Breaking News ਲੌਂਗੋਵਾਲ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 40 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਨਾਲ ਵਿਕਾਸ ਕਾਰਜ ਕਰਵਾਏ - ਅਮਨ ਅਰੋੜਾਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸੰਗਰੂਰ ਸਮੇਤ ਪੰਜਾਬ ਦੇ 7 ਜ਼ਿਲਿ੍ਆਂ ਦੇ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗਕੇਂਦਰੀ ਜਾਂਚ ਏਜੰਸੀ ਈ. ਡੀ. ਭੇਜਿਆ ਫ਼ਿਲਮ ਨਿਰਮਾਤਾ ਗੋਕੁਲਮ ਗੋਪਾਲਨ ਨੂੰ ਨੋਟਿਸਕੈਬਨਿਟ ਮੰਤਰੀ ਅਮਨ ਅਰੋੜਾ ਨੇ 47.23 ਕਰੋੜ ਦੀ ਲਾਗਤ ਨਾਲ਼ ਬਣਨ ਵਾਲੀਆਂ ਤਿੰਨ ਸੜਕਾਂ ਦੇ ਨੀਂਹ ਪੱਥਰ ਰੱਖੇ’ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਪੰਜਾਬ ਸਰਕਾਰ ਨੇ ਸਕੂਲਾਂ ਦੀ ਨੁਹਾਰ ਬਦਲੀ : ਜੈ ਕ੍ਰਿਸ਼ਨ ਸਿੰਘ ਰੌੜੀਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਜਲੰਧਰ `ਚ ਭਾਜਪਾ ਲੀਡਰ ਦੇ ਘਰ `ਤੇ ਗ੍ਰਨੇਡ ਹਮਲਾਬਾਲ ਵਿਆਹ ਰੋਕੂ ਐਕਟ (2006) ਤਹਿਤ ਬਾਲ ਵਿਆਹ ਰੁਕਵਾਇਆ

ਕਾਂਗਰਸ (CONGRESS)

Result You Searched: HARYANA-HIMACHAL

ਐਸ. ਸੀ. ਡਿਪਾਰਮੈਟ ਕਾਂਗਰਸ ਦੇ ਬਲਾਕ ਚੈਅਰਮੈਨ ਆ ਦੀ ਹੋਈ ਬੈਠਕ

ਨਾਭਾ 8 ਅਪ੍ਰੈਲ : ਪਟਿਆਲਾ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਕਾਂਗਰਸ ਕਮੇਟੀ ਐਸ. ਸੀ. ਡਿਪਾਰਟਮੇਂਟ ਪਟਿਆਲਾ ਦੇ ਬਲਾਕਾ ਦੇ ਚੇਅਰਮੈਨਾ ਦੀ ਮੀਟਿੰਗ ਜਿਲਾ ਚੈਅਰਮੈਨ ਕੁਲਵਿੰਦਰ ਸਿੰਘ ਸੁੱਖੇਵਾਲ ਅਤੇ ਟਿੱਕੁ ਖੇਸਲਾ ਸ਼ਹਿਰੀ ਅਤੇ ਰੂਲਰ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਰੇ ਬਲਾਕਾਂ ਦੇ ਚੇਅਰਮੈਨਾਂ ਨੇ ਹਾਜ਼ਰੀ ਲਗਵਾਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਨਾਲ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤਾਂ ਨਾਲ ਛੇੜ ਛਾੜ ਦਾ ਵਿਰੋਧ ਕੀਤਾ ਨਾਲ ਹੀ ਜ਼ਿਮਨੀ ਚੋਣ ਜਿੱਤਣ ਲਈ ਸਰਦਾਰ ਕੁਲਦੀਪ ਸਿੰਘ ਵੈਦ ਜੀ ਦੇ ਨਿਰਦੇਸ਼ਾਂ ਤੋ ਐਸ. ਸੀ. ਡਿਪਾਰਟਮੇਂਟ ਦੇ ਸਾਰੇ ਆਹੁਦੇਦਾਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਭਾਰਤ ਭੂਸਨ ਆਸ਼ੂ ਜੀ ਨੂੰ ਜਿਤਾਉਣ ਲਈ ਆਗੂਆਂ ਨੂੰ ਲਾਮਬੰਦ ਕੀਤਾ ਸਭ ਤੋਂ ਜ਼ਰੂਰੀ ਇੱਕ ਮਤਾ ਪਾਸ ਕੀਤਾ ਕਿ 19 ਅਪ੍ਰੈਲ ਨੂੰ ਇੱਕ ਸ਼ੋਭਾ ਯਾਤਰਾ ਪਟਿਆਲਾ ਤਿ੍ਪੜੀ ਤੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਬਸ ਸਟੈਂਡ ਤੱਕ ਕੱਡਣ ਲਈ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਅਤੇ ਸਾਰਿਆਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ । ਡਾਕਟਰ ਭੀਮ ਰਾਓ ਅੰਬੇਡਕਰ ਸਹਿਬ ਦੇ ਬੁੱਤਾਂ ਨਾਲ ਛੇੜਛਾੜ ਬਰਦਾਸ਼ਤ ਨਹੀਂ ਹੋਵੇਗੀ : ਸੁੱਖੇਵਾਲ, ਖੇਸਲਾ ਇਸ ਮੌਕੇ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਪਟਿਆਲਾ ਰੂਲਰ ਨੇ ਬੀ. ਜੇ. ਪੀ. ਦੇ ਹਥਕੰਡਿਆਂ ਤੋਂ ਬਚਣ ਦੀ ਐਸ. ਸੀ. ਸਮਾਜ ਨੂੰ ਸਲਾਹ ਦਿੱਤੀ ਕਿ ਇਹ ਮਨੋਵਾਦੀ ਸੋਚ ਰੱਖਣ ਵਾਲੇ ਅੱਜ ਪੰਜਾਬ ਦੇ ਵਿੱਚ ਐਸਸੀ ਲੋਕਾਂ ਦੇ ਵੇੜਿਆਂ ਚ ਜਾ ਕੇ ਡੋਰੇ ਪਾ ਰਹੇ ਨੇ ਜਦ ਕਿ ਇਹਨਾਂ ਦੀ ਸੱਚਾਈ ਪੂਰਾ ਹਿੰਦੁਸਤਾਨ ਦੇਖ ਰਿਹਾ ਹੈ ਕਿਵੇਂ ਅਸੀਂ ਲੋਕਾਂ ਦੇ ਉੱਤੇ ਅੱਤਿਆਚਾਰ ਹੁੰਦੇ ਹਨ ਜਿੱਥੇ ਇਹਨਾਂ ਦੇ ਰਾਜ ਹਨ ਉੱਥੇ ਕਿਸ ਤਰ੍ਹਾਂ ਕਦੇ ਕਿਸੇ ਦੇ ਮੂੰਹ ਦੇ ਵਿੱਚ ਫਸਾਵ ਕਰਨਾ ਕਿਸੇ ਨੂੰ ਘੋੜੀ ਤੋਂ ਉਤਾਰ ਦੇਣਾ ਐਸੀ ਲੋਕਾਂ ਦੇ ਉੱਤੇ ਤਸਦ ਨੇ ਜਿਹੜੇ ਦਿਨੋ ਦਿਨ ਵੱਧ ਰਹੇ ਹਨ ਅਤੇ ਸੈਂਟਰ ਦੇ ਜੋ ਆਈ. ਏ. ਐਸ. 22 ਹੈਉਹਨਾਂ ਚ ਸਿਰਫ ਔਰ ਸਿਰਫ ਇੱਕ ਜਿਹੜਾ ਹੈ ਐਸ. ਸੀ. ਆਈਐਸ ਲਿਤਾ ਗਿਆ ਨਾਲ ਹੀ ਸੁੱਖੇਵਾਲ ਨੇ ਕਿਹਾ ਕਿ ਭਾਰਤ ਭੂਸ਼ਨ ਆਸੂ ਨੂੰ ਉਮੀਦਵਾਰ ਬਣਾਉਣ ਤੇ ਵਧਾਈ ਅਤੇ ਸਾਰਿਆਂ ਨੂੰ ਸ੍ਰੀ ਆਸੂ ਜੀ ਨੂੰ ਜਿਤਾਉਣ ਵਾਸਤੇ ਲੁਧਿਆਣੇ ਪਹੁੰਚਣ ਦੀ ਵੀ ਅਪੀਲ ਕੀਤੀ ਗਈ ।  ਇਸ ਮੋਕੇ ਕਰਮਜੀਤ ਸਿੰਘ ਲਚਕਾਣੀ, ਸੋਨੀ ਸਿੰਘ ਨਾਭਾ, ਗੁਰਜੰਟ ਸਿੰਘ ਸਨੌਰ, ਰਜਿੰਦਰ ਸਿੰਘ ਰੁਪਾਲਾ ਸਰਪੰਚ, ਤਰਸੇਮ ਸਿੰਘ ਖ਼ਾਨਪੁਰ ਵਾਈਸ ਚੇਅਰਮੈਨ, ਪਰਮਜੀਤ ਸਿੰਘ ਮੱਟੂ ਬਲਾਕ ਚੇਅਰਮੈਨ ਘਨੌਰ, ਹਰਦੀਪ ਸਿੰਘ ਘੱਗਾ ਬਲਾਕ ਚੇਅਰਮੈਨ, ਸ਼ਮਸ਼ੇਰ ਸਿੰਘ, ਜਸਵੀਰ ਸਿੰਘ ਬਲਾਕ ਚੇਅਰਮੈਨ ਰਾਜਪੁਰਾ, ਲਖਵਿੰਦਰ ਸਿੰਘ ਬਡਲਾ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਹਾਜ਼ਰੀ ਲਗਵਾਈ ।

Punjab Bani 08 April,2025
ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਾਉਣ ਲਈ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨ

ਪਟਿਆਲਾ, 3 ਅਪ੍ਰੈਲ : ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਅਤੇ ਦਿਹਾਤੀ ਦੀ ਪ੍ਰਧਾਨ ਅਮਰਜੀਤ ਕੌਰ ਭੱਠਲ ਨੇ ਭਾਪਜਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਮਹਿਲਾਵਾਂ ਵਲੋਂ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਵਾਉਣ ਲਈ ਜਾਣਬੁੱਝਕੇ ਕੀਤੀ ਜਾ ਰਹੀ ਦੇਰੀ ਦਾ ਸਖਤ ਵਿਰੋਧ ਕੀਤਾ ਗਿਆ । ਰੰਧਾਵਾ, ਰੇਖਾ ਅਤੇ ਭੱਠਲ ਨੇ ਟੀਮ ਸਮੇਤ ਧਰਨਾ ਲਾਕੇ ਡੀ. ਸੀ ਨੂੰ ਦਿੱਤਾ ਮੰਗ ਪੱਤਰ ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਦੀਆਂ ਵੋਟਾਂ ਬਟੋਰਨ ਲਈ ਮਹਿਲਾ ਰਾਖਵਾਂਕਰਨ ਬਿਲ ਨੂੰ ਲੋਕ ਸਭਾ ਵਿੱਚ ਪਾਸ ਤਾਂ ਕਰਵਾ ਲਿਆ ਜਿਸ ਕਰਕੇ ਉਹ ਮਹਿਲਾਵਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਬਟੋਰਨ ਵਿੱਚ ਕਾਮਯਾਬ ਰਹੇ ਪਰ ਹੁਣ ਸਰਕਾਰ ਇਸ ਬਿੱਲ ਨੂੰ 2026 ਵਿੱਚ ਹੋਣ ਵਾਲੀ ਜਨਗਣਨਾ ਦਾ ਬਹਾਨਾ ਬਣਾਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ । ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਮਹਿਲਾਵਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦੇਣ ਲਈ ਪਾਸ ਕੀਤੇ ਹੋਏ ਬਿੱਲ ਨੂੰ ਤੁਰੰਤ ਲਾਗੂ ਕਰਵਾਉਣ ਲਈ ਅੱਜ ਅਸੀਂ ਡੀ. ਸੀ. ਪਟਿਆਲਾ ਰਾਹੀਂ ਰਾਸ਼ਟਰਪਤੀ ਨੂੰ ਅਪਣਾ ਮੰਗ ਪੱਤਰ ਭੇਜ ਰਹੇ ਹਾਂ । ਰੰਧਾਵਾ ਨੇ ਕਿਹਾ ਜਦੋਂ ਤੱਕ ਇਹ ਬਿੱਲ ਲਾਗੂ ਨਹੀਂ ਹੁੰਦਾ ਸਾਡਾ ਸੰਘਰਸ਼ ਜਾਰੀ ਰਹੇਗਾ । ਅੱਜ ਅਸੀਂ ਇਹ ਐਲਾਨ ਕਰਨ ਲਈ ਹੀ ਕ੍ਰਾਂਤੀ ਦੇ ਪ੍ਰਤੀਕ ਲਾਲ ਰੰਗ ਦੇ ਕੱਪੜੇ ਪਾ ਕੇ ਆਏ ਹਾਂ । ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਰੰਧਾਵਾ ਨੇ ਕਿਹਾ ਕਿ ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਸੀ ਜਦੋਂ ਮਨਮੋਹਨ ਸਿੰਘ ਸਰਕਾਰ ਨੇ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਦਿੱਤਾ ਸੀ ਪਰ ਲੋਕ ਸਭਾ ਵਿੱਚ ਭਾਜਪਾ ਨੇ ਅੜਿੱਕਾ ਡਾਹਕੇ ਬਿੱਲ ਪਾਸ ਨਹੀਂ ਹੋਣ ਦਿੱਤਾ ਤੇ ਹੁਣ ਭਾਜਪਾ ਕੋਲ ਪੂਰਨ ਬਹੁਮਤ ਹੋਣ ਦੇ ਬਾਵਜੂਦ ਬਿੱਲ ਲਾਗੂ ਨਹੀਂ ਕੀਤਾ ਜਾ ਰਿਹਾ । ਇਸੇ ਦੌਰਾਨ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਕਾਰਪੋਰੇਸ਼ਨ ਚੋਣਾਂ ਵਿੱਚ ਕਾਗਜ਼ ਰੱਦ ਕਰਵਾਉਣ ਲਈ ਮਹਿਲਾਵਾਂ ਨਾਲ ਵੱਡੀ ਬਤਮੀਜੀ ਕੀਤੀ ਜਿਸਦਾ ਖਾਮਿਆਜ਼ਾ ਇਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਓਨ੍ਹਾਂ ਕਿਹਾ ਭਾਜਪਾ ਤੇ ਆਪ ਦੋਨੋਂ ਹੀ ਔਰਤ ਵਿਰੋਧੀ ਹਨ । ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ ਬੀਬੀ ਭੱਠਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ ।  ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਯਾਮਿਨੀ ਵਰਮਾ,ਜਨਰਲ ਸੈਕਟਰੀ ਨਰਿੰਦਰ ਕੌਰ ਕੰਗ, ਪ੍ਰਿੰਸੀਪਲ ਅਮਰਜੀਤ ਕੌਰ, ਮਨਦੀਪ ਚੌਹਾਨ, ਜਸਬੀਰ ਕੌਰ ਜੱਸੀ, ਪੁਸ਼ਪਿੰਦਰ ਗਿੱਲ, ਲਤਾ ਵਰਮਾ, ਰੁਪਿੰਦਰ ਕੌਰ, ਪੁਸ਼ਪਾ ਗਿੱਲ, ਚਰਨਜੀਤ ਕੌਰ ਸਨੌਰ, ਕਮਲੇਸ਼ ਰਾਣੀ ਨਾਭਾ, ਗੁਰਮੀਤ ਕੌਰ, ਰੇਨੂੰ ਯਾਦਵ, ਪੱਲਵੀ ਜੈਨ, ਡਿੰਪਲ ਗਿੱਲ, ਗੁਰਮੀਤ ਕੌਰ,ਮੁਸਕਾਨ, ਰਜਨੀ, ਗੁਰਤੇਜ ਕੌਰ ਵੀ ਹਾਜ਼ਰ ਸਨ।

Punjab Bani 03 April,2025
ਕਾਂਗਰਸ ਨਹੀਂ ਝੁਕੇਗੀ : ਰੇਖਾ ਅਗਰਵਾਲ

ਪਟਿਆਲਾ, 3 ਅਪ੍ਰੈਲ () : ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਕਥਿਤ ਸੱਟੇਬਾਜ਼ੀ ਘੁਟਾਲੇ ਨਾਲ ਜੁੜੀ ਐਫ. ਆਈ. ਆਰ. ਵਿੱਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦਾ ਨਾਮ ਦਰਜ ਕਰਨ ਦੇ ਫ਼ੈਸਲੇ ਤੋਂ ਬਾਅਦ ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਵਿੰਗ ਪ੍ਰਧਾਨ ਰੇਖਾ ਅਗਰਵਾਲ ਨੇ ਉਨ੍ਹਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਹੋ ਰਹੇ ਇਸ ਕਦਮ ਨੇ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਸੰਭਾਵਿਤ ਟੀਚੇ ਬਾਰੇ ਮਹੱਤਵਪੂਰਨ ਚਿੰਤਾਵਾਂ ਪੈਦਾ ਕੀਤੀਆਂ ਹਨ । ਪੰਜਾਬ ਕਾਂਗਰਸ ਭਾਜਪਾ ਦੀ ਕਥਿਤ ਬਦਲਾਖੋਰੀ ਵਿਰੁੱਧ ਭੁਪੇਸ਼ ਬਘੇਲ ਦੇ ਨਾਲ ਖੜੀ ਹੈ ਰੇਖਾ ਅਗਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਭੁਪੇਸ਼ ਬਘੇਲ ਦੀ ਭਾਰਤੀ ਰਾਸ਼ਟਰੀ ਕਾਂਗਰਸ ਦੀਆਂ ਕਦਰਾਂ-ਕੀਮਤਾਂ ਪ੍ਰਤੀ ਦ੍ਰਿੜ ਵਚਨਬੱਧਤਾ ਉਨ੍ਹਾਂ ਨੂੰ ਹੋਰਨਾਂ ਲੋਕਾਂ ਤੋਂ ਵੱਖ ਕਰਦੀ ਹੈ ਜਿਨ੍ਹਾਂ ਨੂੰ ਇਸੇ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ। ਭੁਪੇਸ਼ ਬਘੇਲ ਜੀ ਇਮਾਨਦਾਰੀ ਦੇ ਨੇਤਾ ਹਨ, ਜਿਨ੍ਹਾਂ ਦੀਆਂ ਜੜ੍ਹਾਂ ਨਿਆਂ ਅਤੇ ਜ਼ਮੀਨੀ ਪੱਧਰ `ਤੇ ਸਸ਼ਕਤੀਕਰਨ ਦੇ ਸਿਧਾਂਤਾਂ `ਤੇ ਟਿਕੀਆਂ ਹੋਈਆਂ ਹਨ । 2015 `ਚ ਹਿੰਮਤ ਬਿਸਵਾ ਸਰਮਾ ਦੇ ਭਾਜਪਾ `ਚ ਸ਼ਾਮਲ ਹੋਣ, ਅਜੀਤ ਪਵਾਰ ਦੀ 2019 `ਚ ਗੱਠਜੋੜ, ਏਕਨਾਥ ਸਿ਼ੰਦੇ ਦੀ 2022 ਦੀ ਬਗ਼ਾਵਤ ਜਾਂ ਸ਼ੁਵੇਂਦੂ ਅਧਿਕਾਰੀ ਦੀ 2020 `ਚ ਦਲ ਬਦਲਣ ਦੇ ਉਲਟ ਬਘੇਲ ਜੀ ਦ੍ਰਿੜ ਹਨ । ਉਨ੍ਹਾਂ ਨੇ ਛੱਤੀਸਗੜ੍ਹ ਵਿੱਚ ਬਘੇਲ ਦੇ ਕਾਰਜਕਾਲ ਨੂੰ ਉਨ੍ਹਾਂ ਦੇ ਸਮਰਪਣ ਦਾ ਸਬੂਤ ਦੱਸਿਆ । ਕਾਂਗਰਸ ਇਸ ਐਫ. ਆਈ. ਆਰ. ਨੂੰ ਦੋਸ਼ ਵਜੋਂ ਨਹੀਂ ਬਲਕਿ ਅਸਹਿਮਤੀ ਨੂੰ ਚੁੱਪ ਕਰਾਉਣ ਲਈ ਸੰਸਥਾਗਤ ਸ਼ਕਤੀ ਦੀ ਸੰਭਾਵਿਤ ਦੁਰਵਰਤੋਂ ਵਜੋਂ ਦੇਖਦੀ ਹੈ ਪੰਜਾਬ ਕਾਂਗਰਸ ਇਸ ਐਫ. ਆਈ. ਆਰ. ਨੂੰ ਦੋਸ਼ ਵਜੋਂ ਨਹੀਂ ਬਲਕਿ ਅਸਹਿਮਤੀ ਨੂੰ ਚੁੱਪ ਕਰਾਉਣ ਲਈ ਸੰਸਥਾਗਤ ਸ਼ਕਤੀ ਦੀ ਸੰਭਾਵਿਤ ਦੁਰਵਰਤੋਂ ਵਜੋਂ ਦੇਖਦੀ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਸਮਾਂ ਅਤੇ ਪ੍ਰਸੰਗ ਨਿਰਪੱਖਤਾ `ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ । ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਅਜਿਹੀਆਂ ਚੁਨੌਤੀਆਂ ਦਾ ਸਾਹਮਣਾ ਕੀਤਾ ਹੈ ਪਰ ਫਿਰ ਵੀ ਸਾਡਾ ਸੰਕਲਪ ਅਟੁੱਟ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਿਧਾਂਤਾਂ ਪ੍ਰਤੀ ਪਾਰਟੀ ਦੀ ਇਤਿਹਾਸਕ ਵਚਨਬੱਧਤਾ ਨੂੰ ਅਜਿਹੇ ਕਦਮਾਂ ਨਾਲ ਦਬਾਇਆ ਨਹੀਂ ਜਾ ਸਕਦਾ ਅਤੇ ਇਹ ਸਿਰਫ਼ ਭੁਪੇਸ਼ ਬਘੇਲ ਜੀ ਦੀ ਲੜਾਈ ਨਹੀਂ ਹੈ- ਇਹ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਵਾਲੀ ਸਿਆਸੀ ਬਦਲਾਖੋਰੀ ਵਿਰੁੱਧ ਸਟੈਂਡ ਹੈ । ਪੰਜਾਬ ਕਾਂਗਰਸ ਨਿਆਂ ਅਤੇ ਅਖੰਡਤਾ ਦੀ ਇਸ ਲੜਾਈ ਵਿੱਚ ਬਘੇਲ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕਰਦੀ ਹੈ ਜਾਂਚ ਏਜੰਸੀਆਂ ਦੀ ਖ਼ੁਦਮੁਖ਼ਤਿਆਰੀ ਨੂੰ ਸਵੀਕਾਰ ਕਰਦਿਆਂ ਰੇਖਾ ਅਗਰਵਾਲ ਨੇ ਪਾਰਦਰਸ਼ਤਾ ਅਤੇ ਨਿਰਪੱਖਤਾ ਦੀ ਮੰਗ ਕੀਤੀ ਤੇ ਕਿਹਾ ਕਿ ਅਸੀਂ ਕਾਨੂੰਨ ਦੇ ਸ਼ਾਸਨ ਦਾ ਸਤਿਕਾਰ ਕਰਦੇ ਹਾਂ ਪਰ ਜਦੋਂ ਸੰਸਥਾਵਾਂ ਨੂੰ ਸਿਆਸੀ ਬਦਲੇ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ ਤਾਂ ਇਹ ਲੋਕਤੰਤਰ ਨੂੰ ਹੀ ਕਮਜ਼ੋਰ ਕਰਦਾ ਹੈ । ਪੰਜਾਬ ਕਾਂਗਰਸ ਨਿਆਂ ਅਤੇ ਅਖੰਡਤਾ ਦੀ ਇਸ ਲੜਾਈ ਵਿੱਚ ਬਘੇਲ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕਰਦੀ ਹੈ ਅਤੇ ਅਜਿਹੀਆਂ ਚਾਲਾਂ ਵਿਰੁੱਧ ਸੰਯੁਕਤ ਮੋਰਚੇ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ਕਰਦੀ ਹੈ।ਉਨ੍ਹਾਂ ਇਕਜੁੱਟਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਕਾਂਗਰਸ ਭੁਪੇਸ਼ ਬਘੇਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਅਸੀਂ ਦਬਾਅ ਅੱਗੇ ਨਹੀਂ ਝੁਕਾਂਗੇ ਅਤੇ ਨਾ ਹੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇਵਾਂਗੇ।

