ਹਿਮਾਚਲ ਪ੍ਰਦੇਸ਼

Result You Searched: HARYANA-HIMACHAL

ਮੋਦੀ ਕਾਲਜ ਦੀ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਲਗਾਇਆ ਚਾਰ ਰੋਜ਼ਾ ਅਡਵੈਂਚਰ ਸਪੋਰਟਸ-ਹਾਈਕਿੰਗ ਟਰੈਕਿੰਗ ਕੈਂਪ

ਪਟਿਆਲਾ: 26 ਮਾਰਚ : ਬੀਤੇ ਦਿਨੀਂ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਦੇ 53 ਰੇਂਜਰ/ਰੋਵਰ ਵੱਲੋਂ ਸਕਾਊਟਸ ਟ੍ਰੇਨਿੰਗ ਸੈਂਟਰ, ਤਾਰਾਦੇਵੀ (ਸ਼ਿਮਲਾ) ਵਿਖੇ 20 ਮਾਰਚ ਤੋਂ 23 ਮਾਰਚ  ਤੱਕ ਚਾਰ ਰੋਜ਼ਾ ਅਡਵੈਂਚਰ ਸਪੋਰਟਸ-ਹਾਈਕਿੰਗ ਟਰੈਕਿੰਗ ਕੈਂਪ ਵਿੱਚ ਹਿੱਸਾ ਲਿਆ ਗਿਆ । ਇਸ ਟ੍ਰੇਨਿੰਗ ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ, ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਤੇ ਰੱਖਿਆ ਪ੍ਰਤੀ ਚੇਤਨ ਕਰਨਾ, ਮੁਸੀਬਤ ਸਮੇਂ ਖਤਰਿਆਂ ਸੰਗ ਜੂਝਣ ਦੀ ਹਿੰਮਤ ਜਗਾਉਣਾ, ਸਿਰਜਣਾਤਮਿਕਤਾ ਦੀ ਯੋਗਤਾ ਪੈਦਾ ਕਰਨਾ ,ਮੁਕਾਬਲਿਆਂ ਰਾਹੀਂ ਹੁਨਰ ਨੂੰ ਤਰਾਸ਼ਣਾ ਅਤੇ ਵਿਵਹਾਰਿਕ ਜੀਵਨ ਨੂੰ ਨਿਯਮਬੱਧ ਢੰਗ ਨਾਲ ਜਿਊਣ ਦੀ ਆਦਤ ਪਾਉਣਾ ਸੀ । 
ਅਜਿਹੇ ਕੈਂਪਾਂ ਦਾ ਮੰਤਵ ਵਿਦਿਆਰਥੀਆਂ ਦੀ ਸਰੀਰਕ, ਮਾਨਸਿਕ,ਬੌਧਿਕ, ਸਮਾਜਿਕ ਅਤੇ ਅਧਿਆਤਮਿਕ ਸਮਰੱਥਾ ਦਾ ਵਿਕਾਸ ਕਰਨਾ ਹੈ
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਨੂੰ ਕੈਂਪ ਲਈ ਰਵਾਨਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦਾ ਮੰਤਵ ਵਿਦਿਆਰਥੀਆਂ ਦੀ ਸਰੀਰਕ, ਮਾਨਸਿਕ,ਬੌਧਿਕ, ਸਮਾਜਿਕ ਅਤੇ ਅਧਿਆਤਮਿਕ ਸਮਰੱਥਾ ਦਾ ਵਿਕਾਸ ਕਰਨਾ ਹੈ ਜਿੰਨਾ ਦੀ ਅਜੋਕੇ ਸਮੇਂ ਵਿੱਚ ਬਹੁਤ ਲੋੜ ਹੈ । ਕਾਲਜ ਦੀ ਯੂਨਿਟ ਵਿੱਚੋਂ ਡਾ. ਰੁਪਿੰਦਰ ਸਿੰਘ (ਰੋਵਰ ਇੰਚਾਰਜ), ਡਾ. ਵੀਨੂ ਜੈਨ (ਰੇਂਜਰ ਇੰਚਾਰਜ) ਅਤੇ ਪ੍ਰੋ. ਰਮਿਤ ਸ਼ਰਮਾ ਦੀ ਅਗਵਾਈ ਵਿੱਚ 21 ਰੋਵਰਜ਼ (ਲੜਕੇ) ਅਤੇ 32 ਰੇਂਜਰਜ਼ (ਲੜਕੀਆਂ) ਨੇ ਕੈਂਪ ਵਿੱਚ ਅਕਾਦਮਿਕ, ਵਿਹਾਰਕ ਸਿਖਲਾਈ, ਸੱਭਿਆਚਾਰਕ, ਅਨੁਸਾਸ਼ਨ, ਮੁਕਾਬਲਿਆਂ ਆਦਿ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ।
ਕੈਂਪ ਦੀਆਂ ਕਲਾਸਾਂ ਵਿੱਚ ਸੰਸਥਾ ਦੀ ਸਥਾਪਨਾ ਦਾ ਇਤਿਹਾਸਕ ਪਿਛੋਕੜ
ਕੈਂਪ ਦੀਆਂ ਕਲਾਸਾਂ ਵਿੱਚ ਸੰਸਥਾ ਦੀ ਸਥਾਪਨਾ ਦਾ ਇਤਿਹਾਸਕ ਪਿਛੋਕੜ, ਵਿਸ਼ਵ ਪੱਧਰ ਉੱਤੇ ਆਯੋਜਿਤ ਗਤੀਵਿਧੀਆਂ, ਮੋਟੋ, ਸਕਾਊਟਸ ਲਈ ਪ੍ਰਾਪਤ ਲਾਹੇਵੰਦ ਮੌਕੇ, ਵੱਖ-ਵੱਖ ਬੈਜ, ਝੰਡੇ ਦੀ ਰਸਮ, ਝੰਡਾ ਗੀਤ, ਪ੍ਰਾਥਨਾ ਅਤੇ , ਵਿਭਿੰਨ ਕਿਸਮ ਦੀਆਂ ਰੌਚਕ ਤੇ ਸੂਚਨਾਮਈ ਜੈੱਲ ਵਰਗੇ ਪੱਖਾਂ ਉੱਤੇ ਚਾਨਣਾ ਪਾਇਆ ਗਿਆ । ਸਾਰੇ ਸਕਾਊਟਸ ਨੇ ਐਡਵੈਂਚਰ ਗਤੀਵਿਧੀਆਂ ਤਹਿਤ ਟ੍ਰੈਕਿੰਗ, ਰੈਪਲਿੰਗ, ਰੌਕ ਕਲਾਈਮਿੰਗ ਤੇ ਮਨੋਰੰਜਕ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ । ਸਕਾਊਟਸ ਨੂੰ ਮਨਮੋਹਕ ਪਰ ਖ਼ਤਰਨਾਕ ਪਹਾੜੀ ਰਸਤਿਆਂ ਰਾਹੀਂ ਟ੍ਰੈਕਿੰਗ ਕਰਵਾਂਉਂਦੇ ਹੋਏ ਪਵਿੱਤਰ ਤਾਰਾ ਦੇਵੀ ਮੰਦਿਰ ਦੇ ਦਰਸ਼ਨ ਕਰਵਾਏ ਗਏ ।
ਅਖੀਰਲੇ ਦਿਨ ਲਿਜਾਇਆ ਗਿਆ ਰੇਂਜਰਜ਼ ਅਤੇ ਰੋਵਰਜ਼ ਨੂੰ ਸ਼ਿਮਲਾ ਘੁਮਾਉਣ ਲਈ 
ਟ੍ਰੈਕਿੰਗ ਮੌਕੇ ਸਕਾਊਟਸ ਵੱਲੋਂ ਰਸਤੇ ਵਿੱਚੋਂ ਪਲਾਸਟਿਕ ਅਤੇ ਕਾਗਜ਼ ਇਕੱਠੇ ਕਰਦਿਆਂ ਵਿਹਾਰਿਕ ਰੂਪ ਵਿੱਚ ਕੁਦਰਤ ਪ੍ਰਤੀ ਆਪਣੇ ਪਿਆਰ ਅਤੇ ਫ਼ਰਜ਼ ਦਾ ਸਬੂਤ ਦਿੱਤਾ ਗਿਆ । ਕਲਾ ਰੁਚੀਆਂ ਨੂੰ ਉਭਾਰਨ ਲਈ ਹਰੇਕ ਸ਼ਾਮ ਹੁੰਦੇ ਕੈਂਪ ਫਾਇਰ ਪ੍ਰੋਗਰਾਮ ਤਹਿਤ ਸਕਾਊਟਸ ਪੈਟਰੋਲ ਵਲੋਂ ਸ਼ਹੀਦ- ਏ -ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਪੇਸ਼ਕਾਰੀ ਦੇ ਨਾਲ ਸਮੂਹਕ ਗੀਤ, ਵੈਸਟਰਨ ਗਰੁੱਪ ਡਾਂਸ, ਭੰਗੜਾ, ਗਿੱਧਾ, ਸਕਿੱਟ, ਮਮਿਕਰੀ, ਕਾਵਿ ਉਚਾਰਨ ਦੀ ਕਲਾਮਈ ਪੇਸ਼ਕਾਰੀ ਵੀ ਕੀਤੀ ਗਈ । ਅਖੀਰਲੇ ਦਿਨ ਰੇਂਜਰਜ਼ ਅਤੇ ਰੋਵਰਜ਼ ਨੂੰ ਸ਼ਿਮਲਾ ਘੁਮਾਉਣ ਲਈ ਲਿਜਾਇਆ ਗਿਆ, ਜਿੱਥੇ ਰਿੱਜ, ਚਰਚ, ਲੱਕੜ ਬਾਜ਼ਾਰ ਅਤੇ ਲੋਅਰ ਸ਼ਿਮਲਾ ਮੁੱਖ ਆਕਰਸ਼ਨ ਰਹੇ । ਸਕਾਊਟਸ ਦੀ ਪਰਖ ਉਪਰੰਤ ਉਨ੍ਹਾਂ ਨੂੰ ਕੈਂਪ ਦੇ ਪ੍ਰਮਾਣ-ਪੱਤਰ ਵੀ ਪ੍ਰਦਾਨ ਕੀਤੇ ਗਏ ।

