ਨਾਭਾ, 27 ਮਈ 2025 : A case has been registered against an unidentified boy under the N. D. P. S. : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਇਕ ਅਣਪਛਾਤੇ ਲੜਕੇ (Unknown boy) ਵਿਰੁੱਧ 19 ਕਿਲੋ ਪੋਸਤ, ਡੋਡੇ ਬਰਾਮਦ ਹੋਣ ਤੇ ਐਨ . ਡੀ. ਪੀ. ਐਸ. (N. D. P. S. ) ਐਕਟ ਤਹਿਤ ਕੇਸ ਦਰਜ ਕੀਤਾ ਹੈ ।
ਕੀ ਹੈ ਸਮੁੱਚੀ ਰਾਮ ਕਹਾਣੀ :
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਥਾਣਾ ਕੋਤਵਾਲੀ ਨਾਭਾ (Police Station Nabha) ਦੇ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਪਾਰਟੀ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਪੁਰਾਣਾ ਕਿਲਾ ਨਾਭਾ ਕੋਲ ਮੌਜੂਦ ਸਨ ਤਾਂ ਦੇਖਿਆ ਕਿ ਪੁਰਾਣੀ ਕਚਿਹਰੀ ਦੀ ਬਿਲਡਿੰਗ ਨਾਲ ਜਾਂਦੇ ਰਸਤੇ ਤੇ ਇੱਕ ਅਣਪਛਾਤਾ ਲੜਕਾ ਪਲਾਸਟਿਕ ਥੈਲਾ ਲਈ ਬੈਠਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਿਆ ।
ਦੌੜਦੇ ਸਮੇਂ ਉਸਦੀ ਜੇਬ ਵਿੱਚੋਂ ਡਿੱਗ ਗਈ 500 ਨੋਟਾ ਦੀ ਗੱਥੀ
ਹੌਲਦਾਰ ਦੱਸਿਆ ਕਿ ਜਿਸਦਾ ਪਿੱਛਾ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਲੜਕਾ ਨਾਗਰਾ ਚੌਂਕ ਵੱਲ ਦੌੜ ਕੇ ਅੱਗੇ ਖੜ੍ਹੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ, ਜੋ ਦੌੜਦੇ ਸਮੇਂ ਉਸਦੀ ਜੇਬ ਵਿੱਚੋਂ 500 ਦੇ ਨੋਟਾ ਦੀ ਗੱਥੀ ਡਿੱਗ ਗਈ ਤੇ ਜਦੋਂ ਨੋਟਾਂ ਦੀ ਗਿਣਤੀ ਚੈਕ ਕੀਤੀ ਗਈ ਤਾਂ ਉਸ ਵਿਚ 500/500 ਦੇ 100 (100 notes of 500/500) ਨੋਟ ਯਾਨੀ ਕਿ ਕੁੱਲ 50 ਹਜ਼ਾਰ ਰੁਪਏਸਨ ਅਤੇ ਪਲਾਸਟਿਕ ਥੈਲਾ ਚੈਕ ਕਰਨ ਤੇ 19 ਕਿਲੋ ਪੋਸਤ/ਡੋਡੇ (19 kg poppy/seed) ਬ੍ਰਾਮਦ ਹੋਏ ।
ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ 20 ਗੁੱਟ ਚਾਈਨਾ ਡੋਰ ਦੇ ਬਰਾਮਦ ਹੋਣ ਤੇ ਕੇਸ ਦਰਜ