Breaking News ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਪਹੁੰਚੇ ਮੋਹਾਲੀ ਸਾਈਬਰ ਪੁਲਸ ਸਟੇਸ਼ਨਆਪਣੇ ਵਿਰੁੱਧ ਦਰਜ ਐਫ. ਆਈ. ਆਰ. ਰੱਦ ਕਰਨ ਦੀ ਮੰਗ ਲੈ ਕੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹਾਈ ਕੋਰਟਕਾਲ ਰਿਕਾਰਡ ਵਾਇਰਲ ਕਰਨ ਵਾਲੇ ਸਖ਼ਸ਼ ਨੂੰ ਬੀਬੀ ਜਗੀਰ ਕੌਰ ਦੀ ਸਖ਼ਤ ਤਾੜਨਾ, ਅਗਲੇ 24 ਘੰਟੇ ਵਿੱਚ ਲਿਖਤੀ ਜਨਤਕ ਮੁਆਫੀ ਮੰਗੋ, ਜਾਂ ਕਾਨੂੰਨ ਅਨੁਸਾਰ ਕੇਸ ਭੁਗਤਣ ਲਈ ਤਿਆਰ ਰਹੋਡੀਜਲ ਤੇ ਸਿਲਿੰਡਰ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਡਰ ਦੀ ਰਾਜਨੀਤੀ ਵਿੱਚ ਨਾ ਉਲਝੋਕੈਬਨਿਟ ਵਿੱਚ ਛੇ ਅਨੁਸੂਚਿਤ ਜਾਤੀ ਮੰਤਰੀਆਂ, ਪਹਿਲੀ ਵਾਰ ਏ. ਜੀ. ਦਫ਼ਤਰ ਵਿੱਚ ਰਾਖਵਾਂਕਰਨ ਅਤੇ ਐਸ. ਸੀ. ਵਜ਼ੀਫ਼ੇ ਦੀ ਨਿਰਵਿਘਨ ਵੰਡ ਨਾਲ 'ਆਪ' ਸਰਕਾਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ : ਮੁੱਖ ਮੰਤਰੀ ਮਾਨ

ਲੋਕ ਰਾਇ

Result You Searched: HARYANA-HIMACHAL

ਕਿਰਤੀਆਂ ਲਈ ਈ-ਸ਼੍ਰਮ ਪੋਰਟਲ ‘ਤੇ ਰਜਿਸਟ੍ਰੇਸ਼ਨ 19 ਅਪ੍ਰੈਲ ਤੱਕ ਰਹੇਗੀ ਜਾਰੀ : ਇਸ਼ਾ ਸਿੰਗਲ

ਪਟਿਆਲਾ 15 ਅਪ੍ਰੈਲ : ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਰਤੀਆਂ ਦੀ ਈ-ਸ਼੍ਰਮ ਪੋਰਟਲ ‘ਤੇ ਵਰਕਰਾਂ ਦੀ ਰਜਿਸਟ੍ਰੇਸ਼ਨ ਕਰਨ ਸਬੰਧੀ ਇਕ ਬੈਠਕ ਕੀਤੀ । ਬੈਠਕ ਵਿੱਚ ਉਹਨਾਂ ਦੱਸਿਆ ਕਿ ਕਿਰਤੀਆਂ ਦੀ ਭਲਾਈ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ 9 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ ਜੋ ਕਿ 19 ਅਪ੍ਰੈਲ ਤੱਕ ਜਾਰੀ ਰਹਿਣਗੇ ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਵਿੱਚ ਕਿਰਤੀਆਂ ਦੀ ਈ-ਸ਼੍ਰਮ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ  ।

ਵੱਧ ਤੋ ਵੱਧ ਕਿਰਤੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਕੀਤੀ ਅਪੀਲ : ਏ. ਡੀ. ਸੀ.

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਪਲੇਟਫਾਰਮ ਵਰਕਰਾਂ ਸਮੇਤ ਸਾਰੇ ਵਰਗਾਂ ਦੇ ਕਾਮਿਆਂ ਨੂੰ ਸਮਾਜਿਕ ਲਾਭ ਪਹੁੰਚਾਉਣ ਲਈ ਵਚਨਬੱਧ ਹੈ । ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਵੱਖ-ਵੱਖ ਪਲੇਟਫਾਰਮਜ਼ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਵੱਧ ਤੋਂ ਵੱਧ ਵਰਕਰਾਂ ਨੂੰ ਈ-ਸ਼੍ਰਮ ਪੋਰਟਲ ‘ਤੇ ਰਜਿਸਟਰ ਕਰਨ ਸਬੰਧੀ ਕਾਰਵਾਈ ਕੀਤੀ ਜਾਵੇ । ਉਹਨਾਂ ਅਪੀਲ ਕੀਤੀ  ਇਹਨਾਂ ਕੈਂਪਾਂ ਸਬੰਧੀ ਲੋਕਾਂ ਨੂੰ ਜਾਗਰੁਕ ਵੀ ਕਰਵਾਇਆ ਜਾਵੇ ਤਾਂ ਜੋ ਕਿਰਤੀਆਂ ਦੀ ਭਲਾਈ ਹੋ ਸਕੇ  । ਉਹਨਾਂ ਅਗੋਂ ਕਿਹਾ ਕਿ ਕਿਰਤੀ ਖੁਦ ਵੀ ਈ-ਸ੍ਰਮ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ ਜਾਂ ਆਪਣੇ ਨੇੜਲੇ ਸੇਵਾ ਕੇਂਦਰ ਵਿੱਚ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ ।

ਵੱਧ ਤੋਂ ਵੱਧ ਕਿਰਤੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਕੀਤੀ ਅਪੀਲ 

ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌੜ ਨੇ ਦੱਸਿਆ ਕਿ ਈ-ਸ਼੍ਰਮ ਪੋਰਟਲ ਤੇ ਅਨ ਆਰਗੇਨਾਇਜ਼ਡ ਵਰਕਰਜ਼, ਸਪੈਸ਼ਲ ਹੈਲਪ ਗਰੁੱਪ ਮੈਂਬਰਜ਼, ਸਟਰੀਟ ਵੈਂਡਰਜ਼, ਰਿਕਸ਼ਾ ਪੂਲਰਜ਼, ਕੰਸਟਰਕਸ਼ਨ ਵਰਕਰਜ਼, ਮਿਡ ਡੇਅ ਮੀਲ ਵਰਕਰਜ਼, ਘਰੇਲੂ ਨੌਕਰ, ਆਸ਼ਾ ਵਰਕਰ, ਆਂਗਨਵਾੜੀ ਵਰਕਰਜ਼ , ਖੇਤੀਬਾੜੀ ਲੇਬਰ, ਫਿਸ਼ਰਮੈਨ, ਨੈਸ਼ਨਲ ਹੈਲਥ ਮਿਸ਼ਨ, ਸਰਵ ਸਿੱਖਿਆ ਅਭਿਆਨ ਅਤੇ ਭੱਠਾ ਵਰਕਰਜ਼ ਨੂੰ ਰਜਿਸਟਰ ਕੀਤਾ ਜਾਣਾ ਹੁੰਦਾ ਹੈ । ਉਹਨਾਂ ਨੇ ਵੱਧ ਤੋਂ ਵੱਧ ਕਿਰਤੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ । ਇਸ ਦੌਰਾਨ ਮੁੱਖ ਮੰਤਰੀ ਫੀਲਡ ਅਫਸਰ ਡਾ: ਨਵਜੋਤ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।

Punjab Bani 15 April,2025
ਵਾਰਡ ਨੰ 42 ਅਧੀਨ ਆਉਂਦੇ ਸੂਤਬਟਾ ਮੁਹੱਲੇ ਵਿਚ ਰੋਜ਼ਾਨਾ ਰਹਿੰਦੇ ਰੁਕੇ ਸੀਵਰੇਜ ਦਾ ਪੱਕਾ ਹੱਲ ਕੀਤੇ ਜਾਣ ਦੀ ਮੁਹੱਲਾ ਵਾਸੀਆਂ ਕੀਤੀ ਮੇਅਰ ਤੇ ਕਮਿਸ਼ਨਰ ਤੋਂ ਮੰਗ

ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਵਾਰਡ ਨੰ 42 ਅਧੀਨ ਆਉ਼ਦੇ ਸੂਤਬਟਾ ਮੁਹੱਲੇ ਵਿਚ ਰੋਜਾਨਾ ਹੀ ਰੁਕੇ ਰਹਿੰਦੇ ਸੀਵਰੇਜ ਦੀ ਪੇਸ਼ ਆ ਰਹੀ ਸਮੱਸਿਆ ਸਬੰਧੀ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਮੇਅਰ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸੀਵਰੇਜ਼ ਦਾ ਪੱਕਾ ਹੱਲ ਕੀਤਾ ਜਾਵੇ । ਇਸ ਸਬੰਧੀ ਮੁਹੱਲਾ ਨਿਵਾਸੀਆਂ ਵਲੋ ਮੇਅਰ ਕੁੰਦਨ ਗੋਗੀਆ, ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਤੇ ਵਾਰਡ ਨੰ 42 ਦੇ ਕੌਂਸਲਰ ਆਦਿ ਨੂੰ ਕਈ ਵਾਰੀ ਮਿਲਿਆ ਜਾ ਚੁੱਕਿਆ ਹੈ ਪਰ ਕਿਸੇ ਤਰ੍ਹਾਂ ਤੋਂ ਵੀ ਕੋਈ ਹੱਲ ਨਹੀਂ ਨਿਕਲਿਆ । ਜਦੋਂ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਕਤ ਮੁਲਾਜਮ ਆ ਕੇ ਸੋਟੀ ਮਾਰ ਕੇ ਟੈਂਪਰੇਰੀ ਹੱਲ ਕਰ ਦਿੰਦੇ ਹਨ : ਮੁਹੱਲਾ ਨਿਵਾਸੀ ਮੁਹੱਲਾ ਨਿਵਾਸੀਆਂ ਵਿਜੇ ਦੇਵ, ਜਤਿਨ, ਆਚਰਨ, ਗੁਰਮੀਤ ਸਿੰਘ, ਮਿੰਕੂ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਜਦੋਂ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਕਤ ਮੁਲਾਜਮ ਆ ਕੇ ਸੋਟੀ ਮਾਰ ਕੇ ਟੈਂਪਰੇਰੀ ਹੱਲ ਕਰ ਦਿੰਦੇ ਹਨ ਪ੍ਰੰਤੂ ਦੋ ਦਿਨਾਂ ਬਾਅਦ ਫਿਰ ਓਹੀ ਹਾਲ ਹੋ ਜਾਂਦਾ ਹੈ । ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਦੇ ਰੁਕੇ ਰਹਿਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੀਵਰੇਜ ਦੇ ਬਣੇ ਢੱਕਣਾਂ ਵਿਚੋਂ ਬਾਹਰ ਨਿਕਲ ਕੇ ਸੜਕਾਂ ਤੋਂ ਹੁੰਦਾ ਹੋਇਆ ਦੁਕਾਨਾਂ ਤੇ ਮਕਾਨਾਂ ਵੱਲ ਨੂੰ ਆਪਣਾ ਰੁਖ ਕਰ ਲੈਂਦਾ ਹੈ, ਜਿਸ ਕਾਰਨ ਜਿਥੇ ਬਦਬੂਦਾਰ ਪਾਣੀ ਫੈਲਦਾ ਚਲਿਆ ਜਾਂਦਾ ਹੈ, ਉਥੇ ਮੁਸ਼ਕ ਇੰਨੀ ਜਿ਼ਆਦਾ ਫੈਲਦੀ ਜਾਂਦੀ ਹੈ ਕਿ ਸਾਂਹ ਲੈਣਾ ਤੱਕ ਮੁਸ਼ਕਲ ਹੋ ਜਾਂਦਾ ਹੈ।ਵਾਰਡ ਨੰ 42 ਦੇ ਸੂਤਬਟਾ ਮੁਹੱਲਾ ਨਿਵਾਸੀਆਂ ਨੇ ਆਖਿਆ ਕਿ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।

Punjab Bani 14 April,2025
ਡਿਪਟੀ ਕਮਿਸ਼ਨਰ ਵੱਲੋਂ ਪਾਣੀ ਦੀਆਂ ਪਾਈਪਾਂ ਪਾਉਣ ਲਈ ਪੁੱਟੀ ਰਜਵਾਹਾ ਰੋਡ ਦੀ ਮੁਰੰਮਤ ਦਾ ਜਾਇਜ਼ਾ

ਪਟਿਆਲਾ, 11 ਅਪ੍ਰੈਲ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਪੁੱਟੀ ਰਜਵਾਹਾ ਰੋਡ ਸੜਕ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲੈਂਦਿਆਂ ਐਲ ਐਂਡ ਟੀ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਈਪਾਂ ਪੈਣ ਤੋਂ ਤੁਰੰਤ ਬਾਅਦ ਸੜਕ ਦੀ ਮੁਰੰਮਤ ਯਕੀਨੀ ਬਣਾਈ ਜਾਵੇ । ਉਨ੍ਹਾਂ ਕਿਹਾ ਕਿ ਰਜਵਾਹਾ ਰੋਡ ਸ਼ਹਿਰ ਦੀਆਂ ਮੁੱਖ ਸੜਕਾਂ ਵਿਚੋਂ ਇੱਕ ਹੈ, ਜਿਸ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ, ਇਸ ਲਈ ਇਸ ਸੜਕ ਦੀ ਮੁਰੰਮਤ ਨਾਲੋਂ ਨਾਲ ਕੀਤੀ ਜਾਵੇ । ਐਲ ਐਂਡ ਟੀ ਤੇ ਸਬੰਧਤ ਵਿਭਾਗਾਂ ਨੂੰ ਸੜਕ ਦੀ ਤੁਰੰਤ ਮੁਰੰਮਤ ਕਰਨ ਦੇ ਸਖ਼ਤ ਨਿਰਦੇਸ਼ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਸੜਕ ਨੂੰ ਪੁੱਟਿਆ ਗਿਆ ਹੈ, ਉੱਥੇ ਸਹੀ ਸਾਈਨ ਬੋਰਡ ਵੀ ਲਗਾਏ ਜਾਣ ਤਾਂ ਜੋ ਰਾਹਗੀਰਾਂ ਨੂੰ ਸੜਕ 'ਤੇ ਚੱਲ ਰਹੇ ਕੰਮ ਦਾ ਪਤਾ ਲਗਦਾ ਰਹੇ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਸੜਕ ਦੀ ਮੁਰੰਮਤ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਮੌਕੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ ਨੇ ਦੱਸਿਆ ਕਿ ਪਾਈਪਾਂ ਪਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਪਾਈਪ ਪਾਉਣ ਤੋਂ ਬਾਅਦ ਪਾਈਪਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲੀਕੇਜ ਹੋਣ 'ਤੇ ਉਸ ਨੂੰ ਮੌਕੇ 'ਤੇ ਹੀ ਠੀਕ ਕਰ ਲਿਆ ਜਾਵੇ, ਇਸ ਤੋਂ ਤੁਰੰਤ ਬਾਅਦ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ।

Punjab Bani 11 April,2025
ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀਡੀਓ ਜਾਰੀ ਕਰਕੇ ਮੰਗੀ ਅਧਿਆਪਕਾਂ ਤੋਂ ਮੁਆਫ਼ੀ

ਚੰਡੀਗੜ੍ਹ, 10 ਅਪ੍ਰੈਲ : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਤੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੁਆਫ਼ੀ ਮੰਗ ਲਈ ਹੈ । ਉਨ੍ਹਾਂ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅਧਿਆਪਕ ਸਾਡੇ ਸਤਿਕਾਰਯੋਗ ਹਨ, ਇਸ ਲਈ ਮੈਂ ਪੰਜਾਬ ਦੇ ਸਾਰੇ ਅਧਿਆਪਕਾਂ ਤੋਂ ਮੁਆਫ਼ੀ ਮੰਗਦਾ । ਜਿਹੜੇ ਸਕੂਲ ਦੇ ਵਿੱਚ ਮੈਂ ਗਿਆ ਸੀ, ਜੇਕਰ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਮੈਂ ਕੁੱਝ ਗ਼ਲਤ ਗੱਲ ਕਹੀ ਤਾਂ ਮੈਂ ਉਸ ਵਾਸਤੇ ਸਭ ਤੋਂ ਮੁਆਫ਼ੀ ਮੰਗਦਾ, ਕਿਉਂਕਿ ਟੀਚਰ ਸਾਡੇ ਗੁਰੂ ਨੇ, ਉਨ੍ਹਾਂ ਨੇ ਸਾਨੂੰ ਸੇਧ ਦੇਣੀ ਹੈ ।

Punjab Bani 10 April,2025
ਡਿਪਟੀ ਕਮਿਸ਼ਨਰ ਵੱਲੋਂ ਹੀਟਵੇਵ ਤੋਂ ਬਚਾਅ ਲਈ ਲੋਕਾਂ ਨੂੰ ਇਹਤਿਆਤ ਵਰਤਣ ਦੀ ਸਲਾਹ

