ਮਾਝਾ

Majha

health

ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦਾ ਕੀਤਾ ਦੋਰਾ

ਪਟਿਆਲਾ 24 ਸਤੰਬਰ  –ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸੁਪਰਵੀਜਨ ਤਹਿਤ ਮਾਤਾ ਕੁਸ਼ੱਲਿਆ ਹਸਪਤਾਲ ਦੇ ਵੱਖ-ਵੱਖ ਵਾਰਡਾ ਜਿਵੇਂ ਕਿ ਸਰਜੀਕਲ ਵਾਰਡ, ਬੱਚਾ ਵਾਰਡ, ਐਮਰਜੈਂਸੀ, ਆਈ.ਸੀ.ਯੂ, ਫਾਰਮੇਸੀ ਆਦਿ ਦਾ ਦੋਰਾ ਕੀਤਾ।ਦੋਰੇ ਦੋਰਾਣ ਉਹਨਾਂ ਵੱਲੋਂ ਹਸਪਤਾਲ ਵਿੱਚ ਸਟਾਫ ਦੀ ਹਾਜਰੀ, ਦਵਾਈਆਂ ਅਤੇ ਹੋਰ ਸਾਜੋ ਸਮਾਨ ਦਾ ਰਿਕਾਰਡ ਚੈਕ ਕੀਤਾ ਅਤੇ ਕਮਰਿਆ ਵਿੱਚ ਜਾ ਕੇ ਕੰਮ ਕਰ ਰਹੇ ਸਟਾਫ ਨਾਲ ਰੂ ਬਰੂ ਹੋ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਵੱਲੋਂ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜਾਂ ਨਾਲ ਗਲਬਾਤ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਮਿਲ ਰਹੀਆਂ ਮੁਫਤ ਦਵਾਈਆ ਬਾਰੇ ਵੀ ਪੁੱਛਿਆ, ਜਿਸ ਤੇਂ ਮਰੀਜਾਂ ਵੱਲੋਂ ਹਸਪਤਾਲ ਵਿੱਚ ਦਿਤੀਆਂ ਜਾ ਰਹੀਆ ਸਿਹਤ ਸੇਵਾਵਾਂ ਬਾਰੇ ਸੰਤੁਸ਼ਟੀ ਪ੍ਰਗਟ ਕੀਤੀ ਗਈ। ਉਹਨਾਂ ਵਾਰਡਾਂ ਵਿੱਚ ਜਾ ਕੇ ਦਾਖਲ ਮਰੀਜਾਂ ਦਾ ਹਾਲ ਚਾਲ ਵੀ ਪੁੱਛਿਆ। ਉਹਨਾਂ ਮੋਕੇ ਤੇਂ ਮੋਜੂਦ ਮੈਡੀਕਲ ਅਫਸਰ ਅਤੇ ਸਟਾਫ ਨੂੰ ਹਰੇਕ ਮਰੀਜ ਨਾਲ ਪ੍ਰੇਮ ਭਰਿਆ ਵਤੀਰਾ ਰੱਖਣ, ਸਟਾਫ ਦਾ ਡਿਉਟੀ ਤੇਂ ਸਮੇ ਸਿਰ ਆਉਣਾ ਅਤੇ ਡਿਉਟੀ ਸਮੇਂ ਦੋਰਾਣ ਡਿਉਟੀ ਤੇਂ ਹਜਾਰੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆ। ਹਸਪਤਾਲ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਚਲਾਏ ਜਾਂਦੇ ਸਿਹਤ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।  

ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦਾ ਕੀਤਾ ਦੋਰਾ Read More »

