ਕਰਾਇਮ

Result You Searched: HARYANA-HIMACHAL

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਰੇਂਜ ’ਚ ਪਿਛਲੇ 100 ਦਿਨਾਂ ’ਚ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਵੱਡੀ ਕਾਰਵਾਈ : ਮਨਦੀਪ ਸਿੰਘ ਸਿੱਧੂ

ਪਟਿਆਲਾ, 10 ਅਪ੍ਰੈਲ : ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਸਬੰਧੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਗਈ ਹੈ, ਜਿਸ ਸਬੰਧੀ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਗੌਰਵ ਯਾਦਵ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਪਟਿਆਲਾ ਰੇਂਜ, ਪਟਿਆਲਾ ਅਧੀਨ ਪੈਂਦੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਵਿੱਚ  1 ਜਨਵਰੀ 2025 ਤੋਂ ਹੁਣ ਤੱਕ 100 ਦਿਨਾਂ ਅੰਦਰ ਐਨ. ਡੀ. ਪੀ. ਐਸ. ਐਕਟ ਅਧੀਨ 484 ਮੁਕੱਦਮੇ ਦਰਜ ਕਰਕੇ 693 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਚਾਰ ਜ਼ਿਲ੍ਹਿਆਂ ’ਚ ਐਨ. ਡੀ. ਪੀ. ਐਸ. ਐਕਟ ਦੇ 484 ਮੁਕੱਦਮੇ ਕੀਤੇ ਦਰਜ਼, 693 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ : ਡੀ. ਆਈ. ਜੀ. ਪੁਲਿਸ ਲਾਈਨ ਪਟਿਆਲਾ ਵਿਖੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਪਿਛਲੇ 100 ਦਿਨਾਂ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਰਿਕਵਰੀ ਸਬੰਧੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪਟਿਆਲਾ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੀ ਪੁਲਿਸ ਵੱਲੋਂ 21.9 ਕਿਲੋਗ੍ਰਾਮ ਹੈਰੋਇਨ, 3.6 ਕਿਲੋਗ੍ਰਾਮ ਸਮੈਕ, 2525 ਕਿਲੋਗ੍ਰਾਮ ਭੁੱਕੀ/ਚੂਰਾ ਪੋਸਤ ਕਰੀਬ, 17.5 ਕਿਲੋ ਅਫ਼ੀਮ, ਕਰੀਬ 83 ਕਿਲੋਗ੍ਰਾਮ ਸੁਲਫ਼ਾ/ਗਾਂਜਾ, 1,33,400 (ਗਿਣਤੀ) ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 15,18,740 ਰੁਪਏ ਡਰੱਗ ਮਨੀ ਅਤੇ ਦੋਸ਼ੀਆਂ ਵੱਲੋਂ ਨਸ਼ਾ ਸਪਲਾਈ ਦੇ ਧੰਦੇ ਵਿੱਚ ਵਰਤੇ ਜਾਣ ਵਾਲੇ 56 ਵਹੀਕਲਾਂ ਨੂੰ ਬਰਾਮਦ ਕੀਤਾ ਹੈ । ਡੀ. ਆਈ. ਜੀ. ਨੇ ਦੱਸਿਆ ਕਿ ਪਟਿਆਲਾ ਰੇਂਜ ਪੁਲਿਸ ਵੱਲੋਂ ਇਸ ਅਰਸੇ ਦੌਰਾਨ 08 ਪੀ. ਓ. ਗ੍ਰਿਫ਼ਤਾਰ ਕੀਤੇ ਗਏ । ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਖ਼ਰੀਦ ਕੀਤੀਆਂ ਗਈਆਂ 11 ਪ੍ਰਾਪਰਟੀਆਂ, ਜਿਸ ਦੀ ਕੁੱਲ ਰਕਮ 4,83,01,745/– ਰੁਪਏ ਹੈ, ਨੂੰ ਫ਼ਰਿਜ ਕਰਵਾਇਆ ਗਿਆ ਹੈ ਅਤੇ 06 ਨਜਾਇਜ਼ ਉਸਾਰੀ ਕੀਤੇ ਗਏ ਮਕਾਨਾਂ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਢਹਿ–ਢੇਰੀ ਕੀਤਾ ਗਿਆ ਹੈ । ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਹੋਏ 1171 ਸੈਮੀਨਾਰ ਲਗਾਏ ਗਏ ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਹੋਏ 1171 ਸੈਮੀਨਾਰ ਲਗਾਏ ਗਏ, 526 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਅਤੇ ਨਸ਼ਾ ਵਿਰੁੱਧ 03 ਸਾਈਕਲ ਰੈਲੀਆਂ, 01 ਪੈਦਲ ਰੈਲੀ ਅਤੇ 01 ਸਪੋਰਟਸ ਈਵੈਂਟ ਕਰਵਾਇਆ ਗਿਆ, ਜਿਨ੍ਹਾਂ ਤੋਂ ਪ੍ਰੇਰਿਤ ਹੋਕਰ 58 ਨਸ਼ਾ ਦਾ ਸੇਵਨ ਕਰਨ ਵਾਲੇ ਪੀੜਤਾਂ ਨੇ ਆਪਣੀ ਸਵੈ–ਇੱਛਾ ਨਾਲ ਨਸ਼ਾ ਛੱਡਣ ਪ੍ਰਤੀ ਪੁਲਿਸ ਨਾਲ ਤਾਲਮੇਲ ਕੀਤਾ, ਜਿਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਅਤੇ ਓਟ ਕੇਂਦਰਾਂ ਵਿੱਚ ਭਰਤੀ ਕਰਵਾਇਆ ਗਿਆ । ਪਟਿਆਲਾ ਰੇਂਜ ਪੁਲਸ ਵੱਲੋਂ ਹੌਟਸਪੌਟ ਏਰੀਆ ਵਿੱਚ ਨਸ਼ਾ ਤਸਕਰਾਂ ’ਤੇ ਸਖ਼ਤੀ ਨਾਲ ਕਾਰਵਾਈ ਕਰਦਿਆਂ ਹੋਇਆਂ 52 ਕਾਸੋ ਓਪਰੇਸ਼ਨ ਕੀਤੇ ਗਏ । ਬਰਾਮਦ ਨਸ਼ੀਲੇ ਪਦਾਰਥਾਂ ਵਿੱਚੋਂ ਭੁੱਕੀ ਕਰੀਬ 2464 ਕਿਲੋਗ੍ਰਾਮ, ਅਫ਼ੀਮ 22.96 ਕਿਲੋਗ੍ਰਾਮ, ਹੈਰੋਇਨ 2.27 ਕਿਲੋਗ੍ਰਾਮ ਅਤੇ ਗੋਲੀਆਂ/ਕੈਪਸੂਲ 13260 (ਗਿਣਤੀ) ਤਲਫ਼ ਕਰਵਾਈ ਗਈ । ਕੁੱਲ 1315 ਵਿਲੇਜ਼ ਡਿਫੈਂਸ ਕਮੇਟੀਆਂ ਵਿੱਚੋਂ 279 ਵਿਲੇਜ਼ ਡਿਫੈਂਸ ਕਮੇਟੀਆਂ ਅਤੇ 384 ਵਾਰਡ ਡਿਫੈਂਸ ਕਮੇਟੀਆਂ ਵਿੱਚੋਂ 122 ਕਮੇਟੀਆਂ ਨੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਮਤੇ ਪਾਏ ਹਨ । ਨਜਾਇਜ਼ ਸ਼ਰਾਬ ਦੀ ਬਣਤਰ ਅਤੇ ਵਿੱਕਰੀ ਵਿਰੁੱਧ ਕਾਰਵਾਈ ਕਰਦੇ ਹੋਏ ਪਟਿਆਲਾ ਰੇਂਜ, ਪੁਲਿਸ ਵੱਲੋਂ ਕੁੱਲ 138 ਮੁਕੱਦਮੇ ਦਰਜ ਕਰਕੇ 149 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੀ ਬਣਤਰ ਅਤੇ ਵਿੱਕਰੀ ਵਿਰੁੱਧ ਕਾਰਵਾਈ ਕਰਦੇ ਹੋਏ ਪਟਿਆਲਾ ਰੇਂਜ, ਪੁਲਿਸ ਵੱਲੋਂ ਕੁੱਲ 138 ਮੁਕੱਦਮੇ ਦਰਜ ਕਰਕੇ 149 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਕਰੀਬ 60823 ਲੀਟਰ ਨਜਾਇਜ਼ ਸ਼ਰਾਬ ਅਤੇ ਕਰੀਬ 2410 ਲੀਟਰ ਲਾਹਣ ਬਰਾਮਦ ਕੀਤਾ ਗਿਆ । ਪਟਿਆਲਾ ਰੇਂਜ ਦੀ ਪੁਲਿਸ ਵੱਲੋਂ ਅਮਨ–ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦਿਆਂ ਹੋਇਆਂ 06 ਮੁਕੱਦਮੇ ਦਰਜ ਕਰਕੇ 16 ਅਸਲੇ, 59 ਕਾਰਤੂਸ ਅਤੇ 02 ਵਹੀਕਲ ਬਰਾਮਦ ਕੀਤੇ ਗਏ। ਐਨ. ਡੀ. ਪੀ. ਐਸ. ਐਕਟ ਅਧੀਨ ਦਰਜ ਮੁਕੱਦਮਿਆਂ ਦੀ ਪੈਰਵੀ ਕਰਦੇ ਹੋਏ ਅਦਾਲਤਾਂ ਵਿੱਚ ਇਸ ਅਰਸੇ ਦੌਰਾਨ 227 ਮੁਕੱਦਮਿਆਂ ਦਾ ਨਿਪਟਾਰਾ ਹੋਇਆ, ਜਿਨ੍ਹਾਂ ਵਿਚੋਂ 212 ਮੁਕੱਦਮਾਤ ਸਜ਼ਾ ਕਰਵਾਏ ਗਏ ਹਨ, ਜਿਨ੍ਹਾਂ ਦੀ ਸਜ਼ਾ ਪ੍ਰਤੀਸ਼ਤਤਾ 93.4 ਰਹੀ । ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਸੇਫ ਪੰਜਾਬ ਦਾ ਨੰਬਰ 97791–00200 ਜਾਰੀ ਕੀਤਾ ਗਿਆ ਹੈ । ਆਮ ਜਨਤਾ ਇਸ ਪਰ ਨਸ਼ਾ ਤਸਕਰਾਂ ਖ਼ਿਲਾਫ਼ ਸਹੀ ਸੂਚਨਾ ਦੇ ਸਕਦੀ ਹੈ ।