ਪਟਿਆਲਾ, 10 ਅਪ੍ਰੈਲ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ  ਦੇ ਲੋਕਾਂ ਨੂੰ ਤਾਪਮਾਨ ਵਧਣ ਦੇ ਮੱਦੇਨਜ਼ਰ ਲੂ (ਹੀਟਵੇਵ) ਤੋਂ ਬਚਣ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ । ਉਨ੍ਹਾਂ  ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵੱਧ ਸਕਦਾ ਹੈ, ਇਸ ਲਈ ਲੂ ਤੋਂ ਬਚਣ ਲਈ ਜਾਗਰੂਕਤਾ ਅਤੇ ਸਾਵਧਾਨੀ ਬਹੁਤ ਜ਼ਰੂਰੀ ਹੈ । ਕਿਹਾ, ਗਰਮੀ 'ਚ ਲੂ ਤੋਂ ਬਚਣ ਲਈ ਸਾਵਧਾਨੀ ਅਤੇ ਜਾਗਰੂਕਤਾ ਜ਼ਰੂਰੀ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਟੀਵੀ, ਰੇਡੀਓ, ਅਖ਼ਬਾਰਾਂ ਆਦਿ ਰਾਹੀਂ ਸਥਾਨਕ ਮੌਸਮ ਦੀਆਂ ਖ਼ਬਰਾਂ ਵੱਲ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ, ਮੌਸਮ ਵਿਭਾਗ ਦੀ ਵੈੱਬਸਾਈਟ [http://mausam.imd.gov.in/] ਤੋਂ ਮੌਸਮ ਦੀ ਤਾਜ਼ਾ ਤਰੀਨ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਗੰਭੀਰ ਗਰਮੀ ਦੀ ਲਹਿਰ ਦੀਆਂ ਸਥਿਤੀਆਂ ਵਿੱਚ ਭਵਿੱਖਬਾਣੀਆਂ ਮੁਤਾਬਿਕ ਹੀ ਆਪਣੀਆਂ ਰੋਜ਼ਮਰਾਹ ਗਤੀਵਿਧੀਆਂ ਉਲੀਕਣੀਆਂ ਚਾਹੀਦਆਂ ਹਨ ਤਾਂ ਜੋ ਗਰਮੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ । ਡਾ. ਪ੍ਰੀਤੀ ਯਾਦਵ ਨੇ ਜ਼ੋਰ ਦੇ ਕੇ ਕਿਹਾ ਕਿ ਨਵਜੰਮੇ ਬੱਚੇ, ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗ ਵਿਅਕਤੀ, ਮਜ਼ਦੂਰ, ਮੋਟੇ ਵਿਅਕਤੀ, ਕਿਸੇ ਵੀ ਕਿਸਮ ਦੀ ਮਾਨਸਿਕ ਬਿਮਾਰੀ ਵਾਲੇ ਅਤੇ ਘੱਟ ਇਮਿਊਨਿਟੀ ਵਾਲੇ ਵਿਅਕਤੀ ਖਾਸ ਕਰਕੇ ਦਿਲ ਦੀਆਂ ਬਿਮਾਰੀਆਂ ਜਾਂ ਹਾਈਪਰਟੈਨਸ਼ਨ ਤੋਂ ਪੀੜਤ ਵਿਅਕਤੀਆਂ ਨੂੰ ਐਡਵਾਈਜ਼ਰੀ ਦੀ ਵਧੇਰੇ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਲੂਅ ਦੀ ਲਪੇਟ ਵਿੱਚ ਆਉਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਗਰਮੀ ਤੋਂ ਬਚਣ ਲਈ ਕੀ ਕਰੀਏ/ਕੀ ਨਾ ਕਰੀਏ ਕੀ  ਕਰੀਏ : ਦਿਨ ਦੇ ਠੰਢੇ ਸਮੇਂ ਦੌਰਾਨ ਬਾਹਰੀ ਕੰਮ ਕਰੋ, ਜਿਵੇਂ ਕਿ ਸਵੇਰ ਅਤੇ ਸ਼ਾਮ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ, ਭਾਵੇਂ ਪਿਆਸ ਨਾ ਹੋਵੇ। ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ, ਜੋ ਤਰਲ ਪਦਾਰਥਾਂ ਦੀ ਸੀਮਤ ਖੁਰਾਕ ਲੈਂਦੇ ਹਨ, ਨੂੰ ਪਾਣੀ ਦੀ ਮਾਤਰਾ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਬਾਹਰ ਕੰਮ ਕਰਦੇ ਸਮੇਂ ਹਲਕੇ/ਫਿੱਕੇ ਰੰਗ ਦੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ । ਗਰਮੀਆਂ ਵਿੱਚ ਸਿਰਫ਼ ਸੂਤੀ ਕੱਪੜੇ ਪਾਉਣ ਦੀ ਕੋਸ਼ਿਸ਼ ਕਰੋ ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟਾ ਵਰਤੋ ਧੁੱਪ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਲਈ ਛਾਂ ਵਿੱਚ ਆਰਾਮ ਕਰਨਾ ਚਾਹੀਦਾ ਹੈ ਜਾਂ ਆਪਣੇ ਸਿਰ 'ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ ਧੁੱਪ ਵਿੱਚ ਬਾਹਰ ਜਾਂਦੇ ਸਮੇਂ ਹਮੇਸ਼ਾ ਪਾਣੀ ਆਪਣੇ ਨਾਲ ਰੱਖੋ ਮੌਸਮੀ ਫਲ ਅਤੇ ਸਬਜ਼ੀਆਂ, ਜਿਵੇਂ ਕਿ ਤਰਬੂਜ, ਸੰਤਰੇ, ਅੰਗੂਰ, ਖੀਰੇ ਅਤੇ ਟਮਾਟਰ, ਖਾਓ, ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੁਹਾਡੇ ਘਰ ਜਾਂ ਦਫ਼ਤਰ ਵਿੱਚ ਸਾਮਾਨ ਜਾਂ ਭੋਜਨ ਦੀ ਡਿਲਿਵਰੀ ਲਈ ਆਉਣ ਵਾਲੇ ਲੋਕਾਂ ਨੂੰ ਪਾਣੀ ਦਿਓ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ ਅਤੇ ਉਹਨਾਂ ਦਾ ਸੇਵਨ ਵਧਾਓ ਆਪਣੀ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਅਤੇ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ ਕਾਲੀ ਐਨਕ ਲਗਾਈ ਜਾਵੇ। ਥੋੜ੍ਹਾ ਜਿਹਾ ਭੋਜਨ ਖਾਓ ਅਤੇ ਜ਼ਿਆਦਾ ਵਾਰ ਖਾਓ ਠੰਡੇ ਪਾਣੀ ਵਿੱਚ ਵਾਰ-ਵਾਰ ਨਹਾਉਣਾ ਛੱਤਾਂ 'ਤੇ ਤੂੜੀ ਪਾਉਣਾ ਜਾਂ ਸਬਜ਼ੀਆਂ ਉਗਾਉਣਾ ਤਾਪਮਾਨ ਘੱਟ ਰੱਖਦਾ ਹੈ ਜੇਕਰ ਕਸਰਤ ਕਰ ਰਹੇ ਹੋ, ਤਾਂ ਹੌਲੀ-ਹੌਲੀ ਸ਼ੁਰੂ ਕਰੋ ਅਤੇ ਅੰਤ ਵਿੱਚ ਸਰੀਰ ਦੇ ਵਧਦੇ ਤਾਪਮਾਨ ਦੇ ਅਨੁਕੂਲ ਹੋਣ ਲਈ ਕੁਝ ਦਿਨਾਂ ਵਿੱਚ ਇਸਨੂੰ ਵਧਾਓ ਪਿਆਜ਼ ਦਾ ਸਲਾਦ ਅਤੇ ਕੱਚਾ ਅੰਬ ਨਮਕ ਅਤੇ ਜੀਰੇ ਨਾਲ ਖਾਣ ਵਰਗੇ ਰਵਾਇਤੀ ਉਪਚਾਰ ਗਰਮੀ ਦੇ ਪ੍ਰਕੋਪ ਨੂੰ ਘਟਾ ਸਕਦੇ ਹਨ । ਨਾ ਕਰੋ * ਨੰਗੇ ਪੈਰੀਂ ਬਾਹਰ ਨਾ ਜਾਓ, ਧੁੱਪ ਵਿੱਚ ਬਾਹਰ ਜਾਂਦੇ ਸਮੇਂ ਹਮੇਸ਼ਾ ਜੁੱਤੇ ਜਾਂ ਚੱਪਲਾਂ ਪਾਓ। * ਧੁੱਪ ਵਿੱਚ ਬਾਹਰ ਜਾਣ ਤੋਂ ਬਚੋ, ਖਾਸ ਕਰਕੇ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿਚਕਾਰ। * ਗਰਮੀਆਂ ਦੇ ਸਿਖਰ ਦੇ ਸਮੇਂ ਦੌਰਾਨ ਖਾਣਾ ਪਕਾਉਣ ਤੋਂ ਬਚੋ, ਰਸੋਈ ਦੇ ਖੇਤਰ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਣ ਲਈ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰੱਖੋ। * ਸ਼ਰਾਬ, ਚਾਹ, ਕੌਫੀ, ਅਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਬਚੋ, ਕਿਉਂਕਿ ਇਹ ਅਸਲ ਵਿੱਚ ਸਰੀਰ ਦੇ ਤਰਲ ਪਦਾਰਥਾਂ ਨੂੰ ਖਤਮ ਕਰ ਦਿੰਦੇ ਹਨ। * ਤਲੇ ਹੋਏ ਭੋਜਨ ਤੋਂ ਬਚੋ, ਬਾਸੀ ਭੋਜਨ ਨਾ ਖਾਓ। * ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਤਾਲਾਬੰਦ ਵਾਹਨ ਵਿੱਚ ਨਾ ਛੱਡੋ। ਲੱਛਣ ਜਿਨ੍ਹਾਂ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ  ਹੈ * ਬੇਚੈਨੀ, ਬੋਲਣ ਵਿੱਚ ਮੁਸ਼ਕਲ, ਚਿੜਚਿੜਾਪਨ, ਅਟੈਕਸਿਆ, ਸਲਰਡ ਸਪੀਚ, ਦੌਰੇ ਪੈਣਾ ਆਦਿ ਦੇ ਨਾਲ ਮਾਨਸਿਕ ਸੰਤੁਲਨ ਵਿੱਚ ਬਦਲਾਅ * ਗਰਮ, ਲਾਲ ਅਤੇ ਖੁਸ਼ਕ ਚਮੜੀ * ਜਦੋਂ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਵੱਧ ਹੋ ਜਾਵੇ * ਗੰਭੀਰ ਸਿਰ ਦਰਦ * ਚਿੰਤਾ, ਚੱਕਰ ਆਉਣੇ, ਬੇਹੋਸ਼ੀ ਅਤੇ ਹਲਕਾ ਸਿਰ ਦਰਦ * ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਕੜਵੱਲ * ਉਲਟੀਆਂ *  ਦਿਲ ਦੀ ਧੜਕਣ ਵਧਣਾ * ਸਾਹ ਚੜ੍ਹਨਾ ਕੀ ਕਰਨਾ ਹੈ: ਯਾਦ ਰੱਖੋ, ਜੇਕਰ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲਦਾ ਹੈ, ਜਿਸ ਦੇ ਸਰੀਰ ਦਾ ਤਾਪਮਾਨ ਬਹੁਤ ਵੱਧ ਹੈ, ਜੋ ਬੇਹੋਸ਼ ਹੈ , ਬੇਚੈਨ ਹੈ, ਜਾਂ ਜਿਸਨੂੰ ਪਸੀਨਾ ਆਉਣਾ ਬੰਦ ਹੋ ਗਿਆ ਹੈ, ਤਾਂ ਤੁਰੰਤ  104 ਮੈਡੀਕਲ ਹੈਲਪਲਾਈਨ 'ਤੇ ਕਾਲ ਕਰੋ। ਐਂਬੂਲੈਂਸ ਦੇ ਆਉਣ ਤੱਕ, ਉਸਨੂੰ  ਛਾਂ ਵਿੱਚ ਲਿਜਾ ਕੇ, ਪੱਖਾ ਲਗਾ ਕੇ, ਅਤੇ ਜੇ ਸੰਭਵ ਹੋਵੇ, ਤਾਂ ਉਸ ਦੇ ਸ਼ਰੀਰ 'ਤੇ ਠੰਡੇ ਪਾਣੀ ਦੀਆਂ ਪੱਟੀਆਂ ਧਰੋ । ਜਲਦੀ ਕਾਰਵਾਈ ਕਰਨ ਨਾਲ ਕਿਸੇ ਜਾਨ ਬਚ ਸਕਦੀ ਹੈ ।

