Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 7:45 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਬੁੱਤਾਂ ਦੀ ਸਿਰਜਣਾ 1980 ਦੇ ਸਿੰਪੋਜ਼ੀਅਮ ਉਪਰੰਤ ਹੋਈ ਸੀ : ਦਲਜੀਤ ਅਮੀ

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਬੁੱਤਾਂ ਦੀ ਸਿਰਜਣਾ 1980 ਦੇ ਸਿੰਪੋਜ਼ੀਅਮ ਉਪਰੰਤ ਹੋਈ ਸੀ : ਦਲਜੀਤ ਅਮੀ

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਬੁੱਤਾਂ ਦੀ ਸਿਰਜਣਾ 1980 ਦੇ ਸਿੰਪੋਜ਼ੀਅਮ ਉਪਰੰਤ ਹੋਈ ਸੀ : ਦਲਜੀਤ ਅਮੀ
-ਭਾਰਤ ਤੋਂ ਇਲਾਵਾ ਯੂਰਪ ਅਤੇ ਜਪਾਨ ਤੋਂ ਨਾਮੀ ਬੁੱਤਸਾਜ਼ਾਂ ਨੇ ਕੀਤੀ ਸੀ ਸਿ਼ਰਕਤ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਭਾਸ਼ਾਵਾਂ ਨਾਲ਼ ਸੰਬੰਧਤ ਪੰਜ ਸਾਲਾ ਇੰਟੀਗਰੇਟਿਡ ਕੋਰਸਾਂ ਦੇ ਨਵੇਂ ਬੈਚ ਦੇ ਵਿਦਿਆਰਥੀਆਂ ਨੂੰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਥਾਵਾਂ ਉੱਤੇ ਸਥਾਪਿਤ ਬੁੱਤਾਂ ਬਾਰੇ ਰੌਚਿਕ ਢੰਗ ਨਾਲ ਜਾਣਕਾਰੀ ਦਿੱਤੀ ਗਈ। ਇਹ ਪ੍ਰੋਗਰਾਮ
ਨਵੇਂ ਬੈਚ ਦੇ ਵਿਦਿਆਰਥੀਆਂ ਲਈ ਕਰਵਾਏ ਜਾ ਰਹੇ ਪੰਜ ਦਿਨਾ ਪ੍ਰੋਗਰਾਮ ਦਾ ਹਿੱਸਾ ਸੀ।
ਦਲਜੀਤ ਅਮੀ ਵੱਲੋਂ ਵੱਖ-ਵੱਖ ਅਮੂਰਤ ਵਿਸਿ਼ਆਂ ਦੀ ਪ੍ਰਤੀਨਿਧਤਾ ਕਰਦੇ ਇਨ੍ਹਾਂ ਬੁੱਤਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਜਿੱਥੇ ਇੱਕ ਪਾਸੇ ਇਨ੍ਹਾਂ ਬੁੱਤਾਂ ਦੀ ਸਥਾਪਨਾ, ਸਥਾਪਨਾ ਦਾ ਇਤਿਹਾਸ, ਬੁੱਤਸਾਜ਼ੀ ਦੀ ਕਲਾ ਦੀਆਂ ਵੱਖ-ਵੱਖ ਸ਼ੈਲੀਆਂ ਆਦਿ ਬਾਰੇ ਗੱਲ ਕੀਤੀ ਉੱਥੇ ਹੀ ਉਨ੍ਹਾਂ ਅਦਾਰੇ ਦੀ ਬਿਹਤਰੀ ਅਤੇ ਸਲਾਹੀਅਤ ਦੇ ਹੁਨਰ ਜਿਹੇ ਵਿਸਿ਼ਆਂ ਬਾਰੇ ਵੀ ਇਸ਼ਾਰਤਨ ਗੱਲਾਂ ਕੀਤੀਆਂ। ਉਨ੍ਹਾਂ ਆਪਣੇ ਸੰਵਾਦ ਦੇ ਘੇਰੇ ਵਿੱਚ ਯੂਨੀਵਰਸਿਟੀ ਵਿਖੇ ਪੜ੍ਹਾਏ ਜਾਂਦੇ ਵਿਸ਼ਿਆਂ, ਸੰਗੀਤ, ਕਲਾਵਾਂ ਨੂੰ ਸ਼ਾਮਿਲ ਕੀਤਾ।
