ਨਵੀਂ ਦਿੱਲੀ, 30 ਅਪ੍ਰੈਲ 2025 : Anti-Corruption Branch registers case against Sisodia and Satyendar Jain : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਐਂਟੀ ਕੁਰੱਪਸ਼ਨ ਬ੍ਰਾਂਚ (Anti-Corruption Branch) ਵਲੋਂ ਬਹੁਤ ਹੀ ਜਿ਼ਆਦਾ ਕੀਮਤਾਂ ਤੇ ਕਲਾਸਰੂਮਜ਼ ਦੇ ਨਿਰਮਾਣ ਦੌਰਾਨ ਸਾਹਮਣੇ ਆਏ ਭ੍ਰਿਸ਼ਟਾਚਾਰ (Corruption) ਦੇ ਮਾਮਲੇ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਉਪ-ਮੁੱਖ ਮੰਤਰੀ ਦਿੱਲੀ ਮਨੀਸ਼ ਸਿਸੋਦੀਆ (Manish Sisodia) ਤੇ ਦਿੱਲੀ ਦੇ ਸਾਬਕਾ ਲੋਕ ਨਿਰਮਾਣ ਮੰਤਰੀ ਸਤੇਂਦਰ ਜੈਨ (Satyendra Jain) ਵਿਰੁੱਧ ਕੇਸ ਦਰਜ ਕੀਤਾ ਹੈ । ਦੱਸਣਯੋਗ ਹੈ ਕਿ ਐਂਟੀ ਕੁਰਪਸ਼ਨ ਬ੍ਰਾਂਚ ਵਲੋਂ ਜੋ ਇਹ ਕੇਸ ਦਰਜ ਕੀਤਾ ਗਿਆ ਹੈ ਉਹ ਕੰਪੀਟੈਂਟ ਅਥਾਰਟੀ ਤੋਂ ਪੀ. ਓ. ਸੀ. ਐਕਟ ਦੀ ਧਾਰਾ 17-ਏ ਅਧੀਨ ਮਨਜ਼ੂਰੀ ਮਿਲਣ ਤੋਂ ਬਾਅਦ ਕੀਤਾ ਗਿਆ ਹੈ ।
ਭਾਰਤੀ ਨਿਊਜ਼ ਏਜੰਸੀ ਵਲੋਂ ਕੀਤੇ ਗਏ ਟਵੀਟ ਮੁਤਾਬਕ ਦਿੱਲੀ ਵਿਚ ਆਪ ਸਰਕਾਰ ਦੇ ਕਾਰਜਕਾਲ ਵੇਲੇ 12 ਹਜ਼ਾਰ 478 ਕਲਾਸਰੂਮਜ਼ ਤੇ ਬਿਲਡਿੰਗਾਂ ਦੇ ਨਿਰਮਾਣ ਵਿਚ 2 ਹਜ਼ਾਰ ਕਰੋੜ (2 thousand crores) ਰੁਪਏ ਦਾ ਵੱਡਾ ਘੋਟਾਲਾ (Scam) ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਸ ਸਮੇਂ ਦੀ ਸਰਕਾਰ ਵੇਲੇ ਨਿਯਮਾਂ ਦੀ ਪਾਲਣਾ ਕੀਤਿਆਂ ਬਿਨਾਂ ਹੀ ਸਲਾਹਕਾਰ ਅਤੇ ਆਰਕੀਟੈਕਟ ਨਿਯੁਕਤ ਕੀਤਾ ਗਿਆ ।
Read More : ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