ਵਾਇਰਲ ਖਬਰਾਂ

school

ਬੁੱਢਾ ਦਲ ਪਬਲਿਕ ਸਕੂਲ ਵਿਖੇ “ਇਲੁਮਿਨਾਰੀਆ “ਸਲਾਨਾ ਸਮਾਰੋਹ ਮਨਾਇਆ ਗਿਆ

ਪਟਿਆਲਾ/ਸਮਾਣਾ : 4 ਦਸੰਬਰ – ਸਥਾਨਕ ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਵਿਖੇ ਸਾਡੇ ਸਭ ਤੋਂ ਸਤਿਕਾਰਯੋਗ ਮੁੱਖ ਸਰਪ੍ਰਸਤ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14 ਵੇਂ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕੁਵਰਤੀ ਨਿਹੰਗ ਸਿੰਘਾਂ, ਪੰਜਾਬ ਭਾਰਤ, ਵਿਸ਼ਵ” ਦੀ ਅਗਵਾਈ ਹੇਠ “ਇਲੁਮਿਨਾਰੀਆ “ਸਲਾਨਾ ਸਮਾਰੋਹ ਤੇ ਇਨਾਮ ਵੰਡ ਨੂੰ ਬਹੁਰੰਗੀ ਸ਼ੈਲੀ ਅਤੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਮਨਪ੍ਰੀਤ ਕੌਰ ਜੀ ਨੇ ਸ਼ਿਰਕਤ ਕਰਕੇ ਸਮਾਰੋਹ ਦੀ ਸ਼ੋਭਾ ਵਧਾਈ। ਇਸ ਸਮਾਗਮ ਵਿੱਚ ਸਾਡੇ ਸਤਿਕਾਰਯੋਗ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ, ਐਮ.ਐਲ.ਏ. ਸਮਾਣਾ ਸ. ਚੇਤਨ ਸਿੰਘ ਜੰੜਾਮਾਜਰਾ, ਪ੍ਰਿੰਸੀਪਲ ਬੁੱਢਾ ਦਲ ਪਬਲਿਕ ਸਕੂਲ,ਪਟਿਆਲਾ ਸ੍ਰੀਮਤੀ ਹਰਪ੍ਰੀਤ ਕੌਰ,ਇੰਚਾਰਜ ਜੂਨੀਅਰ ਵਿੰਗ ਪਟਿਆਲਾ ਸ੍ਰੀਮਤੀ ਭਾਰਤੀ ਕਵਾਤਰਾ ਜੀ ਨੇ ਸ਼ਿਰਕਤ ਕੀਤੀ ‘ਤੇ ਹੋਰ ਸਨਮਾਨਯੋਗ ਸਖਸ਼ੀਅਤਾਂ ਦੇ ਪੁੱਜਣ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਜੀ ਤੇ ਸਟਾਫ਼ ਵੱਲੋਂ ਸਭ ਦਾ ਨਿੱਘਾ ਸਵਾਗਤ ਕੀਤਾ। ਐਨ.ਸੀ.ਸੀ. ਕੈਡਿਟਸ ਵੱਲੋਂ ਗਾਰਡ ਆਫ ਆਨਰ ਪੇਸ਼ ਕੀਤਾ। ਸਮਾਰੋਹ ਦੀ ਸ਼ੁਰੂਆਤ ਲੈਪ ਲਾਈਟਿੰਗ ਨਾਲ ਕੀਤੀ ਗਈ ‘ਤੇ ਸਕੂਲੀ ਬੱਚਿਆਂ ਨੇ ਮਿੱਠੀ ਅਵਾਜ ਵਿੱਚ ਸ਼ਬਦ ਗਾਇਨ ਕੀਤਾ । ਬੱਚਿਆਂ ਨੇ ਵੱਖਰੀਆਂ-ਵੱਖਰੀਆਂ ਪੇਸ਼ਕਾਰੀਆਂ ਜਿਵੇਂ ਆਪ੍ਰੇਸ਼ਨ ਸਿੰਦਰ, ਪੰਜਾਬੀ ਵਿਰਸਾ, ਜਸ਼ਨ- ਏ-ਭੰਗੜਾ, ਲੁੱਡੀ,ਹੜਾ ਨਾਲ ਸੰਬੰਧਿਤ ਨਾਟਕ ਅਸੀ ਡੋਲਣ ਵਾਲੇ ਨਹੀ ਆਦਿ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਅਤੇ ਆਇਆ ਮਾਪਿਆਂ ਦਾ ਰੱਜਵਾਂ ਮਨੋਰੰਜਨ ਕੀਤਾ। ਮੁੱਖ ਮਹਿਮਾਨ ਜੀ ਨੇ ਸਕੂਲ ਦੀਆਂ ਗਤੀਵਿਧੀਆਂ ਤੇ ਹੋਰ ਵਿਿਦਅਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਜੋਰਦਾਰ ਸ਼ਲਾਘਾ ਕੀਤੀ ਤੇ ਇਨਾਮ ਵੰਡ ਕੇ ਉਹਨਾਂ ਦੀ ਹੌਸਲਾ ਅਫਜਾਈ ਵੀ ਵਧਾਈ ਤੇ ਅਖੀਰ ਵਿੱਚ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ।