ਯੂਨੀਵਰਸਿਟੀ ਕੈਂਪਸ ਵਿਚਲੀ ਬੁੱਤਸਾਜ਼ੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 1980 ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਬੁੱਤਸਾਜ਼ੀ ਨਾਲ਼ ਸੰਬੰਧਤ ਇੱਕ ਵਿਸ਼ੇਸ਼ ਸਿੰਪੋਜ਼ੀਅਮ ਕਰਵਾਇਆ ਗਿਆ ਸੀ ਜਿਸ ਵਿੱਚ ਚਾਰ ਨਾਮੀ ਬੁੱਤਸਾਜ਼ ਯੂਰਪ ਤੋਂ, ਇੱਕ ਨਾਮੀ ਬੁੱਤਸਾਜ਼ ਜਪਾਨ ਤੋਂ ਪਹੁੰਚੇ ਹੋਣ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਬੁੱਤਸਾਜ਼ਾਂ ਨੇ ਸਿ਼ਰਕਤ ਕੀਤੀ ਸੀ। ਇਸ ਸਿੰਪੋਜ਼ੀਅਮ ਉਪਰੰਤ ਇਨ੍ਹਾਂ ਸਾਰੇ ਬੁੱਤਸਾਜ਼ਾਂ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਲਈ ਆਪਣੀਆਂ ਇਹ ਕਲਾਕ੍ਰਿਤਾਂ ਸਿਰਜੀਆਂ ਸਨ।
ਦਲਜੀਤ ਅਮੀ ਨੇ ਆਪਣੀ ਇਹ ਸਮੁੱਚੀ ਗੱਲਬਾਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਪ੍ਰੋ. ਕਵਿਤਾ ਸਿੰਘ, ਜੋੋ ਪੰਜਾਬੀ ਮੂਲ ਦੇ ਸਨ ਅਤੇ ਹਾਲ ਵਿੱਚ ਪ੍ਰਾਣ ਤਿਆਗ ਗਏ ਹਨ, ਨੂੰ ਸਮਰਪਿਤ ਕੀਤੀ।
ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਮੋਗਾ ਵਿੱਚ ਟਰੱਕਾਂ ਨੂੰ ਬਾਡੀ ਲਗਾਉਣ ਵਾਲਾ ਅਵਤਾਰ ਸਿੰਘ ਨਾਮ ਦਾ ਸ਼ਖ਼ਸ ਇੱਕ ਬੁੱਤਸਾਜ਼ ਬਣਦਾ ਹੈ ਅਤੇ ਫਿਰ ਲੰਡਨ ਵਿੱਚ ਜਾ ਕੇ ਇੱਕ ਹੋਰ ਨਾਮੀ ਬੁੱਤਸਾਜ਼ ਪੀਟਰ ਫਿੰਕ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਇਸ ਉਪਰੰਤ ਦੋਹਾਂ ਦੀਆਂ ਕਲਾਕ੍ਰਿਤਾਂ ਯੂਨੀਵਰਸਿਟੀ ਕੈਂਪਸ ਦਾ ਸਿ਼ੰਗਾਰ ਬਣਦੀਆਂ ਹਨ। ਆਪਣੀ ਇਸ ਗੱਲਬਾਤ ਦੌਰਾਨ ਉਨ੍ਹਾਂ ਸਿਰਫ਼ ਇਨ੍ਹਾਂ ਬੁੱਤਾਂ ਦੀ ਸਥਾਪਨਾ ਦੇ ਇਤਿਹਾਸ ਬਾਰੇ ਹੀ ਗੱਲਾਂ ਨਹੀਂ ਕੀਤੀਆਂ ਬਲਕਿ ਇਨ੍ਹਾਂ ਵੱਖ-ਵੱਖ ਬੁੱਤਾਂ ਦੀ ਸਥਾਪਨਾ ਅਤੇ ਸਿਰਜਣਾ ਦੇ ਮੰਤਵ ਬਾਰੇ ਗੱਲ ਕਰਦਿਆਂ ਇਨ੍ਹਾਂ ਦੇ ਸੰਕੇਤਕ ਅਤੇ ਲੁਕਵੇਂ ਅਰਥਾਂ ਦੀਆਂ ਵੱਖ-ਵੱਖ ਪਰਤਾਂ ਨੂੰ ਉਘਾੜਿਆ। ਉਨ੍ਹਾਂ ਦੱਸਿਆ ਕਿ ਉੱਤਰ-ਬਸਤੀਵਾਦੀ ਦੌਰ ਵਿੱਚ ਬੁੱਤਸਾਜ਼ੀ ਨਾਲ਼ ਜੁੜੇ ਸਿਰਜਕ ਇਸ ਕਲਾ ਨੂੰ ਗੈਲਰੀਆਂ ਅਤੇ ਅਜਾਇਬਘਰਾਂ ਤੋਂ ਅਜ਼ਾਦ ਕਰਵਾ ਕੇ ਕੈਂਪਸ ਜਿਹੀਆਂ ਖੁੱਲ੍ਹੀਆਂ ਜਨਤਕ ਥਾਵਾਂ ਉੱਤੇ ਲਿਆਉਣਾ ਚਾਹੁੰਦੇ ਸਨ ਤਾਂ ਕਿ ਇਨ੍ਹਾਂ ਦੇ ਪ੍ਰਭਾਵ ਅਤੇ ਪਹੁੰਚ ਦਾ ਦਾਇਰਾ ਵਸੀਹ ਹੋਵੇ। ਉਹ ਇਸ ਕਲਾ ਨੂੰ ਅਵਾਮੀ ਕਲਾ ਵਜੋਂ ਸਥਾਪਿਤ ਕਰਨ ਦੇ ਇੱਛੁੱਕ ਸਨ।