Punjab Bani 10 April,2025
ਜ਼ਿਲ੍ਹੇ ਵਿੱਚ ਫੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖਰੀਦ ਵੇਚ 'ਤੇ ਪਾਬੰਦੀ

ਪਟਿਆਲਾ, 7 ਅਪ੍ਰੈਲ : ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਆਮ ਜਨਤਾ ਦੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ, ਆਰਮੀ ਬੈਚ, ਟੋਪੀ, ਬੈਲਟਾਂ ਅਤੇ ਆਰਮੀ ਚਿੰਨ ਆਦਿ ਖਰੀਦ, ਵੇਚ ਅਤੇ ਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ । ਸ਼ਰਾਰਤੀ ਅਨਸਰਾਂ ਵੱਲੋਂ ਗਲਤ ਇਸਤੇਮਾਲ ਕਰਕੇ ਕੀਤਾ ਜਾਦਾ ਹੈ ਦੇਸ਼ ਅੰਦਰ ਅਮਨ ਅਤੇ ਸ਼ਾਂਤੀ ਵਿੱਚ ਖੱਲਲ ਪੈਦਾ  ਜਾਰੀ ਕੀਤੇ ਇਹਨਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇਸ਼ ਦੀ ਮਿਲਟਰੀ ਵੱਲੋਂ ਖਾਸ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਆਮ ਤੌਰ 'ਤੇ ਵੇਖਣ ਵਿੱਚ ਆਇਆ ਹੈ ਕਿ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ, ਆਰਮੀ ਬੈਚ, ਟੋਪੀ, ਬੈਲਟਾਂ ਅਤੇ ਆਰਮੀ ਚਿੰਨ ਆਦਿ ਖੁੱਲ੍ਹੇ ਤੌਰ 'ਤੇ ਹੀ ਦੁਕਾਨਾਂ 'ਤੇ ਉਪਲੱਬਧ ਹਨ, ਜਿਸ ਕਾਰਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਦਾ ਗਲਤ ਇਸਤੇਮਾਲ ਕਰਕੇ ਦੇਸ਼ ਅੰਦਰ ਅਮਨ ਅਤੇ ਸ਼ਾਂਤੀ ਵਿੱਚ ਖੱਲਲ ਪੈਦਾ ਕਰਕੇ, ਮਾਨਵ ਜੀਵਨ ਹੋਂਦ ਨੂੰ ਖਤਰਾ ਪੈਦਾ ਕੀਤਾ ਜਾਦਾ ਹੈ, ਇਸ ਲਈ ਵੱਖਰੇਪਨ ਨੂੰ ਯਕੀਨੀ ਬਣਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ, ਆਰਮੀ ਬੈਚ, ਟੋਪੀ, ਬੈਲਟਾਂ ਅਤੇ ਆਰਮੀ ਚਿੰਨ ਆਦਿ ਦੀ ਆਮ ਜਨਤਾ ਵੱਲੋਂ ਵਰਤੋਂ ਕਰਨ ਅਤੇ ਵੇਚਣ 'ਤੇ ਰੋਕ ਲਗਾਉਣੀ ਜ਼ਰੂਰੀ ਹੈ । ਜ਼ਿਲ੍ਹੇ ਵਿੱਚ ਇਹ ਹੁਕਮ 5 ਜੂਨ 2025 ਤੱਕ ਲਾਗੂ ਰਹਿਣਗੇ ।

Punjab Bani 07 April,2025
ਡਾਕਟਰ ਦੀਪ ਸਿੰਘ ਸੋਸ਼ਲ ਵਰਕਰ ਨੂੰ ਦਿਤਾ ਪ੍ਰਸ਼ੰਸਾ ਪੱਤਰ- ਸਰਦਾਰ ਮਨਦੀਪ ਸਿੰਘ ਸਿੱਧੂ ਡੀ. ਆਈ.  ਜੀ. (ਆਈ. ਪੀ. ਐਸ)

ਪਟਿਆਲਾ : ਹਰਿ ਸਹਾਏ ਸੇਵਾ ਦਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ । ਡਾਕਟਰ ਦੀਪ ਸਿੰਘ ਮੁੱਖ ਪ੍ਰਬੰਧਕ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੇ ਹਨ ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ, ਖੂਨਦਾਨ ਕੈਂਪ ਲਗਾਉਣੇ, ਲੋੜਵੰਦ ਮਰੀਜਾਂ ਨੂੰ ਫਰੀ ਦਵਾਈਆਂ ਵੰਡਣੀਆਂ, ਦਸਤਾਰ ਮੁਕਾਬਲੇ ਕਰਵਾਉਣੇ, ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਜਿਵੇਂ ਕੇ ਸਕੂਲਾਂ ਵਿਚ ਸੈਮੀਨਾਰ ਕਰਵਾਉਣੇ, ਮਾਂ ਬੋਲੀ ਦਿਵਸ ਮੌਕੇ ਸ਼ੁੱਧ ਲੇਖ ਲਿਖਣ ਮੁਕਾਬਲੇ ਕਰਵਾਉਣੇ ਅਤੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨੇ ਅਤੇ ਸਟੇਸ਼ਨਰੀ ਵੰਡਣੀ, ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਬੱਚਿਆਂ ਨੂੰ ਬੂਟ ਜੁਰਾਬਾਂ ਵੰਡਣੀਆਂ, ਨਸ਼ਾ ਵਿਰੋਧੀ ਮੁਹਿੰਮ ਚਲਾਉਣੀ, ਵੱਖ ਵੱਖ ਸਕੂਲਾਂ ਵਿਚ ਸ਼ੁੱਧ ਪਾਣੀ ਵਾਸਤੇ ਆਰ. ਓ. ਫਿਲਟਰ ਲਗਵਾਨੇ ।
ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਿੱਛਲੇ ਸਾਲ ਡਾਕਟਰ ਦੀਪ ਸਿੰਘ ਨੂੰ ਸਾਂਝ ਕੇਂਦਰ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ
ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਿੱਛਲੇ ਸਾਲ ਡਾਕਟਰ ਦੀਪ ਸਿੰਘ ਨੂੰ ਸਾਂਝ ਕੇਂਦਰ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਡਾਕਟਰ ਦੀਪ ਸਿੰਘ ਵਲੋਂ ਇਹ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ । ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਸਰਦਾਰ ਮਨਦੀਪ ਸਿੰਘ ਸਿੱਧੂ ਡੀ. ਆਈ.  ਜੀ (ਆਈ. ਪੀ. ਐਸ) ਪਟਿਆਲਾ ਵਲੋਂ ਅਤੇ ਸਰਦਾਰ ਲਾਭ ਸਿੰਘ ਸੁਪਰਡੈਂਟ ਵਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ ਅਤੇ ਡਾਕਟਰ ਦੀਪ ਸਿੰਘ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ ।

Punjab Bani 01 April,2025
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ 5 ਪਿੰਡਾਂ ਵਿੱਚ ਲਿੰਕ ਸੜਕਾਂ ਤੇ ਫਿਰਨੀਆਂ ਬਣਾਉਣ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ

