ਦੇਸ਼

ਸਰਪੰਚਾਂ-ਪੰਚਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਲਈ ਸਥਾਨਾਂ ਦੀ ਸੂਚੀ ਜਾਰੀ

ਪਟਿਆਲਾ 12 ਜੁਲਾਈ :  ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ‘ਚ 5 ਸਰਪੰਚਾਂ ਤੇ 136 ਪੰਚਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀਆਂ 14.07.2025 (ਸੋਮਵਾਰ) ਤੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿੱਚ ਦਾਖਲ ਕੀਤੀਆਂ ਜਾ ਸਕਣਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ […]

ਸਰਪੰਚਾਂ-ਪੰਚਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਲਈ ਸਥਾਨਾਂ ਦੀ ਸੂਚੀ ਜਾਰੀ Read More »

land

ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਭੌਂ ਮਾਲਕਾਂ ਨਾਲ ਬੈਠਕ

ਪਟਿਆਲਾ, 12 ਜੁਲਾਈ : ਪਟਿਆਲਾ ਡਿਵੈਲਪਮੈਂਟ ਅਥਾਰਟੀ ਵੱਲੋਂ ਪਟਿਆਲਾ ਵਿਖੇ ਨਵੀਂ ਅਰਬਨ ਅਸਟੇਟ ਅਤੇ ਮੌਜੂਦਾ ਅਰਬਨ ਅਸਟੇਟਾਂ ਦੀ ਐਕਸਟੈਸ਼ਨਾਂ ਵਿਕਸਤ ਕੀਤੀਆਂ ਜਾਣੀਆਂ ਹਨ। ਇਸ ਸਬੰਧੀ ਭੌਂ ਮਾਲਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਤਹਿਤ ਮਿਲਣ ਵਾਲੇ ਲਾਭ ਸਬੰਧੀ ਜਾਣਕਾਰੀ ਦੇਣ ਲਈ ਉਪ ਮੰਡਲ ਮੈਜਿਸਟਰੇਟ -ਕਮ- ਭੌਂ ਪ੍ਰਾਪਤੀ ਕੁਲੈਕਟਰ ਪਟਿਆਲਾ ਵੱਲੋਂ ਪਿੰਡ ਸ਼ੇਰਮਾਜਰਾ, ਫਲੌਲੀ, ਪਸਿਆਣਾ ਤੇ ਚੌਰਾ ਦੇ

ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਭੌਂ ਮਾਲਕਾਂ ਨਾਲ ਬੈਠਕ Read More »

ਸਰਪੰਚਾਂ-ਪੰਚਾਂ ਦੀਆਂ ਅਸਾਮੀਆਂ ਲਈ ਉਪ-ਚੋਣਾਂ ਦਾ ਸ਼ਡਿਊਲ ਜਾਰੀ

ਪਟਿਆਲਾ 12 ਜੁਲਾਈ :  ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਹੈ ਕਿ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਖਾਲੀ ਸਰਪੰਚਾਂ ਤੇ ਪੰਚਾਂ ਦੀਆਂ ਅਸਾਮੀਆਂ ਭਰਨ ਲਈ ਉਪ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 5 ਸਰਪੰਚਾਂ ਤੇ 136 ਪੰਚਾਂ ਦੀਆਂ ਅਸਾਮੀਆਂ ਖਾਲੀ ਹਨ। ਉਨ੍ਹਾਂ

ਸਰਪੰਚਾਂ-ਪੰਚਾਂ ਦੀਆਂ ਅਸਾਮੀਆਂ ਲਈ ਉਪ-ਚੋਣਾਂ ਦਾ ਸ਼ਡਿਊਲ ਜਾਰੀ Read More »

dc

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿੰਡ ਦੌਲਤਪੁਰ ਤੇ ਫਲੌਲੀ ਦਾ ਦੌਰਾ

