ਕੈਨੇਡਾ ਲਗਾਤਾਰ ਘਟਾ ਰਿਹੈ ਕੌਮੀ ਵਿਦਿਆਰਥੀਆਂ ਦੀ ਗਿਣਤੀ

ਕੈਨੇਡਾ, 23 ਮੲ 2025 : Canada continues to reduce the number of national students : ਆਪੋ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ਾਂ ਯਾਨੀ ਕਿ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਅਤੇ ਕੰਮ ਕਰਨ ਵਾਲੇ ਵਿਅਕਤੀਆਂ, ਵਿਦਿਆਰਥੀਆਂ ਦੀ ਗਿਣਤੀ ਆਪੋ ਆਪਣੇ ਦੇਸ਼ਾਂ ਵਿਚ ਪਹਿਲਾਂ ਨਾਲੋਂ ਘਟਾਉਣ ਦੀ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਨੇ ਪਹਿਲਾਂ ਨਾਲੋਂ ਵੱਡੇ ਪੱਧਰ ਤੇ ਕੌਮੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੀ ਪ੍ਰਣਾਲੀ ਨੂੰ ਕਾਫੀ ਹੱਦ ਤੱਕ ਘਟ ਕਰ ਦਿੱਤਾ ਹੈ ਤਾਂ ਜੋ ਦੇਸ਼ ਅੰਦਰ ਵਧਦੀ ਆਬਾਦੀ ਕਾਰਨ ਪ੍ਰਭਾਵਿਤ ਹੋ ਰਹੀ ਰਿਹਾਇਸ਼, ਸਿਹਤ, ਖਾਣ ਪੀਣ ਦੀਆਂ ਖਸਤਾਂ ਅਤੇ ਆਵਾਜਾਈ ਦੀਆਂ ਸਹੂਲਤਾਂ ਬਰਕਰਾਰ ਰਹਿ ਸਕਣ ।

ਕੈਨੇਡੀਅਨ ਸਰਕਾਰ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਆਖ ਦਿੱਤਾ ਹੈ ਕਿ 2027 ਤਕ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਸਮੇਤ ਅਸਥਾਈ ਨਿਵਾਸੀਆਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦੇ 5 ਫੀਸਦੀ ਤੋਂ ਵੱਧ ਨਹੀਂ ਹੋਵੇਗੀ ।

ਸਾਲ 2025 ਦੀ ਪਹਿਲੀ ਤਿਮਾਹੀ ਵਿਚ ਭਾਰਤੀ ਵਿਦਿਆਰਥੀ ਪਰਮਿਟਾਂ ਵਿਚ 31 ਫੀਸਦੀ ਦੀ ਕਟੌਤੀ

ਦੱਸਣਯੋਗ ਹੈ ਕਿ ਕੈਨੇਡਾ ਵਲੋਂ ਕੌਮੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਿੱਤੀ ਜਾਂਦੀ ਵੀ਼ਜ਼ਾ ਪ੍ਰਣਾਲੀ ਦੀ ਰੇ਼ਸ਼ੋ ਦੀ ਜੇਕਰ ਗੱਲ ਕਰੀਏ ਤਾਂ ਸਾਲ 2025 ਦੀ ਪਹਿਲੀ ਤਿਮਾਹੀ ਵਿਚ ਭਾਰਤੀ ਵਿਦਿਆਰਥੀ ਪਰਮਿਟਾਂ ਵਿਚ 31 ਫੀਸਦੀ ਦੀ ਕਟੌਤੀ ਕੀਤੀ, ਜਿਸ ਦੌਰਾਨ ਜਨਵਰੀ ਤੋਂ ਮਾਰਚ 2025 ਦਰਮਿਆਨ ਸਿਰਫ਼ 30 ਹਜ਼ਾਰ 640 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 44 ਹਜ਼ਾਰ 295 ਸੀ । ਇਹ ਗਿਰਾਵਟ ਅਜਿਹੇ ਸਮੇਂ ਦਰਜ ਕੀਤੀ ਗਈ ਹੈ ਜਦੋਂ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ `ਤੇ ਪਾਬੰਦੀਆਂ ਲਗਾਤਾਰ ਵਧ ਰਹੀਆਂ ਹਨ ।

2025 ਵਿਚ ਇਹ ਅੰਕੜਾ ਘੱਟ ਕੇ ਰਹਿ ਗਿਆ ਹੈ 96,015

ਕੈਨੇਡੀਅਨ ਸਰਕਾਰ ਦੀਆਂ ਨਵੀਆਂ ਨੀਤੀਆਂ ਤੇ ਪਾਬੰਦੀਆਂ ਕਾਰਨ ਨਾ ਸਿਰਫ਼ ਭਾਰਤ ਸਗੋਂ ਦੂਜੇ ਦੇਸ਼ਾਂ ਦੀਆਂ ਵੀ ਵਿਦਿਆਰਥੀ ਵੀਜ਼ਾ ਦਰਾਂ ਘਟੀਆਂ ਹਨ । 2024 ਦੀ ਪਹਿਲੀ ਤਿਮਾਹੀ ਵਿਚ ਕੁੱਲ 1,21,070 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਦੋਂ ਕਿ 2025 ਵਿਚ ਇਹ ਅੰਕੜਾ ਘੱਟ ਕੇ 96,015 ਰਹਿ ਗਿਆ ਹੈ ।

Read More : ਕੈਨੇਡਾ ਜਾਣ ਵਾਲਿਆਂ ਲਈ ਨਵੀਂ Advisory ਜਾਰੀ

Leave a Comment

Your email address will not be published. Required fields are marked *

Scroll to Top