Punjab Bani 26 March,2025
ਹੈਕਰਾਂ ਨੇ ਪਟਿਆਲਾ ਦੀਆਂ ਨਾਮਵਰ ਹਸਤੀਆਂ ਦੇ ਵਟਸਐਪ ਕੀਤੇ ਹੈਕ

ਪਟਿਆਲਾ  : ਆਧੁਨਿਕ ਯੁਗ ਵਿਚ ਹਰ ਕਿਸੇ ਦੇ ਹਥ ਵਿਚ ਮੋਬਾਈਲ ਹੈ, ਮੋਬਾਈਲ ਦੀਆਂ ਐਪਸ 'ਤੇ ਜਿਥੇ ਬਹੁਤ ਸਾਰੇ ਫਾਇਦੇ ਹਨ, ਉਥੇ ਵੱਡੇ ਨੁਕਸਾਨ ਵੀ ਨਜਰ ਆ ਰਹੇ ਹਨ। ਪਿਛਲੇ 15 ਦਿਨਾਂ ਤੋਂ ਦੇਸ਼ ਅਤੇ ਵਿਦੇਸ਼ ਦੇ ਕਿਸੇ ਵੀ ਕੋਨੇ ਵਚ ਬੈਠੇ ਹੈਕਰਾਂ ਨੇ ਪਟਿਆਲਾ ਦੀਆਂ ਨਾਮਵਰ ਹਸਤੀਆਂ ਦੇ ਵਟਸਐਪ ਹੈਕ ਕਰਕੇ ਲੱਖਾਂ ਰੁਪਏ ਬਟੋਰ ਲਏ ਹਨ, ਜਿਸ ਨਾਲ ਚਾਰੇ ਪਾਸੇ ਹਫੜਾ ਦਫੜੀ ਵਾਲਾ ਮਾਹੌਲ ਹੈ । ਹੈਕਰ ਬੜੇ ਹੀ ਸੁਚਜੇ ਢੰਗ ਨਾਲ ਵਟਸਐਪ ਹੈਕ ਕਰ ਰਹੇ ਹਨ । ਹੈਕਰ ਸਾਡੇ ਨੰਬਰ ਨੂੰ ਕਿਸੇ ਤਰ੍ਹਾਂ ਸਰਚ ਕਰਕੇ ਇਹ ਚੈਕ ਕਰ ਲੈਂਦੇ ਹਨ ਕਿ ਇਸ ਵਟਸਐਪ ਨੰਬਰ ਤੋਂ ਉਸਦੇ ਨਜਦੀਕੀ ਦੋਸਤ ਕਿਹਨੇ ਹਨ । ਸਭ ਤੋਂ ਪਹਿਲਾਂ ਹੈਕਰ ਕਿਸੇ ਵੀ ਇਕ ਨਾਮਵਰ ਵਿਅਕਤੀ ਦਾ ਮੋਬਾਇਲ ਹੈਕ ਕਰ ਦਿੰਦਾ ਹੈ, ਉਸਤੋ ਬਾਅਦ ਉਸਦੇ ਵਟਸਐਪ ਮੈਸਜ ਨੂੰ ਅਤੇ ਵਟਸਐਪ ਕਾਲਿੰਗ ਨੂੰ ਸਿਧਾ ਡੀਲ ਕਰਦਾ ਹੈ । ਵਟਸਐਪ 'ਤੇ ਜਾਂਦੇ ਮੈਸੇਜਾਂ ਨੂੰ ਦੇਖ ਕੇ ਅੰਦਾਜਾ ਲਗਾ ਲੈਂਦਾ ਹੈ ਕਿ ਇਹ ਵਿਅਕਤੀ ਕਿਥੇ ਕਿਥੇ ਲੈਣ ਦੇਣ ਕਰਦਾ ਹੈ ਹੈਕਰ ਜਿਸ ਵੀ ਵਟਸਐਪ ਉਪਰ ਤੁਸੀ ਵਧ ਕਾਲਿੰਗ ਜਾਂ ਵਟਸਐਪ ਲੈਣ ਦੇਣ ਕਰਦੇ ਹੋ, ਉਸ ਤੋ ਤੁਹਾਨੂੰ ਮੈੇਸਜ ਭੇਜਦਾ ਹੈ ਕਿ ਤੁਹਾਨੂੰ ਇਕ 6 ਡੀਜੀਟ ਦਾ ਟੈਕਸ ਮੈਸੇਜ ਭੇਜਿਆ ਹੈ । ਮੇਰੇ ਫੋਨ ਉਪਰ ਖਰਾਬੀ ਹੋ ਗਈ ਹੈ, ਕ੍ਰਿਪਾ ਕਰਕੇ ਇਸਨੂੰ ਮੈਨੂੰ ਭੇਜ ਦਿਓ । ਸਾਨੂੰ ਇਹ ਪਤਾ ਨਹੀ ਚਲਦਾ ਕਿ ਜਿਹੜਾ ਹੈਕਰ ਸਾਡੇ ਇਕ ਚੰਗੇ ਦੋਸਤ ਦੇ ਵਟਸਐਪ ਰਾਹੀ ਸਾਡੇ ਕੋਲੋ ਇਹ 6 ਨੰਬਰਾਂ ਵਾਲਾ ਡੀਜੀਟ ਮੰਗ ਰਿਹਾ ਹੈ, ਉਹ ਸਾਡੇ ਦੋਸਤ ਦਾ ਵਟਸਐਪ ਨਹੀ ਹੈ । ਉਹ ਤਾਂ ਹੈਕਰ ਨੇ ਹੈਕ ਕਰਕੇ ਆਪਣੇ ਅਧੀਨ ਕਰ ਲਿਆ ਹੈ । ਅਸੀ ਗਲਤੀ ਨਾਲ ਜਦੋਂ ਉਸਨੂੰ 6 ਨੰਬਰਾਂ ਦਾ ਡੀਜੀਟ ਕੋਡ ਭੇਜ ਦਿੰਦੇ ਹਾਂ, ਜਾਂ ਉਸ ਵਲੋ ਵਟਸਐਪ 'ਤੇ ਮੰਗੀ ਕੋੲਂ ਵੀ ਜਾਣਕਾਰੀ ਉਸਨੂੰ ਦੇ ਦਿੰਦੇ ਹਾਂ ਤਾਂ ਉਹ ਤੁਰੰਤ ਤੁਹਾਡਾ ਵੀ ਵਟਸਐਪ ਹੈਕ ਕਰ ਜਾਂਦਾ ਹੈ । ਹੈਕਰ ਇਸ ਤਰ੍ਹਾ ਤੁਹਾਡੇ ਵਟਸਐਪ 'ਤੇ ਜਾਂਦੇ ਮੈਸੇਜਾਂ ਨੂੰ ਦੇਖ ਕੇ ਅੰਦਾਜਾ ਲਗਾ ਲੈਂਦਾ ਹੈ ਕਿ ਇਹ ਵਿਅਕਤੀ ਕਿਥੇ ਕਿਥੇ ਲੈਣ ਦੇਣ ਕਰਦਾ ਹੈ ਜਾਂ ਇਸਦੇ ਕਿਹੜੇ ਕਿਹੜੇ ਵੱਡੇ ਵਿਅਕਤੀਆਂ ਨਾਲ ਸੰਬੰਧ ਹਨ । ਫਿਰ ਉਹ ਤੁਹਾਡੇ ਫੋਨ ਰਾਹੀ ਹੀ ਤੁਹਾਡੇ ਟਚ ਵਿਚ ਆਏ ਤੁਹਾਡੇ ਵੱਡੇ ਅਤੇ ਛੋਟੇ ਵਿਅਕਤੀਆਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਤਰ੍ਹਾ ਬਹੁਤ ਸਾਰੀਆਂ ਨਾਮਵਰ ਹਸਤੀਆਂ ਦੇ ਫੋਨ ਪਟਿਆਲਾ ਅੰਦਰ ਹੈਕ ਹੋ ਚੁਕੇ ਹਨ ਤੇ ਇਹ ਸਿਲਸਿਲਾ ਲਗਾਤਾਰ ਚਲ ਰਿਹਾ ਹੈ । ਇਸ ਤਰ੍ਹਾ ਲਖਾਂ ਰੁਪਏ ਹੈਕਰ ਬਟੋਰ ਚੁਕੇ ਹਨ । ਡਾਕਟਰ ਪੁਸ਼ਪਿੰਦਰ ਗਿਲ ਅਤੇ ਢਿਲੋ ਫਨ ਵਰਲਡ ਦੇ ਮਾਲਕ ਦਾ ਫੋਨ ਵਟਸਐਪ ਵੀ ਹੋਇਆ ਹੈਕ- ਲੋਕਾਂ ਨੇ ਫੋਨ ਆਉਣ ਤੋਂ ਬਾਅਦ ਡਾ ਗਿਲ ਨੂੰ ਪਤਾ ਲਗਾ ਕਿ ਫੋਨ ਹੈਕ ਹੋ ਗਿਆ - ਹੈਕਰ ਨੇ ਡਾ. ਗਿਲ ਦੇ ਨਾਮ 'ਤੇ ਕਈ ਲੱਖ ਬਟੋਰੇ ਪੰਜਾਬ ਦੇ ਸਭ ਤੋਂ ਸੀਨੀਅਰ ਮੋਸਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਦੇ ਅਕੈਡਮਿਕ ਡੀਨ ਵਰਗੇ ਅਹੁਦਿਆਂ ਉਪਰ ਤੈਨਾਤ ਰਹੇ ਤੇ ਪੀਯੂ ਦੇ ਵੀਸੀ ਲਈ ਸਭ ਤੋਂ ਪ੍ਰਬਲ ਦਾਅਵੇਦਾਰ ਡਾ. ਪੁਸ਼ਪਿੰਦਰ ਸਿੰਘ ਗਿਲ ਦੇ ਫੋਨ ਦਾ ਵਟਸਐਪ ਹੈਕ ਹੋ ਚੁਕਾ ਹੈ। ਹੈਕਰ ਨੇ ਕਿਸੇ ਨਾ ਕਿਸੇ ਤਰ੍ਹਾ ਉਨਾ ਦੇ ਵੈਟਸਐਪ ਨੂੰ ਹੈਕ ਕਰਕੇ ਉਨਾ ਦੇ ਨੇੜਲੇ ਦੋਸਤਾਂ ਨੂੰ ਮੈਸਜ ਪਾਏ, ਜਿਸ ਵਿਚ ਲਿਖਿਆ ਕਿ ਉਨਾ ਨੂੰ 15 ਹਜਾਰ ਰੁਪਏ ਦੀ ਲੋੜ ਹੈ ਕਿਉਂਕਿ ਉਨਾ ਦੇ ਅਕਾਊਂਟ ਵਿਚ ਕੋਈ ਸਮਸਿਆ ਆ ਗਈ ਹੈ। ਮੈਂ ਤੁਹਾਨੂੰ ਇਕ ਵਟਸਐਪ ਨੰਬਰ ਪੇਜ ਰਿਹਾ ਹਾਂ ਤੁਸੀ ਕ੍ਰਿਪਾ ਕਰਕੇ ਮੈਨੂੰ ਇਸ ਵਟਸਐਪ 'ਤੇ 15 ਹਜਾਰਰੁਪਏ ਭੇਜ ਦਿਓ। ਹੈਕਰ ਨੇ ਡਾ ਪੁਸ਼ਪਿੰਦਰ ਗਿਲ ਦੇ ਨੇੜਲੇ ਸਾਥੀਆਂ ਨੂੰ ਬਹੁਤ ਸਾਰੇ ਮੈਸੇਜ ਭੇਜੇ ਤੇ ਆਪਣਾ ਗੂਗਲ ਨੰਬਰ ਵੀ ਭੇਜਿਆ, ਜਿਸਤੋ ਬਾਅਦ ਦੋ ਦਰਜਨ ਤੋਂ ਵਧ ਡਾ. ਪੁਸ਼ਪਿੰਦਰ ਗਿਲ ਦੇ ਦੋਸਤਾਂ ਕੋਲੋ ਹੈਕਰ 15-15 ਹਜਾਰ ਰੁਪਏ ਲੈ ਕੇ ਹੈਕਰ ਲੱਖਾਂ ਰੁਪਏ ਡਕਾਰ ਗਿਆ। ਇਥੇ ਹੀ ਬਸ ਨਹੀ ਹੈਕਰ ਤੁਹਾਡੀ ਅਵਾਜ ਵਿਚ ਵੀ ਗੱਲ ਕਰ ਸਕਦਾ ਹੈ । ਢਿਲੋ ਫਨ ਵਰਲਡ ਦੇ ਮਾਲਕ ਬਲਜਿੰਦਰ ਸਿੰਘ ਢਿਲੋ ਦਾ ਫੋਨ ਵਟਸਐਪ ਵੀ ਹੋ ਚੁਕਾ ਹੈ ਹੈਕ  ਇਸ ਤੋ ਬਾਅਦ ਢਿਲੋ ਫਨ ਵਰਲਡ ਦੇ ਮਾਲਕ ਬਲਜਿੰਦਰ ਸਿੰਘ ਢਿਲੋ ਦਾ ਫੋਨ ਵਟਸਐਪ ਵੀ ਹੈਕ ਹੋ ਚੁਕਾ ਹੈ। ਹੈਕਰ ਨੇ ਉਨਾ ਦੇ ਨੇੜਲੇ ਸਾਥੀਆਂ ਤੋਂ ਜਿਥੇ ਪੈਸੇ ਮੰਗ ਮੰਗ ਵਟੋਰੇ ਹਨ, ਉਥੇ ਉਹ ਬਲਜਿੰਦਰ ਸਿੰਘ ਢਿਲੋ ਦੇ ਨੇੜਲੇ ਸਾਥਂਆਂ ਨੂੰ ਇਕ 6 ਡੀਜੀਟ ਦਾ ਕੋਡ ਭੇਜ ਰਿਹਾ ਹੈ ਕਿ ਉਹ ਇਕ ਮੁਸੀਬਤ ਵਿਚ ਫਸੇ ਹੋਏ ਹਨ, ਉਨਾ ਦੇ ਵਟਸਐਪ ਵਿਚ ਪ੍ਰਾਬਲਮ ਆ ਗਈ ਹੈ। ਤੁਹਾਨੂੰ ਹੁਣੇ ਮੈਂ 6 ਡੀਜੀਟ ਦਾ ਇਕ ਮੈਸੇਜ ਭੇਜਿਆ ਹੈ। ਕ੍ਰਿਪਾ ਕਰਕੇ ਤੁਸੀ ਵਟਸਐਪ ਨੰਬਰ 'ਤੇ ਮੈਨੂੰ ਪਾ ਦਿਓ ਤਾਂ ਜੋ ਮੈਂ ਵਟਸਐਪ ਚਾਲੂ ਕਰ ਸਕਾ। ਜੇਕਰ ਹੈਕਰ 40-50 ਮੈਬਰਾਂ ਨੂੰ ਇਹ ਮੈਸਜ ਬਲਜਿੰਦਰ ਸਿੰਘ ਢਿਲੋ ਕਰਕੇ ਭੇਜਦਾ ਹੈ ਤਾਂ ਇਸ ਵਿਚੋ 10-15 ਮੈਂਬਰ ਉਸਦੀ ਲੁਟ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾ ਪਟਿਆਲਾ ਦੇ ਕਈ ਦਰਜਨ ਨਾਮਵਰ ਹਸਤੀਆਂ ਦੇ ਵਟਸਐਪ ਹੈਕ ਹੋ ਚੁਕੇ ਹਨ । - ਡਾ. ਗਿਲ ਅਤੇ ਬਲਜਿੰਦਰ ਢਿਲੋ ਪੁੱਜੇ ਸਾਈਬਰ ਸੈਲ 'ਚ ਸ਼ਿਕਾਇਤ ਲੈ ਕੇ ਡਾ. ਪੁਸ਼ਪਿੰਦਰ ਸਿੰਘ ਗਿਲ ਅਤੇ ਬਲਜਿੰਦਰ ਸਿੰਘ ਢਿਲੋ ਨੇ ਵੀ ਇਸ ਸਬੰਧੀ ਸਾਈਬਰ ਕ੍ਰਾਇਮ ਨੂੰ ਆਪਣੀ ਕੰਪਲੇਟ ਦਰਜ ਕਰਵਾਈ ਹੈ, ਜਿਸ ਉਪਰ ਜਾਂਚ ਚਲ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਹ ਕਿਥੋ ਇਸ ਤਰ੍ਹਾ ਲੁਟਮਾਰ ਹੋ ਰਹੀ ਹੈ । ਹਰ ਵਿਅਕਤੀ ਆਪਣੇ ਵਟਸਐਪ ਉਪਰ ਤੁਰੰਤ 2 ਫੈਕਟਰ ਅਥੈਂਟੀਕੇਸ਼ਨ ਆਨ ਕਰੇ : ਡੀ. ਐਸ. ਪੀ. ਅਸ਼ਵੰਤ ਧਾਲੀਵਾਲ ਇਸ ਸਬੰਧੀ ਜਦੋਂ ਪਟਿਆਲਾ ਸਾਈਬਰ ਵਿੰਗ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਅਸ਼ਵੰਤ ਧਾਲੀਵਾਲ ਨਾਲ ਸੰਪਰਕ ਬਣਾਇਆ ਤਾਂ ਉਨਾ ਆਖਿਆ ਕਿ ਸਾਈਵਰ ਵਿੰਗ ਨੂੰ ਅਜਿਹੀ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ਉਪਰ ਬੜੀ ਬਰੀਕੀ ਨਾਲ ਜਾਂਚ ਜਾਰੀ ਹੈ ਤੇ ਦੋਸ਼ੀ ਜਲਦ ਹੀ ਸ਼ਿੰਕਜੇ ਹੇਠ ਹੋਣਗੇ । ਉਨਾ ਆਖਿਆ ਕਿ ਪਹਿਲੀ ਜਾਂਚ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਹੈਕਰ ਕੰਬੋਡੀਆ ਵਰਗੇ ਦੇਸ਼ਾਂ ਤੋਂ ਕਾਰਵਾਈ ਕਰ ਰਿਹਾ ਹੈ।  ਉਨ੍ਹਾ ਪਟਿਆਲਾ ਅਤੇ ਪੰਜਾਬ ਦੇ ਸਮੁਚੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇਨੂੰ ਵੀ ਆਪਦੇ ਵਟਸਐਪ 'ਤੇ ਜਾਂਚ ਟੈਕਸ ਮੈਸੇਜ 'ਤੇ ਆਇਆ ਮੈਸੇਜ ਨਾ ਭੇਜਣ । ਮੈਸਜ ਤੋਂ ਪਹਿਲਾਂ ਸਾਦਾ ਫੋਨ ਕਾਲ ਕਰਕੇ ਇਹ ਪੱਕਾ ਕਰਨ ਕਿ ਜਿਹੜੇ ਵਟਸਐਪ 'ਤੇ ਜਾਂ ਟੈਕਟ ਮੈਸੇਜ ਆਇਆ ਹੈ ਕਿ ਉਲਾ ਦੇ ਦੋਸਤ ਨੇ ਹੀ ਭੇਜਿਆ ਹੈ । ਜੇਕਰ ਉਹ ਬਿਨਾ ਕਨਫਰਮ ਕਰੇ ਵਟਸਐਪ 'ਤੇ ਆਪਣੇ ਦੋਸਤ ਨੂੰ ਇਹ ਮੈਸੇਜ ਭੇਜ ਦਿੰਦੇ ਹਨ ਤਾਂ ਉਨਾ ਦਾ ਵਟਸਐਪ ਵੀ ਹੈਕ ਹੋ ਜਾਵੇਗਾ, ਇਥੋ ਤੱਕ ਕਿ ਹੈਥਰ ਉਨਾ ਦੇ ਅਕਾਊਂਟ ਤੱਕ ਜਾਣ ਦੀ ਕੋਸ਼ਿਸ਼ ਕਰੇਗਾ । ਉਨਾ ਕਿਹਾ ਕਿ ਤੁਹੰਤ ਅਜਿਹੀ ਸਥਿਤੀ ਵਿਚ ਸਾਈਬਰ ਸੈਲ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ । ਹਰ ਵਿਅਕਤੀ ਆਪਣੀ ਵਟਸਐਪ ਦੀ ਸੈਟਿੰਗ 'ਤੇ ਜਾਕੇ 2 ਫੈਕਟਰ ਅਥੈਂਟੀਕੇਸ਼ਨ ਆਨ ਕਰੇ ਡੀ. ਐਸ. ਪੀ. ਅਸ਼ਵੰਤ ਧਾਲੀਵਾਲ ਨੇ ਸਮੁਚੇ ਪਟਿਆਲਾ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਵਟਸਐਪ ਦੀ ਸੈਟਿੰਗ 'ਤੇ ਜਾਕੇ 2 ਫੈਕਟਰ ਅਥੈਂਟੀਕੇਸ਼ਨ ਆਨ ਕਰੇ ਅਤੇ ਫਿਰ ਇਸ ਉਪਰ 6 ਡੀਜੀਟ ਦਾ ਆਪਣਾ ਲੋਕ ਕੋਡ ਲਗਾਵੇ ਅਤੇ ਬਕਾਇਦਾ ਇਸਨੂੰ ਆਪਣੀ ਮੇਲ ਨਾਲ ਅਟੈਚ ਕਰੇ। ਜਦੋ ਤੁਸੀ ਇਸ ਤਰ੍ਹਾਂ ਦਾ ਇਹ ਡੀਜੀਟਲ ਲਾਕ ਲਗਾ ਦਿੰਦੇ ਹੋ ਤਾਂ ਜੇਕਰ ਕੋਈ ਹੈਕਰ ਤੁਹਾਡੇ ਵਟਸਐਪ ਨੂੰ ਹੈਕ ਕਰਦਾ ਹੈ ਤਾਂ ਉਸਨੂੰ ਤੁਹਾਡੇ ਇਸ ਕੋਡ ਦੀ ਲੋੜ ਪਵੇਗੀ । ਇਸ ਕੋਡ ਨਾਲ ਤੁਹਾਡਾ ਵੱਡਾ ਬਚਾਅ ਹੋ ਸਕਦਾ ਹੈ ।

