Breaking

ਯੂਨੀਵਰਸਿਟੀ ਦਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਸੰਪੰਨ; ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤੀ ਓਵਰਆਲ ਟਰਾਫ਼ੀ     ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਪੁਸਤਕ ਰਿਲੀਜ਼     ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ
Wednesday, 18 Nov 2026 | 12:20 am

+91 90915 01313 , +91 90916 01313

punjabbanni@gmail.com
punjabbani@yahoo.com

ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਰੂਲਜ਼-2026 ਜਾਰੀ

ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਰੂਲਜ਼-2026 ਜਾਰੀ

ਚੰਡੀਗੜ੍ਹ, 17 ਨਵੰਬਰ 2026 : ਚੰਡੀਗੜ੍ਹ ਵਿਖੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਰੂਲਜ਼-2026 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਜਾਣ ਦਾ ਸਮਾਚਾਰ ਹੈ।

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜੋ ਹਰਿਆਣਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਐਕਟ-2022 ਤਹਿਤ ਚੰਡੀਗੜ੍ਹ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਰੂਲਜ਼-2026 ਨੂੰ ਅਧਿਸੂਚਿਤ ਕਰ ਦਿੱਤਾ ਹੈ ਦਾ ਮੁੱਖ ਕਾਰਨ ਸ਼ਹਿਰ `ਚ ਅੱਗ ਤੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਹੁਣ ਨਵੇਂ ਨਿਯਮਾਂ ਤਹਿਤ ਕੰਮ ਕਰਨਾ ਹੈ ।

ਕਿੰਨੇ ਸਮੇਂ ਲਈ ਜਾਇਜ਼ ਹੋਵੇਗਾ ਫਾਇਰ ਸੇਫਟੀ ਐਕਟ

ਉਕਤ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਤਹਿਤ ਸ਼ਹਿਰ `ਚ ਫਾਇਰ ਸੇਫਟੀ ਨਾਲ ਜੁੜੇ ਨਿਯਮਾਂ ਦੀ ਨਵੀਂ ਵਿਵਸਥਾ ਲਾਗੂ ਹੋ ਗਈ ਹੈ ਤੇ ਨਵੇਂ ਪ੍ਰਬੰਧਾਂ ਤਹਿਤ ਫਾਇਰ ਸੇਫਟੀ ਸਰਟੀਫਿਕੇਟ ਦੀ ਵੈਧਤਾ 5 ਸਾਲ ਹੋਵੇਗੀ । ਹਾਲਾਂਕਿ ਇਮਾਰਤਾਂ ਦੇ ਮਾਲਕਾਂ ਨੂੰ ਹਰ ਸਾਲ ਜੁਲਾਈ `ਚ ਲਾਇਸੈਂਸ ਪ੍ਰਾਪਤ ਏਜੰਸੀ ਤੋਂ ਅੱਗ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਵਾਉਣੀ ਪਵੇਗੀ ਅਤੇ ਪਾਲਣਾ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ ।