ਇਸ ਗੱਲਬਾਤ ਦੌਰਾਨ ਉਨ੍ਹਾਂ ਕਲਾ ਅਤੇ ਗਿਆਨ ਦੀ ਦੁਨੀਆਂ ਬਾਰੇ ਬਹੁਤ ਸਾਰੀਆਂ ਅਹਿਮ ਟਿੱਪਣੀਆਂ ਕੀਤੀਆਂ। ਜਪਾਨ ਨਾਲ਼ ਸੰਬੰਧਤ ਬੁੱਤਸਾਜ਼ ਵੱਲੋਂ ਬਣਾਈ ਕਲਾਕ੍ਰਿਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਸਮੇਂ ਧੜੱਲੇ ਨਾਲ ਵਿਚਰਦੇ ਰਹੇ ਜਪਾਨ ਦੀ ਲੋਕਾਈ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਨੂੰ ਆਪਣੇ ਪਿੰਡੇ ਉੱਤੇ ਝੱਲਣ ਤੋਂ ਬਾਅਦ ਸੋਚਣ ਅਤੇ ਸਿਰਜਣ ਪੱਖੋਂ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਵਾਪਰੀਆਂ ਹਨ, ਇਸ ਬਾਰੇ ਵੀ ਉਨ੍ਹਾਂ ਦੀਆਂ ਕਲਾਕ੍ਰਿਤਾਂ ਵਿੱਚ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ।
ਇਸੇ ਤਰ੍ਹਾਂ ਉਨ੍ਹਾਂ ਇੱਕ ਹੋਰ ਟਿੱਪਣੀ ਦੌਰਾਨ ਕਲਾ ਦੀ ਫਿ਼ਤਰਤ ਬਾਰੇ ਗੱਲ ਕਰਦਿਆਂ ਕਿਹਾ ਕਿ ਕਲਾ ਨੇ ਤੁਹਾਡੇ ਜਿ਼ਹਨ ਵਿੱਚ ਤੈਰਦੇ ਕਿਸੇ ਖਿ਼ਆਲ, ਅਹਿਸਾਸ ਜਾਂ ਵਿਚਾਰ ਨੂੰ ਨੁਮਾਇੰਦਗੀ ਦੇਣੀ ਹੁੰਦੀ ਹੈ।
ਯੂਨੀਵਰਸਿਟੀ ਦੇ ਸੰਕਲਪ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਹ ਥਾਂ ਹੁੰਦੀ ਹੈ ਜੋ ਜਿੱਥੇ ਇਸ ਤਰ੍ਹਾਂ ਦੀਆਂ ਕਲਾਵਾਂ ਅਤੇ ਗਿਆਨ ਪ੍ਰਤੀ ਸਾਡੇ ਅੰਦਰ ਸਲਾਹੀਅਤ ਦਾ ਹੁਨਰ ਪੈਦਾ ਕਰਦੀ ਹੈ ਅਤੇ ਉੱਥੇ ਹੀ ਜਿ਼ੰਦਗੀ ਦੇ ਵੱਖ-ਵੱਖ ਖੇਤਰਾਂ ਦੀਆਂ ਪੇਚੀਦਗੀਆਂ ਨੂੰ ਖੋਲ੍ਹਣ ਦਾ ਵੱਲ ਸਿਖਾਉਂਦੀ ਹੈ।
ਇਸ ਸਮੁੱਚੀ ਗੱਲਬਾਤ ਦਾ ਸਿਖਰ ਆਰਟ ਗੈਲਰੀ ਵਿਖੇ ਹੋਇਆ ਜਿੱਥੇ ਮਰਹੂਮ ਪ੍ਰੋ. ਕਵਿਤਾ ਸਿੰਘ ਬਾਰੇ ਦੋ ਵੀਡੀਓ ਵੀ ਵਿਖਾਈਆਂ ਗਈਆਂ। ਸ੍ਰ. ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ਤੋਂ ਡਾ. ਕਵਿਤਾ ਵੱਲੋਂ ਵੀ ਇਸ ਮੌਕੇ ਸੰਬੋਧਨ ਕੀਤਾ ਗਿਆ।
ਇਸ ਗੱਲਬਾਤ ਦੌਰਾਨ ਭਾਸ਼ਾਵਾਂ ਸੰਬੰਧੀ ਪੰਜ ਸਾਲਾ ਏਕੀਕ੍ਰਿਤ ਕੋਰਸ ਦੇ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਵੀ ਸਾਰੀਆਂ ਥਾਵਾਂ ਉੱਤੇ ਵਿਦਿਆਰਥੀਆਂ ਦੇ ਨਾਲ਼ ਮੌਜੂਦ ਰਹੇ। ਯੁਵਕ ਭਲਾਈ ਵਿਭਾਗ ਤੋਂ ਕਲਾਕਾਰ ਵਿਜੇ ਯਮਲਾ ਦੀਆਂ ਪੇਸ਼ਕਾਰੀਆਂ ਨੇ ਇਸ ਗੱਲਬਾਤ ਵਿੱਚ ਸੰਗੀਤਕ ਰੰਗ ਭਰਿਆ।

Scroll to Top