ਮੋਬਾਇਲ ਟਾਵਰ ਦਾ ਬੀ. ਟੀ. ਐਸ. ਕਾਰਡ ਚੋਰੀ ਹੋਣ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ

ਪਟਿਆਲਾ, 19 ਜੂਨ 2025 : ਥਾਣਾ ਤ੍ਰਿਪੜੀ (Tripuri Police Station) ਪਟਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 303 (2) ਬੀ. ਐਨ. ਐਸ., ਸੈਕਸ਼ਨ 25 ਇੰਡੀਅਨ ਟੈਲੀਗ੍ਰਾਫ ਐਕਟ ਤਹਿਤ ਟਾਵਰ ਵਿਚੋਂ ਬੀ. ਟੀ. ਐਸ. ਕਾਰਡ ਗਾਇਬ ਹੋਣ ਤੇਕੇਸ ਦਰਜ ਕੀਤਾ ਹੈ ।

ਟਾਵਰ ਨੂੰ ਜਾ ਕੇ ਚੈਕ ਕੀਤਾ ਤਾਂ ਉਸ ਵਿਚੋਂ ਬੀ. ਟੀ. ਐਸ. ਕਾਰਡ ਗਾਇਬ ਸੀ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਲਖਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਭਰੋ ਵਾਲ ਥਾਣਾ ਭਵਾਨੀਗੜ੍ਹ ਜਿ਼ਲਾ ਸੰਗਰੂਰ ਨੇ ਦੱਸਿਆ ਕਿ 11 ਜੂਨ ਨੂੰ ਜਦੋਂ ਉਸਨੇ ਪਿੰਡ ਲੰਗ ਵਿਖੇ ਲੱਗੇ ਏਅਰਟੈਲ ਦੇ ਟਾਵਰ (Airtel towers) ਨੂੰ ਜਾ ਕੇ ਚੈਕ ਕੀਤਾ ਤਾਂ ਉਸ ਵਿਚੋਂ ਬੀ. ਟੀ. ਐਸ. ਕਾਰਡ (BTS Card) ਗਾਇਬ ਸੀ, ਜਿਸਨੂੰ ਅਣਪਛਾਤਿਆਂ ਨੇ ਚੋਰੀ ਕਰ ਲਿਆ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁੂ ਕਰ ਦਿੱਤੀ ਹੈ ।

Read More : ਥਾਣਾ ਤ੍ਰਿਪੜੀ ਨੇ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top