ਅਮਰੀਕਾ ਤੋਂ ਭਾਰਤ ਪਰਤੇ ਨੌਜਵਾਨਾਂ ਦੀ ਸਿ਼ਕਾਇਤ ਤੇ ਦੋ ਇਮੀਗ੍ਰੇਸ਼ਨ ਏਜੰਟਾਂ ਖਿਲਾਫ਼ ਕੇਸ ਦਰਜ

ਅਮਰੀਕਾ ਤੋਂ ਭਾਰਤ ਪਰਤੇ ਨੌਜਵਾਨਾਂ ਦੀ ਸਿ਼ਕਾਇਤ ਤੇ ਦੋ ਇਮੀਗ੍ਰੇਸ਼ਨ ਏਜੰਟਾਂ ਖਿਲਾਫ਼ ਕੇਸ ਦਰਜ
ਮੋਹਾਲੀ : ਪੰਜਾਬ ਦੇ ਜਿ਼ਲਾ ਮੋਹਾਲੀ ਵਿਖੇ ਦੋ ਇਮੀਗ੍ਰੇਸ਼ਨ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਲੋਂ ਦੋ ਨੌਜਵਾਨਾਂ ਨੂੰ ਅਮਰੀਕਾ ਡੌਂਕੀ ਲਗਾ ਕੇ ਅਮਰੀਕਾ ਭੇਜਿਆ ਗਿਆ ਸੀ ।ਮੋਹਾਲੀ ਦੇ ਦੋ ਜਿਹੜੇ ਨੌਜਵਾਨਾਂ ਨੇ ਅੰਬਾਲਾ ਦੇ ਏਜੰਟ ਖਿਲਾਫ਼ ਸਿ਼ਕਾਇਤ ਦਿੱਤੀ ਹੈ ਤੇ ਪੁਲਸ ਨੇ ਸਿ਼ਕਾਇਤ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ ਵਿਚ ਹਰਿਆਣਾ ਦੇ ਅੰਬਾਲਾ ਦੇ ਦੋ ਟਰੈਵਲ ਏਜੰਟ ਸ਼ਾਮਲ ਹਨ, ਜਿਨ੍ਹਾਂ ਵਿਚ ਗੁਰਜਿੰਦਰ ਅਤੇ ਮੁਕੁਲ ਵਾਸੀ ਅੰਬਾਲਾ ਛਾਉਣੀ ਸ਼ਾਮਲ ਹਨ । ਦੋ ਨੌਜਵਾਨਾਂ ਵਿਚੋਂ ਤਰਨਵੀਰ ਸਿੰਘ ਨੇ ਦੱਸਿਆ ਕਿ ਦੋਵਾਂ ਏਜੰਟਾਂ ਨੂੰ ਉਨ੍ਹਾਂ ਵਲੋਂ 45 ਲੱਖ ਰੁਪਏ ਲੈ ਕੇ ਅਮਰੀਕਾ ਭੇਜਿਆ ਗਿਆ ਸੀ। ਤਰਨਵੀਰ ਸਿੰਘ ਨੇ ਦੱਸਿਆ ਕਿ ਚਾਰ ਮਹੀਨੇ ਰਸਤੇ ਵਿੱਚ ਫਸਿਆ ਰਹਿਣ ਤੇ ਜਦੋਂ ਉਸ ਨੇ ਏਜੰਟਾਂ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਕੀਤੀ ਤਾਂ ਏਜੰਟਾਂ ਨੇ ਆਡੀਓ ਸੁਨੇਹਾ ਭੇਜ ਕੇ ਕਿਹਾ ਕਿ ਹੁਣ ਤਾਂ ਜਾਣਾ ਹੀ ਪਵੇਗਾ ਕਿਉਂਕਿ ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਪੀੜਤਾਂ ਨੇ ਦੱਸਿਆ ਕਿ ਏਜੰਟਾਂ ਵਲੋਂ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਸਾਰੀ ਰਕਮ ਲੈ ਲਈ ਗਈ ਸੀ ਤੇ ਇਸ ਸਬੰਧੀ ਸਬੂਤ ਵੀ ਨੌਜਵਾਨਾਂ ਵਲੋਂ ਪੁਲਸ ਨੂੰ ਦਿੱਤੇ ਗਏ ਹਨ । ਉਕਤ ਦੋਹਾਂ ਏਜੰਟਾਂ ਜਿਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਦੇ ਵਿਰੁੱਧ ਭਾਰਤੀ ਦੰਡਾਵਲੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 143, 316 (2), 318 (4) ਤਹਿਤ ਕੇਸ ਦਰਜ ਕੀਤਾ ਗਿਆ ਹੈ ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਤਰਨਵੀਰ ਨੇ ਦੱਸਿਆ ਹੈ ਕਿ ਦੋਵੇਂ ਮੁਲਜ਼ਮ ਗੁਰਜਿੰਦਰ ਅੰਟਾਲ ਅਤੇ ਮੁਕੁਲ ਕਾਰੋਬਾਰੀ ਹਿੱਸੇਦਾਰ ਹਨ । ਉਹ ਆਪਣੇ ਦੋਸਤ ਗੁਰਸ਼ਰਨ ਸਿੰਘ ਵਾਸੀ ਬੂਥਗੜ੍ਹ ਰਾਹੀਂ ਮੁਲਜ਼ਮਾਂ ਨੂੰ ਮਿਲਿਆ । ਮੁਲਜ਼ਮ ਗੁਰਜਿੰਦਰ ਮੇਰੇ ਦੋਸਤ ਦਾ ਦੂਰ ਦਾ ਰਿਸ਼ਤੇਦਾਰ ਹੈ। 10 ਜੁਲਾਈ 2024 ਨੂੰ ਉਸ ਨੇ ਦੋਵਾਂ ਮੁਲਜ਼ਮਾਂ ਨੂੰ ਆਪਣਾ ਪਾਸਪੋਰਟ ਦਿੱਤਾ । ਏਜੰਟਾਂ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨੂੰ ਫ਼ਲਾਈਟ ਰਾਹੀਂ ਅਮਰੀਕਾ ਭੇਜਣਗੇ । ਇੰਨਾ ਹੀ ਨਹੀਂ ਅਸੀਂ ਉਸ ਦੇ ਉੱਥੇ ਕੰਮ ਕਰਨ ਦਾ ਵੀ ਇੰਤਜ਼ਾਮ ਕਰਾਂਗੇ । ਉਸ ਦੇ ਉੱਥੇ ਚੰਗੇ ਸਬੰਧ ਹਨ, ਇਸ ਦੇ ਲਈ ਉਸ ਨੂੰ 45 ਲੱਖ ਰੁਪਏ ਦੇਣੇ ਹੋਣਗੇ ਪਰ ਨੌਜਵਾਨ ਨੂੰ ਡੌਂਕੀ ਰਾਹੀਂ ਵਿਦੇਸ਼ ਭੇਜਿਆ ਗਿਆ ਜਿਥੇ ਹੁਣ ਅਮਰੀਕਾ ਨੇ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ । ਪੰਜਾਬ ਸਰਕਾਰ ਵੱਲੋਂ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪੁਲਿਸ ਵੱਲੋਂ ਹੁਣ ਤੱਕ 11 ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਇਸ ਦੇ ਨਾਲ ਹੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ।

Leave a Comment

Your email address will not be published. Required fields are marked *

Scroll to Top