ਲਹਿਰਾ/ ਸੰਗਰੂਰ, 31 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਲਹਿਰਾ ਦੀ ਨੁਹਾਰ ਨੂੰ ਸੰਵਾਰਨ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਅਤੇ ਇਹ ਪ੍ਰੋਜੈਕਟ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਸਦੇ ਲੋਕਾਂ ਦੀਆਂ ਜਰੂਰਤਾਂ ਨੂੰ ਪ੍ਰਮੁੱਖਤਾ ਨਾਲ ਪੂਰਾ ਕਰਨਗੇ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ 5 ਪਿੰਡਾਂ ਵਿੱਚ ਲਿੰਕ ਸੜਕਾਂ ਤੇ ਫਿਰਨੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਪਿੰਡ ਕੋਟੜਾ, ਗੋਬਿੰਦਪੁਰਾ ਜਵਾਹਰਵਾਲਾ, ਬਖੌਰਾ ਖੁਰਦ, ਬਖੌਰਾ ਕਲਾਂ, ਗੁਰਨੇ ਕਲਾਂ ਅਤੇ ਅਲੀਸ਼ੇਰ ਦੀਆਂ ਇਹਨਾਂ ਸੜਕਾਂ ਦੀ ਹਾਲਤ ਕਾਫੀ ਤਰਸਯੋਗ ਹੈ ਜਿਨਾਂ ਦਾ ਮੁੜ ਨਿਰਮਾਣ ਕਰਵਾਉਣਾ ਸਮੇਂ ਦੀ ਅਹਿਮ ਲੋੜ ਹੈ । ਕਰੀਬ 6 ਕਿਲੋਮੀਟਰ ਸੜਕਾਂ ਦੇ ਨਿਰਮਾਣ ਉਤੇ ਕਰੀਬ 85 ਲੱਖ ਰੁਪਏ ਆਵੇਗੀ ਲਾਗਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅਲੀਸ਼ੇਰ ਤੋਂ ਮੰਦਰ ਮਾਤਾ ਸ਼ੇਰਾਂਵਾਲੀ ਅਤੇ ਸਕੂਲ, ਫਿਰਨੀ ਪਿੰਡ ਕੋਟੜਾ, ਹਾਈ ਸਕੂਲ ਬਖੌਰਾ ਕਲਾਂ, ਗੁਰਨੇ ਕਲਾਂ ਗੁਰਦੁਆਰਾ ਸਾਹਿਬ ਦੀ ਫਿਰਨੀ, ਗੋਬਿੰਦਪੁਰਾ ਜਵਾਹਰ ਵਾਲਾ ਤੋਂ ਕੋਟੜਾ ਲਹਿਲ, ਬਖੌਰਾ ਖੁਰਦ ਦੀ ਫਿਰਨੀ ਦੀਆਂ ਸੜਕਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਨੂੰ ਸੌਂਪਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਿਰਧਾਰਤ ਸਮਾਂ ਸੀਮਾ ਅੰਦਰ ਨਿਰਮਾਣ ਨੂੰ ਪੂਰਾ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਲਗਭਗ 6 ਕਿਲੋਮੀਟਰ ਸੜਕਾਂ ਦੇ ਨਿਰਮਾਣ ਉਤੇ ਕਰੀਬ 85 ਲੱਖ ਰੁਪਏ ਦੀ ਲਾਗਤ ਆਵੇਗੀ । ਲਿੰਕ ਸੜਕਾਂ ਦੇ ਨਿਰਮਾਣ ਨਾਲ ਵਾਹਨਾਂ ਦੀ ਆਵਾਜਾਈ ਵੀ ਹੋਵੇਗੀ ਸੌਖਾਲੀ, ਸੜਕਾਂ ਦੇ ਕਈ ਹੋਰ ਪ੍ਰੋਜੈਕਟ ਪ੍ਰਗਤੀ ਅਧੀਨ : ਬਰਿੰਦਰ ਕੁਮਾਰ ਗੋਇਲ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲਿੰਕ ਸੜਕਾਂ ਅੱਗੇ ਮੁੱਖ ਸੜਕਾਂ ਨਾਲ ਮਿਲਦੀਆਂ ਹਨ ਅਤੇ ਹਾੜੀ ਤੇ ਸਾਉਣੀ ਦੇ ਸੀਜਨ ਦੌਰਾਨ ਇਹਨਾਂ ਸੜਕਾਂ ਉੱਤੇ ਫਸਲ ਦੀ ਢੋਆ ਢੁਆਈ ਕਰਨ ਵਾਲੇ ਵਾਹਨਾਂ ਦੀ ਆਵਾਜਾਈ ਨਿਰੰਤਰ ਜਾਰੀ ਰਹਿੰਦੀ ਹੈ ਅਤੇ ਸੜਕਾਂ ਦੇ ਬਣਨ ਨਾਲ ਵਾਹਨ ਚਾਲਕ ਵੱਡੀ ਰਾਹਤ ਮਹਿਸੂਸ ਕਰਨਗੇ । ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਕੁਝ ਸੜਕਾਂ ਉੱਤੇ ਧਾਰਮਿਕ ਅਸਥਾਨ ਅਤੇ ਸਕੂਲ ਵੀ ਸਥਿਤ ਹਨ ਅਤੇ ਇਹਨਾਂ ਦੇ ਬਣਨ ਨਾਲ ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ । ਸ਼੍ਰੀ ਗੋਇਲ ਨੇ ਕਿਹਾ ਕਿ ਹਲਕਾ ਲਹਿਰਾ ਦੇ ਹਰ ਵਸਨੀਕ ਦੀਆਂ ਲੋੜਾਂ ਤੋਂ ਉਹ ਭਲੀਭਾਂਤ ਵਾਕਫ਼ ਹਨ ਅਤੇ ਪੜਾਅਵਾਰ ਢੰਗ ਨਾਲ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਲਹਿਰਾ ਤੋਂ ਮੂਣਕ ਅਤੇ ਮੂਣਕ ਤੋਂ ਖਨੌਰੀ ਸੜਕਾਂ ਵੀ ਪਾਸ ਹੋ ਚੁੱਕੀਆਂ ਹਨ ਅਤੇ ਅਗਲੇ ਇੱਕ ਦੋ ਮਹੀਨਿਆਂ ਵਿੱਚ ਉਹਨਾਂ ਦੇ ਕੰਮ ਵੀ ਸ਼ੁਰੂ ਹੋ ਜਾਣਗੇ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲਹਿਰਾ ਤੋਂ ਮੂਣਕ ਅਤੇ ਮੂਣਕ ਤੋਂ ਖਨੌਰੀ ਸੜਕਾਂ ਵੀ ਪਾਸ ਹੋ ਚੁੱਕੀਆਂ ਹਨ ਅਤੇ ਅਗਲੇ ਇੱਕ ਦੋ ਮਹੀਨਿਆਂ ਵਿੱਚ ਉਹਨਾਂ ਦੇ ਕੰਮ ਵੀ ਸ਼ੁਰੂ ਹੋ ਜਾਣਗੇ। ਉਹਨਾਂ ਕਿਹਾ ਕਿ ਜਿਹੜੀਆਂ ਸੜਕਾਂ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕਰਵਾਇਆ ਜਾਣਾ ਹੈ ਉਹਨਾਂ ਲਈ ਵੀ ਯੋਜਨਾਵਾਂ ਪ੍ਰਗਤੀ ਅਧੀਨ ਹਨ ਅਤੇ ਹਲਕਾ ਲਹਿਰਾ ਵਿੱਚ ਸੜਕੀ ਪ੍ਰੋਜੈਕਟਾਂ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਉਹ ਵਚਨਬੱਧ ਹਨ । ਇਸ ਮੌਕੇ ਪੀ. ਏ. ਰਾਕੇਸ਼ ਕੁਮਾਰ ਗੁਪਤਾ, ਐਸ. ਡੀ. ਓ. ਸੁਖਵੀਰ ਸਿੰਘ, ਗੋਰਖਾ ਸਿੰਘ ਸਰਪੰਚ ਪਿੰਡ ਕੋਟੜਾ, ਨਿਰਮਲ ਸਿੰਘ, ਹਰਜੀਤ ਸਿੰਘ, ਰਿੰਕੂ ਸਿੰਘ, ਮਿੱਠੂ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪਿੰਡ ਗੋਬਿੰਦਪੁਰਾ ਜਵਾਹਰਵਾਲਾ, ਹਰਵਿੰਦਰ ਸਿੰਘ ਸਰਪੰਚ ਗੋਬਿੰਦਪੁਰ ਜਵਾਹਰ ਵਾਲਾ, ਵਿੱਕੀ ਕੁਮਾਰ, ਮੇਜਰ ਸਿੰਘ, ਗੁਰਦੀਪ ਸਿੰਘ, ਗੁਰਲਾਲ ਸਿੰਘ ਸਰਪੰਚ ਬਖੋਰਾ ਕਲਾਂ, ਗੁਰਤੇਜ ਸਿੰਘ ਗੁਰਨੇ ਕਲਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਗ੍ਰਾਮ ਪੰਚਾਇਤਾਂ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

Punjab Bani 31 March,2025
ਸੇਫ਼ ਸਕੂਲ ਵਾਹਨ-ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ-ਡਾ. ਪ੍ਰੀਤੀ ਯਾਦਵ

