ਮਾਝਾ

Majha

nigam-3

ਨਗਰ ਨਿਗਮ ਪਟਿਆਲਾ ਵੱਲੋਂ ਛੁੱਟੀਆਂ ਦੀ ਪ੍ਰਕਿਰਿਆ ਹੁਣ ਹੋਵੇਗੀ ਪੂਰੀ ਤਰ੍ਹਾਂ ਆਨਲਾਈਨ

ਪਟਿਆਲਾ, 13 ਨਵੰਬਰ  — ਨਗਰ ਨਿਗਮ ਪਟਿਆਲਾ ਵੱਲੋਂ ਕਰਮਚਾਰੀਆਂ ਦੇ ਪ੍ਰਸ਼ਾਸਨਿਕ ਕਾਰਜਾਂ ਨੂੰ ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਕਮਿਸ਼ਨਰ ਪਰਮਜੀਤ ਸਿੰਘ ਆਈ.ਏ.ਐਸ. ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਹੁਣ ਨਗਰ ਨਿਗਮ ਦੇ ਸਮੂਹ ਰੈਗੂਲਰ ਅਧਿਕਾਰੀ ਅਤੇ ਕਰਮਚਾਰੀ ਮਿਤੀ 1 ਜਨਵਰੀ 2026 ਤੋਂ ਆਪਣੀਆਂ ਇਤਫਾਕੀਆ ਛੁੱਟੀਆਂ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ […]

ਨਗਰ ਨਿਗਮ ਪਟਿਆਲਾ ਵੱਲੋਂ ਛੁੱਟੀਆਂ ਦੀ ਪ੍ਰਕਿਰਿਆ ਹੁਣ ਹੋਵੇਗੀ ਪੂਰੀ ਤਰ੍ਹਾਂ ਆਨਲਾਈਨ Read More »

nigam-2

ਨਿਗਮ ਵਲੋਂ ਘਰ ਬੈਠੇ ਹੀ ਬਿਲ ਭਰਨ ਦੀ ਆਸਾਨ ਸੁਵਿਧਾ ਦੀ ਸ਼ੁਰੂਆਤ

ਪਟਿਆਲਾ, 13 ਨਵੰਬਰ  — ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਬਿਲਾਂ ਦੀ ਅਦਾਇਗੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਨਲਾਈਨ ਬਣਾਉਂਦੇ ਹੋਏ ਪੰਜਾਬ ਸਰਕਾਰ ਦੇ ਪੀ.ਐਮ.ਆਈ.ਡੀ.ਸੀ. (ਪੰਜਾਬ ਮਿਉਂਸੀਪਲ ਇੰਫ੍ਰਾਸਟਕਚਰ ਡਿਵਲਪਮੈਂਟ ਕੰਪਨੀ) ਦੇ ਐਮ.ਸੇਵਾ ਪੋਰਟਲ ’ਤੇ ਮਾਈਗਰੇਟ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਕਮਿਸ਼ਨਰ ਪਰਮਜੀਤ ਸਿੰਘ ਆਈ.ਏ.ਐਸ. ਨੇ ਜਨਤਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ

ਨਿਗਮ ਵਲੋਂ ਘਰ ਬੈਠੇ ਹੀ ਬਿਲ ਭਰਨ ਦੀ ਆਸਾਨ ਸੁਵਿਧਾ ਦੀ ਸ਼ੁਰੂਆਤ Read More »