ਬੁੱਢਾ ਦਲ ਪਬਲਿਕ ਸਕੂਲ ਵਿਖੇ “ਇਲੁਮਿਨਾਰੀਆ “ਸਲਾਨਾ ਸਮਾਰੋਹ ਮਨਾਇਆ ਗਿਆ Read More »

game

ਪੰਜਾਬੀ ਯੂਨੀਵਰਸਿਟੀ ਦੀ ਕਬੱਡੀ ਟੀਮ ਨੇ ਰਾਜਸਥਾਨ ਵਿੱਚ ਜਿੱਤਿਆ ਚਾਂਦੀ ਤਗ਼ਮਾ

ਪਟਿਆਲਾ, 5 ਦਸੰਬਰ – ਰਾਜਸਥਾਨ ਵਿੱਚ ਹੋਈਆਂ ‘ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ’ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਕਬੱਡੀ ਟੀਮ ਨੇ ਚਾਂਦੀ ਤਗ਼ਮਾ ਹਾਸਲ ਕਰ ਲਿਆ ਹੈ। ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਖੁਸ਼ੀ ਸਹਿਤ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਕਬੱਡੀ ਟੀਮ ਦੇ ਖਿਡਾਰੀਆਂ ਨੇ ਇਸ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ

ਪੰਜਾਬੀ ਯੂਨੀਵਰਸਿਟੀ ਦੀ ਕਬੱਡੀ ਟੀਮ ਨੇ ਰਾਜਸਥਾਨ ਵਿੱਚ ਜਿੱਤਿਆ ਚਾਂਦੀ ਤਗ਼ਮਾ Read More »

accident

ਜਲੰਧਰ ਰੋਡ ਐਕਸੀਡੈਂਟ : ਬੱਸ ਦੀ ਟੱਕਰ ਕਾਰਨ ਪੁੱਤਰ ਦੀ ਮੌਤ ਪਿਤਾ ਜਖਮੀ

ਜਲੰਧਰ, 5 ਦਸੰਬਰ :  ਜਲੰਧਰ ਵਿੱਚ ਇੱਕ ਰੋਡਵੇਜ਼ ਬੱਸ ਨੇ ਸਕੂਟਰੀ ਸਵਾਰ ਪਿਉ–ਪੁੱਤਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਨੌਜਵਾਨ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪਿਤਾ ਗੰਭੀਰ ਜ਼ਖਮੀ ਹੋਇਆ ਹੈ। ਜ਼ਖਮੀ ਨੂੰ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਇਸ

ਜਲੰਧਰ ਰੋਡ ਐਕਸੀਡੈਂਟ : ਬੱਸ ਦੀ ਟੱਕਰ ਕਾਰਨ ਪੁੱਤਰ ਦੀ ਮੌਤ ਪਿਤਾ ਜਖਮੀ Read More »

pu

ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਮੈਂਬਰ ਐੱਨ.ਆਈ.ਐੱਸ.ਡੀ. ਨੇ ਅਧਿਕਾਰੀਆਂ ਨਾਲ਼ ਕੀਤੀ ਮੁਲਾਕਾਤ

