ਮਾਝਾ

Majha

dc

 ਸਿਹਤ ਮੰਤਰੀ ਨੇ ਡੀ ਸੀ ਅਤੇ ਕਮਿਸ਼ਨਰ ਨਾਲ ਵੇਖੇ ਸ਼ਹਿਰ ਦੇ ਹਾਲਾਤ

ਪਟਿਆਲਾ , 9 ਫਰਵਰੀ :  ਪਟਿਆਲਾ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਸੁਖ-ਸਹੂਲਤ ਨੂੰ ਹੋਰ ਬਿਹਤਰ ਬਨਾਉਣ ਦੇ ਮੰਤਵ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਸ਼ਹਿਰ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਕਮਿਸ਼ਨਰ ਨਗਰ ਨਿਗਮ […]

 ਸਿਹਤ ਮੰਤਰੀ ਨੇ ਡੀ ਸੀ ਅਤੇ ਕਮਿਸ਼ਨਰ ਨਾਲ ਵੇਖੇ ਸ਼ਹਿਰ ਦੇ ਹਾਲਾਤ Read More »

bhog

ਮਾਸਟਰ ਭੁਪਿੰਦਰ ਸਿੰਘ ਟਿਵਾਣਾ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਭਾਦਸੋਂ, ਪਟਿਆਲਾ, 9 ਫਰਵਰੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਦੇ ਪਿਤਾ ਮਾਸਟਰ ਭੁਪਿੰਦਰ ਸਿੰਘ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਅੱਜ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਛੰਨਾ ਨੱਥੂ ਵਾਲੀਆਂ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‌ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਸਮੇਤ ਪਰਿਵਾਰਕ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਮਾਸਟਰ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਭਾਈ ਭੁਪਿੰਦਰ ਸਿੰਘ ਗੁਰੂ ਕੀ ਕਾਸ਼ੀ ਦੇ ਕੀਰਤਨੀ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਗਾਇਨ ਕੀਤਾ ਤੇ ਅੰਤਿਮ ਅਰਦਾਸ ਗਿਆਨੀ ਸੁਖਦੇਵ ਸਿੰਘ ਨੇ ਕੀਤੀ। ਇਸ ਮੌਕੇ ਆਪ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜਿੱਥੇ ਪਰਿਵਾਰ ਵੱਲੋਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਤਰਫ਼ੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਸਟਰ ਭੁਪਿੰਦਰ ਸਿੰਘ ਆਪਣੇ ਪਰਿਵਾਰ ਲਈ ਵਫ਼ਾਦਾਰੀ ਤੇ ਵਾਅਦੇ ਨਿਭਾਉਣ ਦੀ ਅਣਮੁੱਲੀ ਵਿਰਾਸਤ ਛੱਡ ਕੇ ਗਏ ਹਨ, ਜਿਸ ਦੀ ਝਲਕ ਕਰਨਵੀਰ ਸਿੰਘ ਟਿਵਾਣਾ ਅਤੇ ਸਮੁੱਚੇ ਪਰਿਵਾਰ ਵਿੱਚੋਂ ਝਲਕ ਰਹੀ ਹੈ। ਸੰਜੇ ਸਿੰਘ ਨੇ ਕਿਹਾ ਕਿ ਰਾਜਨੀਤੀ ਵਿੱਚ ਰਿਸ਼ਤੇ ਕੇਵਲ ਅਹੁਦਿਆਂ ਨਾਲ ਹੀ ਜੁੜੇ ਹੁੰਦੇ ਹਨ ਪਰ ਕਰਨਵੀਰ ਸਿੰਘ ਟਿਵਾਣਾ ਨੇ ਆਪਣੇ ਪਿਤਾ ਦੀ ਸਿੱਖਿਆ ਦੀ ਬਦੌਲਤ ਚੰਗੇ-ਮਾੜੇ ਸਮੇਂ ਵਿੱਚ ਵੀ ਵਾਅਦਾ ਨਿਭਾਇਆ ਅਤੇ ਵਫ਼ਾਦਾਰੀ ਕਮਾਈ ਹੈ। ਆਪ ਆਗੂ ਨੇ 2015 