nigam

ਨਗਰ ਨਿਗਮ ਪਟਿਆਲਾ ਵੱਲੋਂ “ਸਫਾਈ ਪ੍ਰਣਾਲੀ ਮਾਨੀਟਰਿੰਗ ਪ੍ਰੋਗਰਾਮ” ਸ਼ੁਰੂ – ਕਮਿਸ਼ਨਰ

ਪਟਿਆਲਾ, 13 ਨਵੰਬਰ  — ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਸ਼ਹਿਰਾਂ ਵਿੱਚ ਸਫਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਇੱਕ ਵਿਸ਼ੇਸ਼ ਪਹਿਲਕਦਮੀ ਦੇ ਤਹਿਤ “ਸਫਾਈ ਪ੍ਰਣਾਲੀ ਮਾਨੀਟਰਿੰਗ ਪ੍ਰੋਗਰਾਮ” ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਪ੍ਰੋਗਰਾਮ ਦੇ ਅਧੀਨ ਨਗਰ ਨਿਗਮ ਪਟਿਆਲਾ ਵੱਲੋਂ ਵੀ ਕਮਿਸ਼ਨਰ ਪਰਮਜੀਤ ਸਿੰਘ ਦੇ ਨੇਤ੍ਰਿਤਵ ਹੇਠ ਸਖ਼ਤ ਹਦਾਇਤਾਂ ਜਾਰੀ ਕਰਦਿਆਂ

ਨਗਰ ਨਿਗਮ ਪਟਿਆਲਾ ਵੱਲੋਂ “ਸਫਾਈ ਪ੍ਰਣਾਲੀ ਮਾਨੀਟਰਿੰਗ ਪ੍ਰੋਗਰਾਮ” ਸ਼ੁਰੂ – ਕਮਿਸ਼ਨਰ Read More »