Punjab Bani 25 March,2025
ਕੇਂਦਰ ਸਰਕਾਰ ਨੇ ਵਧਾਈਆਂ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ

ਨਵੀਂ ਦਿੱਲੀ : ਭਾਰਤ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਲਾਗਤ ਮਹਿੰਗਾਈ ਸੂਚਕ ਅੰਕ ਦੇ ਆਧਾਰ ’ਤੇ ਸੰਸਦ ਮੈਂਬਰਾਂ ਦੀ ਤਨਖਾਹ ’ਚ 24 ਫ਼ੀਸਦੀ ਵਾਧਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ । ਸੰਸਦੀ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ’ਚ ਮੌਜੂਦਾ ਮੈਂਬਰਾਂ ਲਈ ਰੋਜ਼ਾਨਾ ਭੱਤੇ ਅਤੇ ਸਾਬਕਾ ਮੈਂਬਰਾਂ ਲਈ ਪੰਜ ਸਾਲ ਤੋਂ ਵੱਧ ਸੇਵਾ ਦੇ ਹਰ ਸਾਲ ਲਈ ਪੈਨਸ਼ਨ ਅਤੇ ਵਾਧੂ ਪੈਨਸ਼ਨ ’ਚ ਵੀ ਵਾਧਾ ਕੀਤਾ ਗਿਆ ਹੈ । ਸੰਸਦ ਮੈਂਬਰ ਨੂੰ ਹੁਣ ਤਨਖਾਹ ਵਜੋਂ 1.24 ਲੱਖ ਰੁਪਏ ਪ੍ਰਤੀ ਮਹੀਨਾ ਮਿਲਣਗੇ ਜੋ ਪਹਿਲਾਂ ਉਨ੍ਹਾਂ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਮਿਲਦਾ ਸੀ । ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਰੋਜ਼ਾਨਾ ਭੱਤਾ ਵੀ 2,000 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿਤਾ ਗਿਆ ਹੈ । ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ 25,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 31,000 ਰੁਪਏ ਪ੍ਰਤੀ ਮਹੀਨਾ ਕਰ ਦਿਤੀ ਗਈ ਹੈ ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ 25,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 31,000 ਰੁਪਏ ਪ੍ਰਤੀ ਮਹੀਨਾ ਕਰ ਦਿਤੀ ਗਈ ਹੈ । ਪੰਜ ਸਾਲ ਤੋਂ ਵੱਧ ਸੇਵਾ ਦੇ ਹਰ ਸਾਲ ਲਈ ਵਾਧੂ ਪੈਨਸ਼ਨ 2,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2,500 ਰੁਪਏ ਪ੍ਰਤੀ ਮਹੀਨਾ ਕਰ ਦਿਤੀ ਗਈ ਹੈ । ਤਨਖਾਹ ’ਚ ਵਾਧੇ ਨੂੰ ਆਮਦਨ ਟੈਕਸ ਐਕਟ 1961 ’ਚ ਨਿਰਧਾਰਤ ਲਾਗਤ ਮਹਿੰਗਾਈ ਸੂਚਕ ਅੰਕ ਦੇ ਅਧਾਰ ’ਤੇ ਸੰਸਦ ਮੈਂਬਰਾਂ ਦੀ ਤਨਖਾਹ, ਭੱਤੇ ਅਤੇ ਪੈਨਸ਼ਨ ਐਕਟ ਤਹਿਤ ਦਿਤੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਨੋਟੀਫਾਈ ਕੀਤਾ ਗਿਆ ਹੈ ।

