Breaking News ਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਡਰ ਦੀ ਰਾਜਨੀਤੀ ਵਿੱਚ ਨਾ ਉਲਝੋਕੈਬਨਿਟ ਵਿੱਚ ਛੇ ਅਨੁਸੂਚਿਤ ਜਾਤੀ ਮੰਤਰੀਆਂ, ਪਹਿਲੀ ਵਾਰ ਏ. ਜੀ. ਦਫ਼ਤਰ ਵਿੱਚ ਰਾਖਵਾਂਕਰਨ ਅਤੇ ਐਸ. ਸੀ. ਵਜ਼ੀਫ਼ੇ ਦੀ ਨਿਰਵਿਘਨ ਵੰਡ ਨਾਲ 'ਆਪ' ਸਰਕਾਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ : ਮੁੱਖ ਮੰਤਰੀ ਮਾਨਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾਕਰਜਾ ਸਕੀਮ ਦੇ ਲਾਭਪਾਤਰੀਆਂ ਨੇ ਵੱਖੋ-ਵੱਖ ਕਾਰੋਬਾਰ ਤੋਰ ਕੇ ਬੇਰੁਜ਼ਗਾਰੀ ਤੋਂ ਪਾਈ ਰਾਹਤਵਿਰੁੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਅੱਜ ਹੋਣਗੇ ਪੁਲਸ ਕੋਲ ਪੇਸ਼ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ

ਖੇਡਾਂ / ਸੱਭਿਆਚਾਰ

Result You Searched: HARYANA-HIMACHAL

ਧੂਮਾਂ ਵਿਸਾਖੀ ਦੀਆਂ ਪ੍ਰੋਗਰਾਮ ਨੇ ਝੂਮਣ ਲਾ ਤੇ ਪਟਿਆਲਵੀ

ਪੰਜਾਬੀ ਗਾਇਕਾਂ ਨੇ ਖਲੇਰੇ ਸੁਰਾਂ ਦੇ ਰੰਗ ਪਟਿਆਲਾ : ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ  ਦੇ ਪ੍ਰਧਾਨ ਅਨੁਰਾਗ ਸ਼ਰਮਾ ਅਤੇ ਪੀ. ਟੀ. ਏ. ਮਿਊਜਿਕ ਸੁਰਾਂ ਦਾ ਸੰਗਮ ਦੇ ਪ੍ਰਧਾਨ ਪੰਮੀ ਬੇਦੀ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ "ਧੂਮਾਂ ਵਿਸਾਖੀ ਦੀਆਂ" ਪ੍ਰੋਗਰਾਮ ਨੌਰਥ ਜੋਨ ਕਲਚਰ ਸੈਂਟਰ ਵਿੱਖੇ ਕਰਵਾਇਆ ਗਿਆ । ਸ਼ੁੱਧ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਿੱਧੇ ਭੰਗੜੇ ਦੀਆਂ ਟੀਮਾਂ ਨੇ ਰੰਗ ਬੰਨਿਆ, ਉੱਥੇ ਹੀ ਪੰਜਾਬੀ ਨਾਮੀ ਗਾਇਕਾ ਨੇ ਆਪਣੀ ਗਾਇਕੀ ਦੇ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ । ਪੀ. ਟੀ. ਏ. ਮਿਊਜਿਕ ਵੱਲੋਂ ਕਰੋਕੇ ਦੇ ਤਹਿਤ ਆਏ ਗਾਇਕਾਂ ਜਿਵੇਂ ਕਿ ਸੁਨੀਲ ਗਰਗ, ਹਰਮੀਤ ਸਿੰਘ, ਸੁਨੀਲ ਕੁਮਾਰ, ਅਰਵਿੰਦਰ ਕੌਰ, ਜਯੋਤੀ ਰਾਣਾ, ਰਮਨਦੀਪ ਕੌਰ ਅਤੇ ਹੋਰ ਕਲਾਕਾਰਾਂ ਨੇ 80/90 ਦਸ਼ਕ ਦੇ ਮੈਂਲੋਡੀ ਗੀਤਾਂ ਨਾਲ ਅਜਿਹਾ ਸਮਾਂ ਬੰਨਿਆ ਕਿ ਸਮੁੱਚੇ ਪਰਿਵਾਰਾਂ ਨੂੰ ਝੂਮਣ ਲਾ ਦਿੱਤਾ । ਇਸ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਆਏ ਹੋਏ ਮਹਿਮਾਨਾਂ ਅਤੇ ਸ਼ਖਸ਼ੀਅਤਾਂ ਨੇ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਇਲੈਕਟਰੋਨਿਕ ਮੀਡੀਆ ਕਲੱਬ ਜਿੱਥੇ ਪੱਤਰਕਾਰਾਂ ਦੇ ਹੱਕ ਦੀ ਆਵਾਜ਼ ਉਠਾਉਂਦਾ ਆਇਆ ਹੈ ਇਸ ਮੌਕੇ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਇਲੈਕਟਰੋਨਿਕ ਮੀਡੀਆ ਕਲੱਬ ਜਿੱਥੇ ਪੱਤਰਕਾਰਾਂ ਦੇ ਹੱਕ ਦੀ ਆਵਾਜ਼ ਉਠਾਉਂਦਾ ਆਇਆ ਹੈ, ਉੱਥੇ ਹੀ ਸਮੇਂ ਸਮੇਂ ਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਵੀ ਪਾਉਂਦਾ ਹੈ । ਉਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਆਪਣਾ ਸੱਭਿਆਚਾਰ ਭੁਲਦੀ ਜਾ ਰਹੀ ਹੈ । ਇਸ ਪ੍ਰੋਗਰਾਮ ਰਾਹੀਂ ਯੂਥ ਨੂੰ ਸੱਭਿਆਚਾਰ ਨਾਲ ਜੋੜਨ ਦਾ ਵਧੀਆ ਉਪਰਾਲਾ ਕੀਤਾ ਹੈ । ਇਸ ਮੌਕੇ ਕਲੱਬ ਦੇ ਚੇਅਰਮੈਨ ਜਸਵੀਰ ਸਿੰਘ, ਜਨਰਲ ਸੈਕਟਰੀ ਚਰਨਜੀਤ ਸਿੰਘ ਕੋਹਲੀ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਬੇਦੀ, ਮੀਤ ਪ੍ਰਧਾਨ ਦਮਨਪ੍ਰੀਤ ਸਿੰਘ, ਕੈਸ਼ੀਅਰ ਜਸਬੀਰ ਸਿੰਘ ਸੁਖੀਜਾ,ਪੀਆਰਓ ਸੁਖਮੀਤ ਸਿੰਘ, ਤਾਲਮੇਲ ਸੈਕਟਰੀ ਬਿੰਦਰ ਬਾਤਿਸ਼ ਹਾਜ਼ਰ ਸਨ । ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕਲੱਬ ਸੈਕਟਰੀ ਜਗਜੀਤ ਸਿੰਘ ਸੱਗੂ ਅਤੇ ਚੰਚਲ ਠਾਕੁਰ ਨੇ ਕੀਤਾ। ਕਲੱਬ ਵੱਲੋਂ ਮਹਿਮਾਨਾਂ ਲਈ ਰਿਫਰੈਸ਼ਮੈਂਟ ਦੀ ਵੀ ਵਿਵਸਥਾ ਕੀਤੀ ਗਈ ਸੀ। ਕੁੱਲ ਮਿਲਾ ਕੇ "ਧੂਮਾ ਵਿਸਾਖੀ ਦੀਆਂ" ਇੱਕ ਯਾਦਗਾਰੀ ਪ੍ਰੋਗਰਾਮ ਹੋ ਨਿਬੜਿਆ ਜੋ ਪਟਿਆਲਵੀਆਂ ਨੁੰ ਇੱਕ ਅਰਸਾ ਚੇਤੇ ਰਹੇਗਾ ।