ਪਟਿਆਲਾ, 5 ਦਸੰਬਰ – ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਤੋਂ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਮੈਂਬਰ ਐੱਨ.ਆਈ.ਐੱਸ.ਡੀ.ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨਾਲ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਅਕਾਦਮਿਕ ਪ੍ਰਗਤੀ, ਖੋਜ ਪ੍ਰਾਪਤੀਆਂ, ਸਮਾਜਿਕ ਸੇਵਾਵਾਂ ਅਤੇ ਕਮਿਊਨਿਟੀ ਆਊਟਰੀਚ ਨਾਲ਼ ਸਬੰਧਤ ਉਪਰਾਲਿਆਂ ਅਤੇ ਯੂਨੀਵਰਸਿਟੀ

ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਮੈਂਬਰ ਐੱਨ.ਆਈ.ਐੱਸ.ਡੀ. ਨੇ ਅਧਿਕਾਰੀਆਂ ਨਾਲ਼ ਕੀਤੀ ਮੁਲਾਕਾਤ Read More »

natak

ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਨਾਟਕ ‘ਰੀਟੇਕ ਜ਼ਿੰਦਗੀ’ ਦੀ ਸਫਲ ਪੇਸ਼ਕਾਰੀ

ਪਟਿਆਲਾ, 4 ਦਸੰਬਰ – ਯੁਵਕ ਭਲਾਈ ਵਿਭਾਗ,ਪੰਜਾਬੀ ਯੂਨੀਵਰਸਿਟੀ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 11ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਤੀਜੇ ਦਿਨ ਸਾਰਥਕ ਰੰਗਮੰਚ ਵੱਲੋਂ ਰਾਜਵਿੰਦਰ ਤੇ ਡਾ. ਲੱਖਾ ਲਹਿਰੀ ਦਾ ਲਿਖਿਆ ਨਾਟਕ ‘ਰੀਟੇਕ ਜ਼ਿੰਦਗੀ’ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ

ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਨਾਟਕ ‘ਰੀਟੇਕ ਜ਼ਿੰਦਗੀ’ ਦੀ ਸਫਲ ਪੇਸ਼ਕਾਰੀ Read More »

gymkhana

ਆਰ.ਜੇ.ਐਮ.ਸੀ. ਕਲੱਬ ਇਕਜੁਟਤਾ ਅਤੇ ਨਵੇਂ ਵਿਜਨ ਦੀ ਸ਼ੁਰੂਆਤ -ਵਿਜਨਰੀ ਗਰੁੱਪ

ਪਟਿਆਲਾ, 5 ਦਸੰਬਰ – ਆਰ.ਜੇ.ਐਮ.ਸੀ. ਕਲੱਬ ਦੀ 20 ਦਸੰਬਰ 2025 ਨੂੰ ਹੋਣ ਵਾਲੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਜ਼ਨਰੀ ਗਰੁੱਪ ਵੱਲੋਂ ਆਪਣੇ ਪੰਜ ਅਹੁਦਿਆਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਜ਼ਨਰੀ ਗਰੁੱਪ ਜੋ ਕਿ ਲੰਬੇ ਸਮੇਂ ਤੋਂ ਕਲੱਬ ਦੀ ਪਾਰਦਰਸ਼ੀ ਮੈਨੇਜਮੈਂਟ ਅਤੇ ਸੁਧਾਰਾਂ ਲਈ ਸਰਗਰਮ ਹੈ, ਨੇ ਇਸ ਵਾਰ ਮਜ਼ਬੂਤੀ ਨਾਲ ਚੋਣੀ