Punjab Bani 03 April,2025
ਨਾਭਾ ਜੇਲ ਚੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਪ੍ਰਤਾਪ ਸਿੰਘ ਬਾਜਵਾ ਸਮੇਤ ਹੈਰੀ ਮਾਨ ਤੇ ਮਦਨ ਲਾਲ ਜਲਾਲਪੁਰ ਨੇ ਕੀਤੁ ਮੁਲਾਕਾਤ

ਨਾਭਾ 29 ਮਾਰਚ : ਨਾਭਾ ਦੀ ਜੇਲ ਵਿੱਚ ਬੰਦ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮਿਲਣ ਪਹੁੰਚੇ, ਉਹਨਾਂ ਦੇ ਨਾਲ ਸਨੌਰ ਅਤੇ ਘਨੌਰ ਦੇ ਸਾਬਕਾ ਵਿਧਾਇਕ ਹਰਿੰਦਰ ਪਾਲ ਹੈਰੀ ਮਦਨ ਲਾਲ ਜਲਾਲਪੁਰ ਹਾਜ਼ਰ ਸਨ । ਸਾਧੂ ਸਿੰਘ ਧਰਮਸੋਤ ਜੇਲ ਚੋਂ ਜਲਦੀ ਹੀ ਰਿਹਾ ਹੋਣਗੇ ਪ੍ਰਤਾਪ ਬਾਜਵਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਧੂ ਸਿੰਘ ਧਰਮਸੋਤ ਜੇਲ ਚੋਂ ਜਲਦੀ ਹੀ ਰਿਹਾ ਹੋਣਗੇ । ਪੰਜਾਬ ਦੀ ਮੌਜੂਦਾ ਸਰਕਾਰ ਤੇ ਸਵਾਲ ਚੁੱਕੇ ਨੇ ਬਾਜਵਾ ਨੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉਹਨਾਂ ਤੇ ਵੱਡੀ ਗੱਲ ਆਖੀ ਹੈ ਕਿ ਕਿਸਾਨਾ ਨੂੰ ਮੁੜ ਮੀਟਿੰਗ ਦਾ ਸੱਦਾ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਉਹਨਾਂ ਦੀ ਬੇਜਤੀ ਕੀਤੀ ਗਈ ਹੈ । ਦੂਸਰੇ ਪਾਸੇ ਪੰਜਾਬ ਪੁਲਿਸ ਤੇ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ, ਇਹਨਾਂ ਲੋਕਾਂ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕ ਪੁਸ਼ਤਾਅ ਰਹੇ ਹਨ ਇਹਨਾਂ ਨੂੰ ਕੋਈ ਪਿੰਡ ਦਾ ਮੈਂਬਰ ਬਣਾ ਕੇ ਵੀ ਖੁਸ਼ ਨੇ ਪ੍ਰਤਾਪ ਬਾਜਵਾ ਦੀ ਸਾਧੂ ਸਿੰਘ ਧਰਮਸੋਤ ਨਾਲ 45 ਮਿੰਟ ਲਗਾਤਾਰ ਮੁਲਾਕਾਤ ਹੋਈ ਹੈ ।

Punjab Bani 29 March,2025
ਸਿੱਖਿਆ ਦੇ ਮੰਦਰ ਪਟੇਲ ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿੱਚ ਲੋਕਤੰਤਰ ਦੀਆਂ ਉੱਡ ਰਹੀਆਂ ਨੇ ਧੱਜੀਆਂ : ਹਰਦਿਆਲ ਕੰਬੋਜ 