ਤੋਂ ਲੈਕੇ ਹੁਣ ਤੱਕ ਟਿਵਾਣਾ ਪਰਿਵਾਰ ਨਾਲ ਆਪਣੇ ਰਿਸ਼ਤੇ ਦੀ ਗੱਲ ਕਰਦਿਆਂ ਕਿਹਾ ਕਿ ਮਾਸਟਰ ਭੁਪਿੰਦਰ ਸਿੰਘ ਇੱਕ ਕਾਮਯਾਬ ਪਿਤਾ ਤੇ ਸ਼ਾਨਦਾਰ ਅਧਿਆਪਕ ਸਨ, ਜਿਨ੍ਹਾਂ ਦੇ ਜਾਣ ਨਾਲ ਪਰਿਵਾਰ ਸਮੇਤ ਇਲਾਕੇ ਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਰਾਜ ਸਭਾ ਮੈਂਬਰ ਨੇ ਪਿੰਡ ਛੰਨਾ ਨੱਥੂ ਵਾਲੀਆਂ ਵਿਖੇ ਮਾਸਟਰ ਭੁਪਿੰਦਰ ਸਿੰਘ ਦੀ ਯਾਦ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਇੱਕ ਪਾਰਕ ਬਣਾਉਣ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਸਟਰ ਭੁਪਿੰਦਰ ਸਿੰਘ ਗੁਣਾਂ ਦੀ ਗੁਥਲੀ ਸਨ। ਉਨ੍ਹਾਂ ਕਿਹਾ ਕਿ ਕਰਨਵੀਰ ਸਿੰਘ ਟਿਵਾਣਾ ਸਮੇਤ ਸਮੂਹ ਪਰਿਵਾਰ ਨੇ ਆਪਣੇ ਪਿਤਾ ਦੇ ਗੁਣ ਗ੍ਰਹਿਣ ਕੀਤੇ ਅਤੇ ਉਨ੍ਹਾਂ ਦੀ ਸੇਵਾ ਕਰਕੇ ਮਾਪਿਆਂ ਅਤੇ ਪਰਮਾਤਮਾ ਦੇ ਕਿਰਪਾ ਦੇ ਪਾਤਰ ਬਣੇ ਹਨ। ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਕੱਠਾ ਪਰਿਵਾਰ ਤੇ ਮਾਂ ਬਾਪ ਦੀ ਸੇਵਾ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਸਬਰ ਰੱਖਣਾ ਤੇ ਸਟੈਂਡ ‘ਤੇ ਕਾਇਮ ਰਹਿਣਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਸਿਆਸਤ ਦੇ ਗੁਰ ਸਿੱਖਣ ਵਾਲੇ ਕਰਨਵੀਰ ਸਿੰਘ ਟਿਵਾਣਾ ਵਿੱਚ ਮਾਪਿਆਂ ਦੀ ਸਿੱਖਿਆ ਤੇ ਸੇਵਾ ਕਰਕੇ ਹੀ ਆਇਆ ਹੈ। ਅਮਨ ਅਰੋੜਾ ਨੇ ਕਿਹਾ ਕਿ ਬਿਨਾਂ ਕਿਸੇ ਲਾਲਚ ਤੋਂ ਪਹਿਲਾਂ ਜਥੇਦਾਰ ਟੌਹੜਾ ਤੇ ਹੁਣ ਸੰਜੇ ਸਿੰਘ ਵਰਗੇ ਆਗੂ ਨਾਲ ਕੰਮ ਕਰਨਾ ਟਿਵਾਣਾ ਦੀ ਮਾਂ ਬਾਪ ਦੀ ਗੁੜ੍ਹਤੀ ਸਦਕਾ ਇਮਾਨਦਾਰ ਸੋਚ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ

ਮਾਸਟਰ ਭੁਪਿੰਦਰ ਸਿੰਘ ਟਿਵਾਣਾ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ Read More »

sd

ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿੱਚ ਟੇਬਲ ਟੈਨਿਸ ਕੋਰਟ ਦਾ ਉਦਘਾਟਨ

ਪਟਿਆਲਾ, 9 ਫਰਵਰੀ : ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਨਵ-ਨਿਰਮਿਤ ਹਾਲ ਵਿੱਚ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਲਾਲਚੰਦ ਜਿੰਦਲ, ਜਨਰਲ ਸੈਕਟਰੀ ਸ਼੍ਰੀ ਅਨਿਲ ਗੁਪਤਾ, ਉਪ-ਪ੍ਰਧਾਨ ਸ਼੍ਰੀ ਨਰੇਸ਼ ਜੈਨ ਅਤੇ ਐਸ.ਡੀ.ਐਸ.ਈ. ਸਕੂਲ ਦੇ ਮੈਨੇਜਰ ਇੰਜੀ. ਐਮ.ਐਮ. ਸਿਆਲ ਦੀ ਅਗਵਾਈ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਨਵੇਂ ਟੇਬਲ ਟੈਨਿਸ ਕੋਰਟ ਦਾ

ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿੱਚ ਟੇਬਲ ਟੈਨਿਸ ਕੋਰਟ ਦਾ ਉਦਘਾਟਨ Read More »

kohali

ਪੰਜਾਬ ਸਰਕਾਰ ਨੇ ਸੂਬੇ ਦੀ ਸਿੱਖਿਆ ਨੂੰ ਨਵੀਂ ਦਿਸ਼ਾ ਦਿੱਤੀ-ਅਜੀਤਪਾਲ ਸਿੰਘ ਕੋਹਲੀ

ਪਟਿਆਲਾ, 7 ਫਰਵਰੀ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪੰਜਾਬ ਸਰਕਾਰ ਦੀ “ਪੰਜਾਬ ਸਿੱਖਿਆ ਕ੍ਰਾਂਤੀ” ਅਧੀਨ “ਮਾਪਿਆਂ ਦੀ ਵਰਕਸ਼ਾਪ-2” ਪ੍ਰੋਗਰਾਮ ਅਧੀਨ ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਵਿਖੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ

ਪੰਜਾਬ ਸਰਕਾਰ ਨੇ ਸੂਬੇ ਦੀ ਸਿੱਖਿਆ ਨੂੰ ਨਵੀਂ ਦਿਸ਼ਾ ਦਿੱਤੀ-ਅਜੀਤਪਾਲ ਸਿੰਘ ਕੋਹਲੀ Read More »

barsat

ਮੁੱਖ ਮੰਤਰੀ ਸਿਹਤ ਕਾਰਡ ਵਰਦਾਨ, ਹੁਣ ਪੈਸਿਆਂ ਦੀ ਕਮੀ ਕਰਕੇ ਨਹੀਂ ਰੁਕੇਗਾ ਕਿਸੇ ਦਾ ਇਲਾਜ – ਬਰਸਟ

ਪਟਿਆਲਾ, 7 ਫਰਵਰੀ 2026  – ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਜੋ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ, ਆਮ ਆਦਮੀ ਪਾਰਟੀ, ਪੰਜਾਬ

ਮੁੱਖ ਮੰਤਰੀ ਸਿਹਤ ਕਾਰਡ ਵਰਦਾਨ, ਹੁਣ ਪੈਸਿਆਂ ਦੀ ਕਮੀ ਕਰਕੇ ਨਹੀਂ ਰੁਕੇਗਾ ਕਿਸੇ ਦਾ ਇਲਾਜ – ਬਰਸਟ Read More »

modi

ਮੋਦੀ ਕਾਲਜ ਵਿਖੇ ਯੂਨੀਅਨ ਬਜਟ 2026 ’ਤੇ ਪੈਨਲ ਚਰਚਾ ਦਾ ਆਯੋਜਨ

ਪਟਿਆਲਾ, 7 ਫਰਵਰੀ : ਅੱਜ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਯੂਨੀਅਨ ਬਜਟ 2026 ’ਤੇ ਇੱਕ ਵਿਸ਼ੇਸ਼ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ ਜਿਸਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ 2026 ਵਿੱਤੀ ਵਰੇ ਦੇ ਬਜਟ ਦੇ ਵਿਸ਼ਲੇਸ਼ਣ ਰਾਹੀਂ ਵਿਆਪਕ ਆਰਥਿਕ ਪ੍ਰਭਾਵਾਂ, ਕਰ ਪ੍ਰਣਾਲੀ, ਨਿਵੇਸ਼ ਖੇਤਰਾਂ, ਉਦਯੋਗਕ ਪ੍ਰਭਾਵਾਂ ਤੇ ਭਵਿੱਖਮੁਖੀ ਸੰਭਾਵਨਾਵਾਂ ਪ੍ਰਤੀ ਸੂਝ

