ਪਟਿਆਲਾ, 9 ਮਾਰਚ : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਨਸਲ ਦੇ ਘੋੜਿਆਂ ਦੀ ਸਾਡੀ ਵਿਰਾਸਤੀ ਨਸਲ ਨੂੰ ਸੰਭਾਲਣ ਤੇ ਹੋਰ ਪ੍ਰਫੁੱਲਤ ਕਰਨ ’ਤੇ ਜ਼ੋਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਪਟਿਆਲਾ ਵਿਖੇ ਘੋੜਿਆਂ ਦੀ ਪੰਜਾਬ ਨਸਲ ਦੇ ਤਿੰਨ ਰੋਜ਼ਾ ਹੈਰੀਟੇਜ ਸ਼ੋਅ ਦੇ ਜੇਤੂਆਂ ਨੂੰ ਇਨਾਮ ਵੰਡਣ ਪੁੱਜੇ ਹੋਏ ਸਨ। ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸ਼ੋਅ ਦੇ ਮੁੱਖ ਆਯੋਜਕ ਪ੍ਰੋ. ਸੁਮੇਰ ਸਿੰਘ ਸੀੜਾ ਨੂੰ ਇਸ ਸਫ਼ਲ ਸ਼ੋਅ ਨੂੰ ਕਰਵਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸ਼ੋਅ ਕਰਵਾਉਣੇ ਜਿੱਥੇ ਆਪਣੀ ਵਿਰਾਸਤ ਨੂੰ ਸੰਭਾਲਣ ਵੱਲ ਅਹਿਮ ਕਦਮ ਹੈ, ਉਥੇ ਹੀ ਸਾਡੀ ਨਵੀਂ ਪੀੜ੍ਹੀ ਨੂੰ ਵੀ ਘੋੜਿਆਂ ਦੀ ਆਪਣੀ ਰਵਾਇਤੀ ਤੇ ਵਿਰਾਸਤੀ ਪੰਜਾਬ ਨਸਲ ਤੋਂ ਜਾਣੂ ਕਰਵਾਉਣ ਦਾ ਅਹਿਮ ਉਪਰਾਲਾ ਹੈ। ਸ੍ਰੀ ਕਟਾਰੀਆ ਨੇ ਮਹਾਂਭਾਰਤ, ਅਸਵਮੇਧ ਯੱਗ, ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਸਮੇਤ ਹੋਰ ਪੁਰਾਣਕ ਹਵਾਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਘੋੜਾ ਆਦਿ ਕਾਲ ਤੋਂ ਹੀ ਮਨੁੱਖ ਨਾਲ ਜੰਗਾਂ-ਯੁੱਧਾਂ ਤੇ ਆਮ ਸਮਿਆਂ ਦਾ ਵਫ਼ਾਦਾਰ ਸਾਥੀ ਰਿਹਾ ਹੈ, ਜਿਸ ਲਈ ਆਪਣੇ ਅਤੀਤ ਨੂੰ ਜਾਣਨਾ, ਵਰਤਮਾਨ ਤੇ ਭਵਿੱਖ ਨੂੰ ਸੰਭਾਲਣ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਘੋੜਿਆਂ ਦੇ ਕਿਸੇ ਅਜਿਹੇ ਸ਼ੋਅ ਵਿੱਚ ਪੁੱਜੇ ਹਨ ਤੇ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਸਾਡੇ ਭਾਰਤ ਦਾ ਅਤੀਤ ਬਹੁਤ ਗੌਰਵਸ਼ਾਲੀ ਰਿਹਾ ਹੈ, ਕਿਉਂਕਿ ਕਿਸੇ ਕੋਲ ਘੋੜੇ ਹੋਣਾ ਸ਼ਕਤੀ ਤੇ ਰੁਤਬੇ ਦਾ ਵੀ ਪ੍ਰਤੀਕ ਰਿਹਾ ਹੈ ਜਦਕਿ ਫ਼ੌਜ ਤੇ ਪੁਲਿਸ ਦੇ ਘੋੜੇ ਅਮਨ-ਕਾਨੂੰਨ ਦੀ ਰਾਖੀ ਲਈ ਕੰਮ ਆਉਂਦੇ ਹਨ। ਰਾਜਪਾਲ ਸ੍ਰੀ