Punjab Bani 24 March,2025
ਸਰਕਾਰੀ ਮਹਿੰਦਰਾ ਕਾਲਜ ਨੇ ਕੀਤਾ ਇਕ ਰੋਜਾ ਕਸੌਲੀ ਟੂਰ ਦਾ ਆਯੋਜਨ

ਪਟਿਆਲਾ  :  ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਐਨ. ਐਸ. ਐਸ. ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਇੱਕ ਰੋਜ਼ਾ ਕਸੌਲੀ ਦੇ ਟੂਰ ਦਾ ਆਯੋਜਨ ਕੀਤਾ ਗਿਆ। ਇਸ ਵਿਦਿਅਕ ਟੂਰ ਦਾ ਮਕਸਦ ਵਿਦਿਆਰਥੀਆ ਦੇ ਅਕਾਦਮਿਕ ਰੁਝੇਵਿਆਂ ਦੇ ਨਾਲ ਸੱਭਿਆਚਾਰਕ ਗਤੀਵਿਧੀਆ ਦਾ ਰਲੇਵਾ ਸੀ ਜੋ ਕਿ ਵਿਦਿਆਰਥੀਆ ਦੇ ਸਰਵ ਪੱਖੀ ਵਿਕਾਸ ਲਈ ਅਹਿਮ ਸਥਾਨ ਰੱਖਦਾ ਹੈ। ਕਾਲਜ ਦੇ ਐਨ. ਐਸ. ਐਸ਼. ਪ੍ਰੋਗਾਮ ਅਫਸਰ ਡਾ. ਸਵਿੰਦਰ ਰੇਖੀ ਅਤੇ ਪ੍ਰੋ. ਮੀਨਾਕਸ਼ੀ ਦੀ ਅਗਵਾਈ ਵਿੱਚ ਭੇਜੇ ਗਏ ਇਸ ਟੂਰ ਨੇ ਵਿਦਿਆਰਥੀਆਂ ਨੂੰ ਵਿਭਿੰਨ ਸੱਭਿਆਚਾਰਾਂ ਦੇ ਦਰਸ਼ਨ ਕਰਵਾਏ,ਉਹਨਾਂ ਵਿੱਚ  ਕੁਦਰਤ ਲਈ ਪਿਆਰ ਅਤੇ ਆਪਸੀ ਪਿਆਰ ਅਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ । ਵਿਦਿਅਕ ਟੂਰ ਅਕਾਦਮਿਕ ਗਿਆਨ, ਆਪਸੀ ਮਿਲਵਰਤਨ, ਟੀਮ ਵਰਕ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਵਰਗੇ ਜ਼ਰੂਰੀ ਜੀਵਨ ਹੁਨਰਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਨੇ ਅਪਨੇ ਸੰਦੇਸ ਵਿੱਚ ਵਿਦਿਅਕ ਟੂਰਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਵਿਦਿਅਕ ਟੂਰ ਅਕਾਦਮਿਕ ਗਿਆਨ ਹੀ ਨਹੀਂ ਸਗੋਂ ਆਪਸੀ ਮਿਲਵਰਤਨ, ਟੀਮ ਵਰਕ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਵਰਗੇ ਜ਼ਰੂਰੀ ਜੀਵਨ ਹੁਨਰਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ । ਕਸੌਲੀ ਪਹੁੰਚਣ 'ਤੇ, ਵਿਦਿਆਰਥੀਆਂ ਨੇ ਮਨਕੀ ਪੁਆਇੰਟ, ਵਿਰਾਸਤੀ ਬਾਜ਼ਾਰ ਖੇਤਰ ਅਤੇ ਸਨਸੈੱਟ ਪੁਆਇੰਟ ਦਾ ਦੌਰਾ ਕਰਦੇ ਹੋਏ ਕੁਦਰਤ ਦਾ ਭਰਭੂਰ ਆਨੰਦ ਲਿਆ।ਵਿਦਿਆਰਥੀਆਂ ਨੇ ਇਸ ਮੋਕੇ ਵਿਸ਼ਵਵਿਆਪੀ ਭਲਾਈ ਲਈ ਇਤਿਹਾਸਕ ਚਰਚ ਵਿੱਚ ਪ੍ਰਾਰਥਨਾਵਾਂ ਵੀ ਕੀਤੀਆਂ ।

Punjab Bani 24 March,2025
ਈ. ਡੀ. ਨੇ ਕੀਤਾ ਪੀ. ਏ. ਸੀ. ਐਲ. ਦੇ ਪ੍ਰਮੋਟਰ ਭੰਗੂ ਦੇ ਜਵਾਈ ਨੂੰ ਗ੍ਰਿਫ਼ਤਾਰ

ਨਵੀਂ ਦਿੱਲੀ : ਪੌਂਜੀ ਸਕੀਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ 48,000 ਕਰੋੜ ਰੁਪਏ ਦੀ ਪੋਂਜ਼ੀ ਸਕੀਮ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਸਵਰਗੀ ਪ੍ਰਮੋਟਰ ਨਿਰਮਲ ਸਿੰਘ ਭੰਗੂ ਦੇ ਜਵਾਈ ਹਰਸਤਿੰਦਰ ਪਾਲ ਸਿੰਘ ਹੇਅਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ ਕਈ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਗਿਆ ਸੀ। ਭੰਗੂ ਦੇ ਜਵਾਈ ਹਰਸਤਿੰਦਰ ਪਾਲ ਸਿੰਘ ਹੇਅਰ ਨੂੰ ਸ਼ੁੱਕਰਵਾਰ ਨੂੰ ਹਿਰਾਸਤ ’ਚ ਲੈ ਲਿਆ ਗਿਆ। ਫੈਡਰਲ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐਲ. ਏ.) ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸਨੂੰ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਹੈ । ਪੀ. ਏ. ਸੀ. ਐਲ. ਲਿਮਟਿਡ ਦੀਆਂ ਕਈ ਸਹਿਯੋਗੀ ਕੰਪਨੀਆਂ ’ਚ ਡਾਇਰੈਕਟਰ ਸੀ : ਹੇਅਰ  2015 ਦੀ ਮਨੀ ਲਾਂਡਰਿੰਗ ਜਾਂਚ ਪੀ. ਏ. ਸੀ. ਐਲ. ਇੰਡੀਆ ਲਿਮਟਿਡ ਪੀ. ਜੀ. ਐਫ. ਲਿਮਟਿਡ ਭੰਗੂ ਅਤੇ ਹੋਰਾਂ ਵਿਰੁੱਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਸੀ. ਬੀ. ਆਈ. ਐਫ. ਆਈ. ਆਰ. ਤੋਂ ਪੈਦਾ ਹੋਈ ਹੈ । ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਨੁਸਾਰ ਇਨ੍ਹਾਂ ਯੋਜਨਾਵਾਂ ਰਾਹੀਂ ਪੀ. ਏ. ਸੀ. ਐਲ. ਅਤੇ ਇਸਦੇ ਡਾਇਰੈਕਟਰਾਂ ਨੇ ਨਿਵੇਸ਼ਕਾਂ ਨਾਲ ਲਗਭਗ 48,000 ਕਰੋੜ ਰੁਪਏ ਦੀ ਧੋਖਾਧੜੀ ਕੀਤੀ । ਹੇਅਰ ਨੇ ਕਿਹਾ ਕਿ ਉਹ ਪੀ. ਏ. ਸੀ. ਐਲ. ਲਿਮਟਿਡ ਦੀਆਂ ਕਈ ਸਹਿਯੋਗੀ ਕੰਪਨੀਆਂ ’ਚ ਡਾਇਰੈਕਟਰ ਸੀ, ਜਿਸ ਵਿੱਚ ਦੋ ਆਸਟ੍ਰੇਲੀਆਈ ਇਕਾਈਆਂ - ਪਰਲਜ਼ ਆਸਟ੍ਰੇਲੀਆ ਪ੍ਰਾਈਵੇਟ ਲਿਮਟਿਡ ਅਤੇ ਆਸਟ੍ਰੇਲੀਆ ਮਿਰਾਜ ਆਈ-ਪ੍ਰਾਈ ਲਿਮਟਿਡ ਸ਼ਾਮਲ ਸਨ । ਈ. ਡੀ. ਨੇ ਦੋਸ਼ ਲਗਾਇਆ ਕਿ ਪੀ. ਏ. ਸੀ. ਐਲ. ਅਤੇ ਇਸਦੇ ਸਹਿਯੋਗੀਆਂ ਨੇ ਅਪਰਾਧ ਤੋਂ ਪ੍ਰਾਪਤ 657.18 ਕਰੋੜ ਰੁਪਏ ਹੇਅਰ ਦੁਆਰਾ ਨਿਯੰਤਰਿਤ ਇਨ੍ਹਾਂ ਆਸਟ੍ਰੇਲੀਆਈ ਇਕਾਈਆਂ ਵੱਲ ਮੋੜ ਦਿੱਤੇ । ਈ. ਡੀ. ਨੇ ਕਰ ਲਿਆ ਹੈ ਆਸਟ੍ਰੇਲੀਆ ’ਚ 462 ਕਰੋੜ ਰੁਪਏ ਦੀਆਂ ਦੋ ਅਚੱਲ ਜਾਇਦਾਦਾਂ ਸਮੇਤ 706 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਇਹ ਫ਼ੰਡ ਫਿਰ ਆਸਟ੍ਰੇਲੀਆਈ ਕੰਪਨੀਆਂ ਦੁਆਰਾ ਆਸਟ੍ਰੇਲੀਆ ’ਚ ਵੱਖ-ਵੱਖ ਰੀਅਲ ਅਸਟੇਟ ਜਾਇਦਾਦਾਂ ’ਚ ਨਿਵੇਸ਼ ਕੀਤੇ ਗਏ ਸਨ । ਹੇਅਰ 25 ਜੁਲਾਈ 2016 ਦੇ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਪੀ. ਏ. ਸੀ. ਐਲ. ਅਤੇ ਇਸਦੀਆਂ ਸਬੰਧਤ ਇਕਾਈਆਂ ਦੀਆਂ ਜਾਇਦਾਦਾਂ ਨੂੰ ਵੀ ਵੰਡ ਰਿਹਾ ਸੀ । ਈ. ਡੀ. ਨੇ ਆਸਟ੍ਰੇਲੀਆ ’ਚ 462 ਕਰੋੜ ਰੁਪਏ ਦੀਆਂ ਦੋ ਅਚੱਲ ਜਾਇਦਾਦਾਂ ਸਮੇਤ 706 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਪੀ. ਏ. ਸੀ. ਐਲ. ਭੰਗੂ ਅਤੇ ਹੋਰਾਂ ਵਿਰੁੱਧ ਦੋ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ। ਈ. ਡੀ. ਨੇ ਕਿਹਾ ਕਿ ਜਾਇਦਾਦ ਦੇ ਨਿਪਟਾਰੇ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਅਤੇ ਨਿਵੇਸ਼ਕਾਂ ਨੂੰ ਪੈਸੇ ਵਾਪਸ ਦੇਣ ਲਈ ਸੁਪਰੀਮ ਕੋਰਟ ਦੁਆਰਾ ਨਿਯੁਕਤ ਜਸਟਿਸ ਲੋਢਾ ਕਮੇਟੀ ਨਾਲ ਇਹ ਜਾਇਦਾਦ ਵੇਰਵੇ ਸਾਂਝੇ ਕੀਤੇ ਗਏ ਹਨ। ਭੰਗੂ ਦੀ ਮੌਤ ਪਿਛਲੇ ਸਾਲ ਅਗਸਤ ਵਿੱਚ ਹੋਈ ਸੀ ।