ਪਟਿਆਲਾ, 28 ਮਾਰਚ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਕਿ ਸੇਫ਼ ਸਕੂਲ ਵਾਹਨ ਨੀਤੀ ਨੂੰ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ, ਕਿਉਂਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਕੀਮਤ 'ਤੇ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਸਮੂਹ ਐਸ. ਡੀ. ਐਮਜ. ਨੂੰ ਆਪਣੀਆਂ ਸਬ ਡਵੀਜਨਾਂ 'ਚ ਸੁਚਾਰੂ ਆਵਾਜਾਈ ਲਈ ਰਾਹਗੀਰਾਂ ਨੂੰ ਸੁਰੱਖਿਅਤ ਤੇ ਹਾਦਸੇ ਰਹਿਤ ਸੜਕਾਂ ਪ੍ਰਦਾਨ ਕਰਨ ਲਈ ਵੀ ਕਿਹਾ ।
ਸੜਕਾਂ 'ਤੇ ਹਾਦਸਿਆਂ ਵਾਲੇ 'ਬਲੈਕ ਸਪੌਟਸ' ਕਰਕੇ ਕਿਸੇ ਰਾਹਗੀਰ ਦੀ ਕੀਮਤੀ ਜਾਨ ਅਜਾਂਈ ਨਹੀਂ ਜਾਣੀ ਚਾਹੀਦੀ
ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਪੁਲਿਸ ਅਤੇ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਕਿ ਸੜਕਾਂ 'ਤੇ ਹਾਦਸਿਆਂ ਵਾਲੇ 'ਬਲੈਕ ਸਪੌਟਸ' ਕਰਕੇ ਕਿਸੇ ਰਾਹਗੀਰ ਦੀ ਕੀਮਤੀ ਜਾਨ ਅਜਾਂਈ ਨਹੀਂ ਜਾਣੀ ਚਾਹੀਦੀ, ਇਸ ਲਈ ਦੋਵੇਂ ਵਿਭਾਗ ਆਪਸੀ ਤਾਲਮੇਲ ਨਾਲ ਇਨ੍ਹਾਂ ਨੂੰ ਠੀਕ ਕਰਨਾ ਯਕੀਨੀ ਬਣਾਉਣ। ਉਨ੍ਹਾਂ ਟ੍ਰੈਫਿਕ ਪੁਲਿਸ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਟਿਆਲਾ ਸ਼ਹਿਰ 'ਚ ਜਿੱਥੇ ਜਾਮ ਲੱਗਦੇ ਹਨ, ਉਨ੍ਹਾਂ ਥਾਵਾਂ 'ਤੇ ਸਾਰੀਆਂ ਰੁਕਾਵਟਾਂ ਤੁਰੰਤ ਦੂਰ ਕੀਤੀਆਂ ਜਾਣ ਤਾਂ ਕਿ ਲੋਕ ਅਜਿਹੇ ਜਾਮ ਕਰਕੇ ਪ੍ਰੇਸ਼ਾਨ ਨਾ ਹੋਣ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਹਸਪਤਾਲਾਂ ਤੇ ਸਕੂਲਾਂ ਦੇ ਬਾਹਰ ਕੋਈ ਜਾਮ ਨਾ ਲੱਗੇ ।
ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਕਰਕੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਜਾਂ ਏਜੰਸੀ ਦੀ ਹੋਵੇਗੀ
ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਸਮੇਤ ਸੜਕਾਂ ਦਾ ਰੱਖ-ਰਖਾਓ ਕਰਦੇ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਨਗਰ ਨਿਗਮ, ਨਗਰ ਕੌਂਸਲਾਂ ਤੇ ਪੰਚਾਇਤਾਂ ਆਦਿ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ 'ਤੇ ਰੁਕਾਵਟਾਂ ਅਤੇ ਦੁਕਾਨਾਂ ਮੂਹਰੇ ਰੱਖੀਆਂ ਫਲੈਕਸਾਂ ਤੇ ਹੋਰ ਸਾਮਾਨ ਨੂੰ ਹਟਵਾਇਆ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਕਰਕੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਜਾਂ ਏਜੰਸੀ ਦੀ ਹੋਵੇਗੀ । ਉਨ੍ਹਾਂ ਨੇ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਵਾਹਨਾਂ 'ਤੇ ਲੱਗੇ ਅਣ-ਅਧਿਕਾਰਤ ਫਲੈਸ਼ਰਜ, ਬਲੈਕ ਫਿਲਮਾਂ ਤੇ ਹੂਟਰ ਆਦਿ ਲੱਗੇ ਵਾਹਨਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ ।
ਸਕੂਲੀ ਬੱਸਾਂ ਤੇ ਹੋਰ ਵਾਹਨ 15 ਸਾਲ ਤੋਂ ਪੁਰਾਣੇ ਨਾ ਹੋਣ ਤੇ ਇਹ ਸੁਰੱਖਿਅਤ ਵੀ ਹੋਣ ਤਾਂ ਕਿ ਸਕੂਲ ਸੇਫ ਵਾਹਨ ਨੀਤੀ ਦੀ ਪਾਲਣਾ ਲਾਜਮੀ ਹੋਵੇ
ਡਾ. ਪ੍ਰੀਤੀ ਯਾਦਵ ਨੇ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਕੂਲੀ ਬੱਸਾਂ ਤੇ ਹੋਰ ਵਾਹਨ 15 ਸਾਲ ਤੋਂ ਪੁਰਾਣੇ ਨਾ ਹੋਣ ਤੇ ਇਹ ਸੁਰੱਖਿਅਤ ਵੀ ਹੋਣ ਤਾਂ ਕਿ ਸਕੂਲ ਸੇਫ ਵਾਹਨ ਨੀਤੀ ਦੀ ਪਾਲਣਾ ਲਾਜਮੀ ਹੋਵੇ। ਇਸ ਮੌਕੇ 'ਹਿਟ ਐਂਡ ਰਨ ਮੋਟਰ ਐਕਸੀਡੈਂਟ ਸਕੀਮ-2022' ਤਹਿਤ ਮੁਆਵਜੇ ਨੂੰ ਵੀ ਮਨਜੂਰੀ ਦਿਤੀ ਗਈ। ਉਨ੍ਹਾਂ ਨੇ ਆਈਰਾਡ (ਇੰਟੇਗ੍ਰੇਟਿਡ ਰੋਡ ਐਕਸੀਡੈਂਟ ਡਾਟਾਬੇਸ) ਦਾ ਜਾਇਜ਼ਾ ਲੈਂਦਿਆਂ ਪੁਲਿਸ, ਸਿਹਤ, ਲੋਕ ਨਿਰਮਾਣ ਤੇ ਮੰਡੀ ਬੋਰਡ ਤੇ ਐਨ.ਐਚ.ਏ. ਆਈ. ਨੂੰ ਸੜਕ ਹਾਦਸਿਆਂ ਦਾ ਪੂਰਾ ਵੇਰਵਾ ਦਾਖਲ ਕਰਨ ਦੀ ਵੀ ਹਦਾਇਤ ਕੀਤੀ ।
ਗੁਡ ਸਮਾਰਟੀਅਨ ਪਾਲਿਸੀ ਤਹਿਤ ਰੋਡ ਸੇਫਟੀ ਅਤੇ ਹਾਦਸਿਆਂ 'ਚ ਲੋਕਾਂ ਦੀ ਮਦਦ ਕਰਨ ਵਾਲੇ ਆਮ ਲੋਕਾਂ ਦੀ ਪਛਾਣ ਕੀਤੀ ਜਾਵੇ
ਇਸ ਮੌਕੇ ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਗੁਡ ਸਮਾਰਟੀਅਨ ਪਾਲਿਸੀ ਤਹਿਤ ਰੋਡ ਸੇਫਟੀ ਅਤੇ ਹਾਦਸਿਆਂ 'ਚ ਲੋਕਾਂ ਦੀ ਮਦਦ ਕਰਨ ਵਾਲੇ ਆਮ ਲੋਕਾਂ ਦੀ ਪਛਾਣ ਕੀਤੀ ਜਾਵੇ ਤਾਂ ਕਿ ਅਜਿਹੇ ਲੋਕਾਂ ਨੂੰ ਸਨਮਾਨਤ ਕੀਤਾ ਜਾ ਸਕੇ। ਮੀਟਿੰਗ 'ਚ ਏ. ਡੀ. ਸੀ. (ਜ) ਇਸ਼ਾ ਸਿੰਗਲ, ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮੜਕਨ, ਸਮੂਹ ਐਸ. ਡੀ. ਐਮਜ਼, ਡੀ.ਐਸ.ਪੀ ਟ੍ਰੈਫਿਕ ਅੱਛਰੂ ਰਾਮ ਸ਼ਰਮਾ, ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ, ਪੰਜਾਬ ਮੰਡੀ ਬੋਰਡ, ਨਗਰ ਨਿਗਮ ਤੇ ਪੀ. ਡੀ. ਏ. ਨਗਰ ਨਿਗਮ, ਜੰਗਲਾਤ, ਸਿੱਖਿਆ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।

Punjab Bani 28 March,2025
ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਸੰਗਰੂਰ ਨੂੰ 2.09 ਕਰੋੜ ਰੁਪਏ ਜਾਰੀ: ਡਿਪਟੀ ਕਮਿਸ਼ਨਰ

ਸੰਗਰੂਰ, 28 ਮਾਰਚ :  ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਦਿੱਤੀ ਜਾਂਦੀ ਆਸ਼ੀਰਵਾਦ ਸਕੀਮ ਤਹਿਤ 51 ਹਜਾਰ ਰੁਪਏ ਦੀ ਮਾਲੀ ਮਦਦ ਲਈ ਸੰਗਰੂਰ ਜਿਲ੍ਹੇ ਲਈ 2.09 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਸੰਗਰੂਰ ਜ਼ਿਲ੍ਹੇ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਦਿੱਤੀ ਜਾਂਦੀ ਵਿੱਤੀ ਸਹਾਇਤਾ ਵਜੋਂ ਮਹੀਨਾ ਨਵੰਬਰ 2024 ਦੇ 131 ਲਾਭਪਾਤਰੀਆਂ ਲਈ 66.81 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਮਹੀਨਾ ਨਵੰਬਰ 2024 ਤੋਂ ਮਹੀਨਾ ਜਨਵਰੀ 2025 ਤੱਕ ਦੇ 280 ਲਾਭਪਾਤਰੀਆਂ ਲਈ 142.80 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ । ਪ੍ਰਾਪਤ ਹੋਈ ਰਾਸ਼ੀ ਡੀ. ਬੀ. ਟੀ. ਮੋਡ ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ  ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਉੱਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ 51,000/- ਰੁਪਏ ਦੀ ਵਿੱਤੀ ਸਹਾਇਤ ਸ਼ਗਨ ਵਜੋਂ ਦਿੱਤੀ ਜਾਂਦੀ ਹੈ ।  ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਸੁਖਸਾਗਰ ਸਿੰਘ ਨੇ ਦੱਸਿਆ ਕਿ ਪ੍ਰਾਪਤ ਹੋਈ ਰਾਸ਼ੀ ਡੀ.ਬੀ.ਟੀ. ਮੋਡ ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ ।

Punjab Bani 28 March,2025
ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਕੀਤੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੇ ਸ਼ੋਅਰੂਮ ਸੀਲ

ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਅਤੇ ਮੇਅਰ ਕੁੰਦਨ ਗੋਗੀਆ ਦੀਆਂ ਹਦਾਇਤਾਂ ’ਤੇ ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਸ਼੍ਰੀਮਤੀ ਦੀਪਜੋਤ ਕੌਰ ਅਤੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਦੀ ਅਗਵਾਈ ਹੇਠ ਅੱਜ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਚਲਾਈ ਗਈ ਸੀਲਿੰਗ ਮੁਹਿੰਮ ਦੌਰਾਨ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਐਸ. ਸੀ.ਐਫ. 138 ਛੋਟੀ ਬਰਾਂਦਰੀ, ਸ਼ਾਪ ਸੇਵਾ ਸਿੰਘ ਸ਼ੇਰਾ ਵਾਲਾ ਗੇਟ, ਲਿਬਰਟੀ ਸ਼ੋਰੂਮ (ਅਵਿਨਾਸ਼ ਰਾਣੀ) ਰਾਜਪੁਰਾ ਰੋਡ, ਵੈਲਡਿੰਗ ਸ਼ਾਪ ਸਾਈਂ ਮਾਰਕੀਟ, ਅਕਾਲ ਕੰਪਲੈਕਸ ਨੂੰ ਸੀਲ ਕੀਤਾ ਗਿਆ ਅਤੇ ਇਸ ਦੇ ਨਾਲ-ਨਾਲ ਸਿਟੀ ਸੈਂਟਰ ਮਾਰਕੀਟ, ਮਜੀਠੀਆ ਯਾਦਵਿੰਦਰਾ ਇਨਕਲੇਵ ਵਿਖੇ 4 ਵੱਖੋ-ਵੱਖਰੇ ਯੂਨਿਟਾਂ ਨੂੰ ਵੀ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਸੀਲ ਕੀਤਾ ਗਿਆ । ਇਸ ਤੋਂ ਇਲਾਵਾ ਨੈਸ਼ਨਲ ਮੋਟਰਜ਼ ਪੈਟਰੋਲ ਪੰਪ ਮਾਲ ਰੋਡ (ਸ਼੍ਰੀ ਗੁਰਪ੍ਰੀਤ ਸਿੰਘ ਕੈਰੋਂ), ਰੋਇਲ ਐਨਫੀਲਡ ਸਰਹਿੰਦ ਰੋਡ (ਸ਼੍ਰੀ ਨਿਸ਼ਿੰਦਰਦੀਪ ਸਿੰਘ), ਸੀ-104 ਫੋਕਲ ਪੁੰਆਇਟ (ਸ਼੍ਰੀ ਸੰਜੀਵ ਕੁਮਾਰ), ਸ਼੍ਰੀ ਸਰਬਜੀਤ ਸਿੰਘ ਸਾਈਂ ਮਾਰਕਿਟ ਅਕਾਲ ਕੰਪਲੈਕਸ, ਸ਼੍ਰੀ ਰਵਿੰਦਰ ਸਿੰਘ ਅਨਾਰਦਾਨਾ ਚੌਂਕ ਨੇੜੇ ਬਹੇੜਾ ਰੋਡ ਮਾਰਕਿਟ ਅਤੇ ਸ਼੍ਰੀ ਭੁਪਿੰਦਰ ਸਿੰਘ ਨੇੜੇ ਫੁਹਾਰਾ ਚੌਂਕ ਵੱਲੋਂ ਮੋਕੇ ਤੇ ਹੀ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਦੀ ਅਦਾਇਗੀ ਸੀਲਿੰਗ ਟੀਮ ਨੂੰ ਕਰਕੇ ਸੀਲਿੰਗ ਕਾਰਵਾਈ ਤੋਂ ਬਚਿਆ ਗਿਆ । ਸੀਲਿੰਗ ਦੌਰਾਨ ਨਿਗਮ ਦੀ ਵੱਖ ਵੱਖ ਬ੍ਰਾਂਚਾਂ ਦੇ ਅਧਿਕਾਰੀ ਕਰਮਚਾਰੀ ਸਨ ਮੌਜੂਦ  ਅੱਜ ਦੀ ਸੀਲਿੰਗ ਮੁਹਿੰਮ ਦੌਰਾਨ ਸੁਨੀਲ ਕੁਮਾਰ ਗੁਲਾਟੀ ਪ੍ਰਾਪਰਟੀ ਟੈਕਸ ਇੰਸਪੈਕਟਰ, ਗੌਰਵ ਠਾਕੁਰ ਬਿਲਡਿੰਗ ਇੰਸਪੈਕਟਰ, ਜਗਤਾਰ ਸਿੰਘ ਸੈਨਟਰੀ ਇੰਸਪੈਕਟਰ, ਹਰਵਿੰਦਰ ਸਿੰਘ ਸੈਨਟਰੀ ਇੰਸਪੈਕਟਰ, ਮੁਕੇਸ਼ ਦਿਕਸ਼ਿਤ ਪ੍ਰਾਪਰਟੀ ਟੈਕਸ ਇੰਸਪੈਕਟਰ, ਨਵਦੀਪ ਸ਼ਰਮਾ ਪ੍ਰਾਪਰਟੀ ਟੈਕਸ ਇੰਸਪੈਕਟਰ, ਇੰਦਰਜੀਤ ਸਿੰਘ ਸੈਨਟਰੀ ਇੰਸਪੈਕਟਰ, ਰਿਸ਼ਭ ਗੁਪਤਾ ਸੈਨਟਰੀ ਇੰਸਪੈਕਟਰ, ਅੰਕੁਸ਼ ਕੁਮਾਰ ਬਿਲਡਿੰਗ ਇੰਸਪੈਕਟਰ, ਸਰਬਜੀਤ ਕੌਰ ਪ੍ਰਾਪਰਟੀ ਟੈਕਸ ਇੰਸਪੈਕਟਰ, ਰਮਨਦੀਪ ਸਿੰਘ ਬਿਲਡਿੰਗ ਇੰਸਪੈਕਟਰ ਅਤੇ ਮੋਹਿਤ ਜਿੰਦਲ ਸੈਨਟਰੀ ਇੰਸਪੈਕਟਰ ਸ਼ਾਮਿਲ ਸਨ । 80 ਲੱਖ ਰੁਪਏ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਕੀਤਾ ਗਿਆ ਇਕੱਠਾ  ਇਸ ਤੋਂ ਇਲਾਵਾ ਨਗਰ ਨਿਗਮ ਪਟਿਆਲਾ ਦਾ ਸਮੂਹ ਪੁਲਿਸ ਸਟਾਫ ਵੀ ਸਾਰੀ ਮੁਹਿੰਮ ਦੇ ਦੌਰਾਨ ਪ੍ਰਾਪਰਟੀ ਟੈਕਸ ਟੀਮ ਦੇ ਨਾਲ ਰਿਹਾ ।  ਇਸ ਮੌਕੇ ਰਵਦੀਪ ਸਿੰਘ ਸਹਾਇਕ ਕਮਿਸ਼ਨਰ ਅਤੇ ਸੁਪਰਡੈਂਟ ਪ੍ਰਾਪਰਟੀ ਟੈਕਸ ਲਵਨੀਸ਼ ਗੋਇਲ ਨੇ ਦੱਸਿਆ ਗਿਆ ਕਿ ਸੀਲਿੰਗ ਮੁਹਿੰਮ ਦੌਰਾਨ 80 ਲੱਖ ਰੁਪਏ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਗਿਆ । ਉਹਨਾਂ ਦੱਸਿਆ ਕਿ ਇਹ ਸੀਲਿੰਗ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ । ਉਹਨਾਂ ਵੱਲੋਂ ਆਮ ਜਨਤਾ ਨੂੰ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ 31 ਮਾਰਚ ਤੋਂ ਪਹਿਲਾਂ-ਪਹਿਲਾਂ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ।

Punjab Bani 27 March,2025
ਬਜਟ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੇ ਵਿਕਾਸ ਨੂੰ ਤਰਜੀਹ ਦਿੰਦਾ ਹੈ : ਡਾ. ਬਲਜੀਤ ਕੌਰ  