student

ਆਸਿ਼ਆਨਾ ਸੋਸਲ ਸਰਵਿਸ ਸੁਸਾਇਟੀ ਨੇ ਵੰਡੀ ਸਟੇਸ਼ਨਰੀ

ਪਟਿਆਲਾ, 24 ਸਤੰਬਰ : ਹਮਦਰਦੀ ਅਤੇ ਭਾਈਚਾਰਕ ਸੇਵਾ ਦੇ ਇੱਕ ਦਿਲ ਨੂੰ ਛੂਹ ਲੈਣ ਵਾਲੇ ਕਾਰਜ ਵਿੱਚ, ਆਸ਼ਿਆਨਾ ਸੋਸ਼ਲ ਸਰਵਿਸ ਸੋਸਾਇਟੀ ਨੇ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਨਵੇਂ ਭਰਤੀ ਕੀਤੇ ਸਹਿਯੋਗੀਆਂ ਦੇ ਸਹਿਯੋਗ ਨਾਲ, ਸਰਕਾਰੀ ਪ੍ਰਾਇਮਰੀ ਸਕੂਲ, ਸਨੌਰੀ ਅੱਡਾ, ਪਟਿਆਲਾ ਦੇ ਵਿਦਿਆਰਥੀਆਂ ਲਈ ਇੱਕ ਸਟੇਸ਼ਨਰੀ ਵੰਡ ਮੁਹਿੰਮ ਦਾ ਆਯੋਜਨ ਕੀਤਾ। ਸ਼੍ਰੀ ਯਸ਼ ਕੁਮਾਰ ਗਰਗ,

ਆਸਿ਼ਆਨਾ ਸੋਸਲ ਸਰਵਿਸ ਸੁਸਾਇਟੀ ਨੇ ਵੰਡੀ ਸਟੇਸ਼ਨਰੀ Read More »

ramleela

ਰਾਘੋਮਾਜਰਾ ਪਟਿਆਲਾ ਵਿਖੇ ਕਰਵਾਇਆ ਰਾਮਲੀਲਾ ਦਾ ਆਯੋਜਨ

ਪਟਿਆਲਾ, 24 ਸਤੰਬਰ : ਰਾਮਾਇਣ ਦੀ ਦੂਜੀ ਰਾਤ ਦੇ ਪਹਿਲੇ ਦ੍ਰਿਸ਼ ਵਿੱਚ ਰਾਘੋਮਾਜਰਾ, ਪਟਿਆਲਾ ਵਿਖੇ ਰਾਵਣ ਦੁਬਾਰਾ ਦੇਵਤਿਆਂ ਅਤੇ ਭਗਤਾਂ ਉੱਪਰ  ਅੱਤਿਆਚਾਰਾਂ ਨੂੰ ਦਰਸਾਇਆ ਗਿਆ ਸੀ। ਭਗਤਾਂ ਦੇ ਰੂਪ ਵਿੱਚ, ਅਮਨ ਰਾਓ, ਕਪਿਲ ਸਿੰਗਲਾ, ਕਪਿਲ ਅਗਰਵਾਲ, ਅਵਿਨਾਸ਼, ਮੋਹਿਤ ਅਤੇ ਪ੍ਰੇਮ ਆਹੂਜਾ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਧਰਤੀ ਮਾਤਾ ਅਤੇ ਗਊ ਮਾਤਾ ਭਗਵਾਨ ਵਿਸ਼ਨੂੰ ਨੂੰ ਦੈਂਤਾਂ

ਰਾਘੋਮਾਜਰਾ ਪਟਿਆਲਾ ਵਿਖੇ ਕਰਵਾਇਆ ਰਾਮਲੀਲਾ ਦਾ ਆਯੋਜਨ Read More »

hadana

ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਬੱਸ ਅੱਡਾ ਐਸੋਸੀਏਸਨ ਵੱਲੋਂ ਸਨਮਾਨ

ਪਟਿਆਲਾ, 23 ਸਤੰਬਰ –  ਆਮ ਆਦਮੀ ਪਾਰਟੀ ਵੱਲੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਹਲਕਾ ਸਨੌਰ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਸਾਰੇ ਇਲਾਕੇ ਵਾਸੀਆਂ ਵਿਚ ਖੁਸੀ ਦਾ ਮਾਹੌਲ ਹੈ। ਇਸ ਮੌਕੇ ਹਲਕੇ ਵਿਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸੇ ਕੜੀ ਵਿਚ ਪਟਿਆਲਾ ਦੀ ਨਵੀਂ ਬੱਸ ਅੱਡਾ ਦੁਕਾਨਦਾਰ ਐਸੋਸੀਏਸਨ ਦੇ ਮੈਂਬਰਾਂ

ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਬੱਸ ਅੱਡਾ ਐਸੋਸੀਏਸਨ ਵੱਲੋਂ ਸਨਮਾਨ Read More »

vc

ਯੂਨੀਵਰਸਿਟੀ ਦੇ ‘ਬੋਟੈਨੀਕਲ ਗਾਰਡਨ’ ਨੂੰ ਮਿਲਿਆ ਜਪਾਨੀ ਤਕਨੀਕ ਨਾਲ਼ ਤਿਆਰ ਟ੍ਰੈਕਟਰ

ਪਟਿਆਲਾ, 23 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਦੀ ਸਾਂਭ-ਸੰਭਾਲ਼ ਲਈ ਪ੍ਰਸਿੱਧ ਕੰਪਨੀ ਸੇਫ਼ੈਕਸ ਕੈਮੀਕਲਜ਼ (ਇੰਡੀਆ) ਲਿਮਟਿਡ, ਨਵੀਂ ਦਿੱਲੀ ਵੱਲੋਂ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਨੂੰ ਆਧੁਨਿਕ ਜਪਾਨੀ ਤਕੀਨਕ ਨਾਲ਼ ਤਿਆਰ ਇੱਕ ਟ੍ਰੈਕਟਰ ਮੁਹੱਈਆ ਕਰਵਾਇਆ ਗਿਆ ਹੈ। ਕੰਪਨੀ ਵੱਲੋਂ ਸੀ. ਐੱਸ. ਆਰ. ਗ੍ਰਾਂਟ ਤਹਿਤ ਦਾਨ ਕੀਤੇ ਗਏ ਇਸ ਟ੍ਰੈਕਟਰ ਦੇ ਨਾਲ਼ ਰੋਟਾਵੇਟਰ ਅਤੇ ਖੇਤੀਬਾੜੀ ਸਬੰਧੀ

ਯੂਨੀਵਰਸਿਟੀ ਦੇ ‘ਬੋਟੈਨੀਕਲ ਗਾਰਡਨ’ ਨੂੰ ਮਿਲਿਆ ਜਪਾਨੀ ਤਕਨੀਕ ਨਾਲ਼ ਤਿਆਰ ਟ੍ਰੈਕਟਰ Read More »

mayour

ਵਾਟਰ ਸਪਲਾਈ ਅਤੇ ਸੀਵਰੇਜ਼ ਚੋਰੀ ਦੇ ਕਨੈਕਸ਼ਨ ਜਲਦ ਕਰਵਾਏ ਜਾਣ ਰੈਗੂਲਰਾਈਜ਼ – ਮੇਅਰ

ਪਟਿਆਲਾ, 23 ਸਤੰਬਰ  – ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ਼ ਪ੍ਰਣਾਲੀ ਨੂੰ ਸੁਧਾਰਨ ਲਈ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਹੈ ਕਿ ਜਿਹੜੇ ਨਿਵਾਸੀ ਵਾਟਰ ਸਪਲਾਈ ਜਾਂ ਸੀਵਰੇਜ਼ ਦੇ ਗ਼ੈਰਕਾਨੂੰਨੀ ਕਨੈਕਸ਼ਨ ਲੈ ਕੇ ਬੈਠੇ ਹਨ, ਉਹਨਾਂ ਨੂੰ ਤੁਰੰਤ ਆਪਣੇ ਕਨੈਕਸ਼ਨ ਰੈਗੂਲਰ ਕਰਵਾ ਲੈਣੇ ਚਾਹੀਦੇ ਹਨਪ।

ਵਾਟਰ ਸਪਲਾਈ ਅਤੇ ਸੀਵਰੇਜ਼ ਚੋਰੀ ਦੇ ਕਨੈਕਸ਼ਨ ਜਲਦ ਕਰਵਾਏ ਜਾਣ ਰੈਗੂਲਰਾਈਜ਼ – ਮੇਅਰ Read More »

center

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾ ਦੀ ਸਹਾਇਤਾ ਲਈ ਟੋਲ ਫਰੀ ਨੰਬਰ ਜਾਰੀ

ਪਟਿਆਲਾ 23 ਸਤੰਬਰ-  ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾ ਦੀ ਸਹਾਇਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲ੍ਹਾ ਪੱਧਰ ‘ ਤੇ  ਕਿਸਾਨ ਸਹਾਇਤਾ ਕੇਂਦਰ ਖੋਲਿਆ ਗਿਆ ਹੈ ਜਿਸ ਵਿੱਚ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿਣਗੇ। ਇਸ ਸਬੰਧ ਇਕ ਟੋਲ ਫਰੀ  ਨੰਬਰ  0175-2350550