ਆਰ.ਜੇ.ਐਮ.ਸੀ. ਕਲੱਬ ਇਕਜੁਟਤਾ ਅਤੇ ਨਵੇਂ ਵਿਜਨ ਦੀ ਸ਼ੁਰੂਆਤ -ਵਿਜਨਰੀ ਗਰੁੱਪ Read More »

park

ਪਾਰਕ ਹਸਪਤਾਲ ਬਣਿਆ ਸੈਂਟਰ ਆਫ ਐਕਸੀਲੈਂਸ-ਇਨ-ਕਾਰਡੀਅਕ ਸਾਇੰਸਜ਼

ਪਟਿਆਲਾ : ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪਾਰਕ ਹਸਪਤਾਲ , ਪਟਿਆਲਾ ਦੀ ਟੀਮ ਸੀਨੀਅਰ ਕੰਸਲਟੈਂਟ- ਕਾਰਡੀਓਲੋਜੀ ਡਾ ਹਰਸਿਮਰਨਜੀਤ ਸਿੰਘ, ਕੰਸਲਟੈਂਟ- ਕਾਰਡੀਓਲੋਜੀ ਡਾ ਅਰਸ਼ਦੀਪ ਸਿੰਘ, ਕੰਸਲਟੈਂਟ-ਸੀਟੀਵੀਐਸ ਡਾ ਸਿਧਾਰਥ ਗਰਗ, ਕੰਸਲਟੈਂਟ-ਕਾਰਡੀਅਕ ਅਨੱਸਥੀਸੀਆ ਡਾ ਅਰਜੁਨ ਪ੍ਰਤਾਪ ਜੋਸ਼ੀ ਅਤੇ ਵਾਈਸ ਪ੍ਰੈਜ਼ੀਡੈਂਟ -ਮੈਡੀਕਲ ਆਪ੍ਰੇਸ਼ਨ ਡਾ ਬ੍ਰਹਮ ਪ੍ਰਕਾਸ਼ ਨੇ ਪਾਰਕ ਹਸਪਤਾਲ ਵਿਖੇ ਦਿਲ ਦੀਆਂ 200 ਸਫਲ ਸਰਜਰੀਆਂ ਮੁਕੰਮਲ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪਾਰਕ ਹਸਪਤਾਲ, ਪਟਿਆਲਾ ਹੁਣ ਸੈਂਟਰ ਆਫ ਐਕਸੀਲੈਂਸ ਇਨ ਕਾਰਡੀਅਕ ਸਾਇੰਸਜ਼ ਬਣ ਗਿਆ ਹੈ। ਪਾਰਕ ਹਸਪਤਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੁਪਰ ਸਪੈਸ਼ਲਿਟੀ ਹਸਪਤਾਲ ਨੈਟਵਰਕ ਹੈ ਜਿਸ ਵਿੱਚ 19 ਹਸਪਤਾਲ, 3500 ਬਿਸਤਰੇ, 800 ਆਈਸੀਯੂ ਬਿਸਤਰੇ, 14 ਕੈਥ ਲੈਬਾਂ, 45 ਮਾਡਿਊਲਰ ਓਟੀ ਅਤੇ 1000 ਤੋਂ ਵੱਧ ਡਾਕਟਰਾਂ ਹਨ। ਕੰਸਲਟੈਂਟ-ਸੀਟੀਵੀਐਸ ਡਾ ਸਿਧਾਰਥ ਗਰਗ ਨੇ ਕਿਹਾ, “ਪਾਰਕ ਹਸਪਤਾਲ ਪਟਿਆਲਾ ਵਿੱਚ ਪ੍ਰਾਇਮਰੀ ਐਂਜੀਓਪਲਾਸਟੀ, ਕੰਪਲੈਕਸ ਐਂਜੀਓਪਲਾਸਟੀ, ਬਾਈਵੈਂਟ੍ਰਿਕੂਲਰ ਪੇਸਮੇਕਰ (ਸੀਆਰਟੀ), ਕੰਬੋ ਡਿਵਾਈਸ, ਆਈਸੀਡੀ, ਕੈਰੋਟਿਡ ਆਰਟਰੀ ਸਟੈਂਟਿੰਗ, ਟੀਏਵੀਆਰ / ਟੀਏਵੀਆਈ, ਪੈਰੀਫਿਰਲ ਆਰਟਰੀ ਅਤੇ ਗੋਡੇ ਦੇ ਹੇਠਾਂ ਦਖਲਅੰਦਾਜ਼ੀ, ਏਓਰਟਿਕ ਡਿਸਸੈਕਸ਼ਨ ਦਾ ਪ੍ਰਬੰਧਨ ਸਮੇਤ ਕਾਰਡੀਅਕ ਸਾਇੰਸ ਦੀਆਂ ਸਾਰੀਆਂ ਸਹੂਲਤਾਂ ਹਨ। ਸੀਨੀਅਰ ਕੰਸਲਟੈਂਟ- ਕਾਰਡੀਓਲੋਜੀ ਡਾ ਹਰਸਿਮਰਨਜੀਤ ਸਿੰਘ ਨੇ ਕਿਹਾ, “ਭਾਰਤ ਵਿੱਚ, ਲਗਭਗ 30 ਮਿਲੀਅਨ ਲੋਕ ਕੋਰੋਨਰੀ ਆਰਟਰੀ ਬਿਮਾਰੀ ਤੋਂ ਪੀੜਤ ਹਨ ਅਤੇ ਭਾਰਤ ਵਿੱਚ ਲਗਭਗ 27٪ ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ। ਦੇਸ਼ ਵਿੱਚ ਜਲਦੀ ਹੀ ਦੁਨੀਆ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਣਗੇ। ਕੰਸਲਟੈਂਟ- ਕਾਰਡੀਓਲੋਜੀ ਡਾ ਅਰਸ਼ਦੀਪ ਸਿੰਘ ਨੇ ਕਿਹਾ, “ਤਾਜ਼ਾ ਅੰਕੜਿਆਂ ਦੇ ਅਨੁਸਾਰ, ਲਗਭਗ 30 ਪ੍ਰਤੀਸ਼ਤ ਸ਼ਹਿਰੀ ਆਬਾਦੀ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀ 15 ਪ੍ਰਤੀਸ਼ਤ ਆਬਾਦੀ ਹਾਈਪਰਟੈਨਸ਼ਨ ਅਤੇ ਦਿਲ ਦੇ ਦੌਰੇ ਤੋਂ ਪੀੜਤ ਹੈ। ਕੰਸਲਟੈਂਟ-ਕਾਰਡੀਅਕ ਅਨੱਸਥੀਸੀਆ ਡਾ. ਅਰਜੁਨ ਪ੍ਰਤਾਪ ਜੋਸ਼ੀ ਨੇ ਕਿਹਾ ਕਿ ਜਿਵੇਂ-ਜਿਵੇਂ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਦੇ ਕਾਰਕ ਵਧਦੇ ਹਨ, ਉਸੇ ਤਰ੍ਹਾਂ ਮੌਤ ਦਰ ਵੀ ਵਧਦੀ ਹੈ। ਵਾਈਸ ਪ੍ਰੈਜ਼ੀਡੈਂਟ -ਮੈਡੀਕਲ ਆਪ੍ਰੇਸ਼ਨ ਡਾ. ਬ੍ਰਹਮ ਪ੍ਰਕਾਸ਼ ਨੇ ਕਿਹਾ, “ਟਾਈਪ-2 ਸ਼ੂਗਰ ਦੇ ਮਰੀਜ਼ਾਂ ਵਿੱਚ ਦਿਲ ਦੀਆਂ ਸਮੱਸਿਆਵਾਂ ਦਾ ਜੋਖਮ ਆਮ ਆਬਾਦੀ ਨਾਲੋਂ 2-3 ਗੁਣਾ ਜ਼ਿਆਦਾ ਹੁੰਦਾ ਹੈ। ਵਰਤਮਾਨ ਵਿੱਚ, ਭਾਰਤ ਵਿੱਚ 100 ਮਿਲੀਅਨ ਲੋਕ ਸ਼ੂਗਰ ਨਾਲ ਰਹਿ ਰਹੇ ਹਨ । ਸੀਈਓ ਪਾਰਕ ਹਸਪਤਾਲ ਪਟਿਆਲਾ ਕਰਨਲ ਰਾਜੁਲ ਸ਼ਰਮਾ ਨੇ ਦੱਸਿਆ ਕਿ ਪਾਰਕ ਹਸਪਤਾਲ ਪਟਿਆਲਾ ਨੂੰ ਹੁਣ ਈਸੀਐਚਐਸ, ਸੀਜੀਐਚਐਸ, ਈਐਸਆਈ, ਆਯੂਸ਼ਮਾਨ ਅਤੇ ਸਾਰੇ ਪ੍ਰਮੁੱਖ ਕਾਰਪੋਰੇਟਾਂ ਨਾਲ ਸੂਚੀਬੱਧ ਕੀਤਾ ਗਿਆ ਹੈ ਅਤੇ ਪਾਰਕ ਹਸਪਤਾਲ ਪਟਿਆਲਾ