Punjab Bani 14 April,2025
ਖੇਡ ਵਿਭਾਗ ਵੱਲੋਂ ਸਪੋਰਟਸ ਵਿੰਗ ਲਈ ਟਰਾਇਲ 8 ਅਪ੍ਰੈਲ ਤੋਂ

ਪਟਿਆਲਾ, 7 ਅਪ੍ਰੈਲ : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਪੋਰਟਸ ਵਿੰਗ (ਡੇ ਸਕਾਲਰ ਅਤੇ ਰੈਜੀਡੈਂਸ਼ਲਡ) ਸਕੂਲਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਸਬੰਧੀ ਸਿਲੈੱਕਸ਼ਨ ਟਰਾਇਲ 8 ਅਪ੍ਰੈਲ ਤੋਂ ਆਯੋਜਿਤ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਅੰਡਰ 14, 17 ਅਤੇ 19 (ਲੜਕੇ/ਲੜਕੀਆਂ) ਦੇ ਅਥਲੈਟਿਕਸ, ਟੇਬਲ ਟੈਨਿਸ, ਵੇਟ ਲਿਫ਼ਟਿੰਗ, ਜਿਮਨਾਸਟਿਕ,  ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋਹ-ਖੋਹ, ਵਾਲੀਬਾਲ, ਹੈਂਡਬਾਲ, ਤੈਰਾਕੀ, ਕੁਸ਼ਤੀ, ਕ੍ਰਿਕਟ, ਲਾਅਨ ਟੈਨਿਸ ਅਤੇ ਸਾਈਕਲਿੰਗ ਦੇ ਟਰਾਇਲ ਮਿਤੀ 08-04-25 ਤੋਂ 12-04-2025 ਤੱਕ ਪੋਲੋ ਗਰਾਊਂਡ ਪਟਿਆਲਾ ਵਿਖੇ ਰੱਖੇ ਗਏ ਹਨ । ਟਰਾਇਲ ਦੇਣ ਵਾਲੇ ਖਿਡਾਰੀ/ਖਿਡਾਰਨਾਂ 8 ਅਪ੍ਰੈਲ ਨੂੰ ਸਵੇਰੇ 8.00 ਵਜੇ ਆਪਣੀ ਆਪਣੀ ਗੇਮ ਦੇ ਸਬੰਧਤ ਸਿਲੈੱਕਸ਼ਨ ਕਮੇਟੀਆਂ ਪਾਸ ਹੋ ਸਕਦੇ ਹਨ ਹਾਜ਼ਰ   ਇਨ੍ਹਾਂ ਟਰਾਇਲਾਂ ਵਿੱਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਸਕੂਲ ਵਿੱਚ ਦਾਖਲ ਖਿਡਾਰੀ ਜਿਸ ਦਾ ਜਨਮ ਅੰਡਰ-14 ਲਈ 01-01-12, ਅੰਡਰ-17 ਲਈ 01-01-2009 ਅਤੇ ਅੰਡਰ-19 ਲਈ 01-01-2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ । ਟਰਾਇਲ ਦੇਣ ਵਾਲੇ ਖਿਡਾਰੀ/ਖਿਡਾਰਨਾਂ ਮਿਤੀ 08-04-2025 ਨੂੰ ਸਵੇਰੇ 8.00 ਵਜੇ ਆਪਣੀ ਆਪਣੀ ਗੇਮ ਦੇ ਸਬੰਧਤ ਸਿਲੈੱਕਸ਼ਨ ਕਮੇਟੀਆਂ ਪਾਸ ਹਾਜ਼ਰ ਹੋ ਸਕਦੇ ਹਨ ਅਤੇ ਆਪਣੇ ਨਾਲ ਆਪਣੀ ਅਧਾਰ ਕਾਰਡ ਦੀ ਕਾਪੀ ਅਤੇ ਇੱਕ ਫ਼ੋਟੋ ਨਾਲ ਲੈ ਕਿ ਆਉਣ ।

Punjab Bani 07 April,2025
ਖੇਡ ਵਿੰਗ ਸਕੂਲਾਂ ਵਿੱਚ ਦਾਖਲੇ ਲਈ ਟਰਾਇਲ 8 ਤੋਂ 12 ਅਪ੍ਰੈਲ ਤੱਕ ਹੋਣਗੇ :  ਜ਼ਿਲ੍ਹਾ ਖੇਡ ਅਫ਼ਸਰ

ਸੰਗਰੂਰ, 7 ਅਪ੍ਰੈਲ :  ਖੇਡ ਵਿਭਾਗ ਪੰਜਾਬ ਵਲੋਂ ਸਾਲ 2025—26 ਦੇ ਸੈਸ਼ਨ ਦੌਰਾਨ ਖੇਡ ਵਿੰਗ ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਿਲ ਕਰਨ ਲਈ ਟਰਾਇਲ ਲਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਦੀਪ ਸਿੰਘ ਜਿਲ੍ਹਾ ਖੇਡ ਅਫਸਰ ਸੰਗਰੂਰ ਨੇ ਦੱਸਿਆ ਕਿ ਇਹ ਟਰਾਇਲ 8.04.2025 ਤੋਂ 12.04.2025 ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਲਏ ਜਾਣਗੇ । ਟਰਾਇਲ ਦੇਣ ਵਾਲੇ ਖਿਡਾਰੀ ਖਿਡਾਰਨਾਂ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਸਰਟੀਫਿਕੇਟ ਨਾਲ ਲੈ ਕੇ ਆਉਣਗੇ । ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨਾਂ ਦਾ ਜਨਮ ਅੰ-14 ਲਈ 01-01-2012, ਅੰ-17 ਲਈ 01-01-2009 ਅਤੇ ਅੰ-19 ਲਈ 01—01—2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ । ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਯੋਗ ਖਿਡਾਰੀ ਹੇਠਾਂ ਦਰਸਾਈਆਂ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਉੱਤੇ ਸਵੇਰੇ ਠੀਕ 08:00 ਵਜੇ ਪੁਹੰਚਣਗੇ ਅਤੇ ਰਜਿਸਟ੍ਰੇਸ਼ਨ ਲਈ ਸਬੰਧਤ ਗੇਮ ਇੰਚਾਰਜ ਨੂੰ ਰਿਪੋਰਟ ਕਰਨਗੇ । ਟਰਾਇਲਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- ਸਪੋਰਟਸ ਵਿੰਗ ਸਕੂਲ (ਲੜਕੇ/ ਲੜਕੀਆਂ) (ਡੇ ਸਕਾਲਰ) ਸਥਾਪਿਤ ਕਰਨ ਲਈ ਸਿਲੈਕਸ਼ਨ (ਉਮਰ ਵਰਗ ਅੰ:14,17,19) ਵਿੱਚ ਟਰਾਇਲ ਮਿਤੀ 08.04.2025 ਤੋਂ 12.04.2025 ਜਿਲ੍ਹਾ ਸੰਗਰੂਰ ਵਿੱਚ ਸਪੋਰਟਸ ਵਿੰਗ ਸਕੂਲ (ਲੜਕੇ/ ਲੜਕੀਆਂ) (ਡੇ ਸਕਾਲਰ) ਸਥਾਪਿਤ ਕਰਨ ਲਈ ਸਿਲੈਕਸ਼ਨ (ਉਮਰ ਵਰਗ ਅੰ:14,17,19) ਵਿੱਚ ਟਰਾਇਲ ਮਿਤੀ 08.04.2025 ਤੋਂ 12.04.2025 ਤੱਕ ਸੰਗਰੂਰ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਐਥਲੈਟਿਕਸ, ਬਾਸਕਿਟਬਾਲ, ਬਾਕਸਿੰਗ, ਬੈਡਮਿੰਟਨ, ਹਾਕੀ, ਜਿਮਨਾਸਟਿਕ, ਕਿੱਕ ਬਾਕਸਿੰਗ, ਰੋਲਰ ਸਕੇਟਿੰਗ, ਵਾਲੀਬਾਲ, ਵੇਟ ਲਿਫਟਿੰਗ, ਕੁਸ਼ਤੀ ਅਤੇ ਕਬੱਡੀ ਨਗਨ ਬਾਬਾ ਸਾਹਿਬ ਦਾਸ ਪਬਲਿਕ ਸਕੂਲ ਸੰਗਰੂਰ ਫੁੱਟਬਾਲ ਸੁੰਤਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਹ—ਖੋਹ ਅਤੇ ਹੈਂਡਬਾਲ ਖਿਡਾਰੀ ਵਲੋਂ ਜਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋਂ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ । ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ  ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ । ਚੁਣੇ ਗਏ ਡੇ ਸਕਾਲਰ ਖਿਡਾਰੀਆਂ ਨੂੰ 125/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਮੁਫਤ ਕੋਚਿੰਗ ਅਤੇ ਖੇਡ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ । ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ, ਸੰਗਰੂਰ ਵਲੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵਲੋਂ ਕੋਈ ਟੀ. ਏ./ਡੀ. ਏ. ਨਹੀਂ ਦਿੱਤਾ ਜਾਵੇਗਾ ।

Punjab Bani 07 April,2025
ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰ-ਹੋਸਟਲ ਕ੍ਰਿਕਟ ਟੂਰਨਾਮੈਂਟ ਸੰਪੰਨ