Punjab Bani 22 March,2025
ਆਨ ਲਾਈਨ ਪੋਰਨੋਗ੍ਰਾਫੀ ਤੇ ਹਾਨੀਕਾਰਕ ਸਮੱਗਰੀ ਨੂੰ ਛੇਤੀ ਹਟਾਉਣਾ ਜ਼ਰੂਰੀ : ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ

ਨਵੀਂ ਦਿੱਲੀ : ਨਵੇਂ ਆਈ. ਟੀ. ਨਿਯਮਾਂ ਤਹਿਤ ਆਨਲਾਈਨ ਪੋਰਨੋਗ੍ਰਾਫੀ ਤੇ ਹਾਨੀਕਾਰਕ ਸਮੱਗਰੀ ਨੂੰ ਛੇਤੀ ਹਟਾਉਣਾ ਜ਼ਰੂਰੀ ਹੈ, ਇਹ ਗੱਲ ਇਲੈਕਟ੍ਰਾਨਿਕਸ ਤੇ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਨੇ ਸੰਸਦ ਨੂੰ ਦੱਸਦਿਆਂ ਕਿਹਾ ਕਿ ਨਵੇਂ ਆਈ. ਟੀ. ਨਿਯਮਾਂ ਤਹਿਤ ਇੰਟਰਨੈੱਟ ਮੀਡੀਆ ਪਲੇਟਫਾਰਮ ਨੂੰ 24 ਘੰਟੇ ਦੇ ਅੰਦਰ ਕੋਈ ਵੀ ਇਹੋ ਜਿਹੀ ਸਮੱਗਰੀ ਹਟਾਉਣੀ ਪਵੇਗੀ, ਜਿਹੜੀ ਪਹਿਲੀ ਨਜ਼ਰ ’ਚ ਕਿਸੇ ਵਿਅਕਤੀ ਦੇ ਨਿੱਜੀ ਹਿੱਸੇ ਨੂੰ ਦਰਸਾਉਂਦੀ ਹੈ । ਕਿਸੇ ਵੀ ਵਿਅਕਤੀ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ’ਚ ਨੰਗਾ ਦਿਖਾਉਣਾ ਜਾਂ ਜਿਨਸੀ ਕਿਰਿਆ ਦਿਖਾਉਣ ਵਾਲੀ ਸਮੱਗਰੀ ਵੀ ਹਟਾਉਣੀ ਪਵੇਗੀ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ’ਚ ਨੰਗਾ ਦਿਖਾਉਣਾ ਜਾਂ ਜਿਨਸੀ ਕਿਰਿਆ ਦਿਖਾਉਣ ਵਾਲੀ ਸਮੱਗਰੀ ਵੀ ਹਟਾਉਣੀ ਪਵੇਗੀ । ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ’ਤੇ ਇੰਟਰਨੈੱਟ ਮੀਡੀਆ ਕੰਪਨੀ ਦੇ ਸ਼ਿਕਾਇਤ ਅਧਿਕਾਰੀ ਵੱਲੋਂ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ’ਤੇ ਅਪੀਲੀ ਕਮੇਟੀ ’ਚ ਵੀ ਜਾ ਸਕਦਾ ਹੈ । ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਆਈ. ਟੀ. ਐਕਟ 2000 ’ਚ ਇਲੈਕਟ੍ਰਾਨਿਕ ਰੂਪ ’ਚ ਅਸ਼ਲੀਲ ਸਮੱਗਰੀ ਦਿਖਾਉਣ ’ਤੇ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ । ਓ. ਟੀ. ਟੀ. ਪਲੇਟਫਾਮ ਜਾਂ ਕਿਊਰੇਟਿਡ ਆਨ ਲਾਈਨ ਪ੍ਰਕਾਸ਼ਕਾਂ ਲਈ ਜ਼ਾਬਤਾ ਤੈਅ ਕੀਤਾ ਗਿਆ ਹੈ ਐਕਟ ਤਹਿਤ ਇੰਟਰਨੈੱਟ ਮੀਡੀਆ ਕੰਪਨੀ ਆਪਣੇ ਪਲੇਟਫਾਰਮ ’ਤੇ ਅਸ਼ਲੀਲ ਸਮੱਗਰੀ ਨੂੰ ਰੋਕਣ ’ਚ ਅਸਮਰੱਥ ਪਾਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਮਿਲਣ ਵਾਲੀ ਛੋਟ ਖ਼ਤਮ ਹੋ ਜਾਵੇਗੀ, ਜੇਕਰ ਕੋਈ ਪਲੇਟਫਾਰਮ ਮੈਸੈਜਿੰਗ ਦੀ ਸੇਵਾ ਦਿੰਦੀ ਹੈ ਤਾਂ ਮੂਲ ਮੈਸੇਜ ਦੀ ਸਿਰਜਣਾ ਕਿੱਥੋਂ ਹੋਈ, ਇਸ ਦਾ ਪਤਾ ਲਗਾਉਣ ’ਚ ਉਸ ਨੂੰ ਸਮਰੱਥ ਹੋਣਾ ਚਾਹੀਦਾ ਹੈ ਤਾਂ ਜੋ ਜਬਰ ਜਨਾਹ, ਜਿਨਸੀ ਸੋਸ਼ਣ ਨਾਲ ਸਬੰਧਤ ਮੈਸੇਜ ਦੇ ਸਿਰਜਕ ਦਾ ਪਤਾ ਸੌਖਿਆਂ ਲੱਗ ਸਕੇ । ਮੰਤਰਾਲੇ ਮੁਤਾਬਕ ਆਈਟੀ ਨਿਮਯ ਤਹਿਤ ਓ. ਟੀ. ਟੀ. ਪਲੇਟਫਾਮ ਜਾਂ ਕਿਊਰੇਟਿਡ ਆਨ ਲਾਈਨ ਪ੍ਰਕਾਸ਼ਕਾਂ ਲਈ ਜ਼ਾਬਤਾ ਤੈਅ ਕੀਤਾ ਗਿਆ ਹੈ। ਇਸ ਜ਼ਾਬਤੇ ਤਹਿਤ ਓ. ਟੀ. ਟੀ. ਪਲੇਟਫਾਰਮ ਨੂੰ ਤੈਅ ਉਮਰ ਹੱਦ ਤੇ ਸ਼੍ਰੇਣੀ ’ਚ ਸਮੱਗਰੀ ਨੂੰ ਵਰਗੀਕ੍ਰਿਤ ਕਰਨ ਦੇ ਨਾਲ ਹੀ ਗ਼ਲਤ ਸਮੱਗਰੀ ਤੱਕ ਬੱਚਿਆਂ ਦੀ ਪਹੁੰਚ ’ਤੇ ਪਾਬੰਦੀ ਲਗਾਉਣਾ ਜ਼ਰੂਰੀ ਹੈ।

Punjab Bani 21 March,2025
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਗਣਿਤ ਵਿਭਾਗ ਦੇ ਵਿਦਿਆਰਥੀਆਂ ਦਾ ਇੱਕ ਰੋਜਾ ਵਿਦਿਅਕ ਦੌਰਾ  

ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਜੀ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਅਤੇ ਪੰਜਾਬ ਸਰਕਾਰ ਦੀ ਸਕੀਮ ਫਾਰ ਸਕਿਲ ਡਵੈਲਪਮੈਂਟ ਐਂਡ ਵਕੇਸ਼ਨਲਾਈਜ਼ੇਸ਼ਨ ਦੇ ਤਹਿਤ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧੇ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਕਾਲਜ ਦੇ ਗਣਿਤ ਅਤੇ ਅੰਕੜਾ ਵਿਭਾਗ ਵੱਲੋਂ ਆਈ. ਸੀ. ਏ. ਆਰ. ਡਰੈਕਟਰੇਟ ਆਫ ਆਲੂ ਖੋਜ ਸੈਂਟਰ ਸ਼ਿਮਲਾ ਵਿਖੇ ਲਿਜਾਈਆ ਗਿਆ । ਇਸ ਟੂਰ ਵਿੱਚ ਕਾਲਜ ਦੇ ਬੀ. ਐਸ. ਸੀ. (ਸੀ. ਐਸ. ਐਮ.) ਅਤੇ ਐਮ. ਐਸ. ਸੀ. (ਗਣਿਤ) ਦੇ ਵਿਦਿਆਰਥੀਆਂ ਨੇ ਸ਼ਮੂਲਿਤ ਕੀਤੀ । ਇਸ ਟੂਰ ਦੇ ਉਦੇਸ਼ ਨੂੰ ਪੂਰਾ ਕਰਨ ਲਈ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਰੋਮੀ ਗਰਗ ਵੱਲੋਂ ਗਣਿਤ ਵਿਭਾਗ ਦੇ ਡਾ. ਅਸ਼ੀਸ਼ ਗੋਇਲ, ਅੰਕੜਾ ਵਿਭਾਗ ਦੇ ਪ੍ਰੋ. ਲਖਵਿੰਦਰ ਸ਼ਰਮਾ ਅਤੇ ਫਿਜ਼ੀਕਸ ਵਿਭਾਗ ਦੇ ਪ੍ਰੋ. ਮੌਹਿਨੀ ਦੀ ਵਿਦਿਆਰਥੀਆਂ ਨੂੰ ਟੂਰ ਤੇ ਲਿਜਾਣ, ਉਹਨਾਂ ਦੀ ਸਹਾਇਤਾ ਅਤੇ ਦੇਖ ਰੇਖ ਲਈ ਡਿਊਟੀ ਲਗਾਈ ਗਈ ।

ਵਿਦਿਆਰਥੀਆਂ ਕੀਤੀ ਸੈਟਰ ਦੇ ਡਾਇਰੈਕਟਰ ਆਲੂ ਦੀਆਂ ਨਵੀਆਂ ਖੋਜਾ ਬਾਰੇ ਅਤੇ ਉਤਪਾਦ ਵਧਾਉਣ ਬਾਰੇ ਵਿਸਥਾਰ ਪੁਰਵਕ ਚਰਚਾ 

ਇਸ ਦੌਰੇ ਦਾ ਮੁੱਖ ਉਦੇਸ਼ ਖੇਤੀਬਾੜੀ ਉਤਪਾਦ ਵਿੱਚ ਗੁਣਵੱਤਾ ਅੰਕੜਾ ਨਿਯੰਤਰਣ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਉਣਾ ਸੀ, ਜਿਸ ਵਿੱਚ ਆਲੂ ਦੀ ਸਾਫ ਸਫਾਈ, ਤਾਪਮਾਨ, ਨਮੀ ਕੰਟਰੋਲ ਅਤੇ ਪੈਕੇਜਿੰਗ ਅਤੇ ਸਟੋਰੇਜ਼ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ । ਵਿਦਿਆਰਥੀਆਂ ਨੇ ਸੈਟਰ ਦੇ ਡਾਇਰੈਕਟਰ ਆਲੂ ਦੀਆਂ ਨਵੀਆਂ ਖੋਜਾ ਬਾਰੇ ਅਤੇ ਉਤਪਾਦ ਵਧਾਉਣ ਬਾਰੇ ਵਿਸਥਾਰ ਪੁਰਵਕ ਚਰਚਾ ਕੀਤੀ। ਇਸ ਦੌਰੇ ਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਕਾਲਜ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕੀਤਾ  ।

