ਜਿਲ੍ਹਾਂ ਪਟਿਆਲਾ ਦੀ ਅਨ-ਏਡਿਡ ਸਟਾਫ ਯੂਨੀਅਨ ਫੰਰਟ ਪੰਜਾਬ ਦੇ ਪ੍ਰਧਾਨ ਦੀ ਅਗਵਾਈ ਹੇਠ ਇੱਕ ਅਹਿਮ ਰੈਲੀ ਦਾ ਆਯੋਜਨ : ਪ੍ਰੇਰਿਤ ਬਾਂਸਲ

ਜਿਲ੍ਹਾਂ ਪਟਿਆਲਾ ਦੀ ਅਨ-ਏਡਿਡ ਸਟਾਫ ਯੂਨੀਅਨ ਫੰਰਟ ਪੰਜਾਬ ਦੇ ਪ੍ਰਧਾਨ ਦੀ ਅਗਵਾਈ ਹੇਠ ਇੱਕ ਅਹਿਮ ਰੈਲੀ ਦਾ ਆਯੋਜਨ : ਪ੍ਰੇਰਿਤ ਬਾਂਸਲ
ਪਟਿਆਲਾ : ਅਨ-ਏਡਿਡ ਸਟਾਫ ਯੂਨੀਅਨ ਫੰਰਟ ਪੰਜਾਬ (ਏਡਿਡ ਸਕੂਲ) ਦੀ ਇਕ ਮਹਾਨ ਰੈਲੀ ਬੱਸ ਸਟਾਪ ਨੇੜੇ ਗੁਰੂਦਵਾਰਾ ਦੁਖਨਿਵਾਰਨ ਸਾਹਿਬ ਤੋਂ ਖੰਡਾ ਚੌਂਕ ਵਿਖੇ ਕੀਤੀ ਗਈ, ਜਿਸ ਵਿੱਚ ਪਟਿਆਲਾ, ਨਾਭਾ, ਸਮਾਣਾ ਅਤੇ ਰਾਜਪੂਰਾ ਤੋ ਆਏ ਅਨ-ਏਡਿਡ ਯੂਨੀਅਨ ਦੇ ਅਧਿਆਪਕਾ ਅਤੇ ਹੋਰ ਸਟਾਫ ਨੇ ਮਿਲਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਤੇ ਰੋਸ ਪ੍ਰਗਟ ਕੀਤਾ । ਜਿਲ੍ਹਾਂ ਪ੍ਰਧਾਨ ਜਤਿੰਦਰ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪਿੱਛਲੇ ਕਈ ਸਮੇ ਤੋ ਸਾਡੀਆਂ ਮੰਗਾਂ ਨੂੰ ਲਟਕਾਦੀ ਆ ਰਹੀ ਹੈ । ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੋ ਕਿ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੀ ਗੱਲ ਕਰਦੇ ਹਨ ਸਕੂਲਾਂ ਦੇ ਮਾੜੇ ਹਲਾਤਾਂ ਨੂੰ ਅੱਖਿਉ ਉਹਲੇ ਕਰਦੇ ਆ ਰਹੇ ਹਨ। ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਤੇ ਕੋਈ ਧਿਆਨ ਨਾ ਦਿੱਤਾ ਤਾਂ ਅਸੀ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਗੇ । ਇਸ ਤੋ ਬਾਦ ਜਰਨਲ ਸਕੱਤਰ ਪ੍ਰੇਰਿਤ ਬਾਂਸਲ ਨੇ ਸਰਕਾਰ ਦਾ ਵਿਰੋਧ ਕਰਦਿਆਂ ਕਿਹਾਂ ਕਿ ਸਰਕਾਰ ਸਾਡੀਆਂ ਇਨ੍ਹਾਂ ਮੰਗਾ ਨੂੰ ਅਣਗੋਲਿਆ ਕਰਦਿਆ ਸਾਨੂੰ ਸਿਰਫ ਮੀਟਿੰਗਾਂ ਹੀ ਦੇਂਦੀ ਆ ਰਹੀ ਹੈ ਜਦ ਕਿ ਅਸੀ ਫਰਵਰੀ 2024 ਵਿੱਚ ਹੀ ਸਾਰੇ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਅਣ-ਏਡਿਡ ਸਟਾਫ ਦਾ ਵੇਰਵਾ ਪਹਿਲਾਂ ਹੀ ਡੀ. ਪੀ. ਆਈ. ਮੋਹਾਲੀ ਨੂੰ ਮੁਹੱਇਆ ਕਰਵਾਇਆ ਜਾ ਚੁੱਕਿਆ ਸੀ ਪ੍ਰਤੂੰ ਨੰਵਬਰ 2024 ਮਹਿਨੇ ਵਿੱਚ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਦਾ ਸਿੱਟਾ ਇਹ ਸੀ ਕਿ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਅਣ-ਏਡਿਡ ਸਟਾਫ ਦਾ ਵੇਰਵਾ ਦੁਬਾਰਾ ਮੰਗਵਾ ਲਿਆ ਗਿਆ । ਇਸ ਤੋ ਬਾਦ ਸਰਕਾਰ ਦੁਆਰਾ ਉਸ ਵੇਰਵੇ ਦਾ ਕੋਈ ਜਿਕਰ ਨਹੀ ਕੀਤਾ ਗਿਆ । ਹੋਣ ਵਾਲੀ ਮੀਟਿੰਗ ਵਿੱਚ ਅਸੀ ਸਰਕਾਰ ਖਿਲਾਫ ਤਿੱਖਾ ਰਵਾਇਆ ਆਪਣਾਉਦੇਂ ਹੋਏ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਗੇਂ ।

Leave a Comment

Your email address will not be published. Required fields are marked *

Scroll to Top