Punjab Bani 10 April,2025
ਤਰਨਤਾਰਨ ਵਿਚ ਸਬ ਇੰਸਪੈਕਟਰ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਤੇ ਏ. ਐਸ. ਆਈ. ਦੀ ਤੋੜੀ ਬਾਂਹ

ਤਰਨਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਂ `ਚ ਝਗੜਾ ਸੁਲਝਾਉਣ ਗਏ ਥਾਣਾ ਗੋਇੰਦਵਾਲ ਸਾਹਿਬ ਦੇ ਸਬ-ਇੰਸਪੈਕਟਰ ਨੂੰ ਜਿਥੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉੱਥੇ ਹੀ ਇਕ ਏ. ਐੱਸ. ਆਈ. ਰੈਂਕ ਦੇ ਪੁਲਸ ਅਧਿਕਾਰੀ ਦੀ ਬਾਂਹ ਤੋੜ ਦਿੱਤੀ ਗਈ । ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਹੋਰਨਾਂ ਖਿਲਾਫ਼ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਇਸ ਮਾਮਲੇ `ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਦੋਸ਼ ਹੈ ਕਿ ਪਿੰਡ ਕੋਟ ਮੁਹੰਮਦ ਖਾਂ ਦੇ ਸਰਪੰਚ ਕੁਲਦੀਪ ਸਿੰਘ ਦੇ ਲੜਕੇ ਦਾ ਇਸੇ ਪਿੰਡ ਦੇ ਅਰਸ਼ਦੀਪ ਸਿੰਘ ਨਾਲ ਕਰੀਬ ਦਸ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਉਕਤ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਵਿਰੋਧੀ ਧਿਰਾਂ ਨੇ ਆਪ` ਸਰਪੰਚ ਕੁਲਦੀਪ ਸਿੰਘ ਅਤੇ ਹੋਰਨਾਂ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਕਾਰਵਾਈ ਨਹੀਂ ਹੋਈ। ਬੁੱਧਵਾਰ ਸਵੇਰੇ 11 ਵਜੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ । ਝਗੜਾ ਸੁਲਝਾਉਣ ਦਾ ਸਮਾਂ ਸ਼ਾਮ ਨੂੰ 4 ਵਜੇ ਤੈਅ ਕੀਤਾ ਗਿਆ ਸੀ ਪੁਲਸ ਮੁਤਾਬਿਕ ਦੋਸ਼ ਹੈ ਕਿ ਝਗੜਾ ਸੁਲਝਾਉਣ ਦਾ ਸਮਾਂ ਸ਼ਾਮ ਨੂੰ 4 ਵਜੇ ਤੈਅ ਕੀਤਾ ਗਿਆ ਸੀ ਪਰ ਸਰਪੰਚ ਧੜੇ ਨੇ ਪਿੰਡ ਵਿੱਚ ਹੀ ਹੰਗਾਮਾ ਕੀਤਾ । ਸਰਪੰਚ ਧੜੇ ਦੀ ਕਥਿਤ ਗੁੰਡਾਗਰਦੀ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੁਲਸ ਹੈਲਪ ਲਾਈਨ ਨੰਬਰ `ਤੇ ਸ਼ਿਕਾਇਤ ਦਰਜ਼ ਕਰਵਾਈ ਗਈ । ਪੁਲਸ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਵਧੀਕ ਇੰਚਾਰਜ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਏ. ਐਸ. ਆਈ. ਜਸਬੀਰ ਸਿੰਘ ਅਤੇ ਪੁਲਿਸ ਪਾਰਟੀ ਰਾਤ 8.30 ਵਜੇ ਥਾਣੇ ਤੋਂ ਰਵਾਨਾ ਹੋਈ । ਕਰੀਬ 9.35 ਵਜੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਦੋਵੇਂ ਧਿਰਾਂ ਫਿਰ ਆਪਸ ਵਿੱਚ ਭਿੜ ਗਈਆਂ । ਜਦੋਂ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਸਰਪੰਚ ਧੜੇ ਨੂੰ ਝਗੜਾ ਸੁਲਝਾਉਣ ਲਈ ਪਿੱਛੇ ਹਟਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਸਬ ਇੰਸਪੈਕਟਰ ਦਾ ਰਿਵਾਲਵਰ ਖੋਹ ਲਿਆ ਅਤੇ ਉਸ `ਤੇ ਤਿੰਨ ਗੋਲੀਆਂ ਚਲਾ ਦਿੱਤੀਆਂ । ਗੋਲੀ ਲੱਗਣ ਨਾਲ ਸਬ ਇੰਸਪੈਕਟਰ ਚਰਨਜੀਤ ਸਿੰਘ ਗੰਭੀਰ ਜ਼ਖ਼ਮੀ ਗੋਲੀ ਲੱਗਣ ਨਾਲ ਸਬ ਇੰਸਪੈਕਟਰ ਚਰਨਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂਕਿ ਕੁੱਟਮਾਰ ਕਾਰਨ ਏ. ਐਸ. ਆਈ. ਜਸਬੀਰ ਸਿੰਘ ਦੀ ਬਾਂਹ ਵੀ ਟੁੱਟ ਗਈ। ਜਾਣਕਾਰੀ ਲਈ ਦੱਸ ਦਈਏ ਕਿ ਡੀ. ਐਸ. ਪੀ. ਅਤੁਲ ਸੋਨੀ ਅਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਾਰੀ ਘਟਨਾ ਦਾ ਪਤਾ ਲੱਗਾ । ਇਸ ਦੌਰਾਨ ਗੋਲੀਆਂ ਦੀ ਆਵਾਜ਼ ਸੁਣ ਕੇ ਦੋਵੇਂ ਅਧਿਕਾਰੀ ਪਿੱਛੇ ਹਟ ਗਏ। ਹਾਲਾਂਕਿ ਬਾਅਦ ਵਿੱਚ ਸਬ-ਇੰਸਪੈਕਟਰ ਚਰਨਜੀਤ ਸਿੰਘ ਅਤੇ ਏ. ਐਸ. ਆਈ. ਜਸਬੀਰ ਸਿੰਘ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਚਰਨਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਪੁਲਸ ਨੇ ਸਰਪੰਚ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ਼ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

Punjab Bani 10 April,2025
ਥਾਣਾ ਸਨੌਰ ਪੁਲਸ ਨੇ ਕੀਤਾ ਅੰਜੂ ਕੁਮਾਰ ਤੇ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇਲਿਜਾਉਣ ਤੇ ਕੇਸ ਦਰਜ

ਸਨੌਰ, 9 ਅਪੈ੍ਰਲ : ਜਿ਼ਲਾ ਪਟਿਆਲਾ ਅਧੀਨ ਆਉਂਦੇ ਕਸਬਾ ਸਨੌਰ ਥਾਣੇ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਵਾਂ 137 (2), 96 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅੰਜੂ ਕੁਮਾਰ ਪੁੱਤਰ ਹਰਮੇਸ਼ ਕੁਮਾਰ ਵਾਸੀ ਪਿੰਡ ਰੱਤਾਖੇੜਾ ਥਾਣਾ ਜੁਲਕਾ ਸ਼ਾਮਲ ਹੈ । 16 ਸਾਲਾਂ ਦੀ ਹੈ 2 ਅਪੈ੍ਰਲ ਨੂੰ ਸਕੂਲ ਵਿਚ ਪੇਪਰ ਦੇਣ ਗਈ ਸੀ ਪਰ ਘਰ ਵਾਪਸ ਨਹੀਂ ਆਈ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦੀ ਲੜਕੀ ਜੋ ਕਿ 16 ਸਾਲਾਂ ਦੀ ਹੈ 2 ਅਪੈ੍ਰਲ ਨੂੰ ਸਕੂਲ ਵਿਚ ਪੇਪਰ ਦੇਣ ਗਈ ਸੀ ਪਰ ਘਰ ਵਾਪਸ ਨਹੀਂ ਆਈ ਅਤੇ ਕਾਫੀ ਭਾਲ ਕਰਨ ਤੇ ਪਤਾ ਲੱਗਿਆ ਕਿ ਉਕਤ ਵਿਅਕਤੀ ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Punjab Bani 09 April,2025
ਦਿਲ ਦਾ ਆਪ੍ਰੇਸ਼ਨ ਕਰਨ ਵਾਲੇ ਨਕਲੀ ਡਾਕਟਰ ਵਿਰੁੱਧ ਕੇਸ ਦਰਜ

ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਪੁਲਸ ਨੇ ਮਿਸ਼ਨਰੀ ਹਸਪਤਾਲ ਦੇ ਇਕ ਨਕਲੀ ਡਾਕਟਰ ਵਿਰੁੱਧ ਕੇਸ ਦਰਜ ਕੀਤਾ ਹੈ, ਜਿਸ ’ਤੇ ਦਮੋਹ ਜਿ਼ਲ੍ਹੇ ਵਿਚ ਸਰਜਰੀ ਕਰਨ ਅਤੇ ਕਥਿਤ ਤੌਰ ’ਤੇ ਘੱਟੋ-ਘੱਟ ਸੱਤ ਮਰੀਜ਼ਾਂ ਨੂੰ ਮਾਰਨ ਦਾ ਦੋਸ਼ ਹੈ । ਇਕ ਅਧਿਕਾਰੀ ਨੇ ਕਿਹਾ ਕਿ ਮਿਸ਼ਨਰੀ ਹਸਪਤਾਲ ਵਿਚ ਨਿਯੁਕਤੀ ਪ੍ਰਾਪਤ ਕਰਨ ਲਈ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਵਿਚ ਜ਼ਿਲ੍ਹੇ ਦੇ ਕੋਤਵਾਲੀ ਪੁਲਸ ਸਟੇਸ਼ਨ ਵਿਚ ਨਕਲੀ ਡਾਕਟਰ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ । ਸਿਹਤ ਵਿਭਾਗ ਦੇ ਸੀ. ਐੱਮ. ਐੱਚ. ਓ. ਤੋਂ ਇਕ ਰਿਪੋਰਟ ਮਿਲੀ ਹੈ ਸਿਟੀ ਸੁਪਰਡੈਂਟ ਆਫ਼ ਪੁਲਸ ਅਭਿਸ਼ੇਕ ਤਿਵਾੜੀ ਨੇ ਖ਼ਬਰ ਏਜੰਸੀ ਏ. ਐੱਨ. ਆਈ. ਨੂੰ ਦੱਸਿਆ ਕਿ ਮਿਸ਼ਨਰੀ ਹਸਪਤਾਲ ਦੇ ਡਾ. ਐਨ. ਜੌਨ ਕੇਮ ਵਿਰੁੱਧ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਵਿੱਚ ਕੋਤਵਾਲੀ ਪੁਲਸ ਸਟੇਸ਼ਨ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ । ਸਾਨੂੰ ਇਸ ਮਾਮਲੇ ਵਿਚ ਸਿਹਤ ਵਿਭਾਗ ਦੇ ਸੀ. ਐੱਮ. ਐੱਚ. ਓ. ਤੋਂ ਇਕ ਰਿਪੋਰਟ ਮਿਲੀ ਹੈ ਕਿ ਡਾ. ਐੱਨ ਜੌਨ ਕੇਮ ਨੇ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਦੀਆਂ ਕਥਿਤ ਤੌਰ ’ਤੇ ਜਾਅਲੀ ਸਰਜਰੀਆਂ ਕੀਤੀਆਂ ਹਨ ।

Punjab Bani 07 April,2025
ਕੈਨੇਡਾ `ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ

ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਤੇ ਵਿਦੇਸ਼ੀ ਧਰਤੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਸ ਨੇ ਇਕ ਲਵਦੀਪ ਢਿੱਲੋਂ ਨਾਮ ਦੇ ਪੰਜਾਬੀ ਨੌਜਵਾਨ 10 ਹਜ਼ਾਰ 200 ਕੈਨੇਡੀਅਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ 100 ਤੋਂ 20 ਡਾਲਰ ਦੇ ਨਕਲੀ ਨੋਟ ਸਨ ।  ਪੁਲਸ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਪੁਲਸ ਨੂੰ ਇਕ ਔਰਤ ਨੇ ਸਿ਼ਕਾਇਤ ਕੀਤੀ ਸੀ ਕਿ ਉਸ ਨੇ ਫੇਸਬੁਕ ਦੀ ਮਾਰਕੀਟ ਪਲੇਸ ਰਾਹੀਂ ਲਵਦੀਪ ਢਿੱਲੋਂ ਨੂੰ 1500 ਡਾਲਰ ਦੀ ਕੀਮਤ ਦੇ ਪੋਕੇਮਨ ਕਾਰਡ ਵੇਚੇ ਸਨ ਤੇ ਢਿੱਲੋਂ ਵਲੋਂ ਉਸ ਨੂੰ ਜੋ 1500 ਡਾਲਰ ਦੇ ਨੋਟ ਦਿਤੇ ਗਏ ਉਹ ਨਕਲੀ ਸਨ ਕਿਉਂਕਿ ਜਦੋਂ ਇਨ੍ਹਾਂ ਦੇ ਨੰਬਰ ਚੈਕ ਕੀਤੇ ਗਏ ਤਾਂ ਉਨ੍ਹਾਂ ਦੇ ਸੀਰੀਅਲ ਨੰਬਰ ਇਕੋ ਜਿਹੇ ਸਨ । ਸਿ਼ਕਾਇਤਕਰਤਾ ਨੇ ਦੱਸਿਆ ਕਿ ਅਜਿਹਾ 100 ਦੇ ਡਾਲਰਾਂ ਤੇ ਸੀ । ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਦਸਿਆ ਕਿ ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਜਿੱਥੇ ਪੁਲਿਸ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀ ਸੀ, ਜਿਸ ਨੂੰ 10,200 ਡਾਲਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਲਵਦੀਪ ਢਿੱਲੋਂ ਕੋਲ ਇਹ ਨਕਲੀ ਨੋਟ ਕਿੱਥੋਂ ਆਏ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ।

Punjab Bani 07 April,2025
ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਦੇ ਸ਼ੱਕ ਵਿਚ ਕੈਨੇਡਾ ਵਿਖੇ ਇਕ ਗ੍ਰਿਫ਼ਤਾਰ

ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਤੇ ਵਿਦੇਸ਼ੀ ਧਰਤੀ ਕੈਨੇਡਾ ਦੇ ਰੌਕਲੈਂਡ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਭਾਰਤੀ ਨਾਗਰਿਕ ਦੀੇ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਕੈਨੇਡੀਅਨ ਪੁਲਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ  ਹੈ । ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡਾ ਵਿੱਚ ਬਣੇ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਕੈਨੇਡੀਅਨ ਪੁਲਸ ਨੇ ਇੱਕ ਸ਼ੱਕੀ ਨੂੰ ਤਾਂ ਗ੍ਰਿਫ਼ਤਾਰ ਕੀਤਾ ਹੈ ਪਰ ਉੱਥੋਂ ਦੀ ਪੁਲਸ ਨੇ ਅਜੇ ਤੱਕ ਘਟਨਾ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੇ ਹਨ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਜਾਂ ਹੋਰ ਵੱਖ ਵੱਖ ਵਿਦੇਸ਼ੀ ਧਰਤੀਆਂ ਤੇ ਭਾਰਤੀਆਂ ਦਾ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਕਾਰਨ ਭਾਰਤ ਵਿਚ ਰਹੇ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਕਰ ਮੈਂਬਰਾਂ ਨੂੰ ਤਾਂ ਬਸ ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ।

