ਸੰਭੂ, 19 ਜੂਨ 2025 : ਥਾਣਾ ਸ਼ੰਭੂ (Shambhu Police Station) ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 137 (2), 96 ਬੀ. ਐਨ. ਐਸ. ਤਹਿਤ ਲੜਕੀ ਨੂੰ ਵਰਗਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਲਿਜਾਉਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਮਿਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਸੈਂਸਰਾ ਕਲਾਂ ਜਿਲਾ ਅੰਮ੍ਰਿਤਸਰ ਸਾਹਿਬ ਸ਼ਾਮਲ ਹੈ ।
ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗੁਰਮੀਤ ਕੁਮਾਰ ਪੁੱਤਰ ਰੁਲਦਾ ਰਾਮ ਵਾਸੀ ਪਿੰਡ ਬਠੋਣੀਆ ਕਲਾਂ ਥਾਣਾ ਸੰਭੂ ਨੇਦੱਸਿਆ ਕਿ 16 ਜੂਨ 2025 ਨੂੰ ਉਸ ਦੀ ਲੜਕੀ ਖੁਸ਼ੀ ਬਾਵਾ ਜੋ ਕਿ 17 ਸਾਲਾਂ ਦੀ ਹੈ ਇਹ ਕਹਿ ਕੇ ਘਰੋਂ ਚਲੀ ਗਈ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਵਿਖੇ ਦਾਖਲਾ ਲੈਣ ਜਾ ਰਹੀ ਹੈ ਪਰ ਉਸਦੀ ਲੜਕੀ ਘਰ ਵਾਪਸ ਨਹੀ ਆਈ ਅਤੇ ਕਾਫੀ ਭਾਲ ਕਰਨ ਤੇ ਪਤਾ ਲੱਗਾ ਕਿ ਉਕਤ ਵਿਅਕਤੀ ਉਸਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸ਼ੰਭੂ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