ਪਟਿਆਲਾ, 27 ਮਾਰਚ : ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਕਰਵਾਇਆ ਗਿਆ ਅੰਤਰ ਹੋਸਟਲ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ । ਸ਼ਹੀਦ ਭਗਤ ਸਿੰਘ ਹੋਸਟਲ ਦੀ ਟੀਮ ਇਸ ਟੂਰਨਾਮੈਂਟ ਦੀ ਜੇਤੂ ਰਹੀ । ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਹੋਸਟਲਾਂ ਦੀ ਪ੍ਰਤੀਨਿਧਤਾ ਕਰਦੀਆਂ ਕੁੱਲ ਅੱਠ ਟੀਮਾਂ ਨੇ ਹਿੱਸਾ ਲਿਆ । ਫ਼ਾਈਨਲ ਮੈਚ ਹੋਮੀ ਭਾਭਾ ਹੋਸਟਲ ਅਤੇ ਸ਼ਹੀਦ ਭਗਤ ਸਿੰਘ ਹੋਸਟਲ ਦੀਆਂ ਟੀਮਾਂ ਦੇ ਦਰਮਿਆਨ ਹੋਇਆ, ਜਿਸ ਵਿੱਚ ਸ਼ਹੀਦ ਭਗਤ ਸਿੰਘ ਹੋਸਟਲ ਦੀ ਟੀਮ ਜੇਤੂ ਰਹੀ । ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਪ੍ਰਦਾਨ ਕੀਤੇ ਗਏ । ਨੌਜਵਾਨ ਵਿਦਿਆਰਥੀਆਂ ਦਾ ਖੇਡ ਗਤੀਵਿਧੀਆਂ ਵਿੱਚ ਸਰਗਰਮ ਹੋਣਾ ਉਨ੍ਹਾਂ ਨੂੰ ਨਸ਼ੇ ਜਿਹੀਆਂ ਅਲ੍ਹਾਮਤਾਂ ਤੋਂ ਬਚਾਉਂਦਾ ਹੈ ਇਸ ਮੌਕੇ ਬੋਲਦਿਆਂ ਉਨ੍ਹਾਂ ਇਸ ਟੂਰਨਾਮੈਂਟ ਦੇ ਮਨੋਰਥ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦਾ ਖੇਡ ਗਤੀਵਿਧੀਆਂ ਵਿੱਚ ਸਰਗਰਮ ਹੋਣਾ ਉਨ੍ਹਾਂ ਨੂੰ ਨਸ਼ੇ ਜਿਹੀਆਂ ਅਲ੍ਹਾਮਤਾਂ ਤੋਂ ਬਚਾਉਂਦਾ ਹੈ । ਟੂਰਨਾਮੈਂਟ ਦੇ ਪਹਿਲੇ ਦਿਨ ਪੂਲ-1 ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ ਅਤੇ ਦੂਜੇ ਦਿਨ ਪੂਲ-2 ਦੀਆਂ ਚਾਰ ਟੀਮਾਂ ਨੇ ਸ਼ਿਰਕਤ ਕੀਤੀ । ਟੂਰਨਾਮੈਂਟ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਵੱਲੋਂ ਕੀਤਾ ਗਿਆ ਸੀ ।

Punjab Bani 27 March,2025
ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰ-ਹੋਸਟਲ ਕ੍ਰਿਕਟ ਟੂਰਨਾਮੈਂਟ

ਪਟਿਆਲਾ, 26 ਮਾਰਚ : ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਇੰਟਰ-ਹੋਸਟਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਇਹ ਗਤੀਵਿਧੀ 'ਨਸ਼ਾ ਮੁਕਤ ਭਾਰਤ ਅਭਿਆਨ' ਲੜੀ ਤਹਿਤ ਕਰਵਾਈ ਜਾ ਰਹੀ ਹੈ । ਇਸ ਤਿੰਨ ਦਿਨਾ ਟੂਰਨਾਮੈਂਟ ਦੇ ਆਖ਼ਰੀ ਦਿਨ 26 ਮਾਰਚ ਨੂੰ ਇਨਾਮ ਵੰਡੇ ਜਾਣੇ ਹਨ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਨੌਜਵਾਨ ਵਿਦਿਆਰਥੀਆਂ ਦਾ ਖੇਡਾਂ ਜਿਹੇ ਖੇਤਰ ਨਾਲ਼ ਜੁੜਨਾ ਜਿੱਥੇ ਉਨ੍ਹਾਂ ਨੂੰ ਤੰਦਰੁਸਤ ਰਖਦਾ ਹੈ ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦਾ ਖੇਡਾਂ ਜਿਹੇ ਖੇਤਰ ਨਾਲ਼ ਜੁੜਨਾ ਜਿੱਥੇ ਉਨ੍ਹਾਂ ਨੂੰ ਤੰਦਰੁਸਤ ਰਖਦਾ ਹੈ ਉੱਥੇ ਹੀ ਨਸ਼ੇ ਵਰਗੀਆਂ ਅਲ੍ਹਾਮਤਾਂ ਤੋਂ ਵੀ ਦੂਰ ਰਖਦਾ ਹੈ । ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਅਤੇ ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ ਵੱਲੋਂ 'ਨਸ਼ਾ ਮੁਕਤ ਭਾਰਤ ਅਭਿਆਨ' ਬਾਰੇ ਗੱਲ ਕਰਦਿਆਂ ਇਸ ਦੇ ਮਨੋਰਥ ਬਾਰੇ ਦੱਸਿਆ । ਉਦਘਾਟਨੀ ਸੈਸ਼ਨ ਵਿੱਚ ਵੱਖ-ਵੱਖ ਹੋਸਟਲਾਂ ਦੇ ਵਾਰਡਨਾਂ ਨੇ ਸ਼ਿਰਕਤ ਕੀਤੀ ।

Punjab Bani 26 March,2025
ਪੁਲਸ ਡੀ. ਏ. ਵੀ. ਪਬਲਿਕ ਸਕੂਲ ਵਿੱਚ ਰਾਈਫਲ ਸ਼ੂਟਿੰਗ, ਆਰਚਰੀ ਅਤੇ ਕ੍ਰਾਸਬੋ ਟਰਾਇਲਸ ਦਾ ਆਯੋਜਨ

ਪਟਿਆਲਾ : ਪੁਲਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਦਾ ਪਹਿਲਾ ਉਦੇਸ਼ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਕਰਨਾ ਹੈ । ਬੱਚਿਆਂ ਦੇ ਸ਼ਰੀਰਿਕ ਅਤੇ ਮਾਨਸਿਕ ਵਿਕਾਸ ਵਿੱਚ ਖੇਡਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ।  ਖੇਡਾਂ  ਵਿੱਚ ਵਿਦਿਆਰਥੀਆਂ ਦੀ ਰੁਚੀ ਵਧਾਉਣ ਲਈ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਰਾਜਵੰਤ ਸਿੰਘ ਜੀ ਨੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਿਆ ।  ਅੱਜ ਉਹਨਾਂ ਨੇ ਸਕੂਲ ਦੇ ਵਿੱਚ ਰਾਈਫਲ ਸ਼ੂਟਿੰਗ ਆਰਚਰੀ ਅਤੇ ਕ੍ਰਾਸਬੋ ਟਰਾਇਲਸ ਦਾ ਆਯੋਜਨ ਕੀਤਾ ।

ਸਕੂਲ ਵਿੱਚ ਕਰਵਾਇਆ ਗਿਆ ਸੀ ਪਹਿਲਾਂ ਹੀ ਸ਼ੂਟਿੰਗ ਰੇਂਜ ਦਾ ਨਿਰਮਾਣ

ਸਕੂਲ ਵਿੱਚ ਸ਼ੂਟਿੰਗ ਰੇਂਜ ਦਾ ਨਿਰਮਾਣ ਪਹਿਲਾਂ ਹੀ ਕਰਵਾਇਆ ਗਿਆ ਸੀ ।  ਸਕੂਲ ਵਿੱਚ ਬਣਾਏ ਗਏ ਸ਼ੂਟਿੰਗ ਰੇਂਜ ਵਿੱਚ ਵੈਸਟ ਸ਼ੂਟਿੰਗ ਅਕੈਡਮੀ ਦੇ ਸੰਸਥਾਪਕ ਸ੍ਰੀ ਪਰਵੇਜ਼ ਜੋਸ਼ੀ ਜੀ ਦੇ ਨੇਤਰਤਵ ਵਿੱਚ ਟਰਾਇਲ ਕਰਵਾਏ ਗਏ । ਸ੍ਰੀ ਪ੍ਰਵੇਜ਼ ਜੋਸ਼ੀ ਜੀ ਅੰਤਰਰਾਸ਼ਟਰੀ ਸਤਰ ਵਿੱਚ ਕ੍ਰਾਸਵੋ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸਵਰਨ ਪਦਕ ਦੇ ਵਿਜੇਤਾ ਰਹੇ ਹਨ । ਉਹ ਭਾਰਤ ਵਿੱਚ ਪਰੰਪਰਿਕ ਤੀਰਅੰਦਾਜੀ ਦੇ ਸੰਸਥਾਪਕ ਹਨ, ਅਤੇ ਪਾਰੰਪਰਿਕ ਤੀਰ ਅੰਦਾਜੀ ਵਿੱਚ ਉਹਨਾਂ ਨੇ ਅੰਤਰਰਾਸ਼ਟਰੀ ਸਤਰ ਤੇ ਸੋਨ ਪਦਕ ਜਿੱਤਿਆ ਹੈ । ਉਹਨਾਂ ਨੇ ਸੱਤ ਵਾਰ ਕਰਾਟੇ ਵਿੱਚ ਰਾਸ਼ਟਰੀ ਸਵਰਨ ਪਦਕ ਜਿਤਿਆ ਹੈ । ਸਾਲ 2015 ਵਿੱਚ ਆਸਟਰੇਲੀਆ ਵਿੱਚ ਹੋਣ ਵਾਲੇ ਬੈਂਚ ਰੈਸਟ ਸ਼ੂਟਿੰਗ ਵਰਡ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਉਹ ਪਹਿਲੇ ਭਾਰਤੀ ਸਨ ।