ਪਟਿਆਲਾ, 12 ਜੁਲਾਈ : ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਦੌਲਤਪੁਰ ਅਤੇ ਫਲੌਲੀ ਦਾ ਦੌਰਾ ਕਰਕੇ ਵੱਡੀ ਨਦੀ ‘ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੌਲਤਪੁਰ ਵਿਖੇ ਵੱਡੀ ਨਦੀ ‘ਤੇ ਨਵੇਂ ਬਣ ਰਹੇ ਪੁਲ ਦੇ ਕੰਮ ਦਾ ਨਿਰੀਖਣ ਕਰਦਿਆਂ ਕਿਹਾ ਕਿ ਇਸ ਪੁਲ ਨੂੰ ਮੁਕੰਮਲ ਕਰਨ ਦਾ ਸਮਾਂ ਅਕਤੂਬਰ ਤੱਕ ਦਾ ਹੈ, ਇਸ ਲਈ ਮੰਡੀ ਬੋਰਡ ਇਹ ਯਕੀਨੀ ਬਣਾਏ ਕਿ ਇਹ ਆਪਣੇ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਏ.ਡੀ.ਸੀ. ਨਵਰੀਤ ਕੌਰ ਸੇਖੋਂ ਤੇ ਏ.ਸੀ.ਏ. ਪੀਡੀਏ ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਪਿੰਡ ਦੌਲਤਪੁਰ ਵਿਖੇ ਬਣਾਏ ਆਰਜ਼ੀ ਰਸਤੇ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਥਾਨਕ ਵਸਨੀਕਾਂ ਤੇ ਉਦਯੋਗਿਕ ਇਕਾਈਆਂ ਦੀ ਸਹੂਲਤ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਬਰਸਾਤਾਂ ਦੇ ਮੌਸਮ ਵਿੱਚ ਆਰਜ਼ੀ ਰਸਤੇ ‘ਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੌਲਤਪੁਰ ਤੋਂ ਅੱਗੇ ਐਸ.ਟੀ.ਪੀ. ਕੋਲ ਬਣੇ ਪੁਲ ‘ਤੇ ਲੱਗੇ ਫਲੱਡ ਗੇਟਾਂ ਦਾ ਕੰਮ ਵੀ ਅਗਲੇ ਦੋ ਦਿਨਾਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਫਲੌਲੀ ਵਿਖੇ ਜੰਗਲਾਤ ਵਿਭਾਗ ਦੀ ਕਰੀਬ 80 ਏਕੜ ਜ਼ਮੀਨ ਜਿਸ ‘ਤੇ ਪਹਾੜੀ ਕਿੱਕਰ ਲੱਗੀ ਹੋਈ ਹੈ, ਉਥੇ ਹੋਰ ਬੂਟੇ ਲਗਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਨਾਲ ਵੱਡੀ ਨਦੀ ਦੇ ਪਾਣੀ ਦੀ ਵਰਤੋਂ ਇਥੇ ਵਿਕਸਤ ਕੀਤੇ ਜਾਣ ਵਾਲੇ ਜੰਗਲ ਨੂੰ ਪਾਣੀ ਲਗਾਉਣ ਲਈ ਵੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਨਾਲ ਹੀ ਇਥੇ ਹਰ 100 ਮੀਟਰ ‘ਤੇ ਰੀਚਾਰਜਿੰਗ ਖੂਹ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਵੱਡੀ ਨਦੀ ਦੀ 13 ਹਜ਼ਾਰ ਕਿਊਸਿਕ ਪਾਣੀ ਦੀ ਸਮਰੱਥਾ ਹੈ ਜਿਸ ਨੂੰ 20 ਹਜ਼ਾਰ ਕਿਊਸਿਕ ਤੱਕ ਕੀਤਾ ਜਾਵੇਗਾ। ਇਸ ਲਈ ਪਲਾਨ ਤਿਆਰ ਕਰ ਲਿਆ ਗਿਆ ਹੈ। ਇਸ ਉਪਰੰਤ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੂੰ ਫੋਕਲ ਪੁਆਇੰਟ ਦੀਆਂ ਸੜਕਾਂ ਨੂੰ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸੜਕਾਂ ਬਣਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਸੜਕ ਬਣਨ ਤੋਂ ਬਾਅਦ ਸੜਕ ‘ਤੇ ਪਾਣੀ ਨਾ ਖੜੇ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਸੜਕਾਂ ਦੇ ਟੈਂਡਰ ਹੋ ਚੁੱਕੇ ਹਨ ਤੇ ਬਹੁਤ ਜਲਦ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿੰਡ ਦੌਲਤਪੁਰ ਤੇ ਫਲੌਲੀ ਦਾ ਦੌਰਾ Read More »

