿਆ ਅਤੇ ਮਜ਼ਬੂਤੀ ਦੀ ਜਾਂਚ ਕਰਕੇ ਸੁਰੱਖਿਆ ਦਾ ਸਰਟੀਫਿਕੇਟ ਮਿਲਣ ਮਗਰੋਂ ਸਾਰੇ ਵਹੀਕਲਾਂ ਦੀ ਆਵਾਜਾਈ ਬਹਾਲ ਹੋ ਗਈ ਅਤੇ ਹੁਣ ਪੰਜਾਬ ਦੇ ਲੋਕ ਜੀਂਦ, ਨਰਵਾਣਾ, ਰੋਹਤਕ, ਦਿੱਲੀ ਆਦਿ ਸ਼ਹਿਰਾਂ ਲਈ ਬੇਰੋਕ ਆ-ਜਾ ਸਕਣਗੇ । ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਵੀ ਮੌਜੂਦ ਸਨ । ਪੁਲਸ ਹਿਰਾਸਤ ਵਿਚ ਵੀ ਡੱਲੇਵਾਲ ਵਲੋਂ ਮਰਨ ਵਰਤ ਜਾਰੀ ਪਾਣੀ ਪੀਣਾ ਵੀ ਕੀਤ ਬੰਦ ; ਸਮਾਨ ਚੋਰੀ ਹੋਣ ਦੇ ਲਗਾਏ ਦੋਸ਼ ਪਟਿਆਲਾ, 22 ਮਾਰਚ : ਅੱਜ 116ਵੇਂ ਦਿਨ ਵੀ ਪੁਲਸ ਦੀ ਗ੍ਰਿਫਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ, ਆਪਣੀਆਂ ਹੱਕੀ ਮੰਗਾਂ ਲਈ 13 ਫਰਵਰੀ 2024 ਤੋਂ ਖਨੌਰੀ, ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਕਿਸਾਨਾਂ ਵੱਲੋਂ ਅੰਦੋਲਨ ਲੜਿਆ ਜਾ ਰਿਹਾ ਹੈ । ਕਿਸਾਨ ਆਗੂਆਂ ਕਿਹਾ ਕਿ ਪੁਲਿਸ ਦੇ ਮੋਰਚਿਆਂ ਉੱਪਰ ਕੀਤੇ ਗਏ ਹਮਲੇ ਸਮੇਂ ਕਿਸਾਨਾਂ ਦਾ ਬਹੁਤ ਸਾਰਾ ਕੀਮਤੀ ਸਮਾਨ ਗਾਇਬ ਹੋ ਗਿਆ ਹੈ, ਜਿਸ ਦੀ ਭਰਪਾਈ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ । ਕਿਸਾਨ ਆਗੂਆਂ ਕਿਹਾ ਕਿ ਚੰਡੀਗੜ੍ਹ ਵਿਖੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਵਿੱਚ ਆਏ ਹੋਏ ਕਿਸਾਨਾਂ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਕੁਰਾਲੀ ਥਾਣੇ ਵਿੱਚ ਹੀ ਸਰਕਾਰ ਦੇ ਵਿਸਵਾਸਘਾਤ ਅਤੇ ਜਬਰ ਦੇ ਵਿਰੁੱਧ ਗ੍ਰਿਫਤਾਰੀ ਸਮੇਂ ਹੀ ਭੁੱਖ ਹੜਤਾਲ ਸੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਉਹਨਾ ਕਿਸਾਨ ਆਗੂਆਂ ਵੱਲੋਂ ਰੋਪੜ ਜੇਲ ਅੰਦਰ ਉਸੇ ਤਰ੍ਹਾਂ ਭੁੱਖ ਹੜਤਾਲ ਨਿਰੰਤਰ ਜਾਰੀ ਹੈ । ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾ ਕੇ ਗ੍ਰਿਫਤਾਰ ਕਰਨ ਅਤੇ ਹੱਕੀਂ ਮੰਗਾਂ ਲਈ ਲੱਗੇ ਮੋਰਚੇ ਉੱਪਰ ਹਮਲਾ ਕਰਕੇ ਮੋਰਚੇ ਨੂੰ ਉਖੇੜਨ ਦੀਆਂ ਸਾਜਿਸ਼ਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਵਿੱਚ ਅਰਥੀ ਫੂਕ ਮੁਜਾਰਾ ਕਰਦੇ ਹੋਏ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ । ਕਿਸਾਨ ਆਗੂਆਂ ਕਿਹਾ ਕਿ ਸਰਕਾਰ ਵੱਲੋਂ ਪੁਲਸੀਆ ਰਾਜ ਕਾਇਮ ਕਰਦੇ ਹੋਏ ਪੁਲਿਸ ਬਲ ਦੇ ਜੋਰ ਨਾਲ ਬੇਸੱਕ ਸਾਂਤਮਈ ਚੱਲਦੇ ਅੰਦੋਲਨ ਉੱਪਰ ਹਮਲਾ ਕਰਕੇ ਸੜਕਾਂ ਖਾਲੀ ਕਰਵਾ ਲਈਆਂ ਗਈਆਂ ਹਨ ਪਰੰਤੂ ਅੰਦੋਲਨ ਉਸੇ ਤਰ੍ਹਾਂ ਜਾਰੀ ਹੈ ਅਤੇ ਆਪਣੀਆਂ ਹੱਕੀ ਮੰਗਾਂ ਤੱਕ ਜਾਰੀ ਰਹੇਗਾ । ਕੇਂਦਰੀ ਜੇਲ ਵਿਚ ਬੰਦ ਕਿਸਾਨ ਔਰਤਾਂ ਨੇ ਸਰਕਾਰ ਦੇ ਜਬਰ ਦੀ ਕੀਤੀ ਨਿਖੇਧੀ ਪਟਿਆਲਾ, 22 ਮਾਰਚ : ਕੇਂਦਰੀ ਜੇਲ ਪਟਿਆਲਾ ਵਿੱਚ ਬੰਦ ਕਿਸਾਨ ਔਰਤਾਂ ਵੱਲੋਂ ਬਿਆਨ ਜਾਰੀ-ਸਰਕਾਰੀ ਜਬਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਅੱਜ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ 13 ਕਿਸਾਨ ਔਰਤਾਂ ਜਿਨ੍ਹਾਂ ਵਿੱਚ ਬੀ. ਕੇ. ਯੂ. ਕ੍ਰਾਂਤੀਕਾਰੀ ਦੀ ਸੂਬਾਈ ਜਨਰਲ ਸਕੱਤਰ ਸੁਖਵਿੰਦਰ ਕੌਰ ਵੀ ਸਾਮਲ ਹੈ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰੈੱਸ ਸਕੱਤਰ ਜਰਨੈਲ ਸਿੰਘ ਕਾਲੇਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੰਭੂ ਅਤੇ ਖਨੌਰੀ ਬਾਰਡਰ 'ਤੇ ਕੀਤੇ ਗਏ ਤਸੱਦਦ ਦੀ ਅਤੇ ਕੇਂਦਰੀ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਸਖਤ ਸਬਦਾਂ 'ਚ ਨਿਖੇਧੀ ਕੀਤੀ। ਉਹਨਾਂ ਮੰਗ ਕੀਤੀ ਕਿ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨਾਂ ਦੇ ਕੀਮਤੀ ਸਮਾਨ ਨੂੰ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ ਅਤੇ ਖੁਰਦ ਬੁਰਦ ਕੀਤੇ ਗਏ ਸਮਾਨ ਦੀ ਖੁਦ ਸਰਕਾਰ ਭਰਪਾਈ ਕਰੇ ਅਤੇ ਜੇਲਾਂ 'ਚ ਬੰਦ ਕੀਤੇ ਕਿਸਾਨ ਆਗੂਆਂ ਤੇ ਕਾਰਕੁਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਅਖੀਰ 'ਚ ਉਹਨਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਅਤੇ ਪੰਜਾਬ ਦੇ ਕਿਸਾਨਾਂ ਤੇ ਇਨਸਾਫ ਪਸੰਦ ਸਹਿਰੀਆਂ ਨੂੰ ਇਹ ਸੱਦਾ ਦਿੱਤਾ ਹੈ ਕਿ ਉਹ ਕਿਸਾਨੀ ਸੰਘਰਸ ਦੀ ਹਮਾਇਤ ਵਿੱਚ ਨਿਤਰਨ ਉਹ ਚੜ੍ਹਦੀ ਕਲਾ ਚ ਹਨ ਉਹਨਾਂ ਨੂੰ ਕੋਈ ਵੀ ਸਰਕਾਰੀ ਜਬਰ ਦਬਾ ਨਹੀਂ ਸਕੇਗਾ। ਉਨ੍ਹਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਆਪਣੀਆਂ ਹੱਕੀ ਮੰਗਾਂ ਲਈ ਆਪਣੀ ਜੱਦੋ ਜਹਿਦ ਜਾਰੀ ਰੱਖਣਗੀਆਂ।
Punjab Bani 22 March,2025
ਪੰਜਾਬ ਵਣ ਨਿਗਮ ਦੇ ਦਿਹਾੜੀਦਾਰ ਕਰਮੀਆਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਦੂਜੇ ਦਿਨ ਵੀ ਭੁੱਖ ਹੜਤਾਲ ਕੀਤੀ
ਪਟਿਆਲਾ 21 ਮਾਰਚ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਪੰਜਾਬ ਰਾਜ ਜੰਗਲਾਤ ਨਿਗਮ ਦੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਦੂਜੇ ਦਿਨ ਵੀ ਦਿਹਾੜੀਦਾਰ ਕਰਮੀਆਂ ਨੇ ਭੁੱਖ ਹੜਤਾਲ ਕਰਕੇ, ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ। ਜੰਗਲਾਤ ਨਿਗਮ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਦਿਹਾੜੀਦਾਰ ਕਰਮੀਆਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਜਾਰੀ ਨਾ ਕਰਨ ਅਤੇ ਕੰਮਾਂ ਤੋਂ ਫਾਰਗ ਕਰਨ, ਸੀਨੀਆਰਤਾ ਅਨੁਸਾਰ ਸੇਵਾਵਾਂ ਦੀ ਨਿਯਮਤ ਨਿਯੁਕਤੀਆਂ ਕਰਨ ਵਰਗੇ ਇੱਕ ਦਰਜਨ ਇਸ਼ੂਆਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ । ਤਨਖਾਹਾਂ ਸਮੇਂ ਸਿਰ ਜਾਰੀ ਕਰਨ ਸਮੇਤ ਬਾਕੀ ਮੰਗਾਂ ਲਾਗੂ ਕਰਨ ਦਾ ਪਤਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਦੱਸਿਆ ਕਿ ਜੰਗਲਾਤ, ਜਗਲਾਤ ਨਿਗਮ ਤੇ ਜੰਗਲੀ ਜੀਵ ਦੇ ਦਿਹਾੜੀਦਾਰ ਕਰਮੀਆਂ ਦੀਆਂ ਮੰਗਾਂ ਨੂੰ ਲੈ ਕੇ ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨਾਲ ਮਿਤੀ 13 ਫਰਵਰੀ 2024 ਅਤੇ ਮਿਤੀ 18 ਫਰਵਰੀ 2025 ਨੂੰ ਯੂਨੀਅਨ ਨਾਲ ਹੋਈਆਂ ਮੀਟਿੰਗਾਂ ਵਿੱਚ ਤਨਖਾਹਾਂ ਹਰ ਮਹੀਨੇ 7 ਤਰੀਖ ਤੱਕ ਦੇਣ, ਕਰਮੀਆਂ ਦੀਆਂ ਸੇਵਾਵਾਂ ਦੀ ਨਿਯੁਮਤ ਨਿਯੁਕਤੀਆਂ ਕਰਨ, ਸਮੇਤ ਫਾਰਗ ਕੀਤੇ ਕਰਮੀਆਂ ਨੂੰ ਹਾਜ਼ਰ ਕਰਨ ਵਰਗੀਆਂ ਡੇਡ ਦਰਜਨ ਮੰਗਾਂ ਤੇ ਵਿਚਾਰ ਵਟਾਂਦਰਾ ਕਰਕੇ ਫੈਸਲੇ ਕੀਤੇ ਗਏ ਸਨ ਤੇ ਇਨ੍ਹਾਂ ਮੀਟਿੰਗਾਂ ਵਿੱਚ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਵੀ ਮੌਜੂਦ ਰਹਿੰਦੇ ਸਨ, ਪਰੰਤੂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਸਮੇਤ ਬਾਕੀ ਮੰਗਾਂ ਲਾਗੂ ਕਰਨ ਦਾ ਪਤਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। 26 ਮਾਰਚ ਨੂੰ ਕੀਤੀ ਜਾਵੇਗੀ ਅਰਥੀ ਫੁੱਕ ਰੈਲੀ ਆਗੂਆਂ ਨੇ ਕਿਹਾ ਕਿ ਹੁਣ ਵਣ ਭਵਨ ਮੁਹਾਲੀ ਵਿਖੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਅਤੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਵਣ ਅਧਿਕਾਰੀਆਂ ਵਿਰੁੱਧ ਅਰਥੀ ਫੁੱਕ ਰੈਲੀ ਮਿਤੀ 26 ਮਾਰਚ ਨੂੰ ਕੀਤੀ ਜਾਵੇਗੀ। ਜਿਸ ਵਿੱਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਹੋਰ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਤਰਲੋਚਨ ਮਾੜੂ, ਦਰਸ਼ਨ ਮਾਲੇਵਾਲ, ਤਰਲੋਚਨ ਸਿੰਘ ਮੰਡੋਲੀ, ਬਲਵਿੰਦਰ ਸਿੰਘ ਨਾਭਾ, ਕੁੱਕੀ ਸਮਾਣਾ, ਪਾਲ ਸਿੰਘ, ਚੰਦਰਭਾਨ ਵਣ ਨਿਗਮ ਪ੍ਰਧਾਨ, ਗੋਲਡੀ ਬਲਕਾਰ ਸਿੰਘ, ਸ਼ੇਰ ਸਿੰਘ, ਨਛੱਤਰ ਸਿੰਘ ਰਾਜਪੁਰਾ, ਅਮਰਜੀਤ ਸਿੰਘ, ਸ਼ਾਮ ਸਿੰਘ, ਹੈਪੀ ਨਾਭਾ, ਕੁਲਵਿੰਦਰ ਸਿੰਘ ਪ੍ਰਧਾਨ ਆਦਿ ਹਾਜਰ ਸਨ ।
Punjab Bani 21 March,2025
ਬਿਨਾਂ ਵੀ. ਸੀ. ਤੋਂ ਪੀ. ਯੂ. ਲਵਾਰਸ ; ਸੈਂਕੜੇ ਵਿਦਿਆਰਥੀਆਂ ਨੇ ਕੀਤਾ ਵੀ. ਸੀ. ਦਫ਼ਤਰ ਬਾਹਰ ਰੋਸ ਪ੍ਰਦਰਸ਼ਨ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪੰਜ ਵਿਦਿਆਰਥੀ ਜਥੇਬੰਦੀ (ਸੈਫ਼ੀ ਸੋਈ, ਯੂ. ਐਸ. ਐਸ. ਐਫ., ਪੂਸੂ, ਐਨ. ਐਸ. ਯੂ. ਆਈ. ) ਦੇ ਸਾਂਝੇ ''ਪੰਜਾਬੀ ਯੂਨੀਵਰਸਿਟੀ ਬਚਾਓ ਮੰਚ ' ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ । ਮੋਰਚੇ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਗਭਗ ਇੱਕ ਸਾਲ ਹੋਣ ਵਾਲਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਪੱਕਾ ਵਾਈਸ ਚਾਂਸਲਰ ਨਿਯੁਕਤ ਨਹੀਂ ਕੀਤਾ ਗਿਆ, ਜਿਸ ਕਾਰਨ ਯੂਨੀਵਰਸਿਟੀ ਲਾਵਾਰਸ ਹਾਲਤ ਵਿੱਚ ਹੈ । ਤੁਰੰਤ ਵਾਈਸ ਚਾਂਸਲਰ ਦੀ ਨਿਯੁਕਤੀ ਹੋਵੇ ਉਨ੍ਹਾਂ ਕਿਹਾ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀ ਵਿਦਿਆਰਥੀਆਂ ਨੂੰ ਮਿਲਦੇ ਨਹੀਂ ਜਿਸ ਕਰਕੇ ਵਿਦਿਆਰਥੀਆਂ ਦੀ ਖੱਜਲ ਖੁਆਰੀ ਹੋ ਰਹੀ ਹੈ । ਮੰਚ ਵੱਲੋਂ ਸਰਕਾਰ ਦੁਆਰਾ ਸ਼ੰਭੂ ਅਤੇ ਖਨੌਰੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਬਰੀ ਚੁੱਕਣ ਦੇ ਕਾਰੇ ਦੀ ਨਿਖੇਧੀ ਕੀਤੀ ਗਈ ਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵਿਦਿਆਰਥੀ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਯੂਨੀਵਰਸਿਟੀ ਵਿੱਚ ਬੰਦ ਵਿਦਿਆਰਥੀ ਚੋਣਾਂ ਨੂੰ ਬਹਾਲ ਨਹੀਂ ਕੀਤਾ ਗਿਆ । ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਤਰੁੰਤ ਕਰਵਾਈਆਂ ਜਾਣ ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਜਿਵੇਂ ਅਧਿਆਪਕਾਂ ਅਤੇ ਕਰਮਚਾਰੀਆ ਦੀਆਂ ਚੋਣਾਂ ਹੁੰਦੀਆਂ ਹਨ ਉਸੇ ਤਰ੍ਹਾਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਤਰੁੰਤ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦਾ ਆਧੁਨੀਕਰਨ ਕਰ ਪਿਛਲ਼ੇ ਲੰਮੇ ਸਮੇਂ ਤੋਂ ਬੰਦ ਪਈਆਂ ਕਿਤਾਬਾਂ ਦੀ ਖਰੀਦ ਨੂੰ ਬਹਾਲ ਕਰੇ ਅਤੇ ਯੂਨੀਵਰਸਿਟੀ ਵਿਚ ਲੜਕੀਆਂ ਦੇ ਨਵੇਂ ਹੋਸਟਲਾਂ ਦੀ ਉਸਾਰੀ ਕਰਵਾਈ ਜਾਵੇ। ਇਸ ਮੌਕੇ ਯਾਦਵਿੰਦਰ ਸਿੰਘ ਯਾਦੂ, ਕੁਲਦੀਪ ਸਿੰਘ ਝਿੰਜਰ, ਨਿਰਮਲਜੀਤ ਸਿੰਘ ਮਝੈਲ, ਸਾਹਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਸੇਖੋਂ ਮਨਵਿੰਦਰ ਸਿੰਘ ਵੜੈਚ, ਨਾਰਦਨ ਸਿੰਘ ਸਰਾਂ, ਗੁਰਪ੍ਰੀਤ ਸਿੰਘ ਅਫ਼ਤਾਬ, ਗੁਰਪਿੰਦਰ ਸਿੰਘ ਸਿੱਧੂ , ਰਮਨਜੀਤ ਸਿੰਘ ਸੰਘਾ, ਮਨਦੀਪ ਸਿੰਘ ਸਿੱਧੂ, ਸਾਹਿਲ ਬਾਂਸਲ, ਰਾਜਦੀਪ ਸਿੰਘ ਸਿੱਧੂ, ਰਿਹਾਨ ਕੁਰੈਸ਼ੀ ਆਦਿ ਹਾਜ਼ਰ ਸਨ ।
Punjab Bani 21 March,2025
ਸੰਭੂ ਅਤੇ ਖਨੌਰੀ ਬਾਰਡਰ ਵਿਖੇ ਕਿਸਾਨਾਂ ਦੇ ਮੋਰਚੇ 13 ਮਹੀਨਿਆਂ ਬਾਅਦ ਪੁਲਸ ਨੇ ਚੁੱਕੇ
ਪਟਿਆਲਾ : ਕਿਸਾਨਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਬਿਨਾ ਕਿਸੇ ਸਿਟੇ ਦੇ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਪੰਜਾਬ ਅੰਦਰ ਐਂਟਰੀ ਕਰਦਿਆਂ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਅਤੇ ਸੈਂਕਡੇ ਕਿਸਾਨਾਂ ਨੂੰ ਸੰਭੂ ਅਤੇ ਖਨੌਰੀ ਮੋਰਚਾ ਤੋਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਇਸ ਤੋ ਬਾਅਦ ਖਨੌਰੀ ਅਤੇ ਸੰਭੂ ਬਾਰਡਰ ਵਿਖੇ ਹਜਾਰਾਂ ਪੁਲਸ ਕਰਮਚਾਰੀਆਂ ਨਾਲ ਪਹੁੰਚ ਕੇ ਕਿਸਾਨਾਂ ਦੇ ਦੋਵੇਂ ਮੋਰਚਿਆਂ ਨੂੰ ਹਟਾ ਦਿੱਤਾ ਹੈ। ਦੂਸਰੇ ਪਾਸੇ ਹਰਿਆਣਾ ਵਾਲੇ ਪਾਸਿਓ ਵੀ ਪੁਲਸ ਦੀਆਂ ਦੋਵੇਂ ਮੋਰਚਿਆਂ 'ਤੇ ਇਕ ਦਰਜਨ ਤੋਂ ਵਧ ਕਿਸੇ ਅਣਸੁਖਾਵੀ ਘਟਨਾ ਨਾਲ ਨਿਪਟਿਆ ਜਾ ਸਕੇ । ਜਿਸ ਤਰ੍ਹਾ ਪੰਜਾਬ ਪੁਲਸ ਹਜਾਰਾਂ ਪੁਲਸ ਕਰਮਚਾਰੀਆਂ ਨਾਲ ਕਿਸਾਨਾ ਨੂੰ ਗ੍ਰਿਫ਼ਤਾਰ ਕਰਕੇ ਕਿਸਾਨਾ ਵਲੋ ਲਗਾਏ ਗਏ ਟੈਂਟ ਆਦਿ ਨੂੰ ਖਤਮ ਕਰ ਰਹੀ ਹੈ, ਉਸ ਤੋ ਸਪੱਸ਼ਟ ਹੈ ਕਿ 20 ਤਾਰੀਖ ਸਵੇਰ ਤੱਕ ਸੰਭੂ ਅਤੇ ਖਨੌਰੀ ਬਾਰਡਰ ਵਿਖੇ ਦਿੱਲੀ ਨੂੰ ਜਾਣ ਦਾ ਰਸਤਾ ਪੂਰੀ ਤਰ੍ਹਾ ਸਾਫ ਹੋ ਜਾਵੇਗਾ। ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੰਧੂ ਤੇ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਆਖਿਆ ਹੈ ਕਿ ਹਰਿਆਣਾ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਹੈ ਅਤੇ ਬੈਰੀਕੇਟਿੰਗ ਵੀ ਹਟਾ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਅਤੇ ਵਪਾਰੀ ਵਰਗ ਨੂੰ ਰਾਹਤ ਮਿਲ ਸਕੇ । 13 ਮਹੀਨਿਆਂ ਬਾਅਦ 19 ਮਾਰਚ 2025 ਨੂੰ ਦੇਰ ਰਾਤ ਜਬਰਦਸਤੀ ਹਟਾ ਦਿੱਤੇ ਗਏ ਕਿਸਾਨਾਂ ਨੇ ਐਮ. ਐਸ. ਪੀ. ਸਮੇਤ ਲਗਭਗ ਦਰਜਨ ਮੰਗਾਂ ਨੂੰ ਲੈ ਕੇ 13 ਫਰਵਰੀ 2024 ਨੂੰ ਦਿੱਲੀ ਜਾਣ ਤੋਂ ਰੋਕਣ ਉਪਰੰਤ ਸੰਭੂ, ਖਨੌਰੀ ਅਤੇ ਰਤਨਪੁਰਾ ਬਾਰਡਰ 'ਤੇ ਹੀ ਪੱਕੇ ਮੋਰਚੇ ਲਗਾ ਲਏ ਸਨ, ਜਿਸ ਨਾਲ ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ਦਾ ਵਪਾਰੀ ਵਰਗ ਅਤੇ ਆਰਥਿਕਤਾਂ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਸੀ, ਜਿਸਦੇ ਚਲਦਿਆਂ ਅੱਜ ਪ੍ਰਮੁਖ ਕਿਸਾਨਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿਖੇ ਕਿਸਾਨੀ ਮੰਗਾਂ ਲਈ ਸ਼ੁਰੂ ਹੋਏ ਕਿਸਾਨ ਮੋਰਚੇ ਲਗਭਗ 13 ਮਹੀਨਿਆਂ ਬਾਅਦ 19 ਮਾਰਚ 2025 ਨੂੰ ਦੇਰ ਰਾਤ ਜਬਰਦਸਤੀ ਹਟਾ ਦਿੱਤੇ ਗਏ ਹਨ ਅਤੇ ਸਾਰੀ ਰਾਤ ਪੰਜਾਬ, ਹਰਿਆਣਾ ਮੇਨ ਹਾਈਵੇ ਨੂੰ ਖੋਲਣ ਦੀ ਤਿਆਰੀ ਚਲ ਰਹੀ ਹੈ ਤੇ ਸਵੇਰ ਤੱਕ ਪੁਰੀ ਆਸ ਹੈ ਕਿ ਇਹ ਰਸਤੇ ਪੂਰੀ ਤਰ੍ਹਾਂ ਖੋਲ ਦਿੱਤੇ ਜਾਣਗੇ। ਲੰਘੇ ਕੱਲ ਤੋਂ ਹੀ ਪੁਲਸ ਪੂਰੀ ਤਰ੍ਹਾ ਹਰਕਤ ਵਿਚ ਸੀ, ਗ੍ਰਿਫ਼ਤਾਰ ਕੀਤੇ ਗਏ ਕਿਸਾਂਨਾਂ ਨੂੰ ਪਟਿਆਲਾ ਦੇ ਬਹਾਦਰਗੜ੍ਹ ਕਿਲੇ ਅੰਦਰ ਬੰਦ ਕਰ ਦਿੱਤਾ ਹੈ । ਡੀ. ਆਈ. ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਐਸ. ਐਸ. ਪੀ. ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਦਰਜਨ ਦੇ ਕਰੀਬ ਸੀਨੀਅਰ ਪੁਲਸ ਅਧਿਕਾਰੀ, ਅਧਾ ਦਰਜਨ ਤੋਂ ਵਧ ਐਸ. ਡੀ. ਐਮ. ਅਤੇ ਕਈ ਹੋਰ ਅਧਿਕਾਰੀ ਮੋਰਚੇ 'ਤੇ ਦੇਰ ਰਾਤ ਤੱਕ ਤੈਨਾਤ ਹਨ। ਮੀਡੀਆ ਨੂੰ ਪੰਜ ਕਿਲੋਮੀਟਰ ਦੂਰ ਰੋਕ ਲਿਆ ਗਿਆ ਹੈ। ਕਿਸਾਨਾਂ ਦੀਆਂ ਟ੍ਰੈਕਟਰ ਟਰਾਲੀਆਂ, ਟੈਂਟਾਂ ਨੂੰ ਪੱਕੇ ਕੈਬਿਨਾਂ ਨੂੰ ਵੱਡੇ ਵੱਡੇ ਹਾਈਡਰੇ, ਕਰੇਨਾਂ ਨਾਲ ਚੁੱਕ ਦਿੱਤਾ ਗਿਆ ਹੈ । ਦੋਵੇਂ ਬਾਰਡਰਾਂ 'ਤੇ 10 ਕਿਲੋਮੀਟਰ ਦੇ ਏਰੀਆ ਵਿਚ ਕਿਸੇ ਨੂੰ ਫੜਕਨ ਨਹੀ ਦਿੱਤਾ ਜਾ ਰਿਹਾ। ਭਾਰੀ ਪੁਲਸ ਫੋਰਸ ਦੀ ਅਗਵਾਈ ਵਿਚ ਕਿਸਾਨਾਂ ਵਲੋ ਇਕ ਸਾਲ ਤੋਂ ਲਗਾਏ ਹੋਏ ਸਮੁਚੇ ਟੈਂਟ ਆਦਿ ਨੂੰ ਪੁਰੀ ਤਰ੍ਹਾਂ ਨਸ਼ਟ ਕਰ ਦਿੰਤਾ ਗਿਆ ਹੈ ਅਤੇ ਖੜੀਆਂ ਟ੍ਰੈਕਟਰ ਟਰਾਲੀਆਂ ਨੂੰ ਪੁਲਿਸ ਨੇ ਆਪਣੇ ਕਬਜੇ ਵਿਚ ਲੈ ਲਿਆ ਹੈ । ਪਟਿਆਲਾ, ਸੰਗਰੂਰ, ਮੋਹਾਲੀ ਸਮੁਚੀ ਮਾਲਵਾ ਬੈਲਟ ਵਿਚ ਇੰਟਰਨੈੱਟ ਬੰਦ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ 'ਚ ਭਾਰੀ ਪੁਲੀਸ ਫੋਰਸ ਤਾਇਨਾਤ ਪਟਿਆਲਾ, ਸੰਗਰੂਰ, ਮੋਹਾਲੀ ਸਮੇਤ ਸਮੁਚੀ ਮਾਲਵਾ ਬੈਲਟ ਵਿਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਜਿਲਾ ਪਟਿਆਲਾ ਅਤੇ ਸੰਗਰੂਰ ਦੇ ਨੇੜਲੇ ਪਿੰਡਾਂ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸਦੇ ਨਾਲ ਹੀ ਐਂਬੂਲੈਂਸਾਂ ਅਤੇ ਇੱਥੋਂ ਤੱਕ ਕਿ ਦੰਗਾ ਕੰਟਰੋਲ ਵਾਹਨ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਹਨ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਗਲੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਵੀ ਕਿਸਾਨ ਨੇਤਾ ਹੋਏ ਗ੍ਰਿਫ਼ਤਾਰ ਪੰਜਾਬ ਪੁਲਸ ਨੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਵੀ ਕਿਸਾਨ ਲੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਜੋ ਆਉਣ ਵਾਲੇ ਕਲ ਵੀ ਕਿਸਾਨ ਕੀਤੇ ਜਾਮ ਵਗੈਰਾ ਨਾ ਲਗਾ ਸਕਣ। ਕਿਸਾਨਾਂ ਦੀ ਕਈ ਜਿਲਿਆਂ ਵਿਚ ਪੁਲਸ ਨੇ ਗ੍ਰਿਫਤਾਰੀ ਕੀਤੀ ਹੈ ਤੇ ਇਸਸਮੇਂ ਵੀ ਮਾਲਵਾ ਬੈਲਟ ਦੇ ਪੂਰੇ ਜਿਲਿਆਂ ਵਿਚ ਪਿੰਡਾਂ ਤੱਕ ਪੁਲਸ ਮੌਜੂਦ ਹੈ। ਕਿਸਾਨਾਂ ਦੇ ਮੋਰਚਿਆਂ ਦਾ ਕਤਲ ਕੇਂਦਰ ਅਤੇ ਸੂਬਾ ਸਰਕਾਰ ਦਾ ਪਤਨ ਹੋਵੇਗਾ ਸਾਬਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ, ਕਾਕਾ ਸਿੰਘ ਕੋਟੜਾ, ਬੋਹੜ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਨੇਤਾਵਾਂ ਨੇ ਆਖਿਆ ਕਿ ਕੇੀਦਰ ਦੀਸਹਿ 'ਤੇ ਪੰਜਾਬ ਸਰਕਾਰ ਵਲੋ ਕਿਸਾਨਾਂ ਦੇ ਮੋਰਚਿਆਂ ਦਾ ਕਤਲ ਕੇਂਦਰ ਤੇ ਸੂਬਾ ਸਰਕਾਰ ਦਾ ਪਤਨ ਸਾਬਿਤ ਹੋਵੇਗਾ। ਕਿਸਾਨ ਨੇਤਾੳਾਂ ਨੇ ਆਖਿਆ ਕਿ ਧੋਖੇ ਨਾਲ ਕਿਸਾਨਾਂ ਨੂੰ ਚੁਕਿਆ ਗਿਆ ਹੈ।ਇਹੀ ਪਹਿਲੀ ਵਾਰ ਹੋਇਆ ਹੈ ਕਿ ਇਕ ਪਾਸੇ ਮੀਟਿੰਗ ਕਰਕੇ ਦੂਸਰੇ ਪਾਸੇ ਕਿਸਾਨਾਂ ਨੂੰ ਿਗ੍ਰਫ਼ਤਾਰ ਕਰ ਲਿਆ ਹੋਵੇ ਤੇ ਦੋਵੇ ਮੋਰਚਿਆਂ 'ਤੇ ਹਜਾਰਾਂ ਪੁਲਸ ਫੋਰਸ ਲਗਾਕੇ ਮੋਰਚਿਆਂ ਨੂੰ ੁਕਿਆ ਗਿਆ ਹੋਵੇ। ਡਲੇਵਾਲ ਪੁਲਸ ਹਿਰਾਸਤ ਵਿਚ ਵੀ ਮਰਨ ਵਰਤ ਜਾਰੀ ਰਖਣਗੇ ਸਰਕਾਰ ਸਾਨੂੰ ਮਾਰੇ ਬਿਨਾਂ ਸਾਡੇ ਤੋਂ ਛੁਟਕਾਰਾ ਨਹੀਂ ਪਾ ਸਕਦੀ: ਕਾਕਾ ਕੋਟੜਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਅਤੇ ਸੰਘਰਸ਼ ਬਾਰੇ ਕਿਸਾਨ ਆਗੂ ਕਾਕਾ ਕੋਟੜਾ ਨੇ ਕਿਹਾ ਕਿ ਜਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਨਹੀਂ ਬਣਦਾ, ਉਦੋਂ ਤੱਕ ਮਰਨ ਵਰਤ ਨਹੀਂ ਤੋੜਿਆ ਜਾਵੇਗਾ ਅਤੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ ਜਾਰੀ ਰਹੇਗਾ। 21 ਮਾਰਚ ਨੂੰ, ਅਸੀਂ ਵਿਧਾਇਕਾਂ ਦੇ ਘਰਾਂ ਦੇ ਬਾਹਰ ਜਾਵਾਂਗੇ ਅਤੇ ਸਥਾਨਕ ਸੜਕਾਂ ਦੀ ਮਾੜੀ ਹਾਲਤ ਬਾਰੇ ਇੱਕ ਮੰਗ ਪੱਤਰ ਸੌਂਪਾਂਗੇ। 23 ਮਾਰਚ ਨੂੰ, ਅਸੀਂ ਆਪਣੇ ਰਾਸ਼ਟਰੀ ਸ਼ਹੀਦਾਂ ਲਈ ਸ਼ਹੀਦੀ ਦਿਵਸ ਮਨਾਵਾਂਗੇ। ਕਿਸਾਨ ਲੱਖਾਂ ਦੀ ਗਿਣਤੀ ਵਿੱਚ ਉੱਥੇ ਪਹੁੰਚਣਗੇ। ਅਸੀਂ ਜਾਣਦੇ ਹਾਂ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਕਿੰਨਾ ਕੰਮ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਇਸ ੋਤੇ ਨਜ਼ਰ ਰੱਖਣੀ ਪਵੇਗੀ। ਸਰਕਾਰ ਸਾਨੂੰ ਮਾਰੇ ਬਿਨਾਂ ਸਾਡੇ ਤੋਂ ਛੁਟਕਾਰਾ ਨਹੀਂ ਪਾ ਸਕਦੀ। ਕਿਸਾਨਾਂ ਅਤੇ ਕੇਂਦਰ ਦੀ ਮੀਟਿੰਗ ਹੁਣ 4 ਮਈ ਨੂੰ ਹੋਵੇਗੀ ਪਟਿਆਲਾ, (ਜੋਸਨ) : ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਸਮੇਤ ਮੰਗਾਂ ੋਤੇ ਬੁੱਧਵਾਰ ਨੂੰ ਕੇਂਦਰ ਅਤੇ ਕਿਸਾਨਾਂ ਵਿਚਕਾਰ ਸੱਤਵੇਂ ਦੌਰ ਦੀ ਗੱਲਬਾਤ ਲਗਭਗ ਚਾਰ ਘੰਟੇ ਚੱਲੀ। ਪਰ, ਇਸਦਾ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨਾਂ ਨੇ ਮੰਤਰੀਆਂ ਨੂੰ ਸਿੱਧਾ ਪੁੱਛਿਆ ਕਿ ਸ਼ੰਭੂ ਅਤੇ ਖਨੌਰੀ ਸਰਹੱਦ ੋਤੇ ਫੋਰਸ ਵਧਾ ਦਿੱਤੀ ਗਈ ਹੈ, ਕੀ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਐਮਐਸਪੀ ੋਤੇ ਗਰੰਟੀ ਦੀ ਉਨ੍ਹਾਂ ਦੀ ਮੰਗ ੋਤੇ ਸਹਿਮਤ ਨਹੀਂ ਹੁੰਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਜਾਰੀ ਰਹੇਗਾ । ਦੂਜੇ ਪਾਸੇ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਨੂੰ ਕਿਹਾ ਕਿ ਅਜਿਹਾ ਨਹੀਂ ਹੈ। ਕਿਸਾਨਾਂ ਦੁਆਰਾ ਸਾਂਝੀ ਕੀਤੀ ਗਈ ਸੂਚੀ ਤੋਂ ਕੁਝ ਮੁੱਦੇ ਪੈਦਾ ਹੋ ਸਕਦੇ ਹਨ। ਉਹ ਇਸ ਬਾਰੇ ਖੇਤੀ ਨਾਲ ਸਬੰਧਤ ਸਾਰੇ ਮੰਤਰਾਲਿਆਂ ਨਾਲ ਚਰਚਾ ਕਰਨਾ ਚਾਹੁੰਦੇ ਹਨ, ਇਸ ਲਈ ਇਸ ਵਿੱਚ ਸਮਾਂ ਲੱਗ ਸਕਦਾ ਹੈ। ਇਸ ਮੁੱਦੇ 'ਤੇ 4 ਮਈ ਨੂੰ ਗੱਲਬਾਤ ਮੁੜ ਸ਼ੁਰੂ ਕਰਨ ੋਤੇ ਸਹਿਮਤੀ ਬਣੀ । ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਾਹਰ ਆਏ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਦੋਵਾਂ ਪਾਸਿਆਂ ਦੀ ਗੱਲਬਾਤ ਸਕਾਰਾਤਮਕ ਅਤੇ ਉਦੇਸ਼ਪੂਰਨ ਸੀ। ਚਰਚਾ ਜਾਰੀ ਰਹੇਗੀ। ਹੁਣ ਅਗਲੀ ਮੀਟਿੰਗ 4 ਮਈ ਨੂੰ ਹੋਵੇਗੀ । ਦੂਜੇ ਪਾਸੇ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਕਿਸਾਨ ਸੰਗਠਨਾਂ ਵੱਲੋਂ ਮੰਗਾਂ ਦੀ ਸੂਚੀ ਸਾਂਝੀ ਕੀਤੀ ਗਈ ਸੀ। ਕਿਸਾਨ ਕਿਸ ਅੰਕੜਿਆਂ ਦੇ ਆਧਾਰ ੋਤੇ ਐਮਐਸਪੀ ਸਮੇਤ ਹੋਰ ਮੰਗਾਂ ਕਰ ਰਹੇ ਸਨੈ ਸਾਰੇ ਮੁੱਦਿਆਂ ੋਤੇ ਵੀ ਚਰਚਾ ਕੀਤੀ ਗਈ। ਹੁਣ ਕੇਂਦਰ ਸਰਕਾਰ ਇੱਕ ਵਾਰ ਫਿਰ ਵਪਾਰੀਆਂ ਅਤੇ ਖੇਤੀ ਨਾਲ ਜੁੜੇ ਹੋਰ ਵਰਗਾਂ ਨਾਲ ਗੱਲਬਾਤ ਕਰੇਗੀ । ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਵੱਲੋਂ 28 ਕਿਸਾਨ ਆਗੂ ਸਾਂਝੇ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਪਹੁੰਚੇ ਸਨ। ਦੂਜੇ ਪਾਸੇ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਅਤੇ ਪਿਊਸ਼ ਗੋਇਲ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ, ਇਸਦਾ ਕੋਈ ਨਤੀਜਾ ਨਹੀਂ ਨਿਕਲਿਆ ।
Punjab Bani 20 March,2025
ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਪੁਲਸ ਦੀ ਬੁਰਛਾਗਰਦੀ ਨੂੰ ਨਕੇਲ ਪਾਓ : ਖਹਿਰਾ, ਤੂਰ
ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਪੁਲਸ ਦੀ ਬੁਰਛਾਗਰਦੀ ਨੂੰ ਨਕੇਲ ਪਾਓ : ਖਹਿਰਾ, ਤੂਰ -22 ਮਾਰਚ ਨੂੰ ਦਿੱਤਾ ਜਾਵੇਗਾ ਇਨਸਾਫ਼ ਲਈ ਸੰਕੇਤਕ ਧਰਨਾ -ਮਾਮਲਾ ਪਿਛਲੇ ਦਿਨੀਂ ਪੰਜਾਬ ਪੁਲਸ ਦੇ ਅਧਿਕਾਰੀਆਂ ਵਲੋ ਕਰਨਲ ਤੇ ਉਸ ਦੇ ਬੇਟੇ ਦੀ ਕੀਤੀ ਕੁੱਟਮਾਰ ਦਾ ਨਾਭਾ : ਸਾਬਕਾ ਫੌਜੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਸੈਨਿਕ ਜਥੇਬੰਦੀ ਦੇ ਸੂਬਾ ਪ੍ਰਧਾਨ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਅਤੇ ਮੀਤ ਪ੍ਰਧਾਨ ਹੌਲਦਾਰ ਮੁਖਤਿਆਰ ਸਿੰਘ ਤੂਰ (ਕਲਬੁਰਛਾਂ) ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗੌਰਵ ਯਾਦਵ ਡੀ. ਜੀ. ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਪੰਜਾਬ ਪੁਲਸ ਵਿੱਚ ਮਾੜੇ ਅਨਸਰਾਂ ਨੂੰ ਜਲਦੀ ਤੋਂ ਜਲਦੀ ਨਕੇਲ ਪਾਈ ਜਾਵੇ । ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪਟਿਆਲਾ ਪੁਲਸ ਦੀ ਵਾਗਡੋਰ ਦੋ ਅਜਿਹੇ ਪੁਲਸ ਅਧਿਕਾਰੀਆਂ ਦੇ ਹੱਥ ਵਿੱਚ ਹੈ, ਜਿਹਨਾਂ ਨੂੰ ਪੁਲਸ ਮਹਿਕਮਾ ਹੀ ਨਹੀਂ, ਸਗੋਂ ਸਮਾਜ ਵਿਚ ਵੀ ਉਹਨਾਂ ਦਾ ਨਾਂ ਆਮ ਲੋਕਾਂ ਵੱਲੋਂ ਬੜੀ ਇੱਜਤ ਨਾਲ ਲਿਆ ਜਾਂਦਾ ਹੈ । ਮਨਦੀਪ ਸਿੰਘ ਸਿੱਧੂ ਡੀ. ਆਈ. ਜੀ. ਪਟਿਆਲਾ ਰੇਂਜ ਨੂੰ ਇੱਕ ਨੇਕ ਦਿਲ ਇਨਸਾਨ ਅਤੇ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ, ਜਦ ਕਿ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਜੀ ਦੀ ਪਹਿਚਾਣ ਇੱਕ ਸਿਆਣੇ ਅਤੇ ਕਾਬਲ ਅਧਿਕਾਰੀ ਵਜੋਂ ਪੰਜਾਬ ਵਿੱਚ ਬਣੀ ਹੋਈ ਹੈ । ਹੈਰਾਨੀ ਅਤੇ ਅਫਸੋਸ ਦੀ ਗੱਲ ਹੈ ਕਿ ਪਟਿਆਲਾ ਪੁਲਸ ਦੀ ਵਾਗਡੋਰ ਐਨੇ ਸਾਊ ਸਿਆਣੇ ਪੜ੍ਹੇ-ਲਿਖੇ ਅਤੇ ਸਮਝਦਾਰ ਹੱਥਾਂ ਵਿੱਚ ਹੋਣ ਦੇ ਬਾਵਜੂਦ ਵੀ ਪੁਲਸ ਦੇ ਹੇਠਲੇ ਅਤੇ ਜੁੰਮੇਵਾਰ ਰੈਂਕ ਦੇ ਅਧਿਕਾਰੀਆਂ ਵੱਲੋਂ ਸ਼ਰੇਆਮ ਬੁਰਛਾਗਰਦੀ ਕੀਤੀ ਜਾ ਰਹੀ ਹੈ ਤੇ ਐੱਸ. ਐੱਸ. ਪੀ. ਡਾਕਟਰ ਨਾਨਕ ਸਿੰਘ ਜੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਜਗ੍ਹਾ, ਅਜੇ ਵੀ ਦੋਸ਼ੀ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ । ਵੱਖ-ਵੱਖ ਜਥੇਬੰਦੀਆਂ ਵੀ 22 ਮਾਰਚ ਸ਼ਨੀਵਾਰ ਨੂੰ ਪਟਿਆਲਾ ਵਿਖੇ ਸ਼ਾਂਤਮਈ ਢੰਗ ਨਾਲ 10 ਤੋਂ 3 ਵਜੇ ਤੱਕ ਸੰਕੇਤਕ ਰੋਸ ਪ੍ਰਦਰਸ਼ਨ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਵਿਖੇ ਭਾਰਤੀ ਫੌਜ ਵਿੱਚ ਦੇਸ਼ ਦੀ ਸੇਵਾ ਕਰ ਰਹੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਸਾਬ ਅਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਨਾਲ ਪੰਜਾਬ ਪੁਲਸ ਦੇ ਚਾਰ ਅਫਸਰਾਂ ਅਤੇ ਉਨ੍ਹਾਂ ਦੇ ਗੰਨਮੈਨਾਂ ਨੇ ਬਹੁਤ ਹੀ ਬੁਰੀ ਤਰ੍ਹਾਂ ਅਣਮਨੁੱਖੀ ਵਿਵਹਾਰ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ । ਪੁਲਸ ਦੀ ਇਸ ਜਿਆਦਤੀ ਦਾ ਜਿੱਥੇ ਸਾਰੇ ਪੰਜਾਬ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਸੈਨਿਕ ਜਥੇਬੰਦੀਆਂ ਵਿੱਚ ਵੀ ਭਾਰੀ ਰੋਹ ਪਾਇਆ ਜਾ ਰਿਹਾ ਹੈ, ਜਿਸ ਕਾਰਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਜਥੇਬੰਦੀ ਦੇ ਪ੍ਰਧਾਨ ਹੌਲਦਾਰ ਪਰਗਟ ਸਿੰਘ ਦੀ ਅਗਵਾਈ ਹੇਠ ਅਤੇ ਸੇਵਾ ਪੰਜਾਬ ਦੇ ਸਹਿਯੋਗ, ਐਕਸ ਆਰਮੀ ਵੈਲਫੇਅਰ ਸੁਸਾਇਟੀ ਪੰਜਾਬ, ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਪੰਜਾਬ ਬਠਿੰਡਾ, ਯੂਨਾਇਟਿਡ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਬਰਨਾਲਾ, ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਖੰਨਾ ਤੋਂ ਇਲਾਵਾ ਸੰਯੁਕਤ ਜਵਾਨ ਮੋਰਚੇ ਦੀਆਂ ਵੱਖ-ਵੱਖ ਜਥੇਬੰਦੀਆਂ ਵੀ 22 ਮਾਰਚ ਸ਼ਨੀਵਾਰ ਨੂੰ ਪਟਿਆਲਾ ਵਿਖੇ ਸ਼ਾਂਤਮਈ ਢੰਗ ਨਾਲ 10 ਤੋਂ 3 ਵਜੇ ਤੱਕ ਸੰਕੇਤਕ ਰੋਸ ਪ੍ਰਦਰਸ਼ਨ ਕਰਕੇ ਡੀ. ਸੀ. ਪਟਿਆਲਾ ਨੂੰ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਸੋਂਪਣਗੀਆਂ । ਇਸ ਰੋਸ ਪ੍ਰਦਰਸ਼ਨ ਵਿੱਚ ਸਾਰੇ ਸਾਬਕਾ ਸੈਨਿਕਾਂ ਅਤੇ ਇਨਸਾਫ ਪਸੰਦ ਲੋਕਾਂ ਅਤੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਕਿ ਭਾਰੀ ਗਿਣਤੀ ਵਿੱਚ ਪਹੁੰਚੋ ਤਾਂ ਜੋ ਦੇਸ਼ ਦੇ ਰਾਖਿਆਂ ਤੇ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਹੱਥ ਚੁੱਕਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ, ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਸਮੂਹ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਸੀ ਵਿਚਾਰ ਵਿਮਰਸ਼ ਕਰਕੇ ਪਟਿਆਲਾ ਵਿਖੇ ਪੱਕਾ ਮੋਰਚਾ ਵੀ ਲਾਇਆ ਜਾ ਸਕਦਾ ਹੈ ।
Punjab Bani 19 March,2025
ਭਾਰਤੀਆ ਮਜਦੂਰ ਸੰਘ ਜਿਲਾ ਇਕਾਈ ਨੇ ਡੀ. ਸੀ. ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ
ਭਾਰਤੀਆ ਮਜਦੂਰ ਸੰਘ ਜਿਲਾ ਇਕਾਈ ਨੇ ਡੀ. ਸੀ. ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ - ਕੇਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਕੱਢੀ ਭੜਾਸ - ਵਿੱਤ ਮੰਤਰੀ ਦੇ ਨਾਂ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਭਾਰਤਿਆ ਮਜਦੂਰ ਸੰਘ ਜਿਲ੍ਹਾ ਇਕਾਈ ਪਟਿਆਲਾ ਵੱਲੋ ਭਾਰਤੀਆਂ ਮਜਦੂਰ ਸੰਘ ਦੇ ਕੇਂਦਰ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਸਾਹਮਣੇ ਸੈਕੜਾਂ ਦੀ ਗਿਣਤੀ ਵਿੱਚ ਪਹੁੰਚੇ ਮਜਦੂਰਾ ਮੁਲਾਜਮਾਂ ਨੇ ਕੇਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ । ਇਸ ਮੌਕੇ ਰੋਸ ਪ੍ਰਦਰਸ਼ਨ ਅਨੁਸਾਰ ਭਾਰਤੀ ਮਜਦੂਰ ਸੰਘ ਜਿਲ੍ਹਾ ਪਟਿਆਲਾ ਅਧੀਨ ਆਉਂਦੀਆਂ ਵੱਖ ਵੱਖ ਯੂਨੀਆਨ ਨੇ ਕੇਂਦਰ ਖਿਲਾਫ ਰੱਜ ਕੇ ਭੜਾਸ ਕੱਢੀ ਅਤੇ ਰੋਸ ਪ੍ਰਗਟ ਕੀਤਾ, ਜਿਸ ਤਹਿਤ ਡਿਪਟੀ ਕਮਿਸ਼ਨਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਰਾਹੀਂ ਮਾਨਯੋਗ ਵਿੱਤ ਮੰਤਰੀ ਦੇ ਨਾਂ ਤੇ ਮੰਗ ਪੱਤਰ ਦਿੱਤਾ । ਇਸ ਮੰਗ ਪੱਤਰ ਵਿੱਚ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਨ, ਸਰਕਾਰੀ ਵਿਭਾਗਾਂ ਦੇ ਪ੍ਰਾਈਵੇਟੇਸ਼ਨ ਬੰਦ ਕਰਨ, ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਸਮਾਜਿਕ ਸੁਰੱਖਿਆ ਨੂੰ ਸਮਾਜ ਦੇ ਹਰ ਵਰਗ ਨੂੰ ਜਰੂਰੀ ਦੇਣਾ ਯਕੀਨੀ ਬਣਾਓ. ਦੀ ਰਿਕਸ਼ਾ ਚਾਲਕਾ ਨੂੰ ਸ਼ਹਿਰ ਵਿੱਚ ਖੜਨ ਲਈ ਜਗਾ ਮੁਹੱਈਆ ਕਰਵਾਉਣ ਆਗਨਵਾੜੀ ਮਿਡ-ਡੇ ਮੀਲ ਅਤੇ ਆਸ਼ਾ ਵਰਕਰਾਂ ਸਰਕਾਰੀ ਮੁਲਾਜਮਾ ਘੋਸ਼ਿਤ ਕਰਨ ਬੀਮਾ ਖੇਤਰ ਵਿੱਚ ਕੰਮ ਕਰਦੀਆਂ ਐਲ. ਆਈ. ਸੀ. ਦੀਆਂ ਕੰਪਨੀਆਂ ਦਾ ਨਿੱਜੀਕਰਨ ਬੰਦ ਕਰਨ ਅਤੇ ਡੀ. ਸੀ. ਰੇਟ ਨੂੰ ਹਰਿਆਣਾ ਸਰਕਾਰ ਦੀ ਤਰਜ ਤੇ ਪੂਰੇ ਦੇਸ਼ ਵਿੱਚ ਲਾਗੂ ਕਰੋ । ਅੱਜ ਦਾ ਇਹ ਰੋਸ ਪ੍ਰਦਰਸ਼ਨ ਪਵਿੱਤਰ ਸਿੰਘ ਜਨਰਲ ਸਕੱਤਰ ਭਾਰਤੀ ਮਜਦੂਰ ਸੰਘ ਪੰਜਾਬ ਅਤੇ ਚੰਡੀਗੜ੍ਹ ਦੀ ਰਹਿਨੁਮਾਈ ਹੇਠ ਹੋਇਆ । ਇਸ ਤੋਂ ਇਲਾਵਾਂ ਇਸ ਰੋਸ਼ ਪ੍ਰਦਰਸ਼ਨ ਵਿੱਚ ਸਿਵਚਰਨ ਸਿੰਘ ਜਨਰਲ ਸਕੱਤਰ ਪੰਜਾਬ ਰਾਜ ਕਰਮਚਾਰੀ ਸੰਘ, ਸ੍ਰੀ ਅਰਵਿੰਦਰ ਕੁਮਾਰ ਪ੍ਰਧਾਨ ਉੱਤਰ ਰੇਲਵੇ ਕਰਮਚਾਰੀ ਸੰਘ, ਸ੍ਰੀ ਜੋਗਿੰਦਰ ਸਿੰਘ ਪੰਛੀ, ਮਹਿੰਦਰ ਸਿੰਘ, ਸੁਲਤਾਨ ਸਿੰਘ, ਲਖਵਿੰਦਰ ਸਿੰਘ, ਮੇਹਰ ਸਿੰਘ ਬੱਬੂ, ਲਕੀ, ਗੁਰਮੇਲ ਸਿੰਘ, ਅਮਰਿੰਦਰ ਕੌਰ, ਨੀਸ਼ਾ ਰਾਣੀ, ਜਸਕੀਰਤ ਕੌਰ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਬਾਪਰ ਕਾਲਜ, ਜਸਵੀਰ ਸਿੰਘ, ਰਾਮਪਾਲ, ਅਜੈਬ ਸਿੰਘ ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਜਿਲ੍ਹਾ ਪਟਿਆਲਾ ਦੀਆਂ ਤਕਰੀਬਨ 15 ਯੂਨੀਅਨਾਂ ਨੇ ਭਾਗ ਲਿਆ ।
Punjab Bani 19 March,2025
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਅਜਲਾਸ ਦੀਆਂ ਤਿਆਰੀਆਂ ਮੁਕੰਮਲ
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਅਜਲਾਸ ਦੀਆਂ ਤਿਆਰੀਆਂ ਮੁਕੰਮਲ ਪਟਿਆਲਾ : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲਾ ਪਟਿਆਲਾ ਦੀ ਅੱਜ ਇੱਕ ਭਰਵੀਂ ਮੀਟਿੰਗ ਲਖਵਿੰਦਰ ਸਿੰਘ ਖਾਨਪੁਰ ਤੇ ਜਸਵਿੰਦਰ ਸਿੰਘ ਸੌਜਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ ਜਿਸ ਵਿੱਚ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ 16 ਮਾਰਚ ਨੂੰ ਹੋ ਰਹੇ ਅਜਲਾਸ ਦੀਆਂ ਤਿਆਰੀਆਂ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਅਜਲਾਸ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਜਲਾਸ ਦੀ ਤਿਆਰੀ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਤੇ ਕੰਮ ਦੀ ਵੰਡ ਕੀਤਾ ਗਿਆ,ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਦਰਸ਼ਨ ਬੇਲੂ ਮਾਜਰਾ, ਹਰਦੇਵ ਸਿੰਘ ਸਮਾਣਾ, ਦਿਆਲ ਸਿੰਘ ਸਿੱਧੂ, ਗੀਤ ਸਿੰਘ ਕਕਰਾਲਾ ਨੇ ਕਿਹਾ ਕਿ ਸਮੁੱਚੀਆਂ ਕਮੇਟੀਆਂ ਭਾਂਵੇ ਉਹ ਪੈਲਸ ਦੀ ਕਮੇਟੀ ਹੈ ਜਾ ਲੰਗਰ ਕਮੇਟੀ ਹੈ ਤੇ ਹੋਰ ਕਮੇਟੀਆਂ ਜਿਵੇਂ ਕਿ ਡੈਕੋਰੇਸ਼ਨ ਕਮੇਟੀ ਆਦਿ ਨੇ ਉਹ ਆਪਣਾ ਆਪਣਾ ਕੰਮ ਪੂਰੀ ਤਨਦੇਹੀ ਨਾਲ ਨਿਭਾਉਣਗੀਆਂ ਤੇ ਅਜਲਾਸ ਨੂੰ ਇੱਕ ਨਿਵੇਕਲਾ ਅਜਲਾਸ ਬਣਾਉਣ ਲਈ ਆਪਣਾ ਰੋਲ ਅਦਾ ਕਰਨਗੀਆਂ ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼ੇਰ ਸਿੰਘ ਸਰਹੰਦ ਅਮਰਜੀਤ ਲਾਛੜੂ ਕਲਾ, ਸਮਸੇਰ ਸਿੰਘ,ਅਮਰਜੀਤ ਸਿੰਘ ਬੋਸਰ ਕਲਾਂ,ਭਿੰਦਰ ਘੱਗਾ ਗੁਰਮੇਲ ਸਿੰਘ ਬਿਸਨਪੁਰਾ, ਨਰੇਸ ਬੋਸਰ ਕਲਾਂ, ਜੋਗਾ ਸਿੰਘ ਵਜੀਦਪੁਰ,ਹਰਪਾਲ ਸਿੰਘ ਹਾਮਝੈੜੀ, ਗੁਰਦੇਵ ਕੌਰ ਬੋਸਰ, ਨਾਜਮਾ ਬੇਗਮ,ਮਨਜੀਤ ਕੋਰ ਸਮਾਣਾ ਪਰਮਜੀਤ ਕੌਰ ਤੇ ਗੁਰਬਚਨ ਸਿੰਘ ਬਨੇਰਾ ਆਦਿ ਆਗੂ ਵੱਖ ਵੱਖ ਰੇਂਜਾਂ ਨਾਲ ਸੰਬੰਧਿਤ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਟੀਮਾਂ ਲੈ ਕੇ ਇਸ ਅਜਲਾਸ ਵਿੱਚ ਲਗਾਤਾਰ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ ਤੇ ਉਨਾ ਚਿਰ ਪੂਰੀ ਤਰਾਂ ਡਟੇ ਰਹਿਣਗੇ ਜਿੰਨਾ ਚਿਰ ਅਜਲਾਸ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੋ ਜਾਂਦਾ
Punjab Bani 12 March,2025
ਸੀ-ਪਾਈਟ ਕੈਂਪ ਨਾਭਾ ਨੇ 'ਯੁੱਧ ਨਸ਼ਿਆਂ ਵਿਰੁੱਧ' ਬੈਨਰ ਹੇਠ ਕੱਢੀ ਰੈਲੀ
ਸੀ-ਪਾਈਟ ਕੈਂਪ ਨਾਭਾ ਨੇ 'ਯੁੱਧ ਨਸ਼ਿਆਂ ਵਿਰੁੱਧ' ਬੈਨਰ ਹੇਠ ਕੱਢੀ ਰੈਲੀ ਨਾਭਾ/ਪਟਿਆਲਾ, 12 ਮਾਰਚ : ਪੰਜਾਬ ਦੇ ਯੁਵਕਾਂ ਦੇ ਸਿਖਲਾਈ ਤੇ ਰੁਜ਼ਗਾਰ ਕੇਂਦਰ ਸੀ-ਪਾਈਟ ਕੈਂਪ ਨਾਭਾ, ਵੱਲੋਂ ’ਯੁੱਧ ਨਸ਼ਿਆਂ ਵਿਰੁੱਧ’ ਬੈਨਰ ਹੇਠ ਇੱਕ ਰੈਲੀ ਆਯੋਜਿਤ ਕੀਤੀ ਗਈ। ਤਹਿਸੀਲ ਕੰਪਲੈਕਸ ਦੇ ਗੇਟ ਤੋਂ ਇਸ ਰੈਲੀ ਨੂੰ ਡੀ ਐਸ ਪੀ ਨਾਭਾ ਮਨਦੀਪ ਕੌਰ ਚੀਮਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਕੈਂਪ ਦੇ ਟਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਲੋਕਾਂ ਵਿੱਚ ਨਸ਼ਿਆਂ ਦੀ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨਾ ਹੈ। ਮਾਸਟਰ ਹਰਦੀਪ ਸਿੰਘ, ਪੀਟੀਆਈ ਹਰਪਾਲ ਸਿੰਘ ਅਤੇ ਕੈਂਪ ਦੇ ਸਟਾਫ਼ ਤਰਸੇਮ ਸਿੰਘ, ਗੁਰਸੇਵਕ ਸਿੰਘ, ਸਿੰਦਰ ਕੁਮਾਰ, ਮੁਕੇਸ਼ ਕੁਮਾਰ ਅਤੇ ਕੈਂਪ ਦੇ ਲਗਭਗ 60/70 ਯੁਵਕਾਂ ਨੇ ਭਾਗ ਲਿਆ । ਇਹ ਰੈਲੀ ਤਹਿਸੀਲ ਕੰਪਲੈਕਸ ਦੇ ਗੇਟ ਤੋਂ ਸ਼ੁਰੂ ਹੋ ਕੇ ਬੌੜਾਂਗੇਟ ,ਹਸਪਤਾਲ ਅਤੇ ਬਾਜ਼ਾਰ ਦੀਆਂ ਗਲੀਆਂ ਵਿੱਚੋਂ ਲੰਘਦੀ ਹੋਈ ਵਾਪਸ ਸੀ-ਪਾਈਟ ਕੈਂਪ ਵਿੱਚ ਸਮਾਪਤ ਕੀਤੀ ਗਈ । ਇਸ ਰੈਲੀ ਨੂੰ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ ਅਤੇ ਇਸ ਦੀ ਪ੍ਰਸ਼ੰਸਾ ਕੀਤੀ ਗਈ । ਸੀ-ਪਾਈਟ ਕੈਂਪ ਜਿੱਥੇ ਪੰਜਾਬ ਦੇ ਬੇਰੁਜ਼ਗਾਰ ਯੁਵਕਾਂ ਨੂੰ ਪੁਲਸ, ਫ਼ੌਜ ਤੇ ਅਰਧ ਸੈਨਿਕ ਬਲਾਂ ਵਿੱਚ ਭਰਤੀ ਹੋਣ ਲਈ ਮੁਢਲੀ ਸਿਖਲਾਈ ਪ੍ਰਦਾਨ ਕਰਦਾ ਹੈ, ਉਸ ਦੇ ਨਾਲ-ਨਾਲ ਇਸ ਨੇ ਇੱਕ ਨਵੇਕਲੀ ਛਾਪ ਨਸ਼ਿਆਂ ਵਿਰੁੱਧ ਰੈਲੀ ਕੱਢ ਕੇ ਛੱਡੀ ਹੈ। ਟਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਮੇਜਰ ਜਨਰਲ ਰਾਮਵੀਰ ਸਿੰਘ ਮਾਨ ਡਾਇਰੈਕਟਰ ਜਨਰਲ ਸੀ-ਪਾਈਟ ਚੰਡੀਗੜ੍ਹ,ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੇਂ ਸਮੇਂ ਤੇ ਐਂਟੀ ਡਰੱਗਸ ਨਸ਼ਿਆਂ ਵਿਰੁੱਧ ਪ੍ਰੋਗਰਾਮ ਸੀ-ਪਾਈਟ ਕੈਂਪ ਵਿੱਚ ਕਰਵਾਏ ਜਾਂਦੇ ਹਨ ।
Punjab Bani 12 March,2025
ਚੌਥਾ ਦਰਜਾ ਮੁਲਾਜਮਾਂ ਨੇ ਪੰਜਾਬ ਵਿਚਲੇ ਸਰਕਾਰੀ ਕਾਲਜਾਂ ਅੱਗੇ ਕੀਤੀਆਂ ਅਰਥੀ ਫੁੱਕ ਰੈਲੀਆਂ : ਦਰਸ਼ਨ ਲੁਬਾਣਾ, ਰਣਜੀਤ ਰਾਣਵਾਂ
ਚੌਥਾ ਦਰਜਾ ਮੁਲਾਜਮਾਂ ਨੇ ਪੰਜਾਬ ਵਿਚਲੇ ਸਰਕਾਰੀ ਕਾਲਜਾਂ ਅੱਗੇ ਕੀਤੀਆਂ ਅਰਥੀ ਫੁੱਕ ਰੈਲੀਆਂ : ਦਰਸ਼ਨ ਲੁਬਾਣਾ, ਰਣਜੀਤ ਰਾਣਵਾਂ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਸੱਦੇ ਤੇ ਇੱਥੇ ਸਰਕਾਰੀ ਮਹਿੰਦਰਾ,ਵੂਮੈਨ ਕਾਲਜਾਂ ਅੱਗੇ ਪੰਜਾਬ ਸਰਕਾਰ ਤੇ ਉਚੇਰੀ ਸਿੱਖਿਆ ਅਧਿਕਾਰੀਆਂ ਦੀਆਂ ਅਰਥੀਆਂ ਸਾੜੀਆਂ ਗਈਆਂ, ਇਸ ਦੀ ਅਗਵਾਈ ਸੁਬਾਈ ਆਗੂ ਸੁਖਦੇਵ ਸਿੰਘ ਸੁਤਰਾਪੁਰੀ, ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਜ਼ਸਵਿੰਦਰ ਪਾਲ ਉੱਘੀ, ਬਲਜਿੰਦਰ ਸਿੰਘ, ਮੇਲਾ ਸਿੰਘ ਪੁੰਨਾਂਵਾਲ, ਵੇਦ ਪ੍ਰਕਾਸ਼ ਜਲੰਧਰ, ਰਾਮ ਲਾਲ ਰਾਮਾਂ, ਸੁਰਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਹਾਂਡਾ, ਗੁਰਤੇਜ਼ ਸਿੰਘ ਗਿੱਲ ਆਦਿ ਨੇ ਕੀਤੀ, ਇਹਨਾਂ ਮੁਲਾਜਮ ਆਗੂਆਂ ਦਾ ਦੋਸ਼ ਸੀ ਕਿ ਯੂਨੀਅਨ ਪੰਜਾਬ ਵਿਚਲੇ 64 ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਡੀ. ਸੀ. ਰੇਟਾਂ ਦੇ ਕਰਮੀਆਂ ਨੂੰ ਨਿਯਮਤ ਨਹੀਂ ਕੀਤਾ ਜਾ ਰਿਹਾ, ਘੱਟੋ—ਘੱਟ ਉਜਰਤਾਂ ਤੇ ਬਣਦੀਆਂ ਸਹੁਲਤਾਂ ਮਾਨਯੋਗ ਉੱਚ ਅਦਾਲਤਾਂ ਦੇ ਫੈਸਲੇ ਆਉਣ ਤੋਂ ਬਾਅਦ ਵੀ ਨਹੀਂ ਦਿੱਤੀਆਂ ਜਾ ਰਹੀਆਂ । ਕਾਲਜਾਂ ਦੇ ਮੁੱਖੀਆਂ ਦੀਆਂ ਮਨ-ਮਰਜੀਆਂ ਚਲ ਰਹੀਆਂ ਹਨ ਤੇ ਬਗੈਰ ਕਿਸੇ ਕਾਰਨਾਂ ਕਰਕੇ ਕੰਮਾਂ ਤੋਂ ਫਾਰਗ ਕਰਕੇ ਆਪਣੇ ਚਹੇਤੇ ਭਰਤੀ ਕੀਤੇ ਜਾ ਰਹੇ ਹਨ। ਕੱਚੇ ਕਰਮੀਆਂ ਦੀਆਂ ਬਰੇਕਾਂ ਪਾਕੇ ਉਹਨਾਂ ਦੀਆਂ ਤਨਖਾਹਾਂ ਕੱਟੀਆ ਜਾਂਦੀਆਂ ਹਨ। ਕੋਵਿਡ ਕਾਲ ਸਮੇਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਚੌਥਾ ਦਰਜਾ ਕਰਮੀਆਂ ਨੂੰ ਪਰਮੋਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ, ਅਹੁਦਾ ਵੀ ਨਹੀਂ ਬਦਲਿਆ ਜਾ ਰਿਹਾ । ਕਾਲਜਾਂ ਵਿੱਚ ਤਕਰੀਬਨ 600 ਚੌਥਾ ਦਰਜਾ ਕਰਮੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਇਨ੍ਹਾਂ ਖਾਲੀ ਅਸਾਮੀਆਂ ਵਿਰੁੱਧ ਕੱਚੇ ਕਰਮੀਆਂ ਨੂੰ ਪੱਕਾ ਕਰਨ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰੰਤੂ ਕਾਲਜਾਂ ਦੇ ਮੁੱਖੀ ਆਪਣੇ ਚਹੇਤਿਆਂ ਨੂੰ ਹੀ ਪੱਕਾ ਕਰ ਰਹੇ ਹਨ ਅਤੇ ਬਦਲਾ ਲਊ ਭਾਵਨਾਂ ਨਾਲ ਬਦਲੀਆਂ ਕੀਤੀਆਂ ਜਾਂਦੀਆਂ ਹਨ । ਕਾਲਜਾਂ ਵਿੱਚ ਬਗਾਰਾਂ ਕਰਾਉਣ ਤੇ ਕੁਰੱਪਸ਼ਨ ਦਾ ਬੋਲਬਾਲਾ ਹੈ । ਮੁਕਤਸਰ ਸਾਹਿਬ ਕਾਲਜ ਵਿੱਚੋਂ ਮੇਲ ਤੇ ਫੀਮੇਲ ਕਰਮੀਆਂ ਨੂੰ ਕੰਮਾਂ ਤੋਂ ਬਦਲਾ ਲਊ ਭਾਵਨਾ ਨਾਲ ਫਾਰਗ ਕੀਤਾ ਗਿਆ ਹੈ । ਲੰਮੇ ਸਮੇਂ ਤੋਂ ਕਾਲਜਾਂ ਵਿੱਚ ਗਰਮ ਤੇ ਠੰਡੀਆਂ ਵਰਦੀਆਂ ਨਹੀਂ ਮਿਲ ਰਹੀਆਂ ਸਮੇਤ ਦੋ ਦਰਜਨ ਮੰਗਾਂ ਸ਼ਾਮਲ ਸਨ । ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਪੰਜਾਬ ਵਿਚਲੇ ਕਾਲਜਾਂ ਦੇ ਚੌਥਾਂ ਦਰਜਾ ਕਰਮਚਾਰੀਆਂ ਕੱਚਿਆਂ ਤੇ ਪੱਕਿਆਂ ਦੀਆਂ ਮੰਗਾਂ ਤੇ ਹਾਲਾਤਾਂ ਨੂੰ ਲੈ ਕੇ 2016 ਤੋਂ ਉਚੇਰੀ ਸਿੱਖਿਆ ਮੰਤਰੀ ਸਮੇਤ ਉਚੇਰੀ ਸਿੱਖਿਆ ਸਕੱਤਰ ਤੇ ਡਾਇਰੈਕਟਰ ਉਚੇਰੀ ਸਿੱਖਿਆ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ ਹਨ ਪਰੰਤੂ ਪਨਤਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ, ਜਿਸ ਕਰਕੇ 11 ਤੇ 12 ਮਾਰਚ ਨੂੰ ਸਮੁੱਚੇ ਕਾਲਜਾਂ ਅੱਗੇ ਅਰਥੀ ਫੂਕ ਰੈਲੀਆਂ ਕੀਤੀਆਂ ਗਈਆਂ ਹਨ । ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਤਿੰਨ ਸਾਲਾਂ ਵਿੱਚ ਪੂਰਾ ਨਾ ਕਰਨ ਤੇ ਜ਼ੋਰਦਾਰ ਪਿੱਟ ਸਿਆਪਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਵੱਖ—ਵੱਖ ਵਿਭਾਗ ਵਿੱਚ ਕੰਮ ਕਰ ਰਹੇ ਵਰਕਚਾਰਜ, ਟੈਂਪਰੇਰੀ, ਦਿਹਾੜੀਦਾਰ, ਐਡਹਾਕ, ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀਆਂ ਸੇਵਾਵਾਂ ਅਕਤੂਬਰ 2016 ਦੀ ਮਿਤੀ ਅਨੁਸਾਰ ਕੀਤੀਆਂ ਜਾਣ ਅਤੇ ਘੱਟੋ—ਘੱਟ ਉਜਰਤਾਂ 36000 ਰੁਪਏ ਨਿਸ਼ਚਿਤ ਕਰਨ ਦੀ ਮੰਗ ਵੀ ਕੀਤੀ ਗਈ, ਇਸ ਤਰ੍ਹਾਂ ਮਿਤੀ 25 ਮਾਰਚ ਨੂੰ ਕਿਰਤ ਕਮਿਸ਼ਨਰ ਦਫਤਰ ਮੋਹਾਲੀ ਵਿਖੇ ਪੰਜਾਬ (ਏਟਕ) ਵੱਲੋਂ ਕੀਤੀ ਜਾਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਗਿਆ । ਅੱਜ ਦੀ ਲੋਕਲ ਰੈਲੀ ਵਿੱਚ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਸ਼ਿਵ ਚਰਨ, ਸੁਨੀਲ ਦੱਤ, ਹਰਬੰਸ ਵਰਮਾ, ਰਾਮ ਜੋਧਾ, ਲਖਵੀਰ ਸਿੰਘ, ਬੁਧ ਰਾਮ, ਦਿਆ ਸੰਕਰ, ਸੁਨੀਲ ਦੱਤ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਬਬੀਤਾ, ਮਾਇਆ, ਸੁਖਦੇਵ ਸਿੰਘ, ਸੋਨੂੰ, ਆਦਿ ਸ਼ਾਮਲ ਸਨ ।
Punjab Bani 11 March,2025
ਕਿਸਾਨਾਂ ਦੇ ਨਾਅਰਿਆਂ ਨਾਲ ਗੁੰਜਿਆ ਸਹਿਰ ਪਟਿਆਲਾ
ਪਟਿਆਲਾ 11 ਮਾਰਚ : ਮੁੱਖ ਮੰਤਰੀ ਵੱਲੋ ਕਿਸਾਨ ਆਗੂਆਂ ਨਾਲ ਮੀਟਿੰਗ ਦੋਰਾਨ ਕੀਤੇ ਦੁਰਵਿਵਹਾਰ ਅਤੇ ਵੱਡੀ ਗਿਣਤੀ ਕਿਸਾਨਾ ਨੂੰ ਠਾਣਿਆਂ ਤੇ ਜੇਲਾ ਵਿਚ, ਬੰਦ ਕਰਨ ਦੇ ਰੋਸ ਵਜੋ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਅੱਜ ਪਟਿਆਲੇ ਨਾਲ ਸੰਬੰਧਿਤ ਕਿਸਾਨਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਠੋਕੇ ਅਤੇ ਪਟਿਆਲਾ ਸ਼ਹਿਰ ਅੰਦਰ ਰੋਸ਼ ਮਾਰਚ ਵੀ ਕੀਤਾ । ਕਿਸਾਨਾਂ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵਿਧਾਇਕ ਸਨੌਰ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ। ਇਕੱਤਰ ਹੋਏ ਵੱਡੀ ਗਿਣਤੀ ਵਿੱਚ ਕਿਸਾਨ ਮਰਦ ਤੇ ਔਰਤਾਂ ਦੇ ਧਰਨੇ ਦੀ ਅਗਵਾਈ ਦਵਿੰਦਰ ਪੂਨੀਆਂ, ਦਰਸ਼ਨ ਬੇਲੂ ਮਾਜਰਾ, ਅਵਤਾਰ ਕੌਰਜੀਵਾਲਾ, ਸੁਖਵਿੰਦਰ ਸਿੰਘ ਬਾਰਨ, ਨਰਿੰਦਰ ਸਿੰਘ ਲੈਹਲਾ, ਬੂਟਾ ਸਿੰਘ ਸਾਦੀਪੁਰ, ਗੁਰਬਚਨ ਸਿੰਘ ਕਨਸੁਹਾ, ਜਸਵੀਰ ਸਿੰਘ ਰਾਜੂ ਖੇੜੀ ਤੇ ਜੈ ਰਾਮ ਭਾਨਰਾ ਨੇ ਕੀਤੀ। ਹਰਮੀਤ ਸਿੰਘ ਪਠਾਣ ਮਾਜਰਾ ਦੀ ਕੋਠੀ ਅਗੇ ਦਿੱਤੇ ਵਿਸ਼ਾਲ ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਆਗੂਆਂ ਬਲਰਾਜ ਜੋਸੀ, ਗੁਰਚਰਨ ਸਿੰਘ, ਨਰਿੰਦਰ ਸਿੰਘ ਲੇਹਲਾਂ, ਜੈ ਰਾਮ ਭਾਨਰਾ, ਸੁਖਵਿੰਦਰ ਸਿੰਘ ਲਾਲੀ, ਜਰਨੈਲ ਸਿੰਘ ਪੰਜੋਲਾ, ਰਾਜ ਕਿਸਨ ਨੂਰ ਖੇੜੀਆਂ, ਹਰਦਿਆਲ ਸਿੰਘ ਭਾਨਰਾ, ਸੁਰਿੰਦਰ ਸਿੰਘ ਖਾਲਸਾ, ਜਸਵੀਰ ਸਿੰਘ ਖੇੜੀ ਰਾਜੂ, ਹਰਮਨਦੀਪ ਸਿੰਘ, ਸੁਖਮਿੰਦਰ ਸਿੰਘ ਬਾਰਨ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਗੁੱਸੇ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਜਿੱਥੇ ਵੱਖ-ਵੱਖ ਸਮੇਂ ਤੇ ਹੁਣ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਭੁਗਤਣਾ ਪਵੇਗਾ, ਉੱਥੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਲੋਕ ਰੋਹ ਦਾ ਟਾਕਰਾ ਕਰਨਾ ਪਵੇਗਾ ।
ਸਰਕਾਰ ਦੀ ਧੱਕੇਸ਼ਾਹੀ ਨੂੰ ਨਹੀ ਕੀਤਾ ਜਾਵੇਗਾ ਬਰਦਾਸ਼ਤ
ਇਸ ਮੌਕੇ ਕਿਸਾਨ ਨੇਤਾ ਰਮਿੰਦਰ ਪਟਿਆਲਾ ਨੇ ਆਖਿਆ ਕਿ ਸਰਕਾਰਾਂ ਵਲੋ ਲਗਾਤਾਰ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਅਤਿਆਚਾਰ ਕੀਤਾ ਜਾ ਰਿਹਾਹੈ, ਜਿਸਨੂੰ ਹੁਣ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜਦੋਂ ਤੱਕ ਕਿਸਾਨ ਆਪਣੇ ਹੱਕ ਨਹੀ ਲੈ ਲੈਂਦੇ, ਉਦੋ ਤੱਕ ਉਨ੍ਹਾ ਦਾ ਸੰਘਰਸ਼ ਇਸੇ ਤਰ੍ਹਾ ਜਾਰੀ ਰਹੇਗਾ ।ਪਿੰਡਾਂ ਅੰਦਰ ਕੀਤਾ ਜਾਵੇਗਾ ਵਿਰੋਧ : ਬੂਟਾ ਸ਼ਾਦੀਪੁਰ
ਇਸ ਮੌਕੇ ਕਿਸਾਨ ਨੇਤਾ ਬੂਟਾ ਸਿੰਘ ਸ਼ਾਦੀਪੁਰ ਨੇ ਆਖਿਆ ਕਿ ਹੁਣ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ'ਤੇ ਚਲ ਪਈ ਹੈ। ਕਿਸਾਨਾਂ ਦੇ ਨਾਲ ਮੁੱਖ ਮੰਤਰੀ ਵਲੋ ਚੰਗਾ ਵਿਵਹਾਰ ਨਹੀ ਕੀਤਾ ਜਾ ਰਿਹਾ, ਜੋਕਿ ਨਿੰਦਣਯੋਗ ਹੈ। ਉਨ੍ਹਾ ਕਿਹਾ ਕਿ ਅਗਾਮੀ ਚੋਣਾਂ ਦੌਰਾਨ ਪਿੰਡਾਂ ਅੰਦਰ ਸਰਕਾਰ ਦੇ ਨੁਮਾਇੰਦਿਆਂ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਧਕੇ ਨਾਲ ਜੇਲਾਂ ਅੰਦਰ ਡਕਿਆ ਹੈ, ਜਿਸਦਾ ਖਾਮਿਆਜਾ ਉਸਨੂੰ ਭੁਗਤਨਾ ਪਵੇਗਾ । Punjab Bani 11 March,2025
ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਗੇਟ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ
ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਗੇਟ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ ਮਹਿਲਾ ਅਧਿਆਪਕ ਖਿਲਾਫ ਲਗਾਏ ਪਾਸ ਕਰਵਾਉਣ ਲਈ ਪੈਸੇ ਮੰਗਣ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜਾਮ ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਿੰਸੀਪਲ ਦਫਤਰ ਦੇ ਸਾਹਮਣੇ ਧਰਨਾ ਦੇਣ ਤੋਂ ਬਾਅਦ ਕਾਲਜ ਦਾ ਮੇਨ ਗੇਟ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਸਵੇਰੇ 11 ਵਜੇ ਸ਼ੁਰੂ ਕੀਤਾ ਧਰਨਾ ਸ਼ਾਮ 4 ਵਜੇ ਤੱਕ ਜਾਰੀ ਰਿਹਾ । ਇਸ ਮੌਕੇ ਰੋਸ਼ ਪ੍ਰਦਰਸਨ ਕਰ ਰਹੇ ਵਿਦਿਆਰਥੀਆਂ ਨੇ ਕਾਲਜ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਮਹਿਲਾ ਅਧਿਆਪਕ ’ਤੇ ਪੇਪਰਾਂ ’ਚ ਪਾਸ ਕਰਵਾਉਣ ਲਈ ਪੈਸੇ ਮੰਗਣ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜਾਮ ਲਗਾਏ ਗਏ । ਇਸ ਸਬੰਧੀ ਕਾਲਜ ਦੇ ਵਿਦਿਆਰਥੀਆਂ ਵਿਕਰਮ ਸਿੰਘ, ਨਵੀਨ, ਅਜੇ ਰੱਖੜਾ ਆਦਿ ਨੇ ਮਹਿਲਾ ਅਧਿਆਪਕ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਕਤ ਅਧਿਆਪਕਾ ਨੇ ਇੱਕ ਆਡੀਓ ਰਾਹੀਂ ਵਿਦਿਆਰਥਣ ਕੋਲੋਂ ਪੇਪਰ ਵਿੱਚ ਪਾਸ ਕਰਾਉਣ ਲਈ ਪੈਸਿਆਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਸ ਵਿਦਿਆਰਥਣ ਨੂੰ ਡਰਾਇਆ ਧਮਕਾਇਆ ਗਿਆ, ਜਿਸ ਕਾਰਨ ਉਹ ਆਪਣੀ ਪੜ੍ਹਾਈ ਛੱਡ ਕੇ ਮਹਿੰਦਰਾ ਕਾਲਜ ਚੋਂ ਚਲੀ ਗਈ । ਵਿਦਿਆਰਥੀਆਂ ਨੇ ਉਕਤ ਅਧਿਆਪਕਾ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਜਾਤੀ ਸੂਚਕ ਸ਼ਬਦਾਂ ਦੀ ਸ਼ਰੇਆਮ ਵਰਤੋਂ ਕਰਨ ਦੀ ਆਡੀਓ ਵੀ ਸਾਹਮਣੇ ਆਈ ਹੈ । ਉਨ੍ਹਾਂ ਕਿਹਾ ਕਿ ਇਸ ਅਧਿਆਪਕਾ ਦੀ ਗਲਤੀ ਕਾਰਨ ਹੀ ਦੋ ਵਿਦਿਆਰਥੀ ਉਸ ਵੱਲੋਂ ਪੜ੍ਹਾਏ ਵਿਸ਼ਿਆਂ ਵਿੱਚ ਫੇਲ ਹੋ ਗਏ ਹਨ । ਵਿਦਿਆਰਥੀਆਂ ਨੇ ਕਿਹਾ ਕਿ ਇਸ ਅਧਿਆਪਕਾ ਨੂੰ ਸਿਆਸੀ ਪੱਧਰ ’ਤੇ ਅਤੇ ਕਾਲਜ ਪ੍ਰਸ਼ਾਸਨ ਵੱਲੋਂ ਸ਼ਹਿ ਪ੍ਰਾਪਤ ਹੈ, ਜਿਸ ਕਾਰਨ ਇਸਦੇ ਖਿਲਾਫ ਲਿਖਤੀ ਤੌਰ ’ਤੇ ਸ਼ਿਕਾਇਤਾਂ ਆਉਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸ ਸਬੰਧੀ ਗੱਲਬਾਤ ਕਰਦਿਆਂ ਕਾਲਜ ਅਨੁਸ਼ਾਸਨ ਕਮੇਟੀ ਦੇ ਮੁਖੀ ਪ੍ਰੋ. ਅਮ੍ਰਿਤ ਸਮਰਾ ਨੇ ਆਖਿਆ ਕਿ ਵਿਦਿਆਰਥੀ ਕੱਲ੍ਹ ਕੁਝ ਹੋਰ ਮਸਲਾ ਲੈ ਕੇ ਆਏ ਸਨ, ਜੋ ਕਿ ਸੁਲਝਾ ਲਿਆ ਗਿਆ ਸੀ ਅਤੇ ਅੱਜ ਕੁਝ ਹੋਰ ਮੰਗਾਂ ਨੂੰ ਲੈ ਕੇ ਆਏ ਸਨ, ਜਿਨ੍ਹਾਂ ਸਬੰਧੀ ਕਾਲਜ ਪ੍ਰਿੰਸੀਪਲ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ । ਉਨ੍ਹਾਂ ਆਖਿਆ ਕਿ ਉਚ ਅਥਾਰਿਟੀ ਇਨਕੁਆਰੀ ਉਪਰੰਤ ਬਣਦੀ ਕਾਰਵਾਈ ਕਰੇਗੀ ।
Punjab Bani 06 March,2025
ਕਿਸਾਨਾਂ ਨੇ ਘੇਰਿਆ ਪਟਿਆਲਾ ਡੀ. ਸੀ. ਦਫ਼ਤਰ : ਸਮੁਚੇ ਦਿਨ ਰਖੀ ਭੁੱਖ ਹੜਤਾਲ
ਕਿਸਾਨਾਂ ਨੇ ਘੇਰਿਆ ਪਟਿਆਲਾ ਡੀ. ਸੀ. ਦਫ਼ਤਰ : ਸਮੁਚੇ ਦਿਨ ਰਖੀ ਭੁੱਖ ਹੜਤਾਲ - ਕੇਂਦਰ ਅਤੇ ਸੂਬਾ ਦੋਵੇ ਸਰਕਾਰ ਕਿਸਾਨਾਂ 'ਤੇ ਤਸੱਦਦ ਕਰ ਰਹੀਆਂ ਹਨ - ਜੇਕਰ ਡਲੇਵਾਲ ਨੂੰ ਕੁੱਝ ਹੋਇਆ ਤਾਂ ਕਿਸਾਨ ਸਾਰਾ ਪੰਜਾਬ ਤੇ ਦੇਸ਼ ਜਾਮ ਕਰਨਗੇ ਪਟਿਆਲਾ : ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਡਲੇਵਾਲ ਦੇ ਮਰਨ ਵਰਤ ਦੇ ਹੱਕ ਵਿਚ ਅੱਜ ਸੈਂਕੜੇ ਕਿਸਾਨਾ ਨੇ ਪਟਿਆਲਾ ਡੀ. ਸੀ. ਦਫ਼ਤਰ ਦਾ ਘਿਰਾਓ ਕੀਤਾ ਅਤੇ 100 ਕਿਸਾਨਾਂ ਨੇ ਪੂਰਾ ਦਿਨ ਭੁੱਖ ਹੜਤਾਲ ਰੱਖੀ । ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ'ਤੇ ਤਸੱਦਦ ਕਰ ਰਹੀਆਂ ਹਨ, ਜੇਕਰ ਡਲੇਵਾਲ ਨੂੰ ਕੁੱਝ ਹੋਇਆ ਤਾਂ ਕਿਸਾਨ ਸਾਰਾ ਪੰਜਾਬ ਜਾਮ ਕਰ ਦੇਣਗੇ । ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਦੀ ਅਗਵਾਈ ਹੇਠ ਡੀ. ਸੀ. ਦਫਤਰ ਪਟਿਆਲਾ ਵਿਖੇ 100 ਕਿਸਾਨਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ । ਕਿਸਾਨ ਨੇਤਾ ਜ਼ੋਰਾਵਰ ਸਿੰਘ ਬਲਬੇੜਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਮਰਨ ਵਰਤ ਸ਼ੁਰੂ ਕੀਤਿਆਂ 100 ਦਿਨ ਹੋ ਗਏ ਹਨ। ਆਪਣੇ ਆਗੂ ਦੀ ਇਹ ਵੱਡੀ ਕੁਰਬਾਨੀ ਨੂੰ ਦੇਖਦਿਆਂ ਅੱਜ ਸੰਸਾਰ ਭਰ ਦੇ ਕਿਸਾਨਾਂ ਨੇ ਡੀ. ਸੀ. ਦਫ਼ਤਰਾਂ ਸਾਹਮਣੇ 100 ਤੋਂ ਵੱਧ ਕਿਸਾਨਾਂ ਨੇ ਸਵੇਰ 9 ਵਜੇ ਸ਼ਾਮ 6 ਵਜੇ ਤੱਕ ਭੁੱਖ ਹੜਤਾਲ ਰੱਖ ਕੇ ਆਪਣੇ ਆਗੂ ਦਾ ਹੋਂਸਲਾ ਵਧਾਇਆ । ਉਨਾ ਦੱਸਿਆ ਕਿ ਕੇਂਦਰ ਦੀ ਸਰਕਾਰ ਲਈ ਇਹ ਭੁੱਖ ਹੜਤਾਲ ਇਕ ਸੰਕੇਤ ਹੈ, ਜੇਕਰ ਕੇਂਦਰ ਸਰਕਾਰ ਦੁਆਰਾ ਜਲਦੀ ਹੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਅਤੇ ਜੇਕਰ ਮਰਨ ਵਰਤ ਤੇ ਬੈਠਿਆਂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਕੁੱਝ ਹੁੰਦਾ ਹੈ ਤਾਂ ਪਿੰਡ ਪਿੰਡ ਹਰ ਕਿਸਾਨ ਡੱਲੇਵਾਲ ਬਣ ਕੇ ਸਰਕਾਰ ਖ਼ਿਲਾਫ਼ ਮਰਨ ਵਰਤ ਸ਼ੁਰੂ ਕਰੇਗਾ, ਇਸ ਲਈ ਇਹੋ ਜਿਹੇ ਹਾਲਾਤ ਵਾਪਰਨ ਤੋਂ ਪਹਿਲਾਂ ਸਰਕਾਰ ਤੁਰੰਤ ਪ੍ਰਭਾਵ ਨਾਲ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ । ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਨੂਰਖੇੜੀਆਂ, ਜ਼ਿਲ੍ਹਾ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਕਾਮੀ ਕਲਾਂ, ਬਖਸ਼ੀਸ਼ ਸਿੰਘ ਹਰਪਾਲਪੁਰ ਬਲਾਕ ਪ੍ਰਧਾਨ ਘਨੌਰ, ਭੁਪਿੰਦਰ ਸਿੰਘ ਰਾਠੀਆਂ ਜਨਰਲ ਸਕੱਤਰ ਬਲਾਕ ਸਨੌਰ, ਸੰਤੋਖ ਸਿੰਘ ਰਾਏਪੁਰ, ਜਸਵੀਰ ਸਿੰਘ ਚੰਦੂਆਂ, ਗੁਰਮੀਤ ਸਿੰਘ ਟਹਿਲਪੁਰਾ, ਬਲਜਿੰਦਰ ਸਿੰਘ ਕਾਮੀ ਕਲਾਂ, ਟਹਿਲ ਸਿੰਘ ਜਲਾਲਪੁਰ, ਦੇਵੀ ਦਿਆਲ ਕਾਮੀ ਕਲਾਂ, ਮੱਖਣ ਸਿੰਘ, ਅਮਨਦੀਪ ਸਿੰਘ ਸੀਲ, ਜਰਨੈਲ ਸਿੰਘ ਮੰਜੋਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਸ਼ਾਮਲ ਸਨ । ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਨੇ ਕਿਸਾਨ ਆਗੂਆਂ ਤੇ ਛਾਪੇਮਾਰੀ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਤਿੰਨ ਮੈਂਬਰੀ ਕਮੇਟੀ ਦੀ ਹੰਗਾਮੀ ਮੀਟਿੰਗ ਸਬਾਈ ਆਗੂ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਤੋਂ ਬਾਅਦ ਦਿਲਬਾਗ ਸਿੰਘ ਹਰੀਗੜ੍ਹ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਲਨੇ ਕਿਹਾ ਜੋ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਡੱਕਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਦੀ ਹੈ ਅਤੇ ਕਿਹਾ ਕਿਸਾਨ ਆਗੂਆਂ ਨੂੰ ਬਿਨਾਂ ਕਿਸੇ ਦੇਰੀ ਬਿਨਾਂ ਸਰਤ ਰਿਹਾਅ ਕੀਤਾ ਜਾਵੇ ਤੇ ਰੋਸ ਮੁਜਾਰੇ ਕਰਨ ਲਈ ਚੰਡੀਗੜ੍ਹ ਵਿੱਚ ਥਾਂ ਦਿੱਤੀ ਜਾਵੇ ਅਤੇ ਜੇਕਰ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਦਾ ਰਵੱਈਆ ਅਪਣਾਉਂਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀਆਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ।
Punjab Bani 06 March,2025
ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਤਹਿਸੀਲਦਾਰ ਕਰਨਗੇ ਅੱਜ ਤੋਂ ਹੜ੍ਹਤਾਲ
ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਤਹਿਸੀਲਦਾਰ ਕਰਨਗੇ ਅੱਜ ਤੋਂ ਹੜ੍ਹਤਾਲ ਫਰੀਦਕੋਟ : ਤਹਿਸੀਲਦਾਰ ਯੂਨੀਅਨ ਦੇ ਕਾਰਜਕਾਰੀ ਸੂਬਾਈ ਪ੍ਰਧਾਨ ਲਛਮਣ ਸਿੰਘ ਨੇ ਸੂਬੇ ਭਰ ਦੇ ਤਹਿਸੀਲਦਾਰਾਂ ਵਲੋਂ 4 ਮਾਰਚ ਨੂੰ ਹੜ੍ਹਤਾਲ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਹੜ੍ਹਤਾਲ ਤਹਿਸੀਲਦਾਰਾਂ ਵਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਮੰਗ ਅਧਿਕਾਰੀਆਂ ਅਤੇ ਵੱਖ-ਵੱਖ ਏਜੰਸੀਆਂ ਵੱਲੋਂ ਉਨ੍ਹਾਂ ਦੇ ਕੰਮ ਵਿੱਚ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਦੀ ਹੈ। ਯੂਨੀਅਨ ਵੱਲੋਂ ਦਿੱਤੇ ਸੁਝਾਵਾਂ ’ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਪਰ ਜੇਕਰ ਕਿਸੇ ਕਿਸਮ ਦੀ ਬੇਨਿਯਮੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਹਿਸੀਲਦਾਰ ਵਿਰੁੱਧ ਕੇਸ ਦਰਜ ਕੀਤਾ ਜਾਂਦਾ ਹੈ ਜਦੋਂ ਕਿ ਹਰ ਰੋਜ਼ ਸੈਂਕੜੇ ਰਜਿਸਟਰੀਆਂ ਹੁੰਦੀਆਂ ਹਨ । ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਕਈ ਵਾਰ ਲੋਕ ਗਲਤ ਦਸਤਾਵੇਜ਼ ਤਿਆਰ ਕਰ ਲੈਂਦੇ ਹਨ ਪਰ ਫੜੇ ਨਹੀਂ ਜਾਂਦੇ ਅਤੇ ਜੇਕਰ ਉਹ ਇਸ ਬਾਰੇ ਪਤਾ ਲੱਗਣ ’ਤੇ ਸ਼ਿਕਾਇਤ ਕਰਦੇ ਹਨ ਤਾਂ ਪਹਿਲਾ ਸ਼ੱਕ ਤਹਿਸੀਲਦਾਰ ’ਤੇ ਹੀ ਪੈਂਦਾ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਮੂਹ ਤਹਿਸੀਲਦਾਰਾਂ ਵਲੋਂ ਲੁਧਿਆਣਾ ਵਿਖੇ ਇਕੱਠੇ ਹੋ ਕੇ ਆਉਣ ਵਾਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ । ਤਹਿਸੀਲਦਾਰ ਯੂਨੀਅਨ ਦੇ ਕਾਰਜਕਾਰੀ ਸੂਬਾਈ ਪ੍ਰਧਾਨ ਲਛਮਣ ਸਿੰਘ ਨੇ ਦੱਸਿਆ ਕਿ ਸਰਕਾਰ, ਅਧਿਕਾਰੀਆਂ ਅਤੇ ਏਜੰਸੀਆਂ ਦਾ ਵਤੀਰਾ ਉਨ੍ਹਾਂ ਪ੍ਰਤੀ ਠੀਕ ਨਹੀਂ ਹੈ, ਇਸ ਲਈ ਤਹਿਸੀਲਦਾਰ ਪਹਿਲਾਂ ਵੀ ਆਪਣੇ ਮਾਣ-ਸਨਮਾਨ ਅਤੇ ਹੱਕਾਂ ਲਈ ਸਰਕਾਰ ਅੱਗੇ ਆਵਾਜ਼ ਉਠਾਉਂਦੇ ਰਹੇ ਹਨ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ । ਇਸ ਤੋਂ ਇਲਾਵਾ ਸਰਕਾਰ ਵੀ ਉਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਹੀ, ਇਸ ਲਈ ਇੱਕ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ ਅਤੇ ਭਵਿੱਖੀ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ, ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਗਲਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।
Punjab Bani 02 March,2025
ਮਨਰੇਗਾ ਵਰਕਰਾਂ ਨੇ ਡੀ ਸੀ ਦਫ਼ਤਰ ਦਾ ਕੀਤਾ ਘਿਰਾਓ : ਕੀਤੀ ਜੋਰਦਾਰ ਨਾਅਰੇਬਾਜ਼ੀ
ਮਨਰੇਗਾ ਵਰਕਰਾਂ ਨੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ : ਕੀਤੀ ਜੋਰਦਾਰ ਨਾਅਰੇਬਾਜ਼ੀ - ਦਫ਼ਤਰ ਅੱਗੇ ਵਰਕਰਾਂ ਨੇ ਰੋਸ ਵਜੋ ਦਰੱਖਤ 'ਤੇ ਮੰਗ ਪੱਤਰ ਲਟਕਾਇਆ ਪਟਿਆਲਾ : ਪ੍ਰਸ਼ਾਸਕੀ ਅਤੇ ਰਾਜਨੀਤਿਕ ਉਦਾਸੀਨਤਾ ਤੋਂ ਤੰਗ ਆ ਕੇ, ਸੈਂਕੜੇ ਮਨਰੇਗਾ ਵਰਕਰਾਂ ਨੇ ਅੱਜ ਡੈਮੋਕ੍ਰੇਟਿਕ ਮਨਰੇਗਾ ਫਰੰਟ ਦੀ ਅਗਵਾਈ ਹੇਠ ਪਟਿਆਲਾ ਡੀ. ਸੀ. ਦਫ਼ਤਰ ਦਾ ਘਿਰਾਓ ਕਰਦਿਆਂ ਵਿਰੋਧ ਪ੍ਰਦਰਸ਼ਨ ਕਰਕੇ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਰਕਰਾਂ ਨੇ ਡੀਸੀ ਦਫ਼ਤਰ ਦੇ ਬਾਹਰ ਦਰੱਖਤ 'ਤੇ ਆਪਣੀਆਂ ਮੰਗਾਂ ਲਟਕਾਉਣ ਦਾ ਫੈਸਲਾ ਕੀਤਾ । ਇਸ ਮੌਕੇ ਮਜ਼ਦੂਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿੱਚ ਡੀਸੀ ਪਟਿਆਲਾ ਨੂੰ ਭ੍ਰਿਸ਼ਟਾਚਾਰ ਅਤੇ ਮਨਰੇਗਾ ਐਕਟ ਦੀ ਉਲੰਘਣਾ ਨੂੰ ਉਜਾਗਰ ਕਰਨ ਵਾਲੀਆਂ ਸੈਂਕੜੇ ਅਰਜ਼ੀਆਂ ਸੌਂਪੀਆਂ ਸਨ । ਉਨ੍ਹਾਂ ਨੂੰ 5 ਨਵੰਬਰ ਤੱਕ ਹਰੇਕ ਅਰਜ਼ੀ ਦਾ ਹੱਲ ਕਰਨ ਦਾ ਵਾਅਦਾ ਕਰਨਾ ਪਿਆ ਸੀ ਪਰ ਹੁਣ ਤੱਕ ਇਸ ਨੂੰ ਟਾਲਿਆ ਜਾ ਰਿਹਾ ਹੈ । ਡੀ. ਐਮ. ਐਫ. ਦੇ ਸੂਬਾ ਪ੍ਰਧਾਨ ਰਾਜਕੁਮਾਰ ਨੇ ਦੋਸ਼ ਲਗਾਇਆ ਕਿ ਇਨ੍ਹਾਂ ਅਣਚਾਹੇ ਉਲੰਘਣਾਵਾਂ ਕਾਰਨ ਹੀ ਪ੍ਰੋਜੈਕਟ ਸਾਈਟਾਂ 'ਤੇ ਕੋਈ ਸੁਰੱਖਿਆ ਪ੍ਰਬੰਧ ਨਹੀਂ ਹੁੰਦੇ ਅਤੇ ਦੋ ਹਫ਼ਤੇ ਪਹਿਲਾਂ ਕੰਮ 'ਤੇ ਇੱਕ ਔਰਤ ਨੂੰ ਰੇਲਗੱਡੀ ਹੇਠਾਂ ਕੁਚਲ ਦਿੱਤਾ ਗਿਆ ਸੀ ਜਦੋਂ ਕਿ 30 ਹੋਰ ਮਜ਼ਦੂਰ ਮੌਤ ਤੋਂ ਬਚਣ ਲਈ ਭੱਜ ਗਏ ਸਨ । ਡੀ. ਐਮ. ਐਫ. ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਨੇ ਕਿਹਾ ਕਿ ਸੁਰੱਖਿਆ ਉਪਾਵਾਂ ਤੋਂ ਇਲਾਵਾ, ਸਤੰਬਰ ਵਿੱਚ ਸਾਡੀਆਂ ਸ਼ਿਕਾਇਤਾਂ ਵਿੱਚ ਜਾਅਲੀ ਪ੍ਰੋਜੈਕਟਾਂ ਜਿਵੇਂ ਕਿ ਪਹਿਲਾਂ ਹੀ ਪੱਧਰੀ ਜ਼ਮੀਨਾਂ ਨੂੰ ਪੱਧਰਾ ਕਰਨਾ, ਜਾਅਲੀ ਹਾਜ਼ਰੀ ਦੀਆਂ ਘਟਨਾਵਾਂ, ਮਜ਼ਦੂਰਾਂ ਨੂੰ ਪ੍ਰੋਜੈਕਟ ਦਾ ਅਲਾਟਮੈਂਟ ਪੱਤਰ ਜਾਰੀ ਨਾ ਕਰਨਾ ਅਤੇ ਗੈਰ-ਕਾਨੂੰਨੀ ਤੌਰ 'ਤੇ ਅਧਿਕਾਰੀਆਂ ਦੀ ਸੇਵਾ ਵਿੱਚ ਤਾਇਨਾਤ ਕਰਨਾ, ਮਨਰੇਗਾ ਪੋਰਟਲ 'ਤੇ ਕੰਮ ਦੀ ਮੰਗ ਦੀ ਰਜਿਸਟ੍ਰੇਸ਼ਨ ਨਾ ਕਰਨਾ ਅਤੇ ਹੋਰ ਬਹੁਤ ਸਾਰੀਆਂ ਸ਼ਾਮਲ ਸਨ। ਕਿਸੇ ਵੀ ਅਰਜ਼ੀ ਦਾ ਹੱਲ ਨਹੀਂ ਕੀਤਾ ਗਿਆ ਹੈ ਜਦੋਂ ਕਿ ਐਕਟ ਸੱਤ ਦਿਨਾਂ ਵਿੱਚ ਸ਼ਿਕਾਇਤ ਨਿਪਟਾਰਾ ਕਰਨ ਜਾਂ ਮਨਰੇਗਾ ਐਕਟ ਦੀ ਧਾਰਾ 25 ਅਨੁਸਾਰ ਕਾਰਵਾਈ ਦਾ ਸਾਹਮਣਾ ਕਰਨ ਦਾ ਆਦੇਸ਼ ਦਿੰਦਾ ਹੈ । ਇਸ ਮੌਕੇ ਕੁਲਵਿੰਦਰ ਕੌਰ ਨੇ ਕਿਹਾ ਕਿ ਅੱਜ, ਅਸੀਂ ਪੰਚਾਇਤ ਮੰਤਰੀ ਨਾਲ ਮੁਲਾਕਾਤ ਦੀ ਮੰਗ ਕੀਤੀ ਸੀ ਪਰ ਇਸ ਸਰਕਾਰ ਕੋਲ ਆਮ ਲੋਕਾਂ ਲਈ ਸਮਾਂ ਨਹੀਂ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਣ ਅਤੇ ਇਸਨੂੰ ਡੀਸੀ ਦਫ਼ਤਰ ਦੇ ਦਰੱਖਤ 'ਤੇ ਟੰਗਣ ਦਾ ਫੈਸਲਾ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਕੌਰ ਨੂਰਪੁਰਾ, ਕੁਲਵੰਤ ਕੌਰ ਚੰਨ ਕਮਾਸਪੁਰ, ਜਗਦੇਵ ਸਿੰਘ ਭੋੜੇ, ਲਖਬੀਰ ਸਿੰਘ ਲਾਡੀ, ਕਰਮਜੀਤ ਕੌਰ ਬਨੇਰਾ, ਸੁਖਵਿੰਦਰ ਕੌਰ ਨੌਹਰਾ, ਭਿੰਦਰ ਗੁਜਰੇੜੀ, ਰਣਵੀਰ ਕੌਰ ਬਾਦਸ਼ਾਹਪੁਰ ਕਾਲੇਕੀ, ਰਾਣੀ ਕਾਠ ਮੱਠੀ, ਸੁਰਿੰਦਰ ਕੌਰ ਸਿੰਧੜਾ ਜਸਵੀਰ ਕੌਰ ਮੂਲਾ ਬੱਧਾ, ਸਿਮਰਨ ਕੌਰ ਚਲੈਲਾ ,ਸਿਮਰਨ ਭੋੜੇ , ਜੀਤ ਸਿੰਘ ਕੱਲਾ ਮਾਜਰਾ ਅਤੇ ਆਈ. ਡੀ. ਪੀ. ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਗੁਰਮੀਤ ਸਿੰਘ ਥੂਹੀ, ਕੁਲਵੰਤ ਸਿੰਘ ਥੂਹੀ, ਮਨਪ੍ਰੀਤ ਕੌਰ ਰਾਜਪੁਰਾ ਆਦਿ ਨੇ ਸਮੂਲੀਅਤ ਕੀਤੀ ।
Punjab Bani 01 March,2025
ਦਿੱਲੀ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਆਪ ਦੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਹੋਣ ਤੋਂ ਰੋਕਣ ਤੇ ਆਤਿਸ਼ੀ ਨੇ ਕੀਤਾ ਜ਼ਬਰਦਸਤ ਵਿਰੋਧ
ਦਿੱਲੀ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਆਪ ਦੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਹੋਣ ਤੋਂ ਰੋਕਣ ਤੇ ਆਤਿਸ਼ੀ ਨੇ ਕੀਤਾ ਜ਼ਬਰਦਸਤ ਵਿਰੋਧ ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਹੋਣ ਤੋਂ ਰੋਕਣ ਤੇ ਸਖ਼ਤ ਰੋਸ ਪ੍ਰਗਟ ਕਰਦਿਆਂ ਵਿਰੋਧੀ ਧਿਰ ਨੇਤਾ ਆਤਿਸ਼ੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ `ਤੇ ਪੋਸਟ ਕਰਦੇ ਹੋਏ ਕਿਹਾ ਕਿ ਭਾਜਪਾ ਵਾਲਿਆਂ ਨੇ ਸੱਤਾ ਵਿਚ ਆਉਂਦਿਆਂ ਹੀ ਤਾਨਾਸ਼ਾਹੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੈਸ਼ਨ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ । ਵਿਧਾਨ ਸਭਾ `ਚ ਐਂਟਰੀ ਨਾ ਮਿਲਣ ਦਾ ਕਾਰਨ ਦੱਸਦਿਆਂ ਆਤਿਸ਼ੀ ਨੇ ਭਾਜਪਾ ਸਰਕਾਰ `ਤੇ ਦੋਸ਼ ਲਗਾਇਆ ਕਿ `ਆਪ` ਵਿਧਾਇਕਾਂ ਨੇ `ਜੈ ਭੀਮ` ਦੇ ਨਾਅਰੇ ਲਗਾਏ ਸਨ, ਇਸ ਲਈ ਉਨ੍ਹਾਂ ਨੂੰ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਅੱਜ `ਆਪ` ਵਿਧਾਇਕਾਂ ਨੂੰ ਵਿਧਾਨ ਸਭਾ ਕੰਪਲੈਕਸ `ਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਦਿੱਲੀ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਚੁਣੇ ਹੋਏ ਵਿਧਾਇਕਾਂ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਦਿੱਤੀ ਗਈ ਹੋਵੇ। ਦਿੱਲੀ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨੇਤਾ ਅਤੇ `ਆਪ` ਵਿਧਾਇਕ ਆਤਿਸ਼ੀ ਦੀ ਅੱਜ ਵਿਧਾਨ ਸਭਾ ਕੰਪਲੈਕਸ `ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਹੋਈ ।ਇਸ ਦੌਰਾਨ ਆਤਿਸ਼ੀ ਨੇ ਪੁਲਿਸ ਵਾਲਿਆਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਵਿਧਾਨ ਸਭਾ `ਚ ਦਾਖ਼ਲ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ, ਜਿਸ `ਤੇ ਪੁਲਿਸ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਸਪੀਕਰ ਵੱਲੋਂ `ਆਪ` ਵਿਧਾਇਕਾਂ ਨੂੰ ਅੰਦਰ ਨਾ ਜਾਣ ਦੇਣ ਦੇ ਹੁਕਮ ਦਿੱਤੇ ਗਏ ਸਨ । `ਆਪ` ਵਿਧਾਇਕ ਅਤੇ ਦਿੱਲੀ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਅਤੇ ਪਾਰਟੀ ਦੇ ਹੋਰ ਵਿਧਾਇਕਾਂ ਨੂੰ ਕਥਿਤ ਤੌਰ `ਤੇ ਵਿਧਾਨ ਸਭਾ ਕੰਪਲੈਕਸ `ਚ ਦਾਖ਼ਲ ਹੋਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਹੜਤਾਲ `ਤੇ ਬੈਠ ਗਏ। ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਮੰਗਲਵਾਰ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਦੇ ਨਵੇਂ ਬਣੇ ਸਦਨ ਦੇ ਉਦਘਾਟਨੀ ਭਾਸ਼ਣ ਵਿੱਚ ਵਿਘਨ ਪਾਉਣ ਲਈ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਸਮੇਤ `ਆਪ` ਦੇ 21 ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤਾ ਸੀ ।
Punjab Bani 27 February,2025
ਅਣ ਏਡਿਡ ਸਟਾਫ਼ 2 ਮਾਰਚ ਨੂੰ ਸੰਗਰੂਰ ਵਿਖੇ 'ਆਪ' ਸਰਕਾਰ ਦਾ ਕਰੇਗੀ ਜੋਰਦਾਰ ਵਿਰੋਧ : ਪ੍ਰੇਰਿਤ ਬਾਂਸਲ
ਅਣ ਏਡਿਡ ਸਟਾਫ਼ 2 ਮਾਰਚ ਨੂੰ ਸੰਗਰੂਰ ਵਿਖੇ 'ਆਪ' ਸਰਕਾਰ ਦਾ ਕਰੇਗੀ ਜੋਰਦਾਰ ਵਿਰੋਧ : ਪ੍ਰੇਰਿਤ ਬਾਂਸਲ ਪਟਿਆਲਾ : ਅਣ ਏਡਿਡ ਸਟਾਫ਼ ਯੂਨੀਅਨ (ਏਡਿਡ ਸਕੂਲ) ਪਟਿਆਲਾ ਇਕ ਅਹਿਮ ਮੀਟਿੰਗ ਨਹਿਰੂ ਪਾਰਕ ਪੁਰਾਣਾ ਬੱਸ ਸਟੈਂਡ ਵਿਖੇ ਹੋਈ, ਜਿਸ ਵਿੱਚ ਪਟਿਆਲਾ ਦੇ ਜਰਨਲ ਸਕੱਤਰ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਆਪਣਾ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਇਹਨਾਂ ਦੀਆਂ ਮਾੜੀਆਂ ਨੀਤੀਆਂ ਦਾ ਖਮਿਆਜ਼ਾ ਸਾਰਾ ਅਣ ਏਡਿਡ ਸਟਾਫ਼ ਅਤੇ ਏਡਿਡ ਸਕੂਲ ਭੁਗਤਣ ਲਈ ਮਜਬੂਰ ਹਨ । ਕਈ ਵਾਰ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦਾ ਨਤੀਜ਼ਾ ਇਹ ਹੈ ਕਿ ਸਰਕਾਰ ਸਿਰਫ਼ ਕਰਮਚਾਰੀਆਂ ਦਾ ਡਾਟਾ ਇੱਕਠਾ ਕਰਦੀ ਹੈ ਤੇ ਕਈ ਮਹੀਨੇ ਲੰਘਾ ਦਿੰਦੀ ਹੈ ਤੇ ਕੰਮ ਜਿਯੋਂ ਦਾ ਤੀਯੋਂ ਹੀ ਰਹਿ ਜਾਂਦਾ ਹੈ । ਵਿਦਿਆਰਥੀਆਂ ਦੇ ਵਭਿੱਖ ਨੂੰ ਉੱਜਵਲ ਕਰਨ ਵਾਲੇ ਅਧਿਆਪਕਾ ਦਾ ਆਪਦਾ ਭਵਿੱਖ ਅੱਜ ਹਨੇਰਾ ਵਿੱਚ ਜਾਪਦਾ ਮਹਿਸੂਸ ਹੋ ਰਿਹਾ ਹੈ । ਪੰਜਾਬ ਸਰਕਾਰ ਦੀ ਰੇਵੜੀ ਵੰਡ ਨੀਤੀ ਦਾ ਇਹਨਾਂ ਅਧਿਆਪਕਾਂ ਦੀ ਰੋਜ਼ਾਨਾ ਜਿੰਦਗੀ ਵਿਚ ਕੋਈ ਖਾਸ ਪ੍ਰਭਾਵ ਨਹੀਂ ਹੈ, ਸਗੋਂ ਇਸਦੇ ਉਲਟ ਸਰਕਾਰ ਇਹਨਾਂ ਨੂੰ ਆਤਮ ਨਿਰਭਰ ਬਣਾਵੇ ਤਾਂ ਜੋ ਸਮਾਜ ਦਾ ਭਾਰ ਚੁੱਕਣ ਵਾਲ਼ੇ ਇਹ ਅਧਿਆਪਕ ਆਪਣੇ ਘਰਾਂ ਦਾ ਭਾਰ ਚੁੱਕਣ ਲਈ ਸਮਰਥ ਹੋ ਸਕਣ । ਉਹਨਾਂ ਨੇ ਅਗੇ ਇਹ ਵੀ ਦੱਸਿਆ ਕਿ ਸਰਕਾਰ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਲੋਕਾਂ ਦੀ ਚੁਣੀ ਇਹ ਆਮ ਸਰਕਾਰ ਹੁਣ ਖ਼ਾਸ ਹੋ ਗਈ ਹੈ । ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਅੱਜ ਮਾਸਟਰ ਰੋਲਦੇ ਨਜ਼ਰੀ ਨਹੀਂ ਪੈ ਰਹੇ । ਅੰਤ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਸ ਵੀ ਅਸਾਮੀ ਤੇਂ ਸਾਡਾ ਸਟਾਫ ਕੰਮ ਕਰ ਰਿਹਾ ਹੈ ਉਹਨਾਂ ਨੂੰ ਉਸੇ ਅਸਾਮੀਆਂ 70/30 ਅਧੀਨ ਪੱਕਾ ਕੀਤਾ ਜਾਵੇ ਨਹੀਂ ਤਾਂ ਅਸੀਂ ਇੱਕ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ ।
Punjab Bani 24 February,2025
ਕੰਪਿਊਟਰ ਅਧਿਆਪਕਾਂ ਵੱਲੋਂ 2 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ 'ਹੱਕ ਬਚਾਓ ਰੈਲੀ' ਕਰਨ ਦਾ ਐਲਾਨ
ਕੰਪਿਊਟਰ ਅਧਿਆਪਕਾਂ ਵੱਲੋਂ 2 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ 'ਹੱਕ ਬਚਾਓ ਰੈਲੀ' ਕਰਨ ਦਾ ਐਲਾਨ - ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ਼ ਪਟਿਆਲਾ : ਪੰਜਾਬ ਦੇ ਕੰਪਿਊਟਰ ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਸਿਰਫ਼ ਝੂਠੇ ਵਾਅਦੇ ਕਰ ਰਹੀ ਹੈ, ਜਿਸ ਕਾਰਨ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਨੂੰ ਬਹਾਲ ਕਰਨ ਵਿੱਚ ਸਰਕਾਰ ਦੀ ਟਾਲਮਟੋਲ ਵਾਲੀ ਨੀਤੀ ਦੇ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ, ਇਸ ਲਈ ਕੰਪਿਊਟਰ ਅਧਿਆਪਕਾਂ ਨੇ ਐਲਾਨ ਕੀਤਾ ਕਿ 2 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਹੱਕ ਬਚਾਓ ਰੈਲੀ ਵੀ ਕੀਤੀ ਜਾਵੇਗੀ । ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ, ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਭਵਿੱਖ ਦੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਦੌਰਾਨ ਪ੍ਰਮੁੱਖ ਅਧਿਆਪਕ ਆਗੂਆਂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਜੌਨੀ ਸਿੰਗਲਾ, ਨਰਦੀਪ ਸ਼ਰਮਾ, ਸੁਸ਼ੀਲ ਅੰਗੁਰਾਲ, ਜਸਪਾਲ, ਗੁਰਬਖਸ਼ ਲਾਲ, ਲਖਵਿੰਦਰ ਸਿੰਘ, ਊਧਮ ਸਿੰਘ ਡੋਗਰਾ, ਰਾਕੇਸ਼ ਸੈਣੀ, ਰਣਜੀਤ ਸਿੰਘ ਅਤੇ ਰਾਜਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਪਿਛਲੇ ਛੇ ਮਹੀਨਿਆਂ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਕਈ ਮੀਟਿੰਗਾਂ ਹੋਈਆਂ ਹਨ ਜਿਨ੍ਹਾਂ ਦਾ ਨਤੀਜਾ 'ਸਿਫਰ' ਰਿਹਾ ਹੈ ਹਰ ਵਾਰ ਅਧਿਆਪਕਾਂ ਨੂੰ ਭਰੋਸਾ ਦੇਣ ਤੋਂ ਬਾਅਦ ਹੀ ਵਾਪਸ ਭੇਜ ਦਿੱਤਾ ਜਾਂਦਾ ਸੀ । ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਭੁੱਖ ਹੜਤਾਲ 'ਤੇ ਬੈਠੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ । ਸਰਕਾਰ ਵੱਲੋਂ 'ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ' ਦਾ ਲਿਆ ਗਿਆ ਸਿਆਸੀ ਫੈਸਲਾ ਨੌਕਰਸ਼ਾਹੀ ਦੇ ਦਬਾਅ ਕਾਰਨ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਇਸ ਨਾਲ ਸੂਬੇ ਭਰ ਦੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ ਅਤੇ ਉਹ ਇਸਨੂੰ ਲੋਕਤੰਤਰ ਦਾ ਘਾਣ ਦੱਸ ਰਹੇ ਹਨ। ਸੰਘਰਸ਼ ਕਮੇਟੀ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ 2 ਮਾਰਚ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਇੱਕ ਸੂਬਾਈ ਰੈਲੀ ਕੀਤੀ ਜਾਵੇਗੀ । ਇਸ ਵਿਰੋਧ ਪ੍ਰਦਰਸ਼ਨ ਵਿੱਚ ਕੰਪਿਊਟਰ ਅਧਿਆਪਕਾਂ ਦੇ ਨਾਲ-ਨਾਲ ਹੋਰ ਅਧਿਆਪਕ ਜਥੇਬੰਦੀਆਂ, ਕਰਮਚਾਰੀ ਫੈਡਰੇਸ਼ਨ, ਵਿਦਿਆਰਥੀ ਯੂਨੀਅਨਾਂ, ਕਿਸਾਨ ਅਤੇ ਮਜ਼ਦੂਰ ਜਥੇਬੰਦੀਂ ਵੀ ਹਿੱਸਾ ਲੈਣਗੀਆਂ ।
Punjab Bani 24 February,2025
ਕੰਬੋਜ ਦੀ ਅਗਵਾਈ ਵਿਚ ਲੋਕਾਂ ਨੇ ਕੀਤਾ ਸਰਕਾਰ ਦਾ ਪਿਟ ਸਿਆਪਾ
ਵਿਕਾਸ ਕਾਰਜ ਠੱਪ ਕੰਬੋਜ ਦੀ ਅਗਵਾਈ ਵਿਚ ਲੋਕਾਂ ਨੇ ਕੀਤਾ ਸਰਕਾਰ ਦਾ ਪਿਟ ਸਿਆਪਾ - ਵਿਕਾਸ ਪੱਖੋ ਪੂਰੀ ਤਰ੍ਹਾਂ ਫਲਾਪ ਹੋ ਕੇ ਰਹਿ ਗਿਆ ਹੈ ਸਿਸਟਮ : ਹਰਦਿਆਲ ਕੰਬੋਜ - ਰਾਜਪੁਰਾ ਨੂੰ ਕਾਂਗਰਸ ਵੇਲੇ ਕੇਂਦਰ ਸਰਕਾਰ ਤੋਂ ਤਿੰਨ ਵੱਡੇ ਐਵਾਰਡ ਮਿਲੇ ਪਟਿਆਲਾ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਅੱਜ ਰਾਜਪੁਰਾ ਵਿਖੇ ਜੁੜੇ ਹਜਾਰਾਂ ਲੋਕਾਂਨੇ ਵਿਕਾਸ ਕਾਰਜ ਠਪ ਹੋਣ ਕਾਰਨ ਸਰਕਾਰ ਦਾ ਪਿਟ ਸਿਆਪਾ ਕੀਤਾ । ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਹਲਕਾ ਰਾਜਪੁਰਾ ਵਿਚ ਵਿਕਾਸ ਕਾਰਜ ਪੂਰੀ ਤਰ੍ਹਾਂ ਠਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਲੋਕ ਬੇਹਦ ਦੁਖੀ ਹਨ । ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪੰਜ ਸਾਲਾਂ ਅੰਦਰ ਕਾਂਗਰਸ ਵੇਲੇ ਅਸੀ ਇਨਾ ਵਿਕਾਸ ਕਰਵਾਇਆ ਕਿ ਕੇਂਦਰ ਸਰਕਾਰ ਵਲੋ ਸਾਡੀ ਬਲਾਕ ਸੰਮਤੀਆਂ ਅਤੇ ਨਗਰ ਕੌਂਸਲ ਨੂੰ ਤਿੰਨ ਵਿਸ਼ੇਸ਼ ਐਵਾਰਡ ਵਿਕਾਸ ਲਈ ਦਿਤੇ ਗਏ। ਅਸੀ ਸੜਕਾਂ ਬਣਵਾਈਆਂ, ਖੇਡ ਗਰਾਊਂ, ਕਮਿਯੂਨਿਟੀ ਸੈਂਟਰ ਬਣਵਾਏ, 9 ਪੁਲ ਬਣਵਾਏ ਅਤੇ ਕਰੋੜਾਂ ਰੁਪਏ ਦੇ ਕੰਮ ਹਲਕਾ ਰਾਜਪੁਰਾ ਅੰਦਰ ਹੋਏ ਪਰ ਅੱਜ ਸਿਰਫ ਗੱਲਾਂ ਵਿਚ ਵਿਕਾਸ ਹੋ ਰਿਹਾ ਹੈ । ਹਰਦਿਆਲ ਕੰਬੋਜ ਨੇ ਆਖਿਆ ਕਿ ਇਸ ਸਮੇ ਲਾ ਐਂਡ ਆਰਡਰ ਦੀ ਸਥਿਤੀ ਬੇਹਦ ਚਿੰਤਾਜਨਕ ਹੈ, ਹਰ ਥਾਂ ਸਨੈਚਿੰਗ ਹੋ ਰਹੀ ਹੈ, ਪੁਲਸ ਕੁੰਭਕਰਨੀ ਨੀਦ ਸੁਤੀ ਹੈ । ਉਨ੍ਹਾ ਆਖਿਆ ਕਿ ਲੋਕ ਤਰਾਹ ਤਰਾਹ ਕਰ ਰਹੇ ਹਨ । ਕੰਬੋਜ ਨੇ ਆਖਿਆ ਕਿ ਚਾਹੀਦਾ ਇਹ ਸੀ ਕਿ ਜਿਸ ਵਿਸਵਾਸ ਨਾਲ ਲੋਕਾਂ ਨੇ ਸਰਕਾਰ ਬਣਾਈ, ਉਹ ਅਜਿਹਾ ਿਵਕਾਸ ਕਰਕੇ ਦਿਖਾਉਂਦੀ ਪਰ ਇਸ ਸਮੇ ਹਾਲਾਤ ਬਦ ਤੋਂਬਦਤਰ ਬਣੇ ਹੋਏ ਹਨ । ਉਨ੍ਹਾ ਆਖਿਆ ਕਿ ਦਿਲੀ ਵਿਚ ਆਪ ਦੀ ਹਾਰ ਤੋਂ ਬਾਅਦ ਹੁਣ ਪਜੰਾਬ ਦੀ ਵਾਰੀ ਹੈ ਕਿਉਂਕਿ ਲੋਕਾਂ ਨੂੰ ਪਤਾ ਚਲ ਚੁਕਾ ਹੈ ਕਿ ਕਾਂਗਰਸ ਨੇ ਪੰਜ ਸਾਲਾਂ ਅੰਦਰ ਜੋ ਵਿਕਾਸ ਕਰਵਾਏ, ਜੋ ਕੰਮ ਪੰਜਾਬ ਲੲਂ ਕੀਤੇ, ਉਹ ਇਹ ਸਰਕਾਰ ਕਦੇ ਵੀ ਕਰ ਨਹੀ ਸਕੇਗੀ । ਹਰਦਿਆਲ ਕੰਬੋਜ ਨੇ ਆਖਿਆ ਕਿ ਭਾਜਪਾ ਵੀ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ, ਜਿਸਨੂੰ ਬਿਲਕੁਲ ਵੀ ਬਦਰਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋ ਕਿ ਲੋਕਾਂ ਲਈ ਸਹੀ ਫੈਸਲੇ ਲੈ ਸਕਦੀ ਹੈ ਅਤੇ ਲੋਕਾਂ ਲਈ ਸਹੀ ਵਿਕਾਸ ਕਰ ਸਕਦੀ ਹੈ। ਇਸ ਲਈ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਦੇਸ਼ ਦਾ ਭਵਿਖ ਪੂਰੀ ਤਰ੍ਹਾਂ ਸੁਰਖਿਅਤ ਹੈ, ਜਿਸ ਤੋ ਲੋਕ ਵੀ ਭਲੀਭਾਂਤ ਜਾਣੂ ਹਨ ਅਤੇ ਲੋਕਾਂ ਦਾ ਸਾਥ ਵੀ ਪੂਰੀ ਤਰ੍ਹਾਂ ਕਾਂਗਰਸ ਦੇ ਨਾਲ ਹੈ । ਇਸ ਮੋਕੇ ਅਜ ਵਿਸੇਸ ਤੌਰ 'ਤੇ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਕੁਲਵਿੰਦਰ ਸਿੰਘ ਸੁਖੇਵਾਲ ਪ੍ਰਧਾਨ ਐਸ. ਸੀ. ਵਿੰਗ, ਬਲਦੇਵ ਸਿੰਘ ਮਦੋਮਾਜਰਾ ਪ੍ਰਧਾਨ ਦਿਹਾਤੀ ਕਾਂਗਰਸ, ਸਾਬਕਾ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਜਗਤਾਰ ਸਿੰਘ ਬਨੂੜ ਪ੍ਰਧਾਨ ਨਗਰ ਕੌਂਸਲ, ਅਮਨਦੀਪ ਸਿੰਘ ਨਾਗੀ, ਮਨੋਹਰ ਲਾਲ, ਖਜਾਨ ਸਿੰਘ, ਮਨਜੀਤ ਸਿੰਘ ਸੇਹੜੀ, ਨਾਇਬ ਸਿੰਘ, ਸਰਬਜੀਤ ਸਿਘ ਸਾਬਕਾ ਚੇਅਰਮੈਨ, ਤੇ ਪੂਰੀ ਕਾਂਗਰਸ ਦੀ ਟੀਮ ਵੀ ਮੌਜੂਦ ਸੀ ।
Punjab Bani 21 February,2025
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਕੀਤਾ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਮੁੱਖ ਗੇਟ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕ ਮੁਜਾਹਰਾ
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਕੀਤਾ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਮੁੱਖ ਗੇਟ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕ ਮੁਜਾਹਰਾ ਪਟਿਆਲਾ : ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਅੱਜ ਸਕੂਲ ਸਮੇਂ ਤੋਂ ਬਾਅਦ ਵਿੱਚ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਮੁੱਖ ਗੇਟ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕ ਮੁਜਾਹਰਾ ਕੀਤਾ ਗਿਆ । ਵਰਨਣਯੋਗ ਹੈ ਕਿ ਪੰਜਾਬ ਸਰਕਾਰ ਸਬ- ਕੈਬਨਿਟ ਕਮੇਟੀ ਦੀ ਮੀਟਿੰਗ ਨੂੰ ਹੋਰ ਅੱਗੇ ਪਾ ਰਹੀ ਹੈ । ਮੈਰੀਟੋਰੀਅਸ ਟੀਚਰਜ਼ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ । ਪਟਿਆਲਾ ਇਕਾਈ ਦੀ ਸੀਨੀਅਰ ਆਗੂ ਸ਼੍ਰੀਮਤੀ ਵਿਪਨੀਤ ਕੌਰ ਨੇ ਦੱਸਿਆ ਹੈ ਕਿ ਜੇਕਰ ਸਰਕਾਰ ਨੇ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਹੋਰ ਦੇਰ ਕੀਤੀ ਤਾਂ ਇਸ ਸੰਘਰਸ਼ ਨੂੰ ਹੋਰ ਵਧੇਰੇ ਤਿੱਖਾ ਕੀਤਾ ਜਾਵੇਗਾ । ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੈਰੀਟੋਰੀਅਸ ਟੀਚਰਜ਼ ਵੱਲੋਂ ਕੀਤੀ ਜਾਂਦੀ ਸਖ਼ਤ ਮਿਹਨਤ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਦੇ ਨਾਲ ਬੇ ਇਨਸਾਫੀ ਕੀਤੀ ਹੈ । ਮੈਰੀਟੋਰੀਅਸ ਟੀਚਰਜ਼ ਦੀ ਅਣਥੱਕ ਮਿਹਨਤ ਅਤੇ ਸਿਰੜ ਸਦਕਾ ਹੀ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੇ ਸਾਲ 2023-24 ਦੀਆਂ 12 ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ 86 ਮੈਰਿਟਾਂ, ਨੀਟ ਵਿੱਚ 243 ਅਤੇ ਜੇ ਈ ਮੇਂਨਜ਼ ਵਿੱਚ 118 ਪੁਜੀਸ਼ਨਾਂ ਹਾਸਲ ਕੀਤੀਆਂ ਹਨ । ਦੱਸਣਯੋਗ ਹੈ ਕਿ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਨੇ ਕਦੇ ਵੀ ਇਹਨਾਂ ਦੀ ਸਾਰ ਨਹੀਂ ਲਈ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਇਹਨਾਂ ਸਕੂਲਾਂ ਦੇ ਪ੍ਰੈਜ਼ੀਡੈਂਟ ਹਨ । ਇਸ ਮੁਜ਼ਾਹਰੇ ਦੇ ਦੌਰਾਨ ਸਮੂਹ ਮੈਰੀਟੋਰੀਅਸ ਟੀਚਰਜ਼ ਹਾਜ਼ਰ ਸਨ। ਮੈਰੀਟੋਰੀਅਸ ਟੀਚਰਜ਼ ਵੱਲੋਂ ਬੁਲੰਦ ਹੌਸਲੇ ਨਾਲ ਉੱਚੀ ਅਵਾਜ਼ ਵਿੱਚ ਨਾਅਰੇਬਾਜ਼ੀ ਵੀ ਕੀਤੀ ਅਤੇ ਆਪਣੇ ਇਸ ਸੰਘਰਸ਼ ਨੂੰ ਹੋਰ ਵਧੇਰੇ ਤੇਜ਼ ਕਰਨ ਲਈ ਵੀ ਗੱਲ ਕੀਤੀ ।
Punjab Bani 19 February,2025
ਸਹਾਇਕ ਪ੍ਰੋਫੈਸਰਾਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ
ਸਹਾਇਕ ਪ੍ਰੋਫੈਸਰਾਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਸਰਕਾਰ ਕੱਚੇ ਅਧਿਆਪਕ ਪੱਕੇ ਕਰਨ ਦਾ ਵਾਅਦਾ ਨਿਭਾਵੇ : ਅਧਿਆਪਕ ਆਗੂ ਘਨੌਰ : ਪੰਜਾਬੀ ਯੂਨੀਵਰਸਿਟੀ ਦੇ ਕੰਟਰਕੈਕਟ ਅਧਿਆਪਕਾਂ ਦੀ ਜਥੇਬੰਦੀ ਪੁਕਟਾ ਨੇ 'ਕੱਚੇ ਅਧਿਆਪਕ ਪੱਕੇ ਕਰੋ' ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹਦਿਆਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ । ਅੱਜ ਪੰਜਵੇਂ ਦਿਨ ਵੀ ਯੂਨੀਵਰਸਿਟੀ ਦੇ 14 ਕਾਂਸਟੀਚਿਉਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ, ਰੀਜਨਲ ਸੈਂਟਰਾਂ ਅਤੇ ਯੂਨੀਵਰਸਿਟੀ ਕੈਂਪਸ ਵਿਚ ਕੰਮ ਕਰਦੇ ਸਹਾਇਕ ਪ੍ਰੋਫੈਸਰ ਆਪੋ ਆਪਣੇ ਕਾਲਜਾਂ ਅਤੇ ਕੈਂਪਸਾਂ ਵਿੱਚ ਕਲਾਸਾਂ ਦਾ ਬਾਈਕਾਟ ਕਰਕੇ ਧਰਨੇ ਵਿੱਚ ਸ਼ਾਮਿਲ ਹੋਏ । ਯੂਨੀਵਰਸਿਟੀ ਕਾਲਜ ਘਨੌਰ ਦੇ ਆਗੂ ਡਾ. ਤਰਨਜੀਤ ਕੌਰ ਨੇ ਦੱਸਿਆ ਹੈ ਕਿ ਓਹ ਪਿਛਲੇ 11-12 ਸਾਲਾਂ ਤੋਂ ਯੂਨੀਵਰਸਿਟੀ ਦੇ ਵੱਖ ਵੱਖ ਅਦਾਰਿਆਂ ਵਿੱਚ ਕੰਟਰੈਕਟ ਆਧਾਰ ਤੇ ਕੰਮ ਕਰ ਰਹੇ ਹਨ, ਇਸ ਦੌਰਾਨ ਪੰਜਾਬ ਵਿੱਚ ਤਿੰਨ ਸਰਕਾਰਾਂ ਬਦਲ ਗਈਆਂ ਪਰ ਕਿਸੇ ਵੀ ਸਰਕਾਰ ਨੇ ਓਹਨਾਂ ਨੂੰ ਪੱਕਾ ਨਹੀਂ ਕੀਤਾ । ਏਥੋਂ ਤੱਕ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਰੈਗੁਲਰ ਅਧਿਆਪਕਾਂ ਲਈ ਤਾਂ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਪਰ ਓਹਨਾਂ ਨੂੰ ਅਜੇ ਵੀ ਛੇਂਵੇਂ ਤਨਖਾਹ ਕਮਿਸ਼ਨ ਮੁਤਾਬਕ ਹੀ ਤਨਖਾਹ ਦਿੱਤੀ ਜਾ ਰਹੀ ਹੈ । ਡਾ. ਤਰਨਜੀਤ ਕੌਰ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕੱਚੇ ਮੁਲਾਜਮ ਪੱਕੇ ਕਰਨ ਦਾ ਵਾਅਦਾ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਤਾਂ ਓਹਨਾਂ ਨੂੰ ਵੀ ਪੱਕੇ ਹੋਣ ਦੀ ਆਸ ਬੱਝੀ ਸੀ ਪਰ ਅਜੇ ਤੱਕ ਏਸ ਸਰਕਾਰ ਨੇ ਵੀ ਆਪਣਾ ਵਾਅਦਾ ਵਫਾ ਨਹੀਂ ਕੀਤਾ। ਅਧਿਆਪਕਾਂ ਦੀ ਪੁਰਜ਼ੋਰ ਮੰਗ ਹੈ ਕਿ ਓਹ ਆਪਣੀ ਜਿੰਦਗੀ ਦਾ ਇੱਕ ਦਹਾਕੇ ਤੋਂ ਵੱਧ ਸਮਾਂ ਯੂਨੀਵਰਸਿਟੀ ਦੇ ਅਦਾਰਿਆਂ ਨੂੰ ਦੇ ਚੁੱਕੇ ਹਨ, ਇਸ ਕਰਕੇ ਹੁਣ ਓਹਨਾਂ ਨੂੰ ਸਰਕਾਰ ਵੱਲੋਂ ਇਕ ਪਾਲਿਸੀ ਬਣਾ ਕੇ ਪੱਕਾ ਕੀਤਾ ਜਾਵੇ ਅਤੇ ਸੱਤਵਾਂ ਤਨਖਾਹ ਕਮਿਸ਼ਨ ਓਹਨਾਂ ਲਈ ਵੀ ਲਾਗੂ ਕੀਤਾ ਜਾਵੇ । ਡਾ. ਤਰਨਜੀਤ ਕੌਰ ਨੇ ਸੂਬਾ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਓਹਨਾਂ ਦੀਆਂ ਮੰਗਾਂ ਤੁਰੰਤ ਸਵੀਕਾਰ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਪ੍ਰੋ ਡਾ. ਪੁਸ਼ਪਿੰਦਰ ਸਿੰਘ, ਡਾ. ਸੰਜੀਵ ਕੁਮਾਰ, ਡਾ. ਪਾਇਲ ਜੈਨ. ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਆਦਰਸ਼ਪਾਲ ਸਿੰਘ ਹਾਜ਼ਰ ਸਨ ।
Punjab Bani 18 February,2025
ਮਹਾ ਪੰਚਾਇਤ : ਰਤਨਪੁਰਾ ਮੋਰਚੇ ਦੇ ਹਜਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਕੀਤਾ ਪਿਟ ਸਿਆਪਾ
ਮਹਾ ਪੰਚਾਇਤ : ਰਤਨਪੁਰਾ ਮੋਰਚੇ ਦੇ ਹਜਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਕੀਤਾ ਪਿਟ ਸਿਆਪਾ - ਅੱਜ ਖਨੌਰੀ ਬਾਰਡਰ ਵਿਖੇ ਮਹਾ ਪੰਚਾਇਤ 'ਚ ਪੁਜਣਗੇ ਹਜਾਰਾਂ ਕਿਸਾਨ ਪਟਿਆਲਾ, 12 ਫਰਵਰੀ : ਕਿਸਾਨਾ ਦੀਆਂ ਮੰਗਾਂ ਮਨਵਾਉਣ ਲਈ ਖਨੌਰੀ, ਸੰਭੂ ਅਤੇ ਰਤਨਪੁਰਾ ਬਾਰਡਰ'ਤੇ ਚਲ ਰਹੇ ਕਿਸਾਨ ਮੋਰਚਿਆਂ ਦੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਅੱਜ ਹੋਏ ਐਲਾਨ ਅਨੁਸਾਰ ਹਰਿਆਣਾ ਰਾਜਸਥਾਨ ਦੀ ਸਰਹਦ 'ਤੇ ਰਤਨਪੁਰਾ ਕਿਸਾਨ ਮੋਰਚੇ ਵਿਚ ਮਹਾ ਪੰਚਾਇਤ ਵਿਚ ਪੁਜੇ ਹਜਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਜੋਰਦਾਰ ਪਿਟ ਸਿਆਪਾ ਕੀਤਾ। ਕਿਸਾਨਾ ਨੇ ਐਲਾਨ ਕੀਤਾ ਕਿ ਜਦੋ ਤੱਕ ਉਨ੍ਹਾ ਦੀਆਂ ਮੰਗਾਂ ਨਹੀ ਮੱਲੀਆਂ ਜਾਂਣੀਆਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨ ਨੇਤਾਵਾਂ ਨੇ ਆਖਿਆ ਕਿ 12 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ 'ਤੇ ਖਨੌਰੀ ਬਾਰਡਰ ਵਿਖੇ ਮਹਾ ਪੰਚਾਇਤ ਹੋਵੇਗੀ, ਜਿਸ ਵਿਚ ਹਜਾਰਾਂ ਕਿਸਾਨ ਪੁਜਣਗੇ। ਇਸਦੇ ਨਾਲ ਹੀ 13 ਮਾਰਚ ਨੂੰ ਸੰਭੂ ਬਾਰਡਰ ਵਿਖੇ ਮਹਾ ਪੰਚਾਇਤ ਹੋਵੇਗੀ ਅਤੇ 14 ਮਾਰਚ ਨੂੰ ਚੰਡੀਗੜ ਵਿਖੇ ਸਿਕਾਨਾ ਦੀ ਸਰਕਾਰ ਨਾਲ ਗੱਲਬਾਤ ਹੈ, ਉਧਰੋ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 78ਵੇ ਦਿਨ ਵਿਚ ਸ਼ਾਮਲ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਪਿੱਛਲੇ ਇੱਕ ਸਾਲ ਤੋਂ ਕਿਸਾਨਾਂ ਨੇ ਕੜਾਕੇ ਦੀ ਗਰਮੀ, ਮੋਹਲੇਧਾਰ ਮੀਂਹ ਅਤੇ ਕੜਾਕੇ ਦੀ ਠੰਢ ਦਾ ਸਾਹਮਣਾ ਕੀਤਾ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਦਾ ਮਨੋਬਲ ਅਜੇ ਵੀ ਬੁਲੰਦ ਹੈ ਅਤੇ ਸਰਕਾਰ ਸਾਡੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਪਾਰਟੀ ਵਿਸ਼ੇਸ਼ ਨਾਲ ਨਹੀਂ ਸਗੋਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਹੈ ਜਦੋਂ ਸਿਆਸੀ ਪਾਰਟੀਆਂ ਵਿਰੋਧੀ ਧਿਰ ਵਿੱਚ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਬੋਲੀ ਹੋਰ ਹੁੰਦੀ ਹੈ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਆਪਣੀਆਂ ਹੀ ਗੱਲਾਂ ਤੋਂ 180 ਡਿਗਰੀ ਦਾ ਯੂ-ਟਰਨ ਲੈ ਲੈਂਦੀਆ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਸਮੂਹ ਬੁੱਧੀਜੀਵੀਆਂ ਨਾਲ ਸਲਾਹ ਮਸ਼ਵਰਾ ਕਰਕੇ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਲਈ ਤੱਥਾਂ ਸਮੇਤ ਠੋਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨਾਂ ਦੇ ਪੱਖ ਨੂੰ ਮਜ਼ਬੂਤੀ ਨਾਲ ਗੱਲਬਾਤ ਦੇ ਟੇਬਲ ਤੇ ਰੱਖਿਆ ਜਾ ਸਕੇ। ਕੱਲ 12 ਫਰਵਰੀ ਨੂੰ ਕਿਸਾਨ ਅੰਦੋਲਨ 2.0 ਦੇ ਇੱਕ ਸਾਲ ਪੂਰੇ ਹੋਣ 'ਤੇ ਦਾਤਾਸਿੰਘਵਾਲਾਖਨੌਰੀ ਕਿਸਾਨ ਮੋਰਚੇ ਉੱਪਰ ਇਤਿਹਾਸਕ ਕਿਸਾਨ ਮਹਾਂਪੰਚਾਇਤ ਹੋਣ ਜਾ ਰਹੀ ਹੈ ਜਿਸ ਵਿੱਚ 50 ਹਜ਼ਾਰ ਤੋਂ ਵੱਧ ਕਿਸਾਨ ਭਾਗ ਲੈਣਗੇ ਅਤੇ ਮਰਨ ਵਰਤ ੋਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੀ ਦੇਸ਼ ਵਾਸੀਆਂ ਨੂੰ ਇੱਕ ਅਹਿਮ ਸੰਦੇਸ਼ ਦੇਣਗੇ।
Punjab Bani 12 February,2025
ਮੁਲਾਜਮਾਂ ਦੇ ਨਾਹਰਿਆਂ ਨਾਲ ਗੁੰਜਿਆਂ ਸਹਿਰ ਪਟਿਆਲਾ
ਮੁਲਾਜਮਾਂ ਦੇ ਨਾਹਰਿਆਂ ਨਾਲ ਗੁੰਜਿਆਂ ਸਹਿਰ ਪਟਿਆਲਾ ਪਟਿਆਲਾ : ਕੁਲ ਹਿੰਦ ਰਾਜ ਸਰਕਾਰੀ ਫੈਡਰੇਸ਼ਨ ਦੇ ਸੱਦੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜਿਲਾ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ 7 ਅਤੇ 8 ਫਰਵਰੀ ਨੂੰ ਦੋ ਰੋਜਾ ਲਗਾਤਾਰ ਧਰਨਾ ਦਿੱਤਾ ਗਿਆ ਅੱਜ 8 ਫਰਵਰੀ ਨੂੰ ਦਿੱਤੇ ਰੋ ਧਰਨੇ ਰੋਸ ਧਰਨੇ ਦੀ ਅਗਵਾਈ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ,ਜਰਨਲ ਸਕੱਤਰ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸ਼ਾਹਪੁਰ, ਭੁਪਿੰਦਰ ਸਿੰਘ ਸਾਧੋਹੜੀ, ਸ਼ਮਸ਼ੇਰ ਸਿੰਘ ਪਟਿਆਲਾ, ਤਰਸੇਮ ਸਿੰਘ ਆਦਿ ਨੇ ਕੀਤੀ । ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਦਰਸ਼ਨ ਸਿੰਘ ਬੇਲੂ ਮਾਜਰਾ ਜਸਵੀਰ ਖੋਖਰ ਪ੍ਰਕਾਸ਼ ਸਿੰਘ ਗੰਡਾਖੇੜੀ, ਹਰਮੇਸ ਸਿੰਘ ਅਤੇ ਬਲਕਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਵਿਭਾਗ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਨਵੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸਰਤ ਪੱਕਿਆ ਕੀਤਾ ਜਾਵੇ ਕੱਚੇ ਕਾਮਿਆਂ ਅਤੇ ਮਾਣ ਭੱਤਾ ਵਰਕਰਾਂ ਦੀ ਘੱਟੋ-ਘੱਟ ਉਜਰਤ 26000 ਰੁਪਏ ਲਾਗੂ ਕੀਤੀ ਜਾਵੇ, ਸਿਖਿਆ ਨੀਤੀ 2020 ਰੱਦ ਕੀਤੀ ਜਾਵੇ। ਛੇਵਾਂ ਪੇ ਕਮਿਸ਼ਨ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ, ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਤੇ ਬਕਾਇਆ ਦਿੱਤਾ ਜਾਵੇ। ਨਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ ਪੇਂਡੂ ਭੱਤੇ ਸਮੇਤ ਕੱਟੇ ਭੱਤੇ ਬਹਾਲ ਕੀਤੇ ਜਾਣ । ਅੱਜ ਦੇ ਧਰਨੇ ਵਿੱਚ ਭਿੰਦਰ ਘੱਗਾ ਨਰੇਸ ਕੁਮਾਰ ਗੁਰਬਖਸ਼ ਸਿੰਘ ਮੰਗਤ ਗਾਜੀਪੁਰ ਗੁਰਜੀਤ ਰਾਮ ਹਲੀਮ ਖਾਂ ਧਰਮ ਸਿੰਘ ਹਰਮੇਲ ਸਿੰਘ ਮਨਜੀਤ ਕੌਰ ਹਰਬੰਸ ਕੌਰ ਗੁਰਦੇਵ ਕੌਰ ਆਦਿ ਸਾਮਿਲ ਸਨ ।
Punjab Bani 08 February,2025
74ਵੇਂ ਦਿਨ 'ਚ ਪੁਜਾ ਜਗਜੀਤ ਡਲੇਵਾਲ ਦਾ ਮਰਨ ਵਰਤ : 11, 12 ਤੇ 13 ਫਰਵਰੀ ਨੂੰ ਹੋਣਗੀਆਂ ਮਹਾ ਪੰਚਾਇਤਾਂ
74ਵੇਂ ਦਿਨ 'ਚ ਪੁਜਾ ਜਗਜੀਤ ਡਲੇਵਾਲ ਦਾ ਮਰਨ ਵਰਤ : 11, 12 ਤੇ 13 ਫਰਵਰੀ ਨੂੰ ਹੋਣਗੀਆਂ ਮਹਾ ਪੰਚਾਇਤਾਂ - ਡਲੇਵਾਲ ਨੇ ਵੀਡਿਓ ਜਾਰੀ ਕਰ ਮਹਾ ਪੰਚਾਇਤਾਂ 'ਚ ਪੁੱਜਣ ਦੀ ਕੀਤੀ ਅਪੀਲ - ਹਰਿਆਣਾ ਤੋਂ ਕਿਸਾਨਾਂ ਦਾ ਵੱਡਾ ਜਥਾ ਪੁੱਜਾ ਖਨੌਰੀ ਪਟਿਆਲਾ : ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਜਿਥੇ 74ਵੇਂ ਦਿਨ ਵੀ ਜਾਰੀ ਰਿਹਾ, ਉਥੇ ਉਨ੍ਹਾਂ ਆਪਣਾ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸਮੂਹ ਕਿਸਾਨਾਂ ਨੂੰ 11 ਫਰਵਰੀ ਨੂੰ ਰਤਨਪੁਰਾ ਮੋਰਚੇ ਉੱਪਰ, 12 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਮੋਰਚੇ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਉੱਪਰ ਹੋਣ ਵਾਲੀਆਂ ਮਹਾਂਪੰਚਾਇਤਾਂ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ । ਅੱਜ ਹਰਿਆਣਾ ਤੋਂ ਕਿਸਾਨਾਂ ਦਾ ਦੂਜਾ ਜੱਥਾ ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਆਪਣੇ ਖੇਤਾਂ ਵਿੱਚੋਂ ਪਾਣੀ ਲੈ ਕੇ ਪਹੁੰਚਿਆ । ਅੱਜ ਬਿੰਜੌਲ, ਤਾਹਰਪੁਰ, ਕੱਕਦੋੜ, ਤੀਤਰਮ, ਕੁਰਾੜ, ਉਮਰਾ, ਦੇਪਲ, ਖਰੜ ਅਲੀਪੁਰ, ਢੰਢੇਰੀ, ਖੋਖਾ, ਗੁਹਨਾ, ਸੋਗੜ੍ਹੀ, ਫੁੱਲਾਂ, ਰਤੀਆ, ਢਾਣੀ ਬਦਨਪੁਰ, ਢਾਣੀ ਦਾਦੂਪੁਰ, ਅਮਰਗੜ੍ਹ, ਹੁਕਮਾਂਵਾਲੀ, ਮਾਲੇਵਾਲਾ, ਮਹਿਮੜਾ, ਲਠੈਰਾ, ਲਾਮਬਾ, ਕਮਾਨਾ, ਚਿਮੋ, ਗੜੀ ਭਲੌਰ, ਧਨੌਰੀ, ਅਮਰਗੜ੍ਹ, ਫਾਕਲ, ਨੇਪੇਵਾਲਾ, ਹਰਸੌਲਾ, ਖੇੜੀ ਚੌਪਟਾ, ਛਾਤਰ, ਸਿੰਘਨਾਲ, ਅਹਰਵਾ, ਹਡੌਲੀ, ਅਜੀਤਨਗਰ, ਪਿਲਚੀਆਂ, ਲਘੂਵਾਸ, ਬ੍ਰਾਹਮਣਵਾਲਾ, ਰੋਜ਼ਾਂਵਾਲੀ, ਭੈਣੀ ਖੇੜਾ, ਲੱਕੜਵਾਲੀ, ਜੰਡਵਾਲਾ, ਸੁਖਚੈਨ, ਕਸਾਨ, ਹਮੀਰਗੜ੍ਹ ਸਮੇਤ 50 ਤੋਂ ਵੱਧ ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਕਿਸਾਨ ਮੋਰਚੇ ਉੱਪਰ ਪੁੱਜੇ । ਅੱਜ ਦੋ ਪਿੰਡਾਂ ਦੇ ਨੌਜਵਾਨ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਕਿਸਾਨ ਮੋਰਚੇ ਵਿੱਚ ਪੁੱਜੇ । ਕਿਸਾਨ ਆਗੂਆਂ ਨੇ ਕਿਹਾ ਕਿ 8 ਅਤੇ 10 ਫਰਵਰੀ ਨੂੰ ਕਿਸਾਨਾਂ ਦਾ ਅਗਲਾ ਜੱਥਾ ਹਰਿਆਣਾ ਤੋਂ ਆਵੇਗਾ ਅਤੇ 12 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ 'ਤੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨਾਂ ਨੂੰ ਹੋਣ ਵਾਲੀ ਮਹਾਂਪੰਚਾਇਤ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ । ਦਿੱਲੀ ਅੰਦੋਲਨ-2, ਸ਼ੰਭੂ ਬਾਡਰ ਮੋਰਚੇ 'ਤੇ ਕਿਸਾਨਾਂ ਮਜਦੂਰਾਂ ਨੇ ਦੀ ਆਮਦ ਜਾਰੀ : ਕੀਤੀ ਨਾਅਰੇਬਾਜ਼ੀ - ਮਾਨ ਸਰਕਾਰ ਜਮੀਨਾਂ ਤੇ ਹਮਲੇ ਕਰਨ ਤੋਂ ਬਾਜ਼ ਆਵੇ : ਡਿਪੋਰਟ ਕੀਤੇ ਭਾਰਤੀਆਂ ਤੇ ਮੋਦੀ ਸਰਕਾਰ ਦੀ ਚੁੱਪੀ ਸ਼ਰਮਨਾਕ ਪਟਿਆਲਾ : ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਦਿੱਲੀ ਅੰਦੋਲਨ 2 ਨੂੰ ਇੱਕ ਹਫ਼ਤੇ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇਸ ਮੌਕੇ ਸ਼ੰਭੂ ਬਾਰਡਰ ਮੋਰਚੇ 'ਤੇ ਲਗਾਤਾਰ ਕਿਸਾਨਾਂ ਮਜਦੂਰਾਂ ਦੀ ਆਮਦ ਜਿਥੇ ਵਧੀ, ਉੱਥੇ ਉਨ੍ਹਾ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਵੀ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਕੋਆਡੀਨੇਟਰ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੀ 13 ਫਰਵਰੀ ਤੋਂ ਦਿੱਲੀ ਕੂਚ ਨਾਲ ਸ਼ੁਰੂ ਹੋਏ ਕੇਂਦਰ ਸਰਕਾਰ ਤੋਂ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਵਾਓਣ ਸਬੰਧੀ ਅੰਦੋਲਨ 3 ਬਾਡਰਾਂ 'ਤੇ ਜਾਰੀ ਹਨ ਅਤੇ ਸਾਰੇ ਥਾਵਾਂ ਤੇ, ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਸਾਲਾਨਾ ਇੱਕਠ ਕੀਤੇ ਜਾ ਰਹੇ ਹਨ, ਜਿਸ ਲਈ ਸ਼ੰਭੂ ਬਾਰਡਰ ਮੋਰਚੇ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ । ਉਹਨਾਂ ਕਿਹਾ ਕਿ ਸਰਕਾਰ ਨਾਲ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ, ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੀਟਿੰਗ ਵਿੱਚ ਕੋਈ ਠੋਸ ਪ੍ਰਸਤਾਵ ਲੈ ਕੇ ਆਵੇ ਜਿਸ ਨਾਲ ਕਿਸਾਨਾਂ ਮਜਦੂਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿੱਚ ਸਹਾਇਤਾ ਮਿਲੇ ਹਾਲਾਂਕਿ ਜ਼ੋ ਉਦਾਸੀਨ ਰਵਈਆ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਖੇਤੀਬਾੜੀ ਸੈਕਟਰ ਸਬੰਧੀ ਦਿਖਾਇਆ ਗਿਆ ਹੈ, ਉਸ ਤੋਂ ਕੋਈ ਬਹੁਤੀ ਉਮੀਦ ਦੀ ਕਿਰਨ ਦਿਖਾਈ ਨਹੀਂ ਦਿੰਦੀ । ਉਹਨਾਂ ਕਿਹਾ ਕਿ ਸ਼ੰਭੂ ਮੋਰਚੇ ਤੇ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀ ਆਮਦ ਵਧ ਰਹੀ ਹੈ ਅਤੇ ਜਥੇਬੰਦੀਆਂ ਇਸ ਗੱਲ ਲਈ ਵਚਨਬੱਧ ਹਨ ਕਿ ਮੰਗਾਂ ਦੇ ਸਾਰਥਕ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਉਹਨਾਂ ਕਿਹਾ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀ ਨੌਜਵਾਨਾਂ ਵਾਲਾ ਘਟਨਾਕਰਮ ਵਾਪਰਿਆ ਹੈ ਉਸ ਲਈ ਅਮਰੀਕਨ ਸਰਕਾਰ ਦੇ ਨਾਲ ਨਾਲ ਭਾਰਤ ਅਤੇ ਪੰਜਾਬ ਸਰਕਾਰ ਦੀ ਵੱਡੇ ਦੋਸ਼ੀ ਹਨ ਕਿਉਕਿ ਦੇਸ਼ ਦੀ ਸਰਕਾਰ ਨੇ ਅਜਿਹੀਆਂ ਨੀਤੀਆਂ ਬਣਾਈਆਂ ਹਨ, ਜਿਸ ਨਾਲ ਦੇਸ਼ ਵਿੱਚ ਨੌਜਵਾਨ ਨੂੰ ਰੁਜ਼ਗਾਰ, ਨੌਕਰੀ, ਖੇਤੀ ਸੈਕਟਰ ਜਾਂ ਹੋਰ ਕਿਸੇ ਵੀ ਤਰੀਕੇ ਦੀ ਕਮਾਈ ਦਾ ਕੋਈ ਵਸੀਲਾ ਦਿਖਾਈ ਨਹੀਂ ਦਿੰਦਾ, ਜਿਸ ਦੇ ਚਲਦੇ ਉਸ ਨੂੰ ਨਾ ਚਾਹੁੰਦੇ ਹੋਏ ਵੀ ਜਾਨ ਖਤਰੇ ਵਿੱਚ ਪਾ ਕੇ ਵਿਦੇਸ਼ ਵੱਲ ਮੂੰਹ ਕਰਨਾ ਪੈ ਰਿਹਾ ਹੈ । ਉਨਾਂ ਕੇਂਦਰ, ਪੰਜਾਬ ਅਤੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਗਈ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਮਾਲੀ ਸਹਾਇਤਾ ਦੇ ਨਾਲ-ਨਾਲ ਜੀਵਨ ਗੁਜਰ ਬਸਰ ਕਰਨ ਲਈ ਨੌਕਰੀਆਂ ਵੀ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਹੋਏ ਭਾਰੇ ਨੁਕਸਾਨ ਦੀ ਕੁਝ ਭਰਪਾਈ ਕੀਤੀ ਜਾ ਸਕੇ । 13 ਦੇ ਪ੍ਰੋਗਰਾਮ ਨੂੰ ਲੈ ਕੇ ਬਾਰਡਰ 'ਤੇ ਚਲਾਈ ਸਫਾਈ ਮੁਹਿੰਮ ਇਸ ਮੌਕੇ ਸ਼ੰਭੂ ਬਾਰਡਰ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ 13 ਦੇ ਪ੍ਰੋਗਰਾਮ ਦੀ ਤਿਆਰੀ ਕਰਦਿਆਂ ਪੂਰੇ ਜ਼ੋਰ ਸ਼ੋਰ ਨਾਲ ਸਫਾਈ ਮੁਹਿੰਮ ਚਲਾਈ ਗਈ, ਜਿਸ ਵਿੱਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਵਲੰਟੀਅਰ ਤੌਰ ਤੇ ਹਿੱਸਾ ਲਿਆ। ਅੰਤ ਵਿੱਚ ਉਹਨਾਂ ਨੇ ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਦੇ ਸਾਰੇ ਰਾਜਾਂ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ 13 ਫਰਵਰੀ ਵਾਲੇ ਦਿਨ ਸ਼ੰਭੂ ਬਾਰਡਰ ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਕੰਵਰ ਦਲੀਪ ਸੈਦੋਲੇਹਲ, ਬਲਦੇਵ ਸਿੰਘ ਬੱਗਾ, ਜਰਮਨਜੀਤ ਸਿੰਘ ਬੰਡਾਲਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਦਿਲਬਾਗ ਸਿੰਘ ਗਿੱਲ, ਹਰਪ੍ਰੀਤ ਸਿੰਘ ਬਹਿਰਾਮਕੇ ਤੋਂ ਇਲਾਵਾ ਸੈਂਕੜੇ ਕਿਸਾਨ, ਮਜ਼ਦੂਰ ਹਾਜ਼ਰ ਰਹੇ ।
Punjab Bani 07 February,2025
ਅਮਰੀਕਾ ਤੋਂ ਕਥਿਤ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਣ ਦੇ ਮੁੱਦੇ `ਤੇ ਵਿਰੋਧੀ ਧਿਰ ਦੇ ਆਗੂਆਂ ਕੀਤਾ ਹੱਥਾਂ ਵਿੱਚ ਹੱਥਕੜੀਆਂ ਪਾ ਕੇ ਸੰਸਦ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ
ਅਮਰੀਕਾ ਤੋਂ ਕਥਿਤ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਣ ਦੇ ਮੁੱਦੇ `ਤੇ ਵਿਰੋਧੀ ਧਿਰ ਦੇ ਆਗੂਆਂ ਕੀਤਾ ਹੱਥਾਂ ਵਿੱਚ ਹੱਥਕੜੀਆਂ ਪਾ ਕੇ ਸੰਸਦ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਸੰਸਦ ਕੰਪਲੈਕਸ ਵਿਖੇ ਕਾਂਗਰਸ, ਸਮਾਜਵਾਦੀ ਪਾਰਟੀ (ਸਪਾ) ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅਮਰੀਕਾ ਤੋਂ ਕਥਿਤ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਣ ਦੇ ਮੁੱਦੇ `ਤੇ ਵਿਰੋਧ ਪ੍ਰਦਰਸ਼ਨ ਕੀਤਾ । ਇਥੇ ਹੀ ਬਸ ਨਹੀਂ ਕਾਂਗਰਸ ਦੇ ਸੰਗਠਨਾਤਮਕ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਅਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਕਈ ਹੋਰ ਵਿਰੋਧੀ ਸੰਸਦ ਮੈਂਬਰਾਂ ਦੇ ਹੱਥਾਂ ਵਿੱਚ ਹੱਥਕੜੀਆਂ ਸਨ । ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ `ਅਸੀਂ ਦੇਸ਼ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ` ਅਤੇ `ਮੋਦੀ ਸਰਕਾਰ ਮੁਰਦਾਬਾਦ` ਦੇ ਨਾਅਰੇ ਲਗਾਏ । ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਕਈ ਹੋਰ ਵਿਰੋਧੀ ਆਗੂ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ । ਜਿ਼ਕਰਯੋਗ ਹੈ ਕਿ ਅਮਰੀਕਾ ਤੋਂ 104 "ਗੈਰ-ਕਾਨੂੰਨੀ" ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚਿਆ । ਇਹ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਦੇ ਹਿੱਸੇ ਵਜੋਂ ਭਾਰਤੀਆਂ ਦਾ ਪਹਿਲਾ ਜੱਥਾ ਹੈ, ਜਿਸਨੂੰ ਵਾਪਸ ਭੇਜਿਆ ਗਿਆ ਹੈ ।
Punjab Bani 06 February,2025
ਜਮਹੂਰੀ ਕਿਸਾਨ ਸਭਾ ਨੇ ਸਾੜੀਆਂ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ
ਜਮਹੂਰੀ ਕਿਸਾਨ ਸਭਾ ਨੇ ਸਾੜੀਆਂ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਪਟਿਆਲਾ : ਜਮਹੂਰੀ ਕਿਸਾਨ ਸਭਾ ਜਿਲਾ ਪਟਿਆਲਾ ਵੱਲੋਂ ਪਟਿਆਲਾ, ਨਿਆਲ, ਸਮਾਣਾ ਤੇ ਨਾਭਾ ਵਿਖੇ ਬਜਟ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਅਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸੀ੍ ਮਤੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਜਿੱਥੇ ਆਮ ਲੋਕ ਵਿਰੋਧੀ ਹੈ, ਉੱਥੇ ਕਿਸਾਨ ਲਈ ਵੀ ਇਹ ਲਾਹੇਬੰਦ ਨਹੀਂ ਹੈ, ਇਹ ਸਿਰਫ ਸ਼ਬਦਾਂ ਦੀ ਜਾਦੂਗਰੀ ਕਰਕੇ ਹੀ ਇਸਨੂੰ ਲੋਕ ਹਿਤੇਸੀ ਦਰਸਾਇਆ ਗਿਆ ਜਿੱਥੇ ਸਿੱਖਿਆ, ਸਿਹਤ, ਰੁਜਗਾਰ, ਜਨਤਕ ਵੰਡ ਪ੍ਰਰਣਾਲੀ, ਸਮਾਜਿਕ ਸੁਰੱਖਿਆ ਤੇ ਨਰੇਗਾ ਵਰਗੀਆਂ ਜਰੂਰੀ ਸੇਵਾਵਾਂ ਤੋ ਬਜਟ ਚ ਹੱਥ ਘੁੱਟਿਆ ਗਿਆ ਹੈ, ਉੱਥੇ ਵੱਡੀ ਗਿਣਤੀ ਵਿੱਚ ਖੇਤੀ ਨਾਲ ਦੇਸ ਦੀ ਜੀ. ਡੀ. ਪੀ. ਵਿਚ ਲਗਭਗ 16 ਫੀਸਦੀ ਹਿੱਸਾ ਪਾਉਣ ਵਾਲੀ 46. 1 ਫੀਸਦੀ ਜੁੜੀ ਵੱਡੀ ਗਿਣਤੀ ਆਬਾਦੀ ਨੂੰ ਵੀ ਇਸ ਬਜਟ ਵਿਚ ਅਣਦੇਖਿਆ ਕੀਤਾ ਗਿਆ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਜਿੱਥੇ ਬਜਟ ਦੀਆਂ ਕਾਪੀਆਂ ਸਾੜ ਕੇ ਇਸ ਬਜਟ ਦਾ ਵਿਰੋਧ ਕੀਤਾ ਗਿਆ ਹੈ, ਉੱਥੇ ਮਾਰਕੀਟਿੰਗ ਖਰੜੇ ਦੇ ਵਿਰੋਧ ਵਿੱਚ 9 ਅਪ੍ਰੈਲ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮੰਗ ਪੱਤਰ ਦਿੱਤਾ ਜਾਣਾ ਹੈ ਉਸ ਵਿੱਚ ਜਮਹੂਰੀ ਕਿਸਾਨ ਸਭਾ ਭਰਵਾਂ ਯੋਗਦਾਨ ਪਾਏਗੀ ਅਤੇ 5 ਮਾਰਚ ਨੂੰ ਜੋ ਚੰਡੀਗੜ੍ਹ ਵਿਖੇ ਲਗਾਤਾਰ ਪੱਕਾ ਮੋਰਚਾ ਲਾਇਆ ਜਾ ਰਿਹਾ ਉਸ ਵਿੱਚ ਵੀ ਜਮਹੂਰੀ ਕਿਸਾਨ ਸਭਾ ਆਪਣੀ ਸਮਰਥਾ ਮੁਤਾਬਿਕ ਬਣਦਾ ਹਿੱਸਾ ਪਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੇਗੀ। ਅੱਜ ਵੱਖ ਵੱਖ ਜਗ੍ਹਾ ਤੇ ਬਜਟ ਦੀਆਂ ਕਾਪੀਆਂ ਸਾੜਨ ਸਮੇਂ ਕਿਸਾਨ ਆਗੂ ਹਰੀ ਸਿੰਘ ਦੌਣ ਕਲਾਂ,ਦਰਸ਼ਨ ਬੇਲੂ ਮਾਜਰਾ, ਧੰਨਾ ਸਿੰਘ ਦੌਣ ਕਲਾ ਮਲਕੀਤ ਸਿੰਘ ਨਿਆਲ, ਬਲਵਿੰਦਰ ਸਿੰਘ ਸਮਾਣਾ,ਅਮਰਜੀਤ ਘਨੌਰ, ਸੁੱਚਾ ਸਿੰਘ ਕੌਲ, ਰਾਜ ਕਿਸਨ ਨੂਰ ਖੇੜੀਆਂ, ਪ੍ਰਲਾਦ ਨਿਆਲ, ਜਸਬੀਰ ਸਿੰਘ ਸਮਾਨਾ, ਜਗਰੂਪ ਸਿੰਘ ਤੇ ਸੁਖਪਾਲ ਕਾਦਰਾਬਾਦ ਨੇ ਸ਼ਮੂਲੀਅਤ ਕੀਤੀ. ਇਕੱਤਰ ਹੋਏ ਆਗੂਆਂ ਨੇ ਕਿਹਾ ਕਿ ਉਹ ਅਗਲੇ ਸੰਘਰਸਾਂ ਵਿੱਚ ਵੀ ਆਪਣਾ ਭਰਵਾਂ ਯੋਗਦਾਨ ਪਾਉਣਗੇ ।
Punjab Bani 05 February,2025
ਡਲੇਵਾਲ ਦਾ ਮਰਨ ਵਰਤ 71ਵੇਂ ਦਿਨ 'ਚ
ਡਲੇਵਾਲ ਦਾ ਮਰਨ ਵਰਤ 71ਵੇਂ ਦਿਨ 'ਚ ਮਹਾ ਪੰਚਾਇਤਾਂ ਲਈ ਕਿਸਾਨਾਂ ਨੇ ਵਿੱਢੀਆਂ ਤਿਆਰੀਆਂ -ਕਿਸਾਨ ਵਿਰੋਧੀ ਬਜਟ ਪੇਸ਼ ਕਰਕੇ ਕੇਂਦਰ ਨੇ ਕਿਸਾਨਾਂ ਦੇ ਜਖਮਾਂ 'ਤੇ ਨਮਕ ਛਿੜਕਿਆ ਪਟਿਆਲਾ : ਖਨੌਰੀ ਕਿਸਾਨ ਮੋਰਚੇ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 71ਵੇਂ ਦਿਨ ਵੀ ਜਾਰੀ ਰਿਹਾ ਤੇ ਉਨ੍ਹਾ ਦੇ ਹਾਲਾਤ ਚਿੰਤਾਜਨਕ ਹਨ । ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਸ਼ੰਭੂ ਮੋਰਚੇ ਉੱਪਰ ਕੱਲ ਦੇਰ ਰਾਤ ਮੀਟਿੰਗ ਹੋਈ, ਜਿਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਬਾਰਡਰਾਂ ਉੱਪਰ ਲੜੇ ਜਾ ਰਹੇ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਸਮੇਂ 11 ਫਰਵਰੀ ਰਤਨਪੁਰਾ, 12 ਫਰਵਰੀ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਕਿਸਾਨ ਮੋਰਚੇ ਉੱਪਰ ਹੋ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦੇ ਪ੍ਰਬੰਧਾਂ ਸੰਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ ਮੋਰਚੇ ਦੀ ਅੱਗੇ ਦੀ ਰਣਨੀਤੀ ਅਤੇ ਅੱਗੇ ਦੇ ਪ੍ਰੋਗਰਾਮਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਅਭਿਮਯੂ ਕੋਹਾੜ ਨੇ ਦੱਸਿਆ ਕਿ 14 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਗੱਲਬਾਤ ਸੰਬੰਧੀ ਰਣਨੀਤੀ ਉਡੀਕਣ ਵਾਸਤੇ ਜਲਦ ਹੀ ਦੋਨੋਂ ਫੋਰਮਾਂ ਦੀ ਮੀਟਿੰਗ ਦੁਬਾਰਾ ਤੋ ਕੀਤੀ ਜਾਵੇਗੀ ਅਤੇ ਉਸ ਮੀਟਿੰਗ ਵਿੱਚ ਸਰਕਾਰ ਨਾਲ ਗੱਲਬਾਤ ਲਈ ਜਾਣ ਵਾਲੇ ਡੈਲੀਗੇਸ਼ਨ ਦੇ ਨਾਮ ਤੈਅ ਕੀਤੇ ਜਾਣਗੇ । ਕਿਸਾਨ ਆਗੂ ਦੱਸਿਆ ਕਿ ਰਤਨਪੁਰਾ ਮੋਰਚੇ ਉੱਪਰ 11 ਫਰਵਰੀ ਨੂੰ ਹੋਣ ਵਾਲੀ ਮਹਾਂ ਪੰਚਾਇਤ ਵਿੱਚ ਜਾਣ ਵਾਸਤੇ ਪੰਜਾਬ ਅਤੇ ਹਰਿਆਣਾ ਵਿੱਚ, ਰਤਨਪੁਰਾ ਕਿਸਾਨ ਮੋਰਚੇ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਮੋਰਚਿਆਂ ਵੱਲੋਂ ਡਿਊਟੀਆਂ ਲਗਾਈਆ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਦੇ ਵਿੱਚ 11 ਤਰੀਕ ਨੂੰ ਰਤਨਪੁਰਾ (ਰਾਜਸਥਾਨ) ਮਹਾਂ ਪੰਚਾਇਤ ਵਿੱਚ ਕਿਸਾਨ ਪਹੁੰਚਣਗੇ ।
Punjab Bani 04 February,2025
ਬੇਰੁਜਗਾਰ ਆਈ. ਟੀ. ਆਈ. ਯੂਨੀਅਨ ਨੇ ਠੋਕਿਆ ਧਰਨਾ
ਬੇਰੁਜਗਾਰ ਆਈ. ਟੀ. ਆਈ. ਯੂਨੀਅਨ ਨੇ ਠੋਕਿਆ ਧਰਨਾ ਪਾਵਰਕਾਮ ਤੁਰੰਤ ਜਾਰੀ ਕਰੇ 5 ਹਜਾਰ ਅਪ੍ਰੈਂਟਸ਼ਿਪ ਅਸਾਮੀਆਂ ਦਾ ਨੋਟਿਫਿਕੇਸ਼ਨ -ਬੇਰੁਜਗਾਰ ਆਈ.ਟੀ. ਯੂਨੀਅਨ ਵਲੋ ਅਸਾਮੀਆਂ ਨਾ ਕਢਣ ਤੱਕ ਚਲੇਗਾ ਪੱਕਾ ਧਰਨਾ ਪਟਿਆਲਾ : ਬੇਰੁਜਗਾਰ ਆਈ.ਟੀ.ਆਈ ਯੂਨੀਅਨ ਪੰਜਾਬ ਨੇ ਅੱਜ ਪਾਵਰਕਾਮ ਦੇ ਮੁਖ ਦਫ਼ਤਰ ਸਾਹਮਣੇ ਜੋਰਦਾਰ ਧਰਨਾ ਦੇ ਕੇ ਮੰਗ ਕੀਤੀ ਹੈ ਕਿ ਪਾਵਰਕਾਮ ਤੁਰੰਤ 5 ਹਜਾਰ ਅਪ੍ਰੈਟਸ਼ਿਪ ਦੀਆਂ ਪੋਸਟਾਂ ਕਢੇ ਤਾਂ ਜੋ ਆਈ.ਟੀ. ਹੋਲਡਰ ਅਪ੍ਰੈਂਟਸ਼ਿਪ ਕਰਕੇ ਆਪਣੀ ਪੜਾਈ ਪੂਰੀ ਕਰ ਸਕਣ ਤੇ ਨੌਕਰੀਆਂ ਪ੍ਰਾਪਤ ਕਰ ਸਕਣ । ਬੇਰੁਜਗਾਰ ਆਈ. ਟੀ. ਆਈ. ਯੂਨੀਅਨ ਦੇ ਸੁਮਚੇ ਮੈਂਬਰਾਂ ਨੇ ਦੋ ਸਾਲ ਦੀ ਆਈ. ਟੀ. ਆਈ. ਇਲੈਕਟ੍ਰੀਸ਼ੀਅਨ ਦੀ ਕੀਤੀ ਹੋਈ ਹੈ। ਇਸਤੋ ਬਾਅਦ ਪਾਵਰਕਾਮ ਵਿਚ ਦੋ ਸਾਲ ਦੀ ਅਪ੍ਰੈਟਸ਼ਿਪ ਲਾਈਨਮੈਨ ਦਾ ਕੋਰਸ ਹੁੰਦਾ ਹੈ । ਹੁਣ ਪਾਵਰਕਾਮ ਨੇ ਪਿਛਲੇ ਸਮੇ ਤੋਂ ਅਪ੍ਰੈਟਸ਼ਿਪ ਲਾਈਨਮੈਨ ਦੀਆਂ ਅਸਾਮੀਆਂ ਨਹੀ ਕੱਢੀਆਂ, ਜਿਸ ਕਾਰਨ ਆਈ.ਟੀ. ਹੋਲਡਰ ਸੜਕਾਂ 'ਤੇ ਆ ਗਏ ਹਨ । ਇਨਾ ਨੇਤਾਵਾਂ ਨੇ ਆਖਿਆ ਕਿ ਮੈਨੇਜਮੈਂਟ ਨਾਲ ਉਨ੍ਹਾ ਦੀਆਂ ਅਧਾ ਦਰਜਨ ਤੋਂ ਵਧ ਮੀਟਿੰਗਾ ਹੋ ਚੁਕੀਆਂ ਹਨ ਪਰ ਕੋਈ ਵੀ ਸੁਣਵਾਈ ਨਹੀ ਹੋ ਰਹੀ, ਇਸ ਲਈ ਜਦੋ ਤੱਕ ਅਪ੍ਰੈਟਸ਼ਿਪ ਲਾਈਨਮੈਨ ਦੀਆਂ 5 ਹਜਾਰ ਅਸਾਮੀਆਂ ਨਹੀ ਕੱਢੀਆਂ ਜਾਂਦੀਆਂ, ਉਦੋ ਤੱਕ ਬੇਰੁਜਗਾਰ ਆਈ. ਟੀ. ਆਈ. ਹੋਲਡਰ ਪਾਵਰਕਾਮ ਦੇ ਮੁਖ ਦਫ਼ਤਰ ਦੇ ਸਾਹਮਣੇ ਧਰਨੇ 'ਤੇ ਬੈਠਣਗੇ। ਜਿਕਰਯੋਗ ਹੈ ਕਿ ਅਪ੍ਰੈਟਸ਼ਿਪ ਲਾਈਨਮੈਨਾਂ ਨੂੰ ਦੋ ਸਾਲ ਦੇ ਕੋਰਸ ਦੇ ਨਾਲ ਸਿਰਫ ਥੋੜਾ ਜਿਹਾ ਭੱਤਾ ਹੀ ਮਿਲਦਾ ਹੈ ।
Punjab Bani 04 February,2025
ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦਾ ਅਪਮਾਨ ਸਹਿਣ ਨਹੀ ਕਰਾਂਗੇ : ਕੈਂਥ
ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ:ਅੰਬੇਡਕਰ ਦਾ ਅਪਮਾਨ ਸਹਿਣ ਨਹੀ ਕਰਾਂਗੇ : ਕੈਂਥ ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ. ਐਸ. ਪੀ. ਸੀ. ਐਲ/ ਪੀ. ਐਸ. ਟੀ. ਸੀ. ਐਲ, ਐਸ. ਸੀ / ਬੀ. ਸੀ. ਇੰਮਪਲਾਈਜ਼ ਅਤੇ ਲੋਕ ਏਕਤਾ ਫਰੰਟ, ਡਾ:ਅੰਬੇਡਕਰ ਸਟੂਡੈਟਸ ਫਰੰਟ ਆਫ ਇੰਡੀਆਂ, ਭੀਮ ਸੈਨਾ, ਡਾ. ਅੰਬੇਡਕਰ ਚੇਤਨਾ ਮੰਚ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਫੈਕਟਰੀ ਏਰੀਆਂ ਪਟਿਆਲਾ ਵੱਲੋ ਅੱਜ ਸੇਰਾਂ ਵਾਲਾ ਗੇਟ ਪਟਿਆਲਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਅੰਮ੍ਰਿਤਸਰ ਸਥਿਤ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਉਣ ਪਿਛੇ ਸ਼ਾਜਿਸ਼ਕਰਤਾ ਨੂੰ ਉੱਚ ਪੱਧਰੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਲਈ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਅਤੇ ਰੋਸ ਮਾਰਚ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀਆਂ/ ਅਧਿਕਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਵੱਲੋ ਹਿੱਸਾ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ, ਫਰੰਟ ਦੇ ਕੋ ਕਨਵੀਨਰ ਸ੍ਰੀ ਨਾਰੰਗ ਸਿੰਘ, ਡਾਸਫੀ ਦੇ ਪ੍ਰਧਾਨ ਪੀ੍ਰਤ ਕਾਸ਼ੀ, ਭੀਮ ਆਰਮੀ ਤੋ ਅਮਨਦੀਪ ਕੇਸਲਾ, ਅੰਬੇਡਕਰ ਚੇਤਨਾ ਮੰਚ ਤੋ ਸੋਨੀ ਗਿੱਲ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਦੇ ਜਨ ਸਕੱਤਰ ਸੁਖਵਿੰਦਰ ਸਿੰਘ ਵੱਲੋ ਦੱਸਿਆ ਗਿਆ ਕਿ ਸਮੁੱਚੇ ਭਾਰਤ ਦਾ ਐਸ. ਸੀ./ਬੀ. ਸੀ. ਭਾਈਚਾਰਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਅਪਮਾਨ ਸਹਿਣ ਨਹੀ ਕਰੇਗਾ ਅਤੇ ਆਗੂਆਂ ਵੱਲੋ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਕਿ ਬਹੁਤ ਜਲਦ ਇਸ ਸਬੰਧੀ ਉੱਚ ਪੱਧਰੀ ਜਾਂਚ ਕਰਕੇ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਮਾਸਟਰਮਾਈਂਡ ਨੂੰ ਸਲਾਖਾਂ ਨੂੰ ਪਿੱਛੇ ਭੇਜਿਆ ਜਾਵੇ । ਅੱਜ ਦੇ ਪੋ੍ਰਗਰਾਮ ਵਿੱਚ ਹੋਰਨਾ ਤੋ ਇਲਾਵਾ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਥ, ਸ੍ਰੀ ਹਰਬੰਸ ਸਿੰਘ ਗੁਰੂ, ਨਾਰੰਗ ਸਿੰਘ, ਪੀ੍ਰਤ ਕਾਸ਼ੀ, ਅਮਨਦੀਪ ਕੇਸਲਾ,ਸੋਨੀ ਗਿੱਲ, ਸੁਖਵਿੰਦਰ ਸਿੰਘ, ਨਰੇਸ ਕੁਮਾਰ ਗਾਟ,ਜਗਦੀਪ ਸਕਰਾਲੀ, ਸ੍ਰੀ ਰਾਜ ਕੁਮਾਰ, ਇੰਜ. ਵਰਿੰਦਰ ਸਿੰਘ, ਨਰਿੰਦਰ ਸਿੰਘ ਕਲਸੀ, ਰਮੇਸ ਕੁਮਾਰ, ਅਰੁਣ ਕੁਮਾਰ, ਅਮਰਜੀਤ ਸਿੰਘ ਬਾਗੀ, ਇੰਜ: ਨਿਰਮਲ ਸਿੰਘ ਲੰਗ, ਅਨਿੱਲ ਕੁਮਾਰ ਮੰਡਲ ਪ੍ਰਧਾਨ, ਮੁਨੀਸ ਭਾਟੀਆਂ, ਇੰਜ. ਅਵਤਾਰ ਸਿੰਘ ਮਾਹੀ, ਚੰਦ ਸਿੰਘ, ਗੁਰਮੁੱਖ ਸਿੰਘ ਰੁੜਕੀ, ਮਨਦੀਪ ਕੌਰ, ਕਿਰਨਜੀਤ ਕੌਰ, ਅੰਗਰੇਜ ਕੌਰ, ਰਾਜਿੰਦਰ ਮਾਹੀ, ਅਜੇ ਕੁਮਾਰ, ਅਮਰੀਕ ਸਿੰਘ, ਪਾਲ ਸਿੰਘ,ਵਿਜੇ ਕੁਮਾਰ, ਬਲਵਿੰਦਰ ਪਾਲ, ਮਦਨ ਸਿੰਘ, ਸੁਰਿੰਦਰ ਕੁਮਾਰ, ਜ਼ਸਵੰਤ ਸਿੰਘ ਆਦਿ ਨੇ ਵੀ ਸੰਬੋੋਧਿਤ ਕੀਤਾ ।
Punjab Bani 31 January,2025
ਟੀ. ਐਸ. ਯੂ. ਨੇ ਕੀਤੀਆਂ ਬਿਜਲੀ ਬੋਰਡ ਦੇ ਨਿਜੀਕਰਨ ਦੇ ਵਿਰੁੱਧ ਰੋਸ ਰੈਲੀਆਂ
ਟੀ. ਐਸ. ਯੂ. ਨੇ ਕੀਤੀਆਂ ਬਿਜਲੀ ਬੋਰਡ ਦੇ ਨਿਜੀਕਰਨ ਦੇ ਵਿਰੁੱਧ ਰੋਸ ਰੈਲੀਆਂ ਪਟਿਆਲਾ : ਬਿਜਲੀ ਬੋਰਡ ਦੇ ਨਿੱਜੀਕਰਨ ਵਿਰੁੱਧ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਸਬ ਡਵੀਜਨ ਅਤੇ ਡਵੀਜਨ ਪੱਧਰ ਤੇ ਚੰਡੀਗੜ੍ਹ (ਯੂ. ਟੀ.) ਵਲੋਂ ਰੋਸ ਰੈਲੀਆਂ ਕੀਤੀਆਂ ਗਈਆਂ, ਜਿਸ ਵਿੱਚ ਚੰਡੀਗੜ੍ਹ ਦੇ ਬਿਜਲੀ ਮੁਲਾਜਮਾਂ ਦੇ ਸਮਰਥਨ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਮੈਨੇਜਮੈਂਟ ਵੱਲੋਂ ਮੁਲਾਜਮਾਂ ਦੀਆਂ ਲਾਈਆਂ ਡਿਊਟੀਆਂ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਮੁਲਾਜਮਾਂ ਦੀਆਂ ਡਿਊਟੀਆਂ ਲਗਾਉਣ ਦੇ ਹੁਕਮ ਵਾਪਸ ਲਿਆ ਜਾਵੇ ਨਹੀਂ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ, ਜਿਸ ਵਜੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ ।ਰੈਲੀਆਂ ਵਿੱਚ ਸਰਕਲ ਪ੍ਰਧਾਨ ਹਰਜੀਤ ਸਿੰਘ, ਸਰਕਲ ਸਕੱਤਰ ਬਰੇਸ਼ ਕੁਮਾਰ, ਸਰਕਲ ਕਨਵੀਨਰ ਵਿਜੇ ਦੇਵ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਚੱਢਾ, ਕੈਸ਼ੀਅਰ ਗੁਰਦੀਪ ਸਿੰਘ, ਇੰਦਰਜੀਤ ਸਿੰਘ ਸਹਾਇਕ ਸਕੱਤਰ, ਭਗਵਾਨ ਸਿੰਘ ਸਕੱਤਰ ਪੂਰਬ ਮੰਡਲ, ਕਰਮਜੀਤ ਸਿੰਘ ਪ੍ਰਧਾਨ ਸਬ ਅਰਬਨ ਮੰਡਲ ਨੇ ਸੰਬੋਧਨ ਕਰਦਿਆਂ ਬੋਰਡ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਲਗਾਈਆਂ ਡਿਊਟੀਆਂ ਰੱਦ ਕੀਤੀਆਂ ਜਾਣ ਅਤੇ ਬੋਰਡ ਦੇ ਨਿਗਮੀ ਕਰਨ ਤੇ ਨਿਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ। ਟਰਮੀਨੇਟ ਕੀਤੇ ਸਾਥੀ ਬਹਾਲ ਕੀਤੇ ਜਾਣ, ਸੀ.ਐਚ.ਬੀ. ਕਾਮੇ ਰੈਗੂਲਰ ਕੀਤੇ ਜਾਣ ।
Punjab Bani 31 January,2025
ਸੈਫੀ ਜਥੇਬੰਦੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਪੁਸਤਕ ਮੇਲੇ ਦੇ ਫੰਡਾਂ ਵਿੱਚ ਹੇਰਫ਼ੇਰ ਦਾ ਪ੍ਰਗਟਾਇਆ ਖਦਸਾ
ਸੈਫੀ ਜਥੇਬੰਦੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਪੁਸਤਕ ਮੇਲੇ ਦੇ ਫੰਡਾਂ ਵਿੱਚ ਹੇਰਫ਼ੇਰ ਦਾ ਪ੍ਰਗਟਾਇਆ ਖਦਸਾ - ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਪੁਸਤਕ ਮੇਲੇ ਦੇ ਫੰਡਾਂ ਵਿੱਚ ਵੱਡੇ ਹੇਰਫ਼ੇਰ ਦਾ ਖਦਸਾ : ਸੈਫੀ ਪਟਿਆਲਾ : ਵਿਦਿਆਰਥੀ ਜਥੇਬੰਦੀ ਸੈਫੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਕਾਈ ਦੇ ਇੰਚਾਰਜ ਅਜੇਵੀਰ ਸਿੰਘ ਮਾਂਗਟ ਅਤੇ ਪ੍ਰਧਾਨ ਨਾਰਦਨ ਸਿੰਘ ਸਰਾਂ ਦੀ ਅਗਵਾਈ ਵਿਚ ਸੈਫ਼ੀ ਦੇ ਵਫਦ ਵੱਲੋ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਫੀ ਦੇ ਜਨਰਲ ਸਕੱਤਰ ਸਾਹਿਲ ਬਾਂਸਲ ਨੇ ਕਿਹਾ ਕਿ ਫਰਵਰੀ ਮਹੀਨੇ ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਪੁਸਤਕ ਮੇਲੇ ਦੇ ਫੰਡਾਂ ਵਿੱਚ ਵੱਡੇ ਪੱਧਰ ਉੱਪਰ ਹੇਰਫ਼ੇਰ ਕੀਤੀ ਜਾ ਰਹੀ ਹੈ । ਬਾਂਸਲ ਨੇ ਕਿਹਾ ਕਿ ਪੁਸਤਕ ਮੇਲਾ ਪੰਜਾਬੀ ਯੂਨੀਵਰਸਿਟੀ ਕਰਵਾ ਰਹੀ ਹੈ ਪਰ ਉਸ ਦੀਆਂ ਸਟਾਲਾਂ ਦੇ ਪੈਸੇ ਕਿਸੇ ਬਾਹਰੀ ਬੰਦੇ ਦੇ ਖਾਤੇ ਵਿੱਚ ਜਾ ਰਹੇ ਹਨ । ਉਹਨਾਂ ਕਿਹਾ ਕਿ ਜਦਕਿ ਇਹ ਪੈਸੇ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਦੇ ਖਾਤੇ ਵਿੱਚ ਜਮਾਂ ਹੋਣੇ ਚਾਹੀਦੇ ਸਨ । ਜਸ਼ਨ ਖੁੱਡੀਆਂ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਪੁਸਤਕ ਮੇਲੇ ਦੌਰਾਨ ਖਾਣ ਪੀਣ ਵਾਲਿਆਂ ਦੁਕਾਨਾਂ ਦੀ ਸਟਾਲ ਲਈ 17 ਹਾਜ਼ਰ ਦੀ ਮੋਟੀ ਰਕਮ ਵੀ ਨਕਦੀ ਦੇ ਰੂਪ ਵਿਚ ਵਸੂਲੀ ਜਾ ਰਹੀ ਹੈ । ਖੁੱਡੀਆਂ ਨੇ ਕਿਹਾ ਕਿ ਅੱਜ ਸਾਡੇ ਵੱਲੋਂ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਉਹ ਇਸ ਸੰਬੰਧੀ ਸਪੱਸਟ ਕਰਨ । ਇਸ ਮੌਕੇ ਸੈਫੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਯਾਦੂ, ਰਾਣਾ, ਤਰਨਪ੍ਰੀਤ ਸਿੰਘ, ਹਰਜੀਤ ਸਿੰਘ, ਜਸ਼ਪ੍ਰੀਤ ਸਿੰਘ, ਸਨੀ ਅਲਾਲ , ਸੰਤਾ ਸਿੰਘ, ਅਮਨਦੀਪ ਸਿੰਘ , ਗੁਰਦਿੱਤ ਸਿੰਘ, ਗੁਰਬਾਜ਼ ਸਿੰਘ,ਪੁਨੀਤ ਸਿੰਘ,ਕਰਨਵੀਰ ਸਿੰਘ ਸੁਖਜੋਤ ਸਿੰਘ, ਖੁਸਦੀਪ ਸਿੰਘ, ਸਿਮਰਨਜੀਤ ਸਿੰਘ, ਹਰਕਮਲ ਸਿੰਘ, ਸਤਿੰਦਰ ਸਿੰਘ, ਨਵਜੋਤ ਸਿੰਘਤੋ ਇਲਾਵਾ ਵੱਡੀ ਗਿਣਤੀ ਵਿੱਚ ਸੈਫੀ ਮੈਂਬਰ ਮੌਜੂਦ ਸਨ ।
Punjab Bani 31 January,2025
ਹਜਾਰਾਂ ਕਿਸਾਨ ਟ੍ਰੈਕਟਰ ਟਰਾਲੀਆਂ ਸਣੇ ਪੁਜੇ ਸੰਭੂ ਬਾਰਡਰ : ਸੰਘਰਸ਼ ਨੂੰ ਮਿਲੇਗਾ ਹੋਰ ਬਲ
ਹਜਾਰਾਂ ਕਿਸਾਨ ਟ੍ਰੈਕਟਰ ਟਰਾਲੀਆਂ ਸਣੇ ਪੁਜੇ ਸੰਭੂ ਬਾਰਡਰ : ਸੰਘਰਸ਼ ਨੂੰ ਮਿਲੇਗਾ ਹੋਰ ਬਲ - ਕਿਸਾਨਾਂ ਨੇ ਮੋਦੀ ਸਰਕਾਰ ਦਾ ਪਿਟ ਸਿਆਪਾ ਕਰਕੇ ਕੀਤੀ ਜੋਰਦਾਰ ਰੋਸ ਰੈਲੀ ਪਟਿਆਲਾ : ਕਿਸਾਨੀ ਸੰਘਰਸ਼ ਨੂੰ ਹੋਰ ਬਲ ਦੇਣ ਲਈ ਅੱਜ ਅੰਮ੍ਰਿਤਸਰ ਤੇ ਕਈ ਹੋਰ ਜਿਲਿਆਂ ਤੋਂ ਹਜਾਰਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਨਵੀਨਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਟ੍ਰੈਕਟਰ ਟਰਾਲੀਆਂ ਸਣੇ ਸੰਭੂ ਬਾਰਡਰ ਪੁਜ ਗਏ ਹਨ, ਜਿਥੇ ਕਿਸਾਨਾਂ ਨੇ ਰੋਸ਼ ਰੈਲੀ ਕਰਕੇ ਮੋਦੀ ਸਰਕਾਰ ਦਾ ਪਿਟ ਸਿਆਪਾ ਕੀਤਾ ਹੈ । ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 66ਵੇ ਦਿਨ ਵਿਚ ਪਹੁਚ ਗਿਆ ਹੈ ਤੇ ਅੱਜ ਉਨ੍ਹਾਂ ਨੂੰ ਬੁਖਾਰ ਚੜ ਗਿਆ, ਜਿਸ ਕਾਰਨ ਡਾਕਟਰਾਂ ਦੀ ਟੀਮ ਅੰਦਰ ਵੱਡੀ ਚਿੰਤਾ ਦਿਖੀ ਹੈ। ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਬੀ ਕੇ ਯੂ ਦੋਆਬਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸੂਬਾ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦਸਿਆ ਕਿ ਅੱਜ ਦਾ ਕਾਫ਼ਲਾ ਸਰਕਾਰ ਜਾਂ ਮੋਰਚੇ ਪ੍ਰਤੀ ਉਦਾਸੀਨ ਨਜ਼ਰੀਆ ਰੱਖਣ ਵਾਲੇ ਸਰਕਾਰ ਦੇ ਪੱਖ ਚ ਭੁਗਤਣ ਵਾਲੇ ਤਥਾਕਥਿਤ ਬੁੱਧੀਜੀਵੀਆਂ ਦੇ ਭਰਮ ਦੂਰ ਕਰਨ ਦਾ ਕੰਮ ਕਰੇਗਾ । ਉਹਨਾਂ ਕਿਹਾ ਕਿ ਪਹਿਲਾਂ ਮੋਰਚੇ ਬਾਰੇ ਇਹ ਅਫਵਾਹ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸਿਰਫ 2 ਜਥੇਬੰਦੀਆਂ ਦਾ ਹੈ, ਜਿਨਾ ਅਫਵਾਹਾਂ ਨੂੰ ਮੋਰਚੇ ਵਿਚ ਪੁਜੇ ਲੱਖਾਂ ਕਿਸਾਨਾਂ ਨੇ ਫੇਲ ਕਰ ਦਿੱਤਾ । ਉਨ੍ਹਾ ਕਿਹਾ ਕਿ ਪੂਰਾ ਪੰਜਾਬ ਅੰਦੋਲਨ ਨਾਲ ਨਹੀਂ, ਫਿਰ ਇਨਾ ਅਫਵਾਹਾਂ ਨੂੰ ਪੂਰੇ ਪੰਜਾਬ ਨੇ 30 ਦੇ ਬੰਦ ਨਾਲ ਹਵਾ ਕੱਢ ਦਿੱਤੀ । ਉਨ੍ਹਾ ਆਖਿਆ ਕਿ ਕਿਸਾਨਾਂ ਲਈ ਸਿਰ ਧੜ ਦੀ ਬਾਜੀ ਂਨਾਲ ਸੰਘਰਸ਼ ਜਾਰੀ ਰਹੇਗਾ । ਮਰਨ ਵਰਤ 66ਵੇਂ ਦਿਨ ਵਿਚ : ਡਲੇਵਾਲ ਨੂੰ ਹੋਇਆ ਬੁਖਾਰ ਪਟਿਆਲਾ : ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਹੋਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 26 ਨਵੰਬਰ 2024 ਤੋਂ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 66ਵੇ ਦਿਨ ਵਿਚ ਵੀ ਜਾਰੀ ਰਿਹਾ ਅਤੇ ਅੱਜ ਉਨ੍ਹਾਂ ਨੂੰ ਬੁਖਾਰ ਹੋ ਗਿਆ, ਜਿਸ ਕਾਰਨ ਡਾਕਟਰਾਂ ਦੀ ਟੀਮ ਵਿਚ ਭਾਰੀ ਚਿੰਤਾ ਪਾਈ ਗਈ । ਇਸ ਮੌਕੇ ਖਨੌਰੀ ਅੱਜ ਖਨੌਰੀ ਕਿਸਾਨ ਮੋਰਚੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਉਪਰੰਤ ਕੀਰਤਨੀਏ ਜੱਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਖਨੌਰੀ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦਾ ਪਤਾ ਲੈਣ ਲਈ ਪਹੁੰਚੇ, ਸਿੰਘ ਸਾਹਿਬ ਵੱਲੋਂ 66 ਦਿਨ ਤੋਂ ਮਰਨ ਵਰਤ ਉਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਚੰਗੀ ਸਿਹਤ ਲਈ ਅਰਦਾਸ ਬੇਨਤੀ ਕੀਤੀ ਗਈ। ਕਿਸਾਨ ਆਗੂਆਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਦਿੱਲੀ ਇੱਛਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਉਸ ਅਕਾਲ ਪੁਰਖ ਦੇ ਅੱਗੇ ਆਪਣਾ ਸੀਸ ਨਿਵਾਉਂਦੇ ਹੋਏ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਜਦੋਂ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੂੰ ਵਾਪਸ ਟਰਾਲੀ ਵਿੱਚ ਲਿਆਂਦਾ ਗਿਆ ਤਾਂ ਸਰੀਰਕ ਕਮਜ਼ੋਰੀ ਹੋਣ ਕਾਰਨ ਥੋੜੀ ਜਿਹੀ ਵੀ ਹਲਚਲ ਨਾਂ ਸਹਾਰਦੇ ਹੋਏ ਉਹਨਾਂ ਨੂੰ ਬੁਖਾਰ ਹੋ ਗਿਆ ਹੈ। ਕਿਸਾਨ ਆਗੂਆਂ ਕਿਹਾ ਕਿ ਹੱਕੀ ਮੰਗਾਂ ਲਈ 13 ਫਰਵਰੀ 2024 ਤੋਂ ਚੱਲ ਰਹੀ ਮੋਰਚੇ ਦੇ ਬਾਰਡਰਾਂ ਉੱਪਰ ਇੱਕ ਸਾਲ ਪੂਰਾ ਹੋਣ ਤੇ 11 ਫਰਵਰੀ ਨੂੰ ਰਤਨਪੁਰਾ ਕਿਸਾਨ ਮੋਰਚੇ ਉੱਪਰ, 12 ਫਰਵਰੀ ਨੂੰ ਖਨੌਰੀ ਕਿਸਾਨ ਮੋਰਚੇ ਉੱਪਰ ਅਤੇ 13 ਫਰਵਰੀ ਨੂੰ ਸ਼ੰਭੂ ਕਿਸਾਨ ਮੋਰਚੇ ਉੱਪਰ ਹੋਣ ਵਾਲੀਆਂ ਕਿਸਾਨ ਮਹਾਂ ਪੰਚਾਇਤਾਂ ਵਿੱਚ ਪੂਰੇ ਦੇਸ਼ ਤੋਂ ਲੱਖਾਂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਜਿਸ ਸਬੰਧੀ ਦੇਸ਼ ਭਰ ਵਿੱਚ ਪਿੰਡ ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ।
Punjab Bani 31 January,2025
ਚੌਥਾ ਦਰਜਾ ਮੁਲਾਜਮਾਂ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਦੀ ਬੇਅਦਬੀ ਵਿਰੁੱਧ ਕੀਤਾ ਰੋਸ ਮਾਰਚ : ਦਰਸ਼ਨ ਲੁਬਾਣਾ
ਚੌਥਾ ਦਰਜਾ ਮੁਲਾਜਮਾਂ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਦੀ ਬੇ—ਅਦਬੀ ਵਿਰੁੱਧ ਕੀਤਾ ਰੋਸ ਮਾਰਚ : ਦਰਸ਼ਨ ਲੁਬਾਣਾ ਪਟਿਆਲਾ : ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿਚਲੇ ਚੌਥਾ ਦਰਜਾ ਮੁਲਾਜਮਾਂ ਕੱਚਿਆ ਤੇ ਪੱਕਿਆ ਵਲੋਂ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਡੁੰਗੀ ਸਾਜਿਸ਼ ਤਹਿਤ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਬੇ—ਅਦਬੀ ਲੀਲਾ ਭਵਨ ਚੌਂਕ ਤੋਂ ਫੁਹਾਰਾ ਚੌਕ ਤੱਕ ਰੋਸ ਮਾਰਚ ਕੀਤਾ । ਇਸ ਮੌਕੇ ਹਾਜਰ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੋਲੱਖਾ, ਰਾਮ ਕ੍ਰਿਸ਼ਨ, ਰਾਮ ਪ੍ਰਸਾਦ ਸਹੋਤਾ, ਗੁਰਦਰਸ਼ਨ ਸਿੰਘ, ਮਾਧੋ ਰਾਹੀਂ, ਸ਼ਿਵ ਚਰਨ, ਲਖਵੀਰ ਸਿੰਘ, ਬਾਬੂ ਰਾਮ, ਬੱਬੂ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਧਰਮ ਨਿਆ ਸਮਾਨਤਾ ਅਧਾਰਤ ਗੁਰੂਆਂ, ਸਤਾ ਦਾ ਵਸਾਇਆ ਹੋਇਆ ਹੈ। ਇਸ ਦੀ ਅਮਨ ਸ਼ਾਂਤੀ ਅਤੇ ਬਰਬਾਦੀ ਲਈ ਕਈ ਵਾਰ ਕੋਸ਼ਿਸ਼ਾਂ ਹੋਈਆਂ ਅਤ ਹਰ ਵਾਰ ਅਜਿਹੀਆਂ ਮਾੜੀਆਂ ਨੇ ਮੂੰਹ ਦੀ ਖਾਦੀ । ਹੁਣ ਮਾੜੀ ਸਿਆਸਤ ਤੇ ਹੁਕਮਰਾਨਾ ਦੇ ਕੁਚਜੇ ਪ੍ਰਬੰਧਾਂ ਤੋਂ ਉਪਜੀ ਅਨਪੜਤਾ, ਗਰੀਬੀ ਅਤੇ ਬੇਰੋਜਗਾਰੀ ਕਾਰਨ ਨੌਜ਼ਵਾਨਾਂ ਦਾ ਨਜਾਇਜ ਫਾਇਦਾ ਉਠਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਤੁਲਿਆ ਹੋਇਆ ਹਨ । ਆਗੂਆਂ ਮੰਗ ਕੀਤੀ ਕਿ ਪੰਜਾਬ ਵਿੱਚਲਿਆਂ ਪਨਪ ਰਹੀਆਂ ਅਜਿਹੀਆਂ ਮਾੜੀਆਂ ਤਾਕਤਾਂ ਨੂੰ ਖਤਮ ਕੀਤਾ ਜਾਵੇ, ਬੇਰੋਜਗਾਰੀ ਕਾਰਨ ਬੇਬਸ ਹੋਏ ਨੌਜਵਾਨ ਲਈ ਸਰਕਾਰਾਂ ਰੋਜਗਾਰ ਦੇ ਪ੍ਰਬੰਧ ਕਰਨ ਅਤੇ ਸੰਘਰਸ਼ਾਂ ਦੇ ਰਾਹ ਪਏ ਕੱਚੇ ਮੁਲਾਜਮਾਂ ਜ਼ੋ ਠੇਕੇਦਾਰੀ ਪ੍ਰਥਾ ਦੇ ਸਤਾਏ ਹੋਏ ਹਨ, ਜਿਹਨਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ, ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ , ਸ਼ਾਂਤੀ, ਸੁਹਾਦਤਾ ਅਤੇ ਭਾਈਚਾਰਕ ਸਾਂਝੀ ਨੂੰ ਕਾਇਮ ਰੱਖਣ ਲਈ ਸੁਚੱਜੇ ਤੇ ਦਮਦਾਰ ਪ੍ਰਸ਼ਾਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਲੀਲਾ ਭਵਨ ਚੌਂਕ ਤੋਂ ਮਾਰਚ ਕਰਦੇ ਸਮੇਂ ਮੁਲਾਜਮਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਇਹ ਵੱਡੀ ਤਸਵੀਰ ਵੀ ਚੁੱਕੀ ਹੋਈ ਸੀ । ਅਕਾਸ਼ ਗੂੰਜਵੇਂ ਨਾਹਰਿਆਂ ਨਾਲ ਇਹ ਮਾਰਚ ਫੁਆਰਾ ਚੌਂਕ ਵਿਖੇ ਰੈਲੀ ਕਰਕੇ ਸਮਾਪਤ ਕੀਤਾ ਗਿਆ। ਅਜਿਹੇ ਅਨਸਰਾਂ ਨੂੰ ਢੁੱਕਵੀਆਂ ਸਜਾਵਾਂ ਦੇਣ ਦੀ ਮੰਗ ਵੀ ਕੀਤੀ । ਇਸ ਮੌਕੇ ਤੇ ਹੋਰ ਆਗੂਆਂ ਨੇ ਮੈਂਬਰਜ ਹਾਜਰ ਸਨ। ਉਹਨਾ ਵਿੱਚ ਰਾਜੇਸ਼ ਸੰਧੂ, ਮੰਗਤ ਕਲਿਆਣ, ਅਜੇ ਕੁਮਾਰ, ਇੰਦਰਪਾਲ ਵਾਲਿਆ, ਰਾਜੇਸ਼ ਕੁਮਾਰ, ਰਾਮਕੇ ਲਾਲ, ਸੁਖਦੇਵ ਸਿੰਘ ਝੰਡੀ, ਤਰਲੋਚਨ ਮੰਡੋਲੀ, ਰਜਿੰਦਰ ਕੁਮਾਰ, ਵਿਕਰਮਜੀਤ ਸਿੰਘ, ਗੁਰਦੀਪ ਸਿੰਘ, ਸੁਨੀਲ ਦੱਤ, ਨਿਸ਼ਾ ਰਾਣੀ, ਬਲਵਿੰਦਰ ਕੌਰ, ਰਾਜ ਕੁਮਾਰ ਸਨੌਰ, ਮੱਖਣ ਸਿੰਘ, ਵੈਦ ਪ੍ਰਕਾਸ਼, ਸਤਪਾਲ, ਪ੍ਰਕਾਸ਼ ਲੁਬਾਣਾ, ਸਤਿਆ ਨਰਾਇਣ ਗੋਨੀ, ਹੇਮ ਰਾਜ, ਬੰਸੀ ਲਾਲ, ਬੁੱਧ ਰਾਮ, ਬਲਜਿੰਦਰ, ਹਰਦੀਪ ਸਿੰਘ, ਸਤਨਾਮ, ਰਾਜ ਕੁਮਾਰ ਸਨੌਰ, ਬਲਜੀਤ ਬੱਲੀ, ਧਰਮਿੰਦਰ ਆਦਿ ਸ਼ਾਮਲ ਸਨ ।
Punjab Bani 30 January,2025
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜ਼ੂਕੇਸ਼ਨ ਵਿਭਾਗ ਵਿਚ ਦਾਖਲੇ ਸ਼ੁਰੂ ਨਾ ਹੋਣ ਕਾਰਨ ਵਿਦਿਆਰਥੀਆਂ ਵਿਚ ਰੋਸ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜ਼ੂਕੇਸ਼ਨ ਵਿਭਾਗ ਵਿਚ ਦਾਖਲੇ ਸ਼ੁਰੂ ਨਾ ਹੋਣ ਕਾਰਨ ਵਿਦਿਆਰਥੀਆਂ ਵਿਚ ਰੋਸ ਡੀਨ ਅਕਾਦਮਿਕ ਮਾਮਲੇ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੇ ਦਫਤਰ ਵਿਚੋਂ ਗੈਰ-ਹਾਜ਼ਰ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਇਸ ਵਾਰ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦਾਖਲੇ ਲੇਟ ਹੋਣ ਕਾਰਨ ਇੱਕ ਵਾਰ ਦੁਬਾਰਾ ਤੋਂ ਸੁਰਖੀਆਂ ਵਿਚ ਹੈ । ਇਸ ਵਿਭਾਗ ਵਿਚ ਜਨਵਰੀ ਦੇ ਪਹਿਲੇ ਹਫਤੇ ਦਾਖਲੇ ਸ਼ੁਰੂ ਹੋਣੇ ਸਨ ਪਰੰਤੂ ਜਨਵਰੀ ਖਤਮ ਹੋਣ ਤੇ ਹੈ ਪਰ ਵਿਭਾਗ ਨੇ ਦਾਖਲੇ ਹਾਲੇ ਤਕ ਸ਼ੁਰੂ ਨਹੀਂ ਕੀਤੇ । ਇਸ ਕਾਰਨ ਵਿਭਾਗ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਖਜਲ-ਖੁਆਰ ਹੋਣਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ ਹਰ ਸਾਲ ਇਸ ਵਿਭਾਗ ਵਿਚ ਹਜਾਰਾਂ ਵਿਦਿਆਰਥੀ ਦਾਖਲੇ ਲੈਂਦੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸ਼ਨ ਇਸ ਵਿਭਾਗ ਨੂੰ ਲੈਕੇ ਸੁਹਿਰਦ ਨਹੀਂ ਹੈ । ਅੱਜ ਸਾਂਝੇ ਵਿਦਿਆਰਥੀ ਮੋਰਚੇ ਵਲੋਂ ਜਦੋਂ ਡੀਨ ਅਕਾਦਮਿਕ ਦਫਤਰ ਪਹੁੰਚ ਕੀਤੀ ਗਈ ਤਾਂ ਉਥੇ ਦੇਖਿਆ ਕਿ ਇਹ ਦਫਤਰ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਹੈ । ਇਸ ਤੋਂ ਬਾਅਦ ਮੋਰਚੇ ਨੂੰ ਪਤਾ ਲੱਗਿਆ ਕਿ ਡੀਨ ਅਕਾਦਮਿਕ ਮਾਮਲੇ ਵਾਈਸ ਚਾਂਸਲਰ ਦਫਤਰ ਦੇ ਸਿੰਡੀਕੇਟ ਰੂਮ ਤੋਂ ਆਪਣਾ ਕੰਮ ਚਲਾ ਕਰੇ ਹਨ। ਵਿਦਿਆਰਥੀਆਂ ਦੇ ਡੀਨ ਨਾਲ ਰਾਬਤਾ ਕਾਇਮ ਕਰਨ ਤੇ ਡੀਨ ਸਾਹਿਬਾ ਨੇ ਇਸ ਮਾਮਲੇ ਸੰਬੰਧੀ ਸੁਹਿਰਦਤਾ ਨਾ ਦਿਖਾਉਂਦੇ ਹੋਏ ਗੰਭੀਰ ਮਸਲੇ ਨੂੰ ਅਣਗੌਲਿਆ ਕਰ ਦਿੱਤਾ । ਜ਼ਿਕਰਯੋਗ ਹੈ ਕਿ ਪ੍ਰਸ਼ਾਸ਼ਨਿਕ ਅਤੇ ਵਿਭਾਗੀ ਨਲਾਇਕੀਆਂ ਕਾਰਨ ਇਹ ਵਿਭਾਗ 2023-24 ਸ਼ੈਸ਼ਨ ਦੌਰਾਨ ਵੀ ਦਾਖਲਿਆਂ ਤੋਂ ਸਖਣਾ ਰਿਹਾ ਹੈ, ਜਿਸ ਕਾਰਨ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦੇ ਵਿਤੀ ਘਾਟੇ ਦਾ ਸਾਹਮਣਾ ਵੀ ਕਰਨਾ ਪਿਆ ਸੀ । ਧਿਆਨਦੇਣਯੋਗ ਹੈ ਕਿ ਦਾਲਖੇ ਲੇਟ ਹੋਣ ਕਾਰਨ ਕਾਫੀ ਵਿਦਿਆਰਥੀ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਰੁੱਖ ਕਰਦੇ ਹਨ, ਜਿਸ ਕਾਰਨ ਯੂਨੀਵਰਸਿਟੀ ਦੇ ਇਸ ਵਿਭਾਗ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਦੀ ਗਿਣਤੀ ਘੱਟ ਹੋ ਜਾਂਦੀ ਹੈ । ਵਿਦਿਆਰਥੀਆਂ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਜੇਕਰ ਇਸ ਵਿਭਾਗ ਵਿਚ ਜਲਦ ਤੋਂ ਜਲਦ ਦਾਖਲੇ ਨਾ ਸ਼ੁਰੂ ਕੀਤੇ ਗਏ ਤਾਂ ਪ੍ਰਸ਼ਾਸ਼ਨ ਨੂੰ ਵੱਡੇ ਰੋਸ ਦਾ ਸਾਹਮਣਾ ਕਾਰਨਾ ਪਵੇਗਾ । ਇਸ ਮੌਕੇ ਪੀ. ਐਸ. ਐਫ ਤੋਂ ਗਗਨਦੀਪ ਸਿੰਘ, ਪੀ. ਐਸ. ਯੂ. ਤੋਂ ਅਮਨਦੀਪ ਖਿਉਵਾਲੀ, ਐਸ. ਐਫ. ਆਈ. ਤੋਂ ਜਤਿੰਦਰ, ਗੁਰਕੀਰਤ ਸਿੰਘ, ਏ. ਆਈ. ਐਸ. ਐਫ. ਤੋਂ ਗੁਰਜੰਟ ਸਿੰਘ ਅਤੇ ਪੀ. ਆਰ. ਐਸ. ਯੂ. ਤੋਂ ਕਰਨਵੀਰ ਸਿੰਘ ਆਦਿ ਵਿਦਿਆਰਥੀ ਆਗੂ ਸ਼ਾਮਲ ਸਨ ।
Punjab Bani 28 January,2025
ਪੀ. ਟੀ. ਏ. ਅਧਿਆਪਕ ਫਰੰਟ ਨੇ ਯੂਨੀਵਰਸਿਟੀ ਵਿਖੇ ਪੋਸਟਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਕਢੀ ਰੈਲੀ
ਪੀ. ਟੀ. ਏ. ਅਧਿਆਪਕ ਫਰੰਟ ਨੇ ਯੂਨੀਵਰਸਿਟੀ ਵਿਖੇ ਪੋਸਟਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਕਢੀ ਰੈਲੀ 60ਵੇਂ ਦਿਨ ਯੋਗ ਪੀਟੀਏ ਸਹਾਇਕ ਪ੍ਰੋਫ਼ੈਸਰਾਂ ਦੇ ਧਰਨੇ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਮਰਥਨ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਕਾਂਸਟੀਚੂਐਂਟ ਕਾਲਜਾਂ ਵਿੱਚ ਪੀ. ਟੀ. ਏ. ਮੱਦ 'ਤੇ ਕੰਮ ਕਰ ਰਹੇ ਸਹਾਇਕ ਪ੍ਰੋਫ਼ੈਸਰਾਂ ਦਾ ਧਰਨਾ ਅੱਜ 60ਵੇਂ ਦਿਨ ਵੀ ਵਿਚ ਪ੍ਰਵੇਸ਼ ਕਰ ਗਿਆ ਹੈ, ਜਿਸਨੂੰ ਅੱਜ ਵੱਖ-ਵੱਖ ਜਥੇਬੰਦੀਆਂ ਵਲੋ ਸਮਰਥਨ ਦਿੱਤਾ ਗਿਆ । ਇਸ ਮੌਕੇ ਪੀਟੀਏ ਅਧਿਆਪਕ ਫਰੰਟ ਵੱਲੋਂ ਅੱਜ ਯੂਨੀਵਰਸਿਟੀ ਵਿਖੇ ਪੋਸਟਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਰੈਲੀ ਵੀ ਕੱਢੀ ਗਈ ਅਤੇ ਡੀਨ ਅਕਾਦਮਿਕ ਅਤੇ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕੀਤੀ ਅਤੇ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਧਰਨੇ ਦੌਰਾਨ ਪੀਟੀਏ ਅਧਿਆਪਕ ਫਰੰਟ ਦੇ ਪ੍ਰਧਾਨ ਜਗਜੀਤ ਸਿੰਘਨੇ ਕਿਹਾ ਕਿ ਪਿਛਲੇ ਦਿਨੀਂ ਪੀਟੀਏ ਅਧਿਆਪਕ ਫਰੰਟ ਦੀ ਕੋਰ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਕਮੇਟੀ ਮੈਂਬਰਾਂ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਮਿਕ ਮੈਡਮ ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਡਾ. ਸੰਜੀਵ ਪੁਰੀ ਅਤੇ ਡਾਇਰੈਕਟਰ ਆਫ਼ ਕਾਂਸਟੀਚੂਐਂਟ ਕਾਲਜਾਂ ਡਾ. ਜਸਵਿੰਦਰ ਸਿੰਘ ਬਰਾੜ ਨਾਲ ਕਾਫ਼ੀ ਵਾਰ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਪੀਟੀਏ ਫਰੰਟ ਵੱਲੋਂ ਉਨ੍ਹਾਂ ਨੂੰ ਗੈਸਟ ਮੱਦ ਵਿਚ ਤਬਦੀਲ ਕਰਨ ਦੀ ਮੁੱਖ ਮੰਗ ਰੱਖੀ ਗਈ, ਜੋ ਕਿ ਹਰ ਵਾਰ ਬੇਸਿੱਟਾ ਹੀ ਰਹੀ । ਪਿਛਲੇ ਸਮੇਂ ਦੌਰਾਨ ਵੀ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਵੱਖ ਵੱਖ ਕਾਂਸਟੀਚੂਐਂਟ ਕਾਲਜਾਂ ਦੇ ਪੀਟੀਏ ਮੱਦ ਵਿਚ ਕੰਮ ਕਰ ਰਹੇ ਸਹਾਇਕ ਪ੍ਰੋਫ਼ੈਸਰਾਂ ਨੂੰ ਯੂ. ਜੀ. ਸੀ. ਦੀਆਂ ਸ਼ਰਤਾਂ ਅਨੁਸਾਰ ਆਪਣੀ ਯੋਗਤਾ ਪੂਰੀ ਕਰਨ ਉਪਰੰਤ ਗੈਸਟ ਮੱਦ ਵਿਚ ਤਬਦੀਲ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਯੂਨੀਵਰਸਿਟੀ ਇਸ ਨੀਤੀ ਤੋਂ ਮੁਨਕਰ ਹੋ ਰਹੀ ਹੈ । ਫਰੰਟ ਦੇ ਪ੍ਰਧਾਨ ਜਗਜੀਤ ਸਿੰਘ ਨੇ ਹੋਰ ਕਿਹਾ ਕਿ ਅਸੀਂ ਸਾਰੇ ਯੂਜੀਸੀ ਦੀਆਂ ਜੋ ਸ਼ਰਤਾਂ ਇਕ ਯੋਗ ਸਹਾਇਕ ਪ੍ਰੋਫ਼ੈਸਰ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਅਸੀਂ ਪੀ. ਟੀ. ਏ. ਫੈਕਲਟੀ ਦੇ ਉਮੀਦਵਾਰ ਪੂਰਾ ਕਰਦੇ ਹਾਂ । ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਖ਼ਜ਼ਾਨਚੀ ਲੈਕਚਰਾਰ ਤਰਸੇਮ ਲਾਲ, ਦਵਿੰਦਰ ਸਿੰਘ ਪੂਨੀਆ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ, ਪ੍ਰੋ. ਗੁਰਜੰਟ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ, ਰਣਜੀਤ ਸਿੰਘ ਸਵਾਜਪੁਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਪ੍ਰੋ. ਅਰਵਿੰਦਰ ਕੌਰ ਕਾਕੜਾ ਮੀਤ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ, ਗੁਰਜੀਤ ਸਿੰਘ ਘੱਗਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਗੁਰਸਿੰਦਰ ਸਿੰਘ ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ ਪੰਜਾਬ, ਰਸਪਿੰਦਰ ਸਿੰਘ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ, ਡਾ।ਬੇਅੰਤ ਸਿੰਘ ਕਾਂਸਟੀਚੂਐਂਟ ਕਾਲਜ ਅਤੇ ਨੇਬਰਹੂੱਡ ਕੈਂਪਸ ਨੇ ਸੰਬੋਧਨ ਕੀਤਾ । ਮੀਟਿੰਗ ਵਿੱਚ ਡਾਇਰੈਕਟਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਜਿਵੇਂ ਹੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਨਿਯੁਕਤ ਕਰ ਦਿੱਤਾ ਜਾਵੇਗਾ ਤਾਂ ਉਨ੍ਹਾਂ ਅੱਗੇ ਤੁਹਾਡੇ ਕੇਸ ਸਕਾਰਾਤਮਕ ਤਰੀਕੇ ਨਾਲ ਰੱਖਿਆ ਜਾਵੇਗਾ ।
Punjab Bani 28 January,2025
ਸਿਹਤ ਮੰਤਰੀ ਨਾਲ ਬੇਸਿੱਟਾ ਮੀਟਿੰਗ ਤੋਂ ਬਾਅਦ ਰੋਸ਼ ਵਿੱਚ ਆ ਕੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਿਹਤ ਮੁਲਾਜ਼ਮਾਂ ਨੇ ਨਵੀਂ ਦਿੱਲੀ ਵੱਲ ਪਾਏ ਚਾਲੇ
ਸਿਹਤ ਮੰਤਰੀ ਨਾਲ ਬੇਸਿੱਟਾ ਮੀਟਿੰਗ ਤੋਂ ਬਾਅਦ ਰੋਸ਼ ਵਿੱਚ ਆ ਕੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਿਹਤ ਮੁਲਾਜ਼ਮਾਂ ਨੇ ਨਵੀਂ ਦਿੱਲੀ ਵੱਲ ਪਾਏ ਚਾਲੇ 1-2 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਖਿਲਾਫ਼ ਦਿੱਲੀ ਦੇ ਬਜਾਰਾਂ ਵਿੱਚ ਕਰਨਗੇ ਪੋਲ ਖੋਲ ਪ੍ਚਾਰ ਪਟਿਆਲਾ : ਪੰਜਾਬ ਭਰ ਵਿੱਚ ਸਿਹਤ ਵਿਭਾਗ ਅਧੀਨ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ 9200 ਦੇ ਕਰੀਬ ਮੈਡੀਕਲ, ਪੈਰਾਮੈਡੀਕਲ ਅਤੇ ਦਫਤਰੀ ਸਿਹਤ ਕਾਮੇ ਠੇਕਾ ਪ੍ਰਥਾ ਦਾ ਸ਼ਿਕਾਰ ਹੋ ਰਹੇ ਹਨ ਪ੍ਰੰਤੂ ਪਿਛਲੇ ਤਿੰਨ ਸਾਲਾਂ ਤੋਂ ਐਨ. ਐਚ. ਐਮ. ਇੰਪਲਾਈਜ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀਆਂ ਪੰਜਾਬ ਸਰਕਾਰ ਨਾਲ ਮੀਟਿੰਗ ਹੋਈਆਂ 29-30 ਮੀਟਿੰਗਾਂ ਸਿਰਫ ਜੁਬਾਨੀ ਲਾਰੇਬਾਜੀ ਸਾਬਿਤ ਹੋਈਆਂ । ਸੂਬਾਈ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਲਗਪਗ ਤਿੰਨ ਸਾਲ ਦਾ ਸਮਾਂ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਕੋਈ ਵੀ ਜਾਇਜ਼ ਮੰਗ ਪੂਰੀ ਨਹੀਂ ਕੀਤੀ, ਜਿਸ ਕਰਕੇ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੀ ਅੱਜ 26 ਜਨਵਰੀ ਨੂੰ ਸਿਹਤ ਮੰਤਰੀ ਪੰਜਾਬ ਨਾਲ ਸਰਕਟ ਹਾਊਸ ਪਟਿਆਲਾ ਵਿਖੇ ਬੇਸਿੱਟਾ ਰਹਿ ਮੀਟਿੰਗ ਤੋਂ ਬਾਅਦ ਪੰਜਾਬ ਦੇ ਸਮੂਹ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਫਰਵਰੀ ਮਹੀਨੇ ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਪੋਲ ਖੋਲ ਰੈਲੀਆਂ ਕਰਕੇ ਪਰਚੇ ਵੰਡੇ ਜਾਣਗੇ । ਵਿਰੋਧ ਪ੍ਰਦਰਸ਼ਨਾਂ ਦੀ ਲੜੀ ਦੇ ਪਹਿਲੇ ਪੜਾਅ ਤੇ 1 ਅਤੇ 2 ਫ਼ਰਵਰੀ 2025 ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਧਾਨ ਸਭਾ ਹਲਕਾ ਨਵੀਂ ਦਿੱਲੀ ਅਤੇ ਨੈਸ਼ਨਲ ਮੀਡੀਆ ਰਾਹੀਂ ਰਾਜੀਵ ਚੌਕ ਕਨਾਉਟ ਪੈਲੇਸ ਵਿੱਚ 20000 ਪਰਚੇ ਵੰਡ ਕੇ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ, ਇਹ ਜਾਣਕਾਰੀ ਐਨ. ਐਚ. ਐਮ. ਇੰਪਲਾਇਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਵਾਹਿਦ ਮਾਲੇਰਕੋਟਲਾ ਅਤੇ ਸੂਬਾ ਜਨਰਲ ਸਕੱਤਰ ਗੁਲਸ਼ਨ ਸ਼ਰਮਾ ਫਰੀਦਕੋਟ ਨੇ ਦਿੱਤੀ । ਇਸ ਮੌਕੇ ਸੀਨੀਅਰ ਆਗੂਆਂ ਕਿਰਨਜੀਤ ਕੌਰ ਮੁਹਾਲੀ, ਸੰਦੀਪ ਕੌਰ ਬਰਨਾਲਾ ਅਤੇ ਹਰਪਾਲ ਸਿੰਘ ਸੋਢੀ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵੱਲੋਂ 2017 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਸਰਵਿਸ ਬਾਏ ਲਾਅਜ਼ ਬਣਾ ਕੇ ਰੈਗੂਲਰ ਪੇਅ ਸਕੇਲ, ਪੇਅ ਕਮਿਸ਼ਨ, ਡੀ. ਏ. ਅਤੇ ਮੈਡੀਕਲ ਰੀਬਰਸਮੈਂਟ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਐਨ. ਐਚ. ਐਮ. ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਰੈਗੂਲਰਾਈਜੇਸ਼ਨ, ਹਰਿਆਣਾ ਦੀ ਤਰਜ ਤੇ ਬਾਏ ਲਾਅਜ਼ ਬਣਾ ਕੇ ਮੌਜੂਦਾ ਤਨਖਾਹਾਂ ਵਿੱਚ ਵਾਧਾ ਕਰਨਾ,ਲਾਇਲਟੀ ਬੋਨਸ, ਲੀਵ ਪਾਲਿਸੀ ਤਹਿਤ ਕਮਾਊਂ ਛੁੱਟੀ, ਗ੍ਰੈਚਇਟੀ ਆਦਿ ਹਨ, ਇਸ ਮੌਕੇ ਤੇ ਗੁਲਸ਼ਨ ਸ਼ਰਮਾ ਫ਼ਰੀਦਕੋਟ,ਅਵਤਾਰ ਸਿੰਘ ਮਾਨਸਾ, ਦਿਨੇਸ਼ ਪਟਿਆਲਾ ਅਤੇ ਡਾਕ੍ਟਰ ਸੁਨੀਲ ਤਰਗੋਤਰਾ ਆਦਿ ਆਗੂਆਂ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਦੀਆਂ ਜਾਇਜ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਕੇ ਬਣਦਾ ਮਾਣ ਸਨਮਾਨ ਦਿੱਤਾ ਜਾਵੇ ।
Punjab Bani 27 January,2025
ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਸਖਤ ਸ਼ਬਦਾਂ ਚ ਕੀਤੀ ਨਿਖੇਧੀ
ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਸਖਤ ਸ਼ਬਦਾਂ ਚ ਕੀਤੀ ਨਿਖੇਧੀ ਪਟਿਆਲਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ ਅੱਜ ਹਰੀ ਸਿੰਘ ਦੋਣ ਕਲਾਂ, ਦਰਸ਼ਨ ਬੇਲੂ ਮਾਜਰਾ,ਅਮਰਜੀਤ ਘਨੌਰ ਤੇ ਸੁੱਚਾ ਸਿੰਘ ਕੌਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਸਮਾਜ ਤੇ ਦੇਸ਼ ਵਿਰੋਧੀ ਅਨਸਰਾ ਵੱਲੋਂ ਤੋੜਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਡਾਕਟਰ ਭੀਮ ਰਾਉ ਅੰਬੇਦਕਰ ਮਹਾਨ ਦੇਸ਼ ਭਗਤ, ਫਲਾਸਫਰ ਅਤੇ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਸਨ ਉਹਨਾਂ ਵੱਲੋਂ ਲਿਖਿਆ ਗਿਆ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਪਰ ਕੁਝ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਤਾਕਤਾਂ ਵੱਲੋਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੱਗੇ ਡਾਕਟਰ ਭੀਮ ਰਾਉ ਅੰਬੇਦਕਰ ਦੇ ਬੁੱਤ ਨੂੰ ਤੋੜਨ ਦਾ ਘਨਿਆਉਣਾ ਕਾਰਨਾਮਾ ਕੀਤਾ ਗਿਆ ਜੋ ਕਿ ਅਤਿ ਨਿੰਦਨਯੋਗ ਅਤੇ ਮੰਦਭਾਗਾ ਹੈ ਜਿਸ ਨਾਲ ਡਾ. ਭੀਮ ਰਾਉ ਅੰਬੇਦਕਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਮਨ ਨੂੰ ਭਾਰੀ ਠੇਸ ਪੁਜੀ ਹੈ,ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕੀ ਦੋਸੀਆਂ ਤੋਂ ਡੁੰਘਾਈ ਨਾਲ ਜਾਂਚ ਕਰਕੇ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਅੱਗੇ ਤੋਂ ਕੋਈ ਇੱਦਾਂ ਦਾ ਘਨਿਆਉਣਾ ਤੇ ਘਟੀਆ ਕੰਮ ਕਰਨ ਬਾਰੇ ਸੁਪਨੇ ਵਿੱਚ ਵੀ ਨਾ ਸੋਚੇ, ਉਹਨਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਨਫਰਤ ਕਰਨ ਦੀ ਬਜਾਏ ਉਨਾਂ ਵੱਲੋਂ ਦਿਖਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ ਉਹਨਾਂ ਨੇ ਕਿਹੋ ਜਿਹੇ ਔਖੇ ਹਾਲਾਤਾਂ ਦੇ ਵਿੱਚ ਆਪਣੀ ਉੱਚ ਵਿੱਦਿਆ ਦੇ ਅਨੇਕਾਂ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੜੋ, ਜੁੜੋ,ਤੇ ਸੰਘਰਸ਼ ਕਰੋ ਦਾ ਮਹਾਨ ਨਾਅਰਾ ਦਿੱਤਾ ਜਿਸ ਨਾਲ ਦੱਬੇ ਕੁਚਲੇ ਲੋਕਾਂ ਦੀ ਜਿੰਦਗੀ ਸੁਖਾਲੀ ਹੋ ਸਕਦੀ ਹੈ ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਧੰਨਾ ਸਿੰਘ ਦੌਣ ਕਲਾਂ,ਗੁਰਮੀਤ ਸਿੰਘ ਡੰਡੋਆ, ਪ੍ਰਹਲਾਦ ਸਿੰਘ ਨਿਆਲ,ਸੁਖਪਾਲ ਸਿੰਘ ਕਾਦਰਾਬਾਦ, ਰਾਜ ਕਿਸਨ ਨੂਰਖੇੜੀਆਂ,ਰਣਧੀਰ ਸਿੰਘ ਕਾਦਰਾਬਾਦ, ਸੁਖਦੇਵ ਸਿੰਘ ਨਿਆਲ, ਨੀਲਮ ਰਾਣੀ ਤੇ ਨਰਿੰਦਰ ਕੌਰ ਆਦਿ ਆਗੂ ਸ਼ਾਮਿਲ ਹੋਏ, ਇਕੱਤਰ ਹੋਏ ਆਗੂਆਂ ਨੇ ਚਿਤਾਵਨੀ ਭਰੇ ਲਹਿੰਜੇ ਚ,ਕਿਹਾ ਕਿ ਜੇਕਰ ਸਰਕਾਰ ਨੇ ਇਹਨਾ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਸਜਾਵਾਂ ਨਾ ਦਿੱਤੀਆਂ ਤਾਂ ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਆਉਣ ਵਾਲੇ ਸਮੇਂ ਵਿੱਚ ਕਿਰਤੀ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ
Punjab Bani 27 January,2025
ਚੌਥਾ ਦਰਜਾ ਮੁਲਾਜਮਾਂ ਵੱਲੋਂ ਸ਼ੁਰੂ ਕੀਤੀ ਸਮੂੰਹਕ ਭੁੱਖ ਹੜਤਾਲ ਦੂਸਰੇ ਦਿਨ ਵਿੱਚ ਸ਼ਾਮਲ ਵਣ ਮੰਤਰੀ ਵਲੋਂ ਜੰਗਲਾਤ ਕਾਮਿਆਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਦਾ ਪੱਤਰ ਪ੍ਰਾਪਤ ਹੋਇਆ : ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ
ਚੌਥਾ ਦਰਜਾ ਮੁਲਾਜਮਾਂ ਵੱਲੋਂ ਸ਼ੁਰੂ ਕੀਤੀ ਸਮੂੰਹਕ ਭੁੱਖ ਹੜਤਾਲ ਦੂਸਰੇ ਦਿਨ ਵਿੱਚ ਸ਼ਾਮਲ ਵਣ ਮੰਤਰੀ ਵਲੋਂ ਜੰਗਲਾਤ ਕਾਮਿਆਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਦਾ ਪੱਤਰ ਪ੍ਰਾਪਤ ਹੋਇਆ : ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਜਿਲਾ ਸਦਰ ਮੁਕਾਮਾ ਤੇ ਸ਼ੁਰੂ ਕੀਤੀ ਸਮੂੰਹਕ ਭੁੱਖ ਹੜਤਾਲ ਦੇ ਦੂਸਰੇ ਦਿਨ, ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵਣ ਪਾਲ ਦਫਤਰ ਅੱਗੇ ਵਿਸ਼ਾਲ ਰੈਲੀ ਕੀਤੀ। ਵਣ ਪਾਲ ਤੇ ਵਣ ਮੰਡਲ ਅਫਸਰ ਦੀ ਸਰਕਾਰੀ ਰਿਹਾਇਸ਼ੀ ਤੇ ਕੰਮਾਂ ਤੋਂ ਫਾਰਗ ਕੀਤੇ । 112 ਕਾਮਿਆਂ ਨੇ ਪਹੁੰਚ ਕੇ ਪਿੱਟ ਸਿਆਪਾ ਕੀਤਾ। ਭੁੱਖ ਹੜਤਾਲੀ ਕੈਂਪ ਅੱਗੇ ਰੈਲੀ ਦੌਰਾਨ ਮੰਗ ਕੀਤੀ ਗਈ ਕਿ ਕੰਮਾਂ ਤੋਂ ਬਗੈਰ ਨੋਟਿਸ ਦਿੱਤੀਆਂ ਫਾਰਗ ਕੀਤੇ ਜਾ ਰਹੀ ਕਾਮਿਆਂ ਨੂੰ ਕੰਮਾਂ ਤੇ ਹਾਜਰ ਕਰਵਾਇਆ ਜਾਵੇ । ਇਸ ਮੌਕੇ ਚਲ ਰਹੀ ਰੈਲੀ ਦੌਰਾਨ ਡੀ. ਐਸ. ਪੀ. ਜ਼ਸਵਿੰਦਰ ਸਿੰਘ ਟਿਵਾਣਾ ਤੇ ਉਪ ਮੰਡਲ ਮੈਜਿਸਟ੍ਰੇਟ (ਸਿਵਲ) ਗੁਰਦੇਵ ਸਿੰਘ ਥੰਮ, ਐਸ. ਐਚ. ਓ. ਤ੍ਰਿਪੜੀ ਸ੍ਰੀ ਬਾਜਵਾ ਆਪਣੇ ਅਮਲੇ ਸਮੇਤ ਪਹੁੰਚੇ ਇਨ੍ਹਾਂ ਵਲੋਂ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਜੰਗਲਾਤ, ਜੰਗਲਾਤ ਨਿਗਮ ਦੇ ਕਰਮੀਆਂ ਦੀਟਾਂ ਮੰਗਾਂ ਤੇ 13 ਫਰਵਰੀ ਨੂੰ ਲਿਖਤੀ ਗੱਲਬਾਤ ਕਰਨ ਦਾ ਸੱਦਾ ਪੱਤਰ ਦਿੱਤਾ ਗਿਆ । ਪਹੁੰਚੇ ਅਧਿਕਾਰੀਆਂ ਵਲੋਂ ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਵਲੋਂ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਦਾ ਮੈਮੋਰੰਡਮ ਉਹਨਾਂ ਦਿੱਤਾ ਜਾਵੇ ਤੇ ਝੰਡਾ ਮਾਰਚ ਨਾ ਕੀਤਾ ਜਾਵੇ, ਉਹ ਮੁੱਖ ਮੰਤਰੀ ਤੱਕ ਪਹੁੰਚਦਾ ਕਰ ਦੇਣਗੇ। ਇਸ ਅਪੀਲ ਤੇ ਆਗੂਆਂ ਨੇ ਵਿਚਾਰ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੁੱਖ ਸਕੱਤਰ ਕੇ. ਏ. ਪੀ. ਸਿਹਨਾ ਨੂੰ ਸੰਬੋਧਨ ਤਕਰੀਬਨ ਡੇਢ ਦਰਜਨ ਮੰਗਾਂ ਦਾ ਯਾਦ ਪੱਤਰ ਜਿਸ ਵਿੱਚ ਹਰ ਵਰਗ ਦੇ ਕੱਚੇ ਕਾਮਿਆਂ ਨੂੰ 2016 ਦੀ ਪਾਲਸੀ ਅਨੁਸਾਰ ਪੱਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਘੱਟੋ—ਘੱਟ ਉਜਰਤਾ 36000 ਰੁਪਏ ਕਰਨ, ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਕੇ, ਰੈਗੂਲਰ ਭਰਤੀ ਕਰਨ, ਵਿਭਾਗਾਂ ਦੇ ਪੁਨਗਠਨ ਸਮੇਂ ਵੱਖ—ਵੱਖ ਮੁਲਾਜਮ ਕੈਟਾਗਰੀਜ਼ ਦੀਆਂ ਘਟਾਈਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ, ਵੇਤਨ ਕਮਿਸ਼ਨ ਤੇ ਮਹਿੰਗਾਈ ਭੱਤਿਆਂ ਦੇ ਬਕਾਇਆ ਦੀਆਂ ਕਿਸ਼ਤਾਂ ਦੇਣ ਤੇ ਬਕਾਇਆ ਨਗਦ ਦੇਣ, ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ 2016 ਅਨੁਸਾਰ “ਬਰਾਬਰ ਕੰਮ ਬਰਾਬਰ ਤਨਖਾਹ” ਦੇਣ ਤੇ ਆਦਿ ਮੰਗਾਂ ਸ਼ਾਮਲ ਸਨ, ਇਸ ਤਰ੍ਹਾਂ 2011 ਦਾ ਇੰਕਰੀਮੈਂਟ ਬਹਾਲ ਕਰਨ, 200 ਰੁਪਹੇ ਜਜੀਆ ਟੈਕਸ ਖਤਮ ਕਰਨ, 1972 ਨਿਯਮਾਂ ਅਨੁਸਾਰ ਕੱਚੇ ਕਾਮਿਆਂ ਨੂੰ ਘੱਟੋ—ਘੱਟ ਪੈਨਸ਼ਨ ਤੇ ਗਰੈਚੂਟੀ ਦੇਣ । ਇਸ ਮੌਕੇ ਜ਼ੋ ਮੁਲਾਜਮ ਆਗੂ ਸ਼ਾਮਲ ਸਨ ਉਹਨਾਂ ਵਿੱਚ ਪ੍ਰਮੁੱਖ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਮਾਧੋ ਲਾਲ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਨਾਰੰਗ ਸਿੰਘ, ਦਰਸ਼ਨ ਸਿੰਘ ਜ਼ੋੜੇਮਾਜਰਾ, ਸ਼ਿਵ ਚਰਨ, ਪ੍ਰੀਤਮ ਚੰਦ ਠਾਕੁਰ, ਅਸ਼ੋਕ ਕੁਮਾਰ ਬਿੱਟੂ, ਲਖਵੀਰ ਸਿੰਘ, ਰਾਜ ਕੁਮਾਰ ਸਨੌਰ, ਰਾਮ ਕਿਸ਼ਨ, ਰਾਜੇਸ਼ ਗੋਲੂ, ਰਾਮ ਪ੍ਰਸਾਦ ਸਹੋਤਾ, ਗੁਰਦਰਸ਼ਨ ਸਿੰਘ, ਵੇਦ ਪ੍ਰਕਾਸ਼, ਸੂਰਜ ਯਾਦਵ, ਲਖਵੀਰ ਸਿੰਘ ਲੱਕੀ, ਦਰਸ਼ਨ ਮੱਲੇਵਾਲ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਨਿਸ਼ਾਨ ਸਿੰਘ, ਵਿਕਰਮਜੀਤ ਸਿੰਘ, ਤ੍ਰਿਵੇਣੀ ਪ੍ਰਸਾਦ ਤਿਵਾੜੀ, ਗੁਰਵਿੰਦਰ ਸਿੰਘ ਗੁਰੀ, ਭੀਮ ਸਿੰਘ ਭਾਦਸੋਂ, ਮੇਜਰ ਸਿੰਘ, ਵੀਰ ਸਿੰਘ, ਸਤਿਨਰਾਇਣ ਗੋਨੀ ਆਦਿ ਹਾਜਰ ਸਨ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ ਨੇ ਚੱਲ ਰਹੀ ਭੁੱਖ ਹੜਤਾਲ ਤੇ ਲੜੀਵਾਰ ਧਰਨੇ ਨੂੰ ਸਮਾਪਤ ਕੀਤਾ ਗਿਆ ।
Punjab Bani 25 January,2025
ਹਜਾਰਾਂ ਕਿਸਾਨਾਂ, ਮਜਦੂਰਾਂ ਨੇ ਵਿਸ਼ਾਲ ਰੈਲੀ ਕਰਕੇ ਮੋਦੀ ਸਰਕਾਰ ਦਾ ਕੀਤਾ ਪਿਟ ਸਿਆਪਾ
ਹਜਾਰਾਂ ਕਿਸਾਨਾਂ, ਮਜਦੂਰਾਂ ਨੇ ਵਿਸ਼ਾਲ ਰੈਲੀ ਕਰਕੇ ਮੋਦੀ ਸਰਕਾਰ ਦਾ ਕੀਤਾ ਪਿਟ ਸਿਆਪਾ -29 ਜਨਵਰੀ ਦੇ ਸ਼ੰਭੂ ਮੋਰਚੇ ਵੱਲ ਅੰਮ੍ਰਿਤਸਰ ਤੋਂ ਕੂਚ ਕਰੇਗਾ ਸੈਂਕੜੇ ਟਰੈਕਟਰ ਟਰਾਲੀਆਂ ਦਾ ਜਥਾ - ਜੰਡਿਆਲਾ ਰੈਲੀ ਵਿਚ 5 ਮਤੇ ਕੀਤੇ ਪਾਸ - 26 ਜਨਵਰੀ ਨੂੰ ਸਮੁਚੇ ਦੇਸ ਦੇ ਲੱਖਾਂ ਟ੍ਰੈਕਟਰ ਸੜਕਾਂ 'ਤੇ ਹੋਣਗੇ ਪਟਿਆਲਾ : ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ, ਸ਼ੰਭੂ, ਖਨੌਰੀ ਅਤੇ ਰਤਨਪੁਰਾ (ਰਾਜਿਸਥਾਨ) ਬਾਡਰਾਂ ਤੇ ਚੱਲ ਰਹੇ ਦਿੱਲੀ ਅੰਦੋਲਨ 2 ਨੂੰ ਹੋਰ ਮਜਬੂਤ ਕਰਨ ਲਈ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 29 ਜਨਵਰੀ ਨੂੰ ਸ਼ੰਭੂ ਬਾਰਡਰ ਨੂੰ ਕੂਚ ਕਰਨ ਦੀਆਂ ਤਿਆਰੀਆਂ ਲਈ ਅੱਜ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ ਹਜਾਰਾਂ ਕਿਸਾਨਾਂ ਨੇ ਵਿਸਾਲ ਰੈਲੀ ਕਰਕੇ ਮੋਦੀ ਸਰਕਾਰ ਦਾ ਪਿਟ ਸਿਆਪਾ ਕੀਤਾ । ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦੱਸਿਆ ਕਿ ਇੱਕ ਸਾਲ ਦੇ ਡੈੱਡਲਾਕ ਤੋਂ ਬਾਅਦ, ਲੱਖਾਂ ਕਿਸਾਨਾਂ ਮਜਦੂਰਾਂ ਨੂੰ ਸਾਲ ਭਰ ਸੜਕਾਂ ਤੇ ਬੈਠਣ ਲਈ ਮਜਬੂਰ ਕਰਨ, ਸ਼ੁੱਭਕਰਨ ਸਿੰਘ ਸਮੇਤ ਦਰਜ਼ਨਾਂ ਕਿਸਾਨਾਂ ਮਜਦੂਰਾਂ ਦੀ ਜਾਨ ਲੈਣ, ਸੈਕੜੇ ਫੱਟੜ ਕਰਨ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਖਤਰੇ ਵਿੱਚ ਪਾਉਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ, ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਮੰਗਾਂ ਤੇ ਸਾਰਥਕ ਹੱਲ ਨਿਕਲਣਾ ਚਾਹੀਦਾ ਪਰ ਇਹ ਪੂਰੀ ਤਰ੍ਹਾਂ ਅੰਦੋਲਨ ਦੀ ਮਜ਼ਬੂਤੀ ਤੇ ਨਿਰਭਰ ਹੋਵੇਗਾ । ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ ਅਤੇ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਅੱਜ ਦਾ ਇੱਕਠ ਸਾਬਿਤ ਕਰਦਾ ਹੈ ਕਿ ਪੰਜਾਬ ਦੇ ਲੋਕ ਦਿੱਲੀ ਅੰਦੋਲਨ 2 ਚਲਾ ਰਹੀਆਂ ਜਥੇਬੰਦੀਆਂ ਨਾਲ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਟਰੈਕਟਰ ਸੜਕਾਂ ਤੇ ਉਤਾਰ ਕੇ ਸਰਕਾਰ ਨੂੰ ਸਿੱਧ ਕਰ ਦਿੱਤਾ ਜਾਵੇਗਾ ਕਿ ਇਹ ਅੰਦੋਲਨ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਹੈ ਅਤੇ ਪੂਰੇ ਦੇਸ਼ ਦਾ ਕਿਸਾਨ ਮਜ਼ਦੂਰ ਆਪਣੇ ਹੱਕਾਂ ਦੀ ਲੜਾਈ ਲਈ ਤਿਆਰ ਹੈ । ਉਨਾਂ ਕਿਹਾ ਕਿ 12 ਤੋਂ 1:30 ਵਜੇ ਤੱਕ ਲੱਖਾਂ ਟਰੈਕਟਰ, ਵੱਖ ਵੱਖ ਕਾਰਪੋਰੇਟ ਘਰਾਣਿਆਂ ਦੇ ਸੈਲੋ ਗੁਦਾਮਾਂ, ਸ਼ੌਪਿੰਗ ਮਾਲਾਂ ਅਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ, ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ । ਸੂ ਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਨੇ ਜਾਣਕਾਰੀ ਦਿੱਤੀ ਕਿ ਇਸੇ ਤਰ੍ਹਾਂ 24 ਅਤੇ 25 ਜਨਵਰੀ ਨੂੰ ਕੱਥੂਨੰਗਲ ਨਜ਼ਦੀਕ ਪਿੰਡ ਅਬਦਾਲ, ਲੋਪੋਕੇ ਦੇ ਗੁਰਦੁਆਰਾ ਸਾਧੂ ਸਿੱਖ ਅਤੇ ਅਜਨਾਲਾ ਨਜ਼ਦੀਕ ਕਸਬਾ ਪੱਕਾ ਸ਼ਹਿਰ ਵਿੱਚ ਵਿਸ਼ਾਲ ਇਕੱਠ ਕਰਕੇ ਤਿਆਰੀ ਪ੍ਰੋਗਰਾਮ ਕੀਤੇ ਜਾਣਗੇ ਅਤੇ 29 ਜਨਵਰੀ ਨੂੰ ਸੈਕੜੇ ਟਰਾਲੀਆਂ ਬਿਆਸ ਵਿਖੇ ਇੱਕਠੀਆਂ ਹੋਣਗੀਆਂ ਤੇ 30 ਦੀ ਸਵੇਰ ਨੂੰ ਕਾਫਲੇ ਦੇ ਰੂਪ ਵਿੱਚ ਸ਼ੰਭੂ ਮੋਰਚੇ ਨੂੰ ਕੂਚ ਕੀਤਾ ਜਾਵੇਗਾ । ਇਸ ਮੌਕੇ ਅੱਜ ਦੇ ਇੱਕਠ ਵੱਲੋਂ ਹੱਥ ਖੜੇ ਕਰਕੇ 5 ਮਤੇ ਪਾਸ ਕੀਤੇ ਗਏ ਜਿੰਨਾ ਵਿੱਚ ਪਹਿਲਾ ਮਤਾ, ਜਥੇਬੰਦੀਆਂ ਦੀ ਪੂਰਨ ਏਕਤਾ ਕਰਨ ਦਾ ਮਤਾ ਪਾਸ ਕਰਦਾ ਹੈ । ਦੂਜਾ ਮਤਾ, ਅੰਦੋਲਨ ਦੀਆਂ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਦਾ ਹੈ। ਤੀਜਾ ਮਤਾ, ਇਕੱਠ ਪੰਜਾਬ ਅਤੇ ਦੇਸ਼ ਦੇ ਬੁੱਧੀਜੀਵੀਆਂ ਨੂੰ ਅਪੀਲ ਕਰਦਾ ਹੈ ਕਿ ਸੰਘਰਸ਼ੀ ਜਥੇਬੰਦੀਆਂ ਦੀ ਏਕਤਾ ਅਤੇ ਸੰਘਰਸ਼ ਦੀ ਮੌਜੂਦਾ ਸਮੇਂ ਵਿੱਚਲੀ ਅਹਿਮੀਅਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਪ੍ਰਚਾਰ ਦਾ ਨਿਸ਼ਾਨਾ ਤਹਿ ਕੀਤਾ ਜਾਵੇ। ਚੌਥਾ ਮਤਾ, ਪੰਜਾਬ ਦੇ ਲੋਕ ਗਾਇਕਾਂ, ਧਾਰਮਿਕ ਪ੍ਰਚਾਰਕਾਂ, ਸਮਾਜ ਸੇਵੀਆਂ ਨੂੰ ਸੱਦਾ ਦਿੰਦਾ ਹੈ ਕਿ ਅੰਦੋਲਨ ਦੀ ਮਜਬੂਤੀ ਅਤੇ ਜਥੇਬੰਦੀਆਂ ਦੀ ਏਕਤਾ ਲਈ ਪੂਰਨ ਸਹਿਯੋਗ ਕੀਤਾ ਜਾਵੇ। ਪੰਜਵਾਂ ਮਤਾ, ਸੰਘਰਸ਼ ਕਰ ਰਹੀਆਂ ਸਾਰੀਆਂ ਹੀ ਧਿਰਾਂ ਜਿਵੇਂ ਬੇਰੁਜ਼ਗਾਰ ਅਧਿਆਪਕ, ਬਿਜਲੀ ਮੁਲਾਜ਼ਮ, ਬੱਸ ਮੁਲਾਜ਼ਮ, ਨਰਸਾਂ, ਆਗਣਵਾੜੀ ਵਰਕਰਾਂ, ਵਕੀਲਾਂ, ਵਿਦਿਆਰਥੀ ਯੂਨੀਅਨਾਂ ਸਮੇਤ ਹਰ ਤਰ੍ਹਾਂ ਦਾ ਜਨਤਕ ਘੋਲ ਕਰ ਰਹੀਆਂ ਯੂਨੀਅਨਾਂ ਦੇ ਸੰਘਰਸ਼ ਦੀ ਹਿਮਾਇਤ ਦਾ ਮਤਾ ਪਾਸ ਕੀਤਾ ਗਿਆ । ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਬਲਵਿੰਦਰ ਸਿੰਘ ਬਿੰਦੂ, ਸੁਖਦੇਵ ਸਿੰਘ ਚਾਟੀਵਿੰਡ, ਸਵਰਨ ਸਿੰਘ ਉਦੋਨੰਗਲ, ਅਮਰੀਕ ਸਿੰਘ ਜਮਾਲਪੁਰ, ਚਰਨ ਸਿੰਘ ਕਲੇਰ ਘਮਾਣ, ਅਮਰਿੰਦਰ ਸਿੰਘ ਮਾਲੋਵਾਲ, ਚਰਨਜੀਤ ਸਿੰਘ ਸਫੀਪੁਰ, ਬਲਜਿੰਦਰ ਸਿੰਘ ਸਭਰਾ, ਕਮਲਜੀਤ ਸਿੰਘ ਵਨਚੜੀ, ਰਣਜੀਤ ਸਿੰਘ ਚਾਟੀਵਿੰਡ ਹਾਜ਼ਿਰ ਰਹੇ। ਡਲੇਵਾਲ ਦਾ ਮਰਨ ਵਰਤ 59ਵੇਂ ਦਿਨ ਵਿਚ : 30 ਜਨਵਰੀ ਨੂੰ ਖਨੌਰੀ ਬਾਰਡਰ 'ਤੇ ਹੋਣਗੇ ਵਿਸ਼ਾਲ ਇੱਕਠ : ਪਟਿਆਲਾ () : ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 59ਵੇਂ ਦਿਨ ਵੀ ਜਾਰੀ ਰਿਹਾ । ਡਾਕਟਰਾਂ ਨੇ ਇਸ ਮੌਕੇ ਕਿਹਾ ਕਿ ਤਾਜ਼ੀ ਹਵਾ ਅਤੇ ਧੁੱਪ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਮੂਰਤੀ ਚੜ੍ਹਦੀ ਕਲਾ ਲਈ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ 28 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 30 ਜਨਵਰੀ ਨੂੰ ਸ੍ਰੀਖੰਡ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਜਿਸ ਦਿਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਨੇ ਕਿਹਾ ਕਿ ਕਿਸਾਨ ਮੋਰਚੇ ਦੀ ਹੁਣ ਤੱਕ ਦੀ ਕਾਮਯਾਬੀ ਪ੍ਰਮਾਤਮਾ, ਵਾਹਿਗੁਰੂ ਅਤੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀ ਕਿਰਪਾ ਨਾਲ ਮੋਰਚਾ ਪੂਰਨ ਸਫਲਤਾ ਦੇ ਮੁਕਾਮ 'ਤੇ ਪਹੁੰਚੇਗਾ । ਉਨ੍ਹਾਂ ਕਿਹਾ ਕਿ ਮੈ ਖੁਦ ਕੁੱਝ ਵੀ ਨਹੀਂ ਕੀਤਾ ਜੋ ਇਹ ਕੇਂਦਰ ਸਰਕਾਰ ਨੂੰ ਸਿੱਧਾ ਰਸਤਾ ਦਿਖਾਉਣ ਦਾ ਤੇ ਸੱਤ ਬੁੱਧੀ ਬਖਸ਼ਣ ਦਾ ਕੰਮ ਕੀਤਾ ਇਹ ਸਭ ਕੁੱਝ ਉਸ ਪਰਮਾਤਮਾ,ਅਕਾਲ ਪੁਰਖ, ਵਾਹਿਗੁਰੂ ਜੀ ਦੀ ਹੀ ਦੇਣ ਹੈ ਅਤੇ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਮੋਰਚੇ ਨੂੰ ਇਸੇ ਤਰ੍ਹਾਂ ਮਜ਼ਬੂਤੀ ਬਖਸ਼ਣ ।
Punjab Bani 24 January,2025
ਅਧੂਰਾ ਡੀ ਏ ਜਾਰੀ ਕਰਨ ਵਿਰੁੱਧ ਸਿੱਖਿਆ ਵਿਭਾਗ ਦੇ ਦਫਤਰ ਅੱਗ ਹਜਾਰਾਂ ਕੰਪਿਊਟਰ ਅਧਿਆਪਕਾਂ ਵੱਲੋਂ ਵੱਡਾ ਪ੍ਰਦਰਸ਼ਨ
ਅਧੂਰਾ ਡੀ ਏ ਜਾਰੀ ਕਰਨ ਵਿਰੁੱਧ ਸਿੱਖਿਆ ਵਿਭਾਗ ਦੇ ਦਫਤਰ ਅੱਗ ਹਜਾਰਾਂ ਕੰਪਿਊਟਰ ਅਧਿਆਪਕਾਂ ਵੱਲੋਂ ਵੱਡਾ ਪ੍ਰਦਰਸ਼ਨ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖਿਲਾਫ ਜਮ ਕੇ ਹੋਈ ਨਾਅਰੇਬਾਜੀ ਦਿੱਲੀ ਕੂਚ ਨੂੰ ਲੈ ਕੇ ਤਿਆਰੀਆਂ ਮੁਕੰਮਲ, ਜਲਦ ਹੋਵੇਗਾ ਤਾਰੀਖ ਦਾ ਐਲਾਨ ਮੋਹਾਲੀ : ਪੰਜਾਬ ਭਰ ਦੇ ਕੰਪਿਊਟਰ ਕੰਪਿਊਟਰ ਅਧਿਆਪਕਾਂ ਵੱਲੋਂ 1 ਸਤੰਬਰ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਕੀਤੀ ਜਾ ਰਹੀ ਲਗਾਤਾਰ ਭੁੱਖ ਹੜਤਾਲ ਅਤੇ 3 ਜਨਵਰੀ ਤੋਂ ਜਾਰੀ ਮਰਨ ਵਰਤ ਦੇ ਚਲਦੇ ਸਰਕਾਰ ਨਾਲ ਚੱਲੇ ਵੱਖ ਵੱਖ ਮੀਟਿੰਗਾਂ ਦੇ ਦੌਰ ਤੋਂ ਬਾਅਦ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਤੇ ਅੱਧਾ-ਅਧੂਰਾ ਮਹਿੰਗਾਈ ਭੱਤੇ (ਡੀ. ਏ.) ਵਧਾਉਣ ਦਾ ਪੱਤਰ ਜਾਰੀ ਕਰ ਦਿਤਾ ਗਿਆ ਸੀ, ਜਿਸ ਨੂੰ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦਾ ਧੋਖਾ ਕਰਾਰ ਦਿੰਦੇ ਹੋਏ ਇਸਦਾ ਡਟਵਾ ਵਿਰੋਧ ਕੀਤਾ ਅਤੇ ਇਸੇ ਲੜੀ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ ਮੋਹਾਲੀ ਵਿਖੇ ਸਿੱਖਿਆ ਦਫਤਰ ਦੇ ਅੱਗੇ ਵਿਸ਼ਾਲ ਰੋਸ਼ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕਰਦੇ ਹੋਏ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ । ਇਸ ਦੌਰਾਨ ਕਿੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਆਗੂਆਂ ਦੇ ਨਾਲ ਸਿੱਖਿਆ ਸਕੱਤਰ ਦੀ ਮੀਟਿੰਗਾਂ ਦਾ ਦੌਰਾ ਵੀ ਚਲਦਾ ਰਿਹਾ, ਜਿਸ ਵਿਚ ਅਧਿਕਾਰੀਆਂ ਵੱਲੋਂ ਇੱਕ ਹਫਤੇ ਦੇ ਅੰਦਰ ਅੰਦਰ ਉਨ੍ਹਾਂ ਦੇ ਡੀਏ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਹਾਲਾਂਕਿ ਕੰਪਿਊਟਰ ਅਧਿਆਪਕਾਂ ਵੱਲੋਂ ਮੀਟਿੰਗ ਦੇ ਮਗਰੋਂ ਆਪਣੀਆਂ ਸੰਘਰਸ਼ੀ ਕਾਰਵਾਈਆਂ ਨੂੰ ਹੋਰ ਤੇਜ ਕਰਨ ਦਾ ਐਲਾਨ ਕੀਤਾ ਗਿਆ ਅਤੇ ਜਲਦ ਹੀ ਕੰਪਿਊਟਰ ਅਧਿਆਪਕਾਂ ਵੱਲੋਂ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੇ ਚੋਣ ਹਲਕੇ ਵਿਚ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਆਗੂਆਂ ਕਿ ਪਰਮਵੀਰ ਸਿੰਘ ਪੰਮੀ, ਜੋਨੀ ਸਿੰਗਲਾ, ਪ੍ਰਦੀਪ ਕੁਮਾਰ ਮਲੂਕਾ, ਨਰਦੀਪ ਸ਼ਰਮਾ, ਰਜਵੰਤ ਕੌਰ, ਰਣਜੀਤ ਸਿੰਘ, ਲਖਵਿੰਦਰ ਸਿੰਘ, ਗੁਰਬਖ਼ਸ਼ ਲਾਲ, ਜਸਪਾਲ, ਉਦਮ ਸਿੰਘ ਡੋਗਰਾ, ਰਾਕੇਸ਼ ਸੈਣੀ, ਸੁਸ਼ੀਲ ਅੰਗੁਰਾਲ, ਬਲਜੀਤ ਸਿੰਘ, ਪ੍ਰਿਯੰਕਾ ਬਿਸ਼ਟ ਨਾਇਬ ਸਿੰਘ ਬੁੱਕਣਵਾਲ, ਜਸਵਿੰਦਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਸੂਬਾ ਸਰਕਾਰ ਲਗਾਤਾਰ ਉਨ੍ਹਾਂ ਦੇ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਅਤੇ ਵੱਖ ਵੱਖ ਮੰਗਾਂ ਤੇ ਸਹਿਮਤੀ ਬਣਨ ਦੇ ਬਾਵਜੂਦ ਵੀ ਕੰਪਿਊਟਰ ਅਧਿਆਪਕਾਂ ਦੇ ਵਿਰੋਧ ਵਿਚ ਕਾਰਵਾਈਆਂ ਜਾਰੀ ਹਨ । ਦਿੱਲੀ ਪ੍ਰਦਰਸ਼ਨ ਦੀਆਂ ਤਿਆਰੀਆਂ ਵਿਚ ਜੁਟੇ ਕੰਪਿਊਟਰ ਅਧਿਆਪਕ ਕੰਪਿਊਟਰ ਅਧਿਆਪਕ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕਿਆ ਹੈ, ਜਿਸ ਦੀ ਕਹਾਣੀ ਹੁਣ ਉਹ ਆਉਣ ਵਾਲੇ ਦਿਨਾਂ ਵਿਚ ਦਿੱਲੀ ਵਿਚ ਇੱਕ ਵੱਡੇ ਪ੍ਰਦਰਸ਼ਨ ਰਾਹੀ ਦਿੱਲੀ ਦੇ ਆਮ ਲੋਕਾਂ ਨੂੰ ਸੁਣਾਉਣਗੇ । ਇਸ ਦੌਰਾਨ ਉਨ੍ਹਾਂ ਦੀ ਹੱਡ ਬੀਤੀ ਬਿਆਨ ਕਰਦੇ ਹੋਏ ਪੰਫਲੇਟ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿਧਾਨ ਸਭਾ ਚੋਣਾਂ ਵਾਲਾ ਚੋਣ ਮਨੋਰਥ ਪੱਤਰ ਦਿੱਲੀ ਦੇ ਲੋਕਾਂ ਵਿਚ ਵੰਡਦੇ ਹੋਏ ਇੰਨਸਾਫ ਦੀ ਮੰਗ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਦਿੱਲੀ ਪ੍ਰਦਰਸ਼ਨ ਸਬੰਧੀ ਸਾਰੀਆਂ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ। 27 ਜਨਵਰੀ ਨੂੰ ਉਨ੍ਹਾਂ ਵੱਲੋਂ ਦਿੱਲੀ ਵਿਖੇ ਇੱਕ ਵਿਸ਼ਾਲ ਪ੍ਰੈਸ ਕਾਨਫ੍ਰੈਂਸ ਕੀਤੀ ਜਾ ਰਹੀ ਹੈ ਅਤੇ ਇਸੇ ਦਿਨ ਜਰੂਰੀ ਦਸਤਾਵੇਜੀ ਕਾਰਵਾਈ ਪੂਰੀ ਕਰਦੇ ਹੋਏ ਉਥੋਂ ਹੀ ਦਿੱਲੀ ਪ੍ਰਦਰਸ਼ਨ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਜਾਵੇਗਾ । ਕੰਪਿਊਟਰ ਅਧਿਆਪਕਾਂ ਨੇ ਸਾਫ਼ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿਚ ਦਰਜ ਸਾਰੇ ਲਾਭਾਂ ਦੇ ਨਾਲ ਉਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿਚ ਮਰਜ਼ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਅਤੇ ਸੂਬਾ ਸਰਕਾਰ ਦਾ ਹਰ ਫ਼ਰੰਟ ਤੇ ਤਿੱਖਾ ਵਿਰੋਧ ਕੀਤਾ ਜਾਵੇਗਾ ।
Punjab Bani 24 January,2025
ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਫਰੀਡਮ ਫਾਈਟਰ ਪਰਿਵਾਰਾਂ ਕੀਤਾ ਰੋਸ ਪ੍ਰਗਟ
ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਫਰੀਡਮ ਫਾਈਟਰ ਪਰਿਵਾਰਾਂ ਕੀਤਾ ਰੋਸ ਪ੍ਰਗਟ ਮਹੀਨੇਵਾਰ ਮੀਟਿੰਗ ਦੌਰਾਨ ਵਿਚਾਰੇ ਏਜੰਡੇ ਦਾ ਨਹੀਂ ਹੋਇਆ ਹੱਲ ਪਟਿਆਲਾ : ਮਿੰਨੀ ਸਕੱਤਰੇਤ ਪਟਿਆਲਾ ਵਿਖੇ ਜ਼ਿਲ੍ਹਾ ਪਟਿਆਲਾ ਦੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਅੱਜ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਰਜਿ ਨੰ 234 ਦੀ ਮੰਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਹੀਨੇਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਏ. ਡੀ. ਸੀ. ਇਸ਼ਾ ਸਿੰਘਲ ਨੇ ਕੀਤੀ । ਮੀਟਿੰਗ ਵਿੱਚ ਭਰਾਤਰੀ ਜਥੇਬੰਦੀਆਂ ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ 196 ਦੇ ਨੁਮਾਇੰਦਿਆਂ ਵਲੋਂ ਵੀ ਆਪਣੀਆਂ ਸਨਮਾਨ ਸਹੂਲਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਦੀ ਕਾਰਵਾਈ ਦੋਰਾਨ ਸਬੰਧਤ ਮਹਿਕਮੇ ਦੇ ਅਧਿਕਾਰੀ ਗੈਰਹਾਜ਼ਰ ਰਹੇ। ਸੁਤੰਤਰਤਾ ਸੰਗਰਾਮੀ ਜੱਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਵਲੋਂ ਦਿੱਤਿਆਂ ਦਰਖਾਸਤਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ । ਜਥੇਬੰਦੀਆਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਜ਼ਾਹਿਰ ਕੀਤਾ । ਇਸ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਅਤੇ ਏ ਡੀ ਸੀ ਇਸ਼ਾ ਸਿੰਘਲ ਨੇ ਇਕ ਵਾਰ ਫਿਰ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੇ ਮਸਲਿਆਂ ਨੂੰ ਸੁਣਿਆ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ । ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਰਜਿ ਨੰ 234 ਦੇ ਸੂਬਾ ਜਰਨਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਅਤੇ ਜ਼ਿਲ੍ਹਾ ਪ੍ਰਧਾਨ ਅਮਰਪ੍ਰੀਤ ਸਿੰਘ ਬੋਬੀ, ਜਗਦੀਪ ਸਿੰਘ ਧਨੇਠਾ ਨੇ ਕਿਹਾ ਕਿ 26 ਜਨਵਰੀ ਅਤੇ 15 ਅਗਸਤ ਤੋਂ ਪਹਿਲਾਂ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਨ ਲਈ ਹੀ ਯਾਦ ਕੀਤਾ ਜਾਂਦਾ ਹੈ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੂਹ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ । ਆਗੂਆਂ ਨੇ ਕਿਹਾ ਕਿ ਪਰਿਵਾਰਾਂ ਵਿੱਚ ਪ੍ਰਸ਼ਾਸਨ ਵਿਰੁੱਧ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਜੇਕਰ ਜਥੇਬੰਦੀ ਵੱਲੋਂ ਦਿੱਤਿਆਂ ਦਰਖਾਸਤਾਂ ਦਾ ਜਲਦ ਹੱਲ ਨਾਂ ਕੀਤਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਸੂਬਾ ਜਰਨਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ, ਜ਼ਿਲ੍ਹਾ ਪ੍ਰਧਾਨ ਅਮਰਪ੍ਰੀਤ ਸਿੰਘ ਬੋਬੀ, ਗੁਰਇਕਬਾਲ ਸਿੰਘ ਸੰਧੂ,ਰਾਜ ਕੁਮਾਰ ਡਕਾਲਾ, ਕਮਲਦੀਪ ਸਿੰਘ ਗਿੱਲ, ਪਰਦੁਮਨ ਸਿੰਘ ਢੀਂਡਸਾ, ਸਤਪਾਲ ਕੋਰ ਸੋਹੀ, ਬਲਜੀਤ ਕੌਰ ਗਰੇਵਾਲ, ਜਗਦੀਪ ਸਿੰਘ ਧਨੇਠਾ ਪ੍ਰਧਾਨ, ਸੁਖਵਿੰਦਰ ਸਿੰਘ, ਜਸਵੀਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਮੋਜੋਦ ਸਨ ।
Punjab Bani 22 January,2025
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜਮ, ਸਾਂਝੀਆਂ ਮੰਗਾਂ ਤੇ ਜੰਗਲਾਤ ਕਾਮਿਆਂ ਦੀ ਹਮਾਇਤ ਵਿੱਚ ਕਰਨਗੇ 24 ਘੰਟਿਆਂ ਲਈ ਭੁੱਖ ਹੜਤਾਲਾਂ : ਦਰਸ਼ਨ ਲੁਬਾਣਾ, ਰਣਜੀਤ ਰਾਣਵਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ “ਆਪ ਸਰਕਾਰ” ਵਲੋਂ ਮੁਲਾਜਮਾਂ—ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਨੂੰ ਤਿੰਨ ਸਾਲਾਂ ਤੋਂ ਅੱਖੋ—ਔਹਲੇ ਕਰਨ ਦੇ ਰੋਸ ਵਜੋਂ ਮਿਤੀ 25 ਅਤੇ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ 24 ਘੰਟਿਆਂ ਦੀਆਂ ਭੁੱਖ ਹੜਤਾਲਾਂ ਕਰਕੇ ਕੌਮੀ ਝੰਡਾ ਲਹਿਰਾਉਣ, ਸਥਲ ਤੱਕ ਝੰਡਾ ਮਾਰਚ ਕਰਕੇ ਮੰਗਾਂ ਦਾ ਯਾਦ ਪੱਤਰ ਦੇਣਗੇ ਅਤੇ ਸੈਂਕੜੇ ਦੀ ਗਿਣਤੀ ਵਿੱਚ ਜੰਗਲਾਤ, ਜੰਗਲਾਤ ਨਿਗਮ ਤੇ ਜੰਗਲੀ ਜੀਵ ਵਿਚਲੇ ਲੰਮੇ ਅਰਸੇ ਤੋਂ ਕੰਮ ਕਰਦੇ ਡੇਲੀਵੇਜਿਜ਼ ਕਰਮੀਆਂ ਨੂੰ ਵਣ ਮੰਡਲ/ਵੰਡ ਰੇਜ਼ ਅਫਸਰਾਂ ਵਲੋਂ ਬਗੈਰ ਕੋਈ ਨੋਟਿਸ ਦਿੱਤੀਆ 15 ਜਨਵਰੀ ਤੋਂ ਕੰਮਾਂ ਤੋਂ ਫਾਰਗ ਕਰਨ ਵਿਰੁੱਧ ਡੱਟ ਕੇ ਅੰਦੋਲਨ ਕਰਨਗੇ ਅਤੇ 19 ਫਰਵਰੀ ਨੂੰ ਵਣ ਭਵਨ ਮੁਹਾਲੀ ਵਿਖੇ ਮੁਜਾਹਰਾ ਕੀਤਾ ਜਾਵੇਗਾ । ਯੂਨੀਅਨ ਨੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਅਤੇ ਜੰਗਲਾਤ ਦੇ ਪ੍ਰਧਾਨ ਜਗਮੋਹਨ ਨੋਲੱਖਾ ਦੀ ਅਗਵਾਈ ਵਿੱਚ ਚੌਥਾ ਦਰਜਾ ਮੁਲਾਜਮਾਂ ਨੇ ਜੰਗਲਾਤ, ਜੰਗਲਾਤ ਨਿਗਮ ਦੇ ਡੇਲੀਵੇਜਿਜ਼ ਕਰਮੀਆਂ, ਜਿਸ ਵਿੱਚ ਭਾਰੀ ਗਿਣਤੀ ਵਿੱਚ ਕੰਮਕਾਜੀ ਔਰਤਾਂ ਵੀ ਸ਼ਾਮਲ ਸਨ, ਵਣਪਾਲ ਤੇ ਵਣ ਮੰਡਲ ਅਫਸਰ ਦੇ ਦਫਤਰ ਤੋਂ ਰੋਸ ਮਾਰਚ ਡਿਪਟੀ ਕਮਿਸ਼ਨਰ ਦਫਤਰ ਤੱਕ ਕੀਤਾ ਅਤੇ ਲਿਖਤੀ ਪੱਤਰ ਡਿਪਟੀ ਕਮਿਸ਼ਨਰ ਤੇ ਸੀਨੀਅਰ ਕਪਤਾਨ ਪੁਲਿਸ ਦੇ ਨਾਉਂ ਤੇ ਦੇ ਕੇ ਸੂਚਿਤ ਕੀਤਾ ਕਿ ਮਿਤੀ 25 ਅਤੇ 26 ਜਨਵਰੀ ਨੂੰ ਮੁਲਾਜਮ ਸਮੂੰਹਕ ਭੁੱਖ ਹੜਤਾਲ ਕਰਕੇ ਮਿਤੀ 26 ਜਨਵਰੀ ਨੂੰ ਝੰਡਾ ਮਾਰਚ ਕਰਕੇ ਕੌਮੀ ਝੰਡਾ ਲਹਿਰਾਉਣ ਸਥਲਤੱਕ ਪਹੁੰਚ ਕੇ ਸਾਂਝੀਆਂ ਮੰਗਾਂ ਤੇ ਜੰਗਲਾਤ ਦੀਆਂ ਮੰਗਾਂ ਤੇ ਕੰਮਾਂ ਤੋਂ ਫਾਰਗ ਕੀਤੇ ਸੈਕੜੇ ਕਾਮਿਆਂ ਨੂੰ ਮੁੜ ਹਾਜਰ ਕਰਵਾਉਣ ਦਾ ਮੈਮੋਰੰਡਮ ਝੰਡਾ ਲਹਿਰਾਉਣ ਆ ਰਹੇ ਮੰਤਰੀ ਨੂੰ ਸੌਂਪਣਗੇ । ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਨੂੰ ਦਿੱਤੇ ਪੱਤਰਾਂ ਵਿੱਚ ਦੱਸਿਆ ਗਿਆ ਹੈ ਕਿ ਮੌਜੂਦਾ ਮੌਸਮ ਕਰਕੇ ਤੇ ਸੜਕਾਂ ਤੇ ਬੈਠੇ ਕਰਮੀਆਂ ਨਾਲ ਕੋਈ ਅਣਸੁੱਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਨੈਤਿਕ ਤੌਰ ਤੇ ਜਿਮੇਵਾਰੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ । ਇਸ ਮੌਕੇ ਤੇ ਹੋਰ ਜ਼ੋ ਆਗੂ ਸ਼ਾਮਲ ਸਨ, ਉਹਨਾਂ ਵਿੱਚ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਪ੍ਰਕਾਸ਼ ਸਿੰਘ ਲੁਬਾਣਾ, ਸ਼ਿਵ ਚਰਨ, ਗੁਰਦਰਸ਼ਨ ਸਿੰਘ, ਨਾਰੰਗ ਸਿੰਘ, ਬਲਵਿੰਦਰ ਸਿੰਘ ਨਾਭਾ, ਲਖਵੀਰ ਸਿੰਘ, ਨਿਰਮਲ ਸਿੰਘ, ਮੋਦ ਨਾਥ, ਨਿਸ਼ਾ ਰਾਣੀ, ਸੁੱਚਾ ਸਿੰਘ, ਸੁਖਦੇਵ ਝੰਡੀ, ਰਾਜ ਕੁਮਾਰ, ਸੁਖਦੇਵ ਸਿੰਘ ਅਲੀਪੁਰ ਆਦਿ ਆਦਿ ਸ਼ਾਮਲ ਸਨ ।
Punjab Bani 22 January,2025
ਸੀਵਰੇਜ ਬੋਰਡ ਦੇ ਨਿਗਰਾਨ ਇੰਜੀਨੀਅਰ ਪਟਿਆਲਾ ਖਿਲਾਫ ਦਿੱਤਾ ਰੋਸ ਧਰਨਾ
ਸੀਵਰੇਜ ਬੋਰਡ ਦੇ ਨਿਗਰਾਨ ਇੰਜੀਨੀਅਰ ਪਟਿਆਲਾ ਖਿਲਾਫ ਦਿੱਤਾ ਰੋਸ ਧਰਨਾ ਪਟਿਆਲਾ : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਸੰਗਰੂਰ ਦੇ ਕਨਵੀਨਰ ਚਮਕੌਰ ਸਿੰਘ ਮਹਿਲਾਂ,ਕੋ-ਕਨਵੀਨਰ ਮੇਲਾ ਸਿੰਘ ਪੁੰਨਾਵਾਲ ਅਤੇ ਸਕੱਤਰ ਸੇਰ ਸਿੰਘ ਖੰਨਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਨਿਗਰਾਨ ਇੰਜੀਨੀਅਰ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ । ਇਸ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆ ਕਿਹਾ ਕਿ ਚੀਫ ਇੰਜੀਨੀਅਰ ਰਾਜਵੰਤ ਕੌਰ ਪਟਿਆਲਾ ਨਾਲ 19 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਠੇਕੇਦਾਰਾਂ ਸੋਸਾਇਟੀਆਂ ਤੇ ਕੰਪਨੀਆਂ ਰਾਹੀਂ ਰੱਖੇ ਆਊਟਸੋਰਸ ਕਾਮਿਆਂ ਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਵਲੋਂ ਲਿਖਤੀ ਤੌਰ ’ਤੇ ਇਹ ਮੰਨਿਆ ਗਿਆ ਸੀ, ਹਰ ਮਹੀਨੇ ਦੀ 7 ਤਰੀਕ ਨੂੰ ਵਰਕਰਾਂ ਨੂੰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ, ਈ. ਪੀ. ਐਫ.ਅਤੇ ਈ. ਐਸ. ਆਈ., ਮੈਡੀਕਲ ਬੀਮਾ ਅਤੇ ਉਕਤ ਏਜੰਸੀਆਂ ਵੱਲੋ ਕਾਮਿਆਂ ਨੂੰ ਬਣਦਾ ਬੋਨਸ ਦਿੱਤਾ ਜਾਵੇਗਾ। ਚੀਫ ਇੰਜੀਨੀਅਰ ਵੱਲੋਂ ਇਹ ਮੰਗਾਂ ਲਾਗੂ ਕਰਨ ਲਈ ਸਮਾਂ ਵੱਧ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਇਹ ਮੰਗਾਂ ਅੱਜ ਤੱਕ ਲਾਗੂ ਨਹੀਂ ਹੋਈਆਂ, ਜਿਸ ਦੇ ਵਿਰੋਧ ਵਜੋਂ ਪੰਜਾਬ ਸਰਕਾਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ । ਅੰਤ ਵਿੱਚ ਸੰਘਰਸ਼ ਦੀ ਚੇਤਾਵਨੀ ਦਿੰਦਿਆਂ ਐਕਸ਼ਨ ਕਮੇਟੀ ਵੱਲੋਂ ਇਹ ਐਲਾਨ ਕੀਤਾ ਗਿਆ, ਜੇਕਰ 27 ਜਨਵਰੀ ਤੋਂ ਪਹਿਲਾਂ ਨਿਗਰਾਨ ਇੰਜਨੀਅਰ ਵੱਲੋਂ ਮੀਟਿੰਗ ਨਹੀਂ ਕੀਤੀ ਜਾਂਦੀ ਉਸ ਦੇ ਰੋਸ ਵਜੋਂ 27 ਜਨਵਰੀ ਨੂੰ ਪਟਿਆਲਾ ਵਿਖੇ ਵੱਡੀ ਗਿਣਤੀ ’ਚ ਸੀਵਰੇਜ ਬੋਰਡ ਦੇ ਕਾਮਿਆਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਫੀਲਡ ਐਂਡ ਵਰਕਸਾਪ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ, ਜਲ ਸਪਲਾਈ ਯੂਨੀਅਨ ਦੇ ਆਗੂ ਨਰਿੰਦਰ ਸਿੰਘ ਬਹਾਦਰਗੜ੍ਹ, ਗੁਰਜੰਟ ਸਿੰਘ ਉਗਰਾਹਾਂ, ਪ੍ਰਦੀਪ ਕੁਮਾਰ ਚੀਮਾ, ਸਿਸਨ ਕੁਮਾਰ ਪਟਿਆਲਾ, ਮੱਖਣਾ ਸਿੰਘ ਪਟਿਆਲਾ, ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ, ਪ੍ਰਮੋਦ ਖਨੌਰੀ, ਰਮਨ ਕੁਮਾਰ ਬਸੀ, ਸੰਜੂ ਧੂਰੀ ਗੁਰਜੰਟ ਸਿੰਘ ਬੁਗਰਾ, ਜਗਦੀਪ ਸਿੰਘ ਲੌਂਗੋਵਾਲ, ਦਲੇਲ ਸਿੰਘ ਦਿੜ੍ਹਬਾ, ਦਰਸ਼ਨ ਸਿੰਘ ਮੰਡੇਰ, ਗੁਰਦੇਵ ਸਿੰਘ ਮਾਨਸਾ, ਦਰਸ਼ਨ ਸਿੰਘ ਲਹਿਰਾ, ਰਜਿੰਦਰ ਸਿੰਘ ਅਕੋਈ, ਭੁਪਿੰਦਰ ਸਿੰਘ ਲੌਂਗੋਵਾਲ, ਸਤਨਾਮ ਸਿੰਘ ਚੀਮਾ, ਕਰਮ ਸਰਮਾ, ਅਸਵਨੀ ਚੀਮਾ, ਜਗਵੀਰ ਸਿੰਘ, ਵੀਰਾ ਸਿੰਘ ਆਦਿ ਹਾਜਰ ਸਨ ।
Punjab Bani 22 January,2025
ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਨੇ “ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੀ ਮੁਹਿੰਮ ਤਹਿਤ
ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਨੇ “ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੀ ਮੁਹਿੰਮ ਤਹਿਤ ਕੱਢਿਆ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਪਟਿਆਲਾ : ਕੁੱਲ ਹਿੰਦ ਕਾਂਗਰਸ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਅਨੁਸਾਰ “ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੀ ਮੁਹਿੰਮ ਤਹਿਤ ਬਲਾਕ ਕਾਂਗਰਸ ਕਮੇਟੀ ਕਿਲ੍ਹਾ ਮੁਬਾਰਕ ਦੇ ਪ੍ਰਧਾਨ ਰਾਜੇਸ ਮੰਡੋਰਾ ਦੀ ਅਗਵਾਈ ਅਤੇ ਨਰੇਸ ਕੁਮਾਰ ਦੁੱਗਲ ਜੀ ਦੀ ਰਹਿਨੁਮਾਈ ਵਿਚ ਬੀਜੇਪੀ ਦੀ ਕੇਂਦਰ ਦੀ ਸਰਕਾਰ ਅਤੇ ਦੇਸ ਦੇ ਗ੍ਰਹਿ ਮੰਤਰੀ ਅਮਿਤ ਸਾਹ ਵਲੋ ਜੋਂ ਭਦੀ ਸਬਦਾਵਲੀ ਵਰਤੀ ਗਈ ਉਸਦੇ ਖਿਲਾਫ ਭੀਮ ਰਾਓ ਅੰਬੇਦਕਰ ਜੀ ਦੇ ਸਮਾਰਕ ਤੋ ਹੁੰਦੇ ਹੋਏ ਪੁਰਾਣਾ ਬੱਸ ਅੱਡੇ,ਗਾਂਧੀ ਨਗਰ, ਵਾਲਮੀਕਿ ਚੌਂਕ , ਲੋਹਰੀ ਗੇਟ, ਆਰੀਆ ਸਮਾਜ ਚੌਂਕ, ਕੱਚਾ ਪਟਿਆਲਾ ਅਤੇ ਕਿਤਾਬ ਵਾਲਾ ਬਜਾਰ ਵਿਚ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸਹਿਰੀ ਦੇ ਦਫਤਰ ਤਕ ਰੋਸ ਮਾਰਚ ਕੱਢਿਆ ਗਿਆ । ਇਸ ਰੋਸ ਮਾਰਚ ਵਿਚ ਵਿਸੇਸ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੀ ਸੁਮਿਲਯਤ ਕੀਤੀ ਅਤੇ ਓਹਨਾ ਨੇ ਕਿਹਾ ਕਿ ਅਮਿਤ ਸਾਹ ਮਾਫੀ ਮੰਗੇ ਅਤੇ ਬੀਜੇਪੀ ਇਸ ਤੋ ਅਸਤੀਫਾ ਲਿਆ ਜਾਵੇ ਬੀਜੇਪੀ ਦਾ ਦਲਿਤ ਵਿਰੋਧੀ ਸੰਵਿਧਾਨ ਵਿਰੋਧੀ ਚੇਹਰਾ ਨੰਗਾ ਹੋਇਆ ਅਤੇ ਇਹ ਸੁਰੂ ਤੋ ਹੀ ਸੰਵਿਧਾਨ ਤੇ ਦਲਿਤ ਸਮਾਜ ਦੇ ਵਿਰੁੱਧ ਹਾਂ ਕਿਉ ਕਿ ਨੇ ਤਾ ਕਦੇ ਆਰਐਸਐਸ ਦੇ ਦਫਤਰ ਉਤੇ ਕਦੇ ਤਿਰੰਗਾ ਝੰਡਾ ਲਹਿਰਾਇਆ। ਹੋਰਨਾਂ ਤੋ ਇਲਾਵਾ ਵਿਸਨੂੰ ਸਰਮਾ , ਰੇਖਾ ਅਗਰਵਾਲ, ਗੋਪਾਲ ਸਿੰਗਲਾ, ਕੇ ਕੇ ਸਹਿਗਲ , ਮਾਸਟਰ ਨਿਰੰਜਨ ਦਾਸ,ਵਿਨੋਦ ਭਟਨਾਗਰ ,ਵਿਕਾਸ ਗਿੱਲ, ਵਿਜੈ ਕੇਸਲਾ, ਰਾਜੇਸ ਬੱਗਨ, ਸੰਜਯ ਹੰਸ, ਮਹਿੰਦਰ ਸਿੰਘ ਬਡੂੰਗਰ, ਗੌਤਮ ਸਲੂਜਾ, ਸੁਰਿੰਦਰ ਸਿੰਘ ਬਾਥੂ , ਨਰੇਂਦਰ ਕਪੂਰ , ਮਦਨ ਲਾਲ ਭਾਂਬਰੀ , ਕਿਸਨ ਸਿੰਗਲਾ, ਵਿਨੋਦ ਮਲਹੋਤਰਾ, ਸੁਭਾਸ ਚੰਦ ,ਵਰੁਣ ਗਰਗ, ਕਰਮ ਸਿੰਘ, ਵਿਕਾਸ ਸਿਆਲ, ਗੁਰਪ੍ਰੀਤ ਸਿੰਘ ਸੰਤ , ਰਣਬੀਰ ਸਿੰਘ, ਬੰਤ ਸਿੰਘ, ਸੁਰਿੰਦਰ ਬਿੱਟੂ, ਸੰਜੀਵ ਸਰਮਾ ਰਾਏਪੁਰ, ਕਰਨੈਲ ਸਿੰਘ, ਰਘਬੀਰ ਸਿੰਘ, ਬੰਤ ਸਿੰਘ ਬਡੂੰਗਰ, ਦੀਪਕ ਟਿਵਾਣਾ, ਸਾਹਿਲ ਵਰਮਾ, ਅਭੀ ਸਰਮਾ, ਚੰਦਨ ਗਰਗ, ਦੀਪ ਟੰਡਨ, ਐਡਵੋਕੇਟ ਗਗਨ, ਵਿਸਵਾਸ ਮੰਡੋਰਾ,ਲਤਾ ਵਰਮਾ , ਕਿਰਪਾਲ ਕੌਰ, ਰਜਨੀ ਬਿਧਲਾਨ, ਬੱਬੂ ਪ੍ਰਧਾਨ , ਸੁਰਿੰਦਰ ਕੌਰ, ਗਿਆਂਨ ਵਤੀ, ਗੁਰਮੀਤ ਕੌਰ, ਨੀਰਜ ਮੰਡੋਰਾ, ਅਨਿਲ ਵਰਮਾ, ਹੱਕਮ ਸਿੰਘ, ਵਿਕਰਮ ਬੱਗਣ, ਵਿਜੈ ਗਿੱਲ, ਵਿਕਰਮ ਚੌਹਾਨ , ਰਾਮਚੰਦਰ ਟੈਂਕ, ਜੱਸਾ ਸਿੰਘ ਸਰਪੰਚ, ਦਰਸਨ ਸਿੰਘ, ਰੋਹਿਤ ਸਰਮਾ, ਗੌਰਵ ਗੋਇਲ ਆਦਿ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸਮੂਲੀਅਤ ਕੀਤੀ। ਫੋਟੋ ਨੰ 21ਪੀਏਟੀ 3