Punjab Bani 20 March,2025
ਮਨਾਲੀ ਪੁਲਸ ਨੇ ਕੀਤਾ ਝੰਡਾ ਲਗਾਉਣ ਵਾਲੇ ਦੋਵੇਂ ਬਾਈਕ ਸਵਾਰਾਂ ਵਿਰੁੱਧ ਕੇਸ ਦਰਜ

ਮਨਾਲੀ ਪੁਲਸ ਨੇ ਕੀਤਾ ਝੰਡਾ ਲਗਾਉਣ ਵਾਲੇ ਦੋਵੇਂ ਬਾਈਕ ਸਵਾਰਾਂ ਵਿਰੁੱਧ ਕੇਸ ਦਰਜ ਮਨਾਲੀ : ਪੰਜਾਬ ਦੇ ਨੌਜਵਾਨਾਂ ਦੇ ਮਨਾਲੀ ਵਿਖੇ ਮੋਟਰਸਾਈਕਲਾਂ ਤੇ ਝੰਡੇ ਲਗਾ ਕੇ ਪਹੁੰਚਣ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਮਨਾਲੀ ਕੇ. ਡੀ. ਸ਼ਰਮਾ ਨੇ ਕਿਹਾ ਕਿ ਜੋ ਦੋ ਨੌਜਵਾਨ ਆਪਣੀਆਂ ਬਾਈਕਾਂ `ਤੇ ਝੰਡੇ ਲਗਾ ਕੇ ਮਨਾਲੀ ਪਹੁੰਚੇ ਸਨ ਨੂੰ ਕੁੱਝ ਲੋਕਾਂ ਅਤੇ ਪੁਲਸ ਨੇ ਰੋਕ ਲਿਆ ਅਤੇ ਕੁੱਝ ਸਥਾਨਕ ਲੋਕਾਂ ਨੇ ਮੋਟਰਸਾਈਕਲ ਤੋਂ ਝੰਡਾ ਉਤਾਰਿਆ ਤੇ ਪੈਰਾਂ ਹੇਠ ਰੋਲ ਦਿੱਤਾ । ਡੀ. ਐਸ. ਪੀ. ਮਨਾਲੀ ਕੇ. ਡੀ. ਸ਼ਰਮਾ ਨੇ ਕਿਹਾ ਕਿ ਦੋਵਾਂ ਮੋਟਰਸਾਈਕਲ ਸਵਾਰਾਂ ਖਿਲਿਾਫ਼ ਭਾਰਤੀ ਨਿਆਂ ਕੋਡ 2023 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਇਨ੍ਹਾਂ ਬਾਈਕ ਸਵਾਰਾਂ ਨੇ ਆਪਣੀਆਂ ਬਾਈਕਾਂ `ਤੇ ਝੰਡੇ ਲਗਾਏ ਸਨ । ਪੁਲਸ ਨੇ ਇਹ ਝੰਡੇ ਹਟਾ ਦਿੱਤੇ ਹਨ । ਪੁਲਸ ਨੇ ਕਾਰਵਾਈ ਕੀਤੀ ਅਤੇ ਮੁਲਜ਼ਮਾਂ ਵਿਰੁੱਧ ਬੀ. ਐਨ. ਐਸ. ਦੀ ਧਾਰਾ 152, 351(2) ਅਤੇ 3 (5) ਤਹਿਤ ਮਾਮਲਾ ਦਰਜ ਕੀਤਾ। ਡਿਪਟੀ ਸੁਪਰਡੈਂਟ ਕੇਡੀ ਸ਼ਰਮਾ ਨੇ ਕਿਹਾ ਕਿ ਪੁਲਸ ਇਸ ਮਾਮਲੇ ਵਿੱਚ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ । ਝੰਡੇ ਲਗਾਉਣ ਵਾਲਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ । ਡੀ. ਐਸ. ਪੀ. ਨੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 180 ਬਾਈਕ ਸਵਾਰਾਂ ਦੇ ਚਲਾਨ ਜਾਰੀ ਕੀਤੇ ਹਨ । ਇਨ੍ਹਾਂ ਵਿੱਚ ਬਿਨਾਂ ਹੈਲਮੇਟ ਅਤੇ ਤੇਜ਼ ਰਫ਼ਤਾਰ ਨਾਲ ਮੋਟਰ ਸਾਈਕਲ ਚਲਾਉਣ ਵਾਲੇ ਸ਼ਾਮਲ ਹਨ ।