alipur

ਸਿਹਤ ਮੰਤਰੀ ਨੇ ਡਾਇਰੀਆ ਪ੍ਰਭਾਵਿਤ ਅਲੀਪੁਰ ਅਰਾਈਆਂ ‘ਚ ਜਾ ਕੇ ਲਿਆ ਸਥਿਤੀ ਦਾ ਜਾਇਜ਼ਾ

ਪਟਿਆਲਾ, 12 ਜੁਲਾਈ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੇਰੇ ਉਲਟੀਆਂ ਤੇ ਦਸਤ ਰੋਗ ਨਾਲ ਪ੍ਰਭਾਵਿਤ ਰਹੇ ਅਲੀਪੁਰ ਅਰਾਈਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਥਾਨਕ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਲਈ ਨਗਰ ਨਿਗਮ ਵੱਲੋਂ ਲਿਆਂਦੇ ਜਾ ਰਹੇ ਟੈਂਕਰਾਂ ਦੇ ਪਾਣੀ ਦੀ ਹੀ ਵਰਤੋਂ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਉਲਟੀਆਂ ਤੇ ਦਸਤ ਰੋਗ ਦੇ ਸਾਹਮਣੇ ਆਏ ਮਾਮਲੇ ਹਲਕੇ ਲੱਛਣਾਂ ਵਾਲੇ ਸਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਨ ਦੀ ਵੀ ਲੋੜ ਨਹੀਂ ਸੀ ਪਰ ਸਿਹਤ ਵਿਭਾਗ ਵੱਲੋਂ 24 ਘੰਟੇ ਇਨ੍ਹਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਲੀਪੁਰ ਅਰਾਈਆਂ ਵਿਖੇ ਮੈਡੀਕਲ ਸਟਾਫ਼ ਸਮੇਤ ਐਬੂਲੈਂਸ ਪੱਕੇ ਤੌਰ ‘ਤੇ ਤਾਇਨਾਤ ਹੈ ਤੇ ਹੁਣ ਸਥਿਤੀ ਕਾਬੂ ਹੇਠ ਹੈ। ਇਸ ਮੌਕੇ ਉਨ੍ਹਾਂ ਲੋਕਾਂ ਦੇ ਘਰਾਂ ਦੇ ਪਾਣੀ ਦਾ ਕਲੋਰੀਨ ਟੈਸਟ ਵੀ ਕਰਵਾਇਆ ਜੋ ਕਿ ਠੀਕ ਪਾਇਆ ਗਿਆ। ਸਿਹਤ ਮੰਤਰੀ ਨੇ ਸਥਾਨਕ ਵਾਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਥੇ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜੋ ਕਿ ਪੀਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ, ਇਸ ਲਈ ਲੋਕ ਪੀਣ ਲਈ ਨਗਰ ਨਿਗਮ ਵੱਲੋਂ ਟੈਂਕਰ ਰਾਹੀਂ ਸਪਲਾਈ ਕੀਤੇ ਜਾਂਦੇ ਪਾਣੀ ਦੀ ਵਰਤੋਂ ਕਰਨ ਜਦਕਿ ਕੱਪੜੇ ਧੋਣ ਜਾ ਫੇਰ ਹੋਰ ਕੰਮਾਂ ਲਈ ਦੂਸਰੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਇਹਤਿਆਤ ਵਜੋਂ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾ ਫੇਰ ਕਲੋਰੀਨ ਦੀਆਂ ਗੋਲੀਆਂ ਵਾਲਾ ਪਾਣੀ ਹੀ ਵਰਤਿਆ ਜਾਵੇ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿਛਲੇ ਸਾਲਾਂ ਦੌਰਾਨ ਹੌਟ ਸਪੌਟ ਰਹੇ ਸਾਰੇ ਖੇਤਰਾਂ ਦੇ ਪਾਣੀ ਦੇ ਨਮੂਨੇ ਲੈਕੇ ਟੈਸਟ ਕਰਵਾਏ ਜਾ ਰਹੇ ਹਨ ਤੇ ਪਾਣੀ ਵਿੱਚ ਕਲੋਰੀਨ ਵੀ ਪਾਈ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ ਤੇ ਨਗਰ ਨਿਗਮ ਵੱਲੋਂ ਸਾਰੀ ਸੀਵਰੇਜ ਲਾਈਨ ਦੇ ਮੈਨਹੋਲਾਂ ਦਾ ਨਿਰੀਖਣ ਕਰਕੇ ਪਾਣੀ ਦੀ ਪਾਈਪ ਲਾਈਨ ਦੀ ਚੈਕਿੰਗ ਕਰਕੇ ਨੁਕਸ ਲੱਭਕੇ ਉਨ੍ਹਾਂ ਨੂੰ ਠੀਕ ਕਰਨ ਦੀ ਪ੍ਰਕ੍ਰਿਆ ਕੀਤੀ ਗਈ ਹੈ। ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਅਲੀਪੁਰ ਅਰਾਈਆਂ ਇਲਾਕੇ ਵਿੱਚ ਸਿਹਤ ਟੀਮਾਂ ਵੱਲੋਂ ਘਰ-ਘਰ ਸਰਵ ਕੀਤਾ ਜਾ ਰਿਹਾ ਹੈ ਤੇ ਪਿਛਲੇ 12 ਘੰਟਿਆਂ ‘ਚ 1 ਨਵਾਂ ਮਰੀਜ ਆਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁਲ 138 ਕੇਸ ਅਲੀਪੁਰ ਅਰਾਈਆਂ ਵਿਖੇ ਆਏ ਹਨ ਤੇ ਕੇਵਲ ਤਿੰਨ ਮਰੀਜ