Punjab Bani 21 January,2025
ਜੰਗਲਾਤ ਦਫਤਰ ਅੱਗੇ ਚੱਲ ਰਿਹਾ ਧਰਨਾ ਦੂਸਰੇ ਦਿਨ ਵਿੱਚ ਸ਼ਾਮਲ ਹੋਇਆ
ਜੰਗਲਾਤ ਦਫਤਰ ਅੱਗੇ ਚੱਲ ਰਿਹਾ ਧਰਨਾ ਦੂਸਰੇ ਦਿਨ ਵਿੱਚ ਸ਼ਾਮਲ ਹੋਇਆ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਮੁੱਖ ਦਫਤਰ ਪੰਜਾਬ ਚੰਡੀਗੜ੍ਹ ਦੇ ਪਲੇਟ ਫਾਰਮ ਤੇ ਵਣਪਾਲ ਅਤੇ ਵਣ ਮੰਡਲ ਦਫਤਰ ਪਟਿਆਲਾ ਅੱਗੇ ਸ਼ੁਰੂ ਕੀਤਾ ਲੜੀਵਾਰ ਧਰਨਾ ਦੂਸਰੇ ਦਿਨ ਵਿੱਚ ਸ਼ਾਮਲ ਹੋਣ ਤੇ ਅੱਜ ਰੈਲੀ ਕੀਤੀ ਗਈ । ਮੰਗ ਕੀਤੀ ਗਈ ਕਿ ਜੰਗਲਾਤ ਨਿਗਮ ਵਿਚੋਂ ਫਾਰਗ ਕੀਤੇ 25—25, 30—30 ਸਾਲ ਦੇ ਡੇਲੀਵੇਜਿਜ਼ ਕਰਮੀਆਂ ਦੀਆਂ ਸੇਵਾਵਾਂ ਵਾਪਸ ਹਾਜਰ ਕਰਵਾਉਣ ਲਈ ਰੋਸ ਪ੍ਰਗਟ ਕੀਤਾ ਗਿਆ । ਯੂਨੀਅਨ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਨਾਰੰਗ ਸਿੰਘ, ਰਾਮ ਲਾਲ ਰਾਮਾ, ਸੂਰਜ ਯਾਦਵ, ਤਰਲੋਚਨ ਗਿਰ ਮਾੜੂ, ਪ੍ਰਕਾਸ਼ ਸਿੰਘ ਲੁਬਾਣਾ ਆਦਿ ਵਲੋਂ ਕਿਹਾ ਕਿ ਉਹ ਮਿਤੀ 22 ਜਨਵਰੀ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕਰਕੇ ਕਾਮਿਆਂ ਨੂੰ ਹਟਾਉਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਉਣਗੇ। ਹੋਰ ਜ਼ੋ ਆਗੂ ਸ਼ਾਮਲ ਸਨ ਉਹਨਾਂ ਵਿੱਚ ਤਰਲੋਚਨ ਸਿੰਘ, ਦਰਸ਼ਨ ਸਿੰਘ ਮੁਲੇਵਾਲ, ਹਰਬੰਸ ਵਰਮਾ, ਚੰਦਰ ਭਾਨ, ਦੀਪ ਚੰਦ ਹੰਸ, ਸੁਖਦੇਵ ਆਲਮਪੁਰ, ਜੀਤ ਸਿੰਘ, ਗੋਲਡੀ ਪ੍ਰਧਾਨ, ਪਾਲਾ ਸਿੰਘ ਸਮਾਣਾ, ਦੀਪਕ, ਪ੍ਰਸ਼ੋਤਮ, ਗੁਰਨਾਮ ਸਿੰਘ, ਸ਼ਮਸ਼ੇਰ ਡਡੋਆ, ਰੋਡਾ ਸਿੰਘ, ਨਸੀਬ ਸਿੰਘ, ਤਰਲੋਚਨ ਸਿੰਘ ਮੰਡੋਲੀ, ਹੈਪੀ ਨਾਭਾ, ਲਾਭ ਸਿੰਘ, ਬਲਕਾਰ ਬਠੋਈ, ਸੁਰਜੀਤ ਪੁਰੀ, ਛੋਟਾ ਭੁਨਰਹੇੜੀ, ਪ੍ਰਵੀਨ ਸਨੌਰ, ਰਿੰਕੂ ਨਾਭਾ, ਦਰਸ਼ਨ ਸਿੰਘ ਨਾਭਾ ਆਦਿ ਹਾਜਰ ਸਨ ।
Punjab Bani 21 January,2025
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਚੌਥਾ ਦਰਜਾ ਮੁਲਾਜਮਾਂ ਨੇ ਵਣਪਾਲ ਦਫਤਰ ਅੱਗੇ ਧਰਨਾ ਲਾਕੇ ਸ਼ੁਰੂ ਕੀਤਾ “ਪੱਕਾ ਮੋਰਚਾ, ਅਧਿਕਾਰੀਆਂ ਵਲੋਂ ਮਿਤੀ 24 ਜਨਵਰੀ ਨੂੰ ਮੀਟਿੰਗ ਕਰਨ ਦਾ ਭੇਜਿਆ ਸੱਦਾ ਪੱਤਰ” ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਵਣਪਾਲ ਸਾਉਥ ਸਰਕਲ ਦਫਤਰ ਅੱਗੇ ਜੰਗਲਾਤ, ਜੰਗਲੀ ਜੀਵ ਅਤੇ ਜੰਗਲਾਤ ਨਿਗਮ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਬਤੌਰ ਡੇਲੀਵੇਜਿਜ਼ ਕੰਮ ਕਰ ਰਹੇ ਕਰਮੀਆਂ ਨੂੰ ਰੈਗੂਲਰ ਕਰਨ ਦੀ ਬਜਾਏ ਮਿਤੀ 15 ਜਨਵਰੀ ਤੋਂ ਕੰਮਾਂ ਤੋਂ ਫਾਰਗ ਕਰਨ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਸੀ । ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2023 ਵਿੱਚ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਜਾਰੀ ਕੀਤੀ ਸੀ, ਇਸ ਨੀਤੀ ਤਹਿਤ ਵਿਭਾਗ ਵਲੋਂ ਸੀਨੀਆਰਤਾ ਸੂਚੀਆਂ ਤਿਆਰ ਕੀਤੀਆ ਜਾ ਰਹੀਆਂ ਹਨ। ਦੁਸਰੇ ਪਾਸੇ ਜੰਗਲਾਤ, ਜੰਗਲੀਜੀਵ, ਜੰਗਲਾਤ ਨਿਗਮ ਵਿਚੋਂ ਵੱਡੀ ਉਮਰ ਹੋਣ ਦਾ ਇਤਰਾਜ ਲਾ ਕੇ ਸੈਂਕੜੇ—ਸੈਂਕੜੇ ਕਰਮੀਆਂ ਨੂੰ ਕੰਮਾਂ ਫਾਰਗ ਕੀਤਾ ਗਿਆ ਹੈ । ਇਹਨਾਂ ਆਗੂਆਂ ਨੇ ਕਿਹਾ ਕਿ ਫਾਰਗ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ, ਇਹਨਾਂ ਆਗੂਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਲੋਂ ਆਏ ਫੈਸਲੇ 2013 ਅਤੇ ਜਾਰੀ ਜੱਜਮੈਂਟ 2016 ਦੀ ਰੋਸ਼ਨੀ ਵਿੱਚ ਗਰੈਚੂਟੀ ਐਕਟ 1972 ਅਨੁਸਾਰ ਦਿਹਾੜੀਦਾਰ ਕਰਮੀ ਨੂੰ ਕੰਮ ਤੋਂ ਫਾਰਗ ਕਰਨ ਤੋਂ ਪਹਿਲਾਂ ਘੱਟੋ—ਘੱਟ ਪੈਨਸ਼ਨ, ਗਰੈਚੂਟੀ ਅਤੇ ਹੋਰ ਲਾਭਾ ਦਿੱਤੇ ਜਾਣੇ ਬਣਦੇ ਹਨ। ਪਰੰਤੂ ਵਿਭਾਗ ਨੇ ਨਾਦਰਸ਼ਾਹੀ ਹੁਕਮ ਜਾਰੀ ਕਰਕੇ 25—25, 30—30 ਸਾਲਾ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਫਾਰਗ ਕਰ ਦਿੱਤਾ ਹੈ। ਜਿਹਨਾਂ ਨੇ ਆਪਣਾ ਜੀਵਨ ਨਿਗੁਣੀਆਂ ਉਜਰਤਾਂ ਤੇ ਜੰਗਲਾਤ ਤੇ ਇਸ ਨਰਸਰੀ ਦੀ ਸਾਂਭ ਸੰਭਾਲ ਤੇ ਲਾ ਦਿੱਤਾ ਹੈ । ਇਹਨਾ ਆਗੂਆਂ ਨੇ 13 ਫਰਵਰੀ 2024 ਨੂੰ ਵਣ ਮੰਤਰੀ ਵਲੋਂ ਨਿਗੁਣੀਆਂ ਉਜਰਤਾਂ ਤੇ ਵਣ ਭਵਨ ਮੋਹਾਲੀ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਇਹ ਨਿਰਦੇਸ਼ ਦਿੱਤੇ ਸਨ ਕਿ ਕੋਈ ਕਾਮਾ ਫਾਰਗ ਨਹੀਂ ਕੀਤਾ ਜਾਵੇਗਾ । ਯੂਨੀਅਨ ਵਲੋਂ ਇੱਕ ਵਿਸ਼ਾਲ ਧਰਨਾ ਦੇਣ ਉਪਰੰਤ ਵਣਪਾਲ ਤੇ ਵਣ ਮੰਡਲ ਦਫਤਰ ਅੱਗੇ ਹੋਰ ਭਰਪੂਰ ਰੈਲੀ ਕੀਤੀ ਅਤੇ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਮੌਕੇ ਤੇ ਵਣ ਮੰਡਲ ਦਫਤਰ ਵਲੋਂ ਮਿਤੀ 24 ਜਨਵਰੀ ਨੂੰ ਗੱਲਬਾਤ ਕਰਨ ਦਾ ਪੱਤਰ ਵੀ ਭੇਜਿਆ ਗਿਆ ਹੈ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਐਲਨ ਕੀਤਾ ਕਿ 25 ਅਤੇ 26 ਜਨਵਰੀ ਨੂੰ ਸੂਬੇ ਦੇ ਜਿਲਾ ਸਦਰ ਮੁਕਾਮਾ, ਸਮੂਹਕ ਭੁੱਖ ਹੜਤਾਲ, ਕਰਕੇ ਝੰਡਾ ਲਹਿਰਾਉਣ ਸਥਲ ਤੱਕ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਮਿਤੀ 19 ਫਰਵਰੀ ਨੂੰ ਵਣ ਭਵਨ ਮੁਹਾਲੀ ਵਿਖੇ ਮੁਜਾਹਰਾ ਕੀਤਾ ਜਾਵੇਗਾ। ਹੋਰ ਜ਼ੋ ਵੱਖ—ਵੱਖ ਆਗੂ ਧਰਨੇ ਵਿੱਚ ਸ਼ਾਮਲ ਹੋਏ ਉਹਨਾਂ ਵਿੱਚ ਸਰਵ ਸ੍ਰੀ ਸ਼ਿਵ ਚਰਨ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਬਲਵਿੰਦਰ ਨਾਭਾ, ਦਰਸ਼ਲ ਮਲੇਵਾਲ, ਚੰਦਰ ਭਾਨ, ਪਾਲਾ ਸਮਾਣਾ, ਭੀਮ ਭਾਦਸੋਂ, ਗੁਰਿੰਦਰ ਗੁਰੀ, ਸਬਦਲ, ਹਰਜਿੰਦਰ ਸਿੰਘ, ਨਾਜਰ ਸਿੰਘ, ਗਮਦੂਰ ਸੰਗਰੂਰ, ਨਛੱਤਰ ਲਾਛੜੂ, ਹਰਮੇਸ਼ ਮੋਗਾ, ਅਮਰੀਕ ਸਿੰਘ, ਪ੍ਰੀਤਮ ਚੰਦ ਠਾਕੁਰ, ਰਜਿੰਦਰ ਸਿੰਘ, ਸ਼ਾਮ ਸਿੰਘ, ਰਜਿੰਦਰ ਛਤਬੀੜ, ਬਲਬੀਰ ਸਿੰਘ, ਹਰੀ ਰਾਮ ਨਿੱਕਾ, ਪ੍ਰਕਾਸ਼ ਲੁਬਾਣਾ, ਗੁਰਪ੍ਰੀਤ ਸਿੰਘ, ਵਿਕਰਮ, ਸੁਖਦੇਵ ਸਿੰਘ, ਕਰਮਾ ਨਾਭਾ ਆਦਿ ਹਾਜਰ ਸਨ ।
Punjab Bani 20 January,2025
ਕੰਬੋਜ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਵਿਸ਼ਾਲ ਰੋਸ਼ ਰੈਲੀ ਕਰਕੇ ਭਾਜਪਾ ਦਾ ਕੀਤਾ ਪਿਟ ਸਿਆਪਾ
ਕੰਬੋਜ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਵਿਸ਼ਾਲ ਰੋਸ਼ ਰੈਲੀ ਕਰਕੇ ਭਾਜਪਾ ਦਾ ਕੀਤਾ ਪਿਟ ਸਿਆਪਾ - 'ਜੈ ਬਾਪੂ, ਜੈ ਭੀਮ, ਜੈ ਸੰਵਿਧਾਨ' ਤਹਿਤ ਕਰਵਾਇਆ ਪ੍ਰੋਗਰਾਮ - ਗ੍ਰਹਿ ਮੰਤਰੀ ਦੀਆਂ ਟਿਪਣੀਆਂ ਹਨ ਨਿੰਦਣਯੋਗ : ਹਰਦਿਆਲ ਕੰਬੋਜ - ਕਿਹਾ, ਭਾਜਪਾ ਦੇਸ਼ ਨੂੰ ਵੰਡਣ ਦਾ ਕਰ ਰਹੀ ਹੈ ਕੰਮ ਪਟਿਆਲਾ : ਪੰਜਾਬ ਕਾਂਗਰਸ ਦੇ ਜਨਰਲਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਅੱਜ ਰਾਜਪੁਰਾ ਵਿਖੇ ਆਯੋਜਿਤ ਹੋਏ 'ਜੈ ਬਾਪੂ, ਜੈ ਭੀਮ, ਜੈ ਸੰਵਿਧਾਨ' ਪ੍ਰੋਗਰਾਮ ਤਹਿਤ ਕਾਂਗਰਸੀਆਂ ਵੱਲੋ ਵੱਡੇ ਪੱਧਰ 'ਤੇ ਵਿਸ਼ਾਲ ਰੋਸ਼ ਰੈਲੀ ਕਰਕੇ ਭਾਜਪਾ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਕੀਤੀਆਂ ਟਿਪਣੀਆਂ ਬੇਹਦ ਨਿੰਦਣਯੋਗ ਹਨ । ਹਰਦਿਆਲ ਕੰਬੋਜ ਨੇ ਆਖਿਆ ਕਿ ਭਾਜਪਾ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ, ਜਿਸਨੂੰ ਬਿਲਕੁਲ ਵੀ ਬਦਰਾਸ਼ਤ ਨਹੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ 'ਬਾਬਾਸਾਹਿਬ ਦੇ ਯੋਗਦਾਨ ਪ੍ਰਤੀ ਭਾਜਪਾ ਦੀ ਘੋਰ ਅਣਦੇਖੀ ਨਾ ਸਿਰਫ਼ ਦਲਿਤਾਂ ਦਾ ਅਪਮਾਨ ਹੈ, ਸਗੋਂ ਸਾਡੇ ਲੋਕਤੰਤਰ ਦੀ ਨੀਂਹ 'ਤੇ ਵੀ ਹਮਲਾ ਹੈ । ਅਮਿਤ ਸ਼ਾਹ ਨੂੰ ਬਿਨਾਂ ਕਿਸੇ ਸ਼ਰਤ ਤੋਂ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਪੰਜਾਬ ਕਾਂਗਰਸ ਇਸ ਮੰਗ ਨੂੰ ਪੂਰਾ ਹੋਣ ਸੰਘਰਸ਼ ਕਰਦੀ ਰਹੇਗੀ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਲਈ ਡਟਕੇ ਵਿਰੋਧ ਪ੍ਰਦਰਸ਼ਨ ਕਰੇਗੀ ਅਤੇ ''ਅਸੀਂ ਭਾਜਪਾ ਨੂੰ ਸੰਵਿਧਾਨ ਨੂੰ ਖਤਮ ਕਰਨ, ਦਲਿਤਾਂ ਨੂੰ ਦਬਾਉਣ ਜਾਂ ਬਾਬਾ ਸਾਹਿਬ ਅੰਬੇਡਕਰ ਦੀ ਵਿਰਾਸਤ ਦਾ ਅਪਮਾਨ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ ਅਤੇ ਲੋਕਾਂ ਨਾਲ ਧਕੇਸ਼ਾਹੀ ਕਰ ਰਹੀ ਹੈ ਪਰ ਕਾਂਗਰਸ ਵਲੋ ਇਸਦਾ ਡਟਕੇ ਵਿਰੋਧ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋਕਿ ਲੋਕਾਂ ਲਈ ਸਹੀ ਫੈਸਲੇ ਲੈ ਸਕਦੀ ਹੈ ਅਤੇ ਲੋਕਾਂ ਲਈ ਸਹੀ ਵਿਕਾਸ ਕਰ ਸਕਦੀ ਹੈ। ਇਸ ਲਈ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਦੇਸ਼ ਦਾ ਭਵਿਖ ਪੂਰੀ ਤਰ੍ਹਾਂ ਸੁਰਖਿਅਤ ਹੈ, ਜਿਸਤੋ ਲੋਕ ਵੀ ਭਲੀਭਾਂਤ ਜਾਣੂ ਹਨ ਅਤੇ ਲੋਕਾਂ ਦਾ ਸਾਥ ਵੀ ਪੂਰੀ ਤਰ੍ਹਾਂ ਕਾਂਗਰਸ ਦੇ ਨਾਲ ਹੈ। ਇਸ ਮੋਕੇ ਉਨ੍ਹਾ ਨਾਲ ਸਾਬਕਾ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਬਲਦੇਵ ਸਿੰਘ ਗਦੋਮਾਜਰਾ ਤੇ ਪੂਰੀ ਕਾਂਗਰਸ ਦੀ ਟੀਮ ਵੀ ਮੌਜੂਦ ਸੀ ।
Punjab Bani 20 January,2025
ਪਾਵਰਕਾਮ ਠੇਕਾ ਕਾਮਿਆਂ ਨੇ ਪਰਿਵਾਰਾਂ ਸਣੇ ਘੇਰਿਆ ਮੁੱਖ ਦਫ਼ਤਰ
ਪਾਵਰਕਾਮ ਠੇਕਾ ਕਾਮਿਆਂ ਨੇ ਪਰਿਵਾਰਾਂ ਸਣੇ ਘੇਰਿਆ ਮੁੱਖ ਦਫ਼ਤਰ - ਧਰਨਾ ਦੇ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਮੰਗਾਂ ਮੰਨਣ ਤੱਕ ਜਾਰੀ ਰਹੇਗਾ ਕਾਮਿਆਂ ਦਾ ਧਰਨਾ : ਆਗੂ ਪਟਿਆਲਾ : ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪਰਿਵਾਰਾਂ ਸਣੇ ਪਾਵਰਕਾਮ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਮੋਕੇ ਕਰਮਚਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਨ੍ਹਾਂ ਚਿਰ ਉਹ ਧਰਨਾ ਜਾਰੀ ਰਹੇਗਾ । ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਜਨਰਲ ਸਕੱਤਰ ਰਾਜੇਸ਼ ਕੁਮਾਰ ਮੌੜ, ਮੀਤ ਪ੍ਰਧਾਨ ਚੌਧਰ ਸਿੰਘ, ਸਕੱਤਰ ਸ਼ੇਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਜੋ ਨਵੀਂ ਭਰਤੀ ਕੀਤੀ ਜਾ ਰਹੀ ਹੈ ਉਸ ਭਰਤੀ ਵਿੱਚ ਆਊਟ-ਸੋਰਸਡ ਠੇਕਾ ਕਾਮਿਆਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ, ਨੌਕਰੀ ਦੌਰਾਨ ਮੌਤ ਹੋਣ ਅਤੇ ਅਪੰਗ ਹੋ ਰਹੇ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਪੱਕੀ ਨੌਕਰੀ ਦੀ ਵੀ ਮੰਗ ਕੀਤੀ ਗਈ । ਆਗੂਆਂ ਨੇ ਕਿਹਾ ਕਿ ਜੋ ਇਨਸ਼ੋਰਸ ਬਾਹਰੋਂ ਕੰਪਨੀਆਂ ਵੱਲੋ ਕਰਵਾਈ ਜਾਂਦੀ ਹੈ ਉਹ ਘਾਤਕ ਹਾਦਸਾ ਵਾਪਰਨ 'ਤੇ ਪਰਿਵਾਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਕਰਕੇ ਇਸ਼ੋਰਸ ਦੀ ਬਜਾਏ ਐਕਸ ਗਰੇਸ਼ੀਆ ਵਿੱਚ ਹੀ 10 ਲੱਖ ਦੀ ਇਨਸ਼ੋਰਸ ਨੂੰ ਕਵਰ ਕਰ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਲਗਾਤਾਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ ਹਨ ਪਰ ਸਿੱਟਾ ਕੋਈ ਨਾ ਨਿਕਲਿਆ ਜਿਸ ਦੇ ਰੋਸ ਵਜੋਂ ਸੀ. ਐਚ. ਬੀ. ਤੇ ਡਬਲਿਉ ਠੇਕਾ ਕਾਮਿਆਂ ਨੂੰ ਮੁੜ ਸੜਕਾਂ ਤੇ ਉਤਰਨਾ ਪਿਆ ਹੈ। ਧਰਨੇ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੈਨੇਜਮੈਂਟ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਪਰ ਦੇਰ ਸ਼ਾਮ ਤੱਕ ਕੋਈ ਵੀ ਸਿੱਟਾ ਨਹੀਂ ਨਿਕਲਿਆ, ਜਿਸਦੇ ਰੋਸ਼ ਵਜੋਂ ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਠੇਕਾ ਕਾਮਿਆਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਿਸੇ ਵੀ ਅਣ-ਸੁਖਾਈ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਵੱਲੋਂ ਵੱਡੀ ਗਿਣਤੀ 'ਚ ਪੁਲਿਸ ਤੈਨਾਤ ਕੀਤੇ ਗਈ ।
Punjab Bani 18 January,2025
ਸ਼ੋ੍ਰਮਣੀ ਕਮੇਟੀ ਨੇ ਫਿਲਮ ‘ਐਮਰਜੈਂਸੀ’ ਖਿਲਾਫ ਸਿਨੇਮਾ ਘਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਸ਼ੋ੍ਰਮਣੀ ਕਮੇਟੀ ਨੇ ਫਿਲਮ ‘ਐਮਰਜੈਂਸੀ’ ਖਿਲਾਫ ਸਿਨੇਮਾ ਘਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਸਿੱਖ ਜਥੇਬੰਦੀਆਂ, ਸਿੱਖ ਸਭਾਵਾਂ ਅਤੇ ਧਾਰਮਕ ਜਥੇਬੰਦੀਆਂ ਨੇ ਵੀ ਕੀਤੀ ਨਾਅਰੇਬਾਜ਼ੀ ਫਿਲਮ ‘ਐਮਰਜੈਂਸੀ’ ਚਲਾਉਣ ਲਈ ‘ਕੰਗਣਾ ਰਣੌਤ’ ਪਿੱਛੇ ਕੇਂਦਰ ਸਰਕਾਰ ਦੀ ਸਾਜਿਸ਼ : ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਲਾਛੜੂ ਪਟਿਆਲਾ 17 ਜਨਵਰੀ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ’ਤੇ ਅੱਜ ਵੱਖ ਵੱਖ ਸਿਨੇਮਾਂ ਘਰਾਂ ਵਿਚ ਲੱਗਣ ਜਾ ਰਹੀ ਫਿਲਮ ‘ਐਮਰਜੈਂਸੀ’ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਸਮੇਤ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ, ਸਿੱਖ ਸਭਾਵਾਂ ਅਤੇ ਧਾਰਮਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੋ ਕੇ ਫਿਲਮ ‘ਐਮਰਜੈਂਸੀ’ ਦਾ ਵਿਰੋਧ ਕੀਤਾ। ਸ਼ੋ੍ਰਮਣੀ ਕਮੇਟੀ ਦੇ ਸੱਦੇ ’ਤੇ ਸ਼ਹਿਰ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਇਕ ਮੰਚ ’ਤੇ ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦਾ ਵਿਰੋਧ ਕੀਤਾ ਜਾਵੇ। ਇਸ ਦੌਰਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਗੁਰਦੁਆਰਾ ਕਰਹਾਲੀ ਸਾਹਿਬ ਸਾਹਿਬਾਨ ਮੈਨੇਜਰ ਸਾਹਿਬਾਨਾਂ ਅਤੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸਿਨੇਮਾ ਘਰ ਪੀਵੀਆਰ ਦੇ ਬਾਹਰ ਫਿਲਮ ‘ਐਮਰਜੈਂਸੀ’ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਹਾਲਾਤ ਵਿਚ ਪੰਜਾਬ ਦੇ ਸਿਨੇਮਾਂ ਘਰਾਂ ਵਿਚ ਫਿਲਮ ‘ਐਮਰਜੈਂਸੀ’ ਨੂੰ ਨਹੀਂ ਚੱਲਣ ਦੇਵੇਗੀ। ਜਥੇਦਾਰ ਗੜ੍ਹੀ ਨੇ ਕਿਹਾ ਕਿ ਭਾਜਪਾ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਕੰਗਣਾ ਰਣੌਤ ਲਗਾਤਾਰ ਅਜਿਹੀਆਂ ਵਿਵਾਦ ਟਿੱਪਣੀਆਂ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੀ ਹੈ, ਜਿਸ ਨੂੰ ਪੰਜਾਬ ਦਾ ਭਾਈਚਾਰਾ ਕਿਸੇ ਵੀ ਸੂਰਤ ਵਿਚ ਖਰਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਫਿਲਮ ਐਮਰਜੈਂਸੀ ਵਿਚ ਸਿੱਖ ਕੌਮ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਭੂਮਿਕਾ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਖ ਕੌਮ ਅਤੇ ਸਿੱਖ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿਹਾ ਫਿਲਮ ਐਮਰਜੈਂਸੀ ਨੂੰ ਚਲਾਉਣ ਪਿੱਛੇ ਕੰਗਣਾ ਰਣੌਤ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ਹੈ, ਜੋ ਅਜਿਹੀਆਂ ਸਜਿਸ਼ਾਂ ਤਹਿਤ ‘ਐਮਰਜੈਂਸੀ’ ਨੂੰ ਚਲਾਉਣਾ ਚਾਹੁੰਦੀ ਹੈ ਤਾਂ ਕਿ ਪੰਜਾਬ ਦੇ ਮਾਹੌਲ ਨੰੂ ਇਕ ਵਾਰ ਫੇਰ ਖਰਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਜਿਹੇ ਮਨਸੂਬੇ ਅਤੇ ਸਾਜਿਸ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਰੋਸ ਪ੍ਰਦਰਸ਼ਨ ਵਿਚ ਪੁੱਜੀਆਂ ਸ਼ਹਿਰ ਦੀਆਂ ਸਿੱਖ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਸਿਨੇਮਾਂ ਘਰ ਵਿਚ ਲੱਗਣ ਵਾਲੀ ਫਿਲਮ ਐਮਰਜੈਂਸੀ ਨੂੰ ਰੁਕਵਾ ਦਿੱਤੀ ਹੈ ਅਤੇ ਅਜਿਹੀਆਂ ਸਿੱਖ ਭਾਵਨਾਵਾਂ ਦਾ ਖਿਲਵਾੜ ਕਰਨ ਵਾਲੀਆਂ ਫਿਲਮਾਂ ਨੂੰ ਕਦੇ ਵੀ ਸ਼ੋ੍ਰਮਣੀ ਕਮੇਟੀ ਨਹੀਂ ਚੱਲਣ ਦੇਵੇਗੀ। ਰੋਸ ਪ੍ਰਦਰਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਕਥਾਵਾਚਕ ਪਿ੍ਰਤਪਾਲ ਸਿੰਘ, ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਮੈਨੇ. ਸੁਰਜੀਤ ਸਿੰਘ ਕੌਲੀ ਬਹਾਦਰਗੜ੍ਹ, ਮੈਨੇ. ਧਨਵੰਤ ਸਿੰਘ ਕਰਹਾਲੀ ਸਾਹਿਬ, ਭਾਈ ਹਰਵਿੰਦਰ ਸਿੰਘ, ਭਾਈ ਜਗਜੀਤ ਸਿੰਘ ਖਾਲਸਾ, ਜੋਗਿੰਦਰ ਸਿੰਘ ਪੰਛੀ, ਗੁਰੂ ਤੇਗ ਬਹਾਦਰ ਜਥੇ ਦੇ ਪ੍ਰਧਾਨ ਪ੍ਰੇਮ ਸਿੰਘ, ਖਾਲਸਾ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਹਰਮਿੰਦਰਪਾਲ ਸਿੰਘ ਵਿੰਟੀ, ਸਿਮਰਨ ਗਰੇਵਾਲ ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਵੱਡੀ ਗਿਣਤੀ ਮੁਲਾਜ਼ਮਾਂ ਤੇ ਸੰਗਤਾਂ ਆਦਿ ਵੀ ਸ਼ਾਮਲ ਸਨ। ਫੋਟੋ : ਫਿਲਮ ਐਮਰਜੈਂਸੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਵੱਖ ਵੱਖ ਧਾਰਮਕ ਜਥੇਬੰਦੀਆਂ ਦੇ ਆਗੂ ਤੇ ਸ਼ੋ੍ਰਮਣੀ ਕਮੇਟੀ ਮੁਲਾਜਮ ਨਾਅਰੇਬਾਜ਼ੀ ਕਰਦੇ ਹੋਏ।
Punjab Bani 17 January,2025
ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ‘ਤੇ ਕੰਪਿਊਟਰ ਅਧਿਆਪਕ 22 ਨੂੰ ਦਿੱਲੀ ‘ਚ ਕਰਨਗੇ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ‘ਤੇ ਕੰਪਿਊਟਰ ਅਧਿਆਪਕ 22 ਨੂੰ ਦਿੱਲੀ ‘ਚ ਕਰਨਗੇ ਰੋਸ ਪ੍ਰਦਰਸ਼ਨ ਪਟਿਆਲਾ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਕੰਪਿਊਟਰ ਅਧਿਆਪਕਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿਣ ਕਾਰਨ, ਗੁੱਸੇ ਵਿੱਚ ਆਏ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਵਾਅਦਾਖਿਲਾਫੀ ਯਾਦ ਦਿਵਾਉਂਦੇ ਹੋਏ ਖੂਨ ਨਾਲ ਛਿੱਠੀਆਂ ਲਿਖੀਆਂ। ਇਨ੍ਹਾਂ ਪੱਤਰਾਂ ਵਿੱਚ, ਉਨ੍ਹਾਂ ਨੇ ਸਰਕਾਰ ‘ਤੇ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਅਤੇ ਅਣਦੇਖੀ ਕਰਨ ਦਾ ਦੋਸ਼ ਲਗਾਇਆ ਅਤੇ ਮੰਗ ਕੀਤੀ ਕਿ ਉਨ੍ਹਾਂ ਦੇ ਸਾਰੇ ਅਧਿਕਾਰ ਬਹਾਲ ਕੀਤੇ ਜਾਣ । ਕੰਪਿਊਟਰ ਅਧਿਆਪਕਾਂ ਦੀ ਭੁੱਖ ਹੜਤਾਲ 138ਵੇਂ ਦਿਨ ਵਿੱਚ ਦਾਖਲ ਹੋ ਗਈ ਹੈ । ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਰਾਜਵੰਤ ਕੌਰ, ਰਣਜੀਤ ਸਿੰਘ, ਲਖਵਿੰਦਰ ਸਿੰਘ, ਜਸਪਾਲ ਅਤੇ ਅੰਦੋਲਨਕਾਰੀਆਂ ਦੀ ਅਗਵਾਈ ਕਰ ਰਹੇ ਹੋਰ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜੇ ਤੱਕ ਮੁਲਾਕਾਤ ਕਰਨ ਦੀ ਖੇਚਲ ਨਹੀਂ ਕੀਤੀ । ਕੰਪਿਊਟਰ ਅਧਿਆਪਕ ਸਾਥੀ ਕਾਮਰੇਡ ਰਣਜੀਤ ਸਿੰਘ ਦਾ ਵਰਤ 14ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਅਤੇ ਉਨ੍ਹਾਂ ਦੀ ਸਿਹਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਸਕਾਰਾਤਮਕ ਪਹਿਲ ਨਹੀਂ ਕੀਤੀ ਗਈ ਹੈ । ਮੁੱਖ ਮੰਤਰੀ ਨੂੰ ਭੇਜੇ ਖੂਨ ਨਾਲ ਲਿਖੇ ਪੱਤਰ 50 ਤੋਂ ਵੱਧ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਆਪਣੇ ਖੂਨ ਨਾਲ ਲਿਖੇ ਪੱਤਰ ਭੇਜੇ ਹਨ । ਇਨ੍ਹਾਂ ਪੱਤਰਾਂ ਰਾਹੀਂ ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਦੀ ਯਾਦ ਦਿਵਾਈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ । ਅੰਦੋਲਨਕਾਰੀ ਆਗੂਆਂ ਨੇ ਕਿਹਾ ਕਿ ਇਹ ਪੱਤਰ ਨਾ ਸਿਰਫ਼ ਮੁੱਖ ਮੰਤਰੀ ਨੂੰ ਭੇਜੇ ਗਏ ਹਨ, ਸਗੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਵੀ ਸੌਂਪੇ ਜਾਣਗੇ । ਦਿੱਲੀ ਵਿੱਚ ਆਉਣ ਵਾਲੇ ਫਰਵਰੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ । ਕੰਪਿਊਟਰ ਅਧਿਆਪਕ ਵੱਲੋਂ 22 ਜਨਵਰੀ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ । ਉਹ ਦਿੱਲੀ ਦੇ ਲੋਕਾਂ ਨੂੰ ਦੱਸਣਗੇ ਕਿ ਕਿਵੇਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੇ ਨਾਲ ਵਾਅਦਾ ਖਿਲਾਫੀ ਕਰਦੇ ਹੋਏ ਉਨ੍ਹਾਂ ਦੇ ਅਧਿਕਾਰਾਂ ਘਾਣ ਕੀਤਾ ਹੈ । 50 ਤੋਂ ਵੱਧ ਮੀਟਿੰਗਾਂ ਦਾ ਸਿੱਟਾ ਰਿਹਾ ‘ਸਿਫਰ’ ਅਧਿਆਪਕਾਂ ਨੇ ਸਰਕਾਰ ‘ਤੇ ਵਾਅਦਾ ਤੋੜਨ ਅਤੇ ਧੋਖੇ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਰੋੜਾ ਨਾਲ 50 ਤੋਂ ਵੱਧ ਮੀਟਿੰਗਾਂ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ । ਅਧਿਆਪਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜੋ ਕਿ ਨਿੰਦਣਯੋਗ ਹੈ । ਉਨ੍ਹਾਂ ਕਿਹਾ ਕਿ ਸਾਰੀਆਂ ਮੀਟਿੰਗਾਂ ਸਰਫ ਡੰਗ ਟਪਾਊ ਹੀ ਸਾਬਿਤ ਹੋਈਆਂ ਹਨ ਅਤੇ ਇਨ੍ਹਾਂ ਦਾ ਨਤੀਜਾ ਸਿਫਰ ਰਿਹਾ ਹੈ । ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਹੁਣ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ । ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾਣਗੇ ਨਾਲ ਹੀ, ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦਿਆਂ ਦੀ ਉਲੰਘਣਾ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ ।
Punjab Bani 16 January,2025
ਜੰਗਲਾਤ ਵਰਕਰਾਂ ਨੂੰ ਕੰਮ ਤੋਂ ਹਟਾਉਣ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜੀ
ਜੰਗਲਾਤ ਵਰਕਰਾਂ ਨੂੰ ਕੰਮ ਤੋਂ ਹਟਾਉਣ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜੀ - ਵਰਕਰਾਂਨੇ ਜੰਗਲਾਤ ਵਿਭਾਗਦੀ ਅਫਸਰਸ਼ਾਹੀ ਵਿਰੁੱਧ ਜਤਾਇਆ ਰੋਸ਼ - 20 ਜਨਵਰੀ ਤੋ ਲਗਾਇਆ ਜਾਵੇਗਾ ਪੱਕਾ ਮੋਰਚਾ : ਜਗਮੋਹਨ ਸਿੰਘ ਨੋਲੱਖਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ 1680 ਦੀ ਜਿਲਾ ਸਬ ਕਮੇਟੀ ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਸ਼ਨ ਦੇ ਵਰਕਰਾਂ ਨੇ ਜੰਗਲਾਤ ਵਿਭਾਗ ਦੀ ਅਫਸਰਸ਼ਾਹੀ ਵਿਰੁੱਧ ਰੋਸ ਪ੍ਰਦਰਸ਼ਨ ਸੀ. ਐਫ. ਦਫਤਰ ਪਟਿਆਲਾ ਅਤੇ ਵਣ ਮੰਡਲ ਦਫਤਰ ਪਟਿਆਲਾ ਵਿਖੇ ਕੰਮ ਤੋ ਹਟਾਏ ਵਰਕਰਾਂ ਤੇ 100 ਤੋਂ ਵੱਧ ਵਰਕਰਾਂ ਨੂੰ ਕੰਮ ਤੋਂ ਹਟਾਉਣ ਨੂੰ ਲੈ ਕੇ ਜੋਰਦਾਰ ਨਾਅਰੇਬਾਜੀ ਕੀਤੀ । ਇਸ ਮੌਕੇ ਜਗਮੋਹਨ ਸਿੰਘ ਨੋਲਖਾ ਨੇ ਆਖਿਆ ਕਿ ਜ਼ੋ ਵਰਕਰ 25—30 ਸਾਲਾਂ ਤੋਂ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਚਲੇ ਆ ਰਹੇ ਸਨ । ਪੰਜਾਬ ਸਰਕਾਰ ਨੇ ਜਿਨਾਂ ਨਾਲ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਇਨਾ ਵਰਕਰਾਂ ਨੂੰ ਕੰਮ ਤੇ ਪੱਕਾ ਕੀਤਾ ਜਾਵੇਗਾ। ਉਹਨਾਂ ਦਾ ਰੁਜਗਾਰ ਖੋਹਣ ਵਿਰੁੱਧ ਫੈਸਲਾ ਕੀਤਾ ਗਿਆ। ਸੂਬਾ ਪ੍ਰਧਾਨ ਦਫਤਰ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ ਨੇ ਐਲਾਨ ਕੀਤਾ ਕਿ 20—01—2025 ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਸਾਰੀ ਜੁਮੇਵਾਰੀ ਪੰਜਾਬ ਸਰਕਾਰ ਅਤੇ ਜੰਗਲਾਤ ਅਧਿਕਾਰੀਆਂ ਦੀ ਹੋਵੇਗੀ । ਪੰਜਾਬ ਸਰਕਾਰ ਅਤੇ ਜੰਗਲਾਤ ਅਧਿਕਾਰੀਆਂ ਦੀ ਹੋਵੇਗੀ । ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵਰਕਰਾਂ ਨੂੰ ਕੰਮ ਤੇ ਨਹੀਂ ਰੱਖਿਆ ਜਾਂਦਾ । ਅੱਜ ਦੇ ਰੋਸ ਮਾਰਚ ਵਿੱਚ ਸਾਰੀਆਂ ਰੇਜਾਂ ਦੇ ਪ੍ਰਧਾਨ ਦਰਸ਼ਨ ਸਿੰਘ ਮੁਲਵਾਲ, ਤਰਲੋਚਨ ਸਿੰਘ ਮਾੜੂ, ਤਰਲੋਚਨ ਗਿਰ, ਜ਼ਸਵਿੰਦਰ ਸਿੰਘ, ਬਲਵਿੰਦਰ ਸਿੰਘ, ਨਛੱਤਰ ਸਿੰਘ ਲਾਛੜੂ, ਸ਼ਾਮ ਸਿੰਘ, ਗੋਲਡੀ ਪ੍ਰਧਾਨ, ਸਾਧ ਸਿੰਘ ਆਦਿ ਸਾਥੀ ਹਾਜਰ ਸਨ । ਕੁਲਵਿੰਦਰ ਸਿੰਘ ਪ੍ਰਧਾਨ ਜੰਗਲੀ ਜੀਵ ਨੇ ਐਲਾਨ ਕੀਤਾ ਜੇਕਰ ਵਰਕਰਾਂ ਨੂੰ ਕੰਮ ਤੋਂ ਹਟਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਅੱਗੇ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੰਗਲਾਤ ਮੰਤਰੀ ਨੂੰ ਅਪੀਲ ਕੀਤੀ ਕਿ ਮਜਦੂਰਾਂ ਦਾ ਰੁਜਗਾਰ ਨਾ ਖੋਹੀਆਂ ਜਾਵੇ ਕਿਉਂਕਿ ਮਜਦੂਰਾ ਨੇ ਸਾਰੀ ਉਮਰ ਜੰਗਲਾਤ ਵਿਭਾਗ ਵਿੱਚ ਕੰਮ ਕੀਤਾ ਹੈ ।
Punjab Bani 16 January,2025
ਮੁਲਾਜਮ ਮੰਗਾਂ ਦੇ ਚਲਦਿਆਂ ਡੀ. ਸੀ. ਦਫ਼ਤਰ ਦੇ ਮੁਲਾਜਮਾਂ ਕੀਤੀ ਤਿੰਨ ਰੋਜ਼ਾ ਹੜ੍ਹਤਾਲ ਦੀ ਸ਼ੁਰੂਆਤ
ਮੁਲਾਜਮ ਮੰਗਾਂ ਦੇ ਚਲਦਿਆਂ ਡੀ. ਸੀ. ਦਫ਼ਤਰ ਦੇ ਮੁਲਾਜਮਾਂ ਕੀਤੀ ਤਿੰਨ ਰੋਜ਼ਾ ਹੜ੍ਹਤਾਲ ਦੀ ਸ਼ੁਰੂਆਤ ਪਟਿਆਲਾ : ਪੰਜਾਬ ਦੇ ਸਮੁੱਚੇ ਜਿ਼ਲਿਆਂ ਵਿਚ ਡੀ. ਸੀ. ਦਫ਼ਤਰਾਂ ਦੇ ਮੁਲਾਜਮਾਂ ਵਲੋਂ ਅੱਜ ਮੁਲਾਜਮ ਮੰਗਾਂ ਪੂਰੀਆਂ ਨਾ ਕਰਨ ਦੇ ਚਲਦਿਆਂ ਤਿੰਨ ਰੋਜ਼ਾ ਹੜ੍ਹਤਾਲ ਸ਼ੁਰੂ ਕੀਤੀ ਗਈ ਹੈ ਜੋ ਕਿ 17 ਜਨਵਰੀ ਤੱਕ ਜਾਰੀ ਰਹੇਗੀ । ਇਸਦੇ ਚਲਦਿਆਂ 18 ਜਨਵਰੀ ਨੂੰ ਮੁਲਾਜਮ ਮੰਗਾਂ ਪੂਰੀਆਂ ਕਰਵਾਉਣ ਲਈ ਹੋਰ ਕੀ ਨਵੀਂ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਮੁਲਾਜਮਾਂ ਦੀ ਇਸ ਤਿੰਨ ਰੋਜ਼ਾ ਹੜ੍ਹਤਾਲ ਦੇ ਚਲਦਿਆਂ ਡੀ. ਸੀ. ਦਫ਼ਤਰ ਨਾਲ ਸਬੰਧਤ ਦਫ਼ਤਰਾਂ ਵਿਚ ਕੰਮ ਕਰਵਾਉਣ ਵਾਲੇ ਵਿਅਕਤੀਆਂ ਨੂੰ ਹੁਣ ਆਪਣੇ ਕੰਮ ਕਾਜ ਕਰਵਾਉਣ ਲਈ ਜਿਥੇ ਤਿੰਨ ਦਿਨ ਹੜ੍ਹਤਾਲ ਦੇ ਚਲਦਿਆਂ ਉਥੇ 19 ਤੇ 20 ਜਨਵਰੀ ਨੂੰ ਸਰਕਾਰੀ ਛੁੱਟੀ ਕਾਰਨ ਪੂਰੇ ਪੰਜ ਦਿਨ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ । ਦੱਸਣਯੋਗ ਹੈ ਕਿ ਉਪਰੋਕਤ ਹੜ੍ਹਤਾਲ ਦੌਰਾਨ ਮੁਲਾਜਮਾਂ ਵਲੋਂ ਜਿਥੇ ਕੰਮ ਠੱਪ ਰੱਖਿਆ ਜਾਵੇਗਾ, ਉਥੇ ਪੰਜਾਬ ਦੇ ਸਮੁੱਚੇ ਜਿ਼ਲਿਆਂ ਵਿਚ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ।ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜਮ ਮੰਗਾਂ ਪੂਰੀਆਂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜਮਾਂ ਵਲੋਂ ਹੜਤਾਲ ’ਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜਮਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਵੀ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।
Punjab Bani 15 January,2025
ਪੀ. ਆਰ. ਟੀ. ਸੀ. ਦੀਆਂ ਵੱਖ ਵੱਖ ਜਥੇਬੰਦੀਆਂ ਕੀਤਾ ਮੁਫ਼ਤ ਬਸ ਸਫ਼ਰ ਦੀ ਪੈਂਡਿੰਗ ਅਦਾਇਗੀ ਨਾ ਕੀਤੇ ਜਾਣ ਤੇ ਰੋਸ ਪ੍ਰਗਟ
ਪੀ. ਆਰ. ਟੀ. ਸੀ. ਦੀਆਂ ਵੱਖ ਵੱਖ ਜਥੇਬੰਦੀਆਂ ਕੀਤਾ ਮੁਫ਼ਤ ਬਸ ਸਫ਼ਰ ਦੀ ਪੈਂਡਿੰਗ ਅਦਾਇਗੀ ਨਾ ਕੀਤੇ ਜਾਣ ਤੇ ਰੋਸ ਪ੍ਰਗਟ ਪਟਿਆਲਾ 14 ਜਨਵਰੀ : ਪਟਿਆਲਾ ਵਿਖੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਵੱਖਵੱਖ ਜਥੇਬੰਦੀਆਂ ਸਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐਸ. ਸੀ. ਬੀ. ਸੀ. ਕੰਟਰੈਕਟ ਅਜ਼ਾਦ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਤੇ ਆਧਾਰਤ ਪੀ. ਆਰ. ਟੀ. ਸੀ. ਵਰਕਰਜ਼ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਔਰਤਾਂ ਦੇ ਬੱਸਾਂ ਵਿੱਚ ਮੁਫ਼ਤ ਸਫਰ ਦੀ ਬਣਦੀ ਪਿਛਲੇ ਕਈ ਮਹੀਨਿਆਂ ਦੀ 500 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਅਦਾਇਗੀ ਪੀ. ਆਰ. ਟੀ. ਸੀ. ਨੂੰ ਨਾ ਕਰਨ ਦੇ ਰੋਸ ਵਜੋਂ ਬਜਾਰਾਂ ਵਿੱਚ ਬੈਨਰ, ਮਾਟੋ ਅਤੇ ਨਾਅਰਿਆ ਦੀਆਂ ਤਖਤੀਆਂ ਲੈ ਕੇ ਰੋਹ ਪੂਰਨ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਤੋਂ ਪਹਿਲਾ ਪਟਿਆਲਾ ਡਿਪੂ ਦੇ ਗੇਟ ਉਪਰ ਰੈਲੀ ਕੀਤੀ ਗਈ । ਉਸ ਤੋਂ ਬਾਅਦ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵ ਸ੍ਰੀ ਬਲਦੇਵ ਰਾਜ ਬੱਤਾ, ਜਰਨੈਲ ਸਿੰਘ, ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਉਤਮ ਸਿੰਘ ਬਾਗੜੀ ਦੀ ਅਗਵਾਈ ਵਿੱਚ ਰੋਸ ਮਾਰਚ ਸ਼ੁਰੂ ਕੀਤਾ ਗਿਆ, ਜ਼ੋ ਕਿ ਬਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਪੁਰਾਣੇ ਬੱਸ ਸਟੈਂਡ ਪਟਿਆਲਾ ਦੇ ਗੇਟ ਸਾਹਮਣੇ ਪੰਜਾਬ ਸਰਕਾਰ ਦਾ ਪੁੱਤਲਾ ਸਾੜ ਕੇ ਖਤਮ ਕੀਤਾ ਗਿਆ। ਬਜ਼ਾਰਾਂ ਵਿੱਚ ਨਾਅਰੇ ਲਾਉਂਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮੁਲਾਜਮ ਮਜਦੂਰ ਵਿਰੋਧੀ ਸਰਕਾਰ ਦੀ ਜਮਕੇ ਨਿਖੇਧੀ ਕੀਤੀ ਗਈ । ਐਕਸ਼ਨ ਕਮੇਟੀ ਦੇ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਾਂ ਸਾਲ 2025 ਚੜ੍ਹਦੇ ਹੀ ਪਹਿਲੀ ਤਨਖਾਹਪੈਨਸ਼ਨ ਜੋ ਕਿ ਹਰ ਹਾਲਤ ਪਹਿਲੀ ਤਾਰੀਖ ਨੂੰ ਮਿਲਣੀ ਚਾਹੀਦੀ ਹੈ ਉਹ 14 ਤਾਰੀਖ ਹੋਣ ਤੱਕ ਵੀ ਵਰਕਰਾਂ ਨੂੰ ਨਸੀਬ ਨਹੀਂ ਹੋਈ। ਜਦ ਕਿ ਘਰਾਂ ਦਾ ਗੁਜਾਰਾ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਪਹਿਲੀਆਂ 23 ਤਾਰੀਖਾਂ ਤੱਕ ਹਰ ਇੱਕ ਮੁਲਾਜਮ ਨੂੰ ਭੁਗਤਾਨ ਕਰਨੇ ਪੈਂਦੇ ਹਨ । ਪਰ ਇਹ ਕਿਹੋ ਜਿਹੀ ਸਰਕਾਰ ਹੈ ਜਿਸ ਨੇ ਢੀਠਤਾਈ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਜਿਹੜੀ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਵੋਟ ਰਾਜਨੀਤੀ ਲਈ ਦਿੱਤੀਆਂ ਸਫਰ ਸਹੂਲਤਾਂ ਦੀ 500 ਕਰੋੜ ਰੁਪਏ ਦੀ ਪੈਂਡਿੰਗ ਪਈ ਰਕਮ ਵਿਚੋਂ 3040 ਕਰੋੜ ਰੁਪਏ ਵੀ ਤਨਖਾਹਪੈਨਸ਼ਨ ਲਈ ਨਹੀਂ ਦਿੰਦੀ, ਜਿੱਥੇ ਸਰਕਾਰ ਮੁੱਖ ਤੌਰ ਤੇ ਇਸ ਲਈ ਜਿੰਮੇਵਾਰ ਹੈ, ਉੱਥੇ ਹੀ ਪੀ. ਆਰ. ਟੀ. ਸੀ. ਦੇ ਵਿੱਤੀ ਪ੍ਰਬੰਧ ਦਾ ਸੰਚਾਲਨ ਕਰਨ ਵਾਲੇ ਲੇਖਾ ਅਧਿਕਾਰੀ ਵੀ ਜਿੰਮੇਵਾਰ ਹਨ ਜਿਹੜੇ ਲੋੜੀਂਦੀ ਪੈਰਵਾਈ ਨਹੀਂ ਕਰਦੇ । ਸਗੋਂ ਆਪ ਹੀ ਅੜਿੱਕੇ ਵੀ ਡਾਹੁੰਦੇ ਹਨ । ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਵਰਕਰਾਂ ਦੀਆਂ ਤਰੱਕੀਆਂ, ਬਕਾਏ, ਕੰਟਰੈਕਟ ਵਰਕਰ ਪੱਕੇ ਕਰਨੇ, ਨਵੀਆਂ ਬੱਸਾਂ ਪਾਉਣਾ, ਤਨਖਾਹ ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਕਰਨਾ ਆਦਿ ਮੰਗਾਂ ਪੂਰੀਆਂ ਕਰਨ ਵਿੱਚ ਦੇਰੀ ਅਤੇ ਲਾਪਰਵਾਹੀ ਵਾਲਾ ਰਵੱਈਆ ਜਾਰੀ ਰਿਹਾ ਤਾਂ ਜਲਦੀ ਹੀ ਲਗਾਤਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।
Punjab Bani 14 January,2025
ਦੇਸ਼ ਦੇ ਰਾਸ਼ਟਰਪਤੀ ਨਿੱਜੀ ਤੌਰ ਤੇ ਦਖਲ ਦੇ ਕੇ ਮਰਨ ਵਰਤ ਤੇ ਬੈਠੇ ਡੱਲੇਵਾਲ ਦੀ ਜਾਨ ਬਚਾਉਣ : ਪ੍ਰੋ. ਬਡੂੰਗਰ
ਦੇਸ਼ ਦੇ ਰਾਸ਼ਟਰਪਤੀ ਨਿੱਜੀ ਤੌਰ ਤੇ ਦਖਲ ਦੇ ਕੇ ਮਰਨ ਵਰਤ ਤੇ ਬੈਠੇ ਡੱਲੇਵਾਲ ਦੀ ਜਾਨ ਬਚਾਉਣ : ਪ੍ਰੋ. ਬਡੂੰਗਰ ਪਟਿਆਲਾ, 7 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਪਿਛਲੇ ਲਗਭਗ 43 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਉਠਾਉਣਾ ਚਾਹੀਦਾ ਹੈ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਦੇ ਰਾਸ਼ਟਰਪਤੀ ਨੂੰ ਫੌਰਨ ਹਰਕਤ ਵਿੱਚ ਆਉਂਦਿਆਂ ਹੋਇਆਂ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਅਤੇ ਕਿਸਾਨ ਜਥੇਬੰਦੀਆਂ ਨੂੰ ਸਮਾਂ ਦੇ ਕੇ ਉਨਾਂ ਦੀਆਂ ਮੰਗਾਂ ਹੱਲ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ । ਉਹਨਾਂ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ, ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰਾਂ ਤੁਰੰਤ ਹਰਕਤ ਵਿੱਚ ਆਉਣ ।
Punjab Bani 07 January,2025
ਬੀ. ਪੀ. ਐਸ. ਸੀ. ਉਮੀਦਵਾਰਾਂ ਦੇ ਸਮਰਥਨ ਵਿੱਚ ਮਰਨ ਵਰਤ ਉੱਤੇ ਬੈਠੇ ਪ੍ਰਸ਼ਾਂਤ ਕਿਸ਼ੋਰ ਦੀ ਤਬੀਅਤ ਵਿਗੜਨ ਤੇ ਕਰਵਾਇਆ ਹਸਪਤਾਲ ਦਾਖਲ
ਬੀ. ਪੀ. ਐਸ. ਸੀ. ਉਮੀਦਵਾਰਾਂ ਦੇ ਸਮਰਥਨ ਵਿੱਚ ਮਰਨ ਵਰਤ ਉੱਤੇ ਬੈਠੇ ਪ੍ਰਸ਼ਾਂਤ ਕਿਸ਼ੋਰ ਦੀ ਤਬੀਅਤ ਵਿਗੜਨ ਤੇ ਕਰਵਾਇਆ ਹਸਪਤਾਲ ਦਾਖਲ ਨਵੀ ਦਿੱਲੀ : ਬੀ. ਪੀ. ਐਸ. ਸੀ. ਉਮੀਦਵਾਰਾਂ ਦੇ ਸਮਰਥਨ ਵਿੱਚ 2 ਜਨਵਰੀ ਤੋਂ ਮਰਨ ਵਰਤ ਉੱਤੇ ਬੈਠੇ ਪ੍ਰਸ਼ਾਂਤ ਕਿਸ਼ੋਰ ਦੀ ਅੱਜ ਮੰਗਲਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ । ਪ੍ਰਸ਼ਾਂਤ ਕਿਸੋਰ ਦੀ ਸਿਹਤ ਦੀ ਜਾਂਚ ਕਰਨ ਲਈ ਪਟਨਾ ਦੇ ਮੇਦਾਂਤਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਸ਼ੇਖਪੁਰਾ ਹਾਊਸ ਪਹੁੰਚੀ । ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਨੇ ਉਸ ਨੂੰ ਹਸਪਤਾਲ ਲਿਜਾਣ ਦਾ ਸੁਝਾਅ ਦਿੱਤਾ । ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਮੇਦਾਂਤਾ ਹਸਪਤਾਲ ਲੈ ਗਏ। ਇੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ । ਪ੍ਰਸ਼ਾਂਤ ਕਿਸ਼ੋਰ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਮੰਗਲਵਾਰ ਸਵੇਰੇ 10 ਵਜੇ ਤੱਕ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਕੁਝ ਸਮੇਂ ਬਾਅਦ ਉਹ ਅਚਾਨਕ ਬੇਹੋਸ਼ ਹੋ ਗਏ । ਇਸ ਤੋਂ ਬਾਅਦ ਉਨ੍ਹਾਂ ਦੇ ਮੂੰਹ ‘ਤੇ ਪਾਣੀ ਦੇ ਛਿੱਟੇ ਮਾਰ ਕੇ ਹੋਸ਼ ‘ਚ ਲਿਆਂਦਾ ਗਿਆ। ਤੁਰੰਤ ਡਾਕਟਰਾਂ ਨੂੰ ਬੁਲਾਇਆ ਗਿਆ । ਜਾਂਚ ਤੋਂ ਬਾਅਦ ਡਾਕਟਰਾਂ ਨੇ ਪੀਕੇ ਨੂੰ ਹਸਪਤਾਲ ਜਾਣ ਦੀ ਸਲਾਹ ਦਿੱਤੀ । ਦੱਸ ਦਈਏ ਕਿ ਪਟਨਾ ‘ਚ ਮਰਨ ਵਰਤ ‘ਤੇ ਬੈਠੇ ਪ੍ਰਸ਼ਾਂਤ ਕਿਸ਼ੋਰ ਨੂੰ ਪਟਨਾ ਪੁਲਸ ਨੇ ਸੋਮਵਾਰ ਸਵੇਰੇ ਕਰੀਬ 4 ਵਜੇ ਗ੍ਰਿਫਤਾਰ ਕੀਤਾ ਸੀ ਪਰ ਪ੍ਰਸ਼ਾਂਤ ਕਿਸ਼ੋਰ ਨੂੰ ਸੋਮਵਾਰ ਦੇਰ ਰਾਤ ਨੂੰ ਹੀ ਰਿਹਾਅ ਕਰ ਦਿੱਤਾ ਗਿਆ ।
Punjab Bani 07 January,2025
ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਨਿਹੰਗਾਂ ਨਾਲ ਚੰਡੀਗੜ੍ਹ ਪੁਲਸ ਦੀ ਹੋਈ ਝੜਪ
ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਨਿਹੰਗਾਂ ਨਾਲ ਚੰਡੀਗੜ੍ਹ ਪੁਲਸ ਦੀ ਹੋਈ ਝੜਪ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੁਲਸ ਦੀ ਅੱਜ ਉਸ ਵੇਲੇ ਨਿਹੰਗ ਸਿੰਘਾਂ ਨਾਲ ਝੜੱਪ ਹੋ ਗਈ ਜਦੋਂ ਉਹ ਕੌਮੀ ਇਨਸਾਫ ਮੋਰਚੇ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਟਨਾਕ੍ਰਮ ਚੰਡੀਗੜ੍ਹ ਦੇ 43 ਸੈਕਟਰ ਵਿਖੇ ਹੋਣ ਬਾਰੇ ਪਤਾ ਲੱਗਿਆ ਹੈ। ਜਾਣਕਾਰੀ ਮੁਤਾਬਿਕ ਪੁਲਸ ਨੇ ਜਿੱਥੇ ਹਲਕੇ ਬਲ ਦਾ ਪ੍ਰਯੋਗ ਕੀਤਾ, ਉਥੇ ਹੀ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ। ਦੂਜੇ ਪਾਸੇ ਨਿਹੰਗਾਂ ਵਲੋਂ ਵੀ ਪੁਲਸ ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਕੁੱਝ ਪੁਲਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਹਨ ।
Punjab Bani 07 January,2025
ਭਾਜਪਾ ਸਰਕਾਰ ਲੋਕਾ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਨਫਰਤ ਫੈਲਾਅ ਕੇ ਦੇਸ ਦੇ ਲੋਕਾਂ ਨੂੰ ਕਾਲੇ ਦੋਰ ਵੱਲ ਧੱਕ ਰਹੀ ਹੈ :ਦਰਸ਼ਨ ਸਿੰਘ ਬੇਲੂਮਾਜਰਾ
ਭਾਜਪਾ ਸਰਕਾਰ ਲੋਕਾ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਨਫਰਤ ਫੈਲਾਅ ਕੇ ਦੇਸ ਦੇ ਲੋਕਾਂ ਨੂੰ ਕਾਲੇ ਦੋਰ ਵੱਲ ਧੱਕ ਰਹੀ ਹੈ :ਦਰਸ਼ਨ ਸਿੰਘ ਬੇਲੂਮਾਜਰਾ ਪਟਿਆਲਾ : ਜਨਤਕ ਜਥੇਬੰਦੀਆਂ ਦੇ ਸਾਝੇ ਮੋਰਚੇ ਵੱਲੋਂ ਕਿਰਤ ਕਮਿਸ਼ਨਰ ਦਫਤਰ ਪਟਿਆਲਾ ਵਿਖੇ ਵਿਸਾਲ ਧਰਨਾ ਮਾਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਕਚਿਹਰੀ ਚੌਂਕ ਵਿਚ ਕੇਂਦਰੀ ਗ੍ਰਹਿ ਮੰਤਰੀ ਦਾ ਪੁਤਲਾ ਸਾੜਿਆ। ਅਜ ਸਵੇਰ ਤੋ ਹੀ ਵੱਡੀ ਗਿਣਤੀ ਵਿਚ, ਮਜਦੂਰ, ਕਿਸਾਨ ਤੇ ਮੁਲਾਜਮ ਕੜਕਦੀ ਠੰਢ ਤੇ ਖਰਾਬ ਮੌਸਮ ਦੇ ਬਾਵਜੂਦ ਟਰੱਕ, ਟੈਂਪੂਆਂ ਤੇ ਬੱਸਾਂ ਤੇ ਸਵਾਰ ਹੋ ਕੇ ਝੰਡੇ, ਮਾਟੋ ਤੇ ਬੈਨਰਾਂ ਨਾਲ ਲੈਸ ਨਾਹਰੇ ਮਾਰਦੇ ਪੂਰੇ ਜੋਸੋ ਖਰੋਸ ਨਾਲ ਇਸ ਧਰਨੇ ਵਿਚ ਪੁੱਜੇ। ਧਰਨੇ ਦੀ ਪ੍ਰਧਾਨਗੀ ਹਰੀ ਸਿੰਘ ਦੌਣ ,ਸੁੱਚਾ ਸਿੰਘ ਕੋਲ, ਪ੍ਰਲਾਦ ਸਿੰਘ ਨਿਆਲ ਤੇ ਜਸਵਿੰਦਰ ਸਿੰਘ ਸੋਜਾ ਨੇ ਕੀਤੀ । ਧਰਨੇ ਵਿਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਬੇਲੂਮਾਜਰਾ, ਅਮਰਜੀਤ ਘਨੌਰ, ਰਾਜ ਕਿਸਨ ਨੂਰ ਖੇੜੀਆਂ ਤੇ ਸੁਖਪਾਲ ਸਿੰਘ ਕਾਦਰਾਬਾਦ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋ ਲੋਕਾਂ ਦੇ ਬੁਨਿਆਦੀ ਮੁੱਦੇ ਰੁਜ਼ਗਾਰ ,ਮਹਿਗਾਈ, ਭਰਿਸ਼ਟਾਚਾਰ ਹੱਲ ਕਰਨ ਦੀ ਬਜਾਏ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ, ਘੱਟ ਗਿਣਤੀਆਂ ਤੇ ਜਬਰ ਢਾਇਆ ਜਾ ਰਿਹਾ ਹੈ, ਗਰੀਬ ਲੋਕਾਂ ਦੇ ਬੱਚੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ । ਭਾਜਪਾ ਸਰਕਾਰ ਵੱਲੋਂ ਪੰਜਾਬ ਵਿਰੁੱਧ ਸ਼ਾਜਿਸ਼ਾਂ ਰਚੀਆਂ ਜਾ ਰਹੀਆਂ ਹਨ । ਗੁਰੂਆਂ ਦੇ ਬਰਾਬਰਤਾ , ਸਾਂਝੀਵਾਲਤਾ ਅਤੇ ਜਾਤ ਵਿਰੋਧੀ ਫਲਸਫੇ ਵਿੱਚ ਖੋਟ ਰਲਾਇਆ ਜਾ ਰਿਹਾ ਹੈ, ਜਿੱਥੇ ਸਮੁੱਚੇ ਦੇਸ਼ ਵਿੱਚ ਨਫਰਤੀ ਮਾਹੌਲ ਪੈਦਾ ਕੀਤਾ ਜਾ ਰਿਹਾ ਉੱਥੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਪਹਿਲਾਂ ਗੁਆਂਢੀ ਮੁਲਕ ਨਾਲ ਬਾਘਾ, ਅਟਾਰੀ ਤੇ ਹਸੈਨੀ ਵਾਲਾ ਬਾਰਡਰ ਬੰਦ ਕਰ ਦਿੱਤੇ, ਕਿਸਾਨਾਂ ਦੀਆਂ ਫਸਲਾਂ ਰੋਲ ਕੇ ਤੇ ਕੇਂਦਰੀ ਫੰਡ ਬੰਦ ਕਰਕੇ ਪੰਜਾਬ ਨੂੰ ਬਰਬਾਦੀ ਵੱਲ ਤੋਰਿਆ ਜਾ ਰਿਹਾ ਹੈ । ਪੰਜਾਬ ਦੀ ਰਾਜਧਾਨੀ ਚ ਹਰਿਆਣੇ ਦੀ ਰਾਜਧਾਨੀ ਬਣਾਉਣ ਦੀਆਂ ਚਾਲਾਂ ਵੀ ਪੰਜਾਬ ਨੂੰ ਕਾਲੇ ਦੌਰ ਵਾਰ ਧੱਕਣ ਲਈ ਇੱਕ ਸਾਜਿਸ਼ ਦਾ ਹਿੱਸਾ ਹਨ ਉਹਨਾਂ ਕਿਹਾ ਕਿ ਜਨਤਕ ਜਥੇਬੰਦੀਆਂ ਦਾ ਸਾਝਾਂ ਮੋਰਚਾ ਆਪਣੇ ਤੌਰ ਤੇ ਅਤੇ ਜਮਹੂਰੀ ਤਾਕਤਾਂ ਨੂੰ ਨਾਲ ਲੈ ਕੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੇਗਾ ਉਹਨਾਂ ਖੱਬੇ ਪੱਖੀ ਅਤੇ ਜਮਹੂਰੀ ਤਾਕਤਾਂ ਨੂੰ ਇੱਕ ਮੰਚ ਤੇ ਆ ਕੇ ਨੀਤੀਗਤ ਰਾਜਸੀ ਬਦਲ ਉਸਾਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਾਰਪੋਰੇਟ ਪੱਖੀ ਅਤੇ ਫਿਰਕਾਪ੍ਰਸਤ ਫਾਸੀਵਾਦੀ ਸਰਕਾਰ ਨੂੰ ਹਰਾਉਣ ਲਈ, ਮਜ਼ਦੂਰਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਵਾਲਾ ਬਦਲ ਸਮੇਂ ਦੀ ਲੋੜ ਹੈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਘਨੋਰ, ਬਲਵਿੰਦਰ ਮਡੋਲੀ, ਜਗਤਾਰ ਸਾਹਪੁਰ ਤੇ ਹਰਵੀਰ ਸੁਨਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਅਮਨ ਕਾਨੂੰਨ ਦੀ ਰਾਖੀ ਕਰਨ ,ਨਸ਼ਾ ਮਾਫੀਆ ਰੇਤਾ ਬਜਰੀ ਮਾਫੀਆ ਤੇ ਟਰਾਂਸਪੋਰਟ ਮਾਫੀਆ ਨੂੰ ਕੰਟਰੋਲ ਕਰਨ ਚ, ਅਸਫਲ ਸਾਬਤ ਹੋਈ ਹੈ ਫਸਲਾਂ ਦੀ ਰਾਖੀ ਕਰਦੇ ਕਿਸਾਨ, ਹੱਕ ਮੰਗਦੇ ਮਜ਼ਦੂਰ ਰੁਜ਼ਗਾਰ ਮੰਗਦੇ ਮੁੰਡੇ ਅਤੇ ਕੁੜੀਆਂ ਨੂੰ ਨਿੱਤ ਦਿਨ ਕੁੱਟਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਫਜੂਲ ਖਰਚੇ ਤੇ ਇਸ਼ਤਿਹਾਰਬਾਜ਼ੀ ਰਾਹੀਂ ਖਜ਼ਾਨਾ ਲੁਟਾਈ ਜਾ ਰਹੀ ਹੈ ਪੰਜਾਬ ਦੇ ਦਹਾਕਿਆਂ ਤੋਂ ਲਟਕਦੇ ਮਸਲੇ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬ ਦੇ ਪਾਣੀ, ਪੰਜਾਬ ਦੇ ਡੈਮਾਂ ਦਾ ਕੰਟਰੋਲ, ਪੰਜਾਬ ਦਾ ਬਾਰਡਰ ਵਪਾਰ ਖੋਲਣ ,ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਜਥੇਬੰਦੀ ਵੱਲੋਂ ਫਰਵਰੀ ਮਹੀਨੇ ਚੰਡੀਗੜ੍ਹ ਵਿੱਚ ਵਿਸ਼ਾਲ ਇਕੱਠ ਕਰਕੇ ਸਰਕਾਰ ਨੂੰ ਮਸਲਿਆਂ ਦੇ ਹੱਲ ਲਈ ਮਜਬੂਰ ਕੀਤਾ ਜਾਵੇਗਾ ਉਹਨਾਂ ਵਰਕਰਾਂ ਨੂੰ ਅੱਜ ਤੋਂ ਹੀ ਤਿਆਰੀ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਧੰਨਾ ਸਿੰਘ ਦੋਣ ਕਲਾਂ, ਅਜੈਬ ਸਿੰਘ ਬਠੋਈ, ਮਾਸਟਰ ਗੁਰਬਚਨ ਸਿੰਘ, ਗੁਰਮੀਤ ਸਿੰਘ ਖਾਨਪੁਰ ਗੁਰਦਿਆਲ ਸਿੰਘ ਬੀਬੀਪੁਰ, ਸਤਨਾਮ ਸਿੰਘ ਨਾਭਾ, ਵਿਪਨ ਕੁਮਾਰ ਤੇ ਰਣਧੀਰ ਸਿੰਘ ਕਾਦਰਾਬਾਦ ਨੇ ਸੰਬੋਧਨ ਕੀਤਾ
Punjab Bani 02 January,2025
ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਡੇਲੀਵੇਜਿਜ਼ ਚੌਥਾ ਦਰਜਾ ਕਰਮਚਾਰੀਆਂ ਵਲੋਂ ਰੈਲੀ ਕਰਕੇ ਅਗਲੇ ਪੜਾਅ ਦੇ ਸੰਘਰਸ਼ ਦਾ ਨੋਟਿਸ ਦੇ ਕੇ ਨਵੇਂ ਸਾਲ ਵਿੱਚ ਸੰਘਰਸ਼ ਦਾ ਅਗਾਜ ਕੀਤਾ
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਡੇਲੀਵੇਜਿਜ਼ ਚੌਥਾ ਦਰਜਾ ਕਰਮਚਾਰੀਆਂ ਵਲੋਂ ਰੈਲੀ ਕਰਕੇ ਅਗਲੇ ਪੜਾਅ ਦੇ ਸੰਘਰਸ਼ ਦਾ ਨੋਟਿਸ ਦੇ ਕੇ ਨਵੇਂ ਸਾਲ ਵਿੱਚ ਸੰਘਰਸ਼ ਦਾ ਅਗਾਜ ਕੀਤਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਵਿਚਲੇ ਲੰਮੇ ਸਮੇਂ ਤੋਂ ਕੰਮ ਕਰਦੇ ਡੇਲੀਵੇਜਿਜ਼, ਕੰਟਰੈਕਟ ਅਤੇ ਆਊਟ ਸੋਰਸ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾ ਤੇ ਸੇਵਾ ਨਿਯਮਤ ਕਰਵਾਉਣ ਵਰਗੇ ਇਸ਼ੂਆਂ ਨੂੰ ਲੈ ਕੇ ਨਵੇਂ ਸਾਲ ਵਿੱਚ ਕੜਾਕੇ ਦੀ ਠੰਡ ਵਿੱਚ ਕੀਤੀ ਸੰਘਰਸ਼ ਦੀ ਸ਼ੁਰੂਆਤ ਅਤੇ 13 ਫਰਵਰੀ 2024 ਨੂੰ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਣ ਭਵਨ ਮੋਹਾਲੀ ਵਿਖੇ ਯੂਨੀਅਨ ਨਾਲ ਕੀਤੀ ਮੀਟਿੰਗ ਵਿੱਚ ਵਿਚਾਰੀਆਂ ਗਈਆਂ ਤਕਰੀਬਨ ਇੱਕ ਦਰਜਨ ਮੰਗਾਂ ਤੇ ਵਿਭਾਗ ਵਲੋਂ ਅਮਲ ਨਾ ਕਰਨ ਦੇ ਰੋਸ ਵਜੋਂ ਵਣ ਭਵਨ ਮੋਹਾਲੀ ਵਿਖੇ ਅੰਦੋਲਨ ਸ਼ੁਰੂ ਕਰਨ ਲਈ ਇੱਥੇ ਵਣਪਾਲ ਸਾਊਥ ਸਰਕਲ ਪਟਿਆਲਾ ਦੇ ਦਫਤਰ ਦੇ ਮੇਨ ਗੇਟ ਅੱਗੇ ਰੋਸ ਮਈ ਰੈਲੀ ਕਰਕੇ ਪ੍ਰਧਾਨ ਮੁੱਖ ਵਣਪਾਲ ਤੇ ਮੈੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਨੂੰ 15 ਜਨਵਰੀ ਨੂੰ ਵਣ ਭਵਨ ਮੋਹਾਲੀ ਵਿਖੇ ਰੈਲੀ ਕਰਨ ਦਾ ਲਿਖਤੀ ਰੂਪ ਵਿੱਚ ਨੋਟਿਸ ਦਿੱਤਾ ਗਿਆ । ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਤਕਰੀਬਨ ਇੱਕ ਸਾਲ ਪਹਿਲਾਂ ਵਣ ਮੰਤਰੀ ਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਡੇਲੀਵੇਜਿਜ ਕਾਮਿਆਂ ਨੂੰ 2016 ਦੀ ਰੈਗੂਲਾਜੇਸ਼ਨ ਪਾਲਿਸੀ ਜਾਂ 2011, 2015 ਦੀ ਨੀਤੀ ਅਨੁਸਾਰ ਨਿਯਮਤ ਕੀਤੀ ਜਾਵੇ, ਵਿਦਿਅਕ ਯੋਗਤਾ ਤੇ ਉਮਰ ਦੀ ਸਮਾਂ ਸੀਮਾ ਵਿੱਚ ਛੋਟ ਦਿੱਤੀ ਜਾਵੇ ਜ਼ੋ ਕਾਮਿਆਂ ਨੂੰ ਉਮਰ ਪੁਰੀ ਹੋਣ ਤੇ ਫਾਰਗ ਕੀਤਾ ਗਿਆ ਹੈ, ਨੂੰ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੈਨਸ਼ਨ, ਗਚੈਚੂਟੀ ਆਦਿ ਲਾਭ ਦਿੱਤੇ ਜਾਣ ਅਤੇ ਹੋਰ ਮੰਗਾਂ ਸਬੰਧੀ ਵਣ ਮੰਤਰੀ ਦਾ ਹਾਂ ਪੱਖੀ ਰਵਈਆ ਸੀ ਪਰੰਤੂ ਅਫਸਰਸ਼ਾਹੀ ਇਸ ਨੂੰ ਲਮਕਾਉਣ ਕਰਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਅੱਜ ਜੋ ਹੋਰ ਆਗੂ ਹਾਜਰ ਸਨ ਉਹਨਾਂ ਵਿੱਚ ਸੁਬਾ ਜਨਰਲ ਸਕੱਤਰ ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੋਲੱਖਾ, ਤਰਲੋਚਨ ਮਾੜੂ, ਬਲਵਿੰਦਰ ਸਿੰਘ, ਨਾਰੰਗ ਸਿੰਘ, ਵੈਦ ਪ੍ਰਕਾਸ਼, ਚੰਦਰ ਭਾਨ, ਦਰਸ਼ਨ ਮਲੇਵਾਲ, ਸ਼ਿਵ ਚਰਨ, ਪ੍ਰਕਾਸ਼ ਲੁਬਾਣਾ, ਗੁਰਿੰਦਰ ਗੁਰੀ, ਭੀਮ, ਤਰਲੋਚਨ ਮੰਡੋਲੀ, ਲਖਵੀਰ ਸਿੰਘ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਬੰਸੀ ਲਾਲ, ਸੁਖਦੇਵ ਝੰਡੀ, ਦੀਪਕ, ਵਿਕਰਮਜੀਤ ਆਦਿ ਆਦਿ ।
Punjab Bani 02 January,2025
ਭੜਕੇ ਨੌਜਵਾਨਾਂ ਨੇ ਪਾਵਰਕਾਮ ਦਾ ਦਫਤਰ ਘੇਰਿਆ
ਭੜਕੇ ਨੌਜਵਾਨਾਂ ਨੇ ਪਾਵਰਕਾਮ ਦਾ ਦਫਤਰ ਘੇਰਿਆ - ਮੁੱਖ ਦਫਤਰ ਦੇ ਗੇਟ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ - ਮੈਨੇੇਜਮੈਂਟ ਨੇ ਮੀਟਿੰਗ ਕਰ ਮੁੜ 10 ਜਨਵਰੀ ਨੂੰ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ ਪਾਵਰਕਾਮ ਅਪ੍ਰੈਟਿਸ ਟ੍ਰੇਨਿੰਗ ਪਾਸ ਯੂਨੀਅਨ 1500 ਪੰਜਾਬ ਦੀ ਅਗਵਾਈ ਹੇਠ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ 25 ਨਵੰਬਰ ਤੋਂ ਲਗਾਇਆ ਪੱਕਾ ਧਰਨਾ ਸੋਮਵਾਰ ਨੂੰ ਵੀ ਜਾਰੀ ਰਿਹਾ । ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 30 ਦਸੰਬਰ ਨੂੰ ਬਿਜਲੀ ਮੰਤਰੀ ਤੇ ਮੈਨੇਜਮੈਂਟ ਨਾਲ ਪੈਨਲ ਮੀਟਿੰਗ ਕਰਵਾਉਣ ਲਈ ਦਿੱਤੇ ਸਮੇਂ ’ਤੇ ਮੀਟਿੰਗ ਰੱਦ ਹੋਣ ਤੋਂ ਉਕਤ ਧਰਨਾਕਾਰੀ ਭੜਕ ਉੱਠੇ ’ਤੇ ਪਾਵਰਕਾਮ ਦੇ ਮੁੱਖ ਗੇਟ ਸਾਹਮਣੇ ਵਾਲੀ ਸੜਕ ਦੋਨੋ ਤਰਫ ਤੋਂ ਜਾਮ ਕਰਕੇ ਰੋਹ ਭਰਪੂਰ ਨਾਰੇਬਾਜੀ ਕੀਤੀ ਗਈ । ਇਸ ਦੌਰਾਨ ਧਰਨਾਕਾਰੀਆਂ ਨੇ ਪਾਵਰਕਾਮ ਦੇ ਮੁੱਖ ਦਫਤਰ ਦੇ ਦੋਨੋ ਗੇਟ ਬੰਦ ਕਰਕੇ ਤੀਖੀ ਨਾਰੇਬਾਜੀ ਕੀਤੀ।ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨ ਲੜਕੇ ਤੇ ਲੜਕੀਆਂ ਰੋਸ਼ ਧਰਨੇ ’ਚ ਸ਼ਾਮਲ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ, ਉਪ ਪ੍ਰਧਾਨ ਮਦਨ ਕੰਬੋਜ ਤੇ ਮੁੱਖ ਬੁਲਾਰੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਪੀਐਸਪੀਸੀਐਲ ਤੋਂ ਇੱਕ ਸਾਲ ਦੀ ਲਾਈਨਮੈਨ ਟਰੇਡ ਵਿੱਚ ਅਪ੍ਰੈਟਿਸ (ਟ੍ਰੇਨਿੰਗ) ਕੀਤੀ ਹੋਈ ਹੈ । ਯੂਨੀਅਨ ਵੱਲੋਂ ਕਾਫੀ ਲੰਮੇ ਸਮੇਂ ਤੋਂ ਪੋਸਟਾਂ ਕੱਢਣ ਦੀ ਮੰਗ ਕੀਤੀ ਜਾਂ ਰਹੀਂ ਹੈ, ਜਿਸ ਦੇ ਸੰਬੰਧ ਵਿੱਚ ਯੂਨੀਅਨ ਵਲੋ ਮੈਨੇਜਮੈਂਟ ਨਾਲ਼ ਪੰਜ ਵਾਰ ਮੀਟਿੰਗਾ ਵੀ ਕੀਤੀਆਂ ਗਈਆਂ ਸਨ ਤੇ ਪੋਸਟਾਂ ਜਲਦ ਕੱਢਣ ਦੀ ਗੱਲ ਕੀਤੀ ਗਈ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਮੰਗ ਪੂਰੀ ਨਹੀਂ ਹੋਈ, ਜਿਸ ਦੇ ਸੰਬੰਧ ’ ਚ ਅਪ੍ਰੈਟਿਸ ਪਾਸ ਬੇਰੁਜਗਾਰ ਨੋਜਵਾਨਾਂ ਵੱਲੋਂ ਸੋਮਵਾਰ (25 ਨਵੰਬਰ) ਤੋਂ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਸੜਕ ਦੀ ਸਾਈਡ ’ਤੇ ਬੈਠ ਕੇ ਸ਼ਾਂਤ ਮਈ ਰੋਸ਼ ਧਰਨਾ ਸੁਰੂ ਕੀਤਾ ਹੋਇਆ ਹੈ ਤੇ ਪਹਿਲਾਂ 28 ਨਵੰਬਰ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਦਿੱਤੀ ਗਈ ਸੀ ਤੇ ਪਰ ਮੌਕੇ ’ਤੇ ਮੀਟਿੰਗ ਰੱਦ ਕਰ ਦਿੱਤੀ ਗਈ ਸੀ ਤੇ ਫਿਰ 9 ਦਸੰਬਰ ਨੂੰ ਮੀਟਿੰਗ ਦਿੱਤੀ ਗਈ ਤੇ ਉਹ ਵੀ ਰੱਦ ਕਰਕੇ ਹੁਣ 30 ਦਸੰਬਰ ਦੀ ਮੀਟਿੰਗ ਦਿੱਤੀ ਗਈ ਸੀ ਪਰ ਹੁਣ ਫਿਰ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰਾ ਧਰਨੇ ਦੌਰਾਨ ਮੈਨੇਜਮੈਂਟ ਤੇ ਪੁਲਿਸ ਅਧਿਕਾਰੀਆਂ ਨਾਲ ਹੋਈ ਬੈਠਕ ’ਚ ਹੁਣ 10 ਜਨਵਰੀ ਨੂੰ ਬਿਜਲੀ ਮੰਤਰੀ ਨਾਲ ਪੈਨਲ ਮੀਟਿੰਗ ਤਹਿ ਕਰਵਾਈ ਗਈ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਸਮਾਂ 5500 ਸਹਾਇਕ ਲਾਈਨਮੈਨਾਂ ਦੀ ਪੋਸਟਾਂ ਦਾ ਨੋਟੀਫਿਕੇਸਨ ਜਾਰੀ ਨਹੀਂ ਕੀਤਾ ਜਾਂਦਾ ਓਨੀ ਦੇਰ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਚਲਦਾ ਰਹੇਗਾ ।
Punjab Bani 30 December,2024
ਪੰਜਾਬ ਬੰਦ ਦੌਰਾਨ ਕਿਸ਼ਾਨ ਸੰਘਰਸ਼ ਦੀ ਹਮਾਇਤ ਵਿੱਚ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਵਿੱਚ ਸਬ ਡਵੀਜ਼ਨ ਪੱਧਰ ਤੇ ਰੈਲੀਆਂ ਕੀਤੀਆਂ : ਮਨਜੀਤ ਸਿੰਘ ਚਾਹਲ
ਪੰਜਾਬ ਬੰਦ ਦੌਰਾਨ ਕਿਸ਼ਾਨ ਸੰਘਰਸ਼ ਦੀ ਹਮਾਇਤ ਵਿੱਚ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਵਿੱਚ ਸਬ ਡਵੀਜ਼ਨ ਪੱਧਰ ਤੇ ਰੈਲੀਆਂ ਕੀਤੀਆਂ : ਮਨਜੀਤ ਸਿੰਘ ਚਾਹਲ ਪਟਿਆਲਾ : ਬਿਜਲੀ ਨਿਗਮ ਦੀਆਂ ਪ੍ਰਮੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਇੰਪਲਾਈਜ਼ ਸਾਂਝਾ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ,ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਦੇ ਸੱਦੇ ਤੇ ਅਮ੍ਰਿੰਤਸਰ, ਤਰਨਤਾਰਨ, ਗੁਰਦਾਸਪੁਰ, ਹੁਸਿਆਰਪੁਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਰੋਪੜ, ਮੁਹਾਲੀ, ਫਿਰੋਜਪੁਰ, ਫਰੀਦਕੋਟ, ਬਠਿਡਾ, ਬਰਨਾਲਾ ਸਰਕਲ ਦੀਆਂ ਸਬ ਡਵੀਜ਼ਨਾਂ ਤੋ ਇਲਾਵਾ ਲਹਿਰਾ ਮਹੁੱਬਤ ਥਰਮਲ ਪਲਾਟ ਤੇ ਬਿਜਲੀ ਮੁਲਾਜ਼ਮਾਂ ਨੇ ਰੈਲੀਆਂ ਕਰਕੇ ਕਿਸ਼ਾਨਾ ਦੇ ਸੰਘਰਸਾਂ ਵਿੱਚ ਸਮੂਲੀਅਤ ਕੀਤੀ । ਜਥੇਬੰਦੀਆ ਦੇ ਸੁਬਾਈ ਆਗੂਆ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਣਜੀਤ ਸਿੰਘ ਢਿਲੋ,ਗੁਰਵੇਲ ਸਿੰਘ ਬੱਲਪੁਰੀਆ, ਮਨਜੀਤ ਸਿੰਘ ਚਾਹਲ ਅਤੇ ਹਰਪਾਲ ਸਿੰਘ ਨੇ ਦੱਸਿਆਂ ਕਿ ਸਯੁੰਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਤੇ ਕਿਸ਼ਾਨ ਜਥੇਬੰਦੀਆਂ ਦੇ ਜਿਲਾਂ੍ਹ ਅਤੇ ਤਹਿਸੀਲ ਪੱਧਰ ਹੋਣ ਵਾਲੇ ਪ੍ਰਗੋਰਾਮਾਂ ਵਿੱਚ ਬਿਜਲੀ ਕਾਮੇ ਸਮੂਲੀਅਤ ਕੀਤੀ । ਉਨ੍ਹਾਂ ਕਿਹਾ ਕਿ ਕਿਸਾਨਾ ਦੇ ਆਉਣ ਵਾਲੇ ਸੰਘਰਸ਼ ਪ੍ਰੋਗਰਾਮਾ ਦੀ ਬਿਜਲੀ ਕਾਮੇ ਹਿਮਾਇਤ ਕਰਨਗੇ ।
Punjab Bani 30 December,2024
ਲਾਡੋਵਾਲ ਟੋਲ ਪਲਾਜ਼ਾ ਕੀਤਾ ਬੰਦ
ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਕੀਤਾ ਬੰਦ ਲੁਧਿਆਣਾ : ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਪੈਂਦਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਬੰਦ ਕਰ ਕੇ ਰੋਡ ਮੁਕੰਮਲ ਠੱਪ ਕਰ ਦਿੱਤੀ ਹੈ । ਮੌਕੇ ’ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੀ ਹਾਜ਼ਰ ਹੈ । ਕਿਸਾਨਾਂ ਨੇ ਟਿੱਪਰ ਲਗਾ ਕੇ ਰੋਡ ਜਾਮ ਕਰ ਦਿੱਤੀ ਹੈ ।
Punjab Bani 30 December,2024
ਕੰਪਿਊਟਰ ਅਧਿਆਪਕਾਂ ਨੇ ਕੇੰਬਨਿਟ ਮੰਤਰੀ ਡਾ ਰਵਜੋਤ ਨੂੰ ਯਾਦ ਕਰਵਾਇਆ ਉਨ੍ਹਾਂ ਦਾ ਵਆਦਾ
ਕੰਪਿਊਟਰ ਅਧਿਆਪਕਾਂ ਨੇ ਕੇੰਬਨਿਟ ਮੰਤਰੀ ਡਾ. ਰਵਜੋਤ ਨੂੰ ਯਾਦ ਕਰਵਾਇਆ ਉਨ੍ਹਾਂ ਦਾ ਵਆਦਾ -ਜੌਨੀ ਸਿੰਗਲਾ ਦਾ ਮਰਨ ਵਰਤ 7ਵੇਂ ਦਿਨ ਵੀ ਜਾਰੀ, ਪੰਜਾਬ ਵਿਚ ਜਨ ਅੰਦੋਲਨ ਛੇੜ ਦੀ ਚੇਤਾਵਨੀ ਚੰਡੀਗੜ੍ਹ : ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ, ਪੰਜਾਬ ਦੇ ਆਗੂਆਂ ਵੱਲੋਂ ਕੈਬਨਿਟ ਮੰਤਰੀ ਡਾ ਰਵਜੋਤ ਦੇ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਪਿਛਲੀ ਮੀਟਿੰਗ ਦੇ ਦੌਰਾਨ ਕੀਤਾ ਗਿਆ ਕੰਪਿਊਟਰ ਅਧਿਆਪਕਾਂ ਦੇ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੀਤਾ ਗਿਆ ਵਾਅਦਾ ਯਾਦ ਕਰਵਾਇਆ ਗਿਆ । ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਮੈਂਬਰ ਊਧਮ ਸਿੰਘ ਡੋਗਰਾ, ਵਿਸ਼ਾਲ ਬਿੰਨੀ, ਰਣਜੀਤ ਸਿੰਘ, ਪਲਵਿੰਦਰ ਸਿੰਘ, ਨਰਿੰਦਰ ਸ਼ਰਮਾ, ਕਮਲ ਮਾਹੀ, ਨਰਿੰਦਰ ਸਿੰਘ, ਮਨਜੀਤ ਕੁਮਾਰ, ਰਾਜੀਵ ਕੁਮਾਰ, ਰਾਜੇਸ਼ ਠਾਕੁਰ, ਹਰਦੀਪ ਸਿੰਘ, ਰਾਜਵਿੰਦਰ ਕੌਰ, ਸੁਦਰਸ਼ਨ, ਸੰਦੀਪ ਕੌਰ, ਰਿੰਕਲ, ਸੰਦੀਪ ਕੌਰ ਅੱਤੋਵਾਲ, ਹਰਪ੍ਰੀਤ ਕੌਰ ਅਤੇ ਹੋਰਨਾ ਆਗੂਆਂ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ ਰਵਜੋਤ ਨਾਲ ਮੁਲਾਕਾਤ ਵਿਚ ਉਨ੍ਹਾਂ ਨੂੰ ਕੰਪਿਊਟਰ ਅਧਿਆਪਕਾ ਵੱਲੋਂ ਕੀਤੇ ਜਾ ਰਹੇ ਸੰਘਰਸ਼ ਅਤੇ ਉਨ੍ਹਾਂ ਨਾਲ ਹੋ ਰਹੇ ਪੱਖਪਾਤ ਸਬੰਧੀ ਜਾਣੂ ਕਰਵਾਇਆ ਗਿਆ । ਉਨ੍ਹਾ ਦੱਸਿਆ ਕਿ ਪਿਛਲੀ ਮੀਟਿੰਗ ਦੌਰਾਨ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਖੂਨ ਨਾਲ ਲਿਖਿਆ ਇੱਕ ਮੰਗ ਪੱਤਰ ਵੀ ਡਾ. ਰਵਜੋਤ ਨੂੰ ਸੌਂਪਿਆ ਸੀ । ਕੰਪਿਊਟਰ ਅਧਿਆਪਕਾਂ ਨੇ ਡਾ. ਰਵਜੋਤ ਨੂੰ ਦੱਸਿਆ ਕਿ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਸੰਗਰੂਰ ਵਿਖੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਿਛਲੇ 120 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ ਉੱਥੇ ਹੀ ਪਿਛਲੇ ਸੱਤ ਦਿਨਾਂ ਤੋਂ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠਾ ਹੈ, ਤੇ ਅੱਜ ਤੱਕ ਇੱਕ ਵਾਰ ਵੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਹਨਾਂ ਦੀ ਸਾਰ ਨਹੀਂ ਲਈ ਜੋ ਕਿ ਨਿੰਦਣਯੋਗ ਹੈ । ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਡਾ. ਰਵਜੋਤ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਹਿਲਾਂ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਉਸ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਜਿਸ ਤੇ ਦੋਹਾਂ ਮੰਤਰੀਆਂ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ, ਉੱਥੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ ਉਹਨਾਂ ਦੀ ਮੰਗ ਹੈ ਕਿ ਉਨਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭਾਂ ਸਮੇਤ ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਮਦਦ ਕੀਤਾ ਜਾਵੇ ਅਤੇ ਜਿਨਾਂ ਕੰਪਿਊਟਰ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੰਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇ । ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਉਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਉਹ ਉਹ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਵਿੱਚ ਇੱਕ ਵੱਡਾ ਜਨ ਅੰਦੋਲਨ ਛੇੜ ਦੇਣਗੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ । ਕੰਪਿਊਟਰ ਅਧਿਆਪਕਾਂ ਨੇ ਇਹ ਵੀ ਕਿਹਾ ਕਿ ਮਰਨ ਵਰਤ ਤੇ ਬੈਠੇ ਸਾਥੀ ਜੋਨੀ ਸਿੰਗਲਾ ਦੀ ਸਿਹਤ ਵਿੱਚ ਦਿਨੋ ਦਿਨ ਨਿਘਾਰ ਆ ਰਿਹਾ ਹੈ ਅਤੇ ਜੇਕਰ ਉਸ ਦਾ ਵਾਲ ਵੀ ਵਿੰਗਾ ਹੁੰਦਾ ਹੈ ਤਾਂ ਇਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ।
Punjab Bani 28 December,2024
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 29ਵੇਂ ਦਿਨ ਵੀ ਜਾਰੀ
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 29ਵੇਂ ਦਿਨ ਵੀ ਜਾਰੀ ਚੰਡੀਗੜ੍ਹ : ਖਨੌਰੀ ਬਾਰਡਰ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 29ਵੇਂ ਦਿਨ ਵੀ ਜਾਰੀ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਚੈਕਅੱਪ ਕਰਨ ਵਾਲੀ ਡਾਕਟਰਾਂ ਦੀ ਟੀਮ ਅਨੁਸਾਰ ਡੱਲੇਵਾਲ ਦਾ ਕੋਈ ਵੀ ਅੰਗ ਕਿਸੇ ਵੀ ਸਮੇਂ ਫੇਲ ਹੋ ਸਕਦਾ ਹੈ, ਕਿਉਂਕਿ ਲਗਾਤਾਰ ਭੁੱਖੇ ਰਹਿਣ ਕਾਰਨ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ । ਮਰਨ ਵਰਤ ਦੇ ਚਲਦਿਆਂ ਕਿਸਾਨ ਆਗੂ ਡੱਲੇਵਾਲ ਨੂੰ ਅੱਜ ਖਨੌਰੀ ਬਾਰਡਰ ਸਟੇਜ ’ਤੇ ਲਿਆਂਦਾ ਗਿਆ । ਇਸ ਦੌਰਾਨ ਉਨ੍ਹਾਂ ਨੇ ਸਾਰੇ ਰਾਜਾਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਦੋਸਤੋ, ਜਿਨ੍ਹਾਂ ਨੇ ਮੋਰਚੇ ‘ਚ ਸਾਥ ਦਿੱਤਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ । ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ । ਇਹ ਲੜਾਈ ਆਪਾਂ ਜਿੱਤਣੀ ਹੈ । ਹੁਣ ਵੱਡਾ ਭਰਾ ਮੈਦਾਨ ‘ਚ ਹੈ। ਛੋਟੇ ਭਰਾ ਬਾਕੀ ਸੂਬਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨ। ਜੇ ਸਰਕਾਰ ਸਾਨੂੰ ਉਠਾਉਣ ਆਈ ਫ਼ਿਰ ਜਾਂ ਤਾਂ ਜਿਤਾਂਗੇ ਜਾਂ ਫ਼ਿਰ ਮਰਾਂਗੇ ।
Punjab Bani 24 December,2024
ਮਿਡਲ ਸਕੂਲਾਂ ਨੂੰ ਬੰਦ ਕਰਨ ਦੇ ਰੋਸ ਵਜੋ ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਦਾ ਕੀਤਾ ਅਰਥੀ ਫੂਕ ਮੁਜਾਹਰਾ
ਮਿਡਲ ਸਕੂਲਾਂ ਨੂੰ ਬੰਦ ਕਰਨ ਦੇ ਰੋਸ ਵਜੋ ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਦਾ ਕੀਤਾ ਅਰਥੀ ਫੂਕ ਮੁਜਾਹਰਾ ਸੀ. ਐਂਡ ਵੀ ਕੇਡਰ ਦੇ ਅਧਿਆਪ ਤਨਖਾਹ ਕਟੌਤੀ ਅਤੇ ਕੰਪਿਊਟਰ ਅਧਿਆਪਕਾਂ/ ਦਫ਼ਤਰੀ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ ਨਾ ਕਰਨ ਦੇ ਖਿਲਾਫ ਪੰਜਾਬ ਭਰ ਦੇ ਅਧਿਆਪਕਾਂ ਵਿੱਚ ਭਾਰੀ ਰੋਸ- ਜਸਵਿੰਦਰ ਸਿੰਘ ਸਮਾਣਾ, ਲਛਮਣ ਸਿੰਘ ਨਬੀਪੁਰ ਪਟਿਆਲਾ 23 ਦਸੰਬਰ : ਪਿਛਲੇ ਦਿਨੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਵਿੱਚ ਹੋਈ, ਜਿਸ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਮਿਡਲ ਸਕੂਲ ਨੂੰ ਬੰਦ ਕਰਨ ਦੀ ਤਜਵੀਜ਼ ਪੇਸ਼ ਕਰ ਦਿੱਤੀ, ਜਿਸ ਤੇ ਸਾਂਝਾ ਅਧਿਆਪਕ ਮੋਰਚਾ ਨੇ ਆਪਣਾ ਰੋਸ ਪ੍ਰਗਟ ਕੀਤਾ। ਸਾਂਝਾ ਅਧਿਆਪਕ ਮੋਰਚਾ ਨੇ ਸੀ ਐਂਡ ਵੀ ਕੇਡਰ ਦੀ ਤਨਖਾਹ ਕਟੌਤੀ ਤੇ ਗੱਲ ਕੀਤੀ ਤਾਂ ਸਿੱਖਿਆ ਮੰਤਰੀ ਨੇ ਕੋਈ ਬਹੁਤਾ ਗੌਰ ਨਾ ਕੀਤਾ, ਜਿਸ ਦੇ ਰੋਸ ਵਜੋਂ ਅੱਜ ਪੰਜਾਬ ਭਰ ਵਿੱਚ ਸਿੱਖਿਆ ਮੰਤਰੀ ਦੀਆਂ ਅਰਥੀਆਂ ਸਾੜੀਆਂ ਗਈਆਂ । ਇਸ ਕੜੀ ਤਹਿਤ ਅੱਜ ਪਟਿਆਲਾ ਵਿਖੇ ਵੱਡੀ ਗਿਣਤੀ ਵਿਚ ਪੁੱਜੇ ਸਾਥੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ । ਸਾਂਝਾ ਅਧਿਆਪਕ ਮੋਰਚੇ ਦੇ ਬੁਲਾਰੇ ਜਸਵਿੰਦਰ ਸਿੰਘ ਸਮਾਣਾ, ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਉਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਦਾ ਵਤੀਰਾ ਅਧਿਆਪਕਾ ਮੰਗਾਂ ਸਬੰਧੀ ਕੋਈ ਵਧੀਆ ਨਹੀਂ ਸੀ । ਉਨਾਂ ਨੇ ਤਿੰਨ ਮੰਗਾਂ ਤੇ ਹੀ ਗੱਲ ਕੀਤੀ ਤੇ ਉੱਠ ਗਏ। ਪਰਮਜੀਤ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਗੁਰੂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਤੇ ਫੌਰੀ ਗੌਰ ਨਾ ਕੀਤਾ ਤਾਂ ਸਰਕਾਰ ਖਿਲਾਫ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਅਧਿਆਪਕਾਂ ਦੀਆਂ ਮੰਗਾਂ ਸੀ ਐਂਡ ਵੀ, ਕੇਡਰ ਦੀ ਤਨਖਾਹ ਕਟੌਤੀ, ਕੰਪਿਊਟਰ ਟੀਚਰਾਂ ਨੂੰ ਰੈਗੂਲਰ ਕਰਨਾ, ਪੇਂਡੂ ਭੱਤਾ, ਪੁਰਾਣੀ ਪੈਨਸ਼ਨ ਦੀ ਬਹਾਲੀ , ਬਦਲੀਆਂ ਵਿੱਚ ਡਾਟਾ ਮਿਸ ਮੈਚ ਨੂੰ ਇੱਕ ਮੌਕਾ, ਹਰ ਤਰਾਂ ਦੀਆਂ ਪ੍ਰਮੋਸ਼ਨਾ ਕਰਨਾ, ਪ੍ਰਮੋਸ਼ਨਾ ਵਿੱਚ ਸਾਰੇ ਸਟੇਸ਼ਨ ਸੋ਼ਅ ਕਰਨਾ, 2364,5994, ਦਫ਼ਤਰੀ ਮੁਲਾਜ਼ਮਾਂ ਨੂੰ ਪੱਕਾ ਕਰਕੇ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨਾ, ਡੀ ਏ ਜਾਰੀ ਕਰਨਾ, ਆਦਿ ਹੋਰ ਮੰਗਾਂ ਤੇ ਜੇਕਰ ਸਰਕਾਰ ਛੇਤੀ ਗੌਰ ਨਹੀਂ ਕਰਦੀ ਤਾਂ ਪੰਜਾਬ ਦੇ ਅਧਿਆਪਕ ਸਰਕਾਰ ਖ਼ਿਲਾਫ਼ ਹੋਰ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਦਾਰ ਸਿੰਘ ਪਟਿਆਲਾ, ਤਲਵਿੰਦਰ ਸਿੰਘ ਖਰੋੜ, ਹਰਪ੍ਰੀਤ ਸਿੰਘ ਉਪਲ, ਮਨਦੀਪ ਸਿੰਘ ਕਾਲੇਕਾ, ਹਰਦੀਪ ਸਿੰਘ ਮੰਝਾਲ, ਲਾਲ ਸਿੰਘ ਪਟਿਆਲਾ, ਸ਼ਿਵਪ੍ਰੀਤ ਪਟਿਆਲਾ, ਲਖਵਿੰਦਰ ਸਿੰਘ ਰਾਜਪੁਰਾ, ਗੁਰਪ੍ਰੀਤ ਸਿੰਘ ਸਿੱਧੂ, ਰਾਜਵਿੰਦਰ ਸਿੰਘ ਭਿੰਡਰ, ਲਖਵਿੰਦਰ ਸਿੰਘ ਦਾਨੀਪੁਰ, ਅਮਰੀਕ ਸਿੰਘ, ਗੁਰਨੈਬ ਸਿੰਘ ਗੁਰਵਿੰਦਰ ਸਿੰਘ ਖੰਗੂੜਾ, ਭੀਮ ਸਿੰਘ, ਰਾਜਿੰਦਰ ਸਿੰਘ ਰਾਜਪੁਰਾ,ਕੰਪਿਊਟਰ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਕੌਰ , ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ ਤੋਂ ਅਮਨਦੀਪ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਰਹੇ ।
Punjab Bani 23 December,2024
ਕਿਸਾਨੀ ਮੰਗਾਂ ਦਾ ਨਿਪਟਾਰਾ ਕਰਕੇ ਕਿਸਾਨ ਆਗੂ ਦੀ ਜਾਨ ਬਚਾਉਣ ਦੀ ਕੀਤੀ ਮੰਗ
ਕਿਸਾਨੀ ਮੰਗਾਂ ਦਾ ਨਿਪਟਾਰਾ ਕਰਕੇ ਕਿਸਾਨ ਆਗੂ ਦੀ ਜਾਨ ਬਚਾਉਣ ਦੀ ਕੀਤੀ ਮੰਗ ਦਿੱਲੀ ਜਾ ਰਹੇ ਕਿਸਾਨਾਂ ਲਈ ਰਾਹ ਖੋਲ ਕੇ ਤੁਰੰਤ ਗੱਲਬਾਤ ਕਰਨ ਦੀ ਵੰਗਾਰ ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਸੱਦੇ ਤੇ ਡੀ. ਸੀ. ਪਟਿਆਲਾ ਦੇ ਦਫਤਰ ਅੱਗੇ ਕਿਸਾਨਾਂ ਵੱਲੋਂ ਰੋਹ ਭਰਪੂਰ ਧਰਨਾ ਦਿੱਤਾ ਗਿਆ । ਇਸ ਮੌਕੇ ਸਮੂਹ ਕਿਸਾਨ ਆਗੂਆਂ ਵੱਲੋਂ ਤਿੱਖੇ ਸੁਰ ਵਿਚ ਕੇਂਦਰ ਸਰਕਾਰ ਨੂੰ ਤਾੜਦਿਆਂ , ਕਿਸਾਨੀ ਮੰਗਾਂ ਦਾ ਤੁਰੰਤ ਨਿਪਟਾਰਾ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਾਨ ਬਚਾਉਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਦਿੱਲੀ ਜਾ ਰਹੇ ਕਿਸਾਨਾਂ ਦੇ ਅਸੰਵਿਧਾਨਕ ਤੌਰ ਤੇ ਰੋਕੇ ਰਸਤੇ ਖੋਲ ਕੇ ਗੱਲਬਾਤ ਕਰਨ, ਨੋਇਡਾ ਗਰੇਟਰ ਜੇਲ ਵਿਚ ਬੰਦ ਕਿਸਾਨਾਂ ਦੀ ਰਿਹਾਈ , ਨਵੀਂ ਜਾਰੀ ਕੀਤੀ ਰਾਸ਼ਟਰੀ ਮੰਡੀਕਰਨ ਨੀਤੀ ਦੀ ਵਾਪਸੀ ਅਤੇ ਸਮੂਹ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਮੰਨੀਆਂ ਗਈਆਂ ਮੰਗਾਂ ਬਿਨਾ ਦੇਰੀ ਲਾਗੂ ਕਰਨ ਲਈ ਅਪੀਲ ਕੀਤੀ ਗਈ । ਇਸ ਉਪਰੰਤ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੇ ਨਾਮ, ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਸੌਪਿਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਿੰਦਰ ਸਿੰਘ ਪਟਿਆਲਾ, ਧਰਮਪਾਲ ਸੀਲ, ਬੂਟਾ ਸਿੰਘ ਸ਼ਾਦੀਪੁਰ, ਬਲਰਾਜ ਜੋਸ਼ੀ, ਜਗਮੇਲ ਸਿੰਘ ਸੁੱਧੇਵਾਲ, ਬਰਿੱਜ ਲਾਲ, ਗੁਰਮੀਤ ਦਿੱਤੂਪੁਰ, ਗੁਲਜ਼ਾਰ ਸਿੰਘ ਸਲੇਮਪੁਰ, ਦਰਸ਼ਨ ਬੇਲੂਮਾਜਰਾ, ਪਵਨ ਸੋਗਲਪੁਰ, ਲਸ਼ਕਰ ਸਿੰਘ, ਜਗਪਾਲ ਸਿੰਘ ਊਧਾ, ਜਸਵੀਰ ਸਿੰਘ ਖੇੜੀ, ਦਵਿੰਦਰ ਸਿੰਘ ਪੂਨੀਆ, ਜਸਵਿੰਦਰ ਸਿੰਘ ਬਰਾਸ, ਹਰਿੰਦਰ ਸਿੰਘ ਲਾਖਾ, ਸੁਖਵਿੰਦਰ ਸਿੰਘ ਤੁੱਲੇਵਾਲ, ਇਕਬਾਲ ਸਿੰਘ ਮੰਡੌਲੀ, ਸੁਖਮਿੰਦਰ ਸਿੰਘ ਬਾਰਨ ਆਦਿ ਕਿਸਾਨਾਂ ਨੇ ਸੰਬੋਧਨ ਕੀਤਾ। ਅੱਜ ਦਾ ਐਕਸ਼ਨ ਵਰਦੇ ਮੀਂਹ ਵਿਚ ਅਨਾਜ ਮੰਡੀ ਦੇ ਸ਼ੈਡਾਂ ਹੇਠ ਸਫਲਤਾ ਪੂਰਬਕ ਕੀਤਾ ਗਿਆ ਜੋ ਕਿ ਕਿਸਾਨਾਂ ਵੱਲੋਂ ਸ਼ੰਘਰਸ਼ਾਂ ਦੀ ਪਰਿਤੀਬੱਧਤਾ ਦਾ ਪਰਮਾਣ ਕਿਹਾ ਜਾ ਸਕਦਾ ਹੈ ।
Punjab Bani 23 December,2024
ਫਸਲੀ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 28ਵੇਂ ਦਿਨ ਵਿਚ ਦਾਖਲ
ਫਸਲੀ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 28ਵੇਂ ਦਿਨ ਵਿਚ ਦਾਖਲ ਸ਼ੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਪੈਂਦੇ ਖਨੌਰੀ ਬਾਰਡਰ ਵਿਖੇ ਫਸਲੀ ਮੰਗਾਂ ਤੇ ਕਿਸਾਨਾਂ ਦੀ ਭਲਾਈ ਲਈ ਲਏ ਜਾਣ ਵਾਲੇ ਫਾਇਦਿਆਂ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 28ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਵਰਤ ਤੇ ਬੈਠਣ ਕਾਰਨ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਸਰੀਰ ਨੂੰ ਜੋ ਹੁਣ ਨੁਕਸਾਨ ਹੋ ਰਿਹਾ ਹੈ ਉਸ ਦੀ ਭਰਪਾਈ ਨਹੀਂ ਹੋ ਪਾਵੇਗੀ । ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਕਿਸਾਨ ਦਿਵਸ ਹੈ, ਜਿਸ ਦਿਨ ਸਾਡੇ ਦੇਸ਼ ਵਿੱਚ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਕਿਸਾਨਾਂ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਲਈ ਦਿਨ-ਰਾਤ ਮਿਹਨਤ ਕੀਤੀ ਉਹਦੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਪਰ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 28 ਦਿਨ ਪੂਰੇ ਹੋ ਗਏ ਹਨ ਨੇ ਜਿਸ ਦੇ ਬਾਵਜੂਦ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਅਤੇ ਕਿਸਾਨ ਦਿਵਸ ਦੇ ਮੌਕੇ ਸਰਕਾਰ ਵੱਲੋਂ ਕਿਸਾਨਾਂ ਦਾ ਇਸ ਤੋਂ ਵੱਡਾ ਅਪਮਾਨ ਕੋਈ ਨਹੀਂ ਹੋ ਸਕਦਾ । ਕਿਸਾਨ ਆਗੂਆਂ ਨੇ ਦੱਸਿਆ ਕਿ 30 ਦਸੰਬਰ ਦੇ ‘ਪੰਜਾਬ ਬੰਦ’ ਦੇ ਪ੍ਰੋਗਰਾਮ ਦੀ ਤਿਆਰੀ ਲਈ 26 ਦਸੰਬਰ ਨੂੰ ਖਨੌਰੀ ਵਿੱਚ ਸਮੂਹ ਟਰੇਡ ਯੂਨੀਅਨਾਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਟੈਕਸੀ ਯੂਨੀਅਨਾਂ ਦੀ ਮੀਟਿੰਗ ਸੱਦੀ ਗਈ ਹੈ । ਕਿਸਾਨ ਆਗੂਆਂ ਨੇ ਕਿਹਾ ਕਿ 30 ਦਸੰਬਰ ਦੇ ‘ਪੰਜਾਬ ਬੰਦ’ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਮੈਡੀਕਲ ਅਤੇ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਭ ਕੁੱਝ ਬੰਦ ਰਹੇਗਾ । ਅੱਜ ਸਿਰਸਾ ਤੋਂ ਕਿਸਾਨਾਂ ਦਾ ਇੱਕ ਜੱਥਾ ਖਨੌਰੀ ਬਾਰਡਰ ਲਈ ਪੈਦਲ ਰਵਾਨਾ ਹੋਇਆ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹਨ। ਅੱਜ ਤੜਕੇ 3 ਵਜੇ ਤੋਂ ਕਿਸਾਨਾਂ ਮੋਰਚੇ ਉੱਪਰ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਠੰਡ ਕਾਫੀ ਵੱਧ ਗਈ ਹੈ ਅਤੇ ਟਰਾਲੀਆਂ `ਚ ਪਾਣੀ ਟਪਕ ਰਿਹਾ ਹੈ ਪਰ ਇਸ ਦੇ ਬਾਵਜੂਦ ਕਿਸਾਨ ਮਜਬੂਤ ਨਾਲ ਮੋਰਚੇ ਵਿੱਚ ਡਟੇ ਹੋਏ ਹਨ ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ । ਭਲਕੇ 24 ਦਸੰਬਰ ਨੂੰ ਸ਼ਾਮ 5.30 ਵਜੇ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ ਦੇਸ਼ ਭਰ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ ਅਤੇ 26 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ਿਲ੍ਹਾ ਅਤੇ ਤਹਿਸੀਲ ਪੱਧਰ `ਤੇ ਧਰਨੇ ਦਿੱਤੇ ਜਾਣਗੇ ਅਤੇ ਸੰਕੇਤਿਕ ਭੁੱਖ ਹੜਤਾਲ ਕੀਤੀ ਜਾਵੇਗੀ । ਅੱਜ ਉੱਤਰ ਪ੍ਰਦੇਸ਼ ਤੋਂ ਭਾਰਤੀ ਕਿਸਾਨ ਯੂਨੀਅਨ (ਗੈਰ-ਸਿਆਸੀ) ਦੇ ਅਹੁਦੇਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲਣ ਲਈ ਉਨ੍ਹਾਂ ਦਾ ਸਮਰਥਨ ਕਰਨ ਲਈ ਖਨੌਰੀ ਬਾਰਡਰ ਉੱਪਰ ਪਹੁੰਚੇ ।
Punjab Bani 23 December,2024
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆਂ ਤੇ ਕੀਤੀ ਅਸਤੀਫੇ ਦੀ ਮੰਗ : ਅਵਤਾਰ ਸਿੰਘ ਕੈਂਥ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆਂ ਤੇ ਕੀਤੀ ਅਸਤੀਫੇ ਦੀ ਮੰਗ : ਅਵਤਾਰ ਸਿੰਘ ਕੈਂਥ ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ. ਐਸ. ਪੀ. ਸੀ. ਐਲ. / ਪੀ. ਐਸ. ਟੀ. ਸੀ. ਐਲ., ਪੰਜਾਬ ਅਤੇ ਐਸ. ਸੀ. /ਬੀ. ਸੀ. ਕਰਮਚਾਰੀ ਅਤੇ ਲੋਕ ਏਕਤਾ ਫਰੰਟ ਪੰਜਾਬ ਵੱਲੋ ਮੁੱਖ ਚੌਕ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਸੰਸਦ ਵਿੱਚ ਕੀਤੀ ਗਈ ਗਲਤ ਟਿੱਪਣੀ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਅਮਿਤ ਸ਼ਾਹ ਦਾ ਚੌਕ ਵਿੱਚ ਪੁਤਲਾ ਫੂਕਿਆਂ ਗਿਆ ਅਤੇ ਭਾਰਤ ਸਰਕਾਰ ਤੋ ਤੁਰੰਤ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਵੀ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ, ਫਰੰਟ ਦੇ ਸੂਬਾ ਕੋ ਕਨਵੀਨਰ ਸਵਰਨ ਸਿੰਘ ਬੰਗਾਂ, ਇੰਜ. ਮੇਜਰ ਸਿੰਘ ਜਿਲਾ ਪ੍ਰਧਾਨ ਬੀਐਸਪੀ, ਅਮਨਦੀਪ ਕੇਸਲਾ ਪ੍ਰਧਾਨ ਭੀਮ ਆਰਮੀ, ਸੋਨੀ ਗਿੱਲ ਅੰਬੇਡਕਰ ਚੇਤਨਾ ਮੰਚ, ਹਰਵਿੰਦਰ ਸਿੰਘ ਨਰੜੂ ਅਤੇ ਗੁਰਵਿੰਦਰ ਸਿੰਘ ਗੁਰੂ ਵੱਲੋ ਦੱਸਿਆ ਗਿਆ ਕਿ ਐਸ. ਸੀ. /ਬੀ. ਸੀ. ਸਮਾਜ ਦੀ ਆਵਾਜ਼ ਬੁਲੰਦ ਕਰਨ ਵਾਲੇ ਅਤੇ ਸਮਾਜਿਕ ਹੱਕ ਦਿਵਾਉਣ ਵਾਲੇ ਇਨਸਾਨ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ਵਿਰੁੱਧ ਜੇਕਰ ਕੋਈ ਵੀ ਬੋਲੇਗਾ ਤਾਂ ਸਮੁੱਚਾ ਸਮਾਜ ਇਸਦਾ ਵਿਰੋਧ ਕਰੇਗਾ । ਆਗੂਆਂ ਵੱਲੋ ਦੱਸਿਆ ਗਿਆ ਕਿ ਉਹਨਾਂ ਦੇ ਸਮਾਜ ਲਈ ਡਾ. ਅੰਬੇਡਕਰ ਹੀ ਭਗਵਾਨ ਹਨ ਕਿਉਕਿ ਉਹਨਾਂ ਸਮਿਆਂ ਵਿੱਚ ਜਦੋ ਕਿਸੇ ਵੀ ਭਗਵਾਨ ਨੇ ਇਸ ਸਮਾਜ ਦੀ ਬਾਂਹ ਨਹੀ ਫੜੀ ਤਾਂ ਬਾਬਾ ਸਾਹਿਬ ਦੀ ਘਾਲਣਾ ਸਦਕਾ ਹੀ ਇਸ ਸਮਾਜ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹੱਕਾਂ ਦੀ ਪਾ੍ਰਪਤੀ ਹੋਈ । ਅੱਜ ਦੇ ਰੋਸ ਪ੍ਰਦਰਸ਼ਨ ਨੂੰ ਅਵਤਾਰ ਸਿੰਘ ਕੈਂਥ, ਗੁਰਵਿੰਦਰ ਸਿੰਘ ਗੁਰੂ, ਇੰਜ. ਮੇਜਰ ਸਿੰਘ, ਅਮਨਦੀਪ ਕੇਸਲਾ, ਸਵਰਨ ਸਿੰਘ ਬੰਗਾਂ, ਸੋਨੀ ਗਿੱਲ, ਹਰਵਿੰਦਰ ਨਰੜੂ, ਮਨਦੀਪ ਕੌਰ ਕੈਂਥ, ਰਾਜ ਕੁਮਾਰ, ਨਰਿੰਦਰ ਸਿੰਘ ਕਲਸੀ, ਰਮੇਸ਼ ਕੁਮਾਰ, ਅਰੁਣ ਕੁਮਾਰ ਟਾਂਕ, ਮਹੇਸ ਕੁਮਾਰ ਬਾਗੜੀ, ਅਮਰੀਕ ਸਿੰਘ, ਮਨਜੀਤ ਸਿੰਘ, ਗਿਆਨ ਚੰਦ, ਅਮਰਜੀਤ ਸਿੰਘ ਬਾਗੀ, ਇੰਜ. ਜਸਵੀਰ ਸਿੰਘ ਰੁੜਕੀ, ਇੰਜ. ਨਿਰਮਲ ਸਿੰਘ ਲੰਗ, ਪਾਲ ਸਿੰਘ, ਅਨਿਲ ਕੁਮਾਰ ਪ੍ਰਧਾਨ, ਰਾਜਵੰਤ ਸਿੰਘ, ਰੋਹਿਤ ਕੁਮਾਰ, ਮਨੀਸ਼ ਕੁਮਾਰ, ਮਨਜੀਤ ਸਿੰਘ, ਰਜਿੰਦਰਪਾਲ, ਕੁਲਦੀਪ ਸਿੰਘ ਕੈਂਥ, ਗੁਰਪੀ੍ਰਤ ਕੌਰ, ਬੇਬੀ ਰਾਣੀ ਅਤੇ ਕਿਰਨਜੀਤ ਕੌਰ ਵੱਲੋ ਵੀ ਸੰਬੋਧਿਤ ਕੀਤਾ ਗਿਆ ।
Punjab Bani 20 December,2024
ਇੰਡੀਆ ਗੱਠਜੋੜ ਨੇ ਕੱਢਿਆ ਵਿਜੇ ਚੌਕ ਤੋਂ ਸੰਸਦ ਤੱਕ ਰੋਸ ਮਾਰਚ
ਇੰਡੀਆ ਗੱਠਜੋੜ ਨੇ ਕੱਢਿਆ ਵਿਜੇ ਚੌਕ ਤੋਂ ਸੰਸਦ ਤੱਕ ਰੋਸ ਮਾਰਚ ਨਵੀਂ ਦਿੱਲੀ, 20 ਦਸੰਬਰ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇੰਡੀਆ ਗੱਠਜੋੜ ਨੇ ਸ਼ੁੱਕਰਵਾਰ ਨੂੰ ਵਿਜੇ ਚੌਕ ਤੋਂ ਸੰਸਦ ਤੱਕ ਰੋਸ ਮਾਰਚ ਕੱਢਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਡਾਕਟਰ ਬੀਆਰ ਅੰਬੇਦਕਰ ਬਾਰੇ ਕੀਤੀ ਗਈ ਟਿੱਪਣੀ ’ਤੇ ਉਨ੍ਹਾਂ ਤੋਂ ਮੁਆਫੀ ਮੰਗਣ ਅਤੇ ਅਸਤੀਫੇ ਦੀ ਮੰਗ ਕੀਤੀ ਗਈ । ਵਿਰੋਧੀ ਧਿਰ ਦੇ ਗਠਜੋੜ ਦੇ ਵਿਰੋਧ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਦਾਇਰ ਐਫ. ਆਈ. ਆਰ. ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਸ਼ਾਹ ਦੀਆਂ ਟਿੱਪਣੀਆਂ ਤੋਂ ਧਿਆਨ ਹਟਾਉਣ ਲਈ ਭਾਜਪਾ ਵੱਲੋਂ ਇਕ ਚਾਲ ਹੈ । ਆਈ. ਏ. ਐਨ. ਐਸ. ਨਾਲ ਗੱਲ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਕਿਹਾ ਕਿ ਮੁੱਖ ਮੁੱਦਾ ਅਮਿਤ ਸ਼ਾਹ ਵੱਲੋਂ ਡਾ. ਅੰਬੇਡਕਰ ’ਤੇ ਅਪਣੀ ਅਸਵੀਕਾਰਯੋਗ ਟਿੱਪਣੀ ਲਈ ਮੁਆਫ਼ੀ ਮੰਗਣਾ ਹੈ। ਭਾਜਪਾ ਰਾਹੁਲ ਗਾਂਧੀ ਖ਼ਿਲਾਫ਼ ਐਫਆਈਆਰ ਦਰਜ ਕਰਕੇ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ।
Punjab Bani 20 December,2024
ਮੁਲਾਜਮਾਂ ਕੀਤਾ ਸੋਸ਼ਿਤ ਸਮਾਜ ਦੇ ਮਹਾਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਮੰਗਾਂ ਨੂੰ ਲੈ ਕੇ ਕੀਤਾ ਝੰਡਾ ਮਾਰਚ
ਮੁਲਾਜਮਾਂ ਕੀਤਾ ਸੋਸ਼ਿਤ ਸਮਾਜ ਦੇ ਮਹਾਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਮੰਗਾਂ ਨੂੰ ਲੈ ਕੇ ਕੀਤਾ ਝੰਡਾ ਮਾਰਚ ਫੁੱਕਿਆ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਪਟਿਆਲਾ 19 ਦਸੰਬਰ : ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਕੱਚੀਆਂ ਅਤੇ ਪੱਕੀਆਂ ਸਮੇਤ ਪੈਨਸ਼ਨਰ ਵੱਲੋਂ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਪੰਜਾਬ (1680) ਵਲੋਂ ਨਗਰ ਨਿਗਮ ਚੋਣਾਂ ਦੌਰਾਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਹਜਾਰਾਂਹਜਾਰਾਂ ਡੇਲੀਵੇਜਿਜ਼ ਕੰਟਰੈਕਟ, ਆਊਟ ਸੋਰਸ, ਪਾਰਟ ਟਾਇਮ, ਸਫਾਈ ਸੇਵਕਾਂ, ਸੀਵਰਮੈਨ ਸਮੇਤ ਮੀਡਡੇਮਿਲ, ਆਂਗਣਵਾੜੀ, ਆਸ਼ਾਂਵਰਕਰਾਂ ਨੂੰ ਰੈਗੂਲਰ ਤਨਖਾਹ ਸਕੈਨ ਵਿੱਚ 2016 ਦੇ ਰੈਗੂਲਾਇਜੇਸ਼ਨ ਐਕਟ ਦੀਆਂ ਧਾਰਾਵਾਂ ਅਨੁਸਾਰ ਇਹਨਾਂ ਨੂੰ ਵਿਭਾਗਾਂ ਵਿੱਚ “ਖਪਾਕੇ” ਰੈਗੂਲਰ ਕੀਤਾ ਜਾਵੇ ਅਤੇ ਲੁਟੇਰੀ ਠੇਕੇਦਾਰੀ ਪ੍ਰਥਾ ਦਾ ਖਾਤਮਾ ਕੀਤਾ ਜਾਵੇ। ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ ਸਵਰਨ ਸਿੰਘ ਬੰਗਾ, ਰਾਮ ਕਿਸ਼ਨ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਕੁਮਾਰ ਗੋਲੂ, ਮਾਧੋ ਰਾਹੀ, ਨਾਰੰਗ ਸਿੰਘ, ਸ਼ਿਵ ਚਰਨ, ਕੰਵਲਜੀਤ ਸਿੰਘ ਚੰਨੋ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਕਰਮੀਆਂ ਲਈ ਇਸ ਸਾਲ ਘੱਟੋਘੱਟ ਉਜਰਤਾ ਵਿੱਚ ਕੇਵਲ ਤੇ ਕੇਵਲ 63 ਰੁਪਏ ਮਹੀਨਾ ਵਾਧਾ ਕੀਤਾ ਹੈ ਜੋ ਕਰਮੀਆਂ ਨਾਲ ਕੋਝਾ ਮਜਾਕ ਹੈ । ਮਹਿੰਗਾਈ ਦੇ ਅੰਕੜੇ ਅਨੁਸਾਰ 26000 ਰੁਪਏ ਤਨਖਾਹ ਮਿਲਣ ਯੋਗ ਹੈ। ਇਹਨਾਂ ਆਗੂਆਂ ਨੇ ਕਿਹਾ ਕਿ “ਆਪ ਸਰਕਾਰ” ਕਿਰਤੀਆਂ, ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਅੱਖੋ ਔਹਲੇ ਕਰ ਰਹੀ ਹੈ। ਜ਼ੋ ਭਰੋਸੇ ਮੁੱਖ ਮੰਤਰੀ ਨੇ ਖੱਟਕਰਕਲਾਂ ਹਰਾ ਪੈਨ ਲਹਿਰਾਕੇ ਗਰੰਟੀਆਂ ਦਿੱਤੀਆਂ ਸਨ ਹੁਣ ਪੌਣੇ ਤਿੰਨ ਸਾਲਾਂ ਤੋਂ ਇਹ ਐਲਾਨੀਆਂ ਗਰੰਟੀਆਂ ਦੀ ਖੂਕ ਨਿਕਲ ਗਈ ਹੈ । ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਕੱਚੇ ਅਤੇ ਪੱਕੇ ਮੁਲਾਜਮਾਂ ਸਮੇਤ ਪੈਨਸ਼ਨਰਾਂ ਨੇ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਅੱਗੇ ਇਕੱਤਰ ਹੋਏ ਤੇ ਇੱਥੇ ਰੋਸ ਰੈਲੀ ਕੀਤੀ ਅਤੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਪਰੰਤ ਸ਼ਹਿਰ ਦੇ ਕੁੱਝ ਹਿੱਸਿਆ ਵਿੱਚ ਝੰਡਾ ਵਹਿਕਲ ਮਾਰਚ ਕੀਤਾ ਗਿਆ ਤੇ ਸਹਾਇਕ ਕਿਰਤ ਕਮਿਸ਼ਨਰ ਦਫਤਰ ਅੱਗੇ ਵੀ ਰੈਲੀ ਕੀਤੀ, ਉਪਰੰਤ ਕੈਪੀਟਲ ਸਿਨੇਮਾ ਚੌਂਕ ਵਿਖੇ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਵਲੋਂ ਬਾਬਾ ਸਾਹਿਬ ਸਬੰਧੀ ਬੋਲੇ ਅਪ ਸ਼ਬਦਾਂ ਦੇ ਰੋਸ ਵਜੋਂ ਉਹਨਾਂ ਦਾ ਪੁੱਤਲਾ ਫੂਕਿਆ ਗਿਆ ਤੇ ਵਿਧਾਇਕ (ਸ਼ਹਿਰੀ) ਅਜੀਤਪਾਲ ਸਿੰਘ ਦੀ ਰਿਹਾਇਸ਼ ਵਿਖੇ ਪਹੁੰਚਕੇ ਆਪਣੀਆਂ ਮੰਗਾਂ ਦਾ ਯਾਦ ਪੱਤਰ ਮੁੱਖ ਮੰਤਰੀ, ਸਿਹਤ ਮੰਤਰੀ ਜੋ ਪਟਿਆਲਾ ਵਿਖੇ ਸਨ ਦੇ ਨਾਂ ਤੇ ਦਿੱਤਾ । ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਵਿੱਚੋਂ ਫਰਾਗ ਕੀਤੇ ਮਲਟੀਟਾਸਕ ਵਰਕਰਾਂ ਨੂੰ ਕੰਮ ਤੇ ਹਾਜਰ ਕਰਨ ਸਮੇਤ ਆਦਿ ਮੰਗਾਂ ਸਨ। ਇਸ ਮੌਕੇ ਤੇ ਹੋਰ ਪ੍ਰੀਤਮ ਚੰਦ ਠਾਕੁਰ, ਪ੍ਰਕਾਸ਼ ਲੁਬਾਣਾ, ਰਾਜੇਸ਼ ਕੁਮਾਰ, ਸੁਖਦੇਵ ਸਿੰਘ ਝੰਡੀ, ਵੇਦ ਪ੍ਰਕਾਸ਼, ਬਲਬੀਰ ਸਿੰਘ, ਵਿਕਰਮਜੀਤ ਸਿੰਘ, ਰਾਜਿੰਦਰ ਕੁਮਾਰ ਰਾਜੂ, ਰਾਮ ਕੈਲਾਸ਼, ਗੁਰਸੇਵਕ ਸਿੰਘ, ਪੂਨਮ, ਮੀਨੂੰ, ਹਰਬੰਸ ਵਰਮਾ, ਮੱਖਣ ਸਿੰਘ, ਲਖਵੀਰ ਸਿੰਘ, ਜਗਤਾਰ ਬਾਬਾ, ਬੁੱਧ ਰਾਮ, ਅਜੇ ਕੁਮਾਰ, ਮੋਨੂੰ ਲੱਕੜ ਮੰਡੀ, ਰਿੰਪੀ ਕੇਸਲਾ, ਸਤਿਨਰਾਇਣ ਗੋਨੀ, ਗੁਰਦੀਪ ਸਿੰਘ,ਆਦਿ ਹਾਜਰ ਸਨ ।
Punjab Bani 19 December,2024
ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਕੀਤਾ ਬਾਬਾ ਸਾਹਿਬ ਅੰਬੇਡਕਰ `ਤੇ ਕੀਤੀ ਟਿਪਣੀ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁਧ ਸੰਸਦ ਕੰਪਲੈਕਸ `ਚ ਪ੍ਰਦਰਸ਼ਨ
ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਕੀਤਾ ਬਾਬਾ ਸਾਹਿਬ ਅੰਬੇਡਕਰ `ਤੇ ਕੀਤੀ ਟਿਪਣੀ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁਧ ਸੰਸਦ ਕੰਪਲੈਕਸ `ਚ ਪ੍ਰਦਰਸ਼ਨ ਨਵੀਂ ਦਿੱਲੀ : ਭਾਰਤ ਦੀਆਂ ਸਿਆਸੀ ਪਾਰਟੀਆਂ ਵਿਚੋਂ ਇਤਿਹਾਸਕ ਪਾਰਟੀ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਬਾਬਾ ਸਾਹਿਬ ਅੰਬੇਡਕਰ `ਤੇ ਕੀਤੀ ਟਿਪਣੀ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁਧ ਸੰਸਦ ਕੰਪਲੈਕਸ `ਚ ਪ੍ਰਦਰਸ਼ਨ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਮੁੱਖ ਵਿਰੋਧੀ ਪਾਰਟੀ `ਤੇ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਕਰਨ ਦਾ ਦੋਸ਼ ਲਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ । ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਕਥਿਤ ਧੱਕਾ-ਮੁੱਕੀ ਵੀ ਹੋਈ । ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਧੱਕਾ-ਮੁੱਕੀ, ਜਿਸ ਕਾਰਨ ਉਨ੍ਹਾਂ ਦੇ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਦੇ ਸਿਰ `ਤੇ ਸੱਟ ਲੱਗ ਗਈ । ਦੂਜੇ ਪਾਸੇ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਸੰਸਦ ਭਵਨ ਵਿਚ ਦਾਖ਼ਲ ਹੋਣ ਤੋਂ ਰੋਕਿਆ ਅਤੇ ਧੱਕਾ ਦਿਤਾ । ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਲੜਨ ਲਈ ਵਿਚਕਾਰ ਵਿਚ ਆਏ ਸਨ। ਉਨ੍ਹਾਂ ਵਤੀਰਾ ਗੁੰਡੇ ਵਰਗਾ ਸੀ, ਇਹ ਦੇਸ਼ ਗੁੰਡਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਉਸ ਨੇ ਸਾਡੇ ਇਕ ਬਜ਼ੁਰਗ ਸੰਸਦ ਮੈਂਬਰ ਨੂੰ ਧੱਕਾ ਦੇ ਕੇ ਸੁੱਟ ਦਿਤਾ । ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ । ਭਾਜਪਾ ਦੇ ਸੰਸਦ ਮੈਂਬਰ ਮੈਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਮੈਨੂੰ ਧਮਕੀਆਂ ਦੇ ਰਹੇ ਸਨ । ਉਨ੍ਹਾਂ ਕਿਹਾ ਕਿ ਮੁੱਖ ਮੁੱਦਾ ਇਹ ਹੈ ਕਿ ਸੰਵਿਧਾਨ ਅਤੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਗਿਆ ਹੈ ।
Punjab Bani 19 December,2024
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਤਿੰਨ ਘੰਟੇ ਕੀਤਾ ਰੇਲਾਂ ਦਾ ਚੱਕਾ ਜਾਮ
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਤਿੰਨ ਘੰਟੇ ਕੀਤਾ ਰੇਲਾਂ ਦਾ ਚੱਕਾ ਜਾਮ ਪਟਿਆਲਾ : ਅੱਜ ਇਥੇ ਰੇਲਵੇ ਸਟੇਸ਼ਨ ਤੇ ਕਿਸਾਨ ਮਜ਼ਦੂਰ ਮੋਰਚੇ ਵਿੱਚ ਸਾਮਿਲ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਦੀ ਅਗਵਾਈ ਵਿੱਚ ਕਿਸਾਨਾਂ ਨੇ 12.00 ਤੋਂ 3.00 ਤੱਕ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ । ਕਿਸਾਨ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸ਼ੰਭੂ,ਖਨੌਰੀ ਅਤੇ ਰਤਨਪੁਰਾ ਬਾਰਡਰਾਂ ਸੰਘਰਸ਼ ਕਰ ਰਹੇ ਹਨ, ਜਿੱਥੇ ਪੈਦਲ ਜਾ ਰਹੇ ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਤੇ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹਨ ਪਰ ਕੇਂਦਰ ਸਰਕਾਰ ਤੇ ਕੋਈ ਅਸਰ ਨਹੀਂ । ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਲਈ ਐੱਮ. ਐੱਸ. ਪੀ. ਕਾਨੂੰਨ ਬਣਾ ਕੇ ਫ਼ਸਲਾਂ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਦਿੱਤਾ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ, ਕਿਸਾਨਾਂ ਲਈ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿਦੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋ ਬਾਹਰ ਕੀਤਾ ਜਾਵੇ, ਅਸੀਸ ਮਿਸ਼ਰਾ ਦੀ ਜਮਾਨਤ ਰੱਦ ਕੀਤੀ ਜਾਵੇ, ਦਿੱਲੀ ਅੰਦੋਲਨ ਸਮੇਤ ਦੇਸ਼ ਭਰ ਦੇ ਸਾਰੇ ਕਿਸਾਨ ਅੰਦੋਲਨਾਂ ਦੌਰਾਨ ਦਰਜ਼ ਸਾਰੇ ਕੇਸ ਰੱਦ ਕੀਤੇ ਜਾਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ । ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਵਰੇ ਦਿੱਲੀ ਅੰਦੋਲਨ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰ ਵਿਸਵਾਸ਼ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ ਪਰ ਆਰਡੀਨੈਂਸਾਂ ਰਾਹੀਂ ਇਸ ਨੂੰ ਟੇਢੇ ਤਰੀਕੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਰੱਦ ਕੀਤਾ ਜਾਵੇ,ਦਿੱਲੀ ਅੰਦੋਲਨ ਨਾਲ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋ ਬਾਹਰ ਕੀਤਾ ਜਾਵੇ। ਮਨਰੇਗਾ ਤਹਿਤ ਦਿਹਾੜੀ ਵਧਾਕੇ 200 ਦਿਨ ਕੀਤੀ ਜਾਵੇ । ਉਹਨਾਂ ਅੱਗੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਮੰਗਵਾਉਣ ਅਤੇ ਲਾਗੂ ਕਰਵਾਉਣ ਲਈ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੈਲੀ ਦੀ ਸਟੇਜ ਸਕੱਤਰ ਦੀ ਭੂਮਿਕਾ ਡਾਕਟਰ ਜਰਨੈਲ ਸਿੰਘ ਕਾਲੇਕੇ ਨੇ ਨਿਭਾਈ ਅਤੇ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਸਵਾਜਪੁਰ, ਸੁਖਵਿੰਦਰ ਸਿੰਘ ਸਪੇੜ੍ਹਾ, ਗੁਰਨਾਮ ਸਿੰਘ ਢੈਂਠਲ, ਅਜਾਇਬ ਸਿੰਘ ਟਿਵਾਣਾ, ਬਹਾਦੁਰ ਸਿੰਘ ਦਦਹੇੜਾ, ਗੁਰਧਿਆਨ ਸਿੰਘ ਸਿਓਨਾ, ਇੰਦਰਮੋਹਨ ਸਿੰਘ ਘੁਮਾਣ, ਸੁਰਿੰਦਰ ਕਕਰਾਲਾ, ਪਵਨ ਪਸਿਆਣਾ, ਮੁਖਤਿਆਰ ਸਿੰਘ ਦੁਲੜ , ਜੋਗਿੰਦਰ ਸਿੰਘ , ਪ੍ਰੀਤਮੋਹਿੰਦਰ ਸਿੰਘ, ਪਵਨ ਕੁਮਾਰ ਪਸਿਆਣਾ ਆਦਿ ਨੇ ਸੰਬੋਧਨ ਕੀਤਾ ।
Punjab Bani 18 December,2024
ਰੇਲ ਰੇਕੋ ਅੰਦੋਲਨ ਮਗਰੋਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕੀਤਾ ਪੰਜਾਬ ਬੰਦ ਦਾ ਐਲਾਨ
ਰੇਲ ਰੇਕੋ ਅੰਦੋਲਨ ਮਗਰੋਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕੀਤਾ ਪੰਜਾਬ ਬੰਦ ਦਾ ਐਲਾਨ ਰਾਜਪੁਰਾ : ਪੰਜਾਬ ਭਰ ’ਚ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ । ਤਿੰਨ ਘੰਟੇ ਪੂਰੇ ਹੋਣ ਮਗਰੋਂ ਕਿਸਾਨਾਂ ਨੇ ਰੇਲਵੇ ਟ੍ਰੈਕ ਨੂੰ ਖਾਲੀ ਕਰ ਦਿੱਤਾ ਹੈ । ਇਸ ਮਗਰੋਂ ਹੁਣ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ । ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ । ਇਸ ਦੌਰਾਨ ਸਿਰਫ ਐਂਮਰਜੈਂਸੀ ਸੇਵਾਵਾਂ ਛੱਡ ਕੇ ਸਾਰਾ ਪੰਜਾਬ ਬੰਦ ਕੀਤਾ ਜਾਵੇਗਾ । ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ’ਚ ਵੀ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ । ਇਸ ਦੌਰਾਨ ਉਨ੍ਹਾਂ ਨੇ ਚਿਤਾਵਨੀ ਵੀ ਦਿੰਦੇ ਹੋਏ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਕਿਸਾਨਾਂ ਦੇ ਖੂਨ ਖਰਾਬੇ ਤੋਂ ਬਿਨਾਂ ਨਹੀਂ ਜਾ ਸਕੇਗਾ। ਜੋ ਅੱਖ ਖਨੌਰੀ ਬਾਰਡਰ ਵੱਲ ਦਿਖੇਗੀ ਤਾਂ ਉਹ ਅੱਖ ਕੱਢ ਦਿੱਤੀ ਜਾਵੇਗੀ । ਜੋ ਹੱਥ ਇੱਥੇ ਵਧੇਗਾ ਉਸਨੂੰ ਵੱਢ ਦਿੱਤਾ ਜਾਵੇਗਾ ।
Punjab Bani 18 December,2024
ਰੇਲ ਰੋਕੋ ਅੰਦੋਲਨ ਤਹਿਤ ਕਿਸਾਨਾਂ ਵੱਖ ਵੱਖ ਥਾਵਾਂ ਤੇ ਰੇਲਵੇ ਲਾਈਨਾਂ ਤੇ ਬੈਠ ਕੇ ਰੇਲਾਂ ਰੋਕੀਆਂ
ਰੇਲ ਰੋਕੋ ਅੰਦੋਲਨ ਤਹਿਤ ਕਿਸਾਨਾਂ ਵੱਖ ਵੱਖ ਥਾਵਾਂ ਤੇ ਰੇਲਵੇ ਲਾਈਨਾਂ ਤੇ ਬੈਠ ਕੇ ਰੇਲਾਂ ਰੋਕੀਆਂ ਪਟਿਆਲਾ : ਪੰਜਾਬ ‘ਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ ਸਮਰਥਨ ‘ਚ ਅੱਜ 3 ਘੰਟੇ ਲਈ ਰੇਲਾਂ ਰੋਕੀਆਂ ਜਾ ਰਹੀਆਂ ਹਨ ਦੇ ਚਲਦਿਆਂ ਦੁਪਹਿਰ 12 ਵਜੇ ਤੋਂ 48 ਥਾਵਾਂ ‘ਤੇ ਕਿਸਾਨ ਪਟੜੀਆਂ ‘ਤੇ ਬੈਠੇ ਹਨ ਅਤੇ ਇਹ ਰੇਲ ਰੋਕੋ ਅੰਦੋਲਨ 3 ਵਜੇ ਤੱਕ ਜਾਰੀ ਰਹੇਗਾ।ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕਿਸਾਨਾਂ ਵੱਲੋਂ ਜ਼ਿਆਦਾਤਰ ਥਾਵਾਂ ’ਤੇ ਟਰੈਕ ਜਾਮ ਕੀਤੇ ਜਾ ਰਹੇ ਹਨ । ਕਿਸਾਨ ਆਗੂ ਸਰਵਣ ਪੰਧੇਰ ਵੱਲੋਂ 18 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ , ਜਿਸ ਦੇ ਤਹਿਤ ਅੱਜ ਅੰਦੋਲਨ ਜਾਰੀ ਹੈ । ਇਸ ਤੋਂ ਇਲਾਵਾ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਅੱਜ ਸਾਂਝੇ ਕਿਸਾਨ ਮੋਰਚਾ ਨੇ ਹੰਗਾਮੀ ਮੀਟਿੰਗ ਸੱਦੀ ਹੈ । ਮੀਟਿੰਗ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ । ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ ।
Punjab Bani 18 December,2024
ਸੰਯੁਕਤ ਕਿਸ਼ਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਅੱਜ ਪੰਜਾਬ ਦੇ ਜਿ਼ਲਿਆਂ ਵਿਚ ਰੇਲਵੇ ਸਟੇਸ਼ਨਾਂ ਤੇ 3 ਘੰਟੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਪੜ੍ਹੋ ਸੂਚੀ
ਸੰਯੁਕਤ ਕਿਸ਼ਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਅੱਜ ਪੰਜਾਬ ਦੇ ਜਿ਼ਲਿਆਂ ਵਿਚ ਰੇਲਵੇ ਸਟੇਸ਼ਨਾਂ ਤੇ 3 ਘੰਟੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਪੜ੍ਹੋ ਸੂਚੀ ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ 18 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੇਲਵੇ ਸਟੇਸ਼ਨਾਂ ਉਤੇ ਧਰਨੇ ਦਿੱਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ‘ਤੇ 3 ਘੰਟੇ ਲਈ ਰੇਲ ਚੱਕਾ ਜਾਮ ਕੀਤਾ ਜਾਵੇਗਾ । ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ’ਚ ਐਲਾਨ ਕੀਤਾ ਕਿ 18 ਦਸੰਬਰ ਨੂੰ ਕਿਸਾਨ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ ਤਹਿਤ ਟਰੈਕ ’ਤੇ ਧਰਨੇ ਦੇਣਗੇ । 18 ਦੇ ਰੇਲ ਰੋਕੋ ਧਰਨਿਆਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੋਕੇ ਜਾਣ ਵਾਲੇ - ਜਿਲ੍ਹਾ ਮੋਗਾ ਵਿੱਚ ਜਿਤਵਾਲ, ਡਗਰੂ, ਮੋਗਾ ਸਟੇਸ਼ਨ - ਜਿਲ੍ਹਾ ਫਰੀਦਕੋਟ ਵਿੱਚ ਫ਼ਰੀਦਕੋਟ ਸਟੇਸ਼ਨ - ਜਿਲ੍ਹਾ ਗੁਰਦਾਸਪੁਰ ਵਿੱਚ ਪਲੇਟਫਾਰਮ ਕਾਦੀਆਂ, -ਫਤਿਹਗੜ੍ਹ ਚੂੜੀਆਂ, ਬਟਾਲਾ ਪਲੇਟਫਾਰਮ - ਜਿਲ੍ਹਾ ਜਲੰਧਰ ਵਿੱਚ ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿੱਲਵਾਂ - ਜਿਲ੍ਹਾ ਪਠਾਣਕੋਟ ਵਿੱਚ ਪਰਮਾਨੰਦ ਪਲੇਟਫਾਰਮ - ਜਿਲ੍ਹਾ ਹੁਸ਼ਿਆਰਪੁਰ ਵਿੱਚ ਟਾਂਡਾ, ਦਸੂਹਾ, ਹੁਸ਼ਿਆਰਪੁਰ ਪਲੇਟਫਾਰਮ, ਮਡਿਆਲਾ ਤੇ ਮਾਹਿਲਪੁਰ - ਜਿਲ੍ਹਾ ਫਿਰੋਜ਼ਪੁਰ ਵਿੱਚ ਮਖੂ, ਮੱਲਾਂ ਵਾਲਾ, ਤਲਵੰਡੀ ਭਾਈ, ਬਸਤੀ ਟੈਂਕਾਂ ਵਾਲੀ, ਜਗਰਾਉਂ - ਜਿਲ੍ਹਾ ਲੁਧਿਆਣਾ ਵਿੱਚ ਸਾਹਨੇਵਾਲ - ਜਿਲ੍ਹਾ ਪਟਿਆਲਾ ਵਿੱਚ ਰੇਲਵੇ ਸਟੇਸ਼ਨ ਪਟਿਆਲਾ, ਸ਼ੰਬੂ ਸਟੇਸ਼ਨ - ਜਿਲ੍ਹਾ ਮੁਹਾਲੀ ਵਿੱਚ ਰੇਲਵੇ ਸਟੇਸ਼ਨ 11 ਫੇਸ ਮੁਹਾਲੀ - ਜਿਲ੍ਹਾ ਸੰਗਰੂਰ ਵਿੱਚ ਸੁਨਾਮ - ਜਿਲ੍ਹਾ ਮਲੇਰਕੋਟਲੇ ਵਿੱਚ ਅਹਿਮਦਗੜ੍ਹ - ਜਿਲ੍ਹਾ ਮਾਨਸਾ ਵਿੱਚ ਮਾਨਸਾ ਮੇਨ, ਬਰੇਟਾ - ਜਿਲ੍ਹਾ ਰੂਪ ਨਗਰ ਵਿਚ ਰੇਲਵੇ ਸਟੇਸ਼ਨ ਰੂਪ ਨਗਰ - ਜਿਲ੍ਹਾ ਅੰਮ੍ਰਿਤਸਰ ਵਿੱਚ ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ, ਕੱਥੂ ਨੰਗਲ ਰਮਦਾਸ, ਜਹਾਂਗੀਰ, ਝੰਡੇ - ਜਿਲ੍ਹਾ ਫਾਜ਼ਿਲਕਾ ਵਿੱਚ ਰੇਲਵੇ ਸਟੇਸ਼ਨ - ਜਿਲ੍ਹਾ ਤਰਨ ਤਾਰਨ ਵਿੱਚ ਪੱਟੀ, ਖੇਮਕਰਨ, ਰੇਲਵੇ ਸਟੇਸ਼ਨ ਤਰਨਤਾਰਨ - ਜਿਲ੍ਹਾ ਨਵਾਂ ਸ਼ਹਿਰ ਵਿੱਚ ਬਹਿਰਾਮ - ਜਿਲ੍ਹਾ ਬਠਿੰਡਾ ਵਿੱਚ ਰਾਮਪੁਰਾ - ਜਿਲ੍ਹਾ ਕਪੂਰਥਲਾ ਵਿੱਚ ਹਮੀਰਾ, ਸੁਲਤਾਨਪੁਰ, ਲੋਧੀ ਅਤੇ ਫਗਵਾੜਾ - ਜਿਲ੍ਹਾ ਮੁਕਤਸਰ ਵਿੱਚ ਮਲੋਟ
Punjab Bani 17 December,2024
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਕੱਚੇ ਤੇ ਪੱਕੇ ਮੁਲਾਜਮਾਂ ਪੈਨਸ਼ਨਰਾਂ ਕੀਤੀ ਰੋਸ ਰੈਲੀ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਕੱਚੇ ਤੇ ਪੱਕੇ ਮੁਲਾਜਮਾਂ ਪੈਨਸ਼ਨਰਾਂ ਕੀਤੀ ਰੋਸ ਰੈਲੀ 19 ਨੂੰ ਮੁੜ ਝੰਡਾ ਮਾਰਚ ਸ਼ਹਿਰੀ ਵਿੱਚ ਕੀਤਾ ਜਾਵੇਗਾ : ਦਰਸ਼ਨ ਲੁਬਾਣਾ, ਰਣਜੀਤ ਰਾਣਵਾ ਪਟਿਆਲਾ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਚਿਰਾਂ ਤੋਂ ਲਮਕਾ ਅਵਸਥਾ ਵਿੱਚ ਠੇਕਾ, ਕੰਟਰੈਕਟ, ਆਊਟ ਸੋਰਸ, ਆਸ਼ਾ ਵਰਕਰ, ਮੀਡ ਡੇ ਮੀਲ, ਆਂਗਨਵਾੜੀ ਮੁਲਾਜਮਾਂ, ਪੈਨਸ਼ਨਰਾਂ ਸਮੇਤ ਪੈਰਾ ਮੈਡੀਕਲ, ਮਲਟੀਟਾਸਕ ਦੀਆਂ ਮੰਗਾਂ, ਆਊਟ ਸੋਰਸ ਸਮੇਤ ਪਾਰਟ ਟਾਇਮ / ਸਫਾਈ ਕਾਮਿਆਂ ਸੀਵਰਮੈਨਾਂ ਦੇ ਮੁੱਖ ਇਸ਼ੂਆਂ ਜਿਵੇਂ ਕਿ ਕਲਾਸ ਫੋਰਥ ਸੇਵਾ ਨਿਯਮ ਵਿੱਚ ਮਿਤੀ 04 ਨਵੰਬਰ ਨੂੰ ਕੀਤੀ ਗਈ ਸੋਧ ਨੂੰ ਖਤਮ ਕਰਵਾਉਣਾ, ਵਿਭਾਗਾਂ ਦੇ ਪੁਨਗਰਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਵਾਉਣਾ, ਸਮੂੰਹ ਵਰਗ ਦੇ ਕੱਚੇ ਕਰਮੀਆਂ ਨੂੰ ਪੱਕਾ ਕਰਵਾਉਣਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਵਾਉਣਾ, ਠੇਕੇਦਾਰੀ ਪ੍ਰਥਾ ਦਾ ਕੁਰੱਪਸ਼ਨ ਜਾਲ ਦਾ ਖਾਤਮਾ ਕਰਵਾਉਣ ਅਤੇ 2004 ਦੀ ਪੈਨਸ਼ਨ ਬਹਾਲੀ, 200 ਰੁਪਏ ਜਜੀਆ ਟੈਕਸ ਅਤੇ ਖੋਹਿਆ 2011 ਦਾ ਵਿਸ਼ੇਸ਼ ਇੰਕਰੀਮੈਂਟ ਵਾਪਸ ਕਰਵਾਉਣ ਅਤੇ ਪੰਜਾਬ ਸਰਕਾਰ ਵਲੋਂ ਸਕੂਲ ਸਿੱਖਿਆ ਦੇ ਸਕੂਲਾਂ ਵਿੱਚ ਸਫਾਈ ਸੇਵਕ 3000 ਤੇ ਚੌਂਕੀਦਾਰ 5000 ਪ੍ਰਤੀ ਮਹੀਨੇ ਤੇ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ ਨੂੰ ਰੱਦ ਕਰਵਾਉਣਾ ਆਦਿ ਡੇਢ ਦਰਜਨ ਮੰਗਾਂ ਸ਼ਾਮਲ ਹਨ। ਇਸ ਤਰ੍ਹਾਂ ਸਿਹਤ ਮੰਤਰੀ ਵਲੋਂ ਮਲਟੀਟਾਸਕ ਵਰਕਰਾਂ ਨੂੰ ਨੌਕਰੀਆਂ ਤੋਂ ਗੁਰਪੁਰਬ ਵਾਲੇ ਦਿਨ ਫਾਰਗ ਕਰਕੇ ਨਵਾਂ ਕਰਿਸ਼ਮਾ ਕੀਤਾ ਹੈ ਤੇ ਹੈਲਥ ਵਿਭਾਗ ਦੇ ਕਰਮੀਆਂ ਦੀਆਂ ਮੰਗਾਂ ਨੂੰ ਅੱਖੋ ਔਹਲੇ ਕੀਤਾ ਹੈ ਤੇ ਆਗੂਆਂ ਦੀਆਂ ਬਦਲੀਆਂ ਰੱਦ ਕਰਨ ਵਰਗੇ ਆਦਿ ਇਸ਼ੂ ਸ਼ਾਮਲ ਹਨ ਨੂੰ ਲੈ ਕੇ ਨਗਰ ਨਿਗਮ ਦੇ ਵਿਧਾਨ ਸਭਾ ਹਲਕਾ (ਦਿਹਾਤੀ) ਵਿਖੇ ਵਿਸ਼ਾਲ ਰੈਲੀ ਕਾਲੇ ਅਤੇ ਲਾਲ ਝੰਡਿਆਂ ਨਾਲ ਗੁਰਦੁਆਰਾ ਕਸ਼ਮੀਰੀਆ ਸਾਹਿਬ ਤ੍ਰਿਪੜੀ ਟਾਊਨ ਪਟਿਆਲਾ ਵਿਖੇ ਕੀਤੀ ਗਈ ਦੀ ਅਗਵਾਈ ਸਾਝੇ ਤੌਰ ਤੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਕ੍ਰਿਸ਼ਨ, ਰਾਮ ਪ੍ਰਸਾਦ ਸਹੋਤਾ, ਸਵਰਨ ਸਿੰਘ ਬੰਗਾ, ਮਾਧੋ ਰਾਹੀਂ, ਰਾਮ ਲਾਲ ਰਾਮਾ, ਰਾਜੇਸ਼ ਕੁਮਾਰ ਗੋਲੂ, ਵਰਿੰਦਰ ਬੈਣੀ, ਨੇ ਕੀਤੀ । ਇਸ ਮੌਕੇ ਸਿਹਤ ਮੰਤਰੀ ਦੇ ਨੁਮਾਇੰਦੇ ਵਲੋਂ ਐਡਵੋਕੇਟ ਰਾਹੁਲ ਸੈਣੀ ਰੈਲੀ ਵਿੱਚ ਪਹੁੰਚ ਕੇ ਸਿਹਤ ਮੰਤਰੀ ਨਾਲ 23 ਦਸੰਬਰ 2024 ਨੂੰ ਪੈਨਲ ਮੀਟਿੰਗ ਕਰਨ ਦਾ ਸੱਦਾ ਪੱਤਰ ਦਿੱਤਾ ਅਤੇ ਫਾਰਗ ਕੀਤੇ ਮਲਟੀਟਾਸਕ ਵਰਕਰਾਂ ਨੂੰ ਮੁੜ ਕੰਮਾਂ ਤੇ ਹਾਜਰ ਕਰਨ ਦਾ ਭਰੋਸਾ ਵੀ ਦਿੱਤਾ। ਇਸ ਨੂੰ ਵਿਚਾਰਦੇ ਹੋਏ ਹਲਕੇ ਦੇ ਮਿਊਂਸਪਲ ਵਾਅਰਡਾਂ ਵਿੱਚ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ਨੂੰ ਮੁਲੱਤਵੀ ਕੀਤਾ ਗਿਆ ਪਰੰਤੂ ਪੰਜਾਬ ਸਰਕਾਰ ਨਾਲ ਲੰਬਿਤ ਮੰਗਾਂ ਨੂੰ ਲੈ ਕੇ 19 ਦਸੰਬਰ ਨੂੰ ਵਿਧਾਨ ਸਭਾ ਹਲਕਾ (ਸ਼ਹਿਰੀ) ਵਿਖੇ ਰੈਲੀ ਤੇ ਝੰਡਾ ਮਾਰਚ ਮਾਤਾ ਕੁਸ਼ਲਿਆ ਹਸਪਤਾਲ ਦੇ ਗੇਟ ਅੱਗੋ ਸ਼ੁਰੂ ਕਰਨ ਦਾ ਐਲਾਨ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤਾ ਅਤੇ ਮੰਗਾਂ ਦਾ ਯਾਦ ਪੱਤਰ ਹਲਕਾ ਵਿਧਾਇਕ (ਸ਼ਹਿਰੀ) ਨੂੰ ਦੇਣ ਦਾ ਐਲਾਨ ਕੀਤਾ ਗਿਆ । ਰੈਲੀ ਵਿੱਚ ਹੋਰ ਵਿਭਾਗੀ ਆਗੂ ਸ਼ਾਮਲ ਸਨ ਉਹਨਾਂ ਵਿੱਚ ਪ੍ਰਿਤਮ ਚੰਦ ਠਾਕੁਰ, ਨਾਰੰਗ ਸਿੰਘ, ਬਾਬੂ ਰਾਮ ਬੱਬੂ, ਸ਼ਿਵ ਚਰਨ, ਦਰਸ਼ਨ ਜ਼ੋੜੇਮਾਜਰਾ, ਕਮਲਜੀਤ ਚੁੰਨੀ, ਇੰਦਰ ਪਾਲ, ਲਖਵੀਰ ਲੱਕੀ, ਬੰਸੀ ਲਾਲ, ਸੁਖਦੇਵ ਸਿੰਘ ਝੰਡੀ, ਕੁਲਦੀਪ ਸਿੰਘ ਰਾਈਵਾਲ, ਕੁਲਦੀਪ ਸਕਰਾਲੀ, ਗੁਰਿੰਦਰ ਗੁਰੀ, ਜਗਮੇਲ ਸਿੰਘ, ਲਖਵੀਰ ਸਿੰਘ, ਬਿਕਰਮ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਰਾਜੇਸ਼ ਕੁਮਾਰ, ਮੱਖਣ ਸਿੰਘ, ਮੇਘੂ ਰਾਮ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਮਾੜੂ, ਗੁਰਮੇਲ ਸਿੰਘ, ਗੁਰਸੇਵਕ ਸਿੰਘ, ਨੀਰਜ ਪਾਲ, ਬਲਬੀਰ ਸਿੰਘ, ਨੀਸ਼ਾ ਰਾਣੀ, ਹਰਬੰਸ ਵਰਮਾ, ਸਤਿਨਰਾਇਣ ਗੋਨੀ ਆਦਿ ਹਾਜਰ ਸਨ ।
Punjab Bani 17 December,2024
ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਚੌਥੇ ਦਿਨ ਕੀਤੀ ਗਈ ਭੁੱਖ ਹੜਤਾਲ
ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਚੌਥੇ ਦਿਨ ਕੀਤੀ ਗਈ ਭੁੱਖ ਹੜਤਾਲ ਕਿਹਾ ਖਨੌਰੀ ਬਾਰਡਰ ਉੱਪਰ ਕਿਸਾਨਾਂ ਨਾਲ ਕੀਤਾ ਜਾ ਰਿਹਾ ਵਤੀਰਾ ਅਤਿ ਨਿੰਦਨਯੋਗ ਨਾਭਾ : ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਵਿੱਚ ਪਟਿਆਲਾ ਗੇਟ ਵਿਖੇ ਚੌਥੇ ਦਿਨ ਭੁੱਖ ਹੜਤਾਲ ਕੀਤੀ ਗਈ । ਇਸ ਮੌਕੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਮਾਂ ਹੈ ਤਾਂ ਜੋ ਪੰਜਾਬ ਭਾਰਤ ਦੇ ਸਮੁੱਚੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਇਹ ਕਿਸਾਨੀ ਸੰਘਰਸ਼ ਨੂੰ ਜਿੱਤ ਸਕਦੇ ਹਾਂ । ਅਸੀਂ ਅੱਜ ਤੋਂ ਜਦੋਂ ਤੱਕ ਸੰਘਰਸ਼ ਦੀ ਜਿੱਤ ਨਹੀਂ ਹੁੰਦੀ ਉਦੋਂ ਤੱਕ ਸਾਡੀ ਪਾਰਟੀ ਦੇ ਪੰਜ ਵਿਅਕਤੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਭੁੱਖ ਹੜਤਾਲ ਤੇ ਬੈਠਣਗੇ । ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ । ਪਰਮਜੀਤ ਸਿੰਘ ਸਹੋਲੀ ਅਤੇ ਹਰਬੰਸ ਸਿੰਘ ਖੱਟੜਾ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਭੁੱਖ ਹੜਤਾਲ ਤੇ ਖਨੌਰੀ ਬਾਰਡਰ ਤੇ ਬੈਠੇ ਹਨ । ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਖਨੌਰੀ ਬਾਰਡਰ ਉੱਪਰ ਸ਼ਾਂਤਮਈ ਤਰੀਕੇ ਨਾਲ ਬੈਠੇ ਹਨ ਅਤੇ ਉਹ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀ ਰਾਜਧਾਨੀ ਵਿਚ ਆਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਉੱਪਰ ਭਾਰੀ ਅਤਿਆਚਾਰ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜਿੰਨ੍ਹਾ ਕਿਸਾਨਾਂ ਦੀ ਬਦੌਲਤ ਦੇਸ਼ ਦੇ ਅਨਾਜ ਭੰਡਾਰ ਭਰੇ ਹਨ । ਭਾਜਪਾ ਉਹਨਾਂ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ । ਕਿਸਾਨਾਂ ਦੀ ਆਵਾਜ ਦੇਸ਼ ਦੇ 140 ਕਰੋੜ ਲੋਕਾਂ ਤੱਕ ਪਹੁੰਚ ਰਹੀ ਹੈ ਪਰ ਪ੍ਰਧਾਨ ਮੰਤਰੀ ਤਕ ਨਹੀਂ ਪੁੱਜ ਰਹੀ । ਸਹੌਲੀ ਨੇ ਕਿਹਾ ਕਿ ਕੀ ਪੈਦਲ ਜਾ ਰਹੇ 100 ਕਿਸਾਨ ਦੇਸ਼ ਲਈ ਖਤਰਨਾਕ ਹੋ ਸਕਦੇ ਹਨ । ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਰੋਕ ਨਹੀਂ ਰਹੇ ਪਰ ਦੂਜੇ ਪਾਸੇ ਉਹ ਕਿਸਾਨਾਂ ਨੂੰ ਰੋਕ ਰਹੇ ਹਨ ਅਤੇ ਅੱਥਰੂ ਗੈਸ ਅਤੇ ਪਾਣੀ ਦੀਆ ਬੁਛਾੜਾਂ ਇੰਝ ਮਾਰੀਆਂ ਜਾ ਰਹੀਆਂ ਹਨ ਜਿਵੇਂ ਇਹ ਪਾਕਿਸਤਾਨ ਦੀ ਸਰਹੱਦ ਹੋਵੇ । ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਵਤੀਰਾ ਅਤਿ ਨਿੰਦਨਯੋਗ ਹੈ ਅਤੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਅਤੇ ਲੋਕਾਂ ਵਿੱਚ ਇਸ ਤਰ੍ਹਾਂ ਕਿਸਾਨਾਂ ਉੱਤੇ ਕੀਤੇ ਜਾ ਰਹੇ ਅਤਿਆਚਾਰ ਕਾਰਨ ਰੋਸ ਦੀ ਲਹਿਰ ਦੌੜ ਰਹੀ ਹੈ । ਉਹਨਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀਆਂ ਇਹਨਾਂ ਮੰਗਾਂ ਵੱਲ ਧਿਆਨ ਦਿੰਦੇ ਹੋਏ ਤੁਰੰਤ ਮੰਗਾਂ ਮੰਨਣੀਆਂ ਚਾਹੀਦੀਆਂ ਹਨ । ਇਸ ਮੌਕੇ ਹਰਬੰਤ ਸਿੰਘ ਖੱਟੜਾ, ਅਜੀਤ ਸਿੰਘ ਸਹੌਲੀ, ਰਣਜੀਤ ਸਿੰਘ ਬਿੱਲੂ, ਹੈਪੀ ਸੁੱਖੇਵਾਲ, ਪਰਮਜੀਤ ਸਿੰਘ ਨਾਭਾ, ਗੁਲਜਾਰ ਸਿੰਘ, ਬੇਅੰਤ ਸਿੰਘ ਨੰਬਰਦਾਰ ਨਾਭਾ ਸਿੰਦਰ ਸਿੰਘ ਸਹੋਲੀ, ਹਰਦੀਪ ਸਿੰਘ ਸਹੌਲੀ, ਭੋਲਾ ਸਹੋਲੀ, ਬਖਸ਼ੀਸ਼ ਸਿੰਘ, ਗੁਰਜੀਤ ਸਿੰਘ ਬਿੰਨਾਹੇੜੀ, ਕਰਮ ਸਿੰਘ, ਸੁਰਜੀਤ ਸਿੰਘ ਬਾਬਰਪੁਰ, ਗੁਰਿੰਦਰ ਸਿੰਘ ਰਾਓ ਨਾਭਾ ਆਦਿ ਹਾਜਰ ਸਨ ।
Punjab Bani 16 December,2024
ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤੇ ਡੀ. ਜੀ. ਪੀ. ਪੰਜਾਬ ਨੇ ਢਾਬੀ ਗੁੱਜਰਾਂ ਬਾਰਡਰ ਪਹੁੰਚ ਕੇ ਖੁਦ ਕੀਤੀ ਜਗਜੀਤ ਸਿੰਘ ਡੱਲੇਵਾਲ ਮੁਲਾਕਾਤ ਤੇ ਕੀਤੀ ਮਰਨ ਵਰਤ ਤੋੜਨ ਦੀ ਅਪੀਲ
ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤੇ ਡੀ. ਜੀ. ਪੀ. ਪੰਜਾਬ ਨੇ ਢਾਬੀ ਗੁੱਜਰਾਂ ਬਾਰਡਰ ਪਹੁੰਚ ਕੇ ਖੁਦ ਕੀਤੀ ਜਗਜੀਤ ਸਿੰਘ ਡੱਲੇਵਾਲ ਮੁਲਾਕਾਤ ਤੇ ਕੀਤੀ ਮਰਨ ਵਰਤ ਤੋੜਨ ਦੀ ਅਪੀਲ ਸੰਗਰੂਰ : ਪੰਜਾਬ ਪੁਲਸ ਮੁਖੀ (ਡੀ. ਜੀ. ਪੀ) ਪੰਜਾਬਗੌਰਵ ਯਾਦਵ ਨੇ ਅੱਜ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਢਾਬੀ ਗੁਜਰਾਂ/ਖਨੌਰੀ ਬਾਰਡਰ ‘ਤੇ 20 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਹੀ ਨਹੀਂ ਕੀਤੀ ਬਲਕਿ ਉਨ੍ਹਾਂ ਨੂੰ ਮਰਨ ਵਰਤ ਤੋੜਨ ਦੀ ਅਪੀਲ ਵੀ ਕੀਤੀ । ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਪਟਿਆਲਾ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਅਤੇ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਰਹੇ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅੱਜ ਇੱਥੇ ਜਿੱਥੇ ਡੀ. ਜੀ. ਪੀ. ਹੋਣ ਨਾਤੇ ਆਏ ਹਨ ਕਿਉਂਕਿ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇੱਥੇ ਭੇਜਿਆ ਗਿਆ ਹੈ । ਡੀ. ਜੀ. ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕਿਸਾਨੀ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਵੀ ਰਾਬਤਾ ਸਾਧਿਆ ਹੋਇਆ ਹੈ। ਉਨ੍ਹਾਂ ਕਿਸਾਨਾਂ ਅਤੇ ਕੇਂਦਰ ਦਰਮਿਆਨ ਜਲਦੀ ਕੋਈ ਉਸਾਰੂ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਵੀ ਜਤਾਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਜੀ. ਪੀ. ਗੌਰਵ ਯਾਦਵ ਦਾ ਕਹਿਣਾ ਸੀ ਕਿ ਡੱਲੇਵਾਲ ਹੋਣਹਾਰ, ਸੁਲਝੇ ਅਤੇ ਸੀਨੀਅਰ ਨੇਤਾ ਹਨ, ਜਿਸ ਕਰ ਕੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਜਾਰੀ ਇਸ ਸੰਘਰਸ਼ ਨੂੰ ਨੇਪਰੇ ਚੜ੍ਹਾਉਣ ਲਈ ਡੱਲੇਵਾਲ ਵਰਗੇ ਸੁਲਝੇ ਕਿਸਾਨ ਆਗੂਆਂ ਦੀ ਅਗਵਾਈ ਦੀ ਦੇਸ਼, ਪੰਜਾਬ ਅਤੇ ਖ਼ਾਸਕਰ ਕਿਸਾਨੀ ਨੂੰ ਬਹੁਤ ਜ਼ਰੂਰਤ ਹੈ । ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਨਹੀਂ ਚਾਹੁੰਦੀ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਕੋਈ ਜ਼ੋਰ-ਜ਼ਬਰਦਸਤੀ ਕੀਤੀ ਜਾਵੇ । ਇਸ ਕਰਕੇ ਹੀ ਉਹ ਅੱਜ ਇੱਥੇ ਉਚੇਚੇ ਤੌਰ ‘ਤੇ ਸ੍ਰੀ ਡੱਲੇਵਾਲ ਨੂੰ ਮਰਨ ਵਰਤ ਤਿਆਗਣ ਦੀ ਅਪੀਲ ਕਰਨ ਆਏ ਹਨ, ਤਾਂ ਜੋ ਉਨ੍ਹਾਂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ । ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਵੀ ਸ੍ਰੀ ਡੱਲੇਵਾਲ ਦਾ ਪੂਰਾ ਖਿਆਲ ਰੱਖਣ ਦੀ ਹਦਾਇਤ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਕੀਤੀ ਗਈ ਹੈ, ਜਿਸ ਦੇ ਚਲਦਿਆਂ ਡਾਕਟਰੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਇਸੇ ਸਭ ਕਾਸੇ ਦਾ ਮੁਆਇਨਾ ਲੈਣਵੀ ਉਹ ਇਥੇ ਪੁੱਜੇ ਹਨ । ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਜਾਨ ਨੂੰ ‘ਬੇਹੱਦ ਕੀਮਤੀ’ ਕਰਾਰ ਦਿੰਦਿਆਂ ਉਨ੍ਹਾਂ ਦੀ ਸਿਹਤ ਵਿਚ ਨਿਘਾਰ ਉਤੇ ਫ਼ਿਕਰਮੰਦੀ ਦਾ ਇਜ਼ਾਹਰ ਕੀਤਾ ਸੀ । ਸਿਖਰਲੀ ਅਦਾਲਤ ਨੇ ਦੋਵਾਂ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਉਨ੍ਹਾਂ ਨੂੰ ਮਿਲਣ ਤੇ ਆਪਣਾ ਮਰਨ ਵਰਤ ਖ਼ਤਮ ਕਰਨ ਵਾਸਤੇ ਮਨਾਉਣ ਲਈ ਕਿਹਾ ਸੀ।ਸਮਝਿਆ ਜਾਦਾ ਹੈ ਕਿ ਸੂਬਾ ਤੇ ਕੇਂਦਰ ਸਰਕਾਰਾਂ ਦੇ ਅਧਿਕਾਰੀ ਇਸੇ ਸਬੰਧ ਵਿਚ ਡੱਲੇਵਾਲ ਨੂੰ ਮਿਲਣ ਤੇ ਉਨ੍ਹਾਂ ਨੂੰ ਆਪਣਾ ਮਰਨ ਵਰਤ ਖ਼ਤਮ ਕਰਨ ਵਾਸਤੇ ਰਾਜ਼ੀ ਕਰਨ ਲਈ ਇਥੇ ਆਏ ਹਨ । ਸ੍ਰੀ ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਡੀ. ਜੀ. ਪੀ. ਨੇ ਮੋਰਚੇ ਵਿੱਚ ਸ਼ਾਮਿਲ ਸੀਨੀਅਰ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਤੇ ਹੋਰਨਾਂ ਨਾਲ ਵੀ ਮੀਟਿੰਗ ਕੀਤੀ । ਖ਼ਬਰ ਲਿਖੇ ਜਾਣ ਤੱਕ ਇਹ ਮੀਟਿੰਗ ਜਾਰੀ ਸੀ । ਦੱਸਣਯੋਗ ਹੈ ਕਿ ਡੱਲੇਵਾਲ ਕਿਸਾਨ ਮੰਗਾਂ ਨੂੰ ਲੈ ਕੇ ਬੀਤੀ 26 ਨਵੰਬਰ ਤੋਂ ਇਥੇ ਮਰਨ ਵਰਤ ਉਤੇ ਬੈਠੇ ਹਨ । ਉਨ੍ਹਾਂ ਦੇ ਮਰਨ ਵਰਤ ਨੂੰ 20 ਦਿਨ ਹੋ ਚੁੱਕੇ ਹਨ ਤੇ ਇਸ ਕਾਰਨ ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ । ਦੂਜੇ ਪਾਸੇ ਡੱਲੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਰਨ ਵਰਤ ਕਿਸਾਨ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ । ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਉਨ੍ਹਾਂ ਦਾ ਮਰਨ ਵਰਤ ਖ਼ਤਮ ਕਰਾਉਣਾ ਚਾਹੁੰਦੀਆਂ ਹਨ ਤਾਂ ਫ਼ੌਰੀ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ । ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਆਪਣੀ ਜਾਨ ਦੀ ਕੁਰਬਾਨੀ ਲਈ ਤਿਆਰ ਹਨ ।
Punjab Bani 15 December,2024
ਮਰਨ ਵਰਤ `ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਭਾਵੁਕ ਸਪੀਚ, ਜਿੰਦਗੀ ਮੌਤ ਦੀ ਜੰਗ ਲੜ ਰਹੇ ਡੱਲੇਵਾਲ ਨੇ ਆਖੀ ਇਹ ਮੰਗ
ਮਰਨ ਵਰਤ `ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਭਾਵੁਕ ਸਪੀਚ, ਜਿੰਦਗੀ ਮੌਤ ਦੀ ਜੰਗ ਲੜ ਰਹੇ ਡੱਲੇਵਾਲ ਨੇ ਆਖੀ ਇਹ ਮੰਗ ਖਨੌਰੀ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਇਸ ਸਮੇਂ ਬੇਹੱਦ ਹੀ ਨਾਜ਼ੁਕ ਬਣੀ ਪਈ ਹੈ ਪਰ ਉਨ੍ਹਾਂ ਨੇ ਆਪਣੇ ਮਰਨ ਵਰਤ ਨੂੰ ਜਾਰੀ ਰੱਖਿਆ ਹੋਇਆ ਹੈ । ਡਾਕਟਰਾਂ ਵੱਲੋਂ ਉਨ੍ਹਾਂ ਨੂੰ ਸਾਊਲੈਂਟ ਅਟੈਕ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਅੱਜ ਜਗਜੀਤ ਸਿੰਘ ਡੱਲੇਵਾਲ ਸਟੇਜ ’ਤੇ ਪਹੁੰਚੇ। ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਸਟੇਜ ਕੋਲ ਲੈ ਕੇ ਆਇਆ ਗਿਆ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੂਰੀ ਤਰ੍ਹਾਂ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ । ਸਟੇਜ ਕੋਲ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਕਰੀਬਨ 7 ਲੱਖ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਵਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ । ਡਾ. ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ । ਕਿਸਾਨਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ । ਬੀਤੇ 18 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ। ਇਸ ਸਮੇਂ ਡੱਲੇਵਾਲ ਦੀ ਸਿਹਤ ਬਿਲਕੁੱਲ ਵੀ ਠੀਕ ਨਹੀਂ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਡਨੀ, ਲੀਵਰ ਨੇ ਜਵਾਬ ਦੇ ਦਿੱਤਾ ਹੈ । ਹਾਲਾਂਕਿ ਡਾਕਟਰ ਸਵੈਮਾਨ ਦੀ ਟੀਮ ਵੱਲੋਂ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ।
Punjab Bani 14 December,2024
ਪ੍ਰਿਯੰਕਾ ਗਾਂਧੀ ਅਤੇ ਹੋਰ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿੱਚ ਕੀਤਾ ਪ੍ਰਦਰਸ਼ਨ
ਪ੍ਰਿਯੰਕਾ ਗਾਂਧੀ ਅਤੇ ਹੋਰ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿੱਚ ਕੀਤਾ ਪ੍ਰਦਰਸ਼ਨ ਨਵੀਂ ਦਿੱਲੀ : ਭਾਰਤ ਦੀਆਂ ਸਿਆਸੀ ਪਾਰਟੀਆਂ ਵਿਚੋ਼ ਇਤਿਹਾਸਕ ਪਾਰਟੀ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕੇਰਲ ਦੇ ਕਈ ਹੋਰ ਸੰਸਦ ਮੈਂਬਰਾਂ ਨੇ ਸਨਿਚਰਵਾਰ ਨੂੰ ਵਾਇਨਾਡ ਜ਼ਮੀਨ ਖਿਸਕਣ ਦੇ ਦੁਖਾਂਤ ਦੇ ਪੀੜਤਾਂ ਲਈ ਰਾਹਤ ਪੈਕੇਜ ਦੀ ਮੰਗ ਨੂੰ ਲੈ ਕੇ ਸੰਸਦ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ । ਪ੍ਰਿਯੰਕਾ ਗਾਂਧੀ ਅਤੇ ਕਈ ਹੋਰ ਸੰਸਦ ਮੈਂਬਰ ਸੰਸਦ ਭਵਨ ਦੇ `ਮਕਰ ਗੇਟ` ਨੇੜੇ ਇਕੱਠੇ ਹੋਏ ਅਤੇ `ਵਾਇਨਾਡ ਨਾਲ ਵਿਤਕਰਾ ਬੰਦ ਕਰੋ` ਦੇ ਨਾਹਰੇ ਲਾਏ । ਵਾਇਨਾਡ ਤੋਂ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, “ਸਰਕਾਰ ਵਾਇਨਾਡ ਨੂੰ ਵਿਸ਼ੇਸ਼ ਪੈਕੇਜ ਦੇਣ ਤੋਂ ਇਨਕਾਰ ਕਰ ਰਹੀ ਹੈ । ਅਸੀਂ ਗ੍ਰਹਿ ਮੰਤਰੀ (ਅਮਿਤ ਸ਼ਾਹ) ਨੂੰ ਬੇਨਤੀ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ ਅਤੇ ਉਹ ਕੇਂਦਰ ਤੋਂ ਵੀ ਮਦਦ ਦੀ ਮੰਗ ਕਰ ਰਹੇ ਹਨ । ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਕੇਂਦਰ ਸਰਕਾਰ ਸਿਆਸੀ ਕਾਰਨਾਂ ਕਰ ਕੇ ਪੀੜਤਾਂ ਨੂੰ ਯੋਗ ਸਹਾਇਤਾ ਤੋਂ ਵਾਂਝੇ ਰੱਖ ਰਹੀ ਹੈ।ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ, ਹਰ ਕੋਈ ਸਮਾਨ ਸਲੂਕ ਦਾ ਹੱਕਦਾਰ ਹੈ ਅਤੇ ਕੁਦਰਤੀ ਆਫ਼ਤਾਂ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਹੈ । ਪ੍ਰਿਯੰਕਾ ਗਾਂਧੀ ਵਾਡਰਾ ਨੇ ਹਾਲ ਹੀ `ਚ ਇਸ ਮੁੱਦੇ `ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ।ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਵੀਰਵਾਰ ਨੂੰ ਲੋਕ ਸਭਾ `ਚ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਨੂੰ ਵਾਇਨਾਡ ਜ਼ਮੀਨ ਖਿਸਕਣ ਦੀ ਘਟਨਾ `ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਹਾਦਸੇ ਤੋਂ ਬਾਅਦ ਚੌਕਸ ਅਤੇ ਸੰਵੇਦਨਸ਼ੀਲ ਸੀ ਅਤੇ ਉਸ ਨੇ ਰਾਜ ਨੂੰ ਪੂਰੀ ਮਦਦ ਮੁਹੱਈਆ ਕਰਵਾਈ ਸੀ । ਰਾਏ ਨੇ ਸਦਨ `ਚ `ਡਿਜ਼ਾਸਟਰ ਮੈਨੇਜਮੈਂਟ (ਸੋਧ) ਬਿਲ 2024` `ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਇਹ ਵੀ ਕਿਹਾ ਸੀ ਕਿ ਵਿਰੋਧੀ ਧਿਰ ਨੂੰ ਮੋਦੀ ਸਰਕਾਰ ਦਾ ਸਹਿਯੋਗ ਸਵੀਕਾਰ ਕਰਨਾ ਚਾਹੀਦਾ ਹੈ ।
Punjab Bani 14 December,2024
ਸ਼ੰਭੂ ਬਾਰਡਰ ਤੇ ਕਿਸਾਨ ਦੇ ਵੱਜੀ ਗੋਲੀ ਤੇ ਪੁਲਸ ਦੀਆਂ ਪਾਣੀ ਦੀਆਂ ਬੁਛਾਰਾਂ ਤੇ ਅੱਥਰੂ ਗੈਸ ਕਾਰਨ 15 ਕਿਸਾਨ ਹੋਏ ਜ਼ਖ਼ਮੀ
ਸ਼ੰਭੂ ਬਾਰਡਰ ਤੇ ਕਿਸਾਨ ਦੇ ਵੱਜੀ ਗੋਲੀ ਤੇ ਪੁਲਸ ਦੀਆਂ ਪਾਣੀ ਦੀਆਂ ਬੁਛਾਰਾਂ ਤੇ ਅੱਥਰੂ ਗੈਸ ਕਾਰਨ 15 ਕਿਸਾਨ ਹੋਏ ਜ਼ਖ਼ਮੀ ਰਾਜਪੁੁਰਾ : ਪੰਜਾਬ ਹਰਿਆਣਾ ਬਾਰਡਰ ਤੇ ਬਣੇ ਸ਼ੰਭੂ ਬਾਰਡਰ ਤੋਂ ਮਰਜੀਵੜਿਆਂ ਦੇ ਰੂਪ ਵਿੱਚ 101 ਕਿਸਾਨਾਂ ਦਾ ਤੀਜਾ ਜਥਾ ਜੋ ਕਿ ਅੱਜ ਦਿੱਲੀ ਵੱਲ ਰਵਾਨਾ ਹੋਇਆ ਸੀ ਨੂੰ ਸ਼ੰਭੂ ਬਾਰਡਰ ’ਤੇ ਪੁਲਸ ਨੇ ਅੱਗੇ ਨਾ ਵਧਣ ਦਿੱਤਾ, ਜਿਸ ਤੇ ਕਿਸਾਨਾਂ ਨੇ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਸਖਤੀ ਕਰਦਿਆਂ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਜਿਸ ਕਾਰਨ 15 ਕਿਸਾਨ ਜ਼ਖ਼ਮੀ ਹੋ ਗਏ। ਪ੍ਰਾਪਤਜਾਣਕਾਰੀ ਅਨੁਸਾਰ ਇਕ ਕਿਸਾਨ ਦੇ ਰਬੜ ਦੀ ਗੋਲੀ ਵੀ ਵੱਜੀ ਹੈ। ਕਿਸਾਨ ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਅੰਬਾਲਾ ਪੁਲਸ ਵੱਲੋਂ ਇੱਕ ਕਿਸਾਨ ਦੇ ਸਿੱਧੀ ਗੋਲੀ ਮਾਰਨ ਦਾ ਦੋਸ਼ ਲਾਇਆ ਹੈ । ਇਸ ਤੋਂ ਪਹਿਲਾਂ ਹਰਿਆਣਾ ਪੁਲਸ ਨੇ ਕਿਸਾਨਾਂ ਦਾ ਤੀਜਾ ਜਥਾ ਵੀ ਰੋਕ ਲਿਆ ਹੈ ਪਰ ਕਿਸਾਨਾਂ ਦੇ ਨਾ ਰੁਕਣ ’ਤੇ ਹਰਿਆਣਾ ਪੁਲਸ ਨੇ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ । ਇਸ ਤੋਂ ਪਹਿਲਾਂ ਐਸਪੀ ਅੰਬਾਲਾ ਨੇ ਕਿਸਾਨ ਆਗੂ ਦੇ ਤਰਕਾਂ ਨੂੰ ਦਰਕਿਨਾਰ ਕਰਦਿਆਂ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਅਤੇ 24 ਜੁਲਾਈ ਦੇ ਬਾਰਡਰ ’ਤੇ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦਾ ਹਵਾਲਾ ਦਿੱਤਾ । ਉਨ੍ਹਾਂ ਕਿਹਾ ਕਿ ਹਾਈ ਪਾਵਰ ਕਮੇਟੀ ਦੀ ਮੀਟਿੰਗ 3-4 ਦਿਨਾਂ ਵਿਚ ਹੋਵੇਗੀ । ਅਗਲੀ ਸੁਣਵਾਈ 18 ਤਰੀਖ਼ ਰੱਖੀ ਗਈ ਹੈ । ਐਸ. ਪੀ. ਅੰਬਾਲਾ ਸੁਰਿੰਦਰ ਸਿੰਘ ਭੋਰੀਆ ਨੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਬੈਠਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਦਿੱਲੀ ਜਾਣ ਦੀ ਮਨਜ਼ੂਰੀ ਮਿਲੇਗੀ ਉਹ ਆਪ ਦਿੱਲੀ ਛੱਡ ਕੇ ਆਉਣਗੇ । ਗ਼ੌਰਤਲਬ ਹੈ ਕਿ ਹਰਿਆਣਾ ਅਤੇ ਪੰਜਾਬ ਦੀਆਂ ਸ਼ੰਭੂ ਅਤੇ ਢਾਬੀ ਗੁਜਰਾਂ ਸਰਹੱਦਾਂ ਉਤੇ ਕਿਸਾਨ ਫਰਵਰੀ ਤੋਂ ਰੋਸ ਜਤਾ ਰਹੇ ਹਨ । ਕਿਸਾਨ ਆਗੂਆਂ ਨੇ ਸ਼ਾਂਤਮਈ ਢੰਗ ਨਾਲ ਅਤੇ ਬਿਨਾਂ ਟਰੈਕਟਰਾਂ-ਟਰਾਲੀਆਂ ਤੋਂ ਪੈਦਲ ਦਿੱਲੀ ਕੂਚ ਕਰਨ ਦਾ ਫ਼ੈਸਲਾ ਕੀਤਾ ਸੀ । ਇਸ ਤਹਿਤ ਪਹਿਲਾਂ 6 ਦਸੰਬਰ ਨੂੰ 101 ਕਿਸਾਨ ਗਏ ਸਨ ਪਰ ਹਰਿਆਣਾ ਪੁਲਸ ਨੇ ਕਿਸਾਨਾਂ ਦੇ ਜਥੇ ਨੂੰ ਸ਼ੰਭੂ ਬਾਰਡਰ ਨਾ ਟੱਪਣ ਦਿੱਤਾ ਅਤੇ ਉਨ੍ਹਾਂ ਸਖ਼ਤੀ ਨਾਲ ਰੋਕ ਦਿੱਤਾ । ਇਸ ਤੋਂ ਬਾਅਦ 8 ਦਸੰਬਰ ਨੂੰ ਫਿਰ 101 ਕਿਸਾਨਾਂ ਦੇ ਜਥੇ ਨੇ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਨੂੰ ਵੀ ਹਰਿਆਣਾ ਪੁਲੀਸ ਨੇ ਸਖ਼ਤੀ ਨਾਲ ਨਾਕਾਮ ਕਰ ਦਿੱਤਾ । ਇੱਕ ਕਿਸਾਨ ਆਗੂ ਨੇ ਬੈਰੀਕੇਡਾਂ ਰਾਹੀਂ ਪੁਲਸ ਨਾਲ ਗੱਲ ਕਰਦਿਆਂ ਕਿਹਾ ਕਿ ਐਸ. ਪੀ. ਸਾਹਿਬ ਅਸੀਂ ਸ਼ਾਂਤੀਪੂਰਵਕ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਧਰਨੇ ਨੂੰ ਨਾ ਰੋਕੋ, ਕਿਰਪਾ ਕਰਕੇ ਸਾਨੂੰ ਸੜਕ ’ਤੇ ਲਾਂਘਾ ਦਿਓ, ਸਾਨੂੰ ਅੱਗੇ ਵਧਣ ਦਿੱਤਾ ਜਾਵੇ । ਸਾਡੀ ਆਵਾਜ਼ ਨੂੰ ਇਨ੍ਹਾਂ ਲੋਹੇ ਅਤੇ ਪੱਥਰ ਦੀਆਂ ਰੁਕਾਵਟਾਂ ਨਾਲ ਦਬਾਇਆ ਨਹੀਂ ਜਾਣਾ ਚਾਹੀਦਾ।’ ਉਨ੍ਹਾਂ ਕਿਹਾ ਕਿ ਦੇਸ਼ ਵਿੱਚ 50 ਫੀਸਦੀ ਲੋਕ ਖੇਤੀ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ।
Punjab Bani 14 December,2024
ਕਿਸਾਨਾਂ ਨੇ ਦਿੱਲੀ ਕੂਚ ਦੇ ਚਲਦਿਆਂ ਸ਼ੰਭੂ ਬਾਰਡਰ ਤੋਂ 101 ਕਿਸਾਨ ਕੀਤੇ ਰਵਾਨਾ
ਕਿਸਾਨਾਂ ਨੇ ਦਿੱਲੀ ਕੂਚ ਦੇ ਚਲਦਿਆਂ ਸ਼ੰਭੂ ਬਾਰਡਰ ਤੋਂ 101 ਕਿਸਾਨ ਕੀਤੇ ਰਵਾਨਾ ਹਰਿਆਣਾ : ਪੰਜਾਬ ਦੇ ਸ਼ੰਭੂ ਬਾਰਡਰ ਤੋਂ ਦੁਪਹਿਰ 12 ਵਜੇ 101 ਕਿਸਾਨ ਦਿੱਲੀ ਲਈ ਰਵਾਨਾ ਹੋਏ ਪਰ ਉਨ੍ਹਾਂ ਨੂੰ ਹਰਿਆਣਾ ਪੁਲਸ ਨੇ ਘੱਗਰ ਦਰਿਆ ਦੇ ਪੁਲ ’ਤੇ ਰੋਕ ਲਿਆ । ਇਸ ਤੋਂ ਪਹਿਲਾਂ ਵੀ ਹਰਿਆਣਾ ਪੁਲਸ ਦੋ ਵਾਰ ਸਰਹੱਦ ਤੋਂ ਕਿਸਾਨਾਂ ਨੂੰ ਮੋੜ ਚੁੱਕੀ ਹੈ ।
Punjab Bani 14 December,2024
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 19ਵੇਂ ਦਿਨ ਵਿਚ ਦਾਖਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 19ਵੇਂ ਦਿਨ ਵਿਚ ਦਾਖਲ ਸੰਗਰੂਰ : ਖਨੌਰੀ ਸਰਹੱਦ ’ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 19ਵੇਂ ਦਿਨ ਵੀ ਜਾਰੀ ਹੈ। ਵਰਤ ਕਾਰਨ ਉਸ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਡਾਕਟਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਾਹਿਰ ਕਰ ਰਹੇ ਹਨ। ਕਿਉਂਕਿ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੁੰਦੀ ਜਾ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਸਾਇਲੈਂਟ ਅਟੈਕ ਆਉਣ ਦਾ ਖਦਸ਼ਾ ਜਤਾਇਆ ਹੈ। ਯੂਐਸਏ ਤੋਂ ਡਾਕਟਰ ਸਵੈਮਾਨ ਨੇ ਵੀਡੀਓ ਜਾਰੀ ਕਰ ਡੱਲੇਵਾਲ ਦੀ ਸਿਹਤ ਦਾ ਹਾਲ ਦੱਸਿਆ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀਆਂ ਅੱਖਾਂ ਵੀ ਜਿਆਦਾਤਰ ਖੁੱਲ੍ਹੀਆਂ ਨਹੀਂ ਰਹਿ ਸਕਦੀਆਂ। ਉਨ੍ਹਾਂ ਨੂੰ ਅੱਖਾਂ ਖੋਲ੍ਹਣ ’ਚ ਵੀ ਮੁਸ਼ਕਿਲਾ ਹੋ ਰਹੀ ਹੈ। ਪਿਛਲੇ ਚਾਰ ਦਿਨ ਤੋਂ ਅਸੀਂ ਭਾਰ ਵੀ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰਾਂ ਦੀ ਇੱਕ ਵੱਡੀ ਟੀਮ ਬੈਕ ’ਤੇ ਕੰਮ ਕਰ ਰਹੀ ਹੈ ਪਰ ਉਹ ਮਜਬੂਰਨ ਇਲਾਜ ਨਹੀਂ ਕਰ ਪਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਦੇਰ ਰਾਤ ਖਨੌਰੀ ਬਾਰਡਰ ’ਤੇ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ। ਜਿੱਥੇ ਉਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਿਆ। ਨਾਲ ਹੀ ਉਨ੍ਹਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਪੰਜਾਬੀ ਗਾਇਕ ਬੱਬੂ ਮਾਨ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਦੀ ਸਾਰੀਆਂ ਜਥੇਬੰਦੀਆਂ ਨੂੰ ਇੱਥੇ ਆਉਣਾ ਚਾਹੀਦਾ ਹੈ। ਪਿਛਲੇ 18 ਦਿਨਾਂਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਹਨ।
Punjab Bani 14 December,2024
ਅਮਰਕੋਟ ਚੌਂਕ ਬੰਦ ਕਰਕੇ ਕਿਸਾਨ ਜਥੇਬੰਦੀਆਂ ਨੇ ਸਾੜਿਆ ਕੇਂਦਰ ਅਤੇ ਹਰਿਆਣਾ ਪੰਜਾਬ ਸਰਕਾਰ ਦਾ ਪੁਤਲਾ
ਅਮਰਕੋਟ ਚੌਂਕ ਬੰਦ ਕਰਕੇ ਕਿਸਾਨ ਜਥੇਬੰਦੀਆਂ ਨੇ ਸਾੜਿਆ ਕੇਂਦਰ ਅਤੇ ਹਰਿਆਣਾ ਪੰਜਾਬ ਸਰਕਾਰ ਦਾ ਪੁਤਲਾ ਤਰਨਤਾਰਨ : ਜਿਲ੍ਹਾ ਤਰਨ ਤਾਰਨ ਨੇ ਵਿਧਾਨ ਸਭਾ ਹਲਕਾ ਖੇਮਕਰਾਨਾ ਅਧੀਨ ਪੈਂਦੇ ਕਸਬਾ ਅਮਰਕੋਟ ਵਿਖੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਚੌਂਕ ਬੰਦ ਕਰਕੇ ਕੇਂਦਰ ਸਰਕਾਰ ਅਤੇ ਹਰਿਆਣਾ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜੋਨ ਪ੍ਰਧਾਨ ਦੀਦਾਰ ਸਿੰਘ ਲਾਖਣਾ ਅਤੇ ਆਤਮਾ ਸਿੰਘ ਪਲੋਮਪਤੀ, ਮਨਜੀਤ ਸਿੰਘ ਮਦਰ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਵੱਡੇ ਪੱਧਰ ’ਤੇ ਧਰਹੋ ਕਰਨ ਵਿਚ ਲੱਗੀ ਹੋਈ ਹੈ, ਕਿਉਂਕਿ ਇੱਕ ਪਾਸੇ ਕਿਸਾਨ 10 ਮਹੀਨੇ ਤੋਂ ਬਾਰਡਰਾਂ ਉੱਪਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਹਨ, ਉਤੋਂ ਕੇਂਦਰ ਸਰਕਾਰ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਉੱਪਰ ਤਸ਼ੱਦਦ ਕਰ ਰਹੀ ਹੈ। ਇਸੇ ਗੱਲ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਹੋਏ ਹਨ। ਜਿਨਾਂ ਨੂੰ ਪੰਜਾਬ ਸਰਕਾਰ ਜਬਰਨ ਚੁੱਕਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਇਸੇ ਰੋਸ ’ਚ ਅੱਜ ਉਹਨਾਂ ਵੱਲੋਂ ਇਹ ਪੁਤਲਾ ਸਾੜ ਕੇ ਆਪਣਾ ਰੋਸ ਜਾਹਿਰ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਜਦ ਤੱਕ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਇਸੇ ਤਰ੍ਹਾਂ ਹੀ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।
Punjab Bani 13 December,2024
ਚੰਡੀਗੜ ਬਿਜਲੀ ਨਿਗਮ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ
ਚੰਡੀਗੜ ਬਿਜਲੀ ਨਿਗਮ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਪਟਿਆਲਾ : ਪੀ. ਐਸ. ਪੀ. ਸੀ. ਐਲ. ਦੇ ਮੁੱਖ ਦਫ਼ਤਰ ਵਿਖੇ ਕੰਮ ਕਰਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਸਾਂਝੇ ਤੌਰ ਤੇ ਅੱਜ ਮੁੱਖ ਦਫਤਰ ਦੇ ਸਾਹਮਣੇ ਚੰਡੀਗੜ ਬਿਜਲੀ ਨਿਗਮ ਨੂੰ ਕੇਂਦਰ ਸਰਕਾਰ ਵੱਲੋ ਪ੍ਰਾਈਵੇਟ ਹੱਥਾਂ ਵਿੱਚ ਸੌਪਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਅੱਜ ਦੇ ਰੋਸ ਪ੍ਰਦਰਸਨ ਵਿੱਚ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਐਮ. ਐਸ. ਯੂ ਅਤੇ ਇੰਜੀਨੀਅਰ ਐਸ਼ੋਸ਼ੀਏਸ਼ਨ ਵੱਲੋ ਸਮੂਲੀਅਤ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ, ਐਮ. ਐਸ. ਯੂ ਦੇ ਪ੍ਰਧਾਨ ਸ੍ਰੀ ਹਰਪਾਲ ਸਿੰਘ ਅਤੇ ਇੰਜੀਨੀਅਰ ਐਸ਼ੋਸੀਏਸ਼ਨ ਦੇ ਚੀਫ ਪੈਟਰਨ ਇੰਜ. ਪਦਮਜੀਤ ਸਿੰਘ ਅਤੇ ਜਨਰਲ ਸਕੱਤਰ ਇੰਜ: ਅਜੈਪਾਲ ਸਿੰਘ ਅਟਵਾਲ ਵੱਲੋ ਦੱਸਿਆ ਗਿਆ ਕਿ ਕਿਵੇ ਭਾਰਤ ਸਰਕਾਰ ਵੱਲੋ ਸ਼ਰੇਆਮ ਬਿਜਲੀ ਐਕਟ 2003 ਦੀ ਉਲੰਘਣਾ ਕਰਕੇ ਮੁਨਾਫੇ ਵਾਲੇ ਅਦਾਰਿਆਂ ਨੂੰ ਘਾਟੇ ਵਿੱਚ ਦਰਸਾ ਕੇ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ, ਅਜਿਹਾ ਕਰਕੇ ਜਿੱਥੇ ਸਰਕਾਰਾਂ ਆਪਣੀ ਜਿੰਮੇਵਾਰੀ ਤੋ ਭੱਜ ਰਹੀਆਂ ਹਨ ਉਥੇ ਹੀ ਹਜਾਰਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਨੂੰ ਖਤਰੇ ਵਿੱਚ ਪਾ ਦਿੱਤਾ ਗਿਆ ਹੈ ਅਤੇ ਆਮ ਖਪਤਕਾਰਾਂ ਨੂੰ ਮਹਿੰਗੇ ਭਾਅ ਤੇ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪਵੇਗਾ । ਜੱਥੇਬੰਦੀਆਂ ਵੱਲੋ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਤੁਰੰਤ ਇਸ ਨਾਦਰਸ਼ਾਹੀ ਫੈਸਲੇ ਨੂੰ ਨਾ ਬਦਲਿਆਂ ਗਿਆ ਤਾਂ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਚੰਡੀਗੜ ਬਿਜਲੀ ਨਿਗਮ ਦੇ ਕਾਮਿਆਂ ਦੇ ਸਮਰਥਨ ਵਿੱਚ ਸੜਕਾਂ ਤੇ ਉਤਰਣ ਲਈ ਮਜ਼ਬੂਰ ਹੋਣਗੇ। ਅੱਜ ਦੀ ਰੋਸ ਰੈਲੀ ਨੂੰ ਹੋਰਨਾਂ ਤੋ ਇਲਾਵਾ ਇੰਜ: ਪਦਮਜੀਤ ਸਿੰਘ, ਸ੍ਰੀ ਅਵਤਾਰ ਸਿੰਘ ਕੈਂਥ, ਸ੍ਰੀ ਹਰਪਾਲ ਸਿੰਘ, ਇੰਜ:ਅਜੈਪਾਲ ਸਿੰਘ ਅਟਵਾਲ, ਇੰਜ: ਰਮਿੰਦਰ ਸਿੰਘ, ਇੰਜ: ਪਰੀਤਇੰਦਰ ਸਿੰਘ ਵੱਲੋ ਸੰਬੋਧਿਤ ਕੀਤਾ ਗਿਆ ।
Punjab Bani 13 December,2024
ਡੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਵੀ ਜਾਰੀ ਹੈ ਤੇ ਹਾਲਤ ਵੀ ਗੰਭੀਰ ਹੋਣ ਲੱਗੀ ਹੈ
ਡੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਵੀ ਜਾਰੀ ਹੈ ਤੇ ਹਾਲਤ ਵੀ ਗੰਭੀਰ ਹੋਣ ਲੱਗੀ ਹੈ ਸੰਗਰੂਰ : ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ `ਤੇ ਮਰਨ ਵਰਤ `ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਹਾਲਤ ਗੰਭੀਰ ਹੋਣ ਲੱਗੀ ਹੈ । ਉਨ੍ਹਾਂ ਦੀ ਕਿਡਨੀ ਫ਼ੇਲ ਹੋਣ ਦਾ ਖ਼ਤਰਾ ਹੈ । ਡੱਲੇਵਾਲ ਦਾ ਮਰਨ ਵਰਤ ਖੁੱਲ੍ਹਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ । ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਨੇ ਪਟੀਸ਼ਨ `ਚ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ । ਇਸ ਪਟੀਸ਼ਨ ਦੀ ਅੱਜ ਸੁਣਵਾਈ ਹੋ ਸਕਦੀ ਹੈ । ਦੱਸਣਯੋਗ ਹੈ ਕਿ ਸ਼ੁਕਰਵਾਰ ਡੱਲੇਵਾਲ ਦੇ ਮਰਨ ਵਰਤ ਦਾ 18ਵਾਂ ਦਿਨ ਹੈ । ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ । ਡੱਲੇਵਾਲ ਕੈਂਸਰ ਦੇ ਵੀ ਮਰੀਜ਼ ਹਨ । ਵੀਰਵਾਰ ਨੂੰ ਅਮਰੀਕਾ ਤੋਂ ਆਏ ਕੈਂਸਰ ਮਾਹਿਰਾਂ ਤੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ। ਡਾਕਟਰਾਂ ਨੇ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ । ਉਨ੍ਹਾਂ ਦਾ ਵਜ਼ਨ ਕਰੀਬ 12 ਕਿਲੋ ਘਟ ਗਿਆ ਹੈ । ਕਿਡਨੀ ਦੇ ਨੁਕਸਾਨ ਦਾ ਖ਼ਤਰਾ ਹੈ । ਇਸ ਤੋਂ ਇਲਾਵਾ ਲੀਵਰ ਦੀ ਵੀ ਸਮੱਸਿਆ ਵੀ ਹੋ ਸਕਦੀ ਹੈ, ਇਸ ਦੇ ਨਾਲ ਹੀ ਡੱਲੇਵਾਲ ਦੇ ਮਰਨ ਵਰਤ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਕੋਈ ਗੱਲ ਨਾ ਕੀਤੇ ਜਾਣ ਕਾਰਨ ਹੁਣ ਸਾਂਝਾ ਕਿਸਾਨ ਮੋਰਚਾ (ਐਸ. ਕੇ. ਐਮ.) ਵੀ ਸਰਗਰਮ ਹੋ ਗਿਆ ਹੈ । ਐਸਕੇਐਮ ਆਗੂ ਰਾਕੇਸ਼ ਟਿਕੈਤ ਤੇ ਹਰਿੰਦਰ ਲੱਖੋਵਾਲ ਅੱਜ ਸ਼ੁਕਰਵਾਰ ਨੂੰ ਡੱਲੇਵਾਲ ਦਾ ਪਤਾ ਲੈਣ ਲਈ ਖਨੌਰੀ ਬਾਰਡਰ ਪਹੁੰਚਣਗੇ । ਇਸ ਦੌਰਾਨ ਤੀਜੀ ਵਾਰ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਵੱਡੀ ਰਣਨੀਤੀ ਬਣਾਈ ਜਾ ਸਕਦੀ ਹੈ । ਦੱਸ ਦਈਏ ਕਿ ਅੱਜ (13 ਦਸੰਬਰ) ਨੂੰ ਸ਼ੰਭੂ ਤੇ ਖਨੌਰੀ ਸਰਹੱਦ `ਤੇ ਕਿਸਾਨਾਂ ਦੇ ਅੰਦੋਲਨ ਨੂੰ 10 ਮਹੀਨੇ ਹੋ ਗਏ ਹਨ । ਇਸ ਸਬੰਧੀ ਕਿਸਾਨ ਖਨੌਰੀ ਬਾਰਡਰ `ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਪੁਤਲੇ ਫੂਕਣਗੇ । ਉਧਰ, ਅੰਬਾਲਾ ਦੇ ਡੀ. ਸੀ. ਨੇ ਸੰਗਰੂਰ ਦੇ ਡੀ. ਸੀ ਨੂੰ ਪੱਤਰ ਲਿਖ ਕੇ ਡੱਲੇਵਾਲ ਦੇ ਮਰਨ ਵਰਤ ਕਾਰਨ ਅੰਬਾਲਾ ਵਿਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਪ੍ਰਗਟਾਇਆ । ਅੰਬਾਲਾ ਦੇ ਡੀ. ਸੀ. ਨੇ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ ਜਗਜੀਤ ਡੱਲੇਵਾਲ ਦਾ ਭਾਰ ਘੱਟ ਗਿਆ ਹੈ । ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਤੇ ਹੋਰ ਮਾਧਿਅਮਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਕੂਚ ਕਰਨ ਤੇ ਡੱਲੇਵਾਲ ਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ । ਇਸ ਦੇ ਮੱਦੇਨਜ਼ਰ ਡੱਲੇਵਾਲ ਨੂੰ ਢੁੱਕਵੀਂ ਮੈਡੀਕਲ ਸਹੂਲਤ ਮੁਹਈਆ ਕਰਵਾਉਣ ਤੇ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਸ਼ੰਭੂ ਬਾਰਡਰ `ਤੇ ਚੱਲ ਰਹੀ ਆਵਾਜਾਈ `ਤੇ ਕੋਈ ਮਾੜਾ ਅਸਰ ਨਾ ਪਵੇ ਤੇ ਅੰਬਾਲਾ `ਚ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ ।
Punjab Bani 13 December,2024
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ’ਚ ਸ਼ਾਮਲ
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ’ਚ ਸ਼ਾਮਲ ਸੰਗਰੂਰ : ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਕੀਤਾ ਜਾ ਰਿਹਾ ਮਰਨ ਵਰਤ 16ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ, ਉੱਥੇ ਹੀ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਿਕ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ’ਤੇ 24 ਘੰਟੇ ਨਜ਼ਰ ਰੱਖਣ ਲਈ ਡਾਕਟਰਾਂ ਵੱਲੋਂ ਮਸ਼ੀਨਾਂ ਲਗਾਈਆਂ ਗਈਆਂ ਹਨ।ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇੰਝ ਹੋ ਚੁੱਕੀ ਹੈ ਕਿ ਉਨ੍ਹਾਂ ਦੀ ਸਿਹਤ ਕਿਸੇ ਵੀ ਸਮੇਂ ਵਿਗੜ ਸਕਦੀ ਹੈ, ਜਿਸ ਕਾਰਨ ਮੋਰਚੇ ’ਤੇ ਬੈਠੇ ਕਿਸਾਨ ਆਗੂਆਂ ਵੱਲੋਂ ਚਿੰਤਾ ਜਤਾਈ ਗਈ ਹੈ । ਬੀਤੇ ਦਿਨ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ `ਚ ਖਨੌਰੀ ਸਰਹੱਦ `ਤੇ ਮੌਜੂਦ ਸਮੂਹ ਕਿਸਾਨਾਂ ਨੇ ਮੰਗਲਵਾਰ ਸਵੇਰ ਤੋਂ ਹੀ ਭੁੱਖ ਹੜਤਾਲ ਕੀਤੀ । ਇਨ੍ਹਾਂ ਤੋਂ ਇਲਾਵਾ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲਾ ’ਚ ਵੀ ਪੂਰੇ ਪਿੰਡ ਵੱਲੋਂ ਭੁੱਖ ਹੜਤਾਲ ਕੀਤੀ ਗਈ ।
Punjab Bani 11 December,2024
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 15ਵੇਂ ਦਿਨ ਵੀ ਜਾਰੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 15ਵੇਂ ਦਿਨ ਵੀ ਜਾਰੀ ਸੰਗਰੂਰ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੱਜ ਡਾਕਟਰਾਂ ਨੇ ਉਹਨਾ ਦੀ ਦਿਲ ਦੀ ਧੜਕਨ, ਬਲੱਡ ਪ੍ਰੈਸ਼ਰ, ਪਲਸ ਆਦਿ ਦੀ ਲਗਾਤਾਰ ਨਿਗਰਾਨੀ ਕਰਨ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸੇ ਵੇਲੇ ਵੀ ਕਾਬੂ ਤੋਂ ਬਾਹਰ ਹੋ ਸਕਦੀ ਹੈ । ਅੱਜ ਫਰੀਦਕੋਟ ਦੇ ਐਮ. ਪੀ ਸਰਬਜੀਤ ਸਿੰਘ ਖਾਲਸਾ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਖਨੌਰੀ ਮੋਰਚੇ ਵਿੱਚ ਪਹੁੰਚੇ। ਕਿਸਾਨ ਆਗੂਆਂ ਨੇ ਸਾਰੇ ਦੇਸ਼ ਨੂੰ ਬੇਨਤੀ ਕੀਤੀ ਕਿ ਉਹ ਕਿਸਾਨੀ ਮੋਰਚੇ ਦੀ ਮਜ਼ਬੂਤੀ, ਜਗਜੀਤ ਸਿੰਘ ਡੱਲੇਵਾਲ ਜੀ ਦੀ ਤੰਦਰੁਸਤੀ ਅਤੇ ਜ਼ਖਮੀ ਕਿਸਾਨਾਂ ਦੀ ਤੰਦਰੁਸਤੀ ਲਈ ਕੱਲ੍ਹ ਸਾਰੇ ਧਾਰਮਿਕ ਸਥਾਨਾਂ ਵਿੱਚ ਅਰਦਾਸ ਬੇਨਤੀ ਕਰਨ।ਕਿਸਾਨ ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ 12 ਦਸੰਬਰ ਨੂੰ ਸ਼ਾਮ ਦਾ ਖਾਣਾ ਨਾਂ ਬਣਾਉਣ ਅਤੇ ਸੋਸ਼ਲ ਮੀਡੀਆ `ਤੇ ਵੁਈ ਸੁਪੋਰਟ ਜਗਜੀਤ ਸਿੰਘ ਡੱਲੇਵਾਲ ਦੇ ਹੈਸ਼ਟੈਗ ਨਾਲ ਆਪਣੇ ਪਰਿਵਾਰ ਨਾਲ ਫੋਟੋ ਸਾਂਝੀ ਕਰਨ ਅਤੇ ਭਲਕੇ ਪ੍ਰੈੱਸ ਕਾਨਫਰੰਸ ਕਰਕੇ ਅਗਲੇ ਵੱਡੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ ।
Punjab Bani 10 December,2024
14 ਦਸੰਬਰ ਨੂੰ ਕਿਸਾਨ ਪੂਰੀ ਮਜਬੂਤੀ ਨਾਲ ਦਿੱਲੀ ਵੱਲ ਕੂਚ ਕਰਨਗੇ : ਪੰਧੇਰ
14 ਦਸੰਬਰ ਨੂੰ ਕਿਸਾਨ ਪੂਰੀ ਮਜਬੂਤੀ ਨਾਲ ਦਿੱਲੀ ਵੱਲ ਕੂਚ ਕਰਨਗੇ : ਪੰਧੇਰ ਪਟਿਆਲਾ : ਕੇਂਦਰ ਸਰਕਾਰ ਵਲੋ ਪਿਛਲੇ ਦੋ ਦਿਨਾਂ ਤੋਂ ਕਈ ਵੀ ਗੱਲਬਾਤ ਦਾ ਸੱਦਾ ਨਾ ਆਉਣ `ਤੇ ਅੱਜ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਤੇ ਹੋਰਨਾਂ ਨੇ ਐਲਾਨ ਕੀਤਾ ਹੈ ਕਿ 14 ਦਸੰਬਰ ਨੂੰ ਕਿਸਾਨ ਪੂਰੀ ਮਜਬੂਤੀ ਨਾਲ ਦਿੱਲੀ ਵੱਲ ਕੂਚ ਕਰਨਗੇ । ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਪ੍ਰਸ਼ਾਸ਼ਨਿਕ ਅਧਿਕਾਰੀ ਕੇਂਦਰ ਵਾਂਗ ਲਗਾਤਾਰ ਵਾਅਦਿਆਂ ਤੋਂ ਮੁਕਰ ਰਹੇ ਹਨਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਸਮਾਂ ਲੰਘਾਉਣ ਦੀ ਕੋਸ਼ਿਸ਼ ਵਿਚ ਹਨ।ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 11 ਦਸੰਬਰ ਨੂੰ ਸੰਭੂ ਤੇ ਖਨੋਰੀ ਬਾਰਡਰਾਂ ਉਪਰ ਮੋਰਚੇ ਦੀ ਜਿੱਤ ਲਈ ਅਰਦਾਸ ਸਮਾਗਮ ਹੋਣਗੇ । ਇਸਦੇ ਨਾਲ ਹੀ ਉਨ੍ਹਾਂ ਸਮੁਚੇ ਦੇਸ ਵਾਸੀਆਂਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬਾਨ, ਮੰਦਰਾਂ, ਮਸਜਿਦਾਂ ਤੇ ਗਿਰਜਾਘਰਾਂ ਅੰਦਰ ਅਤੇ ਹੋਰ ਧਾਰਮਿਕ ਸੰਸਥਾਨਾ ਵਿਚ ਮੋਰਚੇ ਦੀ ਜਿੱਤ ਲਈ ਅਰਦਾਸ ਕਰਨ ਅਤੇ ਖਨੌਰੀ ਬਾਰਡਰ `ਤੇ ਮਰਨ ਵਰਤ `ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੀ ਸਿਹਤਬੰਦੀ ਲਈ ਵੀ ਅਰਦਾਸ ਕਰਨ। ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 12 ਦਸੰਬਰ ਨੂੰ ਮਰਨ ਵਰਤ`ਤੇ ਬੈਠੇ ਕਿਸਾਨ ਨੇਤਾ ਜਗੀਜਤ ਸਿੰਘ ਡਲੇਵਾਲ ਦੇ ਹਕ ਵਿਚ ਸਾਰੇ ਦੇਸ਼ ਵਾਸੀ ਰਾਤਨੂੰ ਇੱਕ ਵੇਲੇ ਦਾ ਖਾਣਾ ਤਿਆਗਣ ਤੇ ਖਾਣਾ ਨਾ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਆਪਣੀ ਫੋਟੋ ਨੂੰ ਸੋਸਲ ਮੀਡੀਆ ਉਪਰ ਸ਼ੇਅਰ ਕਰਨ । ਪੰਧੇਰ ਨੇ ਆਖਿਆ ਕਿ 13 ਸਦੰਬਰ ਨੂੰ ਦੋਵੇ ਬਾਰਡਰਾਂ `ਤੇ ਰੋਸ ਪ੍ਰਦਰਸ਼ਲ ਕਰਾਂਗੇ ਤੇ ਇਸਤੋ ਬਾਅਦ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਸਵਰਨ ਸਿੰਘ ਪੰਧੇਰ ਤੇ ਹੋਰ ਨੇਤਾਵਾਂ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਕਿਸਾਨਾਂ ਨੂੰ ਮਾਰਨ `ਤੇ ਉਤਾਰੂ ਹੋ ਚੁਕੀ ਹੈ । ਸਾਡੇ ਨੇਤਾਵਾਂ ਨੂੰ ਜਿਨਾ ਦੇ ਹੰਝੂ ਗੈਸ ਦੇ ਗੋਲੇ ਲਗੇ ਸਨ, ਉਹ ਗੰਭੀਰ ਜਖਮੀ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਸਦਾ ਦਿੱਤਾ ਕਿ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਚੋਣਾਂ ਆ ਰਹੀਆਂ ਹਨ, ਉਨ੍ਹਾ ਵਿਚ ਭਾਜਪਾ ਦੇ ਨੇਤਾਵਾਂ ਨੂੰ ਕਰਾਰੀ ਹਾਰ ਦਿਤੀ ਜਾਵੇ। ਪੰਧੇਰ ਨੇ ਆਖਿਆ ਕਿ ਹਰਿਆਣਾ ਪੁਲਸ ਕਦੇ ਲਿਸਟ ਮੰਗਦੀ ਹੈ ਤੇ ਕਦੇ ਕੁੱਝ ਮੰਗਦੀ ਹੈ । ਅਸੀ ਲਿਸਟ ਦੇਣ ਲਈ ਤਿਆਰ ਹਾਂ, ਬਸਰਤੇ ਉਹ ਕਿਸਾਂਨਾਂ ਨੂੰ ਪੂਰੀ ਜਾਣਕਾਰੀ ਦੇਣ । ਪੰਧੇਰ ਨੇ ਆਖਿਆ ਕਿ ਬੀ. ਕੇ. ਯੂ. ਸ਼ਹੀਦ ਭਗਤ ਸਿੰਘ ਕਿਸਾਨ ਯੂਨੀਅਨ ਦਾ ਪੇਜ ਵੀ ਕੇਂਦਰ ਸਰਕਾਰ ਨੇ ਬੰਦ ਕਰਵਾ ਦਿਤਾ ਹੈ ਅਤੇ ਕਿਸਾਨ ਨੇਤਾਵਾਂ ਨੂੰ ਵੀ ਅਸਿਧੇ ਢੰਗ ਨਾਲ ਧਮਕੀਆਂ ਆ ਰਹੀਆਂ ਹਨ। ਪੰਧੇਰ ਨੇ ਅਾਿਖਆ ਕਿ ਅਸੀ ਜਿਤਣ ਤੱਕ ਲੜਾਈ ਜਾਰੀ ਰਖਾਂਗੇ ਤੇ 14 ਦਸੰਬਰ ਨੂੰ ਪੂਰੀ ਮਜਬੂਤੀ ਨਾਲ ਦਿਲੀ ਵੱਲ ਕੂਚ ਕੀਤਾ ਜਾਵੇਗਾ ।
Punjab Bani 10 December,2024
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਾਘਾ ਪੁਰਾਣਾ ਵਿਖੇ ਨਾਮਜ਼ਦੀਆਂ ਭਰਨ ਨੂੰ ਲੈ ਕੇ ਹੋਈ ਤੂੰ ਤੂੰ ਮੈਂ ਮੈਂ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਾਘਾ ਪੁਰਾਣਾ ਵਿਖੇ ਨਾਮਜ਼ਦੀਆਂ ਭਰਨ ਨੂੰ ਲੈ ਕੇ ਹੋਈ ਤੂੰ ਤੂੰ ਮੈਂ ਮੈਂ ਬਾਘਾਪੁਰਾਣਾ : ਪੰਜਾਬ ਵਿੱਚ 21 ਦਸੰਬਰ ਨੂੰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਕਰਵਾਈਆਂ ਜਾਣੀਆਂ ਅਤੇ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ 9 ਤੋਂ ਨਾਮਜ਼ਦਗੀ ਪੱਤਰ ਭਰੇ ਜਾਣੇ ਸਨ ਦੇ ਚਲਦਿਆਂ ਬਾਘਾ ਪੁਰਾਣਾ ਵਿਖੇ ਨਾਮਜ਼ਦੀਆਂ ਭਰਨ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬੀ. ਡੀ. ਪੀ. ਓ. ਦਫਤਰ ਵਿਖੇ ਨਾਮਜ਼ਦਗੀਆਂ ਭਰ ਨੂੰ ਲੈ ਕੇ ਅਕਾਲੀ ਦਲ ਦੇ ਜਥੇਦਾਰ ਤੀਰਤ ਸਿੰਘ ਮਾਲਾ ਤੇ ਯੂਥ ਆਗੂ ਸੁਖਜੀਤ ਸਿੰਘ ਮਾਲਾ ਦੀ ਅਗਵਾਈ ਵਿੱਚ ਬੀ. ਡੀ. ਪੀ. ਓ. ਦਫਤਰ ਮੂਹਰੇ ਧਰਨਾ ਲਗਾਇਆ ਗਿਆ । ਇੱਥੇ ਉਹਨਾਂ ਨੇ ਸਰਕਾਰ `ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਮੁਲਾਜ਼ਮਾਂ ਵੱਲੋਂ ਅਕਾਲੀ ਦਲ ਦੇ ਐੱਮ. ਸੀ. ਇਲੈਕਸ਼ਨ ਦੇ ਜੋ ਉਮੀਦਵਾਰ ਹਨ ਉਹਨਾਂ ਦੇ ਨਾਮਜ਼ਦਗੀਆਂ ਨਹੀਂ ਭਰੀਆਂ ਜਾ ਰਹੀਆਂ ਉਹਨਾਂ ਨੂੰ ਟਾਲਮਟੋਲ ਕਰ ਕੇ ਸਮਾਂ ਲਾਇਆ ਜਾ ਰਿਹਾ ਹੈ ਤਾਂ ਜੋ ਮੌਜੂਦਾ ਸਰਕਾਰ ਦੇ ਝਾੜੂ ਦੇ ਐਮਸੀਆਂ ਨੂੰ ਜਿਤਾਇਆ ਜਾ ਸਕੇ । ਖ਼ਬਰ ਲਿਖੇ ਜਾਣ ਤਕਤੀਰਥ ਸਿੰਘ ਮਾਹਲਾ ਤੇ ਸੁਖਜੀਤ ਸਿੰਘ ਮਾਹਲਾ ਦੀ ਅਗਵਾਈ ਵਿੱਚ ਧਰਨਾ ਜਾਰੀ ਸੀ ।
Punjab Bani 10 December,2024
ਖਨੌਰੀ ਬਾਰਡਰ `ਤੇ ਚੁੱਲ੍ਹੇ ਨਹੀਂ ਬਲੇ ਪਰ ਕਿਸਾਨਾਂ ਦਾ ਮਰਨ ਵਰਤ ਰਿਹਾ ਜਾਰੀ
ਖਨੌਰੀ ਬਾਰਡਰ `ਤੇ ਚੁੱਲ੍ਹੇ ਨਹੀਂ ਬਲੇ ਪਰ ਕਿਸਾਨਾਂ ਦਾ ਮਰਨ ਵਰਤ ਰਿਹਾ ਜਾਰੀ ਕਿਸਾਨ ਨੇਤਾ ਡੱਲੇਵਾਲ ਦਾ 11 ਕਿਲੋ ਭਾਰ ਘਟਿਆ ਸੰਗਰੂਰ : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਖਨੌਰੀ ਸਰਹੱਦ ਵਿਖੇ ਚੱਲ ਰਹੇ ਮਰਨ ਵਰਤ ਨੂੰ ਅੱਜ 15 ਦਿਨ ਪੂਰੇ ਹੋ ਗਏ ਹਨ। ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ `ਚ ਖਨੌਰੀ ਸਰਹੱਦ `ਤੇ ਮੌਜੂਦ ਸਮੂਹ ਕਿਸਾਨਾਂ ਨੇ ਮੰਗਲਵਾਰ ਸਵੇਰ ਤੋਂ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਅੱਜ ਸਵੇਰ ਤੋਂ ਹੀ ਖਨੌਰੀ ਸਰਹੱਦ ਵਿਖੇ ਕਿਸਾਨਾਂ ਨੇ ਟਰਾਲੀ ਵਿੱਚ ਪਏ ਚੁੱਲ੍ਹਿਆਂ `ਚ ਅੱਗ ਨਹੀਂ ਬਾਲ਼ੀ । ਕਿਸੇ ਵੀ ਟਰਾਲੀ ਵਿੱਚ ਲੰਗਰ ਨਹੀਂ ਪਕਾਇਆ ਗਿਆ ਤੇ ਸਮੂਹ ਕਿਸਾਨ ਅੱਜ ਭੁੱਖੇ ਰਹਿ ਗਏ ਤੇ ਜਗਜੀਤ ਸਿੰਘ ਡੱਲੇਵਾਲ ਦੀ ਹੌਸਲਾ ਅਫਜ਼ਾਈ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਦੇ ਪੰਦਰਾਂ ਦਿਨਾਂ ਤੋਂ ਮਰਨ ਵਰਤ ਕਾਰਨ ਉਸ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ । ਗਿਆਰਾਂ ਕਿੱਲੋ ਭਾਰ ਘਟ ਗਿਆ ਹੈ, ਜਦੋਂ ਕਿ ਗੁਰਦੇ ਤੇ ਲੀਵਰ ਵੀ ਪ੍ਰਭਾਵਿਤ ਹੋ ਰਹੇ ਹਨ । ਉਹ ਦੋ ਦਿਨ ਤੱਕ ਨਾ ਤਾਂ ਸਟੇਜ `ਤੇ ਆਇਆ ਤੇ ਨਾ ਹੀ ਇਸ਼ਨਾਨ ਕੀਤਾ । ਸਗੋਂ ਬੰਦ ਟਰਾਲੀ ਵਿੱਚ ਆਰਾਮ ਕਰ ਰਿਹਾ ਹੈ । ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੇ ਹੋਰ ਕਿਸਾਨ ਟਰਾਲੀ ਵਿੱਚ ਹੀ ਉਸ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਨ । ਖਨੌਰੀ ਸਰਹੱਦ `ਤੇ 65 ਸਾਲਾ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਗਰੁੱਪ ਕਿਸਾਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਰਨ ਵਰਤ `ਤੇ ਬੈਠ ਕੇ ਆਪਣੀ ਜਾਨ ਦਾਅ `ਤੇ ਲਗਾ ਰਿਹਾ ਹੈ । ਅਜਿਹੇ ਵਿੱਚ ਸਮੂਹ ਕਿਸਾਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਅੱਜ ਭੁੱਖ ਹੜਤਾਲ ਕਰ ਕੇ ਉਨ੍ਹਾਂ ਦਾ ਸਾਥ ਦੇਣ । ਜਦੋਂ ਇਸ ਕਿਸਾਨ ਅੰਦੋਲਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਤਾਂ ਹਰ ਕਿਸੇ ਨੇ ਕਿਸਾਨ ਆਗੂਆਂ `ਤੇ ਸਵਾਲ ਖੜ੍ਹੇ ਕੀਤੇ ਕਿ ਕਿਸਾਨ ਆਗੂ ਨੌਜਵਾਨਾਂ ਨੂੰ ਅੱਗੇ ਕਰ ਕੇ ਬਲੀ ਦਾ ਬੱਕਰਾ ਬਣਾ ਰਹੇ ਹਨ ਪਰ ਜਗਜੀਤ ਸਿੰਘ ਡੱਲੇਵਾਲ ਨੇ ਫ਼ੈਸਲਾ ਕੀਤਾ ਕਿ ਉਹ ਕਿਸੇ ਹੋਰ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਨ ਦੇਣਗੇ ਪਰ ਕਿਸਾਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਆਪਣੀ ਜਾਨ ਕੁਰਬਾਨ ਕਰ ਦੇਣਗੇ, ਜਿਸ ਕਾਰਨ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ । ਉਸ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਮਰਨ ਵਰਤ ਜਾਰੀ ਰਹੇਗਾ, ਜੇਕਰ ਡੱਲੇਵਾਲ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ ਤਾਂ ਉਸ ਦੀ ਥਾਂ ਸੁਖਜੀਤ ਸਿੰਘ ਹਰਦੋ ਮਰਨ ਵਰਤ ਸ਼ੁਰੂ ਕਰੇਗਾ ਪਰ ਅੱਜ ਵੀ ਕਿਸਾਨਾਂ ਦਾ ਸਮੂਹ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕਰ ਰਿਹਾ ਹੈ ਤਾਂ ਜੋ ਇਹ ਅੰਦੋਲਨ ਖ਼ਤਮ ਹੋ ਸਕੇ । ਮੋਰਚੇ ਵਿੱਚ ਖੜ੍ਹੀਆਂ ਔਰਤਾਂ ਨੇ ਵੀ ਡੱਲੇਵਾਲ ਦੇ ਮਰਨ ਵਰਤ ਦੀ ਹਮਾਇਤ ਕਰਦਿਆਂ ਕਿਹਾ ਕਿ ਅੱਜ ਉਹ ਵੀ ਮੋਰਚੇ ਵਿੱਚ ਦਿਨ ਭਰ ਭੁੱਖੀਆਂ ਰਹਿਣਗੀਆਂ। ਕੋਈ ਚੁੱਲ੍ਹਾ ਨਹੀਂ ਜਗਾਇਆ ਜਾਵੇਗਾ । ਅੱਜ ਨੇੜੇ ਦੇ ਪਿੰਡਾਂ ਤੋਂ ਲੰਗਰ ਨਹੀਂ ਮੰਗਵਾਇਆ ਜਾਵੇਗਾ, ਜੋ ਵੀ ਆਵੇਗਾ ਵਾਪਸ ਭੇਜ ਦਿੱਤਾ ਜਾਵੇਗਾ ।
Punjab Bani 10 December,2024
ਕਿਸਾਨ ਨੇਤਾ ਜਗਜੀਤ ਡੱਲੇਵਾਲ ਦੇ ਨਾਲ ਸਾਰੇ ਕਿਸਾਨ ਬੈਠਣਗੇ ਅੱਜ ਭੁੱਖ ਹੜਤਾਲ `ਤੇ ਅਤੇ ਨਹੀਂ ਬਣੇਗਾ ਲੰਗਰ
ਕਿਸਾਨ ਨੇਤਾ ਜਗਜੀਤ ਡੱਲੇਵਾਲ ਦੇ ਨਾਲ ਸਾਰੇ ਕਿਸਾਨ ਬੈਠਣਗੇ ਅੱਜ ਭੁੱਖ ਹੜਤਾਲ `ਤੇ ਅਤੇ ਨਹੀਂ ਬਣੇਗਾ ਲੰਗਰ ਚੰਡੀਗੜ੍ਹ : ਖਨੌਰੀ ਬਾਰਡਰ `ਤੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ `ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ । ਡੱਲੇਵਾਲ ਪਿਛਲੇ 14 ਦਿਨਾਂ ਤੋਂ ਮਰਨ ਵਰਤ `ਤੇ ਹਨ ਅਤੇ ਹੁਣ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਹੁਣ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਅੱਜ 10 ਦਸੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ’ਤੇ ਬੈਠੇ ਹੋਣ ਦੇ 15 ਦਿਨ ਪੂਰੇ ਹੋ ਰਹੇ ਹਨ। ਜਿਸ ਦੇ ਚੱਲਦੇ ਖਨੌਰੀ ਮੋਰਚੇ ’ਤੇ ਕਿਸੇ ਵੀ ਚੁੱਲ੍ਹੇ ’ਚ ਅੱਗ ਨਹੀਂ ਬਲੇਗੀ । ਯਾਨੀ ਕਿ ਅੱਜ ਸਾਰੇ ਕਿਸਾਨ ਭੁੱਖ ਹੜਤਾਲ ’ਤੇ ਬੈਠਣਗੇ । ਜਿਕਰਯੋਗ ਹੈ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਉਸ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ ਹੈ। ਇਸ ਕਾਰਨ ਉਹ ਹੁਣ ਸਟੇਜ ਤੋਂ ਸੰਬੋਧਨ ਨਹੀਂ ਕਰ ਪਾ ਰਹੇ ਹਨ । ਡਾਕਟਰ ਸਵੈਮਾਨ ਦੀ ਟੀਮ ਵੱਲੋਂ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ ।
Punjab Bani 10 December,2024
ਹੈਡ ਆਫਿਸ ਪਾਵਰਕਾਮ ਦੇ ਕਰਮਚਾਰੀ ਅਤੇ ਅਧਿਕਾਰੀਆਂ ਕੀਤਾ ਸਾਂਝੇ ਤੌਰ ਤੇ ਚੰਡੀਗੜ ਬਿਜਲੀ ਨਿਗਮ ਨੂੰ ਪਾ੍ਰਈਵੇਟ ਹੱਥਾਂ ਵਿੱਚ ਦੇਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ
ਹੈਡ ਆਫਿਸ ਪਾਵਰਕਾਮ ਦੇ ਕਰਮਚਾਰੀ ਅਤੇ ਅਧਿਕਾਰੀਆਂ ਕੀਤਾ ਸਾਂਝੇ ਤੌਰ ਤੇ ਚੰਡੀਗੜ ਬਿਜਲੀ ਨਿਗਮ ਨੂੰ ਪਾ੍ਰਈਵੇਟ ਹੱਥਾਂ ਵਿੱਚ ਦੇਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਮਾਲ ਰੋਡ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਵਿਖ ਪੀ. ਐਸ. ਪੀ. ਸੀ. ਐਲ. ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਸਾਂਝੇ ਤੌਰ ਤੇ ਅੱਜ ਮੁੱਖ ਦਫਤਰ ਦੇ ਸਾਹਮਣੇ ਚੰਡੀਗੜ ਬਿਜਲੀ ਨਿਗਮ ਨੂੰ ਕੇਂਦਰ ਸਰਕਾਰ ਵੱਲੋ ਪ੍ਰਾਈਵੇਟ ਹੱਥਾਂ ਵਿੱਚ ਸੌਪਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਅੱਜ ਦੇ ਰੋਸ ਪ੍ਰਦਰਸਨ ਵਿੱਚ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਐਸ਼ੋਸੀਏਸ਼ਨ ਆਫ ਜੇ. ਈਜ਼, ਐਮ. ਐਸ. ਯੂ. ਅਤੇ ਇੰਜੀਨੀਅਰ ਐਸ਼ੋਸ਼ੀਏਸ਼ਨ ਵੱਲੋ ਸਮੂਲੀਅਤ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ, ਇੰਜ. ਹਰਮਨ, ਇੰਜੀਨੀਅਰ ਐਸ਼ੋਸੀਏਸ਼ਨ ਦੇ ਚੀਫ ਪੈਟਰਨ ਇੰਜ: ਪਦਮਜੀਤ ਸਿੰਘ ਅਤੇ ਜਨਰਲ ਸਕੱਤਰ ਇੰਜ: ਅਜੈਪਾਲ ਸਿੰਘ ਅਟਵਾਲ ਵੱਲੋ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋ ਅਜਿਹੇ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਸਰਾਸਰ ਗਲਤ ਹੈ ਜਿਹੜਾ ਅਦਾਰਾ ਪਿਛਲੇ ਕਈ ਸਾਲਾਂ ਤੋ ਮੁਨਾਫੇ ਵਿੱਚ ਚੱਲ ਰਿਹਾ ਹੈ । ਬਿਜਲੀ ਨਿਗਮ ਚੰਡੀਗੜ ਦੇ ਕਰਮਚਾਰੀ 6 ਦਸੰਬਰ ਤੋ ਲਗਾਤਾਰ ਸੈਕਟਰ 17 ਚੰਡੀਗੜ ਵਿਖੇ ਹੜਤਾਲ ਤੇ ਬੈਠੇ ਹਨ ਅਤੇ ਸਰਕਾਰ ਵੱਲੋ ਉਹਨਾਂ ਦੀ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ । ਜੱਥੇਬੰਦੀਆਂ ਵੱਲੋ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਤੁਰੰਤ ਇਸ ਨਾਦਰਸ਼ਾਹੀ ਫੈਸਲੇ ਨੂੰ ਨਾ ਬਦਲਿਆਂ ਗਿਆ ਤਾਂ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਚੰਡੀਗੜ ਬਿਜਲੀ ਨਿਗਮ ਦੇ ਕਾਮਿਆਂ ਦੇ ਸਮਰਥਨ ਵਿੱਚ ਸੜਕਾਂ ਤੇ ਉਤਰਣ ਲਈ ਮਜ਼ਬੂਰ ਹੋਣਗੇ । ਰੋਸ ਰੈਲੀ ਨੂੰ ਹੋਰਨਾਂ ਤੋ ਇਲਾਵਾ ਸ੍ਰੀ ਅਵਤਾਰ ਸਿੰਘ ਕੈਂਥ, ਇੰਜ:ਅਜੈਪਾਲ ਸਿੰਘ ਅਟਵਾਲ, ਇੰਜ: ਹਰਮਨ, ਗੁਰਵਿੰਦਰ ਸਿੰਘ ਗੁਰੂ, ਸ੍ਰੀ ਰਾਜਵੰਤ ਸਿੰਘ, ਸ੍ਰੀ ਰੋਹਿਤ ਕੁਮਾਰ, ਸ੍ਰੀ ਮਨੀਸ਼ ਕੁਮਾਰ, ਸ੍ਰੀ ਮਨਜੀਤ ਸਿੰਘ, ਸ੍ਰੀ ਰਜਿੰਦਰਪਾਲ ਅਤੇ ਸ੍ਰੀ ਸ਼ਵਿੰਦਰ ਸਿੰਘ ਵੱਲੋ ਵੀ ਸੰਬੋਧਿਤ ਕੀਤਾ ਗਿਆ ।
Punjab Bani 09 December,2024
ਨੌਕਰੀ ਤੋਂ ਕੱਢੇ ਹੋਏ ਮੀਟਰ ਰੀਡਰਾਂ ਨੂੰ ਨੌਕਰੀਆਂ ਤੇ ਦੋਬਾਰਾ ਜੁਆਇੰਨ ਕਰਵਾਈ ਜਾਵੇ ਅਤੇ ਬਾਕਾਇਆ ਤਨਖਾਹਾਂ ਦਾ ਭੁਗਤਾਨ ਕੀਤਾ ਜਾਵੇ : ਗੁਰਜੀਤ ਸਿੰਘ ਅਤੇ ਸਟਾਲਿਨਜੀਤ ਸਿੰਘ
ਨੌਕਰੀ ਤੋਂ ਕੱਢੇ ਹੋਏ ਮੀਟਰ ਰੀਡਰਾਂ ਨੂੰ ਨੌਕਰੀਆਂ ਤੇ ਦੋਬਾਰਾ ਜੁਆਇੰਨ ਕਰਵਾਈ ਜਾਵੇ ਅਤੇ ਬਾਕਾਇਆ ਤਨਖਾਹਾਂ ਦਾ ਭੁਗਤਾਨ ਕੀਤਾ ਜਾਵੇ : ਗੁਰਜੀਤ ਸਿੰਘ ਅਤੇ ਸਟਾਲਿਨਜੀਤ ਸਿੰਘ ਚੰਡੀਗੜ੍ਹ : ਪਾਵਰਕਾਮ ਬਿਜਲੀ ਬੋਰਡ ਵਿਭਾਗ ਵੱਲੋਂ ਪ੍ਰਾਈਵੇਟ ਕੰਪਨੀ ਦੇ ਜਰੀਏ ਮੀਟਰ ਰੀਡਿੰਗ ਲੈਣ ਲਈ ਵੱਖ ਵੱਖ ਜਿਲ੍ਹਿਆਂ ਵਿੱਚ ਕੰਪਨੀ ਨੇ ਬਤੌਰ ਸਕਿਊਰਟੀ ਨੌਜਵਾਨਾਂ ਤੋਂ 15 ਹਜਾਰ ਰੁਪਏ ਲੈਣ ਤੋਂ ਬਾਅਦ ਡਿਊਟੀ ਜੁਆਇੰਨ ਕਰਵਾਈ ਪ੍ਰੰਤੂ ਰੱਖੇ ਕੱਚੇ ਮੁਲਾਜਮ 5 ਮਹੀਨਿਆਂ ਦੀ ਤਨਖਾਹ ਲੈਣ ਲਈ ਜਿੱਥੇ ਹਾੜੇ ਕੱਢ ਰਹੇ ਹਨ ਉੱਥੇ ਹੀ ਵਾਅਦੇ ਤੋਂ ਭੱਜੀ ਕੰਪਨੀ ਦੀ ਥਾਂ ਤੇ ਨਵੀਂ ਆਈ ਕੰਪਨੀ ਨੇ ਵੀ ਤਿੰਨ ਮਹੀਨਿਆਂ ਦੀ ਤਨਖਾਹ ਦੇਣ ਦੀ ਬਜਾਏ ਕੁਝ ਮੀਟਰ ਰੀਡਰਾਂ ਨੂੰ ਡਿਊਟੀ ਤੋਂ ਨਵੀਂ ਕੰਪਨੀ ਵੱਲੋਂ ਬਰਖਾਸਤ ਕੀਤਾ ਗਿਆ ਹੈ ਇਸੇ ਕਰਕੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਫਰੀਦਕੋਟ, ਮੋਗਾ, ਮੁਕਤਸਰ ਆਦਿ ਜਿਲ੍ਹਿਆਂ ਵਿਚੋਂ ਇਕੱਠੇ ਹੋਏ ਮੀਟਰ ਰੀਡਰ ਨੌਜਵਾਨਾਂ ਨੇ ਪ੍ਰਸਾਸਨ ਪਾਸੋ ਪ੍ਰਾਈਵੇਟ ਕੰਪਨੀਆਂ ਖਿਲਾਫ ਯੋਗ ਕਾਰਵਾਈ ਅਤੇ ਸਕਿਊਰਟੀ ਦੀ ਰਕਮ ਸਮੇਤ 8 ਮਹੀਨਿਆਂ ਦੀ ਤਨਖਾਹ ਦਿਵਾਉਣ ਦੀ ਮੰਗ ਕੀਤੀ ਹੈ । ਉਕਤ ਮਾਮਲੇ ਨੂੰ ਲੈ ਕੇ ਗੁਰਜੀਤ ਸਿੰਘ, ਸਟਾਲਿਨਜੀਤ ਸਿੰਘ ਅਤੇ ਲਖਬੀਰ ਸਿੰਘ ਨੇ ਕਿਹਾ ਕਿ ਕੋਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਦੁਕਾਨਾਂ ਅਤੇ ਘਰਾਂ ਦੇ ਮੀਟਰਾਂ ਦੀ ਰੀਡਿੰਗ ਲੈਣ ਲਈ 100 ਤੋਂ ਵੱਧ ਨੌਜਵਾਨ ਰੱਖੇ ਗਏ ਸਨ ਜਿਨ੍ਹਾਂ ਤੋਂ ਬਤੋਰ ਸਿਕਉਰਿਟੀ 15-15 ਹਜਾਰ ਰੁਪਏ ਕੰਪਨੀ ਅਧਿਕਾਰੀਆਂ ਨੇ ਲਏ ਪਰ ਹੁਣ ਜਦੋ ਕੰਪਨੀ ਠੇਕੇ ਖਤਮ ਹੋਣ ਤੇ ਕੰਮਕਾਜ ਛੱਡ ਕੇ ਜਾ ਚੁੱਕੀ ਹੈ ਤਾਂ ਸਕਿਉਰਟੀ ਦੀ ਰਕਮ ਵਾਪਸ ਦੇਣ ਦੀ ਬਜਾਏ ਇੱਧਰ ਉੱਧਰ ਦੀਆਂ ਗੱਲਾ ਕਰਕੇ ਬੁਤਾ ਸਾਰ ਰਹੀ ਹੈ, ਹੋਰ ਤਾਂ ਹੋਰ 5 ਮਹੀਨਿਆਂ ਦੀ ਰਹਿੰਦੀ ਤਨਖਾਹ ਦੇਣ ਤੋਂ ਵੀ ਕੰਪਨੀ ਸਰੇਆਮ ਭੱਜ ਰਹੀ ਹੈ, ਜਿਸ ਕਰਕੇ ਆਰਥਿਕ ਤੰਗੀਆਂ ਨਾਲ ਜੂਝ ਰਹੇ ਨੌਜਵਾਨ ਹਾੜੇ ਕੱਢਣ ਲਈ ਮਜਬੂਰ ਹਨ । ਪਹਿਲਾਂ ਪ੍ਰਾਈਵੇਟ ਕੰਪਨੀ ਦੇ ਭੱਜਣ ਤੋਂ ਬਾਅਦ ਦੂਜੀ ਆਈ ਕੰਪਨੀ ਫਲੋਇੰਟ ਗਾਇਡ ਨੇ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਨੌਜਵਾਨਾਂ ਨੂੰ ਤਨਖਾਹ ਨਹੀ ਦਿੱਤੀ । ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਬੰਧਿਤ ਵਿਭਾਗ ਸਮੇਤ ਪ੍ਰਸਾਸਨਿਕ ਅਧਿਕਾਰੀਆਂ ਨੇ ਮਸਲੇ ਦਾ ਹੱਲ ਨਾ ਕੀਤਾ ਤਾਂ ਮਜਬੂਰਨ ਸਾਰੇ ਨੌਜਵਾਨ ਇਕੋ ਸਮੇਂ ਤੇ ਕੰਮ ਬੰਦ ਕਰਕੇ ਧਰਨੇ 'ਤੇ ਬੈਠਣ ਲਈ ਮਜਬੂਰ ਹੋ ਜਾਣਗੇ । ਉਹਨਾਂ ਨੇ ਅੱਗੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਨਿਗੁਣੀਆਂ ਤਨਖਾਹਾਂ ਦੇ ਕੇ ਨੌਜਵਾਨਾਂ ਦਾ ਆਰਥਿਕ ਸੋਸਣ ਕੀਤਾ ਜਾਂਦਾ ਹੈ ਪਰ ਪੰਜਾਬ ਅੰਦਰ-ਬਿਨ੍ਹਾਂ ਤਨਖਾਹ ਦਿੱਤੇ ਹੀ ਕੰਪਨੀਆਂ ਬੇਰੁਜਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਨਾਲ ਧੱਕਾ ਕਰ ਰਹੀਆਂ ਹਨ, ਇੱਕ ਪਾਸੇ ਸੂਬਾ ਸਰਕਾਰ ਦੇ ਮੁੱਖ ਮੰਤਰੀ ਘਰ ਘਰ ਨੌਕਰੀ ਦੇ ਦਾਅਵੇ ਕਰਦੇ ਨਹੀ ਥੱਕਦੇ ਤੇ ਦੂਜੇ ਪਾਸੇ ਬੇਰੁਜਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਠੱਗੀ ਦਾ ਸਿਕਾਰ ਹੋ ਰਹੇ ਹਨ। ਸਾਡੀ ਤਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਸਾਡੀਆਂ ਨੌਕਰੀਆਂ ਤੇ ਸਾਨੂੰ ਦੋਬਾਰਾ ਜੁਆਇੰਨ ਕਰਵਾਈ ਜਾਵੇ ਅਤੇ ਬਾਕਾਇਆ ਤਨਖਾਹਾਂ ਦਾ ਭੁਗਤਾਨ ਕੀਤਾ ਜਾਵੇ ।
Punjab Bani 09 December,2024
ਡਾਕਟਰੀ ਚੈਕਅਪ ਦੌਰਾਨ ਲੱਗਿਆ ਪਤਾ ਜਗਜੀਤ ਸਿੰਘ ਡੱਲੇਵਾਲ ਦੀਆਂ ਕਿਡਨੀਆਂ ਹੋ ਰਹੀਆਂ ਨੇ ਖਰਾਬ
ਡਾਕਟਰੀ ਚੈਕਅਪ ਦੌਰਾਨ ਲੱਗਿਆ ਪਤਾ ਜਗਜੀਤ ਸਿੰਘ ਡੱਲੇਵਾਲ ਦੀਆਂ ਕਿਡਨੀਆਂ ਹੋ ਰਹੀਆਂ ਨੇ ਖਰਾਬ ਸੰਗਰੂਰ : ਪੰਜਾਬ ਦੇ ਖਨੌਰੀ ਬਾਰਡਰ `ਤੇ ਮਰਨ ਵਰਤ `ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਦੀ ਟੀਮ ਤੋਂ ਹੀ ਪਤਾ ਲੱਗਿਆ ਕਿ ਪਾਣੀ ਦੀ ਘਾਟ ਕਾਰਨ ਉਹਨਾਂ ਦੀਆਂ ਕਿਡਨੀਆਂ `ਤੇ ਅਸਰ ਪੈ ਰਿਹਾ ਹੈ । ਕਿਡਨੀ ਦੂਸਰੀ ਸਟੇਜ ਵਿੱਚ ਚਲੀ ਗਈ ਹੈ। ਉਹਨਾਂ ਦਾ ਭਾਰ ਵੀ 8 ਕਿਲੋ ਤੋਂ ਜਿਆਦਾ ਘਟ ਚੁੱਕਿਆ ਹੈ।ਮਰਨ ਵਰਤ ਦੇ ਅੱਜ ਬਾਰਵੇਂ ਦਿਨ ਭਾਵੇਂ ਕੁਝ ਬੀ. ਪੀ. ਵੀ ਵਧਿਆ ਹੋਇਆ ਸੀ ਪਰ ਸਰੀਰ ਦੇ ਅੰਦਰੂਨੀ ਹਿੱਸਿਆਂ `ਤੇ ਖੁਰਾਕ ਨਾ ਲੈਣ ਕਾਰਨ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਡੱਲੇਵਾਲ ਜੀ ਚੜਦੀ ਕਲਾ ਵਿੱਚ ਹਨ ਪਰ ਫਿਰ ਵੀ ਵੱਡੀ ਉਮਰ ਅਤੇ 12 ਦਿਨਾਂ ਦੇ ਵਰਤ ਕਰਨ ਸਰੀਰ ਕਮਜ਼ੋਰ ਹੋ ਰਿਹਾ ਹੈ।
Punjab Bani 07 December,2024
ਅੱਜ ਦਿੱਲੀ ਵੱਲ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ ਕਿਸਾਨਾਂ ਦਾ ਜੱਥਾ ਦੁਪਹਿਰ ਦੇ ਇਕ ਵਜੇ
ਅੱਜ ਦਿੱਲੀ ਵੱਲ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ ਕਿਸਾਨਾਂ ਦਾ ਜੱਥਾ ਦੁਪਹਿਰ ਦੇ ਇਕ ਵਜੇ ਚੰਡੀਗੜ੍ਹ : ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ ਤੋਂ ਅੱਜ ਕਿਸਾਨ ਦਿੱਲੀ ਲਈ ਦੁਪਹਿਰ ਦੇ ਇਕ ਵਜੇ ਰਵਾਨਾ ਹੋਣਗੇ । ਹਾਲਾਂਕਿ ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾ ਸਕਣਗੇ। ਅਜੇ ਤੱਕ ਕਿਸਾਨਾਂ ਨੂੰ ਕੋਈ ਮਨਜ਼ੂਰੀ ਨਹੀਂ ਮਿਲੀ ਹੈ, ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅੱਜ 101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ। ਦੂਜੇ ਪਾਸੇ ਹਰਿਆਣਾ ਅਤੇ ਪੰਜਾਬ ਪੁਲਸ ਇਸ ਸਬੰਧੀ ਅਲਰਟ `ਤੇ ਹੈ। ਸ਼ੰਭੂ ਸਰਹੱਦ `ਤੇ ਸੁਰੱਖਿਆ ਵਧਾਉਣ ਦੇ ਚਲਦਿਆਂ ਨਵੀਂ ਬੈਰੀਕੇਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਨੈੱਟ, ਕੈਮਰੇ ਅਤੇ ਲਾਊਡ ਸਪੀਕਰ ਵੀ ਲਗਾਏ ਗਏ ਹਨ । ਅੰਬਾਲਾ ਜਿ਼ਲ੍ਹੇ ਅਤੇ ਖਨੌਰੀ ਸਰਹੱਦ `ਤੇ ਧਾਰਾ 163 (ਪਹਿਲਾਂ ਧਾਰਾ 144) ਲਗਾਈ ਗਈ ਹੈ। ਅਜਿਹੇ `ਚ ਜੇਕਰ ਇੱਥੇ 5 ਜਾਂ 5 ਤੋਂ ਜਿ਼ਆਦਾ ਲੋਕ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ।
Punjab Bani 06 December,2024
ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਇਸ ਚਾਂਸਲਰ ਦਾ ਅਹੁਦਾ ਭਰੇ ਸੂਬਾ ਸਰਕਾਰ : ਕਰਮਚਾਰੀ ਸੰਘ
ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਇਸ ਚਾਂਸਲਰ ਦਾ ਅਹੁਦਾ ਭਰੇ ਸੂਬਾ ਸਰਕਾਰ : ਕਰਮਚਾਰੀ ਸੰਘ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਕਰਮਚਾਰੀਆਂ ਦੇ ਪੇਡਿੰਗ ਕੰਮਾਂ ਨੂੰ ਜਲਦ ਹੱਲ ਕਰਵਾਉਣ ਲਈ ਰਜਿਸਟਰਾਰ ਨੂੰ ਮੈਮੋਰੰਡਮ ਦਿੱਤਾ ਕਰਮਚਾਰੀ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਕੱਢਿਆਂ ਰੋਸ ਮਾਰਚ ਪਟਿਆਲਾ : ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਅਹਿਮ ਯੋਗਦਾਨ ਨਿਭਾ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਰੈਗੂਲਰ ਵਾਇਸ ਚਾਂਸਲਰ ਦਾ ਅਹੁਦਾ ਖਾਲੀ ਪਿਆ ਹੋਣ ਕਾਰਨ ਸੂਬਾ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ । ਪੰਜਾਬ ਸਰਕਾਰ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ । ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀ ਸੰਘ ਅ ਅਤੇ ੲ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਸੈਕੜੇ ਕਰਮਚਾਰੀਆਂ ਨੇ ਰੈਗੂਲਰ ਵਾਇਸ ਚਾਂਸਲਰ ਨਿਯੁਕਤ ਕਰਨ ਲਈ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ । ਕਰਮਚਾਰੀ ਸੰਘ ਦੇ ਆਗੂਆਂ ਨੇ ਕਿਹਾ ਕਿ ਰੈਗੂਲਰ ਵਾਇਸ ਚਾਂਸਲਰ ਨਾਂ ਹੋਣ ਦਾ ਘਾਟਾ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਸਹਿਣਾ ਪੈ ਰਿਹਾ ਹੈ। ਕਰਮਚਾਰੀਆਂ ਦੀਆਂ ਤਰੱਕੀਆਂ, ਕਰਮਚਾਰੀ ਰੈਗੂਲਰ ਕਰਨੇ, ਕਰਮਚਾਰੀਆਂ ਦੇ ਬਕਾਇਆ ਸਬੰਧੀ ਸਾਰੇ ਰੁਟੀਨ ਦੇ ਕੰਮ ਰੁਕੇ ਹੋਏ ਹਨ । ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨਾਲ ਮਤਰੇਈ ਮਾਂ ਵਾਂਗ ਸਲੂਕ ਕਰ ਰਹੀ ਹੈ । ਕਰਮਚਾਰੀ ਸੰਘ ਨੇ ਪੰਜਾਬ ਸਰਕਾਰ ਦੇ ਨਾਂਮ ਪੱਤਰ ਭੇਜਦੇ ਹੋਏ ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਇਸ ਚਾਂਸਲਰ ਨਿਯੁਕਤ ਕਰਨ ਦੀ ਮੰਗ ਕੀਤੀ ਅਤੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਪੰਜਾਬੀ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਸਹੀ ਢੰਗ ਨਾਲ ਪਾ ਸਕੇ । ਅੱਜ ਕਰਮਚਾਰੀ ਸੰਘ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਅਤੇ ਗੈਰ ਅਧਿਆਪਨ ਕਰਮਚਾਰੀਆਂ ਦੀਆਂ ਤਰੱਕੀਆਂ ਸਬੰਧੀ ਰਜਿਸਟਰਾਰ ਨੂੰ ਮੈਮੋਰੰਡਮ ਦਿੱਤਾ । ਅੱਜ ਦੇ ਰੋਸ ਮਾਰਚ ਦੋਰਾਨ ਕਰਮਚਾਰੀ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ, ਜਰਨਲ ਸਕੱਤਰ ਅਮਰਜੀਤ ਕੌਰ, ਸਹਾਇਕ ਸਕੱਤਰ ਤੇਜਿੰਦਰ ਸਿੰਘ, ਖਜਾਨਚੀ ਨਵਦੀਪ ਸਿੰਘ, ਪ੍ਰਚਾਰ ਸਕੱਤਰ ਉਂਕਾਰ ਸਿੰਘ ਬਾਦਲ, ਸਕੱਤਰ ਗੁਰਪ੍ਰੀਤ ਸਿੰਘ ਜੋਨੀ, ਕਰਨੈਲ ਸਿੰਘ, ਸੰਦੀਪ, ਗੁਰਪਿਆਰ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਰਹੇ ।
Punjab Bani 04 December,2024
ਇੰਡੀਠਾ ਗਠਜੋੜ ਨੇ ਅਡਾਨੀ ’ਤੇ ਲਗਾਏ ਦੋਸ਼ਾਂ ਦੇ ਮੁੱਦੇ ‘ਤੇ ਸੰਸਦ ਅੱਗੇ ਕੀਤਾ ਪ੍ਰਦਰਸ਼ਨ
ਇੰਡੀਠਾ ਗਠਜੋੜ ਨੇ ਅਡਾਨੀ ’ਤੇ ਲਗਾਏ ਦੋਸ਼ਾਂ ਦੇ ਮੁੱਦੇ ‘ਤੇ ਸੰਸਦ ਅੱਗੇ ਕੀਤਾ ਪ੍ਰਦਰਸ਼ਨ ਨਵੀਂ ਦਿੱਲੀ, 3 ਦਸੰਬਰ : ਲੋਕ ਸਭਾ ਐਲ. ਓ. ਪੀ. ਰਾਹੁਲ ਗਾਂਧੀ, ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ, ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਅਤੇ ਭਾਰਤ ਬਲਾਕ ਦੇ ਹੋਰ ਨੇਤਾਵਾਂ ਨੇ ਮੰਗਲਵਾਰ ਨੂੰ ਅਡਾਨੀ ’ਤੇ ਲਗਾਏ ਦੋਸ਼ਾਂ ਦੇ ਮੁੱਦੇ ‘ਤੇ ਸੰਸਦ ਅੱਗੇ ਪ੍ਰਦਰਸ਼ਨ ਕੀਤਾ । ਇਸ ਮੌਕੇ ਉਨ੍ਹਾਂ ਬੈਨਰਾਂ ਨਾਲ ਪਰਦਰਸ਼ਨ ਕਰਦਿਆਂ ਅਡਾਨੀ ਦੋਸ਼ਾਂ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਦੀ ਮੰਗ ਕਰਦੇ ਹੋਏ ਕਈ ਨਾਅਰੇ ਲਗਾਏ।ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਂਝਾ ਕਰਦਿਆਂ ਕਿਹਾ, “ਅੱਜ ਸੰਸਦ ਕੰਪਲੈਕਸ, ਮਕਰ ਦੁਆਰ ਵਿਖੇ ਵਿਰੋਧ ਪ੍ਰਦਰਸ਼ਨ ਸਵਾਲ ਪੁੱਛ ਰਹੇ ਹਨ: ਅਡਾਨੀ ਦੇ ਅਰਬਾਂ ਨਾਲ ਕਿਸਨੂੰ ਫਾਇਦਾ ਹੋਵੇਗਾ, ਮੋਦੀ ਜੀ? ‘‘ਪ੍ਰਧਾਨ ਮੰਤਰੀ ਦੀ ਚੁੱਪ ਬਹੁਤ ਕੁਝ ਬੋਲਦੀ ਹੈ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਇੰਡੀਆ ਬਲਾਕ ਦੇ ਆਗੂਆਂ ਦਾ ਇਹ ਵਿਰੋਧ ਵਿਰੋਧੀ ਧਿਰ ਵੱਲੋਂ ਪਿਛਲੇ 6 ਦਿਨਾਂ ਤੋਂ ਸੰਸਦ ’ਚ ਕੀਤੇ ਜਾ ਰਹੇ ਵਿਰੋਧ ਦਾ ਅੰਤ ਹੈ। ਉਨ੍ਹਾਂ ਕਿਹਾ ਕਿ ਹੁਣ ਤੋਂ ਵਿਰੋਧੀ ਧਿਰ ਸੰਸਦ ਦੀ ਕਾਰਵਾਈ ਵਿੱਚ ਸਹਿਯੋਗ ਕਰੇਗੀ । ਉਨ੍ਹਾਂ ਕਿਹਾ ਕਿ ਅਸੀਂ ਇੱਥੇ ਲੋਕ ਪੱਖੀ ਮੁੱਦੇ ਉਠਾਉਣ ਲਈ ਆਏ ਹਾਂ ਅਤੇ ਵਿਰੋਧ ਦੇ ਨਵੇਂ ਮਾਡਲਾਂ ਨਾਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਅਡਾਨੀ ਮੁੱਦੇ ’ਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਅਤੇ ਹਿੰਸਾ ਦੇ ਵਿਚਕਾਰ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਸੰਸਦ ਦੀ ਕਾਰਵਾਈ ਠੱਪ ਰਹੀ। ਮਨੀਪੁਰ ਅਤੇ ਸੰਭਲ ਵਿੱਚ ਸੋਮਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ ।
Punjab Bani 03 December,2024
ਅਪ੍ਰੈਂਟਸ਼ਿਪਾਂ ਨੇ ਧਰਨੇ ਨੂੰ ਜਾਰੀ ਰਖਦਿਆਂ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਅਪ੍ਰੈਂਟਸ਼ਿਪਾਂ ਨੇ ਧਰਨੇ ਨੂੰ ਜਾਰੀ ਰਖਦਿਆਂ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਮੰਗਾਂ ਨੂੰ ਲੈ ਕੇ ਜਤਾਇਆ ਰੋਸ਼ ਪਟਿਆਲਾ : ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਪਾਵਰਕਾਮ ਅਪ੍ਰੇਂਟਸ਼ਿਪ ਯੂਨੀਅਨ 1500 ਵਲੋ ਆਪਣੀਆਂ ਨੌਕਰੀਆਂ ਨੂੰ ਲੈ ਕੇ ਅੱਜ ਵੀ ਜੋਰਦਾਰ ਧਰਨਾ ਦੇ ਕ ੇ ਨਾਅਰੇਬਾਜ਼ੀ ਕੀਤੀ ਗਈ ਤੇ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਨੌਕਰੀਆਂ ਨਹੀ ਮਿਲਦੀਆਂ, ਉਦੋ ਤੱਕ ਸੰਘਰਸ਼ ਜਾਰੀ ਰਹੇਗਾ । ਇਸ ਮੌਕੇ ਸੂਬਾ ਪ੍ਰਧਾਨ ਗੁਰਮੀਤ, ਉਪ ਪ੍ਰਧਾਨ ਮਦਨ ਕੰਬੋਜ, ਮੁੱਖ ਬੁਲਾਰਾ ਅਤੇ ਕੈਸ਼ੀਅਰ ਮਨਪ੍ਰੀਤ ਸਿੰਘ ਕੰਬੋਜ ਸਕੱਤਰ ਗੁਰਪ੍ਰੀਤ ਸਿੰਘ ਸਲਾਹਕਾਰ ਸਤਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਦਿੱਤੇ ਜਾ ਰਹੇ ਧਰਨੇ ਦਾ ਮੁੱਖ ਕਾਰਨ ਪਾਵਰਕਾਮ ਚਿ 5500 ਸਹਾਇਕ ਲਾਈਨਮੈਨਾਂ ਦੀ ਭਰਤੀ ਕਰਵਾਉਣਾ ਹੈ ਪਰ ਪਾਵਰਕਾਮ ਮੈਨੇਜਮੈਂਟ ਵਲੋਂ ਅਜਿਹਾ ਨਾ ਕਰਨ ਕਰਕੇ ਉਨ੍ਹਾਂ ਵਲੋਂ 25 ਨਵੰਬਰ ਤੋਂ ਧਰਨਾ ਜਾਰੀ ਹੈ । ਇਸ ਮੌਕੇ ਧਰਨੇ ਵਿੱਚ ਮੌਜੂਦ ਮੁੱਖ ਬੁਲਾਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਦੇ ਵੱਲੋਂ 9 ਦਸੰਬਰ ਚੰਡੀਗੜ੍ਹ ਗੈਸਟ ਹਾਊਸ ਵਿਖੇ ਬਿਜਲੀ ਮੰਤਰੀ ਦੀ ਅਗਵਾਈ ਵਿੱਚ ਪੈਨਲ ਮੀਟਿੰਗ ਕਰਵਾਈ ਜਾਵੇਗੀ । ਉਨਾਂ ਦੱਸਿਆ ਉਹ ਕਾਫੀ ਲੰਬੇ ਸਮੇਂ ਤੋਂ ਸਰਕਾਰੀ ਆਈ. ਟੀ. ਆਈ. ਰਾਹੀਂ ਆਈ. ਟੀ. ਆਈ. ਕੀਤੀ ਸੀ ਤੇ ਪਹਿਲੀ ਵਾਰ ਪੇਪਰ ਰਾਹੀਂ ਅਪ੍ਰੇਂਟਸ਼ਿਪ ਕਰਨ ਦਾ ਮੌਕਾ ਮਿਲਿਆ ਸੀ ਜੋ ਅਪਰੈਂਟਸ਼ਿਪ ਸੈਸ਼ਨ 2022 -2023 ਟ੍ਰੇਨਿੰਗ ਖਤਮ ਹੋ ਗਈ ਹੈ ਤੇ ਹੁਣ ਸਾਡੇ ਸਾਥੀਆਂ ਦੀ ਉਮਰ ਸੀਮਾ ਖਤਮ ਹੋਣ ਦੇ ਕੰਢੇ ਹੈ, ਜਿਨ੍ਹਾਂ ਦੀ ਚਿੰਤਾ ਕਰਦਿਆਂ ਜਥੇਬੰਦੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤੇ ਸਰਕਾਰ ਇਨ੍ਹਾਂ ਨੂੰ ਉਮਰ ਸੀਮਾ ਖਤਮ ਹੋਣ ਤੋਂ ਪਹਿਲਾਂ ਭਰਤੀ ਕਰੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹਨ ਤਾਂ ਜਥੇਬੰਦੀ ਵਲੋਂ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।
Punjab Bani 03 December,2024
3 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੇ ਵਿਰੋਧ ਦੀਆਂ ਤਿਆਰੀਆਂ ਮੁਕੰਮਲ : ਕੌਮੀ ਇਨਸਾਫ ਮੋਰਚਾ
3 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੇ ਵਿਰੋਧ ਦੀਆਂ ਤਿਆਰੀਆਂ ਮੁਕੰਮਲ : ਕੌਮੀ ਇਨਸਾਫ ਮੋਰਚਾ ਬਠਿੰਡਾ : ਅੱਜ ਤਾਲਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਦੀ ਮੀਟਿੰਗ ਮੋਰਚੇ ਵਾਲੇ ਸਥਾਨ ਤੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ,ਬਾਪੂ ਗੁਰਚਰਨ ਸਿੰਘ ਜੀ ਦੀ ਅਗਵਾਈ ਵਿੱਚ ਹੋਈ,ਮੀਟਿੰਗ ਵਿੱਚ ਕਾਲਾ ਝਾੜ ਸਾਹਬ, ਸੁੱਖ ਗਿਲ਼ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਮੀਟਿੰਗ ਵਿੱਚ 3 ਦਸੰਬਰ ਨੂੰ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਦੌਰਾਨ ਰੋਸ ਪ੍ਰਗਟ ਕਰਨ ਬਾਰੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ । ਮੋਰਚੇ ਨੇ ਇਹ ਵੀ ਸਪੱਸ਼ਟ ਕੀਤਾ ਕੇ ਦੋ ਸਾਲਾਂ ਤੋਂ ਕੌਮੀ ਇਨਸਾਫ ਮੋਰਚਾ ਮੁਹਾਲੀ ਚੰਡੀਗੜ੍ਹ ਸਰਹੱਦ ਤੇ ਲੱਗਿਆ ਹੋਇਆ ਹੈ । ਇਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਪਿਛਲੇ 8 ਮਹੀਨਿਆਂ ਤੋਂ ਕਿਸਾਨ ਮੋਰਚਾ ਚੱਲ ਰਿਹਾ ਹੈ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ, ਅਸੀਂ ਸਮਝਦੇ ਹਾਂ ਕਿ ਚੰਡੀਗੜ੍ਹ ਪੰਜਾਬ ਦੀ ਧਰਤੀ ਹੈ,ਇਸ ਧਰਤੀ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਭਲਵਾਨੀ ਗੇੜੇ ਨਈ ਮਾਰਨੇ ਚਾਈਦੇ,ਪ੍ਰਧਾਨ ਮੰਤਰੀ ਨੂੰ ਕੌਮੀ ਇਨਸਾਫ ਮੋਰਚੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਪੰਜਾਬ ਆਉਣਾ ਚਾਈਦਾ ਹੈ ਤਾਂ ਕੇ ਅਸੀਂ ਵੀ ਸਵਾਗਤ ਕਰ ਸਕੀਏ,ਮੋਰਚਾ ਆਗੂਆਂ ਨੇ ਇਹ ਵੀ ਕਿਹਾ ਕੇ ਅਸੀਂ ਕੋਈ ਰਸਤਾ ਨਈ ਰੋਕਾਂਗੇ, ਟਰੈਫਿਕ ਵਿੱਚ ਕੋਈ ਵਿਗਨ ਨਈ ਪਾਵਾਂਗੇ ਸਿਰਫ ਸੜਕ ਦੇ ਇੱਕ ਕਿਨਾਰੇ ’ਤੇ ਖੜ ਕੇ ਰੋਸ ਪ੍ਰਗਟ ਕਰਾਂਗੇ । ਉਹਨਾਂ ਪ੍ਰਸ਼ਾਸ਼ਨ ਨੂੰ ਵੀ ਕਿਹਾ ਕੇ ਸਾਡੇ ਸ਼ਾਂਤਮਈ ਰੋਸ ਪ੍ਰਗਟ ਕਰਨ ਦੇ ਅਧਿਕਾਰ ਦਾ ਵਿਰੋਧ ਪ੍ਰਗਟ ਨਾ ਕਰਨ,ਮੋਰਚੇ ਵੱਲੋਂ 3 ਦਿਸੰਬਰ ਨੂੰ ਸਵੇਰੇ 10 ਵਜੇ ਤੋਂ ਆਈਸ਼ਰ ਚੌਕ ਵਿੱਚ ਇੱਕ ਪਾਸੇ ਖੜ ਕੇ ਕਾਲੇ ਝੰਡੇ ਅਤੇ ਤਖਤੀਆਂ ਫੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾਵੇਗਾ । ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ 3 ਦਸੰਬਰ ਦੇ ਪ੍ਰਧਾਨ ਮੰਤਰੀ ਦੀ ਚੰਡੀਗੜ ਫੇਰੀ ਤੇ “ਮੋਦੀ ਗੋ ਬੈਕ” ਦੇ ਨਾਅਰੇ ਲਾਕੇ ਸ਼ਾਂਤ ਮਈ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਮੀਟਿੰਗ ਵਿੱਚ ਪੱਪੀ ਖਰੜ,ਪੀ ਐਸ ਗਿੱਲ,ਬਲਜੀਤ ਸਿੰਘ ਰੁੜਕੀ,ਮੇਵਾ ਘੜੂੰਆਂ,ਜਗਤਾਰ ਕੁੰਬੜਾਂ,ਲਖਮੀਰ ਨਿਹੰਗ ਕੁੰਬੜਾਂ,ਕਰਨੈਲ ਸਿੰਘ ਪਾਤੜਾਂ, ਜੀਤ ਸਿੰਘ, ਸਾਹਬ ਆਈ. ਟੀ .ਸੈਲ, ਬਾਬਾ ਬਿੱਲਾ ਨਿਹੰਗ ਸਿੰਘ,ਬਾਬਾ ਪਵਨਦੀਪ ਸਿੰਘ,ਗੁੱਜਰ ਤੋਤੇਵਾਲ,ਗੋਰਾ ਤਖਾਨਬੱਦ,ਪਾਲ ਯੂਪੀ,ਮੱਖਣ ਸਿੰਘ ਮਾਨਸਾ,ਬਾਪੂ ਲਾਭ ਸਿੰਘ ਹਾਜਰ ਸਨ ।
Punjab Bani 02 December,2024
ਖਨੋਰੀ ਸਰਹੱਦ `ਤੇ ਮਰਨ ਵਰਤ ਦੇ ਚੌਥੇ ਦਿਨ ਵਿਚ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ ਦਾ ਵਜ਼ਨ 5 ਕਿਲੋ ਘਟਿਆ
ਖਨੋਰੀ ਸਰਹੱਦ `ਤੇ ਮਰਨ ਵਰਤ ਦੇ ਚੌਥੇ ਦਿਨ ਵਿਚ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ ਦਾ ਵਜ਼ਨ 5 ਕਿਲੋ ਘਟਿਆ ਖਨੌਰੀ : ਕਿਸਾਨ ਆਗੂ ਸੁਖਜੀਤ ਸਿੰਘ ਦੀ ਖਨੋਰੀ ਸਰਹੱਦ `ਤੇ ਮਰਨ ਵਰਤ ਦੇ ਚੌਥੇ ਦਿਨ ਵਜ਼ਨ 5 ਕਿਲੋ ਘਟ ਗਿਆ ਹੈ । ਸੁਖਜੀਤ ਸਿੰਘ ਹਰਦੋਝੰਡੇ ਵਲੋਂ ਲਗਾਤਾਰ ਸਟੇਜ `ਤੇ ਵਿਰੋਧ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਵੱਲੋਂ ਕੁਝ ਸਮੇਂ ਬਾਅਦ ਸੁਖਜੀਤ ਸਿੰਘ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਹੁਣ ਐਂਬੂਲੈਂਸ ਹਰ ਸਮੇਂ ਸੁਖਜੀਤ ਸਿੰਘ ਦੇ ਨਾਲ ਰਹੇਗੀ ।ਦੱਸਣਯੋਗ ਹੈ ਕਿ ਹਰ ਕੁਝ ਕੁਝ ਘੰਟਿਆਂ ਬਾਅਦ ਡਾਕਟਰਾਂ ਵੱਲੋਂ ਬਲੱਡ ਪ੍ਰੈਸ਼ਰ, ਆਕਸੀਜਨ, ਸਰੀਰ ਦਾ ਭਾਰ ਅਤੇ ਸਰੀਰ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ । ਡਾਕਟਰਾਂ ਦੀ ਟੀਮ ਕਿਸਾਨਾਂ ਨੂੰ ਵੀ ਹਰ ਤਰ੍ਹਾਂ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ, ਮੁਫ਼ਤ ਦਵਾਈਆਂ ਦਾ ਲੰਗਰ ਵੀ ਲਗਾਇਆ ਗਿਆ ਹੈ। ਸਰਕਾਰੀ ਡਾਕਟਰਾਂ ਵੱਲੋਂ ਕੱਲ 28 ਨਵੰਬਰ ਨੂੰ ਅਤੇ ਅੱਜ 29 ਨਵੰਬਰ ਨੂੰ ਵੀ ਸਿਵਲ ਹਸਪਤਾਲ ਸੁਤਰਾਣਾ ਵੱਲੋਂ ਮੈਡੀਕਲ ਚੈਕਅੱਪ ਕੀਤਾ ਗਿਆ ।
Punjab Bani 29 November,2024
ਹੱਥਾਂ ‘ਚ ਤਖ਼ਤੀਆਂ ਫੜ ਪੰਜਾਬ ਕਾਂਗਰਸ ਸਾਂਸਦਾਂ ਨੇ ਲੋਕ ਸਭਾ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਹੱਥਾਂ ‘ਚ ਤਖ਼ਤੀਆਂ ਫੜ ਪੰਜਾਬ ਕਾਂਗਰਸ ਸਾਂਸਦਾਂ ਨੇ ਲੋਕ ਸਭਾ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਦਿੱਲੀ : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੋਕ ਸਭਾ ਵਿੱਚ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ । ਅੱਜ ਲੋਕ ਸਭਾ ਭਵਨ ਦੇ ਬਾਹਰ ਵੜਿੰਗ ਸਮੇਤ ਪਟਿਆਲਾ ਤੋਂ ਧਰਮਵੀਰ ਗਾਂਧੀ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਲੋਕ ਸਭਾ ਦੇ ਬਾਹਰ ਖੜ੍ਹੇ ਹੋ ਕੇ ਅਤੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਜਾ ਵੜਿੰਗ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਪੰਜਾਬ ਵਿੱਚੋਂ ਫ਼ਸਲਾਂ ਦੀ ਖ਼ਰੀਦ ਵਿੱਚ ਦੇਰੀ ਕਰ ਰਹੀ ਹੈ । ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ “ਦਸੰਬਰ 2021 ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਦੇ ਸਮੇਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਮੁਤਾਬਕ ਨਾ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ ਪੂਰੀ ਕੀਤੀ ਗਈ, ਨਾ ਅੰਦੋਲਨ ਦੌਰਾਨ ਦਰਜ ਕੀਤੇ ਗਏ ਕੇਸ ਵਾਪਸ ਲੈਣ ਦੀ ਗਰੰਟੀ ਪੂਰੀ ਹੋਈ ਅਤੇ ਨਾ ਹੀ ਲਖੀਮਪੁਰ ਖੀਰੀ ਕਾਂਡ ਦੇ ਪੀੜ੍ਹਤਾਂ ਨੂੰ ਨਿਆਂ ਮਿਲਿਆ ਹੈ । ਕਿਸਾਨਾਂ ਦੀਆਂ 12 ਦੇ ਕਰੀਬ ਰੱਖੀਆਂ ਗਈਆਂ ਮੰਗਾਂ ਵਿੱਚੋ ਇੱਕ ਵੀ ਪੂਰੀ ਨਾ ਕਰਨਾ ਭਾਜਪਾ ਦਾ ਕਿਸਾਨਾਂ ਪ੍ਰਤੀ ਅਨਿਆਂ ਅਤੇ ਸਿੱਧਾ ਧੱਕਾ ਹੈ। ਕਿਸਾਨੀ ਨਾਲ ਖੇਤਰੀ ਅਤੇ ਕੇਂਦਰ ਦੇ ਪੱਧਰ ਤੇ ਹੋ ਰਹੇ ਅਨਿਆਂ ਖਿਲਾਫ ਅੱਜ ਸੰਸਦ ਵਿੱਚ ਆਵਾਜ਼ ਉਠਾ ਕੇ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਤਾਕੀਦ ਕੀਤੀ ।
Punjab Bani 29 November,2024
ਅਧਿਆਪਕ/ਮੁਲਾਜ਼ਮ ਮਸਲੇ ਹੱਲ ਕਰਨ ਤੋਂ ਭਗੌੜੀ ਹੋਈ ਪੰਜਾਬ ਸਰਕਾਰ : ਡੀ. ਟੀ. ਐੱਫ਼.
ਅਧਿਆਪਕ/ਮੁਲਾਜ਼ਮ ਮਸਲੇ ਹੱਲ ਕਰਨ ਤੋਂ ਭਗੌੜੀ ਹੋਈ ਪੰਜਾਬ ਸਰਕਾਰ : ਡੀ. ਟੀ. ਐੱਫ਼. ਕੈਬਨਿਟ ਸਬ ਕਮੇਟੀ ਵੱਲੋਂ ਮੀਟਿੰਗ ਵਾਰ-ਵਾਰ ਅੱਗੇ ਪਾਏ ਜਾਣ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਨਿਖੇਧੀ ਪਟਿਆਲਾ, 28 ਨਵੰਬਰ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਦੀ 'ਲਾਰਾ ਲਾਊ ਤੇ ਡੰਗ ਟਪਾਊ' ਦੀ ਗੈਰ-ਸੰਜੀਦਾ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਕੈਬਨਿਟ ਸਬ ਕਮੇਟੀ ਨਾਲ 26 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰਕੇ 17 ਦਸੰਬਰ ਦੀ ਕਰ ਦਿੱਤੀ ਗਈ ਜਿਸ ਤੇ ਜਥੇਬੰਦੀ ਦੇ ਆਗੂਆਂ ਵਲੋਂ ਤਿੱਖੀ ਪ੍ਰਤੀਕ੍ਰਿਆ ਜਾਹਰ ਕੀਤੀ ਗਈ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪਟਿਆਲਾ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਸਿੰਘ ਖਾਂਗ ਅਤੇ ਵਿੱਤ ਸਕੱਤਰ ਰਜਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਕੈਬਨਟ ਸਬ ਕਮੇਟੀ ਨਾਲ ਇਹ ਮੀਟਿੰਗ ਪਹਿਲਾਂ 20 ਨਵੰਬਰ ਨੂੰ ਹੋਣੀ ਸੀ, ਫਿਰ ਇਹ 26 ਨਵੰਬਰ ਦੀ ਕਰ ਦਿੱਤੀ ਗਈ ਹੁਣ ਇਹ 17 ਦਸੰਬਰ ਦੀ ਕਰ ਦਿੱਤੀ ਗਈ ਹੈ। ਆਗੂਆਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਮੇਂ ਵਿੱਚ ਕੈਬਨਿਟ ਸਬ ਕਮੇਟੀ ਦੀਆਂ ਜੱਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਨਾ ਤਾਂ ਕੈਬਨਿਟ ਸਬ ਕਮੇਟੀ ਦੇ ਪੂਰੇ ਮੈਂਬਰ ਹਾਜ਼ਰ ਹੁੰਦੇ ਹਨ ਅਤੇ ਨਾ ਹੀ ਸਮੇਂ ਸਿਰ ਇਹ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਇੰਨ੍ਹਾਂ ਮੀਟਿੰਗਾਂ ਨੂੰ ਅੱਗੇ ਤੋਂ ਅੱਗੇ ਪਾਇਆ ਜਾਂਦਾ ਹੈ ਅਤੇ ਫਿਰ ਦੋ ਤਿੰਨ ਮਹੀਨੇ ਬਾਅਦ ਇੱਕ ਦਿਨ ਵੱਡੀ ਗਿਣਤੀ ਵਿੱਚ ਜੱਥੇਬੰਦੀਆਂ ਨੂੰ ਸੱਦ ਕੇ ਗੈਰ ਸੰਜੀਦਾ ਢੰਗ ਨਾਲ ਸੁਣਵਾਈ ਕੀਤੀ ਜਾਂਦੀ ਹੈ । ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਅਧਿਆਪਕਾਂ/ ਮੁਲਾਜ਼ਮਾਂ ਦੇ ਮੰਗਾਂ ਮਸਲਿਆਂ ਤੋਂ ਭਗੌੜੇ ਹੋ ਚੁੱਕੇ ਹਨ ਅਤੇ ਜੱਥੇਬੰਦੀਆਂ ਨਾਲ ਆਪ ਮੀਟਿੰਗਾਂ ਨਾ ਕਰਦੇ ਹੋਏ ਇਹ ਮੀਟਿੰਗਾਂ ਕੈਬਨਿਟ ਸਬ ਕਮੇਟੀ ਦੇ ਹਿੱਸੇ ਪਾ ਚੁੱਕੇ ਹਨ ਅਤੇ ਹੁਣ ਇਹ ਕਮੇਟੀ ਦਾ ਢਿੱਲਾ ਕੰਮ ਢੰਗ ਅਧਿਆਪਕਾਂ/ ਮੁਲਾਜ਼ਮਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ । ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਅਧਿਆਪਕ/ਮੁਲਾਜ਼ਮ ਸਰਕਾਰ ਪਾਸੋਂ ਆਪਣੀਆਂ ਮੰਗਾਂ ਦੀ ਸੁਣਵਾਈ ਦੀ ਉਮੀਦ ਕਰਦੇ ਹਨ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਕੈਬਨਿਟ ਸਬ ਕਮੇਟੀ ਵੱਲੋਂ ਇੰਨ੍ਹਾਂ ਦੀਆਂ ਮੰਗਾਂ ਪ੍ਰਤੀ ਅੱਖਾਂ ਮੀਟੀਆਂ ਹੋਈਆਂ ਹਨ ਇਹ 'ਬਦਲਾਅ' ਦੇ ਨਹੀਂ ਸਗੋਂ 'ਨਿਘਾਰ' ਦੇ ਸੰਕੇਤ ਹਨ । ਉਨ੍ਹਾਂ ਪ੍ਰਸ਼ਨ ਉਠਾਇਆ ਕਿ ਜੇਕਰ ਮੰਗਾਂ ਦੀ ਸੁਣਵਾਈ ਨੂੰ ਹੀ ਲੰਮੇ ਸਮੇਂ ਲਈ ਟਾਲਿਆ ਜਾਵੇਗਾ ਤਾਂ ਮੰਗਾਂ ਨੂੰ ਹੱਲ ਕਰਨ ਲਈ ਕਿੰਨਾ ਸਮਾਂ ਲੱਗੇਗਾ? ਆਗੂਆਂ ਮੰਗ ਕੀਤੀ ਕਿ ਮੁੱਖ ਮੰਤਰੀ ਅਤੇ ਕੈਬਨਿਟ ਸਬ ਕਮੇਟੀ ਨੂੰ ਅਧਿਆਪਕਾਂ/ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਸਬੰਧੀ ਕੋਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਧਿਆਪਕਾਂ/ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲ ਸਕਣ । ਇਸ ਮੌਕੇ ਉਪਰੋਕਤ ਤੋਂ ਇਲਾਵਾ ਜਿਲ੍ਹਾ ਮੀਤ ਪ੍ਰਧਾਨ ਜਗਪਾਲ ਸਿੰਘ ਚਹਿਲ, ਭੁਪਿੰਦਰ ਸਿੰਘ ਮਰਦਾਂਹੇੜੀ ਅਤੇ ਰਾਮਸ਼ਰਨ ਅਲੋਹਰਾਂ, ਜੁਆਇੰਟ ਸਕੱਤਰ ਗੁਰਵਿੰਦਰ ਸਿੰਘ ਖਟੜਾ, ਪ੍ਰੈਸ ਸਕੱਤਰ ਹਰਵਿੰਦਰ ਸਿੰਘ ਬੇਲੂਮਾਜਰਾ, ਸਹਾਇਕ ਵਿੱਤ ਸਕੱਤਰ ਮੈਡਮ ਮਨਦੀਪ ਕੌਰ ਟੋਡਰਪੁਰ, ਸਹਾਇਕ ਪ੍ਰੈਸ ਸਕੱਤਰ ਗਗਨ ਰਾਣੂ ਅਤੇ ਬਲਾਕ ਪ੍ਰਧਾਨ ਸੁਖਪਾਲ ਰੋਮੀ ਪਟਿਆਲਾ, ਜਤਿੰਦਰ ਸਿੰਘ ਰਾਜਪੁਰਾ, ਰਾਜੀਵ ਕੁਮਾਰ ਪਾਤੜਾਂ, ਕ੍ਰਿਸ਼ਨ ਸਿੰਘ ਚੌਹਾਣਕੇ, ਗੁਰਪ੍ਰੀਤ ਸਿੰਘ ਭਾਦਸੋਂ, ਆਦਿ ਮੌਜੂਦ ਸਨ ।
Punjab Bani 28 November,2024
ਬਰਨਾਲਾ ਵਿਖੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਗਏ ਤਹਿਸੀਲਦਾਰ ਦੇ ਹੱਕ ਵਿਚ ਪੰਜਾਬ ਭਰ ਦੇ ਤਹਿਸੀਲਦਾਰ ਕਰਨਗੇ ਅੱਜ ਹੜ੍ਹਤਾਲ
ਬਰਨਾਲਾ ਵਿਖੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਗਏ ਤਹਿਸੀਲਦਾਰ ਦੇ ਹੱਕ ਵਿਚ ਪੰਜਾਬ ਭਰ ਦੇ ਤਹਿਸੀਲਦਾਰ ਕਰਨਗੇ ਅੱਜ ਹੜ੍ਹਤਾਲ ਪਟਿਆਲਾ : ਪੰਜਾਬ ਭਰ ਦੇ ਤਹਿਸੀਲਦਾਰਾਂ ਵੱਲੋਂ ਵੱਡੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਰੈਵੀਨਿਊ ਅਫਸਰ ਐਸੋਸੀਏਸ਼ਨ ਵੱਲੋਂ ਗ੍ਰਿਫਤਾਰ ਕੀਤੇ ਗਏ ਤਹਿਸੀਲਦਾਰ ਦੇ ਹੱਕ ’ਚ ਨਿੱਤਰੇ ਹਨ । ਇਸੇ ਦੇ ਚੱਲਦੇ ਬਰਨਾਲਾ ’ਚ 10 ਵਜੇ ਸਾਰੇ ਤਹਿਸੀਲਦਾਰ ਇੱਕਠੇ ਹੋਣਗੇ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਖੈਰ ਇਸ ਹੜਤਾਲ ਦੇ ਚੱਲਦੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
Punjab Bani 28 November,2024
ਖਨੌਰੀ ਬਾਰਡਰ ’ਤੇ ਪੁਲਿਸ ਅਧਿਕਾਰੀਆਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਸਮਾਪਤ
ਖਨੌਰੀ ਬਾਰਡਰ ’ਤੇ ਪੁਲਿਸ ਅਧਿਕਾਰੀਆਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਸਮਾਪਤ ਕਿਸਾਨ ਆਗੂਆਂ ਨੇ ਕਰਤਾ ਵੱਡਾ ਐਲਾਨ ਚੰਡੀਗੜ੍ਹ : ਪੰਜਾਬ ਪੁਲਸ ਦੇ ਡੀ. ਆਈ. ਜੀ. ਮਨਦੀਪ ਸਿੰਘ ਸੰਧੂ, ਪਟਿਆਲਾ ਦੇ ਐਸ. ਐਸ. ਪੀ. ਨਾਨਕ ਸਿੰਘ ਅਤੇ ਇੰਟੈਲੀਜੈਂਸ ਵਿਭਾਗ ਦੇ ਅਧਿਕਾਰੀ ਕਿਸਾਨਾਂ ਨਾਲ ਮੀਟਿੰਗ ਲਈ ਖਨੌਰੀ ਬਾਰਡਰ ’ਤੇ ਪੁੱਜੇ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਡੱਲੇਵਾਲ ਦਾ ਮੁੱਦਾ ਉਠਾਇਆ ਗਿਆ ਤੇ ਸਪੱਸ਼ਟ ਕੀਤਾ ਗਿਆ ਕਿ ਜਦੋਂ ਤੱਕ ਡੱਲੇਵਾਲ ਮੋਰਚੇ ‘ਤੇ ਨਹੀਂ ਆਉਂਦੇ ਉਦੋਂ ਤੱਕ ਕੋਈ ਹੋਰ ਗੱਲਬਾਤ ਨਹੀਂ ਹੋਵੇਗੀ । ਇਸ ’ਤੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਆਗੂਆਂ ਦਾ ਪੱਖ ਸੁਣ ਲਿਆ ਹੈ। ਇਹ ਸੰਦੇਸ਼ ਉੱਚ ਅਧਿਕਾਰੀਆਂ ਅਤੇ ਸਰਕਾਰ ਤੱਕ ਪਹੁੰਚਾਇਆ ਜਾਵੇਗਾ, ਜਿਸ ਤੋਂ ਬਾਅਦ ਇਸ ਬਾਰੇ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ ।
Punjab Bani 27 November,2024
ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਹਿਰਾਸਤ ‘ਚ ਲੈਣ ‘ਤੇ ਗਰਮਾਇਆ ਮਾਹੌਲ
ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਹਿਰਾਸਤ ‘ਚ ਲੈਣ ‘ਤੇ ਗਰਮਾਇਆ ਮਾਹੌਲ –ਹੁਣ ਡੱਲੇਵਾਲ ਦੀ ਜਗ੍ਹਾ ਇਹ ਆਗੂ ਬੈਠੇਗਾ ਭੁੱਖ ਹੜਤਾਲ ‘ਤੇ ਚੰਡੀਗੜ੍ਹ : ਖਨੌਰੀ ਸਰਹੱਦ ‘ਤੇ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਹਿਰਾਸਤ ‘ਚ ਲੈਣ ਤੇ ਮਾਹੌਲ ਗਰਮਾ ਗਿਆ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਡੱਲੇਵਾਲ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਕਿਸਾਨ ਆਗੂ ਤੇ ਸਾਬਕਾ ਫੌਜੀ ਸੁਖਜੀਤ ਸਿੰਘ ਹਰਦੋਝੰਡੇ ਖਨੌਰੀ ਸਰਹੱਦ ‘ਤੇ ਭੁੱਖ ਹੜਤਾਲ ‘ਤੇ ਬੈਠਣਗੇ । ਉਨ੍ਹਾਂ ਕਿਹਾ ਕਿ ਜੇਕਰ ਭੁੱਖ ਹੜਤਾਲ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਮੰਗਾਂ ਪੂਰੀਆਂ ਹੋਣ ਤੱਕ ਉਨ੍ਹਾਂ ਦੀ ਲਾਸ਼ ਨੂੰ ਉਥੋਂ ਨਾ ਲਿਜਾਇਆ ਜਾਵੇ । ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, ਸੂਬਾ ਸਰਕਾਰ ਨਾਲ ਨਹੀਂ । ਉਨ੍ਹਾਂ ਕਿਹਾ ਕਿ ਕੇਂਦਰ ਕੋਲ ਗੱਲਬਾਤ ਲਈ 10 ਦਿਨ ਦਾ ਸਮਾਂ ਹੈ ਤੇ ਉਨ੍ਹਾਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨਾਂ ਵਲੋਂ ਪਹਿਲਾਂ ਉਲੀਕਿਆ ਪ੍ਰੋਗਰਾਮ ਜਿਉਂ ਦਾ ਤਿਉਂ ਰਹੇਗਾ, ਬਦਲਿਆ ਨਹੀਂ ਜਾਵੇਗਾ ।
Punjab Bani 26 November,2024
ਭੁੱਖ ਹੜਤਾਲ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਚੁੱਕ ਪੁਲਸ ਨੇ ਹਿਰਾਸਤ `ਚ ਲਿਆ
ਭੁੱਖ ਹੜਤਾਲ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਚੁੱਕ ਪੁਲਸ ਨੇ ਹਿਰਾਸਤ `ਚ ਲਿਆ ਪਾਤੜਾਂ : ਪੰਜਾਬ ਦੇ ਪਾਤੜਾਂ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਹੀ ਕਿਸਾਨ ਆਗੂ ਡੱਲੇਵਾਲ ਨੂੰ ਪੁਲਸ ਨੇ ਹਿਰਾਸਤ `ਚ ਲੈ ਕੇ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ `ਚ ਦਾਖ਼ਲ ਕਰਵਾਇਆ ਹੈ । ਜਾਣਕਾਰੀ ਮੁਤਾਬਕ ਇੱਥੇ ਉਨ੍ਹਾਂ ਦੇ ਟੈਸਟ ਕਰਵਾਏ ਜਾ ਰਹੇ ਹਨ ਤੇ ਟ੍ਰਾਮਾ ਸੈਂਟਰ `ਚ ਡੱਲੇਵਾਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਭੁੱਖ ਹੜਤਾਲ ਨੂੰ ਟਾਲਿਆ ਜਾ ਸਕੇ । ਜਾਣਕਾਰੀ ਮੁਤਾਬਕ ਡੱਲੇਵਾਲ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਚੈਕਿੰਗ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ । ਮੀਡੀਆ ਰਿਪੋਰਟਾਂ ਅਨੁਸਾਰ ਡੱਲੇਵਾਲ ਨੂੰ ਰਾਤ ਕਰੀਬ 2:30 ਵਜੇ ਪੁਲਸ ਨੇ ਹਿਰਾਸਤ ‘ਚ ਲਿਆ । ਦਰਅਸਲ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ 26 ਨਵੰਬਰ ਨੂੰ ਭੁੱਖ ਹੜਤਾਲ `ਤੇ ਬੈਠਣਗੇ । ਉੱਧਰ ਮੌਕੇ `ਤੇ ਮੌਜੂਦ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਅਜਿਹਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੀਤੇ ਦਿਨ ਉਨ੍ਹਾਂ ਆਪਣੀ ਜ਼ਮੀਨ ਜਾਇਦਾਦ ਵੀ ਆਪਣੇ ਧੀਆਂ-ਪੁੱਤਰਾਂ ਦੇ ਨਾਂ ਕਰ ਦਿੱਤੀ ਸੀ ਕਿ ਕਿਤੇ ਭੁੱਖ ਹੜਤਾਲ ਦੌਰਾਨ ਉਨ੍ਹਾਂ ਨੂੰ ਕੁਝ ਹੋ ਨਾ ਜਾਵੇ । ਇਸੇ ਲਈ ਪੁਲਸ ਨੂੰ ਇਹ ਕਦਮ ਚੁੱਕਣਾ ਪਿਆ । ਡੱਲੇਵਾਲ ਨੂੰ ਹਿਰਾਸਤ `ਚ ਲਏ ਜਾਣ ਮਗਰੋਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ ਆਇਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਉਪਰ ਦੋਸ਼ ਲਗਾਉਂਦੀ ਹੈ ਕਿ ਕਿਸਾਨ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਨਹੀਂ ਕਰਦੇ, ਇਸ ਦੇ ਬਾਵਜੂਦ ਕਿਸਾਨ ਸ਼ੁਭਕਰਨ ਸਿੰਘ ਨੂੰ ਗੋਲ਼ੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ । ਹੁਣ ਸ਼ਾਂਤੀਪੂਰਵਕ ਆਪਣੀ ਗੱਲ ਦੇਸ਼ ਸਾਹਮਣੇ ਰੱਖਣ ਜਾ ਰਹੇ ਕਿਸਾਨ ਆਗੂ ਡੱਲੇਵਾਲ ਨੂੰ ਰਾਤ ਢਾਈ ਵਜੇ ਹਿਰਾਸਤ `ਚ ਲੈ ਲਿਆ ਹੈ । ਉਨ੍ਹਾਂ ਕਿਹਾ ਕਿ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਜਬਰਨ ਹਿਰਾਸਤ `ਚ ਲੈਣਾ ਠੀਕ ਨਹੀਂ ਹੈ । ਜੇ ਕਿਸਾਨ ਆਗੂ ਨੂੰ ਜਲਦ ਨਾ ਛੱਡਿਆ ਗਿਆ ਤਾਂ ਨਤੀਜੇ ਭਿਆਨਕ ਹੋਣਗੇ । ਉਨ੍ਹਾਂ ਕਿਹਾ ਕਿ ਅਜਿਹਾ ਯੋਜਨਾਬੱਧ ਢੰਗ ਤਹਿਤ ਕੀਤਾ ਗਿਆ ਹੈ। ਪੰਧੇਰ ਨੇ ਕੇਂਦਰ ਦੀ ਮੋਦੀ ਸਰਕਾਰ `ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ ।
Punjab Bani 26 November,2024
ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਫ਼ਾਰਗ਼ ਕੀਤੇ ਵਰਕਰ 27 ਨਵੰਬਰ ਤੋਂ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼ ਦਾ ਘਿਰਾਓ ਕਰਨਗੇ
ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਫ਼ਾਰਗ਼ ਕੀਤੇ ਵਰਕਰ 27 ਨਵੰਬਰ ਤੋਂ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼ ਦਾ ਘਿਰਾਓ ਕਰਨਗੇ ਪਟਿਆਲਾ : ਅੱਜ ਲਗਾਤਾਰ ਛੇਵੇਂ ਦਿਨ ਵੀ ਸ੍ਰੀ ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਦੀ ਕਲਾਸ ਫੌਰਥ ਗੌ. ਇੰਪ. ਯੂਨੀਅਨ ਸਬ ਬ੍ਰਾਂਚ ਰਾਜਿੰਦਰਾ ਹਸਪਤਾਲ ਦੀ ਅਗਵਾਈ ਹੇਠ ਮਲਟੀ ਟਾਸਕ ਵਰਕਰਾਂ ਨੂੰ ਨਜਾਇਜ਼ ਤਰੀਕੇ ਨਾਲ਼ ਫ਼ਾਰਗ਼ ਕਰਨ ਦੇ ਵਿਰੋਧ ਵਿਚ ਰੋਸ ਵਜੋਂ ਸੰਘਰਸ਼ ਹੈ, ਬੁਲਾਰਿਆਂ ਨੇ ਕਿਹਾ ਕਿ ਇਹਨਾਂ ਗ਼ਰੀਬ ਤੇ ਦਲਿੱਤ ਲੋਕਾਂ ਨਾਲ਼ ਬੇ-ਇਨਸਾਫੀ ਹੋ ਰਹੀ ਹੈ,ਇਨ੍ਹਾਂ ਛੇ ਸਾਲਾਂ ਦੀਆਂ ਸੇਵਾਵਾਂ ਨੂੰ ਅਣਗੌਲਿਆਂ ਕਰਕੇ ਨਵੇਂ ਵਰਕਰ ਭਰਤੀ ਕੀਤੇ ਜਾ ਰਹੇ ਹਨ । ਸ੍ਰੀ ਰਾਜੇਸ਼ ਕੁਮਾਰ ਗੋਲੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਛੇ ਦਿਨਾਂ ਤੋਂ ਵਰਕਰ ਸੰਘਰਸ਼ ਕਰ ਰਹੇ ਹਨ ਕੋਈ ਅਧਿਕਾਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਲਈ ਮਿਤੀ 27 ਨਵੰਬਰ ਦਿਨ ਬੁੱਧਵਾਰ ਤੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲ਼ੈ ਕੇ,ਜਿਸ ਵਿਚ ਕੱਚੇ, ਪੱਕੇ, ਕਲਾਸ ਫੌਰਥ ਅਤੇ ਟੈਕਨੀਕਲ ਕਰਮਚਾਰੀ ਅਤੇ ਜ਼ਿਲੇ ਦੇ ਵੱਖ ਵੱਖ ਵਿਭਾਗਾਂ ਤੋਂ ਆਗੂ ਸ਼ਾਮਲ ਹੋ ਕੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੀ ਪਟਿਆਲਾ ਰਿਹਾਇਸ਼ ਦੇ ਸਾਹਮਣੇ ਲਗਾਤਾਰ ਧਰਨਾ ਦਿੱਤਾ ਜਾਵੇਗਾ, ਇਸ ਸੰਘਰਸ਼ ਦੌਰਾਨ ਹੋਣ ਵਾਲੇ ਵਾਧੇ ਘਾਟੇ ਦੀ ਸਾਰੀ ਜ਼ਿੰਮੇਵਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਸਵਰਨ ਸਿੰਘ ਬੰਗਾ ਜ਼ਿਲ੍ਹਾ ਪ੍ਰਧਾਨ, ਚੇਅਰਮੈਨ ਰਾਮ ਕ੍ਰਿਸ਼ਨ, ਸੀਨ. ਮੀਤ ਪ੍ਰਧਾਨ ਅਜੇ ਕੁਮਾਰ ਸੀਪਾ, ਮੀਤ ਪ੍ਰਧਾਨ ਗੀਤਾ, ਸੈਕਟਰੀ ਮਹਿੰਦਰ ਸਿੰਘ ਸਿੱਧੂ, ਕੈਸ਼ੀਅਰ ਪ੍ਰੇਮੀ ਅਨਿਲ ਕੁਮਾਰ, ਦੇਸ ਰਾਜ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ ।
Punjab Bani 25 November,2024
ਪਿੰਡ ਦੁੱਨੇਵਾਲਾ ਵਿਖੇ ਕਿਸਾਨਾਂ ਨੇ ਧਰਨਾ ਲਗਾ ਕੀਤੀ ਜੰਮ ਕੇ ਰੋਸਮਈ ਨਾਅਰੇਬਾਜੀ
ਪਿੰਡ ਦੁੱਨੇਵਾਲਾ ਵਿਖੇ ਕਿਸਾਨਾਂ ਨੇ ਧਰਨਾ ਲਗਾ ਕੀਤੀ ਜੰਮ ਕੇ ਰੋਸਮਈ ਨਾਅਰੇਬਾਜੀ ਬਠਿੰਡਾ : ਭਾਰਤਮਾਲਾ ਰੋਡ ਪ੍ਰਾਜੈਕਟ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਮਨਗਰ ਤਕ ਬਣਨ ਵਾਲੀ ਸੜਕ ਲਈ ਪਿੰਡ ਦੁੱਨੇਵਾਲਾ ਵਿਚ ਪ੍ਰਸ਼ਾਸਨ ਵੱਲੋਂ ਅਕੁਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਤੋਂ ਬਾਅਦ ਸ਼ਨੀਵਾਰ ਦਿਨ ਭਰ ਪਿੰਡ ਵਿਚ ਤਣਾਅਪੂਰਨ ਸਥਿਤੀ ਬਣੀ ਰਹੀ । ਇਕ ਪਾਸੇ ਪੁਲਿਸ ਵੱਲੋਂ ਪਿੰਡ ਨੂੰ ਚਾਰੇ ਪਾਸਿਓ ਸੀਲ ਕੀਤਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਪਿੰਡ ਵਿਚ ਧਰਨਾ ਦਿੱਤਾ ਜਾ ਰਿਹਾ ਹੈ । ਇਸ ਮਾਹੌਲ ਵਿਚ ਕਿਸਾਨਾਂ ਨਾਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਮੀਟਿੰਗਾਂ ਦਿਨ ਭਰ ਚੱਲਦੀਆਂ ਰਹੀਆਂ । ਉਂਝ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸਵੇਰੇ ਤੋਂ ਹੀ ਪਿੰਡ ਵਿਚ ਡੇਰੇ ਲਾਏ ਹੋਏ ਸਨ। ਸ਼ੁੱਕਰਵਾਰ ਨੂੰ ਪਿੰਡ `ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਕਿਸਾਨਾਂ ਨੇ ਦੇਰ ਸ਼ਾਮ ਪਿੰਡ `ਚ ਧਰਨਾ ਲਗਾ ਦਿੱਤਾ ਸੀ। ਇਸ ਝੜਪ ਵਿਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ । ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਇਕੱਠੇ ਹੋਣ ਦਾ ਐਲਾਨ ਕੀਤਾ ਤਾਂ ਬਠਿੰਡਾ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਪਿੰਡ ਦੁੱਨੇਵਾਲਾ ਵਿਚ ਤੈਨਾਤ ਕੀਤਾ ਗਿਆ ਹੈ । ਕਿਸਾਨਾਂ ਦੇ ਪਿੰਡ ਦੁੱਨੇਵਾਲਾ ਵੱਲ ਮਾਰਚ ਕਰਨ ਦੀ ਸੰਭਾਵਨਾ ਤੋਂ ਬਾਅਦ ਸ਼ਨੀਵਾਰ ਸਵੇਰ ਤੋਂ ਹੀ ਪਿੰਡ ਦੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਸੀ । ਪਿੰਡ `ਚ ਆਉਣ-ਜਾਣ ਵਾਲੇ ਲੋਕਾਂ `ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ । ਸਾਰੀ ਸਥਿਤੀ ਉੱਪਰ ਨਜ਼ਰ ਰੱਖਣ ਲਈ ਡਰੋਨ ਕੈਮਰੇ ਵੀ ਲਗਾਏ ਗਏ ਸਨ । ਇਸ ਦੌਰਾਨ ਅਧਿਕਾਰੀਆਂ ਅਤੇ ਕਿਸਾਨਾਂ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ । ਅੱਜ ਸਵੇਰੇ ਹੋਈ ਪਲੇਠੀ ਮੀਟਿੰਗ ਵਿਚ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਰਿਹਾਅ ਕਰਨ ਤੋਂ ਇਲਾਵਾ ਪੁਲਿਸ ਵੱਲੋਂ ਖੋਹੇ ਗਏ ਮੋਬਾਈਲ ਫੋਨ ਅਤੇ ਵਾਹਨ ਵੀ ਵਾਪਸ ਕੀਤੇ ਜਾ। ਅਧਿਕਾਰੀਆਂ ਨੇ ਇਸ ’ਤੇ ਹਾਮੀ ਭਰਦਿਆਂ ਕਿਹਾ ਕਿ ਦੋ ਘੰਟਿਆਂ ਵਿਚ ਹਿਰਾਸਤ ਵਿਚ ਲਏ ਸਾਰੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ । ਇਸ ਦੌਰਾਨ ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਪਿੰਡ ਦੁੱਨੇਵਾਲਾ ਆ ਰਹੇ ਹਨ, ਉਹ ਉਦੋਂ ਤਕ ਉਥੇ ਹੀ ਰੁਕ ਜਾਣ ਜਦੋਂ ਤਕ ਸੂਬਾ ਕਮੇਟੀ ਕੋਈ ਅਗਲਾ ਐਲਾਨ ਨਹੀਂ ਕਰਦੀ । ਇਸ ਕਾਰਨ ਬਾਅਦ ਦੁਪਹਿਰ ਕਿਸਾਨਾਂ ਨਾਲ ਪ੍ਰਸ਼ਾਸ਼ਨ ਦੀ ਦੂਜੀ ਮੀਟਿੰਗ ਸ਼ੁਰੂ ਹੋ ਗਈ। ਪਿੰਡ ਦੁੱਨੇਵਾਲਾ ਵਿਚ ਤਣਾਅਪੂਰਨ ਸਥਿਤੀ ਕਾਰਨ ਏ. ਡੀ. ਜੀ. ਪੀ. ਐਸ. ਪੀ. ਐਸ. ਪਰਮਾਰ, ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ, ਡੀ. ਸੀ. ਸ਼ੌਕਤ ਅਹਿਮਦ ਪਰੇ, ਐਸਐਸਪੀ ਅਮਨੀਤ ਕੌਂਡਲ, ਕਾਊਂਟਰ ਇੰਟੈਲੀਜੈਂਸ ਏਆਈਜੀ ਅਵਨੀਤ ਕੌਰ ਸਿੱਧੂ, ਏ. ਡੀ. ਸੀ. ਪੂਨਮ ਸਿੰਘ, ਏਡੀਸੀ ਆਰਪੀ ਸਿੰਘ ਅਤੇ ਐਸ. ਡੀ. ਐਮ. ਹਰਜਿੰਦਰ ਸਿੰਘ ਜੱਸਲ ਤੋਂ ਇਲਾਵਾ ਪੁਲੀਸ ਅਤੇ ਪਿੰਡ ਵਿੱਚ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਜੂਦ ਸਨ। ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪ੍ਰਸ਼ਾਸ਼ਨ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ, ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਮਸਲੇ ਦੇ ਹੱਲ ਲਈ ਮੀਟਿੰਗ ਦਾ ਸੱਦਾ ਦਿੱਤਾ ਹੈ । ਦੂਜੇ ਪਾਸੇ ਡੀਸੀ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਇਹ ਤਰੀਕਾ ਸਹੀ ਨਹੀਂ ਹੈ। ਜੇਕਰ ਉਸ ਨੂੰ ਕੋਈ ਇਤਰਾਜ਼ ਹੈ ਤਾਂ ਉਹ ਅਦਾਲਤ ਵਿੱਚ ਕੇਸ ਦਾਇਰ ਕਰ ਸਕਦਾ ਹੈ ।
Punjab Bani 23 November,2024
ਕੇਂਦਰ ਸਰਕਾਰ ਦੇ `ਭਾਰਤ ਮਾਲਾ ਪ੍ਰਾਜੈਕਟ` ਤਹਿਤ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪਿੰਡ ਦੁਨੇਵਾਲਾ `ਚ ਪੁਲਸ ਅਤੇ ਕਿਸਾਨਾਂ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ
ਕੇਂਦਰ ਸਰਕਾਰ ਦੇ `ਭਾਰਤ ਮਾਲਾ ਪ੍ਰਾਜੈਕਟ` ਤਹਿਤ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪਿੰਡ ਦੁਨੇਵਾਲਾ `ਚ ਪੁਲਸ ਅਤੇ ਕਿਸਾਨਾਂ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਬਠਿੰਡਾ : ਕੇਂਦਰ ਸਰਕਾਰ ਦੇ `ਭਾਰਤ ਮਾਲਾ ਪ੍ਰਾਜੈਕਟ` ਨੂੰ ਲੈ ਕੇ ਬਠਿੰਡਾ ਦੇ ਪਿੰਡ ਦੁਨੇਵਾਲਾ `ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ । ਬੀਤੇ ਦਿਨ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਅਗਵਾਈ `ਚ ਪ੍ਰਸ਼ਾਸਨ ਵੱਲੋਂ ਪਿੰਡ ਦੀ ਜ਼ਮੀਨ ਨੂੰ ਕਬਜ਼ੇ `ਚ ਲੈਣ ਕਾਰਨ ਕਿਸਾਨਾਂ `ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਦੇ ਵਿਰੋਧ `ਚ ਕਿਸਾਨਾਂ ਵੱਲੋਂ ਸ਼ੁੱਕਰਵਾਰ ਵੱਡਾ ਇਕੱਠ ਕਰਕੇ ਜ਼ਮੀਨ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ । ਜਾਣਕਾਰੀ ਅਨੁਸਾਰ ਬੀਤੇ ਦਿਨ ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਤੇ ਵਰਕਰਾਂ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਸੀ, ਜਿਸ `ਤੇ ਵੱਡੀ ਗਿਣਤੀ `ਚ ਕਿਸਾਨ ਪਹੁੰਚ ਗਏ ਹਨ ਅਤੇ ਜ਼ਮੀਨ ਤੋਂ ਕਬਜ਼ਾ ਹਟਾਉਣ ਲਈ ਅੱਗੇ ਵਧਣ ਲੱਗੇ ਹਨ । ਇਸ ਦੌਰਾਨ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੌਰਾਨ ਦੋਵਾਂ ਪਾਸਿਆਂਂ ਤੋਂ ਧੱਕਾ-ਮੁੱਕੀ ਸ਼ੁਰੂ ਹੋ ਗਈ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਜਮੀਨ ਦਾ ਪੂਰਾ ਮੁਆਵਜ਼ਾ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਪਰ ਉਨ੍ਹਾਂ ਨੂੰ ਅਜੇ ਤੱਕ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਗਿਆ । ਕਿਸਾਨਾਂ ਵੱਲੋਂ ਇਕੱਠ ਕਰਕੇ ਕਬਜ਼ਾ ਛੁਡਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੀ ਭਾਰੀ ਪ੍ਰਬੰਧ ਕੀਤੇ ਹੋਏ ਹਨ । ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੁਲਿਸ ਨੇ ਵੱਡੀ ਗਿਣਤੀ ਵਿੱਚ ਕੰਪਨੀਆਂ ਤੈਨਾਤ ਕੀਤੀਆਂ ਹੋਈਆਂ ਹਨ ਅਤੇ ਥਾਂ-ਥਾਂ `ਤੇ ਨਾਕੇ ਲਾ ਕੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਪਿੰਡ ਵੱਲ ਕਿਸੇ ਵੀ ਕਿਸਾਨ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ । ਮੌਕੇ `ਤੇ ਏ. ਡੀ. ਸੀ. ਸਮੇਤ ਪੁਲਿਸ ਦੇ ਉਚ ਅਧਿਕਾਰੀ ਵੀ ਹਾਜ਼ਰ ਹਨ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ । ਬਠਿੰਡਾ ਦੇ ਘਨਈਆ ਚੌਂਕ ਵਿੱਚ ਬਾਹਰੋਂ ਆ ਰਹੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ । ਇਸ ਮੌਕੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਵੀ ਆਰੋਪ ਲਾਏ ਹਨ । ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਮੀਟਿੰਗ ਵਿੱਚ ਜਾ ਰਹੇ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਜਬਰੀ ਰੋਕਿਆ ਜਾ ਰਿਹਾ ਹੈ । ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਕੀਤੀ ਗਈ ਹੈ ਨਾਕਾਬੰਦੀ ਕਿਸੇ ਨੂੰ ਨਜਾਇਜ਼ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ । ਜ਼ਿਕਰਯੋਗ ਹੈ ਕਿ ਬੀਤੇ ਦਿਨ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸੂਬੇ ਭਰ ਦੇ ਵਿੱਚੋਂ ਪੁਲਿਸ ਫੋਰਸ ਬੁਲਾ ਕੇ ਪਿੰਡ ਦੁਨੇਵਾਲਾ `ਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨ ਐਕਵਾਇਰ ਕੀਤੀ ਗਈ ਸੀ । ਐਸ. ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਸੀ ਕਿ ਪ੍ਰੋਜੈਕਟ ਅਧੀਨ ਬਠਿੰਡਾ ਦੇ ਪਿੰਡ ਦੁਨੇਵਾਲ, ਸੰਗਤ ਕਲਾਂ ਅਤੇ ਸ਼ੇਰਗੜ੍ਹ ਪਿੰਡ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ ।
Punjab Bani 22 November,2024
ਪੰਜਾਬ ਲੋਕ ਨਿਰਮਾਣ (ਇਮਾਰਤਾ ਤੇ ਸੜਕਾਂ) ਵਿਭਾਗ ਦੇ ਚੌਥਾ ਦਰਜਾ ਮੁਲਾਜਮਾਂ ਨੇ ਸਰਕਲ ਕਮੇਟੀ ਦਾ ਕੀਤਾ ਪੁਨਗਰਠਨ : ਦਰਸ਼ਨ ਲੁਬਾਣਾ
ਪੰਜਾਬ ਲੋਕ ਨਿਰਮਾਣ (ਇਮਾਰਤਾ ਤੇ ਸੜਕਾਂ) ਵਿਭਾਗ ਦੇ ਚੌਥਾ ਦਰਜਾ ਮੁਲਾਜਮਾਂ ਨੇ ਸਰਕਲ ਕਮੇਟੀ ਦਾ ਕੀਤਾ ਪੁਨਗਰਠਨ : ਦਰਸ਼ਨ ਲੁਬਾਣਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਸਰਕਲ ਨੰਬਰ 1 ਅਤੇ 2 ਪਟਿਆਲਾ ਦੀ ਕਮੇਟੀ ਦਾ ਪੁਨਗਰਠਨ ਕਰਕੇ ਨਵੇਂ ਆਹੁਦੇਦਾਰਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ । ਇਸ ਸਮੇਂ ਇਕੱਤਰਤਾ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਅਤੇ ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਚੌਥਾ ਦਰਜਾ ਮੁਲਾਜਮਾਂ ਕੱਚਿਆ ਅਤੇ ਪੱਕਿਆ ਦੀਆਂ ਮੰਗਾਂ ਜ਼ੋ ਪੰਜਾਬ ਸਰਕਾਰ ਵਲੋਂ ਵੀ ਨਹੀਂ ਸੁਣੀਆ ਜਾ ਰਹੀਆਂ ਬਾਰੇ ਵੀ ਰੋਸ ਪ੍ਰਗਟ ਵੀ ਕੀਤਾ । ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੀ ਜਿਲਾ ਸ਼ਾਖਾ ਪਟਿਆਲਾ ਦਾ ਡੇਲੀਗੇਟ ਇਜਲਾਸ ਮਿਤੀ 30 ਨਵੰਬਰ ਪ੍ਰਵਾਨਾ ਭਵਨ ਬਾਰਾਦਰੀ ਵਿਖੇ ਸੂਬਾਈ ਆਗੂਆਂ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਜਿਸ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਸਰਕਾਰ ਨਾਲ ਸਬੰਧਤ ਮੰਗਾਂ ਤੇ ਵਿਭਾਗਾਂ ਨਾਲ ਸਬੰਧਤ ਮੰਗਾਂ ਦੇ ਐਕਸ਼ਨ ਪਟਿਆਲਾ ਵਿਖੇ ਕੀਤੇ ਜਾਣਗੇ । ਚੁਣੇ ਗਏ ਆਗੂਆਂ ਵਿੱਚ ਚੇਅਰਮੈਨ ਹਰਬੰਸ ਸਿੰਘ ਵਰਮਾ, ਪ੍ਰਧਾਨ ਸੁਭਾਸ਼, ਮੀਤ ਪ੍ਰਧਾਨ ਸਤਿਨਰਾਇਣ ਗੋਨੀ, ਹਰੀਸ਼, ਰਾਜ ਕੁਮਾਰ, ਸਕੱਤਰ ਮਨਪ੍ਰੀਤ ਸਿੰਘ, ਸਹਾਇਕ ਸਕੱਤਰ ਅਮਰੀਕ ਸਿੰਘ, ਵਿੱਤ ਸਕੱਤਰ ਕੰਵਰ ਸਿੰਘ, ਮੁੱਖ ਸਲਾਹਕਾਰ ਪ੍ਰਕਾਸ਼ ਸਿੰਘ ਲੁਬਾਣਾ, ਸਲਾਹਕਾਰ ਮੋਧ ਨਾਥ ਸ਼ਰਮਾ, ਨਿਸ਼ਾ ਰਾਣੀ, ਪ੍ਰਚਾਰ ਸਕੱਤਰ ਸੂਨੀਲ ਕੁਮਾਰ, ਕਰਮਜੀਤ ਸਾਗਰ, ਮੁਨੀਸ਼ ਕੁਮਾਰ ਆਦਿ ਸ਼ਾਮਲ ਕੀਤੇ ਗਏ ।
Punjab Bani 19 November,2024
ਘੁੰਮਣ ਨਗਰ `ਚ ਵਿਰੋਧ ਕਾਰਨ ਮੋਬਾਇਲ ਟਾਵਰ ਲਾਉਣ ਦੇ ਕੰਮ ਨੂੰ ਲੱਗੀ ਬ੍ਰੇਕ
ਘੁੰਮਣ ਨਗਰ `ਚ ਵਿਰੋਧ ਕਾਰਨ ਮੋਬਾਇਲ ਟਾਵਰ ਲਾਉਣ ਦੇ ਕੰਮ ਨੂੰ ਲੱਗੀ ਬ੍ਰੇਕ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਘੁੰਮਣ ਨਗਰ ਵਿਖੇ ਇਕ ਮੋਬਾਇਲ ਕੰਪਨੀ ਵੱਲੋਂ ਬਿਲਡਿੰਗ ਉੱਪਰ ਮੋਬਾਇਲ ਟਾਵਰ ਲਾਉਣ ਦੇ ਚੱਲ ਰਹੇ ਕੰਮ ਲੈ ਕੇ ਵਿਰੋਧ ਕਰ ਰਹੇ ਲੋਕਾਂ ਨੂੰ ਉਸ ਸਮੇਂ ਰਾਹਤ ਮਿਲੀ ਜਦੋਂ ਟਾਵਰ ਲਗਾਉਣ ਦੇ ਕੰਮ ਨੂੰ ਰੋਕ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਜਿਉਂ ਹੀ ਇਹ ਮਾਮਲਾ ਭੱਖਦਾ ਗਿਆ ਤਾਂ ਇਸ ਟਾਵਰ ਨੂੰ ਲੱਗਣ ਤੋਂ ਰੁਕਵਾਉਣ ਲਈ ਇਲਾਕੇ ਦੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਘੁੰਮਣ ਨਗਰ ਵੱਲੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਜਨਰਲ ਸਕੱਤਰ ਸ਼ਵੇਤਾ ਜਿੰਦਲ ਨਾਲ ਰਾਬਤਾ ਕਾਇਮ ਕੀਤਾ, ਜਿਸ `ਤੇ ਸ਼ਵੇਤਾ ਜਿੰਦਲ ਨੇ ਸੁਣਵਾਈ ਕਰਨ ਲਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨਾਲ ਰਾਬਤਾ ਕਾਇਮ ਕਰ ਕੇ ਕੰਪਨੀ ਦੇ ਨਿਰਮਾਤਾ ਨਾਲ ਸੰਪਰਕ ਕਰ ਕੇ ਇਸ ਟਾਵਰ ਦੇ ਚੱਲ ਰਹੇ ਕੰਮ ਨੂੰ ਬ੍ਰੇਕ ਲਗਵਾਈ ਕਿਉਂਕਿ ਟਾਵਰ ਨਾਲ ਜਿੱਥੇ ਪੰਛੀਆਂ ਅਤੇ ਲੋਕਾਂ ਦੀ ਸਿਹਤ `ਤੇ ਮਾੜਾ ਅਸਰ ਪੈਂਦਾ ਹੈ ਉਥੇ ਦੂਜੇ ਪਾਸੇ ਟਾਵਰ ਲੱਗਣ ਦਾ ਵਿਰੋਧ ਵੀ ਹੋ ਰਿਹਾ ਸੀ । ਸ਼ਵੇਤਾ ਜਿੰਦਲ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਟਾਵਰ ਦੇ ਕੰਮ ਨੂੰ ਅਖੀਰਕਾਰ ਰੁਕਵਾ ਦਿੱਤਾ, ਜਿਸ ਤੇ ਇਲਾਕੇ ਦੇ ਲੋਕਾਂ ਨੇ ਵੀ `ਆਪ` ਦੀ ਮਹਿਲਾ ਆਗੂ ਬਵੇਤਾ ਜਿੰਦਲ ਦਾ ਧੰਨਵਾਦ ਕੀਤਾ । ਕੰਪਨੀ ਨਿਰਮਾਤਾ ਨੇ ਵੀ ਚੱਲਦੇ ਕੰਮ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ।
Punjab Bani 19 November,2024
ਮੁਲਾਜ਼ਮਾਂ ਨੇ ਆਈ. ਟੀ. ਆਈ. ਦੇ ਗੇਟ ਅੱਗੇ ਕੀਤੀ ਜੋਰਦਾਰ ਨਾਅਰੇਬਾਜ਼ੀ
ਮੁਲਾਜ਼ਮਾਂ ਨੇ ਆਈ. ਟੀ. ਆਈ. ਦੇ ਗੇਟ ਅੱਗੇ ਕੀਤੀ ਜੋਰਦਾਰ ਨਾਅਰੇਬਾਜ਼ੀ - ਕਾਲੇ ਬਿਲੇ ਲਗਾ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ - ਪੁਰਾਣੀ ਪੈਨਸ਼ਨ ਜਾਰੀ ਨਾ ਕਰਨ ਨੂੰ ਲੈ ਕੇ ਜਤਾਇਆ ਰੋਸ ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ 18 ਨਵੰਬਰ 2022 ਨੂੰ ਅੱਜ ਤੋਂ ਦੋ ਸਾਲ ਪਹਿਲਾਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਆਈ. ਟੀ. ਆਈ. ਮਾਡਲ ਟਾਊਨ ਪਟਿਆਲਾ ਦੇ 2004 ਤੋਂ ਬਾਅਦ ਭਰਤੀ, ਐੱਨ. ਪੀ. ਐੱਸ ਸਕੀਮ ਨਾਲ ਪੀੜਤ ਸਾਰੇ ਮੁਲਾਜ਼ਮਾਂ ਨੇ ਲੰਚ ਟਾਈਮ ਦੇ ਸਮੇਂ ਦੌਰਾਨ ਸੰਸਥਾ ਦੇ ਮੁੱਖ ਗੇਟ ਅੱਗੇ ਕਾਲੇ ਬਿੱਲੇ ਲਗਾ ਕੇ ਅਤੇ ਅਧੂਰੇ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸੁਆਹ ਕੀਤੀਆਂ ਅਤੇ ਪੰਜਾਬ ਸਰਕਾਰ ਦੇ ਇਸ ਝੂਠੇ ਨੋਟੀਫਿਕੇਸ਼ਨ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਨਾਹਰੇ ਬਾਜ਼ੀ ਕੀਤੀ । ਇਸ ਮੌਕੇ ਮੁਲਾਜ਼ਮਾਂ ਨੇ ਰੋਸ਼ ਦਿਵਸ ਮਨਾਉਂਦਿਆਂ ਸੂਬਾ ਜਨਰਲ ਸਕੱਤਰ ਗੁਰਮੁਖ ਸਿੰਘ, ਸੂਬਾ ਪ੍ਰੈੱਸ ਸਕੱਤਰ ਬਲਜੀਤ ਸਿੰਘ ਵਿਰਦੀ, ਕਮੇਟੀ ਮੈਬਰਜ਼ ਹਰਪਾਲ ਸਿੰਘ, ਨਿਰਮਲ ਸਿੰਘ ਭੰਗੂ, ਆਦਿ ਜੀ ਨੇ ਦੱਸਿਆ ਕਿ ਮੁਲਾਜ਼ਮ ਵਰਗ ਨੇ ਫਰਵਰੀ 2022 ਵਿਧਾਨ ਸਭਾ ਚੋਣਾਂ ਦੌਰਾਨ ਇਸ ਆਸ ਨਾਲ ਆਪ ਪਾਰਟੀ ਨੂੰ ਦੂਜੀ ਰਿਵਾਇਤੀ ਪਾਰਟੀ ਦੇ ਲਾਰੇ ਬਾਜ਼ੀ ਤੋਂ ਪ੍ਰੇਸ਼ਾਨ ਹੋ ਚੁਣਿਆ ਸੀ ਕਿ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇਗੀ । ਭਾਵੇਂ ਸਰਕਾਰ ਵੱਲੋਂ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਵੀ ਜਾਰੀ ਹੋਇਆ, ਪਰ ਅਜੇ ਤੱਕ ਪੰਜਾਬ ਸਰਕਾਰ ਇੱਕ ਵੀ ਐੱਨ.ਪੀ.ਐੱਸ ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਨਹੀਂ ਦੇ ਸਕੀ ਅਤੇ ਨਾ ਹੀ ਐਸ. ਓ. ਪੀ. ਜਾਰੀ ਕੀਤੀ ਗਈ । ਸੰਸਥਾ ਦਾ ਮਨਿਸਟੀਰੀਅਲ ਅਤੇ ਟੈਕਨੀਕਲ ਸਟਾਫ਼ ਮੈਬਰਜ਼ ਰੋਸ਼ ਪ੍ਰਦਰਸਨ ਦੌਰਾਨ ਮੌਕੇ ਤੇ ਮੌਜੂਦ ਸਨ।
Punjab Bani 19 November,2024
ਬਲਵਿੰਦਰ ਸਿੰਘ ਭੂੰਦੜ ਵੱਲੋਂ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਅਪੀਲ
ਬਲਵਿੰਦਰ ਸਿੰਘ ਭੂੰਦੜ ਵੱਲੋਂ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਅਪੀਲ ਚੰਡੀਗੜ੍ਹ, 18 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਰਨ ਵਰਤ ਖਤਮ ਕਰਨ ਜੋ ਉਹਨਾਂ ਨੇ 12 ਨਵੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਸ਼ੁਰੂ ਕੀਤਾ ਸੀ । ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਭਰ ਵਿਚ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਵਾਸਤੇ ਮਾੜਾ ਰਾਸ਼ਨ ਦੇਣ ਅਤੇ ਉਹਨਾਂ ਵੱਲੋਂ ਆਂਗਣਵਾੜੀ ਘੁਟਾਲਾ ਬੇਨਕਾਬ ਕਰਨ ’ਤੇ ਉਹਨਾਂ ਦੀਆਂ ਸੇਵਾਵਾਂ ਖ਼ਤਮ ਕਰਨ ਖਿਲਾਫ ਇਹ ਮਰਨ ਵਰਤ ਸ਼ੁਰੂ ਕੀਤਾ ਸੀ ।ਬੀਬੀ ਹਰਗੋਬਿੰਦ ਕੌਰ ਨਾਲ ਪੂਰਨ ਇਕਜੁੱਟਤਾ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਨੇ ਕਿਹਾ ਕਿ ਪਾਰਟੀ ਉਹਨਾਂ ਦੇ ਨਾਲ ਡੱਟ ਕੇ ਖੜ੍ਹੀ ਹੈ ਤੇ ਉਹਨਾਂ ਦੀ ਲੜਾਈ ਤਰਕਸੰਗਤ ਨਤੀਜੇ ਤੱਕ ਲੈ ਕੇ ਜਾਵੇਗੀ । ਉਹਨਾਂ ਕਿਹਾ ਕਿ ਅਸੀਂ ਇਸ ਕੇਸ ਵਿਚ ਵੀ ਕਾਨੂੰਨੀ ਕਾਰਵਾਈ ਕਰ ਕੇ ਨਿਆਂ ਹਾਸਲ ਕਰਾਂਗੇ । ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਅਣਮਨੁੱਖੀ ਤੇ ਸਿਆਸੀ ਬਦਲਾਖੋਰੀ ਵਿਚ ਲੱਗੀ ਕਰਾਰ ਦਿੰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਬੀਬੀ ਹਰਗੋਬਿੰਦ ਕੌਰ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਪਰ ਪ੍ਰਸ਼ਾਸਨ ਵਿਚੋਂ ਕਿਸੇ ਨੇ ਵੀ ਉਹਨਾਂ ਵੱਲੋਂ ਚੁੱਕੇ ਮੁੱਦਿਆਂ ਦੇ ਹੱਲ ਵਾਸਤੇ ਕਦਮ ਨਹੀਂ ਚੁੱਕੇ ਹਾਲਾਂਕਿ ਇਹ ਮਸਲੇ ਗਰਭਧਾਰੀ ਮਾਵਾਂ ਤੇ ਦੁੱਧ ਪਿਆਉਂਦੀਆਂ ਮਾਵਾਂ ਨਾਲ ਸੰਬੰਧਤ ਹਨ । ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਭ੍ਰਿਸ਼ਟਾਚਾਰ ਵਿਚ ਰੁੱਝੀ ਹੈ ਅਤੇ ਉਸਨੇ ਸਰਕਾਰੀ ਏਜੰਸੀਆਂ ਤੋਂ ਰਾਸ਼ਨ ਵੰਡਣ ਦਾ ਕੰਮ ਖੋਹ ਕੇ ਰਿਸ਼ਵਤਾਂ ਬਦਲੇ ਇਹ ਕੰਮ ਪ੍ਰਾਈਵੇਟ ਹੱਥਾਂ ਵਿਚ ਸੌਂਪ ਦਿੱਤਾ ਹੈ ।
Punjab Bani 18 November,2024
ਕਿਸਾਨ ਆਗੂ ਡੱਲੇਵਾਲ ਕੀਤਾ 26 ਤੋਂ ਅਣਮਿੱਥੇ ਸਮੇਂ ਲਈ ਮਰਨ ਵਰਤ `ਤੇ ਬੈਠਣ ਦਾ ਐਲਾਨ
ਕਿਸਾਨ ਆਗੂ ਡੱਲੇਵਾਲ ਕੀਤਾ 26 ਤੋਂ ਅਣਮਿੱਥੇ ਸਮੇਂ ਲਈ ਮਰਨ ਵਰਤ `ਤੇ ਬੈਠਣ ਦਾ ਐਲਾਨ ਚੰਡੀਗੜ੍ਹ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਕਿ ਉਹ 26 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਮਰਨ ਵਰਤ `ਤੇ ਬੈਠਣਗੇ । ਦੱਸਣਯੋਗ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਮੋਰਚਾ ਲਾਈ ਬੈਠੇ ਹਨ ।
Punjab Bani 16 November,2024
ਨੌਜਵਾਨ ਦੇ ਕਤਲ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਧਰਨਾ ਜਾਰੀ
ਨੌਜਵਾਨ ਦੇ ਕਤਲ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਧਰਨਾ ਜਾਰੀ ਮੋਹਾਲੀ : ਪੰਜਾਬ ਦੇ ਜਿ਼ਲਾ ਮੋਹਾਲੀ ਦੇ ਪੰਡ ਕੁੰਭੜਾ ’ਚ ਹੋਈ ਕਾਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗ੍ਰਿਫ਼ਤਾਰ ਨੂੰ ਲੈ ਕੇ ਪਰਿਵਾਰ ਵੱਲੋਂ ਕਤਲ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਮੋਹਾਲੀ ਦੇ ਸੈਕਟਰ 78 ਤੇ 79 ਦੀਆਂ ਲਾਈਟਾਂ ਵਿਚਕਾਰ ਮ੍ਰਿਤਕ ਦੇਹ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਸਪੱਸ਼ਟ ਆਖਿਆ ਜਾ ਰਿਹਾ ਹੈ ਕਿ ਜਦੋ਼ ਤੱਕ ਪਰਿਵਾਰ ਦੀ ਇਨਸਾਫ ਮਿਲਣ ਤੱਕ ਤਸੱਲੀ ਨਹੀਂ ਹੁੰਦੀ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ । ਦੱਸਣਯੋਗ ਹੈ ਕਿ ਕਤਲ ਦੀ ਵਾਰਦਾਤ ਦੇ ਦੋ ਦਿਨਾਂ ਬਾਅਦ ਵੀ ਪੁਲਸ ਵੱਲੋਂ ਅਜੇ ਤੱਕ ਕੋਈ ਵੀ ਦੋਸ਼ੀ ਗਿਰਫ਼ਤਾਰ ਨਹੀਂ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਧਰਨਾ ਚੁਕਵਾਉਣ ਲਈ ਪਰਿਵਾਰ ’ਤੇ ਦਬਾਅ ਪਾਇਆ ਜਾਣਾ ਲਗਾਤਾਰ ਜਾਰੀ ਹੈ, ਜਦੋਂ ਕਿ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ । ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਿਨ ਬੀਤ ਜਾਣ ਤੋਂ ਬਾਅਦ ਪ੍ਰਸ਼ਾਸਨ ਦੀ ਅੱਖ ਨਹੀਂ ਖੁੱਲੀ, ਜਿਸਦੇ ਚਲਦਿਆਂ ਅੱਜ ਅੱਤਿਆਚਾਰ ਤੇ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵਲੋਂ ਐਲਾਨ ਕੀਤਾ ਕਿ ਜੇਕਰ ਇੱਕ ਘੰਟੇ ਦੇ ਸਮੇਂ ਅੰਦਰ ਜਿਲ੍ਹਾ ਅਧਿਕਾਰੀ ਡੀ. ਸੀ., ਐਸ. ਐਸ. ਪੀ. ਜਾਂ ਹਲਕੇ ਦੇ ਵਿਧਾਇਕ ਵੱਲੋਂ ਪਰਿਵਾਰ ਦੀ ਸਾਰ ਨਾ ਲਾਈ ਗਈ ਤਾਂ ਇਹ ਮੋਰਚਾ ਵਿਧਾਇਕ ਦੇ ਦਫ਼ਤਰ ਦੇ ਬਾਹਰ ਦਿੱਤਾ ਜਾਵੇਗਾ ਤਾਂ ਪੁਲਸ ਨੂੰ ਉਸ ਮੌਕੇ ਹੱਥਾਂ ਪੈਰਾਂ ਦੀ ਪੈ ਗਈ । ਮੌਕੇ ’ਤੇ ਐਮ. ਐਲ. ਏ. ਕੁਲਵੰਤ ਸਿੰਘ ਤੇ ਐਸ. ਐਸ. ਪੀ. ਮੋਹਾਲੀ ਤੁਰੰਤ ਪਹੁੰਚ ਕੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਅੱਤਿਆਚਾਰ ਤੇ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਮੋਰਚਾ ਚੁੱਕਿਆ ਜਾਵੇਗਾ । ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਘਟਨਾ ਦੀ ਸਖ਼ਤ ਨਿੰਦਿਆ ਕੀਤੀ ਤੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਜਲਦ ਇੰਨਸਾਫ਼ ਦੀ ਮੰਗ ਕੀਤੀ ਹੈ । ਇਸ ਮੌਕੇ ਕੁੰਭੜਾ ਨੇ ਕਿਹਾ ਜਦੋਂ ਤੱਕ ਪਰਿਵਾਰ ਦੀ ਸੰਤੁਸ਼ਟੀ ਨਹੀਂ ਹੋਵੇਗੀ, ਉਦੋਂ ਤੱਕ ਪਰਿਵਾਰ ਤੋਂ ਬਿਨਾਂ ਇਸ ਮ੍ਰਿਤਕ ਦੇਹ ਨੂੰ ਇਸ ਜਗ੍ਹਾ ਤੋਂ ਨਹੀਂ ਹਟਾਇਆ ਜਾਵੇਗਾ। ਜਦੋਂ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਸੋ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਆਏ ਤੇ ਨੇੜਲੇ ਪਿੰਡਾਂ ਤੋਂ ਆਏ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਹਨਾਂ ਨੇ ਦਿਨ ਰਾਤ ਪਰਿਵਾਰ ਦੇ ਨਾਲ ਮੋਢਾ ਜੋੜ ਕੇ ਮਦਦ ਕੀਤੀ ।
Punjab Bani 15 November,2024
ਪੰਜਾਬ ਯੂਨੀਵਰਸਿਟੀ `ਚ ਸੈਨੇਟ ਚੋਣਾਂ ਨੂੰ ਲੈ ਕੇ ਹੰਗਾਮੇ ਦੌਰਾਨ ਵਿਦਿਆਰਥੀਆਂ ਤੇ ਪੁਲਸ ਵਿਚਕਾਰ ਹੋਈ ਝੜਪ
ਪੰਜਾਬ ਯੂਨੀਵਰਸਿਟੀ `ਚ ਸੈਨੇਟ ਚੋਣਾਂ ਨੂੰ ਲੈ ਕੇ ਹੰਗਾਮੇ ਦੌਰਾਨ ਵਿਦਿਆਰਥੀਆਂ ਤੇ ਪੁਲਸ ਵਿਚਕਾਰ ਹੋਈ ਝੜਪ ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਜਦੋਂ ਬੁੱਧਵਾਰ ਨੂੰ ਕੈਂਪਸ ਵਿੱਚ ਵੀ. ਸੀ. ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ ਤੇ ਇਸ ਸਭ ਦੇ ਚਲਦਿਆਂ ਵਿਦਿਆਰਥੀਆਂ `ਤੇ ਲਾਠੀਚਾਰਜ ਕੀਤਾ ਗਿਆ । 24 ਦਿਨਾਂ ਤੋਂ ਸੈਨੇਟ ਚੋਣਾਂ ਲਈ ਹੜਤਾਲ `ਤੇ ਬੈਠੇ ਵਿਦਿਆਰਥੀਆਂ ਨੂੰ ਮੁਲਾਕਾਤ ਦਾ ਮੌਕਾ ਨਹੀਂ ਦਿੱਤਾ ਗਿਆ । ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਵੀ. ਸੀ. ਨੂੰ ਮਿਲੇ ਤਾਂ ਡੀ. ਐਸ. ਪੀ. ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਪਿੱਛੇ ਨਾ ਹਟੇ ਤਾਂ ਗੋਲੀਬਾਰੀ ਕੀਤੀ ਜਾਵੇਗੀ ਜਦੋਂ ਕਿ ਵਿਦਿਆਰਥੀਆਂ `ਤੇ ਲਾਠੀਆਂ ਨਾਲ ਹਮਲਾ ਕੀਤਾ ਗਿਆ । ਵਿਦਿਆਰਥੀ ਕਾਨੂੰਨ ਵਿਭਾਗ ਦੇ ਨਾਲ ਪਾਰਕਿੰਗ ਵਿੱਚ ਧਰਨਾ ਦੇ ਰਹੇ ਹਨ। ਵਿਦਿਆਰਥੀਆਂ ਦੇ ਧਰਨੇ ਵਿੱਚ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹਨ ।
Punjab Bani 13 November,2024
ਝੋਨੇ ਦੀ ਲਿਫ਼ਟਿੰਗ ਮੁੱਦੇ ਨੂੰ ਲੈ ਕੇ `ਆਪ` ਵੱਲੋਂ ਚੰਡੀਗੜ੍ਹ ਰੋਸ ਪ੍ਰਦਰਸ਼ਨ
ਝੋਨੇ ਦੀ ਲਿਫ਼ਟਿੰਗ ਮੁੱਦੇ ਨੂੰ ਲੈ ਕੇ `ਆਪ` ਵੱਲੋਂ ਚੰਡੀਗੜ੍ਹ ਰੋਸ ਪ੍ਰਦਰਸ਼ਨ ਮੰਤਰੀ ਹਰਜੋਤ ਬੈਂਸ ਨੂੰ ਪੁਲਿਸ ਨੇ ਲਿਆ ਹਿਰਾਸਤ `ਚ ਚੰਡੀਗੜ੍ਹ: ਪੰਜਾਬ `ਚ ਝੋਨੇ ਦੀ ਲਿਫਟਿੰਗ ਦੇ ਮੁੱਦੇ `ਤੇ ਸਿਆਸਤ ਗਰਮਾਈ ਹੋਈ ਹੈ। ਸੂਬਾ ਅਤੇ ਕੇਂਦਰ ਸਰਕਾਰ ਆਹਮੋ-ਸਾਹਮਣੇ ਹਨ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਪ੍ਰਦਰਸ਼ਨ ਕਰਨ ਲਈ ਉਤਰੀ ਹੈ। ‘ਆਪ’ ਆਗੂ ਤੇ ਸਮਰਥਕ ਸੈਕਟਰ-37 ਸਥਿਤ ਬੱਤਰਾ ਥੀਏਟਰ ਨੇੜੇ ਭਾਜਪਾ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਹਨ । ਉਧਰ ਚੰਡੀਗੜ੍ਹ ਪੁਲਿਸ ਨੇ ਅੱਗੇ ਬੈਰੀਕੇਡ ਲਗਾ ਦਿੱਤੇ ਹਨ। ਨਾਲ ਹੀ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਹੈ । ਚੰਡੀਗੜ੍ਹ ਪੁਲੀਸ ਨੇ ਬੱਸਾਂ ਮੰਗਵਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ । ਇਸ ਧਰਨੇ ਦੀ ਅਗਵਾਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਲਿਤ ਸਿੰਘ ਭੁੱਲਰ ਅਤੇ ਮੰਤਰੀ ਤਰੁਨਪ੍ਰੀਤ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਜ਼ਖਮੀ ਹੋ ਗਏ ਹਨ ਅਤੇ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਝੋਨੇ ਦੀ ਲਿਫਟਿੰਗ ਜਲਦੀ ਸ਼ੁਰੂ ਕੀਤੀ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ। ਮੰਤਰੀ ਲਾਲ ਚੰਦ ਭੁੱਲਰ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਵੇ ਤਾਂ ਵੀ ਪਿੱਛੇ ਨਹੀਂ ਹਟਾਂਗੇ । ਅੱਜ ਇੱਥੇ ਰੋਸ ਮੁਜ਼ਾਹਰਾ ਕੀਤਾ ਗਿਆ । ਜੇਕਰ ਉਨ੍ਹਾਂ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ । ਉਸ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਪ੍ਰੇਸ਼ਾਨ ਰਹਿੰਦੇ ਹਨ ਤਾਂ ਸਾਡੇ ਮੰਤਰੀ ਬਣਨ ਦਾ ਕੋਈ ਫਾਇਦਾ ਨਹੀਂ। ਜੇਕਰ ਕੇਂਦਰ ਪੈਸੇ ਭੇਜਣ ਦੀ ਗੱਲ ਕਰ ਰਿਹਾ ਹੈ ਤਾਂ ਇਸ ਨੇ ਆਪਣਾ ਫਰਜ਼ ਨਿਭਾਇਆ ਹੈ । ਪੰਜਾਬ ਸਰਕਾਰ `ਤੇ ਕਿਸੇ ਨੇ ਕੋਈ ਮਿਹਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨੀਤੀ ਵਿੱਚ ਸਪੱਸ਼ਟ ਹੈ ਕਿ ਨਵੀਂ ਫ਼ਸਲ ਆਉਣ ਤੋਂ ਪਹਿਲਾਂ ਪੁਰਾਣੀ ਫ਼ਸਲ ਦੀ ਚੁਕਾਈ ਕੀਤੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ । ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਝੋਨੇ ਦੀ ਲਿਫਟਿੰਗ ਦੇ ਮੁੱਦੇ ’ਤੇ ਸ਼ੁਰੂ ਤੋਂ ਹੀ ਗੰਭੀਰ ਰਹੀ ਹੈ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਪੰਜਾਬ ਦਾ ਫੂਡ ਸਪਲਾਈ ਵਿਭਾਗ ਮਾਰਚ ਤੋਂ ਐਫਸੀਆਈ ਅਤੇ ਕੇਂਦਰੀ ਮੰਤਰਾਲੇ ਨੂੰ ਪੱਤਰ ਲਿਖ ਰਿਹਾ ਸੀ ਪਰ ਕੇਂਦਰ ਸਰਕਾਰ ਨੇ 9 ਮਹੀਨਿਆਂ ਤੱਕ ਕੋਈ ਕਾਰਵਾਈ ਨਹੀਂ ਕੀਤੀ। ਖੁਰਾਕ ਸਪਲਾਈ ਵਿਭਾਗ ਨੇ ਪਹਿਲਾਂ 5 ਮਾਰਚ ਨੂੰ ਐਫਸੀਆਈ ਨੂੰ ਪੱਤਰ ਲਿਖਿਆ, ਫਿਰ 11 ਮਾਰਚ, 13 ਮਾਰਚ, 19 ਮਾਰਚ ਅਤੇ 22 ਮਾਰਚ ਨੂੰ ਪੱਤਰ ਲਿਖਿਆ । 14 ਤੇ 27 ਜੂਨ ਨੂੰ ਦੋ ਵਾਰ ਚਿੱਠੀਆਂ ਲਿਖੀਆਂ। 3 ਸਤੰਬਰ ਨੂੰ ਚਿੱਠੀਆਂ ਵੀ ਲਿਖੀਆਂ । ਕੁੱਲ ਮਿਲਾ ਕੇ ਪੰਦਰਾਂ ਚਿੱਠੀਆਂ ਲਿਖੀਆਂ ਗਈਆਂ ਹਨ। ਇਸ ਤੋਂ ਇਲਾਵਾ ਸੀਐਮ ਦਿੱਲੀ ਜਾ ਕੇ ਕੇਂਦਰੀ ਮੰਤਰੀਆਂ ਨੂੰ ਮਿਲੇ ਹਨ ।
Punjab Bani 30 October,2024
ਆਮ ਆਦਮੀ ਪਾਰਟੀ ਅੱਜ 11 ਵਜੇ ਕਰੇਗੀ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ
ਆਮ ਆਦਮੀ ਪਾਰਟੀ ਅੱਜ 11 ਵਜੇ ਕਰੇਗੀ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਭਾਜਪਾ ਦਫ਼ਤਰ (ਚੰਡੀਗੜ੍ਹ, ਸੈਕਟਰ-37) ਦੇ ਸਾਹਮਣੇ ਬੁੱਧਵਾਰ (30 ਅਕਤੂਬਰ) ਨੂੰ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਅਨਾਜ ਦੀ ਧੀਮੀ ਲਿਫਟਿੰਗ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਖਿ਼ਲਾਫ਼ ਰੋਸ ਪ੍ਰਦਰਸ਼ਨ ਕਰੇਗੀ । ਅਰੋੜਾ ਨੇ ਦੱਸਿਆ ਕਿ ‘ਆਪ’ ਆਗੂ ਤੇ ਵਰਕਰ ਸਵੇਰੇ 11 ਵਜੇ ਸੈਕਟਰ-37 ਸਥਿਤ ਬੱਤਰਾ ਥੀਏਟਰ ਨੇੜੇ ਇਕੱਠੇ ਹੋਣਗੇ, ਉਥੋਂ ਸਾਰੇ ਲੋਕ ਭਾਜਪਾ ਦਫ਼ਤਰ ਵੱਲ ਮਾਰਚ ਕਰਨਗੇ ।
Punjab Bani 30 October,2024
ਬਰਨਾਲਾ ਜ਼ੋਨਲ ਰੋਸ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨਗੇ ਅਧਿਆਪਕ : ਡੀ.ਟੀ.ਐੱਫ
ਬਰਨਾਲਾ ਜ਼ੋਨਲ ਰੋਸ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨਗੇ ਅਧਿਆਪਕ : ਡੀ.ਟੀ.ਐੱਫ ਮੁੱਖ ਮੰਤਰੀ ਫੀਲਡ ਅਫਸਰ ਨਵਦੀਪ ਸਿੰਘ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ 'ਸਵਾਲਨਾਮਾ' ਪਟਿਆਲਾ : ਡੈਮੋਕਰੇਟਿਕ ਟੀਚਰਜ਼ ਫਰੰਟ ਪਟਿਆਲਾ ਵਲੋਂ ਅੱਜ ਮੁੱਖ ਮੰਤਰੀ ਦੇ ਫੀਲਡ ਅਫਸਰ ਨਵਦੀਪ ਸਿੰਘ ਰਾਹੀਂ ਆਪਣੀਆਂ ਮੰਗਾਂ ਸੰਬੰਧੀ ਇੱਕ 'ਸਵਾਲਨਾਮਾ' ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜਿਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਟੀ. ਐੱਫ. ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਸਿੰਘ ਖਾਂਗ ਅਤੇ ਵਿੱਤ ਸਕੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ 'ਸਿੱਖਿਆ ਕ੍ਰਾਂਤੀ' ਅਤੇ 'ਬਦਲਾਅ' ਵਾਲੇ ਅਖੌਤੀ ਨਾਅਰਿਆਂ ਦੇ ਉੱਲਟ ਜਿੱਥੇ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਮੰਗਾਂ ਹੱਲ ਨਹੀਂ ਹੋਈਆਂ ਹਨ, ਉੱਥੇ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ-2020 ਲਾਗੂ ਕਰਕੇ ਅਤੇ ਅਧਿਆਪਕਾਂ ਨੂੰ ਲਗਾਤਾਰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ।ਜਿਸ ਕਰਕੇ ਡੀ. ਟੀ. ਐੱਫ. ਪੰਜਾਬ ਵਲੋਂ 3 ਨਵੰਬਰ ਨੂੰ ਗਿੱਦੜਬਾਹਾ, 8 ਨਵੰਬਰ ਨੂੰ ਬਰਨਾਲਾ ਅਤੇ ਚੱਬੇਵਾਲ ਵਿਖੇ ਰੋਸ ਮੁਜਹਾਰੇ ਕਰਨ ਦਾ ਐਲਾਨ ਕੀਤਾ ਗਿਆ ਹੈ । ਡੀ. ਟੀ. ਐਫ. ਦੇ ਆਗੂ ਹਰਦੀਪ ਟੋਡਰਪੁਰ ਅਤੇ ਅਤਿੰਦਰਪਾਲ ਘੱਗਾ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਨਵਦੀਪ ਸਿੰਘ ਰਾਹੀਂ ਆਪਣੀਆਂ ਮੰਗਾਂ ਸੰਬੰਧੀ ਇੱਕ ਸਵਾਲਨਾਮਾ ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜ ਕੇ ਸਰਕਾਰ ਤੋਂ ਪੁੱਛਿਆ ਹੈ ਕਿ ਇੱਕ ਦਹਾਕੇ ਤੋਂ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਡਾ. ਰਵਿੰਦਰ ਕੰਬੋਜ, ਨਰਿੰਦਰ ਭੰਡਾਰੀ, ਓ. ਡੀ. ਐੱਲ. ਵਿੱਚੋਂ ਪੈਡਿੰਗ ਅਧਿਆਪਕਾਂ ਦੇ ਰੈਗੂਲਰ ਪੱਤਰ ਅਤੇ 7654 ਭਰਤੀ ਦੇ 14 ਹਿੰਦੀ ਅਧਿਆਪਕਾਂ ਦੇ ਰੈਗਲੂਰ ਆਰਡਰ ਅਤੇ ਸਿਆਸੀ ਰੰਜਿਸ਼ ਦਾ ਸ਼ਿਕਾਰ ਮੁਖਤਿਆਰ ਸਿੰਘ ਦੀ ਬਦਲੀ ਰੱਦ ਕਰਨ ਨੂੰ ਲੈ ਕੇ ਸਿੱਖਿਆ ਮੰਤਰੀ ਵੱਲੋਂ ਲਗਾਤਾਰ ਤਿੰਨ ਮੀਟਿੰਗਾਂ ਵਿੱਚ ਸਹਿਮਤੀ ਦੇਣ ਦੇ ਬਾਵਜੂਦ ਮਸਲੇ ਹੱਲ ਕਿਉਂ ਨਹੀਂ ਕੀਤੇ ਗਏ? ਇਸੇ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ ਪਹਿਲਾਂ 'ਮਿਸ਼ਨ ਸਮਰੱਥ' ਪ੍ਰੋਜੈਕਟ ਅਤੇ ਹੁਣ ਸੀ. ਈ. ਪੀ. ਦੇ ਨਾਂ ਹੇਠ ਸਮੁੱਚੇ ਵਿਦਿਅਕ ਸ਼ੈਸ਼ਨ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਿਯਤ ਸਿਲੇਬਸ ਤੋਂ ਦੂਰ ਕਿਉਂ ਕੀਤਾ ਹੋਇਆ ਹੈ? ਪ੍ਰਾਇਮਰੀ, ਮਿਡਲ, ਅਤੇ ਸੈਕੰਡਰੀ ਸਕੂਲਾਂ ਵਿੱਚ ਖਤਮ ਕੀਤੀਆਂ ਹਜ਼ਾਰਾਂ ਅਸਾਮੀਆਂ ਨੂੰ ਬਹਾਲ ਕਰਕੇ ਪੰਜਾਬ ਦੇ ਸਥਾਨਕ ਹਲਾਤਾਂ ਅਨੁਸਾਰ ਆਪਣੀ ਸਿੱਖਿਆ ਨੀਤੀ ਘੜਣ ਦੀ ਥਾਂ ਕੇਦਰ ਸਰਕਾਰ ਦੀ ਸਿੱਖਿਆ ਮਾਰੂ ਨੀਤੀ-2020 ਨੂੰ ਲਾਗੂ ਕਰਨਾ ਸਿੱਖਿਆ ਕ੍ਰਾਂਤੀ' ਹੈ ਜਾਂ 'ਸਿੱਖਿਆ ਉਜਾੜੂ' ਨੀਤੀ ਹੈ? ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਤੇ ਬਾਕੀ ਰਾਜਾਂ ਦੇ ਮੁਕਾਬਲੇ 15 % ਡੀ.ਏ. ਘੱਟ ਦੇਣਾ, ਪੁਰਾਣੀ ਪੈਨਸ਼ਨ ਦਾ ਕਾਗਜ਼ੀ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰਨ ਤੋਂ ਪੱਲਾ ਝਾੜਣਾ, ਪੇਅ ਕਮਿਸ਼ਨ ਦੇ ਬਕਾਏ ਨਾ ਦੇਣਾ, ਪਰਖ ਸਮਾਂ ਐਕਟ-2015 ਰੱਦ ਨਾ ਕਰਨਾ, 17-07-2020 ਦਾ ਪੱਤਰ ਰੱਦ ਕਰਕੇ ਪੰਜਾਬ ਦੇ ਪੇਅ ਸਕੇਲ ਬਹਾਲ ਨਾ ਕਰਨੇ, ਪੇਂਡੂ ਭੱਤੇ ਸਮੇਤ ਕੱਟੇ ਗਏ ਬਾਕੀ ਭੱਤੇ ਅਤੇ ਏ. ਸੀ. ਪੀ. ਬਹਾਲ ਨਾ ਕਰਨਾ ਕਿਹੋ ਜਿਹਾ 'ਬਦਲਾਅ' ਹੈ? ਇਸੇ ਤਰ੍ਹਾਂ 5994 ਅਤੇ 2364 ਭਰਤੀਆਂ ਪੂਰੀਆਂ ਕਰਨ, ਕੰਪਿਊਟਰ ਅਤੇ ਕੱਚੇ ਮੁਲਾਜਮ ਪੱਕੇ ਕਰਨ,ਪੈਂਡਿੰਗ ਤਰੱਕੀਆਂ ਸਹੀ ਤਰੀਕੇ ਨਾਲ਼ ਮੁਕੰਮਲ ਕਰਨ, ਪੰਚਾਇਤ ਚੋਣਾਂ ਵਿੱਚ ਅਧਿਆਪਕਾਂ ਦੀ ਹੋਈ ਖੱਜਲ ਖ਼ੁਆਰੀ, ਗੈਰ ਵਿੱਦਿਅਕ ਡਿਊਟੀਆਂ ਬੰਦ ਕਰਨ ਅਤੇ ਹੋਰ ਵਿਭਾਗੀ ਮੰਗਾਂ ਸੰਬੰਧੀ ਸਵਾਲ ਪੁੱਛੇ ਗਏ ਹਨ । ਇਸ ਮੌਕੇ ਮਨਦੀਪ ਕੌਰ ਸਿੱਧੂ, ਗੁਰਵਿੰਦਰ ਖੱਟੜਾ, ਗੁਰਪ੍ਰੀਤ ਭਾਦਸੋਂ, ਹਰਿੰਦਰ ਪਟਿਆਲਾ, ਰਵਿੰਦਰ ਕੰਬੋਜ, ਗੁਰਜੀਤ ਘੱਗਾ, ਰੁਪਿੰਦਰ ਕੌਰ, ਜਸਵਿੰਦਰ ਕੌਰ, ਰਮਨਦੀਪ ਕੌਰ, ਜਗਪਾਲ ਚਾਹਲ, ਰਾਮਸ਼ਰਨ ਅਲਹੌਰਾਂ, ਰੋਮੀ ਸਫੀਪੁਰ ਹਾਜ਼ਰ ਸਨ ।
Punjab Bani 29 October,2024
ਕਾਰ ਸਵਾਰ ਨੂੰ ਕਾਬੂ ਕਰ ਕੇ ਡੋਪ ਟੈਸਟ ਕਰਵਾਉਣ ਦੇ ਨਾਲ ਨਾਲ ਨਸ਼ੇ ਵਿਚ ਹਾਦਸਾ ਕਰ ਕੇ ਬੰਦੇ ਮਾਰਨ ਦੀ ਧਾਰਾ ਲਗਾਈ ਜਾਵੇ ਤੇ ਮੁਲਜ਼ਮ ਨੂੰ ਛੱਡਣ ਵਾਲੇ ਪੁਲਸ ਮੁਲਾਜ਼ਮ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ : ਧਰਨਾਕਾਰੀ
ਕਾਰ ਸਵਾਰ ਨੂੰ ਕਾਬੂ ਕਰ ਕੇ ਡੋਪ ਟੈਸਟ ਕਰਵਾਉਣ ਦੇ ਨਾਲ ਨਾਲ ਨਸ਼ੇ ਵਿਚ ਹਾਦਸਾ ਕਰ ਕੇ ਬੰਦੇ ਮਾਰਨ ਦੀ ਧਾਰਾ ਲਗਾਈ ਜਾਵੇ ਤੇ ਮੁਲਜ਼ਮ ਨੂੰ ਛੱਡਣ ਵਾਲੇ ਪੁਲਸ ਮੁਲਾਜ਼ਮ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ : ਧਰਨਾਕਾਰੀ ਭਾਦਸੋਂ : ਪਟਿਆਲਾ ਸਰਹਿੰਦ ਰੋਡ ਸਥਿਤ ਪਿੰਡ ਬਹਿਬਲਪੁਰ ਨੇੜੇ ਤੇਜ਼ ਰਫ਼ਤਾਰ ਕਾਰ ਵੱਲੋਂ ਦਰੜ ਕੇ ਮਾਰੇ ਗਏ ਸਕੂਟਰ ਸਵਾਰ ਦਾਦਾ-ਪੋਤੀ ਦੇ ਮਾਮਲੇ ਵਿਚ ਮੁਲਜ਼ਮ ਕਾਰ ਡਰਾਈਵਰ ਦੇ ਹਸਪਤਾਲ ਵਿੱਚੋਂ ਗਾਇਬ ਹੋਣ ’ਤੇ ਭੜਕੇ ਲੋਕਾਂ ਨੇ ਸਥਾਨਕ ਨਾਭਾ-ਅਮਲੋਹ ਮੁੱਖ ਮਾਰਗ ’ਤੇ ਭਾਦਸੋਂ ਬੱਸ ਸਟੈਂਡ ਚੌਂਕ ’ਚ ਧਰਨਾ ਲਗਾ ਕੇ 5 ਘੰਟੇ ਜਿਥੇ ਜਾਮ ਲਗਾਈ ਰੱਖਿਆ ਉਥੇ ਮੰਗ ਕੀਤੀ ਕਿ ਕਥਿਤ ਮੁਲਜ਼ਮ ਕਾਰ ਸਵਾਰ ਨੂੰ ਮੁੜ ਕਾਬੂ ਕਰ ਕੇ ਉਸਦਾ ਡੋਪ ਟੈਸਟ ਕਰਵਾਇਆ ਜਾਵੇ, ਨਸ਼ੇ ਵਿਚ ਹਾਦਸਾ ਕਰ ਕੇ ਬੰਦੇ ਮਾਰਨ ਦੀ ਧਾਰਾ ਲਗਾਈ ਜਾਵੇ ਤੇ ਮੁਲਜ਼ਮ ਨੂੰ ਛੱਡਣ ਵਾਲੇ ਪੁਲਸ ਮੁਲਾਜ਼ਮ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਮੁਲਜ਼ਮ ਨੂੰ ਕਾਬੂ ਕਰਨ ਤੇ ਹੋਰ ਮੰਗਾਂ ਮੰਨੇ ਜਾਣ ਤੋਂ ਬਾਅਦ ਧਰਨਾ ਚੁੱਕਿਆ ਗਿਆ। ਦੱਸਣਯੋਗ ਹੈ ਕਿ ਧਰਨਾਕਾਰੀਆਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨਾਂ (ਡਕੌਂਦਾ ਤੇ ਕ੍ਰਾਂਤੀਕਾਰੀ), ਭਾਜਪਾ, ਮਿੰਨੀ ਬੱਸ ਐਸੋਸੀਏਸ਼ਨ, ਕਿਸਾਨ ਮੰਚ ਕਲੱਬ ਤੇ ਇਲਾਕਾ ਨਿਵਾਸੀ ਕਰ ਰਹੇ ਸਨ ।
Punjab Bani 28 October,2024
ਕਿਸਾਨਾਂ ਨੇ ਕੀਤਾ ਨਾਭਾ ਮਲੇਰਕੋਟਲਾ ਰੋਡ ਜਾਮ
ਕਿਸਾਨਾਂ ਨੇ ਕੀਤਾ ਨਾਭਾ ਮਲੇਰਕੋਟਲਾ ਰੋਡ ਜਾਮ ਝੋਨੇ ਦੇ ਰੇੜਕੇ ਨੂੰ ਲੈ ਕੇ ਕਿਸਾਨ ਨਾਭਾ ਮੰਡੀ ਦੇ ਬਾਹਰ ਚਾਰ ਘੰਟੇ ਹਾਈਵੇ ਤੇ ਬੈਠੇ ਰਹੇ ਨਾਭਾ : ਖਰੀਦ ਅਤੇ ਲਿਫਟਿੰਗ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਐਸ ਕੇ ਐਮ ਦੇ ਦਿੱਤੇ ਸੱਦੇ ਅਨੁਸਾਰ ਨਾਭੇ ਦੀ ਅਨਾਜ ਮੰਡੀ ਦੇ ਬਾਹਰ ਨਾਭਾ ਮਲੇਰਕੋਟਲਾ ਹਾਈਵੇ ਤੇ 11:00 ਵਜੇ ਤੋਂ 3:00 ਵਜੇ ਤੱਕ ਚਾਰ ਘੰਟੇ ਧਰਨਾ ਲਗਾ ਕੇ ਟਰੈਫਿਕ ਜਾਮ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੀ ਆਲੋਚਨਾ ਕੀਤੀ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ। ਕਿਉਂਕਿ ਫਸਲਾਂ ਦੀ ਨਿਰਵਿਘਨ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਫੇਲ ਸਾਬਤ ਹੋਈ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਕਿਸਾਨਾਂ ਨਾਲ ਪੁਰਾਣਾ ਵੈਰ ਕੱਢਦਿਆਂ ਚੌਲਾਂ ਦੀ ਸਮੇਂ ਸਿਰ ਲਿਫਟਿੰਗ ਨਾ ਕਰਕੇ ਕਿਸਾਨਾਂ ਦੇ ਨਾਲ- ਨਾਲ ਆੜਤੀਆਂ, ਰਾਈਸ ਮਿਲਰਜ਼ ਅਤੇ ਮਜ਼ਦੂਰਾਂ ਨੂੰ ਵੀ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ।ਕੇਂਦਰ ਸਰਕਾਰ ਪਹਿਲਾਂ ਵੀ ਕਾਲੇ ਕਾਨੂੰਨਾਂ ਰਾਹੀਂ ਮੰਡੀਕਰਨ ਸਿਸਟਮ ਨੂੰ ਤੋੜਨ ਦਾ ਨਾ- ਕਾਮਯਾਬ ਯਤਨ ਕਰ ਚੁੱਕੀ ਹੈ ਅਤੇ ਹੁਣ ਫਿਰ ਦੁਬਾਰਾ ਟੇਡੇ ਢੰਗ ਨਾਲ ਹਮਲਾ ਕੀਤਾ ਗਿਆ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਬੇਸ਼ੱਕ ਉਸਦੇ ਲਈ ਜਿੰਨੀ ਮਰਜ਼ੀ ਲੰਬੀ ਲੜਾਈ ਲੜਨੀ ਪਵੇ ਅਸੀਂ ਲੜਾਂਗੇ। ਅੱਜ ਦੇ ਧਰਨੇ ਵਿੱਚ ਬੀਕੇਯੂ ਰਾਜੇਵਾਲ, ਬੀਕੇਯੂ ਡਕੌਂਦਾ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਲੱਖੋਵਾਲ, ਬੀਕੇਯੂ ਕਾਦੀਆਂ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ, ਕੁਲ ਹਿੰਦ ਕਿਸਾਨ ਸਭਾ, ਆੜਤੀਆ ਐਸੋਸੀਏਸ਼ਨ, ਰਾਈਸ ਮਿਲਰਜ਼ ਐਸੋਸੀਏਸ਼ਨ ਅਤੇ ਮੰਡੀ ਮਜ਼ਦੂਰ ਯੂਨੀਅਨ ਆਦਿ ਜਥੇਬੰਦੀਆਂ ਸ਼ਾਮਲ ਹੋਈਆਂ ।
Punjab Bani 25 October,2024
ਪਟਿਆਲਾ ਬਾਰ ਐਸੋਸੀਏਸ਼ਨ ਨੇ ਕੀਤੀ ਹੜਤਾਲ
ਪਟਿਆਲਾ ਬਾਰ ਐਸੋਸੀਏਸ਼ਨ ਨੇ ਕੀਤੀ ਹੜਤਾਲ ਪਟਿਆਲਾ : ਪਟਿਆਲਾ ਬਾਰ ਐਸੋਸੀਏਸ਼ਨ ਨੇ ਰੋਪੜ ਬਾਰ ਐਸੋਸੀਏਸ਼ਨ ਦੇ ਮੈਂਬਰ ਹਰਦੀਪ ਸਿੰਘ ਬਸੀ ਤੇ ਹੋਏ ਹਮਲੇ ਦੇ ਕਾਰਨ ਅੱਜ ਹੜਤਾਲ ਕਰ ਦਿੱਤੀ ਹੈ। ਰੋਪੜ ਬਾਰ ਐਸੋਸੀਏਸ਼ਨ ਨੇ ਮਤਾ ਪਾ ਕੇ ਸਟੇਟ ਲੈਵਲ ਦੀ ਕਾਲ ਕਰਨ ਲਈ ਕਿਹਾ ਸੀ। ਰੋਪੜ ਬਾਰ ਐਸੋਸੀਏਸ਼ਨ ਦੇ ਮਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਿਆਲਾ ਬਾਰ ਐਸੋਸੀਏਸ਼ਨ ਨੇ ਵੀ ਮਤਾ ਪਾ ਕੇ ਅੱਜ ਦੀ ਹੜਤਾਲ ਦਾ ਐਲਾਨ ਕੀਤਾ ਹੈ। ਬਾਰ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਅੱਜ ਕੰਮ ਤੋਂ ਆਫਟੇਨ ਰਹਿਣ , ਨਾਲ ਹੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਨੂੰ ਅਕੋਮੋਡੇਟ ਕਰਨ ਅਤੇ ਉਹਨਾਂ ਦਾ ਸਾਥ ਦੇਣ.
Punjab Bani 25 October,2024
ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਕਰਮਚਾਰੀ ਸੰਘਰਸ਼ ਦੇ ਰਾਹ
ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਕਰਮਚਾਰੀ ਸੰਘਰਸ਼ ਦੇ ਰਾਹ ਪਟਿਆਲਾ : ਅੱਜ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਕਰਮਚਾਰੀਆਂ ਨੇ ਆਪਣੇ ਪ੍ਰਮੁੱਖ ਆਗੂਆਂ ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਅਤੇ ਅਰੁਨ ਕੁਮਾਰ ਦੀ ਅਗਵਾਈ ਹੇਠ ਹਸਪਤਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਅਣਦੇਖੀ ਤੋਂ ਪ੍ਰੇਸ਼ਾਨ ਹੋ ਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਹਿੱਤ ਮੈਡੀਕਲ ਸੁਪਰਡੈਂਟ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਸਮੇਂ ਰਾਜੇਸ਼ ਕੁਮਾਰ ਗੋਲੂ ਅਤੇ ਅਰੁਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਨਾਲ ਕੀਤੇ ਵਾਅਦਿਆਂ ਮੁੱਖ ਤੌਰ ਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਹਰ ਤਰ੍ਹਾਂ ਦੇ ਆਊਟਸੋਰਸ ਤੇ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕਰਨ ਤੋਂ ਮੁੱਕਰਦੀ ਜਾ ਰਹੀ ਹੈ ਹਸਪਤਾਲ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਆਊਟਸੋਰਸ ਭਰਤੀ ਕਰਨ ਨੂੰ ਤਰਜੀਹ ਦੇ ਰਿਹਾ ਹੈ ਜ਼ੋ ਕੇ ਦੱਬੇ ਕੁੱਚਲੇ ਗ਼ਰੀਬ ਲੋਕਾਂ ਨਾਲ਼ ਬਹੁਤ ਵੱਡੀ ਨਾ-ਇਨਸਾਫੀ ਹੈ ਜੱਥੇਬੰਦੀ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ ਅੱਜ ਅਸੀਂ ਸਿਰਫ਼ ਸੰਕੇਤਕ ਰੈਲੀ ਕੀਤੀ ਹੈ, ਜੇਕਰ ਅਧਿਕਾਰੀਆਂ ਨੇ 25/10/2021 ਦੀ ਨੋਟੀਫਿਕੇਸ਼ਨ ਅਨੁਸਾਰ ਠੇਕੇਦਾਰੀ ਸਿਸਟਮ ਬੰਦ ਕਰਕੇ ਸਿੱਧੀ ਪੱਕੀ ਭਰਤੀ ਸ਼ੁਰੂ ਨਾਂ ਕੀਤੀ ਅਤੇ ਅਧਿਕਾਰੀਆਂ ਨੇ ਜਲਦੀ ਗੱਲਬਾਤ ਦਾ ਰਸਤਾ ਅਖ਼ਤਿਆਰ ਨਾ ਕੀਤਾ ਤਾਂ ਅਗਲੇ ਦਿਨਾਂ ਵਿੱਚ ਹੋਰ ਕੜੇ ਸੰਘਰਸ਼ ਤੇ ਐਕਸ਼ਨ ਉਲੀਕੇ ਜਾਣਗੇ ਇਨ੍ਹਾਂ ਐਕਸ਼ਨਾਂ ਕਾਰਨ ਹੋਣ ਵਾਲੇ ਵਾਧੇ ਘਾਟੇ ਦੀ ਸਾਰੀ ਜਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਦੀ ਹੋਵੇਗੀ ।ਇਸ ਮੌਕੇ ਸਵਰਨ ਸਿੰਘ ਬੰਗਾ ਜਿ਼ਲ੍ਹਾ ਪ੍ਰਧਾਨ ਤੋਂ ਇਲਾਵਾ ਰਾਕੇਸ਼ ਕੁਮਾਰ ਕਲਿਆਣ, ਪ੍ਰਧਾਨ ਐਲ ਏ ਐਸੋਸੀਏਸ਼ਨ, ਦੇਸ ਰਾਜ, ਜਨਰਲ ਸਕੱਤਰ, ਕੁਲਵਿੰਦਰ ਸਿੰਘ, ਅਨਿਲ ਕੁਮਾਰ ਪ੍ਰੇਮੀ, ਆਸ਼ੂ, ਸ਼ੰਕਰ ਸਤਨਾਮ ਸਿੰਘ ਘੁੰਮਣ ਅਤੇ ਸ਼ਾਹਨਵਾਜ਼ ਖਾਨ ਆਦਿ ਹਾਜਰ ਸਨ।
Punjab Bani 24 October,2024
ਬਸ ਡਰਾਈਵਰ ਨਾਲ ਮਹਿਲਾ ਸਵਾਰੀ ਵਲੋਂ ਮਾੜੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਤੇ ਪੀ. ਆਰ. ਟੀ. ਸੀ. ਮੁਲਾਜ਼ਮਾਂ ਕੀਤਾ ਰੋਡ ਜਾਮ
ਬਸ ਡਰਾਈਵਰ ਨਾਲ ਮਹਿਲਾ ਸਵਾਰੀ ਵਲੋਂ ਮਾੜੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਤੇ ਪੀ. ਆਰ. ਟੀ. ਸੀ. ਮੁਲਾਜ਼ਮਾਂ ਕੀਤਾ ਰੋਡ ਜਾਮ ਫਰੀਦਕੋਟ : ਪੰਜਾਬ ਦੇ ਪ੍ਰਸਿੱਧ ਸ਼ਹਿਰ ਫਰੀਦਕੋਟ ਵਿੱਚ ਪੀਆਰਟੀਸੀ ਦੀ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਵੱਲੋਂ ਗੁਰਸਿੱਖ ਡਰਾਈਵਰ ਨਾਲ ਮਾੜੀ ਭਾਸ਼ਾ ਵਰਤਣ ਦੇ ਰੋਸ ਵਜੋਂ ਰੋਡਵੇਜ਼ ਮੁਲਾਜ਼ਮਾਂ ਨੇ ਬੱਸਾਂ ਖੜ੍ਹੀਆਂ ਕਰਕੇ ਸੜਕ ਜਾਮ ਕਰ ਦਿੱਤੀ ਉਥੇ ਥਾਣੇ ਅੰਦਰ ਇੱਕ ਪੁਲਿਸ ਮੁਲਾਜ਼ਮ ਵੱਲੋਂ ਮਹਿਲਾ ਦਾ ਪੱਖ ਪੂਰਨ ਦੇ ਦੋਸ਼ ਲਗਾ ਉਸ ਵੱਲੋਂ ਵੀ ਗਲਤ ਬੋਲਣ ਉਤੇ ਨਾਰਾਜ਼ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ । ਇਸ ਸਬੰਧੀ ਪੀਆਰਟੀਸੀ ਮੁਲਾਜ਼ਮ ਆਗੂ ਹਰਪ੍ਰੀਤ ਸੋਢੀ ਨੇ ਕਿਹਾ ਕਿ ਸਫ਼ਰ ਦੌਰਾਨ ਅੱਗੋਂ ਅਚਾਨਕ ਕੋਈ ਵਹੀਕਲ ਆਉਣ ਕਾਰਨ ਅਚਾਨਕ ਬੱਸ ਦੀ ਬਰੇਕ ਲੱਗਣ ਕਾਰਨ ਇੱਕ ਮਹਿਲਾ ਸਵਾਰੀ ਬੱਸ ਵਿੱਚ ਡਿੱਗ ਪਈ। ਇਸ ਤੋਂ ਬਾਅਦ ਉਕਤ ਮਹਿਲਾ ਵੱਲੋਂ ਗੁਰਸਿੱਖ ਡਰਾਈਵਰ ਨਾਲ ਮਾੜੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਬਹੁਤ ਮਾੜਾ ਚੰਗਾ ਬੋਲਿਆ ਜਿਸ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਸਿੱਧੀ ਥਾਣੇ ਲਗਾ ਕੇ ਮਹਿਲਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।ਇਸ ਦੌਰਾਨ ਥਾਣੇ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਜੋ ਸਿਵਲ ਵਰਦੀ ਵਿੱਚ ਸੀ ਉਸ ਵੱਲੋਂ ਮਹਿਲਾ ਦਾ ਪੱਖ ਲੈਂਦੇ ਹੋਏ ਰੋਡਵੇਜ਼ ਮੁਲਾਜ਼ਮਾਂ ਨੂੰ ਥਾਣੇ ਵਿਚੋਂ ਬਾਹਰ ਕੱਢਣ ਲਈ ਕਿਹਾ ਜਾਣ ਲੱਗਾ ਜਿਸ ਤੋਂ ਨਾਰਾਜ਼ ਹੋਕੇ ਰੋਡਵੇਜ਼ ਮੁਲਾਜ਼ਮਾਂ ਵੱਲੋਂ ਥਣੇ ਦੇ ਬਾਹਰ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਮਹਿਲਾ ਖਿਲਾਫ ਅਰਜ਼ੀ ਦਿੱਤੀ ਹੈ ਜਿਸ ਉਤੇ ਅਸੀਂ ਕਾਰਵਾਈ ਦੀ ਮੰਗ ਕਰ ਰਹੇ ਹਾਂ ਅਤੇ ਪੁਲਿਸ ਮੁਲਾਜ਼ਮ ਵੱਲੋਂ ਮਾਫ਼ੀ ਮੰਗਣ ਉਤੇ ਧਰਨਾ ਖਤਮ ਕਰ ਰੋਡ ਜਾਮ ਖੋਲ੍ਹ ਦਿੱਤਾ ਹੈ। ਇਸ ਸਬੰਧੀ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਅਤੇ ਰੋਡਵੇਜ਼ ਕਰਮਚਾਰੀਆਂ ਵਿੱਚ ਕੁਝ ਗਲਤਫਹਿਮੀ ਹੋ ਗਈ ਸੀ ਉਹ ਦੂਰ ਕਰ ਦਿੱਤੀ ਹੈ ਅਤੇ ਮਹਿਲਾ ਖਿਲਾਫ ਦਿੱਤੀ ਸ਼ਿਕਾਇਤ ਉਤੇ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ।
Punjab Bani 18 October,2024
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਤੇ ਹੋਰ ਕਿਸਾਨ ਆਗੂ ਪੁਲਸ ਵਲੋਂ ਮੁੱਖ ਮੰਤਰੀ ਰਿਹਾਇਸ਼ ਅੱਗੇ ਲਗਾਏ ਗਏ ਧਰਨੇ ਦੌਰਾਨ ਗਿ੍ਫ਼ਤਾਰ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਤੇ ਹੋਰ ਕਿਸਾਨ ਆਗੂ ਪੁਲਸ ਵਲੋਂ ਮੁੱਖ ਮੰਤਰੀ ਰਿਹਾਇਸ਼ ਅੱਗੇ ਲਗਾਏ ਗਏ ਧਰਨੇ ਦੌਰਾਨ ਗਿ੍ਫ਼ਤਾਰ ਚੰਡੀਗੜ੍ਹ : ਪੰਜਾਬ ਵਿਚ ਝੋਨੇ ਦੀ ਖਰੀਦ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਲਗਾਏ ਜਾ ਰਹੇ ਧਰਨੇ ਵਿੱਚ ਪਹੁੰਚੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਗਿ੍ਫਤਾਰ ਕਰ ਲਿਆ ਗਿਆ ਹੈ। ਉਕਤ ਜਾਣਕਾਰੀ ਦਿੰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਇਥੇ ਦੱਸਿਆ ਕਿ ਅੱਜ ਸਵੇਰੇ ਕਿਸਾਨ ਆਗੂਆਂ ਦੇ ਜੱਥੇ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਪਹੁੰਚੇ ਸਨ ਜਿਨਾਂ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਦੇ ਬੋਘ ਸਿੰਘ ਮਾਨਸਾ, ਮੈਡੀਕਲ ਪ੍ਰੈਕਟੀਸ਼ਨਰ ਦੇ ਧੰਨਾ ਮਲ ਗੋਇਲ, ਕਿਸਾਨ ਆਗੂ ਕਰਨੈਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲੀਆ ਸ਼ਾਮਲ ਸਨ ਨੂੰ ਸਮੇਤ ਸੈਂਕੜੇ ਕਿਸਾਨ ਆਗੂਆਂ ਦੇ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਐਡਵੋਕੇਟ ਬੱਲੀ ਨੇ ਕਿਸਾਨਾਂ ਦੀ ਗਿਰਫਤਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਾਉਣ ਤੇ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਵੱਲ ਧਿਆਨ ਦੇ ਕੇ ਕਿਸਾਨ ਆਗੂਆਂ ਨੂੰ ਗਿਰਫਤਾਰ ਕਰਨ ਦੀ ਥਾਂ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਕਰੇ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸੇ ਤਰ੍ਹਾਂ ਗਿਰਫਤਾਰ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਇਹਨਾਂ ਗਿਰਫਤਾਰੀਆਂ ਦੇ ਖਿਲਾਫ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਹੋਰ ਤਿੱਖਾ ਹੋਵੇਗਾ ਉਹਨਾਂ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਕਿਸਾਨਾਂ ਦੀ ਝੋਨੇ ਦੀ ਖਰੀਦ ਨੂੰ ਸੁਚੱਜੇ ਢੰਗ ਨਾਲ ਪੂਰੇ ਪੰਜਾਬ ਵਿੱਚ ਚਾਲੂ ਕੀਤਾ ਜਾਵੇ ।
Punjab Bani 18 October,2024
ਈਟੀਟੀ ਟੈਟ ਪਾਸ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਦਿੱਤਾ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ
ਈਟੀਟੀ ਟੈਟ ਪਾਸ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਦਿੱਤਾ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਸ੍ਰੀ ਆਨੰਦਪੁਰ ਸਾਹਿਬ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪਿਛਲੇ 15 ਦਿਨਾਂ ਤੋਂ ਟੈਂਕੀ ਦੇ ਬੈਠੇ ਈਟੀਟੀ ਟੈਟ ਪਾਸ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋ ਸ਼ੁਕਰਵਾਰ ਨੂੰ ਸਵੇਰੇ 4 ਵਜੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਧਾਵਾ ਬੋਲ ਦਿੱਤਾ। ਇਸ ਉਪਰੰਤ ਸਿੱਖਿਆ ਮੰਤਰੀ ਦੇ ਘਰ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਬੰਟੀ ਕੰਬੋਜ, ਪਰਮਪਾਲ ਫਾਜਿਲਕਾ ਅਤੇ ਪ੍ਰਗਟ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ 14 ਅਕਤੂਬਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਸਿੱਖਿਆ ਮੰਤਰੀ ਨੇ ਸਪੋਰਟਸ ਕੈਟਾਗਰੀ ਅਤੇ ਐਕਸ ਸਰਵਿਸਮੈਨ ਕੈਟਾਗਰੀ ਦੀਆਂ ਰਹਿੰਦੀਆਂ ਸਿਲੈਕਸ਼ਨ ਲਿਸਟਾਂ 16 ਅਕਤੂਬਰ ਨੂੰ ਜਾਰੀ ਕਰਨ ਅਤੇ 18 ਅਕਤੂਬਰ ਨੂੰ ਪੋਰਟਲ ਖੋਲ੍ਹਣ ਦਾ ਵਾਅਦਾ ਕੀਤਾ ਸੀ ਪਰ 16 ਅਕਤੂਬਰ ਨੂੰ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਅਤੇ ਅੱਜ ਪੋਰਟਲ ਖੋਲ੍ਹਣ ਸਬੰਧੀ ਵੀ ਕੋਈ ਅਪਡੇਟ ਵਿਭਾਗ ਨੇ ਜਾਰੀ ਨਹੀਂ ਕੀਤੀ ਹੈ। ਜਿਸ ਕਰਨ ਸਾਨੂੰ ਮਜਬੂਰਨ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਪਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ। ਜਿ਼ਕਰਯੋਗ ਹੈ ਕਿ 29 ਸਤੰਬਰ 2024 ਤੋਂ ਪਿੰਡ ਗੰਭੀਰਪੁਰ ਵਿਖੇ ਰੋਸ ਧਰਨਾ ਲਗਾਤਾਰ ਜਾਰੀ ਹੈ ਜੋ ਅੱਜ 21ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਿਆ ਹੈ ।
Punjab Bani 18 October,2024
ਟਰਾਂਸਪੋਰਟ ਮੰਤਰੀ ਵੱਲੋਂ ਜਾਇਜ਼ ਮੰਗਾਂ ਮੰਨਣ ਦੇ ਭਰੋਸੇ ਪਿੱਛੋਂ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਵਾਪਸ
ਟਰਾਂਸਪੋਰਟ ਮੰਤਰੀ ਵੱਲੋਂ ਜਾਇਜ਼ ਮੰਗਾਂ ਮੰਨਣ ਦੇ ਭਰੋਸੇ ਪਿੱਛੋਂ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਵਾਪਸ ਅਧਿਕਾਰੀਆਂ ਨੂੰ ਠੇਕਾ ਆਧਾਰਤ ਡਰਾਈਵਰਾਂ/ਕੰਡਕਟਰਾਂ ਦੇ ਮਸਲਿਆਂ ਦਾ ਪੁਖ਼ਤਾ ਹੱਲ ਕਰਕੇ 22 ਅਕਤੂਬਰ ਨੂੰ ਠੋਸ ਤਜਵੀਜ਼ ਪੇਸ਼ ਕਰਨ ਦੀਆਂ ਹਦਾਇਤਾਂ ਸਰਵਿਸ ਪ੍ਰੋਵਾਈਡਰ ਏਜੰਸੀ ਦੇ ਠੇਕੇਦਾਰਾਂ ਨੂੰ ਮੁਲਾਜ਼ਮਾਂ ਨੂੰ ਨਿਯਮਾਂ ਮੁਤਾਬਕ ਤਨਖ਼ਾਹਾਂ ਤੇ ਭੱਤੇ ਦੇਣਾ ਯਕੀਨੀ ਬਣਾਉਣ ਦੀ ਸਖ਼ਤ ਹਦਾਇਤ ਸਰਕਾਰੀ ਬੇੜੇ ਵਿੱਚ ਛੇਤੀ ਹੀ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਐਲਾਨ ਚੰਡੀਗੜ੍ਹ, 16 ਅਕਤੂਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਜਾਇਜ਼ ਮੰਗਾਂ ਮੰਨੇ ਜਾਣ ਦੇ ਭਰੋਸੇ ਤੋਂ ਬਾਅਦ ਅੱਜ ਪੰਜਾਬ ਰੋਡਵੇਜ਼/ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ 21 ਅਕਤੂਬਰ ਤੋਂ ਦਿੱਤਾ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਹੈ । ਇਥੇ ਪੰਜਾਬ ਸਿਵਲ ਸਕੱਤਰੇਤ-2 ਵਿਖੇ ਯੂਨੀਅਨ ਦੇ ਅਹੁਦੇਦਾਰਾਂ ਨਾਲ ਹੋਈ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਮੁਲਾਜ਼ਮਾਂ ਦੀ ਹਰ ਸਮੱਸਿਆ ਦੇ ਸਮਾਂਬੱਧ ਹੱਲ ਲਈ ਵਚਨਬੱਧ ਹੈ ਅਤੇ ਇਸੇ ਲਈ ਮੁੱਖ ਮੰਤਰੀ ਵੱਲੋਂ ਪੰਜਾਬ ਰੋਡਵੇਜ਼/ਪਨਬੱਸ ਤੇ ਪੀ.ਆਰ.ਟੀ.ਸੀ. ਵਿੱਚ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਦੇ ਮਸਲਿਆਂ ਦੇ ਹੱਲ ਲਈ ਵਿਸ਼ੇਸ਼ ਵਿਭਾਗੀ ਕਮੇਟੀ ਗਠਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਕਮੇਟੀ ਦੀਆਂ ਮੀਟਿੰਗਾਂ ਵਿੱਚ ਮੁਲਾਜ਼ਮਾਂ ਦੀਆਂ ਕਾਫ਼ੀ ਮੰਗਾਂ 'ਤੇ ਸਹਿਮਤੀ ਬਣੀ ਹੈ। ਟਰਾਂਸਪੋਰਟ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਯੂਨੀਅਨ ਨਾਲ 22 ਅਕਤੂਬਰ ਨੂੰ ਅਗਲੀ ਮੀਟਿੰਗ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਮੁਲਾਜ਼ਮਾਂ ਦੇ ਮਸਲਿਆਂ ਸਬੰਧੀ ਹਮਦਰਦੀ ਭਰਪੂਰ ਰਵੱਈਆ ਅਪਨਾਉਣ ਅਤੇ ਅਗਲੀ ਮੀਟਿੰਗ ਵਿੱਚ ਠੋਸ ਤਜਵੀਜ਼ ਲੈ ਕੇ ਆਉਣਾ ਯਕੀਨੀ ਬਣਾਉਣ । ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮਾਨ ਸਰਕਾਰ ਨੇ ਠੇਕਾ ਆਧਾਰਤ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਜੰਗੀ ਪਧਰ 'ਤੇ ਵਿੱਢੀ ਹੋਈ ਹੈ ਜਿਸ ਨਾਲ ਇਨ੍ਹਾਂ ਮੁਲਾਜ਼ਮਾਂ ਦੀਆਂ ਕਾਫ਼ੀ ਮੁਸ਼ਕਲਾਂ ਦਾ ਨਿਪਟਾਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਮੁਢਲਾ ਫ਼ਰਜ਼ ਹੈ ਕਿ ਉਹ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਕਰੇ । ਸਰਵਿਸ ਪ੍ਰੋਵਾਈਡਰ ਏਜੰਸੀ ਦੇ ਠੇਕੇਦਾਰਾਂ ਵੱਲੋਂ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਟਰਾਂਸਪੋਰਟ ਮੰਤਰੀ ਨੇ ਠੇਕੇਦਾਰਾਂ ਨੂੰ ਤਾੜਨਾ ਕੀਤੀ ਕਿ ਉਹ ਠੇਕਾ ਆਧਾਰਤ ਮੁਲਾਜ਼ਮਾਂ ਨੂੰ ਨਿਯਮਾਂ ਮੁਤਾਬਕ ਤਨਖ਼ਾਹਾਂ ਤੇ ਭੱਤੇ ਦੇਣਾ ਯਕੀਨੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ ਠੇਕੇਦਾਰਾਂ ਨਾਲ ਛੇਤੀ ਹੀ ਮੀਟਿੰਗ ਉਲੀਕਣ ਦੇ ਆਦੇਸ਼ ਦਿੱਤੇ । ਇਸ ਮੌਕੇ ਸ. ਲਾਲਜੀਤ ਸਿੰਘ ਭੁੱਲਰ ਨੇ ਐਲਾਨ ਕੀਤਾ ਕਿ ਛੇਤੀ ਹੀ ਸਰਕਾਰੀ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਇਸ ਸਬੰਧੀ ਅਧਿਕਾਰੀਆਂ ਨੂੰ ਤੁਰੰਤ ਤਜਵੀਜ਼ ਤਿਆਰ ਕਰਕੇ ਅਗਲੇਰੀ ਕਾਰਵਾਈ ਅਰੰਭਣ ਲਈ ਕਿਹਾ । ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਸ੍ਰੀ ਡੀ.ਕੇ. ਤਿਵਾੜੀ, ਐਮ.ਡੀ. ਪਨਬੱਸ ਸ੍ਰੀ ਰਾਜੀਵ ਕੁਮਾਰ ਗੁਪਤਾ, ਐਮ.ਡੀ ਪੀ.ਆਰ.ਟੀ.ਸੀ. ਸ. ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਏ.ਡੀ.ਓ ਪਨਬੱਸ ਸ੍ਰੀ ਰਾਜੀਵ ਦੱਤਾ, ਜੀ.ਐਮ. ਪੀ.ਆਰ.ਟੀ.ਸੀ. ਸ. ਮਨਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ। ਪੰਜਾਬ ਰੋਡਵੇਜ਼ (ਪਨਬਸ) ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਵੱਖਰੀ ਮੀਟਿੰਗ, 22 ਅਕਤੂਬਰ ਨੂੰ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਚੰਡੀਗੜ੍ਹ: ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਰੋਡਵੇਜ਼ (ਪਨਬਸ) ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਵੱਖਰੀ ਮੀਟਿੰਗ ਦੌਰਾਨ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗਠਤ ਕੀਤੀ ਗਈ ਟਰਾਂਸਪੋਰਟ ਵਿਭਾਗ ਦੀ ਵਿਸ਼ੇਸ਼ ਕਮੇਟੀ ਦੀ 22 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ 'ਤੇ ਵੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।
Punjab Bani 16 October,2024
17 ਤੋਂ ਸਮੁੱਚੇ ਟੋਲ ਪਲਾਜ਼ੇ ਤੇ 18 ਤੋਂ ਭਾਜਪਾ ਤੇ ਆਪ ਆਗੂਆਂ ਦੇ ਘਰਾਂ ਦੇ ਬਾਹਰ ਮੋਰਚੇ : ਉਗਰਾਹਾਂ
17 ਤੋਂ ਸਮੁੱਚੇ ਟੋਲ ਪਲਾਜ਼ੇ ਤੇ 18 ਤੋਂ ਭਾਜਪਾ ਤੇ ਆਪ ਆਗੂਆਂ ਦੇ ਘਰਾਂ ਦੇ ਬਾਹਰ ਮੋਰਚੇ : ਉਗਰਾਹਾਂ ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਜਥੇਬੰਦੀ ਦੀ 5 ਮੈਂਬਰੀ ਸੂਬਾ ਲੀਡਰਸ਼ਿਪ ਟੀਮ ਵਲੋਂ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ 17 ਅਕਤੂਬਰ ਤੋਂ ਸਮੁੱਚੇ ਟੋਲ ਪਲਾਜ਼ੇ ਮੁਫ਼ਤ ਕੀਤੇ ਜਾਣਗੇ ਤੇ 18 ਅਕਤੂਬਰ ਨੂੰ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਮੋਰਚੇ ਲਗਾਏ ਜਾਣਗੇ। ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਅ ਕਿ ਮੁੱਖ ਤੌਰ ’ਤੇ ਭਾਜਪਾ ਆਗੂਆਂ ਅਰਵਿੰਦ ਖੰਨਾ, ਪ੍ਰਨੀਤ ਕੌਰ ਅਤੇ ‘ਆਪ’ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਮੋਰਚਾ ਲਗਾਇਆ ਜਾਵੇਗਾ। ਦੱਸਣਯੋਗ ਹੈ ਕਿ ਉਪਰੋਕਤ ਦੋਵੇਂ ਫ਼ੈਸਲੇ ਝੋਨੇ ਦੀ ਸਹੀ ਢੰਗ ਨਾਲ ਖਰੀਦ ਦੇ ਵਿਰੋਧ ਵਿੱਚ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਲਏ ਗਏ ਫੈਸਲੇ ਅਨੁਸਾਰ ਸੰਘਰਸ਼ ਦਿਨ ਦਿਨ-ਰਾਤ ਜਾਰੀ ਰਹੇਗਾ।ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਈ ਮੰਗਾਂ ਹਨ, ਜਿਨ੍ਹਾਂ ਵਿਚ ਘੱਟੋ-ਘੱਟ ਸਮਰਥਨ ਮੁੱਲ `ਤੇ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਕਰਨਾ ਆਦਿ। ਉਨ੍ਹਾਂ ਦੱਸਿਆ ਕਿ ਪ੍ਰੰਤੂ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ `ਆਪ` ਸਰਕਾਰ ਵਲੋਂ ਇਸ ਪਾਸੇ ਭੋਰਾ ਵੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ।
Punjab Bani 16 October,2024
ਸਨੌਰ ਦੇ ਪਿੰਡ ਖੁੱਡਾ ਵਿਖੇ ਰੋਸਮਈ ਧਰਨੇ ਦੇ ਚਲਦਿਆਂ ਅੱਜ ਵੀ ਨਹੀਂ ਸ਼ੁਰੂ ਹੋ ਸਕੀ ਵੋਟਿੰਗ
ਸਨੌਰ ਦੇ ਪਿੰਡ ਖੁੱਡਾ ਵਿਖੇ ਰੋਸਮਈ ਧਰਨੇ ਦੇ ਚਲਦਿਆਂ ਅੱਜ ਵੀ ਨਹੀਂ ਸ਼ੁਰੂ ਹੋ ਸਕੀ ਵੋਟਿੰਗ ਪਟਿਆਲਾ : ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਖੁੱਡਾ ਵਿੱਚ ਬੀਤੇ ਦਿਨੀਂ ਵੋਟਿੰਗ ਪ੍ਰਕਿਰਿਆ ਦੌਰਾਨ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਜਿਥੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਦੇ ਚਲਦਿਆਂ ਵੋਟਿੰਗ ਪ੍ਰਕਿਰਿਆ ਰੋਕ ਦਿੱਤੀ ਗਈ ਸੀ ਤੇ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਅੱਜ 16 ਅਕਤੂਬਰ ਨੂੰ ਪਿੰਡ ਖੁੱਡਾ ਵਿੱਚ ਮੁੜ ਵੋਟਿੰਗ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ ਪਰ ਪਿੰਡ ਵਾਸੀਆਂ ਵਲੋਂ ਲਗਾਏ ਗਏ ਰੋਸ ਮਈ ਧਰਨੇ ਦੇ ਚਲਦਿਆਂ ਅੱਜ ਵੀ ਵੋਟਿੰਗ ਦਾ ਕਾਰਜ ਸ਼ੁਰੂ ਨਹੀਂ ਹੋ ਸਕਿਆ ਹੈ।ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਮੁਲਜਮਾਂ ਤੇ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਜ਼ਖ਼ਮੀ ਵਿਅਕਤੀ ਘਰ ਨਹੀਂ ਆ ਜਾਂਦਾ ਉਦੋਂ ਤੱਕ ਵੋਟਿੰਗ ਸ਼ੁਰੂ ਨਹੀਂ ਹੋਣ ਦਿੱਤੀ ਜਾਵੇਗੀ।
Punjab Bani 16 October,2024
ਕਿਸਾਨ ਮੋਰਚੇ ਨੇ ਕੀਤਾ 13 ਅਕਤੂਬਰ ਨੂੰ ਪੰਜਾਬ ਭਰ `ਚ ਸੜਕਾਂ ਬੰਦ ਕਰਨ ਦਾ ਐਲਾਨ
ਕਿਸਾਨ ਮੋਰਚੇ ਨੇ ਕੀਤਾ 13 ਅਕਤੂਬਰ ਨੂੰ ਪੰਜਾਬ ਭਰ `ਚ ਸੜਕਾਂ ਬੰਦ ਕਰਨ ਦਾ ਐਲਾਨ ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਨੇ 13 ਅਕਤੂਬਰ ਨੂੰ ਪੰਜਾਬ ਭਰ `ਚ ਸੜਕਾਂ ਬੰਦ ਕਰਨ ਦੇ ਕੀਤੇ ਗਏ ਐਲਾਨ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੱਸਿਆ ਕਿ ਇਸ ਐਲਾਨ ਦੌਰਾਨ 13 ਅਕਤੂਬਰ ਨੂੰ 3 ਘੰਟੇ ਲਈ ਪੰਜਾਬ ਦੀਆਂ ਸੜਕਾਂ ਠੱਪ ਕੀਤੀਆਂ ਜਾਣਗੀਆਂ। ਚੰਡੀਗੜ੍ਹ `ਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕੇ ਖਰੀਦ ਸ਼ੁਰੂ ਨਹੀਂ ਹੋਈ ਹੈ, ਜਿਸ ਲਈ ਪੰਜਾਬ ਅਤੇ ਦਿੱਲੀ ਦੋਵੇਂ ਸਰਕਾਰਾਂ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵਤੀਰਾ ਕਿਸਾਨ ਨੂੰ ਮਾਰਨਾ ਹੈ।ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਝੋਨਾ ਪੰਜਾਬ ਤੋਂ ਸ਼ਿਫਟ ਨਹੀਂ ਕੀਤਾ ਤਾਂ ਪੰਜਾਬ ਤਬਾਹ ਹੋ ਜਾਵੇਗਾ। ਇਸਦੇ ਮੱਦੇਨਜ਼ਰ 13 ਤਰੀਕ ਨੂੰ ਅਸੀਂ ਪੰਜਾਬ ਦਾ 12 ਤੋਂ 3 ਵਜੇ ਤੱਕ ਸੜਕੀ ਆਵਾਜਾਈ ਠੱਪ ਕਰਾਂਗੇ ਅਤੇ 14 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨਾਲ ਇੱਕ ਸਾਂਝੀ ਮੀਟਿੰਗ ਕਿਸਾਨ ਭਵਨ `ਚ ਸਰਕਾਰ ਦੇ ਖਿਲਾਫ ਸਖਤ ਕਦਮ ਚੁੱਕਣ ਲਈ ਕੀਤੀ ਜਾਵੇਗੀ।
Punjab Bani 11 October,2024
ਆਰਜੀ ਟੈਕਸ ਘੋਟਾਲੇ ਖਿਲਾਫ਼ ਕੋਲਕਾਤਾ `ਚ ਮਰਨ ਵਰਤ `ਤੇ ਬੈਠੇ ਜੂਨੀਅਰ ਡਾਕਟਰਾਂ `ਚੋਂ ਇਕ ਦੀ ਸਿਹਤ ਵਿਗੜੀ
ਆਰਜੀ ਟੈਕਸ ਘੋਟਾਲੇ ਖਿਲਾਫ਼ ਕੋਲਕਾਤਾ `ਚ ਮਰਨ ਵਰਤ `ਤੇ ਬੈਠੇ ਜੂਨੀਅਰ ਡਾਕਟਰਾਂ `ਚੋਂ ਇਕ ਦੀ ਸਿਹਤ ਵਿਗੜੀ ਕੋਲਕਾਤਾ : ਆਰਜੀ ਟੈਕਸ ਘੋਟਾਲੇ ਖਿਲਾਫ਼ ਕੋਲਕਾਤਾ `ਚ ਮਰਨ ਵਰਤ `ਤੇ ਬੈਠੇ ਜੂਨੀਅਰ ਡਾਕਟਰਾਂ `ਚੋਂ ਇਕ ਦੀ ਸਿਹਤ ਵਿਗੜ ਗਈ । ਇਸ ਤੋਂ ਬਾਅਦ ਵੀਰਵਾਰ ਰਾਤ ਨੂੰ ਉਨ੍ਹਾਂ ਨੂੰ ਤੁਰੰਤ ਆਰਜੀ ਅਤੇ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਬਿਮਾਰ ਹੋਣ ਵਾਲੇ ਡਾਕਟਰ ਦਾ ਨਾਂ ਅਨਿਕੇਤ ਮਹਤੋ ਹੈ। ਜੂਨੀਅਰ ਡਾਕਟਰ ਸ਼ਨੀਵਾਰ ਰਾਤ ਤੋਂ ਮਰਨ ਵਰਤ `ਤੇ ਹਨ। ਅੰਦੋਲਨ ਦਾ ਸਮਰਥਨ ਕਰ ਰਹੀ ਸੀਨੀਅਰ ਡਾਕਟਰ ਸੁਵਰਨਾ ਗੋਸਵਾਮੀ ਨੇ ਦੱਸਿਆ ਕਿ ਅਨਿਕੇਤ ਮਹਤੋ ਦੀ ਹਾਲਤ ਵਿਗੜ ਗਈ ਹੈ। ਉਸ ਦੀ ਹਾਲਤ ਫਿਲਹਾਲ ਠੀਕ ਨਹੀਂ ਹੈ। ਉਸ ਨੂੰ ਆਰਜੀ ਕਰ ਹਸਪਤਾਲ ਲਿਜਾਇਆ ਗਿਆ ਹੈ ਅਤੇ ਆਈਸੀਯੂ ਵਿੱਚ ਦਾਖਲ ਕਰਵਾਇਆ ਜਾਵੇਗਾ। ਪਿਛਲੇ ਦੋ ਮਹੀਨਿਆਂ ਤੋਂ ਮਹਾਤੋ ਅਤੇ ਕੁਝ ਹੋਰ ਆਰਜੀ ਕਰ ਜਬਰ-ਜਨਾਹ ਅਤੇ ਕਤਲ ਕੇਸ ਦੀ ਪੀੜਤਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਅੰਦੋਲਨ ਵਿੱਚ ਸਭ ਤੋਂ ਅੱਗੇ ਹਨ। ਵੀਰਵਾਰ ਸ਼ਾਮ ਨੂੰ ਸੂਬੇ ਦੇ ਸਿਹਤ ਵਿਭਾਗ ਨੇ ਪਿਛਲੇ ਛੇ ਦਿਨਾਂ ਤੋਂ ਮਰਨ ਵਰਤ `ਤੇ ਬੈਠੇ ਸੱਤ ਡਾਕਟਰਾਂ ਦੀ ਸਿਹਤ ਦਾ ਜਾਇਜ਼ਾ ਲੈਣ ਲਈ ਚਾਰ ਮਾਹਿਰ ਡਾਕਟਰਾਂ ਦੀ ਟੀਮ ਨੂੰ ਵਰਤ ਵਾਲੀ ਥਾਂ `ਤੇ ਭੇਜਿਆ ਸੀ। ਚਾਰ ਮੈਂਬਰੀ ਮੈਡੀਕਲ ਟੀਮ ਦੇ ਮੈਂਬਰ ਦੀਪੇਂਦਰ ਸਰਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇੱਥੇ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲੈਣ ਆਏ ਹਾਂ। ਸੁਭਾਵਿਕ ਹੈ ਕਿ ਵੀਰਵਾਰ ਤੱਕ ਪੰਜ ਦਿਨਾਂ ਦੇ ਵਰਤ ਤੋਂ ਬਾਅਦ ਉਨ੍ਹਾਂ ਦੀ ਸਿਹਤ ਦੇ ਮਾਪਦੰਡ ਬਹੁਤੇ ਠੀਕ ਨਹੀਂ ਹੋਣਗੇ। ਅਸੀਂ ਉਸ ਦੇ ਮਾਤਾ-ਪਿਤਾ ਵਰਗੇ ਹਾਂ ਅਤੇ ਬਜ਼ੁਰਗ ਹੋਣ ਦੇ ਨਾਤੇ ਅਸੀਂ ਸੁਝਾਅ ਦਿੱਤਾ ਹੈ ਕਿ ਉਸ ਦੀ ਹਾਲਤ ਵਿਗੜਨ ਤੋਂ ਪਹਿਲਾਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਚਾਹੀਦਾ ਹੈ। ਦੂਜੇ ਪਾਸੇ ਦੁਰਗਾ ਪੂਜਾ ਤਿਉਹਾਰ ਦੌਰਾਨ ਡਾਕਟਰਾਂ ਦਾ ਮਰਨ ਵਰਤ ਲਗਾਤਾਰ ਛੇਵੇਂ ਦਿਨ ਵੀ ਜਾਰੀ ਰਿਹਾ ।
Punjab Bani 11 October,2024
ਤਨਖਾਹਾਂ ਜਾਰੀ ਕਰਾਉਣ ਲਈ ਲਾਏ ਧਰਨੇ ਦੇ ਤੀਜੇ ਦਿਨ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂਪਿਆ ਮੰਗ ਪੱਤਰ
ਤਨਖਾਹਾਂ ਜਾਰੀ ਕਰਾਉਣ ਲਈ ਲਾਏ ਧਰਨੇ ਦੇ ਤੀਜੇ ਦਿਨ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂਪਿਆ ਮੰਗ ਪੱਤਰ ਪਟਿਆਲਾ ( )ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਜ਼ਿਲਾ ਪਟਿਆਲਾ ਦੇ ਕਾਮਿਆ ਵੱਲੋਂ ਤਨਖਾਹਾਂ ਜਾਰੀ ਕਰਾਉਣ ਲਈ ਲਾਇਆ ਪੱਕਾ ਧਰਨਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਅੱਜ ਦੇ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸਹਪੁਰ,ਸ਼ੇਰ ਸਿੰਘ ਸਰਹਿੰਦ ਤੇ ਨਰੇਸ਼ ਕੁਮਾਰ ਬੋਸਰ ਨੇ ਕੀਤੀ| ਵੱਖ ਵੱਖ ਰੇਂਜਾ ਨਾਲ ਸੰਬੰਧਿਤ ਕਾਮੇ ਅੱਜ ਦੇ ਇਸ ਧਰਨੇ ਵਿੱਚ ਵੱਡੀ ਗਿਣਤੀ ਚ,ਇਕੱਤਰ ਹੋ ਕੇ ਪੁੱਜੇ ਵਣ ਮੰਡਲ ਦਫਤਰ ਪਟਿਆਲਾ ਅਗੇ ਇਕੱਤਰ ਹੋਏ ਜੰਗਲਾਤ ਕਾਮਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ,ਕੋਰ ਸਿੰਘ ਕੋਟ ਖੁਰਦ, ਕਰਮ ਸਿੰਘ ਨਾਭਾ ਤੇ ਮਾਸਟਰ ਮੱਘਰ ਸਿੰਘ ਨੇ ਕਿਹਾ ਕਿ ਤਿਉਹਾਰਾਂ ਦਾ ਮਹੀਨਾ ਹੋਣ ਕਾਰਨ ਜੰਗਲਾਤ ਕਾਮੇ ਆਪਣੀਆਂ ਰਹਿੰਦੀਆਂ ਤਨਖਾਹਾਂ ਜਾਰੀ ਕਰਾਉਣ ਲਈ ਜਦੋਂ ਜਹਿਦ ਕਰ ਰਹੇ ਹਨ ਪਰ ਅਧਿਕਾਰੀਆਂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਚਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜੇਕਰ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਮੁਲਾਜ਼ਮ ਦੁਸਹਿਰੇ ਵਾਲੇ ਦਿਨ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਦਾ ਪੁਤਲਾ ਫੂਕਣ ਲਈ ਮਜਬੂਰ ਹੋਣਗੇ, ਉਹਨਾਂ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਤੋਂ ਮੰਗ ਕੀਤੀ, ਕੀ ਨਿਗੂਣੀ ਜਿਹੀ ਤਨਖਾਹ ਲੈਣ ਵਾਲੇ ਕੱਚੇ ਕਾਮਿਆਂ ਨੂੰ ਜਿੱਥੇ ਪੰਜਾਬ ਸਰਕਾਰ ਪੱਕਾ ਨਹੀ ਕਰ ਰਹੀ ਉੱਥੇ ਇਹਨਾਂ ਦੀਆਂ ਰਹਿੰਦਿਆ ਤਨਖਾਹਾਂ ਵੀ ਛੇਤੀ ਜਾਰੀ ਨਹੀ ਕੀਤੀਆ ਜਾ ਰਹੀਆਂ ਉਹਨਾ ਮੰਗ ਕੀਤੀ ਕਿ ਤਨਖਾਹਾਂ ਛੇਤੀ ਜਾਰੀ ਕੀਤੀਆਂ ਜਾਣ ਤਾਂ ਕਿ ਆਪਣੇ ਬੱਚਿਆਂ ਦੇ ਨਾਲ ਇਹ ਵੀ ਦਿਵਾਲੀ ਦੁਸਹਿਰਾ ਮਨਾ ਸਕਣ, ਵਣ ਮੰਡਲ ਦਫਤਰ ਅੱਗੇ ਰੋਸ ਰੈਲੀ ਕਰਨ ਉਪਰੰਤ ਜੰਗਲਾਤ ਕਾਮੇ ਨਾਹਰੇ ਮਾਰਦੇ ਹੋਏ,ਮਾਰਚ ਕਰਦੇ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਪੁੱਜੇ ਜਿੱਥੇ ਉਹਨਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਆਪਣਾ ਮੰਗ ਪੱਤਰ ਤਹਿਸੀਲਦਾਰ ਰਾਹੀਂ ਪ੍ਰਸਾਸ਼ਨ ਨੂੰ ਸੌਂਪਿਆਂ ਮੰਗ ਪੱਤਰ ਲੈਣ ਆਏ ਤਹਿਸੀਲਦਾਰ ਨੇ ਵਿਸ਼ਵਾਸ਼ ਦਵਾਇਆ ਕਿ ਉਹ ਫੌਰੀ ਤੌਰ ਤੇ ਇਹਨਾਂ ਕਾਮਿਆਂ ਦੀਆਂ ਤਨਖਾਹਾਂ ਜਾਰੀ ਕਰਾਉਣ ਤੇ ਹੋਰ ਮੰਗਾਂ ਲਈ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ ਪ੍ਰਸਾਸ਼ਨ ਨੇ ਵਣ ਮੰਡਲ ਅਫਸਰ ਨਾਲ 18 ਅਕਤੂਬਰ ਦੀ ਮੀਟਿੰਗ ਫਿਕਸ ਕਰਾਈ ਜਿਸ ਕਰਕੇ ਜੰਗਲਾਤ ਕਾਮਿਆ ਨੇ ਲਗਾਤਾਰ ਸੰਘਰਸ ਮੀਟਿੰਗ ਤਕ ਮੁਲਤਵੀ ਕੀਤਾ ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਹੇਠ ਲਿਖੇ ਆਗੂ ਜੋਗਾ ਸਿੰਘ ਵਜੀਦਪੁਰ ਹਰਮੇਸ ਨਾਭਾ ਰਣਵੀਰ ਮੁਲੇਪੁਰ ਹਰਪਾਲ ਹੰਮਝੰੜੀ ਜੀਤ ਖਾਨ ਅਮਰਜੀਤ ਬੋਸਰ ਪਰਮਜੀਤ ਕੌਰ ਅਮਰਜੀਤ ਕੌਰ ਭਾਦਸੋ ਸਾਮਿਲ ਹੌਏ।
Punjab Bani 09 October,2024
ਪੀ. ਯੂ. ਦੇ ਈ. ਐਮ ਆਰ. ਸੀ. ਵਿਭਾਗ ਦੇ ਸਟਾਫ ਮੈਂਬਰਾਂ ਦਾ ਦਲਜੀਤ ਅਮੀ ਦੀ ਤਾਨਾਸ਼ਾਹੀ ਵਿਰੁੱਧ 20ਵੇਂ ਦਿਨ ਵੀ ਰਿਹਾ ਜਾਰੀ
ਪੀ. ਯੂ. ਦੇ ਈ. ਐਮ ਆਰ. ਸੀ. ਵਿਭਾਗ ਦੇ ਸਟਾਫ ਮੈਂਬਰਾਂ ਦਾ ਦਲਜੀਤ ਅਮੀ ਦੀ ਤਾਨਾਸ਼ਾਹੀ ਵਿਰੁੱਧ 20ਵੇਂ ਦਿਨ ਵੀ ਰਿਹਾ ਜਾਰੀ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਈ. ਐਮ. ਆਰ. ਸੀ. ਵਿਭਾਗ ਦੇ ਪੀੜਤ ਸਟਾਫ ਵੱਲੋਂ ਦਿੱਤੀਆਂ ਜਾ ਰਹੀਆਂ ਲਗਾਤਾਰ ਸਿ਼ਕਾਇਤਾਂ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਦਲਜੀਤ ਅਮੀਂ ਦੇ ਆਪਣੇ ਹੀ ਸਟਾਫ ਮੈਂਬਰਾਂ ਨਾਲ ਮਾੜੇ ਅਤੇ ਤਾਨਾਸ਼ਾਹੀ ਰਵਈਏ ਦੇ ਵਿਰੋਧ ਵਿੱਚ ਪੀੜਤਾਂ ਵੱਲੋਂ ਲਗਾਤਾਰ 19 ਸਤੰਬਰ 2024 ਤੋਂ ਲ ੈਕੇ ਅੱਜ 9 ਅਕਤੂਬਰ 2024 ਵੀਹਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਹ ਧਰਨਾ ਡਾਇਰੈਕਟਰ ਦੇ ਖਿਲਾਫ ਸਮੂਹ ਸਟਾਫ ਦੀਆਂ 2021 ਤੋਂ (ਇਹਨਾਂ ਦੇ ਜੁਆਇੰਨ ਕਰਨ ਤੋਂ ਪਹਿਲਾਂ ਦੇ ਸਮੇਂ ਦਿਆਂ) ਜਾਣਬੁੱਝ ਕੇ ਰੋਕੀਆਂ ਗਈਆਂ ਤਰੱਕੀਆਂ ਅਤੇ ਸਟਾਫ ਪ੍ਰਤੀ ਮਾੜੇ ਰਵਈਏ ਵਿਰੁੱਧ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਦਲਜੀਤ ਅਮੀਂ ਨੇ ਖੁੱਦ ਕੁਝ ਸਮਾਂ ਪਹਿਲਾਂ ਅਖਬਾਰਾਂ ਵਿੱਚ ਲਵਾਇਆ ਸੀ ਕਿ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਵਿਭਾਗ ਪੂਰੇ ਭਾਰਤ ਵਿੱਚ ਦੂਸਰੇ ਨੰਬਰ ਉੱਤੇ ਹੈ। ਸਟਾਫ ਵੱਲੋਂ ਇਹ ਵੀ ਕਿਹਾ ਗਿਆ ਕਿ ਦਲਜੀਤ ਅਮੀ ਵੱਲੋਂ ਆਪਣੇ ਬਦਲਾਖੋਰੀ ਦੇ ਰਵਈਏ ਤਹਿਤ ਇੱਕ ਕਰਮਚਾਰੀ ‘ਤੇ ਝੂਠੇ ਆਰੋਪ ਲਾਕੇ ਝੂਠੀ ਕਮੇਟੀ ਬਣਾਈ ਗਈ। ਮਹਿਲਾ ਕਰਮਾਰੀ ਦੇ ਸਿਰ ਉੱਪਰ ਜਾਣਬੁੱਝ ਕੇ ਕੈਮਰਾ ਲਾਉਣ ਅਤੇ ਆਪਣੀ ਕਾਰ ਵਿੱਚ ਮਹਿਲਾ ਕਰਮਚਾਰੀ ਦਾ ਪਿੱਛਾ ਕਰਕੇ ਡਰ ਦੀ ਸਥਿਤੀ ਪੈਦਾ ਕਰਨ ਦੇ ਦੋਸ਼ ਵੀ ਲਾਏ ਗਏ। ਜੱਦਕਿ ਕਰਮਚਾਰੀਆਂ ਵੱਲੋਂ ਡਾਇਰੈਕਟਰ ਦੇ ਇਸ ਕੋਝੇ ਰਵੱਈਏ ਦੇ ਖਿਲਾਫ ਸਾਰੇ ਪੁਖ਼ਤਾ ਸਬੂਤ ਅਥਾਰਟੀ ਨੂੰ ਦੇ ਦਿੱਤੇ ਗਏ ਹਨ ਪਰ ਅਥਾਰਟੀ ਫਿਰ ਵੀ ਚੁੱਪ ਹੈ। ਈ.ਐਮ.ਆਰ.ਸੀ ਸਟਾਫ ਨੇ ਕੁਝ ਮੰਗਾਂ ਰੱਖੀਆਂ ਸਨ ਜਿਸ ਤੇ ਅੱਜ ਤੱਕ ਅਥੋਰਿਟੀ ਨੇ ਕੋਈ ਫੈਸਲਾ ਨਹੀਂ ਲਿਆ, ਹਾਲਾਂਕਿ ਬੀਤੇ ਸ਼ੁਕਰਵਾਰ ਨੂੰ ਡੀਨ ਅਕਾਦਮਿਕ ਸਾਹਿਬਾਂ ਨੇ ਵੀ.ਸੀ ਸਾਹਿਬ ਦੇ ਕੁਝ ਹੁਕਮ ਸੁਣਾਉਂਦੇ ਹੋਏ ਈ.ਐਮ.ਆਰ.ਸੀ ਦੇ ਪੀੜਤ ਸਟਾਫ ਨੂੰ ਦੱਸਿਆ ਕਿ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਦੇਖਦੇ ਹੋਏ, ਉਹਨਾਂ ਨੂੰ ਆਪਣਾ ਧਰਨਾ ਡਿਪਾਰਟਮੈਂਟ ਦੇ ਅੱਗੇ ਤੋਂ ਚੁੱਕਣਾ ਪਵੇਗਾ। ਜਿਸਦਾ ਮਾਨ ਰੱਖਦੇ ਹੋਏ ਏ.ਐਮ.ਆਰ.ਸੀ ਕਰਮਚਾਰੀਆਂ ਨੇ ਇਹ ਧਰਨਾ ਰਜਿਸਟਰਾਰ ਆਫਿਸ ਸ਼ਿਫਟ ਕਰ ਦਿੱਤਾ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਸਟਾਫ ਨੇ ਅਪਣਾ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਟਾਫ ਦੀਆਂ ਔਰਤਾਂ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਅਤੇ ਸਹਿਜਤਾ ਨੂੰ ਧਿਆਨ ਚ ਰੱਖਦੇ ਹੋਏ ਦਲਜੀਤ ਅਮੀਂ ਦੇ ਨਾਲ ਕੰਮ ਨਹੀਂ ਕਰ ਸਕਦੀਆਂ। ਪੀੜਤ ਸਟਾਫ ਨੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਜੇਕਰ ਅਥਾਰਟੀ ਬੇਨਿਯਮੀਆਂ ਅਤੇ ਹੋਰ ਮੁੱਦਿਆਂ ਦੇ ਸਬੂਤਾਂ ਦੇ ਬਾਵਜੂਦ ਡਾਇਰੈਕਟਰ ਖ਼ਿਲਾਫ਼ ਕੁਝ ਨਹੀਂ ਕਰ ਸਕਦੀ ਤਾਂ ਕਿਰਪਾ ਕਰਕੇ ਸਾਡੀ ਸਮੂਹ ਪੀੜਤ ਸਟਾਫ ਦੀ ਯੂਨੀਵਰਸਿਟੀ ਦੇ ਕਿਸੇ ਵੀ ਹੋਰ ਵਿਭਾਗ ਵਿੱਚ ਬਦਲੀ ਕਰ ਦਿੱਤੀ ਜਾਵੇ ਅਤੇ ਉਨਾਂ ਦੀਆਂ ਪ੍ਰਮੋਸ਼ਨਾ ਤੁਰੰਤ ਲਾਗੂ ਕੀਤੀਆਂ ਜਾਣ ਤੇ ਹੁਣ ਤੱਕ ਕੱਡੇ ਗਏ ਬੇਵਜਾਹ ਦੇ ਤਾੜਣਾ ਪੱਤਰ ਅਤੇ ਫ਼ਰਜੀ ਜਾਂਚ ਕਮੇਟੀ ਰੱਦ ਕੀਤੀ ਜਾਵੇ।
Punjab Bani 09 October,2024
ਰਾਜਪੁਰਾ ਈਗਲ ਚੌਂਕ ਵਿਚਕਾਰ ਕਾਂਗਰਸੀਆਂ, ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ ਤੌਰ ਉੱਤੇ ਸੜਕੀ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
ਰਾਜਪੁਰਾ ਈਗਲ ਚੌਂਕ ਵਿਚਕਾਰ ਕਾਂਗਰਸੀਆਂ, ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ ਤੌਰ ਉੱਤੇ ਸੜਕੀ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ :ਮਾਮਲਾ ਪੰਚਾਇਤੀ ਚੋਣਾਂ ਦੌਰਾਨ ਵਿਰੋਧੀ ਧਿਰ ਨਾਲ ਸਬੰਧਤ ਸਰਪੰਚਾਂ ਅਤੇ ਪੰਚਾਂ ਦੀਆਂ ਨਾਮਜਦਗੀਆਂ ਰੱਦ ਕਰਨ ਦਾ :ਐਸ ਡੀ ਐਮ ਰਾਜਪੁਰਾ ਨੇ ਧਰਨੇ ਵਿੱਚ ਪਹੁੰਚ ਕੇ ਮਾਮਲੇ ਦਾ ਹੱਲ ਕੱਢਣ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਕਾਰੀਆਂ ਨੇ ਕੀਤਾ ਧਰਨਾ ਸਮਾਪਤ ਰਾਜਪੁਰਾ : ਇੱਥੋਂ ਦੇ ਈਗਲ ਚੌਂਕ ਵਿਚਕਾਰ ਅੱਜ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ ਤੌਰ ਉੱਤੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਨਾਮਜਦਗੀਆਂ ਰੱਦ ਕਰਨ ਸਮੇਤ ਕੀਤੀਆਂ ਗਈਆਂ ਧੱਕੇਸ਼ਾਹੀ ਦੇ ਖਿਲਾਫ ਕਰੀਬ ਸਾਢੇ 4 ਘੰਟੇ ਸੜਕੀ ਆਵਾਜਾਈ ਠੱਪ ਕਰਕੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਜਿਸਦੇ ਚਲਦਿਆਂ ਸੜਕ ਉਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਦੂਰ ਦੂਰਾਂਢੇ ਜਾਣ ਵਾਲੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਪੁਰਾ ਈਗਲ ਚੌਂਕ ਵਿੱਚ ਰੋਸ ਧਰਨਾ ਦੇ ਰਹੇ ਹਲਕਾ ਰਾਜਪੁਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਸੀਨੀਅਰ ਅਕਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਹਲਕਾ ਘਨੋਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਸਿੰਘ ਰੂਪੀ, ਪ੍ਰਦੀਪ ਨੰਦਾ, ਕਾਂਗਰਸੀ ਆਗੂ ਗਗਨਦੀਪ ਸਿੰਘ ਜਲਾਲਪੁਰ, ਗੁਰਦੀਪ ਸਿੰਘ ਉਂਟਸਰ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਸਮੇਤ ਹੋਰਨਾ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਅਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ, ਹਲਕਾ ਘਨੋਰ ਵਿਧਾਇਕ ਗੁਰਲਾਲ ਸਿੰਘ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸਰਪੰਚ ਅਤੇ ਪੰਚ ਦੀ ਚੋਣ ਲੜਨ ਸਬੰਧੀ 4 ਅਕਤੂਬਰ ਨੂੰ ਨਾਮਜਦਗੀਆਂ ਭਰਨ ਸਮੇਂ ਸਰੇਆਮ ਧੱਕੇਸ਼ਾਹੀ ਕੀਤੀ ਗਈ। ਪਰ ਹੁਣ ਉਨ੍ਹਾਂ ਦੇ ਹਮਾਇਤੀਆਂ ਦੇ ਉਤੇ ਬੇਤੁੱਕੇ ਇਤਰਾਜ਼ ਲਗਾ ਕੇ ਨਾਮਜਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਲਈ ਹਲਕਾ ਰਾਜਪੁਰਾ ਅਤੇ ਘਨੋਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਿੱਧੇ ਤੌਰ ਉਤੇ ਜਿੰਮੇਵਾਰ ਹਨ। ਇਨ੍ਹਾਂ ਨਾਮਜਦਗੀਆਂ ਰੱਦ ਕਰਨ ਪਿੱਛੇ ਵੱਡੇ ਤੌਰ ਉਤੇ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਸਾਬਕਾ ਵਿਧਾਇਕ ਕੰਬੋਜ਼ ਨੇ ਦੋਸ਼ ਲਗਾਇਆ ਕਿ ਪਿੰਡ ਸ਼ਾਮਦੂ ਵਿਖੇ ਮਹਿਲਾ ਸਰਪੰਚ ਦੀ ਚੋਣ ਲੜ ਰਹੀ ਜ਼ਸਵਿੰਦਰ ਸਿੰਘ ਜੈਲਦਾਰ ਦੀ ਪਤਨੀ ਖੁਦ ਸ਼ਾਮਲਾਤ ਜਮੀਨ ਵਿੱਚ ਘਰ ਪਾ ਕੇ ਬੈਠੀ ਹੈ ਪਰ ਉਸਦੇ ਉਤੇ ਲਗਾਇਆ ਗਿਆ ਇਤਰਾਜ਼ ਮਨਜੂਰ ਨਹੀ ਕੀਤਾ ਗਿਆ। ਇਸਤੋਂ ਇਲਾਵਾ ਦਰਜ਼ਨਾਂ ਪਿੰਡਾਂ ਵਿੱਚ ਧਾਦਲੀਆਂ ਕਰਕੇ ਨਾਮਜਦਗੀਆਂ ਰੱਦ ਕੀਤੀਆਂ ਗਈਆਂ ਹਨ। ਸਾਬਕਾ ਵਿਧਾਇਕ ਕੰਬੋਜ਼ ਅਤੇ ਜਲਾਲਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਪਿੰਡਾਂ ਵਿੱਚ ਧੱਕੇ ਨਾਲ ਸਰਪੰਚ ਅਤੇ ਪੰਚ ਬਣਨ ਵਾਲੇ ਵਿਅਕਤੀਆਂ ਅਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਅਤੇ ਗੁਰਲਾਲ ਘਨੋਰ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ। ਹਲਕਾ ਰਾਜਪੁਰਾ ਅਤੇ ਘਨੋਰ ਵਿੱਚ ਸਰੇਆਮ ਲੋਕਤੰਤਰ ਦਾ ਘਾਣ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਧਿਰ ਆਪਣੇ ਆਪ ਨੂੰ ਸਹੀ ਮੰਨਦੀ ਹੈ ਤਾਂ ਸਾਰੇ ਸਰਪੰਚਾਂ ਤੇ ਪੰਚਾਂ ਨੂੰ ਮੈਦਾਨ ਵਿੱਚ ਉਤਾਰ ਕੇ ਚੋਣ ਲੜੇ ਤਾਂ ਜੋ ਲੋਕਾਂ ਦੀ ਸੋਚ ਅਤੇ ਸਚਾਈ ਸਾਹਮਣੇ ਆ ਸਕੇ। ਅਜਿਹੀਆਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦੇ ਕਾਰਨ ਪਿੰਡਾਂ ਵਿੱਚ ਧੜੇਬੰਦੀਆਂ ਬਣ ਰਹੀਆਂ ਹਨ ਜੋ ਕਿ ਭਵਿੱਖ ਲਈ ਖਤਰੇ ਦੀ ਘੰਟੀ ਹੈ।ਇਸ ਤੋਂ ਇਲਾਵਾ ਧੱਕੇਸ਼ਾਹੀ ਕਰਦਿਆਂ ਕਾਗਜਾਤ ਰੱਦ ਕਰਵਾਉਣ ਵਾਲੇ ਬੀਡੀਪੀਓ ਅਤੇ ਆਰਓਜ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਧਰਨਕਾਰੀਆਂ ਵੱਲੋਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਪੌਣੇ 4 ਵਜੇ ਤੱਕ ਰੋਸ ਧਰਨਾ ਜਾਰੀ ਰੱਖਿਆ। ਇਸ ਮੌਕੇ ਪਹੁੰਚੇ ਐਸਡੀਐਮ ਰਾਜਪੁਰਾ ਨੇ ਧਰਨਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਕਿਸੇ ਵੀ ਉਮੀਦਵਾਰ ਦੇ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਅਤੇ ਸਾਰੇ ਕਾਗਜਾ ਦੀ ਮੁੜ ਤੋਂ ਜਾਚ ਕਰਕੇ ਬਣਦਾ ਇਨਸਾਫ ਦੁਆਇਆ ਜਾਵੇਗਾ। ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕੀਤਾ । ਇਸ ਮੌਕੇ ਅਮਨਦੀਪ ਸਿੰਘ ਨਾਗੀ, ਕੌਂਸਲਰ ਜਗਨੰਦਨ ਗੁਪਤਾ, ਮਲਕੀਤ ਸਿੰਘ ਉਪਲਹੇੜੀ, ਜੱਗਾ ਕੋਟਲਾ, ਸੁਰਿੰਦਰ ਸਿੰਘ ਘੁਮਾਣਾ, ਹਰਵਿੰਦਰ ਸਿੰਘ ਰਿੰਕੂ, ਗੋਰਵ ਗਾਬਾ ਸਮੇਤ ਹੋਰ ਹਾਜਰ ਸਨ ।
Punjab Bani 06 October,2024
ਜੰਗਲਾਤ ਕਾਮਿਆਂ ਦੀਆਂ ਰਹਿੰਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਵੱਖ-ਵੱਖ ਰੇਜਾਂ ਚ ਲਗਾਇਆ ਰੋਸ ਧਰਨਾ
ਜੰਗਲਾਤ ਕਾਮਿਆਂ ਦੀਆਂ ਰਹਿੰਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਵੱਖ-ਵੱਖ ਰੇਜਾਂ ਚ ਲਗਾਇਆ ਰੋਸ ਧਰਨਾ 7 ਅਕੂਤਬਰ ਨੂੰ ਪਟਿਆਲਾ ਵਿਖੇ ਲਗਾਉਣਗੇ ਰੋਸ ਧਰਨਾ ਪਟਿਆਲਾ : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ,ਸੇਰ ਸਿੰਘ ਸਰਹਿੰਦ ਦੀ ਅਗਵਾਈ ਹੇਠ ਵਣ ਵਿਭਾਗ ਵਿੱਚ ਕੰਮ ਕਰਦੇ ਡੇਲੀਵੇਜ ਕਾਮਿਆ ਨੂੰ ਪਿਛਲੇ ਕਈ ਮਹੀਨੀਆ ਤੋਂ ਰਹਿੰਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਅੱਜ ਵਣ ਮੰਡਲ ਪਟਿਆਲਾ ਦੀਆਂ ਵੱਖ-ਵੱਖ ਰੇਜਾਂ ਚ ਲਗਾਇਆ ਰੋਸ ਧਰਨਾ । ਜਗਤਾਰ ਸਿੰਘ ਸ਼ਾਹਪੁਰ ਭਿੰਦਰ ਸਿੰਘ ਘੱਗਾ ਕਰਨੈਲ ਸਿੰਘ ਕਾਠਮੱਠੀ ਰਣਵੀਰ ਸਿੰਘ ਮੁਲੇਪੁਰ ਅਤੇ ਜੋਗਾ ਸਿੰਘ ਭਾਦਸੋ ਨੇ ਕਿਹਾ ਕਿ ਲੋਕਾਂ ਨਾਲ ਲਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਭਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ,ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ, ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੰਧ ਤੇ ਲਿਖਿਆ ਨਾ ਪੜ੍ਹਿਆ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਜੰਗਲਾਤ ਕਾਮਿਆਂ ਦੇ ਰੋਹ ਦਾ ਟਾਕਰਾ ਕਰਨਾ ਪਵੇਗਾ| ਨਰੇਸ਼ ਕੁਮਾਰ ਪਟਿਆਲਾ ਗੁਰਮੇਲ ਸਮਾਣਾ.ਹਰਮੇਸ ਸਿੰਘ ਨਾਭਾ ਬਲਵੀਰ ਖਾਨ ਭਾਦਸੋਂ ਅਤੇ ਜਸਵੰਤ ਸਿੰਘ ਸਰਹਿੰਦ ਨੇ ਕਿ ਜੰਗਲਾਤ ਕਾਮਿਆ ਨੂੰ ਨਾ ਤਾ ਪਿਛਲੇ ਕਈ ਮਹੀਨੀਆ ਤੋ ਰਹਿਦਾ ਵੱਧੇ ਰੇਟਾਂ ਦਾ ਏਰੀਅਲ ਨਾ ਦੇਣਾ ਅਤੇ ਪਿਛਲੇ ਤਿੰਨ ਚਾਰ ਮਹੀਨੀਆ ਤੋ ਤਨਖਾਹਾਂ ਨਾ ਮਿਲਣ ਕਾਰਨ ਪ੍ਰੀਵਾਰਾਂ ਦਾ ਗੁਜਰਾਂ ਕਰਨਾ ਮੁਸ਼ਕਿਲ ਹੋਇਆ ਪਿਆ ਕਿਉ ਕੀ ਤਿਉਹਾਰਾਂ ਦਾ ਮੌਸਮ ਹੈ,ਇਸ ਸੰਘਰਸ ਦੀ ਹਮਾਇਤ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਆਗੂਆਂ ਦਰਸ਼ਨ ਸਿੰਘ ਬੇਲੂ ਮਾਜਰਾ,ਲਖਵਿੰਦਰ ਖਾਨਪੁਰ, ਨਾਥ ਸਿੰਘ ਬੁਜਰਕ, ਹਰਦੇਵ ਸਿੰਘ ਤੇ ਕਰਮ ਸਿੰਘ ਨਾਭਾ ਨੇ ਕਿਹਾ ਕਿ ਫੈਡਰੇਸਨ ਵਁਲੋ 7 ਅਕਤੂਬਰ 2024 ਨੂੰ ਵਣ ਮੰਡਲ ਦਫਤਰ ਪਟਿਆਲਾ ਅੱਗੇ ਲਗਾਤਾਰ ਸੰਘਰਸ ਵਿਢਿਆ ਜਾਵੇਗਾ,ਜਿਸ ਵਿਚ ਫੈਡਰੇਸਨ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆ ਦੇ ਆਗੂ ਭਰਪੂਰ ਯੋਗਦਾਨ ਪਾਉਣਗੇ ਅੱਜ ਵਖ ਵਖ ਜਗਾ ਤੇ ਦਿਤੇ ਧਰਨੇ-ਪ੍ਰਦਰਸ਼ਨ ਨੂੰ ਕੁਲਦੀਪ ਸਿੰਘ ਘੱਗਾ, ਗੀਤ ਸਿੰਘ ਕਕਰਾਲਾ,ਪ੍ਰਕਾਸ਼ ਸਿੰਘ ਘਨੌਰ, ਕੌਰ ਸਿੰਘ ਕੋਟ ਖੁਰਦ, ਵਿਪਨ ਕੁਮਾਰ, ਹਰਵੀਰ ਸਿੰਘ ਸੁਨਾਮ, ਤੇ ਗੁਰਜੰਟ ਸਿੰਘ ਨੇ ਸਬੋਧਨ ਕਰਦਿਆ ਕਿਹਾ ਕਿ ਜੇਕਰ ਸਰਕਾਰ ਵਲੋ ਤਨਖਾਹ ਜਾਰੀ ਨਾ ਕੀਤੀ ਤਾਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਗੇ ।
Punjab Bani 05 October,2024
ਜਲ ਸਰੋਤ ਦੇ ਅਧਿਕਾਰੀਆਂ ਦੀ ਅਣਗਹਿਲੀ ਦਾ ਖਮਿਆਜਾ ਭੁਗਤਣਗੇ ਮੁਲਾਜ਼ਮ
ਜਲ ਸਰੋਤ ਦੇ ਅਧਿਕਾਰੀਆਂ ਦੀ ਅਣਗਹਿਲੀ ਦਾ ਖਮਿਆਜਾ ਭੁਗਤਣਗੇ ਮੁਲਾਜ਼ਮ ਬਾਹਰਲੇ ਜ਼ਿਲ੍ਹਿਆਂ ਚ ਡਿਊਟੀਆਂ ਕਰਨ ਲਈ ਕੀਤੇ ਮਜਬੂਰ ਪਟਿਆਲਾ :ਲੋਕ ਤੰਤਰ ਦੀ ਸਭ ਤੋਂ ਛੋਟੀ ਇਕਾਈ ਦੀਆਂ ਚੋਣਾਂ ਕਰਕੇ,ਜਿੱਥੇ ਸਰਕਾਰ ਕਈ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ ਕਿਤੇ ਸਰਪੰਚੀ ਦੀਆਂ ਬੋਲੀਆਂ ਲੱਗਣੀਆਂ, ਕਿਸੇ ਜਗ੍ਹਾ ਤੇ ਅਧਿਕਾਰੀਆਂ ਵੱਲੋਂ,ਉਮੀਦ ਵਾਰਾਂ ਨਾਲ ਦੁਰਵਿਹਾਰ ਕਰਨਾ , ਆਪੋਜੀਸ਼ਨ ਦੇ ਲੀਡਰਾਂ ਵੱਲੋਂ ਵੱਡੀ ਗਿਣਤੀ ਵਿੱਚ ਜਾ ਕੇ, ਪ੍ਰਬੰਧਕੀ ਦਫਤਰਾਂ ਅੱਗੇ ਆਪਣੀ ਭੜਾਸ ਕੱਢਣਾ,ਉਸ ਦੇ ਨਾਲ ਹੀ ਪੰਜਾਬ ਦੇ ਸਮੁੱਚੇ ਲੋਕਾਂ ਵੱਲੋਂ ਹਾਲ ਦੁਹਾਈ ਪਾਈ ਜਾ ਰਹੀ ਹੈ, ਕਿ ਸਾਨੂੰ ਐਨ.ਓ.ਸੀ. ਜਾਰੀ ਨਹੀਂ ਕੀਤੀ ਜਾ ਰਹੀ ਸਾਨੂੰ ਕਾਗਜ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ, ਇਸ ਸਾਰੇ ਮਹੋਲ ਦੇ ਚੱਲਦੇ ਜਲ ਸਰੋਤ ਵਿਭਾਗ ਵੀ,ਪਿੱਛੇ ਨਹੀਂ ਰਿਹਾ ਲੋਕ ਸਭਾ ਚੋਣਾਂ ਵਿੱਚ ਫਤਿਹਗੜ੍ਹ ਸਾਹਿਬ ਜ਼ਿਲੇ ਚ ਕੰਮ ਕਰਦੇ ਮੁਲਾਜ਼ਮਾਂ ਦੀ ਡਿਊਟੀ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿੱਚ ਲਾਉਣ ਵਾਲੇ ਪੈਨ ਦੀ ਸਿਆਹੀ ਅਜੇ ਸੁੱਕੀ ਨਹੀਂ ਕਿ ਹੁਣ ਲਹਿਲ ਮੰਡਲ ਪਟਿਆਲਾ ਨੇ ਆਪਣੇ ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਪਟਿਆਲੇ ਜਿਲੇ ਚ, ਡਿਊਟੀ ਲਾ ਕੇ ਨਵਾ ਕ੍ਰਿਸਮਾ ਕਰ ਦਿੱਤਾ , ਉਨਾਂ ਮੁਲਾਜ਼ਮਾਂ ਨੇ ਕਿਹਾ ਕੀ ਉਹ ਆਪਣੀ ਡਿਊਟੀ ਕਰਨ ਲਈ ਪੂਰੀ ਤਰਹਾਂ ਤਿਆਰ ਹਨ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਡਿਊਟੀ ਸਾਡੇ ਜਿਲੇ ਮਾਨਸਾ ਤੇ ਸੰਗਰੂਰ ਦੀ ਬਜਾਏ ਪਟਿਆਲੇ ਜਿਲੇ ਵਿੱਚ ਲਾ ਦਿੱਤੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਡਿਊਟੀ ਜਿੱਥੇ ਅਸੀਂ ਕੰਮ ਕਰਦੇ ਹਾਂ ਉਸੇ ਜ਼ਿਲ੍ਹੇ ਦੇ ਵਿੱਚ ਲਾਈ ਜਾਵੇ, ਲਹਿਲ ਮੰਡਲ ਦਫਤਰ ਪਟਿਆਲਾ ਚ,ਨਹਿਰੀ ਪਾਣੀ ਸਬੰਧੀ ਰੱਖੀ ਜਮਹੂਰੀ ਕਿਸਾਨ ਸਭਾ ਜਿਲਾ ਪਟਿਆਲਾ ਦੀ ਮੀਟਿੰਗ ਨੂੰ ਸਬੋਧਨ ਕਰਦਿਆ, ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ, ਹਰੀ ਸਿੰਘ ਦੌਣ ਕਲਾ, ਬਲਵਿੰਦਰ ਸਿੰਘ ਸਮਾਨਾ ਤੇ ਅਮਰਜੀਤ ਘਨੌਰ ਨੇ ਕਿਹਾ ਕਿ ਸਰਕਾਰ ਇਹਨਾਂ ਮੁਲਾਜ਼ਮ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਹਾਰ ਨਾ ਕਰੇ,ਇਸ ਮਸਲੇ ਦਾ ਹੱਲ ਕਰੇ ਅੱਜ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਮਲਕੀਤ ਸਿੰਘ ਨਿਆਲ ,ਰਾਜ ਕਿਸਨ ਨੂਰ ਖੇੜੀਆਂ, ਪ੍ਰਲਾਦ ਸਿੰਘ ਨਿਆਲ, ਸੁਰੇਸ਼ ਕੁਮਾਰ, ਸੁਖਦੇਵ ਸਿੰਘ, ਹਰਦੇਵ ਸਿੰਘ ਤੇ ਗੀਤ ਸਿੰਘ ਕਕਰਾਲਾ ਨੇ ਕਿਹਾ ਕਿ ਉਹ 7 ਅਕਤੂਬਰ ਨੂੰ ਚੋਣ ਕਮਿਸ਼ਨ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ।
Punjab Bani 04 October,2024
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਦੋ ਘੰਟੇ ਕੀਤਾ ਰੇਲਾਂ ਦਾ ਚੱਕਾ ਜਾਮ
ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਦੋ ਘੰਟੇ ਕੀਤਾ ਰੇਲਾਂ ਦਾ ਚੱਕਾ ਜਾਮ ਪਟਿਆਲਾ : ਇਥੇ ਰੇਲਵੇ ਸਟੇਸ਼ਨ ਤੇ ਕਿਸਾਨ ਮਜ਼ਦੂਰ ਮੋਰਚੇ ਵਿੱਚ ਸਾਮਿਲ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਦੀ ਅਗਵਾਈ ਵਿੱਚ ਕਿਸਾਨਾਂ ਨੇ 12.30 ਤੋਂ 2.30 ਤੱਕ ਦੋ ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਕਿਸਾਨ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਲਈ ਐੱਮ ਐੱਸ ਪੀ ਕਾਨੂੰਨ ਬਣਾ ਕੇ ਫ਼ਸਲਾਂ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਦਿੱਤਾ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ,ਕਿਸਾਨਾਂ ਲਈ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿਦੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋ ਬਾਹਰ ਕੀਤਾ ਜਾਵੇ, ਅਸੀਸ ਮਿਸ਼ਰਾ ਦੀ ਜਮਾਨਤ ਰੱਦ ਕੀਤੀ ਜਾਵੇ,ਦਿੱਲੀ ਅੰਦੋਲਨ ਸਮੇਤ ਦੇਸ਼ ਭਰ ਦੇ ਸਾਰੇ ਕਿਸਾਨ ਅੰਦੋਲਨਾਂ ਦੌਰਾਨ ਦਰਜ਼ ਸਾਰੇ ਕੇਸ ਰੱਦ ਕੀਤੇ ਜਾਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ। ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਵਰੇ ਦਿੱਲੀ ਅੰਦੋਲਨ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰ ਵਿਸਵਾਸ਼ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ ਪਰ ਆਰਡੀਨੈਂਸਾਂ ਰਾਹੀਂ ਇਸ ਨੂੰ ਟੇਢੇ ਤਰੀਕੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਰੱਦ ਕੀਤਾ ਜਾਵੇ,ਦਿੱਲੀ ਅੰਦੋਲਨ ਨਾਲ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋ ਬਾਹਰ ਕੀਤਾ ਜਾਵੇ। ਮਨਰੇਗਾ ਤਹਿਤ ਦਿਹਾੜੀ ਵਧਾਕੇ 200 ਦਿਨ ਕੀਤੀ ਜਾਵੇ।ਉਹਨਾਂ ਅੱਗੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਮੰਗਵਾਉਣ ਅਤੇ ਲਾਗੂ ਕਰਵਾਉਣ ਲਈ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੈਲੀ ਦੀ ਸਟੇਜ ਸਕੱਤਰ ਦੀ ਭੂਮਿਕਾ ਗੁਰਨਾਮ ਸਿੰਘ ਢੈਂਠਲ ਨੇ ਨਿਭਾਈ ਅਤੇ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਸਵਾਜਪੁਰ, ਪਰਵਿੰਦਰ ਸਿੰਘ ਬਾਬਰਪੁਰ, ਜੰਗ ਸਿੰਘ ਭਤੇੜੀ, ਬਲਕਾਰ ਸਿੰਘ, ਗੁਰਧਿਆਨ ਸਿੰਘ ਸਿਓਨਾ, ਜਰਨੈਲ ਸਿੰਘ ਕਾਲੇਕੇ, ਸੁਰਿੰਦਰ ਕਕਰਾਲਾ, ਪਵਨ ਪਸਿਆਣਾ, ਗੁਰਵਿੰਦਰ ਸਿੰਘ ਸਦਰਪੁਰਾ, ਚਮਕੌਰ ਸਿੰਘ ਭੇਡਪੁਰਾ ਆਦਿ ਨੇ ਸੰਬੋਧਨ ਕੀਤਾ।
Punjab Bani 03 October,2024
ਕਿਸਾਨਾਂ ਦੁਪਹਿਰ 12:30 ਵਜੇ ਤੋ਼ ਪੰਜਾਬ `ਚ ਕਰੀਬ 35 ਥਾਵਾਂ `ਤੇ ਰੇਲ ਪਟੜੀਆਂ `ਤੇ ਬੈਠ ਕੇ ਰੇਲਾਂ ਰੋਕ ਕੇ ਕੀਤਾ ਰੋਸ ਪ੍ਰਗਟ
ਕਿਸਾਨਾਂ ਦੁਪਹਿਰ 12:30 ਵਜੇ ਤੋ਼ ਪੰਜਾਬ `ਚ ਕਰੀਬ 35 ਥਾਵਾਂ `ਤੇ ਰੇਲ ਪਟੜੀਆਂ `ਤੇ ਬੈਠ ਕੇ ਰੇਲਾਂ ਰੋਕ ਕੇ ਕੀਤਾ ਰੋਸ ਪ੍ਰਗਟ ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ `ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੇਰਕਾ ਰੇਲਵੇ ਸਟੇਸ਼ਨ `ਤੇ ਧਰਨਾ ਦੇਣਾ ਆਪਣੇ ਮਿਥੇ ਸਮੇਂ 12. 30 ਵਜੇ ਤੋਂ ਜਾਰੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਵੱਲਾ ਅਤੇ ਹੋਰ ਰੇਲਵੇ ਫਾਟਕਾਂ `ਤੇ ਵੀ ਟ੍ਰੈਕ ਜਾਮ ਕੀਤੇ ਹਨ। ਕਿਸਾਨਾਂ ਦੇ ਧਰਨੇ ਦੀ ਚਿਤਾਵਨੀ ਤੋਂ ਬਾਅਦ ਜੀ. ਆਰ. ਪੀ. ਅਤੇ ਪੰਜਾਬ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੀ ਹੜ੍ਹਤਾਲ ਕਾਰਨ ਰੇਲਵੇ ਸਟੇਸ਼ਨ `ਤੇ ਆਉਣ-ਜਾਣ ਵਾਲੀਆਂ ਗੱਡੀਆਂ `ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਕਿਸਾਨ 12:30 ਤੋਂ 2:30 ਤੱਕ ਪ੍ਰਦਰਸ਼ਨ ਕਰਨਗੇ । ਇਸ ਸਮੇਂ ਦੌਰਾਨ ਅੰਮ੍ਰਿਤਸਰ ਤੋਂ ਦੁਪਹਿਰ 01:05 ਵਜੇ ਰਵਾਨਾ ਹੋਣ ਵਾਲੀ ਸਿਰਫ ਫਲਾਇੰਗ (14650) ਰੇਲਗੱਡੀ ਪ੍ਰਭਾਵਿਤ ਹੋਵੇਗੀ। ਜਲੰਧਰ ਰੇਲਵੇ ਸਟੇਸ਼ਨ `ਤੇ ਚੱਲ ਰਹੇ ਕੰਮ ਕਾਰਨ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਸ਼ਤਾਬਦੀ ਐਕਸਪ੍ਰੈਸ ਪਹਿਲਾਂ ਹੀ ਫਗਵਾੜਾ ਪਹੁੰਚ ਰਹੀ ਹੈ ਅਤੇ ਇੱਥੋਂ ਹੀ ਵਾਪਸ ਪਰਤ ਰਹੀ ਹੈ । ਇਸ ਤੋਂ ਇਲਾਵਾ ਦੁਪਹਿਰ 03:05 ਵਜੇ ਰਵਾਨਾ ਹੋਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ ਅਤੇ ਦੁਪਹਿਰ 02.05 ਵਜੇ ਰਵਾਨਾ ਹੋਣ ਵਾਲੀ ਨੰਗਲ ਡੈਮ ਐਕਸਪ੍ਰੈਸ ਨੂੰ 9 ਅਕਤੂਬਰ ਤੱਕ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।ਜਿ਼ਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਟਰੈਕ ਨੂੰ ਜਾਮ ਕਰ ਰਹੀਆਂ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਲਖੀਮਪੁਰ ਖੇੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਮਐਸਪੀ ਸਮੇਤ ਕਰੀਬ 12 ਮੰਗਾਂ ਪੈਂਡਿੰਗ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Punjab Bani 03 October,2024
ਕਿਸਾਨ ਰੋਕਣਗੇ ਅੱਜ 12 ਤੋਂ 2.30 ਵਜੇ ਤੱਕ ਰੇਲ ਗੱਡੀਆਂ
ਕਿਸਾਨ ਰੋਕਣਗੇ ਅੱਜ 12 ਤੋਂ 2.30 ਵਜੇ ਤੱਕ ਰੇਲ ਗੱਡੀਆਂ ਚੰਡੀਗੜ੍ਹ : ਆਪਣੀਆਂ ਮੰਗਾਂ ਦੇ ਹੱਕ ਵਿਚ ਦੁਪਹਿਰ 12 ਤੋਂ ਦੁਪਹਿਰ ਦੇ 2.30 ਵਜੇ ਤੱਕ 38 ਥਾਵਾਂ ’ਤੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਨੂੰ ਲੈ ਕੇ ਕਿਸਾਨਾਂ ਵਲੋਂ ਅੱਜ ਰੇਲ ਗੱਡੀਆਂ ਰੋਕੀਆਂ ਜਾਣਗੀਆਂ।ਦੱਸਣਯੋਗ ਹੈ ਕਿ ਉਕਤ ਪ੍ਰੋਗਰਾਮ ਦੇਸ਼ ਭਰ ਵਿਚ ਰੇਲ ਰੋਕੋ ਪ੍ਰੋਗਰਾਮ ਦੇ ਹਿੱਸੇ ਵਜੋਂ ਹੋਵੇਗਾ।ਕਿਸਾਨ ਫਸਲਾਂ ’ਤੇ ਐਮ. ਐਸ. ਪੀ. ਦੀ ਗਰੰਟੀ ਦੇਣ ਅਤੇ ਯੂ ਪੀ ਦੇ ਲਖੀਮਪੁਰ ਖੀਰੀ ਮਾਮਲੇ ਵਿਚ ਨਿਆਂ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।
Punjab Bani 03 October,2024
ਗੰਨੇ ਦੀ ਫ਼ਸਲ ਦੀ ਅਦਾਇਗੀ ਨਾ ਕੀਤੇ ਜਾਣ ਦੇ ਵਿਰੋਧ `ਚ ਕਿਸਾਨ ਮਜ਼ਦੂਰ ਮੋਰਚਾ ਕੀਤਾ 3 ਨੂੰ ਰੇਲ ਗੱਡੀਆਂ ਰੋਕਣ ਦਾ ਐਲਾਨ
ਗੰਨੇ ਦੀ ਫ਼ਸਲ ਦੀ ਅਦਾਇਗੀ ਨਾ ਕੀਤੇ ਜਾਣ ਦੇ ਵਿਰੋਧ `ਚ ਕਿਸਾਨ ਮਜ਼ਦੂਰ ਮੋਰਚਾ ਕੀਤਾ 3 ਨੂੰ ਰੇਲ ਗੱਡੀਆਂ ਰੋਕਣ ਦਾ ਐਲਾਨ ਜਲੰਧਰ : ਗੰਨੇ ਦੀ ਫ਼ਸਲ ਦੀ ਅਦਾਇਗੀ ਨਾ ਕੀਤੇ ਜਾਣ ਦੇ ਵਿਰੋਧ `ਚ ਕਿਸਾਨ ਮਜ਼ਦੂਰ ਮੋਰਚਾ ਨੇ 3 ਅਕਤੂਬਰ ਨੂੰ ਦੁਪਹਿਰ 12.30 ਵਜੇ ਤੋਂ 2.30 ਵਜੇ ਤਕ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਯੂਨੀਅਨ ਦੇ ਆਗੂ ਸਰਵਣ ਸਿੰਘ ਪੰਧੇਰ ਤੇ ਸਤਨਾਮ ਸਿੰਘ ਨੇ ਦੱਸਿਆ ਕਿ 3 ਅਕਤੂਬਰ ਨੂੰ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ `ਚ ਵੀ ਟ੍ਰੇਨਾਂ ਰੋਕਣ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਸਰਕਾਰ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
Punjab Bani 01 October,2024
ਜਾਮਾ ਮਸਜਿਦ ਢਾਹੁਣ ‘ਤੇ ਅੜੇ ਹਿੰਦੂ ਸੰਗਠਨਾਂ ਦੇ ਲੋਕਾਂ ਦੀ ਪੁਲਿਸ ਨਾਲ ਝੜਪ
ਜਾਮਾ ਮਸਜਿਦ ਢਾਹੁਣ ‘ਤੇ ਅੜੇ ਹਿੰਦੂ ਸੰਗਠਨਾਂ ਦੇ ਲੋਕਾਂ ਦੀ ਪੁਲਿਸ ਨਾਲ ਝੜਪ ਚੰਡੀਗੜ੍ਹ : ਭਾਰਤ ਦੇਸ਼ ਦੇ ਸੂਬੇ ਹਿਮਾਚਲ ਦੇ ਕੁੱਲੂ ਦੇ ਅਖਾੜਾ ਬਾਜ਼ਾਰ ਸਥਿਤ ਜਾਮਾ ਮਸਜਿਦ ਦੇ ਨਿਰਮਾਣ ਖਿਲਾਫ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ। ਪ੍ਰਸ਼ਾਸਨ ਕਹਿ ਰਿਹਾ ਹੈ ਕਿ ਮਸਜਿਦ ਕਾਨੂੰਨੀ ਹੈ ਜਦਕਿ ਹਿੰਦੂ ਸੰਗਠਨਾਂ ਦੇ ਵਰਕਰ ਇਸ ਨੂੰ ਢਾਹੁਣ ਦੀ ਮੰਗ ‘ਤੇ ਅੜੇ ਹੋਏ ਹਨ। ਦੇਵਭੂਮੀ ਜਾਗਰਣ ਮੰਚ ਨੇ ਕੁੱਲੂ ਵਿੱਚ ਕਰੀਬ ਤਿੰਨ ਕਿਲੋਮੀਟਰ ਤੱਕ ਧਰਮ ਜਾਗਰਣ ਯਾਤਰਾ ਕੱਢ ਕੇ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।ਹਿੰਦੂ ਸੰਗਠਨਾਂ ਨਾਲ ਜੁੜੇ ਅਧਿਕਾਰੀ ਅਤੇ ਸਥਾਨਕ ਲੋਕ ਦਿਨ ਦੇ 11 ਵਜੇ ਰਾਮਸ਼ੀਲਾ ਵਿਖੇ ਇਕੱਠੇ ਹੋਏ ਅਤੇ ਢੋਲ ਦੀ ਤਾਜ ‘ਤੇ ਨੱਚ ਕੇ ਅਤੇ ਕੁਲਵੀ ਪਹਿਰਾਵਾ ਪਹਿਨ ਕੇ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਅਖਾੜਾ ਬਾਜ਼ਾਰ ਬੰਦ ਰਿਹਾ ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 163 ਲਾਗੂ ਰਹੀ।ਜਾਮਾ ਮਸਜਿਦ ਤੋਂ 10 ਮੀਟਰ ਦੂਰ ਪਹੁੰਚਦੇ ਹੀ ਲੋਕ ਭੜਕ ਗਏ। ਭਾਰੀ ਪੁਲਿਸ ਬਲ ਤੈਨਾਤ ਹੋਣ ਦੇ ਬਾਵਜੂਦ ਉਸਨੇ ਮਸਜਿਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਗਈ। ਕੁਝ ਦੇਰ ਤੱਕ ਨਾਅਰੇਬਾਜ਼ੀ ਹੁੰਦੀ ਰਹੀ ਅਤੇ ਪੁਲਿਸ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਪੁਲਿਸ ਵਾਲਿਆਂ ਨੇ ਲੋਕਾਂ ਨੂੰ ਮਸਜਿਦ ਵੱਲ ਨਹੀਂ ਜਾਣ ਦਿੱਤਾ।ਇਸ ਤੋਂ ਬਾਅਦ ਮਸਜਿਦ ਤੋਂ ਕਰੀਬ 25 ਮੀਟਰ ਦੂਰ ਲੋਅਰ ਅਖਾੜਾ ਬਜ਼ਾਰ ਢਾਲਪੁਰ ਵਿੱਚ ਲੋਕਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਧਰਮ ਜਾਗਰਣ ਯਾਤਰਾ ਢਾਲਪੁਰ ਰਾਹੀਂ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੀ। ਹਿੰਦੂ ਸੰਗਠਨਾਂ ਨੇ ਸਨਾਤਨ ਧਰਮ ਦੀ ਰੱਖਿਆ ਦੀ ਸਹੁੰ ਚੁੱਕੀ। ਡਿਪਟੀ ਕਮਿਸ਼ਨਰ ਤੋਰੁਲ ਐਸ ਰਵੀਸ਼ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ। ਉਨ੍ਹਾਂ ਦੇਵਭੂਮੀ ਜਾਗਰਣ ਮੰਚ ਦੇ ਅਧਿਕਾਰੀਆਂ ਨੂੰ ਮਸਜਿਦ ਦੀ ਉਸਾਰੀ ਨਾਲ ਸਬੰਧਤ ਦਸਤਾਵੇਜ਼ ਦਿਖਾਏ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਹੋਏ।ਡਿਪਟੀ ਕਮਿਸ਼ਨਰ ਦੇ ਸਾਹਮਣੇ ਪੁਲਿਸ ਸੁਪਰਡੈਂਟ ਅਤੇ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਵਿਚਾਲੇ ਝੜਪ ਹੋ ਗਈ।
Punjab Bani 01 October,2024
ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਕੀਤਾ ਪਟਿਆਲਾ ਰਾਜਪੁਰਾ ਰੋਡ ’ਤੇ ਬਣੇ ਟੋਲ ਪਲਾਜ਼ਾ ਜਾਮ ਕਰਕੇ ਰੋਸ ਪ੍ਰਦਰਸ਼ਨ
ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਕੀਤਾ ਪਟਿਆਲਾ ਰਾਜਪੁਰਾ ਰੋਡ ’ਤੇ ਬਣੇ ਟੋਲ ਪਲਾਜ਼ਾ ਜਾਮ ਕਰਕੇ ਰੋਸ ਪ੍ਰਦਰਸ਼ਨ ਪਟਿਆਲਾ : ਸੂਬੇ ਭਰ ਵਿੱਚ ਕਿਸਾਨ ਆਗੂਆਂ ਵੱਲੋਂ ਸਰਕਾਰ ਖਿਲਾਫ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਅਤੇ ਧਰਨੇ ਪ੍ਰਦਰਸ਼ਨਾਂ ਦੇ ਚਲਦਿਆਂ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਨੇ ਪਟਿਆਲਾ ਰਾਜਪੁਰਾ ਰੋਡ ’ਤੇ ਬਣੇ ਟੋਲ ਪਲਾਜ਼ਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ।ਯੂਨੀਅਨ ਆਗੂਆਂ ਆਖਿਆ ਕਿ ਮੁਸਤਰਕਾ ਦੀ ਜ਼ਮੀਨ ਦੇ ਮਾਲਕੀ ਹੱਕ ਨੂੰ ਲੈ ਕੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ, ਜਿਸ ਤਹਿਤ ਫਿਰੋਜ਼ਪੁਰ ਡੀਸੀ ਦਫ਼ਤਰ ਅੱਗੇ ਇੱਕ ਮਹੀਨੇ ਤੋਂ ਭੁੱਖ ਹੜਤਾਲ `ਤੇ ਬੈਠੇ ਸਾਡੇ ਕਿਸਾਨ ਦਾਰਾ ਸਿੰਘ ਨੂੰ ਜ਼ਬਰਦਸਤੀ ਪੁਲਿਸ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਕਾਰਾਂ ਨੇ ਕਿਸਾਨਾਂ ਨੂੰ ਜ਼ਮੀਨਾਂ ਵਾਹੁਣ ਅਤੇ ਵੱਧ ਤੋਂ ਵੱਧ ਫ਼ਸਲਾਂ ਪੈਦਾ ਕਰਨ ਲਈ ਕਿਹਾ ਸੀ। ਉਸੇ ਸਮੇਂ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ, ਪਰ ਅੱਜ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ ਤੇ ਧੱਕਾ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅੱਜ ਸਰਕਾਰ ਵੱਲੋਂ ਪੈਸੇ ਭਰਨ ਲਈ ਵੀ ਕਿਹਾ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ।ਕਿਸਾਨ ਆਗੂਆਂ ਨੇ ਕਿਹਾ ਕਿ 70-70 ਸਾਲ ਪੁਰਾਣੀਆਂ ਗਰਦੋਰੀਆਂ ਤੋੜੀਆਂ ਜਾ ਰਹੀਆਂ ਹਨ। ਉੱਥੇ ਧਾਰਾ 45 ਲਗਾ ਦਿੱਤੀ ਗਈ ਹੈ। ਸ਼ਰੇਆਮ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਮਜਬੂਰਨ ਸਾਨੂੰ ਰੋਡ ਜਾਮ ਕਰਨੇ ਪੈ ਰਹੇ ਹਨ ।
Punjab Bani 26 September,2024
ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਿਟੀ ਪਟਿਆਲਾ ਮਾਮਲੇ ਦੀ ਜਾਂਚ ਕਮੇਟੀ ਦੇ 3 ਮੈਂਬਰਾਂ ਦਿੱਤਾ ਅਸਤੀਫਾ
ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਿਟੀ ਪਟਿਆਲਾ ਮਾਮਲੇ ਦੀ ਜਾਂਚ ਕਮੇਟੀ ਦੇ 3 ਮੈਂਬਰਾਂ ਦਿੱਤਾ ਅਸਤੀਫਾ ਪਟਿਆਲਾ : ਪਟਿਆਲਾ ਭਾਦਸੋਂ ਰੋਡ ਤੇ ਬਣੀ ਰਾਜੀਵ ਗਾਂਧੀ ਨੈਸ਼ਨਲ ਆਫ ਲਾਅ ਯੂਨੀਵਰਸਟੀ ਪਟਿਆਲਾ ਦਾ ਰੌਲਾ ਰੱਪਾ ਖਤਮ ਕਰਨ ਲਈ ਬਣਾਈ ਗਈ 9 ਮੈਂਬਰਾਂ ਤੇ ਆਧਾਰਤ ਜਾਂਚ ਕਮੇਟੀ ਦੇ ਮੈਂਬਰਾਂ ਵਿਚੋਂ ਤਿੰਨ ਮੈਂਬਰਾਂ ਜਾਂਚ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ।ਦੱਸਣਯੋਗ ਹੈ ਕਿ ਵਿਦਿਆਰਥੀ ਜਿਥੇ ਵੀ. ਸੀ. ਦੇ ਅਸਤੀਫੇ ਦੀ ਮੰਗ ਤੇ ਅੜੇ ਹੋਏ ਹਨ ਦੇ ਚਲਦਿਆਂ ਅੱਜ ਧਰਨੇ ਨੂੰ ਪੰਜਵਾਂ ਦਿਨ ਵੀ ਹੋ ਚੁੱਕਿਆ ਹੈ।ਉਪਰੋਕਤ ਯੂਨੀਵਰਸਿਟੀ ਵਿਚ 22 ਸਤੰਬਰ ਨੂੰ ਯੂਨੀਵਰਸਿਟੀ ਦੇ ਵੀ. ਸੀ. ਵਲੋਂ ਲੜਕੀਆਂ ਦੇ ਹੋਸਟਲ ਅੰਦਰ ਬਣੇ ਕਮਰਿਆਂ ਵਿਚ ਜਿਥੇ ਅਚਨਚੇਤ ਚੈਕਿੰਗ ਕੀਤੀ ਸੀ, ਉਥੇ ਹੀ ਵਿਦਿਆਰਥਣਾ ਦੇ ਕੱਪੜੇ ਪਾਉਣ ਨੂੰ ਲੈ ਕੇ ਗੱਲ ਵੀ ਆਖੀ ਸੀ, ਜਿਸ ਦੇ ਚਲਦਿਆਂ ਵਿਦਿਆਰਥਣਾਂ ਇਸਨੂੰ ਗਲਤ ਕਰਾਰ ਦਿੱਤਾ ਤੇ ਰੋਸ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ 9 ਮੈਂਬਰਾਂ ਵਿਚੋਂ ਤਿੰਨ ਵਲੋਂ ਅਸਤੀਫਾ ਦਿੱਤਾ ਗਿਆ ਹੈ ਵਿਚ ਕੰਟਰੋਲਰ ਪ੍ਰੀਖਿਆ ਡਾ. ਸ਼ਰਨਜੀਤ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਮਨੋਜ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਡਾ. ਜਸਲੀਨ ਕੇਵਲਾਨੀ ਸ਼ਾਮਲ ਹਨ। ਹਾਲਾਂਕਿ ਰਜਿਸਟਰਾਰ ਨੇ ਕਿਹਾ ਕਿ ਕੁਝ ਗਲਤਫਹਿਮੀ ਸੀ ਤੇ ਅਸੀਂ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ, ਜਦੋਂ ਕਿ ਬੁੱਧਵਾਰ ਨੂੰ ਗਰਮੀ ਕਾਰਨ ਪ੍ਰਦਰਸ਼ਨ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਹਾਲਤ ਵਿਗੜ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੀ ਪਟਿਆਲਾ ਵਿਖੇ ਯੂਨੀਵਰਸਿਟੀ ਪਹੁੰਚੇ ਸਨ ਨੇ ਪੂਰੇ ਮਾਮਲੇ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਤੇ ਨਾਲ ਹੀ ਵਿਦਿਆਰਥੀਆਂ ਅਤੇ ਵੀ. ਸੀ. ਨਾਲ ਗੱਲਬਾਤ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਸ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।
Punjab Bani 26 September,2024
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਟਾਲਿਆ ਰੇਲਵੇ ਟਰੈਕ ਰੋਕਣ ਦਾ ਪੋ੍ਰਗਰਾਮ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਟਾਲਿਆ ਰੇਲਵੇ ਟਰੈਕ ਰੋਕਣ ਦਾ ਪੋ੍ਰਗਰਾਮ ਅੰਮ੍ਰਿਤਸਰ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਦੇਵੀਦਾਸਪੁਰਾ `ਚ ਰੇਲਵੇ ਟਰੈਕ ਰੋਕਣ ਨੂੰ ਟਾਲ ਦਿੱਤਾ ਗਿਆ ਹੈ। ਇਹ ਫੈਸਲਾ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਮੰਗਾਂ `ਤੇ ਸਹਿਮਤੀ ਬਣਨ ਪਿੱਛੋਂ ਲਿਆ ਗਿਆ। ਕਿਸਾਨਾਂ ਦੀ ਬੁੱਧਵਾਰ ਪ੍ਰਸ਼ਾਸਨ ਨਾਲ ਮੰਗਾਂ ਨੂੰ ਲੈ ਕੇ 2 ਘੰਟੇ ਤੱਕ ਮੀਟਿੰਗ ਹੋਈ, ਜਿਸ ਪਿੱਛੋਂ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰਨ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਰਾਹ ਖ਼ਾਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਸਿਰਫ਼ 3 ਅਕਤੂਬਰ ਨੂੰ 2 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ । ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਕੁਝ ਮੰਗ `ਤੇ ਸਹਿਮਤੀ ਬਣੀ ਹੈ, ਜਿਸ ਪਿੱਛੋਂ ਇਸ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ 32 ਜ਼ਖਮੀ ਕਿਸਾਨਾਂ ਵਿੱਚੋਂ 23 ਕਿਸਾਨਾਂ ਦਾ ਮੁਆਵਜ਼ਾਂ ਮਿਲੇਗਾ। ਕਿਸਾਨਾਂ ਦੇ ਪੈਂਡਿੰਗ ਕੇਸਾਂ `ਤੇ ਵੀ ਗੱਲਬਾਤ ਹੋਈ ਹੈ। ਮੀਟਿੰਗ ਮਗਰੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕਿਸਾਨਾਂ ਦੇ ਬਕਾਇਆ ਕੇਸਾਂ `ਤੇ 5-5 ਲੱਖ ਰੁਪਏ ਦਾ ਮੁਆਵਜ਼ਾ ਬੀਤੀ ਰਾਤ ਹੀ ਉਨ੍ਹਾਂ ਨੂੰ ਦਿੱਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ 3 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਸੀ ਮਿਲੇ, ਉਹ ਵੀ ਦੇਣ ਦੀ ਸਹਿਮਤੀ ਬਣ ਗਈ ਹੈ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹੁਣ 3 ਅਕਤੂਬਰ ਨੂੰ ਦੇਸ਼ ਭਰ `ਚ 2 ਘੰਟਿਆਂ ਵਾਸਤੇ ਰੇਲ ਜਾਮ ਕੀਤੀਆਂ ਜਾਣਗੀਆਂ ।
Punjab Bani 25 September,2024
ਜੰਗਲਾਤ ਕਮਿਆ ਨੇ ਧਰਨਾ ਦੇ ਕੇ ਮੰਗ ਪਁਤਰ ਸਰਕਾਰ ਨੂੰ ਭੇਜਿਆ
ਜੰਗਲਾਤ ਕਮਿਆ ਨੇ ਧਰਨਾ ਦੇ ਕੇ ਮੰਗ ਪਁਤਰ ਸਰਕਾਰ ਨੂੰ ਭੇਜਿਆ ਪਟਿਆਲਾ : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ 13 ਸਤੰਬਰ ਤੋਂ 25 ਸਤੰਬਰ ਤੱਕ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਕੜੀ ਤਹਿਤ ਅੱਜ ਜੰਗਲਾਤ ਵਰਕਰਜ ਯੂਨੀਅਨ ਜ਼ਿਲ੍ਹਾ ਪਟਿਆਲਾ ਵੱਲੋਂ ਜਸਵਿੰਦਰ ਸੋਜਾ, ਸ਼ੇਰ ਸਿੰਘ ਸਰਹੰਦ, ਭਿੰਦਰ ਘੱਗਾ,ਜਗਤਾਰ ਸਿੰਘ ਨਾਭਾ, ਜੋਗਾ ਸਿੰਘ ਭਾਦਸੋ ਅਤੇ ਨਰੇਸ਼ ਪਟਿਆਲਾ ਦੀ ਅਗਵਾਈ ਹੇਠ ਵਿਸਾਲ ਰੋਸ ਧਰਨਾ ਦਿੱਤਾ ਗਿਆ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸ਼ੋ ਖਰੋਸ਼ ਨਾਲ ਝੰਡੇ ਮਾਟੋ ਤੇ ਬੈਨਰ ਲੈ ਕੇ ਇਸ ਧਰਨੇ ਵਿੱਚ ਪੁੱਜੇ| ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਬੈਲੂ ਮਾਜਰਾ ਲਖਵਿੰਦਰ ਖਾਨਪੁਰ,ਰਾਜਿੰਦਰ ਧਾਲੀਵਾਲ, ਮਾਸਟਰ ਮੱਘਰ ਸਿੰਘ,ਬੀਰੂ ਰਾਮ ਤੇ ਭਜਨ ਸਿੰਘ ਰੋਹਟੀ ਨੇ ਕਿਹਾ ਕਿ ਲੋਕਾਂ ਨਾਲ ਲਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਭਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ,ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ, ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੰਧ ਤੇ ਲਿਖਿਆ ਨਾ ਪੜ੍ਹਿਆ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਜੰਗਲਾਤ ਕਾਮਿਆਂ ਦੇ ਰੋਹ ਦਾ ਟਾਕਰਾ ਕਰਨਾ ਪਵੇਗਾ| ਇਕੱਤਰ ਹੋਏ ਕਾਮਿਆਂ ਨੇ ਮਾਨਯੋਗ ਵਣ ਮੰਡਲ ਅਫਸਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦਫਤਰ ਵੱਲ ਝੰਡਾ ਮਾਰਚ ਕਰਦੇ ਹੋਏ ਮੰਗ ਪੱਤਰ ਐਸ.ਡੀ.ਐਮ ਸਾਹਿਬ ਅਰਵਿੰਦ ਕੁਮਾਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ| ਉਨਾ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਦੋ ਧਿਰੀ ਗੱਲਬਾਤ ਕਰਕੇ ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮੇ ਪੱਕੇ ਨਾ ਕੀਤੇ ਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ, ਤਾਂ 28 ਸਤੰਬਰ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕਾ ਦਿੜਬਾ ਵਿੱਚ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕੀਤਾ ਜਾਵੇਗਾ।ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਸੁਮੇਲ ਖਾਨ ਭਾਦਸੋਂ,ਸਮਸੇਰ ਸਿੰਘ, ਬਲਕਾਰ ਧਾਮੋਮਾਜਰਾ,ਪਰਮਜੀਤ ਕੌਰ, ਕੁਲਦੀਪ ਕੌਰ,ਕਿਰਨਾ ਨਾਭਾ, ਨਾਜਮਾ ਬੇਗਮ ਨੇ ਸਬੋਧਨ ਕੀਤਾ ,ਇੱਕ ਵੱਖਰੇ ਬਿਆਨ ਰਾਹੀਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ 26 ਸਤੰਬਰ ਨੂੰ ਸਰਕਾਰ ਦੇ ਖਿਲਾਫ ਵੱਖ-ਵੱਖ ਜਗ੍ਹਾ ਤੇ ਵਿਰੋਧ ਦਿਵਸ ਮਨਾਏ ਜਾਣਗੇ ਅਤੇ 2 ਅਕਤੂਬਰ ਨੂੰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆ ਨੂੰ ਭਾਜ ਦੇਣ ਲਈ ਵਿਧਾਨ ਸਭਾ ਚੋਣਾਂ ਦੋਰਾਨ ਹਰਿਆਣਾ ਦੇ ਸਹਿਰ ਅੰਬਾਲਾ ਵਿਖੇ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਜੋ 2 ਅਕਤੂਬਰ ਨੂੰ ਧਰਨਾ ਦੇ ਕੇ ਝੰਡਾ ਮਾਰਚ ਕੀਤਾ ਜਾ ਰਿਹਾ ਉਸ ਵਿੱਚ ਫੈਡਰੇਸ਼ਨ ਨਾਲ ਸੰਬੰਧਿਤ ਸੈਂਕੜੇ ਕਾਮੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ।
Punjab Bani 24 September,2024
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਕੌਮੀ ਇਨਸਾਫ ਮੋਰਚਾ ਕਰੇਗਾ 1 ਅਕਤੂਬਰ ਨੂੰ ਸੀ. ਐੱਮ. ਰਿਹਾਇਸ਼ ਤੇ ਗਵਰਨਰ ਹਾਊਸ ਦਾ ਘਿਰਾਓ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਕੌਮੀ ਇਨਸਾਫ ਮੋਰਚਾ ਕਰੇਗਾ 1 ਅਕਤੂਬਰ ਨੂੰ ਸੀ. ਐੱਮ. ਰਿਹਾਇਸ਼ ਤੇ ਗਵਰਨਰ ਹਾਊਸ ਦਾ ਘਿਰਾਓ ਰਾਜਪੁਰਾ : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਕੌਮੀ ਇਨਸਾਫ ਮੋਰਚੇ ਵੱਲੋਂ 1 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਗਵਰਨਰ ਹਾਊਸ ਦਾ ਘਿਰਾਓ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾ ਮੋਰਚੇ ਵੱਲੋਂ ਰੋਸ ਮਾਰਚ ਵੀ ਕੱਢਿਆ ਜਾਵੇਗਾ ਜੋ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ।
Punjab Bani 23 September,2024
ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸੈਂਕੜਿਆਂ ਦੀ ਗਿਣਤੀ ਚ 26 ਸਤੰਬਰ ਦੀ ਰੈਲੀ ਚ ਸ਼ਾਮਲ ਹੋਣਗੇ
ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸੈਂਕੜਿਆਂ ਦੀ ਗਿਣਤੀ ਚ 26 ਸਤੰਬਰ ਦੀ ਰੈਲੀ ਚ ਸ਼ਾਮਲ ਹੋਣਗੇ ਪਟਿਆਲਾ :ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕਰਮਚਾਰੀਆਂ ਦੀ ਭਰਵੀਂ ਮੀਟਿੰਗ ਸ੍ਰੀ ਰਾਜੇਸ਼ ਕੁਮਾਰ ਗੋਲੂ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਰਜਿੰਦਰਾ ਹਸਪਤਾਲ ਵਿਖੇ ਹੋਈ, ਜਿਸ ਵਿੱਚ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ ਅਤੇ ਬਲਜਿੰਦਰ ਸਿੰਘ ਸੂਬਾ ਜਨਰਲ ਸਕੱਤਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ,ਇਸ ਮੀਟਿੰਗ ਵਿੱਚ ਆਪ ਸਰਕਾਰ ਵੱਲੋਂ ਆਪਣੇ ਪੌਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਮੁਲਾਜ਼ਮ, ਪੈਨਸ਼ਨਰ ਅਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਅਸਫਲ ਰਹਿਣ ਅਤੇ ਸਿਹਤ ਮੰਤਰੀ ਵੱਲੋਂ ਵਿਭਾਗ ਵਿਚਲੀਆਂ ਵੱਖ ਵੱਖ ਕੈਟਾਗਰੀਆਂ ਦੀਆਂ ਮੰਗਾਂ ਸੁਣਨ ਦਾ ਸਮਾਂ ਨਾਂ ਦੇਣ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਰੱਖੀ ਗਈ ਰੈਲੀ ਅਤੇ ਮੁਜ਼ਾਹਰੇ ਸਬੰਧੀ ਆਗੂਆਂ ਵੱਲੋਂ ਦੱਸਿਆ ਗਿਆ ਸਾਥੀ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਇਸ ਰੈਲੀ ਦੌਰਾਨ ਜਿਥੇ ਸਿਹਤ ਵਿਭਾਗ, ਖ਼ੌਜ ਅਤੇ ਮੈਡੀਕਲ ਸਿੱਖਿਆ ਵਿਭਾਗ ਨਾਲ਼ ਸਬੰਧਤ ਮੰਗਾਂ ਦੇ ਨਾਲ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਵੀ ਸ਼ਾਮਲ ਹੋਣਗੀਆਂ, ਰੈਲੀ ਉਪਰੰਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਘਰ ਵੱਲ ਮਾਰਚ ਹੋਵੇਗਾ ਇਸ ਤੋਂ ਇਲਾਵਾ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ 2 ਅਕਤੂਬਰ ਨੂੰ ਇੱਕ ਝੰਡਾ ਮਾਰਚ ਅੰਬਾਲਾ (ਹਰਿਆਣਾ) ਵਿਖੇ ਕੀਤਾ ਜਾਣਾ ਹੈ ਜਿਸ ਵਿੱਚ ਪੰਜਾਬ ਵਿਚਲੀ ਆਪ ਸਰਕਾਰ ਦਾ ਕੱਚਾ ਚਿੱਠਾ ਹਰਿਆਣਵੀਆਂ ਦੇ ਸਨਮੁੱਖ ਰੱਖਿਆ ਜਾਵੇਗਾ ਇਸ ਐਕਸ਼ਨ ਵਿਚ ਵੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ 1680 ਵੱਲੋਂ ਪਟਿਆਲਾ ਤੋਂ ਸਾਥੀ ਪੂਰੀ ਜ਼ਿੰਮੇਵਾਰੀ ਨਾਲ ਸ਼ਾਮਲ ਹੋਣਗੇ, ਉਪਰੰਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਰਾਜੇਸ਼ ਕੁਮਾਰ ਗੋਲੂ ਨੇ ਬਾਹਰੋਂ ਆਈ ਸੀਨੀਅਰ ਲੀਡਰਸ਼ਿਪ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਦੋਹਾਂ ਐਕਸ਼ਨਾਂ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਜਗਮੋਹਨ ਸਿੰਘ ਨੌਲੱਖਾ, ਰਾਮ ਕਿਸ਼ਨ, ਰਾਕੇਸ਼ ਕੁਮਾਰ ਕਲਿਆਣ, ਕੰਵਲਜੀਤ ਸਿੰਘ ਚੁੰਨੀ, ਮੋਧਨਾਥ ਸ਼ਰਮਾ, ਪ੍ਰਕਾਸ਼ ਸਿੰਘ ਲੁਬਾਣਾ, ਨਿਸ਼ਾ ਰਾਣੀ, ਗੀਤਾ , ਮਾਧੋ ਲਾਲ, ਵੇਦ ਪ੍ਰਕਾਸ਼ , ਵਿਜੇ ਸੰਗਰ ਕਾਰਪੋਰੇਸ਼ਨ, ਮੰਗਤ ਕਲਿਆਣ, ਮੱਖਣ ਸਿੰਘ, ਮਾਸਟਰ ਮੱਘਰ ਸਿੰਘ, ਮੇਘੂ ਰਾਮ, ਲਖਵੀਰ ਸਿੰਘ, ਰਾਮ ਪ੍ਰਸਾਦ ਸਹੋਤਾ, ਅਰੁਨ ਕੁਮਾਰ, ਅਜੇ ਕੁਮਾਰ ਸੀਪਾ, ਸਤਨਾਮ ਸਿੰਘ, ਸੁਰਿੰਦਰਪਾਲ ਦੁੱਗਲ, ਨਰੇਸ਼ ਗਾਟ, ਅਮਰੀਕ ਸਿੰਘ, ਆਦਿ ਹਾਜ਼ਰ ਸਨ ।
Punjab Bani 23 September,2024
ਡੀ. ਸੀ. ਦਫਤਰ ਪਟਿਆਲਾ ਅੱਗੇ ਮਨਰੇਗਾ ਕਾਮਿਆਂ ਵੱਲੋਂ ਵਿਸ਼ਾਲ ਧਰਨਾ ਲਾਇਆ
ਡੀ. ਸੀ. ਦਫਤਰ ਪਟਿਆਲਾ ਅੱਗੇ ਮਨਰੇਗਾ ਕਾਮਿਆਂ ਵੱਲੋਂ ਵਿਸ਼ਾਲ ਧਰਨਾ ਲਾਇਆ ਡੀ ਸੀ ਪਟਿਆਲਾ ਵੱਲੋ ਮੰਗਾ ਤੇ 27 ਸਤੰਬਰ ਨੂੰ ਦਿੱਤੀ ਮੀਟਿੰਗ :-ਡੀ ਐਮ ਐੱਫ ਪਟਿਆਲਾ : ਬੀ. ਡੀ. ਪੀ. ਓ. ਦਫਤਰ ਨਾਭਾ ਵਿਖੇ ਡੈਮੋਕਰੇਟਿਕ ਮਨਰੇਗਾ ਫਰੰਟ (ਡੀ ਐਮ ਐੱਫ) ਦੀ ਅਗਵਾਈ ਵਿੱਚ ਪਿਛਲੇ 52 ਦਿਨਾਂ ਤੋਂ ਪੱਕਾ ਧਰਨਾ ਜਾਰੀ ਹੈ ਜਿਸਦੀ ਲੜੀ ਵਿੱਚ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਹਜ਼ਾਰਾਂ ਮਨਰੇਗਾ ਕਾਮਿਆਂ ਨੇ ਵਿਸ਼ਾਲ ਧਰਨਾ ਦਿੱਤਾ। ਜਿਸ ਵਿੱਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ । ਧਰਨੇ ਨੂੰ ਸੰਬੋਧਨ ਕਰਦਿਆਂ ਡੀ ਐਮਐਫ ਦੇ ਸੂਬਾ ਪ੍ਰਧਾਨ ਰਾਜਕੁਮਾਰ ਸਿੰਘ ਕਨਸੂਹਾ, ਜ਼ਿਲਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ ,ਸੁਖਵਿੰਦਰ ਕੌਰ ਨੌਹਰਾ, ਜਸਪ੍ਰੀਤ ਕੌਰ ਲੋਪੇ, ਕੁਲਵੰਤ ਕੌਰ ਥੂਹੀ ਨੇ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਜਿਲੇ ਅੰਦਰ ਬੀਡੀਪੀਓ ਦਫਤਰ ਅਤੇ ਏਡੀਸੀ ਪੰਚਾਇਤ ਵਿਭਾਗ ਲਾਗੂ ਕਰਨ ਤੋਂ ਇਨਕਾਰੀ ਹਨ। ਉਹਨਾਂ ਕਿਹਾ ਕਿ ਹਰ ਸ਼ਿਕਾਇਤ ਦਾ ਨਿਪਟਾਰਾ ਸੱਤ ਦਿਨਾਂ ਦੇ ਵਿੱਚ ਕਰਨਾ ਹੁੰਦਾ ਹੈ ਪਰ ਇੱਥੇ 52 ਦਿਨਾਂ ਤੋਂ ਮਨਰੇਗਾ ਮਜ਼ਦੂਰ ਲਗਾਤਾਰ ਬੀਡੀਪੀਓ ਦਫਤਰ ਨਾਭਾ ਵਿਖੇ ਧਰਨੇ ਤੇ ਬੈਠੇ ਹਨ। ਫਿਰ ਵੀ ਕੋਈ ਸੁਣਵਾਈ ਨਹੀਂ। ਕੰਮ ਮੰਗਣ ਵਾਲੇ ਮਜ਼ਦੂਰਾਂ ਨੂੰ , ਫਰੰਟ ਦੇ ਆਗੂਆਂ ਨੂੰ ਟਾਰਗੇਟ ਕਰਕੇ ਜਾਣ ਬੁਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਜੋ ਉੱਚ ਅਧਿਕਾਰੀਆਂ ਵੱਲੋਂ ਮਨਰੇਗਾ ਨੂੰ ਠੀਕ ਦਿਸ਼ਾ ਵਿੱਚ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਉਹਨਾਂ ਨੂੰ ਛੋਟੇ ਮੁਲਾਜ਼ਮ ਟਿੱਚ ਕਰਕੇ ਜਾਣਦੇ ਹਨ ।ਭਾਵੇਂ ਉਹ ਕਾਨੂੰਨ ਹੋਵੇ ,ਸੰਯੁਕਤ ਵਿਕਾਸ ਕਮਿਸ਼ਨਰ ਦੀਆਂ ਹਦਾਇਤਾਂ ਹੋਣ।ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਤਾ ਰਾਣੀ ਕੈਦੂਪੁਰ ਰਾਜ ਕੌਰ ਥੂਹੀ ਲਾਡੀ ਕਨਸੂਹਾ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਹਰ ਹੀਲੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲਗਪਗ ਛੇ ਮਹੀਨੇ ਪਹਿਲਾਂ ਏਡੀਸੀ ਪੰਚਾਇਤ ਵਿਭਾਗ ਨੂੰ ਨਾਭਾ ਬਲਾਕ ਦੀਆਂ 187 ਅਰਜ਼ੀਆਂ ਦਾ ਸੱਤ ਦਿਨਾਂ ਵਿਚ ਨਿਪਟਾਰਾ ਕਰਨ ਲਈ ਦਿੱਤਾ ਪਰ ਅਜੇ ਤਕ ਓਹਨਾਂ ਅਰਜ਼ੀਆਂ ਤੋਂ ਗਰਦ (ਧੂੜ) ਵੀ ਨਹੀਂ ਹਟਾਈ। ਧਰਨੇ ਵਿੱਚ ਆ ਕੇ ਤਹਿਸੀਲਦਾਰ ਨੇ ਮੰਗ ਪੱਤਰ ਲਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨਾਲ 27 ਸਤੰਬਰ ਦੀ ਮੀਟਿੰਗ ਦਾ ਪੱਤਰ ਦਿੱਤਾ । ਡੈਮੋਕਰੇਟਿਕ ਮਨਰੇਗਾ ਫਰੰਟ ਨੇ ਫੈਸਲਾ ਕੀਤਾ ਕਿ 27 ਸਤੰਬਰ ਤੱਕ ਕੋਈ ਵੱਡਾ ਰੋਸ਼ ਮੁਜ਼ਾਹਰਾ ਨਹੀਂ ਕੀਤਾ ਜਾਵੇਗਾ ।ਪਰ ਜੋ ਬੀਡੀਪੀਓ ਦਫਤਰ ਨਾਭਾ ਵਿਖੇ ਪੱਕਾ ਧਰਨਾ ਚੱਲ ਰਿਹਾ ਹੈ ਉਹ ਟੋਕਨ ਧਰਨਾ ਜਾਰੀ ਰਵੇਗਾ। ਧਰਨੇ ਵਿੱਚ ਸੋਸ਼ਲ ਮੀਡੀਆ ਅਤੇ ਸਮਾਜਿਕ ਆਗੂ ਮਾਲਵਿੰਦਰ ਸਿੰਘ ਮਾਲੀ ਤੇ ਮੋਹਾਲੀ ਪੁਲਿਸ ਵੱਲੋਂ ਪਰਚਾ ਦਰਜ਼ ਕਰਨ ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੀ ਸ਼ਖਤ ਸਬਦਾਂ ਵਿੱਚ ਨਿਖੇਧੀ ਕੀਤੀ ਉਹਨਾਂ ਕਿਹਾ ਵਿਚਾਰਾਂ ਦੀ ਆਜ਼ਾਦੀ ਲਈ ਸੰਵਿਧਾਨ ਦੀ ਧਾਰਾ 19 ਦੀ ਘੋਰ ਉਲੰਘਣਾ ਹੈ। ਸਰਕਾਰ ਤੋਂ ਮੰਗ ਕੀਤੀ ਕਿ ਮਾਲੀ ਤੇ ਦਰਜ਼ ਕੀਤੀ ਐਫਆਈਆਰ ਰੱਦ ਕੀਤੀ ਜਾਵੇ ਅਤੇ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ।। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ਼ ਸਿੰਘ ਸਮਾਣਾ, ਕੁਲਵੰਤ ਕੌਰ ਚੰਨ ਕਮਾਸਪੁਰ, ਮਨਿੰਦਰ ਸਿੰਘ ਫਤਿਹ ਮਾਜਰੀ, ਜਗਦੇਵ ਸਿੰਘ ਭੋੜੇ, ਰਾਣੀ ਕਾਠ ਮੱਠੀ ਹਰਦੀਪ ਕੌਰ ਬਬਲੀ ਹਿਆਣਾ, ਜੀਤੋ ਕਕਰਾਲਾ ਭਾਈ ਕਾ ਤੋ ਇਲਾਵਾ ਆਈਡੀਪੀ ਦੇ ਸੂਬਾ ਖਜਾਨਚੀ ਫਲਜੀਤ ਸਿੰਘ ,ਗੁਰਮੀਤ ਸਿੰਘ ਥੂਹੀ, ਕੁਲਵੰਤ ਸਿੰਘ ਕਰਮਾ ਵਜੀਦਪੁਰ, ਗੁਰਮੀਤ ਸਿੰਘ ਕਾਲਾ ਝਾੜ ਆਦਿ ਨੇ ਵੀ ਸੰਬੋਧਨ ਕੀਤਾ।
Punjab Bani 20 September,2024
ਅਕਾਲੀ ਦਲ ਸੁਤੰਤਰ ਵੱਲੋ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦਾ ਪੁਤਲਾ ਸਾੜ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ
ਅਕਾਲੀ ਦਲ ਸੁਤੰਤਰ ਵੱਲੋ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦਾ ਪੁਤਲਾ ਸਾੜ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਿੱਖ ਭਾਈਚਾਰੇ ਖਿਲਾਫ ਬੇਲੋੜੀਆਂ ਟਿੱਪਣੀਆਂ ਕਰਨਾ ਨਿੰਦਣਯੋਗ : ਪਰਮਜੀਤ ਸਿੰਘ ਸਹੋਲੀ ਨਾਭਾ : ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਪਟਿਆਲਾ ਗੇਟ ਵਿਖੇ ਸੰਤ ਭਿੰਡਰਾਂਵਾਲਿਆਂ ਤੇ ਸਿੱਖਾਂ ਖਿਲਾਫ ਬੇਲੋੜੀ ਟਿੱਪਣੀ ਕਰਨ ਤੇ ਭਾਜਪਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਅਤੇ ਅਦਾਕਾਰਾ ਕੰਗਨਾ ਰਣੌਤ' ਦਾ ਪੁਤਲਾ ਸਾੜ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਜੋ ਇੱਕ ਅਦਾਕਾਰਾ ਵੀ ਹੈ। ਉਸ ਵੱਲੋਂ ਲਗਾਤਾਰ ਗੱਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਸ ਨੂੰ ਨਸੀਹਤ ਦਿੰਦੇ ਹੋਏ ਉਸ ਦਾ ਪੁਤਲਾ ਫੂਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਪਿਛਲੇ ਦਿਨੀ ਕਿਹਾ ਕਿ ਕੰਗਨਾ ਰਣੌਤ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਿੱਖ ਭਾਈਚਾਰੇ ਖਿਲਾਫ ਬੇਲੋੜੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਭਾਜਪਾ ਪਾਰਟੀ ਦਾ ਅਕਸ ਖਰਾਬ ਹੁੰਦਾ ਹੈ। ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਦੇ ਟ੍ਰੇਲਰ 'ਤੇ ਸਿੱਖਾਂ ਵਲੋ ਇਤਰਾਜ਼ ਜਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਿੱਖ ਕੌਮ ਵਿੱਚ ਬਹੁਤ ਉੱਚਾ ਸਥਾਨ ਹੈ। ਜੋ ਅਕਾਲ ਤਖਤ ਵੱਲੋਂ ਉਹਨਾਂ ਨੂੰ ਸ਼ਹੀਦ ਐਲਾਨਿਆ ਗਿਆ ਸੀ। ਉਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖਤ ਦੇ ਜਥੇਦਾਰ ਤੋਂ ਮੰਗ ਕਰਦੇ ਹਾਂ ਕਿ ਹਰ ਗੁਰੂ ਘਰ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਦੀ ਫੋਟੋ ਲਗਾਈ ਜਾਵੇ। ਇਸ ਮੌਕੇ ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਲਪੁਰ, ਵੇਦ ਚੰਦ ਮਡੋੜ, ਅਮਰ ਸਿੰਘ ਅਮਰ, ਹੈਪੀ ਸੁੱਖੇਵਾਲ, ਅਮਰੀਕ ਸਿੰਘ, ਪਰਮਜੀਤ ਸਿੰਘ ਨਾਭਾ, ਬਿੰਦਾ ਵਿਰਕ, ਹਰਦੀਸ ਸਿੰਘ ਸਹੋਲੀ, ਜੀਤ ਸਿੰਘ ਸਹੋਲੀ, ਰਘਵੀਰ ਸਿੰਘ ਨੋਹਰਾ, ਭੁਪਿੰਦਰ ਸਿੰਘ ਗਲਵੱਟੀ, ਜਗਰੂਪ ਸਿੰਘ ਬੋੜਾ, ਰਾਜਾ ਨਾਭਾ, ਜਰਨੈਲ ਸਿੰਘ ਹਿਆਣਾ, ਮੀਤਾ ਸਹੌਲੀ ਆਦਿ ਹਾਜ਼ਰ ਸਨ।
Punjab Bani 20 September,2024
ਜਲ ਸਰੋਤ ਮੁਲਾਜਮਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਦਾ ਧਰਨਾ ਦੇ ਕੇ ਕੀਤਾ ਪਿੱਟ—ਸਿਆਪਾ : ਦਰਸ਼ਨ ਲੁਬਾਣਾ
ਜਲ ਸਰੋਤ ਮੁਲਾਜਮਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਦਾ ਧਰਨਾ ਦੇ ਕੇ ਕੀਤਾ ਪਿੱਟ—ਸਿਆਪਾ : ਦਰਸ਼ਨ ਲੁਬਾਣਾ 2 ਅਕਤੂਬਰ ਨੂੰ ਜਲ ਸਰੋਤ ਮੰਤਰੀ ਦੇ ਵਿਧਾਨ ਸਭਾ ਹਲਕਾ ਸਮਾਣਾ ਵਿਖੇ ਪਹੁੰਚਣਗੇ ਮੁਲਾਜਮ। ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਇੱਥੇ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਈਨ ਸਰਕਲ ਦਫਤਰ ਵਿਖੇ ਵਿਸ਼ਾਲ ਧਰਨਾ ਦੇ ਕੇ ਸਬੰਧਤ ਅਧਿਕਾਰੀਆਂ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ ਅਤੇ ਦਫਤਰ ਕੰਪਲੈਕਸ ਵਿਖੇ ਝੰਡਾ ਮਾਰਚ ਵੀ ਕੀਤਾ। ਧਰਨੇ ਦੀ ਅਗਵਾਈ ਕਰਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਕਰਦੇ ਹੋਏ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਜਲ ਸਰੋਤ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲਿਖਤ ਮੰਗ ਪੱਤਰ ਦਿਦੇ ਆ ਰਹੋ ਹਨ, ਪਰੰਤੂ ਅਧਿਕਾਰੀਆਂ ਮੀਟਿੰਗ ਕਰਕੇ ਭਰੋਸੇ ਦੇਣ ਤੋਂ ਛੂਟ ਕਿਸੇ ਵੀ ਮੰਗ ਨੂੰ ਅਮਲ ਵਿੱਚ ਨਹੀਂ ਲਿਆਦਾ ਗਿਆ। ਇਹਨਾਂ ਦੱਸਿਆ ਕਿ ਭਾਖੜਾ ਮੇਨ ਲਾਇਨ ਦੀਆਂ ਸਰਕਾਰੀ ਕਾਲੋਨੀਆਂ ਜਿਸ ਵਿੱਚ ਜਰੂਰੀ ਸੇਵਾਵਾਂ ਕਰਕੇ ਵੱਖ—ਵੱਖ ਕੈਟਾਗਰੀਜ਼ ਦੇ ਕਰਮਚਾਰੀ ਰਹਿ ਰਹੇ ਹਨ ਅਤੇ ਹਰ ਮਹੀਨੇ (ਢਾਈ ਤੋਂ ਤਿੰਨ ਹਜਾਰ ਰੁਪਏ) ਕਿਰਾਇਆ ਵੀ ਦੇ ਰਹੇ ਹਨ। ਪਰੰਤੂ ਕਾਲੋਨੀ ਦੇ ਕੁਆਟਰਾਂ ਦੀ ਮੁਰੰਮਤ ਲੰਮੇ ਸਮੇਂ ਤੋਂ ਨਹੀਂ ਕਰਵਾਈ ਜਾ ਰਹੀ, ਛੱਤਾਂ ਲੀਕੇਜ ਹਨ, ਦਰਵਾਜੇ ਖਿੜਕੀਆਂ ਦੀ ਮਾੜੀ ਹਾਲਤ ਹੈ, ਪੀਣ ਵਾਲਾ ਪਾਣੀ ਗੰਧਲਾ ਹੈ। ਸੜਕਾਂ—ਗਲੀਆਂ ਦੀ ਖਸਤਾ ਹਾਲਤ ਹੈ। ਪਟਿਆਲਾ ਭਾਖੜਾ ਮੇਨ ਲਾਇਨ ਕਾਲੋਨੀ ਵਿਚਲੇ ਤਕਰੀਬਨ 150 ਕੁਆਟਰਾਂ ਦੀ ਸੜਕਾਂ ਆਦਿ ਦੀ ਤਰਸਯੋਗ ਹਾਲਤ ਹੈ ਪਰੰਤੂ ਅਧਿਕਾਰੀਆਂ ਦਾ ਧਿਆਨ ਕੁਰੱਪਸ਼ਨਾਂ ਵਲ ਹੀ ਹੈ। ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਮੁਲਾਜਮ ਤੇ ਉਹਨਾਂ ਦੇ ਪਰਿਵਾਰ ਕਾਲੋਨੀ ਦੀ ਬੱਤ ਤੋਂ ਬਤਰ ਖਸਤਾ ਹਾਲਤ ਨੂੰ ਮਿਤੀ 02 ਅਕਤੂਬਰ ਨੂੰ ਜਲ ਸਰੋਤ ਮੰਤਰੀ ਸ੍ਰੀ ਚੇਤਨ ਸਿੰਘ ਜ਼ੋੜੇਮਾਜਰਾ ਦੇ ਦਫਤਰ ਸਮਾਣਾ ਵਿਖੇ ਪਹੁੰਚਕੇ ਧਰਨਾ ਦੇਣ ਉਪਰੰਤ ਮੁੜ ਧਿਆਨ ਵਿੱਚ ਲਿਆਉਣਗੇ ਅਤੇ ਅਣਦੇਖੀ ਕਰਨ ਵਾਲੇ ਭਾਖੜਾ ਮੇਨ ਲਾਇਨ ਸਰਕਲ / ਮੰਡਲ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਤੇ ਪੜਤਾਲ ਦੀ ਮੰਗ ਮੰਤਰੀ ਪਾਸੋਂ ਅੱਜ ਮਿਤੀ 26—09—2024 ਦੀ ਸਿਹਤ ਮੰਤਰੀ ਦੀ ਰੈਲੀ ਵਿੱਚ ਵਧ ਚੜ੍ਹਕੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ । ਇਸ ਧਰਨੇ ਮੌਕੇ ਜ਼ੋ ਹੋਰ ਆਗੂ ਸਾਥੀ ਹਾਜਰ ਸਨ ਉਹਨਾ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਗੁਦਰਸ਼ਨ ਸਿੰਘ, ਜਗਮੋਹਨ ਸਿੰਘ ਨੋਲੱਖਾ, ਸਵਰਨ ਸਿੰਘ ਬੰਗਾ, ਪ੍ਰੀਤਮ ਚੰਦ ਠਾਕੁਰ, ਨਾਰੰਗ ਸਿੰਘ, ਬਲਬੀਰ ਸਿੰਘ, ਬੀਰ ਸਿੰਘ, ਰਾਮ ਲਾਲ ਰਾਮਾ, ਕੁਲਦੀਪ ਰਾਈਵਾਲ, ਕੁਲਦੀਪ ਸਕਰਾਲੀ, ਹਰਨੇਕ, ਇੰਦਰਪਾਲ ਵਾਲੀਆ, ਭਰਪੂਰ ਸਿੰਘ, ਕਵਲਜੀਤ ਸਿੰਘ, ਲਖਵੀਰ, ਨਿਰਮਲ ਸਿੰਘ, ਕਾਕਾ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਦਰਸ਼ਨ ਸਿੰਘ ਭਾਦਸੋਂ, ਤਰਲੋਚਨ ਗਿਰੀ, ਦਿਆ ਸ਼ੰਕਰ, ਕਿਰਨਪਾਲ, ਤਰਲੋਚਨ ਮਾੜੂ, ਰਾਜੇਸ਼ ਕੁਮਾਰ, ਹਰਦੀਪ, ਹਰਬੰਸ, ਹਰਨੇਕ, ਸ਼ਿਵ ਚਰਨ ਆਦਿ ਹਾਜਰ ਸਨ।
Punjab Bani 20 September,2024
ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਔਰਤ ਦੀ ਝਲਕ ਆਈ ਸਾਹਮਣੇ
ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਔਰਤ ਦੀ ਝਲਕ ਆਈ ਸਾਹਮਣੇ ਨਵੀਂ ਦਿੱਲੀ : ਪ੍ਰਸਿੱਧ ਫਿ਼ਲਮ ਅਦਾਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਔਰਤ ਦਾ ਬੁਰਕਾ ਪਾਇਆ ਹੋਣ ਕਰਕੇ ਚੇਹਰਾ ਸਾਹਮਣੇ ਨਹੀਂ ਆ ਸਕਿਆ ਪਰ ਜਿਸ ਵਾਹਨ ਤੇ ਸਵਾਰ ਹੋ ਕੇ ਉਹ ਜਾ ਰਹੀ ਸੀ ਨੂੰ ਚਲਾ ਰਹੇ ਵਿਅਕਤੀ ਦਾ ਚੇਹਰਾ ਸੀ. ਸੀ. ਟੀ. ਵੀ. ਕੈਮਰੇ ਵਿਚ ਸਪੱਸ਼ਟ ਹੋਣ ਦੇ ਚਲਦਿਆਂ ਪੁਲਸ ਵਲੋਂ ਦਰਜ ਹੋਈ ਸਿ਼ਕਾਇਤ ਤੋਂ ਬਾਅਦ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਸਲੀਮ ਖਾਨ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਉਹ ਸੈਰ ਕਰਨ ਲਈ ਮੁੰਬਈ ਦੀਆਂ ਸੜਕਾਂ ਤੇ ਨਿਕਲੇ ਅਤੇ ਥੱਕਣ ਤੋਂ ਬਾਅਦ ਜਦੋਂ ਇਕ ਬੈਂਚ ਤੇ ਬੈਠ ਗਏ ਤਾਂ ਇਕ ਬੁਰਕਾ ਪਾਈ ਔਰਤ ਆਈ ਅਤੇ ਆਖਣ ਲੱਗੀ ਕਿ ਮੈਂ ਲਾਰੈਂੋਸ ਬਿਸ਼ਨੋਈ ਨੰ ਬੁਲਾਵਾਂ। ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab Bani 20 September,2024
ਭੜਕੇ ਮਜਦੂਰਾਂ ਨੇ ਘੇਰਿਆ ਕਿਰਤ ਕਮਿਸਨਰ ਦਫਤਰ
ਭੜਕੇ ਮਜਦੂਰਾਂ ਨੇ ਘੇਰਿਆ ਕਿਰਤ ਕਮਿਸਨਰ ਦਫਤਰ ਪਟਿਆਲਾ 19 ਸਤੰਬਰ : ਸੈਂਟਰ ਆਫ ਟਰੇਡ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਪੰਜਾਬ ਬਿਲਡਿੰਗ ਨਿਰਮਾਣ ਅਤੇ ਹੋਰ ਉਸਾਰੀ ਬੋਰਡ ਦੇ ਕੰਮਾਂ ਨਾਲ ਜੁੜੇ ਮਜਦੂਰਾਂ ਨੇ ਸਹਾਇਕ ਕਿਰਤ ਕਮਿਸਨਰ ਪਟਿਆਲਾ ਦੇ ਦਫਤਰ ਅੱਗੇ ਮਜਦੂਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਧਰਨਾ ਦਿੱਤਾ ਗਿਆ, ਅੱਜ ਸਵੇਰ ਤੋਂ ਹੀ ਖਰਾਬ ਮੌਸਮ ਤੇ ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਮਜ਼ਦੂਰ ਅਪਣੇ ਟਰੱਕ ,ਟੈਪੂਆਂ ਤੇ ਬੱਸਾਂ ਤੇ ਸਵਾਰ ਹੋ ਕੇ ਝੰਡੇ,ਮਾਟੋਆਂ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸੋ ਖਰੋਸ ਨਾਲ ਨਾਹਰੇ ਮਾਰਦੇ ਹੋਏ ਧਰਨੇ ਚ,ਪੁੱਜੇ, ਸਹਾਇਕ ਕਿਰਤ ਕਮਿਸਨਰ ਪਟਿਆਲਾ ਦੇ ਦਫਤਰ ਅੱਗੇ ਦਿੱਤੇ ਧਰਨੇ-ਪ੍ਰਦਰਸ਼ਨ ਦੀ ਅਗਵਾਈ ਕਾਮਰੇਡ ਹਰੀ ਸਿੰਘ ਦੌਣ ਕਲਾਂ ਜਿਲਾ ਸਕੱਤਰ, ਸ੍ਰੀ ਸੁਖਪਾਲ ਸਿੰਘ ਕਾਦਰਾਬਾਦ ਜਿਲਾ ਆਗੂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਪਟਿਆਲਾ , ਰਫੀਕ ਮੁਹੰਮਦ ਆਗੂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਨਾਭਾ,ਪਰਲਾਦ ਸਿੰਘ ਨਿਆਲ ਆਗੂ ਭੱਠਾ ਮਜ਼ਦੂਰ ਯੂਨੀਅਨ ਜਿਲਾ ਪਟਿਆਲਾ ਨੇ ਕੀਤੀ,ਸਭ ਤੋ ਪਹਿਲਾ ਬਿਸਨ ਪੁਰਾ,ਨਾਭਾ,ਮੀਮਸਾ ਤੇ ਲਤਾਲਾਂ ਚ, ਸੜਕ ਹਾਦਸਾਗ੍ਰਸਤ ਹੋਏ ਮਜਦੂਰਾਂ ਦੀ ਯਾਦ ਚ, ਸਰਧਾਂਜਲੀ ਭੇਟ ਕੀਤੀ ਤੇ ਸਰਕਾਰ ਤੋਂ ਮਜਦੂਰਾਂ ਦੀ ਸੁਰੱਖਿਆ ਤੇ ਪਰਿਵਾਰਾਂ ਦੀ ਸਹਾਇਤਾ ਦੀ ਅਪੀਲ ਕੀਤੀ , ਧਰਨੇ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਮਜਦੂਰਾਂ ਦੀ ਲਹੂ ਵੀਟਵੀ ਕਮਾਈ ਨਾਲ ਸਰਕਾਰ ਨੂੰ ਕਰੋੜਾ ਰੁਪਏ ਦਾ ਸੈਸ ਕੱਠਾ ਹੁੰਦਾ ਤੇ ਮਜਦੂਰਾਂ ਨੂੰ ਬਣਦੇ ਹਕ ਨਹੀ ਦਿਤੇ ਜਾਦੇ, ਅਧਿਕਾਰੀਆਂ ਵਲੋ ਮਜਦੂਰਾਂ ਨੂੰ ਖੱਜਲ ਖੁਆਰ ਕੀਤਾ ਜਾਦਾਂ ਮਜਦੂਰਾਂ ਦੇ ਟੈਕਸ ਦੇ ਸਹਾਰੇ ਸਹੂਲਤਾਂ ਦਾ ਅਨੰਦ ਲੈ ਰਹੇ ਅਧਿਕਾਰੀਆਂ ਵਁਲੋ ਦਫਤਰ ਕੰਮਾਂ ਲਈ ਗਏ ਮਜ਼ਦੂਰਾਂ ਨਾਲ ਦੂਜੇ ਦਰਜੇ ਦੇ ਸਹਿਰੀਆਂ ਵਰਗਾ ਵਿਵਹਾਰ ਕੀਤਾ ਜਾਦਾਂ ਹੈ ਧਰਨਾ ਉਸ ਸਮੇ ਪੂਰੇ ਜਾਹੋ ਜਲਾਲ ਚ,ਆ ਗਿਆ ਜਦੋ ਭੜਕੇ ਮਜਦੂਰਾਂ ਨੇ ਦਫਤਰ ਦੇ ਘਿਰਾਓ ਦਾ ਐਲਾਨ ਕਰ ਦਿਤਾ, ਤਾਂ ਪੁਲਸ ਤੇ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ, ਧਰਨੇ ਚ ਆ ਕੇ ਕਿਰਤ ਕਮਿਸਨਰ ਨੇ ਨਿਰਮਾਣ ਕਾਮਿਆਂ ਦਾ ਮੰਗ ਪੱਤਰ ਪ੍ਰਾਪਤ ਕੀਤਾ ਤੇ ਮੰਗਾਂ ਹਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਤਾਂ ਮਜਦੂਰ ਸਾਂਤ ਹੋਏ ਇਸ ਇਕੱਤਰਤਾ ਨੂੰ ਹੋਰਨਾਂ ਤੋ ਇਲਾਵਾ ਰਾਜ ਕਿਸਨ ਨੂਰ ਖੇੜੀਆਂ ਜਮਹੂਰੀ ਕਿਸਾਨ ਸਭਾ ਪਟਿਆਲਾ,ਕ੍ਰਿਸਨ ਸਿੰਘ ਭੜੋ ਆਗੂ ਜਬਰ ਵਿਰੋਧੀ ਸਾਂਝਾ ਮਜਦੂਰ ਮੋਰਚਾ,ਗੁਰਮੀਤ ਸਿੰਘ ਕਾਲਾਝਾੜ, ਸੁਰੇਸ਼ ਕੁਮਾਰ ਸਮਾਣਾ ਆਗੂ ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਗੁਰਮੀਤ ਸਿੰਘ ਡੰਡੋਆ ਆਗੂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਰਣਧੀਰ ਸਿੰਘ ਕਾਦਰਾਬਾਦ ਨੇ ਮਜਦੂਰਾਂ ਦੀ ਦਾਸਤਾਨ ਨੂੰ ਬਿਆਨ ਕਰਦੇ ਇਨਕਲਾਬੀ ਗੀਤ ਪੇਸ ਕੀਤੇ ਅਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਪਾਲ ਸਿੰਘ ਕਾਦਰਾਬਾਦ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਈ।
Punjab Bani 19 September,2024
ਪਰਾਲੀ ਚੁੱਕਵਾ ਕੇ ਫੈਕਟਰੀ ਲਿਜਾ ਰਹੀ ਟਰਾਲੀਆਂ ਤੋਂ ਟੋਲ ਵਸੂਲਣ ਤੇ ਕਿਸਾਨਾਂ ਕੀਤਾ ਮਾਨਾਵਾਲ ਟੋਲ ਪਲਾਜ਼ਾ ਜਾਮ ਤੇ ਫ੍ਰੀ
ਪਰਾਲੀ ਚੁੱਕਵਾ ਕੇ ਫੈਕਟਰੀ ਲਿਜਾ ਰਹੀ ਟਰਾਲੀਆਂ ਤੋਂ ਟੋਲ ਵਸੂਲਣ ਤੇ ਕਿਸਾਨਾਂ ਕੀਤਾ ਮਾਨਾਵਾਲ ਟੋਲ ਪਲਾਜ਼ਾ ਜਾਮ ਤੇ ਫ੍ਰੀ ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮਿਤਸਰ ਵਿਖੇ ਬਣੇ ਮਾਨਾਵਾਲਾ ਟੋਲ ਪਲਾਜ਼ਾ ਵਿਖੇ ਕਿਸਾਨਾਂ ਨੇ ਜਿਥੇ ਟੋਲ ਜਾਮ ਕਰ ਦਿੱਤਾ, ਉਥੇ ਟੋਲ ਕ੍ਰਾਸ ਕਰਨ ਵਾਲਿਆਂ ਲਈ ਟੋਲ ਫ੍ਰੀ ਕਰ ਦਿੱਤਾ। ਟੋਲ ਜਾਮ ਕਰਨ ਵਾਲੇ ਕਿਸਾਨਾਂ ਆਖਿਆ ਕਿ ਇਕ ਪਾਸੇ ਉਨ੍ਹਾਂ ਵਲੋਂ ਮਾਨ ਸਰਕਾਰ ਦੇ ਆਖਣ ਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਪੱਲਿਓਂ ਦੋ ਦੋ ਹਜ਼ਾਰ ਰੁਪਏ ਦੇ ਕੇ ਟਰਾਲੀਆਂ ਰਾਹੀਂ ਪਰਾਲੀ ਨੂੰ ਫੈਕਟਰੀਆਂ ਵਿਚ ਭੇਜਿਆ ਜਾ ਰਿਹਾ ਹੈ ਤੇ ਦੂਸਰਾ ਟੋਲ ਪਲਾਜਿਆਂ ਵਲੋਂ ਉਨ੍ਹਾਂ ਹੀ ਟਰਾਲੀਆਂ ਵਾਲਿਆਂ ਤੋਂ ਟੋਲ ਪਲਾਜਿਆਂ ਵਲੋਂ ਟੋਲ ਵਸੂਲਿਆ ਜਾ ਰਿਹਾ ਹੈ।ਉਕਤ ਘਟਨਾਕ੍ਰਮ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ਦੇ ਮੁਲਾਜ਼ਾਮਾਂ ’ਤੇ ਦੋਸ਼ ਵੀ ਲਗਾਇਆ ਕਿ ਉਨ੍ਹਾਂ ਵੱਲੋਂ ਕਿਸਾਨ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ ਤੇ ਇਥੇ ਹੀ ਬਸ ਨਹੀਂ ਕਿਸਾਨ ਦਾ ਮੋਬਾਇਲ ਵੀ ਖੋਹ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦਾ ਕਦਮ ਚੁੱਕਿਆ ਗਿਆ ।
Punjab Bani 19 September,2024
ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਤੇ ਭੜਕੀ ਪੰਜਾਬ ਮਹਿਲਾ ਕਾਂਗਰਸ
ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਤੇ ਭੜਕੀ ਪੰਜਾਬ ਮਹਿਲਾ ਕਾਂਗਰਸ ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਫੂਕਿਆ ਬਿੱਟੂ ਦਾ ਪੁਤਲਾ ਪਟਿਆਲਾ ਸਤੰਬਰ : ਕਾਂਗਰਸ ਪਾਰਟੀ ਦੇ ਸਿਪਸਲਾਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਨੂੰ ਭਾਜਪਾ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਅੱਤਵਾਦੀ ਕਹਿਣ ਉੱਤੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜਿਲਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਤੇ ਦਿਹਾਤੀ ਪ੍ਰਧਾਨ ਅਮਰਜੀਤ ਕੌਰ ਭੱਠਲ ਵੱਲੋਂ ਧਰਨਾ ਲਗਾਕੇ ਉਸਦਾ ਸਖਤ ਵਿਰੋਧ ਕੀਤਾ ਗਿਆ । ਇਸ ਮੌਕੇ ਉਤੇ ਮਹਿਲਾ ਕਾਂਗਰਸ ਆਗੂਆਂ ਵੱਲੋਂ ਰੰਧਾਵਾ ਦੀ ਅਗਵਾਈ ਹੇਠ ਰਵਨੀਤ ਬਿੱਟੂ ਦਾ ਪੁਤਲਾ ਵੀ ਫੁਕਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਭਾਜਪਾ ਸਾਂਸਦ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਦੇ ਵਿਰੋਧ ਵਿੱਚ ਪੰਜਾਬ ਮਹਿਲਾ ਕਾਂਗਰਸ ਵਿੱਚ ਵੱਡਾ ਰੋਸ ਹੈ ਜਿਸ ਨੂੰ ਲੈ ਕੇ ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਹਲਕਾ ਲਾਬਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਪੰਜਾਬ ਅਬਜਰਵਰ ਨਤਾਸ਼ਾ ਸ਼ਰਮਾ ਦੇਖ ਰੇਖ ਵਿੱਚ ਅੱਜ ਪੰਜਾਬ ਭਰ ਦੇ ਹਰ ਜਿਲੇ ਵਿੱਚ ਮਹਿਲਾ ਕਾਂਗਰਸ ਵੱਲੋਂ ਰਵਨੀਤ ਬਿੱਟੂ ਦੇ ਪੁਤਲੇ ਫੂਕੇ ਜਾ ਰਹੇ ਹਨ । ਰੰਧਾਵਾ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਦਾਦਾ ਤੇ ਸਾਬਕਾ ਮੁੱਖ ਮੰਤਰੀ ਸ਼ਹੀਦ ਏ ਆਜ਼ਮ ਸਵਰਗੀ ਬੇਅੰਤ ਸਿੰਘ ਜੀ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਲਈ ਅੱਤਵਾਦ ਨੂੰ ਖਤਮ ਕੀਤਾ ਸੀ ਪਰ ਉਹਨਾਂ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿਰੋਧੀ ਭਾਜਪਾ ਦਾ ਪੱਲਾ ਫੜ ਕੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਮੰਤਰੀ ਬਣਨ ਦੇ ਲਾਲਚ ਵਿੱਚ ਆ ਕੇ ਉਸ ਪਾਰਟੀ ਦਾ ਸਾਥ ਨਿਭਾ ਰਹੇ ਹਨ ਜਿਸ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਘਰੋਂ ਬੇਘਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਅਜਿਹੇ ਚਿਹਰੇ ਦੀ ਜਰੂਰਤ ਸੀ ਜੋ ਸਿੱਖਾਂ ਨੂੰ ਭਰਮਾ ਕੇ ਭਾਜਪਾ ਨਾਲ ਜੋੜ ਸਕਣ ਪਰ ਉਹ ਇਹ ਭੁੱਲ ਗਏ ਕਿ ਜਿਹੜੇ ਜਖਮ ਉਹਨਾਂ ਪੰਜਾਬੀਆਂ ਨੂੰ ਦਿੱਤੇ ਹਨ ਉਹ ਹਜੇ ਭਰੇ ਨਹੀਂ । ਪ੍ਰਧਾਨ ਰੰਧਾਵਾ ਨੇ ਕਿਹਾ ਕਿ ਅੱਜ ਸਿਰਫ ਭਾਰਤੀ ਹੀ ਨਹੀਂ ਬਲਕਿ ਦੁਨੀਆ ਭਰ ਦੇ ਲੋਕ ਰਾਹੁਲ ਗਾਂਧੀ ਨੂੰ ਆਉਣ ਵਾਲੇ ਭਵਿੱਖ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਦੇ ਰੂਪ ਵਿੱਚ ਦੇਖ ਰਹੇ ਹਨ । ਸ੍ਰੀ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੱਢ ਕੇ ਹਿੰਦੁਸਤਾਨੀਆ ਦੇ ਹਰ ਦੁੱਖ ਤਕਲੀਫ ਨੂੰ ਦਿਲ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਵਿੱਚ ਉਹ ਕਾਮਯਾਬੀ ਹੋਏ ਹਨ। ਦੁਨੀਆਂ ਭਰ ਦੇ ਲੋਕ ਇਸ ਯਾਤਰਾ ਨੂੰ ਸਰਾਹ ਰਹੇ ਹਨ ਪਰ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਕੇ ਭਾਰਤੀਆਂ ਨਾਲ ਧਰੋਹ ਕਮਾਇਆ ਹੈ ਜਿਸ ਦਾ ਖਾਮਿਆਜਾ ਉਹਨਾਂ ਨੂੰ ਭੁਗਤਨਾ ਹੀ ਪੈਣਾ ਹੈ । ਇਸ ਮੌਕੇ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦਾ ਮੁਖੌਟਾ ਬਣ ਕੇ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਹੈ । ਰੇਖਾ ਨੇ ਕਿਹਾ ਕਿ ਭਾਜਪਾ ਨੇ ਅਰਬਾਂ ਖਰਬਾਂ ਰੁਪਈਆ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਲਈ ਖਰਚਿਆ ਪਰ ਹੁਣ ਦੇਸ਼ ਦੀ ਜਨਤਾ ਜਾਗਰੂਕ ਹੋ ਚੁੱਕੀ ਹੈ। ਇਸ ਮੌਕੇ ਭੁਪਿੰਦਰ ਕੌਰ ਕੌਰਜੀਵਾਲਾ ਨੇ ਕਿਹਾ ਕਿ ਭਾਰਤ ਦੇ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ ਜੋ ਮੋਦੀ ਜੀ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਇਸੇ ਦੌਰਾਨ ਅਮਰਜੀਤ ਕੌਰ ਭੱਠਲ ਨੇ ਕਿਹਾ ਕਿ ਮੋਦੀ ਰਾਹੁਲ ਗਾਂਧੀ ਨੂੰ ਜਿੰਨਾ ਪਿੱਛੇ ਧੱਕਣਾ ਚਾਹੁੰਦੇ ਹਨ ਉਹ ਉਸ ਤੋਂ ਚਾਰ ਕਦਮ ਅੱਗੇ ਵਧਦੇ ਹਨ । ਧਰਨੇ ਵਿੱਚ ਯਾਮਿਨੀ ਵਰਮਾ ਇੰਚਾਰਜ ਸੋਸ਼ਲ ਮੀਡੀਆ, ਪੁਸ਼ਪਿੰਦਰ ਕੌਰ ਗਿੱਲ, ਜਸਵੀਰ ਕੌਰ ਜੱਸੀ, ਲਤਾ ਵਰਮਾ, ਯਾਮਨੀ ਵਰਮਾ ਅਤੇ ਵੀ ਹਾਜ਼ਰ ਸਨ।
Punjab Bani 19 September,2024
ਜਿਲਾ ਪ੍ਰਧਾਨ ਮਹੰਤ ਖਨੋੜਾ ਦੀ ਅਗਵਾਈ ਕਾਂਗਰਸੀਆਂ ਫੂਕਿਆ ਰਵਨੀਤ ਬਿੱਟੂ ਤੇ ਮੋਦੀ ਦਾ ਪੁੱਤਲਾ
ਜਿਲਾ ਪ੍ਰਧਾਨ ਮਹੰਤ ਖਨੋੜਾ ਦੀ ਅਗਵਾਈ ਕਾਂਗਰਸੀਆਂ ਫੂਕਿਆ ਰਵਨੀਤ ਬਿੱਟੂ ਤੇ ਮੋਦੀ ਦਾ ਪੁੱਤਲਾ ਨਾਭਾ 18 ਸਤੰਬਰ () ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਕੀਤੀ ਭੱਦੀ ਸ਼ਬਦਾਵਲੀ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ।ਇਸ ਮੋਕੇ ਜਿਲਾ ਪ੍ਰਧਾਨ ਮਹੰਤ ਖਨੋੜਾ,ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਨਰਿੰਦਰ ਮੋਦੀ ਸਰਕਾਰ ਦੀ ਸਰਕਾਰ ਦੀ ਨਿੰਦਾ ਕੀਤੀ। ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਨਰਿੰਦਰ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਅੱਗੇ ਤੋਂ ਰਵਨੀਤ ਸਿੰਘ ਬਿੱਟੂ ਵਰਗੇ ਕਿਸੇ ਵੀ ਲੀਡਰ ਨੇ ਰਾਹੁਲ ਗਾਂਧੀ ਜੀ ਦੇ ਬਾਰੇ ਕੁਝ ਵੀ ਅਪ ਸ਼ਬਦ ਬੋਲੇ ਤਾਂ ਕਾਂਗਰਸ ਪਾਰਟੀ ਦੇ ਵਰਕਰ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਇਸ ਪ੍ਰੋਗਰਾਮ ਵਿੱਚ ਮਹੰਤ ਹਰਵਿੰਦਰ ਸਿੰਘ ਖਨੌੜਾ ਜਿਲਾ ਪ੍ਰਧਾਨ ਪਟਿਆਲਾ ਦਿਹਾਤੀ ਅਤੇ ਮਦਨ ਲਾਲ ਜਲਾਲਪੁਰ ਸਾਬਕਾ ਐਮਐਲਏ ਹਲਕਾ ਘਨੌਰ, ਰਤਨਜੀਤ ਸਿੰਘ ਜਾਲਾ ਕੋਆਰਡੀਨੇਟਰ ਹਲਕਾ ਸਮਾਣਾ, ਧਰਮ ਸਿੰਘ ਪਹਾੜਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਵਿੰਦਰ ਸਿੰਘ ਪ੍ਰਧਾਨ ਬਲਾਕ ਪਸਿਆਣਾ ਕਿਸਾਨ ਸੈੱਲ ,ਡਾਕਟਰ ਰਾਜ ਕੁਮਾਰ ਡਕਾਲਾ, ਗੁਰਮੀਤ ਸਿੰਘ ਰੈਸਲ ਜਰਨਲ ਸੈਕਟਰੀ, ਹੈਲੀ ਧਾਲੀਵਾਲ ਸਮਾਣਾ , ਵਿਵੇਕ ਸਿੰਗਲਾ ਬਲਾਕ ਪ੍ਰਧਾਨ ਸ਼ਹਿਰੀ ਨਾਭਾ,ਕਮਲੇਸ਼ ਕੋਰ ਗਿੱਲ ਬਲਾਕ ਪ੍ਰਧਾਨ ਮਹਿਲਾ ਵਿੰਗ ਨਾਭਾ,ਮਨਜਿੰਦਰ ਜਿੰਦਰੀ ਵਾਇਸ ਪ੍ਰਧਾਨ ਯੂਥ ਕਾਂਗਰਸ ਪੰਜਾਬ, ਗੁਰਸੇਵਕ ਭੰਗੂ ,ਬਲਦੇਵ ਰਾਜ ਬੱਤਾ, ਮੋਹਨ ਪੰਜੋਲਾ ,ਗੁਰਜੀਤ ਸਿੰਘ ਢੱਕੜੱਬਾ,ਬਾਬੂ ਲਾਲ, ਹਰਦੀਪ ਸਿੰਘ ਜੋਸਨ,ਅਜੈਬ ਸਿੰਘ ਰੋਹਟੀ ਜਿਲਾ ਜਨਰਲ ਸਕੱਤਰ, ਹਰਜਸਪਾਲ ਮੰਡੌੜ ,ਰਜਿੰਦਰ ਸਿੰਘ ਮੰਡੋੜ ,ਜਗਰੂਪ ਸਿਹਰਾ ਸਰਪੰਚ ਸੰਦੀਪ ਸਿੱਪੀ ਤੋਂ ਇਲਾਵਾ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ
Punjab Bani 18 September,2024
ਅਕਾਲੀ ਦਲ ਸੁਤੰਤਰ, ਭਾਜਪਾ ਪਾਰਟੀ ਅਤੇ ਹਿੰਦੂ ਸਮਾਜ ਵੱਲੋਂ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਲਗਾਇਆ ਗਿਆ ਰੋਸ ਧਰਨਾ
ਅਕਾਲੀ ਦਲ ਸੁਤੰਤਰ, ਭਾਜਪਾ ਪਾਰਟੀ ਅਤੇ ਹਿੰਦੂ ਸਮਾਜ ਵੱਲੋਂ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਲਗਾਇਆ ਗਿਆ ਰੋਸ ਧਰਨਾ ਮਾਮਲਾ ਹਿੰਦੂ ਦੇਵੀ ਦੇਵਤਿਆਂ ਦੀਆਂ ਲੱਗੀਆਂ ਫਲੈਕਸਾਂ ਨੂੰ ਫਾੜ ਕੇ ਮਿਉਂਸਪਲ ਕਮੇਟੀ ਦੀ ਕੂੜੇ ਵਾਲੀ ਟਰਾਲੀ ਵਿੱਚ ਸੁੱਟਣ ਦਾ ਨਾਭਾ 17 ਸਤੰਬਰ () ਅਕਾਲੀ ਦਲ ਸੁਤੰਤਰ, ਭਾਜਪਾ ਪਾਰਟੀ ਦੇ ਆਗੂਆ ਅਤੇ ਹਿੰਦੂ ਸਮਾਜ ਵੱਲੋਂ ਨਾਭਾ ਵਿਖੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਖਿਲਾਫ ਐਸਡੀਐਮ ਦਫਤਰ ਅੱਗੇ ਰੋਸ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ, ਭਾਜਪਾ ਪਾਰਟੀ ਵਪਾਰ ਵਿੰਗ ਦੇ ਵਾਈਸ ਪ੍ਰਧਾਨ ਪੰਜਾਬ ਰਾਜੇਸ਼ ਬਾਂਸਲ ਬੱਬੂ, ਜ਼ਿਲ੍ਹਾ ਪ੍ਰਧਾਨ ਬਰਿੰਦਰ ਸਿੰਘ ਬਿੱਟੂ, ਜ਼ਿਲ੍ਹਾ ਵਾਈਸ ਪ੍ਰਧਾਨ ਸੰਨੀ ਸਿੰਗਲਾ, ਮੰਡਲ ਪ੍ਰਧਾਨ ਪਰਮਿੰਦਰ ਗੁਪਤਾ ਨੇ ਕਿਹਾ ਕਿ ਨਾਭਾ ਵਿਖੇ ਬਾਮਨ ਦੁਆਦਸੀ, ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹਿੰਦੂ ਸਮਾਜ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਤਿਉਹਾਰ ਸੰਬੰਧੀ ਵੱਖ-ਵੱਖ ਹਿੰਦੂ ਧਾਰਮਿਕ ਸੰਸਥਾਵਾਂ ਵਲੋਂ ਸ਼ਹਿਰ ਦੇ ਮੇਨ ਚੌਕਾਂ ਵਿੱਚ ਫਲੈਕਸ ਬੋਰਡ ਲਗਵਾਏ ਗਏ ਸਨ। ਜਿਹਨਾਂ ਫਲੈਕਸ ਬੋਰਡਾਂ ਉਪਰ ਭਗਵਾਨ ਗਣੇਸ਼, ਬਾਮਨ ਭਗਵਾਨ ਅਤੇ ਵੱਖ-ਵੱਖ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਛੱਪੀਆਂ ਹੋਈਆ ਸਨ। ਉਨ੍ਹਾਂ ਕਿਹਾ ਕਿ 14-09-2024 ਨੂੰ ਰਾਤ ਵੇਲੇ ਉਕਤ ਦੋਸ਼ੀ ਪੰਕਜ ਚਾਵਲਾ ਉਰਫ ਪੰਕਜ ਪੱਪੂ ਸਟੀਲ ਪਤੀ ਸੁਜਾਤਾ ਚਾਵਲਾ ਪ੍ਰਧਾਨ ਮਿਉਂਸਪਲ ਕੌਂਸਲ ਨਾਭਾ ਸਮੇਤ 4-5 ਨਾ-ਮਾਲੂਮ ਮਿਉਂਸਪਲ ਕੌਂਸਲਰ ਨਾਭਾ ਉਕਤ ਬਾਮਨ ਦੁਆਦਸੀ ਅਤੇ ਗਣੇਸ਼ ਚਤੁਰਥੀ ਸੰਬੰਧੀ ਹਿੰਦੂ ਦੇਵੀ ਦੇਵਤਿਆਂ ਦੀਆਂ ਲੱਗੀਆਂ ਫਲੈਕਸਾਂ ਨੂੰ ਬੜੀ ਬੇਰਹਿਮੀ ਨਾਲ ਉਤਾਰ ਕੇ ਅਤੇ ਫਾੜ ਕੇ ਮਿਉਂਸਪਲ ਕਮੇਟੀ ਦੀ ਕੂੜੇ ਵਾਲੀ ਟਰਾਲੀ ਵਿੱਚ ਸੁੱਟ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਘਟੀਆ ਹਰਕਤ ਕੀਤੀ ਗਈ। ਜਿਸ ਨਾਲ ਧਾਰਮਿਕ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਨਾਭਾ ਹਿੰਦੂ ਸਮਾਜ ਉਕਤ ਦੋਸ਼ੀਆਨ ਵਲੋਂ ਕੀਤੇ ਗਏ ਅਜਿਹੇ ਵਤੀਰੇ ਸੰਬੰਧੀ ਰੋਸ ਵਿੱਚ ਹੈ। ਇਸ ਦੇ ਸੰਬੰਧ ਵਿੱਚ ਮਿਤੀ 16-09-2024 ਨੂੰ ਵਪਾਰ ਮੰਡਲ ਨਾਭਾ ਵੱਲੋਂ ਨਾਭਾ ਦਾ ਸਾਰਾ ਬਜਾਰ ਅੱਧੇ ਦਿਨ ਲਈ ਬੰਦ ਰਿਹਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਨ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਨਾਭਾ ਦਾ ਸਾਰਾ ਹਿੰਦੂ ਸਮਾਜ ਦੋਸ਼ੀਆਨ ਪ੍ਰਤੀ ਬਹੁਤ ਰੋਸ਼ ਹੈ, ਜਿਸ ਕਰਕੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐਤਵਾਰ ਤੱਕ ਉਕਤ ਦੋਸ਼ੀਆਨ ਦੇ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸੋਮਵਾਰ ਤੋਂ ਰੋਜ਼ਾਨਾ ਐਸਡੀਐਮ ਦਫਤਰ ਅੱਗੇ ਰੋਸ ਧਰਨਾ ਲਗਾਇਆ ਜਾਵੇਗਾ। ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਐਸਡੀਐਮ ਨਾਭਾ ਤਰਸੇਮ ਚੰਦ ਨੂੰ ਉਕਤ ਦੋਸ਼ੀਆਨ ਦੇ ਖਿਲਾਫ ਜੇਰੇ ਧਾਰਾ 299 ਅਤੇ 61 (2) ਬੀ.ਐਨ.ਐਸ 2023 ਦੇ ਖਿਲਾਫ ਮੁਕੱਦਮਾ ਦਰਜ ਕਰਵਾਉਣ ਅਤੇ ਸ਼ਹਿਰ ਵਾਸੀਆਂ ਨੂੰ ਇਨਸਾਫ ਦਿਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਜਦੋਂ ਇਸ ਸਬੰਧੀ ਐਸਡੀਐਮ ਨਾਭਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਦੇ ਪਤੀ ਮਨੀਸ਼ ਚਾਵਲਾ ਪੰਕਜ ਪੱਪੂ ਵੱਲੋਂ ਬੀਤੀ ਦਿਨੀ ਪਟਿਆਲਾ ਗੇਟ ਵਿਖੇ ਇਸ ਘਟਨਾ ਨੂੰ ਲੈ ਕੇ ਮਾਫੀ ਮੰਗੀ ਗਈ ਸੀ। ਪ੍ਰੰਤੂ ਅਕਾਲੀ ਦਲ ਸੁਤੰਤਰ, ਭਾਜਪਾ ਪਾਰਟੀ ਦੇ ਅਹੁਦੇਦਾਰਾਂ ਅਤੇ ਹਿੰਦੂ ਸਮਾਜ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ, ਉਸ ਮੰਗ ਪੱਤਰ ਦੀ ਕਾਪੀ ਪੁਲਿਸ ਪ੍ਰਸ਼ਾਸਨ ਨੂੰ ਭੇਜ ਦਿੱਤੀ ਜਾਵੇਗੀ। ਇਸ ਮੌਕੇ ਲਾਇਨਜ਼ ਕਲੱਬ ਪ੍ਰਧਾਨ ਸੰਨੀ ਸਿੰਗਲਾ, ਬੀਜੇਪੀ ਮੰਡਲ ਪ੍ਰਧਾਨ ਪਰਮਿੰਦਰ ਗੁਪਤਾ, ਅਮਰ ਚੰਦ ਕਥੂਰੀਆ, ਗਿਰਧਾਰੀ ਲਾਲ ਬਾਂਸਲ, ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਅਤੁਲ ਬਾਂਸਲ, ਅਸ਼ੋਕ ਜਿੰਦਲ, ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ, ਅਸ਼ੋਕ ਜਿੰਦਲ, ਹੈਪੀ ਸੁੱਖੇਵਾਲ, ਬਿੰਦਾ ਵਿਰਕ, ਜਤਿੰਦਰ ਗੁਪਤਾ, ਆਦਿ ਹਾਜ਼ਰ ਸਨ।
Punjab Bani 17 September,2024
ਕੋਲਕਾਤਾ ਸਿਖਿਆਰਥੀ ਡਾਕਟਰ ਰੇਪ ਤੇ ਹੱਤਿਆ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਡਾਕਟਰਾਂ ਦਾ ‘ਕੰਮ ਬੰਦ ਕਰੋ ਅੰਦੋਲਨ’ ਜਾਰੀ
ਕੋਲਕਾਤਾ ਸਿਖਿਆਰਥੀ ਡਾਕਟਰ ਰੇਪ ਤੇ ਹੱਤਿਆ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਡਾਕਟਰਾਂ ਦਾ ‘ਕੰਮ ਬੰਦ ਕਰੋ ਅੰਦੋਲਨ’ ਜਾਰੀ ਕੋਲਾਕਾਤਾ : ਕੋਲਕਾਤਾ ਦੇ ਸਿਹਤ ਭਵਨ ਨਜ਼ਦੀਕ ਜੁਨੀਅਰ ਡਾਕਟਰਾਂ ਨੇ ਮੰਗਲਵਾਰ ਸਵੇਰ ਧਰਨਾ ਦਿੰਦਿਆਂ ‘ਕੰਮ ਬੰਦ ਕਰੋ ਅੰਦੋਲਨ’ ਜਾਰੀ ਰੱਖਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਘੋਸ਼ਨਾਵਾਂ ਨੂੰ ਅਸਲ ਵਿਚ ਲਾਗੂ ਕਰਨ ’ਤੇ ਹੀ ਉਹ ਆਪਣਾ ਧਰਨਾ ਚੁੱਕਣ ਬਾਰੇ ਆਖਰੀ ਫ਼ੈਸਲਾ ਲੈਣਗੇ। ਪੱਛਮੀ ਬੰਗਾਲ ਦੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਸਿਹਤ ਭਵਨ ਦੇ ਨੇੜੇ ਧਰਨੇ ’ਤੇ ਬੈਠੇ ਡਾਕਟਰਾਂ ਨੇ ਕਿਹਾ ਕਿ ਸਾਡਾ ਟੀਚਾ ਸਿਰਫ਼ ਨਿਆਂ ਹਾਸਲ ਕਰਨਾ ਹੈ। ਅੰਦੋਲਨਕਾਰੀ ਡਾਕਟਰਾਂ ਵੱਲੋਂ ਰੱਖੇ ਪੰਜ ਸੂਤਰੀ ਮੰਗ ਪੱਤਰ ਦੀਆਂ ਜ਼ਿਆਦਾਤਰ ਮੰਗਾਂ ਪ੍ਰਵਾਨ ਕਰਦਿਆਂ ਬੈਨਰਜੀ ਨੇ ਸੋਮਵਾਰ ਰਾਤ ਪੁਲੀਸ ਕਮਿਸ਼ਨਰ ਵੀਨੀਤ ਗੋਇਲ ਸਮੇਤ ਕੋਲਕਾਤਾ ਪੁਲੀਸ ਦਾ ਇਕ ਹਿੱਸਾ, ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਤਬਦੀਲ ਕਰਨ ਦੇ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ।
Punjab Bani 17 September,2024
ਨਾਭਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਹਿੰਦੂ ਜਥੇਬੰਦੀਆਂ ਨਾਭਾ ਸ਼ਹਿਰ ਪੂਰਨ ਤੌਰ `ਤੇ ਬੰਦ ਕਰਵਾ ਕੇ ਸੜਕਾਂ `ਤੇ ਉਤਰ ਕੀਤਾ ਰੋਸ ਪ੍ਰਦਰਸ਼ਨ ਕੀਤਾ
ਨਾਭਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਹਿੰਦੂ ਜਥੇਬੰਦੀਆਂ ਨਾਭਾ ਸ਼ਹਿਰ ਪੂਰਨ ਤੌਰ `ਤੇ ਬੰਦ ਕਰਵਾ ਕੇ ਸੜਕਾਂ `ਤੇ ਉਤਰ ਕੀਤਾ ਰੋਸ ਪ੍ਰਦਰਸ਼ਨ ਕੀਤਾ ਨਾਭਾ, 16 ਸਤੰਬਰ () : ਜਿ਼ਲਾ ਪਟਿਆਲਾ ਅਧੀਨ ਪੈਂਦੇ ਸ਼ਹਿਰ ਨਾਭਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਹਿੰਦੂ ਜਥੇਬੰਦੀਆਂ ਨਾਭਾ ਸ਼ਹਿਰ ਨੂੰ ਪੂਰਨ ਤੌਰ ਤੇ ਬੰਦ ਕਰਵਾ ਕੇ ਸੜਕਾਂ `ਤੇ ਉਤਰ ਆਈਆਂ ਅਤੇ ਰੋਸ ਪ੍ਰਦਰਸ਼ਨ ਕੀਤਾ। ਦਰਅਸਲ ਬੀਤੇ ਦਿਨੀਂ ਬਾਵਨ ਦੁਆਦਸੀ ਤੋਂ ਪਹਿਲਾਂ ਨਗਰ ਕੌਂਸਲ ਨਾਭਾ ਵੱਲੋਂ ਧਾਰਮਿਕ ਜਥੇਬੰਦੀਆਂ ਦੇ ਬੋਰਡ ਉਤਾਰ ਕੇ ਕੂੜੇ ਵਾਲੀ ਟਰਾਲੀ ਵਿਚ ਰੱਖ ਦਿੱਤੇ ਗਏ ਸੀ ਅਤੇ ਇਸ ਦੇ ਸਿੱਧੇ ਦੋਸ਼ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਦੇ ਪਤੀ ਉੱਪਰ ਲੱਗੇ ਸੀ। ਦੋਸ਼ ਹੈ ਕਿ ਉਨ੍ਹਾਂ ਦੀ ਤਸਵੀਰ ਇਨ੍ਹਾਂ ਬੋਰਡਾਂ ਵਿਚ ਨਾ ਲਗਾਉਣ ਕਰਕੇ ਉਨ੍ਹਾਂ ਵੱਲੋਂ ਸਮਾਗਮ ਤੋਂ ਪਹਿਲਾਂ ਇਹ ਬੋਰਡ ਉਤਾਰੇ ਗਏ। ਤਿਉਹਾਰ ਤੋਂ ਬਾਅਦ ਅੱਜ ਸੋਮਵਾਰ ਸਵੇਰ ਵਪਾਰ ਮੰਡਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਹਿੰਦੂ ਸਮਾਜ ਦੇ ਲੋਕਾਂ ਵੱਲੋਂ ਸਥਾਨਕ ਦੇਵੀ ਦਿਆਲਾ ਚੌਂਕ ਮੰਦਰ ਵਿਖੇ ਇਕੱਠੇ ਹੋ ਕੇ `ਆਪ ਆਗੂ ਪੰਕਜ ਪੱਪੂ ਖ਼ਿਲਾਫ ਰੋਸ ਪ੍ਰਗਟਾਵਾ ਕੀਤਾ ਗਿਆ। ਹਿੰਦੂ ਜਥੇਬੰਦੀਆਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਮਸਲੇ `ਤੇ ਬੋਲਦੇ ਹੋਏ ਹਿੰਦੂ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵਾਨ ਬਾਵਨ ਦੀਆਂ ਤਸਵੀਰਾਂ ਨੂੰ ਨਗਰ ਕੌਂਸਲ ਨਾਭਾ ਦੀ ਕੂੜੇ ਵਾਲੀ ਟਰਾਲੀਆਂ ਵਿਚ ਸੁੱਟਿਆ ਗਿਆ। ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੰਕਜ ਪੱਪੂ ਖ਼ਿਲਾਫ ਸਖ਼ਤ ਕਾਰਵਾਈ ਕਰਕੇ ਮਾਮਲਾ ਦਰਜ ਕਰਨਾ ਚਾਹੀਦਾ ਹੈ।
Punjab Bani 16 September,2024
ਸਿ਼ਮਲਾ ਦੇ ਵਪਾਰੀਆਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਬਾਜ਼ਾਰ ਬੰਦ
ਸਿ਼ਮਲਾ ਦੇ ਵਪਾਰੀਆਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਬਾਜ਼ਾਰ ਬੰਦ ਸਿ਼ਮਲਾ : ਬੀਤੇ ਦਿਨੀਂ ਸਿ਼ਮਲਾ ਵਿਖੇ ਮਸਜਿਦ ਨੂੰ ਲੈ ਕੇ ਪੈਦਾ ਹੋਏ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਤੇ ਪੁਲਸ ਵਲੋ਼ਂ ਲਾਠੀਚਾਰਜ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਿ਼ਮਲਾ ਦੇ ਵਪਾਰੀਆਂ ਨੇ ਸਵੇਰੇ 10 ਵਜੇ ਤੋ਼ ਲੈ ਕੇ ਦੁਪਹਿਰ ਦੇ 1 ਵਜੇ ਤੱਕ ਬਾਜ਼ਾਰ ਬੰਦ ਰੱਖਿਆ।ਦੱਸਣਯੋਗ ਹੈ ਕਿ ਜੋ ਹਿੰਦੂ ਸੰਗਠਨਾਂ ਨਾਲ ਜੁੜੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵਲੋ ਧਾਰਾ 163 ਦੀ ਉਲੰਘਣਾਂ ਕਰਕੇ ਸੰਜੌਲੀ `ਚ ਪ੍ਰਦਰਸ਼ਨ ਕੀਤਾ ਗਿਆ ਸੀ ਦੇ ਦੌਰਾਨ ਸਿ਼ਮਲਾ ਪੁਲਸ ਨੇ ਭੀੜ ਨੂੰ ਤਿੱਤਰ ਬਿੱਤ ਕਰਨ ਲਈ ਲਾਠੀਚਾਰਜ ਵੀ ਕੀਤਾ ਗਿਆ ਸੀ ਅਤੇ ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਹੀ ਨਹੀਂ ਬਲਕਿ ਕਈ ਪੁਲਸ ਮੁਲਾਜਮ ਵੀ ਗੰਭੀਰ ਜ਼ਖ਼ਮੀ ਹੋ ਗਏ ਸਨ। ਸਿ਼ਮਲਾ ਦੇ ਵਪਾਰੀਆਂ ਵਲੋਂ ਜੋ ਅੱਜ ਸਵੇਰ ਦੇ 10 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਬਾਜ਼ਾਰ ਬੰਦ ਰੱਖੇ ਗਏ ਸੀ ਤਹਿਤ ਰਾਜਧਾਨੀ ਸਿ਼ਮਲਾ ਹੀ ਨਹੀਂ ਸਗੋਂ ਉਪਨਗਰਾਂ ਦੇ ਬਾਜ਼ਾਰ ਵੀ ਪੂਰੀ ਤਰ੍ਹਾਂ ਬੰਦ ਰਹੇ, ਜਿਸ ਕਾਰਨ ਆਮ ਲੋਕਾਂ ਨੂੰ ਖਰੀਦਦਾਰੀ ਕਰਨ ਲਈ 1 ਵਜੇ ਤੱਕ ਬਾਜ਼ਾਰ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪਿਆ। ਸਿ਼ਮਲਾ ਵਪਾਰ ਮੰਡਲ ਅਧੀਨ ਆਉਂਦੇ ਕਾਰੋਬਾਰੀਆਂ ਨੇ ਸਿ਼਼ਮਲਾ ਪੁਲਸ ਵੱਲੋਂ ਕਿਸਾਨਾਂ ਖਿਲਾਫ਼ ਕੀਤੀ ਕਾਰਵਾਈ ਵਿਰੁੱਧ ਰੋਸ ਪ੍ਰਗਟਾਉਂਦਿਆਂ ਸ਼ੇਰੇ ਪੰਜਾਬ ਚੌਕ ਤੋਂ ਸੀਟੀਓ ਚੌਕ ਤੱਕ ਰੋਸ ਮਾਰਚ ਵੀ ਕੱਢਿਆ। ਇਸ ਦੌਰਾਨ ਵਪਾਰੀਆਂ ਨੇ ਸੂਬਾ ਸਰਕਾਰ ਤੇ ਸਿ਼਼ਮਲਾ ਜਿ਼ਲ੍ਹਾ ਪ੍ਰਸ਼ਾਸਨ ਖਿ਼ਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਸਿ਼ਮਲਾ ਦੇ ਪੁਲਸ ਸੁਪਰਡੈਂਟ ਅਤੇ ਸਿ਼ਮਲਾ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਪਾਰੀਆਂ ਨੇ ਜਿ਼ਲ੍ਹਾ ਪੁਲਸ ਮੁਖੀ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਹਿੰਦੂ ਭਾਈਚਾਰੇ ਦੇ ਲੋਕਾਂ `ਤੇ ਜਾਣ ਬੁੱਝ ਕੇ ਲਾਠੀਚਾਰਜ ਕੀਤਾ ਗਿਆ ਹੈ, ਜਿਸ ਨੂੰ ਸ਼ਹਿਰ ਦੇ ਵਪਾਰੀਆਂ ਵਲੋਂ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਹਰ ਪੱਧਰ `ਤੇ ਵਿਰੋਧ ਕੀਤਾ ਜਾਵੇਗਾ।ਸਿ਼ਮਲਾ ਵਪਾਰ ਮੰਡਲ ਦੇ ਮੈਂਬਰ ਸੰਜੀਵ ਠਾਕੁਰ ਨੇ ਕਿਹਾ ਕਿ ਬੁੱਧਵਾਰ ਨੂੰ ਪੁਲਸ ਨੇ ਨਿਹੱਥੇ ਹਿੰਦੂ ਪ੍ਰਦਰਸ਼ਨਕਾਰੀਆਂ `ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਇਸ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ। ਸੰਜੀਵ ਠਾਕੁਰ ਨੇ ਕਿਹਾ ਕਿ ਸਥਾਨਕ ਕਾਰੋਬਾਰੀ ਸਿ਼ਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਦੀ ਬਰਖਾਸਤਗੀ ਚਾਹੁੰਦੇ ਹਨ।
Punjab Bani 12 September,2024
ਸੂਬੇ ਭਰ ’ਚ ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਡਾਕਟਰਾਂ ਰਹੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਤੇ
ਸੂਬੇ ਭਰ ’ਚ ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਡਾਕਟਰਾਂ ਰਹੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਤੇ ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਡਾਕਟਰਾਂ ਵਲੋਂ ਅੱਜ ਜਿਥੇ ਓਪੀਡੀ ਸੇਵਾਵਾਂ ਬੰਦ ਕਰਕੇ ਹੜ੍ਹਤਾਲ ਨੂੰ ਜਾਰੀ ਰੱਖਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸਦੇ ਬਾਵਜੂਦ ਹਸਪਤਾਲ ਵਿਚ ਪਹਿਲਾਂ ਤੋਂ ਦਾਖਲ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਐਮਰਜੈਂਸੀ ਸੇਵਾਵਾਂ ਚਾਲੂ ਰੱਖੀਆਂ ਗਈਆਂ। ਉਕਤ ਹੜ੍ਹਤਾਲ ਦੇ ਚਲਦਿਆਂ ਨਵੇਂ ਮਰੀਜ਼ਾਂ ਦੀ ਰਜਿਸਟਰੇਸ਼ਨ ਪੂਰਨ ਤੌਰ ਤੇ ਬੰਦ ਰੱਖੀ ਗਈ। ਸੂਬੇ ਭਰ ਦੇ ਵਿੱਚ ਅੱਜ ਸਰਕਾਰੀ ਹਸਪਤਾਲਾਂ ਚ ਇਲਾਜ ਦੇ ਚਾਹਵਾਨ ਮਰੀਜ਼ਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਵੱਲੋਂ ਲਗਾਤਾਰ ਸਰਕਾਰ ਤੋਂ ਮੰਗਾਂ ਮੰਨਣ ਦੇ ਲਿਖਤੀ ਭਰੋਸੇ ਦੀ ਮੰਗ ਕੀਤੀ ਜਾ ਰਹੀ ਹੈ। ਡਾਕਟਰਾਂ ਦੇ ਨਾਲ ਸਰਕਾਰੀ ਨੁਮਾਇੰਦਿਆਂ ਦੀ ਹੋਈ ਮੀਟਿੰਗ ਦੇ ਵਿੱਚ ਅਜੇ ਕੋਈ ਵੀ ਸਹਿਮਤੀ ਨਹੀਂ ਬਣ ਪਾਈ ਹੈ। ਡਾਕਟਰਾਂ ਵੱਲੋਂ ਲਗਾਤਾਰ ਕੰਮ ਦੇ ਬੋਝ ਨੂੰ ਦੇਖਦਿਆਂ ਨਵੇਂ ਡਾਕਟਰਾਂ ਦੀ ਭਰਤੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਦੇਸ਼ ਅਤੇ ਸੂਬੇ ਵਿੱਚ ਹੋਈਆਂ ਡਾਕਟਰਾਂ ਤੇ ਹਮਲੇ ਦੀਆਂ ਘਟਨਾਵਾਂ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਸੁਰੱਖਿਆ ਦੇ ਮੁਕੰਮਲ ਬੰਦੋਬਸਤ ਦੀ ਵੀ ਮੰਗ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਬੀਤੇ ਕੱਲ ਡਾਕਟਰਾਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਜਿਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ। ਸਰਕਾਰ ਵੱਲੋਂ ਮਸਲੇ ਹੱਲ ਕਰਨ ਦਾ ਜਬਾਨੀ ਭਰੋਸਾ ਦਿੱਤਾ ਗਿਆ ਸੀ ਪਰ ਡਾਕਟਰਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਭਰੋਸੇ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਮੁਹਾਲੀ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਅਤੇ ਜਲੰਧਰ ਦੇ ਵਿੱਚ ਡਾਕਟਰਾਂ ਵੱਲੋਂ ਹੱਥਾਂ ਦੇ ਵਿੱਚ ਬੈਨਰ ਫੜ ਕੇ ਨਾਰੇਬਾਜ਼ੀ ਅਤੇ ਪ੍ਰਦਰਸ਼ਨ ਦੀਆਂ ਖਬਰਾਂ ਆਈਆਂ ਹਨ। ਡਾਕਟਰਾਂ ਦੇ ਨਾਲ ਹਸਪਤਾਲਾਂ ਦੇ ਸਹਾਇਕ ਅਤੇ ਟੈਕਨੀਕਲ ਸਟਾਫ ਵੱਲੋਂ ਵੀ ਇਸ ਹੜਤਾਲ ਦਾ ਸਮਰਥਨ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਰੱਖੀਆਂ ਮੰਗਾਂ ਦੇ ਵਿੱਚ ਤਨਖਾਹਾਂ ਦੇ ਵਿੱਚ ਵਾਧੇ ਦੀ ਮੰਗ ਵੀ ਸ਼ਾਮਿਲ ਹੈ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਡਾਕਟਰਾਂ ਨੇ ਅੰਸ਼ਿਕ ਰੂਪ ਦੇ ਵਿੱਚ ਹੜਤਾਲ ਕੀਤੀ ਸੀ ਅਤੇ ਉਹ ਪੀਡੀ ਸੇਵਾਵਾਂ ਸਵੇਰੇ 8 ਤੋਂ 11 ਵਜੇ ਤੱਕ ਬੰਦ ਰੱਖੀਆਂ ਗਈਆਂ ਸਨ। ਪਰ ਅੱਜ ਇਸ ਹੜਤਾਲ ਨੂੰ ਵਧਾਇਆ ਗਿਆ ਹੈ ਅਤੇ ਅੱਜ ਓਪੀਡੀ ਸੇਵਾਵਾਂ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ ਹਨ। ਡਾਕਟਰਾਂ ਮੁਤਾਬਿਕ ਹੜਤਾਲ ਦਾ ਇਹ ਦੂਸਰਾ ਚਰਨ ਹੈ ਜਿਸ ਦੇ ਵਿੱਚ ਓਪੀਡੀ ਸੇਵਾਵਾਂ ਬੰਦ ਹਨ। ਪਰ ਮੌਜੂਦਾ ਮਰੀਜ਼ਾਂ ਨੂੰ ਇਲਾਜ ਦਿੱਤਾ ਜਾ ਰਿਹਾ ਹੈ। 16 ਸਤੰਬਰ ਤੋਂ ਬਾਅਦ ਇਸ ਹੜਤਾਲ ਦਾ ਤੀਸਰਾ ਚਰਨ ਸ਼ੁਰੂ ਹੋਵੇਗਾ। ਇਸ ਤੀਸਰੇ ਚਰਣ ਦੇ ਵਿੱਚ ਓਪੀਡੀ ਸੇਵਾਵਾਂ ਦੇ ਨਾਲ ਨਾਲ ਮੈਡੀਕਲ ਸਟਾਫ ਅਤੇ ਹੋਰ ਸੇਵਾਵਾਂ ਵੀ ਬੰਦ ਕੀਤੀਆਂ ਜਾਣਗੀਆਂ। ਅੱਜ ਤੋਂ ਓਪੀਡੀ ਸੇਵਾਵਾਂ ਡਾਕਟਰਾਂ ਵੱਲੋਂ ਪੂਰੀ ਤਰਾਂ ਦੇ ਨਾਲ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਤਿੰਨ ਦਿਨਾਂ ਤੱਕ ਇਹ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣਗੀਆਂ। ਇਸ ਮੁਕੰਮਲ ਬੰਦ ਦੇ ਦੌਰਾਨ ਡਾਕਟਰਾਂ ਵੱਲੋਂ ਕੋਈ ਵੀ ਆਪਰੇਸ਼ਨ ਨਹੀਂ ਕੀਤਾ ਜਾਵੇਗਾ। ਕੇਵਲ ਐਮਰਜੰਸੀ ਸੇਵਾਵਾਂ ਦੇ ਰੂਪ ਦੇ ਵਿੱਚ ਹੀ ਆਪਰੇਸ਼ਨ ਦੀ ਸੁਵਿਧਾ ਦਿੱਤੀ ਜਾਵੇਗੀ। ਐਮਰਜੰਸੀ ਅਤੇ ਐਕਸੀਡੈਂਟ ਵਾਲੇ ਕੇਸ ਵੀ ਡਾਕਟਰਾਂ ਵੱਲੋਂ ਦੇਖੇ ਜਾਣਗੇ। ਇਸ ਪੜਾਅ ਦੌਰਾਨ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਐਗਜਾਮੀਨੇਸ਼ਨ ਨਹੀਂ ਕੀਤਾ ਜਾਵੇਗਾ। ਡਾਕਟਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੀਵੀਆਈਪੀ ਡਿਊਟੀ ਨਹੀਂ ਦਿੱਤੀ ਜਾਵੇਗੀ। ਕੋਈ ਵੀ ਟੈਸਟ ਰਿਪੋਰਟਿੰਗ ਵੀ ਇਸ ਦੌਰਾਨ ਨਹੀਂ ਕੀਤੀ ਜਾਵੇਗੀ। ਸਿਰਫ ਡੇਂਗੂ ਨਾਲ ਸੰਬੰਧਿਤ ਰਿਪੋਰਟਾਂ ਤਿਆਰ ਕੀਤੀਆਂ ਜਾਣਗੀਆਂ।
Punjab Bani 12 September,2024
ਬਿਜਲੀ ਮੁਲਾਜ਼ਮਾਂ ਵੱਲੋ ਤੀਜੇ ਦਿਨ ਛੁੱਟੀ ਲੈ ਕੇ ਹੜਤਾਲ: ਸੰਘਰਸ ਤੇਜ਼ ਕਰਦੇ ਹੋਏ 17 ਸਤੰਬਰ ਤੱਕ ਬਿਜਲੀ ਕਾਮੇ ਹੜਤਾਲ ਤੇ ਰਹਿਣਗੇ ਅਤੇ 17 ਸਤੰਬਰ ਨੂੁੰ ਮੁੱਖ ਦਫਤਰ ਸਾਹਮਣੇ ਵਿਸ਼ਾਲ ਵਿਖਾਵਾ ਕੀਤਾ ਜਾਵੇਗਾ: ਮਨਜੀਤ ਸਿੰਘ ਚਾਹਲ
ਬਿਜਲੀ ਮੁਲਾਜ਼ਮਾਂ ਵੱਲੋ ਤੀਜੇ ਦਿਨ ਛੁੱਟੀ ਲੈ ਕੇ ਹੜਤਾਲ: ਸੰਘਰਸ ਤੇਜ਼ ਕਰਦੇ ਹੋਏ 17 ਸਤੰਬਰ ਤੱਕ ਬਿਜਲੀ ਕਾਮੇ ਹੜਤਾਲ ਤੇ ਰਹਿਣਗੇ ਅਤੇ 17 ਸਤੰਬਰ ਨੂੁੰ ਮੁੱਖ ਦਫਤਰ ਸਾਹਮਣੇ ਵਿਸ਼ਾਲ ਵਿਖਾਵਾ ਕੀਤਾ ਜਾਵੇਗਾ: ਮਨਜੀਤ ਸਿੰਘ ਚਾਹਲ ਪਟਿਆਲਾ : ਬਿਜਲੀ ਮੁਲਾਜਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਸਾਝੇ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸਈੇਸ਼ਨ ਆਫ ਜੂਨੀਅਰ ਇੰਜ:ਦੇ ਸੱਦੇ ਤੇ ਅੱਜ ਪੰਜਾਬ ਦੇ ਸਮੱਚੇ ਬਿਜਲੀ ਦਫਤਰਾਂ,ਸਿਕਾਇਤ ਕੇਦਰਾ, ਬਿਜਲੀ ਸਬ ਸਟੇਸ਼ਨਾ,ਵਰਕਸਾਪਾ,ਥਰਮਲ ਪਲਾਟਾ,ਹਾਈਡਲ ਪ੍ਰੋਜਕਟਾਂ,ਟਰਾਸਮੀਸ਼ਨ ਦੇ ਮੁਲਾਜਮਾਂ ਵੱਲੋ ਪੰਜਾਬ ਸਰਕਾਰ ਤੇ ਮਨੈਜਮੇਟ ਦੇ ਹੱਠੀ ਤੇ ਤਾਨਾਸ਼ਾਹੀ ਵਤੀਰੇ ਦੇ ਵਿਰੋਧ ਅਤੇ ਮੁਲਾਜਮਾਂ ਦੀਆਂ ਲੰਮੇ ਸਮੇਂ ਤੋ ਲਮਕਾਅ ਅਵਸਥਾ ਵਿੱਚ ਪਈਆਂ ਮੰਗਾ ਨੂੰ ਲਾਗੂ ਨਾ ਵਿਰੁੱਧ ਅੱਜ ਹੜਤਾਲ ਦੇ ਤੀਸਰੇ ਦਿਨ ਬਿਜਲੀ ਮੁਲਾਜ਼ਮਾਂ ਨੇ ਮਕੁੰਮਲ ਹੜਤਾਲ ਕਰਕੇ ਡਵੀਜਨ ਪੱਧਰ ਤੇ ਰੈਲੀਆਂ ਕੀਤੀਆ। ਹੜਤਾਲ ਦੇ ਕਾਰਨ ਕੈਸ਼ ਕਾਉਟਰ,ਸਿਕਾਇਤ ਕੇਂਦਰ ਤੇ ਸਬ ਸਟੇਸਨਾਂ ਤੇ ਬਿਜਲੀ ਮੁਲਾਜਮਾਂ ਰੋਸ਼ ਪ੍ਰਦਰਸ਼ਨ ਕੀਤ । ਜਥੇਬੰਦੀਆਂ ਦੇ ਆਗੂਆਂ ਰਤਨ ਸਿੰਘ ਮਾਜਰੀ,ਗੁਰਪ੍ਰੀਤ ਸਿੰਘ ਗੰਡੀਵਿੰਡ,ਗੁਰਵੇਲ ਸਿੰਘ ਬੱਲਪੁਰੀਆ,ਹਰਪਾਲ ਸਿੰਘ, ਮਨਜੀਤ ਸਿੰਘ ਚਾਹਲ ਅਤੇ ਕੁਲਵਿੰਦਰ ਸਿੰਘ ਢਿਲੋ ਨੇ ਦੱਸਿਆਂ ਲਗਾਤਾਰ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ।ਇਸੇ ਦੋਰਾਨ ਜਥੇਬੰਦੀਆ ਨੇ ਮੀਟਿੰਗ ਕਰਕੇ ਆਪਣੇ ਸੰਘਰਸ ਼ ਨੂੰ ਤੇਜ਼ ਕਰਦੇ ਹੋਏ ਹੜਤਾਲ ਨੂੰ 17 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।ਜਥੇਬੰਦੀਆ ਨੈ ਇਹ ਵੀ ਫੈਸਲਾ ਕੀਤਾ ਕਿ 17 ਸਤੰਬਰ ਨੂੰ ਮੁੱਖ ਦਫਤਰ ਸਾਹਮਣੇ ਵਿਸਾਲ ਪ੍ਰਦਰਸ਼ਨ ਕੀਤਾ ਜਾਵੇਗਾ। ਜਥੇਬੰਦੀਆਂ ਨੇ ਭਾਰਤੀ ਕਿਸ਼ਾਨ ਯੂਨੀਅਨ ਉਗਰਾਹਾ ਵੱਲੋ ਬਿਜਲੀ ਮੁਲਾਜਮਾਂ ਦੇ ਸੰਘਰਸ਼ ਦੀ ਹਿਮਾਇਤ ਦਾ ਸਵਾਗਤ ਕੀਤਾ।ਜਥੇਬੰਦੀਆਂ ਨੇ ਪੰਜਾਬ ਦੀਆਂ ਕਿਸ਼ਾਨ,ਮਜਦੂਰ,ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਮੁਲਾਜਮਾਂ ਦੇ ਸੰਘਰਸ਼ ਨੂੰ ਸਹਿਯੋਗ ਦੇਣ। ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਮੁਲਾਜ਼ਮਾਂ ਨੂੰ ਸੰਘਰਸ਼ ਵੱਲ ਧੱਕ ਰਹੀ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ ਵਿੱਚ ਮੁਲਾਜ੍ਰਮਾਂ ਅ਼ਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਕਿਸੇ ਵੀ ਵਰਗ ਨੂੰ ਧਰਨੇ ਮੁਜਾਹਰੇ ਕਰਨ ਦੀ ਲੋੜ ਨਹੀ ਪਵੇਗੀ ਲੇਕਿਨ 30 ਮਹੀਨੇ ਦਾ ਸਮਾਂ ਬੀਤ ਜਾਂਣ ਦੇ ਬਾਵਜੂਦ ਮੁਲਾਜਮਾਂ ਦੇ ਮਸਲੇ ਹੱਲ ਨਹੀ ਕੀਤੇ ਜਾ ਰਹੇ।ਉਨ੍ਹਾਂ ਮੰਗ ਕੀਤੀ ਕਿ ਸਮੱਚੇ ਮੁਲਾਜ਼ਮਾਂ ਦਾ 1 ਜਨਵਰੀ 2016 ਤੋ 2021 ਤੱਕ ਦਾ ਬਕਾਇਆ,ਮਹਿੰਗਾਈ ਭੱਤੇ ਦਾ 12# ਬਕਾਇਆ,ਹਾਦਸੇ ਨਾਲ ਸਹੀਦ ਹੋਣ ਵਾਲੇ ਕਰਮਚਾਰੀ ਦੇ ਪਰਿਵਾਰ ਨੂੰ ਇਕ ਕਰੋੜ ਦੀ ਰਾਸੀ,ਸਬ ਸਟੇਸ਼ਨ ਮੁਲਾਜਮਾਂ ਦੇ ਮਸਲੇ,200 ਰੁਪਏ ਜ਼ਜੀਆਂ ਟੈਕਸ ਬੰਦ ਕਰਨਾ,ਪੈਨਸ਼ਨਰ ਕਰਮਚਾਰੀਆਂ ਦੇ ਮਸਲੇ,ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ,ਖਾਲੀ ਅਸਾਮੀਆਂ ਦੀ ਭਰਤੀ,ਹਰ ਤਰਾਂ ਦੀ ਕੱਚੀ ਭਰਤੀ ਦੇ ਮੁਲਾਜਮਾਂ ਨੂੰ ਪੱਕੇ ਕਰਨਾ,ਪੁਰਾਣੀ ਪੈਨਸ਼ਨ ਦੀ ਬਹਾਲੀ ਆਦਿ ਮੰਗਾਂ ਹੱਲ ਨਹੀ ਕੀਤੀਆਂ ਜਾ ਰਹੀਆ।
Punjab Bani 12 September,2024
ਪੰਜ ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਜਿੰਮੇਦਾਰ ਵਿਅਕਤੀ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ਤੇ ਲੋਕ ਭੜਕੇ
ਪੰਜ ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਜਿੰਮੇਦਾਰ ਵਿਅਕਤੀ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ਤੇ ਲੋਕ ਭੜਕੇ ਹਲਦਵਾਨੀ : ਨੈਨੀਤਾਲ ਰੋਡ `ਤੇ ਸਥਿਤ ਸਕੂਲ `ਚ 5 ਸਾਲਾ ਵਿਦਿਆਰਥਣ ਨਾਲ ਛੇੜਛਾੜ ਨੂੰ ਲੈ ਕੇ ਭੋਟੀਆਪੜਾਵ ਇਲਾਕੇ ਦੇ ਲੋਕ ਉਸ ਸਮੇਂ ਗੁੱਸੇ ਵਿਚ ਆ ਗਏ ਜਦੋਂ ਪੁਲਸ ਨੇ ਉਕਤ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਨਾ ਕੀਤਾ। ਲੋਕਾਂ ਮੰਗ ਕੀਤੀ ਕਿ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਲੋਕਾਂ ਸਪੱਸ਼ਟ ਆਖਿਆ ਕਿ ਜੇਕਰ ਪੁਲਸ ਨੇ ਅਜਿਹਾ ਨਾ ਕੀਤਾ ਤਾਂ ਥਾਣੇ ਦਾ ਘੇਰਾਓ ਕੀਤਾ ਜਾਵੇਗਾ । ਇਥੇ ਹੀ ਬਸ ਨਹੀਂ ਲੋਕਾਂ ਪੁਲਸ ਤੇ ਮੁਲਜ਼ਮ ਨੂੰ ਬਚਾਉਣ ਦਾ ਦੋਸ਼ ਲਗਾਇਆ।
Punjab Bani 11 September,2024
ਕੈਨੇਡਾ `ਚ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ ਮੁੱਕਣ ਤੇ ਕੀ ਕੀਤਾ ਜਾ ਸਕਦੈ ਡਿਪੋਰਟ
ਕੈਨੇਡਾ `ਚ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ ਮੁੱਕਣ ਤੇ ਕੀ ਕੀਤਾ ਜਾ ਸਕਦੈ ਡਿਪੋਰਟ ਓਨਟਾਰੀਓ ਦੇ ਬਰੈਂਪਟਨ ਵਿੱਚ ਪਿਛਲੇ 12 ਦਿਨਾਂ ਤੋਂ ਦਿਨ-ਰਾਤ ਦਾ ਪੱਕਾ ਧਰਨਾ ਜਾਰੀ ਕੈਨੇਡਾ : ਵਿਦੇਸ਼ੀ ਧਰਤੀ ਕੈਨੇਡਾ ਸਰਕਾਰ ਦੀਆਂ ਬਦਲੀਆਂ ਇਮੀਗ੍ਰੇਸ਼ਨ ਨੀਤੀਆਂ ਕਰਕੇ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕਾਮੇ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਉੱਪਰ ਅਗਲੇ ਸਾਲ ਡਿਪੋਰਟੇਸ਼ਨ ਦੀ ਤਲਵਾਰ ਲਟਕੀ ਹੋਈ ਹੈ। ਜਿਸ ਕਰਕੇ ਓਨਟਾਰੀਓ ਦੇ ਬਰੈਂਪਟਨ ਵਿੱਚ ਪਿਛਲੇ 12 ਦਿਨਾਂ ਤੋਂ ਦਿਨ-ਰਾਤ ਦਾ ਪੱਕਾ ਧਰਨਾ ਚੱਲ ਰਿਹਾ ਹੈ। ਵਿਨੀਪੈੱਗ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਰੋਸ ਮੁਜ਼ਾਹਰੇ ਹੋ ਰਹੇ ਹਨ। ਇੱਕ ਰਿਪੋਰਟ ਮੁਤਾਬਕ ਇਸ ਸਾਲ ਜਿਨ੍ਹਾਂ ਦਾ ਵਰਕ ਪਰਮਿਟ ਮੁੱਕ ਰਿਹਾ ਹੈ, ਉਨ੍ਹਾਂ ਦੀ ਗਿਣਤੀ 1 ਲੱਖ 30 ਹਜ਼ਾਰ ਦੇ ਲਗਭਗ ਹੈ । ਪਿਛਲੇ ਕਈ ਸਾਲਾਂ ਤੋਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਕਨੇਡਾ ਬਣਿਆ ਹੋਇਆ ਹੈ। ਕੈਨੇਡਾ ਦੇ ਲਈ ਵੀ ਇਹ ਵਿਦਿਆਰਥੀ ਸੋਨੇ ਦਾ ਅੰਡਾ ਦੇਣ ਵਾਲੀ ਮੁਰਗ਼ੀ ਹਨ, ਤਾਂਹੀ ਹਰ ਸਾਲ ਇੰਨਾਂ ਦਾ ਕੋਟਾ ਲਗਾਤਾਰ ਵਧਾਇਆ ਜਾ ਰਿਹਾ ਹੈ। ਇੰਨ੍ਹਾਂ ਦੇ ਸਿਰ ਤੋਂ ਜਿੱਥੇ ਕਨੇਡਾ ਹਰ ਸਾਲ ਬੀਲੀਅਨ ਡਾਲਰ ਇੱਕੱਠੇ ਕਰਦਾ ਹੈ ਉੱਥੇ ਹੀ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਅਰਬਾਪਤੀ ਬਣ ਰਹੇ ਹਨ, ਪਰ ਦੁਨੀਆ ਪੱਧਰ ਤੇ ਵੱਧ ਰਹੀ ਆਰਥਿਕ ਮੰਦੀ (ਰਿਸੈਸ਼ਨ) ਦੇ ਚੱਲਦਿਆਂ ਕਨੇਡਾ ਵਿੱਚ ਵੀ ਕੰਮ ਦੇ ਮੌਕੇ ਘੱਟ ਰਹੇ ਹਨ। ਬੇਰੁਜ਼ਗਾਰੀ ਦੀ ਦਰ 7% ਵਧੀ ਹੈ। ਨਵੇਂ ਆਉਣ ਵਾਲੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਜ਼ਿਆਦਾਤਰ ਤਾਂ ਸਾਲ ਭਰ ਤੋਂ ਵਿਹਲੇ ਬੈਠੇ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ । ਇਸ ਦੇ ਚੱਲਦਿਆਂ ਕੈਨੇਡੀਅਨ ਸਮਾਜ `ਚ ਵਿਰੋਧਤਾਈਆਂ ਤਿੱਖੀਆਂ ਹੋ ਰਹੀਆਂ ਹਨ। ਵੱਡੀਆਂ ਟਰੱਕਿੰਗ ਕੰਪਨੀਆਂ ਸਮੇਤ ਹੋਰ ਬਹੁਤ ਸਾਰੇ ਬਿਜਨਸ ਬੈਂਕ ਕਰੱਪਸੀਆਂ ਵੀ ਫ਼ਾਇਲ ਕਰ ਰਹੇ ਹਨ। ਕਨੇਡਾ ਵਿੱਚ ਅਗਲੇ ਸਾਲ ਵੋਟਾਂ ਹਨ । ਜਿਆਦਾਤਰ ਕੈਨੇਡੀਅਨ ਮੌਜੂਦਾ ਲਿਬਰਲ ਪਾਰਟੀ (ਜਸਟਿਸ ਟਰੂਡੋ) ਤੋਂ ਖੁਸ਼ ਨਹੀਂ ਹਨ ਤੇ ਉਹ ਸਮਝਦੇ ਹਨ ਕਿ ਕਨੇਡਾ ਜਿਨ੍ਹਾਂ ਮੁਸ਼ਕਿਲਾਂ ਵਿੱਚ ਫਸਿਆ ਹੋਇਆ ਹੈ, ਉਸ ਦੀ ਜ਼ਿੰਮੇਵਾਰ ਇਹ ਪਾਰਟੀ ਹੈ। ਦੂਜੇ ਨੰਬਰ ਦੀ ਕੰਜਰਵੇਟਿਵ ਪਾਰਟੀ ਸੱਤਾ ਵਿੱਚ ਆਓਣ ਲਈ ਤਰਲੋਮੱਛੀ ਹੋ ਰਹੀ ਹੈ। ਇਹ ਦੋਵੇਂ ਪਾਰਟੀਆਂ ਸਿੱਧੇ ਅਸਿੱਧੇ ਤੌਰ ਤੇ ਕਨੇਡਾ ਦੇ ਇੰਨਾਂ ਹਾਲਤਾਂ ਲਈ ਪਰਵਾਸੀਆਂ ਨੂੰ ਦੋਸ਼ੀ ਬਣਾ ਕੇ ਪੇਸ਼ ਕਰ ਰਹੇ ਹਨ। ਸ਼ੋਸ਼ਲ ਮੀਡੀਆ ਤੇ ਹੋਰ ਮੀਡੀਆ ਰਾਹੀਂ ਇਹ ਭੰਬਲਭੂਸਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਵਾਸੀਆਂ ਨੇ ਤੁਹਾਡੀਆਂ ਨੌਕਰੀਆਂ ਖੋਹ ਲਈਆ ਹਨ, ਘਰਾਂ ਦੀ ਘਾਟ ਲਈ ਵੀ ਇਹ ਹੀ ਜ਼ਿੰਮੇਵਾਰ ਹਨ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਝੂਠ ਬੋਲੇ ਜਾ ਰਹੇ ਹਨ। ਜਿਸ ਨਾਲ ਕਨੇਡਾ ਵਿੱਚ ਰੰਗ ਨਸਲ ਦੇ ਅਧਾਰ ਤੇ ਨਫ਼ਰਤ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਦਾ ਸਭ ਤੋਂ ਵੱਧ ਸ਼ਿਕਾਰ ਅੰਤਰ ਰਾਸ਼ਟਰੀ ਵਿਦਿਆਰਥੀ ਬਣ ਰਹੇ ਹਨ ।