Punjab Bani 05 April,2025
ਅੰਮ੍ਰਿਤਸਰ ’ਚ ਫ਼ਰਜ਼ੀ ਮਹਿਲਾ ਪੁਲਿਸ ਇੰਸਪੈਕਟਰ ਨੂੰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ’ਚ ਇਕ ਔਰਤ ਅਪਣੇ ਆਪ ਨੂੰ ਪੁਲਸ ਇੰਸਪੈਕਟਰ ਦੱਸ ਕੇ ਸਰਕਾਰੀ ਅਧਿਕਾਰੀਆਂ ਨੂੰ ਬਲੈਕਮੇਲ ਕਰਦੀ ਸੀ, ਜਿਸਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਕੌਰ ਨਾਮ ਦੀ ਇਸ ਔਰਤ ਨੇ ਇਕ ਫ਼ਰਜ਼ੀ ਪਛਾਣ ਪੱਤਰ ਵੀ ਬਣਵਾਇਆ ਸੀ, ਜਿਸਨੂੰ ਵੀ ਪੁਲਸ ਵਲੋਂ ਜ਼ਬਤ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਉਕਤ ਹੈਰਾਨੀਜਨਕ ਘਟਨਾਕ੍ਰਮ ਸਬੰਧੀ ਪੁਲਸ ਨੂੰ ਸਿ਼ਕਾਇਤ ਪ੍ਰਾਪਤ ਹੋਈ ਸੀ ਕਿ ਇਸ ਮਹਿਲਾ ਨੇ ਡੀ. ਸੀ. ਦਫ਼ਤਰ ਦੇ ਅਧਿਕਾਰੀਆਂ ਨੂੰ ਅਪਣਾ ਸ਼ਿਕਾਰ ਬਣਾਇਆ ਹੈ । ਫ਼ਰਜ਼ੀ ਮਹਿਲਾ ਪੁਲਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਪੁਲਸ ਨੇ ਡੀ. ਸੀ. ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਦੀ ਸਿ਼ਕਾਇਤ `ਤੇ ਕਾਰਵਾਈ ਕਰਦਿਆਂ ਉਕਤ ਫ਼ਰਜ਼ੀ ਮਹਿਲਾ ਪੁਲਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਵੱਖ ਵੱਖ ਸੂਬਿਆਂ, ਜਿ਼ਲਿਆਂ, ਸ਼ਹਿਰਾਂ, ਕਸਬਿਆਂ ਆਦਿ ਵਿਖੇ ਕਈ ਵਿਅਕਤੀਆਂ ਵਲੋਂ ਅਜਿਹੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਅਖੀਰਕਾਰ ਅਜਿਹਾ ਕਰਨ ਵਾਲੇ ਲੋਕ ਪੁਲਸ ਦੇ ਅੜਿੱਕੇ ਆ ਹੀ ਜਾਂਦੇ ਹਨ ।

Punjab Bani 04 April,2025
ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਕੀਤਾ ਟਿੱਪਰ ਡਰਾਈਵਰ ਵਿਰੁੱਧ ਤੇਜ ਰਫ਼ਤਾਰ ਤੇ ਲਾਪ੍ਰਵਾਹ ਨਾਲ ਟਿੱਪਰ ਲਿਆ ਕੇ ਕਾਰ ਵਿਚ ਮਾਰਨ ਦੇ ਦੋਸ਼ ਹੇਠ ਕੇਸ ਦਰਜ

ਪਟਿਆਲਾ : ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਟਿੱਪਰ ਦੇ ਡਰਾਈਵਰ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ 281, 324 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਟਿੱਪਰ ਦਾ ਡਰਾਇਵਰ ਪਰਮਿੰਦਰ ਕੁਮਾਰ ਪੁੱਤਰ ਵਜੀਰ ਚੰਦ ਵਾਸੀ ਪਿੰਡ ਆਲਮਪੁਰ ਪਟਿਆਲਾ ਸ਼ਾਮਲ ਹੈ । ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੀ ਕਾਰਵਾਈ ਸ਼ੁਰੂ  ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੰਦੀਪ ਬਾਂਸਲ ਪੁੱਤਰ ਦਵਿੰਦਰ ਬਾਂਸਲ ਵਾਸੀ ਮਕਾਨ ਨੰ. 25/19 ਸੈਕਟਰ-67 ਗੁੜਗਾਉ ਹਰਿਆਣਾ ਨੇ ਦੱਸਿਆ ਕਿ 3 ਅਪੈ੍ਰਲ ਨੂੰ 12.00 ਪੀ. ਐਮ ਤੇ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਫੇਸ-3 ਅਰਬਨ ਅਸਟੇਟ ਪਟਿਆਲਾ ਦੀਆ ਲਾਈਟਾਂ ਕੋਲ ਖੜ੍ਹਾ ਸੀ ਤਾਂ ਉਕਤ ਟਿੱਪਰ ਦੇ ਡਰਾਈਵਰ ਨੇ ਆਪਣਾ ਟਿੱਪਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਦੀ ਕਾਰ ਵਿੱਚ ਮਾਰਿਆ, ਜਿਸ ਕਾਰਨ ਉਸਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Punjab Bani 04 April,2025
ਆਈਫੋਨ ਦੇ ਲਾਲਚ ਵਸ਼ ਪੈ ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ

ਰਾਜਪੁਰਾ : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ ਵਿਖੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਇੱਕ ਆਈਫ਼ੋਨ ਕਰ ਕੇ ਦੋਸਤ ਨੇ ਦੋਸਤ ਦਾ ਕਤਲ ਕਰ ਦਿੱਤਾ ਅਤੇ ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਰਾਜਪੁਰਾ ਰੇਲਵੇ ਲਾਈਨ ’ਤੇ ਸੁੱਟ ਕੇ ਹੋਏ ਫਰਾਰ ਹੋ ਗਏ । ਪੁਲਸ ਪਾਰਟੀ ਨੇ ਪੂਰੇ ਮਾਮਲੇ ਦੀ ਜਦੋਂ ਜਾਂਚ ਕੀਤੀ ਤਾਂ ਜਾਂਚ ਦੇ ਵਿੱਚ ਸਾਹਮਣੇ ਨਿਕਲ ਕੇ ਆਇਆ ਕਿ ਇੱਕ ਦੋਸਤ ਨੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਇੱਕ ਮੋਬਾਈਲ ਫ਼ੋਨ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਕਿ ਇੱਕ ਹਰਜਿੰਦਰ ਸਿੰਘ ਨਾਮਕ ਵਿਅਕਤੀ ਆਪਣੇ ਬੇਟੇ ਨਵਜੋਤ ਸਿੰਘ ਦੀ ਭਾਲ ਕਰ ਰਹੇ ਸਨ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਨਵਜੋਤ ਆਪਣੇ ਦੋਸਤਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਕੇ ਅੰਮ੍ਰਿਤਸਰ ਵਾਲੀ ਸਾਈਡ ਘੁੰਮਣ ਲਈ ਜਾ ਰਿਹਾ ਸੀ ਅਤੇ ਰਾਜਪੁਰਾ ਪਹੁੰਚ ਕੇ ਨਵਜੋਤ ਦੇ ਦੋਸਤ ਅਮਨਜੋਤ ਸਿੰਘ ਨੇ ਬੜੀ ਬੇਰਹਿਮੀ ਦੇ ਨਾਲ ਤੇਜ਼ਧਾਰ ਹਥਿਆਰ ਨਾਲ ਨਵਜੋਤ ਦਾ ਕਤਲ ਕਰ ਦਿੱਤਾ । ਕਤਲ ਨੂੰ ਹਾਦਸਾ ਦਰਸਾਉਣ ਲਈ ਉਸ ਦੀ ਡੈੱਡ ਬਾਡੀ ਰੇਲਵੇ ਲਾਈਨ ’ਤੇ ਸੁੱਟ ਦਿੱਤੀ । ਪੁਲਸ ਨੇ ਦੋਸ਼ੀ ਨੂੰ ਕਰ ਲਿਆ ਹੈ ਗ੍ਰਿਫ਼ਤਾਰ  ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਿਹਾ ਕਿ ਦੋਸ਼ੀ ਨਾਬਾਲਗ਼ ਹੋਣ ਕਰ ਕੇ ਉਸ ਖਿ਼ਲਾਫ਼ ਜੁਵਲਿਨ ਐਕਟ ਦੇ ਅਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Punjab Bani 02 April,2025
ਜਿਲ੍ਹਾ ਪੁਲਿਸ ਸੰਗਰੂਰ ਵੱਲੋਂ 01.03.2025 ਤੋਂ 31.03 ਤੱਕ ਕੀਤੀ ਗਈ ਕਾਰਗੁਜਾਰੀ”

ਸੰਗਰੂਰ : ਜਿਲ੍ਹਾ ਪੁਲਸ ਸੰਗਰੂਰ ਵੱਲੋਂ 3.03 ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ ਵਿੱਚ ਬੰਦ ਪਿੰਡ ਰਾਏਧਰਾਨਾ ਦੇ ਮੌਜੂਦਾ ਸਰਪੰਚ ਦੀ ਜਾਇਦਾਦ ਅਤੇ ਉਸਦੇ ਤੇ ਉਸਦੇ ਪਰਿਵਾਰ ਦੇ ਸਾਰੇ ਬੈਂਕ ਖਾਤੇ ਫਰੀਜ ਕਰਵਾਏ ਗਏੇ । ਮਿਤੀ 11.03.2025 ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਚੱਲਦਿਆਂ 01 ਨਸ਼ਾ ਤਸਕਰ ਵੱਲੋਂ ਨਸ਼ਿਆਂ ਦੀ ਤਸਕਰੀ ਕਰਕੇ ਮਾਰਕੀਟ ਕਮੇਟੀ ਸੁਨਾਮ ਦੀ ਜਮੀਨ ਪਰ ਬਣਾਈ ਗੈਰ-ਕਾਨੂੰਨੀ ਪ੍ਰਾਪਰਟੀ, ਬੁਲਡੋਜਰ ਚਲਾ ਕੇ ਢਾਹ ਦਿੱਤੀ ਗਈ । ਮਿਤੀ 18.03.2025 ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਚੱਲਦਿਆਂ 02 ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰਕੇ ਕਮੇਟੀ ਸੰਗਰੂਰ ਦੀ ਜਮੀਨ ਪਰ ਬਣਾਈ ਗੈਰ-ਕਾਨੂੰਨੀ ਪ੍ਰਾਪਰਟੀ, ਬੁਲਡੋਜਰ ਚਲਾ ਕੇ ਢਾਹ ਦਿੱਤੀ ਗਈ । ਜਿਲ੍ਹਾ ਪੁਲਿਸ ਸੰਗਰੂਰ ਵੱਲੋਂ 01.03.2025 ਤੋਂ 31.03 ਤੱਕ ਕੀਤੀ ਗਈ ਕਾਰਗੁਜਾਰੀ” ਸ੍ਰੀ ਸਰਤਾਜ ਸਿੰਘ ਚਾਹਲ IPS, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.03.2025 ਤੋਂ 31.03.2025 ਤੱਕ ਡਰੱਗ ਦੇ 87 ਮੁਕੱਦਮੇ ਦਰਜ ਕਰਕੇ 130 ਦੋਸੀ ਕਾਬੂ ਕਰਕੇ 400 ਗ੍ਰਾਮ ਹੈਰੋਇਨ, 1 ਕਿੱਲੋ 500 ਗ੍ਰਾਮ ਅਫੀਮ, 411 ਕਿੱਲੋ 325 ਗ੍ਰਾਮ ਭੂੱਕੀ ਚੂਰਾ ਪੋਸਤ, 365 ਗ੍ਰਾਮ ਗਾਂਜਾ ਸੁਲਫਾ, 350 ਗ੍ਰਾਮ ਨਸ਼ੀਲਾ ਪਾਊਡਰ, 15550 ਨਸੀਲੀਆਂ ਗੋਲੀਆਂ, 39 ਨਸ਼ੀਲੀਆਂ ਸੀਸੀਆਂ, 65 ਕਿੱਲੋ 724 ਗ੍ਰਾਮ ਹਰੇ ਪੌਦੇ ਪੋਸਤ ਅਤੇ 2,81,210/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ । ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 32 ਮੁਕੱਦਮੇ ਦਰਜ ਕਰਕੇ 27 ਦੋਸੀਆਂ ਨੂੰ ਕਾਬੂ ਕਰਕੇ 345.750 ਲੀਟਰ ਸਰਾਬ ਠੇਕਾ ਦੇਸੀ, 36 ਲੀਟਰ ਸਰਾਬ ਅੰਗਰੇਜੀ, 67.500 ਲੀਟਰ ਸਰਾਬ ਨਜੈਜ, 01 ਚਾਲੂ ਭੱਠੀ ਅਤੇ 810 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 01 ਮੁਕੱਦਮਾ ਦਰਜ ਕਰਕੇ 03 ਦੋਸੀ ਗ੍ਰਿਫਤਾਰ ਕੀਤੇ, 01 ਪਿਸਤੌਲ ਸਮੇਤ 01 ਕਾਰਤੂਸ ਬ੍ਰਾਮਦ ਕਰਾਇਆ ਗਿਆ । ਜੂਆ ਐਕਟ ਤਹਿਤ 04 ਮੁਕੱਦਮੇ ਦਰਜ ਕਰਕੇ 04 ਦੋਸੀ ਗ੍ਰਿਫਤਾਰ ਕੀਤੇ ਅਤੇ 21,210/- ਰੁਪਏ ਬ੍ਰਾਮਦ ਕਰਾਏ ਗਏ । ਨਸ਼ਿਆਂ ਵਿਰੁੱਧ ਚਲਾਈ ਮਹਿੰਮ ਤਹਿਤ ਜਿਲ੍ਹਾ ਸੰਗਰੂਰ ਵਿਖੇ 119 ਮੁਕੱਦਮੇ ਦਰਜ, 157 ਦੋਸੀ ਗ੍ਰਿਫਤਾਰ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ । ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ । ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 163 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ ।

