ਘਰ ਦਿਆਂ ਹੀ ਗਰੀਬੀ ਚੁੱਕਣ ਕੈਨੇਡਾ ਗਈ ਕੁੜੀ 15 ਜਨਵਰੀ ਤੋਂ ਕੈਨੇਡਾ ਵਿਚ ਹੀ ਭੇਦਭਰੇ ਹਾਲਾਤਾਂ ਵਿਚ ਗਾਇਬ

ਘਰ ਦਿਆਂ ਹੀ ਗਰੀਬੀ ਚੁੱਕਣ ਕੈਨੇਡਾ ਗਈ ਕੁੜੀ 15 ਜਨਵਰੀ ਤੋਂ ਕੈਨੇਡਾ ਵਿਚ ਹੀ ਭੇਦਭਰੇ ਹਾਲਾਤਾਂ ਵਿਚ ਗਾਇਬ
ਬਠਿੰਡਾ : ਘਰ ਦਿਆਂ ਦੀ ਗਰੀਬੀ ਚੁੱਕਣ ਲਈ ਪੜ੍ਹਾਈ ਦੇ ਪੱਧਰ ਤੇ ਕੈਨੇਡਾ ਗਈ ਸੰਦੀਪ ਕੌਰ 15 ਜਨਵਰੀ ਤੋਂ ਖੁਦ ਹੀ ਕੈਨੇਡਾ ਵਿਖੇ ਭੇਦਭਰੇ ਹਾਲਾਤਾਂ ਵਿਚ ਗਾਇਬ ਹੈ, ਜਿਸਦੀ ਭਾਲ ਲਈ ਬਠਿੰਡਾ ਦੇ ਸੰਦੋਹਾ ਪਿੰਡ ਦੇ ਰਹਿਣ ਵਾਲੇ ਸੰਦੀਪ ਕੌਰ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੁੜੀ ਦਾ ਥਹੁ ਪਤਾ ਲਗਾਇਆ ਜਾਵੇ । ਉਕਤ ਸੰਦੀਪ ਕੌਰ ਨਾਮੀ ਲੜਕੀ ਸਬੰਧੀ ਕੈਨੇਡਾ ਪੁਲਸ ਵਲੋਂ ਸਮੁੰਦਰ ਕੰਢੇ ਫੋਟੋਆਂ ਖਿਚਵਾਉਣ ਦੇ ਮਾਮਲੇ ਦੇ ਚਲਦਿਆਂ ਇਹ ਆਖਿਆ ਜਾ ਰਿਹਾ ਹੈ ਕਿ ਲੜਕੀ ਕਿਧਰੇ ਸਮੁੰਦਰ ਦੀਆਂ ਲਹਿਰਾਂ ਦੇ ਚਲਦਿਆਂ ਸਮੁੰਦਰ ਵਿਚ ਹੀ ਨਾ ਡੁੱਬ ਗਈ ਹੋਵੇ।
ਲੜਕੀ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸੰਦੀਪ ਕੌਰ ਨੂੰ ਉਨ੍ਹਾਂ ਨੇ ਨਾਨਕਿਆਂ ਨਾਲ ਰਲ ਕੇ ਜ਼ਮੀਨ ਵੇਚ ਕੇ ਕੈਨੇਡਾ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਸੰਦੀਪ ਕੌਰ ਹੁਣ ਉੱਥੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਅਤੇ ਹੁਣ ਉਹ ਰੁਜ਼ਗਾਰ ਦੀ ਭਾਲ ਵਿੱਚ ਸੀ । ਪਰਿਵਾਰਿਕ ਮੈਂਬਰਾਂ ਮੁਤਾਬਕ ਗੱਲਬਾਤ ਦੌਰਾਨ ਸੰਦੀਪ ਅਕਸਰ ਭਾਵੁਕ ਹੋ ਜਾਂਦੀ ਸੀ ਅਤੇ ਘਰ ਦੀ ਗਰੀਬੀ ਦੂਰ ਕਰਨ ਦਾ ਭਰੋਸਾ ਦਿੰਦੀ ਸੀ ਅਤੇ ਮਿਹਨਤ ਕਰਕੇ ਪੈਸੇ ਕਮਾ ਕੇ ਉਹਨਾਂ ਦਾ ਕਰਜ਼ਾ ਵੀ ਝੁਕਾਉਣ ਦਾ ਵਾਅਦਾ ਕਰਦੀ ਸੀ ਪਰ 15 ਜਨਵਰੀ ਤੋਂ ਕੁੜੀ ਦਾ ਫੋਨ ਆਉਣਾ ਬੰਦ ਹੋ ਗਿਆ । ਪਰਿਵਾਰਿਕ ਮੈਂਬਰਾਂ ਨੇ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ ।

Leave a Comment

Your email address will not be published. Required fields are marked *

Scroll to Top