Punjab Bani 11 September,2024
ਸਿ਼ਮਲਾ ਵਿਚ ਮਸਜਿਦ ਦੀ ਨਾਜਾਇਜ਼ ਉਸਾਰੀ ਨੂੰ ਹਟਾਉਣ ਲਈ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਸ ਕੀਤਾ ਲਾਠੀਚਾਰਜ
ਸਿ਼ਮਲਾ ਵਿਚ ਮਸਜਿਦ ਦੀ ਨਾਜਾਇਜ਼ ਉਸਾਰੀ ਨੂੰ ਹਟਾਉਣ ਲਈ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਸ ਕੀਤਾ ਲਾਠੀਚਾਰਜ ਸਿ਼ਮਲਾ : ਹਿੰਦੂ ਸੰਗਠਨ ਦੇਵਭੂਮੀ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਇਕ ਮਸਜਿਦ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਸ਼ਿਮਲਾ ਦੇ ਸੰਜੌਲੀ ਵਿੱਚ ਸਥਿਤ ਇਸ ਮਸਜਿਦ ਦਾ ਰਸਤਾ ਧਾਲੀ ਸੁਰੰਗ ਤੋਂ ਹੋ ਕੇ ਲੰਘਦਾ ਹੈ। ਪ੍ਰਦਰਸ਼ਨਕਾਰੀਆਂ ਨੇ ਇੱਥੇ ਸੜਕ ‘ਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ। ਪੁਲਿਸ ਵੱਲੋਂ ਪ੍ਰਦਰਸ਼ਕਾਰੀਆਂ ਨੂੰ ਰੋਕਿਆ ਗਿਆ। ਪ੍ਰਦਰਸ਼ਕਾਰੀਆਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ। ਪੁਲਿਸ ਨੇ ਦੋ ਵਾਰ ਲਾਠੀਚਾਰਜ ਕੀਤਾ ਅਤੇ ਵਾਟਰ ਕੈਨਨਾਂ ਦੀ ਵਰਤੋਂ ਕੀਤੀ ਗਈ। ਪਥਰਾਅ ਅਤੇ ਝੜਪਾਂ ਵਿੱਚ ਇੱਕ ਪ੍ਰਦਰਸ਼ਨਕਾਰੀ ਅਤੇ ਇੱਕ ਸਿਪਾਹੀ ਜ਼ਖਮੀ ਹੋ ਗਏ ਹਨ।
Punjab Bani 11 September,2024
ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਦੂਜੇ ਦਿਨ ਸਮੂੰਹਿਕ ਛੁੱਟੀ ਕਰਕੇ ਕੀਤਾ ਕੰਮ ਜਾਮ
ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਦੂਜੇ ਦਿਨ ਸਮੂੰਹਿਕ ਛੁੱਟੀ ਕਰਕੇ ਕੀਤਾ ਕੰਮ ਜਾਮ ਪਟਿਆਲਾ: ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਹਾਇਕ ਸਰਕਲ ਸਕੱਤਰ ਇੰਦਰਜੀਤ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਮੰਗ ਪੱਤਰ ਤੇ ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਦੂਜੇ ਦਿਨ ਵੀ ਸਮੂੰਹਿਕ ਛੁੱਟੀ ਕਰਕੇ ਕੰਮ ਜਾਮ ਕੀਤਾ। ਕੰਮ ਜਾਮ ਦੌਰਾਨ ਪਟਿਆਲਾ ਸਰਕਲ ਦੀਆਂ ਅਲੱਗ—ਅਲੱਗ ਸਬ ਡਵੀਜਨਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਦੌਰਾਨ ਬਿਜਲੀ ਕਾਮਿਆਂ ਨੇ ਮੰਗ ਕੀਤੀ ਕਿ ਬਿਜਲੀ ਬੋਰਡ ਦਾ ਨਿਗਮੀਕਰਨ / ਨਿੰਜੀਕਰਨ ਰੱਦ ਕੀਤਾ ਜਾਵੇ। 2004 ਤੋਂ ਬਾਅਦ ਲੱਗੇ ਮੁਲਾਜਮਾ ਨੂੰ ਓ.ਪੀ.ਐਸ. ਸਕੀਮ ਤਹਿਤ ਪੈਨਸ਼ਨ ਦਿੱਤੀ ਜਾਵੇ। ਛੇਵੇ ਪੇਅ ਕਮਿਸ਼ਨ ਸਾਰੇ ਮੁਲਾਜਮਾਂ ਉੱਤੇ ਲਾਗੂ ਕੀਤਾ ਜਾਵੇ। ਕੋਰਟ ਦੇ ਫੈਸਲੇ ਅਨੁਸਾਰ ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ ਅਤੇ ਕੋਰਟ ਦੇ ਫੈਸਲੇ ਅਨੁਸਾਰ ਰਮੇਸ਼ਵਰ ਦੀ ਪੈਨਸ਼ਨ ਕਟੋਤੀ ਬੰਦ ਕੀਤੀ ਜਾਵੇ, ਡੀ.ਏ. ਵਿੱਚ ਵਾਧਾ ਕਰਕੇ 50 ਪ੍ਰਤੀਸ਼ਤ ਕੀਤਾ ਜਾਵੇ ਅਤੇ 1—1—2016 ਤੋਂ ਪੇਅ ਸਕੇਲਾਂ ਦਾ ਬਕਾਇਆ ਤੁਰੰਤ ਰਲੀਜ ਕੀਤਾ ਜਾਵੇ। ਬਿਜਲੀ ਬੋਰਡ ਵਿੱਚ ਨਵੀਆਂ ਅਸਾਮੀਆਂ ਦੀ ਸਿਰਜਣਾ ਕਰਕੇ ਮੁਲਾਜਮਾਂ ਤੇ ਬੋਝ ਘਟਾਇਆ ਜਾਵੇ। ਇਸ ਦੇ ਨਾਲ ਹੀ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵੱਲੋਂ ਐਸਮਾ ਦੀ ਨਿਖੇਧੀ ਕੀਤੀ। ਇਨ੍ਹਾਂ ਰੈਲੀਆਂ ਨੂੰ ਵੱਖਰੀਆਂ—ਵੱਖਰੀਆਂ ਰੈਲੀਆਂ ਵਿੱਚ ਹਰਜੀਤ ਸਿੰਘ, ਰੁਪਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਦੀਪ ਕੁਮਾਰ, ਵਿਜੇ ਦੇਵ, ਦਰਸ਼ਨ ਕੁਮਾਰ, ਕਰਮਜੀਤ ਸਿੰਘ, ਗੁਰਦੀਪ ਸਿੰਘ ਪੱਛਮ ਪਟਿਆਲਾ, ਜਤਿੰਦਰ ਸਿੰਘ ਚੱਢਾ, ਗੁਰਦੀਪ ਸਿੰਘ ਪਟਿਆਲਾ ਆਦਿ ਨੇ ਸੰਬੋਧਨ ਕੀਤਾ। ਇਸ ਦੇ ਨਾਲ ਹੀ ਪਟਿਆਲਾ ਸਰਕਲ ਦੇ ਲੋਕਲ ਕਾਮੇ ਮਿਤੀ 12—09—2024 ਨੂੰ ਸਰਕਲ ਦਫਤਰ ਵਿਖੇ ਰੈਲੀ ਕਰਨਗੇ।
Punjab Bani 11 September,2024
ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਸਮੂੰਹਿਕ ਛੁੱਟੀ ਕਰਕੇ ਕੀਤਾ ਕੰਮ ਜਾਮ
ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਸਮੂੰਹਿਕ ਛੁੱਟੀ ਕਰਕੇ ਕੀਤਾ ਕੰਮ ਜਾਮ ਪਟਿਆਲਾ : ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਹਾਇਕ ਸਰਕਲ ਸਕੱਤਰ ਇੰਦਰਜੀਤ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਮੰਗ ਪੱਤਰ ਤੇ ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਸਮੂੰਹਿਕ ਛੁੱਟੀ ਕਰਕੇ ਕੰਮ ਜਾਮ ਕੀਤਾ। ਕੰਮ ਜਾਮ ਦੌਰਾਨ ਪਟਿਆਲਾ ਸਰਕਲ ਦੀਆਂ ਅਲੱਗ—ਅਲੱਗ ਸਬ ਡਵੀਜਨਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਦੌਰਾਨ ਬਿਜਲੀ ਕਾਮਿਆਂ ਨੇ ਮੰਗ ਕੀਤੀ ਕਿ ਬਿਜਲੀ ਬੋਰਡ ਦਾ ਨਿਗਮੀਕਰਨ / ਨਿੰਜੀਕਰਨ ਰੱਦ ਕੀਤਾ ਜਾਵੇ। 2004 ਤੋਂ ਬਾਅਦ ਲੱਗੇ ਮੁਲਾਜਮਾ ਨੂੰ ਓ.ਪੀ.ਐਸ. ਸਕੀਮ ਤਹਿਤ ਪੈਨਸ਼ਨ ਦਿੱਤੀ ਜਾਵੇ। ਛੇਵੇ ਪੇਅ ਕਮਿਸ਼ਨ ਸਾਰੇ ਮੁਲਾਜਮਾਂ ਉੱਤੇ ਲਾਗੂ ਕੀਤਾ ਜਾਵੇ। ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ। ਡੀ.ਏ. ਵਿੱਚ ਵਾਧਾ ਕਰਕੇ 50 ਪ੍ਰਤੀਸ਼ਤ ਕੀਤਾ ਜਾਵੇ ਅਤੇ 1—1—2016 ਤੋਂ ਪੇਅ ਸਕੇਲਾਂ ਦਾ ਬਕਾਇਆ ਤੁਰੰਤ ਰਲੀਜ ਕੀਤਾ ਜਾਵੇ। ਬਿਜਲੀ ਬੋਰਡ ਵਿੱਚ ਨਵੀਆਂ ਅਸਾਮੀਆਂ ਦੀ ਸਿਰਜਣਾ ਕਰਕੇ ਮੁਲਾਜਮਾਂ ਤੇ ਬੋਝ ਘਟਾਇਆ ਜਾਵੇ। ਇਨ੍ਹਾਂ ਰੈਲੀਆਂ ਨੂੰ ਵੱਖਰੀਆਂ—ਵੱਖਰੀਆਂ ਰੈਲੀਆਂ ਵਿੱਚ ਹਰਜੀਤ ਸਿੰਘ, ਰੁਪਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਦੀਪ ਕੁਮਾਰ, ਵਿਜੇ ਦੇਵ, ਦਰਸ਼ਨ ਕੁਮਾਰ, ਕਰਮਜੀਤ ਸਿੰਘ, ਗੁਰਦੀਪ ਸਿੰਘ, ਆਦਿ ਨੇ ਸੰਬੋਧਨ ਕੀਤਾ।
Punjab Bani 10 September,2024
ਬਿਜਲੀ ਮੁਲਾਜ਼ਮਾਂ ਵੱਲੋ ਤਿੰਨ ਰੋਜਾ ਹੜਤਾਲ ਸੁਰੂ
ਬਿਜਲੀ ਮੁਲਾਜ਼ਮਾਂ ਵੱਲੋ ਤਿੰਨ ਰੋਜਾ ਹੜਤਾਲ ਸੁਰੂ ਪਹਿਲੇ ਦਿਨ ਹਜਾਰਾ ਬਿਜਲੀ ਮੁਲਾਜਮਾਂ ਨੇ ਸਮੂਹਿਕ ਛੁੱਟੀ ਲੈ ਕੇ ਪ੍ਰਦਰਸ਼ਨ ਕੀਤੇ 11 ਤੇ 12 ਸਤੰਬਰ ਨੂੰ ਹੜਤਾਲ ਜਾਰੀ ਰੱਖਣਗੇ :ਮਨਜੀਤ ਸਿੰਘ ਚਾਹਲ ਪਟਿਆਲਾ : ਬਿਜਲੀ ਮੁਲਾਜਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਸਾਝੇ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸਈੇਸ਼ਨ ਆਫ ਜੂਨੀਅਰ ਇੰਜ:ਦੇ ਸੱਦੇ ਤੇ ਅੱਜ ਪੰਜਾਬ ਦੇ ਸਮੱਚੇ ਬਿਜਲੀ ਦਫਤਰਾਂ,ਸਿਕਾਇਤ ਕੇਦਰਾ, ਬਿਜਲੀ ਸਬ ਸਟੇਸ਼ਨਾ,ਵਰਕਸਾਪਾ,ਥਰਮਲ ਪਲਾਟਾ,ਹਾਈਡਲ ਪ੍ਰੋਜਕਟਾਂ,ਟਰਾਸਮੀਸ਼ਨ ਦੇ ਮੁਲਾਜਮਾਂ ਵੱਲੋ ਪੰਜਾਬ ਸਰਕਾਰ ਤੇ ਮਨੈਜਮੇਟ ਦੇ ਹੱਠੀ ਤੇ ਤਾਨਾਸ਼ਾਹੀ ਵਤੀਰੇ ਦੇ ਵਿਰੋਧ ਅਤੇ ਮੁਲਾਜਮਾਂ ਦੀਆਂ ਲੰਮੇ ਸਮੇਂ ਤੋ ਲਮਕਾਅ ਅਵਸਥਾ ਵਿੱਚ ਪਈਆਂ ਮੰਗਾ ਨੂੰ ਲਾਗੂ ਨਾ ਵਿਰੁੱਧ ਅੱਜ ਤੋ ਤਿੰਨ ਦਿਨਾ ਹੜਤਾਲ ਸੁਰੂ ਕਰ ਦਿੱਤੀ ਗਈ ਹੈ।ਮੁਲਾਜਮ ਜਥੇਬੰਦੀਆਂ ਦੇ ਆਗੂਆਂ ਮਨਜੀਤ ਸਿੰਘ ਚਾਹਲ ਅਤੇ ਹਰਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਢਿਲੋ ਨੇ ਦੱਸਿਆਂ ਕਿ ਪਟਿਆਲਾ ਸਥਿਤ ਜਥੇਬੰਦੀਆਂ ਦੇ ਮੁੱਖ ਦਫਤਰ ਤੇ ਪੂਜੀ ਸੂਚਨਾ ਮੁਤਾਬਿਕ ਪੰਜਾਬ ਦੇ ਵੱਖ ਵੱਖ ਸਹਿਰਾਂ ਅਤੇ ਕਸਬਿਆਂ ਵਿੱਚ ਮੁਲਾਜਮਾਂ ਨੇ ਪਹਿਲੇ ਦਿਨ ਪੁਰੇ ਤਿੰਨ ਦੀ ਛੁੱਟੀ ਭਰ ਕੇ ਡਵੀਜ਼ਨ ਪੱਧਰ ਤੇ ਸਰਕਾਰ ਵਿਰੁੱਧ ਰੋਸ ਰੈਲੀਆ ਅਤੇ ਮੁਜਾਹਰੇ ਕੀਤੇ। ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਮੁਲਾਜ਼ਮਾਂ ਨੂੰ ਸੰਘਰਸ਼ ਵੱਲ ਧੱਕ ਰਹੀ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ ਵਿੱਚ ਮੁਲਾਜ੍ਰਮਾਂ ਅ਼ਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਕਿਸੇ ਵੀ ਵਰਗ ਨੂੰ ਧਰਨੇ ਮੁਜਾਹਰੇ ਕਰਨ ਦੀ ਲੋੜ ਨਹੀ ਪਵੇਗੀ ਲੇਕਿਨ 30 ਮਹੀਨੇ ਦਾ ਸਮਾਂ ਬੀਤ ਜਾਂਣ ਦੇ ਬਾਵਜੂਦ ਮੁਲਾਜਮਾਂ ਦੇ ਮਸਲੇ ਹੱਲ ਨਹੀ ਕੀਤੇ ਜਾ ਰਹੇ।ਉਨ੍ਹਾਂ ਮੰਗ ਕੀਤੀ ਕਿ ਸਮੱਚੇ ਮੁਲਾਜ਼ਮਾਂ ਦਾ 1 ਜਨਵਰੀ 2016 ਤੋ 2021 ਤੱਕ ਦਾ ਬਕਾਇਆ,ਮਹਿੰਗਾਈ ਭੱਤੇ ਦਾ 12# ਬਕਾਇਆ,ਹਾਦਸੇ ਨਾਲ ਸਹੀਦ ਹੋਣ ਵਾਲੇ ਕਰਮਚਾਰੀ ਦੇ ਪਰਿਵਾਰ ਨੂੰ ਇਕ ਕਰੋੜ ਦੀ ਰਾਸੀ,ਸਬ ਸਟੇਸ਼ਨ ਮੁਲਾਜਮਾਂ ਦੇ ਮਸਲੇ,200 ਰੁਪਏ ਜ਼ਜੀਆਂ ਟੈਕਸ ਬੰਦ ਕਰਨਾ,ਪੈਨਸ਼ਨਰ ਕਰਮਚਾਰੀਆਂ ਦੇ ਮਸਲੇ,ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ,ਖਾਲੀ ਅਸਾਮੀਆਂ ਦੀ ਭਰਤੀ,ਹਰ ਤਰਾਂ ਦੀ ਕੱਚੀ ਭਰਤੀ ਦੇ ਮੁਲਾਜਮਾਂ ਨੂੰ ਪੱਕੇ ਕਰਨਾ,ਪੁਰਾਣੀ ਪੈਨਸ਼ਨ ਦੀ ਬਹਾਲੀ ਆਦਿ ਮੰਗਾਂ ਹੱਲ ਨਹੀ ਕੀਤੀਆਂ ਜਾ ਰਹੀਆ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜਮਾ ਦੇ ਮਸਲੇ ਹੱਲ ਕਰਨ ਦੀ ਬਜਾਏ ਉਨ੍ਰਾਂ ਤੇ ਐਸਮਾਂ ਵਰਗੇ ਕਾਨੂੰਨਾ ਦੀ ਧਮਕੀ ਦੇ ਰਹੀ ਹੈ।ਉਨਾਂ ਕਿਹਾ ਕਿ ਸਰਕਾਰ ਮੁਲਾਜਮਾਂ ਦੇ ਮਸਲੇ ਹੱਲ ਕਰਨ ਨਾਕਾਮ ਸਿੱਧ ਹੋ ਰਹੀ ਹੈ।ਉਨ੍ਰਾ ਕਿਹਾ ਜੇਕਰ ਸਰਕਾਰ ਨੇ ਮਸਲੇ ਹੱਲ ਨਾ ਕੀਤੇ ਤਾ ਬਿਜਲੀ ਮੁਲਾਜਮ ਹਰਿਆਣਾ ਦੀਆਂ ਚੋਣਾ ਵਿੱਚ ਸਰਕਾਰ ਦੇ ਝੂਠ ਦਾ ਪਰਦਾ ਫਾਸ਼ ਕਰਨ ਲਈ ਹਰਿਆਣੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰਿਆਣਾ ਵੱਲ ਵਹੀਰਾ ਘੱਤਣਗੇ।
Punjab Bani 10 September,2024
ਸਿੱਖ ਸੰਗਤ ਕੀਤਾ ਹੋਬਾਰਟ ਵਿਚ ਪਾਰਲੀਮੈਂਟ ਦੇ ਬਾਹਰ ਜਾਗਰੁਕਤਾ ਇੱਕਠ
ਸਿੱਖ ਸੰਗਤ ਕੀਤਾ ਹੋਬਾਰਟ ਵਿਚ ਪਾਰਲੀਮੈਂਟ ਦੇ ਬਾਹਰ ਜਾਗਰੁਕਤਾ ਇੱਕਠ ਪਰਥ : ਵਿਦੇਸ਼ੀ ਧਰਤੀ ਆਸਟ੍ਰੇਲੀਆ ਦੇ ਪਰਥ ਵਿੱਚ ਗੁਰਦੁਆਰਾ ਕੈਨਿੰਗਵੇਲ ਸਾਹਿਬ ਦੇ ਬਾਹਰ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬੇਅਦਬੀ ਦੇ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੀ ਮੰਗ ਨੂੰ ਲੈ ਕੇ 10 ਸਤੰਬਰ ਨੂੰ ਤਸਮਾਨੀਆ ਦੇ ਸ਼ਹਿਰ ਹੋਬਾਰਟ ‘ਚ ਪਾਰਲੀਮੈਂਟ ਦੇ ਬਾਹਰ ਇੱਕ ਜਾਗਰੂਕਤਾ ਇਕੱਠ ਕੀਤਾ ਗਿਆ। ਇਸ ਦੇ ਵਿੱਚ ਸਿੱਖ ਬੁੱਧੀਜੀਵੀਆਂ ਵੱਲੋਂ ਸੰਗਤ ਨੂੰ ਸੰਬੋਧਨ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਸ ਸਬੰਧ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਘਟਨਾ ਦੇ ਵਿਰੋਧ ਵਿੱਚ ਹੱਥ ਤਖਤੀਆਂ ਫੜ ਕੇ ਇਸ ਮਾਮਲੇ ਵਿੱਚ ਸ਼ਾਮਿਲ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
Punjab Bani 10 September,2024
ਬਾਇਓ ਗੈਸ ਪਲਾਂਟਾਂ ਦੇ ਵਿਰੋਧ ਵਿਚ ਪੰਜਾਬ ਪੱਧਰੀ ਤਾਲਮੇਲ ਕਮੇਟੀ ਕਰੇਗੀ 10 ਨੂੰ ਦਿੱਲੀ -ਜੰਮੂ ਹਾਈਵੇ ਜਾਮ
ਬਾਇਓ ਗੈਸ ਪਲਾਂਟਾਂ ਦੇ ਵਿਰੋਧ ਵਿਚ ਪੰਜਾਬ ਪੱਧਰੀ ਤਾਲਮੇਲ ਕਮੇਟੀ ਕਰੇਗੀ 10 ਨੂੰ ਦਿੱਲੀ -ਜੰਮੂ ਹਾਈਵੇ ਜਾਮ ਜਲੰਧਰ : ਪੰਜਾਬ ਭਰ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟਾਂ ਦੇ ਵਿਰੋਧ ਲਈ ਸੰਘਰਸ਼ ਕਰ ਰਹੇ ਪਿੰਡਾਂ ਦੇ ਵਾਸੀਆਂ ਵੱਲੋਂ ਬਣਾਈ ਪੰਜਾਬ ਪੱਧਰ ਦੀ ਤਾਲਮੇਲ ਕਮੇਟੀ ਨੇ 10 ਤਰੀਕ ਨੂੰ ਦਿੱਲੀ -ਜੰਮੂ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਸਮਰਾਲਾ ਦੇ ਨੇੜਲੇ ਪਿੰਡ ਮੁਸਕਾਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਵਿਰੋਧੀ ਐਕਸ਼ਨ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਹਰ ਹਾਲ ਵਿੱਚ 10 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਤਾਲਮੇਲ ਕਮੇਟੀ ਦੇ ਫੈਸਲੇ ਤੱਕ ਪੰਜਾਬ ਭਰ ਦੇ ਲਗਭਗ 45 ਬਾਓ ਗੈਸ ਪਲਾਂਟਾਂ ਦੇ ਵਿਰੋਧ ਵਿੱਚ ਡਟੇ 20 ਹਜਾਰ ਤੋਂ ਵੱਧ ਵਿਅਕਤੀ ਇਸ ਜਾਮ ਵਿੱਚ ਸ਼ਮੂਲੀਅਤ ਕਰਨਗੇ। ਸਮਰਾਲਾ ਦੇ ਨਜਦੀਕ ਪਿੰਡ ਮੁਸ਼ਕਾਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਪਿਛਲੇ ਚਾਰ ਮਹੀਨੇ ਤੋ ਵੀ ਵੱਧ ਸਮੇਂ ਤੋਂ ਧਰਨੇ ’ਤੇ ਬੈਠੇ ਧਰਨਾਕਾਰੀਆਂ ਨੇ ਦੱਸਿਆ ਕਿ ਮੁਸ਼ਕਾਬਾਦ ਤੋਂ ਇਲਾਵਾ ਭੂੰਦੜੀ, ਅਖਾੜਾ, ਭੋਗਪੁਰ ਅਤੇ ਕਕਰਾਲਾ ਆਦਿ ਪਿੰਡਾਂ ਦੇ ਵਸਨੀਕ ਪੰਜਾਬ ਭਰ ਦੀਆਂ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਨਾਲ ਦਿੱਲੀ -ਜੰਮੂ ਹਾਈਵੇ ਠੱਪ ਕਰਨਗੀਆ। ਉਹਨਾਂ ਕਿਹਾ ਕਿ ਸਰਕਾਰ ਸਾਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਆਪਣੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਅੜੇ ਹੋਏ ਹਨ।ਉਹਨਾਂ ਕਿਹਾ ਕਿ ਹੁਣ ਤੱਕ ਹੋਈਆਂ ਪ੍ਰਮੁੱਖ ਸਕੱਤਰ ਨਾਲ ਦੋ ਮੀਟਿੰਗਾਂ ਵਿੱਚ ਸਰਕਾਰ ਦੇ ਦੋ ਦਰਜਨ ਸਾਇੰਸਦਾਨ ਤਾਲਮੇਲ ਕਮੇਟੀ ਵੱਲੋਂ ਸਾਇੰਸਦਾਨ ਡਾਕਟਰ ਬਲਵਿੰਦਰ ਸਿੰਘ ਔਲਖ ਵੱਲੋਂ ਇਹਨਾਂ ਪਲਾਂਟਾਂ ਨਾਲ ਵਾਤਾਵਰਨ ਅਤੇ ਸਿਹਤ ਤੇ ਪੈਣ ਵਾਲੇ ਦੁਰ ਪ੍ਰਭਾਵ ਸਬੰਧੀ ਕੋਈ ਵੀ ਉਤਰ ਨਹੀਂ ਦੇ ਸਕੇ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਧਰਨਾ ਦੇਣ ਦੀ ਬਜਾਏ ਉਹਨਾਂ ਦੀ ਕਿਸੇ ਉੱਚ ਅਧਿਕਾਰੀ ਜਾਂ ਮੰਤਰੀ ਨਾਲ ਗੱਲ ਕਰਵਾਉਣ ਵਾਰੇ ਕਿਹਾ ਜਾ ਰਿਹਾ ਹੈ।
Punjab Bani 08 September,2024
ਨਰਸਿੰਗ ਦਾ ਪੇਪਰ ਲੀਕ ਹੋਣ ਜਾਣ ਦਾ ਮਾਮਲਾ ਸਾਹਮਣੇ ਆਉਣ ਤੇ ਪ੍ਰੀਖਿਆਰਥੀਆਂ ਕੀਤਾ ਰੋਸ ਪ੍ਰਗਟ
ਨਰਸਿੰਗ ਦਾ ਪੇਪਰ ਲੀਕ ਹੋਣ ਜਾਣ ਦਾ ਮਾਮਲਾ ਸਾਹਮਣੇ ਆਉਣ ਤੇ ਪ੍ਰੀਖਿਆਰਥੀਆਂ ਕੀਤਾ ਰੋਸ ਪ੍ਰਗਟ ਫਰੀਦਕੋਟ : ਪੰਜਾਬ ਦੇ ਸਹਿਰ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਿਆ ਜਾਣ ਵਾਲਾ ਨਰਸਿੰਗ ਦਾ ਪੇਪਰ ਲੀਕ ਹੋਣ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਸਵੇਰੇ 9.30 ਵਜੇ ਦਾ ਸਮਾਂ ਦੇ ਡੇਢ ਘੰਟਾ ਪੇਪਰ ਲੇਟ ਕੀਤਾ ਹੈ।ਮਿਲੀ ਜਾਣਕਾਰੀ ਮੁਤਾਬਿਕ ਨਰਸਿੰਗ ਸਟਾਫ ਦੀਆਂ 120 ਪੋਸਟਾਂ ਲਈ ਪੇਪਰ ਹੋਣਾ ਸੀ ਪਰ ਤਕਨੀਕੀ ਖਰਾਬੀ ਹੋਣ ਕਾਰਨ ਕਾਰਨ ਪੇਪਰ ਨਹੀਂ ਲਿਆ ਗਿਆ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਸੈਂਟਰ ਵੀ ਬਦਲੇ ਗਏ ਪਰ ਹੁਣ ਨਰਸਿੰਗ ਦਾ ਪੇਪਰ ਲੀਕ ਹੋ ਜਾਣ ਦਾ ਇਲਜ਼ਾਮ ਲੱਗਿਆ ਹੈ। ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਪੇਪਰ ਰੱਦ ਕਰਕੇ ਦੁਬਾਰਾ ਪੇਪਰ ਲੈਣ ਦੀ ਮੰਗ ਕੀਤੀ ਜਾ ਰਹੀ ਹੈ।ਨਰਸਿੰਗ ਰਿਕਰੂਟਮੈਂਟ ਟੈਸਟ ਮਾਮਲੇ ’ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਅੱਜ ਸਵੇਰ ਅਤੇ ਸ਼ਾਮ ਸਮੇਂ ਲਏ ਜਾਣ ਵਾਲੇ ਦੋਹੇਂ ਪੇਪਰ ਰੱਦ ਕਰ ਦਿੱਤੇ ਹਨ। ਜਦਕਿ ਭਲਕੇ ਲਿਆ ਜਾਣ ਵਾਲਾ ਪੇਪਰ ਵੀ ਮੁਲਤਵੀ ਕਰ ਦਿੱਤਾ ਹੈ।
Punjab Bani 07 September,2024
ਐਨ.ਆਈ.ਏ. ਦੀ ਛਾਪੇਮਾਰੀ ਖਿਲਾਫ਼ ਸੂਬੇ ਭਰ ਵਿੱਚ ਜ਼ੋਰਦਾਰ ਪ੍ਰਦਰਸ਼ਨ
ਐਨ.ਆਈ.ਏ. ਦੀ ਛਾਪੇਮਾਰੀ ਖਿਲਾਫ਼ ਸੂਬੇ ਭਰ ਵਿੱਚ ਜ਼ੋਰਦਾਰ ਪ੍ਰਦਰਸ਼ਨ ਚੰਡੀਗੜ੍ਹ, 6 ਸਤੰਬਰ : ਮੋਦੀ ਹਕੂਮਤ ਵੱਲੋਂ ਜ਼ੁਬਾਨਬੰਦੀ ਕਰਨ ਲਈ ਐਨ.ਆਈ.ਏ. ਰਾਹੀਂ ਰਾਜਨੀਤਿਕ, ਬੁੱਧੀਜੀਵੀਆਂ, ਪੱਤਰਕਾਰਾਂ, ਵਕੀਲਾਂ, ਕਿਸਾਨ ਆਗੂਆਂ ਤੇ ਇਨਸਾਫਪਸੰਦ ਲੋਕਾਂ ਨੂੰ ਗਿ੍ਰਫਤਾਰ ਕਰਨ, ਛਾਪੇਮਾਰੀ ਕਰਨ ਤੇ ਝੂਠੇ ਪੁਲੀਸ ਕੇਸਾਂ ਵਿੱਚ ਫਸਾਉਣ ਖਿਲਾਫ਼, ਸੂਬੇ ਦੇ ਅਧਿਕਾਰਾਂ ਉੱਪਰ ਡਾਕਾ ਮਾਰਨ ਵਿਰੁੱਧ ਤੇ ਐਨ.ਆਈ.ਏ. ਦੇ ਖਾਤਮੇ ਦੀ ਮੰਗ ਨੂੰ ਲੈ ਕੇ ਸੂਬੇ ਭਰ ਵਿੱਚ ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ ਵੱਲੋਂ ਜ਼ਿਲ੍ਹਾ ਕੇਂਦਰਾਂ ’ਤੇ ਪ੍ਰਦਰਸ਼ਨ ਕੀਤੇ ਗਏ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ । ਇਹਨਾਂ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ, ਦਰਸ਼ਨ ਸਿੰਘ ਖਟਕੜ, ਕੁਲਵਿੰਦਰ ਸਿੰਘ ਵੜੈਚ ਸਮੇਤ ਹੋਰਾਂ ਨੇ ਕਿਹਾ ਕਿ ਕੇਂਦਰ ਵਿੱਚ ਚਾਹੇ ਲੰਗੜੀ ਸਰਕਾਰ ਹੈ ਪ੍ਰੰਤੂ ਮੋਦੀ ਹਕੂਮਤ ਦਾ ਫਾਸ਼ੀ ਹੱਲਾ ਖ਼ਤਮ ਨਹੀਂ ਹੋਇਆ। ਦੇਸ਼ ਭਰ ਵਿੱਚ ਆਰ.ਐਸ.ਐਸ. ਤੇ ਕਾਰਪੋਰੇਟ ਦੀਆਂ ਨੀਤੀਆਂ ਖਿਲਾਫ਼ ਬੋਲਣ ਵਾਲੇ ਲੋਕਾਂ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਉਹਨਾਂ ਦੇ ਝੂਠੇ ਪੁਲੀਸ ਮੁਕਾਬਲੇ ਬਣਾਏ ਜਾ ਰਹੇ ਹਨ, ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਐਨ.ਆਈ.ਏ. ਵੱਲੋਂ ਪੰਜਾਬ ਤੇ ਚੰਡੀਗੜ੍ਹ ਸਮੇਤ ਪੰਜ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਤੇ ਅਜੇ ਕੁਮਾਰ ਸਿੰਗਲ ਨਾਮ ਦੇ ਵਕੀਲ ਨੂੰ ਲਖਨਊ ਦੀ ਐਨ.ਆਈ.ਏ. ਸ਼ਾਖਾ ਚੰਡੀਗੜ੍ਹ ਤੋਂ ਗਿ੍ਰਫਤਾਰ ਕਰਕੇ ਲੈ ਗਈ। ਹੋਰ ਵਕੀਲਾਂ, ਬੁੱਧੀਜੀਵੀਆਂ, ਵਿਦਿਆਰਥੀਆਂ ਤੇ ਕਿਸਾਨ ਆਗੂਆਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਨੂੰ ਇੱਕ ਸਾਲ ਪੁਰਾਣੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਤੋਂ ਪਹਿਲਾਂ ਵੀ ਕਿਸਾਨ ਆਗੂਆਂ ਦੇ ਖਾਤਿਆਂ ਦੀ ਜਾਂਚ ਕਰਕੇ ਜੱਥੇਬੰਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਐਨ.ਆਈ.ਏ. ਰਾਹੀਂ ਮੋਦੀ ਹਕੂਮਤ ਵਿਰੋਧੀਆਂ ਵਿੱਚ ਦਹਿਸ਼ਤ ਪਾਉਣਾ ਚਾਹੁੰਦੀ ਹੈ ਤਾਂ ਕਿ ਆਰ.ਐਸ.ਐਸ. ਤੇ ਕਾਰਪੋਰੇਟਸ ਦੀਆਂ ਨੀਤੀਆਂ ਸੌਖੀਆਂ ਲਾਗੂ ਕੀਤੀਆਂ ਜਾ ਸਕਣ । ਉਹਨਾਂ ਕਿਹਾ ਕਿ ਐਨ.ਆਈ.ਏ. ਨੂੰ ਜਿਸ ਤਰ੍ਹਾਂ ਅਧਿਕਾਰ ਦਿੱਤੇ ਗਏ ਹਨ ਉਸ ਨਾਲ ਇਹ ਭਾਰਤ ਦੇ ਸੰਘੀ ਢਾਂਚੇ ’ਤੇ ਹਮਲਾ ਹੈ। ਸੂਬੇ ਮਹਿਜ ਕੇਂਦਰ ਦੇ ਰਹਿਮੋ-ਕਰਮ ’ਤੇ ਨਿਰਭਰ ਹਨ। ਪ੍ਰੰਤੂ ਜਿਸ ਢੰਗ ਨਾਲ ਇਹਨਾਂ ਛਾਪਿਆਂ ਵਿੱਚ ਪੰਜਾਬ ਸਰਕਾਰ ਨੇ ਭੂਮਿਕਾ ਨਿਭਾਈ ਹੈ, ਇਹ ਉਸਤੋਂ ਵੀ ਖ਼ਤਰਨਾਕ ਹੈ ਤੇ ਸ਼ਰਮਨਾਕ ਹੈ । ਉਹਨਾਂ ਮੰਗ ਕੀਤੀ ਕਿ ਐਨ.ਆਈ.ਏ. ਵੱਲੋਂ ਗਿ੍ਰਫਤਾਰ ਕੀਤੇ ਵਿਅਕਤੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਐਡਵੋਕੇਟ ਮਨਦੀਪ ਸਿੰਘ ਤੇ ਐਡਵੋਕੇਟ ਪੰਕਜ ਤਿਆਗੀ ਨੂੰ ਭੇਜੇ ਨੋਟਿਸ ਵਾਪਿਸ ਲਏ ਜਾਣ। ਐਨ.ਆਈ.ਏ. ਨੂੰ ਖ਼ਤਮ ਕੀਤਾ ਜਾਵੇ ਅਤੇ ਕੇਂਦਰੀ ਏਜੰਸੀਆਂ ਦੇ ਸੂਬਿਆਂ ਵਿੱਚ ਮਨਮਰਜ਼ੀ ਨਾਲ ਦਾਖਲੇ ’ਤੇ ਪਾਬੰਦੀ ਲਾਈ ਜਾਵੇ ।
Punjab Bani 06 September,2024
ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ਤੇ ਹੋਈਆਂ ਸਮੁੱਚੇ ਗੇਟਾਂ ਤੇ ਭਰਵੀਆਂ ਰੈਲੀਆਂ
ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ਤੇ ਹੋਈਆਂ ਸਮੁੱਚੇ ਗੇਟਾਂ ਤੇ ਭਰਵੀਆਂ ਰੈਲੀਆਂ ਪਟਿਆਲਾ : ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ਤੇ 27 ਡਿਪੂਆਂ ਵਿੱਚ ਵਰਕਰਾਂ ਦੀਆਂ ਮੰਗਾਂ ਅਤੇ ਟਰਾਂਸਪੋਰਟ ਅਦਾਰੇ ਵੱਲ ਸਰਕਾਰ ਦੀ ਬੇਰੁਖੀ ਵਾਲੇ ਰਵਈਏ ਨੂੰ ਲੈ ਕੇ ਸਾਰੇ ਗੇਟਾਂ ਤੇ ਭਰਵੀਆਂ ਰੈਲੀਆਂ ਕੀਤੀਆਂ ਗਈਆਂ। ਇਸ ਸੱਦੇ ਤੇ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੇ ਵਰਕਸ਼ਾਪ ਦੇ ਗੇਟ ਉਪਰ ਬੜੀ ਹੀ ਰੋਹ ਭਰਪੂਰ ਰੈਲੀ ਕੀਤੀ ਗਈ। ਜਿਸ ਵਿੱਚ ਡਿਪੂ ਦੇ ਸੈਂਕੜੇ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਰੈਲੀ ਨੂੰ ਐਕਸ਼ਨ ਕਮੇਟੀ ਦੇ ਨੁਮਾਇੰਦਿਆ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਬਹਾਦਰ ਸਿੰਘ, ਜਰਨੈਲ ਸਿੰਘ, ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਮੋਹਿੰਦਰ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਬਠਿੰਡਾ ਡਿਪੂ, ਸੰਗਰੂਰ, ਬੁੱਢਲਾਡਾ, ਫਰੀਦਕੋਟ, ਕਪੂਰਥਲਾ, ਲੁਧਿਆਣਾ, ਬਰਨਾਲਾ ਅਤੇ ਚੰਡੀਗੜ੍ਹ ਡਿਪੂ ਵਿੱਚ ਵੀ ਭਰਵੀਂ ਹਾਜਰੀ ਵਾਲੀਆਂ ਸਫਲ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਵਿੱਚ ਸੱਦਾ ਦਿੱਤਾ ਗਿਆ ਕਿ ਜ਼ੋ ਐਕਸ਼ਨ ਕਮੇਟੀਆਂ ਵਲੋਂ ਵਿਸ਼ਾਲ ਸਾਂਝੀ ਰੈਲੀ ਬਸ ਸਟੈਂਡ ਲੁਧਿਆਣਾ ਤੇ ਹੋਣ ਜਾ ਰਹੀ ਹੈ ਉਸ ਵਿੱਚ ਦੋਨਾਂ ਅਦਾਰਿਆਂ ਤੇ ਭਾਰੀ ਗਿਣਤੀ ਵਿੱਚ ਕਰਮਚਾਰੀ ਸ਼ਮੂਲੀਅਤ ਕਰਨ ਤਾਂ ਕਿ ਪੰਜਾਬ ਸਰਕਾਰ ਦੇ ਕੰਨਾਂ ਵਿੱਚ ਕਰਮਚਾਰੀਆਂ ਦੀਆਂ ਜਾਇਜ ਮੰਗਾਂ, ਭਰਿਸ਼ਟਾਚਾਰ ਦਾ ਖਾਤਮਾ, ਪੰਜਾਬ ਸਰਕਾਰ ਦੀ ਇਨ੍ਹਾਂ ਅਦਾਰਿਆਂ ਨੂੰ ਖਤਮ ਕਰਨ ਦੀ ਨੀਤੀ ਦੇ ਸਬੰਧ ਵਿੱਚ ਅਵਾਜ ਪਹੁੰਚ ਸਕੇ। ਇਸ ਰੈਲੀ ਵਿੱਚ ਕਰਮਚਾਰੀਆਂ ਅਤੇ ਅਦਾਰੇ ਦੀ ਸਲਾਮਤੀ ਨਾਲ ਸਬੰਧਤ ਮੰਗਾਂ ਦਾ ਮੰਗ ਪੱਤਰ ਜਾਰੀ ਕਰਕੇ ਸਬੰਧਤ ਅਥਾਰਟੀਆਂ ਨੂੰ ਦਿੱਤਾ ਜਾਵੇਗਾ। ਜਿਹਨਾਂ ਮੰਗਾਂ ਨੂੰ ਲੈ ਕੇ ਇਹ ਵਿਸ਼ਾਲ ਏਕਾ ਉਸਰਿਆ ਹੈ ਅਤੇ ਨਿਰੰਤਰ ਸੰਘਰਸ਼ ਦਾ ਸੰਕਲਪ ਲਿਆ ਗਿਆ ਉਹਨਾਂ ਵਿੱਚ ਕੰਟਰੈਕਟ ਵਰਕਰਾਂ ਦਾ ਨਿਰਦਈ ਤਰੀਕੇ ਨਾਲ ਕੀਤਾ ਜਾ ਰਿਹਾ ਸ਼ੋਸ਼ਣ ਬੰਦ ਕਰਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਿੱਚ ਕਰਮਵਾਰ 1800 ਅਤੇ 800 ਨਵੀਆਂ ਬੱਸਾਂ ਸਰਕਾਰੀ ਮਾਲਕੀ ਵਾਲੀਆਂ ਪਾਈਆਂ ਜਾਣ, ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇ, ਬੇਹੱਦ ਵਧ ਫੁੱਲ ਰਿਹਾ ਭਰਿਸ਼ਟਾਚਾਰ ਰੋਕਿਆ ਜਾਵੇ, ਕੰਟਰੈਕਟ ਵਰਕਰਾਂ ਦੀਆਂ ਤਨਖਾਹਾਂ ਵਿੱਚ ਇਕਸਾਰਤਾ ਲਿਆਂਦੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬਕਾਏ ਅਦਾ ਕੀਤੇ ਜਾਣ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾਵੇ, ਦੋਨਾਂ ਅਦਾਰਿਆਂ ਦੇ ਪ੍ਰਬੰਧਕੀ ਢਾਂਚੇ ਵਿੱਚ ਆਏ ਨਿਘਾਰ ਨੂੰ ਦੂਰ ਕਰਨਾ, ਆਰ.ਟੀ.ਏ. ਦਫਤਰਾਂ ਦੇ ਕੰਮ ਦੀ ਪੜਤਾਲ ਕਰਾਉਣਾ, ਬਲੈਕ ਲਿਸਟ ਵਰਗਾ ਗੈਰਕਾਨੂੰਨੀ ਤਰੀਕਾ ਬੰਦ ਕਰਨਾ, ਘੱਟੋਘੱਟ ਉਜਰਤ 26000/ ਰੁਪਏ ਕਰਨਾ, ਅਡਵਾਂਸ ਬੁਕਰਜ਼ ਦਾ ਕਮਿਸ਼ਨ ਵਧਾਉਣਾ, ਫਲਾਈਂਗ ਸਟਾਫ ਨੂੰ 5000/ ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ, ਕਲੇਮ ਕੇਸਾਂ ਵਿੱਚ ਡਰਾਇਵਰਾਂ ਨੂੰ ਸਜਾਵਾ ਬੰਦ ਕਰਵਾਉਣਾ ਆਦਿ ਮੰਗਾਂ ਸ਼ਾਮਲ ਹਨ। ਪਟਿਆਲੇ ਦੀ ਅੱਜ ਦੀ ਰੈਲੀ ਵਿੱਚ ਜਿਹੜੇ ਹੋਰ ਆਗੂ ਮੰਚ ਤੇ ਹਾਜਰ ਸਨ ਉਹਨਾ ਵਿੱਚ ਸਰਵ ਸ੍ਰੀ ਗੁਰਵਿੰਦਰ ਗੋਲਡੀ, ਬਲਦੇਵ ਰਾਜ ਬੱਤਾ, ਅਮਨਦੀਪ ਸਿੰਘ, ਗੁਰਧਿਆਨ ਸਿੰਘ, ਨਸੀਬ ਚੰਦ ਅਤੇ ਰਮੇਸ਼ ਕੁਮਾਰ ਸ਼ਾਮਲ ਸਨ। ਸਟੇਜ਼ ਦੀ ਕਾਰਵਾਈ ਕਰਮਚੰਦ ਗਾਂਧੀ ਨੇ ਬਾਖੂਬੀ ਨਿਭਾਈ।
Punjab Bani 06 September,2024
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਐਸ.ਐਸ.ਪੀ. ਦਫਤਰ ਦਾ ਕੀਤਾ ਘਿਰਾਓ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਐਸ.ਐਸ.ਪੀ. ਦਫਤਰ ਦਾ ਕੀਤਾ ਘਿਰਾਓ ਐਸ.ਪੀ. ਸਿਟੀ ਸਰਫ ਰਾਜ ਆਲਮ ਵਲੋਂ ਮੰਗਲਵਾਰ 9 ਸਤੰਬਰ ਤੱਕ ਰਿਹਾਈ ਦਾ ਕੀਤਾ ਵਾਧਾ ਜੇਕਰ 9 ਤਰੀਕ ਤੱਕ ਰਿਹਾਈ ਨਾ ਹੋਈ ਤਾਂ 10 ਤਰੀਕ ਨੂੰ ਜਿਲੇ ਦੀ ਮੀਟਿੰਗ ਬੁਲਾਕੇ ਅਗਲੇ ਤਿੱਖੇ ਸੰਘਰਸ਼ ਕੀਤਾ ਜਾਵੇਗਾ ਐਲਾਨ — ਅਵਤਾਰ ਸਿੰਘ ਕੌਰਜੀਵਾਲਾ ਪਟਿਆਲਾ : ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਲਾ ਪਟਿਆਲਾ ਵੱਲੋਂ ਕਿਸਾਨ ਹਰਜੀਤ ਸਿੰਘ ਵਾਸੀ ਪੂਨੀਆ ਖਾਨਾ ਨੂੰ ਇੱਕ ਰਿਟਾਇਰਡ ਡੀ.ਐਸ.ਪੀ. ਵਲੋਂ ਵਾਰ—ਵਾਰ ਝੂਠੇ ਕੇਸ ਬਣਾ ਕੇ ਜੇਲ ਭਿਜਵਾ ਦਿੱਤਾ ਸੀ। ਜਿਸ ਦੀ ਰਿਹਾਈ ਲਈ ਕਿਸਾਨ ਯੂਨੀਅਨ ਵਲੋਂ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇੱਕ ਸਿੱਟ ਵੀ ਬਣਵਾਈ ਗਈ ਸੀ। ਪਰੰਤੂ ਪੁਲਿਸ ਵਲੋਂ ਪਿਛਲੇ ਦੋ ਢਾਈ ਮਹੀਨਿਆਂ ਵਿੱਚ ਮੁਦਈ ਧਿਰ ਨੂੰ ਅਤੇ ਨਾ ਹੀ ਯੂਨੀਅਨ ਦੇ ਨੁਮਾਇਦਿਆ ਨੂੰ ਕੋਈ ਆਈ ਗਈ ਦਿੱਤੀ ਗਈ ਅਤੇ ਨਾ ਹੀ ਕੋਈ ਹੱਥ ਪੱਲਾ ਫੜਾਇਆ ਗਿਆ। ਸਗੋਂ ਉਸ ਤੇ ਇੱਕ ਹੋਰ ਝੂਠਾ ਮਾਈਨਿੰਗ ਦਾ ਕੇਸ ਪਾ ਦਿੱਤਾ ਗਿਆ। ਜਦੋਂ ਕਿ ਯੂਨੀਅਨ ਆਗੂਆਂ ਨੇ ਪੁਲਿਸ ਅਫਸਰਾਂ ਨੂੰ ਮਿਲਕੇ ਕਈ ਵਾਰੀ ਦੱਸਿਆ ਗਿਆ ਕਿ ਇਹ ਵੱਡੀ ਪਹੁੰਚ ਵਾਲੇ ਇਸ ਡੀ.ਐਸ.ਪੀ. ਨੇ ਕਿਸਾਨ ਹਰਜੀਤ ਸਿੰਘ ਦੇ ਚਾਚੇ ਉਸਦੇ ਪਰਿਵਾਰ, ਹਰਜੀਤ ਸਿੰਘ ਦੀਆਂ ਦੋਵੇਂ ਭੂਆਂ ਤੋਂ ਵੀ ਜਮੀਨ ਖਰੀਦ ਲਈ ਹੈ ਇੱਥੋਂ ਤੱਕ ਹਰਜੀਤ ਸਿੰਘ ਦੇ ਦੋ ਭਰਾਵਾਂ ਦੀ ਜਮੀਨ ਵੀ ਖਰੀਦ ਲਈ ਇਸ ਜਮੀਨ ਵਿੱਚ ਹਰਜੀਤ ਸਿੰਘ ਦਾ ਪਿਤਾ ਅਤੇ ਉਸ ਦੇ ਭਤੀਜੇ ਦਾ ਕਤਲ ਵੀ ਹੋ ਗਿਆ ਸੀ। ਹੁਣ ਹਰਜੀਤ ਸਿੰਘ ਦੀ ਜਮੀਨ ਜਿਸ ਵਿੱਚ ਉਸ ਦਾ ਘਰ ਵੀ ਹੈ ਖਰੀਦਣ ਲਈ ਉਸ ਤੇ ਅਤੇ ਉਸ ਦੇ ਪਰਿਵਾਰ ਦੀਆਂ ਜਨਾਨੀਆਂ ਤੱਕ ਤੇ ਵੀ ਕਈ ਝੂਠੇ ਕੇਸ ਬਣਵਾ ਦਿੱਤੇ ਹਨ। ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਸ ਬੇਇਨਸਾਫੀ ਦਾ ਡੱਟਕੇ ਵਿਰੋਧ ਕਰਦੀ ਰਹੇਗੀ। ਜੇਕਰ ਹਰਜੀਤ ਸਿੰਘ ਨੂੰ 9 ਤਰੀਕ ਨੂੰ ਰਿਹਾ ਨਾ ਕੀਤਾ ਜਾਂਦਾ ਤਾਂ 10 ਤਰੀਕ ਨੂੰ ਦੁਪਹਿਰ 12:00 ਵਜੇ ਫਿਰ ਗੁਰਦੁਆਰ ਦੁਖਨਿਵਾਰਨ ਸਾਹਿਬ ਵਿਖੇ ਮੀਟਿੰਗ ਸੱਦ ਲਈ ਗਈ ਹੈ ਅਤੇ ਜਿਸ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕਰ ਲਿਆ ਜਾਵੇਗਾ। ਧਰਨੇ ਦੀ ਅਗਵਾਈ ਕਰਨ ਵਾਲੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਜਿਲਾ ਜਨਰਲ ਸਕੱਤਰ ਅਤੇ ਸੁਖਵਿੰਦਰ ਸਿੰਘ ਤੁਲੇਵਾਲ ਤੋਂ ਇਲਾਵਾ ਧਰਨੇ ਨੂੰ ਸੁਖਵਿੰਦਰ ਸਿੰਘ ਲਾਲੀ, ਲਸ਼ਕਰ ਸਿੰਘ, ਸੂਬੇਦਾਰ ਨਰਾਤਾ ਸਿੰਘ, ਚਰਨਜੀਤ ਕੌਰ ਧੂੜੀਆਂ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜਗਦੀਪ ਸਿੰਘ ਪਹਾੜਪੁਰ, ਹਰਵਿੰਦਰ ਸਿੰਘ, ਦਾਰਾ ਸਿੰਘ, ਜਿਲਾ ਖਜਾਨਚੀ ਹਰਮੇਲ ਸਿੰਘ ਤੁੰਗਾ ਤੋਂ ਇਲਾਵਾ 300 ਦੇ ਲਗਭਗ ਕਿਸਾਨ ਸ਼ਾਮਲ ਹੋਏ।
Punjab Bani 05 September,2024
ਇਸਤਰੀ ਜਾਗ੍ਰਿਤੀ ਮੰਚ ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕਰਕੇ ਅਭਿਆ ਲਈ ਕੀਤੀ ਸੁਪਰੀਮ ਕੋਰਟ ਤੋਂ ਨਿਆਂ ਦੀ ਮੰਗ
ਇਸਤਰੀ ਜਾਗ੍ਰਿਤੀ ਮੰਚ ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕਰਕੇ ਅਭਿਆ ਲਈ ਕੀਤੀ ਸੁਪਰੀਮ ਕੋਰਟ ਤੋਂ ਨਿਆਂ ਦੀ ਮੰਗ ਪਟਿਆਲਾ : ਇਸਤਰੀ ਜਾਗ੍ਰਿਤੀ ਮੰਚ ਵਲੋਂ ਕਲਕੱਤਾ ਵਿੱਚ ਮਹਿਲਾ ਟ੍ਰੇਨੀ ਡਾਕਟਰ ਲਈ ਇਨਸਾਫ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। 5 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਦੇ ਠੀਕ ਇੱਕ ਦਿਨ ਪਹਿਲਾ ਸੁਪਰੀਮ ਕੋਰਟ ਤੋਂ ਨਿਆ ਦੀ ਮੰਗ ਕਰਦੇ ਹੋਏ ਇਸਤਰੀ ਜਾਗਰਤੀ ਮੰਚ ਵੱਲੋਂ ਪਹਿਲਾਂ ਨਹਿਰੂ ਪਾਰਕ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਅਤੇ ਉਸ ਤੋਂ ਬਾਅਦ ਰੋਸ ਮੁਜ਼ਾਹਰਾ ਕਰਦੇ ਹੋਏ ਕੁੱਸ਼ਲਿਆ ਹਸਪਤਾਲ ਦੇ ਅੱਗੇ ਜਾ ਕੇ ਮਨੁੱਖੀ ਕੜੀ ਬਣਾਉਂਦਿਆਂ ਪ੍ਰਦਰਸ਼ਨ ਕੀਤਾ ਗਿਆ।ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਇਸਤਰੀ ਜਾਗਰਤੀ ਮੰਚ ਦੇ ਆਗੂ ਅਮਨਦੀਪ ਕੌਰ ਦਿਓਲ ਅਤੇ ਸਪਨਾ ਨੇ ਕਿਹਾ ਕਿ ਇਨਸਾਫ ਦੀ ਮੰਗ ਨੂੰ ਲੈ ਕੇ ਪੱਛਮੀ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰ ਦੀ ਕਾਲ ਉੱਤੇ ਇੱਕਜੁੱਟਤਾ ਪ੍ਰਗਟਾਉਂਦੇ ਹੋਏ ਪਟਿਆਲੇ ਰੋਸ ਮੁਜਾਹਰਾ ਕੀਤਾ । ਪ੍ਰਸ਼ਨਕਾਰੀਆਂ ਨੇ ਪੀੜਤ ਡਾਕਟਰ ਨੂੰ ਇਨਸਾਫ ਦੇਣ ਦੀ ਮੰਗ ਨੂੰ ਲੈ ਕੇ ਹੱਥਾਂ ਵਿੱਚ ਪੋਸਟਰ ਵੀ ਫੜੇ ਹੋਏ ਸਨ। ਆਗੂਆਂ ਨੇ ਕਿਹਾ ਕਿ ਕੰਮਕਾਜੀ ਥਾਵਾਂ ਉੱਤੇ ਔਰਤਾਂ ਲਈ ਬਣੀਆਂ `ਇੰਟਰਨਲ ਕੰਪਲੇਂਟ ਕਮੇਟੀਆਂ` ਅਤੇ `ਐਂਟੀ ਸੈਕਸ਼ੂਅਲ ਹਰਾਸਮੈਂਟ ਸੈੱਲ` ਚਿੱਟਾ ਹਾਥੀ ਬਣੀਆਂ ਹੋਈਆਂ ਹਨ। ਔਰਤਾਂ ਨਾਲ ਅਪਰਾਧ ਲਗਾਤਾਰ ਬਦਸਤੂਰ ਜਾਰੀ ਹਨ। ਬੰਗਾਲ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਇਸ ਕੇਸ ਦੇ ਵਿੱਚ ਇੰਨੇ ਦਿਨ ਵੀ ਜਾਨ ਦੇ ਬਾਵਜੂਦ ਜਾਂਚ ਵਿੱਚ ਕੋਈ ਵੀ ਪ੍ਰਗਤੀ ਨਹੀਂ ਹੋਈ। ਇਸ ਤੋਂ ਦੇਸ਼ ਅੰਦਰ ਔਰਤਾਂ ਦੇ ਪ੍ਰਤੀ ਹਾਕਮਾਂ ਦੀ ਸੰਵੇਦਨਹੀਣਤਾ ਦਾ ਪਤਾ ਲੱਗਦਾ ਹੈ । ਆਗੂਆਂ ਨੇ ਦੱਸਿਆ ਕਿ ਕਲਕੱਤਾ ਡਾਕਟਰ ਦੇ ਬਲਾਤਕਾਰ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਬਲਾਤਕਾਰ ਲਈ ਜਿੰਮੇਵਾਰ ਵਿਅਕਤੀਆ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਇਸ ਪੂਰੇ ਮਾਮਲੇ ਵਿੱਚ ਸੀਬੀਆਈ ਦੀ ਢਿੱਲੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ 5 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਹੋਣ ਜਾ ਰਹੀ ਸੁਣਵਾਈ ਸਬੰਧੀ ਅਦਾਲਤ ਅੱਗੇ ਇਸ ਅਪੀਲ ਵੀ ਕੀਤੀ ਕਿ ਇਸ ਮਾਮਲੇ ਦੇ ਦੋਸ਼ੀਆਂ ਦੀ ਜਲਦ ਤੋਂ ਜਲਦ ਸ਼ਨਾਖਤ ਕਰਕੇ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਸਜਾਵਾਂ ਦਿੱਤੀਆਂ ਜਾਣ । ਇਸ ਰੋਸ ਪ੍ਰਦਰਸ਼ਨ ਵਿੱਚ ਸਾਹਿਤ ਅਕੈਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਅਰਵਿੰਦਰ ਕੌਰ ਕਾਕੜਾ, ਮਨਦੀਪ ਕੌਰ, ਸੁਖਵਿੰਦਰ ਕੌਰ ਅਤੇ ਜੈਕੀ ਰੱਖੜਾ, ਮਨਦੀਪ ਟੋਡਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
Punjab Bani 05 September,2024
ਬਿਜਲੀ ਭੇਜਣ ਦੇ ਰੋਸ ਵਜੋਂ ਦਲਿਤ ਵਰਗ ਕੀਤੀ ਨਾਅਰੇਬਾਜੀ
ਬਿਜਲੀ ਭੇਜਣ ਦੇ ਰੋਸ ਵਜੋਂ ਦਲਿਤ ਵਰਗ ਕੀਤੀ ਨਾਅਰੇਬਾਜੀ ਜਗਰਾਉਂ : ਅਨੁਸੂਚਿਤ ਜਾਤੀ ਨਾਲ ਲੋਕਾਂ ਨੂੰ ਬਿਜਲੀ ਬਿੱਲਾਂ ਉੱਪਰ ਮਿਲ ਰਹੀ ਮੁਆਫ਼ੀ ਕੱਟ ਕੇ ਭੇਜੇ ਬਿਜਲੀ ਬਿੱਲਾਂ ਅਤੇ ਇਸ ਦੇ ਖੜ੍ਹੇ ਬਕਾਏ ਜਬਰੀ ਵਸੂਲਣ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਧਰਨੇ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਇਲਾਕਾ ਪ੍ਰਧਾਨ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਦਲਿਤ ਮਜ਼ਦੂਰਾਂ ਨੂੰ ਪਾਵਰਕੌਮ ਵਲੋਂ ਭੇਜੇ ਬਿਜਲੀ ਬਿੱਲਾਂ ਦੀ ਪਿਛਲੇ ਸਾਲ ਪੜਚੋਲ ਕਰਨ ’ਤੇ ਪਤਾ ਲੱਗਿਆ ਸੀ ਕਿ ਦਲਿਤ ਗ਼ਰੀਬ ਪਰਿਵਾਰਾਂ ਦੇ ਬਿਜਲੀ ਬਿੱਲ ਐੱਸਸੀ ਕੈਟਾਗਿਰੀ ’ਚੋਂ ਕੱਢ ਕੇ ਜਨਰਲ ਕੈਟਾਗਿਰੀ ਵਿੱਚ ਪਾਏ ਗਏ ਹਨ। ਇਸ ਕਾਰਨ ਦਿਹਾੜੀਦਾਰ ਗਰੀਬ ਦਲਿਤ ਪਰਿਵਾਰਾਂ ਨੂੰ ਪਾਵਰਕੌਮ ਵੱਲੋਂ ਮੁਆਫ਼ ਕੀਤੀਆਂ ਯੂਨਿਟਾਂ ਦੇ ਵੀ ਪੈਸੇ ਪਾ ਕੇ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਭੇਜੇ ਗਏ। ਇਸ ਸਬੰਧੀ ਉਸ ਵੇਲੇ ਪੇਂਡੂ ਮਜ਼ਦੂਰ ਯੂਨੀਅਨ ਨੇ ਸੰਘਰਸ਼ ਕੀਤਾ ਤਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਲਿਤ ਵਰਗ ਦੀ ਕੱਟੀ ਬਿਜਲੀ ਬਿੱਲ ਮੁਆਫ਼ੀ ਬਹਾਲ ਕਰਕੇ ਬਿੱਲਾਂ ਦੇ ਬਕਾਏ ਰੱਦ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਵਿੱਤ ਮੰਤਰੀ ਦੇ ਭਰੋਸੇ ਤੋਂ ਬਾਅਦ ਦਲਿਤ ਪਰਿਵਾਰਾਂ ਦੀ ਕੱਟੀ ਬਿਜਲੀ ਬਿੱਲ ਮੁਆਫ਼ੀ ਤਾਂ ਭਾਵੇਂ ਮੁੜ ਬਹਾਲ ਕਰ ਦਿੱਤੀ ਗਈ ਹੈ, ਪਰ ਦਲਿਤ ਮਜ਼ਦੂਰਾਂ ਨੂੰ ਭੇਜੇ ਨਾਜਾਇਜ਼ ਬਿਜਲੀ ਬਿੱਲਾਂ ਦੇ ਬਕਾਇਆ ਦਾ ਮਾਮਲਾ ਜਿਉਂ ਦਾ ਤਿਉਂ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦਲਿਤ ਮਜ਼ਦੂਰਾਂ ਨੂੰ ਭੇਜੇ ਨਾਜਾਇਜ਼ ਬਿਜਲੀ ਬਿੱਲਾਂ ਦੇ ਬਕਾਏ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਜਸਵੀਰ ਕੌਰ, ਮਨਜੀਤ ਕੌਰ, ਜੀਤੋ ਕੌਰ, ਜੰਟਾ ਸਿੰਘ, ਗੋਰਾ ਸਿੰਘ, ਪ੍ਰਿਤਪਾਲ ਸਿੰਘ ਅਤੇ ਮਾਘ ਸਿੰਘ ਹਾਜ਼ਰ ਸਨ।
Punjab Bani 05 September,2024
ਜੂਨੀਅਰ ਡਾਕਟਰਾਂ ਪੁਲਸ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੀਤਾ ਬੀਬੀ ਗਾਂਗੁਲੀ ਸਟਰੀਟ ਤੋਂ ਬੈਂਟਿੰਕ ਸਟ੍ਰੀਟ ਤੱਕ ਮਾਰਚ
ਜੂਨੀਅਰ ਡਾਕਟਰਾਂ ਪੁਲਸ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੀਤਾ ਬੀਬੀ ਗਾਂਗੁਲੀ ਸਟਰੀਟ ਤੋਂ ਬੈਂਟਿੰਕ ਸਟ੍ਰੀਟ ਤੱਕ ਮਾਰਚ ਕੋਲਕਾਤਾ : ਪੁਲਸ ਕਮਿਸ਼ਨਰ ਵਿਨੀਤ ਗੋਇਲ ਦੇ ਅਸਤੀਫੇ ਦੀ ਮੰਗ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਕੋਲਕਾਤਾ ਪੁਲਸ ਹੈੱਡਕੁਆਰਟਰ ਲਾਲ ਬਾਜ਼ਾਰ ਤੱਕ ਮਾਰਚ ਕਰਨ ਤੋਂ ਰੋਕੇ ਜਾਣ ਦੇ 24 ਘੰਟੇ ਬਾਅਦ ਪੁਲਸ ਨੇ ਅੱਜ ਬੈਰੀਕੇਡ ਹਟਾ ਦਿੱਤੇ ਅਤੇ ਡਾਕਟਰਾਂ ਨੂੰ ਬੀਬੀ ਗਾਂਗੁਲੀ ਸਟਰੀਟ ਤੋਂ ਬੈਂਟਿੰਕ ਸਟ੍ਰੀਟ ਤੱਕ ਮਾਰਚ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਮਗਰੋਂ ਡਾਕਟਰਾਂ ਨੇ ਲਾਲ ਬਾਜ਼ਾਰ ਤੱਕ ਮਾਰਚ ਕੀਤਾ ਅਤੇ ਪੀੜਤ ਲਈ ਇਨਸਾਫ ਅਤੇ ਸਾਰਿਆਂ ਦੀ ਸੁਰੱਖਿਆ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੇ ਵਿਨੀਤ ਗੋਇਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ। ਗੋਇਲ ਨਾਲ ਮੁਲਾਕਾਤ ਕਰਨ ਵਾਲੇ 22 ਜੂਨੀਅਰ ਡਾਕਟਰਾਂ ’ਚੋਂ ਇੱਕ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ, “ਵਿਨੀਤ ਗੋਇਲ ਨੇ ਮੰਨਿਆ ਕਿ ਪੁਲੀਸ ਦੀ ਅਣਗਹਿਲੀ ਸੀ ਜਿਸ ਕਾਰਨ 9 ਅਗਸਤ ਨੂੰ ਇਹ ਘਟਨਾ ਵਾਪਰੀ।’’ ਇਸ ਤੋਂ ਪਹਿਲਾਂ ਕੋਲਕਾਤਾ ਪੁਲੀਸ ਦੇ ਵਧੀਕ ਪੁਲੀਸ ਕਮਿਸ਼ਨਰ ਸੰਤੋਸ਼ ਪਾਂਡੇ ਹੋਰ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚੇ ਤੇ ਡਾਕਟਰਾਂ ਨੂੰ ਸ਼ਾਂਤ ਕਰਨ ਲਈ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ 9 ਅਗਸਤ ਨੂੰ ਡਾਕਟਰ ਨਾਲ ਕਥਿਤ ਜਬਰ-ਜਨਾਹ ਅਤੇ ਹੱਤਿਆ ਦੀ ਘਟਨਾ ਦੀ ਜਾਂਚ ਕਰਦਿਆਂ ਪੁਲੀਸ ਨੇ ਢੁਕਵੇਂ ਕਦਮ ਨਹੀਂ ਚੁੱਕੇ। ਸਿਹਤ ਵਿਭਾਗ ਨੇ ਸਾਬਕਾ ਆਰ.ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸੀਬੀਆਈ ਵੱਲੋਂ ਘੋਸ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ।
Punjab Bani 04 September,2024
ਖੇਤੀ ਨੀਤੀ ਮੋਰਚੇ ‘ਚ ਤੀਸਰੇ ਦਿਨ ਵੀ ਡਟੇ ਰਹੇ ਕਿਸਾਨ ਤੇ ਖੇਤ ਮਜ਼ਦੂਰਾਂ ਕੀਤੀ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਦੇ ਰਾਹ ਚ ਅੜਿੱਕਾ ਬਣਦੀਆਂ ਕੇਂਦਰੀ ਹਦਾਇਤਾਂ ਨੂੰ ਰੱਦ ਕਰਨ ਸਬੰਧੀ ਸਥਿਤੀ ਸਪਸ਼ਟ ਕਰਨ ਦੀ ਕੀਤੀ ਮੰਗ
ਖੇਤੀ ਨੀਤੀ ਮੋਰਚੇ ‘ਚ ਤੀਸਰੇ ਦਿਨ ਵੀ ਡਟੇ ਰਹੇ ਕਿਸਾਨ ਤੇ ਖੇਤ ਮਜ਼ਦੂਰਾਂ ਕੀਤੀ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਦੇ ਰਾਹ ਚ ਅੜਿੱਕਾ ਬਣਦੀਆਂ ਕੇਂਦਰੀ ਹਦਾਇਤਾਂ ਨੂੰ ਰੱਦ ਕਰਨ ਸਬੰਧੀ ਸਥਿਤੀ ਸਪਸ਼ਟ ਕਰਨ ਦੀ ਕੀਤੀ ਮੰਗ ਚੰਡੀਗੜ੍ਹ : ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ, ਜ਼ਹਿਰਾਂ ਤੇ ਰਸਾਇਣਾਂ ਮੁਕਤ ਫ਼ਸਲੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ, ਮਜ਼ਦੂਰਾਂ ਕਿਸਾਨਾਂ ਦੀ ਜ਼ਮੀਨੀ ਤੋਟ ਦੂਰ ਕਰਨ, ਮਜ਼ਦੂਰਾਂ ਕਿਸਾਨਾਂ ਸਿਰ ਚੜ੍ਹਿਆ ਕਰਜਾ ਖ਼ਤਮ ਕਰਨ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ,ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਆਦਿ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਲਾਇਆ ਖੇਤੀ ਨੀਤੀ ਮੋਰਚਾ ਅੱਜ਼ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਇਕੱਠ ਵਿੱਚ ਪਹੁੰਚੀ ਜਮਹੂਰੀ ਹੱਕਾਂ ਦੀ ਕਾਰਕੁੰਨ ਡਾਕਟਰ ਨਵਸ਼ਰਨ ਨੇ ਵੀ ਸੰਬੋਧਨ ਕੀਤਾ। ਉਹਨਾਂ ਆਖਿਆ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਪੱਖੀ ਖੇਤੀ ਨੀਤੀ ਬਨਾਉਣ ਦੀ ਮੰਗ ਸਮੁੱਚੇ ਦੇਸ਼ ਦੇ ਲੋਕ ਪੱਖੀ ਵਿਕਾਸ ਦਾ ਰਸਤਾ ਖੋਲ੍ਹਣ ਵਾਲੀ ਹੈ ਅਤੇ ਇਹ ਸੰਘਰਸ਼ ਸਭਨਾਂ ਲੋਕਾਂ ਦੀ ਹਮਾਇਤ ਦਾ ਹੱਕਦਾਰ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਹਰਮੇਸ਼ ਮਾਲੜੀ ਤੇ ਮੇਜ਼ਰ ਸਿੰਘ ਕਾਲੇਕੇ ਨੇ ਦੋਸ਼ ਲਾਇਆ ਕਿ ਪਿੰਡਾਂ ਚੋਂ ਸਰਕਾਰ ਚਲਾਉਣ ਵਰਗੇ ਲੁਭਾਉਣੇ ਲਾਰਿਆਂ ਨਾਲ ਸੱਤਾ ‘ਚ ਆਈ ਭਗਵੰਤ ਮਾਨ ਸਰਕਾਰ ਹੁਣ ਚੰਡੀਗੜ੍ਹ ਵਿਖੇ ਪਹੁੰਚੇ ਹਜ਼ਾਰਾਂ ਮਜ਼ਦੂਰਾਂ ਕਿਸਾਨਾਂ ਤੇ ਔਰਤਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਦੋਹਾਂ ਜਥੇਬੰਦੀਆਂ ਨਾਲ਼ ਇੱਕ ਸਤੰਬਰ ਨੂੰ ਮੀਟਿੰਗ ਤਹਿ ਕਰਕੇ ਉਸ ਤੋਂ ਭੱਜ ਗਿਆ। ਉਹਨਾਂ ਆਖਿਆ ਕਿ ਕੱਲ੍ਹ ਵਿਧਾਨ ਸਭਾ ਵੱਲ ਮਾਰਚ ਸਮੇਂ ਵੀ ਸਰਕਾਰ ਦਾ ਕੋਈ ਚੁਣਿਆ ਹੋਇਆ ਨੁੰਮਾਇੰਦਾ ਆਪਣੇ ਆਪ ਮੰਗ ਪੱਤਰ ਹਾਸਿਲ ਕਰਨ ਨੂੰ ਤਿਆਰ ਨਹੀਂ ਸੀ ਸਗੋਂ ਜਥੇਬੰਦੀਆਂ ਵੱਲੋਂ ਸਖ਼ਤ ਇਤਰਾਜ਼ ਜ਼ਾਹਰ ਕਰਨ ਤੋਂ ਬਾਅਦ ਹੀ ਖੇਤੀਬਾੜੀ ਮੰਤਰੀ ਮੰਗ ਪੱਤਰ ਹਾਸਲ ਕਰਨ ਲਈ ਪਹੁੰਚਿਆ। ਉਹਨਾਂ ਐਲਾਨ ਕੀਤਾ ਕਿ ਜੇਕਰ ਆਪ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਢੁਕਵਾਂ ਹੱਲ ਨਾ ਕੀਤਾ ਗਿਆ ਤਾਂ ਇਸ ਪੰਜ ਰੋਜ਼ਾ ਮੋਰਚੇ ਨੂੰ ਅੱਗੇ ਵਧਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਅੱਜ ਦੀ ਸਟੇਜ ਤੋਂ ਮਤਾ ਪਾਸ ਕਰਕੇ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਦੇ ਸਾਬਕਾ ਮੈਂਬਰ ਬਲਵਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਪਹਿਲੀਆਂ ਸਰਕਾਰਾਂ ਵੇਲੇ ਝੋਨੇ ਹੇਠੋਂ ਰਕਬਾ ਘਟਾਉਣ ਲਈ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਕਦਮਾਂ ਨੂੰ ਕੇਂਦਰ ਸਰਕਾਰ ਵੱਲੋਂ ਰੋਕੇ ਜਾਣ ਸਬੰਧੀ ਜਾਰੀ ਕੀਤੇ ਪੱਤਰਾਂ ਸਬੰਧੀ ਦੱਸਿਆ ਗਿਆ ਹੈ। ਉਨਾਂ ਹਦਾਇਤਾਂ ਬਾਰੇ ਮੌਜੂਦਾ ਸਰਕਾਰ ਦੀ ਪੁਜੀਸ਼ਨ ਕੀ ਹੈ , ਸਰਕਾਰ ਤੋਂ ਇਹ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ ਬੀਤੇ ਦਿਨੀਂ ਐਨ ਆਈ ਏ ਦੁਆਰਾ ਕਿਸਾਨ ਆਗੂ ਸੁਖਵਿੰਦਰ ਕੌਰ ਸਮੇਤ ਵਕੀਲਾਂ ਤੇ ਹੋਰ ਬੁੱਧੀਜੀਵੀਆਂ ਦੇ ਘਰਾਂ ‘ਚ ਛਾਪੇ ਮਾਰਨ ਦੀ ਸਖ਼ਤ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਜੇਕਰ ਮੋਦੀ ਸਰਕਾਰ ਦੇ ਹੁਕਮਾਂ ਤੇ ਐਨ ਆਈ ਏ ਇਹਨਾਂ ਹੱਥਕੰਡਿਆਂ ਤੋਂ ਬਾਜ਼ ਨਾ ਆਈ ਤਾਂ ਉਸ ਦਾ ਡਟਵਾਂ ਵਿਰੋਧ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਤੀਸਰੇ ਮਤੇ ਰਾਹੀਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਜਮਹੂਰੀ ਢੰਗ ਨਾਲ ਵਿਰੋਧ ਕਰਨ ਦੀ ਬਦੌਲਤ ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘਵਾਲਾ ਸਮੇਤ ਹੋਰਨਾਂ ਆਗੂਆਂ ਦੇ ਵਰੰਟ ਜਾਰੀ ਕਰਨ ਦੀ ਨਿੰਦਾ ਕਰਦਿਆਂ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ। ਚੌਥੇ ਮਤੇ ਰਾਹੀਂ ਬੁੱਢੇ ਦਰਿਆ ‘ਚ ਦੂਸ਼ਿਤ ਪਾਣੀ ਰੋਕਣ ਲਈ ਸੰਘਰਸ਼ ਕਰਦੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਤੇ ਕੇਸ ਦਰਜ ਦੀ ਨਿੰਦਾ ਕਰਦਿਆਂ ਗ੍ਰਿਫ਼ਤਾਰ ਆਗੂਆਂ ਨੂੰ ਰਿਹਾਅ ਕਰਨ ਤੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ।ਇੱਕ ਹੋਰ ਮਤੇ ਰਾਹੀਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਜਾ ਰਹੇ ਬਿਜਲੀ ਕਾਮਿਆਂ ਉਤੇ ਪੰਜਾਬ ਸਰਕਾਰ ਵੱਲੋਂ ਐਸਮਾ ਲਾਉਣ ਦੇ ਕੀਤੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸਨੂੰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕ਼ਰਾਰ ਦਿੱਤਾ ਗਿਆ ਅਤੇ ਇਹ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ ਗਈ। ਅੱਜ ਦੇ ਇਕੱਠ ਨੂੰ ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖ਼ੁਰਦ, ਕਿਸਾਨ ਆਗੂ ਅਮਰੀਕ ਸਿੰਘ ਗੰਢੂਆਂ, ਮੋਹਣ ਸਿੰਘ ਬੱਲ, ਲਖਵਿੰਦਰ ਸਿੰਘ ਮੰਜਿਆਂ ਵਾਲੀ, ਬਸੰਤ ਸਿੰਘ ਕੋਠਾਗੁਰੂ, ਗੁਰਭੇਜ ਸਿੰਘ ਰੋਹੀਵਾਲਾ ਤੋਂ ਇਲਾਵਾ ਵੇਰਕਾ ਸਕੱਤਰ ਯੂਨੀਅਨ ਪੰਜਾਬ ਦੇ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
Punjab Bani 03 September,2024
ਮ੍ਰਿਤਕ ਕਰਮਚਾਰੀਆਂ ਦੇ ਆਸਰਿਤਾਂ ਨੇ ਪਾਵਰਕਾਮ ਦੇ ਮੁੱਖ ਦਫਤਰ ਦੇ ਗੇਟ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ
ਮ੍ਰਿਤਕ ਕਰਮਚਾਰੀਆਂ ਦੇ ਆਸਰਿਤਾਂ ਨੇ ਪਾਵਰਕਾਮ ਦੇ ਮੁੱਖ ਦਫਤਰ ਦੇ ਗੇਟ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਮਾਲ ਰੋਡ ਵਿਖੇ ਸਥਿਤ ਪਾਵਰਕਾਮ ਦੇ ਮ੍ਰਿਤਕ ਕਰਮਚਾਰੀਆਂ ਦੇ ਆਸਰਿਤਾਂ ਵੱਲੋਂ ਨੋਕਰੀ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਬੇਰੁਜਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਇਕੱਤਰ ਹੋਏ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਤੀਖੀ ਨਾਰੇਬਾਜੀ ਕਰਦਿਆ ਪਾਵਰਕਾਮ ਦਫਤਰ ਦੇ ਦੋਨੋ ਗੇਟ ਬੰਦ ਕਰ ਦਿੱਤੇ ਗਏ। ਮੁੱਖ ਦਫਤਰ ਦਾ ਮੇਨ ਗੇਟ ਸਵੇਰ ਵੇਲੇ ਹੀ ਬੰਦ ਕਰ ਦਿੱਤਾ ਗਿਆ ਅਤੇ ਦੁਪਹਿਰ ਤੱਕ ਦੂਜਾ ਗੇਟ ਵੀ ਬੰਦ ਕਰ ਦਿੱਤਾ ਗਿਆ, ਜਿਸ ਨਾਲ ਹੈਡ ਆਫਿਸ ’ਚ ਰੋਜਾਨਾਂ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਤੇ ਹੋਰਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਇਹ ਧਰਨਾਕਾਰੀ ਵਰਦੇ ਮੀਂਹ ’ਚ ਵੀ ਡਟੇ ਰਹੇ ਤੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਗੇਟ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕਰਦੇ ਰਹੇ। ਇਸ ਮੌਕੇ ਵੱਡੀ ਗਿਣਤੀ ’ਚ ਇਕੱਤਰ ਹੋਏ ਮ੍ਰਿਤਕਾਂ ਦੇ ਵਾਰਸਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਰੇਬਾਜੀ ਕਰਦਿਆਂ ਆਖਿਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲਾਰੇ ਲਗੇ ਕੇ ਡੰਗ ਟਪਾਈ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਦੇ ਸਰਪ੍ਰਸਤ ਚਰਨਜੀਤ ਸਿੰਘ ਅਤੇ ਸੂਬੇ ਪ੍ਰਧਾਨ ਹਰਪ੍ਰੀਤ ਕੌਰ ਪਟਿਆਲਾ ਨੇ ਦੱਸਿਆ ਕਿ ਇਹ ਬੇਰੁਜਗਾਰ ਸਾਲ 2010 ਤੋਂ ਪਹਿਲਾਂ ਦੇ ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਆਸਰਿਤ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਤਰਸ਼ ਦੇ ਅਧਾਰ ’ਤੇ ਨੋਕਰੀ ਦੀ ਮੰਗ ਕਰਦੇ ਆ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਆਗੂਆਂ ਨੇ ਕਿਹਾ ਕਿ ਉਹ 5 ਸੂਤਰੀ ਮੰਗਾਂ ਦੀ ਪੂਰਤੀ ਲਈ ਸੰਘਰਸ ਕਰ ਰਹੇ ਹਨ, ਜਿਨ੍ਹਾਂ ’ਚ ਮ੍ਰਿਤਕ ਕਰਮਚਾਰੀਆਂ ਦੀਆ ਵਿਧਵਾਵਾਂ ਨੂੰ ਦਿੱਤੀ ਹੋਈ ਸਪੈਸ਼ਲ ਪੈਨਸ਼ਨ ਦੀ ਛੋਟ ਦੇ ਕੇ ਸਿਰਫ ਸਲੇਸੀਅਮ ਦੀ ਰਕਮ ਤਿੰਨ ਲੱਖ ਰੁਪਏ ਨੂੰ 25-75 ਫਾਰਮੂਲੇ ਨਾਲ ਜਮਾਂ ਕਰਵਾਇਆ ਜਾਵੇ, ਕੇਸ ਪੁਰਾਣੇ ਹੋਣ ਕਾਰਨ ਉਨ੍ਹਾਂ ਨੂੰ ਉਮਰ ਹੱਦ ਸ਼ੀਮਾ ਖਤਮ ਕੀਤੀ ਜਾਵੇ, ਇੱਕ ਪਰਿਵਾਰ ਇੱਕ ਨੋਕਰੀ ਦੇ ਫਾਰਮੂਲੇ ਅਨੁਸਾਰ ਵਿਆਹਤਾ ਲੜਕੀ ਨੂੰ ਵੀ ਅਪਲਾਈ ਕਰਨ ਦਾ ਹੱਕ ਦਿੱਤਾ ਜਾਵੇ, ਆਨਲਾਈਨ ਪ੍ਰਕਿਰਿਆ ਦੁਬਾਰਾ ਖੋਲ੍ਹੀ ਜਾਵੇ, ਵਿਧਵਾਵਾਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਦੀ ਰਾਸ਼ੀ ਜਿਆਦਾ ਹੋਣ ਕਾਰਨ ਉਹ ਮੋੜਨ ਤੋਂ ਅਸਮਰਥ ਹਨ,ਨੂੰ ਮੁਆਫ ਕੀਤਾ ਜਾਵੇ ਆਦਿ ਮੰਗਾਂ ਸਬੰਧੀ ਕਈ ਵਾਰ ਧਰਨੇ ਪ੍ਰਦਰਸਨ ਕਰ ਚੁੱਕੇ ਹਨ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ। ਪ੍ਰਦਰਸ਼ਨਕਾਰੀ ਬੇਰੁਜਗਾਰਾਂ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾਵੇਗੀ ਤਾਂ ਉਨ੍ਹਾਂ ਸਮਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਪਾਵਰਕਾਮ ਮੈਨੇਜਮੈਂਟ ਵੱਲੋਂ ਰੋਸ਼ ਪ੍ਰਦਰਸ਼ਨ ਕਰ ਰਹੇ ਬੇਰੁਜਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੂੰ 5 ਸਤੰਬਰ ਨੂੰ ਮੁੱਖ ਦਫਤਰ ਵਿਖੇ ਮੈਨੇਜਮੈਂਟ ਨਾਲ ਬੈਠਕ ਹੋਣ ਸਬੰਧੀ ਲਿਖਤੀ ਪੱਤਰ ਸੋਂਪਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ ।
Punjab Bani 03 September,2024
ਪੰਜਾਬੀ ਯੂਨੀਵਰਸਿਟੀ ਵਿਖੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਗੇਟ ਬੰਦ ਕਰਕੇ ਦਿੱਤਾ ਰੋਸਮਈ ਧਰਨਾ
ਪੰਜਾਬੀ ਯੂਨੀਵਰਸਿਟੀ ਵਿਖੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਗੇਟ ਬੰਦ ਕਰਕੇ ਦਿੱਤਾ ਰੋਸਮਈ ਧਰਨਾ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਬੰਦ ਕਰਕੇ ਅੱਜ ਰੋਸ ਧਰਨਾ ਦਿੱਤਾ ਗਿਆ, ਜਿਸ ਕਾਰਨ ਸਵੇਰੇ ਤੋਂ ਬੰਦ ਕੀਤੇ ਗਏ ਗੇਟ ਦੁਪਹਿਰ ਤੱਕ ਵੀ ਨਾ ਖੁੱਲ੍ਹੇ ਜਿਸ ਕਰਕੇ ਵੱਡੀ ਗਿਣਤੀ ਸਟਾਫ ਨੁੰ ਘਰਾਂ ਨੂੰ ਪਰਤਣਾ ਪਿਆ।ਜਿ਼ਕਰਯੋਗ ਹੈ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਂਸਟੀਚਿਉਟ ਕਾਲਜ ਵਿੱਚ ਕੰਮ ਕਰਦੇ ਅਧਿਆਪਕਾਂ ਨੇ ਮੰਗਲਵਾਰ ਨੂੰ ਯੂਨੀਵਰਸਿਟੀ ਦੇ ਤਿੰਨੋਂ ਮੁੱਖ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਧਰਨਾ ਸਵੇਰੇ 9 ਵਜੇ ਸ਼ੁਰੂ ਕੀਤਾ ਗਿਆ, ਜਿਸ ਸਮੇਂ ਕੁਝ ਅਧਿਆਪਕਾਂ ਨੂੰ ਅੰਦਰ ਜਾਣ ਦਿੱਤਾ ਗਿਆ ਪਰ ਬਾਅਦ `ਚ ਸਟਾਫ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਯੂਨੀਵਰਸਿਟੀ ਦੇ ਕਰਮਚਾਰੀ ਬਾਹਰ ਸੜਕਾਂ `ਤੇ ਖੜ੍ਹੇ ਹੋ ਕੇ ਧਰਨਾ ਖਤਮ ਹੋਣ ਦਾ ਇੰਤਜ਼ਾਰ ਕਰਦੇ ਰਹੇ। ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ ਅਤੇ ਜਦੋਂ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੀ ਇੰਟਰਵਿਊ ਲੈਣ ਦਾ ਫੈਸਲਾ ਰੱਦ ਨਹੀਂ ਕਰਦਾ ਉਦੋਂ ਤੱਕ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਰੱਖੇ ਜਾਣਗੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਦੁਬਾਰਾ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪ੍ਰੋਫੈਸਰ ਨਵੀਂ ਇੰਟਰਵਿਊ ਦੇ ਖਿਲਾਫ ਆਪਣੀਆਂ ਸੇਵਾਵਾਂ ਨੂੰ ਪਹਿਲਾਂ ਦੀ ਤਰਾਂ ਜਾਰੀ ਰੱਖਣ ਦੀ ਮੰਗ ਕਰ ਰਹੇ ਹਨ ਤੇ ਪਿਛਲੇ 40 ਦਿਨ ਤੋਂ ਕੈਂਪਸ ਵਿਚ ਧਰਨਾ ਦੇ ਰਹੇ ਹਨ। ਇਹਨਾ ਵਿੱਚੋ 5 ਮਹਿਲਾ ਪ੍ਰੋਫੈਸਰ ਵੀ ਸੀ ਦਫਤਰ ਦੀ ਛੱਤ ਤੇ ਵੀ ਚੜੇ ਸਨ, ਜਿਨਾਂ ਨੂੰ ਮੰਤਰੀ ਬਲਬੀਰ ਸਿੰਘ ਨੇ ਭਰੋਸਾ ਦੇ ਕੇ ਹੇਠਾਂ ਉਤਾਰਿਆ ਸੀ। ਕਈ ਦਿਨ ਬੀਤਣ ਤੇ ਵੀ ਮੰਗ ਪੂਰੀ ਨਾ ਹੋਣ ਤੇ ਮੰਗਲਵਾਰ ਗੈਸਟ ਫੈਕਲਟੀ ਵਲੋਂ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਕੀਤੇ ਗਏ ਹਨ।
Punjab Bani 03 September,2024
ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਵਿਰੋਧ ‘ਚ ਸਿੱਖਾਂ ਨੇ ਕੱਢਿਆ ਰੋਸ ਮਾਰਚ
ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਵਿਰੋਧ ‘ਚ ਸਿੱਖਾਂ ਨੇ ਕੱਢਿਆ ਰੋਸ ਮਾਰਚ ਅੰਬਾਲਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਸਿੱਖ ਦਲ ਵੱਲੋਂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵਿਰੁੱਧ ਰੋਸ ਮਾਰਚ ਕੱਢਦਿਆਂ ਡੀ. ਸੀ ਦਫ਼ਤਰ ਪਹੁੰਚ ਕੇ ਸਿੱਖਾਂ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਅੰਬਾਲਾ ਵਿੱਚ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋਵੇਗਾ, ਜਿਸ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੋਣ ਦਾ ਖਦਸ਼ਾ ਹੈ। ਹਰਿਆਣਾ ਸਿੱਖ ਏਕਤਾ ਦਲ ਨੇ ਮੰਗ ਕੀਤੀ ਕਿ ਸੰਸਦ ਮੈਂਬਰ ਨੂੰ ਸੂਚਿਤ ਕੀਤਾ ਜਾਵੇ ਕਿ ਉਹ ਆਪਣੇ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖੇ ਅਤੇ ਕਿਸੇ ਵੀ ਧਰਮ ਜਾਂ ਅੰਦੋਲਨ ਬਾਰੇ ਅਜਿਹੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੇ, ਜਿਸ ਨਾਲ ਸਮਾਜਿਕ ਮਾਹੌਲ ਵਿਚ ਤਣਾਅ ਪੈਦਾ ਹੋਵੇ।
Punjab Bani 03 September,2024
ਚੰਡੀਗੜ੍ਹ ਦੀਆਂ ਸੜਕਾਂ `ਤੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੇ ਨਵੀਂ ਖੇਤੀ ਨੀਤੀ ਬਨਾਉਣ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਚੰਡੀਗੜ੍ਹ ਦੀਆਂ ਸੜਕਾਂ `ਤੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੇ ਨਵੀਂ ਖੇਤੀ ਨੀਤੀ ਬਨਾਉਣ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਦੀ ਅਗਵਾਈ ਹੇਠ ਅੱਜ ਔਰਤਾਂ, ਮਜ਼ਦੂਰਾਂ ਤੇ ਕਿਸਾਨਾਂ ਦਾ ਵਿਸ਼ਾਲ ਮਾਰਚ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਬਨਾਉਣ ਤੇ ਹੋਰ ਮੰਗਾਂ ਨੂੰ ਲੈ ਕੇ 34 ਸੈਕਟਰ ਤੋਂ ਲੈ ਕੇ ਮਟਕਾ ਚੌਂਕ ਤੱਕ ਚੰਡੀਗੜ੍ਹ ਦੀਆਂ ਸੜਕਾਂ ਤੇ ਹੜ੍ਹ ਬਣ ਕੇ ਵਗ ਤੁਰਿਆ। ਇਸ ਮੌਕੇ ਮਾਰਚ `ਚ ਸ਼ਾਮਲ ਔਰਤਾਂ ਵੱਲੋਂ ਖੇਤੀ ਸੰਕਟ ਦੀ ਭੇਟ ਚੜ੍ਹ ਕੇ ਖੁਦਕਸ਼ੀਆਂ ਕਰ ਚੁੱਕੇ ਤੇ ਨਸ਼ਿਆਂ ਕਾਰਨ ਜਾਨਾਂ ਗੁਆ ਚੁੱਕੇ ਆਪਣੇ ਪਰਿਵਾਰਿਕ ਜੀਆਂ ਦੀਆਂ ਤਸਵੀਰਾਂ ਹੱਥਾਂ `ਚ ਫੜੀਆਂ ਹੋਈਆਂ ਸਨ। ਇਸ ਮਾਰਚ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਜਥੇਬੰਦੀਆਂ ਦਰਮਿਆਨ ਕੱਲ੍ਹ ਤੋਂ ਰੇੜਕਾ ਬਣਿਆ ਹੋਇਆ ਸੀ। ਪ੍ਰਸ਼ਾਸਨ ਮਾਰਚ ਕਰਨ ਨੂੰ ਕਿਸੇ ਕੀਮਤ ਤੇ ਪ੍ਰਵਾਨਗੀ ਦੇਣ ਲਈ ਤਿਆਰ ਨਹੀਂ ਸੀ ਦੂਜੇ ਪਾਸੇ ਜਥੇਬੰਦੀਆਂ ਦੇ ਨੁਮਾਇੰਦੇ ਮਾਰਚ ਕਰਨ ਦੇ ਆਪਣੇ ਜਮਹੂਰੀ ਹੱਕ ਨੂੰ ਪੁਗਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਸਨ। ਅੱਜ ਸਵੇਰੇ ਮੁੜ ਚੰਡੀਗੜ੍ਹ ਤੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਕਿਸਾਨ ਆਗੂਆਂ ਝੰਡਾ ਸਿੰਘ ਤੇ ਰੂਪ ਸਿੰਘ ਛੰਨਾ ਤੇ ਅਧਾਰਿਤ ਵਫ਼ਦ ਨਾਲ਼ ਲੰਮੀ ਮੀਟਿੰਗ ਕੀਤੀ ਗਈ। ਆਖਰ ਦੋਹਾਂ ਧਿਰਾਂ ਦਰਮਿਆਨ ਇੱਕ ਹਜ਼ਾਰ ਲੋਕਾਂ ਵੱਲੋਂ ਮਟਕਾ ਚੌਂਕ ਤੱਕ ਮਾਰਚ ਕਰਨ `ਤੇ ਸਹਿਮਤੀ ਬਣ ਗਈ। ਮਟਕਾ ਚੌਂਕ ਤੇ ਪਹੁੰਚ ਕੇ ਕਿਸਾਨਾਂ ਮਜ਼ਦੂਰਾਂ ਦੀ ਕਾਫੀ ਜੱਦੋਜਹਿਦ ਤੋਂ ਬਾਅਦ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਹੁੰਚ ਕੇ ਦੋਹਾਂ ਜਥੇਬੰਦੀਆਂ ਦਾ ਖੇਤੀ ਨੀਤੀ ਸਬੰਧੀ ਮੰਗ ਪੱਤਰ ਸਰਕਾਰ ਅਤੇ ਵਿਰੋਧੀ ਧਿਰ ਲਈ ਹਾਸਿਲ ਕੀਤਾ ਗਿਆ। ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਹਰਮੇਸ਼ ਮਾਲੜੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਖੇਤੀ ਖੇਤਰ `ਚ ਲੱਗੇ ਕਿਸਾਨ ਤੇ ਖੇਤ ਮਜ਼ਦੂਰ ਜ਼ਮੀਨਾਂ ਦੀ ਤੋਟ, ਬੇਰੁਜ਼ਗਾਰੀ ਅਤੇ ਸਿਰ ਚੜ੍ਹੇ ਭਾਰੀ ਕਰਜ਼ਿਆਂ ਕਾਰਨ ਲੱਖਾਂ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਧਰਤੀ ਹੇਠਲਾ ਪਾਣੀ ਬੇਹੱਦ ਡੂੰਘਾ ਹੋ ਚੁੱਕਿਆ ਹੈ, ਸਮੁੱਚੇ ਜਲ ਸੋਮੇ ਗੰਧਲਾ ਹੋ ਚੁੱਕੇ ਹਨ ਅਤੇ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਚੋਣਾਂ ਸਮੇਂ ਨਵੀਂ ਖੇਤੀ ਨੀਤੀ ਬਨਾਉਣ ਦੇ ਵਾਅਦੇ ਤੋਂ ਭੱਜ ਗਈ ਹੈ। ਉਹਨਾਂ ਆਖਿਆ ਕਿ ਖੇਤੀ ਸੰਕਟ ਦੇ ਹੱਲ ਲਈ ਖੇਤੀ ਖੇਤਰ ਤੋਂ ਕਾਰਪੋਰੇਟ ਘਰਾਣਿਆਂ, ਸਾਮਰਾਜੀਆਂ, ਜਗੀਰਦਾਰਾਂ ਤੇ ਸੂਦਖੋਰਾਂ ਦੀ ਜਕੜ ਤੋੜੀ ਜਾਵੇ। ਉਹਨਾਂ ਆਖਿਆ ਕਿ ਪੰਜਾਬ ਅੰਦਰ ਬਣਾਈ ਜਾਣ ਵਾਲੀ ਖੇਤੀ ਨੀਤੀ ਦਾ ਮੂਲ ਮੰਤਵ ਖੇਤੀ ਖੇਤਰ ਦਾ ਵਿਕਾਸ, ਖੇਤੀ ਖੇਤਰ `ਚ ਲੱਗੇ ਦਹਿ ਕ੍ਰੋੜਾਂ ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਦੀ ਖੁਸ਼ਹਾਲੀ ਤੇ ਵਿਕਾਸ ਅਤੇ ਸਮੁੱਚੇ ਸੂਬੇ ਦੀ ਆਰਥਿਕਤਾ ਦਾ ਵਿਕਾਸ ਹੋਣਾ ਚਾਹੀਦਾ ਹੈ। ਖੇਤੀ ਖੇਤਰ ਦੀ ਬਿਹਤਰੀ ਤੇ ਵਿਕਾਸ ਲਈ ਬਣਨ ਵਾਲੀ ਕੋਈ ਵੀ ਨੀਤੀ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਸਰੋਕਾਰਾਂ ਨੂੰ ਸੰਬੋਧਿਤ ਹੋਏ ਬਿਨਾਂ ਸਾਰਥਿਕ ਨਹੀਂ ਹੋ ਸਕਦੀ। ਪੰਜਾਬ ਦੀ ਖੇਤੀ ਨੀਤੀ ’ਚ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਰੋਕਾਰਾਂ ਨੂੰ ਕੇਂਦਰੀ ਸਥਾਨ ਦਿੰਦਿਆਂ ਮੁਲਕ ਦੀ ਆਨਾਜ `ਚ ਸਵੈ ਨਿਰਭਰਤਾ, ਪੈਦਾਵਾਰ ਦਾ ਵਿਕਾਸ, ਰੁਜ਼ਗਾਰ ਦਾ ਵਧਾਰਾ, ਮਿੱਟੀ ਤੇ ਪਾਣੀ ਸੋਮਿਆਂ ਦੀ ਸੰਭਾਲ, ਵਾਤਾਵਰਨ ਸਰੁੱਖਿਆ, ਰਸਾਇਣਾਂ ਮੁਕਤ ਫਸਲੀ ਪੈਦਾਵਾਰ ਤੱਕ ਦੇ ਸਰੋਕਾਰਾਂ ਨੂੰ ਸੰਬੰਧਿਤ ਹੋਣਾ ਚਾਹੀਦਾ ਹੈ। ਅਜਿਹਾ ਕਰਨ ਲਈ ਖੇਤੀ ਖੇਤਰ `ਚ ਜਗੀਰਦਾਰਾਂ , ਵੱਡੇ ਸਰਮਾਏਦਾਰਾਂ, ਸ਼ਾਹੂਕਾਰਾਂ ਤੇ ਸਾਮਰਾਜੀ ਕੰਪਨੀਆਂ ਦੀ ਪੁੱਗਤ ਖਤਮ ਕਰਨ ਦੀ ਜ਼ਰੂਰਤ ਹੈ ਤੇ ਖੇਤੀ `ਚ ਲੱਗੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਪੁੱਗਤ ਬਣਾਉਣ ਦੀ ਜ਼ਰੂਰਤ ਹੈ। ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਪੁੱਗਤ ਬਣਾਉਣ ਦਾ ਅਰਥ ਹੈ ਜ਼ਮੀਨਾਂ ਦੀ ਮਾਲਕੀ, ਸਰਕਾਰੀ ਬੱਜਟਾਂ ਤੇ ਗਰਾਟਾਂ ਰਾਹੀਂ ਖੇਤੀ `ਚ ਵੱਡਾ ਨਿਵੇਸ਼, ਸਸਤੇ ਬੈਂਕ ਕਰਜ਼ੇ , ਲਾਗਤ ਵਸਤਾਂ ਦੇ ਕੰਟਰੋਲ ਰੇਟ ਆਦਿ ਰਾਹੀਂ ਖੇਤੀ ਦੀ ਉਪਜ ਦੇ ਲਾਭ ਖੇਤੀ ਕਿਰਤੀਆਂ ਨੂੰ ਮਿਲਣ ਤੇ ਉਹ ਖੇਤੀ ਦੇ ਵਿਕਾਸ ਲਈ ਹੋਰ ਜੀਅ ਜਾਨ ਨਾਲ ਕੰਮ ਕਰਨ। ਮਾਰਚ ਤੋਂ ਪਹਿਲਾਂ 34 ਸੈਕਟਰ `ਚ ਲੱਗੇ ਵਿਸ਼ਾਲ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਕਾਲਾਝਾੜ, ਹਰਮੇਸ਼ ਮਾਲੜੀ, ਗੁਰਪਾਲ ਸਿੰਘ ਨੰਗਲ, ਮਨਦੀਪ ਕੌਰ ਬਾਰਨ, ਜਸਵਿੰਦਰ ਸਿੰਘ ਬਰਾਸ, ਰਾਮ ਸਿੰਘ ਭੈਣੀਬਾਘਾ, ਅਮਰਜੀਤ ਸਿੰਘ ਸੈਦੋਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਚੰਡੀਗੜ੍ਹ ਮਟਕਾ ਚੌਂਕ ਤੇ ਪਹੰਚੇ ਇਕੱਠ ਚ ਵਿਸ਼ੇਸ਼ ਤੌਰ `ਤੇ ਪਹੁੰਚੇ ਉੱਘੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਸੰਬੋਧਨ ਕੀਤਾ। ਉਹਨਾਂ ਆਖਿਆ ਕਿ ਖੇਤੀ ਸੰਕਟ ਦੇ ਹੱਲ ਲਈ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਬਨਾਉਣਾ ਬੇਹੱਦ ਜ਼ਰੂਰੀ ਹੈ। ਉਹਨਾਂ ਆਪਣੇ ਵੱਲੋਂ ਇਸ ਖੇਤੀ ਨੀਤੀ ਮੋਰਚੇ ਨੂੰ ਸਮਰਥਨ ਦਾ ਐਲਾਨ ਕੀਤਾ।
Punjab Bani 02 September,2024
ਮੈਂ ਕਿਸਾਨਾਂ ਦਾ ਬਣਾਂਗਾ ਵਕੀਲ, ਸੀਐੱਮ ਤੱਕ ਪਹੁੰਚਾਊਗਾ ਕਿਸਾਨਾਂ ਦਾ ਪੂਰਾ ਪੱਖ : ਮੰਤਰੀ ਖੁੱਡੀਆਂ ਨੇ ਕੀਤਾ ਐਲਾਨ
ਮੈਂ ਕਿਸਾਨਾਂ ਦਾ ਬਣਾਂਗਾ ਵਕੀਲ, ਸੀਐੱਮ ਤੱਕ ਪਹੁੰਚਾਊਗਾ ਕਿਸਾਨਾਂ ਦਾ ਪੂਰਾ ਪੱਖ : ਮੰਤਰੀ ਖੁੱਡੀਆਂ ਨੇ ਕੀਤਾ ਐਲਾਨ ਚੰਡੀਗੜ੍ਹ : ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਕੋਲੋਂ ਮੰਗ ਪੱਤਰ ਲੈਂਦਿਆਂ ਇਹ ਐਲਾਨ ਕੀਤਾ ਕਿ, ਮੈਂ ਕਿਸਾਨਾਂ ਦਾ ਵਕੀਲ ਬਣ ਕੇ ਸਰਕਾਰ ਤੱਕ ਗੱਲ ਪਹੁੰਚਾਊਗਾ। ਮੰਗ ਪੱਤਰ ਲੈਣ ਮਗਰੋਂ ਮੰਤਰੀ ਖੁੱਡੀਆਂ ਨੇ ਕਿਹਾ ਕਿ, ਕਿਸਾਨਾਂ-ਮਜ਼ਦੂਰਾਂ ਦਾ ਉਨ੍ਹਾਂ ਨੂੰ ਮੰਗ ਪੱਤਰ ਮਿਲਿਆ ਹੈ, ਜੋ ਉਹ ਪੰਜਾਬ ਦੇ ਸੀਐੱਮ ਭਗਵੰਤ ਮਾਨ ਤੱਕ ਪਹੁੰਚਾਉਣਗੇ ਅਤੇ ਇਨ੍ਹਾਂ ਮੰਗਾਂ ਤੇ ਨਜ਼ਰਸਾਨੀ ਕਰਕੇ, ਇਨ੍ਹਾਂ ਦਾ ਵਾਰੋਂ ਵਾਰੀ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ, ਕਿਸਾਨ ਸਾਡੇ ਪੰਜਾਬ ਦੇ ਹਨ, ਸਾਡੇ ਭਰਾ ਹਨ ਅਤੇ ਖੇਤੀ ਖਾਤਰ ਲੜ ਰਹੇ ਹਨ, ਸਾਡੀ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਾਂਗੇ। ਖੁੱਡੀਆਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ, ਉਹ ਕਿਸਾਨਾਂ ਦਾ ਵਕੀਲ ਬਣ ਕੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਗੇ।
Punjab Bani 02 September,2024
ਯੂ. ਟੀ. ਪੁਲਸ ਕਿਸਾਨਾਂ ਨੂੰ ਬੈਰੀਕੇਡਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਰੋਕਣ ਲਈ ਤਿਆਰ ਬਰ ਤਿਆਰ
ਯੂ. ਟੀ. ਪੁਲਸ ਕਿਸਾਨਾਂ ਨੂੰ ਬੈਰੀਕੇਡਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਰੋਕਣ ਲਈ ਤਿਆਰ ਬਰ ਤਿਆਰ ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਕਿਸਾਨ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨਗੇ। ਮਟਕਾ ਚੌਕ `ਤੇ ਪਹੁੰਚਣ `ਤੇ, ਯੂਟੀ ਪੁਲਸ ਉਨ੍ਹਾਂ ਨੂੰ ਟਰੱਕਾਂ, ਟਿਪਰਾਂ, ਬੈਰੀਕੇਡਾਂ, ਅੱਥਰੂ ਗੈਸ ਦੇ ਗੋਲੇ ਅਤੇ ਲੋੜ ਪੈਣ `ਤੇ ਪਾਣੀ ਦੀਆਂ ਤੋਪਾਂ ਨਾਲ ਰੋਕਣ ਲਈ ਤਿਆਰ ਹਨ।
Punjab Bani 02 September,2024
ਐਨ. ਆਈ. ਏ. ਦੀਆਂ ਛਾਪੇਮਾਰੀਆਂ ਵਿਰੁੱਧ ਚੰਡੀਗੜ੍ਹ ਵਿੱਚ ਰੋਸ ਵਿਖਾਵਾ
ਐਨ. ਆਈ. ਏ. ਦੀਆਂ ਛਾਪੇਮਾਰੀਆਂ ਵਿਰੁੱਧ ਚੰਡੀਗੜ੍ਹ ਵਿੱਚ ਰੋਸ ਵਿਖਾਵਾ ਚੰਡੀਗੜ੍ਹ : ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਚੰਡੀਗੜ੍ਹ-ਮੋਹਾਲੀ ਇਕਾਈ ਨੇ ਸੈਕਟਰ 17 ਵਿੱਚ ਰੋਸ ਮੁਜਾਹਰਾ ਕਰਕੇ ਐਨ ਆਈ ਏ ਵੱਲੋਂ ਬੀਤੇ ਦਿਨ ਪੰਜਾਬ, ਹਰਿਆਣਾ, ਯੂਪੀ ਅਤੇ ਦਿੱਲੀ ਵਿੱਚ ਜਮਹੂਰੀ ਕਾਰਕੁਨਾਂ, ਵਕੀਲਾਂ ਅਤੇ ਕਿਸਾਨ ਕਾਰਕੁਨਾਂ ਦੇ ਠਿਕਾਣਿਆਂ ਉੱਪਰ ਕੀਤੀ ਛਾਪੇਮਾਰੀ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ, ਜਿਸ ਵਿਚ ਸ਼ਹਿਰ ਦੀਆਂ ਵਿਦਿਆਰਥੀ, ਨੌਜਵਾਨ, ਕਿਸਾਨ, ਜਮਹੂਰੀ ਜਥੇਬੰਦੀਆਂ ਦੇ ਆਗੂਆਂ ਸਮੇਤ ਆਮ ਨਾਗਰਿਕਾਂ, ਮੁਲਾਜ਼ਮਾਂ ਅਤੇ ਬੁੱਧੀਜੀਵੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਭਾ ਦੇ ਆਗੂਆਂ ਨੇ ਆਖਿਆ ਕਿ ਐਨ.ਆਈ.ਏ ਕੇਂਦਰ ਸਰਕਾਰ ਦੇ ਇਸ਼ਾਰਿਆਂ `ਤੇ ਕੰਮ ਕਰਨ ਵਾਲੀ ਇੱਕ ਕੱਠਪੁਤਲੀ ਏਜੰਸੀ ਹੈ। ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਦੇ ਸਮੇਂ ਤੋਂ ਲੈਕੇ ਭਾਜਪਾ ਸਰਕਾਰ ਤੱਕ ਐਨ.ਆਈ.ਏ ਨੂੰ ਲਗਾਤਾਰ ਅੰਨ੍ਹੀਆਂ ਤਾਕਤਾਂ ਦੇਕੇ ਬੇਲਗਾਮ ਬਣਾਇਆ ਗਿਆ ਹੈ। ਇਸ ਕੋਲ ਕਿਸੇ ਸੂਬਾ ਸਰਕਾਰ ਜਾਂ ਪੁਲਸ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਭਰ ਵਿੱਚ ਕਾਰਵਾਈਆਂ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਇਸਦੀ ਵਰਤੋਂ ਵੀ ਲਗਾਤਾਰ ਯੂਏਪੀਏ ਵਰਗੇ ਝੂਠੇ ਪਰਚੇ ਪਾਕੇ ਬਿਨਾਂ ਕਿਸੇ ਅਪੀਲ, ਦਲੀਲ ਤੇ ਵਕੀਲ ਤੋਂ ਸਾਲਾਂ ਬੱਧੀ ਲੋਕ ਪੱਖੀ ਬੁੱਧੀਜੀਵੀਆਂ ਅਤੇ ਸਮਾਜਕ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਲਈ ਵਰਤਿਆ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਮੋਹਾਲੀ ਵਿਖੇ ਐਡਵੋਕੇਟ ਮਨਦੀਪ, ਐਡਵੋਕੇਟ ਅਜੇ ਕੁਮਾਰ ਅਤੇ ਰਾਮਪੁਰਾ ਵਿਖੇ ਬੀਕੇਯੂ (ਕ੍ਰਾਂਤੀਕਾਰੀ) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਉੱਪਰ ਛਾਪੇਮਾਰੀ ਵੀ ਇਸੇ ਤਰਾਂ ਯੂਪੀ ਵਿੱਚ ਇੱਕ ਸਾਲ ਪੁਰਾਣੀ ਅਤੇ ਸਾਜਿਸ਼ੀ ਐਫ.ਆਈ.ਆਰ ਵਿੱਚ ਇਹਨਾਂ ਕਾਰਕੁਨਾਂ ਨੂੰ ਅੱਤਵਾਦੀ ਕਾਰਵਾਈਆਂ ਵਿੱਚ ਨਾਮਜ਼ਦ ਕਰਨ ਲਈ ਕੀਤਾ ਗਿਆ ਹੈ। ਐਡਵੋਕੇਟ ਅਜੇ ਕੁਮਾਰ ਨੂੰ ਗ੍ਰਿਫਤਾਰ ਕਰਕੇ ਯੂਪੀ ਲਜਾਇਆ ਗਿਆ ਹੈ।
Punjab Bani 02 September,2024
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਲਗਾਇਆ ਚੰਡੀਗੜ੍ਹ ਵਿਖੇ ਮੋਰਚਾ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਲਗਾਇਆ ਚੰਡੀਗੜ੍ਹ ਵਿਖੇ ਮੋਰਚਾ ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਤੋਂ ਚੰਡੀਗੜ੍ਹ ਵਿੱਚ ਮੋਰਚਾ ਲਾਇਆ ਗਿਆ ਹੈ। ਉਹ ਕਿਸਾਨ ਨੀਤੀ, ਕਿਸਾਨਾਂ ਦਾ ਕਰਜ਼ਾ ਮੁਆਫ਼ੀ ਸਮੇਤ 8 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।ਇਹ ਪ੍ਰਦਰਸ਼ਨ 5 ਸਤੰਬਰ ਤੱਕ ਜਾਰੀ ਰਹੇਗਾ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਵੱਡਾ ਪ੍ਰਦਰਸ਼ਨ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸੈਕਟਰ 34 ਦੁਸਹਿਰਾ ਗਰਾਊਂਡ ਵਿੱਚ ਧਰਨਾ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਪਿੱਛੇ ਹਟਣ ਵਾਲੇ ਨਹੀਂ ਹਨ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੱਲੋਂ 2 ਸਤੰਬਰ ਨੂੰ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਗਿਆ ਹੈ।ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਸਤੰਬਰ ਨੂੰ ਸ਼ੁਰੂ ਹੋਵੇਗਾ। ਅਜਿਹੇ ਵਿੱਚ ਯੂਨੀਅਨ ਵੱਲੋਂ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਤੋਂ ਬਾਅਦ ਸੈਸ਼ਨ ਦੌਰਾਨ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ। ਸੈਸ਼ਨ 4 ਸਤੰਬਰ ਨੂੰ ਸਮਾਪਤ ਹੋਵੇਗਾ। ਇਸ ਤੋਂ ਬਾਅਦ 5 ਸਤੰਬਰ ਨੂੰ ਯੂਨੀਅਨ ਦੀ ਮੀਟਿੰਗ ਕੀਤੀ ਜਾਵੇਗੀ। ਇਸ ਵਿੱਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਪ੍ਰਦਰਸ਼ਨ ਵਿੱਚ ਕਿਸਾਨ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਲਗਾਤਾਰ ਖੇਤੀ ਨੀਤੀ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ। ਪਿਛਲੇ ਸਾਲ ਅਕਤੂਬਰ ਵਿੱਚ ਖੇਤੀ ਨੀਤੀ ਬਣਾਉਣ ਲਈ ਬਣਾਈ ਕਮੇਟੀ ਵੱਲੋਂ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪੀ ਗਈ ਸੀ। ਪਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਇਹ ਸਰਕਾਰਾਂ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਅਤਾਂ ਅਤੇ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਹੱਕ ਵਿੱਚ ਭੁਗਤਣ ਵਾਲੀਆਂ ਨੀਤੀਆਂ ਦਾ ਨਤੀਜਾ ਹੈ।ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਮਹਾਂਪੰਚਾਇਤ 2 ਸਤੰਬਰ ਦਿਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਸੱਦੀ ਗਈ ਹੈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੈਕਟਰ-34 ਵਿੱਚ ਵੀ ਥਾਂ ਮਿਲੇਗੀ। ਲੰਬੇ ਸਮੇਂ ਬਾਅਦ ਚੰਡੀਗੜ੍ਹ `ਚ ਮਨਜ਼ੂਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਣ ਵਾਲੀ ਮਹਾਂ ਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ। ਲੰਮੇ ਸਮੇਂ ਬਾਅਦ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮਨਜ਼ੂਰੀ ਦਿੱਤੀ ਹੈ। ਅਜਿਹੇ ਵਿੱਚ ਸਾਰੇ ਕਿਸਾਨਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ।
Punjab Bani 01 September,2024
ਸ਼ਿਵਾ ਜੀ ਦਾ ਬੁੱਤ ਡਿੱਗਣ ਦੇ ਰੋਸ ਵਜੋਂ ਐੱਮਵੀਏ ਕੀਤਾ ਰੋਸ ਮਾਰਚ
ਸ਼ਿਵਾ ਜੀ ਦਾ ਬੁੱਤ ਡਿੱਗਣ ਦੇ ਰੋਸ ਵਜੋਂ ਐੱਮਵੀਏ ਕੀਤਾ ਰੋਸ ਮਾਰਚ ਮੁੰਬਈ : ਮਹਾਰਾਸ਼ਟਰ ਦੇ ਸਿੰਧੂਦੁਰਗ ਜਿਲ੍ਹੇ ਵਿਚ ਸਥਿਤ ਛਤਰਪਤੀ ਸ਼ਿਵਾ ਜੀ ਮਹਾਰਾਜ ਦਾ ਬੁੱਤ ਡਿੱਗ ਪੈਣ ਖ਼ਿਲਾਫ਼ ਸੂਬੇ ਦੀ ਵਿਰੋਧੀ ਧਿਰ ਮਹਾ ਵਿਕਾਸ ਅਘਾੜੀ (ਐੱਮਵੀਏ) ਦੇ ਆਗੂਆਂ ਨੇ ਐਤਵਾਰ ਨੂੰ ਦੱਖਣੀ ਮੁੰਬਈ ਵਿਚ ਮਸ਼ਹੂਰ ਹੁਤਾਤਮਾ ਚੌਕ ਤੋਂ ਗੇਟਵੇਅ ਆਫ਼ ਇੰਡੀਆ ਤੱਕ ਰੋਸ ਮਾਰਚ ਕੱਢਿਆ। ਸਤਾਰ੍ਹਵੀਂ ਸਦੀ ਦੇ ਜੰਗਜੂ ਯੋਧੇ ਸ਼ਿਵਾ ਜੀ ਮਹਾਰਾਜ ਦੇ ਰਾਜਕੋਟ ਕਿਲ੍ਹੇ ਵਿਚ ਲਾਏ ਗਏ ਇਸ ਬੁੱਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਾਲ 4 ਦਸੰਬਰ ਨੂੰ ਨੇਵੀ ਡੇਅ ਦੇ ਮੌਕੇ ਉਦਘਾਟਨ ਕੀਤਾ ਸੀ, ਜਿਹੜਾ ਪਿਛਲੇ ਦਿਨੀਂ ਡਿੱਗ ਪਿਆ। ਇਸ ਖ਼ਿਲਾਫ਼ ਮਹਾਰਾਸ਼ਟਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊੁਧਵ ਠਾਕਰੇ, ਕਾਂਗਰਸ ਦੇ ਸੂਬਾਈ ਪ੍ਰਧਾਨ ਨਾਨਾ ਪਟੋਲੇ ਅਤੇ ਪਾਰਟੀ ਦੀ ਮੁੰਬਈ ਇਕਾਈ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਹੁਤਾਤਮਾ ਚੌਕ ਵਿਖੇ ‘ਸੰਯੁਕਤ ਮਹਾਰਾਸ਼ਟਰ’ ਅੰਦੋਲਨ ਦੇ ਸ਼ਹੀਦਾਂ ਦੀ ਯਾਦਗਾਰ ਉਤੇ ਫੁੱਲ ਮਾਲਾਵਾਂ ਚੜ੍ਹਾ ਕੇ ਰੋਸ ਮਾਰਚ ਦੀ ਸ਼ੁਰੂਆਤ ਕੀਤੀ।
Punjab Bani 01 September,2024
ਕਿਸਾਨੀ ਧਰਨੇ ਨੂੰ 200 ਦਿਨ ਪੂਰੇ ਹੋਣ ਤੇ ਸ਼ੰਭੂ ਮੋਰਚੇ ਤੇ ਹਜ਼ਾਰਾਂ ਦੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਦਿਖਾਈ ਇਕਮੁੱਠਤਾ
ਕਿਸਾਨੀ ਧਰਨੇ ਨੂੰ 200 ਦਿਨ ਪੂਰੇ ਹੋਣ ਤੇ ਸ਼ੰਭੂ ਮੋਰਚੇ ਤੇ ਹਜ਼ਾਰਾਂ ਦੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਦਿਖਾਈ ਇਕਮੁੱਠਤਾ ਸ਼ੰਭੂ ਮੋਰਚੇ ਵਿਚ ਪਹੁੰਚ ਕੇ ਬੀਬੀਆਂ ਨੇ ਵੀ ਬਰਾਬਰ ਹਿੱਸਾ ਪਾਇਆ ਘਨੌਰ, 31 ਅਗਸਤ (ਅਲੀ) ਅੱਜ ਸ਼ੰਭੂ ਮੋਰਚੇ ਵਿਚ ਹਜ਼ਾਰਾਂ ਦੀ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਔਰਤਾਂ ਨੇ ਪਹੁੰਚ ਕੇ ਕਿਸਾਨਾਂ ਦੀ ਮੋਹਰੀ ਜਥੇਬੰਦੀਆਂ ਨਾਲ ਇੱਕਮੁੱਠਤਾ ਦਿਖਾਈ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ 2024 ਤੋਂ ਨਿਰੰਤਰ ਜਾਰੀ ਕਿਸਾਨ ਅੰਦੋਲਨ ਨੰਬਰ 2 ਨੂੰ ਚਲਦੇ ਹੋਇਆ ਅੱਜ 200 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੇ ਗਏ ਸੱਦੇ ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਪਹੁੰਚੇ ਕਿਸਾਨ ਮਜ਼ਦੂਰ ਅਤੇ ਔਰਤਾਂ ਨੇ ਮਰਦਾਂ ਦੇ ਬਰਾਬਰ ਇੱਕਠ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਦਿੱਲੀ ਅੰਦੋਲਨ ਨੰਬਰ 1 ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਅਸੀਸ਼ ਮਿਸ਼ਰਾ ਟੈਨੀ ਵੱਲੋਂ ਗੱਡੀ ਚਾੜ੍ਹ ਕੇ ਕਿਸਾਨ ਕਤਲ ਕੀਤੇ ਜਾਣ ਦੇ ਇਨਸਾਫ ਲਈ 3 ਅਕਤੂਬਰ ਨੂੰ ਭਾਰਤ ਪੱਧਰ ਤੇ 2 ਘੰਟੇ ਦਾ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਉਂਦੇ ਦਿਨਾਂ ਵਿੱਚ ਦੋਵੇਂ ਮੋਰਚੇ ਸਾਂਝੀ ਕਨਵੈਨਸ਼ਨ ਕਰਕੇ ਇਨ੍ਹਾਂ ਚੋਣਾਂ ਦੌਰਾਨ ਮੋਰਚੇ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕਰਕੇ ਅਗਲੇ ਐਲਾਨ ਕੀਤੇ ਜਾਣਗੇ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਦੋਲਨ ਵਿੱਚ ਮੁਢੱਲੀਆਂ ਸਹੂਲਤਾਂ ਜਿਵੇ ਸਿਹਤ ਸਹੂਲਤਾਂ, ਬਿਜਲੀ, ਪਾਣੀ, ਸਫ਼ਾਈ ਆਦਿ ਵੀ ਮੁਹਈਆਂ ਨਹੀਂ ਕਰਵਾ ਰਹੀ। ਜਿਸ ਕਾਰਨ ਅੰਦੋਲਨਕਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦੇ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਅਗਰ ਇਹ ਮਸਲੇ ਹੱਲ ਨਹੀਂ ਕੀਤੇ ਜਾਂਦੇ ਤਾਂ 14 ਸਤੰਬਰ ਨੂੰ ਰਾਜਪੁਰਾ ਦਾ ਗਗਨ ਚੌਕ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸਰਕਾਰ ਨੂੰ ਅਪੀਲ ਕਰਨ ਦੇ ਬਾਵਜੂਦ ਵੀ ਕੰਮ ਨਾ ਹੋਣ ਕਾਰਨ ਅਸੀਂ ਮਜਬੂਰ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੰਗਾਂ ਨੂੰ ਹੱਲ ਕਰੇ। ਇਸ ਸਤਨਾਮ ਸਿੰਘ ਪੰਨੂ, ਜਸਵਿੰਦਰ ਸਿੰਘ ਲੌਂਗੋਵਾਲ, ਕਾਕਾ ਸਿੰਘ ਕੋਟੜਾ, ਮਨਪ੍ਰੀਤ ਸਿੰਘ, ਜਲਾਰ ਸਿੰਘ, ਬਲਵੰਤ ਸਿੰਘ ਬਹਿਰਾਮਕੇ, ਬਚਿਤ੍ਰ ਸਿੰਘ ਕੋਟਲਾ, ਗੁਰਅਮਨੀਤ ਸਿੰਘ ਮਾਂਗਟ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬੇਹਰੂ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਜੀਰਾ, ਕੰਵਲਜੀਤ ਸਿੰਘ, ਅਮਰਜੀਤ ਸਿੰਘ ਮੋਹੜੀ, ਅਸ਼ੋਕ ਬੁਲਾਰਾ, ਉਮੈਦ ਸਰਪੰਚ, ਮਨਜੀਤ ਸਿੰਘ ਘੁਮਾਣਾ, ਮਲਕੀਤ ਸਿੰਘ ਗੁਲਾਮੀਵਾਲਾ, ਓਂਕਾਰ ਸਿੰਘ ਭੰਗਾਲਾ, ਜੰਗ ਸਿੰਘ ਭਤੇੜੀ ਤੋਂ ਇਲਾਵਾ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਤੇ ਬੀਬੀਆਂ ਹਾਜ਼ਿਰ ਸਨ।
Punjab Bani 31 August,2024
ਕਰਨਾਟਕ: ਕਾਂਗਰਸ ਵੱਲੋਂ ਰਾਜਪਾਲ ਥਾਵਰ ਚੰਦ ਗਹਿਲੋਤ ਖ਼ਿਲਾਫ਼ ਮੁਜ਼ਾਹਰਾ
ਕਰਨਾਟਕ: ਕਾਂਗਰਸ ਵੱਲੋਂ ਰਾਜਪਾਲ ਥਾਵਰ ਚੰਦ ਗਹਿਲੋਤ ਖ਼ਿਲਾਫ਼ ਮੁਜ਼ਾਹਰਾ ਬੰਗਲੂਰੂ : ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਿੱਧਾਰਮੱਈਆ ਖ਼ਿਲਾਫ਼ ਮੁਕੱਦਮਾ ਚਲਾਏ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦੇ ਖ਼ਿਲਾਫ਼ ਸ਼ਨਿੱਚਰਵਾਰ ਨੂੰ ਸੂਬੇ ਦੇ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨੇ ਰਾਜਧਾਨੀ ਬੰਗਲੂਰੂ ਵਿਚ ‘ਰਾਜ ਭਵਨ ਚੱਲੋ’ ਮਾਰਚ ਤਹਿਤ ਰੋਸ ਮੁਜ਼ਾਹਰਾ ਕੀਤਾ, ਜਿਸ ਦੀ ਅਗਵਾਈ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਡੀਕੇ ਸ਼ਿਵਕੁਮਾਰ ਨੇ ਕੀਤੀ।ਹਾਕਮ ਪਾਰਟੀ ਕਾਂਗਰਸ ਦਾ ਦੋਸ਼ ਹੈ ਕਿ ਰਾਜਪਾਲ ਨੇ ਇਹ ਕਾਰਵਾਈ ਪੱਖਪਾਤੀ ਢੰਗ ਨਾਲ ਕੀਤੀ ਹੈ, ਕਿਉਂਕਿ ਰਾਜਪਾਲ ਅੱਗੇ ਅਜਿਹੇ ਹੋਰ ਵੀ ਕਈ ਮਾਮਲੇ ਜ਼ੇਰੇ-ਗ਼ੌਰ ਹਨ, ਪਰ ਸ੍ਰੀ ਗਹਿਲੋਤ ਨੇ ਸਿਰਫ਼ ਮੁੱਖ ਮੰਤਰੀ ਖ਼ਿਲਾਫ਼ ਹੀ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ।ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਰਾਜਪਾਲ ਵੱਲੋਂ ਕੇਂਦਰੀ ਮੰਤਰੀ ਐੱਚਡੀ ਕੁਮਾਰਸਵਾਮੀ ਖ਼ਿਲਾਫ਼ ਵੀ ਮਾਈਨਿੰਗ ਮਾਮਲੇ ਵਿਚ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ।ਮਾਰਚ ਵਿਧਾਨ ਸਭਾ ਨੇੜੇ ਮਹਾਤਮਾ ਗਾਂਧੀ ਦੀ ਮੂਰਤੀ ਕੋਲੋਂ ਸ਼ੁਰੂ ਹੋ ਕੇ ਰਾਜ ਭਵਨ ਪੁੱਜਾ ਜਿਥੇ ਕਾਂਗਰਸ ਨੇ ਰਾਜਪਾਲ ਦੇ ਨਾਂ ਇਕ ਮੰਗ ਪੱਤਰ ਦਿੱਤਾ।
Punjab Bani 31 August,2024
ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ `ਤੇ ਪਹਿਲਵਾਨ ਵਿਨੇਸ਼ ਫੋਗਾਟ ਦਾ ਸਨਮਾਨ
ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ `ਤੇ ਪਹਿਲਵਾਨ ਵਿਨੇਸ਼ ਫੋਗਾਟ ਦਾ ਸਨਮਾਨ ਰਾਜਪੁਰਾ : ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ 2.0 ਦੇ 200 ਦਿਨ ਪੂਰੇ ਹੋਣ `ਤੇ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਵੱਡੀ ਗਿਣਤੀ ਵਿੱਚ ਜਿਥੇ ਕਿਸਾਨ ਇਕੱਠੇ ਹੋਏ ਹਨ, ਉਥੇ ਇਸ ਦੌਰਾਨ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ `ਤੇ ਪਹਿਲਵਾਨ ਵਿਨੇਸ਼ ਫੋਗਾਟ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਨੇਸ਼ ਫੋਗਾਟ ਨੇ ਕਿਹਾ ਕਿ ਅੱਜ ਤੁਹਾਨੂੰ ਇੱਥੇ ਬੈਠੇ ਹੋਏ 200 ਦਿਨ ਹੋ ਗਏ ਹਨ ਪਰ ਜੋਸ਼ ਪਹਿਲੇ ਦਿਨ ਵਾਂਗ ਹੀ ਹੈ। ਫੋਗਾਟ ਨੇ ਕਿਹਾ ਕਿ ਉਹ ਤੁਹਾਡੇ ਨਾਲ ਹੈ ਤੇ ਉਨ੍ਹਾਂ ਸਰਕਾਰ ਨੂੰ ਕਿਹਾ ਕਿ ਹਰ ਵਾਰ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਪਰ ਇਹ ਸਿਆਸੀ ਨਹੀਂ ਹਨ ਤੇ ਇਹਨਾਂ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਹੈ।ਵਿਨੇਸ਼ ਫੋਗਾਟ ਨੇ ਕਿਹਾ ਕਿ ਕਿਸਾਨਾਂ ਨੂੰ ਇੱਥੇ ਬੈਠੇ ਹੋਏ 200 ਦਿਨ ਹੋ ਗਏ ਹਨ। ਇਹ ਦੇਖ ਕੇ ਬਹੁਤ ਦੁੱਖ ਹੋਇਆ। ਇਹ ਸਾਰੇ ਇਸ ਦੇਸ਼ ਦੇ ਨਾਗਰਿਕ ਹਨ। ਕਿਸਾਨ ਦੇਸ਼ ਨੂੰ ਚਲਾਉਂਦੇ ਹਨ। ਉਨ੍ਹਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ, ਇੱਥੋਂ ਤੱਕ ਕਿ ਐਥਲੀਟ ਵੀ ਨਹੀਂ, ਕਿਉਂਕਿ ਕਿਸਾਨ ਹੀ ਸਾਡੇ ਖਾਣ ਲਈ ਅੰਨ੍ਹ ਤਿਆਰ ਹਨ। ਅਸੀਂ ਬੇਵੱਸ ਹਾਂ ਅਤੇ ਕੁਝ ਨਹੀਂ ਕਰ ਸਕਦੇ ਹਾਂ, ਅਸੀਂ ਇੰਨੇ ਵੱਡੇ ਪੱਧਰ `ਤੇ ਦੇਸ਼ ਦੀ ਨੁਮਾਇੰਦਗੀ ਕਰਦੇ ਹਾਂ ਪਰ ਅਸੀਂ ਆਪਣੇ ਪਰਿਵਾਰ ਲਈ ਕੁਝ ਨਹੀਂ ਕਰ ਸਕਦੇ ਹਾਂ, ਭਾਵੇਂ ਕਿ ਅਸੀਂ ਉਦਾਸ ਹਾਂ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਜੇਕਰ ਲੋਕ ਇਸ ਤਰ੍ਹਾਂ ਸੜਕਾਂ `ਤੇ ਬੈਠੇ ਰਹੇ ਤਾਂ ਦੇਸ਼ ਅੱਗੇ ਨਹੀਂ ਵਧੇਗਾ।
Punjab Bani 31 August,2024
ਕੋਲਕਾਤਾ ਕਾਂਡ ਨੂੰ ਲੈ ਕੇ ਫੈਮਾ ਦਿੱਲੀ ਦੇ ਜੰਤਰ-ਮੰਤਰ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰੇਗੀ
ਕੋਲਕਾਤਾ ਕਾਂਡ ਨੂੰ ਲੈ ਕੇ ਫੈਮਾ ਦਿੱਲੀ ਦੇ ਜੰਤਰ-ਮੰਤਰ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰੇਗੀ ਨਵੀਂ ਦਿੱਲੀ : ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਵੱਲੋਂ ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਖ਼ਿਲਾਫ਼ ਜੰਤਰ-ਮੰਤਰ ਵਿਖੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ । ਫੈਮਾ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਪ੍ਰਦਰਸ਼ਨ ਦਾ ਉਦੇਸ਼ ਪੀੜਤ ਲਈ ਨਿਆਂ ਦੀ ਮੰਗ ਅਤੇ ਲੰਬੇ ਸਮੇਂ ਤੋਂ ਲੰਬਿਤ ਕੇਂਦਰੀ ਸਿਹਤ ਸੰਭਾਲ ਸੁਰੱਖਿਆ ਐਕਟ ਨੂੰ ਜਲਦੀ ਲਾਗੂ ਕਰਨ ਲਈ ਸਰਕਾਰ ‘ਤੇ ਦਬਾਅ ਪਾਉਣਾ ਹੈ । ਇਸ ਮੌਕੇ ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ, “ਫੈਮਾ ਇਸ ਘਿਨਾਉਣੀ ਕਾਰਵਾਈ ਤੋਂ ਬਹੁਤ ਪ੍ਰੇਸ਼ਾਨ ਹੈ, ਜਿਸ ਨੇ ਨਾ ਸਿਰਫ਼ ਡਾਕਟਰੀ ਭਾਈਚਾਰੇ ਨੂੰ ਤੋੜਿਆ ਹੈ, ਸਗੋਂ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਰੋਜ਼ਾਨਾ ਸਾਹਮਣਾ ਕਰਨ ਵਾਲੀਆਂ ਚਿੰਤਾਜਨਕ ਕਮਜ਼ੋਰੀਆਂ ਨੂੰ ਵੀ ਉਜਾਗਰ ਕੀਤਾ ਹੈ । ਫੈਮਾ ਦੇ ਸੰਸਥਾਪਕ ਅਤੇ ਮੁੱਖ ਸਲਾਹਕਾਰ ਮਨੀਸ਼ ਜਾਂਗੜਾ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ । ਜਾਂਗੜਾ ਨੇ ਕਿਹਾ ਕਿ ਉਨ੍ਹਾਂ ਨੂੰ ਜੰਤਰ-ਮੰਤਰ ‘ਤੇ 3 ਤੋਂ 5 ਵਜੇ ਤੱਕ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਹੈ।
Punjab Bani 31 August,2024
ਕਿਸਾਨਾਂ ਵਲੋਂ 200 ਦਿਨ ਪੂਰੇ ਹੋਣ ਤੇ ਦਿੱਤੇ ਜਾਣ ਵਾਲੇ ਧਰਨੇ ਵਿਚ ਕਿਸਾਨ ਹੀ ਨਹੀਂ ਬਲਕਿ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਵੀ ਕਰ ਰਹੀ ਹੈ ਸਿ਼ਰਕਤ
ਕਿਸਾਨਾਂ ਵਲੋਂ 200 ਦਿਨ ਪੂਰੇ ਹੋਣ ਤੇ ਦਿੱਤੇ ਜਾਣ ਵਾਲੇ ਧਰਨੇ ਵਿਚ ਕਿਸਾਨ ਹੀ ਨਹੀਂ ਬਲਕਿ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਵੀ ਕਰ ਰਹੀ ਹੈ ਸਿ਼ਰਕਤ ਪਟਿਆਲਾ : ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਸ਼ੰਭੂ ਅਤੇ ਖਨੌਰੀ ਸਰਹੱਦ `ਤੇ ਚੱਲ ਰਹੇ ਕਿਸਾਨ ਧਰਨੇ ਦੇ 200 ਦਿਨ ਪੂਰੇ ਹੋਣ ਤੇ ਹਰਿਆਣਾ, ਪੰਜਾਬ ਅਤੇ ਹੋਰ ਸੂਬਿਆਂ ਤੋਂ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ `ਤੇ ਕਿਸਾਨਾਂ ਵਲੋਂ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਧਰਨੇ ਵਿਚ ਜਿਥੇ ਵੱਡੀ ਗਿਣਤੀ ਵਿਚ ਕਿਸਾਨ ਪਹੁੰਚ ਰਹੇ ਹਨ ਵਿਚ ਇਸ ਮੌਕੇ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਵੀ ਸ਼ਿਰਕਤ ਕਰ ਰਹੀ ਹੈ, ਜਿਸਦਾ ਕਿਸਾਨ ਜਥੇਬੰਦੀਆਂ ਸਟੇਜ `ਤੇ ਬੁਲਾ ਕੇ ਸਨਮਾਨ ਵੀ ਕੀਤਾ ਜਾਵੇਗਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਨੂੰ 200 ਦਿਨ ਪੂਰੇ ਹੋ ਰਹੇ ਹਨ। ਵੱਡੀ ਗਿਣਤੀ ਵਿੱਚ ਆਉਣ ਵਾਲੇ ਕਿਸਾਨਾਂ ਲਈ ਸਟੇਜ ਤਿਆਰ ਕੀਤੀ ਗਈ ਹੈ। ਅੱਜ ਸ਼ੰਭੂ ਅਤੇ ਖਨੌਰੀ ਬਾਰਡਰ `ਤੇ ਹਜ਼ਾਰਾਂ-ਲੱਖਾਂ ਕਿਸਾਨ ਇਕੱਠੇ ਹੋਣਗੇ।
Punjab Bani 31 August,2024
ਆਂਧਰਾ ਪ੍ਰਦੇਸ਼ ਵਿਖੇ ਵਿਦਿਆਰਥਣਾਂ ਦੇ ਵਾਸ਼ਰੂਮ ’ਚੋਂ ਕੈਮਰਾ ਮਿਲਣ ’ਤੇ ਕਾਲਜ ਵਿੱਚ ਜ਼ੋਰਦਾਰ ਮੁਜ਼ਾਹਰੇ
ਆਂਧਰਾ ਪ੍ਰਦੇਸ਼ ਵਿਖੇ ਵਿਦਿਆਰਥਣਾਂ ਦੇ ਵਾਸ਼ਰੂਮ ’ਚੋਂ ਕੈਮਰਾ ਮਿਲਣ ’ਤੇ ਕਾਲਜ ਵਿੱਚ ਜ਼ੋਰਦਾਰ ਮੁਜ਼ਾਹਰੇ ਚੰਡੀਗੜ੍ਹ : ਆਂਧਰਾ ਪ੍ਰਦੇਸ਼ ਦੇ ਕਿ਼੍ਰਸ਼ਨਾ ਜਿ਼ਲ੍ਹੇ ਦੇ ਐੱਸਆਰ ਗੁੜਲਾਵੱਲੇਰੂ ਇੰਜਨੀਅਰਿੰਗ ਕਾਲਜ ਵਿਚ ਵਿਦਿਆਰਥਣਾਂ ਦੇ ਵਾਸ਼ਰੂਮ ਵਿਚ ਲੁਕਵਾਂ ਕੈਮਰਾ ਲੱਗਿਆ ਹੋਇਆ ਪਾਏ ਜਾਣ ’ਤੇ ਵਿਦਿਆਰਥੀਆਂ ਨੇ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ। ਦੱਸਿਆ ਜਾਂਦਾ ਹੈ ਕਿ ਕੈਮਰੇ ਰਾਹੀਂ ਵਿਦਿਆਰਥਣਾਂ ਦੀ ਗੁਪਤ ਢੰਗ ਨਾਲ ਰਿਕਾਰਡਿੰਗ ਕੀਤੀ ਜਾ ਰਹੀ ਸੀ। ਇਸ ਵੀ ਦੋਸ਼ ਹੈ ਕਿ ਅਜਿਹੀਆਂ ਵੀਡੀਓ ਕਲਿੱਪਾਂ ਨੂੰ ਬਾਅਦ ਵਿਚ ਕੁਝ ਵਿਦਿਆਰਥੀਆਂ ਨੂੰ ਵੇਚਿਆ ਜਾਂਦਾ ਸੀ। ਇਹ ਪਤਾ ਲੱਗਣ ’ਤੇ ਵਿਦਿਆਰਥਣਾਂ ਵਿਚ ਰੋਸ ਫੈਲ ਗਿਆ ਅਤੇ ਉਨ੍ਹਾਂ ਵੀਰਵਾਰ ਅੱਧੀ ਰਾਤ ਨੂੰ ਇਸ ਘਟਨਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਪ੍ਰਬੰਧਕਾਂ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਖਾਣ ਮੰਤਰੀ ਕੇ ਰਵਿੰਦਰ ਅਤੇ ਜ਼ਿਲ੍ਹੇ ਦੇ ਕੁਲੈਕਟਰ ਤੇ ਪੁਲੀਸ ਮੁਖੀ ਨੂੰ ਕਾਲਜ ਦਾ ਦੌਰਾ ਕਰ ਕੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਦੇ ਹੁਕਮ ਵੀ ਦਿੱਤੇ ਹਨ।
Punjab Bani 30 August,2024
ਬਾਰਡਰਾਂ ਤੇ ਕਿਸਾਨਾਂ ਦੇ 200 ਦਿਨ ਦਾ ਲੇਖਾ ਜੋਖਾ ਕਰਨ ਲਈ ਪ੍ਰੋਗਰਾਮ 31 ਨੂੰ
ਬਾਰਡਰਾਂ ਤੇ ਕਿਸਾਨਾਂ ਦੇ 200 ਦਿਨ ਦਾ ਲੇਖਾ ਜੋਖਾ ਕਰਨ ਲਈ ਪ੍ਰੋਗਰਾਮ 31 ਨੂੰ ਪਟਿਆਲਾ : ਪਟਿਆਲਾ ਦੇ ਨੇੜੇ ਪੈਂਦੇ ਬਾਰਡਰ ਸ਼ੰਭੂ ਵਿਖੇ ਕਿਸਾਨੀ ਹੱਕਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕੀਤੇ ਜਾ ਰਹੇ ਸੰਘਰਸ਼ ਦੇ 200 ਦਿਨ ਪੂਰੇ ਹੋਣ ਤੇ ਕਿਸਾਨਾਂ ਵੱਲੋਂ 31 ਅਗਸਤ ਨੂੰ ਬਾਰਡਰਾਂ ਉੱਤੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਇਸ ਰੈਲੀ ਦੀਆਂ ਸ਼ੰਭੂ ਬਾਰਡਰ ’ਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 31 ਅਗਸਤ ਨੂੰ ਬਾਰਡਰਾਂ ’ਤੇ ਕਿਸਾਨ ਦੋ ਸੌ ਦਿਨਾਂ ਦਾ ਲੇਖਾ ਜੋਖਾ ਕਰਨਗੇ, ਜਿਸ ਦੀਆਂ ਤਿਆਰੀਆਂ ਅੱਜ ਮੀਂਹ ਪੈਂਦੇ ’ਚ ਵੀ ਬੇਰੋਕ ਕੀਤੀਆਂ ਜਾ ਰਹੀਆਂ ਹਨ।
Punjab Bani 29 August,2024
ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰੀ ਕੰਗਣਾ ਰਨੌਤ ਦੀ ਫਿਲਮ ‘ਐਮਰਜੈਂਸੀ’
ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰੀ ਕੰਗਣਾ ਰਨੌਤ ਦੀ ਫਿਲਮ ‘ਐਮਰਜੈਂਸੀ’ ਫਿਲਮ ਦਾ ਸਿੱਖ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਡਿਪਟੀ ਕਮੀਸ਼ਨਰ ਤੇ ਸ਼ਸ਼ਫ ਨੂੰ ਦਿੱਤਾ ਮੰਗ ਪੱਤਰ ਕੰਗਣਾ ਰਨੌਤ ਸਿੱਖਾਂ ਖਿਲਾਫ ਜਾਣ ਬੁੱਝ ਕੇ ਉਗਲ ਰਹੀ ਹੈ ਜ਼ਹਿਰ- ਹਰਮੀਤ ਸੋਢੀ ਪਟਿਆਲਾ : 6 ਸਤੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਣ ਵਾਲੀ ਕੰਗਣਾ ਰਨੌਤ ਦੀ ਫਿਲਮ ਐਮਰਜੈਂਸੀ ਰਿਲੀਜ਼ ਤੋਂ ਪਹਿਲਾਂ ਹੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ।ਇਸ ਫਿਲਮ ਦੇ ਵਿਰੋਧ ਵਿੱਚ ਅੱਜ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਪੰਥ ਸੇਵਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦੇ ਵਿਰੋਧ ਵਿੱਚ ਡਿਪਟੀ ਕਮੀਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸ਼ਸ਼ਫ ਨਾਨਕ ਸਿੰਘ ਅਤੇ ਹੋਰ ਵੀ ਪ੍ਰਸਾਸਨਿਕ ਅਧਿਕਾਰੀਆ ਨੂੰ ਮੰਗ ਪੱਤਰ ਦਿੱਤਾ ਗਿਆ। ਪਟਿਆਲਾ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਈਆਂ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਅਤੇ ਨਾਲ ਹੀ ਓਹਨਾਂ ਕਿਹਾ ਕਿ ਸਿਨੇਮਾ ਘਰਾ ’ਚ ਇਹ ਫਿਲਮ ਲੱਗਣ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਯੂਥ ਪ੍ਰਧਾਨ ਹਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੰਗਣਾ ਰਨਾਤ ਵੱਲੋਂ ਲਗਾਤਾਰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਸਿੱਖ ਵਿਰੋਧੀ ਬਿਆਨ ਦਿੱਤੇ ਜਾ ਰਹੇ ਹਨ ਅਤੇ ਪਿਛਲੇ ਦਿਨੀ ਵੀ ਕੰਗਨਾ ਰਨੌਤ ਵੱਲੋਂ ਇੱਕ ਇੰਟਰਵਿਊ ਦੌਰਾਨ ਪੰਜਾਬ ਪੰਜਾਬੀਅਤ ਅਤੇ ਸਿੱਖਾਂ ਖਿਲਾਫ ਜ਼ਹਿਰ ਉਗਲਿਆ ਗਿਆ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸੇ ਤਰ੍ਹਾਂ ਛੇ ਤਰੀਕ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਫਿਲਮ ਐਮਰਜੈਂਸੀ ਦੀ ਪ੍ਰੋਡਿਊਸਰ ਡਾਇਰੈਕਟਰ ਅਤੇ ਅਦਾਕਾਰ ਕੰਗਣਾ ਰਨੌਤ ਹੈ ਜਿਸ ਵੱਲੋਂ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਫਿਲਮ ਐਮਰਜੈਂਸੀ ਨੂੰ ਬੈਨ ਕਰਨ ਦੀ ਮੰਗ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਫਿਲਮ ਦਾ ਜ਼ਬਰਦਸਤ ਵਿਰੋਧ ਕਰਨ ਅਗਰ ਜੇ ਕੋਈ ਸਿਨੇਮਾ ਮਾਲਕ ਇਸ ਫਿਲਮ ਨੂੰ ਲਗਾਉਂਦਾ ਹੈ ਤਾਂ ਉਸ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਕੰਗਣਾ ਰਨੌਤ ਵੱਲੋਂ ਲਗਾਤਾਰ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਜਿਸ ਨਾਲ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਇਸ ਫਿਲਮ ਤੇ ਬੈਣ ਲਗਾਉਣ ਦੇ ਨਾਲ ਨਾਲ ਕੰਗਣਾ ਰਨੌਤ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਇਸ ਮੌਕੇ ਤੇ ਪ੍ਰਸ਼ਸਿਿਨਕ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆਂ ਹੈ ਕਿ ਇਸ ਤੇ ਅਮਲ ਕਰਕੇ ਹਾਈਕਮਾਨ ਤੱਕ ਇਹ ਮੰਗ ਪੱਤਰ ਪਹੁੰਚਾ ਦਿੱਤਾ ਜਾਵੇਗਾ।ਇਸ ਮੌਕੇ ਤੇ ਹਰਭਜਨ ਸਿੰਘ ਕਸ਼ਮੀਰੀ, ਸ਼ਹਿਰੀ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ, ਸੁੱਖਾ ਸਿੰਘ ਨੌ ਨਿਹਾਲ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਚੰਦਨ ਬੇਦੀ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਕਵਲਦੀਪ ਸਿੰਘ, ਦਮਨਦੀਪ ਸਿੰਘ, ਸ਼ੁਭਨੀਤ ਸਿੰਘ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।
Punjab Bani 29 August,2024
ਆਮ ਆਦਮੀ ਪਾਰਟੀ ਆਗੂਆਂ ਕੀਤਾ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ
ਆਮ ਆਦਮੀ ਪਾਰਟੀ ਆਗੂਆਂ ਕੀਤਾ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਚੰਡੀਗੜ੍ਹ, 28 ਅਗਸਤ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਨੇ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ ਅਤੇ ਭਾਜਪਾ ਆਗੂ ਕੰਗਨਾ ਰਣੌਤ ਦੇ ਕਿਸਾਨ ਵਿਰੋਧੀ ਰੁਖ਼ ਲਈ ਉਨ੍ਹਾਂ ਦੀ ਸਖ਼ਤ ਨਿੰਦਾ ਕੀਤੀ । ਆਗੂਆਂ ਨੇ ਕਿਹਾ ਕਿ ਕੰਗਨਾ ਰਣੌਤ ਦਾ ਬਿਆਨ ਕੋਈ ਨਵਾਂ ਨਹੀਂ ਹੈ, ਸਗੋਂ ਇਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਹੈ । ਇਸ ਧਰਨੇ ਦੀ ਅਗਵਾਈ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ (ਆਪ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ) ਅਤੇ ਸ਼ਮਿੰਦਰ ਸਿੰਘ ਖਿੰਡਾ (ਕਿਸਾਨ ਵਿੰਗ ਇੰਚਾਰਜ `ਤੇ ਚੇਅਰਮੈਨ ਐਗਰੋ ਇੰਡਸਟਰੀ ਕਾਰਪੋਰੇਸ਼ਨ) ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ `ਚ `ਆਪ` ਆਗੂਆਂ ਅਤੇ ਵਲੰਟੀਅਰਾਂ ਨੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। `ਆਪ` ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕੰਗਨਾ ਰਣੌਤ ਹੁਣ ਸੰਸਦ ਮੈਂਬਰ ਹਨ, ਇਹ ਇਕ ਅਹਿਮ ਜ਼ਿੰਮੇਵਾਰੀ ਹੈ, ਉਹ ਕਿਸੇ ਇਕ ਸਮੂਹ ਜਾਂ ਦੂਜੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬੇਤੁਕੇ ਬਿਆਨ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਭਾਜਪਾ ਆਗੂ ਨੇ ਸਾਡੇ ਕਿਸਾਨਾਂ ਵਿਰੁੱਧ ਅਜਿਹਾ ਬਿਆਨ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਦੌਰਾਨ ਭਾਜਪਾ ਆਗੂ ਲਗਾਤਾਰ ਸਾਡੇ ਕਿਸਾਨਾਂ ਵਿਰੁੱਧ ਭੰਡੀ ਪ੍ਰਚਾਰ ਕਰਨ ਲਈ ਬਿਆਨਬਾਜ਼ੀ ਕਰਦੇ ਰਹੇ। ਕੰਗਨਾ ਰਣੌਤ ਦੀ ਤਾਜ਼ਾ ਟਿੱਪਣੀ ਵੀ ਸਾਡੇ ਕਿਸਾਨਾਂ ਪ੍ਰਤੀ ਅਪਮਾਨਜਨਕ ਹੈ ਅਤੇ ਬਹੁਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੰਗਨਾ ਦੇ ਬਿਆਨ ਤੋਂ ਦੂਰੀ ਬਣਾ ਰਹੀ ਹੈ।ਵਿਧਾਇਕ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਭਾਜਪਾ ਨੂੰ ਕੰਗਨਾ ਰਣੌਤ ਨੂੰ ਫਟਕਾਰ ਲਗਾਉਣ ਦਾ ਡਰਾਮਾ ਕਰਨ ਦੀ ਬਜਾਏ ਉਸ ਨੂੰ ਪਾਰਟੀ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ ਅਤੇ ਸਾਡੇ ਅੰਨਦਾਤਾ ਨੂੰ ਬਦਨਾਮ ਕਰਨ ਲਈ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਨੀ ਚਾਹੀਦੀ ਹੈ।
Punjab Bani 28 August,2024
ਭਾਜਪਾਈਆਂ ਦੇ ਪ੍ਰਦਰਸ਼ਨ ਦੇ ਚਲਦਿਆਂ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਜਨਜੀਵਨ ਪ੍ਰਭਾਵਿਤ ਤੇ ਸੜਕਾਂ ‘ਤੇ ਆਵਾਜਾਈ ਵੀ ਪਹਿਲਾਂ ਨਾਲੋਂ ਘਟ
ਭਾਜਪਾਈਆਂ ਦੇ ਪ੍ਰਦਰਸ਼ਨ ਦੇ ਚਲਦਿਆਂ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਜਨਜੀਵਨ ਪ੍ਰਭਾਵਿਤ ਤੇ ਸੜਕਾਂ ‘ਤੇ ਆਵਾਜਾਈ ਵੀ ਪਹਿਲਾਂ ਨਾਲੋਂ ਘਟ ਕੋਲਕਾਤਾ : ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਸੂਬਾ ਸਕੱਤਰੇਤ ਵੱਲ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਖਿ਼ਲਾਫ਼ ਪੁਲਸ ਕਾਰਵਾਈ ਦੇ ਵਿਰੋਧ ਵਿੱਚ ਅੱਜ 12 ਘੰਟੇ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ। ਰਾਜਧਾਨੀ ਕੋਲਕਾਤਾ ‘ਚ ਸੜਕਾਂ ‘ਤੇ ਘੱਟ ਆਵਾਜਾਈ ਹੈ। ਸੜਕਾਂ ‘ਤੇ ਬਹੁਤ ਘੱਟ ਬੱਸਾਂ, ਆਟੋ ਰਿਕਸ਼ਾ ਅਤੇ ਟੈਕਸੀਆਂ ਦਿਖਾਈ ਦੇ ਰਹੀਆਂ ਹਨ। ਪ੍ਰਾਈਵੇਟ ਵਾਹਨਾਂ ਦੀ ਗਿਣਤੀ ਵੀ ਘੱਟ ਹੈ। ਬਾਜ਼ਾਰ ਅਤੇ ਦੁਕਾਨਾਂ ਪਹਿਲਾਂ ਵਾਂਗ ਖੁੱਲ੍ਹੀਆਂ ਹਨ। ਸਕੂਲ ਅਤੇ ਕਾਲਜ ਖੁੱਲ੍ਹੇ ਹਨ ਪਰ ਜ਼ਿਆਦਾਤਰ ਨਿੱਜੀ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਹਾਜ਼ਰੀ ਬਹੁਤ ਘੱਟ ਹੈ ਕਿਉਂਕਿ ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।
Punjab Bani 28 August,2024
ਦੇਸ਼ ਨਿਕਾਲੇ ਦੇ ਡਰੋਂ ਭਾਰਤ ਦੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਕੀਤਾ ਕੈਨੇਡਾ ਵਿੱਚ ਰੋਸ ਵਿਖਾਵਾ
ਦੇਸ਼ ਨਿਕਾਲੇ ਦੇ ਡਰੋਂ ਭਾਰਤ ਦੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਕੀਤਾ ਕੈਨੇਡਾ ਵਿੱਚ ਰੋਸ ਵਿਖਾਵਾ ਟੋਰਾਂਟੋ : ਵਿਦੇਸ਼ੀ ਧਰਤੀ ਕਨੇਡਾ ਵੱਲੋਂ ਇਮੀਗ੍ਰੇਸ਼ਨ ਨੀਤੀ ਵਿੱਚ ਹਾਲੀਆ ਤਬਦੀਲੀਆਂ ਨੇ 70 ਹਜ਼ਾਰ ਤੋਂ ਵੀ ਵੱਧ ਵਿਦਿਆਰਥੀ ਗ੍ਰੈਜੂਏਟਾਂ ਦੇ ਜੀਵਨ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੇ ਚਲਦਿਆਂ ਸੈਂਕੜੇ ਭਾਰਤੀ ਵਿਦਿਆਰਥੀਆਂ ਨੇ ਸੜਕਾਂ `ਤੇ ਉਤਰ ਰੋਸ ਵਿਖਾਵਾ ਕੀਤਾ। ਦੱਸਣਯੋਗ ਹੈ ਕਿ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਗ੍ਰੈਜੂਏਟਾਂ ਦੇ ਇੱਕ ਸਮੂਹ ਵਲੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਵਿਧਾਨ ਸਭਾ ਦੇ ਬਾਹਰ ਡੇਰੇ ਵੀ ਲਗਾਏ ਹੋਏ ਹਨ ਤਾਂ ਜੋ ਨੀਤੀ ਨੂੰ ਉਲਟਾਇਆ ਜਾ ਸਕੇ ।
Punjab Bani 28 August,2024
ਸਿੱਖ ਜਥੇਬੰਦੀਆਂ ਨੇ ਕੀਤਾ ਵਿਵਾਦਾਂ `ਚ ਘਿਰੀ ਕੰਗਨਾ ਰਣੌਤ ਦੀ ਫਿਲਮ `ਐਮਰਜੈਂਸੀ` ਦਾ ਵਿਰੋਧ
ਸਿੱਖ ਜਥੇਬੰਦੀਆਂ ਨੇ ਕੀਤਾ ਵਿਵਾਦਾਂ `ਚ ਘਿਰੀ ਕੰਗਨਾ ਰਣੌਤ ਦੀ ਫਿਲਮ `ਐਮਰਜੈਂਸੀ` ਦਾ ਵਿਰੋਧ ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ `ਚ ਘਿਰੀ ਕੰਗਨਾ ਰਣੌਤ ਦੀ ਫਿਲਮ `ਐਮਰਜੈਂਸੀ` ਦਾ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ। ਇਸ ਫਿਲਮ ਦੇ ਵਿਰੋਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਨੇ ਬਠਿੰਡਾ ਵਿੱਚ ਕੰਗਨਾ ਰਣੌਤ ਅਤੇ ਫਿਲਮ ਐਮਰਜੈਂਸੀ ਦੇ ਪੁਤਲੇ ਫੂਕੇ। ਇਸ ਤੋਂ ਪਹਿਲਾਂ ਲਗਾਤਾਰ ਵਿਵਾਦਾਂ ਵਿੱਚ ਘਿਰੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਸਿਨੇਮਾ ਮਾਲਕਾਂ ਨਾਲ ਮੀਟਿੰਗ ਕੀਤੀ ਸੀ। ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦਾ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਜਿੱਥੇ ਲੋਕਾਂ ਨੇ ਕੰਗਨਾ ਰਣੌਤ ਦਾ ਵਿਰੋਧ ਕਰਦੇ ਹੋਏ ਫਿਲਮ ਐਮਰਜੈਂਸੀ ਦੇ ਪੋਸਟਰ ਸਾੜੇ, ਉਥੇ ਹੀ ਕੰਗਨਾ ਰਣੌਤ ਦਾ ਪੁਤਲਾ ਵੀ ਫੂਕਿਆ।ਹਾਲ ਹੀ `ਚ ਇਕ ਇੰਟਰਵਿਊ ਦੌਰਾਨ ਕੰਗਨਾ ਨੇ ਪੰਜਾਬ ਅਤੇ ਸਿੱਖਾਂ ਖਿਲਾਫ ਜ਼ਹਿਰ ਉਗਲਿਆ ਸੀ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜੱਥੇਬੰਦੀਆ ਨੇ ਕਿਹਾ ਕਿ ਕੰਗਨਾ ਰਣੌਤ ਦੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ਐਮਰਜੈਂਸੀ ਦੀ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰਾ ਹੈ। ਉਸ ਨੇ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ, ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਇਸ ਫ਼ਿਲਮ ਦਾ ਸਖ਼ਤ ਵਿਰੋਧ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਸਿਨੇਮਾ ਮਾਲਕ ਇਸ ਫ਼ਿਲਮ ਨੂੰ ਪ੍ਰਦਰਸ਼ਿਤ ਕਰਦਾ ਹੈ ਤਾਂ ਇਸ ਦਾ ਵੀ ਸਖ਼ਤ ਵਿਰੋਧ ਕੀਤਾ ਜਾਵੇਗਾ . ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਲਗਾਤਾਰ ਅਜਿਹੇ ਬਿਆਨ ਦੇ ਰਹੀ ਹੈ ਜਿਸ ਨਾਲ ਭਾਈਚਾਰੇ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ `ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਕੰਗਨਾ ਰਣੌਤ `ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
Punjab Bani 27 August,2024
ਕੋਲਕਾਤਾ ਰੋਸ ਮਾਰਚ ਦੌਰਾਨ ਵਿਦਿਆਰਥੀਆਂ ਵਲੋਂ ਬੈਰੀਕੇਡ ਤੋੜਨ ਤੇ ਪੁਲਸ ਵਰ੍ਹਾਈਆਂ ਡਾਂਗਾਂ
ਕੋਲਕਾਤਾ ਰੋਸ ਮਾਰਚ ਦੌਰਾਨ ਵਿਦਿਆਰਥੀਆਂ ਵਲੋਂ ਬੈਰੀਕੇਡ ਤੋੜਨ ਤੇ ਪੁਲਸ ਵਰ੍ਹਾਈਆਂ ਡਾਂਗਾਂ ਕੋਲਕਾਤਾ : ਸੰਤਰਾਗਾਛੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਲਾਠੀਚਾਰਜ ਸ਼ੁਰੂ ਕਰ ਦਿੱਤਾ ਅਤੇ ਫਿਰ ਪਾਣੀ ਦੀਆਂ ਤੋਪਾਂ ਚਲਾਈਆਂ। ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ 8-9 ਅਗਸਤ ਨੂੰ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਵਿਰੁੱਧ ਵਿਦਿਆਰਥੀ ਅਤੇ ਮਜ਼ਦੂਰ ਜਥੇਬੰਦੀਆਂ ਮੰਗਲਵਾਰ ਨੂੰ ਰੈਲੀ ਕੱਢ ਰਹੀਆਂ ਹਨ। ਨਬੰਨਾ ਅਭਿਜਾਨ ਮਾਰਚ ਕੱਢ ਰਹੇ ਪੱਛਮੀ ਬੰਗਾ ਛਤਰ ਸਮਾਜ ਅਤੇ ਸੰਗਰਾਮੀ ਯੁਵਾ ਮੰਚ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਨਬੰਨਾ ਪੱਛਮੀ ਬੰਗਾਲ ਸਰਕਾਰ ਦਾ ਸਕੱਤਰੇਤ ਹੈ, ਜਿੱਥੇ ਮੁੱਖ ਮੰਤਰੀ, ਮੰਤਰੀ ਅਤੇ ਅਧਿਕਾਰੀ ਬੈਠਦੇ ਹਨ। ਧਰਨਾਕਾਰੀਆਂ ਦੀ ਰੈਲੀ ਦੁਪਹਿਰ ਕਰੀਬ 12:45 ਵਜੇ ਸ਼ੁਰੂ ਹੋਈ। ਪ੍ਰਦਰਸ਼ਨਕਾਰੀਆਂ ਨੇ ਹਾਵੜਾ ਦੇ ਨਾਲ ਲੱਗਦੇ ਸੰਤਰਾਗਾਛੀ ਵਿੱਚ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ।ਪੁਲਸ ਦੀ ਕਾਰਵਾਈ ਵਿੱਚ ਦਰਜਨਾਂ ਪ੍ਰਦਰਸ਼ਨਕਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਿੰਸਾ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਰੈਲੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।
Punjab Bani 27 August,2024
ਸਿਖਿਆਰਥੀ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ `ਤੇ ਪ੍ਰਦਰਸ਼ਨ
ਸਿਖਿਆਰਥੀ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ `ਤੇ ਪ੍ਰਦਰਸ਼ਨ ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਵਿੱਚ ਆਰਜੀ ਕਾਰ ਹਸਪਤਾਲ ਦੇ ਸਿਖਿਆਰਥੀ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ `ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਵੱਲੋਂ `ਨਬੰਨਾ ਅਭਿਆਨ` ਮਾਰਚ ਕੀਤਾ ਜਾ ਰਿਹਾ ਹੈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ `ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਉਨ੍ਹਾਂ `ਤੇ ਜਲ ਤੋਪਾਂ ਵੀ ਚਲਾਈਆਂ ਜਾ ਰਹੀਆਂ ਹਨ। ਹਾਵੜਾ ਦੇ ਸੰਤਰਾਗਾਚੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋ ਰਹੇ ਹਨ। ਦੂਜੇ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸੁਰੱਖਿਆ ਉਪਾਅ ਦੇ ਤੌਰ `ਤੇ ਹਾਵੜਾ ਪੁਲ `ਤੇ ਬੈਰੀਕੇਡਾਂ ਨੂੰ ਆਪਸ `ਚ ਜੋੜ ਦਿੱਤਾ ਗਿਆ ਹੈ। ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਨੂੰ ਲੈ ਕੇ ਭਾਰੀ ਰੋਸ ਦੇ ਵਿਚਕਾਰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।ਇਸ ਸਬੰਧ `ਚ ਇੱਕ ਵਿਦਿਆਰਥੀ ਸੰਗਠਨ ਨੇ ਹਾਵੜਾ ਸਥਿਤ ਸਕੱਤਰੇਤ ਨਬੰਨਾ ਤੱਕ ਰੋਸ ਮਾਰਚ ਕਰਨ ਦੀ ਯੋਜਨਾ ਬਣਾਈ ਹੈ, ਜਿਸ ਦੇ ਮੱਦੇਨਜ਼ਰ ਅੱਜ ਸ਼ਹਿਰ `ਚ ਕੋਲਕਾਤਾ ਪੁਲਿਸ ਦੇ 6,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਰ ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ।ਕੋਲਕਾਤਾ ਪੁਲਿਸ ਅਤੇ ਹਾਵੜਾ ਸਿਟੀ ਪੁਲਿਸ ਨੇ ਨਬੰਨਾ ਦੇ ਆਲੇ ਦੁਆਲੇ ਦੇ ਖੇਤਰ ਨੂੰ ਤਿੰਨ ਪਰਤਾਂ ਦੀ ਸੁਰੱਖਿਆ ਦੇ ਨਾਲ ਇੱਕ ਕਿਲੇ ਵਿੱਚ ਬਦਲ ਦਿੱਤਾ ਹੈ। 19 ਥਾਵਾਂ `ਤੇ ਬੈਰੀਕੇਡ ਲਗਾਏ ਗਏ ਹਨ, ਜਦਕਿ ਹੋਰ ਮਹੱਤਵਪੂਰਨ ਥਾਵਾਂ `ਤੇ ਪੰਜ ਐਲੂਮੀਨੀਅਮ ਬੈਰੀਕੇਡ ਲਗਾਏ ਗਏ ਹਨ। ਪੁਲਿਸ ਤੋਂ ਇਲਾਵਾ ਕੰਬੈਟ ਫੋਰਸ, ਹੈਵੀ ਰੇਡੀਓ ਫਲਾਇੰਗ ਸਕੁਐਡ (ਐੱਚ.ਆਰ.ਐੱਫ.ਐੱਸ.), ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.), ਕਵਿੱਕ ਰਿਐਕਸ਼ਨ ਟੀਮ (ਕਿਊ.ਆਰ.ਟੀ.) ਅਤੇ ਵਾਟਰ ਕੈਨਨ ਨੂੰ ਤਾਇਨਾਤ ਕੀਤਾ ਗਿਆ ਹੈ। ਡਰੋਨ ਰਾਹੀਂ ਵੀ ਇਲਾਕੇ ਦੀ ਨਿਗਰਾਨੀ ਕੀਤੀ ਜਾਵੇਗੀ।
Punjab Bani 27 August,2024
ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪੋਲ ਖੋਲ ਝੰਡਾ ਮਾਰਚ ਕਰਨ ਤੇ ਕੀਤੀਆਂ ਜਾ ਸਕਦੀਆਂ ਨੇ ਵਿਚਾਰਾਂ
ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪੋਲ ਖੋਲ ਝੰਡਾ ਮਾਰਚ ਕਰਨ ਤੇ ਕੀਤੀਆਂ ਜਾ ਸਕਦੀਆਂ ਨੇ ਵਿਚਾਰਾਂ ਪਟਿਆਲਾ 23 ਅਗਸਤ ( ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਅਤੇ ਸਬੰਧਤ ਜਥੇਬੰਦੀਆਂ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਸਮੇਤ ਕੰਟਰੈਕਟ, ਆਊਟ ਸੋਰਸ, ਡੇਲੀਵੇਜਿਜ਼, ਸਫਾਈ ਸੇਵਕ ਮੁਲਾਜਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਟਕਰਾਓ ਨੀਤੀ ਵਿਰੁੱਧ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਖਰਾਬ ਮੋਸਮ ਦੇ ਬਾਵਜੂਦ ਵੀ ਇਨ੍ਹਾਂ ਦੀ ਅਰਥੀ ਫੁੱਕ ਰੋਹ ਭਰਪੂਰ ਰੈਲੀ ਕੀਤੀ, ਅਗਵਾਈ ਕਰ ਰਹੇ ਆਗੂਆਂ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਸਵਰਨ ਸਿੰਘ ਬੰਗਾ, ਨਾਰੰਗ ਸਿੰਘ, ਰਾਮ ਲਾਲ ਰਾਮਾ, ਇੰਜੀ: ਸੰਤੋਖ ਸਿੰਘ ਬੋਪਾਰਾਏ ਨੇ ਕਿਹਾ ਕਿ ਜ਼ੋ ਭਗਵੰਤ ਮਾਨ ਕਹਿੰਦਾ ਸੀ ਕਿ ਹੁਣ ਸਰਕਾਰਾਂ ਪਿੰਡਾਂ ਤੋਂ ਚਲਣਗੀਆਂ, ਅਗਰੇਜ਼ ਇੱਥੇ ਨੌਕਰੀਆਂ ਕਰਨ ਆਉਣਗੇ, ਹਰਾ ਪੈਨ ਕਰਾਂਤੀ ਲਿਆਵੇਗਾ, ਪੁਰਾਣੀ ਪੈਨਸ਼ਨ ਬਹਾਲ ਹੋਣਗੀਆਂ, ਸਾਰੇ ਕੱਚੇ ਕਰਮੀ ਪੱਕੇ ਹੋਣਗੇ, ਖਾਲੀ ਅਸਾਮੀਆਂ ਭਰੀਆ ਜਾਣਗੀਆਂ, ਘੱਟੋਘੱਟ ਉਜਰਤਾ ਵਿੱਚ ਵਾਧਾ ਹੋਵੇਗਾ ਤੇ ਪੈਨਸ਼ਨਰਾਂ ਗੁਣਖੰਡ 2.59 ਮਿਲੇਗਾ, ਘਰਘਰ ਨੌਕਰੀਆਂ ਮਿਲਣਗੀਆਂ, ਹੁਣ ਉਹੀ ਮੁੱਖ ਮੰਤਰੀ ਬੁਲਟ ਪਰੂਫ ਕੈਬਨ ਵਿੱਚੋਂ ਕੌਮ ਨੂੰ ਸੰਬੋਧਨ ਕਰ ਰਿਹਾ ਹੈ। ਮੁਲਾਜਮਾਂ, ਪੈਨਸ਼ਨਰਾਂ, ਕੱਚੇ ਮੁਲਾਜਮਾਂ ਦੀਆਂ ਹਰ ਪੱਖੀ ਯੋਗ ਤੇ ਹੱਕੀ ਮੰਗਾਂ ਤੇ ਸਤ ਮੀਟਿੰਗਾਂ ਦੇ ਕੇ ਟਾਲ ਮਟੋਲ ਕਰ ਰਿਹਾ ਮੁੱਖ ਮੰਤਰੀ ਮੁਲਾਜਮ, ਪੈਨਸ਼ਨਰ ਆਗੂਆਂ ਦਾ ਸਾਹਮਣਾ ਕਰਨ ਤੋਂ ਟਾਲਾ ਵਟ ਰਿਹਾ ਹੈ। ਇੱਥੇ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਾਂਝੇ ਫਰੰਟ ਵਲੋਂ ਦਿੱਤੇ ਸੱਦੇ ਤੇ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਮੁਲਾਜਮ ਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਅਰਥੀ ਮੋਢਿਆ ਤੇ ਚੁੱਕ ਕੇ ਮਾਰਚ ਕਰਕੇ ਮੇਨ ਸੜ ਤੇ ਅਗਨ ਭੇਂਟ ਕੀਤੀ। ਇਸ ਮੌਕੇ ਤੇ ਹੋਰ ਜ਼ੋ ਆਗੂ ਤੇ ਮੈਂਬਰ ਹਾਜਰ ਸਨ ਉਹਨਾਂ ਵਿੱਚ ਭਿੰਦਰ ਸਿੰਘ ਚਹਿਲ, ਵਿਪਨ ਕੁਮਾਰ, ਕਰਮਚੰਦ ਗਾਂਧੀ, ਪ੍ਰੀਤਮ ਚੰਦ ਠਾਕੁਰ, ਰਾਜਿੰਦਰ ਕੁਮਾਰ ਸਨੌਰ, ਉਤਮ ਸਿੰਘ ਬਾਗੜੀ, ਮੁਲਖ ਰਾਜ, ਹਰਸਰਨਜੀਤ ਕੌਰ, ਨਿਸ਼ਾ ਰਾਣੀ, ਬਲਵਿੰਦਰ ਕੌਰ, ਦੀਪ ਚੰਦ ਹੰਸ, ਅਸ਼ੋਕ ਕੁਮਾਰ ਬਿੱਟੂ, ਦਰਸ਼ੀ ਕਾਂਤ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਗੋਲੂ, ਲਖਵੀਰ ਸਿੰਘ, ਮੋਧ ਨਾਥ, ਹਰਬੰਸ ਸਿੰਘ, ਸੁਭਾਸ਼, ਪ੍ਰਕਾਸ਼ ਲੁਬਾਣਾ, ਸੁਰਜ ਯਾਦਵ, ਬਲਬੀਰ ਸਿੰਘ, ਕਰਮਜੀਤ ਸਿੰਘ, ਬੰਸੀ ਲਾਲ, ਸ਼ਿਵ ਚਰਨ, ਅਮਰਜੀਕ ਸਿੰਘ, ਸਤਿਨਰਾਇਣ ਗੋਨੀ, ਉਂਕਾਰ ਦਮਨ, ਸੁਖਦੇਵ ਸੁੱਖੀ, ਮੱਖਣ ਸਿੰਘ, ਲਖਵੀਰ ਲੱਕੀ, ਰਾਜੇਸ਼ ਕੁਮਾਰ, ਕਵਲਜੀਤ ਸਿੰਘ, ਅਮਰਨਾਥ, ਮੇਘ ਰਾਜ, ਸ਼ਿਵ ਕੁਮਾਰ ਮੋਨੀ ਆਦਿ ਹਾਜਰ ਸਨ।
Punjab Bani 23 August,2024
ਟੋਲ ਪਲਾਜਾ ਮੁਲਾਜਮ ਲੜਕੀ ਦੀ ਹਰਿਆਣਾ ਮਹਿਲਾ ਸਬ ਇੰਸਪੈਕਟਰ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਭਖਿਆ
ਟੋਲ ਪਲਾਜਾ ਮੁਲਾਜਮ ਲੜਕੀ ਦੀ ਹਰਿਆਣਾ ਮਹਿਲਾ ਸਬ ਇੰਸਪੈਕਟਰ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਭਖਿਆ ਪਟਿਆਲਾ (ਬਹਾਦਰਗੜ੍ਹ)-ਪਟਿਆਲਾ ਰਾਜਪੁਰਾ ਰੋਡ ’ਤੇ ਪਿੰਡ ਧਰੇੜੀ ਜੱਟਾਂ ਵਿਖੇ ਸਥਿਤ ਐਨਐਚਏਆਈ ਦੇ ਟੋਲ ਪਲਾਜਾ ’ਤੇ ਟੋਲ ਮੁਲਾਜ਼ਮ ਲੜਕੀ ਨਾਲ ਹਰਿਆਣਾ ਪੁਲਿਸ ਦੀ ਇੱਕ ਮਹਿਲਾ ਸਬ ਇੰਸਪੈਕਟਰ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਭਖ ਗਿਆ ਹੈ। ਕੁੱਟ ਮਾਰ ਦਾ ਸ਼ਿਕਾਰ ਹੋਈ ਟੋਲ ਮੁਲਾਜ਼ਮ ਲੜਕੀ ਰਮਨਦੀਪ ਕੌਰ ਦਾ ਪਰਿਵਾਰ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦਾ ਇਕੱਠ ਕਰਕੇ ਪੁਲਸ ਚੌਂਕੀ ਬਹਾਦਰਗੜ੍ਹ ਵਿਖੇ ਪਹੁੰਚ ਗਿਆ ਅਤੇ ਬੁੱਧਵਾਰ ਨੂੰ ਕੀਤੇ ਰਾਜੀਨਾਮੇ ਨੂੰ ਰੱਦ ਕਰਦਿਆਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਆਗੂ ਭੁਪਿੰਦਰ ਸਿੰਘ, ਗੁਰਬਿੰਦਰ ਸਿੰਘ ਸਰਪੰਚ ਮੁਹੱਬਤਪੁਰ, ਪ੍ਰਤਾਪ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸਿਮਰਨਜੀਤ ਸਿੰਘ ਤੇ ਹੈਪੀ ਸਮੇਤ ਇਕੱਤਰ ਹੋਏ ਹੋਰਨਾਂ ਲੋਕਾਂ ਨੇ ਕਿਹਾ ਕਿ ਮਹਿਲਾ ਸਬ ਇੰਸਪੈਕਟਰ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਅਤੇ ਸਾਡੀ ਲੜਕੀ ਨਾਲ ਧੱਕਾ ਹੋਇਆ ਹੈ। ਬੱਚਿਆਂ ਤੋਂ ਪਰਿਵਾਰ ਦੀ ਗੈਰਹਾਜਰੀ ’ਚ ਰਾਜੀਨਾਮਾ ਕਰਵਾ ਕੇ ਮਾਮਲਾ ਰਫਾ ਦਫਾ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਰਾਜੀਨਾਮਾ ਮਨਜੂਰ ਨਹੀਂ ਹੈ। ਮੁਲਜਮ ਮਹਿਲਾ ਸਬ ਇੰਸਪੈਕਟਰ ਨੂੰ ਚੌਂਕੀ ਬੁਲਾਇਆ ਜਾਵੇ ਫੇਰ ਹੀ ਕੋਈ ਫੈਸਲਾ ਕੀਤਾ ਜਾਵੇਗਾ। ਜੇਕਰ ਪੁਲਿਸ ਨੇ ਇਨਸਾਫ ਨਾ ਕੀਤਾ ਤਾਂ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ।
Punjab Bani 23 August,2024
ਰਾਜਾ ਵੜਿੰਗ ਨੇ ਮੋਦਾਨੀ ਮਹਾ ਘੋਟਾਲਾ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਰਾਜਾ ਵੜਿੰਗ ਨੇ ਮੋਦਾਨੀ ਮਹਾ ਘੋਟਾਲਾ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨੇ ਜੇਪੀਸੀ ਜਾਂਚ ਅਤੇ ਸੇਬੀ ਦੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਭਾਜਪਾ ਅਡਾਨੀ ਦੀ ਤਰੱਕੀ ਨੂੰ ਯਕੀਨੀ ਬਣਾਉਣ ਵਾਲੀ ਮੱਧ ਵਰਗ ਦਾ ਕਰ ਰਹੀ ਨੁਕਸਾਨ: ਰਾਜਾ ਵੜਿੰਗ ਚੰਡੀਗੜ੍ਹ, 22 ਅਗਸਤ, 2024: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲ ਹੀ ਵਿੱਚ ਹਿੰਡਨਬਰਗ ਰਿਸਰਚ ਵੱਲੋਂ ਕੀਤੀ ਵਿੱਤੀ ਧੋਖਾਧੜੀ ਸਬੰਧੀ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਭਾਜਪਾ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਘੋਟਾਲੇ ‘ਚ ਅਡਾਨੀ ਸਮੂਹ, ਸੇਬੀ ਚੀਫ ਮਧਾਬੀ ਬੁਚ ਅਤੇ ਉਸਦੇ ਪਤੀ ਦੀ ਵੀ ਸ਼ਮੂਲੀਅਤ ਹੈ। ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ ਦੇ ਬਾਹਰ ਹੋਏ ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇੱਕ ਮੰਗ ਪੱਤਰ ਸੌਂਪਣ ਲਈ ਸ਼ਾਂਤਮਈ ਢੰਗ ਨਾਲ ਰਾਜਪਾਲ ਦਫ਼ਤਰ ਵੱਲ ਮਾਰਚ ਕਰਦੇ ਹੋਏ ਦੇਖਿਆ ਗਿਆ। ਹਾਲਾਂਕਿ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਰੋਕ ਕੇ ਹਿਰਾਸਤ ਵਿੱਚ ਲੈ ਲਿਆ। ਵੜਿੰਗ ਨੇ ਭਾਜਪਾ ਸਰਕਾਰ ਦੇ ਸ਼ੇਅਰ ਬਾਜ਼ਾਰ ਦੀ ਸਥਿਤੀ ਨਾਲ ਨਜਿੱਠਣ ਅਤੇ ਨਤੀਜੇ ਵਜੋਂ ਹੋਏ ਵਿੱਤੀ ਨੁਕਸਾਨ ਦੀ ਤਿੱਖੀ ਆਲੋਚਨਾ ਕੀਤੀ। “ਭਾਜਪਾ ਦੀ ਚੋਣ ਅਸਫਲਤਾ ਤੋਂ ਬਾਅਦ ਸਟਾਕ ਮਾਰਕੀਟ ਕਰੈਸ਼ ਨੇ ਆਮ ਨਿਵੇਸ਼ਕਾਂ, ਖਾਸ ਕਰਕੇ ਮੱਧ ਵਰਗ ਨੂੰ ਬੇਮਿਸਾਲ ਨੁਕਸਾਨ ਪਹੁੰਚਾਇਆ ਹੈ। ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਦੁਆਰਾ ਉਤਸ਼ਾਹਿਤ ਕੀਤੇ ਗੁੰਮਰਾਹਕੁੰਨ ਨਿਵੇਸ਼ਾਂ ਦੇ ਨਤੀਜਿਆਂ ਨੂੰ ਵੇਖ ਰਹੇ ਹਾਂ, ਜੋ ਕਿ ਐਗਜ਼ਿਟ ਪੋਲ ਵਿੱਚ ਗਲਤੀਆਂ ਤੋਂ ਜਾਣੂ ਸਨ ਪਰ ਫਿਰ ਵੀ ਉਹ ਮਾਰਕੀਟ ਦੀਆਂ ਉਮੀਦਾਂ ਨੂੰ ਵਧਾਉਂਦੇ ਹਨ। ਸਥਿਤੀ ਦੀ ਗੰਭੀਰਤਾ ਨੂੰ ਜੋੜਦੇ ਹੋਏ, ਵੜਿੰਗ ਨੇ ਉਜਾਗਰ ਕੀਤਾ ਕਿ ਗੌਤਮ ਅਡਾਨੀ ਦੇ ਛੋਟੇ ਭਰਾ, ਰਾਜੇਸ਼ ਅਡਾਨੀ ਨੂੰ ਜਾਅਲਸਾਜ਼ੀ ਅਤੇ ਟੈਕਸ ਧੋਖਾਧੜੀ ਦੇ ਦੋਸ਼ ਵਿੱਚ ਦੋ ਵਾਰ ਗ੍ਰਿਫਤਾਰ ਕੀਤੇ ਜਾਣ ਅਤੇ ਉਸਦੇ ਵੱਡੇ ਭਰਾ ਵਿਨੋਦ ਅਡਾਨੀ ਦੀ ਆਫਸ਼ੋਰ ਸ਼ੈੱਲ ਕੰਪਨੀਆਂ ਵਿੱਚ ਸ਼ਮੂਲੀਅਤ ਦੇ ਬਾਵਜੂਦ, ਕੋਈ ਕਾਰਵਾਈ ਨਹੀਂ ਕੀਤੀ ਗਈ। “ਹਿੰਡਨਬਰਗ ਰਿਸਰਚ ਨੇ ਮਾਰੀਸ਼ਸ ਵਿੱਚ ਵਿਨੋਦ ਅਡਾਨੀ ਦੀ ਮਲਕੀਅਤ ਵਾਲੀਆਂ 38 ਅਜਿਹੀਆਂ ਕੰਪਨੀਆਂ ਲੱਭੀਆਂ, ਜੋ ਯੂਏਈ, ਸਿੰਗਾਪੁਰ ਅਤੇ ਸਾਈਪ੍ਰਸ ਵਿੱਚ ਹੋਰਨਾਂ ਦੇ ਨਾਲ ਹਨ। ਇਹਨਾਂ ਕੰਪਨੀਆਂ ਦੀ ਵਰਤੋਂ ਭਾਰਤੀ ਬਾਜ਼ਾਰ ਵਿੱਚ ਵਿਕਾਸ ਦਰ ਨੂੰ ਝੂਠਾ ਪ੍ਰੋਜੈਕਟ ਕਰਨ ਅਤੇ ਭਾਰਤੀ ਜਨਤਾ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਸਟਾਕ ਅਤੇ ਸ਼ੇਅਰ ਬਾਜ਼ਾਰ ਵਿੱਚ ਹੇਰਾਫੇਰੀ ਕਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ ਖੋਜਾਂ ਦੇ ਬਾਵਜੂਦ, ਭਾਜਪਾ ਸਰਕਾਰ ਨੇ ਅਡਾਨੀ ਨੂੰ ਬਚਾਇਆ ਹੈ, ਅਤੇ ਸੇਬੀ ਨੇ ਵੀ ਕਲੀਨ ਚਿੱਟ ਜਾਰੀ ਕਰ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਇਸ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਦੀ ਲੋੜ 'ਤੇ ਜ਼ੋਰ ਦਿੱਤਾ। “ਅਸੀਂ ਲਗਾਤਾਰ ਅਡਾਨੀ ਘੋਟਾਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਦੀ ਮੰਗ ਕਰ ਰਹੇ ਹਾਂ। ਇੱਕ ਜੇਪੀਸੀ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਦਾਨ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਪ੍ਰਤੀਨਿਧੀਆਂ ਦੁਆਰਾ ਇੱਕ ਵਿਆਪਕ ਜਾਂਚ ਨੂੰ ਯਕੀਨੀ ਬਣਾਏਗੀ। ਹਾਲਾਂਕਿ, ਸੁਪਰੀਮ ਕੋਰਟ ਦੇ ਕਥਿਤ ਵਿਵਾਦਾਂ ਦੇ ਬਾਵਜੂਦ, ਸੇਬੀ ਨੂੰ ਜਾਂਚ ਨੂੰ ਸੰਭਾਲਣ ਦੀ ਆਗਿਆ ਦੇਣ ਦਾ ਫੈਸਲਾ, ਜਾਂਚ ਦੀ ਅਖੰਡਤਾ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਵੜਿੰਗ ਨੇ ਹਿੰਡਨਬਰਗ ਦੀ ਅਗਸਤ 2024 ਦੀ ਰਿਪੋਰਟ ਨੂੰ ਸ਼ਾਮਲ ਕਰਨ ਵਾਲੇ ਹਾਲੀਆ ਘਟਨਾਵਾਂ ਨੂੰ ਵੀ ਸੰਬੋਧਿਤ ਕੀਤਾ, ਜਿਸ ਨੇ ਸੇਬੀ ਦੇ ਅਧਿਕਾਰੀਆਂ ਨੂੰ ਹੋਰ ਫਸਾਇਆ। “ਸੇਬੀ ਮੁਖੀ ਮਾਧਾਬੀ ਬੁਚ ਅਤੇ ਉਸ ਦੇ ਪਤੀ ਵਿਰੁੱਧ ਤਾਜ਼ਾ ਦੋਸ਼ ਡੂੰਘੇ ਚਿੰਤਾਜਨਕ ਹਨ। ਅਡਾਨੀ ਦੇ ਵਿੱਤੀ ਦੁਰਵਿਵਹਾਰ ਨਾਲ ਜੁੜੀਆਂ ਆਫਸ਼ੋਰ ਸੰਸਥਾਵਾਂ ਨਾਲ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਨੇ ਜੇਪੀਸੀ ਜਾਂਚ ਦੀ ਲੋੜ ਨੂੰ ਵਧਾ ਦਿੱਤਾ ਹੈ। ਬੁਚ ਅਤੇ ਅਡਾਨੀ ਦੇ ਇਨਕਾਰ ਸਥਿਤੀ ਦੀ ਗੰਭੀਰਤਾ ਨੂੰ ਸੰਬੋਧਿਤ ਕਰਨ ਲਈ ਨਾਕਾਫੀ ਹਨ, ”ਵੜਿੰਗ ਨੇ ਸੇਬੀ ਦੀ ਚੇਅਰਪਰਸਨ ਮਾਧਾਬੀ ਬੁਚ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ। ਵੜਿੰਗ ਨੇ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਦੀ ਭੂਮਿਕਾ 'ਤੇ ਵੀ ਸਵਾਲ ਉਠਾਏ, ਜਿਨ੍ਹਾਂ ਦਾ ਕਰੀਅਰ ਅਡਾਨੀ ਸਮੂਹ ਨਾਲ ਉਸ ਦੀ ਸ਼ਮੂਲੀਅਤ ਨਾਲ ਜੁੜਿਆ ਹੋਇਆ ਹੈ। “ਅਡਾਨੀ ਸਮੂਹ ਨਾਲ ਮਧਾਬੀ ਬੁਚ ਦੇ ਨਜ਼ਦੀਕੀ ਸਬੰਧ ਕੋਈ ਗੁਪਤ ਨਹੀਂ ਹਨ। 2015 ਵਿੱਚ ਉਸਨੇ ਵਿਨੋਦ ਅਡਾਨੀ ਦੀ ਸ਼ੈੱਲ ਕੰਪਨੀ ਨਾਲ ਜੁੜੇ ਗਲੋਬਲ ਡਾਇਨਾਮਿਕਸ ਅਪਰਚਿਊਨਿਟੀਜ਼ ਫੰਡ ਵਿੱਚ ਨਿਵੇਸ਼ ਕੀਤਾ। ਉਸ ਕੋਲ ਐਗੋਰਾ ਪਾਰਟਨਰਜ਼ ਵਿੱਚ 99% ਹਿੱਸੇਦਾਰੀ ਵੀ ਹੈ, ਇੱਕ ਸਿੰਗਾਪੁਰ-ਅਧਾਰਤ ਫਰਮ ਜਿਸਦਾ ਉਹ ਦਾਅਵਾ ਕਰਦੀ ਹੈ ਕਿ ਉਹ ਗੈਰ-ਕਾਰਜਸ਼ੀਲ ਹੈ, ਫਿਰ ਵੀ ਮੌਜੂਦ ਹੈ। ਇਹ ਸਪੱਸ਼ਟ ਹੈ ਕਿ ਗੌਤਮ ਅਡਾਨੀ ਅਤੇ ਉਸ ਦੀਆਂ ਕੰਪਨੀਆਂ ਨੂੰ ਕਲੀਨ ਚਿੱਟ ਮਿਲਣ ਨੂੰ ਯਕੀਨੀ ਬਣਾਉਣ ਵਿੱਚ ਸੇਬੀ ਦੇ ਚੇਅਰਪਰਸਨ ਦੇ ਨਿੱਜੀ ਲਾਭ ਹਨ। ਹਿੱਤਾਂ ਦਾ ਇਹ ਸਪੱਸ਼ਟ ਟਕਰਾਅ ਅਸਵੀਕਾਰਨਯੋਗ ਹੈ, ਅਤੇ ਅਸੀਂ ਉਸ ਦੇ ਤੁਰੰਤ ਅਸਤੀਫੇ ਦੀ ਮੰਗ ਕਰਦੇ ਹਾਂ। ਅੰਤ ਵਿੱਚ, ਵੜਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਕੁਝ ਚੋਣਵੇਂ ਲੋਕਾਂ ਦੇ ਫਾਇਦੇ ਲਈ ਦੇਸ਼ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ। “ਜਦੋਂ ਕਿ ਅਜਿਹੇ ਘੁਟਾਲਿਆਂ ਦੌਰਾਨ ਮੱਧ ਵਰਗ ਦੀ ਮਿਹਨਤ ਦੀ ਕਮਾਈ ਦਾ ਨੁਕਸਾਨ ਹੋ ਜਾਂਦਾ ਹੈ, ਉਭਰਦੇ ਕਾਰੋਬਾਰ ਅਤੇ ਉਨ੍ਹਾਂ ਦੇ ਮਾਲਕ ਸਰਕਾਰੀ ਸਹਾਇਤਾ ਕਾਰਨ ਵਧਦੇ-ਫੁੱਲਦੇ ਰਹਿੰਦੇ ਹਨ। ਇਹ ਲਾਜ਼ਮੀ ਹੈ ਕਿ ਨਿਆਂ ਦੀ ਸੇਵਾ ਕੀਤੀ ਜਾਵੇ, ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਸਾਨੂੰ ਇਹ ਯਕੀਨੀ ਬਣਾਉਣ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਜਨਤਕ ਫੰਡਾਂ ਦੀ ਅਜਿਹੀ ਦੁਰਵਰਤੋਂ ਅਤੇ ਸਟਾਕ ਮਾਰਕੀਟ ਵਿੱਚ ਹੇਰਾਫੇਰੀ ਬਿਨਾਂ ਸਜ਼ਾ ਤੋਂ ਨਾ ਬਚੇ। ਭਾਰਤ ਦੇ ਲੋਕ ਜਵਾਬ ਅਤੇ ਜਵਾਬਦੇਹੀ ਦੇ ਹੱਕਦਾਰ ਹਨ, ਅਤੇ ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਸੱਚਾਈ ਦਾ ਪਰਦਾਫਾਸ਼ ਨਹੀਂ ਕੀਤਾ ਜਾਂਦਾ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਨਹੀਂ ਠਹਿਰਾਇਆ ਜਾਂਦਾ। ਇਸ ਰੋਸ ਮੁਜ਼ਾਹਰੇ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਡਾ: ਧਰਮਵੀਰ ਗਾਂਧੀ ਜੀ, ਰਾਣਾ ਗੁਰਜੀਤ ਜੀ, ਮੁਹੰਮਦ ਸਦੀਕ ਜੀ, ਸੁਖਪਾਲ ਸਿੰਘ ਖਹਿਰਾ ਜੀ, ਹਰਦੇਵ ਸਿੰਘ ਲਾਡੀ ਜੀ, ਜਸਬੀਰ ਸਿੰਘ ਗਿੱਲ ਜੀ, ਸਿਮਰਜੀਤ ਸਿੰਘ ਬੈਂਸ ਜੀ, ਹਰਮਿੰਦਰ ਸਿੰਘ ਜੀ ਗਿੱਲ ਜੀ, ਬਲਬੀਰ ਸਿੰਘ ਸਿੱਧੂ ਜੀ, ਕੁਲਜੀਤ ਸਿੰਘ ਨਾਗਰਾ ਜੀ, ਗੁਰਕੀਰਤ ਸਿੰਘ ਕੋਟਲੀ ਜੀ, ਰਾਣਾ ਕੇਪੀ ਜੀ, ਹਰਪ੍ਰਤਾਪ ਸਿੰਘ ਅਜਨਾਲਾ ਜੀ, ਲਖਵੀਰ ਸਿੰਘ ਲੱਖਾ ਜੀ, ਕੁਲਦੀਪ ਸਿੰਘ ਵੈਦ ਜੀ, ਗੁਰਸ਼ਰਨ ਕੌਰ ਰੰਧਾਵਾ ਜੀ, ਮੋਹਿਤ ਮਹਿੰਦਰਾ ਜੀ, ਅਤੇ ਈਸ਼ਰਪ੍ਰੀਤ ਸਿੰਘ ਸਿੱਧੂ ਜੀ। ਜੀ ਆਦਿ ਹਾਜ਼ਰ ਸਨ।
Punjab Bani 22 August,2024
ਮਿਉਂਸਪਲ ਵਰਕਰਜ਼ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਨਗਰ ਨਿਗਮ ਪਟਿਆਲਾ ਕੀਤੀ ਨਿਗਮ ਪ੍ਰਸ਼ਾਸਨ ਵਿਰੁੱਧ ਨਾਰੇਬਾਜੀ
ਮਿਉਂਸਪਲ ਵਰਕਰਜ਼ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਨਗਰ ਨਿਗਮ ਪਟਿਆਲਾ ਕੀਤੀ ਨਿਗਮ ਪ੍ਰਸ਼ਾਸਨ ਵਿਰੁੱਧ ਨਾਰੇਬਾਜੀ ਪਟਿਆਲਾ : ਮਿਉਂਸਪਲ ਵਰਕਰਜ਼ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਨਗਰ ਨਿਗਮ ਪਟਿਆਲਾ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਦੇ ਵਿਰੁੱਧ ਜੋਰਦਾਰ ਨਾਰੇਬਾਜੀ ਕੀਤੀ ਗਈ।ਇਸ ਰੋਸ ਮੁਜਾਹਰੇ ਸੰਬੋਧਨ ਕਰਦਿਆਂ ਯੂਨੀਅਨ ਦੇ ਵੱਖ-ਵੱਖ ਅਹੁੱਦੇਦਾਰਾਂ ਵੱਲੋਂ ਦੱਸਿਆ ਗਿਆ ਕਿ ਨਗਰ ਨਿਗਮ ਮੁਲਾਜਮਾਂ ਦੇ ਪੀ.ਐਫ., ਸੀ.ਪੀ.ਐਫ, ਐਨ.ਪੀ.ਐਸ, ਐਲ.ਆਈ.ਸੀ. ਦੀਆਂ ਕਿਸ਼ਤਾਂ ਕਾਫੀ ਸਮੇਂ ਤੋਂ ਨਹੀਂ ਖਾਤਿਆਂ ਵਿਚ ਭੇਜੀਆਂ ਜਾ ਰਹੀਆਂ ਅਤੇ ਜਦ ਵੀ ਨਗਰ ਨਿਗਮ ਪ੍ਰਸ਼ਾਸਨ ਨਾਲ ਇਸ ਸਬੰਧੀ ਗੱਲ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਵਿੱਤੀ ਹਾਲਾਤ ਠੀਕ ਨਾ ਹੋਣ ਕਰਕੇ ਟਾਲ ਮਟੋਲ ਕਰਦੇ ਨਜਰ ਆਉਂਦੇ ਹਨ ਪਰੰਤੂ ਨਗਰ ਨਿਗਮ ਵਿਖੇ ਬਿਨ੍ਹਾਂ ਕਿਸੇ ਜਰੂਰਤ ਤੋਂ ਫਰਨੀਚਰ ਦੀ ਖਰੀਦ, ਰੈਨੋਵੇਸ਼ਨ ਦਾ ਕੰਮ ਮਿਉਂਸਪਲ ਫੰਡਾਂ ਵਿਚੋਂ ਕੀਤਾ ਜਾ ਰਿਹਾ ਹੈ ਜੋ ਕਿ ਮਿਉਂਸਪਲ ਫੰਡਾਂ ਦੀ ਦੁਰਵਰਤੋਂ ਹੈ। ਅੱਜ ਮੁਲਾਜਮਾਂ ਦਾ ਗੁੱਸਾ ਉਸ ਸਮੇਂ ਫੁੱਟਿਆ ਜਦੋਂ ਸਵੇਰੇ ਹੀ ਨਗਰ ਨਿਗਮ ਦਫਤਰ ਵਿਖੇ 5 ਨਵੀਆਂ ਗੱਡੀਆਂ ਖਰੀਦ ਕਰ ਲਈਆਂ ਗਈਆਂ। ਜਦਕਿ ਰਿਟਾਇਰ ਹੋਏ ਮੁਲਾਜਮਾਂ ਦੇ ਬਣਦੇ ਡਿਊਜ਼ ਤੱਕ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਮੁਲਾਜਮਾਂ ਦਾ ਪੀ.ਐਫ., ਸੀ.ਪੀ.ਐਫ, ਐਨ.ਪੀ.ਐਸ ਅਤੇ ਤਨਖਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮਿਉਂਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸ਼ਿਵ ਕੁਮਾਰ ਵੱਲੋਂ ਸਟੇਜ ਤੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਮੁਲਾਜਮਾਂ ਦੇ ਪੀ.ਐਫ., ਸੀ.ਪੀ.ਐਫ. ਐਨ.ਪੀ.ਐਸ ਜਾਂ ਹੋਰ ਡਿਉਜ਼ ਉਨਾਂ ਨੂੰ ਨਹੀਂ ਦਿੱਤੇ ਜਾਂਦੇ ਉਨੀ ਦੇਰ ਨਗਰ ਨਿਗਮ ਮੁਲਾਜਮ ਰੋਸ ਧਰਨਾ ਜਾਰੀ ਰੱਖਣਗੇ ਅਤੇ ਜੇਕਰ ਪ੍ਰਸ਼ਾਸਨ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਆਉਣ ਵਾਲੇ ਦਿਨਾਂ ਵਿਚ ਕਲਮ ਛੋੜ/ਕੰਮ ਛੋੜ ਹੜਤਾਲ ਵੀ ਕੀਤੀ ਜਾਵੇਗੀ। ਜਿਸ ਦੀ ਸਾਰੀ ਜਿੰਮੇਵਾਰੀ ਕਮਿਸ਼ਨਰ, ਨਗਰ ਨਿਗਮ ਪਟਿਆਲਾ ਦੀ ਹੋਵੇਗੀ। ਇਸ ਤੋਂ ਇਲਾਵਾ ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪਿਛਲੇ ਦੋ ਸਾਲਾਂ ਦੋਰਾਨ ਹੋਏ ਕੰਮਾਂ ਦੀ ਮਿਉਂਸਪਲ ਫੰਡ ਵਿਚੋਂ ਹੋਈ ਅਦਾਇਗੀ ਸਬੰਧੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਬਿਨਾਂ ਜਰੂਰਤ ਤੋਂ ਮਿਉਂਸਪਲ ਫੰਡ ਦੀ ਕਿਵੇਂ ਦੁਰਵਰਤੋਂ ਕੀਤੀ ਗਈ ਹੈ। ਇਸ ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਜਿਵੇਂਕਿ ਜਸਬੀਰ ਸਿੰਘ, ਸੁਮੀਤ ਕੁਮਾਰ, ਰਮਿੰਦਰਪ੍ਰੀਤ ਸਿੰਘ, ਵਿਜੇ ਕਲਿਆਣ (ਪ੍ਰਧਾਨ ਟੈਕਨੀਕਲ ਯੂਨੀਅਨ), ਸੀਤਾ ਰਾਮ (ਪ੍ਰਧਾਨ, ਡਰਾਇਵਰ ਯੂਨੀਅਨ), ਗੋਲਡੀ, ਮੁਨੀਸ਼ ਪੂਰੀ, ਹਰਪਾਲ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਚਾਵਲਾ, ਜਸਪਾਲ ਸਿੰਘ, ਨਵਦੀਪ ਸ਼ਰਮਾ, ਪਰਦੀਪ ਪੂਰੀ, ਜਸਕਿਰਤ ਕੋਰ, ਅਮਰਿੰਦਰ ਕੋਰ, ਨਿਸ਼ਾ ਰਾਣੀ, ਕਮਲੇਸ਼ ਰਾਣੀ ਆਦਿ ਨੇ ਸੰਬੋਧਨ ਕੀਤਾ।
Punjab Bani 22 August,2024
ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਕੀਤਾ ਪੀ. ਐਸ. ਪੀ. ਸੀ. ਐਲ. ਦੇ ਮੁੱਖ ਦਫ਼ਤਰ ਸਾਹਮਣੇ ਕੀਤਾ ਗਿਆ ਰੋਸ ਪ੍ਰਦਰਸ਼ਨ
ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਕੀਤਾ ਪੀ. ਐਸ. ਪੀ. ਸੀ. ਐਲ. ਦੇ ਮੁੱਖ ਦਫ਼ਤਰ ਸਾਹਮਣੇ ਕੀਤਾ ਗਿਆ ਰੋਸ ਪ੍ਰਦਰਸ਼ਨ ਪਟਿਆਲਾ : ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਪੀ.ਐਸ.ਪੀ.ਸੀ.ਐਲ / ਪੀ.ਐਸ.ਟੀ.ਸੀ.ਐਲ ਵੱਲੋ ਅੱਜ ਮੁੱਖ ਦਫਤਰ ਪੀਐਸਪੀਸੀਐਲ ਦੇ ਮੁੱਖ ਗੇਟ ਦੇ ਸਾਹਮਣੇ ਰੋੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਾਵਰਕਾਮ ਮੈਨੈਜ਼ਮੈਟ/ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੁੱਧ ਜ਼ੋਰਦਾਰ ਢੰਗ ਨਾਲ ਨਾਅਰੇਬਾਜੀ ਕਰਕੇ ਵਿਰੋਧ ਜਤਾਇਆ ਗਿਆ। ਰੋਸ ਪ੍ਰਦਰਸ਼ਨ ਵਿਚ ਮੁੱਖ ਦਫਤਰ ਪੀ.ਐਸ.ਪੀ.ਸੀ.ਐਲ/ ਪੀ.ਐਸ.ਟੀ.ਸੀ.ਐਲ ਅਤੇ ਸ਼ਕਤੀ ਵਿਹਾਰ ਵਿਖੇ ਕੰਮ ਕਰਦੇ ਕਲੈਰੀਕਲ ਕੇਡਰ, ਅਕਾਊਟਸ਼ ਕੇਡਰ, ਸਟੌੌਨੋੋਗਰਾਫਰ ਕੇਡਰ, ਡਰਾਇੰਗ ਕੇਡਰ, ਡਰਾਈਵਰ ਕੇਡਰ, ਦਰਜਾ 4 ਕੇਡਰ ਦੇ ਕਰਮਚਾਰੀਆ/ਅਧਿਕਾਰੀਆਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋੋਏ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ ਨੇ ਦੱਸਿਆ ਕਿ ਪੀਐਸਪੀਸੀਐਲ ਮੈਨੇਜ਼ਮੈੈਟ ਵੱਲੋ ਪਿਛਲੇ ਲੰਬੇ ਸਮੇ ਤੋ ਪੀਐਸਈਬੀ ਇੰਮਪਲਾਈਜ਼ ਜੁਆਇੰਟ ਫੋਰਮ ਨਾਲ ਹੋਈਆਂ ਮੀਟਿੰਗਾਂ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋ ਆਨਾਕਾਨੀ ਕਰ ਰਹੀ ਹੈ ਮਿਤੀ 31.7.24 ਨੂੰ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ. ਟੀ. ਓ. ਜੀ ਨਾਲ ਹੋਈ ਮੀਟਿੰਗ ਵਿੱਚ ਹੋਈਆਂ ਸਹਿਮਤੀਆਂ ਨੂੰ ਵੀ ਲਾਗੂ ਕਰਨ ਤੋ ਪਾਸਾ ਵੱਟਿਆਂ ਜਾ ਰਿਹਾ ਹੈ । ਜਿਸਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਰਾਜ ਦੇ ਬਿਜਲੀ ਕਾਮਿਆਂ ਵੱਲੋ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ । ਵਿਭਾਗ ਵੱਲੋ ਮੰਨੀਆਂ ਗਈਆਂ ਮੰਗਾਂ ਵਿੱਚ ਪ੍ਰਮੁੱਖ ਤੌਰ ਤੇ ਸੁਰੱਖਿਆਂ ਫੋਰਸਾਂ ਦੀ ਤਰਜ਼ ਤੇ ਬਿਜਲੀ ਮੁਲਾਜ਼ਮਾਂ ਸਮੇਤ ਕੰਟਰੈਕਟ ਕਾਮਿਆਂ ਨਾਲ ਡਿਉੂਟੀ ਦੌਰਾਨ ਹੋਏ ਘਾਤਕ ਹਾਦਸਿਆਂ ਤੇ 1 ਕਰੋੜ ਦੀ ਰਾਸ਼ੀ ਮੁਹੱਈਆਂ ਕਰਵਾਉਣਾ ਤਰਸ ਦੇ ਅਧਾਰ ਤੇ ਜਿਨਾਂ ਕਰਮਚਾਰੀਆਂ ਦੀ ਨੋਕਰੀ ਲਈ ਪ੍ਰਤੀਵੇਦਨਾ ਮਿਤੀ 17.7.20 ਤੋ ਪਹਿਲਾ ਪਾ੍ਰਪਤ ਹੋ ਚੁੱਕੀ ਸੀ ਨੂੰ 6ਵਾਂ ਤਨਖਾਹ ਕਮਿਸ਼ਨ ਦੇਣਾ, ਖਤਮ ਕੀਤੇ ਸਪੈਸ਼ਲ ਭੱਤੇ ਨੂੰ ਮੁੜ ਸਭ ਲਈ ਖੋਲਣਾ, 23 ਸਾਲਾਂ ਸਮਾ ਬੱਧ ਸਕੇਲ ਬਿਨਾਂ ਸ਼ਰਤ ਦੇਣਾ, ਗਰੁੱਪ 3 ਦੀਆਂ ਕੇਟਾਂਗਰੀਆਂ ਨੂੰ ਪੇ ਬੈਂਡ ਦਾ ਲਾਭ ਦੇਣਾ, ਇਨ ਹਾਊਸ ਕੰਟਰੈਕਟ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨੀਆਂ, ਸਾਰੇ ਬਿਜਲੀ ਕਾਮਿਆਂ ਨੂੰ ਕੈਸ਼ਲੈਸ ਮੈਡੀਕਲ ਸੁਵਿਧਾ ਪ੍ਰਦਾਨ ਕਰਨਾ,ਦਫਤਰੀ ਸਟਾਫ ਨੂੰ ਢੁਕਵੀਆਂ ਸਹੂਲਤਾਂ ਪ੍ਰਦਾਨ ਕਰਨਾ, ਸੁਪਰਡੈਟ ਗਰੇਡ 1 ਦੀਆਂ ਖਤਮ ਕੀਤੀਆਂ ਪੋਸਟਾਂ ਮੁੜ ਬਹਾਲ ਕਰਨਾ, ਡੀ.ਏ ਦੀਆਂ ਕਿਸ਼ਤਾਂ ਅਤੇ ਸਕੇਲਾਂ ਦੇ ਬਕਾਏ ਆਦਿ ਮੰਗਾਂ ਸਾਮਲ ਹਨ ।
Punjab Bani 22 August,2024
ਸੇਬੀ ਮੁਖੀ ਨੂੰ ਹਟਾਉਣ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਪੰਜਾਬ ਕਾਂਗਰਸ ਕੀਤਾ ਪ੍ਰਦਰਸ਼ਨ ਚੰਡੀਗੜ੍ਹ : ਪੰਜਾਬ ਕਾਂਗਰਸ ਵਲੋਂ ਕੇਂਦਰ ਸਰਕਾਰ ਖਿਲਿਾਫ਼ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਸੂਬੇ ਦੀ ਸਮੁੱਚੀ ਲੀਡਰਸ਼ਿਪ ਪੁੱਜੀ ਹੋਈ ਹੈ। ਕਾਂਗਰਸ ਪਾਰਟੀ ਵਲੋਂ ਸੇਬੀ ਦੇ ਮੁਖੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਅਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਖ਼ੁਦ ਕਰ ਰਹੇ ਹਨ। ਕਾਂਗਰਸੀਆਂ ਵਲੋਂ ਕਾਂਗਰਸ ਭਵਨ ਦੇ ਬਾਹਰ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਿਸ ਤਰੀਕੇ ਨਾਲ ਆਪਣੇ ਧਨਾਡ ਦੋਸਤਾਂ ਨਾਲ ਰਲ ਕੇ ਆਮ ਜਨਤਾ ਨੂੰ ਲੁੱਟ ਰਹੀ ਹੈ, ਉਸ ਦੇ ਵਿਰੋਧ `ਚ ਅੱਜ ਪੰਜਾਬ ਕਾਂਗਰਸ ਵਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਥੇ ਮੋਦੀ ਸਰਕਾਰ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸੇਬੀ ਮੁਖੀ ਨੂੰ ਹਟਾਉਣ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਪੰਜਾਬ ਕਾਂਗਰਸ ਕੀਤਾ ਪ੍ਰਦਰਸ਼ਨ ਚੰਡੀਗੜ੍ਹ : ਪੰਜਾਬ ਕਾਂਗਰਸ ਵਲੋਂ ਕੇਂਦਰ ਸਰਕਾਰ ਖਿਲਿਾਫ਼ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਸੂਬੇ ਦੀ ਸਮੁੱਚੀ ਲੀਡਰਸ਼ਿਪ ਪੁੱਜੀ ਹੋਈ ਹੈ। ਕਾਂਗਰਸ ਪਾਰਟੀ ਵਲੋਂ ਸੇਬੀ ਦੇ ਮੁਖੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਅਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਖ਼ੁਦ ਕਰ ਰਹੇ ਹਨ। ਕਾਂਗਰਸੀਆਂ ਵਲੋਂ ਕਾਂਗਰਸ ਭਵਨ ਦੇ ਬਾਹਰ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਿਸ ਤਰੀਕੇ ਨਾਲ ਆਪਣੇ ਧਨਾਡ ਦੋਸਤਾਂ ਨਾਲ ਰਲ ਕੇ ਆਮ ਜਨਤਾ ਨੂੰ ਲੁੱਟ ਰਹੀ ਹੈ, ਉਸ ਦੇ ਵਿਰੋਧ `ਚ ਅੱਜ ਪੰਜਾਬ ਕਾਂਗਰਸ ਵਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਥੇ ਮੋਦੀ ਸਰਕਾਰ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Punjab Bani 22 August,2024
ਪਟਨਾ ਵਿਚ ਰਾਖਵੇਂਕਰਨ ਦੇ ਮੁੱਦੇ ‘ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕਰਦਿਆਂ ਪੁਲਸ ਨੇ ਗਲਤੀ ਨਾਲ ਐੱਸਡੀਐੱਮ ਨੂੰ ਵੀ ਜੜੀ ਡਾਂਗ
ਪਟਨਾ ਵਿਚ ਰਾਖਵੇਂਕਰਨ ਦੇ ਮੁੱਦੇ ‘ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕਰਦਿਆਂ ਪੁਲਸ ਨੇ ਗਲਤੀ ਨਾਲ ਐੱਸਡੀਐੱਮ ਨੂੰ ਵੀ ਜੜੀ ਡਾਂਗ ਪਟਨਾ : ਭਾਰਤ ਦੇਸ਼ ਵਿਚ ਦਿੱਤੇ ਬੰਦ ਦੇ ਸੱਦੇ ਦੇ ਚਲਦਿਆਂ ਪਟਨਾ ਵਿਚ ਰਾਖਵੇਂਕਰਨ ਦੇ ਮੁੱਦੇ ‘ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕਰਦਿਆਂ ਪੁਲਸ ਨੇ ਗਲਤੀ ਨਾਲ ਐੱਸਡੀਐੱਮ ਨੂੰ ਵੀ ਡਾਂਗ ਜੜ੍ਹ ਦਿੱਤੀ। ਦੱਸਣਯੋਗ ਹੈ ਕਿ ਬੰਦ ਦਾ ਸਮਰਥਨ ਕਰ ਰਹੇ ਲੋਕ ਬੁੱਧਵਾਰ ਸਵੇਰ ਤੋਂ ਹੀ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਦਰਅਸਲ, ਭਾਰਤ ਬੰਦ ਕਾਰਨ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਬੰਦ ਦੌਰਾਨ ਪਟਨਾ ਵਿੱਚ ਸਮਰਥਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ, ਪਰ ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਐਸਡੀਐਮ ਨੂੰ ਡੰਡਾ ਜੜ ਦਿੱਤਾ। ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਡੰਡਾ ਵੱਜਣ ਤੋਂ ਬਾਅਦ ਐਸਡੀਐਮ ਪੁਲਿਸ ਮੁਲਾਜ਼ਮਾਂ ਨੂੰ ਆਖਦਾ ਵਿਖਾਈ ਦੇ ਰਿਹਾ ਹੈ ਕਿ ਤੁਸੀਂ ਇਹ ਕੀ ਕਰ ਰਹੇ ਹੋ। ਵੀਡੀਓ ਵਿਚ ਵੇਖਿਆ ਜਾ ਸਕਦੀ ਹੈ ਕਿ ਡਾਂਗ ਮਾਰਨ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਆਪਣੀ ਗਲਤੀ ਦਾ ਪਤਾ ਲੱਗਦਾ ਹੈ। ਇਸ ਤੋਂ ਬਾਅਦ ਉਹ ਇਧਰ-ਉਧਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਐਸਡੀਐਮ ਉਸ ਵੱਲ ਹੱਥ ਕਰਕੇ ਆਖਦਾ ਦਿੱਸ ਰਿਹਾ ਹੈ ਕਿ ਉਹ ਇਹ ਕੀ ਕਰ ਰਿਹਾ ਹੈ।
Punjab Bani 21 August,2024
ਕਲਕੱਤਾ ਵਿਖੇ ਲੇਡੀ ਡਾਕਟਰ ਨਾਲ ਹੋਏ ਗੈਂਗਰੇਪ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ :- ਗੁਰਨਾਮ ਘਨੌਰ
ਕਲਕੱਤਾ ਵਿਖੇ ਲੇਡੀ ਡਾਕਟਰ ਨਾਲ ਹੋਏ ਗੈਂਗਰੇਪ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ :- ਗੁਰਨਾਮ ਘਨੌਰ ਘਨੌਰ, 21 ਅਗਸਤ : ਅੱਜ ਸੀਟੂ ਪੰਜਾਬ ਦੇ ਸੱਦੇ ਤੇ ਬੱਸ ਸਟੈਂਡ ਘਨੌਰ ਵਿਖੇ ਸੀਟੂ ਵਰਕਰਾਂ ਨੇ ਰੋਅ ਭਰਪੂਰ ਰੈਲੀ ਕੀਤੀ ਗਈ। ਜਿਸ ਵਿੱਚ ਕਲਕੱਤੇ ਦੇ ਹਸਪਤਾਲ ਵਿੱਚ ਰਾਤ ਦੀ ਡਿਊਟੀ ਦੌਰਾਨ ਜੁਨੀਅਰ ਡਾਕਟਰ ਨਾਲ ਗੈਂਗਰੇਪ ਕੀਤਾ ਗਿਆ ਤੇ ਉਸ ਨੂੰ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸਕੱਤਰ ਗੁਰਨਾਮ ਸਿੰਘ ਘਨੌਰ ਨੇ ਕਿਹਾ ਕਿ ਘਟਨਾ ਸਮੇਂ ਉਸ ਦੇ ਮਾਪਿਆਂ ਨੂੰ ਤਿੰਨ ਘੰਟੇ ਮਿਲਣ ਨਾ ਦੇਣਾ ਅਤਿ ਨਿੰਦਣਯੋਗ ਹੈ ਤੇ ਰੈਲੀ ਵਿੱਚ ਮੰਗ ਕੀਤੀ ਗਈ ਕਿ ਡਾਕਟਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਜਿਹੜੇ ਵੀ ਪੁਲਿਸ ਅਫਸਰਾਂ, ਕਾਲਜ ਦੇ ਪ੍ਰਿੰਸੀਪਲ ਕਾਤਲਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਿਰਪਾਲ ਸਿੰਘ ਬਘੌਰਾ, ਦੇਵ ਸਿੰਘ ਫੌਜੀ, ਜਰਨੈਲ ਸਿੰਘ ਘਨੌਰ, ਹਰਪ੍ਰੀਤ ਸਿੰਘ ਅਲੰਮਦੀਪੁਰ, ਛੋਟੀ ਰੋਸ਼ਨੀ, ਮੂਰਤੀ, ਗਰੀਬਦਾਸ ਅਤੇ ਨਿੱਕਾ ਸਿੰਘ ਨੇ ਵੀ ਸੰਬੋਧਨ ਕੀਤਾ।
Punjab Bani 21 August,2024
ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਸਬ ਯੂਨਿਟ ਰਾਜਿੰਦਰਾ ਹਸਪਤਾਲ ਨੇ ਕੀਤਾ ਕਲਕੱਤਾ ਅਤੇ ਉਤਰਾਖੰਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਦੀ ਹਮਾਇਤ ਦਾ ਐਲਾਨ
ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਸਬ ਯੂਨਿਟ ਰਾਜਿੰਦਰਾ ਹਸਪਤਾਲ ਨੇ ਕੀਤਾ ਕਲਕੱਤਾ ਅਤੇ ਉਤਰਾਖੰਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਦੀ ਹਮਾਇਤ ਦਾ ਐਲਾਨ ਪਟਿਆਲਾ : ਅੱਜ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਸਬ ਯੂਨਿਟ ਰਾਜਿੰਦਰਾ ਹਸਪਤਾਲ ਦੇ ਪ੍ਰਧਾਨ ਸਾਥੀ ਰਾਜੇਸ਼ ਕੁਮਾਰ ਗੋਲੂ ਪਿਛਲੇ ਕਈ ਦਿਨਾਂ ਤੋਂ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਵੱਲੋਂ ਪੱਛਮੀ ਬੰਗਾਲ ਅਤੇ ਉੱਤਰਾਖੰਡ ਵਿੱਚ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਆਪਣੇ ਅਨੇਕਾਂ ਵਰਕਰਾਂ ਅਤੇ ਪੈਰਾ ਮੈਡੀਕਲ ਸਾਥੀਆਂ ਸਮੇਤ ਧਰਨਾ ਸਥਾਨ ਓ ਪੀ ਡੀ ਬਲਾਕ ਰਾਜਿੰਦਰਾ ਹਸਪਤਾਲ ਸਾਹਮਣੇ ਪਹੁੰਚੇ, ਇਸ ਸਮੇਂ ਸੀਨੀਅਰ ਟਰੇਡ ਯੂਨੀਅਨ ਆਗੂ ਸਾਥੀ ਨਿਰਮਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਡਾਕਟਰਜ਼ ਅਤੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਲਕੱਤਾ ਅਤੇ ਉਤਰਾਖੰਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
Punjab Bani 21 August,2024
ਅਨੂਸੂਚਿਤ ਜਾਤੀਆਂ ਨੂੰ ਮਿਲਦੇ ਰਾਖਵਾਂਕਰਨ ਵਿੱਚ ਕ੍ਰੀਮੀ ਲੇਅਰ ਲਾਗੂ ਕਰਨ ਦੇ ਫੈਸਲੇ ਵਿਰੁੱਧ SC ਸਮਾਜ ਸੜਕਾਂ ਤੇ
ਅਨੂਸੂਚਿਤ ਜਾਤੀਆਂ ਨੂੰ ਮਿਲਦੇ ਰਾਖਵਾਂਕਰਨ ਵਿੱਚ ਕ੍ਰੀਮੀ ਲੇਅਰ ਲਾਗੂ ਕਰਨ ਦੇ ਫੈਸਲੇ ਵਿਰੁੱਧ SC ਸਮਾਜ ਸੜਕਾਂ ਤੇ ਪਟਿਆਲਾ : ਅਨੂਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਅਤੇ SC BC Employees ਅਤੇ ਲੋਕ ਏਕਤਾ ਫਰੰਟ ਪੰਜਾਬ ਵੱਲੋ ਸਾਂਝੇ ਤੌਰ ਤੇ ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਇਕੱਠੇ ਹੋ ਕੇ, ਸੂਬਾ ਕਨਵੀਨਰ ਅਵਤਾਰ ਸਿੰਘ ਕੈਂਥ, ਕੋ ਕਨਵੀਨਰ ਨੌਰੰਗ ਸਿੰਘ, ਡਾਕਟਰ ਸੰਦੀਪ ਚੌਧਰੀ ਅਤੇ ਸਵਰਨ ਸਿੰਘ ਬੰਗਾ ਦੀ ਪ੍ਰਧਾਨਗੀ ਹੇਠ ਮਾਨਯੋਗ ਸੁਪਰੀਮ ਕੋਰਟ ਦੇ ਮਿਤੀ 01.08.2024 ਨੂੰ ਦਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਕੇਸ ਵਿੱਚ ਅਨੂਸੂਚਿਤ ਜਾਤੀਆਂ ਨੂੰ ਮਿਲਦੇ ਰਾਖਵਾਂਕਰਨ ਵਿੱਚ ਕ੍ਰੀਮੀ ਲੇਅਰ ਲਾਗੂ ਕਰਨ ਦੇ ਫੈਸਲੇ ਵਿਰੁੱਧ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮਾਨਯੋਗ ਰਾਸ਼ਟਰਪਤੀ ਭਾਰਤ ਜੀ ਨੂੰ ਮੈਮੋਰੰਡਮ ਭੇਜਿਆ ਗਿਆ ਅਤੇ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਇਸ ਫੈਸਲੇ ਵਿਰੁੱਧ ਕਾਨੂੰਨ ਲਿਆ ਕੇ ਸੰਵਿਧਾਨ ਦੀ ਰਾਖੀ ਕਰੇ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਸਮੁੱਚਾ SC ਸਮਾਜ ਦਾ ਗੁੱਸਾ ਸੜਕਾਂ ਤੇ ਵੱਡੇ ਅੰਦੋਲਨ ਦੇ ਰੂਪ ਵਿਚ ਦਿਖੇਗਾ । ਅੱਜ ਦੇ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੀ ਅਵਤਾਰ ਸਿੰਘ ਕੈਂਥ, ਸ਼੍ਰੀ ਨੌਰੰਗ ਸਿੰਘ, ਡਾਕਟਰ ਸੰਦੀਪ ਚੌਧਰੀ, ਸ਼੍ਰੀ ਸਵਰਨ ਸਿੰਘ ਬੰਗਾ, ਸ਼੍ਰੀ ਪ੍ਰੀਤ ਕਾਸ਼ੀ, ਸ਼੍ਰੀ ਨਰਿੰਦਰ ਸਿੰਘ ਕਲਸੀ, ਸ਼੍ਰੀ ਪਵਿੱਤਰ ਸਿੰਘ ਨੌਲੱਖਾ, ਸ਼੍ਰੀ ਜਸਵੀਰ ਸਿੰਘ ਰੁੜਕੀ, ਇੰਜ: ਰਾਮ ਸ਼ਰਨ ਬੰਗੜ ,ਸ਼੍ਰੀਗੁਰਵਿੰਦਰ ਸਿੰਘ ਗੁਰੂ ਨੇ ਵੀ ਸੰਬੋਧਨ ਕੀਤਾ।
Punjab Bani 21 August,2024
ਪੰਜਾਬ ਵਿੱਚ ਵਾਲਮੀਕਿ ਤੇ ਰਵਿਦਾਸ ਭਾਈਚਾਰ ਇੱਕ ਹੈ ਅਤੇ ਇੱਕ ਰਹੇਗਾ : ਰਾਜੇਸ਼ ਘਾਰੂ
ਪੰਜਾਬ ਵਿੱਚ ਵਾਲਮੀਕਿ ਤੇ ਰਵਿਦਾਸ ਭਾਈਚਾਰ ਇੱਕ ਹੈ ਅਤੇ ਇੱਕ ਰਹੇਗਾ : ਰਾਜੇਸ਼ ਘਾਰੂ ਪਟਿਆਲਾ : ਅੱਜ ਮਿਤੀ 21—08—2024 ਨੂੰ ਦਿਨ ਬੁੱਧਵਾਰ ਨੂੰ ਜ਼ੋ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਜਿਸ ਦਾ ਵਿਰੋਧ ਸੈਂਟਰ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਚਾਰ ਸਕੱਤਰ ਰਾਜੇਸ਼ ਘਾਰੂ ਦੀ ਅਗਵਾਈ ਅਤੇ ਵੀਰ ਰਾਜੇਸ਼ ਕੁਮਾਰ (ਕਾਕਾ) ਪ੍ਰਧਾਨ ਗਾਧੀ ਨਗਰ ਪਟਿਆਲਾ ਦੀ ਅਗਵਾਈ ਵਿੱਚ ਰੋਸ ਮੁਜਾਹਰਾ ਸਥਾਨ ਅੰਬੇਡਕਰ ਪਾਰਕ ਪੁਰਾਣਾ ਬੱਸ ਸਟੈਂਡ ਵਿਖੇ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਬੀ.ਐਸ.ਪੀ. ਮਾਇਆ ਵਤੀ ਅਤੇ ਚੰਦਰ ਸ਼ੇਖਰ ਅਜ਼ਾਦ ਪੁਤਲਾ ਸਾੜ ਕੇ ਵਿਰੋਧ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੀਨੀਅਰ ਵਾਲਮੀਕਿ ਆਗੂ ਸੋਨੂੰ ਸੰਗਰ ਨੇ ਆਪਣੇ ਹਾਜਰੀ ਲਗਵਾਈ। ਰਾਜੇਸ਼ ਘਾਰੂ ਅਤੇ ਰਜੇਸ਼ ਕੁਮਾਰ ਕਾਲਾ, ਸੋਨੂੰ ਸੰਗਰ ਨੇ ਆਪਣੇ ਵਿਚਾਰ ਦਿੰਦੇ ਹੋਏ ਆਖਿਆ ਕਿ ਸਾਰੇ ਐਸ.ਸੀ. ਭਾਈਚਾਰਾ ਇਕੱਠਾ ਹੈ ਜਿਸ ਨੂੰ ਪਾੜਨ ਦੀ ਕੋਸ਼ਿਸ਼ ਮਾਈਆ ਵੱਡੀ ਅਤੇ ਚੰਦਰ ਸ਼ੇਖਰ ਵਰਗੇ ਅਖੌਤੀ ਲੀਡਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਵਾਲਮੀਕਿ ਮਜਬੀ ਭਾਈਚਾਰਾ ਅਤੇ ਰਵਿਦਾਸ ਭਾਈਚਾਰਾ ਇੱਕ ਹੈ ਤੇ ਹਮੇਸ਼ਾ ਇੱਕ ਰਹੇਗਾ। ਅਸੀਂ ਪੰਜਾਬ ਦੇ ਵਪਾਰੀਵਰਗ ਅਤੇ ਸਾਰੀ ਜਨਤਾ ਅਤੇ ਖਾਸ ਤੌਰ ਤੇ ਪਟਿਆਲਾ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬੰਦ ਦੀ ਕਾਲ ਦਾ ਬਾਈਕਾਟ ਕੀਤਾ। ਅਮਰਜੀਤ ਸਿੰਘ ਉਸਕੀ ਯੂਥ ਪ੍ਰਧਾਨ ਪੰਜਾਬ ਸੀ.ਵੀ.ਐਸ.ਆਈ., ਅਰੁਣ ਧਾਲੀਵਾਲ ਪ੍ਰਧਾਨ ਭਾਰਤੀਯ ਵਾਲਮੀਕਿ ਧਰਮ ਸਮਾਜ, ਪਵਨ ਭੂਮਕ ਸੀਨੀਅਰ ਵਾਲਮੀਕਿ ਆਗੂ, ਸੰਦੀਪ ਸਿੰਘ ਆਨੇ ਮਾਜਰਾ, ਅਜੇ ਕੁਮਾਰ ਸਿੱਪਾ ਸਾਬਕਾ ਪ੍ਰਧਾਨ, ਜ਼ਸਪਾਲ ਸਿੰਘ ਖੁੱਸਰੋਪੁਰ ਸੂਬਾ ਸਕੱਤਰ ਪੰਜਾਬ, ਜੱਜਪਾਲ ਸਿੰਘ, ਪ੍ਰਿੰਸ, ਸੰਦੀਪ ਹਾਸੇਮਾਜਰਾ ਜਿਲਾ ਪ੍ਰਧਾਨ ਦਿਹਾਤੀ, ਲਖਵੀਰ ਸਿੰਘ, ਅਰਜਨ ਕੁਮਾਰ, ਵਿਸ਼ੂ ਕੁਮਾਰ ਆਦਿ ਹਾਜਰ ਸਨ।
Punjab Bani 21 August,2024
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੈਡੀਕਲ ਪ੍ਰੋਫੈਸ਼ਨਲਜ਼ ਦੀ ਸੁਰੱਖਿਆ ਲਈ ਸੰਜੀਦਾ-ਡਾ. ਬਲਬੀਰ ਸਿੰਘ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੈਡੀਕਲ ਪ੍ਰੋਫੈਸ਼ਨਲਜ਼ ਦੀ ਸੁਰੱਖਿਆ ਲਈ ਸੰਜੀਦਾ-ਡਾ. ਬਲਬੀਰ ਸਿੰਘ -ਪ੍ਰਧਾਨ ਮੰਤਰੀ ਤੇ ਕੇਂਦਰੀ ਸਿਹਤ ਮੰਤਰੀ ਤੋਂ ਮੈਡੀਕਲ ਪ੍ਰੋਫੈਸ਼ਨਲਜ਼ ਦੀ ਸੁਰੱਖਿਆ ਲਈ ਦੇਸ਼ ਦੇ ਸਾਰੇ ਸਿਹਤ ਮੰਤਰੀਆਂ ਦੀ ਬੈਠਕ ਬੁਲਾਉਣ ਦੀ ਮੰਗ -ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਮੈਡੀਕਲ ਪ੍ਰੋਫੈਸ਼ਨਲਜ਼ ਦੀ ਸੁਰੱਖਿਆ ਲਈ ਡਾਕਟਰਾਂ ਦੇ ਨਾਲ ਡਟੇ, ਆਪਣੀ ਉਂਗਲ 'ਚੋਂ ਖ਼ੂਨ ਕੱਢਕੇ ਪ੍ਰਗਟਾਈ ਸੰਵੇਦਨਾ -ਕਿਹਾ, ਡਾਕਟਰਾਂ ਨਾਲ ਬੈਠਕ ਕਰਕੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕਰੇਗੀ ਪੰਜਾਬ ਸਰਕਾਰ ਪਟਿਆਲਾ, 18 ਅਗਸਤ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਮੈਡੀਕਲ ਪ੍ਰੋਫ਼ੈਸ਼ਨਲਜ਼ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸੰਜੀਦਾ ਹੈ। ਕੋਲਕਾਤਾ ਮੈਡੀਕਲ ਕਾਲਜ ਦੀ ਪੋਸਟ ਗ੍ਰੈਜੂਏਟ ਟ੍ਰੇਨੀ ਮਹਿਲਾ ਡਾਕਟਰ ਨਾਲ ਵਾਪਰੀ ਦਰਿੰਦਗੀ ਭਰਪੂਰ ਦੁਰਘਟਨਾ ਦੇ ਵਿਰੋਧ ਵਿੱਚ ਡਾਕਟਰਾਂ ਦੀ ਦੇਸ਼ ਵਿਆਪੀ ਹੜਤਾਲ ਦੇ ਹੱਕ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਇੱਥੇ ਰਜਿੰਦਰਾ ਹਸਪਤਾਲ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਪੁੱਜੇ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਡਾਕਟਰਾਂ ਦੀ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ। ਇਸ ਮੌਕੇ ਸਿਹਤ ਮੰਤਰੀ ਨੇ ਦਰਿੰਦਗੀ ਦੀ ਸ਼ਿਕਾਰ ਡਾਕਟਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਆਪਣੀ ਉਂਗਲ ਵਿੱਚੋਂ ਖ਼ੂਨ ਕੱਢ ਕੇ ਐਪਰਨ 'ਤੇ ਵੀ ਲਗਾਇਆ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ 2019 'ਚ ਪਾਸ ਕੀਤੇ ਮਤੇ ਮੁਤਾਬਕ ਮੈਡੀਕਲ ਪ੍ਰੋਫ਼ੈਸ਼ਨਲਜ਼ ਦੀ ਸੁਰੱਖਿਆ ਲਈ ਕੇਂਦਰੀ ਐਕਟ ਬਣਾਉਣ ਦੀ ਮੰਗ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਖ਼ੁਦ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਣਗੇ। ਇਸ ਤੋਂ ਬਿਨ੍ਹਾਂ ਨਿਰੋਲ ਮੈਡੀਕਲ ਪ੍ਰੋਫ਼ੈਸ਼ਨਲਜ਼ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਐਸ.ਓ.ਪੀਜ਼ ਤਿਆਰ ਕਰਨ ਲਈ ਦੇਸ਼ ਦੇ ਸਾਰੇ ਸਿਹਤ ਮੰਤਰੀਆਂ ਦੀ ਬੈਠਕ ਬੁਲਾਉਣ ਲਈ ਵੀ ਉਹ ਕੇਂਦਰੀ ਸਿਹਤ ਮੰਤਰੀ ਨੂੰ ਵੀ ਮਿਲਣਗੇ ਤਾਂ ਕਿ ਮੈਡੀਕਲ ਪ੍ਰੋਫ਼ੈਸ਼ਨਲਜ ਨਾਲ ਦੁਰਵਿਵਹਾਰ ਕਰਨ ਲਈ ਗ਼ੈਰ ਜਮਾਨਤੀ ਜ਼ੁਰਮ ਤੇ 6 ਸਾਲ ਦੀ ਕੈਦ ਦਾ ਕਾਨੂੰਨ ਪਾਸ ਹੋ ਸਕੇ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਡਾਕਟਰਾਂ ਦੀ ਜਥੇਬੰਦੀ ਆਈ.ਐਮ.ਏ., ਪੀ.ਸੀ.ਐਮ.ਐਸ. ਐਸੋਸੀਏਸ਼ਨ ਨਾਲ ਵੀ ਸੋਮਵਾਰ ਨੂੰ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਪੁਖ਼ਤਾ ਪ੍ਰਬੰਧ ਕਰੇਗੀ ਤਾਂ ਕਿ ਸਿਹਤ ਖੇਤਰ ਵਿੱਚ ਸੇਵਾ ਨਿਭਾ ਰਹੇ ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਨਾਲ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਡਾ. ਬਲਬੀਰ ਸਿੰਘ ਨੇ ਮੰਗ ਕੀਤੀ ਕਿ ਵਹਿਸ਼ੀ ਵਾਰਦਾਤ ਕਰਨ ਵਾਲਿਆਂ ਨਾਲ ਕੋਈ ਢਿੱਲ ਮੱਠ ਨਾ ਵਰਤੀ ਜਾਵੇ ਸਗੋਂ ਅਜਿਹੇ ਵਹਿਸ਼ੀ ਦਰਿੰਦਿਆਂ ਨੂੰ ਤੁਰੰਤ ਫਾਂਸੀ ਉਪਰ ਟੰਗਿਆ ਜਾਵੇ ਤਾਂ ਕਿ ਦੇਸ਼ ਵਿੱਚ ਇਸ ਸਬੰਧੀ ਇੱਕ ਸਖ਼ਤ ਸੰਦੇਸ਼ ਜਾਵੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਮੈਡੀਕਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ, ਡਾਕਟਰਾਂ ਤੇ ਹੋਰ ਪੈਰਾਮੈਡਿਕਸ ਨੂੰ ਭਰੋਸਾ ਦਿੰਦੇ ਹਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੈਡੀਕਲ ਪ੍ਰੋਫ਼ੈਸ਼ਨਲਜ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਡਾਕਟਰਾਂ ਨੂੰ ਮਰੀਜਾਂ ਦਾ ਇਲਾਜ ਕਿਸੇ ਵੀ ਤਰ੍ਹਾਂ ਦੇ ਡਰ ਭੈਅ ਤੋਂ ਮੁਕਤ ਮਾਹੌਲ 'ਚ ਕਰਨਾ ਯਕੀਨੀ ਬਣਾਇਆ ਜਾਵੇਗਾ ਅਤੇ ਉਨ੍ਹਾਂ ਦਾ ਵਿਸ਼ਵਾਸ਼ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇੱਕ ਡਾਕਟਰ ਹਨ ਅਤੇ ਉਨ੍ਹਾਂ ਦੀ ਧੀ ਵੀ ਡਾਕਟਰ ਹੈ ਅਤੇ ਉਹ ਜਾਣਦੇ ਹਨ ਕਿ ਇੱਕ ਡਾਕਟਰ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲਕਾਤਾ ਵਿਖੇ ਵਾਪਰੀ ਘਟਨਾ ਇੱਕ ਅਸਿਹ ਦੁੱਖ ਹੈ ਅਤੇ ਉਨ੍ਹਾਂ ਦੀ ਆਪਣੀ ਸੰਵੇਦਨਾ ਅਤੇ ਹਮਦਰਦੀ ਪੀੜਤ ਪਰਿਵਾਰ ਦੇ ਨਾਲ ਹੈ। ਇਸ ਮੌਕੇ ਕਰਨਲ ਜੇ.ਵੀ. ਸਿੰਘ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਡਾ. ਆਰ.ਪੀ.ਐਸ. ਸਿਬੀਆ, ਡਾ. ਐਸ.ਐਸ. ਮਾਨ ਅਤੇ ਜੂਨੀਅਰ ਅਤੇ ਸੀਨੀਅਰ ਰੈਜੀਡੈਂਟਸ ਤੇ ਮੈਡੀਕਲ ਵਿਦਿਆਰਥੀ ਵੀ ਮੌਜੂਦ ਸਨ।
Punjab Bani 18 August,2024
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਵਿਗੜੀ ਪ੍ਰਸ਼ਾਸਨਿਕ ਹਾਲਤ ਲਈ ਵਾਈਸ ਚਾਂਸਲਰ ਕੇ. ਕੇ ਯਾਦਵ ਜ਼ਿੰਮੇਵਾਰਃ ਸਾਂਝਾ ਵਿਦਿਆਰਥੀ ਮੋਰਚਾ
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਵਿਗੜੀ ਪ੍ਰਸ਼ਾਸਨਿਕ ਹਾਲਤ ਲਈ ਵਾਈਸ ਚਾਂਸਲਰ ਕੇ.ਕੇ ਯਾਦਵ ਜ਼ਿੰਮੇਵਾਰਃ ਸਾਂਝਾ ਵਿਦਿਆਰਥੀ ਮੋਰਚਾ ਪਟਿਆਲ਼ਾ : ਪੰਜਾਬੀ ਯੂਨੀਵਰਸਿਟੀ ਦੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਦੀ ਮੌਜੂਦਾ ਸਮੇਂ ਬਣੀ ਸੰਕਟਗ੍ਰਸਤ ਪ੍ਰਸ਼ਾਸਨਿਕ ਸਥਿਤੀ ਦੀ ਪੜਚੋਲ ਕਰਦਿਆਂ ਸਾਂਝੇ ਵਿਦਿਆਰਥੀ ਮੋਰਚੇ ਦੀ ਮੀਟਿੰਗ ਸੱਦੀ ਗਈ। ਮੀਟਿੰਗ ਉਪਰੰਤ ਮੋਰਚੇ ਵਿੱਚ ਸ਼ਾਮਿਲ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਆਗੂ ਪ੍ਰਿਤਪਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਖਿਉਵਾਲੀ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਸੂਬਾ ਆਗੂ ਨਿਰਭੈ ਸਿੰਘ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀਂ ਵੱਲੋਂ ਪ੍ਰੈੱਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਇਸਦੇ ਨਾਲ ਸੰਬੰਧਿਤ ਕੰਸਟੀਚੁਐਂਟ ਕਾਲਜਾਂ ਦੀ ਪ੍ਰਸ਼ਾਸਨਿਕ ਸਥਿਤੀ ਸਭ ਤੋਂ ਹੇਠਲੇ ਪੱਧਰ ਤੇ ਪੰਹੁਚ ਚੁੱਕੀ ਹੈ। ਆਗੂਆਂ ਵੱਲੋਂ ਕਾਰਜਕਾਰੀ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ ਕੀਤੇ ਉੱਚ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੂੰ ਯੂਨੀਵਰਸਿਟੀ ਵਿੱਚ ਇਸ ਪ੍ਰਸ਼ਾਸਨਿਕ ਸੰਕਟ ਲਈ ਜ਼ਿੰਮੇਵਾਰ ਦੱਸਿਆ ਗਿਆ। ਉਨ੍ਹਾਂ ਕਿਹਾ ਕੇ ਵਿਦਿਆਰਥੀ ਵਿਰੋਧੀ ਅਤੇ ਮਨਮਾਨੇ ਫੈਸਲੇ ਕਰਨ ਅਤੇ ਯੂਨੀਵਰਸਿਟੀ ਵਿੱਚ ਡੀਨ ਅਤੇ ਹੋਰ ਅਹੁਦਿਆਂ ਤੇ ਕੀਤੀ ਚੋਣ ਨੇ ਸਵਾਲ ਖੜੇ ਕਰ ਦਿੱਤੇ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਪ੍ਰਸ਼ਾਸਨਿਕ ਸਮਰੱਥਾ ਸਿਫ਼ਰ ਹੈ ਕਿਉਂਕਿ ਇਨ੍ਹਾਂ ਦੇ ਹਰ ਕੰਮ ਦੀ ਅੰਤਿਮ ਸ਼ਕਤੀ ਵਾਈਸ ਚਾਂਸਲਰ ਨੇ ਆਪਣੇ ਹੱਥਾਂ ਵਿੱਚ ਕਰ ਲਈ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਰੋਜ਼ਮਰਾ ਦੇ ਕੰਮ ਵੀ ਲਟਕ ਗਏ ਹਨ। ਲੜਕੀਆਂ ਦੇ ਨਵੇਂ ਹੋਸਟਲ ਮਾਤਾ ਤ੍ਰਿਪਤਾ ਹੋਸਟਲ ਦੀ ਉਸਾਰੀ ਲਈ ਵਾਰ-ਵਾਰ ਮੰਗ ਕਰਨ ਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਦਕਿ ਇਸਦੀ ਗ੍ਰਾਂਟ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਗਈ ਹੈ। ਚਾਂਸਲਰ ਦੇ ਫਤਵਿਆਂ ਕਾਰਨ ਇਕ ਪਾਸੇ ਯੂਨੀਵਰਸਿਟੀ ਦੇ ਕੰਸਟੀਚੁਐਂਟ ਕਾਲਜਾਂ ਦੇ ਅਧਿਆਪਕ ਵਾਈਸ ਚਾਂਸਲਰ ਦਫ਼ਤਰ ਦੀ ਬਿਲਡਿੰਗ ਦੀ ਛੱਤ ਤੇ ਧਰਨਾ ਲਗਾਈ ਬੈਠੇ ਹਨ ਜਿੰਨਾਂ ਦੀ ਕਾਲਜਾਂ ਵਿੱਚ ਅਣਹੋਂਦ ਕਾਰਨ ਵਿਦਿਆਰਥੀਆਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਅਤੇ ਪੜਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਦੂਸਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਪਹਿਲਾਂ ਹੋਏ ਫੈਸਲੇ ਨੂੰ ਰੱਦ ਕਰਦਿਆਂ ਫ਼ੀਸਾਂ ਉੱਪਰ 8% ਤੋਂ ਵਧਾ ਕੇ 18 % ਜੀਐਸਟੀ ਲਗਾ ਦਿੱਤਾ ਗਿਆ ਹੈ। ਜਦਕਿ ਇਨ੍ਹਾਂ ਤੋਂ ਕੋਈ ਰਿਜ਼ਲਟ ਜਾਂ ਹੋਰ ਸੇਵਾਵਾਂ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਇਸੇ ਤਰਾਂ ਪੰਜਾਬ ਦੇ ਅੱਠ ਸਰਕਾਰੀ ਕਾਲਜਾਂ ਨੂੰ ਖੁਦ ਮੁਖ਼ਤਿਆਰ ਕਾਲਜ ਬਣਾਉਣ ਦਾ ਫੈਸਲਾ ਵੀ ਕਮਲ ਕਿਸ਼ੋਰ ਯਾਦਵ ਧੱਕੇ ਨਾਲ ਕਰਵਾਉਣ ਲਈ ਤਤਪਰ ਹਨ ਜਿਸਦਾ ਪੰਜਾਬੀ ਯੂਨੀਵਰਸਿਟੀ ਨੂੰ ਵੱਡਾ ਵਿੱਤੀ ਨੁਕਸਾਨ ਹੋਵੇਗਾ। ਜਦਕਿ ਇਨ੍ਹਾਂ ਕਾਲਜਾਂ ਵੱਲੋਂ ਕਦੀ ਵੀ ਖੁਦਮੁਖਤਿਆਰ ਕਾਲਜ ਬਣਨ ਦੀ ਮੰਗ ਨਹੀਂ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਵਿੱਚ ਭ੍ਰਿਸ਼ਟਾਚਾਰ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਦੀ ਬਹਾਲੀ ਕੀਤੀ ਗਈ ਹੈ ਅਤੇ ਹੋਰ ਨਵੀਂਆਂ ਬੇਨਿਯਮੀਆਂ ਦੀਆਂ ਚਰਚਾਵਾਂ ਸਿਖਰਾਂ ਤੇ ਹਨ। ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰੋਫੈਸ਼ਨਲ ਕੋਰਸਾਂ ਵਿੱਚ ਲਾਜ਼ਮੀਂ ਵਿਸ਼ੇ ਵਜੋਂ ਪੜਾਏ ਜਾਣ ਦੇ ਫੈਸਲੇ ਨੂੰ ਰੱਦ ਕਰਨ ਲਈ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਹਿਮਤੀ ਪੁੱਛਣ ਲਈ ਚਿੱਠੀਆਂ ਕਢਵਾਈਆਂ ਗਈਆਂ ਜੋ ਕਿ ਵਿਰੋਧ ਕਰਨ ਬਾਅਦ ਫੈਸਲਾ ਵਾਪਿਸ ਲਿਆ ਗਿਆ। ਆਗੂਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਤੋਂ ਨਾ-ਮੋੜਨਯੋਗ ਫ਼ੀਸ ਨਹੀਂ ਲਈ ਜਾ ਸਕਦੀ। ਪ੍ਰੰਤੂ ਯੂਨੀਵਰਸਿਟੀ ਕਾਲਜਾਂ ਵਿੱਚ ਪੜਦੇ ਦਲਿਤ ਵਿਦਿਆਰਥੀਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਪੀਟੀਏ ਫੰਡ ਲੈਣ ਦਾ ਫ਼ਤਵਾ ਜਾਰੀ ਕੀਤਾ ਗਿਆ । ਇਸਦੇ ਨੋਡਲ ਅਫਸਰ ਵੱਲੋਂ ਨਿਯਮਾਂ ਵਿਰੁੱਧ ਤਸਦੀਕ ਕਰਨ ਦੇ ਬਾਵਜੂਦ ਵੀ ਵਾਈਸ ਚਾਂਸਲਰ ਅਤੇ ਡਾਇਰੈਕਟਰ ਕੰਸਟੀਚੁਐਂਟ ਕਾਲਜ ਡਾ. ਅਮਰਦੀਪ ਸਿੰਘ ਵੱਲੋਂ ਦਲਿਤ ਵਿਰੋਧੀ ਮਾਨਸਿਕਤਾ ਦਿਖਾਉਂਦੇ ਹੋਏ ਧੱਕੇ ਨਾਲ ਇਹ ਫੰਡ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸਾਂਝੇ ਵਿਦਿਆਰਥੀ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ ਕਿ ਐਨਾ ਲੰਬਾ ਸਮਾਂ ਲੰਘਣ ਬਾਅਦ ਵੀ ਪੰਜਾਬੀ ਯੂਨੀਵਰਸਿਟੀ ਦਾ ਪੱਕਾ ਵਾਈਸ ਚਾਂਸਲਰ ਨਹੀਂ ਲਗਾ ਸਕੀ। ਜਿੱਥੇ ਦੇਸ਼ ਦੇ ਵੱਖ-ਵੱਖ ਕੇਰਲ, ਪੱਛਮੀ ਬੰਗਾਲ, ਤਾਮਿਲਾਡੂ ਅਤੇ ਕਰਨਾਟਕ ਵਰਗੇ ਸੂਬੇ ਰਾਜਾਂ ਦੇ ਸਿੱਖਿਆ ਅਧਿਕਾਰਾਂ ਲਈ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰ ਰਹੇ ਹਨ ਉੱਥੇ ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰਦੀ ਆਮ ਆਦਮੀ ਪਾਰਟੀ ਇਸਤੇ ਭਾਜਪਾ ਦੇ ਕਲਰਕ ਬਣਕੇ ਕੰਮ ਕਰ ਰਹੀ ਹੈ। ਕਮਲ ਕਿਸ਼ੋਰ ਯਾਦਵ ਜੋ ਉੱਚ ਸਿੱਖਿਆ ਦੇ ਸਕੱਤਰ ਦੇ ਨਾਲ-ਨਾਲ ਹੁਣ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀ ਕਾਰਜਕਾਰੀ ਚੇਅਰਮੈਨ ਲਗਾ ਦਿੱਤੇ ਗਏ ਹਨ ਉਹ ਫੈਡਰਲ ਹੱਕਾਂ ਦੇ ਵਿਰੋਧੀ ਨਵੀਂ ਸਿੱਖਿਆ ਨੀਤੀ ਨੂੰ ਬਹੁਤ ਕਾਹਲੀ ਨਾਲ ਪੰਜਾਬ ਵਿੱਚ ਥੋਪਣ ਲਈ ਯਤਨਸ਼ੀਲ ਹਨ। ਪੰਜਾਬ ਸਰਕਾਰ ਇਸਦੀ ਭਾਈਵਾਲ਼ ਬਣ ਰਹੀ ਹੈ। ਕੀ ਇਹ ਸਿੱਖਿਆ ਦਾ ਦਿੱਲੀ ਮਾਡਲ ਹੈ। ਇਹ ਪੰਜਾਬ ਸਰਕਾਰ ਦੀ ਡਾਵਾਂਡੋਲ ਬੌਧਿਕ ਅਤੇ ਸਿਆਸੀ ਸਮਰੱਥਾ ਦਾ ਜਨਾਜਾ ਨਿਕਲਣਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦੇ ਪੱਕੇ ਵਾਈਸ ਚਾਂਸਲਰ ਦਾ ਨਿਯਮਾਂ ਮੁਤਾਬਕ ਤੁਰੰਤ ਪੱਕ ਵਾਈਸ ਚਾਂਸਲਰ ਭੇਜਿਆ ਜਾਵੇ ਨਹੀਂ ਵਿਦਿਆਰਥੀ ਕਾਰਜਕਾਰੀ ਵਾਈਸ ਚਾਂਸਲਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿਰੁੱਧ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਗੁਰਦਾਸ ਸਿੰਘ, ਰਮਨ, ਅਮ੍ਰਿਤ, ਗੁਰਜੰਟ ਆਦਿ ਵਿਦਿਆਰਥੀ ਆਗੂ ਵੀ ਸ਼ਾਮਿਲ ਸਨ।
Punjab Bani 17 August,2024
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢ ਕੇ ਸਾੜੀਆਂ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢ ਕੇ ਸਾੜੀਆਂ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਰਾਜਪੁਰਾ, 16 ਅਗਸਤ : ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ਉਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਅਤੇ ਫੋਜ਼ਦਾਰੀ ਕਾਨੂੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੇ ਲਈ 15 ਅਗਸਤ ਅਜਾਦੀ ਦਿਹਾੜੇ ਉਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਫੋਜ਼ਦਾਰੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਜਿਸਦੇ ਚਲਦਿਆਂ ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਖਰਾਜ਼ਪੁਰ ਦੀ ਅਗਵਾਈ ਵਿੱਚ ਰਾਜਪੁਰਾ ਅਨਾਜ਼ ਮੰਡੀ ਤੋਂ ਗਗਨ ਚੌਂਕ ਤੱਕ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਉਤੇ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਸੂਬਾ ਸਕੱਤਰ ਬਲਕਾਰ ਸਿੰਘ ਬੈਂਸ ਪਹੁੰਚੇ। ਉਨ੍ਹਾਂ ਵੱਲੋਂ ਕਿਸਾਨ ਆਗੂਆਂ ਦੇ ਨਾਲ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਫੋਜ਼ਦਾਰੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਫਸਲਾਂ ਉਤੇ ਐਮਐਸਪੀ ਦੀ ਗਾਰੰਟੀ ਸਮੇਤ ਹੋਰਨਾਂ ਮੰਗਾਂ ਦੇ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਕੇਂਦਰ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਦੀਆਂ ਮੰਗਾਂ ਨਾ ਮੰਨ ਕੇ ਧੱਕਾ ਕਰ ਰਹੀ ਹੈ। ਇਸ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਅਨਾਜ਼ ਮੰਡੀ ਤੋਂ ਟਰੈਕਟਰ ਮਾਰਚ ਕੱਢ ਕੇ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਗਗਨ ਚੌਂਕ ਰਾਜਪੁਰਾ ਵਿਖੇ ਸਮਾਪਤ ਹੋਇਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ, ਸੀਨੀਅਰ ਮੈਬਰ ਪੰਜਾਬ ਕਮੇਟੀ ਜ਼ਸਵਿੰਦਰ ਸਿੰਘ, ਗੁਰਦੀਪ ਸਿੰਘ, ਬਲਾਕ ਪ੍ਰਧਾਨ ਲੱਖਾ ਸੌਂਟੀ, ਜ਼ਿਲ੍ਹਾ ਪ੍ਰਧਾਨ ਮੋਹਾਲੀ ਨਿਰਮਲ ਸਿੰਘ ਸੇਖਨਮਾਜ਼ਰਾ, ਬਲਾਕ ਪ੍ਰਧਾਨ ਡੇਰਾਬਸੀ ਹਰਦੀਪ ਸਿੰਘ, ਸ਼ਹਿਰੀ ਪ੍ਰਧਾਨ ਇਸਤਰੀ ਵਿੰਗ ਰਵਿੰਦਰ ਕੌਰ ਗੁਰਤੇਜ਼ ਸਿੰਘ ਨੈਣਾ, ਗੁਰਮੀਤ ਸਿੰਘ, ਸੱਤਾ ਖੋਲਰ ਮੋਜੂਦ ਸਨ। ਇਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੀਤ ਪ੍ਰਧਾਨ ਦਲਜੀਤ ਸਿੰਘ ਚਮਾਰੂ, ਪ੍ਰੈਸ ਸਕੱਤਰ ਜ਼ਸਵੀਰ ਸਿੰਘ ਚੰਦੂਆ, ਹਰਪ੍ਰੀਤ ਸਿੰਘ ਮਦਨਪੁਰ ਅਤੇ ਜਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਅਲੂਣਾ ਦੀ ਅਗਵਾਈ ਵਿੱਚ ਰਾਜਪੁਰਾ ਸਰਹਿੰਦ ਰੋਡ ਤੋਂ ਪਿੰਡ ਉਕਸੀ ਜੱਟਾਂ ਤੋਂ ਸੰਭੂ ਬੈਰੀਅਰ ਤੱਕ ਆਪਣੇ ਸਾਥੀਆਂ ਸਮਸ਼ੇਰ ਸਿੰਘ ਰਾਜਪੁਰਾ, ਗੁਰਮੀਤ ਸਿੰਘ ਟਹਿਲਪੁਰਾ, ਮੋਹਨ ਸਿੰਘ ਉੜਦਨ, ਦਿਲਬਾਗ ਸਿੰਘ ਉਪਲਹੇੜੀ, ਫਤਿਹ ਸਿੰਘ ਭੇਡਵਾਲ, ਗੁਰਪ੍ਰੀਤ ਸਿੰਘ ਨੰਬਰਦਾਰ ਪਿੰਡ ਉਕਸੀ ਜੱਟਾ, ਅੰਗਰੇਜ਼ ਸਿੰਘ ਭੇਡਵਾਲ ਸਮੇਤ ਫੋਜ਼ਦਾਰੀ ਕਾਨੂੰਨਾਂ ਦੇ ਖਿਲਾਫ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਸੰਭੂ ਬੈਰੀਅਰ ਉਤੇ ਕਿਸਾਨੀ ਮੰਗਾਂ ਅਤੇ ਲਾਗੂ ਕੀਤੇ ਗਏ ਫੋਜ਼ਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
Punjab Bani 16 August,2024
ਆਈ. ਐਮ. ਏ . ਨੇ ਕੀਤੀ ਕੇਂਦਰੀ ਕਾਨੂੰਨ ਬਣਾਉਣ ਅਤੇ ਲਾਜ਼ਮੀ ਸੁਰੱਖਿਆ ਅਧਿਕਾਰਾਂ ਦੇ ਨਾਲ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਘੋਸ਼ਿਤ ਕਰਨ ਦੀ ਮੰਗ
ਆਈ. ਐਮ. ਏ . ਨੇ ਕੀਤੀ ਕੇਂਦਰੀ ਕਾਨੂੰਨ ਬਣਾਉਣ ਅਤੇ ਲਾਜ਼ਮੀ ਸੁਰੱਖਿਆ ਅਧਿਕਾਰਾਂ ਦੇ ਨਾਲ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਘੋਸ਼ਿਤ ਕਰਨ ਦੀ ਮੰਗ ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੇਂਦਰੀ ਕਾਨੂੰਨ ਬਣਾਉਣ ਅਤੇ ਲਾਜ਼ਮੀ ਸੁਰੱਖਿਆ ਅਧਿਕਾਰਾਂ ਦੇ ਨਾਲ ਹਸਪਤਾਲਾਂ ਨੂੰ ਸੁਰੱਖਿਅਤ ਜ਼ੋਨ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ।ਆਈ. ਐਮ. ਏ. ਨੇ ਦੇਸ਼ ਦੇ ਸਾਰੇ ਆਧੁਨਿਕ ਡਾਕਟਰਾਂ ਦੀਆਂ ਸੇਵਾਵਾਂ 24 ਘੰਟਿਆਂ ਲਈ ਬੰਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਚਾਹੇ ਉਹ ਕਿਸੇ ਵੀ ਖੇਤਰ ਅਤੇ ਕੰਮ ਵਾਲੀ ਥਾਂ `ਤੇ ਕੰਮ ਕਰਦੇ ਹਨ।ਇਸਦੇ ਨਾਲ ਹੀ ਆਈ. ਐਮ. ਏ. ਨੇ ਸਪੱਸ਼ਟ ਆਖਿਆ ਕਿ ਐਮਰਜੈਂਸੀ ਅਤੇ ਦੁਰਘਟਨਾ ਨਾਲ ਸਬੰਧਤ ਸੇਵਾਵਾਂ ਜਾਰੀ ਰਹਿਣਗੀਆਂ ਪਰ ਕੋਈ ਓ. ਪੀ. ਡੀ. ਤੇ ਕੋਈ ਚੋਣਵੀਂ ਸਰਜਰੀ ਨਹੀਂ ਹੋਵੇਗੀ ਅਤੇ ਇਹ ਸੰਘਰਸ਼ 17 ਅਗਸਤ ਸ਼ਨੀਵਾਰ ਸਵੇਰੇ 6 ਵਜੇ ਸ਼ੁਰੂ ਹੋ ਕੇ 18 ਅਗਸਤ ਦਿਨ ਐਤਵਾਰ ਨੂੰੰ ਸਵੇਰੇ 6 ਵਜੇ ਸਮਾਪਤ ਹੋਵੇਗਾ।
Punjab Bani 16 August,2024
ਸਰਕਾਰੀ ਸਿਵਲ ਹਸਪਤਾਲ ਨਾਭਾ ਵਿਖੇ ਡਾਕਟਰਾਂ ਵੱਲੋਂ ਅੱਜ ਹਸਪਤਾਲ ਵਿੱਚ ਤਿੰਨ ਘੰਟੇ ਓਪੀਡੀ ਸੇਵਾਵਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ
ਸਰਕਾਰੀ ਸਿਵਲ ਹਸਪਤਾਲ ਨਾਭਾ ਵਿਖੇ ਡਾਕਟਰਾਂ ਵੱਲੋਂ ਅੱਜ ਹਸਪਤਾਲ ਵਿੱਚ ਤਿੰਨ ਘੰਟੇ ਓਪੀਡੀ ਸੇਵਾਵਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਭਾ 16 ਅਗਸਤ () ਆਰ ਜੀ ਕਰ, ਸਰਕਾਰੀ ਮੈਡੀਕਲ ਕਾਲਜ ਕੋਲਕਾਤਾ ਪੱਛਮੀ ਬੰਗਾਲ ਵਿਖੇ ਲੇਡੀ ਡਾਕਟਰ ਨਾਲ ਹੋਏ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਪੂਰੇ ਭਾਰਤ ਵਿੱਚ ਕੀਤਾ ਜਾ ਰਿਹਾ ਹੈ । ਮੇਨ ਓਪੀਡੀ ਅੱਗੇ ਰੋਸ ਪ੍ਰਦਰਸ਼ਨ ਸਵੇਰੇ 11 ਵਜੇ ਤੋਂ 2 ਵਜੇ ਤੱਕ ਚਲਿਆ ਪਰ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ । ਨਾਭਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ ਕੋਈ ਸੁਰੱਖਿਆਂ ਪ੍ਰਬੰਧ ਬਿਲਕੁਲ ਨਹੀਂ ਹਨ। ਇੱਹ ਹਸਪਤਾਲ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਲੇਡੀ ਡਾਕਟਰਾਂ ਨੇ ਕਿਹਾ ਕਿ ਸਾਨੂੰ ਰਾਤ ਨੂੰ ਡਿਊਟੀ ਦੌਰਾਨ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਉਣਾ ਪੈਂਦਾ ਹੈ। ਅਤੇ ਨਸ਼ੇੜੀਆਂ ਵੱਲੋਂ ਸਾਡਾ ਰਸਤਾ ਰੋਕਿਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਰਾਤ ਵੇਲੇ ਲੇਡੀ ਡਾਕਟਰ ਅਤੇ ਸਟਾਫ ਨੂੰ ਬਹੁਤ ਖਤਰਾ ਰਹਿੰਦਾ ਹੈ। ਕਿਉਂਕਿ ਇਥੇ ਕੋਈ ਵੀ ਸਿਕਿਉਰਟੀ ਨਹੀਂ ਹੈ । ਉਨ੍ਹਾਂ ਕਿਹਾ ਕਿ ਲੜਾਈ ਝੱਗੜੇ ਦੇ ਕੇਸ ਜਦੋਂ ਗਰਮੋ ਗਰਮੀ ਵਿਚ ਮੈਡੀਕਲ ਜਾਂਚ ਲਈ ਹਸਪਤਾਲ ਆਉਂਦੇ ਹਨ ਤਾਂ ਕਈ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇਸ਼ ਵਿੱਚ ਆ ਕੇ ਮੌਕੇ ਤੇ ਮੈਡੀਕਲ ਅਧਿਕਾਰੀ ਤੇ ਸਟਾਫ ਨਾਲ ਵੀ ਝਗੜਦੇ ਹਨ, ਜਿਸ ਨਾਲ ਨਿਡਰ ਤੇ ਨਿਰਪੱਖ ਹੋ ਕੇ ਡਾਕਟਰ ਵਲੋਂ ਸਹੀ ਮੈਡੀਕਲ ਜਾਂਚ ਰਿਪੋਰਟ ਤਿਆਰ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਅਧਾਰ ਤੇ ਬਾਅਦ ਵਿਚ ਕੋਰਟ ਨੇ ਵੀ ਫੈਸਲਾ ਕਰਨਾ ਹੁੰਦਾ। ਇਸ ਮੌਕੇ ਡਾਕਟਰ ਭਾਈਚਾਰੇ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਸਿਵਲ ਹਸਪਤਾਲ ਨਾਭਾ ਵਿਖੇ ਪੁਲਿਸ ਚੌਂਕੀ ਬਣਾਉਣ ਦੀ ਮੰਗ ਕੀਤੀ ਹੈ ।
Punjab Bani 16 August,2024
ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ `ਚ ਡਾਕਟਰ ਹੜਤਾਲ `ਤੇ
ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ `ਚ ਡਾਕਟਰ ਹੜਤਾਲ `ਤੇ ਅੰਮ੍ਰਿਤਸਰ : ਭਾਰਤ ਦੇ ਕੋਲਕਾਤਾ `ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੇ ਵਿਰੋਧ `ਚ ਅੱਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ `ਚ ਡਾਕਟਰ ਹੜਤਾਲ `ਤੇ ਹਨ। ਇਸ ਦੌਰਾਨ ਓਪੀਡੀ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ ਬਸ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੜਤਾਲ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਾਇਨਾਤ ਡਾਕਟਰਾਂ ਦਾ ਵੀ ਸਮਰਥਨ ਮਿਲਿਆ ਹੈ।ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਕੱਲ੍ਹ ਸਵੇਰੇ 6 ਵਜੇ ਤੋਂ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਦਾ ਡਿਊਟੀ ਦੌਰਾਨ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ। ਅਜਿਹੇ `ਚ ਹੁਣ ਸਰਕਾਰ ਨੂੰ ਪਹਿਲ ਦੇ ਆਧਾਰ `ਤੇ ਡਾਕਟਰਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।
Punjab Bani 16 August,2024
ਪੀਸੀਐਮਐਸ ਐਸੋਸੀਏਸ਼ਨ ਪੰਜਾਬ ਨੇ ਕੀਤਾ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਫੈਸਲਾ
ਪੀਸੀਐਮਐਸ ਐਸੋਸੀਏਸ਼ਨ ਪੰਜਾਬ ਨੇ ਕੀਤਾ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਲੁਧਿਆਣਾ: ਪੀਸੀਐਮਐਸ ਐਸੋਸੀਏਸ਼ਨ ਪੰਜਾਬ ਨੇ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਡਾਕਟਰੀ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ, ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਇਸ ਬੰਦ ਨੂੰ ਆਮ ਆਦਮੀ ਕਲੀਨਿਕ ਮੈਡੀਕਲ ਅਫਸਰ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ, ਜਿਸ ਕਾਰਨ ਆਮ ਆਦਮੀ ਕਲੀਨਿਕ ਵੀ ਬੰਦ ਰਹਿਣਗੇ।ਐਸੋਸੀਏਸ਼ਨ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।ਇੱਕ ਦਿਨਾ ਬੰਦ ਦਾ ਫੈਸਲਾ ਵੀਰਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਿਹਤ ਸਕੱਤਰ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ।
Punjab Bani 16 August,2024
ਅਜ਼ਾਦੀ ਦਿਵਸ ਤੇ ਚੌਥਾ ਦਰਜਾ ਮੁਲਾਜਮਾਂ ਨੇ ਜਿਲਾ ਸਦਰ ਮੁਕਾਮਾ ਤੇ ਸਮੁੰਹਕ ਭੁੱਖ ਹੜਤਾਲਾਂ ਕਰਕੇ ਰੈਲੀਆਂ ਕੀਤੀਆਂ — ਦਰਸ਼ਨ ਲੁਬਾਣਾ, ਰਣਜੀਤ ਰਾਣਵਾ
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਅਜ਼ਾਦੀ ਦਿਵਸ ਤੇ ਚੌਥਾ ਦਰਜਾ ਮੁਲਾਜਮਾਂ ਨੇ ਜਿਲਾ ਸਦਰ ਮੁਕਾਮਾ ਤੇ ਸਮੁੰਹਕ ਭੁੱਖ ਹੜਤਾਲਾਂ ਕਰਕੇ ਰੈਲੀਆਂ ਕੀਤੀਆਂ — ਦਰਸ਼ਨ ਲੁਬਾਣਾ, ਰਣਜੀਤ ਰਾਣਵਾ ਮੰਗ ਪੱਤਰ ਕੌਮੀ ਝੰਡਾ ਲਰਿਹਾਉਣ ਵਾਲੇ ਮੰਤਰੀਆਂ ਨੂੰ ਸੌਂਪੇ ਪਟਿਆਲਾ 14 ਅਗਸਤ ( ) ਦੀ ਕਲਾਸ ਫੋਰਥ ਗੌਰਮਿੰੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਪੱਕੇ ਤੇ ਕੱਚੇ ਚੌਥਾ ਦਰਜਾ ਮੁਲਾਜਮਾਂ ਨੇ “ਆਪ ਸਰਕਾਰ” ਦੀ ਮੁਲਾਜਮਾਂ—ਪੈਨਸ਼ਨਰ ਮੰਗਾਂ ਪ੍ਰਤੀ ਟਾਲ ਮਟੋਲ ਅਜ਼ਾਦੀ ਦਿਹਾੜੇ ਤੇ ਰੋਸ ਵਜੋਂ 14 ਅਤੇ 15 ਅਗਸਤ ਨੂੰ ਜਿਲਾ ਸਦਰ ਮੁਕਾਮਾ ਤੇ ਸਮੁੰਹਕ ਭੁੱਖ ਹੜਤਾਲਾਂ ਕੀਤੀਆਂ ਅਤੇ ਝੰਡਾ ਲਹਿਰਾਉਣ ਸਥਲ ਤੱਕ ਰੋਸ ਮਾਰਚ ਕੀਤੇ ਗਏ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਆਪਣੇ ਪੌਣੇ ਤਿੰਨ ਸਾਲਾਂ ਦੇ ਸਮੇਂ ਦੌਰਾਨ ਚੌਥਾ ਦਰਜਾ ਮੁਲਾਜਮਾਂ ਦੀਆਂ ਮੰਗਾਂ, ਕੱਚੇ ਕਰਮੀਆਂ ਨੂੰ ਪੱਕਾ ਕਰਨ ਸਮੇਤ 2004 ਦੀ ਪੈਨਸ਼ਨ ਬਹਾਲੀ ਆਦਿ ਮੰਗਾਂ ਦਾ ਗੱਲਬਾਤ ਕਰਕੇ ਕੋਈ ਨਿਪਟਾਰਾ ਨਹੀਂ ਕੀਤਾ, ਸਕੂਲ ਸਿਖਿਆ ਵਿਭਾਗ ਵਿੱਚ 3000 ਰੁਪਏ ਤੇ ਸਫਾਈ ਸੇਵਕ ਰੱਖਣ ਤੇ 5000 ਰੁਪਏ ਚੌਕੀਦਾਰ ਰੱਖਣ ਜੋ ਘੱਟੋ—ਘੱਟ ਉਜਰਤਾ ਤੋਂ ਵੀ ਘੱਟ ਹੈ ਦਾ ਫਰਮਾਨ ਜਾਰੀ ਕੀਤਾ ਹੈ। ਹੁਣ ਪੰਜਾਬ ਦੇ ਨਾਮੀ ਅੱਠ ਕਾਲਜ ਨੂੰ ਨਿਜੀ ਹੱਥਾਂ ਵਿੱਚ ਦੇਣ ਜਾ ਰਹੀ ਹੈ। 1992 ਤੋਂ ਬਾਅਦ ਚੌਥਾ ਦਰਜਾ ਮੁਲਾਜਮਾਂ ਦੀ ਹਜਾਰਾਂ ਹਜਾਰਾਂ ਖਾਲੀ ਅਸਾਮੀਆਂ ਵਿਰੁੱਧ ਨਵੀਂ ਰੈਗੂਲਰ ਭਰਤੀ ਨਹੀਂ ਕੀਤੀ ਜਾ ਰਹੀ। ਠੇਕੇਦਾਰੀ ਪ੍ਰਥਾ ਰਾਹੀਂ ਕਿਰਤੀਆਂ ਦੀ ਘਟ ਉਜਰਤਾ ਦੇ ਕੇ ਲੁੱਟ ਕਰਵਾਈ ਜਾ ਰਹੀ ਹੈ ਤੇ ਘੱਟੋ—ਘੱਟ ਉਜਰਤਾ ਜ਼ੋ ਮਹਿੰਗਾਈ ਅਕੜਿਆਂ ਮੁਤਾਬਿਕ 26000/— ਰੁਪਏ ਬਣਦੀ ਹੈ, ਨਹੀਂ ਦਿੱਤਾ ਜਾ ਰਹੀ ਤੇ ਪੰਜਾਬ ਦਾ ਖਜਾਨਾ ਇਸ਼ਤਿਹਾਰਾਂ ਤੇ ਬਾਹਰਲੇ ਰਾਜਾ ਦਾ ਦੌਰਾ ਕਰਕੇ ਲਟਕਾਇਆ ਜਾ ਰਿਹਾ, ਮੁਲਾਜਮ ਨੂੰ ਮਹਿੰਗਾਈ ਭੱਤਾ ਨਹੀਂ ਦਿੱਤਾ ਜਾ ਰਿਹਾ, ਉਲਟਾ ਦਰਜਾ ਚਾਰ ਕਰਮਚਾਰੀਆਂ ਨੂੰ 2011 ਤੋਂ ਮਿਲਰਹੀ ਇੱਕ ਵਿਸ਼ੇਸ਼ ਇੰਕਰੀਮੈਂਟ ਵੀ ਖੋਹ ਲਈ ਹੈ ਅਤੇ ਵਿਭਾਗਾਂ ਦਾ ਪੁਨਗਰਠਨ ਕਰਕੇ ਹਜਾਰਾਂ—ਹਜਾਰਾਂ ਅਸਾਮੀਆਂ ਲਗਾਤਾਰ ਘਟਾਇਆ ਜਾ ਰਹੀਆਂ ਹਨ ਆਦਿ ਆਦਿ ਮੰਗਾਂ ਸ਼ਾਮਲ ਹਨ। ਚੌਥਾ ਦਰਜਾ ਮੁਲਾਜਮਾਂ ਨੇ ਇੱਥੇ ਸਰਕਾਰੀ ਰਜਿੰਦਰਾ ਹਸਪਤਾਲ ਕਪੰਲੈਕਸ ਪਟਿਆਲਾ ਵਿਖੇ ਦੋ ਦਰਜਨ ਚੌਥਾ ਦਰਜਾ ਮੁਲਾਜਮ ਆਗੂ 24 ਘੰਟਿਆਂ ਲਈ ਭੁੱਖ ਹੜਤਾਲ ਤੇ ਬੈਠੇ, ਇਸ ਮੌਕੇ ਤੇ ਰੋਸ ਮਈ ਰੈਲੀ ਕੀਤੀ। ਰੈਲੀ ਦੌਰਾਨ ਪੁਲਿਸ ਪ੍ਰਸ਼ਾਸ਼ਨ ਨੇ ਮੁਲਾਜਮ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਮੁਲਾਜਮ ਵਲੋਂ ਪੰਜਾਬ ਸਰਕਾਰ ਨਾਲ ਸਬੰਧਤ ਡੇਡ ਦਰਜਨ ਮੰਗਾਂ ਦਾ ਮੈਮੋਰੰਡਮ ਕੌਮੀ ਝੰਡਾ ਲਹਿਰਾਉਣ ਆ ਰਹੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਭੁੱਖ ਹੜਤਾਲੀ ਕੈਂਪ ਵਿੱਚ ਤਹਿਸੀਲਦਾਰ ਮਨਮੋਹਨ ਸਿੰਘ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਤੇ ਜ਼ੋ ਮੁਲਾਜਮ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਸਵਰਨ ਸਿੰਘ ਬੰਗਾ, ਰਾਮ ਲਾਲ ਰਾਮਾ, ਰਾਜੇਸ਼ ਕੁਮਾਰ ਗੋਲੂ, ਵਿਜੇ ਸੰਗਰ, ਮੰਗਤ ਕਲਿਆਣ, ਸ਼ਿਵ ਚਰਨ, ਨਾਰੰਗ ਸਿੰਘ, ਅਸ਼ੋਕ ਬਿੱਟੂ, ਲਖਵੀਰ ਲੱਕੀ, ਰਾਜਿੰਦਰ ਕੁਮਾਰ, ਵਰਿੰਦਰ ਬੈਣੀ, ਦਰਸ਼ਨ ਸਿੰਘ ਘੱਗਾ, ਕਮਲਜੀਤ ਸਿੰਘ ਚੈਨੀ, ਮੋਥ ਨਾਥ, ਇੰਦਰਪਾਲ ਵਾਲਿਆ, ਹਰਦੀਪ ਸਿੰਘ, ਰਾਮ ਪ੍ਰਸਾਦ ਸਹੋਤਾ, ਲਖਵੀਰ ਸਿੰਘ, ਪ੍ਰਕਾਸ਼ ਲੁਬਾਣਾ, ਹਰਦੀਪ ਸਿੰਘ, ਮੇਜਰ ਸਿੰਘ, ਪ੍ਰੀਤਮ ਚੰਦ ਠਾਕੁਰ, ਰਾਮ ਦਾਸ, ਬੰਸੀ ਲਾਲ, ਸ਼ਿਵ ਮੋਨੀ, ਵੈਦ ਪ੍ਰਕਾਸ਼, ਮੱਖਣ ਸਿੰਘ, ਸੁਰਿੰਦਰ ਪਾਲ, ਅਰੁਣ ਕੁਮਾਰ, ਸੁਨਿਲ ਗਾਗਟ, ਕੁਲਦੀਪ ਸਿੰਘ, ਸੁਨੀਲ ਦੱਤ ਆਦਿ ਮੌਜੂਦ ਸਨ।
Punjab Bani 14 August,2024
ਔਰਤਾਂ ਤੇ ਹੋ ਰਹੇ ਅੱਤਿਆਚਾਰ ਦੇ ਖਿਲਾਫ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਰੇਖਾ ਅਗਰਵਾਲ ਦੀ ਅਗਵਾਈ ਚ ਕੱਢਿਆ ਕੈਂਡਲ ਮਾਰਚ
ਔਰਤਾਂ ਤੇ ਹੋ ਰਹੇ ਅੱਤਿਆਚਾਰ ਦੇ ਖਿਲਾਫ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਰੇਖਾ ਅਗਰਵਾਲ ਦੀ ਅਗਵਾਈ ਚ ਕੱਢਿਆ ਕੈਂਡਲ ਮਾਰਚ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੀਤੀ ਸ਼ਮੂਲੀਅਤ ਪਟਿਆਲਾ ਅਗਸਤ ( ) ਅੱਜ ਪਟਿਆਲਾ ਦੇ ਫੁਵਾਰਾ ਚੌਂਕ ਵਿਖੇ ਜਿਲਾ ਮਹਿਲਾ ਕਾਂਗਰਸ ਪਟਿਆਲਾ ਵੱਲੋਂ ਹਿੰਦੁਸਤਾਨ ਵਿੱਚ ਔਰਤਾਂ ਉੱਤੇ ਹੋ ਰਹੇ ਅੱਤਿਆਚਾਰ ਦੇ ਵਿਰੋਧ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕੀਤੀ। ਇਸ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਕੈਂਡਲ ਮਾਰਚ ਦੀ ਅਗਵਾਈ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਔਰਤਾਂ ਉੱਤੇ ਬੇਇੰਤਹਾ ਅੱਤਿਆਚਾਰ ਹੋ ਰਿਹਾ ਹੈ ਅਤੇ ਬੀਜੇਪੀ ਸਰਕਾਰ ਇਸ ਤੇ ਚੁੱਪ ਧਾਰੀ ਬੈਠੀ ਹੈ। ਉਹਨਾਂ ਕਿਹਾ ਕਿ ਜਦੋਂ ਕਿਸੇ ਬੀਜੇਪੀ ਸ਼ਾਸਿਤ ਰਾਜ ਵਿੱਚ ਮਹਿਲਾ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਹੁੰਦੀ ਹੈ ਤਾਂ ਸਰਕਾਰ ਚੁੱਪ ਧਾਰ ਲੈਂਦੀ ਹੈ। ਦੇਸ਼ ਦੀਆਂ ਮਹਿਲਾ ਖਿਡਾਰਨਾ, ਮਾਸ ਰੇਪਿਸਟ ਪ੍ਰੱਜਵਲ ਰਵਾਨਾ, ਮੱਧ ਪ੍ਰਦੇਸ਼ ਦੇ ਰੀਵਾ ਤੇ ਮਨੀਪੁਰ ਦੀਆਂ ਘਟਨਵਾਂ ਵਿੱਚ ਵਧੀਕੀਆਂ ਕਾਰਨ ਵਿੱਚ ਭਾਜਪਾ ਆਗੂ ਸ਼ਾਮਿਲ ਸਨ। ਬੀਤੇ ਦਿਨੀ ਭਾਰਤ ਦੇ ਨਾਮੀ ਹਸਪਤਾਲ ਵਿੱਚ ਕੋਲਕੱਤਾ ਦੀ ਇਕ 31 ਸਾਲ ਟ੍ਰੇਨੀ ਡਾਕਟਰ ਆਦਿਆ ਨਾਲ ਬਲਾਤਕਾਰ ਹੁੰਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇਹ ਘਟਨਾ ਅਤੀ ਨਿੰਦਨਯੋਗ ਹੈ। ਜਿਸ ਦੇਸ਼ ਦੇ ਨਾਮੀ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰ ਹੀ ਸੁਰੱਖਿਅਤ ਨਹੀਂ ਹਨ ਓਥੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ। ਡਾਕਟਰ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਵਿੱਚ ਔਰਤਾਂ ਅਤੇ ਆਮ ਲੋਕਾਂ ਉੱਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਬੇਹਦ ਚਿੰਤਿਤ ਹਨ ਪਰ ਭਾਜਪਾ ਸਰਕਾਰ ਉਹਨਾਂ ਦੀ ਹਰ ਗੱਲ ਨੂੰ ਹਲਕੇ ਵਿੱਚ ਲੈਂਦੀ ਹੈ ਜੋ ਕਿ ਅਤਿ ਨਿੰਦਨ ਯੋਗ ਹੈ। ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪਿਛਲੇ ਹਫਤੇ ਉਹ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦੀ ਅਗਵਾਈ ਹੇਠ ਦਿੱਲੀ ਦੇ ਜੰਤਰ ਮੰਤਰ ਵਿਖੇ ਔਰਤਾਂ ਉੱਤੇ ਹੋ ਰਹੇ ਜ਼ੁਲਮ ਵਿਰੁੱਧ ਧਰਨਾ ਦੇਣ ਉਪਰੰਤ ਸੰਸਦ ਦਾ ਘਰਾਓ ਕਰਨ ਲਈ ਅੱਗੇ ਵਧੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚਿੰਤਾ ਯੋਗ ਗੱਲ ਇਹ ਹੈ ਕਿ ਗਿਰਫਤਾਰੀ ਤੋਂ ਬਾਅਦ ਅਲਕਾ ਲਾਂਬਾ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਬੱਸ ਵਿੱਚ ਬਿਠਾ ਕੇ ਚਾਰ ਘੰਟੇ ਦਿੱਲੀ ਦੇ ਚੱਕਰ ਲਗਾਉਂਦੀ ਰਹੀ ਦਿੱਲੀ ਪੁਲਿਸ। ਉਹਨਾਂ ਕਿਹਾ ਜਦੋਂ ਸ਼ਾਮ ਨੂੰ ਪੰਜਾਬ ਮਹਿਲਾ ਕਾਂਗਰਸ ਨੇ ਇੰਡੀਆ ਗੇਟ ਉੱਤੇ ਅਲਕਾ ਲਾਬਾ ਦੀ ਗਿਰਫਤਾਰੀ ਦੇ ਵਿਰੋਧ ਵਿੱਚ ਧਰਨਾ ਦਿੱਤਾ ਤਾਂ ਓਥੇ ਉਹਨਾਂ ਦੀ ਟੀਮ ਤੇ ਪਤੀ ਜਸਵਿੰਦਰ ਰੰਧਾਵਾ ਨੂੰ ਗ੍ਰਿਫਤਾਰ ਕਰਕੇ ਦਿੱਲੀ ਪੁਲਿਸ ਨੇ ਓਨ੍ਹਾਂ ਨਾਲ ਅੱਤਵਾਦੀਆਂ ਵਾਂਗ ਵਤੀਰਾ ਕੀਤਾ ਜਿਸਤੋਂ ਇਹ ਸਾਬਤ ਹੁੰਦਾ ਹੈ ਕਿ ਅੱਜ ਆਪਣੇ ਹੀ ਦੇਸ਼ ਵਿੱਚ ਲੋਕਾਂ ਉੱਤੇ ਹੋ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਉਠਾਉਣਾ ਗੁਨਾਹ ਬਣ ਚੁੱਕਿਆ ਹੈ। ਇਸ ਮੌਕੇ ਜਿਲਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਦਿਹਾਤੀ ਪ੍ਰਧਾਨ ਅਮਰਜੀਤ ਕੌਰ ਭੱਠਲ ਬੀਬੀ ਭੁਪਿੰਦਰ ਕੌਰ ਕੌਰਜੀਆਲਾ ਪੁਸ਼ਪਿੰਦਰ ਗਿੱਲ ਲਤਾ ਵਰਮਾ ਮਨਦੀਪ ਚੌਹਾਨ ,ਜਸਬੀਰ ਕੌਰ ਜੱਸੀ, ਜਾਮਨੀ ਵਰਮਾ, ਚਰਨਜੀਤ ਕੌਰ ਦੇਵੀਗੜ੍ਹ, ਸੁਖਵਿੰਦਰ ਕੌਰ ਰੇਨੂ ਯਾਦਵ, ਡਿੰਪਲ ਗਿੱਲ, ਪਲਵੀ ਜੈਨ ਗੁਰਮੀਤ ਕੌਰ ਪੁਸ਼ਪਾ ਗਿੱਲ, ਗੁਰਤੇਜ ਕੌਰ ਜ਼ਿਲਾ ਮਹਿਲਾ ਕਾਂਗਰਸ ਦੀਆਂ ਕਈ ਅਹੁਦੇਦਾਰ ਸ਼ਾਮਿਲ ਸਨ।
Punjab Bani 14 August,2024
ਸਿਖਿਆਰਥੀ ਡਾਕਟਰ ਬਲਾਤਕਾਰ ਤੇ ਕਤਲ ਮਾਮਲੇ ਵਿਚ ਪੀੜ੍ਹਤ ਦੇ ਪਰਿਵਾਰ ਨੇ ਕਈ ਗੰਭੀਰ ਦੋਸ਼ ਲਾਏ
ਸਿਖਿਆਰਥੀ ਡਾਕਟਰ ਬਲਾਤਕਾਰ ਤੇ ਕਤਲ ਮਾਮਲੇ ਵਿਚ ਪੀੜ੍ਹਤ ਦੇ ਪਰਿਵਾਰ ਨੇ ਕਈ ਗੰਭੀਰ ਦੋਸ਼ ਲਾਏ ਕੋਲਕਾਤਾ : ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬੇਰਹਿਮੀ ਨਾਲ ਬਲਾਤਕਾਰ ਅਤੇ ਕਤਲ ਕੀਤੇ ਗਏ 31 ਸਾਲਾ ਸਿਖਿਆਰਥੀ ਡਾਕਟਰ ਦੇ ਪਰਿਵਾਰ ਨੇ ਕਈ ਗੰਭੀਰ ਦੋਸ਼ ਲਾਏ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਧੀ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਉਨ੍ਹਾਂ ਨੂੰ ਉਸਦੀ ਲਾਸ਼ ਦੇਖਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਤਿੰਨ ਘੰਟੇ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਨਾ ਪਿਆ। ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਹਸਪਤਾਲ ਤੋਂ ਫੋਨ ਆਇਆ ਤਾਂ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਮੇਰੀ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਉਹ ਤੁਰੰਤ ਉਥੇ ਆਵੇ। ਪਿਤਾ ਦੇ ਅਨੁਸਾਰ ਕੋਲਕਾਤਾ ਪੁਲਿਸ ਨੇ ਇਸ ਨੂੰ ਆਤਮਹੱਤਿਆ ਹੋਣ ਦਾ ਸ਼ੱਕ ਜਤਾਇਆ ਪਰ ਬਾਅਦ ਵਿੱਚ ਆਪਣਾ ਸਟੈਂਡ ਬਦਲ ਲਿਆ। ਮੀਡੀਆ ਰਿਪੋਰਟਾਂ ਅਨੁਸਾਰ, ਮਾਤਾ-ਪਿਤਾ ਦੇ ਨਾਲ ਹਸਪਤਾਲ ਆਏ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਪੀੜਤ ਦੀ ਮਾਂ ਆਪਣੀ ਧੀ ਬਾਰੇ ਪਤਾ ਲੱਗਣ ਤੋਂ ਬਾਅਦ ਬੇਹੋਸ਼ ਹੋ ਗਈ ਸੀ। ਰਿਸ਼ਤੇਦਾਰ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਤਿੰਨ ਘੰਟੇ ਬਾਹਰ ਉਡੀਕ ਕਰਨੀ ਪਈ। ਇਕ ਨੇ ਕਿਹਾ ਕਿ ਮਾਪਿਆਂ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਧੀ ਦਾ ਚਿਹਰਾ ਦਿਖਾਉਣ ਲਈ ਬੇਨਤੀ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਤਿੰਨ ਘੰਟੇ ਉਡੀਕ ਕਰਨੀ ਪਈ। ਇਕ ਰਿਸ਼ਤੇਦਾਰ ਨੇ ਇੱਕ ਮੀਡੀਆ ਅਦਾਰੇ ਨੂੰ ਇੰਟਰਵਿਊ ਦੌਰਾਨ ਦੱਸਿਆ ਕਿ ਤਕਰੀਬਨ ਤਿੰਨ ਘੰਟਿਆਂ ਬਾਅਦ ਉਨ੍ਹਾਂ ਨੇ ਪਿਤਾ ਨੂੰ ਅੰਦਰ ਜਾ ਕੇ ਉਸ ਦੀ ਲਾਸ਼ ਦੇਖਣ ਦੀ ਇਜਾਜ਼ਤ ਦਿੱਤੀ। ਉਸ ਨੂੰ ਸਿਰਫ਼ ਇਕ ਤਸਵੀਰ ਖਿੱਚਣ ਦੀ ਇਜਾਜ਼ਤ ਦਿੱਤੀ ਗਈ, ਜੋ ਉਸ ਨੇ ਸਾਨੂੰ ਬਾਹਰ ਆਉਣ `ਤੇ ਦਿਖਾਈ। ਉਸ ਦੇ ਸਰੀਰ `ਤੇ ਕੋਈ ਕੱਪੜਾ ਨਹੀਂ ਸੀ। ਉਸਦੀਆਂ ਲੱਤਾਂ 90 ਡਿਗਰੀ ਦੂਰ ਸੀ ਇਹ ਉਦੋਂ ਤੱਕ ਨਹੀਂ ਹੋ ਸਕਦਾ ਸੀ ਜਦੋਂ ਤੱਕ ਪੇਡੂ ਦਾ ਕਮਰ ਟੁੱਟ ਨਹੀਂ ਜਾਂਦਾ। ਕਾਬਿਲੇਗੌਰ ਹੈ ਕਿ ਸਿਖਿਆਰਥੀ ਡਾਕਟਰ ਦੀ ਪੋਸਟਮਾਰਟਮ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਉਸ ਦੇ ਗੁਪਤ ਅੰਗਾਂ `ਤੇ ਤਸ਼ੱਦਦ ਕੀਤਾ ਗਿਆ ਸੀ। ਰਿਪੋਰਟ `ਚ ਦੱਸਿਆ ਗਿਆ ਹੈ ਕਿ ਦੋਸ਼ੀ ਸੰਜੇ ਰਾਏ ਨੇ ਉਸ `ਤੇ ਇੰਨਾ ਜ਼ੋਰਦਾਰ ਵਾਰ ਕੀਤਾ ਕਿ ਉਸ ਦੀਆਂ ਐਨਕਾਂ ਦਾ ਸ਼ੀਸ਼ਾ ਟੁੱਟ ਗਿਆ ਅਤੇ ਉਸ ਦੀਆਂ ਅੱਖਾਂ `ਚ ਛੱਪੜ ਵੜ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ, "ਉਸਦੀਆਂ ਅੱਖਾਂ ਅਤੇ ਮੂੰਹ ਦੋਵਾਂ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਉਸਦੇ ਚਿਹਰੇ `ਤੇ ਸੱਟਾਂ ਸਨ। ਪੀੜਤਾ ਦੇ ਗੁਪਤ ਅੰਗਾਂ ਤੋਂ ਵੀ ਖੂਨ ਵਹਿ ਰਿਹਾ ਸੀ। ਉਸ ਦੇ ਪੇਟ, ਖੱਬੀ ਲੱਤ, ਗਰਦਨ, ਸੱਜੇ ਹੱਥ ਅਤੇ ਅੰਗੂਠੀ `ਤੇ ਵੀ ਸੱਟਾਂ ਲੱਗੀਆਂ ਹੋਈਆਂ ਸੀ।ਪੱਛਮੀ ਬੰਗਾਲ ਸਰਕਾਰ ਦੁਆਰਾ ਚਲਾਏ ਜਾ ਰਹੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਕਮਰੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਮਹਿਲਾ ਪੋਸਟ ਗ੍ਰੈਜੂਏਟ ਸਿਖਿਆਰਥੀ ਦੀ ਲਾਸ਼ ਮਿਲੀ। ਸੰਜੇ ਰਾਏ, ਇੱਕ ਬਾਹਰੀ ਵਿਅਕਤੀ ਜੋ ਹਸਪਤਾਲ ਦੇ ਕੰਪਲੈਕਸ ਵਿੱਚ ਅਕਸਰ ਆਉਂਦਾ ਸੀ, ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਅਤੇ ਅਸ਼ਲੀਲ ਹਰਕਤਾਂ ਕਰਨ ਤੋਂ ਬਾਅਦ ਮੁਲਜ਼ਮ ਨੇ ਸਿਖਿਆਰਥੀ ਡਾਕਟਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਰਿਪੋਰਟ `ਚ ਮੌਤ ਦਾ ਸਮਾਂ ਸ਼ੁੱਕਰਵਾਰ ਤੜਕੇ 3 ਤੋਂ 5 ਵਜੇ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ।
Punjab Bani 14 August,2024
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਦੂਜੇ ਦਿਨ ਕੀਤਾ ਪ੍ਰਦਰਸ਼ਨ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਦੂਜੇ ਦਿਨ ਕੀਤਾ ਪ੍ਰਦਰਸ਼ਨ ਸੰਘਰਸ਼ ਦੀ ਤਿਆਰੀ ਲਈ ਮੀਟਿੰਗ 10 ਅਗਸਤ ਨੂੰ ਹੋਵੇਗੀ:ਚਾਹਲ ਪਟਿਆਲਾ : ਪੰਜਾਬ ਦੇ ਮੁਲਾਜਮਾਂ ਅਤੇ ਪੈਨਸਂਨਰਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅੱਜ ਦੂਜੇ ਦਿਨ ਵੀ ਸਮੁੱਚੇ ਪੰਜਾਬ ਵਿੱਚ ਸਰਕਾਰ ਵੱਲੋ ਮੁਲਾਜ਼ਮਾਂ ਦੀਆਂ ਮੰਗਾ ਨਾ ਲਾਗੂ ਕਰਨ ਅਤੇ ਵਾਰ ਵਾਰ ਮੁੱਕਰਨ ਖਿਲਾਫ ਸਮੱਚੇ ਪੰਜਾਬ ਵਿੱਚ ਪ੍ਰਦਰਸ਼ਨ ਕੀਤੇ ਗਏ। ਅੱਜ ਇਥੇ ਬਿਜਲੀ ਨਿਗਮ ਦੇ ਮੁੱਖ ਦਫਤਰ ਸਾਹਮਣੇ ਜੁਆਇਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੁਬਾਈ ਆਗੂਆਂ ਰਤਨ ਸਿੰਘ,ਗੁਰਪ੍ਰੀਤ ਸਿੰਘ ਗੰਡੀਵਿੰਡ,ਗੁਰਵੇਲ ਸਿੰਘ ਬੱਲਪੁਰੀਆਂ, ਹਰਪਾਲ ਸਿੰਘ ਅਤੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਦੇ ਮੁਲਾ਼ਜਮਾਂ ਅਤੇ ਪੈਨਸ਼ਨਰਾ ਨੇ ਪੰਜਾਬ ਦੇ ਵੱਖ ਵੱਖ ਸਹਿਰਾਂ ਤੇ ਕਸਬਿਆਂ ਵਿੱਚ ਰੋਸ ਰੈਲੀਆਂ ਕਰਕੇ ਪ੍ਰਦਰਸ਼ਨ ਕੀਤੇ।ਜਥੇਬਦੀ ਦੇ ਆਗੁਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ ਦੇ 30 ਮਹੀਨੇ ਦਾ ਕਾਰਜਕਾਲ ਮੁਲਾਜਮਾਂ ਅਤੇ ਪੈਨਸ਼ਨਰਾਂ ਵਾਸਤੇ ਨਿਰਾਸਜਨਕ ਰਿਹਾ ਹੈ।ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ,ਮੁਲਾਜਮਾਂ ਅਤੇ ਪੈਨਸ਼ਨਰਾ ਦਾ ਪੰਜ ਸਾਲਾ ਦਾ ਤਨਖਾਹ ਕਮਿਸ਼ਨ ਦਾ ਬਕਾਇਆ,ਮਹਿੰਗਾਈ ਭੱਤੇ ਦਾ 12# ਬਕਾਇਆ,ਪੈਡੂ ਭੱਤਾ ਸਮੇਤ ਬਕਾਇਆ ਭੱਤੇ,ਕੱਚੇ ਕਾਮਿਆਂ ਨੂੰ ਪੱਕਾ ਕਰਨਾ ਆਦਿ ਮਸਲੇ ਲਮਕਾਅ ਦੇ ਰੱਖੇ ਹੋਏ ਮੁਲਾਜਮ ਜਥੇਬੰਦੀਆ ਨੂੰ ਬਾਰ ਬਾਰ ਮੀਟਿਗਾਂ ਦਾ ਲਾਰਾ ਲਾ ਕੇ ਸੰਘਰਸ਼ ਨੂੰ ਸਾਬੋਤਾਜ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਵੱਖ ਵੱਖ ਸਰਕਾਰੀ ਅਦਾਰਿਆਂ ਵਿੰਚ ਹਜਾਰਾ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰੀਆਂ ਨਹੀ ਜਾ ਰਹੀਆ,ਜਥੇਬੰਦੀਆ ਨੇ ਅਪਰੈਟਿਸ ਲਾਇਨਮੇਨਾ ਦੇ ਸੰਘਰਸ ਦੀ ਹਿਮਾਇਤ ਕੀਤੀ ਅਤੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਚਾਲੀ ਹਜਾਰ ਖਾਲੀ ਅਸਾਮੀਆਂ ਭਰੀਆਂ ਜਾਣ।ਜਥੇਬੰਦੀਆ ਨੇ ਫੈਸਲਾਂ ਕੀਤਾ ਕਿ ਸਾਂਝੇ ਸੰਘਰਸ ਦੀ ਲਾਮਬੰਧੀ ਲਈ 10 ਅਗਸਤ ਨੂੰ ਲੁਧਿਆਣਾ ਵਿਖੇ ਮੀਟਿੰਗ ਕੀਤੀ ਜਾਵੇਗੀ।ਜਿਸ ਵਿੱਚ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ।ਅੱਜ ਦੇ ਪ੍ਰਦਰਸ਼ਨ ਵਿੱਚ ਬਲਦੇਵ ਸਿੰਘ ਮੰਡਾਲੀ,ਦਵਿੰਦਰ ਸਿੰਘ ਪਸੋਰ,ਕਰਮਚੰਦ ਭਾਰਦਵਾਜ,ਰਵੇਲ ਸਿੰਘ ਸਹਾਏਪੁਰ,ਅਵਤਾਰ ਸਿੰਘ ਕੈਥ ,ਬਲਜੀਤ ਸਿੰਘ ਪੱਖੋ ਆਦਿ ਹਾਜਰ ਸਨ।
Punjab Bani 06 August,2024
ਇੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਜੀਵਨ ਬੀਮਾ ’ਤੇ ਜੀ ਐੱਸ ਟੀ ਖ਼ਿਲਾਫ਼ ਪ੍ਰਦਰਸ਼ਨ
ਇੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਜੀਵਨ ਬੀਮਾ ’ਤੇ ਜੀਐੱਸਟੀ ਖ਼ਿਲਾਫ਼ ਪ੍ਰਦਰਸ਼ਨ ਨਵੀਂ ਦਿੱਲੀ, 6 ਅਗਸਤ : ਇੰਡੀਆ ਗੱਠਜੋੜ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਜੀਵਨ ਬੀਮਾ ਅਤੇ ਸਿਹਤ ਬੀਮਾ ’ਤੇ 18 ਫ਼ੀਸਦੀ ਜੀਐੱਸਟੀ ਵਾਪਿਸ ਲੈਣ ਦੀ ਮੰਗ ਕਰਦਿਆਂ ਮੰਗਲਵਾਰ ਨੂੰ ਸੰਸਦ ਭਵਨ ਵਿਚ ‘ਮਕਰ ਦੁਆਰ’ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਮੌਕੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਤ੍ਰਿਣਮੂਲ ਕਾਂਗਰਸ, ਸ਼ਿਵਸੇਨਾ (ਯੂਬੀਟੀ), ਝਾਰਖੰਡ ਮੁਕਤੀ ਮੋਰਚਾ ਸਮੇਤ ਕਈ ਦਲਾਂ ਦੇ ਸੰਸਦ ਮੈਂਬਰ ਸ਼ਾਮਿਲ ਹੋਏ ਅਤੇ ਨਾਅਰੇਬਾਜ਼ੀ ਕੀਤੀ, ਇਸ ਦੌਰਾਨ ਉਨ੍ਹਾਂ ਹੱਥਾਂ ਵਿਚ ਜੀਐੱਸਟੀ ਖ਼ਤਮ ਕਰਨ ਬਾਰੇ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ।ਕਾਂਗਰਸੀ ਆਗੂ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਇਹ ਸਰਕਾਰ ਕਫ਼ਨ ਟੈਕਸ ਲਾ ਰਹੀ ਹੈ ਜੋ ਕਿ ਸਭ ਤੋਂ ਵੱਡੀ ਲੁੱਟ ਹੈ, ਇੰਡੀਆ ਗੱਠਜੋੜ ਇਸਦਾ ਪੁਰਜੋਰ ਵਿਰੋਧ ਕਰੇਗਾ।
Punjab Bani 06 August,2024
ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਵਿਰੋਧ ਵਿਚ ਪੈਨਸ਼ਨ ਹੋਏ ਇਕੱਠੇ
ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਵਿਰੋਧ ਵਿਚ ਪੈਨਸ਼ਨ ਹੋਏ ਇਕੱਠੇ ਪੰਜਾਬ ਮੁਲਾਜਮ ਪੈਨਸ਼ਨਰਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਇਕੱਠੇ ਹੋਏ ਪੈਨਸ਼ਨਰਜ਼ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਤੇ ਕੱਢਿਆ ਮਾਰਚ -ਪੰਜਾਬ ਸਰਕਾਰ ਝੂਠ ਦੀ ਪੰਡ ਹੈ : ਵਾਲੀਆ ਪਟਿਆਲਾ, 5 ਅਗਸਤ ()-ਪੈਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਰੋਸ ਵਜੋਂ ਅੱਜ ਪੰਜਾਬ ਮੁਲਾਜਮ ਪੈਨਸ਼ਨਰਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਇਕੱਠੇ ਹੋਏ ਜ਼ਿਲਾ ਪਟਿਆਲਾ ਦੇ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਦਾ ਪੁਤਲਾ ਅਤੇ ਝੂਠ ਦੀ ਪੰਡ ਫੂਕਣ ਲਈ ਇਕ ਵਿਸ਼ਾਲ ਮਾਰਚ ਵੀ ਕੱਢਿਆ। ਪੈਨਸ਼ਨਰਜ਼ ਦੀ ਅਗਵਾਈ ਕਰ ਰਹੇ ਪੰਜਾਬ ਮੁਲਾਜਮ ਪੈਨਸ਼ਨਰਜ਼ ਜੁਆਇੰਟ ਫੋਰਮ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਝੂਠ ਦੀ ਪੰਡ ਹੈ ਤੇ ਪੰਜਾਬ ਸਰਕਾਰ ਲਗਾਤਾਰ ਮੁਲਾਜਮ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਅਣਦੇਖਾ ਵੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਜਲੰਧਰ ਜਿਮਨੀ ਚੋਣਾਂ ਤੋਂ ਪਹਿਲਾਂ ਫਗਵਾੜਾ ਵਿਖੇ ਜੁਆਇੰਟ ਫਰੰਟ ਦੇ ਆਗੂਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਕਿ ਮੰਗਾਂ 25 ਜੁਲਾਈ ਦੀ ਮੀਟਿੰਗ ਵਿਚ ਵਿਚਾਰੀਆਂ ਜਾਣਗੀਆਂ ਪਰ ਮੀਟਿੰਗ ਨਾ ਕਰਕੇ ਸਿਰਫ ਸਮਾਂ ਹੀ ਲੰਘਾਇਆ ਗਿਆ। ਗੁਰਦੀਪ ਵਾਲੀਆ ਨੇ ਕਿਹਾ ਕਿ 2 ਅਗਸਤ ਨੂੰ ਮੁੜ ਮੀਟਿੰਗ ਕਰਨ ਦਾ ਸਮਾਂ ਤੈਅ ਕੀਤਾ ਗਿਆ ਪਰ ਮੀਟਿੰਗ ਕਰਕੇ ਜੁਆਇੰਟ ਫੋਰਮ ਨੂੰੂ ਸਦਿਆ ਹੀ ਨਹੀਂ ਕੀਤਾ, ਜਿਸ ਦੇ ਰੋਸ ਵਜੋਂ ਫਰੰਟ ਵਲੋਂ 5, 6, 8 ਅਗਸਤ ਨੂੰ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਕਰਕੇ ਜੋ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਗਿਆ ਸੀ ਤਹਿਤ ਅੱਜ ਪੁਤਲਾ ਸਾੜਿਆ ਗਿਆ। ਰੋਸ ਪ੍ਰਗਟ ਕਰ ਰਹੇ ਪੈਨਸ਼ਨਰਜ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦੀਪ ਵਾਲੀਆ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵਲੋਂ 22 ਅਗਸਤ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਪਰ ਪੈਨਸ਼ਨਰਜ਼ ਨੇ ਅਫਸੋਸ ਪ੍ਰਗਟਾਇਆ ਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਵਲੋਂ 22 ਦੀ ਮੀਟਿੰਗ ਵੀ ਕਿਧਰੇ ਅੱਗੇ ਨਾ ਪਾ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵਾਰ ਵਾਰ ਮੀਟਿੰਗ ਦੇ ਕੇ ਮੁਲਤਵੀ ਕਰਨ ਦੇ ਚਲਦਿਆਂ ਫਰੰਟ ਦੀ ਇਕ ਸੂਬਾ ਪੱਧਰੀ ਮੀਟਿੰਗ 10 ਅਗਸਤ ਨੂੰ ਲੁਧਿਅਣਾ ਵਿਖੇ ਰੱਖੀ ਗਈ ਹੈ, ਜਿਸ ਵਿਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆ ਨੇ ਕਿਹਾ ਕਿ ਸਰਕਾਰ ਨੂੰ ਮੁਲਾਜਮ ਪੈਨਸ਼ਰਜ਼ ਦੀਆਂ ਮੰਗਾਂ ਸਬੰਧੀ ਚੰਗੀ ਤਰ੍ਹਾਂ ਪਤਾ ਹੈ ਤੇ ਫਿਰ ਵਾਰ ਵਾਰ ਮੀਟਿੰਗਾਂ ਦਾ ਸਮਾਂ ਰੱਖ ਕੇ ਫਿਰ ਮੰਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸਿੱਧੇ ਸਿੱਧੇ ਸਮਾਂ ਲੰਘਾਉਣਾ ਹੈ ਹੋਰ ਕੁੱਝ ਨਹੀਂ। ਉਨ੍ਹਾਂ ਇਕ ਵਾਰ ਫਿਰ ਰੋਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਵੀ ਦੱਸਿਆ, ਜਿਨ੍ਹਾਂ ਵਿਚ 1 ਜਨਵਰੀ 2016 ਤੋਂ ਰਿਵਾਈਜ਼ਡ ਸਕੇਲਾਂ ਦਾ ਬਕਾਇਆ, ਡੀ. ਏ. ਦਾ ਬਕਾਇਆ ਜਾਰੀ ਕਰਨਾ, 1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਜ਼ ਨੂੰ 2. 59 ਦੇ ਫੈਕਟਰ ਨਾਲ ਰਵੀਜ਼ਨ ਕੀਤੀ ਜਾਵੇ, ਡੀ. ਏ. ਦੀਆਂ 12 ਪ੍ਰਤੀਸ਼ਤ ਕਿਸ਼ਤਾਂ ਪੈਂਡਿੰਗ ਹਨ ਕੇਂਦਰੀ ਪੈਟਰਨ ਤੇ ਤੁਰੰਤ ਜਾਰੀ ਕੀਤੀਆਂ ਜਾਣ, ਨੋਟੀਫਿਕੇਸ਼ਨ ਕਰਕੇ ਡੀ. ਏ. ਨੂੰ ਕੇਂਦਰ ਨਾਲ �ਿਕ ਕੀਤਾ ਜਾਵੇ, ਫਿਕਸ ਮੈਡੀਕਲ ਵਿਚ ਵਾਧਾ ਕੀਤਾ ਜਾਵੇ, ਪੈਨਸ਼ਨ ਕੰਪਿਊਟ ਹਰਿਆਣਾ ਸਰਕਾਰ ਵਾਂਗ ਨੋਟੀਫਿਕੇਸ਼ਨ ਜਾਰੀ ਕਰਕੇ ਸਮੁੱਚੇ ਪੈਨਸ਼ਨਰਜ਼ ਕੋਲੋਂ ਰਿਕਵਰੀ 10 ਸਾਲ 8 ਮਹੀਨੇ ਵਿਚ ਹੀ ਕੰਪਲੀਟ ਕੀਤੀ ਜਾਵੇ ਸ਼ਾਮਲ ਹਨ ।
Punjab Bani 05 August,2024
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਭਲਕੇ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਜਾਰੀ ਰਹਿਣਗੇ: ਮਨਜੀਤ ਸਿੰਘ ਚਾਹਲ ਪਟਿਆਲਾ, 5 ਅਗਸਤ : ਪੰਜਾਬ ਦੇ ਮੁਲਾਜਮਾਂ ਅਤੇ ਪੈਨਸਂਨਰਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸਮੁੱਚੇ ਪੰਜਾਬ ਵਿੱਚ ਸਰਕਾਰ ਵੱਲੋ ਮੁਲਾਜ਼ਮਾਂ ਦੀਆਂ ਮੰਗਾ ਨਾ ਲਾਗੂ ਕਰਨ ਮੀੰਟਗਾਂ ਦੇ ਕੇ ਵਾਰ ਵਾਰ ਮੁੱਕਰਨ ਖਿਲਾਫ ਸਮੱਚੇ ਪੰਜਾਬ ਵਿੱਚ ਲਾਰਿਆਂ ਦੀ ਪੰਡ ਫੂਕੀ ਗਈ।ਜਥੇਬੰਦੀ ਦੇ ਮੁੱਖ ਦਫਤਰ ਤੇ ਪੁੱਜੀ ਸੂਚਨਾਂ ਮੁਤਾਬਿਕ ਅੱਜ ਪੈਨਸ਼ਨਰਾ ਅਤੇ ਮੁਲਾਜਮ ਨੇ ਲਹਿਰਾਂ ਮਹੁੱੁਬਤ ਥਰਮਲ ਪਲਾਟ, ਬਠਿਡਾ,ਮੁਕਤਸਰ, ਅਮ੍ਰਿੰਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਹੁਸਿਆਰਪੁਰ, ਸੰਗਰੂਰ,ਪਟਿਆਲਾ, ਰੋਪੜ,ਨਵਾਂ ਸਹਿਰ, ਮੁਹਾਲੀ ਆਦਿ ਸਹਿਰਾਂ ਤੇ ਕਸਬਿਆਂ ਵਿੱਚ ਰੋਸ ਰੈਲੀਆਂ ਕਰਕੇ ਪ੍ਰਦਰਸ਼ਨ ਕੀਤੇ । ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਸੁਬਾਈ ਆਗੂਆਂ ਗੁਰਵੇਲ ਸਿੰਘ ਬੱਲਪੁਰੀਆ,ਮਨਜੀਤ ਸਿੰਘ ਚਾਹਲ,ਪੁਰਨ ਸਿੰਘ ਖਾਈ ਅਤੇ ਬਲਜੀਤ ਸਿੰਘ ਬਰਾੜ ਨੇ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਭਲਕੇ ਵੀ ਜਾਰੀ ਰਹਿਣਗੇ।ਜਥੇਬਦੀ ਦੇ ਆਗੁਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ ਦੇ 30 ਮਹੀਨੇ ਦਾ ਕਾਰਜਕਾਲ ਮੁਲਾਜਮਾਂ ਅਤੇ ਪੈਨਸ਼ਨਰਾਂ ਵਾਸਤੇ ਨਿਰਾਸਜਨਕ ਰਿਹਾ ਹੈ।ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ,ਮੁਲਾਜਮਾਂ ਅਤੇ ਪੈਨਸ਼ਨਰਾ ਦਾ ਪੰਜ ਸਾਲਾ ਦਾ ਤਨਖਾਹ ਕਮਿਸ਼ਨ ਦਾ ਬਕਾਇਆ,ਮਹਿੰਗਾਈ ਭੱਤੇ ਦਾ 12# ਬਕਾਇਆ,ਪੈਡੂ ਭੱਤਾ ਸਮੇਤ ਬਕਾਇਆ ਭੱਤੇ,ਕੱਚੇ ਕਾਮਿਆਂ ਨੂੰ ਪੱਕਾ ਕਰਨਾ ਆਦਿ ਮਸਲੇ ਲਮਕਾਅ ਦੇ ਰੱਖੇ ਹੋਏ ਮੁਲਾਜਮ ਜਥੇਬੰਦੀਆ ਨੂੰ ਬਾਰ ਬਾਰ ਮੀਟਿਗਾਂ ਦਾ ਲਾਰਾ ਲਾ ਕੇ ਸੰਘਰਸ਼ ਨੂੰ ਸਾਬੋਤਾਜ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਵੱਖ ਵੱਖ ਸਰਕਾਰੀ ਅਦਾਰਿਆਂ ਵਿੰਚ ਹਜਾਰਾ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰੀਆਂ ਨਹੀ ਜਾ ਰਹੀਆ,ਸੈਕੜੇ ਸਕੂਲ ਪ੍ਰਿਸੀਪਲਾਂ ਤੋ ਬਗੇਰ ਚਲ ਰਹੇ ਹਨ ।ਮੁਲਾਜਮਾਂ ਦੀਆਂ ਤਰੱਕੀਆਂ ਰੁੱਕੀਆਂ ਪਈਆਂ ਹਨ । ਸਰਕਾਰ ਹਰਿਆਣਾ ਵਿੱਚ ਚੋਣਾ ਚੋਣਾ ਖੇਡ ਰਹੀ ਹੈ।ਉਨਾ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਮੀਟਿਗਾ ਦਾ ਭਰੋਸਾ ਛੱਡ ਕੇ ਸੰਘਰਸ ਦੀ ਲਾਮਬੰਧੀ ਕਰਨ ।
Punjab Bani 05 August,2024
ਮੇਜਰ ਮਲਹੋਤਰਾ ਨੇ ਮਰਣ ਵਰਤ ‘ਤੇ ਬੈਠੇ ਹੜਤਾਲੀ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ
ਮੇਜਰ ਮਲਹੋਤਰਾ ਨੇ ਮਰਣ ਵਰਤ ‘ਤੇ ਬੈਠੇ ਹੜਤਾਲੀ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ ਦਿੱਤਾ ਸਰਕਾਰ ਵੱਲੋਂ ਭਰੋਸਾ ਪਟਿਆਲਾ : ਅੱਜ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਸੇ ਪ੍ਰਧਾਨ ਅਤੇ ਸੂਬਾਈ ਬੁਲਾਰੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਦੇ ਮੈੰਬਰ ਮੇਜਰ ਆਰ ਪੀਐਸ ਮਲਹੋਤਰਾ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਰਜਿਸਟਰਾਰ ਦੱਫਤਰ ਦੇ ਬਾਹਰ ਮਰਣ ਵਰਤ ‘ਤੇ ਬੈਠੇ ਹੜਤਾਲੀ ਕਰਮਚਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਯੂਨੀਵਰਸਿਟੀ ਨਾਲ ਸੰਬਂਧਤ ਹੋਰ ਮਸਲਿਆਂ ‘ਤੇ ਵੀ ਵਿਚਾਰ-ਵਿਮਰਸ਼ ਕੀਤਾ। ਮੇਜਰ ਮਲਹੋਤਰਾ ਨੇ ਇਹਨਾਂ ਕਰਮਚਾਰੀਆਂ ਦੀਆਂ ਤਰੱਕੀਆਂ ਸੰਬਂਧੀ, ਜੋ ਕਿ ਇਹਨਾਂ ਕਰਮਚਾਰੀਆਂ ਦੀ ਮੁੱਖ ਮੰਗ ਹੈ, ਸਾਬਕਾ ਰਜਿਸਟਰਾਰ (ਹੁਣ ਡੀਨ ਰਿਸਰਚ) ਡਾ. ਤਿਵਾਰੀ ਨਾਲ ਵੀ ਗੱਲਬਾਤ ਕੀਤੀ ਜਿਨਾਂ ਨੇ ਭਰੋਸਾ ਦਿਵਾਇਆ ਕਿ ਵਿਕਲਾਂਗ ਕਮਿਸ਼ਨ ਦੇ ਕੋਲ ਤੱਥ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਹਫਤੇ ਕਮਿਸ਼ਨ ਦਾ ਆਰਡਰ ਪ੍ਰਾਪਤ ਹੁੰਦੇ ਸਾਰ ਹੀ ਤਰੱਕੀਆਂ ‘ਤੇ ਫੈਸਲਾ ਲੈ ਲਿੱਤਾ ਜਾਵੇਗਾ।ਮੇਜਰ ਮਲਹੋਤਰਾ ਨੇ ਮੌਕੇ’ਤੇ ਹੀ ਸਿੱਖਿਆ ਮੰਤਰੀ ਦੇ ਓ ਐਸ ਡੀ ਨਾਲ ਵੀ ਗੱਲ ਕੀਤੀ ਜਿੰਨਾਂ ਨੇ ਛੇਤੀ ਹੀ ਯੂਨੀਵਰਸਿਟੀ ਵਿੱਚ ਰੈਗੂਲਰ ਵਾਰੲਸ ਚਾਂਸਲਰ, ਰਜਿਸਟਰਾਰ ਅਤੇ ਡੀਨ ਅਕਾਦਮਿਕ ਲਗਾਉਣ ਦਾ ਭਰੋਸਾ ਦਿਵਾਇਆ। ਮੇਜਰ ਮਲਹੋਤਰਾ ਨੇ ਹੜਤਾਲੀ ਕਰਮਚਾਰੀਆਂ ਦੀ ਸਿਹਤ ਲਈ ਯੂਨੀਵਰਸਿਟੀ ਦੇ ਡਾਕਟਰ ਦਵਾਰਾ ਰੈਗੂਲਰ ਜਾਂਚ ਲਈ ਵੀ ਯੂਨੀਵਰਸਿਟੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਅਤੇ ਇਹਨਾਂ ਕਰਮਚਾਰੀਆਂ ਨੂੰ ਵੀ ਸਲਾਹ ਦਿੱਤੀ ਕਿ ਆਪਣੀ ਜਾਣ ਨੂੰ ਜੋਖਮ ਵਿੱਚ ਨਾ ਪਾਉਣ ਕਿਉਂਕਿ ਆਮ ਆਦਮੀ ਸਰਕਾਰ ਸਾਰੇ ਕਰਮਚਾਰੀਆਂ ਨੂੰ ਉਹਨਾਂ ਹੱਕ ਛੇਤੀ ਤੋਂ ਛੇਤੀ ਦੇਣ ਲਈ ਵਚਨ ਬੱਧ ਹੈ। ਤਰੱਕੀ ਵਿੱਚ ਦੇਰੀ ਦੇ ਮੁੱਦੇ ਨੂੰ ਲੈ ਕੇ ਰਾਜ ਕੁਮਾਰ, ਹਰੀਸ਼ ਕੁਮਾਰ, ਪਰਵਿੰਦਰ ਕੌਰ ਅਤੇ ਮਨਜੀਤ ਸਿੰਘ ਅਤੇ ਰਾਜਿੰਦਰ ਸਿੰਘ ਮਰਣ ਵਰਤ ‘ਤੇ ਬੈਠੇ ਹਨ । ਇਸ ਮੌਕੇ ਉਹਨਾਂ ਦੇ ਨਾਲ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ,ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ,ਜ.ਸਕੱਤਰ ਅਮਰਜੀਤ ਕੌਰ, ਪ੍ਰਚਾਰ ਸਕੱਤਰ ਉਂਕਾਰ ਸਿੰਘ ਬਾਦਲ ਅਤੇ ਖਜਾਨਚੀ ਨਵਦੀਪ ਸਿੰਘ ਵੀ ਹਾਜ਼ਰ ਸਨ।
Punjab Bani 02 August,2024
ਕਿਸਾਨ ਮਜਦੂਰ ਮੋਰਚਾ ਅਤੇ ਐਸ ਕੇ ਐਮ ਦੀ ਕਾਲ ਤੇ ਡੀ ਸੀ ਦਫ਼ਤਰ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ
ਕਿਸਾਨ ਮਜਦੂਰ ਮੋਰਚਾ ਅਤੇ ਐਸ ਕੇ ਐਮ ਦੀ ਕਾਲ ਤੇ ਡੀ ਸੀ ਦਫ਼ਤਰ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ ਪਟਿਆਲਾ : ਕਿਸਾਨ ਮਜਦੂਰ ਮੋਰਚਾ ਅਤੇ ਐਸ ਕੇ ਐਮ ਨੋਨ ਪੋਲੀਟੀਕਲ ਦੀ ਕਾਲ ਤੇ ਡੀ ਸੀ ਦਫ਼ਤਰ ਪਟਿਆਲਾ ਵਿਖੇ ਰੋਸ ਮਾਰਚ ਪੈਦਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੁਤਲਾ ਫੂਕਿਆ ਗਿਆ ਜੋ ਹਰਿਆਣਾ ਸਰਕਾਰ ਜਿੰਨਾ ਛੇ ਪੁਲਿਸ ਕਰਮਚਾਰੀਆਂ ਨੇ ਨਿਹੱਥੇ ਕਿਸਾਨਾ ਨੂੰ ਦਿੱਲੀ ਜਾਣ ਤੋ ਰੋਕਣ ਲਈ ਗੋਲੀਆਂ ਚਲਾਈਆਂ ਉਹਨਾ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕਰਨ ਜਾ ਰਹੀ ਹੈ ਉਸ ਦਾ ਅਸੀ ਵਿਰੋਧ ਕਰਦੇ ਹਾ ਤੇ ਮੰਗ ਕਰਦੇ ਹਾ ਉਹਨਾ ਪੁਲਿਸ ਵਾਲੀਆ ਨੂੰ ਸਜਾ ਦਿੱਤੀ ਜਾਵੇ ਇਸ ਮੌਕੇ ਭਾਰਤੀ ਕਿਸਾਨ ਮਜਦੂਰ ਯੂਨੀਅਨ, ਬੀਕੇਯੂ ਭਟੇੜੀ, ਬੀਕੇਯੂ ਕ੍ਰਾਂਤੀ ਕਾਰੀ, ਬੀਕੇਯੂ ਅਜਾਦ, ਬੀਕੇਯੂ ਸਿੱਧੂਪੁਰ, ਫੂਡ ਪ੍ਰੋਸੈਸਿੰਗ ਯੂਨੀਅਨ ਹਾਜ਼ਰ ਸਨ ਜਿਸ ਵਿੱਚ ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ, ਬਲਕਾਰ ਸਿੰਘ ਬੈਂਸ ਜਨਰਲ ਸਕੱਤਰ ਜੰਗ ਸਿੰਘ ਭਟੇੜੀ ਗੁਰਵਿੰਦਰ ਸਿੰਘ ਸਦਰਪੁਰ, ਜੋਰਾਵਰ ਸਿੰਘ ਬਲਵੇੜਾ, ਰਣਜੀਤ ਸਿੰਘ ਸਵਾਜਪੁਰ, ਜਰਨੈਲ ਸਿੰਘ, ਲੱਖਾ ਸੌਟੀ, ਗੁਰਧਿਆਨ ਸਿੰਘ, ਰਣਜੀਤ ਸਿੰਘ ਆਕੜ ,ਸਤਪਾਲ ਸਿੰਘ, ਮਨਪ੍ਰੀਤ ਸਿੰਘ ਨੀਲਪੁਰ, ਗੁਰਸੇਬ ਸਿੰਘ ਬਲਕਾਰ ਸਿੰਘ ਤਰੋੜਾ, ਸੁਖਵਿੰਦਰ ਸਿੰਘ ਸਫੇੜਾ, ਇੰਦਰਮੋਹਨ ਸਿੰਘ ਬੂਟਾ ਸਿੰਘ ਖਰਾਜਪੁਰ,ਹੀਰਾ ਸਿੰਘ, ਸੁਰਿੰਦਰ ਸਿੰਘ, ਅਤੇ ਵੱਖੋ-ਵੱਖ ਅਹੁਦੇਦਾਰ ਹਾਜ਼ਰ ਸਨ
Punjab Bani 01 August,2024
ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਣ ਵਾਲੇ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨਾ ਜਲਿਆਂ ਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਵਾਉਂਦਾ ਹੈ:- ਕਿਸਾਨ ਆਗੂ
ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਣ ਵਾਲੇ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨਾ ਜਲਿਆਂ ਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਵਾਉਂਦਾ ਹੈ:- ਕਿਸਾਨ ਆਗੂ ਸਤੰਬਰ ਦੇ ਵਿੱਚ 200 ਦਿਨ ਪੂਰੇ ਹੋਣ ਤੇ ਕੀਤਾ ਜਾਵੇਗਾ ਵੱਡਾ ਇਕੱਠ ਸ਼ੰਭੂ ਬਾਰਡਰ ਤੇ ਕਿਸਾਨ ਸੰਗਠਨਾਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ,ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਫੂਕੇ ਰਾਜਪੁਰਾ, 1 ਅਗਸਤ () ਪੰਜਾਬ ਦੇ ਪ੍ਰਵੇਸ਼ ਦਵਾਰ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 170 ਦਿਨਾਂ ਤੋਂ ਵੱਧ ਦਾ ਸਮੇਂ ਹੋ ਚੁੱਕਿਆ ਹੈ। ਅੱਜ ਕਿਸਾਨ ਸੰਗਠਨਾਂ ਦੇ ਵੱਲੋਂ 1 ਅਗਸਤ ਨੂੰ ਦਿੱਤੀ ਗਈ ਕਾਲ ਦੇ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੁਤਲਾ ਫੂਕਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਗੁਰਅਮਨੀਤ ਸਿੰਘ ਮਾਂਗਟ,ਸੁਰਜੀਤ ਸਿੰਘ ਫੂਲ,ਤੇਜਵੀਰ ਸਿੰਘ ਪੰਜੋਖਰਾ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਜੋ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਰੋਕਣ ਵਾਲੇ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਹ ਜਲਿਆਂ ਵਾਲੇ ਸਾਖੇ ਨੂੰ ਯਾਦ ਕਰਵਾਉਂਦਾ ਹੈ ਕਿਉਂਕਿ ਜ਼ਲ੍ਹਿਆਂ ਵਾਲੇ ਸਾਕੇ ਤੋਂ ਬਾਅਦ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਗਿਆ ਸੀ ਅਤੇ ਇਸੇ ਤਰ੍ਹਾਂ ਦਾ ਕਦਮ ਹੋਣਾ ਹਰਿਆਣਾ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ। ਜਿਸ ਦੇ ਵਿੱਚ ਉਹਨਾਂ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਸ ਦਾ ਵਿਰੋਧ ਪੂਰੇ ਦੇਸ਼ ਦੇ ਵਿੱਚ ਕੀਤਾ ਜਾਵੇਗਾ। ਨਾਲ ਹੀ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ 15 ਅਗਸਤ ਨੂੰ ਪੂਰੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ ਅਤੇ ਸਤੰਬਰ ਦੇ ਵਿੱਚ ਪਿੱਪਲੀ, ਜੀਂਦ ਵਿੱਚ 200 ਦਿਨ ਪੂਰੇ ਹੋਣ ਤੇ ਵੱਡਾ ਇਕੱਠ ਕੀਤਾ ਜਾਵੇਗਾ। ਫੋਟੋ ਕੈਪਸਨ 4- ਸ਼ੰਬੂ ਬਾਰਡਰ ਉੱਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਿਸਾਨ।
Punjab Bani 01 August,2024
ਐਸ. ਕੇ. ਐਮ. ਤੇ ਕੇ. ਐਮ. ਐਮ. ਦੀ ਅਗਵਾਈ ਹੇਠ ਫੂਕੇ ਗਏ ਦੇਸ਼ ਭਰ ਵਿਚ ਕੇਂਦਰ ਸਰਕਾਰ ਦੇ ਪੁਤਲੇ
ਕੇਂਦਰ ਸਰਕਾਰ ਵਲੋਂ ਕਿਸਾਨਾਂ ’ਤੇ ਤਸ਼ੱਦਦ ਢਾਹੁਣ ਪੁਲਸ ਕਰਮਚਾਰੀਆਂ ਨੂੰ ਸਨਮਾਨਤ ਕਰਨ ਦਾ ਐਸ. ਕੇ. ਐਮ. ਤੇ ਕੇ. ਐਮ. ਐਮ. ਦੀ ਅਗਵਾਈ ਹੇਠ ਫੂਕੇ ਗਏ ਦੇਸ਼ ਭਰ ਵਿਚ ਕੇਂਦਰ ਸਰਕਾਰ ਦੇ ਪੁਤਲੇ ਪਟਿਆਲਾ,1 ਅਗਸਤ ()-ਆਪਣੇ ਹੱਕਾਂ ਲਈ ਦਿੱਲੀ ਜਾ ਕੇ ਸੰਘਰਸ਼ ਕਰਨ ਲਈ ਪੱਬਾਂ ਭਾਰ ਕਿਸਾਨ ਭਰਾਵਾਂ ਨੰੂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਰੋਕ ਕੇ ਉਨ੍ਹਾਂ ’ਤੇ ਤਸ਼ੱਦਦ ਢਾਹੁਣ ਵਾਲੇ ਪੁਲਸ ਕਰਮਚਾਰੀਆਂ, ਅਧਿਕਾਰੀਆਂ ਨੂੰ ਕੇਂਦਰ ਸਰਕਾਰ ਵਲੋਂ ਸਨਮਾਨਤ ਕਰਨ ਦੇ ਰੋਸ ਵਜੋਂ ਅੱਜ ਸਮੁੱਚੇ ਭਾਰਤ ਵਿਚ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਫੂਕੇ ਗਏ ਕੇਂਦਰ ਵਿਚ ਮੌਜੂਦ ਭਾਰਤੀ ਜਨਤਾ ਪਾਰਟੀ ਦੇ ਫੂਕੇ ਗਏ ਪੁਤਲਿਆਂ ਅਤੇ ਕੀਤੇ ਗਏ ਅਰਥੀ ਫੂਕ ਮੁਜਾਹਰਿਆਂ ਦੀ ਲੜੀ ਤਹਿਤ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਵੀ ਮਿੰਨੀ ਸਕੱਤਰੇਤ ਦੇ ਬਾਹਰ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਨਾਗਰਿਕਾਂ ’ਤੇ ਜੁਲਮ ਕਰਨ ਵਾਲੇ ਅਤੇ ਨਿਹੱਥੇ ਲੋਕਾਂ ਦੇ ਕਾਤਲ ਅਫਸਰਾਂ ਦੇ ਨਾਮ ਰਾਸ਼ਟਰਪਤੀ ਐਵਾਰਡ ਲਈ ਸਿਫਾਰਿਸ਼ ਕਰਨ ਦਾ ਮਾੜਾ ਕਾਰਾ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਵਲੋਂ ਆਪਣੇ ਹੀ ਦੇਸ਼ ਦੇ ਬੇਕਸੂਰ ਨਿਹੱਥੇ ਲੋਕਾਂ ਦੇ ਕਾਤਲ ਅਫਸਰਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਲੋਕਤਾਂਤਰਿਕ ਦੇਸ਼ ਵਿੱਚ ਉਸ ਦੇਸ਼ ਦਾ ਸੰਵਿਧਾਨ ਲੋਕਾਂ ਨੂੰ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਿੰਦਾ ਹੈ ਪ੍ਰੰਤੂ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਦਿੱਲੀ ਨੂੰ ਜਾ ਰਹੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ’ਤੇ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ 13,14 ਅਤੇ 21 ਫਰਵਰੀ ਨੂੰ ਅਣਮਨੁੱਖੀ ਅੱਤਿਆਚਾਰ ਕਰਦਿਆਂ ਉਹਨਾਂ ਕੈਮੀਕਲ ਵਾਲੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਜਿਨ੍ਹਾਂ ਦੇ ਇਸਤੇਮਾਲ ਦੀ ਇਜਾਜ਼ਤ ਕੋਈ ਵੀ ਅੰਤਰਰਾਸ਼ਟਰੀ ਕਾਨੂੰਨ ਨਹੀਂ ਦਿੰਦਾ ਹੈ। ਕਿਸਾਨ ਆਗੂਆਂ ਆਖਿਆ ਕਿ ਭਾਜਪਾ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਉੱਪਰ ਇਸਤੇਮਾਲ ਕੀਤੇ ਗਏ ਉਹਨਾਂ ਮਾਰੂ ਹਥਿਆਰਾਂ ਨੇ ਅਣਗਿਣਤ ਲੋਕਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਅਤੇ ਕਿੰਨੇ ਹੀ ਨੌਜਵਾਨਾਂ ਅਤੇ ਬਜ਼ੁਰਗਾਂ ਦੀ ਅੱਖਾਂ ਦੀ ਰੌਸ਼ਨੀ ਖੋਹ ਲਈ ਅਤੇ ਹਰਿਆਣਾ ਸਰਕਾਰ ਦੀ ਸ਼ਹਿ ਉੱਪਰ ਉਹਨਾਂ ਪੁਲਸ ਵਾਲਿਆਂ ਵੱਲੋਂ ਪਿ੍ਰਤਪਾਲ ਸਿੰਘ ਨੂੰ ਬੋਰੀ ਵਿੱਚ ਪਾ ਕੇ ਉਸ ਉੱਪਰ ਅਣਮਨੁੱਖੀ ਤਸ਼ੱਦਦ ਕਰਦੇ ਹੋਏ ਉਸ ਦੇ ਸਰੀਰ ਦੀ ਇੱਕ ਇੱਕ ਹੱਡੀ ਤੋੜ ਦਿੱਤੀ ਅਤੇ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹਰਿਆਣਾ ਦੀ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਉੱਪਰ ਜ਼ੁਲਮ ਕਰਨ ਅਤੇ ਆਪਣੇ ਹੀ ਦੇਸ਼ ਦੇ ਨੌਜਵਾਨ ਦਾ ਕਤਲ ਕਰਨ ਦੇ ਕਾਰਨ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਿਸੇ ਵੀ ਲੋਕ ਤਾਂਤਰਿਕ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਹੋਈਆਂ ਮੰਗਾਂ ਦਾ ਸਰਕਾਰ ਨੂੰ ਵਾਅਦਾ ਯਾਦ ਕਰਵਾਉਣ ਲਈ ਆਪਣੇ ਦੇਸ਼ ਦੀ ਰਾਜਧਾਨੀ ਨੂੰ ਜਾ ਰਹੇ ਬੇਕਸੂਰ ਨਿਹੱਥੇ ਨਾਗਰਿਕਾਂ ਉੱਪਰ ਜੁਲਮ ਕਰਨ ਵਾਲੇ ਕਾਤਲ ਅਫਸਰਾਂ ਦੇ ਨਾਮ ਕਿਸੇ ਸਰਕਾਰ ਵੱਲੋਂ ਰਾਸ਼ਟਰਪਤੀ ਅਵਾਰਡ ਲਈ ਸਿਫਾਰਿਸ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੰਗ੍ਰੇਜ਼ੀ ਰਾਜ ਸਮੇਂ ਜਦੋ ਜਿਲ੍ਹਿਆਂ ਵਾਲੇ ਬਾਗ ਵਿਖੇ ਜਨਰਲ ਡਾਇਰ ਵੱਲੋਂ ਨਿਹੱਥੇ ਬੇਕਸੂਰ ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਅੰਗ੍ਰੇਜ਼ੀ ਹਕੂਮਤ ਵੱਲੋਂ ਜਨਰਲ ਡਾਇਰ ਨੂੰ ਤਰੱਕੀ ਨਾਂ ਦੇ ਕੇ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਪ੍ਰੰਤੂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ ਵਿੱਚ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਅਤੇ ਸੰਵਿਧਾਨ ਦਾ ਘਾਣ ਕਰਦੇ ਹੋਏ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀ ਕਾਤਲ ਪੁਲਸ ਅਫਸਰਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁਦ ਇਸ ਮੁੱਦੇ ਉੱਪਰ ਸੂ ਮੋਟੋ ਨੋਟਿਸ ਲੈਂਦੇ ਹੋਏ ਜੁਡੀਸ਼ੀਅਲੀ ਜਾਂਚ ਕਰਵਾਈ ਜਾਵੇ ਕਿਉਂਕਿ ਜਿੰਨਾ ਹਰਿਆਣਾ ਸਰਕਾਰ ਦੇ ਪੁਲਸ ਮੁਲਾਜ਼ਮਾਂ ਵੱਲੋਂ ਲੋਕਾਂ ਉੱਪਰ ਅਣਮਨੁੱਖੀ ਅੱਤਿਆਚਾਰ ਕੀਤਾ ਗਿਆ ਹੈ ਅਤੇ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਉਹਨਾਂ ਹਰਿਆਣਾ ਪੁਲਸ ਦੇ ਮੁਲਾਜ਼ਮਾਂ ਕੋਲੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਇਸ ਲਈ ਸੁਪਰੀਮ ਕੋਰਟ ਖੁਦ ਆਪਣੀ ਨਿਗਰਾਨੀ ਹੇਠ ਜੁਡੀਸ਼ੀਅਲੀ ਜਾਂਚ ਕਰਵਾ ਕੇ ਮਨੁੱਖੀ ਜਿੰਦਗੀਆਂ ਦਾ ਘਾਣ ਕਰਨ ਵਾਲੇ ਅਤੇ ਕੈਮੀਕਲ ਵਾਲੇ ਹਥਿਆਰਾਂ ਦਾ ਇਸਤੇਮਾਲ ਕਰਕੇ ਅਨੇਕਾਂ ਹੀ ਕਿਸਾਨਾਂ ਮਜ਼ਦੂਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਹਰਿਆਣਾ ਪੁਲਸ ਦੇ ਜਿੰਮੇਵਾਰ ਪੁਲਸ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ। ਕਿਸਾਨ ਆਗੂਆਂ ਨੇ ਦੱਸਿਆ ਕਿ ਮੋਰਚੇ ਵੱਲੋਂ 15 ਅਗਸਤ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਆਜ਼ਾਦੀ ਖੋਹਣ ਲਈ ਲਿਆਂਦੇ ਗਏ ਤਿੰਨ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 31 ਅਗਸਤ ਨੂੰ ਬਾਰਡਰਾਂ ਉੱਪਰ ਮੋਰਚੇ ਦੇ 200 ਦਿਨ ਪੂਰੇ ਹੋਣ ਤੇ ਵੱਡੇ ਇਕੱਠ ਕੀਤੇ ਜਾਣਗੇ ਅਤੇ 1 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਯੂਪੀ ਅਤੇ ਹਰਿਆਣਾ ਵਿੱਚ ਮੋਰਚੇ ਨੂੰ ਮਜਬੂਤ ਕਰਨ ਵੱਡੀਆਂ ਕਿਸਾਨ ਮਹਾਂ ਪੰਚਾਇਤਾਂ ਕੀਤੀਆਂ ਜਾਣਗੀਆਂ।
Punjab Bani 01 August,2024
ਬੇਰੁਜ਼ਗਾਰ ਸਿਹਤ ਵਰਕਰ ਕਰਨਗੇ 4 ਅਗਸਤ ਦਿਨ ਐਤਵਾਰ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ
ਬੇਰੁਜ਼ਗਾਰ ਸਿਹਤ ਵਰਕਰ ਕਰਨਗੇ 4 ਅਗਸਤ ਦਿਨ ਐਤਵਾਰ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਪਟਿਆਲਾ : ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀ ਭਰਤੀ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰਾਂ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਲਾਰਿਆਂ ਤੋਂ ਅੱਕ ਕੇ 4 ਅਗਸਤ ਦਿਨ ਐਤਵਾਰ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨੇੜਲੀ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ । ਯੂਨੀਅਨ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਬਲਕਾਰ ਸਿੰਘ ਸ਼੍ਰੀ ਅਮ੍ਰਿਤਸਰ ਸਾਹਿਬ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣ ਵਾਅਦਿਆਂ ਦੌਰਾਨ ਸਿਹਤ ਵਿਭਾਗ ਵਿੱਚ ਵਿਸ਼ੇਸ਼ ਤੌਰ ' ਤੇ ਭਰਤੀਆਂ ਕਰਨ ਦਾ ਵਾਅਦਾ ਕੀਤਾ ਸੀ।ਪ੍ਰੰਤੂ ਕਰੀਬ ਦੋ ਸਾਲ ਵਿੱਚ ਸਿਹਤ ਵਿਭਾਗ ਅੰਦਰ ਮਲਟੀ ਪਰਪਜ਼ ਹੈਲਥ ਵਰਕਰ ਮੇਲ ਦੀ ਇੱਕ ਵੀ ਅਸਾਮੀ ਲਈ ਇਸ਼ਤਿਹਾਰ ਨਹੀਂ ਦਿੱਤਾ ਗਿਆ।ਜਦਕਿ ਸੂਬੇ ਅੰਦਰ ਡੇਂਗੂ ਅਤੇ ਚਿਕਨਗੁਨੀਆ ਸਮੇਤ ਅਨੇਕਾਂ ਬਿਮਾਰੀਆਂ ਕੀਮਤੀ ਜਾਨਾਂ ਲੈ ਰਹੀਆਂ ਹਨ।ਉਹਨਾਂ ਕਿਹਾ ਕਿ ਦਰਜਨਾਂ ਮੀਟਿੰਗਾਂ ਵਿੱਚ ਸਿਹਤ ਮੰਤਰੀ ਨੇ ਭਾਵੇਂ ਭਰੋਸਾ ਦਿੱਤਾ ਸੀ।ਉਹਨਾਂ ਦੱਸਿਆ ਕਿ ਕਿਸੇ ਵੀ ਭਰਤੀ ਦੇ ਇਸ਼ਤਿਹਾਰ ਵਿੱਚ ਚਾਲੂ ਸਾਲ ਦੀ ਪਹਿਲੀ ਜਨਵਰੀ ਨੂੰ ਉਮਰ ਹੱਦ ਦੀ ਲਈ ਮੁੱਢਲੀ ਤਰੀਕ ਮੰਨਿਆ ਜਾਂਦਾ ਹੈ।ਉਹਨਾਂ ਕਿਹਾ ਕਿ ਭਾਵੇਂ ਸਿਹਤ ਵਿਭਾਗ ਅੰਦਰ ਵਰਕਰ ਪੁਰਸ਼ ਦੀਆਂ ਅੰਦਾਜ਼ਨ 270 ਅਸਾਮੀਆਂ ਮਨਜੂਰ ਹੋਣ ਦਾ ਪਤਾ ਲੱਗਾ ਹੈ।ਪ੍ਰੰਤੂ ਜੇਕਰ ਇਹ ਇਸ਼ਤਿਹਾਰ ਜਲਦੀ ਜਾਰੀ ਨਾ ਕੀਤਾ ਤਾਂ ਹਜ਼ਾਰਾਂ ਬੇਰੁਜ਼ਗਾਰ ਹੋਰ ਓਵਰ ਏਜ਼ ਹੋ ਜਾਣਗੇ । ਉਹਨਾਂ ਅੱਗੇ ਦੱਸਿਆ ਕਿ ਪੰਜਾਬ ਅੰਦਰ ਸਿਹਤ ਵਰਕਰ ਦਾ ਕੋਰਸ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਅੰਦਰ 2012 ਮਗਰੋ ਕੋਰਸ ਬੰਦ ਹੋ ਚੁੱਕੇ ਹਨ, ਉਹਨਾਂ ਦੱਸਿਆ ਕਿ ਬੇਰੁਜ਼ਗਾਰ ਆਰ ਪਾਰ ਦੀ ਲੜਾਈ ਲਈ ਤਿਆਰ ਬਰ ਤਿਆਰ ਹਨ । ਇਸ ਮੌਕੇ ਰਾਜ ਸੰਗਤੀਵਾਲਾ,ਨਾਹਰ ਸਿੰਘ ,ਲਖਵਿੰਦਰ ਸਿੰਘ, ਰਵਿੰਦਰ ਅਜਨਾਲਾ, ਨੀਰਜ਼ ਕੁਮਾਰ, ਸਾਹਿਬ ਸਿੰਘ,ਨਵਦੀਪ ਸਿੰਘ ਦੀਪ ਸਿੰਘ, ਕੁਲਦੀਪ ਸਿੰਘ, ਰੁਪਿੰਦਰ ਸੁਨਾਮ ਆਦਿ ਹਾਜ਼ਰ ਸਨ।
Punjab Bani 01 August,2024
ਸ੍ਰੀ ਰਾਮਾਇਣ ਦਾ ਅਪਮਾਨ ਕਰਨ ਵਾਲੇ ਖਿਲਾਫ਼ ਕਾਰਵਾਈ ਨੂੰ ਲੈ ਕੇ ਹਿੰਦੂ ਸਮਾਜ ਨੇ ਦਿੱਤਾ ਧਰਨਾ
ਸ੍ਰੀ ਰਾਮਾਇਣ ਦਾ ਅਪਮਾਨ ਕਰਨ ਵਾਲੇ ਖਿਲਾਫ਼ ਕਾਰਵਾਈ ਨੂੰ ਲੈ ਕੇ ਹਿੰਦੂ ਸਮਾਜ ਨੇ ਦਿੱਤਾ ਧਰਨਾ ਪਟਿਆਲਾ, 30 ਜੁਲਾਈ ()-ਸ੍ਰੀ ਰਾਮਾਇਣ ਦਾ ਅਪਮਾਨ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਕਾਰਵਾਈ ਕਰਵਾਉਣ ਨੂੰ ਲੈ ਕੇ ਅੱਜ ਹਿੰਦੂ ਸਮਾਜ ਵਲੋਂ ਭੁੱਖ ਹੜ੍ਹਤਾਲ ਕਰਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਨੇਤਾਵਾਂ ਨੇ ਆਖਿਆ ਕਿ ਹਿੰਦੂ ਸਮਾਜ ਦੇ ਸਭ ਤੋਂ ਮਹਾਨ ਗੰ੍ਰਥ ਸ੍ਰੀ ਰਾਮਾਇਣ ਦਾ ਅਪਮਾਨ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਮੰਗਲਵਾਰ ਨੂੰ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਿਆਂ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਦੋਸ਼ੀ ਖਿਲਾਫ਼ ਦਰਜ ਮਾਮਲੇ ਨੂੰੂ ਅੱਗੇ ਨਹੀਂ ਵਧਾਇਆ ਗਿਆ। ਪੰਜਾਬ ਸਰਕਾਰ ਦੀ ਜਿੰਮੇਦਾਰੀ ਸੀ ਕਿ ਹਿੰਦੂਆਂ ਦੇ ਸਭ ਤੋਂ ਵੱਡੇ ਗੰ੍ਰਥ ਸਬੰਧੀ ਜੋ ਕੋਈ ਵੀ ਕਿਸੇ ਰੂਪ ਵਿਚ ਠੇਸ ਪਹੁੰਚਾਉਣ ਦਾ ਯਤਨ ਕਰਦਾ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਨੂੰ ਕਿਸੇ ਵੀ ਰੂਪ ਵਿਚ ਪੈਂਡਿੰਗ ਨਾ ਕੀਤਾ ਜਾਵੇ। ਬੀਤੇ ਦੋ ਸਾਲਾਂ ਤੋਂ ਹਿੰਦੂ ਸਮਾਜ ਉਕਤ ਦੋਸ਼ੀ ’ਤੇ ਕਾਨੂੰਨੀ ਕਾਰਵਾਈ ਕਰਨ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਸਰਕਾਰ ਨੇ ਸਿਰਫ਼ ਦੋਸ਼ੀ ’ਤੇ ਧਾਰਮਿਕ ਆਸਥ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਕੇ ਉਸਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਹੈ।
Punjab Bani 30 July,2024
ਵੈਟਨਰੀ ਡਾਕਟਰਾਂ ਵੱਲੋਂ ਪੇਅ-ਪੈਰਿਟੀ ਦੀ ਬਹਾਲੀ ਲਈ 1.8.24 ਤੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ
ਵੈਟਨਰੀ ਡਾਕਟਰਾਂ ਵੱਲੋਂ ਪੇਅ-ਪੈਰਿਟੀ ਦੀ ਬਹਾਲੀ ਲਈ 1.8.24 ਤੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਪਸ਼ੂਆਂ ਦੀਆਂ ਮਨਸੂਈ ਗਰਭਦਾਨ ਸਕੀਮਾਂ ਦਾ ਵੀ ਕਰਨਗੇ ਬਾਈਕਾਟ ਮੁੱਢਲੇ ਤਨਖਾਹ ਸਕੇਲਾਂ ਵਿੱਚ ਪਿਛਲੇ 40 ਸਾਲਾਂ ਤੋਂ ਚਲੀ ਆ ਰਹੀ ਵੈਟਨਰੀ ਅਫਸਰਾਂ ਦੀ ਮੈਡੀਕਲ ਅਤੇ ਡੈਂਟਲ ਅਫਸਰਾਂ ਦੇ ਬਰਾਬਰ ਪੇਅ-ਪੈਰਿਟੀ ਨੂੰ ਪਿਛਲੀ ਸਰਕਾਰ ਵੱਲੋਂ 4 ਜਨਵਰੀ 2021 ਦੇ ਪੱਤਰ ਰਾਹੀਂ ਵੈਟਨਰੀ ਅਫਸਰਾਂ ਨਾਲ ਧੱਕਾ ਕਰਕੇ ਭੰਗ ਕਰਕੇ ਜਿੱਥੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੀ ਉਲੰਘਣਾ ਕੀਤੀ ਉੱਥੇ ਸਰਵਿਸ ਰੂਲਾਂ ਨੂੰ ਵੀ ਛਿੱਕੇ ਟੰਗ ਕੇ ਗਲਤ ਫੈਸਲਾ ਲਿਆ ਗਿਆ ਸੀ। ਇਸ ਸਰਕਾਰ ਦੇ ਵੀ ਪਸ਼ੂ ਪਾਲਣ ਵਿਭਾਗ ਦੇ ਸਾਬਕਾ ਮੰਤਰੀਆਂ ਸ. ਕੁਲਦੀਪ ਸਿੰਘ ਧਾਲੀਵਾਲ, ਸ. ਲਾਲਜੀਤ ਸਿੰਘ ਭੁੱਲਰ ਅਤੇ ਮੌਜੂਦਾ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਵੀ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਨ। ਪਰ ਅਜੇ ਤੱਕ ਸਵਾਏ ਵਾਅਦਿਆਂ ਅਤੇ ਐਲਾਨਾਂ ਤੋਂ ਵੱਧ ਕੁੱਝ ਵੀ ਨਹੀਂ ਮਿਲਿਆ। ਜਿਸ ਕਾਰਨ ਵੈਟਨਰੀ ਅਫਸਰਾਂ ਦੇ ਸਮੁੱਚੇ ਕੇਡਰ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ। ਰੋਸ ਵਜੋਂ ਪਿਛਲੇ 25 ਜੂਨ ਤੋਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਵੱਲੋਂ ਸੰਘਰਸ ਦੇ ਪਹਿਲੇ ਪੜਾਅ ਤਹਿਤ ਹਰ ਤਰ੍ਹਾਂ ਦੇ ਕੈਂਪਾਂ ਅਤੇ ਲੈਕਚਰਾਂ ਦਾ ਬਾਈਕਾਟ ਚੱਲ ਰਿਹਾ ਹੈ ਅਤੇ ਹੈਲਥ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾ ਰਹੇ। ਇਸ ਸਬੰਧੀ ਗੱਲ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਕਨਵੀਨਰ ਡਾਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਵੈਟਨਰੀ ਅਫਸਰਾਂ ਦੀ ਪੇਅ-ਪੈਰਿਟੀ ਸਬੰਧੀ ਮੰਗਾਂ ਨੂੰ ਸਰਕਾਰ ਵੱਲੋਂ ਕੋਈ ਵੀ ਹੁੰਘਾਰਾ ਨਾ ਮਿਲਣ ਕਾਰਨ ਸੰਘਰਸ਼ ਦੇ ਪਹਿਲੇ ਪੜਾਅ ਨਾਲ ਮਜਬੂਰਨ ਦੂਜੇ ਪੜਾਅ ਨੂੰ 1.8.24 ਤੋਂ ਜੋੜਿਆ ਜਾ ਰਿਹਾ ਹੈ, ਜਿਸ ਵਿੱਚ ਮਨਸੂਈ ਗਰਭਦਾਨ ਸਬੰਧੀ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉੱਨ੍ਹਾਂ ਕਿਹਾ ਕਿ ਜੇ ਅਜੇ ਵੀ ਸਰਕਾਰ ਵੱਲੋਂ ਪੇਅ-ਪੈਰਿਟੀ ਸਬੰਧੀ ਮੰਗਾਂ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਜਲਦੀ ਹੀ ਸਰਕਾਰ ਖ਼ਿਲਾਫ਼ ਧਰਨੇ ਅਰੰਭ ਕੀਤੇ ਜਾਣਗੇ। ਕਮੇਟੀ ਦੇ ਕੋ-ਕਨਵੀਨਰ ਡਾਕਟਰ ਪੁਨੀਤ ਮਲਹੋਤਰਾ, ਡਾਕਟਰ ਅਬਦੁਲ ਮਜੀਦ ਅਤੇ ਕਮੇਟੀ ਦੇ ਬੁਲਾਰੇ ਡਾਕਟਰ ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਸੰਘਰਸ਼ ਨਾਲ ਹੋਣ ਵਾਲੇ ਨੁਕਸਾਨ ਲਈ ਜੁੰਮੇਵਾਰ ਖੁਦ ਸਰਕਾਰ ਹੋਵੇਗੀ। ਇਸ ਸਬੰਧੀ ਲਿਖਤੀ ਪੱਤਰ ਨੰ. JAC/2024/06 ਮਿਤੀ 29-07-2024 ਜਿਲੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਨੂੰ ਜੁਆਇੰਟ ਐਕਸ਼ਨ ਕਮੇਟੀ ਪਟਿਆਲਾ ਦੇ ਜਿਲਾ ਵਫ਼ਦ ਵੱਲੋਂ ਕਾਲੇ ਬਿੱਲੇ ਲਗਾਕੇ ਸੌਪਿਆ ਗਿਆ। ਇਸ ਮੌਕੇ JAC ਦੇ ਕੋ- ਕਨਵੀਨਰ ਡਾ. ਗੁਰਦੀਪ ਸਿੰਘ ਅਤੇ JAC ਮੈਂਬਰ ਡਾ ਰਵੀ ਸਿੰਗਲਾ ਨੇ ਸੰਘਰਸ਼ ਦੇ ਦੂਜੇ ਪੜਾਅ ਬਾਰੇ ਜਾਣਕਾਰੀ ਦਿੱਤੀ l ਇਸ ਮੌਕੇ ਜਿਲਾ ਪਟਿਆਲਾ ਦੇ ਵੈਟਨਰੀ ਅਫਸਰ ਡਾ ਰਮਨ ਕੁਮਾਰ, ਡਾ ਅਕਸ਼ਪ੍ਰੀਤ, ਡਾ ਵਿਨੀਤ ਮਲਹੋਤਰਾ, ਡਾ ਗੁਰਜਾਪ ਸਿੰਘ, ਡਾ ਭੁਪਿੰਦਰ ਸਿੰਘ, ਡਾ ਸਲਿਕ ਅਜ਼ੀਜ਼, ਡਾ ਜਤਿੰਦਰ ਸਿੰਘ, ਡਾ ਦਵਿੰਦਰ ਸਿੰਘ, ਡਾ ਪਰਵੀਨ ਕੁਮਾਰ, ਡਾ ਤੁਸ਼ਾਰ ਗੋਇਲ, ਡਾ ਆਸ਼ੂ ਅਰੋੜਾ, ਡਾ ਜਗਪ੍ਰੀਤ ਸਿੰਘ, ਡਾ ਅਭਿਲਾਸ਼, ਡਾ ਅਮਨ ਰਾਜਨ, ਡਾ ਸੰਜੇ ਆਦਿ ਤੋਂ ਬਿਨਾਂ JAC ਸੋਸ਼ਲ ਮੀਡੀਆ ਇੰਚਾਰਜ ਡਾ ਅਕਸ਼ਪ੍ਰੀਤ ਹਾਜਰ ਰਹੇ।
Punjab Bani 30 July,2024
ਕੇਜਰੀਵਾਲ ਦੀ ਰਿਹਾਈ ਲਈ ‘ਇੰਡੀਆ’ ਗੱਠਜੋੜ ਵੱਲੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨ
ਕੇਜਰੀਵਾਲ ਦੀ ਰਿਹਾਈ ਲਈ ‘ਇੰਡੀਆ’ ਗੱਠਜੋੜ ਵੱਲੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਨਵੀਂ ਦਿੱਲੀ, 30 ਜੁਲਾਈ : ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦਿਆਂ ਅੱਜ ਇੱਥੇ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਿਰੋਧੀ ਧਿਰ ਦੀ ਆਵਾਜ਼ ‘ਦਬਾਉਣ’ ਦਾ ਦੋਸ਼ ਲਾਇਆ। ਉਨ੍ਹਾਂ ਇੱਥੇ ਪੁਰਾਣੇ ਰਾਜਿੰਦਰ ਨਗਰ ਦੇ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀਆਂ ਹੋਈ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰਦਰਸ਼ਨ ਦੌਰਾਨ ‘ਭਾਰਤ ਮਾਤਾ ਕੀ ਜੈ’ ਅਤੇ ‘ਤਾਨਾਸ਼ਾਹੀ ਮੁਰਦਾਬਾਦ’ ਦੇ ਨਾਅਰੇ ਲਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸੀਪੀਆਈਐੱਮਐੱਲ (ਲਿਬਰੇਸ਼ਨ) ਦੇ ਆਗੂ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਸੀਨੀਅਰ ਆਗੂ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਸਾਜ਼ਿਸ਼ ਤਹਿਤ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਕਿਹਾ ਕਿ ਲੋਕ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਮੂੰਹ-ਤੋੜ ਜਵਾਬ ਦੇਣਗ। ‘ਆਪ’ ਆਗੂ ਗੋਪਾਲ ਰਾਏ ਨੇ ਕਿਹਾ ਕਿ ਹਿਰਾਸਤ ਮਗਰੋਂ ਕੇਜਰੀਵਾਲ ਦੀ ਸੂਗਰ ਦਾ ਪੱਧਰ ਕਈ ਵਾਰ ਘਟ ਗਿਆ ਹੈ। ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਸੰਸਦ ਮੈਂਬਰ ਸੰਜੈ ਸਿੰਘ, ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਐੱਨਸੀਪੀ (ਐਸਪੀ) ਮੁਖੀ ਸ਼ਰਦ ਪਵਾਰ ਅਤੇ ਲੋਕ ਸਭਾ ਵਿੱਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਵੀ ਮੌਜੂਦ ਸਨ।
Punjab Bani 30 July,2024
ਮਹਿਲਾ ਕਾਂਗਰਸ ਵਲੋਂ ਦਿੱਤਾ 33 ਪ੍ਰਤੀਸ਼ਤ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਦਿੱਲੀ ਜੰਤਰ ਮੰਤਰ ਤੇ ਧਰਨਾ
ਮਹਿਲਾ ਕਾਂਗਰਸ ਵਲੋਂ ਦਿੱਤਾ 33 ਪ੍ਰਤੀਸ਼ਤ ਮਹਿਲਾ ਰਾਖਵਾਂਕਰਨ ਨੂੰ ਲੈਕੇ ਦਿੱਲੀ ਜੰਤਰ ਮੰਤਰ ਤੇ ਧਰਨਾ ਨਾਭਾ 29 ਜੂਲਾਈ () ਦੇਸ਼ ਦੀ ਅੱਧੀ ਆਬਾਦੀ ਦੇ ਹੱਕ ਅਤੇ ਹਿੱਸੇਦਾਰੀ ਲਈ ਮਹਿਲਾ ਕਾਂਗਰਸ ਵਲੋਂ 29 ਜੁਲਾਈ ਤੋਂ ਇਕ ਦੇਸ਼ ਪੱਧਰੀ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਜਿਸ ਦੀ ਸ਼ੁਰੂਆਤ ਮਹਿਲਾ ਕਾਂਗਰਸ ਇੰਡੀਆ ਪ੍ਰਧਾਨ ਅਲਕਾ ਲਾਂਬਾ ਦੀ ਅਗਵਾਈ ਚ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਦੇ ਕੇ ਕੀਤੀ ਗਈ ਇਹ ਅੰਦੋਲਨ ਦਿੱਲੀ ਦੇ ਜੰਤਰ ਮੰਤਰ ਤੋਂ ਸ਼ੁਰੂ ਹੋ ਕੇ ਅੰਦੋਲਨ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚੇਗਾ। ਉਨਾਂ ਅੱਜ ਏ. ਆਈ. ਸੀ. ਸੀ. ਹੈਡ ਕੁਆਰਟਰ ਤੋਂ ਪ੍ਰੈਸ ਕਾਨਫਰੰਸ ਰਾਹੀਂ ਇਸ ਅੰਦੋਲਨ ਦੀ ਰੂਪ ਰੇਖਾ ਸਾਹਮਣੇ ਰੱਖੀ। ਜਿਸ ਵਿੱਚ ਹੇਠ ਲਿਖੀਆਂ ਮੰਗਾਂ ਜਿਵੇ ਰਾਜਨੀਤਕ ਨਿਆਂ ਤਹਿਤ 33 ਪ੍ਰਤੀਸ਼ਤ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕੀਤਾ ਜਾਵੇ। ਇਸ ਰਾਖਵਾਂਕਰਨ ਵਿਚ ਸਾਡੀ ਐਸ. ਸੀ., ਐਸ. ਟੀ. ਅਤੇ ਹੱਦ ਨਾਲੋਂ ਵਧ ਪੱਛੜੀਆਂ ਭੈਣਾਂ ਦੀ ਹਿੱਸੇਦਾਰੀ ਤੈਅ ਕੀਤੀ ਜਾਵੇ ਅਤੇ ਕਾਨੂੰਨ ਲਾਗੂ ਕੀਤਾ ਜਾਵੇ ਜਿਨ੍ਹਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਉਥੇ ਵੀ ਇਸ ਤੇ ਵਿਚਾਰ ਵਟਾਂਦਰਾ ਕਰਕੇ ਇਸਨੂੰ ਲਾਗੂ ਕੀਤਾ ਜਾਵੇ।ਉਨਾਂ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮਹਿਲਾ ਕਾਂਗਰਸ ਦੀ ਹਰੇਕ ਕਾਰਕੁੰਨ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ਜਾਰੀ ਰੱਖੇਗੀ। ਇਸ ਮੋਕੇ ਉਨਾ ਨਾਲ ਮਹਿਲਾ ਕਾਂਗਰਸ ਪੰਜਾਬ ਪ੍ਰਧਾਨ ਮੈਡਮ ਗੁਰਸ਼ਰਨ ਕੋਰ ਰੰਧਾਵਾ,ਹਲਕਾ ਨਾਭਾ ਪ੍ਰਧਾਨ ਕਮਲੇਸ਼ ਕੋਰ ਗਿੱਲ,ਰੇਖਾ ਅਗਰਵਾਲ ,ਅਮਰਜੀਤ ਕੋਰ,ਡਿੰਪਲ,ਰਜਨੀ ਸਾਰੀਆਂ ਬਲਾਕ ਪ੍ਰਧਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਮਹਿਲਾ ਕਾਂਗਰਸ ਦੇ ਆਗੂ ਤੇ ਵਰਕਰ ਸ਼ਾਮਲ ਸਨ
Punjab Bani 29 July,2024
ਜ਼ਰੂਰੀ ਸੂਚਨਾ
ਜ਼ਰੂਰੀ ਸੂਚਨਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਭਾਜਪਾ ਵੱਲੋਂ ਲਗਾਤਾਰ ਨਜਾਇਜ ਹਿਰਾਸਤ ਵਿੱਚ ਰੱਖਣ ਦੇ ਵਿਰੋਧ ਵਿੱਚ ਕੱਲ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਸਾਰੇ ਹੀ ਮੰਤਰੀ ਸਹਿਬਾਨ, ਐਮ.ਐਲ.ਏ ਸਹਿਬਾਨ, ਹਲਕਾ ਇੰਚਾਰਜ ਸਹਿਬਾਨ, ਲੋਕ ਸਭਾ ਟੀਮ, ਜ਼ਿਲਾ ਟੀਮ ਅਤੇ ਸਾਰੇ ਹੀ ਜੁਝਾਰੂ ਵਲੰਟੀਅਰ ਸਹਿਬਾਨ ਨੂੰ ਬੇਨਤੀ ਹੈ ਕਿ ਵੱਡੀ ਤੋਂ ਵੱਡੀ ਗਿਣਤੀ ਵਿੱਚ ਜ਼ਰੂਰ ਪਹੁੰਚੋ । ਇਹ ਸਾਡੀ ਹੋਂਦ ਦਾ ਸਵਾਲ ਹੈ, ਸਾਰੇ ਇਨਕਾਲਾਬੀ ਸਾਥੀ ਇਸ ਪ੍ਰਦਰਸ਼ਨ ਵਿੱਚ ਆਪਣੀ ਹਾਜ਼ਰੀ ਜ਼ਰੂਰੀ ਲਗਾਉਣ । 30 ਜੁਲਾਈ 2024, ਸਮਾਂ:10:00 ਵੱਜੇ ਸਵੇਰੇ, ਸਥਾਨ : ਗੁਰੂਦਵਾਰਾ ਸੀ੍ ਅੰਬ ਸਾਹਿਬ, *ਸੈਕਟਰ 62 ਐਸ ਏ ਐਸ ਨਗਰ, ਮੋਹਾਲੀ ਪੰਜਾਬ
Punjab Bani 29 July,2024
ਹਰਿਆਣਾ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੀ ਬਦਲੀ ਰੋਕਣ ਲਈ ਪ੍ਰਦਰਸ਼ਨ
ਹਰਿਆਣਾ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੀ ਬਦਲੀ ਰੋਕਣ ਲਈ ਪ੍ਰਦਰਸ਼ਨ ਚਰਖੀ-ਦਾਦਰੀ ਵਿੱਚ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਤੁਸੀਂ ਅਕਸਰ ਹੀ ਕਿਸੇ ਨਾ ਕਿਸੇ ਹਾਦਸੇ, ਕਿਸੇ ਮੁੱਦੇ ਜਾਂ ਆਪਣੀਆਂ ਕੁਝ ਮੰਗਾਂ ਕਾਰਨ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਦੇ ਦੇਖਿਆ ਹੋਵੇਗਾ। ਪਰ ਜਦੋਂ ਲੋਕ ਕਿਸੇ ਅਧਿਕਾਰੀ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਅਤੇ ਉਸ ਅਧਿਕਾਰੀ ਬਾਰੇ ਸਰਕਾਰ ਨੂੰ ਚੇਤਾਵਨੀ ਦੇਣ ਲਈ ਨਿਕਲਦੇ ਹਨ। ਤਾਂ ਤੁਸੀਂ ਕੀ ਕਹੋਗੇ? ਅਸਲ ਵਿੱਚ ਹਰਿਆਣਾ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਲੋਕਾਂ ਦੀ ਇਹ ਕਾਰਵਾਈ ਇੱਕ ਅਧਿਕਾਰੀ ਲਈ ਹੈਰਾਨੀਜਨਕ ਹੈ। ਦੱਸ ਦਈਏ ਕਿ ਚਰਖੀ ਦਾਦਰੀ ਜ਼ਿਲੇ 'ਚ ਡੀਸੀ ਮਨਦੀਪ ਕੌਰ ਦੇ ਤਬਾਦਲੇ ਨੂੰ ਰੋਕਣ ਲਈ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿੱਚ ਸਮਾਜਿਕ ਸੰਸਥਾਵਾਂ ਦੇ ਲੋਕ ਵੀ ਸ਼ਾਮਲ ਹਨ। ਮਨਦੀਪ ਕੌਰ ਦੀ ਬਦਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕ ਨਹੀਂ ਚਾਹੁੰਦੇ ਕਿ ਡੀਸੀ ਮਨਦੀਪ ਕੌਰ ਆਪਣਾ ਜ਼ਿਲ੍ਹਾ ਛੱਡ ਕੇ ਕਿਤੇ ਹੋਰ ਚਲੇ ਜਾਣ। ਲੋਕਾਂ ਨੇ ਸਰਕਾਰ ਨੂੰ ਮਨਦੀਪ ਕੌਰ ਦੀ ਬਦਲੀ ਰੋਕਣ ਦਾ ਅਲਟੀਮੇਟਮ ਵੀ ਦਿੱਤਾ ਹੈ। ਸੋਮਵਾਰ ਨੂੰ ਡੀਸੀ ਮਨਦੀਪ ਕੌਰ ਦੀ ਬਦਲੀ ਰੋਕਣ ਲਈ ਲੋਕ ਸੜਕ ਜਾਮ ਕਰਦੇ ਦੇਖੇ ਗਏ। ਲੋਕ ਮਨਦੀਪ ਕੌਰ ਦੀ ਬਦਲੀ ਰੋਕਣ ਲਈ ਨਾਅਰੇਬਾਜ਼ੀ ਕਰ ਰਹੇ ਸਨ। ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਸੀ। ਇਸ ਦੇ ਨਾਲ ਹੀ ਲੋਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਵੱਖ-ਵੱਖ ਤਖ਼ਤੀਆਂ 'ਤੇ ਵੱਖ-ਵੱਖ ਨਾਅਰੇ ਲਿਖੇ ਹੋਏ ਸਨ। ਕਿਸੇ ਵਿੱਚ ਲਿਖਿਆ ਸੀ - "ਦਾਦਰੀ ਦੇ ਲੋਕ ਇਨਸਾਫ਼ ਚਾਹੁੰਦੇ ਹਨ, ਡਿਪਟੀ ਕਮਿਸ਼ਨਰ ਵਾਪਸ ਚਾਹੁੰਦੇ ਹਨ।" ਇਸ ਲਈ ਉੱਥੇ ਇੱਕ ਤਖ਼ਤੀ 'ਤੇ ਲਿਖਿਆ ਸੀ - "ਹਰਿਆਣਾ ਸਰਕਾਰ, ਹੋਸ਼ ਵਿੱਚ ਆਓ, ਇਮਾਨਦਾਰੀ ਅਧਿਕਾਰੀ ਨੂੰ ਬਹਾਲ ਕਰੋ"। ਕਿਸੇ ਵਿੱਚ ਲਿਖਿਆ ਸੀ- “ਚਰਖੀ-ਦਾਦਰੀ ਦਾ ਜ਼ਿਲ੍ਹਾ ਮੈਜਿਸਟ੍ਰੇਟ ਕਿਹੋ ਜਿਹਾ ਹੋਵੇ, ਡਿਪਟੀ ਕਮਿਸ਼ਨਰ ਮਨਦੀਪ ਕੌਰ ਵਰਗਾ ਹੋਵੇ”। ਇਸ ਦੌਰਾਨ ਐਡਵੋਕੇਟ ਸੰਜੀਵ ਤਸ਼ਕ ਦੀ ਅਗਵਾਈ ਹੇਠ ਲੋਕਾਂ ਨੇ ਸੜਕ ਜਾਮ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।
Punjab Bani 29 July,2024
ਬੇਰੁਜ਼ਗਾਰ ਸਾਂਝਾ ਮੋਰਚਾ ਨੇ ਕੀਤਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
ਬੇਰੁਜ਼ਗਾਰ ਸਾਂਝਾ ਮੋਰਚਾ ਨੇ ਕੀਤਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਬੇਰੁਜ਼ਗਾਰਾਂ ਨਾਲ ਹੋਈ ਧੱਕਾ ਮੁੱਕੀ, ਮੀਟਿੰਗ ਦਾ ਮੁੜ ਲਾਰਾ ਮਿਲਿਆ ਸੰਗਰੂਰ : ਸਿੱਖਿਆ, ਸਿਹਤ ਅਤੇ ਬਿਜਲੀ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਸਥਾਨਕ ਵੇਰਕਾ ਮਿਲਕ ਪਲਾਂਟ ਤੋਂ ਮਾਰਚ ਕਰ ਕੇ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਕੋਸ਼ਿਸ਼ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਨਾਲ ਧੱਕਾਮੁੱਕੀ ਹੋ ਗਈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਕੁਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਰਸ਼ ਪੁਲਿਸ ਮੁਲਾਜ਼ਮਾਂ ਵੱਲੋਂ ਮਹਿਲਾ ਬੇਰੁਜ਼ਗਾਰਾਂ ਨਾਲ ਬਦਸਲੂਕੀ ਕੀਤੀ ਗਈ। ਧੱਕਾਮੁੱਕੀ ਦੌਰਾਨ ਕੁਝ ਬੇਰੁਜ਼ਗਾਰਾਂ ਦੇ ਕੱਪੜੇ ਪਾਟ ਸੁੱਟੇ । ਬੇਰੁਜ਼ਗਾਰਾਂ ਦੀ ਮੰਗ ਸੀ ਕਿ 7 ਜੁਲਾਈ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਨੇ ਬੇਰੁਜ਼ਗਾਰਾਂ ਨਾਲ ਮਿਲਣੀ ਦੌਰਾਨ ਭਰੋਸਾ ਦਿੱਤਾ ਸੀ ਕਿ 15 ਜੁਲਾਈ ਮਗਰੋਂ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕੀਤੀ ਜਾਵੇਗੀ ਪਰ ਕਰੀਬ ਦੋ ਹਫ਼ਤੇ ਬੀਤਣ ਉਪਰੰਤ ਵੀ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਬੇਰੁਜ਼ਗਾਰ ਮੁੱਖ ਮੰਤਰੀ ਦੀ ਪੈਨਲ ਮੀਟਿੰਗ ਲਈ ਅੜੇ ਹੋਏ ਸਨ ਅਤੇ ਇਸੇ ਮੰਗ ਨੂੰ ਲੈ ਕੇ ਤਿੰਨ ਵਾਰ ਪੁਲਿਸ ਨਾਲ ਝੜਪ ਹੋਈ। ਕਰੀਬ ਅੱਧੀ ਦਰਜਨ ਬੇਰੁਜ਼ਗਾਰ ਝਕਾਨੀ ਦੇ ਕੇ ਦੂਸਰੇ ਰਸਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚ ਗਏ ਜਿਨ੍ਹਾਂ ਵਿੱਚ ਚਿਮਨ ਲਾਲ, ਕੁਲਦੀਪ ਸਿੰਘ ਸਮੇਤ ਬੇਰੁਜ਼ਗਾਰ ਹਾਜ਼ਰ ਸਨ, ਉਨ੍ਹਾਂ ਦੀ ਖਿੱਚ ਧੂਹ ਕਰ ਕੇ ਮੁੜ ਵਾਪਸ ਲਿਆਂਦਾ ਗਿਆ ।
Punjab Bani 29 July,2024
ਟੇਨੈਂਸੀ ਐਕਟ ਦੇ ਵਿਰੋਧ ’ਚ ਸੜਕਾਂ ’ਤੇ ਉਤਰੇ ਵਕੀਲ ਅੱਜ ਕੱਢਣਗੇ ਕਾਰ ਰੈਲੀ
ਟੇਨੈਂਸੀ ਐਕਟ ਦੇ ਵਿਰੋਧ ’ਚ ਸੜਕਾਂ ’ਤੇ ਉਤਰੇ ਵਕੀਲ ਅੱਜ ਕੱਢਣਗੇ ਕਾਰ ਰੈਲੀ ਚੰਡੀਗੜ੍ਹ, 25 ਜੁਲਾਈ : ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੇ ਟੇਨੈਂਸੀ ਐਕਟ ਖ਼ਿਲਾਫ਼ ਸ਼ੁਰੂ ਕੀਤੀ ਹੜਤਾਲ ਚੌਥੇ ਦਿਨ ਵੀ ਜਾਰੀ ਰੱਖਣ ਦੇ ਕੀਤੇ ਗਏ ਐਲਾਨ ਤਹਿਤ ਅੱਜ 25 ਜੁਲਾਈ ਨੂੰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸ਼ਹਿਰ ਵਿੱਚ ਕਾਰ ਰੈਲੀ ਕੀਤੀ ਜਾਵੇਗੀ ਜੋ ਕਿ ਸੈਕਟਰ-43 ਵਿਚ ਸਥਿਤ ਅਦਾਲਤੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਜਾਵੇਗੀ।ਦੱਸਣਯੋਗ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਸਨੂੰ ਯੂਨੀਅਨ ਟੈਰਟਰੀ (ਯੂ. ਟੀ.) ਦੇ ਤੌਰ ਤੇ ਜਾਣਿਆਂ ਜਾਂਦਾ ਹੈ ਵਿਚ ਯੂ. ਟੀ. ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਟੇਨੈਂਸੀ ਐਕਟ-2019 ਲਾਗੂ ਕੀਤੇ ਜਾਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਕੀਤੀ ਗਈ ਪੇਸ਼ਕਸ਼ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਸ਼ੁਰੂ ਕੀਤੀ ਹੜਤਾਲ ਅੱਜ ਲਗਾਤਾਰ ਤੀਜੇ ਦਿਨ ਜਾਰੀ ਰਹੀ। ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਰੋਹਿਤ ਖੁੱਲਰ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਸੈਕਟਰ-43 ਦੀਆਂ ਵੱਖ-ਵੱਖ ਸੜਕਾਂ ’ਤੇ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਮੂਹ ਮੈਂਬਰਾਂ ਨੇ ਯੂਟੀ ਪ੍ਰਸ਼ਾਸਨ ਵੱਲੋਂ ਟੇਨੈਂਸੀ ਐਕਟ ਨੂੂੰ ਵਾਪਸ ਲੈਣ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਖੁੱਲਰ ਨੇ ਕਿਹਾ ਕਿ ਇਹ ਕਾਨੂੰਨ ਸੰਵਿਧਾਨ ਦੇ ਖ਼ਿਲਾਫ਼ ਹੈ, ਜਿਸ ਨੂੰ ਚੰਡੀਗੜ੍ਹ ਵਿੱਚ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਵਿੱਚ ਨਿਆਂਪਾਲਿਕਾ ਤੇ ਕਾਰਜਪਾਲਿਕਾ ਵਿਚਕਾਰ ਸ਼ਕਤੀਆਂ ਨੂੰ ਵੰਡਿਆ ਗਿਆ ਹੈ। ਇਹ ਕਾਨੂੰਨ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਰਾਏ ਨਾਲ ਜੁੜੇ ਮਸਲਿਆਂ ਦੀ ਸੁਣਵਾਈ ਲਈ ਸ਼ਕਤੀਆਂ ਅਦਾਲਤਾਂ ਨੂੰ ਦਿੱਤੀਆਂ ਗਈਆਂ ਹਨ ਜਦੋਂਕਿ ਨਵੇਂ ਐਕਟ ਅਨੁਸਾਰ ਇਹ ਸ਼ਕਤੀਆਂ ਡਿਪਟੀ ਕਮਿਸ਼ਨਰ ਨੂੰ ਦੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਐਕਟ ਨੂੰ ਲਾਗੂ ਕਰ ਕੇ ਅਦਾਲਤੀ ਸ਼ਕਤੀਆਂ ’ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ। ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੰਡੀਗੜ੍ਹ ਦੇ ਸਮੂਹ ਵਕੀਲਾਂ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਸ਼ਹਿਰ ਵਿੱਚ ਟੇਨੈਂਸੀ ਐਕਟ-2019 ਨੂੰ ਲਾਗੂ ਕਰਨ ਦਾ ਫ਼ੈਸਲਾ ਵਾਪਸ ਲਵੇ। ਵਕੀਲਾਂ ਨੇ ਕਿਹਾ ਕਿ ਜਦੋਂ ਤੱਕ ਯੂਟੀ ਪ੍ਰਸ਼ਾਸਨ ਵੱਲੋਂ ਐਕਟ ਨੂੰ ਲਾਗੂ ਕਰਨ ਦਾ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਵਕੀਲਾਂ ਦੀ ਹੜਤਾਲ ਕਾਰਨ ਅਦਾਲਤ ਵਿੱਚ ਲਗਾਤਾਰ ਤੀਜੇ ਦਿਨ ਕੰਮਕਾਜ ਠੱਪ ਰਿਹਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੇ ਚੰਡੀਗੜ੍ਹ ਵਿੱਚ ਟੇਨੈਂਸੀ ਐਕਟ-2019 ਲਾਗੂ ਨਾ ਕਰਨ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਚਿੱਠੀ ਲਿਖੀ ਹੈ। ਇਸ ਗੱਲ ਦੀ ਪੁਸ਼ਟੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਖੁੱਲਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਈ-ਮੇਲ ਰਾਹੀਂ ਭੇਜੀ ਗਈ ਹੈ, ਜਿਸ ਵਿੱਚ ਇਸ ਐਕਟ ਨੂੰ ਚੰਡੀਗੜ੍ਹ ਵਿੱਚ ਲਾਗੂ ਨਾ ਕਰਨ ਦੀ ਮੰਗ ਕੀਤੀ ਗਈ ਹੈ।
Punjab Bani 25 July,2024
ਚੰਡੀਗੜ੍ਹ ਵਿਚ ਕੈਬ ਅਤੇ ਆਟੋ ਚਾਲਕ ਹੜ੍ਹਤਾਲ ’ਤੇ
ਚੰਡੀਗੜ੍ਹ ਵਿਚ ਕੈਬ ਅਤੇ ਆਟੋ ਚਾਲਕ ਹੜ੍ਹਤਾਲ ’ਤੇ ਪ੍ਰਸ਼ਾਸਨ ਵਿਰੁੱਧ ਕੀਤਾ ਰੋਹ ਭਰਪੂਰ ਪ੍ਰਦਰਸ਼ਨ ਚੰਡੀਗੜ੍ਹ, 24 ਜੁਲਾਈ ()-ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੈਬ ਅਤੇ ਆਟੋ ਚਾਲਕ ਇਕ ਵਾਰ ਮੁੜ ਹੜ੍ਹਤਾਲ ’ਤੇ ਚਲੇ ਗਏ ਹਨ। ਸੈਕਟਰ 17 ਦੇ ਸਰਕਸ ਗਰਾਊਂਡ ਵਿਚ ਇਕੱਠੇ ਹੋ ਕੇ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਰੁੱਧ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਕਈ ਵਾਰ ਭਰੋਸਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਹਾਲੇ ਤੱਕ ਪੂਰੀਆਂ ਹੀ ਨਹੀਂ ਕੀਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਆਖਿਆ ਕਿ ਚੰਡੀਗੜ੍ਹ ਵਿਚ ਕਈ ਨਜਾਇਜ਼ ਟੈਕਸੀਆਂ ਚੱਲ ਰਹੀਆਂ ਹਨ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ, ਉਥੇ ਜਦੋਂ ਉਹ ਆਪਣੀਆਂ ਮੰਗਾਂ ਨੂੰ ਪ੍ਰਸ਼ਾਸਨ ਦੇ ਅੱਗੇ ਰੱਖਦੇ ਹਨ ਤਾਂ ਪ੍ਰਸ਼ਾਸਨ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਕੱਟਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤੋਂ ਨਾਰਾਜ਼ ਕੈਬ ਅਤੇ ਆਟੋ ਚਾਲਕਾਂ ਨੇ ਹੜ੍ਹਤਾਲ ਦਾ ਰਾਹ ਅਖਤਿਆਰ ਕੀਤਾ ਹੈ।
Punjab Bani 24 July,2024
ਪਾਵਰਕਾਮ ਦੇ ਮੁੱਖ ਦਫ਼ਤਰ ਦਾ ਯੂਥ ਕਾਂਗਰਸ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਤੇ ਯੂਥ ਕਾਂਗਰਸ ਸੂਬਾ ਇੰਚਾਰਜ ਇੰਚਾਰਜ ਰਿਸ਼ੇਂਦਰ ਮਾਹਰ ਦੀ ਅਗਵਾਈ ਵਿਚ ਹੋਇਆ ਘੇਰਾਓ
ਪਾਵਰਕਾਮ ਦੇ ਮੁੱਖ ਦਫ਼ਤਰ ਦਾ ਯੂਥ ਕਾਂਗਰਸ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਤੇ ਯੂਥ ਕਾਂਗਰਸ ਸੂਬਾ ਇੰਚਾਰਜ ਇੰਚਾਰਜ ਰਿਸ਼ੇਂਦਰ ਮਾਹਰ ਦੀ ਅਗਵਾਈ ਵਿਚ ਹੋਇਆ ਘੇਰਾਓ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਮਾਲ ਰੋਡ ਵਿਖੇ ਸਥਿਤ ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਦਫਤਰ ਦਾ ਅੱਜ ਬਿਜਲੀ ਦੇ ਕੱਟਾਂ ਕਰ ਕੇ ਪੰਜਾਬ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਪੰਜਾਬ ਯੂਥ ਕਾਂਗਰਸ ਵਲੋਂ ਬੁਧਵਾਰ ਨੂੰ ਪੀ. ਐੱਸ. ਪੀ. ਸੀ. ਐੱਲ. ਦੇ ਮੁੱਖ ਦਫਤਰ ਦਾ ਘਿਰਾਓ ਕੀਤਾ ਗਿਆ। ਯੂਥ ਕਾਂਗਰਸ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਤੇ ਯੂਥ ਕਾਂਗਰਸ ਸੂਬਾ ਇੰਚਾਰਜ ਇੰਚਾਰਜ ਰਿਸ਼ੇਂਦਰ ਮਾਹਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ `ਚ ਬਿਜਲੀ ਦੇ ਕੱਟ ਕਾਰਨ ਵਾਪਰੇ ਘਟਨਾਕ੍ਰਮ ਬਾਰੇ ਬੋਲਦਿਆਂ ਕਿਹਾ ਕਿ ਮੋਬਾਇਲ ਦੀ ਟਾਰਚ ਨਾਲ ਗਰਭਵਤੀ ਦੀ ਕੀਤੀ ਗਈ ਡਿਲੀਵਰੀ ਪੰਜਾਬ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਬਿਜਲੀ ਦੇ ਲੰਬੇ-ਲੰਬੇ ਕੱਟ ਨਾ ਸਿਰਫ਼ ਖੇਤੀਬਾੜੀ ਤੇ ਬੁਨਿਆਦੀ ਢਾਂਚੇ ਨੂੰ ਪ੍ਰਭਾਵਿਤ ਕਰ ਰਹੇ ਹਨ ਸਗੋਂ ਸੂਬਾ ਵਾਸੀਆਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ। ਯੂਥ ਕਾਂਗਰਸ ਦੇ ਪ੍ਰਧਾਨ ਮੁਤਾਬਕ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਖੇਤੀ ਦੇ ਲਈ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਿਜਲੀ ਦੀ ਪੂਰਤੀ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ ਅਤੇ ਸਬਸਿਡੀ ਦਾ ਵੱਧ ਰਿਹਾ ਬੋਝ ਪਾਵਰਕੌਮ ਨੂੰ ਦੀਵਾਲੀਆਪਨ ਵੱਲ ਲੈ ਕੇ ਜਾ ਰਹੀ ਹੈ।
Punjab Bani 24 July,2024
ਕੇਂਦਰੀ ਬਜਟ ਵਿੱਚ ਵਿਰੋਧੀ ਧਿਰ ਦੀ ਨੁਮਾਇੰਦਗੀ ਵਾਲੇ ਸੂਬਿਆਂ ਨਾਲ ਭੇਦਭਾਵ ਰੱਖਣ ਦਾ ਦੋਸ਼ ਲਾਉਂਦਿਆਂ ‘ਇੰਡੀਆ’ ਗੱਠਜੋੜ ਨਾਲ ਜੁੜੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਰਾਮਦੇ ਵਿਚ ਕੀਤਾ ਪ੍ਰਦਰਸ਼ਨ
ਕੇਂਦਰੀ ਬਜਟ ਵਿੱਚ ਵਿਰੋਧੀ ਧਿਰ ਦੀ ਨੁਮਾਇੰਦਗੀ ਵਾਲੇ ਸੂਬਿਆਂ ਨਾਲ ਭੇਦਭਾਵ ਰੱਖਣ ਦਾ ਦੋਸ਼ ਲਾਉਂਦਿਆਂ ‘ਇੰਡੀਆ’ ਗੱਠਜੋੜ ਨਾਲ ਜੁੜੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਰਾਮਦੇ ਵਿਚ ਕੀਤਾ ਪ੍ਰਦਰਸ਼ਨ ਨਵੀਂ ਦਿੱਲੀ, 24 ਜੁਲਾਈ : ‘ਇੰਡੀਆ’ ਗੱਠਜੋੜ ਨਾਲ ਜੁੜੇ ਸੰਸਦ ਮੈਂਬਰਾਂ ਨੇ ਕੇਂਦਰੀ ਬਜਟ ਵਿੱਚ ਵਿਰੋਧੀ ਧਿਰ ਦੀ ਨੁਮਾਇੰਦਗੀ ਵਾਲੇ ਸੂਬਿਆਂ ਨਾਲ ਭੇਦਭਾਵ ਰੱਖਣ ਦਾ ਦੋਸ਼ ਲਾਉਂਦਿਆਂ ਸੰਸਦ ਭਵਨ ਦੇ ਬਰਾਮਦੇ ਵਿਚ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰ ਸ਼ਾਮਲ ਹੋਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿਸੇ ਨੂੰ ਇਨਸਾਫ਼ ਨਹੀਂ ਮਿਲਿਆ, ਨਾ ਹੀ ਬਿਹਾਰ ਅਤੇ ਆਂਧਰਾ ਪ੍ਰਦੇਸ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਿਆ। ਜ਼ਿਕਰਯੋਗ ਹੈ ਮੰਗਲਵਾਰ ਸ਼ਾਮ ਖੜਗੇ ਦੇ ਘਰ ਹੋਈ ਇੰਡੀਆ ਗੱਠਜੋੜ ਦੇ ਆਗੂਆਂ ਦੀ ਬੈਠਕ ਵਿਚ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧ ਜਤਾਉਣ ਦਾ ਫੈਸਲਾ ਕੀਤਾ ਗਿਆ ਸੀ।
Punjab Bani 24 July,2024
ਬੰਗਲਾਦੇਸ਼ ਵਿਚ ਹਿੰਸਕ ਅੰਦੋਲਨ ਦੇ ਚਲਦਿਆਂ ਪੂਰੇ ਦੇਸ਼ ਵਿਚ ਲਗਾਇਆ ਕਰਫਿਊ
ਬੰਗਲਾਦੇਸ਼ ਵਿਚ ਹਿੰਸਕ ਅੰਦੋਲਨ ਦੇ ਚਲਦਿਆਂ ਪੂਰੇ ਦੇਸ਼ ਵਿਚ ਲਗਾਇਆ ਕਰਫਿਊ ਢਾਕਾ (ਬੰਗਲਾਦੇਸ਼), 20 ਜੁਲਾਈ : ਸਰਕਾਰੀ ਨੌਕਰੀਆਂ ਵਿਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਦੇਖਦਿਆਂ ਪੂਰੇ ਬੰਗਲਾਦੇਸ਼ ਵਿਚ ਦੇਸ਼ ਵਿਚ ਕਰਫਿਊ ਲਾਗੂ ਕਰਦਿਆਂ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਸਕੂਲਾਂ ਅਤੇ ਕਾਲਜਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਸਰਕਾਰੀ ਟੈਲੀਵਿਜ਼ਨ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ ਅਤੇ ਪੁਲਸ ਬੂਥਾਂ ਨੂੰ ਅੱਗਾਂ ਲਗਾ ਦਿੱਤੀਆਂ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰ ਵਲੋਂ ਫੌਜ ਤੱਕ ਨੂੰ ਸੱਦ ਲਿਆ ਗਿਆ ਹੈ ਅਤੇ ਉਹ ਥਾਂ ਥਾਂ ’ਤੇ ਗਸ਼ਤ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੇ ਕਾਰਜ ਨੂੰ ਜੰਗੀ ਪੱਧਰ ਤੇ ਕਰ ਰਹੀ ਹੈ। ਵਾਸ਼ਿੰਗਟਨ ਪੋਸਟ ਨੇ ਬੰਗਲਾਦੇਸ਼ੀ ਮੀਡੀਆ ਦਾ ਹਵਾਲਾ ਦਿੰਦੇ ਹੋਏ, ਸੁਰੱਖਿਆ ਬਲਾਂ ਵੱਲੋਂ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦਾ ਦਾਅਵਾ ਕੀਤਾ ਹੈ। ਕਈ ਇਲਾਕਿਆਂ ਵਿੱਚ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਦੌਰਾਨ ਕਈ ਪ੍ਰਮੁੱਖ ਬੰਗਲਾਦੇਸ਼ੀ ਅਖਬਾਰਾਂ ਦੀਆਂ ਵੈੱਬਸਾਈਟਾਂ ਵੀਰਵਾਰ ਤੋਂ ਅਪਡੇਟ ਨਹੀਂ ਕੀਤੀਆਂ ਗਈਆਂ ਹਨ ਜਾਂ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹਨ। ਇਸ ਦੇ ਨਾਲ ਹੀ ਟੀਵੀ ਚੈੱਨਲਾਂ ਨੇ ਵੀ ਪ੍ਰਸਾਰਣ ਬੰਦ ਕਰ ਦਿੱਤਾ ਹੈ।
Punjab Bani 20 July,2024
ਨੌਕਰੀਆਂ ਵਿੱਚ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਦੇ ਵਿਦਿਆਰਥੀਆਂ ਦਾ ਅੰਦੋਲਨ ਹੋਇਆ ਹਿੰਸਕ
ਨੌਕਰੀਆਂ ਵਿੱਚ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਦੇ ਵਿਦਿਆਰਥੀਆਂ ਦਾ ਅੰਦੋਲਨ ਹੋਇਆ ਹਿੰਸਕ ਬੰਗਲਾਦੇਸ਼ : ਨੌਕਰੀਆਂ ਵਿੱਚ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਦੇ ਵਿਦਿਆਰਥੀਆਂ ਦਾ ਅੰਦੋਲਨ ਹਿੰਸਕ ਹੋ ਗਿਆ ਹੈ। ਹਾਲਾਤ ਇੰਨੇ ਖਰਾਬ ਹਨ ਕਿ ਪੁਲਸ ਨਾਲ ਝੜਪਾਂ `ਚ 39 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ। 2500 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ। ਲਾਠੀਆਂ, ਡੰਡਿਆਂ ਅਤੇ ਪੱਥਰਾਂ ਨਾਲ ਸੜਕਾਂ `ਤੇ ਘੁੰਮ ਰਹੇ ਪ੍ਰਦਰਸ਼ਨਕਾਰੀ ਬੱਸਾਂ ਅਤੇ ਨਿੱਜੀ ਵਾਹਨਾਂ ਨੂੰ ਅੱਗ ਲਗਾ ਰਹੇ ਹਨ। ਫਿਲਹਾਲ ਬੰਗਲਾਦੇਸ਼ `ਚ ਬੱਸ, ਰੇਲ ਅਤੇ ਮੈਟਰੋ ਸੇਵਾਵਾਂ ਠੱਪ ਹੋ ਗਈਆਂ ਹਨ। ਹਿੰਸਾ ਨੂੰ ਵਧਣ ਤੋਂ ਰੋਕਣ ਲਈ ਸਰਕਾਰ ਨੇ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਹੈ। ਸਕੂਲਾਂ, ਕਾਲਜਾਂ ਦੇ ਨਾਲ-ਨਾਲ ਮਦਰੱਸੇ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਦੇਸ਼ ਭਰ `ਚ ਫੌਜ ਨੂੰ ਮੋਰਚੇ `ਤੇ ਤਾਇਨਾਤ ਕੀਤਾ ਗਿਆ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਹਾਲ ਹੀ ਵਿੱਚ ਸਰਕਾਰੀ ਰਾਸ਼ਟਰੀ ਟੈਲੀਵਿਜ਼ਨ `ਤੇ ਦਿਖਾਈ ਦਿੱਤੀ ਅਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਸੀ ਪਰ ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਹੋਰ ਗੁੱਸੇ `ਚ ਆ ਗਏ। ਉਨ੍ਹਾਂ ਸਰਕਾਰੀ ਟੈਲੀਵਿਜ਼ਨ ਦੇ ਦਫ਼ਤਰ `ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਜਿਸ ਸਮੇਂ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਟੈਲੀਵਿਜ਼ਨ ਦੇ ਦਫ਼ਤਰ ਨੂੰ ਅੱਗ ਲਗਾ ਦਿੱਤੀ, ਉਸ ਸਮੇਂ ਕਈ ਪੱਤਰਕਾਰਾਂ ਦੇ ਨਾਲ ਕਰੀਬ 1200 ਕਰਮਚਾਰੀ ਉੱਥੇ ਮੌਜੂਦ ਸਨ। ਪੁਲਸ ਅਤੇ ਪ੍ਰਸ਼ਾਸਨ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਿਸੇ ਤਰ੍ਹਾਂ ਉਸ ਨੂੰ ਬਚਾਇਆ।
Punjab Bani 19 July,2024
ਹਰਿਆਣਾ ਪੁਲਸ ਨੇ ਅੰਬਾਲਾ ਅਨਾਜ ਮੰਡੀ ਵੱਲ ਜਾ ਰਹੇ ਕਿਸਾਨਾਂ ਨੂੰ ਲਿਆ ਹਿਰਾਸਤ ਵਿਚ
ਹਰਿਆਣਾ ਪੁਲਸ ਨੇ ਅੰਬਾਲਾ ਅਨਾਜ ਮੰਡੀ ਵੱਲ ਜਾ ਰਹੇ ਕਿਸਾਨਾਂ ਨੂੰ ਲਿਆ ਹਿਰਾਸਤ ਵਿਚ ਰਾਜਪੁਰਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ਦੀ ਅਨਾਜ ਮੰਡੀ ਨੂੰ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਸ ਨੇ ਪਿੰਡ ਲੋਹਸਿੰਬਲੀ `ਚ ਰੋਕ ਲਿਆ ਅਤੇ ਫਿਰ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋਹਦੀ, ਰਣਜੀਤ ਸਿੰਘ ਰਾਜੂ, ਗੁਰਮੀਤ ਸਿੰਘ ਮਾਜਰੀ, ਬਲਕਾਰ ਸਿੰਘ ਮਸੋਦਾ ਨੂੰ ਹਰਿਆਣਾ ਪੁਲਸ ਨੇ ਕਾਬੂ ਕਰ ਲਿਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਸਰਵਣ ਸਿੰਘ ਪੰਧੇਰ, ਮਾਨ ਸਿੰਘ ਰਾਜਪੁਰਾ, ਕਾਕਾ ਸਿੰਘ ਕੋਟੜਾ ਤੇ ਹੋਰ ਆਗੂ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ। ਸੀ. ਪੀ. ਆਈ. (ਐਮ) ਵੱਲੋਂ 17 ਜੁਲਾਈ ਨੂੰ ਅੰਬਾਲਾ ਦੀ ਅਨਾਜ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਅੰਬਾਲਾ ਦੀ ਅਨਾਜ ਮੰਡੀ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਧਾਰਾ 144 (163 ਬੀ.ਐਨ.ਐਸ.) ਲਾਗੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਿਸਾਨ ਆਗੂ ਤੇਜਵੀਰ ਸਿੰਘ ਪੰਜੋਖਰਾ ਅਤੇ ਹੋਰ ਕਿਸਾਨਾਂ ਦੀ ਤਰਫੋਂ ਪੰਜਾਬ ਦੇ ਪਿੰਡ ਲੋਹਸਿੰਬਲੀ ਵਿਖੇ ਕਿਸਾਨਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਹਰਿਆਣਾ ਪੁਲਿਸ ਨੇ ਇਕ ਵਾਰ ਫਿਰ ਪੰਜਾਬ-ਹਰਿਆਣਾ ਬਾਰਡਰ `ਤੇ ਬੈਰੀਕੇਡ ਲਗਾ ਕੇ ਪੰਜਾਬ ਵਾਲੇ ਪਾਸੇ ਤੋਂ ਕਿਸਾਨਾਂ ਨੂੰ ਰੋਕ ਦਿੱਤਾ ਹੈ। ਜਿੱਥੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਹਰਿਆਣਾ ਸਰਕਾਰ `ਤੇ ਕਾਇਰ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨ ਦਾਣਾ ਮੰਡੀ `ਚ ਇਕੱਠੇ ਹੋਣ ਜਾ ਰਹੇ ਹਨ, ਜਿਸ `ਤੇ ਅਸੀਂ ਪਹਿਲਾਂ ਹੀ ਅੰਬਾਲਾ ਦੇ ਐੱਸ.ਪੀ ਅਤੇ ਡੀ.ਸੀ ਅਸੀਂ ਅੰਬਾਲਾ ਦੀ ਅਨਾਜ ਮੰਡੀ ਵਿੱਚ ਆਪਣਾ ਇਕੱਠ ਕਰ ਰਹੇ ਹਾਂ ।
Punjab Bani 17 July,2024
ਬਿਜਲੀ ਮੁਲਾਜ਼ਮਾਂ ਤੇ ਪੁਲਸ ਦਰਮਿਆਨ ਧੱਕਾ-ਮੁੱਕੀ; ਬਿਜਲੀ ਮੰਤਰੀ ਦਾ ਘਰ ਘੇਰਿਆ
ਬਿਜਲੀ ਮੁਲਾਜ਼ਮਾਂ ਤੇ ਪੁਲਸ ਦਰਮਿਆਨ ਧੱਕਾ-ਮੁੱਕੀ; ਬਿਜਲੀ ਮੰਤਰੀ ਦਾ ਘਰ ਘੇਰਿਆ ਸਿਰਸਾ, 16 ਜੁਲਾਈ : ਹਰਿਆਣਾ ਰਾਜ ਬਿਜਲੀ ਬੋਰਡ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਬਿਜਲੀ ਮੰਤਰੀ ਦਾ ਘਰ ਘੇਰਿਆ। ਇਸ ਦੌਰਾਨ ਬਿਜਲੀ ਮੁਲਾਜ਼ਮਾਂ ਤੇ ਪੁਲੀਸ ਵਿਚਾਲੇ ਕਾਫੀ ਦੇਰ ਤੱਕ ਧੱਕਾ-ਮੁੱਕੀ ਹੁੰਦੀ ਰਹੀ। ਬਿਜਲੀ ਮੁਲਾਜ਼ਮਾਂ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਨੀਲ ਖਟਾਣਾ ਤੇ ਜਨਰਲ ਸਕੱਤਰ ਯਸ਼ਪਾਲ ਦੇਸਵਾਲ ਨੇ ਸਾਂਝੇ ਤੌਰ ’ਤੇ ਕੀਤੀ ।
Punjab Bani 16 July,2024
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ਦੇ ਮਸਲਿਆਂ ਨੂੰ ਲੈ ਕੇ ਡੀ ਸੀ ਦਫਤਰ ਲਗਾਇਆ ਗਿਆ ਧਰਨਾ
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ਦੇ ਮਸਲਿਆਂ ਨੂੰ ਲੈ ਕੇ ਡੀ ਸੀ ਦਫਤਰ ਲਗਾਇਆ ਗਿਆ ਧਰਨਾ ਪਟਿਆਲਾ : ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਗੂ ਧਰਮਵੀਰ ਹਰੀਗੜ੍ਹ,ਗੁਰਵਿੰਦਰ ਸਿੰਘ ਬੌੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿੱਚ ਬਲਾਕ ਸਮਾਣਾ ਦੇ ਪਿੰਡ ਦੁੱਲੜ ਵਿੱਚ ਰਿਜਰਵ ਕੋਟੇ ਦੀ ਜਮੀਨ ਉੱਤੇ ਬਿਨਾਂ ਬੋਲੀ ਤੋਂ ਨਜਾਇਜ਼ ਕਬਜ਼ਾ ਕਰਵਾਇਆ ਗਿਆ ਹੈ। ਫਤਿਹਗੜ੍ਹ ਛੰਨਾਂ ਵਿੱਚ ਮਜ਼ਦੂਰਾਂ ਨੂੰ ਆਪਣੀ ਥਾਂ ਦੇ ਕਾਗਜ ਹੋਣ ਦੇ ਬਾਵਜੂਦ ਮਕਾਨ ਬਣਾਉਣ ਤੋਂ ਡੀ ਐਸ ਪੀ ਸਮਾਣਾ ਵੱਲੋਂ ਰੋਕਿਆ ਜਾ ਰਿਹਾ ਹੈ। ਨਾਭਾ ਬਲਾਕ ਦੇ ਪਿੰਡ ਬੌੜਾ ਕਲਾਂ ਪੰਚਾਇਤੀ ਜਮੀਨ ਨੂੰ ਲੱਗਦੇ ਰਸਤੇ ਉੱਤੇ ਨਜਾਇਜ਼ ਕਬਜ਼ਾ ਕਰ ਲਿਆ ਗਿਆ ਹੈ,ਬਿਨਾਂ ਹੇੜੀ ਵਿੱਚ ਦੋ ਵਾਰ ਪਲਾਟਾਂ ਦਾ ਮਤਾ ਪੈ ਚੁੱਕਾ ਹੈ, ਨਰਮਾਣਾ ਵਿੱਚ ਸਕੂਲ ਦੇ ਗਰਾਊਂਡ ਦਾ ਫੈਸਲਾ ਪੰਚਾਇਤ ਦੇ ਹੱਕ ਚ ਹੋਣ ਦੇ ਬਾਵਜੂਦ ਕਬਜ਼ਾ ਪਿੰਡ ਦੇ ਰਸੂਖਵਾਨ ਲੋਕਾਂ ਤੋਂ ਕਬਜ਼ਾ ਛਡਾਉਣ ਦੀ ਥਾਂ ਮਜ਼ਦੂਰਾਂ ਦੇ ਘਾਟਾਂ ਹੁੰਦੀਆਂ ਧਮਕੀਆਂ ਅਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਢੀਂਗੀ ਵਿੱਚ ਰਿਜਰਵ ਕੋਟੇ ਦੀ ਜਮੀਨ ਦਾ ਲਗਭਗ ਅੱਧਾ ਹਿੱਸਾ ਜਰਨਲ ਭਾਈਚਾਰੇ ਨੂੰ ਦੇ ਦਿੱਤਾ ਹੈ,ਬਾਕੀ ਰਹਿੰਦੀ ਜਮੀਨ ਵਿੱਚ ਵੀ ਨਾ ਤਾਂ ਰਸਤੇ ਦਾ ਪ੍ਰਬੰਧ ਹੈ ਅਤੇ ਨਾ ਹੀ ਪਾਣੀ ਦਾ । ਚੌਧਰੀ ਮਾਜਰਾ ਮਜ਼ਦੂਰਾਂ ਨੂੰ ਜਮੀਨ ਦੇਣ ਦੀ ਬਜਾਏ ਹਰ ਵਾਰ ਬਾਹਰੋਂ ਬੰਦੇ ਬੁਲਾ ਕੇ ਬੋਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੌਜਾ ਰੇਟ ਘੱਟ ਕਰਨਾ ਦੀ ਮੰਗ ਨੂੰ ਮੰਨਣ ਤੋਂ ਬਾਅਦ ਵੀ ਮਜ਼ਦੂਰਾਂ ਨੂੰ ਜਮੀਨ ਹਾਲੇ ਤੱਕ ਨਹੀਂ ਦਿੱਤੀ ਗਈ। ਬਨੇਰਾ ਖੁਰਦ ਵਿੱਚ ਰਿਜਰਵ ਕੋਟੇ ਦੀ ਲਗਭਗ 28 ਏਕੜ ਜ਼ਮੀਨ ਬਣਦੀ ਹੈ ਜਿਸ ਵਿੱਚੋਂ ਸਿਰਫ 18 ਏਕੜ ਦਿੱਤੀ ਜਾਂਦੀ ਹੈ ਪਿਛਲੇ ਦੋ ਤਿੰਨ ਸਾਲਾਂ ਤੋਂ 21 ਏਕੜ ਦੇ ਪੈਸੇ ਭਰਵਾਏ ਜਾ ਰਹੇ ਹਨ ਬਾਕੀ ਜਮੀਨ ਜਰਨਲ ਭਾਈਚਾਰੇ ਨੂੰ ਚਕੋਤੇ ਤੇ ਦਿੱਤੀ ਜਾਂਦੀ ਹੈ। ਪਟਿਆਲਾ ਦਿਹਾਤੀ ਦੇ ਪਿੰਡ ਲੰਗ ਰਿਜਰਵ ਕੋਟੇ ਦੀ ਜਮੀਨ ਐਸ. ਸੀ. ਦਾ ਜਾਲੀ ਸਰਟੀਫਿਕੇਟ ਬਣਾਉਣ ਵਾਲੇ ਬੰਦੇ ਨੂੰ ਦਿੱਤੀ ਗਈ ਹੈ। ਅਤੇ ਮੰਡੋਰ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਡੀ ਡੀ ਪੀ ਓ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਸਬੰਧੀ ਲੋਕ ਡੀ ਸੀ ਦਫ਼ਤਰ ਦੇ ਨੇੜਲੇ ਪੈਟਰੋਲ ਪੰਪ ਕੋਲ ਡੀ ਸੀ ਦਫਤਰ ਵੱਲ ਮਾਰਚ ਕਰਨ ਲਈ ਇਕੱਠੇ ਹੋਏ। ਤਾਂ ਡੀ ਸੀ ਸਾਹਿਬ ਵੱਲੋਂ ਆਗੂ ਟੀਮ ਨੂੰ ਗੱਲਬਾਤ ਕਰਨ ਲਈ ਸੱਦਿਆ ਜਿਸ ਵਿੱਚ ਪੰਚਾਇਤੀ ਜਮੀਨ ਨਾਲ ਸੰਬੰਧਤ ਮਸਲੇ, ਨਜੂਲ ਜਮੀਨ ਨਾਲ ਸੰਬੰਧਿਤ ਮਸਲਿਆਂ ਗੱਲਬਾਤ ਹੋਈ। ਡੀ ਸੀ ਸਾਹਿਬ ਵੱਲੋਂ ਮੰਗਲਵਾਰ ਤੱਕ ਸਾਰੇ ਪਿੰਡਾਂ ਦੇ ਮਸਲੇ ਹੱਲ ਕਰਾਉਣ ਅਤੇ ਰਹਿੰਦੇ ਮਸਲਿਆਂ ਤੇ ਮੰਗਲਵਾਰ ਨੂੰ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਆਪਣੀ ਹਾਜ਼ਰੀ ਵਿੱਚ ਮੀਟਿੰਗ ਕਰਾਕੇ ਸਹੀ ਢੰਗ ਨਾਲ ਕੰਮ ਕਰਾਉਣ ਦਾ ਭਰੋਸਾ ਦਿੱਤਾ । ਉਪਰੋਕਤ ਤੋਂ ਬਿਨਾਂ ਲੋਕਾਂ ਨੂੰ ਪ੍ਰਧਾਨ ਮੁਕੇਸ਼ ਮਲੌਦ, ਗੁਰਪ੍ਰੀਤ ਸਿੰਘ ਮਰੋੜ, ਨਿਰਮਲ ਫੋਟੋ ਭੇਜਣੀ ਉਹ ਸਿੰਘ ਨਰਮਾਣਾ, ਦਲਜੀਤ ਸਿੰਘ ਮੱਲੇਵਾਲ ਬਲਵੰਤ ਸਿੰਘ ਬਿਨਾਂਹੇੜੀ, ਧਰਮਪਾਲ ਸਿੰਘ ਨੂਰਖੇੜੀਆਂ, ਜਗਸੀਰ ਸਿੰਘ ਸੌਜਾ ਅਮਨਦੀਪ ਕੌਰ ਨੇ ਧਰਨੇ ਵਿੱਚ ਆਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਮਣੀ ਮੱਲੇਵਾਲ ਨੇ ਨਿਭਾਈ।
Punjab Bani 16 July,2024
ਭਲਕੇ ਚੰਡੀਗੜ੍ਹ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੇ ਐਲਾਨ ਕਰਨਗੇ ਸਰਵਣ ਸਿੰਘ ਪੰਧੇਰ
ਭਲਕੇ ਚੰਡੀਗੜ੍ਹ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੇ ਐਲਾਨ ਕਰਨਗੇ ਸਰਵਣ ਸਿੰਘ ਪੰਧੇਰ ਚੰਡੀਗੜ੍ਹ,: ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸੰਭੁ ਬਾਰਡਰ ਤੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਅੰਦੋਲਨ ਦੀ ਰਣਨੀਤੀ ਤਿਆਰੀ ਕਰਨ ਸਬੰਧੀ ਆਖਿਆ ਹੈ ਕਿ 22 ਜੁਲਾਈ ਨੂੰ ਦਿੱਲੀ ਵਿਚ ਐਮ. ਐਸ. ਪੀ. ਨੂੰ ਲੈ ਕੇ ਕਨਵੋਕੇਸ਼ਨ ਕੀਤੀ ਜਾਵੇਗੀ ਤੇ ਨਾਲ ਹੀ ਸੱਤਾ ਵਿਰੋਧੀ ਧਿਰ ਦੇ ਵੱਡੇ ਆਗੂਆਂ ਨਾਲ ਵੀ ਮੁਲਾਕਾਤ ਕਰਨ ਦੀ ਯੋਜਨਾ ਬਣਾਈ ਗਈ। ਪੰਧੇਰ ਨੇ ਆਖਿਆ ਹੈ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਵਲੋਂ ਬਾਰਡਰ ਬੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਕਰਕੇ ਹੀ ਵਪਾਰੀਆਂ ਅਤੇ ਟ੍ਰਾਂਸਪੋਟਰਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦਾ ਨੁਕਸਾਨ ਕਰ ਰਹੇ ਹਨ ਇਸ ਦੇ ਲਈ ਸਰਕਾਰ ਨੂੰ ਜਵਾਬ ਦੇਣਾ ਹੋਵਗਾ। ਪੰਜਾਬ ਸਰਕਾਰ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅਪੀਲ ਕੀਤੀ ਹੈ ਅਤੇ ਨਰਮੇ ਨੂੰ ਬਚਾਉਣ ਲਈ ਕਿਹਾ ਹੈ। ਭਲਕੇ ਚੰਡੀਗੜ੍ਹ ‘ਚ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਮੀਡੀਆ ਨੂੰ ਮੁਖ਼ਾਤਿਬ ਹੋਣਗੇ ਅਤੇ ਕਈ ਕਿਸਾਨੀ ਮਸਲੇ ਤੇ ਅੰਦੋਲਨ ਸੰਬਧੀ ਰਣਨੀਤੀ ਦੱਸਣਗੇ।
Punjab Bani 15 July,2024
ਪਿੰਡ ਦਲੱਦੀ ਦੇ ਲੋਕਾਂ ਨੇ ਇਕੱਠੇ ਹੋ ਕੇ ਵਾਟਰ ਟਰੀਟਮੈਂਟ ਪਲਾਂਟ ਦੇ ਪਾਣ ਦੀ ਨਿਕਾਸੀ ਦਾ ਕੰਮ ਰੋਕਿਆ
ਪਿੰਡ ਦਲੱਦੀ ਦੇ ਲੋਕਾਂ ਨੇ ਇਕੱਠੇ ਹੋ ਕੇ ਵਾਟਰ ਟਰੀਟਮੈਂਟ ਪਲਾਂਟ ਦੇ ਪਾਣ ਦੀ ਨਿਕਾਸੀ ਦਾ ਕੰਮ ਰੋਕਿਆ ਨਾਭਾ 14 ਜੂਲਾਈ (): ਨਾਭਾ ਨੇੜੇ ਦਲੱਦੀ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਵਾਟਰ ਟਰੀਟਮੈਂਟ ਪਲਾਂਟ ਦੇ ਪਾਣੀ ਦੀ ਨਿਕਾਸੀ ਦਾ ਕੰਮ ਰੋਕਿਆ ਉਥੇ ਹੀ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਦਲਦੀ ਪਿੰਡ ਦੇ ਵਸਨੀਕ ਪਹਿਲਾਂ ਹੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪਿੰਡ ਦੇ ਵਸਨੀਕ ਕਾਲੇ ਪੀਲੀਏ ਦੌਰਾਨ ਚੜਾਈ ਕਰ ਚੁੱਕੇ ਹਨ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਮਰ ਚੁੱਕੇ ਹਨ ਅਤੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਾਭੇ ਸ਼ਹਿਰ ਦਾ ਪਾਣੀ ਦਲੱਦੀ ਦੇ ਟੋਬੇ ਵਿੱਚ ਪੈਣ ਕਰਕੇ ਨੇੜੇ ਦੇ ਘਰਾਂ ਦਾ ਪਾਣੀ ਹੱਦ ਤੋਂ ਵੱਧ ਗੰਦਾ ਹੋ ਚੁੱਕਿਆ ਹੈ ਉਹਨਾਂ ਕਿਹਾ ਕਿ ਨੇੜੇ ਦੇ ਜੋ ਥਰਮਰਸੀਬਲ ਬੋਰ ਹਨ ਉਹਨਾਂ ਦੇ ਵਿੱਚ ਪਾਣੀ ਦੀ ਜਿਆਦਾਤਰ ਸੈਂਪਲ ਫੇਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਜੇ ਵਾਟਰ ਟਰੀਟਮੈਂਟ ਪਲਾਂਟ ਦਾ ਪਾਣੀ ਇਸ ਵਿੱਚ ਪਵੇਗਾ ਤੇ ਪਿੰਡ ਵਾਸੀਆਂ ਹੋਰ ਵੀ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਹੀ ਪਿੰਡ ਵਾਸੀਆਂ ਨੇ ਮੰਗ ਰੱਖੀ ਕਿ ਇਸ ਦੇ ਕਾਰਨ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ ਜਿਵੇਂ ਕਿ ਸਕਿਨ ਪ੍ਰੋਬਲਮ ਤੇ ਹੋਰ ਵੀ ਬਿਮਾਰੀਆਂ ਲੱਗ ਰਹੀਆਂ ਹਨ। ਇੱਥੇ ਵਿਚਾਰ ਯੋਗ ਹੈ ਕਿ ਇਹ ਜੋ ਵਾਟਰ ਟਰੀਟਮੈਂਟ ਪਲਾਂਟ ਹੈ ਪਿਛਲੀ ਕਾਂਗਰਸ ਸਰਕਾਰ ਵੇਲੇ ਮਨਜ਼ੂਰ ਹੋਇਆ ਸੀ ਅਤੇ ਇਸ ਦਾ ਜੋ ਪਲੈਨ ਹੈ ਉਹ ਪਹਿਲਾਂ ਤੋਂ ਹੀ ਵਿਚਾਰ ਅਧੀਨ ਹੈ ਅਤੇ ਉਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇਸ ਦਾ ਨੀ ਪੱਥਰ ਰੱਖ ਕੇ ਇਹ ਟਰੀਟਮੈਂਟ ਪਲਾਂਟ ਸ਼ੁਰੂ ਕਰਵਾਇਆ ਗਿਆ ਸੀ । ਜੋ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਗਭਗ ਤਿਆਰ ਹੋਣ ਜਾ ਰਿਹਾ ਹੈ ਇਸ ਮੌਕੇ ਗੱਲ ਕਰੀਏ ਪਿੰਡ ਵਾਸੀਆ ਦੀ ਉਹਨਾਂ ਵੱਲੋਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਦਾ ਪਾਣੀ ਕਰਤਾਰ ਕਲੋਨੀ ਵਾਲੀ ਸਾਈਡ ਤੋਂ ਪੈਂਦਾ ਸੀ ਜੋ ਕਿ ਦੁਲੱਦੀ ਟੋਬੇ ਦੇ ਨੇੜੇ ਹੁੰਦਾ ਹੋਇਆ ਅੱਗੇ ਡਰੇਨ ਵਿੱਚ ਜਾਂਦਾ ਸੀ । ਜੋ ਟਰੀਟਮੈਂਟ ਪਲਾਂਟ ਚਾਲੂ ਹੋਣ ਜਾ ਰਿਹਾ ਉਸ ਦਾ ਸਿੱਧਾ ਪਾਣੀ ਦੁਲੱਦੀ ਪਿੰਡ ਦੇ ਟੋਬੇ ਵਿੱਚ ਪਾਉਣ ਦੀ ਪ੍ਰਕਿਰਿਆ ਹੈ। ਜਿਸ ਦਾ ਪਿੰਡ ਵਾਸੀ ਜਬਰਦਸਤ ਵਿਰੋਧ ਕਰ ਰਹੇ ਹਨ ਉਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਇਸ ਦਾ ਕੰਮ ਨਹੀਂ ਰੋਕਿਆ ਗਿਆ ਤਾਂ ਅਸੀਂ ਧਰਨੇ ਮੁਜਾਰੇ ਵੀ ਕਰਾਂਗੇ ਅਤੇ ਅਗਰ ਲੋੜ ਪਈ ਤਾਂ ਰੋਡ ਵੀ ਜਾਮ ਕੀਤੇ ਜਾਣਗੇ।
Punjab Bani 14 July,2024
ਨੌਜਵਾਨਾਂ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲੋਕਾਂ ਕੀਤੀ ਆਵਾਜਾਈ ਬੰਦ
ਨੌਜਵਾਨਾਂ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲੋਕਾਂ ਕੀਤੀ ਆਵਾਜਾਈ ਬੰਦ ਸਮਾਣ : ਪਿੰਡ ਕੋਟਲੀ ਵਿੱਚ ਦੇਰ ਰਾਤ ਇੱਕ ਧਾਰਮਿਕ ਸਮਾਗਮ ਦੀ ਤਿਆਰੀ ਕਰ ਰਹੇ ਨੌਜਵਾਨਾਂ ’ਤੇ ਪਿੰਡ ਫਤਿਹ ਮਾਜਰੀ ਦੇ ਦਰਜਨ ਭਰ ਲੋਕਾਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਪਿੰਡ ਵਾਸੀਆਂ ਨੇ ਚਾਰ ਜਣਿਆਂ ਨੂੰ ਕਾਰ ਸਣੇ ਕਾਬੂ ਕਰ ਮਵੀਕਲਾਂ ਪੁਲੀਸ ਹਵਾਲੇ ਕੀਤਾ, ਜਦੋਂ ਕਿ ਬਾਕੀ ਲੋਕ ਦੂਜੀ ਕਾਰ ਵਿੱਚ ਫਰਾਰ ਹੋ ਗਏ। ਪੁਲੀਸ ਵੱਲੋਂ ਕਾਰਵਾਈ ਕਰਨ ’ਚ ਢਿੱਲਮੱਠ ਸਮਝਦਿਆਂ ਪਿੰਡ ਵਾਸੀਆਂ ਨੇ ਰਾਤ ਕਰੀਬ 11 ਵਜੇ ਮਵੀ ਪੁਲੀਸ ਚੌਕੀ ਅੱਗੇ ਧਰਨਾ ਲਗਾ ਕੇ ਪਾਤੜਾਂ-ਸਮਾਣਾ ਸੜਕ ’ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਪੁਲੀਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਅੱਜ ਦੁਪਹਿਰ ਸਮੇਂ ਸਦਰ ਥਾਣੇ ਦੇ ਮੁਖੀ ਅਵਤਾਰ ਸਿੰਘ ਨੇ ਧਰਨੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਸਮਾਜ ਸੇਵੀ ਹਰਜਿੰਦਰ ਸਿੰਘ ਭਿੰਡੀ ਨਾਲ ਮਿਲ ਕੇ ਪਿੰਡ ਵਿੱਚ ਵਿਕਾਸ ਕਾਰਜ ਆਪਣੇ ਖਰਚੇ ’ਤੇ ਕਰਵਾ ਰਹੇ ਹਨ। ਦੇਰ ਰਾਤ ਪਿੰਡ ਦੇ ਨੌਜਵਾਨ ਮਾਤਾ ਦੇ ਮੇਲੇ ਸਬੰਧੀ ਉਸ ਥਾਂ ਦੀ ਸਫਾਈ ਕਰ ਰਹੇ ਸਨ ਕਿ ਪਿੰਡ ਫਤਿਹ ਮਾਜਰੀ ਦੇ ਸਤਿਗੁਰੂ ਸਿੰਘ ਸਣੇ ਦੋ ਕਾਰਾਂ ਵਿੱਚ ਮਾਰੂ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਦੋਂ ਕੰਮ ਕਰਦੇ ਨੌਜਵਾਨ ਉਨ੍ਹਾਂ ਨਾਲ ਉਲਝ ਗਏ ਤਾਂ ਪਿੰਡ ਦੇ ਸੈਂਕੜੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਕੁਝ ਹਮਲਾਵਰ ਤਾਂ ਫਰਾਰ ਹੋ ਗਏ, ਪਰ ਪਿੰਡ ਦੇ ਲੋਕਾਂ ਨੇ ਚਾਰ ਹਮਲਾਵਰਾਂ ਨੂੰ ਕਾਰ ਸਣੇ ਮੌਕੇ ’ਤੇ ਕਾਬੂ ਕਰ ਲਿਆ। ਝਗੜੇ ਸਬੰਧੀ ਮਵੀਕਲਾਂ ਪੁਲੀਸ ਨੂੰ ਇਤਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਮਲਾਵਰਾਂ ਦੇ ਪ੍ਰਤੀ ਪੱਖਪਾਤੀ ਰਵੱਈਆ ਅਪਣਾਉਂਦੇ ਹੋਏ ਸਮਾਜ ਸੇਵੀ ਹਰਜਿੰਦਰ ਸਿੰਘ ਭਿੰਡੀ ਨੂੰ ਧਾਰਾ 307 ਅਧੀਨ ਭਗੌੜਾ ਕਰਾਰ ਦੱਸਿਆ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਰਾਤ ਤੋਂ ਹੀ ਧਰਨਾ ਲਗਾ ਕੇ ਟਰੈਫਿਕ ਜਾਮ ਕਰ ਦਿੱਤਾ। ਇਸ ਕਾਰਨ ਕਰੀਬ 15 ਘੰਟੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ । ਇਸ ਸਬੰਧੀ ਥਾਣਾ ਸਦਰ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਭਿੰਡੀ ਖ਼ਿਲਾਫ਼ ਹਰਿਆਣਾ ਪੰਜਾਬ ਵਿੱਚ ਕਈ ਮਾਮਲੇ ਦਰਜ ਹਨ ਜਿਨਾਂ ਵਿੱਚ ਉਹ ਭਗੌੜਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਗ੍ਰਿਫਤਾਰੀ ਦੇ ਡਰੋਂ ਉਸ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ, ਪਰ ਪੁਲੀਸ ਹਿਰਾਸਤ ਵਿੱਚ ਲਏ ਚਾਰ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਧਰਨਾਕਾਰੀਆਂ ਖਿਲਾਫ ਟਰੈਫਿਕ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
Punjab Bani 14 July,2024
ਮੋਗਾ ਨਿਗਮ ਹਾਊਸ ਮੀਟਿੰਗ ਵਿੱਚ ਕੌਂਸਲਰ ਨੇ ਵਿਕਾਸ ਕਾਰਜਾਂ ਵਿਚ ਪੱਖਪਾਤ ਕਰਨ ਦੇ ਦੋਸ਼ ਲਗਾਉਂਦਿਆਂ ਕੀਤਾ ਬਾਈਕਾਟ
ਮੋਗਾ ਨਿਗਮ ਹਾਊਸ ਮੀਟਿੰਗ ਵਿੱਚ ਕੌਂਸਲਰ ਨੇ ਵਿਕਾਸ ਕਾਰਜਾਂ ਵਿਚ ਪੱਖਪਾਤ ਕਰਨ ਦੇ ਦੋਸ਼ ਲਗਾਉਂਦਿਆਂ ਕੀਤਾ ਬਾਈਕਾਟ ਮੋਗਾ : ਨਗਰ ਨਿਗਮ ਮੋਗਾ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਖੂਬ ਰੌਲਾ-ਰੱਪਾ ਪਿਆ। ਇਸ ਦੌਰਾਨ ਕੌਂਸਲਰ ਨੇ ਵਿਕਾਸ ਕੰਮਾਂ ’ਚ ਪੱਖਪਾਤੀ ਕਰਨ ਦੇ ਦੋਸ਼ ਲਾਏ ਅਤੇ ਉਹ ਮੀਟਿੰਗ ’ਚੋਂ ਵਾਕ ਆਊਟ ਕਰਕੇ ਚਲੇ। ਉਨ੍ਹਾਂ ਸੱਤਾਧਾਰੀ ਧਿਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਰੌਲੇ-ਰੱਪੇ ਵਿੱਚ ਹਾਊਸ ਨੇ 18 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਉੱਤੇ ਮੋਹਰ ਲਾ ਦਿੱਤੀ। ਇਸ ਮੀਟਿੰਗ ’ਚ ਇੱਕ ਵਿੱਤ ਕਮੇਟੀ ਮੈਂਬਰ ਵੱਲੋਂ ਕੌਂਸਲਰ ਜਗਜੀਤ ਸਿੰਘ ਜੀਤਾ ਨੂੰ ਇਥੋਂ ਤੱਕ ਆਖ ਦਿੱਤਾ ਕਿ ਜੇਕਰ ਉਹ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਬਹੁਮਤ ਲਿਆਉਣ। ਇਥੋਂ ਕੌਂਸਲਰ ਹੋਰ ਭੜਕ ਗਏ। ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਤੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੌਂਸਲਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਰੋਹ ਵਿਚ ਆਏ ਕਰੀਬ ਦਰਜਨ ਭਰ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਨਾਰਾਜ਼ ਕੌਂਸਲਰ ਜਗਜੀਤ ਸਿੰਘ ਜੀਤਾ ਨੇ ਪ੍ਰਤਾਪ ਰੋਡ ਅਤੇ ਰੇਲਵੇ ਅੰਡਰ ਬਰਿਜ 2.45 ਕਰੋੜ ਦੇ ਸੁੰਦਰਤਾ ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਇਸ ਪ੍ਰਾਜੈਕਟ ਵਿੱਚ ਕਰੋੋੜਾਂ ਰੁਪਏ ਦੀ ਘਪਲੇਬਾਜ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਵਿਕਾਸ ਕੰਮਾਂ ’ਚ ਪੱਖਪਾਤੀ ਕੀਤਾ ਜਾ ਰਿਹਾ ਹੈ। ਜਿਨ੍ਹਾਂ ਕੌਂਸਲਰਾਂ ਦੇ ਵਾਰਡਾਂ ’ਚ ਵਿਕਾਸ ਦੀ ਘਾਟ ਹੈ ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਾਹਰੀ ਖੇਤਰ ਵਾਰਡਾਂ ਵਿੱਚ ਲੋਕ ਪੀਣ ਵਾਲੇ ਪਾਣੀ ਤੇ ਸੜਕਾਂ ਆਦਿ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਪਰ ਜਿਥੇ ਲੋਕਾਂ ਦੀ ਸਹੂਲਤ ਲਈ ਪੈਸਾ ਖਰਚਣ ਦੀ ਲੋੜ ਹੈ ਉਥੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੇਅਰ ਬਲਜੀਤ ਸਿੰਘ ਚਾਨੀ ਨੇ ਆਪਣੇ ਵਾਰਡ ’ਚ ਕਰੀਬ ਇੱਕ ਕਰੋੜ ਦੇ ਵਿਕਾਸ ਕਾਰਜ ਏਜੰਡੇ ਵਿਚ ਲਿਆਂਦੇ ਜਦੋਂਕਿ ਉਹ ਪਹਿਲਾਂ ਹੀ ਵਿਕਸਤ ਵਾਰਡ ਹੈ। ਉਨ੍ਹਾਂ ਚੈਂਬਰ ਰੋਡ ਅਤੇ ਰੇਲਵੇ ਅੰਡਰ ਬ੍ਰਿਜ ਸੁੰਦਰਤਾ ਪ੍ਰਾਜੈਕਟ ਉੱਤੇ ਖਰਚੀ ਜਾ ਰਹੀ ਰਾਸ਼ੀ 2.45 ਕਰੋੜ ਨੂੰ ਫਜ਼ੂਲ ਆਖਦਿਆਂ ਕਿਹਾ ਕਿ ਸ਼ਹਿਰੀ ਦੇ ਬਾਹਰਲੇ ਖੇਤਰ ਦੇ ਵਾਰਡਾਂ ਦੇ ਲੋਕ ਤਾਂ ਪੀਣ ਦੇ ਪਾਣੀ ਲਈ ਤਰਸ ਰਹੇ ਹਨ।
Punjab Bani 13 July,2024
ਸਮੱਚੇ ਪੰਜਾਬ ਦੀਆ ਸਬ ਡਵੀਜ਼ਨਾ ਵਿੱਚ ਬਿਜਲੀ ਮੁਲਾਜ਼ਮਾਂ ਵੱਲੋ ਰੈਲੀਆਂ ਕੀਤੀਆਂ ਗਈਆਂ
ਬਿਜਲੀ ਕਰਮਚਾਰੀਆਂ ਦੀਆਂ ਮੋਤਾਂ ਤੇ ਚਿੰਤਾ ਜਾਹਰ ਕੀਤੀ ਸਮੱਚੇ ਪੰਜਾਬ ਦੀਆ ਸਬ ਡਵੀਜ਼ਨਾ ਵਿੱਚ ਬਿਜਲੀ ਮੁਲਾਜ਼ਮਾਂ ਵੱਲੋ ਰੈਲੀਆਂ ਕੀਤੀਆਂ ਗਈਆਂ ਬਿਜਲੀ ਮੁਲਾਜ਼ਮਾਂ ਨੂੰ ਕਰੰਟ ਲੱਗਣ ਕਾਰਨ ਮੋਤ ਹੋਣ ਤੇ ਇਕ ਕਰੋੜ ਰੁਪਏ ਮੁਆਵਜ਼ਾਂ ਦਿੱਤਾ ਜਾਵੇ:ਮਨਜੀਤ ਸਿੰਘ ਚਾਹਲ ਪਟਿਆਲਾ:12 ਜੁਲਾਈ, ਪੰਜਾਬ ਵਿੱਚ ਵਧ ਰਹੀ ਗਰਮੀ ਦੇ ਪ੍ਰਕੋਪ ਵਜੋਂ ਲਾਇਨਾਂ ਵਿੱਚ ਪਏ ਨੁਕਸਾਂ ਨੂੰ ਦੂਰ ਕਰਨ ਲਈ ਬਿਜਲੀ ਮੁਲਾਜ਼ਮਾਂ ਦੀਆਂ ਘਾਤਕ ਹਾਦਸਿ਼ਆਂ ਨਾਲ ਮੋਤਾ ਦਾ ਸਿਲਸਿਲਾਂ ਵੱਧ ਰਿਹਾ ਹੈ। ਪਿਛਲੇ 2 ਦਿਨਾਂ ਵਿੱਚ ਭਵਾਨੀਗੜ੍ਹ(ਸੰਗਰੂਰ) ਅਤੇ ਰੁਪਾਣਾ (ਮੁਕਤਸਰ ਸਹਿਬ) ਵਿਖੇ ਵਾਪਰੇ ਤਾਜਾ ਹਾਦਸਿਆ ਨਾਲ ਸਹਾਇਕ ਲਾਈਨਮੈਨ ਕਰਮਜੀਤ ਸਿੰਘ ਤੇ ਇਕ ਹੋਰ ਕਰਮਚਾਰੀ ਦੀ ਮੋਤ ਦੇ ਵਿਰੁੱਧ ਸਮੁੱਚੇ ਪੰਜਾਬ ਦੀਆਂ ਸਬ ਡਵੀਜ਼ਨਾ ਅਤੇ ਡਵੀਜ਼ਨਾਂ ਵਿੱਚ ਰੈਲੀਆਂ ਕੀਤੀਆਂ ਗਈਆਂ।ਜਥੇਬੰਦੀ ਨੇ ਮੰਗ ਕੀਤੀ ਕਿ ਫੀਲਡ ਵਿੱਚ ਸਟਾਫ ਦੀ ਘਾਟ ਕਾਰਨ ਘਾਤਕ ਹਾਦਸਿ਼ਆ ਦਾ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਸੇਫਟੀ ਕਿੱਟਾ ਅਤੇ ਟੂਲਜ਼ ਦਿੱਤੇ ਜਾਣ। ਜਥੇਬੰਦੀ ਨੇ ਮੰਗ ਕੀਤੀ ਕਿ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ,ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਮੀਤ ਪ੍ਰਧਾਨ ਪੂਰਨ ਸਿੰਘ ਖਾਈ ਨੇ ਦੱਸਿਆਂ ਕਿ ਸਮੱਚੇ ਬਿਜਲੀ ਮੁਲਾਜ਼ਮਾਂ ਅਤੇ ਕਿਸ਼ਾਨ ਜਥੇਬੰਦੀਆ ਨੇ ਭਵਾਨੀਗੜ੍ਹ ਵਿਖੇ ਚੰਡੀਗੜ੍ਹ ਬਠਿਡਾ ਰੋਡ ਤੇ ਜਾਮ ਲਗਾ ਦਿੱਤਾ ਹੈ।ਜਥੇਬੰਦੀਆਂ ਨੇ ਮੰਗ ਕੀਤੀ ਕਿ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਮੁਆਵਜਾਂ ਅਤੇ ਪਰਿਵਾਰ ਨੂੰ ਨੋਕਰੀ ਸਮੇਤ ਬਣਦੀਆਂ ਸਹੂਲਤਾ ਦਿੱਤੀਆਂ ਜਾਣ।ਇਸ ਮੋਕੇ ਤੇ ਬਿਜਲੀ ਨਿਗਮ ਦੇ ਡਾਇਰੈਕਟਰ ਵੰਡ ਇੰਜ:ਡੀ.ਪੀ.ਐਸ਼ ਗਰੇਵਾਲ ਨੇ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਅਤੇ ਜਥੇਬੰਦੀਆਂ ਨਾਲ ਦੁੱਖ ਸਾਂਝਾ ਕੀਤਾ।ਇਸ ਮੋਕੇ ਸਰਕਾਰ ਵੱਲੋ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦਾ ਚੈਕ ਦਿੱਤਾ ਅਤੇ ਬਣਦੀ ਹੋਰ ਕਾਰਵਾਈ ਦਾ ਭਰੋਸ਼ਾ ਦਿੱਤਾ।
Punjab Bani 12 July,2024
ਵਿਦਿਆਰਥੀਆਂ ਕੀਤਾ ਖਾਣੇ ਦੇ ਵਧੇ ਹੋਏ ਰੇਟ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
ਵਿਦਿਆਰਥੀਆਂ ਕੀਤਾ ਖਾਣੇ ਦੇ ਵਧੇ ਹੋਏ ਰੇਟ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਚੰਡੀਗੜ੍ਹ, : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖਾਣੇ ਦੇ ਵਧੇ ਹੋਏ ਰੇਟ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਅਥਾਰਿਟੀ ਨੇ ਮਹਿੰਗਾਈ ਦੀ ਦੁਹਾਈ ਦੇ ਕੇ ਇਸ ਨਵੇਂ ਵਿਦਿਅਕ ਸੈਸ਼ਨ 2024-25 ਦੇ ਲਈ ਕੈਂਪਸ ਸਥਿਤ ਲੜਕੇ ਅਤੇ ਲੜਕੀਆਂ ਦੇ ਸਾਰੇ ਹੋਸਟਲਾਂ ਦੀਆਂ ਸਾਰੀਆਂ ਮੈੱਸਾਂ ਵਿੱਚ ਖਾਣੇ ਦੇ ਰੇਟ ਵਧਾ ਕੇ ਵਿਦਿਆਰਥੀਆਂ ਦੀਆਂ ਜੇਬਾਂ ਉਤੇ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 35 ਰੁਪਏ ਵਾਲਾ ਸਾਦਾ ਖਾਣਾ ਵਧਾ ਕੇ ਲੜਕਿਆਂ ਦੇ ਹੋਸਟਲਾਂ ਵਿੱਚ 46.25 ਰੁਪਏ ਅਤੇ ਲੜਕੀਆਂ ਦੇ ਹੋਸਟਲਾਂ ਵਿੱਚ 44.50 ਰੁਪਏ ਕਰ ਦਿੱਤਾ ਹੈ, ਜਦੋਂਕਿ ਸਪੈਸ਼ਲ ਡਾਈਟ ਦਾ ਰੇਟ 51 ਰੁਪਏ ਕਰ ਦਿੱਤਾ ਹੈ, ਜੋ ਕਿ ਸਿੱਧੇ ਰੂਪ ਵਿੱਚ ਵਿਦਿਆਰਥੀਆਂ ਦੀ ਲੁੱਟ ਹੈ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਹੋਸਟਲਾਂ ਦੀਆਂ ਮੈੱਸਾਂ ਵਿੱਚ ਖਾਣੇ ਦੀ ਗੁਣਵੱਤਾ ਘਟਾਈ ਜਾ ਰਹੀ ਹੈ, ਜਦੋਂਕਿ ਰੇਟ ਵਧਾਏ ਜਾ ਰਹੇ ਹਨ। ਅਜਿਹਾ ਕਰ ਕੇ ਅਥਾਰਿਟੀ ਠੇਕੇਦਾਰਾਂ ਨੂੰ ਸਿੱਧਾ ਫਾਇਦਾ ਪਹੁੰਚਾ ਰਹੀ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ’ਵਰਸਿਟੀ ਦੀ ਅਥਾਰਿਟੀ ਹਰ ਸਾਲ ਫੀਸਾਂ ਦੇ ਰੇਟ ਅਤੇ ਖਾਣੇ ਦੇ ਰੇਟ ਵਧਾ ਕੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕਰਨਾ ਚਾਹੁੰਦੀ ਹੈ, ਜਿਸ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਅਥਾਰਿਟੀ ਸਰਕਾਰਾਂ ਤੋਂ ਫੰਡ ਲੈ ਕੇ ਪ੍ਰਬੰਧ ਚਲਾਵੇ ਅਤੇ ਰੇਟਾਂ/ਫੀਸਾਂ ਵਿੱਚ ਵਾਧੇ ਕਰ-ਕਰ ਕੇ ਵਿਦਿਆਰਥੀਆਂ ਦੇ ਸਬਰ ਦਾ ਇਮਤਿਹਾਨ ਨਾ ਲਵੇ।
Punjab Bani 12 July,2024
ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਹੋਈ ਮੌਤ ਦਾ ਇਨਸਾਫ ਲੈਣ ਲਈ ਕੀਤਾ ਪੰਜਾਬ ਸਰਕਾਰ ਦਾ ਪਿਟ ਸਿਆਪਾ
ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਹੋਈ ਮੌਤ ਦਾ ਇਨਸਾਫ ਲੈਣ ਲਈ ਕੀਤਾ ਪੰਜਾਬ ਸਰਕਾਰ ਦਾ ਪਿਟ ਸਿਆਪਾ ਭਵਾਨੀਗੜ੍ਹ : ਪਾਵਰਕਮ ਸਬ ਡਵੀਜ਼ਨ ਭਵਾਨੀਗੜ੍ਹ ਦੇ ਸਹਾਇਕ ਲਾਇਨਮੈਨ ਕਮਲਜੀਤ ਸਿੰਘ ਦੀ ਬੁੱਧਵਾਰ ਨੂੰ ਕਰੰਟ ਲੱਗਣ ਨਾਲ ਹੋਈ ਮੌਤ ਮਗਰੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਸੂਬੇ ਭਰ ਦੀਆਂ ਬਿਜਲੀ ਬੋਰਡ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਸਥਾਨਕ ਪਾਵਰਕਾਮ ਦੇ ਦਫ਼ਤਰ ਅੱਗੇ `ਸੱਥਰ` ਵਿਛਾ ਕੇ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਹਾਜ਼ਰ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਮ੍ਰਿਤਕ ਸਾਥੀ ਕਮਲਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਤੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ। ਵੀਰਵਾਰ ਸਵੇਰੇ ਪ੍ਰਦਰਸ਼ਨ ਦੌਰਾਨ ਮੰਚ ਤੋਂ ਬੋਲਦਿਆਂ ਆਗੂਆਂ ਨੇ ਸਾਂਝੇ ਤੌਰ `ਤੇ ਐਲਾਨ ਕੀਤਾ ਕਿ ਸਾਥੀ ਕਮਲਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਸਬੰਧੀ ਫਿਲਹਾਲ ਇਹ ਇੱਕ ਸੰਕੇਤਕ ਤੌਰ `ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇਕਰ ਦੁਪਹਿਰ ਤੱਕ ਪਾਵਰਕਾਮ ਮੈਨੇਜਮੈਂਟ ਜਾਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਤਾਂ ਅਜਿਹੇ ਵਿੱਚ ਜਥੇਬੰਦੀਆਂ ਨੂੰ ਹਾਈਵੇਅ `ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰਨ ਲਈ ਮਜਬੂਰ ਹੋਣਾ ਪਵੇਗਾ।
Punjab Bani 11 July,2024
ਛਾਂਟੀ ਕੀਤੇ ਕਾਮਿਆ ਨੂੰ ਬਹਾਲ ਕਰਵਾਉਣ ਲਈ ਜੰਗਲਾਤ ਕਾਮਿਆਂ ਨੇ ਘੇਰਿਆ ਮੁੱਖ ਵਣਪਾਲ ਸਾਊਥ ਸਰਕਲ ਦਫ਼ਤਰ ਪਟਿਆਲਾ ਤੇ ਕੀਤੀ ਰੋਡ ਜਾਮ
ਛਾਂਟੀ ਕੀਤੇ ਕਾਮਿਆ ਨੂੰ ਬਹਾਲ ਕਰਵਾਉਣ ਲਈ ਜੰਗਲਾਤ ਕਾਮਿਆਂ ਨੇ ਘੇਰਿਆ ਮੁੱਖ ਵਣਪਾਲ ਸਾਊਥ ਸਰਕਲ ਦਫ਼ਤਰ ਪਟਿਆਲਾ ਤੇ ਕੀਤੀ ਰੋਡ ਜਾਮ ਪਟਿਆਲਾ () : ਛਾਂਟੀ ਕੀਤੇ ਗਏ ਜੰਗਲਾਤ ਵਰਕਰਾਂ ਨੂੰ ਬਹਾਲ ਕਰਵਾਉਣ ਲਈ ਅਤੇ ਕਾਮਿਆਂ ਦੀਆਂ ਰਹਿੰਦੀਆਂ ਤਨਖਾਹਾਂ ਦਿਵਾਉਣ ਲਈ ਜੰਗਲਾਤ ਵਰਕਰ ਯੂਨੀਅਨ ਪੰਜਾਬ ਜਿਲਾ ਪਟਿਆਲਾ ਵੱਲੋਂ ਮੁੱਖ ਵਣਪਾਲ ਸਾਊਥ ਦਫਤਰ ਪਟਿਆਲਾ ਅੱਗੇ ਜ਼ਿਲ੍ਹਾ ਪ੍ਰਧਨ ਸੇਰ ਸਿੰਘ ਤੇ ਜਸਵਿੰਦਰ ਸਿੰਘ ਸੌਜਾ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ ਧਰਨੇ ਦਾ ਮਾਹੌਲ ਉਦੋਂ ਹੋਰ ਗਰਮ ਹੋ ਗਿਆ ਜਦੋਂ ਅਧਿਕਾਰੀਆਂ ਵੱਲੋਂ ਜਥੇਬੰਦੀ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਬਜਾਏ ਸਾਰੇ ਅਧਿਕਾਰੀ ਦਫਤਰੋ ਟਲ ਗਏ ਜਿਸ ਤੋਂ ਭੜਕੇ ਕਾਮਿਆਂ ਨੇ ਦਫਤਰ ਦਾ ਘਿਰਾਓ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਘੰਟੇ ਦੇ ਅੰਦਰ ਮਸਲੇ ਦਾ ਹੱਲ ਨਾ ਕੀਤਾ ਤਾਂ ਸੜਕ ਜਾਮ ਕੀਤੀ ਜਾਵੇਗੀ। ਅਧਿਕਾਰੀਆਂ ਵਲੋਂ ਜਦੋਂ ਕੋਈ ਭਰੋਸਾ ਨਹੀਂ ਦਿੱਤਾ ਤਾਂ ਜੇਲ੍ਹ ਰੋਡ ਜਾਮ ਕਰ ਦਿੱਤੀ ਜਿਸ ਤੋਂ ਪ੍ਰਸ਼ਾਸਨ ਨੇ ਦਖਲ ਦੇ ਕੇ 17 ਜੁਲਾਈ ਨੂੰ ਡੀਐਫਓ ਤੋਂ ਮੀਟਿੰਗ ਦਾ ਸਮਾਂ ਦਵਾਇਆ ਅਤੇ ਰੇਂਜ ਅਫ਼ਸਰਾਂ ਨੇ 12/7/24 ਨੂੰ ਮੀਟਿੰਗ ਦਾ ਸਮਾਂ ਦਿੱਤਾ ਤੇ ਵਿਸ਼ਵਾਸ ਦਵਾਇਆ ਕਿ ਮੀਟਿੰਗਾਂ ਵਿੱਚ ਕਾਮਿਆ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਧਰਨੇ ਨੂੰ ਸੰਬੋਧਨ ਕਰਦਿਆਂ ਦੂਸਰੇ ਜਿਲਿਆਂ ਤੋਂ ਆਏ ਆਗੂ ਸਾਥੀ ਅਤੇ ਪੀ ਐਸ ਐਸ ਐਫ ਦੇ ਆਗੂ ਸਾਥੀਆਂ ਜਸਵੀਰ ਸਿੰਘ ਖੋਖਰ,ਸਤਨਾਮ ਸਿੰਘ ਸੰਗਰੂਰ, ਸਵਰਨ ਸਿੰਘ ਸੰਗਰੂਰ, ਨਾਥ ਸਿੰਘ ਸਮਾਣਾ, ਦਿਆਲ ਸਿੰਘ ਸਿੱਧੂ, ਬਬੂ ਮਾਨਸਾ, ਜਸਵਿੰਦਰ ਸਿੰਘ ਗਾਗਾ, ਰਵੀ ਲੁਧਿਆਣਾ, ਕਸ਼ਮੀਰ ਲਾਲ,ਆਦਿ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਕਾਰੀਆਂ ਨੇ ਟਾਲ ਮਟੋਲ ਦੀ ਨੀਤੀ ਛੱਡ ਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਜਿਲਾ ਪ੍ਰਸ਼ਾਸਨ ਦੀ ਹੋਵੇਗੀ ਉਨਾਂ ਪੰਜਾਬ ਦੀ ਆਪ ਸਰਕਾਰ ਦੀ ਵੀ ਜ਼ੋਰਦਾਰ ਨਿੰਦਾ ਕੀਤੀ ਜੋ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਹੋਂਦ ਚ ਆਈ ਸੀ ਪ੍ਰੰਤੂ ਸਰਕਾਰ ਚ ਆਉਣ ਤੋਂ ਬਾਅਦ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ 20-20 ਸਾਲਾਂ ਤੋਂ ਕੰਮ ਕਰ ਰਹੇ ਕਾਮੇ ਅੱਜ ਵੀ ਕੱਚੇ ਹਨ ਉਨਾਂ ਨੂੰ ਪੱਕੇ ਕਰਨ ਦੀ ਬਜਾਏ ਕਾਮਿਆਂ ਨੂੰ ਛਾਂਟੀ ਦੇ ਨੋਟਿਸ ਦਿੱਤੇ ਜਾ ਰਹੇ ਹਨ ਤਨਖਾਹਾਂ ਚ ਵਾਧਾ ਤਾਂ ਕੀ ਕਰਨਾ ਸੀ ਸਗੋਂ ਜੋ ਇਨਾਂ ਨੂੰ ਤਨਖਾਹਾਂ ਮਿਲਦੀਆਂ ਸਨ ਉਹ ਵੀ ਛੇ ਛੇ ਮਹੀਨੇ ਤੋਂ ਦਿੱਤੀਆਂ ਨਹੀਂ ਜਾ ਰਹੀਆਂ ਦੂਸਰੇ ਪਾਸੇ ਜੰਗਲਾਤ ਦੇ ਅਧਿਕਾਰੀ ਪਹਿਲਾਂ ਨਾਲੋਂ ਵੀ ਜਿਆਦਾ ਭ੍ਰਿਸ਼ਟਾਚਾਰ ਸਰਕਾਰ ਦੀ ਮਿਲੀ ਭੁਗਤ ਨਾਲ ਕਰ ਰਹੇ ਹਨ ਜਿਸ ਦਾ ਖਮਿਆਜਾ ਆਪ ਸਰਕਾਰ ਲੋਕ ਸਭਾ ਚੋਣਾਂ ਚ ਭੁਗਤ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਜੇਕਰ ਸਰਕਾਰ ਨੇ ਅਧਿਕਾਰੀਆਂ ਨੂੰ ਨੱਥ ਨਾ ਪਾਈ ਅਤੇ ਕੀਤੇ ਵਾਅਦੇ ਅਨੁਸਾਰ ਕੱਚੇ ਕਾਮੇ ਪੱਕੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਚ ਲੋਕ ਸਰਕਾਰ ਨੂੰ ਸਬਕ ਸਿਖਾਉਣਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਲੱਖਣ ਸਿੰਘ, ਅਮਨਦੀਪ ਸਿੰਘ, ਗੀਤ ਸਿੰਘ, ਸ਼ਿੰਦਰਪਾਲ ਆਸੇਮਾਜਰਾ ਅਤੇ ਰਾਮਪਾਲ ਮਾਨਸਾ ਹਰਜਿੰਦਰ ਸਿੰਘ ਆਦਿ ਆਗੂ ਸਾਥੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 12 ਤੇ 17 ਜੁਲਾਈ ਦੀ ਮੀਟਿੰਗ ਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਅਧਿਕਾਰੀਆਂ ਖਿਲਾਫ ਜੋਰਦਾਰ ਸੰਘਰਸ਼ ਕੀਤਾ ਜਾਵੇਗਾ।
Punjab Bani 11 July,2024
ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕਿਸਾਨਾਂ ਕੀਤਾ ਦਿੱਲੀ ਕੂਚ ਦਾ ਐਲਾਨ
ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕਿਸਾਨਾਂ ਕੀਤਾ ਦਿੱਲੀ ਕੂਚ ਦਾ ਐਲਾਨ ਸ਼ੰਭੂ, 10 ਜੁਲਾਈ : ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ ਵੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸ਼ੰਭੁ ਬਾਰਡਰ ਤੋਂ ਧਰਨਾ ਚੁੱਕਣ ਅਤੇ ਬੈਰੀਕੇਟ ਹਟਾਏ ਜਾਣ ਦੇ ਹੁਕਮ ਦੇ ਚਲਦਿਆਂ ਅਤੇ ਦਿੱਲੀ ਜਾਣ ਲਈ ਆਖੇ ਜਾਣ ਤੇ ਹੁਕਮਾਂ ਨੂੰ ਅਮਲੀ ਜਾਮਾ ਪਾਉਂਦਿਆਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਮਨਜੀਤ ਰਾਏ ਨੇ ਆਖਿਆ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਵਿਚ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਦਿੱਲੀ ਜਾਣਾ ਚਾਹੁੰਦੇ ਸੀ ਅਤੇ ਸ਼ਾਂਤਮਈ ਢੰਗ ਨਾਲ ਹੀ ਦਿੱਲੀ ਵੱਲ ਜਾ ਰਹੇ ਸੀ, ਪਰ ਹਰਿਆਣਾ ਸਰਕਾਰ ਨੇ ਬੇਵਜ੍ਹਾ ਰੋਕਾਂ ਨਾਲ ਕੇ ਉਨ੍ਹਾਂ ਨੂੰ ਇਥੇ ਰੋਕ ਲਿਆ ਗਿਆ। ਉਹ ਹਾਈਕੋਰਟ ਦੇ ਤਾਜ਼ਾ ਹੁਕਮਾਂ ਦਾ ਸਵਾਗਤ ਕਰਦੇ ਹਨ।
Punjab Bani 10 July,2024
ਬਿਰਧ ਦੀ ਲਾਸ਼ ਫੁਹਾਰਾ ਚੌਕ ਵਿੱਚ ਰੱਖ ਕੇ ਜਾਮ ਲਾਇਆ
ਬਿਰਧ ਦੀ ਲਾਸ਼ ਫੁਹਾਰਾ ਚੌਕ ਵਿੱਚ ਰੱਖ ਕੇ ਜਾਮ ਲਾਇਆ ਪਟਿਆਲਾ, 8 ਜੁਲਾਈ : ਸਂਥਾਨਕ ਫੁਹਾਰਾ ਚੌਕ ਵਿਚਾਲੇ ਬਿਰਧ ਮਹਿਲਾ ਦੀ ਲਾਸ਼ ਰੱਖ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਜਾਮ ਲਾ ਦਿੱਤਾ। ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬਸਤੀ ਵਿੱਚ ਪੁਲੀਸ ਨੇ ਲੋਕਾਂ ’ਤੇ ਤਸ਼ੱਦਦ ਢਾਹਿਆ ਅਤੇ ਧੱਕਾ ਮਾਰ ਕੇ ਬਿਰਧ ਮਹਿਲਾ ਨੂੰ ਕੰਧ ਨਾਲ ਮਾਰਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਧਰਨਾ ਚੁਕਵਾਉਣ ਲਈ ਪੁਲੀਸ ਨੇ ਕਾਫ਼ੀ ਤਰੱਦਦ ਕੀਤਾ ਪਰ ਧਰਨਾਕਾਰੀ ਪੁਲੀਸ ਦੇ ਸਬੰਧਿਤ ਮੁਲਾਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਤੇ ਸਾਰੇ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ’ਤੇ ਅੜੇ ਰਹੇ। ਜ਼ਿਕਰਯੋਗ ਹੈ ਕਿ ਜਾਮ ਕਾਰਨ ਆਵਾਜਾਈ ਠੱਪ ਹੋ ਗਈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।ਧਰਨੇ ਦੀ ਅਗਵਾਈ ਕਰ ਰਹੇ ਧੀਰੂ ਕੀ ਬਸਤੀ ਦੇ ਵਿਜੇ ਕਲਿਆਣ ਨੇ ਦੱਸਿਆ, ‘ਸਾਡੀ ਬਸਤੀ ਵਿੱਚ ਮੇਰੇ ਭਤੀਜੇ ਨਾਲ ਕਿਸੇ ਦਾ ਝਗੜਾ ਸੀ ਜਿਸ ਬਾਰੇ ਮਾਮਲਾ ਥਾਣੇ ਪੁੱਜ ਗਿਆ, ਬਿਨਾਂ ਕਿਸੇ ਗ੍ਰਿਫ਼ਤਾਰੀ ਵਾਰੰਟ ਦੇ ਪੁਲੀਸ ਮੁਲਾਜ਼ਮ ਜੋ ਕੁਝ ਵਰਦੀ ’ਚ ਸਨ ਤੇ ਕੁਝ ਸਿਵਲ ਕੱਪੜਿਆਂ ’ਚ ਸਨ, ਸਾਡੀ ਬਸਤੀ ਵਿੱਚ ਆਏ। ਉਨ੍ਹਾਂ ਅੰਨ੍ਹੇਵਾਹ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮਾਤਾ ਸ਼ੰਕੁਤਲਾ ਦੇਵੀ (60) ਨੂੰ ਧੱਕੇ ਮਾਰੇ ਜਿਸ ਕਰਕੇ ਉਹ ਡਿੱਗ ਗਈ ਜਿਸ ਨਾਲ ਉਸ ਦੇ ਸਿਰ ’ਚ ਗੰਭੀਰ ਸੱਟ ਲੱਗੀ, ਜਿਸ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਫੇਰ ਚੰਡੀਗੜ੍ਹ ਦੇ ਸੈਕਟਰ 32 ਤੇ ਪੀਜੀਆਈ ਵਿੱਚ ਲਿਜਾਇਆ ਗਿਆ ਪਰ ਉਹ ਦਮ ਤੋੜ ਗਈ।’ ਵਿਜੈ ਕਲਿਆਣ ਨੇ ਕਿਹਾ, ‘ਅਸੀਂ ਇੱਥੇ ਫੁਹਾਰਾ ਚੌਕ ’ਤੇ ਸਾਡੀ ਮਾਤਾ ਦੀ ਲਾਸ਼ ਰੱਖ ਕੇ ਧਰਨੇ ’ਤੇ ਬੈਠੇ ਹਾਂ। ‘ਸਾਡੀ ਮੰਗ ਹੈ ਕਿ ਜੋ ਵੀ ਪੁਲੀਸ ਮੁਲਾਜ਼ਮ ਤੇ ਅਧਿਕਾਰੀ ਇਸ ਲਈ ਜ਼ਿੰਮੇਵਾਰ ਹਨ ਉਨ੍ਹਾਂ ਦੇ ਕਤਲ ਦਾ ਕੇਸ ਦਰਜ ਹੋਵੇ ਤੇ ਉਨ੍ਹਾਂ ਨੂੰ ਨੌਕਰੀਓਂ ਬਰਖ਼ਾਸਤ ਕੀਤਾ ਜਾਵੇ।’ ਮੌਕੇ ’ਤੇ ਪੁੱਜੀ ਪੁਲੀਸ ਨੇ ਕਿਹਾ ਕਿ ਪਰਿਵਾਰ ਦੇ ਦਰਖਾਸਤ ਦੇਣ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਉਨ੍ਹਾਂ ਧਰਨਾ ਚੁੱਕ ਦਿੱਤਾ।
Punjab Bani 08 July,2024
ਵਿਜੀਲੈਂਸ ਬਿਊਰੋ ਪੰਜਾਬ ਨੇ ਆਮਦਨ ਤੋਂ ਵੱਧ ਸੰਪਤੀ ਸਬੰਧੀ ਕੇਸ : ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਦੇ ਫਰਾਰ ਸਾਥੀ ਗੌਰਵ ਗੁਪਤਾ ਨੂੰ ਕੀਤਾ ਗ੍ਰਿਫਤਾਰ
ਵਿਜੀਲੈਂਸ ਬਿਊਰੋ ਪੰਜਾਬ ਨੇ ਆਮਦਨ ਤੋਂ ਵੱਧ ਸੰਪਤੀ ਸਬੰਧੀ ਕੇਸ : ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਦੇ ਫਰਾਰ ਸਾਥੀ ਗੌਰਵ ਗੁਪਤਾ ਨੂੰ ਕੀਤਾ ਗ੍ਰਿਫਤਾਰ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ ’ਚ ਰਹਿ ਰਿਹਾ ਹੈ ਗਿਰੀਸ਼ ਵਰਮਾ ਦਾ ਪੁੱਤਰ ਵਿਕਾਸ ਹੁਣ ਤੱਕ ਦੋਸ਼ੀ ਗਿਰੀਸ਼ ਵਰਮਾ ਦੇ ਤਿੰਨ ਸਾਥੀਆਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ ਚੰਡੀਗੜ੍ਹ, 6 ਜੁਲਾਈ : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਕੁਰਾਲੀ ਦੇ ਸਾਬਕਾ ਨਗਰ ਕੌਂਸਲਰ ਗੌਰਵ ਗੁਪਤਾ ਨੂੰ ਨਗਰ ਕੌਂਸਲ ਜ਼ੀਰਕਪੁਰ ਦੇ ਸਾਬਕਾ ਕਾਰਜਕਾਰੀ ਅਫ਼ਸਰ(ਈ.ਓ) ਗਿਰੀਸ਼ ਵਰਮਾ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਮਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਗਿਰੀਸ਼ ਵਰਮਾ ਅਤੇ ਉਸਦੇ ਸਾਥੀਆਂ ਸੰਜੀਵ ਕੁਮਾਰ ਵਾਸੀ ਖਰੜ ਅਤੇ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ, ਜੋ ਕਿ ਕਲੋਨਾਈਜ਼ਰ ਹਨ, ਨੂੰ ਪਹਿਲਾਂ ਹੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਅਦਾਲਤ ਨੇ ਇਸ ਮਾਮਲੇ ਦੀ ਅਗਲੇਰੀ ਜਾਂਚ ਲਈ ਗੌਰਵ ਗੁਪਤਾ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਵਿਜੀਲੈਂਸ ਕੋਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਗਿਰੀਸ਼ ਵਰਮਾ ਅਤੇ ਹੋਰਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਲਈ ਸਾਲ 2022 ਵਿੱਚ ਐਫ.ਆਈ.ਆਰ. ਨੰ. 18 ਦਰਜ ਕੀਤੀ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਗਿਰੀਸ਼ ਵਰਮਾ ਨੇ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ’ਤੇ 19 ਪ੍ਰਮੁੱਖ ਰਿਹਾਇਸ਼ੀ/ਵਪਾਰਕ ਜਾਇਦਾਦਾਂ ਖਰੀਦੀਆਂ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਗਿਰੀਸ਼ ਵਰਮਾ ਜ਼ੀਰਕਪੁਰ, ਖਰੜ, ਕੁਰਾਲੀ, ਡੇਰਾਬੱਸੀ ਆਦਿ ਨਗਰ ਕੌਂਸਲਾਂ ਵਿੱਚ ਈ.ਓ. ਦੇ ਅਹੁਦੇ ’ਤੇ ਰਹਿ ਚੁੱਕਾ ਹੈ ਅਤੇ ਸਥਾਨਕ ਬਿਲਡਰਾਂ/ਡਿਵੈਲਪਰਾਂ ਨੂੰ ਗਲਤ ਲਾਭ ਪਹੁੰਚਾਉਂਦਾ ਰਿਹਾ ਹੈ। ਜਿਸ ਦੇ ਇਵਜ਼ ਵਿੱਚ ਉਹ ਉਕਤ ਬਿਲਡਰਾਂ ਦੇ ਖਾਤਿਆਂ ਵਿੱਚੋਂ ਉਸ ਦੀ ਪਤਨੀ ਅਤੇ ਪੁੱਤਰ ਦੇ ਨਾਂ ’ਤੇ ਬੈਂਕ ਐਂਟਰੀਆਂ ਕਰਵਾ ਕੇ ਨਾਜਾਇਜ਼ ਪੈਸੇ ਇਕੱਠੇ ਕਰਦਾ ਸੀ । ਇਸ ਤੋਂ ਇਲਾਵਾ, ਗਿਰੀਸ਼ ਵਰਮਾ ਦੇ ਛੋਟੇ ਪੁੱਤਰ ਵਿਕਾਸ ਵਰਮਾ, ਜੋ ਕਿ ਵਿਦੇਸ਼ ਵਿਚ ਰਹਿ ਰਿਹਾ ਹੈ, ਬਾਰੇ ਪਤਾ ਲੱਗਾ ਹੈ ਕਿ ਉਸਨੂੰ ਵੀ ਕੁਝ ਸਥਾਨਕ ਬਿਲਡਰਾਂ ਅਤੇ ਡਿਵੈਲਪਰਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ ਸੀ। ਇਸ ਸਬੰਧੀ ਜਾਂਚ ਜਾਰੀ ਹੈ। ਥੋਖਾਧੜੀ ਨਾਲ ਇਕੱਠੇ ਕੀਤੇ ਇਸ ਪੈਸੇ ਦੀ ਵਰਤੋਂ ਜਾਇਦਾਦ ਖਰੀਦਣ ਲਈ ਕੀਤੀ ਗਈ ਦੱਸੀ ਜਾਂਦੀ ਹੈ। ਬੁਲਾਰੇ ਨੇ ਕਿਹਾ ਕਿ ਵਿਕਾਸ ਵਰਮਾ ਅਤੇ ਸੰਗੀਤਾ ਵਰਮਾ ਕੋਲ ਨਜਾਇਜ਼ ਪੈਸਿਆਂ ਨਾਲ ਖਰੀਦੀਆਂ ਜਾਇਦਾਦਾਂ ਤੋਂ ਆਉਂਦੇ ਕਿਰਾਏ ਤੋਂ ਇਲਾਵਾ ਆਮਦਨ ਦਾ ਹੋਰ ਕੋਈ ਕਾਨੂੰਨੀ ਸਰੋਤ ਨਹੀਂ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਵਿਕਾਸ ਵਰਮਾ ਸਾਲ 2019-20 ਵਿੱਚ ਰੀਅਲ ਅਸਟੇਟ ਫਰਮਾਂ ‘ਬਾਲਾਜੀ ਇੰਫਰਾ ਬਿਲਡਟੈਕ’ ਅਤੇ ‘ਬਾਲਾਜੀ ਡਿਵੈਲਪਰਜ਼’ ਵਿੱਚ ਆਪਣੇ ਪਿਤਾ ਦੇ ਕਾਲੇ ਧਨ ਨੂੰ ਲਾਂਡਰਿੰਗ ਕਰਕੇ ਅਤੇ ਹੋਰਾਂ ਭਾਈਵਾਲਾਂ ਤੋਂ ਲਏ ਅਸੁਰੱਖਿਅਤ ਕਰਜ਼ਿਆਂ ਵਜੋਂ ਬੈਂਕ ਐਂਟਰੀਆਂ ਦਿਖਾ ਕੇ ਤੇ ਫਿਰ ਉਕਤ ਫਰਮਾਂ ਦੇ ਭਾਈਵਾਲਾਂ ਨੂੰ ਨਕਦੀ ਵਿੱਚ ਪੈਸੇ ਵਾਪਸ ਕਰ ਕੇ ਪੈਸੇ ਨੂੰ ਜਾਇਜ਼ ਬਣਾਉਣ ਦਾ ਢਕਵੰਜ ਕਰਦਾ ਸੀ। ਬੁਲਾਰੇ ਨੇ ਦੱਸਿਆ ਕਿ ਵਿਕਾਸ ਵਰਮਾ ਦੇ ਸਹਿ-ਦੋਸ਼ੀ ਸਾਥੀ ਸੰਜੀਵ ਕੁਮਾਰ, ਗੌਰਵ ਗੁਪਤਾ ਅਤੇ ਅਸ਼ੀਸ਼ ਸ਼ਰਮਾ, ਸਾਰੇ ਵਾਸੀ ਕੁਰਾਲੀ, ਪਲਾਟਾਂ ਦੀ ਵਿਕਰੀ ਲਈ ਪੁਰਾਣੇ ਸਮਝੌਤੇ ਤਿਆਰ ਕਰਕੇ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਗੁਪਤ ਤਰੀਕੇ ਨਾਲ ਰੈਗੂਲਰ ਕਰਵਾਉਣ ਲਈ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਲਜ਼ਮ ਗੌਰਵ ਗੁਪਤਾ ਇਨ੍ਹਾਂ ਫਰਮਾਂ ਦਾ ਸੰਸਥਾਪਕ ਅਤੇ ਬਾਲਾਜੀ ਇੰਫਰਾ ਬਿਲਟੈੱਕ ਵਿੱਚ 80 ਫੀਸਦੀ ਹਿੱਸਾ ਰੱਖਣ ਵਾਲਾ ਪ੍ਰਮੁੱਖ ਭਾਈਵਾਲ ਸੀ, ਜਿਸ ਨੇ ਖਰੜ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਖਰੀਦਣ ਲਈ ਹੋਰਨਾਂ ਭਾਈਵਾਲਾਂ ਨਾਲ ਮਿਲ ਕੇ ਆਪਣੇ ਸ਼ੇਅਰਾਂ ਵਜੋਂ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ ਫਿਰ ਉਸਨੇ ਗੈਰ-ਕਾਨੂੰਨੀ ਢੰਗ ਨਾਲ ਇਸ ਜ਼ਮੀਨ ’ਤੇ ਰੈਗੂਲਰਾਈਜ਼ਡ ਰਿਹਾਇਸ਼ੀ ਕਲੋਨੀ ਬਣਾ ਲਈ ਸੀ। ਇਸ ਤੋਂ ਬਾਅਦ ਉਸ ਦਾ 15 ਫੀਸਦੀ ਹਿੱਸਾ ਆਖਰਕਾਰ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਨੂੰ ਟਰਾਂਸਫਰ ਕਰ ਦਿੱਤਾ ਗਿਆ। ਬੁਲਾਰੇ ਨੇ ਕਿਹਾ ਕਿ ਸੰਜੀਵ ਕੁਮਾਰ, ਗੌਰਵ ਗੁਪਤਾ ਅਤੇ ਵਿਕਾਸ ਵਰਮਾ ਦੀ ਅਗਾਊਂ ਜ਼ਮਾਨਤ ਹਾਈ ਕੋਰਟ ਨੇ ਪਹਿਲਾਂ ਖਾਰਜ ਕਰ ਦਿੱਤੀ ਸੀ। ਇਸ ਤੋਂ ਇਲਾਵਾ, ਸੰਜੀਵ ਕੁਮਾਰ ਨੇ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਮੋਹਾਲੀ ਅਦਾਲਤ ਨੇ ਗੌਰਵ ਗੁਪਤਾ ਅਤੇ ਵਿਕਾਸ ਵਰਮਾ ਦੇ ਖਿਲਾਫ ਪੇਸ਼ੀਆਂ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਇੱਕ ਹੋਰ ਦੋਸ਼ੀ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ, ਜੋ ਕਿ ਇੱਕ ਕਲੋਨਾਈਜ਼ਰ ਹੈ, ਨੂੰ ਵੀ ਜੂਨ 2023 ਵਿੱਚ ਸਾਬਕਾ ਈ.ਓ ਗਿਰੀਸ਼ ਵਰਮਾ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਵਨ ਕੁਮਾਰ ਸ਼ਰਮਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੁਡਾਲ ਕਲਾਂ, ਤਹਿਸੀਲ ਬਰੇਟਾ ਵਿਖੇ 25000 ਮੀਟਰਕ ਟਨ ਦੀ ਸਮਰੱਥਾ ਵਾਲੇ 5 ਏਕੜ ਜ਼ਮੀਨ ’ਤੇ ਸਥਿਤ ਇੱਕ ਖੁੱਲ੍ਹਾ ਪਲਿੰਥ (ਸਟੋਰੇਜ ਗੋਦਾਮ) ਨੂੰ ਵਾਹੀਯੋਗ ਜ਼ਮੀਨ ਵਜੋਂ ਵੇਚ ਕੇ ਗਿਰੀਸ਼ ਵਰਮਾ ਦੀਆਂ ਬੇਨਿਯਮੀਆਂ ਤੇ ਗੈਰ-ਕਾਨੂੰਨੀ ਗਤਵਿਧੀਆਂ ਵਿੱਚ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਪਵਨ ਕੁਮਾਰ ਜੋ ਕਿ ਐਮਸੀ ਜ਼ੀਰਕਪੁਰ ਦੇ ਖੇਤਰ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ, ਵੱਲੋਂ ਘੱਟ ਕੀਮਤ ਵਿੱਚ ਰਜਿਸਟਰਡ ਕਰਵਾਈ ਗਈ ਸੀ, ਜਿੱਥੇ ਗਿਰੀਸ਼ ਵਰਮਾ ਲੰਬੇ ਸਮੇਂ ਤੋਂ ਕਾਰਜਸਾਧਕ ਅਫਸਰ ਵਜੋਂ ਤਾਇਨਾਤ ਸੀ ਅਤੇ ਬਦਲੇ ਵਿੱਚ ਉਸ ਨੂੰ ਨਾਜਾਇਜ਼ ਲਾਭ ਦਿੱਤੇ ਸਨ।
Punjab Bani 06 July,2024
ਨੇਤਰਹੀਣਾਂ ਵਲੋਂ ਸਿਵਿਲ ਸਕੱਤਰੇਤ ਵਿਚ ਅਚਨਚੇਤ ਧਰਨਾ ਦੇ ਕੇ ਪੱਕਾ ਮੋਰਚਾ ਲਗਾਉਣ ਤੇ ਪਈਆਂ ਪ੍ਰਸ਼ਾਸਨ ਨੂੰ ਭਾਜੜਾਂ
ਨੇਤਰਹੀਣਾਂ ਵਲੋਂ ਸਿਵਿਲ ਸਕੱਤਰੇਤ ਵਿਚ ਅਚਨਚੇਤ ਧਰਨਾ ਦੇ ਕੇ ਪੱਕਾ ਮੋਰਚਾ ਲਗਾਉਣ ਤੇ ਪਈਆਂ ਪ੍ਰਸ਼ਾਸਨ ਨੂੰ ਭਾਜੜਾਂ ਚੰਡੀਗੜ੍ਹ, 5 ਜੁਲਾਈ : ਚੰਡੀਗੜ੍ਹ ਵਿਖੇ ਸਥਿਤ ਪੰਜਾਬ ਸਿਵਲ ਸਕੱਤਰੇਤ ਵਿੱਚ ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਚੰਡੀਗੜ੍ਹ ਪੁਲਸ ਨੂੰ ਭਾਜੜਾਂ ਪੈ ਗਈਆਂ ਜਦੋਂ ਪੰਜਾਬ ਦੇ ਨੇਤਰਹੀਣਾਂ ਨੇ ਪੱਕਾ ਮੋਰਚਾ ਲਗਾਉਂਦਿਆਂ ਧਰਨਾ ਦੇ ਦਿੱਤਾ।ਨੇਤਰਹੀਣਾਂ ਨੇ ਸਪੱਸ਼ਟ ਆਖਿਆ ਕਿ ਮੀਟਿੰਗ ਦਾ ਸਮਾਂ ਤੁਰੰਤ ਦਿੱਤਾ ਜਾਵੇ ਤਾਂ ਜੋ ਉਹ ਆਪਣੀਆਂ ਮੰਗਾਂ ਮਨਵਾ ਸਕਣ। ਦੱਸਣਯੋਗ ਹੈ ਕਿ ਸਿਵਲ ਸਕੱਤਰੇਤ ਵਿਖੇ ਧਰਨਾ ਦੇ ਰਹੇ ਤਿੰਨ ਨੇਤਰਹੀਣਾਂ ਨੂੰ ਵੇਖ ਕੇ ਭੱਜੀ ਦੌੜੀ ਆਈ ਪੁਲਸ ਵੀ ਠੰਡੀ ਪੈ ਗਈ ਤੇ ਤਪਦੀ ਗਰਮੀ ਵਿਚ ਨੇਤਰਹੀਣਾਂ ਨੂੰ ਦੁੱਧ ਵੀ ਪਿਲਾਇਆ। ਜਦੋਂ ਕਿ ਜੇਕਰ ਇਹ ਵਿਅਕਤੀ ਨੇਤਰਹੀਣ ਨਾ ਹੁੰਦੇ ਯਾਨੀ ਕਿ ਤਰਸਯੋਗ ਨਾ ਹੁੰਦੇ ਤਾਂ ਪੁਲਸ ਵਲੋਂ ਆਪਣੇ ਹੱਕਾ ਲਈ ਧਰਨਾ ਦੇਣ ਤੇ ਉਤਾਰੂ ਧਰਨਾਕਾਰੀਆਂ ਤੇ ਡਾਂਗਾਂ ਚਲਾ ਦਿੱਤੀਆਂ ਜਾਂਦੀਆਂ।
Punjab Bani 05 July,2024
ਕਿਸਾਨਾਂ ਕੀਤਾ ਡਕਾਲਾ ਦੇ ਕਿਸਾਨ ਦੀ 6 ਬੀਘੇ ਜ਼ਮੀਨ ਦੀ ਕੁਰਕੀ ਰੋਕਣ ਨੂੰ ਲੈ ਕੇ ਇਕੱਠ
ਮਾਮਲਾ : ਜ਼ਮੀਨ ਦੀ ਕੁਰਕੀ ਰੋਕਣ ਦਾ ਕਿਸਾਨਾਂ ਕੀਤਾ ਡਕਾਲਾ ਦੇ ਕਿਸਾਨ ਦੀ 6 ਬੀਘੇ ਜ਼ਮੀਨ ਦੀ ਕੁਰਕੀ ਰੋਕਣ ਨੂੰ ਲੈ ਕੇ ਇਕੱਠ ਪਟਿਆਲਾ, 4 ਜੁਲਾਈ : ਪਿੰਡ ਡਕਾਲਾ ਦੇ ਕਿਸਾਨ ਗੁਰਮੇਲ ਸਿੰਘ ਪੁੱਤਰ ਵਲਵੀਰ ਅਤੇ ਅਵਤਾਰ ਸਿੰਘ ਪੁੱਤਰ ਵਲਵੀਰ ਸਿੰਘ ਦੀ ਜਮੀਨ ਦੀ 6 ਵਿਗੇ ਦੀ ਕੁਰਕੀ ਨੂੰ ਰੋਕਣ ਵਾਸਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡ ਡਕਾਲੇ ਪਹੁੰਚ ਕੇ ਵੱਡਾ ਇਕਾਠ ਕੀਤਾ ਅਤੇ ਕੁਰਕੀ ਰੋਕੀ। ਗੁਰਮੇਲ ਸਿੰਘ ਦੇ ਪਿਤਾ ਨੇ 1989 ਨੂੰ ਵੀਹ ਹਜਾਰ ਰੁਪਏ ਬਦਲੇ ਜਮੀਨ 6 ਵਿਗੇ ਗਹਿਣੇ ਕਿਤੀ ਸੀ ਜੋ ਹੁਣ ਲੱਛਮਨ ਦਾਸ ਦੇ ਪਿਤਾ ਚੰਨਣ ਰਾਮ ਸੀ ਵਾਸੀ ਡਾਕਲੇ ਰਹਿਣ ਵਾਲਾ ਸੀ ਪੀੜਤ ਕਿਸਾਨ ਸਮੇਂ-ਸਮੇਂ ਸਿਰ ਚੰਨਮ ਰਾਮ ਨੂੰ ਕਿਸ਼ਤਾਂ ਵਿੱਚ ਪੈਸੇ ਮੋੜ ਦਿੱਤੇ ਅਤੇ ਵੀਹ ਹਜਾਰ ਰੁਪਏ ਖਜਾਨੇ ਵਿੱਚ ਜਮਾ ਕਰਵਾ ਦਿੱਤੇ ਪਰ ਲੱਛਮਨ ਦਾਸ ਨੇ ਪੁਰਾਣਾ ਪਰ ਨੋਟ ਦੀ ਦੁਰਵਰਤੋਂ ਕਰਕੇ ਕਿਸਾਨ ਦੀ ਜਮੀਨ ਦੀ ਕੁਰਕੀ ਕਰਨੀ ਚਾਹੀ ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਵਾਵਾਂਗੇ ਅਤੇ ਰੋਸ ਵਜੋਂ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਜੇ ਧੱਕੇ-ਸ਼ਾਹੀ ਨਾ ਕੁਰੀ ਤਾਂ ਲੱਛਮਨ ਦਾਸ ਦੀ ਦੁਕਾਨ ਮਹੁਰੇ ਧਰਨਾ ਦਿੱਤਾ ਜਾਵੇਗਾ ਜੋ ਅਣ-ਮਿੱਛੇ ਸਮੇਂ ਲੀ ਹੋਣਗੇ । ਅੱਜ ਦੇ ਇਕਾਠ ਵਿੱਚ ਹਰਭਜਨ ਸਿੰਘ ਬੁਟਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿਤੁ ਪੁਰ ਸੁਖਵਿੰਦਰ ਸਿੰਘ ਤੁਲੇਵਾਲ ਅਵਤਾਰ ਸਿੰਘ ਕੌਰਜੀਵਾਲਾ ਹਰਭਜਨ ਸਿੰਘ ਧੂਹੜ ਲਸਕਰ ਸਿੰਘ ਰਾਜਪੁਰ, ਸੁਖਵਿੰਦਰ ਸਿੰਘ ਲਾਲੀ ਭੁਨਰਹੇੜੀ ਬਲਾਕ ਪ੍ਰਧਾਨ, ਟੇਕ ਸਿੰਘ ਸਮਾਣਾ ਬਲਾਕ ਪ੍ਰਧਾਨ, ਰਘਵੀਰ ਸਿੰਘ ਡਕਾਲਾ, ਸਿਗਾਰਾ ਸਿੰਘ ਡਕਾਲਾ, ਗੁਰਦੇਵ ਸਿੰਘ ਬਾਦਸ਼ਾਹਪੁਰ ਜਰਨੈਲ ਪੰਜੋਲਾ ਨੈਬ ਤੁਲੇਵਾਲ, ਭੁਪਿੰਦਰ ਸਿੰਘ ਘਿਉਰਾ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ।
Punjab Bani 04 July,2024
ਪੀ. ਆਰ. ਟੀ. ਸੀ. ਵਿਚ ਕੰਮ ਕਰਦੀਆਂ ਛੇ ਜਥੇਬੰਦੀਆਂ ਦਿੱਤਾ ਪੀ. ਆਰ. ਟੀ. ਸੀ. ਮੁੱਖ ਦਫ਼ਤਰ ਅੱਗੇ ਧਰਨਾ
ਪੀ. ਆਰ. ਟੀ. ਸੀ. ਵਿਚ ਕੰਮ ਕਰਦੀਆਂ ਛੇ ਜਥੇਬੰਦੀਆਂ ਦਿੱਤਾ ਪੀ. ਆਰ. ਟੀ. ਸੀ. ਮੁੱਖ ਦਫ਼ਤਰ ਅੱਗੇ ਧਰਨਾ ਪਟਿਆਲਾ 3 ਜੁਲਾਈ : ਪਟਿਆਲਾ ਨਾਭਾ ਰੋਡ ਤੇ ਸਥਿਤ ਪੀ. ਆਰ. ਟੀ. ਸੀ. ਦੇ ਮੁੱਖ ਦਫ਼ਤਰ ਵਿਖੇ ਪੀ. ਆਰ. ਟੀ. ਸੀ. ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਸਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐਸ. ਸੀ. ਬੀ. ਸੀ., ਕੰਟਰੈਕਟ ਯੂਨੀਅਨ ਅਜ਼ਾਦ ਅਤੇ ਰਿਟਾਇਰ ਵਰਕਰਜ਼ ਭਾਈਚਾਰਾ ਯੂਨੀਅਨ ਤੇ ਆਧਾਰਤ ਪੀ. ਆਰ. ਟੀ. ਸੀ. ਵਰਕਰਜ਼ ਐਕਸ਼ਨ ਕਮੇਟੀ ਵਲੋਂ ਵਰਕਰਾਂ ਦੀਆਂ ਮੰਗਾਂ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਇੱਕ ਹਜਾਰ ਤੋਂ ਵੱਧ ਗਿਣਤੀ ਵਿੱਚ ਕਰਮਚਾਰੀਆਂ ਨੇ ਸ਼ਾਮਲ ਹੋਕੇ ਆਪਣੇ ਗੁੱਸੇ ਦਾ ਜਬਰਦਸਤ ਪ੍ਰਗਟਾਵਾ ਕੀਤਾ। ਧਰਨਾਕਾਰੀਆਂ ਦੀ ਅਗਵਾਈ ਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਸਰਵ ਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਮਨਜਿੰਦਰ ਕੁਮਾਰ ਬੱਬੂ ਸ਼ਰਮਾ ਅਤੇ ਮੁਹੰਮਦ ਖਲੀਲ ਕਰ ਰਹੇ ਸਨ। ਜਿਨ੍ਹਾਂ ਮੁੱਖ ਮੰਗਾਂ ਨੂੰ ਲੈ ਕੇ ਐਜੀਟੇਸ਼ਨ ਦੇ ਪਹਿਲੇ ਪੜਾਅ ਵਜੋਂ ਅੱਜ ਦਾ ਧਰਨਾ ਦਿੱਤਾ ਗਿਆ। ਉਹਨਾਂ ਵਿੱਚ ਕੰਟਰੈਕਟ, ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਨਾ, ਮਾਣਯੋਗ ਹਾਈਕੋਰਟ ਦੇ ਹੁਕਮ ਦੀ ਪਾਲਣਾ ਕਰਕੇ ਸੰਨ 2004 ਤੋਂ ਪਹਿਲਾਂ ਦੇ ਭਰਤੀ ਹੋਏ 600 ਕਰਮਚਾਰੀਆਂ ਨੂੰ 1992 ਦੀ ਪੈਨਸ਼ਨ ਸਕੀਮ ਦੇ ਹੱਕਦਾਰ ਬਣਾਉਣਾ, ਸੁਪਰਵਾਈਜਰੀ ਚੈਕਿੰਗ ਸਟਾਫ ਨੂੰ ਔਖੀਆ ਕੰਮ ਹਲਾਤਾ ਦੇ ਮੱਦੇਨਜ਼ਰ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ, ਕੰਟਰੈਕਟ/ਆਊਟ ਸੋਰਸ ਵਰਕਰਾਂ ਨੂੰ 4 ਰਿਪੋਰਟਾਂ ਉਪਰੰਤ ਬਲੈਕਲਿਸਟ ਕਰਨਾ ਬੰਦ ਕਰਾਉਣਾ, ਕੰਟਰੈਕਟ / ਆਊਟ ਸੋਰਸ ਵਰਕਰਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਲਈ ਠੋਸੀਆਂ ਗਈਆਂ ਗੈਰ ਕਾਨੂੰਨੀ ਸਖਤ ਸ਼ਰਤਾ ਨੂੰ ਨਰਮ ਕਰਕੇ ਤਰਕਸੰਗਤ ਬਣਾਉਣਾ, ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਵੇਟਿੰਗ ਲਿਸਟ ਵਿੱਚ ਰੱਖੇ ਸਾਰੇ ਕਰਮਚਾਰੀਆਂ ਨੂੰ ਤੁਰੰਤ ਡਿਊਟੀਆਂ ਤੇ ਪਾਉਣਾ, ਸਮੁੱਚੇ ਕੰਟਰੈਕਟ / ਆਊਟ ਸੋਰਸ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਇੱਕਸਾਰਤਾ ਲਿਆਉਣਾ, ਅਡਵਾਂਸ ਬੁਕਰਜ਼ ਦੇ ਕਮਿਸ਼ਨ ਵਿੱਚ ਯੋਗ ਵਾਧਾ ਕਰਨਾ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ 400 ਬਜੁਰਗ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦੇਣਾ, ਵਰਕਰਾਂ ਦੇ ਬਣਦੇ ਕਰੋੜਾਂ ਰੁਪਏ ਦੇ ਸੇਵਾ ਮੁਕਤੀ ਲਾਭ ਅਤੇ ਹੋਰ ਬਕਾਏ ਅਦਾ ਕਰਨੇ, ਪੈਨਸ਼ਰਾਂ ਨੂੰ 2 ਸਾਲ ਬਾਅਦ ਸਫਰ ਭੱਤੇ ਦੇ ਤੌਰ ਤੇ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਇੱਕ ਬੇਸਿਕ ਪੈਨਸ਼ਨ ਦੀ ਰਾਸ਼ੀ ਦੇਣਾ, ਪੀ.ਆਰ.ਟੀ.ਸੀ. ਵਿੱਚ ਆਪਣੀ ਮਾਲਕੀ ਵਾਲੀਆਂ 500 ਬੱਸਾਂ ਤੁਰੰਤ ਪਾਉਣਾ, ਪੰਜਾਬ ਸਰਕਾਰ ਤੋਂ ਮੁਫ਼ਤ ਸਫਰ ਸਹੂਲਤਾਂ ਬਦਲੇ ਬਣਦੀ 400 ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈਣਾ, ਫਲਾਇੰਗ ਸਟਾਫ ਨੂੰ ਪਟਿਆਲਾ ਹੈਡ ਕੁਆਟਰ ਦਾ ਹਾਊਸ ਰੈਂਟ ਦਿੱਤਾ ਜਾਣਾ, ਸਹਾਇਕ ਆਡੀਟਰਾਂ ਦੀ ਉਚ ਯੋਗਤਾ ਅਤੇ ਵੱਧ ਜਿੰਮੇਵਾਰੀ ਮੰਨਦੇ ਹੋਏ ਉਹਨਾਂ ਦੀ ਤਨਖਾਹ ਵਿੱਚ ਬਣਦਾ ਯੋਗ ਵਾਧਾ ਕਰਨਾ, ਵਰਕਰਾਂ ਦੀਆਂ ਬਣਦੀਆਂ ਤਰੱਕੀਆਂ ਬਿਨਾਂ ਦੇਰੀ ਕਰਨਾ, ਰੈਗੂਲਰ ਅਧਾਰ ਤੇ ਭਰਤੀ ਹੋਏ 3 ਸਾਲ ਬੇਸਿਕ ਪੇਅ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਬਣਦੀ ਮਿਤੀ ਤੋਂ ਰੈਗੂਲਰ ਪੂਰਾ ਸਕੇਲ ਦਿੱਤਾ ਜਾਵੇ, ਸਰੈਂਡਰ ਕੀਤੀਆਂ ਪੋਸਟਾਂ ਪੁਨਰ ਸੁਰਜੀਤ ਕਰਨੀਆਂ, ਕਿਸੇ ਵੀ ਕਰਮਚਾਰੀ ਦੀ ਡਿਊਟੀ ਦੌਰਾਨ ਗੈਰਕੁਦਰਤੀ ਮੌਤ ਦੇ ਮੁਆਵਜੇ ਵਜੋਂ 50 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦੇਣਾ, ਵਰਕਸ਼ਾਪ ਸਟਾਫ ਦੇ ਕੰਟਰੈਕਟ / ਆਊਟ ਸੋਰਸ ਕਰਮਚਾਰੀਆਂ ਨੂੰ ਸੈਮੀ ਸਕਿਲਡ, ਸਕਿਲਡ ਅਤੇ ਉਚ ਸਿੱਖਿਅਤ ਅਨੁਸਾਰ ਤਨਖਾਹ ਦੇਣਾ ਅਤੇ ਪੀ.ਆਰ.ਟੀ.ਸੀ. ਦੇ ਲੜਖੜਾਏ ਪ੍ਰਬੰਧਕੀ ਢਾਂਚੇ ਨੂੰ ਠੀਕ ਕਰਾਉਣ ਲਈ ਸਰਕਾਰ ਦਾ ਧਿਆਨ ਖਿਚਣਾ ਆਦਿ ਸ਼ਾਮਲ ਹਨ। ਐਕਸ਼ਨ ਕਮੇਟੀ ਦੇ ਬੁਲਾਰਿਆਂ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ, ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਤਾਰਪੁਰੀ, ਮਨਜਿੰਦਰ ਕੁਮਾਰ ਬੱਬੂ ਸ਼ਰਮਾ ਅਤੇ ਮੁਹੰਮਦ ਖਲੀਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੈਨੇਜਮੈਂਟ ਵਰਕਰਾਂ ਦੀਆਂ ਕਾਨੂੰਨਾਂ ਅਤੇ ਸਰਕਾਰ ਵਲੋਂ ਪ੍ਰਵਾਨਤ ਅਤੇ ਲਾਗੂ ਕੀਤੇ ਹੁਕਮਾਂ ਅਨੁਸਾਰ ਮਿਲਣਯੋਗ ਸਹੂਲਤਾਂ ਲਾਗੂ ਨਹੀਂ ਕਰ ਰਹੀ। ਜਿਸਦਾ ਸਾਫ ਮਤਲਬ ਹੈ ਕਿ ਇਹ ਅਫਸਰਸ਼ਾਹੀ ਨਾ ਕਾਨੂੰਨਾ ਦਾ ਆਦਰ ਕਰਦੀ ਹੈ ਨਾ ਹੀ ਇਹ ਸਰਕਾਰ ਦੇ ਹੁਕਮਾ ਅਤੇ ਫੈਸਲਿਆਂ ਦੀ ਪ੍ਰਵਾਹ ਕਰਦੀ ਹੈ। ਜਿੱਥੇ ਅਜਿਹਾ ਵਤੀਰਾ ਵਰਕਰਾਂ ਪ੍ਰਤੀ ਨੈਤਿਕ ਤੌਰ ਤੇ ਵੀ ਠੀਕ ਨਹੀਂ ਉੱਥੇ ਹੀ ਇਹ ਵਰਕਰਾਂ ਵਿਰੁੱਧ ਜਾਲਸਾਨਾ ਵਿਵਹਾਰ ਤੋਂ ਘੱਟ ਨਹੀਂ। ਪੀ.ਆਰ.ਟੀ.ਸੀ. ਦਾ ਪ੍ਰਬੰਧਕੀ ਢਾਂਚਾ ਕਿਸੇ ਵੀ ਸਮੇਂ ਨਾਲੋਂ ਜਿਵੇਂ ਅੱਜਕਲ ਅਵੇਸਲੇਪਣ, ਤਾਲਮੇਲ ਦੀ ਘਾਟ ਅਤੇ ਬੇਯਕੀਨੀ ਦੇ ਆਲਮ ਵਿਚੋਂ ਗੁਜਰ ਰਿਹਾ ਹੈ, ਉਸ ਤੋਂ ਸਾਫ ਜਾਹਿਰ ਹੈ ਕਿ ਕੁੱਝ ਸਮੇਂ ਬਾਅਦ ਅਦਾਰੇ ਉਪਰ ਅਜਿਹੇ ਮਹੌਲ ਦੇ ਦੁਰਪ੍ਰਭਾਵ ਸਪਸ਼ਟ ਨਜਰ ਆਉਣਗੇ। ਸਿਆਸੀ ਤੋਰ ਤੇ ਨਿਯੁਕਤ ਕੀਤੇ ਚੇਅਰਮੈਨ ਵਲੋਂ ਵੀ ਅਜੇ ਤੱਕ ਅਜਿਹੀ ਕੋਈ ਭੂਮਿਕਾ ਨਿਭਾਈ ਨਜਰ ਨਹੀਂ ਆਉਂਦੀ ਜਿਸ ਤੋਂ ਆਸ ਬੱਝੀ ਹੋਵੇ ਕਿ ਪੀ.ਆਰ.ਟੀ.ਸੀ. ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲ ਪਾਏਗਾ ਜਾਂ ਨਹੀਂ। ਬੁਲਾਰਿਆਂ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਵਰਕਰਾਂ ਦੀਆਂ ਹੱਕੀ ਅਤੇ ਵਾਜਬ ਮੰਗਾਂ ਦਾ ਤਰਕਸੰਗਤ ਜਲਦੀ ਨਿਪਟਾਰਾ ਨਾ ਕੀਤਾ ਅਤੇ ਅਦਾਰੇ ਦੇ ਸੁਧਾਰ ਹਿੱਤ ਵਿੱਚ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਐਕਸ਼ਨ ਕਮੇਟੀ ਦੀ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿੱਚ ਹੋਰ ਸਖਤ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਜਿਹੜੇ ਹੋਰ ਆਗੂਆਂ ਨੇ ਅੱਜ ਦੇ ਧਰਨੇ ਨੂੰ ਸੰਬੋਧਨ ਕੀਤਾ ਉਹਨਾ ਵਿੱਚ ਸਰਵਸ੍ਰੀ ਉਤਮ ਸਿੰਘ ਬਾਗੜੀ, ਗੰਡਾ ਸਿੰਘ, ਦਲਜੀਤ ਸਿੰਘ, ਬਿਕਰਮਜੀਤ ਸ਼ਰਮਾ, ਨਸੀਬ ਚੰਦ, ਗੁਰਧਿਆਨ ਸਿੰਘ, ਸ਼ਾਮਲ ਸਨ।
Punjab Bani 03 July,2024
ਤੁਰੰਤ ਤਨਖਾਹਾਂ ਜਾਰੀ ਕਰੇ ਪੰਜਾਬ ਸਰਕਾਰ-ਜਥੇਬੰਦੀ
ਤੁਰੰਤ ਤਨਖਾਹਾਂ ਜਾਰੀ ਕਰੇ ਪੰਜਾਬ ਸਰਕਾਰ-ਜਥੇਬੰਦੀ ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ ਤੇ ਪ੍ਰੈਸ ਸਕੱਤਰ ਹਰਪਾਲ ਸਿੰਘ ਤਰਨਤਾਰਨ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੂਨ ਮਹੀਨੇ ਦੀਆਂ ਤਨਖਾਹਾਂ ਜਾਰੀ ਕਰਨ ਤੇ ਜ਼ੁਬਾਨੀ ਰੋਕ ਲਾ ਕੇ ਮੁਲਾਜ਼ਮਾਂ ਨਾਲ਼ ਕੋਝਾ ਮਜ਼ਾਕ ਕੀਤਾ ਹੈ।ਜਦ ਕਿ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਰ ਜਗ੍ਹਾ ਹਰ ਪਿੰਡ-ਸ਼ਹਿਰ ਇਹ ਕਹਿੰਦੇ ਰਹੇ ਹਨ ਕਿ ਕਿਸੇ ਨੂੰ ਵੀ ਆਪਣੇ ਕੰਮਾਂ ਨੂੰ ਕਰਵਾਉਣ, ਰੁਜ਼ਗਾਰ ਲੈਣ ਲਈ ਧਰਨੇ ਪ੍ਰਦਰਸ਼ਨ ਨਹੀਂ ਕਰਨੇ ਪੈਣਗੇ, ਪਰ ਵਾਪਰ ਸਭ ਕੁਝ ਵਾਅਦਿਆਂ-ਦਾਅਵਿਆਂ ਤੋਂ ਉਲਟ ਰਿਹਾ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 3 ਜੁਲਾਈ ਹੋਣ ਤੇ ਵੀ ਤਨਖਾਹਾਂ ਨਹੀਂ ਮਿਲੀਆਂ। ਪਿਛਲੇ ਮਹੀਨਿਆਂ ਚ ਵੀ ਕਾਫ਼ੀ ਮੁਲਾਜ਼ਮਾਂ ਨੂੰ ਤਨਖਾਹ 10 ਤੋਂ 12 ਦਿਨ ਬਾਅਦ ਮਿਲਦੀ ਰਹੀ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਖਰਚਿਆ ਦੀ ਪੂਰਤੀ ਲਈ ਕਰੋੜਾਂ ਦੇ ਕਰਜ਼ੇ ਲਏ ਜਾ ਰਹੇ ਹਨ, ਪਰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਚ ਆਨਾਕਾਨੀ ਕੀਤੀ ਜਾਂਦੀ ਹੈ ਤੇ ਖ਼ਜਾਨਾ ਦਫਤਰਾਂ ਨੂੰ ਮੁਲਾਜ਼ਮਾਂ ਦੇ ਤਨਖਾਹ ਬਿਲ ਰੋਕਣ ਦੇ ਜ਼ੁਬਾਨੀ ਹੁਕਮ ਕੀਤੇ ਹਨ। ਜੋ ਕਿ ਬੜੀ ਨਿੰਦਣਯੋਗ ਕਾਰਵਾਈ ਹੈ। ਪੰਜਾਬ ਸਰਕਾਰ ਮੁਲਾਜ਼ਮ ਮਸਲਿਆਂ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਡੀ ਏ ਜਾਰੀ ਕਰਨ, ਐੱਸ.ਸੀ./ਬੀ.ਸੀ. ਮੁਲਾਜ਼ਮਾਂ, ਵਿਦਿਆਰਥੀਆਂ ਤੇ ਮਜ਼ਦੂਰਾਂ ਦੇ ਮਸਲੇ ਹੱਲ ਨਾ ਕਰਨ ਕਰਕੇ ਹੀ ਮੁਲਾਜ਼ਮਾਂ, ਮਜ਼ਦੂਰਾਂ ਤੇ ਲੋਕਾਂ ਨੇ ਲੋਕ ਸਭਾ ਚੋਣਾਂ 2024 'ਚ ਵਾਅਦਿਆਂ ਤੋਂ ਮੁਕਰਨ ਵਾਲ਼ੀ ਧੋਖੇਬਾਜ਼ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਅਗਰ ਅਗਾਂਹ ਵੀ ਸਰਕਾਰ ਦਾ ਲੋਕਾਂ ਪ੍ਰਤੀ ਇਹੀ ਨਜ਼ਰੀਆ ਰਿਹਾ ਤਾਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਸਰਕਾਰ ਵਿਰੋਧੀ ਹੋਣਗੇ। ਇਸ ਸਮੇਂ ਗੁਰਜੈਪਾਲ ਸਿੰਘ, ਅਮਿੰਦਰਪਾਲ ਮੁਕਤਸਰ, ਵੀਰ ਸਿੰਘ ਮੋਗਾ, ਸੁਰਿੰਦਰ ਸਿੰਘ ਮੋਗਾ, ਹਰਜਿੰਦਰ ਸਿੰਘ ਪੁਰਾਣੇਵਾਲਾ, ਹਰਦੀਪ ਤੂਰ, ਬੇਅੰਤ ਭਾਂਬਰੀ, ਸੁਰਿੰਦਰ ਮੋਹਾਲੀ, ਸੁਖਰਾਜ ਮਾਹਿਲ, ਪਰਮਿੰਦਰ ਗੁਰਦਾਸਪੁਰ, ਨਰਿੰਦਰਜੀਤ ਕਪੂਰਥਲਾ, ਜਸਵੀਰ ਬੀਹਲਾ ਹਾਜ਼ਰ ਸਨ।
Punjab Bani 03 July,2024
ਆਯੂਰਵੈਦਿਕ ਮੁਲਾਜਮਾਂ ਨੇ ਮੁੜ ਸੰਘਰਸ਼ ਸ਼ੁਰੂ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ ਮਿਤੀ 6 ਜੁਲਾਈ ਨੂੰ ਜਲੰਧਰ ਮਾਰਚ ਕਰਨਗੇ
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਆਯੂਰਵੈਦਿਕ ਮੁਲਾਜਮਾਂ ਨੇ ਮੁੜ ਸੰਘਰਸ਼ ਸ਼ੁਰੂ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ ਮਿਤੀ 6 ਜੁਲਾਈ ਨੂੰ ਜਲੰਧਰ ਮਾਰਚ ਕਰਨਗੇ ਪਟਿਆਲਾ, 2 ਜੁਲਾਈ : ਆਯੂਰਵੈਦਿਕ ਵਿਭਾਗ ਵਿਚਲੇ ਤੀਜਾ, ਚੌਥਾ ਦਰਜਾ ਅਤੇ ਟੈਕਨੀਕਲ ਮੁਲਾਜਮਾਂ ਨੇ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ, ਇੱਕ ਮਹੀਨਾ ਸੰਘਰਸ਼ ਮੁੱਲਤਵੀ ਰੱਖਣ ਉਪਰੰਤ ਮੁੜ ਇੱਥੇ ਆਯੂਰਵੈਦਿਕ ਹਸਪਤਾਲ ਵਿਖੇ ਧਰਨਾ ਦੇਣ ਉਪਰੰਤ ਰੋਸ ਰੈਲੀ ਕਰਕੇ ਸ਼ੁਰੂ ਕਰ ਦਿੱਤੀ। ਇੱਕ ਮਹੀਨਾ ਬੀਤ ਜਾਣ ਉਪਰੰਤ ਵੀ ਸਿਹਤ ਮੰਤਰੀ ਪੰਜਾਬ, ਡਾਇਰੈਕਟਰ ਖੋਜ਼ ਤੇ ਮੈਡੀਕਲ ਸਿੱਖਿਆ ਵਿਭਾਗ, ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੀ ਮੈਨੇਜਮੈਂਟ ਵਲੋਂ ਮੁਲਾਜਮ ਆਗੂਆਂ ਨੂੰ ਭਰੋਸੇ ਦੇਣ ਉਪਰੰਤ ਵੀ ਕੋਈ ਗੱਲ ਬਾਤ ਕਰਕੇ ਮੰਗਾਂ ਦਾ ਨਿਪਟਾਰਾ ਨਾ ਕਰਨ ਤੇ ਮੁਲਾਜਮਾਂ ਵਿੱਚ ਰੋਸ ਜਾਗਿਆ ਤੇ ਐਲਾਨ ਕੀਤਾ ਹੈ ਕਿ ਉਹ ਮਿਤੀ 06 ਜੁਲਾਈ ਨੂੰ ਜਲੰਧਰ ਰੈਲੀ ਵਿੱਚ ਸ਼ਾਮਲ ਹੋਣਗੇ। ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਕਮਲਜੀਤ ਸਿੰਘ, ਲਖਵੀਰ ਸਿੰਘ ਨੇ ਦੱਸਿਆ ਕਿ ਆਯੂਰਵੈਦਿਕ ਦੇ ਸਮੂੰਹ ਮੁਲਾਜਮਾ ਨੇ ਦੋ ਸਾਲ ਪਹਿਲਾ ਆਪਣੀਆਂ ਆਪਸ਼ਨਾਂ ਪਿੱਤਰੀ ਵਿਭਾਗ ਵਿੱਚ ਰਹਿਣ ਲਈ ਦਿੱਤੀਆਂ ਸਨ ਪਰੰਤੂ ਸਰਕਾਰ ਜਬਰਨ ਮੁਲਾਜਮਾ ਨੂੰ ਆਯੂਰਵੈਦਿਕ ਯੂਨੀਵਰਸਿਟੀ ਵਿੱਚ ਮਰਜ ਕਰ ਰਹੀ ਹੈ ਜ਼ੋ ਅਸੂਲਾਂ ਤੇ ਨਿਯਮਾਂ ਦੇ ਬਿੱਲ ਕੁੱਲ ਉਲਟ ਹੈ। ਇਹਨਾਂ ਮੰਗ ਕੀਤੀ ਕਿ ਮੁਲਾਜਮਾਂ ਦੀਆਂ ਤਨਖਾਹਾ ਸਰਕਾਰੀ ਖਜਾਨੇ ਵਿਚੋਂ ਆਈ.ਐਚ.ਆਰ.ਐਮ.ਐਸ., ਆਈ.ਐਫ.ਐਮ.ਐਸ. ਦੁਆਰਾ ਦਿੱਤੀਆਂ ਜਾਣ, ਪੱਦ ਉਨਤੀਆ, ਬਦਲੀਆਂ ਅਤੇ ਹੋਰ ਲਾਭ ਪਿੱਤਰੀ ਵਿਭਾਗ ਵਿੱਚੋਂ ਹੀ ਮਿਲਣੇ ਚਾਹੀਦੇ ਹਨ, ਉਹ ਆਯੂਰਵੈਦਿਕ ਯੂਨੀਵਰਸਿਟੀ ਵਿੱਚ ਸ਼ਾਮਲ ਕਰਨ ਦਾ ਵਿਰੋਧ ਜਾਰੀ ਰੱਖਣਗੇ ਤੇ ਇਸ ਮਾਮਲੇ ਵਿੱਚ ਸਿਹਤ ਮੰਤਰੀ ਨੂੰ ਦਖਲ ਦੇਣ ਲਈ ਇੱਕ ਯਾਦ ਪੱਤਰ ਵੀ ਭੇਜਿਆ ਗਿਆ । ਧਰਨੇ ਤੇ ਰੈਲੀ ਵਿੱਚ ਆਯੂਰਵੈਦਿਕ ਸਮੇਤ ਵੱਖ—ਵੱਖ ਵਿਭਾਗਾਂ ਦੇ ਜ਼ੋ ਆਗੂ ਸ਼ਾਮਲ ਹੋਏ ਉਨ੍ਹਾਂ ਵਿੱਚ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਸਵਰਨ ਸਿੰਘ ਬੰਗਾ, ਕੰਵਲਜੀਤ ਸਿੰਘ, ਲਖਵੀਰ ਸਿੰਘ, ਰਾਕੇਸ਼ ਕਲਿਆਣ, ਸ਼ਿਵ ਚਰਨ, ਪ੍ਰਕਾਸ਼ ਸਿੰਘ, ਇੰਦਰ ਵਾਲਿਆ, ਰਾਜੇਸ਼ ਕੁਮਾਰ, ਰਾਮ ਕੈਲਾਸ਼, ਹਰਬੰਸ ਸਿੰਘ, ਨਵਨੀਤ ਸਿੰਗਲਾ, ਸਰਬਜੀਤ ਸਿੰਘ, ਨਪਿੰਦਰ ਸਿੰਘ, ਹਰਪ੍ਰੀਤ ਸਿੰਘ, ਤਾਰਾ ਦੱਤ, ਸੁਖਦੇਵ ਸਿੰਘ ਝੰਡੀ, ਗੁਰਦੀਪ ਸਿੰਘ, ਉਤਮਜੀਤ, ਤਰਲੋਚਨ ਗਿਰ ਆਦਿ ਆਗੂ ਹਾਜਰ ਸਨ।
Punjab Bani 02 July,2024
ਪੱਲੇਦਾਰ ਮਜਦੂਰਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ
ਪੱਲੇਦਾਰ ਮਜਦੂਰਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਪਟਿਆਲਾ, 2 ਜੁਲਾਈ : ਜਿਲ੍ਹਾ ਕਮੇਟੀ ਪੱਲੇਦਾਰ ਮਜਦੂਰ ਯੂਨੀਅਨ ਦੀ ਮੀਟਿੰਗ ਡਿਪੂ ਪਟਿਆਲਾ ਵਿੱਚ ਸੁਨਿਲ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੋਹਨ ਸਿੰਘ ਮੰਜੋਲੀ ਚੇਅਰਮੈਨ ਲੇਬਰ ਸੈਲ ਪੰਜਾਬ ਨੇ ਕਿਹਾ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜਦੂਰਾਂ ਵਲੋਂ 7—01—2024 ਤੋਂ ਠੇਕੇਦਾਰੀ ਸਿਸਟਮ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਨਜਦੀਕ ਪੱਕਾ ਧਰਨਾ ਲਗਾਇਆ ਹੋਇਆ ਹੈ। ਜਿਸ ਵਿੱਚ ਫੂਡ ਸਪਲਾਈ ਵਿਭਾਗ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਜਿਸ ਵਿੱਚ ਪ੍ਰਿੰਸੀਪਲ ਸੈਕਟਰੀ ਪੰਜਾਬ ਨੇ 21—04—2024 ਨੁੰ ਵਿਸ਼ਵਾਸ਼ ਦਿਵਾਇਆ ਸੀ ਕਿ 30—06—2024 ਤੱਕ ਫੂਡ ਏਜੰਸੀਆਂ ਦਾ ਕੰਮ ਪਹਿਲਾਂ ਵਾਂਗ ਹੀ ਕੀਤਾ ਜਾਵੇ ਤਾਂ ਕਿ ਅਸੀਂ 01—07—2024 ਤੋਂ ਬਾਅਦ ਪੰਜਾਬ ਦੀਆਂ ਪੱਲੇਦਾਰ ਮਜਦੁਰ ਯੂਨੀਅਨਾਂ ਨੂੰ ਸਿੱਧੇ ਤੌਰ ਤੇ ਕੰਮ ਦੇਣ ਦੀ ਪ੍ਰਵਾਨਗੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਲੈ ਕੇ ਤੁਹਾਨੂੰ ਸਿੱਧੀ ਪੇਮੈਂਟ ਕੀਤੀ ਜਾ ਸਕੇ। ਪਰੰਤੂ 01—07—2024 ਨੂੰ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਵਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਟਾਲ ਮਟੋਲ ਕੀਤਾ ਗਿਆ। ਇਸ ਦੇ ਰੋਸ ਵਜੋਂ ਪੰਜਾਬ ਦੀਆਂ 7 ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਅਸੀ ਫੂਡ ਏਜੰਸੀਆਂ ਦਾ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਨ ਦੀ ਕਾਲ ਦੇ ਦਿੱਤੀ ਹੈ। ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰ ਮਜਦੂਰਾਂ ਨੂੰ ਸਿੱਧਾ ਭੁਗਤਾਨ ਨਹੀਂ ਕੀਤਾ ਜਾਂਦਾ ਉਦੋ ਤੱਕ ਕਿਸੇ ਵੀ ਫੂਡ ਏਜੰਸੀ ਦਾ ਕੰਮ ਨਹੀਂ ਕੀਤਾ ਜਾਵੇਗਾ ਅਤੇ ਜਲੰਧਰ ਵਿਖੇ ਜਿੰਮਨੀ ਚੋਣ ਵਿੱਚ ਪੱਲੇਦਾਰ ਮਜਦੂਰਾਂ ਵਲੋਂ ਪੰਜਾਬ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਪੰਜਾਬ ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਪੱਲਦਾਰ ਮਜਦੂਰਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਜੇਕਰ ਕਿਸੇ ਵਰਕਰ ਦਾ ਨਫੇ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਫੂਡ ਸਪਲਾਈ ਵਿਭਾਗ ਦੀ ਹੋਵੇਗੀ। ਇਸ ਮੌਕੇ ਲਵਕੁਸ਼, ਰਵੀ ਮਸੀਹ, ਰਾਜ ਕੁਮਾਰ, ਪ੍ਰੇਮ ਸਿੰਘ, ਰਾਜਵੀਰ ਸਿੰਘ, ਸੋਧ ਸਿੰਘ, ਦੇਵ ਸਿੰਘ ਦੇਵੀਗੜ੍ਹ, ਗੁਰਮੀਤ ਸਿੰਘ ਪਾਤੜਾਂ, ਸੰਦੀਪ ਸਿੰਘ ਸਮਾਣਾ ਆਦਿ ਹਾਜਰ ਸਨ।
Punjab Bani 02 July,2024
ਸਿੱਖਿਆ ਬੋਰਡ ਦੇ ਕੱਚੇ ਕਾਮਿਆਂ ਕੀਤੀ ਬੋਰਡ ਅੱਗੇ ਰੋਸ ਰੈਲੀ
ਸਿੱਖਿਆ ਬੋਰਡ ਦੇ ਕੱਚੇ ਕਾਮਿਆਂ ਕੀਤੀ ਬੋਰਡ ਅੱਗੇ ਰੋਸ ਰੈਲੀ ਮੋਹਾਲੀ, 2 ਜੁਲਾਈ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫਤਰ ਅੱਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕੱਚੇ ਕਰਮਚਾਰੀਆਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਅਤੇ ਸਫਾਈ ਮਜਦੂਰਾਂ ਯੂਨੀਅਨ ਦੇ ਆਗੂਆਂ ਨੂੰ ਨੋਕਰੀ ਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੀਟੂ ਪੰਜਾਬ ਰਾਜ ਕਮੇਟੀ ਦੇ ਸੱਦੇ ਉੱਤੇ ਰੈਲੀ ਕੀਤੀ।ਜਿਸ ਉਪਰੰਤ ਕੱਚੇ ਕਰਮਚਾਰੀਆਂ ਨੇ ਲੇਬਰ ਕਮਿਸ਼ਨਰ ਫੇਜ-10 ਮੋਹਾਲੀ ਵਿੱਚ ਸਥਿਤ ਦਫਤਰ ਤੱਕ ਰੋਸ ਮਾਰਚ ਕੀਤਾ ਤੇ ਲੇਬਰ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਰੋਸ ਮਾਰਚ ਵਿੱਚ ਸ਼ਾਮਲ ਹਜ਼ਾਰਾਂ ਕੱਚੇ ਕਾਮਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੀਟੂ ਜਿਲਾ ਮੋਹਾਲੀ ਨਾਲ ਸਬੰਧਤ ਯੂਨੀਅਨਾਂ ਅਤੇ ਸੀਟੂ ਦੀਆਂ 15 ਸੂਬਾਈ ਯੂਨੀਅਨਾਂ ਅਤੇ ਮੁਕਾਮੀ ਪੱਧਰ ਦੀਆਂ 63 ਯੂਨੀਅਨਾਂ ਦੇ ਵਰਕਰ ਅਤੇ ਆਗੂ ਸਾਮਿਲ ਹੋਏ ।
Punjab Bani 02 July,2024
ਨਵੇ ਤਿੰਨ ਅਖੌਤੀ ਅਪਰਾਧਕ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਸਾੜੀਆਂ ਕਾਪੀਆਂ
ਨਵੇ ਤਿੰਨ ਅਖੌਤੀ ਅਪਰਾਧਕ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਸਾੜੀਆਂ ਕਾਪੀਆਂ ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਤੇ ਦਰਜਨਾਂ ਜਨਤਕ ਜੱਥੇਬੰਦੀਆਂ ਨੇ ਜਤਾਇਆ ਰੋਸ਼ ਡੀH ਸੀH ਸ਼ੌਕਤ ਅਹਿਮਦ ਪਰੇ ਨੂੰ ਸੌਪਿਆ ਮੰਗ ਪੱਤਰ ਪਟਿਆਲਾ, ਸਨੌਰ, 1 ਜੁਲਾਈ L ਸਿਵਲ ਸਕੱਤਰੇਤ ਦੇ ਸਾਹਮਣੇ ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਅਤੇ ਦਰਜਨਾਂ ਜਨਤਕ ਜੱਥੇਬੰਦੀਆਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਨਵੇਂ ਅਖੌਤੀ ਅਪਰਾਧਕ ਕਾਨੂੰਨਾਂ ਦੀਆਂ ਕਾਪੀਆਂ ਸਾੜ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਹੁਦੇਦਾਰਾਂ ਨੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਪਟਿਆਲਾ ਨੂੰ ਸੌਪਿਆ। ਇਸ ਮੌਕੇ ਸਮੂਹ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਇਹ ਲੋਕ ਵਿਰੋਧੀ ਕਾਨੂੰਨ ਫਾਸ਼ੀਵਾਦ ਵੱਲ ਵਧਦੇ ਕਦਮਾਂ ਦਾ ਘਿਨਾਉਣਾ ਵਰਤਾਰਾ ਹੈ, ਜਿਸ ਤਹਿਤ ਜਮਹੂਰੀ ਹੱਕਾਂ ਤੇ ਕਦਰਾ ਕੀਮਤਾਂ ਦੀ ਤਬਾਹੀ ਕਰਨਾ ਕੇਂਦਰ ਸਰਕਾਰ ਦੀ ਮੰਦ ਭਾਵਨਾ ਹੈ, ਜਿਸ ਤਹਿਤ ਕਿਸੇ ਵੀ ਜਮਹੁਰੀ ਤੇ ਅਮਨ ਪਸੰਦ ਧਿਰਾਂ ਜਾਂ ਉਨਾਂ ਦੇ ਆਗੂਆਂ ਨੂੰ ਉਮਰ ਕੈਦ ਜਾਂ ਦਸ ਸਾਲ ਦੀ ਜੇਲ ਕੀਤੇ ਜਾਣ ਦਾ ਅਧਿਕਾਰ ਰਾਜ ਤੇ ਪੁਲਿਸ ਕੋਲ ਬਿਨਾਂ ਕਿਸੇ ਸਬੂਤਾਂ ਤਹਿਤ ਹੋਵੇਗਾ। ਇਸ ਮੌਕੇ ਸਮਾਜ ਸੇਵੀ ਅਰੁੰਧਤੀ ਰਾਏ ਤੇ ਪੋ÷ ਸ਼ੇਖ ਸੌਕਤ ਹੁਸੈਨ ਦੇ ਵਿਰੁੱਧ ਮੰਦ ਭਾਵਨਾ ਤਹਿਤ ਦਰਜ ਕੀਤੇ ਕੇਸ ਤੁਰੰਤ ਰੱਦ ਕਰਨ ਦਾ ਅਲਟੀਮੇਟਮ ਦਿੱਤਾ ਗਿਆ । ਇਸਦੇ ਨਾਲ ਹੀ ਸਾਰੇ ਸਿਆਸੀ ਕੈਦੀਆਂ ਤੇ ਬੁੱਧੀਜੀਵੀਆਂ ਨੂੰ ਜਲਦ ਰਿਹਾ ਕਰਨਾ, ਪੇਪਰ ਲੀਕ ਦੇ ਨੀਟ ਦੇ ਮੁਖੀਆਂ ਤੇ ਸਮੂਹ ਮੁਜ਼ਰਮਾਂ 'ਤੇ ਕੇਸ ਦਰਜ ਕਰਕੇ ਬਣਦੀ ਸਜ਼ਾ ਦੇਣ ਅਤੇ ਘੱਟ ਗਿਣਤੀਆਂ ਤੇ ਜ਼ੁਲਮ ਕਰਨੇ ਬੰਦ ਕਰਕੇ ਜਮਹੂਰੀ ਤੇ ਸੰਵਿਧਾਨਕ ਜਿੰਮੇਵਾਰੀਆਂ ਨਿਭਾਉਣ ਲਈ ਕੇਂਦਰ ਸਰਕਾਰ ਵਚਨਵੱਧ ਹੋਵੇ। ਇਸ ਮੌਕੇ ਡਾH ਰਣਜੀਤ ਸਿੰਘ ਘੁੰਮਣ, ਰਾਮਿੰਦਰ ਸਿੰਘ ਪਟਿਆਲਾ, ਰਾਜੀਵ ਲੋਹਟਬੱਦੀ, ਸੁਰਿੰਦਰਪਾਲ ਗੋਇਲ, ਤਰਸੇਮ ਗੋਇਲ, ਹਰਪਰੀਤ ਲਲਕਾਰ, ਅਰਵਿੰਦਰ ਕਾਕੜਾ , ਜਗਮੇਲ ਸਿੰਘ ਸੁਧੇਵਾਲ, ਰਾਮ ਕੁਮਾਰ ਤਰਕਸ਼ੀਲ, ਸਰਬਜੀਤ ਸਿੰਘ, ਪੋ÷ ਬਾਵਾ ਸਿੰਘ, ਹਰਦੀਪ ਡਰੌਲੀ, ਗੁਰਮੀਤ ਦਿੱਤੂਪੁਰ, ਰਣਜੀਤ ਸਵਾਜਪੁਰ, ਦਰਸ਼ਨ ਬੇਲੂਮਾਜਰਾ, ਪਰਗਟ ਕਾਲਾਝਾੜ, ਦਵਿੰਦਰ ਸਿੰਘ ਪੂਨੀਆ, ਹਰਭਗਵਾਨ ਸਿੰਘ ਨੇ ਸੰਬੋਧਨ ਕੀਤਾ।
Punjab Bani 01 July,2024
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕਬਜਾ ਕਾਰਵਾਈ ਦਾ ਵਿਰੋਧ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕਬਜਾ ਕਾਰਵਾਈ ਦਾ ਵਿਰੋਧ ਪਟਿਆਲਾ, 1 ਜੁਲਾਈ : ਵੱਡੀ ਪਹੁੰਚ ਵਾਲੇ ਸਾਬਕਾ ਪੁਲਿਸ ਇੰਸਪੈਕਟਰ ਵੱਲੋਂ ਕਿਸਾਨ ਦੀ ਜਮੀਨ ਦੇ ਕਾਬਜਾਂ, ਵਰੰਟ ਲਿਆਉਣ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕਬਜਾ ਕਾਰਵਾਈ ਦੇ ਵਿਰੁੱਧ ਡਟਵਾ ਵਿਰੋਧ ਕਰਨ ਲਈ ਪਿੰਡ ਪੂਨੀਆ ਵਿਖੇ ਵੱਡਾ ਇਕੱਠ ਕੀਤਾ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲੇ ਦੇ ਆਗੂਆਂ ਵਲੋਂ ਮੋਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਗਿਆ। ਆਗੂਆਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁਟਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਗੱਲਬਾਤ ਵਿੱਚ ਦੱਸਿਆ ਕਿ ਉਪਰੋਕਤ ਵਿਅਕਤੀ ਨੇ ਕਿਸਾਨ ਹਰਜੀਤ ਸਿੰਘ ਦੇ ਤਾਇਆ ਰਲਾ ਸਿੰਘ ਉਹਨਾਂ ਦੇ ਬੇਟਿਆਂ ਇੱਕ ਭੂਆ ਦੀ ਜਮੀਨ ਪਹਿਲਾ ਹੀ ਖਰੀਦ ਰੱਖੀ ਹੈ। ਇਸ ਤੋਂ ਬਾਅਦ ਹਰਜੀਤ ਸਿੰਘ ਦੇ ਦੋ ਭਰਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਤੋਂ ਵੀ ਜਮੀਨ ਖਰੀਦ ਕਰ ਲਈ ਹੈ। ਹੁਣ ਸਿਰਫ ਹਰਜੀਤ ਸਿੰਘ ਅਤੇ ਉਸ ਦੇ ਇੱਕ ਭਰਾ ਸੁਖਵਿੰਦਰ ਸਿੰਘ ਦੀ ਜਮੀਨ ਜਿਸ ਵਿੱਚ ਉਨ੍ਹਾਂ ਦੇ ਘਰ ਬਣੇ ਹੋਏ ਹਨ ਇੱਕ ਮੋਟਰ ਲੱਗੀ ਹੋਈ ਹੈ। ਉਨ੍ਹਾਂ ਨੰਬਰਾਂ ਦੀ ਗਲਤ ਰਜਿਸਟਰੀ ਕਰਵਾ ਕੇ ਉਨ੍ਹਾਂ ਦੀ ਜਮੀਨ ਵੀ ਹੜੱਪਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਯੂਨੀਅਨ ਵਲੋਂ ਦੋਨਾਂ ਧਿਰਾਂ ਦੀ ਗੱਲਬਾਤ ਸੁਣਕੇ ਕੋਈ ਸਿੱਟਾ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਈਆਂ ਹੋਰ ਥਾਵਾਂ ਤੇ ਵੀ ਅਜਿਹੇ ਵਿਅਕਤੀ ਧੱਕੇਸ਼ਹੀਆਂ ਕਰਦੇ ਰਹਿੰਦੇ ਹਨ। ਜਿਸ ਤਰ੍ਹਾਂ ਅੱਜ ਵੀ ਕੋਰਟਾਂ ਵਲੋਂ ਸਟੇਅ ਹੋਣ ਕੁੱਝ ਕੇਸ ਅਦਾਲਤਾ ਵਿੱਚ ਚੱਲਦੇ ਹਨ। ਪਰੰਤੂ ਇਸ ਸਭਾ ਕੁੱਝ ਨੂੰ ਨਜਰ ਅੰਦਾਜ ਕਰਕੇ ਕਬਬਜਾ ਕਾਰਵਾਈ ਲਈ ਉਪਰੋਕਤ ਵਿਅਕਤੀ ਤਰਲੋ ਮੱਛੀ ਹੋ ਰਿਹਾ ਹੈ। ਅਜਿਹੇ ਵਰਤਾਰੇ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡੱਟ ਕੇ ਖੜੇਗੀ। ਧੱਕੇ ਨਾਲ ਕਬਜੇ ਨਹੀਂ ਹੋਣ ਦੇਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜ਼ੋ ਇਕਠ ਵਿੱਚ ਬਲਾਕ ਪ੍ਰਧਾਨ ਬਾਦਸ਼ਾਹਪੁਰੀ ਤੋਂ ਚਰਨਜੀਤ ਕੌਰ ਧੂੜੀਆ, ਸੁਖਵਿੰਦਰ ਸਿੰਘ ਤੁਲੇਵਾਲ, ਜਿਲਾ ਖਜਾਨਚੀ ਹਰਮੇਲ ਸਿੰਘ ਤੂੰਗਾ, ਜਿਲਾ ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ, ਕੁਲਵੰਤ ਸਿੰਘ ਸਫੇੜਾ, ਸੁਖਵਿੰਦਰ ਸਿੰਘ ਲਾਲੀ ਬਲਾਕ ਭੁਨਰਹੇੜੀ, ਗੁਰਦੀਪ ਸਿੰਘ ਕਰਤਾਰਪੁਰ, ਰਣਜੀਤ ਸਿੰਘ ਜਫਰਪੁਰ, ਸ਼ਿੰਗਾਰਾ ਸਿੰਘ ਡਕਾਲਾ, ਗੁਰਮੇਲ ਮਰਦਾਹੇੜੀ, ਰਜਿੰਦਰ ਮਹਿਮੂਦਪੁਰ, ਗੁਰਦੀਪ ਸਿੰਘ ਕਰਤਾਰਪੁਰ ਪੱਤੀ, ਹਰਵਿੰਦਰ ਸਿੰਘ ਨਾਭਾ, ਆਦਿ ਹਾਜਰ ਸਨ।
Punjab Bani 01 July,2024
ਸੰਸਦ ਭਵਨ ਕੰਪਲੈਕਸ ’ਚ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਸ ਕੀਤਾ ਪ੍ਰਦਰਸ਼ਨ
ਸੰਸਦ ਭਵਨ ਕੰਪਲੈਕਸ ’ਚ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਸ ਕੀਤਾ ਪ੍ਰਦਰਸ਼ਨ ਨਵੀਂ ਦਿੱਲੀ, 1 ਜੁਲਾਈ : ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਸੰਸਦ ਭਵਨ ਕੰਪਲੈਕਸ ਵਿਚ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਸ ਵਲੋਂ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਵੱਲੋਂ ਜਾਂਚ ਏਜਸੰੀਆਂ ਦਾ ਗ਼ਲਤ ਇਸਤੇਮਾਲ ਕੀਤੇ ਜਾਣ ਦਾ ਵਿਰੋਧ ਪ੍ਰਗਟ ਕਰਨ ਦੇ ਨਾਲ ਨਾਲ ਰੋਸ ਪ੍ਰਗਟ ਕੀਤਾ ਗਿਆ। ਉਕਤ ਪ੍ਰਦਰਸ਼ਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਵਲੋਂ ਕੀਤਾ ਗਿਆ। ਇਸ ਮੌਕੇ ਕਾਂਗਰਸ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੇ ਕਿਹਾ ਕਿ ਜਾਂਚ ਏਜੰਸੀਆਂ ਦੇ ਗ਼ਲਤ ਇਸਤੇਮਾਲ ਖਿ਼ਲਾਫ਼ ‘ਇੰਡੀਆ’ ਗੱਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ ਹੈ।
Punjab Bani 01 July,2024
ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਸਦ ਮੈਬਰਾਂ ਨੇ ਹੱਥ ਵਿੱਚ ਤਖਤੀਆਂ ਫੜ ਕੇਦਰ ਸਰਕਾਰ ਖਿਲਾਫ ਲਗਾਏ ਨਾਅਰੇ
ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਸਦ ਮੈਬਰਾਂ ਨੇ ਹੱਥ ਵਿੱਚ ਤਖਤੀਆਂ ਫੜ ਕੇਦਰ ਸਰਕਾਰ ਖਿਲਾਫ ਲਗਾਏ ਨਾਅਰੇ ਦਿੱਲੀ, 1 ਜੁਲਾਈ : ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੀਆਂ ਸੰਘਟਕ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ 'ਚ ਕੇਂਦਰ ਸਰਕਾਰ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ 'ਮਕਰ ਗੇਟ' ਅੱਗੇ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ, 'ਭਾਰਤ ਗਠਜੋੜ ਦੇ ਸਾਰੇ ਸੰਸਦ ਮੈਂਬਰਾਂ ਨੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਹੈ' ਅਤੇ 'ਵਿਰੋਧੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨਾ ਬੰਦ ਕਰੋ' ਵਰਗੇ ਨਾਅਰੇ ਲਗਾਏ ਹਨ।
Punjab Bani 01 July,2024
ਪੰਜਾਬ ਸਰਕਾਰ ਵਿਰੁੱਧ ਰੋਸ ਜਲੰਧਰ ਵਿਖੇ 7 ਨੂੰ
ਪੰਜਾਬ ਸਰਕਾਰ ਵਿਰੁੱਧ ਰੋਸ ਜਲੰਧਰ ਵਿਖੇ 7 ਨੂੰ ਚੰਡੀਗੜ੍ਹ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਪੰਜਾਬ ਸਰਕਾਰ ਵਿਰੁੱਧ 7 ਜੁਲਾਈ ਨੂੰ ਜਲੰਧਰ ਵਿਖੇ ਰੋਸ ਮਾਰਚ ਕੀਤਾ ਜਾਵੇਗਾ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ ।ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਜਲੰਧਰ ਵਿਖੇ ਹੋਣ ਵਾਲੀ ਜਿਮਨੀ ਚੋਣ ਵਿਚ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਅਤੇ ਝੂਠਾਂ ਦੀ ਪੰਡ, ਡੋਰ ਟੂ ਡੋਰ ਕੈਂਪੇਨ ਕਰਕੇ, ਲੋਕਾਂ ਦੀ ਕਚਹਿਰੀ ਵਿੱਚ ਖੋਲ੍ਹੀ ਜਾਵੇਗੀ। ਇਸ ਰੋਸ ਪ੍ਰਦਰਸ਼ਨ ਸਬੰਧੀ ਵੱਖ ਵੱਖ ਜ਼ਿਲਿਆਂ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਹਰ ਥਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ ।
Punjab Bani 01 July,2024
ਕੈਨੇਡਾ ਦੀ ਏਅਰ ਲਾਈਨ ਵੈਸਟਜੈਨ ਨੇ ਹੜਤਾਲ ਕਾਰਨ ਕੀਤੀਆਂ 407 ਉਡਾਣਾਂ ਰੱਦ
ਕੈਨੇਡਾ ਦੀ ਏਅਰ ਲਾਈਨ ਵੈਸਟਜੈਨ ਨੇ ਹੜਤਾਲ ਕਾਰਨ ਕੀਤੀਆਂ 407 ਉਡਾਣਾਂ ਰੱਦ ਟੋਰਾਂਟੋ, 30 ਜੂਨ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ‘ਵੈਸਟਜੈੱਟ’ ਨੇ ਰੱਖ-ਰਖਾਓ ਕਰਮਚਾਰੀ ਐਸੋਸੀਏਸ਼ਨ ਦੀ ਹੜਤਾਲ ਦਾ ਐਲਾਨ ਹੋਣ ਤੋਂ ਬਾਅਦ 407 ਉਡਾਣਾਂ ਰੱਦ ਕਰ ਦਿੱਤੀਆਂ, ਜਿਸ ਨਾਲ 49,000 ਯਾਤਰੀ ਪ੍ਰਭਾਵਿਤ ਹੋਏ। ‘ਏਅਰਕ੍ਰਾਫਟ ਮੈਕੇਨਿਕਸ ਫਰੈਟਰਨਲ ਐਸੋਸੀਏਸ਼ਨ’ ਨੇ ਕਿਹਾ ਕਿ ਉਸ ਦੇ ਮੈਂਬਰਾਂ ਨੇ ਏਅਰਲਾਈਨ ਵੱਲੋਂ ਐਸੋਸੀਏਸ਼ਨ ਨਾਲ ਗੱਲਬਾਤ ਤੋਂ ਇਨਕਾਰ ਕੀਤੇ ਜਾਣ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੜਤਾਲ ਸ਼ੁਰੂ ਕਰ ਦਿੱਤੀ। ਇਸ ਹੜਤਾਲ ਕਾਰਨ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ।
Punjab Bani 30 June,2024
ਮਨੀ ਲਾਂਡਰਿੰਗ ਮਾਮਲਾ : ਪੁਲਸ ਨੇ ਆਪ ਨੂੰ ਰੋਕਿਆ ਭਾਜਪਾ ਹੈਡ ਕੁਆਟਰ ਦੇ ਘਿਰਾਓ ਤੋ
ਮਨੀ ਲਾਂਡਰਿੰਗ ਮਾਮਲਾ : ਪੁਲਸ ਨੇ ਆਪ ਨੂੰ ਰੋਕਿਆ ਭਾਜਪਾ ਹੈਡ ਕੁਆਟਰ ਦੇ ਘਿਰਾਓ ਤੋ ਨਵੀਂ ਦਿੱਲੀ, 29 ਜੂਨ ਦਿੱਲੀ ਪੁਲੀਸ ਨੇ ਅੱਜ ਆਮ ਆਦਮੀ ਪਾਰਟੀ ਨੂੰ ਭਾਜਪਾ ਹੈੱਡਕੁਆਰਟਰ ਦਾ ਘਿਰਾਓ ਕਰਨ ਤੋਂ ਰੋਕ ਦਿੱਤਾ। ਪੁਲੀਸ ਨੇ ਕਿਹਾ ਕਿ ‘ਆਪ’ ਨੇ ਘਿਰਾਓ ਲਈ ਲੋੜੀਂਦੀ ਮਨਜ਼ੂਰੀ ਨਹੀਂ ਲਈ। ‘ਆਪ’ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫ਼ਤਾਰੀ ਖਿਲਾਫ਼ ਅੱਜ ਸਵੇਰੇ 11:30 ਵਜੇ ਭਾਜਪਾ ਹੈੱਡਕੁਆਰਟਰ ਦੇ ਘਿਰਾਓ ਦਾ ਸੱਦਾ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਦਫ਼ਤਰ ਵੱਲ ਵਧਣ ਤੋਂ ਰੋਕਣ ਲਈ ਬੈਰੀਕੇਡਿੰਗ ਸਣੇ ਹੋਰ ਪ੍ਰਬੰਧ ਕੀਤੇ ਗਏ ਸਨ।
Punjab Bani 29 June,2024
ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਆਸ਼ਾ ਵਰਕਰਾਂ ਨੇ ਫੂਕਿਆ ਪੁਤਲਾ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਆਸ਼ਾ ਵਰਕਰਾਂ ਨੇ ਫੂਕਿਆ ਪੁਤਲਾ ਸੰਗਰੂਰ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਪੰਜਵੇਂ ਦਿਨ ਆਸ਼ਾ ਵਰਕਰਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾ ਆਗੂ ਰਾਣੋ ਖੇੜੀ ਗਿੱਲਾਂ, ਰੁਪਿੰਦਰ ਕੌਰ ਰਾਮਪੁਰਾ, ਕਮਲਜੀਤ ਕੌਰ ਭੱਟੀਵਾਲ ਖੁਰਦ, ਬੇਅੰਤ ਕੌਰ ਰੇਤਗੜ੍ਹ, ਜਸਮੇਲ ਕੌਰ ਮਾਝਾ, ਜਸਵਿੰਦਰ ਕੌਰ ਬਾਲਦ ਕਲਾਂ, ਕਰਮਜੀਤ ਕੌਰ ਭੱਟੀਵਾਲ ਕਲਾਂ ਅਤੇ ਸੋਹਨਜੀਤ ਕੌਰ ਬਲਿਆਲ ਨੇ ਕਿਹਾ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਦੇਸ਼ ਭਰ ਵਿਚ ਲੱਖਾਂ ਆਸ਼ਾ ਵਰਕਰ ਸੇਵਾਵਾਂ ਨਿਭਾ ਰਹੀਆਂ ਹਨ ਪਰ ਜਥੇਬੰਦੀ ਵੱਲੋਂ ਮੰਗ ਕਰਨ ਦੇ ਬਾਵਜੂਦ ਅਜੇ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਆਸ਼ਾ ਵਰਕਰਾਂ ਨੂੰ ਕਿਸੇ ਵੀ ਵਰਗ ਦਾ ਮੁਲਾਜ਼ਮ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਹੁਣ ਅਚਾਨਕ ਡਾਇਰੈਕਟਰ ਨੈਸ਼ਨਲ ਰੂਰਲ ਹੈਲਥ ਮਿਸ਼ਨ ਪੰਜਾਬ ਨੇ ਪੱਤਰ ਰਾਹੀਂ 58 ਸਾਲ ਦੀਆਂ ਆਸ਼ਾ ਵਰਕਰਾਂ ਨੂੰ ਖ਼ਾਲੀ ਹੱਥ ਫ਼ਾਰਗ਼ ਕਰਨ ਦੀਆਂ ਤਾਨਾਸ਼ਾਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੱਲੋਂ ਮੰਗਾਂ ਪ੍ਰਤੀ ਟਾਲਮਟੋਲ ਦੀ ਨੀਤੀ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ 28 ਜੂਨ ਤੱਕ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ 29 ਜੂਨ ਨੂੰ ਜਲੰਧਰ ਵਿਚ ਪੰਜਾਬ ਪੱਧਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
Punjab Bani 27 June,2024
ਬੇਰੁਜ਼ਗਾਰ ਹੈਲਥ ਵਰਕਰਾਂ ਦਾ ਸੰਘਰਸ਼
ਬੇਰੁਜ਼ਗਾਰ ਹੈਲਥ ਵਰਕਰਾਂ ਦਾ ਸੰਘਰਸ਼ 30 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਪਟਿਆਲਾ,27 ਜੂਨ() ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਵਰਕਰਾਂ ਨੇ 30 ਜੂਨ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੀ ਸਥਾਨਕ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਵਿਸ਼ੇਸ਼ ਸੁਧਾਰਾਂ ਦਾ ਦਾਅਵਾ ਕੀਤਾ ਸੀ।ਪ੍ਰੰਤੂ ਕਰੀਬ ਸਵਾ ਦੋ ਸਾਲ ਦੇ ਅਰਸੇ ਵਿਚ ਸਿਹਤ ਵਿਭਾਗ ਅੰਦਰ ਹੈਲਥ ਵਰਕਰ ਪੁਰਸ਼ ਦੀ ਇਕ ਵੀ ਅਸਾਮੀ ਨਹੀਂ ਭਰੀ। ਜਦਕਿ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ।ਉੱਧਰ ਹੈਲਥ ਵਰਕਰ ਦਾ ਕੋਰਸ ਸਾਲ 2012 ਤੋ ਬੰਦ ਪਿਆ ਹੈ ਅਤੇ ਪਹਿਲਾਂ ਕੋਰਸ ਪਾਸ ਕਰ ਚੁੱਕੇ ਹਜਾਰਾਂ ਸਿੱਖਾਂ ਬੇਰੁਜ਼ਗਾਰ ਲਗਾਤਾਰ ਓਵਰ ਏਜ਼ ਹੋ ਰਹੇ ਹਨ।ਉਹਨਾਂ ਦੱਸਿਆ ਕਿ ਬੇਰੁਜ਼ਗਾਰਾਂ ਨੇ 17 ਮਾਰਚ ਅਤੇ 21 ਅਪ੍ਰੈਲ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਸੀ।ਉਸ ਮੌਕੇ ਸਿਹਤ ਮੰਤਰੀ ਨੇ ਜਲਦੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ।ਪ੍ਰੰਤੂ ਅਜੇ ਤੱਕ ਕੋਈ ਵੀ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਕੋਈ ਇਸ਼ਤਿਹਾਰ ਜਾਰੀ ਕੀਤਾ ਹੈ।ਇਸ ਲਈ ਪੰਜਾਬ ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਤੋ ਅੱਕੇ ਬੇਰੁਜ਼ਗਾਰ ਹੈਲਥ ਵਰਕਰ 30 ਜੂਨ ਨੂੰ ਸਵੇਰੇ 11 ਵਜੇ ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਇਕੱਠੇ ਹੋਕੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਇਸ ਮੌਕੇ ਹਰਵਿੰਦਰ ਸਿੰਘ ਥੂਹੀ,ਹਰਕੀਰਤ ਸਿੰਘ, ਨਾਹਰ ਸਿੰਘ,ਨਵਦੀਪ ਰੋਮਾਣਾ,ਮਨਪ੍ਰੀਤ ਭੁੱਚੋ ,ਰਾਜ ਸੰਗਤੀਵਾਲ,ਰੁਪਿੰਦਰ ਸੁਨਾਮ ਆਦਿ ਹਾਜ਼ਰ ਸਨ।
Punjab Bani 27 June,2024
ਸਿਹਤ ਵਿਗੜਨ ਕਾਰਨ ਆਤਿਸੀ ਨੂੰ ਕਰਵਾਇਆ ਹਸਪਤਾਲ ਦਾਖਲ
ਸਿਹਤ ਵਿਗੜਨ ਕਾਰਨ ਆਤਿਸੀ ਨੂੰ ਕਰਵਾਇਆ ਹਸਪਤਾਲ ਦਾਖਲ - ਭੁੱਖ ਹੜਤਾਲ ਤੇ ਬੈਠਣ ਕਾਰਨ ਪਿਛਲੇ ਪੰਜ ਦਿਨਾਂ ਤੋ ਨਹੀ ਖਾਧਾ ਕੁੱਝ ਨਵੀਂ ਦਿੱਲੀ, 25 ਜੂਨ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੇ ਬੈਠੀ ਦਿਲੀ ਦੀ ਜਲ ਮੰਤਰੀ ਆਤਿਸ਼ੀ ਦੀ ਅੱਜ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਨਾਲ ਉਨ੍ਹਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਵਰਨਣਯੋਗ ਹੈ ਕਿ ਕੌਮੀ ਰਾਜਧਾਨੀ ਲਈ ਪਾਣੀ ਛੱਡਣ ਦੀ ਮੰਗ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠੀ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਅੱਜ ਸਵੇਰੇ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਆਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਰਾਹੀਂ ਕਿਹਾ ਕਿ ਮੰਤਰੀ ਨੂੰ ਲੋਕ ਨਾਇਕ ਜੈਪ੍ਰਕਾਸ਼ (ਐੱਲਐੱਨਜੇਪੀ) ਹਸਪਤਾਲ ਦੇ ਐਮਰਜੰਸੀ ਆਈਸੀਯੂ (ਇੰਟੈਂਸਿਵ ਕੇਅਰ ਯੂਨਿਟ) ਵਿੱਚ ਦਾਖਲ ਕਰਵਾਇਆ ਗਿਆ ਹੈ। ਪਾਰਟੀ ਨੇ ਕਿਹਾ, ‘ਜਲ ਸਰੋਤ ਮੰਤਰੀ ਆਤਿਸ਼ੀ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੇ ਪਿਛਲੇ ਪੰਜ ਦਿਨਾਂ ਤੋਂ ਕੁਝ ਨਹੀਂ ਖਾਧਾ ਹੈ।’
Punjab Bani 25 June,2024
ਐਕਵਾਇਰ ਕੀਤੀ ਜਮੀਨ 'ਚ ਬਾਇਓ ਕੈਮੀਕਲ ਪਲਾਂਟ ਲੱਗਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ-ਕਿਹਾ ਪਲਾਂਟ ਲੱਗਣ ਨਾਲ ਇਲਾਕੇ ਚ ਭੈੜੀਆਂ ਬਿਮਾਰੀਆਂ ਫੈਲਣ ਦਾ ਖਦਸਾ-
ਐਕਵਾਇਰ ਕੀਤੀ ਜਮੀਨ 'ਚ ਬਾਇਓ ਕੈਮੀਕਲ ਪਲਾਂਟ ਲੱਗਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ-ਕਿਹਾ ਪਲਾਂਟ ਲੱਗਣ ਨਾਲ ਇਲਾਕੇ ਚ ਭੈੜੀਆਂ ਬਿਮਾਰੀਆਂ ਫੈਲਣ ਦਾ ਖਦਸਾ- ਨਾਭਾ, 23 ਜੂਨ () - ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਐਕਵਾਇਰ ਕੀਤੀ 28 ਏਕੜ ਜਮੀਨ ਦੇ ਵਿੱਚ ਲੱਗਣ ਜਾ ਰਹੇ ਬਾਇਓ ਗੈਸ ਪਲਾਂਟ ਲੱਗਣ ਦਾ ਜਿਥੇ ਪਿੰਡ ਵਾਸੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਪਿੰਡ ਵਾਸੀਆਂ ਚੈਅਰਮੈਨ ਹਰਜੀਤ ਸਿੰਘ ਗਿੱਲ ਸਾਬਕਾ ਸਰਪੰਚ ,ਸੁਖਵਿੰਦਰ ਸਿੰਘ ਆਗੂ ਬੀ ਕੇ ਯੂ ਉਗਰਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੀ ਹੀ ਇੱਕ ਫੈਕਟਰੀ ਜੋ ਖੰਨਾ ਸ਼ਹਿਰ ਦੇ ਨੇੜੇ ਪਿੰਡ ਵਿੱਚ ਲੱਗੀ ਹੋਈ ਹੈ ਦੇ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਵੇਖ ਕੇ ਆਏ ਹਾਂ। ਪਿੰਡ ਵਾਸੀਆਂ ਨੇ ਕਿਹਾ ਕਿ ਖੰਨਾ ਵਿਖੇ ਲੱਗੀ ਫੈਕਟਰੀ ਕਾਰਨ ਉਥੋਂ ਦਾ ਸਾਰਾ ਅਸੀਂ ਵਾਤਾਵਰਣ ਜਿੱਥੇ ਖਰਾਬ ਹੋ ਰਿਹਾ ਹੈ ਉੱਥੇ ਚੈੱਕ ਕਰਨ 'ਤੇ ਇਹ ਵੀ ਪਤਾ ਲੱਗਿਆ ਹੈ ਕਿ ਉਸ ਜਗ੍ਹਾ 'ਤੇ ਸੱਤ ਅੱਠ ਕਿਲੋਮੀਟਰ ਦੇ ਖੇਤਰ ਵਿੱਚ ਬਦਬੂ ਹੀ ਬਦਬੂ ਮਾਰਦੀ ਹੈ ਅਤੇ ਉੱਥੇ ਪਾਣੀ ਪੀਣ ਦੇ ਲਾਇਕ ਵੀ ਨਹੀਂ ਰਹਿ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਖੰਨਾ ਵਿਖੇ ਬਾਇਓ ਪਲਾਂਟ ਦੀ ਲੱਗੀ ਫੈਕਟਰੀ ਦੇ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਆਪਣਾ ਜਮਾਵੜਾ ਬਣਾ ਲਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਖੰਨਾ ਵਿਖੇ ਫੈਕਟਰੀ ਲੱਗਣ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਪਿੰਡ ਕਕਰਾਲਾ ਵਿਖੇ ਜੋ 28 ਏਕੜ ਪੰਚਾਇਤੀ ਜਮੀਨ ਅਕਵਾਇਰ ਕਰਕੇ ਬਾਇਓ ਗੈਸ ਪਲਾਂਟ ਨਹੀਂ ਲੱਗਣ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਫੈਕਟਰੀ ਲੱਗਣ ਨਾਲ ਆਲੇ ਦੁਆਲੇ ਸਾਹ ਵਰਗੀਆਂ ਭੈੜੀਆਂ ਬਿਮਾਰੀਆਂ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਦੂਜੇ ਪਾਸੇ ਗੱਲ ਕਰਦਿਆਂ ਰੁਜ਼ਗਾਰ ਦੀ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਫੈਕਟਰੀ ਦੇ ਲੱਗਣ ਨਾਲ ਜੋ ਰੁਜ਼ਗਾਰ ਮਿਲੇਗਾ ਉਹ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਹੀ ਦਿੱਤਾ ਜਾਣਾ ਹੈ। ਇਸ ਦੇ ਚਲਦਿਆਂ ਇਸ ਫੈਕਟਰੀ ਨੂੰ ਕਿਸੇ ਵੀ ਕੀਮਤ 'ਤੇ ਲੱਗਣ ਨਹੀਂ ਦਿੱਤਾ ਜਾਵੇਗਾ।ਇਸ ਮੋਕੇ ਉਨਾ ਨਾਲ ਗੁਰਤੇਜ ਸਿੰਘ,ਹਰਮਨ ਸਿੰਘ ਸਰਾਓ,ਨਰਿੰਦਰ ਸਿੰਘ,ਸੁਖਵਿੰਦਰ ਸਿੰਘ ਵਿਸਕੀ,ਗੁਰਦਿਆਲ ਸਿੰਘ,ਹਰਭਜਨ ਸਿੰਘ ਤੋਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ
Punjab Bani 23 June,2024
ਸੰਭੂ ਮੋਰਚੇ ਤੇ ਭਾਜਪਾ ਦੇ ਗੁੰਡਿਆਂ ਵੱਲੋ ਹਮਲਾ
ਸੰਭੂ ਮੋਰਚੇ ਤੇ ਭਾਜਪਾ ਦੇ ਗੁੰਡਿਆਂ ਵੱਲੋ ਹਮਲਾ ਮੌਕੇ ਤੇ ਪੰਜਾਬ ਪੁਲਿਸ ਬਣੀ ਰਹੀ ਮੂਕ ਦਰਸ਼ਕ, ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰ਼ਾਸਨ ਤੇ ਚੁੱਕੇ ਸਵਾਲ ਸੰਭੂ, 23 ਜੂਨ () :ਸ਼ੰਭੂ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ਾਂਤੀਮੇ ਤਰੀਕੇ ਨਾਲ 131 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਦੀ ਸਟੇਜ ਤੇ ਹਾਲਤ ਉਸ ਸਮੇ ਨਾਜ਼ੁਕ ਬਣ ਗਏ ਜਦੋ 100 ਦੇ ਕਰੀਬ ਬਾਜਪਾ ਤੇ ਲੋਕਲ ਆਮ ਆਦਮੀ ਪਾਰਟੀ ਦੇ MLA ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਸੰਭੂ ਦੀ ਸਟੇਜ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇ ਸਟੇਜ ਤੇ ਮੋਜੂਦ ਆਗੂਆਂ ਬਲਦੇਵ ਸਿੰਘ ਜੀਰਾ, ਸਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਸਿੱਧੂਪੁਰ, ਜੰਗ ਸਿੰਘ ਭਟੇੜੀ, ਮਾਨ ਸਿੰਘ ਰਾਜਪੁਰਾ, ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂ ਮਾਜਰਾ, ਗੁਰਅਮਨੀਤ ਸਿੰਘ ਮਾਂਗਟ, ਜਸਵੀਰ ਸਿੰਘ ਪਿੰਦੀ, ਸੂਰਜਭਾਨ ਫਰੀਦਕੋਟ, ਨੇ ਦਸਿਆ ਕਿ ਕਰੀਬ 1 ਵਜੇ ਦੇ ਕਰੀਬ ਜਦੋ ਸਟੇਜ ਦੀ ਕਾਰਵਾਈ ਚੱਲ ਰਹੀ ਸੀ ਤਾ ਵਿਸ਼ਾਲ ਬੱਤਰਾ ਅੰਬਾਲਾ, ਸੋਨੂੰ ਸਰਵਿਸ ਸਟੇਸ਼ਨ ਤੇਪਲਾ, ਮਿਨਟੂ ਰਾਜਗੜ, ਜੈਗੋਪਾਲ ਭੱਠੇ ਵਾਲਾ, ਦਲਬੀਰ ਸਿੰਘ ਉਰਫ ਬਿੱਟੂ ਬਾਬਾ ਰਾਜਗੜ ਦੀ ਅਗਵਾਈ ਵਿੱਚ 100 ਦੇ ਕਰੀਬ ਵਿਅਕਤੀਆਂ ਨੇ ਸਟੇਜ ਤੇ ਹਮਲਾ ਕਰ ਕੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂਆਂ ਵੱਲੋ ਉਨ੍ਹਾਂ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਗਿਆ ਜਿਸ ਤੇ ਉਕਤ ਵਿਅਕਤੀ ਹੱਥੋਪਾਈ ਤੇ ਉਤਰ ਆਏ। ਹਮਲਾ ਕਰਨ ਵਾਲੇ ਰੋਡ ਬੰਦ ਹੋਣ ਦਾ ਇਲਜਾਮ ਕਿਸਾਨਾਂ ਸਿਰ ਲਾ ਰਹੇ ਸਨ ਜਦੋ ਕਿ ਕਿਸਾਨ ਆਗੂਆਂ ਨੇ ਸਾਫ ਕੀਤਾ ਕਿ ਰੋਡ ਸਰਕਾਰ ਨੇ ਜਾਮ ਕੀਤਾ ਹੋਇਆ ਹੈ 8 ਫਰਵਰੀ ਤੋਂ, ਜਦੋ ਕਿ ਕਿਸਾਨ ਤਾ ਬਾਡਰ ਤੇ 13 ਫਰਵਰੀ ਨੂੰ ਪਹੁੰਚੇ। ਆਗੂਆਂ ਨੇ ਦੱਸਿਆਂ ਕਿ ਹਮਲਾਵਰਾਂ ਵਿੱਚ ਆਗੂ ਬਣਕੇ ਆਏ ਹੋਏ ਵਿਅਕਤੀ ਮਾਈਨਿੰਗ ਦਾ ਧੰਦਾ ਕਰਦੇ ਹਨ ਤੇ ਘੱਗਰ ਵਿਚੋ ਰੇਤਾ ਕੱਢਕੇ ਕਾਲਾਬਾਜ਼ਾਰੀ ਕਰਦੇ ਹਨ। ਮੋਰਚਾ ਲੱਗਾ ਹੋਣ ਕਾਰਨ ਕਾਲਾਬਾਜ਼ਾਰੀ ਦਾ ਧੰਦਾ ਬਿਲਕੁਲ ਬੰਦ ਹੈ।ਲੋਕਲ ਪਿੰਡਾ ਦੇ ਲੋਕਾਂ ਜੰਗਪੁਰਾ ਤੋ ਭੂਰਾ ਸਿੰਘ, ਜਗਮੀਤ ਸਿੰਘ ਸੰਧਾਰਸੀ ਤੋ, ਗੁਰਪ੍ਰੀਤ ਸਿੰਘ ਨੰਡਿਆਲੀ ਤੋ, ਬਲਵੀਰ ਸਿੰਘ ਹੁਲਕਾ, ਮਨਦੀਪ ਸਿੰਘ ਕਨੋਲੀ ਤੋ, ਬਿਟੂ ਬੂਟਾ ਸਿੰਘ ਵਾਲਾ ਤੋ, ਸਤਪਾਲ ਸਿੰਘ ਖਲੋਰ ਤੋ, ਹਰਪ੍ਰੀਤ ਸਿੰਘ ਮਦਨਪੁਰ, ਦਲਜੀਤ ਕਾਲਾ ਚਮਾਰੂ, ਹਰਵਿੰਦਰ ਬੱਲੋਪੁਰ ਤੋ, ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੋਕ ਉਹ ਹੀ ਹਨ ਜੋ ਵੋਟ ਪਾਰਟੀਆਂ ਦੇ ਛੋਟੇ ਮੋਟੇ ਲੀਡਰ ਹਨ ਤੇ ਪੂਰੇ ਪੁਆਧ ਦਾ ਨਾਮ ਖਰਾਬ ਕਰ ਰਹੇ ਹਨ ਜਦੋ ਕਿ ਪੁਆਧ ਦੇ ਲੋਕ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਖੜੇ ਹਨ ਜੇਕਰ ਦੁਬਾਰਾ ਕਿਸੇ ਨੇ ਕਿਸਾਨ ਮੋਰਚੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾ ਸਭ ਤੋ ਪਹਿਲਾ ਉਨ੍ਹਾਂ ਨੂੰ ਪੁਆਧ ਦੇ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਪੁਲਿਸ ਪ੍ਰਸਾਸ਼ਨ ਤੇ ਅਰੋਪ ਲਾਉਦੇ ਹੋਏ ਆਖਿਆ ਕਿ ਇਸ ਹਮਲੇ ਵਿੱਚ ਪੁਲਿਸ ਨੇ ਹਮਲਾਵਰਾਂ ਨੂੰ ਸਟੇਜ ਤੱਕ ਆਉਣ ਦਿੱਤਾ ਤੇ ਮੂਕ ਦਰਸ਼ਕ ਬਣਕੇ ਖੜੀ ਰਹੀ। ਇਹ ਹਮਲਾ ਸਾਜਿਸ਼ ਤਹਿਤ ਗਿਣਮਿਥ ਕੇ ਕੀਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਪਿਛੇ ਤੋ ਕੰਮ ਕਰ ਰਹੇ ਸਾਜਿਸ ਕਾਰੀ ਵੀ ਲੋਕਾਂ ਵਿੱਚ ਨੰਗੇ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਸਵਾਲ ਪੁੱਛੇ ਕਿ ਕਿਸ ਤਰ੍ਹਾਂ ਇਹ ਗੁੰਡੇ ਪੁਲਿਸ ਦੀ ਮੌਜੂਦਗੀ ਹੋਣ ਦੇ ਬਾਵਜੂਦ ਮੰਚ ਤੱਕ ਪਹੁੰਚੇ ਅਤੇ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਕਰਨ ਆ ਗਏ? ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਸਿੱਟੇ ਅੱਛੇ ਨਹੀਂ ਹੋਣਗੇ। ਉਹਨਾਂ ਕਿਹਾ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਕਰ ਰਹੇ ਹਾਂ ਅਤੇ ਜੇ ਕੋਈ ਵੀ ਵਿਅਕਤੀ ਇੱਥੇ ਆ ਕੇ ਗੁੰਡਾਗਰਦੀ ਜਾਂ ਬਵਾਲ ਕਰੇਗਾ ਤੇ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ।
Punjab Bani 23 June,2024
ਮਨਰੇਗਾ ਮਜ਼ਦੂਰਾਂ ਠੋਕਿਆ ਸਾਂਝੇ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਅੱਗੇ ਧਰਨਾ
ਮਨਰੇਗਾ ਮਜ਼ਦੂਰਾਂ ਠੋਕਿਆ ਸਾਂਝੇ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਅੱਗੇ ਧਰਨਾ ਬਰਨਾਲਾ, 21 ਜੂਨ : ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਲਈ ਇਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਤੋਂ ਸੈਂਕੜੇ ਮਨਰੇਗਾ ਮਜ਼ਦੂਰ ਮਰਦ-ਔਰਤਾਂ ਨੇ ਸ਼ਮੂਲੀਅਤ ਕੀਤੀ। ਧਰਨੇ ਦੀ ਸ਼ੁਰੂਆਤ ਇਨਕਲਾਬੀ ਗਾਇਕ ਅਜਮੇਰ ਅਕਲੀਆ ਦੇ ਗੀਤਾਂ ਨਾਲ ਕੀਤੀ ਗਈ। ਸਾਂਝੇ ਮੋਰਚੇ ‘ਚ ਸ਼ਾਮਲ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਖੁਸ਼ੀਆ ਸਿੰਘ ਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਛੇ-ਸੱਤ ਮਹੀਨਿਆਂ ਤੋਂ ਮਨਰੇਗਾ ਮਜ਼ਦੂਰਾਂ ਤੋਂ ਕੰਮ ਕਿਤੇ ਹੋਰ ਥਾਂ ’ਤੇ ਕਰਵਾਇਆ ਜਾਂਦਾ ਹੈ ਪਰ ਹਾਜ਼ਰੀ ਪੰਜ-ਛੇ ਕਿਲੋਮੀਟਰ ਕਿਤੇ ਹੋਰ ਲਵਾਈ ਜਾਂਦੀ ਹੈ, ਜਿਸ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਤੇ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਮੰਗ ਕੀਤੀ ਕਿ ਨਿਯਮਾਂ ਅਨੁਸਾਰ ਮਜ਼ਦੂਰਾਂ ਦੀ ਰਾਇ ਨਾਲ ਹਰ ਪੰਜਾਹ ਮਜ਼ਦੂਰਾਂ ਪਿੱਛੇ ਮੇਟ ਨਿਯੁਕਤ ਕੀਤਾ ਜਾਵੇ। ਪਿੰਡਾਂ ਦੇ ਸਰਪੰਚਾਂ ਅਤੇ ਸਿਆਸੀ ਰਸੂਖਵਾਨਾ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲਮਾਜਰਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸ਼ਿੰਗਾਰਾ ਸਿੰਘ ਚੁਹਾਨਕੇ ਕਲਾਂ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।
Punjab Bani 21 June,2024
ਦਿੱਲੀ ਨੂੰ ਪਾਣੀ ਦਿਵਾਉਣ ਲਈ ਜਲ ਮੰਤਰੀ ਆਤਿਸ਼ੀ ਨੇ ਕੀਤਾ ਅਣਮਿਥੇ ਸਮੇਂ ਲਈ `ਜਲ ਸੱਤਿਆਗ੍ਰਹਿ` ਸ਼ੁਰੂ
ਦਿੱਲੀ ਨੂੰ ਪਾਣੀ ਦਿਵਾਉਣ ਲਈ ਜਲ ਮੰਤਰੀ ਆਤਿਸ਼ੀ ਨੇ ਕੀਤਾ ਅਣਮਿਥੇ ਸਮੇਂ ਲਈ `ਜਲ ਸੱਤਿਆਗ੍ਰਹਿ` ਸ਼ੁਰੂ ਨਵੀਂ ਦਿੱਲੀ : ਹਰਿਆਣਾ ਤੋਂ ਦਿੱਲੀ ਨੂੰ ਉਸਦਾ ਬਣਦਾ ਹੱਕ ਦਿਵਾਉਣ ਲਈ ਜਲ ਮੰਤਰੀ ਆਤਿਸ਼ੀ ਸ਼ੁੱਕਰਵਾਰ ਨੂੰ ਜੰਗਪੁਰਾ ਵਿਧਾਨ ਸਭਾ ਦੇ ਭੋਗਲ `ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨ ਜਾ ਰਹੇ ਹਨ।
Punjab Bani 21 June,2024
ਅੰਤਰਰਾਸ਼ਟਰੀ ਵਿਦਿਆਰਥੀਆਂ ਕੀਤਾ ਬਰੈਂਪਟਨ ਵਿਚ ਰੋਸ ਪ੍ਰਦਰਸ਼ਨ ਅਤੇ ਵਿਸ਼ਾਲ ਰੋਸਮਈ ਮਾਰਚ ਕਰਨ ਦਾ ਐਲਾਨ
ਅੰਤਰਰਾਸ਼ਟਰੀ ਵਿਦਿਆਰਥੀਆਂ ਕੀਤਾ ਬਰੈਂਪਟਨ ਵਿਚ ਰੋਸ ਪ੍ਰਦਰਸ਼ਨ ਅਤੇ ਵਿਸ਼ਾਲ ਰੋਸਮਈ ਮਾਰਚ ਕਰਨ ਦਾ ਐਲਾਨ ਬਰੈਂਪਟਨ/ਕੈਨੇਡਾ,21 ਜੂਨ : ਆਗਾਮੀ ਸਮੂਹਿਕ ਦੇਸ਼ ਨਿਕਾਲੇ ਨੂੰ ਰੋਕਣ ਲਈ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਬਰੈਂਪਟਨ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਕਿਉਂਕਿ ਪੋਸਟ-ਗ੍ਰੈਜੂਏਟ ਵਰਕ ਪਰਮਿਟਾਂ ਦੀ ਮਿਆਦ 2024-2025 ਵਿੱਚ ਖਤਮ ਹੋਣ ਵਾਲੀ ਹੈ। ਕੈਨੇਡਾ ਵਿੱਚ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟ (ਅੰਦਾਜ਼ਾ 70 ਹਜ਼ਾਰ ਤੋਂ ਇਕ ਲੱਖ ਤੋਂ ਵੱਧ ਦੇ ਸੰਭਾਵੀ ਹਨ) ਆਰਡਰ ਕਿਉਂਕਿ ਉਹਨਾਂ ਦੇ ਵਰਕ ਪਰਮਿਟ 2024 ਅਤੇ 2025 ਵਿੱਚ ਖਤਮ ਹੋਣ ਵਾਲੇ ਹਨ। ਸ਼ਨੀਵਾਰ 22 ਜੂਨ ਨੂੰ ਸੈਂਕੜੇ ਲੋਕ ਬਰੈਂਪਟਨ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੈਨੇਫ ਪਾਰਕ ਵਿੱਚ ਮੀਟਿੰਗ ਕਰ ਰਹੇ ਹਨ।
Punjab Bani 21 June,2024
ਪਿੰਡ ਮੰਡੋਰ ਦੀ ਰਿਜਰਵ ਕੋਟੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿਛਲੇ ਸਾਲ ਕੀਤੇ ਸਮਝੌਤੇ ਦੀ ਉਲੰਘਣਾ ਕਰਨ ਵਾਲੀ ਡੀ ਡੀ ਪੀ ਓ ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਟਿਆਲੇ ਪਹੁੰਚੇ ਮੰਡੋੜ੍ਹ ਦੇ ਲੋਕ
ਪਿੰਡ ਮੰਡੋਰ ਦੀ ਰਿਜਰਵ ਕੋਟੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿਛਲੇ ਸਾਲ ਕੀਤੇ ਸਮਝੌਤੇ ਦੀ ਉਲੰਘਣਾ ਕਰਨ ਵਾਲੀ ਡੀ ਡੀ ਪੀ ਓ ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਟਿਆਲੇ ਪਹੁੰਚੇ ਮੰਡੋੜ੍ਹ ਦੇ ਲੋਕ ਪਟਿਆਲਾ ( ) : ਪਿਛਲੇ ਦਿਨੀਂ ਡੀ ਡੀ ਪੀ ਓ ਅਤੇ ਪੰਚਾਇਤ ਸੈਕਟਰੀ ਵੱਲੋਂ ਪੰਚਾਇਤੀ ਜਮੀਨ ਰਿਜਰਵ ਦੀ ਬੋਲੀ ਵਿੱਚ ਪਹਿਲਾਂ ਹੀ ਅੰਦਰ ਬਿਠਾਏ ਡੰਮੀ ਬੰਦਿਆਂ ਦੇ ਸੈਕੜ੍ਹੇ ਲੋਕਾਂ ਵੱਲੋਂ ਕੀਤੇ ਵਿਰੋਧ ਕਾਰਨ ਹੋਈ ਬੋਲੀ ਰੱਦ । ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਸੈਕਟਰੀ ਗੁਰਵਿੰਦਰ ਬੌੜ੍ਹਾ ਅਤੇ ਜੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੋਲੀ ਤੋਂ ਇੱਕ ਦਿਨ ਪਹਿਲਾ ਪੰਚਾਇਤ ਸੈਕਟਰੀ ਵੱਲੋਂ ਰਾਤ ਨੂੰ ਮਜਦੂਰਾਂ ਘਰ ਜਾਕੇ ਬੋਲੀ ਲਈ ਡੰਮੀ ਬੰਦੇ ਤਿਆਰ ਕਰਕੇ ਬੋਲੀ ਵਾਲੇ ਦਿਨ ਪਹਿਲਾਂ ਹੀ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਉਹ ਡੰਮੀ ਬੰਦੇ ਬੈਠਾ ਰੱਖੇ ਸਨ।ਮਜਦੂਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ਤੇ ਬੋਲੀ ਹੋਈ ਰੱਦ। ਇਸ ਲਈ ਲੋਕ ਇਕੱਠੇ ਹੋ ਕੇ ਮਿਲੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਿਸ ਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਕਮੇਟੀ ਆਗੂਆਂ ਤੇ ਪਿੰਡ ਦੇ ਇਕਾਈ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਗਲਤ ਬੋਲੀ ਜਾਂ ਡੰਮੀ ਵਿਆਕਤੀਆ ਨੂੰ ਜ਼ਮੀਨ ਨਹੀਂ ਦੇਣਗੇ। ਪਿਛਲੇ ਸਾਲ ਕੀਤੀ ਗਈ ਜਾਂਚ ਦੌਰਾਨ ਪਾਏ ਗਏ ਦੋਸੀਆਂ ਨੂੰ ਬੋਲੀ ਚੋ ਬਾਹਰ ਕੀਤਾ ਜਾਵੇਗਾ। ਤੇ ਬੋਲੀ ਸਹੀ ਢੰਗ ਨਾਲ ਕੀਤੀ ਜਾਵੇਗੀ ਚਾਹੇ ਬੋਲੀ ਮੇਰੀ ਨਿਗਰਾਨੀ ਹੇਠ ੳੁੱਚ ਅਧਿਕਾਰੀ ਤੋਂ ਕਰਵਾਉਣੀ ਪਵੇ। ਆਗੂਆਂ ਵੱਲੋਂ ਪਿਛਲੇ ਸਾਲ ਕੀਤੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਵੀ ਕੀਤੀ ਮੰਗ । ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਪਰਗਟ ਸਿੰਘ, ਸੁਖਵਿੰਦਰ ਕੌਰ, ਚਰਨਜੀਤ ਕੌਰ, ਮਨਦੀਪ ਕੌਰ,ਲਾਲੀ ਆਦਿ ਹਾਜ਼ਰ ਰਹੇ।
Punjab Bani 20 June,2024
ਸੀਵਰੇਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਖਿਲਾਫ ਨਾਰੇਬਾਜੀ
ਸੀਵਰੇਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਖਿਲਾਫ ਨਾਰੇਬਾਜੀ ਪਟਿਆਲਾ, 19 ਜੂਨ ( ) : ਨਗਰ ਨਿਗਮ ਪਟਿਆਲਾ ਦੇ ਅਧੀਨ ਪੈਂਦੀ ਮਥੁਰਾ ਕਲੌਨੀ, ਵਾਰਡ ਨੰ. 32 ਤੇ ਇਸਦੇ ਨਾਲ ਲੱਗਦੀਆਂ ਨਵੀਂ ਮਥੁਰਾ ਕਲੌਨੀ ਸੀਵਰੇਜ਼ ਬੰਦ ਹੋਣ ਕਾਰਨ ਕਲੌਨੀ ਨਿਵਾਸੀਆਂ ਨੂੰ ਸੀਵਰੇਜ਼ ਸਬੰਧੀ ਸਮੱਸਿਆਵਾਂ ਆ ਰਹੀਆਂ ਹਨ। ਕਲੌਨੀ ਨਿਵਾਸੀਆਂ ਨੇ ਦੱਸਿਆ ਕਿ ਮਥੁਰਾ ਕਲੌਨੀ ਦੀ ਖੇੜੇ ਵਾਲੀ ਗਲੀ, ਗਲੀ ਨੰ. 1 ਅਤੇ ਗਲੀ ਨੰ. 2 ਸੀਵਰੇਜ਼ ਦਾ ਪਾਣੀ ਲਗਾਤਾਰ ਗਲੀਆਂ ਵਿੱਚ ਖੜਾ ਰਹਿੰਦਾ ਹੈ। ਮੰਦਿਰ ਕੇਦਾਰਨਾਥ ਤੋਂ ਲੈ ਕੇ ਕਪੂਰ ਚੌਕ ਤੱਕ ਸੀਵਰੇਜ਼ ਦਾ ਪਾਣੀ ਰੋਜ਼ ਸਵੇਰੇ 7 ਵਜੇ ਸੜਕਾਂ ਤੋਂ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਰਾਤ ਦੇ 11 ਵਜੇ ਤੱਕ ਇਹੀ ਹਾਲ ਰਹਿੰਦਾ ਹੈ। ਗੰਦਾ ਪਾਣੀ ਸੜਕਾਂ ਤੇ ਬਦਬੂ ਮਾਰ ਰਿਹਾ ਹੈ ਤੇ ਲੋਕਾਂ ਦਾ ਸੜਕ ਤੇ ਚੱਲਣਾ ਮੁਸ਼ਕਲ ਹੋ ਗਿਆ ਹੈ। ਮੰਦਿਰ ਕੇਦਾਰਨਾਥ ਨਾਲ ਲੱਗਦੀ ਕੰਧ ਸੀਵਰੇਜ਼ ਦਾ ਪਾਣੀ ਵਗਵਗ ਕੇ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ ਜ਼ੋ ਕਿ ਭਿਆਨਕ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ। ਕਲੌਨੀ ਨਿਵਾਸੀਆਂ ਦੀ ਮੰਗ ਹੈ ਕਿ ਮੰਦਿਰ ਕੇਦਾਰਨਾਥ ਤੋਂ ਕਪੂਰ ਚੌਕ ਤੱਕ ਸੜਕ ਤੇ ਫਿਰਦੇ ਹੋਏ ਸੀਵਰੇਜ਼ ਦੇ ਗੰਦੇ ਪਾਣੀ ਦਾ ਤੁਰੰਤ ਹੱਲ ਕੱਢਿਆ ਜਾਵੇ ਤਾਂ ਜੋ ਲੋਕ ਆਵਾਜਾਈ ਤੋਂ ਸੌਖੇ ਹੋ ਸਕਣ। ਇਸ ਮੌਕੇ ਤੇ ਵਿਨੋਦ ਕੁਮਾਰ ਉਪ ਪ੍ਰਧਾਨ ਸ਼ਿਵ ਸੇਨਾ ਪੰਜਾਬ, ਲਾਲ ਚੰਦ, ਕਾਲੂ, ਅਮਿਤ, ਸੁਦੇਸ਼ ਰਾਣੀ, ਸ਼ਕੁੰਤਲਾ ਦੇਵੀ, ਸੀਮਾ ਰਾਣੀ, ਸਿੰਮੋ ਦੇਵੀ, ਬਿਮਲਾ ਦੇਵੀ, ਚੰਦਰਵਤੀ, ਅਜੇ, ਵੀਰੂ, ਮੌਂਟੀ ਤੇ ਹੋਰ ਵੀ ਕਈ ਵਸਨੀਕ ਹਾਜਰ ਸਨ।
Punjab Bani 19 June,2024
ਕੰਗਣਾ ਰਣੌਤ ਅਤੇ ਉਸਦੀ ਭੈਣ ਦੀ ਬਿਆਨਬਾਜ਼ੀ ਨਫਰਤ ਦੀ ਰਾਜਨੀਤੀ ਦਾ ਹਿੱਸਾ-ਕੇਸ ਦਰਜ ਕਰਨ ਦੀ ਮੰਗ
ਕੰਗਣਾ ਰਣੌਤ ਅਤੇ ਉਸਦੀ ਭੈਣ ਦੀ ਬਿਆਨਬਾਜ਼ੀ ਨਫਰਤ ਦੀ ਰਾਜਨੀਤੀ ਦਾ ਹਿੱਸਾ-ਕੇਸ ਦਰਜ ਕਰਨ ਦੀ ਮੰਗ ਕੁਲਵਿੰਦਰ ਕੌਰ ਨੂੰ ਬਿਨਾ ਪੜਤਾਲ ਕੀਤਿਆਂ ਮੁਅੱਤਲ ਕਰਨ ਦੀ ਨਿਖੇਧੀ-ਹਵਾਈ ਅੱਡੇ ਦੀ ਸੀਸੀਟੀਵੀ ਫੁਟੇਜ ਜਨਤਕ ਕੀਤੀ ਜਾਵੇ ਕੁਲਵਿੰਦਰ ਕੌਰ ਅਤੇ ਉਸ ਦੇ ਪਰਿਵਾਰ ਤੇ ਜਬਰ ਢਾਹੁਣ ਦੀ ਇਜਾਜ਼ਤ ਨਹੀਂ ਦਿਆਂਗੇ ਪਟਿਆਲਾ 7 ਜੂਨ - ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਨੇ ਬੀਤੀ ਕੱਲ ਚੰਡੀਗੜ੍ਹ ਹਵਾਈ ਅੱਡੇ ਤੇ ਸੀ ਆਈ ਐਸ ਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਅਤੇ ਕੰਗਣਾ ਰਣੌਤ ਵਿਚਕਾਰ ਹੋਏ ਤਕਰਾਰ ਵਿੱਚ ਜੋ ਵਾਪਰਿਆ ਹੈ ਉਸ ਲਈ ਕੰਗਣਾ ਰਣੌਤ ਨੂੰ ਖੁਦ ਜ਼ਿੰਮੇਵਾਰ ਕਰਾਰ ਦਿੰਦਿਆਂ ਉਸਦੇ ਹਵਾਈ ਅੱਡੇ ਤੇ ਹੰਕਾਰ ਨਾਲ ਭਰੇ ਵਿਵਹਾਰ ਨੂੰ ਘਟੀਆ ਸੰਘੀ ਸਿਆਸਤ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਜੱਥੇਬੰਦੀ ਨੇ ਘਟਨਾਕ੍ਰਮ ਮਗਰੋਂ ਕੰਗਣਾ ਰਣੌਤ ਅਤੇ ਉਸਦੀ ਭੈਣ ਦੀ ਪੰਜਾਬ ਅਤੇ ਕਿਸਾਨਾਂ ਵਿਰੁੱਧ ਬਿਆਨਬਾਜ਼ੀ ਨੂੰ ਉਕਸਾਊ ਅਤੇ ਭਾਈਚਾਰਿਆਂ ਵਿਚਕਾਰ ਨਫਰਤ ਵਧਾਉਣ ਵਾਲੀ ਬਿਆਨਬਾਜ਼ੀ ਕਰਾਰ ਦਿੰਦਿਆਂ ਇਸ ਲਈ ਕੰਗਣਾ ਰਣੌਤ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਨੇ ਸਿਪਾਹੀ ਕੁਲਵਿੰਦਰ ਕੌਰ ਨੂੰ ਬਿਨਾ ਪੜਤਾਲ ਕੀਤਿਆਂ ਮੁਅੱਤਲ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਹਵਾਈ ਅੱਡੇ ਦੀ ਸੀਸੀਟੀਵੀ ਫੁਟੇਜ ਜਨਤਕ ਕਰਨੀ ਚਾਹੀਦੀ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਘਟਨਾ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਅਨੁਸਾਰ ਸਿਪਾਹੀ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਤਹਿਤ ਕੰਗਣਾ ਰਣੌਤ ਨੂੰ ਆਪਣਾ ਮੋਬਾਈਲ ਅਤੇ ਪਰਸ ਵਗੈਰਾ ਸਿਕਿਉਰਟੀ ਚੈੱਕ ਵਾਸਤੇ ਟਰੇਅ ਵਿੱਚ ਰੱਖਣ ਲਈ ਕਿਹਾ ਸੀ ਪਰ ਹੰਕਾਰ ਵਿੱਚ ਗੜੁੱਚ ਕੰਗਣਾ ਵੱਲੋਂ ਕੁਲਵਿੰਦਰ ਕੌਰ ਨਾਲ ਦੁਰਵਿਹਾਰ ਕਰਦੇ ਹੋਏ ਉਸਨੂੰ "ਕੌਰ ਖਾਲਿਸਤਾਨੀ' ਤੱਕ ਕਿਹਾ। ਜਿਸ ਦੇ ਪ੍ਰਤੀਕਰਮ ਵਜੋਂ ਕੁਲਵਿੰਦਰ ਕੌਰ ਨੇ ਹੱਥ ਚੁੱਕਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੰਗਣਾ ਰਣੌਤ ਵਲੋਂ ਪਹਿਲਾ ਵੀ ਅੰਦੋਲਨਕਾਰੀ ਔਰਤਾਂ ਬਾਰੇ ਵਰਤੀ ਗਈ ਘਟੀਆ ਸ਼ਬਦਾਵਲੀ ਕਰਕੇ ਪੰਜਾਬ ਦੇ ਲੋਕਾਂ ਵਿੱਚ ਉਸ ਪ੍ਰਤੀ ਵਿਆਪਕ ਗੁੱਸਾ ਹੈ। ਦਿੱਲੀ ਮੋਰਚੇ ਵੇਲੇ ਵੀ ਰੋਪੜ ਵਿਖੇ ਉਸਦੀ ਕਾਰ ਘੇਰੇ ਜਾਣ ਤੇ ਉਸਨੇ ਆਪਣੀ ਘਟੀਆ ਸ਼ਬਦਾਵਲੀ ਲਈ ਮਾਫੀ ਮੰਗ ਕੇ ਖਹਿੜਾ ਛੁਡਾਇਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਘਟਨਾ ਮਗਰੋਂ ਕੰਗਣਾ ਵਲੋਂ ਦਿੱਲੀ ਜਾਕੇ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਖਾਲਿਸਤਾਨ ਸਬੰਧੀ ਦਿੱਤਾ ਬਿਆਨ ਅਤੇ ਉਸਦੀ ਭੈਣ ਦੀ ਬਿਆਨਬਾਜ਼ੀ ਭਾਜਪਾ ਅਤੇ ਨਰਿੰਦਰ ਮੋਦੀ ਦੀ ਧਾਰਮਿਕ ਭਾਈਚਾਰਿਆਂ ਵਿਚਕਾਰ ਨਫਰਤ ਵਧਾਉਣ ਵਾਲੀ ਧਰੁਵੀਕਰਨ ਦੀ ਰਾਜਨੀਤੀ ਦਾ ਹਿੱਸਾ ਹੈ। ਇਨ੍ਹਾਂ ਬਿਆਨਾਂ ਦੇ ਅਧਾਰ ਤੇ ਕੰਗਣਾ ਰਣੌਤ ਤੇ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਕੰਗਣਾ ਰਣੌਤ ਦੀ ਜਬਾਨ ਨੂੰ ਲਗਾਮ ਲਗਾਕੇ ਨਫਰਤ ਦੀ ਰਾਜਨੀਤੀ ਕਰਨੀ ਬੰਦ ਕਰੇ। ਕਿਸਾਨ ਆਗੂਆਂ ਨੇ ਸਪੱਸ਼ਟ ਕਿਹਾ ਕਿ ਜੱਥੇਬੰਦੀ ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਤੇ ਜਬਰ ਢਾਹਕੇ ਬੇਇਨਸ਼ਾਫੀ ਕਰਨ ਦੀ ਇਜਾਜਤ ਨਹੀ ਦੇਵੇਗੀ।
Punjab Bani 07 June,2024
ਪ੍ਰਧਾਨਮੰਤਰੀ ਦੀ ਰੈਲੀ ਨੂੰ ਲੈਕੇ ਪੁਲਸ ਨੇ ਅਧਾ ਦਰਜਨ ਕਿਸਾਨ ਨੇਤਾਵਾਂ ਨੂੰ ਘਰਾਂ ਵਿੱਚ ਕੀਤਾ ਨਜਰਬੰਦ
ਪ੍ਰਧਾਨਮੰਤਰੀ ਦੀ ਰੈਲੀ ਨੂੰ ਲੈਕੇ ਪੁਲਸ ਨੇ ਅਧਾ ਦਰਜਨ ਕਿਸਾਨ ਨੇਤਾਵਾਂ ਨੂੰ ਘਰਾਂ ਵਿੱਚ ਕੀਤਾ ਨਜਰਬੰਦ ਜਲੰਧਰ, 24 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਵਿੱਚ ਦੋ ਰੈਲੀਆਂ ਕਰਨ ਤੋਂ ਕੁਝ ਘੰਟੇ ਪਹਿਲਾਂ ਪੁਲੀਸ ਨੇ ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਅੱਧੀ ਦਰਜਨ ਕਿਸਾਨ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਕੁੱਝ ਨੂੰ ਗ੍ਰਿਫਤਾਰ ਕਰ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਅਦ ਦੁਪਹਿਰ 3.30 ਵਜੇ ਗੁਰਦਾਸਪੁਰ ਅਤੇ ਸ਼ਾਮ 5.30 ਵਜੇ ਜਲੰਧਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਰੈਲੀਆਂ ’ਚ ਵਿਘਨ ਨਹੀਂ ਪਾਉਂਣਗੇ ਪਰ ਜਦੋਂ ਪ੍ਰਧਾਨ ਮੰਤਰੀ ਹੈਲੀਪੈਡ ਤੋਂ ਰੈਲੀ ਵਾਲੀ ਥਾਂ ਤੱਕ ਜਾਣਗੇ ਤਾਂ ਕਾਲੇ ਝੰਡੇ ਦਿਖਾਏ ਜਾਣਗੇ। ਗੁਰਦਾਸਪੁਰ ‘ਚ ਕਿਸਾਨ ਨੇਤਾ ਤਰਲੋਕ ਸਿੰਘ ਅਤੇ ਕਿਸਾਨ ਅਤੇ ਜਵਾਨ ਭਲਾਈ ਮੋਰਚਾ ਦੇ ਮੈਂਬਰ ਸੁਖਦੇਵ ਸਿੰਘ ਭੋਜਰਾਜ, ਤਰਲੋਕ ਸਿੰਘ ਅਤੇ ਸਤਬੀਰ ਸਿੰਘ ਸੁਲਤਾਨੀ, ਟਰੇਡ ਯੂਨੀਅਨ ਨੇਤਾ ਮੱਖਣ ਕੋਹਾੜ ਦੇ ਘਰਾਂ ‘ਤੇ ਪੁਲੀਸ ਨੇ ਛਾਪੇਮਾਰੀ ਕੀਤੀ। ਇਹ ਛਾਪੇ ਕੱਲ੍ਹ ਦੇਰ ਰਾਤ ਅਤੇ ਅੱਜ ਤੜਕੇ ਮਾਰੇ ਗਏ। ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਕਿਉਂਕਿ ਪੁਲੀਸ ਕਾਰਵਾਈ ਤੋਂ ਪਹਿਲਾਂ ਹੀ ਆਗੂ ਪਹਿਲਾਂ ਹੀ ਆਪਣੇ ਘਰਾਂ ’ਚੋਂ ਜਾ ਚੁੱਕੇ ਸਨ।
Punjab Bani 24 May,2024
ਹੜਤਾਲ : ਏਅਰ ਇੰਡੀਆ ਐਕਸਪ੍ਰੈਸ ਦੇ ਮੈਬਰ ਕੰਮ ਤੇ ਪਰਤਣਾ ਹੋਏ ਸ਼ੁਰੂ
ਹੜਤਾਲ : ਏਅਰ ਇੰਡੀਆ ਐਕਸਪ੍ਰੈਸ ਦੇ ਮੈਬਰ ਕੰਮ ਤੇ ਪਰਤਣਾ ਹੋਏ ਸ਼ੁਰੂ ਨਵੀਂ ਦਿੱਲੀ, 10 ਮਈ ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਮੈਂਬਰਾਂ ਨੇ ਕੰਮ ’ਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਅੱਜ ਏਅਰਲਾਈਨ ਦਾ ਸੰਚਾਲਨ ਹੌਲੀ-ਹੌਲੀ ਸੁਧਰਨਾ ਸ਼ੁਰੂ ਹੋ ਗਿਆ। ਸੂਤਰਾਂ ਮੁਤਾਬਕ ਹਾਲਤ ਪਹਿਲਾਂ ਵਰਗੇ ਹੋਣ ’ਚ ਦੋ ਦਿਨ ਲੱਗਣਗੇ। ਚਾਲਕ ਦਲ ਦੇ ਮੈਂਬਰਾਂ ਦੀ ਹੜਤਾਲ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਚਾਲਕ ਦਲ ਮੈਂਬਰਾਂ ਨੇ ਏਅਰਲਾਈਨ ਵਿੱਚ ਕਥਿਤ ਦੁਰਪ੍ਰਬੰਧ ਦੇ ਵਿਰੋਧ ਵਿੱਚ ਹੜਤਾਲ ਕੀਤੀ ਸੀ। ਉਨ੍ਹਾਂ ਰਾਤ ਨੂੰ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ।
Punjab Bani 10 May,2024
ਕਿਸਾਨਾਂ ਵੱਲੋ ਮੋਤੀ ਮਹਿਲ ਅੱਗੇ ਜੋਰਦਾਰ ਰੋਸ਼ ਪ੍ਰਦਰਸ਼ਨ
ਕਿਸਾਨਾਂ ਵੱਲੋ ਮੋਤੀ ਮਹਿਲ ਅੱਗੇ ਜੋਰਦਾਰ ਰੋਸ਼ ਪ੍ਰਦਰਸ਼ਨ ਚੰਡੀਗੜ੍ਹ: ਭਾਜਪਾ ਆਗੂਆਂ ਦੀ ਗ੍ਰਿਫਤਾਰੀ ਨੂੰ ਲੈਕੇ ਸੰਯੁਕਤ ਕਿਸਾਨ ਮੋਰਚਾ ਗੈਰ (ਗੈਰ ਰਾਜਨੀਤਿਕ )ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਬੁੱਧਵਾਰ ਨੂੰ ਭਾਜਪਾ ਉਮੀਦਵਾਰ ਪਰਨੀਤ ਕੌਰ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਦਿੱਤੇ ਸੱਦੇ ਤਹਿਤ ਮੋਤੀ ਮਹਿਲ ਨੇੜੇ ਪੁੱਜੇ ਕਿਸਾਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਤਿੱਖੀ ਬਹਿਸਬਾਜ਼ੀ ਹੋਈ। ਇਸ ਦੌਰਾਨ ਕਿਸਾਨ ਧੱਕਾ-ਮੁੱਕੀ ਉਪਰੰਤ ਮੋਤੀ ਮਹਿਲ ਨੇੜਲੇ ਚੌਕ ਕੋਲ ਪਹੁੰਚਣ 'ਚ ਕਾਮਯਾਬ ਰਹੇ। ਕਿਸਾਨਾਂ ਵੱਲੋਂ ਇੱਥੇ ਹੀ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਕਿਸਾਨਾਂ ਦੇ ਧਰਨੇ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕਰ ਕੇ ਮੋਤੀ ਮਹਿਲ ਦੇ ਨੇੜਲੇ ਇਲਾਕੇ ਨੂੰ ਸੀਲ ਕਰਕੇ ਮਿੱਟੀ ਦੇ ਟਿੱਪਰ ਭਰ ਕੇ ਲਗਾਏ ਗਏ ਹਨ।
Punjab Bani 08 May,2024
ਕਿਸਾਨ ਮੋਰਚੇ ਵਿੱਚ ਇੱਕ ਹੋਰ ਕਿਸਾਨ ਬੀਬੀ ਦੀ ਹੋਈ ਮੌਤ
ਕਿਸਾਨ ਮੋਰਚੇ ਵਿੱਚ ਇੱਕ ਹੋਰ ਕਿਸਾਨ ਬੀਬੀ ਦੀ ਹੋਈ ਮੌਤ ਰਾਜਪੁਰਾ, 5 ਮਈ ਸ਼ੰਭੂ ਰੇਲਵੇ ਸਟੇਸ਼ਨ ’ਤੇ ਸਥਿਤ ਟਰੈਕ ’ਤੇ ਜਾਰੀ ਧਰਨੇ ਦੌਰਾਨ ਲੰਘੀ ਦੇਰ ਰਾਤ ਇੱਕ ਕਿਸਾਨ ਬੀਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ (55) ਪਤਨੀ ਰਸ਼ਪਾਲ ਸਿੰਘ ਵਾਸੀ ਪਿੰਡ ਵਲੀਪੁਰ, ਜ਼ਿਲਾ ਤਰਨ ਤਾਰਨ ਵਜੋਂ ਹੋਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਬੀਬੀ ਬਲਵਿੰਦਰ ਕੌਰ ਨੂੰ ਅੱਧੀ ਰਾਤ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਏਪੀ ਜੈਨ ਸਿਵਲ ਹਸਪਤਾਲ ਰਾਜਪੁਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Punjab Bani 05 May,2024
ਜੰਗ ਦੇ ਕਾਰਨ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
ਜੰਗ ਦੇ ਕਾਰਨ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ ਵਾਸ਼ਿੰਗਟਨ, 30 ਅਪਰੈਲ ਇਜ਼ਰਾਈਲ-ਹਮਾਸ ਜੰਗ ਕਾਰਨ ਇਸ ਮਹੀਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰਦਰਸ਼ਨਕਾਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਹੋਰ ਕੈਂਪਸਾਂ ਵਿੱਚ ਵੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀ ਯੂਨੀਵਰਸਿਟੀਆਂ ਨੂੰ ਉਨ੍ਹਾਂ ਕੰਪਨੀਆਂ ਤੋਂ ਵੱਖ ਹੋਣ ਦੀ ਮੰਗ ਕਰ ਰਹੇ ਹਨ, ਜੋ ਗਾਜ਼ਾ ਵਿੱਚ ਇਜ਼ਰਾਈਲ ਦੀਆਂ ਫੌਜੀ ਕੋਸ਼ਿਸ਼ਾਂ ਦਾ ਸਮਰਥਨ ਕਰ ਰਹੀਆਂ ਹਨ। ਨਿਊਯਾਰਕ ਪੁਲੀਸ ਨੇ 18 ਅਪਰੈਲ ਨੂੰ ਕੋਲੰਬੀਆ ਯੂਨੀਵਰਸਿਟੀ ‘ਚ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਦੇਸ਼ ਭਰ ‘ਚ ਗ੍ਰਿਫਤਾਰ ਪ੍ਰਦਰਸ਼ਨਕਾਰੀਆਂ ਦੀ ਗਿਣਤੀ 1,000 ਤੱਕ ਪਹੁੰਚ ਗਈ ਹੈ।
Punjab Bani 30 April,2024
ਕਿਸਾਨਾਂ ਨੇ ਦਿਲੀ ਵਿੱਚ ਕੀਤਾ ਜੋਰਦਾਰ ਪ੍ਰਦਰਸ਼ਨ
ਕਿਸਾਨਾਂ ਨੇ ਦਿਲੀ ਵਿੱਚ ਕੀਤਾ ਜੋਰਦਾਰ ਪ੍ਰਦਰਸ਼ਨ ਨਵੀਂ ਦਿੱਲੀ, 24 ਅਪਰੈਲ ਤਾਮਿਲਨਾਡੂ ਦੇ ਕੁਝ ਕਿਸਾਨਾਂ, ਜਿਨ੍ਹਾਂ ਵਿੱਚ ਔਰਤ ਵੀ ਸ਼ਾਮਲ ਹੈ, ਨੇ ਅੱਜ ਇਥੇ ਮੋਬਾਈਲ ਟਾਵਰ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਇਹ ਕਿਸਾਨ ਆਪਣੀਆਂ ਫਸਲਾਂ ਦੇ ਬਿਹਤਰ ਭਾਅ ਅਤੇ ਨਦੀ ਨੂੰ ਜੋੜਨ ਦੇ ਮੁੱਦੇ ’ਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਹਨ। ਪੁਲੀਸ ਨੇ ਦੱਸਿਆ ਕਿ ਤਾਮਿਲਨਾਡੂ ਦੇ ਬਹੁਤ ਸਾਰੇ ਕਿਸਾਨ ਜੰਤਰ-ਮੰਤਰ ‘ਤੇ ਇਕੱਠੇ ਹੋਏ, ਜਿਨ੍ਹਾਂ ਵਿੱਚੋਂ ਕੁਝ ਨੇ ਨੇੜਲੇ ਦਰੱਖਤਾਂ ਅਤੇ ਮੋਬਾਈਲ ਟਾਵਰ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚੋਂ ਇੱਕ ਨੂੰ ਮੋਬਾਈਲ ਟਾਵਰ ਤੋਂ ਉਤਾਰਨ ਲਈ ਫਾਇਰ ਬ੍ਰਿਗੇਡ ਕਰੇਨ ਦੀ ਵਰਤੋਂ ਕੀਤੀ।
Punjab Bani 24 April,2024
ਕਿਸਾਨਾਂ ਨੇ ਕੀਤਾ ਰੇਲ ਰੋਕੋ ਅੰਦੋਲਨ
ਕਿਸਾਨਾਂ ਨੇ ਕੀਤਾ ਰੇਲ ਰੋਕੋ ਅੰਦੋਲਨ ਚੰਡੀਗੜ੍ਹ, 17 ਅਪਰੈਲ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਲੋਂ ਅੱਜ ਸ਼ੰਭੂ ਰੇਲਵੇ ਸਟੇਸ਼ਨ ’ਤੇ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਪਟੜੀਆਂ ’ਤੇ ਬੈਠ ਗਏ ਹਨ। ਕਿਸਾਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੇ ਨੇਤਾਵਾਂ ਤੇ ਵਰਕਰਾਂ ਨੂੰ ਰਿਹਾਅ ਨਾ ਕੀਤਾ ਤਾਂ ਇਹ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਚਲਾ ਦਿੱਤਾ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।
Punjab Bani 17 April,2024
ਕਿਸਾਨਾਂ ਨੇ ਕੀਤੀ ਹੰਸ ਰਾਜ ਹੰਸ ਵਿਰੁਧ ਨਾਅਰੇਬਾਜ਼ੀ
ਕਿਸਾਨਾਂ ਨੇ ਕੀਤੀ ਹੰਸ ਰਾਜ ਹੰਸ ਵਿਰੁਧ ਨਾਅਰੇਬਾਜ਼ੀ ਫਰੀਦਕੋਟ : ਫਰੀਦਕੋਟ ਤੋਂ ਭਾਜਪਾ ਉਮੀਦਵਾਰ ਨੂੰ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਕਾਰ ਰੋਕ ਕੇ ਹੰਸ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ। ਹੰਸ ਵਰਕਰਾਂ ਦੀ ਮੀਟਿੰਗ ਲਈ ਇੱਕ ਹੋਟਲ ਪੁੱਜੇ ਸਨ। ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਕਿਸਾਨਾਂ ਨੇ ਉਨ੍ਹਾਂ ਦਾ ਘਿਰਾਓ ਕਰਨ ਦੀਆਂ ਤਿਆਰੀਆਂ ਕਰ ਲਈਆਂ ਸਨ। ਜਿਵੇਂ ਹੀ ਹੰਸ ਦਾ ਕਾਫਲਾ ਮੀਟਿੰਗ ਵਾਲੀ ਥਾਂ 'ਤੇ ਪੁੱਜਾ ਤਾਂ ਪਹਿਲਾਂ ਕਿਸਾਨਾਂ ਨੇ ਗੱਡੀ ਰੋਕ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸਾਨਾਂ ਨੂੰ ਹਟਾ ਦਿੱਤਾ, ਕਿਸਾਨਾਂ ਨੇ ਹੰਸ ਦੇ ਕਾਫਲੇ ਨੂੰ ਘੇਰ ਲਿਆ ਅਤੇ ਭਾਜਪਾ ਅਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਕਾਰਨ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸਨ, ਪਰ ਉਸ ਮੋਰਚੇ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੂੰ ਕਈ ਸ਼ਰਤਾਂ ਮੰਨਣੀਆਂ ਪਈਆਂ। ਪਰ ਫਿਰ ਵੀ ਉਹ ਸ਼ਰਤਾਂ ਅੱਜ ਤੱਕ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ, ਉਲਟਾ ਜਦੋਂ ਕਿਸਾਨਾਂ ਨੇ ਮੁੜ ਦਿੱਲੀ ਜਾ ਕੇ ਆਪਣੀ ਮੰਗ ਨੂੰ ਯਾਦ ਕਰਾਉਣਾ ਚਾਹਿਆ ਤਾਂ ਉਨ੍ਹਾਂ ਨੂੰ ਹਰਿਆਣਾ ਦੀ ਸਰਹੱਦ 'ਤੇ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਵੇਂ ਉਹ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਣ।
Punjab Bani 12 April,2024
ਨਵਦੀਪ ਜਲਬੇੜ੍ਹਾ ਦੀ ਗਿਰਫਤਾਰੀ ਵਿਰੁੱਧ ਕਿਸਾਨਾਂ ਨੇ ਫੂਕਿਆ ਮੋਦੀ ਸਰਕਾਰ ਦਾ ਪੁੱਤਲਾ
ਨਵਦੀਪ ਜਲਬੇੜ੍ਹਾ ਦੀ ਗਿਰਫਤਾਰੀ ਵਿਰੁੱਧ ਕਿਸਾਨਾਂ ਨੇ ਫੂਕਿਆ ਮੋਦੀ ਸਰਕਾਰ ਦਾ ਪੁੱਤਲਾ ਪਟਿਆਲ਼ਾ :08-04-24 ( ) ਅੱਜ ਇੱਥੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਦੇ ਸਾਹਮਣੇ ਖੰਡਾ ਚੌਕ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਤਕਿਸਾਨ ਯੂਨੀਅਨ ਏਕਤਾ ਅਜ਼ਾਦ , ਭਾਰਤੀ ਕਿਸਾਨ ਯੂਨੀਅਨ ਭਟੇੜ੍ਹੀ ਅਤੇ ਭਾਰਤੀ ਕਿਸਾਨ ਯੂਨੀਅਨ ਸਿਧੂੱਪੁਰ , ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਕਿਸਾਨਾਂ ਨੇ ਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਬੇੜ੍ਹਾ ਅਤੇ ਗੁਰਕੀਰਤ ਸਿੰਘ ਦੀ ਗਿਰਫਤਾਰੀ ਵਿਰੁੱਧ ਮਾਰਚ ਕੀਤਾ ਅਤੇ ਰੈਲੀ ਕਰਨ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਰੈਲੀ ਨੂੰ ਸੰਬੋਧਨ ਕਰਦਿਆਂ ਅਗੂਆ ਨੇ ਕਿਹਾ ਕਿਸਾਨ ਮਜ਼ਦੂਰ ਮੋਰਚਾ ਅਤੇ ਐੱਸ ਕੇ ਐੱਮ (ਗੈਰ ਰਾਜਨੀਤਿਕ) ਦੀ ਅਗਵਾਈ ਵਿੱਚ 13 ਫ਼ਰਵਰੀ ਤੋਂ ਹਰਿਆਣੇ ਦੇ ਬਾਰਡਰਾਂ ਤੇ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਮੋਰਚਾ ਚੱਲ ਰਿਹਾ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਅੰਨ੍ਹਾ ਦਸੱਦਦ ਕੀਤਾ ਜਿਸ ਦੇ ਸਿੱਟੇ ਵਜੋਂ ਨੌਜਵਾਨ ਸੁਭਕਰਨ ਸਿੰਘ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਸ਼ਹਾਦਤ ਹੋ ਗਈ ਕਈਆਂ ਦੀਆਂ ਅੱਖਾ ਚਲੀਆਂ ਗਈਆਂ , ਲੱਤਾਂ ਟੁੱਟ ਗਈਆਂ ਤੇ ਫੱਟੜ ਹੋਏ ਅਤੇ ਧੂੰਆਂ ਚੜ੍ਹਨ ਨਾਲ ਹੁਣ ਤੱਕ 14 ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਬੁਖਲਾਈ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਅਰਧ ਸੈਨਿਕ ਦਲਾਂ ਨੇ ਨਿਹੱਥੇ ਕਿਸਾਨਾਂ ਤੇ ਹਮਲਾ ਕਰਕੇ ਕਿਸਾਨਾਂ ਦੇ ਟਰੈਕਟਰਾਂ ਤੇ ਗੱਡੀਆਂ ਦੀ ਭੰਨਤੋੜ ਕੀਤੀ ਗਈ। ਨਵਦੀਪ ਸਿੰਘ ਜਲਬੇੜ੍ਹਾ ਬਾਰਡਰਾਂ ਤੇ ਮੋਰਚੇ ਵਿੱਚ ਮੁੱਖ ਭੂਮਿਕਾ ਨਿਭਾਂ ਰਿਹਾ ਸੀ ਜਿਸ ਕਰਕੇ ਸਰਕਾਰ ਦੀਆਂ ਅੱਖਾਂ ਵਿੱਚ ਰੜਕਦਾ ਸੀ ਇਸ ਕਰਕੇ ਕੇਂਦਰ ਦੀ ਸਹਿ ਤੇ ਹਰਿਆਣਾ ਸਰਕਾਰ ਨੇ ਉਸ ਤੇ ਅਤੇ ਉਸ ਦੇ ਸਾਥੀ ਗੁਰਕੀਰਤ ਸਿੰਘ ਤੇ ਝੂਠਾ ਕੇਸ ਪਾਕੇ ਮੋਹਾਲੀ ਏਅਰਪੋਰਟ ਤੋਂ ਗਿਰਫਤਾਰ ਕਰ ਲਿਆ ਅਤੇ ਉਹਨਾਂ ਤੇ ਅਨਮਨੁੱਖੀ ਤਸੱਦਦ ਢਾਹਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਜੇ ਸਰਕਾਰ ਨੇ ਗਿਰਫਤਾਰ ਕੀਤੇ ਨੌਜਵਾਨਾਂ ਨੂੰ ਰਿਹਾ ਨਾ ਕੀਤਾ ਤਾਂ 9 ਅਪ੍ਰੈਲ ਨੂੰ ਸੰਭੂ ਵਿਖੇ ਦਿੱਲੀ ਨੂੰ ਜਾਣ ਵਾਲੀ ਰੇਲਵੇ ਲਾਈਨ ਨੂੰ ਜਾਮ ਕਰ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਲਈ ਐੱਮ ਐੱਸ ਪੀ ਕਾਨੂੰਨ ਬਣਾ ਕੇ ਫ਼ਸਲਾਂ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਦਿੱਤਾ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ,ਕਿਸਾਨਾਂ ਲਈ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿਦੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋ ਬਾਹਰ ਕੀਤਾ ਜਾਵੇ, ਅਸੀਸ ਮਿਸ਼ਰਾ ਦੀ ਜਮਾਨਤ ਰੱਦ ਕੀਤੀ ਜਾਵੇ,ਦਿੱਲੀ ਅੰਦੋਲਨ ਸਮੇਤ ਦੇਸ਼ ਭਰ ਦੇ ਸਾਰੇ ਕਿਸਾਨ ਅੰਦੋਲਨਾਂ ਦੌਰਾਨ ਦਰਜ਼ ਸਾਰੇ ਕੇਸ ਰੱਦ ਕੀਤੇ ਜਾਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ। ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਵਰੇ ਦਿੱਲੀ ਅੰਦੋਲਨ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰ ਵਿਸਵਾਸ਼ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ ਪਰ ਆਰਡੀਨੈਂਸਾਂ ਰਾਹੀਂ ਇਸ ਨੂੰ ਟੇਢੇ ਤਰੀਕੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਰੱਦ ਕੀਤਾ ਜਾਵੇ,ਦਿੱਲੀ ਅੰਦੋਲਨ ਨਾਲ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋ ਬਾਹਰ ਕੀਤਾ ਜਾਵੇ। ਮਨਰੇਗਾ ਤਹਿਤ ਦਿਹਾੜੀ ਦੇ ਦਿਨ ਵਧਾਕੇ 200 ਦਿਨ ਕੀਤੀ ਜਾਵੇ। ਪੰਜਾਬ ਵਿੱਚ ਗੜਿਆ ਦੀ ਮਾਰ ਨਾਲ ਹੋਏ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਅਜਾਦ ਦੇ ਸੁਬਾ ਆਗੂ ਮਨਜੀਤ ਸਿੰਘ ਨਿਆਲ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ,ਬੀ ਕੇ ਯੂ ਸਿੱਧੂ ਪੁਰ ਦੇ ਮਨਪ੍ਰੀਤ ਸਿੰਘ,ਬੀ ਕੇ ਯੂ ਭਟੇੜੀ ਕਲਾਂ ਦੇ ਜਸਵੰਤ ਸਿੰਘ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਮਨਜੀਤ ਸਿੰਘ ਨੇ ਸੰਬੋਧਨ ਕੀਤਾ।
Punjab Bani 08 April,2024
ਸੇਕੜੇ ਵਲੰਨਟੀਅਰ ਨਾਲ ਸਮੂਹਿਕ ਭੂਖ ਹੜਤਾਲ(ਵਰਤ )ਕੀਤੀ
ਸੇਕੜੇ ਵਲੰਨਟੀਅਰ ਨਾਲ ਸਮੂਹਿਕ ਭੂਖ ਹੜਤਾਲ(ਵਰਤ )ਕੀਤੀ ਪਟਿਆਲਾ ਮਿਤੀ 7 ਅਪ੍ਰੈਲ () ਅੱਜ ਪਟਿਆਲਾ ਵਿਖ਼ੇ ਜਿਲ੍ਹਾ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਜਿਲ੍ਹਾ ਪ੍ਰਧਾਨ ਮੇਘ ਚੰਦ ਸ਼ਰਮਾ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ਼ੈਰ ਸਵਿਧਾਨਿਕ ਤਰੀਕੇ ਨਾਲ ਹੋਈ ਗ੍ਰਿਫਤਾਰੀ ਦੇ ਵਿਰੋਧ ਵਿੱਚ ਭਗਤ ਸਿੰਘ ਚੋਂਕ ਘਲੋਰੀ ਗੇਟ ਵਿਖ਼ੇ ਸੇਕੜੇ ਵਲੰਨਟੀਅਰ ਨਾਲ ਸਮੂਹਿਕ ਭੂਖ ਹੜਤਾਲ(ਵਰਤ )ਕੀਤੀ ਗਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5ਵਜੇ ਤੱਕ ਭੂੱਖੇ ਰਹਿ ਕੇ ਮੋਦੀ ਅਤੇ ਭਾਜਪਾ ਸਰਕਾਰ ਡਾ ਵਿਰੋਧ ਕੀਤਾ ਇਸ ਮੌਕੇ ਮਹਿਤਾ ਨੇ ਸੰਬੋਧਨ ਕਰਦਿਆਂ ਕਿਹਾ ਕੀ ਦੇਸ ਦੇ ਵਿੱਚ ਅੰਦਰ ਖਾਤੇ ਇਮਾਰਜਾਂਸੀ ਪਟਿਆਲਾ ਮਿਤੀ 7 ਅਪ੍ਰੈਲ () ਅੱਜ ਪਟਿਆਲਾ ਵਿਖ਼ੇ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਪਟਿਆਲਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਮੇਘ ਚੰਦ ਸ਼ਰਮਾ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ਼ੈਰ ਸਵਿਧਾਨਿਕ ਤਰੀਕੇ ਨਾਲ ਹੋਈ ਗ੍ਰਿਫਤਾਰੀ ਦੇ ਵਿਰੋਧ ਵਿੱਚ ਭਗਤ ਸਿੰਘ ਚੋਂਕ ਘਲੋਰੀ ਗੇਟ ਵਿਖ਼ੇ ਸੇਕੜੇ ਵਲੰਨਟੀਅਰ ਨਾਲ ਸਮੂਹਿਕ ਭੂਖ ਹੜਤਾਲ(ਵਰਤ )ਕੀਤੀ ਗਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5ਵਜੇ ਤੱਕ ਭੂੱਖੇ ਰਹਿ ਕੇ ਮੋਦੀ ਅਤੇ ਭਾਜਪਾ ਸਰਕਾਰ ਡਾ ਵਿਰੋਧ ਕੀਤਾ ਇਸ ਮੌਕੇ ਮਹਿਤਾ ਨੇ ਸੰਬੋਧਨ ਕਰਦਿਆਂ ਕਿਹਾ ਕੀ ਦੇਸ ਦੇ ਵਿਚ ਅੰਦਰ ਖਾਤੇ ਐਮਰਜੰਸੀ ਵਾਲੇ ਹਾਲਾਤ ਬਣੇ ਹੋਏ ਹਨ I ਲੋਕਾਂ ਵੱਲੋਂ ਚੂਨੀਆਂ ਹੋਈਆਂ ਸਰਕਾਰਾਂ ਤੋੜ ਕੇ ਭਾਜਪਾ ਦੀ ਸਰਕਾਰ ਜਾਂ ਜਬਰਦਸਤੀ ਗਠਜੋੜ ਵਾਲੀ ਸਰਕਾਰ ਬਣਾਇਆ ਜਾ ਰਹੀਆ ਹਨ I ਦੇਸ ਦੇ ਵਿੱਚ ਉਭਰਦੇ ਹੋਏ ਨੇਤਾ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੀ ਕੋਸ਼ਿਸ ਕੀਤੀ ਜਾ ਰਾਹੀਂ ਹੈ I ਜਿਸ ਦਾ ਆਮ ਆਦਮੀ ਪਾਰਟੀ ਇਕਲਾ ਇਕੱਲਾ ਵਰਕਰ ਵਿਰੋਧ ਕਰਦਾ ਹੈ ਇਸ ਮੌਕੇ ਲੋਕ ਸਭਾ ਇੰਚਾਰਜ ਇੰਦਰਜੀਤ ਸੰਧੂ, ਜਿਲ੍ਹਾ ਜਰਨਲ ਸਕੱਤਰ ਸੁਖਦੇਵ ਸਿੰਘ ਔਲਖ,ਪ੍ਰੀਤੀ ਮਲਹੋਤਰਾ ਸੂਬਾ ਪ੍ਰਧਾਨ ਮਹਿਲਾ ਵਿੰਗ, ਵਿੱਕੀ ਘਨੌਰ ਸੂਬਾ ਪ੍ਰਧਾਨ ਸਪੋਰਟ ਵਿੰਗ, ਆਰ ਪੀ ਐਸ ਮਲਹੋਤਰਾ ਸੂਬਾ ਪ੍ਰਧਾਨ ਬੁਧੀਜੀਵੀ ਵਿੰਗ,ਅਮਰੀਕ ਸਿੰਘ ਬੰਗੜ ਸਯੁਕਤ ਸਕੱਤਰ ਪੰਜਾਬ, ਜਰਨੈਲ ਸਿੰਘ ਮੰਨੂ ਸਯੁਕਤ ਸਕੱਤਰ ਪੰਜਾਬ, ਬਲਵਿੰਦਰ ਸਿੰਘ ਝਾਰਵਾ ਵਾਈਸ ਚੇਅਰਮੈਨ ਪੀ ਆਰ ਟੀ ਸੀ, ਪ੍ਰਵੀਨ ਛਾਬੜਾ ਸੀਨੀਅਰ ਵਾਈਸ ਚੇਅਰਮੈਨ ਪੀ ਆਈ ਡੀ ਸੀ, ਦੀਪਕ ਸੂਦ ਜੋਆਇੰਟ ਸਕੱਤਰ ਟਰੈਡ ਵਿੰਗ,ਅਸ਼ੋਕ ਸਿਰਸਵਾਲ ਡਾਇਰੈਕਟਰ ਐਸ ਸੀ ਲੈਂਡ, ਜਸਵੰਤ ਰਾਏ ਜੋਆਇੰਟ ਸਕੱਤਰ ਐਸ ਸੀ ਵਿੰਗ, ਕੁਲਦੀਪ ਸਿੰਘ, ਸੰਜੀਵ ਗੁਪਤਾ, ਅਮਿਤ ਵਿੱਕੀ ਬਿਕਰਮ ਸ਼ਰਮਾ, ਅਮਨ ਬਾਂਸਲ, ਰਾਜੂ ਸਾਹਨੀ, ਹਰਸਪਾਲ, ਮੋਨਿਕਾ ਸ਼ਰਮਾ,ਰਾਜ ਕੁਮਾਰ ਮਿਠਾਰੀਆਂ ਤੋਂ ਇਲਾਵਾ ਹੋਰ ਸਾਥੀ ਮੌਜੂਦ ਰਹੇ I
Punjab Bani 07 April,2024
ਅਰਵਿੰਦ ਕੇਜਰੀਵਾਲ 28 ਨੂੰ ਕਰਨਗੇ ਸੱਚ ਦਾ ਖੁਲਾਸਾ : ਸੁਨੀਤਾ ਕੇਜਰੀਵਾਲ
ਅਰਵਿੰਦ ਕੇਜਰੀਵਾਲ 28 ਨੂੰ ਕਰਨਗੇ ਸੱਚ ਦਾ ਖੁਲਾਸਾ : ਸੁਨੀਤਾ ਕੇਜਰੀਵਾਲ ਨਵੀਂ ਦਿੱਲੀ, 27 ਮਾਰਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਈਡੀ ਦੇ ਕਈ ਛਾਪਿਆਂ ਵਿੱਚ ਇੱਕ ਪੈਸਾ ਵੀ ਨਹੀਂ ਮਿਲਿਆ। ਮੇਰੇ ਪਤੀ 28 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਅਦਾਲਤ ਵਿੱਚ ਸੱਚਾਈ ਦਾ ਖੁਲਾਸਾ ਕਰਨਗੇ। ਉਨ੍ਹਾਂ ਕਿਹਾ,‘ਮੇਰੇ ਪਤੀ ਨੇ ਹਿਰਾਸਤ ‘ਚ ਰਹਿੰਦਿਆਂ ਜਲ ਮੰਤਰੀ ਨੂੰ ਹਦਾਇਤਾਂ ਜਾਰੀ ਕੀਤੀਆਂ, ਕੀ ਕੇਂਦਰ ਨੂੰ ਇਸ ਨਾਲ ਸਮੱਸਿਆ ਸੀ, ਕੀ ਉਹ ਦਿੱਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ?’
