– ਰੇਤੇ ਦੇ ਮਾਮਲੇ ਵਿੱਚ ਹੋਰ ਖੱਡਾਂ ਨੂੰ ਮਾਨਤਾ ਦੇ ਕੇ ਲੋਕਾਂ ਨੂੰ ਦਿੱਤੀ ਵੱਡੀ ਸਹੂਲਤ
– ਸਰਕਾਰ ਆਪਣੇ ਕੀਤੇ ਵਾਅਦੇ ਧੜਾਧੜ ਪੂਰੇ ਕਰ ਰਹੀ ਹੈ
ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਪਾਣਿਆਂ ਅਤੇ ਹੋਰ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਠੋਸ ਫੈਸਲੇ ਲੈ ਰਹੇ ਹਨ, ਜਿਸ ਨਾਲ ਪੰਜਾਬੀਆਂ ਅਤੇ ਪੰਜਾਬ ਦਾ ਵੱਡਾ ਭਲਾ ਹੋਵੇਗਾ। ਹਰਮੀਤ ਪਠਾਣਮਾਜਰਾ ਅੱਜ ਇੱਥੇ ਇੱਕ ਸਮਾਗਮ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਹਰਮੀਤ ਪਠਾਣਮਾਜਰਾਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਹੀ ਰੇਤਾ ਸਾਢੇ ਪੰਜ ਰੁਪਏ ਕਿਊਬਿਕ ਫੁੱਟ ਕਰ ਦਿੱਤਾ ਹੈ ਤੇ ਹੁਣ ਹੋਰ ਤਿੰਨ ਦਰਜਨ ਦੇ ਕਰੀਬ ਖੱਡਾਂ ਖੋਲਕੇ ਰੇਤੇ ਦੀ ਸਪਲਾਈ ਹੋਰ ਤੇਜ਼ ਕੀਤੀ ਹੈ ਤਾਂ ਜੋ ਆਮ ਆਦਮੀ ਆਪਣਾ ਘਰ ਤੇ ਬਿਜਨੈਸ ਅਸਾਨੀ ਨਾਲ ਚਲਾ ਸਕੇ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਵੱਡੇ ਫੈਸਲੇ ਨਾਲ ਰੇਤ ਮਾਫਿਆ ਖਤਮ ਹੋਵੇਗਾ।
ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਹੂਲਤ ਲਈ ਕੰਮ ਕਰ ਰਹੀ ਹੈ। ਪਹਿਲਾਂ ਬਿਜਲੀ ਮੁਫ਼ਤ ਕੀਤੀ ਗਈ ਤੇ ਹੋਰ ਵਾਅਦੇ ਵੀ ਪੂਰੇ ਕੀਤੇ, ਹੁਣ ਰੇਤੇ ਦੇ ਇਤਿਹਾਸਕ ਫੈਸਲੇ ਨੇ ਵਿਰੋਧੀਆਂ ਦੇ ਮੂੰਹ ਉਪਰ ਤਾਲੇ ਲਗਾ ਦਿੱਤੇ ਹਨ। ਉਨ੍ਹਾਂ ਆਖਿਆ ਕਿ ਹਲਕਾ ਸਨੌਰ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਹਲਕਾ ਸਨੌਰ ਿਵੱਚ ਬਹੁਤ ਹੀ ਵਧੀਆ ਕੰਮ ਹੋਣਗੇ।
ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਜਿਸਨੇ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਲਈ ਸੋਚਿਆ ਹੈ ਤੇ ਸੋਚਦੀ ਰਹੇਗੀ। ਉਨ੍ਹਾਂ ਆਖਿਆ ਕਿ 10 ਮਹੀਨਿਆਂ ਵਿਚ ਜੋ ਸੂਬੇ ਅੰਦਰ ਇਤਿਹਾਸਕ ਕੰਮ ਹੋਏ ਹਨ, ਉਹ ਸਰਕਾਰਾਂ 40-40 ਸਾਲ ਨਹੀਂ ਕਰ ਸਕੀਆਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਕੰਮਾਂ ਦੀ ਬਹਾਰ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਥੇਦਾਰ ਜਰਨੈਲ ਸਿੰਘ ਅਲੀਪੁਰ, ਯੁਵਰਾਜ ਸਿੰਘ ਕੰਬੋਜ, ਅਮਨ ਸਿੰਘ ਢੋਟ ਸੀਨੀਅਰ ਨੇਤਾ, ਕਰਮਜੀਤ ਸਿੰਘ ਸਨੌਰ, ਇਕਬਾਲ ਸਿੰਘ ਸਨੌਰ ਅਤੇ ਹੋਰ ਵੀ ਨੇਤਾ ਹਾਜਰ ਸਨ।