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾ ਦੀ ਸਹਾਇਤਾ ਲਈ ਟੋਲ ਫਰੀ ਨੰਬਰ ਜਾਰੀ Read More »

meeting

2025 ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਲਿਆ ਜਾਇਜਾ -ਡਿਪਟੀ ਕਮਿਸ਼ਨਰ

ਪਟਿਆਲਾ 23 ਸਤੰਬਰ :  ਮਹਾਤਮਾ ਗਾਂਧੀ ਜੀ ਦੀ ਜੈਯੰਤੀ ਨੂੰ ਸਮਰਪਿਤ ਜ਼ਿਲ੍ਹੇ ਵਿੱਚ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲ ਰਹੇ ਪੰਦਰਵਾੜਾ ਸਵੱਛਤਾ ਅਭਿਆਨ ਅਧੀਨ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਹੈਕ ਕਿ ਇਸ ਅਭਿਆਨ ਦਾ ਮਕਸਦ ਪਿੰਡਾਂ ਅਤੇ ਸ਼ਹਿਰਾਂ ਨੂੰ ਸਾਫ਼ ਅਤੇ ਸੁੰਦਰ ਬਨਾਉਣਾ ਹੈ ਅਤੇ ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ । ਉਹਨਾਂ ਕਿਹਾ ਕਿ ਸਵੱਛਤਾ ਸਿਰਫ਼ ਇਕ ਦਿਨ ਦਾ ਕੰਮ ਨਹੀ, ਸਗੋਂ ਇਹ ਸਾਡੀ ਰੋਜ਼ਾਨਾ ਦੀ ਆਦਤ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿੰਡ ਪੱਧਰ ਤੋਂ ਲੈ ਕੇ ਸ਼ਹਿਰੀ ਖੇਤਰ ਤੱਕ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਡਿਪਟੀ ਕਮਿਸ਼ਨਰ ਨੇ ਵਾਟਰ ਸੈਨੀਟੇਸ਼ਨ ਅਧਿਕਾਰੀਆਂ ਨੂੰ 17 ਸਤੰਬਰ ਤੋਂ 2 ਅਕਤੂਬਰ ਤੱਕ ਦਾ ਸ਼ਡਿਊਲ ਬਣਾ ਕੇ ਦੇਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਮੁਹਿੰਮ ਦਾ ਪ੍ਰਚਾਰ ਵਧੀਆ ਢੰਗ ਨਾਲ ਕੀਤਾ ਜਾ ਸਕੇ ਅਤੇ ਇਸ ਮੁਹਿੰਮ ਵਿੱਚ ਹਰ ਨਾਗਰਿਕ ਵੱਧ ਚੱੜ੍ਹ ਕੇ ਹਿੱਸਾ ਲੈ ਸਕੇ । ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸ਼੍ਰਮਦਾਨ ਗਤੀਵਿਧੀ ਵੱਡ ਪੱਧਰ ‘ ਤੇ ਇਕ ਦਿਨ , ਇਕ ਘੰਟਾ ਇਕ ਸਾਥ ਦਾ ਆਯੋਜਨ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਵੱਖ-ਵੱਖ ਪਿੰਡਾਂ ਵਿੱਚ ਸਫ਼ਾਈ ਟਿੱਚੇ ਯੁਨਿਟਾਂ ਦੇ ਰੁਪਾਂਤਰਣ ਦੀ ਸ਼ੁਰੂਆਤ ਕੀਤੀ ਜਾ ਤਾਂ ਜੋ ਹਰ ਇਕ ਪਿੰਡ ਹਰ ਪੱਖੋਂ ਸਾਫ ਸੁਥਰਾ ਹੋ ਸਕੇ । ਡਿਪਟੀ ਕਮਿਸ਼ਨਰ ਨੇ  ਕਿਹਾ ਕਿ ਇਸ ਅਭਿਆਨ ਵਿੱਚ ਪਿੰਡ ਪੰਚਾਇਤਾਂ, ਨਗਰ ਨਿਗਮ, ਸਕੂਲਾਂ ਕਾਲਜਾਂ ਅਤੇ ਸਥਾਨਕ ਸਮਾਜਿਕ ਸੰਸਥਾਵਾਂ  ਦਾ ਸਹਿਯੌਗ ਬਹੁਤ ਜਰੂਰੀ ਹੈ। ਇਸ ਮੌਕੇ ਵਾਟਰ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ , ਜਿਸ ਰਾਹੀਂ ਲੋਕਾਂ ਨੂੰ ਸਫਾਈ, ਘਰ ਘਰ ਕੂੜਾ ਇਕੱਠਾ ਕਰਨ, ਪਲਾਸਟਿਕ ਦੇ ਘੱਟ ਤੋਂ ਘੱਟ ਉਪਯੋਗ ਕਰਨ ਲਈ ਜਾਗਰੁਕ ਕੀਤਾ ਗਿਆ । ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਾਂਧੀ ਜੈਯੰਤੀ ਮੌਕੇ ਆਪਣਾ ਯੋਗਦਾਨ ਪਾ ਕੇ ਸੱਚੀ ਸ਼ਰਧਾਂਜਲੀ ਦੇਣ ਅਤੇ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼ ਜ਼ਿਲ੍ਹਾ ਬਨਾਉਣ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਾਥ ਦੇਣ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