ਮੋਦੀ ਕਾਲਜ ਵਿਖੇ ਯੂਨੀਅਨ ਬਜਟ 2026 ’ਤੇ ਪੈਨਲ ਚਰਚਾ ਦਾ ਆਯੋਜਨ Read More »

camp

ਸਨੌਰ ਵਿਖੇ ਆਯੂਸ਼ ਵਿਭਾਗ ਵੱਲੋਂ ਮੁਫ਼ਤ ਮੈਡੀਕਲ ਕੈਂਪ; 400 ਤੋਂ ਵਧੇਰੇ ਮਰੀਜ਼ਾਂ ਦੀ ਹੋਈ ਜਾਂਚ

ਸਨੌਰ,  7 ਫਰਵਰੀ – ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਅਤੇ ਆਯੂਸ਼ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਅੱਜ ਸਨੌਰ ਦੇ ਇਤਿਹਾਸਕ ਵਿਸ਼ਵਕਰਮਾ ਮੰਦਿਰ ਵਿਖੇ ਇੱਕ ਵਿਸ਼ੇਸ਼ ‘ਆਯੂਸ਼ ਮੈਡੀਕਲ ਅਤੇ ਚੈੱਕਅੱਪ ਕੈਂਪ’ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਮੌਕੇ ਆਯੂਸ਼ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਏ

ਸਨੌਰ ਵਿਖੇ ਆਯੂਸ਼ ਵਿਭਾਗ ਵੱਲੋਂ ਮੁਫ਼ਤ ਮੈਡੀਕਲ ਕੈਂਪ; 400 ਤੋਂ ਵਧੇਰੇ ਮਰੀਜ਼ਾਂ ਦੀ ਹੋਈ ਜਾਂਚ Read More »

nigam

ਨਗਰ ਨਿਗਮ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਸਾਫ਼-ਸਫ਼ਾਈ ਦਾ ਨਿਰੀਖਣ

ਪਟਿਆਲਾ, 6 ਫਰਵਰੀ : ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਜੀਤ ਸਿੰਘ ਨੇ ਸ਼ਹਿਰ ਦੀ ਸਫਾਈ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਤੇ ਖਾਸ ਤੌਰ ਉਤੇ ਤ੍ਰਿਪੜੀ ਏਰੀਏ ਵਿੱਚ ਸਫਾਈ ਸਬੰਧੀ ਅਚਨਚੇਤ ਚੈਕਿੰਗ ਕੀਤੀ। ਸ਼ਹਿਰ ਦਾ ਦੌਰਾ ਕਰਦਿਆਂ ਉਨ੍ਹਾਂ ਨੇ ਸੜਕਾਂ, ਗਲੀਆਂ, ਸਰਵਜਨਿਕ ਥਾਵਾਂ ਅਤੇ ਕੂੜਾ ਇਕੱਠਾ ਕਰਨ ਦੇ ਪ੍ਰਬੰਧਾਂ ਦੀ ਜਾਂਚ ਕੀਤੀ । ਪਰਮਜੀਤ ਸਿੰਘ ਨੇ

ਨਗਰ ਨਿਗਮ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਸਾਫ਼-ਸਫ਼ਾਈ ਦਾ ਨਿਰੀਖਣ Read More »

vc

ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਟਿਆਲਾ ਦਾ ਦੌਰਾ

ਪਟਿਆਲਾ, 6 ਫਰਵਰੀ :  ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ, ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋ (ਰਿਟਾਇਰਡ) ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਟਿਆਲਾ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ। ਬ੍ਰਿਗੇਡੀਅਰ ਢਿੱਲੋ ਵੱਲੋਂ ਯੋਗ ਲਾਭਪਾਤਰੀ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ

ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਟਿਆਲਾ ਦਾ ਦੌਰਾ Read More »

vikram

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਬਿਕਰਮ ਮਜੀਠੀਆ

ਪਟਿਆਲਾ 3 ਫਰਵਰੀ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਰੂ ਘਰ ਪੁੱਜੇ। ਨਤਮਸਤਕ ਹੋਣ ਮੌਕੇ ਬਿਕਰਮ ਮਜੀਠੀਆ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਵਿਧਾਇਕ ਗੁਨੀਵ ਕੌਰ ਮਜੀਠੀਆ ਸਮੇਤ ਸ਼੍ਰੋਮਣੀ ਅਕਾਲੀ ਦੇ ਲੀਡਰ ਸਾਹਿਬਾਨ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨਾਂ ਨੇ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਬਿਕਰਮ ਮਜੀਠੀਆ Read More »

Scroll to Top