ਸਨੌਰ, 8 ਜੂਨ 2025 : Case registered against 23 for attempted robbery and firing in the air : ਥਾਣਾ ਸਨੌਰ (Police Station Sanaur) ਦੀ ਪੁਲਸ ਨੇ 23 ਵਿਅਕਤੀਆਂ (23 people) ਵਿਰੁੱਧ ਵੱਖ ਵੱਖ ਧਾਰਾਵਾਂ 125, 329 (3), 191 (3), 190 ਬੀ. ਐਨ. ਐਸ. ਅਤੇ ਆਰਮਜ਼ ਐਕਟ (Arms Act) ਤਹਿਤ ਕੇਸ ਦਰਜ ਕੀਤਾ ਹੈ ।
ਕਿਹੜੇ ਕਿਹੜੇ ਵਿਰੁੱਧ ਹੋਇਆ ਕੇਸ ਦਰਜ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਧਰਮਿੰਦਰ ਸਿੰਘ ਪੁੱਤਰ ਜੰਗ ਸਿੰਘ, ਜੰਗ ਸਿੰਘ ਪੁੱਤਰ ਅਜਮੇਰ ਸਿੰਘ, ਪਰਦੀਪ ਸਿੰਘ ਪੁੱਤਰ ਨਾਜਰ ਸਿੰਘ, ਨਾਜਰ ਸਿੰਘ ਪੁੱਤਰ ਬਲਵੰਤ ਸਿੰਘ, ਸੰਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ, ਲਖਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ, ਹਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ, ਤਰਨਦੀਪ ਸਿੰਘ ਪੁੱਤਰ ਬਲਵੀਰ ਸਿੰਘ, ਰਘਵੀਰ ਸਿੰਘ ਪੁੱਤਰ ਬਚਨ ਸਿੰਘ, ਗੁਰਤੇਜ ਸਿੰਘ ਪੁੱਤਰ ਕੁਲਦੀਪ ਸਿੰਘ, ਗੁਰਪਾਲ ਸਿੰਘ ਪੁੱਤਰ ਕੁਲਦੀਪ ਸਿੰਘ, ਗੁਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਧਰਮਿੰਦਰ ਸਿੰਘ ਪੁੱਤਰ ਜੰਗ ਸਿੰਘ, ਮਨਦੀਪ ਸਿੰਘ ਪੁੱਤਰ ਬਚਿੱਤਰ ਸਿੰਘ, ਸੰਦੀਪ ਸਿੰਘ ਪੁੱਤਰ ਬਚਿੱਤਰ ਸਿੰਘ, ਮਲਕੀਤ ਸਿੰਘ ਪੁੱਤਰ ਬਚਿੱਤਰ ਸਿੰਘ, ਦਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ, ਜਸਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ, ਸੁਖਦੀਪ ਸਿੰਘ ਉਰਫ ਦੀਪਾ ਪੁੱਤਰ ਜਗਪਾਲ ਸਿੰਘ, ਜਗਪਾਲ ਸਿੰਘ ਪੁੱਤਰ ਕਰਤਾਰ ਸਿੰਘ, ਸ਼ੇਰ ਸਿੰਘ ਪੁੱਤਰ ਤੇਜਾ ਸਿੰਘ ਵਾਸੀਆਨ ਮੇਹਰਗੜ ਬੱਤੀ, ਗੋਪੀ ਸਰਪੰਚ ਵਾਸੀ ਪਿੰਡ ਬੋਲੜੀ ਸ਼ਾਮਲ ਹਨ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੇਹਰਗੜ੍ਹ ਬੱਤੀ ਥਾਣਾ ਸਨੌਰ ਨੇ ਦੱਸਿਆ ਕਿ ਦੋਵੇਂ ਧਿਰਾ ਦੀ ਜਮੀਨ ਸਬੰਧੀ ਝਗੜ੍ਹਾ ਚੱਲਦਾ ਹੈ ਅਤੇ ਦੂਜੀ ਧਿਰ ਉਸ ਦੀ ਜਮੀਨ ਤੇ ਕਬਜਾ ਕਰਨਾ ਚਾਹੁੰਦੀ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 5 ਜੂਨ 2025 ਨੂੰ ਉਪਰੋਕਤ ਵਿਅਕਤੀਆਂ ਨੇ ਉਸ ਦੀ ਖੇਤ ਦੀ ਵੱਟ ਵਾਹ ਕੇ ਜਮੀਨ ਤੇ ਕਬਜਾ ਕਰਨ ਦੀ ਕੋਸਿ਼ਸ਼ ਕੀਤੀ ਅਤੇ ਮੌਕਾ ਤੇ ਉਪਰੋਕਤ ਵਿਅਕਤੀਆਂ ਵੱਲੋ ਹਵਾਈ ਫਾਇਰ ਵੀ ਕੀਤੇ ਗਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸਨੌਰ ਪੁਲਸ ਨੇ ਕੀਤਾ ਇਕ ਵਿਰੁੱਧ ਆਰਮਜ ਐਕਟ ਤਹਿਤ ਕੇਸ ਦਰਜ