Punjab Bani 17 March,2025
ਨੋਜਵਾਨਾਂ ਨੂੰ ਲਾਸ਼ਾਂ ਨਾ ਬਣਾਓ

ਨੋਜਵਾਨਾਂ ਨੂੰ ਲਾਸ਼ਾਂ ਨਾ ਬਣਾਓ ਕੁੱਝ ਦਿਨ ਪਹਿਲਾਂ ਮੈਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਿਆ ਤਾਂ ਮੈਂ ਇੱਕ ਇਸਤਰੀ ਨੂੰ ਪਏ ਜੋੜਿਆ ਕੋਲ, ਰੋਂਦੇ ਅਤੇ ਸੇਵਾ ਕਰਦਿਆਂ ਦੇਖਿਆ । ਉਸ ਦੇ ਹਥਾਂ ਵਿੱਚ ਕੋਈ ਕੱਪੜਾ ਸੀ, ਜਿਸ ਨਾਲ ਉਹ, ਲੋਕਾਂ ਦੇ ਜੋੜੇ ਸਾਫ਼ ਕਰ ਰਹੀ ਸੀ ਅਤੇ ਰੋਂਦੀ ਜਾ ਰਹੀ ਸੀ । ਮੈਨੂੰ ਯਾਦ ਆਇਆ ਕਿ ਇਹ ਵਿਚਾਰੀ ਤਾਂ ਮੈਨੂੰ ਪਟਿਆਲਾ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਵਿੱਚ ਮਿਲ਼ੇ ਹਨ । ਮੈਨੂੰ ਯਾਦ ਆਇਆ ਕਿ ਇਸ ਇਸਤ੍ਰੀ ਨੇ ਮੈਨੂੰ ਡਾਕਟਰ ਸਾਹਿਬ ਕਹਿਕੇ ਸਤਿ ਸ਼੍ਰੀ ਆਕਾਲ ਬੁਲਾਈ ਸੀ ਅਤੇ ਦਸਿਆ ਸੀ ਕਿ ਉਸ ਦਾ ਬੇਟਾ ਨਸ਼ਿਆਂ ਵਿੱਚ ਫ਼ਸਿਆ ਹੋਇਆ ਹੈ । ਉਸਨੇ ਹੱਥ ਜੋੜਕੇ ਨਿਮਰਤਾ ਅਤੇ ਡਰਦੇ ਡਰਦੇ ਸਿਰ ਨੀਵਾਂ ਕਰਕੇ, ਅੱਖਾਂ ਵਿੱਚ ਹੰਜੂ ਭਰਕੇ ਕਿਹਾ ਸੀ ਕਿ ਡਾਕਟਰ ਸਾਹਿਬ ਕੀ ਤੁਹਾਡੇ ਹਸਪਤਾਲ ਵਿਖੇ ਕੋਈ ਅਜਿਹਾ ਇੰਜੈਕਸ਼ਨ ਨਹੀਂ, ਜ਼ੋ ਕਿਸੇ ਨੂੰ ਲਗਾ ਦਿੱਤਾ ਜਾਵੇ ਅਤੇ ਉਹ ਸੁੱਤਾ ਪਿਆ ਪਿਆ ਹੀ ਕੁਝ ਘੰਟਿਆਂ ਵਿੱਚ ਮਰ ਜਾਵੇ, ਕਿਉਂਕਿ ਉਹ ਹੁਣ ਆਪਣੇ ਪਿਆਰੇ ਬੇਟੇ ਦੀ ਜਿਉਂਦੀ ਲਾਸ਼ ਨੂੰ ਇਲਾਜ ਅਤੇ ਮੂੜ ਤੋਂ ਠੀਕ ਠਾਕ ਕਰਵਾਉਣ ਲਈ, ਥਾਂ ਥਾਂ ਤੇ ਥੱਕੇ ਖਾਕੇ ਧੱਕ ਚੁੱਕੀ ਹੈ, ਉਸ ਨੂੰ ਪੰਜਾਬ ਵਿੱਚ ਕੋਈ ਧਾਰਮਿਕ, ਸਮਾਜਿਕ ਸਿਖਿਆ ਅਤੇ ਮੈਡੀਕਲ ਸਥਾਨ ਨਹੀਂ ਮਿਲ ਰਹੇ ਜਿਥੇ ਬੱਚਿਆਂ, ਨੋਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿਚੋਂ ਬਾਹਰ ਕਢਿਆ ਜਾਵੇ, ਅਤੇ ਸਾਡਾ ਪੰਜਾਬ ਪਹਿਲਾਂ ਵਰਗਾ ਖੁਸ਼ੀਆਂ, ਅਨੰਦ, ਭਾਈਚਾਰੇ ਵਾਲਾ ਸਿਹਤਮੰਦ, ਤਦੰਰੁਸਤ, ਸੁਰੱਖਿਆ, ਖੁਸ਼ਹਾਲ ਪੰਜਾਬ ਬਣ ਜਾਵੇ । ਸਾਰੇ ਲੀਡਰ ਆਪਣੇ ਅਧਿਕਾਰਾਂ, ਹੱਕਾਂ, ਸਹੂਲਤਾਂ ਲਈ ਲੜ ਰਹੇ ਹਨ ਪਰ ਮਾਨਵਤਾ ਅਤੇ ਬੱਚਿਆਂ ਨੋਜਵਾਨਾਂ ਨੂੰ ਬਚਾਉਣ ਲਈ ਕੋਈ ਅੱਗੇ ਨਹੀਂ ਆ ਰਹੇ । ਬੱਚਿਆਂ, ਨੋਜਵਾਨਾਂ ਨੂੰ ਗੰਦਗੀ, ਫਾਸਟ ਫੂਡ, ਜੰਕ ਫੂਡ, ਸ਼ਰਾਬਾਂ ਅਤੇ ਦੂਜੇ ਨਸ਼ੇ ਸ਼ਰੇਆਮ ਖੁਦਗਰਜ਼ ਲਾਲਚੀ ਲੋਕਾਂ ਵਲੋਂ ਵੇਚੇ ਜਾ ਰਹੇ ਹਨ, ਜ਼ੋ ਆਪਣੇ ਘਰ, ਭਵਨ, ਮਹਿਲ ਸੋਨੇ, ਚਾਂਦੀ, ਧੰਨ ਦੌਲਤ ਨਾਲ ਭਰਨ ਲਈ, ਛੋਟੇ ਛੋਟੇ ਬੱਚਿਆਂ, ਨੋਜਵਾਨਾਂ, ਬੇਟੀਆਂ, ਬੇਟਿਆਂ ਨੂੰ ਨਸ਼ਿਆਂ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕਾਂ ਰਾਹੀਂ ਮੌਤਾਂ ਵੰਡ ਰਹੇ ਹਨ । ਪ੍ਰਮਾਤਮਾ ਤੋਂ ਵੀ ਡਰ ਨਹੀਂ ਲੱਗਦਾ । ਉਸਨੇ ਦੱਸਿਆ ਸੀ ਕਿ ਉਸ ਦਾ ਬੇਟਾ, ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ ਕਿ ਪਤਾ ਨਹੀਂ ਕਿਵੇਂ, ਨਸ਼ਿਆਂ ਦੀ ਵਰਤੋਂ ਕਰਨ ਲਗ ਪਿਆ । ਉਸ ਨੂੰ ਤਾਂ ਉਸ ਸਮੇਂ ਪਤਾ ਲਗਾ ਜਦੋਂ ਉਹ,‌ ਨਸ਼ੇ ਕਰਕੇ, ਸਕੂਲ ਦੇ ਗਰਾਉਂਡ ਵਿਖੇ ਡਿਗਿਆ ਪਿਆ ਸੀ । ਇਲਾਜ ਲਈ ਉਹ ਆਪਣੇ ਪੁੱਤਰ ਨੂੰ ਚੁੱਕਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਈ ਸਾਲਾਂ ਤੋਂ ਭਟਕ ਰਹੀ ਹੈ । ਉਸਨੇ ਰੋਂਦੇ ਹੋਏ ਦੱਸਿਆ ਸੀ ਕਿ ਉਸ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਉਹ 11 ਦਿਨ, ਸ਼੍ਰੀ ਫ਼ਤਹਿਗੜ੍ਹ ਸਾਹਿਬ, ਗੁਰੂਦਵਾਰਾ ਸਾਹਿਬ ਵਿਖੇ ਜਾਕੇ ਸੇਵਾ ਕਰੇ ਅਤੇ ਪ੍ਰਮਾਤਮਾ ਨੂੰ ਅਰਦਾਸ ਕਰਨ ਤਾਂ ਪ੍ਰਮਾਤਮਾ ਜ਼ਰੂਰ ਕਿਰਪਾ ਕਰਨਗੇ । ਉਸ ਦਿਨ ਜਦੋਂ ਉਹ ਮੈਨੂੰ ਸਾਕੇਤ ਹਸਪਤਾਲ ਵਿਖੇ ਮਿਲ਼ੀ ਸੀ, ਉਸ ਦੇ ਪੈਰਾਂ ਵਿੱਚ ਜ਼ਖ਼ਮ ਸਨ,‌ ਮੱਖੀਆਂ ਅਤੇ ਕੀੜੇ ਵੀ ਪੈਰਾਂ ਵਿੱਚੋਂ ਖੂਨ ਚੂਸ ਰਹੇ ਸਨ ਕਿਉਂਕਿ ਉਹ ਹਰਰੋਜ ਆਪਣੇ ਪਿੰਡ ਤੋਂ ਨੰਗੇ ਪੈਰੀਂ, ਬੱਸ ਰਾਹੀਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਗੁਰੂਦਵਾਰਾ ਵਿਖੇ ਸੇਵਾ ਕਰਨ, ਜਾਂਦੀ ਤਾਂ ਸੜਕਾਂ ਤੇ ਪਏ ਪੱਥਰਾਂ ਕਰਕੇ, ਉਸਦੇ ਪੈਰਾਂ ਵਿੱਚ ਜ਼ਖ਼ਮ ਹੋ ਗਏ ਸਨ ਪਰ ਉਸਨੂੰ ਆਪਣੇ ਜ਼ਖਮਾਂ ਦਾ ਦਰਦ, ਨਹੀਂ ਸਗੋਂ ਆਪਣੇ ਪੁੱਤਰ ਦੇ ਠੀਕ ਕਰਵਾਉਣ ਦੀ ਦੌੜ ਸੀ। ਉਸ ਦਿਨ ਉਸਦੀ ਚੂਨੀ ਵੀ ਥਾਂ ਥਾਂ ਤੋਂ ਗਿੱਲੀ ਸੀ ਸ਼ਾਇਦ ਉਹ ਹਸਪਤਾਲ ਵਿਖੇ ਆਉਂਦੇ ਹੋਏ, ਰੋਂਦੀ ਹੀ ਆਉਦੀ ਹੋਵੇਗੀ । ਉਹ 21 ਦਿਨ ਤੱਕ ਹਰਰੋਜ ਜਾਕੇ ਜੋੜਿਆ, ਬਰਤਨਾਂ ਅਤੇ ਜ਼ਮੀਨ ਦੀ ਸਫਾਈ ਕਰਦੀ ਰਹਿੰਦੀ,‌ ਫੇਰ ਕਿਸੇ ਕੋਨੇ ਵਿੱਚ ਬੈਠਕੇ ਜੀ ਭਰ ਕੇ ਰੋ ਲਿਆ ਕਰਦੀ ਸੀ ਪਰ ਬੇਟਾ ਠੀਕ ਨਾ ਹੋਇਆ । ਪਹਿਲਾਂ ਪਤੀ ਵੀ ਨਸ਼ਿਆਂ ਕਾਰਨ ਖਤਮ ਹੋ ਗਿਆ ਸੀ । ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਤੋਂ ਵੀ ਮਰੀਜ਼ਾਂ ਨੂੰ ਇੱਕ ਮਹੀਨੇ ਬਾਅਦ ਛੁੱਟੀ ਦੇ ਦਿੱਤੀ ਜਾਂਦੀ ਹੈ । ਮੈਂ ਦਿਮਾਗ ਦਿਲੋਂ ਬਹੁਤ ਜ਼ੋਰ ਲਗਾਇਆ ਕਿ ਪੁੱਛ ਲਵਾਂ ਕਿ ਉਸਦੇ ਬੇਟੇ ਦਾ ਕੀ ਹਾਲ ਹੈ ਪਰ ਉਸਦੇ ਹਾਲਤ ਅਤੇ ਮੁਰਝਾਇਆ ਚੇਹਰਾ,‌ ਅੱਖਾਂ ਵਿੱਚੋਂ ਡਿਗਦੇ ਹੰਝੂ ਸੱਭ ਕੁਝ ਦਸ ਰਹੇ ਸਨ। ਪਤਾ ਨਹੀਂ ਕਿਤਨੀਆਂ ਪੰਜਾਬੀ ਮਾਵਾਂ, ਪਿਉਂ ਅਤੇ ਬਜ਼ੁਰਗ, ਆਪਣੇ ਨਸ਼ਿਆਂ ਵਿਚ ਡੁੱਬੇ ਬੱਚਿਆਂ, ਨੋਜਵਾਨਾਂ, ਪਤੀਆਂ ਦੀਆਂ ਚਲਦੀਆਂ ਫਿਰਦੀਆਂ ਲਾਸ਼ਾਂ ਨੂੰ ਸੁਰਜੀਤ ਕਰਨ ਲਈ ਥਾਂ ਥਾਂ ਧੱਕੇ ਖਾ ਰਹੀਆਂ ਹਨ। ਨਸ਼ੇ ਕਰਦੇ, ਅਪਰਾਧਾਂ ਵਿੱਚ ਫ਼ਸੇ ਨੋਜਵਾਨਾਂ ਅਤੇ ਬਿਮਾਰੀਆਂ ਨਾਲ ਪੀੜਤ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਲਈ ਇਸ ਨਰਕ ਵਿਚੋ, ਬਾਹਰ ਕੱਢਣ ਲਈ, ਉਨ੍ਹਾਂ ਦੀਆਂ ਮੌਤਾਂ ਲਈ ਅਰਦਾਸਾਂ ਅਤੇ ਧਾਰਮਿਕ ਸਥਾਨਾਂ ਤੇ ਸੇਵਾ ਕਰਦੇ ਪਏ ਹਨ । ਸ਼ਾਇਦ ਧਾਰਮਿਕ ਸਥਾਨਾਂ ਤੇ ਅਜਿਹੇ ਹੀ ਬਜ਼ੁਰਗਾਂ, ਇਸਤਰੀਆਂ ਅਤੇ ਲੋਕਾਂ ਦੀ ਭੀੜਾਂ ਲੱਗੀਆਂ ਹੋਈਆਂ ਹਨ । ਜ਼ੋ ਆਪਣੇ ਘਰ ਪਰਿਵਾਰਾਂ ਦੀ ਸੁਰੱਖਿਆ ਬਚਾਉ ਖੁਸ਼ਹਾਲੀ ਉਨਤੀ ਲਈ ਅਰਦਾਸਾਂ ਕਰਨ ਲੱਗੇ ਹਨ । ਪਰ ਸ਼ਾਇਦ, ਅਜਿਹੀਆਂ ਹਜ਼ਾਰਾਂ, ਲੱਖਾਂ ਬਦਨਸੀਬ ਇਸਤਰੀਆਂ, ਬਜ਼ੁਰਗਾਂ ਅਤੇ ਮਾਪਿਆ ਲਈ ਉਨ੍ਹਾਂ ਦਾ ਰੱਬ ਵੀ ਨੱਸਈ ਹੋਕੇ, ਕਿਥਰੇ ਬੇਹੋਸ਼ ਪਿਆ ਹੋਵੇ। ਸ਼ਾਇਦ ਪੰਜਾਬ ਵਿੱਚੋ, ਗਰੀਬਾਂ ਮਜਲੁਮਾ ਬੇਸਹਾਰਿਆਂ ਦੇ, ਭਗਵਾਨ ਵੀ ਉਦਾਸ ਹੋ ਕੇ, ਕਿਧਰੇ ਚਲੇ ਗਏ ਹਨ । ਕਾਕਾ ਰਾਮ ਵਰਮਾ ਪਟਿਆਲਾ 9878611620

Punjab Bani 03 March,2025
ਬਰਫ਼ਬਾਰੀ ਦੇ ਵਿਚਕਾਰ 16 ਮਜ਼ਦੂਰ ਬਰਫ਼ ਹੇਠ ਦੱਬ ਗਏ ਸਨ ਨੂੰ ਬਚਾ ਲਿਆ ਗਿਆ

