ਮੱਧ ਪ੍ਰਦੇਸ਼ ਦੇ 17 ਧਾਰਮਿਕ ਸ਼ਹਿਾਂ ਵਿਚ ਸ਼ਰਾਬਬੰਦੀ ਹੋ ਜਾਵੇਗੀ ਵਿੱਤੀ ਸਾਲ ਦੇ ਅਖੀਰ ਤੱਕ ਲਾਗੂ
ਭੋਪਾਲ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੀ ਮੋਹਨ ਯਾਦਵ ਦੀ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿਚ ਇਕ ਅਹਿਮ ਫ਼ੈਸਲਾ ਲੈਂਦਿਆਂ ਆਖਿਆ ਹੈ ਕਿ ਮੱਧ ਪ੍ਰਦੇਸ਼ ਦੇ 17 ਧਾਰਮਿਕ ਸ਼ਹਿਰਾਂ ਵਿਚ ਸ਼ਰਾਬਬੰਦੀ ਲਾਗੂ ਕੀਤੀ ਜਾਵੇਗੀ ਤੇ ਇਹ ਨਿਯਮ ਵਿੱਤੀ ਸਾਲ ਦੇ ਅਖੀਰ ਤੱਕ ਲਾਗੂ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਜਿਨ੍ਹਾਂ 17 ਧਾਰਮਿਕ ਸ਼ਹਿਰਾਂ `ਚ ਵਿਚ ਸ਼ਰਾਬਬੰਦੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਵਿਚ ਉਜੈਨ, ਦਤੀਆ, ਦਾਤੀਆ, ਪੰਨਾ, ਮੰਡਲਾ, ਮੁਲਤਾਈ, ਮੰਦਸੌਰ, ਮੈਹਰ, ਓਮਕਾਰੇਸ਼ਵਰ, ਮਹੇਸ਼ਵਰ, ਮੰਡਲੇਸ਼ਵਰ, ਓਰਛਾ, ਚਿੱਤਰਕੂਟ, ਅਮਰਕੰਟਕ, ਸਲਕਾਨਪੁਰ, ਬਰਮਨਕਲਾ, ਲਿੰਗਾ, ਕੁੰਡਲਪੁਰ, ਅਰਮਾਨਪੁਰ ਅਤੇ ਬੰਦਲਪੁਰ ਸ਼ਾਮਲ ਹੈ ।