ਰਾਜਪੁਰਾ :  ਪਟੇਲ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ 5 ਅਹੁਦੇਦਾਰਾਂ ਦੀ 30 ਮਾਰਚ ਨੂੰ ਚੋਣ ਕਰਵਾਉਣ ਦਾ ਸਮਾਂ ਰੱਖਿਆ ਗਿਆ ਹੈ, ਜਿਸ ਤੇ ਚੱਲਦਿਆਂ 25 ਮਾਰਚ ਨੂੰ ਕਾਂਗਰਸ ਪਾਰਟੀ ਅਤੇ ਸੱਤਾਧਾਰੀ ਪਾਰਟੀ ਦੇ ਕੁਲ 9 ਉਮੀਦਵਾਰਾਂ ਨੇ ਆਪਣੇ ਨਾਮਜੱਦਗੀ ਪੱਤਰ ਦਾਖ਼ਲ ਕੀਤੇ ਸਨ ਤੇ ਹਰਪ੍ਰੀਤ ਸਿੰਘ ਮੋਨੂੰ ਦੂਆ ਬਿਨਾ ਮੁਕਾਬਲੇ ਦੇ ਵਾਈਸ ਪ੍ਰਧਾਨ ਦੀ ਚੋਣ ਜਿੱਤ ਚੁੱਕੇ ਹਨ । ਇਸੇ ਦੋਰਾਨ ਬੀਤੀ ਕੱਲ ਸ਼ਾਮ ਕਾਂਗਰਸ ਪਾਰਟੀ ਵੱਲੋਂ ਜਨਰਲ ਸਕੱਤਰ ਦੇ ਅਹੁਦੇ ਦੇ ਉਮੀਦਵਾਰ ਕਮਲ ਟੰਡਨ ਅਤੇ ਸਕੱਤਰ  ਵਿਜੈ ਆਰੀਆ ਨੂੰ ਮੋਜੂਦਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਕਹਿਣ ਤੇ ਪੁਲਿਸ ਵੱਲੋਂ ਨਾਮਜੱਦਗੀ ਵਾਪਸ ਲੈਣ ਲਈ ਧਮਕਾਇਆ ਜਾ ਰਿਹਾ ਹੈ ਤੇ ਵਿਜੈ ਆਰੀਆ ਦੇ ਘਰ ਅਤੇ ਕਾਰਖਾਨੇ *ਚ ਸਥਾਨਕ ਬਿਜਲੀ ਵਿਭਾਗ ਦੇ ਮੁਲਾਜ਼ਮਾ ਵੱਲੋਂ ਛਾਪੇਮਾਰੀ ਕੀਤੀ ਗਈ,  ਜਿਸ ਤੇ ਦੱਸਿਆ ਜਾ ਰਿਹਾ ਹੈ ਕਿ ਕਮਲ ਟੰਡਨ ਨੇ ਤਾਂ ਆਪਣਾ ਨਾਂਅ ਵਾਪਿਸ ਲੈ ਲਿਆ ਹੈ ਤੇ ਵਿਜੈ ਆਰੀਆ ਅਜੇ ਮੈਦਾਨ ਵਿਚ ਡਟੇ ਹੋਏ ਹਨ। ਇਸ ਧੱਕੇਸ਼ਾਹੀ ਦੇ ਵਿਰੋਧ ਦੇ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪ੍ਰੈਸ ਕਾਨਫਰੰਸ ਕਰਕੇ ਮੋਜੂਦਾ ਵਿਧਾਇਕਾ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ ਗਈ ।
ਕਾਂਗਰਸ ਦੇ ਦੋ ਉਮੀਦਵਾਰਾਂ ਦੇ ਘਰ ਬਿਜਲੀ ਵਿਭਾਗ ਦੀ ਛਾਪੇਮਾਰੀ ਅਤੇ ਪੁਲਸ ਵੱਲੋਂ ਡਰਾਉਣ ਅਤੇ ਧਮਕਾਉਣ ਦੇ ਲਗਾਏ ਦੋਸ਼ 
ਕੰਬੋਜ ਨੇ ਕਿਹਾ ਕਿ ਪਟੇਲ ਕਾਲਜ ਇਕ ਇਲਾਕੇ ਦੀ ਵੱਡੀ ਵਿੱਦਿਅਕ ਸੰਸਥਾ ਹੈ ਤੇ ਇਸ ਨੂੰ ਪੁਰਾਣੇ ਆਗੂਆਂ ਨੇ ਘਰ-ਘਰ ਪੈਸਾ ਇਕੱਠਾ ਕਰਕੇ ਬੱਚਿਆਂ ਦੀ ਸਹੂਲਤ ਲਈ ਉਸਾਰਿਆ ਸੀ, ਜਦੋਂ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਪਟਿਆਲਾ, ਅੰਬਾਲਾ ਜਾਂ ਫੇਰ ਚੰਡੀਗੜ੍ਹ ਜਾਣਾ ਪੈਂਦਾ ਸੀ । ਪਟੇਲ ਕਾਲਜ ਵਿਚ ਹਰ 3 ਸਾਲ ਬਾਅਦ ਪ੍ਰਬੰਧਕੀ ਕਮੇਟੀ ਦੀ ਚੋਣ ਹੁੰਦੀ ਹੈ ਤੇ ਇਸ ਸਿੱਖਿਆ ਦੇ ਮੰਦਰ ਦੀ ਚੋਣ ਲਈ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੇ ਦਖ਼ਲ ਅੰਦਾਜੀ ਨਹੀ ਸੀ ਕੀਤੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤੇ ਇਹਨਾਂ ਇਸ ਵਿੱਦਿਆ ਦੇ ਮੰਦਰ ਦੀ ਪ੍ਰਬੰਧਕੀ ਚੋਣ ਵਿਚ ਲੋਕਤੰਤਰ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ ਹੈ । ਪਿਛਲੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਨੂੰ ਵੀ ਜਬਰਦਸਤੀ ਹਟਾ ਕੇ ਆਪਣੀ ਪਾਰਟੀ ਦਾ ਪ੍ਰਧਾਨ ਥਾਪਿਆ ਗਿਆ, ਇਹ ਇਸਦੀ ਇਕ ਉਦਾਹਰਣ ਹੈ । ਇਸ ਵਾਰ ਚੋਣ ਲੜ੍ਹਣ ਲਈ ਖੜ੍ਹੇ ਉਮੀਦਵਾਰਾਂ ਨੂੰ ਨਾਮਜੱਦਗੀ ਪੱਤਰ ਵਾਪਿਸ ਲੈਣ ਲਈ ਡਰਾਉਣਾ ਧਮਕਾਉਣਾ ਲੋਕਤੰਤਰ ਦਾ ਘਾਣ ਨਹੀਂ ਤਾਂ ਫੇਰ ਕੀ ਹੈ ।
ਪਟੇਲ ਕਾਲਜ ਦੀ 10 ਹਜਾਰ ਗੱਜ ਜ਼ਮੀਨ ਹੜਪੱਣ ਲਈ ਮੋਜੂਦਾ ਵਿਧਾਇਕਾ ਵੱਲੋਂ ਚੱਲੀਆਂ ਜਾ ਰਹੀਆਂ ਹਨ ਚਾਲਾਂ
ਉਹਨਾਂ ਦੱਸਿਆ ਕਿ ਸਥਾਨਕ ਗੁਰੂ ਅਰਜਨ ਦੇਵ ਕਾਲੌਨੀ ਵਿਚ ਇਕ ਸਕੂਲ ਖੋਲ੍ਹਣ ਲਈ ਪ੍ਰਬੰਧਕੀ ਕਮੇਟੀ ਨੇ 10 ਹਜਾਰ ਗੱਜ ਜ਼ਮੀਨ ਲਈ ਸੀ ਤੇ ਹੁਣ ਵਿਧਾਇਕਾ ਇਸ ਜ਼ਮੀਨ ਨੂੰ ਹੜੱਪਣ ਲਈ ਚਾਲਾਂ ਚੱਲ ਰਹੀ ਹੈ ਤੇ ਕਈ ਵਪਾਰੀਆਂ ਨਾਲ ਇਸ ਸਬੰਧੀ ਗੱਲਬਾਤ ਵੀ ਚੱਲ ਰਹੀ ਹੈ । ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਨੇੜਲੇ ਪਿੰਡ ਨਲਾਸ ਵਿਖੇ ਕਿਸੇ ਨੇ ਚਲ੍ਹਦਾ ਸਕੂਲ ਕਾਲਜ ਪ੍ਰਬੰਧਕੀ ਕਮੇਟੀ ਨੂੰ ਦਾਨ ਦਿੱਤਾ ਸੀ ਤੇ ਹੁਣ ਉਸ ਸਕੂਲ ਨੂੰ ਵੀ ਘਾਟੇ ਵਾਲਾ ਸੌਦਾ ਕਹਿ ਕੇ ਵਾਪਿਸ ਕਰ ਦਿੱਤਾ ਗਿਆ ਹੈ । ਇਸੇ ਦੋਰਾਨ ਇਹ ਵੀ ਮਾਮਲਾ ਸਾਹਮਣੇ ਆਇਆ ਹੈ ਕਿ ਪਟੇਲ ਕਾਲਜ ਦੇ ਇਕ ਮੁਲਾਜ਼ਮ ਹਰਪ੍ਰੀਤ ਸਿੰਘ ਨੂੰ ਪ੍ਰਿੰਸੀਪਲ ਨੇ ਐੱਮ. ਐੱਲ. ਏ. ਦੇ ਘਰ ਕਲਰਕ ਦਾ ਕੰਮ ਕਰਨ ਲਈ ਲੰਘੇ ਸਾਲ ਦੋ ਵਾਰੀ ਪੱਤਰ ਜਾਰੀ ਕੀਤੇ ਗਏ ਹਨ ।
ਕਾਲਜ ਦੇ ਪ੍ਰਿੰਸੀਪਲ ਨੇ ਕਾਲਜ ਮੁਲਾਜ਼ਮ ਨੂੰ ਦੋ ਵਾਰੀ ਵਿਧਾਇਕ ਦੇ ਘਰ ਕੰਮ ਕਰਨ ਲਈ ਪੱਤਰ ਜਾਰੀ ਕੀਤੇ
ਹਰਦਿਆਲ ਸਿੰਘ ਕੰਬੋਜ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ 125 ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ 30 ਮਾਰਚ ਨੂੰ ਬਿਨਾ ਕਿਸੇ ਡਰ ਦੇ ਆਪਣੀ ਆਤਮਾ ਦੀ ਅਵਾਜ਼ ਨੂੰ ਸੁਣਦੇ ਹੋਏ ਅਜਿਹੇ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਵੋਟ ਪਾ ਕੇ ਇਸ ਵਿੱਦਿਆ ਮੰਦਰ ਨੂੰ ਬਚਾਓ । ਇਸ ਮੋਕੇ ਕਾਂਗਰਸ ਦੇ ਬਲਾਕ ਪ੍ਰਧਾਨ ਸ਼ਹਿਰੀ ਨਰਿੰਦਰ ਸ਼ਾਸ਼ਤਰੀ, ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਰਣਵੀਰ ਸਿੰਘ ਭੰਗੂ, ਪ੍ਰਿਤਪਾਲ ਸਿੰਘ, ਲਖਮੀਰ ਸਿੰਘ ਲੱਖਾ ਸੌਂਟੀ ਸਮੇਤ ਹੋਰ ਹਾਜ਼ਰ ਸਨ ।

Punjab Bani 27 March,2025
ਪੰਜਾਬ ਸਰਕਾਰ ਕੇਂਦਰ ਦੀ ਕਠਪੁਤਲੀ ਬਣ ਕਰ ਰਹੀ ਹੈ ਕੰਮ : ਵਿਸ਼ਨੂੰ ਸ਼ਰਮਾ

