ਲੜਕੀ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੇ ਇਕ ਵਿਰੁੱਧ ਕੇਸ ਦਰਜ

ਬਨੂੜ, 9 ਜੂਨ 2025 : Case registered against a man for luring a girl and promising to marry her : ਥਾਣਾ ਬਨੂੜ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 137 (2), 96, 405 ਬੀ. ਐਨ. ਐਸ. ਤਹਿਤ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਉਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਦਲੇਰ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਵਾਸੀ ਪਿੰਡ ਦਾਦੂ ਮਾਜਰਾ ਥਾਣਾ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ੍ਹ ਸ਼ਾਮਲ ਹੈ ।

ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 9 ਜਨਵਰੀ 2025 ਨੂੰ ਉਸਦੀ ਲੜਕੀ ਜੋ ਕਿ 16 ਸਾਲਾਂ ਦੀ ਹੈ ਬਿਨ੍ਹਾ ਦੱਸੇ ਘਰੋ ਚਲੀ ਗਈ ਤੇ ਜੋ ਜਾਂਦੇ ਸਮੇਂ ਆਪਣੇ ਨਾਲ ਪੈਸੇ ਅਤੇ ਏ. ਟੀ. ਐਮ. ਵੀ ਚੋਰੀ ਕਰਕੇ ਲੈ ਗਈ ਅਤੇ ਘਰ ਵਾਪਸ ਨਹੀ ਆਈ, ਜਿਸਦੀ ਭਾਲ ਕਰਨ ਤੇ ਪਤਾ ਲੱਗਿਆ ਕਿ ਉਕਤ ਵਿਅਕਤੀ ਉਸ ਦੀ ਲੜਕੀ ਨੂੰ ਵਰਗਲਾ ਫੁਸਲਾ (Seduce the girl) ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਬਨੂੜ ਨੇ ਕੀਤਾ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top