Punjab Bani 27 March,2024
ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ
ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ ਰਾਜਪੁਰਾ, 26 ਮਾਰਚ ਕਿਸਾਨ ਅੰਦੋਲਨ-2 ਦੇ ਅਧੀਨ ਅੰਦੋਲਨਕਾਰੀ ਕਿਸਾਨਾ ਦੀਆਂ ਮੌਤਾਂ ਤਹਿਤ ਇੱਕ ਹੋਰ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਇਹ ਕਿਸਾਨ ਸ਼ੇਰ ਸਿੰਘ (70) ਪੁੱਤਰ ਰੁਲਦਾ ਸਿੰਘ ਪਟਿਆਲਾ ਦੇ ਨਾਲ ਲੱਗਦੇ ਥਾਣਾ ਬਖਸ਼ੀਵਾਲ਼ਾ ਦੇ ਪਿੰਡ ਸਿੱਧੂਵਾਲ ਦਾ ਵਸਨੀਕ ਸੀ। ਜਾਣਕਾਰੀ ਅਨੁਸਾਰ ਉਹ ਕਈ ਦਿਨਾ ਤੋਂ ਸ਼ੰਭੂ ਬਾਰਡਰ ’ਤੇ ਸਰਗਰਮ ਸੀ। ਪਰ 25 ਮਾਰਚ ਨੂੰ ਅਚਾਨਕ ਹੀ ਉਸ ਦਾ ਸ਼ੂਗਰ ਲੈਵਲ ਵਧਣ ਸਮੇਤ ਉਸ ਨੂੰ ਬੁਖਾਰ ਵੀ ਹੋ ਗਿਆ। ਜਿਸ ਕਾਰਨ ਉਸ ਨੂੰ ਤੁੰਰਤ ਸਿਵਲ ਹਸਪਾਤਲ ਰਾਜਪੁਰਾ ਵਿਖੇ ਲਿਜਾਇਆ ਗਿਆ। ਪਰ ਹਾਲਤ ’ਚ ਸੁਧਾਰ ਨਾ ਹੁੰਦਾ ਦੇਖ, ਉਥੋਂ ਦੇ ਡਾਕਟਰਾਂ ਨੇ ਸ਼ੇਰ ਸਿੰਘ ਨੂੰ ਰੈਫਰ ਕਰਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿਤਾ। ਇਥੇ ਡਾਕਟਰਾਂ ਨੇ ਕਈ ਘੰਟਿਆਂ ਤੱਕ ਉਸ ਦਾ ਇਲਾਜ ਕੀਤਾ, ਪਰ ਅੱਜ ਉਸਨੇ ਦਮ ਤੋੜ ਦਿੱਤਾ।
Punjab Bani 26 March,2024
ਸ਼ਹੀਦ ਸ਼ੁਭਕਰਨ ਦੀ ਕੁਰਬਾਨੀ ਪੂਰੇ ਦੇਸ਼ ਦੇ ਲੋਕਾਂ ਦੇ ਲਈ ਹੈ : ਜਗਜੀਤ ਡੱਲੇਵਾਲ
ਰਾਜਸਥਾਨ ਵਿਖੇ 27 ਮਾਰਚ ਨੂੰ ਹੋਵੇਗਾ ਸ਼ਹੀਦ ਸ਼ੁਭਕਰਨ ਦੀ ਕਲਸ਼ ਯਾਤਰਾ ਦਾ ਸਮਾਪਨ ਸਮਾਰੋਹ - ਸ਼ਹੀਦ ਸ਼ੁਭਕਰਨ ਦੀ ਕੁਰਬਾਨੀ ਪੂਰੇ ਦੇਸ਼ ਦੇ ਲੋਕਾਂ ਦੇ ਲਈ ਹੈ : ਜਗਜੀਤ ਡੱਲੇਵਾਲ - ਸ਼ੁਭਕਰਨ ਨੂੰ ਰਾਜਸਥਾਨ ਵਿਖੇ ਪਹੁੰਚ ਦਿੱਤੀ ਜਾਵੇ ਸ਼ਰਧਾਂਜਲੀ
Punjab Bani 26 March,2024
ਭਾਜਪਾ ਦੇ ਅੰਦਰ ਦੀ ਘਬਰਾਹਟ ਆਈ ਸਾਹਮਣੇ : ਕਿਸਾਨ ਨੇਤਾ
ਭਾਜਪਾ ਦੇ ਅੰਦਰ ਦੀ ਘਬਰਾਹਟ ਆਈ ਸਾਹਮਣੇ : ਕਿਸਾਨ ਨੇਤਾ - ਦੇਸ਼ ਦੇ 140 ਕਰੋੜ ਲੋਕ ਭਾਜਪਾ ਨੂੰ ਇਸ ਵਾਰ ਕਰਨਗੇ ਸੱਤਾ ਤੋਂ ਬਾਹਰ - ਹਾਰ ਦੇ ਡਰ ਤੋਂ ਦੇ ਰਹੇ ਹਨ ਫਿਲਮੀ ਸਟਾਰਾਂ ਨੂੰ ਟਿਕਟਾਂ, ਲੋਕ ਦੇਣਗੇ ਜਵਾਬ
Punjab Bani 26 March,2024
ਦਿੱਲੀ ਵਿੱਚ ਪ੍ਰਦਰਸ਼ਨ ਦੌਰਾਨ ਆਪ ਦੇ ਕਈ ਮੈਬਰ ਹਿਰਾਸਤ ਵਿੱਚ ਲਏ
ਦਿੱਲੀ ਵਿੱਚ ਪ੍ਰਦਰਸ਼ਨ ਦੌਰਾਨ ਆਪ ਦੇ ਕਈ ਮੈਬਰ ਹਿਰਾਸਤ ਵਿੱਚ ਲਏ ਨਵੀਂ ਦਿੱਲੀ, 26 ਮਾਰਚ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੋਮਨਾਥ ਭਾਰਤੀ ਨੂੰ ਪੁਲੀਸ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪਟੇਲ ਚੌਕ ਵਿੱਚ ‘ਆਪ’ ਦੇ ਕਈ ਮੈਂਬਰਾਂ ਸਣੇ ਨੂੰ ਹਿਰਾਸਤ ਵਿੱਚ ਲਿਆ। ਇਨਕਲਾਬ ਜ਼ਿੰਦਾਬਾਦ ਅਤੇ ਕੇਜਰੀਵਾਲ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਅਤੇ ਆਗੂ ਇਲਾਕੇ ਦੇ ਮੈਟਰੋ ਸਟੇਸ਼ਨ ‘ਤੇ ਪਹੁੰਚੇ। ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਕਲਿਆਣ ਮਾਰਗ ‘ਤੇ ਸਥਿਤ ਰਿਹਾਇਸ਼ ਵੱਲ ਮਾਰਚ ਤੇ ਘਿਰਾਓ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਇਸ ਖੇਤਰ ਵਿੱਚ ਫੌਜਦਾਰੀ ਜ਼ਾਬਤਾ ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਹਨ ਅਤੇ ਪੁਲੀਸ ਕਿਸੇ ਨੂੰ ਵੀ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦੇ ਰਹੀ। ‘ਆਪ’ ਦੇ ਸੀਨੀਅਰ ਨੇਤਾ ਭਾਰਤੀ ਨੇ ਐਕਸ ‘ਤੇ ਪੋਸਟ ‘ਚ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ‘ਆਪ’ ਦੀ ਮੰਗੋਲਪੁਰੀ ਤੋਂ ਵਿਧਾਇਕ ਰਾਖੀ ਬਿਰਲਾ ਦੇ ਨਾਲ ਪੁਲੀਸ ਨੇ ਹਿਰਾਸਤ ‘ਚ ਲਿਆ ਹੈ। ਪੰਜਾਬ ਵਿੱਚ ‘ਆਪ’ ਸਰਕਾਰ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪਾਰਟੀ ਦੀ ਸੀਨੀਅਰ ਮੈਂਬਰ ਰੀਨਾ ਗੁਪਤਾ ਵੀ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚ ਸ਼ਾਮਲ ਹਨ।
Punjab Bani 26 March,2024
ਸਿਹਤ ਮੰਤਰੀ ਨੇ ਪੜਿਆ ਮੁੱਖ ਮੰਤਰੀ ਕੇਜਰੀਵਾਲ ਦਾ ਨਿਰਦੇਸ਼
ਸਿਹਤ ਮੰਤਰੀ ਨੇ ਪੜਿਆ ਮੁੱਖ ਮੰਤਰੀ ਕੇਜਰੀਵਾਲ ਦਾ ਨਿਰਦੇਸ਼ ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਨੂੰ ਲੈ ਕੇ ਸਰਕਾਰ ਨੂੰ ਇੱਕ ਹੋਰ ਨਿਰਦੇਸ਼ ਜਾਰੀ ਕੀਤਾ ਹੈ। ਇਹ ਹਦਾਇਤ ਸਿਹਤ ਮੰਤਰਾਲੇ ਨਾਲ ਸਬੰਧਤ ਹੈ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਮੁੱਖ ਮੰਤਰੀ ਕੇਜਰੀਵਾਲ ਦੇ ਇਸ ਨਿਰਦੇਸ਼ ਦੀ ਜਾਣਕਾਰੀ ਦਿੱਤੀ। ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੁੰਦੇ ਹਨ। ਅੱਜ ਵੀ ਉਹ ਈਡੀ ਦੀ ਹਿਰਾਸਤ ਵਿੱਚ ਹੈ, ਇਸ ਲਈ ਦਿੱਲੀ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਹੈ। ਮੁੱਖ ਮੰਤਰੀ ਦੁਖੀ ਹਨ। ਦਿੱਲੀ ਦੇ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਦਵਾਈ ਨਹੀਂ ਹੈ। ਕਈ ਥਾਵਾਂ 'ਤੇ ਮੁਫ਼ਤ ਟੈਸਟ ਨਹੀਂ ਕੀਤੇ ਜਾ ਰਹੇ ਹਨ। ਉਸ ਦੇ ਜੇਲ੍ਹ ਜਾਣ ਕਾਰਨ ਕਿਸੇ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਹਸਪਤਾਲਾਂ ਵਿੱਚ ਜਲਦੀ ਹੀ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਦਾ ਉਪਦੇਸ਼ ਰੱਬ ਦੇ ਹੁਕਮ ਵਾਂਗ ਹੈ। ਇਸ 'ਤੇ ਜੰਗੀ ਪੱਧਰ 'ਤੇ ਕੰਮ ਕੀਤਾ ਜਾਵੇਗਾ।
Punjab Bani 26 March,2024
ਆਪ ਨੇਤਾਵਾਂ ਨੇ ਭਵਿਖੀ ਕਾਰਵਾਈ ਲਈ ਫੈਸਲਾ ਕਰਨ ਲਈ ਮੀਟਿੰਗ ਕੀਤੀ
ਆਪ ਨੇਤਾਵਾਂ ਨੇ ਭਵਿਖੀ ਕਾਰਵਾਈ ਲਈ ਫੈਸਲਾ ਕਰਨ ਲਈ ਮੀਟਿੰਗ ਕੀਤੀ ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ‘ਮੈਂ ਵੀ ਕੇਜਰੀਵਾਲ’ ਮੁਹਿੰਮ ਚਲਾਵੇਗੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ, ਪਾਰਟੀ ਨੇ ਐਤਵਾਰ ਨੂੰ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ। ‘ਆਪ’ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਦੀ ਆਬਕਾਰੀ ਨੀਤੀ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਆਪਣੀ ਭਵਿੱਖੀ ਕਾਰਵਾਈ ਦਾ ਫੈਸਲਾ ਕਰਨ ਲਈ ਮੀਟਿੰਗ ਕੀਤੀ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਦੀ ਇਹ ਪਹਿਲੀ ਵੱਡੀ ਮੀਟਿੰਗ ਸੀ। ਇਸ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਡਾ: ਸੰਦੀਪ ਪਾਠਕ ਨੇ ਕੀਤੀ। ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਮੰਤਰੀ, ਵਿਧਾਇਕ ਅਤੇ ਪਾਰਟੀ ਜੇਲ੍ਹ ਵਿੱਚੋਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਰਹਿਣਗੇ।
Punjab Bani 26 March,2024
ਆਪ ਪੰਜਾਬ ਇਕਾਈ ਦੇ ਸਾਰੇ ਆਗੂ ਅਰਵਿੰਦ ਕੇਜਰੀਵਾਲ ਨਾਲ ਚਟਾਨ ਵਾਂਗ ਖੜੇ ਹਨ : ਭਗਵੰਤ ਮਾਨ
ਆਪ ਪੰਜਾਬ ਇਕਾਈ ਦੇ ਸਾਰੇ ਆਗੂ ਅਰਵਿੰਦ ਕੇਜਰੀਵਾਲ ਨਾਲ ਚਟਾਨ ਵਾਂਗ ਖੜੇ ਹਨ : ਭਗਵੰਤ ਮਾਨ ਚੰਡੀਗੜ : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਪ੍ਰਧਾਨਗੀ ‘ਚ ਕੀਤੀ ਗਈ । ਇਸ ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਦੇ ਸਾਰੇ ਵਿਧਾਇਕ, ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਹਾਜ਼ਰ ਸਨ। ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ, ਸੂਬੇ ਅਤੇ ਦਿੱਲੀ ਵਿੱਚ ਪਾਰਟੀ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਵਿਰੋਧ ਪ੍ਰਦਰਸ਼ਨ, ਆਗਾਮੀ ਲੋਕ ਸਭਾ ਚੋਣਾਂ ਅਤੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਭਾਜਪਾ ਦੀਆਂ ਤਾਨਾਸ਼ਾਹੀ ਕਾਰਵਾਈਆਂ ਵਰਗੇ ਕਈ ਮੁੱਦੇ ਵਿਚਾਰੇ ਗਏ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਪੰਜਾਬ ਇਕਾਈ ਦੇ ਸਾਰੇ ਆਗੂ ਅਰਵਿੰਦ ਕੇਜਰੀਵਾਲ ਨਾਲ ਚਟਾਨ ਵਾਂਗ ਖੜ੍ਹੇ ਹਨ। ਅਸੀਂ ਮੋਦੀ ਸਰਕਾਰ ਦੀ ਇਸ ਤਾਨਾਸ਼ਾਹੀ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਪੂਰੀ ਤਾਕਤ ਨਾਲ ਵਿਰੋਧ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਨੂੰ ਖਤਮ ਕਰਨ ਲਈ ਜਨਤਾ ਆਪਣੀ ਵੋਟ ਦਾ ਇਸਤੇਮਾਲ ਕਰੇਗੀ ਅਤੇ ਇਸ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ। ਮੀਟਿੰਗ ਦਾ ਏਜੰਡਾ 31 ਮਾਰਚ ਦੀ ਮਹਾਂਰੈਲੀ ਵੀ ਸੀ। ਮਾਨ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਭਾਰਤੀ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਅਤੇ ਆਗੂ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋ ਰਹੇ ਹਨ। ਭਾਜਪਾ ਦੀ ਤਾਨਾਸ਼ਾਹੀ ਦੀ ਕੋਈ ਸੀਮਾ ਨਹੀਂ ਹੈ। ਵਿਰੋਧੀ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਮੌਜੂਦਾ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਸਬੂਤ ਦੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
Punjab Bani 24 March,2024
ਸੰਗਰੂਰ ਨਕਲੀ ਸ਼ਰਾਬ ਮਾਮਲਾ: ਮੁਲਜ਼ਮ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ------ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰਮਾਈਂਡਜ਼ ਨੂੰ ਕੀਤਾ ਗ੍ਰਿਫ਼ਤਾਰ ਵਿੱਚ ਵੇਚਦੇ ਸਨ ਘਾਤਕ ‘ਮਿਥੇਨੌਲ’
ਸੰਗਰੂਰ ਨਕਲੀ ਸ਼ਰਾਬ ਮਾਮਲਾ: ਮੁਲਜ਼ਮ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ਵਿੱਚ ਵੇਚਦੇ ਸਨ ਘਾਤਕ ‘ਮਿਥੇਨੌਲ’ - ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰਮਾਈਂਡਜ਼ ਨੂੰ ਕੀਤਾ ਗ੍ਰਿਫ਼ਤਾਰ - ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਾਸਟਰਮਾਈਂਡਜ਼ ਸਥਾਨਕ ਵਸਨੀਕਾਂ ਦਾ ਲੈਂਦੇ ਸਨ ਸਹਾਰਾ - ਪੰਜਾਬ ਪੁਲਿਸ ਨੇ ਆਬਕਾਰੀ ਐਕਟ ਦੀ ਸਖ਼ਤ ਧਾਰਾ 61-ਏ ਕੀਤੀ ਲਾਗੂ , ਜੋ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਹੈ ਸਬੰਧਤ: ਏਡੀਜੀਪੀ- ਕਮ- ਐਸਆਈਟੀ ਮੁਖੀ ਗੁਰਿੰਦਰ ਢਿੱਲੋਂ, ਆਈ.ਪੀ.ਐਸ. - ਪੁਲਿਸ ਟੀਮਾਂ ਨੇ ਨੋਇਡਾ-ਅਧਾਰਤ ਫੈਕਟਰੀ ਤੋਂ ਖਰੀਦੇ ਗਏ ਕੁੱਲ 300 ਲੀਟਰ ਮਿਥੇਨੌਲ ਵਿੱਚੋਂ 200 ਲੀਟਰ ਤੋਂ ਵੱਧ ਕੀਤਾ ਬਰਾਮਦ - ਏਡੀਜੀਪੀ ਗੁਰਿੰਦਰ ਢਿੱਲੋਂ ਨੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਗੈਰ-ਅਧਿਕਾਰਤ ਸਰੋਤਾਂ ਤੋਂ ਖਰੀਦੀ ਸ਼ਰਾਬ ਦੇ ਸੇਵਨ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ ਚੰਡੀਗੜ੍ਹ, 23 ਮਾਰਚ: ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ , ਦਰਅਸਲ ਮਿਥੇਨੌਲ ਸੀ- ਜੋ ਕਿ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ। ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ। ਇਹ ਜਾਣਕਾਰੀ ਉਕਤ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਅਗਵਾਈ ਕਰ ਰਹੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ। ਏ.ਡੀ.ਜੀ.ਪੀ. ਢਿੱਲੋਂ , ਐਸ.ਐਸ.ਪੀ. ਸੰਗਰੂਰ- ਕਮ –ਐਸ.ਆਈ.ਟੀ. ਮੈਂਬਰ ਸਰਤਾਜ ਸਿੰਘ ਚਾਹਲ ਦੇ ਨਾਲ ਸ਼ਨੀਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਵੱਖ ਵੱਖ ਥਾਣਿਆਂ- ਦਿੜ੍ਹਬਾ, ਸਿਟੀ ਸੁਨਾਮ ਅਤੇ ਚੀਮਾਂ ਵਿਖੇ ਤਿੰਨ ਵੱਖ-ਵੱਖ ਐਫ.ਆਈ.ਆਰਜ਼ ਦਰਜ ਕਰਕੇ ਨਾਮਜ਼ਦ ਕੀਤੇ 10 ਦੋਸ਼ੀਆਂ ਵਿਚੋਂ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰ ਮਾਈਂਡਜ਼, ਜਿਨ੍ਹਾਂ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ, ਸੰਗਰੂਰ ਅਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮਾਸਟਰਮਾਈਂਡਜ਼ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਸੰਗਰੂਰ ਜੇਲ੍ਹ ਵਿਚ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ । ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਦੋਵੇਂ ਵਾਸੀ ਪਿੰਡ ਗੁੱਜਰਾਂ, ਦਿੜ੍ਹਬਾ ; ਸੋਮਾ ਕੌਰ, ਰਾਹੁਲ ਉਰਫ਼ ਸੰਜੂ ਅਤੇ ਪਰਦੀਪ ਸਿੰਘ ਉਰਫ਼ ਬੱਬੀ ਤਿੰਨੋਂ ਵਾਸੀ ਚੁਹਵਾਂ, ਚੀਮਾਂ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪਿੰਡ ਰੋਗਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 200 ਲੀਟਰ ਮਿਥੇਨੌਲ ਕੈਮੀਕਲ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਢੱਕਣ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬÇਲੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਆਪਣੇ ਸਾਥੀ ਗੁਰਲਾਲ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥੇਨੌਲ ਕੈਮੀਕਲ ਮੰਗਵਾਉਂਦਾ ਸੀ ਅਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਮਾਰਕਾ ਲੇਬਲ ਵਾਲੀ ਸ਼ਰਾਬ ਦੀ ਬੋਤਲ ਵਿੱਚ ਪੈਕ ਕਰਕੇ ਵੇਚਦਾ ਸੀ। ਮੁਲਜ਼ਮ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਰਿਹਾ ਸੀ, ਜਦੋਂ ਕਿ ਂ ਬੋਤਲ ਕੈਪ ਲਗਾਉਣ ਦੀ ਮਸ਼ੀਨ ਉਸਨੇ ਲੁਧਿਆਣਾ ਤੋ ਮੰਗਵਾਈ ਸੀ। ਉਨ੍ਹਾਂ ਦੱਸਿਆ ਕਿ ਇਹ ਮਾਸਟਰ ਮਾਈਂਡ ਨਕਲੀ ਸ਼ਰਾਬ ਵੇਚਣ ਲਈ ਸਥਾਨਕ ਵਿਅਕਤੀ ਮਨਪ੍ਰੀਤ ਮਨੀ (ਗ੍ਰਿਫਤਾਰ) ਦੀ ਮਦਦ ਲੈਂਦੇ ਸਨ । ਉਨ੍ਹਾਂ ਦੱਸਿਆ ਕਿ ਮੁਲਜ਼ਮ ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਜ਼ਦੂਰ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ। ਏਡੀਜੀਪੀ ਨੇ ਕਿਹਾ ਕਿ ਪੁਲਿਸ ਕੋਲ ਇਸ ਘਾਤਕ ਰਸਾਇਣ ਦੀ ਖਰੀਦ ਸਬੰਧੀ ਦਸਤਾਵੇਜ਼ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਫੈਕਟਰੀਆਂ, ਜਿੱਥੋਂ ਦੋਸ਼ੀਆਂ ਨੇ ਮਿਥੇਨੌਲ ਖਰੀਦਿਆ ਸੀ, ਦੀ ਭੂਮਿਕਾ ਦੀ ਜਾਂਚ ਕਰਨ ਲਈ ਭਾਰਤੀ ਆਈਪੀਸੀ ਦੀ ਧਾਰਾ 120-ਬੀ ਸਾਰੀਆਂ ਐਫਆਈਆਰਜ਼ ਵਿੱਚ ਜੋੜ ਦਿੱਤੀ ਗਈ ਹੈ । ਜਿਕਰਯੋਗ ਹੈ ਕਿ ਮੁਲਜ਼ਮਾਂ ਨੇ ਕੁੱਲ 300 ਲੀਟਰ ਮਿਥੇਨੌਲ ਕੈਮੀਕਲ ਖਰੀਦਿਆ ਸੀ। ਏਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਤਿੰਨੋਂ ਐਫਆਈਆਰਜ਼ ਵਿੱਚ ਆਬਕਾਰੀ ਐਕਟ ਦੀ ਸਖ਼ਤ ਧਾਰਾ 61-ਏ ਦੀ ਵੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਾਰਾ 61-ਏ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਸਬੰਧਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਨੂੰ ਤਰਕਪੂਰਨ ਸਿੱਟੇ ’ਤੇ ਪਹੁੰਚਾਉਣ ਲਈ ਐਸ.ਆਈ.ਟੀ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਸਮੇਂ ਸਿਰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਐਸਆਈਟੀ ਮੁਖੀ ਨੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਸਰੋਤਾਂ ਤੋਂ ਖਰੀਦੀ ਗਈ ਸ਼ਰਾਬ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨ।
Punjab Bani 23 March,2024
ਏ.ਡੀ.ਜੀ.ਪੀ ਗੁਰਿੰਦਰ ਸਿੰਘ ਢਿੱਲੋਂ ਨੇ ਡੀ.ਸੀ ਜਤਿੰਦਰ ਜੋਰਵਾਲ ਤੇ ਐਸ.ਐਸ.ਪੀ
ਏ.ਡੀ.ਜੀ.ਪੀ ਗੁਰਿੰਦਰ ਸਿੰਘ ਢਿੱਲੋਂ ਨੇ ਡੀ.ਸੀ ਜਤਿੰਦਰ ਜੋਰਵਾਲ ਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਸਮੇਤ ਪ੍ਰਭਾਵਿਤ ਪਿੰਡਾਂ ’ਚ ਜਾ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ ਇਸ ਮਾਮਲੇ ਵਿੱਚ ਹੁਣ ਤੱਕ 3 ਪੁਲਿਸ ਕੇਸ ਦਰਜ, 8 ਵਿਅਕਤੀ ਗ੍ਰਿਫਤਾਰ: ਏ.ਡੀ.ਜੀ.ਪੀ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਿੱਚ ਏ.ਡੀ.ਜੀ.ਪੀ, ਡੀ.ਆਈ.ਜੀ ਪਟਿਆਲਾ ਰੇਂਜ ਤੇ ਐਸ.ਐਸ.ਪੀ ਸ਼ਾਮਲ ਉਚ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਣ-ਅਧਿਕਾਰਤ ਤੌਰ ’ਤੇ ਖਰੀਦੀ ਸ਼ਰਾਬ ਦਾ ਸੇਵਨ ਬਿਲਕੁਲ ਨਾ ਕਰਨ ਦੀ ਅਪੀਲ ਘਰ ਘਰ ਸਰਵੇਖਣ ਦਾ ਪਹਿਲਾ ਰਾਊਂਡ ਮੁਕੰਮਲ, ਦੂਜਾ ਸ਼ੁਰੂ ਆਸ਼ਾ ਤੇ ਆਂਗਣਵਾੜੀ ਵਰਕਰ, ਪੰਚਾਇਤ ਸਕੱਤਰ, ਏ.ਐਨ.ਐਮਜ਼, ਪਟਵਾਰੀ, ਪੁਲਿਸ ਦੇ ਨੁਮਾਇੰਦੇ, ਡਾਕਟਰੀ ਸਟਾਫ਼ ਜਾਗਰੂਕਤਾ ਪੈਦਾ ਕਰਨ ਵਿੱਚ ਹੋਇਆ ਸਰਗਰਮ ਗੁੱਜਰਾਂ/ਦਿੜ੍ਹਬਾ, 23 ਮਾਰਚ: ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਅੱਜ ਪਿੰਡ ਗੁੱਜਰਾਂ ਵਿਖੇ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਇਸ ਦੁਖਾਂਤਕ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ਼ ਪੁਲਿਸ ਵੱਲੋਂ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ’ਤੇ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਉਹ ਖੁਦ ਕਰ ਰਹੇ ਹਨ ਜਦਕਿ ਇਸ ਵਿੱਚ ਡੀ.ਆਈ.ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਜਾਂਚ ਕਰਦੇ ਹੋਏ ਸਾਰੇ ਤੱਥ ਸਾਹਮਣੇ ਲਿਆਂਦੇ ਜਾ ਸਕਣ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 3 ਵੱਖ-ਵੱਖ ਐਫ.ਆਈ.ਆਰ ਦਰਜ ਕਰਕੇ ਹੁਣ ਤੱਕ ਦੋ ਮੁੱਖ ਦੋਸ਼ੀਆਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮੌਕੇ ਏ.ਡੀ.ਜੀ.ਪੀ ਢਿੱਲੋਂ ਨੇ ਅਪੀਲ ਕਰਦਿਆਂ ਕਿਹਾ ਜੇਕਰ ਕਿਸੇ ਵੀ ਵਿਅਕਤੀ ਕੋਲ ਕਿਸੇ ਵੀ ਮਾਤਰਾ ਵਿੱਚ ਇਹੋ ਜਿਹੀ ਜਾਂ ਇਸ ਦੇ ਨਾਲ ਮਿਲਦੀ ਜੁਲਦੀ ਅਣਅਧਿਕਾਰਤ ਸ਼ਰਾਬ ਪਈ ਹੈ ਤਾਂ ਉਹ ਇਸ ਦਾ ਸੇਵਨ ਬਿਲਕੁਲ ਨਾ ਕਰਨ ਅਤੇ ਉਹ ਪੁਲਿਸ ਜਾਂ ਘਰ ਘਰ ਵਿੱਚ ਸਰਵੇਖਣ ਕਰ ਰਹੀਆਂ ਟੀਮਾਂ ਨੂੰ ਜਮ੍ਹਾ ਕਰਵਾ ਦੇਣ। ਉਨ੍ਹਾਂ ਲੋਕ ਹਿੱਤ ਵਿੱਚ ਅਪੀਲ ਕਰਦਿਆਂ ਕਿਹਾ ਕਿ ਸਸਤੀ ਤੇ ਗੈਰ ਕਾਨੂੰਨੀ ਢੰਗ ਨਾਲ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਤੋਂ ਸ਼ਰਾਬ ਦੀ ਖਰੀਦ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਾਹਮਣੇ ਆਉਂਦੇ ਸਾਰ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਦੀ ਨਿਗਰਾਨੀ ਹੇਠ ਪੂਰਾ ਪ੍ਰਸ਼ਾਸਨ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਨ੍ਹਾਂ ਪਿੰਡਾਂ ਵਿੱਚ ਚੌਕਸੀ ਤੇ ਜਾਗਰੂਕਤਾ ਅਭਿਆਨ ਚਲਾ ਰਹੀਆਂ ਹਨ ਅਤੇ ਲੋਕ ਹਿੱਤ ਵਿੱਚ ਅਨਾਊਂਸਮੈਂਟ, ਆਸ਼ਾ ਤੇ ਆਂਗਣਵਾੜੀ ਵਰਕਰਾਂ, ਪੰਚਾਇਤ ਸਕੱਤਰਾਂ, ਏ.ਐਨ.ਐਮਜ਼, ਪਟਵਾਰੀ, ਪੁਲਿਸ ਦੇ ਨੁਮਾਇੰਦੇ, ਡਾਕਟਰੀ ਸਟਾਫ਼, ਪਿੰਡਾਂ ਤੇ ਸ਼ਹਿਰੀ ਵਾਰਡਾਂ ਦੇ ਨੁਮਾਇੰਦੇ ਲਗਾਤਾਰ ਘਰ ਘਰ ਜਾ ਕੇ ਜਾਗਰੂਕਤਾ ਫੈਲਾਅ ਰਹੇ ਹਨ ਅਤੇ ਜੇਕਰ ਇਸ ਦੌਰਾਨ ਕਿਸੇ ਵਿਅਕਤੀ ਦੀ ਸਿਹਤ ਵਿੱਚ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਫੌਰੀ ਮੈਡੀਕਲ ਸੁਵਿਧਾ ਦਿੱਤੀ ਜਾ ਰਹੀ ਹੈ ਤਾਂ ਜੋ ਕੀਮਤੀ ਜਾਨਾਂ ਬਚ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਪੁਲਿਸ ਦੇ ਪੱਧਰ ’ਤੇ ਢੁਕਵੇਂ ਕਦਮ ਪੁੱਟਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਗ੍ਰਿਫਤਾਰ ਕੀਤੇ ਗਏ ਹਰ ਵਿਅਕਤੀ ਦੀ ਇਸ ਵਿੱਚ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਵੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਾਰਜਸ਼ੀਲ ਹੈ ਤੇ ਹਰ ਪੱਖ ਦੀ ਵਿਭਿੰਨ ਪਹਿਲੂਆਂ ਅਨੁਸਾਰ ਵਿਗਿਆਨ ਅਧਾਰਿਤ ਜਾਂਚ ਚੱਲ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਅਣਸੁਖਾਵੀਂ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਦੁਖਾਂਤਕ ਘਟਨਾ ਤੋਂ ਤੁਰੰਤ ਬਾਅਦ ਹੀ ਪੁਲਿਸ ਤੇ ਪ੍ਰਸਾਸਨ ’ਤੇ ਅਧਾਰਿਤ ਵੱਡੀ ਗਿਣਤੀ ਟੀਮਾਂ ਵੱਲੋਂ ਅਹਿਤਿਆਤ ਵਜੋਂ ਪਿੰਡ ਗੁੱਜਰਾਂ, ਢੰਡੋਲੀ ਖੁਰਦ, ਜਖੇਪਾਲਵਾਸ ਤੇ ਟਿੱਬੀ ਰਵੀਦਾਸਪੁਰਾ ਵਿਖੇ ਘਰ ਘਰ ਜਾ ਕੇ ਸਰਵੇਖਣ ਆਰੰਭ ਕਰ ਦਿੱਤਾ ਗਿਆ ਸੀ ਜੋ ਹੁਣ ਵੀ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਵੇਖਣ ਦਾ ਪਹਿਲਾ ਰਾਊਂਡ ਮੁਕੰਮਲ ਹੋਣ ਤੋਂ ਬਾਅਦ ਦੂਜਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿੱਚ ਅਜਿਹੀ ਸ਼ਰਾਬ ਪੀਣ ਤੋਂ ਬਾਅਦ ਮੁਢਲੇ ਤੌਰ ’ਤੇ ਕੋਈ ਲੱਛਣ ਸਾਹਮਣੇ ਆ ਰਹੇ ਹਨ ਤਾਂ ਉਹ ਲਾਜ਼ਮੀ ਤੌਰ ’ਤੇ ਮੈਡੀਕਲ ਸੇਵਾਵਾਂ ਦਾ ਲਾਭ ਲਵੇ। ਉਨ੍ਹਾਂ ਕਿਹਾ ਕਿ ਹਾਈ ਪਾਵਰ ਕਮੇਟੀ ਵੱਲੋਂ ਆਪਣੀ ਜਾਂਚ ਰਿਪੋਰਟ ਸਮੇਂ ਸਿਰ ਸੌਂਪੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਮੁਕੰਮਲ ਠੱਲ੍ਹ ਪਾਉਣ ਲਈ ਵੀ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਕੋਲ ਘਰਾਂ ਵਿੱਚ ਅਤੇ ਸ਼ਮਸ਼ਾਨਘਾਟ ਵਿਖੇ ਜਾ ਕੇ ਪਰਿਵਾਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ.ਡੀ.ਐਮ ਰਾਜੇਸ਼ ਸ਼ਰਮਾ, ਐਸ.ਪੀ ਪਲਵਿੰਦਰ ਸਿੰਘ ਚੀਮਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Bani 23 March,2024
ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੰਭੂ ਬਾਰਡਰ ਤੇ ਕਿਸਾਨਾਂ ਨੇ ਮਨਾਇਆ
ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੰਭੂ ਬਾਰਡਰ ਤੇ ਕਿਸਾਨਾਂ ਨੇ ਮਨਾਇਆ - ਕਿਸਾਨ ਮਜ਼ਦੂਰ ਮੋਰਚਾ ਤੇ ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। - ਕੇਦਰ ਸਰਕਾਰ ਵਿਰੁੱਧ ਜਤਾਇਆ ਭਾਰੀ ਰੋਸ਼
Punjab Bani 23 March,2024
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ ਵਿਸ਼ਾਲ ਪ੍ਰਦਰਸ਼ਨ
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ ਵਿਸ਼ਾਲ ਪ੍ਰਦਰਸ਼ਨ ਨਵੀਂ ਦਿੱਲੀ, 23 ਮਾਰਚ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਆਈਟੀਓ ਨੇੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਪ ਦੇ ਵਿਧਾਇਕਾਂ, ਕੌਂਸਲਰਾਂ, ਮੰਤਰੀਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਧਰਨੇ ਚ ਸ਼ਾਮਲ ਹੋਣਗੇ। ਇੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਵੀ ਸ਼ਾਮਲ ਹੋਣ ਦੀ ਉਮੀਦ ਹੈ।
Punjab Bani 23 March,2024
ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਕੀਤਾ ਜਾਵੇਗਾ ਪ੍ਰਦਰਸ਼ਨ : ਭਗਵੰਤ ਮਾਨ
ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਕੀਤਾ ਜਾਵੇਗਾ ਪ੍ਰਦਰਸ਼ਨ : ਭਗਵੰਤ ਮਾਨ ਨਵੀਂ ਦਿੱਲੀ, 23 ਮਾਰਚ ਇਥੇ ਰਾਜਘਾਟ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਆਗੂ ਅਰਵਿੰਦ ਕੇਜਰੀਵਾਲ ਹੈ। ਉਨ੍ਹਾਂ ਕਿਹਾ ਇਹ ਸ੍ਰੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ ਹੋਰ ਵਿਸ਼ਾਲ ਹੋਵੇਗਾ ਪਰ ਅਸੀਂ ਡਰਾਂਗੇ ਨਹੀਂ। ਇਹ ਪ੍ਰਦਰਸ਼ਨ ਭਾਰਤੀ ਲੋਕਤੰਤਰ ਬਚਾਉਣ ਲਈ ਹੈ। ਪ੍ਰਦਰਸ਼ਨ ਵਿੱਚ ਕਾਂਗਰਸ ਦੇ ਆਗੂ ਹਾਰੂਨ ਯੂਸਫ਼ ਤੇ ਹੋਰ ਆਗੂ ਸ਼ਾਮਲ ਹੋਏ। ਉਨ੍ਹਾਂ ਐਲਾਨ ਕੀਤਾ ਕਿ ਰਾਜਘਾਟ ਤੋਂ ਪਾਰਟੀ ਦਫ਼ਤਰ ਦੀਨ ਦਿਆਲ ਉਪਾਧਿਆਏ ਮਾਰਗ ਵੱਲ ਮਾਰਚ ਕੀਤਾ ਜਾਵੇਗਾ।
Punjab Bani 23 March,2024
ਜ਼ਹਿਰੀਲੀ ਸ਼ਰਾਬ ਮਾਮਲਾ : ਜਨਤਕ ਜਥੇਬੰਦੀਆਂ ਨੇ ਲਗਾਇਆ ਪੱਕਾ ਮੋਰਚਾ
ਜ਼ਹਿਰੀਲੀ ਸ਼ਰਾਬ ਮਾਮਲਾ : ਜਨਤਕ ਜਥੇਬੰਦੀਆਂ ਨੇ ਲਗਾਇਆ ਪੱਕਾ ਮੋਰਚਾ ਸੰਗਰੂਰ, 22 ਮਾਰਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਖ਼ਿਲਾਫ਼ ਜਨਤਕ ਜਥੇਬੰਦੀਆਂ ਅਤੇ ਲੋਕਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਅਤੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਕਸੂਰਵਾਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਜ਼ਹਿਰੀਲੀ ਸ਼ਰਾਬ ਨਾਲ ਗਰੀਬ ਮਜ਼ਦੂਰਾਂ ਦੀਆਂ ਹੋਈਆਂ ਮੌਤਾਂ ਕਾਰਨ ਹਲਕੇ ਵਿੱਚ ਸੋਗ ਦੀ ਲਹਿਰ ਹੈ ਪਰ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਨਾ ਤਾਂ ਕੋਈ ਬਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਪਿੰਡ ਗੁੱਜਰਾਂ ਪੁੱਜ ਕੇ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਜਿਸ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਲੋਕਾਂ ’ਚ ਰੋਸ ਹੈ।
Punjab Bani 23 March,2024
ਈਡੀ ਪੈਸਿਆਂ ਦੇ ਲੈਣ ਦੇਣ ਦੀ ਗੱਲ ਨਹੀ ਕਰ ਸਕੀ ਸਾਬਿਤ : ਆਪ
ਈਡੀ ਪੈਸਿਆਂ ਦੇ ਲੈਣ ਦੇਣ ਦੀ ਗੱਲ ਨਹੀ ਕਰ ਸਕੀ ਸਾਬਿਤ : ਆਪ ਨਵੀਂ ਦਿੱਲੀ, 23 ਮਾਰਚ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਦਾਅਵਾ ਕੀਤਾ ਕਿ ਕਥਿਤ ਆਬਕਾਰੀ ਨੀਤੀ ਘਪਲੇ ਵਿਚ ਕਈ ਛਾਪੇ, ਗ੍ਰਿਫਤਾਰੀਆਂ ਅਤੇ ਦੋ ਸਾਲਾਂ ਦੀ ਜਾਂਚ ਦੇ ਬਾਵਜੂਦ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਆਮ ਆਦਮੀ ਪਾਰਟੀ (ਆਪ) ਦੇ ਕਿਸੇ ਨੇਤਾ ਖਿਲਾਫ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸਾਬਤ ਨਹੀਂ ਕਰ ਸਕੀ। ਆਪ ਨੇਤਾ ਨੇ ਇਹ ਵੀ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਰਦ ਪੀ. ਰੈੱਡੀ ਦੇ ਬਿਆਨ ਦੇ ਆਧਾਰ ‘ਤੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਆਤਿਸ਼ੀ ਨੇ ਕਿਹਾ ਕਿ ਅਰਬਿੰਦੋ ਫਾਰਮਾ ਦੇ ਰੈੱਡੀ ਨੂੰ ਡਾਇਰੈਕਟੋਰੇਟ ਨੇ ਨਵੰਬਰ ‘ਚ ਐਕਸਾਈਜ਼ ਨੀਤੀ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਰੈੱਡੀ ਨੇ ਚੋਣ ਬਾਂਡ ਰਾਹੀਂ ਭਾਜਪਾ ਨੂੰ ਕਰੋੜਾਂ ਰੁਪਏ ਦਿੱਤੇ। ਆਤਿਸ਼ੀ ਨੇ ਈਡੀ ਨੂੰ ਭਾਜਪਾ ਖ਼ਿਲਾਫ਼ ਕੇਸ ਦਰਜ ਕਰਨ ਦੀ ਚੁਣੌਤੀ ਦਿੱਤੀ ਅਤੇ ਦੋਸ਼ ਲਾਇਆ ਕਿ ਅਖੌਤੀ ਆਬਕਾਰੀ ਨੀਤੀ ਘਪਲੇ ਵਿੱਚ ਪੈਸੇ ਦਾ ਲੈਣ ਦੇਣ ਭਾਜਪਾ ਨਾਲ ਜੁੜਿਆ ਹੋਇਆ ਹੈ।
Punjab Bani 23 March,2024
ਮੋਦੀ ਨੂੰ ਸਤਾ ਰਿਹਾ ਹੈ ਸੱਤਾ ਦੇ ਖੁਸਣ ਦਾ ਡਰ : ਸ. ਹਰਚੰਦ ਸਿੰਘ ਬਰਸਟ
ਮੋਦੀ ਨੂੰ ਸਤਾ ਰਿਹਾ ਹੈ ਸੱਤਾ ਦੇ ਖੁਸਣ ਦਾ ਡਰ : ਸ. ਹਰਚੰਦ ਸਿੰਘ ਬਰਸਟ --- ਈਡੀ ਨੇ ਭਾਜਪਾ ਦੇ ਇਸ਼ਾਰੇ ਤੇ 'ਆਪ' ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਗੈਰ ਜਮਹੂਰੀ ਢੰਗ ਨਾਲ ਕੀਤਾ ਗ੍ਰਿਫਤਾਰ --- ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਖਿਲਾਫ ਗੈਰ ਕਾਨੂੰਨੀ ਢੰਗ ਨਾਲ ਕਾਰਵਾਈ ਕਰਨਾ ਨਿੰਦਣਯੋਗ --- ਭਾਜਪਾ ਦੀ ਗੈਰ ਜਮਹੂਰੀ ਗਤੀਵਿਧੀਆਂ ਦਾ ਲੋਕ ਸਭਾ ਚੋਣਾਂ ਵਿੱਚ ਦੇਸ਼ ਦੇ ਲੋਕ ਦੇਣਗੇ ਮੋੜਵਾਂ ਜਵਾਬ ਚੰਡੀਗੜ੍ਹ, 22 ਮਾਰਚ, 2024 ( ) - ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗੈਰ ਜਮਹੂਰੀ ਢੰਗ ਨਾਲ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਖਿਲਾਫ ਵੱਖ-ਵੱਖ ਥਾਵਾਂ ਤੇ ਮੁਜਾਹਰਾ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਕਾਰਵਾਈ ਦੀ ਸਖ਼ਤ ਸਬਦਾਂ ਵਿੱਚ ਨਿਖੇਦੀ ਕੀਤੀ ਹੈ। ਸ. ਬਰਸਟ ਨੇ ਕਿਹਾ ਕਿ ਭਾਜਪਾ ਨੂੰ ਦੁਬਾਰਾ ਸੱਤਾ ਵਿੱਚ ਆਉਣ ਤੋਂ ਸਿਰਫ ਆਮ ਆਦਮੀ ਪਾਰਟੀ ਹੀ ਰੋਕ ਸਕਦੀ ਹੈ, ਜੋ ਦਿਨ-ਰਾਤ ਇੱਕ ਕਰਕੇ ਲੋਕ ਸੇਵਾ ਵਿੱਚ ਲੱਗੀ ਹੋਈ ਹੈ। 'ਆਪ' ਦੀਆਂ ਲੋਕ ਹਿਤੇਸ਼ੀ ਗਤੀਵਿਧੀਆਂ ਕਰਕੇ ਭਾਜਪਾ ਨੂੰ ਦੇਸ਼ ਵਿੱਚੋਂ ਸੱਤਾ ਦੇ ਖੁਸਣ ਦਾ ਡਰ ਸਤਾ ਰਿਹਾ ਹੈ। ਇਸੇ ਕਰਕੇ ਭਾਜਪਾ ਦੇ ਇਸ਼ਾਰੇ ਤੇ ਈਡੀ ਵੱਲੋਂ ਗੈਰ ਜਮਹੂਰੀ ਢੰਗ ਨਾਲ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਦੇ ਹੋਏ ਲਗਾਤਾਰ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਹੈ। ਇਸੇ ਤਹਿਤ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਭਾਜਪਾ ਦੇ ਇਸ਼ਾਰੇ ਤੇ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਨੂੰ ਪਿਛਲੇ ਕਈ ਮਹੀਨਿਆਂ ਤੋਂ ਜੇਲ ਵਿੱਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀਆਂ ਧੱਕੇਸ਼ਾਹੀਆਂ ਤੋਂ ਡਰਨ ਵਾਲੀ ਨਹੀਂ ਹੈ। ਭਾਜਪਾ ਵਾਲੇ ਭੁੱਲ ਜਾਂਦੇ ਹਨ ਕਿ ਅਸੀਂ ਇੱਕ ਅੰਦੋਲਨ ਵਿੱਚੋਂ ਪੈਦਾ ਹੋਏ ਹਾਂ। ਉਹ ਸਾਨੂੰ ਡਰਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਹ ਸਾਨੂੰ ਰੋਕ ਨਹੀਂ ਸਕਦੇ ਅਤੇ ਨਾ ਹੀ ਸਾਡੀ ਸੋਚ ਨੂੰ ਦਬਾ ਸਕਦੇ ਹਨ, ਜਿਸ ਦਾ ਮਕਸਦ ਭ੍ਰਿਸ਼ਟਾਚਾਰ ਨੂੰ ਰੋਕਣਾ ਅਤੇ ਲੋਕਾਂ ਦੀ ਸੇਵਾ ਕਰਨਾ ਹੈ। ਸ. ਬਰਸਟ ਨੇ ਕਿਹਾ ਕਿ ਅਸੀਂ ਭਾਜਪਾ ਦੀ ਹਰ ਧੱਕੇਸ਼ਾਹੀ ਦਾ ਡੱਟ ਕੇ ਸਾਹਮਣਾ ਕਰਾਂਗੇ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤ ਵਿੱਚ ਵੱਧ ਚੜ੍ਹ ਕੇ ਕੰਮ ਕੀਤਾ ਜਾ ਰਿਹਾ ਹੈ। ਭਾਜਪਾ ਦੀਆਂ ਲੋਕਤੰਤਰ ਵਿਰੋਧੀ ਗਤੀਵਿਧੀਆਂ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਨਹੀਂ ਰੋਕ ਸਕਦੀਆਂ। ਅੱਜ ਆਮ ਆਦਮੀ ਪਾਰਟੀ ਦਾ ਹਰੇਕ ਆਗੂ ਅਤੇ ਦੇਸ਼ ਦੇ ਲੋਕ ਸ੍ਰੀ ਅਰਵਿੰਦ ਕੇਜਰੀਵਾਲ ਦੇ ਨਾਲ ਖੜੇ ਹਨ ਜੋ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾ ਕੇ ਮੋੜਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਇਨ੍ਹਾਂ ਡਰ ਗਈ ਹੈ ਕਿ ਉਹਨਾਂ ਦੇ ਪੱਖ ਵਿੱਚ ਦਿੱਲੀ ਅਤੇ ਚੰਡੀਗੜ੍ਹ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਗੈਰ ਕਾਨੂੰਨੀ ਕਾਰਵਾਈ ਕਰਦੇ ਹੋਏ ਜਿੱਥੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਗਈਆਂ, ਉੱਥੇ ਹੀ ਪਾਰਟੀ ਦੇ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ। ਉਨ੍ਹਾਂ ਕਿਹਾ ਭਾਜਪਾ ਦਾ ਲੋਕ ਵਿਰੋਧੀ ਚਹਿਰਾ ਲੋਕਾਂ ਸਾਹਮਣੇ ਆ ਚੁੱਕਾ ਹੈ ਅਤੇ ਬੀਜੇਪੀ ਆਪਣਾ ਅਧਾਰ ਖਤਮ ਕਰ ਚੁੱਕੀ ਹੈ।
Punjab Bani 22 March,2024
ਆਪ ਨੇਤਾ ਸੜਕਾਂ ਤੋ ਲੈ ਕੇ ਅਦਾਲਤ ਤੱਕ ਕਰਨਗੇ ਸੰਘਰਸ਼
ਆਪ ਨੇਤਾ ਸੜਕਾਂ ਤੋ ਲੈ ਕੇ ਅਦਾਲਤ ਤੱਕ ਕਰਨਗੇ ਸੰਘਰਸ਼ ਨਵੀਂ ਦਿੱਲੀ, 22 ਮਾਰਚ ਆਮ ਆਦਮੀ ਪਾਰਟੀ ਨੇ ਆਪਣੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖ਼ਿਲਾਫ਼ ਸੜਕਾਂ ਤੋਂ ਲੈ ਕੇ ਅਦਾਲਤ ਤੱਕ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਅੱਜ ਇਥੇ ਭਾਜਪਾ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਪਾਰਟੀ ਨੇਤਾ ਸ੍ਰੀ ਗੋਪਾਲ ਰਾਏ ਨੇ ਕਿਹਾ ਕਿ ਦੇਸ਼ ’ਚ ਲੋਕਤੰਤਰ ਦਾ ਖੁੱਲ੍ਹੇਆਮ ਕਤਲ ਕੀਤਾ ਗਿਆ ਹੈ ਅਤੇ ਦੇਸ਼ ਵਿੱਚ ਐਲਾਨ ਕੀਤਾ ਗਿਆ ਹੈ ਕਿ ਜੇ ਕੋਈ ਭਾਜਪਾ ਅਤੇ ਇਸ ਦੀ ਸਰਕਾਰ ਵਿਰੁੱਧ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਡਾ. ਸੰਦੀਪ ਪਾਠਕ ਨੇ ਕਿਹਾ ਕਿ ਇਹ ਲੜਾਈ ਸਿਰਫ਼ ‘ਆਪ’ ਦੀ ਨਹੀਂ ਹੈ, ਇਹ ਹਰ ਉਸ ਨਾਗਰਿਕ ਦੀ ਲੜਾਈ ਹੈ ਜੋ ਭਾਰਤ ਦੇ ਨਾਗਰਿਕਾਂ ਨੂੰ ਸਕਾਰਾਤਮਕ ਅਤੇ ਇਮਾਨਦਾਰ ਰਾਜਨੀਤੀ ਦੇਣਾ ਚਾਹੁੰਦਾ ਹੈ।
Punjab Bani 22 March,2024
ਹੜਤਾਲ ਭਰਨ ਦੀ ਤਨਖਾਹ ਕਟੌਤੀ ਖਿਲਾਫ 21 ਮਾਰਚ ਨੂੰ ਜ਼ਿਲਾ ਸਿੱਖਿਆ ਦਫਤਰ ਵਿਖੇ ਕੀਤਾ ਜਾਵੇਗਾ ਰੋਸ ਮੁਜ਼ਾਹਰਾ
ਹੜਤਾਲ ਭਰਨ ਦੀ ਤਨਖਾਹ ਕਟੌਤੀ ਖਿਲਾਫ 21 ਮਾਰਚ ਨੂੰ ਜ਼ਿਲਾ ਸਿੱਖਿਆ ਦਫਤਰ ਵਿਖੇ ਕੀਤਾ ਜਾਵੇਗਾ ਰੋਸ ਮੁਜ਼ਾਹਰਾ ਪਟਿਆਲਾ - 16 ਫਰਵਰੀ ਦੀ ਦੇਸ਼ ਪੱਧਰੀ ਹੜਤਾਲ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਦੀ ਕੁਝ ਸਕੂਲ ਮੁੱਖੀਆਂ ਵੱਲੋਂ ਇੱਕ ਦਿਨ ਦੀ ਤਨਖਾਹ ਕੱਟਣ ਦੇ ਮਾਮਲੇ ਦਾ ਹੱਲ ਨਾ ਕੀਤੇ ਜਾਣ ਖਿਲਾਫ ਅਧਿਆਪਕ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 21 ਮਾਰਚ ਨੂੰ ਜ਼ਿਲਾ ਸਿੱਖਿਆ ਦਫਤਰ ਵਿੱਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।ਤਨਖਾਹ ਕਟੌਤੀ ਸਬੰਧੀ ਸੱਦੀ ਮੀਟਿੰਗ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ,ਗੌਰਮਿੰਟ ਟੀਚਰਜ਼ ਯੂਨੀਅਨ,ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ ਅਤੇ ਐਲੀਮੈੰਟਰੀ ਟੀਚਰਜ਼ ਯੂਨੀਅਨ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਅਧਿਆਪਕ ਜੱਥਟਬੰਦੀਆਂ ਵੱਲੋੰ ਸਮੁੱਚੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਪਰਮਜੀਤ ਸਿੰਘ,ਅਤਿੰਦਰ ਪਾਲ ਸਿੰਘ,ਲਛਮਣ ਸਿੰਘ ਨਬੀਪੁਰ ਅਤੇ ਮਨੋਜ ਘਈ ਨੇ ਦੱਸਿਆ ਕਿ ਦੇਸ਼ ਅੰਦਰ ਕਾਰਪੋਰੇਟ ਲੁੱਟ ਦੇ ਤੇਜ਼ ਕੀਤੇ ਹਮਲੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਦਿੱਤੇ ਭਾਰਤ ਬੰਦ ਅਤੇ ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦਿੱਤੇ ਹੜਤਾਲ ਦੇ ਸਾਂਝੇ ਸੱਦੇ ਨੂੰ ਪੂਰੇ ਪੰਜਾਬ ਵਿੱਚ ਵੱਡਾ ਹੁੰਗਾਰਾ ਮਿਲਿਆ ਸੀ।ਜ਼ਿਲਾ ਪਟਿਆਲਾ ਦੇ ਅਧਿਆਪਕਾਂ ਵੱਲੋਂ ਵੀ ਇਸ ਦਿਨ ਵੱਡੀ ਗਿਣਤੀ ਵਿੱਚ ਹੜਤਾਲ ਦਰਜ ਕਰਵਾਈ ਗਈ ਸੀ।ਪਰ ਕੁਝ ਸਕੂਲ ਮੁੱਖੀਆਂ ਵੱਲੋੰ ਹੜਤਾਲ ਭਰਵਾਉਣ ਵਾਲੇ ਅਧਿਆਪਕਾਂ ਦੀ ਇੱਕ ਦਿਨ ਦੀ ਤਨਖਾਹ ਕੱਟੀ ਗਈ ਹੈ ਅਤੇ ਕੁਝ ਸਕੂਲ ਮੁੱਖੀ ਮਾਰਚ ਮਹੀਨੇ ਚੋਂ ਤਨਖਾਹ ਕੱਟਣ ਲਈ ਨੋਟਿਸ ਕੱਢ ਰਹੇ ਹਨ।ਉਹਨਾਂ ਕਿਹਾ ਕਿ ਜ਼ਿਲਾ ਸਿੱਖਿਆ ਦਫਤਰ ਨੂੰ ਸਮੁੱਚਾ ਮਾਮਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਮਸਲਾ ਜਿਉਂ ਦਾ ਤਿਉਂ ਲਟਕ ਰਿਹਾ ਹੈ ਅਤੇ ਉਕਤ ਸਕੂਲ ਮੁੱਖੀ ਸਰਕਾਰ ਵੱਲੋਂ ਇਸ ਹੜਤਾਲ ਸਬੰਧੀ ਕਿਸੇ ਹੁਕਮਾਂ ਦੇ ਜਾਰੀ ਹੋਣ ਤੋਂ ਬਿਨਾਂ ਹੀ ਤਨਖਾਹ ਕੱਟਣ ਲਈ ਬਜਿੱਦ ਹਨ।ਇਸ ਤੋਂ ਇਲਾਵਾ ਪੀਪੀਏ ਜਨਰੇਟ ਕਰਨ ਤੇ ਲਾਈ ਰੋਕ ਕਾਰਨ ਸਕੂਲਾਂ ਵਿੱਚ ਅਧਿਆਪਕਾਂ ਲਈ ਬਣੀ ਵੱਡੀ ਪ੍ਰੇਸ਼ਾਨੀ ਦਾ ਮਾਮਲਾ ਵੀ ਹੈ। ਅਧਿਆਪਕ ਆਗੂ ਵਿਕਰਮਦੇਵ ਸਿੰਘ,ਜਸਵਿੰਦਰ ਸਮਾਣਾ,ਹਰਦੀਪ ਟੋਡਰਪੁਰ ਅਤੇ ਗੁਰਪ੍ਰੀਤ ਸਿੰਘ ਗੁਰੂ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਹੜਤਾਲ ਵਿੱਚ ਹਿੱਸਾ ਲੈਣਾ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕਾਂ ਦਾ ਹਿੱਸਾ ਹੈ।ਪਰ ਹੜਤਾਲ ਭਰਨ ਦੇ ਨਾਂ ਹੇਠ ਤਨਖਾਹ ਕੱਟਣ ਦੀ ਕਾਰਵਾਈ ਹੜਤਾਲ ਜਿਹੇ ਰੋਸ ਪ੍ਰਗਟਾਉਣ ਦੇ ਜਮਹੂਰੀ ਢੰਗ ਨੂੰ ਕਮਜ਼ੋਰ ਕਰਨ ਅਤੇ ਅਧਿਆਪਕਾਂ ਨੂੰ ਡਰਾਵਾ ਦਿਖਾ ਕੇ ਹੜਤਾਲ ਵਿੱਚ ਭਾਗ ਲੈਣ ਤੋਂ ਰੋਕਣ ਵਾਲੀ ਧਮਕਾਊ ਕਾਰਵਾਈ ਹੈ।ਉਹਨਾਂ ਕਿਹਾ ਕਿ 21 ਮਾਰਚ ਦੇ ਰੋਸ ਪ੍ਰਦਰਸ਼ਨ ਵਿੱਚ ਜ਼ਿਲੇ ਭਰ ਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਣਗੇ।
Punjab Bani 18 March,2024
ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਵਿੱਚ ਰੋਕੀਆਂ ਰੇਲਾਂ, ਕੀਤਾ ਚੱਕਾ ਜਾਮ
ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਵਿੱਚ ਰੋਕੀਆਂ ਰੇਲਾਂ, ਕੀਤਾ ਚੱਕਾ ਜਾਮ ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਭਾਕਿਯੂ ਏਕਤਾ (ਉਗਰਾਹਾਂ), ਭਾਕਿਯੂ ਏਕਤਾ ਡਕੌਂਦਾ (ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਦਰਸ਼ਨਪਾਲ), ਭਾਕਿਯੂ ਮਾਲਵਾ (ਹੀਰਕੇ) ਅਤੇ ਭਾਕਿਯੂ ਦੁਆਬਾ (ਸੰਘਾ) ਵੱਲੋਂ ਤਾਲਮੇਲਵੇਂ ਸੰਘਰਸ਼ ਵਜੋਂ ਅੱਜ 10 ਥਾਂਵਾਂ 'ਤੇ ਪੰਜਾਬ ਭਰ ਵਿੱਚ 12 ਤੋਂ 4 ਵਜੇ ਤੱਕ ਰੇਲਾਂ ਰੋਕੀਆਂ ਗਈਆਂ। ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਜਥੇਬੰਦੀਆਂ ਦੇ ਮੁੱਖ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਡਾ: ਦਰਸ਼ਨਪਾਲ, ਮਲੂਕ ਸਿੰਘ ਹੀਰਕੇ ਅਤੇ ਹਰਬੰਸ ਸਿੰਘ ਸੰਘਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬਠਿੰਡਾ ਜੰਕਸ਼ਨ,ਮਾਨਸਾ, ਬਰਨਾਲਾ, ਸੰਗਰੂਰ, ਹੁਸ਼ਿਆਰਪੁਰ,ਵੱਲਾ ਫਾਟਕ (ਅੰਮ੍ਰਿਤਸਰ), ਪਟਿਆਲਾ ਛਾਉਣੀ, ਅਜੀਤਵਾਲ (ਮੋਗਾ), ਮੰਡੀ ਅਹਿਮਦਗੜ੍ਹ (ਲੁਧਿਆਣਾ) ਅਤੇ ਜਲਾਲਾਬਾਦੇ ਪੱਛਮੀ (ਫਾਜ਼ਿਲਕਾ) ਵਿਖੇ ਕੁੱਲ ਮਿਲਾ ਕੇ ਸੈਂਕੜਿਆਂ ਦੀ ਤਾਦਾਦ ਵਿੱਚ ਔਰਤਾਂ ਤੇ ਭਾਰੀ ਗਿਣਤੀ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਭਾਜਪਾ ਸਰਕਾਰ ਦੁਆਰਾ ਸ਼ੰਭੂ ਤੇ ਖਨੌਰੀ ਬਾਡਰਾਂ ਉੱਤੇ ਲਾਠੀਆਂ, ਗੋਲੀਆਂ ਤੇ ਗੈਸ-ਬੰਬਾਂ ਦੇ ਜ਼ੋਰ ਕਿਸਾਨਾਂ ਨੂੰ ਜਾਨੋਂ ਮਾਰ ਕੇ ਉਨ੍ਹਾਂ ਦਾ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਖੋਹਿਆ ਗਿਆ, ਜਿਸ ਵਿਰੁੱਧ ਸਖ਼ਤ ਰੋਸ ਵਜੋਂ ਇਹ ਅੰਦੋਲਨ ਕਰਨਾ ਪਿਆ ਹੈ। ਬੁਲਾਰਿਆਂ ਨੇ ਸਾਰੀਆਂ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੋਦੀ ਸਰਕਾਰ ਵੱਲੋਂ ਵਾਅਦਾਖਿਲਾਫੀ ਕਰਕੇ ਮੁੱਕਰੀਆਂ ਸਮੂਹ ਕਿਸਾਨੀ ਮੰਗਾਂ ਤੁਰੰਤ ਮੰਨੇ ਜਾਣ ਤੇ ਲਾਗੂ ਕਰਨ ਦੀ ਮੰਗ ਕੀਤੀ। ਇਸਤੋਂ ਇਲਾਵਾ ਭਾਰਤ ਨੂੰ ਸੰਸਾਰ ਵਪਾਰ ਸੰਸਥਾ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦਾ ਕਤਲ ਕਰਨ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ, ਕਾਲੇ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਘੋਲ਼ ਅਤੇ ਮੌਜੂਦਾ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਦੀਆਂ ਭਖਦੀਆਂ ਮੰਗਾਂ ਉੱਤੇ ਵੀ ਬਰਾਬਰ ਜ਼ੋਰ ਦਿੱਤਾ ਗਿਆ।
Punjab Bani 10 March,2024
ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ, ਸਰਕਾਰ ਕਿਸਾਨਾਂ ਅਤੇ ਦੇਸ਼ ਨੂੰ ਗੁਮਰਾਹ ਨਾ ਕਰੇ
ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ, ਸਰਕਾਰ ਕਿਸਾਨਾਂ ਅਤੇ ਦੇਸ਼ ਨੂੰ ਗੁਮਰਾਹ ਨਾ ਕਰੇ ਪੂਰੇ ਭਾਰਤ ਵਿੱਚ ਵੱਖ ਵੱਖ ਸੂਬਿਆਂ ਵਿੱਚ ਰੇਲ ਰੋਕਣ ਦੀ ਤਿਆਰੀਆਂ ਮੁਕੰਮਲ, ਪੰਜਾਬ ਵਿੱਚ 52 ਥਾਵਾਂ ਰੋਕੀ ਜਾਵੇਗੀ ਰੇਲ। ਮਹਿਲਾ ਕਿਸਾਨਾ ਵਲੋਂ ਰੇਲ ਰੋਕੋ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਜਾਏਗੀ। ਅੰਬਾਲਾ- ਸ਼ੰਬੂ ਅਤੇ ਖਨੌਰੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ 2 ਦੇ 26ਵੇਂ ਦਿਨ ਸੋ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਲੀਡਰ ਅਮਰਜੀਤ ਸਿੰਘ ਮੋਹੜੀ, ਮਲਕੀਤ ਸਿੰਘ ਅਤੇ ਜੰਗ ਸਿੰਘ ਭਤੇਰਡੀ ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਦੇ ਮੰਤਰੀ ਪਿਊਸ਼ ਗੋਇਲ ਵੱਲੋਂ ਜੋ ਕੁਝ ਫਸਲਾਂ ਤੇ ਐਮਐਸਪੀ ਦੇਣ ਬਾਰੇ ਜੋ ਬਿਆਨ ਦਿੱਤਾ ਗਿਆ ਹੈ ਉਹ ਸਰਾਸਰ ਗੁਮਰਾਹ ਕਰਨ ਵਾਲਾ ਬਿਆਨ ਹੈ, ਇਹ ਉਹੀ ਆਫਰ ਹੈ ਜਿਸ ਨੂੰ ਪਿਛਲੀ ਮੀਟਿੰਗ ਵਿੱਚ ਕਿਸਾਨ ਨੇਤਾਵਾਂ ਨੇ ਠੁਕਰਾ ਦਿੱਤਾ ਸੀ ਕਿਉਂਕਿ ਇਹ ਅੰਦੋਲਨ ਦੀ ਮੁੱਖ ਮੰਗਾਂ ਤੋਂ ਉੱਲਟ ਅਤੇ ਕੋਂਟਰੈਕਟ ਫਾਰਮਿੰਗ ਦੀ ਸਰਤ ਨਾਲ ਸਿਰਫ 5 ਸਾਲਾਂ ਲਈ ਸੀ। ਉਹਨਾਂ ਦੱਸਿਆ ਕਿ ਜਿਹੜੇ ਸਾਥੀ ਕਿਸਾਨ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਦਿੱਲੀ ਪਹੁੰਚੇ ਸਨ ਉਹਨਾਂ ਨੂੰ ਦਿੱਲੀ ਪੁਲਿਸ ਨੇ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦੀ ਪਰਮਿਸ਼ਨ ਤੋਂ ਇਨਕਾਰ ਕਰ ਦਿੱਤਾ। ਇਹ ਸਭ ਮੋਦੀ ਸਰਕਾਰ ਦੇ ਅਸਲੀ ਚਿਹਰੇ ਨੂੰ ਉਜਾਗਰ ਕਰਦਾ ਹੈ ਜੋ ਨਹੀਂ ਚਾਹੁੰਦਾ ਕਿ ਕਿਸਾਨ ਦਿੱਲੀ ਵਿੱਚ ਆਉਣ ਤੇ ਆਪਣੇ ਹੱਕਾਂ ਲਈ ਧਰਨਾ ਦੇਣ। ਅੰਬਾਲੇ ਵਿੱਚ ਧਾਰਾ 144 ਅਤੇ ਅੰਬਾਲਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਬਿਆਨ ਸਿੱਧੇ ਤੌਰ ਤੇ ਇਹ ਸਾਬਤ ਕਰਦੇ ਹਨ ਕੀ ਹਰਿਆਣਾ ਸਰਕਾਰ ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਨੂੰ ਕੋਈ ਅਹਿਮੀਅਤ ਨਹੀਂ ਦਿੰਦੀ, ਉਹਨਾਂ ਕਿਹਾ ਕਿ ਕਿਸਾਨ ਕਦੀ ਵੀ ਇਹੋ ਜਿਹੇ ਸਰਕਾਰੀ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਅਤੇ ਆਪਣੇ ਹੱਕਾਂ ਲਈ ਹਰ ਤਰ੍ਹਾਂ ਦੀ ਲੜਾਈ ਲੜਾਂਗੇ। ਹਰਿਆਣਾ ਸਰਕਾਰ ਵੱਲੋਂ ਅੰਦੋਲਣ ਕਰ ਰਹੇ ਭਾਰਤੀਯ ਲੋਕਾਂ ਦੇ ਖ਼ਿਲਾਫ਼ ਗ਼ੈਰ ਸੰਵਿਧਾਨਕ ਕਾਨੂੰਨਾਂ ਦੇ ਖ਼ਿਲਾਫ਼ ਵੀ ਉਹ ਲੜਾਈ ਲੜਾਂਗੇ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਸੱਤਾ ਅਤੇ ਰਾਜਭਾਗ ਸਦਾ ਲਈ ਨਹੀਂ ਰਹਿੰਦਾ। ਦੇਸ਼ ਵਿੱਚ ਦੇਸ਼ ਦਾ ਸੰਵਿਧਾਨ ਸਭ ਤੋਂ ਉੱਪਰ ਹੈ। ਰੇਲ ਰੋਕੋ ਤੇ ਬੋਲਦੇ ਹੋਏ ਉਹਨਾਂ ਆਖਿਆ ਕਿ ਇਸ ਮੁਹਿੰਮ ਵਿਚ ਮਹਿਲਾ ਸ਼ਕਤੀ ਦੀ ਬਰਾਬਰ ਭੂਮਿਕਾ ਰਹੇਗੀ ਅਤੇ ਦੇਸ਼ ਦੇ ਨਾਲ ਨਾਲ ਪੂਰੇ ਭਾਰਤ ਵਿਚ ਰੈਲਾ ਰੋਕੀਆਂ ਜਾਣਗੀਆਂ। ਸੰਯੂਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਭਾਰਤ ਭਾਰ ਵਿੱਚੋਂ ਦਿੱਲੀ ਪੁੱਜੇ ਕਿਸਾਨਾਂ ਨੂੰ ਜੰਤਰ ਮੰਤਰ ਤੇ ਧਰਨਾ ਦੇਣ ਤੋਂ ਦਿੱਲੀ ਪੁਲਿਸ ਨੇ ਕੀਤਾ ਇੰਨਕਾਰ।
Punjab Bani 09 March,2024
ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨ ਲਈ ਤਿਆਰ
ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨ ਲਈ ਤਿਆਰ ਸਮੁੱਚੇ ਦੇਸ਼ ਦੇ ਕਿਸਾਨ ਮਜਦੂਰ ਹੋਣਗੇ ਸ਼ਾਮਲ - ਸਮੁੱਚੇ ਦੇਸ਼ ਵਿੱਚ 12 ਤੋਂ 4 ਵਜੇ ਹੋਵੇਗਾ ਟਰੇਨਾਂ ਦਾ ਪਹੀਆ ਜਾਮ ਰਾਜਪੁਰਾ, 3 ਮਾਰਚ : ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ 13 ਫਰਵਰੀ ਤੋਂ ਸੰਭੂ ਤੇ ਖਨੌਰੀ ਬਾਰਡਰਾਂ 'ਤੇ ਚਲ ਰਹੇ ਕਿਸਾਨ ਮੋਰਚੇ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਹੋਰਨਾਂ ਨੇ ਐਲਾਨ ਕੀਤਾ ਹੈ ਕਿ ਸਮੁੱਚੇ ਦੇਸ਼ ਦੇ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ ਅਤੇ ਇਸਤੋਂ ਬਾਅਦ 10 ਮਾਰਚ ਨੂੰ ਸਮੁੱਚੇ ਦੇਸ਼ ਅੰਦਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ ਤਾਂ ਜੋ ਕੁੰਭਕਰਨੀ ਨੀਂਦ ਸੁੱਤੇ ਮੋਦੀ ਤੇ ਉਸਦੀ ਜੁੰਡਲੀ ਨੂੰ ਕਿਸਾਨੀ ਮੰਗਾਂ ਲਈ ਜਗਾਇਆ ਜਾ ਸਕੇ। ਇਨ੍ਹਾਂ ਕਿਸਾਨ ਨੇਤਾਵਾਂ ਨੇ ਆਖਿਆ ਕਿ ਮੋਦੀ ਸਰਕਾਰ ਟ੍ਰੈਕਟਰ ਟ੍ਰਾਲੀਆਂ ਬੈਨ ਕਰਨਾ ਚਾਹੁੰਦੀ ਹੈ। ਇਸ ਲਈ ਹੁਣ ਸਾਰਾ ਦੇਸ਼ ਇਹ ਮਾਰਚ ਰੇਲਾਂ ਅਤੇ ਬੱਸਾਂ ਰਾਹੀਂ ਹੋਵੇਗਾ। ਅੱਜ ਪਿੰਡ ਬਲੋ ਵਿਖੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਜੁੜੇ ਲੱਖਾਂ ਲੋਕਾਂ ਵਿਚਕਾਰ ਇਹ ਐਲਾਨ ਕੀਤਾ ਗਿਆ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਦੇ ਸ਼ਹੀਦੀ ਸਮਾਗਮ ਲਈ ਭਾਰਤ ਅਤੇ ਪੰਜਾਬ ਭਰ ਤੋਂ ਲੋਕਾਂ ਦੀ ਭਾਰੀ ਸ਼ਮੂਲੀਅਤ ਨੂੰ ਦੇਖਦਿਆਂ ਮੋਦੀ ਸਰਕਾਰ ਲਈ ਅੱਖਾਂ ਖੋਲ੍ਹਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ-ਮਜ਼ਦੂਰਾਂ 'ਤੇ ਮੋਦੀ ਤੇ ਹਰਿਆਣਾ ਸਰਕਾਰ ਨੇ 70 ਹਜਾਰ ਤੋਂ ਵਧ ਅਰਧ ਸੈਨਿਕ ਲਗਾਕੇ ਅੰਨ੍ਹੇਵਾਹ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਅਤੇ ਜਿਸ ਤਰ੍ਹਾਂ ਦਮੇ, ਛਾਤੀ ਵਿੱਚ ਦਰਦ ਅਤੇ ਅੱਖਾਂ ਦੀ ਸਮੱਸਿਆ ਤੋਂ ਪੀੜਤ ਹਜ਼ਾਰਾਂ ਲੋਕਾਂ 'ਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ, 12 ਬੋਰ ਦੀਆਂ ਰਾਈਫਲਾਂ ਦੀ ਵਰਤੋਂ ਕੀਤੀ ਗਈ, ਐੱਸ.ਐੱਲ.ਆਰ ਕਿਸਾਨ ਸ਼ਹੀਦ ਹੋ ਗਿਆ, ਇੱਕ ਅੱਖ ਚਲੀ ਗਈ, ਪ੍ਰਿਤਪਾਲ ਸਿੰਘ ਨੂੰ ਨਜਾਇਜ਼ ਤੌਰ ੋਤੇ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਅਤੇ 500 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਤੋਂ ਸਾਫ਼ ਹੈ ਕਿ ਮੋਦੀ ਸਰਕਾਰ ਆਪਣੇ ਹੱਕ ਮੰਗ ਰਹੇ ਕਿਸਾਨਾਂ-ਮਜ਼ਦੂਰਾਂ ਨਾਲ ਦੁਸ਼ਮਣ ਦੇਸ਼ ਦੀ ਫ਼ੌਜ ਵਾਂਗ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਅਤੇ ਦੇਸ਼ ਵਿੱਚ ਤਾਨਾਸ਼ਾਹੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਦੇਸ਼ ਦੇ ਲੋਕ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੇ ਲਖੀਮਪੁਰ ਖੇੜੀ ਦੇ ਮੁੱਖ ਦੋਸ਼ੀ ਨੂੰ ਲਖੀਮਪੁਰ ਖੇੜੀ ਤੋਂ ਲੋਕ ਸਭਾ ਚੋਣ ਟਿਕਟ ਦੇ ਕੇ ਦੋਸ਼ੀ ਕਰਾਰ ਦਿੱਤਾ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਅਤੇ ਦੇਸ਼ ਇਹ ਸਭ ਦੇਖ ਰਿਹਾ ਹੈ ਅਤੇ ਦੇਸ਼ ਇਨ੍ਹਾਂ ਗੱਲਾਂ ਲਈ ਕਦੇ ਵੀ ਮੁਆਫ਼ ਨਹੀਂ ਕਰੇਗਾ ਅਤੇ ਸਿਖਾਏਗਾ। ਮੋਦੀ ਸਰਕਾਰ ਨੂੰ ਸਬਕ।ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਵੀ ਆਪਣੀ ਜ਼ਮੀਰ ਜਗਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਸਰਕਾਰ ਦੇ ਕੁਝ ਦਲਾਲਾਂ ਦਾ ਜ਼ੋਰ ਇਹ ਸਾਬਤ ਕਰਨ ਲਈ ਹੈ ਕਿ ਸੰਘਰਸ਼ ਕੁਝ ਜਥੇਬੰਦੀਆਂ ਦਾ ਹੈ, ਜਦਕਿ ਐਸ।ਕੇ।ਐਮ (ਗੈਰਸਿਆਸੀ) ਅਤੇ ਾਂਝਝ ਦੇਸ਼ ਦੀਆਂ 200 ਤੋਂ ਵੱਧ ਜਥੇਬੰਦੀਆਂ ਦਾ ਦੇਸ਼ ਵਿਆਪੀ ਅੰਦੋਲਨ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦਾ ਆਈਟੀ ਗਰੁੱਪ ਸੋਸ਼ਲ ਮੀਡੀਆ ੋਤੇ ਦੋ ਗਰੁੱਪ ਬਣਾ ਕੇ ਅਤੇ ਦੂਜੇ ਨੂੰ ਕਾਂਗਰਸ, ਅਕਾਲੀ, ਆਪ ਪਾਰਟੀ ਕਹਿ ਕੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸ਼ੁਭਕਰਨ ਸਿੰਘ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਅਤੇ ਜਦੋਂ ਤੱਕ ਘੱਟੋਘੱਟ ਸਮਰਥਨ ਮੁੱਲ ਅਤੇ ਫਸਲੀ ਖਰੀਦ ਗਾਰੰਟੀ ਕਾਨੂੰਨ, ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ, ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ ਅਤੇ ਸਮੁੱਚੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। । ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਮੁੱਖ ਆਗੂਆਂ ਨੂੰ ਘੱਟੋਘੱਟ ਸਮਰਥਨ ਮੁੱਲ ਦੇਣ ਦੀ ਬਜਾਏ ਘੱਟੋਘੱਟ ਸਮਰਥਨ ਮੁੱਲ ਅਤੇ ਖਰੀਦ ਗਾਰੰਟੀ ਬਾਰੇ ਕਾਨੂੰਨ ਬਣਾਉਣ ਦੀ ਗੱਲ ਕਰਨੀ ਚਾਹੀਦੀ ਹੈ।
Punjab Bani 03 March,2024
ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਦਾ ਹੋਇਆ ਅੰਤਿਮ ਸੰਸਕਾਰ
ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਦਾ ਹੋਇਆ ਅੰਤਿਮ ਸੰਸਕਾਰ ਪਿਤਾ ਨੇ ਦਿਖਾਈ ਅਗਨੀ ਤੇ ਭੈਣਾਂ ਨੇ ਸਿਰ 'ਤੇ ਸਿਹਰਾ ਬੰਨ ਕੀਤਾ ਵਿਦਾ ਰਾਜਪੁਰਾ, 29 ਫਰਵਰੀ : 21 ਫਰਵਰੀ ਨੂੰ ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਆਖਿਰ ਅੱਜ 9 ਦਿਨਾਂ ਬਾਅਦ ਉਸਦੇ ਜੱਦੀ ਪਿੰਡ ਬਲੋ ਵਿਖੇ ਹਜਾਰਾਂ ਲੋਕਾਂ ਵੱਲੋਂ ਬੇਹਦ ਸੇਜਲ ਤੇ ਨਮ ਅੱਖਾਂ ਨਾਲ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਉਧਰੋਂ ਅੱਜ ਸਵੇਰੇ ਹੀ ਪੰਜਾਬ ਸਰਕਾਰ ਨੇ ਸ਼ੁਭਕਰਨ ਨੂੰ ਸ਼ਹੀਦ ਵੀ ਐਲਾਨ ਦਿੱਤਾ। ਇਸਤੋਂ ਪਹਿਲਾਂ ਪੰਜਾਬ ਸਰਕਾਰ ਸ਼ੁਭਕਰਨ ਦੀ ਭੈਣ ਨੂੰ ਪਰਿਵਾਰ ਦੀ ਇੱਛਾ ਅਨੁਸਾਰ ਸਿਪਾਹੀ ਦੀ ਨੌਕਰੀ ਦੇਣ ਦਾ ਐਲਾਨ ਕਰ ਚੁੱਕੀ ਹੈ ਤੇ ਇੱਕ ਕਰੋੜ ਰੁਪਏ ਵੀ ਦਿੱਤੇ ਜਾ ਰਹੇ ਹਨ। ਪਿੰਡ ਵਿਖੇ ਸ਼ੁਭਕਰਨ ਦੀਆਂ ਭੈਣਾਂ ਨੇ ਆਪਣੇ ਭਰਾ ਦੇ ਸਿਰ 'ਤੇ ਵਿਆਹ ਵਾਲਾ ਸਿਹਰਾ ਸਜਾ ਕੇ ਆਪਣੇ ਭਰਾ ਨੂੰ ਵਿਦਾਇਗੀ ਦਿੱਤੀ ਤੇ ਉਸਦੇ ਪਿਤਾ ਨੇ ਸ਼ੁਭਕਰਨ ਨੂੰ ਅਗਨੀ ਭੇਂਟ ਕੀਤੀ। ਇਸ ਮੌਕੇ ਪੰਜਾਬ ਭਰ ਤੋਂ ਹਜਾਰਾਂ ਲੋਕ, ਕਿਸਾਨ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾ, ਕਿਸਾਨ ਯੂਨੀਅਨ ਦੇ ਸਿਰਮੌਰ ਨੇਤਾ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ ਸਮੇਤ ਸੈਂਕੜੇ ਕਿਸਾਨ ਯੂਨੀਅਨ ਦੇ ਨੇਤਾ ਵੀ ਹਾਜਰ ਸਨ। ਲੰਘੀ ਦੇਰ ਰਾਤ 10:45 ਮਿੰਟ 'ਤੇ ਪਰਿਵਾਰ ਅਤੇ ਕਿਸਾਨ ਯੂਨੀਅਨਾਂ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਦੋਸ਼ੀਆਂ ਖਿਲਾਫ ਐਫ.ਆਈ.ਆਈ ਦਰਜ ਕਰਨ ਤੋਂ ਬਾਅਦ ਡਾਕਟਰਾਂ ਦੇ ਬੋਰਡ ਵੱਲੋਂ ਰਾਤ ਨੂੰ 12 ਵਜੇ ਹੀ ਪਰਿਵਾਰ ਨੂੰ ਸ਼ੁਭਕਰਨ ਦਾ ਚਿਹਰਾ ਦਿਖਾ ਕੇ ਇਸ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਸੀ ਤੇ ਸਵੇਰੇ ਸਹੀ 9 ਵਜੇ ਇੱਕ ਵੱਡਾ ਕਾਫਿਲਾ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਟਿਆਲਾ ਰਾਜਿੰਦਰਾ ਹਸਪਤਾਲ ਤੋਂ ਖਨੌਰੀ ਬਾਰਡਰ ਵੱਲ ਤੁਰ ਪਿਆ ਸੀ। ਲੰਘੇ ਕਈ ਦਿਨਾਂ ਤੋਂ ਇੱਥੇ ਰਾਜਿੰਦਰਾ ਹਸਪਤਾਲ ਵਿਖੇ ਬਹੁਤ ਜ਼ਿਆਦਾ ਸਖਤ ਸੁਰੱਖਿਆ ਪ੍ਰਬੰਧ ਸਨ। ਖਨੌਰੀ ਬਾਰਡਰ 'ਤੇ ਦੋ ਘੰਟੇ ਦੇ ਕਰੀਬ ਸ਼ੁਭਕਰਨ ਦੇ ਅੰਤਿਮ ਦਰਸ਼ਨ ਕਰਵਾ ਕੇ ਕੇਂਦਰ ਤੇ ਹਰਿਆਣਾ ਸਰਕਾਰ ਖਿਲਾਫ ਨਾਅਰਿਆਂ ਦੀ ਗੂੰਜ ਵਿੱਚ ਸੈਂਕੜੇ ਗੱਡੀਆਂ ਦਾ ਇਹ ਕਾਫਿਲਾ ਸ਼ੁਭਕਰਨ ਦੇ ਪਿੰਡ ਬਲੋ ਨੂੰ ਹੋ ਤੁਰਿਆ, ਜਿਹੜਾ ਕਿ ਤਕਰੀਬਨ ਦੋ ਵਜੇ ਪਿੰਡ ਬਲੋ ਵਿਖੇ ਪੁੱਜਿਆ, ਜਿੱਥੇ ਸਭ ਤੋਂ ਪਹਿਲਾਂ ਉਸਦੀ ਮ੍ਰਿਤਕ ਦੇਹ ਉਸਦੇ ਘਰ ਵਿਖੇ ਲਿਜਾਈ ਗਈ, ਜਿੱਥੇ ਧਾਰਮਿਕ ਰਿਤੀ ਰਿਵਾਜ ਪੂਰੇ ਕਰਨ ਤੋਂ ਬਾਅਦ ਪਿੰਡ ਦੀ ਸਮਸ਼ਾਨਘਾਟ ਸਾਹਮਣੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ੁਭਕਰਨ ਦੇ ਅੰਤਿਮ ਸੰਸਕਾਰ ਲਈ ਲਗਭਗ ਇੱਕ ਬਿੱਘਾ ਜਮੀਨ ਦਿੱਤੀ ਗਈ, ਜਿੱਥੇ ਉਸਦੀ ਯਾਦਗਾਰ ਵੀ ਉਸਾਰਨ ਦਾ ਐਲਾਨ ਹੋਇਆ ਹੈ। ਲਗਭਗ ਸਾਢੇ 5 ਵਜੇ ਦੇ ਕਰੀਬ ਕਿਸਾਨ ਸ਼ੁਭਕਰਨ ਨੂੰ ਉਸਦੇ ਪਿਤਾ ਨੇ ਅਗਨੀ ਭੇਂਟ ਕੀਤੀ।
Punjab Bani 29 February,2024
ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਦਾ ਹੋਇਆ ਅੰਤਿਮ ਸੰਸਕਾਰ
ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਦਾ ਹੋਇਆ ਅੰਤਿਮ ਸੰਸਕਾਰ ਸਿਰ 'ਤੇ ਸਿਹਰਾ ਬੰਨ ਕੇ ਆਪਣੇ ਭਰਾ ਸ਼ੁਭਕਰਨ ਨੂੰ ਭੈਣਾਂ ਨੇ ਦਿੱਤੀ ਵਿਦਾਇਗੀ : ਪਿਤਾ ਨੇ ਦਿਖਾਈ ਅਗਨੀ - ਫੁੱਲਾਂ ਦੀ ਵਰਖਾ ਨਾਲ ਮ੍ਰਿਤਕ ਦੇਹ ਨੂੰ ਹਜਾਰਾਂ ਲੋਕਾਂ ਵੱਲੋਂ ਲਿਜਾਇਆ ਗਿਆ ਸੰਸਕਾਰ ਕਰਨ ਲਈ - ਪੰਜਾਬ ਸਰਕਾਰ ਨੇ ਸ਼ੁਭਕਰਨ ਨੂੰ ਸ਼ਹੀਦ ਐਲਾਨਿਆ- ਪਟਿਆਲਾ ਤੋਂ ਸਵੇਰੇ 9 ਵਜੇ ਤੁਰਿਆ ਸੀ ਸ਼ੁਭਕਰਨ ਨੂੰ ਲੈ ਕੇ ਕਾਫਿਲਾ
Punjab Bani 29 February,2024
ਨੌਜਵਾਨ ਕਿਸਾਨ ਸ਼ੁਭਕਰਨ ਦੇ ਮਾਮਲੇ ਵਿੱਚ ਐਫਆਈਆਈ ਹੋਈ ਦਰਜ, ਹੋਇਆ ਪੋਸਟਮਾਰਟਮ
ਨੌਜਵਾਨ ਕਿਸਾਨ ਸ਼ੁਭਕਰਨ ਦੇ ਮਾਮਲੇ ਵਿੱਚ ਐਫਆਈਆਈ ਹੋਈ ਦਰਜ, ਹੋਇਆ ਪੋਸਟਮਾਰਟਮ ਛੋਟੀ ਭੈਣ ਨੁੰ ਪੰਜਾਬ ਪੁਲਸ ਵਿੱਚ ਮਿਲੇਗੀ ਸਿਪਾਹੀ ਦੀ ਨੌਕਰੀ ਚੰਡੀਗੜ :ਖਨੌਰੀ ਬਾਰਡਰ ਉਤੇ ਪਿਛਲੇ ਦਿਨੀਂ ਫੌਤ ਹੋਏ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਵਿਚ ਜ਼ਿਲ੍ਹਾ ਪਟਿਆਲਾ ਪੁਲੀਸ ਨੇ ਅੱਜ ਦੇਰ ਰਾਤ ਥਾਣਾ ਪਾਤੜਾਂ ਵਿਚ ਧਾਰਾ 302 ਅਤੇ 114 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਦੇ ਨਾਲ ਹੀ ਰਾਜਿੰਦਰਾ ਹਸਪਤਾਲ ਵਿਚ ਬੀਤੇ 8 ਦਿਨਾਂ ਤੋਂ ਪਈ ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਦੇਰ ਰਾਤ ਨੂੰ ਹੀ ਉਸ ਦਾ ਪੋਸਟ ਮਾਰਟਮ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਇਸ ਤੋਂ ਪਹਿਲਾਂ ਰਾਤ ਕਰੀਬ ਦਸ ਵਜੇ ਕਿਸਾਨਾਂ ਨੇ ਜਬਰੀ ਪੋਸਟਮਾਰਟਮ ਕਰਵਾਏ ਜਾਣ ਦੇ ਖਦਸ਼ੇ ਤਹਿਤ ਹਸਪਤਾਲ ’ਚ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੀ ਅਗਵਾਈ ਕਰ ਰਹੇ ਜ਼ੋਰਾਵਰ ਸਿੰਘ ਬਲਬੇੜਾ ਦਾ ਕਹਿਣਾ ਸੀ ਕਿ ਅੱਜ ਰਾਤੀਂ ਕੁਝ ਡਾਕਟਰ ਮੁਰਦਾਘਾਟ ’ਚ ਪਹੁੰਚ ਗਏ ਸਨ ਪਰ ਕਿਸਾਨਾਂ ਨੇ ਇਸ ਸਬੰਧੀ ਪੁਲੀਸ ਨਾਲ ਰਾਬਤਾ ਸਾਧਿਆ ਅਤੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਨੂੰ ਐੱਫਆਈਆਰ ਦੀ ਕਾਪੀ ਨਹੀਂ ਮਿਲਦੀ, ਉਹ ਪੋਸਟਮਾਰਟਮ ਨਹੀਂ ਹੋਣ ਦੇਣਗੇ। ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਬਠਿੰਡਾ ਜ਼ਿਲ੍ਹੇ ਦੇ ਬੱਲੋ ਪਿੰਡ ਦੇ ਵਸਨੀਕ 23 ਸਾਲਾ ਸ਼ੁਭਕਰਨ ਸਿੰਘ ਦੀ ਛੋਟੀ ਭੈਣ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲੀਸ ਵਿੱਚ ਸਿਪਾਹੀ ਦੀ ਨੌਕਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ ਹੈ। ਇਸ ਤੋਂ ਇਲਾਵਾ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾ ਰਹੀ ਹੈ।
Punjab Bani 29 February,2024
ਖਨੌਰੀ ਬਾਰਡਰ 'ਤੇ ਸੰਘਰਸ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ
ਖਨੌਰੀ ਬਾਰਡਰ 'ਤੇ ਸੰਘਰਸ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ - ਸੂਬਾ ਸਰਕਾਰ ਦੇ ਦੇਰੀ ਭਰੇ ਫੈਸਲੇ ਕਾਰਨ ਰੁਲ ਰਹੀ ਹੈ ਸ਼ਹੀਦ ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇਹ : ਕਿਸਾਨ ਨੇਤਾ ਰਾਜਪੁਰਾ : ਪਿਛਲੀ 13 ਫਰਵਰੀ ਤੋਂ ਸੰਭੂ ਅਤੇ ਖਨੌਰੀ ਬਾਰਡਰਾਂ ਵਿਖੇ ਕੇਂਦਰ ਸਰਕਾਰ ਖਿਲਾਫ ਐਮ.ਐਸ.ਪੀ. ਤੇ ਹੋਰ ਮੰਗਾਂ ਨੂੰ ਲੈ ਕੇ ਚਲ ਰਹੇ ਸੰਘਰਸ਼ ਦੌਰਾਨ ਜਿੱਥੇ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਚੁੱਪ ਧਾਰੀ ਹੋਈ ਹੈ ਤੇ ਅਜੇ ਤੱਕ ਮੁੜ ਕਿਸਾਨਾਂ ਨੂੰ ਕੋਈ ਵੀ ਮਜ਼ਬੂਤ ਪ੍ਰਸਤਾਵ ਪੇਸ਼ ਨਹੀਂ ਕੀਤਾ, ਜਿਸ ਕਾਰਨ ਕਿਸਾਨਾਂ ਅਤੇ ਮਜਦੂਰਾਂ ਅੰਦਰ ਰੋਸ਼ ਵਧਦਾ ਜਾ ਰਿਹਾ ਹੈ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਣ ਸਿੰਘ ਪੰਧੇ, ਸਤਨਾਮ ਸਿੰਘ ਬਹਿਰੂੂ, ਸੁਰਜੀਤ ਸਿੰਘ ਫੂਲ ਅਤੇ ਹੋਰ ਨੇਤਾਵਾਂ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋ ਕਿਸਾਨਾਂ ਨੂੰ ਅਜੇ ਤੱਕ ਗੱਲਬਾਤ ਲਈ ਕੋਈ ਵੀ ਏਜੰਡਾ ਤਹਿਤ ਬੁਲਾਵਾ ਨਹੀਂ ਆਇਆ, ਜਿਸ ਕਾਰਨ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ, ਜਿਸਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਦੂਸਰੇ ਪਾਸੇ ਅੱਜ ਖਨੌਰੀ ਮੋਰਚੇ ਉਪਰ ਅੱਜ ਪਟਿਆਲਾ ਜਿਲਾ ਦੇ ਪਿੰਡ ਅਰਨੋ ਦੇ ਇੱਕ ਹੋਰ ਕਿਸਾਨ ਕਰਨੈਲ ਸਿੰਘ ਪੁੱਤਰ ਨਿਹਾਲ ਸਿੰਘ (62) ਦੀ ਮੌਤ ਹੋ ਗਈ ਹੈ। ਇਸ ਕਿਸਾਨ ਨੂੰ ਅਟੈਕ ਦੇ ਚਲਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਜਿੱਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਨ੍ਹਾਂ ਕਿਸਾਨ ਨੇਤਾਵਾਂ ਨੇ ਆਖਿਆ ਕਿ ਇੱਕ ਪਾਸੇ ਸੰਭੂ ਅਤੇ ਖਨੌਰੀ ਬਾਰਡਰ 'ਤੇ ਰੋਜਾਨਾ ਸ਼ਹੀਦੀਆਂ ਹੋ ਰਹੀਆ ਹਨ। ਦੂਸਰੇ ਪਾਸੇ ਪੰਜਾਬ ਸਰਕਾਰ ਦੀ ਚੁੱਪੀ ਕਾਰਨ ਇਸ ਵੇਲੇ ਸਾਡੇ ਸ਼ਹੀਦ ਕਿਸਾਨ ਸ਼ੁਭਕਰਨ ਦੀ ਲਾਸ਼ ਰੁਲ ਰਹੀ ਹੈ, ਜਿਸ ਲਈ ਸਿੱਧੇ ਤੌਰ 'ਤੇ ਸਰਕਾਰ ਦੋਸ਼ੀ ਹੈ। ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਫਰਦਾਂ ਤੱਕ ਕੱਢ ਕੇ ਦੇ ਦਿੱਤੀਆਂ ਕਿ ਸ਼ੁਭਕਰਨ ਦੀ ਜਿਹੜੀ ਗੋਲੀ ਲੱਗਣ ਨਾਲ ਸ਼ਹੀਦੀ ਹੋਈ ਹੈ, ਉਹ ਪੰਜਾਬ ਦੇ ਖੇਤਰ ਦੀ ਹੈ ਤੇ ਇੱਕ ਵਾਰ ਸਰਕਾਰ ਦੇ ਅਫਸਰ ਐਫ.ਆਈ.ਆਰ ਕਰਨ ਲਈ ਮੰਨ ਵੀ ਗਏ ਸਨ ਪਰ ਫਿਰ ਪਿਛੇ ਹਟ ਗਏ, ਜਿਸ ਕਾਰਨ ਕਿਸਾਨਾਂ ਦੇ ਮਨਾਂ ਅੰਦਰ ਭਾਰੀ ਰੋਸ਼ ਹੈ।
Punjab Bani 27 February,2024
ਸੰਭੂ ਬਾਰਡਰ 'ਤੇ ਕਿਸਾਨ ਨੇਤਾਵਾਂ ਨੇ ਕੀਤੇ ਐਸ.ਕੇ.ਐਮ. 'ਤੇ ਤਿੱਖੇ ਹਮਲੇ
ਸੰਭੂ ਬਾਰਡਰ 'ਤੇ ਕਿਸਾਨ ਨੇਤਾਵਾਂ ਨੇ ਕੀਤੇ ਐਸ.ਕੇ.ਐਮ. 'ਤੇ ਤਿੱਖੇ ਹਮਲੇ - ਮੋਰਚਿਆਂ ਨੂੰ ਢਾਹ ਲਗਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਿਹਾ ਹੈ ਐਸ.ਕੇ.ਐਮ. : ਪੰਧੇਰ ਪਟਿਆਲਾ : ਦਿੱਲੀ ਕੂਚ ਨੂੰ ਲੈ ਕੇ ਸੰਭੂ ਅਤੇ ਖਨੌਰੀ ਬਾਰਡਰਾਂ ਉਪਰ ਭਖੇ ਹੋਏ ਕਿਸਾਨ ਮਜਦੂਰ ਸੰਘਰਸ਼ ਦੇ ਚਲਦੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਸੰਯੁਕਤ ਕਿਸਾਨ ਮੋਰਚਾ ਵਿੱਚ ਕਲੇਸ਼ ਪੈ ਗਿਆ ਹੈ। ਹਾਲਾਂਕਿ ਇਹ ਕਲੇਸ਼ ਕਈ ਦਿਨਾਂ ਤੋਂ ਅੰਦਰਖਾਤੇ ਮੱਘ ਰਿਹਾ ਸੀ ਪਰ ਅੱਜ ਸੰਭੂ ਮੋਰਚਾ ਉਪਰ ਐਸ.ਕੇ.ਐਮ. ਐਨ.ਪੀ. ਦੇ ਨੇਤਾ ਸਵਰਣ ਸਿੰਘ ਪੰਧੇਰ ਅਤੇ ਹੋਰਨਾਂ ਵੱਲੋਂ ਐਸ.ਕੇ.ਐਮ. 'ਤੇ ਤਿੱਖੇ ਹਮਲੇ ਕੀਤੇ ਗਏ ਹਨ ਤੇ ਕਿਹਾ ਗਿਆ ਹੈ ਕਿ ਐਸ.ਕੇ.ਐਮ. ਸਾਡੇ ਖਿਲਾਫ ਬਿਆਨਬਾਜੀ ਕਰਕੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਢਾਹ ਲਗਾਉਣ ਦੀ ਨਾਕਾਮ ਕੋਸ਼ਿਸ਼ਾਂ ਕਰ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜਦੂਰ ਮੋਰਚਾ ਵੱਲੋਂ ਆਪਣੇ ਇਸ ਸ਼ਿਖਰ 'ਤੇ ਪੁੱਜੇ ਸੰਘਰਸ਼ ਦੌਰਾਨ ਅੱਜ ਸੰਭੂ ਬਾਰਡਰ ਉਪਰ ਭਰਵੀ ਪ੍ਰੈਸ ਕਾਨਫਰੰਸ ਕਰਕੇ ਆਖਿਆ ਗਿਆ ਹੈ ਕਿ ਅਸੀ ਇਹ ਮੋਰਚਾ ਸ਼ੁਰੂ ਕਰਨ ਸਮੇਂ ਐਸ.ਕੇ.ਐਮ. ਦੇ ਸਮੁਚੇ ਨੇਤਾਵਾਂ ਨਾਲ 13 ਮੀਟਿੰਗਾਂ ਕੀਤੀਆਂ ਅਤੇ ਇਨ੍ਹਾਂ ਨੂੰ ਇਸ ਸੰਘਰਸ਼ ਵਿੱਚ ਰਲਣ ਲਈ 100 ਵਾਰ ਬੇਨਤੀ ਵੀ ਕੀਤੀ ਪਰ ਜਦੋਂ ਇਨ੍ਹਾਂ ਵੱਲੋਂ ਨਾ ਪੱਖੀ ਜਵਾਬ ਆਇਆ ਤਾਂ ਉਸਤੋਂ ਬਾਅਦ ਅਸੀ 13 ਫਰਵਰੀ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਦੀ ਕਾਲ ਦਿੱਤੀ ਤੇ ਅੱਜ ਜਦੋਂ ਸੰਘਰਸ਼ ਪੂਰੀ ਤਰ੍ਹਾਂ ਸ਼ਿਖਰ 'ਤੇ ਮੱਘ ਰਿਹਾ ਹੈ। ਉਨ੍ਹਾਂ ਆਖਿਆ ਕਿ ਸੰਘਰਸ਼ ਦੇ ਲੇਟ ਸ਼ੁਰੂ ਹੋਣ ਦਾ ਕਾਰਨ ਹੀ ਐਸ.ਕੇ.ਐਮ. ਹੈ ਕਿਉਂਕਿ ਅਸੀ ਇਨ੍ਹਾਂ ਨੂੰ ਉਡੀਕਦੇ ਰਹੇ ਨਹੀਂ ਤਾਂ ਅਸੀ ਨਵੰਬਰ ਸਮੇਂ ਹੀ ਸੰਘਰਸ਼ ਸ਼ੁਰੂ ਕਰ ਦੇਣਾ ਸੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਵੇਲੇ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਜਿਸ ਵਿੱਚ ਇਸ ਵੇਲੇ ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ ਸਮੇਤ ਹੋਰ ਨੇਤਾਵਾਂ ਨੂੰ ਕਿਸਾਨਾਂ ਦੇ ਸ਼ਿਖਰ 'ਤੇ ਪੁੱਜਿਆ ਸੰਘਰਸ਼ ਰਾਸ ਨਹੀਂ ਆ ਰਿਹਾ ਤੇ ਉਹ ਪੰਜਾਬ ਵਿੱਚ ਸੰਭੂ ਅਤੇ ਖਨੌਰੀ ਬਾਰਡਰ ਉਪਰ ਚਲ ਰਹੇ ਮੋਰਚਿਆਂ ਦੇ ਬਰਾਬਰ ਆਪਣੇ ਸੰਘਰਸ਼ ਦੀ ਕਾਲ ਦੇ ਰਹੇ ਹਨ। ਐਸ.ਕੇ.ਐਮ. ਐਨ.ਪੀ ਦੇ ਨੇਤਾ ਸਵਰਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਸੁਰਜੀਤ ਸਿੰਘ ਫੂਲ, ਸਰਦਾਰ ਲੌਗੋਵਾਲ, ਸਤਨਾਮ ਸਿੰਘ ਬਹਿਰੂ, ਬਲਦੇਵ ਸਿੰਘ ਸਿਰਸਾ, ਸੁਖਪਾਲ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ ਰਾਏ, ਸਮੇਤ ਹੋਰ ਨੇਤਾਵਾਂ ਨੇ ਆਖਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਵੱਲੋਂ ਇਹ ਰਟ ਲਗਾਈ ਜਾ ਰਹੀ ਹੈ ਕਿ ਜਿਸ ਸੰਯੁਕਤ ਕਿਸਾਨ ਮੋਰਚਾ ਦੇ ਦਿੱਲੀ ਵਿਖੇ ਸੰਘਰਸ਼ ਲੜਿਆ, ਉਸ ਵਿਚੋਂ 26 ਜਥੇਬੰਦੀਆਂ ਸਾਡੇ ਨਾਲ ਹਨ, ਜਦੋਂ ਕਿ ਬਾਰਡਰਾਂ 'ਤੇ ਜਿੰਦ-ਜਾਨ ਦੀ ਲੜਾਈ ਲੜ ਰਹੀਆਂ, ਜਥੇਬੰਦੀਆਂ ਬਹੁਤ ਘੱਟ ਹਨ ਤੇ ਉਨ੍ਹਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਨੇਤਾਵਾਂ ਨੇ ਕਿਹਾ ਕਿ ਐਸ.ਕੇ.ਐਮ. ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਆਖਿਰ ਅੱਜ ਸਾਨੂੰ ਇਹ ਪ੍ਰੈਸ ਕਾਨਫਰੰਸ ਕਰਨੀ ਪਈ ਤੇ ਆਪਣਾ ਪੱਖ ਪੰਜਾਬ ਤੇ ਦੇਸ਼ ਦੇ ਲੋਕਾਂ ਅੱਗੇ ਰੱਖਣਾ ਪਿਆ।
Punjab Bani 27 February,2024
ਸੰਗਰੂਰ ਪੈਨਸ਼ਨ ਮਹਾਂ ਰੈਲੀ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ
ਸੰਗਰੂਰ ਪੈਨਸ਼ਨ ਮਹਾਂ ਰੈਲੀ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ ਸਾਂਝੇ ਪੈਨਸ਼ਨ ਮੋਰਚੇ ਦੀ ਸੰਗਰੂਰ ਰੈਲੀ ਨੂੰ ਜ਼ਿਲਾ ਪਟਿਆਲਾ ਦੇ ਐੈੱਨ.ਪੀ.ਐੱਸ ਮੁਲਾਜ਼ਮਾਂ ਨੇ ਦਿੱਤਾ ਭਰਵਾਂ ਹੁੰਗਾਰਾ ਮੋਰਚੇ ਨਾਲ਼ 28 ਫਰਵਰੀ ਦੀ ਪੈਨਲ ਮੀਟਿੰਗ ਵਿੱਚ ਪੈਨਸ਼ਨ ਤੇ ਠੋਸ ਪ੍ਰਸਤਾਵ ਲਿਆਵੇ ਸਬਕਮੇਟੀ, ਟਾਲਮਟੋਲ ਮੁਲਾਜ਼ਮਾਂ ਦੇ ਰੋਹ ਨੂੰ ਹੋਰ ਤਿੱਖਾ ਕਰੇਗੀ : ਸਤਪਾਲ ਸਮਾਣਵੀ ਪਟਿਆਲਾ, 27 ਫ਼ਰਵਰੀ ( ) :- ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦੀ ਅਗਵਾਈ ਵਿੱਚ 25 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੀਤੀ ਗਈ ਲਾਮਿਸਾਲ ਸੂਬਾ ਪੱਧਰੀ ਪੈਨਸ਼ਨ ਪ੍ਰਾਪਤੀ ਰੈਲੀ ਵਿੱਚ ਸ਼ਾਮਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਜਿਲ੍ਹਾ ਪਟਿਆਲਾ ਵੱਲੋ ਭਰਵੀਂ ਸ਼ਮੂਲੀਅਤ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਿੰਨ ਸੰਘਰਸ਼ੀ ਜੱਥੇਬੰਦੀਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਪੈਨਸ਼ਨ ਲਾਗੂ ਕਰਨ ਤੋਂ ਭੱਜੀ ਆਪ ਸਰਕਾਰ ਖਿਲਾਫ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਸੂਬਾ ਪੱਧਰੀ ਮਹਾਂਰੈਲੀ ਕੀਤੀ ਗਈ ਸੀ।ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਰਿਕਾਰਡ ਗਿਣਤੀ ਵਿੱਚ ਸ਼ਾਮਲ ਹੋਏ ਮੁਲਾਜ਼ਮਾਂ ਦੀ ਗੱਲਬਾਤ ਤੋਂ ਇਨਕਾਰੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੁਲਿਸ ਨਾਲ਼ ਤਿੱਖੀ ਝੜੱਪ ਹੋਈ ਸੀ। ਇਸ ਮੌਕੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪਟਿਆਲਾ ਦੇ ਜਿਲ੍ਹਾ ਆਗੂਆਂ ਸਤਪਾਲ ਸਮਾਣਵੀ, ਜਗਤਾਰ ਰਾਮ, ਭਜਨ ਸਿੰਘ ਨਾਭਾ, ਰੋਮੀ ਸਫੀਪੁਰ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਦੀ ਕੈਬਿਨਟ ਸਬ ਕਮੇਟੀ ਨਾਲ 28 ਫਰਵਰੀ ਦੀ ਤੈਅ ਹੋਈ ਪੈਨਲ ਮੀਟਿੰਗ ਵਿੱਚ ਵੀ ਜੇਕਰ ਪੈਨਸ਼ਨ ਲਾਗੂ ਕੀਤੇ ਜਾਣ ਬਾਰੇ ਸਰਕਾਰ ਦਾ ਰਵੱਈਆ ਟਾਲਮਟੋਲ ਵਾਲਾ ਰਿਹਾ ਤਾਂ ਮੁਲਾਜ਼ਮਾਂ ਦਾ ਰੋਸ ਹੋਰ ਤਿੱਖੇ ਸੰਘਰਸ਼ਾਂ ਵਿੱਚ ਤਬਦੀਲ ਹੋਵੇਗਾ। ਜਿਸ ਦਾ ਸਿਆਸੀ ਖਮਿਆਜ਼ਾ ਆਪ ਸਰਕਾਰ ਨੂੰ ਭੁਗਤਣਾ ਪਵੇਗਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ 2022 ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਪਰ ਉਸ ਦੀ ਲਗਭਗ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਇੱਕ ਵੀ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੋਲਿਆ ਗਿਆ ਜਿਸ ਦੇ ਖਿਲਾਫ ਪੰਜਾਬ ਦੇ ਐੱਨਪੀਐੱਸ ਮੁਲਾਜ਼ਮਾਂ ਦਾ ਗੁੱਸਾ ਪੰਜਾਬ ਸਰਕਾਰ ਪ੍ਰਤੀ ਦਿਨੋ ਦਿਨ ਵੱਧ ਰਿਹਾ ਹੈ। ਇਸ ਮੌਕੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਹਰਮਿੰਦਰ ਸਿੰਘ, ਹਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਗਏ 4 ਫਰਵਰੀ ਦੇ ਵਿਧਾਨ ਸਭਾ ਵੱਲ ਮਾਰਚ ਵਿੱਚ ਵੀ, ਜਿਸ ਵਿੱਚ ਪੈਨਸ਼ਨ ਦਾ ਮੁੱਦਾ ਪ੍ਰਮੁੱਖ ਤੌਰ ਤੇ ਸ਼ਾਮਲ ਹੈ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਹਰਵਿੰਦਰ ਰੱਖੜਾ, ਰਾਜਿੰਦਰ ਸਿੰਘ, ਹਰਵਿੰਦਰ ਬੇਲੂਮਾਜਰਾ, ਜਸਪਾਲ ਚੌਧਰੀ,ਰਾਮ ਸ਼ਰਨ, ਰਾਜੀਵ ਕੁਮਾਰ, ਬਲਜਿੰਦਰ ਘੱਗਾ, ਕ੍ਰਿਸ਼ਨ ਚੁਹਾਣਕੇ, ਗੁਰਵਿੰਦਰ ਖੱਟੜਾ, ਕੁਲਵਿੰਦਰ ਕਕਰਾਲਾ, ਸੁਖਦੀਪ ਕੌਰ, ਸੁਖਦੀਪ ਕੌਰ ਬੁਢਲਾਡਾ, ਗੁਰਤੇਜ ਸਿੰਘ, ਸੁਖਦੇਵ ਰਾਜਪੁਰਾ, ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।
Punjab Bani 27 February,2024
ਕਿਸਾਨਾਂ ਨੇ ਵਿਸ਼ਾਲ ਧਰਨਾ ਠੋਕ ਕੇ ਮੋਦੀ ਅਤੇ ਖੱਟਰ ਦਾ ਕੱਢਿਆ ਜਨਾਜਾ- ਸੈਂਕੜੇ ਟ੍ਰੈਕਟਰਾਂ ਨਾਲ ਕੀਤਾ ਰੋਸ਼ ਪ੍ਰਦਰਸ਼ਨ
ਕਿਸਾਨਾਂ ਨੇ ਵਿਸ਼ਾਲ ਧਰਨਾ ਠੋਕ ਕੇ ਮੋਦੀ ਅਤੇ ਖੱਟਰ ਦਾ ਕੱਢਿਆ ਜਨਾਜਾ- ਸੈਂਕੜੇ ਟ੍ਰੈਕਟਰਾਂ ਨਾਲ ਕੀਤਾ ਰੋਸ਼ ਪ੍ਰਦਰਸ਼ਨ - ਕਿਸਾਨਾਂ 'ਤੇ ਤਸੱਦਦ ਸਹਿਨ ਨਹੀਂ ਕੀਤਾ ਜਾਵੇਗਾ : ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਪਟਿਆਲਾ, 26 ਫਰਵਰੀ : ਸੰਭੂ ਅਤੇ ਖਨੌਰੀ ਬਾਰਡਰ ਦੇ ਨਾਲ-ਨਾਲ ਪਿਹੋਵਾ, ਦੇਵੀਗੜ੍ਹ ਮਾਰਗ ਹਰਿਆਣਾ ਦੇ ਤੀਸਰੇ ਟਿਊਕਰ ਬਾਰਡਰ 'ਤੇ ਵੀ ਅੱਜ ਕਿਸਾਨਾਂ ਨੇ ਵਿਸ਼ਾਲ ਧਰਨਾਂ ਠੋਕ ਕੇ ਮੋਦੀ ਅਤੇ ਖੱਟਰ ਦਾ ਜਨਾਜਾ ਕੱਢਿਆ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਨੇਤਾ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਦਰਜਨਾਂ ਟ੍ਰੈਕਟਰ ਖੜੇ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਤੇ ਸੈਂਕੜੇ ਕਿਸਾਨ ਧਰਨੇ 'ਤੇ ਬੈਠੇ ਰਹੇ। ਇਸ ਮੌਕੇ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਅਤੇ ਕਿਸਾਨ ਨੇਤਾ ਮੋਹਣੀ ਭਾਂਖਰ ਨੇ ਆਖਿਆ ਕਿ ਡਬਲਯੂਟੀਓ ਦੀਆਂ ਨੀਤੀਆਂ ਨੂੰ ਮੋਦੀ ਕਿਸਾਨਾਂ 'ਤੇਲ ਗਾੂ ਕਰਨ ਲੱਗਿਆ ਹੋਇਆ ਹੈ, ਜਿਸ ਕਾਰਨ ਦੇਸ਼ ਬਰਬਾਦ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਕਿਸਾਨ ਵੱਧ ਪੈਸੇ ਲਗਾਕੇ ਘੱਟ ਰੇਟ 'ਤੇ ਆਪਣੀਆਂ ਫਸਲਾਂ ਵੇਚ ਰਿਹਾ ਹੈ, ਜਿਸ ਕਾਰਨ ਉਹ ਰੋਜਾਨਾ ਕਰਜਾਈ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਮੋਦੀ ਨੂੰ ਤੁਰੰਤ ਐਮ.ਐਸ.ਪੀ. ਲਾਗੂ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਹਰਿਆਣਾ ਬਾਰਡਰ ਦੇ ਤੀਸਰੇ ਮੋਰਚੇ ਟਿਊਕਰ ਬਾਰਡਰ 'ਤੇ ਅੱਜ ਕਿਸਾਨਾ ਨੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਹੈ ਤੇ ਮੋਦੀ ਸਰਕਾਰ ਦਾ ਜਨਾਜਾ ਕੱਢਿਆ ਹੈ। ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਮਿੱਟੀ ਦੇ ਭਾਅ ਖਰੀਦੀਆਂ ਸਬਜੀਆਂ ਤੇ ਹੋਰ ਵਸਤੂਆਂ ਨੂੰ ਵੱਡੇ ਵੱਡੇ ਧਨਾਡ, ਆਮ ਲੋਕਾਂ ਨੂੰ ਬਹੁਤ ਮਹਿੰਗਾ ਕਰਕੇ ਵੇਚਦੇ ਹਨ, ਜਿਸ ਨਾਲ ਕਿਸਾਨ ਤੇ ਆਮ ਲੋਕਾਂ ਦਾ ਸੋਸ਼ਣ ਹੁੰਦਾ ਹੈ। ਅੱਜ ਇਸੇ ਨੂੰ ਖਤਮ ਕਰਨ ਲਈ ਕਿਸਾਨਾਂ ਨੇ ਸੰਘਰਸ਼ ਉਲੀਕਿਆ ਹੈ। ਉਨ੍ਹਾਂ ਆਖਿਆ ਕਿ ਡਬਲਯੂਟੀਓ ਦੀਆਂ ਹਿਦਾਇਤਾਂ ਨੂੰ ਪੰਜਾਬ ਵਿੱਚ ਮੰਨਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਬੇਹਦ ਗਰੀਬ ਹੈ। ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਨੇ ਆਖਿਆ ਕਿ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਨੇਤਾ ਜਸਵਿੰਦਰ ੰਿਸਘਮੋਹਣੀ ਭਾਂਖਰ, ਸਾਹਿਬ ਸਿੰਘ ਬਾਜਵਾ, ਯਾਦ ਬਾਜਵਾ, ਜਗੀਰ ਸਿੰਘ ਅਲੀਪੁਰ, ਜਸਵੀਰ ਲਲੀਨਾ, ਹਰਬੰਦ ਦਦਹੇੜਾ, ਕਾਲਾ ਗੱਜੁਮਾਜਰਾ, ਗੁਰਦੀਪ ਦੇਵੀਨਗਰ, ਜਗਜੀਵਨ ਸਿੰਘ, ਗੁਰਵਿੰਦਰ ਰੋਹੜ, ਨਰਿੰਦਰ ਭਿੰਡਰ, ਸਤਨਾਮ ਭਾਂਬਲ, ਬੱਤਾ, ਲਾਲ ਚੀਮਾ, ਰਛਪਾਲ ਸਿੰਘ, ਬਲਦੇਵ ਸਿੰਘ, ਗੁਰਪਾਲ ਸਿੰਘ, ਬਲਵਿੰਦਰ ਲਹੋਰੀਆ, ਤਰਸੇਮ ਧੀਮਾਨ, ਦੀਪਾ ਕਾਠਗੜ, ਕਾਲਾ ਕਾਠਗੜ, ਜਸਵਿੰਦਰ ਨਾਹਨ, ਬੀਬੀ ਕੁਲਵਿੰਦਰ ਕੌਰ, ਗੁਰਚਰਨ, ਮਨਜੀਤ ਬਾਹਲ, ਨਿਰਮਲ ਸਮਾਣਾ, ਨਿਰਮਲ ਨਿੰਮਾ, ਚਰਨਜੀਤ ਸਿੰਘ ਬਾਜਵਾ, ਬੂਟਾ ਸਿੰਘ ਵਿਰਕ, ਗੁਰਜੀਤ ਅੰਗਰਾਹਾ, ਗੁਲਾਬ ਸਿੰਘ ਖਤੋਲੀ, ਅਨਮੋਲ ਸੰਧੂ, ਹੈਪੀ, ਜਸਵੀਰ ਸਿੰਘ ਭੈਣੀ, ਬਲਬੀਰ ਸਿੰਘ ਭੈਣੀ, ਹਰਜਿੰਦਰ ਸਿੰਘ ਨੰਬਰਦਾਰ ਪਠਾਣਮਾਜਰਾ, ਅਮਰਜੀਤ ਸਿੰਘ ਬਲੋਗੀ, ਮਲਕੀਤ ਸਿੰਘ ਅੋਜਾ, ਦਿਲਬਾਗ ਸਿੰਘ ਖਤੋਲੀ ਅਤੇ ਹੋਰ ਨੇਤਾ ਹਾਜਰ ਸਨ।
Punjab Bani 26 February,2024
ਘਰਾਣਿਆਂ ਅਤੇ ਮੋਦੀ-ਖੱਟਰ ਦੇ ਆਦਮਕਦ ਪੁੱਤਲੇ ਸਾੜੇ
ਘਰਾਣਿਆਂ ਅਤੇ ਮੋਦੀ-ਖੱਟਰ ਦੇ ਆਦਮਕਦ ਪੁੱਤਲੇ ਸਾੜੇ - ਮੋਦੀ, ਖੱਟਰ ਦੇ ਖਿਲਾਫ ਅਕਾਸ਼ ਗੂੰਜਾਓ ਨਾਅਰੇਬਾਜ਼ੀ ਰਾਜਪੁਰਾ, 26 ਫਰਵਰੀ : ਕਿਸਾਨ ਮਜਦੂਰ ਮੋਰਚਾ ਅਤੇ ਐਸਕੇਐਮ (ਗੈਰ ਰਾਜਨੀਤਿਕ) ਦੇ ਸੱਦੇ 'ਤੇ ਅੱਜ ਦੇਸ਼ ਭਰ ਵਿੱਚ ਸ਼ਵਯਾਤਰਾ ਕੱਢ ਕੇ ਡਬਲਯੂਟੀਓ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਖੱਟਰ ਦੇ ਪੁਤਲਿਆਂ ਨੂੰ ਸਾੜਿਆ ਗਿਆ। ਕਿਸਾਨ ਮੋਰਚਾ ਦੇ ਨੇਤਾਵਾਂ ਨੇ ਦਾਅਵਾ ਕੀਤਾ ਕਿ ਦੇਸ਼ ਦੇ ਲਗਭਗ ਡੇਢ ਦਰਜਨ ਰਾਜਾਂ ਦੇ ਹਜਾਰਾਂ ਪਿੰਡਾਂ ਵਿੱਚ ਇਹ ਵਿਰੋਧ ਪ੍ਰਦਰਸ਼ਨ ਹੋਏ ਹਨ। ਇਸਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਨੇਤਾਵਾਂ ਨੇ ਕਿਹਾ ਕਿ ਹੁਣ ਕਿਸਾਨ ਅੰਦੋਲਨ 2.0 ਸਿਰਫ ਪੰਜਾਬ-ਹਰਿਆਣਾ ਦੀ ਬਾਰਡਰ 'ਤੇ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਫੈਲ ਚੁੱਕਿਆ ਹੈ। ਹਜਾਰਾਂ ਕਿਸਾਨਾਂ ਨੇ ਅੱਜ ਸੰਭੂ ਅਤੇ ਖਨੌਰੀ ਦੋਵੇਂ ਮੋਰਚਿਆਂ 'ਤੇ ਡਬਲਯੂਟੀਓ, ਕਾਰਪੋਰੇਟ ਘਰਾਣਿਆਂ, ਮੋਦੀ ਖੱਟਰ ਅਤੇ ਅੰਬਾਨੀ ਅਡਾਨੀ ਦੇ ਆਦਮਕਦ ਪੁੱਤਲੇ ਸਾੜੇ। ਇਸ ਦੌਰਾਨ ਹਜਾਰਾਂ ਕਿਸਾਨਾ ਦੇ ਨਾਅਰੇ ਆਸਮਾਨ ਵਿੱਚ ਗੂੰਜਦੇ ਰਹੇ। ਦੋਵੇਂ ਮੋਰਚਿਆਂ 'ਤੇ ਦਿਨ ਭਰ ਮੰਚਾਂ ਤੋਂ ਡਬਲਯੂਟੀਓ ਦੀ ਸਾਜਿਸ਼ਾਂ ਅਤੇ ਕਿਸਾਨ-ਮਜਦੂਰ ਵਿਰੋਧੀ ਨੀਤੀਆਂ 'ਤੇ ਕਿਸਾਨ ਨੇਤਾਵਾਂ ਨੇ ਆਪਣੀ ਅਵਾਜ ਬੁਲੰਦ ਕੀਤੀ। ਕਿਸਾਨ ਮੋਰਚਾ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ ਤੇ ਹੋਰਾਂ ਨੇ ਇੱਕ ਵਾਰ ਫਿਰ ਮਜਬੂਤੀ ਨਾਲ ਇਹ ਮੰਗ ਚੁੱਕੀ ਹੈ ਕਿ ਪੰਜਾਬ ਸਰਕਾਰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਹਤਿਆਰਿਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰੇ। ਜੇਕਰ ਹੁਣ ਵੀ ਪੰਜਾਬ ਸਰਕਾਰ ਨੇ ਨਹੀਂ ਕਾਰਵਾਈ ਕੀਤੀ ਤਾਂ ਇਸ ਵਾਅਦਾ ਖਿਲਾਫੀ ਦੇ ਵਿਰੁੱਧ ਕਿਸਾਨ ਖੜੇ ਹੋਣਗੇ, ਜਿਸਦੇ ਲਈ ਸਰਕਾਰ ਜਿੰਮੇਵਾਰ ਹੋਵੇਗੀ।
Punjab Bani 26 February,2024
ਪ੍ਰਤਾਪ ਬਾਜਵਾ ਦਾ ਦੋ-ਟੁੱਕ 'ਆਪ' ਲਈ ਹਰਿਆਣਾ ਜਾਂ ਦਿੱਲੀ 'ਚ ਨਹੀਂ ਕਰਾਂਗਾ ਪ੍ਰਚਾਰ
ਪ੍ਰਤਾਪ ਬਾਜਵਾ ਦਾ ਦੋ-ਟੁੱਕ 'ਆਪ' ਲਈ ਹਰਿਆਣਾ ਜਾਂ ਦਿੱਲੀ 'ਚ ਨਹੀਂ ਕਰਾਂਗਾ ਪ੍ਰਚਾਰ -ਰਾਜਿੰਦਰਾ ਹਸਪਤਾਲ 'ਚ ਜੇਰੇ ਇਲਾਜ ਕਿਸਾਨਾਂ ਦਾ ਹਾਲ-ਚਾਲ ਪੁੱਛਣ ਪਹੁੰਚੇ ਪ੍ਰਤਾਪ ਬਾਜਵਾ ਪਟਿਆਲਾ, 25 ਫਰਵਰੀ ( ) : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਇੱਥੇ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਹਰਿੰਦਰਪਾਲ ਸਿੰਘ ਹੈਰੀਮਾਨ, ਪੰਜਾਬ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਮਜੂਦ ਸਨ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦਾ ਹਾਲ-ਚਾਲ ਪੁੱਛਿਆ ਅਤੇ ਉੱਥੇ ਮੌਜੂਦ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਸਮੇਤ ਹੋਰਨਾਂ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਜ਼ਾਇਜਾ ਲਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੋ ਕੁੱਝ ਕਿਸਾਨਾਂ ਨਾਲ ਘਿਨੌਣੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਸਿੱਧੇ ਤੌਰ 'ਤੇ ਕੇਂਦਰ ਅਤੇ ਹਰਿਆਣਾ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਅੱਗੇ ਪੰਜਾਬ ਦੀ ਸੱਤਾਧਿਰ ਨੇ ਗੋਡੇ ਟੇਕ ਦਿੱਤੇ ਹਨ, ਕਿਉਂਕਿ ਚਾਰ ਦਿਨ ਬਾਅਦ ਵੀ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਸੂਬਾ ਸਰਕਾਰ ਪਰਚਾ ਦਰਜ ਕਰਨ ਵਾਸਤੇ ਕੋਈ ਫੈਸਲਾ ਨਹੀਂ ਲੈ ਸਕੀ। ਬਾਜਵਾ ਨੇ ਕਿਹਾ ਕਿ ਸਰਕਾਰ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਕਿਸਾਨਾਂ ਨੂੰ ਮੁੱਦੇ ਤੋਂ ਭਟਕਾਉਣਾ ਚਾਹੁੰਦੀ ਹੈ, ਜਦਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ। ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਜਗ੍ਹਾ 'ਤੇ ਗੋਲੀ ਚੱਲੀ ਹੈ ਉੱਥੇ ਹਰਿਆਣਾ ਅਤੇ ਪੰਜਾਬ ਦੀ ਹੱਦ ਹੈ, ਜਿਸ ਤੋਂ ਬਾਅਦ ਹੱਦਬੰਦੀ ਦੀਆਂ ਉਲਝਣਾਂ ਵਿਚ ਕਿਸਾਨਾਂ ਨੂੰ ਉਲਝਾ ਕੇ ਪਰਚਾ ਦਰਜ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਚਾਹੇ ਤਾਂ ਪੰਜਾਬ ਸਰਕਾਰ ਸੂਬੇ ਦੇ ਕਿਸੇ ਵੀ ਥਾਣੇ 'ਚ ਜ਼ੀਰੋ ਐਫ.ਆਈ.ਆਰ. ਕੱਟ ਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਸਕਦੀ ਹੈ। ਇਸ ਨਾਲ ਕਿਸਾਨਾਂ ਦੀ ਵੱਡੀ ਮੰਗ ਪੂਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਸੰਘਰਸ਼ਾਂ ਵਿੱਚ 100 ਮੀਟਰ ਉੱਧਰ ਜਾਂ 100 ਮੀਟਰ ਇੱਧਰ ਹੋਣ ਦਾ ਕੋਈ ਮਾਇਨਾ ਨਹੀਂ ਹੈ। ਇਸ ਲਈ ਸਰਕਾਰ ਬਹਾਨੇ ਛੱਡ ਕੇ ਜਲਦੀ ਤੋਂ ਜਲਦੀ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ, ਜੀਂਦ ਦੇ ਐਸ.ਐਸ.ਪੀ. ਸਮੇਤ ਖ਼ਨੌਰੀ ਬਾਰਡਰ 'ਤੇ ਚੱਲੀ ਗੋਲੀ ਸਮੇਂ ਮੌਜੂਦ ਪੁਲਿਸ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਬਾਜਵਾ ਨੇ ਕਿਹਾ ਕਿ ਬੇਸ਼ੱਕ ਦਿੱਲੀ, ਹਰਿਆਣਾ, ਗੁਜਰਾਤ ਸਮੇਤ ਪੰਜ ਰਾਜਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋ ਗਿਆ ਹੈ, ਪਰ ਅਸੀਂ ਸ਼ੁਰੂ ਤੋਂ ਹੀ ਗਠਜੋੜ ਦੇ ਖ਼ਿਲਾਫ਼ ਹਾਂ। ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵਿਰੁੱਧ ਡਟ ਕੇ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਵੀ ਹਰਿਆਣਾ ਅਤੇ ਦਿੱਲੀ 'ਆਪ'-ਕਾਂਗਰਸ ਗਠਜੋੜ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਨਹੀਂ ਜਾਵਾਂਗਾ।
Punjab Bani 25 February,2024
ਫਿਰੋਜਪੁਰ ਜ਼ਿਲੇ ਦਾ ਇੱਕ ਹੋਰ ਨੌਜਵਾਨ ਕਿਸਾਨ ਸੰਭੂ ਨੇੜੇ ਹੋਇਆ ਸ਼ਹੀਦ : ਟਰੱਕ ਨੇ ਪਿਛੋ ਆਕੇ ਟਰਾਲੀ ਨੂੰ ਮਾਰੀ ਟਕੱਰ
ਫਿਰੋਜਪੁਰ ਜ਼ਿਲੇ ਦਾ ਇੱਕ ਹੋਰ ਨੌਜਵਾਨ ਕਿਸਾਨ ਸੰਭੂ ਨੇੜੇ ਹੋਇਆ ਸ਼ਹੀਦ : ਟਰੱਕ ਨੇ ਪਿਛੋ ਆਕੇ ਟਰਾਲੀ ਨੂੰ ਮਾਰੀ ਟਕੱਰ - ਟਕੱਰ ਮਾਰਕੇ ਟਰੱਕ ਡਰਾਈਵਰ ਟਰੱਕ ਸਣੇ ਹੋਇਆ ਫਰਾਰ ਪਟਿਆਲਾ, 24 ਫਰਵਰੀ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸੰਭੂ ਅਤੇ ਖਨੌਰੀ ਬਾਰਡਰ 'ਤੇ ਐਮ.ਐਸ.ਪੀ. ਸਮੇਤ ਹੋਰ ਮੰਗਾਂ ਮਨਵਾਉਣ ਲਈ ਦਿੱਲੀ ਕੂਚ ਨੂੰ ਲੈ ਕੇ ਲਗਾਏ ਮੋਰਚਿਆ ਵਿੱਚ ਹਰ ਰੋਜ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਅੱਜ ਸਵੇਰੇ ਸੰਭੂ ਦੇ ਬਿਲਕੁੱਲ ਨੇੜੇ ਪਿੰਡ ਬਸੰਤਪੁਰਾ ਵਿਖੇ ਫਿਰੋਜਪੁਰ ਤੋਂ ਕਿਸਾਨਾਂ ਦੇ ਨਾਲ ਆ ਰਹੇ ਟ੍ਰੈਕਟਰ ਟਰਾਲੀ ਨੂੰ ਪਿਛੋ ਟਰੱਕ ਨੇ ਟੱਕਰ ਮਾਰੀ, ਜਿਸ ਕਾਰਨ ਇੱਕ ਨੌਜਵਾਨ ਕਿਸਾਨ ਨੂੰ ਟਰੱਕ ਨੇ ਕੁੱਚਲ ਦਿੱਤਾ ਤੇ ਉਹ ਮੌਕੇ 'ਤੇ ਹੀ ਸ਼ਹੀਦ ਹੋ ਗਿਆ। ਜਦੋਂ ਕਿ ਦੋ ਹੋਰਾਂ ਨੂੰ ਸੱਟਾਂ ਵਜੀਆਂ ਹਨ। ਕਿਸਾਨਾਂ ਨੇ ਮੌਕੇ 'ਤੇ ਦੱਸਿਆ ਕਿ ਉਹ ਲੰਘੀ ਰਾਤ ਫਿਰੋਜਪੁਰ ਦੇ ਪਿੰਡ ਮਨਸੁਰਦੇਵਾਂ ਤੋਂ ਤੁਰੇ ਸਨ ਤੇ ਉਨ੍ਹਾਂ ਨਾਲ ਲਗਭਗ ਟਰਾਲੀ ਵਿੱਚ ਡੇਢ ਦਰਜਨ ਕਿਸਾਨ ਸਨ, ਜਦੋਂ ਕਿ ਟ੍ਰੈਕਟਰ ਉਪਰ ਇੱਕ ਡਰਾਈਵਰ ਤੇ ਦੋ ਹੋਰ ਕਿਸਾਨ ਬੈਠੇ ਸਨ, ਜਿਨਾਂ ਵਿਚੋਂ ਇੱਕ ਕਿਸਾਨ ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ ਸੀ। ਨੌਜਵਾਨ ਕਿਸਾਨਾਂ ਨੇ ਦੱਸਿਆ ਕਿ ਉਹ ਸੰਭੂ ਨੇੜੇ ਇੱਕ ਢਾਬੇ ਉਪਰ ਰੁਕ ਗਏ ਅਤੇ ਸਾਢੇ 5 ਵਜੇ ਚਾਹ ਪੀਕੇ ਸੰਭੂ ਬਾਰਡਰ ਵੱਲ ਤੁਰਨ ਲੱਗੇ ਕਿਉਂਕਿ ਉਥੋਂ ਸੰਭੂ ਬਿਲਕੁਲ ਨੇੜੇ ਹੈ। ਜਦੋਂ ਉਹ ਤੁਰ ਪਏ ਤਾਂ ਥੋੜੀ ਦੂਰੀ 'ਤੇ ਜਾਕੇ ਪਿਛੋਂ ਇੱਕ ਤੇਜ ਰਫਤਾਰ ਟਰੱਕ ਨੇ ਉਨ੍ਹਾਂ ਦੀ ਟਰਾਲੀ ਨੂੰ ਟੱਕਰ ਮਾਰੀ। ਟੱਕਰ ਇਨੀ ਤੇਜ਼ ਸੀ ਕਿ ਸਭ ਕੁੱਝ ਉਥਲ ਪੁਥਲ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਇਸ ਟੱਕਰ ਨਾਲ ਜਿੱਥੇ ਟਰਾਲੀ ਵਿੱਚ ਬੈੇ 14 ਕਿਸਾਨਾਂ ਦੇਸੱਟਾਂ ਵਜੀਆਂ, ਉੱਥੇ ਟ੍ਰੈਕਟਰ ਤੋਂ ਗੁਰਜੰਟ ਸਿੰਘ ਹੇਠਾ ਡਿੱਗ ਪਿਆ, ਜਦੋਂ ਕਿ ਡਰਾਈਵਰ ਹੈਂਡਲ ਨਾਲ ਵਜਿਆ ਤੇ ਦੂਸਰਾ ਕਿਸਾਨ ਬੈਟਰੀ ਵਿੱਚ ਫਸ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਅਸੀ ਆਪਣੇ ਆਪ ਨੂੰ ਸੰਭਾਲਦੇ ਉਦੋਂ ਤੱਕ ਸੜਕ 'ਤੇ ਡਿੱਗੇ ਨੌਜਵਾਨ ਕਿਸਾਨ ਉਪਰ ਪਿਛੋ ਆ ਰਿਹਾ ਤੇਜੀ ਨਾਲ ਉਹੀ ਟਰੱਕ ਚੜ ਗਿਆ ਤੇ ਲੰਘ ਗਿਆ, ਜਿਸ ਕਾਰਨ ਉਹ ਮੌਕੇ 'ਤੇ ਹੀ ਸ਼ਹੀਦ ਹੋ ਗਿਆ।
Punjab Bani 24 February,2024
-ਸ਼ੋ੍ਰਮਣੀ ਕਮੇਟੀ ਪ੍ਰਧਾਨ ਵੱਲੋਂ ਸ਼ੰਭੂ ਬਾਰਡਰ ਵਿਖੇ ਕਿਸਾਨ ਭਰਾਵਾਂ ਲਈ ਚੜ੍ਹਦੀਕਲਾ ਦੀ ਕੀਤੀ ਅਰਦਾਸ
-ਸ਼ੋ੍ਰਮਣੀ ਕਮੇਟੀ ਪ੍ਰਧਾਨ ਵੱਲੋਂ ਸ਼ੰਭੂ ਬਾਰਡਰ ਵਿਖੇ ਕਿਸਾਨ ਭਰਾਵਾਂ ਲਈ ਚੜ੍ਹਦੀਕਲਾ ਦੀ ਕੀਤੀ ਅਰਦਾਸ -ਸਰਕਾਰਾਂ ਦੀ ਨਲਾਇਕੀ ਤੇ ਅਣਦੇਖੀ ਨੇ ਕਿਸਾਨਾਂ ਤੇ ਕਿਸਾਨੀ ਦਾ ਲੱਕ ਤੋੜਿਆ : ਐਡਵੋਕੇਟ ਹਰਜਿੰਦਰ ਸਿੰਘ ਧਾਮੀ -ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਕੀਤੇ ਜਾ ਰਹੇ ਜਬਰ ਨਾਲ ਸਰਕਾਰਾਂ ਦਾ ਚਿਹਰਾ ਹੋਇਆ ਬੇਨਕਾਬ -ਕਿਸਾਨ ਸੰਘਰਸ਼ ਦੌਰਾਨ ਨਿਰੰਤਰ ਜਾਰੀ ਰਹਿਣਗੀਆਂ ਲੰਗਰ ਤੇ ਮੈਡੀਕਲ ਸੇਵਾਵਾਂ ਪਟਿਆਲਾ/ਸ਼ੰਭੂ ਬਾਰਡਰ 24 ਫਰਵਰੀ () ਸਰਕਾਰਾਂ ਦੀ ਅਣਦੇਖੀ ਅਤੇ ਨਲਾਇਕੀ ਕਾਰਨ ਦੇਸ਼ ਲਈ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਕਿਸਾਨਾਂ ਤੇ ਕਿਸਾਨੀ ਦਾ ਲੱਕ ਤੋੜਿਆ ਜਾ ਰਿਹਾ ਅਤੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ ਦੀ ਫੂਕ ਵੀ ਨਿਕਲਕੇ ਰਹਿ ਗਈ ਹੈ, ਜਿਸ ਕਾਰਨ ਮਜਬੂਰਨ ਕਿਸਾਨ ਸੜਕਾਂ ’ਤੇ ਉਤਰਕੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਵਿਖਾਈ ਰਹੇ ਹਨ। ਇਹ ਪ੍ਰਗਟਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ਼ੰਭੂ ਬਰਡਰ ’ਤੇ ਕਿਸਾਨ ਭਰਾਵਾਂ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਰੰਤਰ ਚਲਾਏ ਜਾ ਰਹੇ ਲੰਗਰ ਵਿਚ ਪੁੱਜਣ ਮੌਕੇ ਗੱਲਬਾਤ ਕਰਦਿਆਂ ਕੀਤਾ। ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੀਤੀ ਗਈ ਵਾਅਦਾਖਿਲਾਫੀ ਦਾ ਨਤੀਜਾ ਹੈ ਕਿ ਅੱਜ ਕਿਸਾਨ ਦਿੱਲੀ ਜਾਣ ਲਈ ਮਜਬੂਰ ਹੋਇਆ ਵਿਖਾਈ ਦੇ ਰਿਹਾ ਅਤੇ ਹੁਣ ਸਰਕਾਰਾਂ ਕਿਸਾਨ ਜਥੇਬੰਦੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਨ੍ਹਾਂ ਨੂੰ ਤਾਨਾਸ਼ਾਹੀ ਤਰੀਕੇ ਨਾਲ ਵੱਖ ਵੱਖ ਬਾਰਡਰਾਂ ’ਤੇ ਰੋਕ ਰਹੀਆਂ, ਜਿਸ ਤੋਂ ਸਪੱਸ਼ਟ ਹੈ ਕਿ ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਨੂੰ ਦਬਾ ਕੇ ਮਾਨਵੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸਾਨੀ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਹ ਜਾਣਦੇ ਹਨ ਕਿ ਸਰਕਾਰਾਂ ਨੇ ਖੇਤੀ ਨੂੰ ਮੁਨਾਫੇ ਵਾਲਾ ਧੰਦਾ ਨਹੀਂ ਰਹਿਣ ਦਿੱਤਾ ਤਾਂ ਹੀ ਕਿਸਾਨ ਅੱਜ ਰਹਿੰਦੀਆਂ ਖੂੰਹਦੀਆਂ ਫਸਲਾਂ ’ਤੇ ਐਮਐਸਪੀ ਦਾ ਕਾਨੂੰਨ ਲਿਆਉਣ ਦੀ ਗੱਲ ਕਰ ਰਹੇ ਹਨ ਤਾਂ ਕਿ ਫਸਲ ’ਤੇ ਅਨੁਮਾਨ ਲਾਗਤ ਰੇਟ ਮਿਲ ਸਕੇ। ਗੱਲਬਾਤ ਤੋਂ ਪਹਿਲਾਂ ਸ਼ੰਭੂ ਬਾਰਡਰ ’ਤੇ ਤੜਕਸਵੇਰੇ ਪਹੁੰਚ ਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਵੱਲੋਂ ਕਿਸਾਨ ਭਰਾਵਾਂ ਨੂੰ ਖੁਦ ਆਪਣੇ ਹੱਥੀਂ ਲੰਗਰ ਵਰਤਾਇਆ ਗਿਆ ਅਤੇ ਕਿਸਾਨ ਸੰਘਰਸ਼ ਕਰਨ ਵਾਲੇ ਕਿਸਾਨ ਭਰਾਵਾਂ ਲਈ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ਗਈ। ਇਸ ਦੌਰਾਨ ਉਚੇਚੇ ਤੌਰ ’ਤੇ ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਹਲਕਾ ਇੰਚਾਰਜ ਘਨੌਰ ਭੁਪਿੰਦਰ ਸਿੰਘ ਸ਼ੇਖੂਪੁਰ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਲੰਮਾ ਸਮਾਂ ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਬੈਠ ਕੇ ਸੰਘਰਸ਼ ਕਰਨਾ ਪਿਆ। ਇਸ ਦੌਰਾਨ ਸਰਕਾਰ ਨੇ ਝੁਕਦਿਆਂ ਖੇਤੀ ਦੇ ਕਾਲੇ ਕਾਨੂੰੰਨ ਰੱਦ ਕੀਤੇ ਸਨ ਅਤੇ ਕਿਸਾਨ ਜਥੇਬੰਦੀਆਂ ਨਾਲ ਐਮਐਸਪੀ ਸਮੇਤ ਕਈ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲਿਖਤੀ ਵਾਅਦਾ ਕੀਤਾ ਸੀ, ਜੋ ਅੱਜ ਤੱਕ ਸਰਕਾਰ ਪੂਰਾ ਨਾ ਕਰ ਸਕੀ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਪਹਿਲਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਚੁੱਕਿਆ ਤੇ 700 ਤੋਂ ਵੱਧ ਦੇ ਕਿਸਾਨ ਸ਼ਹੀਦ ਹੋਏ ਸਨ, ਅੱਜ ਜਦੋਂ ਕਿਸਾਨ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਪੈਰਾ ਮਿਲਟਰੀ ਦਾ ਸਖਤ ਪਹਿਰਾ ਰੱਖਕੇ ਦਿੱਲੀ ਵੱਲ ਜਾਣ ਤੋਂ ਰੋਕਦੀ ਨਜਰ ਆ ਰਹੀ ਹੈ। ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੀਆਂ ਹਨ ਅਤੇ ਸਰਕਾਰ ਜਬਰ ਦੇ ਨਾਲ ਕਿਸਾਨਾਂ ਦਾ ਸਬਰ ਪਰਖਣ ’ਤੇ ਲੱਗੀ ਹੋਈ ਹੈ ਅਤੇ ਦੂਜੇ ਪਾਸੇ ਕਿਸਾਨਾਂ ’ਤੇ ਲਾਠੀਚਾਰਜ, ਹਥਿਆਰਬੰਦ ਦਸਤਿਆਂ ਵੱਲ ਬਲ ਪ੍ਰਯੋਗ ਕਰਨਾ ਬੇਹੱਦ ਮੰਦਭਾਗਾ ਵਰਤਾਰਾ ਹੈ ਅਜਿਹਾ ਕਰਕੇ ਕਿਸਾਨਾਂ ਨੂੰ ਆਪਣੇ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਕੀਤੇ ਜਾ ਰਹੇ ਜਬਰ ਨਾਲ ਸਰਕਾਰਾਂ ਦਾ ਚਿਹਰਾ ਬੇਨਕਾਬ ਹੋ ਚੁੱਕਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹਰਿਆਣਾ ਟੱਪਕੇ ਪੰਜਾਬ ਦੀ ਹੱਦ ਵਿਚ ਦਾਖਲ ਹੋ ਕੇ ਕਿਸਾਨਾਂ ’ਤੇ ਹਮਲਾ ਕਰਨਾ, ਨੌਜਵਾਨਾਂ ’ਤੇ ਗੋਲੀ ਚਲਾ ਕੇ ਜਾਨ ਲੈਣ ਤੋਂ ਇਲਾਵਾ ਨੌਜਵਾਨਾਂ ਦੀ ਫੜੋ ਫੜਕੀ ਕਰਕੇ ਮਾਮਲੇ ਦਰਜ ਕਰਨ ਦਾ ਘਿਨੌਣਾ ਵਰਤਾਰਾ ਬੰਦ ਹੋਣਾ ਚਾਹੀਦਾ ਇਸ ਮੰਦਭਾਗੀ ਘਟਨਾ ਲਈ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਅਹਿਮ ਤੌਰ ’ਤੇ ਜ਼ਿੰਮੇਵਾਰ ਹਨ। ਇਸ ਮੌਕੇ ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਕਿਸਾਨ ਸੰਘਰਸ਼ ਦੀ ਹਮਾਇਤ ਕਰਦੀ ਆਈ ਹੈ ਅਤੇ ਹੁਣ ਲੰਗਰ ਅਤੇ ਮੈਡੀਕਲ ਸੇਵਾਵਾਂ ਜਾਰੀ ਰੱਖਕੇ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ, ਜਿਸ ਨੂੰ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਜੰਗ ਸਿੰਘ ਇਟਲੀ, ਪੀ.ਏ ਟੋਨੀ ਘਨੌਰ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।
Punjab Bani 24 February,2024
ਜਦੋਂ ਤੱਕ ਐਫ.ਆਈ.ਆਰ ਦਰਜ ਨਹੀਂ ਹੁੰਦੀ, ਉਦੋਂ ਤੱਕ ਨਹੀਂ ਹੋਵੇਗਾ ਸੰਸਕਾਰ : ਡੱਲੇਵਾਲ
ਜਦੋਂ ਤੱਕ ਐਫ.ਆਈ.ਆਰ ਦਰਜ ਨਹੀਂ ਹੁੰਦੀ, ਉਦੋਂ ਤੱਕ ਨਹੀਂ ਹੋਵੇਗਾ ਸੰਸਕਾਰ : ਡੱਲੇਵਾਲ - ਦੋਸ਼ੀਆਂ 'ਤੇ ਪਹਿਲਾਂ ਐਫ.ਆਈ.ਆਰ ਦਰਜ ਕਰੇ ਸਰਕਾਰ - ਸ਼ਹੀਦ ਦਾ ਦਰਜਾ ਦੇਵੇ : ਨਹੀਂ ਹੋਵੇਗਾ ਸ਼ੁਭਕਰਨ ਦਾ ਪੋਸਟਮਾਰਟਮ ਤੇ ਸੰਸਕਾਰ - ਐਫ.ਆਈ.ਆਰ ਲਈ ਕਿਸੇ ਜਾਂਚ ਦੀ ਲੋੜ ਨਹੀਂ : ਫੂਲ ਰਾਜਪੁਰਾ : ਖਨੌਰੀ ਬਾਰਡਰ 'ਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਲੈ ਕੇ ਅੱਜ ਵੀ ਸਥਿਤੀ ਬੇਹਦ ਤਣਾਅਪੂਰਨ ਰਹੀ। ਕਿਸਾਨ ਨੇਤਾਵਾਂ ਨੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਦਿੱਤਾ ਇੱਕ ਕਰੋੜ ਤੇ ਸਰਕਾਰੀ ਨੌਕਰੀ ਨਾ-ਮੰਜੂਰ ਕਰ ਦਿੱਤੀ ਅਤੇ ਤੇ ਐਲਾਨ ਕੀਤਾ ਕਿ ਪਹਿਲਾ ਪੰਜਾਬ ਸਰਕਾਰ ਸ਼ੁਭਕਰਨ ਦੇ ਦੋਸ਼ੀਆਂ 'ਤੇ ਕਤਲ ਦਾ ਮੁਕੱਦਮਾ ਦਰਜ ਕਰਵਾਏ। ਉਦੋਂ ਤੱਕ ਨਾ ਤਾਂ ਪੋਸਟਮਾਰਟਮ ਹੋਵੇਗਾ ਤੇ ਨਾ ਹੀ ਸੰਸਕਾਰ। ਪੰਜਾਬਸਰਕਾਰ ਵੱਲੋਂ ਅੱਜ ਸਵੇਰੇ ਹੀ ਖਨੌਰੀ ਬਾਰਡਰ ਵਿਖੇ ਮਾਰੇ ਗਏ ਸ਼ੁਭਕਰਨ ਦੇ ਪਰਿਵਾਰ ਲਈ ਨੌਕਰੀ ਤੇ ਇੱਕ ਕਰੋੜ ਦਾ ਐਲਾਨ ਕੀਤਾ ਸੀ। ਉਸਤੋਂ ਬਾਅਦ ਇੱਕਦਮ ਸਭ ਕੁੱਝ ਗਰਮਾ ਗਿਆ। ਹਾਲਾਂਕਿ ਕੁੱਝ ਹਲਕਿਆਂ ਵੱਲੋਂ ਇਸਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ ਅਤੇ ਸ਼ੁਭਕਰਨ ਦੇ ਪਰਿਵਾਰਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟ ਆਖਿਆ ਕਿ ਸਾਨੂੰ ਸਾਡੇ ਪੁੱਤਰ ਦਾ ਮੁੱਲ ਪੈਸਿਆਂ ਨਾਲ ਨਾ ਤੋਲੇ ਸਰਕਾਰ। ਨੇਤਾਵਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਵੀ ਸਪੱਸ਼ਟ ਹਨ ਕਿ ਐਫ.ਆਈ.ਆਰ ਜਾਂ ਮੁਕੱਦਮਾ ਦਰਜ ਕਰਨ ਲਈ ਪਹਿਲਾਂ ਕਿਸੇ ਵੀ ਛਾਣਬੀਨ ਦੀ ਲੋੜ ਨਹੀਂ ਹੈ। ਫਿਰ ਸਰਕਾਰ ਕਿਉਂ ਇਹ ਦੇਰੀ ਕਰ ਰਹੀ ਹੈ। ਕਿਸਾਨ ਨੇਤਾਵਾਂ ਨੇ ਆਖਿਆ ਕਿ ਅਸੀ ਅਤੇ ਪੰਜਾਬ ਦੇ ਲੋਕ ਸ਼ੁਭ ਦੇ ਪਰਿਵਾਰ ਨੂੰ ਇੱਕ ਕਰੋੜ ਦੀ ਥਾਂ ਕੲਂ ਕਰੋੜ ਇੱਕਠਾ ਕਰਕੇ ਦੇ ਸਕਦੇ ਹਾਂ ਪਰ ਗੱਲ ਹੁਣ ਇਨਸਾਫ ਦੀ ਹੈ। ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਕਿਸਾਨ ਸੁਭਕਰਨ ਦੇ ਸਿੱਧੀ ਗੋਲੀ ਸਿਰ ਵਿੱਚ ਮਾਰੀ ਗਈ। ਕਿਸਾਨ ਨੇਤਾਵਾਂ ਨੇ ਅਾਿਖਆ ਕਿ ਇੱਕ ਪਾਸੇ ਨਿਹਥੇ ਕਿਸਾਨ ਤੇ ਦੂਸਰੇ ਪਾਸੇ ਹਥਿਆਰਬੰਦ ਫੌਜਾਂ ਤੇ ਇਹ ਸਭ ਕੁੱਝ ਵੀਡਿਓ ਅਤੇ ਫੋਟੋਆਂ ਵਿੱਚ ਕਲੀਅਰ ਹੋ ਚੁੱਕਾ ਹੈ ਕਿ ਸ਼ੇਰਤਆਮ ਗੋਲੀ ਮਾਰੀ ਗਈ। ਪੰਜਾਬ ਵਾਲੇ ਪਾਸੇ ਆਕੇ ਸਾਡੇ ਸੈਂਕੜੇ ਟ੍ਰੈਕਟਰ, ਕਾਰਾਂ ਤੇ ਹੋਰ ਵਹੀਕਲ ਭੰਨ ਦਿੱਤੇ। ਉਸਤੋਂ ਬਾਅਦ ਵੀ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਪਰਚਾ ਦਰਜਨਹੀਂ ਹੋ ਰਿਹਾ, ਜਿਹੜਾ ਕਿ ਲੋਕਤੰਤਰ ਦਾ ਵੱਡਾ ਘਾਣ ਹੈ। ਇਸ ਮੌਕੇ ਸੁਭਕਰਨ ਦੇ ਪਰਿਵਾਰ ਵਿੱਚੋਂ ਚਾਚਾ ਲੱਗਦੇ ਇੱਕ ਕਿਸਾਨ ਨੇ ਸਪੱਸ਼ਟ ਆਖਿਆ ਕਿ ਐਫ.ਆਰ.ਆਈ. ਤੋਂ ਘੱਟ ਕੁੱਝ ਵੀ ਮੰਜੂਰ ਨਹੀਂ। ਜਦੋਂ ਤੱਕ ਉਨ੍ਹਾਂ ਲੋਕਾਂ 'ਤੇ 302 ਦਾ ਮੁਕੱਦਮਾ ਦਰਜ ਨਹੀਂ। ਉਦੋਂ ਤੱਕ ਨਾ ਤਾਂ ਉਹ ਪੋਸਟਮਾਰਟ ਕਰਵਾਉਣਗੇ ਤੇ ਨਾ ਹੀ ਸੰਸਕਾਰ ਕਰਨਗੇ। ਇਸ ਵੇਲੇ ਐਫ.ਆਈ.ਆਰ ਨੂੰ ਲੈ ਕੇ ਵੱਡਾ ਕਲੇਸ਼ ਛਿੜਿਆ ਪਿਆ ਹੈ।
Punjab Bani 23 February,2024
ਖਨੌਰੀ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ : 62 ਸਾਲਾ ਦਰਸ਼ਨ ਸਿੰਘ ਬਠਿੰਡਾ ਸੀ ਵਸਨੀਕ
ਖਨੌਰੀ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ : 62 ਸਾਲਾ ਦਰਸ਼ਨ ਸਿੰਘ ਬਠਿੰਡਾ ਸੀ ਵਸਨੀਕ ਰਾਜਪੁਰਾ। ਖਨੌਰੀ ਬਾਰਡਰ 'ਤੇ ਅੱਜ ਕਿਸਾਨ ਸੰਘਰਸ਼ ਵਿੱਚ ਡਟੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਇਹ ਕਿਸਾਨ ਦੀ ਪਹਿਚਾਣ ਦਰਸ਼ਨ ਸਿੰਘ ਉਮਰ 62 ਸਾਲ ਜ਼ਿਲਾ ਬਠਿੰਡਾ, ਪਿੰਡ ਗੋਨੇਆਣਾ ਵਜੋਂ ਹੋਈ ਹੈ। ਦਰਸ਼ਨ ਸਿੰਘ ਖਨੌਰੀ ਬਾਰਡਰ 'ਤੇ ਪਹਿਲੇ ਿਦਨ ਤੋਂ ਕਿਸਾਨ ਸੰਘਰਸ਼ ਵਿੱਚ ਡਟਿਆ ਹੋਇਆ ਸੀ ਤੇ ਉਸਨੂੰ ਦਿਲ ਦਾ ਦੌਰਾ ਪੈਣ ਕਾਰਨ ਸਿਹਤ ਵਿਗੜ ਗਈ ਤੇ ਤੁਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ ਹੈ। ਕਿਸਾਨ ਅੰਦੋਲਨ ਵਿੱਚ ਹੁਣ ਤੱਕ ਪੰਜ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਖਨੌਰੀ ਬਾਰਡਰ 'ਤੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸਾਨ ਸ਼ੁਭਕਰਨ ਵੀ ਬਠਿੰਡਾ ਜ਼ਿਲਾ ਦਾ ਸੀ। ਕਿਸਾਨਾਂ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਰੋਸ਼ ਦੀ ਲਹਿਰ ਹੈ।
Punjab Bani 23 February,2024
ਚੇਤਨ ਸਿੰਘ ਜੌੜਾਮਾਜਰਾ ਨੇ ਰਾਜਿੰਦਰਾ ਹਸਪਤਾਲ 'ਚ ਦਾਖਲ ਕਿਸਾਨਾਂ ਦਾ ਹਾਲ-ਚਾਲ ਜਾਣਿਆ
ਚੇਤਨ ਸਿੰਘ ਜੌੜਾਮਾਜਰਾ ਨੇ ਰਾਜਿੰਦਰਾ ਹਸਪਤਾਲ 'ਚ ਦਾਖਲ ਕਿਸਾਨਾਂ ਦਾ ਹਾਲ-ਚਾਲ ਜਾਣਿਆ -ਕਿਹਾ, ਹਰਿਆਣਾ ਸਰਕਾਰ ਨੇ ਕਿਸਾਨਾਂ 'ਤੇ ਅੱਤਿਆਚਾਰ ਕਰਕੇ ਲੋਕਤੰਤਰ ਦੀ ਹੱਤਿਆ ਕੀਤੀ -ਮਾਨ ਸਰਕਾਰ ਆਪਣੇ ਕਿਸਾਨਾਂ ਦੇ ਨਾਲ ਖੜ੍ਹੀ ਪਟਿਆਲਾ, 23 ਫਰਵਰੀ: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਜਖ਼ਮੀ ਹੋਏ ਕਿਸਾਨ, ਜੋ ਕਿ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹਨ, ਦੀ ਸਿਹਤ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਜੌੜਾਮਾਜਰਾ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸ਼ਰੇਆਮ ਗੁੰਡਾਗਰਦੀ ਕਰ ਰਹੀ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਚੇਤਨ ਸਿੰਘ ਜੌੜਾਮਾਜਰਾ ਨੇ ਹਸਪਤਾਲ ਵਿਖੇ ਦਾਖਲ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਕੇਂਦਰ ਦੇ ਇਸ਼ਾਰੇ 'ਤੇ ਹੀ ਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਹਰਿਆਣਾ ਸਰਹੱਦ ਨੂੰ ਦੂਜੇ ਦੇਸ਼ ਦੀ ਸਰਹੱਦ ਬਣਾ ਦਿੱਤਾ ਹੈ। ਕੈਬਨਿਟ ਮੰਤਰੀ ਨੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਤੇ ਹੋਰ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਕਿਸਾਨ ਦੇ ਇਲਾਜ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਜਖ਼ਮੀ ਕਿਸਾਨਾਂ ਦਾ ਇਲਾਜ ਮੁਫ਼ਤ ਕਰਨ ਲਈ ਹਦਾਇਤ ਜਾਰੀ ਕੀਤੀ ਹੈ। ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਡਾ. ਬਲਬੀਰ ਸਿੰਘ ਤੇ ਡਾ. ਬਲਜੀਤ ਕੌਰ ਸਮੇਤ ਵਿਧਾਇਕ ਡਾ. ਚਰਨਜੀਤ ਸਿੰਘ, ਜੋ ਕਿ ਅੱਖਾਂ ਦੇ ਮਾਹਰ ਡਾਕਟਰ ਹਨ, ਦੀ ਵੀ ਕਿਸਾਨਾਂ ਦੇ ਇਲਾਜ ਦੀ ਡਿਊਟੀ ਵਿਸ਼ੇਸ਼ ਤੌਰ 'ਤੇ ਲਗਾਈ ਹੈ। ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ, ਛੋਟੀ ਭੈਣ ਲਈ ਸਰਕਾਰੀ ਨੌਕਰੀ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ, ਕਿਉਂਕਿ ਸਾਡੇ ਕਿਸਾਨ ਆਪਣੇ ਦੇਸ਼ ਦੇ ਕਿਸਾਨਾਂ ਦੀ ਆਰਥਿਕ ਆਜ਼ਾਦੀ ਦੀ ਲੜਾਈ ਲੜ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਆਪ ਦੇ ਸ਼ਹਿਰੀ ਪ੍ਰਧਾਨ ਤੇ ਡਾਇਰੈਕਟਰ ਤੇਜਿੰਦਰ ਮਹਿਤਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪੀਏ ਹਰਸ਼ਪਾਲ ਰਾਹੁਲ, ਸੁਰਜੀਤ ਸਿੰਘ ਫ਼ੌਜੀ ਤੇ ਹੋਰ ਮੌਜੂਦ ਸਨ।
Punjab Bani 23 February,2024
ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੀ ਧਰਤੀ 'ਤੇ ਅੰਨਦਾਤਾ ਨੂੰ ਗੋਲੀਆਂ ਦਾ ਬਣਾਇਆ ਜਾ ਰਿਹੈ : ਬਿਕਰਮ ਸਿੰਘ ਮਜੀਠੀਆ
ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੀ ਧਰਤੀ 'ਤੇ ਅੰਨਦਾਤਾ ਨੂੰ ਗੋਲੀਆਂ ਦਾ ਬਣਾਇਆ ਜਾ ਰਿਹੈ : ਬਿਕਰਮ ਸਿੰਘ ਮਜੀਠੀਆ - ਰਾਜਿੰਦਰਾ ਹਸਪਤਾਲ 'ਚ ਜੇਰੇ ਇਲਾਜ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਪੁੱਛਿਆ ਪਟਿਆਲਾ, 22 ਫਰਵਰੀ : ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੀ ਧਰਤੀ 'ਤੇ ਅੰਨਦਾਤਾ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਮੁੱਖ ਮੰਤਰੀ ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਖੜ੍ਹੇ ਹੋਣ ਤੋਂ ਭੱਜ ਗਏ ਹਨ। ਇਹ ਪ੍ਰਗਟਾਵਾ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ, ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਅਮਰਿੰਦਰ ਬਜਾਜ ਹਲਕਾ ਇੰਚਾਰਜ ਪਟਿਆਲਾ, ਅਮਿਤ ਰਾਠੀ ਸ਼ਹਿਰੀ ਪ੍ਰਧਾਨ ਅਕਾਲੀ ਦਲ, ਅਕਾਲੀ ਦਲ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਏ.ਐਸ. ਕਲੇਰ ਅਤੇ ਹੋਰ ਨੇਤਾ ਵੀ ਹਾਜਰ ਸਨ। ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਪੁੱਛਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀਵਾਰ ਵੇਖਣ ਨੂੰ ਮਿਲਿਆ ਹੈ ਕਿ ਇਕ ਸੂਬੇ ਦੀ ਪੁਲਿਸ ਦੂਜੇ ਸੂਬੇ ਵਿਚ ਦਾਖਲ ਹੋ ਕੇ ਉਥੇ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਰਹੀ ਹੈ। ਇਕ ਨੌਜਵਾਨ ਕਿਸਾਨ ਦੀ ਗੋਲੀਆਂ ਲੱਗਣ ਨਾਲ, ਤਿੰਨ ਹੋਰਾਂ ਦੀ ਕਿਸਾਨੀ ਸੰਘਰਸ਼ ਵਿਚ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਹੋਰ ਜ਼ਖ਼ਮੀ ਹੋਏ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁੱਤੇ ਪਏ ਹਨ ਜਾਂ ਫਿਰ ਹਰਿਆਣਾ ਤੇ ਕੇਂਦਰ ਸਰਕਾਰ ਨਾਲ ਰਲੇ ਹੋਏ ਹਨ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਹਮਲੇ ਵਿਚ ਪੱਤਰਕਾਰਾਂ ਸਮੇਤ ਕਿਸਾਨ ਗੰਭੀਰ ਜ਼ਖ਼ਮੀ ਹੋਏ ਹਨ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਕਿਸੇ ਦੀ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਅਣਮਨੁੱਖੀ ਗੱਲ ਹੈ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋਏ ਨੂੰ 24 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਗਏ ਹਨ ਪਰ ਹਾਲੇ ਤੱਕ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ ਜਦੋਂ ਕਿ ਕਾਨੂੰਨ ਮੁਤਾਬਕ ਪਹਿਲਾਂ ਕੇਸ ਦਰਜ ਹੋਣਾ ਚਾਹੀਦਾ ਸੀ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਖੁਦ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਹਰਿਆਣਾ ਤੇ ਕੇਂਦਰ ਸਰਕਾਰ ਨਾਲ ਰਲੇ ਹਨ ਤੇ ਉਹਨਾਂ ਦੇ ਆਊਟ ਬਣੇ ਹੋਏ ਹਨ। ਉਹਨਾਂ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਪੰਜਾਬ ਵਿਚ ਹਨ ਤੇ ਹਰਿਆਣਾ ਦੀ ਧਰਤੀ 'ਤੇ ਨਹੀਂ ਪਹੁੰਚੇ ਪਰ ਉਹਨਾਂ ਨੂੰ ਉਹਨਾਂਦੀ ਧਰਤੀ 'ਤੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Punjab Bani 22 February,2024
ਕਿਸਾਨਾਂ ਖਿਲਾਫ ਤਸ਼ੱਦਦ ਅਸਹਿਣਯੋਗ; ਸੰਧਵਾਂ ਨੇ ਕੇਂਦਰ ਨੂੰ ਸਾਰੀਆਂ ਮੰਗਾਂ ਫੌਰੀ ਮੰਨਣ ਦੀ ਕੀਤੀ ਮੰਗ
ਕਿਸਾਨਾਂ ਖਿਲਾਫ ਤਸ਼ੱਦਦ ਅਸਹਿਣਯੋਗ; ਸੰਧਵਾਂ ਨੇ ਕੇਂਦਰ ਨੂੰ ਸਾਰੀਆਂ ਮੰਗਾਂ ਫੌਰੀ ਮੰਨਣ ਦੀ ਕੀਤੀ ਮੰਗ ਚੰਡੀਗੜ੍ਹ, 22 ਫਰਵਰੀ: ਕਿਸਾਨਾਂ ਵਿਰੁੱਧ ਹਰਿਆਣਾ ਪੁਲਿਸ ਦੀ ਬਰਬਰਤਾ ਤੇ ਵਹਿਸ਼ੀਆਨਾ ਕਾਰਵਾਈ ਨੂੰ ਅਸਹਿਣਯੋਗ ਕਰਾਰ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਕੇਂਦਰ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਬਣਾਉਣ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਵਾਨ ਕਰਨਾ ਚਾਹੀਦਾ ਹੈ। ਸੰਧਵਾਂ ਨੇ ਕਿਹਾ ਕਿ ਜਦੋਂ 2021 ਵਿੱਚ ਮੋਦੀ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਸਨ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਫਿਰ ਹੁਣ ਕਿਸਾਨਾਂ ਨੂੰ ਦਿੱਲੀ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਪੰਜਾਬੀ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਦਰਦਨਾਕ ਕਤਲ ਲਈ ਹਰਿਆਣਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ’ਤੇ ਆਪਣੇ ਹੱਕ ਮੰਗਣ ਲਈ ਕੀਤੇ ਜਾ ਰਹੇ ਅੱਤਿਆਚਾਰ ਅਸਹਿਣਯੋਗ ਹਨ ਅਤੇ ਇਹ ਬੰਦ ਹੋਣੇ ਚਾਹੀਦੇ ਹਨ।
Punjab Bani 22 February,2024
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜ਼ਖ਼ਮੀ ਕਿਸਾਨਾਂ ਦਾ ਜਾਣਿਆ ਹਾਲ- ਚਾਲ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜ਼ਖ਼ਮੀ ਕਿਸਾਨਾਂ ਦਾ ਜਾਣਿਆ ਹਾਲ- ਚਾਲ -ਡਾ. ਬਲਜੀਤ ਕੌਰ ਨੇ ਪਾਤੜਾਂ ਹਸਪਤਾਲ ਪੁੱਜ ਕੇ ਜ਼ਖ਼ਮੀ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਦਾ ਲਿਆ ਜਾਇਜ਼ਾ -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਖ਼ਮੀ ਕਿਸਾਨਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਕੈਬਨਿਟ ਮੰਤਰੀਆਂ ਤੇ ਐਮ.ਐਲ.ਏ. ਦੀ ਡਿਊਟੀ ਲਗਾਈ ਪਾਤੜਾਂ, 22 ਫਰਵਰੀ: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪਾਤੜਾਂ ਹਸਪਤਾਲ ਵਿਖੇ ਜ਼ਖ਼ਮੀ ਕਿਸਾਨਾਂ ਦਾ ਹਾਲ ਚਾਲ ਜਾਣਿਆ ਅਤੇ ਜ਼ਖ਼ਮੀਆਂ ਨੂੰ ਮਿਲ ਰਹੀਆਂ ਮੈਡੀਕਲ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜ਼ਖ਼ਮੀ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਦੇਣ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਤੇ ਮੁੱਖ ਮੰਤਰੀ ਵੱਲੋਂ ਦਿੱਤੇ ਆਦੇਸ਼ਾਂ ਤਹਿਤ ਖਨੌਰੀ ਬਾਰਡਰ ’ਤੇ ਜ਼ਖ਼ਮੀ ਹੋਏ ਕਿਸਾਨਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਉਨ੍ਹਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਰਾਜਪੁਰਾ ਵਿਖੇ ਐਮ.ਐਲ.ਏ. ਡਾ. ਚਰਨਜੀਤ ਸਿੰਘ ਚੰਨੀ ਵੱਲੋਂ ਜ਼ਖ਼ਮੀ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਨਿਗਰਾਨੀ ਕੀਤੀ ਜਾ ਰਹੀਆਂ ਹਨ। ਜ਼ਖ਼ਮੀ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਖ਼ਮੀ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਪ੍ਰਦਾਨ ਕਰ ਰਹੀ ਹੈ ਤੇ ਕਿਸੇ ਨੂੰ ਵੀ ਇਲਾਜ ਪੱਖੋਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਲਾਜ ਸੂਬਾ ਸਰਕਾਰ ਵੱਲੋਂ ਮੁਫ਼ਤ ਕੀਤਾ ਜਾ ਰਿਹਾ ਹੈ। ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪਾਤੜਾਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਦਾਖਲ ਮਰੀਜ਼ਾਂ ਨੂੰ ਕਿਹਾ ਕਿ ਸਿਹਤ ਅਮਲੇ ਵੱਲੋਂ ਇਲਾਜ ਲਈ ਪੁਖ਼ਤਾ ਪ੍ਰਬੰਧ ਹਨ, ਪਰ ਫੇਰ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਉਨ੍ਹਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
Punjab Bani 22 February,2024
ਨਹੀਂ ਹੋ ਸਕਿਆ ਸ਼ੁਭਕਰਨ ਦਾ ਸੰਸਕਾਰ : ਸਰਕਾਰ ਸ਼ਹੀਦ ਐਲਾਨੇ
ਨਹੀਂ ਹੋ ਸਕਿਆ ਸ਼ੁਭਕਰਨ ਦਾ ਸੰਸਕਾਰ : ਸਰਕਾਰ ਸ਼ਹੀਦ ਐਲਾਨੇ - ਪੋਸਟਮਾਰਟਮ ਨੂੰ ਲੈ ਕੇ ਦੇਰ ਸ਼ਾਮ ਤੱਕ ਪਿਆ ਰਿਹਾ ਬਖੇੜਾ - ਪੰਜਾਬ ਸਰਕਾਰ ਹਰਿਆਣਾ ਦੇ ਸ਼ੁਭ ਨੂੰ ਮਾਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ 302 ਦਾ ਕੇਸ ਦਰਜ ਕਰੇ : ਡੱਲੇਵਾਲ - 23 ਅਤੇ 24 ਨੂੰ ਸਾਰਾ ਦੇਸ਼ ਮੋਦੀ ਅਤੇ ਸ਼ਾਹ ਦੇ ਫੂਕੇ ਪੁੱਤਲੇ ਅਤੇ ਆਪਣੇ ਘਰਾਂ ਤੇ ਵਹੀਕਲਾਂ 'ਤੇ ਰੋਸ਼ ਵਜੋਂ ਲਗਾਏ ਜਾਣ ਕਾਲੇ ਝੰਡੇ ਰਾਜਪੁਰਾ : ਲੰਘੇ ਕੱਲ ਖਨੌਰੀ ਬਾਰਡਰ 'ਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਦਾ ਅੱਜ ਸੰਸਕਾਰ ਨਹੀਂ ਹੋ ਸਕਿਆ ਹੈ। ਇੱਥੋਂ ਤੱਕ ਕਿ ਦੇਰ ਸ਼ਾਮ ਤੱਕ ਸ਼ੁਭਕਰਨ ਦੇ ਪੋਸਟਮਾਰਟਮ ਨੂੰ ਲੈ ਕੇ ਬਵਾਲ ਛਿੜਿਆ ਰਿਹਾ। ਕਿਸਾਨ ਨੇਤਾ ਮੰਗ ਕਰ ਰਹੇ ਸਨ ਕਿ ਪੋਸਟਮਾਰਟਮ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਕਤਲ ਦੀ ਧਾਰਾ 302 ਦਾ ਕੇਸ ਦਰਜ ਹੋਵੇ, ਜਿਨ੍ਹਾਂ ਨੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਹੈ। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ ਤੇ ਸੁਰਜੀਤ ਸਿੰਘ ਫੂਲ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਨਾਲ ਸੱਚਮੁੱਚ ਹੀ ਖੜੀ ਹੈ ਤਾਂ ਪਹਿਲਾਂ ਸ਼ੁਭਕਰਨ ਨੂੰ ਸ਼ਹੀਦ ਐਲਾਨੇ ਅਤੇ ਉਸਦੇ ਪਰਿਵਾਰ ਨੂੰ ਦੇਸ਼ ਦੇ ਸ਼ਹੀਦ ਨੂੰ ਦੇਣ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਕਿਸਾਨ ਨੇਤਾਵਾਂ ਨੇ ਆਖਿਆ ਕਿ ਅਸੀ ਬਿਲਕੁੱਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਉਪਰ ਹਮਲਾ ਕੀਤਾ। ਪੰਜਾਬ ਦੇ ਏਰੀਏ ਵਿੱਚ ਆਕੇ ਸਾਡੀ ਮਸ਼ੀਨਰੀ ਦੀ ਤੋੜ ਭੰਨ ਕੀਤੀ ਗਈ। ਇਸ ਲਈ ਹੁਣ ਪੰਜਾਬ ਸਰਕਾਰ ਦੀ ਪ੍ਰੀਖਿਆ ਦੀ ਘੜੀ ਹੈ ਕਿਉਂਕਿ ਹੁਣ ਇੱਕਲੀ ਬਿਆਨਬਾਜੀ ਨਾਲ ਨਹੀਂ ਸਰਨਾ। ਸਰਕਾਰ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਤੁਰੰਤ ਕੇਸ ਦਰਜ ਕਰੇ। ਇੱਥੋ ਤੱਕ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਵੀ ਇਸ ਕੇਸ ਵਿੱਚ ਪਾਰਟੀ ਬਣਾਇਆ ਜਾਵੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਖਨੌਰੀ ਬਾਰਡਰ ਦੇ 100 ਤੋਂ ਵੱਧ ਕਿਸਾਨ ਜਖਮੀ ਹੋਏ ਹਨ ਤੇ ਹੁਣ ਤੱਕ ਸੰਭੂ ਬਾਰਡਰ 'ਤੇ 167 ਦੇ ਕਰੀਬ ਕਿਸਾਨ ਜਖਮੀ ਹੋ ਚੁੱਕੇ ਹਨ।
Punjab Bani 22 February,2024
ਖਨੌਰੀ ਬਾਰਡਰ 'ਤੇ ਹੋਈ ਪੁਲਿਸ ਤੇ ਕਿਸਾਨਾਂ ਵਿਚਕਾਰ ਖੂਨੀ ਜੰਗ
ਖਨੌਰੀ ਬਾਰਡਰ 'ਤੇ ਹੋਈ ਪੁਲਿਸ ਤੇ ਕਿਸਾਨਾਂ ਵਿਚਕਾਰ ਖੂਨੀ ਜੰਗ - 1 ਕਿਸਾਨ ਦੀ ਮੌਤ, ਦੋ ਗੰਭੀਰ : ਤਿੰਨ ਦਰਜਨ ਦੇ ਕਰੀਬ ਜ਼ਖਮੀ - ਦੋਵੇਂ ਬਾਰਡਰਾਂ 'ਤੇ ਹਰਿਆਣਾ ਪੁਲਿਸ ਨੇ ਕੀਤੀ ਡਰੋਨ ਨਾਲ ਹੰਝੂ ਗੋਲਿਆਂ, ਗੋਲੀਆਂ ਤੇ ਪਾਣੀ ਦੀਆਂ ਬੋਛਾੜਾਂ ਦੀ ਬਰਸਾਤ ਖਨੌਰੀ/ਸੰਭੂ, 21 ਫਰਵਰੀ : ਦਿੱਲੀ ਕੂਚ ਨੂੰ ਲੈ ਕੇ ਅੱਜ ਖਨੌਰੀ ਬਾਰਡਰ 'ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਖੂਨੀ ਜੰਗ ਹੋ ਗਈ। ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਡਰੋਨ ਨਾਲ ਸੈਂਕੜੇ ਹੰਝੂ ਬੰਬ ਸੁੱਟੇ ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ, ਜਿਸ ਨਾਲ ਜ਼ਿਲਾ ਸੰਗਰੂਰ ਦੇ ਪਿੰਡ ਸੇਰੋਂ ਸ਼ੁਭਕਰਨ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦੋਂ ਕਿ ਜੁਗਰਾਜ ਸਿੰਘ, ਸਿਮਰਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸਤੋਂ ਬਿਨਾ ਦੋਵੇਂ ਬਾਰਡਰਾਂ 'ਤੇ ਤਿੰਨ ਦਰਜਨ ਦੇ ਕਰੀਬ ਕਿਸਾਨ ਜਖਮੀ ਹੋਏ ਹਨ, ਜਿਹੜੇ ਕਿ ਪਟਿਆਲਾ, ਸੰਗਰੂਰ, ਪਾਤੜਾਂ ਤੇਰਾਜਪੁਰਾ ਵਿਖੇ ਦਾਖਲ ਹਨ। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਸ ਵੇਲੇ ਚਾਰ ਕਿਸਾਨ ਗੰਭੀਰ ਹਾਲਤ ਵਿੱਚ ਹਨ। ਖਨੌਰੀ ਬਾਰਡਰ 'ਤੇ ਅੱਜ ਸਵੇਰੇ ਜਿਵੇਂ ਹੀ ਕਿਸਾਨ ਅੱਗੇ ਵੱਧਣ ਲੱਗੇ। ਹਰਿਆਣਾ ਪੁਲਿਸ ਨੇ ਹੰਝੂ ਗੋਲਿਆਂ ਦੀ ਬਰਸਾਤ ਕਰ ਦਿੱਤੀ ਤੇ ਪਾਣਂ ਦੀਆਂ ਬੋਛਾੜਾਂ ਮਾਰੀਆਂ। ਇਸਤੋਂ ਬਾਅਦ ਨੌਜਵਾਨ ਕਿਸਾਨਾਂ ਦੀ ਇੱਕ ਟੁਕੜੀ ਸੜਕਾਂ ਨੂੰ ਛੱਡ ਕੇ ਖੇਤਾਂ ਵਿਚੋਂ ਅੱਗੇ ਵਧਣ ਲੱਗੀ, ਜਿਸ 'ਤੇ ਹਰਿਆਣਾ ਪੁਲਿਸ ਤੈਸ਼ ਵਿੱਚ ਆ ਗਈ। ਉਸਨੇ ਬੈਰੀਕੇਟ ਵਾਲੇ ਬਾਰਡਰਾਂ ਨੂੰ ਛੱਡਕੇ ਸਿੱਧੇ ਤੌਰ 'ਤੇ ਖੇਤਾਂ ਵਿਚੋਂ ਦਿੱਲੀ ਜਾ ਰਹੇ ਇਨ੍ਹਾਂ ਕਿਸਾਨਾਂ 'ਤੇ ਹਮਲਾ ਕਰ ਦਿੱਤਾ। ਇਨ੍ਹਾਂ 'ਤੇ ਜੰਗ ਵਾਂਗ ਗੋਲਿਆਂ ਦੀ ਬਰਸਾਤ ਕੀਤੀ ਗਈ। ਇਨ੍ਹਾਂ ਨੂੰ ਕੁੱਟਿਆ ਗਿਆ ਤੇ ਇਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਕਿਸਾਨ ਨੇਤਾਵਾਂ ਅਨੁਸਾਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਤਾਂ ਹਰਿਆਣਾ ਪੁਲਿਸ ਹਰਿਆਣਾ ਵਾਲੇ ਪਾਸੇ ਹੀ ਚੁੱਕ ਕੇ ਲੈ ਗਈ, ਜਿਨ੍ਹਾਂ ਦੀਆਂ ਲੱਤਾਂ ਬਾਂਹਾਂ ਤੋੜ ਦਿੰਤੀਆਂ ਗਈਆਂ ਤੇ ਉਨ੍ਹਾਂ ਬਾਰੇ ਅਜੇ ਤੱਕ ਕੋਈ ਖਬਰ ਨਹੀਂ ਹੈ। ਦੋ ਘੰਟੇ ਦੇ ਕਰੀਬ ਇਹ ਜਬਰਦਸਤ ਟਕਰਾਅ ਵਾਲਾ ਮਾਹੌਲ ਚੱਲਿਆ। ਇਸਤੋਂ ਬਾਅਦ ਕਿਸਾਨ ਪਿੱਛੇ ਹੱਟ ਗਏ, ਜਿਸ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੰਭੀਰ ਰੂਪ ਵਿੱਚ ਜਖਮੀ ਸਮਝ ਕੇ ਕਿਸਾਨਾਂ ਨੇ ਚੁੱਕ ਕੇ ਲਿਆਂਦਾ। ਉਸਦੀ ਮੌਥੇ 'ਤੇ ਹੀ ਮੌਤ ਹੋ ਗਈ ਅਤੇ ਉਸਨੂੰ ਜਦੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸਤੋਂ ਬਾਅਦ ਖਨੌਰੀ ਬਾਰਡਰ ਦੇ ਹਾਲਾਤ ਅਜੇ ਤੱਕ ਬੇਹਦ ਖਤਰਨਾਕ ਬਣੇ ਹੋਏ ਹਨ। ਹਾਲਾਂਕਿ ਕਿਸਾਨ ਇੱਕ ਵਾਰ ਿਪੱਛੇ ਹੱਟ ਚੁੱਕੇ ਹਨ ਪਰ ਕਿਸਾਨਾਂ ਵਿੱਚ ਭਾਰੀ ਰੋਸ਼ ਹੈ ਕਿ ਉਨ੍ਹਾਂ 'ਤੇ ਰਬੜ ਦੀ ਗੋਲੀ ਦੀ ਥਾਂ ਅਸਲੀ ਗੋਲੀਆਂ ਕਿਉਂ ਚਲਾਈਆਂ।
Punjab Bani 21 February,2024
ਕਿਸਾਨੀ ਧਰਨਾ : ਰਬੜ ਦੀ ਗੋਲੀ ਨਾਲ ਹੋਈ ਨੌਜਵਾਨ ਦੀ ਮੌਤ
ਕਿਸਾਨੀ ਧਰਨਾ : ਰਬੜ ਦੀ ਗੋਲੀ ਨਾਲ ਹੋਈ ਨੌਜਵਾਨ ਦੀ ਮੌਤ ਰਾਜਪੁਰਾ, 21 ਫਰਵਰੀ-ਅੱਜ ਖਨੌਰੀ ਬਾਰਡਰ ‘ਤੇ ਕਿਸਾਨਾਂ ਅਤੇ ਹਰਿਆਣਾ ਪੁਲੀਸ ਦਰਮਿਆਨ ਹੋਏ ਟਕਰਾਅ ਦੌਰਾਨ 20 ਸਾਲਾ ਕਿਸਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜ਼ਿਲ੍ਹਾ ਬਠਿੰਡਾ ਦੇ ਵਸਨੀਕ ਸ਼ੁਭਕਰਨ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਦਾ ਕਾਰਨ ਹਰਿਆਣਾ ਪੁਲੀਸ ਵੱਲੋਂ ਚਲਾਈ ਰਬੜ ਦੀ ਗੋਲੀ ਹੈ। ਲਾਸ਼ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਰੱਖੀ ਗਈ ਹੈ, ਕਿਉਂਕਿ ਇਸ ਘਟਨਾ ਦੌਰਾਨ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਪਟਿਆਲਾ ਲਿਆਂਦਾ ਗਿਆ ਸੀ ਪਰ ਇੱਥੇ ਆ ਕੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਕਿਸਾਨ ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੀ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਭੇਜਿਆ। ਜ਼ਖ਼ਮੀਆਂ ਦੀ ਪਛਾਣ ਸੰਗਰੂਰ ਦੇ ਪਿੰਡ ਸੇਰੋਂ ਦੇ ਵਸਨੀਕ ਸਿਮਰਨਜੀਤ ਸਿੰਘ ਅਤੇ ਥਾਣਾ ਲਹਿਰਾ ਗਾਗਾ ਦੇ ਅਧੀਨ ਪੈਂਦੇ ਪਿੰਡ ਭੁਟਾਲ ਖੁਰਦ ਦੇ ਵਾਸੀ ਜੁਗਰਾਜ ਸਿੰਘ ਵਜੋਂ ਹੋਈ ਹੈ।
Punjab Bani 21 February,2024
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਨਹੀਂ ਬਲਕਿ ਆਪਣੇ ਨਿੱਜੀ ਸਵਾਰਥ ਲਈ ਮੋਦੀ ਨਾਲ ਕੀਤੀ ਮੁਲਾਕਾਤ- ਹਰਚੰਦ ਸਿੰਘ ਬਰਸਟ
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਨਹੀਂ ਬਲਕਿ ਆਪਣੇ ਨਿੱਜੀ ਸਵਾਰਥ ਲਈ ਮੋਦੀ ਨਾਲ ਕੀਤੀ ਮੁਲਾਕਾਤ- ਹਰਚੰਦ ਸਿੰਘ ਬਰਸਟ --- ਆਪਸੀ ਮਿਲੀ ਭੁਗਤ ਨਾਲ ਕੈਪਟਨ ਅਮਰਿੰਦਰ ਅਤੇ ਬਾਦਲ ਪਰਿਵਾਰ ਪੰਜਾਬ ਦੀ ਸੱਤਾ ਤੇ ਰਹੇ ਕਾਬਜ --- ਆਗਾਮੀ ਲੋਕ ਸਭਾ ਚੌਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਰਿਕਾਰਡ ਮੱਤਾ ਨਾਲ ਕਰੇਗੀ ਜਿੱਤ ਹਾਸਲ ਚੰਡੀਗੜ੍ਹ, 21 ਫਰਵਰੀ, 2024 ( ) – ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੀਆਂ ਪੰਜਾਬ ਦੀ ਰਾਜਨੀਤੀ ਵਿੱਚ ਵਿਚਰਦੇ ਆਏ ਹਨ। ਇਸ ਦਾ ਸਬੂਤ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਹਿੱਤਾ ਅਤੇ ਮੰਗਾਂ ਨੂੰ ਅਣਗੌਲਿਆਂ ਕਰਦਿਆਂ ਆਪਣੇ ਸਵਾਰਥ ਨੂੰ ਮੁੱਖ ਰੱਖਿਆ ਅਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੌੜ ਕਰਨ ਦੀ ਗੱਲ 'ਤੇ ਜੋਰ ਦਿੱਤਾ ਤਾਂ ਜੋ ਉਨਾਂ ਦੀ ਡੂਬਦੀ ਸਿਆਸੀ ਕਿਸ਼ਤੀ ਬਚ ਸਕੇ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਜਮੀਨ ਖਿਸਕ ਚੁੱਕੀ ਹੈ, ਜਿਸ ਦਾ ਸਬੂਤ 2022 ਵਿੱਚ ਹੋਇਆ ਵਿਧਾਨਸਭਾ ਚੌਣਾਂ ਸਨ, ਜਿਸ ਵਿੱਚ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਾਬਜ ਆਪਣੀ ਪਟਿਆਲਾ ਸੀਟ ਨੂੰ ਵੀ ਨਹੀਂ ਬਚਾਇਆ ਜਾ ਸਕਿਆ। ਇਸੇ ਲਈ ਕੈਪਟਨ ਅਮਰਿੰਦਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ, ਪਰ ਇੱਥੇ ਵੀ ਉਹ ਹਾਸ਼ੀਏ ਤੇ ਹੀ ਹਨ ਅਤੇ ਸਿਆਸਤ ਵਿੱਚ ਆਪਣੀ ਪੈਠ ਬਚਾਉਣ ਲਈ ਉਹ ਆਪਣੀ ਪਤਨੀ ਪਰਨੀਤ ਕੌਰ ਨੂੰ ਲੋਕ ਸਭਾ ਚੌਣਾਂ ਵਿੱਚ ਪਟਿਆਲਾ ਤੋਂ ਬਤੌਰ ਬੀਜੇਪੀ ਉਮੀਦਵਾਰ ਮੈਦਾਨ ਵਿੱਚ ਉਤਾਰਨ ਲੱਗੇ ਹਨ, ਜਦਕਿ ਵਿਧਾਨ ਸਭਾ ਵਾਸਤੇ ਉਨ੍ਹਾਂ ਨੇ ਆਪਣੀ ਧੀ ਜੈ ਇੰਦਰ ਕੌਰ ਦਾ ਨਾਂ ਅੱਗੇ ਰੱਖਿਆ ਹੈ। ਇਸ ਤਰ੍ਹਾਂ ਉਹ ਪੰਜਾਬ ਦੇ ਆਮ ਲੋਕਾਂ ਅਤੇ ਨੌਜਵਾਨਾਂ ਜੋ ਪਾਰਟੀਆਂ ਵਿੱਚ ਜਮੀਨੀ ਪੱਧਰ ਤੇ ਕੰਮ ਕਰ ਰਹੇ ਹਨ, ਬਾਰੇ ਕੋਈ ਹਮਦਰਦੀ ਨਹੀਂ ਰੱਖਦੇ ਅਤੇ ਉਨ੍ਹਾਂ ਦੇ ਭਵਿੱਖ ਨਾਲ ਖੇਡ ਰਹੇ ਹਨ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆੜੇ ਹੱਥੀ ਲੈਂਦਿਆਂ ਸ. ਬਰਸਟ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਹਾਸ਼ੀਏ ਤੇ ਹੈ। ਸਿਆਸੀ ਜ਼ਮੀਨ ਤਲਾਸ਼ਦੇ ਹੋਏ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਬੀਜੇਪੀ ਨਾਲ ਸਾਂਝ ਪਾਉਣ ਲਈ ਤਰਲੋਮੱਛੀ ਹੋ ਰਿਹਾ ਹੈ। ਇਸੇ ਲਈ ਉਹ ਦੁਬਾਰਾ ਬੀਜੇਪੀ ਨਾਲ ਗਠਜੋੜ ਕਰਨ ਦੇ ਯਤਨਾਂ ਵਿੱਚ ਲੱਗਾ ਹੋਇਆ ਹੈ। ਪਿਛਲੇ 25 ਸਾਲ ਵਿੱਚ ਦੋ-ਦੋ ਬਾਰ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੇ ਆਪਸੀ ਮਿਲੀਭੁਗਤ ਨਾਲ ਪੰਜਾਬ ਤੇ ਰਾਜ ਕੀਤਾ ਹੈ। ਇਸ ਦੌਰਾਨ ਇਕ-ਦੂਜੇ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤੋਂ ਬਚਾਉਣ ਦੇ ਲਈ ਦੋਵੇਂ ਇੱਕ-ਦੂਜੇ ਤੇ ਸਿਆਸੀ ਵਾਰ ਕਰਕੇ ਲੋਕਾਂ ਨੂੰ ਗੁਮਰਾਹ ਕਰਦੇ ਰਹੇ ਅਤੇ ਆਪਣੀ ਸਿਆਸੀ ਰੋਟੀਆਂ ਸੇਕਣ ਵਿੱਚ ਲੱਗੇ ਰਹੇ। ਪੰਜਾਬ ਤੇ ਜਿਆਦਾਤਰ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹੀ ਸੱਤਾ ਦੀ ਕਮਾਨ ਸੰਭਾਲੀ ਗਈ ਹੈ, ਪਰ ਦੋਵਾਂ ਨੇ ਇੱਕ-ਦੂਜੇ ਦੇ ਨਿੱਜੀ ਕੰਮਾਂ ਅਤੇ ਹਿੱਤਾਂ ਨੂੰ ਹੀ ਪਹਿਲ ਦਿੱਤੀ ਹੈ, ਜੋ ਕਿ ਪੰਜਾਬ ਦੇ ਲੋਕਾਂ ਨਾਲ ਹੋਇਆ ਧੱਕਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਹਮੇਸ਼ਾ ਤੋਂ ਹੀ ਲੋਕਾਂ ਦੇ ਹਿੱਤਾ ਨੂੰ ਅਣਦੇਖਾ ਕਰਦੇ ਹੋਏ ਆਪਣੇ ਨਿੱਜੀ ਸਵਾਰਥ ਨੂੰ ਮੁੱਖ ਰਖਦੇ ਆਏ ਹਨ ਅਤੇ ਹੁਣ ਵੀ ਇਹ ਦੋਵੇਂ ਆਪਣੇ ਨਿੱਜੀ ਫਾਇਦੇ ਲਈ ਗਠਜੋੜ ਕਰਨਾ ਚਾਹੁੰਦੇ ਹਨ। ਇਸ ਗਠਜੋੜ ਨਾਲ ਕੈਪਟਨ ਅਮਰਿੰਦਰ ਸਿੰਘ ਆਪਣੀ ਪਟਿਆਲਾ ਸੀਟ ਅਤੇ ਸੁਖਬੀਰ ਬਾਦਲ ਆਪਣੀ ਬਠਿੰਡਾ ਅਤੇ ਫਿਰੋਜਪੁਰ ਸੀਟ ਨੂੰ ਬਚਾਉਣਾ ਚਾਹੁੰਦੇ ਹਨ। ਪਰ ਲੋਕ ਹੁਣ ਇਨ੍ਹਾਂ ਦੋਵਾਂ ਪਰਿਵਾਰ ਦੀ ਆਪਸੀ ਮਿਲੀਭੁਗਤ ਨੂੰ ਸਮਝ ਚੁੱਕੇ ਹਨ। ਜਿਸਦਾ ਜਵਾਬ ਉਹ ਆਗਾਮੀ ਲੋਕ ਸਭਾ ਚੌਣਾਂ ਵਿੱਚ ਇਨ੍ਹਾਂ ਦੇ ਖਿਲਾਫ ਆਪਣੇ ਵੋਟ ਦਾ ਇਸਤੇਮਾਲ ਕਰਕੇ ਦੇਣਗੇ। ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੌਣਾਂ ਵਿੱਚ ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ 1 ਲੋਕ ਸਭਾ ਸੀਟ ਤੇ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸ. ਭਗਵੰਤ ਸਿੰਘ ਮਾਨ ਦੀ ਅਗੁਵਾਈ ਵਿੱਚ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗੀ। ਜਦਕਿ ਦੂਜੇ ਪਾਸੇ ਬੀਜੇਪੀ ਬਹੁਮਤ ਤਾਂ ਦੂਰ ਦੀ ਗੱਲ ਹੈ, ਨਰਿੰਦਰ ਮੋਦੀ ਦੀ ਅਗੁਵਾਈ ਵਿੱਚ 100 ਤੋਂ ਵੱਧ ਸੀਟਾਂ ਵੀ ਜਿੱਤ ਨਹੀਂ ਸਕੇਗੀ।
Punjab Bani 21 February,2024
ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਲੰਗਰ ’ਚ ਉਮੜੀ ਕਿਸਾਨ ਭਰਾਵਾਂ ਦੀ ਵੱਡੀ ਭੀੜ
ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਲੰਗਰ ’ਚ ਉਮੜੀ ਕਿਸਾਨ ਭਰਾਵਾਂ ਦੀ ਵੱਡੀ ਭੀੜ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਆਪਣਾ ਸਖਤ ਰਵੱਈਆ ਛੱਡੇ : ਗਗਨਜੀਤ ਸਿੰਘ ਬਰਨਾਲਾ ਵਾਅਦਾ ਖਿਲਾਫ਼ੀ ਨਾ ਕਰੇ ਸਰਕਾਰ ਦੇਸ਼ ਦਾ ਅੰਨਦਾਤਾ ਕਿਸਾਨ : ਜਸਮੇਰ ਸਿੰਘ ਲਾਛੜੂ ਪਟਿਆਲਾ 21 ਫਰਵਰੀ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਦਿੱਲੀ ਜਾਣ ਵਾਲੇ ਕਿਸਾਨ ਭਰਾਵਾਂ ਲਈ ਸ਼ੰਭੂ ਬਾਰਡਰ ’ਤੇ ਚਲਾਏ ਜਾ ਰਹੇ ਨਿਰੰਤਰ ਲੰਗਰਾਂ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਭੀੜ ਉਮੜਨ ਲੱਗ ਪਈ ਹੈ ਕਿਉਂਕਿ ਦਿਨ ਰਾਤ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਅਤੇ ਮੈਡੀਕਲ ਸੇਵਾਵਾਂ ਨੂੰ ਜਾਰੀ ਰੱਖਿਆ ਹੋਇਆ ਹੈ। ਸ਼ੰਭੂ ਬਾਰਡਰ ’ਤੇ ਚੱਲ ਰਹੇ ਲੰਗਰ ਵਿਚ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਕਈ ਦਿਨਾਂ ਤੋਂ ਖੁਦ ਆਪ ਆਪਣੇ ਹੱਥੀਂ ਕਿਸਾਨ ਭਰਾਵਾਂ ਨੂੰ ਲੰਗਰ ਸੇਵਾ ਕਰ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗਗਨਜੀਤ ਸਿੰਘ ਬਰਨਾਲਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਲੰਗਰ ਅਸਥਾਨ ’ਤੇ ਪੁੱਜੇ, ਜਿਨ੍ਹਾਂ ਨੇ ਖੁਦ ਲੰਗਰ ਸੇਵਾ ਵਿਚ ਯੋਗਦਾਨ ਪਾਇਆ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਇਸ ਉਦਮ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਫਲਸਫਾ ਸਾਰਿਆਂ ਲਈ ਸਰਬੱਤ ਭਲਾ ਮੰਗਦਾ, ਜਿਸ ਤਹਿਤ ਕਿਸਾਨ ਭਰਾਵਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਪ੍ਰਤੀ ਆਪਣਾ ਸਖਤ ਰਵੱਈਆ ਛੱਡਦੇ ਹੋਏ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਅਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਨ ਸਮੇਂ ਸਰਕਾਰ ਨੇ ਕਿਸਾਨਾਂ ਨਾਲ ਐਮਐਸਪੀ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਕਿਸਾਨਾਂ ਮੰਗਾਂ ਅੱਜ ਤੱਕ ਨਹੀਂ ਮੰਨੀਆਂ ਗਈਆਂ ਉਨ੍ਹਾਂ ਕਿਹਾ ਕਿ ਸਰਕਾਰ ਵਾਅਦਾ ਖਿਲਾਫ਼ੀ ਨਾ ਕਰੇ ਕਿਉਂਕਿ ਇਹੋ ਕਿਸਾਨ ਦੇਸ਼ ਦਾ ਅੰਨਦਾਤਾ ਕਿਸਾਨ ਹੈ, ਜੋ ਅਨਾਜ ਭੰਡਾਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਮਨਦੀਪ ਸਿੰਘ ਭਲਵਾਨ, ਸਤੇਂਦਰ ਸਿੰਘ ਬਾਜਵਾ, ਲਖਵਿੰਦਰ ਸਿੰਘ, ਜੰਗ ਸਿੰਘ ਇਟਲੀ, ਪੀਏ ਟੋਨੀ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।
Punjab Bani 21 February,2024
ਸ਼ੰਭੂ ਬਾਰਡਰ 'ਤੇ ਹਾਲਾਤ ਤਣਾਅਪੂਰਨ
ਪੁਲਸ ਵਲੋਂ ਡਰੋਨ ਰਾਹੀਂ ਕਿਸਾਨਾਂ 'ਤੇ ਹੰਝੂ ਗੈਸ ਦੇ ਜਾ ਰਹੇ ਹਨ ਗੋਲੇ ਦਾਗ਼ੇ
ਕਿਸਾਨਾਂ ਵਿਚਾਲੇ ਭੱਜ-ਦੌੜ 



ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਪੰਜਵੇਂ ਗੇੜ ਵਿਚ ਮੀਟਿੰਗ ਦਾ ਸੱਦਾ
ਕਿਸਾਨ ਅੰਦੋਲਨ ਦਾ ਅੱਜ 9ਵਾਂ ਦਿਨ
ਸ਼ੰਭੂ ਬਾਰਡਰ 'ਤੇ ਹਾਲਾਤ ਤਣਾਅਪੂਰਨ
ਪੁਲਸ ਵਲੋਂ ਡਰੋਨ ਰਾਹੀਂ ਕਿਸਾਨਾਂ 'ਤੇ ਹੰਝੂ ਗੈਸ ਦੇ ਜਾ ਰਹੇ ਹਨ ਗੋਲੇ ਦਾਗ਼ੇ
ਕਿਸਾਨਾਂ ਵਿਚਾਲੇ ਭੱਜ-ਦੌੜ
CHANDIGARH/ SHAMBU - ਦਿੱਲੀ ਕੂਚ ਦੀ ਤਿਆਰੀ 'ਚ ਕਿਸਾਨਾਂ 'ਤੇ ਹਰਿਆਣਾ ਪੁਲਸ ਵਲੋਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਹਨ। ਜਿਸ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਹਾਲਾਤ ਤਣਾਅਪੂਰਨ ਹੋ ਗਏ ਹਨ। ਹੰਝੂ ਗੈਸ ਦੇ ਗੋਲੇ ਡਿੱਗਦੇ ਹੀ ਕਿਸਾਨਾਂ ਵਿਚਾਲੇ ਭੱਜ-ਦੌੜ ਪੈ ਗਈ।
ਉੱਥੇ ਹੀ ਸਰਕਾਰ ਵਲੋਂ ਮੁੜ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਹੈ। ਸਰਕਾਰ ਨਾਲ ਚਾਰ ਗੇੜ ਦੀ ਗੱਲਬਾਤ ਬੇਨਤੀਜਾ ਨਿਕਲਣ ਤੋਂ ਬਾਅਦ ਅੱਜ ਮੁੜ ਕਿਸਾਨ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ 'ਚ ਹਨ।
ਕਿਸਾਨ ਅੰਦੋਲਨ 'ਚ ਸ਼ਾਮਲ 14 ਹਜ਼ਾਰ ਕਿਸਾਨ ਆਪਣੇ 1200 ਟਰੈਕਟਰਾਂ ਨਾਲ ਅੱਜ ਮੁੜ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ। ਹਾਲਾਂਕਿ ਸੁਰੱਖਿਆ ਦੇ ਇੰਤਜ਼ਾਮ ਸਖ਼ਤ ਹਨ। ਪੁਲਸ ਵਲੋਂ ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ ਦਾਗ਼ੇ ਜਾ ਰਹੇ ਹਨ।
ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਪੰਜਵੇਂ ਗੇੜ ਵਿਚ ਮੀਟਿੰਗ ਦਾ ਸੱਦਾ
- ਕਿਸਾਨ ਅੱਜ ਦਿੱਲੀ ਕੂਚ ਕਰਨ ਵਾਲੇ ਹਨ ਪਰ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਦੇ ਦਿੱਤਾ ਗਿਆ ਹੈ। ਕਿਸਾਨ ਅਤੇ ਕੇਂਦਰ ਵਿਚਾਲੇ ਇਹ 5ਵੇਂ ਗੇੜ ਦੀ ਮੀਟਿੰਗ ਹੋਵੇਗੀ। ਇਸ ਬਾਬਤ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਟਵੀਟ ਕੀਤਾ ਕਿ ਚੌਥੇ ਗੇੜ ਤੋਂ ਬਾਅਦ ਸਰਕਾਰ ਪੰਜਵੇਂ ਗੇੜ ਵਿਚ MSP ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦਾ ਮੁੱਦਾ, FIR ਵਰਗੇ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ। ਮੈਂ ਫਿਰ ਕਿਸਾਨ ਆਗੂਆਂ ਨੂੰ ਚਰਚਾ ਲਈ ਸੱਦਾ ਦਿੰਦਾ ਹਾਂ। ਸਾਡੇ ਲਈ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ

ਪੰਜਾਬ-ਹਰਿਆਣਾ ਬਾਰਡਰ : ਦਿੱਲੀ ਜਾਣ ਲਈ ਅੱਜ ਆਹਮੋ ਸਾਹਮਣੇ ਭਿੜਨਗੇ ਕਿਸਾਨ ਅਤੇ ਸੁਰੱਖਿਆ ਫੋਰਸਾਂ/ ਕਿਸਾਨ ਅੱਜ ਤੋੜਨਗੇ ਪੋਕਲੇਨ ਮਸ਼ੀਨਾਂ, ਬਖਤਰ ਬੰਦ ਜੇਸੀਬੀ ਤੇ ਵੱਡੇ ਟ੍ਰੈਕਟਰਾਂ ਨਾਲ ਬੈਰੀਕੇਟ/ ਕਿਸਾਨਾਂ ਨੇ ਕੀਤੀ ਲਿਆਂਦੀਆਂ ਮਸ਼ੀਨਾਂ ਨਾਲ ਰਿਹਸਲ ।
ਪੰਜਾਬ-ਹਰਿਆਣਾ ਬਾਰਡਰ : ਦਿੱਲੀ ਜਾਣ ਲਈ ਅੱਜ ਆਹਮੋ ਸਾਹਮਣੇ ਭਿੜਨਗੇ ਕਿਸਾਨ ਅਤੇ ਸੁਰੱਖਿਆ ਫੋਰਸਾਂ/ ਕਿਸਾਨ ਅੱਜ ਤੋੜਨਗੇ ਪੋਕਲੇਨ ਮਸ਼ੀਨਾਂ, ਬਖਤਰ ਬੰਦ ਜੇਸੀਬੀ ਤੇ ਵੱਡੇ ਟ੍ਰੈਕਟਰਾਂ ਨਾਲ ਬੈਰੀਕੇਟ/ ਕਿਸਾਨਾਂ ਨੇ ਕੀਤੀ ਲਿਆਂਦੀਆਂ ਮਸ਼ੀਨਾਂ ਨਾਲ ਰਿਹਸਲ ।
Punjab Bani 20 February,2024
ਅੱਜ ਦਿੱਲੀ ਜਾਣ ਲਈ ਅੱਜ ਆਹਮੋ ਸਾਹਮਣੇ ਹੋਣਗੀਆਂ ਸੁਰਖਿਆ ਫੋਰਸਾਂ ਤੇ ਕਿਸਾਨ ਆਗੂ
ਅੱਜ ਦਿੱਲੀ ਜਾਣ ਲਈ ਅੱਜ ਆਹਮੋ ਸਾਹਮਣੇ ਹੋਣਗੀਆਂ ਸੁਰਖਿਆ ਫੋਰਸਾਂ ਤੇ ਕਿਸਾਨ ਆਗੂ ਸੰਭੂ ਬਾਰਡਰ ਤੇ ਕਿਸਾਨਾਂ ਨੇ ਬੈਰੀਕੇਟ ਤੋੜਨ ਲਈ ਲਿਆਂਦੀ ਵੱਡੇ ਪੱਧਰ ਤੇ ਮਸ਼ੀਨਰੀ - ਕਿਸਾਨਾਂ ਨੇ ਕੀਤੀ ਲਿਆਂਦੀਆਂ ਮਸ਼ੀਨਾਂ ਨਾਲ ਰਿਹਸਲ ਰਾਜਪੁਰਾ। ਬੇਹਦ ਖਤਰਨਾਕ ਅਤੇ ਤਣਾਅਪੂਰਨ ਮਾਹੌਲ ਦੇ ਚਲਦੇ 21 ਫਰਵਰੀ ਨੂੰ ਸਵੇਰੇ 11 ਵਜੇ ਪੰਜਾਬ ਦੇ ਕਿਸਾਨ ਅਤੇ ਸੁਰਖਿਆ ਫੋਰਸਾਂ ਦਿੱਲੀ ਧਰਨੇ ਨੂੰ ਲੈ ਕੇ ਆਪਸ ਵਿੱਚ ਭਿੜਨ ਲਈ ਤਿਆਰ ਹਨ। ਸੰਭੂ ਬਾਰਡਰ 'ਤੇ ਮਾਹੌਲ ਇਸ ਕਦਰ ਤਣਾਅਪੂਰਨ ਹੈ ਕਿ ਜੇਕਰ ਕਿਸਾਨ ਅਤੇ ਸੁਰਖਿਆ ਫੋਰਸਾਂ ਭਿੜ ਪਈਆਂ ਤਾਂ ਇਹ ਸਾਰਾ ਕੁੱਝ ਇੱਕ ਖੂਨੀ ਜੰਗ ਵਿੱਚ ਵੀ ਤਬਦੀਲ ਹੋ ਸਕਦਾ ਹੈ। ਕਿਸਾਨਾਂ ਨੇ ਹਰਿਆਣਾ ਅਤੇ ਕੇਂਦਰੀ ਫੋਰਸਿਜ ਵੱਲੋਂ ਕੀਤੀ 6 ਲੇਅਰ ਮਜਬੂਤ ਬੈਰੀਕੇਟਿੰਗ ਤੋੜਨ ਲਈ ਟੈਂਕਾਂ ਵਰਗੀਆਂ ਪੋਕਲੇਨ ਮਸ਼ੀਨਾਂ, ਖਤਰਨਾਕ ਜੇਸੀਬੀ ਮਸੀਨਾਂ ਤੇ ਵੱਡੇ ਟ੍ਰੈਕਟਰ ਸੰਭੂ ਬਾਰਡਰ ਉੱਤੇ ਲਿਆਂਦੇ ਹਨ ਤੇ ਬਕਾਇਦਾ ਅੱਜ ਇਨ੍ਹਾਂ ਦੀ ਰਿਹਸਲ ਕਰਕੇ ਸਵੇਰੇ ਦਿੱਲੀ 'ਤੇ ਚੜਾਈ ਕਰਨ ਲਈ ਕਮਰ ਕਸੇ ਕਸ ਲਏ ਹਨ। ਐਂਤਵਾਰ ਨੂੰ ਦੇਰ ਰਾਤ ਤਿੰਨ ਕੇਂਦਰੀ ਮੰਤਰੀਆਂ ਵੱਲੋਂ ਦਿੱਤੇ 5 ਫਸਲਾਂ 'ਤੇ ਐਮ.ਐਸ.ਪੀ. ਦੀ ਗਾਰੰਟੀ ਨੂੰਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਸਾਰਾ ਦਿਨ ਕਿਸਾਨ ਆਪਣੀਆਂ ਲਿਆਂਦੀਆਂ ਪੋਕਲੇਨ ਮਸ਼ੀਨਾਂ, ਜੇਸੀਬੀ ਮਸ਼ੀਨਾਂ ਤੇ ਵੱੜੇ ਟ੍ਰੈਕਟਰਾਂ ਨਾਲ ਦਿੱਲੀ 'ਤੇੇ ਚੜਾਈ ਕਰਨ ਦੀ ਤਿਆਰੀ ਕਰਦੇ ਰਹੇ, ਉਧਰੋਂ ਹਰਿਆਣਾ ਵਿਖੇ ਹੋਰ ਫੋਰਸਿਜ ਮੰਗਵਾ ਲਈਆਂ ਗਈਆਂ ਹਨ ਤਾਂ ਜੋ ਕਿਸਾਨ ਕਿਸੇ ਵੀ ਤਰ੍ਹਾਂ ਹਰਿਆਣਾ ਵਿਖੇ ਲਗਾਏ ਗਏ ਬੈਰੀਕੇਟ ਤੋੜ ਨਾ ਸਕਣ।
Punjab Bani 20 February,2024
ਕਿਸਾਨਾਂ ਦਾ ਐਲਾਨ 21 ਨੂੰ ਵਧਾਂਗੇ ਦਿੱਲੀ ਵੱਲ : ਸਰਕਾਰ ਨੇ ਤੈਨਾਤ ਕੀਤੀ ਸੁਰਖਿਆ ਫੋਰਸ
ਕਿਸਾਨਾਂ ਦਾ ਐਲਾਨ 21 ਨੂੰ ਵਧਾਂਗੇ ਦਿੱਲੀ ਵੱਲ : ਸਰਕਾਰ ਨੇ ਤੈਨਾਤ ਕੀਤੀ ਸੁਰਖਿਆ ਫੋਰਸ ਰਾਜਪੁਰਾ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਚੌਥੇ ਗੇੜ ਦੀ ਬੈਠਕ ਵਿਚ ਕੇਂਦਰ ਸਰਕਾਰ ਵੱਲੋਂ ਪੰਜ ਫ਼ਸਲਾਂ ਉਤੇ ਐੱਮਐੱਸਪੀ ਦੀ ਗਾਰੰਟੀ ਦਿੱਤੇ ਜਾਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੇਰ ਸ਼ਾਮ ਕੇਂਦਰ ਸਰਕਾਰ ਵੱਲੋਂ ਪੇਸ਼ ਨਵੇਂ ਫਾਰਮੂਲੇ ਨੂੰ ਰੱਦ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਹੁਣ ਜੋ ਵੀ ਹੋਵੇਗਾ, ਉਸ ਲਈ ਉਹ (ਸਰਕਾਰ) ਜ਼ਿੰਮੇਵਾਰ ਹੋਵੇਗੀ।’ ਸਰਕਾਰ ਨਾਲ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ 21 ਫਰਵਰੀ ਨੂੰ ਦਿੱਲੀ ਵੱਲ ਵਧਣਗੇ। ਉਧਰ, ਪੰਜਾਬ, ਹਰਿਆਣਾ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਉਤੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਗਾਜੀਪੁਰ ਬਾਰਡਰ ਉਤੇ ਭਾਰੀ ਸੁਰੱਖਿਆ ਫੋਰਸ ਬੁਲਾਈ ਗਈ ਹੈ। ਪੈਰਾ ਮਿਲਟਰੀ ਫੋਰਸ ਦੀਆਂ ਕਈ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਕਿਸਾਨ ਆਗੂਆਂ ਨੇ ਸਵੇਰੇ 11 ਵੱਜੇ ਕੂਚ ਦਾ ਐਲਾਨ ਕੀਤਾ ਹੈ। ਹਰਿਆਣਾ ਪ੍ਰਸ਼ਾਸਨ ਨੇ ਵੀ ਰੋਕਣ ਦੀ ਪੂਰਾ ਤਿਆਰੀ ਕਰ ਲਈ ਹੈ।
Punjab Bani 20 February,2024
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਮੁਲਾਜਮਾਂ ਦਾ ਧਰਨਾ ਚੁਕਵਾਇਆ
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਮੁਲਾਜਮਾਂ ਦਾ ਧਰਨਾ ਚੁਕਵਾਇਆ -ਹਫ਼ਤੇ ਦੇ ਅੰਦਰ-ਅੰਦਰ ਮੰਗਾਂ ਪੂਰੀਆਂ ਕਰਨ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ -ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਵਰਗ ਨਾਲ ਕੀਤਾ ਵਾਅਦਾ ਕਰ ਰਹੀ ਹੈ ਪੂਰਾ ਪਟਿਆਲਾ, 20 ਫਰਵਰੀ: ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ਉਤੇ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਪੁੱਜਕੇ ਮੁਲਾਜਮਾਂ ਦਾ ਧਰਨਾ ਚੁਕਵਾਇਆ। ਉਨ੍ਹਾਂ ਦੇ ਨਾਲ ਸੰਯੁਕਤ ਕਮਿ਼ਸਨਰ ਬਬਨਦੀਪ ਸਿੰਘ ਵਾਲੀਆ ਵੀ ਮੌਜੂਦ ਸਨ। ਇਸ ਦੌਰਾਨ ਸਾਂਝੀ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨਾਲ ਕੀਤੀ ਬੈਠਕ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁਲਾਜਮਾਂ ਦੀਆਂ ਸਾਰੀਆਂ ਮੰਗਾਂ ਧਿਆਨ ਨਾਲ ਸੁਣੀਆਂ ਅਤੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਹਰ ਵਰਗ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਕਰ ਰਹੇ ਹਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਲਾਜਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਮੰਨ ਚੁੱਕੀ ਹੈ ਇਸ ਲਈ ਕਿਸੇ ਮੁਲਾਜਮ ਦੀ ਕੋਈ ਵੀ ਜਾਇਜ਼ ਮੰਗ ਲੰਬਿਤ ਨਹੀਂ ਰਹਿਣੀ ਚਾਹੀਦੀ। ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਮੁਲਾਜਮਾਂ ਦੀਆਂ ਮੰਗਾਂ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਵਿਖੇ 500 ਸਫਾਈ ਸੇਵਕਾਂ ਦੀ ਨਵੀਂ ਭਰਤੀ ਕੀਤੀ ਜਾਵੇਗੀ। ਮੋਦੀ ਕਾਲਜ ਚੌਂਕ ਵਿਚ 2012 ਵਿਚ ਜਰਨਲ ਹਾਊਸ ਦੇ ਵਿਚ ਪਾਸ ਕੀਤੇ ਮਤੇ ਮੁਤਾਬਕ ਭਗਵਾਨ ਵਾਲਮੀਕਿ ਚੌਂਕ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਪਾਰਕ ਵਿਚੋਂ ਬਾਹਰ ਕੱਢਕੇ ਗੇਟ ਨੇੜੇ ਡਾ. ਭੀਮ ਰਾਓ ਅੰਬੇਡਕਰ ਜੀ ਦਾ ਬੁੱਤ ਲਗਾਉਣ ਦਾ ਕੰਮ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਿਨ੍ਹਾਂ ਆਊਟ ਸੋਰਸ ਮੁਲਾਜਮਾਂ ਦਾ ਪਿਛਲੇ ਸਮੇਂ ਦਾ ਬਕਾਇਆ ਈਪੀਐਫ਼ ਕੰਪਨੀ ਤੋਂ ਜਲਦੀ ਜਮ੍ਹਾਂ ਕਰਵਾਉਣ ਸਮੇਤ ਮੁਲਾਜਮਾਂ ਦੀਆਂ ਤਰੱਕੀਆਂ, ਸਮੇਤ ਹੋਰ ਮੰਗਾਂ ਵੀ ਮੰਨੀਆਂ ਗਈਆਂ। ਇਸ ਕਾਰਨ ਧਰਨੇ ਉਪਰ ਬੈਠੇ ਤੇ ਰੋਸ ਰੈਲੀ ਕਰ ਰਹੇ ਮੁਲਾਜਮਾਂ ਅਤੇ ਯੂਨੀਅਨ ਨੇ ਖ਼ੁਸ਼ੀ ਵਿੱਚ ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਜ਼ਿੰਦਾਬਾਦ ਦੇ ਨਾਹਰੇ ਲਗਾਏ। ਇਸ ਮੌਕੇ ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਨਿਗਮ ਸੁਨੀਲ ਕੁਮਾਰ ਬਿਡਲਾਨ, ਪ੍ਰਧਾਨ ਕਰਮਚਾਰੀ ਦਲ ਨਗਰ ਨਿਗਮ ਕੇਵਲ ਗਿੱਲ, ਪ੍ਰਧਾਨ ਟੈਕਨੀਕਲ ਕਰਮਚਾਰੀ ਦਲ ਰਾਜੇਸ਼ ਕੁਮਾਰ ਮਨੀ, ਮਨੋਜ ਕੁਮਾਰ ਸ਼ਰਮਾ, ਅਨਿਲ ਕੁਮਾਰ, ਬਲਵਿੰਦਰ ਸਿੰਘ, ਜਤਿੰਦਰ ਕੁਮਾਰ ਪ੍ਰਿੰਸ ਚੈਅਰਮੈਨ, ਪ੍ਰੇਮ ਲਤਾ, ਕੁਲਦੀਪ ਕੁਮਾਰ, ਜਸਪ੍ਰੀਤ ਜੱਸੀ ਰਾਜੀਵ ਸੰਗਰ ਸਫਾਈ ਸੇਵਕ ਯੂਨੀਅਨ ਤੋਂ ਰਾਧਾ ਰਾਣੀ ਦਰੋਗਾ, ਕਾਕਾ ਰਾਮ ਦਰੋਗਾ, ਸੰਮੀ ਸੋਧੇ, ਰਾਕੇਸ਼ ਕੁਮਾਰ ਲਾਡੀ ਦਰੋਗਾ, ਅਮਿਤ ਕੁਮਾਰ ਦਰੋਗਾ, ਸੁਨੀਤਾ ਰਾਣੀ ਦਰੋਗਾ, ਦਰੋਗਾ ਮਹੇਸ਼ ਕੁਮਾਰ, ਬਿੱਟੁ ਬੋਹਤੇ ਦਰੋਗਾ, ਵਿਨੋਦ ਕੁਮਾਰ ਦਰੋਗਾ, ਅਰੁਣ ਕੁਮਾਰ ਦਰੋਗਾ, ਬੰਟੀ ਸਂਗਰ, ਸੁਰਜ ਕੁਮਾਰ, ਬਲਜਿੰਦਰ ਕੁਮਾਰ, ਮੁਕੇਸ਼ ਕੁਮਾਰ ਦਰੋਗੇ, ਰਜੀਵ ਕੁਮਾਰ ਦਰੋਗਾ, ਮੱਖਣ ਦਰੋਗਾ, ਰਾਜਿੰਦਰ ਕੁਮਾਰ ਦਰੋਗਾ, ਰਾਜਿੰਦਰ ਸਹੋਤਾ ਦਰੋਗਾ, ਸੁਰਿੰਦਰ ਦਰੋਗਾ, ਰਾਜ ਕੁਮਾਰ ਦਰੋਗਾ, ਮਾਇਆ ਰਾਮ ਦਰੋਗਾ, ਵੈਦ ਪ੍ਰਕਾਸ਼ ਦਰੋਗਾ ਤੇ ਵਿਜੇ ਕੁਮਾਰ ਸਮੇਤ ਨਗਰ ਨਿਗਮ ਦੇ ਅਧਿਕਾਰੀ ਵੀ ਹਾਜਰ ਸਨ
Punjab Bani 20 February,2024
ਕਿਸਾਨ ਜਥੇਬੰਦੀਆਂ ਨੇ ਪੰਜਾਬ ਤੇ ਹਰਿਆਣਾ ਦੀ ਸਮੂਹ ਕਿਸਾਨ ਜਥੇਬੰਦੀਆਂ ਨੂੰ ਸੰਭੂ ਬਾਰਡਰ 'ਤੇ ਪਹੁੰਚਣ ਦੀ ਕੀਤੀ ਅਪੀਲ। ਅੱਜ ਲਿਆ ਜਾਵੇਗਾ ਕਿਸਾਨਾਂ ਵੱਲੋਂ ਵੱਡਾ ਫੈਸਲਾ।
ਕਿਸਾਨ ਜਥੇਬੰਦੀਆਂ ਨੇ ਪੰਜਾਬ ਤੇ ਹਰਿਆਣਾ ਦੀ ਸਮੂਹ ਕਿਸਾਨ ਜਥੇਬੰਦੀਆਂ ਨੂੰ ਸੰਭੂ ਬਾਰਡਰ 'ਤੇ ਪਹੁੰਚਣ ਦੀ ਕੀਤੀ ਅਪੀਲ। ਅੱਜ ਲਿਆ ਜਾਵੇਗਾ ਕਿਸਾਨਾਂ ਵੱਲੋਂ ਵੱਡਾ ਫੈਸਲਾ।
Punjab Bani 20 February,2024
ਦਾਲਾਂ, ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ 2 ਏਜੰਸੀਆਂ ਵੱਲੋਂ MSP 'ਤੇ ਜਾਵੇਗਾ ਖਰੀਦਿਆ
"ਕੇਂਦਰ ਦੇ ਮਤੇ ''ਤੇ ਕਰਾਂਗੇ ਵਿਚਾਰ, ਨਹੀਂ ਤਾਂ 21 ਨੂੰ ਦਿੱਲੀ ਵੱਲ ਪਾਵਾਂਗੇ ਚਾਲੇ" -ਡੱਲੇਵਾਲ
ਦਾਲਾਂ, ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ 2 ਏਜੰਸੀਆਂ ਵੱਲੋਂ MSP 'ਤੇ ਜਾਵੇਗਾ ਖਰੀਦਿਆ
"ਕੇਂਦਰ ਦੇ ਮਤੇ ''ਤੇ ਕਰਾਂਗੇ ਵਿਚਾਰ, ਨਹੀਂ ਤਾਂ 21 ਨੂੰ ਦਿੱਲੀ ਵੱਲ ਪਾਵਾਂਗੇ ਚਾਲੇ"
ਚੰਡੀਗੜ੍ਹ: ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ MSP ਨੂੰ ਲੈ ਕੇ ਇਕ ਪ੍ਰਸਤਾਵ ਆਇਆ ਹੈ। ਉਸ ਵਿਚ ਕਿਹਾ ਗਿਆ ਹੈ ਕਿ ਦਾਲਾਂ, ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ 2 ਏਜੰਸੀਆਂ ਵੱਲੋਂ MSP 'ਤੇ ਖਰੀਦਿਆ ਜਾਵੇਗਾ। ਉਨ੍ਹਾਂ ਏਜੰਸੀਆਂ ਵੱਲੋਂ ਸਾਡੇ ਨਾਲ ਲਿਖਤੀ ਕੰਟਰੈਕਟ ਹੋਵੇਗਾ। ਇਸ 'ਤੇ ਅਸੀਂ ਵਿਚਾਰ ਕਰਾਂਗੇ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਜੇ ਕਰਜ਼ ਮੁਕਤੀ, ਸਵਾਮੀਨਾਥਨ ਜੀ ਦੇ ਫ਼ਾਰਮੂਲੇ ਉੱਪਰ, ਗੰਨੇ ਦੀ ਐੱਮ.ਐੱਸ.ਪੀ. ਤੇ ਹੋਰ ਮੰਗਾਂ ਉੱਪਰ ਗੱਲਬਾਤ ਕਰ ਕੇ ਸਿੱਟਾ ਕੱਢਣਾ ਬਾਕੀ ਹੈ। ਬਾਕੀ ਫ਼ਸਲਾਂ 'ਤੇ MSP ਬਾਰੇ ਉਕਤ ਪ੍ਰਸਤਾਵ ਆਇਆ ਹੈ। ਇਸ ਪ੍ਰਸਤਾਵ 'ਤੇ ਅਸੀਂ ਆਪਣੇ ਸਾਥੀਆਂ ਨਾਲ ਚਰਚਾ ਕਰਾਂਗੇ ਤੇ ਫਿਰ ਫ਼ੈਸਲਾ ਕਰਾਂਗੇ। ਇਸ ਮਗਰੋਂ ਅਸੀਂ ਸਾਰੇ ਸਾਥੀਆਂ ਤੇ ਮਾਹਿਰਾਂ ਨਾਲ ਗੱਲ ਕਰ ਕੇ ਕੱਲ੍ਹ ਜਾਂ ਪਰਸੋਂ ਆਪਣਾ ਫ਼ੈਸਲਾ ਦੱਸਾਂਗੇ। ਦੋ ਦਿਨ ਅਸੀਂ ਇਸ ਬਾਰੇ ਫ਼ੈਸਲਾ ਦੱਸਾਂਗੇ।
ਉਨ੍ਹਾਂ ਕਿਹਾ ਕਿ 21 ਤਰੀਕ ਨੂੰ 11 ਵਜੇ ਦਿੱਲੀ ਜਾਣ ਦਾ ਪ੍ਰੋਗਰਾਮ ਕਾਇਮ ਹੈ। ਜੇ ਸਾਡੀ ਸਹਿਮਤੀ ਨਾ ਬਣੀ ਤਾਂ ਅਸੀਂ ਸਰਕਾਰ ਨੂੰ ਮੰਗ ਕਰਾਂਗੇ ਕਿ ਸਾਨੂੰ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਮੰਗਾਂ 'ਤੇ ਗੱਲਬਾਤ ਕਰਨੀ ਬਾਕੀ ਹੈ। 19 ਤੇ 20 ਫ਼ਰਵਰੀ ਨੂੰ ਇਸ ਸਭ ਬਾਰੇ ਵਿਚਾਰ ਕਰਾਂਗੇ। ਨਹੀਂ ਤਾਂ 21 ਫ਼ਰਵਰੀ ਨੂੰ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਹੈ।

ਚੰਡੀਗੜ੍ਹ : ਸੁਪਰੀਮ ਕੋਰਟ 'ਚ ਸੁਣਵਾਈ ਤੋਂ ਪਹਿਲਾਂ ਮੇਅਰ ਨੇ ਦਿੱਤਾ ਅਸਤੀਫ਼ਾ
ਚੰਡੀਗੜ੍ਹ : ਸੁਪਰੀਮ ਕੋਰਟ 'ਚ ਸੁਣਵਾਈ ਤੋਂ ਪਹਿਲਾਂ ਮੇਅਰ ਨੇ ਦਿੱਤਾ ਅਸਤੀਫ਼ਾ ਚੰਡੀਗੜ੍ਹ: ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਦੂਜੀ ਵਾਰ ਸੁਣਵਾਈ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੇਅਰ ਮਨੋਜ ਸੋਨਕਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਦਿਨ ਤੱਕ ਚਰਚਾ ਸੀ ਕਿ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਜਲਦੀ ਹੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਚਰਚਾ ਸੀ ਕਿ ਆਮ ਆਦਮੀ ਪਾਰਟੀ ਵੀ ਭਾਜਪਾ ਦੇ ਦੋ ਕੌਂਸਲਰਾਂ ਨੂੰ ਆਪਣੇ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਜਲਦੀ ਹੀ ਦੋਵੇਂ ਕੌਂਸਲਰ ‘ਆਪ’ ਵਿਚ ਸ਼ਾਮਲ ਹੋ ਜਾਣਗੇ।
Punjab Bani 18 February,2024
ਕਿਸਾਨ ਅੰਦੋਲਨ - ਖਨੌਰੀ ਬਾਰਡਰ ''ਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਕਿਸਾਨ ਅੰਦੋਲਨ - ਖਨੌਰੀ ਬਾਰਡਰ ''ਤੇ ਇਕ ਹੋਰ ਕਿਸਾਨ ਦੀ ਹੋਈ ਮੌਤ ਪਟਿਆਲਾ - ਕਿਸਾਨ ਅੰਦੋਲਨ ਵਿਚਾਲੇ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਅੰਦੋਲਨ ਵਿਚ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਵੀ ਅੰਦੋਲਨ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਬਜ਼ੁਰਗ ਕਿਸਾਨ ਮਨਜੀਤ ਸਿੰਘ ਪਟਿਆਲਾ ਦੇ ਪਿੰਡ ਕੰਗਥਲਾ ਦਾ ਰਹਿਣ ਵਾਲਾ ਸੀ। ਉਹ 12 ਤਾਰੀਖ਼ ਤੋਂ ਖਨੌਰੀ ਬਾਰਡਰ 'ਤੇ ਡਟਿਆ ਹੋਇਆ ਸੀ। ਇਸ ਦੌਰਾਨ ਹਾਰਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ ਹੈ।
Punjab Bani 18 February,2024
ਚੌਥੇ ਦੌਰ ਦੀ ਗੱਲਬਾਤ ਚੰਡੀਗੜ੍ਹ ਵਿਚ ਜਾਰੀ - ਕੇਂਦਰੀ ਮੰਤਰੀ A2+FL ਫਾਰਮੂਲੇ ਤਹਿਤ MSP ਦੇਣ ਲਈ ਤਿਆਰ
ਚੌਥੇ ਦੌਰ ਦੀ ਗੱਲਬਾਤ ਚੰਡੀਗੜ੍ਹ ਵਿਚ ਜਾਰੀ - ਕੇਂਦਰੀ ਮੰਤਰੀ A2+FL ਫਾਰਮੂਲੇ ਤਹਿਤ MSP ਦੇਣ ਲਈ ਤਿਆਰ -ਕਿਸਾਨਾਂ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ C2+50% ਫ਼ਾਰਮੂਲੇ ਤਹਿਤ MSP ਦੀ ਮੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ - ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਚੌਥੇ ਦੌਰ ਦੀ ਗੱਲਬਾਤ ਚੰਡੀਗੜ੍ਹ ਵਿਚ ਜਾਰੀ ਹੈ। ਕਿਸਾਨ ਉਪਜ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਕਿਸਾਨ ਆਗੂਆਂ ਨਾਲ ਮੀਟਿੰਗ ਲਈ ਸੈਕਟਰ-26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਚ ਜਾਰੀ ਮੀਟਿੰਗ ਵਿਚ ਮੌਜੂਦ ਹਨ। ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਮੰਤਰੀ A2+FL ਫਾਰਮੂਲੇ ਤਹਿਤ MSP ਦੇਣ ਲਈ ਤਿਆਰ ਹੋ ਗਏ ਹਨ। ਕਿਸਾਨਾਂ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ C2+50% ਫ਼ਾਰਮੂਲੇ ਤਹਿਤ MSP ਦੀ ਮੰਗ ਕੀਤੀ ਜਾ ਰਹੀ ਹੈ।
Punjab Bani 18 February,2024
ਕੇਂਦਰ ਸਰਕਾਰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਅੰਦੋਲਨ ਖਤਮ ਕਰਵਾਏ: ਜਗਜੀਤ ਸਿੰਘ ਡੱਲੇਵਾਲ
ਕੇਂਦਰ ਸਰਕਾਰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਅੰਦੋਲਨ ਖਤਮ ਕਰਵਾਏ: ਜਗਜੀਤ ਸਿੰਘ ਡੱਲੇਵਾਲ :ਕਿਹਾ: ਜੇਕਰ ਚੌਥੇ ਗੇੜ ਦੀ ਮੀਟਿੰਗ ਚ ਕੋਈ ਹੱਲ ਨਾ ਨਿਕਲਿਆਂ ਤਾਂ ਕਿਸਾਨ ਦਿੱਲੀ ਵੱਲ ਕਰਨਗੇ ਕੂਚ ਰਾਜਪੁਰਾ, 18 ਫਰਵਰੀ - ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ਉਤੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਾਨੀਤਿਕ) ਦੇ ਸੱਦੇ ਉਤੇ ਮੰਗਾਂ ਦੇ ਸਬੰਧ ਵਿੱਚ ਕਿਸਾਨ ਅੰਦੋਲਨ ਅੱਜ 6ਵੇਂ ਦਿਨ ਵੀ ਜਾਰੀ ਰਿਹਾ।ਅੱਜ ਐਤਵਾਰ ਸ਼ਾਮ ਨੂੰ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਦੀ ਮੰਗਾਂ ਦੇ ਸਬੰਧ ਵਿੱਚ ਚੌਥੇ ਗੇੜ ਦੀ ਮੀਟਿੰਗ ਰੱਖੀ ਗਈ ਹੈ। ਇਸ ਤੋਂ ਪਹਿਲਾਂ ਸੰਭੂ ਬੈਰੀਅਰ ਉਤੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਭਾਕਿਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੰੰੁਦੇ ਹਨ ਕਿ ਇੱਕ ਪਾਸੇ ਸਰਕਾਰ ਗੱਲਬਾਤ ਰਾਹੀ ਮਸਲੇ ਦਾ ਹੱਲ ਕਰਨ ਦੀ ਗੱਲ ਕਰ ਰਹੀ ਹੈ। ਪਰ ਦੂਜੇ ਪਾਸੇ ਬਾਰਡਰ ਉਤੇ ਸੁਰੱਖਿਆ ਲਈ ਲਗਾਈ ਪੁਲਿਸ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ। ਪਰ ਉਥੇ ਅਜਿਹੇ ਵਿਅਕਤੀਅ ਜਿਨ੍ਹਾਂ ਦੇ ਨਾ ਤਾਂ ਨਾਮ ਪਲੇਟ ਹੈ ਤੇ ਨਾ ਹੀ ਉਹ ਮੁਲਾਜ਼ਮ ਲੱਗਦੇ ਹਨ। ਇਸ ਤੋਂ ਜਾਪਦਾ ਹੈ ਕਿ ਸਰਕਾਰ ਦੀ ਨੀਯਤ ਠੀਕ ਨਹੀ ਹੈ। ਤੀਜੇ ਗੇੜ ਦੀ ਮੀਟਿੰਗ ਦੌਰਾਨ ਕੇਂਦਰੀ ਮੰਤਰੀਾਂ ਨੇ ਐਤਵਾਰ ਤੱਕ ਦਾ ਸਮਾਂ ਮੰਗਦਿਆਂ ਕਿਹਾ ਸੀ ਕਿ ਅਸੀਂ ਅਗਲੀ ਮੀਟਿੰਗ ਫਰੇਮਵਰਕ ਕਰਕੇ ਆਵਾਂਗੇ। ਸਾਡੀਆਂ ਮੰਗਾਂ ਜਿਵੇਂ ਐਮਐਸਪੀ ਅਤੇ ਡਾ: ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨਾ, ਕਿਸਾਨਾਂ ਅਤੇ ਮਜਦੂਰਾਂ ਦੇ ਕਰਜ਼ੇ ਮੁਆਫ, ਖੇਤੀਬਾੜੀ ਨੂੰ ਪ੍ਰਦੂਸ਼ਣ ਐਕਟ ਤੋਂ ਬਾਹਰ ਕੱਢਣਾ, ਲੈਡ ਐਕਟ 2013 ਨੂੰ ਲਾਗੂ ਰੱਖਣਾ, ਲਖੀਮਪੁਰ ਖੀਰੀ ਆਦਿ ਸਮੇਂ ਕਿਸਾਨਾਂ ਦੇ ਮੁਕੱਦਮੇ ਖਤਮ ਕਰਨ ਕਰਨਾ, ਬਿਜਲੀ ਬਿੱਲ ਸਮੇਤ ਹੋਰ ਹਨ। ਸਰਕਾਰ ਟਾਲ ਮਟੋਲ ਨਾ ਕਰਦਿਆਂ ਮੰਗਾਂ ਮੰਨ ਕੇ ਕਿਸਾਨਾਂ ਦਾ ਅੰਦੋਲਨ ਖਤਮ ਕਰਵਾਏ। ਜੇਕਰ ਚੋਣ ਜਾਪਤਾ ਲੱਗ ਗਿਆ ਤਾਂ ਅਸੀਂ ਘਰ੍ਹਾਂ ਨੂੰ ਜਾਣ ਵਾਲੇ ਨਹੀ ਹਨ। ਅਸੀਂ ਪੂਰੀ ਤਰ੍ਹਾਂ ਬਿਨ੍ਹਾਂ ਰਾਜਨੀਤੀ ਦੇ ਆਪਣੀਆਂ ਮੰਗਾਂ ਮਨਵਾਉਣ ਦੀ ਗੁਹਾਰ ਲਗਾ ਰਹੇ ਹਾਂ। ਕੇਂਦਰ ਸਰਕਾਰ ਚੋਣ ਜਾਪਤਾ ਲੱਗਣ ਤੋਂ ਪਹਿਲਾਂ ਮੰਗਾਂ ਦਾ ਹੱਲ ਕੱਢੇ ਤਾਂ ਜ਼ੋਂ ਕਿਸਾਨਾ ਨੂੰ ਪ੍ਰੇਸ਼ਾਨੀ ਨਾ ਝੱਲਣਾ ਪਵੇ। ਅਸੀਂ ਤਾਂ 13 ਫਰਵਰੀ ਨੂੰ ਇਥੇ ਆਏ ਹਾਂ ਜਦ ਕਿ ਬੈਰੀਕੇਟਿੰਗ ਤਾਂ 8 ਫਰਵਰੀ ਤੋਂ ਕਰਕੇ ਕੌਮੀ ਸ਼ਾਹ ਮਾਰਗ ਦੀ ਆਵਾਜਾਈ ਰੋਕੀ ਹੋਈ ਹੈ। ਕਿਸਾਨਾਂ ਦੇ ਸਿਰ ਉਤੇ 18 ਲੱਖ ਕਰੋੜ ਦਾ ਕਰਜ਼ਾ ਹੈ ਨੂੰ ਉਤਾਰਨ ਦੀ ਗੱਲ ਨਹੀ ਕੀਤੀ ਜਾਂਦੀ। ਜੇਕਰ ਐਤਵਾਰ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆਂ ਤਾਂ ਦਿੱਲੀ ਕੂਚ ਕਰਨ ਦਾ ਐਲਾਨ ਪਹਿਲਾਂ ਵਾਂਗ ਕਾਇਮ ਹੈ। ਕੇਂਦਰ ਸਰਕਾਰ ਜਾਂ ਤਾ ਸਾਡੀਆਂ ਮੰਗਾਂ ਦਾ ਹੱਲ ਕਰੇ ਜਾਂ ਦਿੱਲੀ ਵਿਖੇ ਰੋਸ ਧਰਨੇ ਦੇ ਲਈ ਜਗ੍ਹਾਂ ਦਾ ਪ੍ਰਬੰਧ ਕਰਕੇ ਦੇਵੇ। ਕਿਸਾਨ ਆਗੂ ਤੇਜਬੀਰ ਸਿੰਘ ਹਰਿਆਣਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਖੁਦ ਗੁਜ਼ਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ 2012 ਵਿੱਚ ਖੁਦ ਫਸਲਾਂ ਉਤੇ ਐਮਐਸਪੀ ਸੀਟੂ ਪਲੱਸ 50 ਦੀ ਮੰਗ ਕੀਤੀ ਸੀ। ਅਸੀਂ 10 ਸਾਲਾਂ ਵਿੱਚ ਵਧਦੇ ਰਹੇ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣਗੇ। ਪਰ ਅਜਿਹਾ ਨਹੀ ਹੋ ਸਕਿਆ ਅਤੇ ਅੱਜ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ। ਤੁਸੀਂ ਦੇਖਿਆ ਹੈ ਕਿ ਹਰਿਆਣਾ ਵਿਖੇ ਬੀਐਸਐਫ ਅਤੇ ਸੀਆਰਪੀਐਫ ਲਗਾਉਣ ਅਤੇ ਕਿਸਾਨਾਂ ਦੇ ਘਰ੍ਹਾਂ ਉਤੇ ਛਾਪੇਮਾਰੀ ਕੀਤੀ ਗਈ। ਪਰ ਇਸ ਸਭ ਤੋਂ ਬਾਅਦ ਹੁਣ ਇਹ ਲਹਿਰ ਉਠ ਚੁੱਕੀ ਹੈ ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ, ਬਾਰਡਰਾਂ ਉਤੇ ਪੱਕੇ ਰੋਸ ਧਰਨੇ, ਖਾਪ ਪੰਚਾਇਤਾਂ ਦੇ ਨਾਲ ਮੀਟਿੰਗਾ ਆਦਿ ਕੀਤੀਆਂ ਜਾ ਰਹੀਆਂ ਹਨ। ਇਸ ਤਾਨਾਸ਼ਾਹੀ ਰਵੱਈਏ ਦੇ ਬਾਵਜੂਦ ਹਰਿਆਣਾ ਦਾ ਕਿਸਾਨਾਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਉਤਰਪ੍ਰਦੇਸ਼, ਰਾਜਸਥਾਨ ਵਿੱਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਵਿੱਚ ਤੱਥਾਂ ਦੇ ਅਧਾਰਿਤ ਗੱਲ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ਲਾਗੂ ਕਰਨ ਦੇ ਲਈ 21ਹਜਾਰ ਕਰੋੜ ਰੁਪਇਆ ਚਾਹੀਦਾ ਹੈ ਅਤੇ ਕਰਜ਼ਾਂ ਮੁਕਤੀ ਦੇ ਲਈ ਇੱਕ ਗੱਲ ਸਪੱਸ਼ਟ ਕਰ ਦਿੱਤੀ ਹੈ। ਇਸ ਮੌਕੇ ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਸਕੱਤਰ ਬਲਕਾਰ ਸਿੰਘ ਬੈਂਸ, ਪ੍ਰੈਸ ਸਕੱਤਰ ਜ਼ਸਵੀਰ ਸਿੰਘ ਚੰਦੂਆ, ਮੀਤ ਪ੍ਰਧਾਨ ਦਲਜੀਤ ਸਿੰਘ ਚਮਾਰੂ ਸਮੇਤ ਹੋਰ ਹਾਜਰ ਸਨ।
Punjab Bani 18 February,2024
ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ ।
ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ । ਕਿਸਾਨਾਂ ਨੇ 22 ਫਰਵਰੀ ਤੱਕ ਧਰਨਾ ਜਾਰੀ ਰੱਖਣ ਦਾ ਕੀਤਾ ਐਲਾਨ। ਪੰਜਾਬ ਦੇ ਟੋਲ ਪਲਾਜੇ ਵੀ ਰਹਿਣਗੇ ਬੰਦ।
Punjab Bani 18 February,2024
ਲੱਖਾ ਸਿਧਾਣਾ ਨੇ ਦਿੱਤੀ ਸਫਾਈ ਮੇਰੇ ਹੀ ਲੋਕਾਂ ਨੇ ਕੱਢੇ ਸੀ ਫਾਇਰ
ਲੱਖਾ ਸਿਧਾਣਾ ਨੇ ਦਿੱਤੀ ਸਫਾਈ ਮੇਰੇ ਹੀ ਲੋਕਾਂ ਨੇ ਕੱਢੇ ਸੀ ਫਾਇਰ ਸੰਭੂ : ਸਮਾਜਸੇਵੀ ਲੱਖਾ ਸਿਧਾਣਾ ਨੇ ਪਿਛਲੇ ਦਿਨੀਂ ਖਨੌਰੀ ਬਾਰਡਰ ਨੇੜੇ ਕੁਝ ਨੌਜਵਾਨਾਂ ਨਾਲ ਬਹਿਸ ਅਤੇ ਫਾਇਰਿੰਗ ਦੀ ਵਾਇਰਲ ਵੀਡੀਓ ਬਾਰੇ ਸਫਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਨੌਜਵਾਨ ਉਨ੍ਹਾਂ ਦੀ ਗੱਡੀ ਰੋਕ ਬਹਿਸ ਕਰਨ ਲੱਗੇ ਅਤੇ ਵੀਡੀਓ ਬਣਾ ਰਹੇ ਸਨ। ਉਨ੍ਹਾਂ ਆਖਿਆ ਕਿ ਜਦੋਂ ਸੌ-ਡੇਢ ਸੌ ਬੰਦਾ ਡਾਗਾਂ ਲੈ ਕੇ ਉਸ ਦੇ ਦੁਆਲੇ ਹੋ ਗਿਆ, ਕੁਝ ਉਸ ਦੀ ਗੱਡੀ ਉਤੇ ਆ ਚੜ੍ਹੇ, ਇਸ ਲਈ ਬਚਾਅ ਵਾਸਤੇ ਫਾਇਰਿੰਗ ਕਰਨੀ ਪਈ। ਲੱਖੇ ਨੇ ਮੰਨਿਆਂ ਕੇ ਫਾਇਰ ਉਸ ਦੇ ਬੰਦਿਆਂ ਨੇ ਹੀ ਕੱਢੇ ਸੀ। ਜਦੋਂ ਇੰਨੇ ਲੋਕ ਡਾਂਗਾਂ ਲੈ ਕੇ ਉਸ ਦੁਆਲੇ ਹੋਏ ਗਏ ਤਾਂ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ।
Punjab Bani 18 February,2024
ਰਾਕੇਸ਼ ਟਿਕੈਤ ਦਾ ਐਲਾਨ : 21 ਨੂੰ ਕਰਨਗੇ ਕਿਸਾਨ ਪ੍ਰਦਰਸ਼ਨ
ਰਾਕੇਸ਼ ਟਿਕੈਤ ਦਾ ਐਲਾਨ : 21 ਨੂੰ ਕਰਨਗੇ ਕਿਸਾਨ ਪ੍ਰਦਰਸ਼ਨ ਦਿਲੀ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਆਖਿਆ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 21 ਫਰਵਰੀ ਨੂੰ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਉੱਤਰਾਖੰਡ ਵਿੱਚ ਪ੍ਰਦਰਸ਼ਨ ਕਰਨਗੇ। ਟਿਕੈਤ ਨੇ ਇਹ ਵੀ ਦੱਸਿਆ ਕਿ ਸ਼ਨੀਵਾਰ ਨੂੰ ਇੱਥੇ ਸਿਸੌਲੀ ਵਿੱਚ ਹੋਈ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਨੂੰ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਅਤੇ 27 ਫਰਵਰੀ ਨੂੰ ਦਿੱਲੀ ਤੱਕ ਟਰੈਕਟਰ ਮਾਰਚ ਕੱਢਿਆ ਜਾਵੇ।ਪੰਚਾਇਤ ਨੇ ਹਰਿਆਣਾ ਅਤੇ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਦੀ ਵੀ ਨਿਖੇਧੀ ਕੀਤੀ ਹੈ। ਇਹ ਪੰਚਾਇਤ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦਰਮਿਆਨ ਹੋਈ।
Punjab Bani 18 February,2024
ਸੰਭੂ ਬਾਰਡਰ 'ਤੇ ਕਿਸਾਨ ਨੇਤਾਵਾਂ ਵੱਲੋਂ ਐਮ.ਐਸ.ਪੀ. ਨੂੰ ਲੈ ਕੇ ਕੇਂਦਰ 'ਤੇ ਤਿੱਖੇ ਹਮਲੇ
ਸੰਭੂ ਬਾਰਡਰ 'ਤੇ ਕਿਸਾਨ ਨੇਤਾਵਾਂ ਵੱਲੋਂ ਐਮ.ਐਸ.ਪੀ. ਨੂੰ ਲੈ ਕੇ ਕੇਂਦਰ 'ਤੇ ਤਿੱਖੇ ਹਮਲੇ - ਐਮ.ਐਸ.ਪੀ. ਨੂੰ ਲੈ ਕੇ ਕੇਂਦਰ ਦੇ ਨੇਤਾ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ : ਡੱਲੇਵਾਲ, ਪੰਧੇਰ - ਜੇਕਰ ਮੰਗਾਂ ਨਾ ਮੰਨੀਆਂ ਤਾਂ ਟੁਟਣਗੇ ਬੈਰੀਕੇਟ : ਕਿਸਾਨ ਨੇਤਾ
Punjab Bani 18 February,2024
ਜੇਕਰ ਕਿਸਾਨ ਡੀਜੀਪੀ ਵਿੱਚ ਖੇਤੀਬਾੜੀ ਦੇ ਰਾਹੀ 20 ਪ੍ਰਤੀਸ਼ਤ ਹਿੱਸਾ ਪਾ ਸਕਦਾ ਹੈ ਤਾਂ ਐਮਐਸਪੀ ਦੀ ਗਾਰੰਟੀ ਸਣੇ ਹੋਰ ਮੰਗਾਂ ਲਾਗੂ ਕਿਉਂ ਨਹੀ ਕਰਦੀ ਕੇਂਦਰ ਸਰਕਾਰ: ਜਗਜੀਤ ਸਿੰਘ ਡੱਲੇਵਾਲ
ਜੇਕਰ ਕਿਸਾਨ ਡੀਜੀਪੀ ਵਿੱਚ ਖੇਤੀਬਾੜੀ ਦੇ ਰਾਹੀ 20 ਪ੍ਰਤੀਸ਼ਤ ਹਿੱਸਾ ਪਾ ਸਕਦਾ ਹੈ ਤਾਂ ਐਮਐਸਪੀ ਦੀ ਗਾਰੰਟੀ ਸਣੇ ਹੋਰ ਮੰਗਾਂ ਲਾਗੂ ਕਿਉਂ ਨਹੀ ਕਰਦੀ ਕੇਂਦਰ ਸਰਕਾਰ: ਜਗਜੀਤ ਸਿੰਘ ਡੱਲੇਵਾਲ : ਸੰਭੂ ਬੈਰੀਅਰ ਉਤੇ ਹੋਈਆਂ ਮਾਮੂਲੀ ਝੜੱਪਾਂ ਕਾਰਣ 6 ਨੌਜਵਾਨ ਜਖਮੀ, ਸਿਵਲ ਹਸਪਤਾਲ ਰਾਜਪੁਰਾ ਵਿਖੇ ਜੇਰੇ ਇਲਾਜ਼ ਰਾਜਪੁਰਾ, 17 ਫਰਵਰੀ - ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ਉਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਅੱਜ ਜਿਥੇ ਇੱਕਾ ਦੁੱਕਾ ਘਟਨਾਵਾਂ ਵਿੱਚ 6 ਨੌਜਵਾਨਾਂ ਦੇ ਜਖਮੀ ਹੋਣ ਤੋਂ ਇਲਾਵਾ ਮਾਹੋਲ ਲਗਭਗ ਸ਼ਾਂਤੀ ਪੂਰਵਕ ਰਿਹਾ, ਜਦ ਕਿ ਕਿਸਾਨ ਜਥੇਬੰਦੀਆ ਦੇ ਆਗੂਆਂ ਵੱਲੋਂ ਰਾਜਪੁਰਾ ਵਿਖੇ ਇੱਕ ਨਿਜ਼ੀ ਹੋਟਲ ਵਿੱਚ ਐਤਵਾਰ ਨੂੰ ਚੰਡੀਗੜ੍ਹ ਵਿਖੇ 5 ਵਜ਼ੇ ਕੇਂਦਰੀ ਮੰਤਰੀਆਂ ਦੇ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸੰਭੂ ਬੈਰੀਅਰ ਉਤੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਨਿਰਧਾਰਿਤ ਐਮਐਸਪੀ ਰੇਟ ਉਤੇ ਜਾਂ ਉਸ ਤੋਂ ਵੱਧ ਖਰੀਦੇ ਨਾ ਕਿ ਨਿਰਧਾਰਿਤ ਰੇਟ ਤੋਂ ਘੱਟ ਖਰੀਦੇ। ਕੇਂਦਰ ਕਹਿੰਦਾ ਹੈ ਕਿ ਐਮਐਸਪੀ ਨੂੰ ਦੇਸ਼ ਵਿੱਚ ਲਾਗੂ ਕਰਨ ਦੇ ਲਈ ਸਾਨੂੰ ਬਹੁਤ ਪੈਸਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸਟੱਡੀ ਕੀਤੀ ਗਈ ਹੈ ਕਿ ਐਮਐਸਪੀ ਦੇਸ਼ ਵਿੱਚ ਲਾਗੂ ਕਰਨ ਦੇ ਲਈ 36 ਹਜਾਰ ਕਰੋੜ ਰੁਪਏ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਮਝਦਾਰੀ ਦੇ ਨਾਲ ਕਨਜਿਊਮਰ ਅਤੇ ਪ੍ਰੋਡਿਊਸਰ ਵੱਲ ਝਾਤੀ ਮਾਰੇ ਅਤੇ ਕਾਰਪੋਰੇਟ ਘਰਾਣਿਆਂ ਦਾ ਥੋੜਾ ਖਿਆਲ ਘੱਟ ਕਰੇ ਤਾਂ ਸਾਰਾ ਮਾਮਲਾ ਸੁੱਲਝ ਸਕਦਾ ਹੈ। ਜੇਕਰ ਐਗਰੋ ਇੰਡਸਟ੍ਰੀਜ਼ ਸਾਡੇ ਪੰਜਾਬ ਸੂਬੇ ਦੇ ਏਰੀਏ ਵਿੱਚ ਲੱਗੇਗੀ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਦੇ ਚਲਦਿਆਂ 50 ਪ੍ਰਤੀਸ਼ਤ ਰੁਜ਼ਗਾਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀਡੀਪੀ ਵਿੱਚ 20 ਪ੍ਰਤੀਸ਼ਤ ਖੇਤੀਬਾੜੀ ਦਾ ਹਿੱਸਾ ਹੈ, ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇੰਨੀ ਹਿੱਸੇਦਾਰੀ ਪਾ ਰਿਹਾ ਹੈ ਤਾਂ ਸਰਕਾਰ ਨੂੰ ਕੇਵਲ ਢਾਈ ਲੱਖ ਕਰੋੜ ਵੀ ਸਰਕਾਰ ਨੂੰ ਕੱਢਣਾ ਮੁਸ਼ਕਿਲ ਹੈ। ਇਸ ਤੋਂ ਜਾਪਦਾ ਹੈ ਕਿ ਸਰਕਾਰ ਦੀ ਨੀਯਤ ਵਿੱਚ ਫਰਕ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਫਸਲਾਂ ਉਤੇ ਬੀਮਾ ਦਿੱਤਾ ਜਾਵੇ। ਭਾਂਵੇ ਕਿ ਕੇਂਦਰੀ ਮੰਤਰੀ ਬੀਮਾ ਦੇਣ ਦੀਆਂ ਗੱਲਾਂ ਕਰਦੇ ਹਨ, ਪਰ ਮਹਾਰਾਸ਼ਟਰਾਂ ਵਿੱਚ ਕੰਪਨੀਆਂ ਫਸਲਾਂ ਦੇ ਬੀਮੇ ਦੀ ਆੜ ਵਿੱਚ ਕਰੋੜਾਂ ਰੁਪਏ ਇਕੱਠਾ ਕਰਕੇ ਭੱਜ ਗਈਆਂ। ਇਸ ਤੋਂ ਇਲਾਵਾ ਹਰਿਆਣਾ ਸੂਬੇ ਦੇ ਕਿਸਾਨ ਲੜ ਰਹੇ ਹਨ ਕਿ ਬੀਮਾ ਦੀ ਆੜ ਵਿੱਚ ਕੰਪਨੀਆਂ ਨੇ ਪੈਸੇ ਤਾਂ ਭਰਵਾ ਲਏ ਜਦੋਂ ਕੰਪਨਸ਼ੇਸ਼ਨ ਦੇਣ ਦੀ ਵਾਰੀ ਆਈ ਤਾਂ ਕੰਪਨੀਆਂ ਪੈਸੇ ਲੈ ਕੇ ਭੱਜ ਗਈਆਂ। ਕੇਂਦਰ ਇਹ ਕਹਿ ਰਹੀ ਹੈ ਕਿ ਐਮਐਸਪੀ ਝੌਨੇ ਅਤੇ ਕਣਕ ਉਤੇ ਹਰਿਆਣਾ ਅਤੇ ਪੰਜਾਬ ਵਿੱਚ ਮਿਲ ਰਹੀ ਹੈ। ਕੇਂਦਰੀ ਮੰਤਰੀ ਕਹਿੰਦੇ ਹਨ ਕਿ ਜੇਕਰ ਦੇਸ਼ ਵਿੱਚ ਐਮਐਸਪੀ ਲਾਗੂ ਕਰ ਦਿੱਤੀ ਤਾਂ ਪੰਜਾਬ ਅਤੇ ਹਰਿਆਣਾ ਦੀ ਐਮਐਸਪੀ ਘਟ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਵੀ ਨਹੀ ਕਿ ਐਮਐਸਪੀ ਲਾਗੂ ਕਰਨ, ਡਾ: ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ, ਖੇਤੀ ਸੈਕਟਰ ਨੂੰ ਪ੍ਰਦੂਸ਼ਣ ਤੋਂ ਬਾਹਰ ਕਰਨਾ, ਕਰਜ਼ਾ ਮੁਕਤੀ ਆਦਿ ਦੇ ਨਾਲ ਕੇਂਦਰ ਨੂੰ ਰੱਤੀ ਭਰ ਵੀ ਫਰਕ ਨਹੀ ਪੈਂਦਾ, ਕਿਉਂਕਿ ਜੇਕਰ ਪੰਜਾਬ ਸੂਬਾ ਦੇਸ਼ ਦਾ ਅੰਨਦਾਤਾ ਕਹਾਉਂਦਾ ਹੈ ਤਾਂ ਅਜਿਹੇ ਫਸਲਾਂ ਦੀ ਗਾਰੰਟੀ ਵਾਲੇ ਕਾਨੂੰਨ ਲਾਗੂ ਕਰਨ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਇਸ ਮੌਕੇ ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਕਿਸਾਨ ਮਜਦੂਰ ਮੋਰਚੇ ਦਾ ਆਗੂ ਗੁਰਮਨੀਤ ਸਿੰਘ ਮਾਂਗਟ, ਬਲਕਾਰ ਸਿੰਘ ਬੈਂਸ ਸਮੇਤ ਹੋਰਨਾਂ ਨੇ ਵੀ ਆਪਣੀਆਂ 13 ਜਰੂਰੀ ਮੰਗਾਂ ਸਬੰਧੀ ਚਾਨਣਾ ਪਾਉਂਦਿਆਂ ਐਤਵਾਰ ਦੀ ਮੀਟਿੰਗ ਤੋਂ ਬਾਅਦ ਦਿੱਲੀ ਕੂਚ ਕਰਨ ਬਾਰੇ ਰਣਨੀਤੀ ਤੈਅ ਕੀਤੀ ਜਾਵੇਗੀ। ਅੱਜ ਦੁਪਹਿਰ ਬਾਅਦ ਰਾਜਪੁਰਾ ਦੇ ਇੱਕ ਨਿੱਜ਼ੀ ਹੋਟਲ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ ਦੀ ਐਤਵਾਰ ਨੂੰ ਚੰਡੀਗੜ੍ਹ ਵਿਖੇ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਸਮੇਤ ਹੋਰਨਾਂ ਦੇ ਨਾਲ ਸ਼ਾਮ 5 ਵਜ਼ੇ ਹੋਣ ਵਾਲੀ ਮੀਟਿੰਗ ਸਬੰਧੀ ਪੰਜਾਬ ਸੂਬੇ ਦੇ ਅਧਿਕਾਰੀ ਐਡੀਸ਼ਨਲ ਡੀਜੀਪੀ ਇੰਟੈਲੀਜੈਂਸ ਜ਼ਸਕਰਨ ਸਿੰਘ, ਡੀਆਈਜੀ ਨਰਿੰਦਰ ਭਾਰਗਵ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਸੰਭੂ ਬੈਰੀਅਰ ਉਤੇ ਇੱਕਾ ਦੁੱਕਾ ਘਟਨਾਵਾਂ ਨੂੰ ਲੈ ਕੇ 6 ਨੌਜਵਾਨ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ ਹੈ। ਐਸਐਮਓ ਡਾ: ਵਿਧੀ ਚੰਦ ਨੇ ਕਿਹਾ ਰਾਜਪੁਰਾ ਵਿਖੇ ਇਲਾਜ਼ ਦੇ ਲਈ ਦਾਖਲ ਹੋਣ ਵਾਲੇ ਅੱਜ ਦੇ 6 ਮਰੀਜ਼ਾਂ ਸਣੇ ਕੁੱਲ ਗਿੱਣਤੀ 111 ਹੋ ਗਈ ਹੈ। ਮਰੀਜ਼ਾਂ ਦਾ ਮੁਫਤ ਇਲਾਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿਲਬਾਗ ਸਿੰਘ ਗਿੱਲ, ਬਲਕਾਰ ਸਿੰਘ ਬੈਂਸ, ਗੁਰਦੀਪ ਸਿੰਘ ਮਰਦਾਂਪੁਰ, ਸਤਨਾਮ ਸਿੰਘ ਖਲੋਰ, ਬੂਟਾ ਸਿੰਘ ਖਰਾਜ਼ਪੁਰ ਸਮੇਤ ਹੋਰ ਹਾਜਰ ਸਨ।
Punjab Bani 17 February,2024
ਕਿਸਾਨਾਂ ਦੇ ਧਰਨੇ ਦੌਰਾਨ ਸੰਭੂ ਬਾਰਡਰ ਤੇ ਪੁਲਿਸ ਮੁਲਾਜਮ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ
ਕਿਸਾਨਾਂ ਦੇ ਧਰਨੇ ਦੌਰਾਨ ਸੰਭੂ ਬਾਰਡਰ ਤੇ ਪੁਲਿਸ ਮੁਲਾਜਮ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ ਚੰਡੀਗੜ੍ਹ- ਸੰਭੂ ਬਾਰਡਰ ਵਿਖੇ ਕਿਸਾਨੀ ਧਰਨੇ ਦੌਰਾਨ ਉੱਥੇ ਡਿਊਟੀ ‘ਤੇ ਮੌਜੂਦ ਜੀਆਰਪੀ ਦੇ ਸਬ ਇੰਸਪੈਕਟਰ ਹੀਰਾਲਾਲ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ। ਉਹ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੌਰਾਨ ਸ਼ੰਭੂ ਬਾਰਡਰ ‘ਤੇ ਤਾਇਨਾਤ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਰਖੌਦਾ ਵਿੱਚ ਸਰਕਾਰੀ ਸਲਾਮੀ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਹੀਰਾਲਾਲ ਦੇ ਦੇਹਾਂਤ ਨਾਲ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਇਸ ਤੋਂ ਪਹਿਲਾਂ ਸ਼ੰਭੂ ਸਰਹੱਦ ‘ਤੇ ਇਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਹੀਰਾਲਾਲ (52) ਪਾਣੀਪਤ ਜੀਆਰਪੀ ਵਿੱਚ ਤਾਇਨਾਤ ਸੀ। ਉਹ ਖਰਖੌਦਾ ਦੇ ਵਾਰਡ 10 ਦਾ ਰਹਿਣ ਵਾਲਾ ਸੀ। ਉਹ ਪਾਣੀਪਤ ਦੇ ਸਮਾਲਖਾ ਚੌਕੀ ‘ਤੇ ਤਾਇਨਾਤ ਸੀ। ਹਾਲ ਹੀ ‘ਚ ਕਿਸਾਨਾਂ ਦੇ ਦਿੱਲੀ ਮਾਰਚ ਦੇ ਸੱਦੇ ਤੋਂ ਬਾਅਦ ਉਹ ਫੋਰਸ ਨਾਲ ਹਰਿਆਣਾ ਦੇ ਅੰਬਾਲਾ ਸਥਿਤ ਸ਼ੰਭੂ ਬਾਰਡਰ ‘ਤੇ ਗਏ ਸਨ। ਉਹ ਉਥੇ ਮੋਰਚਾ ਸੰਭਾਲ ਰਹੇ ਸਨ। ਉੱਥੇ ਉਸ ਦੀ ਸਿਹਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਅੰਬਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਵੀਰਵਾਰ ਦੇਰ ਸ਼ਾਮ ਹਸਪਤਾਲ ‘ਚ ਉਸ ਦੀ ਮੌਤ ਹੋ ਗਈ।
Punjab Bani 17 February,2024
ਸੰਭੂ ਬਾਰਡਰ 'ਤੇ ਕਿਸਾਨ ਡਟੇ : ਹਰਿਆਣਾ ਪੁਲਿਸ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਅੰਦਰ ਜੋਸ਼ ਬਰਕਰਾਰ
ਸੰਭੂ ਬਾਰਡਰ 'ਤੇ ਕਿਸਾਨ ਡਟੇ : ਹਰਿਆਣਾ ਪੁਲਿਸ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਅੰਦਰ ਜੋਸ਼ ਬਰਕਰਾਰ।
Punjab Bani 16 February,2024
ਕਿਸਾਨੀ ਅੰਦੋਲਨ ਦੌਰਾਨ ਇੱਕ ਕਿਸਾਨ ਦੀ ਹੋਈ ਮੌਤ
ਕਿਸਾਨੀ ਅੰਦੋਲਨ ਦੌਰਾਨ ਇੱਕ ਕਿਸਾਨ ਦੀ ਹੋਈ ਮੌਤ ਅੰਬਾਲਾ ਦੇ ਸੰਭੂ ਬਾਰਡਰ ਤੇ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਿਹਾ ਸੀ ਕਿਸਾਨ, ਪਿਆ ਦਿਲ ਦਾ ਦੌਰਾ ਸੰਭੂ : ਕਿਸਾਨ ਅੰਦੋਲਨ 2.0 ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਹਰਿਆਣਾ ਦੀਆਂ ਸਰਹੱਦਾਂ ‘ਤੇ ਸ਼ਾਂਤੀ ਹੈ। ਇੱਥੇ ਕਿਸਾਨ ਪੱਕੇ ਪੈਰੀਂ ਖੜ੍ਹੇ ਹਨ ਅਤੇ ਹੁਣ ਕਿਸਾਨ ਐਤਵਾਰ ਤੱਕ ਦਿੱਲੀ ਵੱਲ ਨਹੀਂ ਵਧਣਗੇ। ਇਸ ਦੇ ਨਾਲ ਹੀ ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਇਕ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਨੂੰ ਦਿਲ ਦਾ ਦੌਰਾ ਪਿਆ ਅਤੇ ਫਿਰ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 70 ਸਾਲਾ ਗਿਆਨ ਸਿੰਘ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪੁੱਜਿਆ ਸੀ। ਇੱਥੇ ਉਹ ਅੰਬਾਲਾ ਦੇ ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਵਿਚ ਹਿੱਸਾ ਲੈ ਰਿਹਾ ਸੀ। ਉਹ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਸੀ। ਵੀਰਵਾਰ ਦੇਰ ਸ਼ਾਮ ਛਾਤੀ ‘ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਉਸ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਸ਼ੰਭੂ ਸਰਹੱਦ ‘ਤੇ ਲਿਆਂਦੀ ਜਾਵੇਗੀ ਅਤੇ ਕਿਸਾਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।ਇਸ ਦੇ ਨਾਲ ਕੇਂਦਰੀ ਮੰਤਰੀਆਂ ਨਾਲ ਚੰਡੀਗੜ੍ਹ ਵਿੱਚ ਦੇਰ ਰਾਤ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਪ੍ਰੈਸ ਕਾਨਫਰੰਸ ਵਿੱਚ ਭਵਿੱਖ ਦੀ ਰਣਨੀਤੀ ਬਾਰੇ ਦੱਸਣਗੇ।
Punjab Bani 16 February,2024
ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ
ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਿਹਾ ਕਿ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਪੰਜਾਬ ਦੇ ਜ਼ਿਲਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀ ਕੀਤੀ ਨਿਖੇਧੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਡਰੋਨ ਰਾਹੀ ਕੀਤੀ ਗਈ ਗੋਲੀਬਾਰੀ ਦੀ ਕੀਤੀ ਨਿੰਦਾ ਕਿਸਾਨਾਂ ਤੇ ਕੇਂਦਰ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਐਤਵਾਰ ਨੂੰ ਹੋਵੇਗੀ ਚੰਡੀਗੜ੍ਹ, 15 ਫਰਵਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਦੇਸ਼ ਦੇ ਅਨਾਜ ਉਤਪਾਦਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਕੇਂਦਰੀ ਮੰਤਰੀਆਂ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਸਮੇਤ ਕਿਸਾਨਾਂ ਨਾਲ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਮੰਦਭਾਗੀਆਂ ਸਨ ਅਤੇ ਇਨ੍ਹਾਂ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ 'ਤੇ ਹਮਲਾ ਕਰਨ ਲਈ ਡਰੋਨ ਦੀ ਵਰਤੋਂ ਅਸਹਿਣਯੋਗ ਹੈ ਅਤੇ ਸੂਬਾ ਸਰਕਾਰ ਪਹਿਲਾਂ ਹੀ ਇਸ ਦਾ ਵਿਰੋਧ ਕਰ ਚੁੱਕੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਅਦ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਅੱਗੇ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਆਨਲਾਈਨ ਪੜ੍ਹਾਈ ਕੀਤੀ ਜਾ ਰਹੀ ਹੈ ਪਰ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰਨਾ ਅਤਿ ਨਿੰਦਣਯੋਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸੂਬੇ ਦਾ ਕੋਈ ਵੀ ਨੌਜਵਾਨ ਵਾਟਰ ਕੈਨਨ ਜਾਂ ਅੱਥਰੂ ਗੈਸ ਦੇ ਗੋਲੇ ਅੱਗੇ ਖੜ੍ਹਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਦਾ ਪੂਰਾ ਸਮਰਥਨ ਕਰਦੀ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਹਰਿਆਣਾ ਨਾਲ ਲੱਗਦੀਆਂ ਸੂਬੇ ਦੀਆਂ ਸਰਹੱਦਾਂ 'ਤੇ ਕੰਡਿਆਲੀ ਵਾੜ ਲਗਾਈ ਗਈ ਹੈ ਜੋ ਕਿ ਜਾਇਜ਼ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਮਤਰੇਈ ਮਾਂ ਵਾਲਾ ਸਲੂਕ ਗੈਰਵਾਜਬ ਅਤੇ ਅਣਇੱਛਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਭਾਜਪਾ ਦੀ ‘ਬੀ’ ਟੀਮ ਦੱਸਦੀ ਹੈ ਪਰ ਅਸਲ ਵਿੱਚ ‘ਆਪ’ ਕਿਸਾਨਾਂ ਦੀ ‘ਏ’ ਟੀਮ ਹੈ। ਹਰਿਆਣਾ ਵੱਲੋਂ ਪੰਜਾਬ ਕਿਸਾਨ ਅੰਦੋਲਨ ਨੂੰ ਸਪਾਂਸਰ ਕਰਨ ਦੇ ਦੋਸ਼ਾਂ 'ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਲਈ ਸੂਬੇ ਵਿੱਚ ਕਰਫਿਊ ਨਹੀਂ ਲਗਾਇਆ ਜਾ ਸਕਦਾ ਬਲਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਕੁਰਸੀਆਂ ਦੀ ਖ਼ਾਤਰ ਸਿਆਸਤ ਵਿੱਚ ਨਹੀਂ ਹਨ ਅਤੇ ਨਾ ਹੀ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਅਫਵਾਹਾਂ ਜਾਂ ਧਮਕੀਆਂ ਤੋਂ ਅਸੀਂ ਡਰਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਿਮਾਇਤੀ ਹਨ ਅਤੇ ਮੀਟਿੰਗ ਵਿੱਚ ਸਿਰਫ਼ ਇਸ ਲਈ ਹਿੱਸਾ ਲੈ ਰਹੇ ਹਨ ਕਿਉਂਕਿ ਇਹ ਅਨਾਜ ਉਤਪਾਦਕਾਂ ਦੀ ਇੱਛਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੂਰੀ ਸਥਿਤੀ 'ਤੇ ਨਿੱਜੀ ਤੌਰ 'ਤੇ ਨਜ਼ਰ ਰੱਖ ਰਹੇ ਹਨ ਅਤੇ ਸੂਬੇ ਦੇ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 54 ਕਿਸਾਨ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਨੂੰ ਮੁਫ਼ਤ ਇਲਾਜ ਮੁੱਹਈਆ ਕਰਵਾ ਰਹੀ ਹੈ । ਮੁੱਖ ਮੰਤਰੀ ਨੇ ਕੇਂਦਰੀ ਮੰਤਰੀਆਂ ਨੂੰ ਦੱਸਿਆ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨਾਂ ਨੇ ਸੂਬੇ ਦੀ ਉਪਜਾਊ ਮਿੱਟੀ ਅਤੇ ਪਾਣੀ ਦੇ ਰੂਪ ਵਿੱਚ ਉਪਲਬਧ ਕੁਦਰਤੀ ਸਰੋਤਾਂ ਦਾ ਵੀ ਸ਼ੋਸ਼ਣ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਾਰਨ ਸੂਬੇ ਭਰ ਦੇ ਜ਼ਿਆਦਾਤਰ ਬਲਾਕਾਂ ਵਿੱਚ ਪਾਣੀ ਦਾ ਪੱਧਰ ਡਾਰਕ ਜ਼ੋਨ ਵਿੱਚ ਪਹੁੰਚ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝੋਨਾ ਸੂਬੇ ਦੀ ਫ਼ਸਲ ਨਹੀਂ ਹੈ, ਸਗੋਂ ਰਾਜ ਇਸ ਦੀ ਪੈਦਾਵਾਰ ਕੌਮੀ ਅੰਨ ਭੰਡਾਰ ਨੂੰ ਭਰਨ ਲਈ ਕਰਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਦੇ ਰਾਹ ਵਿੱਚ ਕਈ ਚੁਣੌਤੀਆਂ ਹਨ ਜਿਸ ਨੂੰ ਹੱਲ ਕੀਤਾ ਜਾਣਾ ਜ਼ਰੂਰੀ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਰਾਜ ਨੂੰ ਆਰਡੀਐਫ ਤਹਿਤ ਰੋਕੇ ਗਏ ਫੰਡ ਜਾਰੀ ਕਰਦੀ ਹੈ ਤਾਂ ਸੂਬਾ ਸਰਕਾਰ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝੋਨਾ ਪ੍ਰਬੰਧਨ ਦਾ ਮੁੱਦਾ ਹੋਵੇ ਜਾਂ ਕੋਈ ਹੋਰ ਮੁੱਦਾ, ਸਭ ਕਿਸਾਨਾਂ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਨੂੰ ਹੱਲ ਕਰਨ ਦੀ ਬਜਾਏ ਕਿਸਾਨਾਂ ਦੇ ਅਸਲ ਮੁੱਦਿਆਂ ਨੂੰ ਠੰਡੇ ਬਸਤੇ ਵਿੱਚ ਪਾ ਰਹੀ ਹੈ ਜੋ ਕਿ ਠੀਕ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਖੇਤੀ ਮਸਲਿਆਂ ਪ੍ਰਤੀ ਉਦਾਸੀਨ ਪਹੁੰਚ ਅਪਣਾ ਰਹੀ ਹੈ ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਕਿਸਾਨਾਂ ਨੂੰ ਭੜਕਾਉਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨਾਂ ਨੂੰ ਉਕਸਾਉਂਦਾ ਹੈ ਤਾਂ ਸੂਬਾ ਸਰਕਾਰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਬੰਧੀ ਸੀ.ਸੀ.ਟੀ.ਵੀ. ਦੀ ਫੁਟੇਜ ਚੈਕ ਕੀਤੀ ਜਾਵੇਗੀ ਅਤੇ ਜੇਕਰ ਕੋਈ ਕਿਸਾਨ ਇਸ ਸਬੰਧੀ ਬਿਆਨ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੌਰ ਦੀ ਮੀਟਿੰਗ ਐਤਵਾਰ ਸ਼ਾਮ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਨੁਕਤਿਆਂ 'ਤੇ ਸਹਿਮਤੀ ਬਣ ਗਈ ਹੈ ਅਤੇ ਹੋਰ ਅਹਿਮ ਮੁੱਦਿਆਂ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਲੈ ਕੇ ਆਏ ਹਨ ਅਤੇ ਗੱਲਬਾਤ ਰਾਹੀਂ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਰਖਵਾਲੇ ਹੋਣ ਦੇ ਨਾਤੇ ਉਹ ਧਰਨੇ ਕਾਰਨ ਸਮਾਜ ਦੇ ਕਿਸੇ ਵੀ ਵਰਗ ਨੂੰ ਦੁਖੀ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਾਰੀਆਂ ਸਪਲਾਈਆਂ ਨਿਰਵਿਘਨ ਯਕੀਨੀ ਬਣਾਈਆਂ ਜਾਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਹਰਿਆਣਾ ਸਰਕਾਰ ਸੂਬੇ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਨਾ ਕਰੇ ਜੋ ਸ਼ਾਂਤਮਈ ਢੰਗ ਨਾਲ ਆਪਣਾ ਧਰਨਾ ਕਰ ਰਹੇ ਹਨ।
Punjab Bani 16 February,2024
ਕਿਸਾਨਾਂ ਨਾਲ ਹਰਿਆਣਾ ਪੁਲਿਸ ਦੇ ਜਬਰ ਸਾਹਮਣੇ ਡਟੇ ਰਹੇ ਮਦਨ ਲਾਲ ਜਲਾਲਪੁਰ : ਧਰਨੇ ਦੌਰਾਨ ਜਲਾਲਪੁਰ ਦੇ ਲੱਗਿਆ ਅਥਰੂ ਗੈਸ ਦਾ ਗੋਲਾ
ਜਲਾਲਪੁਰ 'ਤੇ ਕਿਸਾਨ ਧਰਨੇ ਦੌਰਾਨ ਲੱਗਿਆ ਅਥਰੂ ਗੈਸ ਦਾ ਗੋਲਾ - ਜ਼ਖਮੀ ਹਾਲਤ ਵਿੱਚ ਕਿਸਾਨਾਂ ਨੇ ਕੀਤੀ ਮਦਦ - ਕਿਸਾਨਾਂ ਨਾਲ ਹਰਿਆਣਾ ਪੁਲਿਸ ਦੇ ਜਬਰ ਸਾਹਮਣੇ ਡਟੇ ਰਹੇ ਜਲਾਲਪੁਰ ਰਾਜਪੁਰਾ, 15 ਫਰਵਰੀ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅੱਜ ਜਦੋਂ ਕਿਸਾਨਾਂਦ ੀ ਮਦਦ ਲਈ ਸੰਭੂ ਬਾਰਡਰ 'ਤੇ ਪੁੱਜੇ ਤੇ ਉਹ ਕਿਸਾਨਾਂ ਨਾਲ ਬਿਲਕੁਲ ਹਰਿਆਣਾ ਪੁਲਿਸ ਦੇ ਸਾਹਮਣੇ ਪੁੱਜ ਗਏ, ਉਸ ਵੇਲੇ ਹਰਿਆਣਾ ਵੱਲੋਂ ਅੱਥਰੂ ਗੈਸ ਦੇ ਕਈ ਗੋਲੇ ਉਨ੍ਹਾਂ ਉਪਰ ਸੁੱਟੇ ਗਏ, ਜਿਨ੍ਹਾਂ ਿਵਚੋਂ ਇੱਕ ਗੋਲਾ ਉਨ੍ਹਾਂ ਦੇ ਆਕੇ ਲੱਗਿਆ, ਜਿਸ ਕਾਰਨ ਉਹ ਜਖਮੀ ਵੀ ਹੋਏ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਫਸਟ ਏਡ ਦੇ ਕੇ ਮਦਦ ਕਰਕੇ ਪਿਛੇ ਲਿਆਂਦਾ। ਮਦਨ ਲਾਲ ਜਲਾਲਪੁਰ ਨੇ ਅਾਿਖਆ ਕਿ ਸੰਭੂ ਏਰੀਆ ਉਨ੍ਹਾਂ ਦੇ ਹਲਕੇ ਅੰਦਰ ਪੈਂਦਾ ਹੈ। ਇਸ ਲਈ ਉਹ ਹਰਿਆਣਾ ਦੇ ਤਸੱਦਦ ਤੋਂ ਡਰਦੇ ਨਹੀਂ। ਉਨ੍ਹਾਂ ਆਖਿਆ ਿਕ ਇੱਕ ਪਾਸੇ ਭਾਜਪਾ ਸਰਕਾਰ ਕਿਸਾਨਾਂ 'ਤੇ ਤਸੱਦਦ ਕਰ ਰਹੀ ਹੈ। ਦੂਸਰੇ ਪਾਸੇ ਪੰਜਾਬ ਦੀ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ, ਜਿਸ ਕਾਰਨ ਕਾਂਗਰਸ ਦਾ ਮੁਢਲਾ ਫਰਜ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ ਅੱਗੇ ਆਵੇ। ਉਨ੍ਹਾਂ ਕਿਹਾ ਕਿ ਉਹ ਪੁਰੀ ਤਰ੍ਹਾਂ ਿਕਸਾਨਾਂ ਲਈ ਕੱਲ ਵੀ ਡਟੇ ਰਹੇ ਤ ਉਹ ਫਿਰ ਦੁਬਾਰਾ ਸੰਭੂ ਬਾਰਡਰ 'ਤੇ ਕਿਸਾਨਾਂ ਲਈ ਡਟਣਗੇ ਤੇ ਉਨ੍ਹਾਂ ਦੀ ਪੂਰੀ ਮਦਦ ਵੀ ਕਰਨਗੇ। ਉਨ੍ਹਾਂ ਆਖਿਆ ਕਿ ਲਗਾਤਾਰ ਵੱਡੇ ਵੱਡੇ ਗੋਲੇ ਅਥਰੂ ਗੈਸ ਦੇ ਸੁੱਟ ਕੇ, ਪਾਣੀ ਦੀਆਂ ਬੁਛਾੜਾਂ ਸੁੱਟ ਕੇ ਤੇ ਰਬੜ ਦੀਆਂ ਗੋਲੀਆਂ ਚਲਾਕੇ ਕਿਸਾਨਾਂ ਨੂੰ ਜਖਮੀ ਕੀਤਾ ਜਾ ਰਿਹਾ ਹੈ, ਜਿਸਦੀ ਉਹ ਘੌਰ ਨਿੰਦਾ ਕਰਦੇ ਹਨ। ਉਨ੍ਹਾਂ ਆਖਿਆ ਕਿ ਕੱਨ ਉਹ ਜਿਸ ਵੇਲੇ ਸੰਭੂ ਬਾਰਡਰ 'ਤੇ ਮੌਜੂਦ ਸਨ ਤੇ ਉਨ੍ਹਾਂ ਉਪਰ ਤੇ ਕਿਸਾਨਾਂ ਉਪਰ ਇੱਕ ਦਰਜਨ ਦੇ ਕਰੀਬਗ ੋਲੇ ਸੁੱਟੇ ਗਏ ਸਨ ਪਰ ਉਹ ਘਬਰਾਉਣ ਵਾਲੇ ਨਹੀਂ ਕਿਉਂਕਿ ਜਦੋਂ ਕਿਸਾਨ ਵੀਰ ਡਟੇ ਹੋਏ ਹਨ ਤਾਂ ਉਹ ਉਨ੍ਹਾਂ ਨਾਲ ਡਟੇ ਰਹਿਣਗੇ।
Punjab Bani 15 February,2024
ਅੰਨਦਾਤਾ ਵਿਰੁੱਧ ਪੁਲਿਸ ਕਾਰਵਾਈ ਨੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਜਮਹੂਰੀਅਤ ਵਿਰੋਧੀ ਕਿਰਦਾਰ ਨੰਗਾ ਕੀਤਾ: ਚੇਤਨ ਸਿੰਘ ਜੌੜਾਮਾਜਰਾ
ਅੰਨਦਾਤਾ ਵਿਰੁੱਧ ਪੁਲਿਸ ਕਾਰਵਾਈ ਨੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਜਮਹੂਰੀਅਤ ਵਿਰੋਧੀ ਕਿਰਦਾਰ ਨੰਗਾ ਕੀਤਾ: ਚੇਤਨ ਸਿੰਘ ਜੌੜਾਮਾਜਰਾ ਜਲ ਸਰੋਤ ਮੰਤਰੀ ਵੱਲੋਂ ਕਿਸਾਨਾਂ ਵਿਰੁੱਧ ਦਮਨਕਾਰੀ ਕਾਰਵਾਈਆਂ ਦੀ ਸਖ਼ਤ ਨਿਖੇਧੀ ਚੰਡੀਗੜ੍ਹ, 15 ਫ਼ਰਵਰੀ: ਖਨੌਰੀ ਅਤੇ ਸ਼ੰਭੂ ਸਰਹੱਦ 'ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਕੀਤੇ ਗਏ ਤਸ਼ੱਦਦ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਇਸ ਕਾਰੇ ਨਾਲ ਭਾਜਪਾ ਸਰਕਾਰਾਂ ਦੀ ਜਮਹੂਰੀਅਤ ਵਿਰੋਧੀ ਅਤੇ ਤਾਨਾਸ਼ਾਹੀ ਮਾਨਸਿਕਤਾ ਦਾ ਘਿਨੌਣਾ ਚਿਹਰਾ ਸਾਹਮਣੇ ਆ ਗਿਆ ਹੈ, ਜੋ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਇੰਨੀ ਹੱਦ ਤੱਕ ਡਿੱਗ ਗਈ ਹੈ। ਕੈਬਨਿਟ ਮੰਤਰੀ ਨੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਕਿਸਾਨੀ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ, ਉਲਟਾ ਵੱਡੇ ਉਦਯੋਗਪਤੀਆਂ ਨੂੰ ਕਰੋੜਾਂ ਰੁਪਏ ਦੀਆਂ ਵੱਡੀਆਂ ਰਾਹਤਾਂ ਅਤੇ ਛੋਟਾਂ ਦੇਣ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਕੇਂਦਰ ਸਰਕਾਰ ਤੋਂ ਸਨਮਾਨਜਨਕ ਰਵੱਈਏ ਦੇ ਹੱਕਦਾਰ ਹਨ। ਉਨ੍ਹਾਂ ਨੇ ਹਾਲਾਤ ਵਿਗੜਨ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਮਾਰੂ ਕਾਰਵਾਈਆਂ ਮੋਦੀ ਸਰਕਾਰ ਦੇ ਕਿਸਾਨਾਂ ਦਾ ਸਾਹਮਣਾ ਕਰਨ ਤੋਂ ਡਰ ਨੂੰ ਜੱਗ-ਜ਼ਾਹਰ ਕਰਦੀਆਂ ਹਨ। ਮੀਡੀਆ ਨੂੰ ਜ਼ਖ਼ਮੀ ਕਿਸਾਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਸਾਨਾਂ ਵਿਰੁੱਧ ਅੱਥਰੂ ਗੈਸ ਅਤੇ ਪੈਲੇਟ ਗੰਨਾਂ ਦੀ ਵਰਤੋਂ, ਸੜਕਾਂ 'ਤੇ ਬੈਰੀਕੇਡ ਲਗਾਉਣ ਅਤੇ ਕੌਮੀ ਰਾਜਧਾਨੀ ਦੀ ਕਿਲ੍ਹਾਬੰਦੀ ਕਰਨ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਨਾ ਕਰਨਾ ਅਤੇ ਇਸ ਕਦਰ ਤਣਾਅਪੂਰਣ ਸਥਿਤੀ ਪੈਦਾ ਕਰਨਾ ਅਫ਼ਸੋਸਨਾਕ ਹੈ। ਕਿਸਾਨਾਂ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਦਿੜ੍ਹ ਹਮਾਇਤ ਨੂੰ ਦੁਹਰਾਉਂਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਹੋਣ 'ਤੇ ਕਿਸਾਨਾਂ 'ਤੇ ਜ਼ੁਲਮ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਹ ਖ਼ੁਦ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਦਾ ਦੌਰਾ ਕਰ ਰਹੇ ਹਨ। ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ 'ਤੇ ਵਰ੍ਹਦਿਆਂ ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਸ਼ਾਂਤਮਈ ਮਾਰਚ ਤੋਂ ਰੋਕਣ ਲਈ ਪੁਲਿਸ ਦੀ ਵਰਤੋਂ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਇਸ ਨੂੰ ਨਿਰਾਦਰ ਭਰਿਆ ਅਤੇ ਗ਼ੈਰ-ਜਮਹੂਰੀ ਕਾਰਵਾਈ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦਿਆਂ ਦਾ ਤੁਰੰਤ ਹੱਲ ਕਰਨ ਅਤੇ ਕੀਤੇ ਵਾਅਦੇ ਮੁਤਾਬਕ ਸੁਧਾਰਾਂ ਨੂੰ ਲਾਗੂ ਕਰਨ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਤੇ ਪੇਂਡੂ ਖੇਤਰਾਂ ਦੀ ਖ਼ੁਸ਼ਹਾਲੀ ਲਈ ਕਿਸਾਨਾਂ ਦੀ ਭਲਾਈ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੂੰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ "ਅੰਨਦਾਤਾ" ਦੀ ਅਹਿਮ ਭੂਮਿਕਾ ਨੂੰ ਪਛਾਣਨ ਦੀ ਅਪੀਲ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਭਾਜਪਾ ਸਰਕਾਰਾਂ ਨੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਭੁੱਲਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਵੱਡੀਆਂ ਚੁਣੌਤੀਆਂ ਨਾਲ ਜੂਝਣ ਲਈ ਛੱਡ ਦਿੱਤਾ ਹੈ, ਜੋ ਸਵੀਕਾਰ ਨਹੀਂ ਕੀਤਾ ਜਾ ਸਕਦਾ।
Punjab Bani 15 February,2024
ਲੰਬੇ ਚੱਲਣ ਵਾਲੇ ਸੰਘਰਸ਼ ਦੇਸ ਤੇ ਸਰਕਾਰਾਂ ਲਈ ਲਾਹੇਵੰਦ ਨਹੀਂ ਹੁੰਦੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਲੰਬੇ ਚੱਲਣ ਵਾਲੇ ਸੰਘਰਸ਼ ਦੇਸ ਤੇ ਸਰਕਾਰਾਂ ਲਈ ਲਾਹੇਵੰਦ ਨਹੀਂ ਹੁੰਦੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਤੁਰੰਤ ਬੰਦ ਕਰੇ ਅੰਮ੍ਰਿਤਸਰ:- 15 ਫਰਵਰੀ ( ) ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਕਿਸਾਨੀ ਸੰਘਰਸ਼ ਸਬੰਧੀ ਪ੍ਰਤੀਕਰਮ ਦੇਂਦਿਆ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਰਕਾਰ ਗ਼ੈਰ ਸਮਾਜੀ ਤਸ਼ੱਦਦ ਨਾ ਕਰੇ ਸਗੋਂ ਉਨ੍ਹਾਂ ਨਾਲ ਇਮਾਨਦਾਰੀ ਨਾਲ ਬੈਠ ਕੇ ਜਾਇਜ ਮੰਗਾਂ ਪ੍ਰਵਾਨ ਕਰੇ। ਕੇਂਦਰ ਸਰਕਾਰ ਇਸ ਮਾਮਲੇ ਤੇ ਨੇਕਦਿਲੀ ਨਾਲ ਪਹਿਲਕਦਮੀ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੂਰਨ ਤੌਰ ਤੇ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਉਨ੍ਹਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪੂਰਨ ਸਹਿਯੋਗ ਦੇਵੇਗਾ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਤੇ ਤਕਰਾਰ ਕਿਸੇ ਤਰ੍ਹਾਂ ਵੀ ਵਾਜਬ ਨਹੀਂ। ਕੇਂਦਰ ਸਰਕਾਰ ਅੱਜ ਤੋਂ ਦੋ ਸਾਲ ਪਹਿਲਾਂ ਵੀ ਇਸ ਇਤਿਹਾਸ ਵਿੱਚ ਫੇਹਲ ਹੋਈ ਹੈ। ਕਿਸਾਨਾਂ ਨਾਲ ਕੀਤੇ ਸਮਝੌਤੇ ਨੂੰ ਅਮਲੀ ਰੂਪ ਕਿਉਂ ਕਿਸਾਨਾਂ ਨੂੰ ਬਾਰ-ਬਾਰ ਮੋਰਚਿਆਂ ਧਰਨਿਆਂ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਹੁਣ ਉਨ੍ਹਾਂ ਤੇ ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਨਾਲ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿਸਾਨ ਦੇਸ਼ ਦਾ ਅੰਨਦਾਤਾ ਹੈ ਇਸ ਨਾਲ ਹਮਦਰਦੀ ਭਰਪੂਰ ਵਾਲੇ ਵਿਚਾਰ ਚਰਚੇ ਰਾਹੀਂ ਮਸਲਾ ਨਜਿਠਨਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਗੱਲਬਾਤ ਵਾਲੇ ਪਲੇਟਫਾਰਮ ਤੇ ਆਉਣ ਦੀ ਪਹਿਲਕਦਮੀ ਕਰਨ ਲਈ ਕਿਹਾ। ਇਸ ਤਰ੍ਹਾਂ ਦੇ ਸੰਘਰਸ਼ ਜੋ ਲੰਮਾਂ ਸਮਾਂ ਚਲਣ ਵਾਲੇ ਹੋਣ ਉਹ ਸਰਕਾਰਾਂ ਤੇ ਦੇਸ਼ ਲਈ ਲਾਹੇਵੰਦ ਨਹੀਂ ਹੁੰਦੇ।
Punjab Bani 15 February,2024
ਜਲਾਲਪੁਰ 'ਤੇ ਕਿਸਾਨ ਧਰਨੇ ਦੌਰਾਨ ਲੱਗਿਆ ਅਥਰੂ ਗੈਸ ਦਾ ਗੋਲਾ- ਜ਼ਖਮੀ ਹਾਲਤ ਵਿੱਚ ਕਿਸਾਨਾਂ ਨੇ ਕੀਤੀ ਮਦਦ
ਜਲਾਲਪੁਰ 'ਤੇ ਕਿਸਾਨ ਧਰਨੇ ਦੌਰਾਨ ਲੱਗਿਆ ਅਥਰੂ ਗੈਸ ਦਾ ਗੋਲਾ- ਜ਼ਖਮੀ ਹਾਲਤ ਵਿੱਚ ਕਿਸਾਨਾਂ ਨੇ ਕੀਤੀ ਮਦਦ - ਕਿਸਾਨਾਂ ਨਾਲ ਹਰਿਆਣਾ ਪੁਲਿਸ ਦੇ ਜਬਰ ਸਾਹਮਣੇ ਡਟੇ ਰਹੇ ਜਲਾਲਪੁਰ ਰਾਜਪੁਰਾ, 15 ਫਰਵਰੀ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅੱਜ ਜਦੋਂ ਕਿਸਾਨਾਂਦ ੀ ਮਦਦ ਲਈ ਸੰਭੂ ਬਾਰਡਰ 'ਤੇ ਪੁੱਜੇ ਤੇ ਉਹ ਕਿਸਾਨਾਂ ਨਾਲ ਬਿਲਕੁਲ ਹਰਿਆਣਾ ਪੁਲਿਸ ਦੇ ਸਾਹਮਣੇ ਪੁੱਜ ਗਏ, ਉਸ ਵੇਲੇ ਹਰਿਆਣਾ ਵੱਲੋਂ ਅੱਥਰੂ ਗੈਸ ਦੇ ਕਈ ਗੋਲੇ ਉਨ੍ਹਾਂ ਉਪਰ ਸੁੱਟੇ ਗਏ, ਜਿਨ੍ਹਾਂ ਿਵਚੋਂ ਇੱਕ ਗੋਲਾ ਉਨ੍ਹਾਂ ਦੇ ਆਕੇ ਲੱਗਿਆ, ਜਿਸ ਕਾਰਨ ਉਹ ਜਖਮੀ ਵੀ ਹੋਏ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਫਸਟ ਏਡ ਦੇ ਕੇ ਮਦਦ ਕਰਕੇ ਪਿਛੇ ਲਿਆਂਦਾ। ਮਦਨ ਲਾਲ ਜਲਾਲਪੁਰ ਨੇ ਅਾਿਖਆ ਕਿ ਸੰਭੂ ਏਰੀਆ ਉਨ੍ਹਾਂ ਦੇ ਹਲਕੇ ਅੰਦਰ ਪੈਂਦਾ ਹੈ। ਇਸ ਲਈ ਉਹ ਹਰਿਆਣਾ ਦੇ ਤਸੱਦਦ ਤੋਂ ਡਰਦੇ ਨਹੀਂ। ਉਨ੍ਹਾਂ ਆਖਿਆ ਿਕ ਇੱਕ ਪਾਸੇ ਭਾਜਪਾ ਸਰਕਾਰ ਕਿਸਾਨਾਂ 'ਤੇ ਤਸੱਦਦ ਕਰ ਰਹੀ ਹੈ। ਦੂਸਰੇ ਪਾਸੇ ਪੰਜਾਬ ਦੀ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ, ਜਿਸ ਕਾਰਨ ਕਾਂਗਰਸ ਦਾ ਮੁਢਲਾ ਫਰਜ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ ਅੱਗੇ ਆਵੇ। ਉਨ੍ਹਾਂ ਕਿਹਾ ਕਿ ਉਹ ਪੁਰੀ ਤਰ੍ਹਾਂ ਿਕਸਾਨਾਂ ਲਈ ਕੱਲ ਵੀ ਡਟੇ ਰਹੇ ਤ ਉਹ ਫਿਰ ਦੁਬਾਰਾ ਸੰਭੂ ਬਾਰਡਰ 'ਤੇ ਕਿਸਾਨਾਂ ਲਈ ਡਟਣਗੇ ਤੇ ਉਨ੍ਹਾਂ ਦੀ ਪੂਰੀ ਮਦਦ ਵੀ ਕਰਨਗੇ। ਉਨ੍ਹਾਂ ਆਖਿਆ ਕਿ ਲਗਾਤਾਰ ਵੱਡੇ ਵੱਡੇ ਗੋਲੇ ਅਥਰੂ ਗੈਸ ਦੇ ਸੁੱਟ ਕੇ, ਪਾਣੀ ਦੀਆਂ ਬੁਛਾੜਾਂ ਸੁੱਟ ਕੇ ਤੇ ਰਬੜ ਦੀਆਂ ਗੋਲੀਆਂ ਚਲਾਕੇ ਕਿਸਾਨਾਂ ਨੂੰ ਜਖਮੀ ਕੀਤਾ ਜਾ ਰਿਹਾ ਹੈ, ਜਿਸਦੀ ਉਹ ਘੌਰ ਨਿੰਦਾ ਕਰਦੇ ਹਨ। ਉਨ੍ਹਾਂ ਆਖਿਆ ਕਿ ਕੱਨ ਉਹ ਜਿਸ ਵੇਲੇ ਸੰਭੂ ਬਾਰਡਰ 'ਤੇ ਮੌਜੂਦ ਸਨ ਤੇ ਉਨ੍ਹਾਂ ਉਪਰ ਤੇ ਕਿਸਾਨਾਂ ਉਪਰ ਇੱਕ ਦਰਜਨ ਦੇ ਕਰੀਬਗ ੋਲੇ ਸੁੱਟੇ ਗਏ ਸਨ ਪਰ ਉਹ ਘਬਰਾਉਣ ਵਾਲੇ ਨਹੀਂ ਕਿਉਂਕਿ ਜਦੋਂ ਕਿਸਾਨ ਵੀਰ ਡਟੇ ਹੋਏ ਹਨ ਤਾਂ ਉਹ ਉਨ੍ਹਾਂ ਨਾਲ ਡਟੇ ਰਹਿਣਗੇ।
Punjab Bani 15 February,2024
ਅੰਨਦਾਤਾ 'ਤੇ ਜੁਲਮ ਦੇਸ਼ ਦੇ ਖ਼ਿਲਾਫ਼ ਅਪਰਾਧ-ਕੁਲਤਾਰ ਸਿੰਘ ਸੰਧਵਾਂ
ਅੰਨਦਾਤਾ 'ਤੇ ਜੁਲਮ ਦੇਸ਼ ਦੇ ਖ਼ਿਲਾਫ਼ ਅਪਰਾਧ-ਕੁਲਤਾਰ ਸਿੰਘ ਸੰਧਵਾਂ -ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਖ਼ਮੀ ਕਿਸਾਨਾਂ ਦੀ ਮਿਜ਼ਾਜ ਪੁਰਸੀ -ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਰਵਾ ਰਹੀ ਹੈ ਜਖ਼ਮੀ ਕਿਸਾਨਾਂ ਦਾ ਮੁਫ਼ਤ ਇਲਾਜ ਪਟਿਆਲਾ, 15 ਫਰਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀਆਂ ਜਮਹੂਰੀ ਮੰਗਾਂ ਲਈ ਪ੍ਰਦਰਸ਼ਨ ਕਰਦੇ ਕਿਸਾਨਾਂ 'ਤੇ ਹੋਏ ਅਣਮਨੁੱਖੀ ਤਸ਼ੱਦਦ ਅਤੇ ਅੰਨਦਾਤਾ ਵਿਰੁੱਧ ਜੁਲਮ ਨੂੰ ਦੇਸ਼ ਦੇ ਖ਼ਿਲਾਫ਼ ਅਪਰਾਧ ਕਰਾਰ ਦਿੱਤਾ ਹੈ। ਸਪੀਕਰ ਸੰਧਵਾਂ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਿਸਾਨਾਂ ਦੀ ਮਿਜ਼ਾਜ ਪੁਰਸੀ ਕਰਨ ਪੁੱਜੇ ਹੋਏ ਸਨ, ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿਵਲ ਹਸਪਤਾਲ ਰਾਜਪੁਰਾ ਵਿਖੇ ਵੀ ਕਿਸਾਨਾਂ ਦਾ ਹਾਲ ਚਾਲ ਜਾਣਿਆ। ਉਨ੍ਹਾਂ ਨੇ ਕਿਸਾਨਾਂ ਦੇ ਸਰਕਾਰੀ ਹਸਪਤਾਲਾਂ 'ਚ ਹੋ ਰਹੇ ਇਲਾਜ ਬਾਬਤ ਫੀਡਬੈਕ ਵੀ ਹਾਸਲ ਕੀਤੀ, ਜਿਸ 'ਤੇ ਉਨ੍ਹਾਂ ਨੇ ਤਸੱਲੀ ਦਾ ਇਜ਼ਹਾਰ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਨੀਨਾ ਮਿੱਤਲ, ਗੁਰਲਾਲ ਘਨੌਰ ਤੇ ਕੁਲਵੰਤ ਸਿੰਘ ਪੰਡੋਰੀ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਵੀ ਮੌਜੂਦ ਸਨ। ਸਪੀਕਰ ਸੰਧਵਾਂ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਜਖ਼ਮੀ ਹੋਏ ਕਿਸਾਨਾਂ ਸਮੇਤ ਪੱਤਰਕਾਰਾਂ ਤੇ ਹੋਰ ਵਿਅਕਤੀਆਂ ਦਾ ਇਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਵਾਜ਼ਬ ਹਨ ਤੇ ਇਨ੍ਹਾਂ ਨੂੰ ਸਾਫ਼ ਦਿਲ ਨਾਲ ਸੁਣਕੇ ਕੇਂਦਰ ਤੁਰੰਤ ਹੱਲ ਕਰੇ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ 'ਤੇ ਜੁਲਮ ਵੀ ਤੁਰੰਤ ਬੰਦ ਕਰੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੜਕਾਂ ਬੰਦ ਕਰਨੀਆਂ ਕਿਸੇ ਕਾਨੂੰਨ 'ਚ ਨਹੀਂ ਆਉਂਦੀਆਂ ਜਦਕਿ ਕਿੱਲਾਂ ਤੇ ਤਿੱਖੇ ਸਰੀਏ ਤਾਂ ਦੇਸ਼ ਦੀਆਂ ਸਰਹੱਦਾਂ 'ਤੇ ਵੀ ਨਹੀਂ ਲੱਗੇ, ਕਿਸਾਨਾਂ 'ਤੇ ਜੁਲਮ ਅਤੇ ਅੰਨਦਾਤਾ 'ਤੇ ਦੇਸ਼ ਦੇ ਖ਼ਿਲਾਫ਼ ਅਪਰਾਧ ਹੈ, ਕਿਉਂਕਿ ਦੇਸ਼ ਦਾ ਮਤਲਬ ਕਿਸਾਨ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਕਿਸਾਨ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ 'ਚ ਵਡਮੁੱਲਾ ਯੋਗਦਾਨ ਪਾਇਆ, ਤੇ ਉਨ੍ਹਾਂ ਦੇ ਬੱਚੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਅਤੇ ਕਿਸਾਨ ਦੇਸ਼ ਦਾ ਅੰਨ ਭੰਡਾਰ ਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਲੀਆਂ ਤੇ ਗੋਲੇ ਤਾਂ ਦੁਸ਼ਮਣਾਂ 'ਤੇ ਚਲਾਈਆਂ ਜਾਂਦੇ ਹਨ ਪਰੰਤੂ ਕਿਸਾਨਾਂ 'ਤੇ ਅਜਿਹਾ ਕਰਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ 'ਤੇ ਅਣਮਨੁੱਖੀ ਤਸ਼ੱਦਦ ਕਰ ਰਹੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਮਰਹੂਮ ਰਾਮ ਮਨੋਹਰ ਲੋਹੀਆ ਦੇ ਸ਼ਬਦਾਂ 'ਜੇਕਰ ਸੜਕਾਂ ਸ਼ਾਂਤ ਹੋਈਆਂ ਤਾਂ ਸੰਸਦ ਬੇਕਾਬੂ ਹੋ ਜਾਵੇਗੀ' ਦਾ ਜਿਕਰ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਉਨ੍ਹਾਂ ਲੋਕਾਂ ਨੂੰ ਬਚਾਅ ਰਹੀ ਹੈ, ਜਿਨ੍ਹਾਂ ਦੇ ਪੋਰਟ ਤੋਂ ਟਨਾਂ ਦੇ ਹਿਸਾਬ ਨਾਲ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਨ੍ਹਾਂ ਹਰਿਆਣਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਕਿਸਾਨਾਂ 'ਤੇ ਜੁਲਮ ਕਰਕੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ ਜਿਸ ਦਾ ਖਾਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ ਤੇ ਇਸ ਦਾ ਜਵਾਬ ਆਉਂਦੀਆਂ ਲੋਕ ਸਭਾ ਚੋਣਾਂ 'ਚ ਲੋਕ ਜਰੂਰ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਦੇਸ਼ ਦੀ ਲੜਾਈ ਹੈ ਅਤੇ ਪੰਜਾਬੀ ਤਾਂ ਦੇਸ਼ ਲਈ ਫਾਂਸੀ ਦੇ ਤਖ਼ਤਿਆਂ 'ਤੇ ਵੀ ਚੜ੍ਹੇ ਹਨ। ਸਪੀਕਰ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਧ ਰੁਜ਼ਗਾਰ ਪ੍ਰਦਾਨ ਕਰਨ ਵਾਲੇ ਖੇਤੀ ਸੈਕਟਰ ਦੀ 65 ਫੀਸਦੀ ਕਿਸਾਨੀ ਨੂੰ ਅਣਦੇਖਾ ਕਰਕੇ ਕੁਝ ਕੁ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਚੱਲਦੀ ਹੋਈ ਕੇਂਦਰ ਸਰਕਾਰ ਪਹਿਲਾਂ ਮੰਨੀਆਂ ਮੰਗਾਂ ਤੋਂ ਵੀ ਮੁਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਮਿਲਣ ਤੇ ਕਿਸਾਨਾਂ ਦੇ ਜਖ਼ਮਾਂ ਉਪਰ ਮਲ੍ਹਮ ਲੱਗਣੀ ਚਾਹੀਦੀ ਹੈ। ਇਸ ਦੌਰਾਨ ਰਾਜਪੁਰਾ ਦੇ ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਡਾ. ਵਿਨੋਦ ਡੰਗਵਾਲ, ਡਾ. ਦਿਪਾਲੀ ਸਮੇਤ ਹਰਸ਼ਪਾਲ ਰਾਹੁਲ, ਹਨੀ ਲੂਥਰਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
Punjab Bani 15 February,2024
ਸੰਯੁਕਤ ਕਿਸਾਨ ਮੋਰਚਾ ਨੇ ਫ੍ਰੀ ਕੀਤੇ ਪੰਜਾਬ ਦੇ ਟੋਲ ਟੈਕਸ : ਜਮਕੇ ਹੋਈ ਸੰਭੂ ਜੰਕਸ਼ਨ ਸਮੇਤ ਸਮੁੱਚੇ ਥਾਵਾਂ 'ਤੇ ਨਾਅਰੇਬਾਜ਼
ਸੰਯੁਕਤ ਕਿਸਾਨ ਮੋਰਚਾ ਨੇ ਫ੍ਰੀ ਕੀਤੇ ਪੰਜਾਬ ਦੇ ਟੋਲ ਟੈਕਸ : ਜਮਕੇ ਹੋਈ ਸੰਭੂ ਜੰਕਸ਼ਨ ਸਮੇਤ ਸਮੁੱਚੇ ਥਾਵਾਂ 'ਤੇ ਨਾਅਰੇਬਾਜ਼ - 15 ਜਿਲਿਆ ਵਿੱਚ ਕਿਸਾਨਾਂ ਦੇ ਕਾਫਲੇ ਲੈ ਕੇ ਟੋਲ ਪਲਾਜ਼ਿਆਂ 'ਤੇ ਪਹੁੰਚੇ - 16 ਫਰਵਰੀ ਨੂੰ ਕਿਸਾਨਾ ਅਤੇ ਟਰੇਡ ਯੂਨੀਅਨਾਂ ਵਲੋ ਭਾਰਤ ਬੰਦ ਨੂੰ ਕਾਮਯਾਬ ਕਰਨ ਦਾ ਵੀ ਸੱਦਾ ਦਿੱਤਾ। ਰਾਜਪੁਰਾ, 15 ਫਰਵਰੀ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸ਼ੰਬੂ ਬੈਰੀਕੇਡਾਂ ਤੇ ਖੱਟਰ ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਗੋਲੀ ਚਲਾਉਣ, ਅਥਰੂ ਗੈਸ ਛੱਡਣ, ਕਿਸਾਨਾਂ ਨੂੰ ਕੁੱਟਣ, ਕਿਸਾਨਾਂ ਨੂੰ ਫੱਟੜ ਕਰਨ ਅਤੇ ਗਿਰਫ਼ਤਾਰ ਕਰਨ ਦੇ ਰੋਸ ਵਜੋਂ ਸਾਰੇ ਪੰਜਾਬ ਵਿੱਚ ਟੋਲ ਟੈਕਸ ਪਲਾਜ਼ਿਆਂ ਨੂੰ ਫ੍ਰੀ ਕਰਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ। ਪਟਿਆਲਾ ਵਿਖੇ ਵੀ ਸੰਭੂ, ਰਾਜਪੁਰਾ ਅਤੇ ਹੋਰ ਥਾਵਾਂ 'ਤੇ ਜ਼ੋਰਦਾਰ ਰੋਸ਼ ਪ੍ਰਦਰਸ਼ਨ ਹੋਏ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦਾ ਜਮਹੂਰੀ ਤੇ ਕਾਨੂੰਨੀ ਅਧਿਕਾਰ ਖੋਹ ਰਹੀ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਕਿਸਾਨਾਂ ਦਾ ਜਮਹੂਰੀ ਹੱਕ ਹੈ ਕਿ ਆਪਣੀਆਂ ਮੰਗਾਂ ਮਸਲਿਆਂ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੰਦੋਲਨ ਕਰ ਸਕਦੇ ਹਨ ਅਤੇ ਅੰਦੋਲਨ ਕਰਨ ਲਈ ਹੀ ਕਿਸਾਨ ਪੰਜਾਬ ਹਰਿਆਣਾ ਯੂਪੀ ਤੋਂ ਦਿੱਲੀ ਜਾ ਰਹੇ ਸਨ । ਅੰਦੋਲਨ ਦੀਆ ਮੰਗਾਂ ਜਿਵੇਂ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦਿਵਾਉਣ ਅਤੇ ਸਮਰੱਥਨ ਮੁੱਲ ਤੇ ਫਸਲਾਂ ਦੀ ਖਰੀਦ ਦਾ ਗਰੰਟੀ ਕਾਨੂੰਨ ਬਣਵਾਉਣ ,ਙ2ਲ਼50× ਫਾਰਮੂਲੇ ਅਨੁਸਾਰ ਫਸਲਾ ਦੇ ਭਾਅ ਐਲਾਨ ਕਰਨ,ਕਿਸਾਨ ਦੇ ਕਰਜ਼ੇ ਮੁਆਫ ਕਰਨ ਅਤੇ ਫਸਲਾਂ ਦਾ ਬੀਮਾ ਅਤੇ ਕਿਸਾਨ ਪੈਨਸ਼ਨ ਦੀ ਗਾਰੰਟੀ ਕਰਨਾ, ਅੰਦੋਲਨ ਵੇਲੇ ਦੇ ਕੇਸ ਵਾਪਸ ਕਲਨ ਸ਼ਹੀਦਾਂ ਦੇ ਪਰਿਵਾਰ ਨੂੰ ਮੁਆਵਜਾ ਦੇਣ ਆਦਿ ਵਾਜਬ ਮੰਗਾ ਹਨ। ਜੋ ਸੰਭੂ ਬੈਰੀਕੇਡ ਤੇ ਰੋਕ ਕੇ ਲਾਠੀ ਗੋਲੀ ਅਤੇ ਅਥਰੂ ਗੈਸ ਛੱਡੇ ਜਾ ਰਹੇ ਹਨ ਵਿੱਚ 150 ਦੇ ਕਰੀਬ ਕਿਸਾਨ ਫੱਟੜ ਹੋ ਗਏ ਹਨ ਜਿੰਨਾਂ ਦਾ ਪਟਿਆਲਾ ਤੇ ਰਾਜ ਪੁਰਾ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਛੇ ਕਿਸਾਨ ਗੰਭੀਰ ਜਖਮੀ ਹਨ। ਕਿਸਾਨ ਮਜ਼ਦੂਰਾਂ ਦੀਆ ਮੰਗਾਂ ਮੰਨਵਾਉਣ ਲਈ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਵੇਗਾ। ਨੇਤਾਵਾਂ ਨੇ ਆਖਿਆ ਕਿ ਇਸਤੋਂਬਾਅਦ 18 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਕਰਕੇ ਮੰਨੀਆ ਮੰਗਾ ਲਾਗੂ ਕਰਵਾਉਣ ਲਈ ਅੰਦੋਲਨ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।
Punjab Bani 15 February,2024
ਬਵਾਲ ਦੇ ਚਲਦੇ ਅੱਜ ਹੋਵੇਗੀ ਕੇਂਦਰ ਨਾਲ ਕਿਸਾਨ ਨੇਤਾਵਾਂ ਦੀ ਤੀਜੇ ਗੇੜ ਦੀ ਗੱਲਬਾਤ
ਅੱਜ ਦੂਜੇ ਦਿਨ ਜਿੱਥੇ ਸੰਭੂ ਅਤੇ ਖਨੋਰੀ ਪੰਜਾਬ-ਹਰਿਆਣਾ ਬਾਡਰਾਂ ’ਤੇ ਕਿਸਾਨਾਂ ਅਤੇ ਪੁਲਸ ਵਿਚਕਾਰ ਸਾਰਾ ਦਿਨ ਪੂਰਾ ਘਸਮਾਨ ਚੱਲਿਆ, ਉਥੇ ਦੇਰ ਸ਼ਾਮ ਰਾਜਪੁਰਾ ਦੇ ਇਕ ਨਿਜੀ ਹੋਟਲ ਵਿਚ ਕਿਸਾਨ ਨੇਤਾਵਾਂ ਦੀ ਕੇਂਦਰ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਸ਼ਾਂਤੀ ਦੀ ਖਬਰ ਲੈ ਕੇ ਆਈ, ਜਿਸ ਵਿਚ ਅੱਜ 15 ਤਰੀਕ ਸ਼ਾਮ ਨੂੰ 5 ਵਜੇ ਚੰਡੀਗੜ੍ਹ ਵਿਖੇ ਕਿਸਾਨ ਨੇਤਾਵਾਂ ਦੀ ਕੇਂਦਰ ਨਾਲ ਤੀਜੇ ਗੇੜ ਦੀ ਮੀਟਿੰਗ ਹੋਵੇਗੀ, ਓਦੋਂ ਤੱਕ ਕਿਸਾਨ ਸ਼ੰਭੂ ਤੇ ਖਨੌਰੀ ਬਾਡਰਾਂ ਤੇ ਡਟੇ ਰਹਿਣਗੇ।
Punjab Bani 14 February,2024
ਬਵਾਲ ਦੇ ਚਲਦੇ ਅੱਜ ਹੋਵੇਗੀ ਕੇਂਦਰ ਨਾਲ ਕਿਸਾਨ ਨੇਤਾਵਾਂ ਦੀ ਤੀਜੇ ਗੇੜ ਦੀ ਗੱਲਬਾਤ
ਬਵਾਲ ਦੇ ਚਲਦੇ ਅੱਜ ਹੋਵੇਗੀ ਕੇਂਦਰ ਨਾਲ ਕਿਸਾਨ ਨੇਤਾਵਾਂ ਦੀ ਤੀਜੇ ਗੇੜ ਦੀ ਗੱਲਬਾਤ - ਕਿਸਾਨ ਸ਼ਾਂਤ ਰਹਿਣਗੇ : ਹਰਿਆਣਾ ਵਾਲੇ ਪਾਸਿਓਂ ਤੇ ਗੈਸ ਦੇ ਗੋਲੇ ਨਹੀਂ ਸੁੱਟੇ ਜਾਣਗੇ - ਰਾਜਪੁਰਾ ਵਿਖੇ ਦੋ ਘੰਟੇ ਅਧਿਕਾਰੀਆਂ ਨਾਲ ਚੱਲੀ ਬੈਠਕ ਤੋਂ ਬਾਅਦ ਹੋਇਆ ਫੈਸਲਾ ਪਟਿਆਲਾ 14 ਫਰਵਰੀ - - ਅੱਜ ਦੂਜੇ ਦਿਨ ਜਿੱਥੇ ਸੰਭੂ ਅਤੇ ਖਨੋਰੀ ਪੰਜਾਬ-ਹਰਿਆਣਾ ਬਾਡਰਾਂ ’ਤੇ ਕਿਸਾਨਾਂ ਅਤੇ ਪੁਲਸ ਵਿਚਕਾਰ ਸਾਰਾ ਦਿਨ ਪੂਰਾ ਘਸਮਾਨ ਚੱਲਿਆ, ਉਥੇ ਦੇਰ ਸ਼ਾਮ ਰਾਜਪੁਰਾ ਦੇ ਇਕ ਨਿਜੀ ਹੋਟਲ ਵਿਚ ਕਿਸਾਨ ਨੇਤਾਵਾਂ ਦੀ ਕੇਂਦਰ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਸ਼ਾਂਤੀ ਦੀ ਖਬਰ ਲੈ ਕੇ ਆਈ, ਜਿਸ ਵਿਚ ਅੱਜ 15 ਤਰੀਕ ਸ਼ਾਮ ਨੂੰ 5 ਵਜੇ ਚੰਡੀਗੜ੍ਹ ਵਿਖੇ ਕਿਸਾਨ ਨੇਤਾਵਾਂ ਦੀ ਕੇਂਦਰ ਨਾਲ ਤੀਜੇ ਗੇੜ ਦੀ ਮੀਟਿੰਗ ਹੋਵੇਗੀ, ਓਦੋਂ ਤੱਕ ਕਿਸਾਨ ਸ਼ੰਭੂ ਤੇ ਖਨੌਰੀ ਬਾਡਰਾਂ ਤੇ ਡਟੇ ਰਹਿਣਗੇ। ਕੇਂਦਰ ਵੱਲੋਂ ਇਸ ਮੀਟਿੰਗ ਵਿਚ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਯਾਨੰਦ ਰਾਏ ਪੁੱਜ ਰਹੇ ਹਨ। ਇਸ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਕਿਸਾਨ ਸ਼ਾਂਤ ਰਹਿ ਕੇ ਅੰਦੋਲਨ ਚਲਾਉਣਗੇ ਅਤੇ ਦੂਜੇ ਪਾਸੇ ਹਰਿਆਣਾ ਵੱਲੋਂ ਕੋਈ ਵੀ ਫਾਇਰਿੰਗ ਜਾਂ ਗੋਲਾਬਾਰੀ ਨਹੀਂ ਹੋਵੇਗੀ। ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਹਰਿਆਣੇ ਵਾਲੇ ਪਾਸਿਓਂ ਪੂਰੀ ਸ਼ਾਂਤੀ ਰਹੇਗੀ। ਇਸ ਮੀਟਿੰਗ ਵਿਚ ਪੁਲਸ ਦੇ ਏ.ਡੀ.ਜੀ.ਪੀ., ਡੀ.ਸੀ. ਪਟਿਆਲਾ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹੇ। ਪੰਜਾਬ ਸਰਕਾਰ ਨੇ ਇਸ ਗੱਲਬਾਤ ਨੂੰ ਸਿਰੇ ਚਾੜ੍ਹਨ ਵਿਚ ਵਿਚੌਲੇ ਦੀ ਅਹਿਮ ਭੂਮਿਕਾ ਨਿਭਾਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਨੇ ਆਖਿਆ ਕਿ ਕਿਸਾਨ ਐਮ.ਐਸ.ਪੀ. ਸਮੇਤ ਹੋਰ ਮੰਗਾਂ ਮਨਵਾਉਣ ਲਈ ਲੜਨ ਜਾਂ ਮਰਨ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਇੰਨਾਂ ਤਸ਼ੱਦਦ ਹੋਣ ਤੋਂ ਬਾਵਜੂਦ ਵੀ ਉਹ ਲੜਦੇ ਰਹਿਣਗੇ। ਕਿਸਾਨ ਨੇਤਾਵਾਂ ਨੇ ਆਖਿਆ ਕਿ 15 ਤਰੀਕ ਨੂੰ ਦੇਰ ਸ਼ਾਮ ਚੰਡੀਗੜ੍ਹ ਵਿਖੇ ਮੀਟਿੰਗ ਦਾ ਸੱਦਾ ਮਿਲਿਆ ਹੈ, ਜਿਸ ਵਿਚ ਜਾਇਆ ਜਾਏਗਾ ਅਤੇ ਆਪਣੀਆਂ ਗੱਲਾਂ ਠੋਸ ਢੰਗ ਨਾਲ ਰੱਖੀਆਂ ਜਾਣਗੀਆਂ ਪਰ ਮੰਗਾਂ ਮਨਾਉਣ ਤੋਂ ਬਿਨਾ ਉਹ ਹੁਣ ਪਿੱਛੇ ਨਹੀਂ ਹਟਣਗੇ।
Punjab Bani 14 February,2024
ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ
ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ - ਕਿਸਾਨਾਂ 'ਤੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾਰਾਂ ਨਾਲ ਪੁਲਸ ਦੇ ਜੋਰਦਾਰ ਹਮਲੇ - ਅੱਜ ਫਿਰ ਕਿਸਾਨਾਂ 'ਤੇ ਜੋਰਦਾਰ ਰਬੜ ਦੀ ਗੋਲੀਆਂ ਦੀ ਫਾਇਰਿੰਗ - ਕਿਸਾਨਾਂ ਵੱਲੋਂ ਇਕ ਹੋਰ ਬੈਰੀਗੇਟ ਨੂੰ ਤੋੜਿਆ - ਦੇਰ ਸ਼ਾਮ ਪੰਜਾਬ ਸਰਕਾਰ ਨੇ ਸੱਦੀ ਕਿਸਾਨਾਂ ਦੀ ਮੀਟਿੰਗ ਪਟਿਆਲਾ 14 ਫਰਵਰੀ - ਕਿਸਾਨਾਂ ਵੱਲੋਂ ਅਰੰਭੇ ਸੰਘਰਸ਼ ਕਾਰਨ ਅੱਜ ਦੂਜੇ ਦਿਨ ਵੀ ਪੰਜਾਬ-ਹਰਿਅਣਾ ਸਰਹੱਦ 'ਤੇ ਪੂਰੇ ਦਿਨ ਘਸਮਾਨ ਮਚਿਆ ਰਿਹਾ ਪਰ ਹਰਿਆਣਾ ਪੁਲਸ ਵੱਲੋਂ ਕੀਤੀ ਗਈ ਬੈਰਿਗੇਟਿੰਗ ਕਿਸਾਨਾਂ ਵਲੋਂ ਤੋੜੀ ਨਹੀਂ ਗਈ, ਹਾਲਾਂਕਿ ਕਿਸਾਨ ਆਗੂਆਂ ਨੇ ਬੈਰੀਗੇਟਿੰਗ ਨੂੰ ਤੋੜਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਕਿਸਾਨਾਂ 'ਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਰਬੜ ਦੀ ਗੋਲੀਆਂ ਦੀ ਫਾਇਰਿੰਗ ਕੀਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਇਕ ਵਾਰ ਫਿਰ ਬੈਰੀਗੇਟਿੰਗ ਤੋਂ ਪਿੱਛੇ ਹਟਣਾ ਪਿਆ। ਅੱਜ ਵੀ ਦੋ ਦਰਜਨ ਤੋਂ ਵੱਧ ਕਿਸਾਨਾਂ ਦੇ ਜਖਮੀ ਹੋਣ ਦੀ ਸੂਚਨਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਵਿਚ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਟੁੱਟਣ ਤੋਂ ਬਾਅਦ ਇਹ ਸੰਘਰਸ਼ ਲੰਘੇ ਕੱਲ੍ਹ ਤੋਂ ਸ਼ੁਰੂ ਹੋਇਆ ਸੀ। ਇਸ ਵਕਤ ਪੰਜਾਬ-ਹਰਿਆਣਾ ਬਾਡਰ ਸ਼ੰਭੂ ਤੇ ਖਨੋਰੀ ਵਿਖੇ ਅੱਜ ਵੀ ਲਗਭਗ 50 ਹਜ਼ਾਰ ਕਿਸਾਨ ਮੌਜੂਦ ਹਨ ਤੇ ਕਈ ਟ੍ਰੈਕਟਰ ਟਰਾਲੀਆਂ ਖੜ੍ਹੇ ਹਨ। ਜੰਗ ਵਾਂਗ ਕਿਸਾਨ ਜਿੱਥੇ ਪੁਲਸ ਨਾਲ ਟੱਕਰ ਲੈ ਰਹੇ ਸਨ ਉਥੇ ਨੇੜਲੇ ਰਸਤਿਆਂ ਰਾਹੀਂ ਵੀ ਦਿੱਲੀ ਪੁੱਜਣ ਦੀਆਂ ਪੂਰੀਆਂ ਕੋਸ਼ਿਸ਼ਾਂ ਹਨ। ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਐਮ.ਐਸ.ਪੀ ਸਮੇਤ ਲਗਭਗ 12 ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਸਿਰੇ ਲਗ ਕੇ ਰਹੇਗਾ। ਹੁਣ ਉਹ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਕਿਸਾਨ ਆਗੂਆਂ ਦੇ ਸੰਘਰਸ਼ ਲਈ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਦੇਰ ਸ਼ਾਮ ਰਾਜਪੁਰਾ ਵਿਖੇ ਕਿਸਾਨ ਆਗੂਆਂ ਦੀ ਏ.ਡੀ.ਜੀ.ਪੀ ਪੰਜਾਬ, ਡੀ.ਸੀ. ਪਟਿਆਲਾ, ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਦਿੱਲੀ 'ਤੋਂ ਕੇਂਦਰੀ ਮੰਤਰੀ ਅਤੇ ਕਈ ਅਧਿਕਾਰੀ ਵੀ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਹਨ। ਕਿਸਾਨ ਆਗੂ ਆਪਣੀਆਂ ਮੰਗਾਂ ਮਨਾਉਣ ਲਈ ਜਿੱਦ 'ਤੇ ਅੜੇ ਹੋਏ ਹਨ। ਪੰਜਾਬ ਸਰਕਾਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਵਿਚੋਲੇ ਦੀ ਭੂੁਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। - ਪੁਲਸ ਫੋਰਸ ਨੇ ਕਈ ਟ੍ਰੈਕਟਰ ਤੋੜੇ ਅੱਜ ਜਦੋਂ ਕਿਸਾਨ ਵੱਡੇ ਟ੍ਰੈਕਟਰਾਂ ਰਾਹੀਂ ਬੈਰੀਗੇਟਾਂ ਵੱਲ ਵਧਣ ਲੱਗੇ ਤਾਂ ਹਰਿਆਣਾ ਪੁਲਸ ਨੇ ਸਭ ਤੋਂ ਪਹਿਲਾਂ ਟ੍ਰੈਕਟਰਾਂ ਨੂੰ ਨਿਸ਼ਾਨਾ ਬਣਾਇਆ। ਟ੍ਰੈਕਟਰਾਂ ਦੇ ਟਾਇਰਾਂ ਵਿਚ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਭੰਨ੍ਹਿਆ ਗਿਆ ਅਤੇ ਬਾਕੀ ਟ੍ਰੈਕਟਰਾਂ 'ਤੇ ਵੀ ਬੰਬਨੁਮਾ ਗੋਲੇ ਸੁੱਟੇ ਗਏ ਜਿਸ ਨਾਲ ਟ੍ਰੈਕਟਰਾਂ ਦਾ ਬੇਹੱਦ ਨੁਕਸਾਨ ਹੋਇਆ। ਕਿਸਾਨਾਂ ਵੱਲੋਂ ਇਸ ਮੌਕੇ ਬਾਕੀ ਟ੍ਰੈਕਟਰਾਂ ਨੂੰ ਪਿੱਛੇ ਮੋੜ ਲਿਆ ਗਿਆ ਹੈ।
Punjab Bani 14 February,2024
ਅੰਬਾਲਾ : ਕਿਸਾਨ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ : ਟ੍ਰੈਕਟਰ ਟ੍ਰਾਲੀਆਂ ਤੈਅ ਸਥਾਨ ਤੇ ਲਗਾਤਾਰ ਪੁੱਜਣੀਆਂ ਸ਼ੁਰੂ। ਕਿਸਾਨਾਂ ਅੰਦਰ ਭਾਰੀ ਰੋਸ਼।
ਅੰਬਾਲਾ : ਕਿਸਾਨ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ : ਟ੍ਰੈਕਟਰ ਟ੍ਰਾਲੀਆਂ ਤੈਅ ਸਥਾਨ ਤੇ ਲਗਾਤਾਰ ਪੁੱਜਣੀਆਂ ਸ਼ੁਰੂ। ਕਿਸਾਨਾਂ ਅੰਦਰ ਭਾਰੀ ਰੋਸ਼।
Punjab Bani 13 February,2024
ਕਿਸਾਨੀ ਅੰਦੋਲਨ : ਦਿੱਲੀ ਰਾਜਧਾਨੀ ਵਿੱਚ ਗੱਡੀਆਂ ਦਾ ਲੱਗਿਆ ਵੱਡਾ ਜਾਮ
ਕਿਸਾਨੀ ਅੰਦੋਲਨ : ਦਿੱਲੀ ਰਾਜਧਾਨੀ ਵਿੱਚ ਗੱਡੀਆਂ ਦਾ ਲੱਗਿਆ ਵੱਡਾ ਜਾਮ ਨਵੀਂ ਦਿੱਲੀ, 13 ਫਰਵਰੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਰੋਕਣ ਲਈ ਸਰਹੱਦਾਂ ‘ਤੇ ਸਖ਼ਤੀ ਕਰਨ ਕਾਰਨ ਅੱਜ ਸਵੇਰੇ ਤੋਂ ਹੀ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵਾਹਨ ਚਾਲਕਾਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਿਚ ਵਾਹਨ ਬਹੁਤ ਹੌਲੀ ਰਫਤਾਰ ਨਾਲ ਚਲਦੇ ਦੇਖੇ ਗਏ| ਟ੍ਰੈਫਿਕ ਪੁਲੀਸ ਨੇ ਲੋਕਾਂ ਨੂੰ ਮੈਟਰੋ ਦੀਆਂ ਸੇਵਾਵਾਂ ਲੈਣ ਲਈ ਕਿਹਾ ਹੈ। ਗਾਜ਼ੀਪੁਰ ਬਾਰਡਰ ‘ਤੇ ਨੋਇਡਾ ਅਤੇ ਦਿੱਲੀ ਨੂੰ ਜੋੜਨ ਵਾਲੇ ਮੁੱਖ ਮਾਰਗ ਦੇ ਅੱਧੇ ਹਿੱਸੇ ‘ਤੇ ਬੈਰੀਕੇਡ ਹੋਣ ਕਾਰਨ ਇਕ ਸਮੇਂ ‘ਚ ਸਿਰਫ ਦੋ ਵਾਹਨ ਹੀ ਲੰਘ ਰਹੇ ਹਨ। ਪੁਲੀਸ ਨੇ ਗਾਜ਼ੀਪੁਰ ਸਰਹੱਦ ਨੇੜੇ ਲਿੰਕ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਵਾਹਨ ਕਤਾਰ ’ਚ ਚੱਲ ਰਹੇ ਹਨ।
Punjab Bani 13 February,2024
ਸਮੱਸਿਆਵਾਂ ਤੇ ਮੰਗਾਂ ਦੇ ਹੱਲ ਲਈ ਸਮਾਂ ਚਾਹੀਦਾ ਹੈ : ਕੇਦਰੀ ਮੰਤਰੀ ਅਰਜੁਨ ਮੁੰਡਾ
ਸਮੱਸਿਆਵਾਂ ਤੇ ਮੰਗਾਂ ਦੇ ਹੱਲ ਲਈ ਸਮਾਂ ਚਾਹੀਦਾ ਹੈ : ਕੇਦਰੀ ਮੰਤਰੀ ਅਰਜੁਨ ਮੁੰਡਾ ਨਵੀਂ ਦਿੱਲੀ, 13 ਫਰਵਰੀ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਦੇ ਮਾਰਚ ‘ਤੇ ਬਾਰੇ ਕਿਹਾ ਕਿ ਸਰਕਾਰ ਕਿਸਾਨਾਂ ਬਾਰੇ ਫਿਕਰਮੰਦ ਹੈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਦੇ ਹੱਲ ਲਈ ਸਮਾਂ ਚਾਹੀਦਾ ਹੈ। ਮੰਗਾਂ ’ਤੇ ਸਲਾਹ ਮਸ਼ਵਰਾ ਲਾਜ਼ਮੀ ਹੈ ਤੇ ਰਾਜਾਂ ਨਾਲ ਗੱਲ ਕਰਨ ਦੀ ਲੋੜ ਹੈ। ਭਾਰਤ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪਾਬੰਦ ਹੈ। ਜਨਤਾ ਨੂੰ ਪ੍ਰੇਸ਼ਾਨੀ ਵਿੱਚ ਨਹੀਂ ਪਾਉਣਾ ਚਾਹੀਦਾ ਤੇ ਇਹ ਗੱਲ ਕਿਸਾਨ ਯੂਨੀਅਨਾਂ ਨੂੰ ਸਮਝਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ, ‘ਸਰਕਾਰ ਨੂੰ ਸੂਚਨਾ ਮਿਲੀ ਹੈ ਕਿ ਕੁਝ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਕਿਸਾਨਾਂ ਨੂੰ ਇਨ੍ਹਾਂ ਤੋਂ ਬਚਣ ਲਈ ਕਹਿੰਦਾ ਹਾਂ। ਕੁੰਝ ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ। ਅਸੀਂ ਕੁਝ ਮੁੱਦਿਆਂ ‘ਤੇ ਕੰਮ ਕਰਨ ਲਈ ਹੱਲ ਲੱਭ ਰਹੇ ਹਾਂ।’
Punjab Bani 13 February,2024
ਦੇਸ਼ ਅੰਦਰ ਵੱਡੀ ਪੂੰਜੀਵਾਦੀ ਕੰਪਨੀਆਂ ਹਨ : ਰਾਕੇਸ਼ ਟਿਕੈਤ
ਦੇਸ਼ ਅੰਦਰ ਵੱਡੀ ਪੂੰਜੀਵਾਦੀ ਕੰਪਨੀਆਂ ਹਨ : ਰਾਕੇਸ਼ ਟਿਕੈਤ ਨਵੀਂ ਦਿੱਲੀ- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, “ਦੇਸ਼ ਵਿੱਚ ਵੱਡੀਆਂ ਪੂੰਜੀਵਾਦੀ ਕੰਪਨੀਆਂ ਹਨ। ਉਨ੍ਹਾਂ ਨੇ ਸਿਆਸੀ ਪਾਰਟੀ ਬਣਾ ਕੇ ਇਸ ਦੇਸ਼ ਦੀ ਵਾਗਡੋਰ ਸੰਭਾਲੀ ਹੈ। ਅਜਿਹੀ ਸਥਿਤੀ ਵਿੱਚ, ਮੁਸ਼ਕਲਾਂ ਜ਼ਰੂਰ ਪੈਦਾ ਹੋਣਗੀਆਂ। ਜੇਕਰ ਦਿੱਲੀ ਵਿੱਚ ਮਾਰਚ ਕਰ ਰਹੇ ਕਿਸਾਨਾਂ ਨਾਲ ਕੋਈ ਬੇਇਨਸਾਫ਼ੀ ਹੁੰਦੀ ਹੈ ਜਾਂ ਸਰਕਾਰ ਉਨ੍ਹਾਂ ਲਈ ਕੋਈ ਸਮੱਸਿਆ ਖੜ੍ਹੀ ਕਰਦੀ ਹੈ ਤਾਂ ਨਾ ਤਾਂ ਉਹ ਕਿਸਾਨ ਸਾਡੇ ਤੋਂ ਦੂਰ ਹਨ ਅਤੇ ਨਾ ਹੀ ਦਿੱਲੀ ਸਾਡੇ ਤੋਂ ਦੂਰ ਹੈ। ਪੁਲਿਸ ਨੇ ਕਿਹਾ ਹੈ ਕਿ ਸ਼ੰਭੂ ਸਰਹੱਦ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਹਰਿਆਣਾ ਪੁਲਿਸ ‘ਤੇ ਪਥਰਾਅ ਕੀਤਾ ਗਿਆ। ਸਥਿਤੀ ਨੂੰ ਕਾਬੂ ਕਰਨ ਲਈ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਕਿਸੇ ਨੂੰ ਵੀ ਗੜਬੜ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।
Punjab Bani 13 February,2024
ਕਿਸਾਨਾਂ ਤੇ ਪੁਲਸ ਵਿਚਾਲੇ ਤਣਾਅ : ਹੋਈ ਝੜਪ : ਕਿਸਾਨਾਂ ਨੇ ਤੋੜੇ ਬੈਰੀਕੇਡ
ਕਿਸਾਨਾਂ ਤੇ ਪੁਲਸ ਵਿਚਾਲੇ ਤਣਾਅ : ਹੋਈ ਝੜਪ : ਕਿਸਾਨਾਂ ਨੇ ਤੋੜੇ ਬੈਰੀਕੇਡ ਅੰਦੋਲਨ ਨੁੰ ਲੈ ਕੇ ਲਾਲ ਕਿਲਾ ਸੈਲਾਨੀਆਂ ਲਈ ਬੰਦ ਕੀਤਾ ਅੰਬਾਲਾ : ਕਿਸਾਨਾਂ ਦੇ ਮਾਰਚ ਨੁੰ ਲੈਕੇ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਹੈ। ਸ਼ੰਭੂ ਬਾਰਡਰ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਕੁਝ ਨੌਜਵਾਨਾਂ ਨੇ ਪਹਿਲਾਂ ਬੈਰੀਕੇਡ ਤੋੜਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਦਿੱਲੀ ਦੀਆਂ ਤਿੰਨ ਵੱਡੀਆਂ ਸਰਹੱਦਾਂ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ‘ਤੇ ਲੋਹੇ ਅਤੇ ਕੰਕਰੀਟ ਦੇ ਬੈਰੀਕੇਡ ਲਗਾਏ ਗਏ ਹਨ। ਉਧਰ, ਦਿੱਲੀ ‘ਚ ਲਾਲ ਕਿਲਾ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਕਿਸਾਨ ਅੰਦੋਲਨ ਕਾਰਨ ਲਿਆ ਦੱਸਿਆ ਗਿਆ ਹੈ। ਦਿੱਲੀ ਦਾ ਲਾਲ ਕਿਲਾ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਨੂੰ ਲੈ ਕੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਰਮਿਆਨ ਇਕ ਸੀਨੀਅਰ ਏ.ਐੱਸ.ਆਈ. ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ੰਭੂ ਬਾਰਡਰ ਪਿੱਛੋਂ ਖਨੌਰੀ ਹੱਦ ਉਤੇ ਹੰਗਾਮਾ ਹੋਣ ਦੇ ਆਸਾਰ ਬਣ ਗਏ ਹਨ। ਇਕ ਪਾਸੇ ਪੰਜਾਬ ਤੇ ਦੂਜੇ ਪਾਸੇ ਹਰਿਆਣਾ ਦੇ ਕਿਸਾਨ ਪਹੁੰਚ ਗਏ ਹਨ। ਕਿਸਾਨਾਂ ਵੱਲੋਂ ਪੁਲਿਸ ਨੂੰ ਵਿਚਾਲੇ ਘੇਰਨ ਦੀ ਤਿਆਰੀ ਜਾਪ ਰਹੀ ਹੈ। ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਬਾਰਡਰ ਵੱਲ ਪਹੁੰਚਣ ਲੱਗੇ। ਹਰਿਆਣਾ ਦੇ ਕਿਸਾਨਾਂ ਨੇ ਆਖਿਆ ਹੈ ਕਿ ਉਹ ਬੈਰੀਕੇਡ ਤੋੜਨ ਲਈ ਆਏ ਹਨ ਤੇ ਪੰਜਾਬ ਤੋਂ ਆਏ ਕਿਸਾਨਾਂ ਨੂੰ ਸੁਰੱਖਿਆ ਲਾਂਘਾ ਦਿੱਤਾ ਜਾਵੇਗਾ।
Punjab Bani 13 February,2024
ਮਗਸੀਪਾ ਦਫ਼ਤਰ ਵਿੱਚ ਕਿਸਾਨਾਂ ਤੇ ਕੇਦਰੀ ਮੰਤਰੀਆਂ ਦੀ ਮੀਟਿੰਗ ਜਾਰੀ : ਹਰਿਆਣਾ ਵਿੱਚ ਪੁਲਸ ਨੇ ਛੱਡੇ ਹੰਝੂ ਗੈਸ ਦੇ ਗੋਲੇ
ਮਗਸੀਪਾ ਦਫ਼ਤਰ ਵਿੱਚ ਕਿਸਾਨਾਂ ਤੇ ਕੇਦਰੀ ਮੰਤਰੀਆਂ ਦੀ ਮੀਟਿੰਗ ਜਾਰੀ : ਹਰਿਆਣਾ ਵਿੱਚ ਪੁਲਸ ਨੇ ਛੱਡੇ ਹੰਝੂ ਗੈਸ ਦੇ ਗੋਲੇ ਦਿਲੀ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮੋਰਚੇ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ "ਦਿੱਲੀ ਕੂਚ 2" ਦੀ ਰਵਾਨਗੀ ਕੀਤੀ। ਪੰਜਾਬ ਅਤੇ ਹਰਿਆਣਾ ਦੀਆਂ 26 ਕਿਸਾਨ ਜਥੇਬੰਦੀਆਂ ਦੇ 13 ਫਰਵਰੀ ਦੇ ਕੂਚ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਗਸੀਪਾ ਦਫ਼ਤਰ ਵਿਖੇ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋ ਰਹੀ ਹੈ। ਮੀਟਿੰਗ 'ਚ ਤਿੰਨ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਸ਼ਾਮਿਲ ਹਨ। ਮੀਟਿੰਗ ਵਿੱਚ ਕਿਸਾਨਾਂ ਦੀ ਤਰਫੋਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ, ਇੰਦਰਜੀਤ ਕੋਟਾਨਬੁੱਢਾ, ਬਲਦੇਵ ਸਿੰਘ ਸਿਰਸਾ, ਜਰਨੈਲ ਸਿੰਘ ਅਤੇ ਸ਼ਿਵ ਕੁਮਾਰ ਕੱਕਾ ਹਾਜ਼ਰ ਹਨ। ਇਸਦੌਰਾਨ ਹਰਿਆਣਾ ਪੁਲਿਸ ਵੱਲੋਂ ਮੌਕ ਡ੍ਰਿੱਲ ਪਵੀ ਕੀਤੀ ਗਈ ਤੇ ਪੁਲਸ ਵੱਲੋਂ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ।
Punjab Bani 12 February,2024
ਸ਼ੰਭੂ ਬਾਰਡਰ ਅਤੇ ਰਾਜਧਾਨੀ ਦਿੱਲੀ ਦੇ ਬਾਰਡਰਾਂ ਨੂੰ ਸਰਕਾਰ ਨੇ ਕੀਤਾ ਪੂਰੀ ਤਰ੍ਹਾਂ ਸੀਲ
[video width="848" height="478" mp4="https://punjabbani.com/wp-content/uploads/2024/02/12-02-2024-Delhi-Protest-Farmer_2.mp4"][/video]
Punjab Bani 12 February,2024
ਕਿਸਾਨਾਂ ਦੇ ਦਿੱਲੀ ਕੂਚ ਕਾਰਨ ਰਾਜਧਾਨੀ ਦੇ ਬਾਰਡਰਾਂ ਨੂੰ ਕੀਤਾ ਪੂਰੀ ਤਰ੍ਹਾਂ ਸੀਲ
ਕਿਸਾਨਾਂ ਦੇ ਦਿੱਲੀ ਕੂਚ ਕਾਰਨ ਰਾਜਧਾਨੀ ਦੇ ਬਾਰਡਰਾਂ ਨੂੰ ਕੀਤਾ ਪੂਰੀ ਤਰ੍ਹਾਂ ਸੀਲ - ਦਿੱਲੀ ਵਿਚ ਦਫ਼ਾ 144 ਲਾਗੂ ਨਵੀਂ ਦਿੱਲੀ, 12 ਫਰਵਰੀ – ਕਿਸਾਨ ਯੂਨੀਅਨਾਂ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਆਪਣੀਆਂ ਮੰਗਾਂ ਮਨਾਉਣ ਲਈ ਵੱਖ-ਵੱਖ ਰਾਜਾਂ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਦਿੱਲੀ ਵੱਲ ਕੂਚ ਕਰਦੇ ਹੋਏ 13 ਫਰਵਰੀ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ ਅਤੇ ਕਿਸਾਨਾਂ ਦੇ ਪ੍ਰਸਤਾਵਿਤ ‘ਦਿੱਲੀ ਕੂਚ’ ਦੇ ਮੱਦੇਨਜ਼ਰ ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦਾਂ ਨੂੰ ਪੂਰੀ ਤਰ੍ਹ ਸੀਲ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ’ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਵਾਹਨਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਦੀਆਂ ਸਰਹੱਦਾਂ ਨੂੰ ਸੀਮਿੰਟ ਦੇ ਬੈਰੀਅਰਾਂ ਅਤੇ ਸੜਕਾਂ ‘ਤੇ ਕਿੱਲਾਂ ਗੱਡ ਕੇ ਮਜ਼ਬੂਤ ਕੀਤਾ ਗਿਆ ਹੈ। ਇਸ ਕਾਰਨ ਅੱਜ ਸਵੇਰੇ ਦਿੱਲੀ ਦੇ ਸਰਹੱਦੀ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋਈ। ਇਸ ਦੌਰਾਨ ਅਗਲੇ 30 ਦਿਨਾਂ ਲਈ ਪੂਰੇ ਦਿੱਲੀ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਹ ਹੁਕਮ ਦਿੱਲੀ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਨੇ ਅੱਜ ਜਾਰੀ ਕੀਤਾ। ਪੁਲੀਸ ਨੇ ਕਿਹਾ ਕਿ ਜੋ ਵੀ ਵਿਅਕਤੀ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇਗਾ।
Punjab Bani 12 February,2024
ਪੰਜਾਬ-ਹਰਿਆਣਾ ਸਰਹਦ ਤੇ ਸਰਕਾਰ ਸਥਿਤੀ ਤਣਾਅਪੂਰਨ, ਇੰਟਰਨੈਟ ਮੋਬਾਈਲ ਸੇਵਾਵਾਂ ਬੰਦ
ਪੰਜਾਬ-ਹਰਿਆਣਾ ਸਰਹਦ ਤੇ ਸਰਕਾਰ ਸਥਿਤੀ ਤਣਾਅਪੂਰਨ, ਇੰਟਰਨੈਟ ਮੋਬਾਈਲ ਸੇਵਾਵਾਂ ਬੰਦ ਦਿਲੀ : ਇਨ੍ਹੀਂ ਦਿਨੀਂ ਹਰਿਆਣਾ-ਪੰਜਾਬ ਸਰਹੱਦ ‘ਤੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ। ਤਿਆਰੀਆਂ ਇਸ ਤਰ੍ਹਾਂ ਚੱਲ ਰਹੀਆਂ ਹਨ ਜਿਵੇਂ ਕੋਈ ਜੰਗ ਹੋਣ ਵਾਲੀ ਹੋਵੇ। ਸਰਕਾਰ ਨੇ ਸਰਹੱਦ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਬਲਕ ਵਿੱਚ ਐਸਐਮਐਸ ਨਹੀਂ ਭੇਜੇ ਜਾ ਸਕਦੇ ਹਨ। ਪੁਲਿਸ ਨੇ ਆਪਣੀ ਨਿਗਰਾਨੀ ਵਧਾ ਦਿੱਤੀ ਹੈ। ਰਾਜ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਸਬੰਧਤ ਖੇਤਰਾਂ ਦੇ ਪੁਲਿਸ ਕਪਤਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਡੀਜੀਪੀ ਖੁਦ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਤਿਆਰੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ, ਤਾਂ ਜੋ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਪਹਿਲਾਂ ਤੋਂ ਹੀ ਚੌਕਸ ਅਤੇ ਸੁਚੇਤ ਰਹਿਣ।ਦਰਅਸਲ ਇਹ ਸਾਰੀਆਂ ਤਿਆਰੀਆਂ ਕਿਸਾਨਾਂ ਦੇ ‘ਦਿੱਲੀ ਚਲੋ’ ਦੇ ਸੱਦੇ ਨੂੰ ਦੇਖਦਿਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਹਰਿਆਣਾ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਦੱਸਿਆ ਜਾ ਰਿਹਾ ਹੈ ਕਿ ਇਸ ਮਾਰਚ ਵਿੱਚ 200 ਕਿਸਾਨ ਯੂਨੀਅਨਾਂ ਹਿੱਸਾ ਲੈਣਗੀਆਂ। ਕਿਸਾਨ ਜਥੇਬੰਦੀਆਂ ਨੇ ਸਰਕਾਰ ਅੱਗੇ ਕਈ ਮੰਗਾਂ ਰੱਖੀਆਂ ਹਨ। ਕਿਸਾਨ ਜਥੇਬੰਦੀਆਂ ਦੀ ਮੁੱਖ ਮੰਗ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਲਾਜ਼ਮੀ ਬਣਾਉਣ ਲਈ ਕਾਨੂੰਨ ਬਣਾਉਣਾ ਅਤੇ ਲਾਗੂ ਕਰਨਾ ਹੈ। ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦਿੱਲੀ ਮਾਰਚ ਦਾ ਸੱਦਾ ਦਿੱਤਾ ਹੈ।
Punjab Bani 11 February,2024
ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਲਈ 10 ਫਰਵਰੀ ਤੋਂ ਬਦਲਵਾਂ ਰੂਟ
ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਲਈ 10 ਫਰਵਰੀ ਤੋਂ ਬਦਲਵਾਂ ਰੂਟ - ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਲਈ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ : ਡਿਪਟੀ ਕਮਿਸ਼ਨਰ ਪਟਿਆਲਾ, 10 ਫਰਵਰੀ 2024 -- ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ (ਨਾਨ ਪੁਲਿਟੀਕਲ)ਪੰਜਾਬ ਵੱਲੋਂ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਦੇਨਜਰ ਹਰਿਆਣਾ ਪੁਲਿਸ ਨੇ ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਨੂੰ ਮਿਤੀ 10 ਫਰਵਰੀ ਦੀ ਸਵੇਰ ਤੋਂ ਬਦਲਵੇਂ ਰਸਤੇ ਤੋਂ ਆਉਣ ਲਈ ਕਿਹਾ ਹੈ। ਅੰਬਾਲਾ ਦੇ ਐਸ.ਐਸ.ਪੀ ਵੱਲੋਂ ਲਿਖੇ ਪੱਤਰ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਅੰਬਾਲਾ ਪੁਲਿਸ ਵਲੋਂ ਅੰਬਾਲਾ-ਦਿੱਲੀ ਆਉਣ ਵਾਲੀ ਟ੍ਰੈਫਿਕ ਨੂੰ ਬਦਲਵੇਂ ਰੂਟ ਨੂੰ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ। ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਸ਼ੰਭੂ ਤੋਂ ਅੰਬਾਲਾ ਵਾਲੀ ਆਵਾਜਾਈ ਨੂੰ ਸ਼ੰਭੂ-ਰਾਜਪੁਰਾ-ਬਨੂੜ ਏਅਰਪੋਰਟ ਰੋਡ-ਡੇਰਾਬਸੀ-ਅੰਬਾਲਾ-ਦਿੱਲੀ ਰੂਟ ਤੋਂ ਇਲਾਵਾ ਸ਼ੰਭੂ-ਰਾਜਪੁਰਾ-ਬਨੂੜ-ਪੰਚਕੂਲਾ-ਨਾਡਾ ਸਾਹਿਬ-ਬਰਵਾਲਾ-ਸਹਿਜਾਦਪੁਰ-ਸਾਹਾ-ਸ਼ਾਹਬਾਦ-ਦਿੱਲੀ ਦਾ ਰੂਟ ਲਿਆ ਜਾ ਸਕਦਾ ਹੈ। ਤੀਜਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-ਕੁਰੂਕਸ਼ੇਤਰਾ-ਦਿੱਲੀ ਜਾਂ ਚੌਥਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-152ਡੀ ਐਕਸਪ੍ਰੈਸਵੇਅ-ਰੋਹਤਕ-ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਮਿਤੀ 10 ਫਰਵਰੀ ਤੋਂ ਅਗਲੀ ਸੂਚਨਾ ਤੱਕ ਪਟਿਆਲਾ-ਰਾਜਪੁਰਾ-ਸ਼ੰਭੂ ਰਸਤੇ ਅੰਬਾਲਾ-ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਉਪਰੋਕਤ ਦਰਸਾਏ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।
Punjab Bani 10 February,2024
ਨੋਇਡਾ ਬਾਰਡਰ ਤੇ ਭਾਰੀ ਗਿਣਤੀ ਵਿੱਚ ਪੁੱਜੇ ਕਿਸਾਨ : ਸੀਆਫਪੀਐਫ ਤੈਨਾਤ : ਮਾਹੌਲ ਹੋਇਆ ਤਣਾਅਪੂਰਨ
ਨੋਇਡਾ ਬਾਰਡਰ ਤੇ ਭਾਰੀ ਗਿਣਤੀ ਵਿੱਚ ਪੁੱਜੇ ਕਿਸਾਨ : ਸੀਆਫਪੀਐਫ ਤੈਨਾਤ : ਮਾਹੌਲ ਹੋਇਆ ਤਣਾਅਪੂਰਨ ਦਿਲੀ : ਉਤਰ ਪ੍ਰਦੇਸ਼ ਸਮੇਤ ਹੋਰਨਾਂ ਸੂਬਿਆਂ ਦੇ ਵੱਡੀ ਗਿਣਤੀ ਚ ਕਿਸਾਨ ਦਿੱਲੀ ਦੇ ਨੋਇਡਾ ਬਾਰਡਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕੇ ਓਹ ਪਾਰਲੀਮੈਂਟ ਤੱਕ ਮਾਰਚ ਕਰਨਗੇ, ਪਰ ਅਗੋਂ ਉਨ੍ਹਾਂ ਨੂੰ CRPF ਅਤੇ ਦਿੱਲੀ ਪੁਲਸ ਨੇ ਰੋਕ ਲਿਆ, ਪੁ ਹੈ, ਜਿਸ ਕਾਰਨ ਕਿਸਾਨ ਰੋਸ ਵਜੋ ਬੈਰੀਕੇਡਾਂ 'ਤੇ ਚੜ੍ਹ ਗਏ ਅਤੇ ਮਾਹੌਲ ਪੂਰੀ ਤਰ੍ਹਾਂ ਤਣਾਅ ਪੂਰਨ ਹੋ ਚੁੱਕਾ ਹੈ। ਦੱਸ ਦਈਏਕਿ ਨੋਇਡਾ, ਗ੍ਰੇਟਰ ਨੋਇਡਾ ਦੇ ਸੈਂਕੜੇ ਪਿੰਡਾਂ ਦੇ ਕਿਸਾਨ ਅੱਜ ਦਿੱਲੀ ਵਿੱਚ ਸੰਸਦ ਭਵਨ ਦੇ ਬਾਹਰ ਜ਼ਮੀਨ ਦੇ ਮੁਆਵਜ਼ੇ ਵਿੱਚ ਵਾਧਾ ਅਤੇ ਆਪਣੇ ਪਰਿਵਾਰਾਂ ਲਈ ਬਿਹਤਰ ਮੁੜ ਵਸੇਬੇ ਦੀਆਂ ਸਹੂਲਤਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਚੌਕਸ ਹੋ ਗਈ ਹੈ ਅਤੇ ਸਾਵਧਾਨੀ ਦੇ ਤੌਰ 'ਤੇ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਸ ਨੇ ਨੋਇਡਾ ਦੇ ਸੈਕਟਰ 24 ਦੇ ਐਨਟੀਪੀਸੀ ਵਿੱਚ ਹੜਤਾਲ ਉੱਤੇ ਬੈਠੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਨੋਇਡਾ 'ਚ ਹੜਤਾਲ 'ਤੇ ਬੈਠੇ ਕਿਸਾਨ ਦਿੱਲੀ ਜਾਣ ਲਈ ਰਵਾਨਾ ਹੋ ਗਏ ਸਨ। ਇਸ ਤੋਂ ਇਲਾਵਾ ਦਲਿਤ ਪ੍ਰੇਰਨਾ ਸਥਲ ਨੇੜੇ ਵੀ ਪੁਲੀਸ ਨੇ ਬੈਰੀਕੇਡ ਲਗਾ ਕੇ ਸੜਕ ’ਤੇ ਕੈਂਟਰ ਖੜ੍ਹੇ ਕਰ ਦਿੱਤੇ ਹਨ, ਜਿਸ ਕਾਰਨ ਕਿਸਾਨ ਅੱਗੇ ਵਧਣ ਤੋਂ ਅਸਮਰੱਥ ਹਨ। ਦਲਿਤ ਪ੍ਰੇਰਨਾ ਸਥਲ 'ਤੇ ਹੀ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ।
Punjab Bani 08 February,2024
ਦਰਜਾ ਚਾਰ ਮੁਲਾਜ਼ਮਾਂ ਦੀ ਭਰਤੀ ਹੁਣ ਅਧੀਨ ਸਵਾਵਾਂ ਚੋਣ ਬੋਰਡ ਦੇ ਖੇਤਰ ਵਿੱਚ ਕਰਨ ਦੇ ਫੈਸਲੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਨੇ ਕੀਤੀ ਸਖ਼ਤ ਨਿਖੇਧੀ
ਦਰਜਾ ਚਾਰ ਮੁਲਾਜ਼ਮਾਂ ਦੀ ਭਰਤੀ ਹੁਣ ਅਧੀਨ ਸਵਾਵਾਂ ਚੋਣ ਬੋਰਡ ਦੇ ਖੇਤਰ ਵਿੱਚ ਕਰਨ ਦੇ ਫੈਸਲੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਨੇ ਕੀਤੀ ਸਖ਼ਤ ਨਿਖੇਧੀ ਦਰਜਾ ਚਾਰ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਬਹਾਲ ਰੱਖੀ ਜਾਵੇ - ਲੁਬਾਣਾ / ਰਾਣਵਾਂ ਪਟਿਆਲਾ : 8 ਫਰਵਰੀ -- ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਦੇ ਨਾਂ ਇੱਕ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਪਰਸ਼ੋਨਲ ਵਿਭਾਗ ਪੰਜਾਬ ਸਰਕਾਰ ਦੇ ਅੰਤਰ ਵਿਭਾਗੀ ਪੱਤਰ ਮਿਤੀ 30 ਜਨਵਰੀ 2024 ਰਾਹੀਂ ਗਰੁੱਪ-ਡੀ ਅਸਾਮੀਆਂ ਦੀ ਭਰਤੀ ਹੁਣ ਅਧੀਨ ਸੇਵਾਵਾਂ ਚੋਣ ਬੋਰਡ ਦੇ ਅਧਿਕਾਰ ਖੇਤਰ ਵਿੱਚ ਸ਼ਾਮਿਲ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਹ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ । ਆਗੂਆਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬ ਸਿਵਲ ਸੇਵਾ ਨਿਯਮਾਂਵਲੀ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ । ਉਹਨਾਂ ਅੱਗੇ ਲਿਖਿਆ ਕਿ ਪੰਜਾਬ ਸਰਕਾਰ ਦੇ ਸੇਵਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੁਣ ਤੱਕ ਵੱਖ-ਵੱਖ ਸਮੇਂ ਤੇ ਹੁਕਮਰਾਨ ਸਰਕਾਰਾਂ ਵੱਲੋਂ ਦਰਜ਼ਾ ਚਾਰ ਮੁਲਾਜ਼ਮਾਂ ਦੀ ਜਿੰਨੀ ਵੀ ਭਰਤੀ ਕੀਤੀ ਗਈ ਹੈ,ਇਸ ਭਰਤੀ ਕਰਨ ਦਾ ਅਖਤਿਆਰ ਸਭ ਤੋਂ ਪਹਿਲਾਂ ਡੀ ਡੀ ਓ ਕੋਲ ਜਾਂ ਵੱਧ ਤੋਂ ਵੱਧ ਜ਼ਿਲਾ ਪੱਧਰ ਦੇ ਮੁਖੀਆਂ ਕੋਲ ਹੀ ਰਿਹਾ ਹੈ। ਪੰਜਾਬ ਸਰਕਾਰ ਦਾ ਇਹ ਫੈਸਲਾ ਸਰਕਾਰੀ ਸੇਵਾਵਾਂ ਦੇ ਖੇਤਰ ਵਿੱਚ ਸਭ ਤੋਂ ਘੱਟ ਤਨਖਾਹਾਂ ਤੇ ਕੰਮ ਕਰਨ ਲਈ ਚਾਹਵਾਨ ਬੇਰੁਜ਼ਗਾਰ ਨੌਜਵਾਨਾਂ ਦਾ ਵੱਡੇ ਪੱਧਰ ਤੇ ਆਰਥਿਕ ਸ਼ੋਸ਼ਣ ਕਰਨ ਵਾਲਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਸੇਵਾਵਾਂ ਵਿੱਚ ਆਉਣ ਲਈ ਚਾਹਵਾਨ ਬੇਰੁਜ਼ਗਾਰ ਨੌਜਵਾਨਾਂ ਦੀ ਖੱਜਲ ਖੁਆਰੀ ਹੋਰ ਵਧੇਗੀ। ਇਸ ਲਈ ਇਹ ਫੈਸਲਾ ਲੋਕ ਹਿੱਤ ਵਿੱਚ ਤੁਰੰਤ ਵਾਪਸ ਲਿਆ ਜਾਵੇ । ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਵੱਖ ਵੱਖ ਵਿਭਾਗਾਂ ਵਿੱਚ ਦਰਜ਼ਾ ਚਾਰ ਦੀਆਂ ਖਾਲੀ ਪਈਆਂ ਹਜ਼ਾਰਾਂ ਆਸਾਮੀਆਂ ਅਤੇ ਪੁਨਰ ਗਠਨ ਦੇ ਨਾਂ ਤੇ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਬਹਾਲ ਕਰਕੇ ਸਾਰੀਆਂ ਖਾਲੀ ਪਈਆਂ ਅਸਾਮੀਆਂ ਤੇ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਇਹ ਚਿਤਾਵਨੀ ਵੀ ਦਿੱਤੀ ਕਿ ਇਹ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀ ਸੰਘਰਸ਼ ਦੇ ਨਾਲ ਨਾਲ ਇਨਸਾਫ ਦੀ ਪ੍ਰਾਪਤੀ ਲਈ ਮਾਨਯੋਗ ਅਦਾਲਤ ਦਾ ਸਹਾਰਾ ਲੈਣ ਤੇ ਮਜਬੂਰ ਹੋਵੇਗੀ ।
Punjab Bani 08 February,2024
ਡੀ.ਟੀ.ਐੱਫ. ਵੱਲੋਂ ਕੌਮੀ ਸਿੱਖਿਆ ਨੀਤੀ-2020 ਵਿਰੁੱਧ ਦਿੱਲੀ ਧਰਨੇ ਵਿੱਚ ਸ਼ਮੂਲੀਅਤ
ਡੀ.ਟੀ.ਐੱਫ. ਵੱਲੋਂ ਕੌਮੀ ਸਿੱਖਿਆ ਨੀਤੀ-2020 ਵਿਰੁੱਧ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਪਟਿਆਲਾ( ) ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ (AIFRTE) ਵੱਲੋਂ ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵੇਂਕਰਨ ਨੂੰ ਹੁਲਾਰਾ ਦਿੰਦੀ ਕੌਮੀ ਸਿੱਖਿਆ ਨੀਤੀ-2020 ਅਤੇ ਕੌਮੀ ਪਾਠਕ੍ਰਮ ਫਰੇਮਵਰਕ-2023 ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਦੇਸ਼ ਪੱਧਰੀ ਧਰਨਾ ਲਗਾਇਆ ਗਿਆ, ਜਿਸ ਵਿੱਚ ਦੇਸ਼ ਭਰ ਵਿੱਚ ਵੱਖ-ਵੱਖ ਵਿਦਿਆਰਥੀ, ਅਧਿਆਪਕ ਅਤੇ ਹੋਰ ਜਮਹੂਰੀ ਕਾਰਕੁੰਨਾਂ ਨੇ ਭਰਵਾਂ ਹਿੱਸਾ ਲਿਆ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਵੀ ਭਰਵੇਂ ਜੱਥੇ ਦੇ ਰੂਪ ਵਿੱਚ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਸੰਬੋਧਨ ਕਰਦਿਆਂ ਕੌਮੀ ਸਿੱਖਿਆ ਨੀਤੀ-2020, ਕੌਮੀ ਪਾਠਕ੍ਰਮ ਫ਼੍ਰੇਮਵਰਕ-2023 ਸਮੇਤ ਸਾਰੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਇੱਕਜੁਟ ਹੋਣ ਅਤੇ ਆਪਣੇ-ਆਪਣੇ ਸੂਬਿਆਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਾਂਝੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਧਰਨੇ ਦੌਰਾਨ ਸਭਨਾਂ ਲਈ ਮੁਫ਼ਤ, ਮਿਆਰੀ, ਵਿਗਿਆਨਕ ਅਤੇ ਜਮਹੂਰੀ ਸਿੱਖਿਆ ਪ੍ਰਬੰਧ ਤਹਿਤ ਸਿੱਖਿਆ ਨੂੰ ਸੰਵਿਧਾਨ ਦੀ ਰਾਜ ਸੂਚੀ ਵਿੱਚ ਸ਼ਾਮਿਲ ਕਰਵਾਉਣ ਦੀ ਮੰਗ ਕੀਤੀ ਗਈ ਅਤੇ ਦੇਸ਼ ਵਿੱਚ ਹਰ ਤਰ੍ਹਾਂ ਦੀ ਵਿਭੰਨਤਾ ਨੂੰ ਖਤਮ ਕਰਕੇ ਫਿਰਕੂ ਫਾਸ਼ੀਵਾਦ ਨੂੰ ਮੁਕੰਮਲ ਲਾਗੂ ਕਰਨ ਲਈ ਤਤਪਰ ਮੋਦੀ ਸਰਕਾਰ ਵਿਰੁੱਧ ਇੱਕਜੁਟ ਹੋ ਕੇ ਸੰਘਰਸ਼ ਅੱਗੇ ਵਧਾਉਣ ਅਤੇ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਨਾਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਅਤੇ 'ਹੜਤਾਲ' ਦਾ ਹਿੱਸਾ ਬਨਣ ਦਾ ਸੱਦਾ ਦਿੱਤਾ ਗਿਆ। ਡੀ.ਟੀ.ਐੱਫ. ਦੇ ਜੱਥੇ ਵਿੱਚ ਸੂਬਾ ਸਕੱਤਰੇਤ ਵਿੱਚੋਂ ਮੀਤ ਪ੍ਰਧਾਨ ਜਗਪਾਲ ਬੰਗੀ, ਬੇਅੰਤ ਸਿੰਘ ਫੁੱਲੇਵਾਲ ਅਤੇ ਜਸਵਿੰਦਰ ਔਜਲਾ, ਪ੍ਰੈਸ ਸਕੱਤਰ ਪਵਨ ਕੁਮਾਰ ਮੁਕਤਸਰ, ਸੰਯੁਕਤ ਸਕੱਤਰ ਦਲਜੀਤ ਸਫ਼ੀਪੁਰ, ਪ੍ਰਚਾਰ ਸਕੱਤਰ ਸੁਖਦੇਵ ਡਾਂਸੀਵਾਲ, ਜਥੇਬੰਦਕ ਸਕੱਤਰ ਮਹਿੰਦਰ ਕੌੜਿਆਂਵਾਲੀ, ਸੂਬਾ ਕਮੇਟੀ ਮੈਂਬਰ ਪ੍ਰਮਾਤਮਾ ਸਿੰਘ ਤੋਂ ਇਲਾਵਾ ਗੁਰਜੀਤ ਘੱਗਾ, ਹਰਿੰਦਰ ਪਟਿਆਲਾ, ਸਤਪਾਲ ਸਮਾਣਵੀਂ, ਸੁਖਪਾਲ ਰੋਮੀ ਸਫ਼ੀਪੁਰ, ਅਮ੍ਰਿਤਪਾਲ ਕੋਟਦੁੰਨਾ, ਸਤਪਾਲ ਤਪਾ, ਅਮਨਦੀਪ ਦੇਵੀਗੜ੍ਹ, ਕਰਨੈਲ ਹੁਸ਼ਿਆਰਪੁਰ, ਅਮਰਜੀਤ ਗੁਰਦਾਸਪੁਰ, ਰਾਜਿੰਦਰ ਸਮਾਣਾ, ਕ੍ਰਿਸ਼ਨ ਚੁਹਾਂਣਕੇ, ਰਵਿੰਦਰ ਕੰਬੋਜ, ਹਰਵਿੰਦਰ ਬੇਲੂਮਾਜਰਾ, ਦਵਿੰਦਰ ਘੱਗਾ, ਆਸ਼ੂ ਮਿੱਤਲ, ਮਨਿੰਦਰ ਸਿੰਘ, ਕੁਲਵਿੰਦਰ ਸਿੰਘ ਮੁਕਤਸਰ, ਗਗਨ ਫਾਜਲਿਕਾ, ਜਰਨੈਲ ਸਿੰਘ, ਸੰਜੀਵ ਕਲਸੀ, ਜਗਦੀਪ ਕੁਮਾਰ, ਗੁਰਵਿੰਦਰ ਸਿੰਘ, ਲਾਲ ਸਿੰਘ, ਬਲਵੀਰ ਸਿੰਘ, ਸੁਰੇਸ਼ ਕੁਮਾਰ, ਵਿਕਾਸਪ੍ਰੀਤ ਸਿੰਘ, ਸਤਵੀਰ ਜਲਾਲਾਬਾਦ ਅਤੇ ਹੋਰਨਾਂ ਸਾਥੀ ਸ਼ਾਮਿਲ ਰਹੇ।
Punjab Bani 04 February,2024
ਆਪ ਤੇ ਕਾਂਗਰਸ ਨੇ ਮੇਅਰ ਚੋਣ ਦੇ ਖਿਲਾਫ ਕੀਤਾ ਪ੍ਰਦਰਸ਼ਨ
ਆਪ ਤੇ ਕਾਂਗਰਸ ਨੇ ਮੇਅਰ ਚੋਣ ਦੇ ਖਿਲਾਫ ਕੀਤਾ ਪ੍ਰਦਰਸ਼ਨ ਚੰਡੀਗੜ੍ਹ, 31 ਜਨਵਰੀ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਖ਼ਿਲਾਫ਼ ਅੱਜ ਇਥੇ ਸੈਕਟਰ-17 ਵਿੱਚ ਥਾਣੇ ਦੇ ਬਾਹਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਨ੍ਹਾਂ ਪਾਰਟੀਆਂ ਨੇ ਮੇਅਰ ਚੋਣ ਦੇ ਪ੍ਰੀਜ਼ਾਈਡਿੰਗ ਅਫਸਰ ਵਿਰੁੱਧ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ। ਅੱਜ ਆਪ ਤੇ ਕਾਂਗਰਸ ਦੇ ਕੌਂਸਲਰ ਸਣੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਪ੍ਰੀਜ਼ਾਈਡਿੰਗ ਅਫਸਰ ਵਿਰੁੱਧ ਸ਼ਿਕਾਇਤ ਦੇਣ ਲਈ ਪਹੁੰਚੇ ਸਨ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਚੰਡੀਗੜ੍ਹ ਆਪ ਦੇ ਇੰਚਾਰਜ ਐੱਸਐੱਸ ਆਹਲੂਵਾਲੀਆ ਵੀ ਮੌਜੂਦ ਸਨ।
Punjab Bani 31 January,2024
ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਵੱਲੋਂ 'ਆਪ' ਸਰਕਾਰ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ
ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਵੱਲੋਂ 'ਆਪ' ਸਰਕਾਰ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ 1000 ਰੁਪਏ ਪ੍ਰਤੀ ਮਹੀਨਾ ਦੀ ਗਰੰਟੀ ਪੂਰੀ ਨਾ ਕਰਕੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਵੱਡਾ ਧੋਖਾ: ਜੈ ਇੰਦਰ ਕੌਰ ਪੰਜਾਬ ਦੇ ਲੋਕਾਂ ਦੇ 10 ਲੱਖ ਤੋਂ ਵੱਧ ਰੱਦ ਕੀਤੇ ਰਾਸ਼ਨ ਕਾਰਡਾਂ ਨੂੰ ਵੀ ਤੁਰੰਤ ਬਹਾਲ ਕਰਨ ਦੀ ਕੀਤੀ ਮੰਗ ਪਟਿਆਲਾ, 30 ਜਨਵਰੀ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਦੀਆਂ ਔਰਤਾਂ ਨਾਲ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਰੁੱਧ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਗਾਰੰਟੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਦੇ ਵਿਰੋਧ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਪਟਿਆਲਾ ਦੇ ਫੁਹਾਰਾ ਚੌਕ ਵਿਖੇ ਦਿੱਤੇ ਧਰਨੇ ਦੌਰਾਨ ਜੈ ਇੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਪਹਿਲਾਂ ਰੱਦ ਕੀਤੇ ਗਏ 10 ਲੱਖ ਤੋਂ ਵੱਧ ਰਾਸ਼ਨ ਕਾਰਡ ਤੁਰੰਤ ਬਹਾਲ ਕੀਤੇ ਜਾਣ ਦੀ ਵੀ ਕੀਤੀ ਮੰਗ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ, "ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਉਹ ਇੱਕ ਵਾਰ ਚੁਣੇ ਜਾਣ 'ਤੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਵੇਗੀ। ਪਰ ਹੁਣ 18 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਸਰਕਾਰ ਵੱਲੋਂ ਆਪਣੇ ਵੱਡੇ ਚੋਣ ਵਾਅਦਿਆਂ ਵਿੱਚੋਂ ਇੱਕ ਨੂੰ ਪੂਰਾ ਕਰਨ ਦਾ ਕੋਈ ਸੰਕੇਤ ਨਹੀਂ ਹੈ।" ਉਨ੍ਹਾਂ ਅੱਗੇ ਕਿਹਾ, "ਆਪ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਔਰਤਾਂ ਵਿੱਚ ਰੋਸ ਵੱਧ ਰਿਹਾ ਹੈ ਕਿਉਂਕਿ ਉਹ ਸਰਕਾਰ ਵੱਲੋਂ ਪੂਰੀ ਤਰ੍ਹਾਂ ਠੱਗਿਆ ਮਹਿਸੂਸ ਕਰ ਰਹੀਆਂ ਹਨ। ਇਹ ਸਾਡਾ ਬਣਦਾ ਹੱਕ ਹੈ ਜਿਸ ਦਾ ਸਰਕਾਰ ਵੱਲੋਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਅਤੇ ਜੇਕਰ ਪੰਜਾਬ ਜੇਕਰ ਸਰਕਾਰ ਇਸ ਗਾਰੰਟੀ ਨੂੰ ਪੂਰਾ ਕਰਨ 'ਚ ਅਸਫਲ ਰਹਿੰਦੀ ਹੈ ਤਾਂ ਅਸੀਂ ਪੰਜਾਬ ਭਰ 'ਚ ਇਸ ਤੋਂ ਵੀ ਵੱਡੇ ਰੋਸ ਪ੍ਰਦਰਸ਼ਨ ਕਰਾਂਗੇ।" ਉਨ੍ਹਾਂ ਅੱਗੇ ਕਿਹਾ, "ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਇੱਕ ਮਹੱਤਵਪੂਰਨ ਗਰੰਟੀ ਸੀ ਜਿਸ ਕਾਰਨ ਪੰਜਾਬ ਦੇ ਲੋਕਾਂ ਨੇ 'ਆਪ' ਸਰਕਾਰ ਨੂੰ ਵੋਟਾਂ ਪਾਈਆਂ ਅਤੇ ਹੁਣ ਸਮੇਂ ਦੀ ਲੋੜ ਹੈ ਕਿ ਉਹ ਇਸ ਵਾਅਦੇ ਨੂੰ ਪੂਰਾ ਕਰਨ ਅਤੇ ਸਾਡੀਆਂ ਔਰਤਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਸ਼ੁਰੂ ਕਰਨ। ਨਹੀਂ ਤਾਂ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਸਖ਼ਤ ਸਬਕ ਸਿਖਾ ਦੇਣਗੇ।" ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨੇ ਸਮਾਰਟ ਰਾਸ਼ਨ ਕਾਰਡਾਂ ਦਾ ਮੁੱਦਾ ਵੀ ਉਠਾਉਂਦਿਆਂ ਕਿਹਾ ਕਿ, "ਗਰੀਬ ਪਰਿਵਾਰਾਂ ਦੇ ਸਮਾਰਟ ਰਾਸ਼ਨ ਕਾਰਡਾਂ ਦੀ ਕਟੌਤੀ ਕਰਨਾ ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਨਿੰਦਣਯੋਗ ਕਦਮ ਹੈ। ਇਸ ਸਰਕਾਰ ਵੱਲੋਂ ਬਿਨਾਂ ਕਿਸੇ ਕਾਰਨ ਜਾਂ ਤਰਕ ਦੇ ਲਗਭਗ 10.77 ਲੱਖ ਸਮਾਰਟ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ। ਇਸ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਇਨ੍ਹਾਂ ਕਾਰਡਾਂ ਨੂੰ ਬਹਾਲ ਕਰ ਰਹੀ ਹੈ, ਪਰ ਅੱਜ ਤੱਕ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਗਿਆ ਹੈ।" ਉਨ੍ਹਾਂ ਨੇ ਅੱਗੇ ਕਿਹਾ, "ਇਹ ਪਰਿਵਾਰ ਸਮਾਜ ਦੇ ਬਹੁਤ ਗਰੀਬ ਤਬਕੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਕੇਂਦਰ/ਰਾਜ ਸਰਕਾਰ ਦੀ ਸਕੀਮ ਅਨੁਸਾਰ ਆਟਾ, ਦਾਲ ਦੇ ਰੂਪ ਵਿੱਚ ਦਿੱਤੀ ਜਾ ਰਹੀ ਖੁਰਾਕ ਰਾਹਤ ਦੇਣ ਤੋਂ ਵਾਂਝੇ ਰੱਖਿਆ ਗਿਆ ਹੈ। ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਇਨ੍ਹਾਂ ਰਾਸ਼ਨ ਕਾਰਡਾਂ ਨੂੰ ਤੁਰੰਤ ਬਹਾਲ ਕਰੇ।"
Punjab Bani 30 January,2024
ਡੈਮੋਕਰੇਟਿਕ ਮਨਰੇਗਾ ਫਰੰਟ( ਡੀ ਐਮ ਐਫ) ਵੱਲੋਂ ਮਨਰੇਗਾ ਕਾਨੂੰਨ ਲਾਗੂ ਕਰਾਉਣ ਲਈ ਮੁਹਾਲੀ ਵਿਖੇ 16 ਫਰਵਰੀ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ
ਡੈਮੋਕਰੇਟਿਕ ਮਨਰੇਗਾ ਫਰੰਟ( ਡੀ ਐਮ ਐਫ) ਵੱਲੋਂ ਮਨਰੇਗਾ ਕਾਨੂੰਨ ਲਾਗੂ ਕਰਾਉਣ ਲਈ ਮੁਹਾਲੀ ਵਿਖੇ 16 ਫਰਵਰੀ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ Patiala : ਡੈਮੋਕ੍ਰੇਟਿਕ ਮਨਰੇਗਾ ਫਰੰਟ( ਡੀ ਐਮ ਐਫ) ਦੀ ਸੂਬਾ ਕਮੇਟੀ ਦੀ ਵਧਾਈ ਹੋਈ ਮੀਟਿੰਗ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਦੀ ਪ੍ਰਧਾਨਗੀ ਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਹੋਈ। ਜਿਸ ਅੰਦਰ ਵੱਖ ਵੱਖ ਜਿਲਿਆਂ/ ਬਲਾਕਾਂ ਤੋਂ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ ਐਮ ਐਫ ਦੀ ਜਨਰਲ ਸਕੱਤਰ ਹਰਦੀਪ ਕੌਰ ਪਾਲੀਆ,ਸੂਬਾ ਖਜਾਨਚੀ ਨਿਰਮਲਾ ਕੌਰ ਧਰਮਗੜ੍ਹ, ਰਮਨਜੋਤ ਕੌਰ ਬਾਬਰਪੁਰ , ਸੁਨੀਤਾ ਰਾਣੀ ਕੈਦੂਪੁਰ,ਸੋਮਾ ਕੌਰ ਨਮੋਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨਰੇਗਾ ਨੂੰ ਕਾਨੂੰਨ ਅਨੁਸਾਰ ਲਾਗੂ ਨਹੀਂ ਕੀਤਾ ਜਾ ਰਿਹਾ,ਸਗੋਂ ਅਰਜੀ ਦੇ ਕੇ ਕੰਮ ਮੰਗਣ ਵਾਲਿਆਂ ਨੂੰ ਕੰਮ ਦੇਣ ਦੀ ਬਜਾਇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਨਿਯੁਕਤੀ ਪੱਤਰ ਨਹੀਂ ਦਿੱਤਾ ਜਾਂਦਾ,ਨਾ ਹੀ ਕੰਮ ਵਾਲੀ ਅਰਜੀ ਆਨਲਾਈਨ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਵੀ ਕਾਨੂੰਨ ਲਾਗੂ ਨਹੀ ਕੀਤਾ ਜਾ ਰਿਹਾ। ਸੂਬਾ ਆਗੂਆਂ ਨੇ ਕਿਹਾ ਕਿ ਮੇਟਾਂ ਨੂੰ ਅਰਧ ਕੁਸ਼ਲ ਕਾਮੇ ਦਾ ਮਿਹਨਤਾਨਾ ਦੇਣਾ ਜਰੂਰੀ ਹੈ ਜੋ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਪਿੰਡਾਂ ਅੰਦਰ ਗਰਾਮ ਸਭਾ ਦੇ ਅਜਲਾਸ ਕਰਕੇ ਜੌਬ ਕਾਰਡਾਂ ਦੇ ਮੁਤਾਬਕ ਕਾਨੂੰਨ ਅਨੁਸਾਰ ਮੇਟ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਮਨਰੇਗਾ ਕਾਨੂੰਨ ਨੂੰ ਲਾਗੂ ਹੋਏ 18 ਸਾਲ ਹੋ ਚੁੱਕੇ ਹਨ। ਏਨੇ ਸਮੇਂ ਦੌਰਾਨ ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਭੱਤੇ ਲਈ ਨਿਯਮ ਬਣਾ ਕੇ ਫੰਡ ਕਾਇਮ ਨਹੀਂ ਕੀਤਾ ਜੋ ਸੰਵਿਧਾਨਕ ਉਲੰਘਣਾ ਹੈ ਅਤੇ ਨਾ ਹੀ ਸੂਬੇ ਵਿੱਚ ਘੱਟੋ ਘੱਟ ਉਜਰਤ ਮੁਤਾਬਕ ਦਿਹਾੜੀ ਦਿੱਤੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵਿਰੁੱਧ ਹਜਾਰਾਂ ਦੀ ਗਿਣਤੀ ਚ ਮਨਰੇਗਾ ਕਾਮਿਆਂ ਵੱਲੋਂ 16 ਫਰਵਰੀ ਨੂੰ ਮੁਹਾਲੀ ਵਿਖੇ ਸੂਬਾ ਪੱਧਰ ਦਾ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਵਿਸੇਸ ਤੌਰ ਤੇ ਪਹੁੰਚੇ ਇੰਟਰਨੈਸਨਲਿਸਿਟ ਡੈਮੋਕਰੇਟਿਕ ਪਲੇਟਫਾਰਮ (ਆਈ ਡੀ ਪੀ) ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਥੂਹੀ ਅਤੇ ਮਨਪ੍ਰੀਤ ਕੌਰ ਰਾਜਪੁਰਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਮਨਰੇਗਾ ਬੱਜਟ ਵਿੱਚ ਵਾਧਾ ਕਰੇ, ਸਾਲ ਵਿੱਚ ਕੰਮ 100 ਦਿਨ ਦੀ ਬਿਜਾਏ 200 ਦਿਨ ਦਿੱਤਾ ਜਾਵੇ, ਕਾਨੂੰਨ ਅਨੁਸਾਰ ਜੇ ਈ, ਏ ਪੀ ਓ, ਜੀ ਐਸ ਆਰ ਤੇ ਹੋਰ ਸਟਾਫ ਦੀ ਰੈਗੂਲਰ ਭਰਤੀ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣੀ ਹਰਮੇਸ਼ ਕਾਠਮੱਠੀ, ਮਨਿੰਦਰ ਫਤਹਿਮਾਜਰੀ,ਜਗਦੇਵ ਭੋੜ੍ਹੇ, ਸੁਖਵਿੰਦਰ ਨੌਹਰਾ, ਹੈਪੀ ਇਛੇਵਾਲ, ਜਸਪ੍ਰੀਤ ਕੌਰ ਲੋਪੇ, ਜਸਵੀਰ ਕੌਰ ਮੂਲਾਬਧਾ, ਦਰਸ਼ਨ ਸਿੰਘ ਮੰਡੋਫਲ, ਦਰਸ਼ਨਾ ਦੇਵੀ ਜਖਵਾਲੀ ਅਤੇ ਆਈਡੀਪੀ ਦੇ ਫਲਜੀਤ ਸਿੰਘ ਸੰਗਰੂਰ ,ਕਿਰਨਜੀਤ ਕੌਰ ਝਨੀਰ, ਗੁਰਤੇਜ ਸਿੰਘ ਸਮਾਣਾ ਆਦਿ ਆਗੂਆਂ ਨੇ ਸਮੂਲੀਅਤ ਕੀਤੀ।
Punjab Bani 28 January,2024
ਡਾ ਬਲਜੀਤ ਕੌਰ ਦੇ ਭਰੋਸੇ ਤੋਂ ਬਾਅਦ ਪੰਜਾਬ ਰਾਜ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਹੜਤਾਲ ਖਤਮ
ਡਾ ਬਲਜੀਤ ਕੌਰ ਦੇ ਭਰੋਸੇ ਤੋਂ ਬਾਅਦ ਪੰਜਾਬ ਰਾਜ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਹੜਤਾਲ ਖਤਮ ਕੈਬਨਿਟ ਮੰਤਰੀ ਨੇ ਯੂਨੀਅਨ ਨਾਲ ਮੰਗਾਂ ਸਬੰਧੀ ਕੀਤੀ ਮੀਟਿੰਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਜਾਇਜ਼ ਮੰਗਾਂ ਦੇ ਜਲਦ ਨਿਪਟਾਰੇ ਦਾ ਦਿੱਤਾ ਭਰੋਸਾ ਚੰਡੀਗੜ੍ਹ, 23 ਜਨਵਰੀ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਭਰੋਸੇ ਤੋਂ ਬਾਅਦ ਪੰਜਾਬ ਰਾਜ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੜਤਾਲ ਅੱਜ ਖਤਮ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ, ਉੱਥੇ ਹੀ ਮੁਲਾਜ਼ਮਾਂ ਦੀ ਭਲਾਈ ਲਈ ਵੀ ਵਚਨਬੱਧ ਹੈ। ਇਸ ਦਿਸ਼ਾ ਵਿੱਚ ਇਕ ਕਦਮ ਅੱਗੇ ਵਧਾਉਂਦੇ ਹੋਏ ਅੱਜ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਆਪਣੇ ਦਫ਼ਤਰ ਵਿੱਚ ਪੰਜਾਬ ਰਾਜ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਨਾਲ ਮੀਟਿੰਗ ਕਰਦਿਆਂ ਕੋਆਪਰੇਟਿਵ ਵਿਭਾਗ ਦੇ ਅਧਿਕਾਰੀਆਂ ਨੂੰ ਯੂਨੀਅਨ ਦੀਆਂ ਜਾਇਜ਼ ਮੰਗਾਂ ਦੇ ਜਲਦ ਨਿਪਟਾਰੇ ਦੇ ਨਿਰਦੇਸ਼ ਦਿੱਤੇ। ਇਹ ਮੀਟਿੰਗ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਡਾ.ਬਲਜੀਤ ਕੌਰ ਨੇ ਦੱਸਿਆ ਹੈ ਕਿ ਯੂਨੀਅਨ ਦੀਆਂ ਵੱਖ ਵੱਖ ਮੰਗਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਯੂਨੀਅਨ ਦੇ ਨੁਮਾਇੰਦਿਆਂ ਵੱਲੋ ਸਭਾਵਾਂ ਵਿੱਚ ਸਟਾਫ ਦੀ ਭਰਤੀ, ਸਭਾਵਾਂ ਵਿੱਚ ਖਾਦ ਦੇ ਮਾਰਜਨ ਆਦਿ ਮੰਗਾਂ ਨੂੰ ਮੰਤਰੀ ਵੱਲੋਂ ਧਿਆਨ ਨਾਲ ਸੁਣਿਆ ਗਿਆ। ਡਾ.ਬਲਜੀਤ ਕੌਰ ਨੇ ਯੂਨੀਅਨ ਦੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਨ ਤੋਂ ਬਾਅਦ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪ੍ਰਵਾਨ ਕਰ ਲਿਆ ਜਾਵੇਗਾ।ਡਾ.ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਪੂਰਨ ਤੌਰ ਉੱਤੇ ਵਚਨਬੱਧ ਹੈ। ਇਸ ਮੌਕੇ ਕੋਆਪਰੇਟਿਵ ਸੁਸਾਇਟੀਜ਼ ਦੇ ਰਜਿਸਟਰਾਰ ਵਿਮਲ ਕੁਮਾਰ ਸੇਤੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Bani 23 January,2024
ਰਾਹੁਲ ਗਾਂਧੀ ਨੁੰ ਹੈਬਰਗਾਓ ਵਿੱਚ ਮੰਦਿਰ ਜਾਣ ਦੀ ਨਹੀ ਮਿਲੀ ਇਜਾਜਤ , ਦਿੱਤਾ ਧਰਨਾ
ਰਾਹੁਲ ਗਾਂਧੀ ਨੁੰ ਹੈਬਰਗਾਓ ਵਿੱਚ ਮੰਦਿਰ ਜਾਣ ਦੀ ਨਹੀ ਮਿਲੀ ਇਜਾਜਤ , ਦਿੱਤਾ ਧਰਨਾ ਨਗਾਓਂ (ਅਸਾਮ), 22 ਜਨਵਰੀ ਅਸਾਮ ਵਿਚ ਸ੍ਰੀ ਸ੍ਰੀ ਸ਼ੰਕਰ ਦੇਵ ਸਤਰ ਮੰਦਰ ਵਿਚ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਫੈਸਲਾ ਕਰਨਗੇ ਕਿ ਕੌਣ ਮੰਦਰ ਵਿਚ ਜਾਵੇਗਾ। ਹੈਬਰਗਾਓਂ ‘ਚ ਅਧਿਕਾਰੀਆਂ ਨੇ ਰਾਹੁਲ ਗਾਂਧੀ ਨੂੰ ਬੋਰਦੁਆ ‘ਚ ਸ੍ਰੀ ਸ੍ਰੀ ਸ਼ੰਕਰ ਦੇਵ ਸਤਰ ਮੰਦਰ ‘ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਸਮੇਤ ਕਈ ਪਾਰਟੀ ਆਗੂਆਂ ਨੇ ਧਰਨਾ ਦਿੱਤਾ। ਰਾਹੁਲ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਨੂੰ ਹੈਬਰਗਾਓਂ ਵਿਖੇ ਰੋਕ ਲਿਆ ਗਿਆ ਅਤੇ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
Punjab Bani 22 January,2024
ਕੌਮੀ ਇਨਸਾਫ ਮੋਰਚਾ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਅੰਦੋਲਨ ਤੇਜ਼ , ਕਈ ਟੋਲ ਪਲਾਜਾ ਕੀਤੇ ਬੰਦ
ਕੌਮੀ ਇਨਸਾਫ ਮੋਰਚਾ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਅੰਦੋਲਨ ਤੇਜ਼ , ਕਈ ਟੋਲ ਪਲਾਜਾ ਕੀਤੇ ਬੰਦ ਚੰਡੀਗੜ੍ਹ- ਕੌਮੀ ਇਨਸਾਫ ਮੋਰਚਾ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੋਰਚਾ ਨੇ ਐਲਾਨ ਕੀਤਾ ਹੈ ਕਿ ਸ਼ਨੀਵਾਰ ਨੂੰ ਮੋਰਚਾ ਵਰਕਰ ਰੋਸ ਵਜੋਂ ਪੰਜਾਬ ਭਰ ਦੇ ਹਰ ਟੋਲ ਪਲਾਜ਼ਾ ਨੂੰ ਤਿੰਨ ਘੰਟੇ ਲਈ ਮੁਫ਼ਤ ਕਰ ਦੇਣਗੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਵੱਖਰੀ ਮੀਟਿੰਗ ਬੁਲਾਈ ਹੈ। ਕੌਮੀ ਇਨਸਾਫ ਮੋਰਚਾ ਨੇ ਪੰਜਾਬ ਦੇ 13 ਟੋਲ ਪਲਾਜਿਆਂ ਨੂੰ 11 ਤੋਂ ਲੈ ਕੇ 3 ਵਜੇ ਤੱਕ ਬੰਦ ਕਰ ਦਿੱਤਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ’ਤੇ ਸੱਦੀ ਗਈ ਹੈ। ਮੀਟਿੰਗ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਅੰਦੋਲਨ ਕਰਨ ਅਤੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਕੀਤੀ ਰਹਿਮ ਦੀ ਅਪੀਲ ਸਬੰਧੀ ਫੈਸਲਾ ਲਿਆ ਜਾਵੇਗਾ।
Punjab Bani 20 January,2024
ਮੇਅਰ ਚੋਣ ਮੁਲਤਵੀ ਹੋਣ ਕਾਰਨ ਗਰਮਾਇਆ ਮਾਹੌਲ
ਮੇਅਰ ਚੋਣ ਮੁਲਤਵੀ ਹੋਣ ਕਾਰਨ ਗਰਮਾਇਆ ਮਾਹੌਲ ਚੰਡੀਗੜ੍ਹ : ਚੰਡੀਗੜ੍ਹ 'ਚ ਸਿਆਸੀ ਤਾਪਮਾਨ ਉਸ ਸਮੇਂ ਗਰਮਾ ਹੋ ਗਿਆ ਜਦੋਂ ਇਹ ਪਤਾ ਲੱਗਾ ਕਿ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ‘ਆਪ’ ਅਤੇ ਕਾਂਗਰਸ ਪਾਰਟੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਤੇ ਆਗੂਆਂ ਤੇ ਵਰਕਰਾਂ ਨੇ ਨਗਰ ਨਿਗਮ ਦੇ ਬਾਹਰ ਹੰਗਾਮਾ ਕੀਤਾ। ਚੰਡੀਗੜ੍ਹ ਮੇਅਰ ਦੇ ਅਹੁਦੇ ਦੀ ਚੋਣ ਮੁਲਤਵੀ ਹੋਣ 'ਤੇ ‘ਆਪ’ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਭਾਜਪਾ ਨੇ ਆਪਣੀ ਨਿਸ਼ਚਿਤ ਹਾਰ ਨੂੰ ਦੇਖਦਿਆਂ ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਨੂੰ ਰੋਕਣ ਦੀ ਸਾਜ਼ਿਸ਼ ਰਚੀ ਹੈ।
Punjab Bani 18 January,2024
ਹਿਟ ਐਡ ਰਨ ਕਾਨੁੰਨ ਖਿਲਾਫ ਡਰਾਈਵਰਾਂ ਨੇ ਕੀਤੀ ਆਵਾਜ ਬੁੰਦ , ਨੈਸ਼ਨਲ ਹਾਈਵੇ ਤੇ ਦਿੱਤਾ ਧਰਨਾ
ਹਿਟ ਐਡ ਰਨ ਕਾਨੁੰਨ ਖਿਲਾਫ ਡਰਾਈਵਰਾਂ ਨੇ ਕੀਤੀ ਆਵਾਜ ਬੁੰਦ , ਨੈਸ਼ਨਲ ਹਾਈਵੇ ਤੇ ਦਿੱਤਾ ਧਰਨਾ ਚੰਡੀਗੜ੍ਹ, 6 ਜਨਵਰੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਲਈ ਅੱਜ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਟੌਲ ਪਲਾਜ਼ਾ ਕਾਲਾਝਾੜ ਵਿਖੇ ਸੂਬਾ ਭਰ ਵਿੱਚੋਂ ਇਕੱਤਰ ਹੋਏ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਅਜੈ ਸਿੰਗਲਾ ਸੂਬਾ ਪ੍ਰਧਾਨ ਆਲ ਇੰਡੀਆ ਟਰੱਕ ਏਕਤਾ ਪੰਜਾਬ, ਸ਼ਰਨਜੀਤ ਸਿੰਘ ਕਲਸੀ ਸੂਬਾ ਪ੍ਰਧਾਨ ਅਜ਼ਾਦ ਟੈਕਸੀ ਯੂਨੀਅਨ, ਪ੍ਰਗਟ ਸਿੰਘ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ, ਸੁਰੇਸ਼ ਗੁਪਤਾ ਰਾਜਸਥਾਨ, ਹਰਦੀਪ ਸਿੰਘ ਬਰਨਾਲਾ, ਅਜੈ ਸ਼ਰਮਾ ਪ੍ਰਧਾਨ ਗੋਰਖਪੁਰ, ਡਾ. ਰਾਜ ਕੁਮਾਰ ਯਾਦਵ ਉੜੀਸਾ, ਮਨਜੀਤ ਸਿੰਘ ਸਿਰਸਾ ਬੁਲਾਰਾ ਰਾਸ਼ਟਰੀ ਸੰਯੁਕਤ ਮੋਰਚਾ ਅਤੇ ਬਾਬਾ ਕਾਂਬਲੀ ਪੂਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਾਨਾਸ਼ਾਹੀ ਢੰਗ ਨਾਲ ਕਾਲਾ ਕਾਨੂੰਨ ਲਾਗੂ ਕਰਕੇ ਦੇਸ਼ ਭਰ ਦੇ ਅਪਰੇਟਰਾਂ ਅਤੇ ਡਰਾਈਵਰਾਂ ਖਿਲਾਫ ਘਟੀਆ ਕਾਰਵਾਈ ਕੀਤੀ ਗਈ ਹੈ। ਮੋਦੀ ਸਰਕਾਰ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀ ਚਾਲ ਖੇਡੀ ਗਈ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਮੂਹ ਬੁਲਾਰਿਆਂ ਨੇ ਇਕਮੁੱਠਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
Punjab Bani 06 January,2024
ਬੱਸਾਂ ਤੇ ਟਰੱਕ ਡਰਾਈਵਰਾਂ ਦੇ ਚੱਕਾ ਜਾਮ ਕਾਰਨ ਮਚੀ ਹਾਹਾਕਾਰ
ਬੱਸਾਂ ਤੇ ਟਰੱਕ ਡਰਾਈਵਰਾਂ ਦੇ ਚੱਕਾ ਜਾਮ ਕਾਰਨ ਮਚੀ ਹਾਹਾਕਾਰ ਚੰਡੀਗੜ : ਕੇਂਦਰ ਸਰਕਾਰ ਵਲੋਂ ਨਵੇਂ ਕੱਢੇ ਕਾਨੂੰਨ ਨੂੰ ਲੈ ਕੇ ਬੱਸਾਂ ਤੇ ਟਰੱਕ ਡਰਾਈਵਰਾਂ ਨੇ ਚੱਕਾ ਜਾਮ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਕਾਨੂੰਨ ਲਾਗੂ ਕੀਤਾ ਗਿਆ ਹੈ ਕਿ ਜੇਕਰ ਬੱਸ ਜਾਂ ਟਰੱਕ ਡਰਾਈਵਰ ਵੱਲੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ 7 ਲੱਖ ਦਾ ਹਰਜਾਨਾ ਦੇਣਾ ਪਵੇਗਾ, ਜਾਂ 10 ਸਾਲ ਦੀ ਕੈਦ ਹੋ ਸਕਦੀ ਹੈ ਤਾਂ ਉਸ ਨੂੰ ਲੈ ਕੇ ਟਰੱਕ ਅਤੇ ਬੱਸਾਂ ਦੇ ਡਰਾਈਵਰਾਂ ਨੇ ਹੜਤਾਲਾਂ ਕਰ ਦਿੱਤੀਆਂ ਹਨ ਕਿ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਵਾਪਸ ਲਵੇ। ਇਨ੍ਹਾਂ ਹੜਤਾਲਾਂ ਕਾਰਨ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਦੀ ਕਿੱਲਤ ਹੋ ਗਈ ਹੈ ਤੇ ਲੋਕਾਂ ਵਲੋਂ ਪੈਟਰੋਲ ਡੀਜ਼ਲ ਲੈਣ ਲਈ ਪੰਪਾਂ ਤੇ ਲੰਮੀਆਂ ਕਤਾਰਾਂ 'ਚ ਵੀ ਲੱਗਣਾ ਪਿਆ, ਤੇਲ ਨਾਲ ਮਿਲਣ ਕਾਰਨ ਨਿਰਾਸ਼ਾ ਹੀ ਪੱਲੇ ਪਈ, ਕਿਉਂਕਿ ਪੰਪ ਕਰਮਚਾਰੀਆਂ ਵੱਲੋਂ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਕਿ ਤੇਲ ਖ਼ਤਮ ਹੋ ਗਿਆ ਹੈ। ਇਸ ਦੌਰਾਨ ਲੋਕਾਂ ਅਤੇ ਪੰਪ ਕਰਮਚਾਰੀਆਂ ਵਿਚ ਥੋੜ੍ਹੀ ਬਹੁਤੀ ਬਹਿਸਬਾਜੀ ਵੀ ਹੋਈ,ਪਰ ਤੇਲ ਲੈਣ ਤੋਂ ਬਿਨਾਂ ਹੀ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
Punjab Bani 02 January,2024
ਲੋਕਾਂ ਨੁੰ ਘਬਰਾਉਣ ਦੀ ਲੋੜ ਨਹੀ ਸੂਬੇ ਵਿੱਚ ਪੈਟਰੋਲ, ਡੀਜਲ ਦਾ ਢੁਕਵਾਂ ਸਟਾਕ ਮੌਜੂਦ
ਲੋਕਾਂ ਨੁੰ ਘਬਰਾਉਣ ਦੀ ਲੋੜ ਨਹੀ ਸੂਬੇ ਵਿੱਚ ਪੈਟਰੋਲ, ਡੀਜਲ ਦਾ ਢੁਕਵਾਂ ਸਟਾਕ ਮੌਜੂਦ ਚੰਡੀਗੜ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ, ਪੰਜਾਬ ਰਾਜ ਵਿੱਚ ਡੀਜ਼ਲ ਵਿੱਚ ਪੈਟਰੋਲ ਦੀ ਵੰਡ ਦੀ ਨਿਗਰਾਨੀ ਕਰਨ ਲਈ ਸੀਨੀਅਰ ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਇੱਕ ਹਿੱਸੇ ਨਾਲ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਸਟਾਕ ਮੌਜੂਦ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲਗਭਗ 4100 ਕੇ.ਲੀ. ਪੈਟਰੋਲ ਦੀ ਖਪਤ ਦੇ ਮੁਕਾਬਲੇ ਸੂਬੇ ਭਰ ਦੇ ਵੱਖ-ਵੱਖ ਪੈਟਰੋਲ ਪੰਪਾਂ ‘ਤੇ ਪੈਟਰੋਲ ਦਾ ਸਟਾਕ ਲਗਭਗ 22,600 ਕੇ.ਲੀ. ਹੈ ਅਤੇ ਇਸ ਨੂੰ ਸਮੇਂ-ਸਮੇਂ ‘ਤੇ ਭਰਿਆ ਜਾਵੇਗਾ। ਇਸੇ ਤਰ੍ਹਾਂ ਰਾਜ ਰੋਜ਼ਾਨਾ ਲਗਭਗ 10000 KL ਡੀਜ਼ਲ ਦੀ ਖਪਤ ਕਰਦਾ ਹੈ ਅਤੇ ਇਸ ਸਮੇਂ ਫਿਲਿੰਗ ਸਟੇਸ਼ਨਾਂ ਕੋਲ ਸਟਾਕ 30,000 KL ਤੋਂ ਵੱਧ ਹੈ, ਅਤੇ 90000 KL ਵੀ ਵੱਖ-ਵੱਖ ਟਰਮੀਨਲਾਂ ‘ਤੇ ਉਪਲਬਧ ਹੈ। ਸਾਰੇ ਟਰਮੀਨਲ ਸਬੰਧਤ ਰਿਫਾਇਨਰੀਆਂ ਨਾਲ ਪਾਈਪਲਾਈਨ ਰਾਹੀਂ ਜੁੜੇ ਹੋਏ ਹਨ ਅਤੇ ਇਨ੍ਹਾਂ ਟਰਮੀਨਲਾਂ ਵਿੱਚ ਪੈਟਰੋਲੀਅਮ ਉਤਪਾਦਾਂ ਦਾ ਨਿਰੰਤਰ ਪ੍ਰਵਾਹ ਹੁੰਦਾ ਹੈ। ਕੁਝ ਫਿਲਿੰਗ ਸਟੇਸ਼ਨਾਂ ਵਿੱਚ ਪੈਟਰੋਲ/ਡੀਜ਼ਲ ਦੀ ਭਾਰੀ ਕਮੀ ਬਾਰੇ ਮੀਡੀਆ ਰਿਪੋਰਟਾਂ ‘ਤੇ ਟਿੱਪਣੀ ਕਰਦਿਆਂ, ਗ੍ਰਹਿ ਸਕੱਤਰ ਨੇ ਕਿਹਾ ਕਿ ਕਿਸੇ ਵੀ ਸਮੇਂ ਸਾਰੇ ਫਿਲਿੰਗ ਸਟੇਸ਼ਨਾਂ ਵਿੱਚ ਸਟਾਕ ਇੱਕਸਾਰ ਨਹੀਂ ਹੁੰਦਾ ਹੈ। ਜਦੋਂ ਕਿ ਕੁਝ ਫਿਲਿੰਗ ਸਟੇਸ਼ਨ ਜ਼ੀਰੋ ਪੱਧਰ ‘ਤੇ ਹੋ ਸਕਦੇ ਹਨ, ਬਾਕੀਆਂ ਕੋਲ ਪੂਰਾ ਸਟਾਕ ਹੋ ਸਕਦਾ ਹੈ ਅਤੇ, ਇਸਲਈ, ਰਾਜ ਵਿੱਚ ਕੁੱਲ ਸਟਾਕਾਂ ਦੀ ਸਥਿਤੀ ਨੂੰ ਦਰਸਾਉਣ ਲਈ ਕੁਝ ਫਿਲਿੰਗ ਸਟੇਸ਼ਨਾਂ ਦੀ ਸਟਾਕ ਸਥਿਤੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।
Punjab Bani 02 January,2024
ਰਾਹੁਲ ਗਾਂਧੀ ਨੇ ਸਾਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ
ਰਾਹੁਲ ਗਾਂਧੀ ਨੇ ਸਾਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਨਵੀਂ ਦਿੱਲੀ, 31 ਦਸੰਬਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਆਪਣਾ ਖੇਤ ਰਤਨ ਤੇ ਅਰਜੁਨ ਐਵਾਰਡ ਸਰਕਾਰ ਨੂੰ ਮੋੜੇ ਜਾਣ ਦੇ ਹਵਾਲੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪੀਐੱਮ ਦੇਸ਼ ਦੇ ਰਖਵਾਲੇ ਹਨ ਤੇ ਉਨ੍ਹਾਂ ਵੱਲੋਂ ‘ਅਜਿਹਾ ਜ਼ੁਲਮ’ ਦੇਖ ਕੇ ਦਰਦ ਹੁੰਦਾ ਹੈ। ਗਾਂਧੀ ਨੇ ਫੋਗਾਟ ਦੀ ਕਰਤੱਵਿਆ ਪੱਥ ਵਾਲੀ ਤਸਵੀਰ ਸਾਂਝੀ ਕਰਦਿਆਂ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਦੇਸ਼ ਦੀ ਹਰ ਧੀ ਲਈ ਸਵੈ-ਮਾਣ ਸਭ ਤੋਂ ਪਹਿਲਾਂ ਜਦੋਂਕਿ ਤਗ਼ਮੇ ਜਾਂ ਹੋਰ ਸਨਮਾਨ ਬਾਅਦ ਵਿਚ ਹਨ। ਕੀ ਕਿਸੇ ‘ਅਖੌਤੀ ਬਾਹੂਬਲੀ’ ਤੋਂ ਮਿਲੇ ‘ਸਿਆਸੀ ਲਾਭ’ ਦੀ ਕੀਮਤ ਇਨ੍ਹਾਂ ਬਹਾਦਰ ਧੀਆਂ ਦੇ ਹੰਝੂਆਂ ਤੋਂ ਵੱਧ ਕੇ ਹੈ? ਪ੍ਰਧਾਨ ਮੰਤਰੀ ਦੇਸ਼ ਦੇ ਰਖਵਾਲੇ ਹਨ, ਉਨ੍ਹਾਂ ਦਾ ਅਜਿਹਾ ਜ਼ੁਲਮ ਦੇਖ ਕੇ ਦੁੱਖ ਹੁੰਦਾ ਹੈ।’’ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਪੁਲੀਸ ਨੇ ਮਹਿਲਾ ਪਹਿਲਵਾਨ ਨੂੰ ਪੀਐੱਮ ਦਫ਼ਤਰ ਜਾਣ ਤੋਂ ਰੋਕ ਦਿੱਤਾ ਸੀ। ਮਗਰੋਂ ਫੋਗਾਟ ਨੇ ਦਿੱਲੀ ਦੇ ਕਰਤੱਵਿਆ ਪੱਥ ਦੇ ਐਨ ਵਿਚਾਲੇ ਆਪਣਾ ਖੇਲ ਰਤਨ ਤੇ ਅਰਜੁਨ ਐਵਾਰਡ ਰੱਖ ਕੇ ਸਰਕਾਰ ਨੂੰ ਮੋੜ ਦਿੱਤੇ ਸਨ। ਫੋਗਾਟ ਨੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨਾਲ ਮਿਲ ਕੇ ਸੰਜੈ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਚੁਣੇ ਜਾਣ ’ਤੇ ਇਤਰਾਜ਼ ਜਤਾਇਆ ਸੀ। ਪਹਿਲਵਾਨਾਂ ਨੇ ਸੰਜੈ ਸਿੰਘ ਨੂੰ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਵਫਾਦਾਰ ਦੱਸਿਆ ਸੀ।
Punjab Bani 31 December,2023
ਰਾਹੁਲ ਗਾਂਧੀ ਨੇ ਕੀਤੀ ਪਹਿਲਵਾਨਾਂ ਨਾਲ ਮੁਲਾਕਾਤ : ਸਿਖੇ ਦਾਅ
ਰਾਹੁਲ ਗਾਂਧੀ ਨੇ ਕੀਤੀ ਪਹਿਲਵਾਨਾਂ ਨਾਲ ਮੁਲਾਕਾਤ : ਸਿਖੇ ਦਾਅ ਨਵੀਂ ਦਿੱਲੀ, 27 ਦਸੰਬਰ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਵਜੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਦੀ ਚੋਣ ਕਾਰਨ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਦੇ ਝੱਜਰ ਵਿੱਚ ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਹੋਰ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਬਜਰੰਗ ਨੇ ਪਿਛਲੇ ਹਫਤੇ ਸੰਘ ਚੋਣਾਂ ਵਿੱਚ ਸੰਜੈ ਸਿੰਘ ਦੀ ਜਿੱਤ ਦੇ ਵਿਰੋਧ ਵਿੱਚ ਆਪਣਾ ਪਦਮ ਸ੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਗਾਂਧੀ ਨੇ ਵਰਿੰਦਰ ਅਖਾੜਾ ਵਿਖੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਬਜਰੰਗ ਨੇ ਆਪਣੇ ਕੁਸ਼ਤੀ ਕਰੀਅਰ ਦੀ ਸ਼ੁਰੂਆਤ ਇਸੇ ਅਖਾੜੇ ਤੋਂ ਕੀਤੀ ਸੀ। ਬਜਰੰਗ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ, ‘ਰਾਹੁਲ ਗਾਂਧੀ ਸਾਡੀ ਟ੍ਰੇਨਿੰਗ) ਦੇਖਣ ਆਏ ਸਨ। ਉਨ੍ਹਾਂ ਮੇਰੇ ਨਾਲ ਕੁਸ਼ਤੀ ਅਤੇ ਕਸਰਤ ਕੀਤੀ। ਉਹ ਦੇਖਣ ਆਏ ਸਨ ਕਿ ਪਹਿਲਵਾਨ ਦੀ ਰੋਜ਼ਾਨਾ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ।’
Punjab Bani 27 December,2023
ਸਪੀਕਰ ਓਮ ਬਿਰਲਾ ਨੇ ਸੁਰਖਿਆ ਨੁੰ ਲੈ ਕੇ ਸਾਰੀਆਂ ਪਾਰਟੀਆਂ ਨਾਲ ਬੈਠਕ ਕੀਤੀ
ਸਪੀਕਰ ਓਮ ਬਿਰਲਾ ਨੇ ਸੁਰਖਿਆ ਨੁੰ ਲੈ ਕੇ ਸਾਰੀਆਂ ਪਾਰਟੀਆਂ ਨਾਲ ਬੈਠਕ ਕੀਤੀ ਨਵੀਂ ਦਿੱਲੀ, 13 ਦਸੰਬਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਵਿਚ ਸੁਰੱਖਿਆ ਖਾਮੀਆਂ ਸਾਹਮਣੇ ਆਉਣ ਬਾਅਦ ਇਸ ’ਤੇ ਚਰਚਾ ਕਰਨ ਲਈ ਅੱਜ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਕੀਤੀ। ਇਸ ਤੋਂ ਪਹਿਲਾਂ ਸਦਨ ਵਿੱਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਨਾਅਰੇਬਾਜ਼ੀ ਦੌਰਾਨ ਸ੍ਰੀ ਬਿਰਲਾ ਨੇ ਮੀਟਿੰਗ ਬੁਲਾਉਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ, ‘ਮੈਂ ਪਹਿਲਾਂ ਵੀ ਤੁਹਾਡੇ ਸਾਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਰਿਹਾ ਹਾਂ ਤੇ ਹੁਣ ਵੀ ਇਸ ਵਿਸ਼ੇ ‘ਤੇ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਗਈ ਹੈ।’ ਇਸ ਤੋਂ ਬਾਅਦ ਬਿਰਲਾ ਨੇ ਸਦਨ ਦੀ ਕਾਰਵਾਈ ਸ਼ਾਮ ਚਾਰ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
Punjab Bani 13 December,2023
ਸੰਸਦ ਭਵਨ ਵਿੱਚ ਪ੍ਰਦਰਸ਼ਨ ਕਰ ਰਹੇ ਔਰਤ ਅਤੇ ਨੌਜਵਾਨ ਲਏ ਹਿਰਾਸਤ ਵਿੱਚ
ਸੰਸਦ ਭਵਨ ਵਿੱਚ ਪ੍ਰਦਰਸ਼ਨ ਕਰ ਰਹੇ ਔਰਤ ਅਤੇ ਨੌਜਵਾਨ ਲਏ ਹਿਰਾਸਤ ਵਿੱਚ ਨਵੀਂ ਦਿੱਲੀ, 13 ਦਸੰਬਰ ਸੰਸਦ ਭਵਨ ਦੇ ਬਾਹਰ ਪੀਲੇ ਧੂੰਏਂ ਦੇ ਕੈਨ ਨਾਲ ਪ੍ਰਦਰਸ਼ਨ ਕਰ ਰਹੇ ਪੁਰਸ਼ ਤੇ ਔਰਤ ਨੂੰ ਅੱਜ ਹਿਰਾਸਤ ਵਿਚ ਲਿਆ ਗਿਆ। ਪੁਲੀਸ ਦੱਸਿਆ ਕਿ ਨੀਲਮ (42) ਅਤੇ ਅਮੋਲ ਸ਼ਿੰਦੇ (25) ਨੂੰ ਟਰਾਂਸਪੋਰਟ ਭਵਨ ਦੇ ਸਾਹਮਣੇ ਤੋਂ ਹਿਰਾਸਤ ‘ਚ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।
Punjab Bani 13 December,2023
ਪੁਲਸ ਨੇ ਰੋਕਿਆ ਗਾਇਕ ਸਰਤਾਜ ਦਾ ਸੋਅ : ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
ਪੁਲਸ ਨੇ ਰੋਕਿਆ ਗਾਇਕ ਸਰਤਾਜ ਦਾ ਸੋਅ : ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ ਪਟਿਆਲਾ: ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਐਤਵਾਰ ਰਾਤ ਨੂੰ ਵਿਦਿਆਰਥੀਆਂ ਨੇ ਪੁਲਿਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਦਰਅਸਲ ਇੱਥੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਚੱਲ ਰਿਹਾ ਸੀ। ਜਿਸ ਨੂੰ ਰੋਕਣ ਲਈ ਪੁਲਿਸ ਪਹੁੰਚ ਗਈ। ਪੁਲਿਸ ਦੇ ਕਹਿਣ 'ਤੇ ਸਤਿੰਦਰ ਸਰਤਾਜ ਨੇ ਵੀ ਸ਼ੋਅ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ। ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਸ਼ਨੀਵਾਰ ਰਾਤ ਨੂੰ ਮਹਿਫਿਲ-ਏ-ਸਰਤਾਜ ਦਾ ਆਯੋਜਨ ਕੀਤਾ ਗਿਆ ਸੀ। ਸ਼ਾਮ ਨੂੰ ਸ਼ੁਰੂ ਹੋਏ ਸ਼ੋਅ ਵਿੱਚ ਸਤਿੰਦਰ ਸਰਤਾਜ ਆਪਣਾ ਗੀਤ ਔਜ਼ਾਰ ਗਾ ਰਹੇ ਸਨ। ਇਸ ਦੌਰਾਨ ਪੁਲਿਸ ਸਟੇਜ ਦੇ ਪਿੱਛੇ ਆ ਗਈ। ਪਹਿਲਾਂ ਤਾਂ ਉਨ੍ਹਾਂ ਦੇ ਸਹਾਇਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਸਤਿੰਦਰ ਸਰਤਾਜ ਸਥਿਤੀ ਨੂੰ ਨਾ ਸਮਝ ਸਕਿਆ ਅਤੇ ਗੀਤ ਜਾਰੀ ਰੱਖਿਆ। ਫਿਰ ਇੱਕ-ਇੱਕ ਕਰ ਕੇ ਕੁਝ ਪੁਲਿਸ ਵਾਲੇ ਸਟੇਜ 'ਤੇ ਆਏ ਅਤੇ ਸਰਤਾਜ ਦੇ ਕੰਨਾਂ ਵਿਚ ਘੁਸਰ-ਮੁਸਰ ਕੀਤੀ ਕਿ ਸਮਾਂ ਨਿਕਲ ਰਿਹਾ ਹੈ। ਜਿਸਤੋ ਬਾਅਦ ਸਰਤਾਜ ਨੇ ਕਿਹਾ ਕਿ ਪੁਲਿਸ ਨੇ ਸ਼ੋਅ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਪ੍ਰਦਰਸ਼ਨ ਅੱਧ ਵਿਚਾਲੇ ਰੋਕਣ ਲਈ ਵਿਦਿਆਰਥੀਆਂ ਤੋਂ ਮੁਆਫੀ ਮੰਗੀ ਅਤੇ ਕਿਸੇ ਹੋਰ ਸਮੇਂ ਵਾਪਸ ਆਉਣ ਦਾ ਵਾਅਦਾ ਕੀਤਾ ਇਸ ਘਟਨਾ ਤੋਂ ਬਾਅਦ ਵਿਦਿਆਰਥੀ ਗੁੱਸੇ 'ਚ ਆ ਗਏ। ਵਿਦਿਆਰਥੀਆਂ ਨੇ ਪੰਜਾਬ ਪੁਲਿਸ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕੈਂਪਸ ਵਿੱਚ ‘ਡਾਉਨ ਵਿਦ ਪੰਜਾਬ ਪੁਲਿਸ’ ਦੇ ਨਾਅਰੇ ਲਾਏ ਗਏ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ। ਸਥਾਨਕ ਪੁਲਿਸ ਨੇ ਦਲੀਲ ਦਿੱਤੀ ਕਿ ਸਮਾਂ ਖਤਮ ਹੋ ਗਿਆ ਸੀ। ਸ਼ੋਅ ਦੀ ਇਜਾਜ਼ਤ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੀ। ਸਮਾਂ ਖਤਮ ਹੋਣ ਤੋਂ ਬਾਅਦ ਸਤਿੰਦਰ ਸਰਤਾਜ ਨੂੰ ਇਸ ਨੂੰ ਅੱਗੇ ਨਾ ਲਿਜਾਣ ਦੀ ਬੇਨਤੀ ਕੀਤੀ ਗਈ, ਜਿਸ 'ਤੇ ਉਨ੍ਹਾਂ ਨੇ ਹਾਮੀ ਭਰੀ ਅਤੇ ਸ਼ੋਅ ਬੰਦ ਕਰ ਦਿੱਤਾ।
Punjab Bani 11 December,2023
ਪਾਣੀ ਦੇ ਮਾਮਲੇ ਨੁੰ ਲੈ ਕੇ ਕਿਸਾਨ ਚੰਡੀਗੜ ਲਗਾਉਣਗੇ ਡੇਰਾ : ਰਾਜੇਵਾਲ
ਪਾਣੀ ਦੇ ਮਾਮਲੇ ਨੁੰ ਲੈ ਕੇ ਕਿਸਾਨ ਚੰਡੀਗੜ ਲਗਾਉਣਗੇ ਡੇਰਾ : ਰਾਜੇਵਾਲ ਚੰਡੀਗੜ੍ਹ- ਪੰਜਾਬ ਦੇ ਪਾਣੀ ਦੇ ਮਾਮਲੇ ਨੂੰ ਲੈ ਕੇ ਕਿਸਾਨ ਵੱਡਾ ਪ੍ਰਦਰਸ਼ਨ ਕਰਨਗੇ। ਅੱਜ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਹੁਣ ਕਿਸਾਨਾਂ ਦਾ ਪ੍ਰਦਰਸ਼ਨ ਮੋਹਾਲੀ ਬਾਰਡਰ ਉਤੇ ਨਹੀਂ, ਸਗੋਂ ਚੰਡੀਗੜ੍ਹ ਦੇ ਅੰਦਰ ਹੋਵੇਗਾ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਦੇ ਅੰਦਰ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਅਸੀਂ ਵਿਦੇਸ਼ੀ ਨਹੀਂ ਹਾਂ। ਸ. ਰਾਜੇਵਾਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਪਾਣੀ ਉਤੇ ਸਾਡਾ ਮਾਲਕਾਨਾ ਹੱਕ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਹ ਫੈਸਲਾ ਕਰਨਾ ਹੈ ਕਿ ਹਰਿਆਣਾ ਜਾਂ ਰਾਜਸਥਾਨ ਨੂੰ ਪਾਣੀ ਦੇਣਾ ਹੈ ਜਾਂ ਨਹੀਂ। ਸ. ਰਾਜੇਵਾਲ ਨੇ ਇਹ ਵੀ ਕਿਹਾ ਜੇਕਰ ਪਾਣੀ ਦੇਣਾ ਪਵੇ ਤਾਂ ਇੱਕ ਤੈਅ ਕੀਮਤ ਮੁਤਾਬਕ ਦੇਵਾਂਗੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਦਾ ਪਾਣੀ ਲਗਾਤਾਰ ਖਤਮ ਹੁੰਦਾ ਜਾ ਰਿਹਾ ਹੈ, ਇਹ ਇੱਕ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਅਸੀਂ 18 ਜਨਵਰੀ ਨੂੰ ਚੰਡੀਗੜ੍ਹ ਵਿੱਚ ਮੋਰਚਾ ਲਾਵਾਂਗੇ। ਅਸੀਂ ਇਸ ਬਾਰੇ 8 ਜਨਵਰੀ ਨੂੰ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਨਾਲ ਮੀਟਿੰਗ ਕਰਾਂਗੇ। ਜੇਕਰ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਸ. ਰਾਜੇਵਾਲ ਨੇ ਮਾਨ ਸਰਕਾਰ ਉਤੇ ਵੀ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਗੰਨੇ ਦੀ ਕੀਮਤ ਵਿੱਚ ਵਾਧਾ ਕੀਤਾ ਹੈ, ਅਸੀਂ ਉਸ ਨੂੰ ਰੱਦ ਕਰਦੇ ਹਾਂ। ਪੰਜਾਬ ਵਿੱਚ ਗੰਨੇ ਉਤੇ ਜ਼ਿਆਦਾ ਖਰਚ ਆਉਂਦਾ ਹੈ, ਇਸ ਲਈ ਕੀਮਤ ਵੀ ਜ਼ਿਆਦਾ ਮਿਲਣੀ ਚਾਹੀਦੀ ਹੈ। ਬਲਬੀਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ।
Punjab Bani 03 December,2023
ਜੀਰਾ ਦੀ ਮਾਣਯੋਗ ਅਦਾਲਤ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੁੰ ਕੀਤਾ ਇੱਕ ਮਾਮਲੇ ਵਿੱਚ ਬਰੀ
ਜੀਰਾ ਦੀ ਮਾਣਯੋਗ ਅਦਾਲਤ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੁੰ ਕੀਤਾ ਇੱਕ ਮਾਮਲੇ ਵਿੱਚ ਬਰੀ ਜ਼ੀਰਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਾਥੀਆਂ ਸਮੇਤ ਮਾਨਯੋਗ ਜ਼ੀਰਾ ਦੀ ਅਦਾਲਤ ਨੇ ਇੱਕ ਮਾਮਲੇ 'ਚ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਜਦੋਂ ਨਗਰ ਪੰਚਾਇਤ ਮੱਲਾਂਵਾਲਾ ਅਤੇ ਨਗਰ ਪੰਚਾਇਤ ਮੱਖੂ ਦੀਆਂ ਚੋਣਾਂ ਸਨ ਤਾਂ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਸਨ। ਜਿਸ ਦੇ ਵਿਰੋਧ 'ਚ ਅਕਾਲੀ ਦਲ ਨੇ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਬੰਗਾਲੀ ਵਾਲਾ ਪੁਲ ਉੱਪਰ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।ਉਸ ਵਕਤ ਪੁਲ ਜਾਮ ਕਰਨ ਦੇ ਮਾਮਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ,ਬਿਕਰਮਜੀਤ ਸਿੰਘ ਮਜੀਠੀਆ ਸਾਬਕਾ ਕੈਬਨਟ ਮੰਤਰੀ ਸਮੇਤ 50 ਦੇ ਲਗਪਗ ਆਗੂਆਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਜੋ ਲੰਮੇ ਸਮੇਂ ਤੋਂ ਜ਼ੀਰਾ ਦੀ ਅਦਾਲਤ 'ਚ ਚੱਲ ਰਿਹਾ ਸੀ। ਅੱਜ ਮਾਨਯੋਗ ਜ਼ੀਰਾ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ,ਮਹੇਸ਼ ਇੰਦਰ ਸਿੰਘ ਗਰੇਵਾਲ, ਬਰਜਿੰਦਰ ਸਿੰਘ ਬਰਾੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਵਰਦੇਵ ਸਿੰਘ ਨੋਨੀ ਮਾਨ, ਅਵਤਾਰ ਸਿੰਘ ਜ਼ੀਰਾ,ਸ਼ੇਰ ਸਿੰਘ ਮੰਡ, ਮਨਤਾਰ ਸਿੰਘ ਬਰਾੜ, ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਸਮੇਤ ਕਈ ਆਗੂਆਂ ਨੂੰ ਬਰੀ ਕਰ ਦਿੱਤਾ ਹੈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਅਸੀਂ ਹਮੇਸ਼ਾ ਨਿਆਪਾਲਿਕਾ ਤੇ ਵਿਸ਼ਵਾਸ ਕੀਤਾ ਹੈ। ਉਹਨਾਂ ਨੇ ਜਿਹੜਾ ਅੱਜ ਫੈਸਲਾ ਲਿਆ ਹੈ ਉਸ ਦੇ ਲਈ ਅਸੀਂ ਨਿਆ ਪਾਲਕਾਂ ਦੇ ਹਮੇਸ਼ਾ ਰਿਣੀ ਰਹਾਂਗੇ ਉਹਨਾਂ ਕਿਹਾ ਕਿ ਵਕੀਲ ਸਾਹਿਬਾਨਾਂ ਨੇ ਵੀ ਸਾਡੇ ਕੇਸ ਦੇ ਵਿੱਚ ਜਿਹੜੀ ਭੂਮਿਕਾ ਨਿਭਾਈ ਹੈ ਉਸ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਕਿਹਾ ਕਿ ਜਿਹੜੇ ਮਾਮਲੇ ਸਿਆਸੀ ਰਾਂਝੇਸ਼ ਤੇ ਤਹਿਤ ਕੀਤੇ ਜਾਂਦੇ ਹਨ ਉਹਨਾਂ ਦਾ ਇਨਸਾਫ ਅਕਸਰ ਹੀ ਨਿਆ ਪਾਲਕ ਕਰਦੇ ਹਨ ਜੋ ਉਹਨਾਂ ਨੇ ਕਰਕੇ ਸੱਚ ਦੀ ਜਿੱਤ ਕੀਤੀ ਹੈ।
Punjab Bani 29 November,2023
ਚੰਡੀਗੜ ਦੀਆਂ ਬਰੂਹਾਂ ਤੇ ਧਰਨਾ ਦੇ ਰਹੇ ਕਿਸਾਨਾਂ ਨੇ ਕੀਤਾ ਧਰਨਾ ਸਮਾਪਤ ; ਹੋਈ ਰਾਜਪਾਲ ਨਾਲ ਮੀਟਿੰਗ
ਚੰਡੀਗੜ ਦੀਆਂ ਬਰੂਹਾਂ ਤੇ ਧਰਨਾ ਦੇ ਰਹੇ ਕਿਸਾਨਾਂ ਨੇ ਕੀਤਾ ਧਰਨਾ ਸਮਾਪਤ ; ਹੋਈ ਰਾਜਪਾਲ ਨਾਲ ਮੀਟਿੰਗ ਚੰਡੀਗੜ, 28 ਨਵੰਬਰ : 26 ਨਵੰਬਰ ਤੋਂ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਧਰਨਾ ਦੇ ਰਹੇ ਕਿਸਾਨਾਂ ਦੀ ਅੱਜ ਰਾਜਪਾਲ ਨਾਲ ਮੀਟਿੰਗ ਹੋਈ ਤੇ ਉਨ੍ਹਾਂ ਨੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਦੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਪੰਜਾਬ ਭਵਨ ਵਿੱਚ ਕਿਸਾਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਕਿਹਾ ਕਿ ਹਾਲੇ ਕੁਝ ਵੀ ਤੈਅ ਨਹੀਂ ਹੋਇਆ। ਹੁਣ 19 ਦਸੰਬਰ ਨੂੰ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਵੇਗੀ। ਇਸ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਇਆਂ ਸਰਹੱਦ 'ਤੇ ਪੁਲਿਸ ਬਲ ਦੇ ਨਾਲ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤੇ ਗਏ ਸਨ। ਪੁਲਿਸ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਲੋੜ ਪੈਣ ’ਤੇ ਹਾਊਸਿੰਗ ਬੋਰਡ ਚੌਕ ਤੋਂ ਟ੍ਰੈਫਿਕ ਨੂੰ ਮੋੜਿਆ ਜਾ ਸਕਦਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਹਵਾਈ ਅੱਡੇ ਨੂੰ ਜਾਣ ਵਾਲੇ ਰੂਟ ’ਤੇ ਵੀ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਫੈਦਾ ਪਿੰਡ ਕੋਲ ਨਾਕਾ ਲਾਇਆ ਹੋਇਆ ਹੈ।
Punjab Bani 28 November,2023
ਮੋਹਾਲੀ ਵਿਖੇ ਕਿਸਾਨਾਂ ਦਾ ਪ੍ਰਦਰਸ਼ਨ ਦੂਸਰੇ ਦਿਨ ਵੀ ਰਿਹਾ ਜਾਰੀ : ਚੰਡੀਗੜ੍ਹ ਦੀ ਘੇਰਾਬੰਦੀ ਕਰਨ ਦਾ ਬਣਾਇਆ ਵਿਚਾਰ
ਮੋਹਾਲੀ ਵਿਖੇ ਕਿਸਾਨਾਂ ਦਾ ਪ੍ਰਦਰਸ਼ਨ ਦੂਸਰੇ ਦਿਨ ਵੀ ਰਿਹਾ ਜਾਰੀ : ਚੰਡੀਗੜ੍ਹ ਦੀ ਘੇਰਾਬੰਦੀ ਕਰਨ ਦਾ ਬਣਾਇਆ ਵਿਚਾਰ ਮੁਹਾਲੀ, 27 ਨਵੰਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 32 ਕਿਸਾਨ ਜਥੇਬੰਦੀਆਂ ਵੱਲੋਂ ਇਥੇ ਜਗਤਪੁਰਾ ਟੀ-ਪੁਆਇੰਟ (ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ) ਉੱਤੇ ਕੀਤਾ ਜਾ ਪ੍ਰਦਰਸ਼ਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਮੀਟਿੰਗ ਕੀਤੀ, ਜਿਸ ਵਿੱਚ ਭਲਕੇ 28 ਨਵੰਬਰ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋ ਕੇ ਪੰਜਾਬ ਦੀ ਰਾਜਧਾਨੀ ਦੀ ਘੇਰਾਬੰਦੀ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਪੁਲੀਸ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਅਤੇ ਖ਼ੁਫ਼ੀਆ ਵਿੰਗ ਵੱਲੋਂ ਕਿਸਾਨ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨ ਅੰਦੋਲਨ ਤਿੰਨਾਂ ਲਈ ਹੈ ਪਰ ਸੂਤਰ ਦੱਸਦੇ ਹਨ ਕਿਸਾਨੀ ਸੰਘਰਸ਼ ਜ਼ਿਆਦਾ ਦਿਨ ਜਾਰੀ ਰਹਿਣ ਦੇ ਆਸਾਰ ਬਣ ਸਕਦੇ ਹਨ।
Punjab Bani 27 November,2023
ਐਮਐਸਪੀ ਤੇ ਹੋਰ ਮੰਗਾਂ ਨੁੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਠੋਕਿਆ ਧਰਨਾ
ਐਮਐਸਪੀ ਤੇ ਹੋਰ ਮੰਗਾਂ ਨੁੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਠੋਕਿਆ ਧਰਨਾ - ਸੁਰਖਿਆ ਨੁੰ ਲੈ ਕੇ ਪ੍ਰਸ਼ਾਸ਼ਨ ਨੇ ਭਾਰੀ ਪੁਲਿਸ ਬਲ ਕੀਤਾ ਤੈਨਾਤ ਚੰਡੀਗੜ੍ਹ : ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ 'ਤੇ ਐਮਐਸਪੀ ਤੇ ਹੋਰ ਮੰਗਾਂ ਨੂੰ ਲੈ ਕੇ ਸੂਬੇ ਭਰ ਤੋਂ ਕਿਸਾਨ ਚੰਡੀਗੜ੍ਹ ਪੁੱਜਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਵਿੱਚ ਸਵਾਰ ਹੋ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਭਾਰੀ ਮਾਤਰਾ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਕਿਸਾਨਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਨਵਾਂ ਰੂਟ ਪਲਾਨ ਵੀ ਜਾਰੀ ਕੀਤਾ ਹੈ। ਕਿਸਾਨਾਂ ਦੇ ਨਾਲ-ਨਾਲ ਆਂਗਣਵਾੜੀ ਵਰਕਰ ਅਤੇ ਸੀਟੂ ਵਰਕਰ ਵੀ ਧਰਨੇ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਦੀ ਗਿਣਤੀ ਫਿਲਹਾਲ 300 ਦੇ ਕਰੀਬ ਦੱਸੀ ਜਾ ਰਹੀ ਹੈ।
Punjab Bani 26 November,2023
ਮਾਮਲਾ ਪ੍ਰਧਾਨ ਮੰਤਰੀ ਦੀ ਸੁਰਖਿਆ ਵਿੱਚ ਖਾਮੀਆਂ ਦਾ : ਤਤਕਾਲੀ ਐਸਪੀ ਆਪਰੇਸ਼ਨਜ ਗੁਰਬਿੰਦਰ ਸਿੰਘ ਸੰਘਾ ਮੁਅੱਤਲ
ਮਾਮਲਾ ਪ੍ਰਧਾਨ ਮੰਤਰੀ ਦੀ ਸੁਰਖਿਆ ਵਿੱਚ ਖਾਮੀਆਂ ਦਾ : ਤਤਕਾਲੀ ਐਸਪੀ ਆਪਰੇਸ਼ਨਜ ਗੁਰਬਿੰਦਰ ਸਿੰਘ ਸੰਘਾ ਮੁਅੱਤਲ ਬਠਿੰਡਾ : ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਖਾਮੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਡੀਜੀਪੀ ਦੀ ਰਿਪੋਰਟ ਤੋਂ ਬਾਅਦ ਤਤਕਾਲੀ ਐਸਪੀ ਆਪਰੇਸ਼ਨਜ਼ ਗੁਰਬਿੰਦਰ ਸਿੰਘ ਸੰਘਾ (Gurbinder Singh Sangha) ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਐਸਪੀ ਸੰਘਾ ਨੂੰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵੱਲੋਂ ਜਾਰੀ ਹੁਕਮਾਂ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਸਮੇਂ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਡੀਜੀਪੀ ਦਫ਼ਤਰ ਚੰਡੀਗੜ੍ਹ ਹੋਵੇਗਾ। ਉਹ ਮਨਜ਼ੂਰੀ ਲਏ ਬਿਨਾਂ ਆਪਣਾ ਹੈੱਡਕੁਆਰਟਰ ਨਹੀਂ ਛੱਡ ਸਕਣਗੇ। ਐਸਪੀ ਸੰਘਾ ਇਸ ਵੇਲੇ ਬਠਿੰਡਾ ਵਿੱਚ ਐਸਪੀ ਸਨ। ਚੇਤੇ ਰਹੇ ਕਿ ਫਿਰੋਜ਼ਪੁਰ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਣਗਹਿਲੀ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ 'ਚ ਪੰਜਾਬ ਦੇ ਤਤਕਾਲੀ ਮੁੱਖ ਸਕੱਤਰ ਅਨਿਰੁਧ ਤਿਵਾੜੀ ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਦੋਸ਼ੀ ਠਹਿਰਾਇਆ ਹੈ। ਕਮੇਟੀ ਨੇ ਅੱਠ ਮਹੀਨੇ ਪਹਿਲਾਂ ਅਗਸਤ 2022 'ਚ ਇਹ ਰਿਪੋਰਟ ਸੁਪਰੀਮ ਕੋਰਟ ਤੇ ਸਰਕਾਰ ਨੂੰ ਸੌਂਪੀ ਸੀ। ਇਸ ਰਿਪੋਰਟ ਦੇ ਆਧਾਰ 'ਤੇ ਕੇਂਦਰ ਨੇ ਸਤੰਬਰ 2022 'ਚ ਪੰਜਾਬ ਸਰਕਾਰ ਨੂੰ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ, ਪਰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਇਸ ਸਮੁੱਚੀ ਘਟਨਾ ਲਈ ਪਹਿਲਾਂ ਐਸਐਸਪੀ ਹਰਮਨਦੀਪ ਹੰਸ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ ਪਰ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਬਣੀ ਕਮੇਟੀ ਦੀ ਰਿਪੋਰਟ 'ਚ ਤਤਕਾਲੀ ਮੁੱਖ ਸਕੱਤਰ ਤੇ ਡੀਜੀਪੀ ਦੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਕੋਲ ਜੋ ਵੀ ਜ਼ਿੰਮੇਵਾਰੀ ਸੀ, ਉਹ ਉਸ ਨੂੰ ਸਹੀ ਢੰਗ ਨਾਲ ਨਹੀਂ ਨਿਭਾ ਸਕੇ।ਰ
Punjab Bani 25 November,2023
ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਕੀਤਾ ਚੱਕਾ ਜਾਮ : ਆਵਾਜਾਹੀ ਵੀ ਰੋਕੀ
ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਕੀਤਾ ਚੱਕਾ ਜਾਮ : ਆਵਾਜਾਹੀ ਵੀ ਰੋਕੀ ਜਲੰਧਰ ਕੈਂਟ : ਗੰਨੇ ਦੀ ਫਸਲ ਦੇ ਬਕਾਏ, ਖੰਡ ਮਿੱਲਾਂ ਦੇ ਸ਼ੁਰੂ ਨਾ ਹੋਣ ਅਤੇ ਮੰਡ ਖੇਤਰ 'ਚ ਹੜ੍ਹਾਂ ਕਾਰਨ ਮੁਕੰਮਲ ਤਬਾਹ ਹੋਈ ਗੰਨੇ ਦੀ ਫਸਲ ਦੇ ਮੁਆਜ਼ੇ ਲਈ ਪੰਜਾਬ ਸਰਕਾਰ ਖਿਲਾਫ਼ ਧੰਨੋਵਾਲੀ ਫਾਟਕ ਨਜ਼ਦੀਕ ਨੈਸ਼ਨਲ ਹਾਈਵੇਅ 'ਤੇ ਧਰਨਾ ਲਗਾ ਕੇ ਬੈਠੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਤੇ ਦੋਆਬਾ ਕਿਸਾਨ ਕਮੇਟੀ ਸਮੇਤ ਹੋਰ ਜੱਥੇਬੰਦੀਆਂ ਦੇ ਦੋ ਦਿਨ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਗੱਲਬਾਤ ਕਰਨ ਲਈ ਕੋਈ ਪਹਿਲ ਕਦਮੀ ਨਾ ਕਰਨ ਦੇ ਰੋਸ ਵਜੋਂ ਕਿਸਾਨ ਜੱਥੇਬੰਦੀਆਂ ਨੇ ਧੰਨੋਵਾਲੀ ਫਾਟਕ 'ਤੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਕਾਰਨ ਅੱਜ ਵੀ ਜਲੰਧਰ ਵਿੱਚ ਨੈਸ਼ਨਲ ਹਾਈਵੇਅ ਬੰਦ ਹੈ। ਇਸ ਲਈ ਅੱਜ ਕਿਸਾਨਾਂ ਨੇ ਰੇਲ ਆਵਾਜਾਈ ਵੀ ਰੋਕ ਦਿੱਤੀ ਹੈ। ਹੁਣ ਤੱਕ ਰੇਲਵੇ ਵੱਲੋਂ 14 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਜਦਕਿ ਚਾਰ ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ ਹੈ।
Punjab Bani 23 November,2023
ਸੜਕਾਂ ਰੋਕ ਕੇ ਲੋਕਾਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰ ਨਾ ਕਰੋ, ਲੋਕ ਤੁਹਾਡੇ ਖਿਲਾਫ ਹੋ ਜਾਣਗੇ-ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨੂੰ ਆਖਿਆ
ਸੜਕਾਂ ਰੋਕ ਕੇ ਲੋਕਾਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰ ਨਾ ਕਰੋ, ਲੋਕ ਤੁਹਾਡੇ ਖਿਲਾਫ ਹੋ ਜਾਣਗੇ-ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨੂੰ ਆਖਿਆ ਜਦੋਂ ਮੇਰੇ ਦਫ਼ਤਰ ਦੇ ਦਰਵਾਜ਼ੇ ਆਮ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ ਤਾਂ ਸੜਕਾਂ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਚੰਡੀਗੜ੍ਹ, 22 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਸਾਨ ਯੂਨੀਅਨਾਂ ਨੂੰ ਆਖਿਆ ਕਿ ਸੂਬੇ ਵਿੱਚ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਬਿਨਾਂ ਵਜ੍ਹਾ ਖੁੱਜਲ ਖੁਆਰ ਨਾ ਕੀਤਾ ਜਾਵੇ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਲੋਕਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਤੋਂ ਗੁਰੇਜ਼ ਕਰਨ, ਨਹੀਂ ਤਾਂ ਲੋਕ ਉਨ੍ਹਾਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਯੂਨੀਅਨਾਂ ਵੱਲੋਂ ਸੜਕਾਂ ਰੋਕ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਦਾ ਰੋਜ਼ਮੱਰਾ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਮੁੱਖ ਮੰਤਰੀ ਨੇ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਦਫ਼ਤਰ, ਰਿਹਾਇਸ਼, ਪੰਜਾਬ ਭਵਨ, ਪੰਜਾਬ ਸਿਵਲ ਸਕੱਤਰੇਤ ਅਤੇ ਖੇਤੀਬਾੜੀ ਮੰਤਰੀ ਦਾ ਦਫ਼ਤਰ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਵੱਲੋਂ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਖੱਜਲ-ਖੁਆਰ ਕਰਕੇ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਇਆ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਅਣਉਚਿਤ ਤੇ ਗੈਰ-ਵਾਜਿਬ ਹੈ। ਉਨ੍ਹਾਂ ਨੇ ਕਿਸਾਨ ਯੂਨੀਅਨਾਂ ਨੂੰ ਸੁਚੇਤ ਕਰਦਿਆਂ ਕਿਹਾ, “ਜੇਕਰ ਯੂਨੀਅਨਾਂ ਦਾ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਤਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ।” ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯੂਨੀਅਨਾਂ ਨੂੰ ਆਮ ਵਿਅਕਤੀ ਦੀਆਂ ਭਾਵਨਾਵਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਅਜਿਹੇ ਹੱਥਕੰਡਿਆਂ ਨਾਲ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਯੂਨੀਅਨਾਂ ਵੱਲੋਂ ਸੜਕਾਂ ਰੋਕਣ ਨਾਲ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਦੁੱਖ-ਤਕਲੀਫਾਂ ਬਾਰੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਜ ਪ੍ਰਤੀ ਕਿਸਾਨ ਯੂਨੀਅਨਾਂ ਦਾ ਇਹ ਗੈਰ-ਜ਼ਿੰਮਵਾਰਾਨਾ ਰਵੱਈਆ ਅਣ-ਉਚਿਤ ਹੈ। ਉਨ੍ਹਾਂ ਨੇ ਦੁਹਰਾਇਆ ਕਿ ਸਮਾਜ ਦੇ ਹਰੇਕ ਵਰਗ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ ਜਿਸ ਕਰਕੇ ਕਿਸਾਨ ਯੂਨੀਅਨਾਂ ਸੜਕਾਂ ਬੰਦ ਕਰਕੇ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਨ ਦੀ ਬਜਾਏ ਸਰਕਾਰ ਨਾਲ ਗੱਲਬਾਤ ਦਾ ਰਾਹ ਫੜ ਸਕਦੀਆਂ ਹਨ।
Punjab Bani 22 November,2023
ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ’ਤੇ ਲਾਇਆ ਦੋਸ਼
ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ’ਤੇ ਲਾਇਆ ਦੋਸ਼ - ਕਿਹਾ : ਜਿਣਸੀ ਸੋਸ਼ਣ ਕਰਨ ਵਾਲੇ ਇਸ ਵਿਅਕਤੀ ਨੂੰ ਪੰਜਾਬ ਵਜ਼ਾਰਤ ਵਿਚ ਰਹਿਣ ਦਾ ਕੋਈ ਹੱਕ ਨਹੀਂ ਚੰਡੀਗੜ੍ਹ, 15 ਨਵੰਬਰ 2023 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ’ਤੇ ਦੋਸ਼ ਲਾਇਆ ਕਿ ਉਹਨਾਂ ਨੇ ਇਕ ਬੇਵਸ ਪੀੜਤ ਦਾ ਸੋਸ਼ਣ ਕਰ ਕੇ ਨੈਤਿਕ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਆਪਣੇ ਮੰਤਰੀ ਦੀ ਘਿਨੌਣੀ ਹਰਕਤ ਬਾਰੇ ਜਾਣੂ ਹੋਣ ਦੇ ਬਾਵਜੂਦ ਉਹਨਾਂ ਦਾ ਬਚਾਅ ਕਰ ਰਹੇ ਹਨ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਜਿਣਸੀ ਸੋਸ਼ਣ ਕਰਨ ਵਾਲੇ ਇਸ ਵਿਅਕਤੀ ਨੂੰ ਪੰਜਾਬ ਵਜ਼ਾਰਤ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਇਸਨੂੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਹੀ ਮੁੱਖ ਮੰਤਰੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅਪਰੇਟਰ ਨੇ ਦੱਸਿਆ ਕਿ ਸ੍ਰੀ ਭਗਵੰਤ ਮਾਨ ਦਫਤਰ ਗਏ ਹਨ ਜਦੋਂ ਕਿ ਦਫਤਰ ਦਾ ਫੋਨ ਵਿਅਸਤ ਆਉਂਦਾ ਰਿਹਾ। ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜਿਸ ਭਾਸ਼ਾ ਵਿਚ ਮੁੱਖ ਮੰਤਰੀ ਨਾਲ ਗੱਲ ਕਰ ਰਹੇ ਹਨ, ਜੋ ਉਹਨਾਂ ਨੂੰ ਸਮਝ ਆਉਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਦੀਵਾਲੀ ਮੌਕੇ ਮੁੱਖ ਮੰਤਰੀ ਨੂੰ ਆਖਿਆ ਸੀ ਕਿ ਜਿਹੜੇ ਮੰਤਰੀ ਉਹਨਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ, ਉਹਨਾਂ ਦੀਆਂ ਬਜ਼ਰ ਕੁਰਹਿਤਾਂ ਬਾਰੇ ਪਤਾ ਲੱਗਣ ’ਤੇ ਉਹ ਉਹਨਾਂ ਨਾਲ ਹੱਥ ਮਿਲਾਉਣਾ ਵੀ ਪਸੰਦ ਨਹੀਂ ਕਰਨਗੇ। ਇਸ ਮਗਰੋਂ ਉਹਨਾਂ ਨੇ ਦੀਵਾਲੀ ਦੇ ਤਿਓਹਾਰ ਦੀ ਤਸਵੀਰ ਸਾਂਝੀ ਕਰ ਕੇ ਮੁੱਖ ਮੰਤਰੀ ਤੋਂ ਮਿਲਣ ਲਈਸਮਾਂ ਮੰਗਿਆ ਸੀ ਤਾਂ ਜੋ ਉਹ ਉਹਨਾਂ ਦੇ ’ਮਨ ਪਸੰਦ’ ਮੰਤਰੀ ਦੀ ਘਿਨੌਣੀ ਹਰਕਮਤ ਦਾ ਸਬੂਤ ਉਹਨਾਂ ਨੂੰ ਸੌਂਪ ਸਕਣ। ਉਹਨਾਂ ਕਿਹਾ ਕਿ ਉਹਨਾਂ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਮੁੱਖ ਮੰਤਰੀ ਵੀ ਆਪਣੇ ਵਿਰੋਧੀਆਂ ਨਾਲ ਟਵਿੱਟਰ ’ਤੇ ਹੀ ਗੱਲਬਾਤ ਕਰਨ ਲਈ ਜਾਣੇ ਜਾਂਦੇ ਹਨ ਜਦੋਂ ਉਹਨਾਂ ਨੇ ਪੰਜਾਬਰ ਦੇ ਮੁੱਦਿਆਂ ’ਤੇ ਅਖੌਤੀ ਬਹਿਸ ਲਈ ਵਿਰੋਧੀਆਂ ਨੂੰ ਸਿਰਫ ਟਵਿੱਟਰ ’ਤੇ ਹੀ ਸੱਦਾ ਦਿੱਤਾ ਤਾਂ ਉਹ ਸਭ ਨੇ ਵੇਖਿਆ ਸੀ। ਮਜੀਠੀਆ, ਜਿਹਨਾਂ ਨੇ ਮੁੱਖ ਮੰਤਰੀ ਲਈ ਦੀਵਾਲੀ ਦਾ ਤੋਹਫ਼ਾ ਤਾ ਪੈਕ ਕਰਵਾਇਆ ਸੀ, ਨੇ ਪੱਤਰਕਾਰਾਂ ਦੇ ਸਾਹਮਣੇ ਉਹ ਡੱਬਾ ਖੋਲ੍ਹਿਆ ਤਾਂ ਉਸ ਵਿਚੋਂ ਉਹ ਪੈਨ ਡ੍ਰਾਈਵ ਨਿਕਲੀ ਜਿਸ ਵਿਚ ਮੰਤਰੀ ਦੀ ਸ਼ਰਮਨਾਕ ਹਰਕਤ ਰਿਕਾਰਡ ਹੈ। ਉਹਨਾਂ ਕਿਹਾ ਕਿ ਉਹ ਇਸ ਪੈਨ ਡ੍ਰਾਈਵ ਜੋ ਉਹਨਾਂ ਨੂੰ ਇਕ ਜਨਤਕ ਪ੍ਰੋਗਰਾਮ ਵਿਚ ਸੌਂਪੀ ਗਈ, ਵੇਰਵੇ ਸਾਂਝੇ ਨਹੀਂ ਕਰ ਰਹੇ ਕਿਉਂਕਿ ਇਸ ਵਿਚ ਮੰਤਰੀ ਦੇ ਗੁਨਾਹਾਂ ਦਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਮੈਟੀਰੀਅਲ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੈਨ ਡ੍ਰਾਈਵ ਸੌਂਪਣਾ ਚਾਹੁੰਦੇ ਹਨ ਤਾਂ ਜੋ ਉਹ ਮਾਮਲੇ ਵਿਚ ਫੌਰੀ ਕਾਰਵਾਈ ਕਰ ਸਕਣ।
Punjab Bani 15 November,2023
ਮੁੱਖ ਮੰਤਰੀ ਵੱਲੋਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਰੁਸ਼ਨਾਉਣ ਦੀ ਮੁਹਿੰਮ ਜਾਰੀ; ਹੁਣ ਤੱਕ 37683 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ
'ਦੀਵਾਲੀ ਦੇ ਤੋਹਫ਼ੇ' ਵਜੋਂ 583 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ ਨੌਜਵਾਨਾਂ ਨੂੰ 'ਟੀਮ ਪੰਜਾਬ' ਦਾ ਹਿੱਸਾ ਬਣਨ ਲਈ ਦਿੱਤੀ ਵਧਾਈ ਬਾਕੀ ਉਮੀਦਵਾਰਾਂ ਨੂੰ ਵੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦਿੱਤੇ ਜਾਣਗੇ ਨਿਯੁਕਤੀ ਪੱਤਰ ਬੀਤੇ ਦਹਾਕੇ ਦੌਰਾਨ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਤੋਂ ਬਾਅਦ 200 ਰੁਪਏ ਦੀ ਮਾਮੂਲੀ ਕਟੌਤੀ ਕਰਕੇ ਆਮ ਆਦਮੀ ਦੇ ਜ਼ਖਮਾਂ 'ਤੇ ਲੂਣ ਛਿੜਕ ਰਹੀ ਹੈ ਮੋਦੀ ਸਰਕਾਰ ਪੰਜਾਬ ਵਿਰੋਧੀ ਸਟੈਂਡ ਦਾ ਪਰਦਾਫਾਸ਼ ਹੋਣ ਦੇ ਡਰੋਂ ਬਹਿਸ ਤੋਂ ਭੱਜਣ ਲਈ ਵਿਰੋਧੀ ਧਿਰ ਦੀ ਨਿੰਦਾ ਸੂਬੇ ਦੇ ਦਲਬਦਲੂ ਅਤੇ ਮੌਕਾਪ੍ਰਸਤ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕੀਤੀ ਸਖਤ ਆਲੋਚਨਾ ਸੁਖਬੀਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਡਰਾਅ ਵਿੱਚ ਕੀਮਤੀ ਪਲਾਟ ਮਿਲਣ ਵਿੱਚ ਉਹ ਅਤੇ ਉਸਦਾ ਪਰਿਵਾਰ ਹੀ ਇੰਨੇ ਖੁਸ਼ਕਿਸਮਤ ਕਿਵੇਂ ਸਨ ਚੰਡੀਗੜ੍ਹ, 10 ਨਵੰਬਰ ਨੌਜਵਾਨਾਂ ਦੇ ਜੀਵਨ ਨੂੰ ਰੁਸ਼ਨਾਉਣ ਲਈ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 583 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪ ਕੇ ਦੀਵਾਲੀ ਦਾ ਤੋਹਫਾ ਦਿੱਤਾ। ਦੱਸਣਯੋਗ ਹੈ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਣ ਤੱਕ ਕੁੱਲ 37683 ਨੌਕਰੀਆਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਪੁਨਰ ਉਥਾਨ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵਿੱਚ ਇਨ੍ਹਾਂ ਨੌਜਵਾਨਾਂ ਦਾ ਨਾਂ ਸੁਨਹਿਰੀ ਸ਼ਬਦਾਂ 'ਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਹੁਣ ‘ਟੀਮ ਪੰਜਾਬ’ ਦਾ ਹਿੱਸਾ ਹਨ ਅਤੇ ਸੂਬੇ ਦੀ ਭਲਾਈ ਲਈ ਕੰਮ ਕਰਨਾ ਹਰੇਕ ਨੌਜਵਾਨ ਦੀ ਜ਼ਿੰਮੇਵਾਰੀ ਬਣਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਾਲਮੇਲ ਨਾਲ ਕੰਮ ਕਰਨਾ (ਟੀਮ ਵਰਕ) ਬਹੁਤ ਜ਼ਰੂਰੀ ਹੈ, ਜਿਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਨੇ ਕ੍ਰਿਕਟ ਖੇਡ ਸ਼ੁਰੂ ਕੀਤੀ ਸੀ, ਉਹ ਅੱਜ ਇੱਕ ਨਵੀਂ ਟੀਮ ਤੋਂ ਹਾਰ ਗਏ ਹਨ ਕਿਉਂਕਿ ਉਸ ਨਵੀਂ ਟੀਮ ਨੇ ਟੀਮ ਵਰਕ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਸੂਬੇ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਪਹਿਲਾਂ ਇੱਕ 'ਦੂਰ ਦੇ ਸੁਪਨਾ' ਵਾਂਗ ਸਨ ਜਦਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਮਿਲਣ ਨੂੰ ਯਕੀਨੀ ਬਣਾਇਆ ਹੈ ਜਿਸ ਲਈ ਪਾਰਦਰਸ਼ੀ ਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਜਨਤਾ ਦੀ ਸਹੀ ਅਰਥਾਂ ਵਿੱਚ ਸੇਵਾ ਕਰਨ ਸਬੰਧੀ ਵਚਨਬੱਧਤਾ ਅਤੇ ਜਜ਼ਬੇ ਦੀ ਘਾਟ ਸੀ, ਜਿਸ ਕਾਰਨ ਇਹ ਨੌਕਰੀਆਂ ਨੌਜਵਾਨਾਂ ਲਈ ਲਈ ਦੂਰ ਦੀ ਗੱਲ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਯੋਗਤਾ ਦੇ ਆਧਾਰ 'ਤੇ ਨੌਜਵਾਨਾਂ ਨੂੰ 37683 ਨੌਕਰੀਆਂ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਵੱਲੋਂ ਐਲ.ਪੀ.ਜੀ. ਸਿਲੰਡਰ ਦੀ ਕੀਮਤ 200 ਰੁਪਏ ਘਟਾਉਣ ਸਬੰਧੀ ਹਾਲ ਹੀ ਵਿੱਚ ਲਏ ਫੈਸਲੇ 'ਤੇ ਤੰਜ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਐਲਪੀਜੀ ਦੀ ਕੀਮਤ 1100 ਰੁਪਏ ਤੱਕ ਵਧਾਉਣ ਤੋਂ ਬਾਅਦ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੁਣ ਆਮ ਆਦਮੀ ਦੇ ਜ਼ਖਮਾਂ ਉੱਤੇ ਲੂਣ ਛਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਅਜਿਹੀਆਂ ਕੋਝੀਆਂ ਚਾਲਾਂ ਨਾਲ ਆਮ ਆਦਮੀ ਨੂੰ ਮੂਰਖ ਬਣਾ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ ਹੈ ਅਤੇ ਲੋਕ ਹੁਣ ਇਨ੍ਹਾਂ ਘਟੀਆਂ ਚਾਲਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਭਲੀ-ਭਾਂਤ ਜਾਣਦੇ ਹਨ ਕਿ ‘ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ, ਇਸ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਕੰਮ ਵਿੱਚ ਲੱਗੇ ਰਹਿਣ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸੂਬੇ ਵਿੱਚ 57,796 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ 2.98 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਫੰਡ ਦਿੱਤੇ ਗਏ ਹਨ ਤਾਂ ਜੋ ਉਹ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪੰਜਾਬੀਆਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ੀਅਨ ਖੇਡਾਂ ਵਿੱਚ 19 ਤਗਮੇ ਜਿੱਤੇ ਹਨ, ਜੋ ਕਿ ਏਸ਼ੀਆਡ ਦੀ ਸ਼ੁਰੂਆਤ ਤੋਂ ਹੁਣ ਤੱਕ ਜਿੱਤੇ ਗਏ ਸਭ ਤੋਂ ਵੱਧ ਤਗਮੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਐਲਾਨ ਕਰਦਿਆਂ ਬਹੁਤ ਮਾਣ ਅਤੇ ਤਸੱਲੀ ਮਹਿਸੂਸ ਕਰ ਰਹੇ ਹਨ ਕਿ ਸੂਬਾ ਸਰਕਾਰ ਨੇ ਕੱਚੇ ਮੁਲਾਜ਼ਮਾਂ ਅੱਗਿਓਂ ਠੇਕਾ ਸ਼ਬਦ ਹਟਾ ਕੇ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਅੜਚਣਾਂ ਨੂੰ ਪਾਰ ਕਰਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੇਵਾਵਾਂ ਦੇ ਰੈਗੂਲਰ ਹੋਣ ਨਾਲ ਇਨ੍ਹਾਂ ਅਧਿਆਪਕਾਂ ਨੂੰ ਛੁੱਟੀਆਂ ਸਮੇਤ ਹੋਰ ਲਾਭਾਂ ਦੇ ਨਾਲ-ਨਾਲ ਤਨਖਾਹਾਂ ਵਿੱਚ ਹਰ ਸਾਲ 5 ਫੀਸਦ ਸਾਲਾਨਾ ਵਾਧਾ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਰੈਗੂਲਰ ਕੀਤੀਆਂ ਜਾਣਗੀਆਂ, ਜਿਸ ਦੀ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ। ਮੁੱਖ ਮੰਤਰੀ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਅਬਦੁਲ ਕਲਾਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੂਰਅੰਦੇਸ਼ੀ ਸੋਚ ਵਾਲੇ ਉਸ ਨੇਤਾ ਨੇ ਕਿਹਾ ਸੀ ਕਿ ਸੁਪਨੇ ਉਹ ਹੁੰਦੇ ਹਨ ਜੋ ਵਿਅਕਤੀ ਨੂੰ ਸੌਣ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰੰਗਲਾ ਪੰਜਾਬ ਬਣਾਉਣ, ਨੌਜਵਾਨਾਂ ਨੂੰ ਨੌਕਰੀਆਂ ਦੇਣ, ਉਦਯੋਗ ਨੂੰ ਹੁਲਾਰਾ ਦੇਣ ਅਤੇ ਹੋਰ ਬਹੁਤ ਸਾਰੇ ਸੁਪਨੇ ਉਨ੍ਹਾਂ ਨੂੰ ਸੌਣ ਨਹੀਂ ਦਿੰਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ, ਜਦੋਂ ਤੱਕ ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਨਹੀਂ ਹੋ ਜਾਂਦੇ ਅਤੇ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਨਹੀਂ ਬਣ ਜਾਂਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ‘ਮੈਂ ਪੰਜਾਬ ਬੋਲਦਾ ਹਾਂ’ ਬਹਿਸ ਲਈ ਸੱਦਾ ਦਿੱਤਾ ਸੀ ਤਾਂ ਜੋ ਹਰੇਕ ਆਗੂ ਮੰਚ ’ਤੇ ਆਪਣਾ ਨਜ਼ਰੀਆ ਪੇਸ਼ ਕਰ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਪੰਜਾਬ ਵਿਰੋਧੀ ਸਟੈਂਡ ਦਾ ਪਰਦਾਫਾਸ਼ ਹੋਣ ਦੇ ਡਰੋਂ ਬਹਿਸ ਵਿੱਚ ਆਉਣ ਦੀ ਬਜਾਏ ਬਹਿਸ ਤੋਂ ਭੱਜਣ ਨੂੰ ਤਰਜੀਹ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਨ੍ਹਾਂ ਲੋਕਾਂ ਨੂੰ ਭੱਜਣ ਨਹੀਂ ਦੇਣਗੇ ਅਤੇ ਇਨ੍ਹਾਂ ਦੀ ਹਰ ਕਰਤੂਤ ਨੂੰ ਸੂਬੇ ਦੇ ਲੋਕਾਂ ਸਾਹਮਣੇ ਬੇਨਕਾਬ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਨ੍ਹਾਂ ਆਗੂਆਂ ਵੱਲੋਂ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਡਰਾਮੇ ਰਚਣ ਲਈ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਰ ਕੋਈ ਇਸ ਤੱਥ ਤੋਂ ਜਾਣੂੰ ਹੈ ਕਿ ਇਨ੍ਹਾਂ ਆਗੂਆਂ ਦੇ ਪੁਰਖਿਆਂ ਨੇ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਨਾ-ਮਾਫੀ ਅਪਰਾਧਾਂ ਨੂੰ ਅੰਜਾਮ ਦੇ ਕੇ ਪੰਜਾਬ ਅਤੇ ਇਸ ਦੀਆਂ ਨੌਜਵਾਨ ਪੀੜ੍ਹੀਆਂ ਦੇ ਰਾਹ ਵਿੱਚ ਕੰਡੇ ਬੀਜੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸੁਆਰਥੀ ਸਿਆਸੀ ਆਗੂਆਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਪੰਜਾਬ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕਰਕੇ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਵੱਖ-ਵੱਖ ਮੁੱਦਿਆਂ 'ਤੇ ਵੰਡਣ ਅਤੇ ਲੜਾਉਣ ਦੀ ਬਜਾਏ ਇਹ ਯਕੀਨੀ ਬਣਾ ਰਹੀ ਹੈ ਕਿ ਸੂਬੇ ਦੇ ਨੌਜਵਾਨ ਸਰਕਾਰੀ ਨੌਕਰੀਆਂ ਲਈ ਲੈਣ ਲਈ ਮਿਹਨਤ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਹੁਨਰ ਦੀ ਹਿਜਰਤ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਜਲਦੀ ਹੀ ਹਰ ਖੇਤਰ ਵਿੱਚ ਹੋਰਨਾਂ ਲਈ ਮਿਸਾਲ ਬਣ ਕੇ ਉੱਭਰੇਗਾ। ਦਲਬਦਲੂ ਆਗੂਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੌਕਾਪ੍ਰਸਤ ਆਗੂ ਕਦੇ ਵੀ ਲੋਕਾਂ ਦੇ ਨਾਲ ਨਹੀਂ ਰਹੇ ਪਰ ਇਨ੍ਹਾਂ ਨੇ ਹਮੇਸ਼ਾ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਮੁਗਲਾਂ ਜਾਂ ਅੰਗਰੇਜ਼ਾਂ ਜਾਂ ਕਾਂਗਰਸ ਅਤੇ ਹੁਣ ਭਾਜਪਾ ਦਾ ਸਾਥ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਹਮੇਸ਼ਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲੋਂ ਆਪਣੇ ਸਵਾਰਥੀ ਹਿੱਤਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਆਗੂਆਂ ਨੂੰ ਪੰਜਾਬ ਅਤੇ ਪੰਜਾਬ ਵਾਸੀਆਂ ਵਿਰੁੱਧ ਕੀਤੇ ਨਾ ਮਾਫੀਯੋਗ ਅਪਰਾਧਾਂ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ ਅਤੇ ਇਨ੍ਹਾਂ ਆਗੂਆਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ। ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਲੱਕੀ ਡਰਾਅ ਰਾਹੀਂ ਗੁਰੂਗ੍ਰਾਮ ਵਿਖੇ ਪਲਾਟ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਤੇ ਉਸ ਦਾ ਪਰਿਵਾਰ ਇੰਨੇ ਖੁਸ਼ਕਿਸਮਤ ਕਿਉਂ ਹਨ ਕਿ ਉਨ੍ਹਾਂ ਕੋਲ ਅਜਿਹੇ ਕੀਮਤੀ ਪਲਾਟ ਹਰਿਆਣਾ ਵਿੱਚ ਵੀ ਹਨ ਜਦਕਿ ਪੰਜਾਬ ਦੇ ਆਮ ਲੋਕਾਂ ਨੂੰ ਕਦੇ ਵੀ ਅਜਿਹੇ ਪਲਾਟ ਡਰਾਅ ਵਿੱਚ ਨਹੀਂ ਮਿਲੇ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਲਾਟ ਅਤੇ ਹੋਰ ਰਿਆਇਤਾਂ ਸੁਖਬੀਰ ਅਤੇ ਉਸਦੇ ਪਰਿਵਾਰ ਨੂੰ ਸੂਬੇ ਨਾਲ ਗੱਦਾਰੀ ਕਰਨ ਦਾ ਇਨਾਮ ਸਨ। ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਮਿਸ਼ਨਰੀ ਜਜ਼ਬੇ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਹੁਣ ਉਹ ਸਰਕਾਰ ਦਾ ਹਿੱਸਾ ਬਣ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਨਵੇਂ ਭਰਤੀ ਹੋਏ ਉਮੀਦਵਾਰ ਆਪਣੀ ਕਲਮ ਦੀ ਵਰਤੋਂ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਲਈ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਹੋਏ ਨੌਜਵਾਨ ਵੱਧ ਤੋਂ ਵੱਧ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਚੀਮਾ, ਬ੍ਰਮ ਸ਼ੰਕਰ ਜਿੰਪਾ, ਗੁਰਮੀਤ ਸਿੰਘ ਖੁੱਡੀਆਂ ਅਤੇ ਡਾ. ਬਲਬੀਰ ਸਿੰਘ ਵੀ ਹਾਜ਼ਰ ਸਨ।
Punjab Bani 10 November,2023
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਬਾਦੀ ਕੰਟਰੋਲ ਨੂੰ ਲੈ ਕੇ ਦਿੱਤੇ ਆਪਣੇ ਬਿਆਨ ‘ਤੇ ਮੁਆਫੀ ਮੰਗੀ
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਬਾਦੀ ਕੰਟਰੋਲ ਨੂੰ ਲੈ ਕੇ ਦਿੱਤੇ ਆਪਣੇ ਬਿਆਨ ‘ਤੇ ਮੁਆਫੀ ਮੰਗੀ ਪਟਨਾ- ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਬਾਦੀ ਕੰਟਰੋਲ ਨੂੰ ਲੈ ਕੇ ਦਿੱਤੇ ਆਪਣੇ ਬਿਆਨ ‘ਤੇ ਮੁਆਫੀ ਮੰਗ ਲਈ ਹੈ।ਬ ਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਮੈਂ ਇਹ ਬਿਆਨ ਕਿਸੇ ਨੂੰ ਦੁਖੀ ਕਰਨ ਲਈ ਨਹੀਂ ਦਿੱਤਾ। ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ। ਨਿਤੀਸ਼ ਕੁਮਾਰ ਨੇ ਕਿਹਾ ਕਿ ਜੇਕਰ ਮੇਰੇ ਸ਼ਬਦਾਂ ਨਾਲ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ। ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀ ਕੋਸ਼ਿਸ਼ ਪ੍ਰਜਨਨ ਦਰ ਵਿੱਚ ਗਿਰਾਵਟ ਬਾਰੇ ਦੱਸਣ ਦੀ ਸੀ। ਮੈਂ ਹਮੇਸ਼ਾ ਔਰਤਾਂ ਦੇ ਵਿਕਾਸ ਲਈ ਕੰਮ ਕੀਤਾ ਹੈ। ਮੈਂ ਔਰਤਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜਿਵੇਂ ਹੀ ਨਿਤੀਸ਼ ਕੁਮਾਰ ਵਿਧਾਨ ਸਭਾ ਪਹੁੰਚੇ ਤਾਂ ਭਾਜਪਾ ਮਹਿਲਾ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਵਿਧਾਨ ਸਭਾ ‘ਚ ਨਹੀਂ ਜਾਣ ਦਿੱਤਾ। ਸੀਐਮ ਨਿਤੀਸ਼ ਸੁਰੱਖਿਆ ਘੇਰੇ ਤੋਂ ਬਾਹਰ ਆ ਕੇ ਵਿਧਾਨ ਪ੍ਰੀਸ਼ਦ ਵੱਲ ਚਲੇ ਗਏ।
Punjab Bani 08 November,2023
ਸਰਵ ਹਿਤਕਾਰੀ ਸਕੂਲ ਖਿਲਾਫ ਧਰਨਾ ਦੇਣ ਸਮੇਂ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਪੁਲਿਸ ਨੇ ਹਿਰਾਸਤ 'ਚ ਲਿਆ
ਸਰਵ ਹਿਤਕਾਰੀ ਸਕੂਲ ਖਿਲਾਫ ਧਰਨਾ ਦੇਣ ਸਮੇਂ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਪੁਲਿਸ ਨੇ ਹਿਰਾਸਤ 'ਚ ਲਿਆ ਰਾਮਪੁਰਾ ਫੂਲ : ਸ਼ਹਿਰ ਦੇ ਸਰਵ ਹਿਤਕਾਰੀ ਸਕੂਲ ਖਿਲਾਫ ਧਰਨਾ ਦੇਣ ਸਮੇਂ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਸੋਮਵਾਰ ਨੂੰ ਸਰਵ ਹਿਤਕਾਰੀ ਸਕੂਲ ਪੁੱਜੇ ਸਨ ਤੇ ਉਨ੍ਹਾਂ ਸਕੂਲ 'ਚ ਪੰਜਾਬੀ ਮਾਂ ਬੋਲੀ ਨੂੰ ਅੱਖੋਂ-ਪਰੋਖੇ ਕਰਨ ਦੇ ਦੋਸ਼ ਲਾਏ ਸਨ। ਇਸ ਦੌਰਾਨ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਦੀ ਸਕੂਲ ਦੀ ਮੈਨੇਜਮੈਂਟ ਤੇ ਪ੍ਰਿੰਸੀਪਲ ਨਾਲ ਕਾਫੀ ਬਹਿਸਬਾਜ਼ੀ ਹੋਈ ਸੀ। ਲੱਖਾ ਸਿਧਾਣਾ ਨੇ ਇਸ ਤੋਂ ਬਾਅਦ ਸਕੂਲ ਖਿਲਾਫ਼ ਧਰਨਾ ਦੇਣ ਦਾ ਐਲਾਨ ਕੀਤਾ ਸੀ। ਮੰਗਲਵਾਰ ਨੂੰ ਲੱਖਾ ਸਿਧਾਣਾ ਤੇ ਸਾਥੀ ਸਰਵ ਹਿਤਕਾਰੀ ਸਕੂਲ ਸਾਹਮਣੇ ਇਕੱਠੇ ਹੋਏ ਤੇ ਰੋਸ ਪ੍ਰਦਰਸ਼ਨ ਕੀਤਾ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਲੱਖਾ ਸਿਧਾਣਾ ਤੇ ਉਸ ਦੇ ਸਾਥੀ ਨੇ ਸਕੂਲ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।
Punjab Bani 07 November,2023
ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੁਹਾਲੀ ਲੋਅਰ ਕੋਰਟ ਤੋ਼ ਵੱਡੀ ਰਾਹਤ ਮਿਲੀ : ਅਦਾਲਤ ਨੇ ਬੰਟੀ ਰੋਮਾਣਾ ਨੂੰ ਜ਼ਮਾਨਤ ਦੇ ਦਿੱਤੀ
ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੁਹਾਲੀ ਲੋਅਰ ਕੋਰਟ ਤੋ਼ ਵੱਡੀ ਰਾਹਤ ਮਿਲੀ : ਅਦਾਲਤ ਨੇ ਬੰਟੀ ਰੋਮਾਣਾ ਨੂੰ ਜ਼ਮਾਨਤ ਦੇ ਦਿੱਤੀ ਮੋਹਾਲੀ, 4 Nov : ਆਈਟੀ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੁਹਾਲੀ ਲੋਅਰ ਕੋਰਟ ਤੋ਼ ਵੱਡੀ ਰਾਹਤ ਮਿਲੀ ਹੈ। ਮੋਹਾਲੀ ਦੀ ਹੇਠਲੀ ਅਦਾਲਤ ਨੇ ਬੰਟੀ ਰੋਮਾਣਾ ਨੂੰ ਜ਼ਮਾਨਤ ਦੇ ਦਿੱਤੀ ਹੈ। ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੋਹਾਲੀ ਪੁਲਿਸ ਨੇ 26 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰਮਬੰਸ ਸਿੰਘ ਬੰਟੀ ਰੋਮਾਣਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਵੀ ਹਨ, ਉਹਨਾ ਨੇ ਆਪਣੇ ਐਕਸ ਅਕਾਊਂਟ ਉੱਤੇ 25 ਅਕਤੂਬਰ ਨੂੰ ਇੱਕ ਵੀਡੀਓ ਪਾਈ ਸੀ। ਇਸ ਵੀਡੀਓ ਵਿੱਚ ਪੰਜਾਬੀ ਗਾਇਕ ਕੰਵਰ ਗਰੇਵਾਲ ਸਟੇਜ ਉੱਤੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਡੀਓ ਸੁਣਾਈ ਦੇ ਰਹੀ ਹੈ। ਬੰਟੀ ਰੋਮਾਣਾ ਨੇ ਵੀਡੀਓ ਦੇ ਨਾਲ ਲਿਖਿਆ ਸੀ, ‘ਕੰਵਰ ਗਰੇਵਾਲ ਦੀ ਭਗਵੰਤ ਮਾਨ ਨੂੰ ਸਲਾਹ ਤੇ ਚੇਤਾਵਨੀ।’ ਹਾਲਾਂਕਿ ਕੰਵਰ ਗਰੇਵਾਲ ਵੱਲੋਂ ਇੱਕ ਵੀਡੀਓ ਰਾਹੀਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ। ਪਰਮਬੰਸ ਸਿੰਘ ਰੋਮਾਣਾ ਉੱਤੇ ਆਈਪੀਸੀ ਦੀਆਂ ਧਾਰਾਵਾਂ 468 (ਕਿਸੇ ਨੂੰ ਧੋਖਾ ਦੇਣ ਲਈ ਛੇੜਛਾੜ), 469 (ਕਿਸੇ ਦੇ ਸਨਮਾਨ ਨੂੰ ਢਾਹ ਲਾਉਣ ਲਈ ਛੇੜਛਾੜ), 500 (ਮਾਣਹਾਨੀ) ਅਤੇ ਇੰਫਰਮੇਸ਼ਨ ਟੈਕਨਾਲਜੀ ਐਕਟ 2000 (ਆਈ ਟੀ ਐਕਟ ਦੀਆਂ ਧਾਰਾਵਾਂ 43 (i) ਅਤੇ 66 ਤਹਿਤ ਪਰਚਾ ਮੋਹਾਲੀ ਜ਼ਿਲ੍ਹੇ ਅਧੀਨ ਪੈਂਦੇ ਮਟੌਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਈ ਆਗੂਆਂ ਸਮੇਤ ਮੁਹਾਲੀ ਦੇ ਐਸਐਸਪੀ ਦਫ਼ਤਰ ਪੁੱਜ ਗਏ ਸਨ ਅਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਸੁਖਬੀਰ ਬਾਦਲ ਨੇ ਮੁਹਾਲੀ ਦੇ ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਅਤੇ ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੇ ਸਾਹਮਣੇ ਪੁਲਿਸ ਦੇ ਰਵੱਈਏ 'ਤੇ ਇਤਰਾਜ਼ ਜਤਾਇਆ ਵੀ ਜਤਾਇਆ ਸੀ।
Punjab Bani 04 November,2023
ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ 'ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ' ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ
ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ 'ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ' ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਮੋਰਚੇ ਦੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਚੰਡੀਗੜ੍ਹ/ਐਸ.ਏ.ਐਸ.ਨਗਰ, 31 ਅਕਤੂਬਰ: ‘ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ’ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੂਤ ਵਜੋਂ ਅੱਜ ਉਨ੍ਹਾਂ ਨੂੰ ਮਿਲਣ ਆਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਹਾਜ਼ਰੀ ਵਿੱਚ ਆਪਣਾ ਮੋਹਾਲੀ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਡਾਇਰੈਕਟੋਰੇਟ (ਪੁਰਾਣੇ ਡੀ.ਸੀ. ਦਫ਼ਤਰ, ਫੇਜ਼ 1, ਮੋਹਾਲੀ) ਦੇ ਬਾਹਰ 195 ਦਿਨਾਂ ਤੋਂ ਚੱਲੇ ਆ ਰਹੇ ਧਰਨੇ ਦੇ ਆਗੂਆਂ ਨੇ ਮੰਤਰੀ ਬਲਕਾਰ ਸਿੰਘ ਨੂੰ ਇਸ ਮੁੱਦੇ 'ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਤੈਅ ਕਰਨ ਲਈ ਮੰਗ ਪੱਤਰ ਸੌਂਪਿਆ। . ਮੰਤਰੀ ਬਲਕਾਰ ਸਿੰਘ ਨੇ ਪ੍ਰਧਾਨ ਪ੍ਰੋਫੈਸਰ ਹਰਨੇਕ ਸਿੰਘ ਸਮੇਤ ਮੋਰਚੇ ਦੇ ਆਗੂਆਂ ਨੂੰ ਉਨ੍ਹਾਂ ਦੇ ਮੰਗ ਪੱਤਰ ’ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮਾਮਲਿਆਂ ਚ ਮੈਰਿਟ ਦੇ ਆਧਾਰ ’ਤੇ ਇਨਸਾਫ਼ ਦੇਣ ਦਾ ਭਰੋਸਾ ਦੇਣ ਲਈ ਕਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਇਹ ਮੰਗ ਪੱਤਰ 12 ਮੰਗਾਂ 'ਤੇ ਆਧਾਰਿਤ ਹੈ, ਜਿਸ 'ਤੇ ਜਲਦ ਹੀ ਪੱਕਾ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਦ੍ਰਿੜ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਭਗਵੰਤ ਸਿੰਘ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਹਰ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਬਹੁਤ ਸਪੱਸ਼ਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਪਹਿਲੇ ਡੇਢ ਸਾਲ ਦੇ ਕਾਰਜਕਾਲ ਵਿੱਚ ਮੈਰਿਟ ਦੇ ਆਧਾਰ 'ਤੇ ਲਗਭਗ 40,000 ਨੌਕਰੀਆਂ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਮੋਰਚੇ ਦੇ ਆਗੂਆਂ ਨੂੰ ਰਾਖਵਾਂਕਰਣ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਦੇ ਨਾਲ ਨਾਲ ਭਵਿੱਖ ਵਿੱਚ ਅਜਿਹੀ ਮੁਸ਼ਿਕਲ ਨਾ ਬਣੇ, ਇਸ ਲਈ ਵੀ ਸਥਾਈ ਹੱਲ ਲੱਭਣ ਦਾ ਭਰੋਸਾ ਦਿੱਤਾ।
Punjab Bani 31 October,2023
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰੋਸੇ ਮਗਰੋਂ ਆੜ੍ਹਤੀਆਂ ਵੱਲੋਂ ਹੜਤਾਲ ਖ਼ਤਮ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰੋਸੇ ਮਗਰੋਂ ਆੜ੍ਹਤੀਆਂ ਵੱਲੋਂ ਹੜਤਾਲ ਖ਼ਤਮ • ਆੜ੍ਹਤੀਆਂ ਦੇ ਮਸਲੇ ਕੇਂਦਰ ਸਰਕਾਰ ਕੋਲ ਉਠਾਏ ਜਾਣਗੇ: ਗੁਰਮੀਤ ਸਿੰਘ ਖੁੱਡੀਆਂ • ਐਫ.ਸੀ.ਆਈ. ਦੇ ਡੀ.ਜੀ.ਐਮ. ਨੂੰ ਆੜ੍ਹਤੀਆਂ ਦੇ ਮੁੱਦਿਆਂ 'ਤੇ 10 ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਚੰਡੀਗੜ੍ਹ, 12 ਅਕਤੂਬਰ: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰੋਸੇ ਉਪਰੰਤ ਅੱਜ ਸੂਬੇ ਦੇ ਆੜ੍ਹਤੀਆਂ (ਕਮਿਸ਼ਨ ਏਜੰਟਾਂ) ਨੇ ਤੁਰੰਤ ਪ੍ਰਭਾਵ ਨਾਲ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਖੇਤੀਬਾੜੀ ਮੰਤਰੀ ਨੇ ਆੜ੍ਹਤੀਆਂ, ਖਰੀਦ ਏਜੰਸੀਆਂ ਅਤੇ ਪੰਜਾਬ ਮੰਡੀ ਬੋਰਡ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਖੇਤੀਬਾੜੀ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਨਾਲ ਅੱਜ ਇੱਥੇ ਕਿਸਾਨ ਭਵਨ ਵਿਖੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਵਿੱਚ ਆਏ ਐਸੋਸੀਏਸ਼ਨ ਦੇ ਨੁਮਾਇੰਦਿਆਂ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਮਸਲਿਆਂ ਬਾਰੇ ਚਰਚਾ ਕੀਤੀ। ਆੜ੍ਹਤੀਆਂ ਵੱਲੋਂ ਬਾਇਓਮੈਟ੍ਰਕ ਖਰੀਦ ਪ੍ਰਣਾਲੀ ਅਤੇ ਈ.ਪੀ.ਐੱਫ. ਸਬੰਧੀ ਉਠਾਏ ਮੁੱਦਿਆਂ 'ਤੇ ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਸਲਿਆਂ ਨੂੰ ਕੇਂਦਰੀ ਖ਼ਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਕੋਲ ਉਠਾਇਆ ਜਾਵੇਗਾ ਤਾਂ ਜੋ ਉਨ੍ਹਾਂ ਦਾ ਜਲਦੀ ਹੱਲ ਨਿਕਲ ਸਕੇ। ਉਨ੍ਹਾਂ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੇ ਚੰਡੀਗੜ੍ਹ ਵਿਖੇ ਤਾਇਨਾਤ ਡਿਪਟੀ ਜਨਰਲ ਮੈਨੇਜਰ (ਡੀ.ਜੀ.ਐਮ.) ਸ੍ਰੀ ਅਲੋਕ ਕੁਮਾਰ ਨੂੰ ਦਸ ਦਿਨਾਂ ਦੇ ਅੰਦਰ ਇਨ੍ਹਾਂ ਮੁੱਦਿਆਂ ਬਾਰੇ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ। ਇਸ ਦੌਰਾਨ ਪੰਜਾਬ ਮੰਡੀ ਬੋਰਡ ਦੀ ਸਕੱਤਰ ਅੰਮ੍ਰਿਤ ਕੌਰ ਗਿੱਲ ਨੇ ਸੂਬੇ ਵਿੱਚ ਬਾਇਓਮੈਟ੍ਰਕ ਖਰੀਦ ਪ੍ਰਣਾਲੀ ਨੂੰ ਲਾਗੂ ਕਰਨ ਦੀ ਮੌਜੂਦਾ ਸਥਿਤੀ ਬਾਰੇ ਖੇਤੀਬਾੜੀ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 876 ਮੰਡੀਆਂ ਨੂੰ ਇਸ ਪ੍ਰਣਾਲੀ ਲਈ ਚੁਣਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀ ਬੋਰਡ ਕੋਲ ਨਵੀਂ ਮੰਡੀ ਟਾਊਨਸ਼ਿਪ ਵਿਭਾਗ ਅਧੀਨ 5400 ਖਾਲੀ/ਵਿਕਣਯੋਗ ਪਲਾਟ ਹਨ ਅਤੇ ਵਿਭਾਗ ਇਨ੍ਹਾਂ ਪਲਾਟਾਂ ਨੂੰ ਈ-ਨਿਲਾਮੀ ਰਾਹੀਂ ਵੇਚਣ ਦੀ ਯੋਜਨਾ ਬਣਾ ਰਿਹਾ ਹੈ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਪਖਾਨੇ ਅਤੇ ਬੈਠਣ ਲਈ ਥਾਂ ਸਮੇਤ ਹੋਰ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਖਰੀਦ ਪ੍ਰਕਿਰਿਆ ਦੇ ਨਿਯਮਾਂ ਦੀ ਉਲੰਘਣਾ ਕਰਦਾ ਜਾਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਪ੍ਰਤੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆੜ੍ਹਤੀ-ਕਿਸਾਨ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸੂਬੇ ਦੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ।
Punjab Bani 12 October,2023
ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਆਪਣੀਆਂ ਮੰਗਾਂ ਦੇ ਹੱਕ ਵਿੱਚ ਤਿੰਨ ਰੋਜ਼ਾ ਧਰਨੇ ਵਿੱਚ ਪਰਿਵਾਰਾਂ ਸਮੇਤ ਪੁੱਜਣਗੇ ਸੰਗਰੂਰ
ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਆਪਣੀਆਂ ਮੰਗਾਂ ਦੇ ਹੱਕ ਵਿੱਚ ਤਿੰਨ ਰੋਜ਼ਾ ਧਰਨੇ ਵਿੱਚ ਪਰਿਵਾਰਾਂ ਸਮੇਤ ਪੁੱਜਣਗੇ ਸੰਗਰੂਰ ਸੰਗਰੂਰ,10 ਅਕਤੂਬਰ : ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਵੱਲੋਂ ਲੜੀਵਾਰ ਸੰਘਰਸ਼ ਦੇ ਹਿੱਸੇ ਵਜੋਂ 13, 14 ਅਤੇ 15 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਵਿਸ਼ਾਲ ਤਿੰਨ ਰੋਜ਼ਾ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪਰਮਵੀਰ ਸਿੰਘ ਪੰਮੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪਿਛਲੇ ਸਾਲ 15 ਸਤੰਬਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਦੀਵਾਲੀ ਦਾ ਤੋਹਫਾ ਦੇਣ ਦਾ ਜਨਤਕ ਤੌਰ 'ਤੇ ਐਲਾਨ ਕੀਤਾ ਗਿਆ ਸੀ, ਪਰ ਜਿਵੇਂ ਹੀ ਦਿੱਲੀ, ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਲੰਘੀਆਂ, ਉਹ ਆਪਣੇ ਸ਼ਬਦਾਂ ਤੋਂ ਪਿੱਛੇ ਹਟ ਗਏ, ਜੋ ਕਿ ਨਿਰਾਸ਼ਾਜਨਕ ਹੈ। ਹੁਣ ਸਿੱਖਿਆ ਮੰਤਰੀ ਉਨ੍ਹਾਂ ਦੀ ਗੱਲ ਸੁਣਨਾ ਵੀ ਪਸੰਦ ਨਹੀਂ ਕਰਦੇ। ਪੰਮੀ ਨੇ ਕਿਹਾ ਕਿ ਹਾਥੀ ਵਾਂਗ ਪੰਜਾਬ ਸਰਕਾਰ ਦੇ ਖਾਣ ਲਈ ਦੰਦ ਹੋਰ ਅਤੇ ਦਿਖਾਉਣ ਦੇ ਦੰਦ ਹੋਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕੰਪਿਊਟਰ ਅਧਿਆਪਕਾਂ ਪ੍ਰਤੀ ਸਰਕਾਰ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਜਿਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੋਈ ਨਵੀਂ ਮੰਗ ਨਹੀਂ ਹੈ। ਪੰਜਾਬ ਸਰਕਾਰ ਵੱਲੋਂ 2011 ਵਿੱਚ ਇਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਸੀ ਪਰ ਰੈਗੂਲਰ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੰਪਿਊਟਰ ਅਧਿਆਪਕਾਂ ਦੇ ਸਾਰੇ ਅਧਿਕਾਰ ਬਹਾਲ ਕਰਨ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਹੋਰਨਾਂ ਅਧਿਆਪਕਾਂ ਵਾਂਗ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਦਿੱਤਾ ਜਾਵੇ, ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸੀਐਸਆਰ ਨਿਯਮਾਂ ਤਹਿਤ ਉਨ੍ਹਾਂ ਨੂੰ ਬਣਦੇ ਸਾਰੇ ਲਾਭ ਦਿੱਤੇ ਜਾਣ। ਪਿਛਲੇ ਸਮੇਂ ਦੌਰਾਨ ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਕਿਸੇ ਵੀ ਕਾਰਨ ਕਰਕੇ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੌਕਰੀ ਅਤੇ ਵਿੱਤੀ ਲਾਭ ਦਿੱਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਨੀ ਗਰਗ, ਮਨਪ੍ਰੀਤ ਸਿੰਘ ਪਟਿਆਲਾ, ਗਗਨਦੀਪ ਸਿੰਘ ਅੰਮ੍ਰਿਤਸਰ, ਧਿਆਨ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਬਲਜੀਤ ਸਿੱਧੂ, ਪਰਮਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਗਿਆਨ ਸਿੰਘ ਆਦਿ ਹਾਜ਼ਰ ਸਨ।
Punjab Bani 10 October,2023
ਪ੍ਰਦਰਸ਼ਨ ਕਰਦੇ ਕਾਂਗਰਸੀ ਸਿਆਸਤਦਾਨ 'ਤੇ ਚਲਾਈਆਂ ਪਾਣੀ ਦੀਆਂ ਬੁਝਾੜਾਂ
ਪ੍ਰਦਰਸ਼ਨ ਕਰਦੇ ਕਾਂਗਰਸੀ ਸਿਆਸਤਦਾਨ 'ਤੇ ਚਲਾਈਆਂ ਪਾਣੀ ਦੀਆਂ ਬੁਝਾੜਾਂ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਕਾਂਗਰਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਚੰਡੀਗੜ੍ਹ, 9 Oct : ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹ ਪੰਜਾਬ ਅਤੇ ਹਰਿਆਣਾ ਦੇ ਵਿਵਾਦ ਕਾਰਨ ਐਸਵਾਈਐਲ ਨਹਿਰ ਸਬੰਧੀ ਗਵਰਨਰ ਹਾਊਸ ਜਾਣਾ ਚਾਹੁੰਦੇ ਸਨ। ਹਾਲਾਂਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਲਈ ਰਸਤੇ ਵਿੱਚ ਬੈਰੀਕੇਡਿੰਗ ਕੀਤੀ ਗਈ ਸੀ। ਜਦੋਂ ਕਾਂਗਰਸੀ ਬੈਰੀਕੇਡ ’ਤੇ ਚੜ੍ਹੇ ਤਾਂ ਪੁਲੀਸ ਨੇ ਪਾਣੀ ਦੀਆਂ ਬੁਝਾੜਾਂ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਕਾਂਗਰਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਚੰਡੀਗੜ੍ਹ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਸੂਬੇ ਨੂੰ ਨਹੀਂ ਦੇਣਗੇ। ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਦੋਸ਼ ਲਗਾਇਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਸਵਾਈਐਲ ਦੇ ਮੁੱਦੇ 'ਤੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਹ ਪਾਣੀ ਨਾ ਦੇਣ ਦੀ ਗੱਲ ਕਰ ਰਹੇ ਹਨ, ਜਦਕਿ ਸੁਪਰੀਮ ਕੋਰਟ ਵਿੱਚ ਵੀ ਉਨ੍ਹਾਂ ਦੇ ਪੱਖ ਤੋਂ ਦਲੀਲਾਂ ਸਹੀ ਢੰਗ ਨਾਲ ਨਹੀਂ ਚੱਲ ਰਹੀਆਂ। ਕਾਂਗਰਸ ਦੇ ਵਿਰੋਧ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਸੈਕਟਰ 16 ਚੌਕ ਤੋਂ ਪੀਜੀਆਈ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ’ਤੇ ਟਰੈਫਿਕ ਡਾਇਵਰਟ ਕਰ ਦਿੱਤਾ ਹੈ । ਚੰਡੀਗੜ੍ਹ ਪੁਲੀਸ ਨੇ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਲੋਕਾਂ ਨੂੰ ਇਸ ਰਸਤੇ ’ਤੇ ਨਾ ਆਉਣ ਦੀ ਅਪੀਲ ਕੀਤੀ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਬਹਿਸ ਲਈ ਤਿਆਰ ਹਨ, ਪਰ ਸਾਰੀਆਂ ਪਾਰਟੀਆਂ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਮੀਡੀਆ ਦੇ ਸਾਹਮਣੇ ਖੁੱਲ੍ਹੀ ਬਹਿਸ ਹੋਣੀ ਚਾਹੀਦੀ ਹੈ ਅਤੇ ਉਹ ਸਰਕਾਰ ਦੇ ਹਰ ਸਵਾਲ ਦਾ ਜਵਾਬ ਦੇਣਗੇ।
Punjab Bani 09 October,2023
ਚੌਥਾਂ ਦਰਜਾ ਮੁਲਾਜਮ, ਕੱਚੇ ਤੇ ਪੱਕਿਆਂ ਨੇ “ਮੰਗ ਪੰਦਰਵਾੜਾ” ਵਣ ਵਿਭਾਗ ਦਫਤਰਾਂ ਅੱਗੇ ਅਰਥੀ ਫੂੱਕ ਰੈਲੀਆਂ ਕਰਕੇ ਸ਼ੁਰੂ ਕੀਤਾ, “ਅੱਠ ਅਕਤੂਬਰ” ਨੂੰ ਬਰਨਾਲਾ ਵਿਖੇ ਰੈਲੀ ਕਰਨ ਦਾ ਐਲਾਨ ? — ਦਰਸ਼ਨ ਲੁਬਾਣਾ, ਰਣਜੀਤ ਰਾਣਵਾ, ਨੋਲੱਖਾ
ਚੌਥਾਂ ਦਰਜਾ ਮੁਲਾਜਮ, ਕੱਚੇ ਤੇ ਪੱਕਿਆਂ ਨੇ “ਮੰਗ ਪੰਦਰਵਾੜਾ” ਵਣ ਵਿਭਾਗ ਦਫਤਰਾਂ ਅੱਗੇ ਅਰਥੀ ਫੂੱਕ ਰੈਲੀਆਂ ਕਰਕੇ ਸ਼ੁਰੂ ਕੀਤਾ, “ਅੱਠ ਅਕਤੂਬਰ” ਨੂੰ ਬਰਨਾਲਾ ਵਿਖੇ ਰੈਲੀ ਕਰਨ ਦਾ ਐਲਾਨ ? — ਦਰਸ਼ਨ ਲੁਬਾਣਾ, ਰਣਜੀਤ ਰਾਣਵਾ, ਨੋਲੱਖਾ ਪਟਿਆਲਾ 05 ਅਕਤੂਬਰ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਮੰਗ ਪੰਦਰਵਾੜੇ ਦੀ ਸ਼ੁਰੂਆਤ ਵੱਖ—ਵੱਖ ਵਿਭਾਗਾਂ ਸਮੇਤ ਜੰਗਲਾਤ, ਜੰਗਲੀ ਜੀਵ ਅਤੇ ਜੰਗਲਾਤ ਨਿਗਮ ਵਿਚਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਦਿਹਾੜੀਦਾਰ ਚੌਥਾ ਦਰਜਾ ਕਰਮੀਆਂ ਵਲੋਂ ਜਿਲਾ ਸਦਰ ਮੁਕਾਮਾਂ ਤੇ ਵਣ ਮੰਡਲ ਦਫਤਰਾਂ ਅੱਗੇ ਰੋਹ ਭਰਪੂਰ ਰੈਲੀਆਂ ਕਰਕੇ ਪੰਜਾਬ ਸਰਕਾਰ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਤੇ ਸੁਬਾਈ ਆਗੂਆਂ ਨੇ ਵੱਖ—ਵੱਖ ਥਾਵਾਂ ਤੇ ਅਗਵਾਈ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਐਡਹਾਕ, ਟੈਂਪਰੇਰੀ, ਵਰਕਚਾਰਜ, ਡੇਲੀਵੇਜਿਜ਼ ਅਤੇ ਕੰਟਰੈਕਟ ਕਰਮੀਆਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਮਿਤੀ 16 ਮਈ 2023 ਦੀ ਰੋਸ਼ਨੀ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ, ਇਹਨਾਂ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਢੇਰ ਸਾਰੀਆਂ “ਕੰਡੀਸ਼ਨਾਂ” ਲਾਈਆਂ ਹਨ, ਇਹਨਾ ਕੰਡੀਸ਼ਨਾਂ ਅਧੀਨ ਕੱਚੇ ਕਰਮੀ ਰੈਗੂਲਰ ਨਹੀਂ ਹੋ ਸਕਦੇ। ਵਿਦਿਅਕ ਯੋਗਤਾ ਕਿ ਰੈਗੂਲਰ ਹੋਣ ਵਾਲਾ ਕਰਮੀ ਅੱਠਵੀਂ ਪਾਸ ਹੋਣਾ ਜਰੂਰੀ ਹੈ, ਇਸ ਤਰ੍ਹਾਂ ਬਾਕੀ ਵਿਭਾਗ ਸਮੇਤ ਜੰਗਲਾਤ, ਜੰਗਲੀ ਜੀਵ ਅਤੇ ਜੰਗਲਾਤ ਨਿਗਮ ਵਿਚਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਘਟ ਪੜੇ ਲਿਖੇ ਜਾਂ ਯੋਗਤਾ ਨਾ ਰੱਖਦੇ ਡੇਲੀਵੇਜਿਜ਼ ਨੂੰ ਰੈਗੂਲਰ ਕਰਨ ਲਈ ਵਿਭਾਗ ਵਲੋਂ ਨਾਉਂ ਨਹੀਂ ਸਿਫਾਰਸ਼ ਕੀਤੇ ਜਾ ਰਹੇ। ਮੁਲਾਜਮ ਆਗੂਆਂ ਦਰਸ਼ਨ ਸਿੰਘ ਲੂਬਾਣਾ, ਜਗਮੋਹਨ ਨੋਲੱਖਾ ਨੇ ਕਿ ਹਾਂ ਕਿ ਪੰਜਾਬ ਸਰਕਾਰ ਨੂੰ ਰੈਗੂਲਾਈਜੇਸ਼ਨ ਨੀਤੀ 2011, 2015 ਅਤੇ 2016 ਦੀ ਤਰਜ ਤੇ ਜਾਰੀ ਕੀਤੀ ਜਾਣੀ ਚਾਹੀਦੀ ਸੀ। 2023 ਦੀ ਨੀਤੀ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਵਿੱਚ ਵੱਡਾ ਅੜੀਕਾ ਹੈ। ਇਸ ਨੀਤੀ ਨੂੰ 2016 ਦੀ ਨੀਤੀ ਦੀ ਤਰਜ ਤੇ ਜਾਰੀ ਕੀਤੀ ਜਾਵੇ ਤਾਂ ਜੋ ਕੱਚੇ ਕਰਮਚਾਰੀ ਰੈਗੂਲਰ ਹੋ ਸਕਣ, ਆਗੂਆਂ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਵਲੋਂ ਹਾਲ ਹੀ ਵਿੱਚ ਦਿੱਤੇ ਰੈਗੂਲਰ ਕਰਨ ਦੇ ਬਿਆਨਾਂ ਗੁੰਮਰਾਹ ਕੁਨ ਦੱਸਿਆ ਹੈ, ਰੈਲੀਆਂ ਵਿੱਚ ਮੌਜੂਦਾ ਨੀਤੀ ਵਿੱਚ ਛੋਟ ਦੋਣ ਦੀ ਮੰਗ ਕੀਤੀ ਹੈ। ਪਟਿਆਲਾ ਜਿਲੇ ਵਿਚਲੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਕਰਮਚਾਰੀਆਂ ਨੇ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਵਿਚਲੇ ਡੈਲੀਵੇਜਿਜ਼ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਇੱਥੇ ਵਣ ਪਾਲ (ਸਾਊਥ) ਸਰਕਲ ਦਫਤਰ ਅੱਗੇ ਇਕੱਠੇ ਹੋ ਕੇ ਵਿਸ਼ਾਲ ਰੈਲੀ ਕਰਕੇ ਸਰਕਾਰ ਸਮੇਤ ਜੰਗਲਾਤ ਵਿਭਾਗ ਦੇ ਪ੍ਰਧਾਨ ਮੁੱਖ ਵਣਪਾਲ ਦੀ ਅਰਥੀ ਸਾੜੀ, ਇਸ ਮੌਕੇ ਤੇ ਇਹ ਵੀ ਮੰਗ ਕੀਤੀ ਕਿ ਵਣ ਮੰਡਲ ਦਫਤਰਾਂ ਵੱਲੋਂ ਛੱਡੇ ਗਏ ਕਾਮਿਆਂ ਦੇ ਨਾਵਾਂ ਦੀ ਸੂਚੀ ਮੰਗਵਾਈ ਜਾਵੇ ਅਤੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਮੁੱਖ ਵਣ ਪਾਲ ਨੇ ਆਪਣੇ ਪੱਤਰ ਮਿਤੀ 17—09—2023 ਨੂੰ ਖੇਤਰੀ ਦਫਤਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਕਿ ਚੌਥਾ ਮੁਲਾਜਮ ਅਤੇ ਵਣ ਵਿਭਾਗ ਦੇ ਵੱਖ—ਵੱਖ ਕੈਟਾਗਰੀਜ਼ ਮੁਲਾਜਮਾਂ ਵਲੋਂ ਡੇਲੀਵੇਜਿਜ਼ ਕਰਮੀਆਂ ਦੀ ਅਗਵਾਈ ਨਹੀਂ ਕੀਤੀ ਜਾ ਸਕਦੀ। ਇਸ ਪੱਤਰ ਨੂੰ ਟਰੇਡ ਯੂਨੀਅਨ ਤੇ ਹਮਲਾ ਦੱਸਿਆ ਤੇ ਮੰਗ ਕੀਤੀ ਕਿ ਇਹ ਪੱਤਰ ਜੋ ਕਿ ਸਿਆਸਤ ਤੋਂ ਪ੍ਰੇਰਿਤ ਜਾਪਦਾ ਹੈ, ਵਾਪਸ ਲਿਆ ਜਾਵੇ। ਇਸ ਮੌਕੇ ਤੇ ਪੰਜਾਬ ਸਰਕਾਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਉ ਤੇ ਯਾਦ ਪੱਤਰ ਵੀ ਦਿੱਤੇ ਗਏ। ਇਸ ਤਰ੍ਹਾਂ ਸਮੂਹ ਕੱਚੇ ਅਤੇ ਪੱਕੇ ਚੌਥਾ ਦਰਜਾ ਮੁਲਾਜਮਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਹ ਭਰਪੂਰ ਮਾਰਚ ਕਰਕੇ ਸਰਕਾਰ ਤੇ ਅਫਸਰਸ਼ਾਹੀ ਦਾ “ਜੋਰਦਾਰ ਪਿੱਟ ਸਿਆਪਾ” ਵੀ ਕੀਤਾ ਤੇ ਐਲਾਨ ਕੀਤਾ ਕਿ ਮਿਤੀ 08 ਅਕਤੂਬਰ ਨੂੰ ਪ੍ਰਮੁੱਖ ਸਕੱਤਰ ਸਿੰਚਾਈ ਵਿਭਾਗ ਦੀ ਮੁਲਾਜਮ ਮਾਰੂ ਨੀਤੀਆਂ ਵਿਰੁੱਧ “ਸਿੰਚਾਈ ਮੰਤਰੀ ਮੀਤ ਹੇਅਰ” ਦੇ ਵਿਧਾਨ ਸਭਾ ਹਲਕਾ ਬਰਨਾਲਾ ਵਿਖੇ ਰੈਲੀ ਕਰਕੇ ਇਹਨਾ ਦੇ ਘਰ ਤੱਕ ਰੋਸ ਮੁਜਾਹਰਾ ਕੀਤਾ ਜਾਵੇਗਾ। ਅੱਜ ਦੀ ਰੈਲੀ ਵਿੱਚ ਜੋ ਆਗੂ ਸ਼ਾਮਲ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਰਾਮ ਪ੍ਰਸਾਦ ਸਹੋਤਾ, ਜਗਮੋਹਨ ਨੋਲੱਖਾ, ਗੁਰਚਰਨ ਸਿੰਘ, ਰਾਮ ਲਾਲ ਰਾਮਾ, ਦਰਸ਼ਨ ਮੁੱਲੇਵਾਲ, ਬਲਵਿੰਦਰ ਨਾਭਾ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਭਰਪੂਰ ਸਿੰਘ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਅਜੈ ਸਿੱਪਾ, ਪ੍ਰਕਾਸ਼ ਲੁਬਾਣਾ, ਸ਼ਾਮ ਸਿੰਘ, ਹਰਬੰਸ ਸਿੰਘ, ਸੁਭਾਸ਼, ਬੰਸੀ ਲਾਲ, ਕਿਰਨ ਪਾਲ, ਅਮਰ ਨਾਥ ਨਰੜੂ, ਅਮਰੀਕ ਸਿੰਘ, ਹਰਵਿੰਦਰ ਗੋਲਡੀ, ਰਾਮਪਾਲ, ਹਰਭਾਨ, ਮੇਜਰ ਸਿੰਘ, ਅਨਿਲ ਗਾਗਟ, ਜਗਤਾਰ ਬਾਬਾ, ਮੰਗਤ ਰਾਮ, ਜਸਵਿੰਦਰ ਸਿੰਘ, ਹਾਕਮ ਸਿੰਘ, ਹਰਭਜਨ ਸਿੰਘ, ਲਖਵਿੰਦਰ, ਬੁੱਧ ਰਾਮ, ਰਾਜੇਸ਼, ਬਲਬੀਰ ਚੰਦ, ਮੋਧ ਨਾਥ ਸ਼ਰਮਾ, ਕਰਮਜੀਤ ਸਿੰਘ, ਸ਼ਾਮ ਸਿੰਘ, ਰਾਜ ਕੁਮਾਰ, ਸੁਨੀਲ ਦੱਤ, ਰਾਜੇਸ਼ ਕੁਮਾਰ, ਰਾਮ ਕਲਾਸ਼, ਲਖਵੀਰ ਲੱਖੀ, ਤਰਲੋਚਨ ਮੰਡੋਲੀ, ਵੇਦ ਪ੍ਰਕਾਸ਼, ਚੰਦਰ ਭਾਨ ਆਦਿ ਹਾਜਰ ਸਨ।
Punjab Bani 05 October,2023
ਆਖਿਰ ਸਿਹਤ ਮੰਤਰੀ ਪੁੱਜੇ ਧਰਨੇ 'ਚ -ਮੰਡੋੜ ਦੇ ਜਮੀਨੀ ਮਾਮਲੇ ਚ ਚਲ ਰਹੇ ਪੱਕੇ ਧਰਨੇ ਦੇ 20ਵੇਂ ਦਿਨ ਹੋਈ ਮੋਰਚੇ ਦੀ ਜਿੱਤ
ਆਖਿਰ ਸਿਹਤ ਮੰਤਰੀ ਪੁੱਜੇ ਧਰਨੇ 'ਚ -ਮੰਡੋੜ ਦੇ ਜਮੀਨੀ ਮਾਮਲੇ ਚ ਚਲ ਰਹੇ ਪੱਕੇ ਧਰਨੇ ਦੇ 20ਵੇਂ ਦਿਨ ਹੋਈ ਮੋਰਚੇ ਦੀ ਜਿੱਤ - ਪ੍ਰਸ਼ਾਸ਼ਨ ਨੇ ਮੰਨੀਆਂ ਸਾਰੀਆਂ ਮੰਗਾਂ ਸਿਹਤ ਮੰਤਰੀ ਨੇ ਮੋਰਚੇ ਵਿਚ ਆਪ ਆਕੇ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਪਟਿਆਲਾ, 24 ਸਤੰਬਰ : ਪਿੰਡ ਮੰਡੋੜ ਦੀ ਪੰਚਾਇਤੀ ਜਮੀਨ ਨੂੰ ਲੈ ਕੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿਛਲੇ 20 ਦਿਨਾਂ ਤੋਂ ਸਿਹਤ ਮੰਤਰੀ ਦੇ ਖਿਲਾਫ ਸ਼ੁਰੂ ਕੀਤਾ ਗਿਆ ਸੰਘਰਸ਼ ਨੂੰ ਆਖਿਰ ਅੱਜ ਬੂਰ ਪੈ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਡਵੀਜਨਲ ਡਿਪਟੀ ਡਾਇਰੈਕਟਰ ਤੇ ਸੀਨੀਅਰ ਅਧਿਕਾਰੀ ਵਿਨੋਦ ਕੁਮਾਰ ਗਾਗਟ ਨੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਮੀਟਿੰਗਾਂ ਕਰਕੇ ਇਸ ਮਾਮਲੇ ਨੂੰ ਹਲ ਕਰਵਾ ਿਦੱਤਾ ਹੈ, ਜਿਸਦੇ ਚਲਦਿਆਂ ਸਿਹਤ ਮੰਤਰੀ ਨੇ ਅੱਜ ਧਰਨੇ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਮੰਗੀਆਂ ਮੰਗਾਂ ਨੂੰ ਮੰਨਣ ਦਾ ਐਲਾਨ ਕਰਦਿਆਂ ਧਰਨੇ ਨੂੰ ਚੁਕਵਾ ਦਿੱਤਾ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ,ਧਰਮਪਾਲ ਅਤੇ ਧਰਮਵੀਰ ਨੇ ਕਿਹਾ ਕਿ ਪਿੰਡ ਮੰਡੋੜ ਵਿਚ ਪੰਚਾਇਤੀ ਜ਼ਮੀਨ ਦੀ ਕੀਤੀ ਡੰਮੀ ਬੋਲੀ ਰੱਦ ਕਰਾਉਣ ਅਤੇ ਜੇਲੀਂ ਡੱਕੇ ਸਾਥੀਆਂ ਦੀ ਰਿਹਾਈ ਲਈ ਵਿਧਾਨ ਸਭਾ ਦੀ ਸਬ-ਕਮੇਟੀ ਦੁਆਰਾ ਡਿਵੀਜ਼ਨਲ ਡਿਪਟੀ ਡਾਇਰੈਕਟਰ ਦੀ ਅਗਵਾਈ ਵਿਚ ਇਸ ਮਸਲੇ ਜਾਂਚ ਦੀ ਜਿੰਮੇਵਾਰੀ ਦਿੱਤੀ। ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਦੁਆਰਾ ਇਸ ਸਾਰੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਈ ਦਿਨਾਂ ਦੀ ਪ੍ਰਕਿਰਿਆ ਤੋਂ ਬਾਅਦ ਇਸ ਮਸਲੇ ਨੂੰ ਸਿਰੇ ਚਾੜ੍ਹਿਆ। ਇਸ ਸਮਝੌਤੇ ਵਿਚ ਡੀ ਐਸ ਪੀ ਟਿਵਾਣਾ ਵੀ ਹਾਜ਼ਰ ਰਹੇ। ਇਸ ਸਮਝੌਤੇ ਵਿਚ ਇਹਨਾਂ ਮੰਗਾਂ ਤੇ ਸਹਮਤੀ ਬਣੀ ਕਿ ਝੋਨਾ ਵੱਢਣ ਤੋਂ ਬਾਅਦ ਕਣਕ ਲਾਉਣ ਲਈ ਦਲਿਤਾਂ ਨੂੰ 14 ਏਕੜ ਜ਼ਮੀਨ ਅਤੇ ਅਗਲੇ ਸਾਲ ਇਸ ਜ਼ਮੀਨ ਦੀ ਪਲਾਟਬੰਦੀ ਕਰਕੇ ਸਾਰੇ ਪਰਿਵਾਰਾਂ ਨੂੰ ਜ਼ਮੀਨ ਦਿੱਤੀ ਜਾਵੇਗੀ।ਇਸ ਘੋਲ ਦੌਰਾਨ ਜੇਲ ਭੇਜੇ ਸਾਥੀਆਂ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇਗੀ ਅਤੇ ਮੰਡੋੜ ਦੇ 250 ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਸਨਅਤ ਪੱਤਰ ਜਾਰੀ ਕਰਕੇ ਮਾਲਕੀ ਹੱਕ ਦਿੱਤੇ ਜਾਣਗੇ। ਸਿਹਤ ਮੰਤਰੀ ਡਾਕਟਰ ਬਲਬੀਰ ਦੁਆਰਾ ਧਰਨੇ ਵਿੱਚ ਆਕੇ ਆਪ ਉਪਰੋਕਤ ਮੰਗਾਂ ਨੂੰ ਲਾਗੂ ਕਰਾਉਣ ਦਾ ਭਰੋਸਾ ਦਿੱਤਾ ਅਤੇ ਧਰਨਾਕਾਰੀਆਂ ਦਾ ਮੂੰਹ ਮਿੱਠਾ ਕਰਵਾਕੇ ਧਰਨਾ ਖਤਮ ਕਰਵਾਇਆ।
Punjab Bani 24 September,2023
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ, ਟ੍ਰੈਫਿਕ ਤੇ ਕਰਾਇਮ ਸਬੰਧੀ ਡਿਪਟੀ ਕਮਿਸ਼ਨਰ, ਐਸ.ਐਸ.ਪੀ ਤੇ ਨਿਗਮ ਕਮਿਸ਼ਨਰ ਨਾਲ ਬੈਠਕ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ, ਟ੍ਰੈਫਿਕ ਤੇ ਕਰਾਇਮ ਸਬੰਧੀ ਡਿਪਟੀ ਕਮਿਸ਼ਨਰ, ਐਸ.ਐਸ.ਪੀ ਤੇ ਨਿਗਮ ਕਮਿਸ਼ਨਰ ਨਾਲ ਬੈਠਕ -ਕੋਹਲੀ ਨੇ ਵਿਧਾਇਕ ਗੁਰਲਾਲ ਘਨੌਰ ਦੀ ਮੌਜੂਦਗੀ ‘ਚ ਪੂਰੇ ਸ਼ਹਿਰ ਦੇ ਪ੍ਰਬੰਧਾਂ ਦਾ ਲਿਆ ਜਾਇਜਾ -ਕਿਹਾ ਪਿੱਛਲੀਆਂ ਸਰਕਾਰਾਂ ਦੀ ਅਣਦੇਖੀ ਦੇ ਸ਼ਿਕਾਰ ਹੋਏ ਸਾਰੇ ਵਿਕਾਸ ਕਾਰਜ ਤੇ ਆਉਣ ਵਾਲੇ ਪ੍ਰਾਜੈਕਟਾਂ ਨੂੰ ਬਹੁਤ ਜਲਦ ਨੇਪਰੇ ਚੜ੍ਹਾਏਗੀ ਭਗਵੰਤ ਸਿੰਘ ਮਾਨ ਸਰਕਾਰ ਪਟਿਆਲਾ, 19 ਸਤੰਬਰ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਡਿਪਟੀ ਕਮਿਸ਼ਨਰ, ਐਸ.ਐਸ.ਪੀ ਤੇ ਨਗਰ ਨਿਗਮ ਕਮਿਸ਼ਨਰ ਨਾਲ ਮੈਰਾਥਨ ਮੀਟਿੰਗ ਕਰਕੇ ਪਟਿਆਲਾ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ, ਆਉਣ ਵਾਲੇ ਪ੍ਰਾਜੈਕਟਾਂ, ਸੁਚਾਰੂ ਟ੍ਰੈਫਿਕ ਵਿਵਸਥਾ, ਨਸ਼ਿਆਂ ਤੇ ਕਰਾਇਮ ਦੀ ਰੋਕਥਾਮ ਸਬੰਧੀ ਲੰਬੀ ਵਿਚਾਰ ਚਰਚਾ ਕੀਤੀ।ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਗੁਰਲਾਲ ਘਨੌਰ ਵੀ ਮੌਜੂਦ ਸਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੂਰੇ ਸ਼ਹਿਰ ਦੇ ਪ੍ਰਬੰਧਾਂ ਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਪਿੱਛਲੀਆਂ ਸਰਕਾਰਾਂ ਦੀ ਅਣਦੇਖੀ ਦੇ ਸ਼ਿਕਾਰ ਹੋਏ ਸਾਰੇ ਵਿਕਾਸ ਕਾਰਜਾਂ ਅਤੇ ਆਉਣ ਵਾਲੇ ਪ੍ਰਾਜੈਕਟਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਹੁਣ ਮਿਥੇ ਸਮੇਂ ਵਿਚ ਨੇਪਰੇ ਚੜ੍ਹਾਇਆ ਜਾਵੇਗਾ। ਲੰਮੀ ਚੱਲੀ ਬੈਠਕ ਦੌਰਾਨ ਵਿਧਾਇਕ ਕੋਹਲੀ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੋਂ ਪਟਿਆਲਾ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ, ਆਉਣ ਵਾਲੇ ਪ੍ਰਾਜੈਕਟਾਂ ਦੀ ਜਾਣਕਾਰੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਕਿਸੇ ਵੀ ਕੰਮ ਵਿੱਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਮੁਤਾਬਕ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਕੰਪਲੈਕਸ ਨੂੰ ਬੱਸ ਅੱਡੇ ਦੀ ਥਾਂ ਕਿਸੇ ਹੋਰ ਮੰਤਵ ਲਈ ਨਹੀਂ ਵਰਤਿਆ ਜਾਵੇਗਾ ਅਤੇ ਇੱਥੇ ਸ਼ੱਟਲ ਬੱਸ ਸਰਵਿਸ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਰਾਣੇ ਬੱਸ ਅੱਡੇ ਨੂੰ ਲੋਕਲ ਬੱਸਾਂ ਲਈ ਜਲਦੀ ਚਲਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਵਿਧਾਇਕ ਕੋਹਲੀ ਨੇ ਐਸ.ਐਸ.ਪੀ ਵਰੁਣ ਸ਼ਰਮਾ ਤੋਂ ਜੁਰਮ ਰੋਕਣ ਲਈ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕਰਦਿਆਂ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਸੁਚਾਰੂ ਬਨਾਉਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਜਰਾਇਮ ਪੇਸ਼ਾ ਲੋਕਾਂ ਨਾਲ ਕੋਈ ਢਿੱਲ ਨਾ ਵਰਤੀ ਜਾਵੇ।ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਨੀਤੀ ਦਾ ਜਿਕਰ ਕਰਦਿਆਂ ਕੋਹਲੀ ਨੇ ਕਿਹਾ ਕਿ ਨਸ਼ੇ ਦੇ ਵਪਾਰੀਆਂ ਲਈ ਪਟਿਆਲਾ ਵਿੱਚ ਕੋਈ ਥਾਂ ਨਹੀਂ ਹੈ। ਵਿਧਾਇਕ ਕੋਹਲੀ ਨੇ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਨਾਲ ਗੱਲਬਾਤ ‘ਚ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਇਜਾ ਲੈਂਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।ਇਸ ਮੀਟਿੰਗ ਦੌਰਾਨ ਐਸ.ਪੀ ਸਿਟੀ ਮੁਹੰਮਦ ਸਰਫਰਾਜ ਆਲਮ, ਡੀ.ਐਸ.ਪੀ ਸੰਜੀਵ ਸਿੰਗਲਾ ਤੇ ਹੋਰ ਅਧਿਕਾਰੀ ਮੌਜੂਦ ਸਨ।
Punjab Bani 19 September,2023
ਛੁੱਟੀ ਵਾਲੇ ਦਿਨ ਵੀ ਯੂਨੀਵਰਸਿਟੀ ਵਿੱਚ ਗੂੰਜਦੇ ਰਹੇ ਨਾਅਰੇ : ਧਰਨੇ ਵਿੱਚ ਪੁੱਜੇ ਸਿਮਰਨਜੀਤ ਮਾਨ
ਛੁੱਟੀ ਵਾਲੇ ਦਿਨ ਵੀ ਯੂਨੀਵਰਸਿਟੀ ਵਿੱਚ ਗੂੰਜਦੇ ਰਹੇ ਨਾਅਰੇ : ਧਰਨੇ ਵਿੱਚ ਪੁੱਜੇ ਸਿਮਰਨਜੀਤ ਮਾਨ - ਇੱਕ ਪਾਸੜ ਕਾਰਵਾਈ ਕਾਰਨ ਵਿਦਿਆਰਥੀਆਂ ਵਿੱਚ ਗੁੱਸੇ ਦੀ ਲਹਿਰ : ਮਾਨ - ਬੱਚਿਆਂ ਨਾਲ ਹੋ ਰਹੇ ਇਸ ਤਰ੍ਹੇ ਦੇ ਵਿਤਕਰੇ ਕਾਰਨ ਹੀ ਬਾਹਰੀ ਮੁਲਕਾਂ 'ਚ ਜਾ ਰਹੇ ਹਨ ਵਿਦਿਆਰਥੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਹੁੰਚੇ ਸੰਸਦ ਸਿਮਰਨਜੀਤ ਸਿੰਘ ਮਾਨ ਪਟਿਆਲਾ, 16 ਸਤੰਬਰ ਪੰਜਾਬੀਯੂਨੀਵਰਸਿਟੀ ਪਟਿਆਲਾ ਵਿੱਚ ਲੰਘੇ ਦਿਨ ਵਿਦਿਆਰਕਣ ਜਸ਼ਨਦੀਪ ਕੌਰ ਦੀ ਹੋਈ ਮੌਤ ਦਾ ਮਾਮਲਾ ਅੱਜ ਵੀ ਪੂਰੀ ਤਰ੍ਹਾਂ ਗਰਮਾਇਆ ਰਿਹਾ। ਛੁੱਟੀ ਵਾਲੇ ਦਿਨ ਵਿਦਿਆਰਥਦੀਆਂ ਨੇ ਵੀਸੀ ਦਫ਼ਤਰ ਅੱਗੇ ਧਰਨਾ ਲਗਾਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪੁੱਜੇ, ਜਿਨ੍ਹਾ ਨੇ ਆਖਿਆ ਕਿ ਵਿਦਿਆਰਥੀਆਂ ਨਾਲ ਧੱਕਾ ਬਰਦਾਸ਼ਤ ਨਹੀਂ ਹੋਵੇਗਾ। ਇਸ ਮੌਕੇ ਵਿਦਿਆਰਥੀਆਂ ਨੇ ਆਖਿਆ ਕਿ ਉਨ੍ਹਾਂ ਉਪਰ ਕੀਤੀ ਐਫਆਈਆਰ ਬਿਲਕੁਲ ਗਲਤ ਹੈ, ਜਿਸਦਾ ਉਹ ਡਟਕੇ ਵਿਰੋਧ ਕਰਦੇ ਹਨ। ਜੇਕਰ ਇਸ ਕੇਸ ਨੂੰ ਰੱਦ ਕਰਕੇ ਪ੍ਰੋਫੈਸਰ ਉਪਰ ਪਰਚਾ ਦਰਜ ਨਾ ਕੀਤਾ ਗਿਆ ਤਾਂ ਯੂਨੀਵਰਸਿਟੀ ਵੱਡੇ ਸੰਘਰਸ਼ ਦਾ ਮੈਦਾਨ ਬਣੇਗੀ। ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਸ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਖਿਆ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਜੇਕਰ ਲੜਕੀ ਨੇ ਉਸ ਪ੍ਰੋਫੈਸਰ ਦੇ ਉਕਸਾਉਣ 'ਤੇ ਆਪਣੇ ਆਪ ਨੂੰ ਮੁਕਾ ਲਿਆ ਹੈ ਤਾਂ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਯੂਨੀਵਰਸਿਟੀ ਦੇ ਵਿਦਿਆਰਥੀ ਹੁਣ ਆਪਣੇ ਹੋਸਟਲ ਛੱਡ ਕੇ ਬਾਹਰ ਜਾ ਰਹੇ ਹਨ, ਇਹ ਬਿਲਕੁੱਲ ਗਲਤ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਦੋ ਪਾਸਿਓਂ ਕੰਮ ਨਹੀਂ ਕਰਨਾ ਚਾਹੀਦਾ ਅਤੇ ਬੱਚਿਆਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਵਿਚ ਮਰ ਰਹੇ ਪੰਜਾਬੀ ਵਿਦਿਆਰਥੀਆਂ ਸਬੰਧੀ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਹਮਾਇਤ ਕਰ ਰਹੇ ਸਿੱਖਾਂ ਦੀਆਂ ਵਿਦੇਸ਼ਾਂ ਵਿੱਚ ਮੌਤਾਂ ਹੋ ਰਹੀਆਂ ਨੇ ਜਿਸ ਲਈ ਉਥੋਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਕਰੇ ਕਿਉਂਕਿ ਜੇਕਰ ਸਿੱਖਾਂ ਨੇ ਉਨ੍ਹਾਂ ਦੇ ਮੁਲਕਾਂ ਵਿੱਚ ਸ਼ਰਨ ਲਈ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਵੀ ਦੇਣੀ ਪਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜੇ ਸਮਾਂ ਮਿਲਿਆ ਤਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨਾਲ ਹੋ ਰਹੇ ਵਿਵਹਾਰ ਦਾ ਮੁੱਦਾ ਸੰਸਦ ਵਿਚ ਵੀ ਚੁੱਕਣਗੇ। ਇਸ ਮੌਕੇ ਤੇ ਹਰਭਜਨ ਸਿੰਘ ਕਸ਼ਮੀਰੀ, ਮਹਿੰਦਰਪਾਲ ਸਿੰਘ, ਹਰਮੀਤ ਸਿੰਘ ਸੋਢੀ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਦਿਆਰਥੀ ਹਾਜ਼ਰ ਸਨ।
Punjab Bani 16 September,2023
ਸਿਹਤ ਮੰਤਰੀ ਦੇ ਸ਼ਹਿਰ ਵਿੱਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਧਮਕ
ਸਿਹਤ ਮੰਤਰੀ ਦੇ ਸ਼ਹਿਰ ਵਿੱਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਧਮਕ ਸੂਬਾ ਪੱਧਰੀ ਰੈਲੀ ਕਰਕੇ ਡਾ. ਬਲਵੀਰ ਸਿੰਘ ਦੇ ਘਰ ਵੱਲ ਕੀਤਾ ਰੋਸ ਮਾਰਚ ਮਾਣ-ਭੱਤਾ ਦੁੱਗਣਾ ਕਰਨ ਦੀ ਕੇਜਰੀਵਾਲ ਦੁਆਰਾ ਦਿੱਤੀ ਗਰੰਟੀ ਹਵਾਈ ਕਿਲ੍ਹਾ ਸਾਬਤ ਹੋਈ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ 19 ਸਤੰਬਰ ਦੀ ਮੀਟਿੰਗ ਤੈਅ ਪਟਿਆਲਾ, 15 ਸਤੰਬਰ ( ) ਸਿਹਤ ਮਹਿਕਮੇ ਵਿੱਚ ਬਹੁਤ ਨਿਗੂਣੇ ਭੱਤਿਆਂ 'ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਬੈਨਰ ਹੇਠ ਸਥਾਨਕ ਦਾਣਾ ਮੰਡੀ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਗਈ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਘਰ ਵੱਲ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਤਹਿਸੀਲਦਾਰ ਸ਼੍ਰੀ ਜਿਨਸੂ ਬਾਂਸਲ ਰਾਹੀਂ ਜਥੇਬੰਦੀ ਦੀ 19 ਸਤੰਬਰ ਨੂੰ ਸਿਹਤ ਮੰਤਰੀ ਨਾਲ ਮੀਟਿੰਗ ਤੈਅ ਹੋਣ ਦੀ ਚਿੱਠੀ ਪ੍ਰਾਪਤ ਹੋਣ ਤੋਂ ਬਾਅਦ ਗੌਰਮਿੰਟ ਪ੍ਰੈੱਸ ਪਟਿਆਲਾ ਦੇ ਸਾਹਮਣੇ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਦੀਪ ਕੌਰ ਬਿਲਗਾ ਅਤੇ ਵਿੱਤ ਸਕੱਤਰ ਪਰਮਜੀਤ ਕੌਰ ਮਾਨ ਨੇ ਕਿਹਾ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਕੰਮ ਕਰਦੀਆਂ ਹਜ਼ਾਰਾਂ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਉਹਨਾਂ ਦੇ ਮਾਣ ਭੱਤੇ ਤੇ ਇਨਸੈਂਟਿਵਾਂ ਨੂੰ ਦੁੱਗਣਾ ਨਹੀਂ ਕਰ ਰਹੀ ਅਤੇ ਉਹਨਾ 'ਤੇ ਘੱਟੋ-ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਗਿੱਲ ਫਾਰਮ ਅੰਮ੍ਰਿਤਸਰ ਵਿਖੇ ਸੱਦ ਕੇ ਸਰਕਾਰ ਬਣਦਿਆਂ ਹੀ ਮਾਣ ਭੱਤੇ ਨੂੰ ਦੁੱਗਣਾ ਕਰਨ ਦੀ ਗਰੰਟੀ ਦਿੱਤੀ ਗਈ ਸੀ, ਜਿਸ ਬਾਰੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਿਲਕੁਲ ਚੁੱਪ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਮਚਾਕੀ ਅਤੇ ਜਥੇਬੰਦਕ ਸਕੱਤਰ ਗੁਰਮਿੰਦਰ ਕੌਰ ਬਹਿਰਾਮਪੁਰ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਕਾਨੂੰਨ ਅਧੀਨ ਲਿਆਂਦਾ ਜਾਵੇ ਅਤੇ 18 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ। ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦਾ ਈ.ਪੀ.ਐੱਫ ਕੱਟਿਆ ਜਾਵੇ, ਪੰਜ ਲੱਖ ਰੁਪਏ ਦਾ ਮੁਫ਼ਤ ਬੀਮਾ ਅਤੇ ਪ੍ਰਸੂਤਾ ਛੁੱਟੀ ਦੇ ਨੋਟੀਫਿਕੇਸ਼ਨਾਂ ਤੁਰੰਤ ਜਾਰੀ ਕੀਤੇ ਜਾਣ। ਕੋਵਿਡ 19 ਕਾਰਨ ਵਿੱਛੜ ਚੁੱਕੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੇ ਪਰਿਵਾਰਾਂ ਨੂੰ ਤਹਿ ਕੀਤੇ ਨਿਯਮਾਂ ਮੁਤਾਬਿਕ 50 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਜਥੇਬੰਦੀ ਦੀਆਂ ਆਗੂਆਂ ਨੇ ਕਿਹਾ ਕਿ ਡੇਢ ਸਾਲ ਤੱਕ ਸਰਕਾਰ ਦੇ ਮੂੰਹ ਪੰਜਾਬ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਪੰਜਾਬ ਸਰਕਾਰ ਵਿਰੁੱਧ ਸ਼ੰਘਰਸ਼ ਦਾ ਮੋਰਚਾ ਖੋਲ ਦਿੱਤਾ ਹੈ ਅਤੇ ਇਸ ਨੂੰ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰੱਖਿਆ ਜਾਵੇਗਾ। ਇਸ ਰੈਲੀ ਦੇ ਸਮਰਥਨ ਵਿੱਚ ਪੁੱਜੇ ਨੂੰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਜਨਰਲ ਸਕੱਤਰ ਹਰਦੀਪ ਟੋਡਰਪੁਰ ਅਤੇ ਵਿੱਤ ਸਕੱਤਰ ਹਰਿੰਦਰ ਦੁਸਾਂਝ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿਗੂਣੇ ਮਾਣ ਭੱਤੇ ਅਤੇ ਇਨਸੈਂਟਿਵਾਂ 'ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਹਰ ਵੇਲੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕਿ ਪੰਜਾਬ ਦੀ ਗਰੀਬ ਜਨਤਾ ਦੇ ਘਰ ਘਰ ਤੱਕ ਸਿਹਤ ਸੇਵਾਵਾਂ ਪਹੁੰਚਾਉਂਦੀਆਂ ਹਨ ਪਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਉਹਨਾਂ ਦੀਆਂ ਸਮੱਸਿਆਂਵਾਂ ਦਾ ਹੱਲ ਕਰਨ ਦੀ ਬਜਾਏ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਵਿੰਦਰ ਕੌਰ ਅਲੀਸ਼ੇਰ, ਕਰਮਜੀਤ ਕੌਰ ਮੁਕਤਸਰ, ਸਰਬਜੀਤ ਕੌਰ ਛੱਜਲਵੱਡੀ, ਬਲਵਿੰਦਰ ਕੌਰ ਟਿੱਬਾ, ਗੁਰਜੀਤ ਕੌਰ, ਸੁਖਵੀਰ ਕੌਰ ਫਰੀਦਕੋਟ, ਅੰਮ੍ਰਿਤਪਾਲ ਕੌਰ, ਇੰਦੂ ਰਾਣਾ, ਲਕਸ਼ਮੀ ਬਾਈ ਪੂਜਾ, ਕੁਲਵਿੰਦਰ ਕੌਰ ਫਗਵਾੜਾ, ਪਰਮਜੀਤ ਕੌਰ ਮੁੱੱਦਕੀ, ਰਜਿੰਦਰ ਕੌਰ ਤਰਨਤਾਰਨ, ਸਵਰਨਜੀਤ ਕੌਰ ਬਠਿੰਡਾ, ਕੁਲਵਿੰਦਰ ਕੌਰ ਸੀਮਾ ਨਵਾਂਸ਼ਹਿਰ ਅਤੇ ਹਰਵਿੰਦਰ ਕੌਰ ਸੁਜੋਂ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਗੁਰਿੰਦਰਜੀਤ ਸਿੰਘ, ਪ੍ਰਮੋਦ ਗਿੱਲ, ਬਲਵਿੰਦਰ ਕੌਰ ਰਾਵਲਪਿੰਡੀ ਪਰਵੀਨ ਸ਼ਰਮਾਂ, ਗੁਰਜੀਤ ਘੱਗਾ, ਕੁਲਵਿੰਦਰ ਜੋਸ਼ਨ, ਬੀਨਾ ਘੱਗਾ, ਗੁਰਪ੍ਰੀਤ ਮੈਹਸ ਅਤੇ ਸਾਬਕਾ ਮੁਲਾਜ਼ਮ ਆਗੂ ਅਮਰਜੀਤ ਸ਼ਾਸ਼ਤਰੀ ਵੀ ਹਾਜ਼ਰ ਸਨ।
Punjab Bani 15 September,2023
ਹਜਾਰਾਂ ਵਿਦਿਆਰਥੀਆਂ ਨੇ ਕੀਤਾ ਰੋਸ਼ ਮਾਰਚ : ਤੰਗ ਕਰਨ ਵਾਲੇ ਪ੍ਰੋਫੈਸਰ ਦੀ ਜ਼ੋਰਦਾਰ ਕੁੱਟਮਾਰ
ਹਜਾਰਾਂ ਵਿਦਿਆਰਥੀਆਂ ਨੇ ਕੀਤਾ ਰੋਸ਼ ਮਾਰਚ : ਤੰਗ ਕਰਨ ਵਾਲੇ ਪ੍ਰੋਫੈਸਰ ਦੀ ਜ਼ੋਰਦਾਰ ਕੁੱਟਮਾਰ - ਵਿਦਿਆਰਥੀਆਂ ਦਾ ਦੋਸ਼ ਪ੍ਰੋਫੈਸਰ ਵਿਦਿਆਰਥਣ ਨੂੰ ਕਰਦਾ ਰਿਹਾ ਟਾਰਚਰ - ਪ੍ਰੋਫੈਸਰ ਨੇ ਬਾਰ ਬਾਰ ਬੇਨਤੀਆਂ ਕਰਨ ਤੋਂ ਬਾਅਦ ਵੀ ਛੁੱਟੀ ਨਹੀਂ ਦਿੱਤੀ, ਜਿਸ ਕਾਰਨ ਵਿਦਿਆਰਥਣ ਦੀ ਸਿਹਤ ਵਿਗੜੀ ਪਟਿਆਲਾ, 14 ਸਤੰਬਰ : ਪੀਯੂ ਵਿਖੇ ਪੰਜ ਸਾਲਾ ਇੰਟਰੀਗ੍ਰੇਟਿਡ ਕੋਰਸ ਫਸਟਈਅਰ ਦੀ ਵਿਦਿਆਰਥਣ ਜਸ਼ਨਦੀਪ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਯੂਨੀਵਰਸਿਟੀ ਵਿਖੇ ਵੱਡਾ ਬਵਾਲ ਹੋ ਗਿਆ। ਹਜ਼ਾਰਾਂ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੀਤਾ ਅਤੇ ਉਪਕੁਲਪਤੀ ਦਫਤਰ ਅੱਗੇ ਧਰਨਾ ਦੇ ਰਹੇ ਵਿਦਿਆਰਥੀਆਂ ਦੀ ਭੀੜ ਵਿਚੋਂ ਕੁਝ ਨੇ ਆ ਕੇ ਪ੍ਰੋਫੈਸਰ ਸੁਰਜੀਤ ਦੀ ਕੁੱਟਮਾਰ ਕਰ ਦਿੱਤੀ। ਇਸ ਪ੍ਰੋਫੈਸਰ 'ਤੇ ਦਰਜ਼ਨਾਂ ਵਿਦਿਆਰਥੀਆਂ ਨੇ ਦੋਸ਼ ਲਗਾਏ ਕਿ ਇਹ ਵਿਦਿਆਰਥਣ ਜਸ਼ਨਪ੍ਰੀਤ ਨੂੰ ਟਾਰਚਰ ਕਰਦਾ ਰਿਹਾ ਹੈ ਤੇ ਉਸਦੀ ਮੌਤ ਦਾ ਇਹ ਜਿੰਮੇਵਾਰ ਹੈ। ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਪ੍ਰੀਤ ਲੰਘੇ ਕੱਲ ਹੀ ਯੂਨੀਵਰਸਿਟੀ ਤੋਂ ਆਪਣੇ ਘਰ ਗਈ ਸੀ। ਮੌਤ ਤੋਂ ਬਾਅਦ ਅੱਜ ਇਥੇ ਪੰਜਾਬੀ ਯੁਨੀਵਰਸਿਟੀ ਕੈਂਪਸ ਵਿਖੇ ਵਿਦਿਆਰਥੀਆਂ ਵਲੋਂ ਇਕ ਪ੍ਰੋਫੈਸਰ 'ਤੇ ਸਿੱਧੇ ਤੌਰ 'ਤੇ ਤੰਗ ਪ੍ਰੇਸ਼ਾਨ ਦਾ ਦੋਸ਼ ਲਗਾਉਂਦਿਆਂ ਧਰਨਾ ਦਿੱਤਾ ਜਾ ਰਿਹਾ ਸੀ। ਦੁਪਹਿਰ ਸਮੇਂ ਪ੍ਰੋਫੈਸਰ ਸੁਰਜੀਤ ਵਿਦਿਆਰਥੀਆਂ ਵਿਚਕਾਰ ਪੁੱਜੇ ਤਾਂ ਮਾਹੌਲ ਅਚਾਨਕ ਗਰਮ ਹੋ ਗਿਆ ਤੇ ਭੀੜ ਵਿਚੋਂ ਕਿਸੇ ਨੇ ਆ ਕੇ ਪ੍ਰੋਫੈਸਰ ਦੀ ਕੁੱਟਮਾਰ ਕਰ ਦਿੱਤੀ ਗਈ। ਮੌਕੇ 'ਤੇ ਮੋਜੂਦ ਯੂਨੀਵਰਸਿਟੀ ਸੁਰੱਖਿਆ ਮੁਲਾਜਮਾਂ ਵਲੋਂ ਪ੍ਰੋਫੈਸਰ ਨੂੰ ਚੁੱਕ ਕੇ ਇਕੱਠ ਵਿਚੋਂ ਬਾਹਰ ਲਿਆਂਦਾ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਪੁੱਜੇ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ। ਪੰਜਾਬੀ ਯੂਨੀਵਰਸਿਟੀ 'ਚ ਪੜਦੀ ਵਿਦਿਆਰਥਣ ਦੀ ਘਰ ਵਿਚ ਹੋਈ ਮੌਤ ਤੋਂ ਬਾਅਦ ਧਰਨੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਕਈ ਅਜਿਹੇ ਖੁਲਾਸੇ ਕੀਤੇ ਜੋ ਲਿਖਣ ਤੇ ਸੁਣਨ ਯੋਗ ਨਹੀ ਹਨ। ਇਨਾ ਵਿਦਿਆਰਥੀਆ ਨੇ ਕਿਹਾ ਕੇ ਪ੍ਰ੍ਰੋਫੈਸਰ ਵੱਲੋਂ ਦਿੱਤੇ ਮਾਨਸਿਕ ਤਸੱਦਦ ਕਾਰਨ ਹੀ ਅੱਜ ਜਸਨਦੀਪ ਦੁਨੀਆ ਵਿਚ ਨਹੀਂ ਹੈ। ਉਨਾ ਕਿਹਾ ਕੇ ਜੇਕਰ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਵੇ ਤਾਂ ਕਈ ਹੋਰ ਮਾਮਲੇ ਉਜਾਗਰ ਹੋ ਸਕਦੇ ਹਨ, ਜਿਨਾ ਕਾਰਨ ਕਈ ਮਾਪੇ ਆਪਣੀਆ ਲੜਕੀਆ ਨੂੰ ਯੂਨੀਵਰਸਿਟੀ ਵੱਲ ਮੂੰਹ ਨਹੀਂ ਕਰਨ ਦਿੰਦੇ। ਕੁਝ ਵਿਦਿਆਰਥੀਆਂ ਨੇ ਇਸ ਦੋਰਾਨ ਲੜਕੀ ਦੇ ਘਰ ਜਾਣ ਤੋਂ ਇਕ ਦਿਨ ਪਹਿਲਾਂ ਦਾ ਖੁਲਾਸਾ ਵੀ ਕੀਤਾ ਕਿ ਕਿਵੇਂ ਉਸ ਨੂੰ ਘਰ ਜਾਣ ਲਈ ਮਜਬੂਰ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਯੂਨੀਵਰਸਿਟੀ ਅੰਦਰ ਬਵਾਲ ਜਾਰੀ ਸੀ ਪਰ ਹਾਲਾਤ ਕਾਬੂ ਹੇਠ ਸਨ। ਉਧਰ ਲੋਕ ਸੰਪਰਕ ਡਾਇਰੈਕਟਰ ਨੇ ਦੱਸਿਆ ਕਿ ਪੰਜ ਸਾਲਾ ਇੰਟੇਗ੍ਰੇਟਡ ਕੋਰਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਜਸ਼ਨਦੀਪ ਪਹਿਲਾਂ ਤੋਂ ਬਿਮਾਰ ਚੱਲ ਰਹੀ ਸੀ, ਜਿਸ ਦੀ ਬੀਤੇ ਦਿਨ ਤਬੀਅਤ ਖਰਾਬ ਹੋਈ ਸੀ। ਇਸ ਬਾਰੇ ਉਸ ਦੇ ਪਰਿਵਾਰ ਨੂੰ ਵੀ ਜਾਣਕਾਰੀ ਮਿਲ ਗਈ ਸੀ ਤੇ ਵਿਦਿਆਰਥਣ ਨੂੰ ਕੈਂਪਸ ਦੇ ਸਿਹਤ ਕੇਂਦਰ ਵਿਚ ਮੁਢਲਾ ਇਲਾਜ ਦੇਣ ਤੋਂ ਬਾਅਦ ਪਰਿਾਵਰ ਆਪਣੇ ਨਾਲ ਘਰ ਲੈ ਗਿਆ ਸੀ। ਘਰ ਜਾ ਕੇ ਵਿਦਿਆਰਥਣ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਵਿਚ ਪੂਰੀ ਯੂਨੀਵਰਸਿਟੀ ਸੋਗਮਈ ਹੈ। ਦਲਜੀਤ ਅਮੀ ਨੇ ਕਿਹਾ ਕਿ ਅੱਜ ਧਰਨੇ ਦੌਰਾਨ ਪ੍ਰੋਫੈਸਰ ਸੁਰਜੀਤ ਸਿੰਘ 'ਤੇ ਕੀਤਾ ਗਿਆ ਹਮਲਾ, ਹੁੱਲੜਬਾਜੀ ਹੈ। ਜਿਸ ਨੂੰ ਬਰਾਦਸ਼ਤ ਨਹੀਂ ਕੀਤਾ ਜਾਵੇਗਾ। ਹਮਲਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਪ੍ਰੋਫੈਸਰ 'ਤੇ ਵਿਦਿਆਰਥਣ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ਾਂ ਨੂੰ ਦਲਜੀਤ ਅਮੀ ਨੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਅਜਿਹੀ ਸ਼ਿਕਾਇਤ ਨਾ ਪਹਿਲਾਂ ਕਦੇ ਮਿਲੀ ਸੀ ਤੇ ਨਾ ਹੁਣ ਕੋਈ ਸਬੂਤ ਪੇਸ਼ ਕੀਤਾ ਗਿਆ ਹੈ। ਇਸ ਲਈ ਦੋਸ਼ ਝੂਠੇ ਹਨ।
Punjab Bani 14 September,2023
ਸਰਕਾਰ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮਸਲੇ ਕਰਨ ਵਿੱਚ ਅਸਫਲ:
ਸਰਕਾਰ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮਸਲੇ ਕਰਨ ਵਿੱਚ ਅਸਫਲ: ਮੁਲਾਜ਼ਮ ਫਰੰਟ ਪੰਜਾਬ ਨੇ ਜਥੇਦਾਰ ਸੰਘਰੇੜੀ ਨੂੰ ਕੀਤਾ ਸਨਮਾਨਤ: ਪਟਿਆਲਾ: 13 ਸਤੰਬਰ ਪੰਜਾਬ ਦੇ ਮੁਲਾਜਮਾਂ ਦੀਆਂ ਜਥੇਬੰਦੀਆਂ ਜਿਹਨਾ ਵਿੱਚ ਇੰਪਲਾਈਜ਼ ਫੈਡਰੇਸ਼ਨ ,ਅਧਿਆਪਕ ਦਲ ਪੰਜਾਬ,ਕਰਮਚਾਰੀ ਦਲ ਪੰਜਾਬ, ਪੀ.ਆਰ.ਟੀ.ਸੀ ਕਰਮਚਾਰੀ ਦਲ, ਮਜਦੂਰ ਦਲ ਪੰਜਾਬ ਦੇ ਅਧਾਰਤ ਮੁਲਾਜ਼ਮ ਫਰੰਟ ਪੰਜਾਬ ਜਿਲ੍ਰਾਂ ਪਟਿਆਲਾ ਨੇ ਮੁਲਾਜ਼ਮ ਵਿੰਗ ਦੇ ਸ੍ਰਪਰਸ਼ਤ ਤੇਜਿੰਦਰ ਸਿੰਘ ਸੰਘਰੇੜੀ ਨੂੰ ਸ੍ਰੋਮਣੀ ਅਕਾਲੀ ਦਲ ਸੰਗਰੂਰ ਜਿਲੇ ਦਾ ਪ੍ਰਧਾਨ ਨਿਯੁਕਤ ਕਰਨ ਉਪਰੰਤ ਸਨਮਾਨਤ ਕੀਤਾ।ਇਸ ਸਬੰਧੀ ਅੱਜ ਇਥੇ ਸਧਾਰਣ ਅਤੇ ਪ੍ਰਭਾਵਸਾਲੀ ਸਮਾਰੋਹ ਕੀਤਾ ਗਿਆ।ਸਮਾਰੋਹ ਵਿੱਚ ਵੱਖ ਵੱਖ ਜਥੇਬੰਦੀਆਂ ਦੇ 100 ਦੇ ਕਰੀਬ ਨੁਮਾਇਦਾ ਕਿਸ਼ਮ ਦੇ ਆਗੂ ਸਾਮਲ ਹੋਏ।ਸਨਮਾਨ ਸਮਾਰੋਹ ਬਾਰੇ ਜਾਣਕਾਰੀ ਦੇਦੇ ਹੋਏ ਜਿਲ੍ਹਾਂ ਪ੍ਰਧਾਨ ਅਮਨਿੰਦਰ ਸਿੰਘ ਬਾਬਾ ਨੇ ਦੱਸਿਆਂ ਕਿ ਇਸ ਮੋਕੇ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਵਰਗ ਵਿੱਚੋ ਸ੍ਰ:ਸੰਘਰੇੜੀ ਨੂੰ ਸ੍ਰੋਮਣੀ ਅਕਾਲੀ ਦਲ ਜਿਲਾ ਸੰਗਰੂਰ ਦਾ ਪ੍ਰਧਾਨ ਬਣਾਉਣਾ ਉਨਾਂ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਵੱਲੋ ਕੀਤੀ ਸੇਵਾ ਅਤੇ ਮੁਲਾਜ਼ਮ ਲਹਿਰ ਦੀ ਸੇਵਾ ਕਰਨ ਦਾ ਫਲ ਹੈ। ਜਥੇਬੰਦੀਆਂ ਦੇ ਆਗੂਆਂ ਨੇ ਉ੍ਹਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਮੇ ਉਨਾਂ ਦੇ ਨਾਲ ਚੱਲਣਗੇ।ਇਸ ਮੋਕੇ ਜਥੇਦਾਰ ਸੰਘਰੇੜੀ ਨੇ ਉਨਾਂ ਦੀ ਨਿਯੁਕਤੀ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਜਥੇਬੰਦੀ ਦੇ ਹਰ ਹੁਕਮ ਨੂੰ ਸਿਰੇ ਮੱਥੇ ਪ੍ਰਵਾਨ ਕਰਨਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਸਮੇਤ ਆਮ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਅਸਫਲ ਸਿੱਧ ਹੋ ਰਹੀ ਹੈ।ਆਮ ਆਦਮੀ ਪਾਰਟੀ ਨੇ ਚੋਣਾਂ ਦੋਰਾਨ ਵਾਅਦਾ ਕੀਤੀ ਸੀ ਪੰਜਾਬ ਵਿੱਚ ਸਰਕਾਰ ਬਨਣ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਧਰਨੇ ਤੇ ਮੁਜਾਹਰੇ ਕਰਨ ਦੀ ਲੋੜ ਨਹੀ ਰਹੇਗੀ ਅਤੇ ਸਰਕਾਰ ਉਨਾਂ ਦੇ ਮਸਲੇ ਹੱਲ ਜਲਦੀ ਹੱਲ ਕਰੇਗੀ ਪ੍ਰਤੂੰ 18 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ 2004 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ।ਇਸ ਤੋ ਇਲਾਵਾ ਸਰਕਾਰ ਵੱਲੋ 1 ਜਨਵਰੀ 2016 ਤੋ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਬਣਦੇ ਬਕਾਏ ਦਿੱਤੇ ਨਹੀ ਜਾ ਰਹੇ।ਕੇਂਦਰ ਸਰਕਾਰ ਦੀ ਤਰਜ਼ ਤੇ ਮਿਲਣ ਵਾਲਾ 8# ਮਹਿੰਗਾਈ ਭੱਤਾ ਜਾਰੀ ਨਹੀ ਕੀਤਾ ਜਾ ਰਿਹਾ।ਉਹਨਾ ਕਿਹਾ ਕਿ ਇਸ ਸਮੇ ਸਰਕਾਰ ਹਰ ਮੁਲਾਜਮ ਅਤੇ ਪੈਨਸ਼ਨਰ ਦੀ ਹਜਾਰਾ ਰੁਪਏ ਦੀ ਕਰਜਾਈ ਹੈ।ਆਮ ਆਦਮੀ ਪਾਰਟੀ ਨੇ ਦਾਅਵਾਂ ਕੀਤਾ ਸੀ ਕਿ ਪੰਜਾਬ ਵਿੱਚ ਹਰ ਕਿਸਮ ਦੇ ਕੱਚੇ ਮੁਲਾਜਮ ਅਤੇ ਵਰਕਰ ਨੂੰ ਪੱਕਾ ਕੀਤਾ ਜਾਵੇਗਾਂ ਲੇਕਿਨ ਕਿਸੇ ਵੀ ਮੁਲਾਜਮ ਨੂੰ ਪੂਰੇ ਸਕੇਲ ਵਿੱਚ ਨੂੰ ਪੱਕਾ ਨਹੀ ਕੀਤਾ ਗਿਆ।ਸਨਮਾਨ ਸਮਾਰੋਹ ਨੂੰ ਅਧਿਆਪਕ ਦਲ ਪੰਜਾਬ ਦੇ ਸੁਬਾਈ ਪ੍ਰਧਾਨ ਗੁਰਜੰਟ ਸਿੰਘ ਵਾਲੀਆਂ,ਮਨਜੀਤ ਸਿੰਘ,ਗੁਰਚਰਨ ਸਿੰਘ ਕੋਲੀ,ਪਿਸੋਰਾ ਸਿੰਘ ਧਾਰੀਵਾਲ, ਕ੍ਰਿਸ਼ਨ ਵੋਹਰਾ,ਬਲਜੀਤ ਧਾਰੋਕੀ, ਸੁਖਬੀਰ ਸਿੰਘ ਸਮਾਣਾ, ਜਗਤਾਰ ਸਿੰੰਘ ਟਿਵਾਣਾ,ਪ੍ਰਵੀਨ ਕੁਮਾਰ ,ਹਰਵਿੰਦਰ ਸਿੰਘ ਸਮਾਣਾ,ਜਤਿੰਦਰ ਸਿੰਘ ਗਿਲ,ਪਰਵੀਨ ਕੁਮਾਰ ਰਾਜਪੁਰਾ, ਗੁਰਜੀਤ ਸਿੰਘ ਸੰਧੂ, ਗੁਰਦੀਪ ਸਿੰਘ ਬੋਲੜਕਲਾ,ਜਗਜੀਤ ਸਿੰਘ ਮੱਤੀ ਅਤੇ ਰਿਸੂ ਅਰੋਙਾ ਆਦਿ ਨੇ ਸੰਬੋਧਨ ਕੀਤਾ।
Punjab Bani 13 September,2023
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨੀ ਧਰਨਿਆਂ ਦੀ ਸ਼ੁਰੂਆਤ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨੀ ਧਰਨਿਆਂ ਦੀ ਸ਼ੁਰੂਆਤ - 13 ਸਤੰਬਰ ਤੱਕ ਚੱਲਣਗੇ ਧਰਨੇ ਪਟਿਆਲਾ, 11 ਸਤੰਬਰ ( ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਕੈਬਨਿਟ ਮੰਤਰੀਆ ਤੇ ਭਾਜਪਾ ਸਾਂਸਦ ਮੈਬਰ ਦੇ ਘਰਾਂ ਸਾਹਮਣੇ ਤਿੰਨ ਦਿਨਾਂ ਪੱਕਾ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਮੁੱਖ ਮੰਗ ਹੜ੍ਹ ਪੀੜਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ 6800 ਰੁਪਏ ਮੁਆਵਜਾ ਰਾਸ਼ੀ ਨੂੰ ਵਧਾ ਕੇ 50 ਹਜਾਰ ਕਰਨ ਦੀ ਮੁੱਖ ਮੰਗ ਸਮੇਤ ਹੋਰ ਕਿਸਾਨੀ ਮੰਗਾਂ ਸ਼ਾਮਲ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਧਰਨੇ 13 ਸਤੰਬਰ ਤੱਕ ਲਗਾਤਾਰ ਚੱਲਣਗੇ। ਸ਼ਹਿਰ ’ਚ ਇੱਕ ਧਰਨਾ ਪਟਿਆਲਾ ਤੋਂ ਮੈਂਬਰ ਲੋਕ ਸਭਾ ਪਰਨੀਤ ਕੌਰ ਦੇ ਮੋਤੀ ਮਹਿਲ ਦੇ ਕੋਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਹੋਰਨਾਂ ਜਥੇਬੰਦੀਆਂ ਦੀ ਅਗਵਾਈ ਹੇਠ ਲਗਾਇਆ ਗਿਆ ਜਦੋਂ ਕਿ ਦੂਜਾ ਧਰਨਾ ਭਾਕਿਯੂ ਏਕਤਾ ਡਕੋਂਦਾ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ ਦੇ ਸਾਹਮਣੇ ਪਾਸ਼ੀ ਰੋ਼ਡ ’ਤੇ ਦਿੱਤਾ ਗਿਆ । ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲਗਾਏ ਦੋਨੋਂ ਧਰਨਿਆਂ ’ਚ ਕਿਸਾਨਾਂ ਨੇ ਮੰਗ ਕੀਤੀ ਗਈ ਕਿ ਸੂਬੇ ਅੰਦਰ ਆਏ ਹੜ੍ਹਾਂ ਨਾਲ ਕਿਸਾਨਾਂ ਦੀਆਂ ਮਰੀਆਂ ਫ਼ਸਲਾਂ ਦਾ ਸਰਕਾਰ ਵੱਲੋਂ ਦਿੱਤਾ ਜਾ ਰਿਹੇ ਮੁਆਵਜੇ ਨੂੰ ਵਧਾ ਕੇ 6800 ਤੋਂ 50 ਹਜਾਰ ਕੀਤਾ ਜਾਵੇ। ਪ੍ਰਨੀਤ ਕੌਰ ਦੀ ਰਿਹਾਇਸ ਨੇੜੇ ਲੱਗੇ ਧਰਨੇ ਨੂੰ ਸਬੋਧਨ ਕਰਦਿਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਮੀਤ ਸਿੰਘ ਦਿੱਤੂਪੁਰ ਅਤੇ ਸੁਖਵਿੰਦਰ ਸਿੰਘ ਤੁੱਲੇਵਾਲ ਨੇ ਆਖਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਕਿਸਾਨੀਂ ਨੂੰ ਅੱਖੋਂ ਪਰੋਖੇ ਕਰਕੇ ਕਿਸਾਨਾਂ ਨਾਲ ਦਿੱਲੀ ਧਰਨੇ ਦਾ ਵੈਰ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਇਸ ਮੁਆਵਜੇ ਦੀ ਰਾਸ਼ੀ ਨੂੰ ਵਧਾ ਕੇ 50 ਹਜਾਰ ਪ੍ਰਤੀ ਏਕੜ ਕੀਤਾ ਜਾਵੇ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਡਕੋਂਦਾ ਯੂਨੀਅਨ ਦੇ ਆਗੂ ਰਾਮ ਸਿੰਘ ਮਟੋਰੜਾ ਨੇ ਕਿਹਾ ਕਿ ਕਿਸਾਨਾਂ ਦਾ ਝੋਨਾ ਲਗਾਉਣ ’ਤੇ ਵੱਡਾ ਖਰਚ ਹੋ ਚੁੱਕਾ ਸੀ ਪ੍ਰੰਤੂ ਆਪ ਸਰਕਾਰ ਵੱਲੋਂ ਕਿਸਾਨਾਂ ਨੂੰ ਸਿਰਫ਼ 6800 ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਘੱਟ ਹੈ ਜਦੋਂ ਕਿ ਮੁੱਖ ਮੰੱਤਰੀ ਨੇ ਸਾਰੀ ਫਸਲ ਦਾ ਤੇ ਪਸੂ ਮਾਲ ਡੱਗਰ ਦਾ ਮੁਆਵਜਾ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਹੁਣ ਸਿਰਫ਼ ਪੰਜ ਏਕੜ ਤੱਕ ਦੇ ਹੀ ਪੈਸੇ ਦੇਣ ਦੀ ਗੱਲ ਸਾਹਮਣਏ ਆਈ ਹੈ। ਇਸ ਮੌਕੇ ਗੁਰਮੇਲ ਸਿੰਘ ਢੱਕਡੱਬਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੋਂਦਾ, ਜਗਮੇਲ ਸਿੰਘ ਸੁੱਧੇਵਾਲ, ਗੁਰਚਰਨ ਸਿੰਘ, ਮੁਖਤਿਆਰ ਸਿੰਘ ਕੱਕੇਪੁਰ, ਬਲਜੀਤ ਪੰਜੌਲਾ, ਟਹਿਲ ਸਿੰਘ ਕੱਕੇਪੁਰ, ਮਹਿੰਦਰ ਸਿੰਘ, ਨਿਰਮਲ ਸਿੰਘ, ਸੁਰਜੀਤ ਲਚਕਾਣੀ, ਰਣਜੀਤ ਸਿੰਘ ਆਕੜ, ਗੁਰਮੇਲ ਸਿੰਘ ਬੋਸਰ, ਮੁਖਤਿਆਰ ਸਿੰਘ ਤੋ ਹੋਰਨਾਂ ਕਿਸਾਨਾਂ ਨੇ ਵੀ ਸੰਬੋਧਨ ਕੀਤਾ।
Punjab Bani 11 September,2023
‘ਅਧਿਆਪਕ ਦਿਵਸ’ ਮੌਕੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ
‘ਅਧਿਆਪਕ ਦਿਵਸ’ ਮੌਕੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ - 5994 ਬੇਰੁਜਗਾਰ ਅਧਿਆਪਕ ਯੂਨੀਅਨ ਘੇਰੇਗੀ ਸੀਐਮ ਦੀ ਰਿਹਾਇਸ਼ ਪਟਿਆਲਾ। ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੈਰਵਾਈ ਕਰ ਰਹੀ ਈਟੀਟੀ ਟੈਟ ਪਾਸ ਬੋਰੇਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀ 11 ਮੈਂਬਰੀ ਸੂਬਾ ਕਮੇਟੀ ਨੇ ਭਲਕੇ 5 ਸਤਬੰਰ ਨੂੰ ‘ਅਧਿਆਪਕ ਦਿਵਸ’ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਹੈ। ਇਸ ਰੋਸ ਧਰਨੇ ਸਬੰਧੀ ਜਾਣਕਾਰੀ ਦਿੰਦਿਆਂ 11 ਮੈਂਬਰੀ ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਪਰਮਪਾਲ, ਬੱਗਾ ਖੁਡਾਲ, ਕੁਲਵਿੰਦਰ ਸਿੰਘ ਬਰੇਟਾ, ਜਸਪ੍ਰੀਤ ਸਿੰਘ ਮਾਨਸਾ, ਅਮਨ ਖੰਨਾ ਅਤੇ ਬੰਟੀ ਅਬੋਹਰ ਨੇ ਦੱਸਿਆ ਕਿ 5994 ਭਰਤੀ ਪੂਰੀ ਕਰਨ ਲਈ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਵਿਭਾਗ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨਾਲ ਅਨੇਕਾਂ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਇਨ੍ਹਾਂ ਮੀਟਿੰਗਾਂ ਦੌਰਾਨ ਟਾਲ-ਮਟੋਲ ਅਤੇ ਭਰੋਸੇ ਤੋਂ ਇਲਾਵਾ ਕੁਝ ਨਹੀ ਮਿਲਿਆ। ਇਨ੍ਹਾਂ ਮੀਟਿੰਗਾਂ ਦੌਰਾਨ ਕੋਈ ਹੱਲ ਨਾ ਨਿੱਕਲਣ ਤੋਂ ਖਫਾ ਹੋ ਕੇ ਯੂਨੀਅਨ ਨੇ ਮਜਬੂਰੀ ਵਸ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਦਾ ਫੈਸਲਾ ਲਿਆ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ। ਜਿਸ ਵਿੱਚ 3000 ਅਸਾਮੀਆਂ ਫਰੈਸ਼ ਅਤੇ 2994 ਬੈਕਲਾਗ ਹੈ। ਯੂਨੀਅਨ ਦੀ ਮੰਗ ਹੈ ਕਿ ਬੈਕਲਾਗ ਪਈਆਂ 2994 ਅਸਾਮੀਆਂ ਨੂੰ ਡੀ-ਰਿਜਰਵ ਕਰਕੇ ਭਰਤੀ ‘ਸਿੰਗਲ ਲਿਸਟ’ ਪੂਰੀ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਇਸ ਰੋਸ ਧਰਨੇ ਲਈ ਸਮੂਹ ਈਟੀਟੀ ਕਾਡਰ ਭਲਕੇ 5 ਸਤੰਬਰ ਨੂੰ ਸਵੇਰੇ 10.30 ਵਜੇ ਵੇਰਕਾ ਪਲਾਂਟ ਸੰਗਰੂਰ ਵਿਖੇ ਇਕੱਤਰ ਹੋਵੇਗਾ। ਜਿਸ ਤੋਂ ਬਾਅਦ ਮੁੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ ਜਾਵੇਗੀ। ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਕਤ ਭਰਤੀ ਜੁਲਾਈ ਮਹੀਨੇ ਦੇ ਅੰਦਰ-ਅੰਦਰ ਪੂਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦਾ ਵਾਅਦਾ ਅਜੇ ਤੱਕ ਵਫਾ ਨਹੀ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਉਕਤ 5994 ਅਧਿਆਪਕਾਂ ਨੂੰ ਜੁਲਾਈ ਮਹੀਨੇ ਦੌਰਾਨ ਸਕੂਲਾਂ ਵਿੱਚ ਜੁਆਇਨ ਕਰਵਾਉਣ ਦਾ ਐਲਾਨ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀ ਹੋਇਆ। ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 5 ਮਾਰਚ 2023 ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਸਥਾਪਤ ਕੀਤੇ ਗਏ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਹੋਈ ਸੀ। ਉਕਤ ਪ੍ਰੀਖਿਆ ਨੂੰ ਅੱਜ ਲਗਭਗ 7 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਪੰਜਾਬ ਸਰਕਾਰ ਤੇ ਸਕੂਲੀ ਸਿੱਖਿਆ ਵਿਭਾਗ ਦੀਆਂ ਡੰਗ ਟਪਾਊ ਨੀਤੀਆਂ ਕਾਰਨ ਉਕਤ ਭਰਤੀ ਨੇਪਰੇ ਨਹੀ ਚੜ੍ਹ ਸਕੀ।
Punjab Bani 03 September,2023
ਮੁੱਖ ਮੰਤਰੀ ਵੱਲੋਂ ਮਾਲ ਅਫਸਰਾਂ ਤੇ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਦੀ ਪ੍ਰਸਤਾਵਿਤ ਕਲਮਛੋੜ ਹੜਤਾਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਮੁੱਖ ਮੰਤਰੀ ਵੱਲੋਂ ਮਾਲ ਅਫਸਰਾਂ ਤੇ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਦੀ ਪ੍ਰਸਤਾਵਿਤ ਕਲਮਛੋੜ ਹੜਤਾਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਲੋਕਾਂ ਨੂੰ ਖੱਜਲ-ਖ਼ੁਆਰ ਕਰ ਕੇ ਆਪਣੇ ਭ੍ਰਿਸ਼ਟ ਸਾਥੀਆਂ ਦੇ ਹੱਕ ਵਿੱਚ ਨਾ ਖੜ੍ਹੋ ਮੁਲਾਜ਼ਮ ਕਲਮਛੋੜ ਹੜਤਾਲ 'ਤੇ ਜਾਣ ਲਈ ਆਜ਼ਾਦ ਪਰ ਸਰਕਾਰ ਤੈਅ ਕਰੇਗੀ ਕਿ ਉਨ੍ਹਾਂ ਨੂੰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਚੰਡੀਗੜ੍ਹ, 30 ਅਗਸਤ ਮਾਲ ਅਫ਼ਸਰਾਂ ਵੱਲੋਂ ਆਪਣੇ ਭ੍ਰਿਸ਼ਟ ਸਾਥੀਆਂ ਦੀ ਪ੍ਰਸਤਾਵਿਤ ਹੜਤਾਲ਼ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਲ ਅਫਸਰਾਂ ਦੀਆਂ ਮਨਮਾਨੀਆਂ ਕਾਰਨ ਲੋਕਾਂ ਦੀ ਹੋਣ ਵਾਲੀ ਖੱਜਲ-ਖੁਆਰੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀ.ਸੀ. ਦਫ਼ਤਰਾਂ ਵਿੱਚ ਮਾਲ ਅਫ਼ਸਰਾਂ ਸਮੇਤ ਸਟਾਫ਼ ਹੜਤਾਲ ’ਤੇ ਜਾਣ ਲਈ ਆਜ਼ਾਦ ਹੈ ਪਰ ਆਮ ਲੋਕਾਂ ਦੀ ਖੱਜਲ-ਖੁਆਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅਧਿਕਾਰੀ ਕਲਮਛੋੜ ਹੜਤਾਲ 'ਤੇ ਜਾਣ ਲਈ ਆਜ਼ਾਦ ਹਨ ਪਰ ਫਿਰ ਸੂਬਾ ਸਰਕਾਰ ਫੈਸਲਾ ਕਰੇਗੀ ਕਿ ਉਨ੍ਹਾਂ ਨੂੰ ਕਲਮ ਵਾਪਸ ਦੇਣੀ ਹੈ ਜਾਂ ਨਹੀਂ। ਮੁੱਖ ਮੰਤਰੀ ਨੇ ਇਸ ਕੁਤਾਹੀ ਲਈ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਬੇਰੋਜ਼ਗਾਰ ਨੌਜਵਾਨ ਹਨ, ਜੋ ਕਲਮ ਹੱਥ ਵਿੱਚ ਲੈ ਕੇ ਸੂਬੇ ਦੀ ਸੇਵਾ ਕਰਨ ਲਈ ਤਿਆਰ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਸਵਾਰਥਾਂ ਲਈ ਜਾਂ ਉਨ੍ਹਾਂ ਲੋਕਾਂ ਦੀ ਹਮਾਇਤ ਲਈ ਕਲਮਛੋੜ ਹੜਤਾਲ ਨਾ ਕਰਨ, ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦਾ ਸਫ਼ਾਇਆ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਨਾਲ ਕਤਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੋਈ ਹੈ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕਿਹਾ ਕਿ ਵਡੇਰੇ ਲੋਕ ਹਿੱਤ ਵਿੱਚ ਸਿਸਟਮ ਨੂੰ ਪਾਰਦਰਸ਼ੀ, ਸਾਫ਼-ਸੁਥਰਾ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਮੁਹਿੰਮ ਵਿੱਚ ਨਾ ਤਾਂ ਕਿਸੇ ਭ੍ਰਿਸ਼ਟ ਤੱਤ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਵੀ ਹਮਦਰਦ ਨੂੰ ਬਖ਼ਸ਼ਿਆ ਜਾਵੇਗਾ।
Punjab Bani 30 August,2023
ਸਿਵਲ ਗੰਨਮੈਨ ਅਤੇ ਗਾਰਡ ਕੰਟਰੈਕਟ ਵਰਕਰਜ਼ ਯੂਨੀਅਨ ਨੇ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ
ਸਿਵਲ ਗੰਨਮੈਨ ਅਤੇ ਗਾਰਡ ਕੰਟਰੈਕਟ ਵਰਕਰਜ਼ ਯੂਨੀਅਨ ਨੇ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ ਪਟਿਆਲਾ 28 ਅਗਸਤ () ਸਿਵਲ ਗੰਨਮੈਨ ਅਤੇ ਗਾਰਡ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਇਹ ਮੰਗ ਪੱਤਰ ਸੂਬਾ ਪ੍ਰਧਾਨ ਲਛਮਣ ਸਿੰਘ ਧੂਰੀ ਅਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਕਾਠਗੜ੍ਹ ਦੀ ਅਗਵਾਈ ਹੇਠ ਵਿਧਾਇਕ ਪਠਾਣਮਾਜਰਾ ਨੂੰ ਸੌਂਪਿਆ ਗਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਲਮੇਂ ਸਮੇਂ ਤੋਂ ਕੋਆਪਰੇਟਿਵ ਬੈਂਕਾਂ ਵਿੱਚ ਠੇਕੇਦਾਰੀ ਅਧੀਨ ਕੰਮ ਕਰਦੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਇਸ ਠੇਕੇਦਾਰੀ ਸਿਸਟਮ ਵਿਚੋਂ ਬਹਾਰ ਕਢਿਆ ਜਾਵੇ। ਤੇ ਸਾਨੂੰ ਬੈਂਕਾਂ ਦੇ ਅਧੀਨ ਕੀਤਾ ਜਾਵੇ ਅਤੇ ਡੀਸੀ ਰੇਟ ਚੰਡੀਗੜ੍ਹ ਦੀ ਤਨਖਾਹ ਦੇਣ ਦਾ ਸਿਸਟਮ ਲਾਗੂ ਕੀਤਾ ਜਾਵੇ। ਪੰਜਾਬ ਪ੍ਰਧਾਨ ਲਛਮਣ ਸਿੰਘ ਕੱਕੜਵਾਲ ਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਕਾਠਗੜ੍ਹ ਨੇ ਕਿਹਾ ਕਿ ਗੰਨਮੈਨ ਅਤੇ ਗਾਰਡਾਂ ਦੀਆਂ ਮੰਗਾਂ ਆਉਣ ਵਾਲੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਵਿਧਾਇਕ ਪਠਾਣਮਾਜਰਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਦੀਆਂ ਮੁਸਕਲਾਂ ਦਾ ਹੱਲ ਹੋ ਸਕੇ ।ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸਿਵਲ ਗੰਨਮੈਨ ਅਤੇ ਗਾਰਡ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜੋ ਵੀ ਵਾਜਵ ਮੰਗਾਂ ਹਨ ਉਹ ਸਰਕਾਰ ਤੱਕ ਆਉਂਣ ਵਾਲੀ ਵਿਧਾਨ ਸਭਾ ਵਿੱਚ ਪੁਜਦੀਆਂ ਕਰਾਂਗਾ.ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਪਟਿਆਲਾ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਪੁਰਾ, ਹਰਵਿੰਦਰ ਸਿੰਘ ਕਕਰਾਲਾ, ਧਰਮ ਸਿੰਘ ਮੈਂਬਰ, ਗੁਰਵਿੰਦਰ ਸਿੰਘ ਗੁਰੀ ਘਗਰ ਸਰਾਂਏ ਪੰਜਾਬ ਪ੍ਰੈਸ ਸਕੱਤਰ ਅਤੇ ਹੋਰ ਯੂਨੀਅਨ ਦੇ ਆਗੂ ਮੌਜੂਦ ਸਨ
Punjab Bani 28 August,2023
ਪੁਲਿਸ ਅਤੇ ਕਿਸਾਨਾਂ 'ਚ ਸੰਗਰੂਰ ਦੇ ਲੌਂਗੋਵਾਲ 'ਚ ਝੜਪ, ਇੱਕ ਕਿਸਾਨ ਦੀ ਮੌਤ
ਪੁਲਿਸ ਅਤੇ ਕਿਸਾਨਾਂ 'ਚ ਸੰਗਰੂਰ ਦੇ ਲੌਂਗੋਵਾਲ 'ਚ ਝੜਪ, ਇੱਕ ਕਿਸਾਨ ਦੀ ਮੌਤ ਸੰਗਰੂਰ, 21 ਅਗਸਤ 2023 - ਕਿਸਾਨ ਜਥੇਬੰਦੀਆਂ ਦਾ 22 ਅਗਸਤ ਨੂੰ ਪ੍ਰਦਰਸ਼ਨ ਚੰਡੀਗੜ੍ਹ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਜ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲਿਆ ਹੈ।ਜਿਸ ਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸੰਗਰੂਰ ਦੇ ਲੌਂਗੋਵਾਲ 'ਚ ਵੀ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲਏ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਇਸ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵਿਚਕਾਰ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਬਜ਼ੁਰਗ ਕਿਸਾਨ ਇਸ ਝੜਪ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਦੱਸਿਆ ਜਾ ਰਿਹਾ ਹੈ ਕੇ ਉਸ ਦਾ ਇੱਕ ਪੈਰ ਬਿਲਕੁਲ ਵੱਖ ਹੋ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਬਜ਼ੁਰਗ ਕਿਸਾਨ ਦੀ ਪਛਾਣ ਪ੍ਰੀਤਮ ਸਿੰਘ ਵੱਲੋਂ ਹੋਈ ਹੋਈ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਕਿਸਾਨ ਇਸ ਝੜਪ 'ਚ ਜ਼ਖਮੀ ਹੋਏ ਹਨ। ਕਿਸਾਨਾਂ ਦੇ ਚੰਡੀਗੜ੍ਹ ਧਰਨੇ ਦੇ ਐਲਾਨ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੂੰ ਤਰਨਤਾਰਨ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਕਈ ਕਿਸਾਨ ਆਗੂਆਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਕੇਂਦਰ ਤੋੋਂ ਹੜ੍ਹਾਂ ਦੇ ਹੋਏ ਨੁਕਸਾਨ ਦਾ 50 ਹਜ਼ਾਰ ਕਰੋੜ ਦਾ ਵਿਸ਼ੇਸ਼ ਪੈਕੇਜ ਮੰਗਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਘੱਗਰ ਸਮੇਤ ਸਾਰੇ ਦਰਿਆਵਾਂ ਦਾ ਪੱਕਾ ਹੱਲ ਕਰੇ । ਹੜ੍ਹਾਂ ਦਾ ਮੁਆਵਜ਼ਾ 50 ਹਜ਼ਾਰ ਪ੍ਰਤੀ ਏਕੜ ਦਿੱਤਾ ਜਾਵੇ। ਮਾਰੇ ਗਏ ਪਸ਼ੂ ਧਨ ਦਾ 1 ਲੱਖ ਰੁਪਏ ਮੁਆਵਜ਼ਾ ਮਿਲੇ । ਢਹਿ ਚੁੱਕੇ ਘਰਾਂ ਦਾ 5 ਲੱਖ ਤੇ ਜਾਨੀ ਨੁਕਸਾਨ ਦਾ 10 ਲੱਖ ਦਿੱਤਾ ਜਾਵੇ।
Punjab Bani 21 August,2023
ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਬਾਂਹ ਫੜ੍ਹੇ: ਪ੍ਰੋ ਚੰਦੂਮਾਜਰਾ
ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਬਾਂਹ ਫੜ੍ਹੇ: ਪ੍ਰੋ ਚੰਦੂਮਾਜਰਾ ਦੇਵੀਗੜ੍ਹ ਘੱਗਰ ਕੰਢੇ ਦਿੱਤਾ ਜਾ ਰਿਹਾ ਰੋਸ ਧਰਨਾ ਇਤਿਹਾਸਿਕ ਹੋਵੇਗਾ ਪਟਿਆਲਾ 21 ਅਗਸਤ 2023 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਕਾਲੀ ਦਲ ਵੱਲੋਂ 22 ਅਗਸਤ ਨੂੰ ਦੇਵੀਗੜ੍ਹ ਵਿਖੇ ਘੱਗਰ ਦੇ ਕੰਢੇ ਉੱਤੇ ਦਿੱਤਾ ਜਾ ਰਿਹਾ ਰੋਸ ਧਰਨਾ ਇਤਿਹਾਸਿਕ ਹੋਵੇਗਾ। ਇਸ ਮੌਕੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਇਸ ਰੋਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਸ਼ਾਮਿਲ ਹੋਣਗੇ। ਪ੍ਰੋ ਚੰਦੂਮਾਜਰਾ ਨੇ ਦੱਸਿਆ ਕਿ ਇਹ ਰੋਸ ਰੈਲੀ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਇੱਕ ਸੁਨੇਹਾ ਹੈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਹੜ੍ਹਾਂ ਦੁਆਰਾ ਮਚਾਈ ਭਿਅੰਕਰ ਤਬਾਹੀ ਨੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ, ਸਨੌਰ, ਰਾਜਪੁਰਾ, ਸਮਾਣਾ ਅਤੇ ਸ਼ੁਤਰਾਣਾ ਦੇ ਸੈਂਕੜੇ ਪਿੰਡਾਂ ਦੀਆਂ ਫ਼ਸਲਾਂ ਤਬਾਹ ਕਰਕੇ ਰੱਖ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਕੁਦਰਤ ਦੇ ਇਸ ਕਹਿਰ ਨੇ ਜਿੱਥੇ ਫ਼ਸਲਾਂ ਦੀ ਬਰਬਾਦੀ ਕੀਤੀ, ਉੱਥੇ ਹੀ ਪਸ਼ੂਆਂ, ਘਰਾਂ, ਸਕੂਲਾਂ ਅਤੇ ਹਸਪਤਾਲਾਂ ਦਾ ਵੀ ਭਾਰੀ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰੰਤੂ ਸੂਬਾ ਸਰਕਾਰ ਦਾ ਹੜ੍ਹਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਕੋਈ ਵੀ ਕਰਮਚਾਰੀ ਜਾਂ ਸਰਕਾਰੀ ਨੁਮਾਇੰਦਾ ਨਹੀਂ ਪਹੁੰਚਿਆ। ਜਿਸ ਕਰਕੇ ਆਪ ਸਰਕਾਰ ਦੀ ਨਲਾਇਕੀ ਕਾਰਨ ਸਮੇਂ ਸਿਰ ਗਿਰਦਾਵਰੀ ਨਾ ਕਰਵਾਏ ਜਾਣ ਕਰਕੇ ਲੋਕਾਂ ਨੂੰ ਬਣਦੇ ਮੁਆਵਜ਼ੇ ਦੀ ਰਕਮ ਵੀ ਨਸੀਬ ਨਾ ਹੋਈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਨਾ ਹੀ ਸਰਕਾਰ ਵੱਲੋਂ ਅੱਜ ਤੱਕ ਡਿੱਗੇ ਹੋਏ ਘਰਾਂ ਅਤੇ ਮਰੇ ਹੋਏ ਪਸ਼ੂਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਆਪ ਸਰਕਾਰ ਦੀ ਮਨਸ਼ਾ ਸਾਫ਼ ਜ਼ਾਹਿਰ ਹੁੰਦੀ ਹੈ ਕਿ ਇਸ ਮੁਸੀਬਤ ਦੀ ਘੜੀ ਵਿੱਚ ਸਰਕਾਰ ਲੋਕਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ 15 ਅਗਸਤ ਨੂੰ ਮੁੱਖ ਮੰਤਰੀ ਮਾਨ ਵੱਲੋਂ ਹੜ੍ਹ ਪੀੜਤਾਂ ਨੂੰ ਵੰਡੇ ਜਾਣ ਵਾਲੇ ਚੈੱਕ ਮਹਿਜ਼ ਇੱਕ ਡਰਾਮਾ ਹੀ ਸਨ। ਉਨ੍ਹਾਂ ਕਿਹਾ ਕਿ ਇਸ ਬਿਪਤਾ ਦੇ ਸਮੇਂ ਲੋਕਾਂ ਨੂੰ ਮੁੱਖ ਮੰਤਰੀ ਵੱਲੋਂ ਬੋਲੇ ਜਾਣ ਵਾਲੇ ਅਜਿਹੇ ਝੂਠ ਸ਼ੋਭਾ ਨਹੀਂ ਦਿੰਦੇ। ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਹੜ੍ਹ ਪੀੜਤਾਂ ਨੂੰ ਚੈੱਕ ਵੰਡੇ ਜਾਣ ਦਾ ਦਾਅਵਾ ਕਰਦੀ ਹੈ ਤਾਂ ਪਟਿਆਲਾ ਜ਼ਿਲ੍ਹੇ ਦੇ ਹੋਏ ਫ਼ਸਲਾਂ, ਘਰਾਂ ਪਸ਼ੂਆਂ ਆਦਿ ਦੀ ਸੂਚੀ ਜਾਰੀ ਕਰੇ। ਪ੍ਰੋ ਚੰਦੂਮਾਜਰਾ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਮੁੱਖ ਮੰਤਰੀ ਮਾਨ ਦੀ ਹੈਂਕੜਬਾਜ਼ੀ ਅਤੇ ਹੰਕਾਰ ਵਾਲੇ ਰਵੱਈਏ ਕਰਕੇ ਕੇਂਦਰੀ ਟੀਮ ਹੜਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਸਮੇਂ ਸਿਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਲੇਟ ਆਈ ਕੇਂਦਰੀ ਟੀਮ ਦੇ ਆਉਣ ਤੋਂ ਪਹਿਲਾਂ ਬਹੁਤ ਸਾਰੇ ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਦੁਆਰਾ ਬੀਜ ਲਈਆਂ ਗਈਆਂ। ਉਨ੍ਹਾਂ ਕਿਹਾ ਕਿ ਅਨੇਕਾਂ ਦੀ ਗਿਣਤੀ ਵਿਚ ਅਜਿਹੇ ਕਿਸਾਨ ਮੁਆਵਜ਼ੇ ਤੋਂ ਵਾਂਝੇ ਰਹਿ ਜਾਣਗੇ। ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਮੁੱਖ ਮੰਤਰੀ ਮਾਨ ਦੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸੜ ਦੇ ਦੌਰਿਆਂ ਨੇ ਹੜ੍ਹ ਪੀੜਤਾਂ ਦੇ ਮਨਾਂ ਵਿਚ ਰੋਸ ਪੈਦਾ ਕੀਤਾ ਹੋਇਆ ਹੈ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਆਪ ਸਰਕਾਰ ਦੀ ਇਸ ਡਰਾਮੇਬਾਜ਼ੀ ਦੀ ਪੋਲ ਸ਼੍ਰੋਮਣੀ ਅਕਾਲੀ ਦਲ ਸੜਕਾਂ ਤੇ ਆਕੇ ਖੋਲ੍ਹੇਗੀ।
Punjab Bani 21 August,2023
ਮਨੀਪੁਰ ਵਿੱਚ ਈਸਾਈਆਂ ਦੀ ਹੱਤਿਆ ਅਤੇ ਅਤਿਆਚਾਰ ਦੇ ਖਿਲਾਫ