ਪਟਿਆਲਾ  :  ਕਾਂਗਰਸ ਪਾਰਟੀ ਦੇ ਹਲਕਾ ਪਟਿਆਲਾ ਤੋਂ ਇੰਚਾਰਜ ਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਮੌਜੂਦਾ ਸਮੇਂ ਅੰਦਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਕਠਪੁਤਲੀ ਬਣਕੇ ਕੰਮ ਕਰ ਰਹੀ ਹੈ ਅਤੇ ਉਸਦੇ ਰਾਹਾਂ ਉਪਰ ਚਲਦੇ ਹੋਏ ਕਿਸਾਂਨਾਂ ਉਪਰ ਅਤਿਆਚਾਰ ਕਰ ਰਹੀ ਹੈ । ਕਿਸਾਨਾ ਨਾਲ ਕੀਤੇ ਧੋਖੇ ਕਾਰਨ ਮਾਨ ਸਰਕਾਰ ਪੂਰੀ ਤਰ੍ਹਾ ਲੋਕਾਂ ਦੇ ਮਨਾਂ ਤੋਂ ਉਤਰ ਚੁਕੀ ਹੈ ਉਨਾ ਕਿਹਾ ਕਿ ਬੀਤੇ ਦਿਨੀ ਮਾਨ ਸਰਕਾਰ ਵੱਲੋ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਉਪਰ ਕੀਤੇ ਗਏ ਜਬਰ ਕਾਰਨ ਅੱਜ ਹਰ ਪਾਸਿਓ ਉਸਦੀ ਨਿੰਦਾ ਹੋ ਰਹੀ ਹੈ, ਇਸ ਲਈ ਕਿਸਾਨਾ ਨਾਲ ਕੀਤੇ ਧੋਖੇ ਕਾਰਨ ਮਾਨ ਸਰਕਾਰ ਪੂਰੀ ਤਰ੍ਹਾ ਲੋਕਾਂ ਦੇ ਮਨਾਂ ਤੋਂ ਉਤਰ ਚੁਕੀ ਹੈ ਤੇ ਲੋਕ ਇਸਦਾ ਜਵਾਬ ਅਗਾਮੀ ਸਮੇਂ ਦੌਰਾਨ ਦੇਣਗੇ । ਉਨ੍ਹਾ ਕਿਹਾ ਕਿ ਜਦੋਂ ਕਿਸਾਨ ਸ਼ਾਂਤੀ ਪੂਰਵਕ ਢੰਗ ਨਾਲ ਆਪਣੇ ਹੱਕ ਮੰਗ ਰਹੇ ਸਨ ਤਾਂ ਸਰਕਾਰ ਵੱਲੋ ਉਨਾਂ ਨਾਲ ਧਕਾ ਕੀਤਾ ਗਿਆ ਹੈ, ਇਸ ਲਈ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ । ਉਨਾ ਕਿਹਾ ਕਿ ਕਾਂਗਰਸ ਪਾਰਟੀ ਇੱਕ ਇਤਿਹਾਸਕ ਪਾਰਟੀ ਹੈ, ਜਿਸਨੇ ਹਮੇਸ਼ਾ ਦੇਸ਼ ਲਈ ਤਰੱਕੀ ਦੇ ਰਾਹ ਖੋਲੇ ਹਨ ਅਤੇ ਅੱਜ ਵੀ ਦੇਸ਼ ਦੇ ਲੋਕਾਂ ਲਈ ਕਾਂਗਰਸ ਵੱਲੋ ਕੰਮ ਕੀਤਾ ਜਾ ਰਿਹਾ ਹੈ । ਕਾਂਗਰਸ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਉਨਾ ਆਖਿਆ ਕਿ ਕਾਂਗਰਸ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ, ਜਿਸਨੂੰ ਹਮੇਸ਼ਾ ਹੀ ਲੋਕਾਂ ਨੇ ਸਮੇਂ ਸਮੇ ਸਿਰ ਆਪਣਾ ਸਾਥ ਵੋਟਾਂ ਪਾ ਕੇ ਦਿੱਤਾ ਹੈ ਅਤੇ ਅੱਜ ਵੀ ਲੋਕਾਂ ਵੱਲੋ ਪਾਰਟੀ ਨੂੰ ਮਜਬੂਤੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਲਈ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਡਟਕੇ ਖੜੀ ਹੈ, ਜਦੋ ਤੱਕ ਉਨ੍ਹਾ ਦੇ ਹੱਕ ਉਨਾ ਨੂੰ ਨਹੀ ਮਿਲ ਜਾਂਦੇ ਸੰਘਰਸ਼ ਜਾਰੀ ਰਹੇਗਾ ਤੇ ਕਾਂਗਰਸ ਦਾ ਸਹਿਯੋਗ ਕਿਸਾਨਾਂ ਦੇ ਨਾਲ ਰਹੇਗਾ ।

Punjab Bani 24 March,2025
ਪੰਜਾਬ ਸਰਕਾਰ ਦੇ ਰਾਜ ਅੰਦਰ ਅੱਜ ਹਰ ਵਰਗ ਨਿਰਾਸ਼ : ਹਰਦਿਆਲ ਕੰਬੋਜ

ਪਟਿਆਲਾ  : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਅੱਜ ਪੰਜਾਬ ਸਰਕਾਰ ਦੇ ਰਾਜ ਅੰਦਰ ਹਰ ਵਰਗ ਪੂਰੀ ਤਰ੍ਹਾ ਜਿਥੇ ਨਿਰਾਸ਼ ਹੈ, ਉੱਥੇ ਕਿਸਾਨ, ਮਜਦੂਰ, ਵਪਾਰੀ ਤੇ ਆਮ ਜਨਤਾ ਕੁਰਲਾ ਰਹੀ ਹੈ। ਉਨਾ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੰਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਕਿਸਾਨ, ਮਜਦੂਰ, ਵਪਾਰੀ ਤੇ ਆਮ ਜਨਤਾ ਰਹੀ ਹੈ ਕੁਰਲਾ ਹਰਦਿਆਲ ਕੰਬੋਜ ਨੇ ਆਖਿਆ ਕਿ ਜਿਥੇ ਪੰਜਾਬ ਦਾ ਵਿਕਾਸ ਪੁਰੀ ਤਰ੍ਹਾਂ ਰੁਕਿਆ ਪਿਆ ਹੈ, ਉੱਥੇ ਪਿਛਲੇ ਸਮੇਂ ਤੋਂ ਹਲਕਾ ਰਾਜਪੁਰਾ ਵਿਚ ਵਿਕਾਸ ਕਾਰਜ ਪੂਰੀ ਤਰ੍ਹਾਂ ਠਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਲੋਕ ਬੇਹਦ ਦੁਖੀ ਹਨ । ਉਨਾ ਆਖਿਆ ਕਿ ਪੰਜ ਸਾਲਾਂ ਅੰਦਰ ਕਾਂਗਰਸ ਵੇਲੇ ਅਸੀ ਇਨਾ ਵਿਕਾਸ ਕਰਵਾਇਆ ਕਿ ਕੇਂਦਰ ਸਰਕਾਰ ਵਲੋ ਸਾਡੀ ਬਲਾਕ ਸੰਮਤੀਆਂ ਅਤੇ ਨਗਰ ਕੌਂਸਲ ਨੂੰ ਤਿੰਨ ਵਿਸ਼ੇਸ਼ ਐਵਾਰਡ ਵਿਕਾਸ ਲਈ ਦਿਤੇ ਗਏ। ਅਸੀ ਸੜਕਾਂ ਬਣਵਾਈਆਂ, ਖੇਡ ਗਰਾਊਂ, ਕਮਿਯੂਨਿਟੀ ਸੈਂਟਰ ਬਣਵਾਏ, 9 ਪੁਲ ਬਣਵਾਏ ਅਤੇ ਕਰੋੜਾਂ ਰੁਪਏ ਦੇ ਕੰਮ ਹਲਕਾ ਰਾਜਪੁਰਾ ਅੰਦਰ ਹੋਏ ਪਰ ਅੱਜ ਸਿਰਫ ਗੱਲਾਂ ਵਿਚ ਵਿਕਾਸ ਹੋ ਰਿਹਾ ਹੈ । ਲੋਕ ਕਰ ਰਹੇ ਹਨ ਕਾਂਗਰਸ ਦੇ ਸਮੇਂ ਅੰਦਰ ਕਰਵਾਏ ਵਿਕਾਸ ਕਾਰਜਾਂ ਨੂੰ ਯਾਦ ਹਰਦਿਆਲ ਕੰਬੋਜ ਨੇ ਆਖਿਆ ਕਿ ਇਸ ਸਮੇ ਲਾ ਐਂਡ ਆਰਡਰ ਦੀ ਸਥਿਤੀ ਬੇਹਦ ਚਿੰਤਾਜਨਕ ਹੈ, ਹਰ ਥਾਂ ਸਨੈਚਿੰਗ ਹੋ ਰਹੀ ਹੈ, ਪੁਲਸ ਕੁੰਭਕਰਨੀ ਨੀਦ ਸੁਤੀ ਹੈ । ਉਨ੍ਹਾ ਆਖਿਆ ਕਿ ਲੋਕ ਤਰਾਹ ਤਰਾਹ ਕਰ ਰਹੇ ਹਨ । ਦੂਸਰੇ ਪਾਸੇ ਸਰਕਾਰ ਵਨੋ ਕਿਸਾਨਾ ਉਪਰ ਅਤਿਆਚਾਰ ਕੀਤਾ ਜਾ ਰਿਹਾ ਹੈ, ਜਿਸਦੀ ਜਿੰਨੀ ਨਿੰਦਾ ਕੀਤੀ ਜਾਵੇ ਘਟ ਹੈ । ਉਨ੍ਹਾ ਕਿਹਾ ਕਿ ਸ਼ਹਿਰ ਅੰਦਰ ਕਰਪਸ਼ਨ ਦਾ ਬੋਲਬਾਲਾ ਹੈ ਅਤੇ ਲੋਕ ਪੂਰੀ ਤਰ੍ਹਾਂ ਪਰੇਸ਼ਾਨ ਹੋਏ ਪਏ ਹਨ, ਜਦੋਂ ਕਿ ਆਪ ਪਾਰਟੀ ਦੇ ਨੇਤਾ ਹੱਥ 'ਤੇ ਹੱਥ ਧਰਕੇ ਬੈਠੇ ਹਨ । ਉਨ੍ਹਾ ਕਿਹਾ ਕਿ ਲੋਕਾਂ ਦਾ ਝੁਕਾਅ ਪੂਰੀ ਤਰ੍ਹਾਂ ਕਾਂਗਰਸ ਵੱਲ ਹੋਇਆ ਪਿਆ ਹੈ । ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪੰਜਾਬ ਦੇ ਲੋਕ ਇਹ ਸਮਝ ਚੁਕੇ ਹਨ ਕਿ ਮੌਜੂਦਾ ਸਰਕਾਰ ਲੋਕਾਂ ਦਾ ਕੁੱਝ ਵੀ ਸੰਵਾਰ ਨਹੀ ਸਕਦੀ ਹੈ । ਉਨਾ ਆਖਿਆ ਕਿ ਪੰਜਾਬ ਦਾ ਭਵਿਖ ਸਿਰਫ ਤੇ ਸਿਰਫ ਕਾਂਗਰਸ ਦੇ ਹਥਾਂ ਵਿਚ ਸੁਰਖਿਅਤ ਹੈ । ਉਨ੍ਹਾ ਆਖਿਆ ਕਿ ਕਾਂਗਰਸ ਹੀ ਪੰਜਾਬ ਨੂੰ ਸਹੀ ਸੇਧ ਦੇ ਸਕਦੀ ਹੈ ਤੇ ਪੰਜਾਬ ਨੂੰ ਸਵਰਗ ਬਣਾ ਸਕਦੀ ਹੈ ।