2025 ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਲਿਆ ਜਾਇਜਾ -ਡਿਪਟੀ ਕਮਿਸ਼ਨਰ Read More »

pu

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਜਸਵਿੰਦਰ ਸਿੰਘ ਕੰਪਿਊਟਰ ਇੰਜੀਨੀਅਰਿੰਗ ਦੇ ਨਵੇਂ ਮੁਖੀ ਨਿਯੁਕਤ

ਪਟਿਆਲਾ, 23 ਸਤੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਪ੍ਰੋ. ਜਸਵਿੰਦਰ ਸਿੰਘ ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਕੀਤੇ ਸੰਖੇਪ ਸਮਾਗਮ ਦੌਰਾਨ ਸਾਬਕਾ ਮੁਖੀ ਪ੍ਰੋ. ਹਿਮਾਂਸ਼ੂ ਅਗਰਵਾਲ, ਪ੍ਰੋਫੈਸਰ ਲਖਵਿੰਦਰ ਕੌਰ, ਪ੍ਰੋਫੈਸਰ ਰਮਨ ਮੈਣੀ ਅਤੇ ਡਾ. ਗੁਰਜੀਤ ਸਿੰਘ ਭੱਠਲ ਆਦਿ ਮੌਜੂਦ ਰਹੇ। ਜ਼ਿਕਰਯੋਗ

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਜਸਵਿੰਦਰ ਸਿੰਘ ਕੰਪਿਊਟਰ ਇੰਜੀਨੀਅਰਿੰਗ ਦੇ ਨਵੇਂ ਮੁਖੀ ਨਿਯੁਕਤ Read More »

sahit

ਗਾਜ਼ਾ ਦੇ ਹੱਕ ਵਿੱਚ ਉੱਠੀ ਲੋਕ ਅਰਪਣ ਹੋਈ ਕਾਵਿ ਪੁਸਤਕ ‘ਮੈਂ ਗਾਜਾ ਕਹਿਨਾ’ 

ਪਟਿਆਲਾ :   ਅੱਜ ਅਦਾਰਾ ਪਰਵਾਜ਼ ਦੀ ਪਟਿਆਲਾ ਇਕਾਈ ਵੱਲੋਂ ਪ੍ਰਭਾਤ ਪਰਵਾਨਾ ਹਾਲ ਪਟਿਆਲਾ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਵੱਲੋਂ ਸੰਪਾਦਿਤ ਕਾਵਿ ਪੁਸਤਕ ‘ਮੈਂ ਗਾਜਾ ਕਹਿਨਾ’ ਲੋਕ ਅਰਪਣ ਕੀਤੀ ਗਈ ਤੇ ਪੁਸਤਕ ਬਾਰੇ ਸੰਵਾਦ ਰਚਾਇਆ ਗਿਆ।     ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਰਾਜਿੰਦਰ ਪਾਲ ਬਰਾੜ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮੁੱਖ

ਗਾਜ਼ਾ ਦੇ ਹੱਕ ਵਿੱਚ ਉੱਠੀ ਲੋਕ ਅਰਪਣ ਹੋਈ ਕਾਵਿ ਪੁਸਤਕ ‘ਮੈਂ ਗਾਜਾ ਕਹਿਨਾ’  Read More »

Scroll to Top