ਨਾਭਾ, 8 ਜੂਨ 2025 : Case registered against two prisoners under N. D. P. S. and Prison Act : ਥਾਣਾ ਸਦਰ ਨਾਭਾ ਦੀ ਪੁਲਸ ਨੇ ਦੋ ਹਵਾਲਾਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 20, ਐਨ. ਡੀ. ਪੀ. ਐਸ. ਐਕਟ ਅਤੇ 52-ਏ ਪ੍ਰੀਜਨ ਐਕਟ ( N. D. P. S. and Prison Act) ਤਹਿਤ ਕੇਸ ਦਰਜ ਕੀਤਾ ਹੈ ।
ਕਿਹੜੇ ਕਿਹੜੇ ਹਵਾਲਾਤੀ ਵਿਰੁੱਧ ਹੋਇਆ ਹੈ ਕੇਸ ਦਰਜ
ਜਿਹੜੇ ਹਵਾਲਾਤੀਆਂ (prisoners) ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਵਾਲਾਤੀ ਜਸਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਖੂਨੀ ਮਾਜਰਾ ਥਾਣਾ ਸਦਰ ਖਰੜ੍ਹ ਜਿਲਾ ਮੋਹਾਲੀ, ਹਵਾਲਾਤੀ ਰਾਜਿੰਦਰ ਕੁਮਾਰ ਪੁੱਤਰ ਸੂਰਜਭਾਨ ਵਾਸੀ ਮਕਾਨ ਨੰ. 9/724 ਗਲੀ ਨੰ. 03 ਸੁਰਗਾਪੁਰੀ ਥਾਣਾ ਸਿਟੀ ਕੋਟਕਪੁਰਾ ਜਿਲਾ ਫਰੀਦਕੋਟ ਸ਼ਾਮਲ ਹੈ ।
ਕੀ ਦੱਸਿਆ ਜੇਲ ਦੇ ਸਹਾਇਕ ਸੁਪਰਡੈਂਟ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਨਵੀ ਜਿਲਾ ਜੇਲ ਨਾਭਾ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਨੇ ਦੱਸਿਆ ਕਿ ਵਾਰਡ ਨੰ. 4 ਦੀ ਬੈਰਕ ਨੰ. 3 ਵਿੱਚ ਬੰਦ ਹਵਾਲਾਤੀ ਜਸਪ਼੍ਰੀਤ ਸਿੰਘ ਦੀ ਜਿਸਮਾਨੀ ਤਲਾਸ਼ੀ ਲੈਣ ਤੇ 2 ਗੋਲ ਅਕਾਰ ਦੇ ਬੰਡਲ ਟੇਪ ਵਿੱਚ ਲਪੇਟੇ ਬ੍ਰਾਮਦ ਹੋਏ, ਜਿਸਨੇ ਦੱਸਿਆ ਕਿ ਇਹ ਬੰਡਲ ਹਵਾਲਾਤੀ ਰਾਜਿੰਦਰ ਕੁਮਾਰ ਦੇ ਹਨ, ਜੋ ਬਾਅਦ ਵਿੱਚ ਰਾਜਿੰਦਰ ਕੁਮਾਰ ਦੀ ਤਲਾਸ਼ੀ ਲੈਣ ਪਰ ਉਸਦੇ ਸਿਰਹਾਣੇ ਹੇਠੋਂ 1 ਮੋਬਾਇਲ ਬੈਟਰੀ ਤੇ ਸਿਮ ਸਮੇਤ ਬ੍ਰਾਮਦ ਹੋਇਆ । ਸਿ਼ਕਾਇਤਕਰਤਾ ਜਰਨੈਲ ਸਿੰਘ ਨੇ ਦੱਸਿਆ ਕਿ ਬ੍ਰਾਮਦ ਹੋਏ ਬੰਡਲਾਂ ਨੂੰ ਖੋਲ ਕੇ ਚੈਕ ਕੀਤਾ ਗਿਆ ਤਾਂ 48 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਅਤੇ 47 ਗ੍ਰਾਮ ਸੁਲਫਾ ਬ੍ਰਾਮਦ ਹੋਇਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਸੁਰੱਖਿਆ ਜ਼ੋਨ ਵਿੱਚ ਹੋਈ ਲੜਾਈ