Punjab Bani 24 March,2025
‘ਕਾਲੇ ਅੱਖਰਾਂ’ ਵਿੱਚ ਲਿਖਿਆ ਜਾਵੇਗਾ ਇਤਿਹਾਸ ਵਿੱਚ ਇਸ ਬਦਲਾਅ ਵਾਲੀ ਸਰਕਾਰ ਦਾ ਨਾਮ : ਰੇਖਾ ਅਗਰਵਾਲ

ਪਟਿਆਲਾ, 20 ਮਾਰਚ () : ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਵਿੰਗ ਦੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਇਤਿਹਾਸ ਵਿੱਚ ਇਸ ਬਦਲਾਅ ਵਾਲੀ ਸਰਕਾਰ ਦਾ ਨਾਮ ‘ਕਾਲੇ ਅੱਖਰਾਂ’ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਕਿਸੇ ਵੀ ਲੋਕਤੰਤਰਿਕ ਸਰਕਾਰ ਜਾਂ ਇਤਿਹਾਸ ਵਿੱਚ ਕਿਸੇ ਵੀ ਤਾਨਾਸ਼ਾਹ ਵੱਲੋਂ ਵੀ ਕਦੇ ਕਿਸੇ ਧਿਰ ਨੂੰ ਗੱਲਬਾਤ ਲਈ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਨਹੀਂ ਕੀਤਾ ਅਤੇ ਨਾ ਹੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੱਗੇ ਮੋਰਚੇ ਉੱਪਰ ਹਮਲਾ ਕੀਤਾ ਪ੍ਰੰਤੂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿਖੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਦਾ ਵਾਅਦਾ ਕਰਕੇ ਅਤੇ ਕਸਮਾਂ ਖਾ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਇਸ ਬਦਲਾਅ ਵਾਲੀ ਸਰਕਾਰ ਵੱਲੋਂ ਮੀਟਿੰਗ ਉੱਪਰ ਆਏ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਹੈ। ਜਿਹੜਾ ਮਸਲਾ ਮੀਟਿੰਗਾਂ ਰਾਹੀਂ ਹੋਲੀ ਹੋਲੀ ਹੱਲ ਹੁੰਦਾ ਜਾ ਰਿਹਾ ਸੀ ਨੂੰ ਪੰਜਾਬ ਸਰਕਾਰ ਨੇ ਬੀਤੀ ਰਾਤ ਕਾਰਵਾਈ ਕਰਕੇ ਹੋਰ ਉਲਝਾ ਦਿੱਤਾ ਹੈ :  ਰੇਖਾ ਅਗਰਵਾਲ ਨੇ ਕਿਹਾ ਕਿ 2018 ਵਿੱਚ ਇਨ੍ਹਾਂ ਹੀ ਇਨਕਲਾਬੀਆਂ ਨੂੰ ਸੜਕਾਂ ਚੰਗੀਆਂ ਲੱਗਦੀਆਂ ਸਨ ਪਰ ਪੰਜਾਬ ਇਸਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਜਿਹੜਾ ਮਸਲਾ ਮੀਟਿੰਗਾਂ ਰਾਹੀਂ ਹੋਲੀ ਹੋਲੀ ਹੱਲ ਹੁੰਦਾ ਜਾ ਰਿਹਾ ਸੀ ਨੂੰ ਪੰਜਾਬ ਸਰਕਾਰ ਨੇ ਬੀਤੀ ਰਾਤ ਕਾਰਵਾਈ ਕਰਕੇ ਹੋਰ ਉਲਝਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਇਹੋ ਪੰਜਾਬ ਸਰਕਾਰ ਦਾ ਮੁਖੀ ਕਹਿੰਦਾ ਹੁੰਦਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੰਜ ਮਿੰਟਾਂ ਵਿਚ ਐਮ. ਐਸ. ਪੀ. ਅਨਾਊਂਸ ਕਰ ਦਿੱਤੀ ਜਾਵੇਗੀ ਤੇ ਹੁਣ ਤਿੰਨ ਸਾਲ ਹੋ ਗਏ ਹਨ ਐਮ. ਐਸ. ਪੀ. ਤਾਂ ਦੂਰ ਉਲਟਾ ਕਿਸਾਨਾਂ ਨੂੰ ਘਸੀਟ ਘਸੀਟ ਕੇ ਕੁੱਟਿਆ ਜਾ ਰਿਹਾ ਹੈ ਤੇ ਧੱਕੇ ਮਾਰ ਮਾਰ ਕੇ ਹੱਕ ਮੰਗਣ ਤੋਂ ਭਜਾਇਆ ਜਾ ਰਿਹਾ ਹੈ। ਰੇਖਾ ਅਗਰਵਾਲ ਨੇ ਕਿਹਾ ਕਿ ਪੀਲੀ ਪੱਗ ਬੰਨ੍ਹਣ ਨਾਲ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ ਤੇ ਨਾ ਹੀ ਉਸਦੀ ਸੋਚ ਤੇ ਪਹਿਰਾ ਦਿੱਤਾ ਜਾ ਸਕਦਾ ਹੈ।

Punjab Bani 20 March,2025
ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਨਾਲ ਬੇਰਹਿਮੀ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਜਾਵੇ : ਰੇਖਾ ਅਗਰਵਾਲ

ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਨਾਲ ਬੇਰਹਿਮੀ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਜਾਵੇ : ਰੇਖਾ ਅਗਰਵਾਲ ਪਟਿਆਲਾ, 19 ਮਾਰਚ () : ਪਟਿਆਲਾ ਸ਼ਹਿਰ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਤੇ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਕਾਰ ਪਾਰਕਿੰਗ ਨੂੰ ਲੈ ਕੇ ਹੋਈ ਕਹਾ ਸੁਣੀ ਤੋਂ ਬਾਅਦ ਪੰਜਾਬ ਪੁਲਸ ਦੇ ਚਾਰ ਇੰਸਪੈਕਟਰਾਂ ਤੇ ਬਾਕੀ ਹੋਰ ਪੁਲਸ ਅਧਿਕਾਰੀਆਂ ਵਲੋਂ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸਦੇ ਪੁੱਤਰ ਅੰਗਦ ਸਿੰਘ ਬਾਠ ਨਾਲ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕੁੱਟਮਾਰ ਕਰਕੇ ਕੀਤੀ ਗਈ ਅੰਨੀ ਤਸ਼ੱਦਦ ਦਾ ਸਖ਼ਤ ਵਿਰੋਧ ਕਰਦਿਆਂ ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਵਿੰਗ ਰੇਖਾ ਅਗਰਵਾਲ ਨੇ ਮੰਗ ਕੀਤੀ ਹੈ ਕਿ ਉਕਤ ਘਟਨਾਕ੍ਰਮ ਵਿਚ ਸ਼ਾਮਲ ਸਮੁੱਚੇ ਪੁਲਸ ਅਧਿਕਾਰੀਆਂ, ਕਰਮਚਾਰੀਆਂ ਨੂੰ ਫੌਰੀ ਕਾਰਵਾਈ ਕਰਦਿਆਂ ਬਰਖਾਸਤ ਕੀਤਾ ਜਾਵੇ। ਰੇਖਾ ਅਗਰਵਾਲ ਨੇ ਕਿਹਾ ਕਿ ਉਕਤ ਮਾਮਲੇ ਵਿਚ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਜਾਂਚ ਵਿਚ ਨਿਰਪੱਖਤਾ ਕਾਇਮ ਰਹਿ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਜੋ ਅੰਨੀ ਤਸ਼ੱਦਦ ਦਾ ਦੋਸ਼ ਲੱਗਿਆ ਹੈ ਦੀ ਜਾਂਚ ਵੀ ਪੁਲਸ ਅਧਿਕਾਰੀਆਂ ਵਲੋਂ ਹੀ ਕੀਤੀ ਜਾ ਰਹੀ ਹੈ ਜੋ ਕਿ ਬਿਲਕੁੱਲ ਗਲਤੀ ਹੈ ਕਿਉੁਂਕਿ ਜੇਕਰ ਪੁਲਸ ਹੀ ਇਸ ਮਾਮਲੇ ਦੀ ਜਾਂਚ ਕਰੇਗੀ ਤਾਂ ਜਾਂਚ ਨਿਰਪੱਖਤਾ ਨਾਲ ਨਹੀਂ ਕੀਤੀ ਜਾ ਸਕੇਗੀ ਤੇ ਘਟਨਾਕ੍ਰਮ ਦੇ ਦੋਸ਼ੀਆਂ ਨੂੰ ਸਜ਼ਾ ਵੀ ਨਹੀਂ ਮਿਲ ਸਕੇਗੀ। ਰੇਖਾ ਅਗਰਵਾਲ ਨੇ ਕਿਹਾ ਕਿ ਐਸ. ਐਸ. ਪੀ. ਪਟਿਆਲਾ ਵਲੋਂ ਜਾਂਚ ਦਾ ਸਮਾਂ ਘੇਰਾ ਜੋ ਕਈ ਮਹੀਨਿਆਂ ਦਾ ਦੱਸਿਆ ਜਾ ਰਿਹਾ ਹੈ ਤੇ ਘਟਾ ਦੇ 45 ਦਿਨਾਂ ਦੇ ਅੰਦਰ ਅੰਦਰ ਕਰਨ ਦਾ ਆਖਿਆ ਗਿਆ ਹੈ ਉਹ ਸਪੱਸ਼ਟ ਦਰਸਾਉਂਦਾ ਹੈ ਕਿ ਉਹ ਦਰਸਾ ਰਹੇ ਹਨ ਕਿ ਉਹ ਜਾਂਚ ਸਹੀ ਤਰੀਕੇ ਨਾਲ ਕਰਨਗੇ ਪਰ ਅਜਿਹਾ ਨਹੀਂ ਹੈ ਬਲਕਿ ਜਾਂਚ ਨੂੰ ਪੰਜਾਬ ਪੁਲਸ ਦੇ ਅਧਿਕਾਰੀਆਂ ਵਲੋਂ ਘਟਨਾਕ੍ਰਮ ਦੇ ਜਿੰਮੇਵਾਰ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਹੱਕ ਵਿਚ ਪੂਰਾ ਕੀਤਾ ਜਾਵੇਗਾ ਤਾਂ ਜੋ ਭਾਰਤੀ ਫੌਜ ਦੇ ਕਰਨਲ ਬਾਠ ਤੇ ਉਸਦੇ ਪੁੱਤਰ ਨੂੰ ਵੀ ਕਿਸੇ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣਾਂ ਕਰਨ ਦਾ ਦੋਸ਼ੀ ਪਾਇਆ ਜਾ ਸਕੇ। ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਵਿੰਗ ਰੇਖਾ ਅਗਰਵਾਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੇਸ਼ ਦੀ ਫ਼ੌਜ ਦਾ ਮਾਣ ਸਨਮਾਨ ਬਰਕਰਾਰ ਨਹੀਂ ਰੱਖ ਸਕਦੀ ਤਾਂ ਉਹ ਪੁਲਸ ਅਧਿਕਾਰੀਆਂ ‘ਤੇ ਮਿਸਾਲੀ ਕਾਰਵਾਈ ਕਰਵਾਉਣ ਲਈ ਆਵਾਜ਼ ਉਠਾਉਣਗੇ।