ਖੇਡਾਂ ਦੇ ਕੋਚਾਂ ਨੇ ਵਿਦਿਆਰਥੀਆਂ ਨੂੰ ਖੇਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ

ਇਸ ਨਾਲ ਹੀ ਉਹ ਭਾਰਤ ਵਿੱਚ ਬੈਂਚਰਸ ਸ਼ੂਟਿੰਗ ਦੇ ਸੰਸਥਾਪਕ ਵੀ ਹਨ ਸਾਲ 2023 ਵਿੱਚ ਉਹਨਾਂ ਨੇ ਲਾਰਾ ਦੱਤਾ ਤੋਂ ਬੈਸਟ ਸ਼ੂਟਿੰਗ ਕੋਚ ਪੁਰਸਕਾਰ ਪ੍ਰਾਪਤ ਕੀਤਾ । ਉਹ ਵਰਡ ਕ੍ਰਾਸਬੋ ਸੂਟਿੰਗ ਐਸੋਸੀਏਸ਼ਨ ਦੇ ਪਹਿਲੇ ਭਾਰਤੀ ਜੱਜ ਹਨ । ਉਹਨਾਂ ਦੀਆਂ ਉਪਲਬਧੀਆਂ ਦੇ ਲਈ ਉਹਨਾਂ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਮਾਨਿਤ ਕੀਤਾ ਗਿਆ । ਵਿਦਿਆਰਥੀਆਂ ਨੂੰ ਇਨਾ ਖੇਲਾਂ ਬਾਰੇ ਜਾਣਕਾਰੀ ਦੇਣ ਲਈ ਇਹਨਾਂ ਖੇਡਾਂ ਦੇ ਕੋਚ ਸਕੂਲ ਵਿੱਚ ਆਏ । ਇਸ ਅਭਿਆਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਇਹਨਾਂ ਖੇਡਾਂ ਦੇ ਕੋਚਾਂ ਨੇ ਵਿਦਿਆਰਥੀਆਂ ਨੂੰ ਖੇਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਇਹਨਾਂ ਤੋਂ ਹੋਣ ਵਾਲੇ ਲਾਭ ਬਾਰੇ ਮਾਰਗਦਰਸ਼ਨ ਕੀਤਾ ।

ਖੇਡਾਂ ਦੇ ਦੁਆਰਾ ਤਨਾਵ ਦੂਰ ਕਰਕੇ ਆਪਣੇ ਲਕਸ਼ ਤੇ ਧਿਆਨ ਕੇਂਦਰਿਤ ਕਰਨ ਦੀ ਤਾਕਤ ਵਧਦੀ ਹੈ

ਡੀ. ਐਸ. ਪੀ. (ਹੈਡ ਕੁਆਰਟਰ) ਪਟਿਆਲਾ ਸ਼੍ਰੀਮਤੀ ਨੇਹਾ ਅਗਰਵਾਲ ਜੀ ਵੀ ਇਸ ਮੌਕੇ ਤੇ ਮੌਜੂਦ ਸਨ । ਉਹਨਾਂ ਨੇ ਕਿਹਾ ਕਿ ਖੇਡਾਂ ਦੇ ਦੁਆਰਾ ਤਨਾਵ ਦੂਰ ਕਰਕੇ ਆਪਣੇ ਲਕਸ਼ ਤੇ ਧਿਆਨ ਕੇਂਦਰਿਤ ਕਰਨ ਦੀ ਤਾਕਤ ਵਧਦੀ ਹੈ । ਸਾਰੀਆਂ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਭਾਗ ਜਰੂਰ ਲੈਣਾ ਚਾਹੀਦਾ ਹੈ । ਮੁੱਖ ਅਧਿਆਪਕ ਸਰਦਾਰ ਰਾਜਵੰਤ ਸਿੰਘ ਜੀ ਨੇ ਪ੍ਰਵੇਜ਼ ਜੋਸ਼ੀ ਜੀ ਅਤੇ ਉਹਨਾਂ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ । ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਚੜ ਕੇ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਭਵਿੱਖ ਵਿੱਚ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ ।

Punjab Bani 24 March,2025
ਕੇਂਦਰੀ ਖੇਡ ਮੰਤਰਾਲੇ ਦੇ ਸਕੱਤਰ ਸੁਜਾਤਾ ਚਤੁਰਵੇਦੀ ਵੱਲੋਂ ਐਨ. ਆਈ. ਐਸ. ਵਿਖੇ ਯੋਗਾ ਤੇ ਖੇਡ ਵਿਗਿਆਨ ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ

ਪਟਿਆਲਾ, 21 ਮਾਰਚ : ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ ਵਿਖੇ "ਸਿਖਰਲੇ ਪ੍ਰਦਰਸ਼ਨ ਲਈ ਯੋਗ ਨੂੰ ਖੇਡ ਵਿਗਿਆਨ ਨਾਲ ਜੋੜਦੇ ਹੋਏ ਸਿਖਰਲੇ ਪ੍ਰਦਰਸ਼ਨ ਲਈ ਤਾਲਮੇਲ" ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਇਸ ਦਾ ਉਦਘਾਟਨ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਅਤੇ ਕੇਂਦਰੀ ਖੇਡ ਤੇ ਯੁਵਾ ਮਾਮਲੇ ਮੰਤਰਾਲੇ ਦੇ ਸਕੱਤਰ ਸ੍ਰੀਮਤੀ ਸੁਜਾਤਾ ਚਤੁਰਵੇਦੀ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ.  ਸ਼ੋਭਿਤ ਜੈਨ ਨੇ ਕੀਤਾ ।

ਸਿਖਰਲੇ ਪ੍ਰਦਰਸ਼ਨ ਲਈ ਯੋਗ ਨੂੰ ਖੇਡ ਵਿਗਿਆਨ ਨਾਲ ਜੋੜਦੇ ਹੋਏ ਸਿਖਰਲੇ ਪ੍ਰਦਰਸ਼ਨ ਲਈ ਤਾਲਮੇਲ"ਲਈ ਕੌਮੀ ਤੇ ਕੌਮਾਂਤਰੀ ਮਾਹਰਾਂ ਨੇ ਕੀਤੀ ਚਰਚਾ

ਇਸ ਮੌਕੇ ਸੰਬੋਧਨ ਕਰਦਿਆਂ ਸੁਜਾਤਾ ਚਤੁਰਵੇਦੀ ਨੇ ਕਿਹਾ ਕਿ ਦੇਸ਼ ਵਿੱਚ ਅਪ੍ਰੈਲ ਮਹੀਨੇ ਯੋਗਾ ਦੀ ਏਸ਼ੀਅਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿੱਚ 16 ਦੇਸ਼ਾਂ ਤੋਂ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਯੋਗਾ ਅਜਿਹੀ ਪੱਧਤੀ ਹੈ, ਜੋ ਕਿ ਤਨ ਤੇ ਮਨ ਨੂੰ ਸ਼ਾਂਤ ਤੇ ਨਿਰੋਗ ਕਰਦੀ ਹੈ, ਇਸ ਲਈ ਹਰੇਕ ਖਿਡਾਰੀ ਸਮੇਤ ਹਰੇਕ ਨਾਗਰਿਕ ਨੂੰ ਯੋਗਾ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਕੌਮਾਂਤਰੀ ਕਾਨਫਰੰਸ ਅਹਿਮ ਸਿੱਟੇ ਕੱਢੇਗੀ ਜਿਨ੍ਹਾਂ ਨੂੰ ਸਾਈ ਵੱਲੋਂ ਲਾਗੂ ਕੀਤਾ ਜਾਵੇਗਾ ।