modi

ਮੋਦੀ ਕਾਲਜ ਵਿਖੇ ਵਿਗਿਆਨ ਅਧਾਰਿਤ ਇੰਟਰੈਕਟਿਵ ਪੇਸ਼ਕਾਰੀਆਂ ਦਾ ਆਯੋਜਨ

ਪਟਿਆਲਾ: 12 ਨਵੰਬਰ, 2025 – ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੀ ਫਿਜ਼ਿਕਸ ਸੁਸਾਇਟੀ ‘ਵੂਈ ਮੈਟਰ” ਵੱਲੋਂ ਸੁਸਾਇਟੀ ਇੰਚਾਰਜ ਡਾ.ਪੂਜਾ ਦੀ ਦੇਖ-ਰੇਖ ਹੇਠ ਸਲਾਨਾ ਸੀਰੀਜ਼ ‘ ਮੇਕਿੰਗ ਫਿਜ਼ਕਿਸ ਫਨ’ ਦੇ ਅੰਤਰਗਤ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਦੀ ਸੁਚੱਜੀ ਅਗਵਾਈ ਹੇਠ ਵਿਗਿਆਨ ਅਧਾਰਿਤ ਇੰਟਰੈਕਟਿਵ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ ।ਇਹਨਾਂ ਪੇਸ਼ਕਾਰੀਆਂ ਦਾ ਮੁੱਖ ਉਦੇਸ਼ ਜਿੱਥੇ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਵਿੱਚ ਦਿਲਚਸਪੀ ਪੈਦਾ ਕਰਨਾ ਸੀ ਉੱਥੇ ਫਿਜ਼ਿਕਸ ਵਿਸ਼ੇ ਦੀਆਂ ਸਿਧਾਂਤਕ ਥਿਊਰੀਆਂ ਅਤੇ ਸਿੱਖਣ-ਪ੍ਰੀਕ੍ਰਿਆ ਨੂੰ ਸ਼ਪਸ਼ੱਟ ਕਰਨਾ ਸੀ। ਇਹਨਾਂ ਪੇਸ਼ਕਾਰੀਆਂ ਵਿੱਚ ਮੁੱਖ ਵਕਤਾ ਦੇ ਤੌਰ ਤੇ ਡਾ. ਜਸਵਿੰਦਰ ਸਿੰਘ, ਸ਼ਿਖਸ਼ਾ ਰਤਨ, ਸਟੇਟ ਐਵਾਰਡੀ, ਗਵਰਨਰ ਐਵਾਰਡੀ, ਨੈਸ਼ਨਲ ਐਵਾਰਡੀ ਤੇ ਸਰਕਾਰੀ ਸੀਨੀਅਰ ਸਕੂਲ ਕਲਿਆਣ ਵਿੱਖੇ ਨਿਯੁਕਤ ਲੈਕਚਰਾਰ ਸ਼ਾਮਿਲ ਹੋਏ। ਇਸ ਮੌਕੇ ਤੇ ਬੋਲਦਿਆ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਵਿਗਿਆਨਕ ਸੋਚ ਵਿਕਸਿਤ ਕਰਨਾ ਤੇ ਸਾਡੇ ਰੀਰਾਂ, ਵਾਤਾਵਰਣ ਤੇ ਇਸ ਬ੍ਰਹਿਮੰਡ ਦੇ ਰਾਜ਼ ਖੋਲਣ ਲਈ ਵਿਗਿਆਨਕ ਨਜ਼ਰੀਆ ਬਣਾਉਣਾ ਅਹਿਮ ਹੈ।ਉਹਨਾਂ ਕਿਹਾ ਕਿ ਇਸ ਲਈ ਅਜਿਹੀਆਂ ਪੇਸ਼ਕਾਰੀਆਂ ਵਿਦਿਆਰਥੀਆਂ ਨੂੰ ਸਾਇੰਸ ਪ੍ਰਤੀ ਹਾਂ-ਪੱਖੀ ਰੁਖ ਅਪਨਾਉਣ ਤੇ ਬਿਹਤਰ ਤਰੀਕੇ ਨਾਲ ਸਿੱਖਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਤੇ ਡਾ. ਕਵਿਤਾ, ਮੁਖੀ ਫਿਜ਼ਿਕਸ ਵਿਭਾਗ, ਡਾ: ਸੰਜੇ ਕੁਮਾਰ (ਡੀਨ ਭੌਤਿਕ ਵਿਗਿਆਨ), ਡਾ: ਕੁਲਦੀਪ ਕੁਮਾਰ (ਡੀਨ ਲਾਈਫ਼ ਸਾਇੰਸਜ਼), ਡਾ: ਵਰੁਣ ਜੈ (ਮੁਖੀ ਗਣਿਤ ਵਿਭਾਗ) ਅਤੇ ਡਾ.