Punjab Bani 19 March,2025
ਪੰਜਾਬ ਸਰਕਾਰ ਦੇ ਚੰਗੇ ਫੈਸਲਿਆਂ ਕਾਰਨ ਤਰੱਕੀ ਦੇ ਰਾਹ ਵੱਲ ਵਧਿਆ ਪੰਜਾਬ : ਹਰਮੀਤ ਪਠਾਣਮਾਜਰਾ

ਪੰਜਾਬ ਸਰਕਾਰ ਦੇ ਚੰਗੇ ਫੈਸਲਿਆਂ ਕਾਰਨ ਤਰੱਕੀ ਦੇ ਰਾਹ ਵੱਲ ਵਧਿਆ ਪੰਜਾਬ : ਹਰਮੀਤ ਪਠਾਣਮਾਜਰਾ - ਵਿਕਾਸ ਕੰਮਾਂ 'ਚ ਲਿਆਂਦੀ ਜਾ ਰਹੀ ਹੈ ਤੇਜ਼ੀ : ਹਰ ਸਮੱਸਿਆ ਦਾ ਹੋਵੇਗਾ ਸਮਾਧਾਨ - ਵਿਧਾਇਕ ਪਠਾਣਮਾਜਰਾ ਨੇ ਮੇਅਰ ਕੁੰਦਨ ਗੋਗੀਆ ਨਾਲ ਪਾਰਟੀ ਦੀ ਸੰਗਠਨਿਕ ਮਜਬੂਤੀ ਤੇ ਭਵਿਖ ਦੀ ਰਣਨੀਤੀ 'ਤੇ ਕੀਤੀ ਚਰਚਾ ਪਟਿਆਲਾ : ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਚੰਗੇ ਫੈਸਲਿਆਂ ਦੇ ਕਾਰਨ ਅੱਜ ਪੰਜਾਬ ਪੂਰੀ ਤਰ੍ਹਾ ਤਰੱਕੀ ਦੇਰਾਹ ਵੱਲ ਵਧ ਰਿਹਾ ਹੈ । ਉਨ੍ਹਾਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੇਅਰ ਕੁੰਦਨ ਗੋਗੀਆ, ਤੇਜਿੰਦਰ ਮਹਿਤਾ ਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕੀਤਾ । ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਆਖਿਆ ਕਿ ਜਿੱਥੇ ਵਿਕਾਸ ਕੰਮਾਂ ਵਿਚ ਪੂਰੀ ਤਰ੍ਹਾ ਤੇਜੀ ਲਿਆਂਦੀ ਜਾ ਰਹੀ ਹੈ, ਉੱਥੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਵੀ ਹੋ ਰਿਹਾ ਹੈ । ਉਨ੍ਹਾ ਇਸ ਮੌਕੇ ਮੇਅਰ ਕੁੰਦਨ ਗੋਗੀਆ ਨਾਲ ਪਾਰਟੀ ਦੀ ਸੰਗਠਨਿਕ ਮਜਬੂਤੀ ਤੇ ਭਵਿਖ ਦੀ ਰਣਨੀਤੀ 'ਤੇ ਵੀ ਵਿਚਾਰ ਚਰਚਾ ਕੀਤੀ । ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕ ਹਿਤਾਂ ਲਈ ਲਏ ਗਏ ਸਹੀ ਫੈਸਲਿਆਂ ਦੇ ਕਾਰਨ ਅੱਜ ਪੰਜਾਬ ਤਰੱਕੀ ਦੇ ਰਾਹਾਂ ਵੱਲ ਅੱਗੇ ਵੱਧ ਰਿਹਾ ਹੈ, ਇਸ ਲਈ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਕਾਸ ਕੰਮਾਂ 'ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਹਰ ਸਮੱਸਿਆ ਦਾ ਸਮਾਧਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਟੀਚੇ ਨੂੰ ਪੂਰਾ ਕਰਨ ਲਈ ਲੋਕਾਂ ਉਨ੍ਹਾਂ ਦਾ ਭਰਭੂਰ ਸਾਥ ਦੇ ਰਹੇ ਹਨ । ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਲੋਕ ਪੰਜਾਬ ਅੰਦਰ ਵੱਡਾ ਬਦਲਾਅ ਕਰਕੇ ਲਿਆਏ ਹਨ ਕਿਉਂਕਿ ਲੋਕ ਹੁਣ ਤੱਕ ਦੀਆਂ ਪਾਰਟੀਆਂ ਦੇ ਝੂਠੇ ਲਾਰਿਆਂ ਤੇ ਵਾਅਦਿਆਂ ਤੋਂ ਤੰਗ ਆ ਚੁੱਕੇ ਸਨ, ਇਸ ਲਈ ਲੋਕਾਂ ਨੇ ਹੁਣ ਆਪ ਪਾਰਟੀ ਨੂੰ ਚੁਣਿਆ ਹੈ, ਜਿਸਦੇ ਕੰਮਾਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਵੀ ਜਾਪ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਕਦੇ ਵੀ ਮੁੜ ਕਦੇ ਵੀ ਵਿਰੋਧੀ ਪਾਰਟੀਆਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਕਿਉਂਕਿ ਲੋਕ ਜਾਣਗੇ ਹਨ ਕਿ ਪੰਜਾਬ ਦੇ ਹਿੱਤ ਅਤੇ ਉਸਦਾ ਵਿਕਾਸ ਪੂਰੀ ਤਰਾਂ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਸੁਰਖਿਅਤ ਹੈ ।

Punjab Bani 17 March,2025
ਵਿਸ਼ਨੂੰ ਸ਼ਰਮਾ ਨੇ ਦਿੱਤਾ ਅਮਨਦੀਪ ਰਾਜੂ ਨੂੰ ਥਾਪੜਾ

ਵਿਸ਼ਨੂੰ ਸ਼ਰਮਾ ਨੇ ਦਿੱਤਾ ਅਮਨਦੀਪ ਰਾਜੂ ਨੂੰ ਥਾਪੜਾ - ਲੋਕਾਂ ਦੀ ਹਰ ਸਮੱਸਿਆ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ ਪਟਿਆਲਾ : ਕਾਂਗਰਸ ਪਾਰਟੀ ਦੇ ਹਲਕਾ ਪਟਿਆਲਾ ਤੋਂ ਇੰਚਾਰਜ ਵਿਸ਼ਨੂੰ ਸ਼ਰਮਾ ਨੇ ਅੱਜ ਨੌਜਵਾਨ ਤੇ ਸਮਾਜ ਸੇਵੀ ਅਮਨਦੀਪ ਸ਼ਰਮਾ ਰਾਜੂ ਨੂੰ ਥਾਪੜਾ ਦਿੰਦਿਆਂ ਲੋਕਾਂ ਦੀ ਹਰ ਸਮੱਸਿਆ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ । ਉਨਾ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਲੋਕਾਂ ਦੇ ਕੰਮ ਪੂਰੀ ਤਰ੍ਹਾਂ ਰੁਕੇ ਪਏ ਹਨ ਤੇ ਲੋਕ ਤੰਗ ਪਰੇਸ਼ਾਨ ਹੋ ਰਹੇ ਹਨ, ਇਸ ਲਈ ਪਾਰਟੀ ਵਰਕਰਾਂ ਤੇ ਨੇਤਾਵਾਂ ਨੂੰ ਘਰ ਘਰ ਜਾਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਉਨਾ ਦਾ ਹੱਲ ਕਰਨਾ ਚਾਹੀਦਾ ਹੈ । ਇਸ ਮੌਕੇ ਅਮਨਦੀਪ ਸ਼ਰਮਾ ਰਾਜੂ ਨੇ ਵਿਸ਼ਨੂੰ ਸ਼ਰਮਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀ ਛੱਡਣਗੇ । ਉਨਾ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਵਧ ਤੋਂ ਵਧ ਲੋਕਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ ਤੇ ਲੋਕ ਵੀ ਕਾਂਗਰਸ ਦਾ ਸਾਥ ਪੂਰੀ ਤਰ੍ਹਾਂ ਡਟਕੇ ਦੇ ਰਹੇ ਹਨ ।

Punjab Bani 12 March,2025
ਭੁਪੇਸ਼ ਬਘੇਲ ਦੇ ਟਿਕਾਣਿਆਂ 'ਤੇ ਈ. ਡੀ. ਦੇ ਛਾਪੇ ਤੋਂ ਬਾਅਦ ਬਾਜਵਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ

ਭੁਪੇਸ਼ ਬਘੇਲ ਦੇ ਟਿਕਾਣਿਆਂ 'ਤੇ ਈ. ਡੀ. ਦੇ ਛਾਪੇ ਤੋਂ ਬਾਅਦ ਬਾਜਵਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਚੰਡੀਗੜ੍ਹ, 10 ਮਾਰਚ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਕਈ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਛਾਪੇ ਮਾਰੇ ਜਾਣ 'ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ । ਉਨ੍ਹਾਂ ਕਿਹਾ ਕਿ ਭੁਪੇਸ਼ ਬਘੇਲ ਦੇ 14 ਟਿਕਾਣਿਆਂ 'ਤੇ ਈ. ਡੀ. ਦੀ ਛਾਪੇਮਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਆਗੂ ਨੂੰ ਡਰਾਉਣ ਦੀ ਕੋਝੀ ਸਾਜ਼ਿਸ਼ ਤੋਂ ਇਲਾਵਾ ਕੁਝ ਨਹੀਂ ਹੈ । ਈ. ਡੀ. ਸਮੇਤ ਆਪਣੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਭਾਜਪਾ ਸਰਕਾਰ ਲਗਾਤਾਰ ਵਿਰੋਧੀ ਪਾਰਟੀਆਂ ਨਾਲ ਸਬੰਧਿਤ ਆਗੂਆਂ, ਖ਼ਾਸ ਕਰ ਕੇ ਕਾਂਗਰਸ ਆਗੂਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਬਾਜਵਾ ਨੇ ਕਿਹਾ ਕਿ ਇਹ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ । ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਕਾਂਗਰਸ ਪਾਰਟੀ ਦੇ ਸ਼ਾਸਨ ਕਾਲ ਦੌਰਾਨ ਵੀ ਕੇਂਦਰੀ ਏਜੰਸੀਆਂ ਨੇ ਭੁਪੇਸ਼ ਬਘੇਲ ਅਤੇ ਪਾਰਟੀ ਦੇ ਹੋਰ ਨੇਤਾਵਾਂ ਦੇ ਟਿਕਾਣਿਆਂ 'ਤੇ ਘੱਟੋ-ਘੱਟ 600 ਛਾਪੇ ਮਾਰੇ ਸਨ । ਹਾਲਾਂਕਿ, ਇਹ ਛਾਪੇ ਵਿਅਰਥ ਸਾਬਤ ਹੋਏ, ਅਤੇ ਏਜੰਸੀਆਂ ਨੂੰ ਕੁਝ ਵੀ ਗ਼ੈਰਕਾਨੂੰਨੀ ਨਹੀਂ ਮਿਲਿਆ । ਅਦਾਲਤ ਪਹਿਲਾਂ ਹੀ ਉਸ ਦੇ ਖ਼ਿਲਾਫ਼ ਜਾਅਲੀ ਕੇਸ ਖ਼ਾਰਜ ਕਰ ਚੁੱਕੀ ਹੈ । ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਜਪਾ ਪੰਜਾਬ ਵਿਚ ਕਾਂਗਰਸ ਦੀ ਲੋਕਪ੍ਰਿਯਤਾ ਤੋਂ ਡਰੀ ਹੋਈ ਹੈ, ਇਸ ਲਈ ਉਸ ਨੇ ਭੁਪੇਸ਼ ਬਘੇਲ ਦੇ ਪੰਜਾਬ ਕਾਂਗਰਸ ਇੰਚਾਰਜ ਬਣਨ ਤੋਂ ਬਾਅਦ ਉਨ੍ਹਾਂ ਵਿਰੁੱਧ ਆਪਣੇ ਘਿਣਾਉਣੇ ਏਜੰਡੇ ਤੇਜ਼ ਕਰ ਦਿੱਤੇ ਹਨ। ਅਜਿਹੀ ਘਟੀਆ ਸਿਆਸਤ ਕਰਨ ਦੀ ਬਜਾਏ ਕੇਂਦਰ ਦੀ ਭਾਜਪਾ ਸਰਕਾਰ ਨੂੰ ਜਮਹੂਰੀ ਸਿਧਾਂਤਾਂ ਨਾਲ ਸਿਆਸੀ ਲੜਾਈ ਲੜਨੀ ਚਾਹੀਦੀ ਹੈ । ਬਾਜਵਾ ਨੇ ਕਿਹਾ ਕਿ ਇਹ ਸੱਤਾ ਦੀ ਦੁਰਵਰਤੋਂ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ ਵਿਚ ਕਦੇ ਸਫਲ ਨਹੀਂ ਹੋਵੇਗੀ ।

Punjab Bani 10 March,2025
ਆਮ ਆਦਮੀ ਪਾਰਟੀ ਸਿੱਖਿਆ ਵਿਭਾਗ ਦਾ ਦੁਰਪਯੋਗ ਕਰਕੇ 18 ਸਾਲ ਦੇ ਨਵੇਂ ਵੋਟਰਾਂ ਦੀ ਸੋਚ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰ ਰਹੀ ਹੈ : ਰੇਖਾ ਅਗਰਵਾਲ

ਆਮ ਆਦਮੀ ਪਾਰਟੀ ਸਿੱਖਿਆ ਵਿਭਾਗ ਦਾ ਦੁਰਪਯੋਗ ਕਰਕੇ 18 ਸਾਲ ਦੇ ਨਵੇਂ ਵੋਟਰਾਂ ਦੀ ਸੋਚ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰ ਰਹੀ ਹੈ : ਰੇਖਾ ਅਗਰਵਾਲ ਪਟਿਆਲਾ, 10 ਮਾਰਚ () : ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਵਿੰਗ ਦੀ ਪ੍ਰਧਾਨ ਰੇਖਾ ਅਗਰਵਾਲ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲਗਾਇਆ ਕਿ ਆਪ ਪਾਰਟੀ ਸਿੱਖਿਆ ਵਿਭਾਗ ਦਾ ਸਹੀ ਇਸਤੇਮਾਲ ਨਾ ਕਰਕੇ 18 ਸਾਲ ਦੇ ਜਾਂ 18 ਸਾਲ ਦੇ ਹੋਣ ਵਾਲੇ ਨਵੇਂ ਵੋਟਰਾਂ ਦੀ ਸੋਚ ਨੂੰ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ।ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਵਿੱਚ 13 ਲੋਕ ਸਭਾ ਦੀਆਂ ਸੀਟਾਂ ਵਿੱਚੋਂ 10 `ਤੇ ਚੋਣ ਹਾਰਣ ਤੋਂ ਬਾਅਦ ਪੰਚਾਇਤ ਚੋਣਾਂ ਵਿੱਚ ਚੋਂਣ ਨਿਸ਼ਾਨ `ਤੇ ਉਮੀਦਵਾਰ ਖੜੇ ਕਰਨ ਤੋਂ ਭੱਜੀ ਆਮ ਆਦਮੀ ਪਾਰਟੀ ਨੂੰ ਕੁਝ ਦਿਨ ਪਹਿਲਾਂ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਪਟਿਆਲਾ ਸ਼ਹਿਰ ਨੂੰ ਛੱਡ ਕੇ ਹਰ ਜਗ੍ਹਾ ਬੁਰੀ ਤਰ੍ਹਾਂ ਹਾਰ ਮਿਲੀ ਅਤੇ ਰਹਿੰਦੀ ਖੂਹੰਦੀ ਕਸਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਉਸਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹਾਰ ਨੇ ਕੱਢ ਦਿੱਤੀ । ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਹਾਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਸਿੱਖਿਆ ਵਿਭਾਗ ਰਾਹੀਂ ਨਵੇਂ ਵੋਟਰਾਂ ਦੀ ਸੋਚ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ । ਰੇਖਾ ਅਗਰਵਾਲ ਨੇ ਦੱਸਿਆ ਕਿ 4 ਮਾਰਚ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਕਲਾਸ ਦੀ ਪ੍ਰੀਖਿਆ ਵਿੱਚ ਰਾਜਨੀਤਕ ਸ਼ਾਸਤਰ ਦੇ ਪੇਪਰ ਵਿੱਚ ਆਮ ਆਦਮੀ ਪਾਰਟੀ ਦੀ ਸਥਾਪਨਾ ਬਾਰੇ ਸਵਾਲ ਪੁੱਛੇ ਗਏ । ਪੇਪਰ ਦੇ ਪਹਿਲੇ ਭਾਗ ਵਿੱਚ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ? ਇਸੇ ਤਰ੍ਹਾਂ ਪੇਪਰ ਦੇ ਦੂਜੇ ਭਾਗ ਵਿੱਚ ਸਵਾਲ ਪੁੱਛਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਕ੍ਰਮਾਂ ਦਾ ਵਰਣਨ ਕਰੋ? ਰੇਖਾ ਅਗਰਵਾਲ ਨੇ ਕਿਹਾ ਕਿ ਜੋ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ ਉਸ ਵਿੱਚੋਂ ਹੀ ਪ੍ਰਸ਼ਨ ਪੁੱਛੇ ਜਾਂਦੇ ਹਨ, ਇਸਦਾ ਮਤਲਬ ਹੈ ਕਿ ਜੇਕਰ ਪ੍ਰਸ਼ਨ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਹ ਜਰੂਰ ਸਾਲ ਭਰ ਪੜ੍ਹਾਇਆ ਗਿਆ ਹੋਵੇਗਾ । ਫਿਰ ਅਸੀਂ ਇਸ ਨੂੰ 18 ਸਾਲ ਦੇ ਜਾਂ 18 ਸਾਲ ਦੇ ਹੋਣ ਵਾਲੇ ਨਵੇਂ ਵੋਟਰਾਂ ਦੀ ਸੋਚ ਨੂੰ 2027 ਵਿੱਚ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਉਂ ਨਾ ਮੰਨੀਏ? ਉਹਨਾਂ ਕਿਹਾ ਕਿ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਕੀ ਦੇਸ਼ ਦੀ ਅਜਿਹੀ ਵਿਸ਼ੇਸ਼ ਰਾਜਨੀਤਕ ਪਾਰਟੀ ਹੈ ਜਿਸਦੇ ਬਾਰੇ ਬੱਚਿਆਂ ਨੂੰ ਜਾਣਨਾ ਚਾਹੀਦਾ ਹੈ? ਜਦ ਕਿ ਪੰਜਾਬ ਵਿੱਚ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਮੌਜੂਦ ਹੈ। ਦੇਸ਼ `ਤੇ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੀ ਕਾਂਗਰਸ ਵੀ ਹੈ ਅਤੇ ਪਿਛਲੇ 11 ਸਾਲਾਂ ਤੋਂ ਕੇਂਦਰ ਵਿੱਚ ਅਤੇ ਸਭ ਤੋਂ ਜਿਆਦਾ ਸੂਬਿਆਂ ਵਿੱਚ ਸਰਕਾਰਾਂ ਚਲਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਭਾਰਤੀ ਜਨਤਾ ਪਾਰਟੀ ਵੀ ਹੈ। ਹੋਰ ਕਿਸੇ ਵੀ ਪਾਰਟੀ ਬਾਰੇ ਕਿਸੇ ਵੀ ਤਰ੍ਹਾਂ ਦਾ ਸਵਾਲ ਨਹੀਂ ਪੁੱਛਿਆ ਗਿਆ । ਅਸੀਂ ਆਮ ਆਦਮੀ ਪਾਰਟੀ ਦੁਆਰਾ ਪੰਜਾਬ ਦੇ ਸਿੱਖਿਆ ਪ੍ਰਣਾਲੀ ਵਿੱਚ ਰਾਜਨੀਤਿਕ ਦਖਲਅੰਦਾਜੀ ਦੀ ਨਿੰਦਾ ਕਰਦੇ ਹਾਂ।

Punjab Bani 10 March,2025