ਮਨੀਪੁਰ ਵਿੱਚ ਈਸਾਈਆਂ ਦੀ ਹੱਤਿਆ ਅਤੇ ਅਤਿਆਚਾਰ ਦੇ ਖਿਲਾਫ - ਸਰਕਾਰ ਖਿਲਾਫ ਹਜਾਰਾਂ ਲੋਕਾਂ ਵੱਲੋਂ ਪਟਿਆਲਾ ਸ਼ਹਿਰ ਵਿੱਚ ਕਾਲੇ ਝੰਡੇ ਲੈ ਕੇ ਜ਼ੋਰਦਾਰ ਰੋਸ਼ ਮਾਰਚ - ਸਾੜੀ ਸਰਕਾਰ ਦੀ ਅਰਥੀ - ਤੇਜ ਗਰਮੀ ਵਿੱਚ ਮਸੀਹ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੀਤੀ ਸ਼ਿਰਕਤ - 60 ਹਜਾਰ ਘਰਾਂ ਨੂੰ ਅੱਗ ਲਗਾਉਣਾ ਇੱਕ ਵੱਡੀ ਸਾਜਿਸ਼ - ਇਸਾਈਆਂ 'ਤੇ ਜੁਲਮ ਲੋਕਤੰਤਰ ਦੀ ਕਾਲੀ ਤਸਵੀਰ ਪਟਿਆਲਾ, 9 ਅਗਸਤ : ਸਮੂਹ ਮਸੀਹ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ ਦੀ ਅਗਵਾਈ ਵਿੱਚ ਸੈਂਕੜੇ ਲੋਕਾਂ ਵੱਲੋਂ ਅੱਜ ਪਟਿਆਲਾ ਵਿੱਚ ਜ਼ੋਰਦਾਰ ਰੋਸ਼ ਮਾਰਚ ਕਰਕੇ ਮਨੀਪੁਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਪਟਿਆਲਾ, ਸਮਾਣਾ, ਨਾਭਾ, ਰਾਜਪੁਰਾ ਤੋਂ ਸਮੂਹ ਪਾਦਰੀ, ਆਗੂ ਅਤੇ ਮੁਸਲਿਮ ਭਾਈਚਾਰਾ ਮਸੀਹ ਭਾਈਚਾਰਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਹੁੰਚੇ ਪਾਦਰੀਆਂ ਨੇ ਕਿਹਾ ਕਿ ਮਨੀਪੁਰ ਵਿੱਚ ਜਿਸ ਤਰ੍ਹਾਂ ਇਸਾਈ ਭਾਈਚਾਰੇ 'ਤੇ ਜ਼ੁਲਮ ਕੀਤੇ ਜਾ ਰਹੇ ਹਨ, ਉਹ ਲੋਕਤੰਤਰ ਦੀ ਕਾਲੀ ਤਸਵੀਰ ਪੇਸ਼ ਕਰਦਾ ਹੈ।ਮਨੀਪੁਰ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਈਸਾਈ ਭਾਈਚਾਰੇ ਦੇ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਕਤਲ ਕੀਤੇ ਜਾ ਰਹੇ ਹਨ ਅਤੇ ਪਵਿੱਤਰ ਪ੍ਰਾਰਥਨਾ ਘਰਾਂ ਨੂੰ ਸਾੜਿਆ ਜਾ ਰਿਹਾ ਹੈ। 1 ਦਿਨ ਵਿੱਚ ਮਨੀਪੁਰ ਵਿੱਚ ਕਈ ਈਸਾਈ ਭਰਾ ਮਾਰੇ ਜਾ ਰਹੇ ਹਨ।ਅਤੇ ਲਗਭਗ ਡੇਢ ਮਹੀਨਾ ਬੀਤ ਜਾਣ ੋਤੇ ਵੀ ਪ੍ਰਸ਼ਾਸਨ ਇਸ ਸਾਰੇ ਕਤਲੇਆਮ ਤੇ ਅੱਗਜ਼ਨੀ ੋਤੇ ਕਾਬੂ ਨਹੀਂ ਪਾ ਸਕਿਆ ਹੈ। ਇਸਾਈਆਂ ਦੀਆਂ ਲਾਸ਼ਾਂ ਸੜਕਾਂ 'ਤੇ ਖਿੱਲਰੀਆਂ ਪਈਆਂ ਹਨ।ਮਨੀਪੁਰ ੋਚ ਹਜ਼ਾਰਾਂ ਦੀ ਗਿਣਤੀ ੋਚ ਚਰਚਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਅਤੇ ਲਗਭਗ 60,000 ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ।ਮਣੀਪੁਰ ਦੇ ਸਥਾਨਕ ਨਿਵਾਸੀ ਆਪਣੀ ਆਸਥਾ ਕਾਰਨ ਜੰਗਲਾਂ ਵਿੱਚ ਰਾਤਾਂ ਕੱਟ ਰਹੇ ਹਨ।ਉੱਥੇ ਕੋਈ ਪਹੁੰਚ ਨਹੀਂ ਹੈ ਪਰ ਉੱਥੇ ਕੰਮ ਕਰ ਰਹੀਆਂ ਕਈ ਸੰਸਥਾਵਾਂ ਨੇ ਦੱਸਿਆ ਹੈ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਸਰਕਾਰ ਹੱਥਾਂ ੋਤੇ ਹੱਥ ਧਰ ਕੇ ਬੈਠੀ ਹੈ।ਇਸ ਸਾਰੇ ਅੱਤਿਆਚਾਰ ਦੇ ਵਿਰੋਧ ਵਿੱਚ ਅੱਜ ਪਟਿਆਲਾ ਜ਼ਿਲ੍ਹੇ ਦੇ ਮਸੀਹ ਭਾਈਚਾਰੇ ਵੱਲੋਂ ਇੱਕ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ।ਪਟਿਆਲਾ ਦੇ ਫੁਹਾਰਾ ਚੌਂਕ ਤੋਂ ਸ਼ੁਰੂ ਹੋ ਕੇ ਡੀ.ਸੀ ਪਟਿਆਲਾ ਦਫ਼ਤਰ ਤੱਕ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੱਢਿਆ ਗਿਆ ਅਤੇ ਬਾਅਦ ਵਿੱਚ ਡੀਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਮਸੀਹ ਭਾਈਚਾਰੇ ਨੇ ਮੰਗ ਕੀਤੀ ਕਿ ਇਹ ਪੱਤਰ ਜਲਦੀ ਤੋਂ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਸਾਰੇ ਮੰਤਰੀਆਂ ਨੂੰ ਭੇਜਿਆ ਜਾਵੇ ਜੋ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਕੰਮ ਕਰ ਸਕਦੇ ਹਨ।ਪਾਦਰੀ ਸਾਹਿਬਾਨ ਨੇ ਕਿਹਾ ਕਿ ਅਸੀਂ ਚਰਚ ਵਿੱਚ ਲਗਾਤਾਰ ਪ੍ਰਾਰਥਨਾ ਕਰ ਰਹੇ ਹਾਂ ਤਾਂ ਜੋ ਇਸ ਮੁਸ਼ਕਲ ਵਿੱਚ ਸਮਾਂ ਪਾ ਕੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਖੜ੍ਹ ਸਕੀਏ।ਇਸ ਰੋਸ ਧਰਨੇ ਵਿੱਚ ਪਟਿਆਲਾ, ਸਮਾਣਾ, ਰਾਜਪੁਰਾ, ਨਾਭਾ ਅਤੇ ਆਸ-ਪਾਸ ਦੇ ਸਮੂਹ ਈਸਾਈ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ, ਪਾਸਟਰ ਸਾਹਿਬਾਨ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਅਰਥੀ ਫੂਕ ਮਾਰਚ ਕੱਢ ਕੇ ਪੰਜਾਬ ਬੰਦ ਦਾ ਸਮਰਥਨ ਕੀਤਾ।
Punjab Bani 09 August,2023
ਖ਼ਾਲਸਾ ਕਾਲਜ ਪਟਿਆਲਾ ਦੇ ਨਾਨ-ਟੀਚਿੰਗ ਸਟਾਫ ਦਾ 6ਵਾਂ ਪੇ-ਕਮਿਸ਼ਨ ਲਾਗੂ ਨਾ ਕਰਨ ਦੇ ਵਿਰੋੋਧ ਵਿੱਚ ਸਰਕਾਰ ਖ਼ਿਲਾਫ ਰੋਸ ਧਰਨਾ
ਖ਼ਾਲਸਾ ਕਾਲਜ ਪਟਿਆਲਾ ਦੇ ਨਾਨ-ਟੀਚਿੰਗ ਸਟਾਫ ਦਾ 6ਵਾਂ ਪੇ-ਕਮਿਸ਼ਨ ਲਾਗੂ ਨਾ ਕਰਨ ਦੇ ਵਿਰੋੋਧ ਵਿੱਚ ਸਰਕਾਰ ਖ਼ਿਲਾਫ ਰੋਸ ਧਰਨਾ ਪਟਿਆਲਾ---ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ-ਟੀਚਿੰਗ ਅਮਲੇ ਨੂੰ ਛੇਵਾਂ ਪੇ ਕਮੀਸ਼ਨ ਲਾਗੂ ਨਾ ਕਰਨ 'ਤੇ ਅੱਜ ਮਿਤੀ 28 ਜੁਲਾਈ 2023 ਨੂੰ ਸੈਂਟਰ ਯੂਨੀਅਨ ਦੇ ਸੱਦੇ ਤੇ ਕਾਲਜ ਵਿੱਚ ਧਰਨਾ ਦਿੱਤਾ ਗਿਆ। ਸ. ਸ਼ਮਸ਼ੇਰ ਸਿੰਘ ਪ੍ਰਧਾਨ ਨਾਨ ਟੀਚਿੰਗ ਯੂਨੀਅਨ ਨੇ ਦੱਸਦੇ ਹੋਏ ਕਿਹਾ ਕਿ 6ਵਾਂ ਪੇ ਕਮਿਸ਼ਨ ਲਾਗੂ ਕਰਨ ਦੇ ਸਬੰਧ ਵਿੱਚ ਨਾਨ-ਟੀਚਿੰਗ ਯੂਨੀਅਨ ਪੰਜਾਬ ਦਾ ਇੱਕ ਵਫਦ 24-04-2023 ਨੂੰ ਡੀ.ਪੀ.ਆਈ. ਕਾਲਜਾਂ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੂੰ ਮਿਲੇ ਸਨ। ਉਹਨਾਂ ਵੱਲੋਂ ਇੱਕ ਪੱਤਰ ਦੀ ਕਾਪੀ ਨੰ. 270 ਸੌਂਪੀ ਗਈ ਸੀ ਅਤੇ ਇਸ ਦੀ ਜਲਦੀ ਕਾਰਵਾਈ ਕਰਨ ਵਾਸਤੇ ਕਿਹਾ ਗਿਆ ਸੀ। ਸਾਨੂੰ ਦੱਸਦੇ ਹੋਏ ਅਫਸੋਸ ਹੈ ਕਿ ਇੰਨੇ ਦਿਨ ਬੀਤ ਜਾਣ 'ਤੇ ਵੀ ਕੋਈ ਅੰਤਿਮ ਰੂਪ ਨਹੀਂ ਦਿਤਾ ਗਿਆ। ਜਿਸ ਨਾਲ ਮੁਲਾਜ਼ਮ ਮਾਨਸਿਕ ਪੱਧਰ ਤੇ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਯੂਨੀਅਨ ਦੇ ਸਕੱਤਰ ਸ. ਹਰਮਿੰਦਰ ਸਿੰਘ ਸਾਹੀਵਾਲ ਨੇ ਆਪਣਾ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਜਾਇਜ਼ ਮੰਗ ਨੂੰ ਲਾਗੂ ਕਰਵਾਵੇ ਅਤੇ ਛੇਵੇਂ ਪੇ ਕਮੀਸ਼ਨ ਦਾ ਨੋਟੀਫਿਕੈਸ਼ਨ ਤੁਰੰਤ ਲਾਗੂ ਕਰੇੇ। ਜੇ ਇਹਨਾਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ 02 ਅਗਸਤ ਨੂੰ ਕਾਲਜ ਗੇਟ ਮੁਹਰੇ ਧਰਨਾ ਦਿੱਤਾ ਜਾਵੇਗਾ। ਜੇ ਫਿਰ ਵੀ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਤਾਂ 07 ਅਗਸਤ 2023 ਨੂੰ ਸਿੱਖਿਆ ਮੰਤਰੀ ਦੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮੂਹ ਨਾਨ-ਟੀਚਿੰਗ ਯੂਨੀਅਨ ਪੰਜਾਬ ਵੱਲੋਂ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਕਾਲਜ ਦਾ ਸਮੂਹ ਨਾਨ-ਟੀਚਿੰਗ ਸਟਾਫ ਮੌਜੂਦ ਰਿਹਾ।
Punjab Bani 28 July,2023
ਟੈਕਨੀਕਲ ਸਰਵਿਸ ਯੂਨੀਅਨ ਵਲੋਂ ਐਮ.ਐਲ.ਏ. ਅਤੇ ਮੰਤਰੀਆਂ ਨੂੰ ਦਿੱਤਾ ਮੰਗ ਪੱਤਰ
ਟੈਕਨੀਕਲ ਸਰਵਿਸ ਯੂਨੀਅਨ ਵਲੋਂ ਐਮ.ਐਲ.ਏ. ਅਤੇ ਮੰਤਰੀਆਂ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਰਕਲ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਜੋ ਕਿ ਡਾ. ਬਲਬੀਰ ਸਿੰਘ ਜੀ ਨੇ ਆਪ ਲਿਆ ਅਤੇ ਮੰਗ ਪੱਤਰ ਬਾਰੇ ਜਾਣੂ ਕਰਵਾਇਆ। ਇਸ ਤੋਂ ਬਾਅਦ ਹਰਮੀਤ ਸਿੰਘ ਪਠਾਣਮਾਜਰਾ ਐਮ.ਐਲ.ਏ. ਸਨੌਰ ਨੂੰ ਮੰਗ ਪੱਤਰ ਦੇਣ ਗਏ ਉੱਥੇ ਐਮ.ਐਲ.ਏ. ਸਾਹਿਬ ਨਾ ਹੋਣ ਕਾਰਣ ਉਹਨਾਂ ਦੇ ਪੀ.ਏ. ਨੇ ਮੰਗ ਪੱਤਰ ਲਿੱਤਾ। ਇਸ ਤੋਂ ਇਲਾਵਾ ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਦੇਣ ਲਈ ਸੰਪਰਕ ਕੀਤਾ ਗਿਆ ਉਹਨਾਂ ਨੇ ਦਫਤਰ ਅਤੇ ਘਰ ਵਿੱਚ ਕੋਈ ਵੀ ਵਿਅਕਤੀ ਨਾ ਹੋਣ ਦੀ ਅਸਮਰਥਾ ਪ੍ਰਗਟ ਕੀਤੀ ਅਤੇ ਕਿਹਾ ਕਿ ਸੋਮਵਾਰ ਨੂੰ ਮੰਗ ਪੱਤਰ ਲੈ ਲਿਆ ਜਾਵੇਗਾ। ਇਸ ਵਫਦ ਦੀ ਅਗਵਾਈ ਹਰਜੀਤ ਸਿੰਘ ਸਰਕਲ ਪ੍ਰਧਾਨ, ਬਰੇਸ਼ ਕੁਮਾਰ ਸਰਕਲ ਸਕੱਤਰ, ਇੰਦਰਜੀਤ ਸਹਾਇਕ ਸਰਕਲ ਸਕੱਤਰ, ਵਿਜੇ ਦੇਵ, ਜਤਿੰਦਰ ਸਿੰਘ ਚੱਢਾ, ਗੁਰਦੀਪ ਸਿੰਘ, ਹਰਿੰਦਰਪਾਲ ਸਿੰਘ, ਦਰਸ਼ਨ ਕੁਮਾਰ ਆਦਿ ਨੇ ਅਗਵਾਈ ਕੀਤੀ। ਇਸ ਵਫਦ ਵਿੱਚ 200 ਮੁਲਾਜਮ ਹਾਜਰ ਸਨ। ਇਸ ਮੰਗ ਪੱਤਰ ਵਿੱਚ ਡਿਸਮਿਸ ਕਾਮਿਆਂ ਨੂੰ ਬਹਾਲ ਕਰਨ ਲਈ ਅਤੇ 33 ਪ੍ਰਤੀਸ਼ਤ ਪੈਨਸ਼ਨ ਕਟੌਤੀ ਬਹਾਲ ਕਰਵਾਉਣ ਲਈ, ਸਿਆਸੀ ਆਧਾਰ ਤੇ ਕੀਤੀਆਂ ਬਦਲੀਆਂ (ਲਾਲਤੋਕਲਾਂ ਅਤੇ ਮੁਹਾਲੀ) ਦੀਆਂ ਰੱਦ ਕੀਤੀਆਂ ਜਾਣ। ਇਸ ਦੇ ਨਾਲ ਹੀ ਜਥੇਬੰਦੀ ਮੰਗ ਕਰਦੀ ਹੈ ਕਿ ਹੜ੍ਹ ਪੀੜਤਾਂ ਨੂੰ ਪੰਜਾਬ ਸਰਕਾਰ ਜਲਦੀ ਬਣਦਾ ਮੁਆਵਜਾ ਦਿੱਤਾ ਜਾਵੇ।
News 22 July,2023
ਸਰਕਾਰ ਵੱਲੋਂ ਬੱਸ ਦੇ ਕੰਡਕਟਰ ਤੇ ਡਰਾਈਵਰ ਦੇ ਪਰਿਵਾਰ ਨੂੰ 25 ਲੱਖ ਤੇ ਨੌਕਰੀ ਦਾ ਐਲਾਨ
ਸਰਕਾਰ ਵੱਲੋਂ ਬੱਸ ਦੇ ਕੰਡਕਟਰ ਤੇ ਡਰਾਈਵਰ ਦੇ ਪਰਿਵਾਰ ਨੂੰ 25 ਲੱਖ ਤੇ ਨੌਕਰੀ ਦਾ ਐਲਾਨ ਚੰਡੀਗੜ੍ਹ- ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਹੜ੍ਹ 'ਚ ਵਹਿ ਗਈ ਪੀਆਰਸੀਟੀ ਬੱਸ ਦੇ ਡਰਾਈਵਰ ਸਤਿਗੁਰ ਸਿੰਘ ਤੋਂ ਬਾਅਦ ਸ਼ੁੱਕਰਵਾਰ ਨੂੰ ਕੁੱਲੂ ਤੋਂ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਪੀਆਰਟੀਸੀ ਮੁਲਾਜ਼ਮਾਂ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ ਲਈ ਬੱਸੇ ਅੱਡੇ ਸਾਹਮਣੇ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕੀਤਾ। ਪੰਜਾਬ ਸਰਕਾਰ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਪੀਆਰਟੀਸੀ ਮੁਲਾਜ਼ਮਾਂ ਨੇ ਅੱਜ ਇੱਥੇ ਨਵੇਂ ਸਿਟੀ ਬੱਸ ਸਟੈਂਡ ਦੇ ਨਾਲ ਲੱਗਦੀ ਸੜਕ ’ਤੇ ਜਾਮ ਲਾ ਕੇ ਡਰਾਈਵਰ ਸਤਿਗੁਰ ਸਿੰਘ ਅਤੇ ਕੰਡਕਟਰ ਜਗਸੀਰ ਸਿੰਘ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ। ਬਾਅਦ ਵਿੱਚ ਸ਼ਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਮਸਲੇ ਦੇ ਹੱਲ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪਟਿਆਲਾ ਦੇ ਐਸਡੀਐਮ ਚਰਨਜੀਤ ਸਿੰਘ ਨੇ ਕਿਹਾ, "ਰਾਜ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਆਊਟਸੋਰਸ ਆਧਾਰ 'ਤੇ ਨੌਕਰੀ ਦਿੱਤੀ ਜਾਵੇਗੀ।
News 15 July,2023
ਮੁਆਵਜੇ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਭੜਕੇ ਕਰਮਚਾਰੀ
ਨਵੇਂ ਬੱਸ ਸਟੈਂਡ ਨੇੜਲੇ ਲਾਸ਼ ਚੌਂਕ ਵਿੱਚ ਰਖਕੇ ਕੀਤਾ ਪ੍ਰਦਰਸ਼ਨ : ਜਮਕੇ ਹੋਈ ਨਾਅਰੇਬਾਜ਼ੀ - ਦੇਰ ਸ਼ਾਮ ਨੂੰ ਪਟਿਆਲਾ ਸ਼ਹਿਰ ਨੂੰ ਆਉਣ ਵਾਲੇ ਕਈ ਹੋਰ ਚੌਂਕ ਵੀ ਕੀਤੇ ਬੰਦ - ਮਰਨ ਵਾਲੇ ਕੰਡਟਕਰ ਤੇ ਡਰਾਈਵਰ ਦੇ ਪਰਿਵਾਰ ਲਈ ਇੱਕ ਇੱਕ ਨੌਕਰੀ ਤੇ 1-1 ਕਰੋੜ ਮੁਆਵਜਾ ਮੰਗਿਆ ਪਟਿਆਲਾ, 14 ਜੁਲਾਈ () : ਪੈਪਸੂ ਰੋਡਵੇਜ ਟਰਾਸਪੋਰਟ ਕਾਰਪੋਰੇਸਨ (ਪੀਆਰਟੀਸੀ) ਦੀ ਹਿਮਾਚਲ ਦੇ ਮਨਾਲੀ ਰੂਟ ਲਾਉਣ ਗਈ ਲਾਪਤਾ ਬਿਆਸ ਦਰਿਆ ਚੋਂ ਮਿਲਣ ਮਗਰੋਂ ਡਰਾਇਵਰ ਤੇ ਕੰਡਕਟਰ ਦੀਆਂ ਲਾਸਾ ਮਿਲਣ ਤੋਂ ਬਾਅਦ ਅੱਜ ਮੁਆਵਜੇ ਤੇ ਨੌਕਰੀ ਨੂੰ ਲੈ ਕੇ ਭੜਕੇ ਸੈਂਕੜੇ ਕਰਮਚਾਰੀਆਂ ਨੇ ਨਵਾਂ ਬੱਸ ਸਟੈਂਡ ਚੌਂਕ ਜਾਮ ਕਰ ਦਿਤਾ ਤੇ ਚੌਂਕ ਵਿੱਚ ਲਾਸ਼ ਰਖਕੇ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਦੇਰ ਸ਼ਾਮ ਇਨ੍ਹਾਂ ਨੇ ਸੰਘਰਸ ਨੂੰ ਹੋਰ ਤਿੱਖਾ ਕਰਦਿਆਂ ਪਟਿਆਲਾ ਸ਼ਹਿਰ ਨੂੰ ਆਉਣ ਵਾੇਲੇ ਕਈ ਹੋਰ ਚੌਂਕ ਵੀ ਬੱਸਾਂ ਲਗਾਕੇ ਬੰਦ ਕਰ ਦਿੱਤੇ, ਜਿਸ ਨਾਲ ਸਾਰਾ ਕੁੱਝ ਠਪ ਹੋ ਕੇ ਰਹਿ ਗਿਆ। ਪ੍ਰਸ਼ਾਸ਼ਨ ਨੇ ਅੱਜ ਉਨਾਂ ਦੀਆਂ ਲਾਸਾ ਪ੍ਰਵਿਾਰਕ ਮੈਂਬਰਾਂ ਨੂੰ ਸੌਪ ਦਿੱਤੀਆਂ। ਇਸ ਤੋਂ ਬਾਅਦ ਜਦੋਂ ਮੁਲਾਜ਼ਮਾਂ ਨੇ ਇਨ੍ਹਾਂ ਪੀੜਤ ਪਰਿਵਾਰਾਂ ਲਈ ਮੁਆਵਜੇ ਤੇ ਨੌਕਰੀ ਦੀ ਮੰਗ ਕੀਤੀ ਤਾਂ ਅਧਿਕਾਰੀ ਖਾਮੋਸ਼ ਹੋ ਗਏ, ਜਿਸ 'ਤੇ ਸਵੇਰ ਤੋਂ ਨਵੇਂ ਬੱਸ ਅੱਡੇ ਦੇ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ, ਪਰ ਸਾਮ ਤੋਂ ਬਾਅਦ ਇਨਾ ਨੇ ਅਰਬਨ ਅਸਟੇਟ ਬੱਤੀਆਂ ਵਾਲਾ ਚੌਂਕ ਵਿਚਕਾਰ ਲਾਸ ਰੱਖ ਕੇ ਪ੍ਰਦਰਸਨ ਸੁਰੂ ਕਰ ਦਿੱਤਾ। ਸੰਘਰਸ ਸਾਥੀ ਹਰਕੇਸ ਕੁਮਾਰ ਅਤੇ ਹੋਰਨਾ ਨੇ ਕਿਹਾ ਕੇ ਜਿਨੀ ਦੇਰ ਸਰਕਾਰ ਸਾਡੀਆ ਮੰਗਾ ਪੂਰੀਆਂ ਨਹੀਂ ਕਰਦੀ ਸਾਡਾ ਸੰਘਰਸ ਜਾਰੀ ਰਹੇਗਾ। ਉਨਾ ਕਿਹਾ ਕੇ ਦੋਹਾਂ ਮੁਲਾਜਮਾਂ ਦੇ ਪ੍ਰਵਿਾਰਾਂ ਨੂੰ 1-1 ਕਰੋੜ ਰੁਪਏ ਮੁਆਵਜਾ ਅਤੇ 1-1 ਪ੍ਰਵਿਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਨੇਤਾਵਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸਾਸਨ ਨਾਲ ਅਸੀਂ ਕਈ ਮੀਟਿੰਗਾ ਕਰ ਚੁੱਕੇ ਹਾਂ, ਪਰ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ। ਉਨਾ ਕਿਹਾ ਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕੇ ਸਾਡੇ ਸਾਥੀਆਂ ਦੀਆਂ ਲਾਸਾਂ ਨੂੰ ਇਸ ਤਰਾਂ ਨਾ ਰੋਲਿਆ ਜਾਵੇ, ਸਾਡੀ ਮੰਗ ਪੂਰੀ ਕੀਤੀ ਜਾਵੇ। ਉਨਾ ਕਿਹਾ ਕੇ ਲਾਸਾਂ ਲਿਆੳਣ ਲਈ ਵੀ ਕੱਚੇ ਕਾਮੇ ਯੂਨੀਅਨ ਵੱਲੋਂ ਆਪਣੇ ਪੱਧਰ ਤੇ ਇੰਤਜਾਮ ਕੀਤੇਗੲੈ ਹਨ, ਪ੍ਰਸਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਜਿਕਰਯੋਗ ਹੈ ਕੇ ਬੀਤੇ ਦਿਨੀ ਹਿਮਾਚਲ ਅੰਦਰ ਭਾਰੀ ਬਾਰਿਸ਼ ਦੇ ਕਾਰਨ ਆਏ ਹੜ੍ਹ ਵਿੱਚ ਇਨਾ ਦੀ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਬੱਸ ਉਦੋਂ ਤੋਂ ਲਾਪਤਾ ਸੀ। ਲਾਪਤਾ ਹੋਈ ਬੱਸ ਜਿਸ ਦਾ ਨੰਬਰ ਪੀਬੀ 65ਵਾਈ-4893 ਹੈ, ਇਹ ਬੱਸ 1 ਦਿਨ ਪਹਿਲਾ ਹੀ ਬਿਆਸ ਨਦੀ ਵਿੱਚ ਡਿੱਗੀ ਮਿਲੀ ਸੀ। ਇਹ ਬੱਸ ਚੰਡੀਗੜ ਤੋਂ ਮਨਾਲੀ ਲਈ ਰਵਾਨਾ ਹੋਈ ਸੀ ਤਾਂ ਹੜ੍ਹ ਦੀ ਮਾਰ ਵਿੱਚ ਆ ਗਈ। ਬਿਆਸ ਨਦੀ ਵਿੱਚ ਡਿੱਗਣ ਕਾਰਨ ਡਰਾਇਵਰ ਤੇ ਕੰਡਕਟਰ ਦੀ ਮੌਤ ਹੋ ਗਈ, ਜਿਨਾ ਦੀਆਂ ਲਾਸਾਂ ਬਰਾਮਦ ਕਰ ਲਈਆਂ ਗਈਆਂ ਹਨ, ਡਰਾਇਵਰ ਦੀ ਪਹਿਚਾਣ ਜਿਲਾ ਸੰਗਰੂਰ ਦੇ ਪਿੰਡ ਰਾਧੇ ਧਰਾਣਾ ਵਾਸੀ ਸਤਿਗੁਰ ਸਿੰਘ ਵਜੋਂ ਹੋਈ ਹੈ। ਜਦਕਿ ਕੰਡਕਟਰ ਜਗਸੀਰ ਸਿੰਘ ਵਾਸੀ ਪਿੰਡ ਖੇੜੀ ਬਰਨਾ ਜਿਲਾ ਪਟਿਆਲਾ ਦਾ ਹੈ। ਜਾਣਕਾਰੀ ਮਿਲੀ ਹੈ ਕੇ ਪੀਆਰਟੀਸੀ ਦੀਆਂ ਕਈ ਬੱਸਾਂ ਪਟਿਆਲਾ ਤੋਂ ਮਨਾਲੀ ਜਾਂਦੀਆਂ ਹਨ, ਇਹ ਬੱਸ ਵੀ ਆਪਣੇ ਤੈਅ ਰੂਟ ਮੁਤਾਬਿਕ ਐਤਵਾਰ ਨੂੰ ਗਈ ਸੀ। ਹਿਮਾਚਲ ਵਿਚ ਮੌਸਮ ਖਰਾਬ ਹੋ ਜਾਣ ਕਾਰਨ 2 ਬੱਸਾਂ ਮਨਾਲੀ ਬੱਸ ਅੱਡੇ ਖੜਾ ਦਿੱਤੀਆਂ ਗਈਆਂ, ਜਦਕਿ ਇਹ ਬੱਸ ਰਸਤੇ ਵਿਚ ਕਿਸੇ ਢਾਬੇ ਤੇ ਖੜਾ ਲਈ ਗਈ। ਇਹ ਬੱਸ ਬਿਲਕੁੱਲ ਖਾਲੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਡਰਾਇਵਰ ਅਤੇ ਕੰਡਕਟਰ ਰਾਤ ਸਮੇਂ ਬੱਸ ਸਾਇਡ ਤੇ ਖੜਾ ਕੇ ਬੱਸ ਅੰਦਰ ਸੋਂ ਗਏ ਤਾਂ ਅਚਾਨਕ ਆਏ ਤੇਜ ਹੜ ਵਿਚ ਇਹ ਬੱਸ ਵਹਿ ਗਈ, ਜਿਸ ਕਾਰਨ ਬੱਸ ਅਤੇ ਡਰਾਵਿਰ ਕੰਡਕਟਰ ਦਾ 4 ਦਿਨ ਕੁਝ ਨਹੀਂ ਪਤਾ ਲੱਗਿਆ ਤੇ ਹੁਣ ਜਦੋਂ ਲਾਸ਼ਾਂ ਮਿਲੀਆਂ ਤਾਂ ਉਨ੍ਹਾਂ ਨੂੰ ਪੀਆਰਟੀਸੀ ਪ੍ਰਸ਼ਾਸ਼ਨ ਵੱਲੋਂ ਮੁਆਵਜਾ ਤੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸਾਰਾ ਦਿਨ ਪਟਿਆਲਾ ਅੰਦਰ ਜਬਰਦਸਤ ਪ੍ਰਦਰਸ਼ਨ ਚਲਿਆ। ਦੇਰ ਸ਼ਾਮ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਪੀਆਰਟੀਸੀ ਦੇ ਇਨ੍ਹਾਂ ਕਾਮਿਆਂ ਨੇ ਸ਼ਹਿਰ ਨੂੰ ਆਉਣ ਵਾਲੇ ਮੇਨ ਪੁਲ 'ਤੇ ਬੱਸਾਂ ਲਗਾਕੇ ਬੰਦ ਕਰ ਦਿੱਤੇ, ਜਿਸ ਕਾਰਨ ਲੋਕਾਂ ਦੀ ਭਾਰੀ ਖੱਜਲ ਖੁਆਰੀ ਹੋਈ। ਲੋਕਾਂ ਨੂੰ ਬਦਲਵੇਂ ਰਾਹ ਲਭਣੇ ਪਏ, ਉਧਰੋਂ ਹੜ ਕਾਰਨ ਕਈ ਰਾਹ ਬੰਦ ਸਨ। ਦੇਰ ਸ਼ਾਮ ਤੱਕ ਪੀਆਰਟੀਸੀ ਕਾਮਿਆਂ ਤੇ ਪ੍ਰਸ਼ਾਸ਼ਨ ਵਿਚਕਾਰ ਕੋਈ ਸਮਝੌਤਾ ਨਹੀਂ ਸੀ ਹੋਇਆ।
News 14 July,2023
ਡਿਪਟੀ ਕਮਿਸ਼ਨਰ ਨੇ ਸਮਾਣਾ ਤੇ ਪਾਤੜਾਂ ਦੇ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ
ਡਿਪਟੀ ਕਮਿਸ਼ਨਰ ਨੇ ਸਮਾਣਾ ਤੇ ਪਾਤੜਾਂ ਦੇ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ ਸਮਾਣਾ/ਪਾਤੜਾਂ/ਪਟਿਆਲਾ, 14 ਜੁਲਾਈ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਬ ਡਵੀਜ਼ਨ ਸਮਾਣਾ ਤੇ ਪਾਤੜਾਂ ਦੇ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ ਤੇ ਲੋਕਾਂ ਨੂੰ ਜਲਦੀ ਹੀ ਰਾਹਤ ਮਿਲੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ. (ਪੇਂਡੂ ਵਿਕਾਸ) ਅਨੂਪ੍ਰਿਤਾ ਜੌਹਲ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ ਤੇ ਐਸ.ਡੀ.ਐਮ. ਚਰਨਜੀਤ ਸਿੰਘ ਤੇ ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ ਸਮੇਤ ਡਰੇਨੇਜ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਮੁੱਚਾ ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਜਿਨ੍ਹਾਂ ਇਲਾਕਿਆਂ ਵਿੱਚੋ ਪਾਣੀ ਵਾਪਸ ਹੋ ਗਿਆ ਹੈ, ਉਥੇ ਪਾਣੀ ਦੀਆਂ ਪਾਈਪ ਲਾਈਨਾਂ ਦੀ ਸਫ਼ਾਈ ਸਮੇਤ ਲੋਕਾਂ ਨੂੰ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਸੁਚੇਤ ਕਰਨ ਅਤੇ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਉਣ ਦਾ ਕੰਮ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਸਮਾਣਾ ਦੇ ਪਿੰਡ ਘਿਓਰਾ ਤੇ ਸੱਸਾ ਗੁੱਜਰਾ ਦਾ ਦੌਰਾ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਹਿਲੇ ਦਿਨ ਤੋਂ ਹੀ ਖੁਦ ਰਾਹਤ ਕਾਰਜਾਂ ਦੀ ਅਗਵਾਈ ਕੀਤੀ ਜਾ ਰਹੀ ਹੈ, ਜਿਸ ਸਦਕਾ ਰਾਹਤ ਕਾਰਜਾਂ ਵਿੱਚ ਜੁਟੇ ਅਮਲੇ ਵਿੱਚ ਹੋਰ ਜੋਸ਼ ਭਰਿਆ ਹੈ। ਇਸ ਉਪਰੰਤ ਉਨ੍ਹਾਂ ਪਾਤੜਾਂ ਵਿਖੇ ਖਨੌਰ ਤੇ ਬੱਤੀ ਦਰੇ ਦਾ ਵੀ ਦੌਰਾ ਕੀਤਾ ਅਤੇ ਤਾਇਨਾਤ ਅਮਲੇ ਨੂੰ ਜ਼ਰੂਰੀ ਹਦਾਇਤਾ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਪ੍ਰਭਾਵਿਤ ਖੇਤਰਾਂ 'ਚ ਚੱਲ ਰਹੇ ਰਾਹਤ ਕਾਰਜਾਂ ਦੀ ਖੁਦ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਲੋੜਵੰਦ ਵਿਅਕਤੀ ਤੱਕ ਪਹੁੰਚ ਬਣਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਫ਼ਵਾਹਾਂ ਤੋਂ ਸੁਚੇਤ ਰਹੋ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰੋ।
News 14 July,2023
ਮੁੱਖ ਮੰਤਰੀ ਵੱਲੋਂ ਜ਼ਮੀਨੀ ਪੱਧਰ 'ਤੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ, ਐਸ.ਏ.ਐਸ.ਨਗਰ ਅਤੇ ਰੋਪੜ ਜ਼ਿਲ੍ਹਿਆਂ ਦੇ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਤੂਫ਼ਾਨੀ ਦੌਰਾ
ਸਥਿਤੀ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰ ਉਤੇ ਗੇੜੇ ਕੱਢ ਕੇ ਖ਼ਾਨਾਪੂਰਤੀ ਕਰਨ ਦੀ ਬਜਾਏ ਲੋਕਾਂ ਕੋਲ ਜਾ ਕੇ ਲੈ ਰਿਹਾ ਹਾਂ ਹਾਲਾਤ ਦਾ ਜਾਇਜ਼ਾ ਸਥਿਤੀ ਕਾਬੂ ਹੇਠ, ਲੋਕਾਂ ਨੂੰ ਬਿਲਕੁਲ ਨਾ ਘਬਰਾਉਣ ਦੀ ਅਪੀਲ ਫਸਲਾਂ, ਘਰਾਂ, ਜਾਇਦਾਦਾਂ, ਜਾਨਵਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਗਾਉਣ ਲਈ ਗਿਰਦਾਵਰੀ ਕਰਵਾਈ ਜਾਵੇਗੀ ਐਸ.ਏ.ਐਸ.ਨਗਰ/ਰੋਪੜ, 10 ਜੁਲਾਈ: ਜ਼ਮੀਨੀ ਪੱਧਰ 'ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੂਸਲੇਧਾਰ ਮੀਂਹ ਕਾਰਨ ਪ੍ਰਭਾਵਿਤ ਹੋਏ ਨੀਵੇਂ ਇਲਾਕਿਆਂ ਵਿੱਚੋਂ ਸੁਰੱਖਿਅਤ ਕੱਢੇ ਗਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਮੋਹਾਲੀ ਦੇ ਫੇਜ਼ 6 ਵਿੱਚ ਸਥਿਤ ਰੈਣ ਬਸੇਰਾ, ਜਮੁਨਾ ਅਪਾਰਟਮੈਂਟਸ ਖਰੜ, ਪਿੰਡ ਕਜੌਲੀ, ਬੂਥਗੜ੍ਹ ਅਤੇ ਰੋਪੜ ਜ਼ਿਲ੍ਹੇ ਦਾ ਦੌਰਾ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਮੁੱਖ ਮੰਤਰੀਆਂ ਵਾਂਗ ਖ਼ਾਨਾਪੂਰਤੀ ਕਰਨ ਲਈ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਹੈਲੀਕਾਪਟਰ ਉਤੇ ਗੇੜੇ ਨਹੀਂ ਲਾ ਰਹੇ ਸਗੋਂ ਖੁਦ ਲੋਕਾਂ ਕੋਲ ਜਾ ਕੇ ਅਸਲ ਸਥਿਤੀ ਦਾ ਪਤਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਪਰ ਫਿਰ ਵੀ ਸੂਬਾ ਸਰਕਾਰ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਚਾਅ ਕਾਰਜਾਂ ਲਈ ਐਨ.ਡੀ.ਆਰ.ਐਫ. ਦੀਆਂ ਟੀਮਾਂ ਲਾਈਆਂ ਗਈਆਂ ਹਨ ਪਰ ਅਜੇ ਤੱਕ ਇਸ ਕੰਮ ਲਈ ਅਧਿਕਾਰਤ ਤੌਰ 'ਤੇ ਫੌਜ ਨੂੰ ਨਹੀਂ ਲਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੇ ਸ੍ਰੀ ਸ਼ਾਹ ਨੂੰ ਸੂਬੇ ਦੀ ਸਮੁੱਚੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ ਲਈ ਕੇਂਦਰੀ ਸਹਾਇਤਾ ਦੀ ਲੋੜ ਨਹੀਂ ਹੈ ਕਿਉਂਕਿ ਸਥਿਤੀ ਕਾਬੂ ਹੇਠ ਹੈ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਸਥਿਤੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੀਂਹਾਂ ਕਾਰਨ ਹੋਏ ਨੁਕਸਾਨ ਦਾ ਪਹਿਲ ਦੇ ਆਧਾਰ 'ਤੇ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਕਰਵਾਉਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੁਦਰਤ ਦੇ ਕਹਿਰ ਕਾਰਨ ਪੈਦਾ ਹੋਏ ਹਾਲਾਤ ਵਿੱਚ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹੈ ਅਤੇ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਣੇ ਹਾਲਾਤਾਂ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਆਫ਼ਤ ਹੈ ਅਤੇ ਸਾਰਿਆਂ ਦੇ ਪੂਰਨ ਸਹਿਯੋਗ ਨਾਲ ਇਸ ਸਥਿਤੀ ਦਾ ਸੁਚੱਜੇ ਢੰਗ ਨਾਲ ਟਾਕਰਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਲੋਕਾਂ ਨੂੰ ਕਿਸੇ ਵੀ ਗੱਲ ਦੀ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਕਿਉਂਕਿ ਸੂਬਾ ਸਰਕਾਰ ਹਾਲਾਤਾਂ ਨੂੰ ਸੁਖਾਵੇਂ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਸੂਬੇ ਦੇ ਹਰ ਕੋਨੇ ਤੋਂ ਪਲ-ਪਲ ਉੱਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਿਸੇ ਵੀ ਵਿਅਕਤੀ ਦੇ ਵੱਸ ਤੋਂ ਬਾਹਰ ਹੈ ਪਰ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਹੀ ਸਾਰੇ ਕੈਬਨਿਟ ਮੰਤਰੀ, ਵਿਧਾਇਕ ਅਤੇ ਅਧਿਕਾਰੀ ਆਪੋ-ਆਪਣੇ ਖੇਤਰਾਂ ਵਿੱਚ ਮੌਜੂਦ ਹਨ ਅਤੇ ਇਸ ਔਖੀ ਘੜੀ ਵਿੱਚ ਲੋੜਵੰਦ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਹੜ੍ਹਾਂ ਤੋਂ ਬਚਾਅ ਵਾਸਤੇ ਠੋਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਕਾਰਜ ਤੇਜ਼ੀ ਨਾਲ ਚਲਾ ਰਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਨੀਵੇਂ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਤੁਰੰਤ ਰਾਹਤ ਅਤੇ ਮਦਦ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ। ਭਗਵੰਤ ਮਾਨ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਪੈਦਾ ਹੋਈ ਇਸ ਸਥਿਤੀ ਵਿੱਚ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਸੂਬਾ ਸਰਕਾਰ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਮੰਤਰੀ, ਵਿਧਾਇਕ ਅਤੇ ਅਧਿਕਾਰੀ ਨੀਵੇਂ ਅਤੇ ਹੜ੍ਹ ਵਰਗੇ ਹਾਲਾਤ ਨਾਲ ਜੂਝ ਰਹੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਵੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਦੇ ਨੰਬਰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਇਨ੍ਹਾਂ ਕੰਟਰੋਲ ਰੂਮਾਂ ਵਿੱਚ 24 ਘੰਟੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਸਬੰਧੀ ਆਉਣ ਵਾਲੀ ਕਾਲ 'ਤੇ ਤੁਰੰਤ ਕਾਰਵਾਈ ਕਰਨਾ ਯਕੀਨੀ ਬਣਾਉਣ।
News 10 July,2023
ਪੰਜਾਬ ਪੁਲਿਸ ਨੇ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਸੈਨਾ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਚਾਅ ਕਾਰਜ ਕੀਤੇ ਤੇਜ਼
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ - ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਐਨਡੀਆਰਐਫ ਦੀਆਂ 15 ਟੀਮਾਂ ਅਤੇ ਐਸਡੀਆਰਐਫ ਦੀਆਂ ਦੋ ਯੂਨਿਟਾਂ ਤਾਇਨਾਤ, ਫੌਜ ਨੂੰ ਵੀ ਸੱਦਿਆ: ਡੀਜੀਪੀ ਗੌਰਵ ਯਾਦਵ - ਹੜ੍ਹਾਂ ਨਾਲ ਨਜਿੱਠਣ ਲਈ ਸਟੇਟ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ; ਕਿਸੇ ਵੀ ਐਮਰਜੈਂਸੀ ਸਮੇਂ ਲੋਕ 112 ‘ਤੇ ਕਰ ਸਕਦੇ ਹਨ ਕਾਲ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ - ਪੰਜਾਬ ਪੁਲਿਸ ਨੇ ਹੜ੍ਹਾਂ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਪੁਖਤਾ ਪ੍ਰਬੰਧ ਚੰਡੀਗੜ੍ਹ, 10 ਜੁਲਾਈ: ਸੂਬੇ ਵਿੱਚ ਲਗਾਤਾਰ ਤੀਜੇ ਦਿਨ ਹੋ ਰਹੀ ਬਾਰਿਸ਼ ਨੂੰ ਵੇਖਦਿਆਂ, ਪੰਜਾਬ ਪੁਲਿਸ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀਆਂ ਟੀਮਾਂ ਨਾਲ ਮਿਲ ਕੇ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਚਾਅ ਅਤੇ ਪਾਣੀ ਦੀ ਨਿਕਾਸੀ ਸਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਉਹਨਾਂ ਦੱਸਿਆ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਐਸਏਐਸ ਨਗਰ, ਰੂਪਨਗਰ, ਫ਼ਤਿਹਗੜ੍ਹ ਸਾਹਿਬ, ਜਲੰਧਰ ਦਿਹਾਤੀ ਅਤੇ ਪਟਿਆਲਾ ਸ਼ਾਮਲ ਹਨ। ਸੂਬੇ ਵਿੱਚ ਹੜ੍ਹਾਂ ਤੋਂ ਬਚਾਅ ਲਈ ਵਿਸਤ੍ਰਿਤ ਵਿਧੀ ਨੂੰ ਯਕੀਨੀ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਡੀਜੀਪੀ ਗੌਰਵ ਯਾਦਵ ਅਤੇ ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਹਨ, ਜਦਕਿ ਸੀਪੀਜ਼/ਐਸਐਸਪੀਜ਼ ਨੂੰ ਫੀਲਡ ਵਿੱਚ ਰਹਿ ਕੇ ਨਿਯਮਤ ਅੰਤਰਾਲਾਂ 'ਤੇ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਸਥਿਤੀ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਏ ਪਾੜਾਂ ਨੂੰ ਪੂਰਨ ਅਤੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਬਚਾਅ ਕਾਰਜਾਂ ਲਈ ਐਨਡੀਆਰਐਫ ਦੀਆਂ 15 ਟੀਮਾਂ ਅਤੇ ਐਸਡੀਆਰਐਫ ਦੀਆਂ ਦੋ ਯੂਨਿਟਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰੂਪਨਗਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਜਲੰਧਰ, ਐਸ.ਬੀ.ਐਸ.ਨਗਰ, ਐਸ.ਏ.ਐਸ ਨਗਰ ਅਤੇ ਪਠਾਨਕੋਟ ਸਮੇਤ ਜ਼ਿਲ੍ਹਿਆਂ ਵਿੱਚ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਸੈਨਾ ਦੇ 12 ਕਾਲਮ ਵੀ ਬੁਲਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਸੈਨਾ ਨਾਲ ਮਿਲ ਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਬੇਹੱਦ ਚੁਣੌਤੀਪੂਰਨ ਹਾਲਾਤਾਂ ਵਿੱਚ 24 ਘੰਟੇ ਕੰਮ ਕਰ ਰਹੀਆਂ ਹਨ। ਹੋਰ ਜਾਣਕਾਰੀ ਦਿੰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਹੜ੍ਹਾਂ ਨਾਲ ਨਜਿੱਠਣ ਲਈ ਸਟੇਟ ਕੰਟਰੋਲ ਰੂਮ 24 ਘੰਟੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਸਬੰਧਤ ਜ਼ਿਲ੍ਹਿਆਂ ਦੀ ਅਸਲ ਸਥਿਤੀ ਜਾਣਨ ਲਈ ਜ਼ਿਲ੍ਹਿਆਂ ਤੋਂ ਘੰਟਿਆਂਬੱਧੀ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਸੂਬੇ ਦੇ ਲੋਕਾਂ ਨੂੰ ਨਾ ਘਬਰਾਉਣ ਅਤੇ ਪ੍ਰਸ਼ਾਸਨ ਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਉਹ 112 ਹੈਲਪਲਾਈਨ ਨੰਬਰ ‘ਤੇ ਕਾਲ ਕਰ ਸਕਦਾ ਹੈ। ਉਨ੍ਹਾਂ ਨੀਵੇਂ ਇਲਾਕਿਆਂ ਜਾਂ ਹੜ੍ਹਾਂ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਆਪਣੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੀਤੇ ਗਏ ਸੁਰੱਖਿਅਤ ਸਥਾਨਾਂ ਜਾਂ ਰਾਹਤ ਕੇਂਦਰਾਂ ਵਿੱਚ ਜਾਣ ਦੀ ਅਪੀਲ ਕੀਤੀ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਹੜ੍ਹਾਂ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰੇਤ ਦੇ ਥੈਲੇ, ਟੈਂਟ, ਲਾਈਟਾਂ, ਲੰਗਰ ਅਤੇ ਖਾਣੇ ਦੇ ਪੈਕੇਟ, ਦਵਾਈਆਂ ਅਤੇ ਐਂਬੂਲੈਂਸਾਂ, ਬਚਾਅ ਕਿਸ਼ਤੀਆਂ, ਰਿਕਵਰੀ ਵੈਨ/ਜੇਸੀਬੀ, ਲਾਈਫ ਜੈਕਟਾਂ, ਸੰਚਾਰ ਅਤੇ ਜਨਤਕ ਸੰਬੋਧਨ ਪ੍ਰਣਾਲੀਆਂ ਸਮੇਤ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਹੈ।
News 10 July,2023
ਡੀ.ਟੀ.ਐੱਫ. ਵੱਲੋਂ ਦਫ਼ਤਰੀ ਕਰਮਚਾਰੀਆਂ ਤੇ ਆਈ.ਈ.ਆਰ.ਟੀ. ਦੇ 'ਕਲਮ ਛੋੜ' ਸੰਘਰਸ਼ ਦੀ ਹਮਾਇਤ
ਡੀ.ਟੀ.ਐੱਫ. ਵੱਲੋਂ ਦਫ਼ਤਰੀ ਕਰਮਚਾਰੀਆਂ ਤੇ ਆਈ.ਈ.ਆਰ.ਟੀ. ਦੇ 'ਕਲਮ ਛੋੜ' ਸੰਘਰਸ਼ ਦੀ ਹਮਾਇਤ *ਸਾਰੇ ਕੱਚੇ ਮੁਲਾਜ਼ਮ ਪੂਰੇ ਲਾਭਾਂ ਸਹਿਤ ਪੱਕੇ ਕੀਤੇ ਜਾਣ: ਡੀ.ਟੀ.ਐੱਫ. ਪਟਿਆਲਾ ( ) -ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ 6 ਜੁਲਾਈ ਤੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ 'ਤੇ ਗਏ ਸਮੱਗਰਾ ਸਿੱਖਿਆ ਅਭਿਆਨ, ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ, ਇਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰਜ਼ (ਆਈ.ਈ.ਆਰ.ਟੀ.) ਅਤੇ ਸਪੈਸ਼ਲ ਟੀਚਰਜ਼ (ਐੱਸ.ਟੀ.) ਦੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਇਸ ਸਬੰਧੀ ਵਧੇਰੇ ਗੱਲਬਾਤ ਕਰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕੇ ਪਿਛਲੇ ਇੱਕ ਦਹਾਕੇ ਤੋਂ ਠੇਕਾ ਅਧਾਰਿਤ ਨੌਕਰੀਆਂ ਤਹਿਤ ਆਰਥਿਕ ਤੇ ਮਾਨਸਿਕ ਸ਼ੋਸਣ ਦਾ ਸ਼ਿਕਾਰ ਹੋ ਰਹੇ ਇਹਨਾਂ ਕੱਚੇ ਮੁਲਾਜ਼ਮਾਂ ਵੱਲੋਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪ੍ਰੰਤੂ ਪਹਿਲਾਂ ਰਾਜ ਕਰਦੀਆਂ ਸਿਆਸੀ ਧਿਰਾਂ ਵਾਂਗ, ਮੌਜੂਦਾ ‘ਆਪ’ ਸਰਕਾਰ ਵੀ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰਾਈਜੇਸ਼ਨ ਰਾਹੀਂ ਸੁਰੱਖੀਅਤ ਕਰਕੇ, ਲੋਕ ਭਲਾਈ ਨਾਲ ਸਬੰਧਿਤ ਸਰਕਾਰੀ ਵਿਭਾਗਾਂ ਨੂੰ ਮਜਬੂਤ ਕਰਨ ਦੀ ਥਾਂ, ਨਿੱਜੀਕਰਨ ਦੀ ਨੀਤੀ ‘ਤੇ ਹੀ ਧੜੱਲੇ ਨਾਲ ਅੱਗੇ ਵਧ ਰਹੀ ਹੈ। ਡੀ.ਟੀ.ਐੱਫ. ਪੰਜਾਬ ਦੇ ਸੂਬਾਈ ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਇਹਨਾਂ ਕਰਮਚਾਰੀਆਂ ਸਮੇਤ ਸਿੱਖਿਆ ਵਿਭਾਗ ਦੇ ਕੁੱਲ 8786 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਚਲਾਈ ਪ੍ਰਕ੍ਰਿਆ ਕੇਵਲ ਇਸ਼ਤਿਹਾਰਾਂ ਤੱਕ ਸੀਮਤ ਰਹਿਣ ਵਾਲੀ ਹਵਾਈ ਕਾਰਵਾਈ ਸਾਬਤ ਹੋਈ ਹੈ। ਜਿਸ ਤੋਂ ਖ਼ਫ਼ਾ ਹੁੰਦਿਆਂ ਇਹਨਾਂ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਕੱਚੇ/ਠੇਕਾ ਅਧਾਰਿਤ ਕਰਚਾਰੀਆਂ ਨੂੰ ਰੈਗੂਲਰ ਕਰਨ ਸੰਬੰਧੀ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਕਲਮ ਛੋੜ ਹੜਤਾਲ ਅਤੇ ਹੋਰ ਵੱਡੇ ਸੰਘਰਸ਼ਾਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ, ਜਿਸ ਦੀ ਡੀ.ਟੀ.ਐੱਫ. ਵੱਲੋਂ ਡੱਟਵੀ ਹਮਾਇਤ ਕਰਦੇ ਹੋਏ ਸਕੂਲੀ ਸਿੱਖਿਆ ਵਿਭਾਗ ਦੇ ਸਮੂਹ 14 ਹਜ਼ਾਰ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿਵਲ ਸਰਵਿਸ ਰੂਲਾਂ ਤਹਿਤ ਪੂਰੇ ਤਨਖਾਹ ਸਕੇਲਾਂ ਤੇ ਭੱਤਿਆਂ ਸਹਿਤ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਇਸ ਸੰਘਰਸ਼ ਵਿੱਚ ਭਰਵਾਂ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ ਹੈ।
News 08 July,2023
ਪੈਨਸ਼ਨਰਾਂ ਨੇ ਠੋਕਿਆ ਪਾਵਰਕਾਮ ਦੇ ਮੁੱਖ ਗੇਟ ਅੱਗੇ ਧਰਨਾ
ਮੰਗਾਂ ਨੂੰ ਲੈ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਮੈਨੇਜਮੈਂਟ ਮਸਲੇ ਹੱਲ ਕਰਨ ਦੀ ਬਜਾਏ ਕਰ ਰਹੀ ਹੈ ਟਾਲ-ਮਟੋਲ : ਆਗੂ ਪਟਿਆਲਾ, 4 ਜੁਲਾਈ: ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਰਜਿ: ਪਾਵਰਕਾਮ ਦੇ ਪੈਨਸ਼ਨਰਜ਼ ਨੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅੱਜ ਪਾਵਰਕਾਮ ਦੇ ਮੁਖ ਗੇਟ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰੰਤੂ ਪਾਵਰਕਾਮ ਦੀ ਮੈਨੇਜਮੈਂਟ ਯੂਨੀਅਨ ਨੂੰ ਦਿੱਤੇ ਗਏ ਮੰਗ ਪੱਤਰ 'ਤੇ ਮੀਟਿੰਗ ਦੇ ਕੇ ਮਸਲੇ ਹੱਲ ਕਰਨ ਦੀ ਬਜਾਏ ਟਾਲ ਮਟੋਲ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਨੇ ਇਸ ਦਰਮਿਆਨ ਕਈ ਮੀਟਿੰਗਾਂ ਸੰਘਰਸ਼ ਕਰਨ ਦੀ ਮਿਤੀ ਤੋਂ ਪਹਿਲਾਂ ਦਿੱਤੀਆਂ ਪਰ ਐਨ ਮੌਕੇ 'ਤੇ ਆਕੇ ਇਹ ਮੀਟਿੰਗਾਂ ਰੱਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਮੰਗਾਂ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਲਈ ਪਾਵਰਕਾਮ ਦੀ ਮੈਨੇਜਮੈਂਟ ਨੂੰ 15-06-2023 ਨੂੰ ਸੰਘਰਸ਼ ਦਾ ਨੋਟਿਸ ਵੀ ਦਿੱਤਾ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਕਿ ਮੰਗ ਪੱਤਰ ਵਿੱਚ ਦਰਜ ਮੰਗਾਂ 'ਤੇ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ ਪਰੰਤੂ ਅਜੇ ਤੱਕ ਪਾਵਰਕਾਮ ਦੀ ਮੈਨੇਜਮੈਂਟ ਯੂਨੀਅਨ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਨਹੀਂ ਕਰ ਰਹੀ ਹੈ, ਜਿਸ ਕਰਕੇ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਪਾਵਰਕਾਮ ਪੈਨਸ਼ਨਰਜ਼ ਯੂਨੀਅਨ ਦੇ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ। ਇਸ ਮੌਕੇ ਰਾਧੇ ਸਿਆਮ ਪ੍ਰਧਾਨ, ਚਮਕੌਰ ਸਿੰਘ ਸੀ. ਮੀਤ ਪ੍ਰਧਾਨ, ਪਾਲ ਸਿੰਘ ਮੁੰਡੀ ਮੀਤ ਪ੍ਰਧਾਨ, ਤਾਰਾ ਸਿੰਘ ਖਹਿਰਾ ਮੀਤ ਪ੍ਰਧਾਨ, ਕੇਵਲ ਸਿੰਘ ਬਨਵੈਤ, ਜਗਦੇਵ ਸਿੰਘ ਬਾਹੀਆ ਸੁਨਾਮ, ਰਾਜਿੰਦਰ ਸਿੰਘ ਰਾਜਪੁਰਾ, ਜਰਨੈਲ ਸਿੰਘ, ਅਮਰੀਕ ਸਿੰਘ ਮਸੀਤਾ ਮੋਗਾ, ਨਰਿੰਦਰ ਕੁਮਾਰ ਬੱਲ ਅੰਮ੍ਰਿਤਸਰ, ਜਗਦੀਸ਼ ਸਿੰਘ ਰਾਣਾ ਅਮਲੋਹ, ਜਗਦੀਸ਼ ਸ਼ਰਮਾ ਮੁਹਾਲੀ, ਐਸ.ਪੀ ਸਿੰਘ ਲੁਧਿਆਣਾ, ਜਸਬੀਰ ਸਿੰਘ ਭਾਮ, ਗੁਰਮੇਲ ਸਿੰਘ ਨਾਹਰ ਮੋਗਾ, ਰਾਮ ਕੁਮਾਰ ਰੋਪੜ, ਸੁਖਜੰਟ ਸਿੰਘ ਬਰਨਾਲਾ, ਕੁਲਦੀਪ ਸਿੰਘ ਰਾਣਾ ਜਲੰਧਰ ਸੰਤੋਖ ਸਿੰਘ ਬੋਪਾਰਾਏ ਪਟਿਆਲਾ, ਗੱਜਣ ਸਿੰਘ, ਦਵਿੰਦਰ ਸਿੰਘ ਰੋਪੜ, ਸੁਰਿੰਦਰ ਪਾਲ, ਨਰਿੰਦਰ ਬੱਲ, ਭਿੰਦਰ ਸਿੰਘ ਚਾਹਲ, ਹਰਜੀਤ ਸਿੰਘ, ਜਗਤਾਰ ਸਿੰਘ, ਸ਼ਿਵ ਕੁਮਾਰ ਸੇਤੀਆ, ਮਲਕੀਤ ਸਿੰਘ, ਹਰਸ਼ਰਨਜੀਤ ਕੌਰ, ਪਵਿੱਤਰ ਕੌਰ ਆਦਿ ਹਾਜਰ ਸਨ।
News 04 July,2023
ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਕਰਮਚਾਰੀ ਸੰਗਠਨਾਂ ਨੇ ਕੀਤਾ ਸੰਘਰਸ਼ ਦਾ ਐਲਾਨ
ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਕਰਮਚਾਰੀ ਸੰਗਠਨਾਂ ਨੇ ਕੀਤਾ ਸੰਘਰਸ਼ ਦਾ ਐਲਾਨ ਪਟਿਆਲਾ ( ) 3 ਜੁਲਾਈ :- ਅੱਜ ਦਰਜਾ ਚਾਰ ਕਰਮਚਾਰੀ ਯੂਨੀਅਨ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਵਿੱਚ ਕੰਮ ਕਰਦੇ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਦੀ ਮੀਟਿੰਗ ਸਾਥੀ ਰਾਜੇਸ਼ ਕੁਮਾਰ ਗੋਲੂ ਦੀ ਪ੍ਰਧਾਨਗੀ ਹੇਠ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੋਈ ਜਿਸ ਵਿਚ ਸਾਥੀ ਰਾਮ ਕਿਸ਼ਨ ਚੇਅਰਮੈਨ ਅਤੇ ਸਵਰਨ ਸਿੰਘ ਬੰਗਾ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਮੀਟਿੰਗ ਦੌਰਾਨ ਬੁਲਾਰਿਆਂ ਨੇ ਮੌਜੂਦਾ ਸਰਕਾਰ ਤੇ ਪਿਛਲੀਆਂ ਸਰਕਾਰਾਂ ਦੀਆਂ ਚਾਲਾਂ ਚੱਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁੱਕਰਦੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਆਊਟਸੋਰਸ ਭਰਤੀ ਨਾ ਕਰਨ ਅਤੇ ਕੱਚੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਦੀਆਂ ਗੱਲਾਂ ਕਰਨ ਵਾਲੇ ਮੰਤਰੀ ਤੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਸਮੇਂ ਸਾਡੇ ਧਰਨਿਆਂ ਵਿੱਚ ਆ ਕੇ ਦਰੀਆਂ ਤੇ ਬੈਠ ਕੇ ਵੱਡੇ ਵੱਡੇ ਵਾਅਦੇ ਕਰਦੇ ਸਨ ਅੱਜ ਇਹ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸਿਰਫ ਝੂਠੇ ਲਾਰਿਆਂ ਨਾਲ ਹੀ ਕੰਮ ਚਲਾ ਰਹੇ ਹਨ, ਰਾਜਿੰਦਰਾ ਹਸਪਤਾਲ ਵਿੱਚ ਫਿਰ ਆਊਟਸੋਰਸ ਭਰਤੀ ਹੋਣ ਜਾ ਰਹੀ ਹੈ, ਉਸ ਵਿੱਚ ਮੌਜੂਦਾ ਕੰਮ ਕਰਦੇ ਮਲਟੀਟਾਸਕ ਵਰਕਰਾਂ ਅਤੇ ਕਰੌਨਾ ਯੋਧਿਆਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਕੰਪਨੀ ਬਾਹਰੋਂ ਨਵੇਂ ਵਰਕਰ ਭਰਤੀ ਕਰ ਰਹੀ ਹੈ। ਪਿਛਲੇ ਸਤਾਰਾਂ ਸਾਲਾਂ ਤੋਂ ਦਿਨ ਰਾਤ ਹਸਪਤਾਲ ਵਿੱਚ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਕੰਟਰੈਕਟ ਕਰਮਚਾਰੀਆਂ ਨਾਲ ਵੀ ਪੰਜਾਬ ਦੀ ਮੌਜੂਦਾ ਸਰਕਾਰ ਪੱਕੇ ਕਰਨ ਦੇ ਨਾਂ ਤੇ ਭੱਦਾ ਮਜ਼ਾਕ ਕਰ ਰਹੀ ਹੈ ਸਿਰਫ਼ 58 ਸਾਲ ਦੀ ਉਮਰ ਤੱਕ ਕੰਮ ਤੋਂ ਨਾ ਹਟਾਉਣ ਨੂੰ ਹੀ ਪੱਕਾ ਕਰਨਾ ਕਹਿ ਰਹੀ ਹੈ, ਤਨਖਾਹਾਂ ਵਿੱਚ ਨਿਗੂਣਾ ਵਾਧਾ ਕਰਕੇ ਉਨ੍ਹਾਂ ਦੇ ਪੂਰੇ ਸਕੇਲ ਨਾ ਦੇ ਕੇ ਬਹੁਤ ਵੱਡੀ ਨਾ-ਇਨਸਫੀ ਕੀਤੀ ਜਾ ਰਹੀ ਹੈ। ਸੋ ਇਹਨਾਂ ਵੱਡੀਆਂ ਨਾ-ਇਨਸਾਫੀਆਂ ਤੋਂ ਪ੍ਰੇਸ਼ਾਨ ਕਰਮਚਾਰੀ ਆਗੂਆਂ ਨੇ ਕਿਹਾ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਜਾਂ ਸਰਕਾਰ ਨੇ ਗੱਲਬਾਤ ਰਾਹੀਂ ਇਹਨਾਂ ਸਮੱਸਿਆਵਾਂ ਦਾ ਹੱਲ ਨਾ ਕੱਢਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਸੰਘਰਸ਼ ਵਿਡੇ ਜਾਣਗੇ ਸ਼ੁਰੂਆਤ ਪੰਜ ਜੁਲਾਈ ਦਿਨ ਬੁੱਧਵਾਰ ਨੂੰ ਗੇਟ ਮੀਟਿੰਗ ਕਰਕੇ ਅਗਲੇ ਸੰਘਰਸ਼ਾਂ ਦਾ ਐਲਾਨ ਕੀਤੀ ਜਾਵੇਗੀ ਇਨ੍ਹਾਂ ਸੰਘਰਸ਼ ਦੌਰਾਨ ਹੋਣ ਵਾਲੇ ਵਾਧੇ ਘਾਟੇ ਦੀ ਸਾਰੀ ਜ਼ਿੰਮੇਵਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮੁੱਖ ਤੌਰ ਤੇ ਗੁਰਬਖ਼ਸ਼ ਸਿੰਘ, ਅਜੇ ਕੁਮਾਰ ਸੀਪਾ,ਅਰੁਨ ਕੁਮਾਰ, ਸਤਨਾਮ ਸਿੰਘ, ਮਹਿੰਦਰ ਸਿੰਘ ਸਿੱਧੂ, ਅਮਨ ਕੁਮਾਰ, ਸੁਰਿੰਦਰਪਾਲ ਦੁੱਗਲ, ਸੁਖਦੇਵ ਸਿੰਘ, ਨੀਰਜ਼,ਸਹਿਨਵਾਜ ਖ਼ਾਨ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
News 03 July,2023
ਪਿੰਡ ਮੰਡੋੜ ਵਿੱਚ ਹੋਈ ਡੰਮੀ ਬੋਲੀ ਰੱਦ ਕਰਨ ਅਤੇ ਬੋਲੀ ਦੌਰਾਨ ਦਲਿਤਾਂ ਉੱਤੇ ਹਮਲਾ ਕਰਨ ਵਾਲਿਆਂ ਤੇ ਪਰਚਾ ਦਰਜ ਕਰਨ ਦੇ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਨਿਰਦੇਸ਼
ਪਿੰਡ ਮੰਡੋੜ ਵਿੱਚ ਹੋਈ ਡੰਮੀ ਬੋਲੀ ਰੱਦ ਕਰਨ ਅਤੇ ਬੋਲੀ ਦੌਰਾਨ ਦਲਿਤਾਂ ਉੱਤੇ ਹਮਲਾ ਕਰਨ ਵਾਲਿਆਂ ਤੇ ਪਰਚਾ ਦਰਜ ਕਰਨ ਦੇ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਨਿਰਦੇਸ਼ ਪਟਿਆਲਾ ( ) ਅੱਜ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਪਿੰਡ ਮੰਡੋੜ ਦੇ ਮਾਮਲੇ ਤੇ ਵੱਖ—ਵੱਖ ਪਿੰਡਾਂ ਦੇ ਸੈਂਕੜੇ ਲੋਕ ਡੀ.ਸੀ. ਦਫਤਰ ਪਟਿਆਲਾ ਅੱਗੇ ਇਕੱਠੇ ਹੋ ਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਵੱਲ ਕੂਚ ਕਰਨ ਲੱਗੇ ਤਾਂ ਪ੍ਰਸ਼ਾਸ਼ਨ ਵਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ। ਜਿੱਥੇ ਮੀਟਿੰਗ ਵਿੱਚ ਡੀ.ਸੀ. ਪਟਿਆਲਾ ਸਾਕਸ਼ੀ ਸਾਹਨੀ ਵਲੋਂ ਡੰਮੀ ਬੋਲੀ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਐਸ.ਐਸ.ਪੀ. ਪਟਿਆਲਾ ਵੱਲੋਂ ਪਿੰਡ ਮੰਡੋਰ ਵਿਖੇ ਬੋਲੀ ਦੌਰਾਨ ਦਲਿਤ ਉਪਰ ਹਮਲਾ ਕਰਨ ਵਾਲੇ ਦੋਸ਼ੀਆਂ ਉਪਰ ਪਰਚਾ ਦਰਜ ਕਰਨ ਦਾ ਨਿਰਦੇਸ਼ ਡਿਪਟੀ ਸੁਪਰਡੈਂਟ ਪੁਲਿਸ ਨਾਭਾ ਦਵਿੰਦਰ ਅੱਤਰੀ ਨੂੰ ਜਾਰੀ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਧਰਮਵੀਰ ਹਰੀਗੜ੍ਹ ਅਤੇ ਮੀਤ ਪ੍ਰਧਾਨ ਗੁਰਵਿੰਦਰ ਬੌੜਾ ਨੇ ਕਿਹਾ ਕਿ ਅਗਰ ਮੰਡੋੜ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਕੇ ਪੰਚਾਇਤੀ ਰਿਜਰਵ ਜਮੀਨ ਦੀ ਕੀਤੀ ਡੰਮੀ ਬੋਲੀ ਰੱਦ ਨਾ ਕੀਤੀ ਗਈ ਅਤੇ ਮਜਦੂਰਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਪਰਚਾ ਦਰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਪੱਕਾ ਮੋਰਚਾ ਮੰਡੋੜ ਪਿੰਡ ਦੀ ਜਮੀਨ ਵਿੱਚ ਹੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ, ਅਮਰੀਕ ਸਿੰਘ ਦੁੱਲੜ, ਸੁਖਵਿੰਦਰ ਸਿੰਘ, ਕੁਲਜੀਤ ਕੌਰ, ਪਾਲ ਕੌਰ, ਹਰਜੀਤ ਸਿੰਘ, ਬੱਬੂ ਸਿੰੰਘ, ਸੁਖਵਿੰਦਰ ਕੌਰ, ਜਤਿੰਦਰ ਸਿੰਘ, ਨਿਰਮਲ ਸਿੰਘ ਨਿੰਮਾ, ਗੁਰਚਰਨ ਸਿੰਘ, ਆਦਿ ਹਾਜਰ ਰਹੇ।
News 30 June,2023
ਮੰਡੌਰ ਦੇ ਦਲਿਤਾਂ ਉੱਪਰ ਹੋਏ ਜਬਰ ਖ਼ਿਲਾਫ਼ ਡਾਂ. ਬਲਬੀਰ ਦੀ ਕੋਠੀ ਵੱਲ ਕੂਚ ਕਰਨਗੇ ਮਜ਼ਦੂਰ
ਮੰਡੌਰ ਦੇ ਦਲਿਤਾਂ ਉੱਪਰ ਹੋਏ ਜਬਰ ਖ਼ਿਲਾਫ਼ ਡਾਂ. ਬਲਬੀਰ ਦੀ ਕੋਠੀ ਵੱਲ ਕੂਚ ਕਰਨਗੇ ਮਜ਼ਦੂਰ ਪਿੰਡ ਮੰਡੌਰ ਵਿਚ ਰਿਜ਼ਰਵ ਜ਼ਮੀਨ ਦੀ ਡੰਮੀ ਬੋਲੀ ਰੱਦ ਅਤੇ ਮਜ਼ਦੂਰਾਂ ਤੇ ਹਮਲਾ ਕਰਨ ਵਾਲੇ ਚੌਧਰੀਆਂ ਉੱਤੇ ਪਰਚਾ ਦਰਜ ਕਰਾਉਣ ਲਈ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਨੇ ਕਿਹਾ ਕਿ ਬੀਤੇ ਕੱਲ੍ਹ ਡੀਡੀਪੀਓ ਪਟਿਆਲਾ ਅਤੇ ਸਿਹਤ ਮੰਤਰੀ ਦੀ ਸ਼ਹਿ ਤੇ ਰਿਜ਼ਰਵ ਜ਼ਮੀਨ ਦੀ ਡੰਮੀ ਬੋਲੀ ਕਰਵਾਈ ਗਈ ਅਤੇ ਵਿਰੋਧ ਕਰਨ ਵਾਲੇ ਮਜ਼ਦੂਰਾਂ ਉੱਤੇ, ਡੰਮੀ ਬੋਲੀ ਕਰਾਉਣ ਵਾਲੇ ਚੌਧਰੀਆਂ ਤੋਂ ਹਮਲਾ ਕਰਵਾਇਆ ਗਿਆ। ਇਹ ਸਭ ਕੁਝ ਹੋਣ ਤੋਂ ਬਾਅਦ ਵੀ ਹਾਲੇ ਤੱਕ ਚੌਧਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਹਮਲੇ ਦੌਰਾਨ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਪ੍ਰਸ਼ਾਸਨ ਅਤੇ ਸਰਕਾਰ ਦੇ ਇਸ ਮਜ਼ਦੂਰ ਵਿਰੋਧੀ ਰਵੱਈਏ ਖਿਲਾਫ, ਚੌਧਰੀਆਂ ਉੱਤੇ ਪਰਚਾ ਦਰਜ ਕਰਾਉਣ ਅਤੇ ਡੰਮੀ ਬੋਲੀ ਰੱਦ ਕਰਾਉਣ ਲਈ ਕੱਲ 30ਜੂਨ ਨੂੰ ਵੱਡੀ ਗਿਣਤੀ ਮਜ਼ਦੂਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ ਇਸ ਦੀ ਤਿਆਰੀ ਲਈ ਪਿੰਡ ਮੰਡੌਰ ਦੇ ਮਜ਼ਦੂਰਾਂ ਵੱਲੋਂ ਕਾਫਲੇ ਬੰਨ ਕੇ ਬਿਨਾਹੇੜੀ, ਕਕਰਾਲਾ, ਹਰੀਗੜ੍ਹ, ਬਨੇਰਾ ਖੁਰਦ, ਲਲੌਡਾ, ਸੁਰਾਜਪੁਰ, ਚੌਧਰੀ ਮਾਜਰਾ, ਵਜੀਦਪੁਰ ਆਦਿ ਪਿੰਡਾਂ ਵਿਚ ਰੈਲੀਆਂ ਕੀਤੀਆਂ ਗਈਆਂ ।
News 29 June,2023
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਪੈਨਸ਼ਨ ਘਰ ਵਿਖੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
200 ਰੁਪਏ ਕਟੌਤੀ ਕਾਰਨ ਪੈਨਸ਼ਨਰਾਂ ਵਿੱਚ ਪਾਇਆ ਜਾ ਰਿਹੈ ਭਾਰੀ ਰੋਸ਼ : ਪ੍ਰਧਾਨ ਗੁਰਦੀਪ ਵਾਲੀਆ ਪਟਿਆਲਾ, 28 ਜੂਨ : ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਪੈਨਸ਼ਨ ਘਰ ਵਿਖੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿੱਤ ਕਮਿਸ਼ਨਰ (ਵਿੱਤ) ਵੱਲੋਂ ਪੈਨਸ਼ਨਰਾਂ 'ਤੇ 200 ਰੁਪਏ ਡਿਵੈਲਪਮੈਂਟ ਟੈਕਸ ਪ੍ਰਤੀ ਕਟਣ ਦੇ ਹੁਕਮ ਨੂੰ ਲੈ ਕੇ ਨਿਖੇਧੀ ਕਰਦਿਆਂ ਜਿੱਥੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੁਕਮਾਂ ਦੇ ਪੱਤਰ ਸਾੜ ਕੇ ਰੋਸ਼ ਪ੍ਰਗਟ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਆਖਿਆ ਕਿ ਸਰਕਾਰ ਨੇ ਪਹਿਲਾਂ ਹੀ ਪੈਨਸ਼ਰਨਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਲਮਕ ਅਵਸਥਾ ਵਿੱਚ ਪਾਈਆਂ ਹੋਈਆਂ ਹਨ। ਦੂਸਰਾ ਪੈਨਸ਼ਰਨਾਂ ਨੂੰ ਕੁੱਝ ਦੇਣ ਦੀ ਥਾਂ ਉਲਟਾ 200 ਰੁਪਏ ਕਟੌਤੀ ਕੀਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਭਰ ਦੇ ਪੈਨਸ਼ਰਨਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ ਫਰੰਟ ਵੱਲੋਂ ਦਿੱਤੇ ਸੱਦੇ 'ਤੇ ਸਾਰੇ ਪੰਜਾਬ ਵਿੱਚ ਇਹ ਪੱਤਰ ਸਾੜੇ ਗਏ ਤੇ ਰੋਸ਼ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਿਕਹਾ ਕਿ ਆਉਣ ਵਾਲੇ ਦਨਿਾਂ ਵਿੱਚ ਸੂਬਾ ਪਧਰੀ ਪੈਨਸ਼ਰਨਾਂ ਵੱਲੋਂ ਪੰਜਾਬ ਵਿੱਚ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਪੰਜਾਬ ਵੱਲੋਂ ਬਾਰ-ਬਾਰ ਜਥੇਬੰਦੀ ਨੂੰ ਮੀਟਿੰਗਾਂ ਦੇ ਕੇ ਮਿਤੀ ਬਦਲੀ ਜਾ ਰਹੀ ਹੈ ਅਤੇ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ ਤੇ ਲਾਰੇ ਲਗਾਕੇ ਟਾਇਮ ਟਪਾ ਰਹੀ ਹੈ, ਜਿਸ ਕਾਰਨ ਪੈਨਸ਼ਨਰਾਂ ਵਿੱਚ ਭਾਂਰੀ ਰੋਸ਼ ਹੈ। ਉਨ੍ਹਾਂ ਕਿਹਾ ਕਿ 1-1-2016 ਤੋਂ ਪੇ ਕਮਿਸ਼ਨ ਲਾਗੂ ਨਾ ਕਰਨਾ, ਡੀਏ ਦੀਆਂ ਕਿਸ਼ਤਾਂ ਨਾ ਦੇਣਾ, ਮੈਡੀਕਲ ਵਿੱਚ ਵਾਧਾ ਨਾ ਕਰਨਾ ਆਦਿ ਬਹੁਤ ਸਾਰੀਆਂ ਮੰਗਾਂ ਹਨ, ਜਿਨ੍ਹਾਂ ਕਾਰਨ ਪੈਨਸ਼ਨਰਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਦੌਰਾਨ ਐਸੋਸੀਏਸ਼ਨ ਵੱਲੋਂ 29 ਪੈਨਸ਼ਨਰਾਂ ਦੇ ਜਨਮ ਦਿਨ ਵੀ ਮਨਾਏ ਗਏ ਅਤੇ ਫੋਰਟਿਸ ਹਸਪਤਾਲ ਮੋਹਾਲੀ ਤੋਂ ਡਾ. ਧਰਮਿੰਦਰ ਅਗਰਵਾਲ, ਯੂਰੋਲੋਜੀ ਦੇ ਸਪੈਸਲਿਸਟ ਵੱਲੋਂ ਪੈਨਸ਼ਨਰ ਹੋਮ ਵਿਖੇ ਇੱਕ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ ਤੇ ਬਹੁਤ ਸਾਰੇ ਮੈਂਬਰਾਂ ਨੇ ਆਪਣਾ ਚੈਕਅਪ ਵੀ ਕਰਵਾਇਆ। ਇਸ ਮੌਕੇ ਜਗਜੀਤ ਸਿੰਘ ਦੁਆ, ਸਤਪਾਲ ਰਾਹੀ, ਜਸਵੰਤ ਸਿੰਘ ਕਾਹਲੋਂ, ਪਰਮਜੀਤ ਮੱਗੋ, ਅਸ਼ੋਕ ਪਰਾਸ਼ਰ, ਅਜੀਤ ਸਿੰਘ ਸੈਣੀ, ਸੁਰਜੀਤ ਸਿੰਘ ਗੌਰੀਆ, ਮਨਸਾ ਰਾਮ, ਹਰਦੇਵ ਸਿੰਘ ਵਾਲੀਆ, ਗੁਰਮੀਤ ਸਿੰਘ, ਵੇਦ ਪ੍ਰਕਾਸ਼ ਸਿੰਗਲਾ, ਤੇਜਿੰਦਰ ਸਿਸੰਘ, ਰਵਿੰਦਰ ਰਵੀ ਆਦਿ ਨੇ ਸੰਬੋਧਨ ਕੀਤਾ।
News 28 June,2023
ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦਾ ਰਿਹਾ ਮੁਕੰਮਲ ਚੱਕਾ ਜਾਮ
ਵਾਅਦਿਆਂ ਤੋਂ ਮੁਕਰੀ ਪੰਜਾਬ ਸਰਕਾਰ ਵਿਰੁੱਧ ਕਾਮਿਆਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਪੰਜਾਬ ਰੋਡਵੇਜ, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ 'ਤੇ ਬੱਸਾਂ ਦਾ ਹੋਇਆ ਚੱਕਾ ਜਾਮ : ਹਰਕੇਸ ਕੁਮਾਰ ਵਿੱਕੀ - ਮੰਗਾਂ ਦਾ ਹੱਲ ਨਾ ਕੀਤਾ ਤਾਂ ਹੋਵੇਗਾ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਪਟਿਆਲਾ, 27 ਜੂਨ : ਪੰਜਾਬ ਰੋਡਵੇਜ਼-ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਕਾਮਿਆਂ ਵੱਲੋਂ ਅੱਜ ਪੀ.ਆਰ.ਟੀ.ਸੀ ਪਟਿਆਲਾ ਡਿੱਪੂ ਦਾ ਮੁਕੰਮਲ ਚੱਕਾ ਜਾਮ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬੇ ਦੇ ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ ਅਤੇ ਡਿਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ, ਹਰਮਨਜੀਤ ਸਿੰਘ, ਗੁਰਪ੍ਰੀਤ ਸਿੰਘ ਨੇ ਬੋਲਦਿਆਂ ਦੱਸਿਆ ਕਿ ਪਿੱਛਲੇ ਸਮੇਂ ਵਿੱਚ ਜਥੇਬੰਦੀ ਦੀਆਂ ਵੱਖ-ਵੱਖ ਮੀਟਿੰਗਾਂ ਮਾਨਯੋਗ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ, ਚੀਫ ਸਕੱਤਰ ਪੰਜਾਬ, ਟਰਾਂਸਪੋਰਟ ਸਕੱਤਰ ਪੰਜਾਬ, ਅਤੇ ਟਰਾਂਸਪੋਰਟ ਡਾਇਰੈਕਟਰ ਨਾਲ ਹੋਈਆ, ਜਿਨ੍ਹਾਂ ਮੀਟਿੰਗਾਂ ਵਿੱਚ ਜਥੇਬੰਦੀ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਮਾਨਯੋਗ ਟਰਾਂਸਪੋਰਟ ਮੰਤਰੀ ਅਤੇ ਪ੍ਰਮੁੱਖ ਸਕੱਤਰ ਵਿਜੇ ਕੁਮਾਰ ਜੰਜੂਆਂ ਨੇ ਮੰਨਿਆ ਅਤੇ ਇੱਕ ਮਹੀਨੇ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਉਸ ਤੋਂ ਬਾਅਦ ਨਵੇਂ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਵੱਲੋਂ ਵੀ ਜਥੇਬੰਦੀ ਨੂੰ 15 ਦਿਨ ਵਿੱਚ ਮੰਗਾਂ ਨੂੰ ਲਾਗੂ ਕਰਨ ਦਾ ਵਿਸ਼ਵਾਸ ਦਿੱਤਾ ਸੀ ਪ੍ਰੰਤੂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੋਈ ਵੀ ਮੰਗ ਨੂੰ ਲਾਗੂ ਨਹੀਂ ਕੀਤਾ ਗਿਆ। ਇਸਦੇ ਰੋਸ ਵਜੋਂ ਅੱਜ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਕੇ ਰੋਸ਼ ਪ੍ਰਦਰਸ਼ਨ ਹੋ ਰਹੇ ਹਨ। ਇਸ ਮੌਕੇ ਬੋਲਦਿਆਂ ਚੇਅਰਮੈਨ ਸੁਲਤਾਨ ਸਿੰਘ ਅਤੇ ਵਰਕਸ਼ਾਪ ਪ੍ਰਧਾਨ ਹਰਜਿੰਦਰ ਸਿੰਘ ਗੋਰਾਂ , ਸੰਦੀਪ ਸਿੰਘ, ਅਬੀਜੋਤ ਬਾਵਾ ਨੇ ਦੱਸਿਆ ਕਿ ਅੱਜ ਫਿਰ ਉੱਚ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿੱਚ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਉਮੀਦ ਹੈ ਕਿ ਮੰਨੀਆਂ ਹੋਈਆਂ ਮੰਗਾਂ ਜਿਨ੍ਹਾਂ ਵਿੱਚ 5 ਫੀਸਦੀ ਤਨਖਾਹ ਵਿੱਚ ਵਾਧਾ, ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰਨ, ਬਲੈਕ ਲਿਸਟ ਕਰਮਚਾਰੀਆਂ ਨੂੰ ਬਹਾਲ ਕਰਨ, ਕੰਡਿਸ਼ਨਾ ਵਿੱਚ ਸੋਧ, ਘੱਟ ਤਨਖਾਹ ਵਾਲੇ ਕਰਮਚਾਰੀਆਂ ਦੀ ਤਨਖਾਹ ਬਰਾਬਰ ਕਰਨ ਨੂੰ ਲੈ ਕੇ ਹੋਰ ਮੰਗਾਂ, ਜੋ ਮੰਗੀਆ ਹੋਈਆ ਹਨ, ਜ਼ੇਕਰ ਅੱਜ ਦੀ ਮੀਟਿੰਗ ਲਾਗੂ ਨਹੀਂ ਕਰਦੇ ਤਾਂ ਜਥੇਬੰਦੀ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
News 27 June,2023
ਪੈਨਸ਼ਨਰਾਂ ਨੇ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ
ਗੇਟ ਰੈਲੀ ਕਰਕੇ ਆਪ ਸਰਕਾਰ ਦੇ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਕੀਤਾ ਪਿਟ ਸਿਆਪਾ ਪਟਿਆਲਾ, 26 ਜੂਨ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿਟ ਇੰਪਲਾਈਜ਼ ਯੂਨੀਅਨ ਪੰਜਾਬ (1680), ਜਿਲਾ ਕਮੇਟੀ ਵੱਲੋਂ ਇੱਥੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੋਂ ਵੀ 200 ਰੁਪਏ ਜਜ਼ੀਆ ਟੈਕਸ ਵਸੂਲਣ ਦਾ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਜਿੱਥੇ ਕਾਪੀਆਂ ਸਾੜੀਆਂ, ਉੱਥੇ ਵਿਸ਼ਾਲ ਗੇਟ ਰੈਲੀ ਕਰਕੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਜੋਰਦਾਰ ''ਪਿੱਟ ਸਿਆਪਾ" ਕੀਤਾ ਗਿਆ। ਇਸ ਮੌਕੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ ਤੇ ਸੂਰਜ ਪਾਲ ਯਾਦਵ ਅਨੁਸਾਰ ਇਹ ਕਿ ਕਾਂਗਰਸ ਸਰਕਾਰ ਨੇ ਅਪ੍ਰੈਲ 2018 ਵਿੱਚ ਮੁਲਾਜਮਾਂ ਤੇ ਵਿਕਾਸ ਟੈਕਸ ਦੇ ਨਾਉ ਤੇ 200 ਰੁਪਏ ਜੱਜੀਆ ਟੈਕਸ ਲਾਇਆ ਸੀ ਪਰੰਤੂ ''ਆਪ ਸਰਕਾਰ" ਦੇ ਚੋਣਾਂ ਵੇਲੇ ਕੀਤੇ ਵਾਅਦੇ ਹੁਣ ਖੋਖਲੇ ਸਾਬਿਤ ਹੋ ਰਹੇ ਹਨ। ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਵੀ ਮੁਲਾਜਮਾਂ ਤੋਂ ਪੈਨਸ਼ਨਰਾਂ ਦੇ ਇਕੱਠਾ ਵਿੱਚ ਗੱਲ ਵਿੱਚ ਮੁਲਾਜਮਾਂ ਮੰਗਾਂ ਦਾ ਫੱਟਾ ਪਾਕੇ ਵਾਅਦਿਆਂ ਤੇ ਦਾਅਵੇ ਕਰਦੇ ਸਨ ਪਰੰਤੂ ਅੱਜ ਸਾਰੇ ਉਲਟ ਸਾਬਤ ਹੋ ਰਹੇ ਹਨ। ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪੰਜਾਬ ਵਿੱਚ ਪੈਨਸ਼ਨਰਾਂ ਦੀ ਗਿਣਤੀ ਤਕਰੀਬਨ ''ਤਿੰਨ ਲੱਖ" ਹੈ, 2400 ਰੁਪਏ ਇੱਕ ਪੈਨਸ਼ਨਰ ਪਾਸੋਂ ਸਾਲ ਵਿੱਚ ਵਸੂਲੇ ਜਾਣੇ ਹਨ ਜੋ ਪ੍ਰਤੀ ਮਹੀਨਾ 6 ਕਰੋੜ ਰੁਪਏ ਬਣਦੇ ਹਨ 3,00,000 × 2400- ਸਲਾਨਾ 72 ਕਰੋੜ ਰੁਪਏ ਰਾਸ਼ੀ ਬਣਦੀ ਹੈ। ਇਹ ਕਟੋਤੀ ਕਰਕੇ ਆਪ ਸਰਕਾਰ ਨੇ ਬਜੁਰਗ ਪੈਨਸ਼ਨਰਾਂ ਨਾਲ ਧ੍ਰੋਹ ਕੀਤਾ ਹੈ, ਗੇਟ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਕੱਚੇ-ਆਊਟ ਸੋਰਸ ਮੁਲਾਜਮਾਂ ਤੇ ਮੁਲਾਜਮਾਂ ਦੀਆਂ ਲੰਮਕਾ ਅਵਸਥਾ ਵਿੱਚ ਪਈਆਂ ਮੰਗਾਂ ਦਾ ਵੀ ਜਿਕਰ ਕੀਤਾ। ਇਸ ਮੌਕੇ ਪਾਵਰਕਾਮ ਆਗੂ ਸੰਤੋਖ ਸਿੰਘ ਬੋਪਾਰਾਏ, ਭਿੰਦਰ ਸਿੰਘ ਚਹਿਲ, ਜਗਤਾਰ ਸਿੰਘ, ਇਸ ਤਰ੍ਹਾਂ ਉਤਮ ਸਿੰਘ ਬਾਗੜੀ, ਸੁਖਦੇਵ ਸੁੱਖੀ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਇੰਦਰਪਾਲ, ਅਸ਼ੋਕ ਕੁਮਾਰ ਬਿੱਟੂ, ਰਾਮ ਪਾਲ, ਸੁਨੀਲ ਦੱਤ, ਪ੍ਰਕਾਸ਼ ਲੁਬਾਣਾ, ਰਾਜੇਸ਼ ਗੋਲੂ, ਮੋਧ ਨਾਥ, ਉਂਕਾਰ ਸਿੰਘ, ਨਿਸ਼ਾ ਰਾਣੀ, ਰਾਮ ਪ੍ਰਸਾਦ ਸਹੋਤਾ, ਤਰਲੋਚਨ ਮਾੜੂ, ਮਖਣ ਸਿੰਘ, ਵੈਦ ਪ੍ਰਕਾਸ਼, ਹਰਬੰਸ ਸਿੰਘ, ਸੁਭਾਸ਼, ਕੁਲਦੀਪ ਸਿੰਘ ਸਕਰਾਲੀ, ਅਮਰਜੀਤ ਜੋਗੀਪੁਰ, ਅਪਵਿੰਦਰ ਸਿੰਘ ਗੁੱਲੀ, ਸ਼ਿਵ ਚਰਨ, ਰਾਜ ਨਾਥ, ਸਤਪਾਲ ਲੰਗ, ਦਰਸ਼ਨ ਭਾਦਸੋਂ, ਗੁਰਿੰਦਰ ਗੁਰੀ, ਕਿਰਨ ਪਾਲ, ਮੇਜਰ ਸਿੰਘ, ਅਰੁਣ ਕੁਮਾਰ, ਰਾਜਵੰਤ ਕੌਰ, ਲਖਵੀਰ ਸਿੰਘ, ਅਮਰਜੀਤ ਧਾਲੀਵਾਲ, ਬੰਸੀ ਲਾਲ, ਰਾਜੇਸ਼ ਕੁਮਾਰ, ਜਗਤਾਰ ਬਾਬਾ, ਸਤਿਨਰਾਇਣ ਗੋਨੀ ਆਦਿ ਹਾਜਰ ਸਨ।
News 26 June,2023
ਸੁਰੱਖਿਆ ਬਲਾਂ ਨੇ 12 ਦਹਿਸ਼ਤਗਰਦ ਰਿਹਾਅ ਕੀਤੇ
ਸੁਰੱਖਿਆ ਬਲਾਂ ਨੇ 12 ਦਹਿਸ਼ਤਗਰਦ ਰਿਹਾਅ ਕੀਤੇ ਇੰਫਾਲ, 25 ਜੂਨ ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਕਾਂਗਲੀ ਯਾਵੋਲ ਕਾਨਾ ਲੁਪ (ਕੇਵਾਈਕੇਐੱਲ) ਜਥੇਬੰਦੀ ਦੇ 12 ਦਹਿਸ਼ਤਗਰਦਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਇਨ੍ਹਾਂ ਸਾਰਿਆਂ ਨੂੰ ਸਥਾਨਕ ਆਗੂਆਂ ਦੇ ਹਵਾਲੇ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਸੁਰੱਖਿਆ ਬਲਾਂ ਨੇ ਇਨ੍ਹਾਂ ਦਹਿਸ਼ਤਗਰਦਾਂ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਕ ਅਧਿਕਾਰੀ ਨੇ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਵਾਲੇ 1500 ਦੇ ਕਰੀਬ ਲੋਕਾਂ ਤੇ ਸਥਾਨਕ ਆਗੂਆਂ ਦੇ ਹਜੂਮ ਨੇ ਜਦੋਂ ਸੁਰੱਖਿਆ ਬਲਾਂ ਨੂੰ ਘੇਰਾ ਪਾ ਕੇ ਅੱਗੇ ਵਧਣ ਤੋਂ ਰੋਕਿਆ ਤਾਂ ਸਲਾਮਤੀ ਦਸਤਿਆਂ ਨੇ ਦਹਿਸ਼ਤਗਰਦਾਂ ਨੂੰ ਸਥਾਨਕ ਆਗੂਆਂ ਦੇ ਹਵਾਲੇ ਕਰ ਦਿੱਤਾ। ਰੱਖਿਆ ਤਰਜਮਾਨ ਮੁਤਾਬਕ ਫੌਜ ਤੇ ਅਸਾਮ ਰਾਈਫਲਜ਼ ਨੇ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਸ਼ਨਿੱਚਰਵਾਰ ਰਾਤ ਨੂੰ ਪੂਰਬੀ ਇੰਫਾਲ ਜ਼ਿਲ੍ਹੇ ਦੇ ਇਥਾਮ ਪਿੰਡ ਦੀ ਘੇਰਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਕੇਵਾਈਕੇਐੱਲ ਕੇਡਰ ਦੇ 12 ਕਾਰਕੁਨਾਂ ਨੂੰ ਹਥਿਆਰਾਂ ਤੇ ਹੋਰ ਗੋਲੀ-ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ ਅਖੌਤੀ ਲੈਫਟੀਨੈਂਟ ਕਰਨਲ ਮੋਈਰਾਂਗਥਮ ਤਾਂਬਾ ਉਰਫ਼ ਉੱਤਮ ਵੀ ਸ਼ਾਮਲ ਹੈ। ਤਰਜਮਾਨ ਨੇ ਕਿਹਾ ਕਿ ਉੱਤਮ ਸਾਲ 2015 ਵਿੱਚ 6ਵੀਂ ਡੋਗਰਾ ਬਟਾਲੀਅਨ ਨੂੰ ਘੇਰਾ ਪਾ ਕੇ ਕੀਤੇ ਮੁਕਾਬਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ। ਦਹਿਸ਼ਤਗਰਦਾਂ ਨੂੰ ਸਥਾਨਕ ਆਗੂਆਂ ਦੇ ਹਵਾਲੇ ਕਰਨ ਮਗਰੋਂ ਸੁਰੱਖਿਆ ਬਲ ਮੌਕੇ ਤੋਂ ਬਰਾਮਦ ਹਥਿਆਰਾਂ ਤੇ ਗੋਲੀਸਿੱਕਾ ਲੈ ਕੇ ਉਥੋਂ ਚਲੇ ਗਏ।
News 25 June,2023
ਪਟਿਆਲਾ ਵਿਖੇ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਵਿਰੁੱਧ ਰੋਸ ਮੁਜਾਹਰਾ ਕਰਕੇ ਫੂਕੀਆ ਗਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ
ਪਟਿਆਲਾ ਵਿਖੇ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਵਿਰੁੱਧ ਰੋਸ ਮੁਜਾਹਰਾ ਕਰਕੇ ਫੂਕੀਆ ਗਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਟਿਆਲਾ : 24 ਜੂਨ : ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸ਼ਨ ਸਾਂਝੇ ਫਰੰਟ ਅਤੇ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਕੀਤੇ ਫੈਸਲੇ ਮੁਤਾਬਿਕ ਅੱਜ ਪਟਿਆਲਾ ਦੇ ਸਮੂਹ ਮੁਲਾਜਮ ਅਤੇ ਪੈਨਸ਼ਨਰਜ਼ ਵਲੋਂ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਫਤਰ ਪੰਚਾਇਤ ਭਵਨ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਧਨਵੰਤ ਸਿੰਘ ਭੱਠਲ, ਦਰਸ਼ਨ ਸਿੰਘ ਬੇਲੂਮਾਜਰਾ, ਗੁਰਜੀਤ ਘੱਗਾ ਅਤੇ ਜਸਬੀਰ ਸਿੰਘ ਖੋਖਰ ਦੀ ਅਗਵਾਈ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮੁਲਾਜਮ ਅਤੇ ਪੈਨਸ਼ਨਰਜ਼ ਵਲੋਂ ਰੋਸ ਰੈਲੀ ਕਰਕੇ ਵਿਕਾਸ ਟੈਕਸ ਕੱਟਣ ਸਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ। ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਸਬੰਧੀ ਨੋਟੀਫਿਕੇਸ਼ਨ ਤੁਰੰਤ ਵਾਪਸ ਨਾ ਲਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸਮੁੱਚੇ ਮੁਲਾਜਮ ਅਤੇ ਪੈਨਸ਼ਨਰਜ਼ ਵਲੋਂ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਸਬੰਧੀ ਅਤੇ ਬਾਕੀ ਮੰਗਾਂ ਸਬੰਧੀ ਸੰਘਰਸ਼ ਪ੍ਰੋਗਰਾਮ ਉਲੀਕਣ ਲਈ ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝੇ ਫਰੰਡ ਦੀ ਮੀਟਿੰਗ 2 ਜੁਲਾਈ 2023 ਨੂੰ ਬੁਲਾ ਲਈ ਗਈ ਹੈ। ਪਟਿਆਲਾ ਜਿਲੇ ਦੇ ਬਾਕੀ ਐਮ.ਐਲ.ਏਜ਼ ਦੇ ਨਿਵਾਸ ਸਥਾਨਾਂ ਤੇ ਪ੍ਰਦਰਸ਼ਨ ਕਰਕੇ ਵਿਵਾਦਿਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ / ਜਾਣਗੀਆਂ। ਇਸ ਰੋਸ ਰੈਲੀ ਵਿੱਚ ਸਰਵ ਸ੍ਰੀ ਸੰਤ ਰਾਮ ਚੀਮਾ, ਰਾਮ ਚੰਦ ਬਖਸ਼ੀਵਾਲਾ, ਰਾਮ ਚੰਦ ਧਾਮੋਮਾਜਰਾ, ਲਖਵੀਰ ਸਿੰਘ, ਬਿਕਰਮਦੇਵ, ਪ੍ਰੇਮ ਸਿੰਘ ਪੰਜੋਲਾ, ਜਸਵਿੰਦਰ ਸਿੰਘ ਸੌਜਾ ਅਤੇ ਚੰਦਰ ਪਾਲ ਆਦਿ ਵੀ ਸ਼ਾਮਲ ਸਨ।
News 24 June,2023
ਸੂਲਰ-ਡਕਾਲਾ ਚੌਂਕ ਬਣਿਆ ਮਰੇ ਪਸ਼ੂਆਂ ਤੇ ਕੂੜੇ ਦਾ ਡੰਪ
ਸੜਕ ਦੇ ਕਿਨਾਰੇ ਲੱਗੇ ਪਏ ਨੇ ਗੰਦਗੀ ਦੇ ਢੇਰ, ਸੁੱਟੇ ਜਾਂਦੇ ਨੇ ਮਰੇ ਪਸ਼ੂ - ਸੂਲਰ ਵਾਸੀ ਗੰਦੀ ਬਦਬੂ ਕਾਰਨ ਪ੍ਰੇਸ਼ਾਨ, ਸਤਾ ਬਿਮਾਰੀਆਂ ਫੈਲਣ ਦਾ ਡਰ ਪਟਿਆਲਾ, 23 ਜੂਨ - ਡਕਾਲਾ-ਸੂਲਰ ਚੌਂਕ ਤੋਂ ਬੰਨ੍ਹੇ ਵਾਲੀ ਸੜਕ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ। ਕੂੜਾ-ਕਰਟ, ਗੰਦਗੀ, ਮਰੇ ਪਸ਼ੂ ਤੇ ਜਾਨਵਰ ਸੁੱਟਣ ਵਾਲਿਆਂ ਵਲੋਂ ਇਸਨੂੰ ਨਜਾਇਜ਼ ਕੂੜੇ ਦਾ ਡੰਪ ਬਣਾ ਛੱਡਿਆ ਹੈ। ਇਨ੍ਹਾਂ ਗੰਦਗੀ ਦੇ ਢੇਰਾਂ ਤੇ ਮਰੇ ਜਾਨਵਰਾਂ ਦੀ ਬਦਬੂ ਕਾਰਨ ਜਿਥੇ ਰਾਹਗਿਰਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਹੀ ਇਸ ਚੌਂਕ ਤੋਂ ਕੁਝ ਕਦਮਾਂ 'ਤੇ ਹੀ ਸੂਲਰ ਪਿੰਡ ਸ਼ੁਰੂ ਹੋ ਜਾਂਦਾ ਹੈ। ਇਥੇ ਰਹਿਣ ਵਾਲੇ ਲੋਕਾਂ ਦਾ ਗੰਦੀ ਬਦਬੂ ਕਾਰਨ ਰਹਿਣਾ ਮੁਹਾਲ ਹੋਇਆ ਪਿਆ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਇਥੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਜਿਥੇ ਇਹ ਗੰਦਗੀ ਸੁੱਟੀ ਜਾ ਰਹੀ ਹੈ, ਉਹ ਜਗ੍ਹਾਂ ਜੰਗਲਾਤ ਵਿਭਾਗ ਦੀ ਹੈ, ਪਰ ਜੰਗਲਾਤ ਵਿਭਾਗ ਵਲੋਂ ਇਸ ਨੂੰ ਰੋਕਣ ਲਈ ਉਪਰਾਲਾ ਕਰਨਾ ਤਾਂ ਦੂਰ ਦੀ ਗੱਲ, ਉਹ ਤਾਂ ਬੀੜ ਵਿਚ 'ਚ ਲੱਗੇ ਗੰਦਗੀ ਦੇ ਢੇਰਾਂ ਤੇ ਨਜਾਇਜ਼ ਹੱਡਾ ਰੋੜੀ ਤੋਂ ਵੀ ਅਣਜਾਨ ਹੈ। ਕਈ ਪਿੰਡਾਂ ਦਾ ਕੂੜਾ, ਗੋਹਾ, ਕੈਮਿਕਲ ਵੇਸਟਜ਼ ਇਥੇ ਵੱਡੀ ਪੱਧਰ 'ਤੇ ਰਾਤ-ਬਰਾਤ ਸੁੱਟ ਦਿੱਤਾ ਜਾਂਦਾ ਹੈ। ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਨਗਰ ਨਿਗਮ ਦੇ ਡੰਪਾਂ ਵਿਚ ਕੂੜਾ ਸੁੱਟਣ ਦੀ ਥਾਂ ਦਿਨ-ਦਿਹਾੜੇ ਹੀ ਇਥੇ ਕੂੜਾ ਸੁੱਟ ਕੇ ਪਾਰ ਜਾਂਦੇ ਹਨ ਅਤੇ ਇਥੇ ਕਈ ਪਿੰਡਾਂ ਦਾ ਕੂੜਾ ਸੁੱਟਿਆ ਜਾ ਰਿਹਾ ਹੈ। ਗੱਲ ਕੂੜੇ ਤੱਕ ਹੀ ਸੀਮਤ ਨਹੀਂ ਰਹੀ, ਹੁਣ ਤਾਂ ਇਥੇ ਮਰੇ ਜਾਨਵਰ ਤੇ ਪਸ਼ੂ ਵੀ ਆਮ ਸੁੱਟੇ ਜਾ ਰਹੇ ਹਨ, ਜੋ ਕਿ ਕਈ-ਕਈ ਦਿਨ ਇਥੇ ਸੜਦੇ ਰਹਿੰਦੇ ਹਨ ਤੇ ਇਨ੍ਹਾਂ ਦੀ ਬਦਬੂ ਦੂਰ-ਦੂਰ ਤੱਕ ਫੈਲ ਜਾਂਦੀ ਹੈ। ਇਥੇ ਹੀ ਬੱਸ ਨਹੀਂ ਇਥੇ ਸੁੱਟੇ ਜਾਂਦੇ ਮਰੇ ਪਸ਼ੂਆਂ ਨੂੰ ਖਾਣ ਵਾਲੇ ਕੁੱਤੇ ਵੀ ਬਹੁਤ ਖੂੰਖਾਰ ਹੋ ਗਏ ਹਨ ਅਤੇ ਕੱਲ ਬੰਦੇ ਦਾ ਇਥੋਂ ਲੰਘਣਾ ਬਹੁਤ ਖਤਰਨਾਕ ਹੈ। ਰਿਹਾਇਸ਼ੀ ਏਰੀਏ ਦੇ ਬਿਲਕੁਲ ਨਜ਼ਦੀਕ ਕੂੜਾ, ਕੈਮੀਕਲ ਵੇਸਟ ਤੇ ਮਰੇ ਪਸ਼ੂ ਸੁੱਟਣਾ ਜ਼ਿਲ੍ਹਾ ਪ੍ਰਸਾਸ਼ਨ ਤੇ ਜ਼ਿਲ੍ਹਾ ਸਿਹਤ ਵਿਭਾਗ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ, ਕਿਉਂਕਿ ਇਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ। ਇਸ ਸਬੰਧੀ ਜੰਗਲਾਤ ਵਿਭਾਗ ਵਿਚ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਸੂਲਰ ਦੇ ਵਸਨੀਕ ਨੌਜਵਾਨ ਆਗੂ ਵਰਿੰਦਰ ਸਿੰਘ ਬਿੰਦੂ ਦਾ ਕਹਿਣਾ ਹੈ ਕਿ ਜਿਸ ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹਨ, ਉਨ੍ਹਾਂ ਦੀ ਰਿਹਾਇਸ਼ ਮਹਿਜ਼ ਸੌ-ਡੇਢ ਸੌ ਕਦਮਾਂ 'ਤੇ ਹੈ। ਗੰਦਗੀ ਤੇ ਮਰੇ ਪਸ਼ੂਆਂ ਕਾਰਨ ਹਰ ਵੇਲੇ ਬਦਬੂ ਮਾਰਦੀ ਰਹਿੰਦੀ ਹੈ। ਉਨ੍ਹਾਂ ਵਲੋਂ ਜੰਗਲਾਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਥੇ ਕੂੜਾ ਤੇ ਪਸ਼ੂ ਸੁੱਟਣ ਵਾਲਿਆਂ ਨੂੰ ਸਖਤੀ ਨਾਲ ਰੋਕਿਆ ਜਾਵੇ। ਬੀੜ ਦੇ ਨਾਲ ਨਾਲ ਫੈਂਸੀ ਡਰਿੱਲ ਲਗਾਈ ਜਾਵੇ ਅਤੇ ਕੂੜਾ ਨਾ ਸੁੱਟਣ ਦੇ ਬੋਰਡ ਲਗਾਏ ਜਾਣ ਤੇ ਬੀੜ ਅਤੇ ਦਰਖਤਾਂ ਨੂੰ ਨਸ਼ਟ ਹੋਣੋ ਬਚਾਇਆ ਜਾਵੇ।
News 23 June,2023
ਸ੍ਰੀ ਪੰਚਾਇਤੀ ਅਖਾੜਾ ਦੀ ਜਮੀਨ 'ਤੇ ਕਬਜੇ ਦੇ ਮਾਮਲੇ 'ਚ
ਜਿਲਾ ਪ੍ਰਸ਼ਾਸ਼ਨ ਦਾ ਸ਼ਿੰਕਜਾ : ਡੀ.ਸੀ. ਨੇ ਹੁਕਮ ਜਾਰੀ ਕਰਦਿਆਂ ਤਹਿਸਲੀਦਾਰ ਨੂੰ ਸੌਂਪਿਆ ਪ੍ਰਬੰਧ - ਦੋਵੇਂ ਧਿਰਾਂ ਨੂੰ ਡੇਰੇ ਤੋਂ ਬਾਹਰ ਹੋਣ ਦੀ ਹਿਦਾਇਤ - ਮਾਹੌਲ ਖਰਾਬ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ ਪਟਿਆਲਾ, 21 ਜੂਨ : ਇੱਥੇ ਸਥਿਤ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਡੇਰਾ ਧਰਮ ਧਵਜਾ ਦੀ ਕਰੋੜਾਂ ਦੀ ਜਮੀਨ ਦੇ ਮਾਮਲੇ 'ਤੇ ਪਿਛਲੇ ਦਿਨਾਂ ਤੋਂ ਰਾਜਨੀਤਿਕ ਪਾਰਟੀਆਂ 'ਚ ਅਤੇ ਮਹੰਤਾਂ ਤੇ ਸੰਤਾਂ ਦੇ ਦੋ ਗਰੁੱਪਾਂ ਵਿੱਚ ਚਲ ਰਹੀ ਖਹਿਬਾਜੀ ਵਿੱਚ ਜ਼ਿਲਾ ਪ੍ਰਸ਼ਾਸ਼ਨ ਨੇ ਸ਼ਿੰਕਜਾ ਕਸ ਦਿੱਤਾ ਹੈ। ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਸ਼ਹਿਰ ਪਟਿਆਲਾ ਦੇ ਮਾਹੌਲ ਨੂੰ ਸ਼ਾਂਤ ਰੱਖਣ ਲਈ ਪਹਿਲ ਕਰਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਇਸ ਡੇਰੇ ਦੀ ਜਮੀਨ ਦਾ ਪ੍ਰਬੰਧ ਤਹਿਸੀਲਦਾਰ ਪਟਿਆਲਾ ਨੂੰ ਸੌਂਪਿਆ ਜਾਂਦਾ ਹੈ ਅਤੇ ਦੋਵੇਂ ਧਿਰਾਂ ਨੂੰ ਡੇਰੇ ਤੋਂ ਬਾਹਰ ਹੋਣ ਦੀ ਹਿਦਾਇਤ ਕੀਤੀ ਜਾਂਦੀ ਹੈ। ਦਫ਼ਤਰ ਡਿਪਟੀ ਕਮਿਸ਼ਨਰ ਪਟਿਆਲਾ ਧਰਮ ਅਰਥ ਸ਼ਾਖਾ ਵੱਲੋਂ ਜਾਰੀ ਆਦੇਸ਼ਾਂ 'ਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਬਕਾਇਦਾ ਤੌਰ 'ਤੇ ਇਨ੍ਹਾਂ ਆਦੇਸ਼ਾਂ ਦੀ ਕਾਪੀ ਐਸਐਸਪੀ ਪਟਿਆਲਾ ਦੇ ਨਾਲ-ਨਾਲ ਵਿੱਤ ਕਮਿਸ਼ਨਰ ਪੰਜਾਬ, ਐਸਡੀਐਮ ਪਟਿਆਲਾ, ਤਹਿਸੀਲਦਾਰ ਪਟਿਆਲਾ, ਦਰਸ਼ਨ ਸਿੰਘ ਸ਼ਾਸ਼ਤਰੀ ਮੁਕਾਮੀ ਮਹੰਤ ਅਤੇ ਰੇਸ਼ਮ ਸਿੰਘ ਚੇਲਾ ਮਹੰਤ ਭਗਵਾਨ ਸਿੰਘ ਨੂੰ ਵੀ ਭੇਜ ਦਿੱਤੀ ਗਈ ਹੈ। ਡੀਸੀ ਪਟਿਆਲਾ ਦੇ ਹੁਕਮਾਂ ਤੋਂ ਬਾਅਦ ਬਕਾਇਦਾ ਤੌਰ 'ਤੇ ਪੰਚਾਇਤੀ ਅਖਾੜਾ ਡੇਰਾ ਧਰਮ ਧਜਾ (ਮੋਚੀ ਬਾਜਾਰ) ਪਟਿਆਲਾ ਦੀ ਵਿਵਾਦਤ ਜਗਾ ਦੀ ਜਾਂਚ ਸ਼ੁਰੂ ਹੋ ਗਈ ਹੈ। ਇਹ ਜਾਂਚ ਮਹੰਤ ਦਰਸਨ ਸਿੰਘ ਅਤੇ ਮਹੰਤ ਰੇਸਮ ਵੱਲੋ ਦਿੱਤੀਆਂ ਦਰਖਾਸਤਾਂ ਦੇ ਆਧਾਰ ਤੇ ਸ਼ੁਰੂ ਕੀਤੀ ਹੋਈ ਹੈ। ਇਸ ਦਰਖਾਸਤ ਦੀ ਪੜਤਾਲ ਮੁਕੰਮਲ ਹੋਣ ਤੱਕ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਕਤ ਧਰਮ ਅਰਥ ਪ੍ਰਾਪਰਟੀ ਦੀ ਜਮੀਨ ਨੂੰ ਗੈਰ ਕਾਨੂੰਨੀ ਅਨਸਰਾਂ ਤੋ ਬਚਾਉਣ ਲਈ ਅਤੇ ਪਬਲਿਕ ਹਿੱਤ ਨੂੰ ਮੁੱਖ ਰੱਖਦੇ ਹੋਏ ਨਿਰਮਲਾ ਪੰਚਾਇਤੀ ਅਖਾੜਾ ਡੇਰਾ ਧਰਮ ਧਜਾ ਪਟਿਆਲਾ ਦੀ ਸਾਂਭ-ਸੰਭਾਲ ਅਤੇ ਦੇਖ ਰੇਖ ਕਰਨ ਹੁਣ ਤਹਿਸੀਲਦਾਰ ਪਟਿਆਲਾ ਹੀ ਕਰਨਗੇ। - ਸਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਏਸੀ ਮਾਰਕੀਟ ਇਲਾਕੇ ਵਿਚ ਬੀਤੇ ਦਿਨਾ ਤੋਂ ਇਕ ਧਾਰਮਿਕ ਡੇਰੇ ਦੀ ਜਗਾ ਤੇ ਦੋ ਧਿਰਾਂ ਵਿਚਕਾਰ ਪੈ ਰਹੇ ਰੌਲੇ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਖਤ ਸਬਦਾਂ ਵਿਚ ਟਿੱਪਣੀ ਕਰਦਿਆਂ ਸਰਾਰਤੀ ਅਨਸਰਾਂ ਨੂੰ ਆਪਣੇ ਗਲਤ ਕੰਮਾ ਤੋਂ ਬਾਜ ਆਉਣ ਦੀ ਨਸੀਅਤ ਦਿੱਤੀ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਜਗ੍ਹਾ ਤੇ ਕਬਜੇ ਸਬੰਧੀ ਪਏ ਵਿਵਾਦ ਨੂੰ ਰਾਜਨੀਤੀ ਤੋਂ ਕੋਹ ਦੂਰ ਦਸਦਿਆਂ ਅਤੇ ਆਪ ਆਗੂ ਦੇ ਆ ਰਹੇ ਨਾਮ ਨੂੰ ਸਿਰੇ ਤੋਂ ਨਕਾਰਦਿਆਂ ਸਪਸਟ ਕੀਤਾ ਕੇ ਇਹ ਵਿਵਾਦ ਡੇਰੇ ਦੀਆਂ ਹੋ ਦੋ ਧਿਰਾਂ ਦਾ ਹੈ। ਉਨਾ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਅਤੇ ਮੇਰੇ ਕਾਰਜਕਾਲ ਦੋਰਾਨ ਸਹਿਰ ਦੇ ਅੰਦਰ ਕਿਸੇ ਜਗਾ ਤੇ 1 ਇੰਚ ਵੀ ਕਬਜਾ ਨਹੀਂ ਹੋੋਣ ਦਿੱਤਾ ਜਾਵੇਗਾ। ਵਿਧਾਇਕ ਨੇ ਸਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕੇ ਉਨਾ ਤੇ ਬਾਜ ਅੱਖ ਰੱਖੀ ਜਾ ਰਹੀ ਹੈ ਅਤੇ ਜਲਦੀ ਹੀ ਉਨਾ ਵੱਲੋਂ ਕੀਤੇ ਜਾ ਰਹੇ ਗੈਰ ਸਮਾਜਿਕ ਕੰਮਾ ਨੂੰ ਜਨਤਾ ਸਾਹਮਣੇ ਬੇਪਰਦ ਕੀਤਾ ਜਾਵੇਗਾ। ਵਿਧਾਇਕ ਕੋਹਲੀ ਨੇ ਇਹ ਕਿਹਾ ਕਿ ਇਹ ਸਰਾਰਤੀ ਅਨਸਰ ਜਾਂ ਤਾਂ ਆਪਣੇ ਮਾੜੇ ਕੰਮ ਛੱਡ ਦੇਣ ਜਾਂ ਫਿਰ ਪਟਿਆਲਾ ਛੱਡ ਕੇ ਚਲੇ ਜਾਣ। ਉਨ੍ਹਾਂ ਭਾਜਪਾ ਆਗੂ ਬੀਬਾ ਜੈਇੰਦਰ ਕੋਰ ਨੂੰ ਸਲਾਹ ਦਿੰਦਿਆਂ ਉਨਾ ਕਿਹਾ ਕੇ ਜੇਕਰ ਉਹ ਇਸ ਮਾਮਲੇ ਸਬੰਧੀ ਮੇਰੇ ਨਾਲ ਸੰਪਰਕ ਕਰ ਲੈਦੇ ਤਾ ਧਰਨਾ ਲਾ ਲਗਾਊਣ ਦੀ ਲੋੜ ਨਾ ਪੈਦੀਂ, ਕਿਉਂ ਕੇ ਇਹ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਨਹੀਂ ਜਿਥੇ ਕੋ ਕੋਈ ਸੁਣਵਾਈ ਨਹੀਂ ਹੋਣੀ। ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਥੇ ਕੇ ਹਰ ਵਿਅਕਤੀ ਦੀ ਸੁਣਵਾਈ ਹੋ ਰਹੀ ਹੈ। ਉਨਾਂ ਕਿਹਾ ਕੇ ਇਸ ਧਰਮ ਦੀ ਜਗਾ ਤੇ ਪਏ ਵਿਵਾਦ ਤੋਂ ਬਾਅਦ ਤੁਰੰਤ ਡਿਪਟੀ ਕਮਿਸਨਰ ਅਤੇ ਐਸਐਸਪੀ ਪਟਿਆਲਾ ਨੂੰ ਡੁੰਘਾਈ ਨਾਲ ਜਾਂਚ ਕਰਨ ਲਈ ਕਿਹਾ ਸੀ ਅਤੇ ਆਦੇਸ ਦਿੱਤੇ ਸਨ ਕੇ ਬੇਖੋਫ ਹੋ ਕੇ ਜਾਂਚ ਕੀਤੀ ਜਾਵੇ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਲਿਆਦਾਂ ਜਾਵੇ। ਇਸ ਲਈ ਹੁਣ ਤੱਕ ਦੀ ਜਾਂਚ ਦੋਰਾਨ ਸਾਹਮਣੇ ਆਇਆ ਹੈ ਕੇ ਇਹ ਜਗਾ ਦਾ ਰੌਲਾ ਡੇਰੇ ਦੀਆਂ ਹੀ 2 ਧਿਰਾਂ ਵਿਚਕਾਰ ਹੈ। ਇਸ ਲਈ ਜਿੰਨੀ ਦੇਰ ਉਨਾ ਦਾ ਆਪਸ ਵਿਚ ਮਹੰਤੀ ਨੂੰ ਲੈ ਕੇ ਸਪਸਟ ਫੈਸਲਾ ਨਹੀਂ ਹੋ ਜਾਦਾ ਉਨੀ ਦੇਰ ਇਸ ਵਿਵਾਦਤ ਜਗਾ੍ਹ ਨੂੰ ਧਰਮ ਅਰਥ ਬੋਰਡ ਹਵਾਲੇ ਕੀਤਾ ਜਾਵੇ। ਉਨਾ ਕਿਹਾ ਕੇ ਇਸ ਜਗਾ ਸਬੰਧੀ ਜਿਲਾ ਪ੍ਰਸਾਸਨ ਕੋਲ ਇਕ ਦਰਖਾਸਤ ਮਹੰਤ ਦਰਸ਼ਨ ਸਿੰਘ ਵੱਲੋਂ 20-06-2021 ਦਿੱਤੀ ਗਈ ਹੈ ਦੂਜੇ ਪਾਸੇ ਪ੍ਰਾਰਥੀ ਮਹੰਤ ਰੇਸ਼ਮ ਸਿੰਘ ਵੱਲੋਂ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ। ਇਸ ਲਈ ਅਜਿਹੇ ਵਿਵਾਦਤ ਮਾਮਲਿਆਂ ਦਾ ਪੱਕਾ ਹੱਲ ਹੋਣ ਤੱਕ ਇਸ ਜਗਾ ਤੇ ਦੋਹਾਂ ਧਿਰਾਂ ਦੇ ਉਪਰ ਜਗਾ ਅੰਦਰ ਵੜਨ ਤੇ ਰੋਕ ਲਗਾ ਦਿੱਤੀ ਗਈ ਹੈ। -ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਡੇਰਾ ਧਰਮ ਧੱਜਾ ਪਟਿਆਲਾ ਵਿਖੇ ਜਮੀਨ ਦੇ ਚਲ ਰਹੇ ਆਪਸੀ ਵਿਵਾਦ ਨੂੰ ਲੈ ਕੇ ਅੱਜ ਦੂਜੀ ਧਿਰ ਮਹੰਤ ਕਮਲਜੀਤ ਸਾਸਤਰੀ ਗਰੁੱਪ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੋਰਾਨ ਉਨਾ ਦੇ ਨਾਲ ਵੱਡੀ ਗਿਣਤੀ ਵਿਚ ਨਿਰਮਲਾ ਅਖਾੜਾ ਨਾਲ ਸਬੰਧਿਤ ਵੱਖ ਵੱਖ ਡੇਰਿਆਂ ਦੇ ਮਹੰਤ ਮੌਜੂਦ ਸਨ। ਇਸ ਮੋਕੇ ਮੀਡੀਆ ਦੇ ਰੂਬਰੂ ਹੁਦਿਆਂ ਮਹੰਤ ਕਮਲਜੀਤ ਸਾਸਤਰੀ ਨੇ ਕਿਹਾ ਕੇ ਨਿਰਮਲਾ ਅਖਾੜਾ ਆਪਣੇ ਕਿਸੇ ਵੀ ਮਹੰਤ ਨੂੰ 1 ਇੰਚ ਜਗਾ ਵੇਚਣ ਦੀ ਆਗਿਆ ਨਹੀਂ ਦਿੰਦਾ। ਉਨਾ ਕਿਹਾ ਕੇ ਕੁਝ ਸਰਾਰਤੀ ਕਿਸਮ ਦੇ ਲੋਕ ਡੇਰੇ ਦੀਆਂ ਜਮੀਨਾਂ ਨੂੰ ਡੇਰੇ ਦੀ ਪ੍ਰਫੁਲਤਾ ਦੀ ਆੜ ਵਿਚ ਵੇਚ ਰਹੇ ਹਨ। ਉਨਾਂ ਮੰਗ ਕੀਤੀ ਕੇ ਅਜਿਹੇ ਲੋਕਾਂ ਤੇ ਸਖਤ ਕਾਰਾਈ ਅਮਲ ਵਿਚ ਲਿਆਂਦੀ ਜਾਣੀ ਚਾਹੀਦੀ ਹੈ। ਉਨਾ ਕਿਹਾ ਕੇ ਪਟਿਆਲਾ ਘਰਾਣੇ ਵੱਲੋਂ ਇਹ ਜਮੀਨ ਡੇਰੇ ਨੂੰ ਦਾਨ ਦਿੱਤੀ ਗਈ ਸੀ। ਇਸ ਲਈ ਇਹ ਦਾਨ ਕੀਤੀ ਜਮੀਨ ਨੂੰ ਕਿਸੇ ਹਾਲਤ ਵਿਚ ਵੇਚਣ ਨਹੀਂ ਦਿੱਤਾ ਜਾਏਗਾ। ਮਹੰਤ ਕਮਲਜੀਤ ਨੇ ਕਿਹਾ ਕੇ ਇਸ ਕਰੀਬ 3 ਹਜਾਰ ਗਜ ਜਗਾ ਤੇ ਸੋਰੂਮ ਕੱਟਣ ਦੀ ਵਿਵਸਥਾ ਕੀਤੀ ਜਾ ਰਹੀ ਸੀ, ਜਿਸ ਨੂੰ ਕਿਸੇ ਹਾਲਤ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਉਨਾ ਕਿਹਾਕੇ ਦੂਜੀ ਧਿਰ ਨੇ ਪਹਿਲਾ ਵੀ ਹਰਦਿੂਆਰ, ਹਰਿਆਣਾ, ਪੰਜਾਬ ਸਮੇਤ ਦੇਸ ਦੇ ਕਈ ਹਿਸਿਆਾਂ ਵਿਚ ਡੇਰੇ ਦੀਆਂ ਜਮੀਨਾ ਵੇਚੀਆਂ ਹਨ, ਜਿਨਾ ਕਰਕੇ ਇਨਾ ਦਾ ਹੌਸਲਾ ਦਿਨੋ ਦਿਨ ਖੁਲਦਾ ਜਾ ਰਿਹਾ ਸੀ ਅਤੇ ਹੁਣ ਇਸ ਧਿਰ ਨੇ ਇਸ ਜਗਾ ਨੂੰ ਵੀ ਹੱਥ ਪਾ ਲਿਆ। ਉਨਾ ਕਿਹਾ ਕੇ ਇਸ ਜਮੀਨ ਨੂੰ ਵਚਣ ਲਈ ਜਿਹੜੇ ਆਪਣੇ ਆਪ ਨੂੰ ਮਹੰਤ ਦੱਸ ਕੇ ਕਾਰਵਾਈ ਕਰ ਰਹੇ ਹਨ, ਉਨਾ ਨੂੰ ਮਹੰਤੀ ਤੋਂ ਉਤਾਰਿਆ ਹੋਇਆ ਹੈ। ਇਸ ਮੋਕੇ ਉਨਾ ਦੇ ਨਾਲ ਮਹੰਤ ਸੰਤ ਹਾਕਮ ਸਿੰਘ, ਮਹੰਤ ਚਮਕੋਰ ਸਿੰਘ, ਮਹੰਤ ਬਲਜਿੰਦਰ ਸਿੰਘ, ਮਹੰਤ ਕਸਮੀਰ ਸਿੰਘ, ਮਹੰਤ ਭੁਪਿੰਦਰ ਸਿੰਘ ਸਮੇਤ ਹੋਰ ਮਹੰਤ ਵੀ ਮੌਜੂਦ ਸਨ।
News 21 June,2023
ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੇ ਕੀਤਾ ਹੜਤਾਲ ਦਾ ਐਲਾਨ
ਹੜਤਾਲ ਦੇ ਚਲਦੇ ਸਬ ਰਜਿਸਟਰਾਰ ਦਫ਼ਤਰ ਵਿੱਚ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਦਾ ਕੰਮ ਕੀਤਾ ਬੰਦ - ਵਿਜੀਲੈਂਸ ਦੇ ਪੱਤਰ ਦੇ ਵਿਰੋਧ ਵਿੱਚ ਉਤਰੇ ਤਹਿਸੀਲਦਾਰ ਪਟਿਆਲਾ, 21 ਜੂਨ : ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੇ ਅੱਜ ਅਚਾਨਕ ਹੜਤਾਲ ਦਾ ਐਲਾਨ ਕਰਦੇ ਹੋਏ ਸਬ ਰਜਿਸਟ੍ਰਰਾਰ ਦਫ਼ਤਰ ਵਿੱਚ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਦਾ ਕੰਮਕਾਜ ਬੰਦ ਕਰ ਦਿੱਤਾ ਗਿਆ। ਉੱਥੇ ਤਹਿਸੀਲ ਦਫ਼ਤਰ ਵਿੱਚ ਪਬਲਿਕ ਡੀਲਿੰਗ ਵੀ ਬੰਦ ਕਰ ਦਿੱਤੀ ਗਈ, ਜਿਸਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਚੁਕਣੀ ਪਈ ਅਤੇ ਉਨ੍ਹਾਂ ਨੂੰ ਬਿਨਾ ਕੰਮ ਕਰਵਾਏ ਹੀ ਵਾਪਸ ਜਾਣਾ ਪਿਆ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਵਿਜੀਲੈਂਸ ਦਾ ਇੱਕ ਪੱਤਰ ਵਾਇਰਲ ਹੋ ਰਿਹਾ ਸੀ, ਜਿਸ ਵਿੱਚ ਪ੍ਰਦੇਸ਼ ਭਰ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਉਨ੍ਹਾਂ ਦੇ ਕੋਲ ਕੰਮ ਕਰਵਾਉਣ ਵਾਲੇ ਕਰੀਬ 47 ਪ੍ਰਾਈਵੇਟ ਵਿਅਕਤੀਆਂ ਦੇ ਨਾਮ ਨਸ਼ਰ ਕਰਕੇ ਉਨ੍ਹਾਂ 'ਤੇ ਲੋਕਾਂ ਦਾ ਕੰਮ ਕਰਨ ਦੇ ਬਲਦੇ ਵਿੱਚ ਰਿਸਵਤ ਲੈਣ ਦਾ ਦੋਸ਼ ਲਗਾਇਆ ਗਿਆ, ਜਿਸਦੇ ਵਿਰੋਧ ਵਿੱਚ ਪ੍ਰਦੇਸ਼ ਭਰ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੇ ਬੁੱਧਵਾਰ ਨੂੰ ਅਚਾਨਕ ਹੜਤਾਲ ਦਾ ਐਲਾਨ ਕਰ ਦਿਤਾ, ਜਿਸਦੇ ਬਾਅਦ ਤਹਿਸੀਲ ਅਤੇ ਸਬ ਰਜਿਸਟ੍ਰਰਾਰ ਦਫ਼ਤਰ ਵਿੱਚ ਪਬਲਿਕ ਡੀਲਿੰਗ ਦਾ ਕੰਮ ਪੂਰਨ ਤੌਰ 'ਤੇ ਬੰਦ ਕਰ ਦਿੰਤਾ ਗਿਆ। ਤਹਿਸੀਲਦਾਰਾਂ ਵੱਲੋਂ ਹੜਤਾਲ ਦੇ ਐਲਾਨ ਦੇ ਬਾਅਦ ਸਬ ਰਜਿਸਟ੍ਰਰਾਰ ਦਫ਼ਤਰ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਦਾ ਕੰਮ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ 120 ਵਿਅਕਤੀਆਂ ਨੇ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਦੇ ਲਈ ਆਨਲਾਈਨ ਅਪਾਈਟਮੈਂਟ ਲੈ ਰਖੀ ਸੀ ਪਰ ਹੜਤਾਲ ਦੇ ਕਾਰਨ ਰਜਿਸਟਰੀ ਨਹੀਂ ਕਰਵਾ ਸਕੇ। ਦੇਖਿਆ ਜਾਵੇ ਤਾਂ ਹੜਤਾਲ ਦੇ ਕਾਰਨ ਸਰਕਾਰੀ ਖਜਾਨੇ ਨੂੰ ਕਰੀਬ ਸਤ ਲੱਖ ਰੁਪਏ ਦਾ ਨੁਕਸਾਨ ਹੋਇਆ। ਅਜਿਹਾ ਹੀ ਹਾਲ ਤਹਿਸੀਲਦਾਰ ਦਫ਼ਤਰ ਦਾ ਰਿਹਾ। ਤਹਿਸੀਲਦਾਰ ਨਾ ਹੋਣ ਦੇ ਕਾਰਨ ਦਫ਼ਤਰ ਵਿੱਚ ਪਬਲਿਕ ਡੀਲਿੰਗ ਦੇ ਹੋਰ ਕੰਮ ਬੰਦ ਰਹੇ।
News 21 June,2023
24 ਜੂਨ ਨੂੰ ਬਿਜਲੀ ਮੰਤਰੀ ਦੇ ਘਰ ਅਮ੍ਰਿੰਤਸਰ ਵਿਖੇ ਬਿਜਲੀ ਮੁਲਾਜ਼ਮ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ:ਮਨਜੀਤ ਸਿੰਘ ਚਾਹਲ
ਲਾਇਨਮੈਨਾ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਰੈਗੁਲਰ ਸਕੇਲ ਨਹੀ ਦਿੱਤੇ ਜਾ ਰਹੇ ਪਟਿਆਲਾ:20 ਜੂਨ: 2023, ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆ ਇੰਪਲਾਈਜ਼ ਫੈਡਰੇਸ਼ਨ ਏਟਕ,ਇੰਪਲਾਈਜ਼ ਫੈਡਰੇਸ਼ਨ ਚਾਹਲ,ਆਈHਟੀHਆਈ ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਸੱਦੇ ਤੇ ਪੰਜਾਬ ਦੇ ਬਿਜਲੀ ਕਾਮੇ 24 ਜੂਨ ਨੂੰ ਬਿਜਲੀ ਮੰਤਰੀ ਦੀ ਨਿੱਜੀ ਰਿਹਾਇਸ ਨਿਉ ਅਮ੍ਰਿੰਤਸਰ ਵਿਖੇ ਆਪਣੀਆਂ ਮੰਗਾ ਦੇ ਸਬੰਧ ਵਿੱਚ ਵਿਸਾਲ ਪ੍ਰਦਰਸ਼ਨ ਕਰਨਗੇ।ਇਸ ਸਬੰਧੀ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੁਬਾਈ ਆਗੂਆ ਹਰਭਜਨ ਸਿੰੰਘ ,ਗੁਰਵੇਲ ਸਿੰਘ ਬੱਲਪੁਰੀਆ,ਮਨਜੀਤ ਸਿੰਘ ਚਾਹਲ ਅਤੇ ਦਵਿੰਦਰ ਸਿੰਘ ਪਸੋਰ ਨੇ ਦੱਸਿਆਂ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਬਹੁਤੀਆਂ ਮੰਗਾ ਲਮਕਾਅ ਅਵਸਥਾ ਵਿੱਚ ਪਈਆਂ ਹਨ।ਪੰਜਾਬ ਸਰਕਾਰ ਵੱਲੋ ਸੀ.ਆਰ.ਏ 295 ਤਹਿਤ ਭਰਤੀ ਕੀਤੇ ਸਹਾਇਕ ਲਾਇਨਮੈਨਾ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਰੈਗੁਲਰ ਸਕੇਲ ਨਹੀ ਦਿੱਤੇ ਜਾ ਰਹੇ।10 ਸਾਲਾ ਤੋ ਠੇਕੇ ਤੇ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਨਹੀ ਕੀਤਾ ਜਾਂ ਰਿਹਾ।ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਦੇ ਗਠਨ ਤੋ ਬਾਅਦ ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ ਕਰ ਦਿੱਤਾ ਜਾਵੇਗਾ।ਲੇਕਿਨ 15 ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਮੁਲਾਜਮਾਂ ਦਾ 1ਜਨਵਰੀ 2016 ਤੋ 30.6.21 ਦੇ ਬਣਦੇ ਏਰੀਅਰ ਦੇ ਬਕਾਏ ਜਾਰੀ ਨਹੀ ਕੀਤੇ,ਮਹਿੰਗਾਈ ਭ਼ੱਤੇ ਦੀਆਂ ਕਿਸ਼ਤਾ ਜਾਰੀ ਨਹੀ ਕੀਤੀਆ।ਉਨਾਂ ਬਿਜਲੀ ਮੁਲਾਜਮਾਂ ਨੂੰ 1ਜਨਵਰੀ 2016 ਤੋ 113# ਮਹਿੰਗਈ ਭੱਤੇ ਦੀ ਬਜਾਏ 119# ਨਾਲ ਤਨਖਾਹਾ ਮੁੜ ਸੋਧੀਆਂ ਜਾਣ ਦੀ ਮੰਗ ਵੀ ਕੀਤੀ। ਬਿਜਲੀ ਨਿਗਮ ਦੀ ਮਨੈਜ਼ਮੈਟ ਨੇ 22 ਨਵੰਬਰ ਨੂੰ ਹੋਈਆਂ ਸਹਿਮਤੀਆਂ ਮੁਤਾਬਿਕ ਵੇਜ਼ ਫਾਰਮੁਲੇਸ਼ਨ ਕਮੇਟੀ ਦਾ ਗਠਨ ਕਰਕੇ ਮੁਲਾਜਮਾਂ ਦੇ ਭੱਤਿਆਂ ਦਾ ਨਿਪਟਾਰਾ ਨਹੀ ਕੀਤਾ।ਜਥੇਬੰਦੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਆਈ.ਐਸ.ਆਈ ਤੇ ਆਈ.ਪੀ.ਐਸ ਲਾਬੀ ਬਣਦੇ ਸਾਰੇ ਬਕਾਏ ਲੈ ਚੁੱਕੀ ਹੈ ਸਿਰਫ ਮੁਲਾਜ਼ਮਾਂ ਨਾਲ ਸਰਕਾਰ ਵਿਤਕਰਾਂ ਕਰ ਰਹੀ ਹੈ।ਉਨਾਂ ਕਿਹਾ ਪੰਜਾਬ ਸਰਕਾਰ ਮਹਿਨਤਕਸ਼ ਲੋਕਾਂ ਦੇ ਦਮਨ ਕਰਨ ਦੀ ਨੀਤੀ ਤੇ ਉਤਰ ਆਈ ਹੈ।ਜਿਸ ਦੀ ਉਦਾਰਣ ਪਟਿਆਲਾ ਵਿਖੇ ਭਾਰਤੀ ਕਿਸਾਨ ਯੁਨੀਅਨ ਸਿਧੁਪੁਰ ਦੇ ਆਗੂਆ ਨਾਲ ਸਾਹਮਣੇ ਆਈ ਹੈ।ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੁਬਾਈ ਆਗੁ ਨਰਿੰਦਰ ਸੈਣੀ,ਪੂਰਨ ਸਿੰਘ ਖਾਈ,ਸੁਰਿੰਦਰ ਪਾਲ ਲਹੋਰੀਆ,ਕਮਲ ਕੁਮਾਰ ਪਟਿਆਲਾ,ਗੁਰਤੇਜ਼ ਸਿੰਘ ਪੱਖੋਕੇ,ਅਵਤਾਰ ਸਿੰਘ ਸੇਰਗਿੱਲ,ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਹਾਜਰ ਸਨ।
News 20 June,2023
ਸ਼੍ਰੀ ਪੰਚਾਇਤੀ ਨਿਰਮਲ ਅਖਾੜਾ ਡੇਰੇ ਦੀ ਜ਼ਮੀਨ ਤੇ ਨਜ਼ਾਇਜ਼ ਕਬਜ਼ੇ ਖ਼ਿਲਾਫ਼ ਪੰਜਾਬ ਭਾਜਪਾ ਦਾ ਰੋਸ ਪ੍ਰਦਰਸ਼ਨ
ਇਸ ਡੇਰੇ ਲਈ ਜ਼ਮੀਨ 150 ਸਾਲ ਪਹਿਲੇ ਮੇਰੇ ਪੁਰਖੇ ਮਹਾਰਾਜਾ ਨਰਿੰਦਰ ਸਿੰਘ ਦੁਆਰਾ ਦਾਨ ਕੀਤੀ ਗਈ ਸੀ ਅਤੇ ਇਸ ਉੱਤੇ ਕੀਤੇ ਜਾ ਰਹੇ ਨਜ਼ਾਇਜ਼ ਕਬਜ਼ੇ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ - ਜੈ ਇੰਦਰ ਕੌਰ ਪਟਿਆਲਾ, 19 ਜੂਨ ਸ਼੍ਰੀ ਪੰਚਾਇਤੀ ਅਖਾੜਾ ਨਿਰਮਲ, ਡੇਰਾ ਧਰਮ ਧਵਜ ਵਿਖੇ ਪਿਛਲੇ ਦਿਨੀਂ ਗੁੰਡਾਗਰਦੀ ਅਤੇ ਪੁਲਿਸ ਦੀ ਮਿਲੀਭੁਗਤ ਤਹਿਤ ਕੀਤੇ ਗਏ ਨਜ਼ਾਇਜ਼ ਕਬਜ਼ੇ ਖ਼ਿਲਾਫ਼ ਬੀਬਾ ਜੈ ਇੰਦਰ ਕੌਰ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਵੱਲੋਂ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਹੰਤ ਸਮਾਜ ਅਤੇ ਭਾਜਪਾ ਦੇ ਲੀਡਰਾਂ ਵਲੋਂ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ 2 ਦਿਨ ਵਿੱਚ ਮਹੰਤਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਤਾਂ ਪੰਜਾਬ ਦਾ ਪੂਰਨ ਮਹੰਤ ਸਮਾਜ ਅਤੇ ਪੰਜਾਬ ਭਾਜਪਾ ਵੱਲੋਂ ਵੱਡੇ ਪੱਧਰ ਉਤੇ ਮੁਜ਼ਹਾਰੇ ਕੀਤੇ ਜਾਣਗੇ। ਰੋਜ਼ ਪ੍ਰਦਰਸ਼ਨ ਨੂੰ ਸੰਬੋਧਿਤ ਕਰਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਨੇ ਕਿਹਾ, "ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਕੁਝ ਗੁੰਡਿਆਂ ਵਲੋਂ ਕੀਤੀ ਇਹ ਕਾਰਵਾਈ ਅਤਿ ਨਿੰਦਣਯੋਗ ਹੈ ਅਤੇ ਅਸੀਂ ਇਸ ਦੇ ਖ਼ਿਲਾਫ਼ ਅੱਜ ਇਹ ਪ੍ਰਦਰਸ਼ਨ ਕਰ ਰਹੇ ਹਾਂ। ਇਹ ਡੇਰਾ 150 ਸਾਲ ਪੁਰਾਣਾ ਹੈ, ਜਿਸਦੇ ਜ਼ਮੀਨ ਮੇਰੇ ਪੁਰਖੇ ਮਹਾਰਾਜਾ ਨਰਿੰਦਰ ਸਿੰਘ ਕਿ ਵੱਲੋਂ ਬਾਬਾ ਮਹਿਤਾਬ ਸਿੰਘ ਜੀ ਨੂੰ ਦਾਨ ਕੀਤੀ ਗਈ ਸੀ। 1905 ਵਿੱਚ ਇਹ ਡੇਰਾ ਪੰਚਾਇਤੀ ਅਖਾੜਾ ਨਿਰਮਲ, ਹਰਿਦੁਆਰ ਨਾਲ ਰਜਿਸਟਰ ਹੋ ਗਿਆ ਸੀ, ਅਤੇ 1993 ਵਿੱਚ ਗਿਆਨ ਦੇਵ ਸਿੰਘ ਮਹੰਤ ਜੀ ਦੁਆਰਾ ਅੱਗੇ ਇਹ ਡੇਰਾ ਮਹੰਤ ਦਰਸ਼ਨ ਸਿੰਘ ਜੀ ਨੂੰ ਦੇ ਦਿੱਤਾ ਗਿਆ ਸੀ। ਇਨ੍ਹਾਂ ਪੁਰਾਣਾ ਅਤੇ ਇਤਿਹਾਸਕ ਡੇਰਾ ਹੋਣ ਦੇ ਬਾਵਜੂਦ ਇਹਨਾਂ ਮਹੰਤਾਂ ਨਾਲ ਕੀਤਾ ਗਿਆ ਧੱਕਾ ਸ਼ਰਮਿੰਦਾ ਕਰਨ ਵਾਲਾ ਹੈ।" ਉਨ੍ਹਾਂ ਅੱਗੇ ਦੱਸਿਆ, "2 ਦਿਨ ਪਹਿਲਾਂ ਸਵੇਰ ਦੀ ਸਮੇਂ ਕੁਝ ਗੁੰਡਿਆਂ ਵਲੋਂ ਪੁਲਿਸ ਦੀ ਮਦਦ ਨਾਲ ਇਸ ਡੇਰੇ ਉੱਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਅਤੇ ਇੱਥੇ ਰਹਿੰਦੇ ਮਹੰਤਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਬਾਹਰ ਸੁੱਟਿਆ ਗਿਆ। ਇਹ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸ ਤਰ੍ਹਾਂ ਦਾ ਬਦਲਾਵ ਲਿਆ ਰਹੇ ਹੈ ਕਿ ਦਸ਼ਕਾਂ ਤੋਂ ਬੈਠੇ ਸਾਧੂ ਸੰਤਾਂ ਨਾਲ ਆਪਣੇ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਧੱਕੇਸ਼ਾਹੀ ਤੇ ਆ ਉੱਤਰੀ ਹੈ।" ਉਨ੍ਹਾਂ ਅੱਗੇ ਕਿਹਾ, "ਪਟਿਆਲਾ ਘਰਾਣੇ ਦਾ ਇਨ੍ਹਾਂ ਸੰਤਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ ਅਤੇ ਮੈਂ ਇਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਨ੍ਹਾਂ ਨਾਲ ਮੈਂ ਬਿਲਕੁਲ ਵੀ ਧੱਕਾ ਨਹੀ ਹੋਣ ਦੇਵਾਂਗੀ ਅਤੇ ਸਾਡੀ ਸਮੁੱਚੀ ਟੀਮ ਇਨ੍ਹਾਂ ਨਾਲ ਖੜੀ ਹੈ। ਅਸੀਂ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੰਦੇ ਹਾਂ ਕਿ ਅਗਰ 2 ਦਿਨ ਵਿੱਚ ਇਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਪੰਜਾਬ ਭਰ ਵਿੱਚ ਵੱਡੇ ਪੱਧਰ ਉਤੇ ਪ੍ਰਦਰਸ਼ਨ ਕਰਾਂਗੇ।" ਜੈ ਇੰਦਰ ਕੌਰ ਨੇ ਦੱਸਿਆ, "ਮੈਂ ਮਹੰਤਾਂ ਨਾਲ ਕੀਤੀ ਇਸ ਧੱਕੇਸ਼ਾਹੀ ਬਾਰੇ ਕੱਲ ਗੁਰਦਾਸਪੁਰ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਜਾਣੂ ਕਰਵਾਇਆ ਅਤੇ ਉਨ੍ਹਾਂ ਨੇ ਵੀ ਇਹ ਭਰੋਸਾ ਦਿੱਤਾ ਹੈ ਕਿ ਲੋੜ ਪੈਣ ਤੇ ਉਹ ਕੇਂਦਰ ਸਰਕਾਰ ਵਲੋਂ ਵੀ ਪੂਰੀ ਮਦਦ ਮੁਹਈਆ ਕਰਵਾਉਣਗੇ।" ਇਸ ਮੌਕੇ 'ਤੇ ਮੁਖੀਆ ਮਹੰਤ ਪਿਆਰਾ ਸਿੰਘ ਨੇ ਕਿਹਾ, "ਸੰਤ ਸਮਾਜ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਹੁਤ ਹੀ ਨਿਰਾਸ਼ਾਜਨਕ ਹੈ, ਅਸੀਂ ਕਈਂ ਦਹਾਕਿਆਂ ਤੋਂ ਇਥੇ ਵਸੇ ਹੋਏ ਹਾਂ ਅਤੇ ਸਾਡਾ ਏਥੇ ਦੇ ਲੋਕਾਂ ਨਾਲ ਖ਼ਾਸ ਰਿਸ਼ਤਾ ਹੈ। ਮਗਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਰਾਜਨੀਤਿਕ ਲੋਕਾਂ ਦੀ ਮਦਦ ਨਾਲ ਕੀਤੀ ਇਹ ਕਾਰਵਾਈ ਬਹੁਤ ਹੀ ਘਟਿਆ ਹੈ।" ਉਨ੍ਹਾਂ ਕੈਪਟਨ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ, "ਅਸੀਂ ਦਿਲੋਂ ਧੰਨਵਾਦੀ ਹਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ ਜੀ ਅਤੇ ਸਮੂਹ ਪਰਿਵਾਰ ਦੇ ਜੋ ਲੋੜ ਪੈਣ ਤੇ ਹਰ ਵਕਤ ਸਾਡੇ ਨਾਲ ਖੜੇ ਹਨ ਅਤੇ ਅੱਜ ਵੀ ਇਕ ਅਵਾਜ਼ ਤੇ ਬੀਬਾ ਜੀ ਸਾਡਾ ਸਾਥ ਦੇਣ ਏਥੇ ਆਏ, ਅਤੇ ਇਨ੍ਹਾਂ ਹੀ ਨਹੀਂ ਇਨ੍ਹਾਂ ਨੇ ਸਾਡਾ ਮੁੱਦਾ ਦੇਸ਼ ਦੇ ਗ੍ਰਹਿ ਮੰਤਰੀ ਕੋਲ ਵੀ ਚੁੱਕਿਆ।" ਇਸ ਮੌਕੇ ਭਾਜਪਾ ਦੀ ਸਮੂਹ ਟੀਮ ਸਹਿਤ ਮਹੰਤ ਮੁਖੀਆ ਮਹੰਤ ਪਿਆਰਾ ਸਿੰਘ, ਮਹੰਤ ਹਰਦੇਵ ਸਿੰਘ, ਮਹੰਤ ਪਰਮਿੰਦਰ ਸਿੰਘ, ਮਹੰਤ ਆਤਮ ਰਾਮ, ਮਹੰਤ ਬਾਬੂ ਸਿੰਘ, ਮਹੰਤ ਸਤਨਾਮ ਸਿੰਘ, ਮਹੰਤ ਅਜਾਇਬ ਸਿੰਘ, ਕੇ ਕੇ ਮਲਹੋਤਰਾ, ਸੰਜੀਵ ਸ਼ਰਮਾ ਬਿੱਟੂ, ਕੇ ਕੇ ਸ਼ਰਮਾ, ਸੁਖਵਿੰਦਰ ਕੌਰ ਨੌਲੱਖਾ, ਟੋਨੀ ਬਿੰਦਰਾ, ਸੰਨੀ ਲਾਂਬਾ ਆਦਿ ਹਾਜ਼ਰ ਸਨ।
News 19 June,2023
ਭਾਰਤੀ ਕਿਸਾਨ ਯੂਨੀਅਨ ਨੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਕੀਤੀ ਨਾਅਰੇਬਾਜ਼ੀ
ਰੋਸ਼ਮਈ ਧਰਨਾ ਦੇ ਕੇ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ - ਪੰਜਾਬ ਸਰਕਾਰ ਮੰਗਾਂ ਮੰਨਣ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਹੈ ਖੜੀ : ਆਗੂ ਪਟਿਆਲਾ, 19 ਜੂਨ : ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੱਲੋਂ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਜਿਲਾ ਪਟਿਆਲਾ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ਼ਮਈ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਆਗੂ ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਗੁਰਪ੍ਰੀਤ ਕੌਰ ਬਰਾਸ ਅਤੇ ਦਵਿੰਦਰ ਕੌਰ ਹਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਖੜੀ ਹੈ। ਭਾਰਤ ਮਾਲਾ ਪ੍ਰੋਜੈਕਟ ਅਧੀਨ ਸਹਿਮਤੀ ਲਏ ਬਿਨਾਂ ਤੇ ਮੁਆਵਜ਼ਾ ਦਿੱਤੇ ਬਿਨਾਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ ਤੇ ਜ਼ਬਰੀ ਪਾਇਪ ਲਾਇਨਾਂ ਖ਼ੇਤਾਂ ਵਿੱਚ ਪਾਈਆਂ ਜਾ ਰਹੀਆਂ ਹਨ। ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਾਲੀ ਮੰਨੀ ਹੋਈ ਮੰਗ ਤੋਂ ਪਾਸਾ ਵੱਟਦਿਆਂ ਜ਼ਬਰੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਹਿਮਤੀ ਲਏ ਬਿਨਾਂ ਜ਼ਬਰੀ ਜ਼ਮੀਨਾਂ ਖੋਹਣ ਤੇ ਪਾਇਪ ਲਾਈਨਾਂ ਪਾਉਣ ਦਾ ਕੰਮ ਤੁਰੰਤ ਬੰਦ ਕਰੇ ਤੇ ਵਾਹੀਯੋਗ ਸਾਰੇ ਰਕਬੇ ਨੂੰ ਨਹਿਰੀ ਪਾਣੀ ਪਹੁੰਚਾਣ ਲਈ ਸਰਕਾਰੀ ਖਰਚੇ ਤੇ ਜ਼ਮੀਨ ਦੋਜ਼ ਪਾਈਪਾਂ ਪਾ ਕੇ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਤੇ ਨਹਿਰੀ ਪਾਣੀ ਦੀ ਮਾਤਰਾ ਦੁੱਗਣੀਂ ਕੀਤੀ ਜਾਵੇ। ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਧਰਤੀ ਹੇਠ ਰੀਚਾਰਜ਼ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਦਰਿਆਵਾ ,ਨਦੀਆਂ, ਨਹਿਰਾਂ ਤੇ ਰਜਵਾਹਿਆਂ ਸਮੇਤ ਧਰਤੀ ਹੇਠਲੇ ਪਾਣੀਆਂ ਵਿੱਚ ਜ਼ਹਿਰ ਮਿਲਾ ਰਹੇ ਸਾਰੇ ਅਦਾਰਿਆਂ ਨੂੰ ਰੋਕਣ ਲਈ ਸਰਕਾਰ ਪੁਖਤਾ ਪ੍ਰਬੰਧ ਯਕੀਨੀ ਬਣਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ। ਅੱਜ ਦੇ ਧਰਨੇ ਵਿਚ ਚਮਕੌਰ ਸਿੰਘ ਭੇਡਪੁਰਾ, ਜਸਵੰਤ ਸਿੰਘ ਸਦਰਪੁਰ, ਬਲਕਾਰ ਸਿੰਘ ਤਰੌੜਾ ਖੁਰਦ, ਗੁਰਵਿਦਰ ਸਿੰਘ ਸਦਰਪੁਰ, ਤੇਜਿੰਦਰ ਸਿੰਘ ਰਾਜਗੜ੍ਹ, ਸੁਖਪ੍ਰੀਤ ਸਿੰਘ ਚੂਹੜਪੁਰ ਕਲਾਂ, ਭੀਮ ਸਿੰਘ ਗੱਜੂਮਾਜਰਾ, ਭਗਵੰਤ ਸਿੰਘ ਸਦਰਪੁਰ, ਗੁਰਬਿੰਦਰ ਸਿੰਘ ਬੀਬੀਪੁਰ, ਬਲਜਿੰਦਰ ਸਿੰਘ ਭੇਡਪੁਰਾ ਯਾਦਵਿੰਦਰ ਸਿੰਘ ਫਤਿਹਪੁਰ, ਗਮਦੂਰ ਸਿੰਘ ਬਾਬਰਪੁਰ, ਚਮਕੌਰ ਸਿੰਘ ਘਨੁੰੜਕੀ, ਰਜਿੰਦਰ ਸਿੰਘ ਕਲਾਰਾਂ, ਬਿਕਰਮਜੀਤ ਸਿੰਘ ਅਰਨੋ ਕ੍ਰਾਂਤੀਕਾਰੀ,ਯਾਦਵਿੰਦਰ ਸਿੰਘ ਬੁਰੜ, ਨਿਸਾਨ ਸਿੰਘ ਬੁਰੜ, ਬਿਕਰ ਸਿੰਘ ਬੁਰੜ, ਗੁਰਜੰਟ ਸਿੰਘ ਦਫਤਰੀਵਾਲਾ ਮੁਖਤਿਆਰ ਸਿੰਘ ਭੂਤਗੜ੍ਹ, ਕੁਲਦੀਪ ਸਿੰਘ ਬਰਾਸ, ਦਰਸ਼ਨ ਸਿੰਘ ਬਰਾਸ ਆਦਿ ਮੌਜੂਦ ਸਨ।
News 19 June,2023
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਕਾਫਿਲੇ 'ਤੇ ਹਮਲਾ ਹੋਣ ਦਾ ਸਮਾਚਾਰ
ਆਪ ਨੇਤਾਵਾਂ ਨੇ ਕਿਹਾ : ਕਾਂਗਰਸੀ ਵਰਕਰਾਂ ਨੇ ਕੀਤਾ ਹਮਲਾ ਦਿੱਲੀ , 18 ਜੂਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਿਲੇ ਉਪਰ ਅੱਜ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨ੍ਹਾਂ ਦੋਵਾਂ ਮੁੱਖ ਮੰਤਰੀਆਂ 'ਤੇ ਹਮਲਾ ਕਰਨ ਦਾ ਦਾਅਵਾ ਆਪ ਪਾਰਟੀ ਨੇ ਖੁਦ ਕੀਤਾ ਹੈ। ਨੇਤਾਵਾਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲੇ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਕਾਫਿਲੇ ਉਪਰ ਹਮਲਾ ਯੂਥ ਕਾਂਗਰਸ ਦੇ ਵਰਕਰਾਂ ਨੇ ਕੀਤਾ ਹੈ, ਜਿਨ੍ਹਾਂ ਨੇ ਲਾਠੀਆਂ ਦੇ ਨਾਲ ਲੈਸ ਹੋ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਕਾਫਿਲੇ ਉਪਰ ਹਮਲਾ ਕਰਨ ਦਾ ਦੋਸ਼ ਹੈ। ਉਕਤ ਨੇਤਾ ਸ੍ਰੀ ਗੰਗਾਨਗਰ ਵਿਖੇ ਇੱਕ ਜਨ ਸਭਾ ਨੂੰ ਸੰਬੋਧਲ ਕਰਨ ਗਏ ਸਨ, ਜਿਨ੍ਹੇ ਇਹ ਹਮਲਾ ਕਰਨ ਦਾ ਦੋਸ਼ ਹੈ।
News 18 June,2023
ਫਰੀਦਕੋਟ ਦੇ MLA ਗੁਰਦਿੱਤ ਸੇਖੋਂ ਦੀ ਪਾਇਲਟ ਗੱਡੀ ਦੀ ਮੋਟਰਸਾਇਕਲ ਨਾਲ ਹੋਈ ਟੱਕਰ
ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਫਰੀਦਕੋਟ, 16 ਜੂਨ 2023 - ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਦੀ ਇੱਕ ਮੋਟਰਸਾਈਕਲ ਨਾਲ ਟੱਕਰ ਹੋ ਗਈ ਤੇ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਪਾਇਲਟ ਗੱਡੀ ਦਾ ਡਰਾਈਵਰ ਮੌਕੇ ਤੋਂ ਹੀ ਫਰਾਰ ਹੋ ਗਿਆ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਟਾਇਮ ਪਾਇਲਟ ਗੱਡੀ ਦੇ ਨਾਲ ਨਹੀਂ ਸਨ। ਮੋਟਰਸਾਈਕਲ ਸਵਾਰ ਪਿੰਡ ਝੋਟੀਵਾਲਾ ਦੇ ਵਸਨੀਕ ਸਨ। ਇਹ ਹਾਦਸਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕੋਲ ਵਾਪਰਿਆ ਹੈ। ਪਰਿਵਾਰਕ ਮੈਂਬਰਾਂ ਨੇ ਲਾਸ਼ਾਂ ਨੂੰ ਨਾਲ ਲੈਂ ਕੇ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਧਰਨਾ ਲਗਾਇਆ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਧਰਨਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਪਰਮਬੰਸ ਸਿੰਘ ਰੋਮਾਣਾ ਨੇ ਇੱਕ ਵੀਡੀਓ ਰਾਹੀਂ ਪਿੰਡ ਝੋਟੀਵਾਲਾ ਦੇ ਦੋ ਲੋਕਾਂ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੁਲਿਸ ਨੂੰ ਜਲਦ ਤੋਂ ਜਲਦੀ ਦੋਸ਼ੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਨੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ।
News 16 June,2023
ਕਿਰਤੀ ਕਿਸਾਨ ਯੂਨੀਅਨ ਪਟਿਆਲਾ ਨੇ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਠੋਕਿਆ ਧਰਨਾ
ਪ੍ਰਦਰਸ਼ਨ ਕਰਕੇ ਹਰ ਖੇਤ ਲਈ ਕੀਤੀ ਨਹਿਰੀ ਪਾਣੀ ਦੀ ਮੰਗ - ਵਿਭਾਗ ਦੇ ਐੱਸ.ਈ ਸੁਖਜੀਤ ਸਿੰਘ ਭੁੱਲਰ ਨੇ ਪ੍ਰਾਪਤ ਕੀਤਾ ਮੰਗ ਪੱਤਰ ਪਟਿਆਲਾ, 16 ਜੂਨ : ਕਿਰਤੀ ਕਿਸਾਨ ਯੂਨੀਅਨ ਪਟਿਆਲਾ ਵੱਲੋਂ ਨਹਿਰੀ ਵਿਭਾਗ ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵੱਲੋਂ ਪਾਣੀ ਦਾ ਪ੍ਰਬੰਧ ਸਹੀ ਤੇ ਠੀਕ ਨਾ ਕਰਨ ਕਰਕੇ ਤਿੱਖਾ ਪ੍ਰਤੀਕਰਮ ਕਰਦਿਆਂ ਰੋਸ ਜਾਹਿਰ ਕੀਤਾ। ਇਸ ਐਕਸਨ ਦੀ ਅਗਵਾਈ ਦਵਿੰਦਰ ਸਿੰਘ ਪੂਨੀਆ, ਜਿਲ੍ਹਾ ਪ੍ਰਧਾਨ ਵੱਲੋਂ ਕੀਤੀ ਗਈ। ਇਸ ਮੌਕੇ ਜਿਲ੍ਹਾ ਆਗੂਆਂ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਅਤੇ ਜਲ ਸ੍ਰੋਤ ਵਿਭਾਗ ਪਾਣੀ ਦੇ ਸੰਕਟ ਦੇ ਹੱਲ ਲਈ ਯੋਗ ਕਦਮ ਤਰੁੰਤ ਚੱਕੇ। ਹਰ ਖੇਤ ਅਤੇ ਹਰ ਘਰ ਲਈ ਸਾਫ਼ ਸੁਥਰੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਸਮੁੱਚੇ ਪਟਿਆਲਾ ਜਿਲ੍ਹੇ ਵਿੱਚ ਪਾਣੀ ਦੀ ਲੋੜ ਅਨੁਸਾਰ ਮਾਤਰਾ ਦੇਣ ਲਈ ਪ੍ਰਬੰਧ ਕੀਤਾ ਜਾਵੇ। ਸਾਰੇ ਰਜਬਾਹਿਆਂ ਤੇ ਖਾਲ੍ਹਾ ਦੀ ਸਾਫ ਸਫਾਈ ਤੇ ਮਰੰਮਤ ਕਰਕੇ ਟੇਲਾਂ ਤੱਕ ਪਾਣੀ ਦੇਣਾ ਯਕੀਨੀ ਬਣਾਇਆ ਜਾਵੇ। ਨਵੇਂ ਸੂਏ ਬਣਾਉਣ ਅਤੇ ਪਹਿਲਾਂ ਵਾਲਿਆਂ ਦੀ ਪਹੁੰਚ ਹੋਰ ਪਿੰਡਾਂ ਤੱਕ ਵਧਾਉਣ ਦੀ ਲੋੜ ਅਨੁਸਾਰ ਜਿਲ੍ਹਾ ਅਧਿਕਾਰੀ ਸਰਵੇਖਣ ਕਰਕੇ, ਪ੍ਰੋਜੈਕਟ ਪ੍ਰੋਪੋਜਲ ਤਿਆਰ ਕਰ ਕੇ ਮੁੱਖ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਣ। ਅੱਜ ਦੇ ਐਕਸਨ ਉਪਰੰਤ ਨਹਿਰੀ ਵਿਭਾਗ ਦੇ ਐੱਸ.ਈ ਸੁਖਜੀਤ ਸਿੰਘ ਭੁੱਲਰ ਨੇ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਸਾਰੀਆਂ ਮੰਗਾਂ ਉੱਤੇ ਵਿਸਥਾਰ ਸਹਿਤ ਮੀਟਿੰਗ ਕੀਤੀ ਅਤੇ ਸਾਰੀਆਂ ਮੰਗਾਂ ਸਬੰਧੀ ਹਾਂ ਪੱਖੀ ਹੁੰਗਾਰਾ ਦਿੰਦੇ ਹੋਏ ਮੰਨਣ ਦਾ ਭਰੋਸਾ ਦਿੱਤਾ। ਇਸ ਧਰਨੇ ਦੌਰਾਨ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਨਹਿਰ ਵਿੱਚ ਉੱਚਾ ਚੱਕ ਕੇ ਲਾਏ ਗਏ ਮੋਘੇ ਨੂੰ ਭੰਨਣ ਦਾ ਪੁਲਿਸ ਵੱਲੋਂ ਦਰਜ ਕੀਤੇ ਕੇਸ ਦੀ ਨਿਖੇਧੀ ਕਰਦੇ ਹੋਏ, ਇਸ ਦਹਿਸ਼ਿਤ ਪਾਉਣ ਲਈ ਪਾਏ ਗਏ ਕੇਸ ਨੂੰ ਤਰੁੰਤ ਵਾਪਸ ਲੈਣ ਦੀ ਫਰੀਦਕੋਟ ਪੁਲਿਸ ਤੋਂ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜਿੰਦਰ ਸਿੰਘ ਹਰਿਆਊ, ਜਸਵੀਰ ਸਿੰਘ ਫਤਿਹਪੁਰ, ਗੁਰਵਿੰਦਰ ਸਿੰਘ ਦੇਧਨਾ, ਸ਼ੇਰ ਸਿੰਘ ਕਾਕੜਾ, ਹਰਵਿੰਦਰ ਸਿੰਘ ਗਿੱਲ, ਮਨਿੰਦਰ ਸਿੰਘ ਤਰਖ਼ਾਨਮਜਰਾ, ਜਰਨੈਲ ਸਿੰਘ ਮਰਦਾਹੇੜੀ ਨੇ ਸੰਬੋਧਨ ਕੀਤਾ। ਦਰਸ਼ਨ ਸਿੰਘ ਬੇਲੂਮਾਜਰਾ ਸੂਬਾ ਪ੍ਰਧਾਨ ਲੋਕ ਨਿਰਮਾਣ ਵਿਭਾਗ ਪੰਜਾਬ ਭਰਾਤਰੀ ਜਥੇਬੰਦੀ ਵੱਲੋਂ ਸ਼ਾਮਲ ਹੋ ਕੇ ਸੰਬੋਧਨ ਕਰਦਿਆਂ ਸਮੱਰਥਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਕੁਲਵੀਰ ਸਿੰਘ ਟੋਡਰਪੁਰ ਵੱਲੋਂ ਬਾਖੂਬੀ ਨਿਭਾਈ ਗਈ।
News 16 June,2023
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਪਿੰਡ ਮੰਡੌੜ (ਪਟਿਆਲਾ ਦਿਹਾਤੀ) ਵਿੱਚ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹੈ ਦਲਿਤਾਂ ਨਾਲ ਵਿਤਕਰਾ - ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਐਸ.ਸੀ ਧਰਮਸਾਲਾ ਵਿੱਚ ਕਰਨ ਤੋਂ ਕੀਤਾ ਸਾਫ਼ ਇਨਕਾਰ ਪਟਿਆਲਾ, 16 ਜੂਨ : ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਅਤੇ ਹਰਜੀਤ ਸਿੰਘ ਦੀ ਅਗਵਾਈ ਹੇਠ ਅੱਜ ਪ੍ਰਸ਼ਾਸ਼ਨ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪਿੰਡ ਮੰਡੌੜ ਵਿਚ ਪ੍ਰਸ਼ਾਸਨ ਵੱਲੋਂ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਡੰਮੀ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਦੇ ਮਜ਼ਦੂਰ ਸਾਂਝੀ ਖੇਤੀ ਕਰਨ ਲਈ ਇਹ ਜ਼ਮੀਨ ਲੈਣ ਲਈ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਐਸ.ਸੀ ਧਰਮਸਾਲਾ ਵਿੱਚ ਕਰਨ ਦੀ ਮੰਗ ਕਰ ਰਹੇ ਹਨ। ਭਾਵੇਂ ਬੋਲੀਆਂ ਸੰਬੰਧੀ ਨੋਟੀਫਿਕੇਸ਼ਨ ਵਿੱਚ ਸਾਫ਼-ਸਾਫ ਲਿਖਿਆ ਹੈ ਕਿ ਰਿਜਰਵ ਕੋਟੇ ਦੀ ਜ਼ਮੀਨ ਦੀ ਬੋਲੀ ਐਸ ਸੀ ਧਰਮਸ਼ਾਲਾ ਵਿੱਚ ਕੀਤੀ ਜਾਵੇ ਪਰ ਪ੍ਰਸ਼ਾਸਨ ਵੱਲੋਂ ਡੰਮੀ ਬੋਲੀ ਕਰਨ ਦੀ ਤਾਕ ਵਿੱਚ ਅਤੇ ਜਾਤੀ ਵਿਤਕਰੇ ਕਾਰਨ ਐਸ.ਸੀ ਧਰਮਸਾਲਾ ਵਿੱਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਮਜ਼ਦੂਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁਬਾਰਾ ਬੋਲੀ ਰੱਖੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਚੁੱਪਚੁਪੀਤੇ ਡੰਮੀ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਮਜ਼ਦੂਰ ਭਾਈਚਾਰੇ ਵੱਲੋਂ ਉੱਥੇ ਪਹੁੰਚ ਕੇ ਬੋਲੀ ਧਰਮਸ਼ਾਲਾ ਵਿੱਚ ਕਰਨ ਦੀ ਮੰਗ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਬੋਲੀ ਰੱਦ ਕਰ ਦਿੱਤੀ ਗਈ। ਪਿੰਡ ਦੇ ਸਮੂਹ ਐਸ ਸੀ ਭਾਈਚਾਰੇ ਵੱਲੋਂ ਐਲਾਨ ਕੀਤਾ ਗਿਆ ਕਿ ਕੋਟੇ ਦੀ ਜ਼ਮੀਨ ਕਿਸੇ ਵੀ ਕੀਮਤ 'ਤੇ ਡੰਮੀ ਬੋਲੀ ਨਹੀਂ ਹੋਣ ਦਿਆਂਗੇ ਅਤੇ ਜ਼ਮੀਨ ਲੈਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਚਰਨ ਕੌਰ, ਗੁਰਵਿੰਦਰ ਸਿੰਘ, ਜਸਵੀਰ ਕੌਰ, ਸਰਬਜੀਤ ਕੌਰ, ਬਲਵੀਰ ਕੌਰ, ਤਰਸੇਮ ਸਿੰਘ, ਗੁਰਧਿਆਨ ਸਿੰਘ, ਗੁਰਪ੍ਰੀਤ ਸਿੰਘ ਆਦਿ ਸੈਂਕੜੇ ਲੋਕ ਹਾਜ਼ਰ ਸਨ।
News 16 June,2023
ਬਾਲਗ ਪਹਿਲਵਾਨਾਂ ਦੇ ਮਾਮਲੇ 'ਚ ਦੋਸ਼ ਪੱਤਰ ਦਾਖ਼ਲ
ਪੋਕਸੋ ਐਕਟ ਤਹਿਤ ਰਜ ਮਾਮਲਾ ਹਟਾਉਣ ਦੀ ਕੀਤੀ ਸਿਫ਼ਾਰਸ਼ ਨਵੀਂ ਦਿੱਲੀ, 15 ਜੂਨ -ਦਿੱਲੀ ਪੁਲਿਸ ਨੇ ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਨੂੰ ਨਾਬਾਲਗ ਪਹਿਲਵਾਨ ਨਾਲ ਜਿਨਸੀ ਸ਼ੋਸ਼ਣ ਮਾਮਲੇ 'ਚ ਕਲੀਨ ਚਿੱਟ ਦਿੰਦਿਆਂ ਪੋਕਸੋ ਤਹਿਤ ਦਰਜ ਕੇਸ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ, ਜਦਕਿ ਦੂਜੇ ਮਾਮਲੇ 'ਚ ਜਿਸ 'ਚ 6 ਬਾਲਗ ਔਰਤ ਪਹਿਲਵਾਨਾਂ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਸੀ, ਰਾਊਜ਼ ਐਵੇਨਿਊ ਕੋਰਟ 'ਚ ਤਕਰੀਬਨ 1000 ਸਫ਼ਿਆਂ ਦਾ ਦੋਸ਼ਪੱਤਰ ਦਾਇਰ ਕੀਤਾ ਗਿਆ ਹੈ, ਜਿਸ 'ਚ ਦੋਸ਼ੀਆਂ ਵਜੋਂ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਨਾਂਅ ਵੀ ਸ਼ਾਮਿਲ ਹੈ | ਦਿੱਲੀ ਪੁਲਿਸ ਨੇ ਨਾਬਾਲਗ ਪਹਿਲਵਾਨ ਦੇ ਮਾਮਲੇ 'ਚ 550 ਸਫ਼ਿਆਂ ਦੀ ਕੈਂਸੀਲੇਸ਼ਨ ਰਿਪੋਰਟ 'ਚ ਕਿਹਾ ਹੈ ਕਿ ਪੋਕਸੋ ਦੀ ਸ਼ਿਕਾਇਤ ਨੂੰ ਲੈ ਕੇ ਕੋਈ ਸਬੂਤ ਨਹੀਂ ਮਿਲਿਆ ਹੈ | ਪੁਲਿਸ ਨੇ ਇਹ ਵੀ ਕਿਹਾ ਹੈ ਕਿ ਪੋਕਸੋ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਭਾਵ ਪੀੜਤਾ ਅਤੇ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਇਸ ਮਾਮਲੇ 'ਚ ਕੈਂਸੀਲੇਸ਼ਨ ਰਿਪੋਰਟ ਦਾਖਲ ਕੀਤੀ, ਜਿਸ 'ਚ ਬਿ੍ਜਭੂਸ਼ਨ ਦੇ ਖ਼ਿਲਾਫ਼ ਪੋਕਸੋ ਤਹਿਤ ਦਰਜ ਕੇਸ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ | ਜ਼ਿਕਰਯੋਗ ਹੈ ਕਿ 7 ਔਰਤ ਪਹਿਲਵਾਨਾਂ ਜਿਸ 'ਚ ਇਕ ਨਾਬਾਲਗ ਪਹਿਲਵਾਨ ਵੀ ਸ਼ਾਮਿਲ ਸੀ, ਨੇ 21 ਅਪ੍ਰੈਲ ਨੂੰ ਦਿੱਲੀ ਪੁਲਿਸ ਨੂੰ ਬਿ੍ਜਭੂਸ਼ਨ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ | ਇਸ ਮਾਮਲੇ 'ਚ ਪੁਲਿਸ ਨੇ 28 ਅਪ੍ਰੈਲ ਨੂੰ ਬਿ੍ਜਭੂਸ਼ਨ ਖ਼ਿਲਾਫ਼ ਦੋ ਮਾਮਲੇ ਇਕ ਨਾਬਾਲਗ ਪਹਿਲਵਾਨ ਅਤੇ ਦੂਜਾ 6 ਬਾਲਗ ਪਹਿਲਵਾਨਾਂ ਦਾ ਮਾਮਲਾ ਦਰਜ ਕੀਤਾ ਗਿਆ | ਨਾਬਾਲਗ ਦੀ ਸ਼ਿਕਾਇਤ 'ਤੇ ਪੋਕਸੋ ਐਕਟ ਤਹਿਤ ਦਰਜ ਮਾਮਲੇ 'ਚ ਪਹਿਲਾਂ ਨਾਬਾਲਗ ਨੇ ਬਿ੍ਜਭੂਸ਼ਨ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ ਪਰ ਬਾਅਦ 'ਚ ਇਸ ਨੂੰ ਭੇਦਭਾਵ ਕਰਨ ਦਾ ਦੋਸ਼ ਕਹਿ ਦੇ ਮਾਮਲਾ ਦਰਜ ਕੀਤਾ ਸੀ | ਪਟਿਆਲਾ ਹਾਊਸ ਕੋਰਟ 'ਚ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ | 6 ਬਾਲਗ ਔਰਤ ਪਹਿਲਵਾਨਾਂ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਰਾਊਜ਼ ਐਵੇਨਿਊ ਕੋਰਟ 'ਚ 1082 ਸਫ਼ਿਆਂ ਦਾ ਦੋਸ਼ਪੱਤਰ ਦਾਇਰ ਕੀਤਾ | ਇਸ ਦੋਸ਼ਪੱਤਰ 'ਚ ਬਿ੍ਜਭੂਸ਼ਨ ਅਤੇ ਵਿਨੋਦ ਤੋਮਰ ਨੂੰ ਮੁਜਰਮ ਬਣਾਇਆ ਗਿਆ ਹੈ | ਦੋਸ਼ਪੱਤਰ 'ਚ ਲੱਗੇ ਦੋਸ਼ਾਂ ਮੁਤਾਬਿਕ ਦੋਵਾਂ ਨੂੰ ਫਿਲਹਾਲ ਗਿ੍ਫ਼ਤਾਰ ਕਰਨ ਦੀ ਲੋੜ ਨਹੀਂ ਹੈ | ਮਾਹਰਾਂ ਮੁਤਾਬਿਕ ਦੋਸ਼ਪੱਤਰ ਦਰਜ ਮਾਮਲਿਆਂ 'ਚ ਵੱਧ ਤੋਂ ਵੱਧ 5 ਸਾਲ ਤੱਕ ਦੀ ਹੀ ਸਜ਼ਾ ਹੋ ਸਕਦੀ ਹੈ | ਇਸ ਤੋਂ ਇਲਾਵਾ ਦੋਸ਼ੀ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਲੋੜ ਨਹੀਂ ਹੈ | ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਕੁਝ ਹੋਰ ਜਾਣਕਾਰੀ ਭਾਰਤੀ ਕੁਸ਼ਤੀ ਫੈੱਡਰੇਸ਼ਨ ਤੋਂ ਮੰਗੀ ਹੈ, ਜਿਸ ਦਾ ਜਵਾਬ ਆਉਣ ਤੋਂ ਬਾਅਦ ਪੂਰਕ ਦੋਸ਼ਪੱਤਰ ਦਾਖਲ ਕੀਤਾ ਜਾਵੇਗਾ, ਜਿਸ ਮੁਤਾਬਿਕ ਇਹ ਬਿ੍ਜਭੂਸ਼ਨ ਦੇ ਖ਼ਿਲਾਫ਼ ਦੋਸ਼ਪੱਤਰ ਹੈ, ਫਾਈਨਲ ਰਿਪੋਰਟ ਨਹੀਂ | ਇਸ ਮਾਮਲੇ 'ਚ ਅਗਲੀ ਸੁਣਵਾਈ 22 ਜੂਨ ਨੂੰ ਹੋਵੇਗੀ | ਕਾਂਗਰਸ ਨੇ ਬਿ੍ਜਭੂਸ਼ਨ ਨੂੰ ਦਿੱਲੀ ਪੁਲਿਸ ਵਲੋਂ ਦਿੱਤੀ ਕਲੀਨ ਚਿੱਟ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਦਿੱਲੀ ਪੁਲਿਸ ਨਾ ਸਿਰਫ ਦੋਸ਼ੀਆਂ ਦੇ ਨਾਲ ਖੜ੍ਹੀ ਹੈ, ਸਗੋਂ ਉਨ੍ਹਾਂ ਨੂੰ ਬਚਾ ਵੀ ਰਹੀ ਹੈ
News 16 June,2023
ਮਰਨ ਵਰਤ 'ਤੇ ਬੈਠੇ ਕਿਸਾਨਾਂ ਵੱਲੋਂ ਪਾਣੀ ਵੀ ਤਿਆਗਣ ਤੋਂ ਬਾਅਦ
ਸਰਕਾਰ 'ਤੇ ਵਧਿਆ ਪ੍ਰੈਸ਼ਰ : ਕੀਤੀ ਸਹਿਮਤੀ : ਕਿਸਾਨ ਨੇਤਾਵਾਂ ਨੇ ਮਰਨ ਵਰਤ ਤੋੜਿਆ - ਦਰਜਨ ਤੋਂ ਵੱਧ ਮੰਗਾਂ ਮੰਨੀਆਂ - ਅਗਲਾ ਸੰਘਰਸ਼ ਦਾ ਸਾਥੀ ਨੇਤਾਵਾਂ ਨਾਲ ਸਲਾਹ ਤੋਂਬਾਅਦ ਹੋਵੇਗਾ ਐਲਾਨ ਪਟਿਆਲਾ, 15 ਜੂਨ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਪਟਿਆਲਾ ਵਿਖੇ ਪਿਛਲੇ 8 ਦਿਨਾਂ ਤੋਂ ਚਲ ਰਿਹਾ ਮਰਨ ਵਰਤ ਆਖਿਰ ਅੱਜ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਹਿਮਤੀ ਬਣਨ ਤੋੀ ਬਾਅਦ ਖਤਮ ਹੋ ਗਿਆ ਹੈ। ਸਰਕਾਰ ਨੇ ਕਿਸਾਨਾਂ ਦੀਆਂ ਦਰਜਨ ਦੇ ਕਰੀਬ ਮੰਗਾਂ ਮੰਨ ਲਈਆਂ ਹਨ, ਜਿਸਦੇ ਚਲਦਿਆਂ ਅੱਜ ਦੇਰ ਸ਼ਾਮ ਕਿਸਾਨਾਂ ਨੇ ਨਾਰੀਅਲ ਪਾਣੀ ਪੀਕੇ ਆਪਣਾ ਮਰਨ ਵਰਤ ਖਤਮ ਕਰ ਲਿਆ ਹੈ। ਪਿਛਲੇ 8 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ,ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ,ਸੁਖਜੀਤ ਸਿੰਘ ਹਰਦੋਝੰਢੇ,ਤਰਸੇਮ ਸਿੰਘ ਗਿੱਲ ਨੇ ਸਹਿਮਤੀ ਤੋਂਬਾਅਦ ਦੱਸਿਆ ਕਿ ਅਗਲੀ ਰਣਨੀਤੀ ਸਾਥੀਆਂ ਨਾਲ ਵਿਚਾਰ ਤੋਂ ਬਾਅਦ ਹੋਵੇਗੀ। ਇਨ੍ਹਾਂ ਮਰਨ ਵਰਤ ਨੇਤਾਵਾਂ ਨੇ ਅੱਜ ਸਵੇਰੇ ਮੀਟਿੰਗ ਕਰਕੇ ਪਾਣੀ ਵੀ ਤਿਆਗ ਦਿੱਤਾ ਸੀ ਪਰ ਗਰਮੀ ਵਿੱਚ 5 ਕਿਸਾਨ ਨੇਤਾਵਾਂ ਵੱਲੋਂ ਪਾਣੀ ਤਿਆਗਣ ਕਾਰਨ ਸਰਕਾਰ ਦੀ ਚਿੰਤਾ ਦੀ ਲਹਿਰ ਵਧ ਗਈ ਸੀ। ਹਾਲਾਂਕਿ ਇਹ ਪੰਜੇ ਕਿਸਾਨ ਨੇਤਾ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਆਰਜੀ ਜੇਲ ਬਣਾਕੇ ਰਖੇ ਹੋਏ ਸਨ। ਪੰਜਾਬ ਇੰਟੈਲੀਜੈਂਸ ਦੇ ਏਡੀਜੀਪੀ ਜਸਕਰਨ ਸਿੰਘ, ਏ.ਆਈ.ਜੀ. ਰਤਨ ਸਿੰਘ ਬਰਾੜ, ਆਲਮ ਵਿਜੈ ਸਿੰਘ ਜੌਹਲ ਐਸ.ਐਸ.ਪੀ. ਸੀ.ਆਈ.ਡੀ, ਸੰਦੀਪ ਕੁਮਾਰ ਜੋਸ਼ੀ ਡੀਐਸਪੀ ਅਤੇ ਕਈ ਹੋਰ ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀ ਅੱਜ ਸਵੇਰ ਤੋਂ ਹੀ ਕਿਸਾਨਾਂ ਅਤੇ ਸਰਕਾਰ ਦੀ ਗੱਲ ਮੁਕਾਉਣ 'ਤੇ ਲਗੇ ਹੋਏ ਸਨ ਤੇ ਆਖਿਰ ਅੱਜ ਉਨ੍ਹਾਂ ਨੂੰ ਦੇਰ ਸ਼ਾਮ ਜਾਕੇ ਸਫਲਤਾ ਮਿਲ ਗਈ। ਕਿਸਾਨ ਨੇਤਾਵਾਂ ਨੇ ਦੱਸਿਆ ਕਿ ਸਰਕਾਰ ਨੇ ਹੁਣ ਉਨ੍ਹਾਂ ਦੀਆਂ ਜੋ ਮੰਗਾਂ ਮੰਨੀਆਂ ਹਨ, ਉਨ੍ਹਾਂ ਵਿੱਚ ਕਿਸਾਨ ਆਪਣੀ ਮਰਜੀ ਨਾਲ ਬਿਨਾਂ ਕਿਸੇ ਖ਼ਰਚੇ ਤੋਂ ਹੁਣ ਜਿੱਥੇ ਚਾਹੁੰਣ ਮੋਟਰ ਕੁਨੈਕਸ਼ਨ ਸ਼ਿਫਟ ਕਰ ਸਕਦੇ ਹਨ, ਘਰ ਵਿੱਚ ਦੁਧਾਰੂ ਪਸ਼ੂ ਪਾਲਣ ਵਾਲਿਆਂ ਨੂੰ ਕਮਰਸ਼ੀਅਲ ਚਾਰਜ ਨਹੀਂ ਲੱਗੇਗਾ ਹੁਣ ਘਰੇਲੂ ਚਾਰਜ ਹੀ ਲੱਗੇਗਾ,ਵੱਖ ਵੱਖ ਸਕੀਮਾ ਅਧੀਨ ਮੋਟਰ ਕੁਨੈਕਸ਼ਨਾ ਦੇ ਭਰੇ ਪੈਸੇ ਜੋ ਕਿਸਾਨ ਕੁਨੈਕਸ਼ਨ ਨਹੀਂ ਲੈਣਾ ਚਾਹੁੰਦੇ ਤਾਂ ਉਹਨਾਂ ਨੂੰ ਵਿਆਜ ਸਮੇਤ ਬਿਜਲੀ ਵਿਭਾਗ ਪੈਸੇ ਵਾਪਸ ਕਰੇਗਾ,ਜਮੀਨ ਦੀ ਵਿਕਰੀ ਦੀ ਸੂਰਤ ਵਿੱਚ ਰਜਿਸਟਰੀ ਅਤੇ ਫਰਦ ਕਾਪੀ ਦੇ ਆਧਾਰ ਤੇ ਕੁਨੈਕਸ਼ਨ ਮਾਲਕ ਦੇ ਨਾਮ ਤਬਦੀਲ ਕਰ ਦਿੱਤਾ ਜਾਵੇਗਾ,ਭਰਾਵੀ ਵੰਡ ਦੀ ਪ੍ਰਕਿਰਿਆ ਨੂੰ ਸੁਖਾਲਿਆਂ ਕਰਨ ਲਈ ਕਮੇਟੀ ਗਠਿਤ,ੜਣਛ ਲੋਡ ਵਧਾ ਚੁੱਕੇ ਕਿਸਾਨਾਂ ਦੇ ਟਰਾਸਫਾਰਮਰ ਜਲਦੀ ਵੱਡੇ ਹੋਣਗੇ, ਬਾਦਲ ਸਰਕਾਰ ਸਮੇਂ ਕਿਸਾਨਾਂ ਵੱਲੋ ਆਪਣੇ ਖ਼ਰਚੇ ਤੇ ਲਗਾਏ ਗਏ ਟਰਾਸਫਾਰਮਰਾ ਨੂੰ ਪਾਵਰਕੌਮ ਵੱਲੋ ਆਪਣੇ ਅਧਿਕਾਰ ਖੇਤਰ ਵਿੱਚ ਲੈਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ,ਟਰਾਸਫਾਰਮਰ ਸੜਨ ਦੇ 24 ਘੰਟਿਆਂ ਵਿੱਚ ਬਦਲਿਆ ਜਾਵੇਗਾ ਅਤੇ ਨਾਂ ਬਦਲਣ ਦੀ ਸੂਰਤ ਵਿੱਚ ਅਧਿਕਾਰੀਆਂ 'ਤੇ ਕਾਰਵਾਈ ਹੋਵੇਗੀ। ਇਸਤੋਂ ਪਹਿਲਾਂ ਅੱਜ ਦੁਪਿਹਰ ਵੇਲੇ ਕਿਸਾਨਾਂ ਦੇ ਮਹਾ ਸੰਗਠਨ ਨੇ ਹਰਿਆਣਾ ਵਿਖੇ ਮੀਟਿੱਗ ਕਰਕੇ ਇਹ ਐਲਾਨ ਕਰ ਦਿੱਤਾ ਸੀ ਕਿ 19 ਜੂਨ ਨੂੰ ਪਟਿਆਲਾ ਵਿਖੇ ਮਹਾਰੈਲੀ ਹੋਵੇਗੀ, ਜਿਸ ਵਿੱਚ ਦੇਸ਼ ਦੇ ਲੱਖਾਂ ਕਿਸਾਨ ਪੁਜਣਗੇ। ਨੇਤਾਵਾਂ ਨੇ ਕਿਹਾ ਸੀ ਕਿ ਇਹ ਰੈਲੀ ਸਰਕਾਰ ਦੇ ਜਬਰ ਤੇ ਜੁਲਮ ਖਿਲਾਫ ਹੋਵੇਗੀ। ਹਾਲਾਂਕਿ ਇਸਤੋਂ ਬਾਅਦ ਦੇਰ ਸ਼ਾਮ ਸਰਕਾਰ ਵੱਲੋਂ ਮਰਨ ਵਰਤ ਖਤਮ ਕਰਵਾ ਦਿੱਤਾ ਗਿਆ ਹੈ ਪਰ ਕਿਸਾਨਾਂ ਨੇ ਆਖਿਆ ਹੈ ਕਿ ਇਹ ਰੈਲੀ ਹਰ ਹਾਲਤ ਵਿੱਚ ਹੋਕੇ ਰਹੇਗੀ।
News 15 June,2023
ਕਿਸਾਨਾਂ ਦੀ ਸਹਿਮਤੀ ਨਾਲ ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੇਪਰੇ ਚੜ੍ਹਨ ਲਈ ਰਾਹ ਪੱਧਰਾ ਹੋਇਆ
ਡਿਪਟੀ ਕਮਿਸ਼ਨਰ ਸਮੇਤ ਉੱਚ ਅਧਿਕਾਰੀ ਕਿਸਾਨਾਂ ਦੇ ਤੌਖ਼ਲੇ ਕਰ ਰਹੇ ਦੂਰ,20 ਪੰਚਾਇਤਾਂ ਨੇ ਪ੍ਰੋਜੈਕਟ ਦੇ ਹੱਕ ਵਿੱਚ ਪਾਏ ਮਤੇ ਗੁਰਦਾਸਪੁਰ, 15 ਜੂਨ 2023 - ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਅਤੇ ਕਿਸਾਨਾਂ ਵੱਲੋਂ ਦਿੱਤੀ ਜਾ ਰਹੀ ਸਹਿਮਤੀ ਸਦਕਾ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਸਿਰੇ ਚੜ੍ਹਨ ਲਈ ਰਾਹ ਲਗਭਗ ਪੱਧਰਾ ਹੋ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਹੋਰ ਪ੍ਰਸ਼ਾਸਿਨਕ ਅਧਿਕਾਰੀਆਂ ਵੱਲੋਂ ਲਗਾਤਾਰ ਕਿਸਾਨਾਂ, ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗਾਂ ਕਰਨ ਮਗਰੋਂ ਕਿਸਾਨਾਂ ਵੱਲੋਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸਹਿਮਤੀ ਦੇ ਦਿੱਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਜਿਨ੍ਹਾਂ 43 ਪਿੰਡਾਂ ਵਿਚੋਂ ਇਹ ਐਕਸਪ੍ਰੈਸ ਵੇਅ ਲੰਘਣਾ ਹੈ ਉਨ੍ਹਾਂ ਵਿਚੋਂ 20 ਪੰਚਾਇਤਾਂ ਨੇ ਲਿਖਤੀ ਮਤੇ ਪਾ ਕੇ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਰਹਿੰਦੀਆਂ ਪੰਚਾਇਤਾਂ ਵੱਲੋਂ ਮਤੇ ਪਾਉਣ ਲਈ ਸਹਿਮਤੀ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਕਿਸਾਨ ਯੂਨੀਅਨਾਂ ਦੇ ਆਗੂਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਜਿਸਦਾ ਕਿਸਾਨਾਂ ਵੱਲੋਂ ਇਸ ਪ੍ਰੋਜੈਕਟ ਸਬੰਧੀ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਇਸ ਗੱਲ ਲਈ ਵੀ ਸਹਿਮਤੀ ਬਣੀ ਹੈ ਕਿ ਜੇਕਰ ਕਿਸੇ ਨੂੰ ਜ਼ਮੀਨ ਦੇ ਮਿਲ ਰਹੇ ਮੁਆਵਜ਼ੇ ਦੇ ਰੇਟ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਆਰਬ੍ਰੀਟੇ੍ਰਸ਼ਨ ਜਰੀਏ ਆਪਣੀ ਅਪੀਲ ਦਾਇਰ ਕਰਨਗੇ ਅਤੇ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਸਹਾਇਤਾ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਉਹ ਖੁਦ ਪਿੰਡਾਂ ਵਿੱਚ ਕਿਸਾਨਾਂ ਨੂੰ ਜਾ ਕੇ ਮਿਲ ਰਹੇ ਹਨ ਅਤੇ ਕਿਸਾਨਾਂ ਦੇ ਜੋ ਤੌਖਲੇ ਹਨ ਉਨ੍ਹਾਂ ਨੂੰ ਦੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 20 ਪੰਚਾਇਤਾਂ ਨੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਹੱਕ ਵਿੱਚ ਲਿਖਤੀ ਮਤੇ ਪਾਏ ਹਨ ਅਤੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਉਨ੍ਹਾਂ ਨੂੰ ਦਿੱਲੀ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਦੇਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਐਕਵਾਇਰ ਕਰਨ ਸਮੇਂ ਜੇਕਰ ਕੋਈ ਵਿਅਕਤੀ ਬਾਹਰੋਂ ਆ ਕੇ ਦਖ਼ਲ ਦੇਵੇਗਾ ਤਾਂ ਉਹ ਉਨ੍ਹਾਂ ਵਿਅਕਤੀਆਂ ਦਾ ਵਿਰੋਧ ਕਰਨਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦਾ ਜ਼ਿਲ੍ਹਾ ਗੁਰਦਾਸਪੁਰ ਵਿਚੋਂ ਲੰਘਣਾ ਜ਼ਿਲ੍ਹੇ ਲਈ ਬਹੁਤ ਫ਼ਾਇਦੇਮੰਦ ਹੈ ਅਤੇ ਇਹ ਪ੍ਰੋਜੈਕਟ ਜ਼ਿਲ੍ਹੇ ਦੀ ਤਰੱਕੀ ਅਤੇ ਵਿਕਾਸ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਕਿਸਾਨ ਖੁਦ ਵੀ ਅੱਗੇ ਆ ਰਹੇ ਹਨ ਅਤੇ ਜੇਕਰ ਫਿਰ ਵੀ ਕਿਸੇ ਕਿਸਾਨ ਦੇ ਕੋਈ ਤੌਖਲੇ ਹੋਣ ਤਾਂ ਉਨ੍ਹਾਂ ਨਾਲ ਗੱਲ-ਬਾਤ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਹਾਜ਼ਰ ਹੈ।
News 15 June,2023
ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਣੇ ਲਾਇਆ ਫੁਹਾਰਾ ਚੌਂਕ ਵਿਖੇ ਮੋਰਚਾ
ਮੰਗਾਂ ਨੂੰ ਲੈ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਸਰਕਾਰ : ਕਮੇਟੀ ਆਗੂ ਪਟਿਆਲਾ, 13 ਜੂਨ : ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕਾਮ ਐਂਡ ਟ੍ਰਾਂਸਕੋ ਕੰਟਰੈਕਚੂਅਲ ਵਰਕਰਜ਼ (ਪੰਜਾਬ) ਦੇ ਬੈਨਰ ਹੇਠ ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਪੱਕਾ ਕਰਨ ਸਮੇਤ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅੱਜ ਪਰਿਵਾਰਾਂ ਸਮੇਤ ਫੁਹਾਰਾ ਚੌਂਕ ਵਿਖੇ ਮੋਰਚਾ ਲਗਾਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂੰ, ਸਿਮਰਨਜੀਤ ਸਿੰਘ ਨੀਲੋਂ, ਜਗਸੀਰ ਸਿੰਘ ਭੰਗੂ, ਰਾਜੇਸ਼ ਕੁਮਾਰ ਮੌੜ, ਖੁਸ਼ਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਮੁੱਚੇ ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮ ਪਾਵਰਕਾਮ ਵਿੱਚ ਪੱਕਾ ਕਰਨ ਸਮੇਤ ਆਪਣੀਆਂ ਹੋਰ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਟ੍ਰਾਂਸਕੋ ਦੀ ਮੈਨੇਜਮੈਂਟ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਕਰਨ ਸਮੇਤ ਸਮੂਹ ਮੰਗਾਂ ਤੋਂ ਟਾਲਾ ਵੱਟ ਰਹੀ ਹੈ। ਜਦੋਂ ਕਿ ਸਰਕਾਰੀ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਦਫਤਰਾਂ ਅਤੇ ਫੀਲਡ ਸਮੇਤ ਸਮੁੱਚੇ ਵਿਭਾਗ ਵਿੱਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ ਅਤੇ ਇਹਨਾਂ ਉਕਤ ਸਮੂਹ ਆਊਟਸੋਰਸ਼ਡ ਅਤੇ ਸੀਐੱਚਬੀੇਸੀਐੱਚ.ਡਬਲਯੂ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰਕਾਮ ਅਤੇ ਟ੍ਰਾਂਸਕੋ ਦੀ ਮੈਨੇਜਮੈਂਟ ਦੀ ਮੰਗ ਅਨੁਸਾਰ ਵੱਖ-ਵੱਖ ਠੇਕੇਦਾਰਾਂ, ਕੰਪਨੀਆਂ ਦੁਬਾਰਾ ਬਕਾਇਦਾ ਖਾਲੀ ਪਈਆਂ ਅਸਾਮੀਆਂ ਦੇ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਵਿਭਾਗ ਵਿੱਚ ਸਾਲਾਂ-ਬੱਧੀ ਕੰਮ ਦਾ ਤਜ਼ਰਬਾ ਵੀ ਹੈ ਅਤੇ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਪੱਕੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ, ਇਸ ਹਾਲਤ ਵਿੱਚ ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਟ੍ਰਾਂਸਕੋ ਦੀ ਮੈਨੇਜਮੈਂਟ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ ਧ੍ਰੋਹ ਕਮਾ ਰਹੀ ਹੈ। ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਟ੍ਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ, 15ਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਮੁਤਾਬਿਕ ਇੱਕ ਅਨ-ਸਕਿਲਡ ਆਊਟਸੋਰਸ਼ਡ ਠੇਕਾ ਮੁਲਾਜ਼ਮ ਦੀ ਤਨਖਾਹ ਘੱਟੋ-ਘੱਟ ਪੱਚੀ ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ, ਡਿਉਟੀ ਦੌਰਾਨ ਮੌਤ, ਅਪੰਗ ਹੋਣ ਤੇ ਵਾਰਿਸਾਂ ਨੂੰ ਘੱਟੋ-ਘੱਟ ਪੰਜਾਹ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਿਛਲੇ ਸਮੇਂ ਵਿੱਚ ਬਿਜਲੀ ਮੰਤਰੀ ਅਤੇ ਪਾਵਰਕਾਮ ਟ੍ਰਾਂਸਕੋ ਦੀ ਮੈਨੇਜਮੈਂਟ ਨਾਲ ਹੋਈਆਂ ਪੈਨਲ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ਼ ਲਾਗੂ ਕੀਤਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ।
News 13 June,2023
ਪਾਵਰਕਾਮ ਦਫ਼ਤਰ ਸਾਹਮਣੇ ਪੱਕਾ ਮੋਰਚਾ ਲਗਾਕੇ ਬੈਠੇ ਕਿਸਾਨ ਖਦੇੜੇ
ਕਿਸਾਨਾਂ ਦੀਆਂ ਪੱਗਾਂ ਲੱਥੀਆਂ : ਖਿੱਚ ਖਿੱਚ ਕੇ ਸੁੱਟੇ ਗੱਡੀਆਂ 'ਚ - ਟੈਂਟ ਪੁੱਟੇ, ਟਰਾਲੀਆਂ ਟਰੈਕਟਰ ਕੀਤੇ ਜਬਤ - ਵੱਖ-ਵੱਖ ਥਾਣਿਆਂ ਵਿੱਚ ਰੱਖਣ ਤੋਂ ਬਾਅਦ ਹਰਿਆਣਾ, ਪਿਹੋਵਾ ਦੇ ਵੱਖ-ਵੱਖ ਜ਼ਿਲੇ 'ਚ ਛੱਡੇ ਕਿਸਾਨ - ਸਰਕਾਰ ਤੇ ਵਰ੍ਹੇ ਕਿਸਾਨ : ਨਹੀਂ ਬਖਸ਼ਣਗੇ ਪੰਜਾਬ ਦੇ ਲੋਕ - ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ - ਲੰਘੇ ਕੱਲ ਸਾਰਾ ਦਿਨ ਆਪ੍ਰੇਸ਼ਨ ਕਲੀਨ ਤਹਿਤ ਅਧਿਕਾਰੀਆਂ ਨੇ ਕੀਤੀ ਸੀ ਤਿਆਰੀ ਪਟਿਆਲਾ, 13 ਜੂਨ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅਗਵਾਈ ਹੇਠ ਪਿਛਲੇ 5 ਦਿਨਾਂ ਤੋਂ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਤਿੰਨੇ ਗੇਟਾਂ ਨੂੰ ਤਾਲੇ ਲਗਾਕੇ ਆਪਣੀਆਂ 21 ਮੰਗਾਂ ਮਨਵਾਉਣ ਲਈ ਅੜੇ ਬੈਠੇ ਸੈਂਕੜੇ ਕਿਸਾਨਾਂ ਨੂੰ ਅੱਜ ਸਵੇਰੇ 4 ਵਜੇ ਆਪ੍ਰੇਸ਼ਨ ਕਲੀਨ ਤਹਿਤ ਸੀਨੀਅਰ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਚਾਰ ਜ਼ਿਲਿਆਂ ਦੀ ਪੁਲਿਸ ਫੋਰਸ ਨੇ ਡੰਡੇ ਦੀ ਪਾਵਰ ਨਾਲ ਖਦੇੜ ਦਿੱਤਾ। ਲੰਘੇ ਕੱਲ ਸੀਨੀਅਰ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਸਾਰਾ ਦਿਨ ਮੀਟਿੰਗਾਂ ਕੀਤੀਆਂ ਤੇ ਦੇਰ ਰਾਤ ਬਕਾਇਦਾ ਤੌਰ 'ਤੇ ਇੰਟੈਲੀਜੈਂਸ ਦੀ ਫੌਜ ਭੇਜ ਕੇ ਚੈਕ ਕਰਵਾਇਆ ਗਿਆ ਕਿ ਰਾਤ ਨੂੰ ਧਰਨੇ ਵਿੱਚ ਕਿੰਨੇ ਕਿਸਾਨ ਸੁੱਤੇ ਪਏ ਹਨ। ਜਦੋਂ ਸਾਰਾ ਕੁੱਝ ਆਂਕੜਿਆਂ ਤਹਿਤ ਅਧਿਕਾਰੀਆਂ ਕੋਲ ਆ ਗਿਆ ਤਾਂ ਲੰਘੇ ਕੱਲ ਤੋਂ ਹੀ ਸੱਦੀ ਪੁਲਿਸ ਫੋਰਸ ਜੋਕਿ ਸੈਂਕੜਿਆਂ ਦੀ ਗਿਣਤੀ ਵਿੱਚ ਸੀ ਨੇ ਸੁੱਤੇ ਹੋਏ ਕਿਸਾਨਾਂ 'ਤੇ ਸਵੇਰੇ 4 ਵਜੇ ਜਾ ਹੱਲਾ ਬੋਲਿਆ। ਕਿਸਾਨਾਂ ਨੂੰ ਧੂਹ ਧੂਹ ਕੇ ਗੱਡੀਆਂ ਵਿੱਚ ਸੁੱਟਿਆ ਗਿਆ। ਮਰਨ ਵਰਤ 'ਤੇ ਬੈਠੇ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ ਪਰ ਪੁਲਿਸ ਫੋਰਸ ਇੰਨੀ ਜ਼ਿਆਦਾ ਸੀ ਕਿ ਕਿਸਾਨਾਂ ਦੀ ਕੋਈ ਪੇਸ਼ ਨਾ ਗਈ ਤੇ ਲਗਭਗ 3 ਘੰਟੇ ਚੱਲੇ ਇਸ ਆਪ੍ਰੇਸ਼ਨ ਵਿੱਚ ਪਾਵਰਕਾਮ ਦੇ ਪਿਛਲੇ ਪੰਜ ਦਿਨਾਂ ਤੋਂ ਤਿੰਲੇ ਗੇਟਾਂ ਨੂੰ ਖੁਲਵਾ ਲਿਆ ਗਿਆ। ਇਸਤੋਂ ਬਾਅਦ ਪੁਲਿਸ ਫੋਰਸ ਨੇ ਬਹੁਤ ਸਾਰੀਆਂ ਗੱਡੀਆਂ ਲਿਆਂਦਗੀਆਂ, ਜਿਨ੍ਹਾਂ ਵਿੱਚ 20-30 ਕਿਸਾਨਾਂ ਨੂੰ ਲੱਦਿਆ। ਇਨ੍ਹਾਂ ਵਿਚੋਂ ਕੁੱਝ ਨੂੰ ਵੱਖ-ਵੱਖ ਥਾਣਿਆਂ ਵਿੱਚ ਵੁਤਾਰਿਆ। ਉਸਤੋਂ ਬਾਅਦ ਇਨਾਂ ਨੂੰ ਫਿਰ ਚੁੱਕਿਆ ਅਤੇ ਇਨ੍ਹਾਂ ਨੂੰ ਹਰਿਆਣਾ ਸਟੇਟ ਅਤੇ ਹੋਰ ਦੂਰ ਦੂਰ ਜ਼ਿਲਿਆਂ ਵਿੱਚ ਉਤਾਰ ਦਿੰਤਾ ਤਾਂ ਜੋ ਇਹ ਕਿਸਾਨ ਮੁੜਕੇ ਨਾ ਆਉਣ। ਹਾਲਾਂਕਿ ਇਹ ਆਪ੍ਰੇਸ਼ਨ ਲਗਭਗ 9 ਵਜੇ ਤੱਕ ਪੂਰਾ ਕਰ ਲਿਆ ਗਿਆ ਪਰ ਅਜੇ ਤੱਕ ਪਾਵਰਕਾਮ ਦੇ ਦਫ਼ਤਰ ਦੇ ਦੁਆਲੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਹੈ। ਹਰ ਇੱਕ ਨੂੰ ਚੈਕ ਕੀਤਾ ਜਾ ਰਿਹਾ ਹੈ ਤਾਂ ਜੋ ਇੱਥੇ ਕੋਈ ਵੀ ਧਰਨਾ ਨਾ ਲੱਗ ਸਕੇ। ਪਟਿਆਲਾ ਪੁਲਿਸ ਨੇ ਸਵੇਰੇ 4 ਵਜੇ ਹੀ ਪਾਵਰਕਾਮ ਦੇ ਸ਼ੇਰਾਂ ਵਾਲਾ ਗੇਟ ਵਾਲੇ ਪਾਸੇ, ਫੁਹਾਰਾ ਚੌਂਕ ਵਾਲੇ ਪਾਸੇ ਅਤੇ ਹੋਰ ਕਈ ਰਸਤਿਆਂ ਨੂੰ ਵੱਡੇ ਵੱਡੇ ਮਿੱਟੀ ਦੇ ਟਿੱਪਰਾਂ ਨਾਲ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ। ਪੁਲਿਸ ਦਾ ਇਸ ਤਰ੍ਹਾਂ ਕਰਨ ਦਾ ਮਕਸਦ ਸੀ ਕਿ ਤਿੰਨ ਵੱਖ ਵੱਖ ਗੇਟਾਂ ਉਪਰ ਬੈਠੇ ਕਿਸਾਨ ਇੱਕਠੇ ਨਾ ਹੋ ਸਕਣ। ਪੁਲਿਸ ਇਸ ਿਵਉਂਤਬੰਦੀ ਵਿੱਚ ਪੂਰੀ ਕਾਮਯਾਬ ਰਹੀ। ਇਸਤੋਂ ਬਾਅਦ ਸਭ ਤੋਂ ਪਹਿਲਾਂ ਪੁਲਿਸ ਨੇ ਸ਼ੇਰਾਂ ਵਾਲਾ ਗੇਟ ਦੇ ਬਜਾਰ ਵਾਲੇ ਪਾਸੇ ਥੋੜੇ ਬੈਠੇ ਕਿਸਾਨਾਂ ਨੂੰ ਚੁਕਿਆ ਤੇ ਸਮੇਟ ਦਿੱਤਾ। ਇਸਤੋਂ ਬਾਅਦ ਪੂਰੀ ਵਿਉਂਤਬੰਦੀ ਨਾਲ ਭਾਰੀ ਗਿਣਤੀ ਵਿੱਚ ਗੇਟ ਨੰਬਰ 2 ਨੂੰ ਹੱਥ ਪਾਇਆ ਅਤੇ ਆਖਿਰ ਵਿੱਚ ਪਾਵਰਕਾਮ ਦੇ ਮੁੱਖ ਗੇਟ 'ਤੇ ਹੱਲਾ ਬੋਲਿਆ ਗਿਆ। ਹਾਲਾਂਕਿ ਉਸ ਸਮੇਂ ਤੱਕ ਕਿਸਾਨ ਵੀ ਇਸ ਗੱਲ ਲਈ ਤਿਆਰ ਹੋ ਚੁੱਕੇ ਸਨ ਕਿ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਵੇਗੀ। ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਇਸ ਘੇਰਾਬੰਦੀ ਵਿੱਚ ਆਖਿਰ 8 ਵਜੇ ਤੱਕ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ 'ਤੇ ਬੈਠੇ ਕਿਸਾਨ ਨੇਤਾ ਡੱਲੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਚੁੱਕ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਬਹੁਤ ਹੀ ਸੰਜਮ ਤੋਂ ਕੰਮ ਲਿਆ। ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ। ਹਾਲਾਂਕਿ ਜਿਸ ਹਿਸਾਬ ਨਾਲ ਪੁਲਿਸ ਫੋਰਸ ਇੱਕਠੀ ਸੀ, ਇਸ ਤਰ੍ਹਾਂ ਲੱਗ ਰਿਹਾ ਸੀ ਬਹੁਤ ਜ਼ਿਆਦਾ ਲਾਠੀਚਾਰਜ ਹੋਵੇਗਾ ਪਰ ਸੀਨੀਅਰ ਅਧਿਕਾਰੀਆਂ ਦੀ ਸਮਝਦਾਰੀ ਨਾਲ ਵੱਡਾ ਕੋਈ ਵੀ ਕਾਂਡ ਹੋਣੋ ਬਚ ਗਿਆ ਤੇ ਇੱਥੇ ਲਗਾਏ ਗਏ ਦੋ ਦਰਜਨ ਤੋਂ ਵੱਧ ਡੀਐਸਪੀਜ਼, ਇੱਕ ਦਰਜਨ ਦੇ ਕਰੀਬ ਐਸ.ਪੀਜ਼ ਅਤੇ ਬਹੁਤ ਸਾਰੇ ਇੰਸਪੈਕਟਰਾਂ ਨੇ ਖੁਦ ਜਾਕੇ ਮਰਨ ਵਰਤੀਆਂ ਨੂੰ ਚੁੱਕਿਆ। ਹਾਲਾਂਕਿ ਹੋਈ ਧੱਕਾਮੁੱਕੀ ਤੇ ਹੱਲੇ ਵਿੱਚ ਬਹੁਤ ਸਾਰਿਆਂ ਦੀਆਂ ਪੱਗਾਂ ਲਹਿ ਗਈਆਂ। ਬਹੁਤ ਸਾਰੇ ਕਿਸਾਨਾਂ ਨੂੰ ਘਸੀਟਿਆ ਵੀ ਗਿਆ ਪਰ ਫਿਰ ਵੀ ਇਹ ਆਪ੍ਰੇਸ਼ਨ ਸਿਰੇ ਚੜ੍ਹ ਗਿਆ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ, ਤਰਸੇਮ ਸਿੰਘ ਗਿਲ, ਸੁਖਜੀਤ ਸਿੰਘ ਹਰਦੋ ਜੋਕਿ ਮਰਨ ਵਰਤ 'ਤੇ ਬੈਠੇ ਸਨ, ਨੂੰ ਪੁਲਿਸ ਨੇ ਚੁਕ ਕੇ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਇਨ੍ਹਾਂ ਕਿਸਾਨ ਨੇਤਾਵਾਂ ਨੇ ਆਖਿਆ ਕਿ ਉਹ ਆਪਣਾ ਮਰਨ ਵਰਤ ਨਹੀਂ ਤੋੜਨਗੇ ਤੇ ਆਪਣਾ ਮਰਨ ਵਰਤ ਜਾਰੀ ਰੱਖਣਗੇ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਹ ਸੰਘਰਸ਼ ਦੇ ਰਸਤੇ ਤੋਂ ਪਿਛੇ ਨਹੀਂ ਹਟਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਹਸਪਤਾਲ 'ਚ ਬਿਠਾ ਦਿੱਤਾ ਹੈ ਭਾਵੇਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਜਾਵੇ ਤਾਂ ਉਹ ਜੇਲ ਅੰਦਰ ਵੀ ਮਰਨ ਵਰਤ ਰੱਖਣਗੇ। ਨੇਤਾਵਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ। ਕਿਸਾਨਾਂ ਦੀਆਂ ਪੱਗਾਂ ਉਤਾਰੀਆਂ ਹਨ ਤੇ ਕਕਾਰ ਉਤਾਰ ਦਿੱਤੇ ਗਏ ਹਨ ਅਤੇ ਅਜਿਹਾ ਤਸੱਦਦ ਕਦੇ ਵੀ ਨਹੀਂ ਹੋਇਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਪ੍ਰਧਾਨ ਗੁਰਿੰਦਰ ਸਿੰਘ ਭੰਗੂ, ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਸਿਰਸਾ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਪੰਜਾਬ ਕਿਸਾਨ ਮਜਦੂਰ ਯੂਨੀਅਨ ਸੁਖਜੀਤ ਸਿੰਘ ਹਰਦੋ ਝੰਡੇ,ਦਸੂਹਾ ਗੰਨਾ ਸੰਘਰਸ਼ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਡੱਫਰ,ਪੱਗੜੀ ਸੰਭਾਲ ਲਹਿਰ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ,ਦੋਆਬਾ ਵੈਲਫੇਅਰ ਸੰਘਰਸ਼ ਕਮੇਟੀ ਪ੍ਰਧਾਨ ਹਰਸ਼ਲਿਦਰ ਸਿੰਘ, ਬੀ।ਕੇ।ਯੂ ਆਜ਼ਾਦ ਪ੍ਰਧਾਨ ਅਮਰਜੀਤ ਸਿੰਘ ਰੱੜਾ,ਬਾਰਡਰ ਕਿਸਾਨ ਸੰਘਰਸ਼ ਯੂਨੀਅਨ ਪ੍ਰਧਾਨ ਰਘਬੀਰ ਸਿੰਘ ਭੰਗਾਲਾ ,ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ,ਪ੍ਰਧਾਨ ਰਜਿੰਦਰ ਸਿੰਘ,ਕਿਸਾਨ ਯੂਥ ਵਿੰਗ ਪੰਜਾਬ, ਸਮਸ਼ੇਰ ਸਿੰਘ ਸ਼ੇਰਾ ਧਰਨੇ ਵਿੱਚ ਸ਼ਾਮਲ ਸਨ।
News 13 June,2023
ਕੜਾਕੇ ਦੀ ਧੁੱਪ ਦਾ ਸੇਕ ਵੀ ਕਿਸਾਨਾਂ ਦੀ ਨਾਅਰੇਬਾਜ਼ੀ ਅੱਗੇ ਪਿਆ ਫਿਕਾ
ਹਜ਼ਾਰਾਂ ਕਿਸਾਨ ਪੁੱਜੇ ਪੰਜਾਬ ਭਰ ਵਿਚੋਂ : ਫੁਹਾਰਾ ਚੌਂਕ ਜਾਮ ਕਰਕੇ ਫੂਕੀ ਸਰਕਾਰ ਦੀ ਅਰਥੀ - ਧਰਨਾ ਜਾਰੀ : ਪਾਵਰਕਾਮ ਦਾ ਮੁੱਖ ਦਫ਼ਤਰ ਰਿਹਾ ਅੱਜ ਵੀ ਮੁਕੰਮਲ ਬੰਦ ਪਟਿਆਲਾ, 12 ਜੂਨ : ਪਾਵਰਕਾਮ ਅਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਾਵਰਕਾਮ ਦੇ ਮੁੁੱਖ ਗੇਟ ਦੇ ਤਿੰਨੇ ਗੇਟਾਂ ਨੂੰ ਤਾਲੇ ਲਗਾਕੇ ਬੈਠੇ ਕਿਸਾਨਾਂ ਦੀ ਨਾਅਰੇਬਾਜ਼ੀ ਅੱਗੇ ਅੱਜ ਕੜਾਕੇ ਦੀ ਧੁੱਪ ਦਾ ਸੇਕ ਵੀ ਫਿਕਾ ਪੈ ਗਿਆ। ਪੰਜਾਬ ਭਰ ਵਿਚੋਂ ਪਰਿਵਾਰਾਂ ਸਮੇਤ ਹਜਾਰਾਂ ਕਿਸਾਨ ਧਰਨੇ ਵਿੱਚ ਪੁੱਜੇ, ਚਾਰੇ ਪਾਸੇ ਕਿਸਾਨ ਹੀ ਕਿਸਾਨ ਨਜਰ ਆ ਰਹੇ ਸਨ, ਜਿਸਨੇ ਪਟਿਆਲਾ ਸ਼ਹਿਰ ਦੀ ਟਰੈਫਿਕ ਵਿਵਸਥਾ ਵੀ ਉਥਲ ਪੁਥਲ ਕੀਤੀ ਹੋਈ ਹੈ। ਇਸ ਮੌਕੇ ਕਿਸਾਨਾਂ ਨੇ ਰੋਸ਼ ਮਾਰਚ ਵੀ ਕੀਤਾ ਅਤੇ ਸਰਕਾਰ ਦੀ ਅਰਥੀ ਸਾੜਕੇ ਫੁਹਾਰਾ ਚੌਂਕ ਨੂੰ ਜਾਮ ਵੀ ਕੀਤਾ। ਅੱਜ ਧਰਨੇ ਵਿੱਚ ਪੁੱਜੇ ਸਤਨਾਮ ਸਿੰਘ ਬਹਿਰੂ ਇੰਡੀਅਨ ਫਾਰਮਰ ਐਸੋਸੀਏਸ਼ਨ,ਅਤੇ ਦਰਸ਼ਨ ਸਿੰਘ ਢੈਂਠਲ ਪ੍ਰਧਾਨ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ,ਪਵਨਦੀਪ ਸਿੰਘ ਗੁਰਦਾਸਪੁਰ ਪ੍ਰੈਜ਼ੀਡੈਂਟ ਵੇਰਕਾ ਮਿਲਕ ਪਲਾਂਟ, ਬਲਰਾਜ ਸਿੰਘ ਵੈਟਰਨਰੀ ਫਾਰਮਾਸਿਸਟ ਯੂਨੀਅਨ ਵੱਲੋਂ ਇਸ ਹੱਕ ਸੱਚ ਦੀ ਲੜਾਈ ਲਈ ਲੱਗੇ ਧਰਨੇ ਨੂੰ ਉਹਨਾਂ ਵੱਲੋ ਸਮਰਥਨ ਦਿੱਤਾ ਗਿਆ ਅਤੇ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਤਾਂ ਪ੍ਰਦਰਸ਼ਨਕਾਰੀਆਂ ਨੂੰ ਬਿਜਲੀ ਪਾਣੀ ਅਤੇ ਟਾਇਲਟ ਆਦਿ ਦੀਆਂ ਸਹੂਲਤਾਂ ਮੁਹੱਈਆਂ ਕਰਵਾਉਣੀਆਂ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਹੁੰਦਾ ਹੈ ਪ੍ਰੰਤੂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਹੋਏ ਪ੍ਰਸ਼ਾਸ਼ਨ ਵੱਲੋਂ ਪਾਵਰਕੌਮ ਦੇ ਦਰ ਅੱਗੇ ਚੱਲ ਰਹੇ ਧਰਨੇ ਉੱਤੇ ਪ੍ਰਸ਼ਾਸ਼ਨ ਵੱਲੋ ਅਜਿਹੀ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਰੋਸ ਵਜੋਂ ਅਤੇ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਚੱਲੀਆਂ ਜਾ ਰਹੀਆਂ ਚਾਲਾਂ ਦੇ ਰੋਸ ਵੱਜੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂਆਂ ਵੱਲੋਂ ਅੱਜ ਆਪਣੀ ਮੈਡੀਕਲ ਜਾਂਚ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਡਾਕਟਰ ਮਰਨ ਵਰਤ ਤੇ ਬੈਠੇ ਆਗੂਆਂ ਨੂੰ ਜ਼ਿਆਦਾ ਪਾਣੀ ਪੀਣ ਦੀ ਸਲਾਹ ਦੇ ਰਹੇ ਹਨ ਜਿਸ ਕਾਰਨ ਪਿਸ਼ਾਬ ਜਿਆਦਾ ਆਉਂਦਾ ਹੈ ਅਤੇ ਬਾਥਰੂਮ ਦੂਰ ਹੋਣ ਕਾਰਨ ਅਤੇ ਆਗੂਆਂ ਦੀ ਸਿਹਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਵੱਲੋਂ ਉੱਥੇ ਜਾਣਾ ਮੁਸ਼ਕਿਲ ਹੈ ਜਿਸ ਕਾਰਨ ਕਿਸਾਨ ਆਗੂਆਂ ਵੱਲੋਂ ਪਾਣੀ ਘੱਟ ਕੀਤਾ ਜਾ ਰਿਹਾ ਹੈ ਤਾਂ ਜੋ ਪਿਸ਼ਾਬ ਨਾ ਆਵੇ ਅਤੇ ਘੱਟ ਪਾਣੀ ਪੀਣ ਨਾਲ ਕਿਸਾਨ ਆਗੂਆਂ ਦੇ ਗੁਰਦੇ ਜਲਦੀ ਖ਼ਰਾਬ ਹੋਣਗੇ। ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪਾਵਰਕਾਮ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਧਰਨਾ ਦੇ ਰਹੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾ ਨੂੰ ਬਦਨਾਮ ਬਦਨਾਮ ਕਰਦੇ ਹੋਏ ਐਂਟੀ ਥੈਪਟ ਥਾਣੇ ਵਿੱਚ ਦਰਖ਼ਾਸਤ ਦਿੱਤੀ ਗਈ ਹੈ ਅਤੇ ਙਝਣ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਹਨ ਸਗੋਂ ਸਾਨੂੰ ਪੂਰਾ ਖਦਸ਼ਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੰਗ ਕਰਨ ਲਈ ਉਨ੍ਹਾਂ ਵੱਲੋਂ ਸੂਬੇ ਵਿਚ ਬਿਜਲੀ ਦੇ ਕੱਟ ਲਗਾਏ ਜਾ ਸਕਦੇ ਹਨ। ਇਹਨਾਂ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਰੋਸ ਵੱਜੋਂ ਅੱਜ ਛਾਂਝ ਗੈਰ ਰਾਜਨੀਤਿਕ ਵੱਲੋ ਇਕ ਰੂਸੋ ਮਾਰਚ ਕੱਢ ਕੇ ਫੁਹਾਰਾ ਚੌਂਕ ਵਿੱਚ ਪਾਵਰਕੌਮ ਮੈਨੇਜਮੈਂਟ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਤੁਰੰਤ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
News 12 June,2023
ਜਲ ਸਪਲਾਈ ਵਿਭਾਗ ਦੇ ਮੁੱਖ ਦਫ਼ਤਰ ਸਾਹਮਣੇ ਹਜ਼ਾਰਾਂ ਵਰਕਰਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਠੋਕਿਆ ਧਰਨਾ
ਪਰਿਵਾਰਾਂ ਸਮੇਤ ਪੁੱਜੇ ਮੁਲਾਜਮ : ਸਰਕਾਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕਰਨ ਲਈ ਲਿਆਵੇ ਰੈਗੂਲਰ ਪਾਲਿਸੀ ਪਟਿਆਲਾ, 12 ਜੂਨ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਇਥੇ ਨਾਭਾ ਰੋਡ 'ਤੇ ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ। ਜਿਸ ਵਿਚ ਜਲ ਸਪਲਾਈ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਸੰਤੀ ਰੰਗ ਵਿੱਚ ਸੱਜ ਕੇ ਹਜਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਏ ਤੇ ਵਿਭਾਗ ਦੀ ਮਨੈਜਮੇਂਟ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਅੱਜ ਦੇ ਸੂਬਾ ਪੱਧਰੀ ਧਰਨੇ ਦੀ ਅਗੁਵਾਈ ਕਰ ਰਹੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਸੂਬਾ ਜਨਰਲ ਕੁਲਦੀਪ ਸਿੰਘ ਬੁੱਢੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ 'ਚ ਪਿਛਲੇ 1015 ਸਾਲਾਂ ਦੇ ਅਰਸ਼ੇ ਤੋਂ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜਮ ਜੋਕਿ ਜਲ ਸਪਲਾਈ ਸਕੀਮਾਂ ਤੇ ਫੀਲਡ ਅਤੇ ਦਫਤਰਾਂ ਵਿਚ ਸੇਵਾਵਾਂ ਦੇ ਰਹੇ ਹਨ ਅਤੇ ਆਪਣੀ ਜਵਾਨੀ ਲਗਭਗ ਠੇਕਾ ਪ੍ਰਣਾਲੀ ਦੀ ਚੱਕੀ 'ਚ ਗੁਜਾਰ ਲਈ ਗਈ ਹੈ, ਇਨ੍ਹਾਂ ਵਰਕਰਾਂ ਨੂੰ ਸਾਲਾਂਬੱਧੀ ਅਰਸ਼ੇ ਦੇ ਕੰਮ ਕਰਨ ਦੇ ਤਜਰਬੇ ਦੇ ਅਧਾਰ ਤੇ ਵਿਭਾਗ 'ਚ ਮਰਜ ਕਰਕੇ ਰੈਗੂਲਰ ਕਰਨ ਵਾਲੀ ਪਾਲਸੀ ਬਣਾਉਣ ਦੀ ਮੰਗ ਲਈ ਉਕਤ ਯੂਨੀਅਨ ਦੇ ਚੱਲ ਰਹੇ ਸੰਘਰਸ਼ ਦੇ ਮੰਦੇਨਜਰ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਮਿਤੀ 12122022 ਨੂੰ ਕੈਬਨਿਟ ਮੰਤਰੀਆਂ ਦੀ 'ਸਬਕਮੇਟੀ' ਦਾ ਗਠਨ ਕੀਤਾ ਗਿਆ। ਜਿਸ ਨਾਲ ਸਾਡੀ ਯੂਨੀਅਨ ਦੀਆਂ ਕ੍ਰਮਵਾਰ ਮਿਤੀ 21122022, ਮਿਤੀ 13022023 ਅਤੇ ਮਿਤੀ 05042023 ਨੂੰ ਪੈਨਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਇਨ੍ਹਾਂ ਮੀਟਿੰਗਾਂ 'ਚ ਕੈਬਨਿਟ ਸਬਕਮੇਟੀ ਦੇ ਮੈਂਬਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲਾ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮਾਨਯੋਗ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਜਸਸ ਵਿਭਾਗ ਦੇ ਇਨਲਿਸਟਮੈਂਟੇਆਊਟਸੋਰਸ ਮੁਲਾਜਮਾਂ ਦੇ ਕੱਚੇ ਰੁਜਗਾਰ ਨੂੰ ਪੱਕਾ ਕਰਵਾਉਣ ਲਈ ਹਮਦਰਦੀ ਪ੍ਰਗਟਾਈ ਗਈ ਅਤੇ ਵਿਭਾਗੀ ਮੁਖੀ ਸਮੇਤ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਮਈ 2023 ਦੇ ਪਹਿਲੇ ਹਫਤੇ ਤੱਕ ਵਰਕਰਾਂ ਨੂੰ ਵਿਭਾਗ ਵਿਚ ਲੈ ਕੇ ਰੈਗੂਲਰ ਕਰਨ ਵਾਲੀ ਪ੍ਰਪੋਜਲ (ਪਾਲਸੀ) ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ। ਪਰ ਸਰਕਾਰ ਦੀ ਕੈਬਨਿਟ ਸਬ ਕਮੇਟੀ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ ਪਿਛਲੇ 6 ਮਹੀਨੇ ਬੀਤ ਜਾਣ ਦੇ ਬਾਵਜੂਦ ਸਮੂਹ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜਮਾਂ ਦੇ ਪੱਕੇ ਰੁਜਗਾਰ ਲਈ ਕੋਈ ਨੀਤੀ ਜਾਂ ਪਾਲਸੀ ਤਿਆਰ ਨਹੀਂ ਕੀਤੀ ਗਈ ਹੈ। ਜਿਸਦੇ ਕਾਰਨ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਵਲੋਂ ਯੂਨੀਅਨ ਦੇ ਨਾਲ ਬਣੀ ਸਹਿਮਤੀ ਮੁਤਾਬਕ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ ਉਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨੇਨਿੱਜੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸਦੇ ਕਾਰਨ ਹੀ ਜਲ ਸਪਲਾਈ ਸਕੀਮਾਂ ਦੀ ਰਿਪੇਅਰ, ਲੀਕੇਜ ਠੀਕ ਕਰਵਾਉਣ ਆਦਿ ਕੰਮਾਂ ਕਰਵਾਉਣ ਵਾਸਤੇ ਸਰਕਾਰ ਵਲੋਂ ਪੈਸੇ ਦੇਣੇ ਬੰਦ ਕਰ ਦਿੱਤੇ ਗਏ ਹਨ ਅਤੇ ਇਹ ਰਿਪੇਅਰ ਦੇ ਕੰਮ ਪੰਚਾਇਤਾਂ ਪਾਸੋ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿਚੋਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਸਦੇ ਨਾਲ ਹੀ ਪਾਣੀ ਖਪਤਕਾਰਾਂ ਤੋਂ ਬਿੱਲਾਂ ਦੀ ਰਾਸ਼ੀ ਵੀ ਸਿੱਧੇ ਸਰਕਾਰੀ ਖਜਾਨੇ ਵਿਚ ਜਮ੍ਹਾ ਕਰਵਾਈ ਜਾ ਰਹੀ ਅਤੇ ਜਲ ਸਪਲਾਈ ਸਕੀਮਾਂ ਨੂੰ ਚਾਲੂ ਰੱਖਣ ਲਈ ਸਾਰੇ ਲੋੜੀਦੇ ਕੰਮ ਕਰਵਾਉਣੇ ਬੰਦ ਕਰ ਦਿੱਤੇ ਗਏ ਹਨ। ਇਸ ਧਰਨੇ ਵਿਚ ਸੂਬਾ ਆਗੂਆਂ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਸਤਨਾਮ ਸਿੰਘ ਫਲੀਆਂਵਾਲਾ, ਪ੍ਰਦੂਮਣ ਸਿੰਘ, ਰੁਪਿੰਦਰ ਸਿੰਘ, ਸੰਦੀਪ ਖਾਨ, ਬਲਜੀਤ ਸਿੰਘ ਭੱੱਟੀ, ਓਮਕਾਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਸਰਕਾਰ ਅਤੇ ਮਨੈਜਮੇਂਟ ਨੂੰ ਚੇਤਾਵਨੀ ਦਿੱਤੀ ਕਿ ਲੋਕ ਅਤੇ ਵਰਕਰ ਵਿਰੋਧੀ ਨੀਤੀਆਂ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਸਖਤ ਵਿਰੋਧ ਕੀਤਾ ਜਾਵੇਗਾ। ਇਸ ਧਰਨੇ ਵਿਚ ਭਰਾਤਰੀ ਜਥੇਬੰਦੀਆਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਬਲਰਾਜ ਜੋਸ਼ੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਹਰਭਗਵਾਨ ਸਿੰਘ ਮੂਣਕ,ਵੇਰਕਾ ਮਿਲਕ ਪਲਾਂਟ ਐਂਡ ਕੈਟਲਫੀਡ ਪਲਾਂਟ ਆਉਟਸੋਰਸ ਮੁਲਾਜਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪਵਨਦੀਪ ਸਿੰਘ, ਸੂਬਾ ਜਨਰਲ ਸਕੱਤਰ ਜਸਬੀਰ ਸਿੰਘ ਨੇ ਆਪਣੇ ਵਰਕਰਾਂ ਦੇ ਕਾਫਲਿਆ ਸਮੇਤ ਪਹੁੰਚ ਕੇ ਹਮਾਇਤ ਕੀਤੀ ਅਤੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਮਹਿਕਮੇ ਦੀ ਮਨੈਜਮੇਂਟ ਨੂੰ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜਮਾਂ ਨੂੰ ਵਿਭਾਗ 'ਚ ਸ਼ਾਮਿਲ ਕਰਕੇ ਰੈਗੂਲਰ ਕਰਵਾਉਣ ਤੱਕ ਉਕਤ ਯੂਨੀਅਨ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
News 12 June,2023
ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜੇ ਛੁਡਵਾਉਣ ਲਈ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ
ਪਟਿਆਲਾ ਡਵੀਜਨ ਅਧੀਨ ਆਉਂਦੇ 8 ਜ਼ਿਲ੍ਹਆਂ ਦੇ ਡੀ.ਡੀ.ਪੀ.ਓ. ਤੇ ਬੀ.ਡੀ.ਪੀ.ਓਜ. ਨਾਲ ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜੇ ਦੂਰ ਕਰਵਾਉਣ ਲਈ ਮੀਟਿੰਗ ਪਟਿਆਲਾ, 10 ਮਈ: ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜਮੀਨਾਂ ਤੇ ਸ਼ਾਮਲਾਤਾਂ ਤੋਂ ਨਜਾਇਜ਼ ਕਬਜੇ ਛੁਡਵਾਉਣ ਲਈ ਅਰੰਭੀ ਵਿਸ਼ੇਸ਼ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਟਿਆਲਾ ਡਵੀਜਨ ਅਧੀਨ ਆਉਂਦੇ 8 ਜ਼ਿਲ੍ਹਿਆਂ ਦੇ ਡੀ.ਡੀ.ਪੀ.ਓ. ਤੇ ਬੀ.ਡੀ.ਪੀ.ਓਜ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਸੰਯੁਕਤ ਡਾਇਰੈਕਟਰ (ਆਰ.ਡੀ.) ਮੁਹਾਲੀ ਜਗਵਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜੇ ਦੂਰ ਕਰਵਾਉਣ ਲਈ ਅਰੰਭੀ ਮੁਹਿੰਮ ਦੌਰਾਨ ਪੰਜਾਬ ਦੀ ਤਕਰੀਬਨ 9500 ਏਕੜ ਜਮੀਨ ਤੋਂ ਨਜਾਇਜ ਕਬਜੇ ਦੂਰ ਕਰਵਾਏ ਗਏ ਸਨ ਪ੍ਰੰਤੂ ਹਾਲੇ ਵੀ ਕਈ ਜ਼ਿਲ੍ਹਿਆਂ ਵਿਖੇ ਬਹੁਤ ਸਾਰੀਆਂ ਸ਼ਾਮਲਾਤ ਜਮੀਨਾਂ ਉਪਰ ਲੋਕਾਂ ਨੇ ਨਜਾਇਜ਼ ਕਬਜੇ ਕੀਤੇ ਹੋਏ ਹਨ। ਜਗਵਿੰਦਰਜੀਤ ਸਿੰਘ ਸੰਧੂ ਨੇ ਸਮੂਹ ਡੀ.ਡੀ.ਪੀ.ਓ./ਬੀ.ਡੀ.ਪੀ.ਓਜ. ਨੂੰ ਇਹ ਨਜਾਇਜ ਕਬਜੇ ਛੁਡਵਾਉਣ ਦੀ ਹਦਾਇਤ ਕਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵਧੀਕ ਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਕਬਜ਼ੇ ਛੁਡਵਾਉਣ ਲਈ ਹੋਰ ਤੇਜੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਟਿਆਲਾ ਦੇ ਡਿਪਟੀ ਡਾਇਰੈਕਟਰ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਸਮੂਹ ਕਿਸਾਨ ਜੱਥੇਬੰਦੀਆਂ ਨੂੰ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਵਿਭਾਗ ਦਾ ਸਾਥ ਦੇਣ ਦੀ ਅਪੀਲ ਕੀਤੀ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਵੱਲੋਂ ਪੰਚਾਇਤੀ ਜਮੀਨਾਂ ਉਪਰ ਹੋਏ ਨਜਾਇਜ਼ ਕਬਜਿਆਂ ਨੂੰ ਦੂਰ ਕਰਵਾਉਣ ਲਈ ਐਸ.ਪੀ. (ਸਥਾਨਕ), ਜ਼ਿਲ੍ਹਾ ਮਾਲ ਅਫ਼ਸਰ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ 'ਤੇ ਅਧਾਰਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਮਿੱਥੇ ਗਏ ਇੱਕ ਮਹੀਨੇ ਦੇ ਸਮੇਂ ਦੇ ਅੰਦਰ-ਅੰਦਰ ਸਮੁੱਚੇ ਜ਼ਿਲ੍ਹੇ ਦੀਆਂ ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜੇ ਦੂਰ ਕਰਵਾਉਣ ਸਬੰਧੀ ਮਿਤੀ ਵਾਈਜ ਰਣਨੀਤੀ ਤਿਆਰ ਕਰੇਗੀ ਅਤੇ ਰਿਪੋਰਟ ਸਰਕਾਰ ਨੂੰ ਭੇਜੇਗੀ। ਇਸ ਮੀਟਿੰਗ ਵਿੱਚ ਪਟਿਆਲਾ ਦੇ ਡੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਪਟਿਆਲਾ ਡਵੀਜਨ ਅਧੀਨ ਆਉਂਦੇ 8 ਜ਼ਿਲ੍ਹਿਆਂ ਦੇ ਡੀ.ਡੀ.ਪੀ.ਓ. ਤੇ ਬੀ.ਡੀ.ਪੀ.ਓਜ ਮੌਜੂਦ ਸਨ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀਆਂ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਯਕੀਨੀ ਬਣਾਉਣਗੇ।
News 10 May,2023
ਪੰਜਾਬ ਪੁਲਿਸ ਦੀ ਏਜੀਟੀਐਫ ਵੱਲੋਂ ਗੈਂਗਸਟਰਾਂ ਨੂੰ ਦੇਸ਼ ਤੋਂ ਭੱਜਣ ‘ਚ ਮਦਦ ਕਰਨ ਵਾਲੇ ਜਾਅਲੀ ਪਾਸਪੋਰਟ ਰੈਕੇਟ ਦਾ ਪਰਦਾਫਾਸ਼; ਤਿੰਨ ਗ੍ਰਿਫ਼ਤਾਰ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ - ਪੁਲਿਸ ਟੀਮਾਂ ਨੇ 9 ਪਾਸਪੋਰਟਾਂ ਸਮੇਤ ਫਰਜ਼ੀ ਜਾਣਕਾਰੀਆਂ ਦੀ ਵਰਤੋਂ ਕਰਕੇ ਬਣਾਏ ਫਰਾਰ ਗੈਂਗਸਟਰਾਂ ਦੇ ਪਾਸਪੋਰਟਾਂ ਦੀਆਂ ਕਈ ਫੋਟੋ ਕਾਪੀਆਂ ਕੀਤੀਆਂ ਬਰਾਮਦ: ਡੀਜੀਪੀ ਗੌਰਵ ਯਾਦਵ - ਦੋਸ਼ੀ ਵਿਅਕਤੀਆਂ ਨੇ ਜਾਅਲੀ ਪਾਸਪੋਰਟਾਂ ਦੀ ਵਰਤੋਂ ਕਰਕੇ ਕਈ ਗੈਂਗਸਟਰਾਂ ਨੂੰ ਦੇਸ਼ ਤੋਂ ਭੱਜਣ ਵਿੱਚ ਕੀਤੀ ਮਦਦ: ਏਡੀਜੀਪੀ ਪ੍ਰਮੋਦ ਬਾਨ ਚੰਡੀਗੜ੍ਹ, 28 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਗੈਂਗਸਟਰਾਂ/ਅਪਰਾਧੀਆਂ ਨੂੰ ਜਾਅਲੀ ਵੇਰਵਿਆਂ ਦੇ ਆਧਾਰ ‘ਤੇ ਪਾਸਪੋਰਟ ਬਣਾਕੇ ਅਤੇ ਮੁਹੱਈਆ ਕਰਵਾ ਕੇ ਦੇਸ਼ ਵਿੱਚੋਂ ਫਰਾਰ ਹੋਣ ਵਿੱਚ ਮਦਦ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਓਂਕਾਰ ਸਿੰਘ ਵਾਸੀ ਪਿੰਡ ਕਾਕੀ ਪਿੰਡ, ਜਲੰਧਰ, ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਵਾਸੀ ਪਿੰਡ ਕਰਹਾਲੀ, ਪਟਿਆਲਾ ਅਤੇ ਪ੍ਰਭਜੋਤ ਸਿੰਘ ਬਹੇੜੀ, ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਹਨਾਂ ਕੋਲੋਂ 9 ਪਾਸਪੋਰਟ ਬਰਾਮਦ ਕਰਨ ਦੇ ਨਾਲ ਨਾਲ ਫਰਜ਼ੀ ਵੇਰਵਿਆਂ ਦੀ ਵਰਤੋਂ ਨਾਲ ਤਿਆਰ ਕੀਤੇ ਫਰਾਰ ਗੈਂਗਸਟਰਾਂ ਦੇ ਪਾਸਪੋਰਟਾਂ ਦੀਆਂ ਕਈ ਫੋਟੋ ਕਾਪੀਆਂ ਬਰਾਮਦ ਕੀਤੀਆਂ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੈਂਗਸਟਰਾਂ/ਅਪਰਾਧੀਆਂ ਨੂੰ ਦੇਸ਼ ਤੋਂ ਭੱਜਣ ਵਿੱਚ ਮਦਦ ਕਰਨ ਲਈ ਜਾਅਲੀ ਵੇਰਵਿਆਂ ਦੀ ਵਰਤੋਂ ਕਰਕੇ ਪਾਸਪੋਰਟ ਤਿਆਰ ਕਰਨ ਵਿੱਚ ਅੰਤਰ-ਰਾਜੀ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਮਿਲੀ ਭਰੋਸੇਮੰਦ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਏ.ਆਈ.ਜੀ. ਸੰਦੀਪ ਗੋਇਲ ਅਗਵਾਈ ਵਿੱਚ ਏ.ਜੀ.ਟੀ.ਐਫ ਟੀਮਾਂ ਨੇ ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ। ਉਹਨਾਂ ਦੱਸਿਆ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਗਿਰੋਹ ਦੇ ਦਿੱਲੀ, ਯੂਪੀ, ਕੋਲਕਾਤਾ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਬੰਧ ਸਨ ਅਤੇ ਇਹ ਗਿਰੋਹ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਈ ਗੈਂਗਸਟਰਾਂ/ਅਪਰਾਧੀਆਂ ਨੂੰ ਜਾਅਲੀ ਪਾਸਪੋਰਟਾਂ ‘ਤੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਦਾ ਸੀ। ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਗਿਰੋਹ ਨਾਲ ਜੁੜੇ ਪੰਜ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਹੋਰ ਜਾਣਕਾਰੀ ਦਿੰਦਿਆਂ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਓਂਕਾਰ, ਜੋ ਕਿ ਜਲੰਧਰ ਵਿੱਚ ਇੱਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀ ਚਲਾ ਰਿਹਾ ਹੈ, ਫਰਜ਼ੀ ਵੇਰਵਿਆਂ ਦੀ ਵਰਤੋਂ ਕਰਕੇ ਗੈਂਗਸਟਰਾਂ/ਅਪਰਾਧੀਆਂ ਦੇ ਪਾਸਪੋਰਟ ਬਣਾਉਣ ਅਤੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਲੁੱਟਣ ਵਿੱਚ ਸ਼ਾਮਲ ਸੀ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਓਂਕਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਗੈਂਗਸਟਰ ਵਰਿੰਦਰਪਾਲ ਸਿੰਘ ਉਰਫ ਵੀਨਾ ਬੁੱਟਰ (ਬੰਬੀਹਾ ਗੈਂਗ) ਅਤੇ ਜਸਵਿੰਦਰ ਸਿੰਘ ਉਰਫ ਖੱਟੂ (ਧਰਮਿੰਦਰ ਗੁਗਨੀ ਗੈਂਗ) ਲਈ ਫ਼ਰਜ਼ੀ ਪਾਸਪੋਰਟ ਬਣਾਏ ਸਨ ਤਾਂ ਜੋ ਦੇਸ਼ ਛੱਡ ਕੇ ਭੱਜਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਪ੍ਰਭਜੋਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਇੱਕ ਸਾਥੀ ਚਰਨਜੀਤ ਸਿੰਘ ਉਰਫ਼ ਬਰੇਲੀ (ਜਿਸ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ) ਨੇ ਮੈਕਸੀਕੋ ਤੋਂ ਹਾਲ ਹੀ ਵਿੱਚ ਡਿਪੋਰਟ ਕੀਤੇ ਗਏ ਗੈਂਗਸਟਰ ਦੀਪਕ ਬਾਕਸਰ ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ। ਇਸ ਦੇ ਨਾਲ ਹੀ ਤੀਜੇ ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸਨੇ ਅਜਨਾਲੇ ਦੇ ਦੀਪਇੰਦਰ ਸਿੰਘ ਉਰਫ਼ ਦੀਪੂ, ਜਿਸਦਾ ਅਪਰਾਧਕ ਪਿਛੋਕੜ ਹੈ ਅਤੇ ਭਗੌੜੇ ਗੈਂਗਸਟਰ ਹੈਰੀ ਚੱਠਾ ਦਾ ਕਰੀਬੀ ਸਾਥੀ ਹੈ, ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ। ਦੱਸਣਯੋਗ ਹੈ ਕਿ ਇਸ ਸਬੰਧੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 420, 468, 471, 473 ਅਤੇ 120-ਬੀ, ਅਸਲਾ ਐਕਟ ਦੀ ਧਾਰਾ 25 ਅਤੇ ਪਾਸਪੋਰਟ ਐਕਟ ਦੀ ਧਾਰਾ 12 ਅਧੀਨ ਪੁਲਿਸ ਸਟੇਸ਼ਨ ਸਟੇਟ ਕਰਾਈਮ, ਐਸ.ਏ.ਐਸ. ਨਗਰ ਵਿਖੇ ਐਫਆਈਆਰ ਨੰ. 2 ਮਿਤੀ 26-04-2023 ਨੂੰ ਦਰਜ ਹੈ।
News 28 April,2023
ਵਿਜੀਲੈਂਸ ਬਿਊਰੋ ਨੇ ਵਣ ਰੱਖਿਅਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਵਿਜੀਲੈਂਸ ਬਿਊਰੋ ਨੇ ਵਣ ਰੱਖਿਅਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਚੰਡੀਗੜ੍ਹ, 28 ਅਪ੍ਰੈਲ: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਮੋਗਾ ਜਿਲ੍ਹੇ ਦੇ ਵੱਡਾਘਰ ਜੰਗਲਾਤ ਬੀਟ ਵਿਖੇ ਤਾਇਨਾਤ ਵਣ ਰੱਖਿਅਕ ਅਮਰਜੀਤ ਕੌਰ ਵਾਸੀ ਬਾਘਾ ਪੁਰਾਣਾ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਹਿਲਾ ਮੁਲਾਜ਼ਮ ਖਿਲਾਫ਼ ਇਹ ਮਾਮਲਾ ਮੋਗਾ ਜ਼ਿਲੇ ਦੇ ਪਿੰਡ ਮੰਗੇਵਾਲਾ ਦੇ ਗੁਰਮੀਤ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਜੰਗਲਾਤ ਮੁਲਾਜ਼ਮ ਨੇ ਉਸ ਅਤੇ ਉਸ ਦੇ ਗੁਆਂਢੀ ਵਿਰੁੱਧ ਜੰਗਲਾਤ ਦੀ ਜ਼ਮੀਨ ਵਿੱਚ ਪਾਣੀ ਦੀਆਂ ਪਾਈਪਾਂ ਵਿਛਾਉਣ ਲਈ ਭਾਰੀ ਜ਼ੁਰਮਾਨਾ ਨਾ ਲਗਾਉਣ ਬਦਲੇ ਦੋਨਾਂ ਕੋਲੋਂ 15-15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਸੌਦਾ 10-10 ਹਜ਼ਾਰ ਰੁਪਏ ਵਿੱਚ ਤੈਅ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਸ ਸਬੰਧੀ ਸਾਰੀ ਗੱਲਬਾਤ ਆਪਣੇ ਮੋਬਾਈਲ 'ਤੇ ਰਿਕਾਰਡ ਕਰ ਲਈ। ਬੁਲਾਰੇ ਨੇ ਅੱਗੇ ਦੱਸਿਆ ਕਿ ਫਿਰੋਜ਼ਪੁਰ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਜਾਲ ਵਿਛਾ ਕੇ ਦੋਸ਼ੀ ਮਹਿਲਾ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਉਕਤ ਕਰਮਚਾਰੀ ਖਿਲਾਫ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਮਹਿਲਾ ਨੂੰ ਭਲਕੇ ਫਿਰੋਜ਼ਪੁਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
News 28 April,2023
ਮੁਲਾਜ਼ਮਾਂ ਨੇ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਕੀਤਾ ਪਿਟ ਸਿਆਪਾ
ਮੰਗਾਂ ਨੂੰ ਲੈ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ - 22 ਨੂੰ ਸਿਹਤ ਮੰਤਰੀ ਦਫਤਰ ਅੱਗੇ ਧਰਨਾ ਦੇਣ ਦਾ ਕੀਤਾ ਐਲਾਨ ਪਟਿਆਲਾ, 20 ਅਪ੍ਰੈਲ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਸ਼ਾਖਾ ਵੱਲੋਂ ਅੱਜ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਅਧਿਕਾਰੀਆਂ ਵੱਲੋਂ ਆਊਟ ਸੋਰਸ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਅੱਖੋ ਔਹਲੇ ਕਰਨ 'ਤੇ ਪਿਟ ਸਿਆਪਾ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ 22 ਅਪ੍ਰੈਲ ਨੂੰ ਸਿਹਤ ਮੰਤਰੀ ਦੇ ਦਫ਼ਤਰ ਵਿਖੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਠੇਕੇਦਾਰਾਂ ਦੀ ਲੁੱਟ ਖਸੁੱਟ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ, ਤੇ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਹਸਪਤਾਲ ਕੰਪਲੈਕਸ ਵਿਖੇ ਰੈਲੀ ਕਰਕੇ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਸਿਹਤ ਮੰਤਰੀ ਦਾ ਧਿਆਨ ਮੁੜ ਦਿਵਾਉਣ ਲਈ 22 ਅਪ੍ਰੈਲ ਨੂੰ ਉਨ੍ਹਾਂ ਦੇ ਦਫਤਰ ਪੰਚਾਇਤ ਭਵਨ ਵਿਖੇ ਧਰਨਾ ਦੇ ਕੇ ਨਿਜੀ ਰਿਹਾਇਸ਼ੀ ਵੱਲ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ 15 ਅਪ੍ਰੈਲ ਨੂੰ ਮੰਤਰੀ ਨਾਲ ਟੈਲੀਫੋਨ ਤੇ ਹੋਈ ਗੱਲਬਾਤ ਦੌਰਾਨ ਭਰੋਸਾ ਦਿੱਤਾ ਗਿਆ ਸੀ ਕਿ ਮੈਡੀਕਲ ਸੁਪਰਡੈਂਟ ਨੂੰ ਕਿਹਾ ਗਿਆ ਹੈ ਕਿ ਮੰਗਾਂ ਤੇ ਗੱਲਬਾਤ ਕਰਕੇ ਨਿਪਟਾਰਾ ਕੀਤਾ ਜਾਵੇ ਪਰੰਤੂ ਮੰਤਰੀ ਦੇ ਆਦੇਸ਼ਾਂ ਨੂੰ ਵੀ ਅੱਖੋ ਪਰੋਖੇ ਕਰ ਦਿੱਤਾ ਹੈ। ਇਸ ਲਈ ਦਫਤਰ ਤੇ ਰਿਹਾਇਸ਼ੀ ਅੱਗੇ ਰੋਸ ਪ੍ਰਗਟ ਕਰਕੇ ਮਾਮਲਾ ਮੁੜ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਗਾਂ ਵਿਚੋਂ ਮੁੱਖ ਮੰਗਾਂ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨਾ, ਘੱਟੋ-ਘੱਟ ਉਜਰਤਾਂ ਤੇ ਸਾਲ 2020 ਤੇ 2022 ਦਾ ਬਕਾਇਆ ਦੀ ਅਦਾਇਗੀ ਕਰਵਾਉਣ, ਸਾਲ 2015 ਤੋਂ ਠੇਕੇਦਾਰ ਕਰਮਚਾਰੀਆਂ ਨੂੰ 8:33 ਦੇ ਬੋਨਸ ਦੀ ਅਦਾਇਗੀ ਨਹੀਂ ਕਰ ਰਹੇ। ਸਫਾਈ ਕਰਮੀਆਂ ਤੇ ਚੌਥਾ ਦਰਜਾ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਵਾਉਣਾ ਸਾਰੇ ਕੱਚੇ ਕਰਮੀ ਪੱਕੇ ਕਰਨੇ, ਈਪੀਐਫ ਦਾ ਹਿਸਾਬ ਦੇਣਾ ਆਦਿ ਸ਼ਾਮਲ ਹਨ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ, ਅਨਿਲ ਗਾਗਟ, ਜਗਤਾਰ ਬਾਬਾ, ਹਰਬੰਸ ਸਿੰਘ, ਦਰਸ਼ਨ ਮਲੇਵਾਲ, ਅਜੈ ਸਿੱਪਾ, ਅਰੁਣ ਕੁਮਾਰ, ਕਿਰਨ ਪਾਲ, ਸ਼ਾਮ ਸਿੰਘ, ਇੰਦਰਪਾਲ ਵਾਲਿਆ, ਪ੍ਰਕਾਸ਼ ਸਿੰਘ ਲੁਬਾਣਾ, ਸਤਿਨਰਾਇਣ ਗੋਨੀ, ਧਰਮਿੰਦਰ, ਤਰਲੋਚਨ ਮਾੜੂ, ਮਮਤਾਜ, ਸੁਨੀਤਾ, ਮੀਨੂੰ, ਤਰਲੋਚਨ ਮੰਡੋਲੀ, ਹਰਜੀਤ ਕੌਰ ਆਦਿ ਹਾਜਰ ਸਨ। ਹਸਪਤਾਲ ਵਿਖੇ ਰੋਸ਼ ਵਜੋਂ ਨਾਅਰੇਬਾਜ਼ੀ ਕਰਦੇ ਮੁਲਾਜ਼ਮ ਆਗੂ।
News 20 April,2023
ਕੇਂਦਰ ਸਰਕਾਰ ਵੱਲੋਂ ਕਣਕ 'ਤੇ ਕਟੌਤੀ ਖਿਲਾਫ - ਕਿਸਾਨਾਂ ਦਾ ਗੁੱਸਾ ਫੂਟਿਆ : ਡੀ.ਸੀ. ਦਫ਼ਤਰ ਅੱਗੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ
- ਕੇਂਦਰ ਸਰਕਾਰ ਦੁਆਰਾ ਕਣਕ ਦੇ ਰੇਟ 'ਚ ਕਟੌਤੀ ਦੇ ਖਾਤਮੇ ਸਮੇਤ ਭਾਰੀ ਫ਼ਸਲੀ ਤੇ ਜਾਇਦਾਦ ਦੇ ਨੁਕਸਾਨ ਦੀ ਪੂਰੀ ਭਰਪਾਈ ਦੀ ਮੰਗ ਪਟਿਆਲਾ, 14 ਅਪ੍ਰੈਲ : ਦਾਗੀ-ਪਿਚਕੇ ਦਾਣਿਆਂ ਦੇ ਬਹਾਨੇ ਕਣਕ ਦੇ ਐੱਮ ਐੱਸ ਪੀ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਕਟੌਤੀ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਵਿੱਚ ਪਟਿਆਲਾ ਡੀ.ਸੀ ਦਫ਼ਤਰ ਅੱਗੇ ਭਾਰੀ ਗਿਣਤੀ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਪ੍ਰਵਾਰਾਂ ਸਮੇਤ ਵਿਸ਼ਾਲ ਰੋਸ ਧਰਨੇ ਲਗਾਕੇ ਕੇਂਦਰ ਸਰਕਾਰ ਦਾ ਪਿਟ ਸਿਆਪਾ ਕੀਤਾ ਅਤੇ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਨੇਤਾਵਾਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਵਿੱਚ ਦਾਗੀ ਜਾਂ ਪਿਚਕੇ ਦਾਣਿਆਂ ਦਾ ਦੋਸ਼ ਸਰਾਸਰ ਨਜਾਇਜ਼ ਕਿਸਾਨਾਂ ਸਿਰ ਮੜ੍ਹ ਕੇ ਕਣਕ ਦੇ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਭਾਰੀ ਮੀਂਹ ਤੂਫ਼ਾਨ ਗੜੇਮਾਰੀ ਨੂੰ ਕੌਮੀ ਆਫ਼ਤ ਮੰਨ ਕੇ ਇਸ ਨਾਲ ਹੋਏ ਫ਼ਸਲੀ ਨੁਕਸਾਨ ਅਤੇ ਹੋਰ ਜਾਇਦਾਦ ਮਕਾਨਾਂ ਆਦਿ ਦੇ ਹੋਏ ਨੁਕਸਾਨ ਦੀ ਪੂਰੀ-ਪੂਰੀ ਭਰਪਾਈ ਦੀ ਅਦਾਇਗੀ ਕਾਸ਼ਤਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਔਰਤਾਂ ਸਮੇਤ ਤੁਰੰਤ ਕੀਤੀ ਜਾਵੇ। ਨਾਂਮਾਤਰ ਮੁਆਵਜ਼ਾ ਦੇਣ ਲਈ ਵੀ ਵੱਧ ਤੋਂ ਵੱਧ 5 ਏਕੜ ਦੀ ਸ਼ਰਤ ਖਤਮ ਕਰਨ, ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਮੁਤਾਬਕ ਕਟੌਤੀ ਤੋਂ ਬਿਨਾਂ ਪੂਰੀ ਦੀ ਪੂਰੀ ਕਣਕ ਅਤੇ ਦੂਜੀਆਂ ਫ਼ਸਲਾਂ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਦੀਆਂ ਮੰਗਾਂ ਸ਼ਾਮਲ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰੀ ਭਾਜਪਾ ਹਕੂਮਤ ਨੇ ਕੁਦਰਤੀ ਕਹਿਰ ਨਾਲ਼ ਹੋਈ ਫ਼ਸਲੀ ਤਬਾਹੀ ਨੂੰ ਕੌਮੀ ਆਫ਼ਤ ਮੰਨ ਕੇ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਭੁੱਕਿਆ ਹੈ। ਬੇਸ਼ੱਕ ਪੰਜਾਬ ਦੀ ਆਪ ਸਰਕਾਰ ਨੇ ਇਹ ਕਟੌਤੀ ਨਾ ਕਰਨ ਦਾ ਹਾਂ-ਪੱਖੀ ਐਲਾਨ ਤਾਂ ਕੀਤਾ ਹੈ ਪ੍ਰੰਤੂ ਕਣਕ ਦੀ 75 ਤੋਂ 100× ਯਾਨੀ ਮੁਕੰਮਲ ਤਬਾਹੀ ਦਾ ਮੁਆਵਜ਼ਾ ਸਿਰਫ਼ ਪੰਜ ਏਕੜ ਤੱਕ 15000 ਰੁਪਏ ਪ੍ਰਤੀ ਏਕੜ ਐਲਾਨ ਕਰ ਕੇ ਅਤੇ 33× ਤੱਕ ਤਬਾਹੀ ਨੂੰ ਮੁਆਵਜ਼ੇ ਦੇ ਦਾਇਰੇ ਵਿੱਚੋਂ ਬਾਹਰ ਕੱਢ ਕੇ ਕਿਸਾਨਾਂ ਨਾਲ਼ ਕੋਝਾ ਮਜ਼ਾਕ ਵੀ ਕੀਤਾ ਹੈ, ਕਿਉਂਕਿ ਇਸ ਮੁਕੰਮਲ ਤਬਾਹੀ ਦਾ ਮੁਆਵਜ਼ਾ ਤਾਂ ਘੱਟੋ ਘੱਟ 50000 ਤੋਂ 55000 ਰੁਪਏ ਪ੍ਰਤੀ ਏਕੜ ਬਣਦਾ ਹੈ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਹੀ ਘਾਟੇਵੰਦੇ ਰੇਟਾਂ ਰਾਹੀਂ ਕਰਜ਼ਿਆਂ ਥੱਲੇ ਕੁਚਲੇ ਜਾ ਰਹੇ ਕਿਸਾਨਾਂ ਉੱਤੇ ਇਸ ਤਬਾਹੀ ਦਾ ਹੋਰ ਭਾਰ ਪਾਉਣ ਦੀ ਥਾਂ ਪੂਰੇ ਦੇਸ਼ ਦੁਆਰਾ ਇਹ ਸਾਰਾ ਭਾਰ ਸਰਕਾਰੀ ਖਜ਼ਾਨੇ 'ਚੋਂ ਵੰਡਾਉਣਾ ਬਣਦਾ ਹੈ, ਕਿਉਂਕਿ ਕਿਸਾਨ ਦੇਸ਼ ਦੇ ਹਰ ਜੀਅ ਲਈ ਅੰਨ ਪੈਦਾ ਕਰਦਾ ਹੈ। ਬੁਲਾਰਿਆਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਇਹ ਸੱਦਾ ਵੀ ਦਿੱਤਾ ਕਿ ਰੇਟ 'ਚ ਕਟੌਤੀ ਵਾਲਾ ਜੇ-ਫਾਰਮ ਕੱਟਣ ਵਾਲੇ ਅਧਿਕਾਰੀਆਂ ਦੇ ਥਾਂਓਂ-ਥਾਂਈਂ ਘਿਰਾਓ ਕੀਤੇ ਜਾਣ। ਮੁੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਮ ਕਿਸਾਨਾਂ ਨੂੰ ਖੇਤੀ ਕਿੱਤੇ 'ਚੋਂ ਬਾਹਰ ਧੱਕ ਕੇ ਅਤੇ ਰੁਜ਼ਗਾਰ ਦੇ ਵਸੀਲੇ ਖ਼ਤਮ ਕਰਕੇ ਕਾਰਪੋਰੇਟ ਖੇਤੀ ਮਾਡਲ ਮੜ੍ਹਨ ਦੀ ਨੀਤੀ ਤਹਿਤ ਹੀ ਅਜਿਹੇ ਭੁੱਖਮਰੀ ਵੱਲ ਲੈ ਜਾਣ ਵਾਲੇ ਕਿਸਾਨ ਮਾਰੂ ਫੈਸਲੇ ਕੀਤੇ ਜਾ ਰਹੇ ਹਨ। ਅਜਿਹੇ ਫੈਸਲਿਆਂ ਦੀ ਬਦੌਲਤ ਹੀ ਪਾਕਿਸਤਾਨ ਵਰਗੇ ਦੁਨੀਆਂ ਦੇ ਦਰਜਨਾਂ ਦੇਸ਼ਾਂ ਦੇ ਅਰਬਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਅੰਦੋਲਨ ਦੀ ਆਵਾਜ਼ ਅਣਸੁਣੀ ਕਰਨ ਦੀ ਸੂਰਤ ਵਿੱਚ ਅਗਲੇ ਦਿਨਾਂ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨੂੰ ਇਨ੍ਹਾਂ ਦੇਸ਼ਧ੍ਰੋਹੀ ਫੈਸਲਿਆਂ ਵਿਰੁੱਧ ਪ੍ਰਵਾਰਾਂ ਸਮੇਤ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ, ਖਜਾਨਚੀ ਜਗਮੇਲ ਸਿੰਘ ਗਾਜੇਵਾਸ, ਅਮਰੀਕ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਸਾਲੂਵਾਲ, ਹਰਮਨਦੀਪ ਸਿੰਘ, ਸੁਖਵਿੰਦਰ ਸਿੰਘ, ਭਿੰਦਰ ਸਿੰਘ, ਭਰਭੂਰ ਸਿੰਘ, ਮਨਦੀਪ ਕੌਰ ਬਾਰਨ, ਗੁਰਮੀਤ ਕੋਰ ਬਰਾਸ ਆਦਿ ਮੌਜੂਦਸਨ।
News 14 April,2023
ਪੰਜਾਬ ਪੁਲਿਸ ਨੇ ਕਾਰਵਾਈ ਦੌਰਾਨ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲੇ ਗ੍ਰਿਫਤਾਰ ਕੀਤੇ 44 ਵਿਅਕਤੀਆਂ ਨੂੰ ਕੀਤਾ ਰਿਹਾਅ
ਥੋੜ੍ਹੀ ਬਹੁਤ ਭੂਮਿਕਾ ਵਾਲੇ ਹੋਰ ਵਿਅਕਤੀਆਂ ਨੂੰ ਵੀ ਜਲਦ ਪੁਲਿਸ ਹਿਰਾਸਤ ਚੋਂ ਕੀਤਾ ਜਾਵੇਗਾ ਰਿਹਾਅ - ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਬੇਕਸੂਰ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ - ਗ੍ਰਿਫਤਾਰ ਕੀਤੇ ਗਏ ਕੁੱਲ 207 ਵਿੱਚੋਂ 30 ਵਿਅਕਤੀ ਪਾਏ ਗਏ ਅਹਿਮ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਚੰਡੀਗੜ੍ਹ, 25 ਮਾਰਚ: ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਅਮਨ-ਕਾਨੂੰਨ ਨੂੰ ਖ਼ੋਰਾ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਵਿਰੁੱਧ ਚੱਲ ਰਹੇ ਅਭਿਆਨ ਦੌਰਾਨ , ਇਹਤਿਆਤ ਵਜੋਂ ਗਿਰਫਤਾਰ ਕੀਤੇ ਗਏ 44 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅਪਰੇਸ਼ਨ ਦੌਰਾਨ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਪ੍ਰੇਸ਼ਾਨ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ ਦਿੱਤੀਆਂ ਸਨ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਜਨਤਾ ਦੇ ਵਡੇਰੇ ਹਿੱਤਾਂ ਵਿੱਚ ਅਤੇ ਨੌਜਵਾਨਾਂ ਨੂੰ ਪ੍ਰੇਸ਼ਾਨੀ ਨਾ ਆਉਣ ਦੇਣ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਪੁਲਿਸ ਨੇ ਉਹਨਾਂ ਵਿਅਕਤੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ ਜਿਹਨਾਂ ਦੀ ਘੱਟੋ-ਘੱਟ ਭੂਮਿਕਾ ਹੈ ਜਾਂ ਜੋ ਬੱਸ ਐਵੇਂ ਭਾਵਨਾ ਚ ਵਹਿ ਕੇ ਅੰਮ੍ਰਿਤਪਾਲ ਨਾਲ ਤੁਰ ਪਏ ਸਨ। ਅਜਿਹੇ 44 ਵਿਅਕਤੀਆਂ, ਜਿਨ੍ਹਾਂ ਨੂੰ ਇਹਤਿਆਤ ਵਜੋਂ ਗਿਰਫਤਾਰ ਕੀਤਾ ਗਿਆ ਸੀ, ਨੂੰ ਸ਼ੁੱਕਰਵਾਰ ਨੂੰ ਭਵਿੱਖ ਵਿੱਚ ਚੰਗੇ ਆਚਰਣ ਦੇ ਵਾਅਦੇ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਦੇ ਐਲਾਨ ਕਿ ਪੰਜਾਬ ਪੁਲਿਸ 177 ਗ੍ਰਿਫਤਾਰ ਵਿਅਕਤੀਆਂ ਨੂੰ ਨਿਵਾਰਕ ਹਿਰਾਸਤ ਤੋਂ ਰਿਹਾਅ ਕਰ ਸਕਦੀ ਹੈ , ਦੇ ਇੱਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਹੇਠ ਕੁੱਲ 207 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 30 ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ, ਜਦੋਂਕਿ ਬਾਕੀਆਂ ਦੀ ਗ੍ਰਿਫ਼ਤਾਰੀ ਸੁਰੱਖਿਆ ਦੀ ਨਜ਼ਰੋਂ ਇਹਤਿਆਤ ਵਜੋਂ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਅੰਮ੍ਰਿਤ ਛਕਣ ਅਤੇ ਨਸ਼ਾ ਛੁਡਾਉਣ ਵਿੱਚ ਸ਼ਾਮਲ ਲੋਕਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਬਾਕੀ ਰਹਿੰਦੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਕਿ ਇਹਤਿਆਤਨ ਗਿਰਫਤਾਰੀ ਅਧੀਨ ਹਨ ਅਤੇ ਜੇਕਰ ਉਹ ਕਿਸੇ ਵੀ ਠੋਸ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਨਾ ਪਾਏ ਗਏ ਤਾਂ ਜਲਦ ਹੀ ਉਹਨਾਂ ਨੂੰ ਵੀ ਪੁਲਿਸ ਹਿਰਾਸਤ ਵਿੱਚੋਂ ਛੱਡ ਦਿੱਤਾ ਜਾਵੇਗਾ । ਜ਼ਿਕਰਯੋਗ ਹੈ ਕਿ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ’ਚ ਖੇਡਣ ਤੋਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਹ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
News 25 March,2023
ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਨੇ ਕੀਤੀ ਅਕਾਸ਼ ਗੂੰਜਾਓ ਨਾਅਰੇਬਾਜ਼ੀ
ਕਲਾਸਾਂ ਅਤੇ ਕੰਮਕਾਜ ਛੱਡ ਯੂਨੀਵਰਸਿਟੀ 'ਚ ਕੱਢਿਆ ਰੋਸ਼ ਭਰਭੂਰ ਮਾਰਚ - ਸਿਹਤ ਮੰਤਰੀ ਅਤੇ ਯੂਨੀਵਰਸਿਟੀ ਸੈਨੇਟ ਮੈਂਬਰ ਡਾ. ਬਲਵੀਰ ਸਿੰਘ ਦੇ ਘਰ ਦਾ ਕਰਨਗੇ ਘਿਰਾਓ ਪਟਿਆਲਾ, 21 ਮਾਰਚ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਬਜਟ ਵਿੱਚ ਗਰਾਂਟ ਘਟਾਉਣ ਦੇ ਮੁੱਦੇ 'ਤੇ ਅੱਜ ਜਿੱਥੇ ਅਕਾਸ਼ ਗੂੰਜਾਓ ਨਾਅਰੇਬਾਜ਼ੀ ਕੀਤੀ ਗਈ, ਉੱਥੇ ਕਲਾਸਾਂ ਅਤੇ ਕੰਮ-ਕਾਜ ਛੱਡ ਕੇ ਯੂਨੀਵਰਸਿਟੀ ਵਿੱਚ ਰੋਹ ਭਰਭੂਰ ਮਾਰਚ ਕੱਢਿਆ ਗਿਆ। ਇਸ ਮੌਕੇ ਅਮਨਦੀਪ ਸਿੰਘ ਖਿਉਵਾਲੀ ਵੱਲੋਂ ਕਿਹਾ ਗਿਆ ਕਿ 9 ਦਿਨ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਮੋਰਚੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੰਕਟ ਸੰਬੰਧੀ ਸਿਖਿਆ ਮੰਤਰੀ ਵੱਲੋਂ ਬਿਆਨ ਤੱਕ ਨਹੀਂ ਦਿੱਤਾ ਗਿਆ। ਹੁਣ ਮੋਰਚੇ ਵੱਲੋਂ ਤਿੱਖੇ ਐਕਸ਼ਨ ਕੀਤੇ ਜਾਣਗੇ। ਇਹ ਨਿਰੰਤਰ ਜਾਰੀ ਰਹਿਣਗੇ ਅਤੇ ਇਸਦੀ ਜਿੰਮੇਂਵਾਰ ਪੰਜਾਬ ਸਰਕਾਰ ਹੋਵੇਗੀ। ਇਸ ਕੜੀ ਤਹਿਤ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ। ਅੱਜ ਦੇ ਪ੍ਰੋਗਰਾਮ ਤਹਿਤ ਸ਼ੋਸ਼ਲ ਸਾਇੰਸ ਵਿਭਾਗਾਂ ਦੇ ਵਿਦਿਆਰਥੀ ਅਧਿਆਪਕਾਂ ਅਤੇ ਕਰਮਾਚਾਰੀਆਂ ਵੱਲੋਂ ਇਕੱਠ ਕੀਤਾ ਗਿਆ। ਆਗੂਆਂ ਵਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਪ੍ਰਤੀ ਸੁਹਿਰਦ ਪੰਹੁਚ ਅਪਣਾਉਣ ਦੀ ਬਜਾਏ ਅੜੀਅਲ ਰਵਈਆ ਅਪਣਾ ਰਹੀ ਹੈ। ਪੰਜਾਬ ਸਰਕਾਰ ਇਕ ਪਾਸੇ ਸਿੱਖਿਆ ਦੇ ਮੁੱਦੇ ਨੂੰ ਤਰਜੀਹ ਤੇ ਰੱਖਣ ਦੇ ਐਲਾਨ ਕਰ ਰਹੀ ਹੈ ਜਦਕਿ ਯੂਨੀਵਰਸਿਟੀ ਨੂੰ ਆਪਣੇ ਬਣਦੇ ਹੱਕ ਲੈਣ ਲਈ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਭ੍ਰਿਸ਼ਟਾਚਾਰ ਅਤੇ ਗਰਾਂਟ ਨਾ ਦੇਣ ਕਾਰਨ ਜੋ ਵੀ ਮਹੌਲ ਪੈਦਾ ਹੋਇਆ ਹੈ ਉਸ ਵਿੱਚ ਸਭ ਤੋਂ ਵੱਧ ਨੁਕਸਾਨ ਵਿਦਿਆਰਥੀਆਂ ਦਾ ਹੀ ਹੋ ਰਿਹਾ ਹੈ। ਯੂਨੀਵਰਸਿਟੀ ਸਮੇਂ ਤੇ ਵਿਦਿਆਰਥੀਆਂ ਦੇ ਨਤੀਜੇ ਨਹੀਂ ਐਲਾਨ ਪਾ ਰਹੀ ਨਾ ਹੀ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਿਆ ਜਾ ਰਿਹਾ ਹੈ। ਇਸੇ ਤਰਾਂ ਕਲਾਸਾਂ ਲਈ ਕਮਰਿਆਂ ਅਤੇ ਹੋਸਟਲਾਂ ਦੀ ਸਖ਼ਤ ਜ਼ਰੂਰਤ ਦੇ ਬਾਵਜੂਦ ਵਿੱਤੀ ਘਾਟੇ ਕਰਕੇ ਨਹੀਂ ਬਣਾਏ ਜਾ ਰਹੇ। ਆਗੂਆਂ ਵੱਲੋਂ ਕਿਹਾ ਗਿਆ ਕਿ ਜਿੰਨਾਂ ਸਮਾਂ ਸਰਕਾਰ ਵੱਲੋਂ ਨੀਤੀਗਤ ਫੈਸਲੇ ਤਹਿਤ 150 ਕਰੋੜ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾਂਦਾ ਅਤੇ ਪੂਰਾ ਬਜਟ ਜਾਰੀ ਕਰਨ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਹਨਾਂ ਸਮਾਂ ਮੋਰਚਾ ਜਾਰੀ ਰਹੇਗਾ। ਅੱਜ ਦੇ ਪ੍ਰੋਗਰਾਮ ਵਿੱਚ ਡਾ. ਰਾਜਦੀਪ ਸਿੰਘ, ਅਮਨਦੀਪ ਸਿੰਘ ਖਿਉਵਾਲੀ, ਗੁਰਪ੍ਰੀਤ ਸਿੰਘ, ਡਾ. ਚਰਨਜੀਤ, ਗਗਨਦੀਪ ਸ਼ਰਮਾ, ਡਾ. ਗੁਰਸੇਵਕ ਲੰਬੀ, ਰਸ਼ਪਿੰਦਰ ਜਿੰਮੀਂ, ਹਰਦੀਪ ਸ਼ਰਮਾ ਅਤੇ ਪ੍ਰੀਤ ਕਾਂਸ਼ੀ ਵੱਲੋਂ ਸੰਬੋਧਨ ਕੀਤਾ ਗਿਆ।
News 21 March,2023
ਕਾਰਜਾਂ ਦੀ ਨਹੀਂ, ਵਿਗਿਆਪਣਾਂ ਦੀ ਪੰਜਾਬ ਸਰਕਾਰ ਢਿੱਲੋਂ
ਗੁਰਤੇਜ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ, ਕਿਹਾ- ਸੁਵਿਧਾਵਾਂ ਦੇਣ ਦੇ ਨਾਮ ਤੇ ਕਰ ਰਹੀ ਦਿਖਾਵਾ -ਪਟਿਆਲਾ ਦਿਹਾਤੀ ਦੇ ਪਿੰਡਾਂ ਵਿੱਚ ਅੱਜ ਤੋਂ ਚਲਾਉਣਗੇਂ ਸਿਗਨੇਚਰ ਕੈਂਪੇਨ, ਮੰਗਾਂ ਨਾ ਮੰਨਣ ਤੇ ਡਾ. ਬਲਬੀਰ ਸਿੰਘ ਦੇ ਘਰ ਦੇ ਬਾਹਰ ਦਿੱਤਾ ਜਾਵੇਗਾ ਪੱਕਾ ਧਰਨਾ ਪਟਿਆਲਾ, 20 ਮਾਰਚ ----- ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਲੋਕ ਲੁਭਾਵਣੇ ਵਾਅਦੇ ਕਰਕੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਏ ਸੀ, ਪਰ ਸੱਤਾ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ। ਵਿਗਿਆਪਣਾਂ ਦੇ ਰਾਹੀਂ ਪੁਰਾਨੀ ਸਰਕਾਰ ਦੇ ਕਾਰਜਾਂ ਦੇ ਨਾਂ ਤੇ ਝੂਠਾ ਪ੍ਰਚਾਰ ਕਰਕੇ ਵਾਹਵਾਹੀ ਖਟਣ ਚ ਲੱਗੀ ਹੋਈ ਹੈ, ਜੋ ਕਿ ਲੋਕਾਂ ਨੂੰ ਵੀ ਹੁਣ ਸਮਝ ਆਉਣ ਲੱਗ ਪਿਆ ਹੈ। ਇਸਦਾ ਜਵਾਬ ਆਗਾਮੀ ਚੌਣਾਂ ਵਿੱਚ ਮਿਲੇਗਾ। ਇਹ ਗੱਲ ਸ. ਗੁਰਤੇਜ ਸਿੰਘ ਢਿੱਲੋਂ ਮੈਂਬਰ ਪੰਜਾਬ ਕਾਰਜਕਾਰਣੀ ਬੀਜੇਪੀ ਅਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਨਾਭਾ ਨੇ ਅੱਜ ਪ੍ਰੈੱਸ ਕਾਨਫਰੇਂਸ ਵਿੱਚ ਕਹੀ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਲੋਕਾਂ ਵਿੱਚ ਆਪਣੀ ਦਿੱਖ ਬਣਾਈ ਰੱਖਣ ਵਾਸਤੇ ਲੋਕਾਂ ਦੇ ਪੈਸੇ ਪਾਣੀ ਵਾਂਗ ਵਹਾਉਣ ਲਗੀ ਹੋਈ ਹੈ, ਜਿਸਦਾ ਸਾਰਾ ਵਜਣ ਪੰਜਾਬ ਦੇ ਆਮ ਲੋਕਾਂ ਤੇ ਪੈ ਰਿਹਾ ਹੈ। ਸ. ਢਿੱਲੋਂ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪਟਿਆਲਾ-ਨਾਭਾ ਰੋਡ 32 ਕਰੋੜ 52 ਲੱਖ ਰੁਪਏ ਅਤੇ ਪਟਿਆਲਾ-ਸਰਹਿੰਦ ਰੋਡ 110 ਕਰੋੜ ਰੁਪਏ ਦੀ ਲਾਗਤ ਨਾਲ ਫੋਰਲੈਨ ਕਰਨ ਦੇ ਪ੍ਰੋਜੈਕਟ ਦੀ ਡੀਪੀਆਰ ਕੇਂਦਰ ਸਰਕਾਰ ਨੂੰ ਭੇਜਣ ਸੰਬੰਧੀ ਅਪੀਲ ਕਰ ਚੁਕੇ ਹਨ। ਇਸ ਪ੍ਰੋਜੈਕਟ ਦਾ ਸਾਰਾ ਖਰਚ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ। ਪਰ ਪੱਤਰ ਭੇਜੇ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਨਾ ਤਾ ਕੇਂਦਰ ਸਰਕਾਰ ਨੂੰ ਡੀਪੀਆਰ ਭੇਜੀ ਹੈ ਅਤੇ ਨਾ ਹੀ ਉਕਤ ਪੱਤਰ ਦਾ ਜਵਾਬ ਦਿੱਤਾ ਹੈ। ਉਨ੍ਹਾਂ ਏਲਾਨ ਕੀਤਾ ਕਿ ਉਹ ਆਪਣੀ ਆਵਾਜ਼ ਉਠਾਉਂਦਿਆਂ ਲੋਕਾਂ ਵਿੱਚ ਜਾਣਗੇ ਅਤੇ 21 ਮਾਰਚ 2023 ਤੋਂ ਪਟਿਆਲਾ ਦਿਹਾਤੀ ਦੇ ਪਿੰਡਾ ਵਿੱਚ ਸਿਗਨੇਚਰ ਕੈਂਪੇਨ ਚਲਾ ਲੋਕਾਂ ਨੂੰ ਜਾਗਰੂਕ ਕਰੇਂਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸਿਹਤ ਮੰਤਰੀ ਦੇ ਘਰ ਦੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ, ਕਿਉਂਕਿ ਡਾ. ਬਲਬੀਰ ਸਿੰਘ ਉਕਤ ਹਲਕੇ ਦੇ ਵਿਧਾਇਕ ਵੀ ਹਨ ਅਤੇ ਦੋਵੇਂ ਸੜਕਾ ਉਨ੍ਹਾਂ ਦੇ ਖੇਤਰ ਵਿੱਚ ਹੀ ਆਉਂਦਿਆਂ ਹਨ। ਸ. ਢਿੱਲੋਂ ਨੇ ਸਿਹਤ ਮੰਤਰੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਆਪ ਸਰਕਾਰ ਵੱਖ-ਵੱਖ ਜਗ੍ਹਾਂ ਤੇ ਕੇਵਲ ਨਾਮ ਦੇ ਮੁਹੱਲਾ ਕਲਿਨਿਕ ਖੋਲ ਰਹੀ ਹੈ, ਜਦਕਿ ਰਜਿੰਦਰਾ ਹਸਪਤਾਲ ਵਿੱਚ ਕਰੋੜਾਂ ਦੀ ਲਾਗਤ ਨਾਲ ਬਣੇ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਪੈਰਾ ਮੈਡੀਕਲ ਸਟਾਫ ਅਤੇ ਤਕਨੀਕੀ ਕਰਮਚਾਰਿਆਂ ਦੀ ਭਰਤੀ ਕਰਨ ਵੱਲ ਕੋਈ ਧਿਆਨ ਨਹੀਂ ਹੈ। ਜਦਕਿ ਪਟਿਆਲਾ ਦਿਹਾਤੀ ਤੋਂ ਜਿੱਤੇ ਵਿਧਾਇਕ ਡਾ. ਬਲਬੀਰ ਸਿੰਘ ਵੀ ਇਸ ਵਿਭਾਗ ਦੇ ਮੰਤਰੀ ਹਨ ਅਤੇ ਨਾਲ ਹੀ ਡਾਕਟਰ ਵੀ ਹਨ, ਪਰ ਫਿਰ ਵੀ ਉਹ ਇਸ ਨੂੰ ਅਣਦੇਖਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਡਾ. ਬਲਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਸਟਾਫ ਦੀ ਭਰਤੀ ਨਾ ਕੀਤੀ ਤਾਂ ਉਹ ਡਾ. ਬਲਬੀਰ ਸਿੰਘ ਦੇ ਘਰ ਬਾਹਰ ਪੱਕਾ ਧਰਨਾ ਦੇਣਗੇ। ਸ. ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕਾਂ ਨੂੰ ਚੰਗਾ ਮਾਹੌਲ ਤੇ ਬਿਹਤਰ ਸਿਹਤ ਸੁਵਿਧਾਵਾਂ ਦੇਣਾ ਹੈ, ਜਿਸਦੇ ਲਈ ਉਹ ਹਮੇਸ਼ਾ ਤਿਆਰ ਹਨ। ਇਸ ਮੌਕੇ ਸੁਖਵਿੰਦਰ ਕੌਰ ਨੌਲਖਾਂ ਸੂਬਾ ਸਕੱਤਰ ਬੀਜੇਪੀ, ਵਿਨਿਤ ਸਹਿਗਲ, ਰਮਨਦੀਪ ਸਿੰਘ ਭਿਲੋਵਾਲ, ਸੁਖਚੈਨ ਸਿੰਘ ਇੱਛੇਵਾਲ, ਆਸ਼ੀਸ਼ ਗੁਪਤਾ, ਗੌਰਵ ਸ਼ਰਮਾ, ਜਸਵੀਰ ਸਿੰਘ, ਸੰਦੀਪ ਧਾਲੀਵਾਲ ਮੌਜੂਦ ਰਹੇ।
News 20 March,2023
1800 ਕਰੋੜ ਦੇ ਦਾਅਵੇ ਕਰਨ ਵਾਲੇ ਸ਼ਹਿਰ ਵਿੱਚ 180 ਕਰੋੜ ਲੱਗਿਆ ਹੀ ਦਿਖਾਉਣ : ਆਮ ਆਦਮੀ ਪਾਰਟੀ
ਜਿੱਥੇ ਵੀ ਪੈਸੇ ਲੱਗੇ, ਉੱਥੇ ਵੱਡੇ-ਵੱਡੇ ਘਪਲੇ ਹੋਏ ਉਨ੍ਹਾਂ ਦੀ ਹੋ ਰਹੀ ਹੈ ਜਾਂਚ - ਭਾਜਪਾ ਆਗੂ ਆਪਣੇ ਗਿਰੇਬਾਨ ਅੰਦਰ ਝਾਂਕਣ ਕਿ ਉਨਾਂ੍ਹ ਨੇ ਸ਼ਹਿਰ ਵਿੱਚ ਇੱਕ ਵੀ ਪ੍ਰੋਜੈਕਟ ਸਿਰੇ ਚਾੜਿਆ - ਜੇਕਰ ਇਨ੍ਹਾਂ ਨੇ ਕੰਮ ਕਰਵਾਏ ਹੁੰਦੇ ਤਾਂ ਕੈਪਟਨ ਅਮਰਿੰਦਰ ਨਹੀਂ ਸੀ ਹਾਰਦਾ - ਭਾਜਪਾਈ ਹੋ ਕੇ ਕਾਂਗਰਸ ਦੀ ਬੋਲ ਰਹੇ ਹਨ ਬੋਲੀ ਪਟਿਆਲਾ, 20 ਮਾਰਚ : ਲੰਘੇ ਦਿਨ ਆਮ ਆਦਮੀ ਪਾਰਟੀ ਖਿਲਾਫ ਬੋਲਣ ਵਾਲੇ ਇੱਕ ਭਾਜਪਾ ਨੇਤਾ'ਤੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਤਿੱਖਾ ਰਾਜਨੀਤਿਕ ਹਮਲਾ ਕੀਤਾ ਹੈ। ਪਾਰਟੀ ਦੇ ਜਿਲਾ ਯੂਥ ਮੀਤ ਪ੍ਰਧਾਨ ਸਿਮਰਨਪ੍ਰੀਤ ਸਿੰਘ, ਸੀਨੀਅਰ ਆਗੂ ਜਗਤਾਰ ਸਿੰਘ ਤਾਰੀ, ਸਨੀ ਡਾਬੀ, ਹਰਮਨ ਸੰਧੂ, ਗੋਲੂ ਰਾਜਪੂਤ ਅਤੇ ਸੁਮਿਤ ਟਕੇਜਾ ਨੇ ਕਿਹਾ ਕਿ ਮਲਹੋਤਰਾ ਸਾਹਿਬ ਤੁਸੀਂ ਹੁਣ ਭਾਜਪਾ ਦੇ ਜਿਲਾ ਪ੍ਰਧਾਨ ਹੋ ਅਤੇ ਅਜੇ ਵੀ ਤੁਸੀਂ ਕਾਂਗਰਸ ਵਾਲੀ ਬੋਲੀ ਬੋਲ ਰਹੇ ਹੋ। ਜੇਕਰ ਤੁਸੀਂ 1800 ਕਰੋੜ ਰੁਪਏ ਪਟਿਆਲਾ ਸ਼ਹਿਰ 'ਤੇ ਲਗਾਇਆ ਹੁੰਦਾ ਤਾਂ ਤੁਹਾਡੇ ਕੈ. ਅਮਰਿੰਦਰ 20 ਹਜਾਰ ਵੋਟਾਂ ਨਾਲ ਨਾ ਹਾਰਦੇ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਆਖਿਆ ਕਿ ਹੁਣ ਸਾਬਕਾ ਕਾਂਗਰਸੀ ਨੇਤਾਵਾਂ ਤੇ ਭਾਜਪਾਈ ਨੇਤਾਵਾਂ ਨੇ ਪਹਿਲਾਂ ਨਾਲੋਂ ਵੀ ਵੱਡੇ ਝੂਠੇ ਬੋਲਣੇ ਸੁਰੂ ਕਰ ਦਿੰਤੇ ਹਨ। ਉਨ੍ਹਾਂ ਆਖਿਆ ਕਿ ਇਹ ਦੱਸਣ ਕਿ ਸ਼ਹਿਰ ਵਿੱਚ ਇਨ੍ਹਾਂ ਨੇ ਕਿਹੜਾ ਪ੍ਰੋਜੈਕਟ ਪੂਰਾ ਕਰਵਾ ਕੇ ਲੋਕਾਂ ਨੂੰ ਦਿੱਤਾ। ਪੰਜ ਸਾਲ ਇਹ ਫੋਕੀਆਂ ਟੋਹਰਾਂ ਮਾਰਦੇ ਰਹੇ, ਜਿਸਦਾ ਨਤੀਜਾ ਇਨ੍ਹਾਂ ਨੂੰ ਕੈ. ਅਮਰਿੰਦਰ ਸਿੰਘ ਜਿਹੜੇ ਕਿ ਸਾਢੇ 9 ਸਾਲ ਮੁੱਖ ਮੰਤਰੀ ਰਹੇ ਦੀ ਹਾਰ ਦੇ ਰੂਪ ਵਿੱਚ ਮਿਲਿਆ। ਆਪ ਨੇਤਾਵਾਂ ਨੇ ਆਖਿਆ ਕਿ ਲੋਕਾਂ ਨੇ ਅਜੀਤਪਾਲ ਸਿੰਘ ਕੋਹਲੀ ਨੂੰ ਜਿੱਤ ਦਿਵਾਈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੋਹਲੀ ਲੋਕਾਂ ਦਾ ਵਿਧਾਇਕ ਨਹੀਂ ਸੇਵਾਦਾਰ ਬਣਕੇ ਲੋਕਾਂ ਵਿੱਚ ਵਿਚਰੇਗਾ ਤੇ ਅੱਜ ਅਜੀਤਪਾਲ ਸਿੰਘ ਕੋਹਲੀ ਸੇਵਾਦਾਰ ਬਣਕੇ ਹੀ ਸ਼ਹਿਰ ਦੀ ਗਲੀ-ਗਲੀ ਵਿੱਚ ਜਾਕੇ ਲੋਕਾਂ ਦੇ ਮਸਲੇ ਹੱਲ ਕਰ ਰਿਹਾ ਹੈ। ਆਪ ਨੇਤਾਵਾਂ ਨੇ ਕਿਹਾ ਕਿ ਸਾਢੇ 9 ਸਾਲਾਂ ਅੰਦਰ ਕਿਹੜੇ ਸਾਢੇ 9 ਦਿਨ ਕੈ. ਅਮਰਿੰਦਰ ਸਿੰਘ ਨ ਪਟਿਆਲਾ ਸ਼ਹਿਰ ਦੀਆਂ ਸਮੱਸਿਆਵਾਂ ਸੁਣੀਆਂ, ਉਹ ਦਿਨ ਜ਼ਰੂਰ ਭਾਜਪਾ ਦੇ ਨੇਤਾ ਲੋਕਾਂ ਨੂੰ ਦੱਸਣ। ਉਨ੍ਹਾਂ ਆਖਿਆ ਕਿ ਜਿੱਤ ਕੇ ਪਟਿਆਲਾ ਮੂੰਹ ਨਾ ਦੇਖਣ ਵਾਲੇ ਕੈ. ਅਮਰਿੰਦਰ ਸਿੰਘ ਨੂੰ ਪਟਿਆਲਾ ਦੇ ਲੋਕਾਂ ਨੇ ਪੱਕਾ ਹੀ ਪਟਿਆਲਾ ਤੋਂ ਬਾਹਰ ਬਿਠਾ ਦਿੰਤਾ ਤੇ ਹੁਣ ਹਾਰ ਤੋਂ ਬੌਖਲਾਏ ਹੋਏ ਭਾਜਪਾਈ ਉਲਜਲੂਲ ਬੋਲਕੇ ਝੂਠੇ ਦਾਅਵੇ ਕਰ ਰਹੇ ਹਨ, ਜਦੋਂ ਕਿ ਲੋਕਾਂ ਨੂੰ ਸੱਚ ਪਤਾ ਹੈ ਤੇ ਅੱਜ ਆਮ ਆਦਮੀ ਪਾਰਟੀ ਬੱਸ ਸਟੈਂਡ, ਡੇਅਰੀ ਪ੍ਰੋਜੈਕਟ ਸਮੇਤ ਹੋਰ ਸਾਰੇ ਪ੍ਰੋਜੈਕਟਾਂ ਨੂੰ ਫੰਡ ਰਿਲੀਜ ਕਰਕੇ ਪੂਰੇ ਕਰਵਾਉਣ ਲੱਗੀ ਹੋਈ ਹੈ। ਉਨਾਂ ਆਖਿਆ ਕਿ ਇੱਕ ਸਾਲ ਹੋ ਗਿਆ, ਇਨ੍ਹਾਂ ਦੇ ਕੰਮ ਚਲਦੇ ਨੂੰ ਤੇ ਹੁਣ ਇਹ ਹੋਲੇ-ਹੋਲੇ ਪੂਰੇ ਹੋਣਗੇ। ਆਮ ਆਦਮੀ ਪਾਰਟਂ ਦੇ ਨੇਤਾਵਾਂ ਨੇ ਭਾਜਪਾਈ ਨੇਤਾਵਾਂ ਨੂੰ ਸਲਾਹ ਦਿੱਤੀ ਕਿ ਉਹ ਕੈ. ਅਮਰਿੰਦਰ ਸਿੰਘ ਦੀ ਹਾਰ ਨੂੰ ਹਜਮ ਕਰਨਾ ਸਿੱਖਣ ਨਹੀਂ ਤਾਂ ਆਮ ਆਦਮੀ ਪਾਰਟੀ ਦੇ ਕਲੀਨਿਕਾਂ ਤੋਂ ਜਾਕੇ ਮੁਫ਼ਤ ਦਵਾਈ ਲੈ ਕੇ ਆਉਣ। ਉਨ੍ਹਾਂ ਨੂੰ ਹਾਜਮੇ ਦੀ ਦਵਾਈ ਵੀ ਮੁਫ਼ਤ ਦਿੱਤੀ ਜਾਵੇਗੀ ਤੇ ਉਨ੍ਹਾਂ ਦੇ ਟੈਸਟ ਵੀ ਮੁਫਤ ਕੀਤੇ ਜਾਣਗੇ। ਨੇਤਾਵਾਂ ਨੇ ਆਖਿਆ ਕਿ ਆਪ ਪਾਰਟੀ ਦਾ ਏਜੰਡਾ ਸੂਬੇ ਦਾ ਵਿਕਾਸ ਹੈ। ਇਸ ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸ਼ਹਿਰ ਪਟਿਆਲਾ ਲਈ ਪੂਰੀ ਤਰ੍ਹਾਂ ਡਟੇ ਹੋਏ ਹਨ ਤੇ ਰੋਜਾਨਾ ਸੈਂਕੜੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਨ ਰਹੇ ਹਨ।
News 20 March,2023
ਆਪ ਸਰਕਾਰ ਖਿਲਾਫ ਭੜਕਿਆ ਅਕਾਲੀ ਦਲ : ਠੋਕਿਆ ਡੀ.ਸੀ. ਦਫ਼ਤਰ ਸਾਹਮਣੇ ਜ਼ੋਰਦਾਰ ਧਰਨਾ
ਤਿੱਖੀ ਨਾਅਰੇਬਾਜ਼ੀ : ਸੈਂਕੜੇ ਵਰਕਰਾਂ ਨੇ ਕੱਢੀ ਸਰਕਾਰ ਖਿਲਾਫ ਭੜਾਸ - ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਵਿੱਚ ਅਸਫਲ : ਰੱਖੜਾ - ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮ : ਬਿੱਟੂ ਚੱਠਾ ਪਟਿਆਲਾ, 17 ਮਾਰਚ : ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਡੀ.ਸੀ. ਦਫ਼ਤਰ ਸਾਹਮਣੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਵਿੱਚ ਜ਼ੋਰਦਾਰ ਧਰਨਾ ਲਗਾਕੇ ਸਰਕਾਰ ਖਿਲਾਫ ਭੜਾਸ ਕੱਢੀ। ਅਕਾਲੀ ਦਲ ਨੇ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਦੌਰਾਨ ਆਮ ਆਦਮੀ ਦੀ ਸਰਕਾਰ ਨੂੰ ਸੂਬੇ ਦੀ ਸਭ ਤੋਂ ਅਸਫਲ ਸਰਕਾਰ ਕਰਾਰ ਦਿੱਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਵਰਕਰਾਂ ਨੇ ਸਰਕਾਰ ਖਿਲਾਫ ਵੱਡਾ ਰੋਸ਼ ਜਾਹਿਰ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਧਰਨੇ ਤੋਂ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਲੋਕਾਂ ਦੇ ਮਸਲੇ ਹੱਲ ਕਰਨ ਲਈ ਮੈਮੋਰੰਡਮ ਦਿੱਤਾ। ਧਰਨੇ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਇਕ ਸਾਲ ਵਿੱਚ ਕਿਸਾਨਾਂ, ਦਲਿਤਾ,ਮੁਜਦਰਾਂ,ਮੁਲਾਜਮਾਂ ਦੇ ਮਸਲੇ ਹੱਲ ਨਹੀਂ ਹੋ ਸਕੇ ਹਨ, ਜਿਸ ਕਾਰਨ ਸੂਬੇ ਵਿੱਚ ਤਰਾਹ ਤਰਾਹ ਵਾਲਾ ਮਾਹੌਲ ਹੈ। ਸ੍ਰ. ਰੱਖੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੇ ਆਗੂ ਸਰੁੱਖਿਆਂ ਦਸਤੇ ਨਹੀ ਲੈਣਗੇ ਪਰ ਹੁਣ ਸਰਕਾਰ ਨੇ ਪੰਜਾਬ ਦੇ ਖਜਾਨੇ ਤੇ ਭਾਰ ਪਾਉਦਿਆਂ ਕੇਂਦਰੀ ਸੁਰੱਖਿਆਂ ਦਸਤਿਆਂ ਦਾ ਬੋਝ ਪੰਜਾਬ ਦੇ ਖਜਾਨੇ ਤੇ ਪਾ ਦਿੱਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਇੱਕ ਸਾਲ ਬਾਅਦ ਵੀ ਸਰਕਾਰ ਕੀਤੇ ਵਾਅਦੇ ਅਨੁਸਾਰ ਔਰਤਾਂ ਨੂੰ ਇਕ ਹਜਾਰ ਰੁਪਏ ਮਹੀਨਾਂ ਨਹੀਂ ਦੇ ਸਕੀ ਹੈ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਬੇਰੁਜਗਾਰ ਨੋਜਵਾਨਾ ਨੂੰ 2500 ਰੁਪਏ ਦਿੱਤੇ ਜਾਣਗੇ, ਜੋਕਿ ਨਹੀਂ ਦਿੱਤੇ ਗਏ ਹਨ। ਉਨਾ ਕਿਹਾ ਕਿ ਗਰੀਬ ਲੋਕਾਂ ਦੇ ਆਟਾ,ਦਾਲ ਸਕੀਮ ਵਿਚੋ ਨਾ ਕੱਟਣ ਦੀ ਸਖਤ ਨਿਖੇਧੀ ਕੀਤੀ।ਉਨਾ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦਿੱਲੀ ਤੋ ਚਲ ਰਹੀ ਹੈ।ਉਨਾਂ ਕਿਹਾ ਕਿ ਦਿਲੀ ਵਾਗ ਪੰਜਾਬ ਵਿੱਚ ਸਰਾਬ ਦੇ ਘੁਟਾਲੇ ਦੀ ਜਾਚ ਕੀਤੀ ਜਾਵੇ। ਇਸ ਮੋਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਤਵਿੰਦਰ ਸਿੰਘ ਟੋਹੜਾ ਮੈਬਰ ਐਸ.ਜੀ.ਪੀ.ਸੀ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਮਨਜੀਤ ਸਿੰਘ ਚਾਹਲ, ਜ਼ੋਗਾ ਸਿੰਘ ਪਨਾਉਦੀਆਂ ਜਨਰਲ ਸਕੱਤਰ, ਜਥੇਦਾਰ ਹਰਬੰਸ ਸਿੰਘ ਲੰਗ, ਜ਼ਸਪਾਲ ਸਿੰਘ ਕਲਿਆਣ, ਹਰਵਿੰਦਰ ਸਿੰਘ ਬੱਬੂ ਸਾਬਕਾ ਕੌਂਸਲਰ, ਪਰਮਜੀਤ ਸਿੰਘ ਪੰਮਾ, ਮਾਲਵਿੰਦਰ ਸਿੰਘ ਝਿਲ, ਕੇਸ਼ਰ ਸਿੰਘ, ਬਲਦੇਵ ਸਿੰਘ ਮਹਿਰਾਂ, ਮਹਿੰਦਰ ਪਾਲ ਸਿੰਘ ਸੋਢੀ, ਜ਼ੋਗਾ ਸਿੰਘ ਸੰਧੂ, ਇੰਦਰਜੀਤ ਸਿੰਘ ਰੱਖੜਾ, ਸੋਨੀ ਪੀ.ਏ. ਸੰਦੀਪ ਸਿੰਘ ਸੰਧੂ, ਸੁਰਜੀਤ ਸਿੰਘ ਰਾਜੂ, ਮਨਪ੍ਰੀਤ ਸਿੰਘ ਚੱਡਾ, ਸੁਰਿੰਦਰ ਸਿੰਘ ਸੱਦੋ, ਮੱਘਰ ਸਿੰਘ ਕਨਸੂਹਾ, ਲਖਬੀਰ ਸਿੰਘ ਲੋਟ, ਐਡਵੋਕੇਟ ਸੁਖਵਿੰਦਰ ਸਿੰਘ ਬੋਬੀ, ਸੁਖਮਿੰਦਰ ਸਿੰਘ ਮਿੱਟਾ, ਰਛਪਾਲ ਸਿੰਘ ਧੰਜੂ, ਅਵਤਾਰ ਸਿੰਘ ਹੈਪੀ, ਜ਼ਸਵਿੰਦਰ ਸਿੰਘ ਚੀਮਾ, ਨਵਜੋਤ ਸਿੰਘ, ਬਲਵਿੰਦਰ ਸਿੰਘ ਢਿਲੋ, ਗੁਰਵਿੰਦਰ ਸਿੰਘ ਧੀਮਾਨ, ਜ਼ਸਵਿੰਦਰ ਪਾਲ ਸਿੰਘ ਚੱਢਾ, ਹਰਫੂਲ ਸਿੰਘ ਭੰਗੂ, ਗੁਰਮੁੱਖ ਸਿੰਘ ਕਨਸੂਹਾ, ਸੁਖਬੀਰ ਸਿੰਘ ਅਬਲੋਵਾਲ,ਰਵਿੰਦਰਪਾਲ ਸਿੰਘ ਗਰੋਵਰ,ਸੰਕੂ ਗਰੋਵਰ,ਨਰਿੰਦਰ ਸਿੰਘ ਕਮਲ,ਲਖਵੀਰ ਸਿੰਘ ਭੱਟੀ ਅਤੇ ਇਸਤਰੀ ਵਿੰਗ ਦੇ ਆਗੂ ਜ਼ਸਪਾਲ ਕੋਰ,ਗੁਰਸ਼ਰਨ ਕੋਰ ਕੋਹਲੀ,ਹਰਭਜਨ ਕੋਰ ਸਿਧੂ,ਸਵਰਨ ਲਤਾ,ਜ਼ਸਪ੍ਰੀਤ ਕੋਰ ਭਿੰਡਰ,ਪਵਨ ਘਈ,ਬਚਿੱਤਰ ਸਿੰਘ,ਜਗਜੀਤ ਸਿੰਘ ਸੋਨੀ,ਗੁਰੁਮੱਖ ਸਿੰਘ ਸਰਕਲ ਪ੍ਰਧਾਨ,ਰਜਿੰਦਰ ਸਿੰਘ,ਸੇਸਿੰਘ,ਬਲਬੀਰ ਸਿੰਘ,ਅਮਰੀਕ ਸਿੰਘ,ਗੁਰਮੀਤ ਸਿੰਘ ਅਜਨੋਦਾ,ਨਰਿੰਦਰ ਸਿੰਘ ਝਿਲ ਪੀਏ ਜ਼ਸਪਾਲ ਸਿੰਘ ਚੱਠਾ ਆਦਿ ਹਾਜਰ ਸਨ।
News 17 March,2023
ਹਜ਼ਾਰਾਂ ਵਿਦਿਆਰਥੀਆਂ, ਮੁਲਾਜ਼ਮਾਂ ਨੇ ਕੱਢਿਆ ਯੂਨੀਵਰਸਿਟੀ ਵਿੱਚ ਰੋਸ਼ ਮਾਰਚ
ਜਮਕੇ ਲੱਗੇ ਸਰਕਾਰ ਖਿਲਾਫ ਨਾਅਰੇ - ਸੀ.ਐਮ. ਅਤੇ ਮੰਤਰੀਆਂ ਦੇ ਵੱਡੇ ਵੱਡੇ ਬੈਨਰ ਲਗਾਕੇ ਮਾਰੇ ਕਾਟੇ ਪਟਿਆਲਾ, 16 ਮਾਰਚ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀਆਂ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਬਜਟ ਵਿੱਚ ਗਰਾਂਟ ਘਟਾਉਣ ਦੇ ਮੁੱਦੇ ਤੇ ਚੱਲ ਰਹੇ ਸੰਘਰਸ਼ ਅੱਜ ਉਦੋਂ ਸ਼ਿਖਰ 'ਤੇ ਪੁੱਜ ਗਿਆ, ਜਦੋਂਹਜਾਰਾਂ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਰੋਸ਼ ਮਾਰਚ ਕੱਢਿਆ ਤੇ ਐਲਾਨ ਕੀਤਾ ਕਿ ਜਦੋਂ ਤੱਕ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ 30 ਕਰੋੜ ਰੁਪਏ ਮਹੀਨਾ ਨਹੀਂ ਹੁੰਦੀ, ਉਦੋਂ ਤੱਕ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ, ਸਿੱਖਿਆ ਤੇ ਸਿਹਤ ਮੰਤਰੀ ਪੰਜਾਬ ਦੇ ਯੂਨੀਵਰਸਿਟੀ ਵਿੱਚ ਦਾਖਲੇ 'ਤੇ ਪਾਬੰਦ ਲਗਾਈ ਜਾਂਦੀ ਹੈ। ਵਿਦਿਆਰਥੀਆਂ ਇਨ੍ਹਾਂ ਚਾਰਾਂ ਨੂੰ ਯੂਨੀਵਰਸਿਟੀ ਵਿੱਚ ਦਾਖਲ ਨਹੀਂ ਹੋਣ ਦੇਣਗੇ। ਧਰਨਾਕਾਰੀਆਂ ਨੇ ਇਨ੍ਹਾਂ ਚਾਰਾਂ ਦੇ ਵੱਡੇ ਵੱਡੇਬੈਨਰ ਮੁੱਖ ਗੇਟ ਉਪਰ ਲਗਾਕੇ ਫੋਟੋਆਂ ਉਪਰ ਕਾਟੇ ਮਾਰਕੇ ਉਪਰ ਲਿਖ ਦਿੱਤਾ ਹੈ ਕਿ ਇਨ੍ਹਾਂ ਦੇ ਯੂਨੀਵਰਸਿਟੀ ਵਿੱਚ ਦਾਖਲ ਹੋਣ 'ਤੇ ਪਾਬੰਦੀ ਹੈ।ਹਾਲਾਂਕਿ ਪਿਛਲੇ ਦਿਨੀਂ ਵਿੱਤ ਮੰਤਰੀ ਨੇ ਵੀਸੀ ਨੂੰ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਕਿ 30 ਕਰੋੜ ਰੁਪਏ ਮਹੀਨਾ ਗਰਾਂਟ ਯੂਨੀਵਰਸਿਟੀ ਨੂੰ ਮਿਲੇਗੀ ਪਰ ਧਰਨਾਕਾਰੀ ਇਸ ਗੱਲ 'ਤੇ ਅੜੇ ਹਨ ਕਿ ਉਨ੍ਹਾਂ ਨੂੰ ਲਿਖਤੀ ਪੱਤਰ ਦਿੱਤਾ ਜਾਵੇ ਤੇ ਬਜਟ ਵਿੱਚ ਇਸਨੂੰ ਸ਼ਾਮਲ ਕੀਤਾ ਜਾਵੇ ਕਿਉਂਕਿ ਪਹਿਲਾਂ ਸੀ.ਐਮ. ਤੇ ਸਰਕਾਰਾਂ ਕਹਿ ਕੇ ਮੁਕਰਦੀਆਂ ਰਹੀਆਂ ਹਨ। ਮੋਰਚੇ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਚਾਰ ਦਿਨ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਮੋਰਚੇ ਨਾਲ ਕੋਈ ਗੱਲ-ਬਾਤ ਨਹੀਂ ਕੀਤੀ ਗਈ। ਇਹ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਦੇ ਮੁੱਦੇ ਤੇ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਧ ਭਰਤੀਆਂ ਦੀ ਦਲੀਲ ਦੇਣ ਲੋਕਾਂ ਨੂੰ ਗੁਮਰਾਹ ਕਰਨਾ ਹੈ। ਆਗੂਆਂ ਵਲੋਂ ਕਿਹਾ ਗਿਆ ਅੰਕੜਿਆਂ ਤੋਂ ਸਪਸ਼ਟ ਹੈ ਕਿ 1990-91 ਵਿੱਚ ਯੂਨੀਵਰਸਿਟੀ ਦੀ ਕੁੱਲ ਆਮਦਨ ਵਿੱਚ ਫ਼ੀਸਾਂ ਦਾ ਹਿੱਸਾ 9.05 ਫੀਸਦੀ ਸੀ ਅਤੇ ਸਰਕਾਰ ਦੀ ਗਰਾਂਟ ਤੋਂ ਯੂਨੀਵਰਸਿਟੀ ਦੇ ਖਰਚ ਵਿੱਚ ਹਿੱਸਾ 88.63 ਫੀਸਦੀ ਸੀ। 2022-2023 ਵਿੱਚ ਵਿਦਿਆਰਥੀਆਂ ਦੀਆਂ ਫ਼ੀਸਾਂ ਤੋਂ ਆਮਦਨ 42.2 ਫੀਸਦੀ ਹੈ ਜਦਕਿ ਪੰਜਾਬ ਸਰਕਾਰ ਦੀ ਗਰਾਂਟ ਤੋਂ ਖਰਚ ਯੂਨੀਵਰਸਿਟੀ ਦਾ ਹਿੱਸਾ ਸਿਰਫ 42.2 ਫੀਸਦੀ ਹੀ ਰਹਿ ਗਿਆ ਹੈ । ਇਸਤੋਂ ਸਪੱਸ਼ਟ ਹੈ ਕਿ ਸਰਕਾਰ ਲਗਾਤਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਮੋਰਚਾ ਸਿਰਫ ਆਰਥਿਕ ਪੱਖ ਦੀ ਲੜਾਈ ਹੀ ਨਹੀਂ ਲੜ ਰਿਹਾ ਇਸਦਾ ਅਸਲ ਮਕਸਦ ਕਾਰਪੋਰੇਟੀ ਨੀਤੀਆਂ ਤਹਿਤ ਗੈਟਸ ਵਰਗੇ ਸਮਝੌਤਿਆਂ ਵਿੱਚ ਸਿੱਖਿਆ ਨੂੰ ਵਪਾਰਕ ਵਸਤੂ ਬਣਾਉਣ ਦੇ ਖ਼ਿਲਾਫ਼ ਹੈ। ਅਸਲ ਸਵਾਲ ਸਿੱਖਿਆ ਦੀ ਜ਼ੁੰਮੇਵਾਰੀ ਤਹਿ ਕਰਨ ਦੀ ਹੈ ਇਸ ਕਰਕੇ ਪੰਜਾਬ ਸਰਕਾਰ ਦੁਆਰਾ ਜਨਤਕ ਅਦਾਰਿਆਂ ਨੂੰ ਸੰਭਾਲ਼ਣਾ ਅਤੇ ਪ੍ਰਫੁੱਲਿਤ ਕਰਨਾ ਅਹਿਮ ਜਿੰਮੇਵਾਰੀ ਹੈ। ਆਗੂਆਂ ਵੱਲੋਂ ਕਿਹਾ ਗਿਆ ਕਿ ਜਿੰਨਾਂ ਸਮਾਂ ਸਰਕਾਰ ਵੱਲੋਂ ਨੀਤੀਗਤ ਫੈਸਲੇ ਤਹਿਤ 150 ਕਰੋੜ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾਂਦਾ ਅਤੇ ਪੂਰਾ ਬਜਟ ਜਾਰੀ ਕਰਨ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਹਨਾਂ ਸਮਾਂ ਮੋਰਚਾ ਜਾਰੀ ਰਹੇਗਾ। ਸਰਕਾਰ ਵੱਲੋਂ ਜੇਕਰ ਜਲਦੀ ਇਹ ਫੈਸਲੇ ਨਹੀਂ ਕੀਤੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਪ੍ਰੋਗਰਾਮ ਵਿੱਚ ਅਮਨਦੀਪ ਸਿੰਘ ਖਿਓਵਾਲੀ, ਰਸ਼ਪਿੰਦਰ ਜਿੰਮੀਂ, ਵਰਿੰਦਰ ਖੁਰਾਣਾ, ਅਮ੍ਰਿਤਪਾਲ, ਗੁਰਪ੍ਰੀਤ , ਡਾ। ਨਿਸ਼ਾਨ ਦਿਓਲ, ਡਾ ਰਾਜਦੀਪ, ਡਾ ਸੁਖਜਿੰਦਰ ਬੁੱਟਰ , ਹਰਦੀਪ ਸ਼ਰਮਾ, ਹਰਪ੍ਰੀਤ ਸਿੰਘ, ਮਨੋਜ ਭਾਂਬਰੀ, ਪੁਸ਼ਪਿੰਦਰ ਬਰਾੜ, ਅਤੇ ਸੁਖਵਿੰਦਰ ਸੁੱਖੀ ਵੱਲੋਂ ਸ਼ਮੂਲੀਅਤ ਕੀਤੀ ਗਈ।
News 16 March,2023TOP NEWS/ ਸੁਰਖੀਆਂ View All
-
-
ਪੰਜਾਬ ਸਰਕਾਰ ਕਣਕ ਦੇ ਸਮੁੱਚੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਚਨਬੱਧ : ਹਰਪਾਲ ਸਿੰਘ ਚੀਮਾ
Punjab Bani 05 April,2025 -
-
-
(ਚੰਡੀਗੜ / ਆਸਪਾਸ )
ਆਪਣੇ ਸ਼ਹਿਰ ਦੀਆਂ ਖਬਰਾ
-
-
-
ਚੇਅਰਮੈਨ/ਪਾਵਰਕਾਮ ਸ੍ਰੀ ਅਜੋਏ ਕੁਮਾਰ ਸਿਨਹਾਂ (ਆਈ. ਏ. ਐਸ.) ਵੱਲੋ ਐਸ. ਸੀ/ਬੀ. ਸੀ. ਕਰਮਚਾਰੀ ਫੈਡਰੇਸ਼ਨ ਦੀ ਡਾਇਰੀ ਰੀਲੀਜ਼ ਕੀਤੀ
ਦੁਆਰਾ: Punjab Bani07 April,2025 -
ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਬਦਲੀ ਸਕੂਲਾਂ ਦੀ ਨੁਹਾਰ : ਨੀਨਾ ਮਿੱਤਲ
ਦੁਆਰਾ: Punjab Bani07 April,2025 -
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਪਟਿਆਲਾ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ
ਦੁਆਰਾ: Punjab Bani07 April,2025
ਵਰਗ
Protest
Bhogpur
ਪੰਜਾਬ (Punjab)
ਦਿੱਲੀ
ਮਾਲਵਾ
ਮਾਝਾ
ਹਰਿਆਣਾ
ਚੰਡੀਗੜ੍ਹ
ਦੋਆਬਾ
ਰਾਜਨਿਤਿਕ ਖ਼ਬਰਾਂ
ਹਿਮਾਚਲ ਪ੍ਰਦੇਸ਼
ਆਪ (AAP)
ਭਾਜਪਾ (BJP)
ਕਾਂਗਰਸ (CONGRESS)
ਸ਼੍ਰੋਮਣੀ ਅਕਾਲੀ ਦਲ (SAD)
ਦੇਸ਼
ਵਿਦੇਸ਼
ਕਰਾਇਮ
ਧਰਨੇ / ਮੁਜਹਰੇ
ਸਿਖਿਆ
ਸਿਹਤ
ਖੇਡਾਂ / ਸੱਭਿਆਚਾਰ
ਧਰਮ
ਖੇਤੀਬੜੀ / ਕਿਸਾਨ
ਤਬਾਦਲੇ / ਬਦਲੀਆਂ
ਵੀਡੀਓ ਗੈਲਰੀ
ਲੋਕ ਰਾਇ
ਅੱਜ ਦਾ ਹੁਕਮਨਾਮਾ
ਮਨੋਰੰਜਨ
ਵਪਾਰ / ਕਾਰੋਬਾਰ
ਸੰਪਾਦਕੀ
ਚੌਣਾਂ
ਚਰਚਾ ਵਿੱਚ ਖਬਰਾਂ
ਸਾਹਿਤ
ਬਾਲ ਸਮਾਰੋਹ
ਦੇਸੀ ਨੁਸਖੇ
ਵਿਗਿਆਨ ਤੇ ਤਕਨੀਕ
ਸ਼ੇਅਰ ਬਜ਼ਾਰ
ਵਾਇਰਲ ਖਬਰਾਂ
ਰੋਜ਼ਗਾਰ ਖਬਰਾਂ
ਸੋਸ਼ਲ ਮੀਡਿਆ
NRI / ਪ੍ਰਵਾਸੀ ਪੰਜਾਬੀ
ਜਸ਼ਨ (ਜਨਮਦਿਨ / ਵਿਆਹ / ਸਾਲਗਿਰਾ )
ਲਾਈਫ ਸਟਾਈਲ
ਗੈਰ-ਸ਼੍ਰੇਣੀਬੱਧ