ਪਟਿਆਲਾ, 24 ਜੂਨ: ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪੁਰਾਲੇਖ ਵਿਭਾਗ ਪੰਜਾਬ ਦਾ ਜਾਇਜ਼ਾ ਲੈਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਵਿਰਾਸਤੀ ਧਰੋਹਰ ਨੂੰ ਸੰਭਾਲ ਰਹੇ ਪਟਿਆਲਾ ਸਥਿਤ ਪੁਰਾਲੇਖ ਵਿਭਾਗ ਦੀ ਕਾਇਆਂ ਕਲਪ ਕਰੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਸੌਂਦ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਪਣੀ ਵਿਰਾਸਤੀ ਧਰੋਹਰ ਨੂੰ ਸੰਭਾਲਣ ਵੱਲ ਕਦੇ ਸੰਜੀਦਾ ਢੰਗ ਨਾਲ ਧਿਆਨ ਹੀ ਨਹੀਂ ਦਿੱਤਾ ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਦੇ ਇਸ ਪੁਰਾਤਤਵ ਵਿਭਾਗ ਵਿੱਚ ਇਸੇ ਹਫ਼ਤੇ ਹੀ ਸਾਕਾਰਤਮਕ ਸੁਧਾਰ ਲਿਆਂਦੇ ਜਾਣਗੇ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਟੇਟ ਆਰਕਾਈਵਜ ਵਿਭਾਗ ਪਟਿਆਲਾ ਵੱਲੋਂ ਲਗਪਗ 10 ਲੱਖ ਪੁਰਾਤਨ ਰਿਕਾਰਡ, ਜਿਨ੍ਹਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਸਾਲ ਪੁਰਾਤਨ ਸਰੂਪ, ਫਾਇਲਾਂ, ਹੱਥ ਲਿਖਤਾਂ, ਦਸਤਾਵੇਜ (ਸ਼ਾਹੀ ਫੁਰਮਾਨ) ਪੰਜਾਬ ਤੇ ਕੇਂਦਰ ਸਰਕਾਰ ਦੇ ਗਜ਼ਟ, ਦੁਰਲੱਭ ਪੁਸਤਕਾਂ, ਨਕਸ਼ੇ ਤੇ ਪੇਟਿੰਗਜ਼ ਆਦਿ ਤੋਂ ਇਲਾਵਾ 8 ਸ਼ਾਹੀ ਰਿਆਸਤਾਂ ਦਾ ਰਿਕਾਰਡ ਸ਼ਾਮਲ ਹੈ, ਪੂਰੀ ਤਰ੍ਹਾਂ ਸੁਰੱਖਿਅਤ ਕਰਕੇ ਸੰਭਾਲਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵੀ ਖੁਸ਼ੀ ਵਾਲੀ ਗੱਲ ਹੈ ਕਿ ਵਿਭਾਗ ਨੇ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਪ੍ਰਾਜੈਕਟ ਤਹਿਤ ਇਸ ਵਿੱਚੋਂ ਕਰੀਬ 6 ਕਰੋੜ ਪੇਜਾਂ ਨੂੰ ਡਿਜੀਟਲਾਈਜ਼ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਉੱਘੇ ਪੱਤਰਕਾਰ ਜਤਿੰਦਰ ਪੰਨੂ, ਜਿਨ੍ਹਾਂ ਨੇ ਇਸ ਵਿਭਾਗ ਵਿੱਚ ਸੁਧਾਰ ਲਿਆਉਣ ਲਈ ਹਾਂਪੱਖੀ ਸੁਝਾਓ ਦਿੱਤੇ ਹਨ, ਸਮੇਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ ਤੇ ਪਟਿਆਲਾ ਦੇ ਅਮਲੇ ਨਾਲ ਮੀਟਿੰਗ ਕਰਕੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ।ਉਨ੍ਹਾਂ ਨੇ ਇਮਾਰਤ ਦੀ ਢੁਕਵੀਂ ਸਾਫ਼ ਸਫਾਈ ਕਰਵਾਉਣ ਸਮੇਤ ਏ.ਸੀ. ਅਤੇ ਲੋੜੀਂਦਾ ਫਰਨੀਚਰ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸਮੇਤ ਵਿਭਾਗ ਦੇ ਡਾਇਰੈਕਟਰ ਨੂੰ ਤੁਰੰਤ ਲੋੜੀਂਦੇ ਕਦਮ ਉਠਾਉਣ ਦੇ ਆਦੇਸ਼ ਵੀ ਦਿੱਤੇ। ਰਿਕਾਰਡ ਦੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵੱਲੋਂ ਕੀਤੇ ਜਾ ਰਹੇ ਰਿਕਾਰਡ ਡਿਜੀਟਲਾਈਜੇਸ਼ਨ ਦੇ ਕੰਮ ਦਾ ਵੀ ਜਾਇਜ਼ਾ ਲਿਆ। ਤਰੁਨਪ੍ਰੀਤ ਸਿੰਘ ਸੌਂਦ, ਜਿਨ੍ਹਾਂ ਕੋਲ ਨਿਵੇਸ਼ ਉਤਸਾਹਨ, ਪ੍ਰਾਹੁਣਚਾਰੀਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਉਦਯੋਗ ਤੇ ਵਣਜ ਵਿਭਾਗ ਵੀ ਹਨ, ਨੇ ਪੁਰਾਤਤਵ ਵਿਭਾਗ ਦੇ ਪਟਿਆਲਾ ਵਿਖੇ ਰਿਕਾਰਡ ਦੀ ਸੰਭਾਲ ਕਰ ਰਹੇ ਅਮਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇੱਥੇ ਖੋਜ ਕਾਰਜਾਂ ਲਈ ਦੇਸ਼-ਵਿਦੇਸ਼ ‘ਚੋਂ ਆਉਂਦੇ ਸਕਾਲਰਾਂ, ਇਤਿਹਾਸਕਾਰਾਂ ਸਮੇਤ ਹੋਰ ਖੋਜਾਰਥੀਆਂ ਨੂੰ ਖੋਜ ਲਈ ਕੌਮਾਂਤਰੀ ਪੱਧਰ ਦਾ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਲਈ ਲੋਂੜੀਦਾ ਬੁਨਿਆਦੀ ਢਾਂਚਾ ਬਹੁਤ ਜਲਦ ਪ੍ਰਦਾਨ ਕਰਵਾਇਆ ਜਾਵੇਗਾ। ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ਜਹਾਜੀ ਹਵੇਲੀ ਦੀ ਸੰਭਾਲ ਲਈ ਸੂਬਾ ਸਰਕਾਰ ਵੱਲੋਂ ਕੀਤੇ ਯਤਨਾਂ ਦਾ ਜਿਕਰ ਕਰਦਿਆਂ ਮੰਤਰੀ ਸ. ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਰਾਜ ਦੀਆਂ ਵਿਰਾਸਤੀ ਧਰੋਹਰਾਂ ਨੂੰ ਸੰਭਾਲਣ ਲਈ ਖਾਕਾ ਤਿਆਰ ਕੀਤਾ ਗਿਆ