ਦੋ ਦਿਨਾਂ ਕਾਨਫਰੰਸ ਵਿੱਚ 250 ਸ਼ਖ਼ਸੀਅਤਾਂ ਸਮੇਤ 35 ਦੇ ਕਰੀਬ ਬੁਲਾਰੇ ਸ਼ਿਰਕਤ ਕਰ ਰਹੇ ਸਨ 

ਕਾਨਫਰੰਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੋਗਾ ਮਾਹਿਰ, ਵਿਗਿਆਨੀ, ਖੋਜਕਰਤਾ ਅਤੇ ਅਭਿਆਸੀਆਂ ਸਮੇਤ ਹਾਰਵਰਡ ਯੂਨੀਵਰਸਿਟੀ, ਅਮਰੀਕਾ ਤੋਂ ਐਸੋਸੀਏਟ ਪ੍ਰੋਫੈਸਰ ਡਾ. ਸਤਬੀਰ ਸਿੰਘ ਖ਼ਾਲਸਾ, ਨਰਲ ਸਕੱਤਰ, ਯੋਗਾਸਨ ਇੰਡੀਆ ਅਤੇ ਵਿਸ਼ਵ ਯੋਗਾਸਨ ਚੇਅਰਮੈਨ ਡਾ. ਜੈਦੀਪ ਆਰੀਆ ਸਮੇਤ ਵਰਲਡ ਯੋਗਆਸਨਾ ਦੇ ਵਾਇਸ ਪ੍ਰੈਜੀਡੈਂਟ ਡਾ. ਸੰਜੇ ਮਾਲਪਾਨੀ ਆਦਿ ਵਿਦਵਾਨਾਂ ਨੇ ਸ਼ਿਰਕਤ ਕੀਤੀ । ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਵਿਨੀਤ ਕੁਮਾਰ ਇਸ ਕਾਨਫਰੰਸ ਵਿੱਚ ਹਿਸਾ ਲੈਣ ਵਾਲੇ ਪਤਵੰਤਿਆਂ ਅਤੇ ਯੋਗਾਸਨ ਮਾਹਿਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਦੋ ਦਿਨਾਂ ਕਾਨਫਰੰਸ ਵਿੱਚ 250 ਸ਼ਖ਼ਸੀਅਤਾਂ ਸਮੇਤ 35 ਦੇ ਕਰੀਬ ਬੁਲਾਰੇ ਸ਼ਿਰਕਤ ਕਰ ਰਹੇ ਸਨ ।

ਖੋਜ ਖੋਜਾਂ ਅਤੇ ਵਿਹਾਰਕ ਤਰੀਕਿਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ 

ਉਨ੍ਹਾਂ ਦੱਸਿਆ ਕਿ ਇਹ ਕਾਨਫਰੰਸ ਖੇਡ ਵਿਗਿਆਨੀਆਂ, ਯੋਗਾ ਮਾਹਿਰਾਂ, ਟ੍ਰੇਨਰਾਂ ਅਤੇ ਵਿਦਿਆਰਥੀਆਂ ਨੂੰ ਬਿਹਤਰ ਨਤੀਜਿਆਂ ਲਈ ਖੇਡਾਂ ਦੀ ਸਿਖਲਾਈ ਅਤੇ ਰਿਕਵਰੀ ਪ੍ਰਕਿਰਿਆਵਾਂ ਵਿੱਚ ਯੋਗਾ ਨੂੰ ਕਿਵੇਂ ਸ਼ਾਮਲ ਕਰਨਾ ਹੈ ਇਸ ਬਾਰੇ ਸੂਝ, ਖੋਜ ਖੋਜਾਂ ਅਤੇ ਵਿਹਾਰਕ ਤਰੀਕਿਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ । ਇਸ ਦੌਰਾਨ ਕੌਮੀ ਤੇ ਕੌਮਾਂਤਰੀ ਮਾਹਰਾਂ ਨੇ ਚਰਚਾ ਕਰਦਿਆਂ ਦੱਸਿਆ ਕਿ ਖੇਡ ਵਿਗਿਆਨ ਦੇ ਨਾਲ ਯੋਗਾ ਦਾ ਏਕੀਕਰਨ ਉੱਚ ਪ੍ਰਦਰਸ਼ਨ ਵਾਲੇ ਐਥਲੈਟਿਕਸ ਦੇ ਖੇਤਰ ਵਿੱਚ ਤੇਜ਼ੀ ਨਾਲ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ, ਕਿਉਂਕਿ ਇਹ ਅਥਲੀਟ ਦੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਵਿੱਚ ਮਦਦ ਕਰਦਾ ਹੈ, ਜਦਕਿ ਉਹਨਾਂ ਦੀ ਸਮੁੱਚੀ ਸਿਹਤ ਨੂੰ ਯਕੀਨੀ ਬਣਾਉਂਦਾ ਹੈ ।

Punjab Bani 21 March,2025
ਪਿੰਡ ਟੌਹੜਾ ਦੇ ਖੇਡ ਸਟੇਡੀਅਮ ਵਿਖੇ 17 ਨੂੰ ਹੋਵੇਗਾ 15ਵਾਂ ਕਬੱਡੀ ਕੱਪ : ਸੁਰਜੀਤ ਰੱਖੜਾ

ਪਿੰਡ ਟੌਹੜਾ ਦੇ ਖੇਡ ਸਟੇਡੀਅਮ ਵਿਖੇ 17 ਨੂੰ ਹੋਵੇਗਾ 15ਵਾਂ ਕਬੱਡੀ ਕੱਪ : ਸੁਰਜੀਤ ਰੱਖੜਾ - ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਜਾ ਰਿਹੈ ਕਬੱਡੀ ਕੱਪ ਪਟਿਆਲ : ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪਿੰਡ ਟੌਹੜਾ ਦੇ ਖੇਡ ਸਟੇਡੀਅਮ ਵਿਖੇ ਆਗਾਮੀ 17 ਮਾਰਚ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿਤ 15ਵਾਂ ਟੌਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਈ ਅਕੈਡਮੀਆਂ ਦੇ ਮੈਚ ਹੋਣਗੇ । ਇਸ ਮੌਕੇ ਉਨ੍ਹਾਂ ਨਾਲ ਉੱਘੇ ਐਨ. ਆਰ. ਆਈ ਪ੍ਰਵਾਸੀ ਭਾਰਤੀ ਡਾ. ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਮੌਜੂਦ ਸਨ । ਇਸ ਮੌਕੇ ਸੁਰਜੀਤ ਸਿੰਘ ਰੱਖੜਾ ਆਖਿਆ ਕਿ ਜਥੇਦਾਰ ਟੌਹੜਾ ਦੀਆਂ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਨੂੰ ਹਮੇਸ਼ਾ ਕੌਮ ਯਾਦ ਰਖੇਗੀ। ਉਨ੍ਹਾ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਦੇ ਵਿਚ ਰਾਜਸੀ ਨੇਤਾਵਾਂ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀਆਂ ਸੇਵਾਵਾਂ ਅਤੇ ਉਨ੍ਹਾ ਦੇ ਜੀਵਨ ਤੋਂ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਟੌਹੜਾ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਅਜਿਹੇ ਖੇਡ ਮੇਲਿਆਂ ਨੂੰ ਕਰਵਾਉਣ ਦੀ ਬਹੁਤ ਲੋੜ ਹੈ ਤਾਂ ਜੋ ਅੱਜ ਦੀ ਨੌਜਵਾਨੀ ਨੂੰ ਖੇਡਾਂ ਵਾਲੇ ਪਾਸੇ ਲਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਇਹ ਕਬੱਡੀ ਕੱਪ ਪਿੰਡ ਟੌਹੜਾ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਿ ਪੰਜਾਬ ਯੁਨਾਇਟਿਡ ਕਬੱਡੀ ਫੈਡਰੇਸ਼ਨ ਦੀਆਂ ਅਕੈਡਮੀਆਂ ਦੇ ਮੈਚ ਹੋਣਗੇ । ਇਸ ਖੇਡ ਮੇਲੇ ਵਿਚ ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ ਜਾਣਗੇ, ਜਿਸ ਵਿਚ ਦੇਸ਼ ਵਿਦੇਸ਼ ਦੇ ਨਾਮੀ ਕਬੱਡੀ ਖਿਡਾਰੀ ਹਿੱਸਾ ਲੈਣਗੇ । ਇਸ ਮੌਕੇ ਚਰਨਜੀਤ ਸਿੰਘ ਰੱਖੜਾ, ਹਰੀ ਸਿੰਘ ਐਮ. ਡੀ. ਪ੍ਰੀਤ ਕੰਬਾਈਨ, ਤੇਜਿੰਦਰ ਪਾਲ ਸਿੰਘ ਸੰਧੂ, ਰਣਧੀਰ ਸਿੰਘ ਢੀਂਡਸਾ, ਕਬੱਡੀ ਕੱਪ ਦੇ ਸਰਪ੍ਰਸਤ ਜਸਵੰਤ ਸਿੰਘ ਅਕੌਤ, ਪ੍ਰਧਾਨ ਸੁਰਿੰਦਰ ਸਿੰਘ ਜਿੰਦਲਪੁਰ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਪਾਲ ਸਿੰਘ, ਜਨਰਲ ਸਕੱਤਰ ਜਗਤਾਰ ਸਿੰਘ ਸਿੱਧੂ, ਲੀਗਲ ਐਡਵਾਈਜਰ ਐਡਵੋਕੇਟ ਸੁਖਵੀਰ ਸਿੰਘ ਖਾਂਸੀਆ, ਮੀਤ ਪ੍ਰਧਾਨ ਗੁਰਸਿਮਰਨ ਸਿੰਘ ਬੈਦਵਾਨ, ਜਗਤਾਰ ਸਿੰਘ ਮਾਜਰੀ ਅਕਾਲੀਆਂ, ਬਬਲੀ ਨਾਭਾ ਕੋਚ, ਗੁਰਰਾਜ ਸਿੰਘ ਬੈਦਵਾਨ, ਭਗਵੰਤ ਸਿੰਘ ਮੂੰਡਖੇੜਾ ਆਦਿ ਮੌਜੂਦ ਸਨ ।