ਸਿਹਤ ਮੰਤਰੀ ਨੇ ਡਾਇਰੀਆ ਪ੍ਰਭਾਵਿਤ ਅਲੀਪੁਰ ਅਰਾਈਆਂ ‘ਚ ਜਾ ਕੇ ਲਿਆ ਸਥਿਤੀ ਦਾ ਜਾਇਜ਼ਾ Read More »

balbir

ਸਿਹਤ ਮੰਤਰੀ ਵੱਲੋਂ ਐਸ.ਸੀ. ਭਾਈਚਾਰੇ ਦੇ 38 ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਦਾ ਲਾਭ ਪ੍ਰਦਾਨ

ਪਟਿਆਲਾ, 12 ਜੁਲਾਈ : ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਡਾਕਟਰੀ ਇਲਾਜ ਨਗਦੀ ਰਹਿਤ (ਕੈਸ਼ਲੈੱਸ ਟਰੀਟਮੈਂਟ) ਕਰਵਾਉਣ ਦੀ ਸਹੂਲਤ 2 ਅਕਤੂਬਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਪ੍ਰਗਟਾਵਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਐਸ.ਸੀ. ਭਾਈਚਾਰੇ ਦੇ 39

ਸਿਹਤ ਮੰਤਰੀ ਵੱਲੋਂ ਐਸ.ਸੀ. ਭਾਈਚਾਰੇ ਦੇ 38 ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਦਾ ਲਾਭ ਪ੍ਰਦਾਨ Read More »

PU

ਹੋਸਟਲਾਂ ਵਿੱਚ ਸਮਾਨ ਦਾਨ ਕਰਨ ਵਾਲ਼ੀ ਕੰਪਨੀ ਦੇ ਪ੍ਰਤੀਨਿਧੀਆਂ ਨੂੰ ਕੀਤਾ ਸਨਮਾਨਿਤ

ਪਟਿਆਲਾ, 12 ਜੁਲਾਈ– ਪੰਜਾਬੀ ਯੂਨੀਵਰਸਿਟੀ ਦੇ ਹੋਸਟਲਾਂ ਨੂੰ ਬੁਨਿਆਦੀ ਲੋੜਾਂ ਨਾਲ਼ ਜੁੜਿਆ ਵੱਖ-ਵੱਖ ਸਮਾਨ ਵੱਡੇ ਪੱਧਰ ਉੱਤੇ ਦਾਨ ਕਰਨ ਵਾਲ਼ੀ ਕੰਪਨੀ ‘ਵਰਬਕ ਐਨੀਮਲ ਹੈਲਥ ਪ੍ਰਾਈਵੇਟ ਲਿਮਟਿਡ’ ਦੇ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਦਾ ਯੂਨੀਵਰਸਿਟੀ ਵਿਖੇ ਅੱਜ ਵਿਸ਼ੇਸ਼ ਤੌਰ ਉੱਤੇ ਸਨਮਾਨ ਕੀਤਾ ਗਿਆ। ਇਸ ਕੰਪਨੀ ਵੱਲੋਂ ਆਪਣੀ ਸੀ.ਐੱਸ.ਆਰ. ਸਕੀਮ ਰਾਹੀਂ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਵੱਡੀ ਪੱਧਰ ਉੱਤੇ ਪੱਖੇ,

ਹੋਸਟਲਾਂ ਵਿੱਚ ਸਮਾਨ ਦਾਨ ਕਰਨ ਵਾਲ਼ੀ ਕੰਪਨੀ ਦੇ ਪ੍ਰਤੀਨਿਧੀਆਂ ਨੂੰ ਕੀਤਾ ਸਨਮਾਨਿਤ Read More »

meeting

ਪਟਿਆਲਾ ਜ਼ਿਲ੍ਹੇ ’ਚ ਅਮਰੂਦ ਦੀ ਪੈਦਾਵਾਰ ਤੇ ਮੰਡੀਕਰਨ ’ਤੇ ਵਿਚਾਰ ਚਰਚਾ

ਪਟਿਆਲਾ, 11 ਜੁਲਾਈ : ਪਟਿਆਲਾ ਜ਼ਿਲ੍ਹੇ ’ਚ ਇੱਕ ਜ਼ਿਲ੍ਹਾ ਇਕ ਉਤਪਾਦ ਸਕੀਮ ਤਹਿਤ ਵਿਕਸਤ ਕੀਤੀ ਗਈ ਅਮਰੂਦ ਅਸਟੇਟ ਵਜੀਦਪੁਰ ਵਿਖੇ ਅਮਰੂਦ ਦੀ ਪੈਦਾਵਾਰ ਤੋਂ ਲੈ ਕੇ ਮੰਡੀਕਰਨ ਤੱਕ ਵਿਚਾਰ ਚਰਚਾ ਕਰਨ ਲਈ ਬਾਗ਼ਬਾਨੀ ਕਲੱਸਟਰ ਲਈ ਸਾਂਝੇਦਾਰੀ ਮੁਲਾਂਕਣ ਪ੍ਰਕਿਰਿਆ (ਐਚ.ਸੀ.ਪੀ.ਏ.)  ਤਹਿਤ ਕਿਸਾਨਾਂ ਤੇ ਮਾਹਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਟੀਮ ਲੀਡਰ ਰਵਦੀਪ ਕੌਰ ਤੇ

ਪਟਿਆਲਾ ਜ਼ਿਲ੍ਹੇ ’ਚ ਅਮਰੂਦ ਦੀ ਪੈਦਾਵਾਰ ਤੇ ਮੰਡੀਕਰਨ ’ਤੇ ਵਿਚਾਰ ਚਰਚਾ Read More »

ਪਾਰਕ ਹਸਪਤਾਲ ਪਟਿਆਲਾ ਕ੍ਰਿਟੀਕਲ ਕੇਅਰ ਵਿੱਚ ਉੱਭਰਦਾ ਸੈਂਟਰ-ਆਫ-ਐਕਸੀਲੈਂਸ

ਪਟਿਆਲਾ : ਸ਼ੁੱਕਰਵਾਰ ਨੂੰ ਪਾਰਕ ਹਸਪਤਾਲ ਪਟਿਆਲਾ ਵਿਖੇ ਖੇਤਰ ਵਿੱਚ ਬਿਮਾਰੀਆਂ ਅਤੇ ਆਈਸੀਯੂ ਦੇਖਭਾਲ ਬਾਰੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਪਾਰਕ ਹਸਪਤਾਲ ਪਟਿਆਲਾ ਦੇ ਡਾਇਰੈਕਟਰ ਕ੍ਰਿਟੀਕਲ ਕੇਅਰ ਡਾ. ਵਿਕਾਸ ਵਸ਼ਿਸ਼ਟ, ਕ੍ਰਿਟੀਕਲ ਕੇਅਰ ਦੇ ਸੀਨੀਅਰ ਕੰਸਲਟੈਂਟਸ ਡਾ. ਵਿਵੇਕ ਸ਼ਰਮਾ,  ਕ੍ਰਿਟੀਕਲ ਕੇਅਰ ਕੰਸਲਟੈਂਟਸ ਡਾ. ਸਵਾਤੀ ਪਟੇਲ ਅਤੇ

ਪਾਰਕ ਹਸਪਤਾਲ ਪਟਿਆਲਾ ਕ੍ਰਿਟੀਕਲ ਕੇਅਰ ਵਿੱਚ ਉੱਭਰਦਾ ਸੈਂਟਰ-ਆਫ-ਐਕਸੀਲੈਂਸ Read More »

dengu

ਡੇਂਗੂ ਦੇ ਖਾਤਮੇ ਲਈ ਸਿਹਤ ਵਿਭਾਗ ਵਚਨਬੱਧ : ਸਿਵਲ ਸਰਜਨ

ਪਟਿਆਲਾ, 11 ਜੁਲਾਈ : ਸਿਹਤ ਮੰਤਰੀ ਡਾ· ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇਂਗੂ ਦੀ ਰੋਕਥਾਮ ਲਈ ਵਿਸ਼ੇਸ਼ ਤੌਰ ਉੱਤ ਜਿਲ੍ਹੇ ਅਧੀਨ ਪੈਂਦੇ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਨਾਲ ਨਾਲ ਰੋਡਵੇਜ਼ ਵਰਕਸ਼ਾਪਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੀ ਅਗਵਾਈ ਸਿਵਲ ਸਰਜਨ ਡਾ· ਜਗਪਾਲਇੰਦਰ ਸਿੰਘ ਨੇ ਕੀਤੀ। ਜਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ/ਕਾਲਜਾਂ ਦੇ ਨਰਸਿੰਗ ਵਿਦਿਆਰਥੀਆਂ

ਡੇਂਗੂ ਦੇ ਖਾਤਮੇ ਲਈ ਸਿਹਤ ਵਿਭਾਗ ਵਚਨਬੱਧ : ਸਿਵਲ ਸਰਜਨ Read More »

Scroll to Top