ਜੋਤਿਸ਼ ਅਤੇ ਵਾਸਤੂ ਸੰਮੇਲਨ ਦਾ ਹੋਇਆ ਆਯੋਜਨ

ਜੋਤਿਸ਼ ਅਤੇ ਵਾਸਤੂ ਸੰਮੇਲਨ ਦਾ ਹੋਇਆ ਆਯੋਜਨ
ਪਟਿਆਲਾ : ਪੰਚ ਤੱਤਵ ਸਪਰਿਚੁਅਲ ਅਤੇ ਚੈਰੀਟੇਬਲ ਟਰੱਸਟ ਦੁਆਰਾ ਮੁੰਬਈ ਵਿਖੇ ਜੋਤਿਸ਼ ਅਤੇ ਵਾਸਤੂ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਤੋਂ ਇਲਾਵਾਂ ਚੰਡੀਗੜ, ਪਟਿਆਲਾ ਤੋਂ ਵਿਦਵਾਨ ਜੋਤਿਸ਼ਚਾਰਿਆਂ ਨੇ ਵੱਡੇ ਪੱਧਰ ਤੇ ਭਾਗ ਲਿਆ । ਇਸ ਮੌਕੇ ਸੰਸਥਾ ਦੀ ਸੰਸਥਾਪਕ ਅਤੇ ਪ੍ਰਧਾਨ ਜੋਤਿਸ਼ਚਾਰਿਆ ਮੀਨਾ ਕੁਮਾਰੀ ਨੇ ਜੋਤੀਸ਼ ਨੂੰ ਅਧਿਆਤਮ ਨਾਲ ਜੋੜਦੇ ਹੋਏ ਦੱਸਿਆ ਕਿ ਪਰਾਣਾਯਾਮ ਅਤੇ ਬੀਜ ਮੰਤਰੋ ਦੁਆਰਾ ਅਸੀਂ ਆਪਣੇ ਜੀਵਨ ਵਿੱਚ ਸਕੂਨ ਅਤੇ ਸੁੱਖ ਦੀ ਪ੍ਰਾਪਤੀ ਕਰ ਸਕਦੇ ਹਾਂ । ਮੰਚ ਦਾ ਸੰਚਾਲਨ ਕਰ ਰਹੇ ਜੋਤਿਸ਼ਚਾਰਿਆ ਗੁਰੂ ਕੁਮਾਰ ਵਿਨੋਦ ਜੀ ਨੇ ਕਿਹਾ ਕਿ ਜੋਤਿਸ਼ ਦੇ ਮਾਧਿਅਮ ਰਾਹੀਂ ਕਿਸੀ ਵੀ ਵਿਅਕਤੀ ਦੀ ਸਹੀ ਜਨਮ ਤਿਥੀ ਅਤੇ ਟਾਈਮ ਕੱਢਿਆ ਜਾ ਸਕਦਾ ਹੈ । ਉਹ ਵੀ ਪ੍ਰਸ਼ਨ ਕੁੰਡਲੀ ਦੇ ਮਾਧਿਅਮ ਰਾਹੀਂ । ਉਨਾਂ ਨੇ ਕਿਹਾ ਕਿ 70 ਪ੍ਰਤੀਸ਼ਤ ਲੋਕਾਂ ਨੁੰ ਉਨਾਂ ਦੀ ਜਨਮ ਤਰੀਕ ਦਾ ਪਤਾ ਨਹੀਂ ਹੁੰਦਾ, ਜਿਸ ਕਾਰਨ ਉਹ ਜੋਤਿਸ਼ ਵਿਗਿਆਨ ਅਤੇ ਗੜਨਾ ਦਾ ਸਹੀ ਲਾਭ ਨਹੀਂ ਉਠਾ ਸਕਦੇ । ਅਤੀ ਵਿਸ਼ੇਸ ਮਹਿਮਾਨ ਦੇ ਤੌਰ ਤੇ ਜੋਤਿਸ਼ਚਾਰਿਆ ਨੀਲਮਾ ਜੋਸ਼ੀ, ਪੰਡਿਤ ਨਰਿੰਦਰ ਸ਼ਰਨ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੰਡਿਤ ਰਜੀਵ ਸ਼ਰਮਾ, ਡਾ. ਯੋਗੇਸ਼ਵਰ ਗੋੜਾ, ਦੀਨਾ ਨਾਥ ਸਾਹੂ, ਡਾ. ਹਿਨਾ ਓਝਾ, ਪੰਡਿਤ ਵਿਨੋਦ ਸ਼ਾਸਤਰੀ, ਡਾ. ਸੁਕੇਸ ਤ੍ਰਿਤੇਰੀਆ, ਅਧਿਆਤਮਿਕ ਗੁਰੂ ਆਤਮਾ ਨਾਭੀ, ਡਾ. ਰਾਜ ਕੁਮਾਰ ਅਗਰਵਾਲ, ਮੀਨੂ ਸ਼ਰਮਾ, ਨਿਲੀਮਾ ਜੋਸ਼ੀ, ਪੰਡਿਤ ਨਰਿੰਦਰ ਸ਼ਰਨ, ਪੰਡਿਤ ਰਾਜੀਵ ਸ਼ਰਮਾ, ਸ਼ਿਵਾਨੀ ਕਸ਼ਯਪ, ਰਿਤੂ ਪਾਂਡੇ, ਸੁਨੀਲ ਸੋਨੀ, ਮੋਨਿਕਾ ਹਰਿਰਾਮਨੀ, ਅਸ਼ਵਿਨ ਵਿਆਸ, ਨਿਸ਼ਾ ਭੱਟੀ, ਗੋਵਰਧਨ ਦਸਾਈ, ਮੋਲੀ ਰਾਵਲ, ਰਿੰਕੂ ਦਾਮਨੀ, ਰਿੰਕੂ ਚੌਹਾਨ, ਪ੍ਰੀਤੀ ਜੋਸ਼ੀ, ਸਾਗਰ ਭੋਰੇ ਆਦਿ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top