ਗੋਲਡੀ ਬਰਾੜ ਨੂੰ ਐਫਬੀਆਈ ਨੇ ਟਾਪ ਭਗੌੜਿਆਂ ਵਿਚ ਕੀਤਾ ਸ਼ਾਮਲ : 10 ਲੱਖ ਡਾਲਰ ਰੱਖਿਆ ਇਨਾਮ
ਨਵੀਂ ਦਿੱਲੀ, 21 ਨਵੰਬਰ : ਵੱਖ-ਵੱਖ ਅਪਰਾਧਾਂ ਵਿਚ ਸ਼ਾਮਲ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਜੋਕਿ ਕਾਫੀ ਲੰਬੇ ਸਮੇ ਤੋ ਲੋੜੀਆ ਹੈ, ਲਈ ਹੁਣ ਐਫਬੀਆਈ ਅਤੇ ਕੈਨੇਡਾ ਦੋਵਾਂ ਦੇਸ਼ਾਂ ਨੇ ਵੱਖਰੇ ਵੱਖਰੇ ਇਨਾਮ ਰੱਖ ਦਿੱਤੇ ਹਨ। ਐਫਬੀਆਈ ਨੇਇਸਨੂੰ ਟਾਪ ਭਗੋੜਿਆਂ ਦੀ ਲਿਸਟ ਵਿਚ ਸਾਮਲ ਕਰਕੇ 10 ਲੱਖ ਡਾਲਰ ਦਾ ਇਨਾਮ ਰਖਿਆ ਹੈ। ਜਦੋ ਕਿ ਕੈਨੇਡਾ ਨੇ ਵੀ ਉਸ ਨੂੰ ਆਪਣੇ 25 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਰੱਖਿਆ ਹੈ।
ਜਾਣਕਾਰੀ ਦੇ ਅਨੁਸਾਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲਿਆਂ ਨੂੰ ਦੋਵਾਂ ਦੇਸ਼ਾਂ ਵੱਲੋਂ ਵੱਡੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਐੱਫ.ਬੀ.ਆਈ. ਨੇ ਉਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਵਿਅਕਤੀ ਲਈ 10 ਲੱਖ ਅਮਰੀਕੀ ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ, ਜਿਸ ਦੀ ਭਾਰਤੀ ਕਰੰਸੀ ਵਿੱਚ ਕੀਮਤ ਲਗਭਗ 9.26 ਕਰੋੜ ਰੁਪਏ ਬਣਦੀ ਹੈ। ਉੱਧਰ, ਕੈਨੇਡਾ ਵਿੱਚ ਉਸ ਦੀ ਗ੍ਰਿਫ਼ਤਾਰੀ ਸਬੰਧੀ ਸੂਚਨਾ ਦੇਣ ਵਾਲੇ ਨੂੰ 2 ਲੱਖ 50 ਹਜ਼ਾਰ ਕੈਨੇਡੀਅਨ ਡਾਲਰ ਤੱਕ ਦਾ ਇਨਾਮ ਦਿੱਤਾ ਜਾਵੇਗਾ।