ਝੋਨੇ ਦੀ ਮਸ਼ੀਨੀ ਲਵਾਈ ਸਬੰਧੀ ਕੈਂਪ ਆਯੋਜਿਤ

ਸੰਗਰੂਰ, 16 ਜੂਨ 2025 : Camp organized on mechanical paddy transplanting : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਆਲੋਅਰਖ ਵਿਖੇ ਝੋਨੇ ਦੀ ਮਸ਼ੀਨੀ ਲਵਾਈ (Paddy transplanting machine) ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ । ਕੈਂਪ ਵਿੱਚ ਪਿੰਡ ਆਲੋਅਰਖ ਤੋਂ ਇਲਾਵਾ ਪਿੰਡ ਪੰਨਵਾਂ ਦੇ ਕਿਸਾਨਾਂ ਨੇ ਵੀ ਭਾਗ ਲਿਆ । ਦਿਨੋਂ-ਦਿਨ ਵਧ ਰਹੀ ਲੇਬਰ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਮਸ਼ੀਨੀ ਲੁਆਈ ਇੱਕ ਨਵਾਂ ਅਤੇ ਘੱਟ ਖਰਚੇ ਵਾਲਾ ਢੰਗ ਹੈ । ਪਿੰਡ ਆਲੋਅਰਖ (Village Aloarkh) ਦੇ ਕਿਸਾਨ ਸ. ਸੁਖਵਿੰਦਰ ਸਿੰਘ ਇਸ ਵਿਧੀ ਨਾਲ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਕਾਸ਼ਤ ਕਰਦਾ ਆ ਰਿਹਾ ਹੈ । ਉਸਨੂੰ ਦੇਖ ਕੇ ਨੇੜਲੇ ਪਿੰਡਾਂ ਜਿਵੇਂ ਪੰਨਵਾਂ, ਕਾਕੜਾ, ਫਤਿਹਗੜ੍ਹ ਭਾਦਸੋਂ ਆਦਿ ਦੇ ਕਿਸਾਨਾਂ ਨੇ ਵੀ ਮਸ਼ੀਨੀ ਝੋਨੇ ਦੀ ਲੁਆਈ ਕਰਨੀ ਸ਼ੁਰੂ ਕਰ ਦਿੱਤੀ ਹੈ । ਕਈ ਕਿਸਾਨ ਆਪਣਾ ਝੋਨਾ ਅਤੇ ਠੇਕੇ ਤੇ ਵੀ ਇਸ ਵਿਧੀ ਰਾਹੀਂ ਝੋਨਾ ਲਗਾ ਕੇ ਨਾਲ ਆਪਣੀ ਆਮਦਨ ਵਿੱਚ ਵਾਧਾ ਕਰ ਰਹੇ ਹਨ ।

ਪ੍ਰਤੀ ਵਰਗ ਮੀਟਰ ਵਿੱਚ ਵੱਧ ਬੂਟੇ ਲੱਗਣ ਨਾਲ ਝਾੜ ਦਾ ਵਾਧਾ

ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ, ਜਿਲ੍ਹਾ ਪਸਾਰ ਵਿਗਿਆਨੀ ਨੇ ਇਸ ਢੰਗ ਨਾਲ ਲਾਏ ਝੋਨੇ ਦੇ ਫਾਇਦਿਆਂ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਵਿਧੀ ਨਾਲ ਪ੍ਰਤੀ ਵਰਗ ਮੀਟਰ ਵਿੱਚ ਵੱਧ ਬੂਟੇ ਲੱਗਣ ਨਾਲ ਝਾੜ ਦਾ ਵਾਧਾ, ਖਾਦ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਸਮੇਂ ਸੁਖਾਲਾਪਨ ਅਤੇ ਦਿਨੋਂ-ਦਿਨ ਵਧ ਰਹੀ ਲੇਬਰ ਦੀ ਸਮੱਸਿਆ ਤੋਂ ਇਜ਼ਾਦ ਪਾਇਆ ਜਾ ਸਕਦਾ ਹੈ । ਇਸ ਵਿਧੀ ਸਬੰਧੀ ਪਨੀਰੀ ਤਿਆਰ ਕਰਨ ਬਾਰੇ ਅਤੇ ਮਸ਼ੀਨਾਂ ਦੀ ਵਿਸਥਾਰਪੂਰਵਕ ਜਾਣਕਾਰੀ ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਪਾਵਰ ਅਤੇ ਮਸ਼ੀਨਰੀ) ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਦਿੱਤੀ । ਉਨ੍ਹਾਂ ਮਸ਼ੀਨਾਂ ਨੂੰ ਸਹੀ ਢੰਗ ਨਾਲ ਚਲਾਉਣ ਬਾਰੇ, ਧਿਆਨ ਰੱਖਣ ਯੋਗ ਗੱਲਾਂ, ਅਤੇ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ।

ਇਸ ਢੰਗ ਨਾਲ ਲੱਗੇ ਝੋਨੇ ਨੂੰ ਦੇਖਣ ਲਈ ਨੇੜਲੇ ਪਿੰਡਾਂ ਦੇ ਕਿਸਾਨ ਕਾਫੀ ਦਿਲਚਸਪੀ ਦਿਖਾ ਰਹੇ ਸਨ

ਡਾ. ਅਸ਼ੋਕ (Dr. Ashok) ਨੇ ਇਸ ਵਿਧੀ ਨਾਲ ਝੋਨੇ ਦੀ ਲੁਆਈ ਤੋਂ ਬਾਅਦ ਸਿਫਾਰਸ਼ ਖਾਦਾਂ ਖਾਸ ਤੌਰ ਤੇ ਯੂਰੀਆ, ਜ਼ਿੰਕ ਆਦਿ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਦੱਸਿਆ ਅਤੇ ਕਿਸਾਨਾਂ ਨੂੰ ਪੂਰੀ ਮਾਤਰਾ ਵਿੱਚ ਜ਼ਿੰਕ ਸਲਫੇਟ ਪਾਉਣ ਲਈ ਪ੍ਰੇਰਿਆ । ਇਸ ਢੰਗ ਨਾਲ ਲੱਗੇ ਝੋਨੇ ਨੂੰ ਦੇਖਣ ਲਈ ਨੇੜਲੇ ਪਿੰਡਾਂ ਦੇ ਕਿਸਾਨ ਕਾਫੀ ਦਿਲਚਸਪੀ ਦਿਖਾ ਰਹੇ ਸਨ । ਰਜਿੰਦਰ ਸਿੰਘ ਪਿੰਡ ਪੰਨਵਾਂ ਵੀ ਇਸ ਵਿਧੀ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਢੰਗ ਬਾਰੇ ਜਾਗਰੂਕ ਕਰ ਰਹੇ ਹਨ । ਕੈਂਪ ਦੇ ਅੰਤ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਝੋਨੇ ਦੀ ਘੱਟ ਸਮੇਂ ਵਾਲੀ ਕਿਸਮ ਪੀ. ਆਰ. 126 ਦੀ ਝੋਨੇ ਦੀ ਮਸ਼ੀਨੀ ਲੁਆਈ ਨਾਲ ਤਿਆਰ ਕੀਤੀ ਪਨੀਰੀ ਦਾ ਦੌਰਾ ਕੀਤਾ ਅਤੇ ਮੌਕੇ ਤੇ ਹੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ।

Read More : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

Leave a Comment

Your email address will not be published. Required fields are marked *

Scroll to Top