ਅਕਾਲੀ ਦਲ ਸੁਤੰਤਰ ਨਾਭਾ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਦੇ ਪਾਏ ਗਏ ਭੋਗ

ਅਕਾਲੀ ਦਲ ਸੁਤੰਤਰ ਨਾਭਾ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਦੇ ਪਾਏ ਗਏ ਭੋਗ
ਨਾਭਾ 18 ਫਰਵਰੀ : ਅਕਾਲੀ ਦਲ ਸੁਤੰਤਰ ਨਾਭਾ ਵੱਲੋਂ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਕਥਾਵਾਚਕ ਗਿਆਨੀ ਰਜਿੰਦਰ ਪਾਲ ਸਿੰਘ ਜੀ ਵੱਲੋਂ ਗੁਰਬਾਣੀ ਦਾ ਗਿਆਨ ਸੰਗਤਾਂ ਨੂੰ ਸੁਣਾਉਂਦੇ ਹੋਏ ਕਿਹਾ ਕਿ ਪੰਥ ਤੇ ਗੁਰੂ ਗ੍ਰੰਥ ਦੇ ਸਿਧਾਂਤ ਨੂੰ ਬੜੇ ਵਿਸਥਾਰ ਸਹਿਤ ਗੁਰਮਤਿ ਦੀਆਂ ਵਿਚਾਰਾਂ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੇਨਤੀ ਕੀਤੀ ਜਿਵੇਂ ਪੰਥ ਪਿਛਲੇ ਸਮੇਂ ਚ ਸਾਵਧਾਨ ਹੋ ਕੇ ਚੜਦੀ ਕਲਾ ਰਹਿੰਦਾ ਰਿਹਾ ਹੈ ਅੱਜ ਵੀ ਉਸੇ ਤਰ੍ਹਾਂ ਸਮੇਂ ਦੀ ਲੋੜ ਹੈ । ਸਮੁੱਚੀ ਮਾਨਵਤਾ ਦੀ ਤਰਜਮਾਨੀ ਕਰਨ ਵਾਲੇ ਪੰਥ ਖ਼ਾਲਸੇ ਦੀ ਚੜ੍ਹਦੀ ਕਲਾ ਵਾਸਤੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਗੁਰਬਾਣੀ ਦੀ ਅਗਵਾਈ ਕਬੂਲ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਮਾੜੇ ਬੰਦੇ ਧਰਮਾਂ ਨਾਲ ਦੂਜੇ ਧਰਮਾਂ ਨੂੰ ਲੜਾਉਣਾ ਚਾਹੁੰਦੇ ਹਨ ਕੌਮ ਉਨ੍ਹਾਂ ਤੋਂ ਸੁਚੇਤ ਹੋ ਸਕਣ । ਇਸ ਮੌਕੇ ਗੁਰੂ ਘਰ ਦੇ ਕੀਰਤਨੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੇ ਸਰਵਣ ਕੀਤਾ । ਇਸ ਮੌਕੇ ਅਕਾਲੀ ਦਲ ਸਤੰਤਰ ਦੇ ਸਹਿਯੋਗੀ ਸੰਤ ਬਾਬਾ ਨਛੱਤਰ ਸਿੰਘ ਜੀ ਕਲਰ ਭੈਣੀ ਵਾਲੇ, ਸਾਬਕਾ ਮੈਨੇਜਰ ਸਰਦਾਰ ਕਰਨੈਲ ਸਿੰਘ, ਐਸਡੀਓ ਸੁਖਵਿੰਦਰ ਸਿੰਘ, ਜਥੇਦਾਰ ਮੁਖਤਿਆਰ ਸਿੰਘ, ਸਰਜੀਤ ਸਿੰਘ ਬਾਬਰਪੁਰ, ਹੈਪੀ ਸੁੱਖੇਵਾਲ, ਕਰਨੈਲ ਸਿੰਘ ਸਕਰਾਲੀ, ਰਣਜੀਤ ਸਿੰਘ, ਬਿੱਲੂ ਮੀਤਾ, ਬਾਬਾ ਕਰਮ ਸਿੰਘ, ਬਗੀਚਾ ਸਿੰਘ, ਪੂਰਨ ਸਿੰਘ ਅਲੌਹਰਾ, ਹਰਬੰਸ ਸਿੰਘ ਖੱਟੜਾ, ਬਿੰਦਰ ਨਾਭਾ, ਕੁਲਵੰਤ ਸਿੰਘ ਸਿਆਣ, ਗੁਰਨੈਬ ਸਿੰਘ ਲਗੜੋਈ, ਰਵੀਨਾ ਖਾਨ, ਪਰਮਜੀਤ ਸਿੰਘ ਨਾਭਾ, ਭੰਗੂ ਫਲੇੜੇ ਵਾਲਾ, ਅਮਰ ਸਿੰਘ ਅਮਰ, ਜਗਮੀਤ ਸਿੰਘ ਕਾਮਰੇਡ, ਜਸਵੰਤ ਸਿੰਘ ਸੁੱਖੇਵਾਲ, ਕਰਮ ਸਿੰਘ ਖਾਲਸਾ ਜੋਰਾ ਸਿੰਘ, ਜੈਬਾ ਰਾਮ, ਬੀਬੀ ਕੁਲਦੀਪ ਕੌਰ, ਬੀਬੀ ਹਰਬੰਸ ਕੌਰ ਨਾਭਾ, ਸਰਜੀਤ ਸਿੰਘ ਟੌਹੜਾ, ਜਸਪਾਲ ਕੌਰ ਟਿਵਾਣਾ, ਮਨਜੀਤ ਕੌਰ ਖਟੜਾ, ਪਰਮਜੀਤ ਕੌਰ ਖੱਟੜਾ, ਰਜਿੰਦਰ ਕੌਰ ਗਿੱਲ ਸੰਗਾਰਾ ਸਿੰਘ ਕੱਲਰ ਭੈਣੀ ਮਾਸਟਰ ਸਤਾਰ ਮੁਹੰਮਦ ਜੀ ਆਦਿ ਨੇ ਲੋੜਵੰਦ ਭਰਾਵਾ ਨੂੰ ਲੋਈਆ ਤੇ ਕੁੜਤੇ ਪਜਾਮੇ ਦੀ ਸੇਵਾ ਕੀਤੀ । ਵਿਸ਼ੇਸ਼ ਤੌਰ ਤੇ ਮੇਹਰ ਸਿੰਘ ਕੌਲ ਮਨੋਹਰ ਲਾਲ, ਹਰਦੀਪ ਸਿੰਘ ਸਹੌਲੀ ਵੱਲੋ ਗੁਰੂ ਕਾ ਲੰਗਰ ਅਤੁੱਟ ਵਰਤਾਉਨ ਵਿੱਚ ਸੇਵਾ ਨਿਭਾਈ ਗਈ ।

Leave a Comment

Your email address will not be published. Required fields are marked *

Scroll to Top