ਯੂਨੀਵਰਸਿਟੀ ਕਾਲਜ ਘਨੌਰ ਦੇ ਐਨ. ਸੀ. ਸੀ. ਏਅਰ ਵਿੰਗ ਦੇ ਕੈਡਿਟਾਂ ਨੇ ਪੈਰਾਸੇਲਿੰਗ ਅਡਵੈਂਚਰ ਕੈਂਪ ਵਿੱਚ ਹਿੱਸਾ ਲਿਆ

ਯੂਨੀਵਰਸਿਟੀ ਕਾਲਜ ਘਨੌਰ ਦੇ ਐਨ. ਸੀ. ਸੀ. ਏਅਰ ਵਿੰਗ ਦੇ ਕੈਡਿਟਾਂ ਨੇ ਪੈਰਾਸੇਲਿੰਗ ਅਡਵੈਂਚਰ ਕੈਂਪ ਵਿੱਚ ਹਿੱਸਾ ਲਿਆ
ਘਨੌਰ : ਐਨ. ਸੀ. ਸੀ. ਕੈਡਿਟਾਂ ਦੇ ਲਈ ਪੈਰਾਸੇਲਿੰਗ ਅਡਵੈਂਚਰ ਕੈਂਪ ਦਾ ਆਯੋਜਨ ਆਰਮੀ ਅਡਵੈਂਚਰ ਨੋਡ ਪਟਿਆਲਾ ਵਿੱਚ ਕੀਤਾ ਗਿਆ । ਇਹ ਕੈਂਪ ਐਨ. ਸੀ. ਸੀ. ਕੈਡਿਟਾਂ ਦੇ ਸਰਵਪੱਖੀ ਵਿਕਾਸ ਦੇ ਲਈ ਕੀਤਾ ਗਿਆ । ਇਸ ਕੈਂਪ ਵਿੱਚ ਵੱਖ-ਵੱਖ ਕਾਲਜਾਂ ਦੇ ਕੁੱਲ 30 ਕੈਡਿਟਾਂ ਨੇ ਭਾਗ ਲਿਆ । ਯੂਨੀਵਰਸਿਟੀ ਕਾਲਜ ਘਨੌਰ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਦੀ ਅਗਵਾਈ ਅਤੇ ਏ. ਐਨ. ਓ ਫਲਾਇੰਗ ਅਫਸਰ ਅਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਾਲਜ ਦੇ 3 ਕੈਡਿਟਾਂ ਨੇ ਕੈਂਪ ਵਿੱਚ ਹਿੱਸਾ ਲਿਆ । 3 ਪੰਜਾਬ ਏਅਰ ਸਕੁਐਡਰਨ ਐਨ. ਸੀ. ਸੀ., ਪਟਿਆਲਾ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਅਜੇ ਭਾਰਦਵਾਜ ਦੀ ਦੇਖ-ਰੇਖ ਵਿੱਚ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ । ਕਮਾਂਡਿੰਗ ਅਫਸਰ ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕੈਡਿਟਾਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਦੇਸ਼ ਪ੍ਰਤੀ ਜਿੰਮੇਵਾਰੀ ਵਜੋਂ ਵੀ ਦੇਖਣਾ ਚਾਹੀਦਾ ਹੈ, ਇਸ ਲਈ ਅਜਿਹੇ ਕੈਂਪ ਕੈਡਿਟਾਂ ਨੂੰ ਉਨ੍ਹਾਂ ਦੇ ਭਵਿੱਖ ਪ੍ਰਤੀ ਉਤਸ਼ਾਹਿਤ ਕਰਦੇ ਹਨ । ਗਰੁੱਪ ਹੈਡਕੁਆਰਟਰ ਪਟਿਆਲਾ ਦੇ ਗਰੁੱਪ ਕਮਾਂਡਰ ਬਰਗੇਡੀਅਰ ਰਾਹੁਲ ਗੁਪਤਾ ਨੇ ਵੀ ਕੈਡਟਾਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਕਿਹਾ ਕਿ ਹਰੇਕ ਕੈਡਿਟ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਹੋਣਾ ਚਾਹੀਦਾ ਹੈ । ਇਸ ਪ੍ਰਤੀ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ । ਯੂਨੀਵਰਸਿਟੀ ਕਾਲਜ, ਘਨੌਰ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਕੈਡਿਟਾਂ ਨੂੰ ਵਧਾਈ ਦਿੱਤੀ । ਕੈਂਪ ਦੇ ਆਖਰੀ ਦਿਨ ਕੈਡਿਟਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।

Leave a Comment

Your email address will not be published. Required fields are marked *

Scroll to Top