ਮਾਮਲਾ ਪਿੰਡ ਬਠੋਈ ਕਲਾਂ ਵਿਖੇ ਪੰਚਾਇਤੀ ਜਮੀਨ ਨਾ ਦੇਣ ਦਾ

ਪਟਿਆਲਾ, 20 ਜੂਨ 2025 : ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਪਾਵਨ ਵਾਲਮੀਕਿ ਤੀਰਥ ਅੰਮਿ੍ਤਸਰ ਦੇ ਸੂਬਾ ਪ੍ਰਧਾਨ ਪੰਜਾਬ ਯੂਥ ਵਿੰਗ ਦਰਸਨ ਸਿੰਘ ਮੈਣ ਨੂੰ 24 ਜੂਨ ਨੂੰ ਜਬਰ ਜੁਲਮ ਦੇ ਖਿਲਾਫ ਬਠੋਈ ਕਲਾ ਦੇ ਵਿੱਚ ਐਸ. ਸੀ. ਭਾਈਚਾਰੇ ਅਤੇ ਸਮਾਜਿਕ ਧਾਰਮਿਕ ਅੰਬੇਡਕਰ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਹੋਣ ਵਾਲੀ ਵਿਸਾਲ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਪਿੰਡ ਅਤੇ ਇਲਾਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ ।

ਐਸ. ਸੀ. ਭਾਈਚਾਰੇ ਦੇ ਹੱਕਾਂ ’ਤੇ ਕਿਸੇ ਵੀ ਕੀਮਤ ’ਤੇ ਡਾਕਾ ਨਹੀਂ ਪੈਣ ਦਿੱਤਾ ਜਾਵੇਗਾ

ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੈਣ ਨੇ ਕਿਹਾ ਕਿ ਐਸ. ਸੀ. ਭਾਈਚਾਰੇ ਦੇ ਹੱਕਾਂ ’ਤੇ ਕਿਸੇ ਵੀ ਕੀਮਤ ’ਤੇ ਡਾਕਾ ਨਹੀਂ ਪੈਣ ਦਿੱਤਾ ਜਾਵੇਗਾ । ਇਸ ਦੇ ਲਈ ਪਟਿਆਲਾ ਨਹੀਂ ਸਗੋਂ ਪੰਜਾਬ ਭਰ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਸੰਗਠਨ ਅਤੇ ਇਨਸਾਫ ਪਸੰਦ ਸੰਸਥਾਵਾਂ ਭਾਈਚਾਰੇ ਨਾਲ ਡੱਟ ਕੇ ਖੜੀਆਂ ਹਨ । ਉਨ੍ਹਾ ਕਿਹਾ ਕਿ ਜਦੋਂ ਉਹ ਪਿੰਡ ਪਹੰੁਚੇ ਤਾਂ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਕਾਬਜਕਾਰਾਂ ਵੱਲੋਂ ਦਰਸ਼ਨ ਸਿੰਘ ਮੈਣ ’ਤੇ ਹਮਲੇ ਦੀਆਂ ਯੋਜਨਾਵਾ ਬਣਾਈਆ ਜਾ ਰਹੀਆਂ ਹਨ ਪਰ ਉਹ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਭਾਈਚਾਰੇ ਦੇ ਲੋਕਾਂ ਨੂੰ ਹੱਕ ਦਿਵਾਉਣ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਰਾਂ ਕਿਹਾ ਕਿ ਸਰਕਾਰੀ ਬੋਲੀ ਦੇਣ ਦੇ ਕੇ ਪੈਸੇ ਭਰਨ ਅਤੇ ਰਸੀਦਾ ਕੱਟਣ ਦੇ ਬਾਵਜੂਦ ਵੀ ਐਸ. ਸੀ. ਭਾਈਚਾਰੇ  ਪੰਚਾਇਤੀ ਜਮੀਨ ਨਹੀਂ ਦਿੱਤੀ ਜਾ ਰਹੀ ।

ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ

ਉਨ੍ਹਾਂ ਵੱਲੋਂ ਵਾਰ ਵਾਰ ਡਿਪਟੀ ਕਮਿਸ਼ਨਰ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਦੇ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ । ਜਿਸ ਦੇ ਵਿਰੋਧ ਵਿਚ ਹੁਣ 24 ਜੂਨ ਨੂੰ ਰੋਸ਼ ਰੈਲੀ ਵੀ ਕੀਤੀ ਜਾਵੇਗੀ ਅਤੇ ਬੋਲੀ ’ਤੇ ਲਈ ਪੰਚਾਇਤੀ ਜਮੀਨ ਦਾ ਕਬਜਾ ਵੀ ਲਿਆ ਜਾਵੇਗਾ। ਜੇਕਰ ਉਸ ਸਮੇਂ ਕੋਈ ਵੀ ਅਣਹੋਣੀ ਘਟਨਾ ਹੁੰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ, ਜਿਲਾ ਸਿਵਲ ਅਤੇ ਪੁਲਸ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਅਜੈਬ ਸਿੰਘ ਬਠੋਈ ਨਰੇਗਾ ਫਰੰਟ ਪੰਜਾਬ ਪ੍ਰਧਾਨ ਜਿਲਾ ਪ੍ਰਧਾਨ ਬੱਬੂ ਚੌਹਾਨ ਸ਼ਹਿਰੀ ਪਟਿਆਲਾ ਯੂੁਥ ਵਿੰਗ, ਕਰਨ ਰਾਜਪੂਤ ਦਿਹਾਤੀ ਪ੍ਰਧਾਨ ਯੂਥ ਵਿੰਗ ਪਟਿਆਲਾ, ਸਮਾਣਾ ਹਲਕਾ ਇੰਚਾਰਜ਼ ਅਮਰੀਕ ਸਿੰਘ ਮਹਿਮਦਪੁਰ, ਬਾਬਾ ਸਿੰਘ ਰਾਜ ਸਿੰਘ ਖੁਸਰੋਪੁਰ ਲੰਗਰ ਇੰਚਾਰਜ਼, ਨਾਜ਼ਰ ਸਿੰਘ ਲਗੜੋਈ ਤਹਿਸੀਲ ਪ੍ਰਧਾਨ ਪਟਿਆਲਾ ਆਦਿ ਵੀ ਹਾਜ਼ਰ ਸਨ ।

Read More : ਵਿਧਾਇਕ ਨਰਿੰਦਰ ਕੌਰ ਭਰਾਜ ਨੇ ਏ. ਜੀ. ਆਫਿਸ ਵਿੱਚ ਐਸ. ਸੀ. ਭਾਈਚਾਰੇ ਨਾਲ ਸੰਬੰਧਿਤ ਵਕੀਲਾਂ ਦੀ ਭਰਤੀ ਲਈ ਆਮਦਨ ਯੋਗਤਾ ਘਟਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

Leave a Comment

Your email address will not be published. Required fields are marked *

Scroll to Top