Punjab Bani 17 March,2025
ਪੰਜਾਬ ਦੀ ਅੰਡਰ 23 ਦੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ

ਪੰਜਾਬ ਦੀ ਅੰਡਰ 23 ਦੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ ਪਟਿਆਲਾ 17 ਮਾਰਚ (): ਬੀਤੇ ਦਿਨੀ ਸਮਾਪਤ ਹੋਈ ਅੰਡਰ 23 ਬਹੁ ਦਿਨੀ ਸੀਕੇ ਨਾਇਡੂ ਕ੍ਰਿਕਟ ਟਰਾਫੀ ਵਿੱਚ ਪੰਜਾਬ ਦੇ ਮੁੰਡਿਆਂ ਦੀ ਕ੍ਰਿਕਟ ਟੀਮ ਨੇ ਨਾ ਸਿਰਫ ਜਿੱਤ ਹਾਸਿਲ ਕੀਤੀ ਹੈ ਨਾਲ ਹੀ ਭਾਰਤੀ ਕ੍ਰਿਕਟ ਬੋਰਡ ਵੱਲੋਂ ਕਰਵਾਈ ਇਕ ਦਿਨਾਂ ਕ੍ਰਿਕਟ ਟਰਾਫੀ ਜਿੱਤੀ ਬਲ ਕੇ ਰੈਸਟ ਆਫ ਇੰਡੀਆ ਦੀ ਅੰਡਰ 23 ਕ੍ਰਿਕਟ ਟੀਮ ਨੂੰ ਹਰਾ ਕੇ ਇਰਾਨੀ ਟਰਾਫੀ ਤੇ ਵੀ ਕਬਜ਼ਾ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨੇ ਦੱਸਿਆ ਕਿ ਪੰਜਾਬ ਇੱਕ ਵਾਰ ਫਿਰ ਫਿਰਕੀ ਗੇਂਦਬਾਜੀ ਦੇ ਬਿਸ਼ਨ ਸਿੰਘ ਬੇਦੀ ਤੇ ਹਰਭਜਨ ਸਿੰਘ ਵਾਲੇ ਸੁਨਹਿਰੇ ਦੌਰ ਵੱਲ ਪਰਤ ਰਿਹਾ ਹੈ । ਉਹਨਾਂ ਦੱਸਿਆ ਕਿ ਕ੍ਰਿਕਟ ਹੱਬ ਦੇ ਹੋਣਹਾਰ ਸਪਿਨਰ ਹਰਿਜਸ ਟੰਡਨ ਨੇ ਨਾ ਸਿਰਫ ਪੰਜਾਬ ਵੱਲੋਂ ਖੇਡਦਿਆਂ ਬਹੁ ਦਿਨ ਟੂਰਨਾਮੈਂਟ ਦੇ ਅੱਠ ਮੈਚਾਂ ਵਿੱਚ 30 ਵਿਕਟਾਂ ਲਈਆਂ, ਬਲ ਕੇ ਉਸਨੇ 200 ਤੋਂ ਵੱਧ ਦੌੜਾਂ ਵੀ ਬਣਾਈਆਂ । ਹਰਜਸ ਨੇ ਪੰਜਾਬ ਵੱਲੋਂ ਖੇਡਦਿਆਂ ਬੀ. ਸੀ. ਸੀ. ਆਈ. ਵੱਲੋਂ ਕਰਵਾਈ ਜਾਂਦੀ ਇੱਕ ਕ੍ਰਿਕਟ ਟਰਾਫੀ ਵਿੱਚ ਵੀ ਵਿੱਚ 10 ਵਿਕਟਾਂ ਲਈਆਂ । ਉਧਰ ਕ੍ਰਿਕਟ ਹੱਬ ਦੇ ਹੀ ਆਰੀਆਮਾਨ ਸਿੰਘ ਨੇ ਸੀਕੇ ਨਾਇਡੂ ਟਰਾਫੀ ਵਿੱਚ 10 ਮੈਚਾਂ ਵਿੱਚ 34 ਵਿਕਟਾਂ ਹਾਸਲ ਕੀਤੀਆਂ ਅਤੇ ਪੰਜਾਬ ਵੱਲੋਂ ਖੇਡਦਿਆਂ ਇੱਕ ਦਿਨ ਮੈਚਾਂ ਵਿੱਚ 19 ਵਿਕਟਾਂ ਹਾਸਿਲ ਕੀਤੀਆਂ । ਇਸ ਸਬੰਧੀ ਕੋਚ ਕਮਲ ਸੰਧੂ ਨੇ ਖੁਸ਼ੀ ਪ੍ਰਗਟਿਆਂ ਕਰਦਿਆਂ ਦੱਸਿਆ ਕਿ ਇਹ ਬੱਚਿਆਂ ਦੀ ਦਿਨ ਰਾਤ ਮਿਹਨਤ ਦਾ ਨਤੀਜਾ ਹੈ ਕਿ ਇੰਨੇ ਵੱਡੀ ਸਫਲਤਾ ਹਾਸਲ ਕਰ ਸਕੇ। ਉਹਨਾਂ ਇਸ ਸਮੇਂ ਨਾ ਸਿਰਫ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਦਿਲ ਸ਼ੇਰ ਖੰਨਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਤਾਰੀਫ ਕੀਤੀ, ਜਿਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਨੇ ਇਹ ਮਾਰਕਾ ਮਾਰਿਆ। ਬਲਕਿ ਇਸ ਮੌਕੇ ਉਹਨਾਂ ਨੇ ਪੰਜਾਬ ਕ੍ਰਿਕਟ ਟੀਮ ਦੇ ਕੋਚ ਬੀ ਆਰ ਬੀ ਸਿੰਘ ਬਾਰੇ ਗੱਲਬਾਤ ਦੇ ਕਰਦਿਆਂ ਕਿਹਾ ਕਿ ਉਹਨਾਂ ਦੀ ਨਿਪੁੰਨ ਅਗਵਾਈ ਸਦਕਾ ਹੀ, ਪਹਿਲੀ ਵਾਰ ਪੰਜਾਬ ਦੀ ਅੰਡਰ 23 ਕ੍ਰਿਕਟ ਟੀਮ ਤਿੰਨ ਬੀ. ਸੀ. ਸੀ. ਆਈ. ਦੀਆਂ ਟਰਾਫੀਆਂ ਜਿੱਤਣ ਵਿੱਚ ਸਫਲ ਹੋਈ ਹੈ ।