ਚੰਡੀਗੜ੍ਹ, 26 ਮਾਰਚ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਲੋਕ-ਕੇਂਦ੍ਰਿਤ ਬਜਟ ਪੇਸ਼ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਬਜਟ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੇ ਵਿਕਾਸ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਨੇ ਬਜਟ ਵਿੱਚ ਅਨੁਸੂਚਿਤ ਜਾਤੀਆਂ, ਔਰਤਾਂ ਅਤੇ ਪਛੜੇ ਪਰਿਵਾਰਾਂ ਦੀ ਸਹਾਇਤਾ ਲਈ ਪੇਸ਼ ਕੀਤੇ ਗਏ ਮਹੱਤਵਪੂਰਨ ਉਪਾਵਾਂ 'ਤੇ ਚਾਨਣਾ ਪਾਇਆ । ਸਰਕਾਰ ਨੇ ਅਨੁਸੂਚਿਤ ਜਾਤੀ ਪਰਿਵਾਰਾਂ  ਦੇ  70 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ । ਇਸ ਫੈਸਲੇ ਨਾਲ 5,000 ਤੋਂ ਵੱਧ ਪਰਿਵਾਰਾਂ ਨੂੰ ਲਾਭ ਪਹੁੰਚੇਗਾ ਸਰਕਾਰ ਨੇ ਅਨੁਸੂਚਿਤ ਜਾਤੀ ਪਰਿਵਾਰਾਂ ਦੁਆਰਾ 31 ਮਾਰਚ, 2020 ਤੱਕ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਅਧੀਨ ਲਏ ਗਏ 70 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ । ਇਸ ਫੈਸਲੇ ਨਾਲ 5,000 ਤੋਂ ਵੱਧ ਪਰਿਵਾਰਾਂ ਨੂੰ ਲਾਭ ਪਹੁੰਚੇਗਾ ਜੋ ਉੱਚ ਵਿਆਜ ਦਰਾਂ ਅਤੇ ਆਰਥਿਕ ਮੁਸ਼ਕਲਾਂ ਕਾਰਨ ਭੁਗਤਾਨ ਕਰਨ ਵਿੱਚ ਅਸਮਰੱਥ ਸਨ । ਰਾਜ ਨੇ ਅਨੁਸੂਚਿਤ ਜਾਤੀ ਉਪ-ਯੋਜਨਾ ਪਹਿਲਕਦਮੀਆਂ ਲਈ 13,987 ਕਰੋੜ ਰੁਪਏ ਅਲਾਟ ਕੀਤੇ ਹਨ ਰਾਜ ਨੇ ਅਨੁਸੂਚਿਤ ਜਾਤੀ ਉਪ-ਯੋਜਨਾ ਪਹਿਲਕਦਮੀਆਂ ਲਈ 13,987 ਕਰੋੜ ਰੁਪਏ ਅਲਾਟ ਕੀਤੇ ਹਨ । ਡਾ. ਕੌਰ ਨੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਕੀਤੇ ਗਏ ਇਸ ਬੇਮਿਸਾਲ ਕਦਮ ਦੀ ਸ਼ਲਾਘਾ ਕੀਤੀ।  ਮੁੱਖ ਵੰਡਾਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਲਈ 262 ਕਰੋੜ ਰੁਪਏ , ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਲਈ ਅਸ਼ੀਰਵਾਦ ਯੋਜਨਾ ਤਹਿਤ 36 ਕਰੋੜ ਰੁਪਏ ਅਤੇ ਔਰਤਾਂ, ਬਜ਼ੁਰਗ ਨਾਗਰਿਕਾਂ, ਅਪਾਹਜ ਵਿਅਕਤੀਆਂ ਅਤੇ  ਤਲਾਕਸ਼ੁਦਾ ਜਾਂ ਇਕੱਲੀਆਂ ਔਰਤਾਂ ਨੂੰ ਲਾਭ ਪਹੁੰਚਾਉਣ ਵਾਲੇ ਸਮਾਜ ਭਲਾਈ ਪ੍ਰੋਗਰਾਮਾਂ ਲਈ 6,175 ਕਰੋੜ ਰੁਪਏ ਸ਼ਾਮਲ ਹਨ । ਮੈਡੀਕਲ ਕਾਲਜ ਅਤੇ ਖੇਤੀਬਾੜੀ ਕਾਲਜ ਦੀ ਸਥਾਪਨਾ ਲਈ 170 ਕਰੋੜ ਰੁਪਏ ਦੇ ਬਜਟ ਪ੍ਰਬੰਧ ਦੀ ਵੀ ਸ਼ਲਾਘਾ ਕੀਤੀ ਡਾ. ਬਲਜੀਤ ਕੌਰ ਨੇ ਜਨ ਵਿਕਾਸ ਪ੍ਰੋਗਰਾਮ ਤਹਿਤ ਮੈਡੀਕਲ ਕਾਲਜ ਅਤੇ ਖੇਤੀਬਾੜੀ ਕਾਲਜ ਦੀ ਸਥਾਪਨਾ ਲਈ 170 ਕਰੋੜ ਰੁਪਏ ਦੇ ਬਜਟ ਪ੍ਰਬੰਧ ਦੀ ਵੀ ਸ਼ਲਾਘਾ ਕੀਤੀ, ਜਿਸਦਾ ਉਦੇਸ਼ ਹਾਸ਼ੀਏ 'ਤੇ ਪਏ ਭਾਈਚਾਰਿਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਹੈ । ਮਹਿਲਾ ਸਸ਼ਕਤੀਕਰਨ ਲਈ ਸਰਕਾਰ ਨੇ ਮੁਫ਼ਤ ਬੱਸ ਸੇਵਾਵਾਂ ਜਾਰੀ ਰੱਖਣ ਲਈ 450 ਕਰੋੜ ਰੁਪਏ ਅਤੇ ਆਂਗਣਵਾੜੀ ਕੇਂਦਰਾਂ 'ਤੇ ਔਰਤਾਂ ਅਤੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਪੋਸ਼ਣ ਅਭਿਆਨ ਤਹਿਤ 1,177 ਕਰੋੜਰੁਪਏ ਅਲਾਟ ਕੀਤੇ ਹਨ । ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਮਾਨ ਸਰਕਾਰ ਦੀ ਸਮਾਨ ਵਿਕਾਸ ਅਤੇ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ, ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਗਰੀਬਾਂ ਅਤੇ ਹਾਸ਼ੀਏ 'ਤੇ ਪਏ ਲੋਕਾਂ ਨੂੰ ਉੱਚਾ ਚੁੱਕਣ ਲਈ ਇੱਕ ਦੂਰਦਰਸ਼ੀ ਬਜਟ ਪੇਸ਼ ਕਰਨ ਲਈ ਧੰਨਵਾਦ ਕੀਤਾ ।

Punjab Bani 26 March,2025
'ਸੀ.ਐਮ ਦੀ ਯੋਗਸ਼ਾਲਾ' ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਰੋਜਾਨਾ ਲੱਗਣ ਵਾਲ਼ੀਆਂ ਯੋਗ ਕਲਾਸਾਂ ਦੀ ਗਿਣਤੀ ਵਿੱਚ ਵਾਧਾ : ਨਿਰਮਲ ਸਿੰਘ

ਸੰਗਰੂਰ, 26 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਵਿਖੇ ਚਲਾਈ ਜਾ ਰਹੀ 'ਸੀ.ਐਮ. ਦੀ ਯੋਗਸ਼ਾਲਾ' ਤਹਿਤ ਰੋਜਾਨਾ ਲੱਗਣ ਵਾਲੀਆਂ ਕਲਾਸਾਂ ਦੀ ਗਿਣਤੀ ਵਿਚ ਵਾਧਾ ਕਰ ਦਿੱਤਾ ਗਿਆ ਹੈ। ਸੰਗਰੂਰ ਵਿਖੇ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਸਬ ਡਵੀਜ਼ਨਾਂ ਦੇ ਬਹੁ ਗਿਣਤੀ ਸ਼ਹਿਰੀ ਖੇਤਰਾਂ ਅਤੇ ਪਿੰਡਾਂ ਵਿੱਚ ਯੋਗ ਸਿਖਲਾਈ ਦੇ 191 ਕੈਂਪ ਰੋਜ਼ਾਨਾ ਦੇ ਆਧਾਰ ਉਤੇ ਲੱਗ ਰਹੇ ਹਨ ਜਿਸ ਵਿੱਚ ਹਜ਼ਾਰਾਂ ਲੋਕ ਲਾਭ ਉਠਾ ਰਹੇ ਹਨ । ਲੋਕਾਂ ਦੀ ਸੁਵਿਧਾ ਮੁਤਾਬਕ ਯੋਗ ਕੈਂਪ ਰਿਹਾਇਸ਼ੀ ਖੇਤਰਾਂ ਨਜ਼ਦੀਕ ਸਥਿਤ ਸਾਂਝੀਆਂ ਥਾਵਾਂ ਉੱਤੇ ਲਗਾਏ ਜਾ ਰਹੇ ਕੋਆਰਡੀਨੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਮੁਤਾਬਕ ਯੋਗ ਕੈਂਪ ਰਿਹਾਇਸ਼ੀ ਖੇਤਰਾਂ ਨਜ਼ਦੀਕ ਸਥਿਤ ਸਾਂਝੀਆਂ ਥਾਵਾਂ ਉੱਤੇ ਲਗਾਏ ਜਾ ਰਹੇ ਕਾਂ ਦੀ ਸੁਵਿਧਾ ਮੁਤਾਬਕ ਯੋਗ ਕੈਂਪ ਰਿਹਾਇਸ਼ੀ ਖੇਤਰਾਂ ਨਜ਼ਦੀਕ ਸਥਿਤ ਸਾਂਝੀਆਂ ਥਾਵਾਂ ਉੱਤੇ ਲਗਾਏ ਜਾ ਰਹੇ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਉਮਰ ਵਰਗ ਦੇ ਲੋਕ ਇਹਨਾਂ ਕੈਂਪਾਂ ਵਿੱਚ ਸ਼ਾਮਿਲ ਹੋ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਹਾਸਲ ਕਰ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ 33 ਟ੍ਰੇਨਰ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਦੀ ਸਿਖਲਾਈ ਦੇ ਰਹੇ ਹਨ ਜਿਸ ਨਾਲ ਸਰਵਾਈਕਲ, ਪਿੱਠ ਦਰਦ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ, ਹਾਈ-ਲੋਅ ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ ਨਾਲ ਸੁਨਾਮ, ਲਹਿਰਾ, ਦਿੜ੍ਹਬਾ, ਮੂਨਕ, ਖਨੌਰੀ , ਭਵਾਨੀਗੜ੍ਹ, ਸ਼ੇਰਪੁਰ ਅਤੇ ਧੂਰੀ ਵਿੱਚ ਵੀ ਚੱਲ ਰਹੀ ਹੈ । ਉਨ੍ਹਾਂ ਕਿਹਾ ਕਿ ਯੋਗ ਦਾ ਭਰਪੂਰ ਲਾਭ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala .punjab.gov.in ਉਤੇ ਲਾਗ ਇਨ ਕੀਤਾ ਜਾ ਸਕਦਾ ਹੈ ।

Punjab Bani 26 March,2025
First
Last