ਪੂਜਾ ਨੇ ਰਿਸੋਰਸ ਪਰਸਨ ਨੂੰ ਸਨਮਾਨਿਤ ਕੀਤਾ।ਉਹਨਾਂ ਨਾਲ  ਭੌਤਿਕ ਵਿਗਿਆਨ ਦੇ ਫੈਕਲਟੀ ਮੈਂਬਰ ਡਾ: ਪੂਜਾ, ਡਾ: ਪਲਵਿੰਦਰ ਕੌਰ ਅਤੇ ਡਾ: ਮਨਪ੍ਰੀਤ ਕੌਰ ਵੀ ਸ਼ਾਮਿਲ ਹੋਏ । ਇਸ ਮੌਕੇ ਡਾ: ਵੀਰਪਾਲ ਕੌਰ (ਮੁਖੀ ਪੰਜਾਬੀ ਵਿਭਾਗ), ਡਾ: ਵਨੀਤ ਕੌਰ (ਮੁਖੀ ਅੰਗਰੇਜ਼ੀ ਵਿਭਾਗ), ਡਾ: ਭਾਨਵੀ ਵਧਾਵਨ (ਮੁਖੀ, ਜ਼ੂਆਲੋਜੀ ਵਿਭਾਗ) ਅਤੇ ਡਾ: ਟੀਨਾ ਪਾਠਕ (ਬਾਇਓ-ਤਕਨਾਲੋਜੀ ਵਿਭਾਗ) ਨੇ ਵੀ ਸ਼ਿਰਕਤ ਕੀਤੀ। ਡਾ.ਜਸਵਿੰਦਰ ਸਿੰਘ ਨੇ ਬਹੁਤ ਸਰਲ ਤੇ ਪ੍ਰਭਾਵੀ ਤਰੀਕੇ ਨਾਲ ਵਿਗਿਆਨਕ ਥਿਊਰੀਆਂ ਅਤੇ ਸਿਧਾਤਾਂ ਬਾਰੇ ਵਿਆਖਿਆ ਕੀਤੀ ਤੇ ਉਹਨਾਂ ਨੂੰ ਬਹੁਤ ਸਾਰੇ ਸਾਇੰਸ ਦੇ ਪ੍ਰਯੋਗਾਂ ਰਾਹੀ ਸਮਝਣ ਵਿੱਚ ਮਦੱਦ ਕੀਤੀ। ਉਹਨਾਂ ਨੇ ਆਪਣੀ ਖਾਸ ਵਿਗਿਆਨਕ ਸ਼ੈਲੀ ਰਾਹੀ ਵਿਦਿਆਰਥੀਆਂ ਦੀ ਦਿਲਚਸਪੀ ਲਗਾਤਾਰ ਬਣਾ ਕੇ ਰੱਖੀ ਤੇ ਉਹਨਾਂ ਨੂੰ ਹਰ ਕੁਦਰਤੀ ਵਰਤਾਰੇ ਨੂੰ ਨੀਝ ਲਾ ਕੇ ਸਿੱਖਣ ਲਈ ਕਿਹਾ। ਫਿਜ਼ਿਕਸ ਸੁਸਾਇਟੀ ਦੇ ਵਿਦਿਆਰਥੀ ਰਾਹੁਲ ਸ਼ਰਮਾ ਅਤੇ ਅਮਰੀਕ ਸਿੰਘ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ ਜਾ) ਨੇ ਸਟੇਜ ਪ੍ਰਬੰਧਨ ਕੀਤਾ। ਵਿਦਿਆਰਥੀ ਤਰਨਪ੍ਰੀਤ ਕੌਰ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ) ਨੇ ਮੁੱਖ ਮਹਿਮਾਨ ਨਾਲ ਰਸਮੀ ਜਾਣ-ਪਛਾਣ ਕਰਵਾਈ ਤੇ ਧੰਨਵਾਦ ਦਾ ਮਤਾ ਅਮਰੀਕ ਸਿੰਘ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ) ਨੇ ਪੇਸ਼ ਕੀਤਾ।

ਮੋਦੀ ਕਾਲਜ ਵਿਖੇ ਵਿਗਿਆਨ ਅਧਾਰਿਤ ਇੰਟਰੈਕਟਿਵ ਪੇਸ਼ਕਾਰੀਆਂ ਦਾ ਆਯੋਜਨ Read More »

pray

 ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ’ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ

ਪਟਿਆਲਾ, 13 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਸਾਡੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਬਲਿਦਾਨ ਤੋਂ ਜਾਣੂ ਕਰਵਾਉਣ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਸਕੂਲੀ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ

 ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ’ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ Read More »

sport

69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਬਾਕਸਿੰਗ ਅੰਡਰ 19 ਦਾ ਹੋਇਆ ਆਗਾਜ਼

ਪਟਿਆਲਾ , 13 ਨਵੰਬਰ : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ ਤੇ ਅੰਤਰ ਜਿਲ੍ਹਾਂ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼

69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਬਾਕਸਿੰਗ ਅੰਡਰ 19 ਦਾ ਹੋਇਆ ਆਗਾਜ਼ Read More »

dc

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ‘ ਚ ਸੜਕ ਸੁਰਖਿਆ ਪ੍ਰਬੰਧਾਂ ਦੀ ਸਮੀਖਿਆ

ਪਟਿਆਲਾ,  13 ਨਵੰਬਰ : ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਦੀ ਮਹੱਤਵਪੂਰਨ ਬੈਠਕ ਦਾ ਆਯੋਜਨ ਅੱਜ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਅਤੇ ਆਰ ਟੀ ਓ ਬਬਨਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਦੀ ਸਾਂਝੀ ਬੈਠਕ ਦਾ ਆਯੋਜਨ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ‘ ਚ ਸੜਕ ਸੁਰਖਿਆ ਪ੍ਰਬੰਧਾਂ ਦੀ ਸਮੀਖਿਆ Read More »

gurlal

ਕਿਸਾਨਾਂ ਦੇ ਮੋਢੇ ਨਾਲ ਪੂਰੀ ਤਰ੍ਹਾਂ ਮੋਢਾ ਜੋੜ ਕੇ ਖੜ੍ਹੀ ਮਾਨ ਸਰਕਾਰ : ਵਿਧਾਇਕ ਗੁਰਲਾਲ ਘਨੌਰ

ਘਨੌਰ, 12 ਨਵੰਬਰ : ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਵਿਧਾਇਕ ਸ. ਗੁਰਲਾਲ ਘਨੌਰ ਨੇ ਅੱਜ ਪਿੰਡ ਚੱਪੜ ਵਿਖੇ ਅਨਾਜ ਮੰਡੀ ਵਿੱਚ 1 ਕਰੋੜ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਸ਼ੈੱਡ ਦਾ ਨੀਂਹ ਪੱਥਰ ਰੱਖਿਆ। ਇਹ ਸ਼ੈੱਡ 200 ਫੁੱਟ ਲੰਬਾ ਤੇ 75 ਫੁੱਟ ਚੌੜਾ ਹੋਵੇਗਾ, ਜੋ ਖਰੀਦ ਮੌਸਮ ਦੌਰਾਨ ਕਿਸਾਨਾਂ ਅਤੇ

ਕਿਸਾਨਾਂ ਦੇ ਮੋਢੇ ਨਾਲ ਪੂਰੀ ਤਰ੍ਹਾਂ ਮੋਢਾ ਜੋੜ ਕੇ ਖੜ੍ਹੀ ਮਾਨ ਸਰਕਾਰ : ਵਿਧਾਇਕ ਗੁਰਲਾਲ ਘਨੌਰ Read More »

program

ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਰਾਏਪੁਰ ਮੰਡਲਾਂ ਵਿਖੇ  ਵਿਸ਼ੇਸ਼ ਗੁਰਮਤਿ ਸਮਾਗਮ

ਪਟਿਆਲਾ, ਬਹਾਦਰਗੜ੍ਹ, 12 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਰਾਏਪੁਰ ਮੰਡਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੀਆਰਟੀਸੀ ਦੇ ਰਣਜੋਧ ਸਿੰਘ ਹਡਾਣਾ ਅਤੇ ਐਸਡੀਐਮ ਪਟਿਆਲਾ ਹਰਜੋਤ ਕੌਰ, ਤਹਿਸੀਲਦਾਰ

ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਰਾਏਪੁਰ ਮੰਡਲਾਂ ਵਿਖੇ  ਵਿਸ਼ੇਸ਼ ਗੁਰਮਤਿ ਸਮਾਗਮ Read More »

sgpc

ਨੌਵੇਂ ਪਾਤਸ਼ਾਹ ਦੇ ਸ਼ਹੀਦੀ ਜੋੜ ਮੇਲ ਦੀਆਂ ਆਰੰਭੀਆਂ ਤਿਆਰੀਆਂ, ਸੱਦੀ ਇਕੱਤਰਤਾ

ਪਟਿਆਲਾ 12 ਨਵੰਬਰ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਕਰਵਾਏ ਜਾਣ ਵਾਲੇ ਧਾਰਮਕ ਸਮਾਗਮਾਂ ਅਤੇ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ

ਨੌਵੇਂ ਪਾਤਸ਼ਾਹ ਦੇ ਸ਼ਹੀਦੀ ਜੋੜ ਮੇਲ ਦੀਆਂ ਆਰੰਭੀਆਂ ਤਿਆਰੀਆਂ, ਸੱਦੀ ਇਕੱਤਰਤਾ Read More »

Scroll to Top