Punjab Bani 01 April,2025
ਥਾਣਾ ਸਨੌਰ ਪੁਲਸ ਨੇ ਕੀਤਾ ਸੜਕੀ ਹਾਦਸੇ ਵਿਚ ਤਿੰਨ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਆਟੋ ਚਾਲਕ ਵਿਰੁੱਧ ਕੇਸ ਦਰਜ

ਪਟਿਆਲਾ : 31 ਮਾਰਚ : ਥਾਣਾ ਸਨੌਰ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 105, 281, 125, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਮੁੱਖ ਸਿੰਘ ਪੁੱਤਰ ਕਰਮ ਸਿੰਘ ਵਾਸੀ ਹਰੀ ਸਿੰਘ ਨਗਰ ਨੇੜੇ ਪਿੰਡ ਅਲੀਪੁਰ ਪਟਿਆਲਾ ਸ਼ਾਮਲ ਹੈ । ਟੈਂਪੂ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਮਾਰਿਆ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਇੰਦਰਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਸਾਹਮਣੇ ਧਰਮਕੋਟ ਪੰਜਾਬੀ ਬਾਗ ਕਾਲੋਨੀ ਥਾਣਾ ਸਨੌਰ ਨੇ ਦੱਸਿਆ ਕਿ 29ਮਾਰਚ ਨੂੰ ਸ਼ਾਮ 6.45 ਤੇ ਉਸਦੇ ਦੇ ਜੀਜਾ ਗੁਰਚਰਨ ਸਿੰਘ ਵਾਸੀ ਖਾਲਸਾ ਕਲੋਨੀ ਸਨੌਰ, ਜੋ ਕਿ ਅਪਾਣੀ ਲੜਕੀ ਅਰਸ਼ਦੀਪ ਕੌਰ ਨਾਲ ਸਕੂਟਰੀ ਨੰ.ਪੀ. ਬੀ. ਸੀ. ਯੂ. 7087 ਤੇ ਸਵਾਰ ਹੋ ਕੇ ਸਨੌਰ ਰੋਡ ਹੈਵਨ ਸਿਟੀ ਦੇ ਕੋਲ ਜਾ ਰਹੇ ਸੀ ਕਿ ਉਪਰੋਕਤ ਗੁਰਮੁੱਖ ਸਿੰਘ ਜੋ ਕਿ ਟੈਂਪੂ (ਛੋਟਾ ਹਾਥੀ) ਨੂੰ ਚਲਾ ਰਿਹਾ ਸੀ ਨੇ ਆਪਣਾ ਟੈਂਪੂ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਗੁਰਚਰਨ ਸਿੰਘ ਤੇ ਹੋਰਨਾਂ ਵਿੱਚ ਮਾਰਿਆ, ਜਿਸ ਕਾਰਨ ਸੰਤੁਲਨ ਵਿਗੜ੍ਹ ਗਿਆ ਤੇ ਟੈਂਪੂ ਸਾਈਡ ਤੇ ਖੜ੍ਹੇ ਦੋ ਵਿਅਕਤੀ (ਪ੍ਰੀਤਅਕਾਲ ਸਿੰਘ ਅਤੇ ਮਨਜੋਤ ਸਿੰਘ) ਵਿੱਚ ਲੱਗਿਆ । ਐਕਸੀਡੈਂਟ ਵਿੱਚ ਗੁਰਚਰਨ ਸਿੰਘ ਅਤੇ ਪ੍ਰੀਤਅਕਾਲ ਸਿੰਘ ਦੀ ਤਾਂ ਮੌਕੇ ਤੇ ਹੀ ਮੋਤ ਹੋ ਗਈ ਸੀ ਅਤੇ ਅਰਸ਼ਦੀਪ ਕੌਰ ਜੋ ਕਿ ਇਸ ਘਟਨਾ ਵਿਚ ਜ਼ਖ਼ਮੀ ਹੋ ਗਈ ਸੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਸਿ਼ਕਾਇਤਕਰਤਾ ਨੇ ਦੱਸਿਆ ਕਿ ਜਿਸ ਨਾਲ ਵਾਪਰੇ ਐਕਸੀਡੈਂਟ ਵਿੱਚ ਗੁਰਚਰਨ ਸਿੰਘ ਅਤੇ ਪ੍ਰੀਤਅਕਾਲ ਸਿੰਘ ਦੀ ਤਾਂ ਮੌਕੇ ਤੇ ਹੀ ਮੋਤ ਹੋ ਗਈ ਸੀ ਅਤੇ ਅਰਸ਼ਦੀਪ ਕੌਰ ਜੋ ਕਿ ਇਸ ਘਟਨਾ ਵਿਚ ਜ਼ਖ਼ਮੀ ਹੋ ਗਈ ਸੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਤੇ ਮਨਜੋਤ ਸਿੰਘ ਦੇ ਸੱਟਾ ਲੱਗੀਆਂ ਹਨ ਜੋ ਕਿ ਇਲਾਜ ਅਧੀਨ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Punjab Bani 31 March,2025
ਆਟੋ ਚਾਲਕ ਨੇ 12 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਕੇ ਬਣਾਇਆ ਗਰਭਵਤੀ