ਬਰਫ਼ਬਾਰੀ ਦੇ ਵਿਚਕਾਰ 16 ਮਜ਼ਦੂਰ ਬਰਫ਼ ਹੇਠ ਦੱਬ ਗਏ ਸਨ ਨੂੰ ਬਚਾ ਲਿਆ ਗਿਆ ਚਮੋਲੀ : ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਭਾਰਤ-ਚੀਨ (ਤਿੱਬਤ) ਸਰਹੱਦੀ ਖੇਤਰ ਵਿਚ ਮਾਨਾ ਕੈਂਪ ਦੇ ਨੇੜੇ ਇਕ ਵੱਡਾ ਬਰਫ਼ਬਾਰੀ ਹੋਣ ਕਾਰਨ ਜੋ 16 ਮਜ਼ਦੂਰ ਬਰਫ਼ ਹੇਠ ਦੱਬ ਗਏ ਸਨ ਨੂੰ ਬਚਾ ਲਿਆ ਗਿਆ ਹੈ । ਇਸ ਦੇ ਨਾਲ ਹੀ, ਆਈ. ਟੀ. ਬੀ. ਪੀ. ਅਤੇ ਫ਼ੌਜ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਫ਼ੌਜ ਦੇ ਹਸਪਤਾਲ ਲਿਜਾਇਆ ਗਿਆ, ਇਸ ਦੇ ਨਾਲ ਹੀ ਦਸਿਆ ਜਾ ਰਿਹਾ ਹੈ ਕਿ ਹੋਰ ਵੀ ਕਈ ਮਜ਼ਦੂਰ ਬਰਫ਼ ਹੇਠ ਦੱਬੇ ਹੋ ਸਕਦੇ ਹਨ । ਇਲਾਕੇ ਵਿਚ ਖ਼ਰਾਬ ਮੌਸਮ ਕਾਰਨ ਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ । ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਕਿਹਾ ਕਿ ਮਾਨਾ ਅਤੇ ਮਾਨਾ ਦੱਰੇ ਵਿਚਕਾਰ ਬਰਫ਼ ਦੇ ਤੋਦੇ ਹੇਠਾਂ ਮਜ਼ਦੂਰਾਂ ਦੇ ਦੱਬੇ ਹੋਣ ਦੀਆਂ ਰਿਪੋਰਟਾਂ ਹਨ । ਹਵਾਈ ਸੈਨਾ ਤੋਂ ਮਦਦ ਮੰਗੀ ਜਾ ਰਹੀ ਹੈ । ਫ਼ੌਜ ਤੇ ਆਈ. ਟੀ. ਬੀ. ਪੀ. ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ । ਐਨ. ਡੀ. ਆਰ. ਐਫ਼. ਦੀ ਟੀਮ ਨੂੰ ਵੀ ਭੇਜਿਆ ਗਿਆ ਹੈ । ਦਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ 59 ਮਜ਼ਦੂਰ ਫਸ ਗਏ ਸਨ ਜਿਨ੍ਹਾਂ ਵਿਚੋਂ 16 ਨੂੰ ਬਚਾ ਲਿਆ ਗਿਆ ਹੈ ਜਦ ਕਿ 43 ਦੇ ਲੱਗਭਗ ਮਜ਼ਦੂਰ ਅੱਜੇ ਵੀ ਫਸੇ ਹੋਏ ਦਸੇ ਜਾ ਰਹੇ ਹਨ, ਜਿਨ੍ਹਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ । ਦੱਸ ਦੇਈਏ ਕਿ ਇਸ ਹਾਦਸੇ ਦਾ ਸ਼ਿਕਾਰ 57 ਮਜ਼ਦੂਰ ਹੋਏ ਸਨ, ਪਰ 10 ਨੂੰ ਬਚਾ ਲਿਆ ਗਿਆ ਹੈ । ਬਾਕੀ 47 ਦੀ ਭਾਲ ਜਾਰੀ ਹੈ । ਦਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਮੌਕੇ ’ਤੇ ਇੱਕ ਨਿੱਜੀ ਠੇਕੇਦਾਰ ਦੇ ਵੱਡੀ ਗਿਣਤੀ ਵਿੱਚ ਕਾਮੇ ਕੰਮ ਕਰ ਰਹੇ ਸਨ। ਇਹ ਸਾਰੇ ਬੀ. ਆਰ. ਓ. ਦੇ ਇਕਰਾਰਨਾਮੇ ਅਧੀਨ ਕੰਮ ਕਰਨ ਵਾਲੇ ਠੇਕੇਦਾਰ ਦੇ ਵਰਕਰ ਸਨ । ਜਦੋਂ ਬਰਫ਼ ਡਿੱਗੀ ਤਾਂ ਸਾਰੇ ਇਧਰ-ਉਧਰ ਭੱਜਣ ਲੱਗ ਪਏ । ਉਨ੍ਹਾਂ ਵਿੱਚੋਂ ਕੁਝ ਭੱਜਣ ਵਿੱਚ ਕਾਮਯਾਬ ਹੋ ਗਏ, ਜਦੋਂ ਕਿ 57 ਕਾਮੇ ਬਰਫ਼ ਵਿਚ ਫਸ ਗਏ ।

Punjab Bani 28 February,2025
ਫੌਜ ਦੇ ਵਾਹਨ `ਤੇ ਅੱਤਵਾਦੀਆਂ ਵੱਲੋਂ ਹਮਲਾ

ਫੌਜ ਦੇ ਵਾਹਨ `ਤੇ ਅੱਤਵਾਦੀਆਂ ਵੱਲੋਂ ਹਮਲਾ ਨਵੀਂ ਦਿੱਲੀ, 26 ਫਰਵਰੀ : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਰਾਜੌਰੀ ਦੇ ਸੁੰਦਰਬਨੀ ਇਲਾਕੇ ਵਿੱਚ ਅੱਤਵਾਦੀਆਂ ਦੇ ਵਲੋਂ ਭਾਰਤੀ ਫ਼ੌਜ ਦੇ ਵਾਹਨ ਤੇ ਹਮਲਾ ਕੀਤਾ ਗਿਆ ਹੈ । ਮੀਡੀਆ ਰਿਪੋਰਟਾਂ ਅਨੁਸਾਰ ਅੱਤਵਾਦੀਆਂ ਨੇ ਜਿਵੇਂ ਹੀ ਫੌਜ ਦੇ ਵਾਹਨ ਤੇ ਹਮਲਾ ਕੀਤਾ ਤਾਂ ਜਵਾਬੀ ਕਾਰਵਾਈ ਫ਼ੌਜ ਦੇ ਵੱਲੋਂ ਵੀ ਕੀਤੀ ਗਈ । ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਸੂਚਨਾ ਹੁਣ ਤੱਕ ਸਾਹਮਣੇ ਨਹੀਂ ਆਈ ਹੈ ।

Punjab Bani 26 February,2025
ਮਨੀਕਰਨ ਸਾਹਿਬ ਦੇ ਪਵਿੱਤਰ ਪਾਣੀ ਨੂੰ ਪਾਈਪਾਂ ਰਾਹੀਂ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ

ਮਨੀਕਰਨ ਸਾਹਿਬ ਦੇ ਪਵਿੱਤਰ ਪਾਣੀ ਨੂੰ ਪਾਈਪਾਂ ਰਾਹੀਂ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ ਸਿ਼ਮਲਾ, 20 ਫਰਵਰੀ : ਹਿੰਦੂਆਂ ਅਤੇ ਸਿੱਖਾਂ ਦੋਵਾਂ ਭਾਈਚਾਰਿਆਂ ਲਈ ਸਤਿਕਾਰਤ ਤੀਰਥ ਸਥਾਨ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਿ਼ਲ੍ਹੇ ਦੇ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਪਾਈਪਾਂ ਰਾਹੀਂ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ ਦੇ ਚਲਦਿਆਂ ਸਥਾਨਕ ਲੋਕਾਂ ਦਾ ਸਪੱਸ਼ਟ ਆਖਣਾ ਹੈ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ । ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਕਸੋਲ ਵਿੱਚ ਇੱਕ ਨਵਾਂ ਨੇਚਰ ਪਾਰਕ ਬਣਾਇਆ ਜਾਵੇਗਾ, ਜਿਸ ਵਿੱਚ ਗਰਮ ਪਾਣੀ ਦੀ ਸਹੂਲਤ ਹੋਵੇਗੀ ਅਤੇ ਇਸ ਲਈ ਮਨੀਕਰਨ ਸਾਹਿਬ ਦੇ ਗਰਮ ਜਲ ਦੇ ਚਸ਼ਮਿਆਂ ਤੋਂ ਪਵਿੱਤਰ ਜਲ ਨੂੰ ਪਾਈਪਾਂ ਰਾਹੀਂ ਕਸੋਲ ਵੱਲ ਮੋੜਿਆ ਜਾਵੇਗਾ । ਸਥਾਨਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਸੈਲਾਨੀਆਂ ਦੀ ਭਾਰੀ ਖਿੱਚ ਵਾਲੇ ਸੈਰ-ਸਪਾਟਾ ਸਥਾਨ ਕਸੋਲ ਵਿੱਚ ਵਪਾਰਕ ਮੰਤਵਾਂ ਲਈ ਵਰਤਿਆ ਜਾਂਦਾ ਹੈ ਤਾਂ ਉਹ ਅੰਦੋਲਨ ਸ਼ੁਰੂ ਕਰਨਗੇ। ਮਨੀਕਰਨ ਅਤੇ ਕਸੋਲ ਵਿਚਕਾਰ ਦੂਰੀ ਲਗਭਗ ਪੰਜ ਕਿਲੋਮੀਟਰ ਹੈ । ਸਥਾਨਕ ਕਾਂਗਰਸ ਵਿਧਾਇਕ ਸੁੰਦਰ ਸਿੰਘ ਠਾਕੁਰ ਨੇ ਵੀਰਵਾਰ ਨੂੰ ਨੂੰ ਦੱਸਿਆ ਕਿ ਪਹਿਲਾਂ ਮਨੀਕਰਨ ਸਾਹਿਬ ਵਿੱਚੋਂ ਜਲ ਲਿਜਾਏ ਜਾਣ ਦੀ ਤਜਵੀਜ਼ ਸੀ,ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਹੁਣ ਅਸੀਂ ਕਸੋਲ ਵਿੱਚ ਹੀ ਗਰਮ ਜਲ ਦੇ ਚਸ਼ਮੇ ਦੀ ਖੁਦਾਈ ਦਾ ਵਿਕਲਪ ਲੱਭ ਲਿਆ ਹੈ ।

Punjab Bani 20 February,2025
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਆ ਜੰਮੂ-ਕਸ਼ਮੀਰ ਵਿਚ ਨਵੇਂ ਅਪਰਾਧਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਥਿਤੀ ਦਾ ਜਾਇਜ਼ਾ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਆ ਜੰਮੂ-ਕਸ਼ਮੀਰ ਵਿਚ ਨਵੇਂ ਅਪਰਾਧਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਥਿਤੀ ਦਾ ਜਾਇਜ਼ਾ ਜੰਮੂ ਕਸ਼ਮੀਰ : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਵਿਖੇ ਪਹੁੰਚ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਵਿਚ ਨਵੇਂ ਅਪਰਾਧਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਸਨ। ਮੁੱਖ ਮੰਤਰੀ ਅਬਦੁੱਲਾ ਨੇ ਮੀਟਿੰਗ ਵਿਚ ਸਿ਼ਰਕਤ ਕੀਤੀ ਭਾਵੇਂ ਜੰਮੂ-ਕਸ਼ਮੀਰ ਇਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਪਰ ਕਾਨੂੰਨ ਵਿਵਸਥਾ ਸਿੱਧੇ ਤੌਰ `ਤੇ ਕੇਂਦਰ ਸਰਕਾਰ ਦੇ ਕੰਟਰੋਲ ਵਿਚ ਹੈ । ਅਧਿਕਾਰੀਆਂ ਨੇ ਦਸਿਆ ਕਿ ਅਬਦੁੱਲਾ ਅਤੇ ਸਿਨਹਾ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਉਚ ਅਧਿਕਾਰੀ ਨੌਰਥ ਬਲਾਕ ਵਿਚ ਹੋਈ ਮੀਟਿੰਗ ਵਿਚ ਸ਼ਾਮਲ ਹੋਏ । ਭਾਰਤੀ ਨਿਆਂਇਕ ਕੋਡ, ਭਾਰਤੀ ਸਿਵਲ ਰੱਖਿਆ ਕੋਡ ਅਤੇ ਭਾਰਤੀ ਸਬੂਤ ਐਕਟ ਨੇ ਕ੍ਰਮਵਾਰ ਬਸਤੀਵਾਦੀ ਯੁੱਗ ਦੇ ਭਾਰਤੀ ਦੰਡ ਕੋਡ, ਅਪਰਾਧਕ ਪ੍ਰਕਿਰਿਆ ਕੋਡ ਅਤੇ 1872 ਦੇ ਭਾਰਤੀ ਸਬੂਤ ਐਕਟ ਦੀ ਥਾਂ ਲੈ ਲਈ । ਨਵੇਂ ਕਾਨੂੰਨ ਪਿਛਲੇ ਸਾਲ 1 ਜੁਲਾਈ ਤੋਂ ਲਾਗੂ ਹੋਏ ਸਨ । ਗ੍ਰਹਿ ਮੰਤਰੀ ਨੇ ਪਹਿਲਾਂ ਉੱਤਰ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਗੁਜਰਾਤ ਸਮੇਤ ਕਈ ਰਾਜਾਂ ਵਿਚ ਨਵੇਂ ਅਪਰਾਧਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਥਿਤੀ ਦੀ ਜਾਂਚ ਕੀਤੀ ਸੀ ।

Punjab Bani 18 February,2025