ਨਸ਼ਿਆਂ ਵਿਰੁੱਧ ਅਭਿਆਨ ਤਹਿਤ ਅੰਮ੍ਰਿਤਪਾਲ ਪਾਲੀ ਤੇ ਥਾਣੇਦਾਰ ਚਰਨਜੀਤ ਸਿੰਘ ਦਾ ਕੀਤਾ ਸਨਮਾਨ
– ਕਿਸੇ ਨੂੰ ਵੀ ਨਸ਼ਾਵੇਚਣ ਦੀ ਨਹੀ ਦਿਤੀ ਜਾਵੇਗੀ ਇਜਾਜਤ : ਪਾਲੀ
ਪਟਿਆਲਾ : ਪਟਿਆਲਾ ਦੇ ਨੇੜਲੇ ਗੁਰਦੇਵ ਨਗਰ ਇਲਾਕੇ ਚ ਅੱਜ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਕੌਸਲਰ ਪਤੀ ਅਮ੍ਰਿਤਪਾਲ ਸਿੰਘ ਦਾ ਬੁਲਾ ਕੇ ਉਸ ਦਾ ਸਨਮਾਨ ਕੀਤਾ ਅਤੇ ਵਾਅਦਾ ਕੀਤਾ ਕਿ ਜੇਕਰ ਮੁਹੱਲੇ ਚ ਕੋਈ ਵੀ ਨਸ਼ਾ ਵੇਚੇਗਾ ਜਾਂ ਤਸਕਰੀ ਕਰੇਗਾ, ਉਸ ਦੀ ਸੂਚਨਾ ਪੁਲਸ ਅਤੇ ਕੌਸਲਰ ਤੱਕ ਦਿੱਤੀ ਜਾਏਗੀ । ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਥਾਣੇਦਾਰ ਚਰਨਜੀਤ ਸਿੰਘ ਅਤੇ ਅਮ੍ਰਿਤਪਾਲ ਪਾਲੀ ਦਾ ਫੁੱਲਾਂ ਦੇ ਹਾਰਾਂ ਨਾਲ ਸਨਮਾਨ ਕੀਤਾ । ਇਸ ਦੌਰਾਨ ਪਾਲੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਵਿਆਪਕ ਅਸਰ ਵੇਖਣ ਨੂੰ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਮੁਹੱਲੇ ਅੰਦਰ ਕਿਸੇ ਨੂੰ ਵੀ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ।
ਉਨਾਂ ਕਿਹਾ ਅਸੀ ਤੁਹਾਡਾ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਸ਼ਾ ਛਡਾਊ ਸੈਂਟਰਾਂ ਵਿੱਚ ਨਿਸ਼ੁਲਕ ਇਲਾਜ ਕਰਵਾਵਾਂਗੇ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਨਸ਼ੇ ਦੇ ਦਲਦਲ ਵਿਚੋਂ ਮਿੱਲਜੁਲ ਕੇ ਕੱਢਾਂਗੇ ਪਰ ਜੇਕਰ ਕੋਈ ਇਸਦੇ ਬਾਵਜੂਦ ਵੀ ਨਸ਼ਾ ਵੇਚੇਗਾ ਤਾਂ ਉਸਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਵੇਗਾ, ਇਸਦੇ ਨਾਲ ਹੀ ਉਹਨਾਂ ਕਿਹਾ ਕਿ ਅਸੀ ਆਪਣੇ ਵਾਰਡ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ, ਖੇਡਾਂ ਦੇ ਖੇਤਰ ਵਿੱਚ ਅਤੇ ਨਾਲ ਹੀ ਰਾਜਨੀਤੀ ਦੇ ਖੇਤਰ ਵਿਚ ਵੀ ਅੱਗੇ ਲਿਆਉਣ ਲਈ ਕੋਸ਼ਿਸ਼ ਕਰਾਂਗੇ ਤਾਂ ਜੀ ਨਸ਼ੇ ਵੱਲ ਉਹਨਾਂ ਦਾ ਧਿਆਨ ਹੀ ਨਾ ਜਾ ਸਕੇ । ਇਨਾਂ ਸਾਰੀਆਂ ਗੱਲਾਂ ਨੂੰ ਸੁਣ ਇਲਾਕਾ ਨਿਵਾਸੀਆਂ ਨੇ ਵੀ ਨਸ਼ੇ ਨੂੰ ਛੱਡ ਉਨਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ । ਪਾਲੀ ਨੇ ਕਿਹਾ ਕਿ ਪੰਜਾਬ ਨੂੰ ਮੁੜ ਸੁਰਜੀਤ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਲੜੀ ਜਾ ਰਹੀ ਇਸ ਲੜਾਈ ਨੂੰ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਏਗਾ ।