ਪਟਿਆਲਾ-ਸੰਗਰੂਰ ਰੋਡ ਤੇ ਬਣਿਆ ਪੁੱਲ ਅਚਾਨਕ ਨਹਿਰ ਵਿਚ ਡਿੱਗਿਆ, ਹੋਇਆ ਵੱਡਾ ਹਾਦਸਾ
ਚੰਡੀਗੜ, 19 ਨਵੰਬਰ : ਪਟਿਆਲਾ-ਸੰਗਰੂਰ ਰੋਡ ਤੇ ਨਹਿਰ ਉਪਰ ਬਦਿਆ ਓਵਰਬ੍ਰਿਜ ਅਚਾਨਕ ਅੱਜ ਵੱਡੇ ਹਾਦਸੇ ਦਾ ਸਿ਼ਕਾਰ ਹੋਗਿਆ ਕਿਉਕਿ ਇਹ ਪੁੱਲ ਅਚਾਨਕ ਨਹਿਰ ਵਿਚ ਡਿੱਗ ਪਿਆ, ਜਿਸ ਕਾਰਨ ਦੋ ਟਰੱਕ ਇਸ ਪੁੱਲ ਵਿਚ ਧਸ ਗਏ ਤੇ ਉਨਾ ਨੂੰ ਮੌਕੇ ਤੇ ਅੱਗ ਲੱਗ ਗਈ।
ਜਾਣਕਾਰੀ ਅਨੁਸਾਰ ਟਰੱਕ ਡਰਾਈਵਰਾਂ ਦੀ ਜਾਨ ਸਥਾਨਕ ਲੋਕਾਂ ਨੇ ਬੜੀ ਮਸਕਤ ਨਾਲ ਬਚਾਈ ਅਤੇ ਅੱਗ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਕਾਬੂ ਪਾਇਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਇਹ ਪੁੱਲ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਪਿੰਡ ਪਾਸਿਆਣਾ ਨੇੜੇ ਸਥਿਤ ਹੈ। ਵੀਰਵਾਰ ਸਵੇਰੇ ਜਦੋਂ ਦੋ ਟਰਾਲੇ ਪੁੱਲ ਤੋਂ ਲੰਘ ਰਹੇ ਸਨ ਤਾਂ ਅਚਾਨਕ ਪੁੱਲ ਦਾ ਢਾਂਚਾ ਟੁੱਟ ਗਿਆ ਅਤੇ ਜ਼ਮੀਨ ਵਿੱਚ ਧੱਸ ਗਿਆ। ਇਸ ਦੌਰਾਨ ਦੋਵੇਂ ਟਰੱਕ ਪੁੱਲ ਦੇ ਮਲਬੇ ਵਿੱਚ ਫਸ ਗਏ, ਜਦਕਿ ਇੱਕ ਟਰੱਕ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਪਹੁੰਚਿਆ। ਫਿਲਹਾਲ ਪੁੱਲ ਡਿੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁੱਲ ਦੇ ਨੁਕਸਾਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੀ ਟੀਮ ਨੇ ਵੀ ਮੌਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਡੀ.ਸੀ. ਹਿਮਾਂਸ਼ੂ ਜੈਨ ਵੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਰੈਸਕਿਊ ਅਪ੍ਰੇਸ਼ਨ ਦੀ ਨਿਗਰਾਨੀ ਕੀਤੀ। ਉਨਾ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।