ਨਵੇਂ ਨਿਯਮਾਂ ਤਹਿਤ ਕਿਸ-ਕਿਸ ਨੂੰ ਰੱਖਣਾ ਜ਼ਰੂਰੀ ਹੋਵੇੇਗਾ ਫਾਇਰ ਸੇਫਟੀ ਅਫ਼ਸਰ

ਪ੍ਰਾਪਤ ਸੂਚਨਾ ਮੁਤਾਬਕ ਨਵੇਂ ਨਿਯਮਾਂ ਤਹਿਤ 30 ਮੀਟਰ ਜਾਂ ਇਸ ਤੋਂ ਵੱਧ ਉੱਚੀਆਂ ਰਿਹਾਇਸ਼ੀ ਇਮਾਰਤਾਂ, 15 ਮੀਟਰ ਜਾਂ ਇਸ ਤੋਂ ਉੱਚੇ ਹੋਟਲਾਂ, 24 ਮੀਟਰ ਜਾਂ ਇਸ ਤੋਂ ਉੱਚੀਆਂ ਵਿਦਿਅਕ ਇਮਾਰਤਾਂ ਅਤੇ 100 ਤੋਂ ਵੱਧ ਬੈੱਡਾਂ ਵਾਲੇ ਹਸਪਤਾਲਾਂ `ਚ ਫਾਇਰ ਸੇਫਟੀ ਅਫਸਰ ਰੱਖਣਾ ਲਾਜ਼ਮੀ ਹੋਵੇਗਾ । ਇਸ ਤੋਂ ਇਲਾਵਾ 3 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਵਾਲੇ ਸਿੱਖਿਆ ਸੰਸਥਾਨਾਂ ਅਤੇ 30 ਮੀਟਰ ਜਾਂ ਇਸ ਤੋਂ ਉੱਚੀਆਂ ਦਫ਼ਤਰੀ ਇਮਾਰਤਾਂ ਤੇ ਬਾਜ਼ਾਰਾਂ `ਤੇ ਵੀ ਇਹ ਨਿਯਮ ਲਾਗੂ ਹੋਵੇਗਾ ।

ਇਮਾਰਤਾਂ ਦੇ ਮਾਲਕਾਂ ਅਤੇ ਕਬਜ਼ਾਧਾਰਕਾਂ ਦੀ ਕਰ ਦਿੱਤੀ ਗਈ ਹੈ ਜਿੰੰਮੇਵਾਰੀ ਤੈਅ

ਚੰਡੀਗੜ੍ਹ ਜਿਲਾ ਪ੍ਰਸ਼ਾਸਨ ਵਲੋਂ ਨਵੇਂ ਨਿਯਮਾਂ ਤਹਿਤ ਇਮਾਰਤਾਂ ਦੇ ਮਾਲਕਾਂ ਅਤੇ ਕਬਜ਼ਾਧਾਰੀਆਂ ਦੀ ਜਿ਼ੰਮੇਵਾਰੀ ਪਹਿਲਾਂ ਨਾਲੋਂ ਵਧੇਰੇ ਸਪੱਸ਼ਟ ਕਰ ਦਿੱਤੀ ਗਈ ਹੈ । ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਮਾਰਤ `ਚ ਲੱਗੇ ਅੱਗ ਬੁਝਾਊ ਯੰਤਰ, ਅਲਾਰਮ ਸਿਸਟਮ ਅਤੇ ਜੀਵਨ ਸੁਰੱਖਿਆ ਨਾਲ ਜੁੜੇ ਹੋਰ ਪ੍ਰਬੰਧ ਸਹੀ ਹਾਲਤ `ਚ ਕੰਮ ਕਰ ਰਹੇ ਹੋਣ।

ਕੀ ਪ੍ਰਮਾਣਤ ਕਰਨਾ ਹੋਵੇਗਾ ਸਾਲਾਨਾ ਪਾਲਣਾ ਸਰਟੀਫਿਕੇਟ ਵਿਚ

ਉਕਤ ਨਵੇਂ ਨਿਯਮਾਂ ਤਹਿਤ ਸਾਲਾਨਾ ਪਾਲਣਾ ਸਰਟੀਫਿਕੇਟ `ਚ ਇਹ ਵੀ ਪ੍ਰਮਾਣਿਤ ਕਰਨਾ ਹੋਵੇਗਾ ਕਿ ਪਿਛਲੇ ਸਰਟੀਫਿਕੇਟ ਤੋਂ ਬਾਅਦ ਇਮਾਰਤ `ਚ ਕੋਈ ਅਜਿਹੀ ਤਬਦੀਲੀ ਜਾਂ ਵਾਧੂ ਉਸਾਰੀ ਨਹੀਂ ਕੀਤੀ ਗਈ, ਜਿਸ ਨਾਲ ਅੱਗ ਤੋਂ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੋਵੇ। ਫਾਇਰ ਵਿਭਾਗ ਨੂੰ ਅਜਿਹੀਆਂ ਇਮਾਰਤਾਂ ਦੀ ਅਚਨਚੇਤ ਜਾਂਚ ਕਰਨ ਦਾ ਅਧਿਕਾਰ ਹੋਵੇਗਾ ।

Scroll to Top