Punjab Bani 17 March,2025
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਐਥਲੈਟਿਕਸ ਮੀਟ ਹੋਈ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਐਥਲੈਟਿਕਸ ਮੀਟ ਹੋਈ ਪਟਿਆਲਾ, 15 ਮਾਰਚ: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਕਾਲਜ ਪ੍ਰਿੰਸੀਪਲ ਡਾ. ਅਨੁਭਵ ਵਾਲੀਆ ਦੀ ਅਗਵਾਈ ਹੇਠ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ, ਪਟਿਆਲਾ ਵਿਖੇ ਇੱਕ ਦਿਲਚਸਪ ਐਥਲੈਟਿਕਸ ਮੀਟ ਦੀ ਮੇਜ਼ਬਾਨੀ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਐਥਲੈਟਿਕਸ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਿਪਟੀ ਡਾਇਰੈਕਟਰ ਐਨ. ਆਈ. ਐਸ. ਡਾ. ਰਾਜਬੀਰ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਅਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਏਕਤਾ ਅਤੇ ਮੁਕਾਬਲੇ ਦੀ ਭਾਵਨਾ ਤਹਿਤ ਇੱਕ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ । ਪੁਰਸ਼ ਤੇ ਮਹਿਲਾ ਐਥਲੀਟਾਂ ਨੇ ਦੌੜ 100 ਮੀਟਰ, 1500 ਮੀਟਰ ਅਤੇ 400 ਮੀਟਰ, ਸ਼ਾਟ ਪੁਟ, ਲੰਬੀ ਛਾਲ, ਉੱਚੀ ਛਾਲ, ਰੱਸਾਕਸੀ ਅਤੇ ਰੀਲੇਅ ਦੌੜ ਸਮੇਤ ਕਈ ਤਰ੍ਹਾਂ ਦੇ ਰੋਮਾਂਚਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਅਥਲੈਟਿਕਸ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਯੂਨੀਵਰਸਿਟੀ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰਦਰਸ਼ਨ ਵੀ ਪੇਸ਼ ਕੀਤੇ, ਜਿਸ ਵਿੱਚ ਸ਼ਾਨਦਾਰ ਭੰਗੜਾ, ਸ਼ਾਂਤ ਯੋਗਾ ਪ੍ਰਦਰਸ਼ਨ ਅਤੇ ਮਨਮੋਹਕ ਖੇਡ-ਥੀਮ ਵਾਲੇ ਨਾਚ ਸ਼ਾਮਲ ਸਨ ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹਿਆ । ਏ. ਡੀ. ਸੀ. ਇਸ਼ਾ ਸਿੰਗਲ ਨੇ ਸ਼ਾਨਦਾਰ ਐਥਲੀਟਾਂ, ਸਰਵੋਤਮ ਪੁਰਸ਼ ਐਥਲੀਟ ਮੋਹਕ ਮਾਨਵ ਦਾਸ (ਬੀ. ਪੀ. ਈ. ਐਸ. ਦੂਜੇ ਸਾਲ ਦੀ ਵਿਦਿਆਰਥਣ), ਸਰਵੋਤਮ ਮਹਿਲਾ ਐਥਲੀਟ ਰੋਸ਼ਨੀ (ਬੀ. ਪੀ. ਈ. ਐਸ. ਪਹਿਲੇ ਸਾਲ ਦੀ ਵਿਦਿਆਰਥਣ), ਸਾਲ ਦੀ ਸਰਵੋਤਮ ਐਥਲੀਟ ਹਰਕੀਰਤ ਸਿੰਘ (ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ) ਨੂੰ ਵਧਾਈ ਦਿੱਤੀ । ਸਮਾਗਮ ‘ਚ ਐਮ. ਪੀ. ਈ. ਡੀ. ਫਾਈਨਲ, ਬੀਪੀਈਐਸ ਫਾਈਨਲ ਅਤੇ ਬੀ. ਐਸ. ਐਸ. ਫਾਈਨਲ ਦੇ ਵਿਦਿਆਰਥੀਆਂ ਦੀਆਂ ਸਮਰਪਿਤ ਟੀਮਾਂ ਨੇ ਪੂਰੀ ਮਿਹਨਤ ਨਾਲ ਮੁਕੰਮਲ ਕੀਤਾ, ਜਿਸ ਵਿੱਚ ਟੀਮ ਵਰਕ ਅਤੇ ਸਹਿਯੋਗ ਦੀ ਭਾਵਨਾ ਸਾਹਮਣੇ ਆਈ । ਇਹ ਸਮਾਗਮ ਮੀਟ ਦੇ ਡਾਇਰੈਕਟਰ, ਸਹਾਇਕ ਪ੍ਰੋਫੈਸਰ ਅੰਗਰੇਜ਼ੀ ਡਾ. ਸਨਮਾਨ ਕੌਰ ਬੈਂਸ ਅਤੇ ਸਹਾਇਕ ਪ੍ਰੋਫੈਸਰ ਸਰੀਰਕ ਸਿੱਖਿਆ ਡਾ. ਲਵਲੀਨ ਬਾਲਾ ਵਲੋਂ ਯੂਨੀਵਰਸਿਟੀ ਅਤੇ ਗੁਰਸੇਵਕ ਕਾਲਜ ਦੋਵਾਂ ਦੇ ਸਮੁੱਚੇ ਸਟਾਫ ਨਾਲ ਮਿਲ ਕੇ ਅਯੋਜਿਤ ਕੀਤਾ ਗਿਆ, ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਨੇ ਇਸ ਸਮਾਗਮ ਨੂੰ ਸਫਲ ਬਣਾਇਆ । ਰਜਿਸਟਰਾਰ ਅਤੇ ਕਾਲਜ ਪ੍ਰਿੰਸੀਪਲ ਡਾ. ਅਨੁਭਵ ਵਾਲੀਆ ਨੇ ਕਿਹਾ ਕਿ ਸਾਨੂੰ ਆਪਣੇ ਐਥਲੀਟਾਂ 'ਤੇ ਮਾਣ ਹੈ ਅਤੇ ਉਹ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਮਲ ਹਰੇਕ ਦੇ ਸਮਰਥਨ ਲਈ ਧੰਨਵਾਦੀ ਹਨ । ਉਨ੍ਹਾਂ ਕਿਹਾ ਕਿ ਇਹ ਐਥਲੈਟਿਕ ਪ੍ਰਾਪਤੀਆਂ, ਸੱਭਿਆਚਾਰਕ ਪ੍ਰਦਰਸ਼ਨ ਸਾਡੇ ਅਭੁੱਲ ਯਾਦਾਂ ਬਣ ਗਈਆਂ ਹਨ ।

Punjab Bani 15 March,2025
ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰ-ਹੋਸਟਲ ਖੇਡ ਮੁਕਾਬਲੇ ਕਰਵਾਏ ਗਏ

ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰ-ਹੋਸਟਲ ਖੇਡ ਮੁਕਾਬਲੇ ਕਰਵਾਏ ਗਏ ਪਟਿਆਲਾ, 11 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਡਾਇਰੈਕਟੋਰੇਟ ਆਫ਼ ਸਪੋਰਟਸ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਸਹਿਯੋਗ ਨਾਲ਼ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਇੰਟਰ-ਹੋਸਟਲ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਲੜਕੀਆਂ ਦੇ ਹੋਸਟਲਾਂ ਤੋਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ । ਰਜਿਸਟਰਾਰ ਡਾ. ਸੰਜੀਵ ਪੁਰੀ, ਵਿੱਤ ਇੰਚਾਰਜ ਡਾ.ਪ੍ਰਮੋਦ ਅਗਰਵਾਲ ਅਤੇ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ.ਜਸਵਿੰਦਰ ਸਿੰਘ ਬਰਾੜ ਵੱਲੋਂ ਇਨ੍ਹਾਂ ਖੇਡ ਮੁਕਾਬਲਿਆਂ ਦਾ ਅਗਾਜ਼ ਕਰਵਾਇਆ ਗਿਆ । ਇਸ ਮੁਕਾਬਲੇ ਵਿੱਚ ਲੈਮਨ–ਸਪੂਨ ਰੇਸ, ਸੈਕ ਰੇਸ, ਮਟਕੀ ਰੇਸ, ਹਰਡਲ ਰੇਸ, ਤਿੰਨ ਟੰਗੀ ਰੇਸ ਆਦਿ ਮੁਕਾਬਲੇ ਕਰਵਾਏ ਗਏ । ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਨਰਿੰਦਰ ਕੌਰ ਮੁਲਤਾਨੀ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ । ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਵਿਦਿਆਰਥਣਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਦੇ ਹੋਏ ਸਰੀਰਿਕ ਅਤੇ ਮਾਨਸਿਕ ਸਿਹਤ ਦੀ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਸੀ । ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਅਜੀਤਾ, ਡੀਨ ਵਿਦਿਆਰਥੀ ਭਲਾਈ ਡਾ.ਮੋਨਿਕਾ ਚਾਵਲਾ, ਅਡੀਸ਼ਨਲ ਡੀਨ ਵਿਦਿਆਰਥੀ ਭਲਾਈ ਡਾ.ਨੈਨਾ ਸਰਮਾ ਅਤੇ ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਸ਼ਾਮਲ ਰਹੇ ।