ਪਾਰਕ ਹਸਪਤਾਲ ਬਣਿਆ ਸੈਂਟਰ ਆਫ ਐਕਸੀਲੈਂਸ-ਇਨ-ਕਾਰਡੀਅਕ ਸਾਇੰਸਜ਼ Read More »

modi

ਭਾਰਤ–ਰੂਸ ਮੀਟਿੰਗ : ਮੋਦੀ ਨੇ ਕਿਹਾ—ਭਾਰਤ ਨਿਰਪੱਖ ਨਹੀਂ, ਸ਼ਾਂਤੀ ਦੇ ਪੱਖ ਵਿੱਚ

ਦਿੱਲੀ, 5 ਦਸੰਬਰ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਨਿਤ ਇਸ ਸਮੇ ਭਾਰਤ ਦੌਰੇ ਤੇ ਹਨ ਤੇ ਉਹ ਦਿਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਈ ਵਿਸਿਆਂ ਨੂੰ ਲੈ ਕੇ ਚਰਚਾਵਾ ਕਰ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਸਪੱਸ਼ਟ ਕੀਤਾ

ਭਾਰਤ–ਰੂਸ ਮੀਟਿੰਗ : ਮੋਦੀ ਨੇ ਕਿਹਾ—ਭਾਰਤ ਨਿਰਪੱਖ ਨਹੀਂ, ਸ਼ਾਂਤੀ ਦੇ ਪੱਖ ਵਿੱਚ Read More »

raghav

ਰਾਘਵ ਚੱਢਾ ਨੇ ਡਲੀਵਰੀ ਬੁਆਏਜ ਦੀਆਂ ਚੁਕੀਆਂ ਮੰਗਾਂ

ਨਵੀਂ ਦਿੱਲੀ, 5 ਦਸੰਬਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਡਿਲਿਵਰੀ ਬੁਆਏ ਅਤੇ ਗਿਗ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਲੋੜ, ਘੱਟ ਭੁਗਤਾਨ, ਟਾਰਗਟ ਦਾ ਦਬਾਅ ਅਤੇ ਸੁਰੱਖਿਆ ਦੀ ਕਮੀ ਇਨ੍ਹਾਂ ਮਜ਼ਦੂਰਾਂ ਨੂੰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਲਈ

ਰਾਘਵ ਚੱਢਾ ਨੇ ਡਲੀਵਰੀ ਬੁਆਏਜ ਦੀਆਂ ਚੁਕੀਆਂ ਮੰਗਾਂ Read More »

dc

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

ਪਟਿਆਲਾ, 4 ਦਸੰਬਰ : ਪਟਿਆਲਾ ਜ਼ਿਲ੍ਹੇ ਅੰਦਰ 23 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਨਾਮਜ਼ਦਗੀਆਂ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅਤੇ ਬੈਲੇਟ ਬਕਸੇ ਰੱਖਣ ਲਈ ਬਣਾਏ ਵੇਅਰਹਾਊਸ ਦਾ ਵੀ ਨਿਰੀਖਣ ਕੀਤਾ।

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025 Read More »

Scroll to Top