ਆਟੋ ਚਾਲਕ ਨੇ 12 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਕੇ ਬਣਾਇਆ ਗਰਭਵਤੀ ਪੁਲਸ ਨੇ ਕੇਸ ਦਰਜ ਕਰਕੇ ਕੀਤੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਪਟਿਆਲਾ : ਪਟਿਆਲਾ ਦੀ ਬਾਬੂ ਸਿੰਘ ਕਾਲੋਨੀ ਵਾਸੀ ਆਟੋ ਚਾਲਕ ਸ਼ੁਭਮ ਕਨੌਜੀਆ ਜਿਸ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਲਿਜਾਇਆ ਤੇ ਵਾਪਸ ਘਰ ਛੱਡਿਆ ਜਾਂਦਾ ਸੀ ਨੇ ਆਟੋ ਵਿਚ ਜਾਂਦੀ 12 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਕੇ ਉਸਨੂੰ ਗਰਭਵਤੀ ਕਰ ਦਿੱਤਾ ਹੈ ਜਿਸਦਾ ਪਤਾ ਚਲਦਿਆਂ ਹੀ ਵਿਦਿਆਰਥਣ ਦੇ ਘਰਦਿਆਂ ਨੇ ਪੁਲਸ ਨੂੰ ਸਿ਼ਕਾਇਤ ਦਿੱਤੀ ਤੇ ਵਿਦਿਆਰਥਣ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਚਲਾਇਆ ਜਾ ਰਿਹਾ ਹੈ । ਉਕਤ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਖਸ਼ੀਵਾਲ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਆਟੋ ਚਾਲਕ ਸ਼ੁਭਮ ਕਨੌਜੀਆ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ । ਮੁਲਜ਼ਮ ਘਰ ਛੱਡਦਾ ਸੀ ਇਸ ਕੁੜੀ ਨੂੰ ਸਭ ਤੋਂ ਬਾਅਦ  ਦੱਸਣਯੋਗ ਹੈ ਕਿ ਜਦੋਂ ਆਟੋ ਚਾਲਕ ਨੇ ਪਹਿਲਾਂ ਕੁੜੀ ਨਾਲ ਜਬਰ ਜਨਾਹ ਕੀਤਾ ਤਾਂ ਡਰ ਦੇ ਮਾਰੇ ਲੜਕੀ ਨੇ ਇਹ ਗੱਲ ਨਹੀਂ ਦੱਸੀ ਪਰ ਜਦੋਂ ਹੁਣ ਉਸਦੀ ਤਬੀਅਤ ਵਿਗੜਨ ਲੱਗੀ ਤਾਂ ਪਤਾ ਲੱਗਿਆ ਕਿ ਵਿਦਿਆਰਥਣ ਤਾਂ ਗਰਭਵਤੀ ਹੈ । ਜਿਸ ਤੇ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਬਖਸ਼ੀਵਾਲਾ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿਚ ਸ਼ੁਭਮ ਕਨੌਜੀਆ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਤੁਰਤ ਗ੍ਰਿਫ਼ਤਾਰ ਕਰ ਲਿਆ।ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਚਾਲਕ ਉਕਤ ਵਿਦਿਆਰਥਣ ਤੋਂ ਇਲਾਵਾ ਹੋਰ ਬੱਚਿਆਂ ਨੂੰ ਵੀ ਆਟੋ ਵਿਚ ਸਕੂਲ ਲਿਜਾਂਦਾ ਤੇ ਘਰ ਛੱਡਦਾ ਸੀ ਪਰ ਮੁਲਜ਼ਮ ਇਸ ਕੁੜੀ ਨੂੰ ਸਭ ਤੋਂ ਬਾਅਦ ਘਰ ਛੱਡਦਾ ਸੀ, ਜਿਸਦੇ ਚਲਦਿਆਂ ਅਗਸਤ 2024 ਵਿਚ ਮੁਲਜ਼ਮ ਉਕਤ ਲੜਕੀ ਨੂੰ ਖਾਲਸਾ ਨਗਰ ਵਿਚ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਤੇ ਮੌਕਾ ਪਾ ਕੇ ਉਸ ਨਾਲ ਜਬਰ ਜਨਾਹ ਕੀਤਾ।ਲੜਕੀ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹੈ ਅਤੇ ਇਸ ਸਮੇਂ ਪਟਿਆਲੇ ਰਹਿੰਦਾ ਹੈ ।

Punjab Bani 31 March,2025
ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ ਤੇ ਕੇਸ ਦਰਜ

ਨਾਭਾ, 30 ਮਾਰਚ () : ਸਦਰ ਕੋਤਵਾਲੀ ਨਾਭਾ ਦੀ ਪੁਲਸ ਨੇਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 118 (1), 126 (2)), 3 (5) ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਨਿਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਬਠਿੰਡੀਆ ਮੁਹੱਲਾ ਨਾਭਾ ਨੇ ਦੱਸਿਆ ਕਿ 26 ਮਾਰਚ ਨੂੰ ਜਦੋਂ ਉਹ ਪਟਿਆਲਾ ਗੇਟ ਨਾਭਾ ਬੱਸ ਸਟੈਂਡ ਕੋਲ ਆਪਣੇ ਸਾਥੀ ਗੁਰਦਰਸ਼ਨ ਸਿੰਘ ਨਾਲ ਖੜ੍ਹਾ ਸੀ ਤਾਂ ਇਕ ਮੋਟਰਸਾਈਕਲ ਤੇ ਚਾਰ ਅਣਪਛਾਤੇ ਵਿਅਕਤੀ ਆਏ ਅਤੇ ਉਸ ਕੋਲੋਂ ਮੋਬਾਇਲ ਅਤੇ ਪੈਸਿਆਂ ਦੀ ਮੰਗ ਕੀਤੀ ਪਰ ਉਸਦੇ ਇਨਕਾਰ ਕਰਨ ਤੇ ਉਸਦੀ ਰਾਡਾਂ ਨਾਲ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjab Bani 30 March,2025