Punjab Bani 11 March,2025
ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ

ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ - ਮੁੰਡਿਆਂ ਵਿਚੋਂ ਰਾਹੁਲ ਖਾਨ ਅਤੇ ਕੁੜੀਆਂ ਵਿਚੋਂ  ਸੋਨੀਆ ਦੇਵੀ ਨੇ ਬੈਸਟ ਐਥਲੀਟ ਦਾ ਖ਼ਿਤਾਬ ਜਿਤਿਆ  ਘਨੌਰ : ਯੂਨੀਵਰਸਿਟੀ ਕਾਲਜ ਘਨੌਰ ਵਿਖੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਅਤੇ ਅਸਿਸਟੈਂਟ ਪ੍ਰਫੈਸਰ ਵਰਿੰਦਰ ਸਿੰਘ ਸਰੀਰਕ ਸਿੱਖਿਆ ਵਿਭਾਗ ਦੀ ਦੇਖ-ਰੇਖ ਵਿਚ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ । ਇਸ ਐਥਲੈਟਿਕ ਮੀਟ ਵਿੱਚ ਐਮ. ਐਲ. ਏ. ਗੁਰਲਾਲ ਘਨੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਦਾ ਮਹੱਤਵਪੂਰਨ ਯੋਗਦਾਨ ਹੈ । ਇਸ ਉਦੇਸ਼ ਦੇ ਮੱਦੇਨਜ਼ਰ ਹਰ ਸਾਲ ਕਾਲਜ ਵਿਚ ਸਾਲਾਨਾ ਐਥਲੈਟਿਕ ਮੀਟ ਕਰਵਾਈ ਜਾਂਦੀ ਹੈ । ਇਸ ਐਥਲੈਟਿਕ ਮੀਟ ਵਿਚ ਸਰੀਰਕ ਸਿੱਖਿਆ ਵਿਸ਼ੇ ਦੇ ਨਾਲ ਨਾਲ ਸਾਰੇ ਕੋਰਸਾਂ ਨਾਲ ਸੰਬੰਧਤ ਵਿਦਿਆਰਥੀ ਬਹੁਤ ਉਤਸ਼ਾਹ ਨਾਲ ਭਾਗ ਲੈਂਦੇ ਹਨ ।   ਐਮ. ਐਲ. ਏ. ਗੁਰਲਾਲ ਘਨੌਰ ਨੇ ਇਸ ਸਾਲਾਨਾ ਐਥਲੈਟਿਕ ਮੀਟ ਦਾ ਉਦਘਾਟਨ ਕੀਤਾ । ਉਹਨਾਂ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸ਼ਲਾਘਾਯੋਗ ਕੰਮ ਕਰ ਰਹੀ ਹੈ । ਪੰਜਾਬ ਸਰਕਾਰ ਦੇ ਉਦਮਾਂ ਸਦਕਾ ਵਿਦਿਆਰਥੀਆਂ ਲਈ ਸਰੀਰਕ ਕਸਰਤ ਕਰਨ ਲਈ ਕਾਲਜ ਨੂੰ ਇਕ ਨਵਾਂ ਜਿਮ ਅਤੇ ਵੱਖ-ਵੱਖ ਖੇਡਾਂ ਦੀ ਪ੍ਰੈਕਟਿਸ ਲਈ ਇੰਨਡੋਰ ਜਿਮਨੇਜ਼ੀਅਮ ਅਤੇ ਖੇਡ ਗਰਾਊਂਡ ਮੁਹੱਈਆ ਕਰਵਾਇਆ ਗਿਆ ਹੈ । ਉਹਨਾਂ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਮੈਡਲ ਹਾਸਿਲ ਕਰਨੇ ਚਾਹੀਦੇ ਹਨ, ਜਿਸ ਸਦਕਾ ਉਹ ਚੰਗੇ ਅਹੁਦਿਆਂ ਤੇ ਕੰਮ ਕਰ ਸਕਣਗੇ । ਇਸ ਐਥਲੈਟਿਕ ਮੀਟ ਵਿਚ ਵੱਖ ਵੱਖ ਕੋਰਸਾਂ ਨਾਲ ਸੰਬੰਧਤ ਲਗਭਗ 300 ਵਿਦਿਆਰਥੀਆਂ ਨੇ ਵੱਖ ਵੱਖ ਤਰਾਂ ਦੇ ਈਵੈਂਟਸ ਜਿਵੇਂ ਕਿ 100, 200, 400, 800 ਮੀਟਰ ਰੇਸ, ਸਪੂਨ ਰੇਸ, ਰਿਲੇਅ ਰੇਸ ਆਦਿ ਵਿਚ ਭਾਗ ਲਿਆ । ਇਹਨਾਂ ਵਿਦਿਆਰਥੀਆਂ ਨੂੰ ਵੱਖ ਵੱਖ ਹਾਊਸਾਂ (ਸਤਲੁਜ, ਬਿਆਸ, ਰਾਵੀ, ਚਿਨਾਬ) ਵਿਚ ਵੰਡਿਆ ਗਿਆ । ਇਸ ਵਿਚੋਂ ਚਿਨਾਬ ਹਾਉਸ ਨੇ ਓਵਰਆਲ ਪੁਜ਼ੀਸ਼ਨ ਹਾਸਿਲ ਕੀਤੀ। ਇਸ ਐਥਲੈਟਿਕ ਮੀਟ ਵਿਚ ਰੁਹਾਲ ਖਾਨ ਨੇ ਮੁੰਡਿਆਂ ਵਿਚੋਂ ਅਤੇ ਸੋਨੀਆ ਦੇਵੀ ਨੇ ਕੁੜੀਆਂ ਵਿਚੋਂ ਬੈਸਟ ਐਥਲੀਟ ਦਾ ਖ਼ਿਤਾਬ ਜਿੱਤਿਆ । ਇਸ ਮੌਕੇ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਰਵੀ ਕੁਮਾਰ ਮੀਤ ਪ੍ਰਧਾਨ ਨਗਰ ਪੰਚਾਇਤ ਘਨੌਰ, ਕੌਂਸਲਰ ਗੁਰਵਿੰਦਰ ਸਿੰਘ ਕਾਲਾ, ਕੌਂਸਲਰ ਮੁਖਤਿਆਰ ਸਿੰਘ ਗੁਰਾਇਆ, ਕੌਂਸਲਰ ਬਲਜਿੰਦਰ ਸਿੰਘ, ਸੀਨੀਅਰ ਆਗੂ ਇੰਦਰਜੀਤ ਸਿੰਘ ਸਿਆਲੂ, ਕੋਚ ਕੁਲਵੰਤ ਸਿੰਘ, ਸਰਪੰਚ ਪਿੰਦਰ ਸੇਖੋਂ, ਬਲਾਕ ਪ੍ਰਧਾਨ ਮੱਖਣ ਖਾਨ, ਬਾਣਾ ਲਾਛੜੂ ਆਦਿ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਮੌਜੂਦ ਸਨ ।

Punjab Bani 08 March,2025
ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਨੇ ਸਨਮਾਨਿਤ ਕੀਤੀਆਂ ਤਿੰਨ ਮਹਿਲਾ ਤੀਰ-ਅੰਦਾਜ਼

ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਨੇ ਸਨਮਾਨਿਤ ਕੀਤੀਆਂ ਤਿੰਨ ਮਹਿਲਾ ਤੀਰ-ਅੰਦਾਜ਼ ਪਟਿਆਲਾ 7 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਵੱਲੋਂ ਏ. ਪੀ. ਟੀ. ਆਈ. (ਪੰਜਾਬ ਸਟੇਟ ਬ੍ਰਾਂਚ ਵਿਮੈਨ ਫੋਰਮ) ਦੇ ਸਹਿਯੋਗ ਨਾਲ਼ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦਿਆਂ ਮਹਿਲਾ ਤੀਰਅੰਦਾਜ਼ਾਂ ਦਾ ਸਨਮਾਨ ਕੀਤਾ ਗਿਆ । ਇਸ ਸਮਾਗਮ ਦੌਰਾਨ ਪ੍ਰਸਿੱਧ ਪੈਰਾ-ਤੀਰਅੰਦਾਜ਼ ਸ਼ੀਤਲ ਦੇਵੀ, ਪੂਜਾ ਜਟਿਆਨ ਅਤੇ ਤਨੀਸ਼ਾ ਵਰਮਾ ਨੂੰ ਤੀਰਅੰਦਾਜ਼ੀ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਕੋਚ, ਸ਼੍ਰੀ. ਸੁਰਿੰਦਰ ਕੁਮਾਰ ਅਤੇ ਸ੍ਰੀ. ਗੌਰਵ ਨੂੰ ਵੀ ਇਨ੍ਹਾਂ ਐਥਲੀਟ ਖਿਡਾਰੀਆਂ ਨੂੰ ਸਿਖਲਾਈ ਅਤੇ ਸਲਾਹ ਦੇਣ ਵਿੱਚ ਉਨ੍ਹਾਂ ਦੇ ਅਨਮੋਲ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ । ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਡਾ. ਅਜੀਤਾ ਵੱਲੋਂ ਇਸ ਮੌਕੇ ਬੋਲਦਿਆਂ ਇਨ੍ਹਾਂ ਖਿਡਾਰੀ ਲੜਕੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ ਗਈ ਅਤੇ ਵਿਭਾਗ ਦੇ ਇਸ ਕਾਰਜ ਦੀ ਪ੍ਰਸ਼ੰਸ਼ਾ ਕੀਤੀ ਗਈ । ਵਿਭਾਗ ਮੁਖੀ ਡਾ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਵਿਭਾਗ 5 ਤੋਂ 9 ਮਾਰਚ, 2025 ਦੌਰਾਨ ਆਪਣੀ ਸਾਲਾਨਾ ਖੇਡ ਮੀਟਿੰਗ ਦਾ ਆਯੋਜਨ ਕਰ ਰਿਹਾ ਹੈ। ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਕਈ ਖੇਡਾਂ ਅਤੇ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਜਿਸ ਨਾਲ ਇਹ ਸਮਾਗਮ ਸ਼ਾਨਦਾਰ ਸਫਲ ਰਿਹਾ। ਉਨ੍ਹਾਂ ਕਿਹਾ ਕਿ ਤੀਰਅੰਦਾਜ਼ਾਂ ਅਤੇ ਹੋਰ ਮਹਿਮਾਨਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਕੇ ਵਿਦਿਆਰਥੀਆਂ ਵਿੱਚ ਇੱਕ ਨਵਾਂ ਉਤਸ਼ਾਹ ਭਰ ਦਿੱਤਾ । ਉਨ੍ਹਾਂ ਸਪੋਰਟਸ ਮੀਟ-2025 ਦੇ ਕੋਆਰਡੀਨੇਟਰਾਂ ਡਾ. ਪਵਨ ਕ੍ਰਿਸ਼ਨ, ਡਾ. ਯੋਗਿਤਾ ਬਾਂਸਲ, ਡਾ. ਓਮ ਸਿਲਕਾਰੀ ਅਤੇ ਡਾ. ਭਾਰਤੀ ਸਪਰਾ ਨੂੰ ਇਸ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ।

Punjab Bani 07 March,2025